ਗਿਆਨੀ ਗੁਰਦੇਵ ਸਿੰਘ ਝਾਂਮਪੁਰ ਅਕਾਲ ਚਲਾਣਾ ਕਰ ਗਏ

ਫਰੀਮਾਂਟ:-16 ਅਗਸਤ 2009 ਨੂੰ  ਸਵੇਰੇ  10:30  ਗਿਆਨੀ  ਗੁਰਦੇਵ ਸਿੰਘ ਝਾਮਪੁਰ ਪਿੰਡ ਝਾਮਪੁਰ ਵਿਖੇ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ  2 ਬੇਟੇ  ਕੁਲਵੰਤ ਸਿੰਘ ਝਾਮਪੁਰ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਗੁਰਜੀਤ ਸਿੰਘ ਝਾਮਪੁਰ ਯੂ.ਐੱਸ.ਏ.  ਰੇਡੀਓ “ਆਤਮਿਕ ਅਨੰਦ”  1170 ਏ ਐਮ  ਦੇ ਹੋਸਟ ਅਤੇ ਇੱਕ ਲੜਕੀ ਰਾਜਿੰਦਰ ਕੌਰ ਹੈ।  ਸ. ਗੁਰਦੇਵ ਸਿੰਘ ਝਾਮਪੁਰ 85 ਵਰ੍ਹਿਆਂ ਦੇ ਸਨ ਅਤੇ ਉਹ ਧਾਰਮਿਕ ਖਿਆਲਾਂ ਵਾਲੇ ਇੱਕ ਦਿਆਨਤਦਾਰ ਪੁਰਸ਼ ਵਜੋਂ ਜਾਣੇ ਜਾਂਦੇ ਸਨ।

ਉਹਨਾਂ ਦਾ ਜਨਮ 1924 ਵਿੱਚ ਅਣਵੰਡੇ ਭਾਰਤ ਦੇ ਪੰਜਾਬ ਦੇ ਜਿਲ੍ਹਾ  ਲਾਇਲਪੁਰ ਤਹਿਸੀਲ ਸਤਿਆਣਾ ਬੰਗਲਾ, ਪਿੰਡ 38 ਚੱਕ ਵਿੱਚ ਹੋਇਆ ਸੀ। ਉਹਨਾਂ ਨੇ ਮੁੱਢਲੀ ਸਿੱਖਿਆ ਅੱਠਵੀਂ ਤੱਕ ਪ੍ਰਾਪਤ ਕੀਤੀ ਸੀ ਅਤੇ ਅਖੀਰਲੇ ਦਿਨਾਂ ਤੱਕ ਉਹਨਾਂ ਦੀ ਪ੍ਰਮਾਤਮਾ ਨਾਲ ਸੁਰਤੀ ਜੁੜੀ ਰਹੀ ਅਤੇ ਉਹਨਾਂ ਨੇ ਕਦੇ ਵੀ ਕਿਸੇ ਦਾ ਹੱਕ ਨਹੀਂ ਸੀ ਮਾਰਿਆ।  ਉਹ ਉੜਦੂ ਅਤੇ ਪੰਜਾਬੀ ਜਾਣਦੇ ਸਨ। ਉਹਨਾਂ ਨੇ ਸਾਰੀ ਉਮਰ ਬਿਲਕੁਲ ਇੱਕ ਨਿਹਾਇਤ ਸ਼ਰੀਫ ਇਨਸਾਨ ਵਾਂਗ ਰੱਬ ਦੀ ਰਜ਼ਾ ਵਿੱਚ  ਕੱਟੀ ਅਤੇ ਕਦੇ ਵੀ ਕਿਸੇ ਗੱਲ ਦਾ ਰੋਸਾ ਜਾਂ ਨਿੰਦਾ ਨਹੀ ਕੀਤੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਲਈ ਪਿੰਡੀ ਝਾਮਪੁਰ ਵਿਖੇ ਹੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ 26 ਅਗਸਤ 2009  ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਪੈਣਗੇ।

ਅੱਜ ਉਹਨਾਂ ਦੇ ਅੰਤਮ ਸਸਕਾਰ ਸਮੇਂ ਦੁਖ ਪ੍ਰਗਟ ਕਰਨ ਵਾਲਿਆਂ ਵਿੱਚ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ, ਲੰਬੜਦਾਰਾ ਯੂਨੀਅਨ ਦੇ ਸੂਬਾ ਪ੍ਰਧਾਨ ਤਿਰਲੋਚਨ ਸਿੰਘ ਮਾਨ, ਯੂਨੀਅਨ ਦੇ ਪ੍ਰੈੱਸ ਸਕੱਤਰ ਹਰਬੰਸ ਸਿੰਘ ਈਸ਼ਰਹੇਲ, ਸਰਦਾਰਾ ਸਿੰਘ ਸੰਧਾਰੀ ਮਾਜਰਾ , ਲਾਇੰਸ ਕਲੱਬ ਆਮਖਾਸ ਬਾਗ ਸਰਹਿੰਦ ਅਤੇ ਪੰਜਾਬੀ ਸੱਥ ਸਰਹਿੰਦ ਸਮੇਤ ਅਨੇ ਪੰਚਾਇਤਾਂ ਦੇ ਨਾ ਸ਼ਮਲ ਹਨ ਉਹਨਾਂ ਦੇ ਅਕਾਲ ਚਲਾਣੇ ਨਾਲ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਵਾਹਿਗੁਰੂ ਦੇ ਚਰਨਾ ,ਚ ਅਰਦਾਸ ਹੈ ਕਿ ਸਰਦਾਰ ਗੁਰਦੇਵ ਸਿੰਘ ਝਾਮਪੁਰ ਦੀ ਆਤਮਾ ਨੂੰ ਸ਼ਾਤੀ ਅਤੇ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।  ਕੁਲਵੰਤ ਸਿੰਘ ਝਾਮਪੁਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਫੋਨ ਨੰਬਰ  98146-64178   ਅਤੇ ਗੁਰਜੀਤ ਸਿੰਘ ਝਾਮਪੁਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ  209-609-4031 ਹੈ।

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>