ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਇਨਸਾਫ਼ ਲਹਿਰ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਐਲਾਨ

Photo_NY-Pannu
ਨਿਊਯਾਰਕ – “ਸਿੱਖਸ ਫਾਰ ਜਸਟਿਸ” – ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਨਵੰਬਰ 84 ਸਿੱਖ ਕਤਲੇਆਮ ਨੂੰ “ਸਿੱਖ ਨਸਲਕੁਸ਼ੀ” ਗਰਦਾਨਣ ਲਈ  ਨਵੰਬਰ 1, 2009 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾੳਣ  ਲਈ  ਰਿਚਮੰਡ ਹਿੱਲ, ਨਿਊਯਾਰਕ ਵਿੱਚ ਕਰਵਾਇਆ। ਇਸ ਸੰਮੇਲਨ ਦਾ ਮੁੱਖ ਮਕਸਦ ’84 ਸਿੱਖ ਨਸਲਕੁਸ਼ੀ’ ਦੇ ਦੋਸ਼ੀਆਂ ਸਜ਼ਾਵਾਂ ਦਿਵਾਉਣੀਆਂ, ਪੂਰੇ ਭਾਰਤ ਵਿੱਚ ਜੂਡੀਸ਼ੀਅਲ ਜਾਂਚ ਕਰਾਉਣ ਅਤੇ  ਨਵੰਬਰ 1, 2009 ਨੁੰ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਈ ਜਾਣ ਵਾਲੀ ਅੰਤਰ-ਰਾਸ਼ਟਰੀ ਪੱਧਰ ਦੀ “ਇਨਸਾਫ ਲਹਿਰ” ਲਈ ਰਣਨੀਤੀ ਤਿਆਰ ਕਰਨਾ ਸੀ। ਇਹ ਸੰਮੇਲਨ ਟਰਾਈ ਸਟੇਟ ਏਰੀਏ ਦੀਆਂ ਸਿੱਖ ਸੰਗਤਾਂ, ਸਮੂੰਹ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਨਸਾਫ ਲਹਿਰ ਸੰਮੇਲਨ ਦੇ ਮੌਡਰੇਟਰ ਦੀ ਭੂਮਿਕਾ ਨਿਭਾਉਂਦੇ ਹੋਏ ਗਿਆਨੀ ਸਰਬਜੀਤ ਸਿੰਘ ਗੋਬਿੰਦਪੁਰੀ ਨੇ ਇਕੱਠ ਸੰਬੋਧਨ ਕਰਦਿਆਂ ਨਵੰਬਰ 84 ਸਿੱਖ ਕਤਲੇਆਮ ਨੂੰ ਸਿੱਖ ਵਿਰੋਧੀ ਦੰਗੇ ਨਹੀਂ ਸਗੋਂ “ਸਿੱਖ ਨਸਲਕੁਸ਼ੀ” ਗਰਦਾਨਣ ਲਈ ਸਿੱਖ ਸੰਗਤ ਨੂੰ ਅਪੀਲ ਕੀਤੀ।ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ  ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਸੰਮੇਲਨ ਨੂੰ  ਸੰਬੋਧਨ ਕਰਦਿਆਂ ਕਿਹਾ ਕਿ  “ਸਿੱਖਸ ਫਾਰ ਜਸਟਿਸ” ਅਤੇ ਸਹਿਯੋਗੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਦੁਆਰਾ “1984 ਸਰਕਾਰੀ ਸਿੱਖ ਨਸਲਕੁਸ਼ੀ” ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਿੱਢੀ ਮੁਹਿੰਮ ਦੀ ਪ੍ਰੋੜਤਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਕਾਰਜ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਵਿੱਢਿਆ ਜਾ ਚੁੱਕਾ ਇਸ ਨੂੰ ਨੇਪਰੇ ਚਾੜਨ ਲਈ ਸੰਗਤਾਂ ਅਤੇ ਗਵਾਹ ਆਪਣੇ ਬਿਆਨ ਰਿਕਾਰਡ ਕਰਾਉਣ ਲਈ “ਸਿਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਪਰਕ ਕਰਨ ਤਾਂ ਕਿ ਇਨਸਾਫ ਨੂੰ ਗੁਰੁ ਸਾਹਿਬ ਦੀ ਬਖਸ਼ਿਸ਼ ਸਦਕਾ ਜਲਦੀ ਹਾਸਿਲ ਕੀਤਾ ਜਾ ਸਕੇ।

“ਸਿੱਖਸ ਫਾਰ ਜਸਟਿਸ” ਦੇ ਟ੍ਰਾਈ ਸਟੇਟ ਕੋਆਰਡੀਨੇਟਰਾਂ ਜਿਹਨਾ ਨੇ ਇਸ ਸੰਮੇਲਨ ਨੂੰ ਕਰਵਾਇਆ ਉਹਨਾਂ ਦਿਲਬਰ ਸਿੰਘ ਸੇਖੋਂ,  ਚਰਨਜੀਤ ਸਿੰਘ ਹਰਨਾਮਪੁਰੀ, ਬਰਜਿੰਦਰ ਸਿੰਘ ਬਰਾੜ, ਹਰਜੋਤ ਸਿੰਘ, ਅਮਨ ਕੌਰ ਅਤੇ ਧਰਮ ਸਿੰਘ ਖਾਲਸਾ ਫਿਲਾਡੇਲਫੀਆ ਹਨ।

ਸ਼ਾਨ ਏ ਪੰਜਾਬ ਦੇ ਮੁੱਖ ਸੰਪਾਦਕ ਗੁਰਬਖਸ਼ ਸਿੰਘ ਟਾਹਲੀ ਅਤੇ ਪ੍ਰਦੇਸ ਨਿਊਜ਼ ਦੇ ਜੀਤ ਸਿੰਘ ਸੋਹੀ ਸ਼ਾਮਿਲ ਹੋਏ।

ਬਲਵਿੰਦਰ ਸਿੰਘ ਬਾਜਵਾ ਜੋ ਲੰਮੇ ਸਮੇਂ ਤੋਂ ਮੀਡੀਏ ਨਾਲ ਸਬੰਧਤ ਹਨ ਨੇ ਸੰਮੇਲਨ ਵਿੱਚ ਅਪੀਲ ਕਰਦਿਆਂ “ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੇਂਟਸ ਫੈਡਰੇਸ਼ਨ ਵੱਲੋਂ ਚਲਾਈ ਜਾ ਰਹੀ ਇਨਸਾਫ ਲਹਿਰ ਦਾ ਹਿੱਸਾ ਬਣਨ ਦੀ ਅਪੀਲ਼ ਕੀਤੀ।

ਸਿੱਖਸ ਫਾਰ ਜਸਟਿਸ ਦੇ ਮੁੱਖ ਕੋਆਰਡੀਨੇਟਰ ਡਾ. ਬਖਸ਼ੀਸ਼ ਸਿੰਘ ਸੰਧੂ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ  “ਸਿੱਖਸ ਫਾਰ ਜਸਟਿਸ”  ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ – ਹਜਾਰਾਂ ਸਿੱਖਾਂ ਦੇ ਕਾਤਲਾ ਨੂੰ  ਸਜ਼ਾਵਾਂ ਦਿਵਾਉਣ ਲਈ ਵਚਨਬੱਧ ਹੈ।

ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਦੇ ਸਾਬਕਾ ਪ੍ਰਧਾਨ ਮਾਸਟਰ ਮਹਿੰਦਰ ਨੇ   ਸੰਮੇਲਨ ਨੂੰ ਸੰਬੋਧਨ ਕਰਦਿਆਂ ਹਿੰਦੁਸਤਾਨ ਵਿੱਚ ਸਿੱਖਾਂ ਦੀ ਘੱਟ ਗਿਣਤੀ ਵਾਲੀ ਧਾਰਮਿਕ ਕੌਮ ਦੇ ਨਾਲ ਕੀਤੀਆਂ ਗਈਆਂ ਵਧੀਕੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਯੂ.ਐਸ. ਕਾਂਗਰਸ ਦੇ ਵਿੱਚ 84 ਸਿੱਖ ਨਸਲਕੁਸ਼ੀ ਦੀ ਦੇਸ਼ ਭਰ ਅੰਦਰ ਜੁਡੀਸ਼ੀਅਲ ਇੰਕੁਆਰੀ ਕਰਾਉਣ ਦਾ ਮਤਾ ਪੇਸ਼ ਕਰਾਉਣ ਲਈ ਪੂਰੀ ਵਾਹ ਲਾਉਣਗੇ।ਮੌਜ਼ੂਦਾ ਪ੍ਰਧਾਨ ਹਿੰਮਤ ਸਿੰਘ ਸਰਪੰਚ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ  ਟਰਾਈ ਸਟੇਟ ਏਰੀਏ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 1 ਨਵੰਬਰ 2009 ਨੁੰ ਵਾਸ਼ਿੰਗਟਨ ਡੀ.ਸੀ. ਵਿਖੇ ਸਿੱਖ ਕਤਲੇਆਮ ਨੂੰ “ਸਿੱਖ ਨਸਲਕੁਸ਼ੀ” ਗਰਦਾਨਣ ਲਈ ਕਰਵਾਏ ਜਾ ਰਹੀ ਕਾਨਫਰੰਸ ਵਿੱਚ ਸ਼ਾਮਿਲ ਹੋਣ।ਉਹਨਾਂ ਦੇ ਨਾਲ ਜਿਹੜੇ ਮੈਂਬਰ ਮੌਜੂਦ ਸਨ ਗੁਰਮੇਜ ਸਿੰਘ ਕੁਲਬੀਰ ਸਿੰਘ, ਰਘਬੀਰ ਸਿੰਘ ਸੁਭਾਨਪੁਰੀ, ਪ੍ਰੀਤਮ ਸਿੰਘ ਗਿਲਜੀਆਂ ਬਲਜੀਤ ਸਿੰਘ ਹਰਨਾਮ ਸਿੰਘ ਜਰਨੈਲ ਸਿੰਘ ਗਿਲਜੀਆਂ ਦਿਲਬਾਗ ਸਿੰਘ  ਅਤੇ ਕੁਲਦੀਪ ਸਿੰਘ ਖਾਲਸਾ ਸਨ।

“ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਂਨ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਇਨਸਾਫ ਲਹਿਰ ਤਹਿਤ ਜੋ ਦੇਸ਼ ਭਰ ਵਿੱਚ ਨਵੰਬਰ 1984 ਵਿੱਚ ਗੁਰਦੁਆਰਾ ਸਾਹਿਬ ਅਤੇ ਗੁਰੁ ਗਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਅਗਨਭੇਂਟ ਹੋਈਆਂ ਹਨ ਉਹਨਾਂ ਸਬੰਧੀ ਸਿੱਖ ਕੌਮ ਦੇ ਰੌਂਗਟੇ ਖੜੇ ਕਰ ਦੇਣ ਵਾਲੀ “ਡਾਕੂਮੈਂਟਰੀ” ਵਿਖਾਈ ਗਈ ਜਿਸ ਵਿੱਚ ਨਵੰਬਰ 1984 ਨੂੰ ਦਿੱਲੀ ਵਿਖੇ 437 ਗੁਰਦੁਆਰਾ ਸਾਹਿਬਾਨ ਵਿੱਚੋਂ 370 ਗੁਰਦੁਆਰਿਆਂ ਦੀ ਭੰਨ ਤੋੜ ਅੱਗ ਲਗਾਉਣਾ ਅਤੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਂਟ ਕਰਨ ਦੇ ਭਿਆਨਕ ਅੰਕੜੇ ਵਿਖਾਏ ਗਏ।

“ਸਿੱਖਸ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਦੇ ਦੱਸਣ ਮੁਤਾਬਿਕ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ)  ਅਤੇ ਫੈਡਰੇਸ਼ਨ ਕਾਰਕੁੰਨ ਨਵੰਬਰ 1984 ਵਿੱਚ ਹੋਏ 15 ਰਾਜਾਂ ਅਤੇ 110 ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦੀ ਇੱਕ  “ਡਾਕੂਮੈਂਟਰੀ” ਤਿਆਰ ਕਰ ਰਹੇ ਹਨ ਜਿਸ ਵਿੱਚ ਚਸਮਦੀਦ ਗਵਾਹ, ਪੀੜਤ ਅਤੇ 84 ਸਿੱਖ ਨਸਲਕੁਸ਼ੀ ਦੇ ਵਿੱਚੋਂ ਬਚੇ ਹੋਏ ਪ੍ਰੀਵਾਰਾਂ ਦਾ ਅੱਖੀਂ ਦੇਖਿਆ ਹਾਲ ਹੋਏਗਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਯੂ.ਐੱਸ.ਏ. ਦੇ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਖਟੜਾ ਅਤੇ ਜੋ ਮਾਲਵਾ ਬ੍ਰੱਦਰਜ਼ ਐਸ਼ੋਸ਼ੀਏਸ਼ਨ  ਵੱਲੋਂ ਜ਼ੱਬਰ ਸਿੰਘ ਗਰੇਵਾਲ ਪਿਛਲੇ ਕਾਫੀ ਅਰਸੇ ਤੋਂ ਸਿੱਖਸ ਫਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਇਨਸਾਫ ਲਹਿਰ ਦੇ ਸਮਰਥਕ ਹਨ ਵੀ ਇਸ ਸੰਮੇਲਨ ਵਿੱਚ ਸ਼ਾਮਿਲ ਸਨ।

ਸਿੱਖ ਸੈਂਟਰ ਆਫ ਨਿਊਯਾਰਕ ਫਲੱਸ਼ਿੰਗ ਦੇ  ਸੁਖਵੰਤ ਸਿੰਘ ਦਾਖਾ, ਭੁਪਿੰਦਰ ਸਿੰਘ ਅਟਵਾਲ, ਹਰਦੇਵ ਸਿੰਘ ਪੱਡਾ ਅਤੇ  ਸਰਦੂਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿਹਾ ਕਿ ਜਿਵੇਂ ਕੁਝ ਅਰਸੇ ਦੌਰਾਨ “ਸਿੱਖਸ ਫਾਰ ਜਸਟਿਸ” ਨੇ ਕਰ ਵਿਖਾਇਆ ਹੈ ਜੇਕਰ ਸੰਗਤਾਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਨਵੰਬਰ 1984 ਸਰਕਾਰੀ ਸਿੱਖ ਨਸਲਕੁਸ਼ੀ ਦੇ ਸ਼ਿਕਾਰਾਂ ਨੂੰ ਇਨਸਾਫ ਜਰੂਰ ਮਿਲੇਗਾ।

ਸੱਚਖੰਡ ਗੁਰੂ ਨਾਨਕ ਦਰਬਾਰ ਦੇ ਕਸ਼ਮੀਰ ਸਿੰਘ ਅਤੇ ਮੱਖਣ ਸਿੰਘ ਨੇ “ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ) ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਇਹਨਾਂ ਜਥੇਬੰਦੀਆਂ ਦੀ ਤਨ, ਮਨ ਅਤੇ ਧਨ ਨਾਲ ਮੱਦਦ ਕਰਨ ਦਾ ਪੁਰਜ਼ੋਰ ਐਲਾਨ ਕੀਤਾ।

ਪੰਥਕ ਸਿੱਖ ਸੋਸਾਇਟੀ ਦੇ ਹਿੰਮਤ ਸਿੰਘ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਹੁੰਦਿਆਂ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਢੰਡੋਰਾ ਪਿੱਟਣ ਵਾਲਾ ਹਿੰਦੁਸਤਾਨ ਘੱਟ ਗਿਣਤੀ ਸਿੱਖ ਕੌਮ ਦੀ ਨਸਲਕੁਸ਼ੀ ਕਰਕੇ ਅਜੇ ਤੱਕ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਇਥੇ ਹੀ ਬੱਸ ਨਹੀਂ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ਟਾਈਟਲਰ ਦੇ ਖਿਲਾਫ ਕੇਸ ਬੰਦ ਕਰਨ ਲਈ ਅਰਜੀਆਂ ਜੱਜ ਸਹਿਬਾਨ ਨੂੰ ਦੇ ਰਹੇ ਹਨ, ਉਹਨਾਂ ਕਿਹਾ ਕਿ ਜੇਕਰ “ਸਿੱਖਸ ਫਾਰ ਜਸਟਿਸ” ਵੱਲੋਂ ਭਾਈ ਜਸਬੀਰ ਸਿੰਘ ਦੀ ਬਾਂਹ ਨਾ ਫੜੀ ਹੁੰਦੀ ਤਾਂ ਇਹ ਕੇਸ ਕਦੋਂ ਦਾ ਰਫਾ ਦਫਾ ਕਰ ਦਿੱਤਾ ਜਾਣਾ ਸੀ।ਪੰਥਕ ਸਿੱਖ ਸੋਸਾਇਟੀ ਦੇ ਬਾਕੀ ਮੈਂਬਰ  ਜੋ ਸੰਮੇਲਨ ਦੌਰਾਨ ਹਾਜਰ ਸਨ ਉਹਨ ਵਿੱਚ  ਦਵਿੰਦਰ ਸਿੰਘ ਵਿਰਕ, ਪਰਦੀਪ ਸਿੰਘ ਤਰਸੇਮ ਸਿੰਘ ਸਰਬਜੀਤ ਸਿੰਘ ਹਰਜੋਤ ਸਿੰਘ ਸੁਰਿੰਦਰ ਸਿੰਘ ਵਿਰਕ ਕੁਲਵਿੰਦਰ ਸਿੰਘ ਹਰਪਿੰਦਰ ਸਿੰਘ ਫੁੱਮਣ ਸਿੰਘ ਦਲਬੀਰ ਸਿੰਘ ਅਤੇ ਜਸਵੰਤ ਸਿੰਘ ਦੇ ਨਾਮ ਸ਼ਾਮਿਲ ਹਨ।

ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੋਸਾਇਟੀ ਦੇ ਰਘਬੀਰ ਸਿੰਘ ਗਿਲਜੀਆਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 84 ਦੀ ਸਰਕਾਰੀ ਸਿੱਖ ਨਸਲਕੁਸ਼ੀ ਦੇ ਸ਼ਿਕਾਰਾਂ ਨੂੰ ਇਨਸਾਫ ਦਿਵਾਉਣ ਅਤੇ ਕਾਤਿਲਾਂ ਨੂੰ ਫਾਂਸੀ ਲਟਕਾਉਣ ਲਈ ਦੇਸ਼ਵਿਆਪੀ ਅਦਾਲਤੀ ਜਾਂਚ ਕਿਸੇ ਮੌਜੂਦਾ ਜੱਜ ਤੋਂ ਕਰਾਉਣ ਤੋਂ ਘੱਟ ਕੁਝ ਵੀ ਮਨਜੂਰ ਨਹੀ ਕੀਤਾ ਜਾਣਾ ਚਾਹੀਦਾ।ਉਹਨਾਂ ਕਿਹਾ ਕਿ “ਸਿੱਖਸ ਫਾਰ ਜਸਟਿਸ” ਦੀ ਸਾਨੂੰ ਸਭ ਨੂੰ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਸੰਸਥਾ ਹੋਰ ਵਧੇਰੇ ਬਲ ਦੇ ਨਾਲ ਕਾਨੂੰਨੀ ਚਾਰਾਜੋਈ ਕਰਦੀ ਹੋਈ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਿੱਚ ਕਾਮਯਾਬ ਹੋ ਸਕੇ ਅਤੇ ਘੱਟ ਗਿਣਤੀ ਸਿੱਖ ਕੌਮ ਦੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਪ੍ਰੀਵਾਰਾਂ ਨੂੰ ਇਨਸਾਫ ਮਿਲ ਸਕੇ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੋਸਾਇਟੀ ਦੇ ਬਾਕੀ ਮੈਂਬਰਾਂ ਜਿਹਨਾਂ ਨੇ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ ਉਹ ਰਾਜਬੀਰ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਰਛਪਾਲ ਸਿੰਘ, ਸੁਰਜੀਤ ਸਿੰਘ ਹਰਦੇਵ ਸਿੰਘ ਅਤੇ ਬਲਵਿੰਦਰ ਸਿੰਘ ਸਨ।

ਧੰਨ ਧੰਨ ਬਾਬਾ ਬੁੱਢਾ ਜੀ ਸੋਸਾਇਟੀ ਵੱਲੋਂ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ “ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਅਤੇ ਨਵੰਬਰ 1984 ਵਿੱਚ ਹਿੰਦੁਸਤਾਨ ਵੱਲੋਂ ਕੀਤੀ ਸਿੱਖਾਂ  ਦੀ ਨਸਲਕੁਸ਼ੀ ਦੇ ਸ਼ਿਕਾਰਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਸੰਸਥਾ ਦੀ ਬਿਨਾ ਕਿਸੇ ਭਿੰਨਭੇਦ ਦੇ ਮੱਦਦ ਕਰਨੀ ਚਾਹੀਦੀ ਹੈ।

ਸਿੱਖ ਐਸ਼ੋਸ਼ੀਏਸ਼ਨ ਆਫ ਸਟੇਟਨ ਆਈਲੈਂਡ ਦੇ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਨਵੰਬਰ 1984 ਸਰਕਾਰੀ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਜੋ  ਕਾਰਗੁਜ਼ਾਰੀ  “ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ  ਕੁੱਝ ਕੁ ਅਰਸੇ  ਅੰਦਰ ਕਰ ਵਿਖਾਈ ਹੈ ਉਸਨੂੰ ਅਸੀਂ  25 ਸਾਲਾਂ ਵਿੱਚ ਨਹੀਂ ਕਰ ਪਾਏ ਇਸ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸ ਸੰਸਥਾ ਨੂੰ ਸਹਿਯੋਗ ਦੇਈਏ ਜਿਸਨੇ ਅੱਜ ਦੇ ਇਕੱਠ ਵਿੱਚ ਸਭ ਜਥੇਬੰਦੀਆਂ ਨੂੰ ਬੁਲਾ ਕੇ ਇੱਕ ਪਲੈਟਫਾਰਮ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਲ਼ਾਘਾਯੋਗ ਕਦਮ ਹੈ ਜਿਸ ਨਾਲ ਨੇੜ ਭਵਿੱਖ ਵਿੱਚ ਇਨਸਾਫ ਦੀ ਕਿਰਨ ਜਰੂਰ ਨਜ਼ਰ ਆਵੇਗੀ।

ਧੰਨ ਧੰਨ ਬਾਬਾ ਬੁੱਢਾ ਜੀ ਸੋਸਾਇਟੀ ਅਤੇ ਸਿੱਖ ਐਸ਼ੋਸ਼ੀਏਸ਼ਨ ਆਫ ਸਟੇਟਨ ਆਈਲੈਂਡ ਕਿਰਪਾਲ ਸਿੰਘ ਪੁਰੇਵਾਲ, ਪ੍ਰਿਤਪਾਲ ਸਿੰਘ ਕੰਗ, ਸ਼ੁਭਾਸ਼ ਸ਼ਰਮਾ,ਹਰਮਿੰਦਰ ਸਿੰਘ ਧਾਰੀਵਾਲ, ਭਗਵਾਨ ਸਿੰਘ ਚਾਵਲਾ, ਸਾਹਿਬ ਸਿੰਘ, ਅਮਰ ਸਿੰਘ ਅਨੇਜਾ, ਜਸਦੀਪ ਕੇ. ਸੰਧੂ, ਦੀਦਾਰ ਸਿੰਘ ਚੀਮਾ, ਬਲਬੀਰ ਸਿੰਘ, ਵਿਜੇ ਦਖਸ਼ੂ, ਕੁਲਦੀਪ ਸਿੰਘ ਢਿੱਲੋਂ, ਕਸ਼ਮੀਰ ਸਿੰਘ ਢਿੱਲੋਂ ਅਤੇ ਨਿਰਮਲ ਸਿੰਘ ਕੰਗ ਸਨ।

“ਪ੍ਰਭੁ ਮਿਲਣੇ ਕਾ ਚਾਓ”  ਜਥੇਬੰਦੀ ਦੇ ਮੁਖਤਿਆਰ ਸਿੰਘ ਘੁੰਮਣ ਅਤੇ ਜੋਗਿੰਦਰ ਸਿੰਘ ਮੱਲ੍ਹੀ ਨੇ ਮੰਗ ਕੀਤੀ 84 ਦੀ ਸਿੱਖ ਨਸਲਕੁਸ਼ੀ ਦੀ ਦੇਸ਼ ਵਿਆਪੀ ਅਦਾਲਤੀ ਜਾਂਚ ਕਰਵਾਉਣ ਲਈ ਸਿੱਖ ਕੌਮ ਨੂੰ ਇੱਕਮੁਠਤਾ ਦਾ ਸਬੂਤ ਦਿੰਦੇ ਹੋਏ “ਸਿੱਖਸ ਫਾਰ ਜਸਟਿਸ” ਦੀ ਸਪੋਰਟ ਕਰਨੀ ਚਾਹੀਦੀ ਹੈ।

ਜੇ.ਪੀ. ਸਿੰਘ ਨਿਊਯਾਰਕ ਨੇ ਸਿੱਖ ਕੌਮ ਨੂੰ 84 ਸਿੱਖ ਨਸਲਕੁਸ਼ੀ ਦਾ ਦਰਦ ਯਾਦ ਕਰਵਾਉਂਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਆਪਣਾ ਵੱਖਰਾ ਘਰ ਬਣਾਉਣ ਲਈ ਜ਼ੱਦੋ ਜ਼ਹਿਦ ਕਰਨੀ ਚਾਹੀਦੀ ਹੈ।

ਗੁਰੂ ਨਾਨਕ ਸਿੱਖ ਸੋਸਾਇਟੀ ਡੈਬਟਫੋਰਡ, ਨਿਊਜਰਸੀ ਦੇ ਨੁਮਾਇੰਦੇ ਭਗਵੰਤ ਸਿੰਘ ਭੱਟੀ, ਜਗਵਿੰਦਰ ਸਿੰਘ ਅਤੇ ਬਰਜਿੰਦਰ ਸਿੰਘ ਨੇ “ਸਿੱਖਸ ਫਾਰ ਜਸਟਿਸ” ਨੂੰ ਡੈਬਟਫੋਰਡ ਗੁਰੂ ਘਰ ਦੀ ਸੰਗਤ ਵੱਲੋਂ  ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਵੱਲੋਂ ਨਵੰਬਰ 1, 2009 ਨੂੰ ਵਾਸ਼ਿੰਗਟਨ ਡੀਸੀ ਵਿਖੇ ਹੋਣ ਜਾ ਰਹੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਵਧ ਚੜ੍ਹਕੇ ਪਹੁੰਚਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ।

ਸਿੰਘ ਸਭਾ ਕਾਰਟਰੇਟ ਨਿਊਜਰਸੀ ਦੇ ਕੇਵਲ ਸਿੰਘ, ਜੱਸਾ ਸਿੰਘ ਅਤੇ ਜੰਗਬੀਰ ਸਿੰਘ ਨੇ ਨਵੰਬਰ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸਿੱਖਸ ਫਾਰ ਜਸਟਿਸ ਦਾ ਤਨ ਮਨ ਅਤੇ ਧਨ ਨਾਲ ਸਹਿਯੋਗ ਦੇਣ ਦਾ ਵਚਨ ਦਿੱਤਾ।

ਦਸ਼ਮੇਸ਼ ਦਰਬਾਰ ਕਾਰਟਰੇਟ ਨਿਊਜਰਸੀ ਦੇ ਗਰਦਾਵਰ ਸਿੰਘ ਨੇ ਨਵੰਬਰ 1,   2009 ਨੁੰ ਹੋਣ ਜਾ ਰਹੀ ਅੰਤਰ-ਰਾਸ਼ਟਰੀ ਪੱਧਰ ਦੀ ਕਾਨਫਰੰਸ ਵਿੱਚ ਪਹੁੰਚ ਲਈ ਤਨ, ਮਨ ਅਤੇ ਧਨ ਨਾਲ ਸਹਿਯੋਗ ਦੇਣ ਦਾ ਅਤੇ ਸੰਗਤਾਂ ਨੂੰ ਲੈ ਜਾਣ ਦਾ ਵਚਨ ਦਿੱਤਾ।

ਰਾਮਗੜ੍ਹੀਆ ਸਿੱਖ ਸੋਸਾਇਟੀ ਦੇ ਹਰਬੰਸ ਸਿੰਘ ਭਾਰਜ ਨੇ ਸਹਿਯੋਗ ਦੇਣ ਦੀ ਪ੍ਰੋੜਤਾ ਕੀਤੀ।ਉਹਨਾਂ ਦੇ ਨਾਲ ਗੁਰਮੀਤ ਸਿੰਘ ਸੰਧਲ, ਕਮਲਜੀਤ ਸਿੰਘ, ਬਲਵਿੰਦਰ ਸਿੰਘ ਗੁਰਮੇਲ ਸਿੰਘ, ਸੁਖਬੀਰ ਸਿੰਘ ਸਨ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਯੂਥ ਆਫ ਅਮਰੀਕਾ ਦੇ ਬੁਲਾਰੇ ਯਾਦਵਿੰਦਰ ਸਿੰਘ ਨੇ ਹਿੰਦੁਸਤਾਨ ਸਰਕਾਰ ਵੱਲੋਂ ਕਰਵਾਈ ਗਈ “ਸਿੱਖ ਨਸਲਕੁਸ਼ੀ” ਦੀ ਨਿਖੇਧੀ ਕਰਦਿਆਂ ਕਰਦਿਆਂ ਦੁਨੀਆਂ ਤੇ ਸਿੱਖ ਹੱਕਾਂ ਲਈ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ।ਉਹਨਾਂ ਦੇ ਨਾਲ ਸਨ  ਡਾ. ਰਣਜੀਤ ਸਿੰਘ, ਗੁਰਿੰਦਰਜੀਤ ਸਿੰਘ ਮਾਨਾ, ਹਰਸੁਰਜੀਤ ਸਿੰਘ ਸੇਠੀ, ਕਿਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਸਨ।

ਅਮੈਰੀਕਨ ਸਿੱਖ ਆਰਗੇਨਾਈਜੇਸ਼ਨ ਦੇ ਸੁਖਬੀਰ ਸਿੰਘ  ਅਤੇ ਦੁਆਬਾ ਸਿੱਖ ਐਸ਼ੋਸ਼ੀਏਸ਼ਨ ਦੇ ਹਰਮੇਲ ਸਿੰਘ ਨੇ ਵੀ ਆਪਣੇ ਵੱਲੋਂ ਯੋਗਦਾਨ ਪਾਉਣ ਦਾ ਵਚਨ ਦਿੱਤਾ।

ਹਿੰਦੁਸਤਾਨ ਵਿਰੁੱਧ ਸਿੱਖਾਂ ਦੇ ਹੱਕਾਂ ਲਈ ਜ਼ੱਦੋ ਜ਼ਹਿਦ ਕਰ ਰਹੀ ਸੰਸਥਾ ਦੇ ਨੁਮਾਇੰਦੇ, ਤਰਜਿੰਦਰ ਸਿੰਘ, ਬਲਰਾਜ ਸਿੰਘ, ਗੁਰਭਾਗ ਸਿੰਘ, ਸੁਖਜੀਤ ਸਿੰਘ, ਅਮਰਿੰਦਰ ਸਿੰਘ ਲੈਂਹਬਰ ਸਿੰਘ ਅਤੇ ਕਰਨੈਲ ਸਿੰਘ ਨੇ ਅਹਿਦ ਕੀਤਾ ਕਿ ਉਹਨ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਚਨਬੱਧ ਹਨ।

ਗੁਰਦੀਪ ਸਿੰਘ ਨਾਰੂਲਾ ਨੇ ਸਿੱਖਸ ਫਾਰ ਜਸਟਿਸ ਦੀ ਨੁਮਾਇੰਦਗੀ ਪਲੇਨਵਿਊ ਗੁਰੂਘਰ ਅਤੇ ਗਲੈਨਕੋਵ ਗੁਰੂਘਰ ਵਿਖੇ ਕੀਤੀ।

ਸਿੱਖਸ ਫਾਰ ਜਸਟਿਸ ਦੇ ਮੁੱਖ ਬਲਾਰੇ ਅਤੇ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਦੇ ਸਾਬਕਾ ਪ੍ਰਧਾਨ  ਅਵਤਾਰ ਸਿੰਘ ਪੰਨੂੰ ਵੱਲੋਂ ਸੰਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਕਿ “ਸਿੱਖਸ ਫਾਰ ਜਸਟਿਸ” 1984 ਦੀ ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ। ਅਵਤਾਰ ਸਿੰਘ ਪੰਨੂੰ ਨੇ ਟਰਾਈ ਸਟੇਟ ਦੀਆਂ ਸਮੂੰਹ ਸਿੱਖ ਜਥੇਬੰਦੀਆਂ, ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ  ਅਤੇ ਸਮ੍ਹੂੰਹ ਗੁਰੁਦਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ  ਸਿੱਖਸ ਫਾਰ ਜਸਟਿਸ ਵੱਲੋਂਨ 1 ਨਵੰਬਰ 2009 ਨੁੰ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਈ ਜਾ ਰਹੀ  ਕਾਨਫਰੰਸ ਨੂੰ ਕਾਮਯਾਬ ਕਰਨ ਵਿੱਚ ਆਪਣੇ ਵੱਲੋਂ ਪੂਰਨ ਯੋਗਦਾਨ ਪਾਕੇ “ਇਨਸਾਫ ਲਹਿਰ”  ਦਾ ਹਿੱਸਾ ਬਣਨ।

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>