Punjab News - Quami Ekta Punjabi Newspaper (ਕੌਮੀ ਏਕਤਾ) » ਸੰਪਾਦਕੀ

ਭਾਰਤ ‘ਚ ਵਧਦਾ ਭ੍ਰਿਸ਼ਟਾਚਾਰ
‘ਭ’ ਅੱਖਰ ਤੋਂ ਭਾਰਤ ਬਣਦਾ ਹੈ ਅਤੇ ਇਸੇ ‘ਭ’ ਅੱਖਰ ਤੋਂ ਭ੍ਰਿਸ਼ਟਾਚਾਰ ਹੋਂਦ ਵਿੱਚ ਆਉਂਦਾ ਹੈ।

ਆਜ਼ਾਦੀ ਤੋਂ ਬਾਅਦ ਭਾਰਤ ਨੇ ਕਈ ਅਦਾਰਿਆਂ ਵਿਚ ਹੱਦੋਂ ਵੱਧ ਤਰੱਕੀ ਕੀਤੀ ਹੈ। ਜਿਨ੍ਹਾਂ ਵਿੱਚ ਖੁਰਾਕ ਦੀ ਪੈਦਾਵਾਰ, ਇਲੈਕਟ੍ਰਾਨਿਕ ਯੁੱਗ ਆਦਿ ਅਹਿਮ ਕਹੇ ਜਾ ਸਕਦੇ ਹਨ। ਪਰ ਇਨ੍ਹਾਂ ਸਾਰਿਆਂ ਪੱਖਾਂ ਨੂੰ ਮਾਤ ਪਾਉਂਦੇ ਪਹਿਲੂ ਹੋਰ ਵੀ ਹਨ, ਜਿਨ੍ਹਾਂ ਨੇ ਭਾਰਤ ਨੂੰ ਵਿਨਾਸ਼ ਦੇ ਬਹੁਤ ਨਜ਼ਦੀਕ ਲੈ ਆਂਦਾ ਹੈ। ਇਨ੍ਹਾਂ ਵਿਚੋਂ ਭਾਰਤ ਵਿਚ ਸਾਰੀਆਂ ਹੱਦਾਂ ਬੰਨੇ ਟੱਪਦਾ ਹੋਇਆ ਭ੍ਰਿਸ਼ਟਾਚਾਰ ਹੈ। ਇਸਨੇ ਵਿਨਾਸ਼ ਦੀਆਂ ਸਾਰੀਆਂ ਹੀ ਹੱਦਾਂ ਨੂੰ ਤੋੜ ਦਿੱਤਾ ਹੈ। ਮੌਜੂਦਾ ਸਮੇਂ ਭਾਰਤੀ ਵਪਾਰੀ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਵੀ ਮਿਲਾਵਟ ਕਰ ਰਹੇ ਹਨ। ਕਿਉਂ ਜੋ ਉਨ੍ਹਾਂ ਸਾਰੇ ਵਪਾਰੀਆਂ ਨੂੰ ਸਰਕਾਰੀ ਮਸ਼ੀਨਰੀ ਦੀ ਵੱਡੀ ਹਿਮਾਇਤ ਹਾਸਲ ਹੈ ਇਸ ਲਈ ਮਿਲਾਵਟ ਕਰਨ ਵਾਲੇ ਵਪਾਰੀ ਖਾਣ ਵਾਲੀਆਂ ਚੀਜ਼ਾਂ ਵਿਚ ਵਰਤੇ ਜਾ ਰਹੇ ਰਸਾਇਨ ਪਦਾਰਥਾਂ ਦੀ ਮਾਤਰਾ ਇੰਨੀ ਵਧਾ ਚੁੱਕੇ ਹਨ ਜਿਸਦੀ ਕੋਈ ਹੱਦ ਨਹੀਂ। ਇਥੋਂ ਤੱਕ ਕਿ ਇਨ੍ਹਾਂ ਵਪਾਰੀਆਂ ਵਲੋਂ ਦਵਾਈਆਂ ਤੱਕ ਨੂੰ ਵੀ ਬਖਸਿ਼ਆ ਨਹੀਂ ਜਾ ਰਿਹਾ।

ਪਿਛਲੇ ਦਿਨੀਂ ਇਕ ਵੱਡੀ ਕੰਪਨੀ ਨੈਸਲੇ ਵਲੋਂ ਬਣਾਈ ਜਾ ਰਹੀ ਮੈਗੀ ਦੀ ਗੱਲ ਸਾਹਮਣੇ ਆਈ। ਇਸ ਮੈਗੀ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਵਰਤ ਰਹੇ ਸਨ। ਇਸ ਵਿਚ ਵਰਤੇ ਜਾਂਦੇ ਲੈਡ ਦੀ ਮਾਤਰਾ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ। ਇਸਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤੀ ਖੁਰਾਕ ਮਹਿਕਮੇ ਵਲੋਂ ਕਦੀ ਵੀ ਮੈਗੀ ਦਾ ਰਸਾਇਣਕ ਲੈਬ ਪਰੀਖਣ ਹੀ ਨਹੀਂ ਕੀਤਾ ਗਿਆ ਜਾਂ ਫਿਰ ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ ਗਰਮ ਹੋਣ ਕਰਕੇ ਉਨ੍ਹਾਂ ਦੀਆਂ ਅੱਖਾਂ ਉਪਰ ਭ੍ਰਿਸ਼ਟਾਚਾਰ ਦੀ ਪੱਟੀ ਬਨ੍ਹ ਦਿੱਤੀ ਗਈ। ਇਸਦੇ ਨਾਲ ਹੀ ਦਿੱਲੀ ਦੀ ਮਦਰ ਡੇਅਰੀ ਵਲੋਂ ਪੂਰੀ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਦੁੱਧ ਵੀ ਮਿਲਾਵਟੀ ਸਾਬਤ ਹੋਇਆ। ਇਸ ਵਿਚ ਡਿਟਰਜੈਂਟ ਮਿਲਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ। ਦੁੱਧ ਜਿਸਨੂੰ ਹਰ ਉਮਰ ਦੇ ਲੋਕ ਪੀਂਦੇ ਹਨ। ਹੁਣ ਲਗਦਾ ਹੈ ਕਿ ਖੁਰਾਕ ਵਿਭਾਗ ਦੇ ਕਿਸੇ ਸਰਕਾਰੀ ਮਹਿਕਮੇ ਵਲੋਂ ਮੰਗੀ ਗਈ ਰਿਸ਼ਵਤ ਦੀ ਰਕਮ ਕੰਪਨੀ ਵਲੋਂ ਨਾ ਦਿੱਤੇ ਜਾਣ ਕਰਕੇ ਇਨ੍ਹਾਂ ਦੀਆਂ ਤਫਤੀਸ਼ਾਂ ਸ਼ੁਰੂ ਹੋ ਗਈਆਂ ਹਨ। ਖਾਣ ਵਾਲੀਆਂ ਚੀਜ਼ਾਂ ਹੀ ਕੀ ਭਾਰਤ ਦੇ ਹਰ ਹਿੱਸੇ ਵਿਚ ਸਰਕਾਰੀ ਮਸ਼ੀਨਰੀ ਨੂੰ ਭ੍ਰਿਸ਼ਟਾਚਾਰੀ ਲੋਕਾਂ ਵਲੋਂ ਵਰਤਕੇ ਪੂਰੇ ਭਾਰਤ ਨੂੰ ਵਿਨਾਸ਼ ਦੇ ਕਿਨਾਰੇ ਲਿਆ ਖੜਾ ਕੀਤਾ ਹੈ।

ਕਿਸੇ ਦਫਤਰ ਵਿਚ ਨੌਕਰੀ ਲੈਣੀ ਹੋਵੇ ਤਾਂ ਰਿਸ਼ਵਤ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਫਿਰ ਜਿਸਨੇ ਰਿਸ਼ਵਤ ਦਿੱਤੀ ਹੈ ਉਸਨੇ ਦਿੱਤੀ ਗਈ ਰਿਸ਼ਵਤ ਦੀ ਰਕਮ ਨੂੰ ਪੂਰਿਆਂ ਕਰਨ ਲਈ ਵੀ ਰਿਸ਼ਵਤ ਲੈਣੀ ਹੋਈ। ਪੁਲਿਸ ਦੀ ਭਰਤੀ ਹੋਵੇ, ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਨਰਸਾਂ ਦੀ ਭਰਤੀ ਹੋਵੇ ਜਾਂ ਕਿਸੇ ਹੋਰ ਮਹਿਕਮੇ ਵਿਚ ਭਰਤੀ ਹੋਵੇ ਬਿਨਾਂ ਰਿਸ਼ਵਤ ਦੇ ਕਿਸੇ ਨੂੰ ਨੌਕਰੀ ਮਿਲਣੀ ਅਸੰਭਵ ਜਾਂ ਕਹਿ ਲਵੋ ਨਾਮੁਮਕਿਨ ਹੈ। ਇਸ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇਕ ਚਪੜਾਸੀ ਦੀਆਂ ਸ਼ਾਖਾਂ ਤੋਂ ਸ਼ੁਰੂ ਹੋ ਕੇ ਸਾਡੇ ਵਲੋਂ ਚੁਣੇ ਗਏ ਲੀਡਰਾਂ ਦੀਆਂ ਜੜ੍ਹਾਂ ਤੱਕ ਪਹੁੰਚੀਆਂ ਹੋਈਆਂ ਹਨ। ਜਿਸ ਲੀਡਰ ਕੋਲ ਚੋਣਾਂ ਲੜਣ ਤੋਂ ਪਹਿਲਾਂ ਆਪਣੀ ਚੋਣ ਲੜਣ ਲਈ ਵੀ ਫੰਡਾਂ ਦੀ ਘਾਟ ਹੁੰਦੀ ਹੈ ਚੋਣਾਂ ਲੜਣ ਤੋਂ ਬਾਅਦ ਕੁੱਝ ਹੀ ਮਹੀਨਿਆਂ ਵਿਚ ਉਹ ਵੱਡੇ ਵੱਡੇ ਬਿਜ਼ਨੈਸਾਂ ਦਾ ਮਾਲਕ ਬਣ ਬੈਠਦਾ ਹੈ। ਇਸ ਸਬੰਧ ਵਿਚ ਕਿਸੇ ਇਕ ਨੇਤਾ ਦਾ ਨਾਮ ਲੈਣ ਦੀ ਬਜਾਏ ਮੈਂ ਆਪਣੇ ਪਾਠਕਾਂ ਨੂੰ ਹੀ ਸਵਾਲ ਕਰਦਾ ਹਾਂ ਕਿ ਉਹ ਆਪਣੇ ਇਲਾਕੇ ਜਾਂ ਕਿਸੇ ਹੋਰ ਹਲਕੇ ਦੇ ਲੀਡਰ ਦੀ ਜਨਮ ਪਤਰੀ ਨੂੰ ਫੋਲਕੇ ਵੇਖ ਲੈਣ।

ਕਾਂਗਰਸ ਨੂੰ ਹਰਾਕੇ ਰਾਜ ਸੱਤਾ ਸੰਭਾਲਣ ਵਾਲੀ ਭਾਰਤੀ ਜਨਤਾ ਪਾਰਟੀ ਵਲੋਂ ਇਹ ਰੌਲਾ ਪਾਇਆ ਜਾਂਦਾ ਰਿਹਾ ਹੈ ਕਿ ਕਾਂਗਰਸ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਹੈ। ਇਥੇ ਸਿਰਫ਼ ਕਾਂਗਰਸ ਹੀ ਕਿਉਂ ਦੇਸ਼ ਦੀ ਕਿਸੇ ਵੀ ਪਾਰਟੀ ਦੇ ਲੀਡਰ ਦਾ ਬਾਇਓਡਾਟਾ ਫੋਲ ਕੇ ਵੇਖ ਲਵੋ 99 ਫ਼ੀਸਦੀ ਲੀਡਰ ਰਿਸ਼ਵਤਖੋਰ ਨਿਕਲਣਗੇ। ਇਥੇ ਮੈਂ 1 ਫ਼ੀਸਦੀ ਲੀਡਰਾਂ ਨੂੰ ਈਮਾਨਦਾਰ ਕਿਹਾ ਜੋ ਮੈਨੂੰ ਲਗਦਾ ਹੈ ਕਿ ਮੇਰੇ ਆਪਣੇ ਹਿਸਾਬ ਨਾਲ ਗਲਤ ਅੰਕੜਾ ਹੈ। ਈਮਾਨਦਾਰ ਲੀਡਰਾਂ ਦੀ ਗਿਣਤੀ ਭਾਰਤ ਵਿਚ ਇਸ ਅੰਕੜੇ ਤੋਂ ਵੀ ਕਿਤੇ ਘੱਟ ਦਿਖਾਈ ਦਿੰਦੀ ਹੈ। ਇਥੇ ਕਾਂਗਰਸ, ਭਾਜਪਾ, ਸਪਾ, ਅਕਾਲੀ, ਬਸਪਾ ਆਦਿ ਪਾਰਟੀਆਂ ਦੀ ਲੀਡਰ ਉਦੋਂ ਤੱਕ ਹੀ ਸ਼ਰੀਫ ਦਿੱਸਦੇ ਹਨ ਜਦੋਂ ਤੱਕ ਉਹ ਚੋਣ ਨਹੀਂ ਜਿੱਤ ਜਾਂਦੇ ਇਸਤੋਂ ਬਾਅਦ ਉਨ੍ਹਾਂ ਦੀ ਸ਼ਰਾਫਤ ਖੰਭ ਲਾ ਕੇ ਉਡ ਜਾਂਦੀ ਹੈ।

ਪਿਛਲੇ ਦਿਨੀਂ ਭਾਜਪਾ ਦੀ ਇਕ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਵਲੋਂ ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਮਦਦ ਕੀਤੇ ਜਾਣ ਦੇ ਇਲਜ਼ਾਮਾਂ ਦਾ ਖੁਲਾਸਾ ਹੋਇਆ ਹੈ। ਇਸਦੇ ਨਾਲ ਹੀ ਸੁਸ਼ਮਾ ਸਵਰਾਜ ਦੀ ਵਕੀਲ ਬੇਟੀ ਬਾਂਸੁਰੀ ਸਵਰਾਜ ਵਲੋਂ ਵੀ ਲਲਿਤ ਮੋਦੀ ਦੇ ਕੇਸ ਦੀ ਪੈਰਵੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਥੇ ਇੰਜ ਲਗਦਾ ਹੈ ਕਿ ਸੁਸ਼ਮਾ ਸਵਰਾਜ ਵਲੋਂ ਆਪਣੇ ਸਿਆਸੀ ਅਸਰ ਰਸੂਖ ਦੀ ਵਰਤੋਂ ਕਰਕੇ ਆਪਣੀ ਬੇਟੀ ਦੇ ਇਸ ਕੇਸ ਨੂੰ ਕਾਮਯਾਬ ਕਰਵਾਇਆ ਗਿਆ ਹੈ। ਇਥੋਂ ਤੱਕ ਕਿ ਮੌਕੇ ਦਾ ਫਾਇਦਾ ਚੁੱਕਦੇ ਹੋਏ ਭਾਜਪਾ ਦੇ ਹੀ ਕੁੱਝ ਲੀਡਰਾਂ ਜਿਨ੍ਹਾਂ ਨੂੰ ਨਰੇਂਦਰ ਮੋਦੀ ਦੇ ਗਰੁੱਪ ਵਲੋਂ ਮੱਖੀ ਵਾਂਗੂ ਬਾਹਰ ਕਰ ਦਿੱਤਾ ਗਿਆ ਸੀ, ਵਿਚੋਂ ਇਕ ਲੀਡਰ ਲਾਲ ਕਿਸ਼ਨ ਅਡਵਾਨੀ ਨੇ ਦੇਸ਼ ਵਿਚ ਐਮਰਜੰਸੀ ਤੱਕ ਦੇ ਹਾਲਾਤ ਪੈਦਾ ਹੋਣ ਦਾ ਬਿਆਨ ਦਾਗ ਦਿੱਤਾ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਸ਼ਮਾ ਸਵਰਾਜ ਵਲੋਂ ਵੀ ਕਿਸੇ ਪ੍ਰਕਾਰ ਦਾ ਲਾਹਾ ਲਏ ਬਿਨਾਂ ਲਲਿਤ ਮੋਦੀ ਦੀ ਮਦਦ ਵਿਚ ਆਉਣਾ ਸਮਝ ਵਿਚ ਨਹੀਂ ਆਉਂਦਾ। ਇਥੇ ਵਿਚ ਸਪਸ਼ਟ ਲਗਦਾ ਹੈ ਕਿ ਲਲਿਤ ਮੋਦੀ ਨੇ ਕਿਸੇ ਨਾ ਕਿਸੇ ਪ੍ਰਕਾਰ ਦਾ ਫਾਇਦਾ ਸੁਸ਼ਮਾ ਸਵਰਾਜ ਨੂੰ ਪਹੁੰਚਾਇਆ ਹੈ ਵਰਨਾ ਕੌਣ ਬਿਨਾਂ ਮਤਲਬ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੀ ਬਦਨਾਮੀ ਰੂਪੀ ਦਲਦਲ ਵਿਚ ਲਿਆ ਖੜਾ ਕਰਦਾ ਹੈ।

ਕਾਂਗਰਸ ਦੇ ਇਕ ਲੀਡਰ ਪੀ ਚਿਦੰਬਰਮ ਵਲੋਂ ਇਸਨੂੰ ਭਾਈ-ਭਤੀਜਾਵਾਦ, ਅਧਿਕਾਰਾਂ ਦੀ ਦੁਰਵਰਤੋਂ ਅਤੇ ਨਿਅਮਾਂ ਦੀ ਉਲੰਘਣਾ ਦਾ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 2011 ਵਿਚ ਲਲਿਤ ਮੋਦੀ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ ਫਿਰ ਉਸਨੂੰ ਯੂਕੇ ਜਾਣ ਦੀ ਇਜਾਜ਼ਤ ਦੇਣ ਦਾ ਕੀ ਮਤਲਬ?

ਇਹ ਹੀ ਨਹੀਂ ਦਿੱਲੀ ਦੀ ਪਾਰਟੀ ਆਪ ਦੇ ਇਕ ਵਿਧਾਇਕ ਤੋਮਰ ਵਲੋਂ ਯੂਨੀਵਰਸਿਟੀ ਦੀ ਨਕਲੀ ਡਿਗਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਭਾਰਤ ਦੀ ਇਕ ਹੋਰ ਮੰਤਰੀ ਸਿਮਰਤੀ ਈਰਾਨੀ ਦੀ ਡਿਗਰੀ ਦੀ ਜਾਂਚ ਲਈ ਵੀ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਇਥੇ ਮੈਂ ਸਿਰਫ ਮੰਤਰੀਆਂ  ਦੇ ਨਾਮ ਹੀ ਲਿਖ ਰਿਹਾ ਹਾਂ ਕਿਉਂਕਿ ਇਨ੍ਹਾਂ ਮੰਤਰੀਆਂ ਦੀਆਂ ਹਿਦਾਇਤਾਂ ਜਾਂ ਸਖਤੀਆਂ ਨਾਲ ਹੀ ਭ੍ਰਿਸ਼ਟਾਚਾਰ ਸਬੰਧੀ ਬਣਾਏ ਗਏ ਕਾਨੂੰਨ ਵਿਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਜੇਕਰ ਇਹ ਕਾਨੂੰਨ ਘਾੜੇ ਜਾਂ ਬਨਾਉਣ ਵਾਲੇ ਹੀ ਭ੍ਰਿਸ਼ਟਾਚਾਰ ਵਿਚ ਗ੍ਰਸਤ ਹਨ ਤਾਂ ਫਿਰ ਆਮ ਆਦਮੀ ਦੀ ਗਲ ਕਰਨੀ ਬੇਮਾਇਨੇ ਹੋਵੇਗੀ।

ਮੇਰੀ ਜਾਚੇ ਤਾਂ ਹੁਣ ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਕੱਢਣ ਲਈ ਕਿਸੇ ਅਜਿਹੇ ਈਮਾਨਦਾਰ ਡਿਕਟੇਟਰ ਦੀ ਲੋੜ ਹੈ ਜੋ ਭ੍ਰਿਸ਼ਟਾਚਾਰੀਆਂ ਦੇ ਨਾਲ ਜੇਲ੍ਹਾਂ ਨੂੰ ਹੀ ਨਾ ਭਰੇ ਸਗੋਂ ਭ੍ਰਿਸ਼ਟਾਚਾਰੀਆਂ ਦੇ ਘਰਾਂ ਨੂੰ ਹੀ ਜੇਲ੍ਹਾਂ ਦੇ ਰੂਪ ਵਿਚ ਤਬਦੀਲ ਕਰ ਦੇਵੇ। ਕਿਉਂਕਿ ਭਾਰਤ ਵਿਚ ਭ੍ਰਿਸ਼ਟਾਚਾਰੀਆਂ ਦੀ ਗਿਣਤੀ ਇਨ੍ਹੀ ਵਧੇਰੇ ਹੋ ਗਈ ਹੈ ਕਿ ਜੇਲ੍ਹਾਂ ਤਾਂ ਕੁਝ ਮਿੰਟਾਂ ਵਿਚ ਹੀ ਭਰ ਜਾਣੀਆਂ ਹਨ। ਸੋ ਵੇਖੋ ਭਾਰਤ ਨੂੰ ਭ੍ਰਿਸ਼ਟਾਚਾਰ ਰੂਪੀ ਦੈਂਤ ਦੀ ਗਿਰਫ਼ਤ ਚੋਂ ਨਿਕਲਣ ਲਗਿਆਂ ਕਿੰਨੀਆਂ ਸਦੀਆਂ ਲਗਦੀਆਂ ਹਨ?

ਹਰਜੀਤ ਸਿੰਘ,

ਅਪਰਾਧਾਂ ਦੀ ਅਣਦੇਖੀ ਕਰਦੀ ਪੰਜਾਬ ਸਰਕਾਰ
ਪੰਜਾਬ ਵਿੱਚ ਵਧਦੇ ਅਪਰਾਧਾਂ ਕਰਕੇ ਸਾਰੇ ਲੋਕ ਪਰੇਸ਼ਾਨ ਹਨ, ਪਰੰਤੂ ਪੰਜਾਬ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਘੋਖ ਵਿਚਾਰ ਦੇ ਹੀ ਕਲੀਨ ਚਿੱਟ ਦੇ ਦਿੰਦੇ ਹਨ। ਮੇਰਾ ਕਹਿਣ ਤੋਂ ਭਾਵ ਸਭ ਨੂੰ ਹੀ ਪਤਾ ਹੈ। ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਸੁਖਬੀਰ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ‘ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਚਰਚੇ ਹੋਏ ਤਾਂ ਬਾਦਲ ਸਾਹਿਬ ਨੇ ਇਹ ਮਾਮਲਾ ਕਿਸੇ ਜਾਂਚ ਏਜੰਸੀ ਨੂੰ ਦੇਣ  ਜਾਂ ਇਸਦੀ ਮੈਜਿਸਟ੍ਰੇਟ ਰਾਹੀਂ ਜਾਂਚ ਕਰਵਾਉਣ ਦੀ ਬਜਾਏ ਆਪਣੇ ਇਸ ਰਿਸ਼ਤੇਦਾਰ ਨੂੰ ਕਲੀਨ ਚਿੱਟ ਦੇ ਦਿੱਤੀ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਸਿ਼ਆਂ ਦੀ ਆਦੀ ਹੋਈ ਪਈ ਹੈ। ਨਸ਼ੇ ਕਰਨ ਵਾਲੇ ਇਨ੍ਹਾਂ ਨੌਜਾਵਾਨ ਲੜਕੇ ਲੜਕੀਆਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤਾਂ ਉਹ ਕਈ ਪ੍ਰਕਾਰ ਦੇ ਅਪਰਾਧਿਕ ਮਾਮਲਿਆਂ ਵਿਚ ਫੱਸ ਜਾਂਦੇ ਹਨ।

ਇਨ੍ਹਾਂ ਵਿੱਚ ਲੁੱਟਾਂ ਖੋਹਾਂ ਕਰਨੀਆਂ, ਚੋਰੀਆਂ ਕਰਨੀਆਂ ਆਦਿ ਆਮ ਗੱਲ ਹੈ। ਇਹ ਹੀ ਨਹੀਂ ਜਦੋਂ ਲੜਕੇ ਜਾਂ ਲੜਕੀਆਂ ਨੂੰ ਵਧੇਰੇ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਅਸ਼ਲੀਲ ਫਿ਼ਲਮਾਂ ਆਦਿ ਬਨਾਉਣ ਦੀਆਂ ਹੱਦਾਂ ਵੀ ਪਾਰ ਕਰ ਜਾਂਦੇ ਹਨ। ਲੜਕੀਆਂ ਜਿਸਮ ਵੇਚਕੇ ਇਨ੍ਹਾਂ ਨਸਿ਼ਆਂ ਦੀ ਆਪਣੀ ਭੈੜੀ ਆਦਤ ਨੂੰ ਪੂਰਿਆਂ ਕਰਨ ਵਿਚ ਵੀ ਗੁਰੇਜ਼ ਨਹੀਂ ਕਰਦੀਆਂ।

ਕੁਝ ਸਾਲ ਹੋਏ ਦਿੱਲੀ ਵਿਚ ਇਕ ਲੜਕੀ ਦੀ ਕੁਝ ਲੋਕਾਂ ਨੇ ਚਲਦੀ ਬੱਸ ‘ਚ ਇੱਜ਼ਤ ਲੁੱਟੀ ਅਤੇ ਇਸਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਗਈ। ਇਸਦੇ ਖਿਲਾਫ ਦਿੱਲੀ ਹੀ ਨਹੀਂ ਪੂਰੇ ਭਾਰਤ ਵਿਚ ਦਿਖਾਵੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਦਿਖਾਵਿਆਂ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਵਲੋਂ ਵੀ ਮੁਜਾਹਰੇ ਕੀਤੇ ਗਏ। ਇਸਦੇ ਉਲਟ ਪਿਛਲੇ ਦਿਨੀਂ ਇਕ ਮਾਸੂਮ ਲੜਕੀ ਅਤੇ ਉਸਦੀ ਮਾਂ ਨੂੰ ਆਪਣੀ ਇੱਜ਼ਤ ਬਚਾਉਣ ਲਈ ਚਲਦੀ ਬਸ ਚੋਂ ਛਾਲਾਂ ਮਾਰਨੀਆਂ ਪਈਆਂ ਜਾਂ ਸ਼ਰਾਰਤੀ ਲੋਕਾਂ ਵਲੋਂ ਉਨ੍ਹਾਂ ਨੂੰ ਚਲਦੀ ਬੱਸ ਚੋਂ ਹੇਠਾਂ ਸੁੱਟ ਦਿੱਤਾ ਗਿਆ। ਕਿਉਂਕਿ ਕੁਝ ਅਖਬਾਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਛਾਲ ਮਾਰ ਦਿੱਤੀ ਅਤੇ ਕੁਝ ਵਲੋਂ ਕਿਹਾ ਜਾ ਰਿਹਾ ਹੈ ਕਿ ਇੱਜ਼ਤ ‘ਤੇ ਹੱਥ ਪਾਉਣ ਵਾਲਿਆਂ ਵਲੋਂ ਉਨ੍ਹਾਂ ਨੂੰ ਹੇਠਾਂ ਸੁੱਟਿਆ ਗਿਆ। ਇਹ ਬੱਸ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਵਾਰ ਦੀ ਦੇਖ ਰੇਖ ਵਿਚ ਚਲਾਈ ਜਾ ਰਹੀ ਓਰਬਟ ਕੰਪਨੀ ਦੀ ਸੀ। ਇਸ ਦੌਰਾਨ ਲੜਕੀ ਦੀ ਮੌਤ ਹੋ ਗਈ ਅਤੇ ਉਸਦੀ ਮਾਂ ਦਾ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਇਹ ਹੀ ਨਹੀਂ ਪੰਜਾਬ ਵਿਚ ਇੱਜ਼ਤ ਲੁੱਟਣ ਦੀਆਂ ਅਨੇਕਾਂ ਖਬਰਾਂ ਛਪਦੀਆਂ ਰਹਿੰਦੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।

ਪੁਰਾਣੇ ਵੇਲਿਆਂ ਵਿਚ ਇਕ ਕਹਾਵਤ ਮਸ਼ਹੂਰ ਸੀ ਕਿ ਚੋਰ ਨੂੰ ਨਾ ਮਾਰੋ ਉਸਦੀ ਮਾਂ ਨੂੰ ਮਾਰੋ। ਇਨ੍ਹਾਂ ਹਾਲਾਤ ਵਿਚ ਮੇਰੀ ਰਾਏ ਵੀ ਇਸ ਕਹਾਵਤ ਦੀ ਹਾਮੀ ਭਰਦੀ ਹੈ। ਜੇਕਰ ਸਾਨੂੰ ਨਸਿ਼ਆਂ ਦੇ ਹਾਲਾਤ ਨੂੰ ਕਾਬੂ ਵਿਚ ਕਰਨਾ ਹੈ ਤਾਂ ਨਸ਼ੇ ਕਰਨ ਵਾਲੇ ਵਕਤ ਦੇ ਮਾਰੇ ਨੌਜਵਾਨਾਂ ਨੂੰ ਫੜਣ ਦੀ ਬਜਾਏ ਨਸਿ਼ਆਂ ਨੂੰ ਵੇਚਣ ਵਾਲਿਆਂ ਨੂੰ ਫੜਣ ਦੀ ਲੋੜ ਹੈ। ਪੰਜਾਬ ਵਿਚ ਵੱਧ ਰਹੀ ਨਸਿ਼ਆਂ ਦੀ ਵਰਤੋਂ ਕਰਕੇ ਵੀ ਅਪਰਾਧਾਂ ਵਿਚ ਹੱਦੋਂ ਵੱਧ ਵਾਧਾ ਹੋਇਆ ਹੈ। ਇਨ੍ਹਾਂ ਹਾਲਾਤ ਵਿਚ ਜੇਕਰ ਪੁਲਿਸ ਜਾਂ ਸਰਕਾਰ ਚਾਹੇ ਤਾਂ ਨਸਿ਼ਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨੂੰ ਫੜਕੇ ਉਨ੍ਹਾਂ ਪਾਸੋਂ ਇਹ ਪੁੱਛੇ ਕਿ ਤੁਹਾਨੂੰ ਇਹ ਨਸ਼ੇ ਵੇਚਦਾ ਕੌਣ ਹੈ ਅਤੇ ਫਿਰ ਨਸ਼ੇ ਵੇਚਣ ਵਾਲਿਆਂ ਨੂੰ ਫੜੇ ਤਾਂ ਨਸ਼ੇ ਪੰਜਾਬ ਚੋਂ ਜਲਦ ਹੀ ਬੰਦ ਹੋ ਸਕਦੇ ਹਨ।

ਹੁਣ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਬਿੱਲੀ ਦੇ ਗੱਲ ਟੱਲੀ ਕੌਣ ਬੰਨ੍ਹੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਇਹ ਆਉਂਦਾ ਹੈ ਕਿ ਸਿਆਸੀ ਲੀਡਰਾਂ ਵਲੋਂ ਇਹ ਕਾਰੋਬਾਰ ਪੂਰੇ ਜ਼ੋਰ ਨਾਲ ਚਲਾਏ ਜਾ ਰਹੇ ਹਨ। ਇਸਤੋਂ ਬਾਅਦ ਗੱਲ ਆਉਂਦੀ ਹੈ ਪੁਲਿਸ ਦੀ ਉਹ ਕਿਵੇਂ ਨਸ਼ੇ ਵੇਚਣ ਵਾਲਿਆਂ ਨੂੰ ਫੜਣਗੇ ਜਿਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਲੋਕਾਂ ਦੇ ਸਿਰ ‘ਤੇ ਹੀ ਚਲ ਰਿਹਾ ਹੈ। ਪੰਜਾਬ ਜਿਸਨੂੰ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਉਹ ਧਰਤੀ ਅੱਜ ਕੱਲ ਨਸਿ਼ਆਂ ਦੀ ਵਰਤੋਂ ਕਰਨ ਵਾਲਿਆਂ ਦੀ ਧਰਤੀ ਬਣ ਗਈ ਹੈ। ਲੇਕਨ ਸਾਡੀਆਂ ਸਰਕਾਰਾਂ ਇਨ੍ਹਾਂ ਸਭ ਤੋਂ ਜਾਣੂੰ ਹੁੰਦੀਆਂ ਹੋਈਆਂ ਵੀ ਅਨਜਾਣ ਬਣੀਆਂ ਬੈਠੀਆਂ ਹਨ। ਇਥੇ ਸਰਕਾਰਾਂ ਮੈਂ ਇਸ ਲਈ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਇਹ ਹੋਂਦ ਵਿਚ ਹੀ ਉਦੋਂ ਆਉਂਦੀਆਂ ਹਨ ਜਦੋਂ ਇਨ੍ਹਾਂ ਨੂੰ ਆਪਣਾ ਚੋਣ ਪ੍ਰਚਾਰ ਕਰਨ ਲਈ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ, ਜਮ੍ਹਾਂ ਖੋਰਾਂ, ਟੈਕਸਾਂ ਦੀ ਚੋਰੀ ਕਰਨ ਵਾਲੇ ਵਪਾਰੀਆਂ ਆਦਿ ਪਾਸੋਂ ਜਮ੍ਹਾਂ ਕੀਤਾ ਗਿਆ ਕਾਲਾ ਧੰਨ ਮਿਲਦਾ ਹੈ। ਨਹੀਂ ਤਾਂ ਇਨ੍ਹਾਂ ਸਿਆਸੀ ਲੀਡਰਾਂ ਨੂੰ ਪੁੱਛੋ ਕਿ ਇਹ ਕਰੋੜਾਂ ਰੁਪਇਆ ਦਾ ਇੰਤਜ਼ਾਮ ਚੋਣ ਪ੍ਰਚਾਰ ਲਈ ਕਿਥੋਂ ਕਰਦੇ ਹਨ?

ਮੌਜੂਦਾ ਸਮੇਂ ਸਿਆਸਤ ਦੇਸ਼ ਸੇਵਾ ਦਾ ਨਾਮ ਨਹੀਂ ਸਗੋਂ ਇਹ ਇਕ ਬਿਜ਼ਨੈਸ ਬਣ ਗਈ ਹੈ। ਤੁਸੀਂ ਇਸ ਕਾਰੋਬਾਰ ਵਿਚ ਕੁਝ ਲੱਖ ਰੁਪਏ ਇਨਵੈਸਟ ਕਰੋ ਅਤੇ ਜਦੋਂ ਤੁਹਾਡੀ ਸਰਕਾਰ ਹੋਂਦ ਵਿਚ ਆ ਜਾਵੇ ਜਾਂ ਤੁਸੀਂ ਐਮਐਲਏ, ਐਮਪੀ, ਜਾਂ ਨਗਰ ਨਿਗਮ ਦੇ ਮੈਂਬਰ ਬਣ ਜਾਓ ਤਾਂ ਫਿਰ ਆਪਣੀ ਖਰਚੀ ਹੋਈ ਪੂੰਜੀ ਨੂੰ ਵਿਆਜ ਸਹਿਤ ਵਾਪਸ ਨਾ ਲਵੋ ਸਗੋਂ ਇਕ ਜੋਕ ਵਾਂਗ ਜਨਤਾ ਦਾ ਖੂਨ ਪੂਰੀ ਤਰ੍ਹਾਂ ਨਿਚੋੜ ਲਵੋ। ਇਕ ਵਾਰ ਮੌਕਾ ਮਿਲਿਆ ਹੈ ਅਗਲੀ ਵਾਰ ਪਤਾ ਨਹੀਂ ਮਿਲਣਾ ਕਿ ਨਹੀਂ ਇਸ ਲਈ ਅਗਲੀਆਂ ਪਿਛਲੀਆਂ ਕਸਰਾਂ ਹੁਣੇ ਹੀ ਪੂਰੀਆਂ ਕਰ ਲਵੋ। ਫਿਰ ਜਦੋਂ ਤੁਸੀਂ ਜਦੋਂ ਜਿੱਤ ਗਏ ਤਾਂ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਸੀ ਉਨ੍ਹਾਂ ਦੀਆਂ ਜਾਇਜ਼ ਘੱਟ ਤੇ ਨਾਜਾਇਜ਼ ਵੱਧ ਸਾਰੇ ਹੀ ਧੰਦਿਆਂ ਦਾ ਬਚਾਅ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ। ਇਹ ਤਾਂ ਇਕ ਹੱਥ ਲੈ ਤੇ ਦੂਜੇ ਹੱਥ ਦੇ ਵਾਲਾ ਕਾਰੋਬਾਰ ਹੈ। ਫਿਰ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਕੋਈ ਵੀ ਸਰਕਾਰ ਸਾਡਾ ਭਲਾ ਜਾਂ ਬਚਾਅ ਕਰੇਗੀ?

ਕੀ ਮੁਜਾਹਰੇ ਹਰ ਸੱਮਸਿਆ ਦਾ ਹੱਲ ਨੇ?
ਪਿਛਲੇ ਦਿਨੀਂ ਇਕ ਖ਼ਬਰ ਪੜ੍ਹਣ ਨੂੰ ਮਿਲੀ ਕਿ ਇਕ ਮਾਸੂਮ ਲੜਕੀ ਦੀ ਇੱਜ਼ਤ ਕੁਝ ਲੋਕਾਂ ਵਲੋਂ ਲੁੱਟੀ ਗਈ ਅਤੇ ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਜ਼ਿੰਦਗ਼ੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਜੋ ਇਕ ਬਹੁਤ ਹੀ ਸ਼ਰਮਨਾਕ ਗੱਲ ਹੈ। ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸਨੇ ਇਸਦੀ ਨਿਖੇਧੀ ਨਾ ਕੀਤੀ ਹੋਵੇ। ਇਸਤੋਂ ਬਾਅਦ ਸਰਕਾਰ ਵਲੋਂ ਇਸ ਘਿਨੌਣੀ ਘਟਨਾ ਨੂੰ ਕਰਨ ਵਾਲੇ ਦੋਸ਼ੀਆਂ ਨੂੰ ਫੜ ਵੀ ਲਿਆ।

ਇਸਦੇ ਵਿਰੋਧ ਵਿਚ ਲੋਕਾਂ ਵਲੋਂ ਸਰੇਆਮ ਸੜਕਾਂ ਉਪਰ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਜਾਰੀ ਹਨ। ਪਰੰਤੂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਜੇ ਵੀ ਰਾਜਨੀਤਕ ਲਾਹਾ ਹਾਸਲ ਕਰਨ ਵਾਲੇ ਲੋਕਾਂ ਵਲੋਂ ਮਾਸੂਮ ਲੋਕਾਂ ਨੂੰ ਅੱਗੇ ਕਰਕੇ ਇਹ ਮੁਜਾਹਰੇ ਕਰਾਉਣ ਦਾ ਕੀ ਮਤਲਬ ਹੈ। ਹਾਂ, ਜੇਕਰ ਸਰਕਾਰ ਵਲੋਂ ਦੋਸ਼ੀਆਂ ਨੂੰ ਨਾ ਫੜਿਆ ਗਿਆ ਹੁੰਦਾ ਤਾਂ ਇਹ ਗੱਲ ਸਮਝ ਆਉਂਦੀ ਸੀ ਕਿ ਲੋਕੀਂ ਦੋਸ਼ੀਆਂ ਨੂੰ ਫੜਣ ਲਈ ਸਰਕਾਰ ਦੇ ਖਿਲਾਫ਼ ਮੁਜਾਹਰੇ ਕਰਦੇ।

ਇਥੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਵੀ ਕਈ ਜਥੇਬੰਦੀਆਂ ਵਲੋਂ ਤਖਤੀਆਂ ਹੱਥ ਵਿਚ ਫੜ੍ਹਕੇ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਪੜ੍ਹਣ ਨੂੰ ਮਿਲ ਰਹੀਆਂ ਹਨ। ਕਈ ਜਥੇਬੰਦੀਆਂ ਵਲੋਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਲਈ ਵੀ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਬੰਧੀ ਸਰਕਾਰ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਸਬੰਧੀ ਬਿੱਲ ਸੰਸਦ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਰਕਾਰ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ। ਸਰਕਾਰ ਵਲੋਂ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਏ ਜਾਣ ਦੇ ਬਾਵਜੂਦ ਅਜੇ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਪ੍ਰਦਰਸ਼ਨਾਂ ਦੀ ਆੜ੍ਹ ਵਿਚ ਹਿੰਸਾ ਕਰਵਾਈ ਜਾ ਰਹੀ ਹੈ।

ਇਨ੍ਹਾਂ ਮੁਜਾਹਰਿਆਂ ਕਰਕੇ ਇਕ ਪੁਲਿਸ ਵਾਲਾ ਜਿਸਦਾ ਨਾਮ ਸੁਭਾਸ਼ ਤੋਮਰ ਦੱਸਿਆ ਜਾ ਰਿਹਾ ਹੈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਕੁਝ ਦਿਨ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵੇਂਟੀਲੇਟਰ ‘ਤੇ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਕ ਲੜਕੀ ਨਾਲ ਬਲਾਤਕਾਰ ਕਰਨ ਤੋਂ ਉਪਰੰਤ ਉਸਨੂੰ ਹਸਪਤਾਲ ਤੱਕ ਪਹੁੰਚਾਣ ਵਾਲਿਆਂ ਦੇ ਖਿਲਾਫ਼ ਫ਼ਾਂਸੀ ਸਜ਼ਾ ਦਿਵਾਉਣ ਲਈ  ਇਹ ਪ੍ਰਦਰਸ਼ਨਕਾਰੀ ਰੌਲਾ ਪਾ ਰਹੇ ਹਨ ਤਾਂ ਫਿਰ ਸੁਭਾਸ਼ ਤੋਮਰ ਨੂੰ ਮਾਰਨ ਵਾਲਿਆਂ ਲਈ ਫ਼ਾਂਸੀ ਦੀ ਮੰਗ ਬਾਰੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕੀ ਖਿਆਲ ਹੈ? ਕੀ ਸੁਭਾਸ਼ ਤੋਮਰ ਕਿਸੇ ਦਾ ਬੇਟਾ, ਭਰਾ, ਪਤੀ ਜਾਂ ਪਿਤਾ ਨਹੀਂ ਸੀ?

ਦਰਅਸਲ ਭਾਰਤ ਵਿਚ ਆਬਾਦੀ ਵਧੇਰੇ ਹੋਣ ਕਰੇ ਹਰੇਕ ਪਾਰਟੀ ਨੂੰ ਪ੍ਰਦਰਸ਼ਨਾਂ ਦੇ ਨਾਮ ‘ਤੇ ਇਕੱਠੇ ਹੋਣ ਵਾਲੇ ਵੇਹਲੜ ਮਿਲ ਹੀ ਜਾਂਦੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦਾ ਸੱਦਾ ਭਾਵੇਂ ਕਾਂਗਰਸ ਦੇ ਦਿੱਤਾ, ਭਾਜਪਾ ਆਦਿ ਕਿਸੇ ਵੀ ਹੋਰ ਪਾਰਟੀ ਨੇ ਦਿੱਤਾ ਹੋਵੇ। ਸੁਣਨ ਵਿਚ ਤਾਂ ਇਹ ਵੀ ਆਇਆ ਹੈ ਕਿ ਇਨ੍ਹਾਂ ਪਾਰਟੀਆਂ ਨੂੰ ਪ੍ਰਦਰਸ਼ਨਕਾਰੀਆਂ ਦੀ ਸਪਲਾਈ ਕਿਰਾਏ ਗੁੰਡਿਆਂ ਦੇ ਰੂਪ ਵਿਚ ਵੀ ਮਿਲ ਜਾਂਦੀ ਹੈ।

ਇਨ੍ਹਾਂ ਮੁਜਾਹਰਿਆਂ ਦੇ ਨਾਮ ‘ਤੇ ਸੱਦਾ ਦੇਣ ਵਾਲੀਆਂ ਪਾਰਟੀਆਂ ਵਲੋਂ ਕਿਤੇ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਜਾਂਦਾ ਹੈ ਕਿਤੇ ਸੂਬਾ। ਇਨ੍ਹਾਂ ਰਾਜਨੀਤਕ ਪਾਰਟੀਆਂ ਲਈ ਇਹ ਸੱਦਾ ਦੇਣਾ ਬੜੀ ਮਾਮੂਲੀ ਜਿਹੀ ਗੱਲ ਹੈ। ਪਰ ਇਸ ਦੇਸ਼ ਵਿਚ ਕਰੋੜਾਂ ਲੋਕ ਅਜਿਹੇ ਹਨ ਜਿਹੜੇ ਰਿਕਸ਼ਾ, ਰੇਹੜੇ, ਸਬਜ਼ੀਆਂ ਫਲਾਂ ਦੀਆਂ ਰੇਹੜੀਆਂ, ਰੇਲਵੇ ਸਟੇਸਨਾਂ, ਬੱਸ ਅੱਡਿਆਂ ‘ਤੇ ਕੁਲੀ ਦਾ ਕੰਮ ਕਰਕੇ ਆਪਣੀ ਰੋਟੀ ਰੋਜ਼ੀ ਚਲਾਉਣ ਵਾਲੇ ਮਜਦੂਰ ਜਾਂ ਦਿਹਾੜੀਦਾਰ ਆਦਿ ਹਨ। ਦੇਸ਼ ਦੇ ਭਲੇ ਲਈ ਬੰਦ ਕਰਾਕੇ ਆਪਣਾ ਉੱਲੂ ਸਿੱਧਾ ਕਰਨ ਵਾਲੀਆਂ ਇਨ੍ਹਾਂ ਰਾਜਨੀਤਕ ਪਾਰਟੀਆਂ ਨੇ ਆਪਣੇ ਹੀ ਦੇਸ਼ ਦੇ ਇਨ੍ਹਾਂ ਮਜਦੂਰਾਂ ਦੀ ਰੋਟੀ ਰੋਜ਼ੀ ਬਾਰੇ ਕਦੀ ਸੋਚਿਆ ਹੈ? ਗਰੀਬ ਸਕੂਟਰ ਟੈਕਸੀਆਂ ਚਲਾਉਣ ਵਾਲਿਆਂ ਜਾਂ ਗਰੀਬ ਟਰੱਕ ਡਰਾਈਵਰਾਂ ਦੀਆਂ ਗੱਡੀਆਂ ਨੂੰ ਅੱਗਾਂ ਲਾਕੇ ਇਹ ਦੇਸ਼ ਲਈ ਕਿਹੜੀ ਭਲਾਈ ਦਾ ਕੰਮ ਕਰ ਰਹੇ ਹਨ। ਆਮ ਗਰੀਬ ਜਿਨ੍ਹਾਂ ਦੀਆਂ ਦਕਾਨਾਂ ਹੀ ਉਨ੍ਹਾਂ ਦੀ ਕਮਾਈ ਦਾ ਇੱਕੋ ਇਹ ਜ਼ਰੀਆ ਹਨ ਉਨ੍ਹ੍ਹਾਂ ਦੀਆਂ ਦੁਕਾਨਾਂ ਨੂੰ ਸਾੜਣ ਵਾਲੇ ਇਹ ਦੇਸ਼ ਹਿਤੈਸ਼ੀ ਇਹ ਸਭ ਕਿਉਂ ਕਰ ਕਰੇ ਹਨ? ਇਨ੍ਹਾਂ ਸਵਾਲਾਂ ਦਾ ਜਵਾਬ ਇਨ੍ਹਾਂ ਵਿਰੋਧੀ ਪਾਰਟੀਆਂ ਪਾਸ ਬਿਲਕੁਲ ਵੀ ਨਹੀਂ ਜਦੋਂ ਭਾਜਪਾ ਦੀ ਸਰਕਾਰ ਬਣੀ ਕਾਂਗਰਸੀਆਂ ਨੇ ਪ੍ਰਦਰਸ਼ਨ ਕਰਾਕੇ ਅਤੇ ਬਜ਼ਾਰ ਬੰਦ ਕਰਵਾਕੇ ਆਪਣਾ ਉੱਲੂ ਸਿੱਧਾ ਕਰ ਲਿਆ। ਜਦੋਂ ਕਾਂਗਰਸ ਦੀ ਸਰਕਾਰ ਬਣੀ ਭਾਜਪਾਈਆਂ ਅਤੇ ਹੋਰ ਪ੍ਰਦੇਸ਼ਕ ਪਾਰਟੀਆਂ ਨੇ ਆਪਣੇ ਸਿਆਸੀ ਤਵੇ ‘ਤੇ ਰੋਟੀਆਂ ਸੇਕ ਲਈਆਂ।

ਭਾਰਤ ਵਿਚ ਪ੍ਰਦਰਸ਼ਨਾਂ ਅਤੇ ਮੁਜਾਹਰਿਆਂ ਦੇ ਵਧਦੇ ਚਲਣ ਨੂੰ ਰੋਕਣ ਲਈ ਵੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਹ ਕਦਮ ਅਜਿਹੇ ਹੋਣ ਕਿ ਕਿਸੇ ਵੀ ਪਾਰਟੀ ਦਾ ਵਰਕਰ ਜਾਂ ਲੀਡਰ ਸੜਕਾਂ ‘ਤੇ ਉਤਰ ਕੇ ਆਮ ਲੋਕਾਂ ਨੂੰ ਤੰਗ ਨਾ ਕਰ ਸਕੇ। ਜਿਸ ਨਾਲ ਕਿਸੇ ਐਂਬੂਲੈਂਸ  ਨੂੰ ਰਾਹ ਨਾ ਮਿਲਣ ਕਰਕੇ ਕਿਸੇ ਮਰੀਜ਼ ਦੀ ਮੌਤ ਨਾ ਹੋਵੇ, ਕਿਸੇ ਦਿਹਾੜੀਦਾਰ ਦੀ ਦਿਹਾੜੀ ਨਾ ਮਰੇ ਜਾਂ ਕਿਸੇ ਮਾਸੂਮ ਆਦਮੀ ਦੀ ਬੱਸ, ਕਾਰ, ਦੁਕਾਨ, ਸਕੂਟਰ ਆਦਿ ਨੂੰ ਅੱਗ ਦੀ ਭੇਟ ਨਾ ਚੜ੍ਹਣਾ ਪਵੇ।

ਚਾਹੀਦਾ ਤਾਂ ਇਹ ਹੈ ਕਿ ਜਿਹੜੀ ਪਾਰਟੀ ਜਾਂ ਜਥੇਬੰਦੀ ਵਲੋਂ ਅਜਿਹਾ ਗ਼ੈਰ-ਜ਼ਿੰਮੇਵਾਰਾਨਾ ਬੰਦ ਦਾ ਐਲਾਨ ਕੀਤਾ ਜਾਂਦਾ ਹੈ ਉਹ ਸਾੜ ਫੂਕ ਜਾਂ ਭੰਨ ਤੋੜ ਲਏ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰਨ ਲਈ ਜ਼ਿੰਮੇਵਾਰ ਹੋਵੇ। ਜੇਕਰ ਕਿਸੇ ਪ੍ਰਦਰਸ਼ਨਕਾਰੀ, ਕਿਸੇ ਪੁਲਿਸ ਵਾਲੇ, ਕਿਸੇ ਰਾਹਗੀਰ ਆਦਿ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਬੰਦ ਦਾ ਸੱਦਾ ਦੇਣ ਵਾਲੀ ਪਾਰਟੀ ਦੇ ਜ਼ਿੰਮੇਵਾਰ ਲੀਡਰਾਂ ਉਪਰ ਕਤਲ ਦਾ ਮੁਕਦਮਾ ਚਲਾਇਆ ਜਾਵੇ। ਇਸਦੇ ਨਾਲ ਹੀ ਉਸ ਪਾਰਟੀ ਵਲੋਂ ਮਰਨ ਵਾਲਿਆਂ ਜਾਂ ਜ਼ਖ਼ਮੀ ਹੋਏ ਲੋਕਾਂ ਦੇ ਪ੍ਰਵਾਰ ਵਾਲਿਆਂ, ਬੰਦ ਦੌਰਾਨ ਬੰਦ ਹੋਈਆਂ ਦੁਕਾਨਾਂ ਜਾਂ ਆਮ ਦਿਹਾੜੀਦਾਰਾਂ ਦੀ ਕਮਾਈ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਅਜਿਹੀਆਂ ਪਾਰਟੀਆਂ ਪਾਸੋਂ ਲਿਆ ਜਾਵੇ ਅਤੇ ਮੁਆਵਜ਼ਾ ਨਾ ਦੇਣ ਦੀ ਹਾਲਤ ਵਿਚ ਪਾਰਟੀ ਜਾਂ ਜਥੇਬੰਦੀ ਨੂੰ ਬਰਖਾਸਤ ਕਰ ਦਿੱਤਾ ਜਾਵੇ। ਜੇਕਰ ਅਜਿਹੇ ਕੜਕ ਜਾਂ ਸਖ਼ਤ ਕਾਨੂੰਨ ਬਣ ਜਾਂਦੇ ਹਨ ਤਾਂ ਮੈਂ ਨਹੀਂ ਸਮਝਦਾ ਕੋਈ ਵੀ ਪਾਰਟੀ ਅਜਿਹਾ ਸੱਦਾ ਦੇਵੇਗੀ।

ਇਥੇ ਬੰਦ ਦਾ ਸੱਦਾ ਦੇਣ ਵਾਲੀ ਪਾਰਟੀ ਇਹ ਵੀ ਕਹਿ ਸਕਦੀ ਹੈ ਕਿ ਸਾਡਾ ਪ੍ਰਦਰਸ਼ਨ ਤਾਂ ਸ਼ਾਂਤਮਈ ਢੰਗ ਨਾਲ ਚਲ ਰਿਹਾ ਸੀ ਪਰ ਇਸਨੂੰ ਹਿੰਸਾ ਦਾ ਰੂਪ ਸਾਨੂੰ ਬਦਨਾਮ ਕਰਨ ਲਈ ਕਿਸੇ ਹੋਰ ਪਾਰਟੀ ਵਲੋਂ ਦਿੱਤਾ ਗਿਆ। ਇਸ ਸਬੰਧ ਵਿਚ ਵੀ ਉਨ੍ਹਾਂ ਪਾਸੋਂ ਹੀ ਪੁਛਿਆ ਜਾਵੇ ਕਿ ਤੁਹਾਨੂੰ ਬੰਦ ਕਰਨ ਲਈ ਕਿਹਨੇ ਕਿਹਾ ਸੀ? ਜੇਕਰ ਕਿਸੇ ਪਾਰਟੀ ਵਲੋਂ ਕਿਸੇ ਪ੍ਰਕਾਰ ਦਾ ਵਿਰੋਧ ਮੁਜਾਹਰਾ ਕਰਨਾ ਹੈ ਤਾਂ ਉਹ ਕੋਈ ਵੱਡਾ ਹਾਲ, ਗਰਾਊਂਡ ਅਤੇ ਸਟੇਡੀਅਮ ਕਿਰਾਏ ‘ਤੇ ਲੈ ਕੇ ਆਪਣਾ ਚਾਅ ਲਾਹ ਲੈਣ। ਜੇਕਰ ਉਨ੍ਹਾਂ ਨੂੰ ਪੁਲਿਸ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਉਨ੍ਹਾਂ ਨੂੰ ਪੁਲਿਸ ਮੁਹਈਆ ਕਰਵਾਏ ਲੇਕਨ ਉਸ ਮੁਜਾਹਰੇ ਦੀ ਦੇਖਭਾਲ ਕਰਨ ਲਈ ਗਈ ਪੁਲਿਸ ਦਾ ਸਾਰਾ ਖਰਚਾ ਮੁਜਾਹਰਾ ਕਰਾਉਣ ਵਾਲੀ ਪਾਰਟੀ ਦੇ ਸਿਰ ਪਾਇਆ ਜਾਵੇ।

ਮੇਰੀ ਤਾਂ ਸੋਚ ਇਹੀ ਹੈ ਕਿ ਜੇਕਰ ਕਿਸੇ ਥਾਂ, ਸ਼ਹਿਰ, ਸੂਬੇ, ਜਾਂ ਪੂਰੇ ਦੇਸ਼ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਜਾਂ ਗੁਜਰਾਤ ਵਿਚਲੇ ਮੁਸਲਮਾਨ ਵਿਰੋਧੀ ਦੰਗਿਆਂ ਵਾਂਗ ਫਿਰਕੂ ਹਿੰਸਾ ਵਾਪਰਦੀ ਹੈ ਤਾਂ ਕੁਝ ਮਹੀਨਿਆਂ ਦੇ ਵਿਚ ਵਿਚ ਉਸ ਵੇਲੇ ਦੀ ਸਰਕਾਰ ਦੇ ਲੀਡਰ ਉਪਰ ਇਨ੍ਹਾਂ ਦੰਗਿਆਂ ਨੂੰ ਰੋਕਣ ਵਿਚ ਨਾਕਾਮ ਰਹਿਣ ਕਰਕੇ ਕਤਲ ਦਾ ਮੁਕਦਮਾ ਚਲਾਇਆ ਜਾਵੇ। ਜਦੋਂ ਸਾਡੇ ਦੇਸ਼ ਦੇ ਲੀਡਰਾਂ ਨੂੰ ਪਾਕਿਸਤਾਨੀ ਬਾਰਡਰ ਉਪਰ ਹਿਲਜੁੱਲ ਦੀ ਮਾੜੀ ਜਿਹੀ ਵੀ ਸੂਹ ਮਿਲਦੀ ਹੈ ਤਾਂ ਫੌਜ ਜਹਾਜ਼ਾਂ ਰਾਹੀਂ ਕੁਝ ਘੰਟਿਆਂ ਵਿਚ ਹੀ ਸਰਹੱਦ ਦੀ ਰਾਖੀ ਲਈ ਪਹੁੰਚ ਜਾਂਦੀ ਹੈ ਪਰ ਇਸਦੇ ਉਲਟ ਜਦੋਂ ਭਾਰਤ ਵਿਚ ਸਿੱਖ ਵਿਰੋਧੀ ਜਾਂ ਮੁਸਲਮਾਨ ਵਿਰੋਧੀ ਦੰਗੇ ਹੁੰਦੇ ਹਨ ਤਾਂ ਫੌਜ ਪੰਜਵੇਂ ਦਿਨ ਪਹੁੰਚਦੀ ਹੈ। ਭਾਵੇਂ ਦਿੱਲੀ ਦੇ ਲਾਲ ਕਿਲ੍ਹੇ, ਦਿੱਲੀ ਕੈਂਟ, ਧੌਲਾ ਕੂੰਆਂ ਨੇੜੇ ਦਿੱਲੀ ਛਾਉਣੀ ਵਿਚ ਫੌਜਾਂ ਦੀਆਂ ਟੁਕੜੀਆਂ ਮੌਜੂਦ ਹੁੰਦੀਆਂ ਹਨ।

ਭਾਰਤ ਜਿਹੜਾ ਕਿ ਗਰੀਬੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ ਹੋਰ ਅਤੇ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ਦੇ ਹਿਤੈਸ਼ੀ ਵਿਖਾਉਣ ਵਾਲੇ ਇਹ ਲੀਡਰ ਬੰਦ ਅਤੇ ਪ੍ਰਦਰਸ਼ਨਾਂ ਰਾਹੀਂ ਕਰੋੜਾਂ ਰੁਪਿਆਂ ਦਾ ਨੁਕਸਾਨ ਕਰੀ ਜਾ ਰਹੇ ਹਨ। ਹੁਣ ਉਨ੍ਹਾਂ ਦੀਆਂ ਅਜਿਹੀਆਂ ਭੈੜੀਆਂ ਸੋਚਾਂ ਉਪਰ ਨੱਥ ਕੱਸਣ ਦੀ ਲੋੜ ਹੈ।

ਗੱਲ ਇਥੇ ਵੀ ਉਹੀ ਆਉਂਦੀ ਹੈ “ਕੌਣ ਕਹੇ ਰਾਣੀਏ ਅੱਗਾ ਢੱਕ?” ਜੇਕਰ ਇਨ੍ਹਾਂ ਲੀਡਰਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਹੁੰਦੀ ਹੈ ਤਾਂ ਵਿਧਾਨ ਸਭਾ, ਰਾਜਸਭਾ ਅਤੇ ਲੋਕਸਭਾ ਦੇ ਸਾਰੇ ਸਦਨ ਇਹ ਆਵਾਜ਼ ਵਿਚ ਭਾਰੀ ਬਹੁਮੱਤ ਨਾਲ ਉਸਨੂੰ ਪ੍ਰਵਾਨਗੀ ਦੇ ਦਿੰਦੇ ਹਨ। ਲੇਕਨ ਦੇਸ਼ ਹਿੱਤ ਲਈ ਜਦੋਂ ਕੋਈ ਕਾਨੂੰਨ ਬਨਾਉਣ ਦੀ ਵਾਰੀ ਆਉਂਦੀ ਹੈ ਤਾਂ ਇਹ ਦੁਫਾੜ ਹੋ ਜਾਂਦੇ ਹਨ ਅਤੇ ਵਿਧਾਨਸਭਾ, ਲੋਕਸਭਾ ਅਤੇ ਰਾਜਸਭਾ ਦੀ ਕਾਰਵਾਈ ਵਿਚ ਵਿਘਨ ਪਾਕੇ ਇਨ੍ਹਾਂ ਕਾਰਵਾਈਆਂ ਉਪਰ ਆਉਣ ਵਾਲੇ ਕਰੋੜਾਂ ਰੁਪਏ ਆਪਣੇ ਸੁਆਰਥ ਲਈ ਬਰਬਾਦ ਕਰਨ ਦਿੰਦੇ ਹਨ। ਅਜਿਹੇ ਲੋਕਾਂ ਵਲੋਂ ਇਨ੍ਹਾਂ ਦੀਆਂ ਪਾਰਟੀਆਂ ਵਲੋਂ ਬੰਦ ਦੇ ਸੱਦੇ ਦੇਣ ਦੇ ਹੱਕ ‘ਤੇ ਨਕੇਲ ਕੱਸਣ ਲਈ ਕਿਸੇ ਪ੍ਰਕਾਰ ਦੇ ਬਿੱਲ ਲਿਆਉਣ ਦੀ ਗੱਲ ਕਰਨੀ ਹਾਸੋਹੀਣੀ ਜਿਹੀ ਲਗਦੀ ਹੈ।

ਵੇਖੋ ਬੰਦਾਂ, ਪ੍ਰਦਰਸ਼ਨਾਂ ਅਤੇ ਮੁਜਾਹਰਿਆਂ ਦੇ ਨਾਮ ਹੇਠ ਕਦੋਂ ਤੱਕ ਭਾਰਤ ਦੇ ਇਨ੍ਹਾਂ ਖੁਦਗ਼ਰਜ਼ ਲੀਡਰਾਂ ਵਲੋਂ ਦੇਸ਼ ਦਾ ਨੁਕਸਾਨ ਹੁੰਦਾ ਰਹੇਗਾ ਅਤੇ ਆਮ ਆਦਮੀ ਇਵੇਂ ਮਰਦੇ ਰਹਿਣਗੇ?

ਜਸਪਾਲ ਭੱਟੀ ਦੀ ਮੌਤ : ਸਾਫ਼ ਸੁਥਰੀ ਪੰਜਾਬੀ ਹਾਸ ਕਲਾ ਦਾ ਅੰਤ
ਜਸਪਾਲ ਭੱਟੀ ਇਕ ਅਜਿਹਾ ਕਲਾਕਾਰ ਸੀ, ਜਿਸਨੇ ਪੰਜਾਬੀ ਕਲਾਕਾਰੀ ਨੂੰ ਇਕ ਨਵੀਂ ਸੇਧ ਦਿੱਤੀ। ਉਸਨੇ ਆਪਣੇ ਕਿਰਦਾਰ ਨਿਭਾਉਂਦਿਆਂ ਜਿਥੇ ਪੰਜਾਬੀ ਅਦਾਕਾਰੀ ਦੇ ਵੱਡੇ ਅਤੇ ਛੋਟੇ ਦੋਵੇਂ ਹੀ ਪਰਦਿਆਂ ‘ਤੇ ਆਪਣੀ ਇਕ ਵਿਲੱਖਣ ਥਾਂ ਬਣਾਈ, ਹੁਣ ਸਾਡੇ ਵਿਚ ਨਹੀਂ ਰਿਹਾ। ਉਸਦੀ ਕਲਾ ਦਾ ਲੋਹਾ ਹਿੰਦੀ ਸਿਨੇਮਾ ਨੇ ਵੀ ਮੰਨਿਆ। ਇਸ ਅਦਾਕਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਕਦੀ ਵੀ ਪੁੱਠੀਆਂ ਸਿੱਧੀਆਂ ਛਾਲਾਂ ਮਾਰਕੇ ਆਪਣੇ ਦਰਸਕਾਂ ਦਾ ਮਨੋਰੰਜਨ ਕਰਨ ਦੀ ਗੱਲ ਨਹੀਂ ਕੀਤੀ, ਸਗੋਂ ਜਦੋਂ ਵੀ ਉਹ ਪਰਦੇ ‘ਤੇ ਆਇਆ ਉਸਨੇ ਆਪਣੇ ਦਰਸ਼ਕਾਂ ਲਈ ਇਕ ਸੰਦੇਸ਼ ਛੱਡਿਆ।

ਜਸਪਾਲ ਭੱਟੀ ਜਿਸਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਅਤੇ ਉਸਦਾ ਬੇਟਾ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜਸਪਾਲ ਭੱਟੀ ਆਪਣੇ ਬੇਟੇ ਦੀ ਫਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਲਈ ਜਾ ਰਿਹਾ ਸੀ, ਜਿਹੜੀ 26 ਅਕਤੂਬਰ ਨੂੰ ਰਲੀਜ਼ ਹੋਣ ਵਾਲੀ ਸੀ।

ਜਸਪਾਲ ਭੱਟੀ ਦੀ ਮੌਤ ਨਾਲ ਪੰਜਾਬੀ ਕਲਾ ਖੇਤਰ ਵਿਚ ਇਕ ਅਜਿਹਾ ਸਦਮਾ ਪਹੁੰਚਿਆ ਹੈ, ਜਿਸਨੂੰ ਪੂਰਿਆਂ ਕਰਨਾ ਨਾਮੁਮਕਿਨ ਹੈ। ਜਸਪਾਲ ਭੱਟੀ ਨੇ ਇੰਜੀਨੀਅਰਿੰਗ ਕੀਤੀ ਹੋਈ ਸੀ ਪਰੰਤੂ ਪੰਜਾਬੀ ਅਤੇ ਹਿੰਦੀ ਅਦਾਕਾਰਾਂ ਵਿਚ ਆਪਣਾ ਇਕ ਵਖਰਾ ਹੀ ਥਾਂ ਬਣਾਇਆ। ਉਸਨੂੰ ਇਕ ਅਜਿਹੇ ਵਿਅੰਗਕਾਰ ਵਜੋਂ ਯਾਦ ਕੀਤਾ ਜਾਵੇਗਾ ਜਿਸਨੇ ਸਮਾਜਕ ਅਤੇ ਰਾਜਨੀਤਕ ਪੱਧਰ ‘ਤੇ ਦੇਸ਼ ਵਿਚ ਪਨਪ ਰਹੀਆਂ ਬੁਰਾਈਆਂ ਨੂੰ ਇਕ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ।

1980 ਅਤੇ 90 ਦੇ ਦਹਾਕਿਆਂ ਵਿਚ ਜਦੋਂ ਜਸਪਾਲ ਭੱਟੀ ਨੇ ਦੂਰਦਰਸ਼ਨ ਦੁਆਰਾ ਪ੍ਰਦਰਸ਼ਿਤ ਆਪਣੇ ਸੀਰੀਅਲਾਂ ‘ਫਲਾਪ ਸ਼ੋਅ’ ਅਤੇ ‘ਉਲਟਾ ਪੁਲਟਾ’ ਰਾਹੀਂ ਸ਼ੁਰੂਆਤ ਕੀਤੀ ਤਾਂ ਉਸਤੋਂ ਬਾਅਦ ਉਸਨੇ ਪਿਛਲੇ ਮੁੜਕੇ ਨਹੀਂ ਵੇਖਿਆ। ਉਹ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਹੀ ਚਲਾ ਗਿਆ। ਇਨ੍ਹਾਂ ਰਾਹੀਂ ਜਸਪਾਲ ਭੱਟੀ ਨੇ ਦੇਸ਼ ਵਿਚ ਲਗਾਤਾਰ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਉਜਾਗਰ ਕੀਤਾ।

ਜਸਪਾਲ ਭੱਟੀ ਦਾ ਜਨਮ 3 ਮਾਰਚ, 1955 ਨੂੰ ਅੰਮ੍ਰਿਤਸਰ ਵਿਖੇ ਹੋਇਆ। ਜਸਪਾਲ ਭੱਟੀ ਨੇ ਆਪਣੀ ਕਲਾ ਦਾ ਲੋਹਾ ਕਾਲਜ ਦੇ ਦਿਨਾਂ ਵਿਚ ਹੀ ਮਨਵਾ ਲਿਆ। ਉਨ੍ਹਾਂ ਦਾ ‘ਨੌਨਸੈਂਸ ਕੱਲਬ’ ਕਾਫ਼ੀ ਮਸ਼ਹੁਰ ਹੋਇਆ। ਇਸਦੇ ਨਾਲ ਹੀ ਸਮੇਂ ਸਮੇਂ ਉਹ ਅਖਬਾਰ ਟ੍ਰਿਬਿਊਨ ਲਈ ਇਕ ਕਾਰਟੂਨਿਸਟ ਵਜੋਂ ਵੀ ਕੰਮ ਕਰਦੇ ਰਹੇ। ਉਨ੍ਹਾਂ ਨੇ ਆਪਣੇ ਕਾਰਟੂਨਜ਼ ਰਾਹੀਂ ਦੇਸ਼ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਅਤੇ ਲੀਡਰਾਂ ਦੇ ਕਿਰਦਾਰਾਂ ਨੂੰ ਭਲੀ ਭਾਂਤ ਉਜਾਗਰ ਕੀਤਾ। ਇਹ ਹੀ ਨਹੀਂ ਜਦੋਂ ਵੀ ਕਦੀ ਮਹਿੰਗਾਈ ਆਪਣੀਆਂ ਹੱਦਾਂ ਤੋਂ ਉਪਰ ਹੋਈ ਤਾਂ ਜਸਪਾਲ ਭੱਟੀ ਨੇ ਦੇਸ਼ ਦੇ ਲੀਡਰਾਂ ਉਪਰ ਵੀ ਵਿੰਅਗ ਕੱਸਣ ਤੋਂ ਪਰਹੇਜ਼ ਨਹੀਂ ਕੀਤਾ। ਉਨ੍ਹਾਂ ਦੀ ਇਕ ਖਾਸੀਅਤ ਇਹ ਵੀ ਰਹੀ ਕਿ ਉਹ ਕਿਸੇ ਇਕ ਪਾਰਟੀ ਨੇ ਬੱਝਕੇ ਇਕ ਦੂਜੀ ਪਾਰਟੀ ਦੀਆਂ ਸਿਫ਼ਤਾਂ ਕਰਨ ਵਾਲਿਆਂ ਵਿਚ ਨਹੀਂ ਸਨ। ਸਗੋਂ ਕਾਂਗਰਸ, ਭਾਜਪਾ ਜਾਂ ਅਕਾਲੀ ਸਰਕਾਰ ਜਿਸਨੇ ਵੀ ਕਿਤੇ ਕੋਈ ਅਣਗਹਿਲੀ ਕੀਤੀ ਉਨ੍ਹਾਂ ਨੇ ਆਪਣੇ ਵਿਅੰਗ ਭਰਪੂਰ ਤੀਰਾਂ ਨਾਲ ਉਨ੍ਹਾਂ ਦੀਆਂ ਚਾਲਾਂ ਦਾ ਭਾਂਡਾ ਸ਼ਰੇਆਮ ਭੰਨਿਆਂ।

ਇਥੋਂ ਤੱਕ ਜਦੋਂ ਵੀ ਪੰਜਾਬ ਜਾਂ ਦੇਸ਼ ਵਿਚ ਚੋਣਾਂ ਦਾ ਦੌਰ ਦੌਰਾ ਚਲਿਆ ਜਸਪਾਲ ਭੱਟੀ ਨੇ ਚੰਡੀਗੜ੍ਹ ਵਿਚ ਆਪਣੀ ਪਾਰਟੀ ਦੇ ਜ਼ਰੀਏ ਲੀਡਰਾਂ ਦੀਆਂ ਚਾਲਾਂ ਉਪਰ ਭਰਪੂਰ ਵਿਅੰਗ ਕੱਸੇ। ਪੰਜਾਬੀ ਕਲਾ ਖੇਤਰ ਦੀ ਇਹ ਸਦਾ ਹੀ ਬਦਕਿਸਮਤੀ ਰਹੀ ਹੈ ਕਿ ਉਸ ਪਾਸ ਚੰਗੇ ਅਤੇ ਉਸਾਰੂ ਕਲਾਕਾਰਾਂ ਦੀ ਬਹੁਤ ਹੀ ਘਾਟ ਰਹੀ। ਜੇਕਰ ਕੋਈ ਹਾਸ ਕਲਾਕਾਰ ਆਇਆ ਵੀ ਤਾਂ ਉਸਨੇ ਦੋਹਰੇ ਮਤਲਬ ਵਾਲੀਆਂ ਗੱਲਾਂ ਕਰਕੇ ਹੀ ਆਪਣੀ ਕਲਾ ਦਾ ਲੋਹਾ ਕੋਸ਼ਿਸ਼ ਮਨਵਾਉਣ ਦੀ  ਕੀਤੀ। ਇਥੋਂ ਤੱਕ ਕਿ ਸਾਡੇ ਹਾਸ ਕਲਾਕਾਰਾਂ ਪਾਸ ਚੰਗੀ ਵਿਅੰਗ ਸ਼ੈਲੀ ਦੀ ਘਾਟ ਹੋਣ ਕਰਕੇ ਉਨ੍ਹਾਂ ਨੇ ਕੁਝ ਚੁਟਕਲਿਆਂ ਨੂੰ ਇੱਕਠਿਆਂ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਜਸਪਾਲ ਭੱਟੀ ਇਸ ਸਭ ਤੋਂ ਬਹੁਤ ਦੁਰ ਸਨ। ਉਨ੍ਹਾਂ ਨੇ ਸਮਾਜਕ, ਪ੍ਰਵਾਰਕ ਅਤੇ ਰਾਜਨੀਤਕ ਬਰਾਈਆਂ ਦਾ ਭਾਂਡਾ ਬੜੇ ਹੀ ਮਾਸੂਮੀਅਤ ਭਰੇ ਅੰਦਾਜ਼ ਨਾਲ ਭੰਨਿਆਂ। ਲੀਡਰਾਂ, ਸਰਕਾਰੀ ਦਫ਼ਤਰਾਂ, ਸਮਾਜਕ ਵਰਕਰਾਂ, ਡਾਕਟਰਾਂ, ਇੰਜੀਨੀਅਰਾਂ ਹਰ ਖੇਤਰ ਵਿਚ ਪੈਦਾ ਹੋਈਆਂ ਬੁਰਾਈਆਂ ਦੀ ਉਨ੍ਹਾਂ ਨੇ ਪੂਰਨ ਤੌਰ ‘ਤੇ ਨਿਖੇਧੀ ਕੀਤੀ।

ਇਸ ਮੌਕੇ ‘ਤੇ ਅਸੀਂ ਭੱਟੀ ਪ੍ਰਵਾਰ ਨਾਲ ਸ਼ੋਕ ਪ੍ਰਗਟਾਉਂਦੇ ਹੋਏ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।

ਪੰਜਾਬ ਚੋਣਾਂ ਅਤੇ ਲੀਡਰਾਂ ਦੀ ਇਲਜ਼ਾਮਬਾਜ਼ੀ
ਪੰਜਾਬ ਦੀਆਂ ਵਿਧਾਨਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ। ਤਿਵੇਂ-ਤਿਵੇਂ ਲੀਡਰਾਂ ਵਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਜਾਂ ਇਹ ਕਹਿ ਲਵੋ ਬਿਆਨਬਾਜ਼ੀ ਘੱਟ ਅਤੇ ਇਲਜ਼ਾਮਬਾਜ਼ੀ ਵਧੇਰੇ ਹੋ ਰਹੀ ਹੈ। ਇਸ ਦੌਰਾਨ ਕਾਂਗਰਸੀ, ਅਕਾਲੀ ਅਤੇ ਭਾਜਪਾਈ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਵਲੋਂ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਪੜ੍ਹਨ ਤੋਂ ਬਾਅਦ ਇੰਜ ਲਗਦਾ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਵੀ ਇਸਤੋਂ ਵਧੇਰੇ ਸੁਲਝੀ ਹੋਈ ਭਾਸ਼ਾ ਦੀ ਵਰਤੋਂ ਆਪਣੀ ਲੜਾਈ ਵਿਚ ਕਰਦੇ ਹਨ। ਆਮ ਤੌਰ ‘ਤੇ ਵੇਖਿਆ ਗਿਆ ਹੈ ਜਦੋਂ ਛੋਟੇ ਬੱਚਿਆਂ ਦੀ ਲੜਾਈ ਹੋ ਰਹੀ ਹੋਵੇ ਤਾਂ ਤਕੜਾ ‘ਤੇ ਮਾੜੇ ਨੂੰ ਘਸੁੰਨ ਮੁੱਕੀ ਮਾਰੀ ਜਾ ਰਿਹਾ ਹੁੰਦਾ ਹੈ ਅਤੇ ਮਾੜਾ ਕੁੱਟ ਖਾਂਦਾ ਹੋਇਆ ਵੀ ਗਾਲ੍ਹਾਂ ਕੱਢੀ ਜਾ ਰਿਹਾ ਹੁੰਦਾ ਹੈ।

ਪੰਜਾਬ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਦੇ ਲੀਡਰਾਂ ਵਲੋਂ ਜੇਕਰ ਇਕ ਨੇਤਾ ਬਿਆਨ ਦਿੰਦਾ ਹੈ ਤਾਂ ਦੂਜਾ ਉਸਤੋਂ ਵੀ ਵਧੇਰੇ ਅਸਭਿਆ ਬੋਲੀ ਦੀ ਵਰਤੋਂ ਕਰਦਾ ਹੋਇਆ ਉਸਦਾ ਜਵਾਬ ਦਿੰਦਾ ਹੈ। ਜਿਵੇਂ ਕਿ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਨੂੰ ਢੋਲਕੀਆ, ਬਲੂੰਗੜਾ ਆਦਿ ਨਾਵਾਂ ਨਾਲ ਬੁਲਾਇਆ ਜਾ ਰਿਹਾ ਹੈ ਅਤੇ ਨਾਲ ਹੀ ਹੱਥ ਵਿਚ ਖੂੰਡਾ ਫੜ੍ਹਕੇ ਅਕਾਲੀ-ਭਾਜਪਾ ਲੀਡਰਸ਼ਿਪ ਨੂੰ ਖੂੰਡੇ ਨਾਲ ਸਿੱਧਿਆਂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸਦੇ ਜਵਾਬ ਵਿਚ ਅਕਾਲੀ ਦਲ ਦੇ ਯੂਥ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਹੱਥ ਵਿਚ ਕ੍ਰਿਪਾਨ ਫੜਕੇ ਖੂੰਡੇ ਨੂੰ ਕੱਟਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਖੂੰਡੇ ਅਤੇ ਕ੍ਰਿਪਾਨ ਦੀ ਲੜਾਈ ਤੋਂ ਤਾਂ ਇੰਜ ਲੱਗ ਰਿਹਾ ਹੈ, ਜਿਵੇਂ ਇਹ ਲੀਡਰ ਕਿਸੇ ਜੰਗ ਨੂੰ ਜਿੱਤਣ ਦੀਆਂ ਤਿਆਰੀਆਂ ਕਰਦੇ ਹੋਏ ਕ੍ਰਿਪਾਨਾਂ ਖੂੰਡਿਆਂ ਨਾਲ ਰਾਜ ਹਾਸਲ ਕਰਨ ਦੀਆਂ ਵਿਉਂਤਾਂ ਘੜ ਰਹੇ ਹਨ।

ਦੂਜੇ ਪਾਸੇ ਪੰਜਾਬ ਦਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਕੈਪਟਨ ਨੂੰ ਉਸਦੀ ਵਡੇਰੀ ਉਮਰ ਦਾ ਲਿਹਾਜ਼ ਭੁੱਲਕੇ ਰਾਜਾ, ਸ਼ਰਾਬ ਦਾ ਡਰਮ ਆਦਿ ਦੇ ਨਾਵਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਇਕ ਬਿਆਨ ਦੌਰਾਨ ਤਾਂ ਸੁਖਬੀਰ ਨੇ ਕਹਿ ਦਿੱਤਾ ਕਿ ਸਾਡੀ ਪਾਰਟੀ ਅਗਲੇ 25 ਸਾਲਾਂ ਤੱਕ ਪੰਜਾਬ ‘ਤੇ ਰਾਜ ਕਰੇਗੀ। ਕੈਪਟਨ ਦੀ ਉਮਰ 70 ਸਾਲ ਦੀ ਹੋ ਗਈ ਹੈ ਉਸਤੋਂ ਬਾਅਦ ਇਹਨੇ ਨਹੀਂ ਰਹਿਣਾ। ਇਹ ਹੀ ਨਹੀਂ ਅੰਮ੍ਰਿਤਸਰ ਦੇ ਮੂੰਹਫੱਟ ਐਮਪੀ ਨਵਜੋਤ ਸਿੰਘ ਸਿੱਧੂ ਵਲੋਂ ਕੌਮਾਂਤਰੀ ਪੱਧਰ ‘ਤੇ ਸਿੱਖਾਂ ਦੇ ਅਕਸ ਨੂੰ ਚਾਰ ਚੰਨ ਲਾਉਣ ਵਾਲੇ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਬਾਰੇ ਵੀ ਬਹੁਤ ਹੀ ਘਟੀਆ ਪੱਧਰ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਉਸਨੇ ਕਿਹਾ ਕਿ ਮਨਮੋਹਨ ਸਿੰਘ ਹੈ ‘ਤੇ ਸਰਦਾਰ ਪਰ ਅਸਰਦਾਰ ਨਹੀਂ। ਨਾਲ ਹੀ ਕਿਹਾ ਗਿਆ ਕਿ ਇਹ ਬਾਪੂ ਦੇ ਤਿੰਨ ਬਾਂਦਰਾਂ ਚੋਂ ਤੀਜਾ ਬਾਂਦਰ ਹੈ ਜਿਸਨੇ ਆਪਣੇ ਮੂੰਹ ‘ਤੇ ਹੱਥ ਰੱਖਿਆ ਹੋਇਆ ਹੈ। ਨਾਲ ਹੀ ਅਰਥ ਸ਼ਾਸਤਰੀ ਨੂੰ ਵਿਅਰਥ ਸ਼ਾਸਤਰੀ ਤੇ ਪੱਪੂ ਕਿਹਾ ਗਿਆ। ਕਾਂਗਰਸ ਪਾਰਟੀ ਨੂੰ ਬਾਂਦਰ ਕਿਹਾ ਗਿਆ। ਇਹ ਹੀ ਨਹੀਂ ਭਾਜਪਾ ਦੇ ਕਈ ਲੀਡਰਾਂ ਵਲੋਂ ਉਨ੍ਹਾਂ ਨੂੰ ਕਠਪੁਤਲੀ ਵੀ ਕਿਹਾ ਜਾਂਦਾ ਰਿਹਾ ਹੈ। ਨੌਜਵਾਨ ਪੀੜ੍ਹੀ ਵਿਚ ਆਪਣੀ ਪਛਾਣ ਬਣਾ ਚੁੱਕੇ ਮਜੀਠੀਆ, ਸੁਖਬੀਰ ਬਾਦਲ ਅਤੇ ਸਿੱਧੂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ ਕਿ ਉਹ ਸਾਡੀ ਆਉਣ ਵਾਲੀ ਪਨੀਰੀ ਨੂੰ ਕਿੰਨੀ ਸੋਹਣੀ ਸਿਖਿਆ ਦੇ ਰਹੇ ਹਨ ਕਿ ਆਪਣੇ ਵਡੇਰਿਆਂ ਦੀਆ ਪੱਗਾਂ ਲਾਹਕੇ ਵੀ ਜੇਕਰ ਗੱਦੀ ਮਿਲਦੀ ਹੈ ਤਾਂ ਪੱਗਾਂ ਲਾਹੁਣ ਵਿਚ ਕੋਈ ਹਰਜ਼ ਨਹੀਂ।

ਨਵਜੋਤ ਸਿੱਧੂ ਜਿਹੜਾ ਖੁਦ ਇਕ ਕ੍ਰਿਕਟ ਦਾ ਖਿਡਾਰੀ ਰਿਹਾ ਹੈ, ਉਸਨੂੰ ਭਲੀ ਭਾਂਤ ਪਤਾ ਹੈ ਕਿ ਜਦੋਂ ਇਕ ਖਿਡਾਰੀ ਆਊਟ ਹੋ ਜਾਂਦਾ ਹੈ ਤਾਂ ਉਸਨੂੰ ਬੈਟਿੰਗ ਕਰਨ ਲਈ ਆਪਣੀ ਦੂਜੀ ਇਨਿੰਗ ਸ਼ੁਰੂ ਹੋਣ ਤੱਕ ਸਬਰ ਕਰਨਾ ਪੈਂਦਾ ਹੈ। ਇਹ ਨਹੀਂ ਕਿ ਪਵੇਲੀਅਨ ਵਿਚ ਬੈਠਿਆਂ ਖੇਡ ਰਹੇ ਦੂਜੇ ਖਿਡਾਰੀਆਂ ਨੂੰ ਹੀ ਗਾਲ੍ਹਾਂ ਕੱਢੀ ਜਾਵੇ। ਮੇਰੀ ਜਾਚੇ ਇਹ ਸਪੋਰਟਸਮੈਨ ਸਪ੍ਰਿਟ ਨਹੀਂ ਹੈ। ਇਹੀ ਸੋਚ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਨਾਉਣੀ ਚਾਹੀਦੀ ਹੈ। ਹੁਣ 30 ਜਨਵਰੀ, 2012 ਨੂੰ ਚੋਣਾਂ ਦਾ ਐਲਾਨ ਹੋ ਗਿਆ ਹੈ। ਆਪਣੀਆਂ ਪੁਰਾਣੀਆਂ ਪ੍ਰਾਪਤੀਆਂ ਬਾਰੇ ਦਸਕੇ ਅਤੇ ਨਵੀਂ ਯੋਜਨਾਵਾਂ ਤੇ ਪ੍ਰਾਜੈਕਟਾਂ ਦੇ ਵੇਰਵੇ ਦੇ ਕੇ ਸੀਟਾਂ ਜਿੱਤ ਲੈਣ ਅਤੇ ਕਰ ਲੈਣ ਆਪਣੇ ਮਨ ਦੀ ਰੀਝ ਪੂਰੀ। ਜਿਥੋਂ ਤੱਕ ਸ:ਮਨਮੋਹਨ ਸਿੰਘ ਦੀ ਗੱਲ ਹੈ ਉਸਦੀਆਂ ਪਾਲਿਸੀਆਂ ਪਤਾ ਨਹੀਂ ਕਾਮਯਾਬ ਰਹੀਆਂ ਜਾਂ ਨਹੀਂ ਪਰੰਤੂ ਉਹ ਇਕ ਚੰਗਾ ਇਨਸਾਨ ਜ਼ਰੂਰ ਹੈ। ਸ: ਮਨਮੋਹਨ ਸਿੰਘ ਦੀ ਕੈਬਿਨੇਟ ਦੇ ਮੰਤਰੀਆਂ ਉਪਰ ਭ੍ਰਿਸ਼ਟਾਚਾਰ ਦੇ ਭਾਵੇਂ ਜਿੰਨੇ ਮਰਜ਼ੀ ਇਲਜ਼ਾਮ ਲੱਗੇ ਹੋਣ ਪਰ ਉਹ ਹਮੇਸ਼ਾਂ ਹੀ ਇਨ੍ਹਾਂ ਇਲਜ਼ਾਮਾਂ ਤੋਂ ਨਿਰਲੇਪ ਰਹੇ। ਜਿੰਨੀ ਇੱਜ਼ਤ ਸ: ਮਨਮੋਹਨ ਸਿੰਘ ਨੂੰ ਵਿਦੇਸ਼ੀ ਦੌਰਿਆਂ ਸਮੇਂ ਮਿਲੀ ਉਨੀਂ ਇੱਜ਼ਤ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਨਹਿਰੂ, ਇੰਦਰਾ, ਵਾਜਪਈ ਆਦਿ ਚੋਂ ਕਿਸੇ ਨੂੰ ਨਹੀਂ ਮਿਲੀ। ਦੂਜਾ ਇਹ ਕਿ ਜਦੋਂ ਯੂ ਐਨ ਓ ਵਿਚ ਇਕ ਪੱਗੜੀਧਾਰੀ ਸਿੱਖ ਬੋਲ ਰਿਹਾ ਹੋਵੇ ਤਾਂ ਉਨ੍ਹਾਂ ਦੇ ਬੋਲਣ ਨਾਲ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਇਨ੍ਹਾਂ ਤਾਂ ਜ਼ਰੂਰ ਪਤਾ ਲਗਦਾ ਹੈ ਕਿ ਸਿੱਖ ਅਰਬ ਦੇਸ਼ਾਂ ਦੇ ਲੋਕਾਂ ਨਾਲੋਂ ਵਖਰੇ ਹਨ। ਜਿਹੜਾ ਅਸੀਂ ਕਹਿੰਦੇ ਹਾਂ ਕਿ ਪਗੜੀ ਬੰਨ੍ਹਣ ਕਰਕੇ 9/11 ਤੋਂ ਬਾਅਦ ਸਾਨੂੰ ਬਾਹਰਲੇ ਦੇਸ਼ਾਂ ਦੇ ਲੋਕੀਂ ਮੁਸਲਮਾਨ ਸਮਝਕੇ ਗਲਤ ਵਿਹਾਰ ਕਰਦੇ ਹਨ, ਉਸ ਸਬੰਧੀ ਸੌ ਫ਼ੀਸਦੀ ਤਾਂ ਭਾਵੇਂ ਨਹੀਂ ਪਰ ਆਟੇ ਵਿਚ ਲੂਣ ਦੇ ਬਰਾਬਰ ਤਾਂ ਲੋਕਾਂ ਉਪਰ ਫਰਕ ਪੈਂਦਾ ਹੀ ਹੈ ਕਿ ਸਿੱਖ ਅਰਬ ਵਿਚ ਰਹਿਣ ਵਾਲੇ ਲੋਕਾਂ ਤੋਂ ਵੱਖਰੇ ਧਰਮ ਵਾਲੇ ਹਨ।

ਇੰਨਾ ਹੀ ਨਹੀਂ ਪਿਛਲੀਆਂ ਕਈ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਵਲੋਂ ਇਕ ਦੂਜੇ ਦੇ ਦਾਦੇ ਪੜਦਾਦਿਆਂ ਦੇ ਪਰਦੇ ਫੋਲਣੋ ਵੀ ਗੁਰੇਜ਼ ਨਹੀਂ ਕੀਤਾ ਗਿਆ। ਜਿਸ ਵਿਚ ਬਾਦਲ , ਸਿਮਰਨਜੀਤ ਸਿੰਘ ਮਾਨ  ਅਤੇ ਕੈਪਟਨ ਦੇ ਪੁਰਖਿਆਂ ਦੀਆਂ ਪੁਰਾਣੀਆਂ ਗੱਲਾਂ ਨੂੰ ਫੋਲਕੇ ਆਪਣਾ ਉੱਲੂ ਸਿੱਧਾ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਗਈਆਂ। ਮੌਜੂਦਾ ਹਾਲਾਤ ਦੇ ਹਿਸਾਬ ਨਾਲ ਇਨ੍ਹਾਂ ਪਾਰਟੀਆਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਇਕ ਦੂਜੇ ਦੀਆਂ ਪੱਗਾਂ ਲਾਹਕੇ ਸਿਰਫ਼ ਕੁਰਸੀ ਤੱਕ ਪਹੁੰਚਣ ਨੂੰ ਹੀ ਮੁੱਖ ਮੁੱਦਾ ਬਨਾਉਣਾ ਚਾਹੀਦਾ ਹੈ। ਅਜਿਹੀ ਦੂਸ਼ਣਬਾਜ਼ੀ ਤੋਂ ਤਾਂ ਇੰਜ ਹੀ ਲਗਦਾ ਹੈ ਕਿ ਇਨ੍ਹਾਂ ਲੀਡਰਾਂ ਪਾਸ ਪੰਜਾਬ ਦੀ ਕੋਈ ਸਮਸਿਆ ਹੈ ਹੀ ਨਹੀਂ ਜਾਂ ਫਿਰ ਇੰਜ ਕਹਿ ਲਵੋ ਕਿ ਇਨ੍ਹਾਂ ਪਾਸ ਪੰਜਾਬ ਦੀ ਕਿਸੇ ਵੀ ਸਮਸਿਆ ਦਾ ਹੱਲ ਨਹੀਂ।

ਪੰਜਾਬ ਜਿਹੜਾ ਆਰਥਕ ਤੋਰ ‘ਤੇ ਪੰਜਾਬ ਦੇ ਸਾਰੇ ਹੀ ਸੂਬਿਆਂ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਸੀ ਅੱਜ ਕਲ ਉਹੀ ਪੰਜਾਬ ਖਿਸਕੇ ਹੇਠਾਂ ਚਲਾ ਗਿਆ ਹੈ। ਇਹ ਹੀ ਨਹੀਂ ਜੇਕਰ ਇਕ ਪਾਰਟੀ ਆਪਣੇ ਰਾਜ ਦੌਰਾਨ ਕਿਸੇ ਕੰਪਨੀ ਨੂੰ ਪੰਜਾਬ ਵਿਚ ਲਿਆਉਣ ਲਈ ਕੋਈ ਉਪਰਾਲਾ ਕਰਦੀ ਵੀ ਹੈ ਤਾਂ ਦੂਜੀ ਪਾਰਟੀ ਵਲੋਂ ਸੱਤਾ ਸੰਭਾਲਦਿਆਂ ਹੀ ਉਸ ਕੰਪਨੀ ਦਾ ਬਿਸਤਰਾ ਗੋਲ ਕਰ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਕਈ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ। ਇਹ ਹੀ ਨਹੀਂ ਆਪਣੀ ਪਾਰਟੀ ਦਾ ਉੱਲੂ ਸਿੱਧਾ ਕਰਨ ਲਈ ਪੰਜਾਬ ਵਿਚ ਪਿੱਛੇ ਜਿਹੇ ਵਿਰਸਾਤ-ਏ-ਖ਼ਾਲਸਾ ਦਾ ਉਦਘਾਟਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਪਰੰਤੂ ਇਸਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਲ 2006 ਵਿਚ ਵੀ ਸਿੱਖ ਵਿਰਾਸਤ ਦਾ ਉਦਘਾਟਨ ਕੀਤਾ ਗਿਆ। ਕਿੰਨੀ ਸ਼ਰਮ ਦੀ ਗੱਲ ਹੀ ਕਿ ਇਕ ਹੀ ਪ੍ਰਾਜੈਕਟ ਨੂੰ ਬੰਦ ਕਰਕੇ ਉਸ ਉਪਰ ਲੱਗਿਆ ਪੰਜਾਬ ਦਾ ਕਰੋੜਾਂ ਰੁਪਿਆ ਬਰਬਾਦ ਕਰ ਦਿੱਤਾ ਜਾਂਦਾ ਹੈ ਅਤੇ ਕੁਝ ਸਾਲਾਂ ਬਾਅਦ ਉਹੋ ਜਿਹਾ ਹੀ ਪ੍ਰਾਜੈਕਟ ਸ਼ੁਰੂ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਹਨ। ਜਿਹੜੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜਿ਼ਆਂ ਦੇ ਹੇਠਾਂ ਦੱਬਿਆ ਹੋਇਆ ਆਤਮ ਹਤਿਆਵਾਂ ਕਰ ਰਿਹਾ ਹੈ ਅਤੇ ਉਸੇ ਹੀ ਪੰਜਾਬ ਦੇ ਲੀਡਰ ਆਪਣੀ ਝੂਠੀ ਟੌਹਰ ਅਤੇ ਚੌਧਰ ਖਾਤਰ ਪੰਜਾਬ ਦਾ ਕਰੋੜਾਂ ਰੁਪਿਆ ਮਿੱਟੀ ਵਿਚ ਮਿਲਾ ਰਹੇ ਹਨ।

ਪੰਜਾਬ ਦੀ ਲੀਡਰਸ਼ਿਪ ਨੂੰ ਆਪਣੀਆਂ ਨਿਜੀ ਜਾਂ ਜ਼ਾਤੀ ਰੰਜ਼ਿਸ਼ਾਂ ਭੁੱਲ ਚੋਣਾਂ ਦੌਰਾਨ ਅਜਿਹੇ ਪ੍ਰੋਗਰਾਮ ਲਿਆਉਣ ਦੀ ਸੋਚ ਧਾਰਨ ਕਰਨੀ ਚਾਹੀਦੀ ਹੈ, ਜਿਸ ਨਾਲ ਪੰਜਾਬ ਦੀ ਤਰੱਕੀ ਨੂੰ ਲਾਜ਼ਮੀ ਬਣਾਇਆ ਜਾ ਸਕੇ। ਜੇਕਰ ਪੰਜਾਬ ਦੇ ਲੀਡਰ ਅਜਿਹੀ ਸੋਚ ਦੇ ਧਾਰਨੀ ਹੋ ਕੇ ਪੰਜਾਬ ਲਈ ਉਸਾਰੂ ਨੀਤੀਆਂ ਜਾਂ ਪ੍ਰਾਜੈਕਟ ਲਿਆਉਂਦੇ ਹਨ ਤਾਂ ਠੀਕ ਹੈ ਨਹੀਂ ਤਾਂ ਪੰਜਾਬ ਦੇ ਵੋਟਰਾਂ ਨੂੰ ਇਨ੍ਹਾਂ ਪਾਰਟੀਆਂ ਦਾ ਬਦਲ ਲਿਆਉਣ ਦੀ ਸੋਚ ਧਾਰਨ ਕਰਨੀ ਚਾਹੀਦੀ ਹੈ। ਪਰ ਪੰਜਾਬੀਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਵੀ ਇਹੀ ਰਹੀ ਹੈ ਕਿ ਇਨ੍ਹਾਂ ਨੂੰ ਤੀਜੀ ਪਾਰਟੀ ਬਦਲ ਵਜੋਂ ਸਾਹਮਣੇ ਆਉਂਦੀ ਤਾਂ ਦਿਸਦੀ ਹੈ ਪਰ ਜਦੋਂ ਉਨ੍ਹਾਂ ਲੀਡਰਾਂ ਦੇ ਕਿਰਦਾਰ ਉਪਰ ਝਾਤੀ ਮਾਰੀਏ ਤਾਂ ਉਹ ਵੀ ਇਨ੍ਹਾਂ ਲੀਡਰਾਂ ਦੇ ਭਰਾ ਬੰਧੂ ਹੀ ਜਾਪਦੇ ਹਨ। ਭਾਵੇਂ ਕੁਝ ਵੀ ਹੋਵੇ ਕਿਸੇ ਨੂੰ ਤਾਂ ਪੰਜਾਬ ਵਿਚ ਵਧੀਆ ਤੀਜਾ ਬਦਲ ਲਿਆਉਣ ਦੀ ਕ੍ਰਾਂਤੀਕਾਰੀ ਸੋਚ ਨੂੰ ਲਿਆਉਣ ਦਾ ਬੀੜਾ ਤਾਂ ਚੁਕਣਾ ਹੀ ਪੈਣਾ ਹੈ।

ਰਾਵਣ ਨੂੰ ਸਾੜਕੇ ਬੁਰਾਈ ਸਾੜਣ ਦੀ ਗੱਲ ਸਮਝ ਨਹੀਂ ਆਉਂਦੀ
ਭਾਰਤ ਜਿਸਨੂੰ ਹਿੰਦੂ ਧਰਮ ਅਨੁਸਾਰ 33 ਕਰੋੜ ਦੇਵੀ ਦੇਵਤਿਆਂ ਦਾ ਦੇਸ਼ ਕਿਹਾ ਜਾਂਦਾ ਹੈ। ਜਿਸਦੀ ਆਬਾਦੀ ਹੁਣ ਡੇਢ ਅਰਬ ਤੱਕ ਪਹੁੰਚ ਗਈ ਹੈ। ਇਸ ਹਿਸਾਬ ਨਾਲ ਉਂਗਲਾਂ ‘ਤੇ ਗਿਣੇ ਜਾਣ ਵਾਲੇ ਲੋਕਾਂ ਦੇ ਹਿੱਸੇ ਇਕ ਦੇਵਤਾ ਆਉਂਦਾ ਹੈ। ਪਰੰਤੂ ਜਦੋਂ ਭਾਰਤ ਮੌਜੂਦਾ ਸਮੇਂ ਵੱਧ ਰਹੀਆਂ ਬੁਰਾਈਆਂ ਦੀ ਗਿਣਤੀ ਕੀਤੀ ਜਾਵੇ ਤਾਂ ਉਹ ਕਿਤੇ ਵੱਧ ਬਣਦੀ ਹੈ। ਇਥੇ ਅਜੇ ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਦੇ ਪੈਗੰਬਰਾਂ, ਗੁਰੂ ਸਾਹਿਬਾਨ ਦਾ ਜਿਕਰ ਨਹੀਂ ਕੀਤਾ ਗਿਆ।

ਇਸੇ ਹੀ ਇਤਿਹਾਸ ਦੌਰਾਨ ਵਾਪਰੀ ਦੁਸਹਿਰੇ ਦੀ ਘਟਨਾ ਅਨੁਸਾਰ ਹਰ ਸਾਲ ਭਾਰਤ ਵਿਚ ਸੀਤਾ ਨੂੰ ਚੁਕਕੇ ਲਿਜਾਣ ਵਾਲੇ ਬੁਰਾਈ ਦੇ ਪ੍ਰਤੀਕ ਰਾਵਣ ਨੂੰ ਰਾਮਲੀਲਾ ਦੌਰਾਨ ਰਾਮ ਹੱਥੋਂ ਮਾਰ ਦੇਣ ਤੋਂ ਉਪਰੰਤ ਬੜੀ ਹੀ ਸ਼ਾਨ ਨਾਲ ਰਾਵਣ ਦਾ ਦਾਹ ਸੰਸਕਾਰ ਕਰ ਦੇਣ ਤੋਂ ਬਾਅਦ ਸਾਰਾ ਭਾਰਤ ਸਿਰਹਾਣੇ ਹੇਠਾਂ ਬਾਂਹ ਧਰਕੇ ਸੌਂ ਜਾਂਦਾ ਹੈ ਕਿ ਉਨ੍ਹਾਂ ਨੇ ਬੁਰਾਈ ਨੂੰ ਖ਼ਤਮ ਕਰ ਦਿੱਤਾ ਹੈ। ਇਸੇ ਹੀ ਭਾਰਤ ਵਿਚ ਹੁਣ ਰੋਜ਼ਾਨਾ ਅਨੇਕਾਂ ਹੀ ਸੀਤਾ ਰੂਪੀ ਮਾਵਾਂ, ਧੀਆਂ, ਭੈਣਾਂ ਨੂੰ ਅਨੇਕਾਂ ਹੀ ਗੁੰਡਾ ਕਿਸਮ ਦੇ ਰਾਵਣਾਂ ਹੱਥੋਂ ਬੇਇੱਜ਼ਤ ਕੀਤਾ ਜਾਂਦਾ ਹੈ, ਪਰ ਸਾਰੇ ਭਾਰਤਵਾਸੀ ਇਸ ਗੱਲ ਤੋਂ ਹੀ ਸੰਤੁਸ਼ਟ ਹਨ ਕਿ ਉਨ੍ਹਾਂ ਨੇ ਇਕ ਰਾਵਣ ਨੂੰ ਮਾਰਕੇ ਸਾਰੀਆਂ ਹੀ ਬੁਰਾਈਆਂ ਦਾ ਖ਼ਾਤਮਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਭਾਰਤ ਵਿਚ ਏਡਜ਼ ਨਾਮ ਦੀ ਨਾਮੁਰਾਦ ਬੀਮਾਰੀ ਵੱਧਦੀ ਹੀ ਜਾ ਰਹੀ ਹੈ। ਇਥੇ ਮੈਂ ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦੀ ਗੱਲ ਨਹੀਂ ਕਰ ਰਿਹਾ। ਬੱਸ ਇੰਨਾ ਹੀ ਕਹਿਣ ਦੀ ਕੋਸਿ਼ਸ਼ ਕਰ ਰਿਹਾ ਹਾਂ ਕਿ ਰਾਵਣ ਵਲੋਂ ਸੀਤਾ ਦਾ ਅਪਹਰਣ ਕਰਨ ਦੀ ਇਕ ਗਲਤੀ ਕੀਤੀ ਗਈ ਅਤੇ ਭਾਰਤ ਵਿਚ ਉਸਦੇ ਪੁਤਲੇ ਹਰ ਸਾਲ ਸਾੜੇ ਜਾਂਦੇ ਨੇ। ਇਸਦੇ ਨਾਲ ਹੀ ਇਸੇ ਹੀ ਦੇਸ਼ ਵਿਚ ਅਨੇਕਾਂ ਹੋਰਨਾਂ ਬੁਰਾਈਆਂ ਉਪਜ ਰਹੀਆਂ ਹਨ ਉਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਭਾਰਤਵਾਸੀ ਕੀ ਸੋਚ ਰਹੇ ਹਨ?

ਇਨ੍ਹਾਂ ਬੁਰਾਈਆਂ ਦੀ ਗਿਣਤੀ ਭ੍ਰਿਸ਼ਟ ਲੀਡਰਾਂ ਹੱਥੋਂ ਗਰੀਬਾਂ ਦਾ ਹੱਕ ਖੋਹਣ ਤੋਂ ਸ਼ੁਰੂ ਕਰ ਲਈ ਜਾਵੇ ਜਾਂ ਫਿਰ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ, ਪੁਲਿਸ ਸਟੇਸ਼ਨਾਂ ਵਿਚ ਪੁਲਿਸ ਵਾਲਿਆਂ, ਸਕੂਲਾਂ ਕਾਲਜਾਂ ਵਿਚ ਟੀਚਰਾਂ ਪ੍ਰੋਫੈਸਰਾਂ ਭਾਵ ਕਿ ਕਿਸੇ ਵੀ ਪਾਸੇ ਤੋਂ ਕਰ ਲਈ ਜਾਵੇ ਤਾਂ ਉਹ ਬਘਿਆੜਾਂ ਵਾਂਗ ਮੂੰਹ ਅੱਡੀ ਬੈਠੇ ਦਿਖਾਈ ਦੇਣਗੇ। ਇਥੋਂ ਤੱਕ ਕਿ ਇਨ੍ਹਾਂ ਨੂੰ ਕਿਸੇ ਆਦਮੀ ਦੀ ਮੌਤ ‘ਤੇ ਤਰਸ ਨਹੀਂ ਆਉਂਦਾ ਸਗੋਂ ਪੁਲਿਸ ਵਾਲੇ ਜਾਂ ਹਸਪਤਾਲਾਂ ਵਾਲੇ ਲਾਸ਼ ਨੂੰ ਉਦੋਂ ਤੱਕ ਪ੍ਰਵਾਰ ਵਾਲਿਆਂ ਨੂੰ ਨਹੀਂ ਦਿੰਦੇ ਜਦੋਂ ਤੱਕ ਉਨ੍ਹਾਂ ਦੀ ਮੁੱਠੀ ਗਰਮ ਨਹੀਂ ਕਰ ਦਿੱਤੀ ਜਾਂਦੀ। ਕਿਸੇ ਸਰਕਾਰੀ ਦਫ਼ਤਰ ਵਿਚੋਂ ਉਸਦੀ ਮੌਤ ਦਾ ਸਰਟੀਫਿਕੇਟ ਹਾਸਲ ਕਰਨਾ ਹੋਵੇ ਤਾਂ ਸਰਕਾਰੀ ਮੁਲਾਜ਼ਮਾਂ ਲਾਲਾਂ ਸੁਟਦੇ ਦਿਖਾਈ ਦੇਣਗੇ। ਕਚਹਿਰੀ ਵਿਚ ਉਸ ਆਦਮੀ ਦੀ ਜਾਇਦਾਦ ਸਬੰਧੀ ਕੋਈ ਮਸਲਾ ਹੋਵੇ ਤਾਂ ਪਟਵਾਰੀ ਅਤੇ ਤਹਿਸੀਲਦਾਰ ਮੂੰਹ ਅੱਡੀ ਖੜੇ ਹੋਣਗੇ। ਫਿਰ ਅਸੀਂ ਕਿਸ ਬੁਰਾਈ ਨੂੰ ਸਾੜਣ ਦੀ ਗੱਲ ਕਰਕੇ ਆਪਣੇ ਆਪ ਨੂੰ ਇਹ ਸਮਝਾ ਲੈਂਦੇ ਹਾਂ ਕਿ ਬੁਰਾਈ ਖ਼ਤਮ ਹੋ ਗਈ।

ਦਾਜ ਦੇ ਲਾਲਚੀਆਂ ਵਲੋਂ ਅਜੇ ਵੀ ਨੂੰਹ ਨੂੰ ਅੱਗ ਦੀ ਭੇਂਟ ਚੜ੍ਹਾਇਆ ਜਾ ਰਿਹਾ ਹੈ। ਉਹ ਵਿਚਾਰੀ ਆਪਣੇ ਸਹੁਰਿਆਂ ਦੇ ਦੁੱਖਾਂ ਤੋਂ ਸੜਕੇ ਹੀ ਮੁਕਤ ਹੁੰਦੀ ਹੈ। ਲੜਕੀ ਪੈਦਾ ਕਰਨ ਦੇ ਦੋਸ਼ ਵਿਚ ਇਕ ਮਾਂ ਦੀ ਕੁੱਖ ਵਿਚ ਹੀ ਬੱਚੀਆਂ ਨੂੰ ਖ਼ਤਮ ਕਰਨ ਦੀ ਬੁਰਾਈ ਅਜੇ ਵੀ ਆਪਣਾ ਫੱਨ ਖਿਲਾਰੀ ਖੜੀ ਹੈ।

ਡਰਗਜ਼ ਦੀ ਮਾਰ ਹੇਠ ਸਾਰੇ ਹੀ ਭਾਰਤ ਦੀ ਨੌਜਵਾਨ ਪੀੜ੍ਹੀ ਇਸ ਕਦਰ ਆ ਗਈ ਹੈ ਕਿ ਉਨ੍ਹਾਂ ਨੂੰ ਆਪਣੇ ਨਸਿਆਂ ਦੀ ਪੂਰਤੀ ਲਈ ਲੁੱਟ ਖੋਹ ਜਾਂ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਹੈ। ਨਸਿਆਂ ਦੀ ਆਦਤ ਤੋਂ ਮਜਬੂਰ ਲੜਕੀਆਂ ਆਪਣਾ ਜਿਸਮ ਤੱਕ ਵੇਚਣ ਲਈ ਤਿਆਰ ਹੋ ਜਾਂਦੀਆਂ ਹਨ। ਫਿਰ ਅਸੀਂ ਭਾਰਤ ਵਿਚ ਗਲੀ ਗਲੀ ਵਿਚ ਰਾਵਣਾਂ, ਮੇਘਨਾਦ ਅਤੇ ਕੁੰਭਕਰਣ ਦੇ ਪੁਤਲਿਆਂ ਨੂੰ ਸਾੜਕੇ ਕਿਸ ਬੁਰਾਈ ਨੂੰ ਖ਼ਤਮ ਕਰਨ ਦੀ ਗੱਲ ਕਰ ਰਹੇ ਹਾਂ।

ਭਾਰਤ ਵਿਚ ਅਮੀਰਾਂ ਦੀ ਲੁੱਟ ਖਸੁੱਟ ਤੋਂ ਮਜਬੂਰ ਕਿਸਾਨ ਖੁਦਕਸ਼ੀਆਂ ਕਰਨ ਲਈ ਮੁਜਬੂਰ ਹੋ ਰਿਹਾ ਹੈ। ਭਰੀ ਜਵਾਨੀ ਵਿਚ ਬੈਂਕਾਂ ਵਾਲਿਆਂ ਵਲੋਂ ਜ਼ਲੀਲ ਹੋਣ ਤੋਂ ਬਚਣ ਲਈ ਉਹ ਆਪਣੀ ਜਾਨ ਤੱਕ ਵਾਰ ਰਿਹਾ ਹੈ। 33 ਕਰੋੜ ਦੇਵਤਿਆਂ ਦੇ ਦੇਸ਼ ਵਿਚ ਇਕ ਅੰਨ੍ਹਾਦਾਤੇ ਦੀ ਜਾਨ ਦੀ ਕੀਮਤ ਇਕ ਜ਼ਹਿਰ ਦੀ ਸ਼ੀਸ਼ੀ ਹੀ ਰਹਿ ਗਈ ਹੈ। ਜਿਸ ਦੇਸ਼ ਵਿਚ ਧਰਮ ਦੇ ਨਾਮ ਉਪਰ ਵੇਹਲੜ੍ਹ ਕਿਸਮ ਦੇ ਸੰਤ ਬਾਬਿਆਂ ਪਾਸ ਲੱਖਾਂ ਕਰੋੜਾਂ ਰੁਪਏ ਹਨ ਪਰ ਸਾਰੇ ਭਾਰਤਵਾਸੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਦੇ ਲਈ ਕਿਸੇ ਕੋਲ ਹਮਦਰਦੀ ਭਰੇ ਦੋ ਲਫ਼ਜ਼ ਵੀ ਨਹੀਂ ਹਨ।

ਇਥੇ ਇਕ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਾਡੀ ਸਰਕਾਰ ਇੰਨੀ ਬੇਸ਼ਰਮ ਹੋ ਚੁੱਕੀ ਹੈ ਕਿ ਉਸ ਵਲੋਂ ਇਕ ਸ਼ਹਿਰ ਵਿਚ ਰਹਿਣ ਵਾਲੇ ਆਦਮੀ ਦੇ ਪੰਜ ਮੈਂਬਰਾਂ ਲਈ 32 ਰੁਪਏ ਅਤੇ ਪਿੰਡਾਂ ਵਿਚ ਰਹਿਣ ਵਾਲੇ ਪੰਜ ਜੀਆਂ ਲਈ 25 ਰੁਪਏ ਦਿਹਾੜੀ ਨਿਸਚਿਤ ਕਰਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਲਿਆ ਗਿਆ ਹੈ। ਮੌਜੂਦਾ ਸਮੇਂ ਭਾਰਤ ਵਿਚ ਅੰਦਾਜ਼ਨ 25-30 ਰੁਪਏ ਤਾਂ ਮੇਰੀ ਜਾਚੇ ਪੰਜਾਂ ਜੀਆਂ ਦੀ ਟਰਾਂਸਪੋਰਟ ਉਪਰ ਹੀ ਖ਼ਰਚ ਹੋ ਜਾਂਦੇ ਹੋਣੇ ਨੇ, ਖਾਣ ਪੀਣ, ਰਹਿਣ ਅਤੇ ਪਹਿਨਣ ਵਾਲੀਆਂ ਚੀਜ਼ਾਂ ਦੀ ਗੱਲ ਤਾਂ ਦੂਰ ਰਹੀ। ਜਿਸ ਦੇਸ਼ ਵਿਚ  ਸਰਕਾਰ ਵਲੋਂ ਅਜਿਹੀ ਨਾ-ਸਮਝੀ ਦੀਆਂ ਰਿਪੋਰਟਾਂ ਪੇਸ਼ ਕਰਕੇ ਆਪਣਾਂ ਪੱਲਾ ਝਾੜਿਆ ਜਾ ਰਿਹਾ ਹੈ ਉਸ ਦੇਸ਼ ਵਿਚ ਆਮ ਲੋਕਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਤਾਂ ਗੱਲ ਹੀ ਦੂਰ ਹੈ।

ਪੂਰੇ ਭਾਰਤ ਵਿਚ ਹਰ ਸਾਲ ਜਿੰਨਾਂ ਖਰਚਾ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜਣ ਵਿਚ ਕੀਤਾ ਜਾਂਦਾ ਹੈ, ਉਸ ਰੁਪਏ ਨਾਲ ਜੇ ਕਰਨ ਸਾਡੇ ਲੋਕ ਚਾਹੁਣ ਤਾਂ  ਆਜ਼ਾਦੀ ਤੋਂ ਲੈਕੇ ਹੁਣ ਤੱਕ ਸਾਡੇ ਦੇਸ਼ ਵਿਚ ਅਨੇਕਾਂ ਫੈਕਟਰੀਆਂ ਲੱਗ ਸਕਦੀਆਂ ਸਨ। ਇਹ ਹੀ ਨਹੀਂ ਇਥੇ ਦੀਵਾਲੀ ਦੀ ਗੱਲ ਕਰਨੀ ਵੀ ਬਣਦੀ ਹੈ। ਭਾਰਤ ਦੀ ਆਬਾਦੀ ਮੌਜੂਦਾ ਸਮੇਂ ਡੇਢ ਅਰਬ ਦੇ ਕਰੀਬ ਹੈ। ਦੀਵਾਲੀ ਮੌਕੇ ਮਨਾਈ ਆਤਿਸ਼ਬਾਜ਼ੀ ਦਾ ਲੇਖਾ ਜੋਖਾ ਜੇਕਰ ਇਕ ਰੁਪਿਆ ਇਕ ਆਦਮੀ ਵੀ ਲਾਇਆ ਜਾਵੇ ਤਾਂ ਇਸ ਹਿਸਾਬ ਨਾਲ ਅਸੀਂ ਡੇਢ ਅਰਬ ਰੁਪਿਆ ਅੱਗ ਦੀ ਭੇਟ ਚੜ੍ਹਾ ਦਿੰਦੇ ਹਾਂ। ਦੀਵਾਲੀ ਮੌਕੇ ਖੁਸ਼ੀ ਮਨਾਉਣੀ ਲਾਜ਼ਮੀ ਹੀ ਹੈ ਤਾਂ ਕਿਸੇ ਵੱਡੀ ਪਾਰਕ ਜਾਂ ਗਰਾਊਂਡ ਵਿਚ ਆਤਿਸ਼ਬਾਜ਼ੀ ਦਾ ਪ੍ਰਬੰਧ ਕਰ ਲਿਆ ਜਾਵੇ। ਜਿਥੇ ਆਤਿਸ਼ਬਾਜ਼ੀ ਦੇ ਸ਼ੌਕੀਨ ਲੋਕੀਂ ਆਪਣਾ ਚਾਅ ਪੂਰਾ ਕਰ ਲੈਣ। ਵੈਸੇ ਤਾਂ ਇਕ ਰੁਪਿਆ ਪ੍ਰਤੀ ਜੀਅ ਬਹੁਤ ਘੱਟ ਹੈ, ਇਹ ਖਰਚਾ ਤਾਂ ਸੈਕੜਿਆਂ ਅਤੇ ਹਜ਼ਾਰਾਂ ਹੀ ਨਹੀਂ ਸਗੋਂ ਕਈ ਅਮੀਰਾਂ ਵਲੋਂ ਲੱਖਾਂ ਰੁਪਏ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਪਰ ਜੇਕਰ ਇਕ ਰੁਪਏ ਵਾਲੀ ਗੱਲ ‘ਤੇ ਵੀ ਰਹੀਏ ਤਾਂ ਵੀ ਇਕ ਅਰਬ ਨਾਲ ਅਨੇਕਾਂ ਛੋਟੇ ਉਦਯੋਗ ਅਤੇ ਵੱਡੀਆਂ ਫੈਕਟਰੀਆਂ ਹਰ ਸਾਲ ਲੱਗ ਸਕਦੀਆਂ ਹਨ। ਆਜ਼ਾਦੀ ਵੇਲੇ ਭਾਰਤ ਦੀ ਆਬਾਦੀ ਅੰਦਾਜ਼ਨ 35 ਕਰੋੜ ਤੋਂ ਘੱਟ ਸੀ ਅਤੇ ਮਹਿੰਗਾਈ ਵੀ ਬਹੁਤ ਘੱਟ। ਹੁਣ ਸਾਢੇ ਛੇ ਦਹਾਕਿਆਂ ਦੇ ਹਿਸਾਬ ਨਾਲ ਭਾਰਤ ਵਿਚ ਸਿਰਫ਼ ਦਸ਼ਹਿਰੇ ਅਤੇ ਦੀਵਾਲੀ ਰਾਹੀਂ ਹੀ ਦੇਸ਼ ਵਿਚ ਕਿੰਨੀਆਂ ਫੈਕਟਰੀਆਂ ਅਤੇ ਉਦਯੋਗ ਲਾਏ ਜਾ ਸਕਦੇ ਸਨ। ਕਿਸੇ ਅਮੀਰ ਦੇਸ਼ ਜਾਂ ਆਦਮੀ ਵਲੋਂ ਵਾਧੂ ਖਰਚੇ ਕਰਨੇ ਕੋਈ ਵੱਡੀ ਗੱਲ ਨਹੀਂ ਪਰ ਗਰੀਬ ਦੇਸ਼ ਵਿਚ ਪੈਸੇ ਦੀ ਅਜਿਹੀ ਬਰਬਾਦੀ ਨੂੰ ਬਚਣਾ ਅਤਿ ਲਾਜ਼ਮੀ ਹੈ।

ਇਹ ਹੀ ਨਹੀਂ ਜੇਕਰ ਇਕ ਆਦਮੀ ਸਰਕਾਰ ਪਾਸੋਂ ਪਰਮਿਟ ਲੈਕੇ ਇਕ ਬੱਸ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਉਹ ਅਫ਼ਸਰਾਂ, ਲੀਡਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤਾਂ ਦੇਣ ਤੋਂ ਬਾਅਦ ਸਾਲ ਦੋ ਸਾਲ ਵਿਚ ਘੱਟੋ ਘੱਟ ਦੋ ਕੁ ਬੱਸਾਂ ਦਾ ਮਾਲਕ ਤਾਂ ਬਣ ਹੀ ਜਾਂਦਾ ਹੈ। ਪਰ ਸਾਡੇ ਦੇਸ਼ ਦੀਆਂ ਸਰਕਾਰੀ ਰੋਡਵੇਜ਼ ਕਾਰਪੋਰੇਸ਼ਨਾਂ ਅਤੇ ਰੇਲਵੇ ਹਰ ਸਾਲ ਘਾਟੇ ਵਿਚ ਜਾ ਰਹੇ ਹਨ। ਜਦੋਂ ਵੀ ਕਿਸੇ ਰੇਲਵੇ ਸਟੇਸ਼ਨ ‘ਤੇ ਜਾਈਏ ਜਾਂ ਬੱਸ ਅੱਡੇ ‘ਤੇ ਜਾਈਏ ਤਾਂ ਲੋਕੀਂ ਬੱਸਾਂ ਦੇ ਅੰਦਰ ਤਾਂ ਲੱਦੇ ਹੀ ਹੁੰਦੇ ਨੇ ਬਾਹਰ ਤੱਕ ਲਮਕਦੇ ਦਿਖਾਈ ਦਿੰਦੇ ਨੇ। ਇਸਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਸਾਡੇ ਸਰਕਾਰੀ ਮੁਲਾਜ਼ਮ ਇਕ ਕਮਾਈ ਵਾਲੇ ਕਾਰੋਬਾਰ ਨੂੰ ਵੀ ਸਿਉਂਕ ਵਾਂਗ ਖੋਖਲਾ ਕਰੀ ਜਾ ਰਹੀ ਹਨ।

ਇਹ ਹੀ ਨਹੀਂ ਭਾਰਤ ਵਿਚ ਹਰ ਪਾਸੇ ਲੁੱਟ ਖਸੁੱਟ ਦਾ ਕਾਰੋਬਾਰ ਪੂਰੇ ਜ਼ੋਰ ਸ਼ੋਰ ਨਾਲ ਚਲ ਰਿਹਾ ਹੈ ਫਿਰ ਅਸੀਂ ਇਕ ਰਾਵਣ ਨੂੰ ਸਾੜਕੇ ਜਿਹੜੀ ਖੁਸ਼ੀ ਪ੍ਰਗਟਾ ਰਹੇ ਹਾਂ ਉਸਨੂੰ ਆਪਣੇ ਧਰਮ ਦਾ ਇਕ ਅੰਗ ਸਮਝਕੇ ਭਾਵੇਂ ਕਰ ਰਹੇ ਹੋਈਏ ਪਰ ਸਮਾਜਕ ਤੌਰ ‘ਤੇ ਇਸਨੂੰ ਸਹੀ ਮੰਨਣਾ ਠੀਕ ਨਹੀਂ। ਜੇਕਰ ਭਾਰਤਵਾਸੀ ਅਸਲ ਵਿਚ ਹੀ ਬੁਰਾਈ ਨੂੰ ਖ਼ਤਮ ਕਰਨ ਦੇ ਇੱਛੁਕ ਹਨ ਤਾਂ ਉਨ੍ਹਾਂ ਨੂੰ ਰਾਵਣ ਨੂੰ ਨਹੀਂ ਸਗੋਂ ਭਾਰਤ ਵਿਚ ਪਨਪ ਰਹੀਆਂ ਬੁਰਾਈਆਂ ਨੂੰ ਸਾੜਣ ਦਾ ਬੀੜਾ ਚੁਕਣਾ ਚਾਹੀਦਾ ਹੈ। ਦੇਸ਼ ਦੇ ਆਰਥਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਵਣਾਂ ਨੂੰ ਸਾੜਕੇ ਕੁਝ ਨਹੀਂ ਬਣਨਾ। ਇਸ ਲਈ ਭ੍ਰਿਸ਼ਟਾਚਾਰੀ ਲੋਕਾਂ ਦੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਅਤਿ ਜ਼ਰੂਰੀ ਹੈ। ਜਦੋਂ ਤੱਕ ਆਮ ਆਦਮੀ ਦੇ ਮਨ ਵਿਚ ਅਜਿਹੀ ਸੋਚ ਪੈਦਾ ਨਹੀਂ ਹੁੰਦੀ ਉਦੋਂ ਤੱਕ ਭਾਰਤ ਵਿਚ ਬੁਰਾਈ ਦਾ ਜ਼ਹਿਰ ਹਰ ਥਾਂ ਫੈਲਦਾ ਰਹੇਗਾ ਅਤੇ ਇਹ ਕੈਂਸਰ ਰੂਪੀ ਰੋਗ ਨਾਸੂਰ ਬਣਕੇ ਭਾਰਤੀ ਲੋਕਾਂ ਨੂੰ ਹੋਰ ਅਤੇ ਹੋਰ ਗਰੀਬ ਬਣਾਉਂਦਾ ਰਹੇਗਾ।

ਮੋਦੀ ਦਾ ‘ਉਪਵਾਸ ਡਰਾਮਾ’
ਮੋਦੀ ਵਲੋਂ ਰੱਖਿਆ ਗਿਆ ਤਿੰਨ ਦਿਨਾਂ ਦਾ ਉਪਵਾਸ ਇਕ ਸਿਆਸੀ ਡਰਾਮੇ ਤੋਂ ਵੱਧ ਕੁਝ ਵੀ ਵਿਖਾਈ ਨਹੀਂ ਦਿੰਦਾ।  ਮੌਜੂਦਾ ਸਮੇਂ ਮੋਦੀ ਦਾ ਕੇਸ ਉੱਚ ਅਦਾਲਤ ਤੋਂ ਹੇਠਲੀ ਅਦਾਲਤ ਦੇ ਹਵਾਲੇ ਕਰਨ ਤੋਂ ਬਾਅਦ ਉਸਨੇ ਇਕ ਵਾਰ ਫਿਰ ਤੋਂ ਗੁਜਰਾਤ ਵਿਚ ਬੈਠੇ ਮੁਸਲਮਾਨ ਵਿਰੋਧੀਆਂ ਦੀ ਖੁਸ਼ੀ ਹਾਸਲ ਕਰਨ ਦੀ ਹੀ ਇਕ ਕੋਸਿਸ਼ ਕੀਤੀ ਲਗਦੀ ਹੈ। ਉਸਦੀ ਇਸ ਹਰਕਤ ਤੋਂ ਇਹ ਗੱਲ ਵੀ ਸਾਬਤ ਹੁੰਦੀ ਲਗਦੀ ਹੈ ਕਿ ਉਹ ਅੰਨਾ ਹਜ਼ਾਰੇ ਦੀ ਅਨਸ਼ਨ ਵਾਲੇ ਪਾਖੰਡ ਤੋਂ ਵੀ ਕਾਫ਼ੀ ਪ੍ਰਭਾਵਤ ਹੋਇਆ ਲਗਦਾ ਹੈ।  ਉਸਦੀ ਇਸ ਹਰਕਤ ਤੋਂ ਤਾਂ ਇੰਜ ਲਗਦਾ ਹੈ ਕਿ ਕਾਂਗਰਸ ਵਲੋਂ ਭਾਜਪਾ ‘ਤੇ ਜਿਹੜਾ ਇਲਜ਼ਾਮ ਲਾਇਆ ਗਿਆ ਸੀ ਕਿ ਭਾਜਪਾ ਨੇ ਅੰਨਾ ਹਜ਼ਾਰੇ ਦੀ ਅਨਸ਼ਨ ਵੇਲੇ ਮਦਦ ਕੀਤੀ ਹੈ, ਉਹ ਠੀਕ ਹੀ ਸੀ। ਇਸ ਨਜ਼ਰੀਏ ਨਾਲ ਮੋਦੀ ਦਾ ਇਹ ਉਪਵਾਸ ਇਕ ਸਿਆਸੀ ਪ੍ਰਾਪੇਗੰਡੇ ਤੋਂ ਵੱਧ ਹੋਰ ਕੁਝ ਵੀ ਨਹੀਂ ਲਗਦਾ।

ਜੇਕਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰਦੇ ਹਨ ਤਾਂ ਇਸਦੇ ਪਿੱਛੇ ਮੋਦੀ ਦਾ ਲੁਕਿਆ ਹੋਇਆ ਡਰ ਵੀ ਕੰਮ ਕਰਦਾ ਦਿੱਸ ਰਿਹਾ ਹੈ। ਉਸਨੂੰ ਪਤਾ ਸੀ ਕਿ ਉਸਨੇ ਗੁਜਰਾਤ ਵਿਚ ਮੁਸਲਮਾਨ ਵਿਰੋਧੀ ਦੰਗਿਆਂ ਵਿਚ ਪੁਲਿਸ ਅਤੇ ਆਪਣੇ ਭਾਜਪਾਈ ਵਰਕਰਾਂ ਨੂੰ ਖੁਲ੍ਹੀ ਛੁੱਟੀ ਦਿੱਤੀ ਹੋਈ ਸੀ ਅਤੇ ਹੋ ਸਕਦਾ ਹੈ ਕਿ ਅੰਦਰੋ ਅੰਦਰ ਹੀ ਉਸਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਦਾ ਡਰ ਨਾ ਸਤਾ ਰਿਹਾ ਹੋਵੇ। ਜੇਕਰ ਅਦਾਲਤ ਵਲੋਂ ਮੋਦੀ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਤਾਂ ਉਸਦਾ ਰਾਜਨੀਤਕ ਕੈਰੀਅਰ ਪੂਰੀ ਤਰ੍ਹਾਂ ਤਬਾਹ ਹੋ ਜਾਣਾ ਸੀ ਅਤੇ ਉਸਦੀ ਆਪਣੇ ਸਿਆਸੀ ਕੈਰੀਅਰ ਨੂੰ ਬਨਾਉਣ ਲਈ ਕੀਤੀ ਗਈ ਸਾਰੀ ਮੇਹਨਤ ਮਿੱਟੀ ਵਿਚ ਰੁੱਲ ਜਾਣੀ ਸੀ। ਹੋ ਸਕਦਾ ਹੈ ਕਿ ਇਸੇ ਹੀ ਕੈਰੀਅਰ ਦੀ ਸਲਾਮਤੀ ਲਈ ਮੋਦੀ ਵਲੋਂ ਕੋਈ ਸੁਖਣਾ ਜਾਂ ਮੰਨਤ ਮੰਨੀ ਗਈ ਹੋਵੇ ਕਿ ਜੇਕਰ ਮੈਂ ਆਪਣੇ ਦੰਗਿਆਂ ਵਾਲੇ ਕੇਸ ਚੋਂ ਬਚ ਗਿਆ ਤਾਂ ਮੈਂ ਤਿੰਨ ਦਿਨਾਂ ਤੱਕ ਕਿਸੇ ਦੇਵੀ ਦੇਵਤੇ ਦੇ ਸਨਮੁੱਖ ਉਪਵਾਸ ਰੱਖਾਂਗਾ। ਜੇਕਰ ਇੰਜ ਨਹੀਂ ਤਾਂ ਇਹ ਸੌ ਫ਼ੀਸਦੀ ਮੋਦੀ ਵਲੋਂ ਆਪਣੇ ਭਾਜਪਾਈ ਵਰਕਰਾਂ ਦੀ ਹਮਦਰਦੀ ਬਟੋਰਨ ਅਤੇ ਮੀਡੀਆ ਵਿਚ ਛਾਉਣ  ਤੋਂ ਵੱਧ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ।

ਇਥੇ ਇਕ ਗੱਲ ਇਹ ਵੀ ਸਮਝ ਨਹੀਂ ਆ ਰਹੀ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹੜਾ ਮਾਅਰਕਾ ਮਾਰ ਲਿਆ ਹੈ ਜਿਸਦੀ ਵਧਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਉਸਨੂੰ ਮਿਲਣ ਲਈ ਗਏ ਹਨ ਮੋਦੀ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹੇ ਹਨ। ਜੇਕਰ ਸ: ਬਾਦਲ ਨੂੰ ਇਹ ਡਰ ਹੈ ਕਿ ਕਿਤੇ ਮੋਦੀ ਸੰਤ ਫਤਹਿ ਸਿੰਘ ਮਰਨ ਵਰਤ ਵਾਂਗੂੰ ਆਪਣਾ ਉਪਵਾਸ ਵਿਚੇ ਹੀ ਨਾ ਤੋੜ ਦੇਣ ਤਾਂ ਸ: ਬਾਦਲ ਨੂੰ ਮੋਦੀ ਨੂੰ ਹੱਲਾ ਸ਼ੇਰੀ ਦੇਣ ਲਈ ਖੁਦ ਵੀ ਤਿੰਨ ਦਿਨਾਂ ਤੱਕ ਉਪਵਾਸ ਜਾਂ ਭੁੱਖ ਹੜਤਾਲ ਰੱਖਦੇ ਹੋਏ ਉਸਦਾ ਪੰਜਾਬ ਵਿਚ ਬੈਠਿਆਂ ਹੀ ਸਾਥ ਦੇਣਾ ਚਾਹੀਦਾ ਸੀ। ਮੌਜੂਦਾ ਸਮੇਂ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਸ: ਬਾਦਲ ਵਲੋਂ ਪੰਜਾਬ ਨੂੰ ਛੱਡਕੇ ਗੁਜਰਾਤ ਜਾਣ ਦੀ ਖੇਡ ਕੁਝ ਸਮਝ ਵਿਚ ਨਹੀਂ ਆਈ। ਕਿਉਂਕਿ ਜਦੋਂ ਅੰਨਾ ਹਜ਼ਾਰੇ ਵਲੋਂ ਮਰਨ ਵਰਤ ਜਾਂ ਅਨਸ਼ਨ ਰੱਖਿਆ ਗਿਆ ਸੀ ਤਾਂ ਉਸ ਵੇਲੇ ਬਾਦਲ ਦਲ ਵਲੋਂ ਪੰਜਾਬ ਵਿਚ ਬੈਠਿਆਂ ਹੋਇਆਂ ਹੀ ਅੰਨਾ ਦੀ ਹਿਮਾਇਤ ਕਰਨ ਦਾ ਬਿਆਨ ਦਾਗ਼ ਦਿੱਤਾ ਗਿਆ ਸੀ। ਫਿਰ ਇਸ ਵੇਲੇ ਐਸਜੀਪੀਸੀ ਦੀਆਂ ਚੋਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ, ਮੋਦੀ ਨੂੰ ਹੱਲਾ ਸ਼ੇਰੀ ਦੇਣ ਲਈ ਗੁਜਰਾਤ ਜਾਣ ਦੀ ਗੱਲ ਸਮਝ ਵਿਚ ਨਹੀਂ ਆ ਰਹੀ? ਕਿਤੇ ਇਹ ਤਾਂ ਨਹੀਂ ਕਿ ਅਮਰੀਕਾ ਵਲੋਂ ਮੋਦੀ ਦੇ ਭਾਜਪਾ ਵਲੋਂ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਦੀ ਗੱਲ ਸੁਣਕੇ ਸ: ਬਾਦਲ ਅਡਵਾਨੀ ਦਾ ਸਾਥ ਛੱਡਕੇ ਹੁਣ ਮੋਦੀ ਦਾ ਪੱਲਾ ਫੜਣ ਲਈ ਪਹੁੰਚ ਗਏ ਹਨ।

ਮੋਦੀ ਵਲੋਂ ਉਪਵਾਸ ਰੱਖਕੇ ਮੀਡੀਆ ਵਿਚ ਆਉਣ ਦਾ ਇਕ ਵੱਡਾ ਕਾਰਨ ਇਹ ਵੀ ਲੱਗਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਵਲੋਂ ਮੋਦੀ ਨੂੰ ਭਾਜਪਾ ਵਲੋਂ ਭਾਰਤ ਦੇ ਭਵਿੱਖਤ ਪ੍ਰਧਾਨ ਮੰਤਰੀ ਬਣਨ ਦੀ ਗੱਲ ਵੀ ਕਹਿ ਦਿੱਤੀ ਗਈ ਹੈ। ਹੋ ਸਕਦਾ ਹੈ ਕਿ ਮੋਦੀ ਵਲੋਂ ਇਹ ਪ੍ਰਾਪੇਗੰਡਾ ਇਸ ਬਿਆਨ ਉਪਰ ਮੋਹਰ ਲਾਉਣ ਦਾ ਢੰਗ ਹੋਵੇ। ਕਿਉਂਕਿ ਪਿਛਲੀਆਂ ਚੋਣਾਂ ਸਮੇਂ ਆਪਣੇ ਆਪ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਦਾ ਵੇਖਣ ਦੇ ਸੁਪਨੇ ਵੇਖਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਵੀ ਮੋਦੀ ਦੇ ਪ੍ਰਧਾਨ ਮੰਤਰੀ ਹੋਣ ਦੀ ਦਾਵੇਦਾਰੀ ਦੀ ਹਿਮਾਇਤ ਕੀਤੀ ਗਈ ਹੈ। ਇਕ ਹਫ਼ਤੇ ਵਿਚ ਹੀ ਮੋਦੀ ਨੂੰ ਮਿਲੀ ਇਹ ਦੋਹਰੀ ਖੁਸ਼ੀ ਹੈ ਅਤੇ ਕਈ ਵਾਰ ਜਦੋਂ ਬਹੁਤੀ ਖੁਸ਼ੀ ਮਿਲਦੀ ਹੈ ਤਾਂ ਉਸਨੂੰ ਪ੍ਰਗਟਾਉਣ ਲਈ ਲੋਕੀਂ ਕੋਈ ਨਾ ਕੋਈ ਵੱਖਰਾ ਢੰਗ ਅਪਨਾ ਲੈਂਦੇ ਹਨ। ਮੋਦੀ ਵਿਚ ਇਕ ਸਿਆਸੀ ਲੀਡਰ ਵਜੋਂ ਭਾਵੇਂ ਅਨੇਕਾਂ ਬੁਰਾਈਆਂ ਹੋਣ ਪਰ ਉਸਨੇ ਆਪਣੇ ਸੂਬੇ ਦੀ ਤਰੱਕੀ ਲਈ ਜਿਹੜੇ ਕਦਮ ਚੁੱਕੇ ਹਨ ਉਨ੍ਹਾਂ ਕਰਕੇ ਗੁਜਰਾਤ ਵਿਚ ਉਸਨੂੰ ਕਾਫ਼ੀ ਸਨਮਾਨ ਹਾਸਲ ਹੈ। ਜਿੱਥੇ ਪੰਜਾਬ ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਹੋਣ ਦਾ ਮਾਣ ਗੁਆਕੇ ਹੇਠਾਂ ਵੱਲ ਜਾ ਰਿਹਾ ਹੈ ਉਥੇ ਗੁਜਰਾਤ ਭਾਰਤ ਦੇ ਆਮ ਜਿਹੇ ਸੂਬਿਆਂ ਦੀ ਲਾਇਨ ਚੋਂ ਉੱਠਕੇ ਮੋਹਰੀ ਕਤਾਰ ਵਿਚ ਆ ਰਿਹਾ ਹੈ। ਇਸ ਲਈ ਮੋਦੀ ਵਲੋਂ ਮੌਜੂਦਾ ਸਮੇਂ ਆਪਣੀ ਦਾਵੇਦਾਰੀ ਨੂੰ ਪੱਕਿਆਂ ਕਰਨ ਦਾ ਇਸਤੋਂ ਵੱਡਾ ਹੋਰ ਕੋਈ ਕਾਰਨ ਲੱਭਣਾ ਬਹੁਤ ਹੀ ਔਖਾ ਲੱਗਦਾ ਹੈ। ਇਥੇ ਇਹ ਵੀ ਹੋ ਸਕਦਾ ਹੈ ਕਿ ਮੋਦੀ ਦੇ ਉਪਵਾਸ ਦੇ ਬਹਾਨੇ ਸ: ਬਾਦਲ ਆਪਣੇ ਭਾਜਪਾਈ ਮਿੱਤਰ ਪਾਸੋਂ ਮੋਹਰੀ ਕਤਾਰ ਵਿੱਚ ਆਉਣ ਵਾਲੇ ਸੂਬੇ ਦਾ ਰਾਜ਼ ਪੁੱਛਣ ਲਈ ਹੀ ਗੁਜਰਾਤ ਜਾ ਰਹੇ ਹੋਣ?

ਇਹ ਤਾਂ ਰਹੀ ਹਾਸੇ ਮਖੌਲ ਦੀ ਗੱਲ ਪਰੰਤੂ ਮੌਜੂਦਾ ਸਮੇਂ ਭਾਜਪਾ ਦੇ ਕੋਲ ਮੋਦੀ ਤੋਂ ਕਾਬਲ ਕੋਈ ਲੀਡਰ ਹੈ ਵੀ ਨਹੀਂ। ਘੱਟਗਿਣਤੀ ਲਈ ਜਿਥੇ ਭਾਜਪਾ ਦੀ ਸੋਚ ਪੂਰਨ ਤੌਰ ‘ਤੇ ਨਕਾਰਾਤਮਕ ਹੈ ਉਥੇ ਮੋਦੀ ਦੀ ਸੋਚ ਵੀ ਪੂਰਨ ਤੌਰ ‘ਤੇ ਫਿਰਕੂ ਹੈ ਜਿਸਦਾ ਪ੍ਰਮਾਣ ਗੁਜਰਾਤ ਵਿਚ ਕਰਾਏ ਗਏ ਮੁਸਲਮਾਨ ਵਿਰੋਧੀ ਫਿਰਕੂ ਦੰਗੇ ਅਤੇ ਆਪਣੇ ਪਹਿਲੇ ਸ਼ਾਸਨ ਕਾਲ ਵੇਲੇ ਮੋਦੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਵਰਤੀ ਗਈ ਸਿੱਖ ਵਿਰੋਧੀ ਟਿੱਪਣੀ ਹਨ। ਇਸ ਲਈ ਭਾਜਪਾ ਦੀ ਸੋਚ ‘ਤੇ ਘੱਟਗਿਣਤੀਆਂ ਵਿਰੋਧੀ ਸੋਚ ਦੇ ਧਾਰਣੀ ਨਰਿੰਦਰ ਮੋਦੀ ਦੀ ਇਹ ਦਾਵੇਦਾਰੀ ਸਹੀ ਵੀ ਲਗਦੀ ਹੈ। ਸੁਸ਼ਮਾ ਸਵਰਾਜ ਵਲੋਂ ਕਈ ਵਾਰ ਅਜਿਹੇ ਬਿਆਨ ਦਿੱਤੇ ਜਾਂਦੇ ਰਹੇ ਹਨ ਜਿਹੜੇ ਭਾਜਪਾ ਨੂੰ ਅਨੇਕਾਂ ਵਾਰ ਹਾਸੋਹੀਣੀ ਹਾਲਤ ਵਿਚ ਪਹੁੰਚਾਣ ਦਾ ਕਾਰਨ ਬਣਦੇ ਰਹੇ ਹਨ, ਜਿਵੇਂ ਕਿ ਰਾਜਘਾਟ ‘ਤੇ ਜਾਕੇ ਨੱਚਣ ਵਾਲਾ ਕਾਰਾ। ਅਡਵਾਨੀ ਵੈਸੇ ਹੀ ਬੁੱਢਾ ਹੋ ਚੁੱਕਾ ਹੈ। ਜਿਸ ਕਰਕੇ ਮੋਦੀ ਵਲੋਂ ਸਰਕਾਰੀ ਖਰਚੇ ਉਪਰ ਉਪਵਾਸ ਕਰਨ ਦਾ ਡਰਾਮਾ ਰਚਾਕੇ ਕੀਤਾ ਜਾ ਰਿਹਾ ਇਹ ਪ੍ਰਚਾਰ ਪੂਰਨ ਤੌਰ ‘ਤੇ ਸਿਆਸੀ ਲੱਗਦਾ ਹੈ। ਮੌਜੂਦਾ ਸਮੇਂ ਹੋਰਨਾਂ ਪਾਰਟੀਆਂ ਦੇ ਲੀਡਰਾਂ ਦੀ ਵੀ ਇਹੀ ਰਾਏ ਹੈ ਕਿ ਮੋਦੀ ਆਪਣੇ ਸਿਆਸੀ ਜੀਵਨ ਨੂੰ ਨਵੀਂ ਰੂਪ ਰੇਖਾ ਦੇਣ ਲਈ ਹੁਣ ਤੋਂ ਹੀ ਰੁੱਝ ਗਿਆ ਹੈ। ਕਿਉਂਕਿ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਵਾਲੀ ਸੋਚ ਨੇ ਉਸਦੀ ਦੀ ਮਹਾਨ ਬਣਨ ਦੀ ਲਾਲਸਾ ਨੂੰ ਜਾਗਰਤ ਕਰ ਦਿੱਤਾ ਹੈ।

ਇਥੇ ਮੋਦੀ ਨੂੰ ਇਹ ਵੀ ਧਿਆਨ ਵਿਚ ਰੱਖ ਲੈਣਾ ਚਾਹੀਦਾ ਹੈ ਕਿ ਅਡਵਾਨੀ ਅਤੇ ਸੋਨੀਆਂ ਗਾਂਧੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੀ ਸੋਚ ਨੂੰ ਕੁਦਰਤ ਨੇ ਆਪਣਾ ਰੰਗ ਵਿਖਾਉਂਦੇ ਹੋਏ ਕਿਵੇਂ ਠੱਲ ਪਾ ਦਿੱਤੀ ਸੀ। ਇਨ੍ਹਾਂ ਦੋਹਾਂ ਦੇ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਵਿਚੇ ਹੀ ਧਰੀ ਰਹਿ ਗਈ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਤਾਜ ਕਿਸੇ ਲਿਸਟ ਵਿਚ ਵੀ ਸ਼ਾਮਲ ਨਾ ਹੋਣ ਵਾਲੇ ਡਾਕਟਰ ਮਨਮੋਹਨ ਸਿੰਘ ਦੇ ਸਿਰ ‘ਤੇ ਧਰਿਆ ਗਿਆ ਸੀ। ਬਾਕੀ, ਉਪਰ ਵਾਲੇ ਦੀ ਖੇਡ ਅਤੇ ਰੰਗਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਕਿ ਉਹ ਕਿਸ ਦੇ ਭਵਿੱਖ ਲਈ ਕੀ ਸੋਚੀ ਬੈਠਾ ਹੈ?

ਭਾਰਤੀ ਕ੍ਰਿਕਟ ਟੀਮ ਦੇ ਦਰਸ਼ਕ
ਭਾਰਤੀ ਕ੍ਰਿਕਟ ਦਰਸ਼ਕਾਂ ਦੀ ਇਕ ਖੂਬੀ ਇਹ ਰਹੀ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਜਿੱਤ ਦੀ ਹੈ ਤਾਂ ਉਹ ਆਪਣੀ ਟੀਮ ਦੇ ਮਾਮੂਲੀ ਜਿਹੇ ਖਿਡਾਰੀਆਂ ਨੂੰ ਵੀ ਨਵੇਂ ਤੋਂ ਨਵੇਂ ਖਿਤਾਬ ਦੇ ਦਿੰਦੇ ਹਨ। ਕਿਸੇ ਨੂੰ ‘ਦ ਵਾਲ’, ਕਿਸੇ ਨੂੰ ‘ਦਿੱਲੀ ਕਾ ਨਵਾਬ’ ਆਦਿ ਨਾਵਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਟੀਮ ਹਾਰਨ ਲਗਦੀ ਹੈ ਤਾਂ ‘ਭਾਰਤੀ ਸ਼ੇਰ’ ਅਖਵਾਉਣ ਵਾਲੀ ਟੀਮ ‘ਮਿੱਟੀ ਕੇ ਸ਼ੇਰ’ ਦੇ ਨਾਮ ਨਾਲ ਸੰਬੋਧਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਕੁੱਝ ਰਿਕਾਰਡ ਆਪਣੇ ਨਾਮ ਕਰ ਲੈਣ ਵਾਲੇ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਕਾ ਭਗਵਾਨ ਆਖਣੋਂ ਵੀ ਭਾਰਤੀ ਮੀਡੀਆ ਅਤੇ ਭਾਰਤੀ ਦਰਸ਼ਕ ਨਹੀਂ ਟਲਦੇ। ਇਹੀ ਕਾਰਨ ਹੈ ਕਿ ਭਾਰਤੀ ਫਿਲਮ ਇੰਡਸਟਰੀ ਬਾਲੀਵੁੱਡ ਵਿਚ ਵੀ ਐਕਟਰਾਂ ਦੇ ਮੰਦਰ ਬਣਾਕੇ ਉਨ੍ਹਾਂ ਦੀਆਂ ਮੂਰਤੀਆਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸਤੋਂ ਇਹ ਪਤਾ ਚਲਦਾ ਹੈ ਕਿ ਭਾਰਤੀ ਲੋਕ ਇਕ ਆਮ ਆਦਮੀ ਨੂੰ ਵੀ ਭਗਵਾਨ ਦਾ ਦਰਜਾ ਦੇਣੋਂ ਨਹੀਂ ਟਲਦੇ। ਅਮਿਤਾਬ ਬਚਨ ਜਿਸਨੇ ਆਪਣੀਆਂ ਫਿਲਮਾਂ ਵਿਚ ਮਾੜੇ ਤੋਂ ਮਾੜੇ ਆਦਮੀ ਦੇ ਵੀ ਕਿਰਦਾਰ ਨਿਭਾਏ ਹਨ। ਅਜਿਹੇ ਸ਼ਖ਼ਸ ਦੇ ਮੰਦਰ ਬਣਵਾਕੇ ਇਹ ਦਰਸ਼ਕ ਕੀ ਸਾਬਤ ਕਰਨਾ ਚਾਹੁੰਦੇ ਹਨ?

ਇਸੇ ਹਿਸਾਬ ਨਾਲ ਜਦੋਂ ਭਾਰਤੀ ਟੀਮ 28 ਸਾਲਾਂ ਬਾਅਦ ਵਰਲਡ ਚੈਂਪੀਅਨ ਬਣਦੀ ਹੈ ਤਾਂ ਸਾਡੇ ਇਹ ਦਰਸ਼ਕ ਸਚਿਨ ਨੂੰ ਕ੍ਰਿਕਟ ਦਾ ਭਗਵਾਨ ਕਹਿਕੇ ਸੰਬੋਧਨ ਕਰਨ ਲੱਗ ਪੈਂਦੇ ਹਨ। ਧੋਨੀ ਦੀਆਂ ਸਿਫ਼ਤਾਂ ਦੇ ਕਸੀਦੇ ਪੜ੍ਹਨੇ ਸ਼ੁਰੂ ਕਰ ਦਿੰਦੇ ਹਨ। ਜਦੋਂ ਉਹੀ ਭਾਰਤੀ ਟੀਮ ਹਾਰਨ ਲੱਗਦੀ ਹੈ ਤਾਂ ਧੋਨੀ ਵਲੋਂ ਕਪਤਾਨੀ ਛੱਡਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ ਭਾਰਤੀ ਖਿਡਾਰੀਆਂ ਨੂੰ ਜਿੰਨੀ ਇੱਜ਼ਤ ਜੇਤੂ ਹੁੰਦਿਆਂ ਮਿਲਦੀ ਹੈ ਓਨਾ ਹੀ ਬੁਰੀ ਤਰ੍ਹਾਂ ਉਸਨੂੰ ਬੇਇਜੱ਼ਤ ਕਰਕੇ ਟੀਮ ਚੋਂ ਕੱਢਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਖੇਡੀ ਜਾਣ ਵਾਲੀ ਕ੍ਰਿਕਟ ਖੇਡ ਵਿਚ ਭਾਰਤੀ ਕ੍ਰਿਕਟ ਟੀਮ ਜਦੋਂ 28 ਸਾਲਾਂ ਬਾਅਦ ਵੀ ਵਰਲਡ ਚੈਂਪੀਅਨ ਬਣਦੀ ਹੈ ਤਾਂ ਦਰਸ਼ਕ ਉਸਨੂੰ ਸਤਵੇਂ ਅਸਮਾਨ ‘ਤੇ ਬਿਠਾ ਦਿੰਦੇ ਹਨ। ਪਰੰਤੂ ਜਦੋਂ ਭਾਰਤੀ ਨਿਸ਼ਾਨੇਬਾਜ਼ ਅਭਿਨਵ ਦੁਨੀਆਂ ਭਰ ਦੀਆਂ ਟੀਮਾਂ ਨੂੰ ਹਰਾਕੇ ਉਲੰਪਿਕ ਇਤਿਹਾਸ ਦਾ ਪਹਿਲਾ ਸੋਨ ਤਗਮਾ ਜਿੱਤਕੇ ਵਾਪਸ ਆਉਂਦਾ ਹੈ ਤਾਂ ਅਖ਼ਬਾਰਾਂ ਉਸਦੀ ਵਾਪਸੀ ਤੱਕ ਹੀ ਉਸਨੂੰ ਯਾਦ ਰੱਖਦੀਆਂ ਹਨ। ਉਸਤੋਂ ਬਾਅਦ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਅਭਿਨਵ ਨੇ ਕਿਸ ਖੇਡ ਚੋਂ ਕਿਹੜੇ ਸਾਲ ਉਲੰਪਿਕ ਤਗਮਾ ਜਿੱਤਿਆ ਸੀ।

ਹੁਣੇ ਜਿਹੇ ਭਾਰਤੀ ਟੀਮ ਇੰਗਲੈਂਡ ਵਿਚ ਦੋ ਟੈਸਟ ਮੈਚ ਹਾਰ ਚੁੱਕੀ ਹੈ ਅਤੇ ਤੀਜੇ ਵਿਚ ਵੀ ਉਸਦਾ ਹਸ਼ਰ ਬੁਰਾ ਹੀ ਹੋ ਰਿਹਾ ਹੈ। ਇਥੇ ਟੀਮ ਵਲੋਂ ਇੰਗਲੈਂਡ ਦੀਆਂ ਪਿਚਾਂ ਉਪਰ ਦੋਸ਼ ਧਰਕੇ ਆਪਣੀ ਟੀਮ ਦਾ ਬਚਾਅ ਕੀਤਾ ਜਾ ਰਿਹਾ ਹੈ। ਇਕ ਪਾਸੇ ਤਾਂ ਭਾਰਤੀ ਮੀਡੀਆ ਦਾ ਕਹਿਣਾ ਹੈ ਕਿ ਭਾਰਤੀ ਟੀਮ ਨੰਬਰ ਇਕ ਟੀਮ ਹੈ। ਦੂਜੇ ਪਾਸੇ ਪਿਚਾਂ ਦੀਆਂ ਗੱਲਾਂ ਕਰਕੇ ਟੀਮ ਦਾ ਬਚਾਅ ਕੀਤਾ ਜਾ ਰਿਹਾ ਹੈ। ਪਿਚਾਂ ਮਾੜੀਆਂ ਹੋਣ ਜਾਂ ਚੰਗੀਆਂ ਦੋਵੇਂ ਟੀਮਾਂ ਲਈ ਹੀ ਇਕੋ ਜਿਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤੀ ਟੀਮ ਅਜਿਹੀ ਸਵਿੰਗ ਵਾਲੀਆਂ ਪਿਚਾਂ ‘ਤੇ ਖੇਡਣ ਦੀ ਆਦੀ ਨਹੀਂ ਹੈ। ਫਿਰ ਕਿਉਂ ਨਹੀਂ ਨੰਬਰ ਇਕ ਟੀਮ ਨੂੰ ਇੰਗਲੈਂਡ ਦੀਆਂ ਪਿਚਾਂ ਦੇ ਅਨੁਕੂਲ ਪਿਚਾਂ ਉਪਰ ਖੇਡਣ ਦੀ ਆਦਤ ਪਾਈ ਗਈ? ਬੱਚਿਆਂ ਵਾਂਗ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਦਾ ਬਚਾਅ ਕਰਨ ਦੀ ਬਜਾਏ ਹੋਰਨਾਂ ਖੇਡਾਂ ਵੱਲ ਵੀ ਧਿਆਨ ਦਿੱਤੇ ਜਾਣ ਦੀ ਲੋੜ ਹੈ। ਜੇਕਰ ਸਾਡੀ ਇਕ ਖੇਡ ਦੀ ਟੀਮ ਮਾੜਾ ਪ੍ਰਦਰਸ਼ਨ ਕਰਦੀ ਹੈ ਤਾਂ ਘਟੋ ਘਟ ਸੰਸਾਰ ਪੱਧਰ ‘ਤੇ ਕੋਈ ਹੋਰ ਖੇਡ ਖੇਡਣ ਵਾਲੀ ਟੀਮ ਭਾਰਤੀਆਂ ਦੀ ਕੱਟੀ ਜਾਂਦੀ ਨੱਕ ਨੂੰ ਬਚਾ ਸਕੇ। ਗਿਣਤੀ ਦੇ ਹਿਸਾਬ ਨਾਲ ਦੁਨੀਆਂ ਵਿਚ ਪਹਿਲੇ ਨੰਬਰ ‘ਤੇ ਪਹੁੰਚਣ ਦੇ ਕਰੀਬ ਅਤੇ ਦੂਜੇ ਨੰਬਰ ‘ਤੇ ਪਹੁੰਚੇ ਹੋਏ ਭਾਰਤ ਦਾ ਯੋਗਦਾਨ ਜੇਕਰ ਖੇਡਾਂ ਵਿਚ ਵੇਖਿਆ ਜਾਵੇ ਤਾਂ ਉਨ੍ਹਾਂ ਦੇ ਹਿੱਸੇ ਕੁਝ ਦੇਸ਼ਾਂ ਵਿਚ ਖੇਡੀ ਜਾਣ ਵਾਲੀ ਕ੍ਰਿਕਟ ਦੀ ਖੇਡ ਹੀ ਆਉਂਦੀ ਹੈ ਅਤੇ ਉਸ ਵਿਚ ਵੀ ਜੇਤੂ ਹੋਣਾ ਢਾਈ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਹੀ ਨਸੀਬ ਹੁੰਦਾ ਹੈ।

ਮੌਜੂਦਾ ਸਮੇਂ ਭਾਰਤ ਵਿਚ ਜਦੋਂ ਕ੍ਰਿਕਟ ਦਾ ਕੋਈ ਆਮ ਜਿਹਾ ਮੈਚ ਵੀ ਚਲ ਰਿਹਾ ਹੁੰਦਾ ਹੈ ਤਾਂ ਸਟੇਡੀਅਮ ਲੋਕਾਂ ਨਾਲ ਭਰੇ ਹੁੰਦੇ ਹਨ ਅਤੇ ਲੋਕੀਂ ਆਪੋ ਆਪਣੇ ਟੈਲੀਵੀਜ਼ਨਾਂ ਨਾਲ ਚਿੰਬੜੇ ਬੈਠੇ ਹੁੰਦੇ ਹਨ। ਪਰ ਜਦੋਂ ਹੋਰਨਾਂ ਭਾਰਤੀ ਖੇਡਾਂ ਦਾ ਦੁਨਿਆਵੀ ਪੱਧਰ ਦਾ ਕੋਈ ਮੈਚ ਚਲ ਰਿਹਾ ਹੁੰਦਾ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੋਈ ਸੰਸਾਰ ਪੱਧਰੀ ਖੇਡ ਚਲ ਰਹੀ ਹੈ। ਹਾਂ, ਮੀਡੀਆ ਵਲੋਂ ਉਸ ਟੂਰਨਾਮੈਂਟ ਵਿਚ ਜੇਤੂ ਹੋਣ ਵਾਲੇ ਭਾਰਤੀ ਖਿਡਾਰੀ ਬਾਰੇ ਕੁਝ ਲਾਈਨਾਂ ਜ਼ਰੂਰ ਪੜ੍ਹਨ ਨੂੰ ਜ਼ਰੂਰ ਮਿਲ ਜਾਂਦੀਆਂ ਹਨ। ਟੈਨਿਸ ਖਿਡਾਰਨ ਸਾਨੀਆਂ ਮਿਰਜ਼ਾ ਜਦੋਂ ਦੁਨਿਆਵੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੁੰਦੀ ਹੈ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਪਰੰਤੂ ਜਦੋਂ ਉਹੀ ਸਕਰਟ ਪਾਕੇ ਖੇਡਦੀ ਹੈ ਤਾਂ ਉਸਨੂੰ ਭਾਰਤੀ ਸਭਿਅਤਾ ਨਾਲ ਜੋੜਕੇ ਬਦਨਾਮ ਕਰਨ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਵੇਂ ਹੀ ਜਦੋਂ ਸਾਈਨਾ ਨੇਹਵਾਲ ਬੈਡਮਿੰਟਨ ਵਿਚ ਕੋਈ ਖਿਤਾਬ ਜਿੱਤਕੇ ਪਰਤਦੀ ਹੈ ਤਾਂ ਭਾਰਤੀ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਚਲਦਾ।

ਮੇਰੀ ਜਾਚੇ ਇਹੀ ਕਾਰਨ ਹੈ ਕਿ ਭਾਰਤੀ ਦਰਸ਼ਕਾਂ ਦਾ ਕ੍ਰਿਕਟ ਵੱਲ ਵਧੇਰੇ ਰੁਝਾਨ ਬਾਕੀ ਖੇਡਾਂ ਨੂੰ ਖਾਈ ਜਾ ਰਿਹਾ ਹੈ। ਭਾਰਤ ਵਿਚ ਬੱਚੇ ਪੈਦਾ ਹੁੰਦੇ ਸਾਰ ਹੀ ਆਪਣਾ ਰੁਝਾਨ ਕ੍ਰਿਕਟ ਵੱਲ ਬਣਾ ਲੈਂਦੇ ਹਨ। ਬਾਕੀ ਖੇਡਾਂ ਇਸ ਵੱਡੇ ਦਰਖਤ ਕ੍ਰਿਕਟ ਦੇ ਹੇਠਾਂ ਆਕੇ ਖ਼ਤਮ ਹੋ ਜਾਂਦੀਆਂ ਹਨ। ਕੋਈ ਹੀ ਵੱਡੇ ਜਿਗਰੇ ਵਾਲਾ ਸ਼ਖ਼ਸ ਕਿਸੇ ਹੋਰ ਖੇਡ ਨੂੰ ਖੇਡਣ ਦੀ ਹਿੰਮਤ ਕਰ ਪਾਉਂਦਾ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਟੀ ਵੀ ਉਪਰ ਇਸ਼ਤਿਹਾਰ ਦਿੰਦਿਆਂ ਆਮ ਵੇਖਿਆ ਜਾ ਸਕਦਾ ਹੈ ਜਦਕਿ ਬਾਕੀ ਖਿਡਾਰੀਆਂ ਜਾਂ ਟੀਮਾਂ ਨੂੰ ਕੋਈ ਕੰਪਨੀ ਸਪਾਂਸਰ ਕਰਕੇ ਆਪਣਾ ਧਨ ਬਰਬਾਦ ਕਰਨ ਤੋਂ ਵੀ ਗੁਰੇਜ਼ ਕਰਦੀ ਹੈ। ਜੇਕਰ ਵੇਖਿਆ ਜਾਵੇ ਤਾਂ ਕ੍ਰਿਕਟ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਭਾਰਤ, ਪਾਕਿਸਤਾਨ, ਸ੍ਰੀਲੰਕਾ, ਵੈਸਟ ਇੰਡੀਜ਼ ਅਤੇ ਕੁਝ ਹੋਰ ਉਂਗਲੀਆਂ ‘ਤੇ ਗਿਣੇ ਜਾਣ ਵਾਲੇ ਦੇਸ਼ਾਂ ਵਿਚ ਹੀ ਖੇਡੀ ਜਾਂਦੀ ਹੈ ਪਰੰਤੂ ਇਸ ਉਪਰ ਧਨ ਦੀ ਵਰਖਾ ਹੁੰਦੀ ਹੈ। ਪਰੰਤੂ ਹਾਕੀ, ਟੈਨਿਸ, ਬੈਡਮਿੰਟਨ, ਅਥਲੈਟਿਕਸ ਆਦਿ ਹੋਰਨਾਂ ਖੇਡਾਂ ਦੁਨਿਆਵੀ ਪੱਧਰ ‘ਤੇ ਖੇਡੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਪੁਛਦਾ ਤੱਕ ਵੀ ਨਹੀਂ ਹੈ। ਇਨ੍ਹਾਂ ਟੀਮਾਂ ਦੇ ਖਿਡਾਰੀਆਂ ਨੂੰ ਨਾ ਚੰਗੇ ਕੋਚ ਮਿਲ ਪਾਉਂਦੇ ਹਨ ਅਤੇ ਨਾ ਹੀ ਖਰਚੇ ਕਰਨ ਲਈ ਚੰਗੇ ਸਪਾਂਸਰ। ਪਰ ਸਾਡੀਆਂ ਇਨ੍ਹਾਂ ਸੰਸਾਰ ਪੱਧਰੀ ਟੀਮਾਂ ਦੇ ਖਿਡਾਰੀ ਜਦੋਂ ਚੰਗੇ ਕੋਚਾਂ ਦੀ ਕਮੀ ਕਰਕੇ ਹਾਰਕੇ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਨੂੰ ਜ਼ਲੀਲ ਕਰਨ ਵਿਚ ਨਾ ਹੀ ਭਾਰਤੀ ਲੋਕ ਅਤੇ ਨਾ ਹੀ ਭਾਰਤੀ ਮੀਡੀਆਂ ਬਖ਼ਸ਼ਦਾ ਹੈ। ਜਦੋਂ ਤੱਕ ਭਾਰਤੀ ਦਰਸ਼ਕਾਂ ਦੀ ਇਸ ਪ੍ਰਵਿਰਤੀ ਨੂੰ ਬਦਲਿਆ ਨਹੀਂ ਜਾਂਦਾ ਉਦੋਂ ਤੱਕ ਭਾਰਤ ਦੀਆਂ ਹੋਰ ਟੀਮਾਂ ਪਾਸੋਂ ਕਿਸੇ ਪ੍ਰਕਾਰ ਦੀ ਜਿੱਤ ਦੀ ਆਸ ਰੱਖਣੀ ਨਾ-ਮੁਮਕਿਨ ਜਿਹੀ ਲਗਦੀ ਹੈ। ਇਸ ਲਈ ਭਾਰਤ ਸਰਕਾਰ ਨੂੰ ਇਨ੍ਹਾਂ ਟੀਮਾਂ ਦੀ ਚੰਗੀ ਟ੍ਰੇਨਿੰਗ ਆਦਿ ਲਈ ਵੀ ਉਚੇਚੇ ਕਦਮ ਚੁਕਣ ਦੀ ਲੋੜ ਹੈ। ਜੇਕਰ ਇਸਨੂੰ ਟ੍ਰੇਨਿੰਗ ਦੇਣ ਲਈ ਚੰਗੇ ਪ੍ਰਬੰਧਾਂ ਅਤੇ ਕੋਚਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਪਾਸੋਂ ਮੈਡਲਾਂ ਦੀ ਆਸ ਰੱਖਣੀ ਵੀ ਰਾਤ ਸਮੇਂ ਸੂਰਜ ਵੇਖਣ ਦੀ ਆਸ ਰੱਖਣ ਵਾਂਗ ਇਕ ਮੂਰਖਤਾ ਤੋਂ ਵੱਧ ਕੁਝ ਨਹੀਂ ਹੋਵੇਗੀ।

ਰਾਮਦੇਵ ਦੀ ਯੋਗ ਵਿਦਿਆ ਫੇਲ੍ਹ ਹੋਈ
ਯੋਗ ਵਿਦਿਆ ਅਜਿਹੀ ਵਿਦਿਆ ਹੈ ਜਿਸ ਰਾਹੀਂ ਕੋਈ ਵੀ ਸ਼ਖ਼ਸ ਅਨੇਕਾਂ ਬਿਮਾਰੀਆਂ ਤੋਂ ਨਿਜ਼ਾਤ ਪਾਕੇ ਤੰਦਰੁਸਤ ਜੀਵਨ ਬਿਤਾ ਸਕਦਾ ਹੈ। ਇਸ ਵਿਦਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਕਿਸੇ ਡਾਕਟਰ ਜਾਂ ਹਕੀਮ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਉਹ ਯੋਗ ਆਸਣਾਂ ਰਾਹੀਂ ਹੀ ਮਨੁੱਖੀ ਸਰੀਰ ਦੀਆਂ ਅਨੇਕਾਂ ਬਿਮਾਰੀਆਂ ‘ਤੇ ਕਾਬੂ ਪਾ ਸਕਦੇ ਹਨ ਅਤੇ ਇਨਸਾਨ ਇਕ ਤੰਦਰੁਸਤ ਜੀਵਨ ਬਤੀਤ ਕਰ ਸਕਦਾ ਹੈ।

ਰਾਮਦੇਵ ਵੀ ਆਪਣੇ ਆਪ ਨੂੰ ਯੋਗ ਵਿਦਿਆ ਦਾ ਇਕ ਬਹੁਤ ਵੱਡਾ ਮਾਹਿਰ ਦਸਦਾ ਹੈ। ਇਸਦੇ ਨਾਲ ਹੀ ਉਸ ਵਲੋਂ ਸਥਾਪਤ ਫੈਕਟਰੀਆਂ ਵਿਚ ਅਨੇਕਾਂ ਸਿਹਤਮੰਦ ਰਹਿਣ ਦੀਆਂ ਦਵਾਈਆਂ ਦਾ ਉਤਪਾਦਨ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ ਕੀਤੀ ਜਾਵੇ ਕਿ ਰਾਮਦੇਵ ਨੂੰ ਇਕ ਯੋਗੀ ਦਾ ਚੋਲਾ ਲਾਹਕੇ ਸਿਆਸਤ ਵਿਚ ਛਾਲ ਮਾਰਨ ਦੀ ਲੋੜ ਕਿਉਂ ਪਈ? ਇਸਦਾ ਮੁੱਖ ਕਾਰਨ ਇਹੀ ਹੈ ਕਿ ਉਸਦੀ ਸ਼ੋਹਰਤ ਦੀ ਭੁੱਖ ਨੇ ਉਸਨੂੰ ਅਹਿਜਾ ਕਰਨ ਲਈ ਮਜਬੂਰ ਕੀਤਾ। ਕਹਿੰਦੇ ਨੇ ਜਿਵੇਂ ਜਿਵੇਂ ਇਨਸਾਨ ਪਾਸ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ ਉਹ ਪੈਸਾ ਉਸਨੂੰ ਅਖ਼ਬਾਰਾਂ ਵਿਚ ਲਿਆਉਣ ਲਈ ਚੂੰਢੀਆਂ ਵੱਢਣੀਆਂ ਸ਼ੁਰੂ ਕਰ ਦਿੰਦਾ ਹੈ। ਇਸੇ ਹੀ ਚਸਕੇ ਦੇ ਮਾਰੇ ਹੋਏ ਰਾਮਦੇਵ ਨੇ ਅੰਨਾ ਹਜ਼ਾਰੇ ਵਾਂਗ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਕੇ ਸਿਆਸਤ ਵਿਚ ਛਾਲ ਮਾਰਨ ਦਾ ਇਕ ਸੌਖਾ ਤਰੀਕਾ ਅਖ਼ਤਿਆਰ ਕਰਨਾ ਚਾਹਿਆ। ਵੈਸੇ ਤਾਂ ਰਾਮਦੇਵ ਕਈ ਸਾਲਾਂ ਤੋਂ ਸਿਆਸਤ ਵਿਚ ਆਉਣ ਲਈ ਅਨੇਕਾਂ ਪ੍ਰਕਾਰ ਦੇ ਬਿਆਨ ਦਿੰਦਾ ਰਿਹਾ ਹੈ ਪਰ ਇਸ ਵੇਲੇ ਉਸਨੇ ਲੋਹਾ ਗਰਮ ਵੇਖਕੇ ਹਥੌੜਾ ਚਲਾਉਣ ਦੀ ਨੀਤੀ ਅਪਨਾਈ। ਰਹੀ ਗੱਲ ਭ੍ਰਿਸ਼ਟਾਚਾਰ ਦੀ ਇਹ ਤਾਂ 1947 ਤੋਂ ਲੈਕੇ ਹੁਣ ਤੱਕ ਜਾਰੀ ਹੈ। ਇਸਤੋਂ ਪਹਿਲਾਂ ਰਾਮਦੇਵ ਨੂੰ ਭ੍ਰਿਸ਼ਟਾਚਾਰ ਕਿਉਂ ਵਿਖਾਈ ਨਾ ਦਿੱਤਾ। ਉਸਨੂੰ ਹੁਣ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਉਸਦਾ ਕਾਫ਼ੀ ਨਾਮ ਹੋ ਗਿਆ ਹੈ ਉਸ ਪਾਸੋਂ ਯੋਗਾ ਦੀ ਵਿਦਿਆ ਹਾਸਲ ਕਰਨ ਤੋਂ ਬਾਅਦ ਅਨੇਕਾਂ ਲੋਕੀਂ ਉਸਦੇ ਚੇਲੇ ਬਣ ਗਏ ਹਨ। ਇਸੇ ਹੀ ਨੀਯਤ ਨੂੰ ਲੈਕੇ ਉਸਨੇ ਸਿਆਸਤ ਵਿਚ ਵੀ ਆਪਣਾ ਨਾਮ ਕਮਾਉਣ ਦੀ ਨੀਤੀ ਅਪਨਾਉਣੀ ਬੇਹਤਰ ਸਮਝੀ। ਦੂਸਰਾ ਭਾਰਤ ਦਾ ਮੀਡੀਆ ਜਿਸ ਵਿਚ ਬੀਜੇਪੀ ਅਤੇ ਆਰਆਰਐਸ ਦੀ ਹਿਮਾਇਤ ਹਾਸਲ ਅਖ਼ਬਾਰਾਂ ਨੇ ਰਾਮਦੇਵ ਨੂੰ ਇਕ ਹੀਰੋ ਬਣਾਕੇ ਲੋਕਾਂ ਦੇ ਸਾਹਮਣੇ ਲਿਆ ਖੜਾ ਕੀਤਾ। ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਰਾਮਦੇਵ ਨੇ ਆਪਣਾ ਯੋਗਾ ਸਿਖਾਉਣ ਅਤੇ ਆਪਣੀਆਂ ਤੰਦਰੁਸਤੀ ਵਧਾਉਣ ਦੀਆਂ ਦਵਾਈਆਂ ਵੇਚਕੇ ਲੋਕਾਂ ਪਾਸੋਂ ਅੰਨ੍ਹਾ ਧਨ ਝਾੜਿਆ ਹੈ। ਉਸਨੇ ਵੀ ਆਪਣੇ ਇਸ ਕਿੱਤੇ ਨੂੰ ਇਕ ਬਿਜ਼ਨੈਸ ਵਾਂਗ ਹੀ ਤੋਰਿਆ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਉਸਦੀਆਂ ਯੋਗਾ ਕਲਾਸਾਂ ਵਿਚ ਲੋਕਾਂ ਪਾਸੋਂ ਕਾਫ਼ੀ ਧਨ ਲਿਆ ਜਾਂਦਾ ਹੈ ਅਤੇ ਉਸਦੀਆਂ ਦਵਾਈਆਂ ਵੀ ਆਮ ਦਵਾਈਆਂ ਨਾਲੋਂ ਕਿਤੇ ਵੱਧ ਭਾਅ ‘ਤੇ ਵੇਚੀਆਂ ਜਾਂਦੀਆਂ ਹਨ।

ਇਥੇ ਮੈਂ ਇਹ ਨਹੀਂ ਕਹਾਂਗਾ ਕਿ ਭਾਰਤ ਸਰਕਾਰ ਵਿਚ ਵੱਧ ਰਿਹਾ ਭ੍ਰਿਸ਼ਟਾਚਾਰ ਕੋਈ ਚੰਗੀ ਗੱਲ ਹੈ। ਸਰਕਾਰ ਭਾਵੇਂ ਕਾਂਗਰਸ ਦੀ ਆਈ, ਬੀਜੇਪੀ ਦੀ ਆਈ ਜਾਂ ਫਿਰ ਜਨਤਾ ਪਾਰਟੀ ਦੀ ਮੰਤਰੀਆਂ ਸੰਤਰੀਆਂ ਨੇ ਅੰਨ੍ਹੇਵਾਹ ਦੇਸ਼ਵਾਸੀਆਂ ਨੂੰ ਲੁੱਟਿਆ ਹੈ। ਕਿਉਂਕਿ ਭਾਰਤੀ ਸਿਆਸਤਦਾਨਾਂ ਲਈ ਸਿਆਸਤ ਹੁਣ ਕੋਈ ਦੇਸ਼ ਸੇਵਾ ਨਹੀਂ ਰਹੀ ਇਕ ਬਿਜ਼ਨੈਸ ਬਣ ਗਈ ਹੈ। ਇਸੇ ਦੇ ਤਹਿਤ ਭਾਰਤੀ ਬਿਜ਼ਨੈਸਮੈਨ ਵੀ ਇਨ੍ਹਾਂ ਮੰਤਰੀਆਂ ਦੀ ਨਬਜ਼ ਨੂੰ ਪਛਾਣਦੇ ਹੋਏ ਆਪਣਾ ਕੰਮ ਕਢਾਉਣ ਲਈ ਰਿਸ਼ਵਤ ਵਾਸਤੇ ਦੇਣ ਵਾਲਾ ਪੈਸਾ ਪਹਿਲਾਂ ਹੀ ਆਪਣੇ ਪ੍ਰਾਜੈਕਟ ਵਿਚ ਜੋੜ ਲੈਂਦੇ ਹਨ।

ਗੱਲ ਚਲ ਰਹੀ ਸੀ ਰਾਮਦੇਵ ਦੀ। ਅਜੇ ਤੱਕ ਤੁਸੀਂ ਹੈਰਾਨ ਹੋਵੋਗੇ ਕਿ ਸਾਰੀ ਦੁਨੀਆਂ ਉਸਨੂੰ ‘ਬਾਬਾ’ ਕਹਿਕੇ ਸੰਬੋਧਨ ਕਰ ਰਹੀ ਹੈ ਮੈਂ ਉਸਨੂੰ ਅਜੇ ਤੱਕ ਬਾਬਾ ਕਿਉਂ ਨਹੀਂ ਲਿਖਿਆ। ਭਾਰਤੀ ਦੀ ਮਰਦਮ ਸ਼ੁਮਾਰੀ ਦੀਆਂ ਰਿਪੋਰਟਾਂ ਅਨੁਸਾਰ ਭਾਰਤ ਦੀ ਆਬਾਦੀ ਦੀ ਫਸਲ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਕੁਝ ਹੀ ਸਾਲਾਂ ਵਿਚ ਇਹ ਗਿਣਤੀ ਚੀਨ ਦੀ ਆਬਾਦੀ ਨੂੰ ਵੀ ਮਾਤ ਦੇ ਜਾਵੇਗੀ। ਇਨ੍ਹਾਂ ਹਾਲਾਤ ਵਿਚ ਲੋਕਾਂ ਪਾਸ ਪੈਸੇ ਦੀ ਕਮੀ ਬਹੁਤ ਹੈ ਪਰ ਸਮੇਂ ਦੀ ਕਮੀ ਕੋਈ ਨਹੀਂ। ਇਸ ਲਈ ਬਾਬੇ ਅਤੇ ਸੰਤ ਮਹਾਤਮਾ ਲੋਕਾਂ ਦੀ ਗਰੀਬੀ ਦਾ ਫਾਇਦਾ ਚੁੱਕਕੇ ਲੋਕਾਂ ਨੂੰ ਪੂਰੀ ਤਰ੍ਹਾਂ ਲੁੱਟ ਖਸੁੱਟ ਰਹੇ ਹਨ। ਇਸ ਹਿਸਾਬ ਨਾਲ ਮੈਨੂੰ ਰਾਮਦੇਵ ਬਾਬਾ ਨਹੀਂ ਲੱਗਦਾ। ਨਾ ਤਾਂ ਉਸ ਵਿਚ ਬਾਬਿਆਂ ਵਾਲੇ ਕੋਈ ਗੁਣ ਹਨ, ਨਾ ਹੀ ਉਸਦੀ ਉਮਰ ਇੰਨੀ ਹੈ ਕਿ ਉਸਦੇ ਵਾਲ ਇੰਨੇ ਚਿੱਟੇ ਹੋਏ ਹਨ ਕਿ ਉਸਨੂੰ ਬਾਬਾ ਕਿਹਾ ਜਾਵੇ। ਇਹ ਕਿਹੋ ਜਿਹਾ ਬਾਬਾ ਹੈ ਜਿਸਨੇ ਲੋਕਾਂ ਨੂੰ ਠੱਗਕੇ ਉਸ ਅਨੁਸਾਰ 1100 ਕਰੋੜ ਦੀ  ਜਾਇਦਾਦ ਬਣਾਈ ਅਤੇ ਸਰਕਾਰੀ ਅੰਦਾਜਿਆਂ ਅਨੁਸਾਰ ਉਸਦਾ ਵੇਰਵਾ 1177 ਕਰੋੜ ਤੋਂ ਕਿਤੇ ਵੱਧ ਬਣਦਾ ਹੈ।

ਜਦੋਂ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਛਿੜੀ ‘ਪੰਜਾਬੀ ਸੂਬੇ’ ਦੀ ਲੜਾਈ ਦੌਰਾਨ ਕਾਂਗਰਸ ਸਰਕਾਰ ਵਲੋਂ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਨੀਤੀ ਤਹਿਤ ਪੰਜਾਬ ਦੇ ਸਾਢੇ ਤਿੰਨ ਹਿੱਸੇ ਕਰਕੇ ਪੰਜਾਬੀਆਂ ਦੀਆਂ ਚਾਹਤਾਂ ਦਾ ਕਤਲ ਕੀਤਾ ਗਿਆ ਤਾਂ ਉਦੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਅੱਧਾ ਹਿੱਸਾ ਹਰਿਆਣੇ ਦਾ ਦੱਸਕੇ ਲੜਾਈ ਦਾ ਇਕ ਜ਼ਰੀਆ ਵੀ ਪੈਦਾ ਕਰ ਲਿਆ ਗਿਆ। ਇਥੇ ਮੈਂ ਸਾਢੇ ਤਿੰਨ ਹਿੱਸੇ ਇਸੇ ਲਈ ਲਿਖੇ ਹਨ ਇਕ ਪੰਜਾਬ, ਦੂਜਾ ਹਰਿਆਣਾ, ਤੀਜਾ ਹਿਮਾਚਲ ਅਤੇ ਅੱਧਾ ਹਿੱਸਾ ਚੰਡੀਗੜ੍ਹ। ਇਸਤੋਂ ਬਾਅਦ ਅਕਾਲੀਆਂ ਵਲੋਂ ਪੰਜਾਬੀ ਸੂਬਾ ਮਿਲਣ ਤੋਂ ਬਾਅਦ ਆਪਣੀ ਰਾਜਧਾਨੀ ਚੰਡੀਗੜ੍ਹ ਨੂੰ ਵਾਪਸ ਲੈਣ ਲਈ ਦੁਬਾਰਾ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੌਕੇ ਪੰਜਾਬ ਦੇ ਸ਼ੇਰ ਸ਼ਹੀਦ ਦਰਸ਼ਨ ਸਿੰਘ ਜੀ ਫੇਰੂਮਾਨ ਵਲੋਂ ਮਰਨਵਰਤ ਰੱਖਿਆ ਗਿਆ। ਉਨ੍ਹਾਂ ਨੇ ਸੰਤ ਫਤਹਿ ਸਿੰਘ ਵਾਂਗੂੰ ਆਪਣਾ ਇਹ ਮਰਨਵਰਤ ਵਿਚੇ ਹੀ ਨਾ ਛੱਡਕੇ ਭਗੌੜਾ ਹੋਣ ਦੀ ਬਜਾਏ ਇਕ ਸ਼ਹੀਦ ਵਾਂਗ ਭੁੱਖਿਆਂ ਰਹਿਕੇ ਮਰਨਾ ਮਨਜ਼ੂਰ ਕੀਤਾ। ਭਾਵੇਂ ਸ਼ਹੀਦ ਫੇਰੂਮਾਨ ਦਾ ਨਾਮ ਹੁਣ ਸਿਰਫ਼ ਉਸ ਪਿੰਡ ਦੇ ਲੋਕੀਂ ਜਾਂ ਨਜ਼ਦੀਕ ਦੇ ਲੋਕੀਂ ਹੀ ਜਾਣਦੇ ਹਨ ਅਤੇ ਅਕਾਲੀਆਂ ਨੂੰ ਉਨ੍ਹਾਂ ਦੇ ਨਾਮ ਨਾਲ ਹੁਣ ਕੋਈ ਵਾਸਤਾ ਨਹੀਂ ਹੈ। ਫਿਰ ਵੀ ਉਸ ਸ਼ਹੀਦ ਦੀ ਭੁੱਖ ਹੜਤਾਲ ਡੇਢ ਮਹੀਨੇ ਤੋਂ ਉਪਰ ਚੱਲੀ। ਇਸਦਾ ਜਿ਼ਕਰ ਮੈਂ ਇਸ ਲਈ ਕੀਤਾ ਹੈ ਸ਼ਹੀਦ ਫੇਰੂਮਾਨ ਜੀ ਨੂੰ ਕਿਸੇ ਕਿਸਮ ਦਾ ਤੰਦਰੁਸਤ ਰਹਿਣ ਦਾ ਯੋਗਾ ਵੀ ਨਹੀਂ ਸੀ ਆਉਂਦਾ ਪਰ ਉਨ੍ਹਾਂ ਪਾਸ ਇਕ ਦ੍ਰਿੜ ਇਰਾਦਾ ਸੀ। ਦੂਜੇ ਪਾਸੇ ਰਾਮਦੇਵ ਜਿਸ ਪਾਸ ਲੋਕਾਂ ਨੂੰ ਤੰਦਰੁਸਤ ਬਨਾਉਣ ਲਈ ਯੋਗਾ ਅਤੇ ਬਿਮਾਰਾਂ ਨੂੰ ਠੀਕ ਕਰਨ ਲਈ ਕੁਦਰਤੀ ਦਵਾਈਆਂ ਦਾ ਵੱਡਾ ਕਾਰੋਬਾਰ ਹੈ। ਉਹ ਡੇਢ ਹਫ਼ਤੇ ਦੇ ਵਿੱਚ ਹੀ ਹਸਪਤਾਲ ਕਿਵੇਂ ਪਹੁੰਚ ਗਿਆ? ਇਸਦਾ ਮਤਲਬ ਤਾਂ ਇਹੀ ਸਿੱਧ ਹੋਇਆ ਕਿ ਰਾਮਦੇਵ ਲੋਕਾਂ ਨੂੰ ਸਿਹਤਮੰਦ ਰਹਿਣ ਦੀਆਂ ਜਿਹੜੀਆਂ ਦਵਾਈਆਂ ਵੀ ਵੇਚ ਰਿਹਾ ਹੈ ਉਹ ਵੀ ਕਿਸੇ ਕੰਮ ਦੀਆਂ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਰਾਮਦੇਵ ਨੂੰ ਪਤਾ ਹੈ ਕਿ ਉਸਦੀਆਂ ਦਵਾਈਆਂ ਨਾਲ ਕਿਸੇ ਦੀ ਸਿਹਤ ਨੂੰ ਕੋਈ ਅਸਰ ਨਹੀਂ ਪੈਣ ਵਾਲਾ ਇਸ ਲਈ ਉਸਨੇ ਆਪਣੀਆਂ ਦਵਾਈਆਂ ਦਾ ਸੇਵਨ ਕਦੀ ਆਪ ਕੀਤਾ ਹੀ ਨਹੀਂ। ਇਸ ਹਿਸਾਬ ਨਾਲ ਰਾਮਦੇਵ ਵਲੋਂ ਸ਼ੁਰੂ ਕੀਤੀ ਗਈ ਯੋਗ ਵਿਦਿਆ ਅਤੇ ਦਵਾਈਆਂ ਦਾ ਧੰਦਾ ਵੀ ਉਸੇ ਹੀ ਭ੍ਰਿਸ਼ਟਾਚਾਰ ਦਾ ਹੀ ਇਕ ਹਿੱਸਾ ਹਨ। ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਇਕ ਪਾਸੇ ਤਾਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਲੋਂ ਡੇਢ ਮਹੀਨੇ ਤੱਕ ਭੁੱਖਿਆਂ ਰਹਿਣਾ ਅਤੇ ਦੂਜੇ ਪਾਸੇ ਇਸ ਫਰਜ਼ੀ ਬਾਬੇ ਵਲੋਂ ਡੇਢ ਹਫ਼ਤੇ ਵਿਚ ਹੀ ਹਸਪਤਾਲ ਪਹੁੰਚ ਜਾਣਾ। ਇੰਨਾ ਹੀ ਨਹੀਂ ਹੁਣ ਸਰਕਾਰ ਨੂੰ ਨਾ ਝੁਕਦਿਆਂ ਵੇਖਕੇ ਆਪਣੀ ਭੁੱਖ ਹੜਤਾਲ ਨੂੰ ਤੋੜਕੇ ਰਾਮਦੇਵ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕੋਈ ‘ਬਾਬਾ’ ਨਹੀਂ ਸਗੋਂ ਸਿਆਸਤ ਵਿਚ ਆਉਣ ਦਾ ਚਾਹਵਾਨ ਇਕ ਲੀਡਰ ਹੈ। ਫੈ਼ਸਲਾ ਹੁਣ ਆਪਦੇ ਹੱਥ ਹੈ।

ਰਹੀ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੀ ਗੱਲ ਇਹ ਭਾਰਤੀ ਨੂੰ ਚਿੰਬੜੀ ਇਕ  ਛੂਤ ਦੀ ਬਿਮਾਰੀ ਹੈ ਜਿਹੜੀ ਸਮਾਂ ਪਾਕੇ ਇਕ ਲੀਡਰ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਤੱਕ ਪਹੁੰਚ ਰਹੀ ਹੈ। ਇਸ ਬਿਮਾਰੀ ਦਾ ਇਲਾਜ ਲੱਭਣ ਲਈ ਕੋਈ ਅਜਿਹਾ ਲੀਡਰ ਪੈਦਾ ਹੋਣਾ ਜ਼ਰੂਰੀ ਹੈ ਜਿਹੜਾ ਇਨ੍ਹਾਂ ਪਾਖੰਡੀ ਲੋਕਾਂ ਵਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਤਕੜਾ ਡੰਡਾ ਵਰ੍ਹਾਵੇ।

ਵਾਹ ਪਵਾਰ ਜੀ! ਤੁਹਾਡਾ ਵੀ ਜਵਾਬ ਨਹੀਂ
ਭਾਰਤ ਵਿਚ ਜਦੋਂ ਵੀ ਕਦੀ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਸਾਡੀ ਸਰਕਾਰ ਬਾਹਰੀ ਤਾਕਤਾਂ ਨੂੰ ਇਲਜ਼ਾਮ ਦਿੰਦੇ ਹੋਏ ਸਰਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਂਦੀ ਹੈ। ਪਰ ਇਸ ਵਾਰ ਤਾਂ ਭਾਰਤ ਦੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਹੱਦ ਹੀ ਕਰ ਦਿੱਤੀ ਹੈ। ਦੇਸ਼ ਵਿਚ ਜਦੋਂ ਜਨਤਾ ਪਿਆਜ਼, ਟਮਾਟਰਾਂ ਅਤੇ ਦੁੱਧ ਆਦਿ ਦੀਆਂ ਵਧਦੀਆਂ ਕੀਮਤਾਂ ਨਾਲ ਤ੍ਰਾਹ ਤ੍ਰਾਹ ਕਰ ਰਹੀ ਹੈ ਤਾਂ ਉਨ੍ਹਾਂ ਨੇ ਇਸ ਤੋਂ ਵੀ ਆਪਣਾ ਪੱਲਾ ਝਾੜਦੇ ਹੋਏ ਇਹ ਜਿੰਮੇਵਾਰ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਮੰਤਰੀ ਮੰਡਲ ਦੇ ਹੋਰਨਾਂ ਲੋਕਾਂ ‘ਤੇ ਸੁੱਟ ਦਿੱਤੀ ਅਤੇ ਆਪ ਇਸ ਇਲਜ਼ਾਮ ਤੋਂ ਸੁਰਖਰੂ ਹੋ ਕੇ ਘਰ ਆਣ ਬੈਠੇ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਵਿਚ ਖੇਤੀ ਮੰਤਰਾਲੇ ਦੀ ਜਿੰਮੇਵਾਰ ਕੁਰਸੀ ‘ਤੇ ਬੈਠਾ ਹੋਇਆ ਲੀਡਰ ਖੇਤੀ ਅਤੇ ਡੇਅਰੀ ਉਤਪਾਦਾਂ ਦੀਆਂ ਵਧਦੀਆਂ ਹੋਈਆਂ ਕੀਮਤਾਂ ਤੋਂ ਪੱਲਾ ਝਾੜਕੇ ਚੁੱਪ ਚਾਪ ਬੈਠਾ ਹੋਇਆ ਹੈ। ਇੰਨਾ ਹੀ ਨਹੀਂ ਇਸ ਵਧਦੀ ਹੋਈ ਮਹਿੰਗਾਈ ਲਈ ਆਪਣੀ ਹੀ ਸਰਕਾਰ ਦੇ ਹੋਰਨਾਂ ਲੀਡਰਾਂ ਨੂੰ ਕੁੜਿੱਕੀ ਵਿਚ ਫਸਾਉਣ ਦੀ ਗੱਲ ਕਰ ਰਿਹਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਜੇਕਰ ਸਾਡੇ ਦੇਸ਼ ਦੇ ਖੇਤੀ ਮੰਤਰੀ ਜਾਂ ਖੇਤੀ ਮੰਤਰਾਲੇ ਨੂੰ ਪਤਾ ਸੀ ਇਕ ਇਸ ਵਾਰ ਪਿਆਜ਼ ਦੀ ਖੇਤੀ ਘੱਟ ਹੋ ਰਹੀ ਹੈ ਤਾਂ ਉਨ੍ਹਾਂ ਨੇ ਬਾਹਰਲੇ ਦੇਸ਼ਾਂ ਤੋਂ ਪਿਆਜ਼ ਆਦਿ ਮੰਗਵਾਉਣ ਦੀ ਸਲਾਹ ਆਪਣੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਜਾਂ ਮੰਤਰੀ ਮੰਡਲ ਦੇ ਹੋਰਨਾਂ ਅਧਿਕਾਰੀਆਂ ਨੂੰ ਕਿਉਂ ਨਾ ਦਿੱਤੀ?

ਜੇ ਕਿਹਾ ਜਾਵੇ ਕਿ ਸ਼ਰਦ ਪਵਾਰ ਜੋ ਦੇਸ਼ ਦੀ ਜਨਤਾ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਣ ਦੀ ਬਜਾਏ ਦੇਸ਼ ਦੀ ਕ੍ਰਿਕਟ ਟੀਮ ਵੱਲ ਵਧੇਰੇ ਧਿਆਨ ਦਿੰਦੇ ਹਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਚਾਹੀਦਾ ਤਾਂ ਇਹ ਹੈ ਜਦੋਂ ਕਿਸੇ ਲੀਡਰ ਨੂੰ ਦੇਸ਼ ਵਿਚ ਕਿਸੇ ਮੰਤਰਾਲੇ ਦਾ ਅਹੁਦਾ ਸੌਂਪਿਆ ਜਾਂਦਾ ਹੈ ਤਾਂ ਉਸ ਪਾਸੋਂ ਹੋਰਨਾਂ ਸਾਰੀਆਂ ਦੂਜੀਆਂ ਕੁਰਸੀਆਂ ਖੋਹ ਲਈਆਂ ਜਾਣ ਜਾਂ ਫਿਰ ਉਸਨੂੰ ਇਹ ਕਿਹਾ ਜਾਵੇ ਕਿ ਜੇਕਰ ਉਨ੍ਹਾਂ ਨੂੰ ਦੂਜੇ ਅਹੁਦਿਆਂ ‘ਤੇ ਰਹਿਣ ਦਾ ਇੰਨਾ ਹੀ ਚਾਅ ਹੈ ਤਾਂ ਉਨ੍ਹਾਂ ਨੂੰ ਆਪਣੇ ਮੰਤਰੀ ਦੇ ਅਹੁਦੇ ਨੂੰ ਤਿਆਗਣਾ ਹੋਵੇਗਾ। ਕਿਉਂ ਸ਼ਰਦ ਪਵਾਰ ਅਜਿਹਾ ਲੀਡਰ ਹੈ ਜਿਹੜਾ ਹੋਰਨਾਂ ਕੁਰਸੀਆਂ ਨੂੰ ਵੀ ਜੱਫਾ ਮਾਰਕੇ ਬੈਠਾ ਰਹਿਣਾ ਚਾਹੁੰਦਾ ਹੈ। ਇਸ ਵੇਲੇ ਭਾਵੇਂ ਉਸ ਕੋਲ ਕ੍ਰਿਕਟ ਦੀ ਪ੍ਰਧਾਨਗੀ ਨਹੀਂ ਹੈ ਪਰੰਤੂ ਉਹ ਕ੍ਰਿਕਟ ਕੰਟਰੋਲ ਬੋਰਡ ਦੀਆਂ ਸਾਰੀਆਂ ਹੀ ਸਰਗਰਮੀਆਂ ਦੀ ਪੂਰੀ ਜਾਣਕਾਰੀ ਰੱਖਦੇ ਹਨ। ਦੇਸ਼ ਦੀ ਜਨਤਾ ਦਾ ਕੀ ਹੈ ਵਿਚਾਰੀ ਔਖੀ ਸੌਖੀ ਹੋਕੇ ਮਹਿੰਗਾਈ ਨਾਲ ਦੋ ਹੱਥ ਕਰ ਹੀ ਲਵੇਗੀ।

ਦੇਸ਼ ਦੇ ਖੇਤੀ ਮੰਤਰੀ ਸ਼ਰਦ ਪਵਾਰ ਨੂੰ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਜਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਜਿੰਮੇਵਾਰੀਆਂ ਨੂੰ ਹੋਰਨਾਂ ਲੀਡਰਾਂ ਉਪਰ ਸੁੱਟਦੇ ਹੋਏ ਹੱਥ ਖੜੇ ਕਰਕੇ ਨਾ ਭੱਜਣ। ਇਸਤੋਂ ਪਹਿਲਾਂ ਵੀ ਕਈ ਵਾਰ ਸ਼ਰਦ ਪਵਾਰ ਆਪਣੇ ਮੰਤਰਾਲੇ ਉਪਰ ਛਾਈਆਂ ਮੁਸ਼ਕਲਾਂ ਤੋਂ ਖਹਿੜਾ ਛੁਡਵਾਕੇ ਅਜਿਹੇ ਗ਼ੈਰ ਜਿੰਮੇਵਾਰਾਨਾ ਬਿਆਨ ਦੇ ਚੁੱਕੇ ਹਨ। ਜੇਕਰ ਮਹਿੰਗਾਈ ਦੀ ਗੱਲ ਇਕ ਪਾਸੇ ਕਰਕੇ ਉਨ੍ਹਾਂ ਨੂੰ ਇਹ ਸਵਾਲ ਕੀਤਾ ਜਾਵੇ ਕਿ ਕੀ ਉਹ ਦੱਸ ਸਕਦੇ ਹਨ ਦੇਸ਼ ਦੇ ਕਿਸਾਨਾਂ ਨੂੰ ਖੁਦਕਸ਼ੀਆਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਕਿਸਾਨਾਂ ਵਲੋਂ ਬੀਜੀਆਂ ਗਈਆਂ ਫ਼ਸਲਾਂ ਦੀਆਂ ਕੀਮਤਾਂ ਦਾ ਨਿਰਧਾਰਣ ਉਨ੍ਹਾਂ ਦੇ ਖਰਚਿਆਂ ਤੋਂ ਘੱਟ ਕਿਉਂ ਕੀਤਾ ਜਾਂਦਾ ਹੈ? ਦੇਸ਼ ਦੇ ਸਰਕਾਰੀ ਗੋਦਾਮਾਂ ਵਿਚ ਪਈਆਂ ਜਿਨਸਾਂ ਕਿਉਂ ਮੀਂਹਾਂ ਵਿਚ ਭਿੱਜ ਰਹੀਆਂ ਹਨ? ਕਿਸਾਨਾਂ ਵਲੋਂ ਮੰਡੀ ਵਿਚ ਲਿਆਂਦੀਆਂ ਫ਼ਸਲਾਂ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਉਨ੍ਹਾਂ ਨੇ ਕਿੰਨੇ ਕੁ ਰਾਜਾਂ ਦੀਆਂ ਸਰਕਾਰਾਂ ਨੂੰ ਸ਼ੈਡ ਬਨਾਉਣ ਲਈ ਆਰਡਰ ਕੀਤੇ ਹਨ? ਇਹੋ ਜਿਹੇ ਇਕ ਨਹੀਂ ਅਨੇਕਾਂ ਸਵਾਲ ਹਨ ਜਿਨ੍ਹਾਂ ਦਾ ਜਵਾਬ ਦੇਣਾ ਅਤੇ ਉਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਖੇਤੀ ਮੰਤਰੀ ਸ਼ਰਦ ਪਵਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

ਜੇਕਰ ਸ਼ਰਦ ਪਵਾਰ ਦੇ ਕੋਲ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਕੇ ਕ੍ਰਿਕਟ ਕੰਟਰੋਲ ਬੋਰਡ ਦੀ ਸਿਆਸਤ ਤੱਕ ਹੀ ਸੀਮਤ ਰਹਿਣ। ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਸੋਭਦਾ ਕਿ ਇਕ ਖੇਤੀ ਪ੍ਰਧਾਨ ਦੇਸ਼ ਵਿਚ ਜਿੰਮੇਵਾਰੀ ਭਰਪੂਰ ਖੇਤੀ ਮੰਤਰੀ ਦਾ ਅਹੁਦਾ ਲੈਣ ਤੋਂ ਬਾਅਦ ਉਹ ਅਜਿਹੇ ਗ਼ੈਰ ਜਿੰਮੇਦਾਰਾਨਾ ਬਿਆਨ ਦੇਣ।