Punjab News - Quami Ekta Punjabi Newspaper (ਕੌਮੀ ਏਕਤਾ) » ਵਿਅੰਗ ਲੇਖ

ਕਵੀ ਦਰਬਾਰ ਦਾ ਅੱਖੀਂ ਡਿੱਠਾ ਹਾਲ
ਰਹਿਮਤ ਘਰ ਕਵੀ ਦਰਬਾਰ ਦਾ ਸੱਦਾ ਤਕਰੀਬਨ ਸਾਰੇ ਹੀ ਕਵੀਆਂ ਨੂੰ ਪਹੁੰਚ ਗਿਆ ਸੀ। ਰਹਿਮਤ ਖੁਦ ਵੀ ਕਈਆਂ ਨੂੰ ਫ਼ੋਨ ਰਾਹੀਂ ਇਤਲਾਹ ਦੇ ਚੁੱਕਿਆ ਸੀ। ਪਰ ! ਕਵੀਆਂ ਵੱਲੋਂ ਮੱਠਾ ਹੁੰਗਾਰਾ ਉਸ ਨੂੰ ਬੇਚੈਨ ਕਰ ਰਿਹਾ ਸੀ। ਉਹ ਕਈ ਵੱਡੇ ਕਵੀਆਂ ਨੂੰ ਘਰ ਜਾਣ ਕੇ ਵੀ ਸੂਚਨਾ ਦੇ ਆਇਆ ਸੀ। ਪਰ ! ਮਸਲਾ ਸੰਸਥਾ ਦੇ ਨਾਮ ਉੱਤੇ ਆ ਕੇ ਉਲਝ ਜਾਂਦਾ ਸੀ। ਜਿਹੜੀ ਸੰਸਥਾ ਕਵੀ ਦਰਬਾਰ ਕਰਵਾ ਰਹੀ ਸੀ, ਸ਼ਹਿਰ ਦੇ ਬਹੁਤ ਸਾਰੇ ਨਾਮਵਰ ਕਵੀ ਉਸਦੇ ਮੈਂਬਰ ਨਹੀਂ ਸਨ।

ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਕਵੀ ਦਰਬਾਰ ਹੋਣਾ ਸੀ। ਰਹਿਮਤ ਨੇ ਪੂਰਾ ਬੰਦੋਬਸਤ ਕਰ ਲਿਆ ਸੀ। ਮਸਲਨ ਚਾਹ- ਪਾਣੀ, ਨਮਕੀਨ, ਬਿਸਕੁਟ, ਸਮੋਸੇ ਤੇ ਠੰਡਾ।

ਪ੍ਰਧਾਨ ਸਾਹਿਬ ਤਹਿ ਸਮੇਂ ਤੋਂ ਪੰਜ ਕੁ ਮਿੰਟ ਪਹਿਲਾਂ ਹੀ ਪਹੁੰਚ ਗਏ ਤੇ ਨਾਲ ਹੀ ਖ਼ਜ਼ਾਨਚੀ ਸਾਹਿਬ ਵੀ ਆਣ ਪਹੁੰਚੇ। ਹੁਣ ਰਹਿਮਤ, ਪ੍ਰਧਾਨ ਜੀ ਅਤੇ ਖ਼ਜ਼ਾਨਚੀ ਸਾਹਿਬ ਲੱਗੇ ਉਡੀਕ ਕਰਨ। ਪਰ ! ਕੋਈ ਨਹੀਂ ਪਹੁੰਚਿਆ। ਆਖ਼ਰ ਨੂੰ ਪ੍ਰਧਾਨ ਸਾਹਿਬ ਆਖਣ ਲੱਗੇ;

ਆਪਾਂ ਸ਼ੁਰੂ ਕਰਦੇ ਹਾਂ, ਬਾਕੀ ਕਵੀ ਆਪਣੇ ਪਹੁੰਚਦੇ ਰਹਿਣਗੇ।

ਲਉ ਜੀ, ਕਵੀ ਦਰਬਾਰ ਸ਼ੁਰੂ ਹੋ ਗਿਆ।

ਰਹਿਮਤ ਜੀ, ਸੁਣਾਓ ਆਪਣੀ ਕੋਈ ਕਵਿਤਾ। ਪ੍ਰਧਾਨ ਜੀ ਨੇ ਆਖਿਆ।

ਮੈਂ…! ਰਹਿਮਤ ਰਤਾ ਕੂ ਹੈਰਾਨ ਹੋ ਕੇ ਬੋਲਿਆ।

ਹਾਂ ਜੀ, ਤੁਸੀਂ। ਕਵੀ ਆਪੇ ਆਉਂਦੇ ਰਹਿਣਗੇ। ਖ਼ਜ਼ਾਨਚੀ ਸਾਹਿਬ ਬੋਲੇ।

ਨਾ ਜੀ, ਤੁਸੀਂ ਸੁਣਾਓ, ਮੈਂ ਚਾਹ ਬਣਵਾ ਕੇ ਲਿਆਉਣਾ। ਰਹਿਮਤ ਉੱਠ ਕੇ ਰਸੋਈ ਨੂੰ ਚਲਾ ਗਿਆ।

ਹੁਣ ਵਾਰੀ ਸੀ ਖ਼ਜ਼ਾਨਚੀ ਸਾਹਿਬ ਦੀ। ਉਨ੍ਹਾਂ ਆਪਣੀ ਕਵਿਤਾ ਸ਼ੁਰੂ ਕਰ ਦਿੱਤੀ। ਪ੍ਰਧਾਨ ਜੀ ਦੇ ਵਾਹ- ਵਾਹੀ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ। ਪੰਜ ਕੂ ਮਿੰਟ ਮਗਰੋਂ ਖ਼ਜ਼ਾਨਚੀ ਸਾਹਿਬ ਦੀ ਵਾਹ- ਵਾਹੀ ਦੀ ਆਵਾਜ਼ ਆਉਣ ਲੱਗੀ।

ਇੰਨੇ ਚਿਰ ਨੂੰ ਰਹਿਮਤ ਚਾਹ ਬਣਵਾ ਕੇ ਲੈ ਆਇਆ। ਤਿੰਨਾਂ ਨੇ ਆਪਣੇ ਕੱਪ ਚੁੱਕ ਲਏ ਤੇ ਚਾਹ ਦਾ ਲੁਤਫ਼ ਲੈਣ ਲੱਗੇ। ਚਾਹ ਪੀਣ ਮਗਰੋਂ ਪ੍ਰਧਾਨ ਜੀ ਆਖਣ ਲੱਗੇ।

ਆਇਆ ਨਹੀਂ ਕੋਈ ਕਵੀ !

ਹੁਣ ਨਹੀਂ ਆਉਂਦਾ ਕੋਈ। ਖ਼ਜ਼ਾਨਚੀ ਸਾਹਿਬ ਨੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ।

ਹੂੰ… ਮੈਨੂੰ ਵੀ ਇਹੀ ਲੱਗਦੈ।

ਚਲੋ ਫੇਰ ਆਪਾਂ ਵੀ ਚੱਲਦੇ ਹਾਂ। ਖ਼ਜ਼ਾਨਚੀ ਵੀ ਜਾਣ ਲਈ ਕਾਹਲਾ ਸੀ।

ਪਰ ! ਮੈਂ ਚਾਹ- ਸਮੋਸੇ ਮੰਗਵਾਏ ਹੋਏ ਨੇ। ਰਹਿਮਤ ਨੇ ਆਪਣੀ ਇੱਛਾ ਪ੍ਰਗਟਾਈ।

ਉਹ ਤੁਸੀਂ ਖਾ ਲੈਣਾ, ਨਾਲੇ ਬੱਚਿਆਂ ਨੂੰ ਖੁਆ ਦੇਣਾ। ਪ੍ਰਧਾਨ ਜੀ ਨੇ ਹੱਸਦਿਆਂ ਕਿਹਾ।

ਜੀ…! ਰਹਿਮਤ ਦੇ ਮੂੰਹੋਂ ਇਹੋ ਸ਼ਬਦ ਨਿਕਲਿਆ।

ਪ੍ਰਧਾਨ ਜੀ ਅਤੇ ਖ਼ਜ਼ਾਨਚੀ ਸਾਹਿਬ ਇੱਕ ਹੋਰ ਸਫ਼ਲ ਕਵੀ ਦਰਬਾਰ ਕਰਵਾ ਕੇ ਆਪਣੇ ਘਰਾਂ ਨੂੰ ਤੁਰ ਪਏ।

ਝੂਠ ਬੋਲਣਾ ਇਕ ਕਲਾ‭
ਰੱਬ ਨੇ ਜਦ ਇਸ ਸ੍ਰਿਸਟੀ ਦੀ ਰਚਨਾ ਕੀਤੀ ਤਾਂ ਉਸਨੇ ਇਸ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ।‭ ‬ਪਹਿਲਾ ਹਿੱਸਾ ਜੋ ਕਿਸੇ ਚੀਜ਼ ਦੇ ਚੰਗੇ ਪੱਖ ਨੂੰ ਚਿਤਰਦਾ ਹੈ ਤੇ ਦੂਜਾ ਹਿੱਸਾ ਉਸਦੇ ਬੁਰੇ ਹਿੱਸੇ ਨੂੰ।‭ ‬ਦੁਨੀਆਂ ਦੀ ਕਿਸੇ ਵੀ ਚੀਜ਼ ਨੂੰ ਵੇਖ ਲਓ ਤੁਹਾਨੂੰ ਉਸਦੇ ਸਾਹਮਣੇ ਖੜੀ ਦੂਜੀ ਚੀਜ਼ ਆਪਣੇ ਆਪ ਹੀ ਦਿਖਾਈ ਦੇ ਜਾਵੇਗੀ।‭ ‬ਜਿਵੇ ਦਿਨ-ਰਾਤ,‭ ‬ਕਾਲਾ-ਗੋਰਾ,‭ ‬ਖੁਸ਼ਬੂ-ਬਦਬੂ,‭ ‬ਚੰਗਾ-ਮੰਦਾ,‭ ‬ਮਰਦ-ਔਰਤ,‭ ‬ਸੱਚ-ਝੂਠ,‭ ‬ਛੋਟਾ-ਵੱਡਾ,‭ ‬ਮੋਟਾ-ਪਤਲਾ।‭ ‬ਇਸ ਕਲਯੁੱਗ ਦੇ ਜ਼ਮਾਨੇ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਉਹ ਭਾਵੇਂ ਮੇਕ-ਅੱਪ ਨਾਲ ਹੀ ਸਹੀ ਕਾਲੇ ਨੂੰ ਗੋਰਾ ਜਾਂ ਗੋਰੇ ਨੂੰ ਕਾਲਾ ਬਣਾ ਸਕਦੀ ਹੈ।‭ ‬ਰਾਤ ਨੂੰ ਹਜ਼ਾਰਾਂ ਵਾਟ ਦੇ ਬਲਬ ਜਗਾਕੇ ਦਿਨ ਕਰ ਸਕਦੀ ਹੈ।‭ ‬ਇਥੋਂ ਤੱਕ ਕਿ ਪੱਛਮੀ ਦੇਸ਼ਾਂ ਵਿੱਚ ਭਾਵੇਂ ਮਰਦ ਔਰਤਾਂ ਵਾਂਗ ਬੱਚੇ ਤਾਂ ਨਹੀਂ ਜਨਮ ਸਕਦੇ ਲੇਕਨ ਉਨ੍ਹਾਂ ਨੇ‭  ‬ਮਰਦ-ਔਰਤ ਦੇ ਸੈਕਸ ਬਦਲਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।‭ ‬ਇੰਜ ਹੀ ਇਨਸਾਨੀ ਫਿਤਰਤ ਦੇ ਮੁਤਾਬਕ ਉਸਨੇ ਵੀ ਕਈ ਮੱਲਾਂ ਮਾਰੀਆਂ ਹਨ।‭ ‬ਜਿਵੇਂ ਕਿ ਅੱਜ ਦੇ ਇਨਸਾਨ ਵਿੱਚ ਇੰਨੀ ਮਹਾਰਤ ਪੈਦਾ ਹੋ ਗਈ ਹੈ ਕਿ ਉਹ ਸੱਚ ਨੂੰ ਝੂਠ ਦਾ ਜਾਮਾ ਇੰਜ ਪਹਿਨਾ ਜਾਂਦਾ ਹੈ ਕਿ ਵੇਖਣ ਵਾਲੇ ਨੂੰ ਅਹਿਸਾਸ ਵੀ ਨਹੀਂ ਹੁੰਦਾ।‭  ‬ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਨੇ ਇਸ ਮੈਦਾਨ ਵਿੱਚ ਕਾਫੀ ਮਲਾਂ ਮਾਰੀਆਂ ਹਨ,‭ ‬ਲੇਕਨ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ,‭ ‬ਪਾਕਿਸਤਾਨ,‭ ‬ਬੰਗਲਾ ਦੇਸ਼,‭ ‬ਸ੍ਰੀ ਲੰਕਾ ਅਤੇ ਮੱਧ ਪੂਰਬ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਤਾਂ ਸਾਰੇ ਰਿਕਾਰਡ ਹੀ ਮਾਤ ਪਾ ਦਿਤੇ ਹਨ।‭ ‬ਮੈਨੂੰ ਪੱਕੀ ਉਮੀਦ ਹੈ ਜੇਕਰ ਦੁਨੀਆਂ ਦੇ ਦੇਸ਼ਾਂ ਦੇ ਵਿਚ ਝੂਠ ਬੋਲਣ ਦਾ ਮੁਕਾਬਲਾ ਹੁੰਦਾ ਹੋਵੇ ਤਾਂ ਸਾਡੇ ਸਿਆਸੀ ਲੀਡਰ ਪਹਿਲੇ ਨੰਬਰ‭ ‘‬ਤੇ ਆਉਣਗੇ।‭ ‬ਸਾਡੇ ਇਨ੍ਹਾਂ ਚਹੇਤੇ ਲੀਡਰਾਂ ਵਿੱਚ ਇੰਨੀ ਸਮਰਥਾ ਹੈ ਕਿ ਉਹ ਬਿਨਾਂ ਵੱਡੇ ਵੱਡੇ ਬਲਬਾਂ ਦੀ ਰੋਸ਼ਨੀ ਦੇ ਹੀ ਕਾਲੀ ਰਾਤ ਨੂੰ ਦਿਨ ਵਿੱਚ ਤਬਦੀਲ ਕਰ ਸਕਦੇ ਹਨ ਅਤੇ ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਕਾਲੇ ਘੁੱਪ ਹਨ੍ਹੇਰੇ ਵਿੱਚ ਤਬਦੀਲ ਕਰ ਸਕਦੇ ਹਨ।

ਲੀਡਰਾਂ ਤੋਂ ਬਾਅਦ ਦੂਜੇ ਨੰਬਰ‭ ‘‬ਤੇ ਆਉਂਦੇ ਹਨ ਵਪਾਰੀ ਤਬਕਾ।‭ ‬ਉਹ ਜਦ ਵੀ ਵਪਾਰ ਦੀ ਗੱਲ ਕਰ ਰਹੇ ਹੁੰਦੇ ਹਨ ਤਾਂ ਧੰਦੇ ਦੀ ਸਹੁੰ ਇੰਜ ਖਾ ਜਾਂਦੇ ਹਨ ਜਿਵੇਂ ਕਿਸੇ ਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ ਅਤੇ ਉਹ ਕਿਸੇ ਹੋਰ ਨੂੰ ਦੇਣਾ ਪਸੰਦ ਨਹੀਂ ਕਰਦੇ।‭ ‬ਦਿਨ‭  ‬ਵਿੱਚ ਭਾਵੇਂ ਉਨ੍ਹਾਂ ਨੇ ਲੱਖਾਂ ਰੁਪਏ ਦਾ ਬਿਜ਼ਨੈਸ ਕੀਤਾ ਹੋਵੇ ਲੇਕਨ ਦਿਨ ਢਲਣ ਤੋਂ ਬਾਅਦ ਜਦੋਂ ਵੀ ਉਨ੍ਹਾਂ ਨਾਲ ਗੱਲ ਹੋਵੇ ਤਾਂ ਕਹਿਣਗੇ ਕਿ ਅੱਜ ਤਾਂ ਕਿਰਾਇਆ ਵੀ ਨਹੀਂ ਨਿਕਲਿਆ।‭ ‬ਇਨ੍ਹਾਂ ਝੂਠਿਆਂ ਵਿਚੋਂ ਇਕ ਬਿਰਾਦਰੀ ਹੈ ਵਕੀਲਾਂ ਦੀ ਉਹ ਜੇ ਚਾਹੁਣ ਤਾਂ ਮਰੇ ਹੋਏ ਬੰਦੇ ਨੂੰ ਵੀ ਅਦਾਲਤ ਵਿੱਚ ਪੇਸ਼ ਕਰ ਸਕਦੇ ਹਨ ਅਤੇ ਜੇ ਚਾਹੁਣ ਤਾਂ ਕੁਰਸੀ ਦੇ ਬੈਠੇ ਜੱਜ ਕੋਲੋਂ ਵੀ ਆਪਣੀਆਂ ਦਲੀਲਾਂ ਰਾਹੀਂ ਇਹ ਗਵਾਹੀ ਦਿਵਾ ਸਕਦੇ ਹਨ ਕਿ ਸਾਹਮਣੇ ਖੜਾ ਮੁਜਰਿਮ ਜਿਸਦੀ ਉਮਰ ਭਾਵੇਂ‭ ‬40‭ ‬ਕੁ ਸਾਲਾਂ ਦੀ ਕਰੀਬ ਹੈ,‭ ‬ਅਜੇ ਤੱਕ ਪੈਦਾ ਹੀ ਨਹੀਂ ਹੋਇਆ।‭ ‬ਫਿਰ ਉਸ ਆਦਮੀ ਨੇ‭ ‬2‭ ‬ਕੁ ਸਾਲ ਪਹਿਲਾਂ ਕਿਸੇ ਦਾ ਕਤਲ ਕਿਵੇਂ ਕੀਤਾ ਹੋਵੇਗਾ,‭ ‬ਜਾਂ ਬਿਨਾਂ ਪੈਦਾ ਹੋਏ ਇਸ ਆਦਮੀ ਨੇ ਕਿਸੇ ਅਬਲਾ ਦੀ ਇਜੱ਼ਤ ਕਿਵੇਂ ਲੁੱਟੀ ਹੋਵੇਗੀ।‭ ‬ਵਕੀਲ ਦੀਆਂ ਦਲੀਲਾਂ ਨੂੰ ਸੱਚ ਮੰਨਦੇ ਹੋਏ ਜੱਜ ਦੀ ਕੁਰਸੀ‭ ‘‬ਤੇ ਬੈਠੇ ਭੱਦਰ ਪੁਰਖ ਨੂੰ ਯਕੀਨ ਹੋ ਜਾਂਦਾ ਹੈ ਕਿ ਇਕ ਬੰਦਾ ਜਿਹੜਾ ਪੈਦਾ ਹੀ ਨਹੀਂ ਹੋਇਆ ਉਸਨੇ ਕੋਈ ਗੁਨਾਹ ਕਿਵੇਂ ਕੀਤਾ ਹੋਵੇਗਾ।

ਇਹ ਝੂਠ ਬੋਲਣਾ ਵੀ ਇਕ ਕਲਾ ਹੈ।‭ ‬ਕੋਈ ਸੱਚ ਬੋਲਣ ਵਾਲਾ ਬੰਦਾ ਜਿੰਨੀਆਂ ਮਰਜ਼ੀ ਕੋਸਿ਼ਸ਼ਾਂ ਕਰ ਲਵੇ ਉਹ ਝੂਠ ਨਹੀਂ ਬੋਲ ਸਕਦਾ।‭ ‬ਜੇ ਕਿਤੇ ਉਹ ਝੂਠ ਬੋਲ ਵੀ ਜਾਂਦਾ ਹੈ ਤਾਂ ਉਸਦੀ ਸ਼ਕਲ ਤੋਂ ਪਤਾ ਚਲ ਜਾਵੇਗਾ।‭ ‬ਇਸਦੇ ਉਲਟ ਕੋਈ ਬੰਦਾ ਜਿਸਨੇ ਝੂਠ ਬੋਲਣ ਵਿੱਚ ਪੀ.ਐੱਚ.ਡੀ. ਕੀਤੀ ਹੋਵੇ ਉਹ ਜਦ ਵੀ ਝੂਠ ਬੋਲੇਗਾ ਇੰਨੀ ਸਫਾਈ ਨਾਲ ਬੋਲੇਗਾ ਕਿ ਸਾਹਮਣੇ ਖੜੇ ਬੰਦੇ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਪੂਰੀ ਦੁਨੀਆਂ ਵਿੱਚ ਇਸ ਬੰਦੇ ਤੋਂ ਸੱਚਾ ਕੋਈ ਹੋਰ ਬੰਦਾ ਹੀ ਨਹੀਂ ਹੈ।‭ ‬ਸਾਡੇ ਮਹਾਨ ਭਾਰਤ ਦੇ ਮਹਾਨ ਲੀਡਰ ਟੀ ਵੀ,‭ ‬ਰੇਡੀਓ ਜਾਂ ਅਖ਼ਬਾਰਾਂ ਦੇ ਸਾਹਮਣੇ ਇਕ ਦਿਨ ਪਹਿਲਾਂ ਜਿਹੜਾ ਬਿਆਨ ਦੇ ਚੁੱਕੇ ਹਨ ਅਗਲੇ ਦਿਨ ਉਨ੍ਹਾਂ ਨੂੰ ਕਹਿ ਰਹੇ ਹੁੰਦੇ ਹਨ ਕਿ ਉਨ੍ਹਾਂ ਨੇ ਤਾਂ ਇਹ ਬਿਆਨ ਕਦੀ ਦਿੱਤਾ ਹੀ ਨਹੀਂ।‭ ‬ਜੇ ਕਰ ਕੋਈ ਟੀ ਵੀ ਵਾਲਾ ਪਿਛਲੇ ਦਿਨ ਦੀ ਵੀਡੀਓ ਟੇਪ ਸੀਡੀ ਜਾਂ ਡੀਵੀਡੀ ਵਿਖਾਉਣ ਦੀ ਗੱਲ ਕਹਿੰਦਾ ਹੈ ਤਾਂ ਉਹ ਉਸੇ ਵੇਲੇ ਕਹਿ ਦਿੰਦੇ ਹਨ ਕਿ ਇਸ ਟੇਪ ਦੇ ਨਾਲ ਜ਼ਰੂਰ ਕੰਪਿਊਟਰ ਰਾਹੀਂ ਕੋਈ ਛੇੜਖਾਨੀ ਕੀਤੀ ਗਈ ਹੋਣੀ ਹੈ,‭ ‬ਮੈਂ ਤਾਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ।‭ ‬ਉਸ ਲੀਡਰ ਸਾਹਿਬ ਨੇ ਮਿੰਟਾਂ ਵਿੱਚ ਹੀ ਇਹ ਬਿਆਨ ਦੇ ਕੇ ਸਾਰਿਆਂ ਨੂੰ ਝੂਠਿਆਂ ਕਰ ਦਿੱਤਾ ਅਤੇ ਆਪ ਚਿੱਟੇ ਬਗਲੇ ਵਾਂਗ ਸਾਫ ਸੁਥਰੇ ਬਾਹਰ ਨਿਕਲ ਗਏ।‭ ‬ਤੁਸੀਂ ਦੱਸੋ ਇਸਤੋਂ ਵੱਧ ਝੂਠ ਬੋਲਣ ਦੀ ਹੱਦ ਹੋਰ ਕੀ ਹੋ ਸਕਦੀ ਹੈ।‭ ‬ਦੂਰ ਕੀ ਜਾਣੈ ਸਾਡੇ ਮਹਾਨ ਭਾਰਤ ਦੇ ਮਹਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਜਿਹੇ ਹੀ ਭੱਦਰ ਪੁਰਖਾਂ ਵਿਚੋਂ ਸਨ।‭ ਦੂਜੇ ਨਰਿੰਦਰ ਮੋਦੀ ਨੂੰ ਵੇਖ ਲਵੋ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਸਨ ਉਹ ਤਾਂ ਭੁੱਲ ਹੀ ਗਏ। ਭਾਰਤ ਜਿਥੇ ਇਕ ਗਰੀਬ ਕੋਲ ਰੋਟੀ ਜੋਗੇ ਵੀ ਪੈਸੇ ਨਹੀਂ ਉਨ੍ਹਾਂ ਗਰੀਬਾਂ ਦੇ ਰੁਪਏ ਨੂੰ ਵਿਦੇਸ਼ਾਂ ਦੀ ਸੈਰ ਕਰਕੇ ਬਰਬਾਦ ਕਰੀ ਜਾ ਰਹੇ ਹਨ। ਇਹ ਹਿਸਾਬ ਇਨ੍ਹਾਂ ਦੀ ਬਿਆਨਬਾਜ਼ੀ ਦਾ ਹੈ। ਇਨ੍ਹਾਂ ਨੇ ‬ਇਕ ਵਾਰ ਨਹੀਂ ਅਨੇਕਾਂ ਹੀ ਵਾਰ ਉਨ੍ਹਾਂ ਨੇ ਅਜਿਹੇ ਬਿਆਨ ਦਿੱਤੇ ਅਤੇ ਅਗਲੇ ਹੀ ਦਿਨ ਉਨ੍ਹਾਂ ਦਾ ਖੰਡਨ ਕਰ ਦਿੱਤਾ।‭ ‬ਤੁਸੀਂ ਆਪ ਹੈ ਫੈ਼ਸਲਾ ਕਰ ਲਵੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲਣ ਵਿੱਚ ਇੰਨਾ ਚੰਗਾ ਹੋਵੇ ਫਿਰ ਉਸ ਦੇਸ਼ ਦਾ ਕੀ ਬਣੇਗਾ।‭ ‬ਇਥੇ ਇਕ ਗੱਲ ਹੋਰ ਸਾਫ਼ ਕਰਨ ਵਾਲੀ ਹੈ ਕਿ ਸਾਨੂੰ ਸਾਰਿਆਂ ਨੂੰ ਰਲਕੇ ਇਥੇ ਇਸ ਗੱਲ ਦਾ ਵੀ ਫ਼ੈਸਲਾ ਕਰਨਾ ਪਵੇਗਾ ਕਿ ਜੇ ਪ੍ਰਧਾਨ ਮੰਤਰੀ ਜਾਂ ਉਸਦੇ ਕਿਸੇ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਫਿਰ ਪੂਰੇ ਭਾਰਤ ਵਿੱਚ ਛੱਪ ਰਹੀਆਂ ਅਖ਼ਬਾਰਾਂ,‭ ‬ਟੀ ਵੀ,‭ ‬ਰੇਡੀਓ ਦੇ ਲੋਕ ਝੂਠੇ ਹੋਏ ਜਿਨ੍ਹਾਂ ਨੇ ਉਸ ਸੱਚੇ ਸੁੱਚੇ ਪ੍ਰਧਾਨ ਮੰਤਰੀ ਜਾਂ ਉਸਦੇ ਮੰਤਰੀਆਂ ਦੀ ਖ਼ਬਰ ਛਾਪ ਦਿੱਤੀ।‭ ‬ਇਥੇ ਹੁਣ ਦੋ ਗੱਲਾਂ ਸਾਹਮਣੇ ਹਨ ਜੇ ਇਨ੍ਹਾਂ ਲੀਡਰਾਂ ਨੇ ਝੂਠ ਬੋਲਿਆ ਤਾਂ ਇਹ ਵੀ ਗਲਤ ,‭ ‬ਇਸਦੇ ਉਲਟ ਜੇ ਮੀਡੀਆ ਨੇ ਝੂਠ ਬੋਲਿਆ ਤਾਂ ਉਹ ਵੀ ਗ਼ਲਤ ਕਿਉਂਕਿ ਦੇਸ਼ ਦੇ ਹਜ਼ਾਰਾਂ ਪੱਤਰਕਾਰ ਝੂਠ ਬੋਲ ਗਏ।

ਇਹੀ ਹਾਲ ਇਸ ਦੇਸ਼ ਦੇ ਹੋਰਨਾਂ ਲੀਡਰਾਂ ਦਾ ਹੈ।‭ ‬ਉਨ੍ਹਾਂ ਦੇ ਪ੍ਰਵਾਰ ਦੇ ਵਿਗੜੇ ਹੋਏ ਬੱਚਿਆਂ ਦੇ ਬੈੱਡ ਦੇਸ਼ ਦੇ ਸਾਰੇ ਹੀ ਹਸਪਤਾਲਾਂ ਵਿੱਚ ਬੁੱਕ ਰਹਿੰਦੇ ਹਨ।‭ ‬ਇਸਦਾ ਕਾਰਨ ਇਹ ਹੈ ਕਿ ਜੇਕਰ ਉਸ ਲੀਡਰ ਦਾ ਮੁੰਡਾ ਦਿੱਲੀ ਵਿੱਚ ਕੋਈ ਬਲਾਤਕਾਰ ਕਰਕੇ ਫਰਾਰ ਹੋ ਜਾਂਦਾ ਹੈ ਤਾਂ ਕੋਰਟ ਵਿੱਚ ਡਾਕਟਰਾਂ ਨੇ ਇਹ ਸਿੱਧ ਕਰਨਾ ਹੁੰਦਾ ਹੈ ਕਿ ਉਸ ਵੇਲੇ ਤਾਂ ਉਹ ਮੁੰਡਾ ਦਿੱਲੀ ਵਿੱਚ ਹੈ ਹੀ ਨਹੀਂ ਸੀ ਉਹ ਤਾਂ ਚੰਡੀਗੜ੍ਹ ਦੇ ਹਸਪਤਾਲ ਵਿੱਚ ਆਪਣੀ ਨਾਮਰਦੀ ਦਾ ਇਲਾਜ ਕਰਾ ਰਿਹਾ।‭ ‬ਇਥੇ ਉਨ੍ਹਾਂ ਦੋ ਗੱਲਾਂ ਇਕੋ ਵੇਲੇ ਹੀ ਸਿੱਧ ਕਰ ਦਿੱਤਾ ਕਿ ਪਹਿਲੀ ਗੱਲ ਤਾਂ ਉਹ ਸ਼ਖਸ ਉਥੇ ਹੈ ਹੀ ਨਹੀਂ ਸੀ ਦੂਜਾ ਇਹ ਕਿ ਨਪੁੰਸਕ ਬੰਦਾ ਕਿਸੇ ਔਰਤ ਦੀ ਇੱਜ਼ਤ ਕਿਵੇਂ ਲੁੱਟ ਸਕਦਾ ਹੈ।‭ ‬ਇਹ ਹੀ ਨਹੀਂ ਡਾਕਟਰ ਅਤੇ ਵਕੀਲ ਦੋਵੇਂ ਮਿਲਕੇ ਅਜਿਹੇ ਸਬੂਤ ਦਿੰਦੇ ਹਨ ਕਿ ਜੱਜ ਨੂੰ ਉਸ ਮੁਜ਼ਰਿਮ ਨੂੰ ਬਾ-ਇਜੱ਼ਤ ਬਰੀ ਕਰਨਾ ਪੈਂਦਾ ਹੈ।‭ ‬ਇਸਤੋਂ ਵੱਧ ਝੂਠ ਦੀ ਹੱਦ ਕੀ ਹੋ ਸਕਦੀ ਹੈ।

ਵਪਾਰਕ ਅਦਾਰਿਆਂ ਚੋਂ ਨਿਕਲੀਏ ਤਾਂ ਇਕ ਤੱਬਕਾ ਹੋਰ ਸਾਹਮਣੇ ਆਉਂਦਾ ਹੈ ਅਤੇ ਉਹ ਵਿਚੋਲਿਆਂ ਦਾ।‭ ‬ਵਿਚੋਲੇ ਵੀ ਲੜਕੀ ਅਤੇ ਲੜਕੇ ਵਾਲਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਕਰਦੇ ਹਨ,‭ ‬ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਦੋਵੇਂ ਧਿਰਾਂ ਲਾਲ੍ਹਾਂ ਸੁਟਣੀਆਂ ਸ਼ੁਰੂ ਕਰ ਦਿੰਦੀਆਂ ਹਨ ਕਿ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ ਤਾਂ ਚੰਗਾ ਹੈ।‭ ‬ਵਿਚੋਲੇ ਵਿੱਚ ਇੰਨੀ ਮਹਾਰਤ ਹੁੰਦੀ ਹੈ ਕਿ ਉਹ ਕਿਸੇ ਡਿਸਪੇਂਸਰੀ ਵਿੱਚ ਕੰਪਾਊਂਡਰ ਗਲੇ ਲੜਕੇ ਨੂੰ ਮਿੰਟਾਂ ਵਿੱਚ ਹੀ ਡਾਕਟਰ ਬਣਾਕੇ ਲੜਕੀ ਵਾਲਿਆਂ ਸਾਹਮਣੇ ਪੇਸ਼ ਕਰ ਦਿੰਦੇ ਹਨ।‭ ‬ਘਰੇ ਬੈਠਕੇ ਭੱਠੀ‭ ‘‬ਤੇ ਸ਼ਰਾਬ ਵੇਚਣ ਵਾਲੇ ਬਾਰੇ ਅਜਿਹੀਆਂ ਗੱਲਾਂ ਦੱਸਦੇ ਹਨ ਜਿਨ੍ਹਾਂ ਨਾਲ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਇਸ ਲੜਕੇ ਦੇ ਠੇਕੇ ਚਲਦੇ ਹਨ।‭ ‬ਇਸੇ ਤਰ੍ਹਾਂ ਜਦ ਵਿਚੋਲੇ ਲੜਕੀ ਦੀਆਂ ਸਿਫਤਾਂ ਕਰਦੇ ਹਨ ਤਾਂ ਘਰੋਂ ਗੁਆਂਢੀਆਂ ਦੇ ਲੜਕੇ ਨਾਲ ਭੱਜ ਚੁੱਕੀ ਲੜਕੀ ਨੂੰ ਕਾਲਜ ਸਮੇਂ ਵਧੀਆ ਦੌੜਾਕ ਹੋਣ ਦਾ ਖਿਤਾਬ ਬਖ਼ਸ਼ ਦਿੰਦੇ ਹਨ।‭ ‬ਪਿੰਡਾਂ ਵਿੱਚ ਮੱਝਾਂ ਗਾਵਾਂ ਦੇ ਸੰਗਲ ਚੋਰੀ ਕਰਨ ਦੇ ਮਾਮਲੇ ਵਿੱਚ ਜੇਲ੍ਹ ਕੱਟ ਚੁਕੇ ਮੁੰਡੇ ਦੀਆਂ ਸਿਫਤਾਂ ਕਰਦੇ ਹੋਏ ਕਹਿੰਦੇ ਹਨ ਕਿ ਇਹਦੀ ਥਾਣੇ ਵਿੱਚ ਬਹੁਤ ਚਲਦੀ ਹੈ।‭ ‬ਕਿਉਂਕਿ ਥਾਣੇ‭ ‘‬ਚ ਤਾਂ ਇਸਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ।‭ ‬ਇਕ ਵਾਰ ਦੀ ਗੱਲ ਹੈ ਕਿ ਇਕ ਮੁੰਡੇ ਦਾ ਪਿਤਾ ਕਹਿਣ ਲੱਗਾ ਕਿ ਸੱਚ ਬੋਲਣਾ ਬੜੀ ਹੀ ਚੰਗੀ ਗੱਲ ਹੈ।‭ ‬ਪਿਤਾ ਦੀ ਇਹ ਗੱਲ ਸੁਣਕੇ ਉਸਦਾ ਬੇਟਾ ਕਹਿਣ ਲੱਗਾ ਪਿਤਾ ਜੀ ਕਿਉਂ ਝੂਠ ਬੋਲਦੇ ਜੇ।‭ ‬ਕੱਲ੍ਹ ਜਦੋਂ ਮੈਂ ਘਰ ਆਕੇ ਤੁਹਾਨੂੰ ਸੱਚੋ ਸੱਚ ਦੱਸ ਦਿੱਤਾ ਸੀ ਕਿ ਤੁਹਾਡੀ ਜੇਬ ਚੋਂ ਪੈਸੇ ਮੈਂ ਕੱਢੇ ਨੇ ਤਾਂ ਤੁਸੀਂ ਮੈਨੂੰ ਕਿੰਨਾ ਕੁਟਿਆ ਸੀ।‭ ‬ਇਸਦੇ ਉਲਟ ਜੇ ਮੈਂ ਝੂਠ ਬੋਲ ਦਿੰਦਾ ਕਿ ਮੈਂ ਪੈਸੇ ਨਹੀਂ ਕੱਢੇ ਤਾਂ ਮੈਂ ਕੁੱਟ ਤੋਂ ਬੱਚ ਜਾਣਾ ਸੀ।

ਗੱਲ ਚੱਲ ਰਹੀ ਸੀ ਕਿ ਝੂਠ ਬੋਲਣਾ ਇਕ ਕਲਾ ਹੈ।‭ ‬ਇਸ ਕਲਾ ਦਾ ਸਭ ਤੋਂ ਪਹਿਲਾ ਰੂਲ ਤਾਂ ਇਹੀ ਹੀ ਕਿ ਸਾਹਮਣੇ ਵਾਲੇ ਨੂੰ ਜ਼ਰਾ ਜਿੰਨਾ ਵੀ ਸੱ਼ਕ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਗੱਲ ਮਨਖੜਤ ਹੈ ਜਾਂ ਤੁਸੀਂ ਉਸ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਕੀਤੀ ਹੈ।‭ ‬ਇਸ ਲਈ ਗੱਲ ਦਾ ਜਿ਼ਕਰ ਕਰਦੇ ਸਮੇਂ ਤੁਹਾਡੇ ਵਲੋਂ ਵਿੱਚ-ਵਿੱਚ ਹੈਰਾਨੀ ਜਾਂ ਖੁ਼ਸ਼ੀ ਦਾ ਪ੍ਰਗਟਾਵਾ ਕਰਦੇ ਰਹਿਣਾ ਅਤਿ ਜ਼ਰੂਰੀ ਹੈ।‭ ‬ਜੇ ਗੱਲ ਦੱਸਦੇ ਹੋਏ ਤੁਹਾਨੂੰ ਸੌਂਹ ਤੇਰੀ,‭ ‬ਸੌਂਹ ਰੱਬ ਦੀ,‭ ‬ਸਹੁੰ ਬਾਬੇ ਦੀ ਆਦਿ ਗੱਲਾਂ ਦੁਹਰਾਉਣ ਦੀ ਆਦਤ ਹੋਵੇ ਤਾਂ ਲੋਕਾਂ ਨੂੰ ਤੁਹਾਡੀਆਂ ਗੱਲਾਂ ਦਾ ਜਲਦੀ ਯਕੀਨ ਆ ਜਾਂਦਾ ਹੈ।‭ ‬ਕਈ ਵਾਰ ਗੱਲ ਕਰਦੇ ਕਰਦੇ ਸਾਹਮਣੇ ਵਾਲੇ ਕਿਸੇ ਸ਼ਖ਼ਸ ਦਾ ਜਿ਼ਕਰ ਕਰਦੇ ਰਹਿਣਾ ਵੀ ਝੂਠ ਦੀ ਸੱਚਾਈ ਨੂੰ,‭ ‬ਭਾਵ ਤੁਹਾਡੇ ਵਲੋਂ ਬਿਆਨੇ ਜਾ ਰਹੇ ਝੂਠ ਨੂੰ ਸੱਚਾਈ ਵਿੱਚ ਤਬਦੀਲ ਕਰਨ ਵਿੱਚ ਬਹੁਤ ਹੀ ਸਹਾਈ ਹੁੰਦਾ ਹੈ।‭ ‬ਜਿਵੇਂ ਯਾਰ ਜਦੋਂ ਮੈਂ ਘਰੋਂ ਨਿਕਲਿਆ ਹੀ ਤਾਂ ਆਪਣਾ ਪੱਪੂ ਵੀ ਮੈਨੂੰ ਮਿਲ ਗਿਆ,‭ ‬ਜਦ ਅਸੀਂ ਦੋਵੇਂ ਉਸ ਜਗ੍ਹਾ‭ ‘‬ਤੇ ਪਹੁੰਚੇ ਤਾਂ ਉਹ ਸੜਕ ਦੇ ਵਿਚਕਾਰ ਨੰਗਾ ਹੀ ਭੱਜਿਆ ਜਾਵੇ,‭ ‬ਤੇਰੀ ਸਹੁੰ ਜਦ ਮੈਂ ਉਸਨੂੰ ਕਿਹਾ ਕਿ ਉਵੇਂ ਇੰਨਾ ਵੱਡਾ ਹੋ ਗਿਐਂ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਘਰ ਗਿਆ ਅਤੇ ਕਪੜੇ ਪਾ ਕੇ ਵਾਪਸ ਆਇਆ।‭ ‬ਜਦ ਕੁਝ ਦਿਨਾਂ ਬਾਅਦ ਪੱਪੂ ਨਾਲ ਗੱਲ ਹੋਈ ਤਾਂ ਪਤਾ ਚਲਿਆ ਕਿ ਯਾਰ ਉਹ ਵਿਚਾਰਾ ਕੋਈ ਬੰਦਾ ਨਹੀਂ ਸੀ ਉਹ ਤਾਂ ਗੁਆਂਢੀਆਂ ਦਾ ਕੁੱਤਾ ਸੀ।‭ ‬ਪਰ ਪੱਪੂ ਇਹ ਕਪੜੇ ਪਾ ਕੇ ਵਾਪਸ ਆਉਣ ਵਾਲੀ ਕੀ ਗੱਲ ਹੋਈ।‭ ‬ਯਾਰ ਇੰਨਾ ਕੁ ਝੂਠ ਤਾਂ ਚਲਦਾ ਹੀ ਏ।

ਇਸ ਲਈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸੌ ਗੱਲਾਂ ਦੀ ਇਕੋ ਗੱਲ ਜੇ ਸਾਹਮਣੇ ਵਾਲਾ ਤੁਹਾਡੀ ਝੂਠੀ ਗੱਲ ਦਾ ਸਹਿਜ ਭਾਵ ਹੀ ਯਕੀਨ ਕਰ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਤੁਹਾਡੇ ਵਲੋਂ ਬੋਲੇ ਗਏ ਝੂਠ ਦੀ ਕਹਾਣੀ ਕਿਸੇ ਹੋਰ ਤੱਕ ਵੀ ਪਹੁੰਚ ਜਾਂਦੀ ਹੈ ਤਾਂ ਸਮਝੋ ਕਿ ਤੁਸੀਂ ਇਸ ਕਲਾ ਵਿੱਚ ਮਾਹਿਰ ਹੋ,‭ ‬ਜੇ ਯਕੀਨ ਨਾ ਆਵੇ ਤਾਂ ਇਸ ਬਾਰੇ ਤਜਰਬਾ ਕਰਕੇ ਵੇਖਣ ਵਿੱਚ ਕੀ ਹਰਜ਼ ਹੈ।‭ ‬ਪਰ ਇਕ ਗੱਲ ਧਿਆਨ ਵਿੱਚ ਰਖਿਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਆਸਿ਼ਕ ਸਾਬਤ ਕਰਨ ਦੀਆਂ ਕਹਾਣੀਆਂ ਆਪਣੀ ਘਰਵਾਲੀ ਨੂੰ ਹੀ ਦਸਣੀਆਂ ਸ਼ੁਰੂ ਕਰ ਦੇਵੋ ਅਤੇ ਤੁਹਾਡਾ ਇਹ ਝੂਠ ਕਿਸੇ ਬਿਪਤਾ ਦਾ ਕਾਰਨ ਬਣ ਜਾਵੇ ਜਦ ਵਿਆਹ ਤੋਂ ਪਹਿਲਾਂ ਹੀ ਤੁਸੀਂ ਆਪਣੀ ਗਰਲਫਰੈਂਡ ਨੂੰ ਇਹ ਦਸਣਾ ਸੁ਼ਰੂ ਕਰ ਦੇਵੋ ਕਿ ਤੁਹਾਡੇ ਤਾਂ ਦੋ ਤਿੰਨ ਬੱਚੇ ਵੀ ਨੇ।‭ ‬ਜਦ ਵੀ ਝੂਠ ਬੋਲਣ ਲੱਗੋ ਤਾਂ ਇਨ੍ਹਾਂ ਚੀਜ਼ਾਂ ਤੋਂ ਬਚਕੇ ਬੋਲਿਓ।‭ ‬ਇਸੇ ਲਈ ਮੈਂ ਸੁ਼ਰੂ ਵਿੱਚ ਹੀ ਕਹਿ ਦਿੱਤਾ ਹੈ ਕਿ ਝੂਠ ਬੋਲਣਾ ਇਕ ਕਲਾ ਹੈ।

ਸੱਦਾਰ ਜੀ, ਨਮਾਂ ਸਾਲ ਬੰਮਾਰਕ…!
ਪਹਿਲੀ ਜਨਵਰੀ ਦਾ ਦਿਨ ਸੀ।

ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ।

-”ਤਕੜੈਂ ਅਮਲੀਆ…? ਸਾਸਰੀਕਾਲ਼…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ-ਸਵੇਰੇ ਨਿਰਨੇ ਕਾਲ਼ਜੇ ਅਮਲੀ ਨੂੰ ਛੇੜ ਲਿਆ।

-”ਦੋ ਆਰੀ ਸਾਸਰੀਕਾਲ ਭਾਈ ਪਾੜ੍ਹਿਆ…! ਮੈਂ ਤਾਂ ਜਮਾਂ ਲੋਹੇ ਵਰਗੈਂ…!”

-”ਨਾਲ਼ੇ ਹੈਪੀ ਨਿਊ ਯੀਅਰ…!”

-”ਉਹ ਕੀ ਬਲਾਅ ਐ…?” ਗੱਲ ਅਮਲੀ ਦੇ ਸਿਰ ਤੋਂ ਗਿਰਝ ਵਾਂਗ ਲੰਘ ਗਈ।

-”ਨਵਾਂ ਸਾਲ ਮੁਬਾਰਕ ਹੋਵੇ…!”

-”ਚੱਲ ਸਾਸਰੀਕਾਲ ਤਾਂ ਤੇਰੀ ਮੰਨੀਂ, ਪਰ ਆਹ ਨਮਾਂ ਸਾਲ ਬਪਾਰਕ ਤੂੰ ਆਬਦੇ ਕੋਲ਼ੇ ਈ ਰੱਖ਼..!” ਬਲ਼ਦ ਮੂਤਣੀਆਂ ਪਾਉਂਦੇ ਅਮਲੀ ਨੇ ਗੱਲ ਪਾੜ੍ਹੇ ਦੇ ਗਲ਼ ਹੀ ਸੁੱਟ ਦਿੱਤੀ। ਅਜੇ ਉਸ ਨੂੰ ਚਾਹ ਅਤੇ ‘ਮਾਵੇ’ ਦਾ ਨਸ਼ਾ ਚੜ੍ਹਿਆ ਨਹੀਂ ਸੀ। ਧੁੱਪ ਨੇ ਵੀ ਸਰੀਰ ਨੂੰ ਨਿੱਘ ਨਹੀਂ ਦਿੱਤਾ ਸੀ। ਉਸ ਦਾ ਸਰੀਰ ਕੋਹਲੂ ਵਾਂਗ ਜਾਮ ਹੋਇਆ ਪਿਆ ਸੀ।

-”ਕਿਉਂ ਨਵੇਂ ਸਾਲ ਤੋਂ ਬੜਾ ਚਿੜਿਆ ਪਿਐਂ…? ਕੀ ਭੜ੍ਹਾਕਾ ਪੈ ਗਿਆ?”

-”ਜਿਹੋ ਜੇ ਆਲ਼ੇ, ਓਹੋ ਜੇ ਕੁੱਜੇ਼! ਜਿਹੋ ਜੇ ਪੁਰਾਣੇਂ ਸਾਲ ‘ਚ ਲੋਕਾਂ ਨੇ ਗੁੱਲ ਖਿਲਾਤੇ, ਓਹੋ ਜਿਆ ਨਮੇਂ ਸਾਲ ‘ਚ ਚੰਦ ਚਾਹੜ੍ਹ ਦੇਣਗੇ…! ਭਦਰਕਾਰੀ ਦੀ ਆਸ ਤਾਂ ਮੈਨੂੰ ਕਿਸੇ ਤੋਂ ਹੈਨ੍ਹੀਂ…!”

-”ਗੱਲ ਨੂੰ ਨਾਗਵਲ਼ ਨਾ ਪਾਇਆ ਕਰ ਅਮਲੀਆ…! ਸਿੱਧੀ ਦੱਸਿਆ ਕਰ..! ਸਾਨੂੰ ਕਦੇ-ਕਦੇ ਤੇਰੀ ਪਛਤੋਂ ਦੀ ਸਮਝ ਨ੍ਹੀ ਆਉਂਦੀ।”

-”ਲੈ ਪਛਤੋ ਦੀ ਗੱਲ ਸੁਣ ਲਾ..!” ਅਮਲੀ ਨੇ ਤਖ਼ਤਪੋਸ਼ ‘ਤੇ ਬੈਠਦਿਆਂ ਡਾਂਗ ਜੁਆਕ ਵਾਂਗ ਲੰਮੀ ਪਾ ਲਈ, “ਆਹ ਪਿਛਲੇ ਹਫ਼ਤੇ ਆਪਣੇ ਬੱਸ ਅੱਡੇ ‘ਚ ਕਾਲਜ ਦੀਆਂ ਪਾੜ੍ਹੀਆਂ ਖੜ੍ਹੀਆਂ, ਤੇ ਇਕ ਦੂਜੀ ਨੂੰ “ਹਾਏ ਮੇਰੀ ਕਿਛਮਤ – ਹਾਏ ਮੇਰੀ ਕਿਛਮਤ” ਕਰੀ ਜਾਣ਼! ਉਹ ਸੀ ਈ ਕੁੜੀਆਂ, ਜੇ ਮੁੰਡੇ ਹੁੰਦੇ ਤਾਂ ਡਾਂਗ ਨਾਲ਼ ਪੁੱਛ ਵੀ ਲੈਂਦਾ ਬਈ ਇਹ “ਹਾਏ ਮੇਰੀ ਕਿਛਮਤ” ਹੈ ਕੀ ਖ਼ਸਮਾਂ ਨੂੰ ਖਾਣਿਓਂ…? ਲੈ ਹੁਣ ਤੂੰ ਦੱਸ ਬਈ ਥੋਡੀ ਪਛਤੋਂ ਦੀ ਕਿਸੇ ਨੂੰ ਸਮਝ ਆਉਂਦੀ ਐ…?”

-”ਉਹ ਮੇਰੀ ਕਿਛਮਤ ਨਹੀਂ ਅਮਲੀਆ…!” ਪਾੜ੍ਹਾ ਸਾਈਕਲ ਰੋਕ ਕੇ ਉਚੀ-ਉਚੀ ਹੱਸ ਪਿਆ, “ਉਹ “ਮੈਰੀ ਕ੍ਰਿਸਮਿਸ” ਆਖਦੀਆਂ ਹੋਣਗੀਆਂ…!” ਪਾੜ੍ਹੇ ਨੇ ਸੋਧ ਕਰਕੇ ਦੱਸਿਆ। ਉਸ ਦਾ ਹਾਸਾ ਬੰਦ ਨਹੀਂ ਹੁੰਦਾ ਸੀ ਅਤੇ ਚੱਜ ਨਾਲ਼ ਗੱਲ ਨਹੀਂ ਹੋ ਰਹੀ ਸੀ।

-”ਉਹ ਕੀ ਸ਼ੈਅ ਐ…?” ਅਮਲੀ ਦੇ ਮੂੰਹ ਨਾਲ਼ ਉਸ ਦੀਆਂ ਨਾਸਾਂ ਵੀ ਦੋਨਾਲ਼ੀ ਬੰਦੂਕ ਵਾਂਗ ਖੁੱਲ੍ਹੀਆਂ ਸਨ।

-”ਆਪਣੇ ਧਰਮ ਵਾਂਗੂੰ ਇਸਾਈਆਂ ਦਾ ਵੀ ਇਕ ਧਰਮ ਐਂ, ਤੇ ਇਸਾਈਆਂ ਦੇ ਈਸਾ ਮਸੀਹ ਜੀ ਓਸ ਦਿਨ ਜਨਮੇ ਸੀ…!”

-”ਜਨਮਿਆਂ ਹੋਣੈਂ…! ਪਰ ਇਹਨਾਂ ਨੂੰ ਐਨੀ ਚੰਡੀ ਕਾਹਦੀ ਚੜ੍ਹੀ ਸੀ਼? ਸਾਡੇ ਬਾਬੇ ਨਾਨਕ ਦੇ ਗੁਰਪਰਬ ‘ਤੇ ਤਾਂ ਸਾਨੂੰ ਕਦੇ ਕਿਸੇ ਨੇ “ਹਾਏ ਮੇਰੀ ਕਿਛਮਤ” ਕਿਹਾ ਨ੍ਹੀ…!” ਅਮਲੀ ਨੇ ਸ਼ਿਕਵਾ ਕੀਤਾ।

-”ਹੁਣ ਆਖ ਦਿਆ ਕਰਨਗੀਆਂ ਅਮਲੀਆ…! ਜਾਂ ਉਹਨਾਂ ਨੇ ਮੂੰਹ ‘ਚ ਕਹਿਤਾ ਹੋਣੈਂ, ਤੈਨੂੰ ਸੁਣਿਆਂ ਨ੍ਹੀ ਹੋਣਾਂ…! ਬਾਹਲ਼ਾ ਗੁੱਸਾ ਵੀ ਨੀ ਕਰੀਦਾ ਹੁੰਦਾ, ਬਲੱਡ ਪ੍ਰੈਸ਼ਰ ਹੋ ਜਾਂਦੈ…!” ਕਿਸੇ ਨੇ ਢਾਣੀਂ ‘ਚ ਸਿਰ ਫ਼ਸਾਉਂਦਿਆਂ ਕਿਹਾ।

-”ਕੀਹਦਾ ਕੁਛ ਐਂ ਬਈ ਤੂੰ…? ‘ਬੱਡ-ਪੈਛਰ’ ਕਿਹੜਾ ਕੰਧ ਢਾਹਦੂ?” ਅੱਧ ਖੁੱਲ੍ਹੀਆਂ ਅੱਖਾਂ ਵਿਚ ਅਮਲੀ ਨੂੰ ਅਵਾਜ਼ ਦੀ ਪਹਿਚਾਣ ਨਹੀਂ ਆਈ ਸੀ।

-”ਮੁਖਤਿਆਰ ਫ਼ੌਜੀ ਦਾ ਮੁੰਡਾ ਕਰਮਜੀਤ ਐ ਅਮਲੀਆ…!” ਪਾੜ੍ਹੇ ਨੇ ਦੱਸਿਆ।

-”ਅੱਛਾ…! ਮੈਂ ਵੀ ਆਖਾਂ…! ਤੂੰ ਪਹਿਲਾਂ ਆਬਦੀ ਬੇਬੇ ਤੋਂ ਕਰੜੀ ਜੀ ਚਾਹ ਬਣਵਾ ਕੇ ਲਿਆ, ਫ਼ੇਰ ਸਿੱਧੀ ਦੱਸੂੰ, ਤੂੰ ਤਾਂ ਓਸ ਗੱਲ ਦੇ ਆਖਣ ਮਾਂਗੂੰ, ਮੁਖ਼ਤੋ ਮੁਖ਼ਤੀ ਸਿੱਧੀ ਸੁਣਨ ਨੂੰ ਫ਼ਿਰਦੈਂ, ਭਤੀਜ਼…!” ਅਮਲੀ ਬੋਲਿਆ।

-”ਤੈਨੂੰ ਬਨੱਖ਼ਸ਼ਾਂ ਨ੍ਹਾ ਉਬਾਲ਼ ਕੇ ਪਿਆਈਏ..? ‘ਵਾਜ ਵੀ ਲੋਟ ਹੋਜੂ…! ਪਾਟੇ ਢੋਲ ਵਰਗੀ ਕੱਢਦੈਂ…!” ਬਿੰਦੇ ਨੇ ਤਰਕ ਲਾਈ।

-”ਤੂੰ ਊਂਈਂ ਸੁਣਾ ਦੇ ਕੋਈ ਗੱਲ ਬਾਤ, ਪੰਘਲ਼ ਤੈਨੂੰ ਕਿਸੇ ਨੇ ਨ੍ਹੀ ਪਿਆਉਣਾ ਅਮਲੀਆ…!” ਨਿੰਮੇਂ ਗਿਆਨੀ ਨੇ ਢਾਣੀਂ ‘ਚੋਂ ਵਾਰੀ ਲੈਂਦਿਆਂ ਆਖਿਆ।

-”ਤੇਰਾ ਤਾਂ ਮੈਨੂੰ ਪਹਿਲਾਂ ਈ ਪਤੈ, ਗਿਆਨੀ…! ਗਿਆਨਣ ਤਾਂ ਮੇਰੀ ਬੱਕਰੀ ਵਾਸਤੇ ਥੱਬੀ ਪੱਠੇ ਨ੍ਹੀ ਦਿੰਦੀ, ਮੈਨੂੰ ਚਾਹ ਕਿੱਥੋਂ ਪਿਆ’ਦੂ…? ਉਹ ਤਾਂ ਜੇ ਨਲ਼ੀ ਵੀ ਸੁਣਕੂ ਤਾਂ ਆਬਦੇ ਕੁੱਕੜਾਂ ਮੂਹਰੇ ਈ ਸਿੱਟੂ, ਐਨੀ ਸੂੰਮ ਐਂ..!” ਅਮਲੀ ਨੇ ਠੁਣਾਂ ਗਿਆਨੀ ਸਿਰ ਹੀ ਭੰਨਿਆਂ।

-”ਆਹ ਲੈ ਟੁੱਟੇ ਪੈਸੇ, ਚਾਹ ਆਲ਼ੀ ਦੁਕਾਨ ਤੋਂ ਈ ਪੀ ਲਈਂ…!” ਖਹਿਰੇ ਨੇ ਟਾਂਚ ਵਜੋਂ ਭਾਨ ਅਮਲੀ ਵੱਲ ਨੂੰ ਕਰਦਿਆਂ ਕਿਹਾ।

-”ਭਾਨ ਉਹ ਦਿੰਦਾ ਹੁੰਦੈ, ਜੀਹਦੀ ਘਰੇ ਨਾ ਚੱਲਦੀ ਹੋਵੇ…! ਜੀਹਦੀ ਘਰੇ ਚੱਲਦੀ ਹੋਵੇ, ਅਗਲਾ ਬਿੱਲੇ ਦੇ ਕੰਨ ਜਿੱਡਾ ਨੋਟ ਕੱਢ ਕੇ ਹੱਥ ‘ਤੇ ਧਰ ਦਿੰਦੈ..!” ਅਮਲੀ ਨੇ ਖਹਿਰੇ ਦੇ ਹੱਡ ‘ਤੇ ਮਾਰੀ।

-”ਅਮਲੀਆ ਜੇ ਇਹਨੇ ਤੈਨੂੰ ਨੋਟ ਦੇ’ਤਾ, ਇਹ ਘਰੇ ਕੀਹਦੇ ਵੜੂ..? ਖਹਿਰੀ ਖੌਂਸੜਾ ਨਾ ਲਾਹ ਲਊ..! ਨਾਂ ਉਹਦਾ ਵੀ ਕਰਮਜੀਤਣੀ ਐਂ…!”

-”ਨਾਲ਼ੇ ਉਹਦੀ ਜੁੱਤੀ ਦੇਖਲਾ ਕਿੱਡੀ ਐ? ਪੂਰੇ ਹੱਥ ਜਿੱਡੀ ਐ, ਇਕ ਪਾਸੇ ਮਾਰੂ ਤੇ ਮੁੜ ਕੇ ਦੂਜੇ ਪਾਸੇ ਵੱਜੂ…! ਇਹਨੇ ਪੁੜਪੜੀ ‘ਚ ਚਿੱਬ ਜਰੂਰ ਪੁਆਉਣੈਂ..?” ਬਾਈ ਭਾਲਾ ਬੋਲਿਆ।

ਹਾਸੜ ਪੈ ਗਈ।

-”ਨਵੇਂ ਸਾਲ ਦੀ ਮੁਬਾਰਕ ਹੋਵੇ ਬਈ ਸਾਰਿਆਂ ਨੂੰ…!” ਪੀਤੇ ਦੇ ਮੁੰਡੇ ਬਿੱਟੂ ਨੇ ਖੁੰਢ ‘ਤੇ ਲੋਟ ਜਿਹਾ ਹੋ ਕੇ ਬਹਿੰਦਿਆਂ ਆਖਿਆ।

-”ਲਓ ਜੀ, ਇਕ ਹੋਰ ਆ ਗਿਆ..! ਇਹਨਾਂ ਨੂੰ ਨਵੇਂ ਸਾਲ ਦੀ ਬੜੀ ਭੰਮਾਲ਼ੀ ਚੜ੍ਹੀ ਐ ਯਾਰ, ਜਿਹੜਾ ਆਉਂਦੈ, ਨਮਾਂ ਸਾਲ ਬੰਮਾਰਕ ਈ ਦੱਸਦੈ..!”

-”ਤੇ ਹੋਰ ਕੀ ਐ? ਨਵਾਂ ਸਾਲ ਚੜ੍ਹਿਐ, ਤਾਂ ਈ ਆਖਦੇ ਐਂ…!” ਅੱਛਰੂ ਨੂੰ ਕੋਈ ਟਿਕਾਣੇਂ ਦੀ ਗੱਲ ਨਾ ਔੜੀ।

-”ਯਾਰ ਮੇਰਾ ਦਿਲ ਕਰਦੈ ਬਈ ਆਪਣੇ ਲੋਕਾਂ ਦੇ ਗੋਲ਼ੀ ਮਾਰਾਂ…!”

-”ਕਿਉਂ…? ਤੂੰ ਬੜਾ ਤਪਿਆ ਬੈਠੈਂ ਅੱਜ ਸਵੇਰੇ ਸਵੇਰੇ…!” ਨੀਲੂ ਨੇ ਅਮਲੀ ਦਾ ਵਾਰ ਰੋਕਿਆ।

-”ਜੱਥੇਦਾਰਾ, ਤੇਰਾ ਪੱਤਰਕਾਰ ਕਿੱਥੇ ਐ ਅੱਜ਼…?”

-”ਪੱਠੇ ਲੈਣ ਗਿਐ, ਆਜੂਗਾ…! ਕਿਉਂ ਕੋਈ ਖ਼ਬਰ ਲੁਆਉਣੀਂ ਐਂ…?”

-”ਆਹ ਲੁਆਉਣੀਂ ਐਂ ਖ਼ਬਰ, ਮੈਂ ਕੋਈ ਨੀਂਹ ਪੱਥਰ ਰੱਖਿਐ? ਪਿਛਲੇ ਸਾਲ ਦੀਆਂ ਕੁਛ ਗੱਲਾਂ ਦੱਸਣੀਆਂ ਸੀ…!”

-”ਸਾਨੂੰ ਦੱਸਲਾ…? ਉਹਨੂੰ ਕਿਹੜੀਆਂ ਦੱਸਣੀਐਂ…? ਉਹਤੋਂ ਗੱਲਾਂ ‘ਤੇ ਮੋਰਨੀ ਤਾਂ ਨੀ ਪੁਆਉਣੀ…?” ਮੋਨੀਂ ਨੇ ਉੱਭੜਵਾਹਿਆਂ ਵਾਂਗ ਪੁੱਛਿਆ।

-”ਜਿਹੜੀਆਂ ਐਥੇ ਪਾੜ੍ਹਾ ਬੈਠ ਕੇ ਸੁਣਾਉਂਦਾ ਰਿਹੈ, ਹੋਰ ਮੈਂ ਕਿਹੜਾ ਗੱਲਾਂ ਪ੍ਰਲੋਕ ‘ਚੋਂ ਲੈ ਕੇ ਆਉਣੀਐਂ..?”

-”ਲੈ, ਆ ਗਿਆ ਪੱਤਰਕਾਰ ਵੀ..!” ਡਾਕਟਰ ਸੁਖਮੰਦਰ ਬੋਲਿਆ।

-”ਲੈ ਬਈ ਜੀਵਨਾਂ, ਕਰ ਆਬਦੇ ਸੰਦ ਤਿੱਖੇ ਤੇ ਲਿਖ਼…!”

-”ਦੱਸ ਤਾਇਆ..!” ਪੱਤਰਕਾਰ ਨੇ ਦਿਖਾਵੇ ਜਿਹੇ ਵਜੋਂ ਪੈੱਨ ਕੱਢ ਲਿਆ ਤਾਂ ਅਮਲੀ ਹੱਡਾਂਰੋੜੀ ਦੀ ਗਿਰਝ ਵਾਂਗ ਉਸ ਵੱਲ ਝਾਕਿਆ।

-”ਗੱਲ ਸੁਣ ਉਏ ਕਾਂਗਿਆਰੀਏ…! ਮੈਂ ਤੇਰਾ ਤਾਇਆ ਕਿੱਥੋਂ ਲੱਗਿਆ? ਚਾਹੇ ਆਬਦੀ ਬੇਬੇ ਨੂੰ ਪੁੱਛਲੀਂ…!”

-”ਚੱਲ ਚਾਚਾ ਆਖ ਦਿੰਨੈਂ…! ਹੁਣ ਖ਼ੁਸ਼ ਐਂ…?”

-”ਆਹ ਦੋ ਕੁ ਸਾਲ ਹੋਗੇ, ਨਮਾਂ ਸਾਲ ਚੜ੍ਹਨ ਸਾਰ ਈ ਇੱਕ “ਕਬੇਟੀ” ਆਲ਼ੇ ਬੰਦੇ ਨੇ ਬੜੀਆਂ ਰੰਗਰਲ਼ੀਆਂ ਮਨਾਈਆਂ ਸੀ ਬਈ ਕਿਸੇ ਬੀਬੀ ਨਾਲ਼…! ਫ਼ੋਟੂ ਵੀ ਛਪੇ ਸੀ ‘ਖ਼ਬਾਰਾਂ ‘ਚ…! ਉਹਦੇ ਬਾਰੇ ਤੇਰੇ ‘ਖ਼ਬਾਰ ਚੁੱਪ ਈ ਧਾਰ ਗਏ…?”

-”ਇਹ ਕੰਮ ਚਾਚਾ ਸਾਡਾ ਨ੍ਹੀ, ਅਖ਼ਬਾਰਾਂ ਆਲਿਆਂ ਦੈ…! ਨਾਲੇ “ਕਬੇਟੀ” ਆਲ਼ੇ ਨ੍ਹੀਂ, “ਕਮੇਟੀ” ਆਲ਼ੇ ਆਖ਼…!”

-”ਚਾਹੇ ਕੋਈ ਵੀ ਸੀ…! ਪਰ ਚੁੱਪ ਕਾਹਤੋਂ ਧਾਰ ਗਏ…?”

-”ਇਕ ਗੱਲ ਹੋਰ ਐ ਪੱਤਰਕਾਰਾ…!” ਸੁਰਿੰਦਰ ਮਾਸਟਰ ਨੇ ਮੌਕਾ ਜਿਹਾ ਮਿਲ਼ਿਆ ਕਰਕੇ ਗੱਲ ਸ਼ੁਰੂ ਕੀਤੀ।

-”ਦੱਸ ਬਾਈ…!”

-”ਆਹ ਪਿੱਛੇ ਜੇ ਆਹ ਕ੍ਰਿਕਟ ਆਲ਼ੇ ਹਰਭਜਨ ਤੇ ਮੋਨਾ ਸਿੰਘ ਨੇ ਸੀਤਾ ਮਾਤਾ ਤੇ ਰਾਵਣ ਦਾ ਰੋਲ ਕਰਤਾ ਕਿਤੇ ਰਾਮ ਲੀਲ੍ਹਾ ‘ਚ, ਤੇ ਲੋਕ ਉਹਨਾਂ ਦੇ ਮਗਰ ਪੈ ਗਏ, ਅਖੇ ਇਹ ਸਿੱਖ ਹੋ ਕੇ ਹਿੰਦੂਆਂ ਆਲ਼ੇ ਰੋਲ ਕਰੀ ਜਾਂਦੇ ਐ, ਪਰ ਜਿਹੜੇ ਸਿੱਖ ਹੋ ਕੇ ਸੱਚੀਂ ਈ ਤਿਲਕ ਲੁਆਈ ਜਾਂਦੇ ਐ, ਹਵਨ ਕਰਵਾਈ ਜਾਂਦੇ ਐ ਤੇ ਆਹੂਤੀਆਂ ਪਾਈ ਜਾਂਦੇ ਐ, ਉਹਨਾਂ ਨੂੰ ਕੋਈ ਕੁਛ ਨ੍ਹੀ ਆਖਦਾ…!”

-”ਇਹ ਸਿਆਸਤ ਐ ਬਾਈ…! ਮੰਤਰੀਆਂ ਤੇ ਅਮੀਰ ਬੰਦਿਆਂ ਨੂੰ ਕੌਣ ਕੁਛ ਆਖੇ…? ਅਗਲੇ ਲਿਵਤਰਾ ਲਾਹ ਲੈਂਦੇ ਐ..!” ਪਿੱਲਾ ਦਰਜੀ ਬੋਲਿਆ।

-”ਤੇ ਥੋਡੇ ‘ਖ਼ਬਾਰ ਸਿਰ ‘ਚ ਮਾਰਨ ਨੂੰ ਐਂ…?” ਅਮਲੀ ਪਿੱਟਣ ਵਾਲ਼ਿਆਂ ਵਾਂਗ ਬੋਲਿਆ।

-”ਆਹ ਤੇਰੇ ਸਾਹਮਣੇ ਬੀਬੀ ਬਾਦਲ ਨੂੰ ਲੰਗਰ ‘ਚ ਸੇਵਾ ਕਰਨ ਕਰਕੇ ਮਾਤਾ ਖੀਵੀ ਦਾ ਸਨਮਾਨ ਨ੍ਹੀਂ ਸੀ ਦੇਤਾ…?” ਰਾਮ ਜੀ ਫ਼ੌਜੀ ਨੇ ਖਿਝ ਕੇ ਆਖਿਆ।

-”ਉਏ ਇਹਨਾਂ ਦੇ ਯਾਦ ਈ ਨ੍ਹੀ ਰਿਹਾ ਹੋਣਾਂ…! ਨਹੀਂ ਬਾਦਲ ਸਾਹਬ ਨੂੰ ਲੰਗਰ ‘ਚ ਮਟਰ ਕੱਢਣ ਬਦਲੇ ਭਾਈ ਮੰਝ ਜੀ ਦਾ ਖ਼ਿਤਾਬ ਕਿਉਂ ਨਾ ਦੇ ਦਿੰਦੇ…?”

-”ਅਮਲੀਆ…! ਸੁਖਬੀਰ ਬਾਦਲ ਨੇ ਤਾਂ ਬਿਆਨ ਦਾਗਿਆ ਸੀ ਬਈ ਲੁੱਦੇਆਣੇ ਮੈਟਰੋ ਚੱਲੂਗੀ…?” ਨਾਜੇ ਡਰਾਈਵਰ ਨੇ ਅਮਲੀ ਨੂੰ ਹੋਰ ਪੁਲੀਤਾ ਲਾਇਆ।

-”ਢਿੱਡੋਂ ਭੁੱਖੀ, ਤੇ ਡਘ੍ਹਾਰ ਬਦਾਮਾਂ ਦੇ…! ਵਿਚਾਰਾ ਮਨਪ੍ਰੀਤ ਬਾਦਲ ਤਾਂ ਪਿੱਟੀ ਜਾਂਦਾ ਸੀ ਬਈ ਖ਼ਜ਼ਾਨਾ ਖਾਲੀ ਐ…!” ਖੇਤ ਵਾਲ਼ਾ ਭੂਰਾ ਡਰਿਆਂ ਵਾਂਗ ਬੋਲ ਉਠਿਆ।

-”ਪਰ ਇਕ ਗੱਲ ਹੋਰ ਐ ਜੀ…!” ਗੁਰਦੀਪ ਗਾਇਕ ਤੋਂ ਵੀ ਪਿੱਛੇ ਨਾ ਰਿਹਾ ਗਿਆ, “ਜੇ ਅੱਜ ਕਿਤੇ ਸੁਖਬੀਰ ਬਾਦਲ ਆਖ ਦੇਵੇ ਬਈ ਲੁਧਿਆਣੇ ‘ਚ ਤਾਂ ਰੱਬ ਦਾ ਰਥ ਚੱਲੂਗਾ, ਲੋਕ ਉਹ ਵੀ ਸੱਚ ਮੰਨ ਲੈਣ..!”

-”ਆਹ ਹੰਸ ਰਾਜ ਹੰਸ ਬਾਰੇ ਤੇਰਾ ਕੀ ਖ਼ਿਆਲ ਐ…? ਕਹਿੰਦਾ ਐਮ. ਪੀ. ਬਣ ਕੇ ਸਭ ਤੋਂ ਪਹਿਲਾਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਅਵਾਜ਼ ਉਠਾਊਂਗਾ?”

-”ਪਰ ਉਠਾਊ ਕਿਵੇਂ? ਉਹ ਵੀ ਸੁਣ ਲਓ਼! ….ਗਰੀਬ ਨਾਚੀਜ਼ ਕੀ ਏਕ ਅਰਜ਼ ਮਨਜ਼ੂਰ ਕੀਜੀਏ ਬਾਬਿਓ…! ਯੇਹ ਦੇਖੋ… ਦੋਨੋਂ ਹਾਥ ਜੋੜ ਕਰ ਬਿਨਤੀ ਕਰਤਾ ਹੂੰ ਜਨਾਬ…! ਇਨ ਦੋਸ਼ੀ ਸੱਜਨੋ ਕੋ ਅੰਦਰ ਕਰਨੇ ਕੀ ਮਿਹਰਬਾਨੀ ਕਰੇਂ… ਨਹੀਂ ਤੋ ਹਮ ਪੰਜਾਬ ਮੇਂ ਜਾ ਕਰ ਫ਼ਿਰ ਗਾਨੇ ਵਜਾਨੇ ਕਾ ਅਖਾੜਾ ਸ਼ੁਰੂ ਕਰਦੇਗਾ…!” ਭੋਲੇ ਮਰਾਸੀ ਦੇ ਆਖਣ ‘ਤੇ ਹਾਸੜ ਪੈ ਗਈ।

-”ਲੈ ਹੋਰ ਸੁਣ ਲਾ…! ਕਹਿੰਦੇ ਪੰਜਾਬ ‘ਚ ਪੰਜਾਬੀ ਲਾਗੂ ਹੋਗੀ…! ਪਰ ਪੰਜਾਬੀਆਂ ਦੇ ਵਿਆਹ ਦੇ ਕਾਰਡ ਅਜੇ ਵੀ ਅੰਗਰੇਜ਼ੀ ‘ਚ ਛਪਦੇ ਐ..! ਤੇ ਜਿਹੜੇ ਚਾਰ ਗੌਰਮਿੰਟੀ ਫ਼ਾਰਮ ਪੰਜਾਬੀ ‘ਚ ਆ ਵੀ ਗਏ, ਉਹਨਾਂ ਦੇ ਅਰਥ ਵੀ ਸ਼ਬਦ ਕੋਸ਼ ‘ਚੋਂ ਲੱਭਣੇ ਪੈਂਦੇ ਐ..!” ਬਾਈ ਗਮਦੂਰ ਦੇ ਮੁੰਡੇ ਨੇ ਆਪਣਾ ਸ਼ਿਕਵਾ ਦੱਸਿਆ।

-”ਐਤਕੀਂ ਛਰਲ੍ਹਾ ਵੀ ਬੋਟਾਂ ‘ਚ ਖੜੂ ਬਈ..?” ਅਮਲੀ ਨੇ ਹੀਂਗਣਾਂ ਛੁੱਟਣ ਵਾਂਗ ਕਿਹਾ।

-”ਕਿਹੜਾ ਛਰਲ੍ਹਾ…?” ਸਾਰੇ ਤੁੱਕਿਆਂ ਵੱਲ ਝਾਕਦੇ ਬੋਕ ਵਾਂਗ ਇਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।

-”ਉਏ ਮੈਂ ਮੋਗੇ ਆਲ਼ੀ ਛਰਲ੍ਹਾ ਦੀ ਗੱਲ ਕਰਦੈਂ…!”

-”ਉਹ ਛਰਲ੍ਹਾ ਨ੍ਹੀ ਅਮਲੀਆ…! ਸਰਲਾ ਦੇਵੀ ਐ…!” ਕਿਸੇ ਨੇ ਜੋਰ ਦੇ ਕੇ ਕਿਹਾ।

-”ਕੁਛ ਹੋਵੇ…! ਪਰ ਤੈਨੂੰ ਤਾਂ ਸਮਝ ਆਗੀ ਨ੍ਹਾ ਬਈ ਮੈਂ ਕੀਹਦੀ ਗੱਲ ਕਰਦੈਂ…? ਤੁਸੀਂ ਬਿਨਾਂ ਗੱਲੋਂ ਅਗਲੇ ਦੀ ਤਹਿ ਲਾਉਨੇਂ ਓਂ..!”

-”ਆਗੀ-ਆਗੀ ਅਮਲੀਆ..! ਪੂਰੀ ਸਮਝ ਈ ਆਗੀ..! ਤੂੰ ਗੁੱਸਾ ਨਾ ਕਰ..!”

-”ਅਮਲੀਆ, ਆਹ ਅਮਰਿੰਦਰ ਤੇ ਆਰੂਸਾ ਦੀਆਂ ਬਾਹਵਾ ਖ਼ਬਰਾਂ ਛਪਦੀਆਂ ਰਹੀਐਂ…!” ਨੀਲੂ ਨੇ ਅਮਲੀ ਨੂੰ ਫ਼ੇਰ ਛੇੜ ਲਿਆ।

-”ਛਪੀ ਜਾਣ ਦਿਓ…! ਅਗਲੇ ਨੇ ਕੋਈ ਮਾਰ ਮਾਰੀ ਐ, ਤਾਂ ਹੀ ਛਪਦੀਐਂ…! ਉਠਿਆ ਆਪ ਤੋਂ ਨਾ ਜਾਵੇ ਤੇ ਫ਼ਿੱਟੇ ਮੂੰਹ ਗੋਡਿਆਂ ਦੇ..! ਜੇ ਸਾਥੋਂ ਨੀ ਕੱਖ ਹੁੰਦਾ, ਅਗਲੇ ਦੇ ਵੀ ਠੂਠੇ ਡਾਂਗ ਮਾਰਨੀ ਐਂ…? ਪਰੋਚ ਗਾਂਧੀ ਨਾਲ਼ ਵਿਆਹੀ ਹੋਣ ਕਰਕੇ ਪਾਕਿਸਤਾਨ ਆਲ਼ੇ ਹੁਣ ਤੱਕ ਆਪਣੇ ਆਲ਼ੀ ਨੂੰ ਭਰਜਾਈ ਆਖਦੇ ਰਹੇ ਐ, ਜੇ ਇਹਨੇ ਇੱਕੀਆਂ ਦੀ ‘ਕੱਤੀ ਪਾ ਕੇ ਮੋੜਤੀ, ਕੀ ਲੋਹੜ੍ਹਾ ਆ ਗਿਆ..? ਮੈਂ ਤਾਂ ਕਿੱਪਟਨ ਜਿੰਦਾਬਾਦ ਈ ਕਹੂੰਗਾ…! ਕਿੱਪਟਨ ਨਰ ਬੰਦੈ, ਜੀਹਨੇ ਪਾਕਸਤਾਨਣ ਸਾਡੀ ਭਰਜਾਈ ਬਣਾਈ…!”

-”ਇਹਦੇ ‘ਚ ਵੀ ਕੋਈ ਸ਼ੱਕ ਨ੍ਹੀ…! ਨਾਲ਼ੇ ਪਰੋਚ ਗਾਂਧੀ ਨ੍ਹੀ ਅਮਲੀਆ, ਉਹਦਾ ਨਾਂ ਫ਼ਿਰੋਜ਼ ਗਾਂਧੀ ਸੀ…!”

-”ਕਹਿੰਦੇ ਮੁੰਬਈ ਆਲ਼ੇ ਕਾਂਡ ‘ਚ ਪਾਕਿਸਤਾਨ ਦਾ ਹੱਥ ਐ ਬਈ…?” ਕਿਸੇ ਨੇ ਨਵੀਂ ਸਿੰਗੜੀ ਛੇੜ ਲਈ।

-”ਲੈ, ਇਹਨੂੰ ਅੱਜ ਪਤਾ ਲੱਗਿਐ…!”

-”ਹੋਣਾਂ ਈ ਐਂ…!” ਅਮਲੀ ਟੱਪ ਉਠਿਆ, “ਫ਼ਸਲ ‘ਚੋਂ ਸਾਹਣ ਕੱਢਣਾ ਹੋਵੇ, ਵੀਹ ਢਾਣਸ ਕਰੀਦੇ ਐ, ਸੌ ਡਾਂਗ ਸੋਟੀ ਦਾ ਪ੍ਰਬੰਧ ਕਰੀਦੈ, ਤੇ ਇਹ ਤਾਂ ਕੰਜਰ ਦੇ ਤਿੰਨ ਦਿਨ ਸਾਰਾ ਬੰਬਾ ਬੰਝ ‘ਤੇ ਟੰਗੀ ਫ਼ਿਰਦੇ ਰਹੇ ਐ..! ਐਨਾਂ ਅਸਲਾ ਕਿਤੋਂ ਤਾਂ ਆਇਆ ਈ ਐ..?”

-”ਪਰ ਪਾਕਿਸਤਾਨ ਤਾਂ ਮੰਨਦਾ ਨ੍ਹੀ, ਅਖੇ ਸਾਡਾ ਤਾਂ ਵਿਚ ਹੱਥ ਈ ਹੈਨ੍ਹੀ…!”

-”ਉਏ ਗੱਲ ਸੁਣੋਂ ਉਏ ਕਮਲ਼ਿਓ…! ਚੋਰ ਕਦੇ ਮੰਨਿਐਂ ਬਈ ਮੈਂ ਚੋਰੀ ਕੀਤੀ ਐ…? ਚੋਰ ਤਾਂ ਪਾੜ ‘ਚ ਫ਼ੜਿਆ ਜਾਵੇ, ਉਹ ਵੀ ਦੁੱਧ ਧੋਤਾ ਹੋਣ ਦਾ ਢੰਡੋਰਾ ਪਿੱਟੀ ਜਾਂਦਾ ਰਹਿੰਦੈ…!”

-”ਉਏ ਉਹਨਾਂ ਨੂੰ ਇਉਂ ਐਂ ਬਈ ਦੋ ਚਾਰ ਦਿਨ ਇਉਂ ਈ ਮੁੱਕਰ-ਮੱਕਰ ਕੇ ਸਾਰ ਲਓ, ਭਾਰਤ ਆਲ਼ੇ ਸੀਲ ਲਾਣਾਂ ਐ, ਆਪੇ ਚਾਰ ਦਿਨਾਂ ‘ਚ ਭੁੱਲ ਭੁਲਾ ਜਾਣਗੇ..! ਇਕ ਆਪਣਾ ਪ੍ਰਧਾਨ ਮੰਤਰੀ ਮੁਛਕੜੀਏਂ ਜੇ ਹੱਸ ਕੇ ਹੱਥ ਜੋੜ ਲੈਂਦੈ ਜਿਵੇਂ ਅਗਲੇ ਨੂੰ ਸੁੱਖ ਦੇਣੀਂ ਹੁੰਦੀ ਐ..!”

-”ਆਹ ਕੜਬਬੱਚਾਂ ਦਾ ਗਿੱਡਲ਼ ਜਿਆ ਪਰਸੋਂ ਖ਼ਬਰਾਂ ਪੜ੍ਹ-ਪੜ੍ਹ ਸੁਣਾਈ ਜਾਵੇ, ਅਖੇ ਫ਼ਲਾਨੇ ਪਿੰਡ ਘਰ ਘਰ ਪੋਲੀਓ ਦੀਆਂ ਬੂੰਦਾਂ ਪਿਆਈਆਂ…!” ਅਮਲੀ ਨੂੰ ਪਤਾ ਨਹੀਂ ਫ਼ਿਰ ਕਿਸ ‘ਤੇ ਖੁੰਧਕ ਉਠ ਖੜ੍ਹੀ।

-”ਫ਼ੇਰ…? ਕੋਈ ਮਾੜੀ ਗੱਲ ਐ…?” ਬੂਟਾ ਕਨੇਡੀਅਨ ਬੋਲਿਆ।

-”ਮੈਂ ਕਿਹਾ ਸਾਲ਼ਿਆ ਨੱਬਲ਼ਾ ਜਿਆ, ਕੋਈ ਐਹੋ ਜੀ ਖ਼ਬਰ ਕੱਢ, ਜਿੱਥੇ ਲਿਖਿਆ ਹੋਵੇ ਬਈ ਅਮਲੀਆਂ ਨੂੰ ਡੋਡੇ ਤੇ ਭੁੱਕੀ ਮੁਖ਼ਤ ਵੰਡੀ…!”

-”ਲਓ, ਕਰ ਲਓ ਘਿਉ ਨੂੰ ਭਾਂਡਾ…! ਮਿਲ ਲਓ ਇਹਨਾਂ ਨੂੰ…! ਕਰੋ ਸਨਮਾਨ ਇਹਨਾਂ ਦਾ…!”

-”ਆਹ ਪੁਲ਼ਸ ਦੀ ਜਿਪਸੀ ਕਿਵੇਂ ਆਉਂਦੀ ਐ ਬਈ..?” ਕੌਰੇ ਡਰਾਈਵਰ ਨੇ ਬੌਡਿਆਂ ਵਾਲ਼ੀ ਸੜਕ ‘ਤੇ ਲੰਮੀ ਨਜ਼ਰ ਮਾਰਦਿਆਂ ਕਿਹਾ।

-”ਮੰਨੋਂ ਦੇ ਜਾਣੇਂ “ਹਾਏ ਮੇਰੀ ਕਿਛਮਤ” ਇਹ ਬਣਾਉਣ ਆਏ ਹੋਣਗੇ…! ਇਹਨਾਂ ਪੱਟ ਹੋਣਿਆਂ ਨੇ ਕਿਹੜਾ ਘਰੋਂ ਛਕਣੈਂ? ਤੇਰੇ ਮੇਰੇ ਅਰਗੇ ਦੇ ਗੀਝੇ ਨੂੰ ਇਹ ਚੁੰਬੜਨਗੇ..!” ਅਮਲੀ ਡਾਂਗ ‘ਤੇ ਭਾਰ ਪਾ ਕੇ ਉਠ ਖੜ੍ਹਿਆ।

-”ਤੇਰੇ ਗੀਝੇ ‘ਚ ਕੀ ਜੂੰਐਂ…?” ਨੰਜੂ ਨੇ ਤਰਕ ਲਾਈ।

-”ਹੁਣ ਫ਼ੌਜੀ ਛਾਉਣੀਂ ਵਾਂਗੂੰ ਤੂੰ ਕਿੱਧਰ ਨੂੰ ਹਿੱਲ ਪਿਆ..? ਬਹਿ ਕੇ ਗੱਲ ਬਾਤ ਸੁਣਾ ਕੋਈ..! ਕੁਛ ਨ੍ਹੀਂ ਕਹਿੰਦੇ ਉਹ ਤੈਨੂੰ..!” ਡੈਰ੍ਹੀ ਵਾਲ਼ੇ ਦਰਸ਼ਣ ਨੇ ਕਿਹਾ।

-”ਕਿਤੇ “ਹਾਏ ਮੇਰੀ ਕਿਛਮਤ” ਮਨਾਉਣ ਵਾਸਤੇ ਲਹੁਡੀ ਦੇਣੇਂ ਮੈਨੂੰ ਨਾ ਠਾਣੇਂ ਨੂੰ ਲੱਦ ਤੁਰਨ, ਇਹਨਾਂ ਦਾ ਕੀ ‘ਤਬਾਰ..? ਇਹ ਤਾਂ ਦੰਦੀਆਂ ਜੀਆਂ ਕੱਢਦੇ ਕੱਢਦੇ ਮੂਧਾ ਪਾ ਲੈਂਦੇ ਐ…!” ਅਮਲੀ ਅੰਦਰੋਂ ਪਰਾਲ਼ ਹੋਇਆ ਪਿਆ ਸੀ।

-”ਨ੍ਹਾ ਤੈਨੂੰ ਠਾਣੇ ਲਿਜਾ ਕੇ ਇਹਨਾਂ ਨੇ ਆਬਦੇ ਠਾਣੇ ਦਾ ਨਾਸ ਮਾਰਨੈਂ?”

-”ਤੂੰ ਤਾਂ ਮੋਕ ਵੀ ਮਾੜੇ ਬਲ਼ਦ ਜਿੰਨੀ ਮਾਰਦੈਂ ਅਮਲੀਆ…!”

-”ਉਏ ਅਮਲੀ ਹੋਰ ਗੱਲੋਂ ਡਰਦੈ..!”

-”ਕਿਹੜੀ ਗੱਲੋਂ..?”

-”ਇਹਦੇ ਕੋਲ਼ੇ ਇਕ ਕੁਤੀੜ੍ਹ ਜੀ ਰੱਖੀ ਹੁੰਦੀ ਸੀ ਨ੍ਹਾਂ..?”

-”ਖ਼ੁਰਕ ਖਾਧਾ ਜਿਆ ਕੁੱਤਾ…?”

-”ਆਹੋ…!”

-”ਉਹਦੇ ‘ਚ ਭੈੜ੍ਹ ਇਹ ਸੀ ਬਈ ਉਹਦੇ ਰੋੜਾ ਕਿਸੇ ਨੇ ਹੋਰ ਮਾਰਨਾਂ ਤੇ ਉਹਨੇ ਕੰਜਰ ਦੇ ਨੇ ਲੱਤ ਕਿਸੇ ਹੋਰ ਦੀ ਜਾ ਫ਼ੜਨੀਂ…!”

ਫ਼ਿਰ ਹਾਸੜ ਮੱਚ ਗਈ।

-”ਕੁੱਤਾ ਵੀ ਪੱਟ ਹੋਣਾਂ ਅਮਲੀ ਅਰਗਾ ਈ ਘਤਿੱਤੀ ਸੀ…!”

-”ਉਏ ਗੱਲ ਤਾਂ ਸੁਣ..! ਇਕ ਦਿਨ ਅਮਲੀ ਸਕੂਲ ਕੋਲ਼ ਦੀ ਕੁੱਤਾ ਲਈ ਜਾਵੇ, ਤੇ ਸਕੂਲ ‘ਚ ਇਕ ਮੰਤਰੀ ਭਾਸ਼ਣ ਦੇਣ ਲੱਗਿਆ ਵਿਆ..! ਤੇ ਮੰਤਰੀ ਨੂੰ ਸਪੀਕਰ ‘ਤੇ ਬੋਲਦਾ ਸੁਣ ਕੇ ਕੁੱਤਾ ਲੱਗ ਪਿਆ ਭੌਂਕਣ, ਤੇ ਪੁਲ਼ਸ ਆਲ਼ਿਆਂ ਦੇ ਭਾਅ ਦੀ ਬਣਗੀ ਬਈ ਇਹ ਕਤੀੜ੍ਹ ਤਾਂ ਸਾਨੂੰ ਮੰਤਰੀ ਤੋਂ ਗਾਲ਼ਾਂ ਪੁਆਊ…!”

-”ਗਾਲ਼ ਕੱਢਣ ਲੱਗੇ ਕਿਹੜਾ ਉਹ ਅੱਗਾ ਪਿੱਛਾ ਦੇਖਦੇ ਐ…?”

-”ਕਿਹੜਾ ਆਪ ਨੂੰ ਆਉਣੀ ਐਂ…! ਫ਼ੇਰ..?”

-”ਪੁਲ਼ਸ ਆਲ਼ਿਆਂ ਨੇ ਕੁੱਤੇ ਨੂੰ ਤਾਂ ਕੀ ਆਖਣਾ ਸੀ? ਪਰ ਉਹਨਾਂ ਨੇ ਅਮਲੀ ਨੂੰ ਆ ਢਾਹਿਆ…!”

-”ਅੱਛਾ…!”

-”ਨਾ, ਕਾਹਤੋਂ ਆ ਢਾਹਿਆ…?”

-”ਉਏ ਅਗਲੇ ਸੋਚਦੇ ਹੋਣੇਂ ਐਂ ਬਈ ਅੰਦਰ ਸਾਡੇ ਆਲ਼ਾ ਭੌਂਕੀ ਜਾਂਦੈ ਤੇ ਬਾਹਰ ਅਮਲੀ ਦਾ ਕਾਹਤੋਂ ਭੌਂਕਣ ਲੱਗ ਪਿਆ…?”

ਹਾਸੇ ਦਾ ਫ਼ਰਾਟਾ ਇਕ ਵਾਰ ਫ਼ਿਰ ਉਚਾ ਉਠਿਆ।

ਇਤਨੇ ਚਿਰ ਨੂੰ ਪੁਲੀਸ ਦੀ ਜਿਪਸੀ ਕੋਲ਼ ਆ ਖੜ੍ਹੀ ਅਤੇ ਸਾਰੇ ਪੁਲੀਸ ਦੇ ਸਤਿਕਾਰ ਵਿਚ ਸਾਵਧਾਨ ਹੋ ਗਏ।

-”ਸੱਦਾਰ ਜੀ, ਨਮਾਂ ਸਾਲ ਬੰਮਾਰਕ..!” ਅਮਲੀ ਠਾਣੇਦਾਰ ਸਾਹਮਣੇਂ ਅਜੀਜ਼ ਬਣਿਆਂ ਹੱਥ ਜੋੜੀ ਖੜ੍ਹਾ ਸੀ। ਇਸ ਤੋਂ ਬਿਨਾਂ ਉਸ ਨੂੰ ਹੋਰ ਕੁਝ ਸੁੱਝ ਨਹੀਂ ਰਿਹਾ ਸੀ।

ਅਸੀਂ ਕਾਕੇ ਦਾ ਨਾਂ ਰੱਖਿਆ… (ਵਿਅੰਗ)
ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ ਭੱਜ ਤੁਰੇ। ਧਰਤੀ ‘ਤੇ ਪੈਰ ਨਾ ਲੱਗਣ। ਦੇਵਤਿਆਂ ਵਾਂਗ ਅਸੀਂ ਧਰਤੀ ਮਾਤਾ ਤੋਂ ਚਾਰ ਗਿੱਠਾਂ ਉਪਰ ਹੀ ਤੁਰ ਰਹੇ ਸਾਂ। ਰਸਤੇ ਵਿਚ ਪੱਬ ਆਇਆ ਤਾਂ ਅਸੀਂ ਲੰਡੂ ਜਿਹਾ ਪੈੱਗ ਅੰਦਰ ਸੁੱਟਿਆ, ਅੱਖਾਂ ਖੁੱਲ੍ਹ ਗਈਆਂ। ਸਰੂਰ ਨਾਲ ਮਸਤੀ ਵੀ ਚੜ੍ਹ ਗਈ। ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਸੀ, ਮਿੱਤਰ ਦੇ ਘਰੇ ਲਾਲ ਜੀ ਨੇ ਚਰਨ ਪਾਏ ਸਨ! ਇਕ ਹੋਰ ਲਾਉਣ ਦਾ ਫ਼ੈਸਲਾ ਕੀਤਾ, ਇਕ ਹੋਰ ਅਤੇ ਫਿਰ ਇਕ ਹੋਰ…!

ਨਸ਼ੇ ਨਾਲ ਪਹਿਲਾਂ ਬੰਦੇ-ਬੁੜ੍ਹੀਆਂ ਡੇੜ੍ਹ-ਡੇੜ੍ਹ ਅਤੇ ਫਿਰ ਦੋ-ਦੋ ਦਿਸਣ ਲੱਗ ਪਏ। ਅਸੀਂ ਆਪਣਾ ਪੁਰਾਣਾ ਫ਼ਾਰਮੂਲਾ ਵਰਤਿਆ, ਇਕ ਅੱਖ ਮੀਟ ਕੇ ਹਿਟਲਰ ਦੀ ਫ਼ੌਜ ਵਾਂਗ ਅੱਗੇ ਵਧਣ ਲੱਗੇ। ਇਕ ਅੱਖ ਬੰਦ ਕਰਨ ਕਰਕੇ ਦੋ-ਦੋ ਦੀ ਥਾਂ ਹੁਣ ਇੱਕ-ਇੱਕ ਹੀ ਦਿਸਣ ਲੱਗਿਆ। ਰਸਤੇ ਵਿਚ ਖੋਜੀ ਕੁੱਤੇ ਵਾਂਗ ਕਰੋਲ਼ੇ ਜਿਹੇ ਦਿੰਦੇ ਅਸੀਂ ਆਖਰ ਨੂੰ ਹਸਪਤਾਲ ਪਹੁੰਚ ਗਏ। ਭਰਜਾਈ ਜੀ ਅਤੇ ਭਤੀਜ ਜੀ ਬਾਰੇ ਪਤਾ ਕੀਤਾ। ਨਰਸ ਨੇ ਤੀਰ ਵਰਗੀ ਉਂਗਲ ਉਪਰ ਵੱਲ ਨੂੰ ਕੀਤੀ ਤਾਂ ਅਸੀਂ ਸ਼ਿਕਾਰੀ ਕੁੱਤੇ ਵਾਂਗ ਪੌੜੀਆਂ ਚੜ੍ਹਨ ਲਈ ਮਿੰਟ ਨਾ ਲਾਇਆ। ਹਸਪਤਾਲ ਦੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਅਸੀਂ ਇੰਜ ਝਾਤੀ ਮਾਰੀ, ਜਿਵੇਂ ਖੱਡ ਵਿਚੋਂ ਸਿਰੀ ਕੱਢ ਕੇ ਚੂਹਾ ਨਾਸਾਂ ਹਿਲਾ ਕੇ ਬਿੱਲੀ ਮਾਸੀ ਦਾ ਜਾਇਜਾ ਲੈਂਦੈ।

ਭਰਜਾਈ ਜੀ ਦੇ ਬੈੱਡ ਦੇ ਉਰਲੇ ਪਾਸੇ ਸਾਡੇ ਪ੍ਰਮ-ਮਿੱਤਰ ਖੜ੍ਹੇ ਸਨ। ਜੁਆਕ ਦੇ ਸਿਰ ਵਿਚ ਠੋਲ੍ਹਾ ਜਿਹਾ ਮਾਰਨ ਵਾਂਗ ਅਸੀਂ ਦਰਵਾਜੇ ‘ਤੇ ਦਸਤਕ ਦਿੱਤੀ। ਸਾਡੇ ਮਿੱਤਰ ਨੂੰ ਸਾਡੇ ਪਧਾਰਨ ਦਾ ਪਤਾ ਲੱਗ ਗਿਆ। ਉਸ ਨੇ ਇਸ਼ਾਰੇ ਨਾਲ “ਹੁਣੇ ਆਇਆ” ਦਾ ਸੰਕੇਤ ਦਿੱਤਾ। ਸਾਡੇ ਭਰਜਾਈ ਜੀ ਸਾਨੂੰ ਅਤੇ ਸਾਡੀਆਂ ਆਦਤਾਂ ਨੂੰ ਸ਼ਾਇਦ ਬਹੁਤਾ ਪਸੰਦ ਨਹੀਂ ਕਰਦੇ।

-”ਕੌਣ ਐਂ?” ਭਰਜਾਈ ਜੀ ਦੀ ਵੰਝਲੀ ਵਰਗੀ ਅਵਾਜ਼ ਸਾਨੂੰ ਸੁਣਾਈ ਦਿੱਤੀ। ਦੁੱਖ ਟੁੱਟ ਗਏ। ਰੂਹ ਸ਼ਾਂਤ ਹੋ ਗਈ।

-”ਆਪਣਾ ਲੇਖਕ ਬਾਈ ਐ!” ਮਿੱਤਰ ਨੇ ਬੜੇ ਮਾਣ ਭਰੇ ਅੰਦਾਜ਼ ਨਾਲ ਭਰਜਾਈ ਜੀ ਨੂੰ ਤਸੱਲੀ ਕਰਵਾਈ।

-”ਇਹਨੂੰ ਤੁਸੀਂ ਕਾਹਤੋਂ ਸੱਦ ਲਿਆ?” ਗੱਲ ਸਾਡੇ ਕੰਨ ‘ਤੇ ਛਾਂਟੇ ਵਾਂਗ ਪਈ। ਸਾਡੀ ਭਰਜਾਈ ਸਾਹਿਬਾਂ ਨੂੰ ਵੀ ਪਤਾ ਸੀ ਕਿ

ਅਸੀਂ ਮਾੜੀ-ਮੋਟੀ ਕਲਮ ਦੀ ਵਹਾਈ ਕਰ ਲੈਂਦੇ ਹਾਂ। ਪਰ ਸਾਡੀ ਭਰਜਾਈ ਸਾਹਿਬਾਂ ਸਾਡੀਆਂ ਕਿਰਤਾਂ ਨੂੰ ਨਹੀਂ ਪੜ੍ਹਦੀ, ਇਸ ਦਾ ਸਾਨੂੰ ਅਥਾਹ ਦੁੱਖ ਹੈ, “ਇਹ ਗੁੰਡਾ ਜਿਆ ਕੀ ਖੇਹ ਤੇ ਸੁਆਹ ਲਿਖਦਾ ਹੋਊਗਾ…?” ਸਾਡੀ ਭਰਜਾਈ ਸਾਹਿਬਾਂ ਦੇ ਬੋਲ ਸਨ। ਇਕ ਵਾਰੀ ਦਾ ਸਾਨੂੰ ਹੁਣ ਤੱਕ ਚੇਤਾ ਹੈ, ਜਦੋਂ ਭਰਜਾਈ ਜੀ ਅਜੇ ‘ਬਾਹਰ’ ਆਏ ਹੀ ਸਨ। ਸਾਨੂੰ ਸਾਡੇ ਮਿੱਤਰ-ਸ਼੍ਰੀ ਨੇ ਇਕ ਦੋ ਵਾਰ ਘਰੇ ਬੁਲਾਇਆ। ਅਸੀਂ “ਰੰਗੀਲੇ” ਜਿਹੇ ਹੋ ਕੇ ਬਾਹਰ ਨਿਕਲੇ ਤਾਂ ਸਾਡੀ ਭਰਜਾਈ ਜੀ ਦੇ ਪ੍ਰਵਚਨ ਸਾਡੇ ਕੰਨੀਂ ਪਏ, “ਥੋਨੂੰ ਕਿੰਨੇ ਆਰੀ ਕਿਹੈ ਬਈ ਇਹਨੂੰ ਘਰੇ ਨਾ ਲਿਆਇਆ ਕਰੋ, ਮੈਨੂੰ ਤਾਂ ਇਹਦੀਆਂ ਭੈੜ੍ਹੀਆਂ ਜੀਆਂ ਅੱਖਾਂ ਤੋਂ ਡਰ ਆਉਂਦੈ!” ਸਾਨੂੰ ਆਪਣੀਆਂ ਅੱਖਾਂ ‘ਤੇ ਬੜਾ ਮਾਣ ਸੀ। ਪਰ ਪਿਆਰੀ ਭਰਜਾਈ ਜੀ ਨੇ ਤਾਂ ਸਾਡੀਆਂ ਮਿਰਗ-ਅੱਖੀਆਂ ਦੀ ਮਿੰਟ ਵਿਚ ਮਿੱਟੀ ਪੁਲੀਤ ਕਰ ਮਾਰੀ ਸੀ!

-”ਫੇਰ ਵੀ ਸਾਡਾ ਦੋਸਤ ਐ…! ਜਿਗਰੀ ਦੋਸਤ!” ਦੋਸਤ ਦੇ ਆਖਣ ‘ਤੇ ਸਾਡੇ ਸਾਰੇ ਗਿਲੇ-ਸ਼ਿਕਵੇ ਦੂਰ ਹੋ ਗਏ। ਪੰਜੇ ਉਂਗਲ਼ਾਂ ਇੱਕੋ ਜਿਹੀਆਂ ਥੋੜ੍ਹੋ ਹੁੰਦੀਐਂ?

-”ਇਹਨੂੰ ਤਾਂ ਲੋਕ ਸਵੇਰੇ ਸਵੇਰੇ ਮੱਥੇ ਲਾਉਣੋਂ ਡਰਦੇ ਐ, ਤੁਸੀਂ ਆਪਣੇ ਮੁੰਡੇ ਦੇ ਪਹਿਲਾਂ ਇਹ ਰਿੱਛ ਮੱਥੇ ਲਾਓਂਗੇ?” ਭਰਜਾਈ ਜੀ ਦਾ ਦੂਜਾ ਵਾਰ ਸਾਡਾ ਨਾਸ ਮਾਰ ਗਿਆ। ਨਸ਼ਾ ਗਰਨ ਦੇਣੇ ਲਹਿ ਗਿਆ। ਉਬਾਸੀ ਆਉਣ ਲੱਗੀ ਤਾਂ ਅਸੀਂ ਅੜਬ ਮਾਸ਼ੂਕ ਵਾਂਗ ਥਾਂ ‘ਤੇ ਹੀ ਘੁੱਟ ਲਈ।

-”ਐਵੇਂ ਭਰਮ ਨ੍ਹੀ ਕਰੀਦਾ ਹੁੰਦਾ, ਪੜ੍ਹਿਆ ਲਿਖਿਆ ਬੰਦੈ।” ਸਾਡੇ ਮਿੱਤਰ ਦੀ ਪ੍ਰਸੰਸਾ ਨੇ ਸਾਡਾ ਬਲੱਡ-ਪ੍ਰੈਸ਼ਰ ਫਿਰ ਥਾਂ ਸਿਰ ਲੈ ਆਂਦਾ। ਭਰਜਾਈ ਜ਼ਖ਼ਮ ਕਰਦੀ, ਦੋਸਤ ਮੱਲ੍ਹਮ ਲਾ ਦਿੰਦਾ। ਸਾਡੀ ਸੰਤੁਸ਼ਟੀ ਹੋ ਜਾਂਦੀ, ਸਕੂਨ ਮਿਲ਼ਦਾ। ਨਾਲੇ ਔਰਤਾਂ ‘ਤੇ ਗੁੱਸਾ ਕਾਹਦਾ, ਜਦੋਂ ਸਾਡਾ ਮਿੱਤਰ ਸਾਡਾ ਪੱਖ ਲੈਂਦਾ ਸੀ। ਭਰਜਾਈ ਫਿਰ ਵੀ ਬਿਗਾਨੀ ਧੀ, ਪਰ ਮਿੱਤਰ ਤਾਂ ਸਾਡਾ ਆਪਣਾ ਸੀ ਨਾ?

-”ਤੂੰ ਹੁਣ ‘ਰਾਮ ਕਰਲਾ, ਮੈਂ ਬਾਈ ਨੂੰ ਮਿਲ ਲਵਾਂ।”

-”ਮਿਲ ਲਵੋ, ਪਰ ਪੀਣੀਂ ਨ੍ਹੀ!” ਭਰਜਾਈ ਨੇ ਕਰੜੀ ਹਦਾਇਤ ਕੀਤੀ, “ਇਹਨੂੰ ਜੰਗਲੀ ਬੋਤੇ ਨੂੰ ਤਾਂ ਪੀਤੀ ਤੋਂ ਬਿਨਾ ਸੂਰਜ ਨ੍ਹੀ ਦੀਂਹਦਾ-।” ਭਰਜਾਈ ਜੀ ਨੇ ਸ਼ਬਦਾਂ ਦੀ ਇਕ ਹੋਰ ਇੱਟ ਸਾਡੇ ਵੱਲ ਵਗਾਹ ਮਾਰੀ, ਟੀਕ ਚਲਾ ਦਿੱਤਾ ਅਤੇ ਅਸੀਂ ਮੱਥਾ ਫੜ ਲਿਆ।

-”ਲੈ…! ਮੈਂ ਉਹਦੇ ਅਰਗਾ ਸ਼ਰਾਬੀ ਕਬਾਬੀ ਥੋੜ੍ਹੋ ਐਂ? ਨਾਲੇ ਜਿਹੜੇ ਬੰਦੇ ਦੇ ਵਿਚ ਕੋਈ ਗੁਣ ਹੋਵੇ, ਇਹ ਕੁਦਰਤੀ ਗੱਲ ਐ, ਉਹਦੇ ਵਿਚ ਕੋਈ ਨਾ ਕੋਈ ਔਗਣ ਵੀ ਤਾਂ ਜਰੂਰ ਹੁੰਦੈ, ਫ਼ੁੱਲ ਨਾਲ਼ ਕੰਡੇ ਵੀ ਤਾਂ ਹੁੰਦੇ ਐ।” ਸਾਡਾ ਮਿੱਤਰ ਸਾਡੀ ਨਿਖੇਧੀ ਕਰ ਕੇ ਵੀ ਸਿਫ਼ਤ ਕਰ ਗਿਆ। ਕਹਾਵਤ ਯਾਦ ਆਈ, ਆਪਦਾ ਮਾਰੂ-ਛਾਂਵੇਂ ਸਿੱਟੂ। ਸਾਡਾ ਮਿੱਤਰ ਸਾਡੀ ਭਰਜਾਈ ਜੀ ਦੀ ਖ਼ੁਸ਼ੀ ਹਾਸਲ ਕਰਨ ਵਾਸਤੇ ਚਾਹੇ ਸਾਡੀਆਂ ਖਲਪਾੜਾਂ ਕਰ ਗਿਆ ਸੀ, ਪਰ ਨਾਲ ਦੀ ਨਾਲ ਸਾਡੀ ਉਸਤਤ ਵੀ ਤਾਂ ਕਰ ਹੀ ਗਿਆ ਸੀ। ਸਦਕੇ ਜਾਵਾਂ ਸਾਡੇ ਮਿੱਤਰ ਦੇ! ਬਲਿਹਾਰੀ!!

-”ਇਹਨੇ ਕਿਤੇ ਆਪਦੇ ਮਸ਼ਟੰਡੇ ਦੋਸਤਾਂ ਨੂੰ ਤਾਂ ਨ੍ਹੀ ਦੱਸਤਾ? ਉਹ ਤਾਂ ਐਥੇ ਆ ਕੇ ਘੜ੍ਹਮੱਸ ਪੱਟ ਦੇਣਗੇ। ਥੋਡੀ ਵੀ ਯਾਰੀ ਐਹੋ ਜਿਆਂ ਦੇ ਨਾਲ ਈ ਐ। ਅਖੇ ਬਾਬੇ ਦੇ ਯਾਰ, ਗਿੱਦੜ ਤੇ ਬਘਿਆੜ੍ਹ!” ਭਰਜਾਈ ਜੀ ਨੇ ਕੋਕੇ ਵਾਲਾ ਸੋਹਣਾ ਸੁਨੱਖਾ ਨੱਕ ਸਕੋੜ ਕੇ, ਨਿਚੋੜ ਕੇ ਰੱਖੀ ਸੁੱਥਣ ਵਰਗਾ ਕਰ ਲਿਆ।

ਸਾਡਾ ਦਿਲ ਧੜ੍ਹਕਿਆ। ਅਸੀਂ ਪੈੱਗ-ਸ਼ੈੱਗ ਲਾਉਂਦਿਆਂ, ਖ਼ਸ਼ੀ ਵਿੱਚ ਕਮਲ਼ੇ ਹੋਇਆਂ ਨੇ, ਆਪਣੇ ਜੁੰਡੀ ਦੇ ਯਾਰਾਂ ਨੂੰ ਮੋਬਾਇਲ ‘ਤੇ ਮਿੱਤਰ ਦੇ ਘਰ ਮੁੰਡਾ ਹੋਣ ਦੀ ਖ਼ਬਰ ਜੰਗੀ ਪੱਧਰ ‘ਤੇ ਸੁਣਾ ਦਿੱਤੀ ਸੀ। ਮੱਥੇ ਤੋਂ ਤਰੇਲੀ ਫੁੱਟੀ। ਯਾਰ ਝੂਠਾ ਪੈਂਦਾ ਲੱਗਿਆ। ਸਾਡੇ ਮਿੱਤਰਾਂ ਨੇ ਤਾਂ ਜਿੰਨ ਵਾਂਗ ਆ ਵੱਜਣਾ ਸੀ। ਚਾਹੇ ਕਿਸੇ ਦੇ ਮੁੰਡਾ ਹੋਵੇ ਅਤੇ ਭਾਵੇਂ ਕਿਸੇ ਦਾ ਹੋਵੇ ਵਿਆਹ, ਬੋਤਲ ਦੇ ਨਾਂ ਨੂੰ ਤਾਂ ਉਹ ਮਰੇ ਪਏ ਵੀ ਉਠ ਖੜ੍ਹਨ। ਇਕ ਵਾਰੀ ਸਾਡੇ ਕਿਸੇ ਮਿੱਤਰ ਦਾ ਬਾਪੂ ਚੜ੍ਹਾਈ ਕਰ ਗਿਆ। ਮਿੱਤਰ ਰੋਣੋਂ ਨਾ ਹਟੇ। ਰੋਣਾ ਹੀ ਸੀ, ਫੇਰ ਵੀ ਬਾਪੂ ਸੀ! ਸਾਡੇ ਹਮਦਰਦ ਮਿੱਤਰ ਆਖਣ ਲੱਗੇ; ਬੁੜ੍ਹਾ ਤਾਂ ਮਰਨ ਆਲਾ ਮਰ ਗਿਆ, ਇਹਨੂੰ ਪੈੱਗ-ਸ਼ੈੱਗ ਲੁਆ ਕੇ ਕੈਮ ਕਰੋ, ਦਿਲ ਧਰਲੂ। ਉਸ ਨੂੰ ਪੈੱਗ ਲੁਆ ਕੇ ਹੀ ਸਾਹ ਲਿਆ, ਅਖੇ ਤੈਨੂੰ ਸਕੂਨ ‘ਚ ਦੇਖ ਕੇ ਬਾਪੂ ਦੀ ਰੂਹ ਨੂੰ ਸ਼ਾਂਤੀ ਮਿਲੂ!

-”ਲੈ, ਉਹ ਐਨਾ ਵੀ ਪਾਗਲ ਹੈਨ੍ਹੀ, ਜਿੰਨਾ ਉਹਨੂੰ ਤੂੰ ਸਮਝਦੀ ਐਂ।”

-”ਮੈਨੂੰ ਤਾਂ ਇਹਦੇ ‘ਤੇ ਜਮਾਂ ‘ਤਬਾਰ ਨ੍ਹੀ, ਇਹ ਤਾਂ ਬਾਡੀਗਾਰਡਾਂ ਮਾਂਗੂੰ ਚਾਰ ਪੰਜ ਗੁੰਡੇ ਜੇ ਨਾਲ ਈ ਰੱਖਦੈ।”

-”ਕਿਸੇ ਨਾਲ ਤਾਂ ਬਣਾ ਕੇ ਰੱਖਣੀ ਪੈਂਦੀ ਈ ਐ, ਪ੍ਰਦੇਸ ਦਾ ਮਾਮਲੈ।”

ਮਿੱਤਰ ਖੰਭ ਜਿਹੇ ਛੁਡਾ ਕੇ ਬਾਹਰ ਆ ਗਿਆ। ਅਜੇ ਅਸੀਂ ਜੱਫ਼ੀਆਂ ਪਾ ਕੇ “ਵਧਾਈਆਂ-ਵਧਾਈਆਂ” ਹੀ ਕੀਤੀਆਂ ਸਨ ਕਿ ਸਾਡੇ ਜੁੰਡੀ ਦੇ ਯਾਰਾਂ ਦੀ ਪਲਟਣ ਸਾਹਣ ਵਾਂਗ ਖੁਰਗੋ ਪੱਟਦੀ ਅੰਦਰ ਆ ਵੱਜੀ। ਉਹ ਮੇਰੇ ਵਾਂਗ ‘ਰੰਗੀਲੇ’ ਨਹੀਂ ‘ਨੀਲੇ’ ਹੋ ਕੇ ਆਏ ਸਨ। ਫੜ ਲਓ ਪੂਛ! ਉਹਨਾਂ ਨੇ ਆਉਣਸਾਰ ਹੀ ਕਬਿੱਤਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ, “ਭਾਬੀ ਤੈਨੂੰ ਪੁੱਤ ਜੰਮਿਆਂ, ਛੋਟੇ ਦਿਉਰ ਨੂੰ ਪੰਜੀਰੀ ਨਾ ਖੁਆਈ…!” ਦੂਜਾ ਆਖਣ ਲੱਗਿਆ, “ਸਾਲਿਆ, ਬੱਗੇ ਕਾਂਵਾਂ ਵੇਲੇ ਦਾ ਤੂੰ ਜੰਮਿਆਂ ਵਿਐਂ, ਅਜੇ ਤੂੰ ਛੋਟਾ ਦਿਉਰ ਈ ਐਂ…?” ਤੀਜੇ ਨੇ ਹੋਰ ਹੇਕ ਕੱਢੀ, “ਹਾਕਾਂ ਮਾਰਦੇ ਬੱਕਰੀਆਂ ਵਾਲੇ, ਨੀ ਦੁੱਧ ਪੀ ਕੇ ਜਾਈਂ ਜੈ ਕੁਰੇ…!” ਪਹਿਲੇ ਨੂੰ ਕਵਿਤਾ ਮੇਚ ਨਹੀਂ ਆਈ ਸੀ, “ਲਓ ਜੀ ਕਰ ਲਓ ਘਿਉ ਨੂੰ ਭਾਂਡਾ, ਇਹਦੀ ਬਲੈਤ ‘ਚ ਆ ਕੇ ਵੀ ਬੱਕਰੀਆਂ ਚਾਰਨ ਦੀ ਬਾਣ ਨਾ ਗਈ!”

ਉਹ ਕਵੀਸ਼ਰੀ ਕਰ ਰਹੇ ਸਨ ਅਤੇ ਮੇਰੇ ਹੌਲ ਪਈ ਜਾ ਰਹੇ ਸਨ। ਦਿਲ ਢਿੱਲੀ ਢੋਲਕੀ ਵਾਂਗ “ਘੜ੍ਹੱਬਚੂੰ-ਘੜ੍ਹੱਬਚੂੰ” ਕਰੀ ਜਾ ਰਿਹਾ ਸੀ। ਮਿੱਤਰ ਦੀ ਅਤੇ ਸਾਡੀ, ਭਰਜਾਈ ਜੀ ਤੋਂ ਹੋਣ ਵਾਲੀ ਤੇਈਕਤ ਬਾਰੇ ਸੋਚ-ਸੋਚ ਕੇ ਅਸੀਂ ਬੇਹੇ ਪਾਣੀ ਵਿਚ ਬੈਠਦੇ ਜਾ ਰਹੇ ਸਾਂ। ਦਿਲ ਤਾਂ ਅਸੀਂ ਉਦੋਂ ਧਰਿਆ, ਜਦੋਂ ਸਾਡੇ ਸੁਹਿਰਦ ਬੇਲੀਆਂ ਨੇ ਬੋਤਲ ਦਾ ਨਾਂ ਲਿਆ। ਅਸੀਂ ਤਾਂ ਸੁਣਦੇ ਸਾਰ ਹੀ ਗਿੱਦੜੋਂ ਸ਼ੇਰ ਬਣ ਗਏ। ਤਲੀਆਂ ਮਲਦੇ, ਕਮਾਂਡੋ-ਫ਼ੋਰਸ ਵਾਲਿਆਂ ਵਾਂਗ ਕਾਰ ਨੂੰ ਘੇਰਾ ਘੱਤ ਲਿਆ।

ਦੋ-ਦੋ ਕਰੜੇ ਪੈੱਗ ਲਾਏ। ਸਾਰਾ ਫ਼ਿਕਰ ਲਹਿ ਗਿਆ। ਮਨ ਲਲਕਾਰੇ ਮਾਰਨ ਲੱਗ ਪਿਆ। ਭਰਜਾਈ ਦੇ ਖੌਂਸੜੇ ਭੁੱਲ ਗਏ ਅਤੇ ਦਿਲ ਵਿਚ ਆਪਣੀ ਖੜਮਸਤ ਦੁਨੀਆਂ ਆ ਵਸੀ।

-”ਕੀ ਨਾਂ ਰੱਖਿਐ ਮੁੰਡੇ ਦਾ?” ਭਾਈਬੰਦ ਨੇ ਪੁੱਛਿਆ। ਉਸ ਦੀ ਮੋਟੀ ਜ਼ੁਬਾਨ ਮੂੰਹ ਵਿਚ ‘ਡੱਕ-ਡੱਕ’ ਵੱਜ ਰਹੀ ਸੀ।

-”ਥੋਤੋਂ ਬਿਨਾ ਕਿਮੇਂ ਰੱਖਲੂੰ ਯਾਰ…? ਆਪਣੀ ਯਾਰੀ ਐ ਛੋਲਿਆਂ ਦਾ ਵੱਢ ਨ੍ਹੀ…!”

-”ਕੀ ਰੱਖਣੈਂ ਫਿਰ ਨਾਂ?”

-”ਗੱਡੀ ਕਰੋ ਘਰੇ ਖੜ੍ਹੀ ਤੇ ਨਵੀਂ ਬੋਤਲ ਖੋਲ੍ਹ ਕੇ ਨਾਂ ਰੱਖਾਂਗੇ! ਆਂਏਂ ਤਾਂ ਨਜਾਰਾ ਜਿਆ ਨ੍ਹੀ ਆਉਣਾ।”

ਗੱਡੀ ਘਰੇ ਆ ਗਈ। ਨਵੀਂ ਬੋਤਲ ਖੁੱਲ੍ਹ ਗਈ। ਬੋਤਲ ਬਰੂਦ ਬਣਦੀ ਥੱਲੇ ਜਾ ਲੱਗੀ। ਸਾਰੇ ਅਲਕ ਵਹਿੜਕੇ ਵਾਂਗ ਝੂਲਣ ਜਿਹੇ ਲੱਗ ਪਏ। ਜਿਵੇਂ ਸਾਰਿਆਂ ਨੂੰ ਉੱਚਾ ਸੁਣਨ ਲੱਗ ਪਿਆ ਸੀ। ਸਾਰੇ ਸਪੀਕਰ ਵਾਂਗ ਬੋਲ ਰਹੇ ਸਨ। ਪਹਿਲਾਂ ਭਾਅ ਜੀ, ਫੇਰ ਬਾਈ ਅਤੇ ਹੁਣ ਸਾਰੇ ‘ਉਏ’ ਤੋਂ ਬਾਅਦ “ਓਏ ਹੈਲੋ” ‘ਤੇ ਆ ਗਏ ਸਨ।

-”ਨਾਂ ਵੀ ਯਾਰ ਮੂੰਹ ਦੇਖ ਕੇ ਰੱਖਾਂਗੇ।” ਪਹਿਲਾ ਭਾਈਬੰਦ ਬੋਲਿਆ।

-”ਮੂੰਹ ਤੋਂ ਮੈਨੂੰ ਯਾਦ ਆ ਗਿਆ ਬਾਈ ਸਿਆਂ।” ਦੂਜੇ ਨੇ ਕਿਹਾ।

-”ਕੀ?”

-”ਬਾਈ, ਜਦੋਂ ਮੈਂ ਐਥੇ ਆਇਆ ਸੀ ਨ੍ਹਾਂ, ਉਦੋਂ ਮੇਰਾ ਮੂੰਹ ਤੇਰੇ ਮੂੰਹ ਨਾਲੋਂ ਵੀ ਭੈੜ੍ਹਾ ਸੀ।”

-”ਤੇ ਤੂੰ ਸਾਲਿਆ ਕ੍ਰਿਸ਼ਨ ਭਗਵਾਨ ਐਂ…?” ਭਾਈਬੰਦ ਭੂਸਰ ਗਿਆ।

-”ਨਾ ਬਈ ਲੜੋ ਨਾ।”

-”ਨਾ ਤੂੰ ਮੇਰੇ ਮੂੰਹ ਨੂੰ ਭੈੜ੍ਹਾ ਆਖਿਐ, ਮੈਂ ਕਿਸੇ ਦੀ…।” ਅਸੀਂ ਉਸ ਦੇ ਮੂੰਹ ‘ਤੇ ਹੱਥ ਰੱਖ ਦਿੱਤਾ।

-”ਤੇਰੀ ਭੈਣ ਦੀ … ਨਿਕਲ ਮੇਰੇ ਘਰੋਂ!”

-”ਮੈਂ ਮੇਰਿਆ ਸਾਲਿਆ ਤੇਰੇ ਘਰ ‘ਤੇ ਧਾਰ ਨ੍ਹੀ ਮਾਰਦਾ।”

-”ਤੂੰ ਇਹਨੂੰ ਗਾਲ੍ਹ ਕੱਢਦੈਂ ਉਏ, ਭੈਣ ਦਿਆ ਲੱਕੜਾ?” ਪਹਿਲਾ ਰੇਲ ਦੇ ਕੰਨ ਵਾਂਗ ਉਠ ਕੇ ਖੜ੍ਹਾ ਹੋ ਗਿਆ।

-”ਕੱਢੂੰਗਾ! ਤੂੰ ਉਹਦਾ ਸਾਲੈ? ਭਾਈਬੰਦ ਨੇ ਉਸ ਦਾ ਗਲ ਫੜ ਲਿਆ ਤਾਂ ਪਹਿਲੇ ਨੇ ਉਸ ਦੇ ਦੋ ਹੂਰੇ ਜੜ ਦਿੱਤੇ। ਅਸੀਂ ਜਿੰਨੀ ਕੁ ਜੋਕਰੇ ਸੀ, ਹੀਲ-ਹੁੱਜਤ ਕਰ ਕੇ ਉਸ ਨੂੰ ਛੁਡਾਇਆ। ਸਾਡੇ ਤਾਂ ਆਪਦੇ ਪੈਰ ਨਹੀਂ ਖੜ੍ਹ ਰਹੇ ਸਨ!

-”ਤੂੰ ਰਾਤ ਨੂੰ ਕੰਮ ‘ਤੇ ਆਈਂ, ਫੇਰ ਕੱਢਾਂਗੇ ਤੇਰੀ ਚੌਧਰ।”

-”ਤੂੰ ਜਿਹੜਾ…!” ਉਹ ਕੋਰੜਾ ਛੰਦ ਪੜ੍ਹਨ ਹੀ ਲੱਗਿਆ ਸੀ ਕਿ ਅਸੀਂ ਫ਼ਿਰ ਲੀਕ ਕਰਦੀ ਨਾਲ਼ੀ ਵਾਂਗ ਉਸ ਦਾ ਮੂੰਹ ਘੁੱਟ ਲਿਆ।

-”ਲੈ ਹੁਣ ਕੱਢਾਂਗੇ ਤੇਰੀ ਧੌਣ ਦਾ ਕਿੱਲਾ, ਕੈਮ ਹੋ ਕੇ ਆਈਂ!” ਤੇ ਉਹ ਧੱਕਮ-ਧੱਕੀ ਹੁੰਦੇ, ਭੂਸਰੇ ਊਠ ਵਾਂਗ ਤੜਾਫ਼ੇ ਜਿਹੇ ਮਾਰਦੇ ਭੱਜ ਗਏ। ਲਓ, ਰੱਖ ਲਓ ਕਾਕਾ ਜੀ ਦਾ ਨਾਂ! ਕਾਕੇ ਦੀ ਖ਼ੁਸ਼ੀ ਕਿਸੇ ਹੋਰ ਹੀ ਰਾਹ ਤੁਰ ਪਈ ਸੀ। ਅਸੀਂ ਕਦੇ ਬੋਤਲ ਵੱਲ ਅਤੇ ਕਦੇ ਮੁੰਡੇ ਦੇ ਪਿਉ ਵੱਲ ਪਿਆਸੇ ਕਾਂ ਵਾਂਗ ਝਾਕ ਰਹੇ ਸਾਂ। ਕਾਕੇ ਦਾ ਨਾਂ ਕੁੱਕੜ-ਲੜਾਈ ਵਿਚ ਹੀ ਉਲਝ ਕੇ ਰਹਿ ਗਿਆ ਸੀ। ਕਾਕੇ ਦੇ ਨਾਂ ਦਾ ਮਸਲਾ ਅਗਲੇ ਦਿਨ ‘ਤੇ ਪਾ ਕੇ ਅਸੀਂ ਬਲਦ ਮੂਤਣੀਆਂ ਪਾਉਂਦੇ ਘਰ ਨੂੰ ਤੁਰ ਪਏ।

ਅਸੀਂ ਕਾਕੇ ਦਾ ਨਾਂ ਰੱਖਿਆ…
ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ ਭੱਜ ਤੁਰੇ। ਧਰਤੀ ‘ਤੇ ਪੈਰ ਨਾ ਲੱਗਣ। ਦੇਵਤਿਆਂ ਵਾਂਗ ਅਸੀਂ ਧਰਤੀ ਮਾਤਾ ਤੋਂ ਚਾਰ ਗਿੱਠਾਂ ਉਪਰ ਹੀ ਤੁਰ ਰਹੇ ਸਾਂ। ਰਸਤੇ ਵਿਚ ਪੱਬ ਆਇਆ ਤਾਂ ਅਸੀਂ ਲੰਡੂ ਜਿਹਾ ਪੈੱਗ ਅੰਦਰ ਸੁੱਟਿਆ, ਅੱਖਾਂ ਖੁੱਲ੍ਹ ਗਈਆਂ। ਸਰੂਰ ਨਾਲ ਮਸਤੀ ਵੀ ਚੜ੍ਹ ਗਈ। ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਸੀ, ਮਿੱਤਰ ਦੇ ਘਰੇ ਲਾਲ ਜੀ ਨੇ ਚਰਨ ਪਾਏ ਸਨ! ਇਕ ਹੋਰ ਲਾਉਣ ਦਾ ਫ਼ੈਸਲਾ ਕੀਤਾ, ਇਕ ਹੋਰ ਅਤੇ ਫਿਰ ਇਕ ਹੋਰ…!

ਨਸ਼ੇ ਨਾਲ ਪਹਿਲਾਂ ਬੰਦੇ-ਬੁੜ੍ਹੀਆਂ ਡੇੜ੍ਹ-ਡੇੜ੍ਹ ਅਤੇ ਫਿਰ ਦੋ-ਦੋ ਦਿਸਣ ਲੱਗ ਪਏ। ਅਸੀਂ ਆਪਣਾ ਪੁਰਾਣਾ ਫ਼ਾਰਮੂਲਾ ਵਰਤਿਆ, ਇਕ ਅੱਖ ਮੀਟ ਕੇ ਹਿਟਲਰ ਦੀ ਫ਼ੌਜ ਵਾਂਗ ਅੱਗੇ ਵਧਣ ਲੱਗੇ। ਇਕ ਅੱਖ ਬੰਦ ਕਰਨ ਕਰਕੇ ਦੋ-ਦੋ ਦੀ ਥਾਂ ਹੁਣ ਇੱਕ-ਇੱਕ ਹੀ ਦਿਸਣ ਲੱਗਿਆ। ਰਸਤੇ ਵਿਚ ਖੋਜੀ ਕੁੱਤੇ ਵਾਂਗ ਕਰੋਲ਼ੇ ਜਿਹੇ ਦਿੰਦੇ ਅਸੀਂ ਆਖਰ ਨੂੰ ਹਸਪਤਾਲ ਪਹੁੰਚ ਗਏ। ਭਰਜਾਈ ਜੀ ਅਤੇ ਭਤੀਜ ਜੀ ਬਾਰੇ ਪਤਾ ਕੀਤਾ। ਨਰਸ ਨੇ ਤੀਰ ਵਰਗੀ ਉਂਗਲ ਉਪਰ ਵੱਲ ਨੂੰ ਕੀਤੀ ਤਾਂ ਅਸੀਂ ਸ਼ਿਕਾਰੀ ਕੁੱਤੇ ਵਾਂਗ ਪੌੜੀਆਂ ਚੜ੍ਹਨ ਲਈ ਮਿੰਟ ਨਾ ਲਾਇਆ।

ਪਹਿਲਾਂ ਚਾਹ ਪੀ ਲਓ……
ਰਾਜਾ ਸਿੰਘ ਮਿਸ਼ਨਰੀ,

ਸਹਿਜ ਸਿੰਘ- ਸਰਦਾਰਨੀ ਜੀ, ਕੀ ਸੋਚੀ ਜਾਨੇ ਓ…ਜੋੜੇ ਤਾਂ ਉਤਾਰ ਲਓ, ਅੰਦਰ ਕੀਰਤਨ ਤਾਂ ਸ਼ੁਰੂ ਵੀ ਹੋ ਗਿਐ।

ਚਿੰਤ ਕੌਰ-ਮੈਂ ਤਾਂ ਤੁਹਾਡੇ ਤੋਂ ਵੀ ਕਾਹਲੀ ਆਂ, ਪਰ ਐਹ ਭਾਈ ਸਾਹਿਬ ਕਹਿੰਦੇ ਨੇ, ਪਹਿਲਾਂ ਚਾਹ ਪਾਣੀ ਪੀ ਲਓ।

ਸਹਿਜ ਸਿੰਘ-ਹੁਣੇ ਤਾਂ ਘਰੋਂ ਬ੍ਰੇਕਫ਼ਾਸਟ ਕਰ ਕੇ ਆ ਹਾਂ, ਚਾਹ ਪਾਣੀ ਦੀ ਕਿਥੇ ਜਗ੍ਹਾ ਏ…?

ਚਿੰਤ ਕੌਰ-ਮੈਂ ਤਾਂ ਇਹਨਾਂ ਨੂੰ ਦਸਿਐ, ਪਰ ਇਹ ਬਾਰ ਬਾਰ ਕਹਿੰਦੇ ਨੇ, “ਭਾਵੇਂ ਥੋੜਾ ਜਿਹਾ ਈ ਲਓ, ਮੈਨੂੰ ਵਡੇ ਸਰਦਾਰ ਜੀ ਨੇ ਇਥੇ ਖੜ੍ਹਾ ਈ ਤਾਂ ਕੀਤੈ ਪਈ ਸਭ ਤੋਂ  ਪਹਿਲਾਂ  ਚਾਹ ਪਾਣੀ ਛਕਾਉਣੈ”।

ਸਹਿਜ ਸਿੰਘ-ਓ ਭਲੀਏ, ਇਹ ਤਾਂ ਅੱਜਕਲ ਦੀ ਸਾਡੀ ਪੰਜਾਬੀ ਮੇਜ਼ਬਾਨੀ ਏ ਕਿ ਆਏ ਗਏ ਨੂੰ ਹਰ ਹੀਲੇ ਚਾਹ ਛਕਾਓ ਭਾਵੇਂ  ਉਹਦਾ ਧੂੰਆਂ ਈ ਕਿਉਂ ਨਾ ਨਿਕਲ ਜਾਏ।

ਚਿੰਤ ਕੌਰ-  ਛਡੋ ਆਪਣੇ ਆਦਰਸ਼ਾਂ ਨੂੰ……ਲੈ ਲਓ ਥੋੜਾ ਬਹੁਤ ……।

ਸਹਿਜ ਸਿੰਘ-ਚਲੋ ਮਹਾਰਾਜ!

ਚਿੰਤ ਕੌਰ- ਲੈ ਬਈ……ਇਥੇ ਤਾਂ ਇਉਂ ਲਗਦੈ ਕਿ ਕਿਸੇ ਵਡੇ ਹੋਟਲ ਵਿੱਚ ਆ ਗਏ ਆਂ………ਚਿਟੀਆਂ ਟੋਪੀਆਂ ਵਾਲੇ ਬਹਿਰੇ, ਚਿਟੀਆਂ ਚਾਨਣੀਆਂ ਥਲੇ ਕਿਆ ਵੰਨ ਸੁਵੰਨੇ ਪਦਾਰਥ ਸਜੇ ਨੇ……ਰਸਗੁਲੇ, ਗੁਲਾਬ ਜਾਮੁਨ, ਬਰਫ਼ੀ, ਗਜਰੇਲਾ, ਦਾਲ ਦਾ ਹਲਵਾ…….ਤੇ ਔਹ ਸਾਹਮਣੇ ਦੇਖੋ……. ਛੋਲੇ ਭਟੂਰੇ,ਸਮੌਸੇ, ਕਚੋਰੀਆਂ…ਤੇ ਐਧਰ ਜੂਸ, ਚਾਹ, ਕਾਫ਼ੀ, ਮਸਾਲੇ ਵਾਲਾ ਦੁਧ……ਲਗਦਾ ਈ ਨਹੀਂ ਕਿ ਕਿਸੇ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆਂ……।

ਸਹਿਜ ਸਿੰਘ-ਚਿੰਤ ਕੁਰੇ ਇਹ ਸਭ ਪੈਸੇ ਦੀ ਖੇਡ ਏ……ਜੋ ਕਿਸੇ ਦੀ ਮਰਜ਼ੀ, ਤੁਸੀਂ ਕਿਉਂ ਚਿੰਤਾ ਲਾਈ ਏ………।

ਚਿੰਤ ਕੌਰ-ਮੰਨ ਲਿਆ ਪਈ ਇਥੇ ਤਾਂ ਮੇਜ਼ਬਾਨਾਂ ਦੀ ਮਰਜ਼ੀ ਏ ਪਰ ਹੁਣ ਤਾਂ ਗੁਰਦੁਆਰਿਆਂ ਵਿੱਚ ਵੀ ਚਾਹ ਪ੍ਰਧਾਨ ਏ।

ਸਹਿਜ ਸਿੰਘ-ਤੁਸੀਂ ਬਿਲਕੁਲ ਠੀਕ ਕਿਹੈ……ਪਿਛੇ ਜਦ ਦੋ ਕੁ ਮਹੀਨੇ ਮੇਰੀ ਕਥਾ ਕਰਨ ਦੀ ਸੇਵਾ ਲਗੀ ਤਾਂ ਭੋਗ ਦੀ ਸਮਾਪਤੀ ਤੇ ਰੋਜ਼ ਹੀ ਅਨਾਊਂਸ ਹੁੰਦਾ “ਬਾਹਰ ਚਾਹ ਦਾ ਲੰਗਰ ਤਿਆਰ ਹੈ ਜੀ”……ਤੇ ਮੈਂ ਦੇਖ ਕੇ ਹੈਰਾਨ ਹੁੰਦਾ ਕਿ ਕਥਾ ਸੁਣਨ ਵਾਲਿਆਂ ਦੀ ਗਿਣਤੀ ਨਾਲੋਂ ਚਾਹ ਛੱਕਣ ਵਾਲੇ ਕਈ ਗੁਣਾ ਜ਼ਿਆਦਾ ਹੁੰਦੇ।ਲਗਦੈ ਚਾਹ ਵੀ ਗੁਰਦੁਆਰਿਆਂ ਦਾ ਨਿਤਨੇਮ ਬਣ ਗਿਐ ਤੇ ਜ਼ਿਆਦਾ ਸੰਗਤ ਚਾਹ ਦਾ ਨਿਤਨੇਮ ਨਿਭਾਉਣ ਈ ਆਉਂਦੀ ਏ।

ਚਿੰਤ ਕੌਰ- ਇਹ ਵੀ ਇਕ ਹਲਕਾ ਨਸ਼ਾ ਏ……ਪਹਿਲਾਂ ਪਹਿਲ ਕਿਤੇ ਭਰ ਸਰਦੀਆਂ ਵਿੱਚ ਗੁਰਪੁਰਬ ਹੋਣਾ ਤਾਂ ਸੰਗਤਾਂ ਨੂੰ ਗਰਮ ਗਰਮ ਦੁੱਧ ਜਾਂ ਸੌਂਫ਼ੀਆ ਛਕਾਇਆ ਜਾਂਦਾ……ਪਰ ਹੁਣ ਤਾਂ ਨਿਤ ਦਾ ਕੰਮ ਬਣ ਗਿਐ……ਉਹ ਵੀ ਢਿਡ ਫੂਕਣੀ ਨਾ-ਮੁਰਾਦ ਚਾਹ ਦਾ।

ਸਹਿਜ ਸਿੰਘ-ਚਿੰਤ ਕੁਰੇ ……ਵਾਕਈ ਇਹ ਨਸ਼ਾ ਏ……ਮੇਰੇ ਬਜ਼ੁਰਗ ਦਸਦੇ ਨੇ ਕਿ ਪਹਿਲਾਂ ਸਾਡੇ ਦੇਸ਼ ਵਿੱਚ ਚਾਹ ਕੋਈ ਨਹੀਂ ਸੀ ਪੀਂਦਾ। ਜਦ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਹੇਠ ਆ ਗਿਆ ਤਾਂ ਲਿਪਟਨ ਟੀ ਵਾਲਿਆਂ ਦੀ ਰੇੜ੍ਹੀ ਸਵੇਰ ਸਾਰ ਆਉਂਦੀ, ਘਰਾਂ ਦੇ ਕੁੰਡੇ ਖੜਕਾਉਂਦੀ ਤੇ ਗਰਮਾ ਗਰਮ ਚਾਹ ਦਾ ਪਿਆਲਾ ਮੁਫ਼ਤ ਦਿੰਦੇ। ਮੁਫ਼ਤ ਦੀ ਤਾਂ ਹਰ ਕੋਈ ਪੀ ਲੈਂਦੈ………ਮਹੀਨੇ ਡੇਢ ਬਾਅਦ ਲਿਪਟਨ ਟੀ ਵਾਲਿਆਂ ਦੀ ਰੇੜ੍ਹੀ ਆਉਣੀ ਬੰਦ ਹੋ ਗਈ……ਬਸ ਫਿਰ ਕੀ ਸੀ, ਰੋਜ਼ ਪੀਣ ਵਾਲਿਆਂ ਦੀਆਂ ਅੱਖਾਂ ਨਾ ਖੁਲਣ……ਤੇ ਲਗੇ ਲਭਣ ਇਸ ਗਿਦੜ ਸਿੰਗੀ ਨੂੰ……। ਇਸ ਤਰ੍ਹਾਂ ਉਸ ਕੰਪਨੀ ਨੇ ਚਾਹ ਪੱਤੀ ਨਾਮਕ ਨਸ਼ੇ ਦੀ ਸਾਡੇ ਦੇਸ਼ ਵਿੱਚ ਮਾਰਕੀਟ ਬਣਾਈ ਤੇ ਅੱਜ ਗੁਰਦੁਆਰਿਆਂ ਵਿੱਚ ਵੀ “ਚਾਹ ਦੇ ਲੰਗਰ” ਦੀਆਂ ਅਰਦਾਸਾਂ ਹੁੰਦੀਆਂ ਨੇ।

ਚਿੰਤ ਕੌਰ-ਇਹ ਚਾਹ ਦੀ ਬੀਮਾਰੀ ਜੇ ਗੁਰਦੁਆਰਿਆਂ ਵਿੱਚੋਂ ਕਢ ਵੀ ਦਿਓਗੇ ਤਾਂ ਲੋਕਾਂ ਦੇ ਦਿਮਾਗਾਂ ਵਿਚੋਂ ਕਿਵੇਂ ਕਢੋਗੇ……।

ਸਹਿਜ ਸਿੰਘ-ਹੈ ਤਾਂ ਬਿਲਕੁਲ ਸੱਚ, ਜਿਥੇ ਜਾਓ, ਭਾਵੇਂ ਕਿਸੇ ਦਾ ਘਰ ਹੋਵੇ, ਦਫ਼ਤਰ ਹੋਵੇ, ਸਭ ਤੋਂ ਪਹਿਲਾਂ ਚਾਹ ਦੀ ਆਵਾਜ਼ ਪੈਂਦੀ ਹੈ।

ਚਿੰਤ ਕੌਰ- ਇਹ ਚੰਦਰੀ ਚਾਹ ਨੇ ਤਾਂ ਲੋਕਾਂ ਨੂੰ ਨਿਕੱਮਾ ਈ ਬਣਾ ਦਿਤੈ।

ਸਹਿਜ ਸਿੰਘ- ਕੀ ਮਤਲਬ ?

ਚਿੰਤ ਕੌਰ-ਮੈਂ ਆਪਣੀ ਪੈਨਸ਼ਨ ਦੇ ਕਾਗਜ਼ ਕਢਾਉਣੇ ਸੀ, ਦਸ ਵਜੇ ਦਫ਼ਤਰ ਲਗਦੈ, ਮੈਂ ਪੌਣੇ ਦਸ ਈ ਪਹੁੰਚ ਗਈ, ਪਈ ਸਵਖਤੇ ਸਵਖਤੇ ਕੰਮ ਕਰਵਾ ਲਾਂ, ਆ ਕੇ ਰੋਟੀ ਟੁਕ ਵੀ ਕਰਨਾ ਹੁੰਦੈ।

ਸਹਿਜ ਸਿੰਘ-ਤੇ ਇਹਦੇ ਵਿੱਚ ਚਾਹ ਕਿਥੋਂ ਆ ਗਈ?

ਚਿੰਤ ਕੌਰ-ਸੁਣੋ ਤਾਂ ਸਹੀ………ਪਹਿਲਾਂ ਤਾਂ ਬਾਬੂ ਜੀ ਸਵਾ ਦਸ ਆਏ…ਇਕ ਨੂੰ ਹੱਥ ਮਿਲਾ, ਦੂਸਰੇ ਨੂੰ ਹੱਥ ਮਿਲਾ, ਗਲੀਂ ਕਰੀ ਜਾਣ………ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ “ਬਾਊ ਜੀ ਪਹਿਲਾਂ ਮੇਰੇ ਕਾਗਜ਼ ਤਾਂ ਦੇਖ ਲਓ, ਕਦੋਂ ਦੀ ਮੈਂ ਬੈਠੀ ਆਂ”…………ਅਗੋਂ ਬੋਲਿਆ, “ਮਾਤਾ ਠਹਿਰ ਜਾ, ਪਹਿਲਾਂ ਚਾਹ ਤਾਂ ਪੀ ਲੈਣ ਦੇ!”

ਸਹਿਜ ਸਿੰਘ- ਹਰ ਥਾਂ ਹਨੇਰੀ ਨਾ ਲਿਆਇਆ ਕਰੋ ਨਾ……।

ਚਿੰਤ ਕੌਰ-ਤੁਹਾਨੂੰ ਤਾਂ ਹਰ ਵੇਲੇ ਮੈਂ ਈ ਗਲਤ ਲਗਦੀ ਆਂ………ਇਹਦੇ ‘ਚ ਹਨੇਰੀ ਦੀ ਕਿਹੜੀ ਗਲ ਐ………ਕੋਈ ਇਸ ਬਾਊ ਜੀ ਨੂੰ ਪੁਛਣ ਵਾਲਾ ਹੋਵੇ ਕਿ ਦਫ਼ਤਰ ਪਹੁੰਚਦੇ ਤੈਨੂੰ ਚਾਹ ਦੀ ਕਿਹੜੀ ਹਨੇਰੀ ਆ ਗਈ……ਘਰੋਂ ਨਾਸ਼ਤਾ ਨਹੀਂ ਕਰਕੇ ਆਇਆ……?… ਇਹਨਾਂ ਨੂੰ ਤਨਖਾਹ ਕੰਮ ਕਰਨ ਦੀ ਮਿਲਦੀ ਐ ਕਿ ਚਾਹਵਾਂ ਪੀਣ ਦੀ……?

ਸਹਿਜ ਸਿੰਘ-ਓ ਭੋਲੀਏ……ਇਹਨਾਂ ਬਾਊਆਂ ਦੀ ‘ਚਾਹ ਪਾਣੀ’ ਦਾ ਮਤਲਬ ਕਈ ਵੇਰੀ ਕੁਝ ਤਲੀ ਗਰਮ ਕਰਨ ਦਾ ਵੀ ਹੁੰਦੈ……ਤਾਂ ਕੰਮ ਕਰਦੇ ਨੇ।

ਚਿੰਤ ਕੌਰ-ਲੈ ਲੁਟ ਪਈ ਐ………ਮੈਂ ਕੋਈ ਗਲਤ ਕੰਮ ਕਰਾਉਣੈ……ਤੀਹ ਸਾਲ ਨੌਕਰੀ ਕੀਤੀ ਐ ……..ਪੈਨਸ਼ਨ ਤਾਂ ਮੇਰਾ ਹੱਕ ਐ…ਮੰਗ ਕੇ ਤਾਂ ਵੇਖੇ, ਇਹਨੂੰ ਚਾਹ ਪੱਤੀ ਵਾਂਗ ਗੜਕ੍ਹਾ ਨਾ ਦੇ ਦਿਤਾ ਤਾਂ ਮੇਰਾ ਨਾਂ ਵੀ ਚਿੰਤ ਕੌਰ ਨਹੀਂ…!

ਸਹਿਜ ਸਿੰਘ-ਓਹੋ ਤੂੰ ਤਾਂ ਆਪ ਈ ਚਾਹ ਵਾਂਗ ਉਬਲਨਾ ਸ਼ੁਰੂ ਕਰ ਦਿਤੈ……ਐਨਾ ਇਸ ਗਲ ਨੂੰ ਤੂਲ ਦੇਣ ਦੀ ਲੋੜ ਨਹੀਂ………ਚਾਹ ਤਾਂ ਫੈਸ਼ਨ ਬਣ ਗਿਐ……ਲੋਕੀ ਫ਼ਟ ਕਹਿ ਦੇਣਗੇ, ਲਓ ਜੀ ਫਲਾਣੇ ਦੇ ਗਏ ਸਾਂ, ਚਾਹ ਤਕ ਨਹੀਂ ਪੁਛੀ……।

ਚਿੰਤ ਕੌਰ-ਆਹੋ ਠੀਕ ਐ……ਸਾਡੇ ਘਰੇ ਵੀ ਜਦ ਕਿਸੇ ਨੇ ਆਉਣਾਂ ਤਾਂ ਮਾਤਾ ਜੀ ਨੇ ਕਹਿਣਾ, “ਚਿੰਤ ਕੌਰੇ ਆਇਆਂ ਨੂੰ ਕੋਈ ਚਾਹ ਪਾਣੀ ਵੀ ਪੁਛੇਂਗੀ ਕਿ ਗਲਾਂ ਈ ਮਾਰੀ ਜਾਵੇਂਗੀ”

ਸਹਿਜ ਸਿੰਘ-ਮੈਨੂੰ ਤਾਂ ਇੰਜ ਲਗਦੈ ਕਿ ਜਿਹਨੂੰ ਮਿਲਣ ਜਾਓ, ਉਸ ਦੀ ਉਤਨਾ ਚਿਰ ਤਸੱਲੀ ਨਹੀਂ ਹੁੰਦੀ ਜਿਤਨਾ ਚਿਰ “ਚਾਹ” ਨਾ ਪਿਆ ਲਵੇ……ਅਗਲੇ ਨੂੰ ਭਾਵੇਂ……!

ਚਿੰਤ ਕੌਰ-ਕੀ ਗਲ ਚੁਪ ਕਿਉਂ ਕਰ ਗਏ?

ਸਹਿਜ ਸਿੰਘ-ਚੁਪ ਤਾਂ ਕਰ ਗਿਆਂ ਕਿ ਪਿਛਲੇ ਹਫ਼ਤੇ ਮੇਰੇ ਨਾਲ ਵੀ ਅਜੀਬ ਬੀਤੀ…।

ਚਿੰਤ ਕੌਰ-ਨਾ ਓਹ ਕੀ, ਕੋਈ ਗਲ ਤਾਂ ਅਗੇ ਤੁਸੀਂ ਕੀਤੀ ਨਹੀਂ।

ਸਹਿਜ ਸਿੰਘ-ਗਲ ਕੀ ਕਰਦਾ………ਇਕ ਬੜੀ ਵਡੀ ਸੰਸਥਾ ਦੇ ਚੇਅਰਮੈਨ ਸਾਹਿਬ ਨੂੰ ਮਿਲਣ ਗਿਆ ਤਾਂ ਉਹੀ ਗਲ……ਪਹਿਲਾਂ ਚਾਹ ਪੀਓ..

ਚਿੰਤ ਕੌਰ-ਨਾ ਇਹ ਕਿਹੜੀ ਪ੍ਰੇਸ਼ਾਨੀ ਦੀ ਗਲ ਐ……ਉਹਨਾਂ ਤੁਹਾਡਾ ਸਤਿਕਾਰ ਈ ਕੀਤੈ………।

ਸਹਿਜ ਸਿੰਘ-ਮਾਣ ਤਾਂ ਉਹਨਾਂ ਵੈਸੇ ਈ ਬੜਾ ਦਿਤੈ……ਤੇਰੇ ਅੰਦਰ ਵੀ ਉਹੀ ਫੋਬੀਐ, ਕਿ ਚਾਹ ਈ ਸਤਿਕਾਰ ਏ……।

ਚਿੰਤ ਕੌਰ-ਚਲੋ ਪੂਰੀ ਗਲ ਦਸੋ ਕਿ ਚਾਹ ਪੁਛਣ ‘ਚ ਕਾਹਦੀ ਪ੍ਰੇਸ਼ਾਨੀ ਆ ਗਈ?

ਸਹਿਜ ਸਿੰਘ-ਸੁਣੋ ਤਾਂ ਸਹੀ………ਕੋਈ ਦੋ ਘੰਟੇ ਪੰਥਕ ਵਿਚਾਰਾਂ ਤੋਂ ਬਾਅਦ ਉਠਣ ਲਗੇ ਤਾਂ ਫਿਰ ਚੇਅਰਮੈਨ ਸਾਹਿਬ ਬੋਲੋ, “ਚਾਹ ਤਾਂ ਪੀ ਲਓ” ਮੈਂ ਦਸਿਆ  “ਮੈਨੂੰ ਚਾਹ ਠੀਕ ਨਹੀਂ ਲਗਦੀ, ਇਸ ਨਾਲ ਤੇਜ਼ਾਬੀ ਮਾਦਾ ਵਧਦੈ, ਮੇਰੇ ਤਾਂ ਮੂੰਹ ਵਿੱਚ ਛਾਲੇ ਪੈ ਜਾਂਦੇ ਨੇ”………।

ਚਿੰਤ ਕੌਰ-ਤਾਂ ਫਿਰ ਨਾ ਪੀਂਦੇ।

ਸਹਿਜ ਸਿੰਘ-ਐਹ ਈ ਤਾਂ ਮੁਸੀਬਤ ਏ………ਚਾਹ ਦੇ ਰੋਕਣ ਤੇ ਕਹਿਣ ਲਗੇ, ਚਾਹ ਨਾ ਸਹੀ, ਲੈ ਕਸ਼ਮੀਰੀ ਕਾਹਵਾ

ਪਿਆਨੇ ਆਂ ਤੈਨੂੰ…………

ਚਿੰਤ ਕੌਰ-ਤੇ ਫਿਰ ਪੀਤਾ…..?

ਸਹਿਜ ਸਿੰਘ-ਆਹੋ, ਉਹਨਾਂ ਦੀ ਨਰਾਜ਼ਗੀ ਤੋਂ ਬਚਣ ਲਈ ਪੀ ਤਾਂ ਲਿਆ, ਪਰ ਜਿਨਾ ਸੌਖਾ ਪੀਤਾ ਗਿਆ, ਮੈਂ ਤੈਨੂੰ ਕੀ ਦਸਾਂ ਕਿ ਕਿਸ ਮੁਸੀਬਤ ਨਾਲ ਉਹ ਮੇਰੇ ਅੰਦਰੋਂ ਨਿਕਲਿਆ।

ਚਿੰਤ ਕੌਰ- ਵਾਕਈ ਕਿਤੇ ਨੂੰ ਖਾਣ ਨੂੰ ਮਿਲੇ ਜਾਂ ਨਾ, ਚਾਹ ਹਰ ਥਾਂ ਮਿਲ ਈ ਜਾਂਦੀ ਏ। ਜਦ ਸਾਡੀ ਕੁੜਮਣੀ ਪੂਰੀ ਹੋਈ ਤਾਂ ਮੈਂ ਰੇਲ ਗਡੀ ਵਿੱਚ ਬੜੀ ਔਖੀ ਹੋਕੇ ਗਈ, ਵੀਹ ਘੰਟੇ ਦਾ ਰਸਤਾ ਸੀ, ਸੀਟ ਵੀ ਪੈਸੇਂਜਰ ਗਡੀ ਵਿਚ ਮਿਲੀ, ਉਹ ਬੜੇ ਆਰਾਮ ਨਾਲ ਢੁਚਕੂੰ ਢੁਚਕੂੰ ਕਰਦੀ ਚੌਵੀ ਘੰਟਿਆਂ ਵਿੱਚ ਪੁਜੀ।

ਸਹਿਜ ਸਿੰਘ- ਫਿਰ ਕੀ ਹੋਇਆ ਗਡੀਆਂ ਤਾਂ ਲੇਟ ਹੋ ਈ ਜਾਂਦੀਆਂ ਨੇ।

ਚਿੰਤ ਕੌਰ-ਗਲ ਗਡੀ ਲੇਟ ਦੀ ਨਹੀਂ, ਕਿਸੇ ਸਟੇਸ਼ਨ ਤੇ ਕੁਝ ਕੰਮ ਦਾ ਖਾਣ ਨੂੰ ਨਾ ਮਿਲਿਆ, ਫਿਰ ਰਾਤ ਦਾ ਸਫ਼ਰ ਸ਼ੁਰੂ ਹੋ ਗਿਆ………ਭੁਖੀ ਦੀਆਂ ਵਖੀਆਂ ਚੂੰਕਣ………ਮਸਾਂ ਨੀਂਦ ਪਈ ਸੀ ਕਿ ਅਚਾਨਕ ਬੜੀ ਉਚੀ ਉਚੀ ਆਵਾਜ਼ਾਂ ਆਈਆਂ, ਮੈਂ ਹਬੜਵਾਹੇ ਉਠੀ, ਗਡੀ ਖੜੀ ਸੀ  ਤੇ ਇੰਜ ਲਗਿਆਂ ਕਹਿ ਰਹੇ ਨੇ ਹਾਏ! ਹਾਏ!

ਸਹਿਜ ਸਿੰਘ-ਹਾਏ!ਹਾਏ! ਸਟੇਸ਼ਨ ਤੇ! ਨਾ ਉਹ ਕਾਹਦੇ ਲਈ…………..?

ਚਿੰਤ ਕੌਰ-ਮੈਂ ਆਲੇ ਦੁਆਲੇ ਪੁਛਿਆ, “ਦੇਖੋ ਵੇ ਕੀ ਹੋ ਗਿਐ……ਕੌਣ ਹਾਏ ਹਾਏ ਕਰ ਰਿਹੈ..?” ਮੇਰੀ ਨਾਲ ਦੀ ਸੀਟ ਤੇ ਬੈਠਾ ਇਕ ਨੌਜੁਆਨ ਬੋਲਿਆ, “ਮਾਤਾ ਪਈ ਰਹਿ, ਹਾਏ ਹਾਏ ਨਹੀਂ, ਇਹ ਤਾਂ ਚਾਹ ਵੇਚਣ ਵਾਲੇ ਹਾਕਰ ਚਾਏ!ਚਾਏ! ਕਹਿ ਰਹੇ ਨੇ………।

ਸਹਿਜ ਸਿੰਘ-ਵਾਹ ਬਈ ਦੇਖਿਐ ਚਾਹ ਦਾ ਕਮਾਲ………..।

ਲੀਡਰ ਬਣਨ ਦੇ ਨੁਸਖੇ
ਮੇਰਾ ਕਈ ਵਾਰ ਵਿਅੰਗ ਲਿਖਣ ਨੂੰ ਬੜਾ ਹੀ ਜੀ ਕਰਦਾ ਹੈ ਪਰ ਫਿਰ ਇਹ ਸੋਚਕੇ ਡਰ ਜਾਂਦਾ ਹਾਂ ਕਿ ਮੇਰਾ ਲਿਖਿਆ ਵਿਅੰਗ ਕਿਸੇ ਦਾ ਦਿਲ ਹੀ ਨਾ ਦੁਖਾ ਦੇਵੇ। ਕਿਉਂਕਿ ਵਿਅੰਗ ਲਿਖਣ ਜਾਂ ਕੱਸਣ ਵਿਚ ਸਿਰਫ਼ ਲਫ਼ਜ਼ਾਂ ਦਾ ਮਾਮੂਲੀ ਜਿਹਾ ਹੇਰ ਫੇਰ ਹੁੰਦਾ ਹੈ। ਕਈ ਵਾਰ ਅਸੀਂ ਕਿਸੇ ‘ਤੇ ਵਿਅੰਗ ਕੱਸਕੇ ਜਾਂ ਲਿਖਕੇ ਆਪਣੇ ਆਪ ਨੂੰ ਬਹੁਤ ਵੱਡਾ ਤੀਸ ਮਾਰ ਖਾਂ ਸਮਝਣ ਲੱਗ ਪੈਂਦੇ ਹਾਂ। ਪਰ ਸਾਨੂੰ ਇਹ ਪਤਾ ਨਹੀਂ ਲਗਦਾ ਕਿ ਅਸੀਂ ਕਿਸੇ ‘ਤੇ ਵਿਅੰਗ ਕੱਸਕੇ ਕੋਈ ਬਹੁਤ ਵੱਡਾ ਤੀਰ ਨਹੀਂ ਮਾਰ ਲਿਆ। ਸਗੋਂ ਅਸੀਂ ਇਹ ਗੁਸਤਾਖੀ ਕਰਕੇ ਕਿਸੇ ਭਲੇ ਮਾਣਸ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਮਾਰ ਦਿੱਤੀ ਹੈ।

ਜਿਵੇਂ ਕਿ ਅਸੀਂ ਕਿਸੇ ਲੀਡਰ ਵਲੋਂ ਕੀਤੀ ਜਾ ਰਹੀ ਹੇਰਾਫੇਰੀ ਉਪਰ ਜਾਂ ਗੱਲ-ਗੱਲ ‘ਤੇ ਉਸ ਵਲੋਂ ਆਪਣੇ ਬਿਆਨਾਂ ਤੋਂ ਮੁਕਰਨ ਦੀਆਂ ਗੱਲਾਂ ‘ਤੇ ਵਿਅੰਗ ਤਾਂ ਕੱਸ ਦਿੰਦੇ ਹਾਂ। ਪਰੰਤੂ ਅਸੀਂ ਕਦੀ ਨਹੀਂ ਸੋਚਿਆ ਕਿ ਅਸੀਂ ਇਕ ਲੀਡਰ ਦੇ ਪ੍ਰੋਫੈਸ਼ਨ ਉਪਰ ਸਿੱਧਾ ਹਮਲਾ ਕਰ ਰਹੇ ਹਾਂ। ਇਸ ਵਿਚ ਲੀਡਰ ਦਾ ਕੋਈ ਕਸੂਰ ਨਹੀਂ, ਉਸਨੇ ਜਦੋਂ ਨੇਤਾਗਿਰੀ ਦੀ ਪੌੜੀ ਚੜ੍ਹਣੀ ਸ਼ੁਰੂ ਕੀਤੀ ਸੀ ਤਾਂ ਉਸਨੂੰ ਸਭ ਤੋਂ ਪਹਿਲੀ ਗੁੜ੍ਹਤੀ ਜਾਂ ਸਿਖਿਆ ਹੀ ਇਹੀ ਦਿੱਤੀ ਗਈ ਸੀ ਕਿ ਲੋਕੀਂ ਭਾਵੇਂ ਸ਼ਰੇਆਮ ਤੁਹਾਡੀ ਬੇਇੱਜ਼ਤੀ ਕਰੀ ਜਾਣ ਤੁਸੀਂ ਬੱਸ ਬੇਸ਼ਰਮਾਂ ਵਾਂਗੂੰ ਮੁਸਕਰਾਈ ਜਾਣਾ ਹੈ। ਭਾਵੇਂ ਕੋਈ ਤੁਹਾਡੇ ਵਲੋਂ ਦਿੱਤੇ ਗਏ ਬਿਆਨ ਦੀ ਪੂਰੀ ਵੀਡੀਓ ਹੀ ਕਿਉਂ ਨਾ ਵਿਖਾ ਦੇਵੇ ਤੁਸੀਂ ਸਿਰਫ਼ ਇੰਨਾ ਹੀ ਕਹਿਣਾ ਹੈ ਕਿ  ਸਾਡੀ ਵਿਰੋਧੀ ਪਾਰਟੀ ਵਲੋਂ ਮੇਰੇ ਅਕਸ ਨੂੰ ਖਰਾਬ ਕਰਨ ਦੀ ਨੀਅਤ ਨਾਲ ਇਸ ਸੀਡੀ, ਡੀਵੀਡੀ ਜਾਂ ਵੀਡੀਓ ਨਾਲ ਛੇੜਖਾਨੀ ਕੀਤੀ ਗਈ ਹੈ। ਲੀਡਰਾਂ ਨੂੰ ਇਹ ਵੀ ਨਸੀਅਤ ਦਿੱਤੀ ਗਈ ਹੁੰਦੀ ਹੈ ਕਿ ਭਾਵੇਂ ਲੋਕੀਂ ਤੁਹਾਡੇ ਦਾਦਿਆਂ ਪੜਦਾਦਿਆਂ ਜਾਂ ਨਾਨਿਆਂ ਪੜਨਾਨਿਆਂ ਵਲੋਂ ਕੀਤੀਆਂ ਗਈਆਂ ਕਾਰਸਤਾਨੀਆਂ ਕਰਕੇ ਤੁਹਾਡੇ ‘ਤੇ ਚਿੱਕੜ ਸੁੱਟੀ ਜਾਣ ਤੁਸੀਂ ਨਹੀਂ ਬੋਲਣਾ। ਭਾਵੇਂ ਤੁਹਾਡੇ ਜਾਂ ਤੁਹਾਡੇ ਲੜਕੇ ਦੇ ਕਿਸੇ ਹੋਰ ਨਾਲ ਨਜਾਇਜ਼ ਸਬੰਧਾਂ ਦੀ ਗੱਲ ਕਰਕੇ ਬਿਆਨਬਾਜ਼ੀ ਕਰੀ ਜਾਣ ਤੁਸੀਂ ਕੰਨਾਂ ਵਿਚ ਰੂੰ ਦੇ ਕੇ ਅੱਗੇ ਨਿਕਲ ਜਾਣਾ ਹੈ।

ਸਾਡੇ ਲੀਡਰ ਤਾਂ ਇੰਨੇ ਮਹਾਨ ਹਨ ਕਿ ਕਈ ਵਾਰ ਉਹ ਆਪਣੇ ਅਵਾਰਾ ਲੜਕੇ ਨੂੰ ਕਿਸੇ ਲੜਕੀ ਦੀ ਇੱਜ਼ਤ ਲੁਟਣ ਦੇ ਇਲਜ਼ਾਮ ਤੋਂ ਬਚਾਉਣ ਲਈ ਹਸਪਤਾਲ ਵਿਚ ਭਰਤੀ ਕਰਵਾ ਦਿੰਦੇ ਹਨ। ਨਾਲ ਹੀ ਸਿਫਾਰਸ਼ਾਂ ਨਾਲ ਲੱਗੇ ਡਾਕਟਰ ਨੂੰ ਇਹ ਵੀ ਹਿਦਾਇਤ ਕਰ ਦਿੰਦੇ ਹਨ ਕਿ ਇਸਨੂੰ ਇਕ ਹਫ਼ਤਾ ਪਹਿਲਾਂ ਹਸਪਤਾਲ ਵਿਚ ਦਾਖ਼ਲ ਹੋਏ ਦਾ ਰਿਕਾਰਡ ਤਿਆਰ ਕਰ ਲਵੋ ਅਤੇ ਇਹ ਲਿਖਣਾ ਨਾ ਭੁਲਣਾ ਕਿ ਇਹ ਨਾਮਰਦੀ ਦਾ ਇਲਾਜ ਕਰਵਾਉਣ ਲਈ ਇਥੇ ਦਾਖਲ ਹੋਇਆ ਹੈ।

ਜਦ ਕੇਸ ਮਾਨਯੋਗ ਜੱਜ ਸਾਹਿਬ ਦੀ ਕਚਹਿਰੀ ਵਿਚ ਪਹੁੰਚਦਾ ਹੈ ਤਾਂ ਬਚਾਅ ਪੱਖ ਦਾ ਵਕੀਲ ਪਹਿਲੀ ਦਲੀਲ ਇਹ ਦਿੰਦਾ ਹੈ ਕਿ ਜਦੋਂ ਲੜਕੀ ਦੀ ਇੱਜ਼ਤ ਲੁੱਟੀ ਗਈ ਉਸ ਵੇਲੇ ਤਾਂ ਇਹ ਹਸਪਤਾਲ ਵਿਚ ਦਾਖਲ ਸੀ। ਇਸ ਲਈ ਇਹ ਕੁਕਰਮ ਉਸਨੇ ਨਹੀਂ ਕੀਤਾ। ਨਾਲ ਹੀ ਜੱਜ ਸਾਹਿਬ ਪਾਸ ਡਾਕਟਰ ਦੀ ਰਿਪੋਰਟ ਪੇਸ਼ ਕਰ ਦਿੱਤੀ ਜਾਂਦੀ ਹੈ ਕਿ ਇਹ ਤਾਂ ਹਸਪਤਾਲ ਵਿਚ ਆਪਣੀ ਨਾਮਰਦੀ ਦਾ ਇਲਾਜ ਕਰਵਾ ਰਿਹਾ ਸੀ। ਭਲਾ ਇਕ ਨਾਮਰਦ ਆਦਮੀ ਕਿਸੇ ਲੜਕੀ ਦੀ ਇੱਜ਼ਤ ਕਿਵੇਂ ਲੁੱਟ ਸਕਦਾ ਹੈ?  ਵਕੀਲ ਦੀਆਂ ਦਲੀਲਾਂ ਨੂੰ ਮੰਨਦਿਆਂ ਹੋਇਆਂ ਮੰਤਰੀ ਦਾ ਬੇਟਾ ਬਰੀ ਹੋ ਜਾਂਦਾ ਹੈ। ਹੋਰ ਤਾਂ ਹੋਰ ਪੰਜ ਕੁ ਸਾਲਾਂ ਬਾਅਦ ਜਦੋਂ ਉਸ ਮੰਤਰੀ ਦਾ ਬੇਟਾ ਸਿਆਸਤ ਵਿਚ ਪੈਰ ਧਰਦਾ ਹੈ ਤਾਂ ਵਿਰੋਧੀ ਪਾਰਟੀ ਵਲੋਂ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਫਲਾਨੀ ਲੜਕੀ ਦੇ ਰੇਪ ਕੇਸ ਦੌਰਾਨ ਤਾਂ ਡਾਕਟਰ ਨੇ ਇਸਨੂੰ ਨਾਮਰਦੀ ਦੇ ਇਲਾਜ ਕਰਕੇ ਬਚਾਇਆ ਸੀ, ਹੁਣ ਇਸਦੇ ਤਿੰਨ ਬੱਚੇ ਹਨ। ਇਸਦੇ ਜਵਾਬ ਵਿਚ ਉਹ ਸ਼ਖਸ ਬੜੀ ਹੀ ਬੇਸ਼ਰਮੀ ਨਾਲ ਕਹਿੰਦਾ ਹੈ, “ਬਈ ਉਸ ਡਾਕਟਰ ਦੇ ਮੇਰੀ ਨਾਮਰਦੀ ਠੀਕ ਕਰ ਦਿੱਤੀ ਸੀ। ਉਸਤੋਂ ਬਾਅਦ ਹੀ ਮੇਰੇ ਤਿੰਨ ਬੱਚੇ ਹੋਏ ਹਨ।” ਜਿਸ ਦੇਸ ਵਿਚ ਅਜਿਹੇ ਹੋਣਹਾਰ ਲੀਡਰ ਹੋਣ ਉਸਦੇ ਭਵਿੱਖ ਬਾਰੇ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਗੱਲ ਨਹੀਂ।

ਸਾਰਿਆਂ ਨੂੰ ਪਤਾ ਹੈ ਕਿ ਕੁਝ ਸਾਲ ਪਹਿਲਾਂ ਤੁਸੀਂ ਸਬਜ਼ੀ ਦੀ ਰੇਹੜੀ ਲਾਉਂਦੇ ਹੁੰਦੇ ਸੀ ਅਤੇ ਹੁਣ ਸਿਆਸਤ ਤੋਂ ਸਿਵਾਇ ਤੁਹਾਡਾ ਕੋਈ ਕਾਰੋਬਾਰ ਵੀ ਨਹੀਂ ਹੈ। ਫਿਰ ਵੀ ਤੁਹਾਡੇ ਵਲੋਂ ਇੱਕਠੀ ਕੀਤੀ ਗਈ ਕਰੋੜਾਂ ਰੁਪਿਆਂ ਦੀ ਜਾਇਦਾਦ ਦਾ ਵੇਰਵਾ ਦੇਣ ਦੀ ਤੁਹਾਨੂੰ ਕੋਈ ਲੋੜ ਨਹੀਂ। ਤੁਹਾਡੇ ਉਪਰ ਇਕ ਨਹੀਂ ਭਾਵੇਂ ਅਨੇਕਾਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੀ ਜਾਣ ਤੁਸੀਂ ਇਨ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਸ਼ਾਨ ਵਿਚ ਹੱਥ ਹਿਲਾਕੇ ਇਹ ਕਹਿਕੇ ਅੱਗੇ ਨਿਕਲ ਜਾਣਾ ਹੈ ਕਿ ਇਹ ਸਿਰਫ਼ ਵਿਰੋਧੀ ਪਾਰਟੀ ਦੀ ਚਾਲ ਦਾ ਇਕ ਹਿੱਸਾ ਹੈ।

ਇਥੇ ਸਾਨੂੰ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਲੀਡਰ ਸਾਡੇ ਵਲੋਂ ਕੀਤੇ ਗਏ ਕਿਸੇ ਸਵਾਲ ਦੇ ਜਵਾਬ ਵਿੱਚ ਸਿਰਫ਼ ਇਕ ਮੁਸਕਾਨ ਛੱਡਕੇ ਚਲਿਆ ਗਿਆ। ਇਸਤੋਂ ਬਾਅਦ ਤੁਹਾਨੂੰ ਉਸ ਵਿਅੰਗ ਜਾਂ ਸਵਾਲ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣ ਦੀ ਬਹੁਤ ਲੋੜ ਹੈ। ਲੀਡਰ ਸਾਹਿਬ ਦੇ ਸਿਪਾਹੀ ਉਸੇ ਵੇਲੇ ਹੀ ਸਕਿਊਰਿਟੀ ਸੀਮਾ ਨੂੰ ਤੋੜਣ ਦੇ ਇਲਜ਼ਾਮ ਹੇਠ ਤੁਹਾਨੂੰ ਉਸ ਲੀਡਰ ‘ਤੇ ਹਮਲਾ ਕਰਨ ਲਈ ਆਇਆ ਕੋਈ ਅਤਿਵਾਦੀ ਗਰਦਾਨ ਕੇ ਕੋਈ ਕੇਸ  ਪਾ ਸਕਦੇ ਨੇ ਜਾਂ ਫਿਰ ਘੱਟੋ ਘੱਟ ਸਕਿਊਰਿਟੀ ਦੇ ਕਾਰ ਵਿਹਾਰ ਵਿਚ ਵਿਘਨ ਪਾਉਣ ਕਰਕੇ ਉਥੇ ਹੀ ਤੁਹਾਨੂੰ ਕੁਟਾਪਾ ਵੀ ਚਾੜ੍ਹ ਸਕਦੇ ਨੇ।

ਇਸ ਵੇਲੇ ਮੈਨੂੰ ਵੀ ਕੁਝ ਇੰਜ ਹੀ ਮਹਿਸੂਸ ਹੋ ਰਿਹਾ ਹੈ ਕਿ ਮੈਂ ਦੇਸ਼ ਦੇ ਲੀਡਰਾਂ ਤੋਂ ਲੈਕੇ ਅਖਬਾਰਾਂ ਵਿਚ ਖਾਹਮ ਖਾਹ ਲੀਡਰ ਬਣਨ ਦੇ ਸ਼ੌਕੀਨ ਆਪਣੇ ਦੋਸਤਾਂ ਨਾਲ ਵੀ ਦੁਸ਼ਮਣੀ ਮੁੱਲ ਲੈ ਲਈ ਹੈ। ਜਦੋਂ ਦਾ ਮੀਡੀਆ ਟੀਵੀ, ਅਖਬਾਰਾਂ ਅਤੇ ਇੰਟਰਨੈੱਟ ਦਾ ਜ਼ਮਾਨਾ ਆਇਆ ਹੈ ਲੋਕੀਂ ਰੱਸੀ ਨੂੰ ਸੱਪ ਬਣਾਕੇ ਆਪਣਾ ਨਾਮ ਖ਼ਬਰਾਂ ਵਿਚ ਲਿਆਉਣ ਲਈ ਉਤਾਵਲੇ ਰਹਿੰਦੇ ਹਨ। ਘਰ ਵਿਚ ਹੀ ਚਾਰ ਗਲੀ ਦੇ ਬੰਦਿਆਂ ਨੂੰ ਸੱਦਕੇ ਕਿਸੇ ਦੂਜੇ ਸ਼ਹਿਰ, ਪਿੰਡ, ਕਸਬੇ ਜਾਂ ਬਾਹਰੋਂ ਆਏ ਆਪਣੇ ਕਿਸੇ ਦੋਸਤ ਦਾ ਸਨਮਾਨ ਕਰਕੇ ਆਪਣੀ ਫੋਟੋ ਟੀਵੀ ਦੀ ਸਕਰੀਨ ‘ਤੇ ਲਿਆਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਕਈ ਵਾਰ ਜਦੋਂ ਕੋਈ ਹਾਦਸਾ ਵਾਪਰਦਾ ਹੈ ਉਸ ਨਾਲ ਇਨ੍ਹਾਂ ਲੀਡਰ ਕਿਸਮ ਦੇ ਬੰਦਿਆਂ ਦਾ ਕੋਈ ਵਾਸਤਾ ਵੀ ਨਹੀਂ ਹੁੰਦਾ ਉਹ ਸਿਰਫ਼ ਮੀਡੀਆ ਵਿਚ ਆਪਣੀਆਂ ਖਬਰਾਂ ਲਿਆਉਣ ਲਈ ਹੀ ਐਂਵੇ ਕਿਸੇ ਦੇ ਪੁਤਲੇ ਸਾੜਣੇ ਸ਼ੁਰੂ ਕਰ ਦਿੰਦੇ ਨੇ।

ਇਕ ਆਦਮੀ ਆਪਣਾ ਸਨਮਾਨ ਇਲਾਕੇ ਦੇ ਇਕ ਉਭਰਦੇ ਹੋਏ ਲੀਡਰ ਪਾਸੋਂ ਕਰਵਾਕੇ ਆਇਆ। ਉਸ ਮੁਤਾਬਕ ਉਸ ਦੇ ਪਿਤਾ, ਦਾਦਾ ਜੀ ਅਤੇ ਪੜਦਾਦਾ ਜੀ ਨੇ ਵੀ ਦੇਸ਼ ਸੇਵਾ ਲਈ ਕਾਫ਼ੀ ਕੁਰਬਾਨੀਆਂ ਕੀਤੀਆਂ ਸਨ ਅਤੇ ਜੇਲ੍ਹਾਂ ਕੱਟ ਚੁੱਕੇ ਸਨ।  ਪਿਛੋਂ ਪਤਾ ਲੱਗਿਆ ਕਿ ਉਹ ਸ਼ਖ਼ਸ ਅਜੇ ਲੀਡਰੀ ਵਿਚ ਨਵਾਂ ਨਵਾਂ ਹੀ ਪੈਰ ਧਰ ਰਿਹਾ ਹੈ, ਉਹ ਆਪ ਇਲਾਕੇ ਦਾ ਇਕ ਨਾਮੀ ਸਮਗਲਰ ਹੈ ਜਿਸਦਾ ਕਾਰੋਬਾਰ ਘਰ ਦੀ ਕੱਢੀ ਸ਼ਰਾਬ ਵਿਚ ਰੰਗ ਪਾਕੇ ਉਸਨੂੰ ਦੇਸੀ ਸ਼ਰਾਬ ਬਣਾਕੇ ਪੰਜਾਬ ਦੇ ਠੇਕਿਆਂ ਤੱਕ ਪਹੁੰਚਾਉਣਾ ਹੈ। ਇਸਦੇ ਨਾਲ ਹੀ ਉਹ ਅਫ਼ੀਮ ਅਤੇ ਹੋਰਨਾਂ ਡਰਗਜ਼ ਦੀ ਸਮਗਲਿੰਗ ਨੂੰ ਵੀ ਅੰਜਾਮ ਦਿੰਦਾ ਹੈ। ਇਹ ਹੀ ਨਹੀਂ ਜਦੋਂ ਕਿਸੇ ਰੈਲੀ ਵਿਚ ਲੀਡਰਾਂ ਨੂੰ ਦੰਗਾ ਫਸਾਦ ਕਰਨ ਵਾਲੇ ਗੁੰਡਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਸਪਲਾਈ ਕਰਨ ਵਿਚ ਲੀਡਰਾਂ ਦੀ ਮਦਦ ਕਰਦਾ ਹੈ। ਭਾਰਤ ਵਿਚ ਲੀਡਰਾਂ ਦੀ ਇਹ ਪਹਿਲੀ ਨਿਸ਼ਾਨੀ ਹੈ। ਇਸ ਲਈ ਸੱਚ ਵਿਚ ਹੀ ਉਹ ਆਦਮੀ ਲੀਡਰੀ ਦੇ ਲਾਇਕ ਹੈ।

ਬਾਕੀ ਰਹੀ ਉਸਦੇ ਪਿਤਾ, ਦਾਦਾ ਜੀ ਅਤੇ ਪੜਦਾਦਾ ਜੀ ਵਲੋਂ ਦੇਸ਼ ਸੇਵਾ ਖਾਤਰ ਜੇਲ੍ਹਾਂ ਕੱਟਣ ਦੀ। ਦਰਅਸਲ ਉਸਦੇ ਮਾਣਯੋਗ ਪੜਦਾਦਾ ਜੀ ਅੰਗ੍ਰੇਜ਼ਾਂ ਸਮੇਂ ਪੁਲਿਸ ਦੇ ਵੱਡੇ ਮੁਖਬਰਾਂ ਵਿਚੋਂ ਇਕ ਗਿਣੇ ਜਾਂਦੇ ਸਨ। ਇਕ ਵਾਰ ਦੇਸ਼ ਘੁਲਾਟੀਆਂ ਵਲੋਂ ਕੱਢੀ ਗਈ ਇਕ ਲਈ ਉਹ ਖ਼ਬਰਾਂ ਇਕੱਤਰ ਕਰਨ ਲਈ ਗਿਆ। ਉਸ ਇਲਾਕੇ ਦੀ ਪੁਲਿਸ ਨੂੰ ਉਸਦੇ ਅਸਲ ਕਿਰਦਾਰ ਬਾਰੇ ਪਤਾ ਨਾ ਹੋਣ ਕਰਕੇ ਉਸਦੇ ਪੜਦਾਦਾ ਜੀ ਨੂੰ ਇਕ ਰਾਤ ਲਈ ਜੇਲ੍ਹ ਵਿਚ ਰਹਿਣਾ ਪਿਆ ਸੀ ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਪਣੇ ਮੁਖਬਰੀ ਭਰਪੂਰ ਕਿਰਦਾਰ ਕਰਕੇ ਉਨ੍ਹਾਂ ਨੇ ਆਪਣਾ ਨਾਮ ਵੀ ਦੇਸ਼ ਲਈ ਕੁਰਬਾਨੀਆਂ ਦੇਣ ਅਤੇ ਜੇਲ੍ਹਾਂ ਕੱਟਣ ਵਾਲਿਆਂ ਦੀ ਸੂਚੀ ਵਿਚ ਲਿਖਵਾ ਲਿਆ ਸੀ।

ਉਸ ਦੇ ਦਾਦਾ ਜੀ ਵੀ ਇਕ ਵਾਰ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਗਲਤੀ ਨਾਲ ਪੁਲਿਸ ਦੇ ਹੱਥੀਂ ਲੱਗ ਗਏ ਸਨ। ਜਿਸ ਕਰਕੇ ਦੋ ਕੁ ਦਿਨਾਂ ਲਈ ਉਨ੍ਹਾਂ ਨੂੰ ਵੀ ਸਰਕਾਰੀ ਮਹਿਮਾਨ ਬਣਾਕੇ ਰੱਖਿਆ ਗਿਆ ਸੀ। ਗੱਲ ਕੁਝ ਇੰਜ ਹੋਈ ਸੀ ਕਿ ਉਨ੍ਹਾਂ ਦਿਨਾਂ ਵਿਚ ਪੁਲਿਸ ਦੀਆਂ ਸਖ਼ਤੀਆਂ ਕਰਕੇ ਅਮਲੀਆਂ ਨੂੰ ਰਾਸ਼ਨ ਪਾਣੀ ਮਿਲਣਾ ਕਾਫ਼ੀ ਮੁਸ਼ਕਲ ਹੋ ਗਿਆ ਸੀ। ਜਿਸਦਾ ਫਾਇਦਾ ਚੁਕਦਿਆਂ ਹੋਇਆਂ ਉਨ੍ਹਾਂ ਨੇ ਅਮਲੀਆਂ ਅਤੇ ਸ਼ਰਾਬੀਆਂ ਦੀਆਂ ਦੁਆਵਾਂ ਲੈਣ ਖਾਤਰ ਉਨ੍ਹਾਂ ਨੂੰ ਰਸਦ ਪਾਣੀ ਪਹੁੰਚਾਉਣ ਦੀ  ਜ਼ਿੰਮੇਵਾਰੀ ਆਪਣੇ ਹੱਥੀਂ ਲੈ ਲਈ ਸੀ। ਇਸਦੇ ਸਿੱਟੇ ਵਜੋਂ ਇਕ ਵਾਰ ਉਨ੍ਹਾਂ ਦੀ ਸਾਈਕਲ ਦੀ ਤਲਾਸ਼ੀ ਦੌਰਾਨ ਦੋ ਕੁ ਦੇਸੀ ਸ਼ਰਾਬ ਦੀਆਂ ਬੋਤਲਾਂ ਅਤੇ ਸੌ ਕੁ ਗਰਾਮ ਅਫੀਮ ਪੁਲਿਸ ਦੇ ਹੱਥ ਲੱਗ ਗਈ ਸੀ ਅਤੇ ਉਸਨੂੰ ਵੀ ਜੇਲ੍ਹ ਯਾਤਰਾ ਕਰਨੀ ਪਈ ਸੀ।

ਕੁਝ ਇਹੋ ਜਿਹਾ ਹਾਲ ਹੀ ਉਸਦੇ ਪਿਤਾ ਜੀ ਦਾ ਸੀ ਅਸਲ ਵਿਚ ਉਨ੍ਹਾਂ ਦਾ ਮੁੱਖ ਕਾਰੋਬਾਰ ਤਾਂ ਅਮਲੀਆਂ ਦੀਆਂ ਦੁਆਵਾਂ ਲੈ ਕੇ ਪੁੰਨ ਖੱਟਣ ਦਾ ਹੀ ਸੀ। ਪਰ ਗੱਲ ਕੁਝ ਇੰਜ ਹੋਈ ਜਦੋਂ ਖਾੜਕੂਵਾਦ ਦਾ ਸਮਾਂ ਆਇਆ ਤਾਂ ਪੁਲਿਸ ਨੇ ਹਰ ਸੜਕ ‘ਤੇ ਨਾਕੇ ਲਾਏ ਹੋਏ ਸਨ। ਜਿਸ ਕਰਕੇ ਉਸਦਾ ਅਮਲੀ ਸੇਵਾ ਦਾ ਕਾਰੋਬਾਰ ਕਾਫੀ ਮੱਠਾ ਪਿਆ ਹੋਇਆ ਸੀ। ਉਨ੍ਹਾਂ ਵੇਲਿਆਂ ਵਿਚ ਸਭ ਤੋਂ ਸੌਖਾ ਕੰਮ ਲੋਕਾਂ ਦੇ ਹੱਥ ਇਹੀ ਆਇਆ ਹੋਇਆ ਸੀ ਕਿ ਕੰਬਲ ਦੀ ਬੁੱਕਲ ਮਾਰਕੇ ਕਿਸੇ ਹਨ੍ਹੇਰੇ ਮੋੜ ‘ਤੇ ਖਲੋ ਜਾਵੋ ਅਤੇ ਇਕ ਦੇਸੀ ਪਿਸਤੌਲ ਨਾਲ ਜਾਂ ਫਿਰ ਬੁੱਕਲ ਵਿਚੋਂ ਹੀ ਕਿਸੇ ਡੰਡੇ ਦਾ ਡਰਾਵਾ ਦੇ ਕੇ ਸ਼ਹਿਰੋਂ ਪਿੰਡ ਆਉਂਦੇ ਲੋਕਾਂ ਪਾਸੋਂ ਖਾੜਕੂਆਂ ਦੇ ਨਾਮ ‘ਤੇ ਪੈਸਾ ਧੇਲਾ ਅਤੇ ਗਹਿਣੇ ਗੱਟੇ ਲੁੱਟ ਲਵੋ। ਇਹ ਕਾਰੋਬਾਰ ਉਸਦੇ ਪਿਤਾ ਨੂੰ ਕਾਫ਼ੀ ਰਾਸ ਆਇਆ ਜਿਸ ਕਰਕੇ ਉਸਨੂੰ ਇਕ ਵਾਰ ਥਾਣੇ ਦੀ ਸੈਰ ਵੀ ਕਰਨੀ ਪਈ। ਉਸੇ ਵਕਤ ਉਸਨੇ ਪੁਲਿਸ ਨਾਲ ਮੁਖਬਰੀਆਂ ਕਰਨ ਦੀ ਡੀਲ ਕਰ ਲਈ। ਇਸ ਦੌਰਾਨ ਉਸਨੇ ਰਾਤ-ਬਰਾਤੀਂ ਠਾਹਰ ਲਈ ਪਿੰਡਾਂ ਵਿਚ ਰੁਕਣ ਵਾਲੇ ਮੁੰਡਿਆਂ ਦੀਆਂ ਮੁਖਬਰੀਆਂ ਕਰਕੇ ਵੀ ਕਾਫ਼ੀ ਇਨਾਮ ਹਾਸਲ ਕਰ ਲਏ, ਜਿਸਦੇ ਸਿੱਟੇ ਵਜੋਂ ਸਾਡਾ ਇਹ ਭਵਿੱਖ ਦਾ ਲੀਡਰ ਹੁਣ ਕਾਫ਼ੀ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ਵਿਚ ਲੀਡਰੀ ਪੰਜਾਬ ਜਾਂ ਭਾਰਤ ਦਾ ਭਵਿੱਖ ਤੈਅ ਕਰਨ ਲਈ ਉਤਾਵਲਾ ਹੋਇਆ ਫਿਰਦਾ ਹੈ।

ਸਾਡੇ ਦੇਸ਼ ਦੀ ਇਕ ਖੁਸ਼ ਕਿਸਮਤੀ ਇਹ ਵੀ ਰਹੀ ਹੈ ਕਿ ਇਸਨੂੰ ਆਸ ਤੋਂ ਵਧੇਰੇ ਕਾਬਿਲ ਮੰਤਰੀ ਮਿਲਦੇ ਰਹੇ ਹਨ। ਸਕੂਲ ਦੀ ਚਾਰਦੀਵਾਰੀ ਦੇ ਲਾਗੇ ਮੱਝਾਂ ਚਾਰਨ ਵਾਲੇ, ਜਿਨ੍ਹਾਂ ਨੇ ਸਕੂਲ ਦਾ ਮੂੰਹ ਤਾਂ ਜ਼ਰੂਰ ਵੇਖਿਆ ਪਰ ਸਕੂਲ ਅੰਦਰ ਜਾਕੇ ਨਹੀਂ ਬਾਹਰੋਂ ਹੀ, ਨੂੰ ਸਿਖਿਆ ਮੰਤਰੀ ਦੀ ਕੁਰਸੀ ਪ੍ਰਦਾਨ ਕੀਤੀ ਜਾਂਦੀ ਹੈ। ਸਾਰੇ ਪਿੰਡ ਨਾਲ ਠੱਗੀਆਂ ਮਾਰਨ ਵਾਲੇ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਮਿਲਦਾ ਹੈ। ਇਕ ਖਿਡਾਰੀ ਜਿਹੜਾ ਨਸ਼ਾ ਕਰਕੇ ਖੇਡਦਾ ਹੋਇਆ ਇਕ ਰੈਫਰੀ ਨੂੰ ਕੁੱਟਣ ਦਾ ਕਸੂਰਵਾਰ ਨਿਕਲਦਾ ਅਤੇ ਜੀਵਨ ਭਰ ਲਈ ਜਿਸਨੂੰ ਬੈਨ ਕਰ ਦਿੱਤਾ ਜਾਂਦਾ ਹੈ। ਉਸ ਪਾਸ ਖੇਡਣ ਦਾ ਤਜਰਬਾ ਹੈ, ਇਸ ਹਿਸਾਬ ਨਾਲ ਉਸਨੂੰ ਖੇਡ ਮੰਤਰਾਲਾ ਮਿਲਣਾ ਚਾਹੀਦਾ ਹੈ। ਦੂਜਾ ਉਸ ਪਾਸ ਡਰਗਜ਼ ਦਾ ਵੀ ਤਜਰਬਾ ਹੈ ਕਿ ਕਿਹੜੀ ਡਰਗ ਲੈ ਕੇ ਵਧੇਰੇ ਤਾਕਤ ਲਈ ਜਾ ਸਕਦੀ ਹੈ, ਇਸ ਹਿਸਾਬ ਨਾਲ ਉਸਨੂੰ ਸਿਹਤ ਵਿਭਾਗ ਮਿਲਣਾ ਜ਼ਰੂਰੀ ਹੋ ਜਾਂਦਾ ਹੈ। ਤੀਜੀ ਰਹੀ ਰੈਫਰੀ ਨੂੰ ਕੁੱਟਣ ਦੀ ਗੱਲ, ਇਸ ਹਿਸਾਬ ਨਾਲ ਉਸਨੂੰ ਕਾਨੂੰਨ ਵਿਵਸਥਾ ਦਾ ਮਹਿਕਮਾ ਵੀ ਮਿਲਣਾ ਚਾਹੀਦਾ ਹੈ।

ਚੋਣਾਂ ਦੌਰਾਨ ਇਕ ਲੀਡਰ ਆਪਣੇ ਵਿਰੋਧੀ ਪਾਰਟੀ ਦੇ ਲੀਡਰ ਦੀ ਪ੍ਰਵਾਰ ਅਤੇ ਸਮਾਜਕ ਪੱਖੋਂ ਅਜਿਹੀ ਬੇਇੱਜ਼ਤੀ ਕਰਦਾ ਹੈ ਕਿ ਰੱਬ ਹੀ ਰਾਖਾ ਹੈ। ਇਹੀ ਕਾਰਨ ਹੈ ਕਿ ਇਕ ਪੜ੍ਹਿਆ ਲਿਖਿਆ ਅਤੇ ਇੱਜ਼ਤਦਾਰ ਆਦਮੀ ਸਿਆਸਤ ਵਿਚ ਸਾਹਮਣੇ ਹੀ ਨਹੀਂ ਆਉਂਦਾ। ਉਹ ਆਪਣੇ ਪੂਰੇ ਪ੍ਰਵਾਰ ਦੀ ਸੱਚੀ ਜਾਂ ਝੂਠੀ ਜਨਮਪੱਤਰੀ ਖੁਲਵਾਉਣ ਤੋਂ ਪਰਹੇਜ਼ ਹੀ ਕਰਦਾ ਹੈ। ਦੂਰ ਕੀ ਜਾਣਾ ਹੈ ਡਾਕਟਰ ਮਨਮੋਹਨ ਸਿੰਘ ਵਲੋਂ ਦੇਸ਼ ਦੀ ਸੰਭਾਲ ਲਈ ਭਾਵੇਂ ਚੰਗੇ ਕੰਮ ਕੀਤੇ ਗਏ ਜਾਂ ਮਾੜੇ ਇਹ ਇਸ ਲੇਖ ਦਾ ਵਿਸ਼ਾ ਨਹੀਂ ਹਨ, ਪਰੰਤੂ ਵਿਰੋਧੀ ਪਾਰਟੀਆਂ ਵਲੋਂ ਇਸ ਸੂਝਵਾਨ ਅਤੇ ਪੜ੍ਹੇ ਲਿਖੇ ਇਨਸਾਨ ਨੂੰ ਸ਼ਿਖੰਡੀ, ਨਾਮਰਦ, ਸਰਦਾਰ ਤੋਂ ਬਦਲਕੇ ਸਿੱਧੂ ਵਰਗੇ ਬੜਬੋਲੇ ਵਲੋਂ ‘ਅਸਰਦਾਰ ਨਹੀਂ’, ਆਦਿ ਕਈ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਗਿਆ।

ਇਸ ਲਈ ਜਿਸ ਵੀ ਇਨਸਾਨ ਵਿਚ ਆਪਣੀ ਬੇਇੱਜ਼ਤੀ ਕਰਵਾਉਣ ਦੀ ਹਿੰਮਤ ਜਾਂ ਸ਼ੌਂਕ ਹੋਵੇ, ਉਹ ਜੀ ਸਦਕੇ ਭਾਰਤ ਵਿਚ ਭ੍ਰਿਸ਼ਟਾਚਾਰੀ ਦੇਸ਼ ਵਿਚ ਲੀਡਰੀ ਲਈ ਇਕ ਯੋਗ ਅਸਾਮੀ ਸਿੱਧ ਹੋ ਸਕਦਾ ਹੈ। ਜਿਸ ਨੂੰ ਆਪਣੀ ਇੱਜ਼ਤ ਪਿਆਰੀ ਹੈ ਤਾਂ ਉਸ ਲਈ ਭਲਾਈ ਇਹੀ ਹੈ ਕਿ ਚੁੱਪ ਕਰਕੇ ਆਪਣਾ ਕੰਮਕਾਰ ਕਰੇ ਅਤੇ ਉਸਦੇ ਹਲਕੇ ਦੇ ਗੁੰਡੇ ਜਿਸ ਪਾਸੇ ਉਸਨੂੰ ਕਹਿਣ ਵੋਟਾਂ ਪਾਈ ਜਾਵੇ। ਜੇਕਰ ਉਹ ਕੁਝ ਪੈਸੇ ਦੇ ਕੇ ਜਾਂ ਨਸ਼ਾ ਪੱਤਾ ਲੈ ਕੇ ਕੁਝ ਦਿਨਾਂ ਲਈ ਤੁਹਾਡਾ ਵੋਟਰ ਸ਼ਨਾਖਤੀ ਪੱਤਰ ਉਧਾਰਾ ਜਾਂ ਕਿਰਾਏ ‘ਤੇ ਲੈਣਾ ਚਾਹੁੰਦੇ ਹਨ ਤਾਂ ਬਿਨਾਂ ਕਿਸੇ ਨਾਹ-ਨੁਕਰ ਦੇ ਉਨ੍ਹਾਂ ਨੂੰ ਦੇ ਦਿਓ। ਐਵੇਂ ਜ਼ਰੂਰ ਹੱਡ ਪੈਰ ਤੁੜਵਾ ਕੇ ਕੰਮ ਤੋਂ ਵੀ ਦੋ ਹਫਤਿਆਂ ਦੀਆਂ ਛੁੱਟੀਆਂ ਲੈਕੇ ਤਨਖਾਹ ਗੁਆਣੀ ਹੈ। ਜੇਕਰ ਕਿਸੇ ਲੀਡਰ ਦਾ ਕੋਈ ਗੁਰਗਾ ਤੁਹਾਥੋਂ ਸਸਤੇ ਭਾਅ ‘ਤੇ ਕੋਈ ਜ਼ਮੀਨ ਜਾਂ ਦੁਕਾਨ ਮਕਾਨ ਖਰੀਦਣਾ ਚਾਹੁੰਦਾ ਹੈ ਤਾਂ ਭਰਾਵੋ! ਉਸਨੂੰ ਸਸਤੇ ਭਾਅ ਹੀ ਵੇਚ ਦਿਓ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਲੀਡਰ ਦੇ ਗੁਰਗੇ ਵਲੋਂ ਮੁਫ਼ਤ ਵਿਚ ਹੀ ਕਬਜ਼ਾ ਕਰ ਲਿਆ ਜਾਵੇ ਅਤੇ ਸਾਰੀ ਉਮਰ ਤੁਸੀਂ ਅਤੇ ਤੁਹਾਡੀਆਂ ਕਈ ਪੁਸ਼ਤਾਂ ਉਸਨੂੰ ਹਾਸਲ ਕਰਨ ਲਈ ਕਚਹਿਰੀਆਂ ਦੇ ਚੱਕਰ ਲਾਉਂਦਿਆਂ ਹੀ ਆਪਣੀ ਜ਼ਿੰਦਗ਼ੀ ਗੁਜ਼ਾਰ ਦੇਣ।

ਕੋਸ਼ਿਸ਼ ਤਾਂ ਇਹ ਕਰੋ ਕਿ ਕਿਸੇ ਜਾਇਜ਼ ਜਾ ਨਾਜਾਇਜ਼ ਕੰਮ ਨੂੰ ਕਰਵਾਉਣ ਲਈ ਕਿਸੇ ਨਾ ਕਿਸੇ ਲੀਡਰ ਦੀ ਛੱਤਰ-ਛਾਇਆ ਤੁਹਾਡੇ ਉਪਰ ਹੋਵੇ। ਨਹੀਂ ਤਾਂ ਚੰਗੀਆਂ ਡਿਗਰੀਆਂ ਹੱਥ ਵਿਚ ਫੜੀ ਧੱਕੇ ਖਾਂਦੇ ਰਹੋਗੇ ਜਾਂ ਫਿਰ ਯੋਗਤਾ ਤੋਂ ਘੱਟ ਦੇ ਅਹੁਦੇ ਨੂੰ ਹਾਸਲ ਕਰਕੇ ਹੀ ਗੁਜ਼ਾਰਾ ਕਰਨਾ ਪਵੇਗਾ। ਲੀਡਰ ਦਾ ਆਸ਼ੀਰਵਾਦ ਨਾ ਹੋਣ ਦੀ ਸੂਰਤ ਵਿਚ ਇਕ ਰਾਹ ਇਹ ਵੀ ਹੈ ਕਿ ਤੁਹਾਡੇ ਪੁਰਖਿਆਂ ਦੀ ਇੰਨੀ ਕੁ ਜਾਇਦਾਦ ਜ਼ਰੂਰ ਹੋਵੇ ਜਿਸਨੂੰ ਵੇਚਕੇ ਤੁਸੀਂ ਕਿਸੇ ਮੰਤਰੀ ਸੰਤਰੀ ਦੀ ਜੇਬ ਭਰਕੇ ਕੋਈ ਨੌਕਰੀ ਹਾਸਲ ਕਰਨ ਦੇ ਕਾਬਲ ਹੋਵੇ। ਬਈ ਤੁਸੀਂ ਆਪੇ ਹੀ ਹਿਸਾਬ ਲਾ ਲਵੋ ਜਿਹੜੇ ਲੀਡਰ ਨੇ ਚੋਣ ਜਿੱਤਣ ਲਈ ਕਰੋੜਾਂ ਰੁਪਏ ਖਰਚੇ ਨੇ  ਉਹ ਉਸ ਨੇ ਇਵੇਂ ਹੀ ਪੂਰੇ ਕਰਨੇ ਨੇ।

ਬਾਕੀ ਇਕ ਵਾਰ ਫਿਰ ਕਹਿ ਦਿਆਂ ਜੇਕਰ ਤੁਹਾਡਾ ਲੀਡਰ ਬਣਨ ਦਾ ਇਰਾਦਾ ਹੈ ਤਾਂ ਕਿਸੇ ਕਿਸਮ ਦੀ ਪੜ੍ਹਾਈ ਕਰਨ ਦੀ ਕੱਤਈ ਲੋੜ ਨਹੀਂ। ਜਿਹੜਾ ਸਮਾਂ ਤੁਸੀਂ ਪੜ੍ਹਾਈ ਕਰਨ ਵਿਚ ਬਰਬਾਦ ਕਰਨਾ ਹੈ ਉਹ ਲੀਡਰ ਬਣਨ ਵੱਲ ਦਿਓ। ਇਹ ਲੀਡਰੀ ਬਚਪਨ ਵਿਚ ਹੀ ਘਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਭਾਵ ਆਪਣੀ ਚੌਧਰ ਨੂੰ ਬਰਕਰਾਰ ਰਖਣ ਲਈ ਝੂਠੀਆਂ ਸ਼ਿਕਾਇਤਾਂ ਲਾਕੇ ਜਾਂ ਆਪਣੇ ਰੋਹਬ ਨਾਲ ਦੂਸਰਿਆਂ ਦੀਆਂ ਚੀਜ਼ਾਂ ਖੋਹਣੀਆਂ ਸ਼ੁਰੂ ਕਰ ਦਿਓ। ਉਸਤੋਂ ਬਾਅਦ ਗਲੀ ਵਿਚ ਆਪਣੇ ਸਾਥੀਆਂ ਨੂੰ ਆਪਣੇ ਦਬਦਬੇ ਵਿਚ ਰੱਖੋ ਇੰਜ ਕਰਦੇ ਕਰਦੇ ਪਿੰਡ, ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਤਹਿਸੀਲ, ਤਹਿਸੀਲ ਤੋਂ ਜ਼ਿਲੇ ਦਾ ਸਫ਼ਰ ਕਰਦੇ ਹੋਏ ਲੀਡਰੀ ਦੀਆਂ ਪੌੜੀਆਂ ਚੜ੍ਹਦੇ ਜਾਓਗੇ। ਜੇਕਰ ਤੁਸੀਂ ਇਹ ਕੀਮਤੀ ਸਮਾਂ ਪੜ੍ਹਾਈ ਵਿਚ ਬਰਬਾਦ ਕਰ ਦਿੱਤਾ ਤਾਂ ਹੋ ਸਕਦਾ ਹੈ ਤੁਹਾਡੀ ਸਕੀਮ ਕੋਈ ਹੋਰ ਬੱਚਾ ਅਪਨਾ ਲਵੇ ਅਤੇ ਉਹ ਤੁਹਾਡੇ ਤੋਂ ਪਹਿਲਾਂ ਲੀਡਰ ਬਣ ਜਾਵੇ। ਨਾਲੇ ਪੜ੍ਹਾਈ ਦੀ ਕੀ ਲੋੜ ਹੈ ਜਦੋਂ ਤੁਹਾਡੇ ਕੋਲ ਕੁਰਸੀ ਆ ਗਈ ਤਾਂ ਇਹ ਸਾਰੇ ਵੱਡੇ ਵੱਡੇ ਆਈਏਐਸ ਅਫ਼ਸਰ ਅਤੇ ਬੁੱਧੀਜੀਵੀ ਤੁਹਾਡਾ ਪਾਣੀ ਭਰਦੇ ਨਜ਼ਰ ਆਉਣਗੇ। ਇਥੋਂ ਤੱਕ ਕਿ ਤੁਹਾਡਾ ਭਾਸ਼ਣ ਲਿਖਣ ਵਾਲਿਆਂ ਤੇ ਦਬਕੇ ਖਾਣ ਵਾਲਿਆਂ ਕੋਲ ਵੀ ਪੀਐਚਡੀ ਦੀਆਂ ਡਿਗਰੀਆਂ ਹੋਣਗੀਆਂ। ਕਈ ਵੱਡੇ ਅਹੁਦਿਆਂ ‘ਤੇ ਬੈਠੇ ਲੋਕ ਤੁਹਾਡੇ ਬੂਟਾਂ ਦੇ ਤਸਮੇ ਬਨ੍ਹਦੇ ਨਜ਼ਰ ਆਉਣਗੇ।

ਇਸ ਲੀਡਰੀ ਦਾ ਇਕ ਸਭ ਤੋਂ ਵੱਡਾ ਅਸੂਲ ਇਹ ਵੀ ਹੈ “ਕੋਈ ਮਰੇ ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ”। ਇਸਦਾ ਭਾਵ ਇਹ ਹੈ ਕਿ ਲੀਡਰ ਵਿਚ ਤਰਸ ਦੀ ਭਾਵਨਾ ਬਿਲਕੁਲ ਨਹੀਂ ਹੋਣੀ ਚਾਹੀਦੀ ਜੇਕਰ ਉਸਦਾ ਦਿਲ ਕਿਸੇ ਗਰੀਬ ਨੂੰ ਵੇਖਕੇ ਪਸੀਜ ਜਾਂਦਾ ਹੈ ਤਾਂ ਉਹ ਲੀਡਰੀ ਦੇ ਬਿਲਕੁੱਲ ਵੀ ਲਾਇਕ ਨਹੀਂ ਹੈ। ਸਗੋਂ ਉਸ ਪਾਸ ਗਰੀਬਾਂ ਨਾਲ ਲੁੱਟ ਖਸੁੱਟ ਕਰਨ, ਉਨ੍ਹਾਂ ਨਾਲ ਧੋਖਾਧੜੀ ਕਰਨ, ਝੂਠੇ ਵਾਅਦੇ ਕਰਨ ਇਥੋਂ ਤੱਕ ਕਿ ਉਨ੍ਹਾਂ ਦੀ ਗਰੀਬੀ ਨੂੰ ਹਥਿਆਰ ਬਣਾਕੇ ਉਨ੍ਹਾਂ ਦਾ ਨਜਾਇਜ਼ ਫਾਇਦਾ ਚੁੱਕਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ।

ਇਸਦੇ ਨਾਲ ਹੀ ਮੈਂ ਇਹ ਵੀ ਦਸਣਾ ਚਾਹਾਂਗਾ ਕਿ ਸੱਚੇ, ਈਮਾਨਦਾਰ ਅਤੇ ਦਇਆ ਭਾਵਨਾ ਰੱਖਣ ਵਾਲੇ ਲੋਕਾਂ ਤੋਂ ਇਸਨੂੰ ਕਿੱਤੇ ਨੂੰ ਬਹੁਤ ਐਲਰਜੀ ਹੈ। ਦੂਜੇ ਅੱਖਰਾਂ ਵਿਚ ਇਹ ਕਹਿ ਲਵੋ ਕਿ ਅਜਿਹੇ ਲੋਕਾਂ ਨੂੰ ਸਿਆਸਤ ਵਿਚ ਜਾਂ ਲੀਡਰੀ ਦਾ ਕਿੱਤਾ ਅਪਨਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੰਖੇਪ ਵਿਚ ਇੰਨਾ ਹੀ ਕਹਿ ਸਕਦਾ ਹਾਂ ਕਿ ਝੂਠੇ, ਭ੍ਰਿਸ਼ਟਾਚਾਰ, ਨਿਰਦਈ, ਗਾਲੀ ਗਲੋਚ ਕਰਨ ਵਾਲੇ, ਧੋਖਾਧੜੀ ਕਰਨ ਵਾਲੇ ਲੋਕ ਇਸ ਕਿੱਤੇ ਨੂੰ ਅਪਨਾਕੇ  ਰੋੜ-ਪਤੀ ਤੋਂ ਕਰੋੜਪਤੀ ਬਣਨ ਦਾ ਸਫ਼ਰ ਤੈਅ ਕਰ ਸਕਦੇ ਹਨ ਅਤੇ  ਕੁਝ ਹੀ ਸਾਲਾਂ ਵਿਚ ਇੰਨਾ ਅਮੀਰ ਬਣ ਸਕਦੇ ਹਨ ਕਿ ਉਨ੍ਹਾਂ ਦੀਆਂ ਸੱਤ ਨਹੀਂ ਸਗੋਂ ਪੁਸ਼ਤ ਦਰ-ਪੁਸ਼ਤ ਅਨੇਕਾਂ ਪੀੜ੍ਹੀਆਂ ਲਈ ਸਰਮਾਇਆ ਇਕੱਠਾ ਹੋ ਸਕਦਾ ਹੈ। ਇਨ੍ਹਾਂ ਲੀਡਰਾਂ ਦੀਆਂ ਸਿਫ਼ਤਾਂ ਤਾਂ ਇੰਨੀਆਂ ਨੇ ਜੇਕਰ ਮੈਂ ਸਾਰੀ ਜ਼ਿੰਦਗ਼ੀ ਲਿਖਦਾ ਰਹਾਂ ਤਾਂ 10 ਫ਼ੀਸਦੀ ਵੀ ਨਹੀਂ ਲਿਖ ਸਕਦਾ।

ਲੀਡਰਾਂ ਦੀ ਇਸ ਖੇਡ ਨੂੰ ਰਾਜਨੀਤੀ ਇਸ ਲਈ ਕਿਹਾ ਜਾਂਦਾ ਹੈ ਕਿ ਜਿਵੇਂ ਵੀ ਹੋਵੇ ਸੂਬੇ ਅਤੇ ਦੇਸ਼ ਉਪਰ ਰਾਜ ਕਰਨ ਦੀ ਭੈੜੀ ਤੋਂ ਭੈੜੀ ਨੀਤੀ ਨੂੰ ਅਪਨਾਉਣਾ ਹੈ। ਇਸ ਲਈ ਤੁਹਾਨੂੰ ਭਾਵੇਂ ਗਰੀਬ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਸਾੜਫੂਕ ਕਰਨੀ ਪਵੇ, ਟਰਾਂਸਪੋਰਟਾਂ ਦੀਆਂ ਬੱਸਾਂ-ਟੱਰਕਾਂ ਦੀ ਸਾੜਕੇ ਸੁਆਹ ਕਰਨਾ ਪਵੇ। ਕਤਲ ਕਰਨੇ ਪੈਣ, ਦੰਗੇ ਕਰਵਾਉਣੇ, ਦਿਹਾੜੀਦਾਰਾਂ ਦੀਆਂ ਮੁਸ਼ਕਲਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਬਜ਼ਾਰ ਬੰਦ ਕਰਾਉਣੇ  ਪੈਣ ਪਰ ਤੁਸੀਂ ਆਪਣੀ ਰਾਜ ਕਰਨ ਦੀ ਨੀਤੀ ਨੂੰ ਨਹੀਂ ਤਿਆਗਣਾ। ਇਥੋਂ ਤੱਕ ਕਿ ਬੰਦ ਦੌਰਾਨ ਜੇਕਰ ਕੋਈ ਐਂਬੂਲੰਸ ਕਿਸੇ ਮਰੀਜ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤਾਂ ਉਸ ਮਰੀਜ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਹੀ ਐਂਬੂਲੰਸ ਨੂੰ ਵੀ ਰੋਕ ਲੈਣਾ ਹੈ। ਜੇਕਰ ਦੇਸ਼ ਦੇ ਮਹਾਨ ਲੀਡਰਾਂ ਵਲੋਂ ਦੇਸ਼ਵਾਸੀਆਂ ਦੀ ਭਲਾਈ ਲਈ ਇਕ ਮਰੀਜ਼ ਨੂੰ ਕੁਰਬਾਨੀ ਵੀ ਦੇਣੀ ਪਵੇ ਤਾਂ ਕੋਈ ਗੱਲ ਨਹੀਂ। ਬਸ ਕਿਸੇ ਵੀ ਹਾਲਤ ਵਿਚ ਲੀਡਰਾਂ ਵਲੋਂ ਕੀਤਾ ਗਿਆ ਬੰਦ ਕਾਮਯਾਬ ਹੋਣਾ ਚਾਹੀਦਾ ਹੈ। ਜੇਕਰ ਇਕ ਐਂਬੂਲੰਸ ਨਿਕਲ ਗਈ ਤਾਂ ਫਿਰ ਬੰਦ ਨੂੰ ਬੰਦ ਕੌਣ ਕਹੇਗਾ, ਉਹ ਤਾਂ ਫਿਰ ਪੂਰੀ ਤਰ੍ਹਾਂ ਫੇਲ੍ਹ ਹੋ ਜਾਵੇਗਾ। ਜੇਕਰ ਕਿਸੇ ਵਿਚ ਇਹ ਸਾਰੀਆਂ ਖਾਸੀਅਤਾਂ ਹਨ ਤਾਂ ਉਹ ਲੀਡਰ ਬਣਨ ਦੇ ਪੂਰਾ ਯੋਗ ਹੈ। ਉਸਨੂੰ ਆਪਣੀ ਘਰਵਾਲੀ ਦੇ ਹੁੰਦਿਆਂ ਆਪਣੀ ਸੈਕਟਰੀ ਨਾਲ ਰੰਗਰਲੀਆਂ ਮਨਾਉਂਦਿਆਂ ਹੋਇਆਂ ਇਸ ਦੀ ਸ਼ੁਰੂਆਤ ਜਲਦੀ ਤੋਂ ਜਲਦੀ ਕਰ ਦੇਣੀ ਚਾਹੀਦੀ ਹੈ।

ਬੇਗਾਨੀ ਧਰਤੀ ‘ਤੇ ਮੋਹ ਲੱਭਣੇ ਬੜੇ ਔਖੇ ਹੋ ਗਏ ਹਨ
ਡਾਕਟ ਸਾਬ ਕੀ ਹਾਲ ਹੈ ਤੁਹਾਡੇ ਗਬਾਂਡੀ ਦਾ, ਕਿੱਦਾਂ ਇਹਨਾਂ ਦਾ ਬੁੜਾ ਅਜੇ ਸਰਦੀ ਕਡੂ-ਕਿ ਪਾਜੂ ਚਾਲੇ-ਨਾਲੇ  ਕੀ ਹਾਲ ਹੈ ‘ਮਰੀਕਾ ਵਾਲੇ ਪਿੰਡ ਦੇ ਸੇਠਾਂ ਦਾ-

-ਓਏ ਅਮਲੀਆ ਮੈਂ ਕੋਈ ਸਮਾਜ ਸੇਵਾ ਸੁਰੂ ਕੀਤੀ ਹੋਈ ਹੈ ਕਿ ਸਾਰਿਆਂ ਦਾ ਪਤਾ ਲੈ ਕੇ ਰੱਖਦਾਂ ਆਂ –ਨਾਲੇ ਤੂੰ ਮੇਰਾ ਤਾਂ ਪਹਿਲਾਂ ਹਾਲ ਚਾਲ ਪੁੱਛ ਲੈ ਹੋਰ ਸਾਰੇ ਜਹਾਨ ਦਾ ਫਿਕਰ ਪਿਆ ਹੋਇਆ ਹੈ ਤੈਨੂੰ-ਅਖੇ ਤੁਹਾਡੇ ਗਬਾਂਡੀ ਦਾ ਕੀ ਹਾਲ ਚਾਲ ਹੈ, ਬੁੜਾ ਅਜੇ ਹੈਗਾ -‘ਮਰੀਕਾ ਵਾਲੇ ਸੇਠਾਂ ਦਾ-ਯਾਰ ਤੂੰ ਪਿੰਨੀਆਂ ਲੈਣੀਆਂ ਜਾਂ ਵਿਆਹ ਦਾ ਸਮਾਨ ਘੱਲਣਾਂ ਆ ਉਹਨਾਂ ਨੂੰ-ਜਿੱਥੇ ਰੈਂਦੇ ਨੇ ਰੈਣ ਦੇ-ਕਦੇ ਉਹਨਾਂ ਤਾਂ ਸਾਨੂੰ ਚੇਤੇ ਨਈ ਕੀਤਾ – ਤੂੰ ਔਂਦੇ ਨੇ ਹੀ ਫਿਕਰ ਪਾ ਲਿਆ ਹੈ ਉਹਨਾਂ ਦਾ-

-ਗੱਲ ਤਾਂ ਠੀਕ ਹੀ ਹੈ ਜੀ ਤੁਹਾਡੀ–

-ਅਖੇ ਗੱਲ ਤਾਂ ਠੀਕ ਹੀ ਹੈ ਜੀ ਤੁਹਾਡੀ-ਯਾਰ ਏਹੀ ਹਾਲ ਹੈ ਸਾਰਿਆਂ ਦਾ-ਜਾਣਗੇ ਅਗਲੇ ਦੇ ਘਰ ਤੇ ਹਾਲ ਪੁੱਛਣ ਲੱਗ ਪੈਣਗੇ –ਹੋਰਨਾਂ ਦਾ ਜਾਣੀ ਜਿਹਨੂੰ ਜਾਣੋ ਨਾ ਪਛਾਣੋ-ਅਖੇ ਕੀ ਹਾਲ ਹੈ ਸੰਕਰ ਵਾਲੇ ਭਿੰਦੇ ਦਾ –ਜਲੰਦਰ ਵਾਲੇ ਸਿੰਦੇ ਦਾ , ਕਦੇ ਮਿਲਿਆ ਕਿ  ਨਈ-

-ਯਾਰ ਜੇ ਉਹ ਤੈਨੂੰ ਨਈ ਕਦੇ ਮਿਲਿਆ ਤਾਂ ਮੇਰੇ ਨਾਲ ਨਿੱਤ ਕਬੱਡੀ ਖੇਡਦਾ ਰੈਂਦਾ ਆ-ਜਾਂ ਅਸੀਂ ਕੱਠੇ ਮੱਸਿਆ ਨੌਣ ਜਾਂਦੇ ਆਂ-

-ਹੋਰ ਕੀ 2 ਚਰਚਾ ਹੁੰਦੀ ਹੈ-

-ਹੋਰ ਕੀ ਚਰਚਾ ਹੋਣੀ ਹੈ-ਆਹੀ ਕਿ ਫਲਾਣਿਆਂ ਦੀ ਬੁੜੀ ਮਰੀ ਕਿ ਨਈ ਅਜੇ-ਬੁੜਾ ਬੀ ਲਗਦਾ ਆਹ ਸਿਆਲ ਨਈ ਕੱਡਦਾ- ਗੁਰਦੁਵਾਰੇ ਦਾ ਭਾਈ ਅਜੇ ਓਹੀ ਆ-ਨਾਲੇ ਸੱਚ ਕੀ ਬਣੂ ਪੰਜਾਬ ਚ ਐਤਕੀ ਸਰਕਾਰ ਦਾ–ਕੇੜੀ ਪਾਲਟੀ ਆਊ-ਬੜਾ ਫਿਕਰ ਰੈਂਦਾ ਹੈ –ਕਦੇ ਪਜਾਬ ਦਾ ਕਦੇ ਲਾਦਨ ਦਾ ਤੇ ਕਦੇ ਬੁਸ਼ ਦਾ ਕਿ ਕੀ ਬਣੂ ਇਹਨਾਂ ਦਾ-ਜਾਣੀ ਇੱਕ ਮਿੰਟ ਚ ਹੀ ਸਾਰੀ ਦੁਨੀਆਂ ਦਾ ਕੁਜ ਨਾ ਕੁਜ ਸੁਆਰ ਦਿੰਦੇ ਨੇ-ਕੋਈ ਪੁੱਛੇ ਬਈ ਤੈਂ ਚੋਣਾਂ ਚ ਖੜਨਾ ਆ ਪਜਾਬ ਚ, ਜਾਂ ਲਾਦਨ ਨਾਲ ਦੋ ਹੱਥ ਕਰਨੇ ਨੇ-ਏਹੀ ਹਾਲ ਹੁੰਦਾ ਹੈ ਹਰ ਬੈਠਕ ਚ– ਨਾਲ ਲੱਗਦੇ ਜਾਂਦੇ ਬੁਸ਼ ਨੂੰ ਵੀ ਕਈ ਸਲਾਹਾਂ ਦੇ ਜਾਣਗੇ-ਬਈ ਚੁੱਪ ਕਰਕੇ ਆਪਣੀ ਦਿਹਾੜੀ ਦੱਪਾ ਲਾਈ ਜਾਓ-ਜਿਮੇਂ ਉਹਨਾਂ ਕੋਲੋਂ ਟਿਗਟ ਲੈਣੀ ਹੋਬੇ-ਫਿਰ ਜੇ ਨਈ ਕੋਈ ਗੱਲ ਤਾਂ ਗੁਰਦੁਵਾਰੇ ਦੀ ਸਿਆਸਤ ਲੈ ਬਹਿਣਗੇ-

-ਫਿਰ ਜੀ ਕਦੇ ਆਪਣੀ ਗੱਲ ਕਰਦੇ ਨੇ ਕਿ ਨਈ-

-ਨਾ ਫਿਰ ਵੀ ਕਦੇ ਆਪਣੀ ਗੱਲ ਨਈ ਕਰਨਗੇ-ਅਖੇ ਗੁਰਦਬਾਰੇ ਕਮੇਟੀ ਸਈ ਨਈ ਕੰਮ ਕਰਦੀ-ਕਹੀਦਾ ਫਿਰ ਏਥੇ ਪ੍ਰਦਾਨ ਬਣ ਜਾ ਤੇ ਲੈ ਪੰਗਾ-ਕੈਣਗੇ ਦੇਖੋ ਨਾ ਬੰਦੇ ਨੂੰ ਚਾਈਦਾ ਕਿ ਜੇ ਅੱਗੇ ਆਏ ਹੋ ਤਾਂ ਕੌਮ ਦਾ ਭਲਾ ਕੁਜ ਨਾ ਕੁਜ ਤਾਂ ਕਰਨਾ ਹੀ ਚਾਈਦਾ-ਜੇੜਾ ਵੀ ਅੱਗੇ ਔਦਾ ਆ ਓਹੀ ਚੌਦਰ ਦਖੌਣ ਲਗ ਜਾਂਦਾ ਹੈ-ਆਕੜ ਹੀ ਨਈ ਮਾਣ ਹੁੰਦੀ ਲੋਕਾਂ ਦੀ ਜੇ ਕਿਤੇ ਕੋਈ ਕਮੇਟੀ ਚ ਆ ਜਾਂਦਾ ਹੈ ਤਾਂ ਫਿਰ ਆਪਣੇ ਆਪ ਨੂੰ ਏਦਾਂ ਸਮਜਦੇ ਨੇ ਜਿਮੇ ਸਾਰਾ ‘ਸਮਾਨ ਹੀ ਥੰਮ ਲਿਆ ਹੋਬੇ ਸਿਰ ਤੇ-ਕਹੀਦਾ ਬਈ ਤੁਸੀ ਕੀ ਲੈਣਾ ਹੈ ਇਹਨਾਂ ਗੱਲਾਂ ਤੋਂ-ਸਗੋਂ ਕੈਣਗੇ ਨਈ ਜੀ-ਪੈਸਾ ਸੰਗਤ ਦਾ ਹੈ ਤੇ ਖਾਈ ਇਹ ਜਾਂਦੇ ਨੇ ਰਲ ਮਿਲ ਕੇ-ਤੇ ਜੇ ਪੁੱਛੀਏ ਬਈ ਤੈਂ ਖਾਂਦੇ ਦੇਖੇ ਨੇ ਤਾਂ ਕਹਿਣਗੇ ਹੋਰ ਕਿੱਥੇ ਜਾਂਦਾ ਹੈ ਸਾਰਾ ਪੈਸਾ-ਪਤਾ ਲੱਗੂ ਜਦੋਂ ਹੱਡਾਂ ਚੋਂ ਇੱਕ 2 ਕਰਕੇ ਨਿਕਲਿਆ-ਕਹੀਦਾ ਯਾਰ ਇਹ ਗੱਲ ਛੱਡ ਕੇ ਹੋਰ ਗੱਲ ਸੁਣਾ ਆਪਣੇ ਬੱਚਿਆਂ ਦੀ-ਤਾਂ ਫਿਰ ਕਿਤੇ ਮਾੜੀ ਜੇਹੀ ਘਰ ਦੀ ਕੋਈ ਕਰਦਾ ਹੈ ਨਈ ਤਾਂ ਬਸ ਏਹੀ ਚਿੰਤਾ ਹਰੇਕ ਨੂੰ ਖਾਂਦੀ ਰੈਂਦੀ ਹੈ ਕਿ –ਦੇਖੋ ਫਲਾਣਾ ਕਿਮੇ ਨਮਾਂ ਘਰ ਪਾਈ ਜਾਂਦਾ ਹੈ, ਸਾਲੇ ਦੀ ਕਿਤਿਓਂ ਲਾਟਰੀ ਲੱਗੀ ਲਗਦੀ ਹੈ ਜਾਂ ਇੰਰੋਰੰਸ ਚੋ ਖੱਟਿਆ ਹੋਊ- ਹੋਰ ਭਾਜੀ ਏਦੇ ਕੋਲ ਕਿੱਥੋਂ ਆ ਗਿਆ ਏਨਾ ਪੈਸਾ-ਕੰਮ ਏਨੇ ਕਦੇ ਡੱਕਾ ਨਈ ਤੋੜਿਆ-ਪਿਛਲੇ ਸਾਲ ਏਦਾਂ ਹੀ ਕਾਨੇ ਕਿਆਂ ਨੇ ਸਟੋਰ ਨੂੰ ਅੱਗ ਲਾ ਕੇ ਨਮੀ ਕੋਠੀ ਬਣਾਈ ਸੀ-

-ਫਿਰ ਤੁਸੀਂ ਕਦੇ ਸਲਾਅ ਨਈ ਦਿੰਦੇ –

- ਅਖੇ ਸਲਾਅ ਨਈ ਦਿੰਦੇ –ਕੰਜਰਾ ਸਾਡੀ ਸਲਾਹ ਏਥੇ ਕੌਣ ਸੁਣਦਾ ਆ-ਲੋਕਾਂ ਨੂੰ ਹੋਰਨਾਂ ਦਾ ਫਿਕਰ ਹੀ ਬੌਤ ਰੈਂਦਾ ਆ- ਕਰੀਏ ਕੀ-ਅੱਛਾ ਜੇ ਕੋਈ ਮਾੜੀ ਜੇਈ ਭੋਰਾ ਵੱਡੀ ਗੱਲ ਕਰ ਜਾਵੇ ਝੱਟ ਓਹਦੀ ਲਾਹ ਦਿਂਦੇ ਨੇ-ਕੋਈ ਕਿਸੇ ਦੀ ਨਿੰਦਾ ਨਈ ਕਰ ਕੇ ਰਾਜੀ-ਸਦਾ ਵਡਿਆਈਆਂ ਹੀ ਕਰਦੇ ਨੇ ਗਾਲ੍ਹਾਂ ਦੇ ਨਾਲ ਚੋਪੜ 2 ਕੇ–ਮਸੀ ਚੁੱਪ ਕਰਾਈਦੇ ਨੇ-

ਅਮਲੀਆ ਅਸਲ ਚ ਚਾਈਦਾ ਤਾਂ ਇਹ ਹੈ ਕਿ ਜੇ ਕਿਤੇ ਮਿਲੇ ਹੋ ਆਪਣੀ ਵੀ ਰਾਜੀ ਖੁਸੀ ਪੁੱਛ ਲਿਆ ਕਰੋ ਕਿ ਲੋਕਾਂ ਦਾ ਹੀ ਭਾਰ ਚੁੱਕੀ ਫਿਰਨਾ ਹੈ- ਕਿਸੇ ਦੀ ਜੇ ਵਡਿਆਈ ਹੋ ਜਾਵੇ ਜਾਂ ਕੰਨੀ ਪੈ ਜਾਵੇ ਤਾਂ ਸਾਰਾ ਹਫਤਾ ਨੀਂਦ ਨਈ ਔਂਦੀ-ਭੁੱਖ ਵੀ ਮਰ ਜਾਂਦੀ ਹੈ- ਮੈਂ ਕਹਿਨਾਂ ਆਂ ਕਿ ਖਬਰੇ ਕੀ ਜਾਂਦਾ ਹੈ ਜੇ ਕਿਸੇ ਨਾਲ ਪਿਆਰ ਦੀ ਗੱਲ ਹੋ ਜਾਬੇ ਤਾਂ -ਭਾਂਮੇ ‘ਗਰੇਜਾਂ ਵਾਂਗ ਝੂਠੀ ਹੀ ਸਈ ਗੂਡ ਡੇ ਕਹਿ ਕੇ ਸਮੈਲ ਦੇ ਦਿਤਾ ਜਾਵੇ-

ਅਮਲੀਆ ਬਹੁਤਾ ਟੈਮ ਤਾਂ ਉਦਾਸੀ ਚ ਹੀ ਲੰਘ ਜਾਂਦਾ ਹੈ-ਨਾ ਕਿਸੇ ਕੋਲ ਫੁਨ ਕਰਨ ਦਾ ਟੈਮ- ਨਾ ਹੀ ਦੁੱਖ ਸੁੱਖ ਪੁਛਣ ਦਾ-ਚੁਗਲੀ ਚੈਪਟਰ ਜਿੰਨਾ ਮਰਜੀ ਖੁਲਵਾ ਲਓ- ਯਾਰ ਵਲੈਤ ਚ ਧੜਾਧੜ ਆ ਰਹੇ ਮੁੰਡਿਆਂ ਨੂੰ ਪਹੁੰਚਣ ਤੋਂ ਬਾਅਦ ਸੈੱਟ ਹੋਣ ਲਈ ਸਹੀ ਨੌਕਰੀ ਨਾ ਮਿਲਣ ਕਰਕੇ ਨਾ ਚਾਹੁੰਦਿਆਂ ਵੀ ਮਨ ਮਾਰ ਕੇ ਬਹੁਤੀ ਵਾਰ ਘਟੀਆ ਕੰਮ ਵੀ ਕਰਨੇ ਪੈਂਦੇ ਹਨ-ਇਹ ਓਦੋਂ ਪਤਾ ਲੱਗਾ ਜਦੋਂ ਮੈਂ ਨਾਰਵੇ ਸੀਗਾ ਤੇ ਇਕ ਚੰਗੇ ਘਰ ਦਾ ਮੁੰਡਾ ਕਿਹਾ ਕਰੇ ਜੀ ਅਸੀਂ ਸ਼ਾਮ ਨੂੰ ਹਾਕੀ ਖੇਡਣ ਜਾਈੌਦੀ ਆ-ਬਹੁਤ ਚਿਰ ਪਤਾ ਨਾ ਲੱਗਾ-ਬਾਦ ਚ ਗਿਆਨ ਚ ਵਾਧਾ ਹੋਇਆ ਕਿ ਹਾਕੀ ਖੇਡਣਾਂ-ਵੈਕੂਮ ਜਾਂ ਮੌਪ ਮਾਰਨ ਦੀ ਕਹਾਣੀ ਹੈ-ਇਹੋ ਜੇਹਾ ਉੱਥੇ ਕਦੇ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ ਹੁੰਦਾ ਕਿਸੇ ਨੇ। ੀਕਸੇ ਮੁੰਡੇ ਨੇ ਜਿਹਨੇਂ ਉੱਥੇ ਤਾਂ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕੀਤਾ ਹੁੰਦਾ ਤੇ ਇਥੇ ਆ ਕੇ ਹਾਕੀ ਖੇਡਣਾਂ ਜਾਂ ਬਰਤਨ ਚਮਕੌਣੇ ਜਦੋਂ ਪੈਂਦੇ ਹਨ ਤਾਂ ਅੱਖਾਂ ਚੋਂ ਹੰਝੂ ਆਪਣੇ ਆਪ ਹੀ ਪਲਕਾਂ ‘ਤੇ ਆ ਟਿਕਦੇ ਹਨ- ਕਈ 2 ਖਰਚੇ, ਫੀਸਾਂ ਨੇ ਨੀੰਦ ਹਰਾਮ ਕੀਤੀ ਹੁੰਦੀ ਹੈ ਨੀਂਦ-ਇਹ ਹਰੇਕ ਦੀ ਕਹਾਣੀ ਬਣ ਗਈ ਹੈ ਏਥੇ ਦੋਸਤਾ-

ਡਾਲਰਾਂ ਦੀ ਝੜ੍ਹੀ ਹੇਠ ਸਾਰੀ ਉਮਰ ਨੱਚਿਆ ਜਾਂਦਾ ਹੈ- ਇਹ ਦਿੱਲ ਦਾ ਭਰਮ ਪਹੁੰਚ ਕੇ ਹਫਤੇ ਚ ਹੀ ਟੁੱਟ ਜਾਂਦਾ ਹੈ-ਸੀਨਾ ਪਾਟ ਜਾਂਦਾ ਹੈ ਹਾਉਕਿਆਂ ਨਾਲ, ਅੱਖਾਂ ਚ ਨੀਂਦ ਨਹੀਂ ਵਸਦੀ-ਓਹੀ ਰਾਤ ਵਾਲਾ ਹਸਦਾ ਖੇਡਦਾ ਨਵੀਂ ਦੁਨੀਆਂ ਚ ਆਇਆ ਬਲਵੀਰ, ਜਦ ਦਾ ਆਇਆ ਹੈ, ਬੜਾ ਚਾਅ ਸੀ ਵਲੈਤ ਦਾ ਉਹਨੂੰ, ਨੇੜੇ ਕੋਈ ਦੁੱਖ ਸੁੱਖ ਵਾਲਾ ਵੀ ਨਹੀਂ ਹੈ ਓਹਦੇ ਇਸ ਵੇਲੇ। ਤਾਰਿਆਂ ਦੀ ਛਾਂਵੇਂ ਨਿਕਲ ਦੇਰ ਸ਼ਾਮ ਨੂੰ ਪਰਤਦਾ ਹੈ ਘਰ ਨੂੰ-ਰਾਤ ਦਾ ਖਾਣਾ ਜੇ ਸਰੀਰ ਚ ਦਮ ਹੁੰਦਾ ਤਾਂ ਬਣਾ ਲੈਂਦਾ ਹੈ ਨਹੀਂ ਤਾਂ ਮਾਂ ਦੀਆਂ ਯਾਦਾਂ ਚ ਗੁੰਮ ਹੋ ਜਾਂਦਾ ਹੈ- ਲੁਕੋ 2 ਕੇ ਖਾਂਦਾ ਹੈ ਸੁੱਕੀ ਬਰਿੱਡ ਦਾ ਪੀਸ ਜਾਂ ਰਾਤ ਦੇ ਠੰਡੇ ਚਾਵਲ, ਓਦੋਂ ਬੈਠਾ ਪਿੰਡ ਖੇਤਾਂ ਚ ਗੁਆਚ ਜਾਂਦਾ ਹੈ। ਸੁੱਕੀ ਬਰਿਡ ਨੂੰ ਕਿੱਥੇ ਦਿਲ ਕਰਦਾ ਹੈ-ਜਿਹਨਾਂ ਪਰੌਠੇ ਖਾਂਧੇ ਹੋਣ- ਭੁੱਖ ਉਡ ਜਾਂਦੀ ਹੈ –ਓਹੀ ਪੀਸ ਕਬੂਤਰਾਂ ਨੂੰ ਪਾ ਫਿਰ ਜਾ ਜੁਟਦਾ ਹੈ ਕਿਸੇ ਮਸੀਨ ‘ਤੇ- ਦੋ ਵਾਰ ਬਚਿਆ ਹੈ ਉਹ ਆਪਣਾ ਹੱਥ ਮਸੀਨ ਚ ਆਉਣ ਤੇਂ-ਕਿਤੇ ਦੂਰ ਜਿੱਥੇ ਮਾਂ ਬੈਠੀ ਉਡੀਕ ਰਹੀ ਸੀ –ਮਨ ਓਤੇ ਚਲਾ ਗਿਆ ਸੀ- ਮਾਂ ਨੇ ਪੁੱਤ ਨੂੰ ਭੁੱਖ ਬਾਰੇ ਪੁਛਿਆ ਸੀ-ਕਿ ਤੂੰ ਇੰਜ ਭੁੱਖਾ ਕਿਮੇਂ ਕੱਟਦਾਂ ਏਂ-ਅੱਖਾਂ ਚ ਨੀਂਦ ਸੀ ਹਾਲੇ ਰਾਤ ਨਿਮਾਣੀ ਦੀ –ਹੰਝੂਆਂ ਤੇ ਹਾਉਕਿਆਂ ਨਾਲ ਪਲਾਂ ਨੇ ਚੱਕਰ ਦੇ ਦਿਤਾ ਸੀ-ਸੁਪਰਵਾਈਜਰ ਨੇ ਮਸਾਂ ਡਿਗਦੇ ਨੂੰ ਚੁਕਿਆ ਹੇ- ਨਵੀਆਂ ਵਿਆਹੀਆਂ ਆਈਆਂ ਕਰਮਾਂ ਨੂੰ ਕੋਸਦੀਆਂ ਹਨ-ਭਾਬੀ ਦੇ ਹੁੰਦਿਆਂ ਸਾਰੇ ਕੰਮ ਬੈਠਿਆਂ ਹੀ ਹੋ ਜਾਂਦੇ ਸਨ ਉਹਨਾਂ ਦੇ।

ਰਾਹ ਚ ਵੇਖਦਾ ਹਾਂ ਕਿ -ਲੋਕ ਹੱਸਦਿਆਂ ਕੋਲ ਤਾਂ ਜਰੂਰ ਕਦੇ ਖੜ ਜਾਂਦੇ ਨੇ ਪਰ ਉਦਾਸੀ ਚ ਨੇੜੇ ਵੀ ਨਹੀ ਢੁੱਕਦੇ-

ਦੋਸਤੋ-ਜੇ ਲੋਕ ਸੱਚ ਪੱਲੇ ਬੰਨ ਕੇ ਤੁਰਦੇ –ਹਨੇਰੇ ਕਿਤੇ ਵੀ ਨਹੀ ਸਨ ਦਿਸਣੇ-

ਲੋਕਾਂ ਦੇ ਮੂੰਹ ਚ ਕੁਝ ਹੋਰ ਤੇ ਦਿੱਲ ਚ ਕੁਝ ਹੋਰ ਵਸ ਗਿਆ ਜਾਪਦਾ ਹੈ-

ਜੇ ਕਿਸੇ ਦੇ ਹੰਝੂਆਂ ਸੰਗ ਰਾਤ ਬਿਤਾਈ ਹੋਵੇ ਤਾਂ ਉਹ ਨੈਣ ਜਰੂਰ ਤੁਹਾਡਾ ਕਿਤੇ ਸਾਥ ਦੇਣਗੇ- ਯਾਰੋ-ਕੰਮ ਨੂੰ ਧਰਮ ਸਮਝੋ –ਬਾਕੀ ਸੱਭ ਧਰਮ ਇਸ ਤੋਂ ਹੇਠ ਨੇ-

-ਇਨਸਾਨੀਅਤ ਸੱਭ ਤੋਂ ਵੱਡਾ ਕਰਮ ਧਰਮ ਸਮਝੋ-ਬੇਗਾਨੀ ਧਰਤੀ ‘ਤੇ ਮੋਹ ਲੱਭਣੇ ਬੜੇ ਔਖੇ ਹੋ ਗਏ ਹਨ।

ਬਾਬੇ ਬਖਤੌਰੇ ਦਾ ਨਿਹਾਲੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ -ਖੁਲਾਸਾ !
ਲਿਖਤੁਮ ਬਖਤਾਵਰ ਸਿੰਘ , ਅੱਗੇ ਮਿਲੇ ਨਿਹਾਲੋ !

ਪੇਂਦੂ ਬੇਰ ਵਰਗੀਏ ! ਨਿਆਈਂ ਆਲੇ ਖੱਤਿਆਂ ‘ਚ ਆਖਰੀ ਵਾਰ ਛੱਡ ਕੇ ਕਨੇਡਾ ਜਾਣ ਵਾਲੀਏ !!……ਤੈਨੂੰ ਸਾਸਰੀ ‘ਕਾਲ ਬੁਲਾਵਾਂ , ਕਿ ਆਹ ! ਤੇਰੇ ਮੁਲਖ ਆਲਾ ਲਵ ਜੂ -ਲੱਭ ਜੂ ਕਰਾਂ ?

ਪਰ , ਡੰਗੋਰੀ ਨਾਲ ਢੂਈ ਖੁਰਕਦਾ ਮੈਂ ਕਈ ਵਾਰ ਸੋਚਦਾਂ , ਕਿ ਮਨਾ ! ਹੌਂਸਲਾ ਰੱਖ !! ਇੱਕ ਦਿਨ ਤੇਰੀ ਨਿਹਾਲੋ ਤੈਨੂੰ ਲੱਭ ਜੂ -ਲੱਭ ਜੂ ……….!!!

ਨਿਹਾਲੋ ਝੱਲੀਏ ! ਕਦੇ ਆ ਜਾ ਕਿਤੋਂ ਪੁਰ੍ਹੇ ਦੀ ਵ੍ਹਾ ਬਣ ਕੇ ! ਐਥੇ ਤਾਂ ਬਿਜਲੀ ਦੇ ਕੱਟ ਈ ਬੜੇ ਲੱਗਦੇ ਆ , ਸਾਡੇ ਨਾਲੋਂ ਤਾਂ ਬਠਿੰਡੇ ਆਲੇ ਹੀ ਚੰਗੇ ! ਮਾਹਾਰਾਜਾ ਰਣਜੀਤ ਸਿਹੁੰ  ਬਾਦਲ ਦਾ ‘ਲਾਕਾ ਜੁ ਹੋਇਆ ।

ਪਰ ਦੇਖ ‘ਲਾ ਨਿਹਾਲੋ ! ਮਾਂ ਦਾ ਪੁੱਤ ਸਾਰੇ ਵਾਦ੍ਹਿਆਂ ਨੂੰ ਗੇੜਾ ਚਾੜੀ ਜਾਂਦੈ ! ਅਖੇ ,  ਰਣਜੀਤ ਸਿਹੁੰ ਆਲਾ ਰਾਜ ਦੇਊਂਗਾ । ਬਈ , ਬੰਦਾ ਪੁੱਛਣ ਵਾਲਾ ਹੋਵੇ ; ਪਹਿਲਾਂ ਮਾਹਾਰਾਜੇ ਆਲੇ ਕੰਮ ਤਾਂ ਕਰ ਕੇ ਦਿਖਾ ! ਓਹਦੇ ਸਤਾਰਾਂ ‘ਠਾਰਾਂ ਰਾਣੀਆਂ ਸੀ , ਇਹਦੇ ਕੋਲ ਇੱਕ ਸੀ -ਓਹ ਵੀ ਵਿਚਾਰੀ ਰੱਬ ਨੂੰ ਪਿਆਰੀ ਹੋ ‘ਗੀ । ਹੁਣ ਹੱਥ ਮਲਦਾ ਫਿਰਦੈ ! ਤੀਜੇ ਦਿਨ ‘ਮਰੀਕਾ ਲਈ ਫਿਰਦਾ ਸੀ , ਚੰਗਾ ਭਲਾ ਪਤਾ ਸੀ ..ਬਈ , ਰਾਣੋ ਹੱਥਾਂ ‘ਚੋਂ ਤਿਲਕਦੀ ਜਾਂਦੀ ਐ , ਰੋਟੀ -ਟੁੱਕ ਲਈ ਕੋਈ ਮੇਮ -ਸ਼ੇਮ ਈ ਐਧਰੋਂ ਵਰਗਲਾਅ ਲਿਆਉਂਦਾ , ਪਰ ਕਿੱਥੇ ! ਹੁਣ ਸੰਗਤ-ਦਰਸ਼ਨਾਂ ਦੇ ਬਹਾਨੇ ਕਹਿੰਦੇ ਆ ……………………!! ਚੱਲ ਛੱਡ !

ਪਰ ਪੱਖੇ ਪੱਖੀਆਂ ਵੰਡਣ ਨਾਲ ਆਵਦੀ ਗਰਮੀ ਤਾਂ ਨਹੀਂ ਨਿਕਲਣ ਲੱਗੀ , ਏ ‘ਸੀਆਂ ਮੂਹਰੇ ਬੈਠ ਕੇ ਕਿੰਨਾ ਕੁ ਚਿਰ ਪਰਜਾ ਦੇ ‘ਤੱਤੇ ਹੌਂਕਿਆਂ ਤੋਂ ਬਚ ਕੇ ਰਹੋਗੇ ? ਜਾਂ ਸ਼ੌਲ-ਕੰਬਲ ਦੇ ਕੇ ਥੋਡੀ ਠੁੱਰ- ਠੁੱਰ ਨਿੱਘ ‘ਚ ਤਾਂ ਨਹੀਂ ਬਦਲਣ ਲੱਗੀ !

ਓ-ਹੋ ! ਮੈਂ ਕਿੱਧਰ ਨੂੰ ਤੁਰ ਪਿਆਂ  !?! ਪਰ ਜਦੋਂ ਦੀ ਤੂੰ ਛੱਡ ਕੇ ਗਈ ਏਂ , ਮੇਰੇ ਕੋਲੋਂ ਵੀ ਹੁਣ ਜ਼ਨਾਨੀ ਚਾਰ ਕਨਾਲਾਂ ਦੂਰ ਦੀ ਲੰਘਦੀ ਆ !

ਤਿੱਖੜ ਦੁਪਿਹਰ ਵਰਗੀਏ ! ਤੂੰ ਓਹ ਵੇਲਾ ਯਾਦ ਕਰ , ਜਦੋਂ ਪਾਥੀਆਂ ਆਲਾ ਟੋਕਰਾ ਝਾੜ ਕੇ ਗੀਰਿਆਂ ਦੇ ਸੰਨ੍ਹਾਂ ‘ਚੋਂ ਬਿੜਕਾਂ ਲੈਂਦੀ ਹੁੰਦੀ ਸੀ ..! ਲੈ , ਔਹ ਆ ਗਿਆ ! ਲੈ ਅਜੇ ਵੀ ਨਹੀਂ ਆਇਆ !! ਹੈਂ ….!?! ਅਜੇ ਵੀ ਨਈਂ ਆਇਆ ? ‘ਚੰਦਰਾ ਕਿੱਥੇ ਮਰ ਗਿਆ ਨੀ …! ਬਾਬਾ ਬਖਤੌਰਾ , ਗੋਲ ਮਸ਼ਕਰੀ ਕਰ ਗਿਆ ਨੀ …..!! ਬਾਬਾ ਬਖਤੌਰਾ । ‘

………………’ਤੇ ਮੈਂ , ਸੁੱਕੀ ਪਾਥੀ ਗੋਡੇ ‘ਤੇ ਭੰਨ੍ਹ ਕੇ ਜਦੋਂ ਤੇਰੀ ਵੱਖੀ ਤੋਂ ਡੂਢ ਕੁ ਗਿੱਠ ਉੱਤੇ ਚੜਦੇ ਪਾਸੇ ਰੈਣਿਆਂ ਵਾਂਗੂੰ ਚੋਰੀ – ਚੋਰੀ ਚਲਾਉਂਦਾ ਹੁੰਦਾ ਸੀ ਤਾਂ ਤੂੰ ਸਾਇਰਾ ਬਾਨੋ ਆਂਗੂੰ ਜਕਦੀ – ਜਕਦੀ ਆਂਦਰਾਂ ਅੰਦਰ ਸੂਤ ਕੇ ਕਸੂਤਾ ਜਿਹਾ ਹੌਂਕਾ ਲੈਂਦੀ ਹੁੰਦੀ ਸੀ , ‘ਤੇ ਤੇਰੇ ਹੌਂਕਿਆਂ ਵਿਚਲਾ ਵਰਲਾਪ ਤੂਤਕ-ਤੂਤਕ ਤੂਤੀਆਂ ਬਣ ਕੇ ਆਪ ਮੁਹਾਰੇ ਫੁੱਟ ਪੈਂਦਾ ਸੀ ; ਔੜਾਂ ਮਾਰੀ ਬੰਜਰ ਧਰਤੀ ‘ਤੇ ਵਰ੍ਹ ਗਿਆ ਨੀ .! ਬਾਬਾ ਬਖਤੌਰਾ , ਪਾਥੀਆਂ ਦਾ ਟੋਕਰਾ ਫੁੱਲਾਂ ਬਰੋਬਰ ਕਰ ਗਿਆ ਨੀ ……..ਬਾਬਾ ਬਖਤੌਰਾ ……………..!!

ਪਰ ਹੁਣ ? ਹੁਣ ਤਾਂ ਨਿਹਾਲੋ ! ਕੋਈ ਦੌਣ ਵਟਾਉਣ ਬਹਾਨੇ ਵੀ ਕੋਲ ਨਹੀਂ ਆਉਂਦੀ , ਪਤਾ ਨਹੀਂ ਹੁਣ ਮੈਥੋਂ ਈ ਪੂਰਾ ਵਟ ਨਹੀਂ ਚੜਦਾ..? ……ਕਹਿੰਦੀਆਂ ; ‘ਬੁੜ੍ਹੇ ਦੀ ਤਾਂ ਆਵਦੀ ਮੰਜੀ ਦੀ ਝੋਲੀ ਬਣੀ ਪਈ ਆ …, ਦੌਣ ਕਿੱਥੋਂ ਕੱਸੀ ਜਾਣੀ ਐ ! ਫੇਰ ਕਹਿੰਦੀਆਂ ;  ਮੰਜੇ ‘ਤੇ ਪਿਆ ਆਏਂ ਲੱਗਦੈ ; ਜਿਵੇਂ : ਕਿਸੇ ਦਾ ਜੁਆਕ ਪੰਘੂੜੇ ‘ਚ ਪਾਇਆ ਹੋਵੇ …..!!’ ਪੁੱਛਣ ਆਲਾ ਹੋਵੇ -ਬਈ , ਮੈਂ ਕਿਹੜਾ ਹੋਰ ਹੁਣ ਥੋਥੋਂ ਪੋਤੜੇ ਬਦਲਾਉਣੇ ਨੇ ! ਚਲੋ , ਪੰਘੂੜਾ ਸਮਝ ਕੇ ਈ ਮਾੜੇ – ਮੋਟੇ ਹੂਟੇ -ਮਾਟੇ ਕਰ’ਕੇ ਲੋਰੀਆਂ ਦੇ ਕੇ ਸੁਆ ਜਾਇਆ ਕਰੋ ,……………..; ਸ਼ੈਦ .., ਨਿਹਾਲੋ ਮੇਰੇ ਸੁਪਨੇ ‘ਚ ਆ ਜਾਵੇ !?!

ਪਰ ਚੰਦਰੀਏ ! ਹੁਣ ਤਾਂ ਤੂੰ ਵੀ ਜਹਾਜਾਂ ਦੇ ਝੂਟੇ ਲੈਣ ਗਿੱਝ ਗਈਂ ਏ ……………….., ਮੇਰੇ ਹੁੱਲੇ -ਹੁਲਾਰੇ ਹੁਣ ਤੈਨੂੰ ਕਿੱਥੇ ਯਾਦ ਹੋਣਗੇ’ …!?!

ਪਰ ਦੇਖ ਲੈ ..! ਲੋਹਗੜ ਆਲੇ ਨਲਿਆਂ ‘ਚੋਂ ਜਦੋਂ ਤੂੰ ਭੱਤਾ ਦੇ ਕੇ ਲੰਘਦੀ ਹੁੰਦੀ ਸੀ , ….’ਤੇ ਮੈਂ ਜੋਤਾ ਲਾ ਕੇ ਤੂਤ ਹੇਠਾਂ ਪਾਣੀ ਛਿੜਕ ਕੇ ਮੰਜੇ ‘ਤੇ ਖੜ ਖੜ ਕੇ ਤੈਨੂੰ ਦੇਖਦਾ ਹੁੰਦਾ ਸੀ ,

‘ਤੇ ਤੂੰ ਬੂਝਿਆਂ ਥਾਣੀ ਦਬਵੇਂ ਪੈਰੀਂ ਪਿੱਛੋਂ ਦੀ ਆ ਕੇ ਠਾਹ ਕਰਕੇ ਮੇਰੀ ਜਾਨ ਕੱਢ ਲੈਂਦੀ ਹੁੰਦੀ ਸੀ । ‘ਤੇ ਫਿਰ ਮੈਂ ਤੈਨੂੰ ਔਲੂ ‘ਤੇ ਬਿਠਾ ਕੇ ਤੇਰੇ ਵਾਲਾਂ ‘ਚੋਂ ਚੀਚੁਕ ਵਾਹੁਟੀਆਂ ਚੁਗਦਾ -ਚੁਗਦਾ ਤੇਰੇ ਪਿੰਡੇ ‘ਤੇ ਆਏ ਸਲਵਾੜ ਦੇ ਚੀਰਾਂ ‘ਤੇ ਸਾਫੇ ਦੀ ਕੰਨੀ ਪਾੜ ਕੇ ਪੱਟੀਆਂ ਬੰਨਦਾ ਹੁੰਦਾ ਸੀ ।…….ਤੇ ਤੂੰ ਕਹਿੰਦੀ.., ਤੇ….ਤੂੰ ਕਹਿੰਦੀ ਹੁੰਦੀ ਸੀ ; ਵੇ ਬਖਤੌਰਿਆ ! ਘੱਗਰੇ ਦੀ ਲੌਣ ਚੱਕ ਕੇ ਦੇਖ ! ਲੱਤਾਂ ਚੋਂ ਮੈਲਾ ਕਿਵੇਂ ਸਿੰਮੀ ਜਾਂਦੈ ..!?!

ਤੇ ਤੂੰ ਮੇਰਾ ਸਾਰਾ ਦੁਪਿਹਰਾ ਮਲ੍ਹਮ – ਪੱਟੀਆਂ ‘ਚ ਹੀ ਨਘ੍ਹਾ ਦਿੰਦੀ ਸੀ ।

ਭਲਾ, ਓਹ ਦਿਨ ਵੀ ਕਦੇ ਮੁੜ ਕੇ ਆਉਣਗੇ ?  ਮੈਨੂੰ ਯਾਦ ਐ , ਜਦੋਂ ਮੂੰਹ -ਨੇਰ੍ਹੇ , ਸਵੇਰੇ – ਸਵੇਰੇ ਬਾਹਰ – ਅੰਦਰ ਦੇ ਬਹਾਨੇ ਨਿੱਤ ਤੇਰੀ ਝਾਂਜਰ ਦੀ ਛਣਕਾਰ ਸੁਣਨ ਲਈ ਬਾਹਰਲੇ ਪਹੇ ‘ਤੇ ਬੈਠ ਕੇ ਮੈਂ ਸ਼ੈਦ ਐਹੋ ਜਿਹੇ ਗਾਣੇ ਗਾਉਂਦਾ ਹੁੰਦਾ ਸੀ ; ” ਨੇਰ੍ਹੇ ਦੇ ਵਿੱਚ ਤੇਰੀ ਏਦਾਂ ਰੁਸ਼ਨਾਈ ਹੁੰਦੀ ਆ …, : ਜਿਵੇਂ ਕਿਸੇ ਨੇ ਆਲੇ ਦੇ ਵਿੱਚ ਜੋਤ ਜਗਾਈ ਹੁੰਦੀ ਆ ।”

ਯਾਦਾਂ ਪੁਰਾਣੀਆਂ ਨੇਰ੍ਹੀ ਆਂਗੂੰ ਅੱਜ ਤਾਂ ਆ ‘ਗੀਆਂ ਨਿਹਾਲੋ ! ਤੇਰੀ ਸੁੱਖ ਸਾਂਦ ਬਾਦ ‘ਚ ਪੁੱਛਦਾਂ , ਪਹਿਲਾਂ ਮੈਨੂੰ ਢਿੱਡ ਹੌਲਾ ਕਰ ਲੈਣ ਦੇ ਅੱਜ ..!

……….ਤੈਨੂੰ ਯਾਦ ਐ ਨਾ , ਜਦੋਂ ਤੂੰ ਗੁਆਰੇ ਦੀਆਂ ਫਲੀਆਂ ਤੋੜਣ ਸਾਡੇ ਖੇਤਾਂ ਵੱਲ ਆਈ ਸੀ ਕੇਰਾਂ !?!….. ਤੇ ਤੂੰ ਫੇਰ ਡੁਸਕ -ਡੁਸਕ ਕੇ ਮੈਨੂੰ ਲਾਂਬ੍ਹਾ ਦਿੱਤਾ , “ਵੇ ਟੁੱਟ ਪੈਣਿਆ ! ਤੇਰੇ ਗੁਆਰੇ ਦੀ ਕੰਡ ਨੇ ਮੇਰਾ ਪਿੰਡਾ ਛਿੱਲਤਾ ।”

ਤੇ ਓਹਦਾ ‘ਲਾਜ ਵੀ ਮੈਥੋਂ ਈ ਕਰਾਇਆ ਸੀ , ਮੈਂ ਭੱਜ ਕੇ ਖਾਡੇ ‘ਚ ਪਏ ਲੱਸੀ ਆਲੇ ਡੋਲੂ ‘ਚੋਂ ਥੰਧਿਆਈ ਲਾਹ ਕੇ ਤੇਰੇ ਮਲੀ ਸੀ । …………’ਤੇ ਤੂੰ ਸੰਗਦੀ -ਸੰਗਦੀ ਨੇ ਪਹਿਲੀ ਵਾਰ ਸੰਗ ਤੋੜੀ ਸੀ , “ਬੱਸ , ਵੇ ਬਖਤੌਰਿਆ ! ਤੂੰ ਪਲੋਸ ਲਿਐ ਰਕਾਨ ਨੂੰ ..! ਅੱਜ ਤੋਂ ਮੈਂ ਤੇਰੀ ..!” ਜੇ ਮੈਨੂੰ ਪਤਾ ਹੁੰਦਾ ਕਿ ਭੋਰਾ ਥੰਦਿਆਈ ਨਾਲ ਅੱਜ ਤੂੰ ਮੇਰੀ ਹੋ ਜਾਣੈ ਤਾਂ ਮੈਂ ਪਿਛਲੀ ਭਾਦੋਂ ਦੀ ਦੁਪਿਹਰ ਨੂੰ ਹੀ ਭਾਵੇਂ ਘਿਓ ਆਲਾ ਤੌੜਾ ਮਲ ਦਿੰਦਾ ..!  ਪਰ , ਬੰਦਾ ਕਈ ਆਰੀ ਭੁਲੇਖੇ ‘ਚ ਹੀ ਤੁਰਿਆ ਫਿਰਦੈ !!

ਊਂ ਕਹਿਣ ਨੂੰ ਤੂੰ ਜੋ ਮਰਜੀ ਕਹੀ ਜਾਵੇਂ , ਪਰ ਮੈਂ ਵੀ ਅੱਜ ਤੱਕ ਜਤ -ਸਤ ‘ਤੇ ਕੈਮ ਆਂ , ਜੇ ਓਹੋ ਜਿਹਾ ਹੁੰਦਾ , ਹੁਣ ਨੂੰ ਮੇਰੇ ਵੀ ਸੰਤੇ ਬੰਤੇ ਪੋਤੇ – ਪੜੋਤੀਆਂ , ਦੋਹਤੇ – ਦੋਹਤੀਆਂ ਵਾਲੇ ਹੋਏ ਹੋਣੇ ਸੀ ।

ਖੈਰ , ਚੱਲ ਛੱਡ ! ਨਿਹਾਲੋ !! ਤੈਨੂੰ ਹੋਰ ਦੱਸਾਂ , ਕੇਰਾਂ ਖਾਲਾ ਛਾਂਗਦੇ ਨੂੰ ਮੈਨੂੰ ਤੇਰੀ ਇੱਕ ਝਾਂਜਰ ਲੱਭੀ ਸੀ , (ਹੁਣ ਤੂੰ ਸੋਚਦੀ ਹੋਵੇਂਗੀ ਕਿ ਵੇਚ ਕੇ ਭੁੱਕੀ ਲੈ ‘ਲੀ ਹੋਊਗੀ ) ..ਨਾ..ਨਾ ਨਾ , ਓਹ ਤਾਂ ਅਜੇ ਵੀ ਮੈਂ ‘ਫਾਂਟਾਂ ਆਲੀ ਨੀਕਰ ਦੇ ਨਾਲੇ ‘ ਨਾਲ ਬੰਨੀ ਫਿਰਦਾਂ -ਤੇਰੀ ਨਿਸ਼ਾਨੀ  !! ਹੁਣ ਤਾਂ ਮੈਨੂੰ ਜੁਆਕ ਵੀ ਟਿੱਚਰਾਂ ਕਰਦੇ ਆ , ਕਹਿੰਦੇ ,’ਬੁੜਾ ਧੁਰ- ਦਰਗਾਹ ਜਾਣ ਨੂੰ ਤਿਆਰ ਆ , ਪਰ ਤੜਾਗੀ ਅਜੇ ਵੀ ਨਹੀਂ ਟੁੱਟੀ !?!’

ਨਿਹਾਲੋ ! ਤੇਰੀ ਝਾਂਜਰ !!……ਕਦੇ – ਕਦੇ ਛਣਕ ਪੈਂਦੀ ਆ , ਤੇਰੀ ਯਾਦ ‘ਚ ਉੱਸਲ-ਵੱਟੇ ਲੈਣ ਲੱਗਿਆਂ ..!

ਜੀਣ -ਜੋਗੀਏ ! ਤੂੰ ਵੀ ਕੋਈ ਸਾਂਭੀ ਐ – ਮੇਰੇ ਪਰਨੇ ਦੀ ਕਤਰ , ਕਿ ਨਈਂ ? ਲੈ ਜਾਂਦੀ ਟੈਚੀ ਕੇਸ ਦੀ ਬੱਧਰ ਨਾਲ ਬੰਨ ਕੇ , ਨਿਸ਼ਾਨੀ ਵਜੋਂ ! ਨਾਲੇ ਏਰ-ਪੋਟ ‘ਤੇ ਖੱਜਲ ਹੋਣੋ ਬਚ ਜਾਂਦੀ ..!!

ਪਰ , ਮੈਂ ਤਾਂ ਤੇਰੀਆਂ ਕਿੰਨੀਆਂ ਹੀ ਯਾਦਾਂ ਬਾਹਰਲੀ ਬੈਠਕ ‘ਚ ਸਾਂਭੀ ਬੈਠਾਂ ! ਨਗੌਰੀ ਬੌਲਦ ਤਾਂ ਮਸ਼ੀਨਰੀ ਨੇ ਖਾ’ਲੇ , ਪਰ ਤੇਰੇ ਹੱਥਾਂ ਦਾ ਬਣਾਇਆ ਘੁੰਗਰੂੰਆਂ ਆਲਾ ਹਾਰ ਤੇ ਰੰਗਲਾ ਝੁੱਲ ਅੱਜ ਵੀ ਪੜਛੱਤੀ ‘ਤੇ ਸਜਾਇਆ ਪਿਐ !

ਘਰੋਂ ਬਲਦਾਂ ਦੀ ਜੋੜੀ ਜਾਣ ਮਗਰੋਂ ਅਸੀਂ ਪੈਂਤੀ ਦਾ ਖੱਟਾ ਟਰੈਕਟਰ ਲਿਆਂਦਾ ਸੀ , ਕੇਰਾਂ ਮੈਂ ਧਰਮਕੋਟ ਕੰਨੀਓਂ ਲਈ ਆਉਂਦਾ ਸੀ ;…ਰਾਹ ‘ਚ ਤੂੰ ਟੱਕਰ ‘ਗੀ । ਯਾਦ ਐ ਨਾ ਜਦੋਂ ਮੈਂ ਤੈਨੂੰ ਨਾਂਹ-ਨੁੱਕਰ ਜਿਹੀ ਕਰਦੀ ਨੂੰ ਮਡਗਾਡ ‘ਤੇ ਬਿਠਾ ਲਿਆ ਸੀ ..! ਤੇ ਤੂੰ ਕਿਹਾ , ‘ਹਾਏ ! ਵੇ ਬਖਤੌਰਿਆ !! ਹੌਲੀ ਤੋਰ । ਮੈਨੂੰ ਡਰ ਲਗਦੈ !’

ਅਚਨਚੇਤ ਟੈਰ ਉਖਲੀ ‘ਚ ਜਾ ਵੱਜਾ । ਤੇ ਤੂੰ ਬੁੜਕ ਕੇ ਮੇਰੇ ‘ਤੇ ਕਾਹਦਾ ਡਿੱਗੀ , ਸਾਰੇ ਪਿੰਡ ‘ਚ ਲਾਲਾ – ਲਾਲਾ  ਹੋ’ਗੀ ਸੀ ।

ਓ ਦਿਨ ਚੇਤੇ ਕਰ ਕੇ ਕਾਲਜਾ ਮੂੰਹ ਨੂੰ ਆਉਂਦੈ – ਤਾਂਬੇ ਰੰਗੀਏ ! ਚਲੋ , ਜੋ ਰੱਬ ਨੂੰ ਮਨਜੂਰ ! ਹੋਰ ਹੁਣ ਤੂੰ ਸੁਣਾ ! ਆਵਦੀ ਤੇ ਆਵਦੇ ਮੁਲਖ ਦੀ । ਚੰਦਰੀਏ ! ਕੇਹੜੇ ਤੈਨੂੰ ਬਲਖ-ਬੁਖਾਰੇ ਮਿਲ ‘ਗੇ ਕਨੇਡਾ ਜਾ ਕੇ !?! ….ਜਿਹਨਾਂ ਨੇ ਤੈਨੂੰ ਭੁਲਾ ਦਿੱਤੈ – ਤੇਰਾ ਬਖਤੌਰਾ ! ਜਿਹਨਾਂ ਨੇ ਤੈਨੂੰ ਭੁਲਾ ਦਿੱਤੇ ਨੇ – ਪਿੰਡ ਦੇ ਢਾਰੇ ! ਤੂੜੀ ਆਲੇ ਕੁੱਪ , ਨਿਆਈਂ ਆਲੇ ਖੱਤੇ , ਤਾਰੇ – ਮੀਰੇ ਆਲੇ ਖੇਤ !!

ਤੇਰੇ ਦਿੱਤੇ ਜਖਮਾਂ ਦੇ ਨਸੂਰ ਬਣ ਚੱਲੇ ਸੀ ,ਪਰ ਫਿਰ ਓਦੋਂ ਹਰੇ ਹੋ’ਗੇ , ਜਿੱਦਣ ਮੈਂ ਸਰੀ ਤੋਂ ਆਏ ਆਪਣੇ ਗੁਆਂਢੀਆਂ ਦੇ ਮੁੰਡੇ ਨੂੰ ਮਿਲਣ ਗਿਆ ਸੀ । ਗੱਲਾਂ -ਗੱਲਾਂ ‘ਚ ਮੈਂ ਓਹਤੋਂ ਪੁੱਛ ਬੈਠਾ , “ਬਈ ਮੁੰਡਿਆ ! ਆਪਣੇ ਪਿੰਡ ਦੀ ਇੱਕ ਨਿਹਾਲੋ ਹੁੰਦੀ ਸੀ , ਹੁਣ ਹੈ ‘ਗੀ ਆ ਕਿ ਨਹੀਂ ?”

ਉਹ ਕਹਿੰਦਾ , ” ਬਾਬਾ ! ਆਹ ਕੀ ਗੱਲ ਕਰਦੈਂ !?!….ਉੱਥੇ ਜਾ ਕੇ ਤਾਂ ਨਿਹਾਲੋ ‘ਤੇ ਜੁਆਨੀ ਚੜੀ ਪਈ ਆ !….ਹਰ ਮਹੀਨੇ ਸਿਨੀਅਰ ਸੈਂਟਰ ‘ਚ ਜਾ ਕੇ ਬੋਲੀਆਂ ਪਾ ਕੇ ਆਉਂਦੀ ਆ , ਕਾਰਾਂ ‘ਚ ਹੂਟੇ ਲੈਂਦੀ ਆ !”

ਗੱਲ ਸੁਣ ਕੇ ਮੈਂ ਤਾਂ ਹੱਕਾ – ਬੱਕਾ ਰਹਿ ਗਿਆ । ਕਿ ਮੇਰੀ ਨਿਹਾਲੋ ਇੱਥੇ ਤਾਂ ਗੱਡੇ ‘ਤੇ ਵੀ ਚਾਰ ਪੱਲੀਆਂ ਦੀ ਤੈਹ ਲਾ ਕੇ ਪਿੱਛੇ ਨੂੰ ਮੂੰਹ ਕਰ ਕੇ ਬਹਿੰਦੀ ਹੁੰਦੀ ਸੀ , ਹੁਣ ਕਾਰਾਂ ‘ਤੇ ?

ਨਿਹਾਲੀਏ ! ਸੱਚ ਦੱਸ , ਇਹ ਗੱਲ ਸੱਚੀ ਆ ? …ਪਰ ਸੱਚੀ ਹੋਣੀ ਆ , ਮੁੰਡਾ ਕਿਹੜਾ ਝੂਠ ਬੋਲਦੈ !?!…ਤਾਂਈਓਂ ਤਾਂ ਲੱਛੀਏ ! ਜੀਅ ਲਾਕੇ ਬਹਿ ਗਈਂ ਏਂ ! ਤੈਨੂੰ ਬਖਤੌਰੇ ਦੀ ਇੱਕ ਵਾਰ ਵੀ ਯਾਦ ਨਾ ਆਈ ?  ਮੈਂ ਤਾਂ ਆਹ ! ਚਾਰ ਅੱਖਰ ਲਿਖ ਕੇ ਮਨ ਦੀ ਭੜਾਸ ਕੱਢ ਲਈ , ਨਹੀਂ ਤਾਂ ਕਿੱਥੇ ਦੁੱਖ ਰੋਏ ਜਾਣੇ ਸੀ ! ਹੁਣ ਆਂਏਂ ਲਗਦੈ ; ਜਿਵੇਂ : ਜਿੰਦਗੀ ਦੇ ਚਾਰ ਦਿਨ ਹੋਰ ਵੱਧ ਗਏ ਹੋਣ !!

ਸੱਚ ! ਇੱਕ ਹੋਰ ਗੱਲ ਦੱਸਾਂ ,..ਆਹ , ਮੇਰਾ ਛੋਟਾ ਪੋਤਾ ! ( ਮਖ, ਗਲਤ ਨਾ ਸਮਝ ਜਾਂਈਂ , ਊਂ  ਮੇਰਾ ਵੀ ਪੋਤਾ ਈ ਲੱਗਿਆ )  ..ਇੱਕ ਦਿਨ ਮੈਨੂੰ ਕਹਿੰਦਾ , ‘ਬਾਪੂ ਤੈਨੂੰ ਮਬੈਲ ਫੋਨ ਨਾ ਲੈ ਦੇਈਏ !?! ‘

ਮੈਂ ਕਿਹਾ , ‘ਐਸ ਉਮਰੇ ਮੈਂ ਕਿਹੜਾ ਨਿਹਾਲੋ ਨੂੰ ਮਿੱਸ ਕਾਲਾਂ ਮਾਰਨੀਆਂ !?! ਪਰ ਨਿਹਾਲੋ ! ਹੁਣ ਤਾਂ ਲਗਦੈ , ਸਾਡੇ ਪਿੰਡ ਨਾਲ ਡਾਕੀਆ ਵੀ ਰੁੱਸ ਗਿਐ ! ਹੁਣ ਤਾਂ ਕੋਈ ਲਾਗੀ ਖੰਮਣੀ ਲੈ ਕੇ ਵੀ ਨਹੀਂ ਆਉਂਦਾ ! ਸਾਰੇ ਕਾਰ ਵਿਹਾਰ ਫੂਨਾਂ ਨੇ ਸਾਂਭ ਲਏ ।

ਪਰ , ਤੂੰ ਆਂਏਂ ਦੱਸ ! ਤੇਰੇ ਕੋਲ ਫੋਨ -ਫਾਨ ਹੈ ਕਿ ਨਹੀਂ ? ਜੇ ਹੈ ਤਾਂ ਮੈਂ ਵੀ ਲੈ ਲੈਨਾ , ਕਦੇ ਗੁਸਲਖਾਨੇ ‘ਚ ਖੜ ਕੇ ਦੁੱਖ -ਸੁੱਖ ਹੀ ਕਰ ਲਿਆ ਕਰਾਂਗੇ !

ਹੁਣ ਤਾਂ ਹੋਰ ਕੰਮ ਚੱਲ ਪਿਐ ਏਥੇ ! ਗੱਲਾਂ ਕਰਦਿਆਂ ਦੀ ਮੂਰਤ ਵੀ ਦਿਸ ਜਾਂਦੀ ਆ -ਕੰਪੂਟਰ ‘ਚ ! ਕਦੇ ਏਦਾਂ ਮੈਂ ਵੀ ਤੇਰੇ ਮਾਨ ਸਰੋਵਰ ਝੀਲ ਜਿਹੇ ਨੈਣਾਂ ਦੇ ਨਜਰੀਂ ਚੜ ਸਕਦਾਂ ਕਿ ਨਹੀਂ ?  ਆਹੋ ! ਆਹਮੋ-ਸਾਹਮਣੀ ਤਾਂ ਹੁਣ ਆਪਾਂ ਧਰਮਰਾਜ ਦੀ ਕਚਿਹਰੀ ਮੂਹਰੇ ਹੀ ਹੋਵਾਂਗੇ

ਚੱਲ ! ਬਾਕੀ ਫੇਰ ਸਹੀ , ਜੇ ਰੱਬ ਨੇ ਚਾਹਿਆ ਤਾਂ !  ਗੱਲਾਂ – ਗੱਲਾਂ ਚ’ ਮੈਂ ਤਾਂ ਦਵਾਈ ਖਾਣੀ ਵੀ ਭੁੱਲ ਗਿਆਂ !

ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਦੀ ਤਿੱਖੀ ਸੂਈ ਵਰਗੀ ਤੇਰੀ ਯਾਦ ਦੇ ਸਹਾਰੇ -ਤੇਰਾ ਬਖਤੌਰਾ ਬੇਲੀ  ।

(ਦੋ ਤੇਰੀਆਂ ਦੋ ਮੇਰੀਆਂ) ਭੈਣ ਜੀ ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ
ਡਾਕਟਰ ਸਾਬ ਅੱਜ ਬੜੀ ਦੇਰ ਲਾਈ ਆ ਘਰੋਂ ਨਿਕਲਦਿਆਂ 2,

ਸੈਰ ਤੇ ਜਾਣਾ ਹੋਵੇ ਤਾਂ ਮਿੰਟ ਨਈ ਲਾਈਦਾ-

-ਮਿੰਟ ਨਈ ਲਾਈਦਾ-ਕੋਈ ਰੰਨ ਕੰਨ ਹੋਵੇ ਤਾਂ ਕੁਝ ਪਤਾ ਹੋਵੇ ਤੈਨੂੰ-

-ਫਿਰ ਕੀ ਕਰਦੇ ਸੀਗੇ ਘਰੇ-

-ਕਰਨਾ ਕੀ ਸੀ-ਇੱਕ ਫ਼ੋਨ ਆ ਗਿਆ ਸੀ-ਮੈਂ ਸਮਝਿਆ ਸ਼ੈਦ ਮੇਰਾ ਆ-ਕੋਈ ਜ਼ੌਬ ਹੋਵੇਗੀ, ਚਾਰ ਡਾਲਰ ਡਿੱਗਣਗੇ-ਜ਼ਰਬ ਦੇਵਾਂਗੇ 45ਆਂ ਨਾਲ।

-ਫਿਰ ਕੀਦਾ ਸੀ ਜੀ ਫ਼ੋਨ-

-ਫ਼ੋਨ ਕਿਸੇ ਸਹੇਲੀ ਦਾ ਸੀ-

-ਤੁਹਾਡੀ ਸਹੇਲੀ ਦਾ-

-ਆਹੋ, ਮੇਰੀ ਸਹੇਲੀ ਦਾ-

-ਮੇਰਾ ਤਾਂਂ ਕੰਜਰਾ ਕੋਈ ਦੋਸਤ ਨਈ ਬਣਦਾ ਤੂੰ ਸਹੇਲੀਆਂ ਭਾਲਦਾ-

-ਅੱਛਾ ਫਿਰ ਮੈਡਮ ਹੋਰਾਂ ਦਾ ਹੋਊ-

-ਤੇ ਹੋਰ ਕੀ-

-ਕਿੰਨਾ ਚਿਰ ਗੱਲ ਹੁੰਦੀ ਰਹੀ ਜੀ-

-ਪੂਰਾ ਡੇੜ ਘੈਂਟਾ-

-ਕੋਈ ਜ਼ਰੂਰੀ ਹੋਊ –

-ਆਹੋ, ਆਹੀ-ਨਿਆਣਿਆਂ ਨੂੰ ਗਾਲਾਂ-ਬਾਲਾਂ, ਤੇ ਇਕ ਦੂਜੇ ਦੇ ਘਰ ਵਾਲੇ ਦੀਆਂ ਪੂਰੀਆਂ ਸਿਫ਼ਤਾਂ  ਦੇ ਪੁਲ-

-ਫਿਰ ਤਾਂ ਜੀ ਪੂਰੀਆਂ ਬਡਿਆਈਆਂ ਹੋਈਆਂ ਹੋਣਗੀਆਂ ਤੁਹਾਡੀਆਂ-

-ਆਹੋ,ਤੂੰ ਵੀ ਕਰੌਣੀਆਂ- ਘਰਵਾਲੀ ਦੀ ਸਹੇਲੀ ਕਹਿੰਦੀ ਸੀ, ਭੈਣ ਜੀ, ਇਹ ਤਾਂ ਘਰੋਂ ਪੁੱਛੇ ਵਗੈਰ ਨਈ ਜਾਂਦਾ ਤੇ ਸਈ ਟੈਮ ਤੇ ਘਰ ਆ ਜਾਂਦਾ ਆ-ਕਦੇ ਲੇਟ ਨਈ ਹੋਇਆ-ਕਹਿੰਦੀ ਮੈਂ ਤਾਂ ਕਿਹਾ ਹੋਇਆ ਜੇ ਲੇਟ ਆਇਆ ਤਾਂ ਲੱਤਾਂ ਛਾਂਗੂੰਗੀ, ਤੇ ਜੇ ਘਰੋਂ ਕਿਤੇ ਪੁੱਛੇ ਵਗੈਰ ਗਿਆ ਤਾਂ ਪੜ੍ਹਨੇ ਵੀ ਪਾ ਦਊਂ-

ਸਾਡੀ ਕਹੇ-ਨਾ ਇਹਨਾਂ ਦਾ ਜਾਣ ਦਾ ਕੋਈ ਟੈਮ ਆ ਤੇ ਨਾ ਹੀ ਆਉਣ ਦਾ-ਘਰੋਂ ਝੱਟ ਹੀ ਦੱਸੇ ਵਗੈਰ ਚਲੇ ਜਾਂਦੇ ਆ ਤੇ ਰਾਤ ਨੂੰ ਲੇਟ ਘਰ ਵੜਦੇ ਨੇ-ਪਤਾ ਨਈ ਕਿੱਥੇ ਰਹਿੰਦੇ ਨੇ-ਕੱਲ ਸਵੇਰੇ ਦੁੱਧ ਦੀ ਕੇਨੀ ਫ਼ੜਨ ਗਏ, ਘਰ ਗਿਸਟ ਬੈਠੇ,ਉਡੀਕ 2 ਲੌਂਗ ਲੈਫ਼ ਵਾਲਾ ਦੁੱਧ ਦਾ ਡੱਬਾ ਖੋਲਿਆ, ਆਪ ਰਾਤ ਨੂੰ 12 ਵਜੇ ਘਰ ਵੜੇ, ਪੂਰੇ ਸੋਫ਼ੀ-ਇਹਨਾਂ ਤੇ ਕੋਈ ਭਰੋਸਾ ਨਾ ਕਰੇ-ਇੱਕ ਦਿਨ ਸਬਜ਼ੀ ਨੁੰ ਘੱਲੇ ਤਾਂ ਕਿਸੇ ਦੇ ਘਰ ਬੈਠੇ ਡੱਫ਼ਦੇ ਰਹੇ-ਘਰ ਅਸੀਂ ਸਬਜ਼ੀ ਉਡੀਕ 2 ਥੱਕ ਗਏ-ਅਖੇ ਕੋਈ ਜ਼ਰੂਰੀ ਕੰਮ ਪੈ ਗਿਆ ਸੀ-

ਭੈਣ ਜੀ ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ-ਦੋਸਤ ਦੀ ਘਰਵਾਲੀ ਦੀ ਨੇਕ ਸਲਾਹ ਸੀ। ਸਾਡੀ ਮੈਡਮ ਤਾਂ ਫਿਰ ਪੁਲ ਤੇ ਪੁਲ ਹੀ ਬੰਨੀ ਜਾ ਰਈ ਸੀ-ਘਰੋਂ ਨਿਕਲ ਜਾਂਦੇ ਆ ਕਲੱਬਾਂ ‘ਚ ਧੱਕੇ ਖਾਣ-ਘਰ ਆਟਾ ਹੈ ਨਈ ਕਈਆਂ ਦਿਨਾਂ ਦਾ ਇਹਨਾਂ ਨੂੰ ਡੱਫ਼ਣ ਦੀ ਪਈ ਰਹਿੰਦੀ ਆ-

ਇਹਨਾਂ ਆਦਮੀਆਂ ਦਾ ਤਾਂ ਰੱਬ ਰਾਖਾ ਆ-ਇਕ ਦਿਨ ਰਾਸ਼ਣ ਲੈਣ ਚਲੇ ਗਏ-ਸਾਰੀਆਂ ਚੀਜ਼ਾਂ ਬਾਰੇ ਕਹਿਣ ਇਹ ਕੀ ਕਰਨੀ ਆ, ਘਰ ਪਈ ਆ, ਅਗਲੇ ਐਤਵਾਰ ਸਈ-ਤੇ ਜਦੋਂ ਸ਼ਰਾਬ ਵਾਲਾ ਖ਼ਾਨਾ ਆਇਆ ਤਾਂ ਬੋਤਲ ਬਿਨਾਂ ਹੀ ਕੀਮਤ ਦੇਖੇ ਝੱਟ ਟਰਾਲੀ ‘ਚ ਚੱਕ ਕੇ ਰੱਖ ਲਈ –ਮੈˆ ਪੁਛਿਆ, ਹੁਣ ਕੀ ਗੱਲ ਆ ਇਹਦੇ ਵਗੈਰ ਨਈ ਸਰਦਾ–ਤਾਂ ਪਤਾ ਅੱਗਿਓ ਜੁਆਬ ਦਿਤਾ ਕਿ ਇਹ ਜ਼ਰੂਰੀ ਚੀਜ਼ ਆ-ਦੂਸਰੀ ਬੋਲੀ- ਓਸੇ ਵੇਲੇ ਏਹੋ ਜੇਹੇ ਆਦਮੀ ਦੀਆਂ ਲੱਤਾਂ ਭੰਨੇ-ਤੁਸੀਂ ਜਾਦਾ ਹੀ ਭੂਏ ਚੜਾਇਆ ਹੋਇਆ ਆ-

ਮੈਂ ਤਾਂ ਦੀਪੇ ਨੂੰ ਕਿਹਾ ਹੋਇਆ ਆ ਕਿ ਜੇ ਏਸ ਘਰ ਚ ਰਹਿਣਾ ਆ ਤਾਂ ਮੇਰੀ ਹੀ ਚੱਲੂ-ਨਈ ਤਾਂ ਚੱਕ ਲਾ ਆਪਣਾ ਬੋਰੀ ਬਿਸਤਰਾ ਤੇ ਦਫ਼ਾ ਹੋ ਜਾ ਪਿੰਡ ਨੂੰ-ਇਕ ਦਿਨ ਸੁੱਟਿਆ ਏਹਦਾ ਲੁੰਗ ਪੁਲਾਣਾ ਬਾਹਰ ਓਦਣ ਦਾ ਬੜਾ ਸਿੱਦਾ ਆ-