ਬੇਗਾਨੀ ਧਰਤੀ ‘ਤੇ ਮੋਹ ਲੱਭਣੇ ਬੜੇ ਔਖੇ ਹੋ ਗਏ ਹਨ

ਡਾਕਟ ਸਾਬ ਕੀ ਹਾਲ ਹੈ ਤੁਹਾਡੇ ਗਬਾਂਡੀ ਦਾ, ਕਿੱਦਾਂ ਇਹਨਾਂ ਦਾ ਬੁੜਾ ਅਜੇ ਸਰਦੀ ਕਡੂ-ਕਿ ਪਾਜੂ ਚਾਲੇ-ਨਾਲੇ  ਕੀ ਹਾਲ ਹੈ ‘ਮਰੀਕਾ ਵਾਲੇ ਪਿੰਡ ਦੇ ਸੇਠਾਂ ਦਾ-
-ਓਏ ਅਮਲੀਆ ਮੈਂ ਕੋਈ ਸਮਾਜ ਸੇਵਾ ਸੁਰੂ ਕੀਤੀ ਹੋਈ ਹੈ ਕਿ ਸਾਰਿਆਂ ਦਾ ਪਤਾ ਲੈ ਕੇ ਰੱਖਦਾਂ ਆਂ –ਨਾਲੇ ਤੂੰ ਮੇਰਾ ਤਾਂ ਪਹਿਲਾਂ ਹਾਲ ਚਾਲ ਪੁੱਛ ਲੈ ਹੋਰ ਸਾਰੇ ਜਹਾਨ ਦਾ ਫਿਕਰ ਪਿਆ ਹੋਇਆ ਹੈ ਤੈਨੂੰ-ਅਖੇ ਤੁਹਾਡੇ ਗਬਾਂਡੀ ਦਾ ਕੀ ਹਾਲ ਚਾਲ ਹੈ, ਬੁੜਾ ਅਜੇ ਹੈਗਾ -‘ਮਰੀਕਾ ਵਾਲੇ ਸੇਠਾਂ ਦਾ-ਯਾਰ ਤੂੰ ਪਿੰਨੀਆਂ ਲੈਣੀਆਂ ਜਾਂ ਵਿਆਹ ਦਾ ਸਮਾਨ ਘੱਲਣਾਂ ਆ ਉਹਨਾਂ ਨੂੰ-ਜਿੱਥੇ ਰੈਂਦੇ ਨੇ ਰੈਣ ਦੇ-ਕਦੇ ਉਹਨਾਂ ਤਾਂ ਸਾਨੂੰ ਚੇਤੇ ਨਈ ਕੀਤਾ – ਤੂੰ ਔਂਦੇ ਨੇ ਹੀ ਫਿਕਰ ਪਾ ਲਿਆ ਹੈ ਉਹਨਾਂ ਦਾ-
-ਗੱਲ ਤਾਂ ਠੀਕ ਹੀ ਹੈ ਜੀ ਤੁਹਾਡੀ–
-ਅਖੇ ਗੱਲ ਤਾਂ ਠੀਕ ਹੀ ਹੈ ਜੀ ਤੁਹਾਡੀ-ਯਾਰ ਏਹੀ ਹਾਲ ਹੈ ਸਾਰਿਆਂ ਦਾ-ਜਾਣਗੇ ਅਗਲੇ ਦੇ ਘਰ ਤੇ ਹਾਲ ਪੁੱਛਣ ਲੱਗ ਪੈਣਗੇ –ਹੋਰਨਾਂ ਦਾ ਜਾਣੀ ਜਿਹਨੂੰ ਜਾਣੋ ਨਾ ਪਛਾਣੋ-ਅਖੇ ਕੀ ਹਾਲ ਹੈ ਸੰਕਰ ਵਾਲੇ ਭਿੰਦੇ ਦਾ –ਜਲੰਦਰ ਵਾਲੇ ਸਿੰਦੇ ਦਾ , ਕਦੇ ਮਿਲਿਆ ਕਿ  ਨਈ-
-ਯਾਰ ਜੇ ਉਹ ਤੈਨੂੰ ਨਈ ਕਦੇ ਮਿਲਿਆ ਤਾਂ ਮੇਰੇ ਨਾਲ ਨਿੱਤ ਕਬੱਡੀ ਖੇਡਦਾ ਰੈਂਦਾ ਆ-ਜਾਂ ਅਸੀਂ ਕੱਠੇ ਮੱਸਿਆ ਨੌਣ ਜਾਂਦੇ ਆਂ-
-ਹੋਰ ਕੀ 2 ਚਰਚਾ ਹੁੰਦੀ ਹੈ-
-ਹੋਰ ਕੀ ਚਰਚਾ ਹੋਣੀ ਹੈ-ਆਹੀ ਕਿ ਫਲਾਣਿਆਂ ਦੀ ਬੁੜੀ ਮਰੀ ਕਿ ਨਈ ਅਜੇ-ਬੁੜਾ ਬੀ ਲਗਦਾ ਆਹ ਸਿਆਲ ਨਈ ਕੱਡਦਾ- ਗੁਰਦੁਵਾਰੇ ਦਾ ਭਾਈ ਅਜੇ ਓਹੀ ਆ-ਨਾਲੇ ਸੱਚ ਕੀ ਬਣੂ ਪੰਜਾਬ ਚ ਐਤਕੀ ਸਰਕਾਰ ਦਾ–ਕੇੜੀ ਪਾਲਟੀ ਆਊ-ਬੜਾ ਫਿਕਰ ਰੈਂਦਾ ਹੈ –ਕਦੇ ਪਜਾਬ ਦਾ ਕਦੇ ਲਾਦਨ ਦਾ ਤੇ ਕਦੇ ਬੁਸ਼ ਦਾ ਕਿ ਕੀ ਬਣੂ ਇਹਨਾਂ ਦਾ-ਜਾਣੀ ਇੱਕ ਮਿੰਟ ਚ ਹੀ ਸਾਰੀ ਦੁਨੀਆਂ ਦਾ ਕੁਜ ਨਾ ਕੁਜ ਸੁਆਰ ਦਿੰਦੇ ਨੇ-ਕੋਈ ਪੁੱਛੇ ਬਈ ਤੈਂ ਚੋਣਾਂ ਚ ਖੜਨਾ ਆ ਪਜਾਬ ਚ, ਜਾਂ ਲਾਦਨ ਨਾਲ ਦੋ ਹੱਥ ਕਰਨੇ ਨੇ-ਏਹੀ ਹਾਲ ਹੁੰਦਾ ਹੈ ਹਰ ਬੈਠਕ ਚ– ਨਾਲ ਲੱਗਦੇ ਜਾਂਦੇ ਬੁਸ਼ ਨੂੰ ਵੀ ਕਈ ਸਲਾਹਾਂ ਦੇ ਜਾਣਗੇ-ਬਈ ਚੁੱਪ ਕਰਕੇ ਆਪਣੀ ਦਿਹਾੜੀ ਦੱਪਾ ਲਾਈ ਜਾਓ-ਜਿਮੇਂ ਉਹਨਾਂ ਕੋਲੋਂ ਟਿਗਟ ਲੈਣੀ ਹੋਬੇ-ਫਿਰ ਜੇ ਨਈ ਕੋਈ ਗੱਲ ਤਾਂ ਗੁਰਦੁਵਾਰੇ ਦੀ ਸਿਆਸਤ ਲੈ ਬਹਿਣਗੇ-
-ਫਿਰ ਜੀ ਕਦੇ ਆਪਣੀ ਗੱਲ ਕਰਦੇ ਨੇ ਕਿ ਨਈ-
-ਨਾ ਫਿਰ ਵੀ ਕਦੇ ਆਪਣੀ ਗੱਲ ਨਈ ਕਰਨਗੇ-ਅਖੇ ਗੁਰਦਬਾਰੇ ਕਮੇਟੀ ਸਈ ਨਈ ਕੰਮ ਕਰਦੀ-ਕਹੀਦਾ ਫਿਰ ਏਥੇ ਪ੍ਰਦਾਨ ਬਣ ਜਾ ਤੇ ਲੈ ਪੰਗਾ-ਕੈਣਗੇ ਦੇਖੋ ਨਾ ਬੰਦੇ ਨੂੰ ਚਾਈਦਾ ਕਿ ਜੇ ਅੱਗੇ ਆਏ ਹੋ ਤਾਂ ਕੌਮ ਦਾ ਭਲਾ ਕੁਜ ਨਾ ਕੁਜ ਤਾਂ ਕਰਨਾ ਹੀ ਚਾਈਦਾ-ਜੇੜਾ ਵੀ ਅੱਗੇ ਔਦਾ ਆ ਓਹੀ ਚੌਦਰ ਦਖੌਣ ਲਗ ਜਾਂਦਾ ਹੈ-ਆਕੜ ਹੀ ਨਈ ਮਾਣ ਹੁੰਦੀ ਲੋਕਾਂ ਦੀ ਜੇ ਕਿਤੇ ਕੋਈ ਕਮੇਟੀ ਚ ਆ ਜਾਂਦਾ ਹੈ ਤਾਂ ਫਿਰ ਆਪਣੇ ਆਪ ਨੂੰ ਏਦਾਂ ਸਮਜਦੇ ਨੇ ਜਿਮੇ ਸਾਰਾ ‘ਸਮਾਨ ਹੀ ਥੰਮ ਲਿਆ ਹੋਬੇ ਸਿਰ ਤੇ-ਕਹੀਦਾ ਬਈ ਤੁਸੀ ਕੀ ਲੈਣਾ ਹੈ ਇਹਨਾਂ ਗੱਲਾਂ ਤੋਂ-ਸਗੋਂ ਕੈਣਗੇ ਨਈ ਜੀ-ਪੈਸਾ ਸੰਗਤ ਦਾ ਹੈ ਤੇ ਖਾਈ ਇਹ ਜਾਂਦੇ ਨੇ ਰਲ ਮਿਲ ਕੇ-ਤੇ ਜੇ ਪੁੱਛੀਏ ਬਈ ਤੈਂ ਖਾਂਦੇ ਦੇਖੇ ਨੇ ਤਾਂ ਕਹਿਣਗੇ ਹੋਰ ਕਿੱਥੇ ਜਾਂਦਾ ਹੈ ਸਾਰਾ ਪੈਸਾ-ਪਤਾ ਲੱਗੂ ਜਦੋਂ ਹੱਡਾਂ ਚੋਂ ਇੱਕ 2 ਕਰਕੇ ਨਿਕਲਿਆ-ਕਹੀਦਾ ਯਾਰ ਇਹ ਗੱਲ ਛੱਡ ਕੇ ਹੋਰ ਗੱਲ ਸੁਣਾ ਆਪਣੇ ਬੱਚਿਆਂ ਦੀ-ਤਾਂ ਫਿਰ ਕਿਤੇ ਮਾੜੀ ਜੇਹੀ ਘਰ ਦੀ ਕੋਈ ਕਰਦਾ ਹੈ ਨਈ ਤਾਂ ਬਸ ਏਹੀ ਚਿੰਤਾ ਹਰੇਕ ਨੂੰ ਖਾਂਦੀ ਰੈਂਦੀ ਹੈ ਕਿ –ਦੇਖੋ ਫਲਾਣਾ ਕਿਮੇ ਨਮਾਂ ਘਰ ਪਾਈ ਜਾਂਦਾ ਹੈ, ਸਾਲੇ ਦੀ ਕਿਤਿਓਂ ਲਾਟਰੀ ਲੱਗੀ ਲਗਦੀ ਹੈ ਜਾਂ ਇੰਰੋਰੰਸ ਚੋ ਖੱਟਿਆ ਹੋਊ- ਹੋਰ ਭਾਜੀ ਏਦੇ ਕੋਲ ਕਿੱਥੋਂ ਆ ਗਿਆ ਏਨਾ ਪੈਸਾ-ਕੰਮ ਏਨੇ ਕਦੇ ਡੱਕਾ ਨਈ ਤੋੜਿਆ-ਪਿਛਲੇ ਸਾਲ ਏਦਾਂ ਹੀ ਕਾਨੇ ਕਿਆਂ ਨੇ ਸਟੋਰ ਨੂੰ ਅੱਗ ਲਾ ਕੇ ਨਮੀ ਕੋਠੀ ਬਣਾਈ ਸੀ-
-ਫਿਰ ਤੁਸੀਂ ਕਦੇ ਸਲਾਅ ਨਈ ਦਿੰਦੇ –
- ਅਖੇ ਸਲਾਅ ਨਈ ਦਿੰਦੇ –ਕੰਜਰਾ ਸਾਡੀ ਸਲਾਹ ਏਥੇ ਕੌਣ ਸੁਣਦਾ ਆ-ਲੋਕਾਂ ਨੂੰ ਹੋਰਨਾਂ ਦਾ ਫਿਕਰ ਹੀ ਬੌਤ ਰੈਂਦਾ ਆ- ਕਰੀਏ ਕੀ-ਅੱਛਾ ਜੇ ਕੋਈ ਮਾੜੀ ਜੇਈ ਭੋਰਾ ਵੱਡੀ ਗੱਲ ਕਰ ਜਾਵੇ ਝੱਟ ਓਹਦੀ ਲਾਹ ਦਿਂਦੇ ਨੇ-ਕੋਈ ਕਿਸੇ ਦੀ ਨਿੰਦਾ ਨਈ ਕਰ ਕੇ ਰਾਜੀ-ਸਦਾ ਵਡਿਆਈਆਂ ਹੀ ਕਰਦੇ ਨੇ ਗਾਲ੍ਹਾਂ ਦੇ ਨਾਲ ਚੋਪੜ 2 ਕੇ–ਮਸੀ ਚੁੱਪ ਕਰਾਈਦੇ ਨੇ-
ਅਮਲੀਆ ਅਸਲ ਚ ਚਾਈਦਾ ਤਾਂ ਇਹ ਹੈ ਕਿ ਜੇ ਕਿਤੇ ਮਿਲੇ ਹੋ ਆਪਣੀ ਵੀ ਰਾਜੀ ਖੁਸੀ ਪੁੱਛ ਲਿਆ ਕਰੋ ਕਿ ਲੋਕਾਂ ਦਾ ਹੀ ਭਾਰ ਚੁੱਕੀ ਫਿਰਨਾ ਹੈ- ਕਿਸੇ ਦੀ ਜੇ ਵਡਿਆਈ ਹੋ ਜਾਵੇ ਜਾਂ ਕੰਨੀ ਪੈ ਜਾਵੇ ਤਾਂ ਸਾਰਾ ਹਫਤਾ ਨੀਂਦ ਨਈ ਔਂਦੀ-ਭੁੱਖ ਵੀ ਮਰ ਜਾਂਦੀ ਹੈ- ਮੈਂ ਕਹਿਨਾਂ ਆਂ ਕਿ ਖਬਰੇ ਕੀ ਜਾਂਦਾ ਹੈ ਜੇ ਕਿਸੇ ਨਾਲ ਪਿਆਰ ਦੀ ਗੱਲ ਹੋ ਜਾਬੇ ਤਾਂ -ਭਾਂਮੇ ‘ਗਰੇਜਾਂ ਵਾਂਗ ਝੂਠੀ ਹੀ ਸਈ ਗੂਡ ਡੇ ਕਹਿ ਕੇ ਸਮੈਲ ਦੇ ਦਿਤਾ ਜਾਵੇ-

ਅਮਲੀਆ ਬਹੁਤਾ ਟੈਮ ਤਾਂ ਉਦਾਸੀ ਚ ਹੀ ਲੰਘ ਜਾਂਦਾ ਹੈ-ਨਾ ਕਿਸੇ ਕੋਲ ਫੁਨ ਕਰਨ ਦਾ ਟੈਮ- ਨਾ ਹੀ ਦੁੱਖ ਸੁੱਖ ਪੁਛਣ ਦਾ-ਚੁਗਲੀ ਚੈਪਟਰ ਜਿੰਨਾ ਮਰਜੀ ਖੁਲਵਾ ਲਓ- ਯਾਰ ਵਲੈਤ ਚ ਧੜਾਧੜ ਆ ਰਹੇ ਮੁੰਡਿਆਂ ਨੂੰ ਪਹੁੰਚਣ ਤੋਂ ਬਾਅਦ ਸੈੱਟ ਹੋਣ ਲਈ ਸਹੀ ਨੌਕਰੀ ਨਾ ਮਿਲਣ ਕਰਕੇ ਨਾ ਚਾਹੁੰਦਿਆਂ ਵੀ ਮਨ ਮਾਰ ਕੇ ਬਹੁਤੀ ਵਾਰ ਘਟੀਆ ਕੰਮ ਵੀ ਕਰਨੇ ਪੈਂਦੇ ਹਨ-ਇਹ ਓਦੋਂ ਪਤਾ ਲੱਗਾ ਜਦੋਂ ਮੈਂ ਨਾਰਵੇ ਸੀਗਾ ਤੇ ਇਕ ਚੰਗੇ ਘਰ ਦਾ ਮੁੰਡਾ ਕਿਹਾ ਕਰੇ ਜੀ ਅਸੀਂ ਸ਼ਾਮ ਨੂੰ ਹਾਕੀ ਖੇਡਣ ਜਾਈੌਦੀ ਆ-ਬਹੁਤ ਚਿਰ ਪਤਾ ਨਾ ਲੱਗਾ-ਬਾਦ ਚ ਗਿਆਨ ਚ ਵਾਧਾ ਹੋਇਆ ਕਿ ਹਾਕੀ ਖੇਡਣਾਂ-ਵੈਕੂਮ ਜਾਂ ਮੌਪ ਮਾਰਨ ਦੀ ਕਹਾਣੀ ਹੈ-ਇਹੋ ਜੇਹਾ ਉੱਥੇ ਕਦੇ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ ਹੁੰਦਾ ਕਿਸੇ ਨੇ। ੀਕਸੇ ਮੁੰਡੇ ਨੇ ਜਿਹਨੇਂ ਉੱਥੇ ਤਾਂ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕੀਤਾ ਹੁੰਦਾ ਤੇ ਇਥੇ ਆ ਕੇ ਹਾਕੀ ਖੇਡਣਾਂ ਜਾਂ ਬਰਤਨ ਚਮਕੌਣੇ ਜਦੋਂ ਪੈਂਦੇ ਹਨ ਤਾਂ ਅੱਖਾਂ ਚੋਂ ਹੰਝੂ ਆਪਣੇ ਆਪ ਹੀ ਪਲਕਾਂ ‘ਤੇ ਆ ਟਿਕਦੇ ਹਨ- ਕਈ 2 ਖਰਚੇ, ਫੀਸਾਂ ਨੇ ਨੀੰਦ ਹਰਾਮ ਕੀਤੀ ਹੁੰਦੀ ਹੈ ਨੀਂਦ-ਇਹ ਹਰੇਕ ਦੀ ਕਹਾਣੀ ਬਣ ਗਈ ਹੈ ਏਥੇ ਦੋਸਤਾ-
ਡਾਲਰਾਂ ਦੀ ਝੜ੍ਹੀ ਹੇਠ ਸਾਰੀ ਉਮਰ ਨੱਚਿਆ ਜਾਂਦਾ ਹੈ- ਇਹ ਦਿੱਲ ਦਾ ਭਰਮ ਪਹੁੰਚ ਕੇ ਹਫਤੇ ਚ ਹੀ ਟੁੱਟ ਜਾਂਦਾ ਹੈ-ਸੀਨਾ ਪਾਟ ਜਾਂਦਾ ਹੈ ਹਾਉਕਿਆਂ ਨਾਲ, ਅੱਖਾਂ ਚ ਨੀਂਦ ਨਹੀਂ ਵਸਦੀ-ਓਹੀ ਰਾਤ ਵਾਲਾ ਹਸਦਾ ਖੇਡਦਾ ਨਵੀਂ ਦੁਨੀਆਂ ਚ ਆਇਆ ਬਲਵੀਰ, ਜਦ ਦਾ ਆਇਆ ਹੈ, ਬੜਾ ਚਾਅ ਸੀ ਵਲੈਤ ਦਾ ਉਹਨੂੰ, ਨੇੜੇ ਕੋਈ ਦੁੱਖ ਸੁੱਖ ਵਾਲਾ ਵੀ ਨਹੀਂ ਹੈ ਓਹਦੇ ਇਸ ਵੇਲੇ। ਤਾਰਿਆਂ ਦੀ ਛਾਂਵੇਂ ਨਿਕਲ ਦੇਰ ਸ਼ਾਮ ਨੂੰ ਪਰਤਦਾ ਹੈ ਘਰ ਨੂੰ-ਰਾਤ ਦਾ ਖਾਣਾ ਜੇ ਸਰੀਰ ਚ ਦਮ ਹੁੰਦਾ ਤਾਂ ਬਣਾ ਲੈਂਦਾ ਹੈ ਨਹੀਂ ਤਾਂ ਮਾਂ ਦੀਆਂ ਯਾਦਾਂ ਚ ਗੁੰਮ ਹੋ ਜਾਂਦਾ ਹੈ- ਲੁਕੋ 2 ਕੇ ਖਾਂਦਾ ਹੈ ਸੁੱਕੀ ਬਰਿੱਡ ਦਾ ਪੀਸ ਜਾਂ ਰਾਤ ਦੇ ਠੰਡੇ ਚਾਵਲ, ਓਦੋਂ ਬੈਠਾ ਪਿੰਡ ਖੇਤਾਂ ਚ ਗੁਆਚ ਜਾਂਦਾ ਹੈ। ਸੁੱਕੀ ਬਰਿਡ ਨੂੰ ਕਿੱਥੇ ਦਿਲ ਕਰਦਾ ਹੈ-ਜਿਹਨਾਂ ਪਰੌਠੇ ਖਾਂਧੇ ਹੋਣ- ਭੁੱਖ ਉਡ ਜਾਂਦੀ ਹੈ –ਓਹੀ ਪੀਸ ਕਬੂਤਰਾਂ ਨੂੰ ਪਾ ਫਿਰ ਜਾ ਜੁਟਦਾ ਹੈ ਕਿਸੇ ਮਸੀਨ ‘ਤੇ- ਦੋ ਵਾਰ ਬਚਿਆ ਹੈ ਉਹ ਆਪਣਾ ਹੱਥ ਮਸੀਨ ਚ ਆਉਣ ਤੇਂ-ਕਿਤੇ ਦੂਰ ਜਿੱਥੇ ਮਾਂ ਬੈਠੀ ਉਡੀਕ ਰਹੀ ਸੀ –ਮਨ ਓਤੇ ਚਲਾ ਗਿਆ ਸੀ- ਮਾਂ ਨੇ ਪੁੱਤ ਨੂੰ ਭੁੱਖ ਬਾਰੇ ਪੁਛਿਆ ਸੀ-ਕਿ ਤੂੰ ਇੰਜ ਭੁੱਖਾ ਕਿਮੇਂ ਕੱਟਦਾਂ ਏਂ-ਅੱਖਾਂ ਚ ਨੀਂਦ ਸੀ ਹਾਲੇ ਰਾਤ ਨਿਮਾਣੀ ਦੀ –ਹੰਝੂਆਂ ਤੇ ਹਾਉਕਿਆਂ ਨਾਲ ਪਲਾਂ ਨੇ ਚੱਕਰ ਦੇ ਦਿਤਾ ਸੀ-ਸੁਪਰਵਾਈਜਰ ਨੇ ਮਸਾਂ ਡਿਗਦੇ ਨੂੰ ਚੁਕਿਆ ਹੇ- ਨਵੀਆਂ ਵਿਆਹੀਆਂ ਆਈਆਂ ਕਰਮਾਂ ਨੂੰ ਕੋਸਦੀਆਂ ਹਨ-ਭਾਬੀ ਦੇ ਹੁੰਦਿਆਂ ਸਾਰੇ ਕੰਮ ਬੈਠਿਆਂ ਹੀ ਹੋ ਜਾਂਦੇ ਸਨ ਉਹਨਾਂ ਦੇ।
ਰਾਹ ਚ ਵੇਖਦਾ ਹਾਂ ਕਿ -ਲੋਕ ਹੱਸਦਿਆਂ ਕੋਲ ਤਾਂ ਜਰੂਰ ਕਦੇ ਖੜ ਜਾਂਦੇ ਨੇ ਪਰ ਉਦਾਸੀ ਚ ਨੇੜੇ ਵੀ ਨਹੀ ਢੁੱਕਦੇ-
ਦੋਸਤੋ-ਜੇ ਲੋਕ ਸੱਚ ਪੱਲੇ ਬੰਨ ਕੇ ਤੁਰਦੇ –ਹਨੇਰੇ ਕਿਤੇ ਵੀ ਨਹੀ ਸਨ ਦਿਸਣੇ-
ਲੋਕਾਂ ਦੇ ਮੂੰਹ ਚ ਕੁਝ ਹੋਰ ਤੇ ਦਿੱਲ ਚ ਕੁਝ ਹੋਰ ਵਸ ਗਿਆ ਜਾਪਦਾ ਹੈ-
ਜੇ ਕਿਸੇ ਦੇ ਹੰਝੂਆਂ ਸੰਗ ਰਾਤ ਬਿਤਾਈ ਹੋਵੇ ਤਾਂ ਉਹ ਨੈਣ ਜਰੂਰ ਤੁਹਾਡਾ ਕਿਤੇ ਸਾਥ ਦੇਣਗੇ- ਯਾਰੋ-ਕੰਮ ਨੂੰ ਧਰਮ ਸਮਝੋ –ਬਾਕੀ ਸੱਭ ਧਰਮ ਇਸ ਤੋਂ ਹੇਠ ਨੇ-
-ਇਨਸਾਨੀਅਤ ਸੱਭ ਤੋਂ ਵੱਡਾ ਕਰਮ ਧਰਮ ਸਮਝੋ-ਬੇਗਾਨੀ ਧਰਤੀ ‘ਤੇ ਮੋਹ ਲੱਭਣੇ ਬੜੇ ਔਖੇ ਹੋ ਗਏ ਹਨ।

This entry was posted in ਵਿਅੰਗ ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>