Punjab News - Quami Ekta Punjabi Newspaper (ਕੌਮੀ ਏਕਤਾ) » ਡਾ. ਅਮਰਜੀਤ ਟਾਂਡਾ

ਗੀਤ
(ਸ. ਜਸਵੰਤ ਸਿੰਘ ਘੁੰਮਣ ਦੇ ਸਦੀਵੀ ਵਿਛੋੜੇ ਤੇ)

ਕਈ ਦਿਨਾਂ ਤੋਂ

ਸਭਾ ਵਿਚ ਕੋਈ ਗੀਤ ਨਹੀਂ ਲੱਭਾ

ਨਾ ਹੀ ਕੋਈ ਹੇਕ ਧਾਹਾਂ ਮਾਰਦੀ

ਕਿਸੇ ਪਾਸਿਉਂ ਆਈ

ਮਹਿਫ਼ਿਲਾਂ ਨੂੰ

ਗੀਤਾਂ ਨਾਲ ਸਜਾਉਣ ਵਾਲਾ

ਆਪਣੇ ਗ਼ਮਾਂ ਨੂੰ ਲੁਕੋ ਕੇ

ਰਾਹਾਂ ਨੂੰ ਰੌਣਕਾਂ ਨਾਲ ਭਰਨ ਵਾਲਾ

ਸੁਰੀਲੀ ਅਵਾਜ਼ ਵਾਲਾ ਗੀਤ

ਪਤਾ ਨਹੀਂ ਕਿੱਥੇ ਛੁਪ ਗਿਆ ਹੈ

ਯਾਰ ਮੈਂ ਤਾਂ ਤੈਨੂੰ ਕਦ ਦਾ

ਉਡੀਕ ਰਿਹਾ ਸੀ

ਕਿ ਕਿਤੇ ਪਹਾੜਾਂ ਬੀਚਾਂ ਤੇ ਘੁੰਮਣ ਜਾਵਾਂਗੇ

ਤੂੰ ਤਾਂ 26 ਅਪ੍ਰੈਲ ਨੂੰ

ਵਾਪਸ ਆ ਜਾਣਾ ਸੀ

ਬੈਗ ਤੇਰਾ ਤਿਆਰ ਪਿਆ ਹੈ

ਪਾਸਪੋਰਟ ਤੇ ਹੋਰ ਡਾਕੂਮੈਂਟਸ

ਬੈਗ ਵਿੱਚ ਸਾਂਭੇ ਪਏ ਹਨ

ਤੇ ਅਸੀਂ ਤੈਨੂੰ ਲੱਭਦੇ ਫਿਰਦੇ ਹਾਂ

ਕਿੱਧਰ ਚਲਾ ਗਿਆ ਏਂ ਤੂੰ

ਗੀਤ ਗਾਉਣ ਵਾਲੇ ਕਦੇ

ਰਾਗ ਤੋਂ ਵੈਰਾਗੀ ਨਹੀਂ ਹੁੰਦੇ

ਤੂੰ ਯਾਰਾਂ ਵਿੱਚ ਚਰਚਾ ਸੀ

ਨਿੱਘੀ ਆਵਾਜ਼

ਸਾਹਾਂ ਦੀਆਂ ਪਰਤਾਂ ’ਚ

ਗੂੜ੍ਹੇ ਰੰਗ ਵਾਂਗ ਘੁਲਣ ਵਰਗੀ

ਹਉਕਾ ਭਰ ਕੇ ਵੀ

ਤੂੰ ਨਹੀਂ ਸੀ ਦੱਸਦਾ ਦਿਲ ਦਾ ਗ਼ਮ

ਮੈਂ ਉਹਨੂੰ ਆਖ਼ਰ ਵੇਲੇ ਵੀ ਕਿਹਾ ਸੀ ਕਿ ਰਾਖ਼ ਚੋਂ ਉੱਗ ਆਵੀਂ

ਖਿੜ ਪਵੀਂ ਗੁਲਾਬ ਦੇ ਫੁੱਲ ਵਾਂਗ

ਕਿਸੇ ਰਾਹ ਵਿੱਚ

ਸੱਜਰੇ ਬੋਲ ਦੀ ਹੇਕ ਬਣ ਕੇ

ਤੂੰ ਪਰਤ ਕੇ ਆ ਤਾਂ ਸਹੀ

ਮੈਂ ਤੇਰੇ ਮੱਥੇ ਤੇ ਤਾਰੇ ਸਜਾਵਾਂਗਾ

ਗੀਤਾਂ ਦੇ ਬੋਲ

ਕਦੇ ਡੁੱਬਦੇ ਨਹੀਂ ਹੁੰਦੇ

ਤੇ ਫਿਰ ਸੂਰਜ ਨੂੰ ਕਿਉਂ ਲੱਭੀਏ

ਰੁਮਕਦੇ ਬੋਲ ਕਦੇ ਬੁੱਤ ਨਹੀਂ ਬਣਦੇ ਹੁੰਦੇ

ਚੱਲ ਮੇਰਾ ਵਾਅਦਾ ਰਿਹਾ

ਚੰਦ ਤਾਰਿਆਂ ਨੂੰ ਨਰਦਾਂ ਬਣਾ

ਸ਼ਤਰੰਜ ਖੇਡਾਂਗੇ

ਸਾਈਕਲਾਂ ਤੇ ਸਿਡਨੀ ਗਾਹਵਾਂਗੇ

ਅਜੇ ਤਾਂ ਆਪਾਂ ਤੇਰੀ ਨਵੀਂ ਕਾਰ ਤੇ

ਝੂਟੇ ਲੈਣੇ ਸੀ

ਲੱਡੂ ਖਾਣੇ ਸੀ ਤੇਰੇ ਵੱਟੇ ਹੋਏ ਸਵਾਦੀ

ਤੂੰ ਤਾਂ ਫੋਨ ਹੀ ਬੰਦ ਕਰ ਗਿਆ

ਗਲੀਆਂ ਰਾਹਾਂ ਚੋਂ ਛੁਪ ਗਿਆ

ਬੂਹੇ ਢੋਹ ਲਏ ਜੰਦਰਾ ਮਾਰ ਲਿਆ

ਹੁਣ ਦੱਸ

ਅਸੀਂ ਕਿਹਦੇ ਨਾਲ ਮਹਿਫ਼ਲ ਸਜਾਈਏ

ਤੈਨੂੰ ਹੁਣ ਕਿੱਥੋਂ ਸੱਦਣ ਜਾਈਏ

ਤੂੰ ਤਾਂ ਆਪਣੀ ਨੇਮ ਪਲੇਟ ਦਾ

ਨਿਸ਼ਾਨ ਵੀ ਮਿਟਾ ਗਿਆ

ਨੀਹਾਂ ਛੱਡ ਗਿਆ ਭਰੀਆਂ ਭਰਾਈਆਂ ਨਵੇਂ ਉਸਰ ਰਹੇ ਚਾਵਾਂ ਵਾਲੇ ਮਕਾਨ ਦੀਆਂ

ਓਦਣ ਦੇ ਅਸੀਂ ਤੇਰੇ ਸਾਰੇ ਦੋਸਤ‌

ਤੈਨੂੰ ਢਾਣੀ ਵਿੱਚ ਬੈਠੇ ਉਡੀਕ ਰਹੇ ਹਾਂ

ਕਿ ਆ ਕੇ ਫਿਰ

ਸੁਰੀਲੀ ਆਵਾਜ਼ ਵਿੱਚ ਇੱਕ ਗੀਤ ਸੁਣਾਵੇਂਗਾ

ਸੋਹਣਿਆ ਏਦਾਂ ਨਹੀਂ ਨਾਰਾਜ਼ ਹੋਈਦਾ ਬੂਹੇ ਨਹੀਂ ਢੋਹੀਦੇ

ਰਾਹ ਨਹੀਂ ਬੰਦ ਕਰੀਦੇ

ਯਾਰਾਂ ਦੇ ਉਮਰਾਂ ਲਈ

ਯਾਦਾਂ ਚੇਤਿਆਂ ’ਚ ਤੈਨੂੰ ਰੱਖਾਂਗੇ

ਸੁਣਦੇ ਰਹਾਂਗੇ ਤੇਰੇ ਗੀਤ

ਅਲਵਿਦਾ ਜਸਵੰਤ…

ਮਨੁੱਖਤਾ ਦੇ ਜ਼ਖ਼ਮਾਂ ਦੀ ਅਣਸੁਣੀ ਕਹਾਣੀ
ਜੰਗ ਵਿੱਚ ਦੁੱਧ ਚੁੰਘਦੀਆਂ ਰੂਹਾਂ ਮਮਤਾ ਸਮੇਤ ਸੌਂ ਜਾਂਦੀਆਂ ਹਨ।

ਮਹਿੰਦੀਆਂ ਖੁਰ ਜਾਂਦੀਆਂ ਹਨ,

ਸੁਹਾਗ ਉੱਜੜ ਜਾਂਦੇ ਹਨ ਮਿਜਾਈਲਾਂ ਦੇ ਸ਼ੋਰ ਵਿੱਚ।

ਜੰਗ ਕਦੇ ਵੀ ਸਿਰਫ਼ ਸਰਹੱਦਾਂ ਦਾ ਟਕਰਾਅ ਨਹੀਂ ਹੁੰਦੀ, ਇਹ ਮਨੁੱਖਤਾ ਦੇ ਅੰਦਰਲੇ ਸੰਘਰਸ਼ ਦੀ ਉੱਚੀ ਆਵਾਜ਼ ਹੁੰਦੀ ਹੈ।

ਜਦੋਂ ਜੰਗ ਦੀਆਂ ਅੱਗਾਂ ਭੜਕਦੀਆਂ ਹਨ, ਤਾਂ ਸਿਰਫ਼ ਮਿਸ਼ਾਈਲਾਂ ਨਹੀਂ ਉੱਡਦੀਆਂ, ਸਗੋਂ ਮਨੁੱਖੀ ਖ਼ੁਆਬ, ਮਾਸੂਮ ਮੁਸਕਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਆਸਾਂ ਵੀ ਰਾਖ ਬਣ ਜਾਂਦੀਆਂ ਹਨ।

ਜੰਗ ਦੀਆਂ ਧੁਨੀਆਂ ਵਿੱਚ ਤੋਪਾਂ ਦੀ ਗੜਗੜਾਹਟ ਹੁੰਦੀ ਹੈ, ਪਰ ਉਸਦੇ ਅੰਦਰ ਲੁਕਿਆ ਹੁੰਦਾ ਹੈ ਮਾਵਾਂ ਦਾ ਵਿਰਲਾਪ, ਬੱਚਿਆਂ ਦੀ ਡਰ ਨਾਲ ਕੰਬਦੀ ਰੂਹ ਅਤੇ ਮਨੁੱਖਤਾ ਦੀ ਹਾਰ।

ਇਤਿਹਾਸ ਸਾਨੂੰ ਵਾਰ-ਵਾਰ ਇਹ ਦੱਸਦਾ ਹੈ ਕਿ ਜੰਗਾਂ ਨੇ ਕਦੇ ਵੀ ਸਥਾਈ ਜਿੱਤ ਨਹੀਂ ਦਿੱਤੀ।

ਸਾਮਰਾਜ ਬਣੇ, ਡਿੱਗੇ, ਪਰ ਮਨੁੱਖਤਾ ਦੀ ਹਾਨੀ ਦਾ ਹਿਸਾਬ ਕਦੇ ਨਹੀਂ ਲਗ ਸਕਿਆ।

ਜਦੋਂ ਵੀ ਕਿਸੇ ਰਾਜੇ ਜਾਂ ਹਾਕਮ ਨੇ ਤਾਕਤ ਦੀ ਲਾਲਸਾ ਵਿੱਚ ਜੰਗ ਛੇੜੀ, ਉਸਦੀ ਕੀਮਤ ਆਮ ਲੋਕਾਂ ਨੇ ਆਪਣੇ ਲਹੂ ਨਾਲ ਚੁਕਾਈ।

ਇਤਿਹਾਸ ਦੇ ਪੰਨਿਆਂ ਵਿੱਚ ਲਿਖੀਆਂ ਜੰਗਾਂ ਸਿਰਫ਼ ਤਰੀਕਾਂ ਨਹੀਂ, ਉਹ ਦਰਦ ਦੀਆਂ ਲਕੀਰਾਂ ਹਨ ਜੋ ਮਨੁੱਖੀ ਚਿਹਰੇ ‘ਤੇ ਅੱਜ ਵੀ ਸਪਸ਼ਟ ਹਨ।

ਦਾਰਸ਼ਨਿਕ ਤੌਰ ‘ਤੇ ਵੇਖੀਏ ਤਾਂ ਮਨੁੱਖ ਦੇ ਅੰਦਰਲੇ ਡਰ ਅਤੇ ਅਹੰਕਾਰ ਦੀ ਪੈਦਾਵਾਰ ਹੁੰਦੀ ਹੈ ਜੰਗ।

ਜਦੋਂ ਸੰਵਾਦ ਦੀਆਂ ਰਾਹਾਂ ਬੰਦ ਹੋ ਜਾਂਦੀਆਂ ਹਨ, ਤਦ ਜੰਗ ਦੀਆਂ ਖਿੜਕੀਆਂ ਖੁੱਲ ਜਾਂਦੀਆਂ ਹਨ।

ਜੰਗ ਦਰਅਸਲ ਮਨੁੱਖੀ ਅਸਹਿਣਸ਼ੀਲਤਾ ਦਾ ਸਭ ਤੋਂ ਵੱਡਾ ਪ੍ਰਤੀਕ ਹੁੰਦੀ ਹੈ।

ਇਹ ਸਾਨੂੰ ਸਿਖਾਉਂਦੀ ਹੈ ਕਿ ਜਿੱਥੇ ਅਹੰਕਾਰ ਹੁੰਦਾ ਹੈ, ਉੱਥੇ ਸ਼ਾਂਤੀ ਲੰਮਾ ਸਮਾਂ ਨਹੀਂ ਟਿਕਦੀ।

ਭਾਵਨਾਤਮਕ ਪੱਖੋਂ ਜੰਗ ਸਭ ਤੋਂ ਵੱਡੀ ਮਨੁੱਖੀ ਤਰਾਸਦੀ ਹੁੰਦੀ ਹੈ। ਜੰਗ ਦੇ ਮੈਦਾਨ ਵਿੱਚ ਜਿੱਤਣ ਵਾਲਾ ਵੀ ਹਾਰਦਾ ਹੈ ਅਤੇ ਹਾਰਣ ਵਾਲਾ ਵੀ।

ਜਿੱਤਣ ਵਾਲਾ ਆਪਣੇ ਸਿਪਾਹੀਆਂ ਦੀਆਂ ਲਾਸ਼ਾਂ ਵੇਖਦਾ ਹੈ ਅਤੇ ਹਾਰਣ ਵਾਲਾ ਆਪਣਾ ਘਰ-ਪਰਿਵਾਰ ਗੁਆ ਬੈਠਦਾ ਹੈ।

ਜੰਗ ਵਿੱਚ ਕੋਈ ਵੀ ਪੂਰੀ ਤਰ੍ਹਾਂ ਨਹੀਂ ਜਿੱਤਦਾ।

ਮਨੁੱਖਤਾ ਪੈਰ ਪੈਰ ਤੇ ਸਦਾ ਹਮੇਸ਼ਾਂ ਹਾਰਦੀ ਹੈ।

ਸਮਕਾਲੀ ਸੰਸਾਰ ਵਿੱਚ ਜੰਗ ਦਾ ਰੂਪ ਹੋਰ ਵੀ ਖ਼ਤਰਨਾਕ ਹੋ ਗਿਆ ਹੈ।

ਹੁਣ ਜੰਗ ਸਿਰਫ਼ ਮੈਦਾਨਾਂ ਵਿੱਚ ਨਹੀਂ ਹੁੰਦੀ, ਸਗੋਂ ਆਰਥਿਕਤਾ, ਜਾਣਕਾਰੀ ਅਤੇ ਤਕਨਾਲੋਜੀ ਦੇ ਮੋਰਚਿਆਂ ‘ਤੇ ਵੀ ਲੜੀ ਜਾ ਰਹੀ ਹੈ।

ਆਧੁਨਿਕ ਜੰਗਾਂ ਵਿੱਚ ਸਿਰਫ਼ ਗੋਲੀਆਂ ਹੀ ਨਹੀਂ, ਸਗੋਂ ਝੂਠੀਆਂ ਖ਼ਬਰਾਂ, ਆਰਥਿਕ ਪਾਬੰਦੀਆਂ ਅਤੇ ਡਰ ਦਾ ਮਾਹੌਲ ਵੀ ਹਥਿਆਰ ਬਣ ਗਏ ਹਨ।

ਇਹ ਜੰਗਾਂ ਮਨੁੱਖ ਦੇ ਮਨ ਨੂੰ ਵੀ ਜ਼ਖ਼ਮੀ ਕਰਦੀਆਂ ਹਨ।

ਪਰ ਇਸ ਸਭ ਦੇ ਬਾਵਜੂਦ ਇੱਕ ਸੱਚ ਹਮੇਸ਼ਾਂ ਕਾਇਮ ਰਹਿੰਦਾ ਹੈ — ਜੰਗ ਦੇ ਬਾਅਦ ਵੀ ਮਨੁੱਖਤਾ ਸ਼ਾਂਤੀ ਦੀ ਖੋਜ ਕਰਦੀ ਰਹਿੰਦੀ ਹੈ।

ਹਰ ਤਬਾਹੀ ਤੋਂ ਬਾਅਦ ਮਨੁੱਖ ਫਿਰ ਘਰ ਬਣਾਉਂਦਾ ਹੈ, ਫਿਰ ਰਿਸ਼ਤੇ ਜੋੜਦਾ ਹੈ ਅਤੇ ਫਿਰ ਸ਼ਾਂਤੀ ਦੀ ਅਰਦਾਸ ਕਰਦਾ ਨਜ਼ਮ ਲਿਖਦਾ ਹੈ।

ਇਹ ਮਨੁੱਖੀ ਆਸ ਦੀ ਸਭ ਤੋਂ ਵੱਡੀ ਨਿਸ਼ਾਨੀ ਵਰਗੀ ਹੁੰਦੀ ਹੈ।

ਅਸਲ ਵਿੱਚ ਜੰਗ ਮਨੁੱਖਤਾ ਦੀ ਅਸਫਲਤਾ ਹੈ ਅਤੇ ਸ਼ਾਂਤੀ ਉਸਦੀ ਸਭ ਤੋਂ ਵੱਡੀ ਜਿੱਤ ਹੁੰਦੀ।

ਜਦੋਂ ਦੁਨੀਆਂ ਇਹ ਸਮਝ ਲਵੇਗੀ ਕਿ ਤਾਕਤ ਦਾ ਅਸਲ ਮਤਲਬ ਤਬਾਹੀ ਨਹੀਂ, ਸਗੋਂ ਸਹਿਣਸ਼ੀਲਤਾ ਹੈ, ਤਦੋਂ ਸ਼ਾਇਦ ਜੰਗਾਂ ਦੀਆਂ ਅੱਗਾਂ ਠੰਢੀਆਂ ਹੋਣੀਆਂ ਸ਼ੁਰੂ ਹੋਣ।

ਜੰਗ ਵਿੱਚ ਕੋਈ ਨਹੀਂ ਪੁੱਛਦਾ ਬੱਚਿਆਂ ਦੇ ਟੁੱਟੇ ਹੋਏ ਖਿਡੌਣਿਆਂ ਨੂੰ

ਭੈਣਾਂ ਦੀਆਂ ਅਸੀਸਾਂ ਦਰਾਂ ਤੇ ਰੁਲ ਜਾਂਦੀਆਂ ਹਨ ਜਦੋਂ ਬਲਾਸਟਕ ਮਿਜਾਈਲਾਂ ਉੱਡਦੀਆਂ ਹਨ ਕਿਸੇ ਦੇ ਸੁਪਨਿਆਂ ਨੂੰ ਰਾਖ ਕਰਨ।

ਜੰਗ ਵਿੱਚ ਮਾਵਾਂ ਦੀਆਂ ਲੋਰੀਆਂ ਲਾਡਾਂ ਦੀਆਂ ਗਲਵੱਕੜੀਆਂ ਵਿੱਚ ਹੀ ਖੁਰ ਕੇ ਮਰ ਮਿਟ ਜਾਂਦੀਆਂ ਹਨ

ਜੰਗ ਦੀਆਂ ਅੱਗਾਂ ਹਮੇਸ਼ਾਂ ਹਨ੍ਹੇਰਾ ਹੀ ਵਿਛਾਉਦੀਆਂ ਲਿਆਉਂਦੀਆਂ ਵਿਖਾਉਂਦੀਆਂ ਹਨ, ਪਰ ਮਨੁੱਖਤਾ ਦੀ ਆਸ ਹਮੇਸ਼ਾਂ ਸੂਰਜ ਵਾਂਗ ਫ਼ਿਰ ਉਗਦੀ ਹੈ।

ਸ਼ਾਇਦ ਇਹੀ ਮਨੁੱਖੀ ਇਤਿਹਾਸ ਦਾ ਸੱਭ ਤੋਂ ਸੁੰਦਰ ਸੱਚ ਹੁੰਦਾ ਹੈ —

ਕਿ ਜੰਗਾਂ ਦੇ ਬਾਵਜੂਦ ਵੀ ਮਨੁੱਖਤਾ ਜਿਉਂਦੀ ਰਹਿੰਦੀ ਹੈ,

ਅਤੇ ਸ਼ਾਂਤੀ ਦਾ ਸੁਪਨਾ ਕਦੇ ਨਹੀਂ ਮਰਦਾ।

ਅੱਜ “ਨਵਾਂ ਕੈਲੰਡਰ” ਨਹੀਂ “ਨਵੇਂ ਮਨੁੱਖ, ਨਵੇਂ ਇਨਸਾਨ ਦੀ ਮੂਰਤ ਕਿੱਲੀ ਤੇ ਟੰਗੀਏ
ਹਰ ਸਾਲ ਅਸੀਂ ਘੜੀਆਂ ਦੇ ਘੰਟਿਆਂ ਨਾਲ ਨਵੀਂ ਸ਼ੁਰੂਆਤ ਕਰਦੇ ਖੋਜਦੇ ਹਾਂ — ਪਰ ਕੀ ਸਾਲ ਸਿਰਫ਼ ਕੈਲੰਡਰ ਦੇ ਪੰਨੇ ਪਲਟਣ ਨਾਲ ਨਵਾਂ ਹੋ ਜਾਂਦਾ ਹੈ?

ਨਵਾਂ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਅੰਦਰ ਕਈ ਪੁਰਾਣੇ ਡਰ, ਦੁੱਖ ਤੇ ਗਿਲੇ ਸ਼ਮਿਧ ਹੋ ਜਾਣ, ਮਿਟ ਜਾਣ, ਖ਼ਤਮ ਹੋ ਜਾਣ, ਖੁਰ ਜਾਣ।

ਸਗੋਂ ਖੁਸ਼ੀਆਂ ਹੀ ਹਰ ਪਾਸੇ ਫੁੱਲ ਬਣ ਜਾਣ।

ਤੁਹਾਡੇ ਸਾਹਾਂ ਦੀਆਂ ਸੁਗੰਧੀਆਂ ਮਹਿਕਾਂ ਆਂਢ ਗੁਆਂਢ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੀਆਂ ਰੂਹਾਂ ਵਿੱਚ ਜਾ ਕੇ ਨੱਚਣ, ਹੱਸਣ ਵਸਣ।

ਨਵਾਂ ਸਾਲ ਤਦ ਹੀ ਸੱਚਾ ਹੈ ਜਦੋਂ ਅਸੀਂ ਆਪਣੇ ਮਨ ਦੇ ਕਿਸੇ ਕੋਣੇ ਵਿੱਚ ਚਾਨਣ ਕਰ ਲਈਏ। ਤਾਂ ਕਿ ਹਨ੍ਹੇਰੇ ਦੀਆਂ ਪਰਤਾਂ ਧੂੜਾਂ ਪੂੰਝੀਆਂ ਜਾਣ, ਦੂਰ ਹੋ ਜਾਣ।

ਇਸ ਜ਼ਿੰਦਗੀ ਦੇ ਰਾਹਾਂ ਤੇ ਹਰ ਕੋਈ ਕੁਝ ਨਾ ਕੁਝ ਖੋ, ਗੁਆ ਰਿਹਾ ਹੈ — ਕਿਸੇ ਦਾ ਵਿਸ਼ਵਾਸ, ਕਿਸੇ ਦੀ ਮਾਸੂਮ ਖੁਸ਼ੀ, ਕਿਸੇ ਦੀ ਆਸ ਗੁਆਚ ਰਹੀ ਹੈ ਪਲ ਪਲ।

ਪਰ ਹਰ ਖੋਹ ਦੇ ਇਕ ਕੋਣੇ ਵਿੱਚ ਇੱਕ ਨਵੀਂ ਉਮੀਦ ਦਾ ਬੀਜ਼ ਵੀ ਲੁਕਿਆ ਛੁਪਿਆ ਬੈਠਾ ਮਿਲਦਾ ਹੈ ਇਕ ਉਮੰਗ ਇਕ ਆਸ ਲੈ ਕੇ।

ਜੇ ਅਸੀਂ ਉਸ ਬੀਜ਼ ਨੂੰ ਨਰਮ ਹੱਥਾਂ ਨਾਲ ਚੁਕ ਬੀਜ ਲਈਏ, ਤਾਂ ਜ਼ਿੰਦਗੀ ਮੁੜ ਵਾਪਸ ਹਰੀ ਭਰੀ ਖੁਸ਼ਗੁਬਾਰ ਹੋ ਸਕਦੀ ਹੈ। ਵਿਹੜੇ ਵਿੱਚ ਖੇੜਾ ਆ ਸਕਦਾ, ਬੂਹੇ ਉੱਤੇ ਯਾਰਾਂ ਦਾ ਝੁਰਮਟ ਵੀ ਦੇਖਿਆ ਜਾ ਸਕਦਾ ਹੈ।

ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਪਰ ਇਨਸਾਨ ਦੇ ਕੋਲ ਇੱਕ ਅਨੋਖੀ ਤਾਕਤ ਹੈ — ਸੋਚ ਬਦਲਣ ਦੀ, ਨਵੇਂ ਸਿਤਾਰੇ ਲੱਭਣ ਦੀ। ਜਦੋਂ ਸੋਚ ਬਦਲਦੀ ਹੈ, ਹਾਲਾਤਾਂ ਦਾ ਰੁਖ ਵੀ ਬਦਲ ਜਾਂਦਾ ਹੈ। ਇਸੇ ਲਈ ਨਵੇਂ ਸਾਲ ਦਾ ਸਭ ਤੋਂ ਸੁੰਦਰ ਵਾਅਦਾ ਕਿਸੇ ਤੋਹਫ਼ੇ ਜਾਂ ਸਫ਼ਲਤਾ ਤੋਂ ਵੱਧ ਹੈ — “ਮੈਂ ਆਪਣੇ ਆਪ ਦਾ ਬਿਹਤਰ ਰੂਪ ਬਣਾਵਾਂਗਾ।

”ਚਲੋ ਇਸ ਸਾਲ ਨੂੰ ਨਵਾਂ ਬਣਾਈਏ — ਘੜੀਆਂ ਨਾਲ ਨਹੀਂ, ਇਰਾਦਿਆਂ ਨਾਲ। ਖੁਦ ਨਾਲ ਥੋੜ੍ਹੀ ਸ਼ਾਂਤੀ, ਦੂਜਿਆਂ ਨਾਲ ਥੋੜ੍ਹਾ ਪਿਆਰ, ਤੇ ਕੁਦਰਤਿ ਕਰਤਾ ਸਿਰਜਣਹਾਰ ਨਾਲ ਥੋੜ੍ਹਾ ਜਿਹਾ ਸੰਬੰਧ ਜੋੜੀਏ।

ਸ਼ਾਇਦ ਫਿਰ ਸਮਾਂ ਵੀ ਸਾਡੀ ਰੂਹ ਨਾਲ ਤਾਲ ਮੇਲ ਬਣਾ ਲਵੇ, ਬੈਠ ਕੇ ਰਾਗ ਅਲਾਪਣ ਲੱਗ ਜਾਵੇ। ਨਵਾਂ ਗੀਤ ਸ਼ਬਦ ਫੁੱਟ ਪਵੇਗਾ।

ਨਨਕਾਣੇ ਵਾਲੇ ਦਾ ਚੇਤਾ ਆ ਜਾਵੇਗਾ।

ਕਰਤਾਰਪੁਰ ਦਾ ਖ਼ੂਹ ਫਿਰ ਗਿੜ ਪਵੇਗਾ।

ਬਾਬਾ ਨਾਨਕ ਨੱਕੇ ਮੋੜਦਾ ਲੱਭ ਜਾਵੇਗਾ।

ਨਵਾਂ ਸਾਲ, ਪਰ ਨਵਾਂ ਤਾਂ ਉਹੀ ਹੈ,

ਜਿਹੜਾ ਆਪਣੇ ਮਨ ਵਿੱਚ ਚਿਰਾਗ ਬਾਲ ਲੈਂਦਾ ਹੈ। 25 ਤੋਂ 26 ਹੋਣਾ ਤਾਂ ਵਧੀਆ ਲੱਗੇਗਾ ਜੇ ਅਸੀਂ ਯਾਰਾਂ ਦੋਸਤਾਂ ਲਈ ਬੂਹੇ ਤੇ ਨਵਾਂ ਦੀਪਕ ਧਰੀਏ, ਸ਼ਰੀਂਹ ਦੇ ਪੱਤ ਬੰਨੀਏ, ਲਟਕਾਈਏ ਅੰਬ ਦੇ ਪੱਤੇ।

ਕੇਲਿਆਂ ਵਰਗੀਆਂ ਬਾਹਾਂ ਨੂੰ ਖਿਲਾਰ ਕੇ ਗਲਵੱਕੜੀਆਂ ਵਰਗੇ ਗੇਟ ਬਣਾਈਏ, ਤੇ ਕਿਸੇ ਸੋਹਣੇ ਨੂੰ ਦਿਲ ਸਾਹਾਂ ਦੀ ਕੋਰੀ ਚਾਦਰ ਵਿਛਾ ਕੇ ਬਿਠਾਈਏ।

ਪੁਰਾਣੇ ਗਿਲੇ ਛੱਡੀਏ, ਦਿਲਾਂ ਦੀਆਂ ਕਾਲਖਾਂ ਪੂਂਝੀਏ ਹਟਾਈਏ, ਤੇ ਸੁਪਨਿਆਂ ਨੂੰ ਫੇਰ ਤੋਂ ਜੀਓਣ ਜੋਗੇ ਕਰੀਏ, ਨਵੀਂਨ ਖਾਬਾਂ ਨੂੰ ਜਗਾਈਏ ਸੁੱਤਿਆਂ ਨੂੰ।

ਸਮਾਂ ਹਰ ਵੇਲੇ ਦੌੜਦਾ ਹੈ, ਪਰ ਰੂਹ ਉਹੀ ਅੱਗੇ ਵਧਦੀ ਹੈ, ਜੋ ਅੰਦਰ ਸਾਂਤ ਸੁਖੀ ਖੁਸ਼ ਹੋਵੇ, ਪਿਆਰ ਨਾਲ ਭਰੀ ਕਿਸੇ ਆਪਣੇ ਦੀ ਉਡੀਕ ਕਰਦੀ ਦਰਾਂ ਤੇ ਚਿਰਾਂ ਤੋਂ ਖੜ ਕੇ, ਭੁੱਖੀ ਪਿਆਸੀ ਮਰ ਕੇ।

ਇਸ ਸਾਲ ਕੁਝ ਹੋਰ ਨਹੀਂ ਚਾਹੀਦਾ —

ਸਿਰਫ਼ ਇਕ ਵਾਅਦਾ ਆਪਣੇ ਆਪ ਨਾਲ, ਕਿ ਹਰ ਦਿਨ ਜੀਉਣਾ ਹੈ ਨਵੀਂ ਰੋਸ਼ਨੀ ਵਾਲਾ, ਨਵੀਆਂ ਰਿਸ਼ਮਾਂ ਵਾਲਾ।

ਸੋ ਆਓ ਅੱਜ ਸਾਰੇ ਰੁੱਸਿਆਂ ਨੂੰ ਵੀ ਮਨਾਈਏ, ਉਹਨਾਂ ਨੂੰ ਮੁਬਾਰਕਾਂ ਦੇ ਚਾਅ ਫੁੱਲ ਖੁਸ਼ੀਆਂ ਸੁਗੰਧੀਆਂ ਘੱਲੀਏ।

ਜੇ ਤੁਸੀਂ ਅੱਜ ਮੇਰੀ ਇਹ ਨਿੱਕੀ ਜਿਹੀ ਅਰਜ਼ ਮੰਨ ਲਈ, ਇੰਝ ਕੀਤਾ ਜੇ ਇੰਝ ਹੋਇਆ ਤਾਂ ਆਪਸੀ ਗਿਲੇ ਸ਼ਿਕਵੇ ਸ਼ਿਕਾਇਤਾਂ ਆਪਣੇ ਆਪ ਖੁਰ ਜਾਣਗੀਆਂ ਸਾਲਾਂ ਦੀਆਂ ਮਨਾਂ ਵਿੱਚ ਰੀਂਗਦੀਆਂ, ਵਿਸ਼ ਘੋਲਦੀਆਂ ਸੁਲਗਦੀਆਂ।

ਪੁਰਾਣੇ ਦੁੱਖ, ਗਿਲੇ ਤੇ ਟੁੱਟੇ ਸੁਫ਼ਨੇ,ਇਹ ਸਭ ਛੱਡ ਕੇ ਜਦੋਂ ਕੋਈ ਦਿਲ ਵਿੱਚ ਵਸਦਾ ਚਾਨਣ ਕਰਦਾ ਹੈ, ਉਹੀ ਵਕਤ ਨਵਾਂ ਸਾਲ ਬਣ ਜਾਂਦਾ ਹੈ।

ਕਿਸੇ ਨਾਲ ਥੋੜ੍ਹਾ ਪਿਆਰ ਮੁਹੱਬਤ, ਆਪਣੇ ਨਾਲ ਥੋੜੀ ਸ਼ਾਂਤੀ, ਤੇ ਕੁਦਰਤ ਕਾਇਨਾਤ ਨਾਲ ਥੋੜ੍ਹਾ ਨਾਤਾ ਸਬੰਧ ਜੋੜੋ …ਬੱਸ, ਹੋਰ ਕੁਝ ਨਹੀਂ ਚਾਹੀਦਾ ਹੁੰਦਾ ਇਹਨਾਂ ਨਿਮਾਣੀਆਂ ਜਿਹੀਆਂ ਰੂਹਾਂ ਨੂੰ।

“ਨਵਾਂ ਕੈਲੰਡਰ” ਨਹੀਂ, ਇਸ ਸਾਲ

“ਨਵੇਂ ਮਨੁੱਖ, ਨਵੇਂ ਇਨਸਾਨ ਦੀ ਮੂਰਤ ਕਿੱਲੀ ਤੇ ਟੰਗੀਏ

ਜਦੋਂ ਤੱਕ ਸਿੱਖ ਖਾਲਸਾ ਜਿਉਂਦਾ ਰਹੇਗਾ ਇਸਦੀ ਕਥਾ ਅੰਬਰਾਂ ‘ਤੇ ਸਦਾ ਲਿਖੀ ਰਹੇਗੀ
ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਵਿਰਸਾ ਮਹਾਨ ਹੋਵੇ, ਜਿਸ ਦੇ ਗੁਰੂ ਪੀਰ ਪੈਗੰਬਰ ਯੋਧੇ ਮਹਾਨ ਹੋਣ।

ਪੰਜਾਬ ਉਹ ਧਰਤੀ ਹੈ ਜਿੱਥੇ ਜਨਮੇ ਯੋਧਿਆਂ ਦੇ ਸਿਰ ਕੱਟੇ ਤਾਂ ਜਾਂਦੇ ਹਨ ਪਰ ਉਹਨਾਂ ਨੇ ਕਦੇ ਝੁਕਣਾ ਨਹੀਂ ਸਿੱਖਿਆ।

ਇਹਨਾਂ ਯੋਧਿਆਂ ਨੇ ਰੰਬੀਆਂ ਆਰਿਆਂ ਚਰਖੜੀਆਂ ਨੂੰ ਵੀ ਕੁਝ ਨਾ ਸਮਝਿਆ।

ਸਿੱਖ ਕੌਮ ਅੱਜ ਪੂਰੀ ਦੁਨੀਆਂ ਵਿੱਚ ਇਸ ਲਈ ਮਸ਼ਹੂਰ ਹੈ ਕਿ ਇਹ ਸਿਰਫ਼ ਆਪਣਾ ਨਹੀਂ, ਸਾਰੇ ਮਨੁੱਖ ਜਾਤ ਦਾ ਦਰਦ ਆਪਣਾ ਮੰਨ ਕੇ ਜੀਊਂਦੀ ਹੈ, ਤੇ ਗੁਰੁਆਂ ਤੋਂ ਮਿਲੇ ਸੇਵਾ–ਸਿਮਰਨ–ਸ਼ਹਾਦਤ ਦੇ ਸੁਨੇਹੇ ਨੂੰ ਹਰੇਕ ਮੰਚ ’ਤੇ ਜੀਵੰਤ ਕਰਦੀ ਹੈ। ਹਰ ਮਹਾਦੀਪ ’ਤੇ ਸਿੱਖਾਂ ਦੇ ਗੁਰਦੁਆਰੇ, ਲੰਗਰ, ਖਾਲਸਾ ਏਡ ਵਰਗੀਆਂ ਸੇਵਾਵਾਂ, ਤੇ ਗਦਰੀ ਬਾਬਿਆਂ ਤੋਂ ਲੈ ਕੇ ਆਧੁਨਿਕ ਵਿਦਵਾਨਾਂ ਤੱਕ ਲੰਮੀ ਲੜੀ, ਇਹ ਸਾਬਤ ਕਰਦੀ ਹੈ ਕਿ ਖਾਲਸਾ ਸਿਰਫ਼ ਇੱਕ ਕੌਮ ਨਹੀਂ, ਇਕ ਆਲਮੀ ਰੂਹਾਨੀ ਤੇ ਇਨਸਾਨੀ ਅੰਦੋਲਨ ਹੈ।

ਜਿਸ ਤਰ੍ਹਾਂ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਖੜ੍ਹਾ ਬਾਬਰ ਨੂੰ ਵੰਗਾਰ ਰਿਹਾ ਸੀ, ਉਸੇ ਤਰ੍ਹਾਂ ਨਾਦਰ ਦੇ ਹਮਲੇ ਸਮੇਂ ਵੀ ਇਕੱਲਾ ਖ਼ਾਲਸਾ ਹੀ ਉਸ ਦੇ ਘੋੜਿਆਂ ਦੇ ਸੁੰਮਾਂ ਹੇਠ ਅੰਗਿਆਰ ਵਿਛਾ ਰਿਹਾ ਸੀ। ਆਪਣੀ ਇਸ ਤਰ੍ਹਾਂ ਲੁੱਟ ਹੁੰਦੀ ਦੇਖ ਕੇ ਨਾਦਰ ਸ਼ਾਹ ਹਕਾ ਬੱਕਾ ਰਹਿ ਗਿਆ ਸੀ। ਉਸ ਸਮੇਂ ਪੰਜਾਬ ਦਾ ਗਵਰਨਰ ਜ਼ਕਰੀਆ ਖ਼ਾਨ ਸੀ। ਉਸ ਨੇ ਜ਼ਕਰੀਆ ਖ਼ਾਨ ਤੋਂ ਪੁੱਛਿਆ ਕਿ ਇਹ ਲੁੱਟ ਮਾਰ ਕਰਨ ਵਾਲੇ ਕੌਣ ਹਨ? ਇਨ੍ਹਾਂ ਗੱਲਾਂ ਨੂੰ ਮੁਸਲਮਾਨ ਲੇਖਕ ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ।

ਉਹ ਲਿਖਦਾ ਹੈ ਕਿ ਜ਼ਕਰੀਆ ਖ਼ਾਨ ਨੇ ਜਵਾਬ ਦਿੱਤਾ ਕਿ ਇਹ ਸਿੱਖ ਹਨ, ਗੁਰੂ ਨਾਨਕ ਦਾ ਨਾਂ ਲੈਂਦੇ ਹਨ, ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਸ਼ਕਤੀ ਪ੍ਰਾਪਤ ਕਰਦੇ ਹਨ। ਨਾਦਿਰ ਸ਼ਾਹ ਨੇ ਪੁੱਛਿਆ ਕਿ ਇਹ ਰਹਿੰਦੇ ਕਿੱਥੇ ਹਨ? ਦੱਸਿਆ ਗਿਆ ਕਿ ਇਨ੍ਹਾਂ ਦਾ ਘਰ-ਘਾਟ ਕੋਈ ਨਹੀਂ ਹੈ। ਹਕੂਮਤ ਨੇ ਇਨ੍ਹਾਂ ਨੂੰ ਕੁੱਟਮਾਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਕੱਢ ਦਿੱਤਾ ਹੈ। ਹੁਣ ਤਾਂ ਇਹ ਘੋੜਿਆਂ ਦੀਆਂ ਕਾਠੀਆਂ ‘ਤੇ ਹੀ ਰਹਿੰਦੇ ਹਨ। ਜੰਗਲਾਂ ਦੇ ਝੁੰਡ ਹੀ ਇਨ੍ਹਾਂ ਦੀਆਂ ਬਸਤੀਆਂ ਹਨ। ਨਾਦਰ ਸ਼ਾਹ ਨੇ ਤੁਰੰਤ ਕਿਹਾ ਕਿ ‘ਤਾਂ ਫਿਰ ਇਨ੍ਹਾਂ ਤੋਂ ਬਚ ਕੇ ਰਹਿ। ਜੇ ਇਨ੍ਹਾਂ ‘ਤੇ ਤੁਰੰਤ ਕਾਬੂ ਨਾ ਪਾਇਆ ਤਾਂ ਇਹ ਇਸ ਧਰਤੀ ਦੇ ਮਾਲਕ ਬਣ ਜਾਣਗੇ।’ ਨਾਦਰ ਸ਼ਾਹ ਜੈਸੇ ਮਹਾਂ-ਧਾੜਵੀ ਦੀਆਂ ਇਸ ਤਰ੍ਹਾਂ ਦੀਆਂ ਟੂਕਾਂ ਸਿਰਫ਼ ਇਹੋ ਹੀ ਦਰਸਾ ਰਹੀਆਂ ਹਨ ਕਿ ਜਦੋਂ ਸਾਰਾ ਹਿੰਦੁਸਤਾਨ ਹਮਲਾਵਰਾਂ ਅੱਗ ਝੁਕ ਗਿਆ ਸੀ ਤਾਂ ਖ਼ਾਲਸਾ ਆਪਣੀ ਮਾਂ-ਭੂਮੀ (ਜਾਂ ਪਿਤਰ-ਭੂਮੀ) ਦੇ ਹੋਏ ਅਪਮਾਨ ਦਾ ਬਦਲਾ ਲੈ ਰਿਹਾ ਸੀ।

ਗੁਰੁ ਪਰੰਪਰਾ – ਵਿਲੱਖਣ ਬੁਨਿਆਦ

ਗੁਰੂ ਨਾਨਕ ਦੇਵ ਜੀ ਨੇ “ਇੱਕ ਓਅੰਕਾਰ” ਦਾ ਸਿਧਾਂਤ ਦੇ ਕੇ ਸਾਰੀ ਮਨੁੱਖਤਾ ਨੂੰ ਰੱਬ ਦੇ ਇੱਕ ਨੂਰ ਵਿੱਚ ਜੋੜਿਆ, ਜਾਤ–ਪਾਤ, ਉੱਚ–ਨੀਵਾਂ ਤੇ ਧਾਰਮਿਕ ਭੇਦਾਂ ਨੂੰ ਕੱਟ ਕੇ ਬਰਾਬਰੀ ਦਾ ਰਸਤਾ ਖੋਲ੍ਹਿਆ।

ਉਨ੍ਹਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ – ਜਿੱਥੇ ਹਰੇਕ ਧਰਮ, ਜਾਤ ਅਤੇ ਦਰਜੇ ਦਾ ਮਨੁੱਖ ਇਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ – ਅੱਜ ਇਹ ਲੰਗਰ ਪਰੰਪਰਾ ਦੁਨੀਆਂ ਦੇ ਸੈਂਕੜੇ ਦੇਸ਼ਾਂ ਵਿੱਚ ਮਨੁੱਖੀ ਬਰਾਬਰੀ ਦਾ ਜੀਉਂਦਾ ਪ੍ਰਤੀਕ ਹੈ।

ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰਮੁਖੀ ਲਿਪੀ, ਸ਼ਸਤ੍ਰ ਤੇ ਸ਼ਾਸਤਰ ਦਾ ਮੇਲ, ਨਿਆਂ ਲਈ ਜੰਗ, ਗੁਰੂ ਗ੍ਰੰਥ ਸਾਹਿਬ ਦੀ ਰੂਪ ਵਿੱਚ ਸ਼ਬਦ ਗੁਰੂ – ਇਹ ਸਭ ਉਹ ਬੁਨਿਆਦੀ ਇੱਟਾਂ ਹਨ ਜਿਨ੍ਹਾਂ ਨੇ ਸਿੱਖ ਪੰਥ ਨੂੰ ਸੁਤੰਤਰ, ਨਿਡਰ ਤੇ ਵਿਚਾਰਸ਼ੀਲ ਕੌਮ ਬਣਾਇਆ।

ਸ਼ਹੀਦੀਆਂ – ਜਿੱਥੇ ਸਿਰ ਕਟੇ ਗਏ , ਸਿਰ ਝੁਕੇ ਨਹੀਂ

ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ’ਤੇ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਕਸ਼ਮੀਰੀ ਪੰਡਤਾਂ ਅਤੇ ਧਾਰਮਿਕ ਆਜ਼ਾਦੀ ਲਈ ਸੀਸ ਦੇਣ ਵਾਲੀ ਵਿਲੱਖਣ ਕੁਰਬਾਨੀ, ਮਨੁੱਖੀ ਹੱਕਾਂ ਦੇ ਇਤਿਹਾਸ ਵਿੱਚ ਅਦੁੱਤੀ ਮਿਸਾਲਾਂ ਹਨ।

ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਤੋਂ ਲੈ ਕੇ ਭਾਈ ਬੋਤਾ ਸਿੰਘ–ਗਰਜਾ ਸਿੰਘ, ਗਦਰੀ ਬਾਬੇ, ਸ਼ਹੀਦ ਉਧਮ ਸਿੰਘ, ਭਗਤ ਸਿੰਘ ਵਰਗੇ ਯੋਧਿਆਂ ਨੇ ਦੱਸਿਆ ਕਿ ਸਿੱਖ ਸਿਰਫ਼ ਆਪਣੀ ਕੌਮ ਲਈ ਨਹੀਂ, ਸਾਰੀ ਇਨਸਾਨੀਅਤ ਦੀ ਇਜ਼ਤ ਲਈ ਜਾਨ ਨਿਛਾਵਰ ਕਰਦਾ ਹੈ।

ਇਨ੍ਹਾਂ ਸ਼ਹਾਦਤਾਂ ਨੇ ਸਿੱਖ ਮਨ ਨੂੰ ਇੰਜ ਤਰਾਸ਼ਿਆ ਕਿ ਡਰ ਨਾਲ ਜਿਊਣਾ ਮੌਤ ਤੋਂ ਵੀ ਵੱਡੀ ਹਾਰ ਹੈ; ਇਸ ਲਈ ਸਿੱਖ ਕੌਮ ਅੱਜ ਵੀ ਜ਼ੁਲਮ ਦੇ ਕਿਸੇ ਵੀ ਰੂਪ ਵਿਰੁੱਧ ਸਭ ਤੋਂ ਪਹਿਲਾਂ ਖੜ੍ਹੀ ਨਜ਼ਰ ਆਉਂਦੀ ਹੈ।

ਸੇਵਾ – ਖਾਲਸਾ ਦਾ ਆਲਮੀ ਚਿਹਰਾ

ਖਾਲਸਾ ਏਡ ਇੰਟਰਨੈਸ਼ਨਲ ਵਰਗੀਆਂ ਸਿੱਖ ਸੰਸਥਾਵਾਂ ਸਿਰਿਆ ਦੇ ਜੰਗੀ ਇਲਾਕਿਆਂ ਵਿੱਚ ਸ਼ਰਨਾਰਥੀਆਂ ਨੂੰ ਲੰਗਰ, ਰਿਹਾਇਸ਼ ਤੇ ਦਵਾਈਂ ਦਿੰਦੀਆਂ, ਨੇਪਾਲ ਅਤੇ ਇੰਡੋਨੇਸ਼ੀਆ ਦੇ ਭੂਚਾਲ–ਸੁਨਾਮੀ ਪੀੜਤਾਂ ਨੂੰ ਲੱਖਾਂ ਭੋਜਨ ਪਲੇਟਾਂ ਪਰੋਸਦੀਆਂ, ਤੇ ਕੇਰਲਾ, ਮਲਾਵੀ ਆਦਿ ਦੇ ਹੜ੍ਹ–ਪ੍ਰਹਾਵਿਤ ਲੋਕਾਂ ਲਈ ਛੱਤਾਂ ਅਤੇ ਅਸਥਾਈ ਘਰ ਬਣਾਉਂਦੀਆਂ ਨਜ਼ਰ ਆਉਂਦੀਆਂ ਹਨ।

ਇਹ ਸੇਵਾ ਸਿਰਫ਼ ਸਿੱਖਾਂ ਲਈ ਨਹੀਂ, ਮੁਸਲਮਾਨਾਂ ਤੋਂ ਲੈ ਕੇ ਯਹੂਦੀ ਕੌਮ ਤੱਕ – ਹਰ ਮਜ਼ਲੂਮ ਲਈ ਹੈ; ਇੱਥੇ ਨਾ ਕਿਸੇ ਦਾ ਧਰਮ ਪੁੱਛਿਆ ਜਾਂਦਾ, ਨਾ ਰੰਗ – ਸਿਰਫ਼ ਇਨਸਾਨ ਹੋਣ ਦਾ ਦਰਜਾ ਕਾਫ਼ੀ ਹੁੰਦਾ ਹੈ।

ਦੁਨੀਆ ਦੇ ਹਵਾਈ ਅੱਡਿਆਂ, ਹੜ੍ਹ–ਪ੍ਰਭਾਵਿਤ ਕੈਂਪਾਂ, ਜੰਗੀ ਇਲਾਕਿਆਂ ਤੇ ਸ਼ਰਨਾਰਥੀ ਕੈਂਪਾਂ ਵਿੱਚ ਤੁਰਬਨਧਾਰੀ ਜਵਾਨ ਜਦੋਂ “ਫ੍ਰੀ ਲੰਗਰ – ਫ੍ਰੀ ਵਾਟਰ – ਫ੍ਰੀ ਹੱਗ” ਦੇ ਬੋਰਡ ਨਾਲ ਖੜ੍ਹੇ ਨਜ਼ਰ ਆਉਂਦੇ ਹਨ, ਤੇ ਮੀਡੀਆ ਉਨ੍ਹਾਂ ਨੂੰ ਮਨੁੱਖਤਾ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਓਥੇ ਸਿੱਖੀ ਦੀ ਅਸਲੀ ਪਹਿਚਾਣ ਚਮਕਦੀ ਹੈ।

ਵਿਦਿਆ, ਵਿਚਾਰ ਤੇ ਨੇਤ੍ਰਿਤਵ

ਭਾਈ ਵੀਰ ਸਿੰਘ, ਕਾਨ੍ਹ ਸਿੰਘ ਨਾਭਾ, ਭਾਈ ਸੰਤੋਖ ਸਿੰਘ, ਪ੍ਰੋ. ਫੌਜਾ ਸਿੰਘ, ਡਾ. ਹਰਭਜਨ ਸਿੰਘ ਵਰਗੇ ਵਿਦਵਾਨਾਂ ਨੇ ਗੁਰਬਾਣੀ, ਇਤਿਹਾਸ ਤੇ ਦਰਸ਼ਨ ’ਤੇ ਅਜਿਹੀ ਲਿਖਤ ਦਿੱਤੀ ਜੋ ਆਧੁਨਿਕ ਸਿੱਖ ਸੋਚ ਦੀ ਰਿੜਕ ਦੀ ਹੱਡੀ ਬਣੀ।

ਅਜੋਕੇ ਸਮੇਂ ਵਿੱਚ ਹਰਿੰਦਰ ਸਿੰਘ , ਗੁਰਿੰਦਰ ਸਿੰਘ ਮਾਨ, ਗੁਰਮੇਜ ਸਿੰਘ ਵਰਗੇ ਅੰਤਰਰਾਸ਼ਟਰੀ ਲੈਕਚਰਾਰ ਤੇ ਖੋਜਕਾਰ ਸਿੱਖ ਦਰਸ਼ਨ ਨੂੰ ਇੰਗਲਿਸ਼–ਪੰਜਾਬੀ ਰਾਹੀਂ ਗਲੋਬਲ ਜਨਰੇਸ਼ਨ ਤੱਕ ਪਹੁੰਚਾ ਰਹੇ ਹਨ, ਜਿਸ ਨਾਲ ਸਿੱਖੀ ਕੋਈ “ਇਲਾਕਾਈ ਧਰਮ” ਨਹੀਂ ਰਹੀ, ਸਗੋਂ ਵਿਸ਼ਵਿਕ ਵਿਚਾਰਧਾਰਾ ਬਣ ਰਹੀ ਹੈ।

“ਦਿ ਸਿੱਖ 100” ਵਰਗੇ ਪਲੇਟਫਾਰਮ ਹਰ ਸਾਲ ਦੁਨੀਆ ਭਰ ਦੇ ਵਪਾਰ, ਸਿੱਖਿਆ, ਮੀਡੀਆ, ਚੈਰਿਟੀ, ਰਾਜਨੀਤੀ ਅਤੇ ਕਲਾ–ਸੰਸਾਰ ਦੇ 100 ਅਗੇਅੜੇ ਸਿੱਖ ਨੇਤਾਵਾਂ ਨੂੰ ਦਰਜ ਕਰਦੇ ਹਨ – ਇਹ ਦੱਸਦਾ ਹੈ ਕਿ ਸਿੱਖ ਹੁਣ ਹਰ ਖੇਤਰ ਵਿੱਚ ਕੁਆਲਟੀ ਅਤੇ ਨੈਤਿਕਤਾ ਦਾ ਨਾਂ ਹਨ।

ਕੁਝ ਨਾਮ – ਜੋ ਦੁਨੀਆਂ ਦੇ ਮਨ ’ਤੇ ਲਿਖੇ ਗਏ

ਗੁਰੁ ਨਾਨਕ ਦੇਵ ਜੀ ਨੇ ਧਰਮ ਨਿਰਪੱਖ ਮਨੁੱਖਤਾ, ਲੰਗਰ ਅਤੇ ਇਕ–ਰੱਬ ਦੇ ਸਿਧਾਂਤ ਨਾਲ ਪੂਰੀ ਦੁਨੀਆਂ ਦੀ ਰੂਹਾਨੀ ਸੋਚ ਨੂੰ ਨਵਾਂ ਰੁਖ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ, ਅਨਿਆਇ ਵਿਰੁੱਧ “ਸਿਰ ਦੇਈਏ ਪਰ ਸਿਰ ਨਹੀਂ ਝੁਕਦਾ” ਵਾਲੀ ਰੀਤ ਅਤੇ ਸ਼ਸਤ੍ਰ–ਸ਼ਾਸਤਰ ਦੇ ਅਦਭੁਤ ਮੇਲ ਨਾਲ ਸੰਸਾਰਕ ਜੰਗੀ–ਰੂਹਾਨੀ ਵਿਚਾਰ ਧਾਰਾ ਨੂੰ ਪ੍ਰਭਾਵਿਤ ਕੀਤਾ।

ਮਹਾਰਾਜਾ ਰਣਜੀਤ ਸਿੰਘ – ਲਾਹੌਰ ਤੋਂ ਕਸ਼ਮੀਰ ਤੱਕ ਇੱਕ ਐਸਾ ਸੈਕੁਲਰ ਰਾਜ ਸਥਾਪਿਤ ਕਰਨਾ ਜਿੱਥੇ ਮੰਦਿਰ, ਗੁਰਦੁਆਰੇ ਅਤੇ ਮਸਜਿਦਾਂ ਨੂੰ ਇਕੋ ਜਿਹਾ ਆਦਰ ਤੇ ਸੁਰੱਖਿਆ ਮਿਲੀ।

ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ – ਬਰਤਾਨਵੀ ਰਾਜ ਵਿਰੁੱਧ ਆਜ਼ਾਦੀ ਦੀ ਲਹਿਰ ਨੂੰ ਅੱਗ ਦੇਣ ਵਾਲੇ ਯੋਧੇ, ਜਿਨ੍ਹਾਂ ਵਿੱਚੋਂ ਬਹੁਤ ਸਿੱਖ ਸਨ ਅਤੇ ਜਿਨ੍ਹਾਂ ਨੇ ਜਵਾਨ ਉਮਰ ਵਿੱਚ ਹੀ ਫਾਂਸੀ ਦੇ ਫੰਦੇ ਦਾ ਹਾਸਾ ਕਰਕੇ ਸਵਾਗਤ ਕੀਤਾ।

ਸ਼ਹੀਦ ਉਧਮ ਸਿੰਘ – ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈ ਕੇ ਇੰਗਲੈਂਡ ਦੀ ਧਰਤੀ ’ਤੇ ਮਾਈਕਲ ਓ’ਡਵਾਇਰ ਨੂੰ ਮਾਰ ਕੇ ਵਿਸ਼ਵ ਨੂੰ ਦਿਖਾਇਆ ਕਿ ਜ਼ੁਲਮ ਦੀ ਕੋਈ ਮਿਆਦ ਨਹੀਂ ਭੁੱਲੀ ਜਾਂਦੀ।

ਭਾਈ ਪੂਰਨ ਸਿੰਘ (ਪਿੰਗਲਵਾੜਾ ), ਭਾਈ ਘਨਈਆ ਦੇ ਅਨੁਕਾਰੀ ਆਜ ਦੇ ਚੈਰਿਟੀ ਵਰਕਰ – ਗਰੀਬ, ਬੇਸਹਾਰਾ ਤੇ ਬਿਮਾਰ ਲੋਕਾਂ ਲਈ “ਸਿਰਫ਼ ਰੋਟੀ ਨਹੀਂ, ਇਜ਼ਤ ਵਾਲੀ ਜ਼ਿੰਦਗੀ” ਦਾ ਸੁਪਨਾ ਵਿਖਾਇਆ ।

ਖਾਲਸਾ ਏਡ ਇੰਟਰਨੈਸ਼ਨਲ – ਸੀਰੀਆ , ਨੇਪਾਲ, ਇੰਡੋਨੇਸ਼ੀਆ, ਕੇਰਲਾ, ਮਲਾਵੀ ਆਦਿ ਵਿੱਚ ਅਪ੍ਰਤਿਮ ਢੰਗ ਨਾਲ ਲੰਗਰ, ਸ਼ਰਨ ਅਤੇ ਰਾਹਤ ਦੇ ਪ੍ਰੋਜੈਕਟ ਚੱਲਾ ਕੇ ਸੰਯੁਕਤ ਰਾਸ਼ਟਰ ਤੇ ਵਿਸ਼ਵ ਮੀਡੀਆ ਦਾ ਧਿਆਨ ਖਿੱਚਣ ਵਾਲੀ ਸਿੱਖ ਸੇਵਾ ਸੰਸਥਾ।

ਸਿੱਖ ਕੌਮ ਦਾ ਆਲਮੀ ਸੁਨੇਹਾ

ਸਿੱਖ ਇਸ ਲਈ ਮਸ਼ਹੂਰ ਨਹੀਂ ਕਿ ਉਨ੍ਹਾਂ ਕੋਲ ਸਿਰਫ਼ ਤਲਵਾਰ ਹੈ, ਸਗੋਂ ਇਸ ਲਈ ਕਿ ਉਨ੍ਹਾਂ ਦੀ ਤਲਵਾਰ ਦੇ ਹੱਥੇ ਨਾਲ ਇਕ ਨਰਮ, ਦਿਲਦਾਰ, ਸੇਵਕ ਦਿਲ ਜੁੜਿਆ ਹੈ — ਜਿਹੜਾ ਮਜ਼ਲੂਮ ਲਈ ਨੰਗਾ ਹੋ ਜਾਂਦਾ ਹੈ ਤੇ ਗਰੀਬ ਲਈ ਲੰਗਰ ਬਣ ਜਾਂਦਾ ਹੈ।

ਗੁਰਬਾਣੀ, ਸ਼ਹਾਦਤਾਂ, ਲੰਗਰ, ਸੇਵਾ, ਵਿਦਿਆ ਅਤੇ ਆਧੁਨਿਕ ਮਨੁੱਖਤਾਵਾਦੀ ਪ੍ਰਯਾਸ – ਇਹ ਸਾਰੇ ਮਿਲ ਕੇ ਸਿੱਖ ਕੌਮ ਨੂੰ ਉਹ ਆਲਮੀ ਮਕਬੂਲ ਪਹਿਚਾਣ ਦਿੰਦੇ ਹਨ ਜਿਸ ਕਰਕੇ ਅੱਜ ਵੀ ਜਿੱਥੇ ਵੀ ਇੱਕ ਅਸਲੀ ਸਿੱਖ ਤੁਰਬਨ ਸਿੱਧਾ ਰੱਖ ਕੇ ਖੜ੍ਹਦਾ ਹੈ, ਓਥੇ ਦੁਨੀਆਂ ਕਹਿੰਦੀ ਹੈ –

“ਇਹ ਆ ਗਿਆ ਖਾਲਸਾ, ਹੁਣ ਮਨੁੱਖਤਾ ਇਕੱਲੀ ਨਹੀਂ।”

ਜਦ ਤੱਕ ਸਿੱਖ ਖਾਲਸਾ ਜਿਉਂਦਾ ਰਹੇਗਾ ਇਸਦੀ ਕਥਾ ਕਹਾਣੀ ਅੰਬਰਾਂ ਉੱਤੇ ਸਦਾ ਲਿਖੀ ਰਹੇਗੀ

ਇਹ ਗੁਰੂ ਨਾਨਕ ਸਾਹਿਬ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਰਹਿੰਦੀ ਦੁਨੀਆਂ ਤੱਕ ਅਰਸ਼ ਤੇ ਚਨ ਨ ਸਤਾਰਿਆਂ ਤੇ ਸੂਰਜ ਵਾਂਗ ਸਦਾ ਚਮਕਦੇ ਤੇ ਦੁਨੀਆ ਦੀ ਸੇਵਾ ਕਰਦੇ ਰਹਿਣਗੇ।

ਇਹ ਹੈ ਪੰਜਾਬ ਪੰਜਾਬੀਆਂ ਦਾ ਵਿਰਸਾ ਸਿੱਖਾਂ ਦੀ ਅਮਰ ਕਹਾਣੀ ਹੈ ਜੋ ਸਾਰੇ ਆਲਮ ਨੂੰ ਚਾਨਣ ਦਿੰਦੀ ਰਹੇਗੀ ਜਗਾਉਂਦੀ ਰਹੇਗੀ ਜੂਝਣਾ ਸਿਖਾਉਂਦੀ ਰਹੇਗੀ।

ਜਜ਼ਬਾਤ, ਸਿੱਖ ਸਿਧਾਂਤ ਅਤੇ ਇਤਹਾਸ ਦੀ ਦਰਦ ਭਰੀ ਗੂੰਜ- ਡਾ ਅਮਰਜੀਤ ਟਾਂਡਾ
31 ਅਕਤੂਬਰ 1984— ਜਦੋਂ ਮਨੁੱਖਤਾ ਰੋਈ ਸੀ ਸਵੇਰ ਦੀ ਰੌਸ਼ਨੀ ਅਜੇ ਧਰਤੀ ਨੂੰ ਛੂਹੀ ਵੀ ਨਾ ਸੀ ਕਿ ਦਿੱਲੀ ਦੀ ਧਰਤੀ ਲਹੂ ਨਾਲ ਭਰ ਦਿਤੀ ਗਈ।

ਸੜਕਾਂ ਰੰਗੀਆਂ ਗਈਆਂ ਹੈਵਾਨੀਅਤ ਨਾਲ।

ਚੁਰਾਹੇ ਰੁੱਖ ਦੇਖਦੇ ਰਹੇ ਖੜੇ ਨੰਗਾ ਨਾਚ।

ਕਿਸੇ ਨੇ ਵੀ ਇਹਨਾਂ ਸੜਦੇ ਬਲਦੇ ਇਤਿਹਾਸ ਦੇ ਸਫਿਆਂ ਉੱਤੇ ਪਾਣੀ ਦੀ ਚੁਲੀ ਵੀ ਨਾ ਭਰ ਕੇ ਪਾਈ।

ਉਹ ਦਿਨ ਸੀ, ਜਦੋਂ ਮਨੁੱਖ ਨੇ ਮਨੁੱਖ ਤੋਂ ਆਪਣਾ ਹੀ ਚਿਹਰਾ ਵੀ ਖੋਹ ਲਿਆ ਸੀ।

ਹਵਾ ਵਿਚ ਧੂੰਏ ਦੀ ਬੂ ਨਹੀਂ — ਸੜੇ ਸੁਪਨਿਆਂ ਦੀ ਖੁਸ਼ਬੂ ਸੀ।

ਘਰ, ਜੋ ਰੱਬ ਦੇ ਨਾਮ ਦੇ ਗੀਤ ਗਾਉਂਦੇ ਸਨ, ਵੇਖਦੇ ਹੀ ਵੇਖਦੇ ਰਾਖ਼ ਬਣਾ ਦਿੱਤੇ ਗਏ।

ਇਹ ਸਿਰਫ ਜਾਨਾਂ ਦੇ ਖ਼ਤਮ ਹੋਣ ਦੀ ਕਹਾਣੀ ਨਹੀਂ, ਇਹ ਵਿਸ਼ਵਾਸ ਦੇ ਚੂਰ ਹੋਣ ਦੀ ਕਥਾ ਸੀ, ਹੈ।

ਬੱਚਾ ਆਪਣੀ ਮਾਂ ਨੂੰ ਪੁੱਛ ਰਿਹਾ ਸੀ — “ਮਾਂ, ਸਾਡੇ ਗੁਰੁਆਂ ਨੇ ਤਾਂ ਸਾਨੂੰ ਮਾਫ਼ ਕਰਨਾ ਸਿਖਾਇਆ ਸੀ, ਫਿਰ ਇਹ ਲੋਕ ਸਾਨੂੰ ਕਿਉਂ ਸਾੜ ਰਹੇ ਹਨ?”

ਮਾਂ ਦੀਆਂ ਅੱਖਾਂ ਚੁੱਪ ਸਨ, ਪਰ ਅੰਦਰੋਂ ਮਾਇਆ ਦਾ ਸਮੁੰਦਰ ਝੱਲ ਰਿਹਾ ਸੀ।

ਉਸ ਦਿਨ ਗੁਰੂ ਤੇਗ਼ ਬਹਾਦਰ ਦੀ ਕੁਰਬਾਨੀ ਦੀ ਯਾਦ ਧੁੰਦਲੀ ਹੋਈ।

“ਸਿਰੁ ਦਿੱਤਾ ਪਰ ਸਿਰਰੁ ਨਾ ਦਿੱਤਾ” ਕਹਿਣ ਵਾਲੀ ਕੌਮ ਦੇ ਸਿਰ ਖਿੱਚ ਕੇ ਗਲੀਆਂ ਵਿਚ ਲਟਕਾ ਦਿੱਤੇ ਗਏ।

ਪਰ ਇਤਿਹਾਸ ਗਵਾਹ ਹੈ — ਜਿਹੜੀ ਕੌਮ ਸਾਬਰਤਾ ਨਾਲ ਦਰਦ ਸਹਾਰਦੀ ਹੈ, ਉਹ ਕਦੇ ਮਿਟਦੀ ਨਹੀਂ, ਉਹ ਰੱਬ ਦੇ ਦਰਗਾਹ ‘ਚ ਅਮਰ ਹੋ ਜਾਂਦੀ ਹੈ।

31 ਅਕਤੂਬਰ 1984 ਨੇ ਪੁੱਛਿਆ ਸੀ — ਕੀ ਤੂਫ਼ਾਨ ਸਾਡੀ ਰੂਹ ਨੂੰ ਮਾਰ ਸਕਦਾ ਹੈ? ਜਵਾਬ ਆਇਆ — ਨਹੀਂ।

ਸਿੱਖ ਆਤਮਾ ਸੜਦੀ ਨਹੀਂ, ਉਹ ਅੱਗ ਨੂੰ ਰੋਸ਼ਨ ਬਣਾਉਂਦੀ ਹੈ। ਉਹ ਦਰਦ ਜੋ ਉਸ ਦਿਨ ਜੰਮਿਆ ਸੀ, ਉਹ ਅੱਜ ਵੀ ਸਾਨੂੰ ਜਗਾਉਂਦਾ ਹੈ। ਉਹ ਸਾਡੇ ਮਨ ਵਿਚ ਇਕ ਸਦਾ ਜਗਦੀ ਜੋਤ ਹੈ — ਕਿ ਨਫ਼ਰਤ ਕਦੇ ਕਿਸੇ ਧਰਮ ਦੀ ਸਿੱਖਿਆ ਨਹੀਂ।

ਜੇ ਕਿਸੇ ਦਿਨ ਤੁਸੀਂ ਦਿੱਲੀ ਦੀ ਕਿਸੇ ਗਲੀ ਵਿਚ ਖ਼ਾਮੋਸ਼ੀ ਸੁਣੋ, ਤਾਂ ਧਿਆਨ ਨਾਲ ਸੁਣਨਾ — ਕਿਤੇ ਕਿਸੇ ਮਾਂ ਦੀ ਆਵਾਜ਼ ਵਿਰਕ ਰਹੀ ਹੈ, ਜੋ ਕਰਤਾ ਕੋਲੋਂ ਪੁੱਛ ਰਹੀ ਹੈ

— “ਮੇਰੇ ਪੁੱਤ ਦੀ ਕੀ ਗਲਤੀ ਸੀ?” ਅਤੇ ਰੱਬ ਖ਼ੁਦ ਰੁਕ ਕੇ ਚੁੱਪ ਹੋ ਜਾਂਦਾ ਹੈ।

31 ਅਕਤੂਬਰ ਦਾ ਦਰਦ ਸਾਨੂੰ ਕੁਰਬਾਨੀ, ਸਹਿਨਸ਼ੀਲਤਾ ਤੇ ਅਮਨ ਦਾ ਅਰਥ ਸਿਖਾਉਂਦਾ ਹੈ। ਜੇ ਅਸੀਂ

ਉਸ ਰਾਤ ਨੂੰ ਭੁੱਲ ਗਏ, ਤਾਂ ਮਨੁੱਖਤਾ ਦਾ ਸਵੇਰਾ ਕਦੇ ਨਹੀਂ ਚੜ੍ਹੇਗਾ।

ਉਹ ਰਾਤ ਜਜ਼ਬਾਤ, ਸਿੱਖ ਸਿਧਾਂਤ ਅਤੇ ਇਤਹਾਸ ਦੀ ਦਰਦ ਭਰੀ ਗੂੰਜ਼ ਵਿਚ ਰੋਂਦੀ ਹਾਉਕੇ ਭਰਦੀ ਰਹੀ।

ਇਹੀ ਸੀ ਉਹ ਦਿਨ ਤੇ ਰਾਤ

ਜਦੋਂ ਬੇਗੁਨਾਹ ਖੂਨ ਡੁੱਲਿਆ ਸੀ

ਤਾਰੀਖ ਦੇ ਪੰਨੇ ਉੱਤੇ

ਇਕ ਸੂਹਾ

ਦਾਗ ਬਣ ਕੇ ਰਹਿ ਗਿਆ ਸੀ

ਉਹ ਖੂਨ

ਦਾਗ ਏਨਾ ਗੂੜ੍ਹਾ ਸੀ

ਕਿ ਸਦੀਆਂ ਵੀ ਨਾ ਪੂੰਝ ਸਕਣਗੀਆਂ

ਧੜ ਅੱਗ ਨਾਲ ਜੂਝ ਰਹੇ ਸਨ

ਗਲੀਆਂ ਬਾਜ਼ਾਰਾਂ ਵਿੱਚ

ਸੱਤਾ ਬੰਸਰੀ ਵਜਾਉਂਦੀ ਰਹੀ

ਹੇ ਖੁਦਾ, ਸਾਨੂੰ ਦਿਲੀ ਭਰੇ ਦੁੱਖ ਦਾ ਸਹਾਰਾ ਦੇ, ਜੋ ਸਹਿਜ ਤੇ ਸਹਿਣਸ਼ੀਲਤਾ ਦੇ ਰਾਹ ਦਿਖਾਵੇ।

ਉਸ ਦਰਦ ਦੀ ਰਾਤ ਦੀ ਰੌਸ਼ਨੀ ਸਾਨੂੰ

ਹਰ ਰੋਜ਼ ਦੀ ਲੜਾਈ ਵਿਚ ਸਾਥ ਦੋਸਤੀ ਨਾਲ਼ ਬਣੇ ਰਿਸ਼ਤਿਆਂ ਦੀ ਕਦਰ ਸਿਖਾਵੇ, ਅਤੇ ਨਫ਼ਰਤ ਨੂੰ ਸ਼ਾਂਤੀ ਨਾਲ ਚੀਰ ਦੇਵੇ।

ਧੁੱਪ ਚਾਂਦਨੀ ਵਰਗਾ ਤਾਰਾ
ਰੁਹਾਂ ਦੀ ਰਾਖੀ ਤੇ

ਸੁਰਾਂ ਦਾ ਰਾਜਾ

ਸੰਗੀਤ ਦਾ ਸੋਹਣਾ ਸਾਊ ਪੁੱਤ

ਪੰਜਾਬ ਦੀ ਮਿੱਟੀ ਦੀ ਸੁਗੰਧ ਸੀ

ਉਸਦੇ ਬੋਲ

ਗਾਉਂਦਾ ਤਾਂ

ਕਾਇਨਾਤ ਵੀ ਗਾਉਂਦੀ ਨਾਲ

ਮੁਸਕਰਾਹਟ ਨੇ ਖਬਰੇ

ਉਸ ਦੇ ਚਿਹਰੇ ਤੋਂ ਹੀ ਜਨਮ ਲਿਆ ਸੀ

ਉਹ ਹਰੇਕ ਦਿਲ ਦੀ ਧੜਕਣ ਨੂੰ

ਸੁਰੀਲੀ ਤਰਜ਼ ਬਣਾ ਦਿੰਦਾ

ਉਹਦੇ ਹਰ ਗੀਤ ਵਿਚ

ਨਵਾਂ ਮੌਸਮ ਖਿੜਦਾ

ਰਾਤਾਂ ਨੱਚਦੀਆਂ

ਉਹਦੇ ਬੋਲ ਗੂੰਜ਼ ਖੁਸ਼ਬੂ

ਤੇ ਇੱਕ ਆਸ ਸੀ ਪੰਜਾਬ ਦੀ

ਉਹ ਤਰਬੂਜ਼ੀ ਛਾਂਵਾਂ ਵਿੱਚ

ਸਮਾਂ ਬੰਨ੍ਹ ਦਿੰਦਾ

ਸੋਹਣੇ ਸੁਪਨਿਆਂ ਵਾਂਗ ਸਜਦਾ

ਜਿੰਦਗੀ ਨੂੰ ਨਵੀਂ ਛਾਂ ਮਿਲਦੀ

ਓਹਦੇ ਗੀਤਾਂ ਵਿੱਚ

ਹਰ ਦਿਲ ਨੂੰ ਛੂਹ ਜਾਂਦੀ ਸੀ

ਤੇਰੀ ਆਵਾਜ਼ ਦੀ ਮਿੱਠੀ ਸੁਰ

ਤੇਰੇ ਸ਼ਬਦ

ਇਕ ਸੋਹਣੀ ਨਜ਼ਮ ਵਾਂਗ

ਰੂਹਾਂ ਨੂੰ ਬਹਿਲਾ ਜਾਂਦੇ

ਸੰਗੀਤ ਦੀ ਪਰਮ ਆਸ

ਬਣ ਕੇ ਰਹੇਗਾ ਤੇਰਾ ਹਰ ਗੀਤ

ਹਰ ਜਸ਼ਨ ਮਨਾਏਗੀ

ਤੇਰੀ ਕਲਾ, ਸੁਰ, ਅਤੇ ਸੰਗੀਤ

ਸੋਹਣਿਆ ਇਦਾਂ ਨਹੀਂ

ਚੁੱਪ ਚਾਪ ਟੁਰ ਜਾਈਦਾ

ਘਰਦਿਆਂ ਨੂੰ ਹਨੇਰੀ ਰਾਤ ਵਿਚ

ਇਕੱਲਿਆਂ ਛੱਡ ਕੇ

ਤੇ ਝੂਠਾ ਜਿਹਾ ਲਾਰਾ ਲਾ ਕੇ ਪਰਤਣ ਦਾ

ਧੁੱਪ ਚਾਂਦਨੀ ਵਰਗਾ ਤਾਰਾ

ਯਾਰਾਂ ਲਈ

ਕੱਲ ਇੱਕ ਕਹਾਣੀ ਬਣ ਗਿਆ

ਅਲਵਿਦਾ! ਰਾਜਵੀਰ

ਪੰਜਾਬ ਵਿੱਚ ਹੜ੍ਹਾਂ ਦੀ ਏਨੀ ਤਬਾਹੀ ਦੇ ਕਾਰਨ
ਪੰਜਾਬ ਵਿੱਚ ਹੜਾਂ ਦੀ ਇੰਨੀ ਤਬਾਹੀ ਦੇ ਮੁੱਖ ਕਾਰਨ ਹਨ ਗਲੋਬਲ ਵਾਰਮਿੰਗ ਨਾਲ ਵਧੇਰੇ ਮੌਨਸੂਨੀ ਮੀਂਹ ਦਾ ਪੈਣਾ, ਭਾਰਤ ਵੱਲੋਂ ਦਰਿਆਵਾਂ ਵਿੱਚੋਂ ਪਾਣੀ ਛੱਡਣਾ, ਜੰਗਲਾਂ ਦੀ ਕਟਾਈ, ਖਰਾਬ ਨਗਰ ਯੋਜਨਾ, ਅਤੇ ਦਰਿਆ-ਪ੍ਰਣਾਲੀਆਂ ਦੀ ਸਹੀ ਤਰ੍ਹਾਂ ਦੇਖ-ਭਾਲ ਨਾ ਹੋਣਾ।

2025 ਵਿੱਚ ਪੰਜਾਬ ਦੇ ਤਿੰਨ ਮੁੱਖ ਦਰਿਆ — ਸਤਲੁਜ, ਚੇਨਾਬ ਅਤੇ ਰਾਵੀ — ਆਪਣੇ ਤਤਕਾਲ ਸਤਰ ਤੋਂ ਬਹੁਤ ਤੇਜ਼ੀ ਨਾਲ ਵੱਧ ਗਏ ਹਨ। ਜਿਸ ਕਾਰਨ ਬਾਰਸ਼ ਅਤੇ ਪਾਣੀ ਦਾ ਦਾਅਵਾ ਬਹੁਤ ਵਧ ਗਿਆ। ਇਸ ਨਾਲ ਕਈ ਸੈਂਕੜੇ ਪਿੰਡਾਂ ਤੇ ਸ਼ਹਿਰਾਂ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪਿਆ, 200 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਹੋਰ ਕਈ ਇਲਾਕਿਆਂ ਵਿੱਚ ਸੜਕਾਂ, ਫਸਲਾਂ, ਅਤੇ ਘਰਾਂ ਨੂੰ ਨੁਕਸਾਨ ਹੋਇਆ।

ਇਹ ਹੜ੍ਹ ਇਤਿਹਾਸ ਵਿੱਚ ਪੰਜਾਬ ਲਈ ਸੱਭ ਤੋਂ ਵੱਡੇ ਅਤੇ ਤਬਾਹਕਾਰੀ ਮੰਨੇ ਜਾ ਰਹੇ ਹਨ।

ਇਹ ਸਾਰੇ ਹਾਲਾਤ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਕਾਰਨ ਬਦਲੇ ਤੇ ਮੌਸਮ ਦੇ ਸੰਦਰਭ ਵਿੱਚ ਹੋਇਆ ਹੈ।

ਜਿਸ ਨਾਲ ਮੀਂਹ ਅਤੇ ਗਲੇਸ਼ੀਅਰ ਦੇ ਪਿਘਲਣ ਵਿੱਚ ਤੇਜ਼ੀ ਆਈ ਹੈ। ਨਾਲ ਹੀ ਭਾਰਤ ਵੱਲੋਂ ਦਰਿਆਵਾਂ ਵਿੱਚ ਅਣਿਆਯਕ ਤੌਰ ‘ਤੇ ਵਾਧੂ ਪਾਣੀ ਛੱਡਣ ਨਾਲ ਹੜਾਂ ਦੀ ਤੀਬਰਤਾ ਹੋਈ ਹੈ.

ਇਹ ਹੜ ਪੰਜਾਬ ਦੀ ਸਭ ਤੋਂ ਵੱਡੀ ਨਦੀ ਸਿਸਟਮ ਦੇ ਤਣਾਅ ਦਾ ਨਤੀਜਾ ਵੀ ਹਨ, ਜਿੱਥੇ ਸਤਲੁਜ, ਚੇਨਾਬ ਅਤੇ ਰਾਵੀ ਦਰਿਆ ਸਮੇਂ ਸਮੇਂ ਤੇ ਬੰਦ ਹੋ ਜਾਂਦੇ ਹਨ ਅਤੇ ਕਈ ਵਾਰੀ ਮੁੜ ਖੁੱਲ੍ਹ ਜਾਂਦੇ ਹਨ, ਜਿਸ ਨਾਲ ਹੜਾਂ ਦੇ ਜ਼ੋਖਮ ਵਧ ਜਾਂਦੇ ਹਨ। ਵੱਡੇ ਬੁਰੇ ਅਸਰ ਵਿੱਚ ਪੰਜਾਬੀ ਖੇਤੀਬਾੜੀ ਵੀ ਆਈ ਹੈ, ਜਿੱਥੇ ਲੱਖਾਂ ਏਕੜ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਪੰਜਾਬ ਵਿੱਚ ਹੜਾਂ ਦੀ ਇੰਨੀ ਤਬਾਹੀ ਦਾ ਕਾਰਨ ਗਲੋਬਲ ਵਾਰਮਿੰਗ ਤੋਂ ਬਦਲੇ ਮੌਸਮ, ਵਧੇਰੇ ਬਰਸਾਤ, ਭਾਰਤ ਵੱਲੋਂ ਦਰਿਆਵਾਂ ਵਿੱਚ ਪਾਣੀ ਦਾ ਜ਼ਿਆਦਾ ਛੱਡਣਾ, ਅਤੇ ਸਥਾਨਕ ਤੌਰ ਤੇ ਨਦੀ ਪ੍ਰਬੰਧਨ ਵਿੱਚ ਕਮੀ ਹੈ.

ਪੰਜਾਬ ਨੂੰ ਸਦਾ ਹੀ ਆਫਤਾਂ ਦਾ ਸਾਹਮਣਾ ਕਰਨਾ ਪਿਆ ਪਰ ਪੰਜਾਬੀ ਕਦੇ ਨਹੀਂ ਘਬਰਾਏ।

ਉਹ ਇਹੋ ਜਿਹੇ ਸਮੇਂ ਤੇ ਇੱਕ ਹੋਣਾ ਜਾਣਦੇ ਹਨ।

ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਕਦੇ ਢਹਿੰਦੀ ਕਲਾ ਵਿੱਚ ਨਹੀਂ ਜਾਣਾ ਤੇ ਡੱਟ ਕੇ ਮੁਸੀਬਤਾਂ ਦਾ ਭੁੱਖੇ ਭਾਣੇ ਵੀ ਰਹਿ ਕੇ ਸਾਹਮਣਾ ਕਰਨਾ ਹੈ।

ਸਾਡੀ ਤਾਂ ਇੱਕ ਅਰਦਾਸ ਹੀ ਓਟ ਆਸਰਾ ਬਣ ਕੇ ਜਿੱਤ ਪ੍ਰਾਪਤ ਕਰਦੀ ਹੈ।

ਸਾਰਾ ਪੰਜਾਬ ਹੁਣ ਇੱਕਜੁੱਟ ਹੋ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਹੈ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ।

ਲੰਗਰ ਲਾਏ ਜਾ ਰਹੇ ਹਨ ਤੇ ਹੋਰ ਲੋੜੀਂਦੀਆਂ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ।

ਪੰਜਾਬੀ ਦਾ ਮਨੋਰੰਜਕ ਸੀ ਉਹ
ਪੰਜਾਬੀ ਦਾ ਮਨੋਰੰਜਕ ਸੀ ਉਹ

ਹਰ ਪਰਿਵਾਰ ਦੀਆਂ

ਖੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਮੇਡੀਅਨ

ਚਾਚਾ ਤੇਰਾ “ਛਣਕਾਟਾ”

ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ

“ਚੱਕ ਦੇ ਫੱਟੇ,” “ਕੈਰੀ ਆਨ ਜੱਟਾ,” “ਜੱਟ ਐਂਡ ਜੂਲੀਅਟ,” “ਡੈਡੀ ਕੂਲ ਮੁੰਡੇ ਫੂਲ” ਵਿੱਚ

ਅਜੇ ਵੀ ਤੂੰ ਭਰੂਣ ਹੱਤਿਆ,

ਨਸ਼ਿਆਂ ਬਾਰੇ ਚੇਤਾਵਨੀ ਦਿੰਦਾ ਨਹੀਂ ਥੱਕਦਾ

ਤੇਜ਼ ਅਤੇ ਪ੍ਰਭਾਵਸ਼ਾਲੀ

ਤੇਰੀ ਡਾਇਲਾਗ ਡਿਲਿਵਰੀ

ਅਜੇ ਵੀ ਕਿਸੇ ਕੋਲੋਂ ਬੀਟ ਨਹੀਂ ਹੋਈ

ਹਾਸੇ ਦੀ ਖੇਤੀ ਦਾ

ਕਿਸਾਨ ਸੀ ਤੂੰ,

ਦਿਲਾਂ ਦੀਆਂ ਕਿਆਰੀਆਂ ਵਿੱਚ

ਖੁਸ਼ਬੂ ਵਰਗਾ ਸੂਹਾ ਮਹਿਕਦਾ ਗ਼ੁਲਾਬ

ਰੋਜ਼ਾਨਾ ਦੇ ਗ਼ਮ ਨੂੰ

ਹਾਸਿਆਂ ਵਿੱਚ ਬਦਲ ਕੇ,

ਜੀਵਨ ਨੂੰ ਆਸਾਨ ਕਰ ਗਿਆ

ਮੰਚਾਂ ਤੇ ਪਰਦੇ ਦਾ ਚਿਰਾਗ,

ਦਿਨਾਂ ਦੀ ਰੌਸ਼ਨੀ

ਤੇ ਸਾਡੀਆਂ ਰਾਤਾਂ ਦਾ ਸੁਪਨਾ ਸੀ ਤੂੰ

ਹਾਲ ਭਰਦੇ ਸਨ

ਤੇਰੀ ਇੱਕ ਇੱਕ ਹਾਸੇ ਵਾਲੀ ਗੱਲ ਤੇ

ਸਮੇਂ ਦਾ ਹਰ ਪਲ

ਤੂੰ ਸਿੰਗਾਰ ਦਿੰਦਾ ਸੀ

ਮਹਿਫਲਾਂ ਕਲਾਸਾਂ ਵਿੱਚ ਖੁਸ਼ੀਆਂ ਵੰਡ ਕੇ ਟੁਰ ਜਾਣਾ ਤੇਰਾ ਨਿਤ ਦਾ ਕੰਮ ਸੀ

ਤੂੰ ਤੁਰ ਗਿਆ

ਖਾਲੀ ਹੋ ਗਿਆ ਪੰਜਾਬੀ ਹਾਸੇ ਦਾ

ਹਰ ਇੱਕ ਕੋਣਾ

ਪਰ ਯਾਦਾਂ ਰੂਪੀ

ਤੇਰੀ ਮੌਜ਼ੂਦਗੀ ਸਦਾ ਰਹੇਗੀ,

ਹਰ ਮੁਸਕਰਾਹਟ ਵਿੱਚ,

ਹਰ ਬੋਲ ਹਰ ਅਲਫ਼ਾਜ਼ ਵਿੱਚ

ਤੇਰਾ ਹਾਸਾ

ਅੱਜ ਵੀ ਚਿਰਾਗ਼ ਬਣ ਕੇ ਜਗੇਗਾ

ਤੇਰੀ ਯਾਦ ਹਰੇਕ ਧੜਕਣ ਵਿੱਚ ਧੜਕਦੀ ਸੁਰ ਤਾਲ ਦਿੰਦੀ ਰਹੇਗੀ

ਜਸਵਿੰਦਰ,

ਤੂੰ ਸਿਰਫ਼ ਨਾਮ ਨਹੀਂ,

ਸਾਡੀਆਂ ਰੂਹਾਂ ਦਾ ਮਿੱਠੜਾ

ਸਦਾਵਾਂ ਵਰਗਾ ਗੀਤ ਹੋਵੇਂਗਾ

ਹਾਸਿਆਂ ਦੀ ਰੂਹ,

ਮੁਸਕਰਾਹਟਾਂ ਦਾ ਸਾਥੀ,

ਜਦ ਤੂੰ ਤੁਰ ਗਿਆ,

ਹਰ ਦਿਲ ਰੋ ਪਿਆ

ਪਰ ਯਾਦਾਂ ਵਿੱਚ ਤੇਰੀ ਆਵਾਜ਼ ਰਹੇਗੀ,

ਹਰ ਹਾਸੇ ਵਿੱਚ ਤੇਰੀ ਮਹਿਕ ਰਹੇਗੀ

ਜਸਵਿੰਦਰ,

ਤੂੰ ਨਾ ਸਿਰਫ਼ ਕਲਾਕਾਰ ਸੀ,

ਪੰਜਾਬ ਦੇ ਵਿਹੜਿਆਂ ਦੀ ਮਹਿਕ ਸੀ ਤੂੰ

ਅਲਵਿਦਾ ਯਾਰਾ!!!

ਸਮਾਜ ਵਿੱਚ ਟੁੱਟ ਰਹੇ ਰਿਸ਼ਤੇ ਨਾਤੇ ਤੇ ਮਿਲਵਰਤਨ
ਰਿਸ਼ਤੇ ਟੁੱਟਦਿਆਂ ਨੂੰ ਦੇਰ ਨਹੀਂ ਲੱਗਦੀ ਹੁੰਦੀ ਤੇ ਗੰਢਦਿਆਂ ਨੂੰ ਸਦੀਆਂ ਲੰਘ ਜਾਂਦੀਆਂ ਹਨ। ਕਿਸੇ ਨੂੰ ਹੱਸ ਕੇ ਬੁਲਾਉਣ ਵਿੱਚ ਦੇਖਿਓ ਕਿਸ ਤਰ੍ਹਾਂ ਦੁਨੀਆ ਵਸ ਜਾਂਦੀ ਹੈ ਤੇ ਕਿਸੇ ਤੋਂ ਮੂੰਹ ਮੋੜ ਕੇ ਲੰਘ ਕੇ ਦੇਖਿਓ ਕਿਸ ਤਰ੍ਹਾਂ ਜਹਾਨ ਰੁੱਸ ਜਾਂਦਾ ਹੈ।

ਸਮਾਜ ਵਿੱਚ ਟੁੱਟ ਰਹੇ ਮਿਲਵਰਤਨ ਨੂੰ ਜੋੜਨ ਲਈ ਸਭ ਤੋਂ ਪਹਿਲਾਂ ਭਰੋਸਾ, ਸਚਾਈ ਅਤੇ ਸਨਮਾਨ ਦੀ ਮਹੱਤਤਾ ਨੂੰ ਸਮਝਣਾ ਜਰੂਰੀ ਹੈ। ਲੋਕ ਇੱਕ ਦੂਸਰੇ ਨਾਲ ਸੰਵਾਦ ਕਰਨਾ, ਸੁਣਨਾ ਅਤੇ ਆਪਣੀਆਂ ਭਾਵਨਾਵਾਂ ਸ਼ਾਂਤੀ ਨਾਲ ਪ੍ਰਗਟ ਕਰਨਾ ਸਿੱਖਣ। ਇਸ ਲਈ:

ਖੁੱਲ੍ਹੇ ਦਿਲ ਨਾਲ ਗੱਲਬਾਤ ਕਰੋ — ਦੁਸਰੇ ਦੇ ਵਿਚਾਰ ਤੇ ਮਹਿਸੂਸਾਤ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਨਾ ਕਿ ਜੱਜ ਕਰਨ ਜਾਂ ਤੀਬਰ ਰੱਵਈਆ ਕਰਨਾ।

ਸਹਿਯੋਗ ਅਤੇ ਸਾਂਝੀ ਸਮਝ ਬਨਾਓ — ਇੱਕ ਦੂਜੇ ਦੀ ਮਦਦ ਕਰਨ ਦਾ ਹੌਸਲਾ ਬਣਾਓ ਅਤੇ ਵੱਖ-ਵੱਖ ਵਿਚਾਰਾਂ ਨੂੰ ਇੱਕ-ਦੂਜੇ ਦੀ ਕਦਰ ਕਰਦੇ ਹੋਏ ਸਹਿਯੋਗ ਨਾਲ ਸੁਧਾਰੋ।

ਵਿਚਾਰਾਂ ਦਾ ਸਨਮਾਨ ਕਰੋ — ਹਰ ਵਿਅਕਤੀ ਦੀ ਸੋਚ ਵਿੱਚ ਫਰਕ ਹੋ ਸਕਦਾ ਹੈ ਪਰ ਸਭ ਦੀ ਇਜ਼ਤ ਕਰਨੀ ਚਾਹੀਦੀ ਹੈ।

ਨਕਾਰਾਤਮਕ ਸੋਚ ਅਤੇ ਟੁੱਟੇ ਰਿਸ਼ਤਿਆਂ ਤੋਂ ਬਚੋ — ਜੇ ਕੋਈ ਸਹਿ-ਨਿਰਭਰਤਾ ਜਾਂ ਵਾਇਰਲ ਟੈਂਸ਼ਨ ਬਣ ਰਹੀ ਹੈ ਤਾਂ ਉਸ ਨੂੰ ਸਮਝ ਕੇ ਸਹੀ ਰਾਹ ਨਿਕਾਲੋ।

ਇਸ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਬਦਲਣ ਅਤੇ ਅੰਦਰੂਨੀ ਡਰਾਂ ਤੇ ਗਲਤ ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਕਿ ਕੋਈ ਨਾ ਗੱਲ ਕਰਨਾ ਚਾਹੁੰਦਾ ਹੋਵੇ, ਉਸ ਨੂੰ ਬਿਨਾਂ ਜ਼ਬਰਦਸਤੀ ਆਪਣੇ ਆਪ ਖੋਲ੍ਹਣ ਦਾ ਮੌਕਾ ਦਿਓ। ਪ੍ਰੇਮ ਦੇ ਨਾਲ ਮਿਲਾਪ ਦਾ ਰਾਹ ਬਣਾਉਣ ਅਤੇ ਨਰਮ ਲਹਿਜੇ ਨਾਲ ਗੱਲ ਕਰਨ ਨਾਲ ਮਿਲਵਰਤਨ ਖਤਮ ਹੋ ਰਹੇ ਹਾਲਾਤਾਂ ਵਿੱਚ ਸੁਧਾਰ ਆਉਂਦਾ ਹੈ।

ਸਮਾਜਿਕ ਟੁੱਟ ਰਹੇ ਰਿਸ਼ਤਿਆਂ ਨੂੰ ਬਹਾਲ ਕਰਨ ਲਈ ਇਹਨਾਂ ਮੁੱਖ ਗੱਲਾਂ ‘ਤੇ ਧਿਆਨ ਦੇਣਾ ਜਰੂਰੀ ਹੈ:

ਖੁੱਲ੍ਹੀ ਅਤੇ ਬੇਇਮਾਨਦਾਰੀ ਨਾਲ ਗੱਲਬਾਤ ਕਰੋ — ਇੱਕ ਦੂਜੇ ਦੀਆਂ ਭਾਵਨਾਵਾਂ ਅਤੇ ਦ੍ਰਿਸ਼ਟਿਕੋਣ ਨੂੰ ਸਮਝੋ ਅਤੇ ਆਪਣੇ ਵਿਚਾਰਾਂ ਨੂੰ ਸਹਿਜਤਾ ਨਾਲ ਸਾਂਝਾ ਕਰੋ। ਗੱਲਬਾਤ ਨਾਲ ਬਹੁਤ ਕਾਲਪਨਿਕ ਗ਼ਲਤਫਹਿਮੀਆਂ ਦੂਰ ਹੋ ਸਕਦੀਆਂ ਹਨ।

ਰਿਸ਼ਤੇ ਦੀਆਂ ਸਮੱਸਿਆਵਾਂ ਦੇ ਕਾਰਨ ਸਮਝੋ — ਕੀ ਟੁੱਟਣ ਦੇ ਮੁੱਖ ਕਾਰਨ ਹਨ, ਉਹ ਜਾਣ ਕੇ ਹੀ ਤੁਸੀਂ ਸਹੀ ਹੱਲ ਲੱਭ ਸਕਦੇ ਹੋ। ਇਹ ਪੜਚੋਲ ਸੰਬੰਧਾਂ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੀ ਹੈ।

ਭਰੋਸਾ ਅਤੇ ਸਮਰਥਨ ਬਣਾਓ —

ਭਰੋਸੇ ਦੀ ਕਮੀ ਅਕਸਰ ਰਿਸ਼ਤੇ ਟੁੱਟਣ ਦਾ ਵੱਡਾ ਕਾਰਨ ਹੁੰਦੀ ਹੈ। ਛੋਟੀ-ਛੋਟੀ ਗੱਲਾਂ ਵਿੱਚ ਸੱਚਾਈ ਤੇ ਪਾਰਦਰਸ਼ਤਾ ਬਣਾਈ ਰੱਖੋ।

ਕੁਆਲਟੀ ਟਾਈਮ ਬਿਤਾਓ — ਮਿਲ ਕੇ ਸਮਾਂ ਬਿਤਾਉਣਾ ਅਤੇ ਨਵਾਂ ਕੰਮ ਕਰਨਾ ਰਿਸ਼ਤੇ ਨੂੰ ਤਾਜ਼ਗੀ ਦਿੰਦਾ ਹੈ, ਜਿਵੇਂ ਕਿ ਮਿਲ ਕੇ ਖਾਣਾ ਬਣਾਉਣਾ ਜਾਂ ਘੁੰਮਣਾ।

ਮਾਫੀ ਮੰਗਣ ਅਤੇ ਅਫ਼ਸੋਸ ਜਤਾਉਣ ਅਹੰਕਾਰ ਤੋਂ ਉਪਰ ਹੈ — ਗਲਤੀ ਹੋਣ ‘ਤੇ ਮਾਫੀ ਮੰਗਣ ਨਾਲ ਰਿਸ਼ਤੇ ਮਜ਼ਬੂਤ ਬਣਦੇ ਹਨ। ਆਪਣੀ ਭੁੱਲ ਸਵੀਕਾਰ ਕਰਨਾ ਅਤੇ ਦੁਸਰੇ ਨੂੰ ਸਮਝਾਉਣਾ ਜਰੂਰੀ ਹੈ।

ਸੰਤੁਲਿਤ ਅਤੇ ਸਹਿਣਸ਼ੀਲ ਹਵਾਲੇ ਨਾਲ ਰਿਸ਼ਤੇ ਬਨਾਈ ਰੱਖੋ — ਗੁੱਸੇ ਤੋਂ ਬਚੋ ਅਤੇ ਸ਼ਾਂਤ ਤਰੀਕੇ ਨਾਲ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।

ਜਰੂਰਤ ਪਏ ਤਾਂ ਮਾਹਿਰ ਦੀ ਸਹਾਇਤਾ ਲਓ — ਕਾਊਂਸਲਿੰਗ ਜਾਂ ਮਾਹਿਰ ਦੀ ਸਲਾਹ ਮਦਦਗਾਰ ਸਾਬਤ ਹੋ ਸਕਦੀ ਹੈ, ਖ਼ਾਸ ਕਰਕੇ ਜਦੋਂ ਆਪਸੀ ਗੱਲਬਾਤ ਅਸਫਲ ਹੋਵੇ।

ਇਹ ਸਾਰੇ ਪਹਿਲੂ ਮਿਲ ਕੇ ਸਮਾਜਿਕ ਟੁੱਟ ਰਹੇ ਰਿਸ਼ਤਿਆਂ ਨੂੰ ਮੁੜ ਹੱਲ ਕਰਨ ਅਤੇ ਜੋੜਨ ਵਿੱਚ ਮਦਦ ਕਰ ਸਕਦੇ ਹਨ। ਰਿਸ਼ਤੇ ਬਹਾਲ ਕਰਨ ਲਈ ਧੀਰਜ, ਸਹਿਣਸ਼ੀਲਤਾ ਅਤੇ ਇਕ-ਦੂਜੇ ਦੀ ਕਦਰ ਲਾਜ਼ਮੀ ਹੈ।

ਇਸ ਤਰ੍ਹਾਂ, ਸੰਬੰਧਾਂ ਨੂੰ ਸੁਧਾਰਨ ਦੇ ਲਈ ਖੁਲ੍ਹਦਿਲੀ ਨਾਲ ਗੱਲਬਾਤ, ਭਰੋਸਾ ਬਣਾਉਣਾ ਅਤੇ ਇੱਕ ਦੂਜੇ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੁੰਦਾ ਹੈ।

ਮਿਲਵਰਤਨ ਸਹਿਯੋਗ ਰਿਸ਼ਤੇ ਬਣਾਉਣ ਲਈ ਕੁਝ ਵਧੀਆ ਤਰੀਕੇ ਹਨ:

ਈਮਾਨਦਾਰੀ ਅਤੇ ਖੁੱਲ੍ਹਾ ਸੰਚਾਰ ਬਣਾਓ, ਜਿੱਥੇ ਦੋਵਾਂ ਪਾਸੇ ਵਾਰਤਾਲਾਪ ਅਤੇ ਸੁਣਨ ਨੂੰ ਪਰੇਰਿਤ ਕੀਤਾ ਜਾਵੇ। ਜਿਹੜੇ ਵਿਚਾਰ ਸਪਸ਼ਟ ਅਤੇ ਸਹਿਯੋਗੀ ਹੋਣ।

ਆਪਣੇ ਸਾਥੀਆਂ ਦੀ ਭਾਵਨਾਵਾਂ, ਨਜ਼ਰੀਏ ਅਤੇ ਸੀਮਾਵਾਂ ਦੀ ਕਦਰ ਕਰੋ ਅਤੇ ਉਨ੍ਹਾਂ ਦਾ ਸਤਿਕਾਰ ਕਰੋ।

ਇੱਕ-ਦੂਜੇ ‘ਤੇ ਭਰੋਸਾ ਬਣਾਓ, ਜੋ ਰਿਸ਼ਤੇ ਦੀ ਮਜ਼ਬੂਤੀ ਲਈ ਬੁਨਿਆਦੀ ਹੈ।

ਸਹਿਯੋਗੀ ਯੋਗਦਾਨ ਨੂੰ ਸਵੀਕਾਰ ਅਤੇ ਪ੍ਰਸ਼ੰਸਾ ਕਰੋ ਅਤੇ ਟੀਮ ਵਰਕ ਨੂੰ ਵਧਾਵੋ।

ਤਣਾਅ ਵਾਲੇ ਮਾਮਲੇ ਸਹਿਯੋਗ ਨਾਲ ਨਜਿੱਠੋ ਅਤੇ ਮਿਲ ਕੇ ਹੱਲ ਲੱਭੋ।

ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦੂਜਿਆਂ ਦੀ ਸਹਾਇਤਾ ਕਰੋ ਅਤੇ ਵੱਧ ਮਦਦ ਲਈ ਖੁੱਲ੍ਹੇ ਰਹੋ।

ਇਹ ਤਰੀਕੇ ਇਕ ਸਹਿਯੋਗੀ, ਸਤਿਕਾਰਪੂਰਨ ਅਤੇ ਭਰੋਸੇਮੰਦ ਰਿਸ਼ਤਾ ਬਣਾਉਣ ਵਿੱਚ ਮਦਦ ਕਰਦੇ ਹਨ ਜੋ ਸਮੱਸਿਆਵਾਂ ਲਈ ਹੱਲ ਅਤੇ ਦੋਹਾਂ ਪਾਸਿਆਂ ਦੀ ਤਰੱਕੀ ਨੂੰ ਪ੍ਰੋਤਸਾਹਿਤ ਕਰਦਾ ਹੈ।

ਇਨ੍ਹਾਂ ਬੁਨਿਆਦੀਆਂ ਦੇ ਨਾਲ ਤੁਸੀਂ ਮਿਲਵਰਤਨ ਸਹਿਯੋਗ ਰਿਸ਼ਤੇ ਮਜ਼ਬੂਤ ਕਰ ਸਕਦੇ ਹੋ।

ਰਿਸ਼ਤੇ ਮਜ਼ਬੂਤ ਕਰਨ ਲਈ ਸੰਵਾਦ (ਕਮਿਊਨਿਕੇਸ਼ਨ) ਦੇ ਕੁਝ ਪ੍ਰਭਾਵਸ਼ਾਲੀ ਅਭਿਆਸ:

ਸਰਵਣ ਸੁਣਨਾ: ਜਦੋਂ ਦੂਜਾ ਬੋਲ ਰਿਹਾ ਹੋਵੇ, ਧਿਆਨ ਪੂਰਨ ਢੰਗ ਨਾਲ ਸੁਣੋ, ਵਿਚਕਾਰ ਨਾ ਟੋਕੋ, ਅਤੇ ਆਪਣੇ ਫੀਡਬੈਕ ਵਿੱਚ ਉਸਦੀ ਗੱਲ ਦੀ ਕਦਰ ਕਰੋ।

ਖੁੱਲ੍ਹੀ ਅਤੇ ਸਪਸ਼ਟ ਗੱਲਬਾਤ: ਆਪਣੇ ਵਿਚਾਰ, ਭਾਵਨਾਵਾਂ ਅਤੇ ਚਿੰਤਾਵਾਂ ਨੂੰ ਖੁੱਲ੍ਹੇ ਤੌਰ ’ਤੇ ਬਿਨਾਂ ਡਰ ਜਾਂ ਹਿਚਕਿਚਾਹਟ ਦੇ ਸਾਂਝਾ ਕਰੋ।

ਪ੍ਰਸ਼ਨ ਪੁੱਛਨਾ: ਦਿਲਚਸਪੀ ਅਤੇ ਚਿੰਤਾ ਵਿਖਾਉਂਦੇ ਹੋਏ, ਸੁਝਾਵਤਮਕ ਪ੍ਰਸ਼ਨ ਪੁੱਛੋ, ਜਿਵੇਂ “ਤੈਨੂੰ ਇਹ ਕੰਮ ਕਿਵੇਂ ਲੱਗਿਆ?” ਜਾਂ “ਤੂੰ ਕੀ ਸੋਚਦਾ/ਸੋਚਦੀ ਹੈਂ?”

“ਮੈਂ” ਬਿਆਨਵਾਂ ਦੀ ਵਰਤੋਂ: ਦੂਜੇ ਨੂੰ ਦੋਸ਼ ਦੇਣ ਦੀ ਬਜਾਏ, ਆਪਣੀਆਂ ਭਾਵਨਾਵਾਂ ਜਾਂ ਜਜ਼ਬਾਤਾਂ ’ਤੇ ਫੋਕਸ ਕਰੋ, ਜਿਵੇਂ “ਮੈਂ ਮਹਿਸੂਸ ਕਰਦਾ/ਕਰਦੀ ਹਾਂ…”।

ਗੈਰ-ਵਰਬਲ ਸੰਕੇਤ: ਸਰੀਰਕ ਭਾਸ਼ਾ, ਨਜ਼ਰ ਸੰਪਰਕ ਤੇ ਹੌਲੀ/ਸਾਹਮਣੇ ਹੁੰਦੇ ਹੋਏ ਹਾਵ-ਭਾਵ ਨਾਲ ਐਕਟਿਵ ਸੁਣਨਾ ਵਿਖਾਓ।

ਐਮਪੈਥੀ: ਦੂਜੇ ਦੀ ਸਥਿਤੀ ਵਿਚ ਖੁਦ ਨੂੰ ਰੱਖੋ, ਤੇ ਉਸਦੇ ਦਿਲ ਦੀ ਗੱਲ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ।

ਮਨਭਾਵਨ ਪ੍ਰਸ਼ੰਸਾ/ਸ਼ੁਕਰਾਨਾ: ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਧੰਨਵਾਦ ਜਾਂ ਪ੍ਰਸ਼ੰਸਾ ਜ਼ਰੂਰ ਕਰੋ।

ਦੋਵਾਂ ਪਾਸਿਆਂ ਦੀ ਸੀਮਾ ਦੀ ਇੱਜ਼ਤ ਕਰੋ: ਕਿਸੇ ਵੀ ਗੱਲ ਤੋਂ ਪਹਿਲਾਂ ਦੂਜੇ ਦੇ ਵਿਚਾਰ ਤੇ ਹੱਲ ਤੇ ਧਿਆਨ ਦਿਓ।

ਸਮੱਸਿਆ ਸਾਂਝੀ ਕਰਨਾ: ਗਲਤਫ਼ਹਿਮੀ ਜਾਂ ਸੰਕਟ ਆਉਣ ’ਤੇ, ਨਰਮੇ ਅੰਦਾਜ਼ ਵਿੱਚ ਆਪਣੀ ਗੱਲ ਰੱਖੋ ਅਤੇ ਮਿਲ ਕੇ ਹੱਲ ਵੇਖੋ।

ਇਨ੍ਹਾਂ ਅਭਿਆਸਾਂ ਨਾਲ ਰਿਸ਼ਤੇ ਵਿੱਚ ਵਿਸ਼ਵਾਸ, ਸੰਝ, ਤੇ ਰੁਝਾਨ ਵਧੇਗਾ, ਜੋ ਮਜ਼ਬੂਤ ਸੰਵਾਦ ਲਈ ਜ਼ਰੂਰੀ ਹਨ।

ਮੈਨੂੰ ਉਮੀਦ ਹੀ ਨਹੀਂ ਪੂਰਾ ਭਰੋਸਾ ਕਰ ਕਿ ਇਹਨਾਂ ਸਜਾਵਾਂ ਨਾਲ ਲੋਕ ਨੇੜੇ ਹੋ ਹੋ ਬੈਠਣ ਲੱਗ ਜਾਣਗੇ।

ਦੁਖ ਸੁਖ ਸੁਣਨ ਲੱਗ ਜਾਣਗੇ ਇਕ ਦੂਸਰੇ ਦੀਆਂ ਹਿੱਕਾਂ ਨੂੰ ਲੱਗੇ ਸੰਤਾਪਾਂ ਦੇ।

ਬਸ ਫਿਰ ਖੁਸ਼ੀ ਆਪਣੇ ਆਪ ਆ ਕੇ ਨੱਚਣ ਲੱਗ ਪਵੇਗੀ ਦੋਨਾਂ ਵਿਚਕਾਰ ਦਰਾਂ ਵਿਚਕਾਰ ਰਾਹਾਂ ਵਿੱਚ ਤੇ ਵਿਹੜਿਆਂ ਵਿੱਚ।

ਰੂਹਾਂ ਜੇ ਇਦਾਂ ਹੀ ਵੱਖ ਵੱਖ ਹੋ ਕੇ ਮਰਦੀਆਂ ਰਹੀਆਂ ਤਾਂ ਦਰਾਂ ਤੇ ਖੁਸ਼ੀਆਂ ਨੇ ਆ ਕੇ ਕੁੰਡਾ ਨਹੀਂ ਖੜਕਾਉਣਾ।

ਬੂਹਿਆਂ ਉੱਤੋਂ ਰੌਣਕ ਉੱਡ ਜਾਵੇਗੀ ਰਾਹ ਸੁੰਨੇ ਹੋ ਜਾਣਗੇ। ਮੇਲਿਆਂ ਨੇ ਨਹੀਂ ਕਦੀ ਭਰਨਾ।

ਤੇ ਉਹ ਦੌੜਦਾ ਗਿਆ
ਤੇ ਉਹ ਦੌੜਦਾ ਹੀ ਗਿਆ

“ਮੈਨੂੰ ਕਹਿੰਦੇ ਪੱਗ ਬੰਨ ਕੇ

ਨਹੀਂ ਦੌੜਨ ਨਹੀਂ ਦੇਣਾ

ਮੈਂ ਕਿਹਾ ਮੈਂ ਇਸ ਦੌੜ ਚੋਂ ਬੜੇਵਾਂ ਲੈਣਾ ਮੈਂ ਕਿਹਾ ਮੈਂ ਦੌੜਨਾ ਨਹੀਂ

ਬਿਮਾਰੀ ਤਾਂ ਦੱਸੀ ਹੀ ਨਾ

ਉਹ ਕਹਿੰਦੇ ਚੱਲ ਪੱਗ ਮੰਜ਼ੂਰ ਆ

ਬੜੀਆਂ ਫੋਟੋ ਲੱਗ ਗਈਆਂ

ਡੈਂਕੇ ਵੱਜ ਗਏ

ਫੌਜਾਂ ਨੇ ਪੱਗ ਮਨਜ਼ੂਰ ਕਰ ਲਈ

ਦੇਖੇਂ ਗੱਲ ਅਕਲਮੰਦੀ ਦੀ ਕਿੱਥੇ ਜਾਂਦੀ ਆ

ਮੈਂ ਕਿਹਾ ਮੈਂ ਇਸ ਦੌੜ ਚੋਂ ਕੀ ਲੈਣਾ ਸਾਫ਼ਾ ਮੇਰੇ ਸਿਰੋਂ ਲਹਿ ਗਿਆ

ਐਡੀ ਐਡੀ ਦਾੜੀ ਆ

ਦੇਖੋ ਮੇਰੀ ਇੱਜ਼ਤ ਬਣਨੀ ਸੀ

ਉਦੋਂ ਫੌਜਾਂ ਨੇ ਪੱਗ ਮਨਜ਼ੂਰ ਕਰ ਲਈ

ਮੇਰਾ ਉਥੇ ਪੇ ਬੈਠਾ ਸੀ

ਗਿੱਧੇ ਪਾਏ ਗਏ

ਪੱਗ ਮੰਜੂਰ ਕਰ ਦਿੱਤੀ ਗਈ”

ਦੁਨੀਆ ਦਾ ਸਭ ਤੋਂ ਬਜ਼ੁਰਗ ਦੌੜਾਕ

114 ਸਾਲ ਦੀ ਉਮਰ ਵਾਲਾ

ਨਵੀਆਂ ਲੀਹਾਂ ਪਾ ਗਿਆ

ਆਪਣੇ ਹੀ ਘਰ ਦੇ ਬਾਹਰ

ਸੈਰ ਕਰਨ ਗਿਆ

ਕੱਲ ਮੁੜ ਨਾ ਘਰ ਪਰਤਿਆ

ਖ਼ਬਰੇ ਕਿਤੇ ਬੱਦਲਾਂ ਚ

ਲੰਬੀ ਨੌਵੀਂ ਦੌੜ ਚ

ਹਿੱਸਾ ਲੈਣ ਚਲਾ ਗਿਆ ਹੈ

ਨਵੀਂ ਮੈਰਾਥਨ ਯਾਤਰਾ ਸ਼ੁਰੂ ਕਰਨ

ਹੁਣ ਅਰਸ਼ਾਂ ਤੇ ਦੌੜਿਆ ਕਰੇਗਾ

ਚੰਨ ਤਾਰਿਆਂ ਦੇ ਨਾਲ

ਸਭ ਤੋਂ ਵੱਧ ਉਮਰ ਦੇ

ਮੈਰਾਥਨ ਦੌੜਾਕ ਦਾ

ਨਾਮ ਗਿਨੀਜ਼ ਬੁੱਕ ਵਿਚ ਸ਼ਾਮਲ

ਕੱਲ ਪਰਸੋਂ

ਅੰਬਰ ਤੇ ਵੀ ਨਾ ਲਿਖ ਗਿਆ

ਲੰਡਨ ਮੈਰਾਥਨ ਵਿਚ

20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਤਾਂ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ

ਆਖਰੀ ਵਾਰ 101 ਸਾਲਾਂ ਦੇ

ਦੌੜਾਕ ਨੇ ਹਾਂਗਕਾਂਗ ਮੈਰਾਥਨ ਵਿਚ

ਅਰਸ਼ ਨੂੰ ਛੁਹ ਕੇ ਦੱਸ ਦਿਤਾ

ਏਦਾਂ ਹੀ ਉਹਨਾਂ ਦੀ ਪਤਨੀ

ਅਤੇ ਇੱਕ ਬੱਚਾ ਵੀ ਟੁਰ ਗਿਆ ਸੀ

ਜਿਥੋਂ ਕੋਈ ਮੁੜ ਕੇ ਨਹੀਂ ਪਰਤਦਾ

ਓਦੋਂ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਸੀ

ਅਤੇ ਤਣਾਅ ਨੇ ਘੇਰ ਲਿਆ ਸੀ

ਸ਼ਾਮ ਨੂੰ ਉਹਨਾਂ ਨੂੰ ਤਾਰਿਆਂ ਚੋਂ ਭਾਲਦਾ ਰਹਿੰਦਾ ਬੱਦਲਾਂ ਚੋਂ ਟੋਲਦਾ

ਉਦੋਂ ਤੋਂ ਹੀ ਉਹਨਾਂ ਨੇ

ਮੈਰਾਥਨ ਦੌੜ ਨਾਲ

ਦਿਲ ਪਰਚਾਉਣਾ ਸ਼ੁਰੂ ਕਰ ਦਿੱਤਾ ਸੀ

ਇਦਾਂ ਨਹੀਂ ਸੀ ਜਾਣਾ

ਤੁਸੀਂ ਤਾਂ ਸਿਆਣੇ ਸੀ

ਜੇ ਘਰ ਦੱਸ ਕੇ ਜਾਂਦੇ

ਤਾਂ ਚੰਗਾ ਹੁੰਦਾ

ਅਲਵਿਦਾ! ਬਾਬਾ ਫ਼ੌਜਾ ਸਿੰਘ ਜੀ