ਰੁਹਾਂ ਦੀ ਰਾਖੀ ਤੇ
ਸੁਰਾਂ ਦਾ ਰਾਜਾ
ਸੰਗੀਤ ਦਾ ਸੋਹਣਾ ਸਾਊ ਪੁੱਤ
ਪੰਜਾਬ ਦੀ ਮਿੱਟੀ ਦੀ ਸੁਗੰਧ ਸੀ
ਉਸਦੇ ਬੋਲ
ਗਾਉਂਦਾ ਤਾਂ
ਕਾਇਨਾਤ ਵੀ ਗਾਉਂਦੀ ਨਾਲ
ਮੁਸਕਰਾਹਟ ਨੇ ਖਬਰੇ
ਉਸ ਦੇ ਚਿਹਰੇ ਤੋਂ ਹੀ ਜਨਮ ਲਿਆ ਸੀ
ਉਹ ਹਰੇਕ ਦਿਲ ਦੀ ਧੜਕਣ ਨੂੰ
ਸੁਰੀਲੀ ਤਰਜ਼ ਬਣਾ ਦਿੰਦਾ
ਉਹਦੇ ਹਰ ਗੀਤ ਵਿਚ
ਨਵਾਂ ਮੌਸਮ ਖਿੜਦਾ
ਰਾਤਾਂ ਨੱਚਦੀਆਂ
ਉਹਦੇ ਬੋਲ ਗੂੰਜ਼ ਖੁਸ਼ਬੂ
ਤੇ ਇੱਕ ਆਸ ਸੀ ਪੰਜਾਬ ਦੀ
ਉਹ ਤਰਬੂਜ਼ੀ ਛਾਂਵਾਂ ਵਿੱਚ
ਸਮਾਂ ਬੰਨ੍ਹ ਦਿੰਦਾ
ਸੋਹਣੇ ਸੁਪਨਿਆਂ ਵਾਂਗ ਸਜਦਾ
ਜਿੰਦਗੀ ਨੂੰ ਨਵੀਂ ਛਾਂ ਮਿਲਦੀ
ਓਹਦੇ ਗੀਤਾਂ ਵਿੱਚ
ਹਰ ਦਿਲ ਨੂੰ ਛੂਹ ਜਾਂਦੀ ਸੀ
ਤੇਰੀ ਆਵਾਜ਼ ਦੀ ਮਿੱਠੀ ਸੁਰ
ਤੇਰੇ ਸ਼ਬਦ
ਇਕ ਸੋਹਣੀ ਨਜ਼ਮ ਵਾਂਗ
ਰੂਹਾਂ ਨੂੰ ਬਹਿਲਾ ਜਾਂਦੇ
ਸੰਗੀਤ ਦੀ ਪਰਮ ਆਸ
ਬਣ ਕੇ ਰਹੇਗਾ ਤੇਰਾ ਹਰ ਗੀਤ
ਹਰ ਜਸ਼ਨ ਮਨਾਏਗੀ
ਤੇਰੀ ਕਲਾ, ਸੁਰ, ਅਤੇ ਸੰਗੀਤ
ਸੋਹਣਿਆ ਇਦਾਂ ਨਹੀਂ
ਚੁੱਪ ਚਾਪ ਟੁਰ ਜਾਈਦਾ
ਘਰਦਿਆਂ ਨੂੰ ਹਨੇਰੀ ਰਾਤ ਵਿਚ
ਇਕੱਲਿਆਂ ਛੱਡ ਕੇ
ਤੇ ਝੂਠਾ ਜਿਹਾ ਲਾਰਾ ਲਾ ਕੇ ਪਰਤਣ ਦਾ
ਧੁੱਪ ਚਾਂਦਨੀ ਵਰਗਾ ਤਾਰਾ
ਯਾਰਾਂ ਲਈ
ਕੱਲ ਇੱਕ ਕਹਾਣੀ ਬਣ ਗਿਆ
ਅਲਵਿਦਾ! ਰਾਜਵੀਰ
