Punjab News - Quami Ekta Punjabi Newspaper (ਕੌਮੀ ਏਕਤਾ) » ਪ੍ਰੋ. ਕੁਲਬੀਰ ਸਿੰਘ

*ਜੰਗ ਦੌਰਾਨ ਮੀਡੀਆ ਦੀ ਭੂਮਿਕਾ*
ਜੰਗ ਸਮੇਂ ਮੀਡੀਆ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਦੀ ਜ਼ਿੰਮੇਵਾਰੀ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਅਤੇ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਦੀ ਹੁੰਦੀ ਹੈ। ਜੰਗ ਸਮੇਂ ਧਿਆਨ ਰੱਖਣਯੋਗ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਸੰਜਮ ਤੇ ਸੰਕੋਚ ਲਈ ਪ੍ਰੇਰਨਾ, ਪ੍ਰਸ਼ਾਸਨ ਅਤੇ ਸਰਕਾਰਾ ਦੁਆਰਾ ਦਿੱਤੀਆਂ ਜਾਂਦੀਆਂ ਹਦਾਇਤਾਂ ਨੂੰ ਇਨ ਬਿਨ ਮੰਨਣ ਤੇ ਲਾਗੂ ਕਰਨ ਲਈ ਉਤਸ਼ਾਹਿਤ ਕਰਨਾ ਮੀਡੀਆ ਦਾ ਮੁੱਢਲਾ ਫ਼ਰਜ਼ ਹੁੰਦਾ ਹੈ।

ਪਰੰਤੂ ਹੋ ਕੀ ਰਿਹਾ ਹੈ ? ਸੋਸ਼ਲ ਮੀਡੀਆ ਅਤੇ ਭਾਰਤੀ ਟੈਲੀਵਿਜ਼ਨ ਦਾ ਇਕ ਹਿੱਸਾ ਆਪਹੁਦੇਰਪਨ ਦੀਆਂ ਸਾਰੀਆਂ ਸੀਮਾਵਾਂ ਪਾਰ ਕਰ ਗਿਆ ਹੈ। ‘ਸੂਤਰਾਂ ਦੇ ਹਵਾਲੇ’ ਨੇ ਖ਼ਬਰਾਂ ਦਾ ਹੁਲੀਆ ਵਿਗਾੜ ਦਿੱਤਾ ਹੈ।

ਜੰਗ ਦੀਆਂ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕੋਈ ਸਰੋਤ, ਕੋਈ ਆਧਾਰ ਨਹੀਂ ਹੈ। ਸੋਸ਼ਲ ਮੀਡੀਆ ’ਤੇ ਵੱਖ-ਵੱਖ ਮੁਲਕਾਂ ਦੇ ਨੇਤਾਵਾਂ ਦੀਆਂ ਤਸਵੀਰਾਂ ਨਾਲ ਅਜਿਹੇ ਦਾਅਵੇ, ਅਜਿਹੇ ਦਾਅਵੇ ਉਭਾਰੇ ਜਾ ਰਹੇ ਹਨ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ। ਸਾਡੇ ਕੋਲ ਇਹ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਪਹੁੰਚ ਰਹੇ ਹਨ।

ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜਿਹੜੇ ਕੌਮਾਂਤਰੀ ਸਿਆਸਤ ਵਿਚ ਵਿਸ਼ੇਸ਼ ਰੁਚੀ ਰੱਖਦੇ ਹਨ, ਆਪਣੇ ਕੋਲੋਂ ਹੀ ਜੰਗ ਸੰਬੰਧੀ ਕਿਆਸ ਆਰਾਈਆਂ ਕਰ ਰਹੇ ਹਨ, ਭਵਿੱਖ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹਨ, ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਹੈਰਾਨੀ ਵੀ ਹੁੰਦੀ ਹੈ, ਪ੍ਰੇਸ਼ਾਨੀ ਵੀ ਹੁੰਦੀ ਹੈ।

ਹਿੰਦੀ ਚੈਨਲਾਂ ਦੇ ਐਂਕਰ ਵੀ ਘੱਟ ਨਹੀਂ। ਉਹ ਆਪਣੀ ਸੋਚ, ਆਪਣੀ ਨੀਤੀ ਅਨੁਸਾਰ ਕਿਸੇ ਦੇਸ਼ ਨੂੰ ਜਿਤਾ ਦਿੰਦੇ ਹਨ, ਕਿਸੇ ਦਾ ਮਲੀਆਮੇਟ ਕਰ ਦਿੰਦੇ ਹਨ।

ਅਜਿਹੇ ਸੰਕਟ ਸਮੇਂ ਫ਼ਰਜ਼ੀ ਖ਼ਬਰਾਂ, ਫ਼ਰਜ਼ੀ ਵੀਡੀਓ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਅਕਸਰ ਜੰਗ ਸਮੇਂ ਮੀਡੀਆ ਲਈ ਐਡਵਾਈਜ਼ਰੀ ਜਾਰੀ ਕੀਤੀ ਜਾਂਦੀਹੈ ਪਰੰਤੂ ਨਾ ਕੋਈ ਉਸ ਨੂੰ ਮੰਨਦਾ ਹੈ, ਨਾ ਸੁਣਦਾ-ਸਮਝਦਾ ਹੈ।

ਟੈਲੀਵਿਜ਼ਨ ਚੈਨਲਾਂ ਦਾ ਇਕ ਵੱਡਾ ਹਿੱਸਾ ਝੂਠ ਵਿਖਾਉਂਦਾ ਹੈ, ਦਰਸ਼ਕਾਂ ਨੂੰ ਡਰਾਉਂਦਾ ਹੈ, ਉਕਾਉਂਦਾ ਹੈ, ਸਾਇਰਨ ਵਜਾਉਂਦਾ ਹੈ। ਡਰ, ਘਬਰਾਹਟ ਤੇ ਸਨਸਨੀ ਦਾ ਮਾਹੌਲ ਬਣਾਉਂਦਾ ਹੈ। ਸਿਆਣੇ ਦਰਸ਼ਕ ਅਜਿਹੇ ਸਮੇਂ ਨਿਊਜ਼ ਚੈਨਲ ਵੇਖਣੇ ਬੰਦ ਕਰ ਦਿੰਦੇ ਹਨ। ਬਹੁਤ ਸਾਰੇ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਅਪੀਲਾਂ ਕਰਦੇ ਵੇਖੇ ਜਾ ਸਕਦੇ ਹਨ।

ਇਹ ਵੀ ਸੋਚ ਹੈ ਕਿ ਸੰਕਟ ਸਮੇਂ ਮੀਡੀਆ ਲੋਕਾਂ ਦੀ ਸੋਚ ਨੂੰ, ਧਾਰਨਾ ਨੂੰ ਵੱਡੀ ਪੱਧਰ ’ਤੇ ਪ੍ਰਭਾਵਿਤ ਕਰਦਾ ਹੈ। ਅਜਿਹੇ ਸਮੇਂ ਮੀਡੀਆ ਦੁਆਰਾ ਵਰਤੀ ਗਈ ਭਾਸ਼ਾ ਦਾ, ਸ਼ਬਦਾਵਲੀ ਦਾ ਬੇਹੱਦ ਮਹੱਤਵ ਹੁੰਦਾ ਹੈ। ਵੱਡਾ ਤੇ ਵਿਸ਼ਾਲ ਪ੍ਰਭਾਵ ਪੈਂਦਾ ਹੈ।

ਵਿਲੀਅਮ ਥਾਮਸ ਦਾ ਕਹਿਣਾ ਹੈ, “ਪੱਤਰਕਾਰ ਦੀ ਭੂਮਿਕਾ, ਚੌਕੀਦਾਰ ਦੀ ਭੂਮਿਕਾ ਵਰਗੀ ਹੁੰਦੀ ਹੈ। ਪਰੰਤੂ ਜੰਗ ਸਮੇਂ ਐਨ ਇਸ ਦੇ ਉਲਟ ਹੋ ਰਿਹਾ ਹੁੰਦਾ ਹੈ। ਐਂਕਰ ਗ਼ਲਤ, ਝੂਠੀ ਤੇ ਫ਼ਰਜ਼ੀ ਜਾਣਕਾਰੀ ਪ੍ਰਸਾਰਿਤ ਕਰੀ ਜਾਂਦੇ ਹਨ। ਕਿਸੇ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ—‘ਜੰਗ ਨਾਲੋਂ ਵਧੇਰੇ ਅੱਗ ਤਾਂ ਮੀਡੀਆ ਲਗਾ ਰਿਹਾ ਹੈ’।”

ਕਿਸੇ ਹੋਰ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਕਿਹਾ ਹੈ, “ਮਿਹਰਬਾਨੀ ਕਰਕੇ ਟੀ.ਵੀ. ਬੰਦ ਕਰ ਦਿਉ। ਸੁਣਨਾ, ਸ਼ੇਅਰ ਕਰਨਾ ਬੰਦ ਕਰ ਦਿਉ ਕਿਉਂਕਿ ਚੈਨਲ ਨਫ਼ਰਤ ਫੈਲਾਉਂਦੇ ਹਨ। ਚੀਖ਼ ਚੀਖ਼ ਕੇ ਗ਼ਲਤ ਜਾਣਕਾਰੀ ਦਿੰਦੇ ਹਨ। ਕੇਵਲ ਸਰਕਾਰਾਂ ਅਤੇ ਜ਼ਿੰਮੇਵਾਰ ਨੇਤਾਵਾਂ ਦੁਆਰਾ ਪ੍ਰੈੱਸ ਕਾਨਫ਼ਰੰਸਾਂ ਰਾਹੀਂ ਦਿੱਤੀ ਜਾਂਦੀ ਜਾਣਕਾਰੀ ਤੇ ਭਰੋਸਾ ਕਰੋ।”

ਇਸ ਵੇਲੇ ਅਮਰੀਕਾ, ਇਜ਼ਰਾਈਲ ਤੇ ਇਰਾਨ ਟਕਰਾ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਪਰੰਤੂ ਭਾਰਤੀ ਟੈਲੀਵਿਜ਼ਨ ਦਾ ਇਕ ਵੱਡਾ ਹਿੱਸਾ ਬਚੀ-ਖੁਚੀ ਭਰੋਸੇਯੋਗਤਾ ਵੀ ਗਵਾਉਂਦਾ ਜਾ ਰਿਹਾ ਹੈ।

ਹਰੇਕ ਮੁਲਕ ਦਾ ਮੀਡੀਆ ਇਸ ਜੰਗ ਨੂੰ, ਇਸ ਟਕਰਾ ਨੂੰ ਆਪਣੇ ਆਪਣੇ ਢੰਗ ਨਾਲ ਕਵਰ ਕਰ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਦੁਨੀਆ ਦਾ ਮੀਡੀਆ ਜੰਗ ਰੁਕਵਾਉਣ ਲਈ, ਟਕਰਾ ਘਟਾਉਣ ਲਈ ਅੱਗੇ ਆਵੇ, ਆਪਣੇ ਪ੍ਰਭਾਵ ਦੀ ਵਰਤੋਂ ਕਰੇ।

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜੰਗ ਤਾਂ ਆਪਣੇ ਆਪ ਵਿਚ ਵੱਡਾ ਮਸਲਾ ਹੈ। ਜੰਗ ਦੇ ਦੁਰ-ਪ੍ਰਭਾਵਾਂ ਦਾ ਅਨੁਮਾਨ ਲਗਾਉਣਾ ਕਠਿਨ ਹੈ। ਇਹ ਬਹੁਤ ਭਿਆਨਕ ਹੁੰਦੇ ਹਨ। ਦਹਾਕਿਆਂ ਤੱਕ ਮਹਿਸੂਸ ਕੀਤੇ ਜਾਂਦੇ ਹਨ। ਸਰੀਰਕ, ਮਾਨਸਿਕ, ਸਮਾਜਕ, ਆਰਥਿਕ, ਰਾਜਨੀਤਕ ਅਤੇ ਵਾਤਾਵਰਨ ਦੀ ਪੱਧਰ ’ਤੇ ਇਸ ਦਾ ਪ੍ਰਭਾਵ ਸਦੀਆਂ ਤੱਕ ਰਹਿੰਦਾ ਹੈ।

ਜੰਗ ਦੀ ਲਾਈਵ ਕਵਰੇਜ ਹੋਣ ਲੱਗੀ ਹੈ। ਬਹੁਤ ਸਾਰੇ ਪੱਤਰਕਾਰ ਫਰੰਟ ’ਤੇ ਪਹੁੰਚ ਜਾਂਦੇ ਹਨ। ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਦੁਨੀਆ ਭਰ ਵਿਚੋਂ ਮੀਡੀਆ ਕਰਮਚਾਰੀ, ਅਧਿਕਾਰੀ ਅੰਤਰ-ਰਾਸ਼ਟਰੀ ਨਿਯਮ-ਕਾਨੂੰਨ ਤਹਿਤ ਪ੍ਰਵਾਨਗੀ ਲੈ ਕੇ ਜਦ ਕਵਰੇਜ ਲਈ ਪਹੁੰਚਦੇ ਹਨ ਤਾਂ ਅਚਨਚੇਤ ਹਮਲੇ ਦੀ ਲਪੇਟ ਵਿਚ ਆ ਜਾਂਦੇ ਹਨ।

ਜੰਗ ਹਮੇਸ਼ਾ ਮੀਡੀਆ ਲਈ ਆਕਰਸ਼ਣ ਦਾ ਕੇਂਦਰ ਰਹੀ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਹਿੱਤ ਜੁੜੇ ਹੁੰਦੇ ਹਨ। ਪਰੰਤੂ ਭਾਰਤੀ ਨਿਊਜ਼ ਚੈਨਲ ਦਰਸ਼ਕਾਂ ਅੱਗੇ ਜੰਗ ਹੀ ਪਰੋਸਣ ਲੱਗ ਜਾਂਦੇ ਹਨ ਅਤੇ ਜੰਗ ਨੂੰ ਵੀ ਦਰਸ਼ਕ ਗਿਣਤੀ ਵਧਾਉਣ ਲਈ ਵਰਤਿਆ ਜਾਂਦਾ ਹੈ। ਬਹੁਗਿਣਤੀ ਦਰਸ਼ਕ ਜੰਗ ਦੇ ਘਿਨਾਉਣੇ ਦ੍ਰਿਸ਼ ਵੇਖਣ ਤੋਂ ਗੁਰੇਜ਼ ਕਰਦੇ ਹਨ।

ਜੰਗ ਦੇ ਵੀ ਕੁਝ ਕੌਮਾਂਤਰੀ ਨਿਯਮ-ਕਾਨੂੰਨ ਹਨ ਅਤੇ ਜੰਗ ਸਮੇਂ ਹਰੇਕ ਧਿਰ ਇਕ ਦੂਸਰੇ ’ਤੇ ਇਹ ਨਿਯਮ ਤੋੜਨ ਦੇ ਇਲਜ਼ਾਮ ਲਾਉਂਦੀ ਹੈ। ਇਸ ਸਥਿਤੀ ਵਿਚ ਕੌਮਾਂਤਰੀ ਮੀਡੀਆ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸਲੀਅਤ ਦੁਨੀਆ ਸਾਹਮਣੇ ਰੱਖਣ।

ਇਕ ਜੰਗ ਵੱਖ-ਵੱਖ ਦੇਸ਼ਾਂ ਦਰਮਿਆਨ ਲੜੀ ਜਾ ਰਹੀ ਹੁੰਦੀ ਹੈ, ਦੂਸਰੀ ਜੰਗ ਖ਼ਬਰ ਚੈਨਲ ਲੜ ਰਹੇ ਹੁੰਦੇ ਹਨ। ਜੰਗ ਬੇਹੱਦ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ। ਉਹੀ ਗੰਭੀਰਤਾ, ਉਹੀ ਸੰਵੇਦਨਸ਼ੀਲਤਾ ਮੀਡੀਆ-ਕਵਰੇਜ ਵਿਚੋਂ ਵੀ ਝਲਕਣੀ ਚਾਹੀਦੀ ਹੈ।

ਪ੍ਰਦੂਸ਼ਨ: ਕਿੰਨਾ ਕੁ ਬਚ ਸਕਦੇ ਹਾਂ ਅਸੀਂ?
ਮੈਂ ਆਪਣੇ ਕਮਰੇ ਦੀਆਂ ਖਿੜਕੀਆਂ ਦਰਵਾਜ਼ੇ ਢੋਅ ਲਏ ਹਨ। ‘ਏਅਰ ਪਿਓਰੀ ਫਾਇਰ’ ਆਨ ਕਰ ਲਿਆ ਹੈ। ਬਾਹਰ ਪ੍ਰਦੂਸ਼ਨ-ਪੱਧਰ 270 ਹੈ। ਪਿਓਰੀ ਫਾਇਰ ਦੇ ਸਕਰੀਨ ‘ਤੇ ਪ੍ਰਦੂਸ਼ਨ- ਪੱਧਰ ਨਜ਼ਰ ਆਉਣ ਲੱਗਾ ਹੈ। ਹੌਲੀ- ਹੌਲੀ ਅੰਕੜਾ ਉਪਰ ਵੱਲ ਜਾ ਰਿਹਾ ਹੈ। 235 ‘ਤੇ ਆ ਕੇ ਰੁਕ ਗਿਆ ਹੈ। ਮਤਲਬ ਮੇਰੇ ਕਮਰੇ ਅੰਦਰ ਪ੍ਰਦੂਸ਼ਨ-ਪੱਧਰ 235 ਹੈ।

ਪਿਓਰੀ ਫਾਇਰ ਨੇ ਕਮਰੇ ਦਾ ਪ੍ਰਦੂਸ਼ਨ ਚੂਸਣਾ ਆਰੰਭ ਕਰ ਦਿੱਤਾ ਹੈ। ਵੱਖ-ਵੱਖ ਰੰਗਾਂ ਦੀ ਰੌਸ਼ਨੀ ਪ੍ਰਗਟ ਹੋ ਰਹੀ ਹੈ। ਲਾਲ ਰੰਗ ਗੈਰ-ਸਿਹਤਮੰਦ ਦਾ ਸੰਕੇਲ ਹੈ, ਨੀਲਾ ਹੈ, ਜਾਮਣੀ ਹੈ। ਕਮਰੇ ਦਾ ਪ੍ਰਦੂਸ਼ਨ-ਪੱਧਰ 70-80 ‘ਤੇ ਆ ਗਿਆ ਹੈ। ਪਿਓਰੀ ਫਾਇਰ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਮੈਂ ਸੁਖ ਦਾ ਸਾਹ ਲਿਆ ਹੈ। ਪਰ ਸੁਖ ਦਾ ਸਾਹ ਕਿੰਨੀ ਦੇਰ ਲਈ?

ਹੁਣੇ ਦਰਵਾਜ਼ਾ ਖੁਲ੍ਹੇਗਾ। ਪ੍ਰਦੂਸ਼ਨ-ਪੱਧਰ ਛੜੱਪੇ ਮਾਰ ਕੇ 100 ਟੱਪ ਜਾਵੇਗਾ। ਹੇਠਾਂ ਲਿਆਉਣ ਲਈ ਪਿਓਰੀ ਫਾਇਰ ਨੂੰ ਮੁੜ ਜਦੋ-ਜਹਿਦ ਦੇ ਅਰਮ ਵਿਚੋਂ ਲੰਘਣਾ ਪਵੇਗਾ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਪ੍ਰਦੂਸ਼ਨ ਮਨੁੱਖੀ ਸਿਹਤ ਲਈ ਵੱਡਾ ਖ਼ਤਰਾ ਬਣ ਗਿਆ ਹੈ। ਸੰਸਾਰ ਦੀ 99 ਪ੍ਰਤੀਸ਼ਤ ਆਬਾਦੀ ਨਿਸ਼ਚਤ ਮਿਆਰ ਤੋਂ ਵੱਧ ਪ੍ਰਦੂਸ਼ਨ ਵਿਚ ਸਾਹ ਲੈ ਰਹੀ ਹੈ। ਦੁਨੀਆਂ ਵਿਚ ਹਰ ਸਾਲ 80 ਲੱਖ ਲੋਕ ਉਨ੍ਹਾਂ ਬਿਮਾਰੀਆਂ ਨਾਲ ਮਰ ਰਹੇ ਹਨ ਜਿਹੜੀਆਂ ਸਿੱਧੇ ਤੌਰ ‘ਤੇ ਪ੍ਰਦੂਸ਼ਨ ਨਾਲ ਸੰਬੰਧਤ ਹਨ।

ਨਵੇਂ ਅੰਕੜਿਆ ਵਿਸ਼ਵ ਸਿਹਤ ਸੰਗਠਨ ਨੇ 2021 ਵਿਚ ਨਵੀਆਂ ਖੋਜਾਂ ਨਵੇਂ ਅੰਕੜਿਆਂ ਦੇ ਅਧਾਰ ‘ਤੇ ਪ੍ਰਦੂਸ਼ਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਸਨ।

ਸਾਲ 2024 ਦੇ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਤੀਸਰਾ ਦੇਸ਼ ਹੈ। ਜਿਸਦਾ ਔਸਤ ਪੀ.ਐਮ. 2.5 ਪੱਧਰ 50.6 ਮਾਈਕਰੋ ਗ੍ਰਾਮ ਪ੍ਰਤੀ ਘਣ ਮੀਟਰ ਹੈ। ਜਿੜਾ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਸ਼ਚਿਤ ਪੱਧਰ ਤੋਂ 10 ਗੁਣਾਂ ਵੱਧ ਹੈ। ਇਸਦੇ ਮੁਖ ਕਾਰਨ ਉਦਯੋਗਾਂ ਨਾਲ ਸੰਬੰਧਤ ਸਰਗਰਮੀਆਂ ਦੁਆਰਾ 53 ਪ੍ਰਤੀਸ਼ਤ, ਆਵਾਜਾਈ ਸਾਧਨਾਂ ਕਾਰਨ 27 ਪ੍ਰਤੀਸ਼ਤ ਅਤੇ ਫ਼ਸਲਾਂ ਸਾੜਨ ਕਾਰਨ 17 ਪ੍ਰਤੀਸ਼ਤ ਹਨ।

ਭਾਰਤ ਵਿਚ ਹਰ ਸਾਲ 20 ਲੱਖ ਤੋਂ ਵੱਧ ਮੌਤਾਂ ਕੇਵਲ ਪ੍ਰਦੂਸ਼ਨ ਕਾਰਨ ਹੁੰਦੀਆਂ ਹਨ।

11 ਮਾਰਚ 2025 ਨੂੰ ਜਾਰੀ ਕੀਤੀ ਗਈ ਇਕ ਤਾਜ਼ਾ ਰਿਪੋਰਟ ਮੁਤਾਬਕ ਦੁਨੀਆਂ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਭਾਰਤ ਦੇ ਹਨ। ਦਿੱਲੀ ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ।

ਭਾਰਤ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਬਾਅਦ ਹਾਜੀਪੁਰਾ (ਬਿਹਾਰ) ਅਤੇ ਗਾਜੀਆਬਾਦ (ਉੱਤਰ ਪ੍ਰਦੇਸ਼) ਦਾ ਨੰਬਰ ਆਉਂਦਾ ਹੈ।

ਪ੍ਰਦੂਸ਼ਨ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘ਪਾਲਿਊਸ਼ਨ’ਤੋਂ ਆਇਆ ਹੈ।ਜਿਸਦਾ ਅਰਥ ਹੈ ‘ਮੰਦਾ ਕਰਨਾ’। ਪ੍ਰਦੂਸ਼ਨ, ਵਾਤਾਵਰਨ ਵਿਚ ਹਾਨੀਕਾਰਕ ਪਦਾਰਥਾਂ ਨੂੰ ਮਿਲਾ ਕੇ ਹਵਾ, ਪਾਣੀ ਅਤੇ ਭੂਮੀ ਨੂੰ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਇਸਨੇ ਵਾਤਾਵਰਨ ਦਾ ਸੰਤੁਲਨ ਵਿਗਾੜ ਕੇ ਧਰਤੀ ‘ਤੇ ਹਰ ਤਰ੍ਹਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।

50 ਤੋਂ ਘੱਟ ਪ੍ਰਦੂਸ਼ਨ-ਪੱਧਰ ਵਧੀਆ ਮੰਨਿਆ ਜਾਂਦਾ ਹੈ। 51-100 ਨੂੰ ਦਰਮਿਆਨਾ ਕਿਹਾ ਜਾਂਦਾਹੈ। 101-150 ਪੱਧਰ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਲਈ ਮਾੜਾ ਹੁੰਦਾ ਹੈ। 151-200 ਗੈਰ-ਸਿਹਤਮੰਦ ਦੀ ਸ਼੍ਰੇਣੀ ਵਿਚ ਆਉਂਦਾ ਹੈ। 201-300 ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਅਤੇ 301 ਤੋਂ ਉੱਪਰ ਦਾ ਪੱਧਰ ਖਤਰਨਾਕ ਘੋਸ਼ਿਤ ਕੀਤਾ ਗਿਆ ਹੈ। ਅਜਿਹੇ ਸਮੇਂ ਘਰ ਤੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ।

ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਦੀਵਾਲੀ ਤੋਂ ਅਗਲੀ ਸਵੇਰ ਇਕ ਦਿਲ ਦਾ ਮੀਰਜ਼ ਸੀਨੀਅਰ ਸਿਟੀਜ਼ਨ ਸੈਰ ਕਰਨ ਲਈ ਨਿਕਲ ਗਿਆ। ਵੱਡਾ ਸ਼ਹਿਰ ਹੋਣ ਕਰਕੇ ਰਾਤ ਇਕ ਦੋ ਵਜੇ ਤੱਕ ਪਟਾਕੇ ਚੱਲਦੇ ਰਹੇ ਸਨ। ਸਵੇਰ ਸਮੇਂ ਹਵਾ ਵਿਚ ਪ੍ਰਦੂਸ਼ਨ-ਪੱਧਰ ਬਹੁਤ ਉੱਚਾ ਸੀ। ਉਹ ਸੈਰ ਕਰਕੇ ਵਾਪਿਸ ਪਰਤਾ ਤਾਂ ਅਜਿਹਾ ਦਿਲ ਦਾ ਦੌਰਾ ਪਿਆ ਕਿ ਜੀਵਨ-ਖੇਡ ਸਮਾਪਤ ਹੋ ਗਈ।

ਦੁਨੀਆਂ ਦੇ ਵੱਖ-ਵੱਖ ਦੇਸ਼ਾਂ, ਵੱਖ-ਵੱਖ ਸ਼ਹਿਰਾਂ ਦੇ ਪ੍ਰਦੂਸ਼ਨ-ਪੱਧਰ ‘ਤੇ ਨਜ਼ਰ ਮਾਰੀਏ ਤਾਂ ਅੰਤਾਂ ਦੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਕੀ ਕਰ ਰਹੇ ਹਾਂ? ਕਿਧਰ ਨੂੰ ਜਾ ਰਹੇ ਹਾਂ?

ਜਿਨ੍ਹਾਂ ਦੇਸ਼ਾਂ ਵਿਚ ਪ੍ਰਦੂਸ਼ਨ-ਪੱਧਰ ਬਹੁਤ ਉੱਚਾ ਹੈ ਉਨ੍ਹਾਂ ਵਿਚ ਪਹਿਲੇ 10-12 ਬੰਗਲਾਦੇਸ਼, ਪਾਕਿਸਤਾਨ, ਭਾਰਤ, ਬਹਿਰੀਨ, ਨਿਪਾਲ, ਇਜਿਪਟ, ਕੁਵੈਤ, ਤਿਜਾਕਸਤਾਨ, ਇਰਾਕ, ਯੂ.ਏ.ਈ., ਬੋਸਨੀਆ, ਵੀਅਤਨਾਮ ਆਦਿ ਹਨ।

ਦੂਸਰੇ ਪਾਸੇ ਜਿਹੜੇ ਚਰਚਿਤ ਮੁਲਕਾਂ ਵਿਚ ਪ੍ਰਦੂਸ਼ਨ ਦਾ ਪੱਧਰ ਬਹੁਤ ਨੀਵਾਂ ਹੈ ਉਨ੍ਹਾਂ ਵਿਚ ਆਸਟਰੇਲੀਆ, ਸਵੀਡਨ, ਫਿਨਲੈਂਡ, ਨਿਊਜ਼ੀਲੈਂਡ, ਕੈਨੇਡਾ, ਨੌਰਵੇ, ਆਇਰਲੈਂਡ, ਸਵਿਟਜ਼ਲੈਂਡ, ਆਸਟਰੀਆ, ਡੈਨਮਾਰਕ, ਇੰਗਲੈਂਡ ਆਦਿ ਸ਼ਾਮਲ ਹਨ।

ਇਨ੍ਹਾਂ ਮੁਲਕਾਂ ਦੇ ਕਈ ਸ਼ਹਿਰਾਂ-ਕਸਬਿਆਂ ਵਿਚ ਪ੍ਰਦੂਸ਼ਨ-ਪੱਧਰ ਕੇਵਲ 2-3 ਤੱਕ ਹੁੰਦਾ ਹੈ। ਭਾਰਤ ਵਿਚੋਂ ਗਏ ਲੋਕ ਅਜਿਹਾ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਉਥੇ ਰਹਿਣ ਦੌਰਾਨ ਕਈ ਲੋਕਾਂ ਦੀਆਂ ਪ੍ਰਦੂਸ਼ਨ ਨਾਲ ਸੰਬੰਧਤ ਬਿਮਾਰੀਆਂ-ਪ੍ਰੇਸ਼ਾਨੀਆਂ ਕਾਫ਼ੀ ਹੱਦ ਤੱਕ ਘੱਟ ਜਾਂਦੀਆਂ ਹਨ। ਕਈ ਇਹ ਵੀ ਦੱਸਦੇ ਹਨ। ਕਿ ਉਥੇ ਜਾ ਕੇ ਉਨ੍ਹਾਂ ਨੂੰ ਬੀ.ਪੀ. ਦੀ ਗੋਲੀ ਖਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਅਤੇ ਸਾਰਾ ਦਿਨ ਥਕਾਵਟ ਵੀ ਨਹੀਂ ਹੁੰਦੀ।

ਹਵਾ ਪ੍ਰਦੂਸ਼ਨ, ਜਲ ਪ੍ਰਦੂਸ਼ਨ, ਭੂਮੀ ਪ੍ਰਦੂਸ਼ਨ ਨਾਲ ਜੁੜੇ ਅੰਕੜੇ ਅਚੰਭਿਤ ਕਰਨ ਵਾਲੇ ਹਨ। ਸਮੁੰਦਰ ਵਿਚ ਹਰ ਰੋਜ਼ 1.1 ਕਰੋੜ ਟਨ ਪਲਾਸਿਟਕ ਪਹੁੰਚਦੀ ਹੈ। ਜਿਹੜੀ 200 ਟਰੱਕਾਂ ਦਾ ਕਚਰਾ ਸਮੁੰਦਰ ਵਿਚ ਸੁੱਟਣ ਬਰਾਬਰ ਹੈ। ਸਮੁੰਦਰਾਂ ਵਿਚ ਪ੍ਰਤੀ ਵਰਗ ਕਿਲੋਮੀਟਰ 4 ਅਰਬ ਤੋਂ ਵੱਧ ਮਾਈਕਰੋਫਾਈਬਰ ਤੁਰਦੇ ਹਨ ਜਿਹੜੇ ਮਨੁੱਖ ਦੁਆਰਾ ਕੱਪੜੇ ਧੋਣ ਦੌਰਾਨ ਨਿਕਲਦੇ ਹਨ।

ਭੂਮੀ ਪ੍ਰਦੂਸ਼ਨ ਕਾਰਨ ਧਰਤੀ ਹਰ ਸਾਲ 24 ਅਰਥ ਟਨ ਉਪਰਲੀ ਪਰਤ ਦੀ ਮਿੱਟੀ ਗਵਾ ਦਿੰਦੀ ਹੈ। ਮਨੁੱਖ ਜੋ ਕਚਰਾ ਪੈਦਾ ਕਰਦਾ ਹੈ ਉਸ ਨਾਲ 63000 ਟਰੱਕ ਭਰ ਸਕਦੇ ਹਨ। ਦੁਨੀਆਂ ਵਿਚ ਹਰੇਕ ਸਾਲ 1.3 ਅਰਬ ਟਨ ਕਚਰਾ ਪੈਦਾ ਹੁੰਦਾ ਹੈ।

ਮਾਹਿਰ ਮੰਨਦੇ ਹਨ ਕਿ ਜੇਕਰ ਕਾਰਗਰ ਕਦਮ ਨਾ ਉਠਾਏ ਗਏ ਤਾਂ ਵੱਧਦਾ ਪ੍ਰਦੂਸ਼ਨ ਅਤੇ ਧਰਤੀ ਦਾ ਵੱਧਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਪਹੁੰਚ ਜਾਣਗੇ। ਸਾਲ 2100 ਤੱਕ ਪਹੁੰਚਦੇ ਪਹੁੰਚਦੇ ਇਨ੍ਹਾਂ ਦਾ ਖੂੰਖਾਰ ਰੂਪ ਸਾਹਮਣੇ ਆ ਜਾਵੇਗਾ।

ਇਕ ਹੋਰ ਸਰਵੇ ਅਨੁਸਾਰ ਪ੍ਰਦੂਸ਼ਨ ਕਾਰਨ ਹਰੇਕ ਸਾਲ 1000000 ਤੋਂ ਵਧੇਰੇ ਸਮੁੰਦਰੀ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਅਤੇ 1000000 ਤੋਂ ਵੱਧ ਹੋਰ ਸਮੁੰਦਰੀ ਜੀਵ ਮਾਰੇ ਜਾਂਦੇ ਹਨ।

ਜਿਹੜੇ ਲੋਕ ਉੱਚ-ਪੱਧਰੀ ਹਵਾ ਪ੍ਰਦੂਸ਼ਨ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ ਉਨ੍ਹਾਂ ਵਿਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਸਰਵੇ ਵਿਚ ਇਹ ਵੀ ਸਾਹਮਣੇ ਆਇਆ ਕਿ ਸਿਗਰਟ ਨਾ ਪੀਣ ਵਾਲਿਆਂ ਦੇ ਫੇਫੜਿਆਂ ਨੂੰ ਵੀ ਪ੍ਰਦੂਸ਼ਨ ਦੇ ਧੂੰਏਂ ਨੇ ਓਨਾ ਹੀ ਪ੍ਰਭਾਵਤ ਕੀਤਾ ਹੋਇਆ ਸੀ।

ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੀ ਕੁੱਲ ਆਬਾਦੀ, ਦੁਨੀਆਂ ਦੀ ਅਬਾਦੀ ਦਾ ਕੇਵਲ 5 ਪ੍ਰਤੀਸ਼ਤ ਹਿੱਸਾ ਹੈ ਪਰੰਤੂ ਪ੍ਰਦੂਸ਼ਨ ਪੈਦਾ ਕਰਨ ਵਿਚ ਉਹ ਬਹੁਤ ਅੱਗੇ ਹੈ। ਕਿਉਂਕਿ ਅਮਰੀਕਾ ਦੁਨੀਆਂ ਦਾ 25 ਪ੍ਰਤੀਸ਼ਤ ਕੋਇਲਾ ਬਾਲਦਾ ਹੈ, 26 ਪ੍ਰਤੀਸ਼ਤ ਤੇਲ ਵਰਤਦਾ ਹੈ ਅਤੇ 27 ਪ੍ਰਤੀਸ਼ਤ ਕੁਦਰਤੀ ਗੈਸ ਜਲਾਉਂਦਾ ਹੈ।

ਦੁਨੀਆਂ ਦੀ ਕੁੱਲ ਆਬਾਦੀ ਵਿਚ ਬੱਚਿਆਂ ਦੀ ਗਿਣਤੀ ਕੇਵਲ 10 ਪ੍ਰਤੀਸ਼ਤ ਹੈ ਪਰੰਤੂ ਬਿਮਾਰੀਆਂ ਦਾ 40 ਪ੍ਰਤੀਸ਼ਤ ਬੋਝ ਬੱਚਿਆਂ ’ਤੇ ਹੀ ਪੈਂਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ 3000000 ਤੋਂ ਵਧੇਰੇ ਬੱਚੇ ਹਰੇਕ ਸਾਲ ਵਾਤਾਵਰਣਕ ਕਾਰਨਾਂ ਕਰਕੇ ਮਰਦੇ ਹਨ।

ਘਰ ਦੇ ਅੰਦਰ ਦਾ ਪ੍ਰਦੂਸ਼ਨ ਇਕ ਵੱਡੀ ਸਮੱਸਿਆ ਹੈ। ਤਿੰਨ ਅਰਬ ਲੋਕ ਅਜਿਹੇ ਹਨ ਜਿਨ੍ਹਾਂ ਦੀ ਰਸੋਈ ਗੈਸ ਤੱਕ ਪਹੁੰਚ ਨਹੀਂ ਹੈ। ਉਹ ਅੱਜ ਵੀ ਸਟੋਵ ਜਾਂ ਖੁਲ੍ਹੀ ਅੱਗ ਦੀ ਵਰਤੋਂ ਕਰਦੇ ਹਨ। ਨਤੀਜੇ ਵਜੋਂ ਇਸ ਤੋਂ ਵਧੇਰੇ ਕਰਕੇ ਔਰਤਾਂ ਅਤੇ ਬੱਚੇ ਪ੍ਰਭਾਵਤ ਹੁੰਦੇ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਨ ਕਾਰਨ ਸਾਡੇ ਗ੍ਰਹਿ ਧਰਤੀ ‘ਤੇ ਪ੍ਰਦੂਸ਼ਨ ਕਾਰਨ ਸਾਡੇ ਗ੍ਰਹਿ ਧਰਤੀ ‘ਤੇ ਵੱਡੀਆਂ ਜਲਵਾਯੂ ਤਬਦੀਲੀਆਂ ਵਾਪਰ ਰਹੀਆਂ ਹਨ। ਨਤੀਜੇ ਵਜੋਂ ਪੂਰੀ ਧਰਤੀ ਪ੍ਰਦੂਸ਼ਨ ਦੀ ਮਾਰ ਝੱਲ ਰਹੀ ਹੈ। ਦਿਨੋਂ ਦਿਨ ਮੁਕਾਬਲਾਤਨ ਪ੍ਰਦੂਸ਼ਨ ਵੱਧ ਹੁੰਦਾ ਜਾ ਰਿਹਾ ਹੈ।

ਦੁਨੀਆਂ ਵਿਚ ਇਕ ਬਿਲੀਅਨ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ। ਹਰ ਰੋਜ਼ 5000 ਤੋਂ ਵੱਧ ਲੋਕ ਪ੍ਰਦੂਸ਼ਿਤ ਪਾਣੀ ਪੀਣ ਨਾਲ ਮਰ ਰਹੇ ਹਨ।

ਨੌਬਤ ਇਥੋਂ ਤੱਕ ਪਹੁੰਚ ਗਈ ਹੈ ਕਿ ਉੱਚ-ਪੱਧਰੀ ਪ੍ਰਦੂਸ਼ਨ ਵਾਲੇ ਦੇਸ਼ ਆਸ ਪਾਸ ਦੇ ਦੇਸ਼ਾਂ ਦਾ ਮੌਸਮ ਅਤੇ ਪ੍ਰਦੂਸ਼ਨ- ਪੱਧਰ ਵਿਗਾੜ ਰਹੇ ਹਨ।

ਕੋਈ ਦੇਸ਼, ਕੋਈ ਸ਼ਹਿਰ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸਦਾ ਪ੍ਰਦੂਸ਼ਨ-ਪੱਧਰ ਅੱਜ ਨੀਵਾਂ ਹੈ ਅਤੇ ਇਹ ਨੇੜ- ਭਵਿੱਖ ਵਿਚ ਵੀ ਨੀਵਾਂ ਬਣਿਆ ਰਹੇਗਾ।

ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਸਮਿਆਂ ਵਿਚ ਆਪਣੇ ਆਪ ਨੂੰ ਪ੍ਰਦੂਸ਼ਨ ਤੋਂ ਕਿਵੇਂ ਅਤੇ ਕਿੰਨਾ ਕੁ ਬਚਾਇਆ ਜਾ ਸਕਦਾ ਹੈ? ਘਰ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਏਅਰ ਪਿਓਰੀਫਾਇਰ ਦੀ ਵਰਤੋਂ ਕਰ ਸਕਦੇ ਹਾਂ।

ਵਿਟਾਮਿਨ ਸੀ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਧੂੰਏ ਦੇ ਸਿੱਧੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਘਰ ਅਤੇ ਘਰ ਦੇ ਆਸ-ਪਾਸ ਪੇੜ-ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਹਰਿਆਵਲ ਹਵਾ ਨੂੰ ਸਾਫ਼ ਕਰੇ। ਗ੍ਰੀਨ ਚਾਹ, ਅਦਰਕ, ਤੁਲਸੀ, ਹਲਦੀ, ਲਸਣ ਜਿਹੀਆਂ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ। ਮਾਸਕ ਪਹਿਨ ਕੇ ਪ੍ਰਦੂਸ਼ਨ ਦੇ ਦੁਰ-ਪ੍ਰਭਾਵਾਂ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਹੈ। ਮਾਸਕ, ਐੱਨ 95, ਐੱਨ 99 ਜਾਂ ਪੀ.100 ਹੋਣਾ ਚਾਹੀਦਾ ਹੈ। ਸੈਰ-ਕਸਰਤ ਕਰਨ ਨਾਲ ਵੀ ਫਾਇਦਾ ਮਿਲਦਾ ਹੈ। ਪਰੰਤੂ ਕਸਰਤ ਘਰ ਦੇ ਅੰਦਰ ਹੀ ਕਰਨੀ ਚਾਹੀਦੀ ਹੈ ਅਤੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ।

ਬਹੁਤ ਸਾਰੇ ਅਜਿਹੇ ਕੁਦਰਤੀ ਪੌਦੇ ਹਨ ਜਿਹੜੇ ਹਵਾ ਦੀ ਗੁਣਵਤਾ ਨੂੰ ਬਿਹਤਰ ਬਣਾਉਂਦੇ ਹਨ। ਅਜਿਹੇ ਪੌਦੇ ਗਮਲਿਆਂ ਵਿਚ ਲਗਾ ਕੇ ਘਰ ਦੇ ਅੰਦਰ ਰੱਖੇ ਜਾ ਸਕਦੇ ਹਨ।

ਜਿਨ੍ਹਾਂ ਦਿਨਾਂ ਵਿਚ ਪ੍ਰਦੂਸ਼ਨ-ਪੱਧਰ ਵਧੇਰੇ ਉੱਚਾ ਹੁੰਦਾ ਹੈ ਉਨ੍ਹਾਂ ਦਿਨਾਂ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ। ਉਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।

ਪੰਜਾਬ ਵਿਚ ਦੀਵਾਲੀ ਤੋਂ ਬਾਅਦ ਅਤੇ ਖੇਤਾਂ ਵਿਚ ਪਰਾਲੀ ਨੂੰ ਜਲਾਉਣ ਦੌਰਾਨ ਸਥਿਤੀ ਖ਼ਤਰਨਾਕ ਬਣ ਜਾਂਦੀ ਹੈ। ਹਵਾ ਵਿਚ ਜ਼ਹਿਰੀਲੇ ਕਣਾਂ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਅੱਧ ਅਕਤੂਬਰ ਵਿਚ ਹੀ ਹਵਾ ਦੀ ਗੁਣਵਤਾ ਗੰਭੀਰ ਹੋ ਗਈ ਹੈ। ਜਲੰਧਰ, ਲੁਧਿਆਣਾ, ਪਟਿਆਲਾ ਵਿਚ ਏ.ਕਿਓ.ਆਈ 200 ਦੇ ਨੇੜੇ ਪਹੁੰਚ ਗਿਆ ਹੈ। ਹਵਾ ਦੀ ਘੱਟ ਗਤੀ ਅਤੇ ਤਾਪਮਾਨ ਦੀ………..ਗਿਰਾਵਟ ਕਾਰਨ ਪ੍ਰਦੂਸ਼ਕ ਕਣ ਹਵਾ ਵਿਚ ਜਮ੍ਹਾਂ ਹੋ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਹਵਾ ਵਿਚ ਜ਼ਹਿਰ ਘੁਲ ਗਿਆ ਹੋਵੇ। ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈ। ਸਾਹਾਂ ਲਈ ਸੰਕਟ ਪੈਦਾ ਹੋ ਜਾਂਦਾ ਹੈ।

ਭਾਰਤ ਵਿਚ ਦਿੱਲੀ, ਪੰਜਾਬ ਅਤੇ ਹਰਿਆਣਾ ਦੀ ਸਥਿਤੀ ਸਭ ਤੋਂ ਖ਼ਰਾਬ ਹੁੰਦੀ ਹੈ। ਪ੍ਰਦੂਸ਼ਨ ਕਾਰਨ ਪੰਜਾਬ ਦੇ ਲੋਕਾਂ ਦੀ ਉਮਰ 4-5 ਸਾਲ ਘੱਟ ਹੋ ਗਈ ਹੈ। ਦਿੱਲੀ ਦੇ ਲੋਕਾਂ ਨੂੰ ਆਪਣੀ ਉਮਰ ਵਿਚ 7-8 ਸਾਲ ਦੀ ਕਟੌਤੀ ਨਾਲ ਪ੍ਰਦੂਸ਼ਨ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ।

ਦਿੱਲੀ, ਪੰਜਾਬ, ਹਰਿਆਣਾ ਦੇ ਸ਼ਹਿਰਾਂ ਵਿਚ ਅਕਤੂਬਰ-ਨਵੰਬਰ ਮਹੀਨਿਆਂ ਵਿਚ ਪ੍ਰਦੂਸ਼ਨ 250 ਤੋਂ 400 ਤੱਕ ਪਹੁੰਚ ਜਾਂਦਾ ਹੈ। ਇਹ ਸਮੂਹਕ ਸਿਹਤ ਐਮਰਜੈਂਸੀ, ਵਾਲੇ ਹਾਲਾਤ ਬਣ ਜਾਂਦੇ ਹਨ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਬੇਹੱਦ ਚੌਕਸੀ ਵਰਤਣ ਦੀ ਲੋੜ ਹੁੰਦੀ ਹੈ। ਪਰ ਅਜਿਹੀ ਸਥਿਤੀ ਵਿਚ ਆਖਿਰ ਕਿੰਨਾ ਕੁ ਬਚ ਸਕਦੇ ਹਾਂ ਅਸੀਂ?

ਸੋਸ਼ਲ ਮੀਡੀਆ ਸਮੱਗਰੀ ਮੁੜ ਬਣੀ ਚਰਚਾ ਦਾ ਵਿਸ਼ਾ
ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਸਮੱਗਰੀ ਅਤੇ ਇੰਟਰਨੈੱਟ ਕਾਨਟੈਂਟ ਅਖ਼ਬਾਰਾਂ ਦੇ ਮੁੱਖ ਪੰਨੇ ਦੀਆਂ ਸੁਰਖੀਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕਦੇ ਮਾਣਯੋਗ ਸੁਪਰੀਮਕੋਰਟ, ਕਦੇ ਰਾਸ਼ਟਰਪਤੀ, ਕਦੇ ਪ੍ਰਧਾਨ ਮੰਤਰੀ, ਕਦੇ ਸੂਝਵਾਨ ਸਿਆਸੀ ਨੇਤਾ ਅਤੇ ਕਦੇ ਸੰਵੇਦਨਸ਼ੀਲ ਲੋਕ ਚਿੰਤਾ ਦਾ ਇਜ਼ਹਾਰ ਕਰ ਰਹੇ ਹਨ।

ਸੁਪਰੀਮ ਕੋਰਟ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਹੈ ਕੀ ਇੰਟਰਨੈਟ ਮੀਡੀਆ ਲਈ ਸੁਤੰਤਰ ਰੈਗੂਲੇਟਰੀ ਜ਼ਰੂਰੀ ਹੈ ਕਿਉਂਕਿ ਆਨਲਾਈਨ ਇਤਰਾਜ਼ਯੋਗ ਸਮੱਗਰੀ ਨੂੰ ਕੰਟਰੋਲ ਕਰਨਾ ਲਾਜ਼ਮੀ ਹੈ।

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕੀ ਸੀ.ਬੀ.ਆਈ. ਡਿਜ਼ੀਟਲ ਅਰੈੱਸਟ ਦੇ ਸਾਰੇ ਕੇਸਾਂ ਦੀ ਇਕੱਠੀ ਜਾਂਚ ਕਰੇ। ਸਾਈਬਰ ਅਪਰਾਧ ਦੇ ਖੇਤਰ ਵਿਚ ਡਿਜ਼ੀਅਲ ਅਰੈੱਟਲ ਨਵਾਂ ਪਰ ਖ਼ਤਰਨਾਕ ਤੇ ਡਰਾਉਣਾ ਰੁਝਾਨ ਸਾਹਮਣੇ ਆਇਆ ਹੈ। ਸਾਈਬਰ ਅਪਰਾਧੀ ਵਧੇਰੇ ਕਰਕੇ ਸੀਨੀਅਰ ਨਾਗਰਿਕਾਂ ਨੂੰ ਚੁੰਗਲ ਵਿਚ ਫਸਾਉਂਦੇ ਹਨ। ਇਕ ਅਨੁਮਾਨ ਅਨੁਸਾਰ ਅਜਿਹੇ ਸੀਨੀਅਰ ਨਾਗਰਿਕਾਂ ਕੋਲੋਂ ਹੁਣ ਤੱਕ 3000 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਜਾ ਚੁੱਕੀ ਹੈ। ਸੁਪਰੀਮ ਕੋਰਟ ਨੇ ਹੈਰਾਨੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ?

ਉਧਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਏ.ਆਈ. ਦੀ ਗਲਤ ਵਰਤੋਂ ਰੋਕੀ ਜਾਣੀ ਜ਼ਰੂਰੀ ਹੈ ਅਤੇ ਇਸ ਮਕਸਦ ਲਈ ਵਿਸ਼ਵ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ। ਨਿੱਤ ਨਵੀਆਂ ਤਕਨੀਕਾਂ ਆਉਣੇ ਬਾਵਜੂਦ ਵਿਅਕਤੀ ਦੀ ਨਿੱਜਤਾ ਅਤੇ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕੀ ਡੀਪਫੇਕ ‘ਚ ਏ.ਆਈ. ਦੀ ਵਰਤੋਂ ਚਿੰਤਾਜਨਕ ਹੈ। ਏ.ਆਈ. ਦੇ ਇਸ ਯੁੱਗ ਵਿਚ ਮਨੁੱਖ ਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ।

ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸੁਧਾ ਮੂਰਤੀ ਨੇ ਜ਼ੋਰ ਦੇ ਕੇ ਕਿਹਾ ਕਿ ਇੰਟਰਨੈੱਟ ਮੀਡੀਆ ‘ਤੇ ਬੱਚਿਆਂ ਨੂੰ ਸਮਗਰੀ ਵਿਖਾਉਣ ਸੰਬੰਧੀ ਸਪੱਸ਼ਟ ਨਿਯਮ ਬਣਾਏ ਜਾਣੇ ਚਾਹੀਦੇ ਹਨ। ਬਹੁਤ ਸਾਰੀ ਸਮੱਗਰੀ ਅਜਿਹੀ ਹੈ ਜਿਸਨੂੰ ਬੱਚਿਆਂ ਨੂੰ ਵਿਖਾਉਣ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ ਹੈ ਪਰ ਉਹ ਬੱਚਿਆਂ ਨੂੰ ਵਿਖਾਉਣ ਯੋਗ ਨਹੀਂ ਹੈ। ਇੰਝ ਕਰਕੇ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹਿਆ ਜਾ ਰਿਹਾ ਹੈ। ਪੂਰਾ ਧਿਆਨ ਕੇਵਲ ਕਮਾਈ ਕਰਨ ‘ਤੇ ਕੇਂਦਰਿਤ ਕੀਤਾ ਹੋਇਆ ਹੈ। ਉਨ੍ਹਾਂ ਫਰਾਂਸ ਸਮੇਤ ਕਈ ਮੁਲਕਾਂ ਦੀ ਉਦਾਹਰਨ ਦਿੱਤੀ ਜਿੱਥੇ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਜੋ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਇਸਦੇ ਮੱਦੇ-ਨਜ਼ਰ ਹੋਣੀ ਚਾਹੀਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਨਿਯਮ ਕਾਨੂੰਨ ਨਾ ਬਣਾਇਆ ਗਿਆ ਤਾਂ ਭਵਿੱਖ ਵਿਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।

ਓਧਰ ਆਸਟਰੇਲੀਆ ਦੀ ਸਰਕਾਰ ਵੱਲੋਂ ਇਸ ਸਿਲਸਿਲੇ ਵਿਚ ਲਿਆ ਗਿਆ ਫੈਸਲਾ 10 ਦਸੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਰੋਕ ਸ਼ੁਰੂ ਹੋ ਜਾਵੇਗੀ। ਤਕਨੀਕੀ ਕੰਪਨੀਆਂ ਅਤੇ ਸਰਕਾਰ ਨੇ ਤਿਆਰੀਆਂ ਮੁਕੰਮਲੀ ਕਰ ਲਈਆਂ ਹਨ। ਸੋਲਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਯੂਟਿਊਬ, ਫੇਸਬੁੱਕ, ਟਿਕ- ਟੋਕ, ਇੰਸਟਾਗ੍ਰਾਮ, ਸਨੈਪਚੈਟ, ਰੈਡਿਫ਼ ਆਦਿ ਪਲੈਟਫ਼ਾਰਮਾਂ ‘ਤੇ ਅਕਾਊਂਟ ਬਨਾਉਣਾ ਜਾਂ ਵਰਤਣਾ ਵਰਜਿਤ ਹੋ ਜਾਏਗਾ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਨੀਜ਼ ਨੇ ਇਸ ਸੰਬੰਧ ਵਿਚ ਕਿਹਾ, ਬੱਚਿਆਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਸਾਡੀ ਪਹਿਲੀ ਪਹਿਲ ਹੈ।

ਦੂਸਰੇ ਪਾਸੇ ਕੁਝ ਧਿਰਾਂ ਦਾ ਕਹਿਣਾ ਹੈ ਕਿ ਰੋਕ ਲਾਉਣ ਦੀ ਬਜਾਏ ਸੋਸ਼ਲ ਮੀਡੀਆ ਤੋਂ ਗਲਤ ਸਮੱਗਰੀ, ਗਲਤ ਚੀਜ਼ਾਂ ਹਟਾਉਣੀਆਂ ਚਾਹੀਦੀਆਂ ਹਨ।

ਇਧਰ ਭਾਰਤ ਸਰਕਾਰ ਨੇ ਵਟਸਐਪ, ਸਿਰਪੁਲ, ਸਨੈਪਚੈਟ, ਟੈਲੀਗ੍ਰਾਮ, ਸ਼ੇਅਰ ਚੈਟ, ਜਿਓਚੈਟ ਜਿਹੀਆਂ ਸੇਵਾਵਾਂ ‘ਤੇ ਸਖ਼ਤੀ ਕਰਦਿਆਂ ਕਿਹਾ ਹੈ ਕਿ ਹੁਣ ਇਨ੍ਹਾਂ ਸੇਵਾਵਾਂ ਸਰਗਰਮ ਸਿਮ ਤੋਂ ਬਗੈਰ ਜਾਰੀ ਨਹੀਂ ਰਹਿਣਗੀਆਂ। ਨਵੀਆਂ ਸ਼ਰਤਾਂ ਲਾਗੂ ਕਰਦਿਆਂ ਸੰਬੰਧਤ ਮਹਿਕਮੇ ਨੇ ਸਪਸ਼ਟ ਕੀਤਾ ਕਿ ਹੁਣ ਪਹਿਲਾ ਵਾਂਗ ਸਹੂਲਤ ਨਹੀਂ ਰਹੇਗੀ। ਪਹਿਲਾਂ ਇਕ ਵਾਰ ਵੈਰੀਫਿਕੇਸ਼ਨ ਹੋ ਜਾਣ ‘ਤੇ ਬਿਨ੍ਹਾਂ ਸਿਮ ਤੋਂ ਵੀ ਐਪ ਚੱਲਦਾ ਰਹਿੰਦਾ ਸੀ। ਇਹੀ ਨਹੀਂ ਹੁਣ ਹਰੇਕ ਛੇ ਘੰਟੇ ਬਾਅਦ ਵਰਤਣ ਵਾਲੇ ਨੂੰ ਆਟੋ-ਲਾਗ-ਆਊਟ ਕਰਨਾ ਹੋਵੇਗਾ।

ਬੀਤੇ ਕਈ ਦਿਨਾਂ ਤੋਂ ਸੰਚਾਰ ਸਾਥੀ ਐਪ ਦਾ ਬਹੁਤ ਰੌਲਾ ਪਿਆ ਹੋਇਆ ਹੈ। ਦੂਰਸੰਚਾਰ ਮਹਿਕਮੇ ਨੇ ਸਮਾਰਟ ਫੋਨ ਕੰਪਨੀਆਂ ਨੂੰ ਕਿਹਾ ਸੀ ਕਿ 90 ਦਿਨਾਂ ਅੰਦਰ ਮਾਰਕਿਟ ਵਿਚ ਆਉਣ ਵਾਲੇ ਨਵੇਂ ਮੋਬਾਈਲ ਫੋਨਾਂ ਵਿਚ ਸਰਕਾਰੀ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨੂੰ ਪ੍ਰੀ ਲੋਡ ਕਰਨਾ ਹੋਵੇਗਾ। ਖ਼ਬਰ ਆਉਂਦੇ ਸਾਰ ਹੋ-ਹੱਲਾ ਮੱਚ ਗਿਆ ਅਤੇ ਮਹਿਕਮੇ ਨੂੰ ਆਪਣਾ ਫੈਸਲਾ ਵਾਪਿਸ ਲੈਣਾ ਪਿਆ। ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਸੰਸਦ ਵਿਚ ਸੰਬੋਧਨ ਕਰਦੇ ਹੋਏ ਦੱਸਿਆ ਕਿ ਐਪ ਪਹਿਲਾਂ ਤੋਂ ਇੰਸਟਾਲ ਨਹੀਂ ਹੋਵੇਗਾ ਬਲ ਕਿ ਲੋਕ ਆਪਣੀ ਮਰਜ਼ੀ ਨਾਲ ਡਾਊਨਲੋਡ ਕਰ ਸਕਣਗੇ।

ਦੂਸਰੇ ਪਾਸੇ ਦੁਨੀਆਂ ਦੇ ਲੋਕਾਂ ਦੀ ਨਵੀਂ ਤਕਨੀਕ ਪ੍ਰਤੀ ਦਿਵਾਨਗੀ ਇਸ ਗੱਲ ਤੋਂ ਪਤਾ ਚੱਲਦੀ ਹੈ ਕਿ ਤਿੰਨ ਸਾਲ ਪਹਿਲਾਂ ਅਮਰੀਕੀ ਕੰਪਨੀ ਓਪਨ ਏ ਆਈ ਦੀ ਚੈਟਬਾਟ ‘ਚੈਟਜੀਪੀਟੀ’ ਨਾਲ ਹੁਣ ਤੱਕ 80 ਕਰੋੜ ਲੋਕ ਜੁੜ ਚੁੱਕੇ ਹਨ ਅਤੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਹੋਰ ਜੁੜ ਰਹੇ ਹਨ।

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਹੁਣ ਆਸਾਨ ਨਹੀਂ
ਨੇਪਾਲ ਵਿਚ ਫੇਸਬੁੱਕ, ਵੱਟਸਐਪ, ਇੰਸਟਾਗ੍ਰਾਮ, ਯੂਟਿਊਬ, ਐਕਸ, ਲਿੰਕਡਇਨ, ਮੈਸੰਜਰ, ਸਨੈਪਚੈਟ, ਫ੍ਰੈਂਡਸ, ਰੈਡਿਟ, ਸਿਗਨਲ, ਵੀਚੈਟ, ਕਲੱਬ ਹਾਊਸ, ਟੰਬਲਰ, ਡਿਸਕਾਰਡ, ਪਿੰਟਰੈਸਟ, ਕਵੋਰਾ, ਰੰਬਲ, ਵੀਕੇ, ਆਈ ਐਮ ਓ, ਸੋਲ, ਹਮਰੋ ਪਾਤਰੋ, ਜ਼ੈਲੋ, ਲਾਈਨ ਅਤੇ ਮੈਸਟੋਡਨ ’ਤੇ ਪਾਬੰਧੀ ਲਗਾਈ ਗਈ ਸੀ। ਪਿੱਛੇ ਕੀ ਰਹਿ ਗਿਆ?

ਲੋਕਾਂ ਦਾ ਜੀਵਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਇਨ੍ਹਾਂ ਉਪਰ ਹੀ ਨਿਰਭਰ ਸਨ। ਦੇਸ਼ ਵਿਚ, ਵਿਦੇਸ਼ ਵਿਚ ਕਿਤੇ ਵੀ, ਕਿਸੇ ਨਾਲ ਵੀ ਗੱਲਬਾਤ ਕਰਨੀ ਹੈ ਤਾਂ ਇਨ੍ਹਾਂ ਰਾਹੀਂ ਹੀ ਹੁੰਦੀ ਸੀ। ਜਦ ਇਹ ਸਾਰਾ ਕੁਝ ਠੱਪ ਹੋ ਗਿਆ ਤਾਂ ਪ੍ਰਤੀਕਰਮ ਸੁਭਾਵਕ ਸੀ। ਪਰ ਨੇਪਾਲ ਵਿਚ ਜੋ ਕੁਝ ਹੋਇਆ ਨਹੀਂ ਹੋਣਾ ਚਾਹਦਾ ਸੀ। ਰੋਸ ਸ਼ਾਂਤਮਈ ਰਹਿਣਾ ਚਾਹੀਦਾ ਹੈ, ਰੋਸ ਦੀ ਸ਼ਿੱਦਤ ਚਾਹੇ ਜੋ ਮਰਜ਼ੀ ਹੋਵੇ।

ਭਾਵੇਂ ਨੇਪਾਲ ਦੀ ਸਰਕਾਰ ਆਪਣੀ ਜਗ੍ਹਾ ਠੀਕ ਹੋਵੇ ਪਰੰਤੂ ਉਹ ਇਹ ਅਨੁਮਾਨ ਲਗਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਕਿ ਅਜੋਕੇ ਸਮਿਆਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਧੀ ਲਾਉਣਾ ਆਸਾਨ ਨਹੀਂ। ਸਰਕਾਰ ਦਾ ਪੱਖ ਹੈ ਕਿ ਇੰਟਰਨੈਟ ਮੀਡੀਆ ਪਲੇਟਫਾਰਮਾਂ ਨੂੰ ਦੇਸ਼ ਦੇ ਨਿਯਮ ਕਾਨੂੰਨ ਮੰਗਣ ਲਈ ਇਕ ਸਾਲ ਦਾ ਸਮਾਂ ਦਿੱਤਾ ਗਿਆ ਪਰ ਉਹ ਟੱਸ ਤੋਂ ਮੱਸ ਨਹੀਂ ਹੋਏ। ਅਖੀਰ ਸਖ਼ਤ ਕਦਮ ਚੁੱਕਿਆ ਗਿਆ। ਜਿਸਤੇ ਦੇਸ਼ ਅੰਦਰ ਤਿੱਖਾ ਪ੍ਰਤੀਕਰਮ ਹੋਇਆ।

ਪ੍ਰਤੀਕਰਮ, ਪ੍ਰਗਟਾਉਣ ਲਈ ‘ਜੈੱਨ-ਜ਼ੀ’ ਮੰਚ ਦੀ ਵਰਤੋਂ ਕੀਤੀ ਗਈ। ਜੈੱਨ-ਜ਼ੀ ਵਿਚ ਉਹ ਨੌਜਵਾਨ ਸ਼ਾਮਿਲ ਸਨ ਜਿਨ੍ਹਾਂ ਦੀ ਉਮਰ 13-14 ਸਾਲ ਤੋਂ 27-28 ਸਾਲ ਹੈ। ਸੜਕਾਂ ਉਪਰ ਇਸੇ ਉਮਰ- ਵਰਗ ਦੇ ਲੜਕੇ ਲੜਕੀਆਂ ਨਜ਼ਰ ਆ ਰਹੇ ਸਨ।

ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਆਰਜ਼ੀ, ਤੌਰ ‘ਤੇ ਸੀਮਤ ਖੇਤਰ ਵਿਚ ਤਾਂ ਵੱਖ-ਵੱਖ ਦੇਸ਼ਾਂ, ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਬੰਦ ਕਰਦੀਆਂ ਰਹਿੰਦੀਆਂ ਹਨ। ਆਸਟਰੇਲੀਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲੱਗਾ ਚੁੱਕਾ ਹੈ, ਜਿਸਨੂੰ ਦਸੰਬਰ 2025 ਤੋਂ ਲਾਗੂ ਕੀਤਾ ਜਾਣਾ ਹੈ। ਅਜਿਹੀ ਪਾਬੰਦੀ ਦੁਨੀਆਂ ਵਿਚ ਪਹਿਲੀ ਵਾਰ ਲੱਗ ਰਹੀ ਹੈ ਅਤੇ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ‘ਟਾਰਗੈਟਿੰਗ ਟੈਕਨਾਲੋਜੀ’ ਤਹਿਤ 16 ਸਾਲ ਤੋਂ ਘੱਟ ਉਮਰ ਦੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਜੇ ਕੰਪਨੀ ਇਸ ਵਿਚ ਕਾਮਯਾਬ ਨਾ ਹੋਈ ਤਾਂ ਜੁਰਮਾਨੇ ਵਜੋਂ ਵੱਡੀ ਰਕਮ ਤਾਰਨੀ ਪਵੇਗੀ।

ਸੋਸ਼ਲ ਮੀਡੀਆ ਪਲੇਟਫਾਰਮ ਜਿੰਨੀਆਂ ਵੱਡੀਆਂ ਸਹੂਲਤਾਂ ਮੁਹੱਈਆ ਕਰਦੇ ਹਨ ਓਨੀਆਂ ਵੱਡੀਆਂ ਪ੍ਰੇਸ਼ਾਨੀਆਂ ਤੇ ਸਿਰਦਰਦੀਆਂ ਵੀ ਪੈਦਾ ਕਰਦੇ ਹਨ।

ਤਾਜ਼ਾ ਅੰਕੜਿਆਂ ਅਨੁਸਾਰ 30000000 ਦੀ ਪਪੂਲੇਸ਼ਨ ਵਿਚੋਂ ਨੇਪਾਲ ਦੇ 90 ਪ੍ਰਤੀਸ਼ਤ ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹਨ। ਜਦੋਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਤਾਂ ਇਨ੍ਹਾਂ ਲੋਕਾਂ ਵਿਚ ਹਾ ਹਾ ਕਾਰ ਮੱਚ ਗਈ। ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਸਕੇ-ਸੰਬੰਧੀਆਂ ਨਾਲੋਂ ਰਾਬਤਾ ਟੁੱਟ ਗਿਆ। ਉਨ੍ਹਾਂ ਦਾ ਪ੍ਰੇਸ਼ਾਨ ਹੋਣਾ ਸੁਭਾਵਕ ਸੀ। ਇਸ ਸਥਿਤੀ ਵਿਚ ਉਹ ਦੇਸ਼ ਵਿਦੇਸ਼ ਵਿਚ ਆਮ ਫੋਨ ਕਾਲ ਰਾਹੀਂ ਗੱਲ ਕਰ ਰਹੇ ਸਨ ਜਿਹੜੀ ਬਹੁਤ ਮਹਿੰਗੀ ਸੀ। ਪ੍ਰਤੀ ਮਿੰਟ 5 ਤੋਂ 15 ਰੁਪਏ ਤੱਕ ਲੱਗ ਰਹੇ ਸਨ। ਸਰਕਾਰਾਂ ਨੂੰ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਹੁਣ 100 ਵਾਰ ਸੋਚਣਾ ਪਵੇਗਾ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਾਉਣੀ ਹੁਣ ਆਸਾਨ ਨਹੀਂ ਰਹਿ ਗਈ।

ਓਧਰ ਭਾਰਤ ਸਰਕਾਰ ਨੇ ਅਸ਼ਲੀਲਤਾ ਵਿਖਾਉਣ ਦੇ ਦੋਸ਼ ਤਹਿਤ 25 ਓ ਟੀ ਟੀ ਪਲੇਟਫਾਰਮਾਂ ਤੇ ਪਾਬੰਦੀ ਲੱਗਾ ਦਿੱਤੀ ਹੈ। ਇਹ ਕਾਰਵਾਈ ਬੜੀ ਸੋਚ ਵਿਚਾਰ ਉਪਰੰਤ ਸੰਬੰਧਿਤ ਖੇਤਰ ਦੇ ਮਾਹਰ ਵਿਅਕਤੀਆਂ ਦੇ ਕਹਿਣ ‘ਤੇ ਕੀਤੀ ਗਈ ਹੈ। ਇਹ ਸਾਰੇ ਕਾਨੂੰਨ ਦੀ ਉਲੰਘਣਾ ਕਰ ਰਹੇ ਸਨ ਅਤੇ ਇਨ੍ਹਾਂ ਵਿਰੁੱਧ ਸੂਚਨਾ ਤਕਨੀਕ ਐਕਟ 2000 ਅਤੇ ਆਈ ਟੀ ਨਿਯਮ 2021 ਤਹਿਤ ਕਾਰਵਾਈ ਕੀਤੀ ਗਈ ਹੈ।

ਬਹੁਗਿਣਤੀ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਇਹ ਕਦਮ ਬਿਲਕੁਲ ਦਰੁਸਤ ਹੈ ਕਿਉਂਕਿ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਭਾਰਤੀਆਂ ਵਿਚੋਂ ਵੱਡੀ ਗਿਣਤੀ ਲੋਕ ਵੱਖ-ਵੱਖ ਪਲੇਟਫਾਰਮਾਂ ਰਾਹੀਂ ਅਜਿਹੀ ਸਮੱਗਰੀ ਵੇਖਦੇ ਹਨ। ਹੋਰ ਤਾਂ ਹੋਰ ਬੱਚਿਆਂ ਤੋਂ ਵੀ ਅਜਿਹੀ ਅਸ਼ਲੀਲ ਵਿਸ਼ਾ-ਸਮੱਗਰੀ ਦੂਰ ਨਹੀਂ ਹੈ।

ਇਸ ਪ੍ਰਸੰਗ ਵਿਚ ਜਦ ਆਸਟਰੇਲੀਆ ਸਰਕਾਰ ਦੁਆਰਾ ਲਿਆ ਗਿਆ ਫੈਸਲਾ ਵੇਖਦੇ ਹਾਂ ਤਾਂ ਪ੍ਰਸੰਗ ਕੀਤੇ ਬਿਨ੍ਹਾਂ ਨਹੀਂ ਰਹਿ ਸਕਦੇ। ਆਸਟਰੇਲੀਆ ਦੀ ਪਹਿਲਕਦਮੀਂ ਨੂੰ ਵੇਖਦੇ ਹੋਏ ਦੁਨੀਆਂ ਦੇ ਬਹੁਤ ਸਾਰੇ ਹੋਰ ਮੁਲਕ ਵੀ ਬੱਚਿਆਂ ਦੇ ਭਵਿੱਖ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਜਿਹੇ ਸਖ਼ਤ ਤੇ ਸੁਚਾਰੂ ਕਦਮ ਚੁੱਕਣ ਸੰਬੰਧੀ ਵਿਚਾਰਾ ਕਰ ਰਹੇ ਹਨ।

ਸੋਸ਼ਲ ਮੀਡੀਆ ਦੀ ਵਰਤਮਾਨ ਦਸ਼ਾ ਦੇ ਮੱਦੇਨਜ਼ਰ ਸਖ਼ਤੀ ਤੇ ਸਵੈ-ਜ਼ਾਬਤਾ ਦੋਹਾਂ ‘ਤੇ ਕੰਮ ਕਰਨ ਦੀ ਲੋੜ ਹੈ। ਇਕ ਪਾਸੇ ਸਰਕਾਰਾਂ ਦੁਆਰਾ ਲੋੜ ਅਨੁਸਾਰ ਨਵੇਂ ਨਿਯਮ ਕਾਨੂੰਨ ਲਿਆਉਣ ਦੀ ਜ਼ਰੂਰਤ ਭਾਸਦੀ ਹੈ ਅਤੇ ਦੂਸਰੇ ਪਾਸੇ ਆਪੋ ਆਪਣੀ ਪੱਧਰ ‘ਤੇ ਅਨੁਸ਼ਾਸਨ ਅਤੇ ਸਵੈ-ਜ਼ਾਬਤਾ ਲਾਗੂ ਕਰਨਾ ਵੀ ਨਿਹਾਇਤ ਜ਼ਰੂਰੀ ਹੈ।

ਪੰਜਾਬ ਮਾਡਲ: ਕਿਰਤ ਕਰੋ, ਵੰਡ ਛਕੋ, ਨਾਮ ਜਪੋ
ਬੀਤੇ ਦਿਨੀਂ ’ਪੰਜਾਬ ਟੈਲੀਵਿਜ਼ਨ‘ ’ਤੇ ਇਕ ਪ੍ਰੋਗਰਾਮ ਵੇਖ ਰਿਹਾ ਸਾਂ।  ਗੱਲ ਪੰਜਾਬ ਮਾਡਲ ਦੀ ਚੱਲ ਰਹੀ ਸੀ।  ਪੰਜਾਬ ਮਾਡਲ ਸਿੱਖ ਫ਼ਿਲਾਸਫੀ ਨਾਲ ਸੰਬੰਧਤ ਹੈ।  ’ਕਿਰਤ ਕਰੋ, ਵੰਡ ਛਕੋ, ਨਾਮ ਜਪੋ।’  ਅਰਥਾਤ ਇਮਾਨਦਾਰੀ ਨਾਲ ਕੰਮ ਕਰੋ, ਆਪਣੀ ਕਮਾਈ ਦਾ ਦਸਵੰਧ ਕੱਢੋ, ਅਤੇ ਪ੍ਰਮਾਤਮਾ ਨਾਲ ਜੁੜਨ ਲਈ ਧਿਆਨ ਲਗਾਓ।  ਸਿੱਖ ਫ਼ਿਲਾਸਫੀ ਅਨੁਸਾਰ ਸਾਨੂੰ ਉਦੇਸ਼ਪੂਰਨ ਜੀਵਨ ਜਿਊਣਾ ਚਾਹੀਦਾ ਹੈ।  ਸਮਾਜ ਲਈ, ਲੋਕਾਂ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ।  ਨਿਮਰਤਾ ਧਾਰਨ ਕਰਨੀ ਚਾਹੀਦੀ ਹੈ।

ਕਿਰਤ ਕਰਨ ਨਾਲ ਹੀ ਅਸੀਂ ਆਤਮ-ਨਿਰਭਰ ਅਤੇ ਅਰਥ-ਭਰਪੂਰ ਜੀਵਨ ਬਸਰ ਕਰ ਸਕਦੇ ਹਾਂ।  ਲੋੜਵੰਦਾਂ ਦੀ ਮਦਦ ਕਰਨ ਨਾਲ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਨਿਰਸੁਆਰਥ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।  ਮੈਡੀਟੇਸ਼ਨ ਅਤੇ ਪ੍ਰਾਰਥਨਾ ਦੁਆਰਾ ਪ੍ਰਮਾਤਮਾ ਨਾਲ ਲਿਵ ਜੋੜ ਕੇ ਮਨ ਨੂੰ ਥਿਰ ਰੱਖਣ ਵਿਚ ਮਦਦ ਮਿਲਦੀ ਹੈ।

ਗੁਰੂ ਨਾਨਕ ਫ਼ਿਲਾਸਮੀ ਦੇ ਇਨ੍ਹਾਂ ਮੂਲ ਸਿਧਾਂਤਾਂ ’ਤੇ ਚਲ ਕੇ ਹੀ ਸਾਰਥਕ ਜੀਵਨ ਜੀਵਿਆ ਜਾ ਸਕਦਾ ਹੈ।  ਇਹ ਸਿੱਖੀ ਦੇ ਤਿੰਨ ਥੰਮ੍ਹ ਹਨ ਅਤੇ ਅਸਲ ਵਿਚ ਇਹੀ ਪੰਜਾਬ ਮਾਡਲ ਹੈ ਜਿਸਨੂੰ ਸਾਰੀਆਂ ਧਿਰਾਂ ਭੁੱਲਦੀਆਂ ਜਾ ਰਹੀਆਂ ਹਨ।  ਇਹ ਤਿੰਨ ਸਿਧਾਂਤ ਆਪਸ ਵਿਚ ਅੰਤਰ-ਸੰਬੰਧਤ ਹਨ ਅਤੇ ਸੰਤੁਲਿਤ ਤੇ ਅਰਥ-ਭਰਪੂਰ ਜੀਵਨ ਦੀ ਬੁਨਿਆਦ ਬਣਦੇ ਹਨ।

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ।  ਉਪਜਾਊ ਧਰਤੀ, ਅਮੀਰ ਸਭਿਆਚਾਰ, ਭੂਗੋਲਿਕ ਖੂਬਸੂਰਤੀ ਅਤੇ ਮਿਲਾਪੜਾ ਤੇ ਮਿਹਨਤੀ ਸੁਭਾਅ ਇਸਦੀਆਂ ਮੁੱਖ ਵਿਸ਼ੇਸ਼ਤਾਵਾਂ ਰਹੀਆਂ ਹਨ।  ਸਮੇਂ ਨਾਲ ਇਹ ਵਿਸ਼ੇਸ਼ਤਾਵਾਂ ਇਸਤੋਂ ਖੁਸ ਰਹੀਆਂ ਹਨ।  ਪੰਜਾਬ ਨੂੰ ਵਾਪਿਸ ਇਸ ਮਾਡਲ, ਇਨ੍ਹਾਂ ਵਿਸ਼ੇਸ਼ਤਾਵਾਂ ’ਤੇ ਆਉਣ ਦੀ, ਲਿਆਉਣ ਦੀ ਲੋੜ ਹੈ।

ਪਾਠਕ ਹੈਰਾਨ ਹੋਣਗੇ ਕਿ ਪੰਜਾਬ ਨੂੰ ਕਦੇ ’ਟੱਕ ਦੇਸ਼’, ਕਦੇ ’ਸਮਤ ਸਿੰਧੂ’, ਕਦੇ ’ਪੰਚਨਦ’ ਕਦੇ ’ਪੈਂਟਾਪੋਟਾਮੀਆ ’, ਕਦੇ ’ਲਾਹੌਰ ਸੂਬਾ’ ਅਤੇ ਕਦੇ ’ਪੰਜਾਬ ਪ੍ਰਾਂਤ’ ਕਿਹਾ ਜਾਂਦਾ ਸੀ।

ਸਿਆਸੀ, ਸਮਾਜਕ, ਸਭਿਆਚਾਰਕ, ਧਾਰਮਿਕ ਤੇ ਆਰਥਿਕ ਪ੍ਰਭਾਵਾਂ ਨੇ ਇਸ ਖਿੱਤੇ ਦੇ ਮੂੰਹ-ਮੁਹਾਂਦਰੇ ਨੂੰ ਵੱਡੀ ਪੱਧਰ ’ਤੇ ਪ੍ਰਭਾਵਤ ਕੀਤਾ।  ਇਹ ਆਕਾਰ ਪੱਖੋਂ ਹੀ ਨਹੀਂ ਸੁੰਗੜਿਆ, ਸੋਚ ਤੇ ਸੁਭਾਅ ਪੱਖੋਂ ਵੀ ਬਦਲ ਗਿਆ ਹੈ, ਬਦਲ ਰਿਹਾ ਹੈ।  ਬਦਲ ਗਏ, ਬਦਲ ਰਹੇ ਪੰਜਾਬ ਨੂੰ ਮੁੜ ਗੁਰੂਆਂ ਦੇ ਮਾਡਲ ਨਾਲ ਜੋੜਨ ਦੀ ਲੋੜ ਹੈ।

ਵਿਊ ਪੁਆਇੰਟ

ਵਿਸ਼ਵ ਪੱਧਰ ’ਤੇ ਨਜ਼ਰ ਮਾਰੀਏ ਤਾਂ ਪੰਜਾਬੀ ਚੈਨਲਾਂ ਦੇ ਕੁਝ ਪ੍ਰੋਗਰਾਮ ਅਜਿਹੇ ਹਨ ਜਿਨ੍ਹਾਂ ਨੂੰ ਸੂਝਵਾਨ ਦਰਸ਼ਕ ਉਚੇਚ ਨਾਲ ਵੇਖਦੇ ਸੁਣਦੇ ਹਨ।  ਜਿਨ੍ਹਾਂ ਤਹਿਤ ਅਜੋਕੇ ਸਮਿਆਂ ਦੀ ਸੰਤੁਲਿਤ ਤੇ ਮਿਆਰੀ ਗੱਲਬਾਤ ਹੁੰਦੀ ਹੈ।  ’ਵਿਊ ਪੁਆਇੰਟ’ ਉਨ੍ਹਾਂ ਵਿਚੋਂ ਇਕ ਹੈ।

ਲਗਾਤਾਰ ਸਾਲਾਂ ਤੋਂ ਸਖ਼ਤ ਮਿਹਨਤ ਨੇ ਜਿੱਥੇ ਟੈਲੀਵਿਜ਼ਨ ਪ੍ਰੋਗਰਾਮ ’ਵਿਊ ਪੁਆਇੰਟ’ ਨੂੰ ਮਿਆਰੀ ਬਣਾਇਆ ਹੈ ਉਥੇ ਚਰਚਿਤ ਵੀ ਕਰ ਦਿੱਤਾ ਹੈ।  ਵੱਖ ਵੱਖ ਖੇਤਰਾਂ ਦੀਆਂ ਪਹਿਲੀ ਕਤਾਰ ਦੀਆਂ ਸ਼ਖ਼ਸੀਅਤਾਂ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਦੀਆਂ ਹਨ।  ਚਾਹੇ ਕੋਈ ਚਲੰਤ ਮਾਮਲਾ ਹੋਵੇ ਤੇ ਚਾਹੇ ਵਿਸ਼ੇਸ਼ ਮੁਲਾਕਾਤ, ਸਵਾਲਾਂ ਦੀ ਚੋਣ, ਪ੍ਰੋਗਰਾਮ ਦੀ ਗਹਿਰਾਈ ਤੇ ਮਿਆਰ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ, ਬਰਕਰਾਰ ਰੱਖਿਆ ਜਾ ਸਕਦਾ ਹੈ।

ਕੇ ਪੀ ਸਿੰਘ ਇਸ ਪ੍ਰੋਗਰਾਮ ਦੇ ਐਂਕਰ ਹਨ।  ਪੂਰੀ ਤਿਆਰੀ ਨਾਲ ਆਉਂਦੇ ਹਨ।  ਪੰਜਾਬ ਸਿਆਸਤ ਦੀ, ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੀ, ਅਕਾਲੀ ਦਲ ਦੀ ਅੰਦਰੂਨੀ ਸਿਆਸਤ ਦੀ ਕੇ ਪੀ ਸਿੰਘ ਨੂੰ ਬਾਰੀਕ ਸਮਝ ਹੈ।  ਉਹ ਜਿਸ ਵੀ ਵਿਸ਼ੇ ’ਤੇ ਗੱਲ ਕਰਦੇ ਹਨ, ਜਿਸ ਵੀ ਸ਼ਖ਼ਸੀਅਤ ਨਾਲ ਇੰਟਰਵਿਊ ਕਰਦੇ ਹਨ ਉਸ ਬਾਰੇ ਪਹਿਲਾਂ ਵਿਸਥਾਰ ਵਿਚ ਜਾਣਕਾਰੀ ਇਕੱਤਰ ਕਰਦੇ ਹਨ।  ਵਾਹਵਾ ਸਾਰਾ ’ਹੋਮ ਵਰਕ’ ਕਰਦੇ ਹਨ।  ਅਧਿਐਨ ਕਰਦੇ ਹਨ।  ਵਿਚਾਰ ਵਿਟਾਂਦਰਾ ਕਰਦੇ ਹਨ।  ਤਦ ਪ੍ਰੋਗਰਾਮ ਦੀ, ਇੰਟਰਵਿਊ ਦੀ ਰੂਪ-ਰੇਖਾ ਤਿਆਰ ਹੁੰਦੀ ਹੈ।  ਖ਼ਾਕਾ ਬਣਦਾ ਹੈ।  ਮਨ ਵਿਚ ਸਵਾਲ ਉੱਭਰਦੇ ਹਨ।

ਜਦ ਉਨ੍ਹਾਂ ਮੇਰੇ ਨਾਲ ਮੇਰੀ ਸਵੈ-ਜੀਵਨੀ ’ਮੀਡੀਆ ਆਲੋਚਕ ਦੀ ਆਤਮਕਥਾ’ ਸੰਬੰਧੀ ਲੰਮੀ ਇੰਟਰਵਿਊ ਕੀਤੀ ਤਾਂ ਪਹਿਲਾਂ ਉਸਦਾ ਅੱਖਰ ਅੱਖਰ ਪੜ੍ਹਿਆ।  ਹਰੇਕ ਮਹੱਤਵਪੂਰਨ ਪਹਿਲੂ ਨੂੰ ਸਵਾਲਾਂ ਦੇ ਘੇਰੇ ਅੰਦਰ ਲਿਆਂਦਾ ਅਤੇ ਇੰਟਰਵਿਊ ਆਕਰਸ਼ਕ ਤੇ ਪ੍ਰਭਾਵਸ਼ਾਲੀ ਰਹੀ।

ਉਨ੍ਹਾਂ ਦੀ ਹਾਜ਼ਰ-ਦਿਮਾਗ਼ੀ, ਉਨ੍ਹਾਂ ਦਾ ਵਰਤਮਾਨ ਪਲਾਂ ਵਿਚ ਮੌਜੂਦ ਹੋਣ, ਪ੍ਰੋਗਰਾਮ ਵਿਚ ਸ਼ਾਮਲ ਸ਼ਖ਼ਸੀਅਤ ਵਿਚ ਪੂਰੀ ਦਿਲਚਸਪੀ ਲੈਣ ਵਰਗੇ ਗੁਣ ਉਨ੍ਹਾਂ ਦੇ ਪ੍ਰੋਗਰਾਮ ਨੂੰ ਚਾਰ-ਚੰਨ ਲਾ ਦਿੰਦੇ ਹਨ। ਇੰਟਰਵਿਊ ਲਈ ਉਹ ਰਸਮੀ ਜਿਹੇ ਸਵਾਲ ਨਹੀਂ ਕਰਦੇ, ਅੱਧੇ-ਅਧੂਰੇ ਮਨ ਨਾਲ ਨਹੀਂ ਬੈਠਦੇ, ਉਹ ਪੂਰੇ ਦੇ ਪੂਰੇ ਸਾਰੇ ਦੇ ਸਾਰੇ ਹਾਜ਼ਰ ਹੁੰਦੇ ਹਨ।  ਹਾਜ਼ਰ ਹਸਤਾਖ਼ਰ ਦੀ ਸ਼ਖ਼ਸੀਅਤ ਦੇ ਜੁਦਾ ਜੁਦਾ ਪਹਿਲੂ ਦਰਸ਼ਕਾਂ ਸਨਮੁਖ ਉਭਾਰ ਕੇ ਰੱਖ ਦਿੰਦੇ ਹਨ।  ਇਸੇ ਵਿਚ ਬਤੌਰ ਐਂਕਰ ਉਨ੍ਹਾਂ ਦੀ ਸਫ਼ਲਤਾ ਹੈ।  ਸਤਿਕਾਰ ਵੀ ਕਰਦੇ ਹਨ, ਲਿਹਾਜ਼ ਵੀ ਨਹੀਂ ਕਰਦੇ।  ਮਹਿਮਾਨ ਨੂੰ ਗੱਲ ਕਹਿਣ ਦਾ ਪੂਰਾ ਮੌਕਾ ਦਿੰਦੇ ਹਨ ਪਰ ਬਤੌਰ ਐਂਕਰ ਆਪਣਾ ਕੋਈ ਮੌਕਾ ਵੀ ਨਹੀਂ ਛੱਡਦੇ।

ਗ੍ਰੈਮੀ ਵੱਲੋਂ ਦਲਜੀਤ ਦੁਸਾਂਝ ਨਾਲ ਦਿਲਚਸਪ ਇੰਟਰਵਿਊ : ਪ੍ਰੋ. ਕੁਲਬੀਰ ਸਿੰਘ
ਸੰਗੀਤ ਉਦਯੋਗ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਗ੍ਰੈਮੀ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ।  ਅਸਲ ਵਿਚ ਇਨ੍ਹਾਂ ਨੂੰ ਗ੍ਰਾਮੋਫੋਨ ਐਵਾਰਡ ਕਿਹਾ ਜਾਂਦਾ ਹੈ ਜਿਹੜੇ ਅਮਰੀਕਾ ਦੀ ਰਿਕਾਰਡਿੰਗ ਅਕੈਡਮੀ ਦੁਆਰਾ ਦਿੱਤੇ ਜਾਂਦੇ ਹਨ।  ਜਿਸ ਦਿਨ ਇਹ ਪੁਰਸਕਾਰ ਦਿੱਤੇ ਜਾਂਦੇ ਹਨ ਉਸਨੂੰ ‘ਸੰਗੀਤ ਦੀ ਸਭ ਤੋਂ ਵੱਡੀ ਰਾਤ‘ ਕਿਹਾ ਜਾਂਦਾ ਹੈ।

ਜਦ ਗ੍ਰੈਮੀ ਪੁਰਸਕਾਰ ਦੇ ਪ੍ਰਧਾਨ ਵੱਲੋਂ ਦਲਜੀਤ ਦੁਸਾਂਝ ਨਾਲ ਕੀਤੀ ਇੰਟਰਵਿਊ ਸਾਹਮਣੇ ਆਈ ਤਾਂ ਵੇਖਣ ਸੁਣਨ ਵਾਲਿਆਂ ਦਾ ਹੜ੍ਹ ਆ ਗਿਆ।  ਸਵਾਲ ਜਵਾਬ ਦੌਰਾਨ ਜਿਹੜੀ ਵਿਸ਼ੇਸ਼ ਗੱਲ ਦਲਜੀਤ ਦੁਸਾਂਝ ਨੇ ਸਾਂਝੀ ਕੀਤੀ ਉਹ ਸਭਿਆਚਾਰ ਸੰਬੰਧੀ ਸੀ।  ਹਰੇਕ ਸਭਿਆਚਾਰ ਦੀ ਇਕ ਆਪਣੀ ਖੁਸ਼ਬੂ ਹੁੰਦੀ ਹੈ।  ਦੁਨੀਆਂ ਵਿਚ ਆਪਣੀ ਪਹਿਚਾਣ ਬਨਾਉਣ ਦੇ ਨਾਲ ਨਾਲ ਉਸ ਖੁਸ਼ਬੂ ਨੂੰ ਫੈਲਾਓ।

ਇੰਟਰਵਿਊ ਦੌਰਾਨ ਉਸਨੇ ਨੇੜ-ਭਵਿੱਖ ਵਿਚ ਸਾਹਮਣੇ ਆਉਣ ਵਾਲੇ ਅਤੇ ਮੁਕੰਮਲ ਹੋਣ ਵਾਲੇ ਮਹੱਤਵਪੂਰਨ ਪ੍ਰਾਜੈਕਟਾਂ ਬਾਰੇ ਦੱਸਿਆ।  ਫ਼ਿਲਮ ‘ਸਰਦਾਰ ਜੀਤ‘ ਉਦੋਂ ਅਜੇ ਰਲੀਜ਼ ਨਹੀਂ ਹੋਈ ਸੀ।  ਸੋ ਸੰਕੇਤਕ ਰੂਪ ਵਿਚ ਇਸ ਫ਼ਿਲਮ ਬਾਰੇ ਵੀ ਉਸਨੇ ਜਾਣਕਾਰੀ ਦਿੱਤੀ।

ਸਾਰੀ ਇੰਟਰਵਿਊ ਅੰਗਰੇਜ਼ੀ ਵਿਚ ਹੈ ਅਤੇ ਗ੍ਰੈਮੀ ਵੱਲੋਂ ਕੀਤੀ ਗਈ ਹੈ ਇਸ ਲਈ ਇਸਦਾ ਦਾਇਰਾ ਪੂਰੀ ਦੂਨੀਆਂ ਹੈ।  ਲੱਖਾਂ ਲੋਕ ਇਸ ਇੰਟਰਵਿਊ ਨੂੰ ਵੇਖ ਸੁਣ ਚੁੱਕੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੀ ਟੋਰਾਂਟੋ ਮੈਟਰੋਪੌਲਿਟਨ ਯੂਨੀਵਰਸਿਟੀ (ਠੂੰ) ਦਲਜੀਤ ਦੁਸਾਂਝ ਦੀ ਗਾਇਕੀ ਤੇ ਅਦਾਕਾਰੀ ‘ਤੇ ਆਧਾਰਿਤ ਇਕ ਮਹੱਤਵਪੂਰਨ ਕੋਰਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਲੱਗੀ ਹੈ ਜਿਸ ਤਹਿਤ ਸੰਸਾਰ ਭਰ ਵਿਚ ਉਸਦੇ ਸਭਿਆਚਾਰਕ ਤੇ ਸਗੀਤਕ ਪ੍ਰਭਾਵ ਦੀ ਸਮੀਖਿਆ ਕੀਤੀ ਜਾਵੇਗੀ।  ਯੂਨੀਵਰਸਿਟੀ ਦੇ ‘ਕਰੀਏਟਿਵ ਸਕੂਲ‘ ਦੁਆਰਾ ਨੇਪਰੇ ਚੜ੍ਹਾਇਆ ਜਾਣ ਵਾਲਾ ਇਹ ਕਾਰਜ ਪੰਜਾਬ, ਪੰਜਾਬੀ, ਪੰਜਾਬੀ ਸੰਗੀਤ ਅਤੇ ਪਰਵਾਸੀ ਪੰਜਾਬੀਆਂ ਲਈ ਬੇਹੱਦ ਮਾਣਮੱਤਾ ਹੋਵੇਗਾ।  ਜੁਪਿੰਦਰਜੀਤ ਸਿੰਘ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਨੇ ਦਿਲਜੀਤ ਦੁਸਾਂਝ ਦੀ ਇਸ ਗੱਲੋਂ ਸਰਾਹਨਾ ਕੀਤੀ ਕਿ ਉਹ ਪੰਜਾਬੀ ਸੰਗੀਤ ਦੇ ਸਭਿਆਚਾਰਕ ਪ੍ਰਭਾਵ ਅਤੇ ਆਰਥਿਕ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਯੂਨੀਵਰਸਿਟੀ ਇਸ ਪਹਿਲੂ ਦੀ ਖੋਜ ਕਰੇਗੀ ਕਿ ਦਿਲਜੀਤ ਦਾ ਕੰਮ ਕਿਵੇਂ ਸਭਿਆਚਾਰਾਂ ਨੂੰ ਜੋੜਦਾ ਹੈ।  ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਲਾਮਬੰਦ ਕਰਦਾ ਹੈ ਅਤੇ ਸਿਰਜਣਾਤਮਿਕ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ।

ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਦਿਲਜੀਤ ਪੀੜ੍ਹੀਆਂ ਨੂੰ ਜੋੜਨ ਅਤੇ ਸਰਹੱਦਾਂ ਤੋਂ ਪਾਰ ਤੱਕ ਪ੍ਰਭਾਵ ਪਾਉਣ ਦੀ ਯੋਗਤਾ ਰੱਖਦਾ ਹੈ।  ਉਸਦਾ ਸੰਗੀਤਕ ਸਫ਼ਰ ਸਭਿਆਚਾਰਕ ਮਾਣ, ਸਿਰਜਣਾਤਮਿਕ ਅਜ਼ਾਦੀ ਤੇ ਪੰਜਾਬੀ ਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਲਈ ਵਿਸ਼ਵਵਿਆਪੀ ਪ੍ਰਤੀਨਿਧਤਾ ਨੂੰ ਦਰਸਾਉਂਦਾ ਹੈ।

ਦਿਲਜੀਤ ਦਾ ਕਹਿਣਾ ਹੈ ਕਿ ਉਹ ਸੰਗੀਤ ਸੁਣਦਾ ਹੈ ਅਤੇ ਉਸਦਾ ਆਨੰਦ ਉਠਾਉਂਦਾ ਹੈ।  ਇਹ ਨਹੀਂ ਵੇਖਦਾ ਕਿ ਉਸ ਸੰਗੀਤ ਦੀ ਵੰਨਗੀ ਕਿਹੜੀ ਹੈ।  ਉਹ ਹਰੇਕ ਵੱਡੇ ਸ਼ੋਅ ਵਿਚ ਆਪਣੀ ਪੇਸ਼ਕਾਰੀ ਨੂੰ ਇਕ ਚੁਣੌਤੀ ਵਜੋਂ ਲੈਂਦਾ ਹੈ ਅਤੇ ਉਸ ਤੇ ਸਖ਼ਤ ਮਿਹਨਤ ਕਰਦਾ ਹੈ।

ਅੱਜ ਕਈ ਮੁਲਕ ਇਕ ਦੂਸਰੇ ਨਾਲ ਲੜਾਈ ਵਿਚ ਰੁੱਝੇ ਹਨ।  ਸਾਡਾ ਇਨ੍ਹਾਂ ਚੀਜ਼ਾਂ ‘ਤੇ ਕੋਈ ਕੰਟਰੋਲ ਨਹੀਂ ਹੈ।  ਪਰੰਤੂ ਸੰਗੀਤ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਦੇਸ਼ਾਂ ਨੂੰ, ਦੁਨੀਆਂ ਨੂੰ ਜੋੜਿਆ ਜਾ ਸਕਦਾ ਹੈ।  ਮੈਂ ਖ਼ੁਦ ਨੂੰ ਭਾਗਸ਼ਾਲੀ ਸਮਝਦਾ ਹਾਂ ਜੋ ਸੰਗੀਤ ਨਾਲ ਜੁੜਿਆ ਹੋਇਆ ਹਾਂ ਅਤੇ ਹੱਦਾਂ ਸਰਹੱਦਾਂ ਤੋਂ ਪਾਰ ਸੰਗੀਤ ਤੇ ਪਿਆਰ ਵੰਡਦਾ ਹਾਂ।  ਸੰਗੀਤ ਤੇ ਸੁਰ ਮੇਰੇ ਲਈ ਪ੍ਰਮਾਤਮਾ ਸਮਾਨ ਹੈ ਅਤੇ ਮੈਂ ਬੇਸੁਰਾ ਸੰਗੀਤ ਪਸੰਦ ਨਹੀਂ ਕਰਦਾ।

ਨਵੇਂ ਨਵੇਂ ਤਜਰਬੇ ਕਰਨਾ, ਨਵੇਂ ਨਵੇਂ ਸੰਗੀਤਕ ਖਿਆਲਾਂ ਨੂੰ ਸਟੇਜ ‘ਤੇ ਉਤਾਰਨਾ, ਨਵੀਂ ਨਵੀਂ ਕਲਪਨਾ ਉਡਾਰੀ ਕਰਨਾ ਉਸਦੀ ਵਿਸ਼ੇਸ਼ਤਾ ਹੈ।  ਉਹ ਵੱਡਾ ਸੋਚਦਾ ਹੈ, ਵੱਡਾ ਕਰਦਾ ਹੈ।  ਉਸਨੇ ਕਦੇ ਕਿਹਾ ਸੀ ਕਿ ਉਸਦੇ ਮਨ ਵਿਚ ਮਾਈਕਲ ਜੈਕਸਨ ਵਾਂਗ ਬੇਹੱਦ ਚਰਚਿਤ ਗਾਇਕ ਕਲਾਕਾਰ ਬਣਨ ਦਾ ਵਿਚਾਰ ਆਉਂਦਾ ਹੈ।  ਇਸ ਸੁਪਨੇ ਨੂੰ ਉਸਨੇ ਸਖ਼ਤ ਮਿਹਨਤ, ਸਮਝ ਅਤੇ ਬੁਲੰਦ ਹੌਸਲੇ ਨਾਲ ਪੂਰਾ ਕੀਤਾ।

ਸਟੇਜ ਪੇਸ਼ਕਾਰੀ ਸਮੇਂ ਉਹ ਉੱਚ-ਊਰਜਾ ਦਾ ਪ੍ਰਗਟਾਵਾ ਕਰਦਾ ਹੋਇਆ ਦਰਸ਼ਕਾਂ ਸਰੋਤਿਆਂ ਨੂੰ ਕਿਸੇ ਹੋਰ ਸੰਸਾਰ ਵਿਚ ਲੈ ਜਾਂਦਾ ਹੈ।  ਮੌਜੂਦ ਲੋਕ ਉਸ ਦੁਆਰਾ ਸਿਰਜੇ ਸੰਗੀਤਕ ਵਹਿ ਵਿਚ ਵਹਿ ਜਾਂਦੇ ਹਨ।

ਉਹ ਆਪਣੇ ਸੰਗੀਤ, ਆਪਣੀ ਕਲਾ ਦਾ ਪਹੁੰਚ-ਘੇਰਾ ਵਧਾਉਣ ਲਈ ਅਨੇਕਾਂ ਕੌਮਾਂਤਰੀ ਕਲਾਕਾਰਾਂ ਨਾਲ ਸਾਂਝ-ਭਿਆਲੀ ਪਾਉਂਦਾ ਹੈ।  ਪੰਜਾਬੀ ਸੰਗੀਤ ਦੀ ਪ੍ਰਸਿੱਧੀ ਨੂੰ ਸੰਸਾਰ ਵਿਚ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਵਿਚ ਉਸਨੇ ਅਹਿਮ ਭੂਮਿਕਾ ਨਿਭਾਈ ਹੈ।

ਫ਼ਿਲਮਾਂ ਵਿਚ ਭਾਂਤ ਭਾਂਤ ਦੀ ਅਦਾਕਾਰੀ ਸਦਕਾ ਗਹਿਰੀ ਛਾਪ ਛੱਡੀ ਹੈ।  ਕਈ ਐਵਾਰਡ ਹਾਸਲ ਕੀਤੇ ਹਨ।  ਉਸਨੇ ਸੰਗੀਤ ਤੇ ਫ਼ਿਲਮ ਖੇਤਰ ਵਿਚਾਲੇ ਇਕ ਸਹਿਜ ਤਾਲਮੇਲ ਬਣਾ ਰੱਖਿਆ ਹੈ।  ਉਹ ਪਹਿਲਾ ਭਾਰਤੀ ਸਿੱਖ ਕਲਾਕਾਰ ਹੈ ਜਿਹੜਾ ਮੈੱਗ ਕਲਾ ਵਿਚ ਸ਼ਾਮਲ ਹੋਇਆ।

ਕੁਦਰਤੀ ਇਲਾਜ ਵੱਲ ਪਰਤਣ ਦੀ ਲੋੜ
ਬਾਗ਼ ਬਗੀਚੇ ਤੇ ਰਸੋਈ ਦਾ ਇਲਾਜ, ਲੈਬ ਦੇ ਇਲਾਜ ਨਾਲੋਂ ਬਿਹਤਰ ਹੈ।  ਪੁਰਾਣੇ ਸਮਿਆਂ ਤੋਂ ਕੁਦਰਤੀ ਇਲਾਜ ਨੂੰ ਭਰੋਸੇਮੰਦ ਮੰਨਿਆ ਜਾਂਦਾ ਰਿਹਾ।

ਪਰੰਤੂ ਨਵੀਆਂ ਖੋਜਾਂ, ਨਵੀਆਂ ਲੱਭਤਾਂ, ਨਵੀਂ ਸਮਝ, ਨਵਾਂ ਗਿਆਨ ਸਾਨੂੰ ਤੇਜ਼ੀ ਨਾਲ ਪ੍ਰੋਸੈਸਡ ਇਲਾਜ ਵੱਲ ਲੈ ਗਏ।  ਲੈਬ ਵਿਚ ਤਿਆਰ ਕੀਤੀਆਂ ਦਵਾਈਆਂ ਨਾਲ ਕੀਤੇ ਜਾਂਦੇ ਆਧੁਨਿਕ ਇਲਾਜ-ਢੰਗ ਦੇ ਮਹੱਤਵ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ।  ਪਰੰਤੂ ਇਕ ਗੱਲ ਸਪਸ਼ਟ ਹੈ ਕਿ ਲੈਬ ਵਿਚ ਤਿਆਰ ਹੋਈਆਂ ਦਵਾਈਆਂ ਬਿਮਾਰੀ ਨੂੰ ਦਬਾ ਕੇ ਆਰਜੀ ਰਾਹਤ ਦਿੰਦੀਆਂ ਹਨ ਅਤੇ ਕੁਦਰਤੀ ਢੰਗ-ਤਰੀਕੇ ਬਿਮਾਰੀ ਨੂੰ ਖ਼ਤਮ ਕਰਕੇ ਸਿਹਤਮੰਦ ਜੀਵਨ ਜਿਊਣ ਦੇ ਮੌਕੇ ਮੁਹੱਈਆ ਕਰਦੇ ਹਨ।  ਜੀਵਨ ਦੀ ਗੁਣਵਤਾ ਵਧਾਉਂਦੇ ਹਨ।  ਜੀਵਨ ਲੰਮੇਰਾ ਕਰਦੇ ਹਨ।

ਇਹ ਗੱਲ ਵੀ ਪੱਕੀ ਹੈ ਕਿ ਹਰੇਕ ਮਰੀਜ ਆਧੁਨਿਕ ਇਲਾਜ ਦੇ ਨਾਲ ਨਾਲ ਪੁਰਾਤਨ ਢੰਗ-ਤਰੀਕੇ ਅਤੇ ਘਰੇਲੂ ਉਪਚਾਰ ਵੀ ਜਾਰੀ ਰੱਖਦਾ ਹੈ।  ਕਈ ਵਾਰ ਦੋਹਾਂ ਦਾ ਸੁਮੇਲ ਬਿਹਤਰ ਨਤੀਜੇ ਦੇਣ ਵਿਚ ਸਹਾਈ ਹੁੰਦਾ ਹੈ।

ਹੈਰਾਨੀ ਵਾਲੀ ਗੱਲ ਹੈ ਕਿ ਲੰਮੀ ਖੋਜ-ਪੜਤਾਲ, ਲੰਮੇ ਪ੍ਰਾਸੈਸ ਅਤੇ ਵੱਡੇ ਖਰਚੇ ਉਪਰੰਤ ਜਿਹੜਾ ਇਲਾਜ ਲੱਭਿਆ ਜਾਂਦਾ ਹੈ ਉਹ ਇਲਾਜ ਤਾਂ ਪਹਿਲਾਂ ਹੀ ਸਾਡੀ ਘਰੇਲੂ ਬਗੀਚੀ, ਸਾਡੀ ਰਸੋਈ ਵਿਚ ਪਿਆ ਹੈ।  ਜਾਂ ਸਾਨੂੰ ਜਾਣਕਾਰੀ ਤੇ ਗਿਆਨ ਨਹੀਂ ਹੈ ਜਾਂ ਅਸੀਂ ਅਵੇਸਲੇ ਹੋਏ ਰਹਿੰਦੇ ਹਾਂ।  ਸ਼ੀਸ਼ੀ ਵਚੋਂ ਗੋਲੀ ਕੱਢ ਕੇ ਖਾਣੀ ਸੌਖੀ ਹੈ, ਸਿਹਤਮੰਦ ਜੀਵਨ-ਸ਼ੈਲੀ ਧਾਰਨ ਕਰਨੀ ਔਖੀ ਹੈ। ਸਿਆਣੇ ਤਾਂ ਸੈਂਕੜੇ ਸਾਲ ਪਹਿਲਾਂ ਕਹਿ ਗਏ – ਇਲਾਜ ਨਾਲੋਂ ਪਰਹੇਜ ਚੰਗਾ।

ਲਸਣ, ਅਧਰਕ, ਹਲਦੀ, ਪਿਆਜ, ਟਮਾਟਰ, ਕਾਲੀ ਮਿਰਚ, ਲਾਲ ਮਿਰਚ, ਧਨੀਆ, ਨਿੰਬੂ, ਆਵਲਾ ਆਦਿ ਦੇ ਸਿਹਤ-ਲਾਭ ਅਨੇਕਾਂ ਵਾਰ ਪਰਖੇ ਜਾ ਚੁੱਕੇ ਹਨ।

ਅਜੋਕਾ ਸਮਾਜ ਅੱਜ ਕੁਦਰਤੀ ਇਲਾਜ-ਪ੍ਰਣਾਲੀਆਂ ਅਤੇ ਢੰਗ-ਤਰੀਕਿਆਂ ਪ੍ਰਤੀ ਚੇਤੰਨ ਹੋ ਰਿਹਾ ਹੈ।  ਇਸਦੇ ਬਹੁਤ ਸਾਰੇ ਕਾਰਨ ਹਨ।  ਆਧੁਨਿਕ ਜੀਵਨ-ਸ਼ੈਲੀ ਕਾਰਨ ਜਿੱਥੇ ਬਿਮਾਰੀਆਂ ਤੇਜ਼ੀ ਨਾਲ ਵਧੀਆਂ ਹਨ ਉਥੇ ਡਾਕਟਰਾਂ, ਟੈੱਸਟਾਂ ਅਤੇ ਹਸਪਤਾਲਾਂ ਦੇ ਚੱਕਰ ਵਿਚ ਸਮੇਂ ਅਤੇ ਧਨ ਦੀ ਬਰਬਾਦੀ ਵੀ ਵਧੀ ਹੈ।  ਨਤੀਜੇ ਵਜੋਂ ਬਹੁਗਿਣਤੀ ਲੋਕ ਸਿਹਤ ਅਤੇ ਖ਼ੁਰਾਕ, ਸਿਹਤ ਅਤੇ ਜੀਵਨ-ਸ਼ੈਲੀ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਸੁਚਤ ਹੋਏ ਹਨ।

ਜੇ ਤੁਸੀਂ ਚਿੰਤਾ ਨਹੀਂ ਕਰਦੇ, ਜੇ ਤੁਸੀਂ ਤਣਾਅ ਵਿਚ ਨਹੀਂ ਰਹਿੰਦੇ, ਜੇ ਤੁਸੀਂ 7-8 ਘੰਟੇ ਦੀ ਚੰਗੀ ਗੂੜ੍ਹੀ ਨੀਂਦ ਲੈਂਦੇ ਹੋ, ਜੇ ਤੁਸੀਂ ਸੈਰ ਕਸਰਤ ਕਰਦੇ ਹੋ, ਜੇ ਤੁਸੀਂ ਸਿਹਤਮੰਦ-ਸੰਤੁਲਿਤ ਖ਼ੁਰਾਕ ਖਾਂਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।  ਜੇ ਤੁਸੀਂ ਸਿਹਤਮੰਦ ਜੀਵਨ-ਸ਼ੈਲੀ ਧਾਰਨ ਕੀਤੀ ਹੋਈ ਹੈ ਤਾਂ ਤੁਸੀਂ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚੇ ਰਹੋਗੇ।

ਸਾਡੀ ਕਿਚਨ ਅਤੇ ਕਿਆਰੀ ਵਿਚ ਬਹੁਤ ਕੁਝ ਅਜਿਹਾ ਹੈ ਜਿਹੜਾ ਸਿਹਤਮੰਦ ਜੀਵਨ ਲਈ ਬੜਾ ਕਾਰਗਰ, ਬੜਾ ਸਹਾਇਕ ਸਿੱਧ ਹੁੰਦਾ ਹੈ।  ਕਿਚਨ ਅਤੇ ਕਿਆਰੀ ਵੱਲ ਥੋੜ੍ਹਾ ਹੋਰ ਧਿਆਨ ਦੇ ਕੇ ਅਸੀਂ ਇਨ੍ਹਾਂ ਨੂੰ ਹੋਰ ਕਾਰਗਰ, ਹੋਰ ਸਹਾਇਕ ਬਣਾ ਸਕਦੇ ਹਾਂ।  ਕਾਫ਼ੀ ਹੱਦ ਤੱਕ ਦਵਾਈਆਂ ਤੋਂ, ਡਾਕਟਰਾਂ ਤੋਂ, ਹਸਪਤਾਲਾਂ ਤੋਂ ਦੂਰ ਰਹਿ ਸਕਦੇ ਹਾਂ।

ਗੈਰ ਸਿਹਤਮੰਦ ਆਧੁਨਿਕ ਜੀਵਨ-ਸ਼ੈਲੀ ਨੇ ਸਾਡੀ ਸਰੀਰਕ ਮਾਨਸਿਕ ਸਿਹਤ ਦਾ ਬਹੁਤ ਨੁਕਸਾਨ ਕੀਤਾ ਹੈ।  ਰਹਿੰਦੀ ਕਸਰ ਗਲਤ ਆਹਾਰ-ਵਿਚਾਰ ਨੇ ਪੂਰੀ ਕਰ ਦਿੱਤੀ।  ਜਿਹੜੇ ਮਰੀਜ ਕੁਦਰਤੀ ਇਲਾਜ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾ ਲੈਂਦੇ ਹਨ ਉਹ ਮੁਕਾਬਲਤਨ ਜਲਦੀ ਤੰਦਰੁਸਤ ਹੁੰਦੇ ਵੇਖੇ ਗਏ ਹਨ।

ਚੰਗਾ ਪਹਿਲੂ ਇਹ ਹੈ ਕਿ ਕੁਦਰਤੀ ਇਲਾਜ ਦੇ ਜਿੰਨੇ ਵੀ ਸਰੋਤ ਹਨ ਉਹ ਅਸਾਨੀ ਨਾਲ ਉਪਲਬਧ ਹਨ, ਸਾਡੀ ਪਹੁੰਚ ਵਿਚ ਹਨ।  ਸਮਝ ਕੇ, ਅਨੁਸ਼ਾਸਨ ਵਿਚ ਰਹਿੰਦਿਆਂ ਸ਼ੁਰੂਆਤ ਕਰਨ ਦੀ ਲੋੜ ਹੈ।  ਕੁਝ ਦਿਨਾਂ, ਹਫ਼ਤਿਆਂ ਵਿਚ ਅਸਰ ਨਜ਼ਰ ਆਉਣ ਲੱਗਦਾ ਹੈ।  ਜਿਵੇਂ ਸਿਆਣੇ ਕਹਿੰਦੇ ਹਨ ਹਿੰਙ ਲੱਗੇ ਨਾ ਫਟਕੜੀ ਰੰਗ ਵੀ ਆਵੇ ਚੋਖਾ। ਨਾ ਖਰਚਾ ਨਾ ਖੇਚਲ ਪਰੰਤੂ ਤਨ ਮਨ ਨਵਾਂ ਨਰੋਆ।  ਸਹੀ ਮਾਤਰਾ ਵਿਚ ਵਰਤਣ ’ਤੇ ਇਨ੍ਹਾਂ ਦੇ ਦੁਰ-ਪ੍ਰਭਾਵ ਵੀ ਨਾ-ਮਾਤਰ ਹਨ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਵਿਸ਼ਵ ਦੇ ਬਹੁਗਿਣਤੀ ਲੋਕ ਕੁਦਰਤੀ ਇਲਾਜ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸਨੂੰ ਤਰਜੀਹ ਦਿੰਦੇ ਹਨ।  ਵਿਸ਼ਵ ਸਿਹਤ ਸੰਗਠਨ ਇਸਨੂੰ ਮਾਨਤਾ ਦਿੰਦਾ ਹੈ ਅਤੇ ਇਸਦੀ ਭੂਮਿਕਾ ਨੂੰ ਉਤਸ਼ਾਹਿਤ ਕਰਨ ਦੀ ਇੱਛਾ ਰੱਖਦਾ ਹੈ।  ਸੰਗਠਨ ਦੀ ਇੱਛਾ ਹੈ ਕਿ ਉਨ੍ਹਾਂ ਮੁਲਕਾਂ ਦੀ ਇਸ ਖੇਤਰ ਵਿਚ ਸਹਾਇਤਾ ਕੀਤੀ ਜਾਵੇ ਜਿਹੜੇ ਕੁਦਰਤੀ ਇਲਾਜ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਨ।  ਸੰਗਠਨ ਚਾਹੁੰਦਾ ਹੈ ਕਿ ਇਸਨੂੰ ਵਧੇਰੇ ਸਰੱਖਿਅਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਂਦਾ ਜਾਵੇ।  ਇਸ ਲਈ ਉਸਨੇ ਉਨ੍ਹਾਂ ਦੇਸ਼ਾਂ, ਸੰਸਥਾਵਾਂ ਦੀ ਸਹਾਇਤਾ ਆਰੰਭ ਕੀਤੀ ਹੈ ਤਾਂ ਜੋ ਵਿਗਿਆਨਕ ਲੀਹਾਂ ’ਤੇ ਚੱਲਦਿਆਂ ਕੁਦਰਤੀ ਇਲਾਜ ਪ੍ਰਣਾਲੀ ਅਤੇ ਉਸਦੇ ਪ੍ਰਭਾਵਾਂ ਨੂੰ ਸਮਝਣ ਲਈ ਖੋਜ-ਕਾਰਜ ਨੂੰ ਹੋਰ ਅਗੇਰੇ ਵਧਾਇਆ ਜਾ ਸਕੇ।  ਕਿਉਂ ਕਿ ’ਕੁਦਰਤੀ’ ਦਾ ਅਰਥ ਹਰ ਵੇਲੇ ਸਰੱਖਿਅਤ ਨਹੀਂ ਹੁੰਦਾ।

ਇਕ ਅਨੁਮਾਨ ਅਨੁਸਾਰ ਧਰਤੀ ’ਤੇ 50000 ਤੋਂ 70000 ਤੱਕ ਹਰਬਲ ਪੌਦੇ (ਮੈਡੀਕਲ ਪਲਾਂਟਸ) ਹਨ ਜਿਨ੍ਹਾਂ ਦੀ ਇਲਾਜ ਲਈ ਜਾਂ ਦਵਾਈਆਂ ਲਈ ਵਰਤੋਂ ਕੀਤੀ ਜਾਂਦੀ ਹੈ।  ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਪੌਦੇ ਹਨ ਜਿਨ੍ਹਾਂ ਦੇ ਮੈਡੀਕਲ ਮਹੱਤਵ ਸੰਬੰਧੀ ਅਜੇ ਖੋਜ-ਪੜਤਾਲ ਜਾਰੀ ਹੈ।  ਕੇਵਲ ਭਾਰਤ ਵਿਚ ਹੀ 8000 ਤੋਂ ਵਧੇਰੇ ਹਰਬਲ ਪੌਦੇ ਹਨ।  ਵਿਸ਼ਵ ਸਿਹਤ ਸੰਗਠਨ ਅਨੁਸਾਰ 21000 ਦੇ ਕਰੀਬ ਪੌਦਿਆਂ ਦੀ ਇਲਾਜ ਮਨੋਰਥ ਲਈ ਵਰਤੋਂ ਹੋ ਰਹੀ ਹੈ।  ਫੂਡ ਐਂਡ ਐਗਰੀਕਲਚਰ ਔਰਗੇਨਾਈਜੇਸ਼ਨ (ਢਔ) ਅਨੁਸਾਰ ਦੁਨੀਆਂ ਭਰ ਵਿਚ 50000 ਪੌਦਿਆਂ ਦੀ ਦਵਾਈਆਂ ਵਿਚ ਵਰਤੋਂ ਹੋ ਰਹੀ ਹੈ।

ਕੈਨੇਡਾ, ਆਸਟਰੇਲੀਆ, ਚੀਨ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਨਿਪਾਲ, ਪਾਕਿਸਤਾਨ, ਸ੍ਰੀ ਲੰਕਾ, ਥਾਈਲੈਂਡ, ਅਮਰੀਕਾ, ਵੀਅਤਨਾਮ, ਯੂਰਪੀਅਨ ਦੇਸ਼ ਆਦਿ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਹਨ ਜਿੱਥੇ ਹਰਬਲ ਪੌਦਿਆਂ ਦੀ ਇਲਾਜ ਲਈ ਵਧੇਰੇ ਵਰਤੋਂ ਕੀਤੀ ਜਾਂਦੀ ਹੈ।

ਇਸ ਸੰਬੰਧ ਵਿਚ ਹਜ਼ਾਰਾਂ ਖੋਜ-ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ।  ਅਨੇਕਾਂ ਖੋਜ-ਵਿਦਿਆਰਥੀਆਂ ਨੇ ਖੋਜ-ਕਾਰਜ ਮੁਕੰਮਲ ਕਰਕੇ ਉੱਚ-ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ।

ਦੁਨੀਆਂ ਭਰ ਦੇ ਲੋਕ ਕੁਦਰਤੀ ਇਲਾਜ-ਪ੍ਰਣਾਲੀ ਅਤੇ ਹਰਬਲ ਪੌਦਿਆਂ ਦੇ ਸੇਵਨ ਪ੍ਰਤੀ ਸੁਚੇਤ ਹੋ ਰਹੇ ਹਨ।  ਇਹ ਰੁਝਾਨ ਵਿਕਾਸਸ਼ੀਲ ਅਤੇ ਵਿਕਸਤ ਦੋਹਾਂ ਤਰ੍ਹਾਂ ਦੇ ਦੇਸ਼ਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ।  ਫਰਾਂਸ, ਜਰਮਨੀ, ਇਟਲੀ, ਇੰਗਲੈਂਡ ਜਿਹੇ ਮੁਲਕ ਵੀ ਵਿਸ਼ੇਸ਼ ਰੁਚੀ ਵਿਖਾ ਰਹੇ ਹਨ।  ਕੋਵਿਡ-19 ਨੇ ਇਸ ਰੁਝਾਨ ਨੂੰ ਹੋਰ ਤੇਜ਼ ਕੀਤਾ ਹੈ।

ਅਫ਼ਰੀਕਾ ਵਰਗੇ ਮੁਲਕਾਂ ਵਿਚ ਮੁਢਲੀ ਸਿਹਤ ਸੰਭਾਲ ਲਈ 70 ਤੋਂ 80 ਪ੍ਰਤੀਸ਼ਤ ਲੋਕ ਕੁਦਰਤੀ ਇਲਾਜ ’ਤੇ ਨਿਰਭਰ ਹਨ ਜਾਂ ਇਸਨੂੰ ਤਰਜੀਹ ਦਿੰਦੇ ਹਨ।

ਭਾਰਤੀ ਕਿਸਾਨ ਇਸ ਖੇਤਰ ਦੀ ਜਾਣਕਾਰੀ ਹਾਸਲ ਕਰਕੇ, ਇਸ ਉਦਯੋਗ ਨਾਲ ਤਾਲਮਲ ਕਰਕੇ, ਹਰਬਲ ਪੌਦਿਆਂ ਦੀ ਖੇਤੀ ਨਾਲ ਜੁੜ ਕੇ ਆਪਣੀ ਆਮਦਨ ਵਿਚ ਵੱਡਾ ਵਾਧਾ ਕਰ ਸਕਦੇ ਹਨ।  ਦੁਨੀਆਂ ਵਿਚ ਬਹੁਤ ਸਾਰੇ ਇਲਾਕੇ ਹਨ ਜਿੱਥੋਂ ਦੇ ਕਿਸਾਨ ਭਾਈਚਾਰੇ ਨੂੰ 50 ਪ੍ਰਤੀਸ਼ਤ ਆਮਦਨ ਮੈਡੀਕਲ ਪੌਦਿਆਂ ਨੂੰ ਵੇਚਣ ਨਾਲ ਹੁੰਦੀ ਹੈ।  ਤਨਜ਼ਾਨੀਆਂ ਅਤੇ ਮੋਰੋਕੋ ਜਿਹੇ ਦੇਸ਼ ਮੈਡੀਕਲ ਪੌਦਿਆਂ ਦੇ ਵਿਉਪਾਰ ਤੋਂ ਵੱਡੀਆਂ ਰਕਮਾਂ ਕਮਾਉਂਦੇ ਹਨ।  ਅਫ਼ਰੀਕਨ ਹਰਬਲ ਦਵਾਈਆਂ ਦਾ ਉਦਯੋਗ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਸਥਾਪਤ ਕਰ ਰਿਹਾ ਹੈ।

ਮਨੁੱਖੀ ਮਨ, ਮਨੁੱਖੀ ਸਰੀਰ ਦੀ ਬਣਤਰ ਅਜਿਹੀ ਹੈ ਕਿ ਇਸਦੀ ਕੁਦਰਤ ਵੱਲ ਪਰਤਣ ਵਿਚ ਹੀ ਬਿਹਤਰੀ ਹੈ।  ਜਿੰਨਾ ਇਹ ਕੈਮੀਕਲਾਂ ਤੋਂ ਬਚਿਆਂ ਰਹੇਗਾ ਓਨੀ ਮਾਨਸਿਕ ਸਰੀਰਕ ਸਿਹਤ ਸਹੀ ਰਹੇਗੀ।

ਟੈਲੀਵਿਜ਼ਨ ਦਾ ਚਰਚਿਤ ਚਿਹਰਾ: ਬਿੱਕੀ ਬਿਕਰਮਜੀਤ
ਬਿੱਕੀ ਬਿਕਰਮਜੀਤ ਟੈਲੀਵਿਜ਼ਨ ਦਾ ਚਰਚਿਤ ਚਿਹਰਾ ਹੈ। ਦੂਰਦਰਸ਼ਨ ਨਾਲ ੳਨ੍ਹਾਂ ਦੀ ਗੂੜ੍ਹੀ ਲੰਮੀ ਸਾਂਝ ਹੈ।  ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ ਸੰਗੀਤਕ ਪ੍ਰੋਗਰਾਮਾਂ ਨੂੰ ਸੰਵਾਰਨ ਸ਼ਿੰਗਾਰਨ ਦਾ ਮਹੱਤਵਪੂਰਨ ਕਾਰਜ ਬਿੱਕੀ ਬਿਕਰਮਜੀਤ ਦੇ ਹਿੱਸੇ ਆਉਂਦਾ ਹੈ।  ਕੋਰੀਓਗ੍ਰਾਫ਼ੀ, ਅਰਥਾਤ ਨਾਚ ਨੂੰ ਗੀਤ, ਸੰਗੀਤ ਅਤੇ ਸਥਿਤੀ ਅਨੁਸਾਰ ਢਾਲਣਾ, ਜੋੜਨਾ ਅਤੇ ਵਰਤਣਾ।  ਕੋਰੀਓਗ੍ਰਾਫ਼ੀ ਟੈਲੀਵਿਜ਼ਨ ਅਤੇ ਸਟੇਜ ’ਤੇ ਇਕੋ ਜਿਹੀ ਚਰਚਿਤ ਤੇ ਪ੍ਰਸਿੱਧ ਹੈ।  ਫ਼ਿਲਮਾਂ ਦੇ ਗੀਤਾਂ ਨੂੰ ਕੋਰੀਓਗ੍ਰਾਫ਼ੀ ਰਾਹੀਂ ਆਕਰਸ਼ਕ ਤੇ ਯਾਦਗਾਰੀ ਬਣਾਇਆ ਜਾਂਦਾ ਹੈ।  ਬਤੌਰ ਕੋਰੀਓਗ੍ਰਾਫ਼ਰ ਬਿੱਕੀ ਬਿਕਰਮਜੀਤ ਨੇ ਦੂਰਦਰਸ਼ਨ ਲਈ ਸੇਵਾ ਪ੍ਰਦਾਨ ਕਰਦਿਆਂ ਵੱਡਾ ਨਾਂ ਕਮਾਇਆ ਹੈ।  ਸੈਂਕੜੇ ਸੰਗੀਤਕ ਪ੍ਰੋਗਰਾਮਾਂ ਲਈ ਉਨ੍ਹਾਂ ਨੇ ਕੋਰੀਓਗ੍ਰਾਫ਼ੀ ਕੀਤੀ ਹੈ।

ਦੂਰਦਰਸ਼ਨ ਦੇ ਬਹੁਤ ਸਾਰੇ ਨਾਟਕਾਂ, ਪ੍ਰੋਗਰਾਮਾਂ ਵਿਚ ਬਤੌਰ ਅਦਾਕਾਰ ਉਨ੍ਹਾਂ ਨੇ ਗੂੜ੍ਹੀ ਛਾਪ ਛੱਡੀ ਹੈ।  ਉਹ ਕਿਰਦਾਰ ਵਿਚ ਇੰਝ ਰਚ ਮਿਚ ਜਾਂਦੇ ਹਨ ਕਿ ਬਿੱਕੀ ਬਿਕਰਮਜੀਤ ਕਿਧਰੇ ਲਾਂਭੇ ਰਹਿ ਜਾਂਦਾ ਹੈ।  ਆਪਣੀ ਅਦਾਕਾਰੀ ਦੇ ਬਲ ’ਤੇ ਨਿਭਾਈ ਜਾ ਰਹੀ ਭੂਮਿਕਾ ਵਿਚ ਜਾਨ ਪਾ ਦਿੰਦੇ ਹਨ।

ਕਪੂਰਥਲਾ ਵਿਖੇ ਵਰਿਆਂ ਤੋਂ ਕਰਵਾਏ ਜਾਂਦੇ ਹਮਦਰਦ ਵਿਰਾਸਤੀ ਮੇਲੇ ਦੀ ਉਹ ਜਿੰਦਜਾਨ ਹਨ।  ਉਸਦੀ ਰੂਪ-ਰੇਖਾ ਉਸਦੇ ਮਿਆਰ, ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਸੱਭ ਦੀ ਖੂਬ ਚਰਚਾ ਹੁੰਦੀ ਹੈ।  ਤਿੰਨ ਦਹਾਕਿਆਂ ਤੋਂ ਜਾਰੀ ਇਸ ਮੇਲੇ ਨੇ ਪੰਜਾਬ ਦੇ ਮੇਲਿਆਂ ਵਿਚ ਆਪਣੀ ਨਿਵੇਕਲੀ ਪਹਿਚਾਣ ਸਥਾਪਿਤ ਕਰ ਲਈ ਹੈ।

ਹੁਣ ਬਿੱਕੀ ਬਿਕਰਮਜੀਤ ‘ਆਨ ਸਕਾਈ’ ਟੀ.ਵੀ. ਦੇ ਪ੍ਰੋਗਰਾਮਾਂ ’ਤੇ ਸਖ਼ਤ ਮਿਹਨਤ ਕਰ ਰਹੇ ਹਨ।  ਵੱਖ ਵੱਖ ਖੇਤਰਾਂ ਨਾਲ ਸੰਬੰਧਤ ਦਰਸ਼ਕਾਂ ਵਿਚ ਇਹ ਪ੍ਰੋਗਰਾਮ ਮਕਬੂਲ ਹੋ ਰਹੇ ਹਨ।  ਅੰਮ੍ਰਿਤ ਵੇਲਾ, ਬੋਲਦੇ ਅੱਖਰ, ਕੰਧ ਉਹਲੇ ਪਰਦੇਸ, ਕਲਾ ਦੇ ਸਿਰਨਾਵੇਂ, ਕਲਮਾਂ ਦਾ ਸਫ਼ਰ ਅਤੇ ਸੱਜਰੇ ਸੁਰ ਜਿਹੇ ਪ੍ਰੋਗਰਾਮ ਸੰਬੰਧਤ ਸ਼ਖ਼ਸੀਅਤਾਂ ਦੀ ਚੋਣ, ਪੇਸ਼ਕਾਰੀ ਅਤੇ ਮਿਆਰ ਕਾਰਨ ਚਰਚਾ ਵਿਚ ਹਨ।  ਉਦਾਹਰਨ ਵਜੋਂ ‘ਕੰਧ ਉਹਲੇ ਪਰਦੇਸ’ ਪ੍ਰੋਗਰਾਮ ਤਹਿਤ ਜਦ ਵਿੱਕੀ ਨਾਗਰਾ ਕੋਹਾਲਾ ਨੂੰ ਦਰਸ਼ਕਾਂ ਰੂਬਰੂ ਕੀਤਾ ਗਿਆ ਤਾਂ ਡਾ. ਔਜਲਾ ਦਾ ਕਹਿਣਾ ਸੀ ‘ਪਰਵਾਸ’ ਸ਼ਬਦ ਦੇ ਅੱਖਰ ਤਾਂ ਚਾਰ ਹਨ ਪਰ ਪੈਂਡਾ ਬਹੁਤ ਲੰਮਾ ਹੈ।  ਮਾਂ, ਬਾਪ ਤੇ ਘਰ ਛੱਡ ਕੇ ਪਰਦੇਸ ਜਾਣਾ ਬਹੁਤ ਔਖਾ।

ਇਸੇ ਤਰ੍ਹਾਂ ‘ਬੋਲਦੇ ਅੱਖਰ’ ਪ੍ਰੋਗਰਾਮ ਰਾਹੀਂ ਨਵੀਆਂ ਪੁਸਤਕਾਂ ਦੇ ਲੇਖਕਾਂ ਨੂੰ ਦਰਸ਼ਕਾਂ ਰੂਬਰੂ ਕੀਤਾ ਜਾਂਦਾ ਹੈ।  ਲੰਮੀ ਵਿਸਥਾਰਤ ਇੰਟਰਵਿਊ ਵੇਖ ਸੁਣ ਕੇ ਦਰਸ਼ਕਾਂ ਨੂੰ ਕਿਤਾਬ ਅਤੇ ਲੇਖਕ ਬਾਰੇ ਵਾਹਵਾ ਸਾਰੀ ਜਾਣਕਾਰੀ ਮਿਲ ਜਾਂਦੀ ਹੈ।  ਚੰਗਾ ਤੇ ਸਾਰਥਕ ਪਹਿਲੂ ਇਹ ਹੈ ਕਿ ਇਸ ਚੈਨਲ ਦੇ ਐਂਕਰ ਬਹੁਤ ਸਾਰਾ ‘ਹੋਮ ਵਰਕ’ ਕਰਕੇ ਆਉਂਦੇ ਹਨ।  ‘ਬੋਲਦੇ ਅੱਖਰ’ ਪ੍ਰੋਗਰਾਮ ਦੇ ਪੇਸ਼ਕਾਰ ਡਾ. ਭੁਪਿੰਦਰ ਕੌਰ ਪਹਿਲਾਂ ਸੰਬੰਧਤ ਪੁਸਤਕ ਪ੍ਰਾਪਤ ਕਰਦੇ ਹਨ।  ਫੇਰ ਉਸਨੂੰ ਧਿਆਨ ਨਾਲ ਅੱਖਰ ਅੱਖਰ ਪੜ੍ਹਦੇ ਹਨ।  ਤਦ ਜਾ ਕੇ ਲੇਖਕ ਨਾਲ ਕੀਤੀ ਜਾਣ ਵਾਲੀ ਇੰਟਰਵਿਊ ਲਈ ਦਿਨ ਅਤੇ ਸਮਾਂ ਤੈਅ ਹੁੰਦਾ ਹੈ।  ਦਰਸ਼ਕ ਅਤੇ ਪਾਠਕ ਸਮਝ ਸਕਦੇ ਹਨ ਕਿ ਪੁਸਤਕ ਪੜ੍ਹ ਕੇ ਲੇਖਕ ਨਾਲ ਕੀਤੀ ਇੰਟਰਵਿਊ ਅਤੇ ਬਿਨ੍ਹਾਂ ਪੜ੍ਹੇ ਕੀਤੀ ਇੰਟਰਵਿਊ ਵਿਚ ਕੀ ਅੰਤਰ ਹੋਵੇਗਾ।

ਇਸੇ ਤਰ੍ਹਾਂ ‘ਕਲਾ ਦੇ ਸਿਰਨਾਵੇਂ’ ਅਤੇ ‘ਕਲਮਾਂ ਦਾ ਸਫ਼ਰ’ ਪ੍ਰੋਗਰਾਮਾਂ ਦੀ ਤਿਆਰੀ ਵੇਲੇ ਐਂਕਰ ਸੰਬੰਧਤ ਸ਼ਖ਼ਸੀਅਤ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਤਰ ਕਰਕੇ ਸੈੱਟ ’ਤੇ ਪਹੁੰਚਦੇ ਹਨ।  ਸਾਹਿਤਕਾਰ ਅਤੇ ਕਲਾਕਾਰ ਨਾਲ ਫੋਨ ’ਤੇ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।  ਉਸਦੀ ਰਚਨਾ ਅਤੇ ਕਲਾ ਨੂੰ ਪੜ੍ਹਿਆ, ਸਮਝਿਆ ਜਾਂਦਾ ਹੈ।  ਇੰਟਰਵਿਊ ਤੋਂ ਐਨ ਪਹਿਲਾਂ ਬੈਠ ਕੇ ਖੁਲ੍ਹੀ ਗੱਲਬਾਤ ਕੀਤੀ ਜਾਂਦੀ ਹੈ।  ਇੰਝ ਕਰਨ ਨਾਲ ਜਿੱਥੇ ਇੰਟਰਵਿਊ ਸਹੀ ਦਿਸ਼ਾ ਵਿਚ ਅੱਗੇ ਵੱਧਦੀ ਹੈ ਉਥੇ ਐਂਕਰ ਅਤੇ ਮਹਿਮਾਨ ਦੋਵੇਂ ਸਹਿਜ ਤੇ ਸੁਖਾਲਾ ਮਹਿਸੂਸ ਕਰਦੇ ਹਨ।

1980 ਤੋਂ ਬਤੌਰ ਕੋਰੀਓਗ੍ਰਾਫ਼ਰ ਅਤੇ ਨਾਟਕ ਅਦਾਕਾਰ ਦੂਰਦਰਸ਼ਨ ਨਾਲ ਜੁੜੇ ਬਿੱਕੀ ਬਿਕਰਮਜੀਤ ਨਾ ਅੱਕਣ ਵਾਲੇ, ਨਾ ਥੱਕਣ ਵਾਲੇ ਪ੍ਰਤਿਭਾਸ਼ਾਲੀ ਟੈਲੀਵਿਜ਼ਨ ਚਿਹਰੇ ਹਨ। ਉਨ੍ਹਾਂ ਵੱਲੋਂ ਬਤੌਰ ਕੋਰੀਓਗ੍ਰਾਫ਼ਰ ਅਤੇ ਬਤੌਰ ਕਲਾਕਾਰ ਕੀਤੇ ਕੰਮ ਨੂੰ ਕਿਸੇ ਸੂਚੀ ਵਿਚ ਸਮੇਟਣਾ ਸੌਖਾ ਨਹੀਂ ਹੈ। ਡਾ. ਪਰਮਜੀਤ ਕੌਰ ਹੁਰਾਂ ਦਾ ਸਹਿਯੋਗ, ਸਮਰਥਨ ਤੇ ਭੂਮਿਕਾ ਸਰਾਹੁਣਯੋਗ ਹੈ।

ਸਰੀ (ਕੈਨੇਡਾ) ਦਾ ਮਾਣ: ਡਾ. ਪ੍ਰਗਟ ਸਿੰਘ ਭੁਰਜੀ
ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਮਿਲਣ ਅਤੇ ਸਲਾਹ ਮਸ਼ਵਰਾ ਕਰਨ ਆਵੇ, ਜਦੋਂ ਸਥਾਨਕ ਨੇਤਾ ਸਿੱਖ ਕਮਿਊਨਿਟੀ ਦੇ ਰੁਖ ਬਾਰੇ ਜਾਨਣ ਲਈ ਸਮਾਂ ਲੈ ਕੇ ਮੀਟਿੰਗ ਕਰਨ ਆਉਣ, ਜਦੋਂ ਸ਼ਹਿਰ ਦੀਆਂ ਵੰਨ-ਸਵੰਨੀਆਂ ਸਰਗਰਮੀਆਂ ਵਿਚ ਤੁਸੀਂ ਖਿੱਚ ਦਾ ਕੇਂਦਰ ਬਣੇ ਰਹੋ, ਜਦੋਂ ਪੰਜਾਬੀ ਫ਼ਿਲਮਾਂ ਬਨਾਉਣ ਲਈ ਕਲਾਕਾਰਾਂ ਦੀਆਂ ਟੀਮਾਂ ਕੈਨੇਡਾ ਜਾਣ ਅਤੇ ਸਮਾਂ ਕੱਢ ਕੇ ਤੁਹਾਨੂੰ ਉਚੇਚਾ ਮਿਲਣ ਆਉਣ, ਤੁਹਾਡੇ ਕੋਲ ਠਹਿਰਨ ਅਤੇ ਤੁਹਾਨੂੰ ਫ਼ਿਲਮ ਵਿਚ ਕੋਈ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਸਹਿਮਤ ਕਰ ਲੈਣ, ਜਦੋਂ ਤੁਸੀਂ ਆਪਣੇ ਘਰ ਵਿਚ ਬਣਾਏ ਸਟੂਡੀਓ ਵਿਚੋਂ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸਾਰਥਕ ਸਿਹਤ-ਸਲਾਹਾਂ ਦਿੰਦੇ ਹੋਵੋ, ਜਦੋਂ ਵੱਖ ਵੱਖ ਚੈਨਲਾਂ ’ਤੇ ਪ੍ਰਸਾਰਿਤ ਹੁੰਦਾ ਤੁਹਾਡਾ ਟੈਲੀਵਿਜ਼ਨ, ਜਦੋਂ ਸ਼ਹਿਰ ਦੇ ਤੁਹਾਡੇ ਕਲੀਨਿਕ ਵਿਚ ਤੁਹਾਡੇ ਤੋਂ ਦਵਾਈ ਲੈਣ ਲਈ ਲੰਮੀਆਂ ਕਤਾਰਾਂ ਲੱਗਦੀਆਂ ਹੋਣ ਅਤੇ ਜਦੋਂ ਤੁਸੀਂ ਸਮੁੰਦਰ ਕਿਨਾਰੇ ਬਣੇ ਆਪਣੇ ਮਹਿਲ-ਨੁਮਾ ਘਰ ਦੇ ਦਰਵਾਜੇ ’ਤੇ ਹਰੇਕ ਦਾ ਖਿੜੇ ਮੱਥੇ ਸੁਆਗਤ ਕਰਦੇ ਹੋਵੋ ਤਾਂ ਤੁਸੀਂ ਆਮ ਇਨਸਾਨ ਨਹੀਂ ਹੋ ਸਕਦੇ।

ਜੀ ਹਾਂ, ਇਸ ਸ਼ਖਸੀਅਤ ਦਾ ਨਾਂ ਹੈ ਡਾ. ਪ੍ਰਗਟ ਸਿੰਘ ਭੁਰਜੀ।  ਬੱਚਿਆਂ ਦੇ ਮਾਹਿਰ ਡਾਕਟਰ।  ਪਿਛਲੇ 30 ਸਾਲਾਂ ਤੋਂ ਸਰੀ, ਬ੍ਰਿਟਿਸ਼ ਕੋਲੰਬੀਆ ਵਿਚ ਸੇਵਾਵਾਂ ਪ੍ਰਦਾਨ ਕਰਕੇ ਨਾਮਨਾ ਖੱਟ ਰਹੇ।

ਉਨ੍ਹਾਂ ਦਾ ਜਨਮ 1963 ਵਿਚ ਬੰਬਈ ਵਿਖੇ ਹੋਇਆ।  ਮੁਢਲੀ ਸਿੱਖਿਆ ਉਪਰੰਤ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਸਿੱਖਿਆ ਹਾਸਲ ਕਰਕੇ, ਸ਼ਾਦੀ ਉਪਰੰਤ ਕੈਨੇਡਾ ਚਲੇ ਗਏ।  ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਮੁਹਾਰਤ ਹਾਸਲ ਕਰਕੇ 1995 ਤੋਂ ਸਰੀ ਵਿਖੇ ਬੱਚਿਆਂ ਦੇ ਮਾਹਿਰ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਡਾ. ਪ੍ਰਗਟ ਸਿੰਘ ਭੁਰਜੀ ਪਿਛਲੇ 30 ਸਾਲਾਂ ਤੋਂ ਲਗਾਤਾਰ ਕਮਿਊਨਿਟੀ ਸੇਵਾਵਾਂ ਨਾਲ ਜੁੜੇ ਹੋਏ ਹਨ।  ਬ੍ਰਿਟਿਸ਼ ਕੋਲੰਬੀਆ ਬੱਚਿਆਂ ਦੇ ਹਸਪਤਾਲ ਲਈ ਫੰਡ ਜੁਟਾਉਣ ਵਾਲੀ ਸਲਾਨਾ ਈਵੈਂਟ ਦੀ 1992, 93 ਅਤੇ 94 ਵਿਚ ਅਗਵਾਈ ਕੀਤੀ।  ਕੈਨੇਡੀਅਨ ਬਲੱਡ ਸਪਲਾਈ ਦੇ ਲਾਈਫ਼ ਲਿੰਕ ਪ੍ਰਾਜੈਕਟ ਤਹਿਤ ਐਮਰਜੈਂਸੀ ਵੇਲੇ ਲੋੜਵੰਦ ਲੋਕਾਂ ਨੂੰ ਖੂਨ ਮੁਹੱਈਆ ਕਰਨ ਖਾਤਰ ਸੇਵਾਵਾਂ ਦਿੰਦੇ ਰਹੇ।  ਸਰੀ ਦੇ ਵੱਖ ਵੱਖ ਹਸਪਤਾਲਾਂ ਲਈ ਫੰਡ ਇਕੱਤਰ ਕਰਨ ਵਾਲੀਆਂ ਮੁਹਿੰਮਾਂ ਦਾ ਹਿੱਸਾ ਬਣਦੇ ਰਹੇ।  ਭਾਈ ਘਨੱਈਆ ਸੰਸਥਾ ਦੁਆਰਾ ਸਰੀ ਮੈਮੋਰੀਅਲ ਹਸਪਤਾਲ ਲਈ 2003 ਵਿਚ 125000 ਡਾਲਰ ਇਕੱਤਰ ਕੀਤੇ ਗਏ ਜਿਨ੍ਹਾਂ ਨਾਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ।

ਡਾ. ਪ੍ਰਗਟ ਸਿੰਘ ਭੁਰਜੀ ਸਰੀ ਮੈਮੋਰੀਅਲ ਹਸਪਤਾਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਰਹੇ।  ਬਹੁਤ ਸਾਰੇ ਹਸਪਤਾਲਾਂ ਦੀਆਂ ਸਲਾਹਕਾਰ ਕਮੇਟੀਆਂ ਦੇ ਮੈਂਬਰ ਰਹੇ।

ਚੈਨਲ ਐਮ ਦੁਆਰਾ ਬੱਚਿਆਂ ਦੀਆਂ ਬਿਮਾਰੀਆਂ ਬਾਰੇ ਪੇਸ਼ ਕੀਤੇ ਜਾਂਦੇ ਟੀ ਵੀ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਰਹੇ।  ਪੰਜਾਬੀ ਟੀ ਵੀ ਚੈਨਲ ਦੇ ਸਿਹਤ ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ।  ਪ੍ਰਾਈਮ ਟਾਈਮ, ਪੰਜਾਬੀ ਚੈਨਲ ਈ ਟੀ ਸੀ ਪੰਜਾਬੀ, ਏ ਟੀ ਐਨ, ਪ੍ਰਾਈਮ ਏਸ਼ੀਆ ਟੀ ਵੀ, ਸਾਂਝਾ ਟੀ ਵੀ, ਰੇਡੀਓ ਰੈੱਡ ਐਫ ਐਮ, ਕੋਨੈੱਕਟ ਐਫ਼ ਐਮ ਰੇਡੀਓ ਲਈ ਸਿਹਤ ਸੇਵਾਵਾਂ ਦਿੰਦੇ ਰਹੇ।

ਇਨ੍ਹਾਂ ਤੋਂ ਇਲਾਵਾ ਸੀ ਬੀ ਸੀ, ਸੀ ਟੀ ਵੀ, ਨੈਸ਼ਨਲ ਟੀ ਵੀ ਅਤੇ ਐਥਨਿਕ ਟੀ ਵੀ ਲਈ ਹਫ਼ਤਾਵਾਰ ਸਿਹਤ ਪ੍ਰੋਗਰਾਮ ਪੇਸ਼ ਕਰਦੇ ਰਹੇ।

ਓਮਨੀ ਟੀ ਵੀ ਦੀਆਂ ਪੰਜਾਬੀ ਖ਼ਬਰਾਂ ਲਈ ਸਿਹਤ ਪੱਤਰਕਾਰ ਵਜੋਂ ਸੇਵਾਵਾਂ ਦਿੰਦੇ ਰਹੇ।

ਬੱਚਿਆਂ ਨਾਲ ਸੰਬੰਧਤ ਬਹੁਤ ਸਾਰੇ ਸਿਹਤ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਰਹੇ।

ਸਰੀ, ਬ੍ਰਿਟਿਸ਼ ਕੋਲੰਬੀਆ ਵਿਖੇ ਬੀ ਸੀ ਸੀ ਏ 3300 ਆਰਮੀ ਕੈਡਿਟ ਯੂਥ ਪ੍ਰੋਗਰਾਮ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਪ੍ਰਧਾਨ ਰਹੇ।  ਇਸੇ ਤਰ੍ਹਾਂ ਅਕਾਲ ਅਕੈਡਮੀ ਸਰੀ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਪ੍ਰਿੰਸੀਪਲ ਰਹੇ।  ਅਕੈਡਮੀ ਦੁਆਰਾ ਬੱਚਿਆਂ ਨੂੰ ਸਕੂਲ ਤੋਂ ਬਾਅਦ ਪੰਜਾਬੀ ਬੋਲੀ, ਰਵਾਇਤੀ ਪੰਜਾਬੀ ਸਾਜ਼ਾਂ ਅਤੇ ਗੁਰਬਾਣੀ  ਦੇ ਅਰਥਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ।

ਬੱਚਿਆਂ ਦੀ ਸਿਹਤ ਲਈ ਆਰਥਿਕ ਸਹਾਇਤਾ ਮੁਹੱਈਆ ਕਰਨ ਲਈ ਬਹੁਤ ਸਾਰੀਆਂ ਕੌਮੀ ਤੇ ਕੌਮਾਂਤਰੀ ਮੁਹਿੰਮਾਂ ਦਾ ਹਿੱਸਾ ਬਣੇ।  ਸ੍ਰੀ ਲੰਕਾ ਵਿਚ ਸੁਨਾਮੀ ਪ੍ਰਭਾਵਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ।  ਭੁਚਾਲ ਪੀੜਤਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਅੱਗੇ ਰਹੇ।  ਹੈਤੀ ਭੁਚਾਲ ਸਮੇਂ ਮੈਡੀਕਲ ਕੈਂਪ ਲਈ ਪੱਛਮੀ ਕੈਨੇਡਾ ਤੋਂ ਉਹ ਪਹਿਲੀ ਟੀਮ ਲੈ ਕੇ ਪੁੱਜੇ ਸਨ।  ਜਦ ਨੇਪਾਲ ਵਿਚ ਜਬਰਦਸਤ ਭੁਚਾਲ ਨਾਲ ਬੇਤਹਾਸ਼ਾ ਨੁਕਸਾਨ ਹੋਇਆ ਸੀ ਉਦੋਂ ਵੀ ਪੱਛਮੀ ਕੈਨੇਡਾ ਤੋਂ ਉਹ ਸੱਭ ਤੋਂ ਪਹਿਲੀ ਟੀਮ ਲੈ ਕੇ ਪਹੁੰਚੇ ਸਨ।

ਸਰੀ ਅਤੇ ਇਰਦ ਗਿਰਦ ਦੇ ਇਲਾਕਿਆਂ ਵਿਚ ਏਡਜ਼ ਅਤੇ ਹੈਪੇਟਾਈਟਸ-ਸੀ ਪ੍ਰਤੀ ਚੇਤੰਨਤਾ ਪੈਦਾ ਕਰਨ ਖਾਤਰ ਸਮੇਂ ਸਮੇਂ ਸੈਮੀਨਾਰਾਂ ਦਾ ਆਯੋਜਨ ਕਰਦੇ ਹਨ।

ਡਾ. ਭੁਰਜੀ ਇੰਡੋ-ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਉਪ-ਪ੍ਰਧਾਨ ਰਹੇ ਹਨ।  ਭਰੂਣ ਹੱਤਿਆ ਅਤੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਪ੍ਰਤੀ ‘ਗਲੋਬਲ ਗਰਲ ਪਾਵਰ’ ਦੇ ਸਹਿਯੋਗ ਨਾਲ ਲੋਕਾਂ ਨੂੰ ਚੇਤੰਨ ਕਰਨ ਦਾ ਕਾਰਜ ਨਿਭਾਉਂਦੇ ਹਨ।  ਯੂਥ-ਕੈਂਪਾਂ ਲਈ, ਬੌਕਸਿੰਗ ਲਈ ਅਤੇ ਫੀਲਡ ਹਾਕੀ ਲਈ ਲਗਾਤਾਰ ਡਾਕਟਰੀ ਸਹਾਇਤਾ ਮੁਹੱਈਆ ਕਰਦੇ ਆ ਰਹੇ ਹਨ।

ਟਾਈਮਜ਼ ਆਫ਼ ਕੈਨੇਡਾ ਨੇ 2015 ਵਿਚ ਉਨ੍ਹਾਂ ਨੂੰ ਕਮਿਉਨਿਟੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਸੀ।

ਸੀਰੀਆ ਦੇ ਰਿਫ਼ਊਜੀਆਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਮੁਹੱਈਆ ਕਰਦੇ ਹਨ।  ਫੋਰਟ ਲਾਡਰਡੇਲ ਅਗਨੀਕਾਂਡ ਮੌਕੇ ਪੀੜਤਾਂ ਲਈ ਭੋਜਨ, ਕੱੜਿਆਂ ਅਤੇ ਬੱਚਿਆਂ ਲਈ ਲੋੜੀਂਦੇ ਸਮਾਨ ਦੇ 9 ਟਰੱਕ ਭੇਜਣ ਵਿਚ ਮੋਹਰੀ ਭੂਮਿਕਾ ਨਿਭਾਈ ਸੀ।  ਇਹ ਸਮਾਨ ਭੇਜਣ ’ਤੇ ਇਕ ਮਿਲੀਅਨ ਡਾਲਰ ਦਾ ਖ਼ਰਚ ਆਇਆ ।

‘ਸਾਡੇ ਬੱਚੇ ਸਾਡਾ ਭਵਿੱਖ ਹਨ’ ਵਿਸ਼ੇ ’ਤੇ ਮਾਪਿਆਂ ਲਈ ਸਿਟੀ ਹਾਲ ਵਿਖੇ ਸੈਮੀਨਾਰਾਂ ਦਾ ਆਯੋਜਨ ਕਰਦੇ ਹਨ।  8-12 ਸਾਲ ਦੇ ਸਾਊਥ ਏਸ਼ੀਅਨ ਬੱਚਿਆਂ ਵਿਚ ਜ਼ਿੰਦਗੀ ਭਰ ਲਈ ਸਿਹਤ-ਆਦਤਾਂ ਪੈਦਾ ਕਰਨ ਲਈ ਸਿਹਤ-ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਕਸਰਤ ਨਾ ਕਰਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਬਹੁਤ ਸਾਰੇ ਅਦਾਰਿਆਂ ਵਿਚ ਜਾ ਕੇ ਬੱਚਿਆਂ ਨੂੰ ਸਿਹਤ, ਰੂਹਾਨੀਅਤ ਅਤੇ ਕਸਰਤ ਪ੍ਰਤੀ ਸੁਚੇਤ ਕਰਦੇ ਰਹਿੰਦੇ ਹਨ।  ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਚੇਤੰਨ ਕਰਦੇ ਹਨ।  ਸਾਲ ਵਿਚ ਇਕ ਸੈਮੀਨਾਰ ਸਿਹਤਮੰਦ ਖੁਰਾਕ, ਸਿਹਤਮੰਦ ਜੀਵਨ-ਸ਼ੈਲੀ ਅਤੇ ਸਿਹਤ ਅਸਲੀ ਦੌਲਤ ਹੈ ਵਿਸ਼ਿਆਂ ’ਤੇ ਆਯੋਜਤ ਕਰਦੇ ਹਨ।

ਡਾ. ਭੁਰਜੀ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੇ।  ਕੈਂਸਰ ਕੇਅਰ ਸੈਂਟਰ ਦੇ ਮਰੀਜ਼ਾਂ ਨੂੰ ਜੀਵਨ ਦੀ ਗੁਣਵਤਾ ਬਾਬਤ ਗਾਈਡ ਕਰਨ ਜਾਂਦੇ ਹਨ।

ਅਕਾਲੀ ਸਿੰਘ ਸਿੱਖ ਸੁਸਾਇਟੀ ਵੱਲੋਂ 1997 ਵਿਚ ਉਨ੍ਹਾਂ ਨੂੰ ‘ਬਿਹਤਰੀਨ ਸੇਵਾਵਾਂ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।  ਸਰੀ ਮੈਮੋਰੀਅਲ ਹਸਪਤਾਲ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ਸੇਵਾਵਾਂ ਬਦਲੇ 2001 ਵਿਚ ਸਨਮਾਨਿਤ ਕੀਤਾ ਗਿਆ।  ਇਸੇ ਤਰ੍ਹਾਂ 2004 ਵਿਚ ਇੰਡੋ-ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਵੱਲੋਂ ਸਲਾਨਾ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ।  ਭਾਈ ਘਨੱਈਆ ਫੰਡਰੇਜ਼ਰ 2007 ਲਈ, ਸਰੀ ਮੈਮੋਰੀਅਲ ਹਸਪਤਾਲ ਵੱਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ।

ਅਜਿਹੇ ਅਨੇਕਾਂ ਹੀ ਪ੍ਰਸੰਸਾ ਪੱਤਰ ਅਤੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਡਾ. ਪ੍ਰਗਟ ਸਿੰਘ ਭੁਰਜੀ ਹੁਰਾਂ ਨੂੰ ਮਿਲ ਚੁੱਕੇ ਹਨ।

ਸਾਲ 2022 ਵਿਚ ‘ਕੁਈਨ ਅਲੀਜ਼ਾਬਿਥ ਪਲੈਟੀਨਮ ਜੁਬਲੀ ਐਵਾਰਡ’ ਕਮਿਊਨਿਟੀ ਸੇਵਾਵਾਂ ਲਈ ਅਤੇ 2025 ਵਿਚ ਕਿੰਗ ਚਾਰਲਸ ਐਵਾਰਡ ਆਪਣੇ ਕਿੱਤੇ ਪ੍ਰਤੀ ਸੰਜੀਦਾ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਗਿਆ।  ਇਸ ਵਿਚ ਮੀਡੀਆ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਚੇਤੰਨ ਕਰਨਾ ਵੀ ਸ਼ਾਮਲ ਸੀ।

ਡਾ. ਭੁਰਜੀ ਦੀ ਸ਼ਖਸੀਅਤ ਦਾ ਇਕ ਹੋਰ ਮਹੱਤਵਪੂਰਨ ਤੇ ਹੈਰਾਨ ਕਰਨ ਵਾਲਾ ਪਹਿਲੂ ਉਨ੍ਹਾਂ ਦੁਆਰਾ ਬਤੌਰ ਅਦਾਕਾਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨਾ ਹੈ।  ‘ਰੱਬ ਰਾਖਾ’ ਫ਼ਿਲਮ ਵਿਚ ਸੁਰਜੀਤ ਖਾਨ ਨਾਲ, ‘ਮੰਜੇ ਬਿਸਤਰੇ 2’ ਵਿਚ ਗਿੱਪੀ ਗਰੇਵਾਲ ਨਾਲ, ‘ਹੌਸਲਾ ਰੱਖ’ ਵਿਚ ਦਿਲਜੀਤ ਦੁਸਾਂਝ ਨਾਲ, ‘ਬਾਬੇ ਭੰਗੜਾ ਪਾਉਂਦੇ ਨੇ’ ਵਿਚ ਦਿਲਜੀਤ ਦੁਸਾਂਝ ਨਾਲ।  ਇਹੀ ਨਹੀਂ ਦਲਜੀਤ ਦੁਸਾਂਝ ਨਾਲ ਕਈ ਮਸ਼ਹੂਰੀਆਂ ਵਿਚ ਆ ਚੁੱਕੇ ਹਨ।

ਉਨ੍ਹਾਂ ਦੇ ਆਪਣੇ ਟੈਲੀਵਿਜ਼ਨ ਸ਼ੋਅ ਬੜੇ ਚਰਚਿਤ ਹਨ।  ‘ਡਾ. ਭੁਰਜੀ ਸ਼ੋਅ’ ਅਤੇ ਆਪਣੀ ਜੀਵਨ ਸਾਥਣ ਨਾਲ ‘ਹੂਅ ਇਜ਼ ਦਾ ਬੌਸ’ ਦਰਸ਼ਕ ਬੜੀ ਉਤਸੁਕਤਾ ਨਾਲ ਵੇਖਦੇ ਹਨ।

ਉਨ੍ਹਾਂ ਦਾ ਰੋਲ ਮਾਡਲ ਉਨ੍ਹਾਂ ਦੇ ਮਾਤਾ ਜੀ ਹਨ।  ਜਿਹੜੇ ਸਖ਼ਤ ਮਿਹਨਤ ਵਿਚ ਯਕੀਨ ਰੱਖਦੇ ਹਨ।  ਉਹ ਸਵੇਰੇ ਸਵਖਤੇ 4 ਵਜੇ ਉਨ੍ਹਾਂ ਨੂੰ ਪੜ੍ਹਨ ਲਈ ਉਠਾ ਦਿੰਦੇ ਸਨ ਅਤੇ ਖੁਦ ਪਾਠ ਪੂਜਾ ਵਿਚ ਰੁੱਝ ਜਾਂਦੇ ਸਨ।  ਗੁਰਬਾਣੀ ਦੀ ਚੇਟਕ ਡਾ. ਭੁਰਜੀ ਨੂੰ ਉਨ੍ਹਾਂ ਤੋਂ ਹੀ ਲੱਗੀ।  ਉਨ੍ਹਾਂ ਦੇ ਮਾਤਾ ਜੀ ਹਰ ਰੋਜ਼ ਦੁਪਹਿਰ ਦਾ ਗਰਮ ਖਾਣਾ ਲੈ ਕੇ ਸਕੂਲ ਪਹੁੰਚਦੇ।  ਹਰ ਰੋਜ਼ ਉਨ੍ਹਾਂ ਦੀਆਂ ਮੁਸ਼ਕਲਾਂ, ਪ੍ਰੇਸ਼ਾਨੀਆਂ ਸੁਣਦੇ।

ਡਾ. ਭੁਰਜੀ ਦੇ ਪਿਤਾ ਜੀ ਇਕ ਸਫ਼ਲ ਕਾਰੋਬਾਰੀ ਵਿਅਕਤੀ ਸਨ।  ਪਰਿਵਾਰ ਦੀ ਇਕ ਸਾਂਝੀ ਇਮਾਰਤ ਉਸਾਰੀ ਦੀ ਕੰਪਨੀ ਸੀ।  ਪਿਤਾ ਜੀ ਹਰ ਰੋਜ਼ ਸ਼ਾਮਲ ਨੂੰ ਰਹਿਰਾਸ ਦਾ ਪਾਠ ਕਰਦੇ, ਜਿਸਨੂੰ ਉਹ ਧਿਆਨ ਨਾਲ ਸੁਣਦੇ।  ਪਿਤਾ ਜੀ ਤੋਂ ਉਨ੍ਹਾਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਅਨੇਕਾਂ ਸਾਖੀਆਂ ਬਾਰੇ ਜਾਣਕਾਰੀ ਮਿਲੀ।

ਉਦੋਂ ਡਾ. ਭੁਰਜੀ ਪੰਜਾਬੀ ਬੋਲ ਅਤੇ ਸਮਝ ਤਾਂ ਲੈਂਦੇ ਸਨ ਪਰ ਪੜ੍ਹ ਅਤੇ ਲਿਖ ਨਹੀਂ ਸਕਦੇ ਸਨ।  ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਪਿੰਗਲਵਾੜਾ ਵਿਖਾਉਣ ਲਈ ਅੰਮ੍ਰਿਤਸਰ ਲੈ ਕੇ ਗਏ।  ਉਥੇ ਉਨ੍ਹਾਂ ਦੀ ਮੁਲਾਕਾਤ ਭਗਤ ਪੂਰਨ ਸਿੰਘ ਨਾਲ ਹੋਈ।  ਜਿਨ੍ਹਾਂ ਤੋਂ ਡਾ. ਭੁਰਜੀ ਨੇ ਨਿਸ਼ਕਾਮ ਸੇਵਾ ਦਾ ਸਬਕ ਸਿੱਖਿਆ।

ਡਾ. ਭੁਰਜੀ ਵਿਆਹ ਉਪਰੰਤ ਕੈਨੇਡਾ ਚਲੇ ਗਏ।  ਉਨ੍ਹਾਂ ਦੀ ਜੀਵਨ ਸਾਥਣ ਨੇ ਉਨ੍ਹਾਂ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਸਿਖਾਈ।  ਇਸਦਾ ਉਨ੍ਹਾਂ ਨੂੰ ਜੀਵਨ ਵਿਚ ਵੱਡਾ ਲਾਹਾ ਮਿਲਿਆ।  ਇਕ ਤਾਂ ਉਹ ਆਪਣੇ ਮਾਤਾ ਜੀ ਨੂੰ ਪੰਜਾਬੀ ਵਿਚ ਚਿੱਠੀਆਂ ਲਖਣ ਲੱਗ ਪਏ।  ਦੂਸਰਾ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ, ਸਮਝਣਾ ਸ਼ੁਰੂ ਕਰ ਦਿੱਤਾ।  ਅੱਗੋਂ ਰੂਹਾਨੀ ਗਿਆਨ ਉਨ੍ਹਾ ਨੂੰ ਸੱਭਰਵਾਲ ਪਰਿਵਾਰ ਵੱਲੋਂ ਮਿਲਿਆ।  ਵੱਡਿਆਂ ਦਾ ਆਦਰ ਸਤਿਕਾਰ ਕਰਨਾ ਅਤੇ ਲੋੜ ਵੇਲੇ ਉਨ੍ਹਾਂ ਦੀ ਮਦਦ ਕਰਨਾ ਡਾ. ਭੁਰਜੀ ਦੇ ਸੁਭਾਅ ਵਿਚ ਸ਼ਾਮਲ ਹੈ।

ਜਦ ਡਾ. ਭੁਰਜੀ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਤੋਂ ਬਹੁਤ ਪ੍ਰਭਾਵਤ ਹੋਏ।  ਸੁਰਜੀਤ ਪਾਤਰ ਨੂੰ ਪੜ੍ਹ ਸੁਣ ਕੇ ਪੰਜਾਬੀ ਸਾਹਿਤ, ਪੰਜਾਬੀ ਕਵਿਤਾ ਨਾਲ ਜੁੜੇ।  ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਮਿਲ ਕੇ ਅਤੇ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਸੁਣ ਕੇ ਬੇਹੱਦ ਪ੍ਰੇਰਿਤ ਹੋਏ।

ਡਾ. ਪ੍ਰਗਟ ਸਿੰਘ ਭੁਰਜੀ ਦਾ ਕਹਿਣਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਸਿਖਾਇਆ।  ਜਦੋਂ ਵੀ ਮੈਂ ਮੁੰਬਈ ਜਾਂਦਾ ਹਾਂ ਆਪਣੇ ਅਧਿਆਪਕਾਂ ਨੂੰ ਜ਼ਰੂਰ ਮਿਲਦਾ ਹਾਂ।

ਸੁਰੀਲਾ ਸ਼ਬਦ-ਗਾਇਨ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਉਨ੍ਹਾਂ ਦੇ ਨਿੱਘੇ ਮਿੱਤਰ ਹਨ ਕਿਉਂ ਕਿ ਡਾ. ਭੁਰਜੀ ਨੂੰ ਸ਼ਬਦ-ਗਾਇਨ ਬੇਹੱਦ ਪਸੰਦ ਹੈ।  ਉਨ੍ਹਾਂ ਦੇ ਪ੍ਰਭਾਵ ਹੇਠ ਉਨ੍ਹਾਂ ਦੇ ਬੱਚੇ ਵੀ ਕੀਰਤਨ ਕਰਨ ਲੱਗੇ ਹਨ।  ਡਾ. ਭੁਰਜੀ ਨੇ ਆਪਣਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਸਿੱਖਿਆਵਾਂ ਅਨੁਸਾਰ ਢਾਲਿਆ ਹੋਇਆ ਹੈ।  ਉਨ੍ਹਾਂ ਨੇ ਸਿਆਣੇ ਤੇ ਸੰਤੁਲਤ ਪਹੁੰਚ ਵਾਲੇ ਨੇਤਾਵਾਂ ਤੋਂ ਵੱਖ ਵੱਖ ਭਾਈਚਾਰਿਆਂ ਦਰਮਿਆਨ ਪੁਲ ਬਣਨਾ ਸਿੱਖਿਆ ਹੈ।  ਜੀਵਨ ਵਿਚ ਹਾਂ-ਪੱਖੀ ਨਜ਼ਰੀਆ ਰੱਖਣਾ ਸਿੱਖਿਆ ਹੈ।  ਉਨ੍ਹਾਂ ਨੂੰ ਦਲਾਈ ਲਾਮਾ ਅਤੇ ਆਗਾ ਖਾਨ ਜਿਹੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਦਾ ਮੌਕਾ ਵੀ ਮਿਲਿਆ।  ਡਾ. ਭੁਰਜੀ ਦਾ ਕਹਿਣਾ ਹੈ, “ਮੈਂ ਪ੍ਰਮਾਤਮਾ ਦੀ ਯੂਨੀਵਰਸਿਟੀ ਦਾ ਇਕ ਸਿੱਖ, ਇਕ ਸਿੱਖਿਆਰਥੀ ਹਾਂ।”

ਇਕ ਗੱਲ ਹੋਰ।  ਡਾ. ਪ੍ਰਗਟ ਸਿੰਘ ਭੁਰਜੀ ਨੂੰ ਜਿਹੜੀ ਸ਼ਖ਼ਸੀਅਤ ਚੰਗੀ ਲੱਗਦੀ ਹੈ ਉਸਨੂੰ ਉਹ ਬਾਹਾਂ ਵਿਚ ਲੈ ਕੇ ਉਪਰ ਉਠਾ ਲੈਂਦੇ ਹਨ।  ਉਸ ਸ਼ਖ਼ਸੀਅਤ ਲਈ ਉਹ ਪਲ ਮਾਣ ਭਰੇ ਹੁੰਦੇ ਹਨ।  ਪਰ ਉਹ ਅਜਿਹਾ ਅਚਨਚੇਤ ਕਰਦੇ ਹਨ।  ਅਗਲੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ।

ਸਰੀ (ਕੈਨੇਡਾ) ਦੇ ਮਾਣ ਅਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਹਸਤਾਖ਼ਰ ਡਾ. ਪ੍ਰਗਟ ਸਿੰਘ ਭੁਰਜੀ ’ਤੇ ਸਰੀ ਵਾਸੀਆਂ ਨੂੰ ਡਾਹਢਾ ਮਾਣ ਹੈ।

ਡਿਜ਼ੀਟਲ ਅਰੈਸਟ ਦੀ ਪਰਿਭਾਸ਼ਾ, ਖਤਰੇ ਤੇ ਬਚਾਅ
ਸਾਈਬਰ ਅਪਰਾਧੀਆਂ ਦੁਆਰਾ ਜਦ ਭਰਮ ਵਾਲੀ ਰਣਨੀਤੀ ਅਪਣਾ ਕੇ ਕਿਸੇ ਨੂੰ ਵੀਡੀਓ ਕਾਲ ਕਰਕੇ, ਆਨਲਾਈਨ ਜਾਂ ਫੋਨ ʼਤੇ ਗ੍ਰਿਫ਼ਤਾਰ ਕਰਨ ਦਾ ਝੂਠਾ ਤੇ ਨਕਲੀ ਦਾਵਾ ਕਰਕੇ, ਡਰਾ ਧਮਕਾ ਕੇ ਵੱਡੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ ਤਾਂ ਉਸਨੂੰ ਡਿਜ਼ੀਟਲ ਅਰੈਸਟ ਦਾ ਨਾਮ ਦਿੱਤਾ ਜਾਂਦਾ ਹੈ।  ਅਰਥਾਤ ਡਿਜ਼ੀਟਲ ਕਿਸੇ ਨੂੰ ਗ੍ਰਿਫ਼ਤਾਰ ਕਰਕੇ, ਡਰਾ ਧਮਕਾ ਕੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਪੈਸਿਆਂ ਦੀ ਮੰਗ ਪੂਰੀ ਕਰਵਾਉਣਾ।

ਅਜਿਹਾ ਕਰਦੇ ਸਮੇਂ ਅਪਰਾਧੀ ਆਪਣੇ ਆਪ ਨੂੰ ਪੁਲਿਸ ਦੇ ਵੱਡੇ ਅਧਿਕਾਰੀ, ਸੀ.ਬੀ.ਆਈ. ਜਾਂ ਆਰ.ਬੀ.ਆਈ. ਦੇ ਅਫ਼ਸਰ ਵਜੋਂ ਪੇਸ਼ ਕਰਦਾ ਹੈ।  ਕਿਸੇ ਨੂੰ ਬਲੈਕਮੇਲ ਕਰਨ ਦਾ, ਠੱਗਣ ਦਾ ਇਹ ਅਤਿ ਆਧੁਨਿਕ ਢੰਗ-ਤਰੀਕਾ ਹੈ।

ਡਿਜ਼ੀਟਲ ਅਰੈਸਟ ਲਈ ਵਧੇਰੇ ਕਰਕੇ ਵੀਡੀਓ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ।  ਅਪਰਾਧੀ ਦਾ ਪਹਿਰਾਵਾ ਅਤੇ ਪਿਛੋਕੜ ਵਿਚ ਨਜ਼ਰ ਆਉਣ ਵਾਲਾ ਦ੍ਰਿਸ਼ ਅਤੇ ਮਾਹੌਲ ਉਸ ਅਨੁਸਾਰ ਹੁੰਦਾ ਹੈ ਜਿਸ ਅਫ਼ਸਰ, ਅਧਿਕਾਰੀ ਵਜੋਂ ਉਹ ਗੱਲ ਕਰ ਰਹੇ ਹੁੰਦੇ ਹਨ।

ਡਰਾਉਂਦੇ ਧਮਕਾਉਂਦੇ ਹੋਏ ਉਹ ਪੀੜਤ ਨੂੰ ਕਹਿੰਦੇ ਹਨ ਕਿ ਤੁਹਾਡੇ ਪੈਨ ਕਾਰਡ, ਅਧਾਰ ਕਾਰਡ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਕੰਮ ਕੀਤਾ ਗਿਆ ਹੈ।  ਜਾਂ ਕਹਿਣਗੇ ਤੁਹਾਡੇ ਨਾਂ ਇਕ ਪਾਰਸਲ ਆਇਆ ਹੈ ਜਿਸ ਵਿਚ ਵਰਜਿਤ ਨਸ਼ੇ ਹਨ।  ਅਜਿਹੀਆਂ ਡਰਾਉਣ ਵਾਲੀਆਂ ਗੱਲਾਂ ਕਰਕੇ ਉਹ ਪੀੜਤ ਨੂੰ ਲਗਾਤਾਰ ਵੀਡੀਓ ਕਾਲ ʼਤੇ ਬਣੇ ਰਹਿਣ ਲਈ ਕਹਿੰਦੇ ਹਨ ਅਤੇ ਕਿਸੇ ਹੋਰ ਨਾਲ ਗੱਲ ਕਰਨ ਮਿਲਣ ਸਲਾਹ ਕਰਨ ਜਾਂ ਮੈਸਜ ਕਰਨ ਦੀ ਆਗਿਆ ਨਹੀਂ ਦਿੰਦੇ।

ਇਸਤੋਂ ਅਗਲੇ ਪੜਾ ʼਤੇ ਉਹ ਪੀੜਤ ਨੂੰ ਸਮਝਾਉਂਦੇ ਡਰਾਉਂਦੇ ਹਨ ਕਿ ਜੇ ਇਸ ਝੰਜਟ ਤੋਂ ਬਚਣਾ ਹੈ ਜਾਂ ਅਗਾਊਂ ਜਮਾਨਤ ਕਰਾਉਣੀ ਹੈ ਤਾਂ ਉਵੇਂ ਕਰੋ ਜਿਵੇਂ ਅਸੀਂ ਕਹਿੰਦੇ ਹਾਂ।  ਹੁਣ ਤੱਕ ਪੀੜਤ ਬਹੁਤ ਡਰ ਚੁੱਕਾ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਉਨ੍ਹਾਂ ਦੇ ਅਧੀਨ ਹੋ ਜਾਂਦਾ ਹੈ।  ਉਹੀ ਕਰਨ ਲੱਗਦਾ ਹੈ ਜੋ ਅਪਰਾਧੀ ਕਹਿੰਦੇ ਹਨ।

ਅਜਿਹੀਆਂ ਖ਼ਬਰਾਂ ਅਸੀਂ ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।  ਭਾਰਤ ਵਿਚ ਹੁਣ ਤੱਕ ਕਰੋੜਾਂ ਨਹੀਂ ਅਰਬਾਂ ਰੁਪਏ ਦੀ ਠੱਗੀ ਹੋ ਚੁੱਕੀ ਹੈ।  ਇਸੇ ਲਈ ਬੀਤੇ ਦਿਨੀਂ ਪ੍ਰਧਾਨ ਮੰਤਰੀ ਨੇ ਵੀ ਇਸ ਮਸਲੇ ਬਾਰੇ ਵਿਸਥਾਰ ਵਿਚ ਗੱਲ ਕੀਤੀ।  ਅਖ਼ਬਾਰਾਂ ਦੇ ਸੰਪਾਦਕ ਸੰਪਾਦਕੀ ਨੋਟ ਲਿਖ ਰਹੇ ਹਨ ਅਤੇ ਲੇਖਕ, ਪੱਤਰਕਾਰ ਸੰਪਾਦਕੀ ਸਫ਼ਿਆਂ ʼਤੇ ਲੰਮੇ ਲੇਖ ਲਿਖ ਰਹੇ ਹਨ ਤਾਂ ਜੋ ਲੋਕਾਂ ਨੂੰ ਡਿਜ਼ੀਟਲ ਅਰੈਸਟ ਪ੍ਰਤੀ ਲੋੜੀਂਦੀ ਜਾਣਕਾਰੀ ਦੇ ਕੇ ਸੁਚੇਤ ਕੀਤਾ ਜਾ ਸਕੇ।

ਇਹ ਵੀ ਖ਼ਬਰਾਂ ਹਨ ਕਿ ਅਜਿਹੇ ਅਪਰਾਧੀ ਵਿਦੇਸ਼ਾਂ ਵਿਚੋਂ ਸਿਖਲਾਈ ਲੈ ਰਹੇ ਹਨ ਅਤੇ ਉਨ੍ਹਾਂ ਦਾ ਰੋਜ਼ਾਨਾ ਦਾ ਟੀਚਾ ਕਰੋੜਾਂ ਦੀ ਠੱਗੀ ਮਾਰਨਾ ਹੁੰਦਾ ਹੈ।  ਬੀਤੇ ਦਿਨੀਂ 11 ਮੈਂਬਰਾਂ ਦੇ ਇਕ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਉਨ੍ਹਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵਿਚੋਂ ਕੁਝ ਨੇ ਕੰਬੋਡੀਆ ਜਾ ਕੇ ਇਕ ਮਹੀਨਾ ਸਿਖਲਾਈ ਲਈ ਹੈ।  ਉਥੇ ਅਦਾਲਤ ਅਤੇ ਪੁਲਿਸ ਥਾਣੇ ਦਾ ਸੈਟਅਪ ਬਣਾਇਆ ਹੈ।  ਇਸ ਮਾਮਲੇ ਵਿਚ ਚੀਨ ਦੇ ਨਾਗਰਿਕ ਵੀ ਸ਼ਾਮਲ ਹਨ।  ਝਾਰਖੰਡ ਅਤੇ ਬਿਹਾਰ ਦੇ ਕਈ ਨੌਜਵਾਨ ਜਿਹੜੇ ਕੰਬੋਡੀਆ ਰਹਿੰਦੇ ਹਨ ਉਹ ਇਨ੍ਹਾਂ ਗਰੁੱਪਾਂ ਨਾਲ ਪੱਕੇ ਤੌਰ ʼਤੇ ਕੰਮ ਕਰ ਰਹੇ ਹਨ।

ਹਰਿਆਣਾ ਦੇ ਪਲਵਲ ਸਾਈਬਰ ਥਾਣੇ ਅਨੁਸਾਰ ਡਿਜ਼ੀਟਲ ਅਰੈਸਟ ਦੁਆਰਾ ਠੱਗੀ ਕਰਨ ਵਾਲੇ ਗਰੋਹ ਦੇ ਭਾਰਤ ਵਿਚ ਸੈਂਕੜੇ ਮੈਂਬਰ ਹਨ।

ਮੱਧ ਪ੍ਰਦੇਸ਼ ਵਿਚ ਬੀਤੇ ਦਿਨੀਂ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ ਜਿੱਥੇ ਡਿਜ਼ੀਟਲ ਅਰੈਸਟ ਦੌਰਾਨ ਇਕ ਪ੍ਰਿੰਸੀਪਲ ਅਤੇ ਇਕ ਭਾਜਪਾ ਨੇਤਾ ਆਪਣੀ ਸੂਝ-ਬੂਝ ਨਾਲ ਅਪਰਾਧੀਆਂ ਦੇ ਚੁੰਗਲ ਵਿਚ ਫਸਣ ਤੋਂ ਬਚ ਗਏ।  ਯਮੁਨਾਨਗਰ ਦੀ ਇਕ ਔਰਤ ਡਾਕਟਰ ਕੋਲੋਂ 13 ਲੱਖ 20 ਹਜ਼ਾਰ ਰੁਪਏ ਠੱਗ ਲਏ ਗਏ।  ਇਸੇ ਤਰ੍ਹਾਂ ਇੰਦੌਰ ਦੇ ਇਕ ਬਜੁਰਗ ਨੂੰ ਡਿਜ਼ੀਟਲ ਅਰੈਸਟ ਕਰਕੇ 40.0 ਲੱਖ ਰੁਪਏ ਠੱਗ ਲਏ।  ਲਖਨਊ ਦੇ ਇਕ ਸਾਬਕਾ ਪੰਚਾਇਤੀ ਰਾਜ ਕਰਮਚਾਰੀ ਵੀ ਸ਼ਿਕਾਰ ਬਣ ਗਏ।  ਹੈਰਾਨੀ ਦੀ ਗੱਲ ਹੈ ਕਿ ਉਸਨੂੰ ਸੱਤ ਦਿਨ ਤੱਕ ਡਿਜ਼ੀਟਲ ਤੌਰ ʼਤੇ ਗ੍ਰਿਫ਼ਤਾਰ ਰੱਖਿਆ ਗਿਆ ਅਤੇ ਅਖੀਰ ਉਸਤੋਂ 19.50 ਲੱਖ ਰੁਪਏ ਠੱਗਣ ਵਿਚ ਕਾਮਯਾਬ ਹੋ ਗਏ।

ਅਜੇ ਕੁਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਖ਼ਬਰ ਪ੍ਰਕਾਸ਼ਿਤ ਹੋਈ ਕਿ ਦਿੱਲੀ ਦੇ ਇਕ 72 ਸਾਲਾਂ ਦੇ ਇੰਜੀਨੀਅਰ ਬਜੁਰਗ ਨੂੰ 8 ਘੰਟੇ ਡਿਜ਼ੀਟਲ ਅਰੈਸਟ ਕਰਕੇ ਉਸਤੋਂ 10 ਕਰੋੜ ਰੁਪਏ ਬਟੋਰ ਲਏ ਗਏ।  ਉਸਨੂੰ ਡਰਾਇਆ ਧਮਕਾਇਆ ਗਿਆ ਕਿ ਉਸਨੇ ਇਕ ਪਾਰਸਲ ਤੈਵਾਨ ਭੇਜਿਆ ਹੈ ਜਿਸ ਵਿਚ ਵਰਜਿਤ ਨਸ਼ੇ ਸਨ।  ਉਸਨੂੰ ਐਨਾਂ ਡਰਾ ਦਿੱਤਾ ਗਿਆ ਕਿ ਉਹ ਉਵੇਂ ਕਰਦਾ ਗਿਆ ਜਿਵੇਂ ਅਪਰਾਧੀ ਕਹਿੰਦੇ ਗਏ।  ਜਦੋਂ ਉਸਨੂੰ ਕਿਹਾ ਗਿਆ ਕਿ ਆਪਣੇ ਵਿਦੇਸ਼ ਰਹਿੰਦੇ ਬੱਚਿਆਂ ਕੋਲੋਂ ਵੀ ਪੈਸੇ ਮੰਗਵਾ ਕੇ ਦੇਵੇ।  ਉਦੋਂ ਉਸਨੂੰ ਸ਼ੱਕ ਹੋਇਆ ਅਤੇ ਉਸਨੇ ਆਪਣਾ ਲੈਪਟਾਪ ਬੰਦ ਕਰ ਦਿੱਤਾ।

ਅਪਰਾਧੀ ਬੇਹੱਦ ਸ਼ਾਤਰ-ਦਿਮਾਗ ਹਨ।  ਉਨ੍ਹਾਂ ਨੂੰ ਸਿਖਲਾਈ ਹੀ ਇਵੇਂ ਦਿੱਤੀ ਗਈ ਹੈ ਕਿ ਕਿਧਰੇ ਸ਼ੱਕ ਨਹੀਂ ਪੈਣ ਦਿੰਦੇ।  ਦੇਸ਼ ਵਿਦੇਸ਼ ਵਿਚ ਪੂਰਾ ਨੈਟਵਰਕ ਹੈ।  ਅੱਗੇ ਤੋਂ ਅੱਗੇ ਜਾਲ ਵਿਚ ਫਸਾਈ ਜਾਂਦੇ ਹਨ।  ਡਰਾਈ ਧਮਕਾਈ ਜਾਂਦੇ ਹਨ।  ਜੇਕਰ ਸੰਬੰਧਤ ਵਿਅਕਤੀ ਨੂੰ ਡਿਜ਼ੀਟਲ ਅਰੈਸਟ ਬਾਰੇ ਜਾਣਕਾਰੀ ਨਹੀਂ ਹੈ, ਜੇਕਰ ਇਸ ਪ੍ਰਤੀ ਉਹ ਸੁਚੇਤ ਨਹੀਂ ਹੈ ਤਾਂ ਜਲਦੀ ਹੀ ਅਪਰਾਧੀਆਂ ਦੇ ਚੁੰਗਲ ਵਿਚ ਫਸ ਜਾਂਦਾ ਹੈ, ਸਹਿਮ ਜਾਂਦਾ ਹੈ।

ਬਚਾਅ

ਡਿਜ਼ੀਟਲ ਅਰੈਸਟ ਅਤੇ ਡਿਜ਼ੀਟਲ ਠੱਗੀ ਤੋਂ ਬਚਣ ਦਾ ਸੱਭ ਤੋਂ ਕਾਰਗਰ ਤਰੀਕਾ ਜਾਣਕਾਰੀ ਹੈ।  ਡਿਜ਼ੀਟਲ ਅਰੈਸਟ ਦੀ ਸ਼ੁਰੂਆਤ ਡਰ, ਸਹਿਮ ਅਤੇ ਘਬਰਾਹਟ ਨਾਲ ਹੁੰਦੀ ਹੈ।  ਤੁਸੀਂ ਧਮਕੀਆਂ ਦੇ ਦਬਾਅ ਹੇਠ ਆ ਜਾਂਦੇ ਹੋ।  ਪਹਿਲਾ ਕਦਮ ਇਹ ਹੈ ਕਿ ਅਜਿਹੇ ਕਿਸੇ ਫੋਨ ਜਾਂ ਵੀਡੀਓ ਕਾਲ ਤੋਂ ਡਰਨ ਦੀ ਲੋੜ ਨਹੀਂ ਹੈ।  ਕੋਈ ਫੋਨ ਜਾਂ ਵੀਡੀਓ ਕਾਲ ʼਤੇ ਡਰਾਉਂਦਾ ਧਮਕਾਉਂਦਾ ਹੈ ਤਾਂ ਡਰਨ ਦੀ ਬਜਾਏ ਸਿੱਧਾ ਸਪਸ਼ਟ ਜਵਾਬ ਦਿਓ ਜਾਂ ਫੋਨ ਬੰਦ ਕਰ ਦਿਓ।  ਕੁਝ ਸਮੇਂ ਲਈ ਫੋਨ ਪਾਵਰ-ਆਫ਼ ਕਰ ਦਿਓ।

ਪੁਲਿਸ ਨੂੰ ਸ਼ਕਾਇਤ ਕਰ ਸਕਦੇ ਹੋ।  ਜੇਕਰ ਕੋਈ ਮੈਸਜ ਜਾਂ ਈਮੇਲ ਆਈ ਹੈ ਤਾਂ ਉਹ ਪੁਲਿਸ ਨੂੰ ਦੇ ਸਕਦੇ ਹੋ।  ਸਬੂਤ ਵਜੋਂ ਵੀਡੀਓ ਕਾਲ ਦੀ ਰਿਕਾਰਡਿੰਗ ਕਰ ਸਕਦੇ ਹੋ, ਸਕਰੀਨ ਸ਼ਾਟ ਲੈ ਸਕਦੇ ਹੋ।  ਨਾ ਡਰਨ ਦੀ ਲੋੜ ਹੈ, ਨਾ ਪੈਸੇ ਦੇਣ ਦੀ ਲੋੜ ਹੈ।

ਅਜਿਹੀ ਸਥਿਤੀ ਪੈਦਾ ਹੋਣ ʼਤੇ ਜਿੰਨੀ ਜਲਦੀ ਹੋ ਸਕੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੂਚਿਤ ਕਰੋ।  ਨੈਸ਼ਨਲ ਸਾਈਬਰਕਰਾਈਮ ਹੈੱਲਪ ਲਾਈਨ 1930 ʼਤੇ ਫੋਨ ਕਰਕੇ ਆਪਣੀ ਸ਼ਕਾਇਤ ਦਰਜ ਕਰਵਾ ਸਕਦੇ ਹੋ।  ਸੋਸ਼ਲ ਮੀਡੀਆ ਮੰਚ ਐਕਸ ʼਤੇ ੑਚੇਬੲਰਦੋਸਟ ਰਾਹੀਂ ਵੀ ਸ਼ਕਾਇਤ ਦਰਜ ਕੀਤੀ ਜਾ ਸਕਦੀ ਹੈ

ਸਾਈਬਰ ਸਕੈਮ ਕਰਨ ਵਾਲੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ।  ਇਸ ਲਈ ਆਪਣੇ ਡੇਟਾ ਦੀ ਸਰੱਖਿਆ ਦਾ ਵਿਸ਼ੇਸ਼ ਧਿਆਨ ਰੱਖੋ।  ਕਿਸੇ ਵੀ ਅਨਜਾਣ ਲਿੰਕ ʼਤੇ ਕਲਿਕ ਨਾ ਕਰੋ।  ਕਿਸੇ ਵੀ ਅਨਜਾਣ ਨੰਬਰ ਤੋਂ ਆਏ ਫੋਨ ʼਤੇ ਕਲਿਕ ਨਾ ਕਰੋ।  ਕਿਸੇ ਵੀ ਅਨਜਾਣ ਨੰਬਰ ਤੋਂ ਆਏ ਫੋਨ ʼਤੇ ਨਿੱਜੀ ਜਾਂ ਬੈਂਕ ਜਾਣਕਾਰੀ ਨਾ ਦਿਓ।  ਜਿੱਥੇ ਵੀ ਪਾਸਵਰਡ ਦੀ ਲੋੜ ਹੈ, ਮਜ਼ਬੂਤ ਪਾਸਵਰਡ ਲਾਓ।  ਕੋਈ ਵੀ ਥਰਡ-ਪਾਰਟੀ ਐਪ ਡਾਉਨਲੋਡ ਨਾ ਕਰੋ ਅਤੇ ਕਿਸੇ ਵੀ ਅਣ-ਅਧਿਕਾਰਿਤ ਪਲੇਟਫਾਰਮ ਤੋਂ ਕੁਝ ਵੀ ਇਨਸਟਾਲ ਨਾ ਕਰੋ।  ਆਪਣੇ ਡਿਵਾਈਸ ਅਤੇ ਐਪਸ ਨੂੰ ਅਪਡੇਟ ਰੱਖੋ।

ਮੁੱਕਦੀ ਗੱਲ ਇਹ ਹੈ ਕਿ ਕਿਸੇ ਵੀ ਦਬਾਅ ਜਾਂ ਧਮਕੀ ਅਧੀਨ ਪੈਸੇ ਟ੍ਰਾਂਸਫਰ ਨਾ ਕਰੋ ਕਿਉਂ ਕਿ ਕੋਈ ਵੀ ਏਜੰਸੀ ਜਾਂ ਅਦਾਰਾ ਅਜਿਹਾ ਕਰਨ ਲਈ ਨਹੀਂ ਕਹਿੰਦਾ।  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ʽਮਨ ਕੀ ਬਾਤʼ ਰਾਹੀਂ ਭਾਰਤ ਵਾਸੀਆਂ ਨੂੰ ʽਡਿਜ਼ੀਟਲ ਅਰੈਸਟʼ ਪ੍ਰਤੀ ਚੁਕੰਨੇ ਕਰਦਿਆਂ ਇਹੀ ਗੱਲਾਂ ਕਹੀਆਂ ਸਨ।