Punjab News - Quami Ekta Punjabi Newspaper (ਕੌਮੀ ਏਕਤਾ) » ਮਲਕੀਅਤ “ਸੁਹਲ”

ਕਰ ਲੈ ਤੂੰ ਸੇਵਾ
ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਦਿਲ ‘ਚ ਵਸਾ ਕੇ ਰਖੀਂ,ਇਨ੍ਹਾਂ ਦੇ ਪਿਆਰ ਨੂੰ।

ਤੂੰ ਠੋਕਰਾਂ ਨਾ ਮਾਰੀਂ ਕਿਤੇ,ਮਾਣ ਸਤਿਕਾਰ ਨੂੰ।

ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ;

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਮਾਂ ਦੀਆਂ ਲੋਰੀਆਂ ਤੂੰ, ਚੰਨਾ  ਭੁੱਲ ਜਾਵੀਂ ਨਾ।

ਬਾਪ ਦੀ ਕਮਾਈ ਨੂੰ, ਮਿੱਟੀ ‘ਚ ਮਿਲਾਵੀਂ ਨਾ।

ਤੂੰ ਸ਼ਗਨ ਮਨਾਵੀਂ ਸਾਰੇ, ਕਰੀਂ ਨਾ ਬੇ-ਸ਼ਗਨੀਂ;

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਸੁੱਖਾਂ ਦੀਆਂ ਲੜੀਆਂ ਜੋ,ਮਾਪਿਆਂ ਨੇਂ ਗੁੰਦੀਆਂ।

ਕਈ ਆਸਾਂ ਬੱਚਿਆਂ ਤੇ, ਰਖੀਆਂ ਨੇਂ ਹੁੰਦੀਆਂ।

ਮਾੱਪਿਆਂ ਦੀ ਰੀਝ ਨਾ ਤੂੰ, ਮਿੱਟੀ ਵਿਚ ਦੱਬਣੀ;

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਤੇਰੇ ਘਰ  ਰੱਬ ਤੋਂ , ਪਿਆਰੇ  ਮਾਂ – ਬਾਪ ਨੇ।

ਕਿਉਂ ਹੁਣ  ਬੁਢ੍ਹੇ ਮਾਪੇ, ਤੇਰੇ ਲਈ  ਸਰਾਪ ਨੇ।

ਕਰੋ ਮਾਪਿਆ ਦੀ ਸੇਵਾ,ਤੱਤੀ ਵਾ ਨਹੀ ਲਗਣੀਂ,

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਕਰ ਲੈ  ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਮਾਤਾ-ਪਿਤਾ ਨੂੰ ਕਦੇ, ਦਿਲ ਚੋਂ ਭੁੱਲਾਇਉ ਨਾ।

ਬਜ਼ੁਰਗਾਂ ਤੇ ਭੁੱਲ ਕੇ ਵੀ,ਕਹਿਰ ਕਮਾਇਉ ਨਾ।

ਮਾਪਿਆਂ ਤੋਂ ਠੰਡੀ “ਸੁਹਲ” ਵਾ ਨਹੀ ਵਗਣੀ,

ਵਿਹੜੇ ਵਿਚ  ਬੈਠੀ ਤੈਨੂੰ, ਮਾਂ  ਨਹੀਉਂ ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ  ਨਹੀਉਂ ਲੱਭਣੀ।

ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ,

ਮਾਂ ਹੁੰਦੀ ਰੈ ਰੱਬ ਦਾ ਨਾਂ।

ਪੜ੍ਹ ਲਉ ਵਿਚ  ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ  ਰੱਬ ਤੋਂ  ਉੱਚੀ।

ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ।

ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ ਵੇਖੀ  ਆਪਣੀ ਮਾਂ,

ਮਾਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁੰਦੀ ਹੈ ਰੱਬ ਦਾ ਨਾਂ।

ਬੱਚਿਆਂ ਨੂੰ  ਜੋ ਪਾਲਣਹਾਰੀ, ਸਾਰੇ ਜੱਗ ਤੋਂ  ਮਾਂ ਪਿਆਰੀ।

ਰਾਜੇ  ਤੇ  ਮਹਾਰਾਜੇ  ਪੂਜਣ, ਮਾਂ ਹੁੰਦੀ ਏ  ਪਰ-ਉੋਪਕਾਰੀ।

ਮਾਂ  ਬੇਸ਼ਕ  ਮਾਰੇ, ਝਿੜਕੇ, ਮੈਂ ਉਹਦੇ  ਪੈਰ ਦੀ  ਮਿੱਟੀ ਹਾਂ,

ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁੰਦੀ ਏ ਰੱਬ ਦਾ ਨਾਂ।

ਬੱਚਿਆਂ ਦਾ ਮਲ-ਮੂਤਰ ਧੋਂਦੀ, ਤਾਂ ਵੀ ਖੁਸ਼ੀ ਮਨਾਉਂਦੀ ਮਾਂ।

ਸੁੱਕੇ ਥਾਂ  ਤੇ  ਪਾ ਕੇ  ਉਹਨੂੰ,   ਗਿੱਲੇ  ਥਾਂ ‘ਤੇ ਸਉਂਦੀ ਮਾਂ।

ਵੇਖੇ  ਮੰਦਰ,  ਗੁਰੁ -ਦੁਆਰੇ, ਮਾਂ  ਵਰਗੀ  ਨਾ  ਲੱਭੀ  ਥਾਂ,

ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁੰਦੀ ਏ ਰੱਬ ਦਾ ਨਾਂ।

ਬੱਚੇ ਦਾ ਕੰਨ  ਤੱਤਾ ਹੋਵੇ, ਲੱਖ-ਲੱਕ ਮਾਵਾਂ  ਕਰਨ  ਦੁਆਵਾਂ।

ਰੱਬਾ! ਮੇਰੇ ਬੱਚਿਆਂ ਤਾਈਂ, ਸੁੱਖਾਂ ਭਰੀਆਂ  ਆਉਣ ਹਵਾਵਾਂ।

ਔਖੇ ਵੇਲੇ  ਮਾਂ ਹੀ  ਆਪਣੇ , ਬੱਚਿਆਂ  ਦੀ ਹੈ  ਫੜਦੀ ਬਾਂਹ,

ਮਾਂਵਾਂ ਰਹਿਣ  ਜੀਊਂਦੀਆਂ ਜੱਗ ‘ਤੇ,ਮਾਂ ਹੁਦੀ ਹੈ ਰੱਬ ਦਾ ਨਾਂ।

ਸਾਰੀ ਜ਼ਿੰਦਗੀ  ਸੇਵਾ ਕਰਕੇ, ਮਾਂ ਦਾ ਕਰਜ਼ ਮੁਕਾ ਨਹੀਂ ਹੁੰਦਾ।

ਜੱਗ ਤੋਂ ਦੁੱਖ  ਲੁਕਾ ਲਵਾਂਗੇ, ਮਾਂ ਤੋਂ ਦੁੱਖ  ਲੁਕਾ  ਨਹੀਂ ਹੁੰਦਾ।

“ਸੁਹਲ”  ਲੱਖਾਂ  ਛਾਵਾਂ ਹੋਵਣ, ਮਾਂ ਵਰਗੀ  ਨਹੀਂ  ਠੰਡੀ ਛਾਂ।

ਰਹਿਣ ਜੀਊਂਦੀਆਂ  ਜੱਗ ‘ਤੇ ਮਾਵਾਂ, ਮਾਂ ਹੁੰਦੀ ਹੈ ਰੱਬ ਦਾ ਨਾਂ।

ਹੱਸ-ਹੱਸ ਸੇਵਾ ਕਰਦੀਆਂ ਨਰਸਾਂ
ਦਸਤਾਨੇਂ ਹੱਥੀਂ ਪਾ ਕੇ ਰੱਖਣ।

ਮੁੱਖ਼ ਤੇ ਮਾਸਕ ਲਾ ਕੇ ਰੱਖਣ।

ਸਿਰ ਆਪਣੇ ਤੇ ਕੈਪ ਸਜਾ ਕੇ,

ਹੱਸਦੀਆਂ-ਮੁਸਕ੍ਰਾਉਂਦੀਆਂ  ਨਰਸਾਂ।

ਦੁੱਖ ਸਾਗਰ ਵੀ  ਤਰਦੀਆਂ ਨਰਸਾਂ।

ਬੈਜ ਵੀ ਚੱਮਕੇ  ਵਰਦੀ ਉੱਤੇ।

ਸਰਦੀ ਵਿਚ ਤੇ ਗਰਮੀਂ ਰੁੱਤੇ।

ਮੋਰਾਂ ਜਿਹੀ  ਤੋਰ  ਇਨ੍ਹਾਂ ਦੀ,

ਪੈਰ ਅਗਾਂਹ ਨੂੰ  ਧਰਦੀਆਂ ਨਰਸਾਂ।

ਬੀਮਾਰਾਂ ਤੋਂ ਨਾ  ਡਰਦੀਆਂ ਨਰਸਾਂ।

ਇਹ ਮਿੱਠਾ-ਮਿੱਠਾ ਬੋਲਦੀਆਂ।

ਦੁੱਖ ‘ਚ ਮਿਸ਼ਰੀ  ਘੋਲਦੀਆਂ।

ਰੋਂਦੇ ਤਾਈਂ  ਹੱਸਾਉਂਦੀਆਂ ਨੇ,

ਜੋ ਧੀਆਂ ਸਾਡੇ ਘਰ ਦੀਆਂ ਨਰਸਾਂ।

ਮਰੀਜਾਂ ਦੀ ਸੇਵਾ ਕਰਦੀਆਂ ਨਰਸਾਂ।

ਬਖ਼ਸ਼ੀਂ ਮਾਣ ਇਨ੍ਹਾਂ ਨੂੰ ਦਾਤਾ।

ਵਸਦਾ ਇਨ੍ਹਾਂ ਵਿਚ ਵਿਧਾਤਾ।

ਸੱਚ-ਮੁੱਚ ਇਹ ਰੂਪ ਰੱਬ ਦਾ,

ਰਹਿਮ ਬੜਾ ਹੀ  ਕਰਦੀਆਂ ਨਰਸਾਂ।

ਨਾ ਅੱਖੀਉਂ ਹੰਝੂ  ਭਰਦੀਆਂ ਨਰਸਾਂ।

ਮਹਾਂਮਾਰੀ ਜਾਂ  ਹੋਏ ਲੜਾਈ।

ਜੋਖ਼ਮ ‘ਚ ਵੀ ਜਾਨ ਹੈ ਪਾਈ।

ਮੁਸ਼ਕਿਲ ਜਦ ਦੇਸ਼ ਤੇ ਆਈ,

ਕਦੇ ਨਾ ਪਿੱਠ  ਵਿਖਾਂਦੀਆਂ ਨਰਸਾਂ।

ਮਲ੍ਹਮ ਜ਼ਖ਼ਮ ਤੇ  ਧਰਦੀਆਂ ਨਰਸਾਂ

ਵੇਖੋ ਇਨ੍ਹਾਂ ਦਾ ਰੁੱਤਬਾ ਉੱਚਾ।

ਕਿਰਦਾਰ ਵੀ, ਸੱਚਾ- ਸੁੱਚਾ।

ਇ੍ਹਨਾਂ ਦਾ ਵੀ ਆਦਰ ਕਰੀਏ,

ਜੋ,ਦਰਦ ਅਸਾਡੇ  ਜਰਦੀਆਂ ਨਰਸਾਂ।

ਇਹ ਅਰਸ਼ੋਂ ਉੱਤਰ ਆਈਆਂ ਨਰਸਾਂ।

ਜਾਤ-ਪਾਤ, ਨਸਲਾਂ ਤੋਂ ਦੂਰ।

ਮਾਨਵਤਾ  ਦਾ  ਚੜ੍ਹੇ  ਸਰੂਰ।

ਆਪਣਾ ਪੂਰਾ ਫ਼ਰਜ਼ ਨਿਭਾਣ,

ਜ਼ਿੰਦਗ਼ੀ ਵਿਚ ਨਾ  ਹਰਦੀਆਂ ਨਰਸਾਂ।

ਜੁਗ-ਜੁਗ ਜੀਣ  ਪਿਆਰੀਆਂ ਨਰਸਾਂ।

‘ਸੁਹਲ’ ਉੱਚਾ ਰਹੇ ਨਿਸ਼ਾਨ।

ਨਰਸਾਂ ਸਾਡੀ ਆਨ ਤੇ ਸ਼ਾਨ।

ਸੇਵਾ ਦਾ ਫ਼ਲ  ਮਿੱਠਾ ਪਾਵਣ,

ਮੇਰੇ  ਕੁੱਲ  ਜਹਾਨ  ਦੀਆਂ  ਨਰਸਾਂ।

ਜੋ,ਸੇਵਾ ਹੱਸ-ਹੱਸ ਕਰਦੀਆਂ ਨਰਸਾਂ।

ਭੂਤ ਇਸ਼ਕ ਦਾ
ਭੂਤ ਇਸ਼ਕ ਦਾ  ਜਦੋਂ ਸਵਾਰ ਹੋ ਜਾਏ

ਨਸ਼ੇ ਵਾਂਗ ਹੀ  ਸਿਰ ਤੇ  ਚੜ੍ਹੀ ਜਾਂਦਾ।

ਸੁੱਧ – ਬੁੱਧ ਵੀ ਉਸ ਦੀ  ਮਰ ਜਾਂਦੀ

ਸੱਪ ਇਸ਼ਕ ਦਾ ਦਿਲ ਤੇ ਲੜੀ ਜਾਂਦਾ।

ਨੀਂਦ ਰਾਤਾਂ ਦੀ  ਅੱਖਾਂ ਚੋਂ  ਉਡ ਜਾਵੇ

ਦਿਲ ਇੱਕੋ ਹੀ ਅੱੜੀ ਤੇ,ਅੱੜੀ ਜਾਂਦਾ।

ਖਾਣਾ-ਪੀਣਾ ਵੀ ਉਸ ਨੂੰ  ਭੁੱਲ ਜਾਂਦਾ

ਆਪਣੇ ਆਪ ਦੇ ਵਿਚ ਹੈ ਸੜੀ ਜਾਂਦਾ।

ਡੁੱਬਦੇ ਇਸ਼ਕ ਦੇ ਵਿੱਚ ‌ ਨੇ ਕਈ ਵੇਖੇ

ਸੁਪਨੇ ਨਵੇਂ ਤੋਂ ਨਵੇਂ ਉਹ ਘੜੀ ਜਾਂਦਾ।

ਕੋਈ ਕੰਮ ਨਾ ਕਰਨ ਨੂੰ ਚਿੱਤ ਕਰਦਾ

ਰੂਪ ਉਸ ਦਾ ਦਿਨੋਂ ਦਿਨ ਝੜੀ ਜਾਂਦਾ।

ਭੁੱਖ – ਤੇਹ ਵੀ  ਉਸ ਦੀ, ਮਰ ਜਾਂਦੀ

ਦੋਸ਼ ਆਪਣੇ , ਕਿਸੇ ਤੇ, ਮੜ੍ਹੀ ਜਾਂਦਾ।

ਮਾਂ- ਬਾਪ ਤੇ ਭੈਣ- ਭਰਾ ਭਰਾ ਛਡ ਕੇ

ਪਾਠ ਆਪਣੇ ਇਸ਼ਕ ਦਾ ਪੜ੍ਹੀ ਜਾਂਦਾ।

‘ਸੁਹਲ’ ਬਾਪੂ ਦੀ ਪੱਗ, ਵੀ ਰੋਲ ਦੇਵੇ

ਅੱਗ ਇਸ਼ਕ਼ ਦੀ ਵਿਚ ਜੋ,ਕੜ੍ਹੀ ਜਾਂਦਾ।

ਜਦ ਤੋਂ ਗਿਆ ਕਨੇਡਾ
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ।

ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ।

ਵਿਚੋਲੇ ਨੂੰ ਉਸ, ਗੱਲਾਂ ਵਿਚ  ਭਰਮਾਇਆ ਨੀਂ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਝੱਟ ਮੰਗਣੀ ਤੇ  ਫੱਟ ਵਿਆਹ  ਦੀ ਚਰਚਾ ਸੀ।

ਜਮੀਨ ਵੇਚ ਕੇ, ਵਿਆਹ ਤੇ  ਕੀਤਾ ਖਰਚਾ ਸੀ।

ਵਿਆਹ ਕਰਵਾ ਕੇ,ਚਾਵਾਂ ਨਾਲ ਘੁਮਾਇਆ ਸੀ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਕਿਹਦੇ ਨਾਲ ਮੈਂ, ਦਿਲ ਦੀਆਂ ਗੱਲਾਂ ਫੋਲਾਂ ਨੀਂ।

ਹੁਣ, ਗ਼ਮ ਦੀ ਮਾਰੀ, ਉੱਚੀ ਨਾ ਮੈਂ  ਬੋਲਾਂ ਨੀਂ।

ਜਿੰਦ ਕਸੂਤੀ ਫਸ ਗਈ,ਦਿਲ ਘਬਰਾਇਆ ਨੀਂ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਮੈਂ ਤਾਂ ਸੁਣਿਆਂ, ਵਿਚ ਕਨੇਡਾ, ਉਹਦੇ ਬੱਚੇ ਨੇ।

ਸੁਣ-ਸੁਣ ਕੇ ਗੱਲਾਂ,  ਦਿਲ ਤੇ ਭਾਂਬੜ  ਮੱਚੇ ਨੇ।

‘ਸਹਲ’ ਵਲੈਤੀ ਮੁੰਡਿਆਂ,ਦਗ਼ਾ ਕਮਾਇਆ ਨੀਂ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਜਦ ਤੋਂ ਗਿਆ ਕਨੇਡਾ
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ।

ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ।

ਵਿਚੋਲੇ ਨੂੰ ਉਸ, ਗੱਲਾਂ ਵਿਚ  ਭਰਮਾਇਆ ਨੀਂ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਝੱਟ ਮੰਗਣੀ ਤੇ  ਫੱਟ ਵਿਆਹ  ਦੀ ਚਰਚਾ ਸੀ।

ਜਮੀਨ ਵੇਚ ਕੇ, ਵਿਆਹ ਤੇ  ਕੀਤਾ ਖਰਚਾ ਸੀ।

ਵਿਆਹ ਕਰਵਾ ਕੇ,ਚਾਵਾਂ ਨਾਲ ਘੁਮਾਇਆ ਸੀ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਕਿਹਦੇ ਨਾਲ ਮੈਂ, ਦਿਲ ਦੀਆਂ ਗੱਲਾਂ ਫੋਲਾਂ ਨੀਂ।

ਹੁਣ, ਗ਼ਮ ਦੀ ਮਾਰੀ, ਉੱਚੀ ਨਾ ਮੈਂ  ਬੋਲਾਂ ਨੀਂ।

ਜਿੰਦ ਕਸੂਤੀ ਫਸ ਗਈ,ਦਿਲ ਘਬਰਾਇਆ ਨੀਂ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਮੈਂ ਤਾਂ ਸੁਣਿਆਂ, ਵਿਚ ਕਨੇਡਾ, ਉਹਦੇ ਬੱਚੇ ਨੇ।

ਸੁਣ-ਸੁਣ ਕੇ ਗੱਲਾਂ,  ਦਿਲ ਤੇ ਭਾਂਬੜ  ਮੱਚੇ ਨੇ।

‘ਸੁਹਲ’ ਵਲੈਤੀ ਮੁੰਡਿਆਂ,ਦਗ਼ਾ ਕਮਾਇਆ ਨੀਂ,

ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ।

ਜਦ ਤੋਂ  ਗਿਆ ਕਨੇਡਾ, ਫੇਰਾ ਪਾਇਆ ਨਹੀਂ।

ਯਾਰਾਂ ਨਾਲ
ਉਸ ਪਿਆਰ ਅਨੋਖਾ ਕੀਤਾ।

ਯਾਰਾਂ ਨਾਲ ਵੀ ਧੋਖਾ ਕੀਤਾ।

ਅੰਦਰੋਂ ਹੋਰ ਤੇ  ਬਾਹਰੋਂ ਹੋਰ

ਕੋਈ ਨਾ ਲੇਖਾ-ਜੋਖਾ ਕੀਤਾ।

ਉਸ ਨੇ ਯਾਰ  ਬਣਾ ਕੇ ਮੈਨੂੰ

ਸੋਚ ਮੇਰੀ  ਨੂੰ ਖੋੱਖਾ ਕੀਤਾ।

ਦੁਨੀਆਂ  ਉੱਤੇ  ਉਸ ਭੈੜੇ ਨੇ

ਜੀਊੌਣਾਂ ਮੇਰਾ ਔਖਾ  ਕੀਤਾ।

ਲਾ ਕੇ ਤੀਲੀ  ਆਪ ਬੁਝਾਏ

ਦਗਾ  ਉਸ ਨੇ  ਚੋਖਾ ਕੀਤਾ।

ਮੇਰੇ ਵਰਗੇ ਤੇ ਕਈ ਹੋਰਾਂ ਦਾ

ਮਗਜ਼ ਜਿਨ੍ਹਾਂ ਦਾ ਖੋਖਾ ਕੀਤਾ।

ਟਿੱਚ ਸਮਝ ਕੇ ਖਾਈ ਜਾਵੇ

ਇਹ ਉਨ੍ਹੇ ਹੱਥ-ਠੋਕਾ ਕੀਤਾ।

‘ਸੁਹਲ’ ਨੇ ਮਤਲਬਖੋਰੇ ਉਤੇ

ਫਾਇਰ ਅਸਾਂ ਨੇ ਫੋੱਕਾ ਕੀਤਾ।

ਢਾਈ ਦਰਿਆ
ਵੰਡਿਆ  ਜਦੋਂ  ਪੰਜਾਬ ਨੂੰ,

ਰਹਿ ਗਏ  ਢਾਈ ਦਰਿਆ।

ਜੋ ਨਿੱਤ ਬੇੜੀ  ਸੀ ਪਾਂਵਦੇ,

ਉਹ  ਕਿੱਥੇ  ਗਏ  ਮਲਾਹ।

ਦੋ ਕੰਢ੍ਹੇ  ਭਰੀਆਂ ਬੇੜੀਆਂ,

ਪਨਾਹੀਆਂ  ਭਰਿਆ ਪੂਰ।

ਅੱਧ ਵਿਚ  ਹੁੰਦੇ  ਮੇਲ ਸੀ,

ਦਰਿਆ  ਦਾ ਕੰਢ੍ਹਾ  ਦੂਰ।

ਰਾਵੀ ਦੀ  ਹਿੱਕ ਚੀਰ ਕੇ,

ਉਹਦੇ  ਟੋਟੇ  ਕੀਤੇ   ਦੋ।

ਕਾਲੀਆਂ  ਰਾਤਾਂ  ਵੇਖ ਕੇ,

ਮੇਰੇ ਦਿਲ ਨੂੰ  ਪੈਂਦੇ  ਡੋਅ।

ਪਾਣੀ ਤੇ ਲੀਕਾਂ ਪੈ ਗਈਆਂ

ਸੱਭ ਦੀ  ਮੁੱਠ ਵਿਚ  ਜਾਨ।

ਜਨੂਨੀ ਅੱਗ ‘ਚ ਭੜਕਿਆ

ਉਦੋਂ ਹਿੰਦ ਤੇ ਪਾਕਿਸਤਾਨ।

ਘਰ ਆਪਣੇ ਛਡਣ ਵਾਸਤੇ,

ਇਹ ਜਨਤਾ ਹੋਈ ਮਜ਼ਬੁਰ।

ਵੰਡੇ ਗਏ ਹਾਣੀ, ਯਾਰ ਵੀ,

ਜੋ, ਰੱਬ ਨੂੰ, ਨਾ- ਮਨਜ਼ੂਰ।

ਰਾਵੀ ਮਾਰ ਦੁਹੱਥੜ  ਰੋਈ,

ਹੋ  ਗਈ  ਲਹੂ – ਲੁਹਾਨ।

ਅਣਗਿਣਤ ਜਾਨਾਂ ਮਰੀਆਂ,

ਕਈ ਹੋਈਆਂ  ਬੇ-ਪਛਾਣ।

ਬੱਚਿਆਂ ਨੂੰ ਮਾਵਾਂ ਰੋਂਦੀਆਂ,

ਭੈਣਾਂ  ਤੋਂ  ਵਿੱਛੜੇ  ਵੀਰ।

ਕੋਈ  ਨਾ  ਉਥੇ   ਲੱਭਦਾ,

ਜੋ  ਅੱਖੀਉਂ  ਪੂੰਝੇ  ਨੀਰ।

ਪਤੀ ਤੋਂ  ਵਿਛੜੀ  ਪਤਨੀ,

ਬਾਪੂ ਦੀ ਟੁੱਟ  ਗਈ ਬਾਂਹ।

ਸੱਜਣ ਵੀ  ਹੱਥ ਛੁਡਾ ਗਏ,

ਮੇਰਾ ਲੁੱਟਿਆ ਗਿਆ ਗਰਾਂ।

ਵੰਡੇ  ਗਏ  ਪਰਵਾਰ  ਵੀ,

ਤੇ,  ਵੰਡੇ  ਗਏ  ਦਰਿਆ।

ਵੰਡੇ ਗਏ ਸੀ ਢਾਈ-ਢਾਈ

ਹੋਏ ਬੰਦ  ਦੋਵਾਂ  ਦੇ ਰਾਹ।

ਸੁੱਖ ਨਾ ਪਾਇਆ  ਰਾਵੀਏ,

ਤੇਰੀ ਸੁਣੀ  ਕਿਸੇ ਨਾ ਹੂੱਕ।

ਸਭ ਖਾਲੀ ਹੱਥੀਂ  ਤੁਰ ਪਏ

ਤੂੰ ਅੱਗੋਂ  ਰਹੀ  ਸੀ  ਛੂਕ।

ਕਾਣੀਆਂ ਵੰਡਾਂ ਹੋ ਗਈਆਂ,

ਲੋਕੋ! ਵੰਡੇ  ਗਏ  ਪਿਆਰ।

ਜਬਰੀਂ  ਹੋਏ  ਨਿਕਾਹ ਦੀ,

ਕਿਸੇ  ਨਾ  ਸੁਣੀ  ਪੁਕਾਰ।

ਨਕਸ਼ੇ ਸੀ  ਬਦਲੇ ਧਰਤ ਦੇ

ਇਕ ਬਣਿਆ ਨਵਾਂ ਪੰਜਾਬ।

ਫਿਰ ਬਾਂਹਵਾਂ ਦੋਵੇਂ ਟੁੱਟੀਆਂ,

‘ਤੇ ਉੱਡ ਗਏ ਸਭ ਖ਼ਵਾਬ।

ਫਿਰ ਹਿੱਸੇ ਆਏ ਪੰਜਾਬ ਨੂੰ

ਜਿਨ੍ਹਾਂ ਲੰਗੜਾ  ਦਿੱਤਾ ਕਰ।

ਸੁਹਲ’ ਰਾਵੀ ਨੂੰ ਅਜੇ ਵੀ,

ਦੋਵਾਂ  ਤੋਂ  ਲੱਗਦਾ   ਡਰ।

ਯਾਰਾਂ ਨਾਲ
ਉਸ ਪਿਆਰ ਅਨੋਖਾ ਕੀਤਾ।

ਯਾਰਾਂ ਨਾਲ ਵੀ ਧੋਖਾ ਕੀਤਾ।

ਅੰਦਰੋਂ ਹੋਰ ਤੇ  ਬਾਹਰੋਂ ਹੋਰ

ਕੋਈ ਨਾ ਲੇਖਾ-ਜੋਖਾ ਕੀਤਾ।

ਉਸ ਨੇ ਯਾਰ  ਬਣਾ ਕੇ ਮੈਨੂੰ

ਸੋਚ ਮੇਰੀ  ਨੂੰ ਖੋਖਾ ਕੀਤਾ।

ਦੁਨੀਆਂ  ਉੱਤੇ  ਉਸ ਭੈੜੇ ਨੇ

ਜੀਊੌਣਾਂ ਮੇਰਾ ਔਖਾ  ਕੀਤਾ।

ਲਾ ਕੇ ਤੀਲੀ  ਆਪ ਬੁਝਾਏ

ਦਗਾ  ਉਸ ਨੇ  ਚੋਖਾ ਕੀਤਾ।

ਮੇਰੇ ਵਰਗੇ ਤੇ ਕਈ ਹੋਰਾਂ ਦਾ

ਮਗਜ਼ ਜਿਨ੍ਹਾਂ ਦਾ ਖੋਖਾ ਕੀਤਾ।

ਟਿੱਚ ਸਮਝ ਕੇ ਖਾਈ ਜਾਵੇ

ਇਹ ਉਨ੍ਹੇ ਹੱਥ-ਠੋਕਾ ਕੀਤਾ।

‘ਸੁਹਲ’ ਨੇ ਮਤਲਬਖੋਰੇ ਉਤੇ

ਫਾਇਰ ਅਸਾਂ ਨੇ ਫੋਕਾ ਕੀਤਾ।

ਕਰਵੇ ਚੌਥ ਦਾ ਵਰਤ
ਕਰਵੇ ਚੌਥ ਦਾ ਵਰਤ ਨਿਆਰਾ।

ਜੀਊਂਦਾ ਰਹੇ  ਪਤੀ ਪਰਮੇਸ਼ਰ,

ਸਾ੍ਹਵਾਂ  ਤੋਂ ਜੋ  ਵੱਧ  ਪਿਆਰਾ।

ਪਤੀ – ਪੂਜਣ  ਦਾ ਤਿਉਹਾਰ।

ਕਰਦੀ  ਔਰਤ  ਹਾਰ ਸ਼ਿੰਗਾਰ।

ਸੁੱਖੀ-ਸਾਂਦੀ ਹੈ ਦਿਨ ਆਇਆ,

ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ;

ਕਰਵੇ ਚੌਥ ਦਾ ਵਰਤ ਨਿਆਰਾ।

ਜੀਊਂਦਾ ਰਹੇ  ਪਤੀ  ਪਰਮੇਸ਼ਰ,

ਸਾ੍ਹਵਾਂ ਤੋਂ  ਜੋ  ਵਧ  ਪਿਆਰਾ।

ਪਤੀ ਨੂੰ  ਮੈਡਮ  ਕਹੇ  ਮਨਖ਼ਟੂ।

ਕਦੀ  ਕਹਿੰਦੀ, ਭਾੜੇ  ਦਾ ਟੱਟੂ।

ਪੀ  ਕੇ  ਨਿੱਤ   ਕੁਟਾਪਾ  ਚਾੜ੍ਹੇ,

ਕਰਦਾ ਨਹੀਂ  ਸਾਡਾ  ਛੁਟਕਾਰਾ;

ਕਰਵੇ ਚੌਥ ਦਾ ਵਰਤ ਨਿਆਰਾ।

ਜੀਊਂਦਾ ਰਹੇ  ਪਤੀ  ਪਰਮੇਸ਼ਰ,

ਸਾ੍ਹਵਾਂ  ਤੋਂ  ਜੋ  ਵੱਧ  ਪਿਆਰਾ।

ਮੈਂ ਤਾਂ  ਲੋਕੋ ! ਜੀਊਂਦੀ  ਮੋਈ।

ਲਾਈਲਗ  ਪਤੀ  ਨਾ ਹੋਵੇ ਕੋਈ।

ਇਹ ਗੰਦੇ  ਬੰਦੇ  ਦੀ ਗੱਲ  ਛਡੋ,

ਤਾਂ ਵੀ  ਕਰਨਾ  ਪਊ  ਗੁਜ਼ਾਰਾ;

ਕਰਵੇ ਚੌਥ ਦਾ  ਵਰਤ ਨਿਆਰਾ।

ਜੀਊਂਦਾ  ਰਹੇ  ਪਤੀ  ਪਰਮੇਸ਼ਰ,

ਸਾ੍ਹਵਾਂ  ਤੋਂ  ਜੋ  ਵੱਧ  ਪਿਆਰਾ।

ਘਰ ‘ਚ  ਕਰਦਾ  ਰਹਿੰਦਾ ਦੰਗੇ।

ਲੋਕਾਂ  ਨਾਲ  ਵੀ   ਲੈਂਦਾ  ਪੰਗੇ।

ਕਿਸੇ ਨਾਲ ਨਾ  ਬਣਦੀ  ਉਹਦੀ,

ਮੇਰੇ  ਘਰ ਵਿਚ  ਸੰਕਟ  ਭਾਰਾ;

ਕਰਵੇ ਚੌਥ ਦਾ  ਵਰਤ ਨਿਆਰਾ।

ਜੀਊਂਦਾ ਰਹੇ  ਪਤੀ  ਪਰਮੇਸ਼ਰ,

ਜਾਂ ਫਿਰ ਕਰ ਜਾਂ  ਮੈਂ ਕਿਨਾਰਾ।

ਉਹ ਨਾ ਸੁਣੇ  ਮੇਰੀ  ਅਰਜੋਈ।

ਮੈਂ ਤਾਂ  ਜਾਪਾਂ  ਜੀਊਂਦੀ  ਮੋਈ।

ਬੱਚਿਆਂ ‘ਤੇ ਵੀ ਤਰਸ ਨਾ ਖਾਏ

ਉਹ ਤਾਂ ਹੋਇਆ ਫਿਰੇ ਆਵਾਰਾ;

ਕਰਵੇ ਚੌਥ ਦਾ  ਵਰਤ ਪਿਆਰਾ।

ਜੀਊਂਦਾ  ਰਹੇ  ਪਤੀ  ਪਰਮੇਸ਼ਰ,

ਮੇਰੇ  ਪ੍ਰਾਣਾ  ਤੋਂ  ਜੋ  ਪਿਆਰਾ।

ਮੈਂ ਤੁਰ ਜਾਵਾਂ,ਜੇ ਛਡ  ਜਹਾਨ।

ਛੁੱਟ ਜਾਏ,ਸੱਸ ਸਹੁਰੇ ਤੋਂ ਜਾਨ।

ਬੁੜ-ਬੁੜ ਕਰਦੇ ਕਹਿੰਦੇ ਰਹਿਂਦੇ

ਜੋ ਚੰਗਾ ਨਹੀਂ ਕਰਦੇ ਵਰਤਾਰਾ।

ਕੜਵੇ ਚੌਥ ਦਾ  ਵਰਤ ਨਿਆਰਾ।

ਮੈਂ ਮਰ ਜਵਾਂ ਜਾਂ ਉਹ ਮਰ ਜਾਏ,

ਕੋਈ ਨਾ  ਲਗੇ  ਮੈਨੂੰ  ਪਿਆਰਾ।

ਫਿਰ ਵੇਖੋ!  ਕੈਸੇ  ਵਰਤੇ  ਭਾਣੇ।

ਸੁੱਤੇ  ਛੱਡ  ਗਈ  ਪੰਜ ਨਿਆਣੇ।

ਕੋਈੇ ਨਵਾਂ ਪਤੀ ਪਰਮੇਸ਼ਰ ਲਭਾ,

ਕਰ ਗਈ ਅੱਜ ਨਵਾਂ ਹੀ  ਕਾਰਾ;

ਕਰਵੇ ਚੌਥ ਦਾ ਵਰਤ  ਨਿਆਰਾ।

ਮੈਂ   ਭੈੜੇ  ਤੋਂ   ਜਾਨ  ਛੁਡਾਈ,

ਨਵਾਂ ਲਭ ਲਿਆ ਪਤੀ ਪਿਆਰਾ।

ਇਹ ਵੀ ਪਤੀ ਨਾ ਭਾਇਆ ਮੈਨੂੰ।

ਜਿਸੇ ਗਹਿਣੇ ਜੂਏ ਪਾਇਆ ਮੈਨੂੰ।

“ਸੁਹਲ” ਕੀਤਾ  ਬੜਾ ਹੀ ਚਾਰਾ,

ਵਰਤ ਮੇਰੇ ‘ਤੇ  ਪੈ ਗਿਆ ਭਾਰਾ,

ਕੰਨਾ  ਨੂੰ  ਹੱਥ  ਲਾ  ਕੇ  ਆਖਾਂ,

ਰੱਬਾ! ਮਿਲ ਜਾਏ  ਨਵਾਂ ਸਹਾਰਾ।

ਭੈੜਾ  ਪਤੀ – ਪਰਮੇਸ਼ਰ  ਛਡਕੇ,

ਲਿਉ ਨਾ  ਕੋਈੇ  ਪਤੀ  ਹੁਧਾਰਾ।