Punjab News - Quami Ekta Punjabi Newspaper (ਕੌਮੀ ਏਕਤਾ) » ਮਨਦੀਪ ਗਿੱਲ

ਹੱਕਾਂ ਖ਼ਾਤਿਰ
ਹੱਕਾਂ ਖ਼ਾਤਿਰ ਜੇਕਰ ਕੋਈ ਹੁਣ ਤੱਕ ਲੜਿਆ ਹੈ,

ਸਭ ਤੋਂ  ਅੱਗੇ ਯਾਰੋ ਫਿਰ  ਪੰਜਾਬੀ ਖੜਿਆ ਹੈ।

ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ,

ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ ਹੈ।

ਦੇਸ਼-ਕੌਮ ਲਈ ਜਾਨਾਂ ਵਾਰਨ ਤੋਂ ਪਿਛੇ ਹੱੱਟਦੇ ਨਹੀਂ,

ਹੱੱਸ- ਹੱਸ ਕੇ ਵੀ ਫਾਸ਼ੀ ਯਾਰੋ ਪੰਜਾਬੀ ਚੜਿਆ ਹੈ।

ਜਦ ਵੀ ਜ਼ਾਲਮ ਦੇ ਜ਼ੁਲਮ ਦੀ ਯਾਰੋ ਅੱਤ ਹੋ ਗਈ,

ਆਪਣੇ ਹੱਥ ਵਿੱਚ ਉਦੋ ਇਹਨੇ ਹਥਿਆਰ ਫੜਿਆ ਹੈ।

ਮਨਦੀਪ ਕਰੇ ਮਾਣ ਬਈ ਆਪਣੇ ਪੰਜਾਬੀ ਹੋਣ ਦਾ,

ਨਾਲ ਖੂਨ ਦੇ ਲਿਖਿਆ ਇਹਨੇ ਇਤਿਹਾਸ ਪੜ੍ਹਿਆ ਹੈ।

ਗ਼ਜ਼ਲ
ਸ਼ਹਿਰ  ਤੇਰਾ  ਅੱਜ  ਸੱਜਣਾ ਸਾਰਾ ਸੁੰਨ੍ਹਾ ਪਿਆ,

ਮੰਦਰ ਮਸਜਿਦ ਭੀੜ ਨਹੀਂ ਰੱਬ ਇੱਕਲਾ ਪਿਆ।

ਅੱਜ    ਪਸ਼ੂ – ਪੰਛੀ    ਵੀ    ਸਾਰੇ    ਹੈਰਾਨ  ਹੈ,

ਕਿੱਥੇ  ਗਿਆ ਹੈ ਆਦਮ ਨਾ ਹੁਣ ਦਿਸਦਾ ਪਿਆ।

ਕਿੰਨੀ  ਸਾਂਤ  ਫਿਜ਼ਾ  ਹੈ  ਕੋਈ  ਪ੍ਰਦੂਸ਼ਨ  ਨਹੀਂ,

ਪੰਛੀਆਂ  ਦਾ  ਝੁੰਡ ਗੀਤ ਕੋਈ ਗਾਉਂਦਾ ਪਿਆ।

ਹੈ  ਰੱਬੀ  ਖੇਡ  ਜਾਂ ਆਦਮ  ਦੀ  ਸ਼ਰਾਰਤ ਕੋਈ,

ਡਰ ਤੇ ਖ਼ੌਫ਼ ‘ਚ ਆਦਮ ਹੁਣ ਦਿਨ ਕੱਟਦਾ ਪਿਆ।

ਡਰ  ਕੇ  ਫੈਲਾਉਂਦੇ   ਝੂਠੀਆਂ   ਅਫ਼ਵਾਹਾਂ   ਕਈ,

ਪੜ੍ਹਿਆ-ਲਿਖਿਆ ਦੀ ਅਕਲ ਤੇ ਵੀ ਪਰਦਾ ਪਿਆ।

ਭੀੜ  ਪਈ   ਤੇ   ਬਣਦਾ  ਕੋਈ  ਆਪਣਾ  ਨਹੀਂ,

ਆਪਣੀ ਲੜਾਈ ਆਪੇ ਹੀ ਗਿੱਲ ਲੜਦਾ ਪਿਆ।

ਕਰੋਨਾ
ਨਵੀਂ ਯਾਰੋ ਇੱਕ ਆਫ਼ਤ ਆਈ,

ਜਿਸਨੇ ਸਾਰੀ ਦੁਨੀਆਂ ਡਰਾਈ।

ਪਹਿਲਾ ਕਿਹਾ ਵਾਇਰਸ਼ ਕਰੋਨਾ,

ਹੁਣ ਆਖਣ ਲੱਗੇ ਕੋਵਿੰਦ- ਊਨੀ।

ਕੋਈ ਕਹਿੰਦਾ ਅਮਰੀਕਾ ਛੱਡਿਆ,

ਕੋਈ ਆਖੇ ਇਹ ਪੈਦਾਇਸ਼ ਚੀਨੀ।

ਕੋਈ ਵੀ  ਨਾ ਇਲਾਜ਼ ਹੈ ਇਸਦਾ ,

ਰੱਬਾ ਤੂੰਹੀ ਇਸ ਤੋਂ ਹੁਣ ਬਚਾਈ।

ਨਵੀਂ ਯਾਰੋ…

ਖੰਘ- ਜ਼ੁਕਾਮ, ਗਲਾਂ  ਦੁੱਖਣਾ ,

ਬੁਖ਼ਾਰ ਤੇ ਦੁੱਖਦੇ ਹੱਡ-ਪੈਰ ਨੇ।

ਆਮ ਫ਼ਲੂ ਜੇਹੇ ਇਸਦੇ ਲੱਛਣ ,

ਪਰ ਏਥੇ ਸਾਹ ਉਖੜਦੇ ਢੇਰ ਨੇ।

ਪੇਸ਼ ਚੱਲੇ ਨਾ ਡਾਕਟਰਾਂ ਦੀ,

ਔਖੀ ਹੋਈ ਪਈ ਹੈ ਲੋਕਾਈ।

ਨਵੀਂ ਯਾਰੋ…

ਇਲਾਜ਼ ਨਾਲੋ ਪਰਹੇਜ਼ ਚੰਗਾ,

ਗੱਲ ਨਾ ਲੋਕਾਂ ਨੂੰ ਸਮਝ ਆਵੇ।

ਖ਼ੁਦ ਨੂੰ ਕਿਵੇਂ ਅਲੱਗ ਰੱਖਣਾ,

ਕਿਉਂ ਸਮਾਜਿਕ ਦੂਰੀ ਅਪਣਾਈ ਜਾਵੇ।

ਫੇਰ ਬੀਮਾਰੀ ਨੇੜੇ ਨਾ ਲੱਗੇ,

ਮਨਦੀਪ ਰੱਖੀਏ ਜੇ ਖ਼ੁਦ ਦੀ ਸਫਾਈ।

ਨਵੀਂ ਯਾਰੋ…

ਗ਼ਜ਼ਲ
ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ ,

ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ ।

ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ ,

ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ ।

ਬਦਲੇ  ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ ,

ਪਰ ਪੈਣ  ਗ਼ਰੀਬਾਂ  ਨੂੰ ਹਰ  ਪਾਸੇ ਹੀ ਮਾਰਾਂ ਏਥੇ ।

ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ ਸੁਨੇਹਾਂ,

ਫਿਰ ਕਿਉਂ  ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।

ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ ,

ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ  ਏਥੇ ।

ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ ,

ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ ।

ਸਾਂਝੇ ਨਾ ਰਹੇ ਪਰਿਵਾਰ  ਤੇ ਬਦਲੇ ਰੰਗ ਲਹੂ ਦੇ ,

ਹੋਣ  ਸਲਾਹਾ ਨਾਲੋਂ  ਵੱਧ  ਹੁਣ  ਤਕਰਾਰਾਂ  ਏਥੇ ।

ਗ਼ਜ਼ਲ
ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ ,

ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ ।

ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ ,

ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ ।

ਬਦਲੇ  ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ ,

ਪਰ ਪੈਣ  ਗ਼ਰੀਬਾਂ  ਨੂੰ ਹਰ  ਪਾਸੇ ਹੀ ਮਾਰਾਂ ਏਥੇ ।

ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ ਸੁਨੇਹਾਂ,

ਫਿਰ ਕਿਉਂ  ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।

ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ ,

ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ  ਏਥੇ ।

ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ ,

ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ ।

ਸਾਂਝੇ ਨਾ ਰਹੇ ਪਰਿਵਾਰ  ਤੇ ਬਦਲੇ ਰੰਗ ਲਹੂ ਦੇ ,

ਹੋਣ  ਸਲਾਹਾ ਨਾਲੋਂ  ਵੱਧ  ਹੁਣ  ਤਕਰਾਰਾਂ  ਏਥੇ ।

ਜ਼ਹਿਰ
ਜ਼ਹਿਰ ਹੈ ਜ਼ਹਿਰ ਹੈ ਜ਼ਹਿਰ ਹੈ

ਚਾਰੇ ਪਾਸੇ ਛਾਇਆ ਜ਼ਹਿਰ ਹੈ

ਸਾਡੇ ਅੰਦਰ ਜ਼ਹਿਰ, ਬਾਹਰ ਜ਼ਹਿਰ

ਜਿੱਧਰ ਦੇਖੋ ਉੱਧਰ ਜ਼ਹਿਰ

ਪਾਣੀ ਜ਼ਹਿਰਲੀ, ਹਵਾ ਜ਼ਹਿਰਲੀ

ਧਰਤੀ ਜ਼ਹਿਰਲੀ, ਅੰਬਰ ਜ਼ਹਿਰਲਾ

ਪਤਾਲ ਜ਼ਹਿਰਲਾ, ਅਕਾਸ਼ ਜ਼ਹਿਰਲਾ

ਹੋਇਆ ਸਾਰਾ ਪੌਣ-ਪਾਣੀ ਜ਼ਹਿਰਲਾ

ਉਗਾਈਏ ਜ਼ਹਿਰ, ਖਾਈਏ ਜ਼ਹਿਰ

ਕਮਾਈਏ ਜ਼ਹਿਰ, ਵੰਡੀਏ ਜ਼ਹਿਰ

ਸੁਣਦੇ ਜ਼ਹਿਰ, ਕਹਿੰਦੇ  ਜ਼ਹਿਰ

ਮਾਂ ਜ਼ਹਿਰਲੀ, ਬਾਪ ਜ਼ਹਿਰਲਾ

ਪੈਦਾ ਹੋਵੇ ਔਲਾਦ ਜ਼ਹਿਰਲੀ

ਹਰ ਪਾਸੇ ਹੁਣ ਫੈਲਾਏ ਜ਼ਹਿਰ

ਕੁਦਰਤ ਵਿਖਾਏ ਆਪਣਾ ਕਹਿਰ

ਕਿਉਕਿ ਚਾਰੇ ਪਾਸੇ ਫੈਲਿਆ ਜ਼ਹਿਰ

ਪਰ ਅਸੀਂ ਨਿਰਦੋਸ਼ ਹਾਂ !

ਕਿਉਂਕਿ ਅਸੀਂ ਮਾਸੂਮ ਹਾਂ

ਨਾ ਜਾਣਦੇ ਹਾਂ

ਨਾ ਪਹਿਚਾਣਦੇ

ਆਪਣੇ ਫਰਜ਼

ਪਰ ਸਾਨੂੰ ਪਤਾ ਹੈ

ਸਾਡੇ ਹੱਕ

ਸਰਕਾਰਾਂ ਦੇ ਫਰਜ਼

ਦੂਜੇ ਦੀਆਂ ਖ਼ਾਮੀਆਂ

ਆਪਣੀਆ ਖ਼ੂਬੀਆਂ

ਦੂਜਿਆਂ ਵੱਲ ਤੱਕਣਾ

ਭੀੜ ਦਾ ਹਿੱਸਾ ਬਣਨਾ

ਸਾਨੂੰ ਖ਼ੂਬ ਆਉਂਦਾ ਹੈ

ਸਿਸਟਮ ਦਾ ਹਿੱਸਾ ਬਣਨਾ

ਤੇ ਸਿਸਟਮ ਨੂੰ ਹੀ ਨਿੰਦਣਾ

ਸਾਨੂੰ ਆਪਣਾ ਨਿੱਜ ਪਿਆਰਾ

ਆਪਣੀ ਅਕਲ ਪਿਆਰੀ

ਆਪਣਾ ਪਰਿਵਾਰ ਪਿਆਰਾ

ਕੀ ਲੈਣਾ ਹੈ ਕਿਸੇ ਕੋਲੋ

ਸਾਡਾ ਤਾਂ ਹੋਵੇ ਚੰਗਾ ਗੁਜ਼ਾਰਾ

ਅੱਗ ਨਾ ਉਦੋਂ ਤੱਕ ਅੱਗ ਲੱਗੇ

ਜਦੋਂ ਤੱਕ ਨਾ ਘਰ ਸਾਡੇ ਪਹੁੰਚੇ

ਫਿਰ ਮਚਾਈਏ ਹਾਲ-ਦੁਹਾਈਏ

ਪਰ ਪਹਿਲਾ ਰਹਿੰਦੇ ਹਾਂ ਸੁੱਤੇ

ਗੁਰਪੁਰਬ
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ ।

ਘਰ-ਘਰ  ਸੁਨੇਹਾ  ਪਹੁੰਚਾਈਏ  ਬਾਬੇ ਨਾਨਕ ਦਾ ।

ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ ,

ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ  ਖੁਆਣੀ ਹੈ ।

ਮਹਿਮਾ  ਰੱਬ ਦੀ ਗਾਈਏ  ਸੁਨੇਹਾ ਬਾਬੇ ਨਾਨਕ ਦਾ ,

ਆਓ ਮਿਲ ਕੇ ਗੁਰਪੁਰਬ ਮਨਾਈਏ ਬਾਬੇ ਨਾਨਕ ਦਾ…

ਦਸਾਂ ਨਹੁੰਆਂ ਦੀ ਕਿਰਤ ਕਰਨੀ ਬਾਬੇ ਸਿਖਾਈ ਹੈ ।

ਨਾਰੀ ਦੇ ਹੱਕਾਂ ਲਈ ਆਵਾਜ਼ ਵੀ  ਉਸ ਉਠਾਈ ਹੈ ,

ਪਾਪ ਦੀ ਕਮਾਈ ਨ ਖਾਈਏ ਸੁਨੇਹਾ ਬਾਬੇ ਨਾਨਕ ਦਾ ,

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ…

ਬਾਬੇ  ਨੇ ਖੰਡਨ ਕੀਤਾ ਹੈ  ਹਮੇਸ਼ਾਂ  ਜਾਤਾ-ਪਾਤਾਂ ਦਾ ,

ਵਹਿਮ-ਭਰਮ ਤੇ ਲੋਕਾਂ ਨੂੰ ਲੁੱਟਦੀਆਂ ਕਰਾਮਾਤਾਂ ਦਾ।

ਮਨਦੀਪ ਆਓ ਸਮਾਜ ਸਿਰਜੀਏ ਬਾਬੇ ਨਾਨਕ ਦਾ ,

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ…

ਜੱਟ ਬੇ-ਜ਼ਮੀਨੇ
ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ ,

ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ।

ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ ,

ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ਼ਮੀਨੇ।

ਵੱਧ ਗਈ ਹੈ ਲੋੜੋ ਵੱਧ ਯਾਰੋ ਹੁਣ ਜੱਟ ਦੀ  ਖੇਤੀ ‘ਤੇ  ਹੀ ਨਿਰਭਰਤਾ ,

ਬਿਮਾਰ ਫਸਲਾਂ ਤੇ ਹੁੰਦੀ ਬੇ-ਮੌਸਮੀ ਬਰਸਾਤ ਨੇ ਕਰਤੇ ਜੱਟ ਬੇ-ਜ਼ਮੀਨੇ।

ਕਰਜ਼ ਲੈ ਕਰਨਾ ਵੈਲਪੁਣਾ, ਕਸਰ ਛੱਡਣੀ ਨਾ ਕੋਈ ਲੋਕ ਦਿਖਾਵੇ ਚੋਂ ,

ਸਾਹੂਕਾਰਾਂ ਦੇ ਲਗਦੇ ਵਿਆਜ ਉਤੇ ਵਿਆਜ਼ ਨੇ ਕਰਤੇ ਜੱਟ ਬੇ-ਜ਼ਮੀਨੇ।

ਇੱਥੇ ਨਾ ਕਹਿੰਦੈ ਕੰਮ ਕੋਈ  ਲੱਗੀ ਹੁਣ ਬਾਹਰਲੇ ਮੁਲਕਾਂ ਨੂੰ ਦੌੜ ਹੈ ,

ਵੇਚ ਕੇ ਜ਼ਮੀਨਾਂ  ਲਾਉਂਦੇ ਵੀਜ਼ੇ ਦੇ ਜੁਗਾੜ੍ਹ ਨੇ ਕਰਤੇ ਜੱਟ ਬੇ-ਜ਼ਮੀਨੇ।

ਨਿੰਕਮੀਆਂ ਨਿਕਲੀਆਂ ਸਰਕਾਰਾਂ ‘ਤੇ  ਫੈਲਦਾ ਰਹਿਆਂ ਭ੍ਰਿਸ਼ਟਾਚਾਰ ,

ਕੁੱਝ ਅਫਸਰ-ਸਾਹੀ ਦੇ ਲਗਦੇ ਬਦ-ਦਿਮਾਗ ਨੇ ਕਰਤੇ ਜੱਟ ਬੇ-ਜ਼ਮੀਨੇ।

ਕਰ ਹੀ ਲੈਂਦੇ ਹਾਂ ਮਨਦੀਪ ਗੱਲ ਹੁਣ ਜੱਟਾਂ ‘ਤੇ ਚੱਲਦੇ ਬਹੁਤੇ ਗੀਤਾ ਦੀ ,

ਵੇਚ ਕੇ ਜ਼ਮੀਨਾਂ ਆਪੂ ਬਣੇ ਦੇਸੀ ਕਲਾਕਾਰ ਨੇ ਕਰਤੇ ਜੱਟ ਬੇ-ਜ਼ਮੀਨੇ।

ਖ਼ੁਦ  ਹੱਥੀ ਕੰਮ ਕਰੇ ਨਾ ਕੋਈ ਸਭ ਬਾਹਰੀ  ਕਾਮਿਆਂ ਤੇ ਗਿੱਝ ਗਏ ,

ਔਲਾਦ ਦੇ  ਨਸ਼ਿਆਂ ਤੇ ਫੈਸ਼ਨ  ਦੀ ਮਾਰ ਨੇ ਕਰਤੇ ਜੱਟ ਬੇ-ਜ਼ਮੀਨੇ।

ਆ ਗਈਆ ਕੰਪਨੀਆਂ ਤੇ ਭਾਅ ਰਾਤੋ-ਰਾਤ ਵੱਧ ਗਏ ਨੇ ਜ਼ਮੀਨਾਂ ਦੇ ,

ਗਿੱਲ ਕੱਟੀਆਂ ਕਲੇਨੀਆਂ, ਵਿੱਕਦੇ ਪਲਾਟ ਨੇ ਕਰਤੇ ਜੱਟ ਬੇ-ਜ਼ਮੀਨੇ।

ਸਬਰ-ਸੰਤੋਖ
ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ,

ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ ।

ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ ,

ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ ।

ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,

ਸਿਆਣੇ-ਬਿਆਣੇ ਲੋਕਾਂ ਦਾ ਵੀ ਆਖਰ ਇਹੀ ਕਹਿਣਾ 9

ਜਿਹਨਾਂ ਲਈ ਫਿਰਦੈ ਦਿਨ-ਰਾਤ ਤੂੰ ਭਜਿਆ ਨਠਿਆ ,

ਮਰਿਆ ਪਿੱਛੋ ਨਾਮ  ਨਹੀਂ ਫੇਰ  ਤੇਰਾ  ਕਿਸੇ ਨੇ ਲੈਣਾ ।

ਦੋ-ਚਾਰ ਦਿਨਾਂ ਦੀ ਜ਼ਿੰਦਗੀ ਯਾਰੋ ਹੱਸ ਕੇ ਹੀ ਗੁਜ਼ਾਰੋ ,

ਨਿੱਕੀ-ਨਿੱਕੀ ਗੱਲ ਤੇ ਮਾਰੋ ਨਾ ਇੱਕ ਦੂਜੇ ਨੂੰ ਮਹਿਣਾ 9

ਸੁੱਖਾਂ ਵਿਚ ਨਾ ਭੁੱਲ ਤੂੰ ਆਪਣੇ ਮਿੱਤਰ ਪਿਆਰਿਆ ਨੂੰ ,

ਟੁੱਟੀਆ  ਬਾਹਵਾਂ ਨੇ ਵੀ ਆਖਰ ਗੱਲ  ਵਿੱਚ ਹੀ ਪੈਣਾ ।

ਉੱਪਰ  ਵੱਲ ਵੇਖੀ ਜਾਵੇ ਹੇਠਾਂ ਵੱਲ ਵੀ ਤਕ ਲਿਆ ਕਰ ,

ਸਬਰ-ਸੰਤੋਖ ਜ਼ਿੰਦਗੀ ਦਾ ‘ਗਿੱਲ’ ਅਸਲੀ ਹੈ ਗਹਿਣਾ ।

ਗ਼ਜ਼ਲ
ਸਜਣਾਂ ਮਿਲਣੀਆਂ ਨਾ  ਮੁਰਾਦਾਂ ਤੈਨੂੰ  ਮੂੰਹੋਂ   ਮੰਗੀਆਂ ,

ਲੜਨਾਂ ਸਿਖਾਵੇ  ਜ਼ਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ ।

ਹੁੰਦਾ ਕੀ ਹੈ ਅੱਲ੍ਹੜਪੁਣਾ,  ਚੜ੍ਹਦੀ  ਜਵਾਨੀ  ਦਾ  ਨਸ਼ਾਂ ,

ਜੋ ਸੱਧਰਾਂ  ਸਨ ਸਾਡੀਆਂ  ਫਰਜ਼ਾਂ  ਨੇ ਸੂਲੀ  ਟੰਗੀਆਂ ।

ਦੇਖੀਆ  ਨੇ  ਮੈ ਯਾਰੋ  ਇਥੇ  ਭੀੜਾਂ  ਬੇਕਾਬੂ   ਹੁੰਦੀਆਂ ,

ਬੋਲਣ  ਜੇ ਲਗ  ਜਾਣ  ਕਿਧਰੇ  ਜੀਭਾਂ  ਯਾਰੋ ਗੁੰਗੀਆਂ ।

ਅਜ  ਲੁੱਟਦੇ   ਨੇ  ਆਪਣੇ  ਹੀ   ਦੇਸ਼  ਨੂੰ  ਲੋਕ  ਬਹੁਤੇ,

ਪਹਿਲਾਂ ਤਾਂ ਲੁੱਟਿਆ ਸੀ ਇਹ ਯਾਰੋ ਮੁੰਗਲਾਂ ਤੇ ਫਰੰਗੀਆਂ ।

ਵਸਗੇ ਨੇ ਸ਼ਹਿਰ ਉਥੇ ਤੇ ਯਾਰੋ ਪੈ ਗਈਆ ਨੇ ਬਿਲਡਿੰਗਾਂ ,

ਕੁਦਰਤ ਮਿਹਰਬਾਨ ਤੇ ਹਿਰਨ ਭਰਦੇ ਜਿਥੇ ਸੀ ਚੁੰਗੀਆਂ ।

ਨਸ਼ਿਆਂ ‘ਚ ਪੈ ਕੇ ਨਾ ਕਰੋ  ਇਹ ਜ਼ਿੰਦਗੀ ਬਰਬਾਦ ਹੁਣ ,

ਚੜਦੀ ਜਵਾਨੀ ਵਿਚ ਤਾਂ ਹੁੰਦੀਆ ਹਸਰਤਾ ਬਹੁ-ਰੰਗੀਆਂ।

ਕਹਿੰਦੈ ਨੇ ਸ਼ਹਿਰੀ ਸੁੰਦਰਤਾ ਤੇ ਲੱਗਿਆ ਦਾਗ ਹੈ.. ਪਰ ,

ਹੁੰਦਾਂ ਵਿਕਾਸ ਦਿਖਾਉਦੀਆਂ ਸ਼ਹਿਰਾਂ ਦੀਆਂ ਇਹ ਝੁੰਗੀਆਂ ।