ਗ਼ਜ਼ਲ

ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ ,
ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ ।

ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ ,
ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ ।

ਬਦਲੇ  ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ ,
ਪਰ ਪੈਣ  ਗ਼ਰੀਬਾਂ  ਨੂੰ ਹਰ  ਪਾਸੇ ਹੀ ਮਾਰਾਂ ਏਥੇ ।

ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ ਸੁਨੇਹਾਂ,
ਫਿਰ ਕਿਉਂ  ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।

ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ ,
ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ  ਏਥੇ ।

ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ ,
ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ ।

ਸਾਂਝੇ ਨਾ ਰਹੇ ਪਰਿਵਾਰ  ਤੇ ਬਦਲੇ ਰੰਗ ਲਹੂ ਦੇ ,
ਹੋਣ  ਸਲਾਹਾ ਨਾਲੋਂ  ਵੱਧ  ਹੁਣ  ਤਕਰਾਰਾਂ  ਏਥੇ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>