ਜੱਟ ਬੇ-ਜ਼ਮੀਨੇ

ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ ,
ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ।

ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ ,
ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ਼ਮੀਨੇ।

ਵੱਧ ਗਈ ਹੈ ਲੋੜੋ ਵੱਧ ਯਾਰੋ ਹੁਣ ਜੱਟ ਦੀ  ਖੇਤੀ ‘ਤੇ  ਹੀ ਨਿਰਭਰਤਾ ,
ਬਿਮਾਰ ਫਸਲਾਂ ਤੇ ਹੁੰਦੀ ਬੇ-ਮੌਸਮੀ ਬਰਸਾਤ ਨੇ ਕਰਤੇ ਜੱਟ ਬੇ-ਜ਼ਮੀਨੇ।

ਕਰਜ਼ ਲੈ ਕਰਨਾ ਵੈਲਪੁਣਾ, ਕਸਰ ਛੱਡਣੀ ਨਾ ਕੋਈ ਲੋਕ ਦਿਖਾਵੇ ਚੋਂ ,
ਸਾਹੂਕਾਰਾਂ ਦੇ ਲਗਦੇ ਵਿਆਜ ਉਤੇ ਵਿਆਜ਼ ਨੇ ਕਰਤੇ ਜੱਟ ਬੇ-ਜ਼ਮੀਨੇ।

ਇੱਥੇ ਨਾ ਕਹਿੰਦੈ ਕੰਮ ਕੋਈ  ਲੱਗੀ ਹੁਣ ਬਾਹਰਲੇ ਮੁਲਕਾਂ ਨੂੰ ਦੌੜ ਹੈ ,
ਵੇਚ ਕੇ ਜ਼ਮੀਨਾਂ  ਲਾਉਂਦੇ ਵੀਜ਼ੇ ਦੇ ਜੁਗਾੜ੍ਹ ਨੇ ਕਰਤੇ ਜੱਟ ਬੇ-ਜ਼ਮੀਨੇ।

ਨਿੰਕਮੀਆਂ ਨਿਕਲੀਆਂ ਸਰਕਾਰਾਂ ‘ਤੇ  ਫੈਲਦਾ ਰਹਿਆਂ ਭ੍ਰਿਸ਼ਟਾਚਾਰ ,
ਕੁੱਝ ਅਫਸਰ-ਸਾਹੀ ਦੇ ਲਗਦੇ ਬਦ-ਦਿਮਾਗ ਨੇ ਕਰਤੇ ਜੱਟ ਬੇ-ਜ਼ਮੀਨੇ।

ਕਰ ਹੀ ਲੈਂਦੇ ਹਾਂ ਮਨਦੀਪ ਗੱਲ ਹੁਣ ਜੱਟਾਂ ‘ਤੇ ਚੱਲਦੇ ਬਹੁਤੇ ਗੀਤਾ ਦੀ ,
ਵੇਚ ਕੇ ਜ਼ਮੀਨਾਂ ਆਪੂ ਬਣੇ ਦੇਸੀ ਕਲਾਕਾਰ ਨੇ ਕਰਤੇ ਜੱਟ ਬੇ-ਜ਼ਮੀਨੇ।

ਖ਼ੁਦ  ਹੱਥੀ ਕੰਮ ਕਰੇ ਨਾ ਕੋਈ ਸਭ ਬਾਹਰੀ  ਕਾਮਿਆਂ ਤੇ ਗਿੱਝ ਗਏ ,
ਔਲਾਦ ਦੇ  ਨਸ਼ਿਆਂ ਤੇ ਫੈਸ਼ਨ  ਦੀ ਮਾਰ ਨੇ ਕਰਤੇ ਜੱਟ ਬੇ-ਜ਼ਮੀਨੇ।

ਆ ਗਈਆ ਕੰਪਨੀਆਂ ਤੇ ਭਾਅ ਰਾਤੋ-ਰਾਤ ਵੱਧ ਗਏ ਨੇ ਜ਼ਮੀਨਾਂ ਦੇ ,
ਗਿੱਲ ਕੱਟੀਆਂ ਕਲੇਨੀਆਂ, ਵਿੱਕਦੇ ਪਲਾਟ ਨੇ ਕਰਤੇ ਜੱਟ ਬੇ-ਜ਼ਮੀਨੇ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>