ਸਬਰ-ਸੰਤੋਖ

ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ,
ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ ।

ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ ,
ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ ।

ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,
ਸਿਆਣੇ-ਬਿਆਣੇ ਲੋਕਾਂ ਦਾ ਵੀ ਆਖਰ ਇਹੀ ਕਹਿਣਾ 9

ਜਿਹਨਾਂ ਲਈ ਫਿਰਦੈ ਦਿਨ-ਰਾਤ ਤੂੰ ਭਜਿਆ ਨਠਿਆ ,
ਮਰਿਆ ਪਿੱਛੋ ਨਾਮ  ਨਹੀਂ ਫੇਰ  ਤੇਰਾ  ਕਿਸੇ ਨੇ ਲੈਣਾ ।

ਦੋ-ਚਾਰ ਦਿਨਾਂ ਦੀ ਜ਼ਿੰਦਗੀ ਯਾਰੋ ਹੱਸ ਕੇ ਹੀ ਗੁਜ਼ਾਰੋ ,
ਨਿੱਕੀ-ਨਿੱਕੀ ਗੱਲ ਤੇ ਮਾਰੋ ਨਾ ਇੱਕ ਦੂਜੇ ਨੂੰ ਮਹਿਣਾ 9

ਸੁੱਖਾਂ ਵਿਚ ਨਾ ਭੁੱਲ ਤੂੰ ਆਪਣੇ ਮਿੱਤਰ ਪਿਆਰਿਆ ਨੂੰ ,
ਟੁੱਟੀਆ  ਬਾਹਵਾਂ ਨੇ ਵੀ ਆਖਰ ਗੱਲ  ਵਿੱਚ ਹੀ ਪੈਣਾ ।

ਉੱਪਰ  ਵੱਲ ਵੇਖੀ ਜਾਵੇ ਹੇਠਾਂ ਵੱਲ ਵੀ ਤਕ ਲਿਆ ਕਰ ,
ਸਬਰ-ਸੰਤੋਖ ਜ਼ਿੰਦਗੀ ਦਾ ‘ਗਿੱਲ’ ਅਸਲੀ ਹੈ ਗਹਿਣਾ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>