Punjab News - Quami Ekta Punjabi Newspaper (ਕੌਮੀ ਏਕਤਾ) » ਕੌਮੀ ਏਕਤਾ ਨਿਊਜ਼ ਬੀਊਰੋ
ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਕਹਾਣੀਆਂ ਯੁੱਧਵੀਰ (ਲਾਲ ਸਿੰਘ ) : ਡਾ. ਭੁਪਿੰਦਰ ਕੌਰ
ਡਾ. ਸੁਰਿੰਦਰ ਵਾਰਲਿੰਗੇ ਦਾ ਕਹਿਣਾ ਹੈ ਕਿ “ਯਥਾਰਥਵਾਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੋਇਆ ਹੈ: ਯਥਾ+ਅਰਥ। ਇਹ ਹੀ ਯਥਾ ਦਾ ਅਰਥ ਹੈ ਜਿਹਾ ਕਿ ਹੋਰ ਅਰਥ ਦਾ ਮੰਤਵ ‘ਵਸਤੂ’ ਮੰਨਿਆ ਗਿਆ ਹੈ। ਇਸ ਲਈ ਯਥਾਰਥ ਨੂੰ ਵਸਤੂ ਦੇ ਰੂਪ ਦੇ ਵਿੱਚ ਸਵੀਕਾਰਿਆ ਗਿਆ ਹੈ” । ਬਾਅਦ ਵਿੱਚ ਯਥਾਰਥਵਾਦ ਨੂੰ ਇਕ ਸਿਧਾਂਤ ਮੰਨ ਲਿਆ ਗਿਆ। 19ਵੀਂ ਸਦੀ ਵਿੱਚ ਫਰਾਂਸ ਵਿੱਚ ਚੱਲੇ ਅੰਦੋਲਨਾਂ ਦੌਰਾਨ ਇਸ ਯਥਾਰਥਵਾਦ ਤੇ ਬੜਾ ਜ਼ੋਰ ਦਿੱਤਾ ਗਿਆ। ਲੇਖਕ ਜੀਵਨ ਨੂੰ ਉਸ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ ਜਿਸ ਰੂਪ ਵਿੱਚ ਨਜ਼ਰ ਆ ਰਿਹਾ ਹੁੰਦਾ ਹੈ। ਸ਼ਿਪਲੇ ਨੇ ਯਥਾਰਥ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਕਿ “ਜਿਹੜਾ ਵਸਤੂਗਤ ਫੋਟੋਗ੍ਰਾਫਰ ਕਲਾਹੀਨ ਚਿੱਤਰਣ ਕਰਦਾ ਅਤੇ ਰਚਨਾ ਵਿੱਚ ਆਪਣੀ ਭਾਵਨਾਵਾਂ ਤੇ ਵਿਚਾਰਾਂ ਨੂੰ ਨਹੀਂ ਆਉਣ ਦਿੰਦਾ ਉਹ ਯਥਾਰਥਵਾਦੀ ਹੈ” । ਇਸ ਤਰ੍ਹਾਂ ਦੇ ਕਈ ਭੁਲੇਖੇ ਉਸ ਸਮੇਂ ਪੈਦਾ ਹੋਏ ਜਦੋਂ ਪ੍ਰਕ੍ਰਿਤੀਵਾਦੀਆਂ ਨੇ ਸਮਾਜ ਦੇ ਗੰਦ ਤੇ ਕੋਹਜ ਦੇ ਚਿਤਰਣ ਨੂੰ ਸਮਾਜਿਕ ਯਥਾਰਥ ਦਾ ਨਾਂ ਦਿੱਤਾ। ਇਨਸਾਈਕਲੋਪੀਡੀਆ ਬ੍ਰਿਟੇਨਿਕਾ ਵਿੱਚ ਲਿਖਿਆ ਗਿਆ ਹੈ ਕਿ “ਯਥਾਰਥਵਾਦੀ ਲਿਖਾਰੀ ਸੁੰਦਰ ਵਸਤੂਆਂ ਬਾਰੇ ਲਿਖਣਾ ਚੰਗਾ ਨਹੀਂ ਸਮਝਦੇ ਤੇ ਗੰਦੀਆਂ ਘਿਰਣਾਯੋਗ ਚੀਜ਼ਾਂ ਬਾਰੇ ਲਿਖਣਾ ਜ਼ਰੂਰੀ ਸਮਝਦੇ ਹਨ।” ਇਹਨਾਂ ਸਾਰੀਆਂ ਗਲਤੀਆਂ ਦੀ ਸ਼ੁਧੀ ਮਾਰਕਸੀ ਦ੍ਰਿਸ਼ਟੀ ਨਾਲ ਇਸ ਸਮੱਸਿਆ ਤੇ ਵਿਚਾਰ ਕਰਨ ਮਗਰੋਂ ਹੋ ਜਾਂਦੀ ਹੈ। “ਮਾਰਕਸਵਾਦ ਦੇ ਘੇਰੇ ਵਿੱਚ ਵਰਗੀ ਪਾਤਰਾਂ ਦੀ ਸਹਾਇਤਾ ਨਾਲ ਠੋਸ ਹਾਲਾਤ ਉੱਤੇ ਆਧਾਰ ਰੱਖਣ ਵਾਲੇ ਜਿਹੜੇ ਵਸਤੂਨਿਸ਼ਠ ਦ੍ਰਿਸ਼ਟੀਕੋਣ ਦਾ ਵਿਕਾਸ ਹੁੰਦਾ ਹੈ ਉਹ ਸਮਾਜਵਾਦੀ ਯਥਾਰਥ ਦਾ ਆਧਾਰ ਹੁੰਦਾ ਹੈ” । ਲੇਨਿਨ ਅਨੁਸਾਰ “ਯਥਾਰਥਵਾਦ ਉਹ ਪ੍ਰਣਾਲੀ ਹੈ ਜਿਹੜੀ ਸਾਹਿਤ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਉਸ ਅਨੁਸਾਰ ਸਮਾਜ ਦੀ ਯਥਾਰਥਕ ਦਸ਼ਾ ਤੋਂ ਜਾਣੂ ਹੋਣ ਪਿੱਛੋਂ ਅਸੀਂ ਇਹ ਸਮਝਣਯੋਗ ਹੋ ਜਾਂਦੇ ਹਾਂ ਕਿ ਕਿਹੜੇ-ਕਿਹੜੇ ਤੱਤ ਸਾਡੇ ਸਮਾਜ ਨੂੰ ਤਰੱਕੀ ਵੱਲ ਲਿਜਾ ਰਹੇ ਹਨ ਜਿਨ੍ਹਾਂ ਨੂੰ ਹੋਰ ਉਤਸ਼ਾਹ ਦੇਣ ਦੀ ਲੋੜ ਹੈ” । ਰੁਮਾਂਸਵਾਦ ਨੂੰ ਸਮਾਜਿਕ ਯਥਾਰਥ ਵਿੱਚ ਕੋਈ ਥਾਂ ਪ੍ਰਾਪਤ ਨਹੀਂ ਹੈ ਪਰ ਜੇਕਰ ਦੇਖਿਆ ਜਾਏ ਤਾਂ ਰੁਮਾਂਸ ਵੀ ਤਾਂ ਯਥਾਰਥ ਦਾ ਹੀ ਇਕ ਰੰਗ ਹੈ ਇਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਗੋਰਕੀ ਕਹਿੰਦਾ ਹੈ ਕਿ “ਸਮਾਜਵਾਦੀ ਚਿਤਰਣ ਦੀ ਸੁਤੰਤਰਤਾ ਨੂੰ ਉਹਨਾਂ ਵਿਸ਼ੇਸ਼ਤਾਵਾਂ ਨਾਲ ਵਿਰੋਧ ਨਹੀਂ ਜਿਹੜੀਆਂ ਵਿਅਕਤੀਆਂ ਉਸ ਇੱਛਾ ਲਈ ਸ਼ਕਤੀ ਤੇ ਬਲ ਬਖਸ਼ਦੀਆਂ ਹਨ ਜਿਹੜੀਆਂ ਆਪਣੇ ਘੇਰੇ ਦੀਆਂ ਬੇੜੀਆਂ ਨੂੰ ਤੋੜਨ ਲਈ ਆਪਣੇ ਮਨ ਵਿੱਚ ਇਕੱਤਰ ਕਰਦੀਆਂ ਹਨ” । ਇਸੇ ਤਰ੍ਹਾਂ ਜੇ ਹਿੰਦੀ ਦੇ ਵਿਦਵਾਨਾਂ ਦੀ ਗੱਲ ਕਰੀਏ ਤਾਂ ਡਾ. ਮਹਿੰਦਰ ਸਿੰਘ ਢੀਂਗੜਾ ਅਨੁਸਾਰ “ਨਵੀਂ ਕਹਾਣੀ ਹੱਠ ਧਰਮਾਂ ਦੀ ਕਹਾਣੀ ਨਹੀਂ ਹੈ, ਪ੍ਰਵਿਰਤੀਆਂ ਦੀ ਹੋ ਸਕਦੀ ਹੈ ਅਤੇ ਉਸਦਾ ਮੁੱਢਲਾ ਸੋਮਾ ਯਥਾਰਥ ਬੋਧ।…………… ਯਥਾਰਥਵਾਦੀ ਸਾਹਿਤਕਾਰ ਦੀ ਨਜ਼ਰ ਸਮਾਜ ਵਿੱਚ ਆਈਆਂ ਕਮਜ਼ੋਰੀਆਂ ਵੱਲ ਸੁੱਤੇ ਸਿੱਧ ਪਹੁੰਚ ਜਾਂਦੀ ਹੈ” ।
ਕੋਈ ਵੀ ਸਾਹਿਤਕਾਰ ਸਾਹਿਤ ਰਚਨਾ ਕਰਦੇ ਸਮੇਂ ਯਥਾਰਥ ਨੂੰ ਅੱਖੋਂ ਉਹਲੇ ਨਹੀਂ ਕਰ ਸਕਦਾ ਬਲਕਿ ਉਸਦੀ ਲੇਖਣੀ ਦਾ ਆਧਾਰ ਹੀ ਉਸ ਸਮੇਂ ਦਾ ਸੱਚ ਹੁੰਦਾ ਹੈ। ਅਸੀਂ ਲਾਲ ਸਿੰਘ ਦੀਆਂ ਕਹਾਣੀਆਂ ਬਾਰੇ ਵੀ ਐਸਾ ਕਹਿ ਸਕਦੇ ਹਾਂ ਉਸਦੀਆਂ ਕਹਾਣੀਆਂ ਸਮੇਂ ਦੇ ਸੱਚ ਦੀ ਸਾਖੀ ਭਰਦੀਆਂ ਹਨ ਭਾਵੇਂ ਅਸੀਂ ਗੱਲ ਕਰੀਏ ਮਾਰਖੋਰੇ, ਬਲੌਰ, ਧੁੱਪ ਛਾਂ, ਕਾਲੀ ਮਿੱਟੀ, ਅੱਧੇ ਅਧੂਰੇ,ਗੜ੍ਹੀ ਬਖ਼ਸ਼ਾ ਸਿੰਘ,ਸੰਸਾਰ ਦੀ ਤੇ ਭਾਵੇ ਕਰੀਏ ਸਵੈਜੀਵਨੀਨੁਮਾ ਕਹਾਣੀਆਂ ਬੇਸਮਝੀਆਂ ਦੀ। ਜਿੱਥੇ ਉਸ ਦੀ ਕਹਾਣੀ ਮੁੱਖ ਸੁਰ ਨਾਲ ਇੱਕ ਸੁਰ ਹੁੰਦੀ ਹੈ ਉਥੇ ਉਸਦੀ ਕਹਾਣੀ ਕਲਾ ਦਾ ਵਿਕਾਸ ਵੀ ਦੇਖਣ ਨੂੰ ਮਿਲਦਾ ਹੈ।ਲਾਲ ਸਿੰਘ ਦੀਆਂ ਕਹਾਣੀਆਂ ਵਿੱਚਲਾ ਯਥਾਰਥ ਕਈ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਜੇ ਅਸੀਂ ਉਸਦੇ ਕਹਾਣੀ ਸੰਗ੍ਰਹਿ ‘ਯੁੱਧਵੀਰ’ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਸਮੇਂ ਦੇ ਸਮਾਜ ਦੇ ਯਥਾਰਥ ਦੀ ਪੇਸ਼ਕਾਰੀ ਬਾਖੂਬੀ ਹੋਈ ਹੈ।
ਕਹਾਣੀ ‘ਮਹਾਂਮਾਰੀ’ ਮੰਦਰ ਵਿੱਚ ਨਵਾਂ ਪਾਂਧਾ ਰੱਖਣ ਦੇ ਮਸਲੇ ਦੀ ਕਹਾਣੀ ਹੈ। ਜਿਸ ਵਿੱਚ ਪਿੰਡ ਵਾਲਿਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਤੇ ਆਪਸੀ ਦਵੰਦ ਦੀ ਪੇਸ਼ਕਾਰੀ ਕੀਤੀ ਗਈ ਹੈ ਇਹ ਮਸਲਾ ਸਾਰੇ ਪਿੰਡ ਵਿੱਚ ਵਿਚਾਰਾਂ ਦੀ ਹਲਚਲ ਪੈਦਾ ਕਰ ਦਿੰਦਾ ਹੈ ਤੇ ਇੱਕ ਦੂਜੇ ਦੇ ਮਨਾਂ ਵਿੱਚ ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ। ਕਹਾਣੀ ਵਿੱਚ ਕਰਮਵੀਰ ਹੀ ਐਸਾ ਪਾਤਰ ਹੈ ਜੋ ਸਹੀ ਫੈਸਲਾ ਲੈਣ ਦੀ ਹਿੰਮਤ ਕਰਦਾ ਹੈ। ਸਮਾਜ ਦਾ ਯਥਾਰਥ ਇਹ ਹੈ ਕਿ ਸਹੀ ਫੈਸਲਾ ਲੈਣ ਦੀ ਹਿੰਮਤ ਘੱਟ ਹੀ ਲੋਕਾਂ ਵਿੱਚ ਹੁੰਦੀ ਹੈ ਕਿਉਂਕਿ ਸਭ ਦੀ ਆਪਣੀ-ਆਪਣੀ ਸਮਝ ਹੈ। ਸੋ ਕਰਮਵੀਰ ਵਰਗੇ ਪੜੇ-ਲਿਖੇ ਪਾਤਰ ਹੀ ਹਨ ਜੋ ਦੇਸ਼ ਭਗਤਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹਨ।ਇਹੀ ਉਹ ਪਾਤਰ ਹਨ ਜੋ ਸਮਾਜ ਵਿੱਚ ਹਰ ਬਦਲਾਵ ਲਿਆ ਸਕਦੇ ਹਨ। ਕਰਮਾ ਇਕ ਥਾਂ ਜਗੀਰੇ ਸਰਪੰਚ ਨੂੰ ਕਹਿੰਦਾ ਹੈ, “ਸੱਤਾ ਦਾ ਕਾਲਾ ਚਸ਼ਮਾ ਸਰਪੰਚ ਸਾਹਿਬ ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਹੀ ਉਤਾਰਦਾ,ਇਹਨਾਂ ਦੇ ਤਾਂ ਕੰਨਾਂ ਨੂੰ ਵੀ ਜਿਵੇਂ ਸੁਣਨਾ ਬੰਦ ਹੋ ਜਾਂਦਾ। ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ, ਨਾ ਕਿਰਤੀਆਂ, ਕਾਮਿਆਂ ਤੇ ਵਿਦਿਆਰਥੀਆਂ ਦੇ ਹਉਕੇ-ਹਾਵੇ।………ਇਹ ਦੇਖ ਲਓ ਮੇਰੀ ਬਾਂਹ ਦਾ ਹਾਲ।”
ਪਿੰਡ ਵਿੱਚ ਫਿਰਕਾ ਪ੍ਰਸਤੀ ਮਹਾਂਮਾਰੀ ਦੀ ਤਰ੍ਹਾਂ ਫੈਲ ਜਾਂਦੀ ਹੈ ਤੇ ਜਿਸ ਨੂੰ ਕਰਮਵੀਰ ਵਰਗੇ ਪਾਤਰ ਹੀ ਸਿਆਣਪ ਨਾਲ ਠੱਲ ਸਕਦੇ ਹਨ। ਇਕ ਐਸੀ ਮਹਾਂਮਾਰੀ ਜਿਸ ਵਿੱਚ ਸਰਕਾਰਾਂ ਦੀ ਜੀ ਹਜੂਰੀ ਕਰਦਿਆਂ ਜਾਤਾਂ-ਗੋਤਾਂ ਧਰਮਾਂ ਦੀ ਆੜ ਵਿੱਚ ਵੋਟਾਂ ਲਈ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਕਰਮਦੀਨ ਵਰਗੇ ਜਾਗਰੂਕ ਪਾਤਰ ਨੂੰ ਬਾਬੇ ਜੀਵਨ ਸਿੰਘ ਤੇ ਦਾਦੇ ਬੱਬਰ ਹੀਰਾ ਸਿੰਘ ਦੀਆਂ ਸਿੱਖਿਆਵਾਂ ਪਿੱਠ ਤੇ ਚੂੰਢੀ ਵਢਦੀਆਂ ਹਨ ਤੇ ਉਹ ਇਸ ਮਹਾਂਮਾਰੀ ਤੋਂ ਪਿੰਡ ਈਸਾ ਨੂੰ ਬਚਾ ਲੈਂਦਾ ਹੈ ਇਹੀ ਸਮਾਜ ਦਾ ਯਥਾਰਥ ਹੈ ਕਿ ਡੋਬਣ ਵਾਲੇ ਕਈ ਹੁੰਦੇ ਹਨ ਲੇਕਿਨ ਬਚਾਉਣ ਵਾਲੇ ਬਹੁਤ ਘੱਟ ਹੁੰਦੇ ਹਨ। ਕਹਾਣੀ ‘ਯੁਧਵੀਰ’ ਮਨੁੱਖ ਦੇ ਅੰਦਰ ਚੱਲ ਰਹੇ ਸੰਘਰਸ਼ ਦੀ ਕਹਾਣੀ ਹੈ। ਅੰਦਰੂਨੀ ਸੰਘਰਸ਼ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਯੁੱਧਵੀਰ ਬਣਨ ਦੀ ਪ੍ਰੇਰਨਾ ਦਿੰਦਾ ਹੈ। ਐਸੀ ਘੜੀ ਆਉਣ ਤੇ ਹੀ ਮਨੁੱਖ ਦੀ ਪਰਖ ਹੁੰਦੀ ਹੈ। ਕਹਾਣੀ ਵਿੱਚ ਘਰ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਮਾਂ ਆਤਮਘਾਤ ਕਰ ਲੈਂਦੀ ਹੈ ਤੇ ਬੱਚੇ ਵਿਚਾਰੇ ਪਿਓ ਦੀ ਜਿੰਮੇਵਾਰੀ ਬਣ ਜਾਂਦੇ ਹਨ। ਪਹਿਲਾਂ ਤਾਂ ਬੱਚਿਆਂ ਨੂੰ ਦੱਸਿਆ ਹੀ ਨਹੀਂ ਜਾਂਦਾ ਪਰ ਪਤਾ ਲੱਗਣ ਤੇ ਬੱਚਿਆਂ ਦਾ ਵਿਰਲਾਪ ਰੋਣ-ਧੋਣ ਸਭ ਨੂੰ ਸੁੰਨ ਕਰ ਦਿੰਦਾ ਹੈ। ਇਹੀ ਬੱਚੇ ਯੁੱਧ ਵੀਰਾਂ ਦੀ ਤਰ੍ਹਾਂ ਅਗਲਾ ਮੋਰਚਾ ਸਾਂਭਣ ਦੇ ਲਈ ਤੁਰ ਪੈਂਦੇ ਹਨ। ਕਿਸੇ ਦੀਆਂ ਪਲਕਾਂ ਨਮ ਸਨ ਤੇ ਕਿਸੇ ਦੀਆਂ ਅੱਖਾਂ ‘ਚ ਭਰਵੇਂ ਅਥਰੂ। ਇਹ ਅਥਰੂ ਗ੍ਰਹਿ ਜੰਗ ਵਿਚ ਹੋਈ ਪਹਿਲੀ ਹਾਰ ਦੀ ਨਮੋਸ਼ੀ ਸਨ ਤੇ ਜਾਂ ਬੱਚਿਆਂ ਦੇ ਯੁੱਧਵੀਰਾਂ ਦੀ ਤਰ੍ਹਾਂ ਅਗਲਾ ਮੋਰਚਾ ਸਾਂਭਣ ਲਈ ਤੁਰਨ ਦੀ ਪਹਿਲ ਕਦਮੀ। ਕਹਾਣੀ ‘ਕਾਲੀ ਕਿਤਾਬ’ ਇੱਕ ਪ੍ਰਤੀਕਾਤਮਕ ਕਹਾਣੀ ਹੈ। ਜੋ ਸਮਾਜ ਦੇ ਐਸੇ ਯਥਾਰਥ ਦੀ ਪੇਸ਼ਕਾਰੀ ਕਰਦੀ ਹੈ ਜਿਸ ਵਿੱਚ ਸੱਚਾਈ ਨੂੰ ਸਮਾਜ ਤੋਂ ਲੁਕਾਇਆ ਜਾਂਦਾ ਹੈ ਇੱਕ ਐਸੀ ਕਿਤਾਬ ਜੋ ਸੱਤਾ ਦੇ ਹਨੇਰੇ ਪੱਖ ਨੂੰ ਉਜਾਗਰ ਕਰਦੀ ਹੈ ਜਿਸ ਵਿੱਚ ਭੋਲੇ ਭਾਲੇ ਸੱਚੇ ਲੋਕ ਨੂੰ ਸਮਾਜ ਵੱਲੋਂ ਪ੍ਰਤਾੜਿਤ ਕੀਤਾ ਜਾਂਦਾ ਹੈ। ਐਸੇ ਲੋਕਾਂ ਦੀਆਂ ਵਧੀਕੀਆਂ ਨੂਰੀ ਵਰਗੇ ਪਾਤਰਾਂ ਦੀ ਮਾਨਸਿਕ ਹਾਲਤ ਖਰਾਬ ਹੋਣ ਲਈ ਜਿੰਮੇਵਾਰ ਬਣਦੀਆਂ ਹਨ। ਇੱਕ ਇਮਾਨਦਾਰ ਬੰਦਾ ਦਫਤਰਾਂ ਦੀ ਕਾਰਗੁਜ਼ਾਰੀ ਭ੍ਰਿਸ਼ਟ ਨੀਤੀਆਂ ਕਾਰਨ ਆਤਮਘਾਤ ਕਰਨ ਤੱਕ ਦਾ ਹੌਸਲਾ ਕਰਦਾ ਹੈ। ਉਸਦੀ ਹਸਤੀ ਵਸਦੀ ਜ਼ਿੰਦਗੀ ਕਾਲੀ ਕਿਤਾਬ ਬਣ ਕੇ ਰਹਿ ਜਾਂਦੀ ਹੈ।ਮਾਨਸਿਕ ਸੰਤੁਲਨ ਗੁਆ ਬੈਠੀ ਬੇਟੀ ਨੂਰੀ ਦੇ ਠੀਕ ਹੋਣ ਦੀ ਆਸ ਨਹੀਂ ਰਹਿੰਦੀ।ਇਹ ਸਮਾਜ ਦਾ ਕਰੂਰ ਯਥਾਰਥ ਹੀ ਹੈ ਜਿਸ ਵਿੱਚ ਵੱਸਦੇ ਅਣਖੀਲੇ ਬੰਦੇ ਅਣਖ ਦੀ ਖਾਤਰ ਆਤਮਘਾਤ ਕਰ ਲੈਂਦੇ ਹਨ। ਇਸੇ ਤਰ੍ਹਾਂ ਦੀ ਇਕ ਕਹਾਣੀ ਅਜੀਤ ਕੌਰ ਦੀ ‘ਮੌਤ ਲਈ ਬਾਬੇ ਦੀ’ ਸੀ ਜਿਸ ਵਿੱਚ ਰਾਮਲਾਲ ਵਰਗਾ ਪਾਤਰ ਆਪਣੇ ਆਲੇ ਦੁਆਲੇ ਦੇ ਭ੍ਰਿਸ਼ਟ ਮਾਹੌਲ ਨੂੰ ਠੀਕ ਤਾਂ ਨਹੀਂ ਕਰ ਸਕਿਆ ਲੇਕਿਨ ਉਸ ਨੇ ਆਪਣਾ ਅੰਤ ਕਰ ਦਿੱਤਾ। ਪੁਰਾਣੇ ਵੇਲੇ ਦੇ ਅਲੀ ਬਾਬੇ ਨੇ ਚਾਲੀ ਚੋਰ ਫੜਵਾ ਦਿਤੇ ਸਨ ਪਰ ਇਸ ਵੇਲੇ ਦਾ ਰਾਮਲਾਲ ਵਰਗਾ ਅਲੀ ਬਾਬਾ ਚੋਰਾਂ ਨੂੰ ਤਾਂ ਨਹੀਂ ਫੜਵਾ ਸਕਿਆ ਪਰ ਆਪ ਅਣਖ ਦੀ ਖਾਤਰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ।ਇਹ ਕਹਾਣੀ ਉਸ ਨਾਲ ਮੇਲ ਖਾਂਦੀ ਹੋਈ ਪ੍ਰਤੀਤ ਹੁੰਦੀ ਹੈ। ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ1’ ਕਹਾਣੀ ਵਿੱਚ ਪਿੰਡਾਂ ਦੀ ਬਦਲਦੀ ਨੁਹਾਰ, ਬਦਲਦੇ ਪਿੰਡਾਂ ਦੀ ਸਥਿਤੀ ਵਿਕਾਸ ਦੇ ਨਾਂ ਤੇ ਪਿੰਡਾਂ ਦੀ ਮਰਦੀ ਹੋਈ ਰੂਹ ਬਾਰੇ ਦੱਸਿਆ ਗਿਆ ਹੈ। ਕਹਾਣੀ ਵਿੱਚ ਇਸੇ ਯਥਾਰਥ ਨੂੰ ਫੋਕਸ ਕੀਤਾ ਗਿਆ ਹੈ।ਸੰਵਾਦ ਰਾਹੀਂ ਕਹਾਣੀ ਵਿੱਚ ਬਿਰਤਾਂਤਕਾਰ ਤੇ ਅਰਜਣ ਵਰਗੇ ਚੇਤੰਨ ਪਾਤਰ ਸਿਰਜੇ ਹਨ। ਅਰਜਨ ਪੜ ਲਿਖ ਕੇ ਮਿਹਨਤ ਕਰਨ ਕਾਰਨ ਜੀਵਨ ਪ੍ਰਤੀ ਚੇਤੰਨਤਾ ਦਾ ਸਬੂਤ ਦਿੰਦਾ ਹੈ। ਜਦੋਂ ਇਹੀ ਪਾਤਰ ਹੋਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਚਰਚਾ ਕਰਦਾ ਹੈ ਤਾਂ ਚਰਚਾ ਹੀ ਮਨੁੱਖ ਦੀ ਚੇਤੰਨਤਾ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। ਅਰਜਨ ਦੀਆਂ ਗੱਲ੍ਹਾਂ ਨੇ ਬਿਰਤਾਂਤਕਾਰ ਦੀ ਸੋਚ ਨੂੰ ਹਲੂਣ ਕੇ ਰੱਖ ਦਿਤਾ ਉਹ ਆਪਣੇ ਆਪ ਨੂੰ ਕਹਿੰਦਾ ਲਗਿਆ, “ਤੂੰ ਕਿਹੜੇ ਹੇਰਵੇ ‘ਚ ਡੁੱਬ ਗਿਆਂ। ਤਕੜਾ ਹੋ ਤਕੜਾ। ਖਰੀ ਤਰ੍ਹਾਂ ਵਾਚ। ਆਕਾਰ ਹੀ ਬਦਲਿਆ ਹੈ ਪਿੰਡ ਨੇ, ਢਹਿ-ਢੇਰੀ ਤਾਂ ਨਈ ਹੋਇਆ। ਨਕਸ਼ ਈ ਸੁੰਗੜੇ ਐ ਜਾਂ ਖਿੱਲਰੇ-ਫੈਲੇ ਐ, ਰੂਹ-ਜਾਨ ਤਾਂ ਕਿਧਰੇ ਨਈ ਗਈ। ਇਹ ਪ੍ਰਕਿਰਿਆ ਤਾਂ ਮੇਰੇ ਪਿੰਡ ਸਮੇਤ ਧਰਤੀ ਦੀ ਹਰ ਥਾਂ, ਹਰ ਸ਼ੈਅ-ਵਸਤ ਤੇ ਵੀ ਲਾਗੂ ਐ। ਜੀਵਾਂ-ਜੰਤੂਆਂ, ਫੁੱਲਾਂ-ਬੂਟਿਆਂ ਸਮੇਤ ਮਨੁੱਖੀ ਨਸਲ ਦੇ ਹਰ ਵਰਤਾਰੇ, ਹਰ ਖੇਤਰ ‘ਚ ਚਿਰਾਂ ਤੋਂ ਕਾਰਜਸ਼ੀਲ ਰਹੀ ਐ। ਫਿਰ…. ਫਿਰ….!” ਵਾਪਸ ਆਉਂਦਿਆਂ ਬਿਰਤਾਂਤਕਾਰ ਦਾ ਆਪਾ ਹੀ ਉਸ ਨੂੰ ਹੁੱਝਾਂ ਮਾਰਦਾ ਰਿਹਾ ਕਿ ਉਹ ਨਸੀਬ ਚਾਚੇ ਦਾ ਘਰ ਪੁੱਛਣ ਗਿਆ ਸੀ ਜਾਂ ਗੁੰਮੇ ਗੁਆਚੇ ਨਿਹਾਲਪੁਰ ਨੂੰ ਲੱਭਣ ਗਿਆ ਸੀ। ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2’ ਵਿੱਚ ਪਿੰਡਾਂ ਵਿੱਚ ਆਏ ਬਦਲਾਵ ਨੂੰ ਪੇਸ਼ ਕੀਤਾ ਗਿਆ ਹੈ। ਲੋਕਾਂ ਦੀ ਬਦਲਦੀ ਸੋਚ ਤੇ ਇਸ ਬਦਲਦੀ ਸੋਚ ਕਾਰਨ ਵਿਕਾਸ ਦੇ ਨਾਂ ਤੇ ਕੁਦਰਤੀ ਨਿਆਮਤਾਂ ਦਾ ਘਾਣ, ਸੋਚਣ ਤੇ ਮਜ਼ਬੂਰ ਕਰਦਾ ਹੈ ਕਿ ਮਨੁੱਖ ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ। ਪੁਰਾਣਾ ਵੇਲਾ ਚੰਗਾ ਸੀ ਜਦੋਂ ਆਸ਼ਰਮ ਨੌਜਵਾਨਾਂ ਨੂੰ ਯੁੱਧ ਵਿੱਦਿਆ ਦੀ ਸਿਖਲਾਈ ਤੇ ਬਿਰਧ ਉਮਰ ਵਿੱਚ ਸੰਨਿਆਸ ਵਰਗੇ ਕੇਂਦਰ ਮਨ ਨੂੰ ਸ਼ਾਂਤ ਕਰਦੇ ਸਨ ਪਰ ਅੱਜ ਡੇਰਾਵਾਦ ਨੇ ਮਨੁੱਖ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਅੱਜ ਵਿਦਿਆ ਵਪਾਰ ਬਣ ਕੇ ਰਹਿ ਗਈ ਹੈ।ਹਰ ਪਾਸੇ ਕਾਰਪੋਰੇਟ ਜਗਤ ਨੇ ਨੈਤਿਕ ਕਦਰਾਂ-ਕੀਮਤਾਂ ਤੇ ਮਾਨਵੀ ਮੁੱਲਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮਨੁੱਖ ਮਨੁੱਖ ਨਾ ਹੋ ਕੇ ਇਕ ਵਸਤੂ ਹੀ ਬਣ ਕੇ ਰਹਿ ਗਿਆ ਹੈ।ਪਰ ਕਹਾਣੀ ਦੇ ਅੰਤ ਵਿੱਚ ਤਾਰੀ ਨੂੰ ਸਕੂਨ ਦੀ ਨੀਂਦ ਇਕ ਆਸ ਉਪਜਾਉਂਦੀ ਹੈ, “ਉਹਦੇ ਜੋਟੀਦਾਰਾਂ ਦਾ ਕੱਦ-ਕਾਠ ਹੋਰ ਵੱਡਾ ਹੋ ਕੇ ਅਮਰੂ ਵਰਗੇ ਵਾਹੀਕਾਰਾਂ ਦੇ ਬਚਦੇ ਖੇਤ ਬੰਨਿਆਂ ਦੇ ਉਜਾੜੇ ਤੋਂ ਬਚਾਅ ਵੀ ਕਰੇਗਾ ਤੇ…. ਤੇ ਪਿੰਡਾਂ ਦੇ ਪਿੰਡ ਨਿਗਲ ਕੇ ਪੈਰ-ਦਰ-ਪੈਰ ਖਿਲਰਦੇ ਸ਼ਹਿਰੀ-ਤੰਤਰ ਤੋਂ ਖੇਤੀ ਹੁਨਰ ਬਚਦਾ ਕਰਕੇ ਸਭ ਦੇ ਗੁਆਚੇ ਪਿੰਡਾਂ ਵਰਗਾ ਉਸ ਦਾ ਪਿੰਡ ਨਿਹਾਲਪੁਰ ਵੀ ਜ਼ਰੂਰ ਲੱਭਦਾ ਹੋ ਜਾਵੇਗਾ, ਉਹਨੂੰ–ਇੱਕ ਨਾ ਇੱਕ ਦਿਨ” । ਕਹਾਣੀ ‘ਰੂਬਰੂ’ ਆਪਣੇ ਆਪ ਨਾਲ ਰੂਬਰੂ ਹੋਣ ਦੀ ਕਹਾਣੀ, ਆਤਮ ਚਿੰਤਨ, ਰਿਸ਼ਤਿਆਂ ਦੀ ਗੁੰਝਲ ਤੇ ਸੱਚ ਦਾ ਟਾਕਰਾ ਕਰਨ ਦੀ ਕਹਾਣੀ ਹੈ।ਸਮਾਜ ਦੇ ਯਥਾਰਥ ਨੂੰ ਚਿੱਤਰਦੀ ਇਹ ਕਹਾਣੀ ਕਈ ਸੱਚਾਈਆਂ ਨੂੰ ਸਾਡੇ ਸਾਹਮਣੇ ਕਰਦੀ ਹੈ ਇੱਕ ਥਾਂ ਕਹਾਣੀਕਾਰ ਦੱਸਦਾ ਹੈ “ਅਜੋਕੇ ਸਮੇਂ ਧੜਾਧੜ ਛੱਪ ਰਹੀਆਂ, ਐਵੇਂ ਕਿਵੇਂ ਦੀ ਪੱਧਰ ਦੀਆਂ ਪੁਸਤਕਾਂ ਨੂੰ ਸਿਫਾਰਸ਼ੀ ਗੋਸ਼ਟੀਆਂ ਸਮੇਂ, ਅਸੀਂ ਨਾਮ-ਨਿਹਾਦ ਵਿਦਵਾਨ ਵਿਚਾਰ-ਅਧੀਨ ਕਿਸੇ ਵੀ ਪੁਸਤਕ ਨੂੰ ਵਿਸ਼ਵ ਪੱਧਰ ਦੀ ਲਿਖਤ ਗਰਦਾਨ ਕੇ ਸੰਬੰਧਤ ਲੇਖਕ ਦਾ ਨੁਕਸਾਨ ਤੇ ਆਪਣੀ ਵਿਦਵਤਾ ਦਾ ਜਲੂਸ ਕੱਢਦੇ ਹਾਂ। ਸਾਹਿਤ ਨਾਲ ਇਹ ਸਰਾਸਰ ਬੇਇਨਸਾਫੀ ਹੈ। ਅਸਲ ਵਿੱਚ ਸਾਡਾ ਵਿਚਾਰ-ਅਧੀਨ ਪੁਸਤਕ ਦੇ ਗੁਣ ਔਗੁਣ ਦੱਸ ਕੇ ਉਸ ਦੇ ਲੇਖਕ ਨੂੰ ਬਣਦੇ ਸੁਝਾਅ ਦੇਣ ਵੱਲ ਘੱਟ ਹੁੰਦਾ ਹੈ। ਅੱਵਲ ਤਾਂ ਹੁੰਦਾ ਹੀ ਨਹੀਂ। ਸਾਡੀ ਸੁਰਤੀ-ਬਿਰਤੀ ਤਾਂ ਗੋਸ਼ਟੀ ਉਪਰੰਤ ਚਲਣ ਵਾਲੇ ਗਲਾਸੀ-ਦੌਰ ਤੇ ਲੇਬਰ-ਟੈਗ ‘ਤੇ ਟਿਕੀ ਹੁੰਦੀ ਹੈ।” ਕਹਾਣੀਕਾਰ ਸਾਡੇ ਆਲੇ ਦੁਆਲੇ ਹੋ ਰਹੀਆਂ ਵਿਚਾਰ ਗੋਸ਼ਟੀਆਂ ਦੀ ਸੱਚਾਈ ਨੂੰ ਵੀ ਇਸ ਕਹਾਣੀ ਰਾਹੀਂ ਸਾਹਮਣੇ ਰੱਖਦਾ ਹੈ ।ਜਦੋਂ ਵੀ ਕੋਈ ਸਾਹਿਤਕ ਪ੍ਰੋਗਰਾਮ ਹੁੰਦਾ ਹੈ ਵਿਚਾਰ ਚਰਚਾ ਨਾਲੋਂ ਇਧਰ-ਉਧਰ ਦੀਆਂ ਗੱਲਾਂ-ਗੜਪਾਂ ਜ਼ਿਆਦਾ ਮਾਰੀਆਂ ਜਾਂਦੀਆਂ ਹਨ। ਧੜਾਧੜ ਛਪ ਰਹੀ ਆਂ ਕੱਚੀਆਂ-ਪੱਕੀਆਂ ਪੁਸਤਕਾਂ ਨੂੰ ਸੰਸਾਰ ਪੱਧਰ ਦੀਆਂ ਕਿਰਤਾਂ ਨਾਲ ਗੰਢ ਦਿਤਾ ਜਾਂਦਾ ਹੈ। ਇਉ ਅਨਾੜੀ ਲੇਖਕ ਵੀ ਆਪਣੇ ਆਪ ਨੂੰ ਉੱਚਤਮ ਦਰਜੇ ਦਾ ਲੇਖਕ ਸਮਝਣ ਲੱਗ ਪੈਂਦਾ ਹੈ। ਪਾਠਕ ਵਰਗ ਅੰਦਰ ਪੜਨ ਲਿਖਣ ਰੁਚੀ ਘੱਟਦੀ ਜਾ ਰਹੀ ਹੈ।ਇਸ ਕਿਸਮ ਦਾ ਸਮਾਜਿਕ ਯਥਾਰਥ ਹੀ ਕਹਾਣੀ ਦਾ ਫੋਕਸ ਹੈ। ਅਖੀਰਲੀ ਕਹਾਣੀ ‘ਸੱਥ’ ਵਿਚਲਾ ਪਾਤਰ ਰਾਜਦੀਪ ਇੱਕ ਐਸਾ ਸੁਚੇਤ ਪਾਤਰ ਹੈ ਜੋ ਹਾਲਾਤ ਦਾ ਮਾਰਿਆ ਹੋਇਆ ਹੈ। ਉਸ ਦੇ ਅੰਦਰ ਹਰਜਿੰਦਰ ਦੇ ਅਫ਼ਸੋਸ ਲਈ ਆਏ ਸਾਥੀਆਂ ਦੀਆਂ ਗੱਲਾਂ ਕਈ ਸਵਾਲ ਖੜੇ ਕਰ ਦਿੰਦੀਆਂ ਹਨ। ਹਰਜਿੰਦਰ ਕੌਰ ਦੀ ਮੌਤ ਲਈ ਅਫਸੋਸ ਤੇ ਆਏ ਹੋਏ ਅਧਿਆਪਕਾਂ ਦਾ ਸੰਵਾਦ ਸਮਾਜ ਦੇ ਕਰੂਰ ਯਥਾਰਥ ਨੂੰ ਪੇਸ਼ ਕਰਦਾ ਹੈ। ਜਿੱਥੇ ਉਹ ਹਸਪਤਾਲਾਂ ਦੇ ਡਾਕਟਰੀ ਇਲਾਜ ਦੀ ਸੱਚਾਈ ਨੂੰ ਸਾਹਮਣੇ ਰੱਖਦਾ ਹੈ ਉਥੇ ਮਨੁੱਖ ਦੇ ਮਧੋਲੇ ਜਾ ਰਹੇ ਅਰਮਾਨਾਂ ਤੇ ਜਜ਼ਬਿਆਂ ਬਾਰੇ ਵੀ ਗੱਲ ਕਰਦਾ ਹੈ। ਅਫ਼ਸੋਸ ਲਈ ਆਇਆ ਹਰ ਇੱਕ ਪਾਤਰ ਆਪਣੇ ਮਨ ਦੀ ਭੜਾਸ ਕੱਢਦਾ ਹੈ ਤੇ ਸਮਾਜ ਦੇ ਯਥਾਰਥ ਨੂੰ ਪੇਸ਼ ਕਰਦਾ ਹੈ। ਇਕ ਥਾਂ ਬਿਕਰ ਸਿੰਘ ਕਹਿੰਦਾ ਹੈ, “ਸਾਥੀਓ! ਤੁਹਾਡੇ ਸਭਨਾਂ ਅੰਦਰਲੇ ਤੌਖ਼ਲੇ ਐਵੇਂ-ਕਿਵੇਂ ਦੇ ਉਪਰੇ-ਉਪਰੇ ਕਾਰਨਾਂ ਦਾ ਸਿੱਟਾ ਨਹੀਂ ਹਨ। ਇਹਨਾਂ ਦੀ ਪਿੱਠਭੂਮੀ ‘ਚ ਵਿਸ਼ਵੀਕਰਨ ਦੇ ਸਰਮਾਏ ਦਾ ਸਾਮਰਾਜ ਕਾਰਜਸ਼ੀਲ ਐ। ਇਸ ਦੀਆਂ ਕਈ ਸਾਰੀਆਂ ਅਲਾਮਤਾਂ ਵਿੱਚੋਂ ਦੋ ਬਹੁਤੀਆਂ ਮਹੱਤਵਪੂਰਨ ਹਨ- ਇੱਕ-ਇੱਕ ਨੇ ਮਨੁੱਖ ਦੀ ਪੂਰੀ ਦੀ ਪੂਰੀ ਕਿਰਤ ਸ਼ਕਤੀ ਆਪਣੇ ਮੁਨਾਫੇ਼ ਲਈ ਗਿਰਵੀ ਰੱਖ ਰੱਖੀ ਐ ਤੇ ਦੁਜੀ ਇਸ ਨੇ ਦੁਨੀਆ ਭਰ ਦੀ ਮਨੁੱਖਤਾ ਕੋ ਲਈ ਐ। ਇਸ ਨੇ ਮਨੁੱਖ ਨੂੰ ਧੁਰ ਅੰਦਰ ਤੱਕ ਤੋੜ ਦਿੱਤਾ ਏ। ਹੁਣ ਇਸ ਲਈ ਘਰ-ਪਰਿਵਾਰ ਵਰਗੇ ਗੁਣ ਕੋਈ ਅਰਥ ਨਹੀਂ ਰੱਖਦੇ। ਆਪਣੇ ਗਿਣ ਹੁੰਦੇ ਆਪਣਿਆਂ ਦੇ ਕਤਲ ਨੂੰ ਸਭ ਇਸੇ ਦੀ ਜ਼ਰੂਰਤਾਂ ਦੀ ਬਦੌਲਤ ਐ ਮਿੱਤਰੋ।” ਇਸ ਤਰ੍ਹਾਂ ਦੇ ਹੋਰ ਵੀ ਕਈ ਵਿਚਾਰ ਇਸ ਕਹਾਣੀ ਵਿੱਚੋਂ ਪਾਠਕਾਂ ਨੂੰ ਦੀ ਸੋਚ ਨੂੰ ਹਲੂਣਾ ਦਿੰਦੇ ਹਨ। ਕਹਾਣੀ ਦੇ ਅੰਤ ਵਿੱਚ ਰਾਜਦੀਪ ਸੋਚਦਾ ਹੈ ਕਿ ਇਹ ਅਧਿਆਪਕ ਜਿੰਦਰ ਲਈ ਵਿੱਛੇ ਸੱਥਰ ਤੇ ਬੈਠਣ ਲਈ ਹੀ ਆਏ ਸਨ ਜਾਂ ਸਮੁੱਚੀ ਮਾਨਵਤਾ ਦੀ ਹੋਂਦ ਲਈ ਲਗਾਤਾਰ ਵਧਦੀ ਘੁਟਣ ਦੀ ਵੰਗਾਰ ਲਈ ਵਿਉਂਤਬੰਦੀ ਕਰਨ ਦੇ ਉਪਰਾਲੇ ਵਜੋਂ ਉਹਨੂੰ ਆਪਣੇ ਨਾਲ-ਨਾਲ ਤੁਰਦਾ ਰੱਖਣ ਲਈ। ਅਸਲ ਵਿੱਚ ਉਹ ਸਾਰੇ ਇਸ ਬੈਠਕ ਨੂੰ ਇੱਕ ਸੱਥ ਵਿੱਚ ਬਦਲਣ ਲਈ ਆਏ ਪ੍ਰਤੀਤ ਹੁੰਦੇ ਸਨ।
ਅਸਲ ਵਿੱਚ ਲਾਲ ਸਿੰਘ ਦੀਆਂ ਕਹਾਣੀਆਂ ਸ਼ੁਰੂ ਤੋਂ ਹੀ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਰਹੀਆਂ ਹਨ ਕਦੀ ਇਹ ਯਥਾਰਥ ਦਲਿਤ ਵਰਗ ਦਾ ਸੀ,ਕਦੀ ਖੁਰਦੀ ਕਿਰਸਾਨੀ ਦਾ ਤੇ ਕਦੀ ਮੱਧਵਰਗੀ ਧੜੇ ਦਾ ਜਾਂ ਨਕਸਲਬਾੜੀ ਲਹਿਰ ਦਾ ਤੇ ਕਦੀ ਅੱਤਵਾਦੀ ਲਹਿਰ ਦਾ ਤੇ ਸਮੇਂ ਦੇ ਨਾਲ-ਨਾਲ ਹੋਰ ਵੀ ਕ ਕਿਸਮ ਦੀਆਂ ਕਰੂਰ ਸੱਚਾਈਆਂ ਨੂੰ ਲਾਲ ਸਿੰਘ ਨੇ ਆਪਣੀ ਕਹਾਣੀ ਦਾ ਵਿਸ਼ਾ ਬਣਾਇਆ ਹੈ ।ਯੁਧਵੀਰ ਦੀਆਂ ਸਾਰੀਆਂ ਹੀ ਕਹਾਣੀਆਂ ਸਮੇਂ ਦੇ ਯਥਾਰਥ ਨੂੰ ਸਿਰਜਦੀਆਂ ਹਨ। ਲਾਲ ਸਿੰਘ ਨੂੰ ਯਥਾਰਥ ਨੂੰ ਯਥਾਰਥ ਦੀ ਤਰ੍ਹਾਂ ਹੀ ਪੇਸ਼ ਕਰਦਾ ਰਿਹਾ ਹੈ ਉਸਨੇ ਕਦੀ ਵੀ ਇਸ ਨੂੰ ਰੋਚਕ ਬਣਾ ਕੇ ਪੇਸ਼ ਕਰਨਾ ਚੰਗਾ ਨਹੀਂ ਸੀ ਸਮਝਿਆ ਕਿਉਂਕਿ ਯਥਾਰਥ ਕੋੜਾ ਹੁੰਦਾ ਹੈ ਰੋਚਕ ਨਹੀਂ ਹੁੰਦਾ ਡਾ ਕਰਮਜੀਤ ਲਾਲ ਸਿੰਘ ਦੀਆਂ ਯਥਾਰਥਕ ਰਚਨਾਵਾਂ ਤੇ ਉਨ੍ਹਾਂ ਦੀ ਸੋਚ ਬਾਰੇ ਲਿਖਦੇ ਹਨ, “ਭਾਵਨਾਵਾਂ ਪੇਸ਼ ਕਰਕੇ ਵਾਹ ਵਾਹ ਖੱਟ ਕੇ ਸਵੈ ਧੋਖੇ ਵਿੱਚ ਰਹਿਣਾ ਲਾਲ ਸਿੰਘ ਨੂੰ ਮਨਜ਼ੂਰ ਨਹੀਂ ਇਸ ਲਈ ਉਹ ਸਵੈ ਸੂਝ ਜਾਂ ਯਥਾਰਥ ਸੂਝ ਪ੍ਰਾਪਤ ਕਰਨ ਦੇ ਰਾਹੇ ਪੈਂਦਾ ਹੈ।”
ਅੰਤ ਵਿੱਚ ਮੈਂ ਇਹ ਕਹਾਂਗੀ ਕਿ ਲਾਲ ਸਿੰਘ ਆਪਣੇ ਅੰਤ ਸਮੇਂ ਤੱਕ ਸਮੇਂ ਦੇ ਕੌੜੇ ਯਥਾਰਥ ਨੂੰ ਆਪਣੀ ਕਹਾਣੀਆਂ ਰਾਹੀਂ ਪਾਠਕਾਂ ਦੇ ਰੁਬਰੂ ਕਰ ਕੇ ਸਮਾਜ ਦੇ ਕੋਹੜ ਨੂੰ ਦੂਰ ਕਰਨ ਲਈ ਤਰਲੋ ਮੱਛੀ ਹੁੰਦਾ ਰਿਹਾ ਤੇ ਅੰਤ ਉਹ ਸਾਡੇ ਤੋਂ ਇੰਨ੍ਹੀ ਦੂਰ ਚਲਾ ਗਿਆ ਜਿਥੋਂ ਕਦੇ ਵਾਪਸ ਨਹੀਂ ਆਇਆ ਜਾ ਸਕਦਾ।ਉਸ ਦੀਆਂ ਕਹਾਣੀਆਂ ਹਮੇਸ਼ਾ ਪੰਜਾਬੀ ਸਾਹਿਤ ਵਿੱਚ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ।।
ਹਵਾਲੇ ਤੇ ਟਿੱਪਣੀਆਂ
1. ਡਾ. ਸੁਰਿੰਦਰ ਵਾਰਲਿੰਗੇ ਸਮਾਲੋਚਕ (ਯਥਾਰਥਵਾਦ ਅੰਕ) ਪੰਨਾ 03
4. ਡਾ ਮੱਖਣ ਲਾਲ ਸ਼ਰਮਾ ‘ਮਾਰਕਸਵਾਦੀ ਕਾਵਿਸਾਗਰ’ ਪੰਨਾ-128
5.  ਲੇਨਿਨ ਤੋਲਸਟਾਏ ਸਬੰਧੀ ਲੇਖ ਪੰਨਾ-9
6.  Gorkey on Litrature page: 32-33 : 32-33
7. ਡਾ. ਮਹਿੰਦਰ ਧੀਂਗੜਾ ‘ਪੰਜਾਬੀ ਹਿੰਦੀ ਕਹਾਣੀ ਤੁਲਨਾਤਮਕ ਅਧਿਐਨ’ ਪੰਨਾ- 89
8. ਮਹਾਂਮਾਰੀ, ਪੰਨਾ-19
9. ਐਥੇ ਕੋਈ ਪਿੰਡ ਹੁੰਦਾ ਸੀ ਨਿਹਾਲਪੁਰ-1 ਪੰਨਾ-69-70
10. ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2 ਪੰਨਾ-104
11. ਰੂਬਰੂ, ਪੰਨਾ-118
12. ਉਹੀ, ਪੰਨਾ-146
13. ‘ਕਾਲੀ ਮਿੱਟੀ’ ਉਪਰ ਗੋਸ਼ਟੀ ਸਮੇ ਪੜਿਆ ਗਿਆ ਪੇਪਰ 26-10-96 ਡਾ. ਕਰਮਜੀਤ ਸਿੰਘ
ਡਾ. ਭੁਪਿੰਦਰ ਕੌਰ
ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਹਿੰਦੂ ਕੰਨਿਆ ਕਾਲਜ ਕਪੂਰਥਲਾ
ਸਿੱਖ ਏਕਤਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ, ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ- ਗਿਆਨੀ ਕਲਦੀਪ ਸਿੰਘ ਗੜਗੱਜ
ਲੌਂਗੋਵਾਲ/ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਦੂਸਰੇ ਪੜਾਅ ਤਹਿਤ ਅੱਜ ਗੁਰਦੁਆਰਾ ਗੁਰਦੁਆਰਾ ਚੁਲੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਤੋਂ ਪੰਥਕ ਰਵਾਇਤਾਂ ਨਾਲ ਆਪਣੇ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਗਾਗਾ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਰਵਾਨਗੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਗੁਰਦੁਆਰਾ ਚੁਲੇ ਬਾਬਾ ਆਲਾ ਸਿੰਘ ਜੀ ਵਿਖੇ ਬੰਦੀ ਸਿੰਘ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ, ਜਿਸ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਥਾ-ਵਿਚਾਰ ਕਰਦਿਆਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਰਵਾਨਗੀ ਦੀ ਅਰਦਾਸ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਕੀਤੀ, ਜਿਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪਾਲਕੀ ’ਚ ਸ਼ੁਸ਼ੋਭਿਤ ਕੀਤਾ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਇਕ ਪਰਿਵਾਰ ਬਣਾਇਆ ਹੈ ਅਤੇ ਸਾਡੀ ਪੰਥਕ ਮੰਜ਼ਲ ਵੀ ਸਾਂਝੀ ਹੈ। ਉਨ੍ਹਾਂ ਬਾਬਾ ਆਲਾ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਇਤਿਹਾਸ ਸਾਨੂੰ ਸੇਧ ਦਿੰਦਾ ਹੈ ਕਿ ਸਮੇਂ ਦੇ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ ਪਰ ਪੰਥਕ ਹਿੱਤ ਸਾਹਮਣੇ ਆਉਂਦੇ ਹਨ ਤਾਂ ਸਿੱਖ ਨੂੰ ਦ੍ਰਿੜ੍ਹਤਾ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਮਿਸਲਾਂ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਸਮੇਂ ਭਾਵੇਂ ਆਪਸੀ ਕਿੰਨੇ ਵੀ ਮਤਭੇਦ ਹੋ ਜਾਂਦੇ ਸਨ, ਪਰ ਜਦੋਂ ਪੰਥਦੇ ਵੱਡੇ ਹਿੱਤ ਸਾਹਮਣੇ ਆਉਂਦੇ ਸਨ ਤਾਂ ਸਾਰੀਆਂ ਮਿਸਲਾਂ ਇਕ ਨਿਸ਼ਾਨ ਹੇਠ ਇਕੱਠੀਆਂ ਹੋ ਜਾਂਦੀਆਂ ਸਨ। ਪੰਥ ਦੇ ਇਸੇਏਕੇ ਨੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੀਆਂ ਤਾਕਤਾਂ ਦਾ ਟਾਕਰਾ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਵੱਖ-ਵੱਖ ਸਿੱਖ ਤਾਕਤਾਂ ਨੂੰ ਇਕੱਠਾ ਕਰਕੇ ਮਜ਼ਬੂਤ ਸਿੱਖ ਰਾਜ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਸਾਡੇ ਲਈ ਪ੍ਰੇਰਣਾ ਹੈ ਕਿ ਤਾਕਤ ਵੱਡੇ ਜਾਣ ਵਿਚ ਨਹੀਂ, ਸਗੋਂ ਇਕੱਠੇ ਹੋਣ ਵਿਚ ਹੈ। ਅੱਜ ਜਦੋਂ ਸਿੱਖ ਕੌਮ ’ਤੇ ਸਿਧਾਂਤਕ ਤੌਰ ’ਤੇ ਪੰਥ ਵਿਰੋਧੀ ਸ਼ਕਤੀਆਂ ਹਮਲੇ ਕਰ ਰਹੀਆਂ ਹਨ, ਤਾਂ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਨਿੱਜੀ ਮਤਭੇਦ ਭੁਲਾ ਕੇ ਪੰਥਕ ਹਿੱਤਾਂ ਲਈ ਇਕੱਠੇ ਹੋਈਏ। ਉਨ੍ਹਾਂ ਅੱਜ ਸਿੱਖ ਸਮਾਜ ਵਿਚ ਵੱਧ ਰਹੇ ਤਲਾਕ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਵਡੇਰਿਆਂ ਦੇ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬਾ ਆਲਾ ਸਿੰਘ ਅਤੇ ਬੀਬੀ ਫਤਹਿ ਕੌਰ ਦਾ ਜੀਵਨ ਸਾਥ ਪਤੀ ਪਤਨੀ ਦੇ ਉਸ ਰਿਸ਼ਤੇ ਦੀ ਤਸਵੀਰ ਹੈ, ਜਿਸ ਵਿਚ ਦੁਖ-ਸੁਖ, ਔਖੇ-ਸੌਖੇ ਸਮੇਂ ਜੀਵਨ ਦੀਆਂ ਜ਼ੁੰਮੇਵਾਰੀਆਂ ਇਕੱਠੀਆਂ ਨਿਭਾਈਆਂ ਜਾਂਦੀਆਂ ਹਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਥ ਵਿਰੋਧੀ ਤਾਕਤਾਂ ਸਿੱਖ ਸਿਧਾਂਤਾਂ ਨੂੰ ਕਜ਼ਮੋਰ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਹ ਸਮਝਣ ਦੀ ਬੇਹੱਦ ਲੋੜ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਬਉੱਚ ਸੰਸਥਾ ਹੈ ਅਤੇ ਇਸ ਦੇ ਸਿਧਾਂਤਾਂ ਦੀ ਮਜ਼ਬੂਤੀ ਅਤੇ ਪ੍ਰਚਾਰ ਪ੍ਰਸਾਰ ਦੀ ਸਾਡੀ ਸਾਂਝੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜੁਆਨੀ ਨੂੰ ਸਿੱਖੀ ਤੋਂ ਦੂਰ ਕਰਨ ਦੇ ਵੀ ਯਤਨ ਹੋ ਰਹੇ ਹਨ। ਗੁਰੂਆਂ ਦੇ ਨਾਂ ’ਤੇ ਵੱਸਦੇ ਪੰਜਾਬ ਦੇ ਨੌਜੁਆਨਾਂ ਦਾ ਨਸ਼ਿਆਂ ਦੇ ਵਹਿਣ ਵਿਚ ਤੁਰਨਾ ਵੱਡੀ ਚਿੰਤਾ ਵਾਲੀ ਗੱਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਈ ਪਰਿਵਾਰਾਂ ਦੇ ਨੌਜੁਆਨ ਪੁੱਤਰ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਬੇਵੱਸ ਮਾਪੇ ਹੰਝੂ ਵਹਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ ਮਕਸਦ ਜਿਥੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ, ਉਥੇ ਹੀ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰਮਤਿ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ। ਇਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵੀ ਸੰਗਤਾਂ ਨੂੰ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਜ਼ਿਕਰਯੋਗ ਹੈ ਕਿ ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤ ਅੰਦਰ ਵੱਡਾ ਉਤਸ਼ਾਹ ਹੈ। ਮਾਰਚ ਦੌਰਾਨ ਵੱਖ-ਵੱਖ ਪੜਾਵਾਂ ’ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੌਜੁਆਨਾਂ ਨੂੰ ਸਾਬਤ ਸੂਰਤ ਹੋਣ ਅਤੇ ਨਸ਼ੇ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ। ਖ਼ੁਸ਼ੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਨੌਜੁਆਨ ਜਿਥੇ ਸਾਬਤ ਸੂਰਤ ਹੋਣ ਦਾ ਪ੍ਰਣ ਕਰ ਰਹੇ ਹਨ, ਉਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਤਿਆਰ ਹੋ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬਲਬੀਰ ਸਿੰਘ ਘੁੰਨਸ, ਸ. ਗੁਰਲਾਲ ਸਿੰਘ, ਸ. ਮਲਕੀਤ ਸਿੰਘ ਚੰਗਾਲ, ਬੀਬੀ ਜਸਪਾਲ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਵਿਨਰਜੀਤ ਸਿੰਘ ਗੋਲਡੀ, ਸਾਬਕਾ ਮੈਂਬਰ ਜਥੇਦਾਰ ਉਦੇ ਸਿੰਘ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਕਲਗੀਧਰ ਟਰੱਸਟ ਬੜੂ ਸਾਹਿਬ ਤੋਂ ਬਾਬਾ ਜਗਜੀਤ ਸਿੰਘ, ਗਿਆਨੀ ਗਗਨਦੀਪ ਸਿੰਘ ਨਿਰਮਲੇ, ਬੀਬੀ ਰਸ਼ਪਾਲ ਕੌਰ ਪ੍ਰਧਾਨ ਨਗਰ ਕੌਂਸਲ, ਜਥੇਦਾਰ ਮਹਿੰਦਰ ਸਿੰਘ ਡੁਲਟ, ਸ. ਜਸਵੀਰ ਸਿੰਘ ਲੌਂਗੋਵਾਲ, ਭਾਈ ਮਨਦੀਪ ਸਿੰਘ ਮੁਰੀਦ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਸ. ਤੇਜਿੰਦਰ ਸਿੰਘ ਸੰਗਰੇੜੀ, ਸ. ਗੁਰਮੀਤ ਸਿੰਘ, ਸ. ਜਗਮੇਰ ਸਿੰਘ ਛਾਜਲਾ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ, ਸ. ਜੀਤ ਸਿੰਘ ਸਿੰਧੂ, ਇੰਚਾਰਜ ਸ. ਭੋਲਾ ਸਿੰਘ, ਮੈਨੇਜਰ ਸ. ਸੁਰਜੀਤ ਸਿੰਘ ਠਿਕਰੀਵਾਲ, ਸ. ਅਮਰੀਕ ਸਿੰਘ ਬਰਨਾਲਾ ਸਮੇਤ, ਬੀਬੀ ਪਰਵਿੰਦਰ ਕੌਰ ਬਰਾੜ, ਬੀਬੀ ਸੰਦੀਪ ਕੌਰ, ਸ. ਹਰਮੇਸ਼ ਸਿੰਘ. ਸ. ਗੁਰਜੰਟ ਸਿੰਘ, ਬੀਬੀ ਸਤਵੰਤ ਕੌਰ, ਸ. ਗੁਰਮੇਜ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
ਪੰਜਾਬ ਸਰਕਾਰ ਨੂੰ ਹੰਕਾਰ ਤਿਆਗ ਕੇ ਮੁਲਾਜ਼ਮਾਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸਰਕਾਰ ਨੂੰ ਹਰ ਮਸਲੇ ਨੂੰ ਆਪਣੀ ਮੁਛ ਦਾ ਸਵਾਲ ਬਣਾਉਣ ਦੀ ਬਜਾਏ ਮੁਲਾਜ਼ਮਾਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਕੰਧ ‘ਤੇ ਲਿਖਿਆ ਸਪੱਸ਼ਟ ਸੁਨੇਹਾ ਵੀ ਪੜ੍ਹਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਵਹਿਮ ਦਾ ਸ਼ਿਕਾਰ ਹੋਣ ਕਰਕੇ ਇਹਨਾਂ ਨੂੰ ਲਗਦਾ ਹੈ ਕਿ ਇਹ ਤਸ਼ੱਦਦ ਨਾਲ ਸਾਰਿਆਂ ਨੂੰ ਦਬਾ ਲੈਣਗੇ। ਇਸ ਲਈ ਇਹਨਾਂ ਨੇ ਡੀ ਏ ਭੁਗਤਾਨ ਕਰਨ ਵਿੱਚ ਅਦਾਲਤੀ ਹੁਕਮਾਂ ਨੂੰ ਮੰਨਣ ਤੋਂ ਵੀ ਆਨਾ-ਕਾਨੀ ਕੀਤੀ। ਜਦਕਿ ਮੁਲਾਜ਼ਮਾਂ ਨੇ ਲੱਖਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚ ਕੇ ਇਹਨਾਂ ਦੇ ਬੋਲੇ ਕੰਨਾਂ ਤੱਕ ਆਵਾਜ ਪਹੁੰਚਾਉਣ ਦੀ ਸਫਲ ਕੋਸ਼ਿਸ਼ ਕੀਤੀ ਸੀ। ਅੱਜ ਜਦੋਂ ਮੁਲਾਜ਼ਮਾਂ ਨੇ ਲੋਕਤੰਤਰਿਕ ਢੰਗ ਨਾਲ ਕਾਨੂੰਨੀ ਛੁੱਟੀ ਲੈ ਕੇ ਆਪਣਾ ਰੋਸ ਜਾਹਰ ਕੀਤਾ ਹੈ ਤਾਂ ਉਚ ਅਫਸਰਾਂ ਨੂੰ ਸਾਰੇ ਛੁੱਟੀ ਲੈਣ ਵਾਲਿਆਂ ਦੀਆਂ ਲਿਸਟਾਂ ਬਣਾਉਣ ਲਈ ਹੁਕਮ ਦਿੱਤੇ ਜਾ ਰਹੇ ਹਨ। ਜਿਵੇਂ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਪਹਿਲਾਂ ਵੀ ਸਰਕਾਰ ਨੇ ਉਹਨਾਂ ਨੂੰ ਉਲਝਾਉਣ ਲਈ ਬਿਨਾ ਕਿਸੇ ਸੱਦੇ ਤੋਂ ਚੰਡੀਗੜ੍ਹ ਵਿੱਚ ਮੀਟਿੰਗ ਰੱਖ ਲਈ। ਫਿਰ ਬਿਨਾ ਕਿਸੇ ਅਗਾਊਂ ਸੂਚਨਾ ਤੋਂ ਮੀਟਿੰਗ ਦਾ ਸਥਾਨ ਬਦਲ ਕੇ ਜਲੰਧਰ ਕਰ ਦਿੱਤਾ। ਜੇ ਮੁਲਾਜ਼ਮ ਉਥੇ ਆਉਣ ਲਈ ਵੀ ਤਿਆਰ ਹੋ ਗਏ ਤਾਂ ਮੀਟਿੰਗ ਰੱਦ ਕਰ ਦਿੱਤੀ ਕਿ ਪਹਿਲਾਂ ਹੜਤਾਲ ਖਤਮ ਕਰੋ। ਸਰਕਾਰ ਨੂੰ ਮੁਲਾਜ਼ਮਾਂ ਨਾਲ ਇਸ ਤਰਾਂ ਦਾ ਤਾਨਾਸ਼ਾਹੀ ਰਵੱਈਆ ਅਪਣਾਉਣ ਦੀ ਬਜਾਏ ਗੱਲ ਬਾਤ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਸੀ। ਕਿਉਂਕਿ ਸਰਕਾਰ ਮੁਲਾਜ਼ਮਾਂ ਲਈ ਮਾਂ-ਪਿਓ ਵਾਂਗ ਹੁੰਦੀ ਹੈ ਅਤੇ ਮੁਲਾਜ਼ਮ ਸਰਕਾਰ ਦੇ ਹੱਥ ਹੁੰਦੇ ਹਨ। ਜੇ ਸਰਕਾਰ ਟਕਰਾਅ ਵਧਾਈ ਜਾਵੇਗੀ ਤਾਂ ਨੁਕਸਾਨ ਉਸਦਾ ਹੀ ਹੋਵੇਗਾ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ
ਪੈਰਿਸ ਦੇ ਇੱਕ ਰੈਸਟੋਰੈਂਟ ਨੇ ਨੈਪੋਲੀਅਨ ਦੀ ਟੋਪੀ ਸੰਭਾਲ ਕੇ ਰੱਖੀ ਹੋਈ ਹੈ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਸ਼ਹਿਰ ਦੇ ਵਿਚਕਾਰ ਤਿੰਨ ਸੌ ਚਾਲੀ ਸਾਲ ਪੁਰਾਣਾ ”ਪਰੋਕੌਪ” ਨਾਮ ਦਾ ਇੱਕ ਰੈਸਟੋਰੈਂਟ ਹੈ। ਜਿਸ ਨੂੰ 1686 ਵਿੱਚ ਚਾਹ ਕੌਫੀ ਲਈ ਖੋਲਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਰੈਸਟੋਰੈਂਟ ਬਣਾ ਦਿੱਤਾ ਗਿਆ।ਉਹਨਾਂ ਦੇ ਦੱਸਣ ਮੁਤਾਬਕ ਨੈਪੋਲੀਅਨ ਬੋਨਾਪਾਰਟ ਜਦੋਂ ਜਰਨਲ ਹੁੰਦਾ ਸੀ। ਇੱਕ ਵਾਰੀ ਉਹ ਖਾਣਾ ਖਾਣ ਲਈ ਆਇਆ, ਉਸ ਕੋਲ ਪੂਰੇ ਪੈਸੇ ਨਹੀ ਸਨ। ਉਹ ਆਪਣੀ ਟੋਪੀ ਰੱਖ ਕੇ ਬੋਲਿਆ, ਮੈਂ ਬਾਕੀ ਦੇ ਪੈਸੇ ਦੇਕੇ ਆਪਣੀ ਟੋਪੀ ਲੈ ਜਾਵਾਂਗਾ। ਪਰ ਉਹ ਮੁੜ ਕਦੇ ਨਹੀ ਪਰਤਿਆ। ਉਹ ਟੋਪੀ ਅੱਜ ਵੀ ਗਾਹਕਾਂ ਦੇ ਵੇਖਣ ਲਈ ਸੰਭਾਲ ਕੇ ਸ਼ੀਸ਼ਿਆਂ ਦੀ ਅਲਮਾਰੀ ਅੰਦਰ ਰੱਖੀ ਹੋਈ ਹੈ। ਇੱਕ ਪੱਥਰ ਦੀ ਸ਼ਿਲਾਲੇਖ ਉਤੇ ਲਿਖਿਆ ਹੋਇਆ ਹੈ,ਕਿ ਫਰਾਂਸ ਵਿੱਚ ਇਨਕਲਾਬ ਲਿਆਉਣ ਵਾਲੇ ਕ੍ਰਾਂਤੀਕਾਰੀ ਵੀ ਇਥੇ ਬੈਠ ਕੇ ਆਪਸੀ ਵਿਚਾਰ ਵਟਾਂਦਰਾ ਕਰਦੇ ਸਨ।
ਇੱਥੋਂ ਦਾ ਇੱਕ ਮਸ਼ਹੂਰ ਲੇਖਕ ”ਵੋਲਟਰ” ਵੀ ਆਪਣੀਆਂ ਲਿਖਤਾਂ ਨੂੰ ਇਸ ਰੈਸਟੋਰੈਂਟ ਵਿੱਚ ਬੈਠ ਕੇ ਹੀ ਲਿਖਦਾ ਸੀ। ਦੱਸਣ ਮੁਤਾਬਕ ਉਹ ਕਰੀਬ 50 ਤੋਂ ਵੱਧ ਹਰ ਰੋਜ਼ ਕੌਫੀਆਂ ਵੀ ਪੀਅ ਜਾਂਦਾ ਸੀ। ਹੋਰ ਵੀ ਬਹੁਤ ਸਾਰੇ ਨਾਮਵਰ ਲੋਕੀਂ ਇਥੇ ਵਿਚਰ ਚੁੱਕੇ ਹਨ। ਜਿਸ ਨੂੰ ਵੇਖਣ ਲਈ ਲੋਕੀਂ ਦੇਸਾਂ ਵਿਦੇਸ਼ਾਂ ਤੋਂ ਆਉਦੇ ਹਨ।ਜਿਹੜਾ ਹੁਣ ਤੱਕ ਵੀ ਆਪਣੀ ਚਾਲੇ ਚੱਲ ਰਿਹਾ ਹੈ
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਅਧਿਆਪਕਾਂ ਵੱਲੋਂ ਰੋਸ ਰੈਲੀ, ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਅਸੋਸੀਏਸ਼ਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ਵਿੱਚ ਰੋਸ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਵਾਈਸ ਚਾਂਸਲਰ ਦਫ਼ਤਰ ਤੋਂ ਹੋਈ, ਜੋ ਰਜਿਸਟਰਾਰ ਦਫ਼ਤਰ ਅਤੇ ਲਾਇਬ੍ਰੇਰੀ ਤੋਂ ਹੁੰਦੀ ਹੋਈ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਪਹੁੰਚੀ ਅਤੇ ਉਥੋਂ ਵਾਪਸ ਵਾਈਸ ਚਾਂਸਲਰ ਦਫ਼ਤਰ ਵਿਖੇ ਸਮਾਪਤ ਹੋਈ। ਇਸ ਦੌਰਾਨ ਯੂਨੀਅਨ ਵੱਲੋਂ ਯੂਨੀਵਰਸਿਟੀ ਦਾ ਮੁੱਖ ਗੇਟ ਵੀ ਕੁਝ ਸਮੇਂ ਲਈ ਬੰਦ ਰੱਖਿਆ ਗਿਆ।
ਰੈਲੀ ਦੌਰਾਨ ਕੰਟਰੈਕਟ ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਨੀਤੀਆਂ ਅਤੇ ਮੰਗਾਂ ਪ੍ਰਤੀ ਅਣਗਹਿਲੀ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕ ਸਾਥੀ ਜਸਪ੍ਰੀਤ ਸਿੰਘ ਜੱਸੀ ਨੇ ਵੀ ਰੈਲੀ ਦੌਰਾਨ ਨਾਅਰੇਬਾਜ਼ੀ ਕਰਦਿਆਂ ਅਧਿਆਪਕਾਂ ਦੀਆਂ ਮੰਗਾਂ ਨੂੰ ਬੁਲੰਦ ਆਵਾਜ਼ ਵਿੱਚ ਉਠਾਇਆ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਉਪ-ਪ੍ਰਧਾਨ ਰਾਜ ਮਹਿੰਦਰ ਕੌਰ, ਡਾ. ਦਲਵੀਰ ਸਿੰਘ, ਅਸਿਸਟੈਂਟ ਪ੍ਰੋਫੈਸਰ ਸੁਰਿੰਦਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਅਸੋਸੀਏਸ਼ਨ ਜਨਰਲ ਸਕੱਤਰ ਰਮਨ ਪ੍ਰੀਤ ਸਿੰਘ ਨੇ ਕਿਹਾ ਕਿ ਕੰਟਰੈਕਟ ਅਧਿਆਪਕ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ।
ਤਾਕਤ ਦੇ ਨਸ਼ੇ ਵਿਚ ਪੰਥ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਕੌਮ ਕਦੇ ਵੀ ਪ੍ਰਵਾਨ ਨਹੀਂ ਕਰੇਗੀ- ਗਿਆਨੀ ਕੁਲਦੀਪ ਸਿੰਘ ਗੜਗੱਜ
ਰਵਾਨਾਰਾਏਕੋਟ/ਅੰਮ੍ਰਿਤਸਰ – ਸਿੱਖ ਸੰਗਤ ਨੂੰ ਗੁਰਮਤਿ ਪ੍ਰੰਪਰਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਨ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਦੇ ਮੰਤਵ ਨਾਲ ਆਰੰਭ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਦੂਸਰੇ ਪੜਾਅ ਤਹਿਤ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਪੰਥਕ ਰਵਾਇਤਾਂ ਨਾਲ ਅਗਲੇ ਪੜਾਅ ਗੁਰਦੁਆਰਾ ਚੁਲੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਰਵਾਨਗੀ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਮੌਕੇ ਸਜੇ ਧਾਰਮਿਕ ਦੀਵਾਨ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਕਥਾ-ਵਿਚਾਰ ਕਰਦਿਆਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਰਵਾਨਗੀ ਦੀ ਅਰਦਾਸ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਕੀਤੀ, ਜਿਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਪਾਲਕੀ ’ਚ ਸ਼ੁਸ਼ੋਭਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਏਕੋਟ ਦੀ ਧਰਤੀ ’ਤੇ ਦਸਵੇਂ ਪਾਤਸ਼ਾਹ ਨੇ ਨੂਰੇ ਮਾਹੀ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਦਿਆਂ ਕਿਹਾ ਸੀ ਕਿ ਜੁਲਮੀ ਰਾਜ ਦੀ ਜੜ੍ਹ ਪੁੱਟੀ ਗਈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਸਾਨੂੰ ਅੱਜ ਵੀ ਜ਼ੁਲਮ ਨਾਲ ਲੜਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਖ਼ਾਲਸੇ ਦੀ ਇਹ ਵਿਰਾਸਤ ਹੈ ਕਿ ਜਦੋਂ ਵੀ ਹਕੂਮਤਾਂ ਨੇ ਪੰਥ ’ਤੇ ਚੜ੍ਹਾਈ ਕੀਤੀ ਤਾਂ ਖ਼ਾਲਸੇ ਨੇ ਡੱਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਹਕੂਮਤਾਂ ਤਾਕਤ ਦੇ ਨਸ਼ੇ ਵਿਚ ਪੰਥਕ ਪ੍ਰੰਪਰਾਵਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨੂੰ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਸਿੱਖ ਮਾਮਲਿਆਂ ਵਿਚ ਦਖ਼ਲ ਦੇ ਰਹੀ ਹੈ, ਜਿਸ ਨੂੰ ਖ਼ਾਲਸਾ ਪੰਥ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਨੇੜਿਓਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਥ ਦੀ ਸਹਿਮਤੀ ਬਿਨਾਂ ਸਿੱਖਾਂ ਨਾਲ ਸਬੰਧਤ ਕੋਈ ਵੀ ਨੀਤੀ ਜਾਂ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੰਗਤਾਂ ਨੂੰ ਸਿੱਖ ਪ੍ਰੰਪਰਾਵਾਂ ’ਤੇ ਸਵਾਲ ਚੁੱਕਣ ਵਾਲੀਆਂ ਤਾਕਤਾਂ ਤੋਂ ਵੀ ਸੁਚੇਤ ਰਹਿਣ ਦੀ ਪ੍ਰੇਰਣਾ ਕੀਤੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ 29 ਅਗਸਤ ਨੂੰ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਚ ਅਰਦਾਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਜੋ ਕਾਨੂੰਨੀ ਸਜ਼ਾਵਾਂ ਤੋਂ ਵੀ ਕਿਤੇ ਵਧੇਰੇ ਸਮਾਂ ਜੇਲ੍ਹਾਂ ਵਿਚ ਬਿਤਾ ਚੁੱਕੇ ਹਨ, ਸਰਕਾਰਾਂ ਵੱਲੋਂ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਕੌਮ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਜਾ ਰਹੀ ਮੰਗ ਪ੍ਰਤੀ ਵੀ ਸਰਕਾਰਾਂ ਦਾ ਰਵੱਈਆ ਵਿਤਕਰੇ ਵਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਦਾ ਹਮੇਸ਼ਾ ਗੁਰੂ ’ਤੇ ਭਰੋਸਾ ਹੈ ਅਤੇ ਹਰ ਔਖੇ ਸਮੇਂ ਸਿੱਖ ਅਰਦਾਸ ਕਰਕੇ ਸ਼ਕਤੀ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਜਲਦ ਰਿਹਾਈ ਹੋਵੇ ਤੇ ਉਹ ਚੜ੍ਹਦੀ ਕਲਾ ਵਿਚ ਰਹਿਣ, ਇਸ ਲਈ 27 ਅਗਸਤ ਨੂੰ ਸਮੂਹ ਗੁਰਦੁਆਰਾ ਸਾਹਿਬਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਅਤੇ 29 ਅਗਸਤ ਨੂੰ ਭੋਗ ਪਾ ਕੇ ਅਰਦਾਸ ਕੀਤੀ ਜਾਵੇਗੀ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵਿਦਿਅਕ ਅਦਾਰਿਆਂ ਵਿਚ ਵੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ 29 ਜੂਨ ਨੂੰ ਹਰ ਪਿੰਡ ਦੇ ਗੁਰਦੁਆਰਾ ਸਾਹਿਬਾਨ ਵਿਚ ਵੀ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ। ਇਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵੀ ਸੰਗਤਾਂ ਨੂੰ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਅਤੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਣਾ ਕੀਤੀ।
ਜ਼ਿਕਰਯੋਗ ਹੈ ਕਿ ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤ ਅੰਦਰ ਵੱਡਾ ਉਤਸ਼ਾਹ ਹੈ। ਮਾਰਚ ਦੌਰਾਨ ਵੱਖ-ਵੱਖ ਪੜਾਵਾਂ ’ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੌਜੁਆਨਾਂ ਨੂੰ ਸਾਬਤ ਸੂਰਤ ਹੋਣ ਅਤੇ ਨਸ਼ੇ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ। ਖ਼ੁਸ਼ੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਨੌਜੁਆਨ ਜਿਥੇ ਸਾਬਤ ਸੂਰਤ ਹੋਣ ਦਾ ਪ੍ਰਣ ਕਰ ਰਹੇ ਹਨ, ਉਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਤਿਆਰ ਹੋ ਰਹੇ ਹਨ।
ਮੀਰੀ ਪੀਰੀ ਖਾਲਸਾ ਮਾਰਚ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਵਿਖੇ ਪੁੱਜੇਗਾ, ਜਿਥੋਂ ਭਲਕੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ. ਕੇਵਲ ਸਿੰਘ ਬਾਦਲ, ਸ. ਜਗਜੀਤ ਸਿੰਘ ਤਲਵੰਡੀ, ਬਾਬਾ ਬੂਟਾ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ, ਸੀਨੀਅਰ ਅਕਾਲੀ ਆਗੂ ਸ. ਆਰ.ਐਸ. ਕਲੇਰ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ, ਹਲਕਾ ਇੰਚਾਰਜ ਸ. ਬਲਵਿੰਦਰ ਸਿੰਘ ਸੰਧੂ, ਬਾਬਾ ਸਰਬਜੋਤ ਸਿੰਘ, ਬਾਬਾ ਲਖਵੀਰ ਸਿੰਘ ਠਾਠ ਵੜੈਚ, ਮਾਸਟਰ ਗੁਰਮੀਤ ਸਿੰਘ, ਸਰਪੰਚ ਬੀਬੀ ਸਵਰਨਜੋਤ ਕੌਰ, ਚੇਅਰਮੈਨ ਸ. ਅਮਰਜੀਤ ਸਿੰਘ, ਸ. ਅਵਤਾਰ ਸਿੰਘ ਬੰਦੇਸ਼ਾਂ, ਇੰਚਾਰਜ ਸ. ਗੁਰਭਾਗ ਸਿੰਘ, ਹੈੱਡ ਗ੍ਰੰਥੀ ਭਾਈ ਮੋਹਿੰਦਰ ਸਿੰਘ, ਪ੍ਰਚਾਰਕ ਭਾਈ ਸਰਬਜੀਤ ਸਿੰਘ ਲੁਧਿਆਣਾ, ਕਥਾਵਾਚਕ ਸ. ਬਲਬੀਰ ਸਿੰਘ, ਸ. ਪਲਵਿੰਦਰ ਸਿੰਘ ਰਾਏਕੋਟ, ਮੈਨੇਜਰ ਸ. ਤਰਸੇਮ ਸਿੰਘ, ਸ. ਜਸਬੀਰ ਸਿੰਘ, ਸ. ਮਨਜੀਤ ਸਿੰਘ, ਸ. ਪਲਵਿੰਦਰ ਸਿੰਘ ਰਾਏਕੋਟ, ਚੇਅਰਮੈਨ ਸ. ਅਮਰਜੀਤ ਸਿੰਘ, ਐਸ. ਡੀ. ਐਮ. ਖੁਸ਼ਪ੍ਰੀਤ ਸਿੰਘ, ਸ. ਰਜਿੰਦਰ ਸਿੰਘ ਕਾਕਾ, ਸ. ਪ੍ਰਭਜੋਤ ਸਿੰਘ ਧਾਲੀਵਾਲ, ਹੀਰਾ ਲਾਲ ਬਾਂਸਲ, ਪ੍ਰਿੰਸੀਪਲ ਸ. ਬਲਕਾਰ ਸਿੰਘ, ਬਾਬਾ ਕੇਵਲ ਸਿੰਘ ਹਜ਼ੂਰ ਸਾਹਿਬ, ਬਾਬਾ ਗੁਰਭਾਗ ਸਿੰਘ ਕਾਰਸੇਵਾ, ਸ. ਨਿਰਭੈ ਸਿੰਘ, ਸ. ਅਮਰੀਕ ਸਿੰਘ ਸੁਧਾਰ, ਸ. ਅੰਕਿਤਪਾਲ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਐੱਸ.ਆਈ.ਆਰ. ਦੌਰਾਨ ਵੋਟਰ ਅਧਿਕਾਰਾਂ ਬਾਰੇ ਐਲੂਮਨੀ ਵਿਚਾਰ-ਚਰਚਾ
ਲੁਧਿਆਣਾ : ਐੱਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਐਲੂਮਨੀ ਵੱਲੋਂ ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ (ਸ਼ੀ੍ਰ) ਸਬੰਧੀ ਆਨਲਾਈਨ ਵਿਚਾਰ-ਚਰਚਾ ਕੀਤੀ ਗਈ। ਚਰਚਾ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਫ਼-ਸੁਥਰੀ ਅਤੇ ਭਰੋਸੇਯੋਗ ਵੋਟਰ ਸੂਚੀ ਬਣਾਉਣਾ ਜ਼ਰੂਰੀ ਹੈ, ਪਰ ਇਸ ਪ੍ਰਕਿਰਿਆ ਕਾਰਨ ਕਿਸੇ ਵੀ ਯੋਗ ਅਤੇ ਅਸਲ ਵੋਟਰ ਦਾ ਵੋਟ ਦਾ ਅਧਿਕਾਰ ਅਣਜਾਣੇ ਵਿੱਚ ਵੀ ਨਾ ਖੁੱਸੇ। ਹੋਰ ਰਾਜਾਂ ਵਿੱਚ ਐੱਸ.ਆਈ.ਆਰ. ਸਬੰਧੀ ਸਾਹਮਣੇ ਆ ਰਹੀਆਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਮੈਂਬਰਾਂ ਨੇ ਪੰਜਾਬ ਦੀ ਸਥਿਤੀ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ। ਰੋਹਿਤ ਸਿੰਘ ਬੇਦੀ ਅਤੇ ਐਲੂਮਨੀ ਐਸੋਸੀਏਸ਼ਨ ਦੇ ਆਰਗੇਨਾਈਜ਼ਿੰਗ ਸਕੱਤਰ ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਦੇਸ਼ ਨੂੰ ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਪਦਮ ਭੂਸ਼ਣ ਐੱਮ.ਐੱਸ. ਗਿੱਲ ਵਰਗੀ ਸ਼ਖ਼ਸੀਅਤ ਦਿੱਤੀ ਹੈ, ਇਸ ਲਈ ਵੋਟ ਦੇ ਬੁਨਿਆਦੀ ਲੋਕਤੰਤਰਿਕ ਅਧਿਕਾਰ ਨਾਲ ਜੁੜੇ ਇਸ ਮੁੱਦੇ ’ਤੇ ਐਲੂਮਨੀ ਵੱਲੋਂ ਵਿਚਾਰ ਕਰਨਾ ਸੁਭਾਵਿਕ ਅਤੇ ਜ਼ਰੂਰੀ ਹੈ।
ਚਰਚਾ ਦੀ ਸ਼ੁਰੂਆਤ ਕਰਦਿਆਂ ਪ੍ਰੋ. ਪੀ.ਕੇ. ਸ਼ਰਮਾ, ਸੁਤੰਤਰ ਪੱਤਰਕਾਰ, ਨੇ 2003 ਦੀ ਵੋਟਰ ਸੂਚੀ ਨੂੰ ਯੋਗਤਾ ਦੀ ਪੁਸ਼ਟੀ ਲਈ ਹਵਾਲਾ ਬਣਾਉਣ ਸਬੰਧੀ ਕਈ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਕੀ 2003 ਦੀ ਪੁਰਾਣੀ ਵੋਟਰ ਸੂਚੀ ਨੂੰ ਕਿਸੇ ਨਾਗਰਿਕ ਦੇ 2026 ਵਿੱਚ ਵੋਟ ਦੇ ਅਧਿਕਾਰ ਦੀ ਲਾਜ਼ਮੀ ਕਸੌਟੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨਾਮ ਵਿੱਚ ਮਾਮੂਲੀ ਫਰਕ, ਪੁਰਾਣੇ ਰਿਕਾਰਡ ਉਪਲਬਧ ਨਾ ਹੋਣ ਜਾਂ ਲੋੜੀਂਦੇ ਦਸਤਾਵੇਜ਼ ਦੇਣ ਤੋਂ ਬਾਅਦ ਵੀ ਨਾਮ ਨਾ ਜੋੜੇ ਜਾਣ ਦੀ ਸਥਿਤੀ ਵਿੱਚ ਵੋਟਰ ਕੋਲ ਉਪਲਬਧ ਇਲਾਜ ਬਾਰੇ ਵੀ ਸਵਾਲ ਕੀਤਾ।
ਸਾਬਕਾ ਕੇਵੀ ਸਕੂਲ ਪ੍ਰਿੰਸੀਪਲ ਮੰਜੀਤ ਸਿੰਘ ਸੰਧੂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਸਿੱਖਿਆ ਅਤੇ ਰੁਜ਼ਗਾਰ ਕਾਰਨ ਉਹ ਲਗਭਗ ਪੰਜ ਦਹਾਕਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹੇ ਅਤੇ ਕਈ ਵਾਰ ਇੱਕ ਥਾਂ ’ਤੇ ਕੇਵਲ ਦੋ-ਤਿੰਨ ਸਾਲ ਹੀ ਰਹਿ ਸਕੇ। ਉਨ੍ਹਾਂ ਸਵਾਲ ਕੀਤਾ ਕਿ ਕੀ ਰੁਜ਼ਗਾਰ ਜਾਂ ਸਿੱਖਿਆ ਲਈ ਵਾਰ-ਵਾਰ ਸਥਾਨ ਬਦਲਣ ਵਾਲੇ ਨਾਗਰਿਕ ਨੂੰ ਇਸ ਕਾਰਨ ਸਜ਼ਾ ਮਿਲਣੀ ਚਾਹੀਦੀ ਹੈ? ਉਨ੍ਹਾਂ ਕਿਹਾ, “ਕੀ 2003 ਦੀ ਵੋਟਰ ਸੂਚੀ ਵਿੱਚ ਦਰਜ ਇੰਦਰਾਜ਼ ਨੂੰ 2026 ਵਿੱਚ ਕਿਸੇ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਕਸੌਟੀ ਬਣਾਇਆ ਜਾ ਸਕਦਾ ਹੈ? ਮੇਰੇ ਵਿਚਾਰ ਵਿੱਚ ਨਹੀਂ।” ਉਨ੍ਹਾਂ ਕਿਹਾ ਕਿ 2003 ਵਿੱਚ ਨੌਕਰੀ ਕਰਨ ਵਾਲਾ ਵਿਅਕਤੀ ਬਾਅਦ ਵਿੱਚ ਕਈ ਸ਼ਹਿਰਾਂ ਵਿੱਚ ਰਹਿ ਸਕਦਾ ਹੈ, ਵੱਖ-ਵੱਖ ਹਲਕਿਆਂ ਵਿੱਚ ਵੋਟਰ ਵਜੋਂ ਦਰਜ ਹੋ ਸਕਦਾ ਹੈ ਅਤੇ ਆਪਣੇ ਦਸਤਾਵੇਜ਼ ਵੀ ਨਿਯਮਾਂ ਅਨੁਸਾਰ ਅਪਡੇਟ ਕਰਵਾ ਸਕਦਾ ਹੈ।
ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ਯੋਗ ਵੋਟਰਾਂ ਦੇ ਹਿੱਤਾਂ ਦੀ ਰੱਖਿਆ ਪ੍ਰਤੀ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਜਾਂ ਗੰਭੀਰਤਾ ਦੀ ਘਾਟ ਆਖ਼ਿਰਕਾਰ ਪ੍ਰਣਾਲੀ ਲਈ ਹੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਅਸੀਂ ਇਸ ਤਰ੍ਹਾਂ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਨਹੀਂ ਕੀਤੇ ਜਾ ਸਕਦੇ।” ਉਨ੍ਹਾਂ ਅਨੁਸਾਰ ਯੋਗ ਵੋਟਰ ਦੀ ਪਛਾਣ ਅਤੇ ਉਸਦੇ ਵੋਟ ਦੇ ਅਧਿਕਾਰ ਦੀ ਸੁਰੱਖਿਆ ਦੀ ਮੁੱਖ ਜ਼ਿੰਮੇਵਾਰੀ ਚੋਣ ਪ੍ਰਣਾਲੀ ਦੀ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਅਨਿਲ ਰਾਮਪਾਲ, ਫਿਲੌਰ ਨੇ ਵੱਖਰਾ ਮਤ ਪੇਸ਼ ਕਰਦਿਆਂ ਐੱਸ.ਆਈ.ਆਰ. ਨੂੰ “ਹੁਣ ਤੱਕ ਦੀਆਂ ਸਭ ਤੋਂ ਪਾਰਦਰਸ਼ੀ ਪ੍ਰਕਿਰਿਆਵਾਂ ਵਿੱਚੋਂ ਇੱਕ” ਦੱਸਦਿਆਂ ਚੋਣ ਕਮਿਸ਼ਨ ਦੀ ਸ਼ਲਾਘਾ ਕੀਤੀ। ਇਸਦੇ ਉਲਟ ਵੀ.ਕੇ. ਧੀਰ, ਸੇਵਾਮੁਕਤ ਜ਼ਿਲ੍ਹਾ ਅਟਾਰਨੀ, ਲੁਧਿਆਣਾ, ਨੇ ਚਿੰਤਾ ਜਤਾਈ ਕਿ ਜੇਕਰ ਕਿਸੇ ਸੱਚੇ ਨਾਗਰਿਕ ਕੋਲ 2003 ਦੀ ਵੋਟਰ ਸੂਚੀ ਨਾਲ ਸਬੰਧਤ ਪੁਰਾਣਾ ਜਾਂ ਲੱਭਣ ਤੋਂ ਬਾਹਰ ਰਿਕਾਰਡ ਨਾ ਹੋਵੇ ਤਾਂ ਉਹ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਕ ਰਿਕਾਰਡ ਦਾ ਰਖਵਾਲਾ ਹੋਣ ਦੇ ਨਾਤੇ ਚੋਣ ਪ੍ਰਣਾਲੀ ਨੂੰ ਖੁਦ ਰਿਕਾਰਡ ਉਪਲਬਧ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਨਾ ਕਿ ਸਾਰਾ ਬੋਝ ਨਾਗਰਿਕ ’ਤੇ ਪਾ ਦਿੱਤਾ ਜਾਵੇ।
ਚਰਚਾ ਦੇ ਅੰਤ ਵਿੱਚ ਐਲੂਮਨੀ ਮੈਂਬਰਾਂ ਨੇ ਮੰਗ ਕੀਤੀ ਕਿ ਐੱਸ.ਆਈ.ਆਰ. ਨੂੰ ਸਰਲ, ਪਾਰਦਰਸ਼ੀ ਅਤੇ ਵੋਟਰ-ਪੱਖੀ ਬਣਾਇਆ ਜਾਵੇ। ਕਿਸੇ ਵੀ ਯੋਗ ਵੋਟਰ ਦਾ ਨਾਮ ਹਟਾਉਣ ਤੋਂ ਪਹਿਲਾਂ ਉਸਨੂੰ ਸਪਸ਼ਟ ਸੂਚਨਾ, ਆਫ਼ਲਾਈਨ ਸਹਾਇਤਾ ਅਤੇ ਆਪਣੀ ਯੋਗਤਾ ਸਾਬਤ ਕਰਨ ਦਾ ਪ੍ਰਭਾਵਸ਼ਾਲੀ ਮੌਕਾ ਮਿਲਣਾ ਚਾਹੀਦਾ ਹੈ ਅਤੇ ਅਪੀਲ ਲਈ ਤੁਰੰਤ ਤੇ ਆਸਾਨ ਪ੍ਰਬੰਧ ਹੋਣਾ ਚਾਹੀਦਾ ਹੈ। ਵੋਟਰ ਸੂਚੀ ਦੀ ਸ਼ੁੱਧਤਾ ਜ਼ਰੂਰੀ ਹੈ, ਪਰ ਇਸ ਪ੍ਰਕਿਰਿਆ ਦੀ ਸਭ ਤੋਂ ਵੱਡੀ ਕਸੌਟੀ ਇਹ ਹੋਣੀ ਚਾਹੀਦੀ ਹੈ ਕਿ ਕੋਈ ਵੀ ਯੋਗ ਨਾਗਰਿਕ ਆਪਣੇ ਵੋਟ ਦੇ ਬੁਨਿਆਦੀ ਲੋਕਤੰਤਰਿਕ ਅਧਿਕਾਰ ਤੋਂ ਵਾਂਝਾ ਨਾ ਰਹੇ।
ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤਾ ਸਖ਼ਤ ਇਤਰਾਜ਼ ਪ੍ਰਗਟ
ਅੰਮ੍ਰਿਤਸਰ - ਕਤਲ ਅਤੇ ਜਬਰ-ਜਨਾਹ ਵਰਗੇ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦਿੱਤੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੋਹਰੀ ਅਤੇ ਪੱਖਪਾਤੀ ਪਹੁੰਚ ਨੂੰ ਸਪੱਸ਼ਟ ਕਰਦਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਕ ਪਾਸੇ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਅਤੇ ਪੈਰੋਲ ਦੇ ਕੇ ਸਰਕਾਰਾਂ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਨੂੰ ਆਪਣੇ ਬਿਮਾਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ। ਅਜਿਹਾ ਵਤੀਰਾ ਦੇਸ਼ ਅੰਦਰ ਕਾਨੂੰਨ ਅਤੇ ਨਿਆਂ ਦੇ ਬਰਾਬਰੀ ਨਾਲ ਲਾਗੂ ਹੋਣ ਦੀ ਭਰੋਸੇਯੋਗਤਾ ’ਤੇ ਸਵਾਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਤਿੰਨ-ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਦਾ ਮਾਮਲਾ ਵੀ ਸਰਕਾਰਾਂ ਦੀ ਇਸੇ ਪੱਖਪਾਤੀ ਨੀਤੀ ਦਾ ਪ੍ਰਤੀਕ ਬਣਿਆ ਹੋਇਆ ਹੈ। ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਦਾ ਮਾਮਲਾ ਲਟਕਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਿਆਸੀ ਲਾਹੇ ਲਈ ਗੁਰਮੀਤ ਰਾਮ ਰਹੀਮ ਦੇ ਗੰਭੀਰ ਅਪਰਾਧਾਂ ਨੂੰ ਅੱਖੋਂ-ਪਰੋਖੇ ਕਰਦਿਆਂ ਵਾਰ-ਵਾਰ ਪੈਰੋਲ ਅਤੇ ਫਰਲੋ ਦੇਣਾ ਅਤੇ ਦੂਜੇ ਪਾਸੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਪੱਖਪਾਤੀ ਰਵੱਈਆ ਅਪਣਾਉਣਾ ਬੇਹੱਦ ਚਿੰਤਾਜਨਕ ਹੈ। ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੇ ਦੋਹਰੇ ਮਾਪਦੰਡ ਸਿੱਖ ਭਾਈਚਾਰੇ ਅੰਦਰ ਬੇਗਾਨਗੀ ਦੀ ਭਾਵਨਾ ਨੂੰ ਹੋਰ ਡੂੰਘਾ ਕਰਦੇ ਹਨ।
ਰਾਮ ਰਹੀਮ ਦੀ ਪੈਰੋਲ ਸਿੱਖਾਂ ਦੇ ਭਾਵਨਾਤਮਕ ਜਖਮਾਂ ‘ਤੇ ਨਮਕ ਛਿੜਕਣ ਵਾਂਗ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ -: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਝੂਠੇ ਸੌਦੇ ਸਾਧ ਰਾਮ ਰਹੀਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਪੈਰੋਲ ਸਿੱਖਾਂ ਦੇ ਭਾਵਨਾਤਮਕ ਜਖਮਾਂ ਉਤੇ ਨਮਕ ਛਿੜਕਣ ਵਾਂਗ ਹੈ। ਜਿਸ ਤੋਂ ਹੋਣ ਵਾਲੀ ਤਕਲੀਫ ਦਾ ਸਰਕਾਰਾਂ ਸੁਆਦ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਬਜੁਰਗ ਮਾਤਾ ਆਪਣੇ ਆਖਰੀ ਸਮੇਂ ਵਿੱਚ ਪੁਤਰ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ। ਜਿੰਨਾ ਦੀ ਜਮਾਨਤ ਵਾਸਤੇ ਪੂਰੇ ਜਿਲ੍ਹੇ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ। ਕੌਮੀ ਇਨਸਾਫ ਮੋਰਚੇ ਦੇ ਸਾਰੇ ਆਗੂ ਜਿੰਮੇਵਾਰੀ ਚੁੱਕਣ ਲਈ ਤਿਆਰ ਹਨ। ਪਰ ਸਰਕਾਰ ਨੇ ਉਹਨਾਂ ਨੂੰ ਦਸ ਦਿਨ ਦੀ ਪੈਰੋਲ ਦੇਣ ਤੋਂ ਮਨਾ ਕਰ ਦਿੱਤਾ। ਪੂਰੀ ਕੌਮ ਨੇ ਰਲ੍ਹ ਕੇ ਗਵਰਨਰ ਹਾਉਸ ਵੱਲ ਮਾਰਚ ਕੀਤਾ, ਪੰਜਾਬ ਬੰਦ ਵੀ ਕੀਤਾ ਗਿਆ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਲਟਾ ਮਾਰਚ ਕਰਨ ਵਾਲੇ ਆਗੂਆਂ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਵੀ ਬਣਾਇਆ ਅਤੇ ਪਰਚੇ ਵੀ ਦਰਜ ਕਰ ਲਏ। ਪਰ ਦੂਜੇ ਬੰਨੇ ਜੋ ਆਦਮੀ ਬਲਾਤਕਾਰ ਅਤੇ ਕਤਲ ਦਾ ਮੁਜਰਿਮ ਹੈ, ਉਸ ਨੂੰ ਸਾਲ ਵਿੱਚ ਕਈ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਸਰਕਾਰਾਂ ਇਹ ਵੀ ਭੁੱਲ ਗਈਆਂ ਕਿ ਜਦ ਸੌਦਾ ਸਾਧ ਨੂੰ ਸਜਾ ਸੁਣਾਈ ਗਈ ਸੀ ਤਾਂ ਉਦੋਂ ਉਸਦੇ ਗੁੰਡਿਆਂ ਵੱਲੋਂ ਬਣਾਏ ਹੰਗਾਮੀ ਹਲਾਤਾਂ ਕਾਰਨ 40 ਦੇ ਕਰੀਬ ਮੌਤਾਂ ਹੋਈਆਂ ਸਨ। ਅਦਾਲਤੀ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਅਤੇ ਪ੍ਰੈੱਸ ਵਾਲਿਆਂ ਨੂੰ ਵੀ ਉਹਨਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਅੱਜ ਬਿਨਾ ਕੋਈ ਜਾਇਜ ਕਾਰਨ ਦੇ ਉਸਨੂੰ ਬਾਰ ਬਾਰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ ਹੈ, ਜਦਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ। ਪੰਜਾਬ ਵਿੱਚ ਸਰਕਾਰਾਂ ਬਣਾਉਣ ਦੇ ਸੁਪਨੇ ਵੇਖਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਵੰਗਾਰ ਕੇ ਬੇਅਦਬੀ ਕਰਨ ਵਾਲੇ ਦੀ ਮਦਦ ਕਰਕੇ ਤੁਸੀਂ ਪੰਜਾਬ ਵਿੱਚ ਖੜ੍ਹੇ ਹੋਣ ਜੋਗੀ ਜਗਾਹ ਵੀ ਹਾਸਲ ਨਹੀਂ ਕਰ ਸਕੋਗੇ। ਬਿਆਨ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
ਨੌਜਵਾਨ ਨਸ਼ਿਆਂ ਨਹੀਂ, ਗੁਰਮਤਿ, ਵਿਦਿਆ ਤੇ ਖੇਡਾਂ ਦੇ ਰਾਹ ਤੁਰਨ- ਗਿਆਨੀ ਕੁਲਦੀਪ ਸਿੰਘ ਗੜਗੱਜ
ਭੀਖੀ/ਅੰਮ੍ਰਿਤਸਰ - ਖਾਲਸਾ ਮਾਰਚ ਗੁਰੂ ਸਾਹਿਬ ਦੇ ਉਪਦੇਸ਼ ਅਤੇ ਸਿੱਖ ਸਿਧਾਂਤ ਨੂੰ ਸੰਗਤ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਹੈ, ਜੋ ਸੰਗਤਾਂ ਨੂੰ ਆਪਣੇ ਮੂਲ ਗੁਰਬਾਣੀ ਨਾਲ ਜੁੜਨ, ਖਾਲਸਾ ਪੰਥ ਨੂੰ ਸਮਰਪਿਤ ਹੋਣ ਅਤੇ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾ ਦੇ ਰਿਹਾ ਹੈ। ਇਹ ਪ੍ਰਗਟਾਵਾ ਮੀਰੀ ਪੀਰੀ ਖਾਲਸਾ ਮਾਰਚ ਦੀ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਿਥੇ ਪੰਥ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਨੂੰ ਚਨੌਤੀ ਦੇਣ ਦਾ ਯਤਨ ਕਰ ਰਹੀਆਂ ਹਨ, ਉਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਨੌਜਵਾਨ ਨਸ਼ਿਆ ਦਾ ਤਿਆਗ ਕਰਕੇ ਖੇਡ ਮੈਦਾਨਾਂ ਵੱਲ ਆਉਣ ਜੋ ਸਾਡੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਇਹ ਵਿਸ਼ਵਾਸ ਦੇਣਾ ਪਵੇਗਾ ਕਿ ਪੰਜਾਬ ਵਿੱਚ ਰਹਿ ਕੇ ਵੀ ਉੱਚੀ ਵਿਦਿਆ ਹਾਸਲ ਕੀਤੀ ਜਾ ਸਕਦੀ ਹੈ ਅਤੇ ਮਿਹਨਤ ਨਾਲ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਸਾਡੇ ਨੌਜਵਾਨਾਂ ਨੂੰ ਵਿਦਿਆ, ਹੁਨਰ, ਖੇਡਾਂ, ਮਿਹਨਤ ਅਤੇ ਗੁਰਮਤਿ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਸਿੱਖ ਪਰੰਪਰਾਵਾਂ ਅਤੇ ਗੁਰੂ ਕੀਆਂ ਗੋਲਕਾਂ ਤੇ ਸਵਾਲ ਚੁੱਕਣ ਵਾਲੀ ਸੋਚ ਨੂੰ ਵੀ ਢੁਕਵਾਂ ਜਵਾਬ ਦੇਣ। ਉਨ੍ਹਾਂ ਕਿਹਾ ਕਿ ਸਿੱਖ ਦੀ ਅਸਲ ਤਾਕਤ ਅਤੇ ਪਹਿਚਾਣ ਗੁਰੂ ਨਾਲ ਜੁੜਨ ਵਿੱਚ ਹੈ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਹਾਕਮ ਬਦਲਦੇ ਹਨ, ਕਾਨੂੰਨ ਅਤੇ ਨੀਤੀਆਂ ਵੀ ਬਦਲਦੀਆਂ ਰਹਿੰਦੀਆਂ ਹਨ, ਪਰ ਸਾਡਾ ਗੁਰੂ ਸਦੀਵੀ ਹੈ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਦੀਆਂ ਰਵਾਇਤਾਂ ਹਨ ਕਿ ਇਥੇ ਨਿਮਰਤਾ ਨਾਲ ਆਏ ਹਰ ਵਿਅਕਤੀ ਨੂੰ ਸਹਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਸਮੇਂ ਜਦੋਂ ਸਰਕਾਰਾਂ ਵੀ ਹੱਥ ਖੜ੍ਹੇ ਕਰ ਗਈਆਂ ਸਨ ਤਾਂ ਸਿੱਖਾਂ ਨੇ ਗੁਰੂ ਬਖਸੇ਼ੇ ਸਿਧਾਂਤ ਤੇ ਪਹਿਰਾ ਦਿੰਦਿਆਂ ਗੁਰੂ ਕੀਆਂ ਗੋਲਕਾਂ ਤੋਂ ਪੀੜਤਾਂ ਦੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਇਹ ਰਵਾਇਤਾਂ ਪੰਥ ਵਿਰੋਧੀ ਸੋਚ ਰੱਖਣ ਵਾਲਿਆਂ ਨੂੰ ਰਾਸ ਨਹੀਂ ਆਉਂਦੀਆਂ ਤੇ ਉਹ ਗੁਰੂ ਘਰ ਦੀਆਂ ਗੋਲਕਾਂ ਤੇ ਸਵਾਲ ਕਰਦੇ ਹਨ। ਉਨ੍ਹਾਂ ਸੰਗਤਾਂ ਨੂੰ ਅਜਿਹੀ ਸੋਚ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੰਦੀ ਸਿੰਘਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਜ਼ਿਆਦਾ ਸਮਾਂ ਜੇਲ੍ਹਾਂ ਵਿਚ ਗੁਜਾਰ ਚੁੱਕੇ ਹਨ, ਜਿਨ੍ਹਾਂ ਦੀ ਰਿਹਾਈ ਦੀ ਮੰਗ ਪ੍ਰਤੀ ਸਰਕਾਰ ਦੀ ਨੀਤੀ ਵਿਤਕਰੇ ਵਾਲੀ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨਾਲ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬੀਤੇ ਦਿਨੀਂ ਬੰਦੀ ਸਿੰਘਾਂ ਦੀ ਚੜ੍ਹਦੀ ਕਲ੍ਹਾ ਅਤੇ ਰਿਹਾਈ ਲਈ ਸਮੂਹ ਗੁਰਦੁਆਰਿਆਂ ਵਿੱਚ 29 ਅਗਸਤ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਹਰ ਪਿੰਡ ਵਿੱਚ ਵੀ 29 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ। ਖਾਲਸਾ ਮਾਰਚ ਵਿੱਚ ਸ਼ਾਮਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵੀ ਮਾਰਚ ਵਿੱਚ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖਾਲਸਾ ਪੰਥ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਆ।
ਖਾਲਸਾ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਗੁਰਬਾਣੀ ਕੀਰਤਨ ਹੋਇਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਸਿਧਾਂਤਾਂ ਅਤੇ ਸਿੱਖ ਇਤਿਹਾਸ ਦੀ ਸਾਂਝ ਪਾਈ। ਇਸ ਦੌਰਾਨ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਖਾਲਸਾ ਮਾਰਚ ਦੀ ਰਵਾਨਗੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਬਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਨਿਭਾਈ। ਗੁਰਦੁਆਰਾ ਸਾਹਿਬ ਭੀਖੀ ਤੋਂ ਅੱਜ ਚਲੇ ਖਾਲਸਾ ਮਾਰਚ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਵਿਸ਼ੇਸ਼ ਬੱਸ ਵਿਚ ਸ਼ਸ਼ੋਭਿਤ ਇਤਿਹਾਸਕ ਸ਼ਸਤਰਾਂ ਦੇ ਵੀ ਸੰਗਤ ਨੂੰ ਦਰਸ਼ਨ ਕਰਵਾਏ ਗਏ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਬਾਬਾ ਬੂਟਾ ਸਿੰਘ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਪ੍ਰੇਮ ਕੁਮਾਰ ਅਰੋੜਾ, ਸ. ਸਤਨਾਮ ਸਿੰਘ ਰਾਹੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸ. ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਕਲਗੀਧਰ ਟਰੱਸਟ ਬੜੂ ਸਾਹਿਬ ਤੋਂ ਬਾਬਾ ਜਗਜੀਤ ਸਿੰਘ, ਸ. ਸੁਖਚੈਨ ਸਿੰਘ ਅਤਲਾ, ਸ. ਰੂਬਲ ਸਿੰਘ ਢਿੱਲੋਂ, ਸ. ਮੱਖਣ ਸਿੰਘ ਸਮਾਉਂ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਬਿਕਰਮ ਸਿੰਘ, ਬਾਬਾ ਮਨਪ੍ਰੀਤ ਸਿੰਘ ਬਾਲੇਵਾਲ, ਬਾਬਾ ਕੁਲਵਿੰਦਰ ਸਿੰਘ, ਬਾਬਾ ਲਾਲ ਸਿੰਘ, ਮੈਨੇਜਰ ਸ. ਸੁਰਜੀਤ ਸਿੰਘ ਠੀਕਰੀਵਾਲ, ਸ. ਜਸਬੀਰ ਸਿੰਘ, ਸ. ਹਰਭਗਵਾਨ ਸਿੰਘ, ਸ. ਸੰਦੀਪ ਸਿੰਘ ਕਲੋਤਾ, ਇੰਚਾਰਜ ਭੋਲਾ ਸਿੰਘ ਸਮੇਤ ਹੋਰ ਹਾਜ਼ਰ ਸਨ।