ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਸ਼ਹਿਰ ਦੇ ਵਿਚਕਾਰ ਤਿੰਨ ਸੌ ਚਾਲੀ ਸਾਲ ਪੁਰਾਣਾ ”ਪਰੋਕੌਪ” ਨਾਮ ਦਾ ਇੱਕ ਰੈਸਟੋਰੈਂਟ ਹੈ। ਜਿਸ ਨੂੰ 1686 ਵਿੱਚ ਚਾਹ ਕੌਫੀ ਲਈ ਖੋਲਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਰੈਸਟੋਰੈਂਟ ਬਣਾ ਦਿੱਤਾ ਗਿਆ।
ਉਹਨਾਂ ਦੇ ਦੱਸਣ ਮੁਤਾਬਕ ਨੈਪੋਲੀਅਨ ਬੋਨਾਪਾਰਟ ਜਦੋਂ ਜਰਨਲ ਹੁੰਦਾ ਸੀ। ਇੱਕ ਵਾਰੀ ਉਹ ਖਾਣਾ ਖਾਣ ਲਈ ਆਇਆ, ਉਸ ਕੋਲ ਪੂਰੇ ਪੈਸੇ ਨਹੀ ਸਨ। ਉਹ ਆਪਣੀ ਟੋਪੀ ਰੱਖ ਕੇ ਬੋਲਿਆ, ਮੈਂ ਬਾਕੀ ਦੇ ਪੈਸੇ ਦੇਕੇ ਆਪਣੀ ਟੋਪੀ ਲੈ ਜਾਵਾਂਗਾ। ਪਰ ਉਹ ਮੁੜ ਕਦੇ ਨਹੀ ਪਰਤਿਆ। ਉਹ ਟੋਪੀ ਅੱਜ ਵੀ ਗਾਹਕਾਂ ਦੇ ਵੇਖਣ ਲਈ ਸੰਭਾਲ ਕੇ ਸ਼ੀਸ਼ਿਆਂ ਦੀ ਅਲਮਾਰੀ ਅੰਦਰ ਰੱਖੀ ਹੋਈ ਹੈ। ਇੱਕ ਪੱਥਰ ਦੀ ਸ਼ਿਲਾਲੇਖ ਉਤੇ ਲਿਖਿਆ ਹੋਇਆ ਹੈ,ਕਿ ਫਰਾਂਸ ਵਿੱਚ ਇਨਕਲਾਬ ਲਿਆਉਣ ਵਾਲੇ ਕ੍ਰਾਂਤੀਕਾਰੀ ਵੀ ਇਥੇ ਬੈਠ ਕੇ ਆਪਸੀ ਵਿਚਾਰ ਵਟਾਂਦਰਾ ਕਰਦੇ ਸਨ।
ਇੱਥੋਂ ਦਾ ਇੱਕ ਮਸ਼ਹੂਰ ਲੇਖਕ ”ਵੋਲਟਰ” ਵੀ ਆਪਣੀਆਂ ਲਿਖਤਾਂ ਨੂੰ ਇਸ ਰੈਸਟੋਰੈਂਟ ਵਿੱਚ ਬੈਠ ਕੇ ਹੀ ਲਿਖਦਾ ਸੀ। ਦੱਸਣ ਮੁਤਾਬਕ ਉਹ ਕਰੀਬ 50 ਤੋਂ ਵੱਧ ਹਰ ਰੋਜ਼ ਕੌਫੀਆਂ ਵੀ ਪੀਅ ਜਾਂਦਾ ਸੀ। ਹੋਰ ਵੀ ਬਹੁਤ ਸਾਰੇ ਨਾਮਵਰ ਲੋਕੀਂ ਇਥੇ ਵਿਚਰ ਚੁੱਕੇ ਹਨ। ਜਿਸ ਨੂੰ ਵੇਖਣ ਲਈ ਲੋਕੀਂ ਦੇਸਾਂ ਵਿਦੇਸ਼ਾਂ ਤੋਂ ਆਉਦੇ ਹਨ।ਜਿਹੜਾ ਹੁਣ ਤੱਕ ਵੀ ਆਪਣੀ ਚਾਲੇ ਚੱਲ ਰਿਹਾ ਹੈ
