Punjab News - Quami Ekta Punjabi Newspaper (ਕੌਮੀ ਏਕਤਾ) » ਪ੍ਰਵੀਨ ਪੁਰੀ ਡਾਇਰੈਕਟਰ ਲੋਕ ਸੰਪਰਕ ਵਿਭਾਗ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਸ਼ਵ-ਪੱਧਰੀ ਸਿੱਖਿਆ ਦਾ ਪਾਵਰਹਾਊਸ (ਸ਼ਕਤੀ ਕੇਂਦਰ) ਬਣਨ ਵੱਲ ਅਗਾਂਹਵਧੂ ਕਦਮ
ਅੱਜ ਦਾ ਦਿਨ(24 ਨਵੰਬਰ 2025) ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਨਾ ਸਿਰਫ਼ ਇਸ ਦਾ 56ਵਾਂ ਸਥਾਪਨਾ ਦਿਵਸ ਇਕ ਇਤਿਹਾਸਕ ਯਾਦਗਾਰ ਹੈ ਸਗੋਂ ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੇ( 25 ਨਵੰਬਰ 2025) 350 ਸਾਲ ਪੂਰੇ ਹੋਣ ਨੂੰ ਵੀ ਸਮਰਪਿਤ ਹੋਣ ਕਰਕੇ ਹੋਰ ਯਾਦਗਾਰੀ ਬਣ ਗਿਆ ਹੈ। ਜਿਸ ਵੇਲ਼ੇ ਸੰਸਾਰ ਭਰ ਵਿੱਚ ਗੁਰੂ ਸਾਹਿਬ ਜੀ ਦੀ ਅਮਰ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕੀਤਾ ਜਾ ਰਿਹਾ ਹੈ, ਉਸ ਵੇਲੇ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਸ ਦਿਨ ਨੂੰ ਗੁਰੂ ਸਾਹਿਬ ਜੀ ਦੇ ਅਮਰ ਸੰਦੇਸ਼ “ਭੈ ਮੁਕਤ ਜੀਵਨ” ਨੂੰ ਸਮਰਪਿਤ ਕਰਕੇ ਯੂਨੀਵਰਸਿਟੀ ਦੇ ਇਤਿਹਾਸ ਵਿਚ ਇੱਕ ਮਿਸਾਲ ਕਾਇਮ ਕੀਤੀ ਹੈ। ਗੁਰੂ ਸਾਹਿਬ ਜੀ ਦੀ ਬਾਣੀ “ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ” ਅੱਜ ਵੀ ਫਿਰਕੂ ਵੰਡ, ਅਸਹਿਣਸ਼ੀਲਤਾ ਅਤੇ ਭੈ ਨੂੰ ਦੂਰ ਕਰਨ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਯੂਨੀਵਰਸਿਟੀ ਨੇ ਇਸ ਸੰਦੇਸ਼ ਨੂੰ ਨਾ ਸਿਰਫ਼ ਦੁਹਰਾਇਆ ਹੈ, ਬਲਕਿ ਆਪਣੇ ਅਕਾਦਮਿਕ ਅਤੇ ਸਮਾਜਿਕ ਕਾਰਜਾਂ ਰਾਹੀਂ ਵਿਹਾਰਕ ਰੂਪ ਵਿੱਚ ਅਪਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਅੱਜ ਦੇ ਸੰਦਰਭ ਵਿੱਚ, ਜਦੋਂ ਪੂਰੀ ਦੁਨੀਆ ਅਸਥਿਰਤਾ ਨਾਲ ਜੂਝ ਰਹੀ ਹੈ ਤਾਂ ਗੁਰੂ ਸਾਹਿਬ ਜੀ ਦਾ ਨਿਡਰਤਾ ਵਾਲਾ ਆਦਰਸ਼ ਨਵੀਂ ਉਮੀਦ, ਹਿੰਮਤ ਅਤੇ ਸਥਿਰਤਾ ਦੇਣ ਦੇ ਸਮਰੱਥ ਹੈ।ਇਸ ਸਥਾਪਨਾ ਦਿਵਸ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੇ ਹੋਏ, ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਪੱਤਰ ਲਿਖ ਕੇ 24 ਅਕਤੂਬਰ ਨੂੰ ਵਿਸ਼ਵ ਪੱਧਰ ਉੱਤੇ “ਦਾ ਡੇ ਆਫ ਯੂਨੀਵਰਸਲ ਕੰਸਾਇੰਸ” (ਵਿਸ਼ਵ ਨੈਤਿਕ ਚੇਤਨਾ ਦਿਵਸ) ਵਜੋਂ ਮਨਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਅਤੇ ਸੰਸਾਰ ਵਿੱਚ ਜ਼ਮੀਰ, ਮਾਣ, ਮਨੁੱਖੀ ਆਜ਼ਾਦੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ। ਅੰਮ੍ਰਿਤਸਰ ਤੋਂ ਨਿਊਯਾਰਕ ਤਕ ਇਹ ਸੰਦੇਸ਼ ਲਿਜਾਉਣਾ ਗੁਰੂ ਸਾਹਿਬ ਜੀ ਦੀ ਦਿਖਾਈ ਰਾਹ ਉੱਤੇ ਚੱਲਣ ਦੀ ਵਿਸ਼ਵ-ਪੱਧਰੀ ਪਹਿਲਕਦਮੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਉੱਤੇ 500 ਏਕੜ ਵਿਚ 24 ਨਵੰਬਰ 1969 ਨੂੰ ਸਥਾਪਤ ਕੀਤਾ ਗਿਆ ਸੀ ਅੱਜ ਪੰਜਾਬ ਅਤੇ ਭਾਰਤ ਦੀ ਸਿੱਖਿਆ ਵਿੱਚ ਇੱਕ ਮੀਲ ਪੱਥਰ ਵਜੋਂ ਸਥਾਪਿਤ ਹੋ ਚੁੱਕੀ ਹੈ। ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਯੂਨੀਵਰਸਿਟੀ ਦੀ ਆਪਣੀ ਇਸ ਵਿਰਾਸਤ ਨੂੰ ਨਾ ਸਿਰਫ਼ ਸੰਭਾਲ ਹੀ ਰਹੇ ਹਨ ਸਗੋਂ ਉਹ ਇਸ ਨੂੰ ਆਧੁਨਿਕ ਯੁੱਗ ਨਾਲ ਜੋੜਨ ਦਾ ਵੀ ਕੰਮ ਕਰ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਹੀ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ ਵਿੱਚ ਭਾਰਤ ਵਿੱਚ 11ਵਾਂ ਸਥਾਨ ਪ੍ਰਾਪਤ ਹੋਇਆ ਹੈ, ਜੋ ਇੱਕ ਵੱਡੀ ਪ੍ਰਾਪਤੀ ਹੈ। ਯੂਨੀਵਰਸਿਟੀ ਦਾ ਐਚ-ਇੰਡੈਕਸ 175 ਤੱਕ ਪਹੁੰਚ ਗਿਆ ਹੈ ਅਤੇ ਸਕੋਪਸ-ਇੰਡੈਕਸਡ ਖੋਜ ਪੇਪਰਾਂ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਇਹ ਸਭ ਗੁਰੂ ਨਾਨਕ ਦੇਵ ਜੀ ਦੇ ਈਮਾਨਦਾਰੀ, ਮਿਹਨਤ ਅਤੇ ਸੇਵਾ ਦੇ ਸੰਦੇਸ਼ ਨੂੰ ਅਪਣਾਉਣ ਦਾ ਨਤੀਜਾ ਹੈ, ਜੋ ਯੂਨੀਵਰਸਿਟੀ ਵਿੱਚ ਚੱਲ ਰਹੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਸਮਰੱਥ ਬਣਾਉਣ ਲਈ ਯੂਨੀਵਰਸਿਟੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ ਅਤੇ ਸਾਈਬਰ ਸਿਕਿਉਰਿਟੀ ਵਰਗੇ ਆਧੁਨਿਕ ਕੋਰਸ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ, 13 ਲੱਖ ਰੁਪਏ ਤੱਕ ਦੇ ਪਲੇਸਮੈਂਟ ਪੈਕੇਜ ਅਤੇ ਸਰਹੱਦੀ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਉੱਚੇਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਕੇ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਜਗਾਇਆ ਜਾ ਰਿਹਾ ਹੈ। ਇਹ ਕਾਰਜ ਨਾ ਸਿਰਫ਼ ਰੋਜ਼ਗਾਰ ਮੁਹੱਈਆ ਕਰਦੇ ਹਨ, ਬਲਕਿ ਨੌਜਵਾਨਾਂ ਨੂੰ ਗੁਰੂ ਸਾਹਿਬ ਜੀ ਦੇ ਨਿਡਰਤਾ ਵਾਲੇ ਆਦਰਸ਼ ਨਾਲ ਜੋੜਦੇ ਵੀ ਹਨ।

ਯੂਨੀਵਰਸਿਟੀ ਦੀ ਵਿਸ਼ਵ-ਪੱਧਰੀ ਪਹੁੰਚ ਨੂੰ ਦਰਸਾਉਂਦੇ ਹੋਏ, ਭਾਰਤ ਦੀ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਕੈਲੀਫੋਰਨੀਆ ਵਿੱਚ ਆਫਸ਼ੋਰ ਕੈਂਪਸ ਖੋਲ੍ਹਣ ਦਾ ਪ੍ਰਸਤਾਵ ਅਤੇ ਸਿੱਖ ਅਧਿਐਨ ਲਈ ਤਿੰਨ ਕਰੋੜ ਰੁਪਏ ਦੀ ਸਿੱਖ ਸਟੱਡੀ ਚੇਅਰ ਸਥਾਪਤ ਕਰਨ ਵਰਗੇ ਕਦਮ ਵੱਡੀ ਮਹੱਤਤਾ ਰੱਖਦੇ ਹਨ। ਇਹ ਕਦਮ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ, ਰੂਹਾਨੀਅਤ ਅਤੇ ਸਭਿਆਚਾਰ ਨਾਲ ਮੁੜ ਜੋੜਨ ਵਿੱਚ ਮਦਦ ਕਰਨਗੇ। ਇਸਦੇ ਨਾਲ ਹੀ, ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਲਈ ਰਿਆਇਤਾਂ, ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਇੱਕ ਪਿੰਡ ਨੂੰ ਗੋਦ ਲੈਣ ਅਤੇ ਹੜ੍ਹਾਂ ਨੂੰ ਨਿਯੰਤਰਿਤ ਕਰਨ ਲਈ ਇੱਕ ਵਿਸਤ੍ਰਿਤ ਦਸਤਾਵੇਜ਼ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜਣ ਵਰਗੇ ਸ਼ੁਰੂ ਕੀਤੇ ਕਾਰਜ ਯੂਨੀਵਰਸਿਟੀ ਦੀ ਸਮਾਜਿਕ ਜਿੰਮੇਵਾਰੀ ਨੂੰ ਉਜਾਗਰ ਕਰਦੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਦੇ ਪਾਵਰਹਾਊਸ (ਸ਼ਕਤੀ ਕੇਂਦਰ) ਵਜੋਂ ਉਸਾਰਨ ਲਈ ਇੱਕ ਉੱਚ ਪੱਧਰੀ ਰੋਡ ਮੈਪ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪ੍ਰਸ਼ਾਸਨਿਕ ਸੁਧਾਰਾਂ, ਅਕਾਦਮਿਕ ਨਵੀਨਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਯੂਨੀਵਰਸਿਟੀ ਵਿੱਚ ਆਨਲਾਈਨ ਸ਼ਿਕਾਇਤਾਂ, ਛੁੱਟੀਆਂ ਅਤੇ ਨਵੇਂ ਪ੍ਰੀਖਿਆ ਸਿਸਟਮ ਨਾਲ 15 ਦਿਨਾਂ ਵਿੱਚ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਰੋਡ ਮੈਪ ਨੇ ਵਰਕ ਕਲਚਰ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਕਾਗਜ਼ੀ ਕੰਮ ਨੂੰ ਘਟਾ ਕੇ ਵਾਤਾਵਰਨ ਰੱਖਿਆ ਵਿਚ ਯੋਗਦਾਨ ਪਾਇਆ ਹੈ। 2025-26 ਅਕਾਦਮਿਕ ਸੈਸ਼ਨ ਲਈ ਡਿਜੀਟਲ ਦਾਖਲਾ ਪ੍ਰਣਾਲੀ, ਵਰਚੁਅਲ ਕਾਉਂਸਲਿੰਗ ਅਤੇ ਸਕਾਲਰਸ਼ਿਪ ਸਕੀਮਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ ਅਤੇ ਸੌਫਟ ਸਕਿੱਲਜ਼ ਵਰਗੇ ਕੋਰਸਾਂ ਨਾਲ ਵਿਸ਼ਵ ਮੰਚ ਤੇ ਨੌਕਰੀਆਂ ਲੈਣ ਯੋਗ ਬਣਾਇਆ ਜਾ ਰਿਹਾ ਹੈ। ਮੋਹਰੀ ਕੰਪਨੀਆਂ ਨਾਲ ਸਾਂਝੇਦਾਰੀ ਅਤੇ ਕੈਂਪਸ ਪਲੇਸਮੈਂਟ ਨਾਲ ਵਿਦਿਆਰਥੀਆਂ ਨੂੰ ਉੱਦਮੀ ਬਣਾਉਣ ਉੱਤੇ ਜ਼ੋਰ ਹੈ।

ਖੋਜ ਨੂੰ ਵਧਾਉਣ ਲਈ ਜਲਵਾਯੂ ਪਰਿਵਰਤਨ ਤੇ ਫੋਕਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਵਿੱਚ ਜਲਵਾਯੂ-ਅਨੁਕੂਲ ਖੇਤੀ, ਸਮਾਰਟ ਸਿੰਚਾਈ ਅਤੇ ਨਵਿਆਉਣਯੋਗ ਊਰਜਾ ਤੇ ਖੋਜ ਹੋਵੇਗੀ। ਅਤਿ-ਆਧੁਨਿਕ ਜਲਵਾਯੂ ਲੈਬ ਅਤੇ ਸਕਾਲਰਸ਼ਿਪ ਨਾਲ ਖੋਜ ਨੂੰ ਵਿਸ਼ਵਵਿਆਪੀ ਪਹੁੰਚ ਮਿਲੇਗੀ। ਅਧਿਆਪਕਾਂ ਲਈ ਏਆਈ-ਅਧਾਰਿਤ ਸਿਖਲਾਈ ਅਤੇ ਵਿਦਿਆਰਥੀਆਂ ਲਈ ਈ-ਲਰਨਿੰਗ ਪਲੇਟਫਾਰਮ ਪ੍ਰਦਾਨ ਕੀਤੇ ਜਾ ਰਹੇ ਹਨ। ਸਕੋਪਸ ਅਤੇ ਵੈਬ ਆਫ ਸਾਇੰਸ ਦੀ ਪਹੁੰਚ ਨਾਲ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਦਾ ਪਾਵਰਹਾਊਸ ( ਸ਼ਕਤੀ ਕੇਂਦਰ) ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। NAAC ‘A++’ ਂ ਗ੍ਰੇਡ ਅਤੇ ‘ਕੈਟੇਗਰੀ-ਵਨ’ ਸਥਿਤੀ ਨਾਲ ਯੂਨੀਵਰਸਿਟੀ ਅਗਲੇ ਸੈਸ਼ਨ ਵਿੱਚ ਨਵੀਆਂ ਯੋਜਨਾਵਾਂ ਲਾਗੂ ਕਰੇਗੀ।

ਅੱਜ ਦੇ ਸਮਾਗਮ ਵਿੱਚ ਡਾ. ਬ੍ਰਿਜਪਾਲ ਸਿੰਘ (ਸਾਬਕਾ ਫੈਕਲਟੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ), ਡਾ. ਕੇਹਰ ਸਿੰਘ (ਪ੍ਰਸਿੱਧ ਪੰਜਾਬੀ ਸਾਹਿਤਕ ਵਿਦਵਾਨ) ਅਤੇ ਇੰਜ. ਸੁਪਰੀਤਪਾਲ ਸਿੰਘ (ਇੰਡੋਨੇਸ਼ੀਆ) ਆਪਣੇ ਵਿਦਿਅਕ ਭਾਸ਼ਣਾਂ ਰਾਹੀਂ ਖੋਜ, ਅਕਾਦਮੀਕਤਾ ਅਤੇ ਨੈਤਿਕ ਜੀਵਨ ਨੂੰ ਨਵੀਆਂ ਦਿਸ਼ਾਵਾਂ ਪੇਸ਼ ਕਰਨਗੇ। ਸਵੇਰੇ ਅਤੇ ਸ਼ਾਮ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ, ਚਿੱਤਰ ਪ੍ਰਦਰਸ਼ਨੀ ਅਤੇ ਲੋਕ ਕਲਾ ਪ੍ਰਦਰਸ਼ਨੀ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੀ ਰੂਹਾਨੀ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਿਆ ਜਾਵੇਗਾ।ਵਿਦਿਆਰਥੀਆਂ, ਫੈਕਲਟੀ ਅਤੇ ਖੋਜੀਆਂ ਨੂੰ ਅਪੀਲ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਸੰਦੇਸ਼ “ਈਮਾਨਦਾਰੀ, ਹਿੰਮਤ, ਨਿਮਰਤਾ, ਦਯਾ ਅਤੇ ਸੇਵਾ” ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ। ਇਹ 56ਵਾਂ ਸਥਾਪਨਾ ਦਿਵਸ ਸਿਰਫ਼ ਇੱਕ ਸਮਾਗਮ ਨਹੀਂ, ਬਲਕਿ ਨੌਵੇਂ ਗੁਰੂ ਦੇ ਨਿਡਰਤਾ, ਮਨੁੱਖਤਾ ਅਤੇ “ਸਰਬੱਤ ਦਾ ਭਲਾ” ਵਾਲੇ ਸੰਦੇਸ਼ ਨੂੰ ਸਿੱਖਿਆ ਅਤੇ ਵਿਸ਼ਵ ਸੰਬੰਧਾਂ ਵਿੱਚ ਜਿਊਣ ਦਾ ਨਵਾਂ ਸੰਕਲਪ ਹੈ। ਇਸ ਦਿਨ ਦੀ ਬਰਕਤ ਨਾਲ ਸਾਰੀ ਮਨੁੱਖਤਾ ਨੂੰ ਨਵੀਂ ਹਿੰਮਤ ਅਤੇ ਭਾਵਨਾ ਪ੍ਰਾਪਤ ਹੋਵੇ।

ਸਾਲ 2025 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਦੇਸ਼ : ‘ਹਰ ਇਕ ਲਈ ਸਿਖਿਆ’
ਜੀਵਨ ਦਾ ਨੇਮ ਹੈ ਕਿ ਇਸ ਦਾ ਪ੍ਰਵਾਹ ਦਿਨ-ਪਰ-ਦਿਨ ਤੇ ਸਾਲ-ਪਰ-ਸਾਲ ਚਲਦਾ ਰਹਿੰਦਾ ਹੈ ਅਤੇ ਸਮਾਂ ਆਪਣੇ ਕਦਮ ਚਲਦਾ ਹੋਇਆ ਨਵੇਂ ਆਯਾਮ ਸਥਾਪਿਤ ਕਰਦਾ ਜਾਂਦਾ ਹੈ। ਸਾਲ 2024 ਵੀ ਆਪਣੇ ਅੰਦਰ ਕਈ ਯਾਦਾਂ ਸਮੋਈ ਸਾਨੂੰ ਅਲਵਿਦਾ ਕਹਿ ਰਿਹਾ ਹੈ ਅਤੇ ਸਾਲ 2025 ਨਵੀਆਂ ਉਮੀਦਾਂ ਅਤੇ ਨਵੇਂ ਜੀਵਨ ਪ੍ਰਵਾਹ ਨਾਲ ਸਾਡਾ ਸਵਾਗਤ ਕਰ ਰਿਹਾ ਹੈ। ਇਸ ਪ੍ਰਵਾਹ ਵਿਚ ਉਚੇਰੀ ਸਿਿਖਆ ਦਾ ਚਾਨਣ ਮੁਨਾਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਿਦਆਰਥੀਆਂ ਨੂੰ ਉਨ੍ਹਾਂ ਦੀਆਂ ਮਿੱਥੇ ਟੀਚੇ ਪਹੁੰਚਾਉਣ,  ਆਪਣੀਆਂ ਉਪਲਬਧੀਆਂ ਦੀ ਲੜੀ ਜਾਰੀ ਰੱਖਣ ਅਤੇ ਉਚ ਪਾਏ ਦੇ ਸਮਾਜ ਸਿਰਜਣ ਦੀ ਪ੍ਰਕ੍ਰਿਆ ਵਿਚ ਕਾਰਜਸ਼ੀਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ 2024 ਵਿਚ ਅਕਾਦਮਿਕ, ਖੋਜ, ਖੇਡਾਂ, ਕਲਾ ਅਤੇ ਸਭਿਆਚਾਰ ਨਾਲ ਸਬੰਧਤ ਬਹੁਤ ਸਾਰੀਆਂ ਪ੍ਰਾਪਤੀਆਂ ਕਰਦਿਆਂ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਹਨ। ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਆਪਣੀ ਵੱਚਨਬੱਧਤਾ ਅਤੇ ਹੋਰ ਨਵੇਂ ਉਦੇਸ਼ਾਂ ਨੂੰ ਪੁਰ ਕਰਨ ਦੇ ਟੀਚਿਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਵੇਂ ਸਾਲ 2025 ਦਾ ਸਵਾਗਤ ਕਰੇਗੀ।

ਵਾਈਸ ਚਾਂਸਲਰ ਪੋ੍ਰੋ. ਕਰਮਜੀਤ ਸਿੰਘ ਦੀ ਸੁਯੋਗ ਅਗਵਾਈ ਵਿਚ ਯੂਨੀਵਰਸਿਟੀ ਆਪਣੇ ਨਵੇਂ ਉਦੇਸ਼ਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ‘ਸਰਬੱਤ ਦਾ ਭਲਾ’ ਤੋਂ ਪ੍ਰੇਰਨਾ ਲੈਂਦਿਆਂ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣਾ ਪਹਿਲੇ ਟੀਚੇ ਵਿਚ ਸ਼ਾਮਿਲ ਹੋਵੇਗਾ। ਇਹ ਦ੍ਰਿਸ਼ਟੀ ਅੱਜ ਦੇ ਸੰਸਾਰ ਵਿੱਚ ਖਾਸ ਤੌਰ ‘ਤੇ ਮਹੱਤਵਪੂਰਨ ਹੈ, ਜਿੱਥੇ ਵਿੱਤੀ ਰੁਕਾਵਟਾਂ, ਭੂਗੋਲਿਕ ਦੂਰੀ ਅਤੇ ਸਮਾਜਿਕ ਅਸਮਾਨਤਾਵਾਂ ਵਰਗੀਆਂ ਰੁਕਾਵਟਾਂ ਗੁਣਵੱਤਾ ਸਿੱਖਿਆ ਤੱਕ ਪਹੁੰਚ ਵਿੱਚ ਰੁਕਾਵਟ ਪਾਉਂਦੀਆਂ ਹਨ। ਪਿਛੇ ਰਹਿਣ ਵਾਲੇ ਨਾਗਰਿਕਾਂ ਜਾਂ ਉਹ ਵਿਅਕਤੀ ਜਿਹੜੇ ਕਿਸੇ ਕਾਰਨਾਂ ਕਰਕੇ ਆਪਣੀ ਉਚ ਸਿਿਖਆ ਨੂੰ ਪੂਰੇ ਨਹੀਂ ਕਰ ਸਕੇ ਜਾਂ ਉਹ ਵਿਿਦਆਰਥੀ ਜੋ ਵਸੀਲੇ ਪੂਰੇ ਨਾ ਹੋਣ ਕਰਕੇ ਸਿਿਖਆ ਪ੍ਰਾਪਤ ਨਹੀਂ ਕਰ ਸਕੇ ਉਨ੍ਹਾਂ ਨੂੰ ਸਿਿਖਆ ਦੇ ਮੌਕੇ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਓਪਨ ਲਰਨਿੰਗ ਅਤੇ ਔਨਲਾਈਨ ਸਿੱਖਿਆ ਪ੍ਰਣਾਲੀਆਂ ਵਿਚ ਤੇਜ਼ੀ ਲਿਆਂਦੀ ਜਾਵੇਗੀ। ਇਨੋਵੇਸ਼ਨ ਅਤੇ ਅੰਤਰ-ਵਿਭਾਗੀ ਸਹਿਯੋਗ ਰਾਹੀਂ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਹੀ ਨਹੀਂ ਸਗੋਂ ਬਾਹਰੀ ਸੰਸਥਾਵਾਂ ਨਾਲ ਵੀ ਨਵੀਨਤਾ ਨੂੰ ਉਤਸ਼ਾਹਿਤ ਅਤੇ ਸਹਿਯੋਗ ਵਧਾਇਆ ਜਾਵੇਗਾ। ਇਸੇ ਦੇ ਨਾਲ ਹੀ ਸਮਾਜਿਕ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਅੰਤਰ-ਅਨੁਸ਼ਾਸਨੀ ਪਹੁੰਚ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਸਮਾਜ ਦੀ ਲੋੜ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਨਾਲ ਵਿਿਦਆਰਥੀ ਨੂੰ ਲਾਭ ਮਿਲੇ ਅਤੇ ਉਦਯੋਗ ਅਤੇ ਸਮਾਜ ਦੀ ਉਨਤੀ ਵਿਚ ਵਾਧਾ ਹੋਣ ਦੇ ਨਾਲ ਵਿਿਦਆਰਥੀਆਂ ਦੀ ਰੋਜ਼ਗਾਰ ਦਰ ਵੱਧ ਸਕੇ। ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪ੍ਰਸਾਰ ਨੂੰ ਵੀ ਇਸ ਸਾਲ ਦੇ ਮੁੱਖ ਏਜੰਡੇ ਵਿਚ ਸ਼ਾਮਿਲ ਕੀਤਾ ਗਿਆ ਹੈ। ਯੂਨੀਵਰਸਿਟੀ ਔਨਲਾਈਨ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਕੇ ਪੰਜਾਬੀ ਡਾਇਸਪੋਰਾ ਦੀ ਸਹਾਇਤਾ ਕਰਨ ਲਈ ਸਮਰਪਿਤ ਹੈ। ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਅਤੇ ਪ੍ਰਫੁੱਲਤ ਕਰਨਾ ਹੈ ਤੇ ਉਹਨਾਂ ਨੂੰ ਵਿਸ਼ਵ ਭਰ ਵਿੱਚ ਪਹੁੰਚਯੋਗ ਬਣਾਉਣਾ ਹੈ। ਯੂਨੀਵਰਸਿਟੀ ਦੇ ਯਤਨ ਵਿਚ ਇਹ ਗੱਲ ਸ਼ਾਮਿਲ ਹੋਵੇਗੀ ਕਿ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਅਤੇ ਉਨ੍ਹਾਂ ਲੋਕਾਂ, ਜੋ ਸਿੱਖਣ ਦੇ ਚਾਹਵਾਨ ਹਨ, ਤਕ ਗੁਰਮੁਖੀ ਲਿਪੀ ਆਧਾਰਤ ਡਿਜੀਟਲ ਪਲੇਟਫਾਰਮਾਂ ਦੀ ਪਹੁੰਚ ਕੀਤੀ ਜਾਵੇ।

ਹੁਣ ਦਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ਵਾਲਾ ਦੌਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਹ ਕੋਸ਼ਿਸ਼ ਹੋਵੇਗੀ ਕਿ ਯੂਨੀਵਰਸਿਟੀ ਵੀ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੌਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਅਤੇ ਵਿਿਦਆਰਥੀਆਂ ਨੂੰ ਰੁਜ਼ਗਾਰਯੋਗ ਅਤੇ ਉੱਦਮੀ ਯੋਗਤਾਵਾਂ ਦੇ ਸਮਰੱਥ ਬਣਾਏ। ਇਸ ਉਦੇਸ਼ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹੁਨਰ-ਅਧਾਰਿਤ ਕੋਰਸਾਂ ਦੀ ਸ਼ੁਰੂਆਤ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਦਾਖਲੇ ਨੂੰ ਵਧਾਉਣ ਦੇ ਉਦੇਸ਼ ਨਾਲ ਯੂਨੀਵਰਸਿਟੀ ਅਤੇ ਕਾਂਸਟੀਚੁਐਂਟ ਕਾਲਜਾਂ ਵਿਚ ਉਦਯੋਗ ਜਗਤ ਦੀ ਲੋੜ, ਉਦਮੀ ਨਵੀਨਤਾਵਾਂ ਅਤੇ ਸਮੇਂ ਦੀ ਲੋੜ ਵਾਲੇ ਹੋਰ ਨਵੇਂ ਹੁਨਰ-ਅਧਾਰਿਤ ਕੋਰਸ ਵੀ ਸ਼ੁਰੂ ਕੀਤੇ ਜਾਣਗੇ।

ਖੋਜ ਅਤੇ ਨਵੀਨਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਵਿਿਗਆਨਕ ਖੋਜ ਨੂੰ ਕੇਂਦਰ ਵਿਚ ਰੱਖਦੇ ਹੋਏ ਸਮਕਾਲੀ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਸਮਾਜ ਵਿਿਗਆਨ ਵਿੱਚ ਵਿਚ ਖੋਜ ਨੂੰ ਵਧਾਉਣ ਦੇ ਯਤਨਾਂ ਦੀ ਵੀ ਯੋਜਨਾ ਬਣਾ ਰਹੀ ਹੈ। ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਪਛਾਣਦੇ ਹੋਏ, ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਨੂੰ ਵੀ ਆਪਣੀ ਤਰਜੀਹੀ ਸੂਚੀ ਵਿੱਚ ਰੱਖਿਆ ਹੈ, ਜਿਸਦਾ ਉਦੇਸ਼ ਵਿਸ਼ਵ ਦ੍ਰਿਸ਼ਟੀਕੋਣ ਨੂੰ ਉਤਸ਼ਾਹਤ ਕਰਦੇ ਹੋਏ ਖੇਤਰੀ ਵਿਰਾਸਤ ਨੂੰ ਸੰਭਾਲਣਾ ਅਤੇ ਮਨਾਉਣਾ ਹੈ।

ਵਰਤਮਾਨ ਸਮੇਂ ਵਿਚ ‘ਕੁੱਲ ਦਾਖਲਾ ਲੈਣ ਦਾ ਅਨੁਪਾਤ’ 29.1 ਫੀਸਦ ਹੈ ਅਤੇ ਸਾਲ 2025 ਤੋਂ ਯੂਨੀਵਰਸਿਟੀ ਦਾ ਟੀਚਾ ਹੋਵੇਗਾ ਕਿ ਜਿਵੇਂ ਕਿ ਭਾਰਤ ਸਰਕਾਰ ਦਾ ਉਦੇਸ਼ ਇਸ ‘ਕੱੁਲ ਦਾਖਲਾ ਲੈਣ ਦਾ ਅਨੁਪਾਤ’ ਦੇ ਟੀਚੇ ਨੂੰ 50 ਫੀਸਦ ਤਕ ਪਹੁੰਚਾਉਣਾ ਹੈ, ਨੂੰ ਵੇਖਦੇ ਹੋਏ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਿਦਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਦੱਬੇ-ਕੁਚਲੇ ਅਤੇ ਪਛੜੇ ਵਰਗਾਂ, ਵੱਖ-ਵੱਖ ਤੌਰ ‘ਤੇ ਵਿਸ਼ੇਸ਼ ਲੋੜਾਂ ਵਿਅਕਤੀਆਂ ਅਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਮੁੱਚੇ ਭਾਈਚਾਰਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਅਹਿਮ ਹੈ ਅਤੇ ਯੂਨੀਵਰਸਿਟੀ ਦਾ ਅਧਿਆਪਨ ਅਮਲਾ ਕਿਸੇ ਵੀ ਅਕਾਦਮਿਕ ਸੰਸਥਾ ਦਾ ਮੂਲ ਹੁੰਦਾ ਹੈ ਜਿਸ ਨਾਲ ਦੇਸ਼ ਦਾ ਭਵਿੱਖ ਵਿਿਦਆਰਥੀ ਅਤੇ ਸਾਡਾ ਸਮਾਜ ਘੜਿਆ ਜਾਂਦਾ ਹੈ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਸੂਝ-ਬੂਝ ਵਾਲੀ ਅਗਵਾਈ ਵਿਚ ਯੂਨੀਵਰਸਿਟੀ ਦਾ ਇਹ ਉਦੇਸ਼ ਹੋਵੇਗਾ ਕਿ ਅਧਿਆਪਕਾਂ ਨੂੰ ਹੋਰ ਵੀ ਸਮਰੱਥ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ।

ਸਾਲ 2025 ਨੂੰ ਜੀ ਆਇਆਂ ਆਖਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ‘ਤੇ ਖਾਸ ਉਚਾਈ ਤਕ ਲਿਜਾਣ ਬਾਰੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਇਹ ਯਕੀਨੀ ਬਣਾਏਗੀ ਕਿ ਯੂਨੀਵਰਸਿਟੀ ਦੇ ਵਿਿਦਆਰਥੀ ਪਹਿਲਾਂ ਨਾਲੋਂ ਵੀ ਵੱਧ ਗਿਆਨਵਾਨ, ਰੋਜ਼ਗਾਰਮੁਖੀ, ਉਦਮੀ ਯੋਗਤਾਵਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਲੈੱਸ ਹੋ ਕੇ ਵਿਸ਼ਵ ਵਿਚ ਵਿਚਰਣ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਯੂਨੀਵਰਸਿਟੀ ਦੀ ਪਛਾਣ ਨੂੰ ਹੋਰ ਨਿਖਾਰਣ। ਉਨ੍ਹਾਂ ਇਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਫੈਕਲਟੀ, ਸਟਾਫ ਅਤੇ ਵਿਿਦਆਰਥੀਆਂ ਦੇ ਸਮੂਹਿਕ ਯਤਨਾਂ ਤੋਂ ਸਮਰਥਨ ਅਤੇ ਸਮਰਪਣ ਭਾਵਨਾ ਦੀ ਮੰਗ ਵੀ ਕੀਤੀ।

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਆਪਣੀ ਕਾਰਜਸ਼ੈਲੀ ਅਤੇ ਉਦੇਸ਼ਾਂ ਦਾ ਮੂਲ ਸਰੋਤ ਤੇ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦ੍ਰਿੜਾਏ ‘ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ’ ਅਤੇ ‘ਸਰਬੱਤ ਦੇ ਭਲੇ’ ਨੂੰ ਮੰਨਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਰ ਉਚਾਈਆਂ ‘ਤੇ ਲਿਜਾਣ ਅਤੇ ਜੀਵਨ ਵਿਚ ਸਮਾਜ ਦੇ ਹੋਰ ਚੰਗੇ ਨਿਜ਼ਾਮ ਨੂੰ ਸਥਾਪਤ ਕਰਨ ਦਾ ਵਚਨ ਦਿੰਦਿਆਂ ਸਾਨੂੰ ਸਾਰਿਆਂ ਨੂੰ ਸਾਲ 2025 ਦੀ ਆਮਦ ‘ਤੇ ਖੁਸ਼ੀਆਂ ਭਰੇ ਜੀਵਨ ਦੀ ਅਰਦਾਸ ਕਰਦਿਆਂ ਨਵੇਂ ਸਾਲ ਦੀ ਵਧਾਈ ਦਿੰਦੇ ਹਨ।

ਉਚੇਰੀ ਸਿੱਖਿਆ ਦੇ ਸ਼ਾਨਮੱਤੇ ਇਤਿਹਾਸ ਦੀ ਗਵਾਹ ਗੁਰੂ ਨਾਨਕ ਦੇਵ ਯੂਨੀਵਰਸਿਟੀ
ਪੂਰੇ ਸੰਸਾਰ ਵਿਚ ਅੱਜ ਜਦੋੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਪ੍ਰਕਾਸ਼ ਵਰ੍ਹਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਆਪਣਾ ਸ਼ਾਨਮੱਤਾ 55ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਸ਼ਤਾਬਦੀ ਪ੍ਰਕਾਸ਼ ਦਿਹਾੜੇ ‘ਤੇ ਬੜੀ ਦੂਰਦ੍ਰਿਸ਼ਟੀ ਨਾਲ 500 ਏਕੜ ਜਗ੍ਹਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਸਕੰਲਪ ਲਿਆ ਗਿਆ ਸੀ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਤੋਂ ਇਲਾਵਾ ਗਿਆਨ-ਵਿਗਿਆਨ ਦੇ ਖੇਤਰ ਵਿਚ ਅਗਾਂਹਵਧੂ ਹੋਵੇ।24 ਨਵੰਬਰ 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੱਖੀ ਨੀਂਹ ਅੱਜ ਇਹਨੀ ਪੱਕੀ ਹੋ ਚੁੱਕੀ ਹੈ ਕਿ ਇਸ ਦੀਆਂ ਸ਼ਾਖਾਵਾ ਦੇ ਪੱਤੇ ਪੂਰੀ ਦੁਨੀਆ ਵਿਚ ਫੈਲ ਕਿ ਮਹਿਕਾਂ ਬਿਖੇੜ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਦੁਨੀਆ ਭਰ ਵਿਚ ਜਿੱਥੇ ਵੀ ਹੈ ਉਹ ਇਸ ਦਿਨ ਅੱਗੇ ਜਿੱਥੇ ਨਤਮਸਤਕ ਹੁੰਦਾ ਹੈ ਉੱਥੇ ਯੂਨੀਵਰਸਿਟੀ ਦੇ ਕੈਂਪਸ ਵਿਚ ਵੀ ਯੂਨੀਵਰਸਿਟੀ ਦੇ ਭਾਈਚਾਰੇ ਵੱਲੋਂ ਪੂਰੇ ਉਤਸ਼ਾਹ ਨਾਲ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 54 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਉਪ-ਕੁਲਪਤੀ ਦੇ ਬਿਨਾਂ ਤਿੰਨ ਵਿਦਵਾਨਾਂ ਵੱਲੋਂ ਵਿੱਦਿਅਕ ਭਾਸ਼ਣ ਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚਾਨਣ ਪਾਇਆ ਜਾਣਾ ਹੈ।ਉਨ੍ਹਾਂ ਵੱਲੋ ਯੂਨੀਵਰਸਿਟੀ ਨੂੰ ਭਵਿੱਖ ਵਿਚ ਕਿਹੜੇ ਕੰਮਾਂ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਦੀ ਨਿਸ਼ਾਨਦੇਹੀ ਵੀ ਕਰਕੇ ਦਿੱਤੀ ਜਾਣੀ ਹੈ ਤਾਂ ਜੋ ਯੂਨੀਵਰਸਿਟੀ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਹਾਣ ਦੀ ਹੋ ਜਾਵੇ । ਉਂਝ “ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ 2024″ ਵਿਚ ਹੀ ਇਹ ਵਿਸ਼ਵ ਦੀਆਂ ਚੋਟੀ ਦੀਆਂ 23 ਫੀਸਦੀ ਯੂਨੀਵਰਸਿਟੀਆਂ ‘ਚ ਆ ਚੁੱਕੀ ਹੈ। ਪੰਜਾਬ ਦੀਆਂ ਚੋਟੀ ਦੀਆਂ ਚਾਰ ਸੰਸਥਾਵਾਂ ਅਤੇ ਉੱਤਰੀ ਭਾਰਤ ਦੀਆਂ ਚੋਟੀ ਦੀਆਂ 10 ਸੰਸਥਾਵਾਂ ‘ਚ ਆਪਣਾ ਸਥਾਨ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਦੀ ਸਿੱਖਿਆ, ਖੋਜ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਯੂਨੀਵਰਸਿਟੀ ਹੋਣ ਦੀ ਮਾਨਤਾ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਬੰਗਲੌਰ ਵੱਲੋਂ 3.85 /4.00 ਅੰਕ ਦੇ ਕੇ ਦਿੱਤੀ ਹੋਈ ਹੈ। ਇਹ ਮਾਨਤਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਵਿਗਿਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਮੀਡੀਆ, ਉਦਯੋਗਿਕ ਤਕਨਾਲੋਜੀ, ਵਾਤਾਵਰਣ, ਯੋਜਨਾਬੰਦੀ ਅਤੇ ਆਰਕੀਟੈਕਚਰ ਆਦਿ ਵਿਸ਼ਿਆਂ ‘ਚ ਦੇਸ਼ ਦੀ ਉੱਚਕੋਟੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਦੇਸ਼ ਦੀ ਵਕਾਰੀ “ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ” 25 ਵਾਰ ਜਿੱਤ ਕੇ ਖੇਡਾਂ ਵਿਚ ਵੀ ਪਹਿਲਾ ਸਥਾਨ ਰੱਖਦੀ ਹੈ। ਇਸ ਨੇ ਹਾਲ ਵਿਚ ਹੀ ਰਾਸ਼ਟਰੀ ਅਤੇ ਅੰਤਰਰਾਸ਼ਰੀ ਖੇਡ ਮੇਲਿਆਂ ਵਿਚ ਆਪਣੀ ਚੰਗੀ ਸ਼ਮੂਲੀਅਤ ਦਰਜ ਕਰਵਾਈ ਹੈ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਕੁਲੀਨ “ਸ਼੍ਰੇਣੀ-1″ ਅਤੇ “ਉੱਤਮਤਾ ਲਈ ਸੰਭਾਵੀ ਯੂਨੀਵਰਸਿਟੀ”,ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਦੇ ਮਾਨਤਾ ਫਰੇਮਵਰਕ ਨੇ “ਅ++” ਦਾ ਉੱਚਾ ਦਰਜਾ ਦੇ ਕਿ ਪੰਜਾਬ ਦੀ ਇਕਲੌਤੀ ਖੁਦਮੁਖਤਿਆਰ ਯੂਨੀਵਰਸਿਟੀ ਬਣਾ ਦਿੱਤਾ ।ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਨੇ ਦੇਸ਼ ਦੀਆਂ ਚੋਟੀ ਦੀਆਂ ਦਸ “ਉੱਚ ਪ੍ਰਦਰਸ਼ਨ ਕਰਨ ਵਾਲੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ” ‘ਚ ਰੱਖਿਆ । ਨਿਰਫ਼ ਰੈਂਕਿੰਗ ‘ਚ 48ਵਾਂ ਸਥਾਨ ਹਾਸਲ ਕਰਕੇ ਦੇਸ਼ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਸਮੂਹ ਦਾ ਹਿੱਸਾ ਹੈ। “ਦ ਵੀਕ-ਹੰਸਾ ਰਿਸਰਚ ਸਰਵੋਤਮ ਯੂਨੀਵਰਸਿਟੀ” ਦੇ ਸਰਵੇਖਣ ਵਿਚ ਉੱਤਰੀ ਜ਼ੋਨ ਦੀਆਂ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿੱਚ 7ਵਾਂ ਅਤੇ ਆਲ ਇੰਡੀਆ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ‘ਚ 14ਵਾਂ ਸਥਾਨ ਹੈ। “ਇੰਡੀਆ ਟੂਡੇ ਰੈਂਕਿੰਗ” ‘ਚ ਭਾਰਤ ਦੀਆਂ ਰਾਜ ਯੂਨੀਵਰਸਿਟੀਆਂ ‘ਚ 11ਵਾਂ ਦਰਜਾ ਹੈ। ” “ਐਚ-ਇੰਡੈਕਸ 154″ ਹੈ। ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਅਧਿਐਨ ਵਿਭਾਗ ਅਤੇ ਪੰਜਾਬੀ ਅਧਿਐਨ ਵਿਭਾਗ ਵਿਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਕੀਤੀ ਹੋਈ ਹੈ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿੱਥੇ ਵੱਖ-ਵੱਖ ਸਭਿਆਚਾਰਕ ਅਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਉੱਥੇ ਅੰਤਰਰਾਸ਼ਟਰੀ ਮਾਪਦੰਡ ਵਾਲਾ ਗੋਲਡਨ ਜੁਬਲੀ ਜਿੰਮ ਅਤੇ ਓਪਨ ਜਿੰਮ ਵੀ ਮੌਜੂਦ ਹੈ ਜਿਸ ਦਾ ਯੂਨੀਵਰਸਿਟੀ ਦਾ ਪੂਰਾ ਭਾਈਚਾਰਾ ਲਾਭ ਉਠਾਉਦਾ ਹੈ।

ਯੂਨੀਵਰਸਿਟੀ ਕੈਂਪਸ ਹਰੇ ਭਰੇ ਲੈਂਡਸਕੇਪ, ਆਧੁਨਿਕ ਆਰਕੀਟੈਕਚਰ ਅਤੇ ਟਿਕਾਊ ਵਾਤਾਵਰਣ ਦੀ ਸਕਾਰ ਤਸਵੀਰ ਹੈ। ਯੂਨੀਵਰਸਿਟੀ ਦੇ ਕੈਂਪਸ ਵਿਚ 45 ਅਧਿਆਪਨ ਵਿਭਾਗ,ਦੋ ਹੋਰ ਖੇਤਰੀ ਕੈਂਪਸ ਅਤੇ 170 ਮਾਨਤਾ ਪ੍ਰਾਪਤ ਯੂਨੀਵਰਸਿਟੀ ਅਤੇ ਕਾਂਸਟੀਚੂਐਂਟ ਕਾਲਜ ਹਨ। ਨਵੀਂ ਸਿੱਖਿਆ ਨੀਤੀ-2020 ਲਾਗੂ ਹੈ।ਦਾਖਲਾ, ਕਾਉਂਸਲਿੰਗ, ਪੁਨਰ-ਮੁਲਾਂਕਣ, ਪ੍ਰੀਖਿਆਵਾਂ ਦੇ ਨਤੀਜੇ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਆਨਲਾਈਨ ਹੈ।ਐੱਮ.ਐਚ.ਆਰ.ਡੀ, ਡੀ.ਐੱਸ.ਟੀ, ਸੀ.ਐੱਸ.ਆਈ. ਆਰ,ਬੀ.ਏ.ਆਰ.ਸੀ. ਆਦਿ ਸੰਸਥਾਵਾਂ ਨੇ ਕਰੋੜਾਂ ਰੁਪਏ ਦੇ ਵਕਾਰੀ ਪ੍ਰੋਜੈਕਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਹਨ। ਭਾਭਾ ਪਰਮਾਣੂ ਖੋਜ ਕੇਂਦਰ ਵੱਲੋਂ ਸਥਾਪਿਤ ਚਾਰ ਨੋਡਲ ਕੈਲੀਬ੍ਰੇਸ਼ਨ ਕੇਂਦਰਾਂ ਵਿੱਚੋਂ ਇੱਕ ਯੂਨੀਵਰਸਿਟੀ ਕੈਂਪਸ ‘ਚ ਹੈ। ਸੈਂਟਰ ਆਫ਼ ਐਮਰਜਿੰਗ ਲਾਈਫ ਸਾਇੰਸਿਜ਼, ਬੋਟੈਨੀਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਉਚੇਰੀ ਸਿਖਿਆ ਵਿਚ ਕੱਦ ਉੱਚਾ ਕਰਦੇ ਹਨ। ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਉੱਤਰੀ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਯੂਨੀਵਰਸਿਟੀ ਹੈ ਜਿਸ ਨੇ ਵੱਖ-ਵੱਖ ਸਕੀਮਾਂ ਤਹਿਤ 70 ਕਰੋੜ ਰੁਪਏ ਦੇ ਯੰਤਰ ਖਰੀਦੇ ਹਨਅਤੇ ਟੀ.ਸੀ.ਐਸ. ਦੀ ਮਦਦ ਨਾਲ ਆਧੁਨਿਕ ਕੰਪਿਊਟਰ ਲੈਬ ਸਥਾਪਿਤ ਕੀਤਾ । ਜਿਸ ਦੀ ਬਦੌਲਤ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ “ਸਵੱਛ ਕੈਂਪਸ ਰੈਂਕਿੰਗ” ਵਿਚ ਵੱਡੇ ਕੈਂਪਸ ਵਾਲੀਆਂ ਮਲਟੀ-ਸਪੈਸ਼ਲਿਟੀ ਪਬਲਿਕ ਯੂਨੀਵਰਸਿਟੀਆਂ ਵਿਚ ਪਹਿਲਾ ਅਤੇ ਸਮੂਹ ਸਰਕਾਰੀ ਯੂਨੀਵਰਸਿਟੀਆਂ ਦੇ ਵੱਡੇ ਅਤੇ ਛੋਟੇ ਕੈਂਪਸਾਂ ‘ਚ ਦੇਸ਼ ਵਿੱਚੋ ਦੂਜਾ ਸਥਾਨ ਦਿੱਤਾ ਗਿਆ। ਜ਼ੀਰੋ-ਡਿਸਚਾਰਜ ਅਤੇ ਪ੍ਰਦੂਸ਼ਣ ਮੁਕਤ ਕੈਂਪਸ ‘ਚ ਸੀਵਰੇਜ਼ ਦੇ ਪਾਣੀ ਅਤੇ ਕੂੜੇ ਦੀ ਮੁੜ ਵਰਤੋਂ ਹੁੰਦੀ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਪਹਿਲੀਆਂ ਯੂਨੀਵਰਸਿਟੀਆਂ ‘ਚ ਹੈ ਜੋ ਕਿ ਸਪੈਸ਼ਲ ਐਜੂਕੇਸ਼ਨ (ਬਹੁ-ਅਯੋਗਤਾ) ਵਾਲੇ ਕੋਰਸ ਅਤੇ ਹੋਰ ਕਈ ਵਿਸ਼ਿਆਂ ਓ. ਡੀ ਐੱਲ ਰਾਹੀਂ ਆਨਲਾਈਨ ਕੋਰਸ ਕਰਵਾ ਰਹੀ ਹੈ। ਕੈਂਪਸ ‘ਚ ਫ੍ਰੀ ਹੌਟਸਪੌਟ ਦੇ ਨਾਲ ਦਫਤਰੀ ਕੰਮ-ਕਾਜ਼ ਦੀ ਰਫਤਾਰ ਵਧਾਉਣ ਲਈ ਈ-ਆਫਿਸ ਹੈ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਕਲੱਬ ਬਣੇ। ਦੇਸ਼-ਵਿਦੇਸ਼ ਦੀਆਂ 92 ਕੰਪਨੀਆਂ ਰਾਹੀਂ 80 ਫੀਸਦੀ ਪਲੇਸਮੈਂਟ ਦਿੱਤੀ ਜਾ ਰਹੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਸ੍ਰ ਤੇਜਾ ਸਿੰਘ ਸਮੁੰਦਰੀ ਤੋਂ ਲੈ ਕਿ ਡਾ. ਜਸਪਾਲ ਸਿੰਘ ਸੰਧੂ ਤਕ ਦੇ ਸਾਰੇ ਉਪ-ਕੁਲਪਤੀਆਂ ਵੱਲੋਂ

ਸਮੇਂ-ਸਮੇਂ ਯੂਨੀਵਰਸਿਟੀ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ‘ਤੇ ਲੈ ਕਿ ਜਾਣ ਵਿਚ ਅਹਿਮ ਯੋਗਦਾਨ ਪਾਇਆ ਹੈ।ਜਿਸ ਦੀ ਬਦੌਲਤ ਯੂਨੀਵਰਸਿਟੀ ਦੇ ਵਿਦਿਆਰਥੀ ਸਿਰਫ ਰਾਸ਼ਟਰੀ ਅਤੇ ਅੰਤਰਾਸ਼ਟੀ ਪੱਧਰ ਦੇ ਸਰਕਾਰੀ ਅਤੇ ਗੈਰ -ਸਰਕਾਰੀ ਆਦਰਿਆਂ ਦੇ ਵਿਚ ਉੱਚੇ ਅਹੁਦਿਆਂ ‘ਤੇ ਹੀ ਨਹੀਂ ਪਹੁੰਚੇ ਹੋਏ ਸਗੋਂ ਉਹ ਗਿਆਨਵਾਨ ਅਤੇ ਸਿਹਤਮੰਦ ਸਭਿਅਕ ਸਮਾਜ ਸਿਰਜਣ ਵਿਚ ਵੀ ਅਹਿਮ ਭੂਮਿਕਾ ਰਹੇ ਹਨ। ਇਸ ਸਮੇਂ ਯੂਨੀਵਰਸਿਟੀ ਦਾ ਸਮੁੱਚਾ ਭਾਈਚਾਰਾ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ ਕਰਨ ਲਈ ਲਗਾਤਾਰ ਮਿਹਨਤ ਕਰ ਰਿਹਾ ਉੱਥੇ ਯੂਨੀਵਰਸਿਟੀ ਨੂੰ ਅੱਗੇ ਲੈ ਕਿ ਜਾਣ ਵਾਲਿਆ ਦਾ ਧੰਨਵਾਦ ਵੀ ਕਰਦਾ ਹੈ ਅਤੇ ਨਿਰੰਤਰ ਸਹਿਯੋਗ ਦੇਣ ਲਈ ਯੂਨੀਵਰਸਿਟੀ ਨਾਲ ਜੁੜਨ ਅਤੇ 55ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੰਦਾ ਹੈ। ਸਥਾਪਨਾ ਦਿਵਸ ਦਾ ਇਹ ਮਹੱਤਵਪੂਰਨ ਦਿਨ ਯੂਨੀਵਰਸਿਟੀ ਦੇ ਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਦਾ ਹੈ ਕਿ ਜਿਸ ਦ੍ਰਿਸ਼ਟੀ ਨਾਲ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਉਸੇ ਦ੍ਰਿਸ਼ਟੀ ਵਿਚ ਅੱਗੇ ਵੱਧ ਦੀ ਹੋਈ ਉਚੇਰੀ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਉਣ ਦਾ ਕੰਮ ਕਰੇਗੀ।ਜਿਵੇ ਪਹਿਲਾ ਯੂਨੀਵਰਸਿਟੀ ਨੇ “ਵਾਤਾਵਰਣ ਸਥਿਰਤਾ ਅਤੇ ਡਿਜੀਟਲ ਪਰਿਵਰਤਨ” ਵਿਚ ਪਹਿਲਕਦਮੀਆਂ ਕੀਤੀਆਂ ਹਨ ਉਵੇਂ ਹੀ ਭਵਿੱਖ ਵਿਚ ਯੂਨੀਵਰਸਿਟੀ ਦਾ ਉਦੇਸ਼ ਨਵੀਆਂ ਉਚਾਈਆਂ ਨੂੰ ਛੂਹਣਾ , ਚੰਗੇ ਅਤੇ ਉਸਾਰੂ ਸਬੰਧਾਂ ਨੂੰ ਸਥਾਪਿਤ ਕਰਨਾ ਅਤੇ ਨੈਤਿਕ ਕਦਰਾਂ -ਕੀਮਤਾਂ ਕਾਇਮ ਰਹਿਣ ਦਾ ਸਕੰਲਪ ਲੈਂਦੀ ਹੈ। ਆਓ ਮਿਲ ਕੇ, ਨਵੀਂ ਊਰਜਾ ਅਤੇ ਉਦੇਸ਼ ਨੇ ਨਾਲ ਯੂਨੀਵਰਸਿਟੀ ਦੇ 55ਵੇਂ ਸਥਾਪਨਾ ਸਮਾਰੋਹ ਦਾ ਹਿੱਸਾ ਬਣੀਏ।

ਕਾਮਰੇਡ ਉਜਾਗਰ ਸਿੰਘ ਦੀ ਯਾਦ ‘ਚ ਹੁੰਦਾ ਖਤਰਾਏ ਕਲਾਂ ਦਾ ਸਭਿਆਚਾਰਕ ਮੇਲਾ
ਜਗਦੇਵ ਕਲਾਂ ( ਅੰਮ੍ਰਿਤਸਰ )ਵਿਚ ਹਾਸ਼ਮ ਸ਼ਾਹ ਦਾ , ਜਲੰਧਰ ਵਿਚ ਗਦਰੀ ਬਾਬਿਆਂ ਦਾ  ਅਤੇ ਲੁਧਿਆਣੇ ਵਿੱਚ ਪ੍ਰੋ: ਮੋਹਨ ਸਿੰਘ ਦੇ  ਲੱਗਦੇ ਮੇਲਿਆਂ  ਵਾਂਗ  ਖਤਰਾਏ ਕਲਾਂ ( ਅੰਮ੍ਰਿਤਸਰ ) ‘ਚ ਆਜ਼ਾਦੀ ਘੁਲਾਟੀਏ ਕਾਮਰੇਡ ਉਜਾਗਰ ਦੀ ਯਾਦ ਵਿਚ ਲੱਗਦਾ  ਸੱਭਿਆਚਾਰਕ ਮੇਲਾ ਵੀ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕਾ  ਹੈ । ਜੇ ਇਹ ਕਹਿ ਲਈਏ ਕਿ ਇਹ ਮੇਲਾ ਇਸ ਖਿੱਤੇ ਦੇ ਲੋਕਾਂ ਦੀ ਰੂਹ ਦੇ ਹਾਣ ਦਾ ਹੋ ਗਿਆ ਹੈ ਤਾਂ ਇਸ ਵਿਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ । ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਮੈਮੋਰੀਅਲ ਫਾਉਂਡੇਸ਼ਨ ਅੰਮ੍ਰਿਤਸਰ ਵੱਲੋਂ  ਕਰਵਾਏ ਜਾਂਦੇ  ਇਸ ਮੇਲੇ ਨੂੰ ਸ਼ੁਰੂ ਕਰਵਾਉਣ ਦਾ ਸਿਹਰਾ ਵੀ  ਸਭਿਆਚਾਰਕ ਮੇਲਿਆਂ ਦੇ ਸਿਰਜਕ ਸ੍ਰ. ਜਗਦੇਵ ਸਿੰਘ ਜੱਸੋਵਾਲ ਦੇ ਹੀ ਸਿਰ ਸੱਜਦਾ ਹੈ । ਜਿੰਨ੍ਹਾਂ ਨੇ  ਕਾਮਰੇਡ  ਉਜਾਗਰ ਸਿੰਘ ਦੇ ਪੋਤਰੇ ਸ੍ਰ ਦਿਲਬਾਗ ਸਿੰਘ ਨੂੰ ਪ੍ਰੇਰਣਾ ਦੇ ਕੇ ਇਹ ਮੇਲਾ  2008 ਵਿਚ ਸ਼ੁਰੂ ਕਰਵਾਇਆ ਸੀ । ਇਸ ਮੇਲੇ ਦਾ ਮਕਸਦ ਸਿਰਫ ਮਨੋਰੰਜਨ  ਹੀ ਨਹੀਂ  ਸਗੋਂ  ਦੇਸ਼ ਭਗਤਾਂ ਦੇ ਅਸਲੀ ਸ਼ੰਦੇਸ ਨੂੰ  ਅੱਗੇ ਤੋਰਨਾ ਵੀ ਹੈ। ਸਰਕਾਰਾਂ ਦੀਆਂ ਲੋਕ ਵਿਰੋਧੀ  ਨੀਤੀਆਂ ਨੂੰ ਨਿੰਦਿਆ ਜਾਂਦਾ ਹੈ । ਦੇਸ਼  ਭਗਤਾਂ ਨੂੰ ਅਸਲ ਸ਼ਰਧਾਜਲੀ  ਕੀ ਹੈ ਦਾ ਸੰਦੇਸ਼ ਲੈ ਕੇ ਲੋਕ  ਮੇਲੇ ਵਿੱਚੋਂ ਘਰਾਂ ਨੂੰ  ਮੁੜਦੇ ਹਨ।ਭਾਈਚਾਰਕ ਸਾਂਝ ਦਾ ਝੰਡਾ ਬਰਦਾਰ ਇਹ ਮੇਲਾ ਹੋਰ ਲੱਗਣ ਵਲੇ  ਮੇਲਿਆਂ ਲਈ  ਮਾਰਗਦਰਸ਼ਕ  ਬਣਨ ਦਾ ਵੀ ਕੰਮ ਕਰ ਰਿਹਾ। ਖਤਰਾਏ ਕਲਾਂ ਦੇ ਮੇਲੇ  ਨੇ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਹੈ ਕਿਉਂਕਿ  ਇਸ ਦੇ ਨਾਲ ਦੇਸ਼ ਭਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ।  ਦੇਸ਼ ਭਗਤਾਂ ਦੀ ਹੀ  ਪੈੜ ਨੱਪਣ ਕਰਕੇ ਲੋਕ  ਇਸ ਮੇਲੇ ਨਾਲ ਦਿਲੋਂ ਜੁੜੇ ਹੋਏ ਹਨ ।ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਮੈਂਮੋਰੀਅਲ ਫਾਉਂਡੇਸ਼ਨ ,ਪਿੰਡ ਖਤਰਾਏ ਕਲਾਂ ਜਿਲਾ ਅੰਮ੍ਰਿਤਸਰ ਨੇ ਹੁਣ ਤੱਕ ਜਿੰਨ੍ਹੀਆਂ ਵੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਗੂੜ੍ਹਾ ਕਰਨ ਲਈ ਪੈੜਾਂ ਪਾਈਆਂ ਹਨ ਉਹ ਇਤਿਹਾਸਕ ਹੋ ਨਿਬੜੀਆਂ ਹਨ ਕਿਉਂਕਿ ਉਨ੍ਹਾਂ  ਕੋਲ  ਆਜ਼ਾਦੀ ਘੁਲਾਟੀਆਂ ਦਾ  ਉਹ  ਮਹਾਨ ਅਤੇ ਅਮੀਰ ਵਿਰਸਾ  ਹੈ ਜਿਸ  ‘ਤੇ ਜਿੰਨ੍ਹਾਂ ਵੀ ਉਹ  ਮਾਣ ਕਰਨ ਥੋੜ੍ਹਾ ਹੈ। ਉਨ੍ਹਾਂ ਨੇ ਆਪਣੇ ਮੋਢਿਆਂ ‘ਤੇ ਹੁਣ ਸਿਰਫ ਏਨੀ ਕੁ ਹੀ ਜਿੰਮੇਵਾਰੀ  ਹੈ ਕਿ ਅਸੀਂ  ਇਸ ਵਿਰਸੇ  ਨੂੰ  ਸਾਂਭਲ ਕੇ ਰੱਖਣਾ ਹੈ ਅਤੇ  ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ  ਕਾਰਜ ਕਰਦੇ ਰਹਿਣਾ ਹੈ ਤਾਂ ਜੋ ਇਹ  ਅਲੌਕਿਕ ਵਿਰਸਾ  ਊਰਜਾ ਪ੍ਰਦਾਨ ਕਰਦਾ ਰਹੇ । ਇਹ ਗੱਲ ਸਹੀ ਹੈ ਕਿ ਜਦੋਂ ਅਸੀਂ ਆਪਣੇ ਅਮੀਰ  ਵਿਰਸੇ ਦੇ ਇਤਿਹਾਸ ਤੋਂ ਜਾਣੂ ਹੁੰਦੇ ਹਾਂ ਤਾਂ  ਸਾਡੇ  ਅੰਦਰ ਆਪਣੇ  ਆਪ ਹੀ  ਦੇਸ਼ , ਸਮਾਜ ਅਤੇ ਧਰਮ ਖਾਤਰ ਕੁੱਝ ਕਰਨ ਗੁਜ਼ਾਰਨ ਦਾ  ਜਜ਼ਬਾ ਭਰ ਦਿੰਦਾ ਹੈ। ਇਸ ਵਾਰ 20 ਫਰਵਰੀ 2024 ਨੂੰ ਕਰਵਾਏ  ਜਾ ਰਹੀ ਹੈ ਇਸ ਮੇਲੇ ਵਿਚ  ਆਜ਼ਾਦੀ  ਘੁਲਾਟੀਏ ਸ੍ਰ. ਉਜਾਗਰ ਸਿੰਘ ਖਤਰਾਏ ਕਲਾਂ ਅਤੇ  ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਨੂੰ  ਆਜ਼ਾਦ  ਕਰਵਾਉਣ ਲਈ ਕਿਵੇਂ ਘਾਲਨਾਵਾਂ ਕੀਤੀਆਂ  ਨੂੰ ਜਿੱਥੇ  ਯਾਦ ਕੀਤਾ ਜਾਵੇਗਾ ਉੱਥੇ  ਜੋ ਲੋਕ ਅੱਜ ਵੀ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕਿ ਸਮਾਜ ਪ੍ਰਤੀ ਆਪਣੀਆਂ ਉਮਦਾਂ ਸੇਵਾਵਾਂ ਦੇ ਰਹੇ ਹਨ ਨੂੰ ਵੀ ਪਿਛਲੇ ਸਾਲਾਂ ਵਾਂਗ ਸਨਮਾਨਿਤ  ਕੀਤਾ ਜਾਣਾ ਹੈ। ਜਿਸ ਦਾ ਵੇਰਵਾ  ‘ਵਗਦਾ ਦਰਿਆ’  ਸੋਵੀਨਰ  ਵਿਚ ਕੀਤਾ ਗਿਆ  ਹੈ।ਕਾਮਰੇਡ ਉਜਾਗਰ ਸੁਝਾਅ  ਨੂੰ ਫੱਤੋਵਾਲ ਦੇ ਮਸ਼ਹੂਰ ਕੇਸ ਵਿੱਚ ਵੀ ਸ਼ਾਮਲ ਕੀਤਾ ਗਿਆ ਪਰ ਬਾਅਦ ਵਿੱਚ ਰਿਹਾ ਕਰ ਦਿੱਤਾ। ਇਹਨਾਂ ਸਮਿਆਂ ਵਿੱਚ ਬਾਪੂ ਉਜਾਗਰ ਸਿੰਘ ਨੇ ਕਾ ਸੋਹਣ ਸਿੰਘ ਜੋਸ. ਕਾ.ਦਲੀਪ ਸਿੰਘ ਟਪਿਆਲਾ, ਕਾ ਅੰਛਰ ਸਿੰਘ ਛੀਨਾ ਕਾ. ਸੋਹਨ ਸਿੰਘ ਭਕਨਾ ,ਕਾ. ਗੁਰਸ਼ਰਨ ਸਿੰਘ ਜਗਦੇਵ ਕਲਾ, ਕਾ. ਪ੍ਰਕਾਸ ਸਿੰਘ ਸਹਿੰਸਰਾ, ਹਜ਼ਾਰਾ ਸਿੰਘ ਜੱਸੜ  ਬਾਊ ਦਾਨ ਸਿੰਘ ਵਿਛੋਆ, ਕਾ. ਮੋਹਨ ਸਿੰਘ ਬਾਠ, ਕਾ. ਰਜੇਸ਼ਵਰ ਸਿੰਘ ਚਮਿਆਰੀ, ਅਜੈਬ ਸਿੰਘ ਝੰਡੇਰ ਆਦਿ ਦੇ ਸਾਥ ਤੇ ਸੇਧ ਦਾ ਭਰਵਾ ਨਿੱਘ ਮਾਣਿਆ ਤੇ ਵਿਚਾਰਾਂ ਦੀ ਭਰਵੀ ਸਾਂਝ ਬਣਾ ਕੇ ਰੱਖੀ ਅਤੇ ਮਾਣੀ । ਬਾਅਦ ਵਿਚ ਕਾਮਰੇਡ  ਬਲਦੇਵ ਸਿੰਘ ਮਾਨ ਤੇ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਸੰਗੀ ਸਾਥੀ ਬਣੇ ਰਹੇ। ਦੇਸ਼ ਭਗਤਾ ਦਾ ਮਕਸਦ ਅਜੇ ਅਧੂਰਾ ਹੈ । ਅੱਜ ਵੀ ਸਾਡੇ ਲੋਕ ਗਰੀਬੀ, ਬੇਕਾਰੀ ,ਅਨਪੜਤਾ ਤੇ ਭੁੱਖਮਰੀ ਵਰਗੀਆਂ ਬੀਮਾਰੀਆਂ ਨਾਲ ਲੜ ਰਹੇ ਸਨ । ਇਸ ਬੀਮਾਰੀ ਦੇ ਇਲਾਜ ਲਈ ਸਾਨੂੰ ਸੱਭ ਨੂੰ ਅੱਗੇ ਆਉਣਾ ਚਾਹੀਦਾ ਹੈ।ਕਮਿਊਨਿਸਟ ਆਗੂ ਕਾ. ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਦਸਖਤਾਂ ਵਾਲਾ ਪਾਰਟੀ ਮੈਂਬਰ ਦਾ ਸ਼ਨਾਖਤੀ ਕਾਰਡ ਅੱਜ ਵੀ ਪਰਿਵਾਰ ਕੋਲ ਹੈ । ਉਹ  ਕਮਿਊਨਿਸਟ ਪਾਰਟੀ ਦੇ ਇਲਾਕੇ ਦੇ ਸਿਰਕੱਢ ਵਰਕਰਾਂ ਵਿੱਚ ਸਨ । ਪਾਰਟੀ ਦੇ ਪ੍ਰੋਗਰਾਮ ਅਨੁਸਾਰ ਇਹਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਅਮਨ ਕਮੇਟੀਆ ਬਣਾਈਆਂ ਤੇ ਵੰਡ ਪਿੱਛੋਂ  ਮੁਸਲਮਾਨ ਪਰਿਵਾਰਾਂ ਨੂੰ ਸੁਰਖਿਅਤ ਕੱਢਣ ਲਈ ਲਗਾਤਾਰ ਯਤਨ ਕੀਤਾ  । ਕਾਮਰੇਡ  ਉਜਾਗਰ ਸਿੰਘ  ਗੁਰਮੁੱਖੀ, ਫਾਰਸੀ, ਉਰਦੂ, ਅੰਗਰੇਜ਼ੀ ਤੇ ਹਿੰਦੀ  ਭਾਸ਼ਾਵਾਂ ਦੇ ਚੰਗੇ ਗਿਆਤਾ  ਸਨ । ਉਨ੍ਹਾਂ  ਦਾ ਵਿਆਹ 19 ਸਾਲ ਦੀ ਉਮਰ ‘ਚ  ਜੱਸੜ ਪਿੰਡ ਦੀ ਬੀਬੀ ਗੰਗ ਕੌਰ ਨਾਲ ਹੋਇਆ। ਉਹਨਾਂ ਦੇ ਦੋ ਸਪੁੱਤਰ ਸ. ਅਜੀਤ ਸਿੰਘ ਤੇ ਸ. ਗੁਰਮੀਤ ਸਿੰਘ ਤੋਂ ਇਲਾਵਾਂ  ਮਹਿੰਦਰ ਕੌਰ, ਸੁਰਿੰਦਰ ਕੌਰ, ਬਚਨ ਕੌਰ, ਲਖਵਿੰਦਰ ਕੌਰ ਤੇ ਜਿੰਦੋ ਪੈਦਾ ਹੋਈਆਂ । ਪਿੰਡ ਖਤਰਾਏ ਕਲਾ ਇਤਿਹਾਸਕ ਗੁਰੂਦੁਆਰਾ ਗੁਰੂ-ਕੇ-ਬਾਗ਼ ਦੇ ਕੋਲ ਸਥਿਤ ਹੈ। ਇਸ ਲਈ ਇਹਨਾਂ ਪਿੰਡਾ ਦੇ ਲੋਕਾਂ  27 ਜੁਲਾਈ, 1922 ਤੋਂ ਸ਼ੁਰੂ ਹੋਏ ਅੰਗਰੇਜ਼ ਪ੍ਰਸਤ ਮਹੰਤਾ ਖਿਲਾਫ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈਣ ਲਈ ਚੱਲੇ ਮੋਰਚੇ ਦਾ ਉਨ੍ਹਾਂ  ਬਹੁਤ ਤਿੱਖਾ ਪ੍ਰਭਾਵ ਪਿਆ ਸੀ । ਉਸ ਤੋਂ  ਪਹਿਲਾਂ 30-31 ਜੁਲਾਈ 1857 ਨੂੰ ਲਾਹੌਰ ਛਾਉਣੀ ਤੋਂ ਹਥਿਆਰਬੰਦ ਬਾਗ਼ੀ ਸਿਪਾਹੀਆਂ ਦੀ ਅਜਨਾਲਾ ਨੇੜੇ ਰਾਵੀ ਕਦੇ ਰਤੋਵਾਲ ਤੋਂ ਗ੍ਰਿਫ਼ਤਾਰ ਕਰਕੇ ਸੈਂਕੜੇ ਦੇਸ ਭਗਤਾਂ ਨੂੰ ਮਾਰਿਆ ਗਿਆ ਤੇ ਅਜਨਾਲਾ ਵਿਖੇ ਕਾਲਿਆ ਵਾਲੇ ਖੂਹ ਵਿੱਚ ਸੁੱਟ ਕੇ ਉੱਤੇ ਲੂਣ ਪਾ ਕੇ ਦਫਨਾਉਣ ਦੀ ਹਿਰਦੇਵੇਦਕ ਘਟਨਾ, 19 ਅਪ੍ਰੈਲ, 1919 ਨੂੰ ਜਲਿਆਂ ਵਾਲੇ ਬਾਗ ਦੇ ਸਾਕਾ ਅਤੇ 23 ਮਾਰਚ, 1931 ਨੂੰ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਦੀਆਂ ਘਟਨਾਵਾਂ ਦੇ ਸਖਤ ਰੋਹ ਸੀ । ਲਾਹੌਰ ਕਿਸਾਨ ਮੋਰਚਾ ਤੇ ਹਰਸ਼ਾ ਛੀਨਾ ਮੋਘਾ ਮੋਰਚਾ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ।  ਵੱਧ ਨਹਿਰੀ ਪਾਣੀ ਲੈਣ ਲਈ ਤੇ ਹੋਰ ਜਜ਼ੀਏ ਟੈਕਸਾਂ ਦੇ ਖਿਲਾਫ਼, ਇਹ ਮੋਘਾ ਮੋਰਚਾ ਜੁਲਾਈ 1946 ਵਿੱਚ ਸ਼ੁਰੂ ਹੋਇਆ ਸੀ। ਇਸ ਲਈ ਪਹਿਲਾ ਜੱਥਾ ਕਾ. ਅੱਛਰ ਸਿੰਘ ਛੀਨਾ ਦੀ ਅਗਵਾਈ ਵਿੱਚ ਨਹਿਰੀ ਵਿਭਾਗ ਅੰਮ੍ਰਿਤਸਰ ਦੇ ਦਫਤਰ ਵੱਲੋਂ ਤੁਰਿਆ ਸੀ। ਇਸ ਮੋਰਚੇ ਲਈ ਕਿਸਾਨ ਲਾਮਬੰਦੀ ਲਈ ਕਾ. ਉਜਾਗਰ ਸਿੰਘ ਖ਼ਤਰਾਏ ਕਲਾਂ ਨੇ ਲਾਮਿਸਾਲ ਕੰਮ ਕੀਤਾ ਤੇ ਅੰਤ ਉਹਨਾਂ ਤੇ ਭਾਰੀ ਲਾਠੀ ਚਾਰਜ ਕਰਕੇ 18 ਜੁਲਾਈ, 1946 ਨੂੰ ਗ੍ਰਿਫਤਾਰ ਕਰਕੇ ਲਾਹੌਰ ਸੈਂਟਰਲ ਜੇਲ ਵਿੱਚ ਭੇਜ ਦਿੱਤਾ ਗਿਆ । ਜਿਸ ਜੇਲ੍ਹ ਦੀ ਸਜਾ ਨੂੰ ਮੌਤ ਦੀ ਸਜਾਂ ਤੋਂ ਵੀ ਬੱਦਤਰ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਕੈਦੀਆਂ ਤੇ ਪੁਲਸੀਆ ਜਬਰ ਦਾ ਕਹਿਰ ਅਕਸਰ ਵਾਪਰਦਾ ਸੀ । ਇਸ ਜੇਲ ਵਿੱਚ ਉਹ 25 ਜਨਵਰੀ 1947 ਨੂੰ ਰਿਹਾ ਹੋਏ । ਇਸ ਤੋਂ ਪਹਿਲਾਂ ਉਹ ਲਾਹੌਰ ਕਿਸਾਨ ਮੋਰਚੇ ਵਿੱਚ ਹੀ ਕੈਦ ਰਹੇ।ਸਮੇਂ ਦੇ ਹਾਲਾਤਾਂ ਨੇ ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਅਜਿਹਾ  ਜਜਬਾ ਪੈਦਾ ਕਰ ਦਿੱਤਾ ਸੀ ਕਿ ਉਨ੍ਹਾਂ  ਦੀ ਸੋਚ ਹੀ ਤਬਦੀਲ ਹੋ ਗਈ ।ਉਹ  ਦੇਸ਼ ਨੂੰ  ਆਜ਼ਾਦ ਕਰਵਾਉਣ ਦੀਆਂ ਚੱਲ ਰਹੀਆਂ ਸਰਗਰਮੀਆਂ ਦੇ ਨੇੜੇ -ਨੇੜੇ ਹੁੰਦੇ ਚੱਲੇ ਗਏ। ਜਿਸ ਨਾਲ ਉਨ੍ਹਾਂ ਦੀ ਸੋਚ ਪ੍ਰਪੱਕ ਹੁੰਦੀ ਗਈ ਕਿ ਜਿੰਨ੍ਹਾਂ ਚਿਰ ਤੱਕ ਹਰੇਕ  ਭਾਰਤੀ ਨੇ ਆਪਣੀ ਯਥਾ ਸ਼ਕਤੀ ਅਨੁਸਾਰ ਦੇਸ਼ ਭਗਤੀ ਦੀ ਭਬੂਤੀ ਆਪਣੇ ਮੱਥੇ ‘ਤੇ ਨਾ ਮਲੀ ਤਾਂ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਮਿਲਣਾ ਨਹੀਂ ਹੈ। ਕਾਮਰੇਡ  ਉਜਾਗਰ ਸਿੰਘ ਦੇ ਕਦਮ ਸਾਂਝੇ ਸੰਘਰਸ਼ਾਂ ਵੱਧ ਗਏ। ਜਿਸ ਵਿਚ ਕਦਮ -ਕਦਮ ‘ਤੇ  ਮੁਸ਼ਕਲਾਂ ਨਾਲ ਹੀ ਵਾਸਤਾ ਪਿਆ ਪਰ ਫਿਰ ਵੀ ਉਹ   ਪੈੜਾਂ ਛੱਡਦੇ  ਅੱਗੇ ਵੱਧਦੇ ਗਏ ।ਉਨ੍ਹਾਂ ਨੇ  ਦੂਰ ਦ੍ਰਿਸ਼ਟੀ ਤੇ ਪਰਉਪਕਾਰੀ ਵਾਲੀ ਸੂਝ  ਕਾਮਰੇਡ ਸ. ਉਜਾਗਰ ਸਿੰਘ ਖਤਰਾਏ ਕਲਾ ਨੇ  ਆਪਣੇ ਸਾਥੀਆਂ ਤੋਂ ਪ੍ਰਾਪਤ ਕੀਤੀ ।ਉਨ੍ਹਾਂ ਦਾ ਜਨਮ 12 ਜੂਨ 1896 ਨੂੰ ਪਿੰਡ ਖ਼ਤਰਾਏ ਕਲਾ ਵਿਖੇ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਸੰਤਾ ਸਿੰਘ ਤੇ ਮਾਤਾ ਦਾ ਨਾਂ ਮਹਿਤਾਬ ਕੌਰ ਸੀ ।ਉਹਨਾਂ ਖਤਰਾਏ ਕਲਾਂ  ਦੀ ਮਿੱਟੀ ਵਿੱਚ ਹੀ ਬਚਪਨ ਤੋਂ ਬੁਢਾਪੇ ਤੱਕ ਦਾ ਸਫਰ  ਆਜ਼ਾਦੀ ਨਾਲ  ਹੀ  ਵਾਬਸਤਾ ਰਿਹਾ । ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਬਾਅਦ ਦੇਸ਼ ਵਾਸੀਆਂ ਦੀਆਂ ਜਿੰਮੇਵਾਰੀਆਂ ਘੱਟੀਆਂ ਨਹੀਂ ਹਨ । ਇਸ ਗੱਲ ਦਾ ਗੂੜ੍ਹਾ ਅਹਿਸਾਸ ਕਰਵਾਉਣ ਵਾਲਾ ਇਹ ਮੇਲਾ ਚਿੰਤਾ ਤੋਂ ਚਿੰਤਨ ਵੱਲ ਲੈ ਕੇ ਜਾਂਦਾ ਹੈ। ਬਿਟ੍ਰਸ਼ ਰਾਜ ਵਿਚ ਜਦੋਂ ਅੰਗਰੇਜ਼ ਭਾਰਤੀਆਂ ਨੂੰ  ਫੌਜ ਵਿਚ ਜਬਰੀ ਭਰਤੀ ਕਰਕੇ ਬਾਹਰਲੇ ਦੇਸ਼ਾਂ ਵਿਚ ਭੇਜਦੇ ਸਨ ਤਾਂ ਮਾਵਾਂ ਦਾ ਦੁੱਖ ਭਾਰਤੀਆਂ ਦੇ ਹਿਰਦਿਆਂ ਨੂੰ ਚੀਰ ਸੁੱਟਦਾ ਸੀ ।ਅੱਜ ਵੀ ਉਨ੍ਹਾਂ ਮਾਵਾਂ ਦੇ ਜਿਗਰਿਆਂ ਨੂੰ ਫੋਲ ਕੇ ਵੇਖੋ ਜਿੰਨ੍ਹਾਂ ਦੇ ਲਾਲ ਰੋਜ਼ੀ-ਰੋਟੀ ਖਾਤਰ ਵਿਦੇਸ਼ਾਂ ਵਿਚ ਰੁੱਲ ਰਹੇ ਹਨ ।  ਪੰਜਾਬ ਆਪਣੇ ਪੁੱਤਾਂ ਤੋਂ ਵਿਰਵਾ ਹੋ ਰਿਹਾ ਹੈ। ਅੰਕੜੇ ਹੈਰਾਨ ਕਰਨ ਵਾਲੇ ਹਨ ਜੋ ਹਾਲ ਵਿਚ ਹੀ ਸਾਹਮਣੇ ਆਏ ਹਨ।ਸਰਕਾਰਾਂ ਨੂੰ ਚਾਹੀਦਾ ਹੈ ਕਿ  ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਹੀ ਦੇਸ਼ ਵਿਚ   ਵਾਤਾਵਰਣ  ਬਣਾਇਆ ਜਾਵੇ ਤੋਂ ਜੋ ਨੌਜਵਾਨਾਂ ਨੂੰ ਵਿਦੇਸ਼ਾ ਵਿਚ ਨਾ ਰੁਲਣਾ ਪਵੇ। ਨਵੀਂ ਪੀੜੀ ਨੂੰ ਆਜ਼ਾਦੀ ਦੇ ਸੰਘਰਸ਼ ਦੇ ਨਾਲ-ਨਾਲ ਅੱਜ ਦੇ ਗਲੋਬਲੀ ਜਗਤ ਦੇ ਹਾਣ ਦਾ ਬਣਾਉਣ ਲਈ ਜ਼ਰੂਰੀ ਕਦਮਾਂ ਤੋਂ  ਜਾਣੂ  ਕਰਵਾਉਣ , ਉਹਨਾਂ ਵਿਚ ਦੇਸ਼ ਭਗਤੀ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ  ਨੂੰ  ਅਪਣਾਉਣ ‘ਤੇ ਜ਼ੋਰ ਦਿੰਦਾ  ਇਹ ਮੇਲਾ ਸ਼ਾਲਾ ! ਇੰਝ ਹੀ ਲੱਗਦਾ ਰਹੇ।ਇਸ ਵਾਰ  ਮੇਲੇ ਦ‍ਾ ਉਦਘਾਟਨ ਕਰਨ ਲਈ  ਉਚੇਚੇ ਤੌਰ ਤੇ ਡੁਬਈ ਤੋਂ ਡਾ. ਐਸ.ਪੀ ਸਿੰਘ ਓਬਰਾਏ ਆ ਰਹੇ ਹਨ ।ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ , ਪੀ.ਏ.ਯੂ ਲੁਧਿਆਣਾ ਦੇ ਡਾਇਰੈਕਟਰ ਡਾ ਨਿਰਮਲ ਜੋੜਾ , ਸ੍ਰੀਮਤੀ ਕਮਲਾ ਦੇਵੀ ਖਤਰਾਏ ਕਲਾਂ , ਐਸ.ਪੀ ਸ੍ਰ ਪ੍ਰਿਥੀਪਾਲ ਸਿੰਘ ਅਤੇ ਸੁਖਵੰਤ ਚੇਤਨਪੁਰੀ ਨੂੰ  ਵੱਖ -ਵੱਖ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ । ਗੁਰਲੇਜ਼ ਅਖਤਰ  ਅਤੇ ਕੁਲਵਿੰਦਰ ਕੈਲੀ ਦੀ ਗਾਇਕ ਜੋੜੀ ਤੋਂ  ਇਲਾਵਾ ਹੋਰ ਵੀ ਗਾਇਕ  ਸਭਿਆਚਾਰਕ ਗੀਤਾਂ ਦੀ ਛਹਿਬਰ ਲਾਉਣਗੇ ਅਤੇ ਵਿਦਵਾਨ  ਮੌਜੂਦਾ ਹਾਲਾਤਾਂ ਤੇ ਆਪਣੀਆਂ ਵਿਚਾਰ ਰੱਖਣਗੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ – 2023 ਦਾ ਵਰ੍ਹਾ ਅਹਿਮ ਪ੍ਰਾਪਤੀਆਂ ਦੇ ਨਾਂ ਰਿਹਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2023 ਦਾ ਸਵਾਗਤ ਵੀ ਇੱਕ ਵੱਡੀ ਪ੍ਰਾਪਤੀ ਨਾਲ ਕੀਤਾ ਤੇ ਹੁਣ 2023 ਨੂੰ ਅਲਵਿਦਾ ਵੀ ਇੱਕ ਵੱਡੀ ਪ੍ਰਾਪਤੀ ਨਾਲ ਕਰਨ ਜਾ ਰਹੀ ਹੈ। ਸਾਲ 2023 ਦਾ ਨਿੱਘਾ ਸਵਾਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੈਕ ਵੱਲੋਂ ਅਗਲੇ 7 ਸਾਲਾਂ ਲਈ 3.85/4 ਅੰਕ ਦੇ ਕੇ ਨਿਵਾਜੇ ਜਾਣ ਨਾਲ ਕੀਤਾ ਸੀ ਜਿਸ ਨਾਲ ਯੂਨੀਵਰਸਿਟੀ ਭਾਈਚਾਰੇ ਵਿਚ ਜਸ਼ਨ ਵਾਲਾ ਮਾਹੌਲ ਬਣਿਆ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਚ ਪ੍ਰਾਪਤ ਕੀਤੇ ਇਹ ਅੰਕ ਸਭ ਤੋਂ ਵੱਧ ਹੀ ਨਹੀਂ ਹਨ ਦੇਸ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਵੱਧ ਹਨ। ਹੁਣ ਸਾਲ 2023 ਨੂੰ ਅਲਵਿਦਾ ਭਾਰਤ ਦੇ ਯੁਵਾ ਅਤੇ ਖੇਡ ਮੰਤਰਾਲਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੱਕ ਵਾਰ ਫਿਰ 25ਵੀਂ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫ਼ੀ ਦੇਣ ਦੇ ਐਲਾਨ ਨਾਲ ਆਖਣ ਜਾ ਰਹੀ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਖਿਡਾਰੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੂੰ ਅਰਜੁਨ ਐਵਾਰਡ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਤਰ੍ਹਾਂ ਸਾਲ 2023 ਦਾ ਆਰੰਭ ਨੈਕ ਵੱਲੋਂ ਦਿੱਤੇ ਇਸ ਤੋਹਫੇ ਦੇ ਸਵਾਗਤ ਨਾਲ ਹੋਇਆ ਅਤੇ 25ਵੀਂ ਵਾਰ ਮਾਕਾ ਟਰਾਫੀ ਦੀ ਖੁਸ਼ਖਬਰੀ ਨਾਲ ਸਾਲ 2023 ਨੂੰ ਅਲਵਿਦਾ ਆਖ ਕੇ ਸਾਲ 2024 ਨੂੰ ਖੁਸ਼ਆਮਦੀਦ ਕਹਿ ਰਹੀ ਹੈ।

ਇਸ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਨਾਂ ਉਦੋਂ ਅੰਤਰਰਾਸ਼ਟਰੀ ਮੰਚ ਤੇ ਗੂੰਜੇ ਜਦੋਂ ਏਸ਼ੀਆਈ ਖੇਡਾਂ, ਜਿਸ ਵਿਚ ਦੇਸ਼ ਨੇ ਪਹਿਲੀ ਵਾਰ 107 ਮੈਡਮ ਪ੍ਰਾਪਤ ਕੀਤੇ, ਉਸ ਵਿੱਚੋਂ 13 ਮੈਡਲ ਦਵਾਉਣ ਦ‍ਾ ਸਿਹਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਸਿਰ ਸੱਜਿਆ। ਇਸ ਤੋਂ ਇਲਾਵਾ ਇਸ ਵਰ੍ਹੇ ਐਫ.ਆਈ.ਐਸ.ਯੂ. ਵਰਲਡ ਯੂਨੀਵਰਸਿਟੀ ਗੇਮਜ਼ 2023 ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਬਹੁਤ ਮੱਲ੍ਹਾਂ ਮਾਰੀਆਂ ਹਨ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ( ਡਾ.) ਜਸਪਾਲ ਸਿੰਘ ਸੰਧੂ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਦੇ ਕੈਂਪਸ ਅਤੇ ਆਲੇ -ਦੁਆਲੇ ‘ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਬਦਲੇ ਭਾਰਤ ਸਰਕਾਰ ਦੇ ਐੱਮ.ਐੱਚ.ਆਰ.ਡੀ ਨੇ ‘ਸਵੱਛ ਕੈੰਪਸ ‘ ਰੈੰਕਿੰਗ ਵਿੱਚ ਸਵੱਛਤਾ ਦੇ ਖੇਤਰ ਵਿਚ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਦੂਸਰਾ ਸਥਾਨ ਦਿੱਤਾ ਅਤੇ ਪੰਜਾਬ ਸਰਕਾਰ ਨੇ 2023 ਦਾ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਾਲਾਨਾ  ਇਨਵਾਇਰਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ। ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵੱਲੋਂ “ਇੱਕ ਜ਼ਿਲ੍ਹਾ ਇੱਕ ਗ੍ਰੀਨ ਚੈਂਪੀਅਨ” ਦਾ ਐਵਾਰਡ ਵੀ ਉੱਚੇਰੀ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਕੈਪਸ ਨੂੰ ਵਾਤਾਵਰਣ ਖੂਬਸੂਰਤ ਬਣਾਉਣ ਲਈ  ਕੀਤੀਆਂ ਗਈਆਂ ਵੱਖ-ਵੱਖ ਪਹਿਲ ਕਦਮੀਆਂ  ਸਦਕਾ ਹੀ ਮਿਲਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਸਾਲ ਹੀ 5-ਜੀ ਯੂਜ਼ ਕੇਸ ਲੈਬ ਯੂਨੀਵਰਸਿਟੀ ਵਿੱਚ ਸਥਾਪਤ ਕਰਨ ਦਾ ਐਲਾਨ ਵੀ ਇਸ ਵਰ੍ਹੇ ਦੀਆਂ ਅਹਿਮ ਪ੍ਰਾਪਤੀਆਂ ਦਾ ਮਾਣ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਅਤੇ  ਅੰਤਰਰਾਸ਼ਟਰੀ 92 ਕੰਪਨੀਆਂ ਵਿਚ ਇਸ ਸਾਲ ਰਿਕਾਰਡ ਪਲੇਸਮੈਂਟ ਹੋਈ। ਇਸ ਸਾਲ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ 40 ਫੀਸਦੀ ਵਾਧਾ ਦਰਜ ਕੀਤਾ ਗਿਆ।  ਇਸ ਸਾਲ ਹੀ ਯੂਨੀਵਰਸਿਟੀ ਵੱਲੋਂ ਖੋਜ ਦੇ ਖੇਤਰ ਵਿਚ ਉਮਦਾ ਕੰਮ ਕਰਨ ਸਦਕਾ ‘ਐਚ-ਇੰਡੈਕਸ’ – 142 ਹੈ। ਇਸ ਸਾਲ ਪੇਟੈਂਟ ਵੱਧ ਕੇ 48 ਹੋ ਗਏ ਹਨ। ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿਚ ਸਪੈਸ਼ਲ ਐਜੂਕੇਸ਼ਨ  ਵਾਲੇ ਕੋਰਸ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਵੀ ਇਸ ਸਾਲ ਹੀ ਬਣੀ ਹੈ। ਰਾਸ਼ਟਰੀ ਚੈਂਪੀਅਨ ਅਤੇ ਉੱਤਰੀ-ਜ਼ੋਨ-ਇੰਟਰ-ਵਰਸਿਟੀ ਕਲਚਰਲ ਚੈਂਪੀਅਨਸ਼ਿਪ ਵੀ ਯੂਨੀਵਰਸਿਟੀ ਦਾ ਨਾਂ ਬੁਲੰਦੀਆਂ ਤੇ ਬੋਲਦਾ ਰਿਹਾ ।

ਇਸ ਸਾਲ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੂਬਾਈ ਪੱਧਰ ‘ਤੇ ਦੋ ਫੁੱਲਾਂ ਦੇ ਮੇਲੇ ਕਰਵਾ ਕੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਦਾ ਅਹਿਮ ਰੋਲ ਅਦਾ ਕੀਤਾ ਉਥੇ ਵੱਖ ਵੱਖ ਸੈਮੀਨਾਰ, ਵੈਬੀਨਾਰ, ਕਾਨਫਰੰਸ, ਸਿਪੋਜ਼ੀਅਮ, ਵਰਕਸ਼ਾਪ, ਪ੍ਰਦਰਸ਼ਨੀਆਂ, ਸ਼ਾਰਟ ਟਰਮ ਕੋਰਸ, ਰਿਫਰੈਸ਼ਰ ਕੋਰਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਜਸ਼ਨ 2023, ਜ਼ੋਨਲ ਅਤੇ ਅੰਤਰਜ਼ੋਨਲ ਯੁਵਕ ਮੇਲੇ, ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੁਵਕ ਮੇਲਾ 2023, ਤਕਨੀਕੀ ਮੇਲੇ, ਟੂਰਿਜ਼ਮ ਮੇਲੇ, ਅੰਤਰ ਵਿਭਾਗੀ ਖੇਡ ਟੂਰਨਾਮੈਂਟ ਅਤੇ ਨਾਟਕ ਮੇਲਿਆਂ ਨਾਲ ਵੀ ਅਹਿਮ ਗਤੀਵਿਧੀਆਂ ਹੁੰਦੀਆਂ ਰਹੀਆਂ। ਵੱਖ ਵੱਖ ਵਿਭਾਗਾਂ ਵੱਲੋਂ ਫੈਕਲਟੀ ਅਤੇ ਵਿਦਿਆਰਥੀਆਂ ਦੇ ਨਾਲ ਜਿਥੇ ਉਘੇ ਮਾਹਿਰਾਂ ਦੇ ਨਾਲ ਰੂਬਰੂ ਪ੍ਰੋਗਰਾਮ ਕਰਵਾਏ ਗਏ ਉਥੇ ਲੇਖਕਾਂ, ਕਵੀਆਂ ਅਤੇ ਹੋਰ ਅਕਾਦਮਿਕ ਮਾਹਿਰਾਂ ਨੂੰ ਵੀ ਇਸ ਰੂਬਰੂ ਦਾ ਹਿੱਸਾ ਬਣਾਇਆ ਗਿਆ। ਇਸ ਦੇ ਨਾਲ ਨਾਲ ਬਹੁਤ ਸਾਰੀਆਂ ਪੁਸਤਕਾਂ ‘ਤੇ ਵਿਚਾਰ ਚਰਚਾ ਪ੍ਰੋਗਰਾਮ ਵੀ ਹੁੰਦੇ ਰਹੇ।

ਯੂਨੀਵਰਸਿਟੀ ਨੇ ਇਸ ਸਾਲ ਜਿਥੇ ਸਮੇਂ ਦੀ ਲੋੜ ਅਨੁਸਾਰ ਵੱਖ ਵੱਖ ਨਵੇਂ ਕੋਰਸ ਸ਼ੁਰੂ ਕੀਤੇ ਉਥੇ ਵੱਖ ਵੱਖ ਵਿਭਾਗ ਅਤੇ ਕਾਲਜਾਂ ਨਵੇਂ ਅਧਿਆਪਕ ਅਤੇ ਹੋਰ ਸਟਾਫ ਦੀ ਭਰਤੀ ਕੀਤਾ ਗਿਆ। ਯੂਨੀਵਰਸਿਟੀ ਨੇ ਇਸ ਵਾਰ ਵੱਡੇ ਪੱਧਰ ‘ਤੇ ਆਪਣੇ ਮੁਲਾਜ਼ਮਾਂ ਅਤੇ ਹੋਰ ਸਟਾਫ ਨੂੰ ਬਣਦੀਆਂ ਤਰੱਕੀਆਂ ਦੇ ਕੇ ਵੀ ਨਿਵਾਜਿਆ। ਯੂਨੀਵਰਸਿਟੀ ਨੇ ਇਸ ਸਾਲ ਆਪਣਾ 54ਵਾਂ ਸਥਾਪਨਾ ਦਿਵਸ ਵੀ ਬਹੁਤ ਧੂੂਮਧਾਮ ਨਾਲ ਮਨਾਇਆ। ਯੂਨੀਵਰਸਿਟੀ ਦੇ ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇਸ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਖੋਜ ਪੱਤਰ ਅਤੇ ਹੋਰ ਪੇਸ਼ਕਾਰੀਆਂ ਨਾਲ ਯੂਨੀਵਰਸਿਟੀ ਦੇ ਨਾਂ ਨੂੰ  ਹੋਰ ਰੌਸ਼ਨ ਕੀਤਾ। ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀ ਵੀ ਵੱਖ ਵੱਖ ਫੈਲੋਸ਼ਿਪ ਪ੍ਰਾਪਤ ਕਰਨ ਵਿਚ ਕਾਮਯਾਬ ਵੀ ਹੋਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸਾਂ ਨੂੰ ਮਨਾ ਕੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਚਿਣਗ ਵੀ ਲਾਈ। ਯੂਨੀਵਰਸਿਟੀ ਦੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਯੂਨਿਟਾਂ ਵੱਲੋਂ ਵੱਖ ਵੱਖ ਕੈਂਪ ਦਾ ਆਯੋਜਨ ਕੀਤਾ ਗਿਆ। ਵਰ੍ਹੇ ਦੇ ਆਖਰੀ ਹਫਤੇ ਵਿਚ ਸਮਰਸਿਆ ਨੋਸਪਲੈਨ ਦੇ ਪਲਾਨਿੰਗ ਖੇਤਰ ਦਾ 25ਵਾਂ ਸਿਲਵਰ ਜੁਬਲੀ ਸਾਲਾਨਾ ਸੰਮੇਲਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਸ ਤਰ੍ਹ੍ਹਾਂ ਸਾਲ 2023 ਵਿਚ ਖੋਜ, ਅਕਾਦਮਿਕਤਾ, ਖੇਡਾਂ, ਕਲਾ, ਸਭਿਆਚਾਰ ਅਤੇ ਹੋਰ ਖੇਤਰਾਂ ਵਿਚ ਅੱਗੇ ਰਹਿ ਕੇ ਸਮਾਜ ਦੀ ਅਗਵਾਈ ਕੀਤੀ ਉਸੇ ਤਰ੍ਹਾਂ ਹੀ ਉਸੇ ਜੋਸ਼ ਨਾਲ 2024 ਵਿਚ ਇਨ੍ਹਾਂ ਪ੍ਰਾਪਤੀਆਂ ਅਤੇ ਜਿਤਾਂ ਦਾ ਸਿਲਸਿਲਾ  ਵੀ ਜਾਰੀ ਰਹੇਗਾ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਦੂਰ-ਦ੍ਰਿਸ਼ਟੀ ਵਾਲੀ ਸੋਚ ਅਤੇ ਮਿਹਨਤੀ ਅੰਦਾਜ਼ ਸਦਕਾ ਯੂਨੀਵਰਸਿਟੀ ਨਵੇਂ ਦਿਸਹਦਿਆਂ ਨੂੰ ਛੂਹੇਗੀ।

ਸ਼ਾਇਰ ਹਰਨੇਕ ਗਿੱਲ ਦੀ ਪਹਿਲੀ ਬਰਸੀ ‘ਤੇ ਵਿਸ਼ੇਸ਼ ਸ਼ਰਧਾ ਦੇ ਸ਼ਬਦ
10 ਅਕਤੂਬਰ ਨੂੰ  ਹਰਨੇਕ ਗਿੱਲ  ‘ਹੈ’ ਤੋਂ  ‘ਸੀ ‘ ਹੋ ਗਿਆ ਸੀ । ਉਹ ਪੰਜਾਬੀ ਦਾ ਹੋਣਹਾਰ ਸ਼ਾਇਰ ਸੀ । ਉਸ ਦੀਆਂ  ਕਵਿਤਾਵਾਂ ਨੇ ਪੰਜਾਬੀ ਕਵਿਤਾ ਦੇ ਮੁਹਾਂਦਰੇ ਨੂੰ ਨਵਾਂਪਣ ਦਿੱਤਾ।ਉਸ ਦੀ ਉਮਰ ਅਜੇ ਜਾਣ ਵਾਲੀ ਨਹੀਂ ਸੀ ਪਰ ਫਿਰ ਵੀ ਉਹ 10 ਅਕਤੂਬਰ 2022 ਨੂੰ  ਕਿਸੇ ਅਣਡਿੱਠੜੇ ਦੇਸ਼ ਚਲਾ ਗਿਆ। “ਜਿਸਮ ਮੇਰੇ ਦੀਆਂ ਕੰਧਾਂ, ਯਾਰੋ ਢਹਿ ਚੱਲੀਆਂ, ਰਹਿ ਚੱਲੀ ਵਿੱਚ ਦਿਲ ਦੇ ਇੱਕ ਮਜ਼ਾਰ  ਜਿਹੀ”,  ਮੌਤ  ਦਾ ਜ਼ਿਕਰ ਉਸ ਦੀਆਂ ਕਵਿਤਾਵਾਂ ਵਿੱਚ ਬਾਰ-ਬਾਰ ਆਉਂਦਾ ; ਮੜ੍ਹੀਆਂ ਵਿੱਚ ਮਲਿਆਂ ਨੂੰ , ਪਏ ਨੇ ਸੂਹੇ ਬੇਰ , ਮਰਨ ਨੂੰ ਜੀ ਕਰੇ।” ਉਹ ਦਾ ਇੱਕ ਪੂਰਾ ਗੀਤ ਹੀ ਮੌਤ ਦੇ ਰਹੱਸਾ ਨੂੰ ਖੋਲਦਾ।

“ਚੱਲ ਭਰੀਏ ਪਰਵਾਜਾਂ ਸ਼ਾਮਾਂ ਹੋ ਚੱਲੀਆਂ

ਸੱਦਣ ਕਿਤਿਓ ਵਾਜ਼ਾ ਸ਼ਾਮਾਂ ਹੋ ਚੱਲੀਆਂ

ਮੁੱਕ ਚੱਲਿਆ ਹੈ ਯਾਰੋ ਸਾਡਾ ਗੀਤ ਵੀ

ਹਾਉਕਾ ਭਰਿਆ ਸਾਜ਼ਾਂ  ਸ਼ਾਮਾਂ ਹੋ ਚੱਲੀਆਂ …।”  ਉਸ ਦਾ ਕਾਹਲਾਪਣ ਉਸ ਨੂੰ ਸਾਥੋੰ ਸਦ‍ਾ ਲਈ ਲੈ ਗਿਆ ਪਰ ਸੁਖਨਵਰ ਕਿਤੇ ਨਹੀਂ ਜਾਂਦੇ । ਉਹ ਸ਼ਬਦਾਂ ਦੇ ਰੂਪ ਵਿੱਚ ਹਮੇਸ਼ਾ ਰਹਿੰਦੇ  ਹਨ।’ਕੀ ਕਵੀਆਂ ਦਾ ਆਉਣਾ ਜਾਣਾ, ਕੀ ਮਸਤੀ ਸੰਗ ਟੁਰਨਾ ‘ ਵਾਂਗ ਹਰਨੇਕ ਦਾ ਆਪਣੀਆਂ   ਕਵਿਤਾਵਾਂ ਦੇ ਨਾਲ ਠੁਮਕ-ਠੁਮਕ ਚੱਲਣਾ  ਬਨਾਉਟੀ  ਨਹੀਂ ਸੀ ਸਗੋਂ ਬੜੀ ਬੇਬਾਕੀ ਨਾਲ ਸਮਾਜ ਦੀ ਪਰਦਾਕਸ਼ੀ ਵੀ ਕਰਨ ਵਾਲਾ ਸੀ। ਕਵੀ ਦੀ ਗੈਰ -ਹਾਜ਼ਰੀ ਵਿੱਚ ਕਵਿਤਾਵਾਂ ਦਾ ਹਾਜ਼ਰ ਰਹਿਣਾ, ਕਵੀ ਦੀ ਸਦੀਵਤਾ ਦੀ ਗਵਾਹੀ ਹੈ।ਹਰਨੇਕ ਨੂੰ ਉਸ ਦੀਆਂ ਕਵਿਤਾਵਾਂ ਨਾਲੋਂ  ਅਲੱਗ ਰੱਖ ਕੇ ਨਹੀਂ ਵੇਖਿਆ ਜਾ ਸਕਦਾ ।ਹਰਨੇਕ ਦੀਆਂ ਕਵਿਤਾਵਾਂ ਉਸ ਦਾ ਆਪਣਾ  ਹੀ ਧੁਰਾ ਸੀ , ਜਿਸ ਦੇ ਦੁਆਲੇ ਉਹ ਆਪ ਘੁੰਮਿਆ ਸੀ । ਇਸ਼ਕ ਨੇ  ਉਸ ਦਾ ਅਜਿਹਾ ਸੰਤੁਲਨ ਵਿਗਾੜਿਆ ਕਿ ਉਹ ਸ਼ਾਇਰ ਹੋ ਗਿਆ ।ਇਸ ਦੀ ਉਸ ਨੇ ਆਪ ਪੁਸ਼ਟੀ ਕੀਤੀ;ਮੈਨੂੰ ਕੋਝੇ ਨੂੰ ਕਵੀ ਬਣਾ ਦੇੰਦਾ, ਤੇਰਾ ਹੇਰਵਾ…।”  ਅੱਜ ਦੇ ਕਵੀ ਦੀ ਕਵਿਤਾ ਕਿਤੇ ਅਤੇ ਕਵੀ ਕਿਤੇ ਪਿਆ ਮਿਲਦਾ ਹੈ। ਇਸ ਕਰਕੇ ਹੀ ਹਰਨੇਕ ਕਹਿੰਦਾ ਹੈ ਕਿ ‘ ਤਾਰੇ ਹੈਰਾਨ ਨੇ , ਹਨੇਰਾ ਕਵਿਤਾ ਲਿਖ ਰਿਹਾ ‘ ਅਤੇ ਉਹ ਕਵੀਆਂ ਨੂੰ ਤਾਅਨਾ ਵੀ ਮਾਰਦਾ ਹੈ ਕਿ ” ਅਣਜਾਣੇ ਹੀ ਕੀੜੀਆਂ ਦਾ ਭੌਣ ਮਿੱਧ ਕੇ , ਕੋਈ ਕਵੀ ਕਿਵੇਂ ਲਿਖ ਲੈਂਦਾ ਹੈ, ਤਿੱਤਲੀਆਂ ਲਈ ਕਵਿਤਾ ।” ਹਰਨੇਕ ਉਨ੍ਹਾਂ ਸ਼ਇਰਾਂ ਵਿੱਚੋਂ ਨਹੀਂ ਸੀ ਜਿਨ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ  ਦੇ ਨਾਲ ਬਗਲਗੀਰ ਹੋ ਕੇ ਨਹੀਂ ਚੱਲਦੀਆਂ । ਉਸ ਨੂੰ ਨਾ ਛਪਣ ਅਤੇ ਨਾ ਹੀ  ਮਸ਼ਹੂਰ ਹੋਣ ਦੀ  ਕਾਹਲ ਸੀ ਪਰ ਉਸਦੇ ਅਤੇ  ਉਸ ਦੀ ਕਵਿਤਾ ਵਿੱਚ ਵਿੱਥ ਨਹੀਂ ਸੀ । ਉਹ ਆਪਣੇ ‍ਆਪ ਨੂੰ ਵੀ ਨਹੀਂ ਬਖਸ਼ਦਾ ; ਮੇਰੇ ਮੱਥੇ ਵਿੱਚੋਂ ਉੱਡ ਗਈ ਏ, ਕਵਿਤਾ ਕਿਧਰੇ , ਹੁਣ ਸ਼ਬਦਾਂ ਦੇ ਜਾਲ ਵਿੱਚ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ।” ਇੱਕ ਹੋਰ ਕਵਿਤਾ ਵਿੱਚ ਅਖੌਤੀ ਲੇਖਕਾਂ , ਅਲੋਚਕਾਂ ਅਤੇ ਵਿਆਖਿਆਕਾਰਾਂ ਦੀ ਇੰਝ  ਲਹਾਉੰਦਾ ਹੈ; ਸੜਕ ‘ਤੇ ਥੁਕਿਆ ਵੀ ਜਿੰਨ੍ਹਾਂ ਨੂੰ  ਅਠਿਆਨੀ ਲੱਗਦਾ ਹੈ , ਉਹ ਵੀ ਖੰਡਾਂ ਬ੍ਰਹਿਮੰਡਾਂ ਬਾਰੇ , ਕਰ ਰਹੇ ਗੋਸ਼ਟੀਆਂ ।ਜੇ ਉਸ ਦੀਆਂ ਸਾਰੀਆਂ ਕਵਿਤਾਵਾਂ ਨੂੰ ਇਕੱਠਿਆਂ ਕਰ ਲਈਏ ਤਾਂ ਉਹ ਹੁਣ ਤਕ ਕਈ ਕਿਤਾਬਾਂ  ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁਕਾ ਹੋਣਾ ਸੀ।ਉਹ ਇੱਕ ਵੀ ਕਿਤਾਬ ਮਾਂ ਬੋਲੀ ਨੂੰ ਨਹੀਂ ਦੇ ਕੇ ਗਿਆ । ਇਸਦੇ ਬਾਵਜੂਦ ਵੀ ਉਸ ਦੀ ਪੰਜਾਬੀ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚ ਆਪਣੀ ਵੱਖਰੀ ਪਛਾਣ ਸੀ । ਉਹ ਆਪਣੀ ਕਵਿਤਾ ਵਿੱਚ ਆਪਣੇ ਆਪ ਨੂੰ  ਵੀ ਉਨ੍ਹਾਂ ਹੀ ਨਿਸ਼ਾਨਾ ਬਣਾਉਂਦਾ ਜਿੰਨ੍ਹਾਂ ਦੂਜਿਆਂ ਨੂੰ  ;  ਲਾਹਨਤ ਹੈ ਹਰਨੇਕ ਸਿਆਂ , ਤੇਰੀ ਸਾਲੀ ਜ਼ਿੰਦਗੀ ਤੇ , ਫੇਸਬੁੱਕ ਵੀ ਹੱਸ ਰਿਹਾ , ਤੇਰੀ ਜਾਅਲੀ ਜ਼ਿੰਦਗੀ ‘ਤੇ।” ਉਸ ਦੀ ਕਵਿਤਾ ਵਿੱਚ ਸਿਆਸਤਦਾਨਾਂ ਪ੍ਰਤੀ ਕਿੰਨਾ ਗੁੱਸਾ ਭਰਿਆ ਪਿਆ ਉਦੋਂ ਪਤਾ ਲੱਗਦਾ ਜਦੋਂ  ਉਹ ਕਹਿੰਦਾ ‘ ਜੀਅ ਕਰੇ , ਦਿੱਲੀ ਨੂੰ ਜਾਂਦੀ ਸੜਕ ਨੂੰ  ਨੌਹਾਂ  ਨਾਲ ਖਰੋਚ ਸੁੱਟਾਂ”  ਉਸ ਦਾ ਇੱਕ ਹੋਰ ਹਾਇਕੂ ਹੈ ; ਖੇਤਾਂ ਵਿੱਚ ਚਿੱਟੇ ਭੇੜੀਏ ਹਵਾਂਕ ਰਹੇ, ਮੈਂ ਭਗਤ ਸਿੰਘ ਦੀਆਂ ਬੀਜੀਆਂ ਬੰਦੂਕਾਂ , ਲੱਭਣ ਚੱਲਿਆ।”  ਉਹ ਪੰਜਾਬੀ ਪਾਠਕਾਂ ਦਾ ਦਾਇਰਾ, ਸੀਮਾਵਾਂ ਜਾਂ ਗਿਣੇ ਚੁਣਵੇ ਪ੍ਰਤੀਕਾਂ ਵਿੱਚ ਨਹੀਂ ਬੰਨਦਾ । ਉਸ ਦੀ ਗੱਲ ਸਿੱਧੀ ਦਿਲ ਤੇ ਵੱਜਦੀ ਜਿਸ ਦਾ ਖੜਾਕ ਦਿਮਾਗ ਵਿੱਚ ਹੁੰਦਾ ;

ਨਿਰਵਾਣ ਭੁੱਖੇ ਢਿੱਡਾਂ ਨੂੰ  ਕੱਢੀ ਗਾਲ੍ਹ ਹੈ

ਨਿਰਵਾਣ ਇੱਕ ਡਰਪੋਕ

ਰਾਜ ਕੁਮਾਰ ਦੀ ਬੌਧਿਕ ਅਜਾਸ਼ੀ ਹੈ

ਨਿਰਵਾਣ ਸਾਡੇ ਮੱਥੇ ਤੇ , ਮਲੀ ਖਾਹਮਖਾਹ ਦੀ ਤੌਹਮਤ ਹੈ । ਅਧਿਆਤਮਕਤਾ ਦੇ ਸਿਖਰਲੇ ਭਕਾਨੇ ਵਿੱਚ ਕੰਡਾ ਮਾਰ ਕੇ ਇੰਝ ਫੂਕ ਕੱਢਦਾ ; ਤੁਹਾਡਾ ਬ੍ਰਹਮਾ

ਆਪਣੀ ਧੀ ਤੇ ਅੱਖ ਰੱਖਦਾ ਸੀ

ਇਸ ਸੱਚ ਦੀ ਅੱਖ ਵਿੱਚ ਅੱਖ ਪਾ ਕੇ

ਮੈਂ ਬ੍ਰਹਮ ਹੋ ਜਾਂਦਾ ।

ਰਾਧਾ ਨੂੰ ਆਪਣੀ ਇੱਕ ਲੰਮੀ ਕਵਿਤਾ ਵਿੱਚ ਕਹਿੰਦਾ ਹੈ

ਰਾਧਾ ! ਬਿ੍ਦਾਬਨ ਦੇ ਰੁੱਖਾਂ ਨੂੰ ,ਵਕਤ ਦੀ ਸਿਉੰਕ ਖਾ ਗਈ ।” ਉਸ ਤੋਂ ਧਰਮਾਂ ਦੇ ਠੇਕੇਦਾਰ ਮੁੰਹ ਛਪਾਉੰਦੇ ਫਿਰਦੇ ਜਦੋਂ ਬੜੀ ਬੇਬਾਕੀ ਨਾਲ  ਉਹ  ਲਿਖਦਾ ਹੈ; ਮੱਥਾ ਟੇਕਣ ਲਈ ਝੁਕਦੀ ਕੁੜੀ ਦੀਆਂ ਛਾਤੀਆਂ

ਬੋਚ ਲਈਆਂ ਨੇ ਗ੍ਰੰਥੀ ਦੀ ਨਜ਼ਰ ਨੇ…

ਕੂਲੈ ਜਿਹੇ ਮੁੰਡੇ ਤੇ ਚਰਚ ਵਿੱਚ

ਟਿਕ ਗਈ ਹੈ ਬੁੱਢੇ ਪਾਦਰੀ ਦੀ ਨਜ਼ਰ …

ਨਸ਼ਈ ਹਨੇਰੇ ਵਿੱਚ , ਨੀਲੀ ਸਕਰੀਨ ਦੇ ਇਸ਼ਾਰੇ ਤੇ, ਭਰਾ ਨੇ ਭੈਣ ਦੀ ਕੁੱਖ ਵਿੱਚ ਅੱਗ ਉਗਲੀ ਹੈ। ਤੇ ਫਿਰ ਜਦੋਂ ਉਹ ਸਾਰੇ ਰਿਸ਼ਤਿਆਂ ਅਤੇ ਸਬੰਧਾਂ ਦਾ ਬਿਰਤਾਂਤ ਸਿਰਜਣ ਦੇ ਬਾਅਦ ਆਪਣੇ ਵੱਲ ਆਉਂਦਾ ਹੈ ਤਾਂ  ਇੰਝ  ਉਸ ਦੀ ਕਵਿਤਾ ਸਿਖਰਤਾ ਵੱਲ ਵੱਧ ਦੀ ਹੈ; ਮੈਂ ਮਹਿਫਲਾਂ ਵਿੱਚ ਭਰਾ, ਤੇ ਸੁਪਨਿਆਂ ਵਿੱਚ ਭਾਬੀਆਂ ਹੰਢਾਉੰਦਾ ਹਾਂ ।

ਗਦਰੀ ਬਾਬਿਆਂ ਦੀ ਨਜ਼ਮ ਵਿੱਚ ਉਹ  ਉਨ੍ਹਾਂ ਨੂੰ ਸੁਰਖਰੂ ਦੱਸਦਾ ਹੈ ਅਤੇ ਪੀੜੇ ਅਤੇ ਨਪੀੜੇ ਜਾ ਰਿਹਾ ਨੂੰ ਸ਼ਹੀਦ ਗਰਦਾਨਦਾ ਹੈ।

ਉਹ ਪੰਜਾਬੀ ਦੀਆਂ ਪ੍ਰਚਲਿਤ ਰਚਨਾਵਾਂ ਦਾ ਚੀਰ ਹਰਨ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ; ਤੇਰੀ ਪਿਆਸ ਵਿੱਚ ਬਲਦਾ ਜਿਸਮ ਹਾਂ , ਕਿੰਝ ਆਖਾਂ ਕਿ ਮੈਂ ਤਾਂ ਬਿਰਖ ਹਾਂ , ਮੈਂ ਤਾਂ ਬੰਦੇ-ਦਰਿੰਦੇ ਦੇ ਵਿਚਲੀ , ਕੋਈ ਵੱਖਰੀ ਤਰ੍ਹਾਂ ਦੀ ਕਿਸਮ ਹਾਂ ।

ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰ ਉਸ ਦੀ ਦੋਸਤੀ ਅਤੇ ਉਸ ਦੀ ਕਵਿਤਾ ਦਾ ਰੰਗ ਵੇਖ ਕੇ ਦੰਗ ਰਹਿ ਚੁੱਕੇ ਹਨ  ।ਵੱਖ -ਵੱਖ ਲੇਖਕਾਂ ਅਤੇ ਅਲੋਚਕਾਂ ਪੰਜਾਬੀ ਵਿੱਚ ਲਿਖੀ ਜਾ ਰਹੀ ਕਵਿਤਾ ਤੋਂ ਅਲੱਗ  ਕਵਿਤਾ ਹੋਣ ਦੀ ਗੱਲ ਕਰ ਕੇ ਉਸ ਨੂੰ ਥਾਪੜਨਾ ਦਿੱਤੀ।ਜਦੋਂ ਇਹ ਕਹਿੰਦਾ ਹੈ ਕਿ ‘ਹੰਝੂ  ਹੀਰਿਆਂ ਤੋਂ ਵੱਧ ਸੋਹਣੇ ‘ ਹਨ ਅਤੇ …’ਬਾਬੇ ਦਾ ਅਸ਼ੀਰਵਾਦੀ ਹੱਥ ਥੱਪੜ ਨਜ਼ਰ ਆਉਂਦਾ ‘ ਹੈ ਤਾਂ ਉਸਦੀ ਇਸ ਗੱਲ ਨੂੰ ਸਮਝਣ ਲਈ ਉਸ ਥਾਂ ਤੱਕ ਪਹੁੰਚਣਾ  ਪੈਣਾ  ਜਿੱਥੇ ਪਹੁੰਚ ਕੇ ਉਹ ਇਹ ਨਵਾਂ ਦਿ੍ਸ਼ਟੀਕੋਣ ਦਿੰਦਾ  ਹੈ। ਉਸ ਦਾ ਨਵਾਂਪਣ ਇੱਥੇ ਹੀ ਖਤਮ ਨਹੀਂ  ਹੁੰਦਾ ਸਗੋਂ  ਇਸ ਦਾ ਲਗਾਤਾਰ ਵੱਖ-ਵੱਖ ਕਵਿਤਾਵਾਂ ਵਿੱਚ ਸਿਲਸਿਲਾ ਸ਼ੁਰੂ ਹੁੰਦਾ ਹੈ।

ਜਾਹ ਨੀ ਦੇਵ ਰੂਹੇ , ਖੜ੍ਹਕਾ ਨਾ ਮੇਰੀ ਸੁੰਨ ਦੇ ਬੰਦ ਬੂਹੇ , ਮੇਰੀ ਸੁੰਨ ਤਾਂ ਮੌਨ ਚੋ ਸਿੰਮਦੀ ਮਯੂਸੀ ਹੈ, ਕਾਲੇ ਚਿੱਟੇ ਨਾਹਆਰਿਆਂ ਦੀ ਦਕਿਆਨੂਸੀ ਹੈ ।

ਉਸ ਨੇ ਆਪਣੀ ਸ਼ਾਇਰੀ ਵਿਦਿਆਰਥੀ ਜੀਵਨ ਤੋਂ ਹੀ ਸ਼ੁਰੂ ਕਰ ਦਿੱਤੀ ; ਜਿਸ ਗੁਲਮੋਹਰ ਹੇਠ ਤੂੰ , ਆਖਰੀ ਵਾਰ ਉਡੀਕਿਆ ਸੀ ਮੈਨੂੰ , ਇਸ ਬਹਾਰ ਚ ਖਿੜੇ ਨੇ ਉਸ ਤੇ , ਤੇਰੇ ਸੂਟ ਦੇ ਫੁੱਲ। ਉਸ ਦੀ ਰੁਮਾਂਸ ਨਾਲ ਭਰਪੂਰ ਕਵਿਤਾ ਹੈ; ਜੇ ਤੂੰ ਥੋੜ੍ਹਾ ਜਿਹਾ ਹੋਰ ਉਡੀਕ ਲੈਂਦੀ , ਮੈਂ ਨਿਮੋਲੀਆਂ ਦੇ ਫੁੱਲ ਹੋ ਕੇ ਉੱਗ ਪੈਣਾ ਸੀ , ਤੂੰ ਤਾਂ ਐੰਵੇ ਸਾਹਾਂ ਦੀ ਡੋਰ ਤੋੜ ਬੈਠੀ । (ਨਜ਼ਮ /ਸੱਸੀ )

ਘਰ ਅਤੇ ਬਾਹਰ ਦੀਆਂ ਮਹਿਫਲਾਂ ਵਿੱਚ ਦੇਰ ਰਾਤ ਤਕ ਗਲ ਨੂੰ ਭਖਾਈ ਰੱਖਣਾ  ਉਸ ਦੇ ਸ਼ਬਦਾਂ ਦਾ ਦੇ ਭੰਡਾਰ ਦਾ ਹੀ ਕਮਾਲ ਸੀ  । ਫੱਕਰਪੁਣਾ ਉਸ ਨੇ ਆਪ ਵਿਆਹਜਿਆਂ ਹੋਇਆ ਸੀ । ਉਸ ਦੇ ਅਸਲ ਸੁਭਾਅ ਨੂੰ ਨਾ ਜਾਨਣ ਵਾਲੇ  ਉਸ ਦੀ ਮਾਲਾ ਦੇ ਮਣਕੇ ਕਦੇ ਨਹੀਂ ਬਣ ਸਕੇ।  ਉਹ ਸਭ ਦਾ ਸੀ ਪਰ ਉਸ ਦਾ ਉਸ ਨੂੰ ਲੱਗਦਾ ਸੀ ਕਿ ਕੋਈ ਵੀ ਨਹੀਂ ਹੈ। ਇਸੇ ਕਰਕੇ ਉਸ ਨੂੰ ਹਮੇਸ਼ਾਂ ਹੀ ਆਪਣਿਆਂ  ‘ਤੇ ਗਿਲਾ ਰਿਹਾ ਅਤੇ ਉਸਨੇ ਕਿਹਾ ਕਿ “ਜਿਸ ਮੋਢੇ ਤੇ ਰੋਣਾ ਚਾਹਾਂ, ਉਹ ਹੀ ਮੇਰੀ ਧੌਣ ਮੰਗੇ” ,ਯਾਰਾਂ ਦੀਆਂ ਬਰੂਹਾਂ ਹੁਣ ਮੈਨੂੰ ਨਹੀਂ  ਉਡੀਕਦੀਆ, ਮੈਨੂੰ ਜਿੰਨੇ ਵੀ ਮਿਲੇ, ਮਾਵਾਂ ਦੇ ਬੀਬੇ ਪੁੱਤ ਹੀ ਮਿਲੇ,ਕੁਚੱਜੀ ਦਾ ਪੁੱਤ ਮੈਂ ਹੀ ਸਾਬਤ ਹੋਇਆ।” ਸਮਾਜ ਦੇ ਦੋਹਰੇ ਕਿਰਦਾਰ ਦੀਆਂ ਉਹ  ਆਪਣੀਆਂ ਕਵਿਤਾਵਾਂ ਵਿੱਚ ਧੱਜੀਆਂ ਉਡਦਾ  ਹੈ । ਉਸ ਦੀ ਲੋਕ ਮੁਹਾਵਰਾ ਬਣਨ ਦੀ ਸਮਰੱਥਾ ਰੱਖਦੀ ਇੱਕ ਤੁੱਕ  ਹੈ; ਦਾਅ ਲੱਗੇ ਤਾਂ ਲਾ ਲਾਈਦਾ , ਨਹੀਂ ‘ਤੇ ਰੱਬ ਦਾ ਨਾਮ ਧਿਆ ਲਈਦਾ ।” ਉਸ ਦੇ ਸੁਭਾਅ ਅਤੇ ਉਸ ਦੀ ਇਕ ਵੱਖਰੀ ਸ਼ਖਸੀਅਤ ਕਰ ਕੇ ਉਸਦੇ ਨਾਲ ਜੁੜੇ ਲੇਖਕਾਂ ਅਤੇ ਮਿਤਰਾਂ ਦੀ ਸੂਚੀ ਬਹੁਤ ਲੰਮੀ ਸੀ ।ਅੰਮ੍ਰਿਤਸਰ ਛੱਡ, ਚੰਡੀਗੜ੍ਹ ਰਹਿਣਾ ,ਉਸ ਨੂੰ ਚੰਗਾ ਨਹੀਂ ਸੀ ਲੱਗਦਾ, ਇਹ ਉਸ ਦੀ ਮਜਬੂਰੀ ਸੀ ਪਰ ਫੇਰ ਵੀ ਉਸ ਨੇ ਰੀਝ ਨਾਲ ਕੋਸ਼ਿਸ਼ ਕੀਤੀ ਕਿ ਚੰਡੀਗਡ਼੍ਹ ਨਾਲ ਦਿਲ ਲਾ ਲਵੇ  ਪਰ ਆਖ਼ਰੀ ਸਾਹ ਤਕ ਵੀ ਉਸ ਦੀ ਇਹ ਰੀਝ ਪੂਰੀ ਨਾ  ਹੋਈ।  ਉਹ ਆਪਣੇ ਦੋਸਤਾਂ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਮੇਰੇ ਕੋਲ ਚੰਡੀਗੜ੍ਹ ਆਓ !। ਅੱਜ ਉਸਦੀ  ਗੈਰ ਹਾਜ਼ਰੀ  ਚਿੱਤਵ ਕੇ ਰੁਗ ਭਰ ਆਉਂਦਾ ਹੈ । ਉਸ ਦੇ ਪਰਿਵਾਰ ਤੋਂ ਇਲਾਵਾ ਉਸ ਦੇ ਦੋਸਤਾਂ ਨੂੰ ਵੀ ਉਸ ਦਾ ਇੰਝ  ਇਕ ਝਟਕੇ ਨਾਲ ਚਲੇ ਜਾਣਾ ਜ਼ਿੰਦਗੀ ਦੇ  ਇਕ ਬਹੁਤ ਵੱਡੇ ਝਟਕੇ ਦੇ ਬਰਾਬਰ ਹੈ। ਉਹ ਕਿਤੇ ਨਹੀਂ ਗਿਆ ਉਸ ਨੇ ਆਪਣੀ ਕਵਿਤਾ ‘ ਪਰਿਕਰਮਾ ‘ ਵਿੱਚ  ਆਪਣਾ ਪਤਾ ਟਿਕਾਣਾ ਸਾਰਾ ਦੱਸਿਆ । ਉਸ ਦੀ ਕਵਿਤਾ ਦੇ ਕੁੱਝ ਅੰਸ਼;

ਕਿੱਥੇ ਜਾਣਾ ਹੈ ਮਰਕੇ,ਏਥੇ ਹੀ ਹੋਵਾਂਗਾ

ਮਿੱਟੀ ਦੇ ਰੰਗਾਂ ਚ ਕਿਤੇ,ਜੜ੍ਹਾਂ ਤੋਂ ਮਹਿਕ ਤੀਕ ਤੁਰਦਾ

ਕਿਸੇ ਗੁਲਮੋਹਰ ਦਾ ਫੁੱਲ ਬਣਿਆਂ,ਤੇਰੇ ਬੁੱਲਾ਼ਂ ਦੀ ਥਾਂ

ਚਿੜੀ ਦੀ ਚੁੰਝ ਨੂੰ ਉਡੀਕਦਾ,ਚੋਟ ਖਾਣ ਨੂੰ ਤਰਸਦਾ

ਚੋਟਲ ਹੋਕੇ ਤੜਫਦਾ,ਉੱਡਦੀਆਂ ਡਾਰਾਂ ਲਈ ਰੀਝਦਾ

ਹਾਉਕੇ ਭਰਦਾ,ਤੇਰੀ  ਤਲਾਸ਼ ਚ ਫਿਰ

ਓਦਰਿਆ ਓਦਰਿਆ,ਬੁਝਦਾ- ਖਿੜਦਾ

ਤਿੱਤਲੀਆਂ ਦੀ ਨਜ਼ਰ ਨੂੰ,ਆਪਣੇ ਰੰਗਾਂ ਦਾ ਖਤ ਲਿਖਦਾ

ਜਾਂ

ਜੰਗਲੀ ਘਾਹ ਹੋ ਲਹਿਰਦਾ

ਭੁੱਖੀਆਂ ਹਿਰਨੀਆਂ ਸਾਹਵੇਂ

ਆਪਣਾ ਆਪ ਪਰੋਸਦਾ

ਹਰ ਚੁਭਣ ਚੋਂ ਹਰ ਛੋਹ ਚੋਂ

ਤੈਨੂੰ ਭੋਗਦਾ

ਤੇਰੀ ਪਿਆਸ ਦੁਆਲੇ ਗਰਦਸ਼ ਕਰਦਾ

ਮਰਕੇ ਵੀ ਤੇਰੇ ਲਈ ਮਰਦਾ

ਫੁੱਲ ਤੋਂ ਫੌਲਾਦ ਤੱਕ ਦਾ ਸਫਰ ਕਰਦਾ

ਏਥੇ ਹੀ ਹੋਵਾਂਗਾ ਮਿੱਟੀ ਦੇ ਰੰਗਾਂ ਚ

ਤੇਰੇ ਅੰਗ ਸੰਗ ਤੁਰਦਾ

ਕਿੱਥੇ ਜਾਣਾ ਹੈ ਮਰਕੇ

ਉਸ ਦੀ ਭਟਕਣਾ ਦਾ ਕੋਈ ਟਿਕਾਣਾ ਨਹੀਂ ਹੈ ।ਉਸ ਦੇ ਆਲੇ-ਦੁਆਲੇ ਦੇ ਹਾਲਤ ਉਸ ਨੂੰ ਉਸਦੇ ਅੰਦਰ ਵੱਲ ਜਾਣ ਲਈ ਮਜਬੂਰ ਕਰਦੇ ਵਿਖਾਈ ਦਿੰਦੇ ਹਨ;

ਬਹੁਤ ਇੱਕਲਾ ਹਾਂ

ਆਪਣਾ ਹੀ ਪਰਛਾਵਾਂ ਬੇਗਾਨਾ ਲੱਗੇ

ਰਸਤੇ ਅਜਨਬੀ

ਕਿਸਦੀ ਤਲਾਸ਼ ਹੈ ਮੈਨੂੰ

ਆਪਣਾ ਆਪ ਪਿੱਛੇ ਹੀ ਭੁੱਲ ਆਇਆਂ

ਸਿਰ ਤੇ ਗਿਰਜਾਂ ਦੇ ਪਰਛਾਵੇਂ ਘੁੰਮ ਰਹੇ

ਕਿੱਧਰ ਜਾਣਾ ਹੈ

ਕੋਈ ਪਤਾ ਨਹੀਂ

ਕੁਝ  ਅਵਾਜ਼ਾਂ ਪਿੱਛਾ ਕਰ ਰਹੀਆਂ

ਕੁਝ ਪੁਕਾਰਨ ਅੱਗੋਂ

ਇਹ ਕੌਣ ਹੈ

ਜੋ ਮੇਰਾ ਹਮਸਫ਼ਰ ਵੀ

ਦੁਸ਼ਮਣ ਵੀ

ਨਜ਼ਰ ਏਨੀ ਧੁੰਦਲੀ ਕਿਉਂ

ਨਾ ਜਾਣਾ

ਆਪਣੇ ਹੀ ਮੋਢੇ ਤੇ

ਸਿਰ ਰੱਖਕੇ ਰੋਣਾ ਚਾਹਾਂ

ਸਾਰੇ ਹੰਝੂ

ਕਿਤੇ ਗਵਾ ਆਇਆਂ

ਪਿਆਸ ਏਨੀ ਕਿ

ਆਪਣੇ ਹੀ ਖੂਨ ਦੇ ਘੁੱਟ ਭਰਾਂ

ਮੇਰੇ ਹਾਲ ਤੇ ਮਖੌਟੇ ਹੱਸ ਰਹੇ

ਮੈਂ ਤਾਂ ਕਿਧਰੇ ਹੋਰ ਜਾਣਾ ਸੀ

ਕਿਧਰ ਨਿਕਲ ਆਇਆਂ

ਮੈਂ ਤਾਂ ਕੁਝ ਹੋਰ ਹੋਣਾ ਸੀ

ਇਹ ਕੀ ਹੋ ਗਿਆਂ ????

ਉਸ ਨੂੰ ਮੌਜੂਦਾ ਸਮੇਂ ‘ਚ ਲਿਖੀ ਜਾ ਰਹੀ ਪੰਜਾਬੀ ਸ਼ਾਇਰੀ ਦੇ ਨਾਲ ਬਹੁਤ ਗਿਲਾ ਸੀ ।ਉਸ ਨੂੰ ਲੱਗਦਾ ਕਿ ਉਹ ਪੰਜਾਬੀ ਸ਼ਾਇਰੀ ਨੂੰ ਇਸ  ਖਲਜਗਣ ਵਿੱਚੋਂ ਬਾਹਰ ਕੱਢ ਦੇਵੇਗਾ ਅਤੇ ਪੰਜਾਬੀ ਸ਼ਾਇਰੀ ਨੂੰ ਵਿਸ਼ਵ ਦੇ ਹਾਣ ਦੀ ਬਣਾ ਦਵੇਗਾ ।ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਬਹੁਤ ਵੱਡੀ ਦਲੇਰੀ ਦੇ ਨਾਲ ਲਿਖੀਆਂ।ਜਿਸ  ਨੂੰ ਨਵੇਂ ਅਰਥ ਮਿਲੇ ਅਤੇ ਨਵਾਂ  ਜਾਵੀਆਂ। ਉਸ ਦੀ ਕਵਿਤਾ; ‘ਉਦਾਸੀ ਬ੍ਰਹਮ ਦਾ ਆਦਿ ਗੀਤ

ਖੁਦਾ ਦੀ ਖੁਦ ਨੂੰ  ਮਾਰੀ ਵਾਜ ਹੈ ਉਦਾਸੀ

ਮਾਰੂਥਲ ਦੀਆਂ ਰੇਤ ਲਹਿਰਾਂ ਵਿੱਚ

ਰਾਹੀਆਂ ਦੀਆਂ ਪੈੜ੍ਹਾਂ ਉਡੀਕਦੀ

ਚਰਵਾਹੇ ਦੀ ਬੰਸਰੀ ਚੋਂ ਹੂਕਦੀ

ਸਾਨੂੰ ਪਲੋਸਦੀ ਹੈ ਉਦਾਸੀ

ਪਹਾੜੀ ਚਿਨਾਰਾਂ ਚ ਪੌਣ ਹੋ ਵਹਿੰਦੀ

ਸਾਡੇ ਵਾਲਾਂ ਚ ਪੋਟੇ ਫੇਰਦੀ ਹੈ

ਪੱਥਰਾਂ ਦੀਆਂ ਧਾਰੀਆਂ ਵਿੱਚ

ਯੁਗਾਂ ਦੇ ਭੇਦ ਦੱਸਦੀ ਹੈ

ਚਸ਼ਮਿਆਂ ਨਦੀਆਂ ਵਿੱਚ

ਸਾਡੇ ਲਈ ਹੱਸਦੀ ਰੋਂਦੀ ਹੈ ਉਦਾਸੀ

ਜੰਗਲਾਂ ਵਿੱਚ ਰਾਤਾਂ ਨੂੰ

ਭੇੜੀਆਂ ਦੀ ਹੂਕ ਚ

ਉਦਾਸੀ ਹੀ ਗਾਉਂਦੀ ਹੈ

ਥਕਿਆਂ ਹਾਰਿਆਂ ਦਾ

ਰੱਬ ਦੇ ਮਾਰਿਆਂ ਦਾ

ਸਦਾ ਖਿਆਲ ਰੱਖਦੀ

ਉਦਾਸੀ ਸਾਨੂੰ ਸਦਾ ਖੁਸ਼ ਰਹਿਣ ਲਈ

ਅਸੀਸ ਦੇਂਦੀ

ਇੱਕ ਹੋਰ ਕਵਿਤਾ ਦੇ ਪਾਠ ਤੋਂ ਪਤਾ ਲੱਗ ਜਾਵੇਗਾ  ਕਿ ਉਸ ਦੇ ਅੰਦਰ ਹੈ ਕੀ ?

ਤੇਰੇ ਬਿਨ ਮੈਂ

ਖਲਾਅ ਚ ਭਟਕਦਾ ਹਨੇਰਾ ਹਾਂ

ਤੇਰੇ ਬਿਨ ਮੈਂ

ਪੱਥਰ ਹਾਂ ਨਦੀ ਦੀ ਧਾਰ ਤੋਂ ਦੂਰ ਪਿਆ

ਤੇਰੇ ਬਿਨ ਮੈਂ

ਧੁੱਪ ਦੇ ਪੈਰਾਂ ਹੇਠ ਆਇਆ ਪਰਛਾਵਾਂ ਹਾਂ

ਤੇਰੇ ਬਿਨ ਮੈਂ

ਰਾਗ ਹਾਂ ਸਾਜ਼ਾਂ ਦੇ ਟੁੱਟਣ ਦੀ ਉਡੀਕ ਕਰਦਾ

ਤੇਰੇ ਬਿਨ ਮੈਂ

ਮਾਰੂਥਲ ਹਾਂ ਹਰਿਆਲੀ ਨੂੰ ਯਾਦ ਕਰਦਾ

ਤੇਰੇ ਬਿਨ ਮੈਂ

ਤੇਰੀ ਮੜੀ਼ ਤੇ ਵਰਦਾ ਮੀਂਹ ਹਾਂ

ਤੇਰੇ ਬਿਨ ਮੈਂ

ਢਹਿੰਦੇ ਗੁੰਮਦ ਅੰਦਰ ਹੂੰਗਰ ਹਾਂ ਕਬੂਤਰਾਂ ਦੀ

ਤੇਰੇ ਬਿਨ ਮੈਂ

ਮਰ ਗਏ ਗੀਤ ਤੇ ਚੀਕ ਚਿਹਾੜਾ ਹਾਂ ਚਿੜੀਆਂ ਦਾ

ਤੇਰੇ ਬਿਨ ਮੈਂ ਓਹ ਨਹੀਂ ਜੋ ਹੁੰਦਾ ਸੀ।

ਉਸ ਦੀ ਯਾਦ ਨੂੰ ਸਦੀਵੀ ਬਣਾਉਣ  ਲਈ ਉਸ ਦੀਆਂ ਸਾਰੀਆਂ ਕਵਿਤਾਵਾਂ ਨੂੰ ਕਿਤਾਬ “ਅਸਾਂ ਜਾਣਾ ਅਣਡਿੱਠੜੇ ਦੇਸ਼”  ਵਿੱਚ ਸਾਂਭਣ ਦਾ ਉਪਰਾਲਾ ਕੀਤਾ ਜਾ ਰਿਹਾ । ਉਹ ਮੌਤ ਨੂੰ ਵਾਜਾਂ ਮਾਰਦਾ ਹੈ।”ਸ਼ਾਮਾਂ ਪੈ ਗਈਆਂ!ਕਵਿਤਾ ਵਿੱਚ ਉਸ ਨੇ ਮੌਤ ਨੂੰ ਲੈ ਕੇ  ਕੋਈ ਰੁਦਨ ਨਹੀਂ ਕੀਤਾ ਸਗੋਂ ਉਸ ਨੂੰ ਮੌਤ ਨੂੰ ਮਿਲਣ ਦਾ ਚਾਅ ਈ ਬੜਾ।ਉਸ ਨੇ ਆਪਣੀ ਕਵਿਤਾਵਾਂ  ਵਿੱਚ ਇਹ ਬੜੇ ਵਿਸ਼ਵਾਸ਼ ਨਾਲ ਕਿਹਾ ਕਿਹਾ ਕਿ ਉਸ ਨੇ ਮਰ ਕੇ ਕਿਤੇ ਵੀ ਨਹੀਂ  ਜਾਣਾ ।ਉਸਦਾ  ਇਹ ਪੱਕਾ ਵਿਸ਼ਵਾਸ ਉਸ ਦੀਆਂ ਕਵਿਤਾਵਾਂ ਵਿੱਚ ਥਾਂ ਥਾਂ ਪਿਆ । ਉਸ ਨੇ ਆਪਣੇ ਮਰਨ ਤੋਂ ਬਾਅਦ ਦਾ ਪੱਕਾ ਪਤਾ  ਦੱਸਿਆ ਅਤੇ ਕਿਹਾ ਉਹ  ਤਿੱਤਲੀਆਂ ਦੀਆਂ ਨਜ਼ਰਾਂ ਨੂੰ ਰੰਗਾਂ ਦਾ ਖ਼ਤ ਲਿਖਦਾ ਇੱਥੇ ਹੀ ਕਿਤੇ ਮਿਲ ਜਾਵਾਗਾ । ਹਰਨੇਕ ਆਪਣੀ ਕਵਿਤਾ ਵਿੱਚ ਮੌਤ ਦੇ ਰਹੱਸ ਨੂੰ ਬੜੇ ਵੱਖਰੇ ਅੰਦਾਜ਼  ਇੰਝ ਪੇਸ਼ ਕਰਦਾ ਜਿਵੇਂ  ਉਸ ਨੂੰ  ਮਿਲਣ ਦਾ ਚਾਅ ,ਹੱਦਾਂ ਬੰਨੇ ਟੱਪ ਰਿਹਾ ਹੋਵੇ ,ਮੌਤ ਉਸਦੇ ਲਈ ਕਈ ਵਿਛੋੜਾ ਨਹੀਂ ਸਗੋਂ ਮਿਲਣ ਦਾ ਇਕ ਇਲਾਹੀ ਅਗੰਮੀ ਪਲਾਂ ਦਾ ਅਹਿਸਾਸ ਹੈ ।ਹਰਨੇਕ ਦੀ ਕਵਿਤਾ ਉਸ ਦੀ ਉਸ ਧੁਰ ਅੰਦਰਲੇ ਵਿਅਕਤੀਤਵ ਦਾ ਪ੍ਰਤੀਬਿੰਬ ਹੈ ਜੋ ਉਸ  ਨੇ ਜੀਵਿਆ ਅਤੇ ਜਿਸ ਨੂੰ ਉਹ  ਜਿਊਣਾ ਚਾਹੁੰਦਾ ਸੀ । ਜਿਸ ਕਰਕੇ ਉਸ ਨੇ ਜ਼ਿੰਦਗੀ ਨੂੰ ਹੋਰ ਨੇੜਿਓਂ ਵੇਖਣ ਦੀ ਦਿਵ ਦਿ੍ਸ਼ਟੀ ਸਿੱਖ ਲਈ । ਜਿੰਨ੍ਹਾਂ ਚੌਖਟਿਆਂ ਵਿੱਚ ਉਸ ਨੂੰ ਬਦੋਬਦੀ ਫਿੱਟ ਕਰਨ ਦੀ ਕੌਸ਼ਿਸ਼ ਕੀਤੀ ਜਾਂਦੀ ਉਹ ਛੋਟੇ ਪੈਣ ਲੱਗ ਪੈਂਦੇ ਸੀ।ਉਸ ਵੱਲੋਂ ਜਿਨ੍ਹੀ ਵਾਰ ਜ਼ਿੰਦਗੀ ਦੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਉਨ੍ਹੀਂ ਵਾਰ ਬੇਤਾਲਾਂ ਹੋ ਜਾਂਦਾ । ਜਿਸ ਕਰਕੇ ਉਸ ਦੇ ਆਪਣੇ ਵੀ ਉਸ ਤੋਂ  ਮੂੰਹ ਮੋੜ ਬਹਿੰਦੇ । ਹਮੇਸ਼ਾ ਧੁਰ ਅੰਦਰੋਂ ਸਿਰਜਣਾ  ‘ਚ ਰਹਿਣ ਵਾਲੇ  ਹਰਨੇਕ ਨਾਲ ਆਖਰੀ ਮੁਲਾਕਾਤ ਉਸ ਦੇ ਜਨਮ ਦਿਨ 13 ਸਤੰਬਰ 2022 ਤੋਂ ਇੱਕ ਦਿਨ ਪਹਿਲਾਂ ਹੋਈ।ਉਸ ਦਿਨ ਅਸੀਂ ਰਾਤ ਨੂੰ ਉਸ ਦੇ ਬੁਲਾਵੇ ਤੇ ਚੰਡੀਗੜ੍ਹ ਪਹੁੰਚੇ ਸਾਂ । ਅਸਲ ਵਿੱਚ ਕੁੱਝ ਦਿਨ ਪਹਿਲਾਂ ਮੈਂ ਚੰਡੀਗੜ੍ਹ ਗਿਆ ਸਾਂ ਪਰ ਉਸ ਨੂੰ ਮਿਲ ਕੇ ਨਹੀਂ ਸੀ ਆਇਆ।ਜਿਸ ਦਾ ਉਸ ਨੇ ਬਹੁਤ ਬੁਰਾ ਮਨਾਇਆ ਸੀ ਅਤੇ ਕਿਹਾ ਸੀ ਕਿ ਮੈਨੂੰ ਪਤਾ ਤੂੰ ਮੈਨੂੰ ਕਿਉਂ ਨਹੀਂ ਮਿਲ ਕੇ  ਗਿਆ ।ਉਸ ਨੇ ਬੜੀ ਤਲਖੀ ਪਰ ਪਿਆਰ ਨਾਲ  ਇਹ ਗਿਲਾ ਕੀਤਾ ਸੀ । ਮੈਂ ਅਗਲੇ ਹੀ ਦਿਨ ਫਿਰ ਸਵੇਰੇ ਦੇ ਸਮੇਂ ਅੰਮ੍ਰਿਤਸਰ ਤੋਂ  ਚੰਡੀਗੜ੍ਹ  ਜਾਣਾ ਸੀ ਪਰ ਉਸ ਦੇ ਕਹਿਣ ਤੇ ਅਸੀਂ ਰਾਤ ਨੂੰ ਹੀ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾ ਲਿਆ । ਅੰਮ੍ਰਿਤਸਰ ਤੋਂ ਅਸੀਂ ਦੇਰ ਸ਼ਾਮ ਨੂੰ ਚੱਲੇ ਸਾ ਅਤੇ ਰਾਤ ਦੇ 12 ਵਜੇ ਚੰਡੀਗੜ੍ਹ ਪਹੁੰਚੇ ਸਾਂ। ਉਸ ਨੇ ਸਾਡੀਆਂ ਲੋੜਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਸਨ । ਉਹ  ਰਾਤ ਦੇ 2 ਵਜੇ ਤੱਕ ਸਾਡੇ ਕੋਲ ਰਿਹਾ । ਉਸ ਰਾਤ ਉਸ ਨੇ “ਤੇਰਾ ਚੇਤਿਆਂ ‘ਚੋ ਢਲ ਰਿਹਾ  ਨਾਮ ਹੌਲੀ  ਹੌਲੀ …

ਤੇਰੇ ਮੁੱਖ ਵਾਲਾ ਜਦੋਂ ਦਾ ਗਵਾਚ ਗਿਆ ਸ਼ੀਸ਼ਾ

ਮੈਨੂੰ ਭੁੱਲ ਰਹੀ ਆਪਣੀ ਪਹਿਚਾਣ ਹੌਲੀ -ਹੌਲੀ …” ਬੜੇ ਵੇਗ ਵਿੱਚ ਆ ਕੇ ਤਰੁੰਨਮ ਵਿੱਚ ਸੁਣਾਇਆ ਸੀ।ਰਾਤ ਨੂੰ ਸਵੇਰੇ ਫਿਰ ਮਿਲਣ ਦਾ ਵਅਦਾ ਕਰਕੇ ਚਲੇ ਗਿਆ । ਅਗਲੇ ਦਿਨ ਉਸ ਦਾ ਜਨਮ ਦਿਨ ਸੀ।ਅਸੀਂ ਉਸ ਦਾ ਜਨਮ ਦਿਨ ਸੈਲੀਬਰੇਟ ਕਰਨਾ ਚਹੁੰਦੇ ਸੀ ਪਰ ਉਸ ਨੂੰ ਆਪਣੇ ਜਨਮ ਦਿਨ ਦਾ ਕੋਈ  ਚਾਅ ਨਹੀਂ ਸੀ । ਉਹ ਕਹਿੰਦਾ ਜਿਸ ਦਿਨ ਅੰਮ੍ਰਿਤਸਰ ਆਵਾਗਾ ਉਸ ਦਿਨ ਹੀ ਜਨਮ ਦਿਨ ਮਨਾ ਲਵਾਗੇ । ਉਹ ਕੁੱਝ ਦਿਨਾਂ ਬਾਅਦ  ਅੰਮ੍ਰਿਤਸਰ ਆਇਆ ਵੀ ਪਰ ਮੈਨੂੰ ਮਿਲੇ ਬਿਨਾਂ  ਹੀ ਚਲੇ ਗਿਆ ।ਮੈਨੂੰ ਸਤਪਾਲ ਸਿੰਘ ਸੋਖੀ  ਤੋਂ  ਪਤਾ ਲੱਗਿਆ  ਸੀ ।ਜਿਸ ਦੀ ਅਜੇ ਉਸ ਨਾਲ ਇੱਕ ਹੀ ਮਿਲਣੀ  ਮੇਰੇ ਨਾਲ ਚੰਡੀਗੜ੍ਹ ਵਿੱਚ ਹੋਈ ਸੀ । ਮੈਂ ਕਿਹਾ  ਇਹ ਹੋ ਨਹੀਂ ਸਕਦਾ । ਮੈਂ ਭਾਜੀ ਸੋਖੀ ਨਾਲ ਸ਼ਰਤ ਰੱਖ ਲਈ । ਮੈਂ  ਸਮਝਦਾ ਸੀ ਉਸ ਨੂੰ  ਭੁਲੇਖਾ  ਲੱਗਾ ਹੋਣਾ। ਫੋਨ  ਮਿਲਾਇਆ  ਗਿਆ …ਤਾਂ  ਉਸ ਨੇ ਕਿਹਾ  ਮੈਂ  ਆਇਆ …ਮੈਂ  ਸ਼ਰਤ ਹਾਰ ਗਿਆ…ਉਸ ਕਿਹਾ  ਇਸ ਦਾ ਇੱਕੋ ਹੱਲ ਈ ਮੁਆਫੀ ਮੰਗ ਲਾ ..ਤੇ ਮੈਂ ਮੁਆਫੀ ਮੰਗ ਲਈ।

ਭਾਬੀ  ਜਸਬੀਰ ਨੇ ਕਈ ਵਾਰ ਦੱਸਿਆ ਉਸ ‘ਤੇ ਕਈ ਵਾਰ ਕੋਈ  ਵੀ ਦਵਾਈ ਕਾਟ ਨਹੀਂ  ਕਰਦੀ। ਮੈਂ ਕਿਹਾ ਭਾਬੀ ਜੀ ਇਸ ਦੀਆਂ ਬਿਮਾਰੀਆਂ ਦਾ ਤੋੜ  ਦਵਾਈਆਂ ਨਹੀਂ  ਕਵਿਤਾਵਾਂ ਨੇ , ਸ਼ਬਦ ਨੇ ਇਸ ਨੂੰ ਸ਼ਬਦਾਂ ਨਾਲ ਜੁੜਨ ਦਿਓ  ਪਰ ਉਹ ਸ਼ਬਦਾਂ ਤੋਂ ਅਗਾਂਹ ਕਿਸੇ ਹੋਰ ਨਾਲ ਜੁੜਨ ਲਈ ਕਾਹਲਾ ਸੀ ।  ਉਸ ਨੂੰ ਜਿਹੜਾ ਵੀ ਮਿਲਦਾ ਉਸ ਦਾ ਹੋ ਜਾਂਦਾ ਪਰ ਜਦੋਂ ਉਸ ਦਾ ਖਰੂਦੀ ਸੁਭਾਅ ਦੇ ਦਰਸ਼ਨ ਹੁੰਦੇ ਤਾਂ ਦੋਸਤਾਂ ਨੂੰ ਵੀ  ਉਸ ਤੋਂ  ਆਪਣਾ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ । ਖਰੂੰਦੀ  ਸੁਭਾਅ ਦੇ ਬਾਵਜੂਦ ਵੀ ਕੁਝ ਦੋਸਤ ਉਸ ਦੇ ਨਾਲ ਉਸ ਦਾ ਪਰਛਾਵਾਂ ਬਣ ਕੇ ਨਿਭਦੇ ਰਹੇ ।ਉਸਦੇ ਅੰਦਰ ਇਕ ਦੋਸਤੀ ਦਾ ਦੀਵਾ ਜਗਾਉਂਦੇ ਰਹੇ ਤੇ ਉਹ ਉਸ ਦੋਸਤੀ ‘ਚ ਤੇਲ ਤਾਂ ਪਾਉਂਦਾ , ਨਾਲ ਵੱਟੀ ਬਣਕੇ ਵੀ ਬਲਦਾ ਰਿਹਾ ।   ਦੋਸਤਾਂ ,ਮਿੱਤਰਾਂ,ਰਿਸ਼ਤੇਦਾਰਾਂ,ਆਂਢੀਆਂ ,ਗੁਆਂਢੀਆਂ ,ਪਸ਼ੂ-ਪੰਛੀਆਂ  ਨੂੰ ਵੀ ਉਨ੍ਹਾਂ ਦਾ ਹੱਕ  ਦੇਣ ਲਈ  ਤਰਲੋਮੱਛੀ ਹੋਇਆ  ਰਹਿੰਦਾ । ਉਹ ਆਪਣੀ ਕਵਿਤਾ ਵਿੱਚ  ਆਪ ਲਿਖਦਾ ਹੈ ਕਿ ਉਸ ਨੂੰ “ਵਿਹੜੇ ਵਿੱਚ ਲੱਗੇ ਬੂਟੇ, ਕੀੜਿਆਂ ਦੇ ਭੌਣ ਵੀ , ਲੱਗਣ ਮੈਨੂੰ ਆਪਣੇ ਹੀ , ਵੱਸਦੇ ਘਰ ਦੇ ਜੀਅ।” ਉਸ ਦੀ  ਗਲੀ ‘ਚ  ਘੁੰਮਦੇ ਆਵਾਰਾ ਕੁੱਤੇ ਵੀ ਉਸ ਦੇ ਮਿੱਤਰ ਸੀ ।ਅਵਾਰਾ  ਗਾਂਵਾਂ ਉਸ ਨੂੰ ਵੇਖ ਕੇ ਖਲੋ ਜਾਂਦੀਆਂ, ਪਾਲਤੂ ਕੁੱਤੇ ਨੂੰ ਉਹ ਆਪਣਾ ਸ਼ਰਾਰਤੀ ਬੱਚਾ ਦੱਸਦਾ ਸੀ ਅਤੇ ਫੋਨ ਤੇ ਉਸ ਨਾਲ ਗੱਲਾਂ ਵੀ ਕਰ ਲੈਂਦਾ ,  ਚਿੜੀਆਂ ਉਸਦੇ ਮੋਢਿਆਂ ਤੇ ਬੈਠ ਜਾਂਦੀਆਂ , ਉਸ ਦਾ ਪਾਲਤੂ ਤੋਤਾ  ਉਸ ਦੇ ਨਾਲ  ਸਵੇਰੇ ਦਾ , ਦੁਪਹਿਰ ਦਾ ਅਤੇ ਰਾਤ ਦਾ ਉਸ ਦੇ ਟੇਬਲ ਤੇ ਬੈਠ ਕੇ ਖਾਣਾ ਖਾਂਦਾ । ਉਹ ਖਾ ਪੀ ਕੇ ਖਿੜਕੀ ਥਾਣੀ ਬਾਹਰ  ਅਸਮਾਨ ਵਿੱਚ ਉਡ ਜਾਂਦਾ ।ਫਿਰ ਜਦੋੰ ਜੀ ਕਰਦਾ ਆਣ ਕੇ ਖਿੜਕੀ ਦਾ ਸ਼ੀਸ਼ਾ ਖੜਕਾਉੰਦਾ ਤੇ ਅੰਦਰ  ਆ ਜਾਂਦਾ ।ਉਸ ਦੇ ਸਾਹਮਣੇ ਬੈਠ ਕੇ ਉਸ ਨਾਲ ਗੱਲਾਂ ਕਰਦਾ । ਇੱਕ ਦਿਨ ਮੈਂ  ਉਸ ਕੋਲ ਹੀ ਬੈਠਾ ਸਾਂ । ਮੈਂ  ਉਸ ਨੂੰ ਪੁੱਛਿਆ ਇਹ ਤੈਨੂੰ ਕੀ ਕਹਿੰਦਾ …ਉਹ ਕਹਿੰਦਾ ਇਹਦਾ  ਭੈਣ ਚੋ ਦਾ  ਇੱਕ ਤੋਤੀ ਤੇ ਦਿਲ ਆ ਗਿਆ … ਉਹ ਮੰਨਦੀ ਨਹੀਂ ਆ…ਪੁੱਛਦਾ ਕੀ ਕਰਾ… ਸਾਰੀ ਦਿਹਾੜੀ ਉਸ ਦੇ ਮਗਰ ਉਡਾਰੀਆਂ ਲਾਉਣ ਤੋਂ ਬਾਅਦ  ਮੇਰੇ ਕੋਲ  ਆ ਕੇ ਰੋੰਦਾ…ਦੱਸ ਮੈਂ ਕੀ ਕਰਾ…ਮੈਂ ਬੜੇ ਗੁਰ ਦੱਸਦਾ …ਪਰ ਅੱਗੋਂ ਇਹ ਸਿਰ ਮਾਰ ਜਾਂਦਾ । ਦੋ ਕੁ ਦਿਨਾਂ ਬਾਅਦ  ਉਹ ਸੱਚੀ ਆਪਣੇ ਨਾਲ ਤੋਤੀ ਲੈ ਕੇ ਅ ਗਿਆ । ਫਿਰ ਉਨ੍ਹਾਂ ਦੋਵਾਂ ਦਾ ਘਰ ਵਿੱਚ ਆਉਣ- ਜਾਣਾ ਸ਼ੁਰੂ ਹੋ ਗਿਆ । ਇੱਕ ਦਿਨ ਦੋਵੇਂ ਉਸ ਦੇ ਮੋਢੇ ਤੋਂ ਉਡ ਕੇ ਗਏ ਤੇ ਫਿਰ ਵਾਪਸ ਨਹੀਂ  ਆਏ । ਖੁਰਕ ਖਾਦੇ ਕੁਤਿਆਂ ਦੇ ਜ਼ਖ਼ਮਾਂ ਚ ਕੀੜੇ ਮਾਰਨ ਵਾਲਾ ਤੇਲ ਪਾਉਦਾ ,ਸੜਕਾਂ ਕੰਢੇ ਠੰਢ ਵਿੱਚ ਠਰਦੇ ਲੋਕਾਂ ਤੇ ਰਜਾਈਆਂ ,ਕੰਬਲ ਦਿੰਦਾ , ਚੁੱਪ ਕਰਕੇ ਉਨ੍ਹਾਂ ਕੋਲ ਖਾਣ ਪੀਣ ਵਾਲੀਆਂ ਚੀਜ਼ਾਂ ਰੱਖਦਾ , ਕਈ ਵਾਰ ਦੇਰ ਰਾਤ ਤੱਕ  ਉਨ੍ਹਾਂ ਕੋਲ ਬੈਠ ਜਾਂਦਾ। ਉੰਝ ਕਵਿਤਾ ਵਿੱਚ ਇਸ ਦੇ ਉਲਟ  ਕਹਿੰਦਾ ਹੈ ; ਸਰਦ ਰਾਤਾਂ ਵਿੱਚ ਫੁੱਟਪਾਥਾਂ ਤੇ ਸੁਤਿਆਂ ਨੂੰ  ਵੇਖ ਕਿ ਅੱਖ ਚ ਨਮੀ ਨਹੀਂ ਆਉਂਦੀ ।”ਕਈ ਵਾਰ ਕਿਸੇ ਹੋਰ ਨੂੰ ਦੇਣ ਲਈ ਕਿਸੇ ਹੋਰ ਅੱਗੇ  ਹੱਥ ਅੱਡ-ਅੱਡ ਕੇ ਮੰਗਦਾ। ਉਸ ਨੂੰ ਹਰ ਦਿਨ ਹਰ ਪਲ ਇੰਝ ਲੱਗਦਾ ਸੀ ਜਿਵੇਂ ਉਹ ਮੌਤ ਵੱਲ ਜਾ ਰਿਹਾ,ਤਾਂ ਹੀ ਉਹ  ਮਿੱਤਰਾ ਨੂੰ ਆਵਾਜ਼ਾਂ ਮਾਰਦਾ ਕਿ ਆਓ !  ਮੈਨੂੰ ਮਿਲੋ !! ਮੇਰੇ ਨਾਲ ਗੱਲਾਂ ਕਰੋ,ਪਿਆਰ ਦੀਆਂ ,ਮੁਹੱਬਤ ਦੀਆਂ, ਸ਼ਾਇਰੀ ਦੀਆਂ, ਸਾਹਿਤ ਦੀਆਂ ।ਉਹ ਰਿਸ਼ਤਿਆਂ ਦੇ ਨਿੱਘ ਵਿਚ ਗੜੁਚ ਹੋਰ ਵੀ ਕਈਆਂ ਦਾ ਸੀ। ” ਆਉਣੇ ਨਹੀਓ ਫੇਰ , ਇਹ ਪਲ ਨਾ ਠਹਿਰਣੇ , ਹੋਰ ਸਜ਼ਾ ਕੀ ਦੇਣੀ ਤੇਰੇ ਸ਼ਹਿਰ ਨੇ।” ਉਸ ਦਾ ਜਾਣਾ,  “ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ” ਵਾਂਗ ਹੈ।ਉਸ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ  ਹੈ ਕਿ ਉਸ ਦਾ  ਫਿਕਰ ਕਰਨ ਵਾਲੇ ਦੋਸਤਾਂ ਨੂੰ ਲੋਹੜੀ ਦਾ ਨਿੱਘ ਅਤੇ ਦਿਵਾਲੀ ਦੀ ਰੋਸ਼ਨੀ ਉਨ੍ਹਾਂ ਦਾ ਰਾਹ ਦਸੇਰਾ ਬਣੇ ਕਹਿੰਦਾ  ਇਹ ਵੀ ਕਹਿੰਦਾ ਹੈ; ਮੇਰੀਆਂ ਹੱਥੇਲੀਆਂ ਵਿੱਚ ਕਿੱਲ ਠੋਕਣ ਤੋਂ  ਪਹਿਲਾਂ , ਮੇਰੇ ਹੱਥਾਂ ਦੀਆਂ ਲਕੀਰਾਂ ਜ਼ਰੂਰ ਪੜ੍ਹਨਾ, ਜਿੰਨ੍ਹਾਂ ਵਿੱਚ ਤੁਹਾਡੀ ਲੰਬੀ ਉਮਰ ਦੀਆਂ ਦੁਆਵਾਂ ਲਿਖੀਆਂ ।”ਉਹ ਭਾਵੇਂ ਚੰਡੀਗੜ੍ਹ ਰਹਿੰਦਾ ਸੀ ਪਰ ਫੇਰ ਵੀ ਸਾਰਿਆਂ ਦੇ ਨੇੜੇ ਸੀ ।ਹਰਨੇਕ ਅੱਜ ਸਰੀਰਕ ਤੌਰ ਤੇ ਨਹੀਂ ਪਰ ਉਹ ਆਪਣੀਆਂ ਕਵਿਤਾਵਾਂ ਕਰਕੇ  ਉਨ੍ਹਾਂ ਹੀ ਨੇੜੇ ਰਹੇਗਾ ਜਿੰਨ੍ਹਾਂ ਉਹ ਸੀ।ਹਰਨੇਕ ਕੋਲ ਜੇ ਅਮੀਰੀ ਸੀ ਤਾਂ ਨਾਲ ਫਕੀਰੀ ਵੀ ਸੀ।ਉਸ ਨੇ ਆਪਣੇ  ਵੱਡੇ ਭਰਾ ਦੀ ਅਰਥੀ ਨੂੰ  ਮੋਢਾ ਦਿੱਤਾ  ਅਤੇ ਫਿਰ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਵਿਖਾਈ ਪਰ ਉਹ ਡੋਲਿਆ ਨਹੀਂ।ਉਸ ਭਾਣਾ  ਮੰਨਿਆ ।ਉਹ ਰਾਜਿਆਂ ਵਾਂਗ ਜੀਵਿਆ  ।ਉਹ ਆਪਣੇ ਆਪ ਨੂੰ ਰਾਜ ਕੁਮਾਰ ਦੱਸਦਾ ਤੇ ਆਪਣੇ ਪਿਤਾ ਨੂੰ ਰਾਜਾ ਦੱਸਦਾ।ਪਿਤਾ ਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਆਪਣੇ ਸਿੰਗ ਫਸਾਈ ਰੱਖਦਾ । ਪਿਓ ਕੁਝ ਕਹਿੰਦਾ, ਪੁੱਤ ਕੁਝ ਕਰਦਾ ।ਜੱਟ ਦਾ ਪੁੱਤ ਸ਼ਬਦਾਂ ਦੀ ਖੇਤੀ ਕਰਨ ਲੱਗ ਪਿਆ । ਉਹ  ਪੈਲੀ ਵਿੱਚ ਸ਼ਬਦਾਂ ਦੇ ਬੀਜ ਬੀਜਣ ਲੱਗ ਪਿਆ। ਜਿੱਥੇ ਕਵਿਤਾ ਉੱਗਦੀ ,ਗਜ਼ਲਾਂ  ਉਗਦੀਆਂ, ਗੀਤ  ਉਗਣ ਲੱਗ ਪਏ ।ਉਸ ਦੇ ਪਰਿਵਾਰ ਦਾ ਦੂਰ ਕਿਤੇ ਵੀ ਸਾਹਿਤ ਕੋਈ ਵੀ ਸਬੰਧ ਨਹੀਂ ਸੀ। ਉਸ ਨੂੰ ਸਾਹਿਤ ਦੀ  ਗੁੜ੍ਹਤੀ ਘਾਹ ਦੀਆਂ ਤਿੜਾਂ ਚਿੱਥ ਦਿਆਂ ਮਿਲੀ।ਉਚੇਰੀ ਸਿੱਖਿਆ ਪ੍ਰਾਪਤ ਕਰਦਿਆਂ ਹੀ ਉਸ ਨੂੰ ਨੌਕਰੀ ਵੀ ਮਿਲ ਗਈ। ਉਹ ਜ਼ਿੰਦਗੀ ਦੇ ਨਹੀਂ ਸਗੋਂ ਮੌਤ ਦੇ ਪੱਟਾਂ  ‘ਤੇ ਥਾਪੀ ਮਾਰ  ਦਾ ਸੀ । ਹਰਨੇਕ ਧੁਰ ਅੰਦਰੋਂ ਅਤਿ ਸੰਵੇਦਨਸ਼ੀਲ ਸੀ ਦੂਜਾ ਉਹ ਸਾਹਿਤ  ਸਿਰਜਣਾ ਦੇ ਰਾਹ ਪੈ ਗਿਆ । ਸਿਰਜਣਾ ਨੂੰ ਕਿਸੇ ਤਪੱਸਿਆ ਤਾਂ ਘੱਟ ਨਹੀਂ ਸਮਝਿਆ ਗਿਆ।ਸਿਰਜਣਾ ਦੇ ਰਾਹ ਪਿਆ ਸਿਰਜਕ ਕਈ ਤਰ੍ਹਾਂ ਦੇ ਦੁੱਖ ਹੁੰਡਾਉੰਦਾ ਕਈ ਵਾਰ ਮਰਦਾ ਕਈ ਵਾਰ ਜਿਉਂਦਾ । ਇਹ ਕਈ ਲੇਖਕਾਂ ਸਾਂਝਾ ਕੀਤਾ ।ਹਰਨੇਕ  ਜਿਹਨਾਂ ਦਿਨਾਂ ਚ ਜਵਾਨੀ ਦੀਆਂ  ਪੌੜੀਆਂ ਚੜ੍ਹ ਰਿਹਾ ਸੀ ਉਨ੍ਹਾਂ ਦਿਨਾਂ ਵਿੱਚ  ਉਸ ਦਾ ਵੱਡਾ ਭਰਾ ਭਰ ਜਵਾਨੀ ਵਿੱਚ ਅੱਤਵਾਦ ਦੀ ਭੇਟ ਚੜ੍ਹ  ਗਿਆ।ਇਹ ਉਸ ਦੀ ਉਹ  ਦੁਖਦੀ ਰਗ ਸੀ ਜਿਸ ਦੀ ਆਪੇ ਧੂਣੀ ਧਖਾਉੰਦਾ ਤੇ ਆਪੇ ਉਸ ਦੀ ਪਰਕਰਮਾ ਕਰਦਾ ਅਤੇ ਆਪੇ ਹੀ ਉਸ ਦੀ ਰਾਖ ਨੂੰ ਮੱਥੇ ਅਤੇ ਪਿੱਡੇ ਨਾਲ ਮੱਲ ਲੈੰਦਾ ਸੀ । ਇਸ ਵਿੱਚ ਉਹ ਕਿਸੇ ਨੂੰ ਸ਼ਰੀਕ ਨਹੀਂ ਸੀ ਕਰਦਾ ।ਉਸ ਦੇ ਅੰਦਰ  ਇਸ ਧੁੱਖ ਦੀ ਧੂਣੀ ਦਾ ਉਹ ਲਾਗੇ ਬੈਠੇ ਬੰਦੇ ਨੂੰ ਵੀ ਅਹਿਸਾਸ ਨਹੀਂ ਸੀ ਹੁੰਦਾ ।ਪਰ ਜਦੋਂ ਕਿਸੇ ਹੋਰ ਦੀ ਧੂਣੀ ਉਸਦੇ ਅੰਦਰ ਬਲ ਦੀ ਸੀ ਤਾਂ ਉਹ ਦਾ ਧੂੰਆਂ  ਸੱਭ ਹੱਦਾਂ ਸਰਹੱਦਾਂ ਟੱਪ  ਭਾਬੜ ਬਣ ਉਠੱਦਾ।ਜਿਸ ਨੂੰ ਆਪਣੀ ਕਵਿਤਾ ‘ਚ ਵੀ ਪਿਰਾਉੰਦਾ ਹੈ । ਬਹੁਤ ਸਾਰੀਆਂ ਵਿਕੋਲਿਤਰੀਆਂ ਕਵਿਤਾਵਾਂ  ਵਿੱਚ ਉਸ ਦੇ ਖਰੂੰਦੀ ਸੁਭਾਅ ਦਾ ਹੀ ਝਾਉਣਾ ਪੈਂਦਾ ਹੈ । ਹਰਨੇਕ ਦੇ ਵਿਵਹਾਰ ਨਾਲ ਉਲਟ ਪਲਟ ਵਾਪਰੀਆਂ ਕਈ ਘਟਨਾਵਾਂ ਅੱਖੀਂ ਨਹੀਂ ਹੱਡੀ ਹੰਡਾਉਣੀਆਂ ਪਈਆਂ। ਉਸਦੇ ਦੋਸਤ ਅਤੇ  ਅਗਾਂਹ ਦੋਸਤਾਂ ਦੇ ਦੋਸਤ ਅਤੇ ਅਗਾਂਹ ਉਸਦੇ ਦੋਸਤਾਂ ਦੇ ਦੋਸਤ ਵੀ ਉਸਦੇ ਗਲੇ ਦੇ ਹਾਰ ਬਣ ਜਾਂਦੇ ਸੀ । ਕਈ ਰਾਹ ਜਾਂਦੇ ਵੀ ਉਸਦੇ ਦੋਸਤ ਬਣ ਬਹਿਦੇ ਸੀ । ਦੋਸਤੀਆਂ  ਤੇ ਵਿਸ਼ਵਾਸ਼ ਆਤਮ ਵਿਸ਼ਵਾਸ਼ੀ ਵੀ ਹੋਇਆ ਅਤੇ  ਆਤਮਘਾਤੀ ਵੀ ਹੋਇਆ । ਉਹ ਆਪਣੇ ਚਹੁੰਣ ਵਲਿਆਂ ਦੇ ਗੁਣਾਂ ਅਤੇ  ਔਗੁਣਾਂ ਨੂੰ ਬਰਾਬਰ ਪਿਆਰ ਕਰਦਾ ਸੀ।ਉਹ ਉਨ੍ਹਾਂ ਨੂੰ ਸਮੁੱਚ ‘ਚ ਪਿਆਰ ਕਰਦਾ ਸੀ ਨਾ ਕੇ ਟੋਟਿਆਂ ਵਿੱਚ । ਉਹ ਆਪਣੇ ਯਾਰ ਦੇ  ਨਾਲ ਆਪਣੇ ਯਾਰ ਦੇ ਬਾਕੀ ਜੀਆਂ ਨੂੰ  ਵੀ ਆਪਣੀ ਬੁੱਕਲ ਵਿੱਚ ਲੈ ਲੈਂਦਾ ਸੀ । ਉਸ ਕੋਲ ਵਹੀ ਅਜਿਹੀ ਸੀ ਜਿਸ ਦਾ ਖੂਹ ਖਾਤਾ ਹੀ ਸੀ ਹੋਰ ਕੋਈ ਵਹੀਖਾਤਾ ਨਹੀਂ ਸੀ । ਉਹ ਸਿਰਫ  ਉਸ ਕੀਤੇ ਕਰਮ ਦਾ ਚੰਗਾ ਨਤੀਜਾ ਜ਼ਰੂਰ  ਚਹੁੰਦਾ ਹੁੰਦਾ ਸੀ । ਜੇ ਉਸ ਦ‍ਾ ਨਤੀਜਾ ਗਲਤ ਆ ਗਿਆ ਤਾਂ  ਉਹ  ਉਸ ਦੇ ਪੈਸਿਆਂ ਨੂੰ ਉਜਾੜਨ ਵਾਲੇ ਨੂੰ  ਆਪਣੇ ਗੋਡੇ ਥੱਲੇ ਵੀ ਲੈ ਲੈਂਦਾ ਸੀ। ਬਾਬਾ ਬਕਾਲਾ ਹਲਕੇ ਦੇ ਸੱਭ ਤੋਂ ਵੱਡੇ  ਕਾਂਗਰਸੀ ਆਗੂ ਸ੍ਰ ਜਸਬੀਰ ਸਿੰਘ ਡਿੰਪਾ ਜਦੋਂ ਉਹ ਅਜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸਨ ਅਤੇ ਫਿਰ ਜਦੋਂ ਉਨ੍ਹਾਂ ਪਹਿਲੀ ਵਾਰ ਹਲਕਾ ਬਾਬਾ ਬਕਾਲਾ  ਤੋਂ ਚੋਣ ਲੜੀ ਤਾਂ  ਉਨ੍ਹਾਂ ਸੱਭ ਤੋਂ ਵੱਧ ਜਿੰਮੇਵਾਰੀਆਂ ਹਰਨੇਕ ਨੂੰ ਇਹ  ਕਹਿ ਕੇ ਸੌੰਪੀਆਂ ਸਨ , ” ਇਹ ਮੇਰਾ  ” ਸ਼ਾਇਰ” ਹੈ । ਮੈਂਬਰ ਪਾਰਲੀਮੈਂਟ ਸ੍ਰ ਜਸਬੀਰ ਸਿੰਘ ਡਿੰਪਾ ਉਸ ਨੂੰ  ਹਮੇਸ਼ਾ ” ਸ਼ਾਇਰ” ਕਹਿ ਕੇ ਬਲਾਉੰਦੇ ਸਨ । ਉਹ ਸਾਰੀ ਦਿਹਾੜੀ   ਉਨ੍ਹਾਂ ਨੂੰ ਭਾਅ, ਭਾਅ  ਕਹਿੰਦਾ ਨਹੀਂ  ਸੀ ਥੱਕਦਾ ।ਉਹਦਾ ਸਮਝੌਤਾ ਕਰਨਾ ਸੁਭਾਅ  ਨਹੀਂ ਸੀ।ਉਸ ਨੇ ਆਪਣੇ  ਆਪ ਨਾਲ ਵੀ ਕੋਈ  ਸਮਝੌਤਾ ਨਹੀਂ ਕੀਤਾ …ਉਹ ਕਹਿੰਦਾ ਸੀ ਜਿਊਣ ਲਈ ਮਰੀ ਥੋੜ੍ਹੀ  ਜਾਣਾ ਹੈ ।ਉਸ ਦੇ ਹੀ ਹਾਇਕੂ ਨਾਲ ਮੈਂ ਉਸ ਨੂੰ ਸਾਰੇ ਸਨੇਹੀਆਂ ਅਤੇ ਪਰਿਵਾਰ ਦੇ ਮੈਬਰਾਂ ਵੱਲੋਂ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਦਾ ਹਾਂ  ਕਿ ….ਬਾਸਮਤੀਆਂ ਦੀ ਮਹਿਕ ਤੇਰਾ ਪਤਾ ਮੰਗਦੀ, ਦੇ ਦਿਆਂ  …?

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਸਹੀ ਤਰੀਕੇ ਨਾਲ ਆਂਕਣ ਲੋੜ
ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਉਪਲੱਬਧੀਆਂ ਨੂੰ  ਛੋਟਾ ਕਰਕੇ ਸਮਝਣ ਦੀ ਥਾਂ  ਵਿਗਿਆਨਕ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।  ਇੰਝ ਲੱਗ ਰਿਹਾ ਜਿਵੇਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਅਣਗੌਲਾ ਹੀ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਸਬੰਧਿਤ ਵਿਭਾਗਾਂ ਵੱਲੋਂ ਤਾਂ ਫੋਕੀ ਸ਼ਾਬਸ਼ੇ ਵੀ ਨਹੀਂ ਦਿੱਤੀ ਗਈ । ਹਾਂ , ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ  ਦੇ ਕੁੱਝ ਮੰਤਰੀਆਂ ਨੇ ਯੂਨੀਵਰਸਿਟੀ ਦੀਆਂ  ਪ੍ਰਾਪਤੀਆਂ ਲਈ ਆਪਣੇ ਆਪ ਨੂੰ ਸਿਰਫ  ਵਧਾਈਆਂ ਦੇਣ  ਤੱਕ ਜ਼ਰੂਰ ਸੀਮਤ ਰੱਖਿਆ ਹੈ।  ਚਾਹੀਦਾ ਤਾਂ  ਇਹ ਸੀ ਕਿ ਸਰਕਾਰਾਂ ਵੱਲੋਂ ਯੂਨੀਵਰਸਿਟੀ ਦੀਆਂ ਲੋੜਾਂ ਅਨੁਸਾਰ ਸਮੇਂ  ਸਮੇਂ ਭੇਜੇ ਗਏ ਪ੍ਰੋਜੈਕਟ ਅਤੇ  ਮੰਗੀਆਂ ਗਈਆਂ  ਗ੍ਰਾਂਟਾ ‘ਤੇ ਤੁਰੰਤ ਗੌਰ  ਕਰਨ ਦਾ ਐਲਾਨ ਕਰਦੀਆਂ  ਅਤੇ ਕਹਿੰਦੀਆਂ  ਕਿ ਗੁਰੂ ਨਾਨਕ ਦੇਵ  ਯੂਨੀਵਰਸਿਟੀ ਦੱਸੇ , ਉਸ ਨੂੰ ਹੋਰ ਦੇਸ਼ ਦੀ  ਤਰੱਕੀ  ਆਪਣੀ ਭੂਮਿਕਾ  ਨਿਭਾਉਣ  ਲਈ ਕੀ ਚਾਹੀਦਾ ਹੈ ?  ਯੂਨੀਵਰਸਿਟੀ  ਵੱਲੋਂ ਅਰੰਭੇ ਗਏ ਕਾਰਜ ਅਤੇ ਹੋਰ ਅਰੰਭੇ ਜਾਣ ਵਾਲੇ ਕ‍ਾਰਜਾਂ ਦਾ ਮਕਸਦ  ਦੇਸ਼  ਅਤੇ ਪੰਜਾਬ ਦਾ ਭਲਾ ਕਰਨਾ ਅਤੇ ਨਤੀਜੇ 100 ਫੀਸਦੀ ਦੇਣਾ ਹੀ ਹੈ ।  ਦੋਵੇਂ  ਸਰਕਾਰਾਂ ਆਪਣੇ ਚੋਣ ਵਆਦਿਆਂ ਨੂੰ ਅਮਲੀ ਰੂਪ ਦਿੱਤੇ ਜਾਣ ਅਤੇ  ਉਸ ਦੇ ਨਤੀਜਿਆਂ ਨੂੰ  ਵੱਡੇ ਪੱਧਰ ‘ਤੇ ਪ੍ਰਚਾਰ  ਅਤੇ ਪ੍ਰਸਾਰ ਕੇ ਵਾਹੋ ਵਾਹੀ ਖੱਟਣ ਦੀ ਕੋਸ਼ਿਸ਼ ਕਰਨ ਵਿੱਚ ਕੋਈ ਵੀ ਕਸਰ ਬਾਕੀ  ਨਹੀਂ ਛੱਡ ਦੀਆਂ   । ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ  ਦੇਸ਼ ਨੂੰ  ਵਿਗਿਆਨ ਦਾ ਧੁਰਾ ਬਣਾਉਣ  ਅਤੇ ਦੂਜੇ ਦੇਸ਼ਾਂ  ਤੋਂ  ਅੱਗੇ ਜਾਣ ਦੀ ਗੱਲ ਤਾਂ  ਕਹਿ ਦਿੱਤੀ  ਹੈ ਪਰ ਮੁਢਲੇ  ਢਾਂਚੇ ਨੂੰ ਵਿਗਿਆਨ ਦਾ ਧਰਾ ਕਿਵੇਂ ਬਣਾਉਣਾ ਬਾਰੇ ਕੋਈ ਰੋਡ-ਮੈਪ ਦੱਸਣਾ ਭੁੱਲ ਹੀ ਗਏ ਹਨ ।  ਇਸੇ ਕਰਕੇ ਸਿਆਸੀ ਪਾਰਟੀਆਂ ਦੀਆਂ ਬਿਆਨਬਾਜੀਆਂ ‘ਤੇ ਲੋਕ ਬਹੁਤ ਜ਼ਿਆਦਾ ਵਿਸ਼ਵਾਸ਼ ਨਹੀਂ  ਕਰਦੇ ਕਿਉਂਕਿ ਲੋਕਾਂ ਨੂੰ  ਪਤਾ  ਹੈ ਜਦੋਂ ਬਿਆਨਾਂ ਨੂੰ ਅਮਲੀ ਪੱਧਰ ‘ਤੇ ਲਾਗੂ ਕਰਨ ਦੀ ਵਾਰੀ  ਆਉਂਦੀ ਹੈ ਤਾਂ ਢੇਰ ਸਾਰੀਆਂ  ਚਣੌਤੀਆਂ   ਨੂੰ ਵੇਖ ਉਨ੍ਹਾਂ ਦੀ  ਇੱਛਾਸ਼ਕਤੀ ਡੋਲਣ ਲੱਗ  ਜਾਂਦੀ ਹੈ ।  ਦੇਸ਼ ਨੂੰ  ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣ  ਦਾ ਦਮ ਭਰਨ ਵਾਲੀਆਂ ਸਰਕਾਰਾਂ ਬਦਲ ਜਾਂਦੀਆ ਪਰ ਸਮੱਸਿਆਵਾਂ  ਉੱਥੇ ਦੀਆਂ ਉੱਥੇ ਹੀ ਖੜੀਆਂ ਰਹਿ ਜਾਂਦੀਆ । ਦੇਸ਼ ਅਤੇ ਭਾਰਤੀ ਸਮਾਜ ਦੇ ਸਾਹਮਣੇ ਜੋ  ਸਮੱਸਿਆਵਾਂ ਦਾ ਅੰਬਾਰ ਖੜਾ ਹੈ ਉਸ ਦੇ ਲਈ  ਬਹੁਤ ਯੋਜਨਾਵਾਂ ਤਿਆਰ  ਕਰਨ ਦੇ ਨਾਲ-ਨਾਲ ਸੱਤਾਧਾਰੀ  ਪਾਰਟੀਆਂ ਦੇ  ਆਗੂਆਂ ਦੀ ਇੱਛਾਸ਼ਕਤੀ ਨੂੰ  ਵੀ ਮਜ਼ਬੂਤ ਕਰਨਾ  ਸਮੇਂ  ਮੁੱਖ  ਲੋੜ ਬਣ ਗਈ ਹੈ । ਸਿਆਸੀ ਆਗੂਆਂ ਦੀ ਨੀਤੀ  ਅਤੇ ਨੀਅਤ ‘ਚ ਖੋਟ ਦੇ ਕਾਰਨ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਬਣ ਗਈਆਂ ਹਨ । ਸਰਕਾਰਾਂ  ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀਆਂ ਸਹੀ ਯੋਜਨਾਵਾਂ ਜੇ ਨਹੀਂ  ਲਿਆ ਸਕਦੀਆਂ  ਤਾਂ ਦੇਸ਼ ਦੇ ਉਦਮੀਆਂ , ਵਿਗਿਆਨੀਆਂ , ਨੌਜਵਾਨ ਖੋਜਾਰਥੀਆਂ ਨੂੰ ਮੌਕੇ  ਅਤੇ  ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸਰੋਤ ਤਾਂ  ਮੁਹੱਈਆ   ਕਰਵਾ ਸਕਦੀਆਂ । ਜੇ ਸਮੇਂ ਸਮੇਂ ਦੀਆਂ ਸਰਕਾਰਾਂ  ਵੱਲੋਂ  ਦੇਸ਼ ਦੇ ਵਿਗਿਆਨੀਆਂ ਨੂੰ ਸਹੂਲਤਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਜੋ ਹਵਾ, ਪਾਣੀ  ਅਤੇ ਧਰਤੀ ਪ੍ਰਦੂਸ਼ਤ ਹੋਈ ਪਈ ਹੈ, ਨਹੀਂ ਹੋਣੀ ਸੀ ਅਤੇ ਨਾ ਹੀ ਦੇਸ਼ ਦੇ ਨੌਜਵਾਨਾਂ ਨੂੰ  ਵਿਦੇਸ਼ਾਂ ਵੱਲ ਜਾਣ ਲਈ  ਮਜਬੂਰ ਹੋਣਾ ਪੈਣਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਜੋ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਬਤੋਰ ਸਕੱਤਰ ਰਹਿ ਚੁੱਕੇ ਹਨ ਜਦੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ ਹੋਏ ਤਾਂ  ਉਹ  200 ਤੋਂ ਵੱਧ  ਕੰਮਾਂ  ਦੀ ਲਿਸਟ ਨਾਲ ਦਿ੍ੜ ਸਕੰਲਪ  ਅਤੇ ਮਜਬੂਤ ਇੱਛਾਸ਼ਕਤੀ   ਲੈ ਕੇ   2017 ਵਿੱਚ  ਇੱਥੇ ਪੁਜੇ ਸਨ ।  ਉਨ੍ਹਾਂ  ਆਪਣੇ ਪੰਜ ਸਾਲ ਦੇ  ਕਾਰਜਕਾਲ ਵਿੱਚ  ਯੂਨੀਵਰਸਿਟੀ ਦੇ ਸੀਮਤ ਸਾਧਨਾ ਦੇ ਨਾਲ ਜੋ ਕਰ ਵਿਖਾਇਆ ਦੇ ਨਾਲ ਯੂਨੀਵਰਸਿਟੀ ਦਾ ਨਾਂ ਦੇਸ਼ਾਂ-ਵਿਦੇਸ਼ਾਂ ਵਿੱਚ ਚਮਕ ਉਠਿਆ । ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੀ ਉੰਝ ਉਨ੍ਹਾਂ ਨਾਲ  ਇੱਕ ਮੁਲਾਕਾਤ ਕਰ ਚੁੱਕੇ ਹਨ ।ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਆਹਲਾ ਯੂਨੀਵਰਸਿਟੀ ਬਣਾਉਣ ਦਾ ਜੋ ਕੰਮ ਕੀਤਾ ਦੀ ਸ਼ਲਾਘਾ ਤਾਂ ਰੱਜ ਕੇ ਹੋ ਰਹੀ ਪਰ ਇਕੱਲੀ ਸ਼ਲਾਘਾ ਨਾਲ ਕੰਮ ਨਹੀਂ  ਬਣਨਾ । 2017 ਤੋਂ  ਪਹਿਲਾਂ  ਜਿਸ ਯੂਨੀਵਰਸਿਟੀ ਦਾ ਐਚ-ਇੰਡੈਕਸ 63 ਹੋਵੇ  ਉਸ ਦੇ ਲਈ  ਗ੍ਰਾਂਟਾ ਲੈਣ ਭਾਵੇਂ ਉਨ੍ਹਾਂ ਆਪਣ ਅਸਰ ਰਸੂਖ਼ ਵਰਤ ਲਿਆ ਪਰ ਇਸ ਐਚ- ਇੰਡੈਕਸ ਨੂੰ 130 ‘ ਤੇ ਲਿਆਉਣ ਲਈ ਕੀਤੀ ਮਿਹਨਤ ਤਾਂ ਸੱਭ ਦੇ ਸਾਹਮਣੇ ਹੈ  ।  ਪਾਕਿਸਤਾਨ -ਹਿੰਦੁਸਤਾਨ ਦੇ ਬਾਰਡਰ ਦੇ ਕੰਢੇ ‘ਤੇ ਵੱਸੀ ਯੂਨੀਵਰਸਿਟੀ ਨੇ  ਆਪਣੇ 53 ਸਾਲਾਂ  ਦੇ ਇਤਿਹਾਸ ਵਿੱਚੋਂ   ਸਿਰਫ ਪਿਛਲੇ ਪੰਜ ਸਾਲ ਵਿੱਚ ਦੇਸ਼ ਦੀ ਆਹਲਾ ਯੂਨੀਵਰਸਿਟੀ ਬਣਨ ਤੱਕ ਦਾ ਸਫਰ ਸ਼ਾਨ ਨਾਲ  ਤੈਅ  ਕਰ  ਲਿਆ ਹੈ।ਆਮ ਭਾਸ਼ਾ ਵਿੱਚ ਇਸ ਨੂੰ  ਕਿਸੇ ਚਮਤਕਾਰ ਤੋਂ ਘੱਟ ਨਹੀਂ ਆਂਕਿਆ  ਜਾ ਸਕਦਾ  ।  ਉਨ੍ਹਾਂ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਾਉਣ ਦਾ  ਕਿਸੇ  ਸਿਆਸੀ ਪਾਰਟੀ ਦੇ ਆਗੂ ਵਾਂਗ  ਵੱਡਾ ਸਾਰਾ ਬਿਆਨ ਨਹੀਂ ਸੀ ਦ‍ਾਗਿਆ, ਉਨ੍ਹਾਂ ਆਪਣੇ  ਹੁਨਰ ਦੀ ਬਦੌਲਤ ਜ਼ਮੀਨੀ ਪੱਧਰ ‘ਤੇ ਕੰਮਾਂ ਨੂੰ ਅਮਲੀ  ਜਾਮਾ ਪਹਿਨਾਉਣ  ‘ਤੇ ਜ਼ੋਰ ਦਿੱਤਾ ।  ਜਿਸ ਦਾ ਨਤੀਜਾ  ਇਹ ਹੋਇਆ ਕਿ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ ਯੂਨੀਵਰਸਿਟੀ ਨੂੰ 3.85/4.00ਨੰਬਰ ਦੇ ਕੇ ਅ++ ਦਾ ਗਰੇਡ ਦਿੱਤਾ। ਜਿਸ ਦੇ ਹੁਣ    ਦੇਸ਼ ਦੀਆਂ ਬਾਕੀ ਸਾਰੀਆਂ   ਸਰਕਾਰੀ / ਪ੍ਰਇਵੇਟ/ ਕੇਂਦਰੀ ਯੂਨੀਵਰਸਿਟੀਆਂ  ਨੇੜੇ -ਤੇੜੇ ਵੀ ਨਹੀਂ ਹੀ ਫਟਕਦੀਆਂ ਨਜ਼ਰ  ਆ ਰਹੀਆਂ  । ਹਾਂ, ਮੁੰਬਈ ਦੀ ਇੱਕ ਯੂਨੀਵਰਸਿਟੀ ਜ਼ਰੂਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ .04 ਵੱਧ ਅੰਕ ਲੈ ਕੇ ਪਹਿਲੇ ਨੰਬਰ ‘ਤੇ ਆ ਗਈ ਹੈ  । ਜਿਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਕਨੀਕੀ ਤੌਰ ‘ਤੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਦੂਜੇ ਨੰਬਰ ‘ਤੇ ਆ ਗਈ । ਦੇਸ਼ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਪਿਛਾੜ ਕੇ ਜਿਸ ਤਰੀਕੇ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ ਹੈ  ਉਸ ਦੀ ਸ਼ਾਨ ਪਹਿਲੇ ਨੰਬਰ ਤੋਂ ਵੀ ਵੱਧ ਕੇ ਹੈ ।  ਇਸ ਵੱਡੀ ਪਲਾਂਘ ਦੇ ਮਗਰ ਜੇ ਕੋਈ ਰਹੱਸ ਛਿਪਿਆ ਹੋਇਆ ਹੈ ਤਾਂ ਉਹ ਕੋਈ ਹੋਰ ਨਹੀਂ ਸਗੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਹੁਨਰੀ ਅਗਵਾਈ , ਮਜ਼ਬੂਤ ਇੱਛਾਸ਼ਕਤੀ ਅਤੇ ਯੂਨੀਵਰਸਿਟੀ ‘ਚ ਉਨ੍ਹਾਂ ਵੱਲੋਂ ਉਪਲੱਬਧ ਕਰਵਾਏ ਗਏ ਉਹ ਸਰੋਤ ਹਨ ਜਿਨ੍ਹਾਂ ਨੂੰ ਵਰਤ ਕੇ ਉਨ੍ਹਾਂ ਦੀ ਟੀਮ ਨੇ ਉਚੇਰੀ ਸਿਖਿਆ ਦੇ ਖੇਤਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਝੰਡਾ ਸਾਰੇ ਦੇਸ਼ ਵਿੱਚ ਬੁਲੰਦ ਕਰ ਦਿੱਤਾ ਹੈ। ਇਨ੍ਹਾਂ  ਦੀ  ਹੀ ਬਦੌਲਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੇਸ਼ ਦੀ ਸੱਭ ਤੋਂ ਸਰਵੋਤਮ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਰਿਕਾਰਡਤੋੜ  24 ਵੀਂ  ਵਾਰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੌਪਤੀ ਮੁਰਮੂ ਤੋਂ  ਰਾਸ਼ਟਰਪਤੀ ਭਵਨ ਤੋਂ ਪ੍ਰਾਪਤ ਕੀਤੀ ਤਾਂ ਸੱਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ । ਇਸ ਪ੍ਰਾਪਤੀ  ਨੂੰ ਨੈਸ਼ਨਲ ਮੀਡੀਆ ਨੇ ਚੰਗੀ ਸਪੇਸ ਦੇ ਕੇ ਲੋਕਾਂ ਦੇ ਸਾਹਮਣੇ ਲਿਆਂਦਾ । ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਸਰਕਾਰ ਵੱਲੋਂ  ਇਸ ਪ੍ਰਾਪਤੀ ਨੂੰ ਵੀ  ਨਿਗੂਣਾ ਹੀ ਸਮਝਿਆ ਗਿਆ । ਪੰਜਾਬ ਸਰਕਾਰ ਨੂੰ ਚਾਹੀਦਾ ਸੀ ਜਿਵੇਂ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ‘ਤੇ ਪੰਜਾਬ ਦੇ ਖਿਡਾਰੀਆਂ ਨੂੰ  ਵਿਸ਼ੇਸ਼ ਇਨਾਮ ਦੇ ਸਨਮਾਨਿਤ ਕੀਤਾ  ਗਿਆ  ਉਸੇ ਤਰਜ਼ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਬਣ ਦੀ  ਸ਼ਾਬਸ਼ੇ ਤਾਂ ਦਿੱਤੀ ਜਾਣੀ ਚਾਹੀਦੀ ਸੀ   । ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਫੁੱਟੀ ਕੌਡੀ ਵੀ ਦੇਣ  ਦਾ ਐਲਾਨ ਨਾ ਕੀਤੇ ਜਾਣ ‘ਤੇ ਖੇਡ ਪ੍ਰੇਮੀਆਂ ਦੇ ਮਨਾਂ ਨੂੰ ਬਹੁਤ  ਠੇਸ ਪਹੁੰਚੀ । ਸਾਰੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਪ੍ਰਾਪਤ ਨੇ ਸਿਰਫ ਪੰਜਾਬ ਦਾ ਹੀ ਨਹੀਂ ਸਗੋਂ ਪੰਜਾਬ ਦੇ ਗੱਭਰੂਆਂ ਦੀ ਸ਼ਾਖ ਅਤੇ ਸਿਹਤਮੰਦ ਛਵੀ ਬਣਾਉਣ ਦਾ ਵੀ ਕੰਮ ਕੀਤਾ।ਜਿਨ੍ਹਾਂ ਨੂੰ  ਸਿਆਸੀ ਪਾਰਟੀਆਂ ਵੱਲੋਂ ਨਸ਼ਈ ਕਹਿਕੇ ਪਿਛਲੇ ਕਈ ਸਾਲਾਂ ਤੋਂ ਬਦਨਾਮ ਕੀਤਾ ਜਾ ਰਿਹਾ ਸੀ । ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅੱਜ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ‘ਤੇ  ਦਿੱਤੀਆਂ ਵਧਾਈਆਂ ਤੋਂ  ਅੱਗੇ ਵੱਧਣ  ਅਤੇ ਸਟੇਟ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੀ ਤਰਜ਼ ‘ਤੇ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਹੀ ਦੇ ਕੇ ਨਿਵਾਜ ਦੇਣ। ਪੰਜਾਬ ਸਰਕਾਰ ਚੰਗਾ ਕੰਮ ਕਰਨ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ  ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਨਾ ਮਾਤਰ ਹੀ ਗ੍ਰਾਂਟ ਮੁਹੱਈਆ ਕਰਵਾ ਰਹੀ ।ਪੰਜਾਬ ਦੀਆਂ ਦੂਜੀਆਂ  ਯੂਨੀਵਰਸਿਟੀਆਂ ਨੂੰ ਖੁਲ੍ਹੇ ਗੱਫੇ ਦੇਣ ਦੇ ਅਸੀਂ  ਵਿਰੋਧੀ ਨਹੀਂ ਹਾਂ ਪਰ  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉਸ ਦਾ ਹੱਕ ਤਾਂ ਮਿਲਣਾ ਚਾਹੀਦਾ ਹੈ । ਯੂਨੀਵਰਸਿਟੀ ਦੇ  ਉਪ-ਕੁਲਪਤੀ ਕਈ ਮੰਚਾਂ ਤੋਂ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾ ਰਹੇ ਹਨ ਕਿ ਪੰਜਾਬ ਸਰਕਾਰ  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਵਿੱਚ ਕੰਜੂਸੀ  ਵਰਤ ਰਹੀ ਹੈ, ਜੋ ਨਹੀਂ ਚਾਹੀਦੀ। ਇਸ ਯੂਨੀਵਰਸਿਟੀ ਦੇ ਕੋਲ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਉਣ ਅਤੇ ਵਿਕਾਸ ਵਿੱਚ ਨਵੀਆਂ ਪੈੜਾਂ  ਪਾਉਣ ਦੀਆਂ  ਇੱਕ ਤੋਂ ਵੱਧ ਕੇ ਇੱਕ ਯੋਜਨਾਵਾਂ ਹਨ । ਖਦਸ਼ਾ ਹੈ ਕਿ ਉਨ੍ਹਾਂ ਦੀਆਂ  ਇਨ੍ਹਾਂ ਯੋਜਨਾਵਾਂ ਦਾ ਕੋਈ ਹੋਰ ਸੂਬਾ  ਲਾਭ ਨਾ ਉਠਾ ਜਾਵੇ । ਜਦੋਂ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ  ਦੀ ਆਪਣੀ  ਇੱਛਾ ਇਹ ਹੈ ਕਿ ਉਹ ਪੰਜਾਬ ਲਈ ਹੀ ਕੁੱਝ ਕਰਨਾ ਚਹੁੰਦੇ ਹਨ । ਉਹ ਸਿਰਫ ਚਹੁੰਦੇ ਹੀ ਨਹੀਂ ਸਗੋਂ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਦਾ ਦਮ ਵੀ ਰੱਖਦੇ ਹਨ । ਇੱਥੇ  ਇਹ ਵੀ ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਅਤੇ  ਪ੍ਰੋੜ ਪੱਤਰਕਾਰ ਸ੍ਰੀ ਜਤਿੰਦਰ ਪੰਨੂੰ ਵੀ ਪੰਜਾਬੀ ਦੇ ਕੌਮੀ  ਅਤੇ ਕੌਮਾਂਤਰੀ ਮੀਡੀਆ ਦੇ ਮੰਚ ‘ਤੇ ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ‘ਤੇ ਖੁਲ੍ਹੀ ਚਰਚਾ ਕਰ ਚੁੱਕੇ ਹਨ । ਉਨ੍ਹਾਂ ਨੇ ਵੀ ਦੋਵਾਂ ਸਰਕਾਰਾਂ ‘ਤੇ ਵਿਅੰਗ ਕੱਸਦਿਆਂ ਕਿਹਾ ਸੀ ਕਿ ਜੇ ਦੇਸ਼ ਲਈ ਕੁੱਝ ਕਰਨਾ ਹੈ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਨ੍ਹਾਂ ਨੂੰ  ਕੁੱਝ ਸਿਖਣਾ ਚਾਹੀਦਾ ਹੈ। ਇਹ ਯੂਨੀਵਰਸਿਟੀ ਦੇਸ਼ ਦੀ ਸ਼੍ਰੇਣੀ -1 ਯੂਨੀਵਰਸਿਟੀ ਦੀ ਸ਼੍ਰੇਣੀ ਵਿੱਚ ਵੀ ਆਉਂਦੀ ਹੈ । ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਵੱਡੇ ਕੈੰਪਸ ਵਾਲੀ  ਸਵੱਛਤਾ  ਮੁਹਿੰਮ ਦੇ ਮਾਮਲੇ ਵਿੱਚ ਪਹਿਲ ਦਰਜਾ ਹੈ । ਓਵਰਆਲ ਯੂਨੀਵਰਸਿਟੀਆਂ ਵਿੱਚੋਂ ਦੂਜਾ ਦਰਜਾ ਹੈ ਜੋ ਪਿਛਲੇ ਸਾਲਾਂ ਤੋਂ  ਬਰਕਰਾਰ ਰੱਖਿਆ ਹੋਇਆ ਹੈ । ਪਹਿਲੇ ਨੰਬਰ ਵਾਲੀ ਯੂਨੀਵਰਸਿਟੀ ਕੋਈ ਹੋਰ ਬਣ ਗਈ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਿਛਲੇ ਸਾਲ ਵੀ ਆਪਣੀ ਸਰਦਾਰੀ ਕਾਇਮ ਰੱਖੀ ।    ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ  ਵੱਲੋਂ ਵੀ ਯੂਨੀਵਰਸਿਟੀ ਨੂੰ  ‘ਅ++’ ਦਾ ਦਰਜਾ ਦਿੱਤਾ ਹੋਇਆ  ਹੈ । ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਤੋਂ  ਇਲਾਵਾ ਉਚੇਰੀ ਸਿਖਿਆ ਦੇ ਖੇਤਰ ਵਿੱਚ ਜੋ ਮੱਲਾਂ ਮਾਰੀਆਂ ਹਨ ਦੇ ਨਾਲ ਯੂਨੀਵਰਸਿਟੀ  ਦੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ  ਦੇਸ਼ ਦੀਆਂ ਅਧੁਨਿਕ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ  ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦਾ ਉੱਤਮ ਕਿਸਮ ਦਾ ਭਵਿੱਖ ਬਣਾਉਣ  ਲਈ ਸਮੇਂ ਦੀਆਂ ਲੋੜਾਂ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ‘ਤੇ ਖਰੇ ਉਤਰਨ ਵਾਲੇ ਅਗਾਂਹਵਧੂ  ਫੈਸਲੇ ਲੈਣ ਵਾਲੀ ਯੂਨੀਵਰਸਿਟੀ ਦੇ ਤੌਰ  ‘ਤੇ ਜਾਣੀ ਜਾਣ ਲੱਗ ਪਈ ਹੈ  । ਕੋਰੋਨਾ-ਕਾਲ ਦੇ ਚਣੌਤੀਪੂਰਨ ਸਮੇਂ ਵਿੱਚ ਵੀ ਯੂਨੀਵਰਸਿਟੀ ਵੱਲੋਂ ਜੋ ਕਦਮ ਚੁੱਕੇ ਗਏ ਉਨ੍ਹਾਂ ਨੂੰ ਦੇਸ਼ ਦੀਆਂ ਹੀ ਨਹੀਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੇ ਵੀ ਫੌਲੋ ਕੀਤਾ ਸੀ ।

ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ 3.85/4 ਵਿਚ ਏ++ ਦਰਜਾ ਪ੍ਰਾਪਤ ਕਰਕੇ ਯੂਨੀਵਰਸਿਟੀ ਨੇ ਸਿਖਿਆ ਦੇ ਵੱਡੇ ਵੱਡੇ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ ।  ਵਰਲਡ ਯੂਨੀਵਰਸਿਟੀ ਵਿੱਦ ਰਿਅਲ ਇੰਮਪੈਕਟ (ਡਬਲਯੂ. ਯੂ. ਆਰ. ਆਈ.) ਨੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਬੇਹਤਰੀਨ ਯੂਨੀਵਰਸਿਟੀਆਂ ਵਿਚ ਰੱਖਦੇ ਹੋਏ, ਪਹਿਲੀਆਂ 100 ਯੂਨੀਵਰਸਿਟੀਆਂ ਵਿਚ ਰੱਖਿਆ ਹੈ। ਉੱਚ ਦਰਜੇ ਦੀ ਨੈਤਿਕਤਾ ਵਾਲੀਆਂ ਯੂਨੀਵਰਸਿਟੀਆਂ ਵਿਚ ਸ਼ਾਮਿਲ ਕਰਦੇ ਹੋਏ ਇਸ ਨੂੰ 51-100ਵੇਂ ਵਰਗ ‘ਚ ਰੱਖਿਆ ਹੈ। ਓਵਰਆਲ ਮੁਲਾਂਕਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 101-220 ਦੇ ਵਿਚ ਰੱਖਦਿਆਂ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਹੋਣ ਦਾ ਮਾਣ ਦੇ ਦਿੱਤਾ ਹੈ। ਇੰਡੀਆ ਟੂਡੇ ਐਮ.ਡੀ.ਆਰ.ਏ. (ਮਾਰਕੀਟਿੰਗ ਐਂਡ ਡਿਵੈਲਪਮੈਂਟ ਰੀਸਰਚ ਐਸੋਸੀਏਟਸ) ਬੈਸਟ ਯੂਨੀਵਰਸਿਟੀਜ਼ ਸਰਵੇਅ-2022 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ  14ਵਾਂ ਸਥਾਨ ਦਿੱਤਾ ਹੈ। ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐਨ.ਆਈ.ਆਰ.ਐਫ.) ਰੈਂਕਿੰਗ 2022 ਵਿਚ ਰਾਸ਼ਟਰੀ ਪੱਧਰ ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਕੀਤਾ  ਹੈ। ਇਹ ਉੱਤਰੀ ਖੇਤਰ ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕੋ ਇੱਕ ਸਟੇਟ ਫੰਡ ਪ੍ਰਾਪਤ ਪਬਲਿਕ ਯੂਨੀਵਰਸਿਟੀ ਹੈ ਜੋ ਭਾਰਤ ਵਿੱਚ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ 44ਵੇਂ ਸਥਾਨ ਤੇ ਹੈ।

ਯੂਨੀਵਰਸਿਟੀ ਦੇ ਉਘੇ ਵਿਗਿਆਨੀਆਂ ਵੱਲੋਂ ਪੰਜਾਬ ਨੂੰ ਖੇਤੀਬਾੜੀ ਫਸਲੀ ਵਿਭਿੰਨਤਾ ਵੱਲ ਲੈ ਕੇ ਜਾਣ ਲਈ ਜੋ ਸਫਲ ਤਜ਼ਰਬੇ ਕੀਤੇ ਹਨ , ਉਨ੍ਹਾਂ ਵਿਚ ਕੇਲਿਆਂ, ਸੇਬਾਂ, ਅਸ਼ਵਰਗੰਧਾ ਅਤੇ ਹੋਰ ਵੱਖ – ਵੱਖ ਫਲਾਂ ਅਤੇ ਦਵਾਈਆਂ ਵਾਲੀਆਂ ਫਸਲਾਂ ਨੂੰ  ਪੰਜਾਬ ਦੇ ਵਾਤਾਵਰਣ ਵਿੱਚ ਉਗਾਉਣ ਦੇ ਸਫਲ ਤਜਰਬੇ  ਕਰ ਲਏ ਹਨ।ਜਿਨ੍ਹਾਂ  ਦੀਆਂ  ਪਨੀਰੀਆਂ ਵੀ ਜਲਦ ਹੀ ਪੰਜਾਬ ਦੇ ਕਿਸਾਨਾਂ ਨੂੰ ਉਪਲੱਬਧ ਵੀ ਕਰਵਾ ਦਿੱਤੀਆਂ ਜਾਣੀਆਂ ਹਨ। ਹੁਣ ਪੰਜਾਬ ਦੇ ਵਾਤਾਵਰਣ ਵਿਚ ਸੇਬ, ਕੇਲਿਆਂ, ਕੇਸਰ, ਅਸ਼ਵਗੰਧਾਂ ਅਤੇ ਸੰਜੀਵਨੀ ਬੂਟੀ ਆਦਿ ਦੀ ਪੈਦਾਵਾਰ ਖੇਤੀ ਖੇਤਰ ਨੂੰ ਵੱਡਾ ਹੁਲਾਰਾ ਦੇਣ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮਰੱਥ ਹੋ ਚੁੱਕੀ ਹੈ। ਇਹ ਕੰਮ ਪੰਜਾਬ ਦੇ ਵਿਕਾਸ ਵਿੱਚ ਕ੍ਰਾਂਤੀਕਾਰੀ   ਸਾਬਿਤ ਹੋਣ ਵਾਲਾ ਹੇੈ।ਯੂਨੀਵਰਸਿਟੀ ਦਾ ਆਪਣਾ  50 ਤੋਂ ਲੈ ਕੇ 1000 ਦਰਸ਼ਕਾਂ ਦੀ ਸਮਰੱਥਾ ਵਾਲਾ ਅਤਿ – ਅਧੁਨਿਕ ਗੋਲਡਨ ਜੁਬਲੀ ਕਨਵੈੰਸ਼ਨ ਸੈੰਟਰ ਵੀ  ਕਿਸੇ ਅਹਿਮ ਪ੍ਰਾਪਤੀ ਤੋਂ ਘੱਟ ਨਹੀਂ ਹੈ ਜਿੱਥੇ ਹੁਣ ਤੱਕ ਕਈ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਵੱਲੋਂ ਪ੍ਰੋਗਰਾਮ ਕੀਤੇ ਜਾ ਚੁੱਕੇ ਹਨ ।

ਸ੍ਰੀ  ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ‘ਤੇ 24 ਨਵੰਬਰ 1969 ਨੂੰ  500 ਏਕੜ ਵਿੱਚ ਸਥਾਪਤ ਕੀਤੀ ਗਈ ਇਸ ਯੂਨੀਵਰਸਿਟੀ ਵਿੱਚੋਂ ਹਰ ਸਾਲ ਹਾਜ਼ਰਾਂ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬ‍ਾਅਦ  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਆਰੀ ‘ਚੋ ਲਈ ਮਹਿਕ ਨੂੰ ਪੂਰੇ ਵਿਸ਼ਵ ਵਿੱਚ ਫੈਲਾਉਣ ਦਾ ਕੰਮ ਕਰਦੇ ਹਨ ।

ਫੁੱਲਾਂ ਦਾ ਮੇਲਾ ਕਰਵਾਉਂਦਾ, ਕੁਦਰਤ ‘ਚੋਂ ਕਾਦਰ ਦੇ ਦਰਸ਼ਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਦੋ ਵਾਰ  ਕਰਵਾਏ ਜਾਂਦਾ ਫੁੱਲਾਂ ਦੇ ਮੇਲਾ  , ਮੇਲਾ ਨਾ ਰਹਿ ਪ੍ਰਕਿਰਤੀ ਨਾਲ ਮੇਲ ਕਰਵਾਉਣ ਦੇ ਤੋਰ ‘ਤੇ ਜਾਣਿਆ ਜਾਣ ਲੱਗ ਪਿਆ ਹੈ । ਆਮ ਤੋਰ ‘ਤੇ ਮੇਲੇ ਮਹਿਜ ਤੁਰਨ ਫਿਰਨ  ਦ‍ਾ ਹੀ ਸਬੱਬ  ਬਣਦੇ ਹਨ । ਯੂਨੀਵਰਸਿਟੀ ਦੇ ਮੇਲੇ   ਕੁਦਰਤ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦਾ ਸਬੱਬ  ਬਣ ਗਏ ਹਨ। ਮੇਲੇ ਤੋਂ ਪ੍ਰੇਰਨਾ ਲੈ ਕੇ ਯੂਨੀਵਰਸਿਟੀ ਦੇ ਵਿੱਚ ਇੱਕ ਤੋਂ ਬਾਅਦ  ਇੱਕ ਕੀਤੇ ਗਏ ਕੰਮਾਂ ਦੇ ਕਾਰਨ ਕਈ ਮੀਲ ਪੱਥਰ ਖੜ੍ਹੇ ਕਰ ਦਿੱਤੇ ਜੋ ਲੰਮਾ ਸਮਾਂ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ । ਯੂਨੀਵਰਸਿਟੀ ਦੀ ਸ਼ੁੱਧ ਹਵਾ ੱਚ ਹਰ ਸਾਲ ਕਰਵਾਏ ਜਾਂਦਾ ਇਹ ਮੇਲਾ ਆਪਣੀਆਂ ਮਹਿਕਾਂ ਬਿਖੇਰਦਾ ਹੈ। ਇਨ੍ਹਾਂ ਫੁੱਲਾਂ ਦੇ ਮੇਲਿਆਂ ਦਾ ਹੀ ਕਮਾਲ  ਕਿਹਾ ਜਾ ਸਕਦਾ ਕਿ ਕੁਦਰਤ ਤੇ ਕੁਦਰਤੀ ਸੁੰਦਰਤਾ ਨੂੰ ਪਿਆਰ ਕਰਨ ਵਾਲਿਆਂ ਤੋਂ ਇਲਾਵਾ ਆਮ ਲੋਕ ਵੀ ਇਸ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਭਾਈ ਵੀਰ ਸਿੰਘ ਜੀ ਦੇ ਨਾਮ ਦੇ ਇਸ ਮੇਲੇ ਦਾ ਨਾਮਕਰਨ ਕੀਤਾ ਜਾਣਾ ਆਪਣੀ ਇਕ ਵਿਲੱਖਣਤਾ ਰਖਦਾ ਹੈ। ਭਾਈ ਵੀਰ ਸਿੰਘ ਜੀ ਨੇ ਜਿਸ ਨਜ਼ਰੀਏ ਤੋਂ ਕੁਦਰਤ ਨੂੰ ਆਪਣੇ ਅਹਿਸਾਸਾਂ ਅਤੇ ਅਨੁਭਵ ਵਿਚ ਲਿਆ ਹੈ ਉਸ ਦਾ ਕੋਈ ਸਾਨ੍ਹੀ ਨਹੀਂ ਮਿਲਦਾ। ਫੁੱਲਾਂ, ਦਰਖਤਾਂ, ਪੌਦਿਆਂ, ਘਾਹ ਦੀਆਂ ਪੱਤੀਆਂ, ਝਾੜੀਆਂ, ਦਰਿਆਵਾਂ ਨਦੀਆਂ ਦੇ ਪਾਣੀਆਂ, ਤ੍ਰੇਲ ਦੇ ਤੁਪਿਕਆਂ, ਧਰਤੀ ਦੀ ਗੋਦ ਵਿਚ ਉਗਣ ਵਾਲੇ ਨਿੱਕੇ ਫੁੱਲਾਂ, ਧਰਤੀ ਦੇ ਅੰਦਰ ਚਲਦੇ ਅਹਿਸਾਸਾਂ ਅਤੇ ਹੋਰ ਅਨੇਕਾਂ ਹੀ ਕੁਦਰਤੀ ਵਰਤਾਰਿਆਂ ਦੇ ਵੇਰਵਿਆਂ ਅਤੇ ਅਨੁਭਵਾਂ ਨੂੰ ਸਹਿਜੇ ਹੀ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਰਾਹੀਂ ਆਪਣੇ ਅੰਦਰ ਸਮੋਇਆ ਜਾ ਸਕਦਾ ਹੈ। ਇਸ ਵਰ੍ਹੇ  ਇਹ ਮੇਲਾ ਇਕ ਖਾਸੀਅਤ ਆਪਣੇ ਅੰਦਰ ਇਹ ਲਈ ਬੈਠਾ ਹੈ ਕਿ  ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਵੱਖ ਵੱਖ ਖੋਜ, ਸਾਹਿਤਕ, ਸਮਾਜਿਕ, ਅਧਿਆਤਮਕ ਅਤੇ ਬਾਗਬਾਨੀ ਆਦਿ ਨਾਲ ਜੁੜੀਆਂ ਸੰਸਥਾਵਾਂ ਮਨਾ ਰਹੀਆਂ ਹਨ । ਇਹ ਮੇਲਾ ਵੀ ਉਨ੍ਹਾਂ ਦੀ ਇਸ ਜਨਮਸ਼ਤਾਬਦੀ ਨੂੰ ਸਮਰਪਿਤ ਹੈ।

ਮੇਲਿਆਂ ਦੇ ਕਾਰਨ ਬਹੁਤ ਸਾਰੇ ਕੁਦਰਤ ਪ੍ਰੇਮੀਆਂ ਅਤੇ ਸੰਸਥਾਵਾਂ ਨਾਲ  ਸੰਪਰਕ  ਬਣੇ ,ਜਿਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਰਲ ਕੇ ਯੂਨੀਵਰਸਿਟੀ ਵਿੱਚ ਜੰਗਲ ਲਗਾਉਣ ਦਾ ਬੀੜਾ ਚੁੱਕ ਲਿਆ ਅਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਵੱਖ  ਵੱਖ  ਤਰ੍ਹਾਂ ਦੇ ਬੂਟੇ ਅਤੇ ਦਰਖਤ ਲਗਾਏ। ਖੇਤੀਬਾੜੀ ਦੇ ਮਹਿਰ ਇਸ ਮੇਲੇ ਵਿਚੋਂ ਵਪਾਰ ਦੇ ਕਈ ਰਸਤੇ ਵੀ ਖੋਲਦੇ ਹਨ । ਯੂਨੀਵਰਸਿਟੀ ਕੈੰਪਸ ਵਿੱਚ ਇਹ  ਉਪਰਾਲਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀ ਬਦੌਲਤ ਸੰਭਵ ਹੋਇਆ ਹੈ। ਉਹ ਖੁਦ ਕੁਦਰਤ ਨਾਲ ਪ੍ਰੇਮ ਰੱਖਣ ਵਾਲੇ ਇਨਸਾਨ ਹਨ। ਕੈਂਪਸ ਵਿਚ ਉਨ੍ਹਾਂ ਦੀ ਪੈਦਲ ਫੇਰੀ ਹਮੇਸ਼ਾ ਹੀ ਫੁੱਲਾ ਅਤੇ ਬੂਟਿਆਂ ਨੂੰ ਨਿਹਾਰਦੀ ਰਹਿੰਦੀ ਹੈ।ਉਨ੍ਹਾਂ ਨੂੰ ਬਾਗਬਾਨੀ ਦੀ ਖੁਦ ਵੀ ਕਾਫ਼ੀ ਜਾਣਕਾਰੀ ਹੈ ਅਤੇ ਅਕਸਰ ਹੀ ਉਹ ਮਾਲੀਆਂ ਨਾਲ ਫੁੱਲਾਂ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਚਰਚਾ ਕਰਦੇ ਦਿਖ ਪੈਂਦੇ ਹਨ। ਪ੍ਰੋ. ਸੰਧੂ ਦੀ ਯੋਗ ਅਗਵਾਈ ਵਿਚ ਯੂਨੀਵਰਸਿਟੀ ਦਾ ਮਾਤਾ ਕੌਲਾਂ ਬੋਟੈਨੀਕਲ ਗਾਰਡਨ, ਖੇਤੀਬਾੜੀ ਵਿਭਾਗ ਅਤੇ ਲੈੰਡਸਕੇਪ ਵਿਭਾਗ ਆਪਣੀਆਂ ਜਿਕਰਯੋਗ ਪ੍ਰਾਪਤੀਆਂ ਸਦਕਾ ਯੂਨੀਵਰਸਿਟੀ ਦਾ ਮਾਹੌਲ ਹੋਰ ਕੁਦਰਤ ਦੇ ਨੇੜੇ ਰਹਿਣ ਦੇ ਅਹਿਸਾਸ ਦੇ ਹਾਣ ਦਾ ਬਣਾ ਰਿਹਾ ਹੈ। ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈੰਪਸ ਵਿੱਚ ਬਹੁਤ ਸਾਰੇ ਰੁੱਖਾਂ ਅਤੇ ਬੂਟਿਆਂ ਦਾ  ਕੋਡ ਬਣਾ ਦਿੱਤਾ ਗਿਆ ਹੈ । ਸਕੈਨ ਕਰਦਿਆਂ ਹੀ ਸਾਰੀ ਜਾਣਕਾਰੀ ਮੋਬਾਇਲ ਵਿੱਚ  ਆ ਜਾਂਦੀ ਹੈ । ਯੂਨੀਵਰਸਿਟੀ ਵਿਚ ਖੇਤੀਬਾੜੀ ਅਤੇ ਪੌਦਾ ਵਿਗਿਆਨ ਨਾਲ ਸਬੰਧ ਅਨੇਕਾਂ ਖੋਜਾਂ ਦੇ ਦੌਰ ਵੀ ਸ਼ੁਰੂ ਹੋਏ ਹਨ ,ਜਿਨ੍ਹਾਂ ਵਿਚ  ਕੇਲਾ, ਸੇਬ, ਕੇਸਰ ਅਤੇ ਹੋਰ ਕਈ ਫਸਲਾਂ  ਦੀ  ਕਾਸ਼ਤਕਾਰੀ ਪੰਜਾਬ ਵਿੱਚ ਸੰਭਵ ਕਰਵਾਉਣ ਲਈ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ ਸਫਲ ਤਜਰਬੇ ਕੀਤੇ ਜਾ ਚੁੱਕੇ ਹਨ ਅਤੇ ਇਸੇ ਆਸ ਤੇ ਜਲਦੀ ਪੰਜਾਬ ਵਿੱਚ ਕੇਸਰ ਅਤੇ ਸੇਬ ਦੀ ਫਸਲ ਦੀ ਕਾਸ਼ਤ ਸ਼ੁਰੂ ਹੋ ਸਕਦੀ ਹੈ।

ਯੂਨੀਵਰਸਿਟੀ ਕੁਦਰਤੀ ਸਾਂਭ ਸੰਭਾਲ ਅਤੇ ਪ੍ਰਦੂਸ਼ਣਮੁਕਤ ਪ੍ਰਵਾਹ ਲਈ ਹਮੇਸ਼ਾ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿਚ ਯੂਨੀਵਰਸਿਟੀ ਦੇ ਅਨੇਕਾਂ ਯਤਨ ਜਾਰੀ ਰਹਿੰਦੇ ਹਨ। ਜਿਨ੍ਹਾਂ ਵਿਚ ਯੂਨੀਵਰਸਿਟੀ ਵਿੱਚ ਰੁੱਖਾਂ ਅਤੇ ਪੱਤਿਆਂ ਅਤੇ ਰਹਿਦ ਖੂੰਦ ਨੂੰ  ਮੁੜ ਵਰਤੋਂ  ਵਿੱਚ ਲਿਆਂਦਾ  ਜਾਂਦਾ ਹੈ । ਕੂੜਾ ਕਰਕਟ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਵਰਤੋਂ ਵਿੱਚ ਲਿਆਂਦੇ ਪਾਣੀ ਨੂੰ ਵੀ ਟਰੀਟ ਕਰਕੇ ਮੁੜ ਵਰਤੋਂ  ਵਿੱਚ  ਲਿਆਂਦਾ ਜਾਂਦਾ  ਹੈ । ਯੂਨੀਵਰਸਿਟੀ ਦੇ ਕੈੰਪਸ ਦਾ ਹਰਾ-ਭਰਾ ਮਨਮੋਹਨਾ ਵਾਤਾਵਰਣ ਕਿਸੇ ਪਹਾੜੀ ਇਲਾਕੇ ਦਾ ਪ੍ਰਭਾਵ  ਪਾਉਂਦਾ ਹੈ। ਯੂਨੀਵਰਸਿਟੀ ਦੀ ਸ਼ੁੱਧ ਹਵਾ ਵਿੱਚ ਸਾਹ ਲੈਣ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸਹਿਤ ਲਈ ਕਿੰਨੀ ਲਾਹੇਵੰਦ ਹੈ। ਇਸ ਕਰਕੇ  ਫੁੱਲਾਂ ਦੇ ਮੇਲੇ ਦਾ ਇੱਕ ਨੁਕਾਤੀ ਪ੍ਰੋਗਰਾਮ ਹੇੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਾਤਾਵਰਣ  ਪ੍ਰਤੀ ਜਾਗਰੂਕਤਾ ਫੈਲਾਈ ਜਾਵੇ। ਕੁਦਰਤੀ  ਵਾਤਾਵਰਣ ਪੈਦਾ  ਕਰਨ ਲਈ  ਕਿਸੇ ‘ਤੇ ਜਿੰਮੇਵਾਰੀ ਲਾਉਣ ਤੋਂ ਚੰਗਾ ਹੈ ਕਿ ਖੁਦ ਇਸ ਜਿੰਮੇਵਾਰੀ ਨੂੰ ਸਾਂਭਣ ਦਾ ਹੰਭਲਾ ਮਾਰਿਆ ਜਾਵੇ। ਯੂਨੀਵਰਸਿਟੀ ਪਿਛਲੇ ਪੰਜ ਸਾਲ ਤੋਂ ਇਨ੍ਹਾਂ ਮੇਲਿਆਂ ਦੇ ਆਯੋਜਨ ਕਰਵਾ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ ਅਤੇ  ਭਵਿੱਖ  ਵਿੱਚ ਵੀ ਇਹ ਜਾਰੀ  ਰੱਖਣ ਦੀ ਵੱਚਨਬੱਧਤਾ ਦਹੁਰਾਉਂਦੀ ਹੈ।

14 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਇਸ ਮੇਲੇ ਵਿਚ ਵੱਖ ਵੱਖ ਗੁਲਦਾਉਦੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀਆਂ ਹਨ ਕਿਉਂਕਿ ਠੰਡ ਕਾਰਨ ਜਿਥੇ ਕਈ ਬੂਟੇ ਅਤੇ ਫੁੱਲ ਆਪਣੇ ਖੇੜੇ ਲਈ ਬਸੰਤ ਦੀ ਉਡੀਕ ਕਰਦੇ ਹਨ ਉਥੇ ਇਸ ਭਰੀ ਠੰਢ ਵਿਚ ਗੁਲਦਾਉਂਦੀਆਂ ਅਤੇ ਬੂਟੇ ਆਪਣਾ ਖੇੜਾ ਦਿੰਦੇ ਹਨ। ਲਾਡਾ ਪਿਆਰਾਂ ਨਾਲ ਪਾਲੀਆਂ ਗੁਲਦਾਉਦੀਆਂ ਨੂੰ ਹਰ ਕੋਈ  ਆਪਣੀ  ਗਲਵਕੜੀ ਵਿੱਚ ਲੈਣ ਲਈ  ਉਤਾਵਲਾ ਹੁੰਦਾ ਹੈ ਉਤੋਂ  ਭਾਈ ਵੀਰ  ਸਿੰਘ  ਦੀ ਕਵਿਤਾ  ਗੁਲਦਾਉਦੀਆਂ ਆਈਆਂ  ਇਸ  ਵਿੱਚ  ਹੋਰ  ਕੁਦਰਤੀ੍ ਰਹੱਸ  ਭਰਨ ਦਾ ਕੰਮ  ਕਰ ਜਾਂਦੀ  ਹੈ ।

ਪੰਜਾਬ ਭਰ ਦੇ ਸਕੂਲ, ਕਾਲਜ , ਯੂਨੀਵਰਸਿਟੀਆਂ, ਨਰਸਰੀਆਂ ਅਤੇ ਨਿੱਜੀ ਤੌਰ ਤੇ ਕੁਦਰਤ ਪ੍ਰੇਮੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਚੰਗੀ  ਬਾਗਬਾਨੀ ਕਰਨ ਵਾਲਿਆਂ ਨੂੰ ਯੂਨੀਵਰਸਿਟੀ ਵੱਲੋਂ  ਇਨਾਮ ਵੀ ਪ੍ਰਦਾਨ ਕੀਤੇ ਜਾਂਦੇ ਹਨ। ਸਟਾਲਾਂ ਤੋਂ  ਖੁਲ੍ਹੇ ਦਿਲ ਨਾਲ  ਖਰੀਦੋ ਫਰੋਖਤ  ਕਰਦੇ ਹਨ । ਫੁੱਲਾਂ ਦੀ ਖੇਤੀ ਤੋ ਇਲਾਵਾ ਘਰਾਂ ਦੇ ਅੰਦਰ ਤੇ ਬਾਹਰ ਲੱਗਣ ਵਾਲੇ  ਫੁੱਲਾਂ ਦੀ ਸਾਂਭ ਸਾਂਭਲ ਦੇ  ‘ ਗੁਰ’ ਲੋਕ ਇੱਥੋਂ ਸਿਖ ਕੇ ਜਾਂਦੇ ਹਨ। ਯੂਨੀਵਰਸਿਟੀ ਕੈੰਪਸ ਦਾ ਵਿਹੜਾ ਫੁੱਲਾਂ ਦੀ ਆਮਦ ਨਾਲ  ਬਾਗੋਬਾਗ ਹੋ ਜਾਂਦਾ  ਅਤੇ  ਸਾਰਾ ਵਾਤਾਵਰਣ ਮਹਿਕ ਨਾਲ  ਭਰ ਜਾਂਦਾ  ।ਜਿੱਥੋਂ ਹਰ ਕੋਈ ਜੀਅ ਭਰ ਕੇ ਸਾਰੀ ਉਮਰ ਲਈ  ਸਦੀਵੀ ਯਾਦ ਬਣਾ ਲੈਂਦਾ  ਹੈ। ਤੁਹਾਨੂੰ ਵੀ ਸੱਦਾ ਹੈ ਕਿ ਤੁਸੀਂ 14 ਤੋਂ 16 ਦਸੰਬਰ ਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਭਵਨ ਦੇ ਸਾਹਮਣੇ ਆਯੋਜਤ ਹੋ ਰਹੇ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਭਾਈ ਵੀਰ ਸਿੰਘ ਫੁੱਲਾਂ ਅਤੇ ਫਲਾਵਰ ਫੈਸਟੀਵਲ ਵਿਚ ਵੱਧ ਚੜ੍ਹ ਕੇ ਹਿੱਸਾ ਲਵੋ।