Punjab News - Quami Ekta Punjabi Newspaper (ਕੌਮੀ ਏਕਤਾ) » ਲੇਖ

ਭਵਿੱਖ ਵਿੱਚ ਚੰਦਰਮਾ ਤੇ ਕਬਜਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਸਕਦੀ ਹੈ
ਬੱਚਿਆਂ ਦਾ ਚੰਦਾ ਮਾਮਾ ਸ਼ੁਰੂ ਤੋਂ ਹੀ ਬੱਚਿਆਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। ਸਿਰਫ ਬੱਚਿਆਂ ਦਾ ਹੀ ਨਹੀਂ ਇਹ ਮਨੁੱਖਾਂ ਅਤੇ ਵਿਗਿਆਨੀਆਂ ਦੀ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਧਰਤੀ ਦੇ ਨੇੜੇ ਹੋਣ ਕਾਰਨ ਇਹ ਸਾਨੂੰ ਜਿਆਦਾ ਸੁੰਦਰ ਦਿਖਾਈ ਦਿੰਦਾ ਹੈ। ਚੰਦਰਮਾ ਦੇ ਇਸੇ ਖਿੱਚ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੀਆਂ ਪੁਲਾੜੀ ਗੱਡੀਆਂ ਜਾਂ ਤਾਂ ਚੰਦਰਮਾ ਤੇ ਗੇੜਾ ਲਾ ਆਈਆਂ ਹਨ ਜਾਂ ਉਸਦੇ ਆਲੇ ਦੁਆਲੇ ਚੱਕਰ ਕੱਢ ਆਈਆਂ ਹਨ। ਅਮਰੀਕਾ ਦੇ ਵਿਗਿਆਨੀ ਤਾਂ ਉਥੇ ਕਦਮਤਾਲ ਵੀ ਕਰ ਆਏ ਹਨ।

ਪਰ ਸਵਾਲ ਉੱਠਦਾ ਹੈ ਕਿ ਜਦੋਂ ਚੰਦਰਮਾ ਦੇ ਉੱਤੇ ਹਾਲਾਤ ਰਹਿਣ ਯੋਗ ਹੀ ਨਹੀਂ ਹਨ, ਨਾ ਉੱਥੇ ਆਕਸੀਜਨ ਹੈ ਅਤੇ ਨਾ ਹੀ ਸਹੀ ਮਾਤਰਾ ਵਿੱਚ ਪਾਣੀ। ਨਾ ਉਥੇ ਵਾਯੂਮੰਡਲ ਹੈ ਅਤੇ ਨਾ ਹੀ ਉਥੇ ਕੋਈ ਉਗਾਉਣ ਲਈ ਫਸਲ ਅੰਨ ਹੈ। ਉਸ ਦੇ ਕਈ ਖੇਤਰ ਤਾਂ ਅਜਿਹੇ ਹਨ ਜਿੱਥੇ ਕਦੇ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚੀ। ਇੰਨ੍ਹੇ ਉਲਟ ਹਾਲਾਤ ਹੋਣ ਦੇ ਬਾਵਜੂਦ ਵੀ ਸਾਡੇ ਵਿਗਿਆਨੀ ਚੰਦਰਮਾ ਦੀ ਖਿੱਚ ਵੱਲ ਕਿਉਂ ਵਧੇ ਜਾ ਰਹੇ ਹਨ?

ਚੰਦਰਮਾ ਦੀ ਸਤਾ ਦੇ ਉੱਤੇ ਸੂਰਜ ਦੀ ਰੋਸ਼ਨੀ ਸਿੱਧੀ ਪੈਂਦੀ ਹੈ। ਸੂਰਜ ਦੀ ਰੋਸ਼ਨੀ ਨੂੰ ਚੰਦਰਮਾ ਦੀ ਸਤਾ ਤੱਕ ਪਹੁੰਚਣ ਲਈ ਵਾਤਾਵਰਨ ਦੀ ਰੁਕਾਵਟ ਨਹੀਂ ਆਉਂਦੀ ਕਿਉਂਕਿ ਚੰਦਰਮਾ ਦੇ ਉੱਤੇ ਵਾਤਾਵਰਨ ਹੈ ਹੀ ਨਹੀਂ। ਇਸ ਦਾ ਫਾਇਦਾ ਚੁੱਕ ਕੇ ਚੰਦਰਮਾ ਦੀ ਸਤ੍ਹਾ ਦੇ ਉੱਤੇ ਵੱਡੇ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਪਰ ਸਵਾਲ ਫੇਰ ਉਹੀ ਹੈ ਕਿ ਉਥੇ ਇਸ ਦਾ ਕੀ ਫਾਇਦਾ ਜਾਂ ਇਹ ਧਰਤੀ ਤੇ ਪੁੱਜੇਗੀ ਕਿਵੇਂ?

ਚੰਦਰਮਾ ਉੱਤੇ ਹੀਲੀਅਮ-3 ਬਹੁਤ ਜਿਆਦਾ ਮਾਤਰਾ ਵਿੱਚ ਹੈ। ਇਸ ਦੀ ਵਰਤੋਂ ਨਾਭਿਕੀ ਸੰਯੋਜਨ ਕਿਰਿਆ ਵਿਚ ਕੀਤੀ ਜਾਂਦੀ ਹੈ। ਇਸ ਕਿਰਿਆ ਰਾਹੀਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸੂਰਜ ਵਿੱਚ ਵੀ ਨਾਭਿਕੀ ਸੰਯੋਜਨ ਕਿਰਿਆ ਹੀ ਹੁੰਦੀ ਹੈ। ਪਰ ਫਰਕ ਸਿਰਫ ਇੰਨਾ ਹੈ ਕਿ ਉਥੇ ਹਾਈਡਰੋਜਨ ਦੇ ਨਾਭਿਕਾਂ ਦਾ ਸੰਯੋਜਨ ਹੁੰਦਾ ਹੈ ਪਰ ਚੰਦਰਮਾ ਤੋਂ ਮਿਲਣ ਵਾਲੇ ਹੀਲੀਅਮ ਦੇ ਨਾਭਿਕਾਂ ਦਾ ਸੰਯੋਜਨ ਕਰਵਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਬਿਜਲੀ ਵਾਤਾਵਰਨ ਪੱਖੀ ਤੇ ਪ੍ਰਦੂਸ਼ਣ ਮੁਕਤ ਹੋਵੇਗੀ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਧਰਤੀ ਤੇ ਪੁੱਜੇਗੀ ਕਿਵੇਂ?

ਪਿੱਛੇ ਜਿਹੇ ਅਮਰੀਕੀ ਰੱਖਿਆ ਖੋਜ ਏਜੰਸੀ ਨੇ ਲੇਜਰ ਤਕਨੀਕ ਦੀ ਵਰਤੋਂ ਕਰਕੇ ਬਿਨਾਂ ਤਾਰ ਤੋਂ ਪੰਜ ਮੀਲ ਦੂਰ ਬਿਜਲੀ ਭੇਜਣ ਦਾ ਸਫਲਤਾ ਪੂਰਵਕ ਪ੍ਰਯੋਗ ਕੀਤਾ ਸੀ। ਫਿਨਲੈਂਡ ਦੇ ਵਿਗਿਆਨਿਕਾਂ ਨੇ ਵੀ ਬਿਨਾਂ ਤਾਰਾਂ ਤੋਂ ਹਵਾ ਵਿੱਚ ਬਿਜਲੀ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਦਾ ਸਫਲ ਪ੍ਰਯੋਗ ਕੀਤਾ ਹੈ। ਹਾਲਾਂਕਿ ਉਹਨਾਂ ਵੱਲੋਂ ਕੀਤੇ ਪ੍ਰਯੋਗ ਵਿੱਚ ਬਿਜਲੀ ਜਿਆਦਾ ਦੂਰੀ ਤਾਂ ਤੈਅ ਨਹੀਂ ਕਰਦੀ ਪਰ ਹਵਾ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੀ ਹੈ। ਅਸਲ ਵਿੱਚ ਇਹ ਪ੍ਰਯੋਗ ਆਵਾਜ਼ ਦੀਆਂ ਤਰੰਗਾਂ, ਲੇਜ਼ਰ ਕਿਰਨਾਂ ਅਤੇ ਰੇਡੀਓ ਫਰੀਕੁਐਂਸੀ ਦਾ ਇਸਤੇਮਾਲ ਕਰਦਾ ਹੈ। ਇਸ ਤਕਨੀਕ ਨੂੰ ਹੋਰ ਵਿਕਸਿਤ ਕਰਨ ਦੇ ਉਪਰਾਲੇ ਕੀਤੇ ਜਾ ਸਕਦੇ ਹਨ ਤਾਂ ਕਿ ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਬਿਨਾਂ ਤਾਰਾਂ ਦੇ ਹਵਾ ਰਾਹੀਂ ਜਿਆਦਾ ਦੂਰੀ ਤੱਕ ਭੇਜਿਆ ਜਾ ਸਕੇ। ਜੇ ਇਹ ਪ੍ਰਯੋਗ ਸਫਲ ਸਿੱਧ ਹੁੰਦੇ ਹਨ ਅਤੇ ਲੰਬੀ ਦੂਰੀ ਤੱਕ ਬਿਜਲੀ ਭੇਜਣਾ ਸੰਭਵ ਹੋ ਸਕਿਆ ਤਾਂ ਹੋ ਸਕਦਾ ਹੈ ਭਵਿੱਖ ਵਿੱਚ ਚੰਦਰਮਾ ਤੋਂ ਇਸੇ ਤਕਨੀਕ ਦੇ ਰਾਹੀਂ ਬਿਜਲੀ ਧਰਤੀ ਤੇ ਭੇਜ ਦਿੱਤੀ ਜਾਵੇ। ਚੰਦਰਮਾ ਦੀ ਸਤ੍ਹਾ ਉੱਤੇ ਸਥਾਪਿਤ ਕੀਤੇ ਜਾਣ ਵਾਲੇ ਸੋਲਰ ਪੈਨਲਾਂ ਤੋਂ ਇਸ ਤਕਨੀਕ ਨਾਲ ਬਿਜਲੀ ਧਰਤੀ ਤੇ ਭੇਜ ਕੇ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਚੰਦਰਮਾ ਦੀ ਸਤ੍ਹਾ ਦੇ ਅੰਦਰ ਬਹੁਤ ਸਾਰੀਆਂ ਵਡਮੁੱਲੀਆਂ ਧਾਤਾਂ ਵੀ ਹਨ ਜਿਨਾਂ ਵਿੱਚੋਂ ਟਾਈਟੇਨੀਅਮ, ਲੋਹਾ ਆਦਿ ਪ੍ਰਮੁੱਖ ਹਨ। ਇਹਨਾਂ ਦਾ ਖਨਨ ਕਰਕੇ ਅਤੇ ਇਹਨਾਂ ਨੂੰ ਧਰਤੀ ਤੇ ਲਿਆ ਕੇ ਇਸ ਦੀ ਧਰਤੀ ਉੱਤੇ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਦੇਸ਼ਾਂ ਦੀ ਅੱਖ ਚੰਦ ਦੇ ਖਣਿਜ ਭੰਡਾਰਾਂ ਤੇ ਵੀ ਹੋ ਸਕਦੀ ਹੈ ।

ਇਸ ਸਾਰੇ ਤੋਂ ਇੱਕ ਗੱਲ ਤਾਂ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੰਦਰਮਾ ਉੱਤੇ ਕਬਜ਼ਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਜਾਵੇਗੀ। ਹਰ ਦੇਸ਼ ਉਥੋਂ ਦੀਆਂ ਧਾਤਾਂ ਖਣਿਜਾਂ ਉੱਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। ਸ਼ਾਇਦ ਵੱਖ ਵੱਖ ਦੇਸ਼ ਇਸੇ ਸੋਚ ਦੇ ਕਾਰਨ ਹੀ ਚੰਦਰਮਾ ਵੱਲ ਵਹੀਰਾਂ ਘਤ ਰਹੇ ਹਨ। ਜੇ ਅਜਿਹਾ ਸੰਭਵ ਹੋ ਸਕਿਆ ਤਾਂ ਧਰਤੀ ਤੇ ਚੰਦਰਮਾ ਦੇ ਖਣਿਜ ਅਤੇ ਧਾਤਾਂ ਲਿਆ ਕੇ ਧਰਤੀ ਤੇ ਜੀਵਨ ਤਾਂ ਸੁਖਾਲਾ ਕੀਤਾ ਜਾ ਸਕਦਾ ਹੈ ਪਰ ਇਸ ਨਾਲ ਪੁਲਾੜ ਯੁੱਧ ਲੱਗ ਜਾਵੇਗਾ। ਵੱਖ-ਵੱਖ ਦੇਸ਼ ਪੁਲਾੜ ਵਿੱਚ ਜੰਗ ਲੜਨਗੇ ਅਤੇ ਆਪਣੀ ਅਹਿਮੀਅਤ ਅਤੇ ਸੁਪਰਮੇਸੀ ਸਿੱਧ ਕਰਨ ਲਈ ਸਪੇਸ ਵਾਰ ਦਾ ਹਿੱਸਾ ਬਣਨਗੇ। ਆਉਣ ਵਾਲਾ ਭਵਿੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਦਾ ਚੁੱਕੇਗਾ ਅਤੇ ਇਹਨਾਂ ਦੇ ਜਵਾਬ ਸਾਨੂੰ ਦਵੇਗਾ। ਆਓ ਚੰਗੇ ਭਵਿਖ ਦੀ ਕਾਮਨਾ ਕਰੀਏ ।

ਖੇਤੀਬਾੜੀ ਜਮੀਨਾਂ ਦੇ ਡਿਸਪਿਊਟ
ਖੇਤੀਬਾੜੀ ਜਮੀਨਾਂ ਦੇ ਡਿਸਪਿਊਟ ਦੇ ਨਿਪਟਾਰੇ ਨਾਲ ਸਬੰਧਤ ਕੋਰਟ ਕੇਸ ਫਾਇਲਾਂ ਲਈ ਅਤੇ ਕਾਨੂੰਨੀ ਪ੍ਰਕਿਰੀਆ ਲਈ ਡਰਾਫਟਮੈਨ ਨਕਸ਼ੇ ਨਹੀ ਬਣਾ ਸਕਦਾ ਹੈ।ਜਿਹੜੇ ਖੇਤੀਬਾੜੀ ਜਮੀਨ ਦੇ ਸਿਵਲ ਕੋਰਟ ਕੇਸ ਫਾਇਲਾਂ ਵਿੱਚ ਸਿਕਾਇਤ ਕਰਤਾ/ਕੇਸ ਕਰਤਾ ਨੇ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਫਾਇਲ ਵਿੱਚ ਲਗਾਇਆ ਹੈ ਉਹ ਸਾਰੀਆਂ ਫਾਇਲਾਂ ਲੋਅਰ ਸਿਵਲ ਕੋਰਟਾਂ/ਜਿਲਾ ਕੋਰਟਾਂ ਦੁਆਰਾ ਡਿਸਮਿਸ/ਖਾਰਜ ਕੀਤੀਆਂ ਜਾਣ।ਕਿਉਂਕਿ ਇਹ ਮਾਨਯੋਗ ਕੋਰਟ ਨੂੰ ਗਾਲ ਕੱਢਣ ਦੇ ਬਰਾਬਰ ਹੈ।ਇਹ ਧੋਖਾ/ਫਰਾਡ ਹੈ।ਇਹਨਾਂ ਦੀ ਪ੍ਰੋਸੀਡੀਂਗ ਬੰਦ ਕੀਤੀ ਜਾਵੇ।

ਖੇਤੀਬਾੜੀ ਜਮੀਨਾਂ ਦੇ ਸਿਵਲ ਕੋਰਟ ਕੇਸ ਸੂਰੂ ਕਰਨ ਤੋਂ ਪਹਿਲਾਂ ਡਰਾਫਟਮੈਨ ਤੋਂ ਨਕਸਾ ਬਣਾਉਣਾ ਅਤੇ ਕਾਨੂੰਨੀ ਮਾਮਲੇ ਦੀ ਇਸ ਫਾਇਲ ਵਿੱਚ ਇਹ ਨਕਸ਼ਾ ਲਗਾਉਣਾ ਧੋਖਾ/ਫਰਾਡ/420/ ਅਤੇ ਨਿਯਮਾਂ ਅਨੁਸਾਰ ਕੋਰਟ ਨੂੰ ਗਾਲ ਕੱਢਣ ਦੇ ਬਰਾਬਰ ਹੈ।ਫੇਕ ਡਾਕੂਮੈਂਟ ਹੈ। ਨਿਯਮਾਂ ਅਨੁਸਾਰ ਖੇਤੀਬਾੜੀ ਜਮੀਨ ਦਾ ਨਕਸ਼ਾ ਡਰਾਫਟਮੈਨ ਨਹੀ ਬਣਾ ਸਕਦਾ ਹੈ।ਕਿਉਂਕਿ ਡਰਾਫਟਮੈਨ ਦੇ ਕੋਰਸ/ਡਿਪਲੋਮਾਂ ਆਦਿ ਵਿੱਚ ਖੇਤੀਬਾੜੀ ਜਮੀਨਾਂ ਦੇ ਮਾਮਲੇ/ਪਮਾਇਸ/ਸਿਧਾਂਤ ਦਾ ਵਰਨਣ ਨਹੀ ਹੁੰਦਾ ਹੈ। ਡਰਾਫਟਮੈਨ ਕੋਲ ਕੋਈ ਰੈਵਿਨੀਊ ਰਿਕਾਰਡ ਨਹੀ ਹੁੰਦਾ ਹੈ। ਡਰਾਫਟਮੈਨ ਰੈਵਿਨੀਊ ਦੀ ਤਕਨੀਕੀ ਜਾਣਕਾਰੀ/ਰਿਕਾਰਡ ਦਾ ਮਾਹਿਰ ਨਹੀ ਹੁੰਦਾ ਹੈ।ਡਰਾਫਟਮੈਨ ਕੋਲ ਸਿਸਰਾ/ਅਕਸ/ਫੀਲਡ ਬੁੱਕ/ ਅਤੇ ਮਾਲ ਵਿਭਾਗ ਦਾ ਰਿਕਾਰਡ ਨਹੀ ਹੁੰਦਾ ਹੈ।ਡਰਾਫਟਮੈਨ ਸਿਰਫ ਮਕਾਨ/ਘਰ/ਪੁਲ ਆਦਿ ਦਾ ਨਕਸ਼ਾ ਬਣਾ ਸਕਦਾ ਹੈ।ਡਰਾਫਟਮੈਨ ਸਿਰਫ ਅਸਟੀਮੇਟ ਬਣਾ ਸਕਦਾ ਹੈ।ਖੇਤੀਬਾੜੀ ਜਮੀਨਾਂ ਦਾ ਨਕਸ਼ਾ ਸਿਰਫ ਪਟਵਾਰੀ/ਗਰਦੋਰ/ਕਾਨੂੰਨਗੋ/ਤਹਿਸੀਲਦਾਰ/ ਜਾਂ ਮਾਲ ਵਿਭਾਗ ਦੇ ਨੁਮਾਇੰਦੇ ਹੀ ਬਣਾ ਸਕਦੇ ਹਨ।ਕਿਉਂਕਿ ਉਹਨਾਂ ਕੋਲ ਖੇਤੀਬਾੜੀ ਜਮੀਨਾਂ ਦਾ ਰੈਵਿਨਿਊ ਰਿਕਾਰਡ ਹੁੰਦਾ ਹੈ ਅਤੇ ਉਹ ਤਕਨੀਕੀ ਤੌਰ ਉੱਤੇ ਮਾਹਿਰ ਹੁੰਦੇ ਹਨ।ਉਹਨਾਂ ਕੋਲ ਸਿਸਰਾ/ਅਕਸ/ਫੀਲਡ ਬੁੱਕ/ਰੈਵਿਨਿਊ ਰਜਿਸਟਰ ਆਦਿ ਹੁੰਦੇ ਹਨ।ਉਹਨਾਂ ਦੀ ਨਿੱਯੁਕਤੀ ਅਤੇ ਸਿਖਲਾਈ ਇਸੇ ਕੰਮ ਲਈ ਹੁੰਦੀ ਹੈ।ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂਟ ਹਨ। ਇਹਨਾਂ ਜੱਜਮੈਂਟ ਵਿੱਚ ਮਾਨਯੋਗ ਕੋਰਟਾਂ ਦਾ ਮੰਨਣਾ ਹੈ ਕਿ ਡਰਾਫਟਮੈਨ ਖੇਤੀਬਾੜੀ ਜਮੀਨਾਂ ਦਾ ਨਕਸ਼ਾ ਕੋਰਟ ਕੇਸ/ਕਾਨੂੰਨੀ ਕੇਸਾਂ ਲਈ ਨਹੀ ਬਣਾ ਸਕਦਾ ਹੈ।ਡਰਾਫਟਮੈਨ ਖੇਤੀਬਾੜੀ ਜਮੀਨਾ ਦਾ ਨਕਸ਼ਾ ਬਣਾਉਣ ਲਈ ਅਧਿਕਾਰਿਤ ਅਥਾਰਟੀ ਨਹੀ ਹੈ।ਡਰਾਫਟਮੈਨ ਸਿਰਫ ਮੈਟ੍ਰਿਕ ਪਾਸ ਜਾਂ ਬਾਹਰਵੀਂ ਪਾਸ ਹੁੰਦਾ ਹੈ। ਵੈਸੈ ਵੀ ਨਕਸ਼ਾ ਬਣਾਉਣਾ ਅਤੇ ਪਾਸ ਕਰਨਾ

ਡਿਗਰੀਹੋਲਡਰ ਆਰਕੀਟਕਚਰ ਦਾ ਕੰਮ ਹੈ। ਜਿੱਥੋ ਤੱਕ ਖੇਤੀਬਾੜੀ ਜਮੀਨਾ ਦਾ ਮਸਲਾ ਹੈ ਸਿਰਫ ਰੈਵਿਨਿਊ ਡਿਪਾਰਟਮੈਂਟ ਹੀ ਨਕਸ਼ਾ ਬਣਾਉਣ ਦੀ ਅਧਿਕਾਰਿਤ ਅਥਾਰਟੀ ਹੈ। ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਮੇਘਮਾਲਾ-ਵੀਐਸ ਨਰਸੀਮਹਾਂ ਰੈਡੀ ਸਾਲ 2010 ਅਤੇ ਦਇਆ ਚੰਦ-ਵੀਐਸ ਤਰੁਨ ਵਰਮਾ ਆਦਿ ਅਤੇ ਹੋਰ ਬਹੁਤ ਸਾਰੀਆਂ ਜੱਜਮੈਂਟ ਪਹਿਲਾਂ ਹੀ ਹੋ ਚੁੱਕੀਆਂ ਹਨ।ਫਿਰ ਵੀ ਲੋਅਰ ਕੋਰਟਾਂ ਵਿੱਚ ਖੇਤੀਬਾੜੀ ਜਮੀਨਾਂ ਦੇ ਕੋਰਟ ਕੇਸਾਂ ਵਿੱਚ ਜੱਜ ਡਰਾਫਟਮੈਨਾ ਦੇ ਬਣਾਏ ਨਕਸ਼ੇ ਵਾਲੀਆਂ ਫਾਇਲਾਂ ਨੂੰ ਐਡਮਿਟ ਕਰਦੇ ਆ ਰਹੇ ਹਨ। ਸਿਕਾਇਤਕਰਤਾ ਕੇਸ ਜਿੱਤ ਲੈਣ ਦੀ ਮੰਸ਼ਾ ਨਾਲ ਪਾ੍ਰਇਵੇਟ ਅਣਅਧਿਕਾਰਿਤ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਲੋਕਾਂ ਨੂੰ ਤੰਗ-ਪੇ੍ਰਸ਼ਾਨ ਕਰਨ ਅਤੇ ਬਲੈਕਮੇਲ ਕਰਨ ਦੀ ਨੀਤ ਨਾਲ ਕੋਰਟ ਕੇਸ ਖੇਤੀਬਾੜੀ ਜਮੀਨਾਂ ਦਾ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੱਜ ਵੀ ਖੇਤੀਬਾੜੀ ਜਮੀਨਾਂ ਨਾਲ ਸਬੰਧਤ ਕੋਰਟ ਕੇਸ ਦੀਆਂ ਨਵੀਆਂ ਫਾਇਲਾਂ ਧੜਾ੍ਹਧੜ ਲੋਅਰ ਸਿਵਲ ਕੋਰਟਾਂ /ਸੀਨੀਅਰ ਡਵੀਜਨ ਸਿਵਲ ਕੋਰਟਾਂ ਵਿੱਚ ਐਡਮਿਟ ਕਰਕੇ ਸੰਮਨ ਕਰਦੇ ਜਾ ਰਹੇ ਹਨ।ਇਹ ਨਿਆਂ ਦੇ ਸਿਸਟਮ ਉੱਤੇ ਸਵਾਲ ਖੜਾ੍ਹ ਕਰਦਾ ਜਾ ਰਿਹਾ ਹੈ।ਇਸ ਹਾਲਾਤ ਨੂੰ ਵੇਖ ਇੰਜ ਲੱਗਦਾ ਹੈ ਜਿਵੇਂ ਜੱਜ ਕੋਰਟ ਕੇਸ ਫਾਇਲਾਂ ਨੂੰ ਸਹੀ ਢੰਗ ਨਾਲ ਨਹੀ ਪੜ੍ਹਦੇ ਹਨ। ਜੱਜਾਂ ਦੀ ਸਿਖਲਾਈ ਸਹੀ ਨਹੀ ਹੈ। ਜੱਜਾਂ ਨੂੰ ਆਪਣੇ ਸਿਵਲ ਕੋਰਟ ਕੇਸਾਂ ਦੀ ਵਿਧੀ ਦਾ ਗਿਆਨ ਨਹੀ ਹੈ। ਜੱਜ ਅਤੇ ਵਕੀਲ ਰਲੇ ਹੋਏ ਹਨ।ਜੱਜ ਦਾ ਗਿਆਨ ਅਧੁਰਾ ਹੈ। ਜੱਜ ਪੈਸੈ ਲੈ ਕੇ ਕਰਪਸਨ ਰਾਹੀ ਕੇਸ ਐਡਮਿਟ ਕਰ ਰਹੇ ਹਨ ਅਤੇ ਸੰਮਨ ਜਾਰੀ ਕਰ ਰਹੇ ਹਨ।ਇਸ ਤਰਾਂ ਲੱਗਦਾ ਹੈ ਕਿ ਜੱਜ ਪੀਪੀਐਸਸੀ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਦੇ ਸਮੇਂ ਪੈਸੈ ਦੇ ਕੇ ਨਿੱਯੁਕਤ ਹੋਏ ਹਨ।ਇਸ ਤਰਾਂ ਲੱਗਦਾ ਹੈ ਕਿ ਜੱਜ ਅਤੇ ਵਕੀਲ ਰਲਮਿਲ ਕੇ ਆਮ ਭੋਲੇਭਾਲੇ ਕਿਸਾਨਾਂ/ਪੇਂਡੂ ਜਨਤਾ/ ਅਤੇ ਆਮ ਜਨਤਾਂ ਨੂੰ ਬਲੈਕਮੇਲ ਕਰ ਰਹੇ ਹਨ। ਨਿਯਮਾਂ ਅਨੁਸਾਰ ਖੇਤੀਬਾੜੀ ਜਮੀਨਾਂ ਦੀ ਕਾਨੂੰਨੀ ਪ੍ਰਕਿਰੀਆ ਵਿੱਚ ਕੇਸ ਕਰਨ ਵਾਲੇ ਨੇ ਜੇਕਰ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਕੋਰਟ ਕੇਸ ਫਾਇਲ ਵਿੱਚ ਲਗਾਇਆ ਹੈ ਤਾਂ ਅਜਿਹੇ ਕੇਸ ਪਹਿਲੀ ਪੇਸ਼ੀ ਵਿੱਚ ਡਿਸਮਿਸ/ਖਾਰਜ ਹੋਣੇ ਬਣਦੇ ਸਨ।ਉਹਨਾਂ ਨੂੰ ਐਡਮਿਟ ਕਰਨਾ ਨਹੀ ਬਣਦਾ ਹੈ। ਅਜਿਹੀਆਂ ਕੋਰਟ ਕੇਸ ਫਾਇਲਾਂ ਉੱਤੇ ਐਡਮਿਟ ਕਰਦੇ ਸਮੇਂ ਜੱਜਾਂ ਨੂੰ ਇਤਰਾਜ ਲਗਾਉੁਣਾ ਬਣਦਾ ਸੀ।ਅਜਿਹੇ ਕੇਸ ਐਡਮਿਟ ਕਰਦੇ ਸਮੇਂ ਜੱਜਾਂ ਵੱਲੋਂ ਖਾਰਜ ਕਰਨਾ ਬਣਦੇ ਸਨ।ਕਿਉਂਕਿ ਲੋਅਰ ਕੋਰਟਾਂ ਸੁਪਰੀਮ ਕੋਰਟ ਤੋਂ ਉੱਪਰ ਨਹੀ ਹਨ।ਲੋਅਰ ਕੋਰਟਾਂ ਕਾਨੂੰਨ ਤੋਂ ਉੱਪਰ ਨਹੀ ਹਨ। ਪਰ ਜੱਜ ਲੋਅਰ ਕੋਰਟਾਂ ਵਿੱਚ ਲਗਾਤਾਰ ਲੋਕਾਂ ਦਾ ਸੋਸ਼ਣ ਕਰ ਰਹੇ ਹਨ।ਇਸ ਸਥਿਤੀ ਨੂੰ ਵੇਖਦੇ ਹੋਏ ਲੋਅਰ/ਜਿਲਾ ਸਿਵਲ ਕੋਰਟ ਵਿੱਚ ਚਲ ਰਹੇ ਖੇਤੀਬਾੜੀ ਜਮੀਨਾਂ ਦੇ ਕੇਸ ਜਿਹਨਾਂ ਦੀਆਂ ਫਾਇਲਾਂ ਵਿੱਚ ਡਰਾਫਟਮੈਨਾਂ ਦੇ ਬਣਾਏ ਨਕਸ਼ੇ ਲੱਗੇ ਹਨ ਉਹ ਕੋਟ ਕੇਸ ਫਾਇਲਾਂ ਵੱਖਰੀਆਂ ਕੀਤੀਆਂ ਜਾਣ।ਉਹਨਾਂ ਸਾਰੀਆਂ ਕੋਟ ਫਾਇਲਾਂ ਨੂੰ ਡਿਸਮਿਸ ਕੀਤਾ ਜਾਵੇ।ਉਹ ਸਾਰੇ ਕੇਸ ਖਾਰਜ ਕੀਤੇ ਜਾਣ।ਉਹਨਾਂ ਕੋਰਟ ਕੇਸ ਫਾਇਲਾਂ ਦੀ ਅਗਲੀ ਪ੍ਰੋਸੀਡੀਂਗ ਬੰਦ ਕੀਤੀ ਜਾਵੇ।ਤਰੀਖ ਦੇ ਨਾਮ ਉੱਤੇ ਡਿਫੈਡੈਂਟ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਆਮ ਜਨਤਾ ਦਾ ਸੋਸ਼ਣ ਬੰਦ ਕੀਤਾ ਜਾਵੇ। ਅਜਿਹੇ ਝੂਠੇ ਸਬੂਤਾਂ/ਨਕਸ਼ੇਆਂ ਵਾਲੀਆਂ ਫਾਇਲਾਂ ਨੂੰ ਅਧਾਰ ਬਣਾ ਕਿ ਨੋਟਿਸ ਜਾਰੀ ਕਰਨ ਅਤੇ ਸੰਨਨ ਕਰਨ ਵਾਲੇ ਜੱਜਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਦੀਆਂ ਤਨਖਾਹਾਂ ਰੋਕੀਆਂ ਜਾਣ। ਉਹਨਾਂ ਦੀਆਂ ਇੰਨਕਰੀਜਮੈਂਟ ਬੰਦ ਕੀਤੀਆਂ ਜਾਣ। ਉਹਨਾਂ ਦੇ ਤਬਾਦਲੇ ਕੀਤੇ ਜਾਣ।ਜੇਕਰ ਹੋ ਸਕੇ

ਤਾਂ ਇਹ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ।ਇਸ ਤਰਾਂ ਦੇ ਭਰਿਸਟ ਜੱਜਾਂ ਨੂੰ ਮੁੱਅਤਲ ਕੀਤਾ ਜਾਵੇ।ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈ ਕੋਰਟ ਨੂੰ ਡਰਾਫਟਮੈਨ ਦੇ ਨਕਸ਼ੇ ਵਾਲੀਆਂ ਖੇਤੀਬਾੜੀ ਜਮੀਨਾ ਦੇ ਕੇਸਾਂ ਦੀਆਂ ਫਾਇਲਾਂ ਦੀ ਆਡਿਟ ਲੋਅਰ ਕੋਰਟ ਅਤੇ ਸੀਨੀਅਰ ਡਵੀਜਨ ਕੋਰਟਾਂ ਵਿੱਚ ਕਰਨੀ ਚਾਹੀਦੀ ਹੈ ਅਤੇ ਕੇਸਕਰਤਾ ਅਤੇ ਡਰਾਫਟਮੈਨਾ ਨੂੰ ਬਣਦੀ ਸਜਾ ਦੇਣੀ ਚਾਹੀਦੀ ਹੈ ਅਤੇ ਬਲੈਕਲਿਸਟ ਕਰਨਾ ਚਾਹੀਦਾ ਹੈ। ਜਾਂਚ ਹੋਣੀ ਚਾਹੀਦੀ ਹੈ।ਲੋਅਰ ਕੋਰਟਾਂ ਅਤੇ ਸੀਨੀਅਰ ਡਵੀਜਨ ਸਿਵਲ ਕੋਰਟਾਂ ਦਾ ਕਲੈਰੀਕਲ ਅਮਲਾ ਸੁਪਰਡੈਂਟ,ਸੀਨੀਅਰ ਅਸਿਸਟੈਂਟ,ਡੀਲੀਂਗਹੈਂਡ, ਨਵੇਂ ਕੇਸ ਐਡਮਿਟ ਡੀਲੀਗਹੈਂਡ, ਕਲਰਕ ਵੀ ਇਸ ਮਸਲੇ ਨੂੰ ਗਹਿਰਾਈ ਨਾਲ ਲੈਣ।ਇਸ ਤਰਾਂ ਦੀਆਂ ਸਾਰੀਆਂ ਫਾਇਲਾਂ ਡਿਸਮਿਸ ਕੀਤੀਆਂ ਜਾਣ ਅਤੇ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਡਿਫੈਂਡੈਂਟ ਬਲੈਕਮੇਲ ਨਾ ਹੋ ਸਕਣ।ਉਹਨਾਂ ਦਾ ਸੋਸਣ ਨਾ ਹੋ ਸਕੇ।ਅਸੀਂ ਮਾਨਯੋਗ ਕਾਨੂੰਨ ਅਤੇ ਮਾਨਯੋਗ ਕੋਰਟ ਨੂੰ ਸਰਵਉੱਚ ਮੰਨਦੇ ਹਾਂ।

ਲੱਗਦਾ ਭਾਰਤ ਵਿੱਚ ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ
ਲੇਖ ਦਾ ਸਿਰਲੇਖ ਆਪਾ ਵਿਰੋਧੀ ਹੈ। ਪਰ ਇਸ ਉੱਤੇ ਸਾਰਥਕ ਅਤੇ ਗਹਿ ਗਡਵਾਂ ਵਿਚਾਰ ਕਰਨ ਲਈ ਸਾਨੂੰ ਪੜ੍ਹੇ ਲਿਖੇ ਅਤੇ ਆਧੁਨਿਕ ਅਨਪੜ੍ਹ ਦੀ ਪਰਿਭਾਸ਼ਾ ਘੜਨੀ ਅਤੇ ਸਮਝਨੀ ਪਵੇਗੀ। ਇਸ ਨੂੰ ਜਾਨਣ ਅਤੇ ਇਸ ਉੱਤੇ ਚਾਨਣਾ ਪਾਉਣ ਤੋਂ ਪਹਿਲਾਂ ਆਓ ਆਪਾਂ ਭਾਰਤ ਅਤੇ ਆਪਣੇ ਰਾਜ ਪੰਜਾਬ ਵਿੱਚ ਪੜ੍ਹੇ ਲਿਖਿਆਂ ਦੀ ਦਰਜਾਬੰਦੀ ਤੇ ਨਜ਼ਰ ਮਾਰ ਲਈਏ। ਭਾਰਤ ਵਿੱਚ ਇਸ ਵੇਲੇ 1113 ਯੂਨੀਵਰਸਟੀਆਂ ਜਾਂ ਯੂਨੀਵਰਸਿਟੀ ਦੇ ਲੈਵਲ ਦੇ ਅਦਾਰੇ ਹਨ। ਇਹਨਾਂ ਵਿੱਚੋਂ 420 ਯੂਨੀਵਰਸਿਟੀਆਂ ਸਟੇਟ ਯੂਨੀਵਰਸਿਟੀਆਂ ਹਨ, 396 ਪ੍ਰਾਈਵੇਟ ਯੂਨੀਵਰਸਿਟੀਆਂ ਹਨ ੱਤੇ ਸਭ ਤੋਂ ਵੱਡੀ ਗੱਲ ਇਹਨਾਂ ਵਿੱਚ 17 ਯੂਨੀਵਰਸਿਟੀਆਂ ਅਜਿਹੀਆਂ ਹਨ ਜਿਹੜੀਆਂ ਸਿਰਫ ਔਰਤਾਂ ਲਈ ਹਨ। 2012 ਦੇ ਹਿਸਾਬ ਕਿਤਾਬ ਨਾਲ ਇਹਨਾਂ ਯੂਨੀਵਰਸਿਟੀਆਂ ਵਿੱਚ ਚਾਰ ਕਰੋੜ 33 ਲੱਖ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਪੜ੍ਹੇ ਲਿਖਿਆਂ ਦੀ ਦਰ 74.04% ਹੈ। ਇਹਨਾਂ ਵਿੱਚ ਮਰਦਾਂ ਦੀ 82.14% ਅਤੇ ਔਰਤਾਂ ਦੀ 65.46 ਫੀਸਦੀ ਹੈ। ਕੇਰਲਾ ਰਾਜ ਦੀ ਸਾਖਰਤਾ ਦਰ 93.91% ਹੈ। ਜੇ ਇਸੇ ਹਿਸਾਬ ਨਾਲ ਪੰਜਾਬ ਬਾਰੇ ਸੋਚ ਵਿਚਾਰ ਕਰੀਏ ਤਾਂ ਪੰਜਾਬ ਵਿੱਚ ਇਸ ਵੇਲੇ 40 ਤੋਂ ਵੱਧ ਯੂਨੀਵਰਸਿਟੀਆਂ ਜਾਂ ਇਸ ਦੇ ਲੈਵਲ ਦੇ ਅਦਾਰੇ ਹਨ। ਇਹਨਾਂ ਵਿੱਚ ਇੱਕ ਸੈਂਟਰਲ, ਸੱਤ ਸਟੇਟ ਅਤੇ ਬਾਕੀ ਪ੍ਰਾਈਵੇਟ ਯੂਨੀਵਰਸਿਟੀ ਹਨ ਜਾਂ ਉਹਨਾਂ ਦੇ ਲੈਵਲ ਦੇ ਸੰਸਥਾਪਨ ਹਨ। ਇਹਨਾਂ ਅਦਾਰਿਆਂ ਵਿੱਚ ਲਗਭਗ ਪੌਣੇ 8 ਲੱਖ ਦੇ ਲਗਭਗ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਸਾਖਰ ਹੋ ਰਹੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਸਾਖਰਤਾ ਦਰ 75.84% ਹੈ। ਜਿਸ ਵਿੱਚ ਮਰਦਾਂ ਦੀ 80.44% ਅਤੇ ਔਰਤਾਂ ਦੀ 70.73 ਫੀਸਦੀ ਹੈ। ਉਪਰੋਕਤ ਡਾਟੇ ਵਿੱਚ ਅਸੀਂ ਕਾਲਜਾਂ ਜਾਂ ਸਕੂਲਾਂ ਦੀ ਗਿਣਤੀ ਅਤੇ ਉਹਨਾਂ ਵਿੱਚ ਪੜਦੇ ਹੋਏ ਵਿਦਿਆਰਥੀਆਂ ਦੀ ਨਫਰੀ ਨੂੰ ਨਹੀਂ ਗਿਣਿਆ। ਇੰਨੀ ਵੱਡੀ ਤਾਦਾਦ ਦੇ ਵਿੱਚ ਇਨੇ ਵੱਡੇ ਸਿੱਖਿਆ ਅਦਾਰੇ ਹੋਣ ਦਾ ਮਤਲਬ ਹੈ ਕਿ ਸਾਡੇ ਕਰੋੜਾਂ ਵਿਦਿਆਰਥੀ ਇਥੋਂ ਸਿੱਖਿਆ ਹਾਸਿਲ ਕਰਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ ਜਾਂ ਹੋਣਗੇ। ਇਹ ਵਿਦਿਆਰਥੀ ਕੋਈ ਇੱਕ ਖੇਤਰ ਵਿੱਚ ਨਹੀਂ ਅਨੇਕਾਂ ਤਰ੍ਹਾਂ ਦੇ ਖੇਤਰਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ। ਕੀ ਇਹ ਅਸਲ ਵਿੱਚ ਸਿਖਿਅਤ ਹੋ ਰਹੇ ਹਨ ਜਾਂ ਸਿਰਫ ਨੌਕਰੀ ਹੜਪਨ ਦੀ ਰੇਸ ਵਿੱਚ ਹੀ ਹਨ ਅਤੇ ਡਿਗਰੀ ਰੂਪੀ ਕਾਗਜ਼ ਲੈਣ ਲਈ ਹੀ ਕਾਹਲੇ ਹਨ।

ਹੁਣ ਆਪਾਂ ਤਸਵੀਰ ਦਾ ਦੂਜਾ ਰੁੱਖ ਦੇਖਦੇ ਹਾਂ। ਇਹ ਦੂਜਾ ਰੁੱਖ ਮੈਂ ਖੁਦ ਮਹਿਸੂਸ ਕੀਤਾ ਹੈ। ਇਸ ਲਈ ਇਹ ਮੇਰੇ ਨਿਜੀ ਵਿਚਾਰ ਹਨ। ਤੁਹਾਡੇ ਵਿਚਾਰ ਇਸ ਤੋਂ ਵੱਖਰੇ ਹੋ ਸਕਦੇ ਹਨ। ਪਰ ਫਿਰ ਵੀ ਮੈਂ ਆਪਣੇ ਵਿਚਾਰਾਂ ਨਾਲ ਤੁਹਾਨੂੰ ਰੂਬਰੂ ਕਰਵਾ ਕੇ ਇਸ ਲੇਖ ਦੇ ਸਿਰਲੇਖ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ।

ਜਦੋਂ ਕਦੇ ਮੈਂ ਤੜਕਸਾਰ ਮੂੰਹ ਹਨੇਰੇ ਸਵੇਰ ਦੀ ਸੈਰ ਨੂੰ ਨਿਕਲਦਾ ਹਾਂ ਤਾਂ ਸੈਰ ਦੌਰਾਨ ਮੈਂ ਕਾਫੀ ਕੁਝ ਨੋਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਹਿਲਾ ਤਾਂ ਇਹ ਕਿ ਉਸ ਵੇਲੇ ਸਾਡੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਦੀਆਂ ਟੂਟੀਆਂ ਵਿੱਚ ਪਾਣੀ ਆ ਚੁੱਕਾ ਹੁੰਦਾ ਹੈ। ਹੁਣ ਜਨਤਕ ਖੇਤਰ ਵਿੱਚ ਜਿਆਦਾ ਟੂਟੀਆਂ ਤਾਂ ਨਹੀਂ ਲੱਗੀਆਂ ਹੋਈਆਂ, ਪਰ ਜਿੱਥੇ ਵੀ ਲੱਗੀਆਂ ਹੋਈਆਂ ਹਨ, ਮੈਂ ਅਕਸਰ ਦੇਖਦਾ ਹਾਂ ਕਿ ਉਹ ਚੱਲ/ਵਗ ਰਹੀਆਂ ਹੁੰਦੀਆਂ ਹਨ। ਪਾਣੀ ਡੁੱਲ ਰਿਹਾ ਹੁੰਦਾ ਹੈ। ਨਾਲੀਆਂ ਵਿੱਚ ਜਾਇਆ/ਬਰਬਾਦ ਜਾ ਰਿਹਾ ਹੁੰਦਾ ਹੈ।ਪਿਛਲੇ ਲਗਭਗ ਇੱਕ ਦਹਾਕੇ ਤੋਂ ਮੈਂ ਇਹ ਸੁਣਦਾ ਆ ਰਿਹਾ ਹਾਂ ਕਿ ਪਾਣੀ ਦਾ ਲੈਵਲ ਲਗਾਤਾਰ ਹੇਠਾਂ ਜਾ ਰਿਹਾ। ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਵਰਤੋ ਵੀ ਸੰਜਮ ਨਾਲ ਕਰਨੀ ਚਾਹੀਦੀ ਹੈ। ਪਰ ਇਥੇ ਤਾਂ ਪਾਣੀ ਜਾਇਆ ਜਾ ਰਿਹਾ ਹੈ। ਮੈਂ ਤੇ ਮੇਰੇ ਵਰਗੇ ਕਈ ਲੋਕ ਸੈਰ ਤੇ ਜਾ ਰਹੇ ਹੁੰਦੇ ਹਨ। ਅਕਸਰ ਟੂਟੀਆਂ ਚਲਦੀਆਂ ਹੀ ਰਹਿ ਜਾਂਦੀਆਂ। ਲੋਕ ਦੇਖ ਕੇ ਵੀ ਪੈਂਤਰਾ ਵਾਚ ਜਾਂਦੇ ਹਨ । ਹਾਲਾਂਕਿ ਇੱਕ ਦੋ ਮੈਨੂੰ ਅਜਿਹੇ ਵੀ ਮਿਲਦੇ ਹਨ ਜਿਹੜੇ ਇਹਨਾਂ ਨੂੰ ਗਾਹੇ-ਬਗਾਹੇ ਬੰਦ ਵੀ ਕਰ ਦਿੰਦੇ ਹਨ। ਭਾਵ ਉਹ ਆਪਣੇ ਪੜ੍ਹੇ ਲਿਖੇ ਹੋਣ ਦਾ ਸਬੂਤ ਦਿੰਦੇ ਹਨ। ਪਰ ਜਿਹੜੇ ਚਲਦੀਆਂ ਟੂਟੀਆਂ ਦੇਖ ਕੇ ਵੀ ਨਹੀਂ ਰੁਕਦੇ ਉਹਨਾਂ ਪੜ੍ਹੇ ਲਿਖਿਆਂ ਨੂੰ ਆਪਾਂ ਕੀ ਕਹਾਂਗੇ? ਉਹਨਾਂ ਦੀ ਕੀਤੀ ਪੜ੍ਹਾਈ ਦਾ ਜਾਂ ਹਾਸਿਲ ਕੀਤੀ ਡਿਗਰੀ ਦਾ ਕੀ ਫਾਇਦਾ ? ਮੈਂ ਇਹ ਵੀ ਦੇਖਿਆ ਹੈ ਕਿ ਕਈ ਲੋਕ/ਦੁਕਾਨਦਾਰ ਦੁਕਾਨਾਂ ਸਾਫ ਕਰਕੇ ਉਸ ਦਾ ਕਾਗਜੀ ਕੂੜਾ ਸੜਕ ਦੇ ਵਿਚਾਲੇ ਕਰ ਦਿੰਦੇ ਹਨ ਜਾਂ ਕੂੜਾ ਦੁਕਾਨ ਨੇੜਲੇ ਗਟਰ ਦੇ ਉੱਤੇ ਕਰ ਦਿੰਦੇ ਹਨ। ਜਿਸ ਨਾਲ ਗਟਰ ਬੰਦ ਹੋ ਜਾਂਦੇ ਹਨ ਤੇ ਮੀਂਹ ਪੈਣ ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਉਸ ਵੇਲੇ ਅਸੀਂ ਆਪਣਾ ਕਸੂਰ ਨਹੀਂ ਦੱਸਦੇ। ਸਗੋਂ ਸਰਕਾਰ ਦਾ ਕਸੂਰ ਕੱਢ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਆਖਰ ਇਹ ਦੁਕਾਨਦਾਰ ਵੀ ਤਾਂ ਕੋਈ ਡਿਗਰੀ ਲੈ ਕੇ ਹੀ ਬੈਠੇ ਹੋਣਗੇ। ਵੱਡੀ ਨਾ ਸਹੀ ਦਸਵੀਂ-ਅੱਠਵੀਂ ਦੀ ਤਾਂ ਇਹਨਾਂ ਨੇ ਲਈ ਹੀ ਹੋਏਗੀ?

ਪੰਚਾਇਤੀ ਟੈਂਕੀਆਂ/ਮੋਟਰਾਂ ਤੋਂ ਦਿੱਤੇ ਕਨੈਕਸ਼ਨਾਂ ਵਿੱਚ ਵੀ ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਤੋਂ ਵੀ ਪਾਣੀ ਲਗਾਤਾਰ ਜਾਇਆ ਜਾਂਦਾ ਰਹਿੰਦਾ ਹੈ ਕਿਉਂਕਿ ਇਹਨਾਂ ਦੇ ਮੂਹਰੇ (ਕਈਆਂ ੱਤੇ) ਬੰਦ ਕਰਨ ਲਈ ਟੂਟੀ ਹੀ ਨਹੀਂ ਲੱਗੀ ਹੁੰਦੀ। ਪਾਣੀ ਲਗਾਤਾਰ ਵੱਗਦਾ ਰਹਿੰਦਾ ਹੈ, ਡੁੱਲਦਾ ਰਹਿੰਦਾ ਹੈ ਭਾਵ ਬਰਬਾਦ ਹੁੰਦਾ ਰਹਿੰਦਾ ਹੈ । ਪਰ ਇਸ ਦੇਸ਼ ਦੀ ਪੜ੍ਹੇ ਲਿਖਿਆਂ ਨੂੰ ਕੌਣ ਸਮਝਾਵੇ ਕਿ ਸਾਡੇ ਇਲਾਕੇ ਵਿੱਚ ਪਾਣੀ ਦੀ ਘਾਟ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਡੀ ਔਕੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਸਾਨੂੰ ਪੜ੍ਹ ਲਿਖ ਕੇ ਵੀ ਇਹ ਸਮਝ ਨਹੀਂ ਆ ਰਹੀ ਤਾਂ ਫੇਰ ਅਜਿਹੀ ਪੜ੍ਹਾਈ ਨੂੰ ਰਗੜ ਕੇ ਫੋੜੇ ੱਤੇ ਲਾਉਣਾ ?

ਰਹਿੰਦੀ ਖੂੰਦੀ ਕਸਰ ਸਮਰਸੀਬਲਾਂ ਨੇ ਪੂਰੀ ਕੀਤੀ ਹੋਈ ਹੈ। ਸਮਰਸੀਬਲ ਲਗਵਾਉਣਾ ਅੱਜ ਕੱਲ ਆਮ ਗੱਲ ਹੋ ਗਈ ਹੈ ਤੇ ਲਗਭਗ ਹਰ ਘਰ ਵਿੱਚ ਲੱਗਿਆ ਹੋਇਆ ਹੈ। ਪਰ ਮੈਂ ਕਈ ਅਜਿਹੇ ਵੀ ਦੇਖੇ ਹਨ ਜਿਹੜੇ ਇੱਕ ਇੰਚੀ ਪਾਈਪ ਨਾਲ, ਸਵੇਰੇ ਸਮਰਸੀਬਲ ਚਲਾ ਕੇ ਗਲੀਆਂ ਨੂੰ, ਵੇੜਿਆਂ ਨੂੰ ਧੋਣਾ ਸ਼ੁਰੂ ਕਰ ਦਿੰਦੇ ਹਨ। ਗਲੀਆਂ ਵਿੱਚ ਵਿਆਹ ਵਾਂਙ ਛੜਕਾ ਕੀਤਾ ਜਾਂਦਾ ਹੈ। ਇੰਞ ਲੱਗਦਾ ਹੁੰਦਾ ਹੈ ਕਿ ਜਿਵੇਂ ਇਹਨਾਂ ਨੇ ਸ਼ਰਤ ਲਗਾਈ ਹੋਵੇਗੀ ਕਿ ਧਰਤੀ ਦਾ ਪਾਣੀ ਅਸੀਂ ਹੀ ਖਤਮ ਕਰਨਾ ਹੈ। ਕੀ ਇਹਨਾਂ ਵਿੱਚ ਸਾਖਰ ਹੋਣ ਵਾਲੀ ਕੋਈ ਗੱਲ ਦਿਖਾਈ ਦਿੰਦੀ ਹੈ?

ਗਾਹੇ-ਬੇ-ਗਾਹੇ ਮੈਂ ਕਈ ਸਿੱਖਿਆ ਸੰਸਥਾਵਾਂ ਵਿੱਚ ਸਾਲ-ਛਮਾਹੀ ਚੱਕਰ ਲਗਾਉਂਦਾ ਹੀ ਰਹਿੰਦਾ ਹਾਂ। ਜਿਹੜੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਹ ਕਾਫੀ ਜਰੂਰੀ ਹੈ, ਅਹਿਮ ਹੈ। ਆਪਣੇ ਅਧਿਆਪਕ ਮਿੱਤਰਾਂ ਤੋਂ ਵੀ ਮੈਂ ਇਸ ਬਾਬਤ ਜਾਣਕਾਰੀ ਲੈਂਦਾ ਰਹਿੰਦਾ ਹਾਂ। ਲਗਭਗ ਹਰ ਇਕ ਸਕੂਲ / ਕਾਲਜ ਵਿੱਚ ਦਰਖਤ ਲੱਗੇ ਹੋਏ ਹਨ। ਕਈਆਂ ਵਿੱਚ ਤਾਂ ਵੱਡੀ ਗਿਣਤੀ ਵਿੱਚ ਲੱਗੇ ਹੋਏ ਹਨ। ਇਹਨਾਂ ਤੋਂ ਪੱਤੇ ਡਿੱਗਦੇ ਰਹਿੰਦੇ ਹਨ। ਵਿਦਿਆਰਥੀਆਂ ਵੱਲੋਂ ਕਾਗਜ ਰੂਪੀ ਕੂੜਾ ਵੀ ਕਾਫੀ ਹੁੰਦਾ ਹੈ। ਇਹ ਉਹ ਕੂੜਾ ਹੁੰਦਾ ਹੈ ਜਿਸ ਨੂੰ ਅਸੀਂ ਗੱਲਣਯੋਗ ਦੀ ਜਮਾਤ ਵਿੱਚ ਰੱਖਦੇ ਹਾਂ। ਪਰ ਆਮ ਦੇਖਿਆ ਹੈ ਕਿ ਇਹਨਾਂ ਸਾਰੇ ਅਦਾਰਿਆਂ ਦੇ ਵਿੱਚ ਇਸ ਕੂੜੇ ਨੂੰ ਇਕੱਠਾ ਕਰਕੇ ਅੱਗ ਲਗਾ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਤੋਂ ਬਹੁਤ ਵਧੀਆ ਖਾਦ ਬਣਾਈ ਜਾ ਸਕਦੀ ਹੈ। ਜਿਹੜੀ ਖੇਤੀਬਾੜੀ ਲਈ ਵਰਤੀ ਜਾ ਸਕਦੀ ਹੈ। ਮੈਨੂੰ ਲੱਗਦਾ ਜਿਹੜੇ ਪੰਜ ਚਾਰ ਸਿੱਖਿਆ ਅਦਾਰੇ ਮੈਂ ਦੇਖੇ ਹਨ, ਤੁਸੀਂ ਮੇਰੇ ਤੋਂ ਵੱਧ ਦੇਖੇ ਹੋਣਗੇ, ਸੋਚ ਕੇ ਨੋਟ ਕਰਕੇ ਦੇਖਿਓ ਕਿ ਉਥੇ ਵੀ ਅਜਿਹਾ ਹੁੰਦਾ ਹੈ ਕਿ ਕਿਤੇ ਖਾਦ ਵਗੈਰਾ ਵੀ ਬਣਦੀ ਹੈ? ਭਾਵ ਇਸ ਨੂੰ ਗਾਲ ਕੇ ਰੂੜੀ ਬਣਾ ਕੇ ਵਰਤਿਆ ਜਾਂਦਾ ਹੈ? ਮੈਨੂੰ ਲੱਗਦਾ ਹੈ ਤੁਹਾਡਾ ਜਵਾਬ ਨਾ ਵਿੱਚ ਹੀ ਹੋਵੇਗਾ! ਜਦੋਂ ਸਿੱਖਿਆ ਦੇਣ ਵਾਲੇ ਅਦਾਰਿਆਂ ਵਿੱਚ ਅਜਿਹਾ ਹੁੰਦਾ ਹੈ ਤਾਂ ਅਸੀਂ ਦੂਜਿਆਂ ਨੂੰ ਦੋਸ਼ ਕਿਵੇਂ ਦੇ ਸਕਦੇ ਹਾਂ। ਮਤਲਬ ਸਿੱਖਿਆ ਦੇ ਅਦਾਰਿਆਂ ਦੇ ਵਿੱਚ ਵੀ ਸਿੱਖਿਆ ਦਾ ਸਹੀ ਮਕਸਦ ਨਹੀਂ ਸਮਝਾਇਆ/ ਪੜਾਇਆ ਜਾਂ ਵਰਤਿਆ ਜਾ ਰਿਹਾ? ਉਹਨਾਂ ਵਿੱਚ ਵੀ ਸਿਰਫ ਵਰਕੇ ਉਲਟ ਕਿਤਾਬੀ ਗਿਆਨ ਹੀ ਦਿੱਤਾ ਜਾ ਰਿਹਾ। ਜਿਹੜਾ ਕਿ ਸਮਝ ਆਧਾਰਤ ਘੱਟ ਤੇ ਰਟਾ ਅਧਾਰਤ ਵੱਧ ਹੈ।

ਸਵੇਰ ਵੇਲੇ ਸਫਾਈ ਕਰਕੇ ਕੂੜਾ ਇਕੱਠਾ ਕਰਕੇ ਸੜਕਾਂ ਦੇ ਸਫਾਈ ਕਰਮਚਾਰੀਆਂ ਨੂੰ ਅੱਗ ਲਗਾਉਂਦੇ ਮੈਂ ਆਮ ਵੇਖਿਆ ਹੈ। ਇਹਨਾਂ ਵਿੱਚੋਂ ਕਈ ਤਾਂ ਪ੍ਰਾਈਵੇਟ ਸਫਾਈ ਕਰਮਚਾਰੀ ਹੁੰਦੇ ਹਨ ਕਈ ਸਰਕਾਰੀ। ਗੱਲ ਇਹਨਾਂ ਦੀ ਨਹੀਂ ਹੈ। ਹੋ ਸਕਦਾ ਹੈ ਇਹਨਾਂ ਵਿੱਚੋਂ ਕੁਝ ਜਿਆਦਾ ਪੜ੍ਹੇ ਲਿਖੇ ਨਾ ਹੋਣ। ਪਰ ਇਹਨਾਂ ਦੇ ਅਫਸਰ ਤਾਂ ਪੜ੍ਹੇ ਲਿਖੇ ਹੀ ਹਨ। ਉਹ ਤਾਂ ਸਮਝਾ ਸਕਦੇ ਹਨ। ਦੂਜੀ ਗੱਲ ਅੱਗ ਲਗਾਉਣ ਨਾਲ ਕੂੜੇ ਦਾ ਆਇਤਨ ਘਟ ਜਾਂਦਾ ਹੈ ਤੇ ਇਹਨਾਂ ਨੂੰ ਸੁੱਟਣਾ ਭਾਵ ਬੰਨੇ ਲਗਾਣਾ ਸੌਖਾ ਹੋ ਜਾਂਦਾ ਹੈ। ਕੂੜਾ ਸੁੱਟਣ ਦੀ ਥਾਂ ਦੀ ਘਾਟ ਕਾਰਨ ਇੱਕ ਵੱਡੀ ਸਮੱਸਿਆ ਹੈ। ਇਹ ਇਹਨਾਂ ਸਫਾਈ ਕਰਮਚਾਰੀਆਂ ਨੇ ਹੱਲ ਨਹੀਂ ਕਰਨੀ। ਇਹ ਤਾਂ ਏ ਸੀ ਵਾਲੇ ਕਮਰਿਆਂ ਵਿੱਚ ਬੈਠੇ ਅਫਸਰਾਂ ਨੇ ਹੀ ਕਰਨੀ ਹੈ। ਸਭ ਤੋਂ ਵੱਡੀ ਗੱਲ ਸ਼ਹਿਰੀ ਖੇਤਰ ਵਿੱਚ ਇਕੱਠਾ ਕੀਤਾ ਕੂੜਾ ਜਿਆਦਾਤਰ ਨਾ ਗਲਣਯੋਗ ਭਾਵ ਪਲਾਸਟਿਕ ਲਿਫਾਫਿਆਂ ਆਦਿ ਦਾ ਹੀ ਹੁੰਦਾ ਹੈ। ਜੇਕਰ ਇਹਨਾਂ ਲਿਫਾਫਿਆਂ, ਪਲਾਸਟਿਕ, ਕੁਰਕਰਿਆਂ ਦੇ ਪੈਕਟਾਂ ਦੇ ਰੈਪਰਾ ਆਦਿ ਤੇ ਪਾਬੰਦੀ ਲਗਾਈ ਜਾਵੇ ਤਾਂ ਸ਼ਹਿਰੀ ਕੂੜਾ, ਹਾਲਾਂਕਿ ਪੇਂਡੂ ਖੇਤਰ ਦਾ ਵੀ ਲਗਭਗ ਸਾਰਾ ਕੂੜਾ ਗਲਨਯੋਗ ਹੋਵੇਗਾ। ਜਿਹੜਾ ਜਿੱਥੇ ਮਰਜ਼ੀ ਸੁੱਟ ਦਿੱਤਾ ਜਾਵੇ ਕੁਝ ਦਿਨਾਂ ਬਾਅਦ ਆਪਣੇ ਆਪ ਗਲ ਜਾਵੇਗਾ। ਪਰ ਇਹ ਗੱਲ ਪੜ੍ਹੇ ਲਿਖਿਆਂ ਨੂੰ ਸਮਝਾਵੇ ਕੌਣ? ਜੇ ਸਮਝਾਉਗੇ ਤਾਂ ਉਹ ਕਹਿਣਗੇ ਅਸੀਂ ਵੀ ਤਾਂ ਪੜੇ ਹੋਏ ਹਾਂ। ਭਾਈ ਇਹੋ ਜਿਹੀ ਪੜ੍ਹਾਈ ਤੋਂ ਲੈਣਾ ਕੀ ਜਿਹੜੀ ਸਮਝ ਅਧਾਰਤ ਹੀ ਨਾ ਹੋਵੇ?

ਇਸ ਲਈ ਮੈਨੂੰ ਨਿਜੀ ਰੂਪ ਚ ਤਾਂ ਇੰਞ ਹੀ ਲੱਗਦਾ ਹੈ ਕਿ ਅਸੀਂ ਪੜ੍ਹ ਤਾਂ ਰਹੇ ਹਾਂ, ਜਮਾਤਾਂ ਪਾਸ ਕਰ ਰਹੇ ਹਾਂ, ਕਿਤਾਬਾਂ ਉਲਟ ਕੇ ਵਰਕਿਆਂ ਨੂੰ ਲਗਾਤਾਰ ਪੜ੍ਹ ਕੇ ਪ੍ਰੀਖਿਆ ਦੇ ਰਹੇ ਹਾਂ, ਪਰ ਸਾਡਾ ਦਿਮਾਗ ਪੜ੍ਹੇ ਲਿਖਿਆਂ ਵਾਲਾ ਕਾਰਜ ਨਹੀਂ ਕਰ ਰਿਹਾ? ਅਸੀਂ ਪੜ੍ਹ ਲਿਖ ਕੇ ਵੀ ਅਨਪੜ ਹੀ ਜਾਪ ਰਹੇ ਹਾਂ ਜਾਂ ਅਨਪੜ੍ਹ ਬਣ ਰਹੇ ਹਾਂ ਜਾਂ ਮਜਬੂਰੀ ਸਾਨੂੰ ਅਨਪੜ੍ਹ ਬਣਾ ਰਹੀ ਹੈ।

ਅਸਲ ਵਿਚ ਕਸੂਰ ਕਿਸੇ ਕੱਲੇ ਕਹਿਰੇ ਜਾਂ ਇਕ ਦੋ ਅਦਾਰਿਆਂ ਦਾ ਨਹੀਂ ਹੈ? ਸਾਰਾ ਆਵਾ ਹੀ ਊਤਿਆ ਪਿਆ ਹੈ। ਇਸ ਸਾਰੇ ਆਵੇ ਨੂੰ ਪੁੱਠਾ ਕਰਨ ਵਿੱਚ, ਮੈਨੂੰ ਲੱਗਦਾ ਹੈ ਸਾਡਾ ਸਾਰਿਆਂ ਦਾ ਹੀ ਯੋਗਦਾਨ ਹੈ। ਸਾਡਾ ਸਿੱਖਿਆ ਢਾਂਚਾ ਆਪਣਾ ਅਸਲ ਮਨੋਰਥ ਪੂਰਾ ਨਹੀਂ ਕਰ ਰਿਹਾ ਜਾਪਦਾ? ਇਸ ਤੇ ਵੱਡੀ ਨਜ਼ਰਸਾਨੀ ਕਰਨ ਦੀ ਲੋੜ ਜਾਪਦੀ ਹੈ। ਲੋਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ ਜਿਹੜੀ ਉਹਨਾਂ ਲਈ, ਪਰਿਵਾਰ ਲਈ, ਸਮਾਜ ਲਈ, ਇਸ ਧਰਤੀ ਲਈ ਲਾਹੇਵੰਦ ਹੋਵੇ। ਜਿਹੜੀ ਸਮੱਸਿਆਵਾਂ ਦਾ ਹੱਲ ਕਰਨ ਦਾ ਢੰਗ ਦਸ ਸਕੇ। ਇਹ ਨਹੀਂ ਕਿ ਇੱਕ ਸਮੱਸਿਆ ਨੂੰ ਦੂਜੇ ਤੇ ਥੋਪ ਦਿੱਤਾ ਜਾਵੇ। ਦੂਜੀ ਸਮੱਸਿਆ ਨੂੰ ਤੀਜੇ ਤੇ ਥੋਪ ਦਿੱਤਾ ਜਾਵੇ। ਸਿੱਖਿਆ ਪੂਰਨ ਰੂਪ ਵਿੱਚ ਪ੍ਰੈਕਟੀਕਲ ਅਧਾਰਤ ਹੋਣੀ ਚਾਹੀਦੀ ਹੈ। ਕਿਤਾਬੀ ਗਿਆਨ ਤਾਂ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਦੇ-ਲੈ ਰਹੇ ਹਾਂ, ਅੰਗਰੇਜ਼ਾਂ ਵਾਂਙ। ਅੰਗਰੇਜ਼ਾਂ ਨੇ ਤਾਂ ਸਾਨੂੰ ਆਪਣੇ ਪਿੱਛੇ ਲਾਉਣਾ ਸੀ। ਪਰ ਅਸੀਂ ਤਾਂ ਹੁਣ ਆਜ਼ਾਦ ਹਾਂ। ਸਾਨੂੰ ਇਸ ਬਾਰੇ ਸੋਚ ਵਿਚਾਰ ਕਰਨੀ ਚਾਹੀਦੀ ਹੈ। ਰਾਜਨੀਤੀ ਤੋਂ ਉੱਪਰ ਉੱਠ ਕੇ, ਪਾਰਟੀਬਾਜੀ ਨੂੰ ਤਲਾਂਜਲੀ ਦੇ ਕੇ ਨਵੇਂ ਸਿਲੇਬਸ ਪ੍ਰੈਕਟੀਕਲ ਅਧਾਰਿਤ ਸਿੱਖਿਆ ਸਿਰਜਣੀ ਪਵੇਗੀ ਜਿਹੜੀ ਵਿਦਿਆਰਥੀਆਂ ਦਾ, ਸਮਾਜ ਦਾ ਸਹੀ ਮਾਰਗਦਰਸ਼ਨ ਕਰ ਸਕੇ।

ਮਜਬੂਰੀ ਹਰ ਲੈਵਲ ਤੇ ਹੋ ਸਕਦੀ ਹੈ ਤੇ ਹਾਲ ਵੀ ਹਰ ਪੱਧਰ ਤੇ ਹੀ ਹੋ ਸਕਦਾ ਹੈ। ਇੱਛਾ ਸ਼ਕਤੀ ਦੀ ਕਮੀ ਹੈ। ਇਹ ਇੱਛਾ ਸ਼ਕਤੀ ਸਾਨੂੰ ਜਗਾਉਣੀ ਹੀ ਪੈਣੀ ਹੈ। ਨਹੀਂ ਤਾਂ ਸਾਡਾ ਦੇਸ਼ ਪੜੇ ਲਿਖਿਆਂ ਦਾ ਅਨਪੜ੍ਹ ਦੇਸ਼ ਬਣ ਜਾਵੇਗਾ।

ਦਿੱਲੀ ਦਾ ਦਿਲ ਕਨਾਟ ਪਲੇਸ
ਕਨਾਟ ਪਲੇਸ ਨੂੰ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ। ਕਾਰੋਬਾਰ ਦਾ ਕੇਂਦਰ ਹੈ, ਗੌਰਵਸ਼ਾਲੀ ਹੈ, ਵਿਰਪ੍ਰਸਤੀ ਸਥਾਨਾਂ ਵਿਚੋਂ ਇਕ ਹੈ।

ਇਸਦਾ ਨਿਰਮਾਣ ਕਾਰਜ 1929 ਵਿਚ ਆਰੰਭ ਹੋਇਆ ਅਤੇ ਪੰਜ ਸਾਲ ਬਾਅਦ 1933 ਵਿਚ ਮੁਕੰਮਲ ਹੋ ਗਿਆ। ਇਸਦਾ ਨਾਂ ਸ਼ਾਹੀ ਪਰਿਵਾਰ ਦੇ ਮੈਂਬਰ ਡਿਊਨ ਆਫ਼ ਕਨਾਟ ਅਤੇ ਸਟ੍ਰਾਥਰਨ ਦੇ ਨਾਮ ‘ਤੇ ਰੱਖਿਆ ਗਿਆ। ਰੌਬਰਟ ਟੋਰ ਰਸਲ ਅਤੇ ਡਬਲਯੂ ਐਚ ਨਿਕੋਲਸ ਇਸਦੇ ਆਰਕੀਟੈਕਟ ਸਨ। ਸਰ ਸੋਭਾ ਸਿੰਘ, ਸਰਦਾਰ ਬਹਾਦਰ ਧਰਮ ਸਿੰਘ ਸੇਠੀ ਅਤੇ ਸਰਦਾਰ ਬਹਾਦੁਰ ਨਰਾਇਣ ਸਿੰਘ ਦੀ ਵੀ ਨਿਰਮਾਣ ਕਾਰਜ ਵਿਚ ਅਹਿਮ ਭੂਮਿਕਾ ਰਹੀ। ਇਸਦਾ ਡਿਜ਼ਾਈਨ ਇਉਂ ਤਿਆਰ ਕੀਤਾ ਗਿਆ ਕਿ ਇੰਗਲੈਂਡ ਦੀਆਂ ਪ੍ਰਸਿੱਧ ਇਮਾਰਤਾ ਰਾਇਲ ਕ੍ਰੇਸੈਂਟ ਅਤੇ ਰੋਮਨ ਕੋਲੋਸੀਅਮ ਵਾਂਗ ਨਜ਼ਰ ਆਏ। ਅੱਜ ਕਨਾਟ ਪਲੇਸ ਦੁਨੀਆਂ ਦੇ ਮਹਿੰਗੇੇ ਬਜ਼ਾਰਾਂ ਵਿਚੋਂ ਇਕ ਹੈ।

ਪਾਠਕਾਂ ਨੂੰ ਹੈਰਾਨੀ ਹੋਵੇਗੀ ਕਿ ਨਿਰਮਾਣ ਤੋਂ ਪਹਿਲਾਂ ਇਹ ਨੀਮ-ਪਹਾੜੀ ਇਲਾਕਾ ਸੀ ਜਿੱਥੇ ਚਾਰੇ ਪਾਸੇ ਕਿੱਕਰ ਦੇ ਰੁੱਖ ਨਜ਼ਰ ਆਉਂਦੇ ਸਨ। ਆਸ-ਪਾਸ ਕੁਝ ਪਿੰਡ ਸਨ ਜਿਨ੍ਹਾਂ ਨੂੰ ਵਿਕਾਸ ਦੇ ਨਾਂ ‘ਤੇ ਖਾਲੀ ਕਰਵਾ ਲਿਆ ਗਿਆ।

ਕਨਾਟ ਪਲੇਸ-ਦੋ ਮੰਜ਼ਿਲਾ ਹੈ ਅਤੇ ਲੱਗਭਗ ਗੋਲ ਚੱਕਰ ਵਿਚ ਹੈ। ਹਰੇਕ ਦੁਕਾਨ, ਸ਼ੋਅਰੂਮ ਖੁਲ੍ਹਾ ਡੁਲ੍ਹਾ ਹੈ ਜਿੱਥੇ ਹਰ ਸਮੇਂ ਗਾਹਕਾਂ ਅਤੇ ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਦੀ ਰੌਣਕ ਲੱਗੀ ਰਹਿੰਦੀ ਹੈ।

ਮੈਂ ਕਦੋਂ ਵੀ ਦਿੱਲੀ ਜਾਂਦਾ ਹਾਂ, ਕਨਾਟ ਪਲੇਸ ਜਾਣਾ ਨਹੀਂ ਭੁੱਲਦਾ। ਕਿਤਾਬਾਂ ਵਾਲੀਆਂ ਦੁਕਾਨਾਂ ’ਤੇ। ਜਿਹੜੀ ਕਿਤਾਬ ਕਿਧਰੋਂ ਨਹੀਂ ਮਿਲਦੀ ਕਨਾਟ ਪਲੇਸ ਵਿਚੋਂ ਮਿਲ ਜਾਂਦੀ ਹੈ। ਜਾਂ ਫਿਰ ਕੋਈ ਮਨਪਸੰਦ ਕੋਟ, ਬੂਟ ।

ਕਨਾਟ ਪਲੇਸ ਦੇ ਗੋਲ ਸਰਕਲ ਵਿਚੋਂ 12 ਸੜਕਾਂ ਬਾਹਰ ਵੱਲ ਨਿਕਲਦੀਆਂ ਹਨ। ਇਸਦੇ ਵਿਚਕਾਰਲੀ ਪਾਰਕ ਦੇ ਇਕ ਪਾਸੇ 1970 ਵਿਚ ਅੰਡਰ-ਗਰਾਊਂਡ ਬਜ਼ਾਰ ਦਾ ਨਿਰਮਾਣ ਕੀਤਾ ਗਿਆ ਜਿਸਨੂੰ ਪਾਲਿਕਾ ਬਜ਼ਾਰ ਕਿਹਾ ਜਾਂਦਾ ਹੈ। ਖਰੀਦੋ-ਫਿਰੋਖ਼ਤ ਲਈ ਪਾਲਿਕਾ ਬਜ਼ਾਰ ਵੀ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਹਿੰਦਾ ਹੈ।

ਇਤਿਹਾਸਕ ਰੀਗਲ ਇਮਾਰਤ ਨੂੰ 2017 ਵਿਚ ਮੈਡਮ ਤੁਸਾਦ ਵੈਕਸ ਮਿਊਜ਼ੀਅਮ ਦੇ ਰੂਪ ਵਿਚ ਫਿਰ ਤੋਂ ਖੋਲ੍ਹਿਆ ਗਿਆ। ਇਹ ਭਾਰਤ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮਿਊਜ਼ੀਅਮ ਹੈ।

ਕਨਾਟ ਪਲੇਸ ਦੇ ਸੈਂਟਰ ਵਾਲੀ ਪਾਰਕ ਦੇ ਹੇਠਾਂ 2005-06 ਵਿਚ ਮੈਟਰੋ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ। ਮੈਟਰੋ ਸਟੇਸ਼ਨ ਮੁਕੰਮਲ ਹੋਣ ਉਪਰੰਤ ਪਾਰਕ ਦਾ ਪੁਨਰ-ਨਿਰਮਾਣ ਕੀਤਾ ਗਿਆ। ਇਹ ਸਾਰਾ ਦਿਨ ਰੁੱਝਿਆ ਰਹਿਣ ਵਾਲਾ ਸਟੇਸ਼ਨ ਹੈ।

ਕਲਾਟ ਪਲੇਸ ਸੈਂਟਰਲ ਪਾਰਕ ਤਰ੍ਹਾਂ ਤਰ੍ਹਾਂ ਦੀਆਂ ਸੱਭਿਆਚਾਰਕ ਸਰਗਰਮੀਆ ਦਾ ਕੇਂਦਰ ਹੈ। ਉਰਦੂ ਹੈਰੀਟੇਜ ਫੈਸਟੀਵਲ, ਯੁਵਾ ਮਹਾਂ-ਉਤਸਵ, ਆਵਾਮ ਕੀ ਆਵਾਜ਼ ਸੰਗੀਤਕ ਪ੍ਰੋਗਰਾਮ ਇਥੇ ਹੀ ਕਰਵਾਏ ਜਾਂਦੇ ਹਨ। ਇਸ ਪਾਰਕ ਦੇ ਵਿਚਾਲੇ 2014 ਤੋਂ 207 ਫੁੱਟ ਦੀ ਉਚਾਈ ’ਤੇ 90 ਣ 60 ਆਕਾਰ ਦਾ ਤਿਰੰਗਾ ਲਹਿਰਾਇਆ ਗਿਆ ਹੈ।

ਕਨਾਟ ਪਲੇਸ ਹਫ਼ਤ ਦੇ ਸੱਤੇ ਦਿਨ ਖੁਲ੍ਹਦਾ ਹੈ। ਸਵੇਰੇ 10 ਵਜੇ ਤੋਂ ਰਾਤ 8.30 ਵਜੇ ਤੱਕ। ਦੁਕਾਨਾਂ ਦੇ ਅੱਗੇ ਨਾਲ-ਨਾਲ ਘੁੰਮਦਾ ਖੁਲ੍ਹਾ ਵਰਾਂਡਾ ਕਨਾਟ ਪਲੇਸ ਨੂੰ ਚਾਰ ਚੰਨ ਲਾਉਂਦਾ ਹੈ। ਗਰਮੀ ਸਰਦੀ ਵਿਚ, ਮੀਂਹ ਕਣੀ ਵਿਚ ਵੀ ਲੋਕਾਂ ਨੂੰ ਘੁੰਮਣ-ਫਿਰਨ, ਖਰੀਦੋ-ਫਿਰੋਖਤ ਕਰਨ ਵਿਚ ਸੌਖ ਰਹਿੰਦੀ ਹੈ।

ਕਨਾਟ ਪਲੇਸ ਨੇ ਹੁਣ ਤੱਕ 92 ਸਾਲ ਦਾ ਸਫ਼ਰ ਤੈਅ ਕਰ ਲਿਆ ਹੈ। ਇਸ ਦੌਰਾਨ ਇਸਨੇ ਅਨੇਕਾਂ ਰੰਗ-ਢੰਗ ਵੇਖੇ। ਕਦੇ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਲੋਕਾਂ ਨੇ ਦੁਕਾਨਾਂ ਨੂੰ ਅੱਗਾਂ ਲਾਈਆਂ। ਕਦੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਸਦੇ ਨਾਂ ਬਦਲੇ ਗਏ।

ਵਿਸ਼ਵ ਵਿਚ ਦਿੱਲੀ ਦੀ ਪਹਿਚਾਣ ਕਨਾਟ ਪਲੇਸ ਨਾਲ ਜੁੜੀ ਹੋਈ ਹੈ। ਇਸੇ ਕਾਰਨ ਦੇਸ਼ ਵਿਦੇਸ਼ ਤੋਂ ਦਿੱਲੀ ਆਉਣ ਵਾਲੇ ਯਾਤਰੀ ਕਨਾਟ ਪਲੇਸ ਜ਼ਰੂਰ ਘੁੰਮਣ ਜਾਂਦੇ ਹਨ। ਨਤੀਜੇ ਵਜੋਂ ਇਥੇ ਹਮੇਸ਼ਾਂ ਚਹਿ ਪਹਿਲ ਰਹਿੰਦੀ ਹੈ। ਦੇਸ਼ ਵਿਦੇਸ਼ ਦੇ ਯਾਤਰੀਆਂ ਦਾ ਅਨੁਭਵ ਸੁਖਦ ਹੋਵੇ ਅਤੇ ਉਹ ਚੰਗਾ ਪ੍ਰਭਾਵ ਲੈ ਕੇ ਜਾਣ ਇਸ ਲਈ ਸੰਬੰਧਤ ਅਦਾਰਾ ਇਸਦੀ ਦਸ਼ਾ ਸੁਧਾਰਨ ਲਈ ਕਾਰਜਸ਼ੀਲ ਹੈ।

ਜਲਦੀ ਹੀ ਇਥੇ ਦੇਸ਼ ਦਾ ਪਹਿਲਾ ਖਾਦੀ ਮਾਲ ਖੁਲ੍ਹਣ ਜਾ ਰਿਹਾ ਹੈ ਜਿਥੇ ਗਾਹਕਾਂ ਦੀ ਸਹੂਲਤ ਅਤੇ ਪਸੰਦ ਦਾ ਖਾਸ ਧਿਆਨ ਰੱਖਿਆ ਜਾਵੇਗਾ। ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਦਾ ਵਿਸ਼ੇਸ਼ ਮਾਡਲ ਦੱਸੇਗਾ ਕਿ ਕਿਹੜੇ ਰੰਗ ਅਤੇ ਡਿਜ਼ਾਇਨ ਦਾ ਖਾਦੀ ਕੱਪੜਾ ਰੱਖਣਾ ਲਾਹੇਵੰਦ ਹੋਵੇਗਾ। ਇਸੇ ਤਰ੍ਹਾਂ ਇਹ ਮਾਡਲ ਗਾਹਕਾਂ ਨੂੰ ਦੱਸੇਗਾ ਕਿ ਉਨ੍ਹਾਂ ’ਤੇ ਕਿਹੜੇ ਰੰਗ ਅਤੇ ਡਿਜ਼ਾਈਨ ਦੇ ਕੱਪੜੇ ਵਧੇਰੇ ਫੱਬਣਗੇ।

ਕਨਾਟ ਪਲੇਸ ਦਿੱਲੀ ਆਪਣੇ ਡਿਜ਼ਾਈਨ, ਜੀਵੰਤ ਮਾਹੌਲ, ਵੰਨ ਸਵੰਨੇ ਸ਼ੋਅਰੂਮ, ਰੈਸਟੋਰੈਂਟ ਅਤੇ ਮਨੋਰੰਜਨ ਸਥਾਨਾਂ ਕਰਕੇ ਵੀ ਪ੍ਰਸਿੱਧ ਹੈ। ਇਥੇ ਕਈ ਸਿਨੇਮਾਂ ਘਰ ਅਤੇ ਕੌਫ਼ੀ ਹਾਊਸ ਹਨ। ਇਹ ਸਥਾਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਨਾਲ ਸਿੱਧੇ, ਸੌਖੇ ਤੇ ਬਿਹਤਰ ਢੰਗ ਨਾਲ ਜੁੜਿਆ ਹੋਇਆ ਹੈ।

ਕਨਾਟ ਪਲੇਸ ਦੀ ਸੈਂਟਰਲ ਪਾਰਕ ਹੇਠਾਂ ਮੈਟਰੋ ਸਟੇਸ਼ਨ ਬਣਨ ਨਾਲ ਇੱਥੇ ਆਉਣਾ ਜਾਣਾ ਹੋਰ ਅਸਾਨ ਹੋ ਗਿਆ ਹੈ। ਇਸੇ ਕਾਰਨ ਪਹਿਲਾਂ ਦੇ ਮੁਕਾਬਲੇ ਹੁਣ ਇੱਥੇ ਚਹਿਲ-ਪਹਿਲ ਹੋਰ ਵੱਧ ਗਈ ਹੈ।

ਨੀਟ ਪ੍ਰੋਟੈਸਟ ਸੀ ਜਾਂ ਨੀਚ ਪ੍ਰੋਟੈਸਟ ….?
ਜੰਤਰ ਮੰਤਰ, ਦਿੱਲੀ ਦਾ ਉਹ ਇਤਿਹਾਸਕ ਸਥਾਨ ਜੋ ਕਈ ਵਾਰ ਵਿਦਿਆਰਥੀਆਂ ਅਤੇ ਆਮ ਲੋਕਾਂ ਦੀਆਂ ਜਾਇਜ਼ ਮੰਗਾਂ ਲਈ ਇੱਕ ਮੰਚ ਬਣਿਆ ਹੈ, ਇਸ ਵਾਰ ਇੱਕ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਪਿਛਲੇ ਮਹੀਨੇ ਵੀ ਇੱਥੇ ਹਜ਼ਾਰਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਸਮਰਥਕ ਇਕੱਠੇ ਹੋਏ ਸਨ, ਪਰ ਉਨ੍ਹਾਂ ਦੀਆਂ ਆਵਾਜ਼ਾਂ ਵਿੱਚ ਨੀਟ ਪ੍ਰੀਖਿਆ ਲੀਕ ਵਰਗੀ ਗੰਭੀਰ ਸਮੱਸਿਆ ਤੋਂ ਇਲਾਵਾ ਹੋਰ ਬਹੁਤ ਕੁਝ ਸ਼ਾਮਲ ਹੋ ਗਿਆ ਸੀ। ਜੋ ਸ਼ੁਰੂ ਵਿੱਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿੱਚ ਧੋਖਾਧੜੀ ਅਤੇ ਅਨਿਯਮਿਤਾਵਾਂ ਵਿਰੁੱਧ ਇੱਕ ਸ਼ਾਂਤ ਅਤੇ ਉਦੇਸ਼ਮੁਖੀ ਅੰਦੋਲਨ ਵਜੋਂ ਸ਼ੁਰੂ ਹੋਇਆ ਸੀ, ਉਹ ਹੁਣ ਇੱਕ ਅਜਿਹਾ ਰੂਪ ਧਾਰਨ ਕਰ ਚੁੱਕਾ ਸੀ ਜਿਸ ਵਿੱਚ ਹਿੰਦੂਵਾਦ ਨੂੰ ਬਦਨਾਮ ਕਰਨ ਵਾਲੀਆਂ ਗਤੀਵਿਧੀਆਂ, ਦੇਸ਼ ਵਿਰੋਧੀ ਨਾਰੇ ਅਤੇ ਰਾਜਨੀਤਿਕ ਪਾਰਟੀਆਂ ਦੀਆਂ ਖੇਡਾਂ ਸਪਸ਼ਟ ਤੌਰ ਤੇ ਨਜ਼ਰ ਆ ਰਹੀਆਂ ਸਨ। ਇਸ ਲਈ ਇਸ ਧਰਨੇ ਨੂੰ ਸਿਰਫ਼ “ਨੀਟ ਪ੍ਰੋਟੈਸਟ” ਕਹਿਣਾ ਇਸ ਦੀ ਅਸਲੀਅਤ ਨਾਲ ਇਨਸਾਫ਼ ਨਹੀਂ ਕਰਦਾ। ਇਸ ਨੂੰ “ਨੀਚ ਪ੍ਰੋਟੈਸਟ” ਕਿਹਾ ਜਾਣਾ ਵਧੇਰੇ ਉਚਿਤ ਹੈ, ਕਿਉਂਕਿ ਇਸ ਵਿੱਚ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਘਟੀਆ, ਵਿਖੰਡਨਕਾਰੀ ਅਤੇ ਦੇਸ਼ ਵਿਰੋਧੀ ਤੱਤਾਂ ਨੂੰ ਮੌਕਾ ਦਿੱਤਾ ਗਿਆ ਹੈ।

ਜੂਨ 2026 ਤੋਂ ਚੱਲ ਰਿਹਾ ਇਹ ਅੰਦੋਲਨ ਸ਼ੁਰੂ ਵਿੱਚ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਪੇਪਰ ਲੀਕ ਅਤੇ ਹੋਰ ਅਨਿਯਮਿਤਾਵਾਂ ਤੋਂ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਉੱਤੇ ਕੇਂਦਰਿਤ ਸੀ। ਵਿਦਿਆਰਥੀਆਂ ਨੇ ਇਸ ਗੱਲ ਉੱਤੇ ਗੁੱਸਾ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਭਵਿੱਖ ਨਾਲ ਖੇਡਿਆ ਗਿਆ ਹੈ ਅਤੇ ਸਰਕਾਰ ਤੋਂ ਜਵਾਬਦੇਹੀ ਮੰਗੀ। ਪਰ ਜਿਵੇਂ-ਜਿਵੇਂ ਹਫ਼ਤੇ ਬੀਤਦੇ ਗਏ ਅਤੇ ਖਾਸ ਕਰਕੇ ਜੁਲਾਈ ਮਹੀਨੇ ਵਿੱਚ, ਇਹ ਅੰਦੋਲਨ ਆਪਣੇ ਮੂਲ ਉਦੇਸ਼ ਤੋਂ ਭਟਕ ਗਿਆ। ਇਸ ਲਈ 20 ਜੁਲਾਈ ਨੂੰ “ਸੰਸਦ ਚਲੋ” ਮਾਰਚ ਦੌਰਾਨ ਪੁਲਿਸ ਨਾਲ ਟਕਰਾਅ ਹੋਇਆ, ਲਾਠੀਚਾਰਜ ਅਤੇ ਹੋਰ ਕਾਰਵਾਈਆਂ ਹੋਈਆਂ। ਇਸ ਤੋਂ ਬਾਅਦ ਵੀ ਪ੍ਰੋਟੈਸਟ ਜਾਰੀ ਰਿਹਾ, ਪਰ ਇਸ ਵਿੱਚ ਨਵੇਂ ਚਿਹਰੇ ਅਤੇ ਨਵੀਆਂ ਆਵਾਜ਼ਾਂ ਸ਼ਾਮਲ ਹੋਣ ਲੱਗੀਆਂ। ਕੁਝ ਲੋਕ ਇਸ ਨੂੰ ਯੁਵਾ ਲਹਿਰ ਜਾਂ “ਕਾਕਰੋਚ ਜਨਤਾ ਪਾਰਟੀ” ਵਜੋਂ ਪੇਸ਼ ਕਰਦੇ ਹਨ, ਪਰ ਜਮੀਨੀ ਹਕੀਕਤ ਇਹ ਹੈ ਕਿ ਇਸ ਵਿੱਚ ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਅਤੇ ਰਾਜਨੀਤਿਕ ਤੱਤਾਂ ਦਾ ਪ੍ਰਭਾਵ ਵਧਦਾ ਗਿਆ ਹੈ।

ਇਸ ਧਰਨੇ ਦੀ ਸਭ ਤੋਂ ਚਿੰਤਾਜਨਕ ਗੱਲ ਇਹ ਸੀ ਕਿ ਨੀਟ ਲੀਕ ਵਰਗੀ ਗੰਭੀਰ ਮੁੱਦੇ ਨੂੰ ਛੱਡ ਕੇ ਹੋਰ ਵਿਖੰਡਨਕਾਰੀ ਨਾਰੇ ਅਤੇ ਗਤੀਵਿਧੀਆਂ ਉੱਭਰ ਆਈਆਂ ਸਨ। ਰਿਪੋਰਟਾਂ ਅਨੁਸਾਰ ਇੱਥੇ “ਆਜ਼ਾਦੀ” ਵਰਗੇ ਨਾਰੇ ਲਗਾਏ ਗਏ, ਜੋ ਕਿ ਕਈ ਵਾਰ ਦੇਸ਼ ਵਿਰੋਧੀ ਤੱਤਾਂ ਵੱਲੋਂ ਵਰਤੇ ਜਾਣ ਵਾਲੇ ਨਾਅਰੇ ਹਨ। ਇਸ ਤੋਂ ਇਲਾਵਾ ਕਸ਼ਮੀਰ ਨਾਲ ਜੁੜੇ ਮੁੱਦਿਆਂ, ਆਰਟੀਕਲ 370 ਦੀ ਬਹਾਲੀ, ਉਮਰ ਖਾਲਿਦ ਵਰਗੀਆਂ ਹਸਤੀਆਂ ਦੀ ਰਿਹਾਈ ਅਤੇ ਹੋਰ ਅਜਿਹੇ ਨਾਰੇ ਵੀ ਸੁਣੇ ਗਏ ਸਨ ਜੋ ਸਿੱਧਾ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸਵਾਲ ਖੜ੍ਹੇ ਕਰਦੇ ਹਨ। ਇਸ ਤੋਂ ਇਲਾਵਾ ਹਿੰਦੂ ਧਰਮ ਅਤੇ ਇਸ ਨਾਲ ਜੁੜੀਆਂ ਹਸਤੀਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਵੀ ਉੱਭਰੀਆਂ। ਕੁਝ ਥਾਵਾਂ ਤੇ ਦੇਵੀ-ਦੇਵਤਾਵਾਂ ਨਾਲ ਜੁੜੀਆਂ ਬੇਤੁਕੀਆਂ ਅਤੇ ਅਪਮਾਨਜਨਕ ਟਿੱਪਣੀਆਂ, ਆਰਐੱਸਐੱਸ ਵਿਰੁੱਧ ਨਾਅਰੇ, ਬ੍ਰਾਹਮਣਾਂ ਵਿਰੁੱਧ ਘਿਣਾਉਣੀਆਂ ਗੱਲਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਨੇ ਇਸ ਅੰਦੋਲਨ ਨੂੰ ਇੱਕ ਨਵਾਂ ਰੂਪ ਦਿੱਤਾ। ਇਹ ਸਭ ਉਸ ਵਕਤ ਹੋ ਰਿਹਾ ਸੀ ਜਦੋਂ ਦੇਸ਼ ਵਿੱਚ ਧਾਰਮਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੀ ਸਭ ਤੋਂ ਵੱਧ ਲੋੜ ਹੈ।

ਇਸ ਤੋਂ ਵੀ ਵਧ ਕੇ ਚਿੰਤਾ ਦੀ ਗੱਲ ਇਹ ਹੈ ਕਿ ਇਸ ਧਰਨੇ ਵਿੱਚ ਅਜਿਹੀਆਂ ਹਸਤੀਆਂ ਅਤੇ ਸਮੂਹਾਂ ਨੂੰ ਮੌਕਾ ਮਿਲਿਆ ਹੈ ਜਿਨ੍ਹਾਂ ਉੱਤੇ ਪਹਿਲਾਂ ਤੋਂ ਹੀ ਦੇਸ਼ ਵਿਰੋਧੀ ਅਤੇ ਹਿੰਦੂ ਵਿਰੋਧੀ ਰਵੱਈਏ ਦੇ ਆਰੋਪ ਲੱਗਦੇ ਰਹੇ ਹਨ। ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਤੋਂ ਲੈ ਕੇ ਕੁਝ ਰਾਜਨੀਤਿਕ ਕਾਰਕੁੰਨਾਂ ਤੱਕ, ਇਸ ਅੰਦੋਲਨ ਵਿੱਚ ਉਨ੍ਹਾਂ ਲੋਕਾਂ ਦੀ ਹਾਜ਼ਰੀ ਨੇ ਇਸ ਪ੍ਰੋਟੈਸਟ ਦੀ ਸ਼ੁੱਧਤਾ ਉੱਤੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ ਨਿਹੰਗ ਸਿੱਖਾਂ ਨਾਲ ਹੋਏ ਟਕਰਾਅ ਵਰਗੀਆਂ ਘਟਨਾਵਾਂ ਨੇ ਵੀ ਇਸ ਅੰਦੋਲਨ ਨੂੰ ਇੱਕ ਅਜਿਹਾ ਰੂਪ ਦਿੱਤਾ ਹੈ ਜੋ ਸਿਰਫ਼ ਵਿਦਿਆਰਥੀਆਂ ਦੀ ਸਮੱਸਿਆ ਨਾਲ ਜੁੜਿਆ ਨਹੀਂ ਰਿਹਾ। ਇੱਕ ਪਾਸੇ ਵਿਦਿਆਰਥੀ ਆਪਣੀਆਂ ਮੰਗਾਂ ਲਈ ਬੈਠੇ ਹਨ, ਉੱਥੇ ਹੀ ਬਾਹਰੀ ਤੱਤਾਂ ਵੱਲੋਂ ਇਸ ਨੂੰ ਆਪਣੇ ਏਜੈਂਡੇ ਲਈ ਵਰਤਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਰਾਤ ਦੇ ਵੇਲੇ ਡਾਂਸ ਪਾਰਟੀ ਵਰਗੀਆਂ ਗਤੀਵਿਧੀਆਂ ਤੋਂ ਲੈ ਕੇ ਗੰਭੀਰ ਚਰਚਾ ਦੀ ਥਾਂ ਉੱਤੇ ਵਿਵਾਦਿਤ ਨਾਅਰਿਆਂ ਤੱਕ, ਇਹ ਸਭ ਇਸ ਗੱਲ ਦਾ ਸੰਕੇਤ ਹੈ ਕਿ ਇਹ ਅੰਦੋਲਨ ਆਪਣੇ ਮੂਲ ਸਿਧਾਂਤ ਤੋਂ ਭਟਕ ਚੁੱਕਾ ਸੀ।

ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਇਸ ਵਿੱਚ ਸਭ ਤੋਂ ਵਧੇਰੇ ਸਪਸ਼ਟ ਸੀ। ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਹੋਰ ਖੱਬੇ-ਪੱਖੀ ਸਮੂਹ, ਇਸ ਅੰਦੋਲਨ ਨੂੰ ਆਪਣੇ ਰਾਜਨੀਤਿਕ ਏਜੈਂਡੇ ਲਈ ਵਰਤ ਰਹੀਆਂ ਸਨ। ਰਾਹੁਲ ਗਾਂਧੀ ਵਰਗੇ ਆਗੂਆਂ ਵੱਲੋਂ ਇਸ ਵਿੱਚ ਸਰਗਰਮੀ ਅਤੇ ਇਸ ਨੂੰ ਸਰਕਾਰ ਵਿਰੁੱਧ ਇੱਕ ਵੱਡਾ ਮੁੱਦਾ ਬਣਾਉਣ ਦੀਆਂ ਕੋਸ਼ਿਸ਼ਾਂ ਨੇ ਇਸ ਨੂੰ ਇੱਕ ਰਾਜਨੀਤਿਕ ਖੇਡ ਵਿੱਚ ਬਦਲ ਦਿੱਤਾ। ਜਦੋਂ ਕਿ ਸਰਕਾਰ ਨੇ ਪੀਐੱਮ ਮੋਦੀ ਦੀ ਅਗਵਾਈ ਵਿੱਚ ਫਾਸਟ-ਟ੍ਰੈਕ ਅਦਾਲਤਾਂ ਬਣਾਉਣ ਅਤੇ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਸੀ, ਤਦ ਵੀ ਪ੍ਰੋਟੈਸਟਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿਰਫ਼ ਇੱਕ ਖਾਸ ਮੰਤਰੀ ਦਾ ਅਸਤੀਫਾ ਮੰਗ ਰਹੇ ਸਨ। ਇਹ ਸਭ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਅੰਦੋਲਨ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਨਹੀਂ, ਸਗੋਂ ਰਾਜਨੀਤਿਕ ਲਾਭ ਲਈ ਵਰਤਿਆ ਜਾ ਰਿਹਾ ਸੀ। ਇਸ ਤਰ੍ਹਾਂ ਦੀ ਰਾਜਨੀਤੀ ਵਿਦਿਆਰਥੀਆਂ ਦੀਆਂ ਅਸਲੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਇੱਕ ਰਾਜਨੀਤਿਕ ਹਥਿਆਰ ਵਜੋਂ ਵਰਤਦੀ ਹੈ ਅਤੇ ਦੇਸ਼ ਵਿੱਚ ਵਿਖੰਡਨ ਫੈਲਾਉਂਦੀ ਹੈ।

ਇਸ ਧਰਨੇ ਵਿੱਚ ਹੋਰ ਵੀ ਕਈ ਘਟੀਆ ਹਰਕਤਾਂ ਸਾਹਮਣੇ ਆਈਆਂ। ਇੱਕ ਪਾਸੇ ਵਿਦਿਆਰਥੀ ਗਰਮੀ ਵਿੱਚ ਬੈਠੇ ਸਨ ਅਤੇ ਭੋਜਨ ਵਾਲੰਟੀਅਰਾਂ ਤੋਂ ਮਦਦ ਲੈ ਰਹੇ ਸਨ, ਉੱਥੇ ਹੀ ਬਾਹਰੀ ਤੱਤਾਂ ਵੱਲੋਂ ਇਸ ਨੂੰ ਆਪਣੇ ਏਜੈਂਡੇ ਲਈ ਵਰਤਣ ਦੀਆਂ ਰਿਪੋਰਟਾਂ ਹਨ। ਹਿੰਦੂਵਾਦ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ, ਸਮਾਜ ਨੂੰ ਧਾਰਮਿਕ ਆਧਾਰ ਉੱਤੇ ਵੰਡਣ ਵਾਲੀਆਂ ਕੋਸ਼ਿਸ਼ਾਂ ਅਤੇ ਦੇਸ਼ ਦੀ ਏਕਤਾ ਉੱਤੇ ਸਵਾਲ ਉਠਾਉਣ ਵਾਲੇ ਨਾਅਰੇ ਇਸ ਗੱਲ ਦਾ ਸਬੂਤ ਹਨ ਕਿ ਇਹ ਅੰਦੋਲਨ ਹੁਣ ਸਿਰਫ਼ ਪ੍ਰੀਖਿਆ ਲੀਕ ਤੱਕ ਸੀਮਿਤ ਨਹੀਂ ਰਿਹਾ ਸੀ। ਇਸ ਨੇ ਇੱਕ ਅਜਿਹਾ ਰੂਪ ਧਾਰਨ ਕਰ ਲਿਆ ਸੀ ਜਿਸ ਵਿੱਚ ਰਾਸ਼ਟਰੀ ਹਿੱਤਾਂ ਨਾਲੋਂ ਵਿਅਕਤੀਗਤ ਜਾਂ ਰਾਜਨੀਤਿਕ ਹਿੱਤ ਵਧੇਰੇ ਮਹੱਤਵਪੂਰਨ ਬਣ ਗਏ ਸਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਵਿਦਿਆਰਥੀਆਂ ਦੀ ਇਮਾਨਦਾਰੀ ਉੱਤੇ ਸਵਾਲ ਖੜ੍ਹਾ ਕਰਦੀਆਂ ਹਨ, ਸਗੋਂ ਸਮੁੱਚੇ ਸਮਾਜ ਲਈ ਖਤਰਨਾਕ ਹਨ।

ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਇਸ ਧਰਨੇ ਨੂੰ “ਨੀਚ ਪ੍ਰੋਟੈਸਟ” ਕਿਹਾ ਜਾਣਾ ਬਿਲਕੁਲ ਜਾਇਜ਼ ਹੈ। ਇੱਕ ਅੰਦੋਲਨ ਜੋ ਸ਼ੁਰੂ ਵਿੱਚ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਲਈ ਸੀ, ਉਹ ਜਦੋਂ ਘਟੀਆ ਰਾਜਨੀਤੀ, ਵਿਖੰਡਨਕਾਰੀ ਨਾਅਰਿਆਂ, ਹਿੰਦੂ ਵਿਰੋਧੀ ਰਵੱਈਏ ਅਤੇ ਦੇਸ਼ ਵਿਰੋਧੀ ਤੱਤਾਂ ਦਾ ਮੰਚ ਬਣ ਜਾਵੇ, ਤਾਂ ਇਸ ਨੂੰ ਉੱਚਾ ਨਾਮ ਦੇਣਾ ਇਸ ਦੀ ਅਸਲੀਅਤ ਨਾਲ ਧੋਖਾ ਹੋਵੇਗਾ। ਨੀਚ ਇਸ ਲਈ ਕਿਉਂਕਿ ਇਸ ਨੇ ਵਿਦਿਆਰਥੀਆਂ ਦੀਆਂ ਅਸਲੀ ਸਮੱਸਿਆਵਾਂ ਨੂੰ ਰਾਜਨੀਤਿਕ ਲਾਭ ਲਈ ਵਰਤਿਆ, ਹਿੰਦੂ ਧਰਮ ਅਤੇ ਰਾਸ਼ਟਰੀ ਏਕਤਾ ਨੂੰ ਬਦਨਾਮ ਕੀਤਾ ਅਤੇ ਇੱਕ ਗੰਭੀਰ ਮੁੱਦੇ ਨੂੰ ਇੱਕ ਘਟੀਆ ਖੇਡ ਵਿੱਚ ਬਦਲ ਦਿੱਤਾ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਾਤਾ ਵਿਰੁਧ ਅਭੱਦਰ ਭਾਸ਼ਾ ਦੀ ਹੱਦਾਂ ਟੱਪ ਕੇ ਦੇਸ਼ ਦੀਆਂ ਨੌਜਾਵਾਨ ਧੀਆਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ, ਜੋ ਕਿ ਬੇਹੱਦ ਨਿੰਦਣਯੋਗ ਸੀ।ਇਸ ਤੋਂ ਇਲਾਵਾ ਸਟੇਜ ਤੋਂ ਮਹਿਲਾ ਸਪੋਕਸ ਪਰਸਨ ਵੱਲੋਂ ਆਪਣੇ ਪ੍ਰਾਈਵੇਟ ਪਾਰਟਸ ਵੱਲ ਇਸ਼ਾਰਾ ਕਰਦੇ ਹੋਏ ” ਮੇਰਾ ਲਿੰਗ ਮੇਰੀ ਅਜ਼ਾਦੀ” ਦੇ ਅਭੱਦਰ ਨਾਅਰੇ ਲਗਾਏ ਗਏ।ਇਸ ਪੂਰੇ ਪ੍ਰੋਟੈਸਟ ਦੌਰਾਨ ਦੇਸ਼ ਦੀਆਂ ਨੌਜਵਾਨ ਧੀਆਂ ਵੱਲੋਂ ਅਜਿਹੀ ਅਭੱਦਰ ਭਾਸ਼ਾਂ ਦੀ ਵਰਤੋਂ ਕਰਦੇ ਹੋਏ ਬੇਹੱਦ ਗੰਦੇ ਨਾਅਰੇ ਲਗਾਏ ਗਏ, ਜਿਹਨਾਂ ਲਈ ਸ਼ਬਦਾਂ ਦੀ ਵਰਤੋਂ ਕਰਕੇ ਵੀ ਦੱਸਿਆ ਨਹੀਂ ਜਾ ਸਕਦਾ। ਸਰਕਾਰ ਵੱਲੋਂ ਫਾਸਟ-ਟ੍ਰੈਕ ਅਦਾਲਤਾਂ ਵਰਗੀਆਂ ਠੋਸ ਕਾਰਵਾਈਆਂ ਦੇ ਬਾਵਜੂਦ ਇਸ ਅੰਦੋਲਨ ਦਾ ਰੂਪ ਇਸ ਗੱਲ ਦਾ ਸਬੂਤ ਹੈ ਕਿ ਇਸ ਵਿੱਚ ਕੁਝ ਤੱਤਾਂ ਦਾ ਏਜੈਂਡਾ ਵਿਦਿਆਰਥੀਆਂ ਤੋਂ ਵੱਖਰਾ ਸੀ।

ਅਸਲ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਹਨ, ਪਰ ਉਸ ਲਈ ਇੱਕ ਸ਼ਾਂਤ, ਉਦੇਸ਼ਮੁਖੀ ਅਤੇ ਰਾਸ਼ਟਰੀ ਹਿੱਤਾਂ ਨਾਲ ਜੁੜਿਆ ਅੰਦੋਲਨ ਲੋੜੀਂਦਾ ਹੈ। ਜਦੋਂ ਤੱਕ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਅਤੇ ਰਾਜਨੀਤਿਕ ਖੇਡਾਂ ਚੱਲਦੀਆਂ ਰਹਿਣਗੀਆਂ, ਉਦੋਂ ਤੱਕ ਇਸ ਅੰਦੋਲਨ ਦਾ ਅਸਲੀ ਉਦੇਸ਼ ਪੂਰਾ ਨਹੀਂ ਹੋ ਸਕਦਾ। ਇਸ ਲਈ ਇਸ ਨੂੰ ਇਸ ਦੇ ਅਸਲੀ ਰੂਪ ਵਿੱਚ ਦੇਖਣਾ ਅਤੇ “ਨੀਚ ਪ੍ਰੋਟੈਸਟ” ਵਜੋਂ ਉਜਾਗਰ ਕਰਨਾ ਜ਼ਰੂਰੀ ਹੈ, ਤਾਂ ਜੋ ਵਿਦਿਆਰਥੀ ਅਤੇ ਆਮ ਲੋਕ ਇਸ ਦੀਆਂ ਅਸਲੀਅਤਾਂ ਤੋਂ ਵਾਕਿਫ਼ ਹੋ ਸਕਣ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਤੋਂ ਬਚ ਸਕਣ। ਰਾਸ਼ਟਰੀ ਏਕਤਾ ਅਤੇ ਧਾਰਮਿਕ ਸਦਭਾਵਨਾ ਨੂੰ ਬਰਕਰਾਰ ਰੱਖਣਾ ਹਰ ਇੱਕ ਭਾਰਤੀ ਦਾ ਫਰਜ਼ ਹੈ ਅਤੇ ਇਸ ਲਈ ਅਜਿਹੇ ਅੰਦੋਲਨਾਂ ਉੱਤੇ ਗਹਿਰੀ ਨਜ਼ਰ ਰੱਖਣੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੂੰ ਸੰਕਟ ਮੋਚਨ ਕੈਪਟਨ ਕੰਵਲਜੀਤ ਸਿੰਘ ਵਰਗੇ ਨੇਤਾ ਦੀ ਲੋੜ
ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਇਤਿਹਾਸ ਵਿੱਚ ਕੁਝ ਅਜਿਹੇ ਆਗੂ ਹੋਏ ਹਨ, ਜਿਨ੍ਹਾਂ ਨੇ ਆਪਣੇ ਅਹੁਦੇ ਨਾਲੋਂ ਵੱਧ ਆਪਣੀ ਸੋਚ, ਸਾਦਗੀ, ਇਮਾਨਦਾਰੀ ਅਤੇ ਲੋਕ-ਪੱਖੀ ਪਹੁੰਚ ਕਰਕੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਉਨ੍ਹਾਂ ਵਿੱਚੋਂ ਅਜਿਹੇ ਹੀ ਆਗੂ ਸਨ। ਉਨ੍ਹਾਂ ਦਾ ਨਾਮ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਸੂਝਵਾਨ, ਸਾਫ਼-ਸੁਥਰੀ ਅਤੇ ਵਿਕਾਸਮੁਖੀ ਰਾਜਨੀਤੀ ਨਾਲ ਜੋੜ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਵਿਅਕਤਿਤਵ ਵਿੱਚ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਸੀ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਵੀ ਸਪੱਸ਼ਟ ਨਜ਼ਰ ਆਇਆ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਹੈ। ਇਸਦਾ ਦਾ ਇਤਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਵਿੱਚ ਸਾਰੇ ਦੇਸ਼ ਨਾਲੋਂ ਪੰਜਾਬੀਆਂ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਨੇਤਾਵਾਂ ਦਾ ਯੋਗਦਾਨ ਰਿਹਾ ਹੈ। 100 ਸੌ ਸਾਲ ਤੋਂ ਵੀ ਵਧੇਰੇ ਪੁਰਾਣੀ ਸਿਆਸੀ ਪਾਰਟੀ ਦੀ ਇਸ ਸਮੇਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਪਾਰਟੀ ਸਿਆਸਤ ਦੀ ਮੁੱਖ ਧਾਰਾ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸਦੇ ਪਤਨ ਵਿੱਚ ਸਭ ਤੋਂ ਵੱਡਾ ਯੋਗਦਾਨ ਅਕਾਲੀ ਦਲ ਦੇ ਕੁੱਝ ਪ੍ਰਮੁੱਖ ਨੇਤਾਵਾਂ ਦੀ ਕਾਰਗੁਜ਼ਾਰੀ ਦਾ ਹੈ। ਉਹ ਲੋਕਾਂ ਦੀ ਭਰੋਸੇਯੋਗਤਾ ਖੋ ਬੈਠੇ ਹਨ। ਹਾਲਾਂ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਅਸਤਿਤਵ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਨੇਤਾਵਾਂ ਦੀ ਹਓਮੈ ਇਸਦੇ ਰਸਤੇ ਵਿੱਚ ਰੋੜਾ ਬਣ ਰਹੀ ਹੈ। ਨੇਤਾਵਾਂ ਦੀ ਆਪੋ-ਧਾਪੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਕੇ ਪਾਰਟੀ ਦੀ ਬੇੜੀ ਦਾ ਮਲਾਹ ਬਣਨ ਦੇ ਸਮਰੱਥ ਕੋਈ ਇਮਾਨਦਾਰ ਤੇ ਦਿਆਨਤਦਾਰ ਨੇਤਾ ਨਜ਼ਰ ਨਹੀਂ ਆ ਰਿਹਾ। ਅਜਿਹੇ ਨਾਜ਼ਕ ਮੌਕੇ ‘ਤੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਵਰਗੇ ਸੰਕਟ ਮੋਚਨ ਨੇਤਾ ਦੀ ਅਣਹੋਂਦ ਖੱਟਕ ਰਹੀ ਹੈ। ਕੁਝ ਸਿਆਸਤਦਾਨਾ ਨੇ ਸਿਆਸਤ ਨੂੰ ਸੇਵਾ ਦੀ ਥਾਂ ਵਿਓਪਾਰ ਬਣਾ ਲਿਆ ਹੈ। ਉਹ ਇੱਕ ਵਿਓਪਾਰੀ ਦੀ ਤਰ੍ਹਾਂ ਵਿਚਰਦੇ ਹਨ। ਸਾਰੇ ਸਿਆਸਦਾਨਾ ਨੂੰ ਇਕੋ ਰੱਸੇ ਨਾਲ ਤਾਂ ਨਹੀਂ ਬੰਨਿ੍ਹਆਂ ਜਾ ਸਕਦਾ। ਅਜੇ ਵੀ ‘ਕੋਈ ਹਰਿਆ ਬੂਟਾ ਰਹਿਓ ਰੀ’ ਹੈ। ਆਪਣੇ ਕਿਤੇ ਪ੍ਰਤੀ ਬਚਨਵੱਧਤਾ ਰੱਖਣ ਵਾਲੇ ਸਿਆਸਤਦਾਨਾ ਵਿਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਸਨ, ਕਿਉਂਕਿ ਮੈਂ ਉਨ੍ਹਾਂ ਨੂੰ ਆਪਣੀ ਨੌਕਰੀ ਦੌਰਾਨ ਬਹੁਤ ਨੇੜਿੳਂ ਹੋ ਕੇ ਵੇਖਿਆ ਹੈ। ਉਨ੍ਹਾਂ ਦੀ ਬੇਬਾਕੀ, ਕਾਰਜ਼ਕੁਸ਼ਲਤਾ ਅਤੇ ਇਮਾਨਦਾਰੀ ਦਾ ਕੋਈ ਸਾਨੀ ਨਹੀਂ ਹੋ ਸਕਦਾ, ਪ੍ਰੰਤੂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ‘ਤੇ ਸੰਕਟ ਦੇ ਬੱਦਲ ਆਏ ਤਾਂ ਕੈਪਟਨ ਕੰਵਲਜੀਤ ਸਿੰਘ ਹਮੇਸ਼ਾ ਯੋਗ ਸਲਾਹ ਹੀ ਨਹੀਂ ਦਿੰਦੇ ਸਨ, ਸਗੋਂ ਬੇਬਾਕੀ ਨਾਲ ਪਾਰਟੀ ਦੇ ਗ਼ਲਤ ਫ਼ੈਸਲੇ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦੇ ਸਨ, ਕਿਉਂਕਿ ਉਹ ਖ਼ੁਦਗਰਜ਼ ਨਹੀਂ ਸਨ। ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾ ਬਾਰੇ ਉਹ ਬੇਬਾਕੀ ਨਾਲ ਕਹਿ ਦਿੰਦੇ ਸਨ, ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ। ਜਿਸ ਕਰਕੇ ਅਕਾਲੀ ਦਲ ਦੇ ਬਹੁਤੇ ਨੇਤਾ ਉਨ੍ਹਾਂ ਤੋਂ ਦੁੱਖੀ ਸਨ। ਇਸੇ ਲਈ 29 ਮਾਰਚ 2009 ਨੂੰ ਉਨ੍ਹਾਂ ਦੀ ਸੜਕੀ ਦੁਰਘਟਨਾ ਨਾਲ ਹੋਈ ਮੌਤ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੈ। ਕੈਪਟਨ ਕੰਵਲਜੀਤ ਸਿੰਘ ਪਾਰਟੀ ਪ੍ਰਤੀ ਵਫਾਦਰ ਸਨ। ਨੇਤਾਵਾਂ ਦੀ ਨਿੱਜੀ ਵਫ਼ਾਦਾਰੀ ਵਿਚ ਉਹ ਵਿਸ਼ਵਾਸ ਨਹੀਂ ਰੱਖਦੇ ਸਨ, ਪ੍ਰੰਤੂ ਬਹੁਤੇ ਸਿਆਸਤਦਾਨ ਨਿੱਜੀ ਵਫ਼ਾਦਾਰੀਆਂ ਦਾ ਖੱਟਿਆ ਖਾਂਦੇ ਹਨ। ਉਨ੍ਹਾਂ ਦੀ ਬੇਬਾਕੀ ਕਰਕੇ ਉਨ੍ਹਾਂ ਨਾਲ ਨਾਰਾਜ਼ ਸਿਆਸਤਦਾਨ, ਕੈਪਟਨ ਕੰਵਲਜੀਤ ਸਿੰਘ ਦਾ ਤਾਂ ਜਿਉਂਦੇ ਜੀਅ ਤਾਂ ਕੁਝ ਵਿਗਾੜ ਨਹੀਂ ਸਕੇ, ਪ੍ਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੋਲ ਕੇ ਰੱਖ ਦਿੱਤਾ। ਉਹ ਪਟਿਆਲਾ ਜਿਲ੍ਹੇ ਦੇ ਬਨੂੜ/ ਡੇਰਾ ਬਸੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚਣੇ

ਗਏ ਸਨ। ਪਹਿਲੀ ਵਾਰ ਹੀ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਗ੍ਰਹਿ ਰਾਜ ਮੰਤਰੀ ਬਣਾਇਆ ਗਿਆ ਸੀ। ਉਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਵਿੱਚ ਵੀ ਦੋ ਵਾਰ ਮੰਤਰੀ ਰਹੇ ਸਨ। ਪੰਜਾਬ ਸਰਕਾਰ ਵਿੱਚ ਉਨ੍ਹਾਂ ਨੇ ਵਿੱਤ, ਯੋਜਨਾ, ਗ੍ਰਹਿ ਅਤੇ ਸਹਿਕਾਰਤਾ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। ਖਾਸ ਤੌਰ ’ਤੇ ਵਿੱਤ ਮੰਤਰੀ ਵਜੋਂ ਉਨ੍ਹਾਂ ਦੀ ਪਛਾਣ ਇੱਕ ਗੰਭੀਰ, ਪੜ੍ਹੇ-ਲਿਖੇ ਅਤੇ ਅੰਕੜਿਆਂ ਤੇ ਨੀਤੀਆਂ ਨੂੰ ਸਮਝਣ ਵਾਲੇ ਸਿਆਸਤਦਾਨ ਵਜੋਂ ਬਣੀ। ਕੈਪਟਨ ਕੰਵਲਜੀਤ ਸਿੰਘ ਦੀ ਸਿਆਸਤ ਦਾ ਇੱਕ ਮਹੱਤਵਪੂਰਨ ਪੱਖ ਇਹ ਸੀ ਕਿ ਉਹ ਸਿਰਫ਼ ਸਿਆਸੀ ਨਾਅਰਿਆਂ ਤੱਕ ਸੀਮਤ ਰਹਿਣ ਦੀ ਬਜਾਏ ਪ੍ਰਸ਼ਾਸਨ ਅਤੇ ਨੀਤੀ-ਨਿਰਮਾਣ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਸਨ। ਸਹਿਕਾਰਤਾ ਖੇਤਰ ਨਾਲ ਉਨ੍ਹਾਂ ਦੀ ਡੂੰਘੀ ਦਿਲਚਸਪੀ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਸੋਚ ਉਨ੍ਹਾਂ ਦੇ ਜਨਤਕ ਜੀਵਨ ਦਾ ਮਹੱਤਵਪੂਰਨ ਹਿੱਸਾ ਸੀ।

ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਸਿਆਸਤਦਾਨ ਦੇ ਨਾਲ-ਨਾਲ ਇੱਕ ਸਿਪਾਹੀ ਵਾਲਾ ਅਨੁਸ਼ਾਸਨ ਵੀ ਨਜ਼ਰ ਆਉਂਦਾ ਸੀ। ਉਹ ਸਪੱਸ਼ਟ ਗੱਲ ਕਰਨ ਅਤੇ ਆਪਣੀ ਗੱਲ ਨੂੰ ਤਰਕ ਨਾਲ ਰੱਖਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਜੁੜੇ ਲੋਕ ਅਕਸਰ ਉਨ੍ਹਾਂ ਦੀ ਸਾਦਗੀ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ ਯਾਦ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਇਸ ਸੰਸਾਰ ਵਿੱਚੋਂ ਅਲਵਿਦਾ ਲੈਣ ਤੋਂ ਬਾਅਦ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਕਾਇਮ ਹੈ। ਜਦੋਂ ਉਹ ਪੰਜਾਬ ਦੇ ਗ੍ਰਹਿ ਰਾਜ ਮੰਤਰੀ ਸਨ, ਉਹ ਸਮਾਂ ਬੜਾ ਅਸਥਿਰਤਾ ਵਾਲਾ ਅਤੇ ਨਾਜ਼ੁਕ ਸੀ। ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਵੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਉਨ੍ਹਾਂ ਦੇ ਹੁਕਮਾਂ ਨੂੰ ਅਣਡਿਠ ਕਰਦੀ ਸੀ, ਪ੍ਰੰਤੂ ਉਨ੍ਹਾਂ ਨੇ ਇਕ ਸਾਬਕਾ ਫੌਜੀ ਅਧਿਕਾਰੀ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਸੰਜਮ ਅਤੇ ਕਾਬਲੀਅਤ ਨਾਲ ਅਜਿਹੀ ਨਿਭਾਈ ਸੀ, ਜਿਸ ਕਰਕੇ ਉਹ ਸਫਲ ਹੋਏ ਸਨ। ਲੋਕਾਂ ਵਿੱਚ ਮਕਬੂਲ ਹੋਣ ਲਈ ਨੇਤਾਵਾਂ ਨੂੰ ਆਪਣੀ ਇਮਾਨਦਾਰੀ ਤੇ ਕਾਬਲੀਅਤ ਦਾ ਸਬੂਤ ਦੇਣਾ ਪੈਂਦਾ ਹੈ, ਜਿਸਦੇ ਉਹ ਪ੍ਰਤੀਕ ਸਨ। ਕੈਪਟਨ ਕੰਵਲਜੀਤ ਸਿੰਘ ਸੱਚੇ ਸੁੱਚੇ ਕਿਰਦਾਰ ਵਾਲਾ ਸਿਆਸਤਦਾਨ ਸੀ। ਵਗਾਰ ਕਰਵਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਕਿਸੇ ਅਧਿਕਾਰੀ ਨੂੰ ਕੈਪਟਨ ਸਾਹਿਬ ਦੀ ਇਜ਼ਾਜ਼ਤ ਤੋਂ ਬਿਨਾ ਫੋਨ ਵੀ ਨਹੀਂ ਕਰ ਸਕਦਾ ਸੀ। ਸਿਆਸਤ ਵਿਚ ਸੰਜੀਦਗੀ ਅਤੇ ਸਿਆਸੀ ਬਚਨਵੱਧਤਾ ਅਤਿਅੰਤ ਜ਼ਰੂਰ ਹੁੰਦੀ ਹੈ, ਪ੍ਰੰਤੂ ਬਹੁਤੇ ਸਿਆਸਤਦਾਨਾ ਵਿਚ ਇਨ੍ਹਾਂ ਦੋਹਾਂ ਨੁਕਤਿਆਂ ਦੀ ਅਣਹੋਂਦ ਹੁੰਦੀ ਹੈ। ਸਿਆਸਤ ਨੂੰ ਤਿਗੜਮਬਾਜ਼ੀ ਵੀ ਕਿਹਾ ਜਾਂਦਾ ਹੈ। ਜਿਹੜਾ ਸਿਆਸਤਦਾਨ ਮੌਕਾ ਤਾੜਕੇ ਕਿਸੇ ਵੀ ਢੰਗ ਨਾਲ ਵੋਟਾਂ ਵਟੋਰ ਲੈਂਦਾ ਹੈ, ਉਸਨੂੰ ਅੱਜ ਕਲ੍ਹ ਸਫਲ ਸਿਆਸਤਦਾਨ ਕਿਹਾ ਜਾਂਦਾ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਪੰਜਾਬ ਦਾ ਅਜਿਹਾ ਸਿਆਸਤਦਾਨ ਹੋਇਆ ਹੈ, ਜਿਨ੍ਹਾਂ ਨੇ ਆਪਣੇ ਇਕੱਲੇ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਉਹ ਪੰਜਾਬ ਦੇ ਹਰ ਇਲਾਕੇ ਵਿੱਚ ਪੂਰੀ ਬਚਨਵੱਧਤਾ ਨਾਲ ਵਿਕਾਸ ਕਰਵਾਉਂਦੇ ਸਨ। ਆਪਣੀ ਨੌਕਰੀ ਦੌਰਾਨ ਮੰਤਰੀਆਂ ਨੂੰ ਮੈਂ ਖ਼ੁਦ ਵੇਖਿਆ ਹੈ ਕਿ ਉਹ ਆਪਣੇ ਹਲਕੇ ਦੇ ਕੰਮ ਕਾਰਾਂ ਦੀਆਂ ਸਿਫਾਰਸ਼ਾਂ ਕਰਨ ਲਈ ਮੁੱਖ ਸਕੱਤਰ ਅਤੇ ਵਿਭਾਗੀ ਸਕੱਤਰਾਂ ਦੇ ਦਫ਼ਤਰਾਂ ਵਿਚ ਜਾ ਕੇ ਉਨ੍ਹਾਂ ਨੂੰ ਕਹਿੰਦੇ ਸਨ, ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਮੁੱਖ ਸਕੱਤਰ ਸਮੇਤ ਸਾਰੇ ਅਧਿਕਾਰੀਆਂ ਨੂੰ ਆਪਣੇ ਕੋਲ ਬੁਲਾਕੇ ਕੰਮ ਕਰਵਾਉਂਦੇ ਸਨ। ਅਧਿਕਾਰੀ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੰਦੇ ਸਨ। ਕੈਪਟਨ ਸਾਹਿਬ ਦੀ ਸਿਆਸਤ ਪਾਰਦਰਸ਼ੀ ਸੀ, ਇਸ ਲਈ ਮੈਂ ਉਨ੍ਹਾਂ ਦੇ ਕੋਲ ਮੁੱਖ ਸਕੱਤਰ ਅਤੇ ਮੰਤਰੀ ਆਪ ਆਕੇ ਹੁਕਮ ਲੈਂਦੇ ਵੇਖੇ ਹਨ। ਇਥੋਂ ਤੱਕ ਕਿ ਜੇਕਰ ਉਹ ਪਹਿਲਾਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਗੱਲ ਮੁਕੰਮਲ ਕਰਕੇ ਹੀ ਮੰਤਰੀ ਜਾਂ ਮੁੱਖ ਸਕੱਤਰ ਨੂੰ ਮਿਲਦੇ ਸਨ।

ਕੈਪਟਨ ਕੰਵਲਜੀਤ ਸਿੰਘ ਦਾ ਜਨਮ ਦਾਰਾ ਸਿੰਘ ਐਡਵੋਕੇਟ ਦੇ ਘਰ 1 ਸਤੰਬਰ 1942 ਉਨ੍ਹਾਂ ਨੇ 1971 ਵਿੱਚ ਬੰਗਲਾਦੇਸ਼ ਲਿਬਰੇਸ਼ਨ ਜੰਗ ਵਿੱਚ ਹਿੱਸਾ ਲਿਆ। ਕੈਪਟਨ ਕੰਵਲਜੀਤ ਸਿੰਘ ਨੇ 1972 ਵਿੱਚ ਫ਼ੌਜ ਵਿੱਚੋਂ ਸੇਵਾ ਮੁਕਤੀ ਲੈ ਲਈ ਸੀ। ਫਿਰ ਉਹ ਸਿਆਸਤ ਵਿੱਚ ਆ ਗਏ ਤੇ ਸੁਰਜੀਤ ਸਿੰਘ ਬਰਨਾਲਾ ਅਤੇ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਵਜ਼ਾਰਤ ਵਿੱਚ ਗ੍ਰਹਿ, ਵਿਤ, ਯੋਜਨਾ ਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਰਹੇ ਸਨ। ਉਨ੍ਹਾਂ ਦਾ ਜੱਦੀ ਪਿੰਡ ਅਮਲੋਹ ਨੇੜੇ ਸਲਾਣਾ ਹੈ। ਦਾਰਾ ਸਿੰਘ ਐਡਵੋਕੇਟ ਵੀ ਪੰਜਾਬ ਵਿੱਚ ਮੰਤਰੀ ਰਹੇ ਹਨ। ਕੈਪਟਨ ਕੰਵਲਜੀਤ ਸਿੰਘ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਇੱਕ ਲੜਕਾ ਜਸਜੀਤ ਸਿੰਘ ਬੰਨੀ ਅਤੇ ਇੱਕ ਲੜਕੀ ਮਨਪ੍ਰੀਤ ਕੌਰ ਡੌਲੀ ਹੈ। ਅੱਜ ਕਲ੍ਹ ਮਨਪ੍ਰੀਤ ਕੌਰ ਡੌਲੀ ਕੈਪਟਨ ਕੰਵਲਜੀਤ ਸਿੰਘ ਦੀ ਤਰ੍ਹਾਂ ਡੇਰਾ ਬਸੀ ਹਲਕੇ ਦੇ ਲੋਕਾਂ ਵਿੱਚ ਬਾਖ਼ੂਬੀ ਵਿਚਰ ਰਹੀ ਹੈ। ਕੈਪਟਨ ਕੰਵਲਜੀਤ ਸਿੰਘ 29 ਮਾਰਚ 2009 ਨੂੰ ਸਵਰਗਵਾਸ ਹੋ ਗਏ ਸਨ।

ਪੰਜਾਬੀਅਤ ਦੇ ਚਾਨਣ-ਮੁਨਾਰੇ – ਭਾਈ ਕਾਨ੍ਹ ਸਿੰਘ ਨਾਭਾ
ਪੰਜਾਬ ਦੀ ਬੌਧਿਕ ਤੇ ਸਾਹਿਤਕ ਪਰੰਪਰਾ ਵਿੱਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੋਈਆਂ ਹਨ, ਜਿਨ੍ਹਾਂ ਨੇ ਆਪਣੇ ਸਮੇਂ ਨੂੰ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗਿਆਨ ਦਾ ਰਾਹ ਦਿਖਾਇਆ। ਭਾਈ ਕਾਨ੍ਹ ਸਿੰਘ ਨਾਭਾ ਅਜਿਹੇ ਹੀ ਮਹਾਨ ਵਿਦਵਾਨ ਸਨ। ਉਹ ਕੋਸ਼ਕਾਰ, ਟੀਕਾਕਾਰ, ਛੰਦ-ਸ਼ਾਸਤਰੀ, ਖੋਜੀ, ਚਿੰਤਕ, ਪ੍ਰਬੰਧਕ ਅਤੇ ਗੁਰਮਤਿ ਦੇ ਗਹਿਰੇ ਵਿਆਖਿਆਕਾਰ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਗਿਆਨ ਦੀ ਸਾਧਨਾ, ਸਿੱਖੀ ਦੀ ਸੁਚੱਜੀ ਵਿਆਖਿਆ ਅਤੇ ਮਾਂ-ਬੋਲੀ ਪੰਜਾਬੀ ਦੀ ਅਥਾਹ ਸੇਵਾ ਨੂੰ ਸਮਰਪਿਤ ਰਿਹਾ।

ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈ. ਨੂੰ ਉਨ੍ਹਾਂ ਦੇ ਨਾਨਕੇ ਘਰ, ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਖੇ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਰਿਵਾਰ ਧਾਰਮਿਕਤਾ, ਸੇਵਾ ਅਤੇ ਰਿਆਸਤੀ ਪਰੰਪਰਾ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪੂਰਵਜ ਬਾਬਾ ਨੌਧ ਸਿੰਘ ਪਿੰਡ ਪਿੱਥੋ, ਬਠਿੰਡਾ ਦੇ ਪਤਵੰਤੇ ਵਿਅਕਤੀ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਵੀ ਰਹੇ। ਇਸੇ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਨੇ ਨਾਭਾ ਦੇ ਇਤਿਹਾਸਕ ਗੁਰ-ਅਸਥਾਨ ਡੇਰਾ ਬਾਬਾ ਅਜਾਪਾਲ ਸਿੰਘ ਦੀ ਸੇਵਾ ਕੀਤੀ।

ਬਾਬਾ ਨਾਰਾਇਣ ਸਿੰਘ ਜੀ ਉੱਚ ਧਾਰਮਿਕ ਬਿਰਤੀ ਅਤੇ ਅਸਾਧਾਰਣ ਯਾਦ-ਸ਼ਕਤੀ ਦੇ ਮਾਲਕ ਸਨ। ਗੁਰਬਾਣੀ ਪ੍ਰਤੀ ਉਨ੍ਹਾਂ ਦੀ ਗਹਿਰੀ ਲਗਨ ਅਤੇ ਅਨੁਸ਼ਾਸਿਤ ਜੀਵਨ-ਚਰਿਆ ਨੇ ਬਾਲ ਕਾਨ੍ਹ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਪਾਇਆ। ਗਿਆਨ ਦੀ ਤ੍ਰੇਹ, ਅਧਿਐਨ ਦੀ ਲਗਨ ਅਤੇ ਸੁਚੱਜੀ ਜੀਵਨ-ਰਹਿਣੀ ਦੀ ਬੁਨਿਆਦ ਉਨ੍ਹਾਂ ਨੂੰ ਘਰ ਦੇ ਇਸੇ ਧਾਰਮਿਕ ਅਤੇ ਸੰਸਕਾਰਮਈ ਵਾਤਾਵਰਣ ਵਿੱਚੋਂ ਮਿਲੀ।

ਭਾਈ ਕਾਨ੍ਹ ਸਿੰਘ ਦੀ ਵਿੱਦਿਆ-ਪ੍ਰਾਪਤੀ ਕਿਸੇ ਇੱਕ ਵਿਸ਼ੇ ਜਾਂ ਇੱਕ ਗੁਰੂ ਤੱਕ ਸੀਮਿਤ ਨਹੀਂ ਰਹੀ। ਉਨ੍ਹਾਂ ਨੇ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿੰਘ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗੱਜਾ ਸਿੰਘ ਵਰਗੇ ਵਿਦਵਾਨਾਂ ਕੋਲੋਂ ਵੱਖ-ਵੱਖ ਵਿਸ਼ਿਆਂ ਦੀ ਸਿੱਖਿਆ ਪ੍ਰਾਪਤ ਕੀਤੀ। ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫ਼ਾਰਸੀ ਦਾ ਅਧਿਐਨ ਕੀਤਾ। ਉਨ੍ਹਾਂ ਨੂੰ ਸੰਗੀਤ, ਬਾਗਬਾਨੀ, ਸੈਰ-ਸਪਾਟੇ ਅਤੇ ਕੁਦਰਤ ਨਾਲ ਵੀ ਵਿਸ਼ੇਸ਼ ਲਗਾਅ ਸੀ। ਇਸੇ ਕਾਰਨ ਉਨ੍ਹਾਂ ਦੀ ਵਿਦਵਤਾ ਕੇਵਲ ਪੁਸਤਕੀ ਨਹੀਂ, ਸਗੋਂ ਅਨੁਭਵ ਅਤੇ ਜੀਵਨ-ਦ੍ਰਿਸ਼ਟੀ ਨਾਲ ਭਰਪੂਰ ਸੀ।

ਉਨ੍ਹਾਂ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ ‘ਰਾਜ ਧਰਮ’ (1884) ਨਾਲ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ‘ਟੀਕਾ ਜੈਮਨੀ ਅਸਵਮੇਧ’, ‘ਨਾਟਕ ਭਾਵਾਰਥ ਦੀਪਿਕਾ’ ਅਤੇ ‘ਟੀਕਾ ਵਿਸ਼ਨੂੰ ਪੁਰਾਣ’ ਵਰਗੀਆਂ ਰਚਨਾਵਾਂ ਸਾਹਮਣੇ ਆਈਆਂ। ਬਾਅਦ ਵਿੱਚ ਸਿੰਘ ਸਭਾ ਲਹਿਰ ਦੀ ਜਾਗ੍ਰਿਤ ਚੇਤਨਾ ਨੇ ਉਨ੍ਹਾਂ ਦੀ ਕਲਮ ਨੂੰ ਨਵੀਂ ਦਿਸ਼ਾ ਦਿੱਤੀ। ਹੁਣ ਉਨ੍ਹਾਂ ਦੀ ਲਿਖਤ ਦਾ ਕੇਂਦਰ ਸਿੱਖ ਸਿਧਾਂਤਾਂ ਦੀ ਸਪੱਸ਼ਟ ਵਿਆਖਿਆ, ਸਿੱਖ ਪਛਾਣ ਦੀ ਮਜ਼ਬੂਤੀ ਅਤੇ ਗੁਰਮਤਿ ਦੀ ਮੂਲ ਭਾਵਨਾ ਨੂੰ ਉਜਾਗਰ ਕਰਨਾ ਬਣ ਗਿਆ।

ਇਸੇ ਦੌਰ ਵਿੱਚ ਉਨ੍ਹਾਂ ਨੇ ‘ਹਮ ਹਿੰਦੂ ਨਹੀਂ’, ‘ਗੁਰਮਤ ਪ੍ਰਭਾਕਰ’, ‘ਗੁਰਮਤ ਸੁਧਾਕਰ’, ‘ਸੱਦ ਕਾ ਪਰਮਾਰਥ’ ਅਤੇ ‘ਗੁਰੁ ਗਿਰਾ ਕਸੌਟੀ’ ਵਰਗੀਆਂ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ। ਖ਼ਾਸ ਤੌਰ ’ਤੇ ‘ਹਮ ਹਿੰਦੂ ਨਹੀਂ’ ਨੇ ਸਿੱਖ ਧਾਰਮਿਕ ਪਛਾਣ ਸਬੰਧੀ ਚੱਲ ਰਹੇ ਬੌਧਿਕ ਵਿਚਾਰ-ਵਿਮਰਸ਼ ਨੂੰ ਇੱਕ ਮਜ਼ਬੂਤ ਸਿਧਾਂਤਕ ਆਧਾਰ ਦਿੱਤਾ। ਇਸ ਰਚਨਾ ਰਾਹੀਂ ਉਨ੍ਹਾਂ ਨੇ ਤਰਕ, ਇਤਿਹਾਸਕ ਸੰਦਰਭ ਅਤੇ ਧਾਰਮਿਕ ਅਧਿਐਨ ਦੇ ਆਧਾਰ ’ਤੇ ਸਿੱਖ ਪਰੰਪਰਾ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ।

ਭਾਈ ਕਾਨ੍ਹ ਸਿੰਘ ਨਾਭਾ ਦੀ ਵਿਦਵਤਾ ਦਾ ਸਭ ਤੋਂ ਉੱਚਾ ਸ਼ਿਖਰ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਹੈ। 1930 ਵਿੱਚ ਪ੍ਰਕਾਸ਼ਿਤ ਇਹ ਗ੍ਰੰਥ ਕੇਵਲ ਇੱਕ ਸ਼ਬਦ-ਕੋਸ਼ ਨਹੀਂ, ਸਗੋਂ ਸਿੱਖ ਧਰਮ, ਗੁਰਬਾਣੀ, ਪੰਜਾਬੀ ਭਾਸ਼ਾ, ਇਤਿਹਾਸ, ਦਰਸ਼ਨ, ਭੂਗੋਲ ਅਤੇ ਸੱਭਿਆਚਾਰ ਦਾ ਵਿਸ਼ਾਲ ਗਿਆਨ-ਭੰਡਾਰ ਹੈ। ਇਸ ਮਹਾਨ ਰਚਨਾ ਦੇ ਪਿੱਛੇ ਵਰ੍ਹਿਆਂ ਦੀ ਖੋਜ, ਸੰਦਰਭ-ਸੰਗ੍ਰਹਿ, ਅਧਿਐਨ ਅਤੇ ਅਸਾਧਾਰਣ ਮਿਹਨਤ ਸਮਾਈ ਹੋਈ ਹੈ।

‘ਮਹਾਨ ਕੋਸ਼’ ਦੇ ਪੰਨੇ ਪਲਟਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇੱਕ ਮਨੁੱਖ ਨੇ ਆਪਣੀ ਸਮੁੱਚੀ ਜੀਵਨ-ਊਰਜਾ ਨੂੰ ਗਿਆਨ ਦੇ ਸਮੁੰਦਰ ਵਿੱਚ ਰੂਪਾਂਤਰਿਤ ਕਰ ਦਿੱਤਾ ਹੋਵੇ। ਅੱਜ ਵੀ ਗੁਰਬਾਣੀ, ਗੁਰਮਤਿ, ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਇਹ ਇੱਕ ਅਮੋਲਕ ਸੰਦਰਭ-ਗ੍ਰੰਥ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੰਪਾਦਿਤ ‘ਅਨੇਕਾਰਥ ਕੋਸ਼’ ਅਤੇ ‘ਨਾਮਮਾਲਾ ਕੋਸ਼’ ਨੇ ਹਿੰਦੀ ਅਤੇ ਬ੍ਰਜ ਭਾਸ਼ਾ ਦੇ ਕਾਵਿ-ਗ੍ਰੰਥਾਂ ਦੇ ਸ਼ਬਦਾਰਥ ਸਮਝਣ ਲਈ ਪੰਜਾਬੀ ਪਾਠਕਾਂ ਨੂੰ ਮਹੱਤਵਪੂਰਨ ਸਹਾਇਤਾ ਦਿੱਤੀ। ‘ਗੁਰਛੰਦ ਦਿਵਾਕਰ’ ਅਤੇ ‘ਗੁਰੁਸ਼ਬਦਾਲੰਕਾਰ’ ਨੇ ਉਨ੍ਹਾਂ ਨੂੰ ਛੰਦ-ਸ਼ਾਸਤਰ ਅਤੇ ਅਲੰਕਾਰ-ਸ਼ਾਸਤਰ ਦੇ ਖੇਤਰ ਵਿੱਚ ਵੀ ਵਿਲੱਖਣ ਪਛਾਣ ਦਿਵਾਈ।

ਭਾਈ ਸਾਹਿਬ ਦੀ ਸ਼ਖ਼ਸੀਅਤ ਦਾ ਇੱਕ ਹੋਰ ਦਿਲਚਸਪ ਪੱਖ ਉਨ੍ਹਾਂ ਦੀ ਡਾਇਰੀ-ਲਿਖਣ ਦੀ ਆਦਤ ਸੀ। ਉਹ ਆਪਣੇ ਸਮੇਂ ਦੀਆਂ ਘਟਨਾਵਾਂ, ਮੁਲਾਕਾਤਾਂ, ਯਾਤਰਾਵਾਂ ਅਤੇ ਰਿਆਸਤੀ ਹਾਲਾਤਾਂ ਨੂੰ ਨਿਯਮਿਤ ਤੌਰ ’ਤੇ ਦਰਜ ਕਰਦੇ ਸਨ। ਇਸ ਲਈ ਉਨ੍ਹਾਂ ਦੀਆਂ ਡਾਇਰੀਆਂ ਕੇਵਲ ਨਿੱਜੀ ਟਿੱਪਣੀਆਂ ਨਹੀਂ, ਸਗੋਂ ਉਸ ਯੁੱਗ ਦੇ ਅਣਲਿਖੇ ਇਤਿਹਾਸ ਦੀਆਂ ਜੀਵੰਤ ਖਿੜਕੀਆਂ ਹਨ।

ਪ੍ਰਸਿੱਧ ਅੰਗਰੇਜ਼ ਵਿਦਵਾਨ ਮੈਕਸ ਆਰਥਰ ਮੈਕਾਲਿਫ ਨੂੰ ਸਿੱਖ ਧਰਮ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਵੀ ਭਾਈ ਕਾਨ੍ਹ ਸਿੰਘ ਨਾਭਾ ਦਾ ਮਹੱਤਵਪੂਰਨ ਯੋਗਦਾਨ ਰਿਹਾ। ਮੈਕਾਲਿਫ ਦੀ ਪ੍ਰਸਿੱਧ ਰਚਨਾ ‘ਠਹੲ ਸ਼ਕਿਹ ੍ਰੲਲਗਿiੋਨ’ ਦੀ ਤਿਆਰੀ ਅਤੇ ਅੰਤਿਮ ਪਰੂਫ਼ ਪੜ੍ਹਨ ਵਿੱਚ ਭਾਈ ਸਾਹਿਬ ਨੇ ਅਹਿਮ ਸਹਿਯੋਗ ਦਿੱਤਾ। ਇਸ ਸਬੰਧ ਰਾਹੀਂ ਉਨ੍ਹਾਂ ਦੀ ਵਿਦਵਤਾ ਦਾ ਅੰਤਰਰਾਸ਼ਟਰੀ ਪੱਖ ਵੀ ਸਾਹਮਣੇ ਆਉਂਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਸਿਰਫ਼ ਕਲਮ ਦੇ ਧਨੀ ਹੀ ਨਹੀਂ ਸਨ, ਸਗੋਂ ਰਿਆਸਤੀ ਪ੍ਰਬੰਧ, ਰਾਜਨੀਤਿਕ ਸੂਝ-ਬੂਝ ਅਤੇ ਦਰਬਾਰੀ ਮਰਯਾਦਾ ਵਿੱਚ ਵੀ ਨਿਪੁੰਨ ਸਨ। ਉਹ ਕਈ ਭਾਸ਼ਾਵਾਂ ਦੇ ਜਾਣਕਾਰ, ਦੂਰਦਰਸ਼ੀ ਨੀਤੀਵਾਨ ਅਤੇ ਬਹੁਪੱਖੀ ਵਿਅਕਤਿਤਵ ਦੇ ਮਾਲਕ ਸਨ। ਇਸੇ ਕਰਕੇ ਉਨ੍ਹਾਂ ਨੂੰ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਵਰਗੇ ਸਨਮਾਨਾਂ ਨਾਲ ਯਾਦ ਕੀਤਾ ਜਾਂਦਾ ਹੈ।

23 ਨਵੰਬਰ 1938 ਨੂੰ ਨਾਭਾ ਵਿਖੇ ਇਹ ਮਹਾਨ ਗਿਆਨ-ਪੁਰਖ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ, ਪਰ ਉਨ੍ਹਾਂ ਦੀ ਕਲਮ ਦਾ ਚਾਨਣ ਅੱਜ ਵੀ ਮੰਦ ਨਹੀਂ ਪਿਆ।

ਭਾਈ ਕਾਨ੍ਹ ਸਿੰਘ ਨਾਭਾ ਦਾ ਜੀਵਨ ਸਾਨੂੰ ਇਹ ਸਿੱਖਾਉਂਦਾ ਹੈ ਕਿ ਗਿਆਨ ਜਦੋਂ ਨਿੱਜੀ ਪ੍ਰਾਪਤੀ ਤੋਂ ਉੱਪਰ ਉੱਠ ਕੇ ਕੌਮੀ ਵਿਰਾਸਤ ਬਣ ਜਾਂਦਾ ਹੈ, ਤਾਂ ਇੱਕ ਮਨੁੱਖ ਦੀ ਸਾਧਨਾ ਕਈ ਪੀੜ੍ਹੀਆਂ ਦਾ ਰਾਹ ਰੌਸ਼ਨ ਕਰ ਸਕਦੀ ਹੈ। ਉਨ੍ਹਾਂ ਦੀਆਂ ਪੁਸਤਕਾਂ ਅੱਜ ਵੀ ਬੋਲਦੀਆਂ ਹਨ, ਉਨ੍ਹਾਂ ਦਾ ‘ਮਹਾਨ ਕੋਸ਼’ ਅੱਜ ਵੀ ਰਾਹ ਦਿਖਾਉਂਦਾ ਹੈ ਅਤੇ ਉਨ੍ਹਾਂ ਦੀ ਵਿਦਵਤਾ ਪੰਜਾਬੀਅਤ ਦੇ ਮੱਥੇ ਉੱਤੇ ਗਿਆਨ ਦੀ ਅਮਰ ਜੋਤ ਵਾਂਗ ਜਗਮਗਾ ਰਹੀ ਹੈ।

ਸੱਚਮੁੱਚ, ਭਾਈ ਕਾਨ੍ਹ ਸਿੰਘ ਨਾਭਾ ਕੇਵਲ ਇੱਕ ਵਿਅਕਤੀ ਨਹੀਂ, ਇੱਕ ਸੰਸਥਾ ਸਨ; ਕੇਵਲ ਇੱਕ ਲੇਖਕ ਨਹੀਂ, ਇੱਕ ਪੂਰਾ ਯੁੱਗ ਸਨ।

ਫ਼ਿਲਮ ‘ਲਵ ਯੂ ਦਾਦੂ ਦਾਦੀ ਜੀ’ ਦਿਲ ਨੂੰ ਛੂਹ ਗਈ
‘ਲਵ ਯੂ ਦਾਦੂ ਦਾਦੀ ਜੀ’ ਇਕ ਸੰਗੀਤਕ ਪਰਿਵਾਰਕ ਡਰਾਮਾ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਬਜ਼ੁਰਗਾਂ ਦੇ ਸਨਮਾਨ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਪੀੜ੍ਹੀਆਂ ਦਰਮਿਆਨ ਦੇ ਪਾੜੇ ਨੂੰ ਭਾਵਨਾਤਮਕ ਢੰਗ ਨਾਲ ਪ੍ਰਗਟਾਉਂਦੀ, ਪੇਸ਼ ਕਰਦੀ ਹੈ।

ਫ਼ਿਲਮ ਦੀ ਮੂਲ ਕਥਾ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਦਾਦੀ ਵਿਚਾਲੇ ਗਹਿਰੇ ਅਤੇ ਅਨਮੋਲ ਰਿਸ਼ਤੇ ਦੇ ਇਰਦ-ਗਿਰਦ ਘੁੰਮਦੀ ਹੈ। ਅਜੋਕੇ ਦੌਰ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਕਿਵੇਂ ਬੱਚੇ ਅਤੇ ਬਜ਼ੁਰਗ ਇਕ ਦੂਸਰੇ ਦੇ ਨਜ਼ਦੀਕ ਆਉਂਦੇ ਹਨ ਅਤੇ ਜੀਵਨ ਦੇ ਸਬਕ ਸਿੱਖਦੇ ਹਨ।

ਸਮੁੱਚੀ ਫ਼ਿਲਮ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਪ੍ਰਤੀ ਪਿਆਰ, ਦੇਖਭਾਲ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਹੱਤਵ ਨੂੰ ਬੇਹੱਦ ਸੰਵੇਦਨਸ਼ੀਨ ਤਰੀਕੇ ਨਾਲ ਉਜਾਗਰ ਕਰਦਿਆਂ ਭਾਵਨਾਤਮਕ ਸੰਦੇਸ਼ ਦੇ ਜਾਂਦੀ ਹੈ।

ਸਕੂਲ ਜਾਣ ਵਾਲੇ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਦਾਦੀ ਦਰਮਿਆਨ ਗਹਿਰੇ ਅਤੇ ਅਟੁੱਟ ਭਾਵਨਾਤਮਕ ਰਿਸ਼ਤੇ ਨੂੰ ਪੇਸ਼ ਕਰਨ ਵਾਲੀ ਫ਼ਿਲਮ ‘ਲਵ ਯੂ ਦਾਦੂ ਦਾਦੀ ਜੀ” ਹਰੇਕ ਵਰਗ ਅਤੇ ਉਮਰ ਦੇ ਦਰਸ਼ਕਾਂ ਨੂੰ ਭਾਵੁਕ ਕਰ ਜਾਂਦੀ ਹੈ।

ਸ਼ਾਦੀ ਦੇ ਕਈ ਸਾਲ ਬਾਅਦ ਦੁਆਵਾਂ ਮੰਗ ਕੇ ਪੁੱਤਰ ਪੈਦਾ ਹੁੰਦਾ ਹੈ। ਪਰੰਤੂ ਜਦ ਉਹ ਬੱਚਾ ਵੱਡਾ ਹੁੰਦਾ ਹੈ, ਵਿਆਹ-ਸ਼ਾਦੀ ਕਰਵਾਉਂਦਾ ਹੈ ਤਾਂ ਆਪਣੇ ਹੀ ਮਾਤਾ ਪਿਤਾ ਨੂੰ ਪਰਾਇਆ ਸਮਝਣ ਲੱਗਦੇ ਹਨ। ਇਕ ਦਿਨ ਉਨ੍ਹਾਂ ਨੂੰ ਰੋਂਦਿਆਂ-ਕਰਲਾਉਂਦਿਆਂ ਛੱਡ ਕੇ ਅਲੱਗ ਹੋ ਜਾਂਦੇ ਹਨ।

ਮਾਤਾ ਪਿਤਾ ਦੇ ਦੂਰ ਹੋ ਜਾਣ ਦੇ ਬਾਵਜੂਦ ਪੋਤੇ ਆਪਣੇ ਦਾਦਾ-ਦਾਦੀ ਨੂੰ ਬੇਹੱਦ ਪਿਆਰ ਕਰਦੇ ਹਨ। ਉਹ ਬੱਚੇ ਦਾਦਾ ਜੀ ਨੂੰ ਆਪਣਾ ਸੱਭ ਤੋਂ ਨਜ਼ਦੀਕੀ ਮਿੱਤਰ ਮੰਨਦੇ ਹਨ।

ਅਜੋਕੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ। ਉਹ ਅੰਦਰੋਂ ਟੁੱਟ ਜਾਂਦੇ ਹਨ। ਫ਼ਿਲਮ ਸਮਾਜ ਦੀ ਇਕ ਊਣਤਾਈ ’ਤੇ ਤਿੱਖੀ ਚੋਟ ਕਰਦੀ ਹੈ। ਮਾਂ-ਬਾਪ ਸਾਰੀ ਉਮਰ ਸੰਘਰਸ਼ ਕਰਦੇ ਹਨ ਪਰ ਬੁਢਾਪੇ ਵਿਚ ਇਕੱਲੇਪਨ ਦਾ ਦਰਦ ਹੰਢਾਉਂਦੇ ਹਨ।

ਜਦ ਫ਼ਿਲਮ ਇਸ ਪੜਾ ’ਤੇ ਪਹੁੰਚ ਜਾਂਦੀ ਹੈ ਤਾਂ ਬੱਚੇ ਇਕੱਠੇ ਹੋ ਕੇ ਆਪਣੇ ਮਾਤਾ-ਪਿਤਾ ਨੂੰ ਬਜ਼ੁਰਗਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਅਸ਼ੀਰੀਵਾਦ ਦੀ ਕੀਮਤ ਸਮਝਾਉਂਦੇ ਹਨ।

ਇੰਝ ਫ਼ਿਲਮ ਵੱਡਿਆਂ ਦੇ ਆਦਰ-ਸਤਿਕਾਰ ਅਤੇ ਸਾਂਝੇ-ਪਰਿਵਾਰ ਦੇ ਮਹੱਤਵ ਨੂੰ ਬੜੇ ਪ੍ਰਭਾਵਸ਼ਾਲੀ ਅਤੇ ਭਾਵਨਾਤਮਕ ਢੰਗ ਨਾਲ ਦਰਸਾਉਂਦੀਆਂ ਹੈ।

ਇਸ ਫ਼ਿਲਮ ਨੂੰ ਸਿਨੇਮਾ ਘਰਾਂ ਦੀ ਬਜਾਏ ਸਿੱਧਾ ਜ਼ੀ5 ਗਲੋਬਲ ਅਤੇ ਚੌਪਾਲ ਓ.ਟੀ.ਟੀ. ਐਪ ‘ਤੇ ਰਲੀਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਵਧੀਆ ਹੁੰਗਾਰਾ ਮਿਲਿਆ ਸੀ। ਭਾਵੁਕ ਪਰਿਵਾਰਕ ਕਹਾਣੀ ਅਤੇ ਰਿਸ਼ਤਿਆਂ ਦੇ ਨਿੱਘ ਤੇ ਟੁੱਟ-ਭੱਜ ਕਾਰਨ ਦਰਸ਼ਕਾਂ ਵੱਲੋਂ ਇਸਨੂੰ ਬਹੱਦ ਪਸੰਦ ਕੀਤਾ ਗਿਆ।

ਇਹ ਫ਼ਿਲਮ ਡਾ. ਕੁਲਬੀਰ ਸਿੰਘ ਸੂਰੀ ਦੇ ਪ੍ਰਸਿੱਧ ਨਾਵਲ ‘ਅੱਧੀ ਛੁੱਟੀ ਸਾਰੀ ’ਤੇ ਅਧਾਰਿਤ ਹੈ। ਫ਼ਿਲਮ ਇਸ ਸਾਹਿਤਕ ਕਿਰਤ ਨੂੰ ਬੜੀ ਖੂਬਸੂਰਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੈਮਰੇ ਰਾਹੀਂ ਪਰਦੇ ’ਤੇ ਉਤਾਰਦੀ ਹੈ।

ਫ਼ਿਲਮ ਵਿਚ ਸੰਗੀਤ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਅਤੇ ਇਸਦੀ ਚਰਚਾ ਵੀ ਬਹੁਤ ਹੋਈ ਹੈ। ਜਸਕਰਨ ਸੋਹਲ ਵੱਲੋਂ ਤਿਆਰ ਕੀਤੇ ਗਏ ਗੀਤ ‘ਪ੍ਰੇਅਰ’ ਅਤੇ ‘ਮੀਂਹ’ ਵਰਸਾ ਦੇ ਜ਼ੋਰੋ ਜ਼ੋਰੋ’ ਬੱਚਿਆਂ ਅਤੇ ਪਰਿਵਾਰਾਂ ਵਿਚ ਵਾਹਵਾ ਪਸੰਦ ਕੀਤੇ ਗਏ ਹਨ। ਰਮਨ ਖੁਲ੍ਹਰ ਦੀ ਕੋਰੀਓਗ੍ਰਾਫ਼ੀ ਨੇ ਫ਼ਿਲਮ ਦੇ ਗੀਤਾਂ ਨੂੰ ਹੋਰ ਆਕਰਸ਼ਕ ਬਣਾਇਆ ਹੈ।

‘ਲਵ ਯੂ ਦਾਦੂ ਦਾਦੀ ਜੀ’ ਫ਼ਿਲਮ ਇਕ ਸਾਫ਼-ਸੁਥਰੀ ਭਾਵੁਕ ਪਰਿਵਾਰਕ ਫ਼ਿਲਮ ਵਜੋਂ ਸਾਰਥਕ ਸਮਾਜਕ ਸੰਦੇਸ਼ ਦੇਣ ਵਿਚ ਸਫ਼ਲ ਰਹੀ ਹੈ। ਇਕ ਗੰਭੀਰ ਪਰਿਵਾਰਕ ਵਿਸ਼ੇ ਨੂੰ ਸੰਵੇਦਨਸ਼ੀਲਤਾ ਨਾਲ ਉਭਾਰਿਆ ਗਿਆ ਹੈ।

ਫ਼ਿਲਮ ਵਿਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਹੈ। ਅਦਾਕਾਰਾ ਜਤਿੰਦਰ ਕੌਰ, ਕੁਲਬੀਰ ਸਿੰਘ ਸੂਰੀ…………ਅਤੇ ਚਾਰ ਸਕੂਲੀ ਬੱਚਿਆਂ ਨੇ ਆਪਸੀ ਨਿੱਘੇ ਤੇ ਭਾਵੁਕ ਰਿਸ਼ਤੇ ਨੂੰ ਬਾਖੂਬੀ ਨਿਭਾਇਆ ਹੈ। ਕੁਲਬੀਰ ਸਿੰਘ ਸੂਰੀ ਹੁਰਾਂ ਦੂਹਰੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਮੁਖ ਅਦਾਕਾਰ ਹੋਣ ਦੇ ਨਾਲ ਇਸ ਫ਼ਿਲਮ ਦੀ ਕਹਾਣੀ ਦੇ ਮੂਲ ਲੇਖਕ ਵੀ ਹਨ।

ਇਹ ਫ਼ਿਲਮ ਵਪਾਰਕ ਮਸਾਲਾ ਫ਼ਿਲਮਾਂ ਵਰਗੀ ਨਹੀਂ ਹੈ ਸਗੋਂ ਸਿੱਧੀ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ।

ਇਹ ਪ੍ਰਸਿੱਧ ਨਿਰਦੇਸ਼ਕ ਅਤੇ ਗਾਇਕ ਕਲਾਕਾਰ ਹਰਿੰਦਰ ਸੋਹਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਸਕ੍ਰੀਨਨਪਲੇਅ ਅਤੇ ਸੰਵਾਦਾਂ ਨੂੰ ਪਰਦੇ ’ਤੇ ਉਤਾਰਨ ਦਾ ਕੰਮ ਵੀ ਉਨ੍ਹਾਂ ਨੇ ਕੀਤਾ ਹੈ। ਇਕ ਪ੍ਰਸਿੱਧ ਪੰਜਾਬੀ ਸੰਗੀਤਕਾਰ ਹੋਣ ਦੇ ਨਾਤੇ ਹਰਿੰਦਰ ਸੋਹਲ ਨੇ ਇਸ ਫ਼ਿਲਮ ਦੇ ਕਈ ਖੂਬਸੂਰਤ ਗੀਤਾਂ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਦੀਆਂ ਧੁਨਾਂ ਤਿਆਰ ਕੀਤੀਆਂ ਹਨ। ‘ਹੌਲੀ- ਹੌਲੀ ਧੀਰੇ ਧੀਰੇ’ ਅਤੇ ‘ਪ੍ਰੇਅਰ’ ਗੀਤਾਂ ਬੋਲ ਅਤੇ ਕੰਪੋਜੀਸ਼ਨ ਹਰਿੰਦਰ ਸੋਹਲ ਦੁਆਰਾ ਹੀ ਕੀਤੀ ਗਈ ਹੈ।

ਸਰਦਾਰ ਰਘਬੀਰ ਸਿੰਘ ਸੋਹਲ ਹੁਰਾਂ ਇਸ ਫ਼ਿਲਮ ਦੇ ਟਾਈਟਲ ਟਰੈਕ ‘ਲਵ ਯੂ ਦਾਦੂ ਦਾਦੀ ਜੀ’ ਨੂੰ ਬਹੁਤ ਹੀ ਭਾਵੁਕ ਅਤੇ ਪਰਿਵਾਰਕ ਬੋਲਾਂ ਵਿਚ ਪਰੋਇਆ ਹੈ। ਇਸੇ ਗੀਤ ਨੂੰ ਦੋ ਹੋਰ ਰੂਪਾਂ ਵਿਚ ਵੀ ਫ਼ਿਲਮ ਵਿਚ ਵਰਤਿਆ ਗਿਆ ਹੈ। ਇਕ ਉਦਾਸ ਰੂਪ ਵਿਚ ਅਤੇ ਦੂਸਰਾ ‘ਮੁਖ ਪਿਛੋਕੜ ਥੀਮ ਸੰਗੀਤ’ ਵਜੋਂ। ਉਨ੍ਹਾਂ ਨੇ ਫ਼ਿਲਮ ਦੇ ਕੁਝ ਹੋਰ ਗੀਤਾਂ ਦੇ ਖੂਬਸੂਰਤ ਬੋਲ ਵੀ ਲਿਖੇ ਹਨ ਜਿਹੜੇ ਪਰਿਵਾਰਕ ਰਿਸ਼ਤਿਆਂ, ਵਿਸ਼ੇਸ਼ ਕਰਕੇ ਦਾਦਾ-ਦਾਦੀ ਅਤੇ ਬੱਚਿਆਂ ਦੇ ਆਪਸੀ ਪਿਆਰ ਅਤੇ ਜਜ਼ਬਾਤਾਂ ਨੂੰ ਬਹੁਤਮ ਗਹਿਰਾਈ ਨਾਲ ਬਿਆਨ ਕਰਦੇ ਹਨ।

ਇਹ ਭਾਵੁਕ ਫ਼ਿਲਮ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਵੀ ਪਰਵਾਸੀ ਪੰਜਾਬੀਆਂ ਦੁਆਰਾ ਵੇਖੀ ਗਈ ਹੈ। ਫ਼ਿਲਮ ਦੇ ਨਾਲ ਅੰਗਰੇਜ਼ੀ ਉਪ-ਸਿਰਲੇਖ ਦੇਣ ਕਾਰਨ ਵਿਦੇਸ਼ਾਂ ਵਿਚ ਜੰਮੀ-ਪਲੀ ਨਵੀਂ ਪੀੜ੍ਹੀ, ਜਿਹੜੀ ਪੰਜਾਬੀ ਚੰਗੀ ਤਰ੍ਹਾਂ ਪੜ੍ਹ-ਸਮਝ ਨਹੀਂ ਸਕਦੀ, ਨੇ ਵੀ ਇਸਨੂੰ ਉਤਸ਼ਾਹ ਨਾਲ ਵੇਖਿਆ।

ਮੁੱਖ ਕਲਾਕਾਰਾਂ ਤੋਂ ਇਲਾਵਾ ਫ਼ਿਲਮ ਵਿਚ ਜਿਹੜੇ ਬਾਲ-ਕਲਾਕਾਰਾਂ ਨੇ ਆਪਣੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਉਨ੍ਹਾਂ ਵਿਚ ਬੌਬੀ ਖੰਨਾ, ਸੁਦੇਸ਼ ਵਿੰਕਲ, ਅਥਰਵ ਭਾਟੀਆ, ਜਸ਼ਨ ਗਿੱਲ ਸ਼ਾਮਲ ਹਨ। ਮਨਪ੍ਰੀਤ ਸੋਹਲ ਨੇ ਫ਼ਿਲਮ ਦਾ ਚਰਚਿਤ ਗੀਤ ‘ਪ੍ਰੇਅਰ’ ਗਾ ਕੇ ਦਰਸ਼ਕ-ਮਨਾਂ ’ਤੇ ਗੂੜ੍ਹੀ ਛਾਪ ਛੱਡੀ। ਬੱਬਰ ਗਿੱਲ, ਦਿਲਰਾਜ ਉਦੈ ਅਤੇ ਗੁਰੀ ਸਿੰਘ ਹਰਜੀਤ ਨੇ ਫ਼ਿਲਮ ਵਿਚ ਯਾਦਗਾਰੀ ਕੰਮ ਕੀਤਾ। ਇਸਦੇ ਪ੍ਰੋਡਿਊਸਰ ਬਲਰਾਜ ਕੌਰ ਹਨ।

ਸਮੇਂ ਨਾਲ ਬੜਾ ਕੁਝ ਬਦਲਦਾ ਜਾ ਰਿਹਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ। ਸਮੇਂ ਨਾਲ ਜ਼ਰੂਰ ਬਦਲਣਾ ਚਾਹੀਦਾ ਹੈ ਪਰ ਕਦਰਾਂ ਕੀਮਤਾਂ ਦਾ ਆਪਣਾ ਮਹੱਤਵ ਹੈ।

ਕੌੜੀ ਸੱਚਾਈ ਹੈ ਕਿ ਅਜੋਕੀ ਰੁਝੇਵਿਆਂ ਭਰੀ ਜੀਵਨ-ਸ਼ੈਲੀ ਦੇ ਚੱਲਦੇ ਬੱਚਿਆਂ ਕੋਲ ਸਮੇਂ ਦੀ ਘਾਟ ਹੈ। ਪਰ ਮਾਂ-ਬਾਪ ਦਾ ਦਿਲ ਹਮੇਸ਼ਾ ਬੱਚਿਆਂ ਵੱਲ ਰਹਿੰਦਾ ਹੈ।

ਇਹ ਸੰਦੇਸ਼ ਬੜੇ ਸ਼ਕਤੀਸ਼ਾਲੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਉਣ ਵਿਚ ਫ਼ਿਲਮ ਕਾਮਯਾਬ ਰਹੀ ਹੈ। ਅਜਿਹੀਆਂ ਸਮਾਜਕ ਪਰਿਵਾਰਕ ਸਰੋਕਾਰਾਂ ਨਾਲ ਨੇੜੇ ਤੋਂ ਜੁੜੀਆਂ ਵਿਸ਼ਾ-ਕੇਂਦਰਿਤ ਫ਼ਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ।

ਫਿਲਹਾਲ ਅਸੀਂ ਪੁਲਾੜ ਦੇ ਹਨੇਰੇ ਵਿੱਚ ਹੀ ਹਾਂ
ਪੁਲਾੜ ਕੀ ਹੈ? ਆਮ ਬੋਲ ਚਾਲ ਦੀ ਭਾਸ਼ਾ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਉੱਪਰ ਵੱਲ ਦੇਖਿਆਂ ਸਾਨੂੰ ਆਸਮਾਨ ਦਿਖਦਾ ਹੈ ਜਾਂ ਇਹਦੇ ਵਰਗਾ ਜੋ ਕੁਝ ਵੀ ਉੱਪਰ ਹੈ ਉਹ ਸਭ ਪੁਲਾੜ ਦਾ ਹਿੱਸਾ ਹੈ। ਪਰ ਪੁਲਾੜ ਸਾਡੀ ਇਸ ਕਲਪਨਾ ਤੋਂ ਬਹੁਤ ਦੂਰ ਦੀ ਚੀਜ਼ ਹੈ। ਸਾਡੀ ਸੋਚ ਸ਼ਕਤੀ ਤੋਂ ਵੀ ਪਰੇ। ਤੁਸੀਂ ਸਾਫ਼ ਦਿਨ ਜਾਂ ਰਾਤ ਵਿੱਚ ਅਸਮਾਨ ਦੇ ਤਾਰਿਆਂ ਨੂੰ ‘ਤੇ ਹੋਰ ਪੁਲਾੜੀ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ ‘ਤੇ ਉਸ ਤੋਂ ਬਾਅਦ ਕਲਪਨਾ ਕਰੋ ਕਿ ਇਸ ਤੋਂ ਪਰੇ ਵੀ ਬਹੁਤ ਕੁਝ ਹੈ। ਇਦਾਂ ਦਾ ਹੀ ਉਹ ਸਾਰਾ ਕੁਝ ਵੀ ਪੁਲਾੜ ਦਾ ਹੀ ਹਿੱਸਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਕਲਪਨਾ ਤੋਂ ਵੀ ਪਰੇ, ਜੋ ਉਹ ਲਗਾਤਾਰ ਫੈਲ ਰਿਹਾ ਹੈ ਉਹ ਵੀ ਪੁਲਾੜ ਦਾ ਹਿੱਸਾ ਹੈ। ਅਸਲ ਵਿੱਚ ਪੁਲਾੜ ਰਹੱਸਾਂ ਨਾਲ ਭਰਿਆ ਹੋਇਆ ਹੈ। ਪੁਲਾੜ ਦਾ ਸਿਰਫ਼ ਪੰਜ ਫੀਸਦੀ ਹਿੱਸਾ ਹੀ ਆਮ ਪਦਾਰਥਾਂ ਤੋਂ ਬਣਿਆ ਹੋਇਆ ਹੈ। ਬਾਕੀ 95 ਫੀਸਦੀ ਹਿੱਸਾ ਡਾਰਕ ਮੈਟਰ ਅਤੇ ਡਾਰਕ ਐਨਰਜੀ ਤੋਂ ਬਣਿਆਂ ਹੋਇਆ ਹੈ। ਇਸ ਤੋਂ ਬਿਨਾਂ ਬਲੈਕ ਹੋਲ ਤੇ ਏਲੀਅਨ, ਜਿੰਨਾ ਬਾਰੇ ਅਕਸਰ ਅਸੀਂ ਸੋਚਦੇ ਰਹਿੰਦੇ ਹਾਂ, ਕਿ ਇਹ ਦੂਜੇ ਗ੍ਰਹਿ ਦੇ ਵਾਸੀ ਹਨ, ਉਹਨਾਂ ਤੋਂ ਵੀ ਬਣਿਆ ਹੋ ਸਕਦਾ ਹੈ। ਆਓ ਪੁਲਾੜ ਤੇ ਇੱਕ ਸਰਸਰੀ ਨਜ਼ਰ ਮਾਰੀਏ।

ਸਾਡੀ ਧਰਤੀ ਵੀ ਪੁਲਾੜ ਦਾ ਹੀ ਹਿੱਸਾ ਹੈ। ਧਰਤੀ, ਇਸ ਦਾ ਉਪਗ੍ਰਹਿ ਚੰਦਰਮਾ ਅਤੇ ਇਸ ਦੇ ਨਾਲ ਦੇ ਦੂਜੇ ਗ੍ਰਹਿ, ਸੂਰਜ ਦੇ ਆਲੇ ਦੁਆਲੇ ਚੱਕਰ ਕੱਢਦੇ ਹਨ ਅਤੇ ਇਸ ਸਾਰੇ ਨੂੰ ਅਸੀਂ ਸੂਰਜੀ ਪਰਿਵਾਰ ਕਹਿੰਦੇ ਹਾਂ। ਇਹ ਪੁਲਾੜ ਦਾ ਇੱਕ ਰੇਤ ਦੇ ਬਰਾਬਰ ਕਣ ਜਿੱਡਾ ਹਿੱਸਾ ਹੀ ਬਣਾਉਂਦੇ ਹਨ, ਸ਼ਾਇਦ ਉਸ ਤੋਂ ਵੀ ਛੋਟਾ। ਅਜਿਹੇ ਕਰੋੜਾਂ ਸੂਰਜੀ ਪਰਿਵਾਰ ਸਿਰਫ਼ ਸਾਡੀ ਹੀ ਗਲੈਕਸੀ ਦੇ ਵਿੱਚ ਹਨ ਅਤੇ ਅਜਿਹੀਆਂ ਕਰੋੜਾਂ ਹੀ ਗਲੈਕਸੀਆਂ ਇਸ ਬ੍ਰਹਿਮੰਡ ਵਿੱਚ ਵਿਚਰ ਰਹੀਆਂ ਹਨ, ਜਿਹੜੀਆਂ ਲਗਾਤਾਰ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਹਨ ਭਾਵ ਬ੍ਰਹਿਮੰਡ ਫੈਲ ਰਿਹਾ ਹੈ। ਫੈਲ ਕਿਹੜੀ ਚੀਜ਼ ਵਿੱਚ ਰਿਹਾ ਹੈ ਇਸ ਬਾਰੇ ਕਿਸੇ ਨੂੰ ਕੋਈ ਨਹੀਂ ਪਤਾ? ਕਿੱਥੋਂ ਤੱਕ ਫੈਲ ਰਿਹਾ ਹੈ ਇਹਦੇ ਬਾਰੇ ਵੀ ਕਿਸੇ ਨੂੰ ਕੋਈ ਨਹੀਂ ਪਤਾ? ਨਾ ਸਾਨੂੰ, ਨਾ ਤੁਹਾਨੂੰ, ਨਾ ਸਾਡੀ ਸਾਇੰਸ ਨੂੰ ਅਤੇ ਨਾ ਹੀ ਸਾਡੇ ਵਿਗਿਆਨੀਆਂ ਨੂੰ।

ਇਸ ਬ੍ਰਹਿਮੰਡ ਵਿੱਚ ਬਹੁਤ ਕੁਝ ਅਜੀਬੋ ਗਰੀਬ ਹੈ। ਸਭ ਤੋਂ ਪਹਿਲਾਂ ਅਸੀਂ ਬਲੈਕ ਹੋਲ ਦੀ ਗੱਲ ਕਰਦੇ ਹਾਂ। ਬਲੈਕ ਹੋਲ ਗੁਰਤਾਖਿਚ ਸ਼ਕਤੀ ਦਾ ਉਹ ਕੇਂਦਰ ਹੁੰਦਾ ਹੈ ਜਿਸ ਵਿੱਚ ਗਈ ਚੀਜ਼ ਕਦੇ ਵਾਪਸ ਨਹੀਂ ਆਉਂਦੀ। ਇਸ ਦੀ ਖਿੱਚ ਸ਼ਕਤੀ ਇਨੀ ਜਿਆਦਾ ਹੁੰਦੀ ਹੈ ਕਿ ਇਸ ਵਿੱਚ ਗਿਆ ਪ੍ਰਕਾਸ਼ ਵੀ ਵਾਪਸ ਨਹੀਂ ਆ ਸਕਦਾ। ਪ੍ਰਕਾਸ਼ ਜਿਸ ਦਾ ਪੁੰਜ ਵੀ ਨਹੀਂ ਹੁੰਦਾ (ਫੋਟੋਨ ਦਾ ਰੈਸਟ ਪੁੰਜ ਜ਼ੀਰੋ ਹੁੰਦਾ ਹੈ) ਉਹ ਵੀ ਇਸ ਵਿੱਚ ਸਮਾਅ ਜਾਂਦਾ ਹੈ ਅਤੇ ਇਸ ਵਿੱਚ ਸਾਇੰਸ ਦੇ ਸਾਰੇ ਨਿਯਮ ਕੰਮ ਕਰਨਾ ਬੰਦ ਕਰ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੀ ਸਾਇੰਸ ਇੱਥੇ ਆ ਕੇ ਫੇਲ ਹੋ ਜਾਂਦੀ ਹੈ। (ਬਲੈਕ ਹੋਲ ‘ਤੇ ਵਿਗਿਆਨ ਦੇ ਨਿਯਮ ਕੰਮ ਕਰਦੇ ਹਨ, ਪਰ ਇਸ ਦੇ ਕੇਂਦਰ ਵਿੱਚ ਸਾਡਾ ਮੌਜੂਦਾ ਗਿਆਨ ਅਧੂਰਾ ਹੋ ਜਾਂਦਾ ਹੈ। ਆਇਨਸਟਾਈਨ ਦੀ ਜਨਰਲ ਰਿਲੇਟੀਵਿਟੀ ਦਾ ਸਿਧਾਂਤ ਬਲੈਕ ਹੋਲ ਦੀ ਗਰੈਵਿਟੀ ਅਤੇ ਇਸ ਦੇ ਬਾਹਰਲੇ ਘੇਰੇ ਨੂੰ ਸਮਝਾਉਂਦਾ ਹੈ।) ਆਉਣ ਵਾਲੇ ਸਮੇਂ ਵਿੱਚ ਸ਼ਾਇਦ ਸਾਇੰਸ ਹੋਰ ਤਰੱਕੀ ਕਰ ਜਾਵੇ, ਹੋਰ ਖੋਜਾਂ ਹੋ ਜਾਣ ਤਾਂ ਸ਼ਾਇਦ ਕੁਝ ਲੱਭਿਆ ਜਾ ਸਕੇ। ਪਰ ਫਿਲਹਾਲ ਬਲੈਕ ਹੋਲ ਅਜਿਹੀ ਚੀਜ਼ ਹੈ ਜਿਸ ਬਾਰੇ ਸਾਨੂੰ ਸਿਰਫ ਇਹੀ ਜਾਣਕਾਰੀ ਹੈ ਕਿ ਇਹ ਹਰ ਇੱਕ ਚੀਜ਼, ਚਾਹੇ ਉਹ ਕੋਈ ਤਾਰਾ ਹੋਵੇ, ਚਾਹੇ ਕੋਈ ਗ੍ਰਹਿ ਹੋਵੇ, ਇਥੋਂ ਤੱਕ ਕੀ ਚਾਹੇ ਪ੍ਰਕਾਸ਼ ਹੋਵੇ ਜੋ ਇਸ ਦੀ ਖਿੱਚ ਸ਼ਕਤੀ ਦੇ ਅੰਦਰ ਆ ਗਿਆ, ਉਹ ਇਸ ਵਿੱਚ ਹੀ ਸਮਾਅ ਜਾਂਦਾ ਹੈ।

ਸਾਡੇ ਪੁਲਾੜ ਦਾ 95 ਫੀਸਦੀ ਹਿੱਸਾ ਡਾਰਕ ਮੈਟਰ ਅਤੇ ਡਾਰਕ ਐਨਰਜੀ ਤੋਂ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਪੁਲਾੜ ਦਾ 27 ਫੀਸਦੀ ਹਿੱਸਾ ਡਾਰਕ ਮੈਟਰ ਅਤੇ 68% ਹਿੱਸਾ ਡਾਰਕ ਐਨਰਜੀ ਹੈ। ਇਹ ਇੱਕ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਨਾ ਤਾਂ ਦੇਖੀਆਂ ਜਾ ਸਕਦੀਆਂ ਹਨ ਤੇ ਨਾ ਹੀ ਇਹਨਾਂ ਨੂੰ ਛੂਹਿਆ ਜਾ ਸਕਦਾ ਹੈ। ਪਰ ਫਿਰ ਵੀ ਇਹ ਪੂਰੇ ਬ੍ਰਹਮੰਡ ਨੂੰ ਚਲਾ ਰਹੀਆਂ ਹਨ।

ਏਲੀਅਨ ਕੀ ਹਨ? ਪਤਾ ਨਹੀਂ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਸਾਡੀ ਗਲੈਕਸੀ ਵਿੱਚ ਹੀ ਕਰੋੜਾਂ ਸੂਰਜੀ ਪਰਿਵਾਰ ਹਨ। ਇਸ ਦਾ ਮਤਲਬ ਹੈ ਕਿ ਕਰੋੜਾਂ ਹੀ ਗ੍ਰਹਿ ਵੀ ਹਨ। ਹੋ ਸਕਦਾ ਹੈ ਕਿਸੇ ਗ੍ਰਹਿ ਦੇ ਉੱਤੇ ਜੀਵਨ ਜਿਉਣ ਦੀਆਂ ਹਾਲਤਾਂ ਹੋਣ, ਜਿੱਥੇ ਜੀਵਨ ਪਣਪ ਵੀ ਰਿਹਾ ਹੋਵੇ। ਪਰ ਫਿਲਹਾਲ ਤੱਕ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਇਹਨਾਂ ਵਿੱਚੋਂ ਕਿਸੇ ਗ੍ਰਹਿ ਤੇ ਜੀਵਨ ਹੋਵੇ, ਉਥੇ ਮਨੁੱਖ ਪ੍ਰਜਾਤੀ ਹੋਵੇ ਤਾਂ ਉਥੋਂ ਦੇ ਜੀਵ ਜੀਵਾਂ ਨੂੰ ਅਸੀਂ ਏਲੀਅਨ ਹੀ ਕਹਾਂਗੇ। ਪਰੀ ਕਹਾਣੀਆਂ ਵਿਚ ਤਾਂ ਅਸੀਂ ਏਲੀਅਨ ਬਾਰੇ ਬਹੁਤ ਪੜਦੇ ਸੁਣਦੇ ਆਏ ਹਾਂ ਪਰ ਸੱਚ ਵਿੱਚ ਸਾਨੂੰ ਹਜੇ ਤੱਕ ਏਲੀਅਨ ਜੀਵਨ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਹਾਲੇ ਤੱਕ ਕੁਝ ਅਜਿਹੇ ਗ੍ਰਹਿ ਲੱਭੇ ਗਏ ਹਨ ਜਿਨਾਂ ਤੇ ਜੀਵਨ ਜਿਉਣ ਦੇ ਹਾਲਾਤ ਹਨ। ਉਥੇ ਜੀਵਨ ਹੈ ਜਾਂ ਨਹੀਂ ਇਸ ਬਾਰੇ ਹਜੇ ਕਿਸੇ ਨੂੰ ਕੁਝ ਨਹੀਂ ਪਤਾ?

ਇਸ ਬ੍ਰਹਿਮੰਡ ਵਿੱਚ ਸਾਨੂੰ ਸਭ ਤੋਂ ਉਲਝਾਉਣ ਵਾਲੀ ਜਿਹੜੀ ਚੀਜ਼ ਹੈ, ਉਹ ਸਮਾਂ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਸਮਾਂ ਇੱਕ ਸਾਰ ਗਤੀ ਨਾਲ ਚਲਦਾ ਹੈ, ਸਾਡੀ ਧਰਤੀ ‘ਤੇ ਪਰ ਹਰ ਕਿਤੇ ਇਹ ਇੱਕੋ ਸਪੀਡ ਨਾਲ ਨਹੀਂ ਚੱਲਦਾ। ਜੇਕਰ ਕੋਈ ਚੀਜ਼ ਪ੍ਰਕਾਸ਼ ਦੀ ਗਤੀ ਨਾਲ ਭਾਵ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲ ਰਹੀ ਹੋਵੇ ਜਾਂ ਅਸੀਂ ਬਲੈਕ ਹੋਲ ਦੇ ਨੇੜੇ ਹੋਈਏ ਤਾਂ ਉਥੇ ਸਮਾਂ ਬਹੁਤ ਹੋਲੀ ਹੋਲੀ ਚੱਲੇਗਾ। ਭਾਵ ਜੇਕਰ ਧਰਤੀ ਤੇ ਇੱਕ ਸਾਲ ਬੀਤਦਾ ਹੈ ਤਾਂ ਹੋ ਸਕਦਾ ਹੈ ਉਥੇ ਇਕ-ਦੋ ਘੰਟੇ ਹੀ ਬੀਤੇ ਹੋਣ। ਇਹ ਜਿਹੜੀਆਂ ਚੀਜ਼ਾਂ ਹਨ ਇਹ ਸਾਡੇ ਬ੍ਰਹਮੰਡ ਨੂੰ, ਸਾਡੇ ਯੂਨੀਵਰਸ ਨੂੰ ਬਹੁਤ ਗੁੰਝਲਦਾਰ ਬਣਾਉਂਦੀਆਂ ਹਨ ਤੇ ਸਾਡੀ ਸਾਇੰਸ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ ਕਿਉਂਕਿ ਪੁਲਾੜ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਸਾਇੰਸ ਦੇ ਨਿਯਮ ਕੰਮ ਨਹੀਂ ਕਰਦੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਖੋਜਾਂ ਹੋ ਜਾਣ ਹੋਰ ਨਿਯਮ ਲੱਭੇ ਜਾ ਸਕਣ ‘ਤੇ ਪੁਲਾੜ ਵਿਗਿਆਨ ਦੀ ਇਹ ਗੁੱਥੀ ਸਾਡੇ ਤੋਂ ਕੁਝ ਸੁਲਝ ਜਾਵੇ। ਫਿਲਹਾਲ ਅਸੀਂ ਪੁਲਾੜ ਦੇ ਹਨੇਰੇ ਵਿੱਚ ਹੀ ਹਾਂ।

ਅਮਰੀਕੀਆਂ ਦੇ ਰੰਗ ਨਿਆਰੇ : ਨਾ ਲਾਰੇ ਤੇ ਨਾ ਖਿਲਾਰੇ
ਅਮਰੀਕਾ ਸੰਸਾਰ ਦਾ ਸਭ ਤੋਂ ਜ਼ਿਆਦਾ ਵਿਕਸਤ ਅਤੇ ਖ਼ੁਸ਼ਹਾਲ ਦੇਸ਼ ਗਿਣਿਆਂ ਜਾਂਦਾ ਹੈ। ਇਸ ਦੇਸ ਵਿੱਚ ਸੰਸਾਰ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਵਸੇ ਹੋਏ ਹਨ। ਇਸ ਲਈ ਇਥੋਂ ਦੇ ਨਾਗਰਿਕਾਂ ਦੀ ਜ਼ਿੰਦਗੀ ਦੇ ਵੱਖੋ-ਵੱਖਰੇ ਤੇ ਨਿਆਰੇ ਰੰਗ ਵੇਖਣ ਨੂੰ ਮਿਲਦੇ ਹਨ। ਸੰਸਾਰ ਦੀ ਕੋਈ ਅਜਿਹੀ ਕੌਮ/ਦੇਸ਼ ਨਹੀਂ ਹੈ, ਜਿਸਦੇ ਨਾਗਰਿਕ ਅਮਰੀਕਾ ਵਿੱਚ ਨਾ ਮਿਲਦੇ ਹੋਣ, ਪ੍ਰੰਤੂ ਅਨੁਸ਼ਾਸ਼ਨ ਕਮਾਲ ਦਾ ਹੈ। ਛੇਤੀ ਕੀਤਿਆਂ ਕੋਈ ਨਾਗਰਿਕ ਇਥੋਂ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਹਿੰਮਤ ਹੀ ਨਹੀਂ ਕਰਦਾ। ਮੈਂ ਅਤੇ ਮੇਰੀ ਪਤਨੀ ਲਗਪਗ ਪਿਛਲੇ ਵੀਹ ਸਾਲਾਂ ਤੋਂ ਅਮਰੀਕਾ ਜਾ ਰਹੇ ਹਾਂ। ਇਸ ਲਈ ਮੈਂ ਆਪਣੇ ਤਜ਼ਰਬੇ ਦੇ ਅਧਾਰਤ ਦੱਸਣਾ ਚਾਹੁੰਦਾ ਹਾਂ ਕਿ ਇਥੋਂ ਦੇ ਸਥਾਨਕ ਪ੍ਰਸ਼ਾਸ਼ਨ ਵਿੱਚ ਸਿਆਸੀ ਲੋਕਾਂ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੈ, ਜਿਸ ਕਰਕੇ ਕੋਈ ਵੀ ਵਿਅਕਤੀ ਕੋਤਾਹੀ ਕਰਕੇ ਸਿਫਾਰਸ਼ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਦੁਗਣੀ ਸਜ਼ਾ ਦਿੱਤੀ ਜਾਂਦੀ ਹੈ। ਇਥੋਂ ਦੇ ਛੋਟੇ ਤੋਂ ਛੋਟੇ ਅਧਿਕਾਰੀ ਵੀ ਵੱਡੇ ਸਿਆਸਤਦਾਨਾ ਅਤੇ ਵੱਡੇ ਅਧਿਕਾਰੀਆਂ ਦੀ ਗ਼ਲਤੀ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੰਦੇ ਹਨ। ਸਿਪਾਹੀ ਵੀ ਮੰਤਰੀ ਦਾ ਚਲਾਣ ਕਰ ਸਕਦਾ ਹੈ। ਇਮਾਨਦਾਰੀ ਬਰਕਰਾਰ ਹੈ। ਜੇਕਰ ਕਿਸੇ ਵਿਅਕਤੀ ਨੇ ਕੋਈ ਗ਼ਲਤ ਕੰਮ ਕੀਤਾ ਹੈ ਤਾਂ ਪੁਲਿਸ ਕਥਿਤ ਦੋਸ਼ੀ ਨੂੰ ਪਕੜਕੇ ਹੱਥਕੜੀ ਉਸ ਵਿਅਕਤੀ ਦੇ ਹੱਥ ਪਿੱਛੇ ਕਰਕੇ ਬੰਨ੍ਹਦੀ ਹੈ। ਜੇਕਰ ਕਥਿਤ ਦੋਸ਼ੀ ਭੱਜਣ ਦੀ ਕੋਸਿਸ਼ ਕਰੇਗਾ ਤਾਂ ਉਹ ਗੋਲੀ ਮਾਰ ਦਿੰਦੇ ਹਨ। ਲੋਕ ਇਤਨੇ ਆਪੋ ਆਪਣੇ ਕੰਮਾ ਵਿੱਚ ਰੁੱਝੇ ਹੁੰਦੇ ਹਨ ਕਿ ਕੋਈ ਵੀ ਕਿਸੇ ਦੇ ਘਰ ਪਹਿਲਾਂ ਟੈਲੀਫੋਨ ਤੇ ਇਜ਼ਾਜ਼ਤ ਲੈਣ ਤੋਂ ਬਿਨਾ ਹੀ ਜਾਂਦੇ ਨਹੀਂ। ਘਰਾਂ ਦੇ ਆਲੇ ਦੁਆਲੇ ਆਮ ਤੌਰ ‘ਤੇ ਚਾਰਦੀਵਾਰੀ ਲੱਕੜ ਦੇ ਫੱਟਿਆਂ ਦੀ ਹੀ ਕੀਤੀ ਹੁੰਦੀ ਹੈ। ਇੱਟਾਂ ਵਾਲੀ ਚਾਰਦੀਵਾਰੀ ਨਹੀਂ ਹੁੰਦੀ। ਘਰ ਦੇ ਲਾਅਨ ਦਾ ਘਾਹ ਕੱਟਕੇ ਰੱਖਣਾ ਪੈਂਦਾ ਹੈ, ਭਾਵ ਸਾਫ ਸੁਥਰਾ ਰੱਖਣਾ ਪੈਂਦਾ ਹੈ। ਘਰ ਦੇ ਆਲੇ ਦੁਆਲੇ ਜਾਂ ਲਾਅਨ ਵਿੱਚ ਮਿੱਟੀ ਵਿਖਾਈ ਨਹੀਂ ਦੇਣੀ ਚਾਹੀਦੀ। ਇਸ ਕਰਕੇ ਮਿੱਟੀ ਘੱਟਾ ਉਡਦਾ ਹੀ ਨਹੀਂ। ਕੋਈ ਵੀ ਵਿਅਕਤੀ ਕਿਸੇ ਦੇ ਘਰ ਦੇ ਨਾਲ ਲਗਦੇ ਖਾਲ੍ਹੀ ਥਾਂ ਵਿੱਚ ਪੁੱਛੇ ਤੋਂ ਬਿਨਾ ਦਾਖ਼ਲ ਨਹੀਂ ਹੋ ਸਕਦਾ। ਅਮਰੀਕਾ ਵਿੱਚ ਜੇਕਰ ਕੋਈ ਬਿਨਾ ਪੁੱਛੇ ਵੜੇਗਾ ਤਾਂ ਉਸਦੇ ਗੋਲੀ ਮਾਰੀ ਜਾ ਸਕਦੀ ਹੈ। ਇਸਨੂੰ ਜ਼ੁਰਮ ਨਹੀਂ ਸਮਝਿਆ ਜਾਵੇਗਾ। ਕਿਤੇ ਵੀ ਕੋਈ ਮਰਦ ਜਾਂ ਔਰਤ ਸਾਹਮਣੇ ਮਿਲ ਜਾਵੇ ਤਾਂ ਉਹ ਹਾਏ ਹੈਲੋ ਕਰਕੇ ਮੁਸਕਰਾਹਟ ਦਿੰਦਾ ਹੈ, ਪ੍ਰੰਤੂ ਖੜ੍ਹਕੇ ਗੱਲ ਨਹੀਂ ਕਰੇਗਾ। ਇਥੇ ਲੜਕੇ ਅਤੇ ਲੜਕੀ ਦੀ ਦੋਸਤੀ ਵਰਜਿਤ ਨਹੀ, ਸਗੋਂ ਜੇਕਰ ਕਿਸੇ ਲੜਕੇ ਤੇ ਲੜਕੀ ਦਾ ਕੋਈ ਦੋਸਤ ਨਾ ਹੋਵੇ ਤਾਂ ਉਨ੍ਹਾਂ ਵਿੱਚ ਕੋਈ ਨੁਕਸ ਸਮਝਿਆ ਜਾਂਦਾ ਹੈ। ਲਗਪਗ ਹਰ ਲੜਕੇ ਅਤੇ ਲੜਕੀ ਦੀ ਕਰਮਵਾਰ ਗਰਲ ਅਤੇ ਬੁਆਏ ਫਰੈਂਡ ਹੁੰਦਾ ਹੈ, ਜਿਸਨੂੰ ਸਮਾਜ ਚੰਗਾ ਸਮਝਦਾ ਹੈ। ਇਥੋਂ ਤੱਕ ਕਿ ਵਿਆਹੇ ਜੋੜਿਆਂ ਦੇ ਫਰੈਂਡ ਹੁੰਦੇ ਹਨ ਤੇ ਉਨ੍ਹਾਂ ਨਾਲ ਸੈਰ ਸਪਾਟੇ ‘ਤੇ ਜਾਂਦੇ ਰਹਿੰਦੇ ਹਨ। ਇਥੇ ਵਿਆਹ ਵੀ ਆਪਸੀ ਦੋਸਤੀ ਰਾਹੀਂ ਹੀ ਹੁੰਦੇ ਹਨ। ਵਿਚੋਲੇ ਨਹੀਂ ਹੁੰਦੇ। ਵਿਆਹ ਦੀ ਸੰਸਥਾ ਨਾ ਵਰਗੀ ਹੀ ਹੈ। ਇਹ ਗੋਰੇ ਲੋਕ ਮਿੰਟਾਂ ਸਕਿੰਟਾਂ ਵਿੱਚ ਹੀ ਤਲਾਕ ਲੈ ਲੈਂਦੇ ਹਨ। ਇਥੇ ਗੋਰੇ ਆਦਮੀ ਤੀਵੀਂ ਦੀ ਲੜਾਈ ਘੱਟ ਹੀ ਹੁੰਦੀ ਹੈ, ਲੜਨ ਦੀ ਥਾਂ ਵੱਖ ਹੀ ਹੋ ਜਾਂਦੇ ਹਨ, ਪ੍ਰੰਤੂ ਜੇ ਕੋਈ ਮਸਲਾ ਹੋਵੇ ਤਾਂ ਆਦਮੀ ਨੂੰ ਪਹਿਲੀ ਸੱਟੇ ਘਰ ਛੱਡਣਾ ਪੈਂਦਾ ਹੈ। ਸਾਰੇ ਕਾਨੂੰਨ ਔਰਤ ਦੀ ਤਰਫਦਾਰੀ ਕਰਦੇ ਹਨ। ਵੈਸੇ ਅੱਜ ਕਲ੍ਹ ਗੋਰੇ ਗੋਰੀਆਂ ਵਿਆਹ ਵਿੱਚ ਰੁਚੀ ਨਹੀਂ ਰੱਖਦੇ। ਲਿਵ ਇਨ ਰਿਲੇਸ਼ਨ ਵਿੱਚ ਰਹਿਣ ਨੂੰ ਪਹਿਲ ਦਿੰਦੇ ਹਨ। ਆਮ ਤੌਰ ‘ਤੇ ਗੋਰਿਆਂ ਵਿੱਚ ਵਿਆਹ ਸਾਧਾਰਨ ਹੁੰਦੇ ਹਨ। ਕਚਹਿਰੀ ਜਾ ਕੇ ਮੈਰਿਜ ਰਜਿਸਟਰ ਕਰਵਾ ਲੈਂਦੇ ਹਨ। ਫਿਰ ਜਦੋਂ ਪਾਰਟੀ ਕਰਨੀ ਹੈ ਤਾਂ ਪਾਰਟੀ ਦਾ ਖਰਚਾ ਲੜਕੇ ਤੇ ਲੜਕੀ ਨੇ ਹੀ ਕਰਨਾ ਹੁੰਦਾ ਹੈ। ਮਾਪਿਆਂ ਨੇ ਤਾਂ ਜੇਕਰ ਕੋਈ ਤੋਹਫਾ ਦੇਣਾ ਦੇ ਦਿੰਦੇ ਹਨ। ਪਾਰਟੀਆਂ ਵੀ ਉਹ ਪਾਰਕਾਂ ਵਿੱਚ ਸਾਧਾਰਨ ਢੰਗ ਨਾਲ ਹੀ ਕਰ ਲੈਂਦੇ ਹਨ। ਕਈ ਵਾਰ ਦਰਿਆਵਾਂ ਦੇ ਕੰਢਿਆਂ ਤੇ ਪਾਰਟੀਆਂ ਕਰ ਲੈਂਦੇ ਹਨ। ਸ਼ਗਨ ਦੇਣ ਦੀ ਪ੍ਰਥਾ ਵੀ ਤੋਹਫੇ ਦੇ ਤੌਰ ‘ਤੇ ਹੀ ਹੁੰਦੀ ਹੈ। ਆਮ ਤੌਰ ‘ਤੇ ਦਸ ਡਾਲਰ ਹੀ ਸ਼ਗਨ ਦਿੰਦੇ ਹਨ, ਪ੍ਰੰਤੂ ਕਈ ਬਹੁਤੇ ਨਜ਼ਦੀਕੀ ਵੱਧ ਤੋਂ ਵੱਧ ਪੰਜਾਹ ਡਾਲਰ ਦੇ ਦਿੰਦੇ ਹਨ। ਅਮੀਰ ਗੋਰੇ ਹੋਟਲਾਂ ਵਿੱਚ ਪਾਰਟੀਆਂ ਕਰਦੇ ਹਨ। ਗੋਰੇ ਮਰਦਾਂ ਅਤੇ ਔਰਤਾਂ ਵਿੱਚ ਨੈਤਿਕਤਾ ਬਾਕਮਾਲ ਹੈ। ਉਨ੍ਹਾਂ ਦਾ ਪਹਿਰਾਵਾ ਉਥੋਂ ਦੀ ਪਰੰਪਰਾ ਹੈ। ਇਸਨੂੰ ਨੰਗੇਜ ਨਹੀਂ ਸਮਝਿਆ ਜਾਂਦਾ। ਅਮਰੀਕਾ ਵਿੱਚ ਲਗਪਗ ਹਰ ਘਰ ਵਿੱਚ ਪਾਲਤੂ ਕੁੱਤੇ ਬਿਲੀਆਂ ਰੱਖੇ ਹੁੰਦੇ ਹਨ, ਕਿਉਂਕਿ ਇਹ ਲੋਕ ਕੁੱਤੇ ਬਿਲੀਆਂ ਨਾਲ ਹੀ ਆਪਣਾ ਦਿਲ ਪ੍ਰਚਾਉਂਦੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝਦੇ ਹਨ। ਕੁੱਤੇ ਬਿੱਲੀਆਂ ਨੂੰ ਵੀ ਘਰ ਵਿੱਚ ਇਕੱਲੇ ਨਹੀਂ ਛੱਡ ਸਕਦੇ। ਇਥੇ ਲੋਕਾਂ ਵਿੱਚ ਆਪਸੀ ਰਿਲੇਸ਼ਨ ਬਹੁਤ ਘੱਟ ਹੁੰਦੇ ਹਨ।

ਅਮਰੀਕਾ ਵਿੱਚ ਵਰਕ ਕਲਚਰ ਹੈ, ਲੋਕ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ। ਲਗਪਗ ਹਰ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਹਨ। ਬਜ਼ੁਰਗ ਵੀ ਅੱਸੀ ਨੱਬੇ ਸਾਲ ਦੀ ਉਮਰ ਤੱਕ ਕੰਮ ਕਰਦੇ ਰਹਿੰਦੇ ਹਨ। ਵਿਹਲਾ ਕੋਈ ਨਹੀਂ ਰਹਿੰਦਾ। ਬਜ਼ੁਰਗ ਵਾਲੰਟੀਅਰ ਸਰਵਿਸ ਵੀ ਕਰਨ ਲੱਗ ਜਾਂਦੇ ਹਨ। ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਸਰਤ ਬਹੁਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਆਪਣਾ ਹਰ ਕੰਮ ਆਪ ਹੀ ਕਰਨਾ ਹੁੰਦਾ ਹੈ। ਪੈਦਲ ਤੁਰਦੇ ਫਿਰਦੇ ਲੋਕ ਘੱਟ ਹੀ ਮਿਲਦੇ ਹਨ, ਪ੍ਰੰਤੂ ਸੜਕਾਂ ਦੇ ਫੁੱਟ ਪਾਥਾਂ ‘ਤੇ ਕਸਰਤ ਕਰਨ ਲਈ ਦੌੜਦੇ ਜ਼ਰੂਰ ਮਿਲਣਗੇ। ਕਸਰਤ ਕਰਨ ਲਈ ਜਿੰਮ ਜਾਂਦੇ ਤੇ ਸਾਈਕਲਾਂ ਦੀ ਵਰਤੋਂ ਵੀ ਕਰਦੇ ਹਨ। ਘਰਾਂ ਦੀ ਸਾਫ਼ ਸਫ਼ਾਈ ਆਪ ਹੀ ਕਰਦੇ ਹਨ। ਘਰਾਂ ਵਿੱਚ ਕੋਈ ਨੌਕਰ ਨਹੀਂ ਰੱਖਿਆ ਹੁੰਦਾ, ਕਿਉਂਕਿ ਨੌਕਰ ਰੱਖਣਾ ਬਹੁਤ ਮਹਿੰਗਾ ਪੈਂਦਾ ਹੈ। ਨਿੱਕੀ ਮੋਟੀ ਮੁਰੰਮਤ ਵੀ ਆਪ ਹੀ ਕਰਦੇ ਹਨ। ਇੰਜਿਨੀਅਰ ਡਾਕਟਰ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਵਾਲੇ ਵੀ ਸਾਰਾ ਕੰਮ ਆਪ ਹੀ ਕਰਦੇ ਹਨ। ਉਹ ਆਪ ਹੀ ਆਪਣੀ ਚਾਹ ਪਾਣੀ ਅਤੇ ਰੋਟੀ ਵੀ ਆਪ ਹੀ ਬਣਾਉਂਦੇ ਹਨ। ਬੱਚਿਆਂ ਦਾ ਅਮਰੀਕਾ ਵਿੱਚ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਤੇਰਾਂ ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਸਕੂਲ ਮਾਪੇ ਛੱਡਕੇ ਅਤੇ ਲੈ ਕੇ ਆਉਂਦੇ ਹਨ। ਘਰ ਵਿੱਚ ਵੀ ਇਕੱਲਿਆਂ ਨੂੰ ਨਹੀਂ ਛੱਡਿਆ ਜਾਂਦਾ। ਵੈਸੇ ਹਰ ਰਾਜ ਦਾ ਆਪਣਾ ਕਾਨੂੰਨ ਹੈ। ਬੱਚਿਆਂ ਨੂੰ ਆਪਣਾ ਹਰ ਕੰਮ ਕਰਨ ਦੀ ਆਦਤ ਪਾ ਦਿੱਤੀ ਜਾਂਦੀ ਹੈ ਤਾਂ ਜੋ ਵੱਡੇ ਹੋ ਕੇ ਆਪਣਾ ਕੰਮ ਆਪ ਕਰਨ ਅਰਥਾਤ ਆਤਮ ਨਿਰਭਰ ਬਣ ਜਾਣ। ਇੱਕ ਹੋਰ ਗੱਲ ਹੈ ਕਿ ਭਾਵੇਂ ਕਹੀ ਜਾਣ ਕਿ ਮਹਿੰਗਾਈ ਹੋ ਗਈ ਹੈ, ਪ੍ਰੰਤੂ ਇੱਕ ਡਾਲਰ ਦੀ ਬਰੈਡ ਲੈਣ ਲਈ ਫਟਾ ਫਟ ਕਾਰ ਵਿੱਚ ਚਲੇ ਜਾਂਦੇ ਹਨ।

ਬੱਚਿਆਂ ਨੂੰ ਮਾਪੇ ਘੂਰ ਵੀ ਨਹੀਂ ਸਕਦੇ, ਜੇਕਰ ਮਾਪੇ ਬੱਚੇ ਨੂੰ ਘੂਰਦੇ ਜਾਂ ਥੱਪੜ ਬਗੈਰਾ ਮਾਰਦੇ ਹਨ ਤਾਂ ਬੱਚੇ ਪੁਲਿਸ ਨੂੰ ਬੁਲਾ ਲੈਂਦੇ ਹਨ। ਪੁਲਿਸ ਬੱਚੇ ਦੀ ਮਦਦ ਕਰਦੀ ਹੈ। ਕਈ ਵਾਰ ਮਾਪਿਆਂ ਨੂੰ ਪੁਲਿਸ ਫੜ੍ਹਕੇ ਲੈ ਜਾਂਦੀ ਹੈ। ਜਦੋਂ ਬੱਚੇ

ਬਾਲਗ ਹੋ ਜਾਂਦੇ ਹਨ, ਭਾਵੇ ਲੜਕੇ ਤੇ ਲੜਕੀ ਹੋਵੇ, ਉਹ ਅਕਸਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਪ ਕਮਾਓ ਤੇ ਖਾਓ। ਫਿਰ ਉਹ ਮਾਪਿਆਂ ਤੋਂ ਵੱਖਰੇ ਰਹਿਣ ਲੱਗ ਜਾਂਦੇ ਹਨ। ਬਜ਼ੁਰਗ ਵੱਖਰੇ ਘਰਾਂ ਵਿੱਚ ਇਕੱਲਿਆਂ ਹੀ ਰਹਿੰਦੇ ਹਨ। ਹਫ਼ਤੇ ਦੋ ਹਫ਼ਤੇ ਬਾਅਦ ਬਾਅਦ ਬੱਚੇ ਆ ਕੇ ਮਾਪਿਆਂ ਨੂੰ ਮਿਲ ਜਾਂਦੇ ਹਨ। ਪਿਤਾ ਮਾਤਾ ਦਿਵਸ ‘ਤੇ ਤੋਹਫੇ ਦੇ ਜਾਂਦੇ ਹਨ। ਬਿਮਾਰ ਮਾਪਿਆਂ ਨੂੰ ਸਰਕਾਰੀ ਪ੍ਰਬੰਧਾਂ ਹੇਠ ਚਲ ਰਹੇ ਆਸ਼ਰਮਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਉਥੇ ਵੀ ਦਿਨ ਤਿਓਹਾਰ ‘ਤੇ ਤੋਹਫੇ ਦੇਣ ਲਈ ਜਾਂਦੇ ਹਨ।

ਮੇਰਾ ਇਹ ਲੇਖ ਲਿਖਣ ਦਾ ਮੰਤਵ ਹੈ ਕਿ ਪੰਜਾਬੀ ਅਮਰੀਕਨਾ ਦੀਆਂ ਕੁਝ ਕੁ ਪਰੰਪਰਾਵਾਂ ਤੇ ਆਦਤਾਂ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨ ਜਿਹੜੀਆਂ ਪੰਜਾਬੀ ਸਭਿਆਚਾਰ ਨਾਲ ਮੇਲ ਖਾਂਦੀਆਂ ਹੋਣ। ਖਾਸ ਤੌਰ ‘ਤੇ ਇਮਾਨਦਾਰੀ, ਨੈਤਿਕਤਾ, ਵਰਕ ਕਲਚਰ, ਸਤਿਕਾਰ ਤੇ ਪਿਆਰ ਆਦਿ। ਘੱਟੋ ਘੱਟ ਇੱਕ ਦੂਜੇ ਦੇ ਮੁਕਾਬਲੇ ਵੱਡੇ ਘਰ ਤੇ ਕਾਰਾਂ ਖ੍ਰੀਦਣਾ ਬੰਦ ਕਰ ਦੇਣ ਅਤੇ ਨਫ਼ਰਤ ਦਾ ਤਿਆਗ ਕਰ ਦੇਣ ਤਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।