Punjab News - Quami Ekta Punjabi Newspaper (ਕੌਮੀ ਏਕਤਾ) » ਗੁਰਚਰਨ ਸਿੰਘ ਪੱਖੋਕਲਾਂ

ਵਿਰਾਸਤ ਅਤੇ ਸਭਿਆਚਾਰ ਦਾ ਫਰਕ
ਦੋਸਤੋ ਜਦੋਂ ਕੋਈ ਲੇਖਕ ਜਾਂ ਵਿਅਕਤੀ  ਸਭਿਆਚਾਰ ਦੇ ਚੰਗੇ ਮੰਦੇ ਹੋਣ ਦੀ ਗਲ ਕਰਦਾ ਹੈ ਤਦ ਉਹ ਅਸਲ ਵਿੱਚ ਵਿਰਾਸਤ ਦੇ ਰੋਣੇ ਰੋਂਦਾਂ ਹੈ। ਵਿਰਾਸਤ ਹਮੇਸਾਂ ਬੀਤੇ ਵਕਤ ਦੇ ਸਭਿਆਚਾਰ ਦੀ ਕਹਾਣੀ ਕਹਿੰਦੀ ਹੈ ।ਹਰ ਸਮੇਂ ਦਾ ਆਪਣਾ ਸਭਿਆਚਾਰ ਹੁੰਦਾਂ ਹੈ। ਸਭਿਆਚਾਰ ਕਦੀ ਮਾੜਾ ਚੰਗਾ ਨਹੀਂ ਹੁੰਦਾ ਇਹ ਤਾਂ ਵਿਅਕਤੀ ਦੀ ਸੋਚ ਹੀ ਹੁੰਦੀ ਹੈ ਜੋ ਉਸਨੂੰ ਮਾੜੇ ਅਤੇ ਚੰਗੇ ਵਿੱਚ ਵੰਡਦੀ ਹੈ। ਸਮਾਜ ਆਪਣੀਆਂ ਲੋੜਾਂ ਅਨੁਸਾਰ ਵਿਵਹਾਰ ਕਰਦਾ ਰਹਿੰਦਾਂ ਹੈ ਇਸਨੂੰ ਹੀ ਸਭਿਆਚਾਰ ਬੋਲਿਆ ਜਾਂਦਾਂ ਹੈ। ਹਰ ਇਲਾਕੇ ,ਹਰ ਦੇਸ਼ ਹਰ ਕੌਮ ,ਹਰ ਭਾਈਚਾਰੇ ਦੇ ਸਭਿਆਚਾਰ ਵਿੱਚ ਫਰਕ ਹੋਣਾਂ ਆਮ ਗੱਲ ਹੁੰਦੀ ਹੈ। ਪਰ ਫੇਰ ਵੀ ਇਸਦਾ ਰਲਵਾਂ ਮਿਲਵਾਂ ਰੂਪ ਹੀ ਸਮੂਹਕ ਸਭਿਆਚਾਰ ਦਾ ਪਰਗਟਾਵਾ  ਅਤੇ ਪਰੀਭਾਸਾਂ ਹੋ ਨਿਬੜਦਾ ਹੈ।ਸਭਿਆਚਾਰ ਦੇ ਸਬਦ ਰੂਪੀ ਅਰਥ ਹਨ ਸਭਿਅਤਾ + ਆਚਾਰ ਜਾਂ ਆਚਰਣ ਜਿਸ ਦਾ ਭਾਵ ਸਭਿਅਤਾ ਦਾ ਆਚਰਣ ਹੀ ਸਭਿਆਚਾਰ ਅਖਵਾਉਂਦਾ ਹੈ। ਸਭਿਆਚਾਰਕ ਹੋਣ ਦਾ ਦਾਅਵਾ ਕਰਕੇ ਕੋਈ ਚੰਗਾਂ ਹੋਣ ਦਾ ਸਰਟੀਫਿਕੇਟ ਨਹੀਂ ਪਰਾਪਤ ਕਰ ਸਕਦਾ। ਸਮਾਜ ਦਾ ਤਿਰਸਕਾਰਿਆ ਜਾਣ ਵਾਲਾ ਵਰਗ ਵੀ ਸਮਾਜ ਦਾ ਹੀ ਇੱਕ ਅੰਗ ਹੁੰਦਾਂ ਹੈ ਇਤਿਹਾਸ ਜਦ ਫੈਸਲਾ ਕਰਦਾ ਹੈ ਤਦ ਉਹ ਕਿਸੇ ਵਿਸੇਸ ਸਮੇਂ ਦੇ ਸਭਿਆਚਾਰ ਦਾ ਫੈਸਲਾ ਸਮੂਹਕ ਰੂਪ ਵਿੱਚ ਹੀ ਕਰਦਾ ਹੈ।ਵਕਤ ਇੱਕ ਇਹੋ ਜਿਹਾ ਹੁਕਮਰਾਨ ਹੁੰਦਾਂ ਹੈ ਜੋ  ਨਿੱਤ ਨਵੀਆਂ  ਚੀਜਾਂ ਵਸਤਾਂ ਅਤੇ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਪੁਰਾਣੀਆਂ ਹੋਈ ਜਾ ਰਹੀਆਂ ਨੂੰ ਖਤਮ ਕਰਦਾ ਰਹਿੰਦਾਂ ਹੈ। ਜੋ ਖਤਮ ਹੋ ਜਾਂਦਾ ਹੈ ਸਭ ਵਿਰਾਸਤ ਦਾ ਰੂਪ ਹੋ ਜਾਂਦਾਂ ਹੈ। ਜੋ ਕੁੱਝ ਨਵਾਂ ਉਪਜਦਾ ਹੈ ਸਭਿਆਚਾਰ ਦਾ ਰੂਪ ਬਣ ਜਾਂਦਾਂ ਹੈ। ਇਸ ਤਰਾਂ ਸਭਿਆਚਾਰ ਜੀਵਤ ਰੂਪ ਵਿੱਚ ਹੀ ਹੁੰਦਾਂ ਹੈ ਅਤੇ ਵਿਰਾਸਤ ਮੁਰਦਾ ਰੂਪ ਹੁੰਦੀ ਹੈ ਜਿਸਦੀਆਂ ਕੁੱਝ ਯਾਦਾਂ ਮਹਿਕ ਵੰਡਦੀਆਂ ਹਨ ਅਤੇ ਕੁੱਝ ਯਾਦਾਂ ਸੜਿਹਾਦ ਪੈਦਾ ਕਰਦੀਆਂ ਹਨ।

ਕਿਸੇ ਵੀ ਸਮੇਂ ਦੇ ਸਭਿਆਚਾਰ ਦੀ ਗੱਲ ਕਰੋ ਦੋਨੋਂ ਪੱਖ ਚੰਗੇ ਅਤੇ ਮਾੜੇ ਮੌਜੂਦ ਹੁੰਦੇ ਹਨ। ਪੁਰਾਣੇ ਸਮਿਆਂ ਦੀ ਵਿਰਾਸਤ ਦੱਸਦੀ ਹੈ  ਕਿ ਜਿਵੇਂ ਸ੍ਰੀ ਰਾਮ ਦੇ ਜਮਾਨੇ ਵਿੱਚ ਇੱਕ ਪਾਸੇ ਲਾਲਚਾਂ ਦੀ ਬਾਤ ਪੈਂਦੀ ਹੈ ਦੂਸਰੇ ਪਾਸੇ   ਆਪਣੀ ਔਲਾਦ ਲਈ ਕੁਰਸੀ ਪੱਕੀ ਕਰਨ ਵਾਸਤੇ ਦੂਸਰੇ ਦੀ ਔਲਾਦ ਨੂੰ ਬਣਵਾਸ ਦੀ ਸਜਾ ਦਿਵਾਈ ਜਾਂਦੀ ਹੈ।  ਇੱਕ ਪਾਸੇ ਬਾਪ ਦੇ ਹੁਕਮ ਦੀ ਪਾਲਣਾਂ ਦੀ ਮਰਿਯਾਦਾ ਨਿਭਾਈ ਜਾਂਦੀ ਹੈ ਦੂਸਰੇ ਪਾਸੇ  ਲਾਲਚ ਲਈ ਮਰਿਯਾਦਾ ਤੋੜੀ ਜਾਦੀ ਹੈ। ਇਸ ਤਰਾਂ ਹੀ ਗੁਰੂ ਕੇ ਸਹਿਬਜਾਦਿਆਂ ਦੀ ਸਹੀਦੀ ਵਕਤ ਕੋਈ ਹਾ ਦਾ ਨਾਅਰਾ ਮਾਰਦਾ ਹੈ ਕੋਈ ਬੱਚਿਆਂ ਨੂੰ ਸੱਪ ਦੀ ਔਲਾਦ ਦੇ ਖਿਤਾਬ ਦੇ ਰਿਹਾ ਹੈ। ਸੋ ਇਸ ਤਰਾਂ ਹੀ ਸਮਾਜ ਦੇ ਵਰਤਾਰੇ ਆਪੋ ਆਪਣੇ ਸਮੇਂ ਦਾ ਸਭਿਆਚਾਰ ਸਿਰਜਦੇ ਰਹਿੰਦੇ ਹਨ। ਅੱਜ ਦੇ ਸਮੇਂ ਦੇ ਰਾਜੇ ਧਰਮ ਵਿਹੂਣੇ ਹੋ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦੂਸਰੇ ਪਾਸੇ ਕਿਰਤੀ ਲੋਕ ਧਰਤੀ ਦਾ ਧੌਲ ਬਲਦ ਬਣਕੇ ਸਬਰ ਦੇ ਆਸਰੇ ਆਪਣੀ ਲੁੱਟ ਕਰਵਾਕੇ ਵੀ ਦਿਨ ਕੱਟੀ ਕਰੀ ਜਾ ਰਹੇ ਹਨ। ਇੱਕ ਵਰਗ ਸੱਤ ਪੁਸਤਾਂ ਦਾ ਧਨ ਜੋੜ ਕੇ ਵੀ ਬੇਸਬਰਾ ਹੋਇਆ ਪਿਆ ਹੈ ਦੂਸਰਾ ਵਰਗ ਗਰੀਬੀ ਦੀ ਜਿੱਲਤ ਵਿੱਚ ਨਿੱਤ ਦਿਨ ਨਿੱਤ ਦੀ ਰੋਟੀ ਵਾਸਤੇ ਜੂਝਦਾ ਰਹਿੰਦਾਂ ਹੈ। ਸਰਕਾਰਾਂ ਦੇ ਯਾਰ ਅਤੇ ਰਖਵਾਲੇ ਸਰਕਾਰੀ ਮੁਲਾਜਮ ਲੋੜਾਂ ਤੋਂ ਕਿਤੇ ਵੱਧ ਤਨਖਾਹਾਂ ਲੈਕੇ ਵੀ ਆਮ ਲੋਕਾਂ ਨੂੰ ਲੁੱਟਣੋ ਨਹੀਂ ਹੱਟਦੇ ਅਤੇ ਫਿਰ ਵੀ ਨਿੱਤ ਨਵੇਂ ਤਨਖਾਹ ਕਮਿਸਨਾਂ ਦੀ ਮੰਗ ਕਰਦੇ ਹਨ ਦੂਸਰੇ ਪਾਸੇ ਕਿਰਤੀ ਵਰਗ ਨਿੱਤ ਦਿਨ ਟੈਕਸਾਂ ਅਤੇ ਮਹਿੰਗਾਈ ਦੀ ਚੱਕੀ ਵਿੱਚ ਪੀਸਿਆਂ ਜਾ ਰਿਹਾ ਹੈ। ਅੱਜ ਭਾਵੇਂ ਲੁਟੇਰਾ ਮੁਲਾਜਮ ਅਤੇ ਰਾਜਨੀਤਕ ਗੱਠਜੋੜ ਧਰਮਾਤਮਾ ਹੋਣ ਦਾ ਸਰਟੀ ਫਿਕੇਟ ਵੀ ਆਪ ਹੀ ਹਾਸਲ ਕਰੀ ਜਾ ਰਿਹਾ ਹੈ ਅਤੇ ਇਸਨੂੰ ਪੜਿਆਂ ਲਿਖਿਆਂ ਦਾ ਵਿਕਸਿਤ ਸਮਾਜ ਵਾਲੇ ਸਭਿਆਚਾਰ ਦੇ ਦਾਅਵੇ ਕਰ ਰਿਹਾ ਹੈ। ਦੋਸਤੋ ਸਮੇਂ ਅਤੇ ਇਤਿਹਾਸ ਨੇ ਜਦ ਵੀ ਇਸ ਸਮੇਂ ਦੇ ਸਭਿਆਚਾਰ ਦੀ ਬਾਤ ਪਾਵੇਗਾ ਤਦ ਉਹ ਇਸ਼ ਧਰਮਾਤਮਾ ਵਰਗ ਦੀਆਂ ਧੱਜੀਆਂ ਉਡਾਵੇਗਾ । ਅੱਜ ਦੇ ਸਮੇਂ ਨੂੰ ਹਿਟਲਰਾਂ , ਚੰਗੇਜ ਖਾਨਾਂ, ਸਿਕੰਦਰਾਂ ਤੋਂ ਵੀ ਬੁਰਾ ਗਰਦਾਨੇਗਾ। ਸੋ ਦੋਸਤੋ ਕੋਈ ਪੜ ਲਿਖ ਕੇ ਅਤੇ ਸਰਕਾਰਾਂ ਦਾ ਯਾਰ ਬਣਕੇ ਲੋਟੂ ਟੋਲਿਆਂ ਦੇ ਪੱਖ ਵਿੱਚ ਭੁਗਤ ਕੇ ਸਭਿਆਚਾਰਕ ਹੋਣ ਦੇ ਦਾਅਵੇ ਅਸਲ ਵਿੱਚ ਲੋਟੂ ਸਭਿਆਚਾਰ ਦਾ ਪਰਤੀਕ ਹੀ ਹੈ। ਲੋਕ ਪੱਖੀ ਸਭਿਆਚਾਰ ਦੇ ਵਾਰਸਾਂ ਦੀ ਪਛਾਣ ਨਿਤਾਣੇ ,ਨਿਮਾਣੇ, ਨਿਉਟਿਆਂ ਦੀ ਬਾਂਹਾਂ ਬਣਨ ਵਾਲੇ ਹੀ ਹੁੰਦੇ ਹਨ। ਸਾਡਾ ਸਭਿਆਚਾਰ ਜਦ ਵਿਰਾਸਤ ਦਾ ਰੂਪ ਹੋ ਕੇ ਇਤਿਹਾਸ ਬਣ ਜਾਵੇਗਾ ਤਦ ਹੀ ਅਸਲ ਪਤਾ ਲੱਗੇਗਾ ਕਿ ਅੱਜ ਦੇ ਸਮੇਂ ਦਾ ਸਭਿਆਚਾਰ ਕਿਹੋ ਜਿਹਾ ਸੀ।

ਅਖੌਤੀ ਬਾਬਿਆਂ ਕੋਲ ਆਮ ਲੋਕਾਂ ਦਾ ਫੱਸਣਾ ਰਾਜਸੱਤਾ ਅਤੇ ਸਮਝਦਾਰ ਲੋਕਾਂ ਦੀ ਦੇਣ
ਸਿਆਣਾ ਅਖਵਾਉਂਦਾ ਵਰਗ ਜਦ ਆਮ ਲੋਕਾਂ ਨੂੰ ਮੂਰਖ ਸਿੱਧ ਕਰਕੇ ਲੋਟੂ ਪਖੰਡੀ ਲੋਕਾਂ ਬਾਬਿਆ ਕੋਲ ਆਮ ਲੋਕਾਂ ਦੇ ਜਾਣ ਨੂੰ ਗਲਤ ਸਿੱਧ ਕਰਦਾ ਹੈ ਤਦ ਅਸਲ ਵਿੱਚ ਇਹ ਸਿਆਣਾ ਵਰਗ ਆਪਣੇ ਪਾਪ ਲੁਕੋ ਰਿਹਾ ਹੁੰਦਾ ਹੇ। ਪਖੰਡੀ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਲੁਟੇਰੇ ਬੇਈਮਾਨ, ਚੋਰ, ਠੱਗ ਨਹੀਂ ਹੁੰਦੇ ਸਰਕਾਰਾਂ, ਅਮੀਰਾ,  ਲੁਟੇਰੇ, ਬੇਈਮਾਨਾਂ, ਸਿਆਣੇ ਅਖਵਾਉਂਦੇ ਵਰਗਾਂ ਦੇ ਸਤਾਏ ਹੋਏ ਹੁੰਦੇ ਹਨ। ਇਹ ਸਿਆਣੇ ਅਖਵਾਉਂਦੇ ਵਰਗਾਂ ਵਿੱਚੋਂ ਉਪਜੇ ਜਿਆਦਾ ਬੇਈਮਾਨ ਲੋਕਾਂ ਦੀ ਖੇਡ ਹੁੰਦੀ ਹੈ ਜਿੰਹਨਾਂ ਵਿੱਚ ਚਲਾਕ ਬੇਈਮਾਨ ਰਾਜਨਿਤਕਾਂ ਦਾ ਜਿਆਦਾ ਹੱਥ ਹੁੰਦਾ ਹੇ। ਅੱਜ ਕਲ ਰਾਜਨੀਤਕਾਂ ਨੂੰ ਹੀ ਸਿਆਣਾ ਅਖਵਾਉਂਦਾ ਵਰਗ ਜਿਆਦਾ ਸਿਆਣੇ ਸਿੱਧ ਕਰਦਾ ਹੈ ਕਿਉਂਕਿ ਉਹ ਰਾਜਸੱਤਾ ਤੇ ਬੈਠੇ ਹੋਏ ਹੁੰਦੇ ਹਨ। ਰਾਜਸੱਤਾ ਤੇ ਬੈਠੇ ਹੋਏ ਚਲਾਕ ਸਿਆਣੇ ਸਮਾਜ ਦੇ ਸਿਆਣੇ ਵਿਦਵਾਨ ਵਰਗਾਂ ਨੂੰ ਵੱਡੀਆਂ ਬੁਰਕੀਆਂ ਸਿੱਟਦੇ ਰਹਿੰਦੇ ਹਨ ਜਦੋਂ ਕਿ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਰਾਜਸੱਤਾ ਦੀ ਲੁੱਟ ਦੇ ਜਿਆਦਾ ਸ਼ਿਕਾਰ ਹੁੰਦੇ ਹਨ ਅਤੇ ਜਾਂ ਫਿਰ ਦੂਸਰੇ ਨੰਬਰ ਦੇ ਮਾਲਕ ਧਾਰਮਿਕ ਸੱਤਾ ਦੇ ਸਤਾਏ ਨਕਾਰੇ ਹੋਏ ਹੁੰਦੇ ਹਨ। ਠੱਗ ਧਾਰਮਿਕ ਸੱਤਾ ਅਤੇ ਲੁਟੇਰੀ ਰਾਜਨੀਤਕ ਸੱਤਾ ਅੱਜ ਕਲ ਜੱਫੀਆਂ ਪਾਕੇ ਤੁਰਦੀ ਹੈ।

ਅਖੌਤੀ ਗੁਲਾਮ ਸਿਆਣਾ ਅਖਵਾਉਂਦਾ ਅਮੀਰ ਅਤੇ ਵਿਦਵਾਨ ਵਰਗ ਇਹਨਾਂ ਦੀ ਚਾਲ ਖਿਲਾਫ ਕਦੇ ਬੋਲਦਾ ਹੀ ਨਹੀਂ ਹੁੰਦਾ। ਇਹੋ ਸਮਾਜ ਦਾ ਵੱਡਾ ਦੋਸ ਹੈ ਜਿਸ ਕਾਰਨ ਆਮ ਲੋਕਾਂ ਵਿਚਲਾ ਆਮ ਵਰਗ ਨਵੇਂ ਧਰਮ ਨਵੇਂ ਬਾਬੇ ਲੱਭਦਾ ਰਾਜਸੱਤਾ ਦੇ ਗੁਪਤ ਗੁਲਾਮਾਂ ਜੋ ਪਖੰਡ ਦੇ ਸੱਚੇ ਸੁੱਚੇ ਅਖਵਾਉਂਦੇ ਡੇਰੇ ਧਾਰਮਿਕ ਸਥਾਨ ਖੋਲੀ ਬੈਠੇ ਚਲਾਕ ਲੋਕ ਹਨ ਕੋਲ ਹੀ ਜਾ ਫਸਦਾ ਹੈ।

ਜਦ ਕੋਈ ਠੱਗ ਭਰਿਸ਼ਟ ਪਖੰਡੀ ਜਿਆਦਾ ਹੀ ਅੱਤ ਚੁੱਕ ਲੈਂਦਾਂ ਹੈ ਤਦ ਉਸਨੂੰ ਪੈਦਾ ਕਰਨ ਵਾਲੀ ਰਾਜਸੱਤਾ ਉਸਨੂੰ ਖਤਮ ਕਰਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਦੀ ਹੈ। ਸਿਆਣਾਂ ਅਖਵਾਉਂਦਾ ਵਰਗ ਰਾਜਸੱਤਾ ਦੀਆਂ ਪਰਾਪਤੀਆਂ ਦੇ ਢੋਲ ਵਜਾਉਂਦਾ ਹੈ ਜਦੋਂ ਕਿ ਉਸਨੂੰ ਇਹ ਢੋਲ ਰਾਜਸੱਤਾ ਖਿਲਾਫ ਵਜਾਉਣਾ ਚਾਹੀਦਾ ਹੁੰਦਾ ਹੈ। ਆਮ ਲੋਕਾਂ ਕੋਲ ਜਾਂ ਸਥਿਤੀਆਂ ਦੇ ਹਮਸਫਰ ਹੋ ਜਾਣ ਨਾਲ ਅਮੀਰ ਬਣੇ ਆਮ ਲੋਕ ਵੀ ਗਿਆਨ ਦੀ ਘਾਟ ਕਾਰਨ ਲੁੱਟ ਪਖੰਡ ਦੀਆਂ ਦੁਕਾਨਾਂ ਦੇ ਗਾਹਕ ਬਣ ਜਾਂਦੇ ਹਨ ਕਿਉਂਕਿ ਧਰਮ ਦੇ ਅਸਲ ਸਮਾਜ ਪੱਖੀ ਫਲਸਫਿਆਂ ਉਪਰ ਵੀ ਰਾਜਸੱਤਾ ਦਾ ਕਬਜਾ ਹੋਇਆ ਹੁੰਦਾ ਹੋਣ ਕਰਕੇ ਹੀ ਵਾਪਰਦਾ ਹੈ। ਵਰਤਮਾਨ ਸਮਿਆਂ ਵਿੱਚ ਧਾਰਮਿਕ ਸੱਤਾ ਦਾ ਲੁਟੇਰਾ ਰੂਪ ਹੀ ਭਾਰੂ ਹੈ। ਤੇਜ਼ ਰਫਤਾਰੀ ਦੇ ਯੁੱਗ ਵਿੱਚ ਮਨੁੱਖੀ ਜਾਤ ਕੋਲ ਠਹਿਰ ਕੇ ਗਿਆਨ ਹਾਸਲ ਕਰਕੇ ਜਿੰਦਗੀ ਜਿਉਣ ਦਾ ਦਸਤੂਰ ਹੀ ਗੁਆਚ ਗਿਆ ਹੈ। ਇੱਕ ਦੂਸਰੇ ਤੋਂ ਬੇਮੁੱਖ ਹੁੰਦੇ ਜਾ ਰਹੇ ਸਮਾਜ ਵਿੱਚ ਸੱਚ ਦਾ ਰਾਹ ਦਿਖਾਉਣ ਵਾਲੇ ਸੀਸ ਕਟਾਉਣ ਵਾਲੇ ਗੁਰੂ ਤੇਗ ਬਹਾਦਰ, ਸੱਚ ਧਰਮ ਦੀ ਸਿੱਖਿਆ ਦੇਣ ਲਈ ਤੱਤੀਆ ਤਵੀਆ ਤੇ ਬੈਠ ਜਾਣ ਵਾਲੇ ਗੁਰੂ ਅਰਜਨ ਦੇਵ, ਸੂਲੀਆਂ ਤੇ ਚੜ ਜਾਣ ਵਾਲੇ ਈਸਾ ਮਸੀਹ, ਹਾਥੀ ਥੱਲੇ ਸੁੱਟੇ ਜਾਣਾਂ ਸਹਿ ਜਾਣੇ ਵਾਲੇ ਕਬੀਰ, ਕਰਬਲਾ ਦੀ ਜੰਗ ਲੜਨ ਵਾਲੇ ਮੁਹੰਮਦ ਸਾਹਿਬ ਨਹੀਂ ਪੈਦਾ ਹੋ ਰਹੇ। ਕੀ ਇਸਦਾ ਇਹ ਅਰਥ ਨਹੀ ਕਿ ਹੁਣ ਆਪੂੰ ਬਣਿਆ ਸਿਆਣਾ ਵਿਦਵਾਨ ਵਰਗ ਵੀ ਅਸ਼ਲ ਵਿੱਚ ਦੋਗਲਾ ਵਰਗ ਹੀ ਹੈ।

ਸੋ ਅਸਲ ਵਿੱਚ ਅਸੀਂ ਸਮਾਜ ਦੇ ਇੱਕ ਹਿੱਸੇ ਨੂੰ ਗੁੰਮਰਾਹ ਹੋਇਆ ਕਹਿਕੇ ਆਪਣੇ ਆਪ ਨੂੰ ਉੱਚਾ ਨਹੀਂ ਸਾਬਤ ਕਰ ਸਕਦੇ। ਅਸਲ ਵਿੱਚ ਆਮ ਲੋਕਾਂ ਦੀ ਲੁੱਟ ਅਖੌਤੀ ਸਿਆਣੇ ਵਰਗ ਦੀ ਮਿਹਰਬਾਨੀਆਂ ਦਾ ਹੀ ਨਤੀਜਾ ਹੈ। ਅਸਲ ਵਿੱਚ ਵਰਤਮਾਨ ਸਮਾਜ ਆਪਣੀਆਂ ਨਿਵਾਣਾਂ ਨੂੰ ਛੂਹ ਰਿਹਾ ਹੈ ਜਿਸ ਵਿੱਚ ਸਵਾਰਥਾਂ ਦੀ ਹਨੇਰੀ ਤੂਫਾਨੀ ਰੂਪ ਨਾਲ ਵਗ ਰਹੀ ਹੈ। ਅਣਜਾਣ ਲੋਕ ਇਸ ਵਹਿਣ ਵਿੱਚ ਤਿਣਕਿਆਂ ਦੀ ਤਰਾਂ ਉੱਡ ਰਹੇ ਹਨ ਜਾਣਕਾਰ ਅਖਵਾਉਂਦਾ ਵਰਗ ਤਾੜੀਆਂ ਮਾਰਦਾ ਸੈਤਾਨੀ ਹਾਸੇ ਹੱਸਦਿਆਂ ਖੁਸ਼ ਹੋ ਰਿਹਾ ਹੈ। ਸਮਾਜ ਦੇ ਵਿੱਚ ਪੈਦਾ ਹੋ ਰਹੇ ਵੱਡੇ ਵਿਗਾੜ ਕਦੇ ਵੀ ਇੱਕ ਵਰਗ ਦਾ ਨਤੀਜਾ ਨਹੀਂ ਹੁੰਦੇ। ਸਮਾਜ ਦੇ ਦੋਨੋ ਵਰਗ ਘੁੰਮਣ ਘੇਰੀਆਂ ਦੇ ਦੌਰ ਵਿੱਚ ਉਲਝੇ ਹੋਏ ਰਾਜਸੱਤਾ ਦੀ ਖੇਡ ਦੇ ਮੋਹਰੇ ਬਣੇ ਹੋਏ ਹਨ। ਬੇਈਮਾਨ ਰਾਜਸੱਤਾ ਅਤੇ ਧਰਮ ਸੱਤਾ ਸਿਆਣੇ ਅਖਵਾਉਂਦੇ ਵਰਗ ਅਤੇ ਮੂਰਖ ਗਰਦਾਨੇ ਜਾਂ ਰਹੇ ਵਰਗ ਦੋਨਾਂ ਨੂੰ ਵਾਰੋ ਵਾਰੀ ਖੁਸ਼ ਕਰਕੇ ਗੁਲਾਮੀ ਕਰਵਾਈ ਜਾ ਰਹੀ ਹੈ। ਇਹੋ ਵਰਤਮਾਨ ਸਮਾਜ ਦੀ ਹੋਣੀ ਹੈ ਜਿਸ ਵਿੱਚੋਂ ਵਿਰਲੇ ਲੋਕਾਂ ਨੂੰ ਹੀ ਨਿਕਲਣਾ ਨਸੀਬ ਹੁੰਦਾਂ ਹੈ ਅਤੇ ਜੋ ਤਰਸ਼ ਦੇ ਪਾਤਰ ਬਣੇ ਦੋਨਾਂ ਵਰਗਾਂ ਨੂੰ ਗਲ ਨਾਲ ਲਾਉਂਦੇ ਹਨ ਅਤੇ ਉਹ ਗੁਰੂ ਤੇਗ ਬਹਾਦਰ ਦੇ ਵਾਰਿਸ ਹੁੰਦੇ ਹਨ।

ਲੋਕਤੰਤਰ ਦੀ ਤੱਕੜੀ ‘ਚ ਬਾਦਲ ਤੇ ਕੇਜਰੀਵਾਲ ਤੋਲੇ ਗਏ, ਹੁਣ ਵਾਰੀ ਅਮਰਿੰਦਰ ਦੀ
ਕਹਿਣ ਨੂੰ ਤਾਂ ਭਾਵੇਂ ਅਸੀਂ ਨਿੱਤ ਦਿਨ ਨੇਤਾਵਾਂ ਦੇ ਦਾਅਵੇ, ਵਾਅਦੇ ਅਤੇ ਝੂਠ ਦਾ ਮੀਂਹ ਪੈਂਦਾ ਦੇਖਦੇ ਹਾਂ ਪਰ ਆਮ ਲੋਕਾਂ ਦੀ ਗੁਪਤ ਚਪੇੜ ਦਾ ਸਾਨੂੰ ਕਦੀ ਅਹਿਸਾਸ ਨਹੀਂ ਹੁੰਦਾਂ ਜੋ ਉਹ ਨੇਤਾਵਾਂ ਦੇ ਮੂੰਹ ਤੇ ਮਾਰਦੇ ਹਨ। ਝੂਠ ਦੇ ਕੱਪੜਿਆਂ ਵਿੱਚ ਲੁਕੇ ਰਾਜਨੀਤਕਾਂ ਨੂੰ ਲੋਕਾਂ ਦਾ ਸਭ ਦੇ ਸਾਹਮਣੇ ਨੰਗਾਂ ਕਰ ਦੇਣ ਦਾ ਆਪਣਾਂ ਹੀ ਤਰੀਕਾ ਹੈ ਜਿਸਦਾ ਪਤਾ ਉਸ ਵਕਤ ਹੀ ਲੱਗਦਾ ਹੈ ਜਦ ਰਾਜਨੀਤਕ ਬੇਸ਼ਰਮੀ ਦੇ ਕੱਪੜਿਆਂ ਵਿੱਚ ਲੁਕਣ ਦਾ ਯਤਨ ਕਰਦੇ ਹਨ। ਆਮ ਲੋਕਾਂ ਨੂੰ ਨੇਤਾਵਾਂ ਦੇ ਸਬਜਬਾਗ ਦੇਖਦਿਆਂ ਨੂੰ ਲੱਖਾਂ ਸਾਲ ਲੰਘ ਗਏ ਹਨ ਜਿਸ ਵਿੱਚ ਆਮ ਲੋਕ ਹਮੇਸ਼ਾਂ ਜਿੱਤੇ ਹਨ ਅਤੇ ਰਾਜਨੀਤਕ ਲੋਕ ਹਾਰੇ ਹਨ। ਆਮ ਲੋਕ ਅੱਜ ਤੱਕ ਕਦੀ ਵੀ ਨੇਤਾਵਾਂ ਮੂਹਰੇ ਝੂਠੇ ਨਹੀਂ ਪਏ ਪਰ ਨੇਤਾ ਲੋਕ ਸਦਾ ਤੋਂ ਹੀ ਝੂਠੇ ਸਿੱਧ ਹੁੰਦੇ ਆਏ ਹਨ। ਜਦੋਂ ਵੀ ਰਾਜਨੀਤਕ ਲੋਕ ਆਮ ਲੋਕਾਂ ਸਾਹਮਣੇ ਝੂਠ ਦਾ ਕੋਈ ਨਵਾਂ ਸਬਜਬਾਗ ਦਿਖਾਉਣ ਦਾ ਡਰਾਮਾ ਕਰਦੇ ਹਨ ਅਤੇ ਇਸ ਤਰਾਂ ਦੀ ਝੂਠ ਦੀ ਖੇਤੀ ਕਰਦਿਆਂ ਨੂੰ ਵਿਸ਼ਵਾਸ਼ ਨਹੀਂ ਹੁੰਦਾ ਕਿ ਉਹ ਕਦੇ ਕੁਰਸੀਆਂ ਤੱਕ ਵੀ ਪਹੁੰਚ ਸਕਦੇ ਹਨ। ਇਸ ਭੁਲੇਖੇ ਵਿੱਚ ਹੀ ਇਸ ਤਰਾਂ ਦੇ ਛੋਟੀਆਂ ਅਕਲਾਂ ਵਾਲੇ ਨੇਤਾ ਝੂਠ ਬੋਲਣ ਦੀ ਮਾਤਰਾ ਕਈ ਗੁਣਾਂ ਵਧਾ ਲੈਂਦੇ ਹਨ। ਜਿਉਂ ਜਿਉਂ ਆਮ ਲੋਕ ਇਹਨਾਂ ਦੀ ਅਸਲੀਅਤ ਪਰਖਣ ਲਈ ਇਹਨਾਂ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦਿੰਦਾਂ ਹੈ ਤਦ ਹੀ ਇਹਨਾਂ ਬੇਅਕਲਾਂ ਨੂੰ ਕੁਰਸੀ ਹੋਰ ਨੇੜੇ ਦਿਖਾਈ ਦੇਣ ਲੱਗ ਜਾਂਦੀ ਹੈ। ਇਸ ਦੌੜ ਨੂੰ ਜਿੱਤਣ ਲਈ ਹੀ ਇਹ ਲੋਕ ਹੋਰ ਤੇਜ ਦੌੜਦੇ ਹੋਏ ਬਹੁਤ ਸਾਰੇ ਠੱਗ ਕਾਰਪੋਰੇਟ ਲੋਕਾਂ ਨਾਲ ਵੀ ਸੌਦੇਬਾਜੀਆਂ ਕਰਨਾ ਸ਼ੁਰੂ ਕਰ ਲੈਂਦੇ ਹਨ। ਠੱਗ ਵਪਾਰੀ ਲੋਕ ਚੰਗੀ ਤਰਾਂ ਜਾਣਦੇ ਹੁੰਦੇ ਹਨ ਕਿ ਆਮ ਲੋਕਾਂ ਦੀ ਹਨੇਰੀ ਕਿਸ ਨੂੰ ਪਰਖਣ ਲਈ ਰਾਜਸੱਤਾ ਦੀ ਕੁਰਸੀ ਦੇਣ ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਦੇ ਵਿੱਚ ਸਾਮਲ ਅਖੌਤੀ ਧਾਰਮਿਕ ਪਖੰਡੀ ਅਤੇ ਵਪਾਰੀ ਲੋਕ ਹੁੰਦੇ ਹਨ। ਇਹ ਦੋਨੋਂ ਵਰਗ ਜੋ ਵੱਡੇ ਵੱਡੇ ਵਪਾਰਾਂ ਵਿੱਚ ਸ਼ਾਮਿਲ ਹੁੰਦੇ ਹਨ। ਇਹ  ਹਮੇਸ਼ਾਂ ਸੌਦੇਬਾਜ ਮੁਨਾਫਾ ਕਮਾਊ ਲੋਕ ਹੀ ਹੁੰਦੇ ਹਨ। ਉਦਯੋਗਿਕ ਘਰਾਣਿਆਂ ਵਾਲੇ, ਪੈਸਿਆਂ ਦੇ ਪਹਾੜ ਖੜਾ ਕਰਨ ਵਾਲੇ ਧਾਰਮਿਕ ਅਤੇ ਇਸ ਤਰਾਂ ਦੇ ਹੋਰ ਕਈ ਖੇਤਰਾਂ ਦੇ ਬੇਸਬਰੇ ਲੋਕਾਂ ਲਈ ਆਗੂ ਲੋਕ ਖਰੀਦਣੇ ਜਰੂਰੀ ਹੁੰਦੇ ਹਨ।

ਸਮਾਜ ਦੇ ਆਗੂ ਲੋਕਾਂ ਨੂੰ ਪਰਸਿੱਧੀ ਦੀ ਚੋਟੀ ਤੇ ਬੈਠਿਆਂ ਨੂੰ ਜੇ ਕੋਈ ਦੇਖਣ ਵਾਲਾ ਨਾਂ ਹੋਵੇ ਤਦ ਇਹਨਾਂ ਨੂੰ ਲੁੱਟ ਦੀ ਖੇਡ ਖੇਡਣ ਦਾ ਮਜਾ ਹੀ ਨਹੀਂ ਹੁੰਦਾ, ਸੋ ਟੀਸੀ ਤੇ ਬੈਠ ਕੇ ਲੋਕਾਂ ਤੋਂ ਉੱਚੇ ਦਿਖਾਈ ਦੇਣ ਦੀ ਲਾਲਸਾ ਵਿੱਚ ਇਹਨਾਂ ਲਈ ਆਮ ਲੋਕ ਵੀ ਧਰਤੀ ਤੇ ਬੈਠੇ ਹੋਣੇ ਜਰੂਰੀ ਹੁੰਦੇ ਹਨ। ਇਸ ਖੇਡ ਦਾ ਇਹ ਹੀ ਲੁਕਵਾਂ ਪਹਿਲੂ ਹੁੰਦਾ ਹੈ ਜਿਸਦੀ ਗੁਲਾਮੀ ਵਿੱਚ ਫਸੇ ਮਸ਼ਹੂਰ ਲੋਕ ਆਮ ਲੋਕਾਂ ਨੂੰ ਗੁਲਾਮੀ ਵਿੱਚ ਫਸਾਉਣ ਦੀ ਸਾਰੀ ਉਮਰ ਕੋਸ਼ਿਸ਼ ਕਰਦਿਆਂ ਆਪਣੀ ਜਿੰਦਗੀ ਖਰਾਬ ਕਰ ਲੈਂਦੇ ਹਨ। ਵਰਤਮਾਨ ਸਮੇਂ ਦੇ ਵਿੱਚ ਦਿੱਲੀ ਚੋਣਾਂ ਵਿੱਚ ਜਿੱਤੇ ਕੇਜਰੀਵਾਲ ਦੀ ਮਿਸਾਲ ਸਭ ਦੇ ਦਿਮਾਗਾਂ ਤੇ ਤਰੋਤਾਜੀ ਹੈ ਜਿਸ ਵਿੱਚੋਂ ਦਿਖਾਈ ਦਿੰਦਾ ਹੈ ਕਿ ਕਿਸ ਤਰਾਂ ਇਸ ਗੁੰਮਨਾਮ ਵਿਅਕਤੀ ਨੇ ਤਪੱਸਿਆ ਭਰੀ ਜਿੰਦਗੀ ਜਿਉਦਿਆਂ ਅਤੇ ਆਮ ਲੋਕਾਂ ਲਈ ਜੂਝਦਿਆਂ ਅੱਠ ਮੰਤਰੀਆਂ ਅਤੇ ਅਨੇਕਾਂ ਭਿ੍ਰਸ਼ਟ ਅਫਸਰਾਂ ਨੂੰ ਸਜਾ ਦਿਵਾਉਣ ਵਾਲੇ ਅੰਨਾਂ ਹਜਾਰੇ ਦੀ ਵਰਤੋਂ ਕੀਤੀ। ਮੰਚ ਤੋਂ ਲੱਛੇਦਾਰ ਭਾਸ਼ਣ ਦੇਣ ਦੀ ਕਲਾ ਦਾ ਮਾਹਿਰ ਕੇਜਰੀਵਾਲ ਯੋਜਨਾ ਬੱਧ ਚਾਲਾਂ ਨਾਲ ਉਸਦੇ ਸਿਰ ਤੋਂ ਛਾਲ ਮਾਰਕੇ ਰਾਜਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਹੈ। ਇਸ ਕੁਰਸੀ ਦੀ ਲਾਲਸਾ ਵਿੱਚ ਆਪਣੀ ਜਮੀਰ ਗੁਆਕੇ ਗੁਰੂ ਦੀ ਬੇਅਦਬੀ ਕਰਕੇ, ਸੰਗੀ ਸਾਥੀਆਂ ਨਾਲ ਧੋਖੇ ਕਰਕੇ, ਝੂਠ ਦੀ ਚਾਸ਼ਣੀ ਰਾਹੀਂ ਕੁਰਸੀ ਤੇ ਕਾਬਜ ਹੋ ਗਿਆ ਹੈ। ਆਮ ਰੱਬੀ ਜਿੰਦਗੀ ਜਿਉਣ ਵਾਲੇ ਲੋਕਾਂ ਨਾਲ ਫਰੇਬ ਦੀ ਖੇਡ ਖੇਡਣ ਵਾਲਾ ਇਹ ਆਪਣੇ ਆਪ ਨੂੰ ਚਲਾਕ ਸਮਝਣ ਵਾਲਾ ਮੂਰਖਾਂ ਵਰਗਾ ਵਿਅਕਤੀ ਕਿਸ ਮੰਜ਼ਿਲ ਤੇ ਜਾਕੇ ਥੱਕ ਜਾਵੇਗਾ। ਇਸਨੂੰ ਸਮਾਂ ਜਰੂਰ ਦੱਸੇਗਾ ਕਿ ਧੋਖਿਆਂ ਨਾਲ ਖੇਡੀਆਂ ਖੇਡਾਂ ਕਦੇ ਖੁਸ਼ੀ ਨਹੀਂ ਦੇ ਸਕਦੀਆਂ। ਇਸ ਵਿਅਕਤੀ ਦੇ ਦਾਅਵੇ ਅਤੇ ਵਾਅਦੇ ਦੇਖੋ ਜੋ ਕੁਰਸੀ ਤੇ ਪਹੁੰਚਣ ਲਈ ਇਸ ਨੇ ਕੀਤੇ ਸਨ ਜੋ ਪੂਰੇ ਵੀ ਨਹੀਂ ਹੋਏ ਅਤੇ ਨਾਂ ਹੀ ਹੋਣਗੇ ਕਿਉਂਕਿ ਅਸਲੀਅਤ ਸਮੇਂ ਨਾਲ ਪਰਗਟ ਹੋ ਹੀ ਜਾਂਦੀ ਹੈ। ਅੰਨਾ ਹਜਾਰੇ ਦੀ ਸਟੇਜ ਤੇ ਕਿਸੇ ਵਕਤ ਇਸ ਨੇ ਰਾਜਨੀਤਕਾਂ ਨੂੰ ਆਉਣ ਨਹੀਂ ਸੀ ਦਿੱਤਾ ਇੱਥੋਂ ਤੱਕ ਅਡਵਾਨੀ ਵਰਗਾ ਵਿਰੋਧੀ ਦਲ ਦਾ ਨੇਤਾ ਵੀ ਵਾਪਿਸ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ ਸੀ ਪਰ ਸਮੇਂ ਬਦਲਣ ਨਾਲ ਖੁਦ ਵੀ ਰਾਜਨੀਤਕ ਹੋ ਗਿਆ ਹੈ। 49 ਦਿਨਾਂ ਦੀ ਸਰਕਾਰ ਨੂੰ ਪਰਧਾਨ ਮੰਤਰੀ ਬਣਨ ਦੀ ਲਾਲਸਾ ਵਾਸਤੇ ਲੋਕਪਾਲ ਬਨਾਉਣ ਦੀ ਸੰਵਿਧਾਨ ਤੋਂ ਉਲਟ ਪਰਕਿਰਿਆ ਅਪਣਾਕੇ ਆਪ ਹੀ ਗਿਰਾ ਗਿਆ ਸੀ ਅਤੇ ਦੋਸ਼ ਵਿਰੋਧੀ ਪਾਰਟੀ ਅਤੇ ਕਾਂਗਰਸ ਤੇ ਲਾ ਦਿੱਤਾ ਗਿਆ ਜਦੋਂ ਕਿ ਕਾਂਗਰਸ ਨੇ ਕੋਈ ਸਮਰਥਨ ਵਾਪਸ ਨਹੀਂ ਲਿਆ ਸੀ।  ਘੱਟ ਗਿਣਤੀ ਸਰਕਾਰ ਹੋਣ ਦੇ ਰੋਣੇ ਰੋਅਕੇ ਕੀਤੇ ਵਾਅਦਿਆਂ ਤੋਂ ਮੁਕਰਿਆ ਗਿਆ ਪਰ ਹੁਣ ਦੂਸਰੀ ਵਾਰ ਪੂਰਨ ਬਹੁਮੱਤ ਹੋਣ ਦੇ ਬਾਵਜੂਦ ਲੋਕਪਾਲ ਕਿਉਂ ਨਹੀਂ ਪਾਸ ਕੀਤਾ ਗਿਆ? ਸਰਕਾਰੀ ਲੋਕਪਾਲ ਤਾਂ ਦੂਰ ਪਾਰਟੀ ਦੇ ਲੋਕਪਾਲ ਨੂੰ ਹੀ ਸੱਚ ਬੋਲਣ ਤੇ ਹਟਾ ਦਿੱਤਾ ਗਿਆ ਹੈ। ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵਾਅਦੇ ਉਸ ਵਕਤ ਹਵਾ ਹੋ ਗਏ ਹਨ ਜਦ ਮਿਉਸਿਪਲ ਦੇ ਸਫਾਈ ਕਰਮਚਾਰੀਆਂ ਦੀ ਤਨਖਾਹ ਲਈ ਵੀ ਪੈਸਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੰਕਾਰ ਵਿੱਚ ਆਕੇ ਸਿਆਸਤ ਦੀ ਘਟੀਆ ਚਾਲਾਂ ਚੱਲਾਈਆਂ ਜਾ ਰਹੀਆਂ ਹਨ। ਮੁਫਤ ਵਾਈ ਫਾਈ ਦਾ ਕੀਤਾ ਵਾਅਦਾ ਦੋ ਸਾਲ ਲਈ ਲੇਟ ਕਰ ਦਿੱਤਾ ਗਿਆ ਹੈ। ਬਿਜਲੀ ਦੇ ਰੇਟ ਅੱਧੇ ਕਰਨ ਦੀ ਥਾਂ ਲੋਕਾਂ ਦੇ ਟੈਕਸ ਦਾ ਪੈਸਾ ਹੀ ਪਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਜਿਸ ਨਾਲ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਕਿੳਂ ਨਹੀਂ ਦਿੱਤੀਆਂ ਗਈਆਂ। ਅੰਬਾਨੀਆਂ ਤੇ ਕੀਤੇ ਕੇਸ ਜੋ ਨਿਰਾ ਚੋਣ ਸਟੰਟ ਸਨ ਦੁਬਾਰਾ ਕਿਉਂ ਨਹੀਂ ਖੋਲੇ ਜਾ ਰਹੇ?

ਗੱਲ ਦਿੱਲੀ ਦੇ ਨੇਤਾ ਦੀ ਹੀ ਨਹੀ ਬਲਕਿ ਹਰ ਉਸ ਰਾਜਨੀਤਕ ਦੀ ਹੈ ਜਿਹੜੇ ਝੂਠ ਦੀ ਖੇਤੀ ਕਰਕੇ ਕੁਰਸੀ ਹਾਸਿਲ ਕਰਦੇ ਹਨ। ਦਿੱਲੀ ਦੀ ਸੈਂਟਰ ਸਰਕਾਰ ਦਾ ਵੀ ਇਹੋ ਹਾਲ ਹੈ। ਕਾਲਾ ਧਨ ਲਿਆਉਣ ਦੇ ਦਾਅਵੇ ਅਤੇ ਵਾਅਦੇ ਹਵਾ ਹੋ ਗਏ ਹਨ। ਹਰ ਭਾਰਤੀ ਨੂੰ ਪੰਦਰਾਂ ਲੱਖ ਦੇਣ ਦਾ ਵਾਅਦਾ ਇੱਕ ਜੁਮਲਾ ਸੀ ਕਹਿਕੇ ਸਾਰ ਦਿੱਤਾ ਗਿਆ ਹੈ। ਪੂਰਨ ਬਹੁਮੱਤ ਹੋਣ ਤੇ ਰਾਮ ਮੰਦਰ ਬਨਾਉਣ ਦੇ ਐਲਾਨ ਕਰਨ ਵਾਲੇ ਬੀਜੇਪੀ ਦੇ ਨੇਤਾ ਖੁਦ ਹੀ ਬਾਬਰੀ ਮਸਜਿਦ ਵਾਂਗ ਮੋਦੀ ਦੀ ਤਾਨਾਸ਼ਾਹੀ ਹਨੇਰੀ ਨਾਲ ਤਬਾਹ ਹੋ ਗਏ ਹਨ ਜੇ ਕੋਈ ਬਾਕੀ ਨੇਤਾ ਬਚੇ ਹਨ ਉਹ ਨੇਤਾ ਘੱਟ ਚਮਚੇ ਜਿਆਦਾ ਦਿਖਾਈ ਦਿੰਦੇ ਹਨ। ਪਾਕਿਸਤਾਨ ਨੂੰ ਝੁਕਾ ਦੇਣ ਦੀਆਂ ਹਵਾਈ ਗੱਲਾਂ ਕਿਧਰੇ ਉੱਡ ਗਈਆਂ ਹਨ ਸਗੋਂ ਇਸਦੇ ਉਲਟ ਨਿੱਤ ਦਿਨ ਮਹਿਮਾਨ ਬਣਨ ਜਾਂ ਬਨਾਉਣ ਦਾ ਸਿਲਸਿਲਾ ਜਾਰੀ ਰੱਖਣਾ ਪੈ ਰਿਹਾ ਹੈ। ਇਸ ਤਰਾਂ ਹੀ ਪੰਜਾਬ ਦੇ ਨੇਤਾਵਾਂ ਦਾ ਹਾਲ ਹੈ ਜਿਹੜੇ ਪੰਜਾਬੀਆਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਸਨ ਪਰ ਉਲਟਾ ਪੰਜਾਬ ਸਰਕਾਰ ਹੀ ਲੱਖਾਂ ਕਰੋੜਾਂ ਦੀ ਕਰਜਾਈ ਕਰ ਦਿੱਤੀ ਹੈ। ਕਰਜਾਈ ਸਰਕਾਰ ਲੋਕਾਂ ਦਾ ਵਿਕਾਸ ਤਾਂ ਕੀ ਕਰੇਗੀ ਅਸਲੀਅਤ ਵਿੱਚ ਟੈਕਸਾਂ ਦਾ ਬੋਝ ਹੀ ਵਧਾਉਣ ਲਈ ਮਜਬੂਰ ਹੋਈ ਪਈ ਹੈ। ਪਰਾਈਵੇਟ ਕਾਰਪੋਰੇਟ ਘਰਾਣਿਆਂ ਦੁਆਰਾ ਖੋਲੇ ਵੱਡੇ ਹਸਪਤਾਲਾਂ, ਥਰਮਲ ਪਲਾਟਾਂ , ਰਿਫਾਈਨਰੀਆਂ ਦੇ ਉਦਘਾਟਨ ਕਰਕੇ ਹੀ ਪੰਜਾਬ ਦੇ ਨੇਤਾ ਆਪਣੀ ਬੱਲੇ ਬੱਲੇ ਕਰਵਾਉਣ ਦਾ ਮਸ਼ਹੂਰੀ ਯੁੱਧ ਚਲਾਈ ਜਾ ਰਹੇ ਹਨ। ਅਸਲੀਅਤ ਇਹ ਹੈ ਕਿ ਪਰਾਈਵੇਟ ਅਦਾਰੇ ਆਪਣੇ ਨਿੱਜੀ ਮੁਨਾਫਿਆਂ ਲਈ ਕੰਮ ਕਰਦੇ ਹਨ ਨਾਂ ਕਿ ਲੋਕ ਭਲਾਈ ਲਈ ਪਰ ਝੂਠਾ ਪਰਚਾਰ ਯੁੱਧ ਤਾਂ ਜਾਰੀ ਰਹੇਗਾ ਹੀ ਕਿਉਂਕਿ ਨੇਤਾ ਲੋਕਾਂ ਦੀ ਪੁਸ਼ਤਪਨਾਹੀ ਜੋ ਹਾਸਿਲ ਹੈ।

ਉਪਰੋਕਤ ਵਰਤਾਰੇ ਜਾਰੀ ਹੀ ਰਹਿਣੇ ਹਨ ਪਰ ਲੇਖ ਦਾ ਮਕਸਦ ਤਾਂ ਆਮ ਲੋਕਾਂ ਦੀ ਕਰਾਮਾਤ ਹੈ ਜੋ ਵਰਤੀ ਜਾ ਰਹੀ ਹੈ। ਆਮ ਲੋਕਾਂ ਨੇ ਨੇਤਾ ਲੋਕਾਂ ਨੂੰ ਕੁਰਸੀਆਂ ਤੇ ਬਿਠਾਕੇ ਕਸਵੱਟੀ ਲਾਈ ਹੋਈ ਹੈ। ਲੋਕਾਂ ਦੀ ਇਨਸਾਫ ਦੀ ਤੱਕੜੀ ਵਿੱਚ ਇੱਕ ਪਾਸੇ ਨੇਤਾ ਲੋਕ ਬੈਠੇ ਦਿਖਾਈ ਦਿੰਦੇ ਹਨ ਦੂਸਰੇ ਪਾਸੇ ਉਹਨਾਂ ਦੇ ਕੀਤੇ ਹੋਏ ਝੂਠੇ ਵਾਅਦੇ ਦਿਖਾਈ ਦੇ ਰਹੇ ਹਨ। ਨੇਤਾ ਲੋਕਾਂ ਦਾ ਭਾਰ ਹੌਲਾ ਹੋਈ ਜਾਂਦਾ ਹੈ ਪਰ ਵਾਅਦਿਆਂ ਦੇ ਝੂਠ ਦੀ ਪੰਡ ਹੋਰ ਭਾਰੀ ਹੋਈ ਜਾ ਰਹੀ ਹੈ ਕਿਉਂਕਿ ਨੇਤਾ ਲੋਕ ਵਾਅਦਿਆਂ ਤੋਂ ਮੁਕਰਨ ਦੀ ਸਚਾਈ ਕਬੂਲਣ ਦੀ ਥਾਂ ਹੋਰ ਝੂਠ ਬੋਲੀ ਜਾ ਰਹੇ ਹਨ। ਆਮ ਲੋਕ ਨੇਤਾਵਾਂ ਦੀ ਹਾਸੋਹੀਣੀ ਹਾਲਤ ਤੇ ਮੁਸਕਰਾ ਰਹੇ ਹਨ ਅਤੇ ਉਹਨਾਂ ਦੇ ਵਾਅਦਿਆਂ ਦੀ ਮੌਤ ਤੇ ਰੋ ਵੀ ਰਹੇ ਹਨ ਕਿਉਂਕਿ ਆਮ ਲੋਕ ਬੇਰਹਿਮ ਨਹੀਂ ਹੁੰਦੇ। ਨੇਤਾ ਲੋਕ ਆਪਣੀ ਜਮੀਰ ਨੂੰ ਆਪਣੇ ਹੀ ਅੰਦਰ ਕਬਰ ਬਣਾਕਿ ਰੱਖਣ ਲਈ ਮਜਬੂਰ ਹਨ ਪਰ ਇਸ ਕਬਰ ਵਿੱਚ ਪੈਦਾ ਹੋਣ ਵਾਲੀ ਸੜੇਹਾਂਦ ਨੇਤਾ ਲੋਕਾਂ ਨੂੰ ਬਹੁਤ ਹੀ ਕਸ਼ਟਾਂ ਨਾਲ ਸਹਿਣੀ ਪੈ ਰਹੀ ਹੈ। ਆਮ ਲੋਕ ਸਦੀਆਂ ਤੋਂ ਕੁਦਰਤ ਸਹਾਰੇ ਜਿਉਂਦੇ ਆਏ ਹਨ। ਕੁਦਰਤ ਨੇ ਆਮ ਲੋਕਾਂ ਨੂੰ ਕਿਰਤ ਅਤੇ ਸਬਰ ਦਿੱਤਾ ਹੋਇਆਂ ਹੈ। ਗੁਰੂ ਨਾਨਕ ਦੇ ਧੌਲ ਰੂਪੀ ਆਮ ਲੋਕ ਦਇਆ ਅਤੇ ਗਿਆਨ ਰੂਪੀ ਧਰਮ ਵਿੱਚੋਂ ਪੈਦਾ ਹੋਣ ਵਾਲੇ ਧੌ਼ਲ ਹਨ ਜਿੰਹਨਾਂ ਦੇ ਸਬਰ ਕਾਰਨ ਹੀ ਭਾਰਤ ਦੇਸ਼ ਸ਼ਾਂਤੀ ਨਾਲ ਵਸਦਾ ਹੈ ਪਰ ਜਿਸ ਦਿਨ ਧੌਲ ਰੂਪੀ ਆਮ ਲੋਕ ਆਪਣਾ ਸਿੰਗ ਹਿਲਾ ਦੇਣਗੇ ਉਸ ਦਿਨ ਨੇਤਾਵਾਂ ਦੇ ਪੈਰਾਂ ਥੱਲੇ ਭੂਚਾਲ ਆ ਜਾਵੇਗਾ ਜੋ ਉਹਨਾਂ ਦੀ ਪੈਰਾਂ ਹੇਠਲੀ ਜਮੀਨ ਖਿਸਕਾ ਦੇਵੇਗਾ। ਆਮ ਲੋਕਾਂ ਦੀ ਮਰਜੀ ਅਨੁਸਾਰ ਹੀ ਕੁਰਸੀ ਦੀ ਸੂਲੀ ਅਤੇ ਕਸਵੱਟੀ ਤੇ ਉਸ ਵਕਤ ਕੋਈ ਹੋਰ ਨਵਾਂ ਨੇਤਾ ਟੰਗ ਦਿੱਤਾ ਜਾਵੇਗਾ ਕਿਉਂਕਿ ਕੁਰਸੀ ਕਿਸੇ ਵਿਅਕਤੀ ਨੂੰ ਝੂਠੀ ਸ਼ਾਨੋ ਸ਼ੌਕਤ ਤਾਂ ਦੇ ਸਕਦੀ ਹੈ ਪਰ ਇੱਜਤ ਜਾਂ ਜਿੰਦਗੀ ਦਾ ਇੱਕ ਦਿਨ ਵੀ ਨਹੀਂ ਦੇ ਸਕਦੀ। ਇੱਜਤ ਅਤੇ ਜਿੰਦਗੀ ਤਾਂ ਚੰਗੇ ਕਰਮ ਕਰਨ ਨਾਲ ਹੀ ਮਿਲਦੀ ਹੈ ਝੂਠ ਦੇ ਦਾਅਵਿਆਂ ਜਾਂ ਵਾਅਦਿਆਂ ਨਾਲ ਨਹੀਂ।

ਮੈਂ ਪੰਜਾਬ ਬੋਲਦੈਂ……………..?
ਮੈਂ ਪੰਜਾਬ ਬੋਲਦਾਂ ਮੇਰੀ ਕਹਾਣੀ ਹਮੇਸ਼ਾਂ ਬਹਾਦਰ ਅਤੇ ਦਲੇਰ ਲੋਕਾਂ ਦੀ ਕਹਾਣੀ ਹੈ ਪਰ ਹੁਣ ਮੈਂ ਉਹ ਪੰਜਾਬ ਨਹੀਂ ਰਹਿ ਗਿਆ। ਹੁਣ ਮੇਰੇ ਕੋਲੋਂ ਬਹਾਦਰੀ ਦਾ ਸੱਬਕ ਨਹੀਂ ਸਿੱਖਦਾ ਕੋਈ ਹੁਣ ਤਾਂ ਮੇਰੇ ਲੋਕ ਗੁਲਾਮੀ ਦਾ ਪਾਠ ਸੁਣਦੇ ਨੇ ਅਤੇ ਗੁਲਾਮੀ ਦਾ ਹੀ ਨਾਮ ਜਪਦੇ ਨੇ। ਕਦੇ ਮੇਰੇ ਜਨਮੇ ਲੋਕਾਂ ਨੇ ਅਜਾਦ ਹੋਣ ਲਈ ਵਿਦੇਸ਼ੀਆਂ ਨਾਲ ਟੱਕਰਾਂ ਲਈਆਂ ਸਨ ਪਰ ਹੁਣ ਵਿਦੇਸ਼ੀਆਂ ਦੇ ਗੁਲਾਮ ਬਣਨ ਲਈ ਟੱਕਰਾਂ ਮਾਰ ਰਹੇ ਹਨ। ਕਦੇ ਮੇਰੇ ਲੋਕ ਅਜਾਦ ਰਹਿਣ ਲਈ ਘਰ ਘਾਟ ਛੱਡ ਤੁਰਿਆ ਕਰਦੇ ਸਨ ਹੁਣ ਗੁਲਾਮ ਹੋਣ ਲਈ ਘਰ ਘਾਟ ਵੇਚਣ ਦੇ ਰਾਹ ਪੈ ਗਏ ਹਨ। ਕਦੇ ਮੇਰੇ ਵਾਰਿਸ ਦੁੱਧ ਅਤੇ ਪੁੱਤ ਮੰਗਿਆ ਕਰਦੇ ਸਨ। ਦੁੱਧ ਅਤੇ ਪੁੱਤ ਵੇਚਣਾ ਗੁਨਾਹ ਹੁੰਦਾ ਸੀ ਇਹਨਾਂ ਲਈ, ਪਰ ਹੁਣ ਦੁੱਧ ਅਤੇ ਪੁੱਤ ਵੇਚਣਾ ਇਹਨਾਂ ਦਾ ਪਹਿਲਾ ਕੰਮ ਹੈ । ਕਦੇ ਮੇਰੇ ਇਲਾਕੇ ਵਿੱਚ ਵੱਸਣ ਵਾਲੇ ਧੀਆਂ ਦੀਆਂ ਇਜਤਾਂ ਬਚਾਉਣ ਲਈ ਜਾਨ ਦੀ ਬਾਜੀ ਲਾ ਦਿਆ ਕਰਦੇ ਸਨ  ਪਰ ਅੱਜ ਕੱਲ ਦੀ ਮੇਰੀ ਨੌਜਵਾਨੀ ਆਪਣੇ ਆਪ ਨੂੰ ਗੁੰਡਿਆਂ ਵਰਗਾ ਦਿਖਾਉਣ ਲਈ ਆਪਣਾ ਪਹਿਰਾਵਾ ਅਤੇ ਸ਼ਕਲ ਸੂਰਤ ਵੀ ਬਦਲਾੳਣ ਲੱਗ ਪਈ ਹੈ। ਮੈਂ ਕਦੇ ਕਾਬਲ ਕੰਧਾਰ ਤੱਕ ਆਪਣੇ ਝੰਡੇ ਗੱਡ ਲਏ ਸਨ ਪਰ  ਅੱਜ ਦੇ ਵਕਤ ਤਾਂ ਮੇਰੇ ਪੁੱਤਰ ਅਖਵਾਉਣ ਵਾਲੇ ਕਪੁੱਤਰਾਂ ਨੇ ਹੀ ਮੇਰੇ ਟੋਟੇ ਟੋਟੇ ਕਰਵਾ ਦਿੱਤੇ ਹਨ ਹੁਣ ਮੇਰੇ ਕੋਲੇ ਕਾਬਲ ਕੰਧਾਰ ਤਾਂ ਕੀ ਨਨਕਾਣਾ, ਹਿਮਾਚਲ ,ਚੰਡੀਗੜ ਅਤੇ ਅੰਬਾਲੇ ਵਰਗੇ ਸ਼ਹਿਰ ਵੀ ਬਿਗਾਨੇ ਕਰਵਾ ਦਿੱਤੇ ਹਨ ਜਿੱਥੇ ਅੱਜ ਵੀ ਪੰਜਾਬੀ ਬੋਲਣ ਵਾਲੇ ਮੇਰੀ ਹੋਂਦ ਦੀ ਗਵਾਹੀ ਦੇਂਦੇ ਹਨ। ਕਦੇ ਮੇਰੇ ਨਾਮ ਲੇਵਾ ਲੋਕ ਬਿਗਾਨੇ ਹੱਕਾਂ ਨੂੰ ਖਾਣਾ ਗਊ ਤੇ ਸੂਰ ਖਾਣ ਤੱਕ ਸਮਝਦੇ ਸਨ ਪਰ ਅੱਜ ਤਾਂ ਮੇਰੇ ਧਾਰਮਿਕ ਸਥਾਨਾਂ ਵਿੱਚ ਬੈਠੇ ਅਖੌਤੀ ਧਾਰਮਿਕ ਆਗੂ ਵੀ ਪਰਾਏ ਹੱਕ ਖਾਣ ਲੱਗੇ ਸ਼ਰਮ ਨਹੀਂ ਮੰਨਦੇ । ਪਰਾਏ ਹੱਕ ਖਾਣ ਤੋਂ ਅੱਗੇ ਜਾਕੇ ਧਰਮ ਕਰਮ ਲਈ ਦਿੱਤੇ ਦਾਨ ਵੀ ਖਾ ਜਾਣ ਤੇ ਡਕਾਰ ਵੀ ਨਹੀਂ ਵੱਜਣ ਦਿੰਦੇ ।

ਕਦੇ ਮੇਰੇ ਦੇਸ਼ ਵਿੱਚ ਵੱਸਣ ਵਾਲੇ ਲੋਕ ਕਿਰਤ ਨੂੰ ਸੱਭ ਤੋਂ ਉੱਤਮ ਸਮਝਦੇ ਸਨ ਪਰ ਹੁਣ ਸਰਕਾਰਾਂ ਤੇ ਬੰਦਿਆਂ ਦੀ ਗੁਲਾਮੀ ਕਰਨ ਨੂੰ ਉੱਤਮ ਸਮਝਦੇ ਹਨ। ਇਸ ਤਰਾਂ ਦੀਆਂ ਗੁਲਾਮੀਆਂ ਕਰਨ ਵਾਲੇ ਲੋਕਾਂ ਦਾ ਵੱਡਾ ਹਿੱਸਾ ਤਾਂ ਅੱਗੇ ਆਉਣ ਵਾਲੇ ਲੋਕਾਂ ਨੂੰ ਵੀ ਗੁਲਾਮ ਬਣਾਉਣ ਲਈ ਅਤੇ ਲੁੱਟਣ ਲਈ ਸਭ ਧਰਮ ਕਰਮ ਭੁੱਲ ਜਾਂਦੇ ਹਨ। ਕਿਰਤ ਕਰਨ ਵਾਲਿਆਂ ਦੀ ਸਰਕਾਰਾਂ ਦੇ ਭਾਈਵਾਲ ਬਣਕੇ ਵਪਾਰ ਕਰਨ ਵਾਲੇ ਅਤੇ ਗੁਲਾਮੀ ਕਰਨ ਵਾਲੇ ਨੌਕਰੀ ਪੇਸ਼ਾ ਲੋਕ ਆਪਣੀ ਦੁਸ਼ਮਣੀ ਕੱਢ ਰਹੇ ਹਨ ਅਤੇ ਪੁਰਾਣੀ ਕਹਾਵਤ ਉੱਤਮ ਕਿਰਤ  ਨਖਿੱਧ ਚਾਕਰੀ ਅਤੇ ਮੱਧਮ ਵਪਾਰ ਨੂੰ ਵੀ ਉਲਟਾਉਣ ਲੱਗੇ ਹੋਏ ਹਨ। ਅੱਜ ਕੱਲ ਕਿਰਤ ਨਖਿੱਧ ਹੋਈ ਜਾ ਰਹੀ ਹੈ ਅਤੇ ਗੁਲਾਮੀ ਵਾਲੀ ਚਾਕਰੀ ਉੱਤਮ ਬਣ ਬੈਠੀ ਹੈ। ਕਿਰਤ ਦਾ ਸੱਭ ਤੋਂ ਵੱਡਾ ਰੂਪ ਖੇਤੀ ਕਰਨਾਂ ਘਾਟੇ ਦਾ ਸੌਦਾ ਹੋ ਗਿਆ ਹੈ।  ਵਪਾਰ ਜੋ ਕਦੇ ਮੱਧਮ ਦਰਜੇ ਵਿੱਚ ਗਿਣਿਆ ਜਾਂਦਾ ਸੀ ਹੁਣ ਸਰਕਾਰਾਂ ਨਾਲ ਅਤੇ ਭਰਿਸ਼ਟਾਂ ਨਾਲ ਰੱਲਕੇ  ਸਭ ਕੁੱਝ ਹੀ ਉਲਟਾਈ ਜਾ ਰਿਹਾ ਹੈ। ਵਪਾਰਾਂ ਦੇ ਮਾਲਕ ਲੋਕ ਤਾਂ ਰਾਜਸੱਤਾ  ਵੀ ਆਪਣੀ ਮਰਜੀ ਦੀ ਬਣਵਾ ਰਹੇ ਹਨ ਵਪਾਰ ਦਾ ਧਰਮ ਰੋਜੀ ਰੋਟੀ ਨਾਂ ਰਹਿ ਕੇ ਦੌਲਤਾਂ ਦੇ ਭੰਡਾਰ ਖੜੇ ਕਰਨਾ ਬਣ ਗਿਆ ਹੈ।

ਕਿਸੇ ਵਕਤ ਮੇਰੇ ਪੰਜਾਬੀ ਖੇਤਰਾਂ ਵਿੱਚੋਂ ਸੱਚ ਧਰਮ ਦੀ ਅਵਾਜ ਉੱਠਿਆ ਕਰਦੀ ਸੀ ਜਿਸ ਨਾਲ ਨਿਤਾਣਿਆ ਨੂੰ ਤਾਣ ,ਨਿਮਾਣਿਆ ਨੂੰ ਮਾਣ ਅਤੇ ਨਿਓਟਿਆਂ ਨੂੰ ਓਟ ਮਿਲਦੀ ਸੀ ਪਰ ਅੱਜਕਲ ਤਾਂ ਸੱਚ ਧਰਮ ਦੀ ਥਾਂ ਝੂਠ ਵਾਲੀ  ਰਾਜਨੀਤਕ ਅਵਾਜ ਹੀ ਧਰਮ ਦੇ ਨਾਂ ਤੇ ਚਾਰ ਚੁਫੇਰੇ ਗੂੰਜਦੀ ਹੈ ਜਿਸ ਨਾਲ ਮਸੂਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੈਂ ਪੰਜਾਬ ਕਦੇ ਇਸ ਤਰਾਂ ਦਾ ਬਣ ਜਾਵਾਂਗਾ ਕਦੇ ਚਿਤਵਿਆ ਵੀ ਨਹੀਂ ਸੀ ਪਰ ਜਦ ਦੀ ਸਿਆਸਤ ਧਰਮ ਤੋਂ ਉੱਪਰ ਹੋਕੇ ਚੱਲਣ ਲੱਗੀ ਹੈ ਤਦ ਤੋਂ ਮੇਰਾ ਇਹ ਬੁਰਾ ਹਾਲ ਹੋਇਆ ਹੈ। ਕਿਸੇ ਵਕਤ ਮੇਰੇ ਖੇਤਰ ਵਿੱਚ ਵੱਸਣ ਵਾਲੇ ਲੋਕ ਪਾਣੀ ਨੂੰ ਪਿਤਾ ਅਤੇ ਪਰਮਾਤਮਾ ਦਾ ਦਰਜਾ ਦਿੰਦੇ ਸਨ। ਪਾਣੀ ਪਿਤਾ ਦਾ ਖਿਤਾਬ ਦੇਕੇ ਬਾਬੇ ਨਾਨਕ ਨੇ ਜਲ ਨੂੰ ਸਤਿਕਾਰ ਦਿੱਤਾ ਸੀ ਅਤੇ ਆਮ ਲੋਕ ਭਾਸ਼ਾ ਵਿੱਚ ਜਲ ਮਿਲਿਆ ਪਰਮੇਸਰ ਮਿਲਿਆ ਕਹਿਕੇ ਮੇਰੇ ਲੋਕ ਜਲ ਦਾ ਆਦਰ ਕਰਦੇ ਸਨ ਪਰ ਹੁਣ ਮੇਰੇ ਉਹੀ ਪੰਜਾਬੀ ਜਲ ਦਾ ਉਹ ਬੁਰਾ ਹਾਲ ਕਰ ਰਹੇ ਹਨ ਜੋ ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਸ਼ਹਿਰਾਂ ਵਿੱਚ ਵੱਸਣ ਵਾਲੇ ਤਾਂ ਆਪਣਾ ਸਾਰਾ ਗੰਦ ਮੰਦ  ਇਸ ਜਲ ਵਿੱਚ ਖਪਾਉਣਾ ਹੀ ਧਰਮ ਸਮਝਦੇ ਹਨ। ਸਰਕਾਰਾਂ ਜਲ ਨੂੰ ਪਲੀਤ ਕਰਵਾਉਣ ਲਈ ਕਾਰਖਾਨੇਦਾਰਾਂ ਦੀ ਤਰਫਦਾਰੀ ਕਰਦੀਆਂ ਹਨ। ਲੋਕਾਂ ਦਾ ਢਿੱਡ ਭਰਨ ਦੇ ਨਾਂ ਤੇ ਕਿਸਾਨ ਵਰਗ ਵੀ ਜਲ ਦੀ ਦੁਰਵਰਤੋਂ ਵੱਧ ਕਰ ਰਿਹਾ ਹੈ ਕਿਸ ਕਿਸ ਬਾਰੇ ਕੁੱਝ ਕਹਾਂ ਇੱਥੇ ਤਾਂ ਮੇਰੇ ਜੰਮਿਆਂ ਦਾ ਆਵਾ ਹੀ ਊਤ ਹੋ ਗਿਆ ਹੈ। ਜਿਸ ਕਿਸੇ ਪਾਸੇ ਨਿਗਾਹ ਮਾਰਦਾਂ ਹਾਂ ਤਾਂ ਮੈਂ ਸ਼ਰਮ ਨਾਲ ਮੂੰਹ ਢੱਕ ਲੈਂਦਾ ਹਾਂ, ਹੁਣ ਤਾਂ ਮੈਨੂੰ ਉਸ ਵਕਤ ਅਫਸੋਸ ਵੀ ਨਹੀਂ ਹੁੰਦਾ ਜਦੋਂ ਕੋਈ ਮੇਰਾ ਵਾਰਸ ਪੰਜਾਬੀ ਤੋਂ ਮੁਨੱਕਰ ਹੋ ਜਾਂਦਾਂ ਹੈ ਕਿਉਂਕਿ ਹੁਣ ਮੇਰੇ ਲੋਕ ਦੁਨੀਆਂ ਲਈ ਚੰਗੇ ਕੰਮਾਂ ਦੀ ਮਿਸਾਲ ਨਹੀਂ ਰਹਿ ਗਏ, ਹੁਣ ਤਾਂ ਹਰ ਮਾੜੇ ਕੰਮਾਂ ਵਿੱਚ ਮੇਰੇ ਜਾਏ ਜਰੂਰ ਸ਼ਾਮਿਲ ਹੁੰਦੇ ਹਨ। ਨਸ਼ਿਆਂ ਦੇ ਸੱਭ ਤੋਂ ਵੱਡੇ ਸੁਦਾਗਰ ਮੇਰੇ ਪੁੱਤ ਬਣ ਰਹੇ ਹਨ । ਸਮੈਕ ਗਾਂਜਾ ,ਕੋਕੀਨ ਵਰਗੇ ਭੈੜੇ ਨਸ਼ਿਆਂ ਦਾ ਰਾਹ ਵੀ ਮੇਰਾ ਘਰ  ਪੰਜਾਬ ਹੀ ਬਣ ਗਿਆ ਹੈ। ਮੇਰੀਆਂ ਸਰਕਾਰਾਂ ਨੇ ਮੇਰੇ ਭਵਿੱਖ ਲਈ ਸ਼ਰਾਬ ਦੇ ਹੜ ਸਰਕਾਰੀ ਤੌਰ ਤੇ ਵਗਾ ਦਿੱਤੇ ਹਨ ਫਿਰ ਬਿਗਾਨਿਆਂ ਨੂੰ ਕੀ ਦੋਸ਼ ਦੇਵਾਂ। ਮੇਰਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ, ਮੈਨੂੰ ਸਮਝ ਨਹੀਂ ਲੱਗਦੀ ਮੇਰੇ ਕੋਲੋਂ ਕਿੱਥੇ ਗੱਲਤੀ ਹੋ ਗਈ ਹੈ। ਹੇ ਅਨੰਤ ਕੁਦਰਤ ਮੇਰੇ ਗੁਨਾਹ ਬਖਸ਼ ਅਤੇ ਮੇਰੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾ ਭੈੜੀਆਂ ਬਿਮਾਰੀਆਂ ਤੋਂ। ਇੱਕ ਵਾਰ ਫਿਰ ਮੇਰੇ ਲੋਕ ਗੁਰੂਆਂ ਦੇ ਨਾਂ ਤੇ ਜਿਉਣ ਲੱਗਣ………..। ਇਹ ਲੋਕ ਰਿਸ਼ੀਆਂ ਮੁਨੀਆਂ ਦੀ ਧਰਤੀ ਨੂੰ ਸਮਗਲਰਾਂ ਗੁੰਡਿਆਂ ਭਰਿਸ਼ਟਾਂ ਦੀ ਧਰਤੀ ਨਾਂ ਅਖਵਾਉਣ ਦੇਣ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਬਾਬੇ ਫਰੀਦ ਦੀ ਕਰਮ ਭੂਮੀ ਹੈ। ਰਾਮਰਾਜ ਦੀ ਜਨਮਦਾਤੀ ਹੈ, ਕਿਰਤੀਆਂ ਕਾਮਿਆਂ ਦੀ ਮਿਹਨਤ ਨਾਲ ਸਜੀ ਸੰਵਰੀ ਹੈ। ਇੱਥੋਂ ਸੱਚ ਦੀ ਅਵਾਜ ਉੱਠਦੀ ਰਹੀ ਹੈ ਅਤੇ ਅੱਗੇ ਤੋਂ ਵੀ ਇੱਥੋਂ ਸੱਚ ਧਰਮ ਦੀ ਅਤੇ ਗਿਆਨ ਦੀ ਅਵਾਜ ਉੱਠੇ, ਇਹ ਮੇਰੀ ਕਾਮਨਾਂ ਹੈ।

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ
ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ ਸ਼ਾਰਟ ਕੱਟ ਰਸਤਾ ਚੁਣਿਆ ਹੋਇਆ ਹੈ। ਵਪਾਰਕ ਬੁੱਧੀ ਦੇ ਸਮਾਜ ਵਿੱਚ ਕੁੱਝ ਵਪਾਰੀ ਲੋਕ ਆਪਣਾ ਤਜਰਬਾ ਜਾਂ ਪੈਸਾ ਇੰਨਵੈਸਟ ਕਰਕੇ ਉਸਦੇ ਇਵਜ ਵਿੱਚ ਹੋਰ ਕਈ ਗੁਣਾਂ ਲਾਭ ਖੱਟਣਾ ਹੀ ਲੋੜਦੇ ਹਨ। ਵੱਡੇ ਵਪਾਰੀ ਵੱਡੇ ਰਾਜਨੀਤਕ ਛੋਟੇ ਵਪਾਰੀਆਂ ਨੂੰ ਸਬਜ਼ਬਾਗ ਦਿਖਾਕਿ ਜਾਂ ਮਜ਼ਬੂਰ ਕਰਕੇ ਇਸ ਖੇਡ ਵਿੱਚ ਸ਼ਾਮਿਲ ਕਰਦੇ ਹਨ ਅਤੇ ਵੱਡੀਆਂ ਹਾਨੀਆਂ ਦੀਆਂ ਧਮਕੀਆਂ ਦੇਕੇ ਛੋਟੇ ਲਾਭ ਲੈ ਲੈਣ ਦਾ ਲਾਲਚ ਦੇਕੇ ਵੀ ਆਪੋ ਆਪਣੇ ਹਿੱਤਾਂ ਦੀ ਪੂਰਤੀ ਦੀ ਖੇਡ ਖੇਡਣ ਦੀ ਨੀਤੀ ਤੇ ਚਲਦੇ ਹਨ। ਸਮਾਜ ਸੇਵਾ ਜਾਂ ਲੋਕ ਹਿੱਤ ਦੇ ਸਿਰਫ ਡਰਾਮੇ ਹੁੰਦੇ ਹਨ ਜਦੋਂਕਿ  ਨਤੀਜਾ ਕੁਨਬਾ ਪ੍ਰਸਤੀ ਅਤੇ ਮਿੱਤਰ ਮੰਡਲੀ ਦੀ ਬੱਲੇ ਬੱਲੇ ਹੀ ਹੁੰਦਾ ਹੈ। ਭਰਿਸ਼ਟ ਰਾਜਸੱਤਾ ਨੇ ਲੋਕਾਂ ਨੂੰ ਵੀ ਭਰਿਸ਼ਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਕਿਰਤਾਂ ਅਤੇ ਧਰਮਾਂ ਦੀਆਂ ਪੌੜੀਆਂ ਚੜਨ ਵਾਲਾ ਆਮ ਮਨੁੱਖ ਹੱਡਾ ਰੋੜੀ ਦੇ ਮਰੇ ਜਾਨਵਰ ਉਡੀਕਣ ਵਾਲੇ ਜਾਨਵਰਾਂ ਵਰਗਾ ਹੋਕੇ ਰਾਜਨੀਤਕਾਂ ਦੇ ਮੂੰਹਾਂ ਵਿੱਚੋਂ ਕੁੱਝ ਰਿਆਇਤਾਂ ਦੇ ਊਠ ਵਾਲੇ ਬੁੱਲ ਡਿੱਗਣਦੇ ਲਾਲਚ ਵਿੱਚ ਫਸ ਗਿਆ ਹੈ ਜਾਂ ਫਸਾ ਦਿੱਤਾ ਗਿਆ ਹੈ। ਇਸ ਆਸ ਵਿੱਚ ਹੀ ਉਹ ਪੰਜ ਸਾਲ ਬਤੀਤ ਕਰ ਲੈਂਦਾ ਹੈ। ਇਹ ਊਠ ਦਾ ਲਮਕਦਾ ਬੁੱਲ ਕਦੇ ਵੀ ਨਹੀਂ ਡਿੱਗਦਾ ਅਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੇ ਊਠ ਦੇ ਬੁੱਲ ਡਿਗਾਉਣ ਦੇ ਨਵੇਂ ਵਾਅਦਿਆਂ ਵਾਲੇ ਠੱਗ ਦੇ ਹੱਥ ਚੜ ਜਾਣਾ ਇਸ ਮਨੁੱਖ ਦੀ ਹੋਣੀ ਬਣ ਚੁੱਕਿਆ ਹੈ।

ਵਰਤਮਾਨ ਸਮੇਂ ਪੰਜਾਬ ਵਿੱਚ ਤਿੰਨ ਧਿਰਾਂ ਦੇ ਸ਼ਿਕਾਰੀਆਂ ਨੇ ਪੰਜਾਬੀ ਵੋਟਰ ਨੂੰ ਸ਼ਿਕਾਰ ਕਰਨ ਲਈ ਜਾਲ ਵਿਛਾ ਲਏ ਹਨ। ਇਹਨਾਂ ਵਿੱਚ ਦੋ ਸ਼ਿਕਾਰੀ ਧਿਰਾਂ ਤਾਂ ਬੜੀਆਂ ਪੁਰਾਣੀਆਂ ਹਨ ਪਰ ਤੀਜੀ ਧਿਰ ਇਹਨਾਂ ਤੋਂ ਵੀ ਵੱਧ ਚਲਾਕ ਹੈ ਜੋ ਨਵੇਂ ਜਮਾਨਿਆਂ ਦੀ ਤਕਨੀਕ ਲੈਕੇ ਆਈ ਹੈ। ਇਸ ਨਵੀਆਂ ਤਕਨੀਕਾਂ ਦੇ ਲੇਜਰ ਸ਼ੋਆਂ ਵਿੱਚੋਂ ਨਿਕਲਦੀ ਲੋਕ ਸੇਵਾ ਨੇ ਵੀ ਨੌਜਵਾਨੀ ਦੀਆਂ ਅੰਨੀਆਂ ਅੱਖਾਂ ਨੂੰ ਹੋਰ ਵੀ ਚਕਾ ਚੌਂਧ ਕੀਤਾ ਹੋਇਆ ਹੈ। ਪੁਰਾਤਨ ਧਿਰਾਂ ਅਕਾਲੀ ਕਾਂਗਰਸ ਹਨ ਜਿਹਨਾਂ ਦੀਆਂ ਜੜਾਂ ਸਿਆਣੀ ਉਮਰ ਦੇ ਲੋਕਾਂ ਵਿੱਚ ਹਨ ਜੋ ਆਪੋ ਆਪਣੇ ਘਰਾਂ ਤੇ ਕਾਬਜ ਹਨ ਅਤੇ ਪਰੀਵਾਰਾਂ ਦੇ ਬਹੁਤੇ ਵਿਅਕਤੀ ਉਹਨਾਂ ਦੇ ਹੁਕਮ ਅਧੀਨ ਵਿਚਰਦੇ ਹਨ। ਤੀਜੀ ਧਿਰ ਜਿਸਦਾ ਲੋਕ ਸੇਵਾ ਦਾ ਕੋਈ ਇਤਿਹਾਸ ਨਹੀਂ ਸਿਰਫ ਨਵੀਂ ਤਕਨੀਕ ਸੋਸ਼ਲ ਮੀਡੀਆ ਦਾ ਡਰਾਮਾ ਅਧਾਰਤ ਵਿਕਾਸ ਮਾਡਲ ਹੈ ਨਾਲ ਨੌਜਵਾਨੀ ਦਾ ਇੱਕ ਹਿੱਸਾ ਜੁੜਿਆ ਹੋਇਆ ਹੈ ਜਿਸ ਦੇ ਅਧਾਰ ਤੇ ਇਹ ਧਿਰ ਵੀ ਪਿੱਛਲੇ ਸਾਲਾਂ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਸਬੱਬੀ ਪੈਰ ਥੱਲੇ ਬਟੇਰਾ ਆ ਜਾਣ ਕਰਕੇ ਸ਼ਿਕਾਰੀ ਹੋਣ ਦਾ ਦਮ ਭਰ ਰਹੀ ਹੈ। ਵਰਤਮਾਨ ਰਾਜ ਕਰ ਰਹੀ ਧਿਰ ਕੋਲ ਆਪਣਾ ਇੱਕ ਢਾਂਚਾ ਹੈ ਵਰਕਰਾਂ ਦਾ ਸਮੂਹ  ਜਿਸਦੇ ਆਸਰੇ ਉਹ ਇੱਕ ਨਿਸ਼ਚਿਤ 25%ਵੋਟ ਬੈਂਕ ਰੱਖਦੀ ਹੈ ਬਾਕੀ ਦਸ ਤੋਂ ਪੰਦਰਾਂ ਪਰਸੈਂਟ ਵੋਟ ਮੌਕੇ ਦੀਆਂ ਤਿਕੜਮਾਂ ਨਾਲ ਜੋੜਨ ਦੇ ਉਪਰਾਲੇ ਦੀਆਂ ਉਸਦੀਆਂ ਨੀਤੀਆਂ ਗੁਪਤ ਹਨ ਅਤੇ ਜੋ ਸਮਾਂ ਆਉਣ ਤੇ ਹੀ ਪਤਾ ਲੱਗਣਗੀਆਂ। ਦੂਜੀ ਧਿਰ ਕਾਂਗਰਸ ਕੋਲ ਭਾਵੇਂ ਵੋਟ ਬੈਂਕ ਦਾ ਕੋਈ ਸਥਾਈ ਅੰਕੜਾ ਨਹੀਂ ਮੰਨਿਆ ਜਾ ਸਕਦਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਾਖ ਹੈ ਜੋ ਪੰਜਾਬ ਦੇ ਵੱਡੀ ਗਿਣਤੀ ਵੋਟਰਾਂ ਦੇ ਵਿੱਚ ਹੈ। ਕਾਂਗਰਸ ਦੇ ਸਥਾਈ ਵਰਕਰ ਅਤੇ ਆਗੂ ਕੈਪਟਨ ਦੀ ਤਾਕਤ ਨੂੰ ਦੁਗਣਾ ਕਰ ਦਿੰਦੇ ਹਨ।

ਰਾਜਸ਼ਾਹੀ ਦੇ ਅਧੀਨ ਇੱਕ ਵਿਅਕਤੀ ਦੇ ਰਾਜ ਵਿੱਚ ਹਜਾਰਾਂ ਸਾਲ ਵਿਚਰਨ ਵਾਲੇ ਪੰਜਾਬੀਆਂ ਦੀ ਮਾਨਸਿਕਤਾ ਅੱਜ ਵੀ ਪਾਰਟੀਆਂ ਦੀ ਥਾਂ ਵਿਅਕਤੀਆਂ ਵਿੱਚ ਹੈ। ਬਾਦਲ ਪਰੀਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ਆਪ ਮਜਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗੱਲਤੀ ਕਰ ਰਿਹਾ ਹੈ। ਇਸ ਪਾਰਟੀ ਦੇ ਵਿੱਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿੱਚ ਕੇਜਰੀਵਾਲ ਨੂੰ ਫੂਕ ਛਕਾਕੇ ਗੁੰਮਰਾਹ ਕਰ ਰਹੇ ਹਨ। ਆਗੂ ਵਿਹੂਣੀ ਪਾਰਟੀ ਵਿੱਚ ਬਹੁਤੇ ਜਰਨੈਲ ਆਪਣਾ ਅਤੇ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਚੋਣਾਂ ਨਾਲੋ ਪਾਰਟੀ ਬਾਜੀ ਦੀ ਥਾਂ ਵਿਅਕਤੀ ਗਤ ਪੱਧਰ ਤੇ ਲੜੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਪਾਰਟੀ ਦਾ ਚੋਣ ਲੜਨ ਵਾਲਾ ਆਗੂ ਲੋਕਾਂ ਨਾਲ ਸਿੱਧਾ ਜੁੜਿਆ ਹੁੰਦਾ ਹੈ। ਨਵੀਂ ਪਾਰਟੀ ਹਮੇਸ਼ਾਂ ਆਪਣੇ ਆਪ ਨੂੰ ਲੋਕ ਹਿੱਤਾਂ ਦੀ ਪਹਿਰੇਦਾਰ ਦਿਖਾਈ ਦੇਕੇ ਹੀ ਚੋਣ ਜਿੱਤ ਸਕਦੀ ਹੁੰਦੀ ਹੈ। ਨਵੀਂ ਪਾਰਟੀ ਤਿਕੜਮਬਾਜ ਦੀ ਥਾਂ ਲੋਕ ਰੋਹ ਅਤੇ ਲੋਕ ਪਿਆਰ ਸਤਿਕਾਰ ਦੀ ਪਾਤਰ ਬਣੀ ਰਹਿਣੀ ਜਰੂਰੀ ਹੁੰਦੀ ਹੈ ਜੋ ਕਿ ਆਪ ਪਾਰਟੀ ਲਈ ਵੀ ਜਰੂਰੀ ਹੈ। ਲੋਕ ਪਿਆਰ ਅਤੇ ਸਤਿਕਾਰ ਸਿਧਾਂਤ ਅਤੇ ਅਸੂਲ ਦਿਖਾਈ ਦੇਣ ਤੇ ਹੀ ਬਣਦਾ ਹੈ।

ਚੋਣਾਂ ਦਾ ਅੰਤਿਮ ਸਮਾਂ ਦੋ ਧਿਰਾਂ ਵਿੱਚ ਹੀ ਹੋਣਾਂ ਹੁੰਦਾ ਹੈ। ਜਿਹੜੀ ਧਿਰ ਰਾਜ ਕਰਦੀ ਪਾਰਟੀ ਨੂੰ ਟੱਕਰ ਦੇਣ ਵਿੱਚ ਪਛੜਨ ਲੱਗ ਪਵੇ ਆਮ ਲੋਕ ਉਸ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤਲੇ ਦਿਨ ਤੱਕ ਹਰ ਧਿਰ ਦਾ ਜੇਤੂ ਅੰਦਾਜ ਵੀ ਬਣਿਆ ਰਹਿਣਾ ਚਾਹੀਦਾ ਹੈ। ਜਿਸ ਧਿਰ ਕੋਲ ਜੇਤੂ ਅੰਦਾਜ ਨਾਂ ਹੋਵੇ ਲੋਕ ਉਸ ਤੋਂ ਕਿਨਾਰਾ ਕਰਨਾ ਹੀ ਬੇਹਤਰ ਸਮਝਦੇ ਹਨ। ਕੀ 2017 ਤੱਕ ਤਿੰਨੇ ਧਿਰਾਂ ਜੇਤੂ ਅੰਦਾਜ ਬਣਾਈ ਰੱਖਣਗੀਆਂ ? ਜਿਸ ਧਿਰ ਕੋਲ ਜੇਤੂ ਅੰਦਾਜ ਲੋਕਾਂ ਨੂੰ ਦਿਖਾਈ ਨਾਂ ਦਿੱਤਾ ਉਸਦੀ ਹਾਲਤ ਸੋਚਣ ਤੋਂ ਵੀ ਜਿਆਦਾ ਮੰਦੀ ਹੋਣੀ ਲਾਜਮੀ ਹੈ। ਸੋ ਵਰਤਮਾਨ ਸਮੇਂ ਤਿੰਨੇ ਧਿਰਾਂ ਕੋਲ ਭਾਵੇਂ ਲੋਕ ਪੱਖੀ ਏਜੰਡਾ ਨਹੀਂ ਹੈ ਪਰ ਚੋਣ ਦਾ ਹੋਰ ਕੋਈ ਬਦਲ ਨਾਂ ਹੋਣ ਕਾਰਨ ਇਹਨਾ ਦੇ ਜਾਲ ਹੀ ਲੋਕਾਂ ਨੂੰ ਘੇਰ ਰਹੇ ਹਨ। ਆਉਣ ਵਾਲਾ ਵਕਤ ਦੱਸੇਗਾ ਕਿ ਲੋਕ ਹਿੱਤਾਂ ਤੋਂ ਕੋਹਾਂ ਦੂਰ ਤਿੰਨਾਂ ਧਿਰਾਂ ਦੇ ਕਿਸਦੇ ਜਾਲ ਵਿੱਚ ਲੋਕ ਫਸਣ ਦਾ ਫੈਸਲਾ ਕਰਨਗੇ। ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਰਾਜਨੀਤਕਾਂ ਦੀ ਸਫਲਤਾ ਵੀ ਹੈ ਕਿ ਲੋਕ ਹਿੱਤਾਂ ਦੇ ਮੁੱਦੇ ਚੋਣ ਏਜੰਡੇ ਦੇ ਮੁੱਦੇ ਹੀ ਨਹੀਂ ਬਣ ਸਕੇ। ਸੋ ਆਉਣ ਵਾਲੇ ਪੰਜ ਸਾਲ ਵੀ ਪੰਜਾਬੀਆਂ ਦੇ ਪਹਿਲਾਂ ਵਾਲੇ ਰੁਝਾਨ ਵਿੱਚ ਹੀ ਵਿਚਰਨ ਦੇ ਹਾਲਾਤ ਬਣੇ ਰਹਿਣਗੇ। ਲੋਕ ਪੱਖੀ ਲੋਕਾਂ ਨੂੰ ਆਪਣੀ ਆਸ 2022 ਤੇ ਹੀ ਰੱਖਣ ਦੀ ਇੱਛਾ ਰੱਖਣ ਨੂੰ ਮਜਬੂਰ ਹੋਣਾ ਪਵੇਗਾ। ਚੌਥੀ ਧਿਰ ਜੋ ਲੋਕ ਮੁੱਦਿਆਂ ਦੀ ਦਾਅਵੇਦਾਰ ਹੋ ਸਕਦੀ ਸੀ ਪਰ ਉਹ ਆਪਣੇ ਆਪ ਨੂੰ ਸੰਗਠਿਤ ਅਤੇ ਪੇਸ਼ ਕਰਨ ਵਿੱਚ ਅਸਫਲ ਹੋਏ ਹਨ। ਪੰਜਾਬ ਦੇ ਲੋਕ ਇਸ ਸਮੇਂ ਲੋਕ ਪੱਖੀ ਧਿਰ ਨੂੰ ਕਾਮਯਾਬ ਕਰਨ ਲਈ ਤਿਆਰ ਬੈਠੇ ਸਨ ਪਰ ਤਜਰਬੇਕਾਰ ਸਿਆਸੀ ਤਿੰਨੇ ਧਿਰਾਂ ਨੇ ਆਪਣੇ ਹੋ ਹੱਲੇ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਗੁੰਮਰਾਹ ਅਤੇ ਸਮਝਦਾਰ ਸਿਆਣੇ ਲੋਕ ਪੱਖੀ ਲੋਕਾਂ ਦੇ ਅੱਗੇ ਤੁਰਨ ਦੇ ਰਾਹ ਬੰਦ ਕਰਨ ਦੀ ਸਫਲ ਚਾਲ ਖੇਡੀ ਹੈ। ਚੌਥੀ ਧਿਰ ਦੇ ਲੋਕ ਇਹ ਰਾਹ ਰੋਕੂ ਜੁਗਾੜਾਂ ਨੂੰ ਤੋੜਨ ਵਿੱਚ ਅਸਫਲ ਹੋਏ ਹਨ ਜੋ ਉਹਨਾਂ ਦੀ ਵੱਡੀ ਕਮਜੋਰੀ ਹੈ। ਸੋ ਪੰਜਾਬੀ ਵੋਟਰ ਕੋਲ ਕਿਸੇ ਇੱਕ ਧਿਰ ਦੇ ਜਾਲ ਵਿੱਚ ਫਸਣਾ ਉਸਦੀ ਹੋਣੀ ਬਣਾ ਦਿੱਤਾ ਗਿਆ ਹੈ। ਚੌਥੀ ਧਿਰ ਦੇ ਲੋਕ ਵੀ ਇਸ ਦੇ ਲਈ ਇਤਿਹਾਸ ਦੇ ਦੋਸ਼ੀ ਰਹਿਣਗੇ। ਤਿੰਨੇ ਧਿਰਾਂ ਸਫਲ ਆਗੂ ਅੱਜ ਤੋਂ ਹੀ ਭੰਗੜੇ ਪਾ ਸਕਦੇ ਹਨ। ਕੇਜਰੀ ਕਾਂਗਰਸ ਕਾਲੀ ਇੱਕੋ ਹੀ ਹਮਾਮ ਵਿੱਚ ਇਕੱਠੇ ਨਹਾਉਣਗੇ। ਇਹਨਾਂ ਧਿਰਾਂ ਤੋਂ ਸਵੈ ਵਿਕਾਸ ਦੇ ਇਲਾਵਾ ਹੋਰ ਆਸ ਰੱਖਣੀ ਮੂਰਖਤਾ ਹੀ ਹੈ ਕਿਉਂਕਿ ਇਹਨਾਂ ਦੇ ਆਗੂ ਸਵੈ ਹੰਕਾਰ ਅਤੇ ਸਵਾਰਥ ਦੀ ਦਲਦਲ ਵਿੱਚ ਡੂੰਘੇ ਫਸ ਚੁੱਕੇ ਹਨ।

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ
ਵਰਤਮਾਨ ਸਮੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਰਦੂਸ਼ਣ ਭਰੇ ਧੂੰਏ ਅਤੇ ਧੁੰਦ ਦੀ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਦੇਸ਼ ਦੇ ਸੌਖਾ ਰਹਿਣ ਵਾਲਾ ਅਮੀਰ ਵਰਗ ਅਤੇ ਮੀਡੀਆ ਅਤੇ ਅਦਾਲਤਾਂ ਚਲਾਉਣ ਵਾਲੇ ਲੋਕ ਕਾਫੀ ਔਖੇ ਭਾਰੇ ਹੋ ਰਹੇ ਹਨ। ਪੰਜਾਬ, ਹਰਿਆਣੇ ਦੇ ਕਿਰਤੀ ਮਿਹਨਤੀ ਕਿਸਾਨ ਦੇ ਸਿਰ ਦੋਸ਼ ਦੇਕੇ ਮੂਲ ਕਾਰਨਾਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਇਸ ਪਰਦੂਸ਼ਣ ਬਾਰੇ ਰੌਲਾ ਭਾਵੇਂ ਦਿੱਲੀ ਵਿਚਲੇ ਮੀਡੀਆਂ ਵੱਲੋਂ ਪਾਇਆ ਜਾ ਰਿਹਾ ਹੈ ਪਰ ਧੂੰਏਂ ਦਾ ਨੁਕਸਾਨ ਸਭ ਤੋਂ ਵੱਧ ਪੰਜਾਬੀ ਅਤੇ ਹਰਿਆਣੇ ਦੇ ਸਾਰੇ ਲੋਕ ਝੱਲ ਰਹੇ ਹਨ। ਦਿੱਲੀ ਨੋਇਡਾ ਫਰੀਦਾਬਾਦ ਗੁੜਗਾਉਂ ਰਾਜਧਾਨੀ ਨਾਲ ਸਬੰਧਤ ਇਲਾਕੇ ਖੁਦ ਬਹੁਤ ਵੱਡੇ ਪੱਧਰ ਤੇ ਪਰਦੂਸ਼ਣ ਪੈਦਾ ਕਰਦੇ ਹਨ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਸੀਜਨ ਦੌਰਾਨ ਇਸਦੇ ਨਾਲ ਰਲ ਜਾਣ ਕਰਕੇ ਪਰਦੂਸ਼ਣ ਦੀ ਮਾਤਰਾ ਇਹਨਾਂ ਵੱਡੇ ਸਹਿਰਾਂ ਵਿੱਚ ਕਈ ਗੁਣਾਂ ਵੱਧਣੀ ਲਾਜ਼ਮੀ ਹੋ ਜਾਂਦੀ ਹੈ। ਰਾਜਧਾਨੀ ਦੇ ਇਲਾਕੇ ਨਾਲ ਸਬੰਧਤ ਸਰਕਾਰਾਂ ਅਤੇ ਮਿਊਸਪਲ ਕਮੇਟੀਆਂ ਆਪਣਾ ਪਰਦੂਸ਼ਣ ਤਾਂ ਘੱਟ ਨਹੀਂ ਕਰ ਸਕਦੀਆਂ ਪਰ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਤੇ ਡੰਡਾ ਚਲਵਾਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਐਨ ਸੀ ਆਰ ਭਾਵ ਰਾਸ਼ਟਰੀ ਰਾਜਧਾਨੀ ਨਾਲ ਸਬੰਧਤ ਇਲਾਕੇ ਵਿਚਲਾ ਪਰਬੰਧਕੀ ਸਿਸਟਮ ਸਾਰਾ ਸਾਲ ਨਿਸਚਿਤ ਹੱਦਾਂ ਤੋਂ ਕਿਧਰੇ ਜਿਆਦਾ ਪਰਦੂਸ਼ਣ ਨੂੰ ਰੋਕਣ ਵਿੱਚ ਅਸਮਰਥ ਰਿਹਾ ਹੈ ਅਤੇ ਮਜਬੂਰੀ ਵੱਸ ਕੁੱਝ ਦਿਨਾਂ ਦਾ ਪਰਾਲੀ ਵਾਲਾ ਧੂੰਆਂ ਹੀ ਅਸਲ ਦੋਸ਼ੀ ਗਰਦਾਨਕੇ ਆਪਣਾ ਨਿਕੰਮਾਪਨ ਲੁਕੋ ਰਿਹਾ ਹੈ।

ਪੰਜਾਬ ਵਿੱਚ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਈ ਸਮੱਸਿਆ ਦੇ ਵਿੱਚ ਇਕੱਲਾ ਕਿਸਾਨ ਦੋਸ਼ੀ ਨਹੀਂ ਬਲਕਿ ਸਰਕਾਰਾਂ ਦੀਆਂ ਬਹੁਤ ਸਾਰੀਆਂ ਨੀਤੀਆਂ ਜਿੰਮੇਵਾਰ ਹਨ। ਸਭ ਤੋਂ ਪਹਿਲਾਂ ਪਾਣੀ ਬਚਾਉਣ ਦੇ ਨਾਂ ਤੇ ਝੋਨੇ ਦੀ ਬਿਜਾਈ ਦਸ ਜੂਨ ਤੋਂ ਬਾਅਦ ਕਰਨ ਦੇਣ ਦੀ ਨੀਤੀ ਹੀ ਗੱਲਤ ਜਿਸ ਨਾਲ ਝੋਨੇ ਦੀ ਲੇਟ ਬਿਜਾਈ ਤੋਂ ਬਚਣ ਲਈ ਲੱਗਭੱਗ ਦਸ ਦਿਨਾਂ ਵਿੱਚ ਹੀ ਲਾਉਣ ਦੀ ਕੋਸ਼ਿਸ਼ ਕਿਸਾਨ ਕਰਦੇ ਹਨ। ਇਸ ਤਰਾਂ ਇਕੱਠਾ ਝੋਨਾ ਲਾਇਆਂ ਪੱਕਦਾ ਵੀ ਉਸ ਹਿਸਾਬ ਨਾਲ ਇਕੱਠਾ ਹੀ ਹੈ ਅਤੇ ਜਿਆਦਾਤਰ ਕਟਾਈ ਦਸ ਦਿਨਾਂ ਵਿੱਚ ਹੀ ਹੋ ਜਾਂਦੀ ਹੈ। ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਵਕਤ ਸਾਰੇ ਕਿਸਾਨਾਂ ਲਈ ਵੀ ਇਕੱਠਾ ਹੀ ਹੋ ਲਾਇਆਂ ਪੱਕਦਾ ਵੀ ਉਸ ਹਿਸਾਬ ਨਾਲ ਇਕੱਠਾ ਹੀ ਹੈ ਅਤੇ ਜਿਆਦਾਤਰ ਕਟਾਈ ਦਸ ਦਿਨਾਂ ਵਿੱਚ ਹੀ ਹੋ ਜਾਂਦੀ ਹੈ। ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਵਕਤ ਸਾਰੇ ਕਿਸਾਨਾਂ ਲਈ ਵੀ ਇਕੱਠਾ ਹੀ ਹੋ ਜਾਂਦਾ ਹੈ। ਪੰਜਾਬੀ ਕਿਸਾਨਾਂ ਦਾ ਵੱਡਾ ਹਿੱਸਾ ਵੱਧ ਝਾੜ ਦੇਣ ਵਾਲੀ ਪੂਸਾ 44 ਲੰਬੇ ਸਮੇਂ ਦੀ ਪੱਕਣ ਵਾਲੀ ਕਿਸਮ ਬੀਜਦਾ ਹੈ ਜੋ ਲੇਟ ਲਾਉਣ ਅਤੇ ਲੇਟ ਪੱਕਣ ਕਾਰਨ ਕਣਕ ਦੀ ਅਗੇਤੀ ਬਿਜਾਈ ਨਹੀ ਹੋਣ ਦਿੰਦੀ। ਪਛੇਤੀ ਕਣਕ ਝਾੜ ਘੱਟ ਦਿੰਦੀ ਹੈ ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾਕੇ ਕਣਕ ਬੀਜਣ ਦੀ ਸੋਚਦੇ ਹਨ। ਘੱਟ ਸਮੇਂ ਵਿੱਚ ਪਰਾਲੀ ਘੱਟ ਸੁਕਦੀ ਹੈ ਅਤੇ ਗਿੱਲੀ ਹੋਣ ਕਾਰਨ ਧੂੰਆਂ ਵੀ ਜਿਆਦਾ ਪੈਦਾ ਕਰਦੀ ਹੈ। ਇਹਨਾਂ ਦਿਨਾਂ ਵਿੱਚ ਠੰਢ ਦੀ ਸ਼ੁਰੂਆਤ ਹੋ ਜਾਣ ਕਾਰਨ ਪਰਾਲੀ ਘੱਟ ਸੁੱਕਦੀ ਹੈ ਅਤੇ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਇਸ ਦੇ ਲਈ ਖੇਤੀ ਮਾਹਿਰ ਕਿਸਾਨ ਤਬਕੇ ਤੋਂ ਕੋਹਾਂ ਦੂਰ ਵਿਚਰਨ ਕਾਰਨ ਅਸਲ ਕਾਰਨ ਪਰਬੰਧਕੀ ਸਿਸਟਮ ਨੂੰ ਦੱਸ ਹੀ ਨਹੀਂ ਪਾਉਂਦੇ। ਖੇਤੀਬਾੜੀ ਵਿਗਿਆਨੀ ਘੱਟ ਸਮੇਂ ਵਿੱਚ ਸਹੀ ਝਾੜ ਦੇਣ ਵਾਲੀ ਕਿਸਮ ਵਿਕਸਿਤ ਕਰਨ ਵਿੱਚ ਅਸਫਲ ਰਹੇ ਹਨ। 203 ਪੀ ਆਰ ਕਿਸਮ ਜੋ ਵੱਧ ਝਾੜ ਦਿੰਦੀ ਸੀ ਨੂੰ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਐਲਾਨ ਦਿੱਤਾ ਹੈ ਜੋ ਘੱਟ ਸਮੇਂ ਵਿੱਚ ਪੱਕਕੇ ਵੱਧ ਝਾੜ ਦਿੰਦੀ ਸੀ।

ਜੀਰੀ ਦੀਆਂ ਫਸਲਾਂ ਦੀ ਕਟਾਈ 20 ਅਕਤੂਬਰ ਨੂੰ ਸ਼ੁਰੂ ਹੁੰਦੀ ਹੈ ਅਤੇ ਕਣਕ ਦੀ ਅਗੇਤੀ ਬਿਜਾਈ ਵੀ 20 ਅਕਤੂਬਰ ਨੂੰ ਸ਼ੁਰੂ ਹੋ ਜਾਂਦੀ ਹੈ ਕੀ ਕਿਸਾਨ ਮਾਹਿਰ ਇਸ ਗੱਲ ਨੂੰ ਵੀ ਸਮਝਣ ਤੋਂ ਅਸਮਰਥ ਹਨ ਜਿਸਨੂੰ ਕਿ ਸਧਾਰਨ ਬੁੱਧੀ ਵਾਲੇ ਲੋਕ ਵੀ ਦੱਸ ਸਕਦੇ ਹਨ। ਝੋਨੇ ਦੀਆਂ ਬਾਸਮਤੀ ਕਿਸਮਾਂ ਦਾ ਪੰਜਾਬ ਵਿੱਚ ਕੋਈ ਖਰੀਦਦਾਰ ਹੀ ਨਹੀਂ ਅਤੇ ਇਹ ਜਿਆਦਾਤਰ ਹਰਿਆਣੇ ਦੀਆਂ ਮੰਡੀਆਂ ਵਿੱਚ ਵਿਕਦੀ ਹੈ ਜਿਸ ਕਾਰਨ ਸਰਕਾਰ ਅਤੇ ਸੈਲਰਾਂ ਵਾਲੇ ਬਾਸਮਤੀ ਝੋਨਾ ਬੀਜਣ ਨਾਂ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਸਰਕਾਰਾਂ ਵੀ ਬਾਸਮਤੀ ਕਿਸਮਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਨਹੀਂ ਦਿੰਦੀਆਂ ਜਿਸ ਕਾਰਨ ਜਿਆਦਾ ਸਮੇਂ ਵਿੱਚ ਜਿਆਦਾ ਪਰਾਲੀ ਪੈਦਾ ਕਰਨ ਵਾਲੀਆਂ ਪੀ ਆਰ ਕਿਸਮਾਂ ਬੀਜਣ ਲਈ ਹੀ ਲੋਕ ਮਜਬੂਰ ਹੁੰਦੇ ਹਨ। 25000 ਕਰੋੜ ਦਾ ਝੋਨਾ ਪੈਦਾ ਕਰਨ ਲਈ ਤਾਂ ਸਰਕਾਰਾਂ  ਪਾਣੀ ਕੱਢਣ ਲਈ ਪੰਜ ਹਜਾਰ ਕਰੋੜ ਦੀ ਬਿਜਲੀ ਸਬਸਿਡੀ ਦਿੰਦੀਆਂ ਹਨ ਪਰ ਪਰਾਲੀ ਨੂੰ ਇਕੱਠਾ ਕਰਨ ਲਈ ਹਜਾਰ ਰੁਪਏ ਏਕੜ ਅੱਸੀ ਲੱਖ ਏਕੜ ਲਈ ਅੱਸੀ ਕਰੋੜ ਦੀ ਸਬਸਿਡੀ ਨਹੀਂ ਦੇ ਸਕਦੇ। ਸੈਂਟਰ ਸਰਕਾਰ ਝੋਨਾਂ ਲਵਾਉਣ ਲਈ ਤਾਂ ਵਿਸ਼ੇਸ਼ ਪੈਕਜ ਦਿੰਦੀ ਹੈ ਪਰ ਪਰਾਲੀ ਇਕੱਠਾ ਕਰਨ ਵਾਲੀਆਂ ਮਸ਼ੀਨਾਂ ਲਈ ਪਾਸਾ ਵੱਟ ਲੈਂਦੀ ਹੈ। ਝੋਨੇ ਦੀ ਥਾਂ ਦੂਸਰੀਆਂ ਫਸਲਾਂ ਲਈ ਕੋਈ ਸਹਾਇਕ ਮੁੱਲ ਮੰਡੀ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਪਰ ਝੋਨਾਂ ਖਰੀਦਣ ਲਈ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਂਦੀ ਹੈ ਕੀ ਇਹ ਸਰਕਾਰਾਂ ਦਾ ਦੋਗਲਾਪਨ ਨਹੀਂ । ਮੀਡੀਆਂ ਵਰਗ ਅਤੇ ਅਦਾਲਤੀ ਇਨਸਾਫ ਕਰਨ ਵਾਲਿਆਂ ਨੂੰ ਇਹ ਸਮੱਸਿਆਂ ਏਸੀ  ਕਮਰਿਆਂ ਵਿੱਚ ਬੈਠਣ ਵਾਲੇ ਵਕੀਲ ਜਾਂ ਅਖੌਤੀ ਐਨ ਜੀ ਉ ਨਹੀਂ ਅਸਲੀ ਕਿਸਾਨ ਹੀ ਦੱਸ ਸਕਦੇ ਹਨ। ਅਦਾਲਤਾਂ ਦਾ ਸਹਾਰਾ ਲੈਕੇ ਰਾਜਨੀਤਕ ਲੋਕ ਕਿਸਾਨ ਦਾ ਗਲ ਘੋਟਣ ਨੂੰ ਤਾਂ ਤਿਆਰ ਹੋ ਜਾਣਗੇ ਪਰ ਆਪਣੀ ਪੀੜੀ ਥੱਲੇ ਸੋਟਾ ਕਦੇ ਨਹੀਂ ਮਾਰਨਗੇ ਅਤੇ ਇਹੀ ਹਾਲ ਅਖੌਤੀ ਖੇਤੀਬਾੜੀ ਮਾਹਿਰਾਂ ਦਾ ਹੈ ਜਿੰਹਨਾਂ ਨੂੰ ਕਿਸਾਨਾਂ ਨਾਲੋਂ ਆਪਣੀਆਂ ਤਨਖਾਹਾਂ ਵਧਾਉਣ ਦਾ ਜਿਆਦਾ ਫਿਕਰ ਹੁੰਦਾ ਹੈ ਅਤੇ ਕਿਸਾਨ ਜਾਵੇ ਅੰਨੇ ਖੂਹ ਵਿੱਚ।

ਦਸ ਜੂਨ ਨੂੰ ਝੋਨਾ ਬਿਜਵਾਉਣ ਦੀ ਤਾਨਾਸਾਹੀ ਨੀਤੀ ਤੇ ਸਰਕਾਰਾਂ ਨੂੰ ਪੁਨਰਵਿਚਾਰ ਕਰਨਾ ਚਾਹੀਦਾ ਹੈ। ਪੂਸਾ 44 ਦੀ ਖਰੀਦ ਦੀ ਬਜਾਇ ਬਾਸਮਤੀ ਅਤੇ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੇ ਮੁੱਲ ਵਿੱਚ ਵਾਧਾ ਕਰਨਾਂ ਚਾਹੀਦਾ ਹੈ। ਨਰਮਾ ਮੱਕੀ ਅਤੇ ਦਾਲਾਂ ਨੂੰ ਖਰੀਦਣ ਲਈ ਸਹਾਇਕ ਮੁੱਲ ਮੰਡੀਆਂ ਵਿੱਚ ਵੀ ਲਾਗੂ ਕਰਨੇਂ ਚਾਹੀਦੇ ਹਨ। ਖੇਤਾਂ ਵਿੱਚੋਂ ਪਰਾਲ ਇਕੱਠਾ ਕਰਨ ਵਾਲੇ ਕਿਸਾਨਾ ਮਜਦੂਰਾਂ ਨੂੰ ਸਬਸਿਡੀ ਜਾਂ ਬੋਨਸ ਦਿੱਤਾ ਜਾਣਾਂ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀਆਂ ਅਤੇ ਮਾਹਿਰਾਂ ਦੀ ਡੰਡਾਂ ਪਰੇਡ ਵੀ ਕਰਨੀ ਚਾਹੀਦੀ ਹੈ ਜਿਹੜੇ ਸਮੱਸਿਆ ਪੈਦਾ ਕਰਵਾਉਣ ਲਈ ਜੁੰਮੇਵਾਰ ਹਨ ਜਦਕਿ ਉਹਨਾਂ ਨੂੰ ਪਹਿਲਾਂ ਇਲਾਜ ਬਾਰੇ ਕੁੱਝ ਕਰਨਾ ਚਾਹੀਦਾ ਸੀ। ਇਹੋ ਜਿਹੇ ਹੋਰ ਛੋਟੇ ਕਈ ਉਪਾਅ ਕੀਤੇ ਜਾ ਸਕਦੇ ਹਨ। ਅਸਲ ਵਿੱਚ ਪਰਾਲੀ ਪਰਦੂਸ਼ਣ ਨੂੰ ਪੈਦਾ ਕਰਨ ਲਈ ਅਫਸਰਸ਼ਾਹੀ ਅਤੇ ਰਾਜਨੀਤਕ ਪਰਦੂਸ਼ਣ ਹੀ ਜਿਆਦਾ ਜੁੰਮੇਵਾਰ ਹੈ ਕਾਸ਼ ਕਿਧਰੇ ਦੇਸ਼ ਦਾ ਮੀਡੀਆ ਅਤੇ ਅਦਾਲਤਾਂ ਵਿੱਚ ਕੰਮ ਕਰਦੇ ਲੋਕ ਵੀ ਇਹ ਸਮਝ ਜਾਣ ਅਤੇ ਪਰਬੰਧਕੀ ਸਿਸਟਮ ਨੂੰ ਸ਼ੀਸ਼ਾ ਦਿਖਾ ਸਕਣ ।

ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ
ਦੁਨੀਆਂ ਦੇ ਇਤਿਹਾਸ ਵਿੱਚ ਵਿਰਲੇ ਹੀ ਮੌਕੇ ਪੈਦਾ ਹੁੰਦੇ ਹਨ ਜਦ ਆਮ ਲੋਕ ਰਾਜਸੱਤਾ ਦੇ ਖਿਲਾਫ ਵਿਦਰੋਹ ਕਰਦੇ ਹਨ ਤਾਂ ਕਿ ਰਾਜਸੱਤਾ ਨੂੰ ਜਾਲਮ ਹੋਣ ਤੋਂ ਰੋਕ ਕੇ ਲੋਕਪੱਖੀ ਕੀਤਾ ਜਾ ਸਕੇ। ਰਾਜਸੱਤਾ ਇਹੋ ਜਿਹੇ ਇਨਕਲਾਬੀ ਸਮਿਆਂ ਤੇ ਲੋਕਾਂ ਦੇ ਆਗੂਆਂ ਨੂੰ ਗਦਾਰੀਆਂ ਕਰਨ ਦੇ ਇਨਾਮ ਵਜੋਂ ਰਾਜਸੱਤਾ ਦੇ ਵਿੱਚ ਕੁੱਝ ਬੁਰਕੀਆਂ ਪਾਉਣ ਤੋਂ ਲੈਕੇ ਹਿੱਸੇਦਾਰ ਬਨਾਉਣ ਤੱਕ ਦੀ ਕੀਮਤ ਵੀ ਅਦਾ ਕਰ ਦਿੰਦੀਆਂ ਹਨ ਇਹੋ ਜਿਹੇ ਸਮਿਆਂ ਵਿੱਚ। ਪੰਜਾਬ ਦੇ ਸਿੱਖ ਇਤਿਹਾਸ ਵਿੱਚ ਡੋਗਰਿਆਂ ਦਾ ਰੋਲ, ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਅੱਜ ਵੀ ਆਪਣੀ ਗਦਾਰੀ ਅਤੇ ਕਮੀਨਗੀ ਲਈ ਤਿਰਸਕਾਰੇ ਜਾਂਦੇ ਹਨ ਜਿਹਨਾਂ ਸਿੱਖ ਸੱਤਾ ਨੂੰ  ਤਬਾਹ ਕਰਵਾਉਣ ਲਈ ਅੰਗਰੇਜਾਂ ਨਾਲ ਰਲਣ ਨੂੰ ਪਹਿਲ ਦਿੱਤੀ ਸੀ। ਆਪਣੇ ਸਮੇਂ ਵਿੱਚ ਤਾਂ ਇਹੋ ਜਿਹੇ ਗਦਾਰ ਭਾਵੇਂ ਰਾਜਸੱਤਾ ਦਾ ਸੁੱਖ ਮਾਣ ਜਾਂਦੇ ਹਨ ਪਰ ਇਤਿਹਾਸ ਵਿੱਚ ਇਹੋ ਜਿਹੇ ਲੋਕ ਅਪਮਾਨ ਰੂਪੀ ਜਹਿਰ ਹੀ ਪੀਂਦੇ ਹਨ। ਪੰਜਾਬ ਦੇ ਵਰਤਮਾਨ ਉੱਪਰ ਵੀ ਇਹੋ ਜਿਹੇ ਹਿੰਦੋਸਤਾਨ ਦੇ ਗਦਾਰਾਂ ਦੇ ਪਰਛਾਵੇਂ ਪੈ ਰਹੇ ਹਨ। ਇਸ ਭਰਿਸ਼ਟਾਚਾਰ ਵਿਰੁੱਧ ਚੱਲੇ ਅੰਦੋਲਨ ਨੂੰ ਫੇਲ ਕਰਨ ਵਾਲੇ ਟੋਲੇ ਨੂੰ ਪੰਜਾਬ ਵਿੱਚ ਸਫਲਤਾ ਮਿਲਦੀ ਹੈ ਜਾਂ ਨਹੀਂ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ। ਇਸ ਅੰਦੋਲਨ ਸਮੇਂ ਪਿੱਛਲੇ 70 ਸਾਲਾਂ ਤੋਂ ਭਾਰਤ ਦੇਸ਼ ਦੀ ਜਨਤਾ ਰਾਜਸੱਤਾ ਦੇ ਲੋਕ ਹਿੱਤ ਤੋਂ ਲੋਕ ਵਿਰੋਧੀ ਹੋਣ ਤੱਕ ਦੇ ਸਫਰ ਤੋਂ ਅੱਕ ਕੇ ਰੋਹ ਨਾਲ ਭਰ ਗਈ ਸੀ ਜਿਸਦਾ ਪਰਗਟਾਵਾ ਅੰਨੇ ਹਜਾਰੇ ਦੀ ਭੁੱਖ ਹੜਤਾਲ ਦੌਰਾਨ ਵੱਡੇ ਪੱਧਰ ਤੇ ਦਿਖਾਈ ਦਿੱਤਾ ਸੀ। ਇਸ ਸਮੇਂ ਤੇ ਰਾਜਸੱਤਾ ਦੀ ਲੁਕਵੀ ਹਮਾਇਤ ਕਰਨ ਲਈ ਉਸਦਾ ਲੋਕ ਸੇਵਾ ਦੇ ਭੇਸ਼ ਵਿੱਚ ਫਿਰ ਰਿਹਾ ਆਈ ਏ ਐੱਸ ਤੋਂ ਵਿਹਲਾ ਹੋਇਆ ਟੋਲਾ ਸ਼ਾਮਿਲ ਹੋਇਆ ਜਿਸ ਵਿੱਚ ਕੇਜਰੀਵਾਲ ਕਿਰਨ ਬੇਦੀ ਅਤੇ ਫੌਜ ਦੇ ਰਿਟਾਇਰਡ ਅਧਿਕਾਰੀ ਸ਼ਾਮਿਲ ਸਨ। ਕੇਜਰੀਵਾਲ ਇਸ ਜੁੰਡਲੀ ਦਾ ਬੁਲਾਰਾ ਅਤੇ ਪਰਬੰਧਕ ਬਣ ਬੈਠਿਆ ਜਿਸਨੇ ਅੰਨਾਂ ਹਜਾਰੇ ਵਰਗੇ ਬਜੁਰਗ ਨੂੰ ਵੀ ਆਪਣੀ ਕੁਟਿਲ ਚਾਣਕਯ ਨੀਤੀ ਵਿੱਚ ਫਸਾ ਲਿਆ। ਭਿਰਸ਼ਟਾਚਾਰ  ਖਿਲਾਫ ਇਸ ਭੁੱਖ ਹੜਤਾਲ ਦੌਰਾਨ ਸਰਕਾਰ ਅੰਨਾਂ ਹਜਾਰੇ ਨੂੰ ਤਿਹਾੜ ਜੇਲ ਵਿੱਚ ਰੱਖਣ ਤੋਂ ਵੀ ਅਸਮਰਥ ਹੋ ਗਈ ਸੀ ਕਿਉਂਕਿ ਲੋਕਾਂ ਦਾ ਹੜ ਤਿਹਾੜ ਜੇਲ ਨੂੰ ਘੇਰਾ ਪਾਕੇ ਬੈਠ ਗਿਆਂ ਅਤੇ ਦੇਸ਼ ਭਰ ਵਿੱਚੋਂ ਲੋਕਾਂ ਦੇ ਹਜੂਮ ਦਿੱਲੀ ਵੱਲ ਕੂਚ ਕਰਨ ਲੱਗੇ ਸਨ। ਇਹ ਪਹਿਲਾ ਮੌਕਾ ਸੀ ਜਦ ਦੇਸ਼ ਦੀ ਪਾਰਲੀਮੈਂਟ ਕਿਸੇ ਅੰਦੋਲਨ ਦੇ ਕਾਰਨ ਛੁੱਟੀ ਵਾਲੇ ਦਿਨ ਵੀ ਲੋਕਪਾਲ ਬਨਾਉਣ ਲਈ ਕੋਈ ਮਤਾ ਪਾਸ ਕਰਨ ਲਈ ਬੈਠਣ ਲਈ ਮਜਬੂਰ ਹੋਈ ਹੋਵੇ । ਇਸ ਤਰਾਂ ਦਾ ਅੰਦੋਲਨ ਵੀ ਤਬਾਹ ਕਿਵੇਂ ਹੋ ਗਿਆਂ ਜਦੋਂ ਕਿ ਉਸਦਾ ਮੁੱਖ ਆਗੂ ਅੰਨਾਂ ਹਜਾਰੇ ਭੱਜਿਆ ਵੀ ਨਾਂ ਹੋਵੇ ਤੇ ਵਿਕਿਆ ਵੀ ਨਾਂ ਹੋਵੇ।

ਹਿੰਦੋਸਤਾਨ ਹਕੂਮਤ ਦੇ ਲੁਕਵੇਂ ਏਜੰਟ ਸ੍ਰੀ ਸ੍ਰੀ ਰਵਿਸੰਕਰ, ਰਾਮਦੇਵ ਅਤੇ ਹੋਰ ਅਨੇਕਾਂ ਆਗੂ  ਸ਼ਾਮਿਲ ਹੋਏ ਅਤੇ ਇੰਹਨਾਂ ਸਾਰਿਆਂ ਨੇ ਰਲਕੇ ਕੇਜਰੀਵਾਲ ਰਾਹੀ ਇਸ ਅੰਦੋਲਨ ਦੇ ਆਗੂਆਂ ਨੂੰ ਆਪਣੀਆਂ ਲੂੰਬੜ ਚਾਲਾਂ ਦਾ ਹਿੱਸੇਦਾਰ ਬਣਾ  ਲਿਆ। ਕੇਜਰੀਵਾਲ ਨੇ ਇਸ ਦੌਰਾਨ ਇਸ ਅੰਦੋਲਨ ਨੂੰ ਫੇਲ ਕਰਨ ਲਈ ਸੱਭ ਤੋਂ ਜਿਆਦਾ ਕੀਮਤ ਵਸੂਲੀ ਜਿਸ ਵਿੱਚ ਇਸ ਅੰਦੋਲਨ ਦੌਰਾਨ ਇਕੱਠੀ ਹੋਈ ਕਰੋੜਾਂ ਰੁਪਏ ਦੀ ਦਾਨ ਰਾਸ਼ੀ ਹੜੱਪ ਕਰ ਲਈ ਗਈ। ਇਸ ਰਾਸ਼ੀ ਦੇ ਬਾਰੇ ਸਰਕਾਰਾਂ ਨੇ ਕਦੇ ਵੀ ਕੋਈ ਜਾਂਚ ਨਹੀਂ ਕਰਵਾਈ। ਇਸ ਅੰਦੋਲਨ ਦੀਆਂ ਜੜਾ ਪੁੱਟਣ ਲਈ ਇਸ ਦੇ ਬਹੁਤ ਸਾਰੇ ਛੋਟੇ ਆਗੂਆਂ ਨੂੰ ਰਾਜਨੀਤਕ ਪਾਰਟੀ ਵਿੱਚ ਬਦਲਕੇ ਅਤੇ ਕੁਰਸੀਆਂ ਦਾ ਲਾਲਚ ਦਿਖਾਕਿ ਤੋੜ ਲਿਆ ਗਿਆ। ਇਸ ਅੰਦੋਲਨ ਦੇ ਸਿਧਾਂਤ ਜੋ ਲੋਕ ਰੋਹ ਨੂੰ ਹੋਰ ਪਰਚੰਡ ਕਰਨ ਦਾ ਸੀ ਨੂੰ ਕੁਰਸੀ ਯੁੱਧ ਦੀ ਅੰਨੀ ਗਲੀ ਵਿੱਚੋਂ ਇਨਕਲਾਬ ਭਾਲਣ ਦੇ ਖੂਹ ਵਿੱਚ ਸਿੱਟ ਦਿੱਤਾ ਗਿਆ। ਰਾਜਨੀਤਕਾਂ ਧਿਰਾਂ ਨੇ ਆਪੋ ਆਪਣੇ ਹਿੱਤਾਂ ਲਈ ਵਰਤਦਿਆਂ ਬਹੁਮਤ ਨਾਂ ਹੋਣ ਦੇ ਬਾਵਜੂਦ ਕੇਜਰੀਵਾਲ ਨੂੰ ਦਿੱਲੀ ਦੀ ਕੁਰਸੀ ਦਾਨ ਤੱਕ ਕਰ ਦਿੱਤੀ । ਇਸ ਕੁਰਸੀ ਉੱਪਰ ਬੈਠਕੇ ਹੰਕਾਰੀ ਹੋਇਆ ਕੇਜਰੀਵਾਲ ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਦੇਖਣ ਲੱਗਿਆ ਜਿਸ ਵਿੱਚ ਦੇਸ਼ ਦੇ ਲੋਕਾਂ ਨੇ ਦਿੱਲੀ ਸਮੇਤ ਇਸ ਦਾ ਸਫਾਇਆ ਕਰ ਦਿੱਤਾ। ਪੰਜਾਬ ਵਿੱਚ ਪੰਜਾਬ ਦੀਆਂ ਸਥਿਤੀਆਂ ਕਾਰਨ ਚਾਰ ਕੁ ਬੰਦੇ ਜਿੱਤ ਗਏ ਜਿਹਨਾਂ ਦੇ ਸਿਰ ਤੇ ਕੇਜਰੀਵਾਲ ਦੀ ਦੁਕਾਨ ਦਾ ਦੁਬਾਰਾ ਚਾਲੂ ਕਰਨ ਦਾ ਸਬੱਬ ਬਣ ਗਿਆਂ। ਵਿਦੇਸ਼ੀ ਪੰਜਾਬੀਆਂ ਤੋਂ ਅੰਨਾਂ ਧੰਨ ਮਿਲਣ ਦੇ ਕਾਰਨ ਦੁਬਾਰਾ ਦਿੱਲੀ ਵਿੱਚ ਜਿੱਤ ਦਾ ਸਾਹ ਸਵਾਰ ਹੋਇਆ ਕੇਜੀਵਾਲ ਹੰਕਾਰ ਦੀਆਂ ਨੀਚ ਹੱਦਾਂ ਵੀ ਪਾਰ ਕਰ ਗਿਆ।

ਯੋਗੇਦਰ ਯਾਦਵ ਅਤੇ ਪਰਸ਼ਾਂਤ ਭੂਸ਼ਣ ਵਰਗੇ ਕਰੋੜਾਂ ਰੁਪਏ ਦੇਣ ਵਾਲਿਆਂ ਉੱਤੇ ਰਾਜਨੀਤੀ ਦੀ ਤਲਵਾਰ ਚਲਾ ਦਿੱਤੀ ।ਇਸ ਤੋਂ ਅਗਲਾ ਵਾਰ ਪੰਜਾਬ ਦੇ ਦਲੇਰ ਰਾਜਨੀਤਕਾਂ ਤੇ ਕੀਤਾ ਗਿਆ ਜਿਸ ਵਿੱਚ ਪਾਕਿ ਸਾਫ ਡਾਕਟਰ ਦਲਜੀਤ ਸਿੰਘ ਅੰਮਿ੍ਤਸਰ, ਹਰਿੰਦਰ ਸਿੰਘ ਖਾਲਸਾ ਅਤੇ ਧਰਮਵੀਰ ਗਾਂਧੀ ਬਣੇ। ਪੰਜਾਬ ਦੀ ਚੋਣ ਮੁਹਿੰਮ ਚਲਾਉਣ ਵਾਲੀ ਬਾਰਾਂ ਮੈਂਬਰੀ ਕੰਪੇਨ ਕਮੇਟੀ ਨੂੰ ਚਮਚਿਆਂ ਨੂੰ ਛੱਡਕੇ ਬਾਕੀਆਂ ਨੂੰ ਘਰ ਤੋਰ ਦਿੱਤਾ ਗਿਆ। ਆਪਣੇ ਏਜੰਟ ਪੰਜਾਬ ਦੇ ਵਿੱਚੋਂ ਚਮਚੇ ਅਤੇ ਕੜਛੇ ਭਾਲਣ ਤੋਰ ਦਿੱਤੇ ਗਏ ਜਿਸ ਵਿੱਚ ਕੁੱਝ ਅਣਜਾਣ ਕੁੱਝ ਚਮਚੇ ਕੁੱਝ ਗਦਾਰ ਬੇਈਮਾਨ ਕੁੱਝ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਏਜੰਟ ਹੀ ਸ਼ਾਮਿਲ ਹੋਣ ਦੇ ਯੋਗ ਸਿੱਧ ਹੋਏ ਕਿਉਂਕਿ ਅਸਲੀ ਆਮ ਲੋਕਾਂ ਵਿੱਚੋਂ ਵਲੰਟੀਅਰ ਤਾਂ ਖੂੰਜੇ ਲਾ ਦਿੱਤੇ ਗਏ। ਅਣਜਾਣ ਲੋਕਾਂ ਨੂੰ ਤਾਂ ਜਦ ਹੀ ਅਸਲੀਅਤ ਪਤਾ ਲੱਗਦੀ ਗਈ ਪਾਸੇ ਹੱਟਦੇ ਗਏ ਅਤੇ ਹੱਟਦੇ ਜਾਂ ਰਹੇ ਹਨ ਪਰ ਕਈਆਂ ਸਧਾਰਨ ਬੁੱਧੀ ਵਾਲਿਆਂ ਨੂੰ ਹਾਲੇ ਵੀ ਉੱਠ ਦੇ ਬੁੱਲ ਡਿੱਗਣ ਦੀ ਆਸ ਹੈ ਪਰ ਬਾਕੀ ਤਾਂ ਸਾਰਾ ਸਵਾਰਥੀ ਲਾਣਾ ਹੈ ਜਿਸਨੇ ਆਪਣਾ ਹਿੱਸਾ ਹੀ ਵੰਡਾਉਣਾ ਹੈ ਜਾਂ ਕੁੱਝ ਬੁਰਕੀਆਂ ਹੀ ਖਾਣੀਆਂ ਹਨ। ਕੇਜਰੀਵਾਲ ਦੇ ਸਬੰਧ ਪੰਜਾਬ ਪੰਜਾਬੀਅਤ ਦੇ ਵਿਰੋਧੀਆਂ ਨਾਲ ਹਨ ਜਿਹਨਾਂ ਵਿੱਚ ਨਿਰੰਕਾਰੀ ਮੰਡਲ ਅਤੇ ਪੰਜਾਬ ਵਿਰੋਧੀ ਹਰਿਆਣਵੀ ਖਾਸਾ ਪਰਮੁੱਖ ਹਨ। ਗੁਰੂਆਂ ਦੇ ਨਾਂ ਤੇ ਵਸਣ ਵਾਲੇ ਪੰਜਾਬੀਆਂ ਦੀ ਥਾਂ ਕੇਜਰੀ ਟੋਲੇ ਦਾ ਖਾਸਾ ਦੇਸ਼ ਵਿੱਚ ਏਕਤਾ ਸਾਂਝੀਵਾਲਤਾ ਦੀ ਥਾਂ ਵਿਸ਼ੇਸ਼ ਸੋਚ ਦੀ ਪਰਚਾਰਕ ਸੰਘ ਪਰੀਵਾਰ ਨਾਲ ਜੁੜਦਾ ਹੈ। ਇਹ ਵਰਗ ਮਜਬੂਰੀ ਵੱਸ ਹੀ ਪੰਜਾਬ ਨਾਲ ਖੜਦਾ ਹੈ ਪਰ ਜਦ ਇਹ ਤਾਕਤਵਰ ਹੋਵੇਗਾ ਤਦ ਹੀ ਆਪਣੇ ਮੂਲ ਖਾਸੇ ਅਨੁਸਾਰ ਪੰਜਾਬੀਅਤ ਖਿਲਾਫ ਹੀ ਭੁਗਤੇਗਾ। ਇਸ ਕਾਰਨ ਹੀ ਪੰਜਾਬ ਦੇ ਸਿਆਣੇ ਲੋਕ ਆਗੂਆਂ ਦੀ ਥਾਂ ਕੱਚ ਘਰੜ ਭੰਡ ਟੋਲੇ ਅਤੇ ਲਾਲਚੀ ਆਗੂਆਂ ਉੱਪਰ ਹੀ ਇਸ ਦੀ ਟੇਕ ਹੈ। ਪੰਜਾਬ ਦੀ ਜਿੰਦ ਜਾਨ ਪਾਣੀਆਂ ਦੇ ਮਸਲੇ ਉੱਪਰ ਸਪੱਸ਼ਟ ਸਟੈਂਡ ਹੀ ਨਹੀਂ ਇਸ ਹੰਕਾਰੀ ਮਨੁੱਖ ਦਾ। ਪੰਜਾਬ ਦੀ ਕਿਸਾਨੀ ਬਾਰੇ ਕੋਈ ਸਪੱਸ਼ਟ ਨੀਤੀ ਨਹੀਂ ਜੋ ਪੰਜਾਬ ਦੀ ਮਜਦੂਰ ਜਮਾਤ ਦੇ ਵੀ ਰੋਜਗਾਰ ਦਾ ਸਾਧਨ ਹੈ। ਨਸ਼ਿਆਂ ਦੇ ਉਸਾਰੂ ਹੱਲ ਦੀ ਥਾਂ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਦੀ ਇਹ ਧਿਰ ਪੂਰੀ ਹਮਾਇਤ ਕਰ ਰਹੀ ਹੈ। ਪੰਜਾਬ ਨੂੰ ਹਿੰਦੋਸਤਾਨ ਦੀ ਮੰਡੀ ਬਣਾਈ ਰੱਖਣ ਵਾਲੀ ਜੁੰਡਲੀ ਦਾ ਇਹ ਹਿੱਸਾ ਸਿੰਘ ਸਰਦਾਰ ਅਤੇ ਕੇਸਰੀ ਰੰਗ ਦੀ ਚੜਤ ਦੀ ਪਛਾਣ ਵੀ ਟੋਪੀ ਅਤੇ ਚਿੱਟੇ ਕਫਣਾਂ ਵਿੱਚ ਢੱਕਣ ਦੀ ਨੀਤੀ ਚਲਾ ਰਿਹਾ ਹੈ। ਪੰਜਾਬ ਦੇ ਬੁੱਧੀਜੀਵੀ ਵਰਗ ਦਾ ਅਸਪੱਸਟ ਵਤੀਰਾ ਇਹੋ ਜਿਹੇ ਟੋਲਿਆਂ ਨੂੰ ਪੰਜਾਬ ਤੇ ਕਬਜਾ ਕਰਦਿਆਂ ਦੇਖਕੇ ਮੂਕ ਦਰਸ਼ਕ ਬਣਿਆ ਹੋਇਆਂ ਹੈ।

ਇਸ ਟੋਲੇ ਦੇ ਸਿਪਾਹ ਸਲਾਰ ਜਿਹੜੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਡਰ ਬਿਠਾਕੇ ਪੰਜਾਬੀਆਂ ਨੂੰ ਲੁੱਟਣਾ ਲੋਚਦੇ ਹਨ ਪਰ ਇਹ ਅਕਾਲੀ ਕਾਂਗਰਸੀ ਵੀ ਕਿਸੇ ਵਕਤ ਲੋਕਾਂ ਦੇ ਹੀਰੋ ਸਨ ਜਿਸ ਕਾਰਨ ਉਹਨਾਂ ਨੂੰ ਰਾਜ ਕੁਰਸੀ ਤੇ ਪੰਜਾਬੀਆਂ ਹੀ ਬਿਠਾਇਆ ਸੀ। ਅਕਾਲੀਆਂ ਦਾ ਪੰਜਾਬੀ ਹਿੱਤਾਂ ਲਈ ਲੰਬਾ ਸੰਘਰਸ਼, ਬਾਦਲ ਦੀ ਪੰਜਾਬੀ ਹਿੱਤਾਂ ਲਈ ਲੰਬੀ ਜੇਲ, ਅਮਰਿੰਦਰ ਦੀ ਸਿੱਖ ਤਬਾਹੀ ਤੇ ਹਾਅ ਦਾ ਨਾਅਰਾ ਅਤੇ ਪੰਜਾਬ ਦੇ ਪਾਣੀਆਂ ਲਈ ਦਿੱਲੀ ਦੀ ਕਾਂਗਰਸ ਲੀਡਰਸ਼ਿੱਪ ਖਿਲਾਫ ਬਗਾਵਤ ਅਤੇ ਨਿਆਂ ਪਾਲਿਕਾ ਦੀ ਪਰਵਾਹ ਨਾਂ ਕਰਨਾ ਪੰਜਾਬ ਪਿਆਰ ਦੀਆਂ ਨਿਸ਼ਾਨੀਆਂ ਹਨ। ਜੇ ਇਹ ਆਗੂ ਸਮੇਂ ਨਾਲ ਕਮਜੋਰ ਹੋਏ ਹਨ ਪਰ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਸਾਡੀ ਅਗਵਾਈ ਵਿਦੇਸ਼ੀਆਂ ਜਾਂ ਪੰਜਾਬ ਵਿਰੋਧੀਆਂ ਦੇ ਹਵਾਲੇ ਕਰ ਦੇਈਏ। ਕੇਜਰੀਵਾਲ ਜੁੰਡਲੀ ਨੇ ਜਿਸ ਤਰਾਂ ਭਿਰਸ਼ਟਾਚਾਰ ਵਿਰੋਧੀ ਅੰਨਾਂ ਅੰਦੋਲਨ ਨੂੰ ਫੇਲ ਕੀਤਾ ਹੈ। ਪੰਜਾਬੀਆਂ ਨੂੰ ਬੇਅਣਖੇ ਅਤੇ ਬੇਸਮਝ ਸਿੱਧ ਕਰਨ ਲਈ ਵੀ ਪੂਰਾ ਜੋਰ ਪੰਜਾਬ ਦੇ ਕੁੱਝ ਗਦਾਰਾਂ ਦੇ ਸਿਰ ਤੇ ਲਾਇਆ ਹੋਇਆ ਹੈ ਪਰ ਪੰਜਾਬੀ ਹਮੇਸ਼ਾਂ ਗੁਰੂਆਂ ਫਕੀਰਾਂ ਨੇ ਦੁਨੀਆਂ ਨੂੰ ਰਾਹ ਦਿਖਾਉਣ ਵਾਲੇ ਦੇ ਰੂਪ ਵਿੱਚ ਤਿਆਰ ਕੀਤੇ ਹਨ। ਪੰਜਾਬ ਦੇ ਸਿਆਣੇ ਸੂਝਵਾਨ ਲੋਕ ਸਮਾਂ ਆਉਣ ਤੇ ਇਹੋ ਜਿਹੇ ਧਾੜਵੀਆਂ ਅਤੇ ਉਸਦੇ ਨਾਲ ਰਲੇ ਪੰਜਾਬ ਦੇ ਅਣਜਾਣ ਜਾਂ ਗਦਾਰ ਟੋਲੇ ਨੂੰ ਵੀ ਜਰੂਰ ਹੀ ਮੂੰਹ ਤੋੜਵਾਂ ਉਤਰ ਦੇਣਗੇ । ਪੰਜਾਬ ਦੇ ਲੋਕ ਸਮਾਂ ਆਉਣ ਤੇ ਰਾਜ ਕਰਦਿਆਂ ਹੋਇਆਂ ਅਤੇ ਰਾਜਸੱਤਾ ਸੰਭਾਲਣ ਦੇ ਦਾਅਵੇਦਾਰਾਂ ਵਿੱਚੋਂ ਸਹੀ ਚੁਣਨ ਦਾ ਫੈਸਲਾ ਜਰੂਰ ਕਰਨਗੇ। ਵਕਤ ਅਤੇ ਸਮੇਂ ਦੀ ਮੰਗ ਪੰਜਾਬੀ ਲੋਕ ਕੁੱਝ ਨਵਾਂ ਵੀ ਸਿਰਜ ਸਕਦੇ ਹਨ ਦੀ ਵੀ ਆਸ ਰੱਖਣੀ ਚਾਹੀਦੀ ਹੈ ਕਿੳਂਕਿ ਵਕਤ ਹੀ ਤਾਕਤਵਰ ਹੁੰਦਾ ਹੈ ਜੋ ਕੁੱਝ ਵੀ ਨਵਾਂ ਸਿਰਜਣ ਦੇ ਸਮੱਰਥ ਹੁੰਦਾ ਹੈ। ਜਦ ਦੇਸ਼ ਅਤੇ ਦੁਨੀਆਂ ਦੀਆਂ ਸਾਰੀਆਂ ਸਟੇਟਾਂ ਆਪਣੇ ਸਥਾਨਕ ਆਗੂਆਂ ਨੂੰ ਅਗਵਾਈ ਦੇ ਰਹੀਆਂ ਹਨ ਤਦ ਪੰਜਾਬ ਦੇ ਲੋਕ ਆਪਣੀ ਅਗਵਾਈ ਬਿਗਾਨਿਆਂ ਦੇ ਹਵਾਲੇ ਕਿਵੇਂ ਕਰ ਸਕਦੇ ਹਨ। ਆਮੀਨ।

ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ
ਸਾਰੀਆਂ ਭਾਰਤੀ ਰਿਆਸਤਾਂ ਨੂੰ ਗੁਲਾਮ ਬਨਾਉਣ ਤੋਂ ਬਾਅਦ ਪੰਜਾਬ ਦੀਆਂ ਜੁਝਾਰੂ ਸਿੱਖ ਫੌਜਾਂ ਨੇ ਅੰਗਰੇਜਾਂ ਨੂੰ ਪੰਜਾਬ ਦੇ ਕਬਜਾ ਕਰਨ ਲਈ ਲੋਹੇ ਦੇ ਚਨੇ ਚਬਵਾਉਣ ਦੀ ਕਹਾਵਤ ਸੱਚੀ ਕਰ ਦਿੱਤੀ ਸੀ ਜਦੋਂਕਿ ਬਾਕੀ ਭਾਰਤੀ ਰਿਆਸਤਾਂ ਉਹਨਾਂ ਸੌਖੀਆਂ ਹੀ ਜਿੱਤ ਲਈਆਂ ਸਨ। ਪੰਜਾਬ ਦੀ ਸਿੱਖ ਰਿਆਸਤ ਤੇ ਜਿੱਤ ਸਭ ਤੋਂ ਅਖੀਰ ਵਿੱਚ ਬਹੁਤ ਸਾਰੀਆਂ ਸਾਜਿਸ਼ਾਂ ਅਤੇ ਸ਼ਕਤੀ ਨਾਲ ਹੀ ਨਸੀਬ ਹੋਈ ਸੀ। ਅੰਗਰੇਜ ਕੌਮ ਦੇ ਲੋਕ ਅੱਜ ਤੱਕ ਵੀ ਸਿੱਖ ਕੌਮ ਦਾ ਲੋਹਾ ਮੰਨਦੇ ਹਨ ਅਤੇ ਇੱਜ਼ਤ ਵੀ ਦਿੰਦੇ ਹਨ। ਦੂਸਰੇ ਪਾਸੇ 1947 ਵੇਲੇ ਦੇਸ਼ ਦੀ ਅਜਾਦੀ ਸਮੇਂ ਸਾਡੀ ਲੀਡਰਸ਼ਿਪ ਨੇ ਨਹਿਰੂ ਗਾਂਧੀ ਗੱਠਜੋੜ ਅੱਗੇ ਜਿਸ ਤਰਾਂ ਬਿਨਾਂ ਕੋਈ ਤਾਕਤ ਵਿਖਾਏ ਬਿਨਾਂ ਕੋਈ ਸ਼ਰਤ ਮੰਨਵਾਏ ਆਤਮ ਸਮਰਪਣ ਕੀਤਾ ਦੇ ਕਾਰਨ ਆਪਣੀ ਕੌਮ ਦੀ ਇੱਜਤ ਹੀ ਗਵਾ ਲਈ ਸੀ। ਉਸਤੋਂ ਬਾਅਦ ਜਿਸ ਤਰਾਂ ਪੰਜਾਬੀ ਕੌਮ ਨੂੰ 1966 ਤੱਕ ਜਿਸ ਤਰਾਂ ਜਲੀਲ ਅਤੇ ਬੇਇੱਜਤ ਕੀਤਾ ਗਿਆ  ਇੱਕ ਲੰਬੀ ਕਹਾਣੀ ਹੈ। ਪੰਜਾਬੀ ਅਧਾਰਤ ਪੰਜਾਬ ਸੂਬਾ ਦੇਣ ਲਈ ਵੀ ਜਿਸ ਤਰਾਂ ਦਮਨ ਚੱਕਰ ਸਹਿਣਾਂ ਪਿਆ  ਇਸ ਪਿੱਛੇ ਵੀ ਪੰਜਾਬੀ ਆਗੂਆਂ ਵੱਲੋਂ ਨਹਿਰੂ ਪਟੇਲ ਅੱਗੇ ਆਤਮ ਸਮਰਪਣ ਕਰਕੇ ਉਹਨਾਂ ਨੂੰ ਸੌਖੀ ਜਿੱਤ ਦੇ ਦੇਣ ਕਾਰਨ ਹੀ ਹੋਇਆ ਸੀ। ਕਿਸੇ ਵਕਤ ਪੰਜਾਬੀ ਪੋਰਸ ਨੇ ਦੁਨੀਆਂ ਦੇ ਜੇਤੂ ਸਿਕੰਦਰ ਨੂੰ ਸਖਤ ਟੱਕਰ ਦਿੱਤੀ ਸੀ ਸਿਕੰਦਰ ਜਿੱਤਣ ਦੇ ਬਾਵਜੂਦ ਵੀ ਪੋਰਸ ਨੂੰ ਸਨਮਾਨ ਦੇ ਕੇ ਗਿਆ ਸੀ। ਅੰਗਰੇਜਾਂ ਨੇ ਟੀਪੂ ਸਲਤਾਨ ਅਤੇ ਰਾਣੀ ਝਾਂਸੀ ਬਾਈ ਵੱਲੋਂ ਸਖਤ ਮੁਕਾਬਲਾ ਕਰਨ ਕਰਕੇ ਹੀ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਨਮਾਨ ਦਿੱਤਾ ਸੀ। ਬਾਕੀ ਰਿਆਸਤਾਂ ਦੇ ਰਾਜੇ ਅੰਗਰੇਜਾਂ ਦੀ ਬੇਇੱਜਤੀ ਸਹਿੰਦੇ ਰਹੇ ਅਤੇ ਟੁਕੜਬੋਚ ਬਣਕੇ  ਹੀ ਜਲਾਲਤ ਭਰੀ ਗੁਲਾਮੀ ਕਰਨ ਤੱਕ ਸੀਮਤ ਹੋ ਗਏ ਸਨ।

ਸਮਿਆਂ ਦੇ ਨਾਲ ਹੀ ਇਹ ਵਰਤਾਰੇ ਆਪਣੇ ਰੂਪ ਬਦਲਕੇ ਵੀ ਜਾਰੀ ਰਹਿੰਦੇ ਹਨ। ਵਰਤਮਾਨ ਸਮੇਂ ਦੀ ਅਕਾਲੀ ਲੀਡਰਸ਼ਿਪ ਜਿਸਨੇ ਕੇਂਦਰ ਅੱਗੇ ਅਤਮ ਸਮਰਪਣ ਕੀਤਾ ਕਦੇ ਵੀ ਇੱਜਤ ਸਨਮਾਨ ਨਹੀਂ ਪਾ ਸਕੀ ਦੂਸਰੇ ਪਾਸੇ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਜਿਸ ਨੇ ਆਪਣੀ ਹੀ ਪਾਰਟੀ ਦੇ ਹਰਿਮੰਦਰ ਤੇ ਹਮਲਾ ਕਰਨ ਖਿਲਾਫ ਅਵਾਜ ਉਠਾਈ ਅਤੇ ਅਸਤੀਫਾ ਤੱਕ ਦਿੱਤਾ ਸੀ ਨੂੰ ਕਾਂਗਰਸ ਪਾਰਟੀ ਹੀ ਸਨਮਾਨ ਦੇਣ ਲਈ ਮਜਬੂਰ ਹੋਈ ਅਤੇ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਪਰਵਾਨ ਕੀਤਾ। ਹੁਣ ਦੁਬਾਰਾ ਫੇਰ ਕਾਂਗਰਸ ਆਪਣੀ ਜਿੱਤ ਪੱਕੀ ਕਰਨ ਲਈ ਪੰਜਾਬ ਦੇ ਪਾਣੀਆਂ ਦੀ ਹਿਮਾਇਤ ਵਿੱਚ ਆਪਣੀ ਹੀ ਪਾਰਟੀ ਦਾ ਹੁਕਮ ਨਾਂ ਮੰਨਣ ਵਾਲੇ ਅਮਰਿੰਦਰ ਸਿੰਘ ਤੇ ਹੀ ਦਾਅ ਲਾ ਰਹੀ ਹੈ। ਫੈਸਲਾ  ਭਾਵੇਂ ਲੋਕਾਂ ਦੇ ਹੱਥ ਹੁੰਦਾ ਹੈ ਪਰ ਹੱਕ ਸੱਚ ਅਤੇ ਰਾਜਨੀਤੀ ਵਿੱਚ ਵੀ ਮਰਦ ਦਲੇਰਾਂ ਦੀ ਹੀ ਕਦਰ ਹੁੰਦੀ ਹੈ ਚਮਚਾ ਕਿਸਮ ਦੇ ਲੋਕ ਤਾਂ ਸੁਆਦਲੀਆਂ ਨਿਆਮਤਾਂ ਖਾਣ ਤੱਕ ਹੀ ਵਰਤੇ ਜਾਂਦੇ ਹਨ। ਚਮਚਿਆਂ ਕੜਛਿਆਂ ਦੇ ਮੂੰਹ ਲਿਬੜੇ ਹੋਏ ਜਾਂ ਜੂਠ ਨਾਲ ਭਰੇ ਹੋਏ ਹੁੰਦੇ ਹਨ। ਕੁੱਤੇ ਦੀ ਨਸਲ ਪਰਾਇਆ ਜਾਂ ਚੋਰੀ ਕੀਤਾ ਹੀ ਖਾਦੀ ਹੈ ਪਰ ਸ਼ੇਰ ਹਮੇਸ਼ਾਂ ਖੁਦ ਸ਼ਿਕਾਰ ਕਰਕੇ ਤਾਜਾ ਖਾਣਾ ਹੀ ਖਾਦੇਂ ਹਨ।

ਵਰਤਮਾਨ ਸਮੇਂ ਵਿੱਚ ਦਿੱਲੀ ਵਿੱਚ ਮੋਦੀ ਅਤੇ ਕੇਜਰੀਵਾਲ ਰਾਜ ਸੱਤਾ ਦੀਆਂ ਦੋ ਸੌਖੀਆਂ ਜਿੱਤਾਂ ਦੇ ਮੋਹਰੇ ਹਨ ਜਿਹਨਾਂ ਦੇ ਸਾਹਮਣੇ ਆਪੋਜੀਸ਼ਨ ਨਾਂ ਦਾ ਵਿਰੋਧ ਨਾਂ ਮਾਤਰ ਹੈ। ਇਹਨਾਂ ਦੋਨਾਂ ਨੇ ਬਿਗਾਨੀ ਮਾਰ ਤੇ ਧਾੜਾਂ ਮਾਰੀਆਂ ਹਨ ਜਿਸ ਵਿੱਚ ਕੇਜਰੀਵਾਲ ਨੇ  ਭਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਇਨਾਮ ਪਾਕੇ ਭਾਰਤੀ ਲੋਕਾਂ ਨਾਲ ਧਰੋਹ ਕੀਤਾ ਹੈ ਅਤੇ ਮੋਦੀ ਦੀ ਜਿੱਤ ਕਾਰਪੋਰੇਟ ਘਰਾਣਿਆਂ ਦੀ ਦਾਅ ਮਾਰੀ ਵਿੱਚੋਂ ਭਾਰਤੀ ਲੋਕਾਂ ਨੂੰ ਨਪੀੜਨ ਦੀ ਖੇਡ ਵਿੱਚੋਂ ਨਿੱਕਲੀ ਹੈ ਅਤੇ ਇਹ ਦੋਨੋਂ ਵਿਰੋਧੀ ਧਿਰ ਦੇ ਨਾਂ ਹੋਣ ਵਰਗਾ ਹੋਣ ਤੇ ਇਹ ਦੋ ਰਾਜਨੇਤਾ ਮਨ ਆਈਆਂ ਕਰ ਰਹੇ ਹਨ। ਕੁਰਸੀ ਦੇ ਨਸ਼ੇ ਵਿੱਚ ਮਨ ਆਇਆ ਬਿਨਾਂ ਕਿਸੇ ਨਤੀਜੇ ਵਾਲੇ ਫੋਕੇ ਬੋਲ ਬੋਲੀ ਜਾ ਰਹੇ ਹਨ। ਮਜਬੂਤ ਵਿਰੋਧੀ ਧਿਰ ਨਾਂ ਹੋਣ ਦਾ ਖਮਿਆਜਾ ਆਮ ਲੋਕ ਭੁਗਤ ਰਹੇ ਹਨ । ਆਮ ਲੋਕਾਂ ਨੂੰ ਕਦੇ ਵੀ ਰਾਜਨੀਤਕ ਨੂੰ ਵੱਡੀ ਜਿੱਤ ਦੇਣ ਦਾ ਅਰਥ ਆਪਣੀ ਸੰਘੀ ਨੂੰ ਇਹਨਾਂ ਲੋਕਾਂ ਦੇ ਹੱਥ ਦੇਣਾ ਹੀ ਹੁੰਦਾ ਹੈ। ਜਿੱਥੇ ਮੋਦੀ ਸਾਹਿਬ ਅਰਬਾਂ ਖਰਬਾਂ ਦਾ ਜਿਆਦਾ ਟੈਕਸ ਲੈਕੇ ਵੀ ਮਹਿੰਗਾਈ ਤੇ ਕੋਈ ਰੋਕ ਲਾਉਣ ਲਈ ਗੰਭੀਰ ਨਹੀ ਹਨ ਅਤੇ ਇਸ ਤਰਾਂ ਹੀ ਕੇਜਰੀਵਾਲ  ਆਪੋਜੀਸ਼ਨ ਨਾਂ ਹੋਣ ਕਰਕੇ ਆਪਣੇ ਵਿਧਾਇਕਾਂ ਅਤੇ ਚਮਚਿਆਂ ਦੀ ਵਾਹ ਵਾਹ ਸੁਣਕੇ ਆਕੜਿਆ ਫਿਰਦਾ ਹੈ। ਦਿੱਲੀ ਪਹਿਲਾਂ ਦੀ ਤਰਾਂ ਦੁਨੀਆਂ ਦਾ ਗਿਣਤੀ ਦੇ ਗੰਦੇ ਸ਼ਹਿਰਾਂ ਵਿੱਚ ਸ਼ਾਮਿਲ ਹੈ। ਬਲਾਤਕਾਰ ਹੱਤਿਆਵਾਂ ਅਤੇ ਨਸ਼ਿਆਂ ਵਾਲੀ ਮੰਡੀ ਬਣਿਆ ਹੋਇਆ ਹੈ। ਦਿੱਲੀ ਵਿੱਚ ਜੀ ਬੀ ਰੋਡ ਸਮੇਤ ਹੋਰ ਅਨੇਕਾਂ ਇਲਾਕਿਆਂ ਵਿੱਚ ਲੱਖਾਂ ਕੁੜੀਆਂ ਸਰੀਰ ਵੇਚਣ ਨੂੰ ਮਜਬੂਰ ਹਨ। ਕੱਚੇ ਮੁਲਾਜਮ ਪੱਕੇ ਕਰਨੇ ਨਵੇਂ ਰੋਜਗਾਰ ਦੇਣਾ ਸੁਰੱਖਿਆ ਲਈ ਕੈਮਰਿਆਂ ਦੇ ਅਤੇ ਵਾਈ ਫਾਈਆਂ ਦੇ ਵਾਅਦੇ ਵੀ ਪਿਸ਼ਾਬ ਦੀ ਝੱਗ ਵਾਂਗ ਬਹਿ ਗਏ ਹਨ। ਆਮ ਰੋਜਾਨਾਂ ਦੇ ਹੋਣ ਵਾਲੇ ਲਾਜਮੀ ਕੰਮਾਂ ਦੀ ਹੀ ਮਸ਼ਹੂਰੀ ਕਰਨ ਤੇ ਸੈਕੜੇ ਕਰੋੜ ਖਰਚ ਕੇ ਦੇਸ਼ ਦੇ ਦੂਜੇ ਹਿੱਸੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੀ ਅਸਲੀਅਤ ਬਹੁਤ ਹੀ ਨਿਘਾਰ ਵੱਲ ਜਾ ਰਹੀ ਹੈ। ਸਫਾਈ ਮਜਦੂਰਾਂ ਦੀਆਂ ਤਨਖਾਹਾਂ ਦੇਣ ਤੇ ਵੀ ਮੋਦੀ ਤੇ ਕੇਜਰੀਵਾਲ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ਹੰਕਾਰ ਨਾਲ ਭਰੇ ਹੋਏ ਦੋਨੋਂ ਨੇਤਾ ਮਿਲਵਰਤਨ ਦੀ ਨੀਤੀ ਤੇ ਚੱਲਕੇ ਕੁੱਝ ਚੰਗਾਂ ਸਿਰਜਣ ਦੀ ਥਾਂ ਝੋਟਿਆਂ ਦਾ ਭੇੜ ਝਾੜੀਆਂ ਦਾ ਖੌਹ ਬਣਾ ਰਹੇ ਹਨ।

ਇਹੋ ਜਿਹੇ ਹਾਲਤਾਂ ਵਿੱਚ ਦੇਸ਼ ਦੇ ਦੂਜੇ ਸੂਬਿਆਂ ਵਿੱਚ ਰਾਜਸੱਤਾ ਦੀ ਭੁੱਖ ਸਹੇੜੀ ਬੈਠਾ ਕੇਜਰੀਵਾਲ ਪੰਜਾਬ ਨੂੰ ਪਰਯੋਗਸ਼ਾਲਾ ਬਣਾਈ ਬੈਠਾ ਹੈ। ਪੰਜਾਬ ਦੇ ਲੋਕ ਤਾਂ ਏਨੇ ਕੁ ਮੂਰਖ ਸਮਝ ਲਏ ਗਏ ਹਨ ਕਿ ਉਹਨਾਂ ਦੇ ਵਧੀਆ ਆਗੂ ਬਾਹਰ ਕਰ ਦਿੱਤੇ ਗਏ ਹਨ ਜਿਹਨਾਂ ਆਪਣੀ ਸਾਰੀ ਉਮਰ ਦੀ ਸਮਾਜਿਕ ਸੇਵਾ ਦੇ ਵੱਡੇ ਯੋਗਦਾਨ ਨਾਲ ਲੋਕਾਂ ਦੀ ਇੱਜਤ ਅਤੇ ਜਿੱਤ ਜਾਂ ਮੁਕਾਬਲੇ ਵਾਲੀ ਟੱਕਰ ਦਿੱਤੀ ਸੀ । ਇਸ ਤਰਾਂ ਦੇ ਬਹੁਤੇ ਆਗੂ  ਜਿਸ ਵਿੱਚ ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ, ਡਾਕਟਰ ਧਰਮਵੀਰ ਗਾਂਧੀ , ਹਰਿੰਦਰ ਖਾਲਸਾ , ਜੱਸੀ ਜਸਰਾਜ, ਚੋਣ ਕੰਪੇਨ ਕਮੇਟੀ ਪੰਜਾਬ 2014 ਦੇ ਬਹੁਤੇ  ਮੈਂਬਰ ਜਲੀਲ ਕਰਕੇ ਘਰ ਬਿਠਾ ਦਿੱਤੇ ਗਏ ਹਨ। ਗੁਲਾਮੀ ਕਬੂਲ ਕਰਨ ਵਾਲੇ ਜਾਂ ਲਾਲਚ ਦੀਆਂ ਬੁਰਕੀਆਂ ਲੈਣ ਵਾਲੇ ਭੰਢ ਕਿਸਮ ਦੇ ਹੀ ਬਹੁਤੇ ਆਗੂ ਹੀ ਪਿੱਛੇ ਰਹਿ  ਗਏ ਹਨ। ਲੋਕਪੱਖੀ  ਜੁਝਾਰੂ ਲੋਕ ਚੁੱਪ ਕਰਾਏ ਜਾ ਰਹੇ ਹਨ। ਲੱਖਾਂ ਅਤੇ ਕਰੋੜਾਂ ਦੀਆਂ ਦਾਅਵੇ ਦਾਰੀਆਂ ਵਾਲੇ , ਦੂਸਰੀਆਂ ਪਾਰਟੀਆਂ ਦੇ ਚੱਲੇ ਕਾਰਤੂਸ  ਇਮਾਨਦਾਰੀਆਂ ਦੇ ਸਰਟੀਫਿਕੇਟਾਂ ਨਾਲ ਲੈਸ ਕੀਤੇ ਜਾ ਰਹੇ ਹਨ ਕਿਉਂਕਿ ਦਾਗੀ ਅਤੇ ਕਮਜੋਰ ਲੋਕ ਹੀ ਪੈਰਾਂ ਵਿੱਚ ਬੈਠ ਸਕਦੇ ਹਨ ਅਤੇ ਅਣਖ ਇੱਜਤਾਂ ਜਮੀਰਾਂ ਵਾਲੇ ਲੋਕ ਤਾਂ ਇਹ ਪਰਵਾਨ ਨਹੀਂ ਕਰ ਸਕਦੇ। ਸਿਆਸਤ ਅਤੇ ਹੱਕ ਸੱਚ ਦੇ ਜਾਣਕਾਰ ਲੋਕ ਤਾਂ ਲਗਾਤਰ ਪਾਰਟੀ ਤੋਂ ਦੂਰ ਹੋ ਰਹੇ ਹਨ ਪਰ ਨੌਜਵਾਨੀ ਦੇ ਨਾਂ ਤੇ ਸਿਆਸਤ ਦੀ ਸਮਝ ਤੋਂ ਕੋਹਾਂ ਦੂਰ ਅਣਜਾਣ ਨਵੇਂ ਨੌਜਵਾਨ ਲੋਕਾਂ ਨੂੰ ਵਰਤਣ ਦੀ ਘਟੀਆਂ ਸਿਆਸਤੀ ਚਾਲ ਖੇਡੀ ਜਾ ਰਹੀ ਹੈ। ਸੋਸ਼ਲ ਮੀਡੀਆਂ ਅਤੇ ਆਮ ਲੋਕਾਂ ਵਿੱਚ ਆਪਣੇ ਗੁੰਡਾਂ ਅਨਸਰਾਂ ਨੂੰ ਬੁਰਾ ਵਿਵਹਾਰ ਕਰਨ ਦੀ ਖੁੱਲ ਦਿੱਤੀ ਹੋਈ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਤਾਂ ਇਹਨਾਂ ਦੇ ਗੁੰਡਾਂ ਅਨਸਰ ਨੂੰ ਤਰਜੀਹ ਨਹੀਂ ਦੇ ਰਿਹਾ ਪਰ ਸੋਸ਼ਲ ਮੀਡੀਆ ਉੱਪਰ ਇਸ ਪਾਰਟੀ ਦੀ ਇੱਕ ਵੱਡੀ ਫੌਜ ਹੈ ਜਿਸਨੂੰ ਇਸਦੇ ਆਗੂਆਂ ਦਾ ਪੂਰਾ ਥਾਪੜਾ ਹੈ। ਅੱਜ ਤੱਕ ਕਦੇ ਵੀ ਇਸ ਪਾਰਟੀ ਨੇ ਆਪਣੇ ਗੁੰਡਾਂ ਅਨਸਰਾਂ ਦੀਆਂ ਗਾਲਾਂ ਲੜਾਈਆਂ ਅਤੇ ਬੁਰੀ ਭਾਸ਼ਾ ਵਰਤਣ ਵਾਲਿਆਂ ਨੂੰ ਕਦੇ ਵੀ ਚਿਤਾਵਨੀ ਨਹੀਂ ਦਿੱਤੀ ਗਈ। ਇਲੈਕਟਰੋਨਿਕ ਮੀਡੀਆਂ ਦੀਆਂ ਬਹਿਸਾਂ ਵਿੱਚ ਵੀ ਇਸ ਪਾਰਟੀ ਦੇ ਬੁਲਾਰੇ ਬਹੁਤ ਹੀ ਨੀਵੇਂ ਪੱਧਰ ਦੀ ਡਿਬੇਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੰਜਾਬ ਦੇ ਭਲੇ ਦੀਆਂ ਸਕੀਮਾਂ ਸਪੱਸ਼ਟਤਾ ਦੀ ਥਾਂ ਗੋਲ ਮੋਲ ਅੰਦਾਜ ਵਿੱਚ ਪਰੋਸੀਆਂ ਜਾ ਰਹੀਆਂ ਹਨ ਤਾਂ ਕਿ ਜੇ ਕਿੱਧਰੇ ਬਿੱਲੀ ਦੇ ਭਾਗੀਂ ਛਿੱਕਾ ਟੁੱਟ ਜਾਵੇ ਤਦ ਜਵਾਬਦੇਹੀ ਤੋਂ ਬਚਿਆਂ ਜਾ ਸਕੇ। ਪੰਜਾਬ ਦੀਆਂ ਵਰਤਮਾਨ ਤਿੰਨੇ ਧਿਰਾਂ ਦੇ ਇਸ ਤਰਾਂ ਦੇ ਵਰਤਾਰਿਆਂ ਦੇ ਵਿੱਚ ਕੌਣ ਕਿੱਥੇ ਖੜਾ ਹੈ ਸਮਝਣਾ ਕੋਈ ਔਖਾ ਨਹੀਂ ਹੈ।

ਨਵੀਂ ਸਰਕਾਰ ਬਣਾਉਣ ਦਾ ਬਹੁਤ ਥੋੜਾ ਸਮਾਂ ਬਚਿਆਂ ਹੈ ਜਿਸ ਦੇ ਲਈ ਇਹ ਤਿੰਨੇ ਧਿਰਾਂ ਹੀ ਟੱਕਰ ਦਿੰਦੀਆਂ ਪਰਤੀਤ ਹੁੰਦੀਆਂ ਹਨ। ਸੋ ਇਸ ਤਰਾਂ ਦੇ ਸਮੇਂ ਵਿੱਚ ਪੰਜਾਬੀ ਸੂਝਵਾਨਾਂ ਨੂੰ ਪੰਜਾਬੀਆਂ ਨੂੰ ਸੇਧ ਦੇਣੀ ਚਾਹੀਦੀ ਹੈ ਕਿ ਪੰਜਾਬੀ ਕੀ ਕਰਨ? ਮੋਦੀ ਅਤੇ ਕੇਜਰੀਵਾਲ ਵਰਗੀਆਂ ਇੱਕਪਾਸੜ ਜਿੱਤਾਂ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਣੀਆਂ ਚਾਹੀਦੀਆਂ। ਨੇਤਾਵਾਂ ਦੀਆਂ ਡਰਾਮੇਬਾਜੀਆਂ ਦੀ ਥਾਂ ਜੇ ਕੋਈ ਧਿਰ ਪੰਜਾਬ ਦੇ ਹਕੀਕੀ ਮਸਲਿਆਂ ਪ੍ਰਤੀ ਸੰਜੀਦਗੀ ਦਿਖਾਵੇ ਉਸਦਾ ਸਮਰਥਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਜੋ ਪਾਰਟੀ ਜਾਂ ਨੇਤਾ ਆਮ ਲੋਕਾਂ ਨੂੰ ਝੂਠ ਦੀਆਂ ਡਰਾਮੇਬਾਜੀਆਂ ਦੀ ਥਾਂ ਹਕੀਕਤਾਂ ਨਾਲ ਰੁਬਰੂ ਕਰਵਾਉਂਦਾ ਹੈ ਨਿਸਚੈ ਹੀ ਉਹ ਸਹੀ ਹੁੰਦਾ ਹੈ। ਰਾਜਸੱਤਾ ਦੀ ਜਿੱਤ ਨੂੰ ਆਪਣੀ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਪੌੜੀ ਸਮਝਣ ਵਾਲਾ ਨੇਤਾ ਕਦੇ ਵੀ ਲੋਕ ਹਿਤਾਇਸ਼ੀ ਨਹੀਂ ਹੋ ਸਕਦਾ।  ਦੇਸ਼ ਪੱਧਰ ਦੀਆਂ ਪਾਰਟੀਆਂ ਦੇ ਆਗੂ ਜੇ ਸਾਨੂੰ ਪੰਜਾਬ ਦੇ ਅਜਾਦ ਹੋਕੇ ਵਿਚਰਨ ਵਾਲੇ ਆਗੂ ਨਹੀਂ ਦੇਣਾ ਚਾਹੁੰਦੇ ਉਹ ਪੰਜਾਬ ਦੇ ਦੋਖੀ ਅਤੇ ਪੰਜਾਬੀਆਂ ਨੂੰ ਮੂਰਖ ਬੇਅਕਲੇ ਗਰਦਾਨਣ ਵਾਲੇ ਹੀ ਹੁੰਦੇ ਹਨ ਅਤੇ ਇਹੋ ਜਿਹੇ ਦਲ ਨੂੰ ਵੀ ਸਮਰਥਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰਾਜਸੱਤਾ ਲੰਬਾ ਸਮਾਂ ਇੱਕ ਪਾਰਟੀ ਕੋਲ ਦੇਣਾਂ ਵੀ ਲੋਕ ਤੰਤਰ ਵਿੱਚ ਚੰਗਾ ਨਹੀਂ ਹੁੰਦਾ ਅਤੇ ਜਿਹੜੀਆਂ ਧਿਰਾਂ ਵਰਤਮਾਨ ਰਾਜਸੱਤਾ ਨੂੰ ਹੀ ਕੁਰਸੀ ਦੇਣ ਵਿੱਚ ਸਹਾਇਕ ਬਣਨਗੀਆਂ ਉਹ ਹੱਦ ਦਰਜੇ ਦੀਆਂ ਖਤਰਨਾਕ ਹੋਣਗੀਆਂ। ਜਿਹੜੇ ਰਾਜਨੀਤਕ ਆਪਣੀ ਨਿੱਜ ਹਾਉਮੈਂ ਨੂੰ ਛੱਡਕੇ ਪੰਜਾਬ ਦੇ ਭਲੇ ਲਈ ਆਪਣੀ ਜਿੱਤ ਦੀ ਸੰਭਾਵਨਾ ਨਾਂ ਹੋਣ ਦੀ ਸੂਰਤ ਵਿੱਚ ਵੱਖੋ ਵੱਖਰੀ ਡਫਲੀ ਵਜਾਉਣ ਦੀ ਥਾਂ ਕਿਸੇ ਇੱਕ ਧਿਰ ਨਾਲ ਖੜਨ ਦੀ ਦਲੇਰੀ ਕਰਨਗੀਆਂ ਉਹ ਵੀ ਲੋਕ ਭਲੇ ਵਿੱਚ ਵੀ ਅਤੇ ਉਹਨਾਂ ਦੇ ਖੁਦ ਦੇ ਵੀ ਹਿੱਤ ਵਿੱਚ ਹੋਵੇਗਾ। ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿ ਕਰ ਦੇਣਗੀਆਂ ਕਿ ਕੀ ਪੰਜਾਬ ਦੀ ਬੇੜੀ ਮੰਝਧਾਰ ਵਿੱਚ ਫਸੇਗੀ ਜਾਂ ਪੰਜਾਬ ਇਸ ਨੂੰ ਪਾਰ ਕਰਨ ਵੱਲ ਕੁੱਝ ਕਦਮ ਅੱਗੇ ਜਾਵੇਗਾ। ਇਹ ਫੈਸਲੇ ਤੇ ਅੰਤਿਮ ਮੋਹਰ ਲੋਕਾਂ ਨੇ ਹੀ ਲਾਉਣੀ ਹੈ ਪਰ ਇਸ ਮੋਹਰ ਲਾਉਣ ਵਾਲੇ ਦਿਨ ਤੋਂ ਪਹਿਲਾਂ ਨਸ਼ਿਆਂ, ਨੋਟਾਂ ਅਤੇ ਝੂਠੇ ਲਾਰਿਆਂ ਦੀ ਦਲਦਲ ਵੀ ਪੰਜਾਬੀ ਵੋਟਰਾਂ ਨੂੰ ਪਾਰ ਕਰਨੀ ਪਵੇਗੀ  ਅਤੇ ਇਸ ਨੂੰ ਪਾਰ ਕਰਵਾਉਣ ਦੀ ਸੇਧ ਵੀ ਇਸ ਦੇ ਸੂਝਵਾਨ ਵਿਦਵਾਨ ਤਬਕੇ ਦੀ ਚੁੱਪ ਜਾਂ ਅਵਾਜ ਨੇ ਹੀ ਤਹਿ ਕਰਨੀ ਹੈ। ਸੋ ਆਉ ਪੰਜਾਬੀਉ ਸਾਰੇ ਰਾਜਨੀਤਕਾਂ ਨੂੰ ਜਿੱਤ ਦੇ ਘੋੜੇ ਤੇ ਸਵਾਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਮੁੜਕੋ ਮੁੜਕੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੀਏ ਤਾਂ ਕਿ ਇਹ ਸਾਡੀ ਸੋਚ ਅਤੇ ਸਮਝ ਦੀ ਕਦਰ ਕਰਨਾ ਸਿੱਖ ਜਾਣ।

ਹਰਿਮੰਦਰ ਸਾਹਿਬ ਰਾਜਨੀਤਕਾਂ ਦੀਆਂ ਡਰਾਮੇਬਾਜੀਆਂ ਕਰਨ ਦਾ ਅਖਾੜਾ ਨਹੀਂ
ਕੇਜਰੀਵਾਲ ਜੁੰਡਲੀ ਨੇ ਆਪਣੀ ਪਾਰਟੀ ਦੁਆਰਾ ਜਾਣ ਬੁੱਝਕੇ ਕੀਤੀ ਝੂਠ ਦੇ ਪੁਲੰਦੇ ਯੂਥ ਚੋਣ ਮੈਨੀਫੇਸਟੋ ਜਾਰੀ ਕਰਨ ਦੀ ਸੋਸ਼ੇਬਾਜੀ ਵਿੱਚੋਂ ਵੀ ਆਪਣੀ ਮਸ਼ਹੂਰੀ ਕਰਨ ਦੀ ਯੋਜਨਾ ਬਣਾਈ ਹੋਈ ਹੈ। ਬਹਿਬਲ ਕਲਾਂ ਦੇ ਦਰਦਨਾਕ ਵਰਤਾਰੇ ਵਿੱਚ , ਮਲੇਰਕੋਟਲਾ ਦੀ ਕੁਰਾਨ ਸਾੜਨ ਦੀ ਘਟਨਾ ਵਿੱਚ ਸਾਰੀਆਂ ਪਾਰਟੀਆਂ ਦੀ ਰਾਜਨੀਤੀ ਪੰਜਾਬ ਨੂੰ ਬਰਬਾਦੀ ਵੱਲ ਲਿਜਾਣ ਦਾ ਰਾਹ ਬਣ ਸਕਦੀ ਸੀ । ਪੰਜਾਬ ਦੇ ਸਮਝਦਾਰ ਲੋਕਾਂ ਨੇ ਕਦੇ ਵੀ ਇਹੋ ਜਿਹੇ ਵਰਤਾਰਿਆਂ ਵਿੱਚ ਗੁੰਮਰਾਹ ਹੋਣ ਤੋਂ ਪਾਸਾ ਵੱਟਿਆ ਹੈ। ਪੰਜਾਬ ਦੇ ਜੁਝਾਰੂ ਕਿਰਤੀ ਅਤੇ ਸਮਝਦਾਰ ਲੋਕਾਂ ਨੂੰ ਦੇਸ਼ ਦੇ ਬਹੁਤ ਸਾਰੇ ਰਾਜਨੀਤਕ ਸਮਝਣ ਤੋਂ ਅਸਮਰਥ ਹੋਣ ਕਾਰਨ ਸਮੇਂ ਸਮੇਂ ਤੇ ਖੁਦ ਹੀ ਮੂਰਖ ਬਣੇ ਹਨ। ਜਦ ਇੰਦਰਾਂ ਗਾਂਧੀ ਨੇ 1984 ਵਿੱਚ ਪੰਜਾਬ ਵਿੱਚ ਕਤਲੇਆਮ ਕੀਤਾ ਸੀ ਪੰਜਾਬ ਦੇ ਹੱਕ ਦੇਣ ਦੀ ਥਾਂ।  ਤਦ ਕਾਤਲ ਗਰਦਾਨੇ ਜਾਣ ਵਾਲੇ ਪੰਜਾਬ ਦੇ ਹਿੱਤ ਸੋਚਣ ਵਾਲੇ ਜੁਝਾਰੂ ਲੋਕ ਹੀ ਦੇਸ਼ ਦੀ ਪਾਰਲੀਮੈਂਟ ਵਿੱਚ ਵੋਟਾਂ ਰਾਹੀ ਪੰਜਾਬ ਦੇ ਸਮਝਦਾਰ ਲੋਕਾਂ ਨੇ ਧੱਕੇ ਨਾਲ ਵਾੜ ਦਿੱਤੇ ਸਨ। ਪਰ ਜਦ ਇਹੀ ਆਗੂ ਕੰਮ ਕਰਨ ਦੀ ਥਾਂ ਰਾਜਨੀਤੀ ਕਰਨ ਲੱਗ ਗਏ ਤਦ ਦੁਬਾਰਾ ਕਦੇ ਵੀ ਜਿੱਤ ਨਹੀਂ ਸਕੇ। ਇਸ ਤਰਾਂ ਦਾ ਵਰਤਾਰਾ ਵੀ 2014 ਵਿੱਚ ਪੰਜਾਬ ਦੇ ਲੋਕਾਂ ਨੇ ਦੁਬਾਰਾ ਕਰਕੇ ਦਿਖਾਇਆਂ ਸੀ ਜਦ ਆਮ ਲੋਕਾਂ ਵਿੱਚ ਆਮ ਆਦਮੀ ਬਣਕੇ ਹੀ ਕੁੱਝ ਚਿਹਰੇ ਚੋਣਾਂ ਵਿੱਚ ਖੜੇ ਹੋਏ ਤਦ ਉਹਨਾਂ ਵਿੱਚੋਂ ਸਾਫ ਅਕਸ ਵਾਲੇ ਚਾਰ ਬੰਦੇ ਕਾਮਯਾਬ ਵੀ ਹੋ ਗਏ ਅਤੇ ਮੈਂਬਰ ਪਾਰਲੀ ਮੈਂਟ ਬਣ ਗਏ ਸਨ। ਪਰ ਇਸ ਤੋਂ ਬਾਅਦ ਸਿਆਣੇ ਪੰਜਾਬੀ  ਲੋਕਾਂ ਦੇ ਫੈਸਲੇ ਨੂੰ ਦਿੱਲੀ ਦੀ ਜੁੰਡਲੀ ਆਪਣੀ ਜਿੱਤ ਅਤੇ ਸਫਲਤਾ ਹੀ ਗਰਦਾਨੀ ਜਾ ਰਹੀ ਹੈ। ਦਿੱਲੀ ਲੋਕ ਸਭਾ  ਚੋਣਾਂ ਹਾਰਨ ਤੋਂ ਬਾਅਦ ਅਣਗਿਣਤ ਝੂਠੀਆਂ ਕਲਾਬਾਜੀਆਂ ਦਿਖਾਉਣ ਤੋਂ ਬਾਅਦ ਜਿੱਤ ਮਿਲ ਜਾਣ ਤੇ ਉਹੀ ਕਲਾਬਾਜੀਆਂ ਪੰਜਾਬ ਵਿੱਚ ਕਰਨੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਲਈ ਪੰਜਾਬ ਦਾ ਪੈਸਾ ਕਮਾਊ ਨਕਲੀ ਕਲਾਕਾਰ ਟੋਲਾ ਵੀ ਅੱਗੇ ਕਰ ਲਿਆ ਗਿਆ ਹੈ ਕਿਉਂਕਿ ਅਸਲੀ ਕਲਾਕਾਰ ਵਿਕਦਾ ਨਹੀਂ ਹੁੰਦਾ। ਅਸਲੀ ਕਲਾਕਾਰ ਮੂਹਰੇ ਤਾਂ ਰਾਜਸੱਤਾ ਵੀ ਝੁਕ ਜਾਂਦੀ ਹੈ। ਦਿੱਲੀ ਦੇ ਨਕਲੀ ਕਲਾਕਾਰ ਪੰਜਾਬ ਦੇ ਨਕਲੀ ਕਲਾਕਾਰਾਂ ਨਾਲ ਰਲਕੇ ਡਰਾਮੇਬਾਜੀਆਂ ਕਰ ਰਹੇ ਹਨ ਕਿ ਜਿਸ ਤਰਾਂ ਦਿੱਲੀ ਦੀਆਂ ਭੀੜੀਆਂ ਗਲੀਆਂ ਵਿੱਚ ਕਮਰਿਆਂ ਫਲੈਟਾਂ ਅੰਦਰ ਟੈਲੀਵਿਯਨ ਦੇਖਕੇ ਮਨ ਬਨਾਉਣ ਵਾਲੇ ਵੋਟਰ ਲੋਕ ਗੁੰਮਰਾਹ ਹੋ ਗਏ ਸਨ ਸ਼ਾਇਦ ਇਸ ਤਰਾਂ ਹੀ ਪੰਜਾਬ ਦੇ ਖੁੱਲੇ ਮਹੌਲ ਵਿੱਚ ਕਿਰਤ ਮਜਦੂਰੀਆਂ ਕਰਨ ਵਾਲੇ ਜੁਝਾਰੂ ਲੋਕ ਵੀ ਗੁੰਮਰਾਹ ਹੋ ਜਾਣਗੇ। ਪੰਜਾਬ ਦੀ ਅਸਲੀਅਤ ਦਿੱਲੀ ਤੋਂ ਕੋਹਾਂ ਦੂਰ ਹੈ।

ਡਰਾਮੇਬਾਜੀ ਦੀ ਸ਼ੁਰੂਆਤ ਕਰਦਿਆਂ ਦਿੱਲੀ ਜੁੰਡਲੀ ਸਿੱਧੇ ਤੌਰ ਤੇ ਹੀ ਪੰਜਾਬ ਦੇ ਡੇਰੇਦਾਰਾਂ, ਧਰਮ ਸਮੂਹਾਂ ਮੂਹਰੇ ਨਾਚ ਕਰਨ ਲੱਗ ਪਈ ਹੈ। ਪੰਜਾਬ ਦੇ ਲੋਕ ਧਾਰਮਿਕ ਅਦਾਰਿਆਂ ਦਾ ਅਦਬ ਸਮਾਜਿਕ ਕੰਮਾਂ ਤੱਕ ਹੀ ਕਰਦੇ ਹਨ ਰਾਜਨੀਤਕ ਫੈਸਲੇ ਲੈਣ ਵੇਲੇ ਬਹੁਤੇ ਪੰਜਾਬੀ ਸੂਝ ਅਤੇ ਸਮਝ ਨਾਲ ਹੀ ਫੈਸਲੇ ਲੈਂਦੇ ਹਨ ਜਿਸ ਕਾਰਨ ਅੱਜ ਤੱਕ ਕਦੇ ਵੀ ਕੋਈ ਡੇਰੇਦਾਰਾਂ ਦਾ ਪੈਰੋਕਾਰ ਜਿੱਤ ਨਹੀਂ ਸਕਿਆ। ਦਿੱਲੀ ਜੁੰਡਲੀ ਵੱਲੋਂ ਆਪਣੇ ਝੂਠ ਦੇ ਪੁਲੰਦੇ ਚੋਣ ਮੈਨੀਫੈਸਟੋ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਕਹਿਣ ਦੀ ਜਾਣ ਬੁੱਝਕੇ ਗਲਤੀ ਕਰਨ ਤੋਂ ਬਾਅਦ ਅਗਲੀ ਸਕਰਿਪਟ ਵੀ ਅਜਮਾਉਣੀ ਸੁਰੂ ਕਰ ਦਿੱਤੀ ਹੈ। ਦਿੱਲੀ ਦੇ ਇਸ ਨਿਰੰਕਾਰੀ ਨੇਤਾ ਜੀ ਨੇ ਹੁਣ ਹਰਿਮੰਦਰ ਸਾਹਿਬ ਵਿੱਚ ਮਾਫੀ ਦਾ ਡਰਾਮਾ ਦਿਖਾਉਣ ਦਾ ਫੈਸਲਾ ਕਰਕੇ ਅਨੇਕਾਂ ਤੀਰ ਛੱਡ ਦਿੱਤੇ ਹਨ। ਜਿਹਨਾਂ ਨਿਰੰਕਾਰੀਆਂ ਨਾਲ ਸਿੱਖ ਕੌਮ ਨਾਂ ਵਰਤਣ ਦਾ ਹੁਕਮਨਾਮਾ ਜਾਰੀ ਕਰ ਚੁੱਕੀ ਹੈ ਉਸਦਾ ਇਹ ਨਿਰੰਕਾਰੀ ਚੇਲਾ ਨਿੱਤ ਦਿਨ ਡਰਾਮੇਬਾਜੀ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ ਤੇ ਆਕੇ ਕਰੇ ਜਿਸਦਾ ਮਤਲਬ ਹੈ ਕਿ ਸਿੱਖ ਕੌਮ ਦਾ ਧਾਰਮਿਕ ਹੁਕਮਨਾਮਾ ਉਸਨੇ ਤੋੜ ਦਿੱਤਾ ਹੈ। ਹਜਾਰਾਂ ਸਿੱਖਾਂ ਨੂੰ ਨਿਰੰਕਾਰੀ  ਨੇਤਾ ਆਪਣੇ ਪੈਰਾਂ ਵਿੱਚ ਬਿਠਾ ਕਿ ਕੀ ਦਰਸਾਉਣਾ ਚਾਹੁੰਦਾ ਹੈ ਕਿ ਉਹ ਕੁੱਝ ਵੀ ਕਰ ਸਕਦਾ ਹੈ। ਧਰਮ ਦੀ ਵਰਤੋਂ ਰਾਜਨੀਤੀ ਲਈ ਨਾਂ ਕਰਨ ਦੇ ਨਾਹਰੇ ਮਾਰਨ ਵਾਲਾ ਇਹ ਤਾਨਸ਼ਾਹ ਨੇਤਾ ਧਾਰਮਿਕ ਅਦਾਰਿਆਂ ਧਾਰਮਿਕ ਲੋਕਾਂ ਦੇ ਇਕੱਠਾਂ ਵਿੱਚ ਜਾਕੇ ਰਾਜਨੀਤੀ ਕਰਕੇ ਆਪਣੇ ਦੋਗਲੇ ਚਿਹਰੇ ਦੀ ਨੁਮਾਇਸ਼ ਕਰ ਰਿਹਾ ਹੈ। ਕਿਉਂਕਿ ਇਸਦੇ ਨਾਲ ਮਰੀ ਜਮੀਰ ਵਾਲੇ ਲੋਕ ਹੀ ਰਹਿ ਗਏ ਹਨ ਜੋ ਕਦੇ ਵੀ ਇਸਨੂੰ ਆਪਣੀ ਪਾਰਟੀ ਦੇ ਸਿਧਾਤਾਂ ਦੀ ਗੱਲ ਨਹੀਂ ਕਹਿ ਸਕਦੇ ਉਸਨੂੰ ਡਰਨ ਦੀ ਲੋੜ ਵੀ ਕੀ ਹੈ। ਤਹਿਲਕੇ ਦਿਖਾਉਣ ਵਾਲਾ ਅਸੀਸ ਖੇਤਾਨ ਜਿਸਨੇ ਪਤਾ ਨਹੀਂ ਕਿੰਨੇ ਕੁ ਚੰਗੇ ਮੰਦੇ ਲੋਕਾਂ ਦੀ ਰਿਪੋਰਟਿੰਗ ਕਰਕੇ ਮਸ਼ਹੂਰੀ ਅਤੇ ਘਰ ਬਾਰ ਚਲਾਇਆ ਹੈ ਹੁਣ ਬਿਨਾਂ ਕਿਸੇ ਡਿਗਰੀ ਦੇ ਦਿੱਲੀ ਵਿੱਚ ਚੇਅਰਮੈਨੀਆਂ ਹਾਸਲ ਕਰਕੇ ਪੰਜਾਬ ਦੇ ਸ਼ਾਂਤ ਮਹੌਲ ਵਿੱਚ ਅੱਗ ਦੇ ਤਹਿਲਕੇ ਮਚਾਉਣਾ ਭਾਲਦਾ ਹੈ। ਪੰਜਾਬ ਦੇ ਆਪ ਪਾਰਟੀ ਦੇ ਪੰਜਾਬੀ ਨੇਤਾਵਾਂ ਦੇ ਉੱਪਰ ਹੁਕਮ ਚਲਾਉਣ ਵਾਲੀ ਇਹ ਦਿੱਲੀ ਵਾਸੀ ਟੋਲੀ ਬਹਤ ਸਾਰੇ ਭਰਮ ਭੁਲੇਖਿਆਂਂ ਦੀ ਸ਼ਿਕਾਰ ਹੈ। ਇਹ ਟੋਲੀ ਸਮਝਦੀ ਹੈ ਕਿ ਪੰਜਾਬ ਦੇ ਨੇਤਾ ਅਤੇ ਲੋਕ ਤਾਂ ਅੰਨੇ ਬੋਲੇ ਹੀ ਹਨ ਕਿ ਜੋ ਮਰਜੀ ਬੋਲੋ ਜੋ ਮਰਜੀ ਕਰੋ ਜਦੋਂ ਕਿ ਪੰਜਾਬ ਦੇ ਲੋਕ ਕਿਰਤਾਂ ਦੇ ਸਾਹ ਸਵਾਰ ਸਮਝ ਸੂਝ ਵਲੇ ਲੋਕ ਹਨ ਜੋ ਸਹੀ ਸਮੇਂ ਤੇ ਜਰੂਰ ਹੀ ਸਹੀ ਫੈਸਲਾ ਲੈਣਗੇ।

ਕੇਜਰੀਵਾਲ ਜੀ ਨੇ ਮਲੇਰਕੋਟਲਾ, ਵਿੱਚ, ਢੱਡਰੀਆਂ ਵਾਲੇ ਰਣਜੀਤ ਸਿੰਘ, ਸੀਚੇਵਾਲ ਵਾਲੇ ਸੰਤ, ਅਤੇ ਜਲੰਧਰ ਜਿਲੇ ਦੇ ਬਲਰਾਂ ਵਾਲੇ ਡੇਰੇ ਤੇ ਸਿਆਸਤੀ ਗੇੜੇ ਲਾਉਣ ਤੋਂ ਬਾਅਦ ਅੰਮਿਰਤਸਰ ਵਿੱਚ ਨਵੀ ਸਿਆਸਤੀ ਚਾਲ ਖੇਡੀ ਹੈ ਅਤੇ ਹੁਣ ਅਗਲੀ ਕੜੀ ਤੇ ਅਮਲ ਕਰਦਿਆਂ  ਹਰਿਮੰਦਰ ਸਾਹਿਬ ਨੂੰ ਵੀ ਆਪਣੇ ਪਰਚਾਰ ਵਾਸਤੇ ਵਰਤਣ ਦਾ ਅਗਲਾ ਕਦਮ ਚੁੱਕ ਲਿਆ ਹੈ। ਹਰਿਮੰਦਰ ਸਾਹਿਬ ਅਤੇ ਇਸ ਪਵਿੱਤਰ ਜਗਾ ਤੇ  ਸੇਵਾ ਨਿਭਾਅ ਰਹੇ ਜਥੇਦਾਰਾਂ ਅਤੇ ਪਰਬੰਧਕੀ ਅਹੁਦੇਦਾਰਾਂ ਨੂੰ ਇਸ ਤਰਾਂ ਦੇ ਰਾਜਨੀਤਕਾਂ ਨੂੰ ਰਾਜਨੀਤੀ ਕਰਨ ਤੋਂ ਰੋਕ ਦੇਣ ਦਾ ਵਕਤ ਆ ਗਿਆ ਹੈ। ਇਸ ਧਾਰਮਿਕ ਸਥਾਨ ਤੋਂ ਪੰਥ ਪਰਵਾਨਿਤ ਹੁਕਮਨਾਮੇ ਦੀ ਲੁਕਵੀ ਉਲੰਘਣਾ ਕਰਨ ਵਾਲੇ ਨਿਰੰਕਾਰੀ ਕੇਜਰੀਵਾਲ ਨੂੰ ਰੋਕਣਾ ਵੀ ਅਤਿ ਜਰੂਰੀ ਹੈ। ਆਉਣ ਵਾਲੇ ਵਕਤ ਵਿੱਚ ਸਿਆਸਤਦਾਨਾਂ ਲਈ ਇਹ ਵਰਤਮਾਨ ਕੇਜਰੀਵਾਲ ਡਰਾਮੇਬਾਜੀ  ਇੱਕ ਨਵਾਂ ਰਾਹ ਖੋਲ ਦੇਵੇਗੀ। ਇਸ ਵਕਤ ਸਿੱਖ ਕੌਮ ਦੇ ਧਾਰਮਿਕ ਰਹਿਬਰਾਂ ਨੂੰ ਸਾਰੇ ਹੀ ਰਾਜਨੀਤਕਾਂ ਜੋ ਕਿਸੇ ਵੀ ਪਾਰਟੀ ਦੇ ਹੋਣ ਨੂੰ ਇਸ ਪਾਕਿ ਪਵਿੱਤਰ ਸਮੁੱਚੇ ਲੋਕਾਂ ਦੀ ਸ਼ਰਧਾ ਵਾਲੀ ਥਾਂ ਦੀ ਦੁਰਵਰਤੋਂ ਰੋਕਣ ਦਾ ਵਿਧਾਨ ਵੀ ਬਣਾ ਲੈਣ ਦਾ ਚੰਗਾ ਕੰਮ ਕਰ ਲੈਣਾ ਚਾਹੀਦਾ ਹੈ। ਜੇ ਕੋਈ ਰਾਜਨੀਤਕ ਇਸਦੀ ਉਲੰਘਣਾਂ ਕਰਨ ਦੀ ਕੋਝੀ ਚਾਲ ਤੋਂ ਬਾਝ ਨਾਂ ਆਵੇ ਤਦ ਸਖਤੀ ਵਰਤਣ ਤੋਂ ਵੀ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ।

ਬਲਿਊ ਸਟਾਰ 1984 ਦੇ ਨਾਂ ਭੁੱਲਣਯੋਗ ਇਤਿਹਾਸਕ ਵਰਤਾਰੇ
ਤਿੰਨ ਦਹਾਕਿਆਂ ਬਾਅਦ ਭਾਰਤ ਸਰਕਾਰ ਦੁਆਰਾ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਦੀ ਪਰਕਰਮਾ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕੀਤੀ ਫੌਜੀ ਕਾਰਵਾਈ ਅੱਜ ਵੀ ਇੱਕ ਦੁਖਦਾਈ ਯਾਦ ਹੈ। ਭਾਰਤ ਸਰਕਾਰ ਦੀ ਇਤਿਹਾਸਕ ਗਲਤੀ ਦਾ ਸੰਤਾਪ ਧਾਰਮਿਕ , ਰਾਜਨੀਤਕ ਅਤੇ ਸਮਾਜਿਕ ਤੌਰ ਤੇ ਪੰਜਾਬੀ ਅੱਜ ਵੀ ਹੰਢਾ ਰਹੇ ਹਨ । ਇਸ ਬਲਿਊ ਸਟਾਰ ਨਾਂ ਦੀ ਕਾਰਵਾਈ ਤੋਂ ਬਅਦ ਇਸ ਦੇ ਕਾਰਨ ਇਸ  ਵਿੱਚੋਂ ਉਪਜੇ ਅੱਤਵਾਦ , ਦਹਿਸਤ, ਆਰਥਿਕ ਪਿਛੜਾਪਨ ਅਤੇ ਲੱਖਾ ਅਸੰਖ ਗਿਣਤੀ ਵਿੱਚ ਪੰਜਾਬੀ ਲੋਕ ਮੌਤ ਦੇ ਮੂੰਹ ਪਏ ਸਨ। ਇਕੱਲੇ ਤਰਨਤਾਰਨ ਤਹਿਸੀਲ ਵਿੱਚ ਹੀ 30000 ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਸਰਕਾਰੀ ਦਲੀਲਾਂ ਦਾ ਮੂੰਹ ਚਿੜਾ ਰਿਹਾ ਹੈ । ਸਰਕਾਰ ਅਨੁਸਾਰ ਮੌਤਾਂ ਦੀ ਗਿਣਤੀ ਬਹੁਤ ਹੀ ਘੱਟ ਦਰਸਾਈ ਜਾਂਦੀ ਹੈ ਜਦੋਂ ਕਿ ਇਸ ਤਰਾਸਦੀ ਦੇ ਸਿੱਟੇ ਬਹੁਤ ਹੀ ਭਿਆਨਕ ਤਸਵੀਰ ਪੇਸ ਕਰਦੇ ਹਨ। ਦੇਸ਼ ਦਾ ਨੰਬਰ ਇੱਕ ਤਰੱਕੀ ਪਸੰਦ ਲੋਕਾਂ ਦਾ ਸੂਬਾ ਪੰਜਾਬ ਆਰਥਿਕ ਤੌਰ ਅਤੇ ਵਿਕਾਸ ਪੱਖੋਂ ਦਹਾਕਿਆਂ ਦੇ ਹਿਸਾਬ ਪਿੱਛੇ ਚਲਾ ਗਿਆ। ਦੇਸ਼ ਵਿੱਚ ਸਰਦਾਰੀਆਂ ਦਾ ਮਾਣ ਹਾਸਲ ਕਰਨ ਵਾਲੇ ਪੰਜਾਬੀ ਅਤੇ ਸਿੱਖ ਨਫਰਤ ਦੀ ਹਨੇਰੀ ਦਾ ਸਿਕਾਰ ਹੋਕੇ 84 ਵਿੱਚ ਹੀ ਇੰਦਰਾਂ ਦੀ ਮੌਤ ਬਾਅਦ ਦਿੱਲੀ ਅਤੇ ਸਮੁੱਚੇ ਦੇਸ਼ ਵਿੱਚ ਨਸਲੀ ਹਿੰਸਾਂ ਦਾ ਸਿਕਾਰ ਹੋਕੇ  ਤਰਸਯੋਗ ਹਾਲਤਾਂ ਵਿੱਚ ਦਿਖਾਈ ਦਿੱਤੇ। ਅਣਮੁਲੀਆਂ ਲੱਖਾਂ ਜਾਨਾਂ ਦੀ ਕੀਮਤ ਚੁਕਾਕੇ ਵੀ ਜਬਰ ਸਹਿੰਦਿਆਂ ਸਬਰ ਰੱਖਦਿਆਂ ਗੁਰੂਆਂ ਪੀਰਾਂ ਫਕੀਰਾਂ ਦੀ ਸ਼ਾਨ ਉੱਚੀ ਰੱਖਣ ਵਾਲੇ ਪੰਜਾਬੀ ਦੁਨੀਆਂ ਲਈ ਮਿਸਾਲ ਹਨ। ਉਸ ਕਾਤਲੀ ਦੌਰ ਵਿੱਚ ਪੰਜਾਬ ਦੇ ਲੱਖਾ ਹਿੰਦੂ ਸਿੱਖ ਪੰਜਾਬੀ ਦੂਸਰੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਏ ਅਤੇ ਆਪਣੇ ਕਿਰਤ ਕਰਨ ਦੇ ਸੁਭਾਅ ਕਾਰਨ ਦੁਨੀਆਂ ਨੂੰ ਆਪਣੀ ਹੋਂਦ ਦਿਖਾਉਣ ਵਿੱਚ ਵੀ ਕਾਮਯਾਬ ਹੋ ਰਹੇ ਹਨ।

ਪੰਜਾਬ ਦੇ ਹਰ ਧਾਰਮਿਕ ਫਿਰਕੇ ਦੇ ਲੋਕ ਹੀ ਜੁਝਾਰੂ ਬਿਰਤੀ ਦੇ ਹੋਣ ਕਾਰਨ ਸਦਾ ਹੀ ਨਵੀਆਂ ਮੰਜਿਲਾਂ ਛੋਹਣ ਵਿੱਚ ਕਾਮਯਾਬ ਰਹੇ ਹਨ। ਇਸ ਬਲਿਊ ਸਟਾਰ ਦੀ ਕਾਰਵਾਈ ਕਰਨ ਦੇ ਲਈ ਭਾਵੇਂ ਭਾਰਤ ਸਰਕਾਰ ਨੇ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਸੀ ਪਰ ਅਸਲ ਵਿੱਚ ਇਸ ਕਾਰਵਾਈ ਦਾ ਮੁੱਢ ਬੰਨਣ ਵਿੱਚ ਭਾਰਤ ਦੀਆਂ ਗੁਪਤ ਏਜੰਸੀਆਂ ਅਤੇ ਵਿਦੇਸ਼ੀ ਸਰਕਾਰਾਂ ਦਾ ਵੀ ਅਹਿਮ ਰੋਲ ਸੀ। ਭਾਰਤ ਸਰਕਾਰ ਦੇ ਰਾਜਸੱਤਾ ਦੇ ਮਾਲਕ ਰਾਜਨੀਤਕਾਂ ਦੀ ਹਰੀ ਕਰਾਂਤੀ ਕਰਨ ਵਾਲੇ ਪੰਜਾਬੀਆਂ ਨੂੰ ਸਤਿਕਾਰ ਦੀ ਥਾਂ ਨਫਰਤ ਕਰ ਰਹੇ ਸਨ । ਪੰਜਾਬ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੈਸਲੇ ਅਤੇ ਪੰਜਾਬ ਦੇ ਵਿੱਚ ਰਾਜਨੀਤਕ ਅਸਥਿਰਤਾ ਪੈਦਾ ਕਰਕੇ , ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਵਿਹੂਣੇ ਕਰਕੇ ਜੋ ਬੀਜ ਬੀਜਿਆ ਗਿਆ ਉਸਦੀ ਪੈਦਾਵਾਰ ਹੀ ਸੀ ਇਹ ਕਾਲਾ ਦੌਰ। ਪੰਜਾਬ ਦੇ ਰਾਜਨੀਤਕ ਆਗੂਆਂ ਦਾ ਵੀ ਇਸ ਦੌਰ ਵਿੱਚ ਬਹੁਤ ਹੀ ਗਲਤ ਰੋਲ ਰਿਹਾ ਹੈ। ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਕੇ ਪੰਜਾਬ ਦੇ ਭਵਿੱਖ ਨਾਲ ਬਹੁਤ ਹੀ ਵੱਡੀ ਗਦਾਰੀ ਕੀਤੀ ਸੀ। ਆਪੋ ਆਪਣੀ ਕੁਰਸੀ ਦੀ ਲੰਬੀ ਉਮਰ ਕਰਨ ਲਈ ਗਿਆਨੀ ਜੈਲ ਸਿੰਘ , ਦਰਬਾਰਾ ਸਿੰਘ, ਪਰਕਾਸ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ  ਅਤੇ ਸੁਖਜਿੰਦਰ ਸਿੰਘ ਦਾ ਰੋਲ ਪੰਜਾਬ ਦੇ ਪੱਖ ਵਿੱਚ ਨਹੀਂ ਭੁਗਤਿਆ ਸੀ ਪਰ ਉਹ ਆਪਣੇ ਛੋਟੇ ਰਾਜਨੀਤਕ ਹਿੱਤਾਂ ਕਾਰਨ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਜਰੂਰ ਝੋਕ ਗਏ ਸਨ। ਇੰਦਰਾਂ ਗਾਂਧੀ ਨੇ ਆਪਣੇ ਹੰਕਾਰੀ ਰਵੱਈਏ  ਅਤੇ ਵਿਦੇਸੀ ਇਸਾਰਿਆਂ ਤੇ ਇਸ ਨੀਲੇ ਤਾਰੇ ਨੂੰ ਅੰਜਾਮ ਦੇਕੇ ਇਤਿਹਾਸਕ ਤੌਰ ਤੇ ਕਾਲੇ ਅੱਖਰਾਂ ਵਿੱਚ ਆਪਣਾਂ ਨਾਂ ਦਰਜ ਕਰਵਾਇਆ ਸੀ। ਇਸ ਕਾਲੇ ਦੌਰ ਵਿੱਚ ਨਿਮਾਣੇ ਨਿਤਾਣੇ ਨਿਉਟੇ ਲੋਕਾਂ ਦੀ ਅਵਾਜ ਪੰਜਾਬੀ ਆਪਣੀ ਵਰਾਸਤ ਤੋਂ ਬੇਮੁੱਖ ਹੁੰਦੇ ਦਿਖਾਈੌ ਦਿੱਤੇ ਸਨ।

ਹਜਾਰਾਂ ਮਾਪਿਆਂ ਨੇ ਆਪਣੇ ਨੌਜਵਾਨ ਔਲਾਦਾਂ ਸੂਲੀ ਤੇ ਚੜਦੀਆਂ ਦੇਖੀਆਂ ਅਤੇ ਉਹਨਾਂ ਦੀਆਂ ਲਾਸਾਂ  ਦਾ ਸਸਕਾਰ ਕਰਨਾਂ ਵੀ ਨਸੀਬ ਨਹੀਂ ਹੋਇਆ। ਦਰਿਆਵਾਂ ਨਹਿਰਾਂ, ਜੰਗਲਾਂ ਦੇ ਵਿੱਚ ਪੰਜਾਬ ਦੇ ਹਜਾਰਾਂ ਪੁੱਤ ਗੁਪਤਵਾਸ ਕਰ ਦਿੱਤੇ ਗਏ ਸਨ। ਮਾਝੇ ਦੁਆਬੇ ਵਿੱਚ ਮਾਪਿਆ ਬਗੈਰ ਸੁੰਨੇ ਮੋਹ ਵਿਹੂਣੇ ਮਹੌਲ ਵਿੱਚ ਪਲੇ ਹੋਏ ਅਣਗਿਣਤ ਅੱਜ ਦੇ ਨੌਜਵਾਨ ਨਸ਼ਿਆ ਦੇ ਦਰਿਆ ਵਿੱਚ ਡੁੱਬੇ ਦਿਖਾਈ ਦਿੰਦੇ ਹਨ ਉਸ ਕਾਲੇ ਦੌਰ ਦੀ ਬਦੌਲਤ ਹੀ। ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਪੰਜਾਬੀ ਲੰਬਾਂ ਸਮਾਂ ਘਸਿਆਰੇ ਬਣਨ ਲਈ ਮਜਬੂਰ ਕਰ ਦਿੱਤੇ ਗਏ ਸਨ। ਤੀਹ ਸਾਲਾਂ ਬਾਅਦ ਵੀ ਉਸ ਦੌਰ ਵਰਗੀ ਘਟੀ ਕੋਈ ਘਟਨਾਂ ਅੱਜ ਵੀ ਪੰਜਾਬੀਆਂ ਦਾ ਦਿਲ ਦਹਿਲਾ ਜਾਂਦੀ ਹੈ। ਵਰਤਮਾਨ ਸਮਾਂ ਆਰਥਿਕ ਤੌਰ ਤੇ ਤਾਕਤਵਰ ਮੁਲਕਾਂ ਅਤੇ ਲੋਕਾਂ ਦਾ ਹੈ ਅਤੇ ਪੰਜਾਬ ਨੂੰ ਵੀ ਆਰਥਿਕ ਤੌਰ ਤੇ ਤਾਕਤਵਰ ਬਨਾਉਣਾਂ ਪੰਜਾਬ ਦੇ ਰਾਜਨੀਤਕ ਆਗੂਆਂ ਦਾ ਪਹਿਲਾ ਫਰਜ ਹੋਣਾਂ ਚਾਹੀਦਾ ਹੈ। ਵਰਤਮਾਨ ਸਮੇਂ ਪੰਜਾਬ ਦੇ ਬਹੁਤੇ ਰਾਜਨੀਤਕ ਆਗੂ ਪਰੀਵਾਰ ਪ੍ਰਸਤ ਬਣ ਗਏ ਹਨ ਜਿੰਹਨਾਂ ਤੋਂ ਪੰਜਾਬ ਦੇ ਵਧੀਆ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ। ਉਸ ਕਾਲੇ ਦੌਰ ਨੂੰ ਸੁਰੂਆਤੀ ਤੀਲੀ ਲਾਉਣ ਵਾਲੇ ਅਖੌਤੀ ਧਾਰਮਿਕ ਡੇਰੇਦਾਰਾਂ ਅਤੇ ਦੇ ਵਾਰਿਸ ਅੱਜ ਦੁਬਾਰਾ ਪੰਜਾਬ ਤੇ ਆਪਣਾਂ ਕਬਜਾ ਕਰਨ ਦੀ ਕੋਸਿਸ ਕਰ ਰਹੇ ਹਨ। ਪੰਜਾਬ ਦੇ ਲੋਕਾਂ ਵਿੱਚੋਂ ਗੁਰੂਆਂ ਦੇ ਨਾਂ ਤੇ ਵਸਣ ਦੀ ਸੋਚ ਦੀ ਅੰਤਿਮ ਅਰਦਾਸ ਕਰਨ ਦੇ ਯਤਨ ਕਰਕੇ ਪੰਜਾਬੀਆਂ ਦੀ ਹਿੰਮਤ ਅਤੇ ਦਲੇਰੀ ਨੂੰ ਕਸਵੱਟੀ ਤੇ ਚੜਾਇਆ ਜਾ ਰਿਹਾ ਹੈ। ਦੁਨੀਆਂ ਨੂੰ ਰਾਹ ਦਸੇਰਾ ਬਣਨ ਦੇ ਦਾਅਵਿਆਂ ਦੇ ਉਲਟ ਪੰਜਾਬ ਦੇ ਵਿੱਚ ਪਾਕਿ ਪਵਿੱਤਰ ਰਾਜਨੀਤੀ ਕਰਨ ਵਾਲਿਆਂ ਦੀ ਕਮੀ ਦਿਖਾਈ ਦੇ ਰਹੀ ਹੈ। ਇਹੋ ਜਿਹੀ ਇਤਿਹਾਸਕ ਖੜੋਤ ਪੈਦਾ ਕਰਨ ਵਿੱਚ ਬਲਿਊ ਸਟਾਰ ਅਤੇ ਉਸ ਤੋਂ ਬਾਅਦ ਬਣੇ ਹਾਲਾਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੁਦਰਤ ਬਹਾਦਰ , ਕਿਰਤੀ ਪੰਜਾਬੀਆਂ ਨੂੰ ਇਹੋ ਜਿਹੇ ਕਾਲੇ ਦੌਰ ਵਿੱਚੋਂ ਬਾਹਰ ਨਿੱਕਲਣ ਦਾ ਵਰ ਜਰੂਰ ਦੇਵੇਗੀ।  ਪਾਕਿ ਪਵਿੱਤਰ ਸੋਚ ਹੀ ਸਾਨੂੰ ਦੁਨੀਆਂ ਉੱਪਰ ਆਪਣੀ ਕਿਰਤ ਹਿੰਮਤ ਦਲੇਰੀ ਨਾਲ ਉੱਚਾ ਮੁਕਾਮ ਹਾਸਲ ਕਰਨ ਵੱਲ ਤੋਰੇਗੀ ਅਤੇ ਉਸ ਸਮੇਂ ਦੀ ਆਸ ਕਰਨੀ ਬਣਦੀ ਹੈ। ਸਾਡੀ ਸਭ ਪੰਜਾਬੀਆਂ ਨੂੰ ਦੁਆ ਅਤੇ ਯਤਨ ਕਰਨੇਂ ਬਣਦੇ ਹਨ ਕਿ ਪੰਜਾਬ ਮੁੜ ਕਦੇ ਉਸ ਕਾਲੇ ਦੌਰ ਨੂੰ ਨਾ ਦੇਖੇ ਅਤੇ ਤਰੱਕੀ ਦੇ ਰਸਤੇ  ਉੱਪਰ ਵਾਪਸ ਤੁਰਨ ਦੀ ਹਿੰਮਤ ਬਖਸੇ। ਪੰਜਾਬ ਦਾ ਭਵਿੱਖ ਸਾਂਤੀਂ ਅਤੇ ਗੁਰੂਆਂ ਦੇ ਦੱਸੇ ਪਾਕਿ ਪਵਿੱਤਰ ਰਸਤੇ ਤੇ ਤੁਰਦਿਆਂ ਹੀ ਬਿਹਤਰ ਹੋ ਸਕਦਾ ਹੈ।