ਅਖੌਤੀ ਬਾਬਿਆਂ ਕੋਲ ਆਮ ਲੋਕਾਂ ਦਾ ਫੱਸਣਾ ਰਾਜਸੱਤਾ ਅਤੇ ਸਮਝਦਾਰ ਲੋਕਾਂ ਦੀ ਦੇਣ

ਸਿਆਣਾ ਅਖਵਾਉਂਦਾ ਵਰਗ ਜਦ ਆਮ ਲੋਕਾਂ ਨੂੰ ਮੂਰਖ ਸਿੱਧ ਕਰਕੇ ਲੋਟੂ ਪਖੰਡੀ ਲੋਕਾਂ ਬਾਬਿਆ ਕੋਲ ਆਮ ਲੋਕਾਂ ਦੇ ਜਾਣ ਨੂੰ ਗਲਤ ਸਿੱਧ ਕਰਦਾ ਹੈ ਤਦ ਅਸਲ ਵਿੱਚ ਇਹ ਸਿਆਣਾ ਵਰਗ ਆਪਣੇ ਪਾਪ ਲੁਕੋ ਰਿਹਾ ਹੁੰਦਾ ਹੇ। ਪਖੰਡੀ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਲੁਟੇਰੇ ਬੇਈਮਾਨ, ਚੋਰ, ਠੱਗ ਨਹੀਂ ਹੁੰਦੇ ਸਰਕਾਰਾਂ, ਅਮੀਰਾ,  ਲੁਟੇਰੇ, ਬੇਈਮਾਨਾਂ, ਸਿਆਣੇ ਅਖਵਾਉਂਦੇ ਵਰਗਾਂ ਦੇ ਸਤਾਏ ਹੋਏ ਹੁੰਦੇ ਹਨ। ਇਹ ਸਿਆਣੇ ਅਖਵਾਉਂਦੇ ਵਰਗਾਂ ਵਿੱਚੋਂ ਉਪਜੇ ਜਿਆਦਾ ਬੇਈਮਾਨ ਲੋਕਾਂ ਦੀ ਖੇਡ ਹੁੰਦੀ ਹੈ ਜਿੰਹਨਾਂ ਵਿੱਚ ਚਲਾਕ ਬੇਈਮਾਨ ਰਾਜਨਿਤਕਾਂ ਦਾ ਜਿਆਦਾ ਹੱਥ ਹੁੰਦਾ ਹੇ। ਅੱਜ ਕਲ ਰਾਜਨੀਤਕਾਂ ਨੂੰ ਹੀ ਸਿਆਣਾ ਅਖਵਾਉਂਦਾ ਵਰਗ ਜਿਆਦਾ ਸਿਆਣੇ ਸਿੱਧ ਕਰਦਾ ਹੈ ਕਿਉਂਕਿ ਉਹ ਰਾਜਸੱਤਾ ਤੇ ਬੈਠੇ ਹੋਏ ਹੁੰਦੇ ਹਨ। ਰਾਜਸੱਤਾ ਤੇ ਬੈਠੇ ਹੋਏ ਚਲਾਕ ਸਿਆਣੇ ਸਮਾਜ ਦੇ ਸਿਆਣੇ ਵਿਦਵਾਨ ਵਰਗਾਂ ਨੂੰ ਵੱਡੀਆਂ ਬੁਰਕੀਆਂ ਸਿੱਟਦੇ ਰਹਿੰਦੇ ਹਨ ਜਦੋਂ ਕਿ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਰਾਜਸੱਤਾ ਦੀ ਲੁੱਟ ਦੇ ਜਿਆਦਾ ਸ਼ਿਕਾਰ ਹੁੰਦੇ ਹਨ ਅਤੇ ਜਾਂ ਫਿਰ ਦੂਸਰੇ ਨੰਬਰ ਦੇ ਮਾਲਕ ਧਾਰਮਿਕ ਸੱਤਾ ਦੇ ਸਤਾਏ ਨਕਾਰੇ ਹੋਏ ਹੁੰਦੇ ਹਨ। ਠੱਗ ਧਾਰਮਿਕ ਸੱਤਾ ਅਤੇ ਲੁਟੇਰੀ ਰਾਜਨੀਤਕ ਸੱਤਾ ਅੱਜ ਕਲ ਜੱਫੀਆਂ ਪਾਕੇ ਤੁਰਦੀ ਹੈ।

ਅਖੌਤੀ ਗੁਲਾਮ ਸਿਆਣਾ ਅਖਵਾਉਂਦਾ ਅਮੀਰ ਅਤੇ ਵਿਦਵਾਨ ਵਰਗ ਇਹਨਾਂ ਦੀ ਚਾਲ ਖਿਲਾਫ ਕਦੇ ਬੋਲਦਾ ਹੀ ਨਹੀਂ ਹੁੰਦਾ। ਇਹੋ ਸਮਾਜ ਦਾ ਵੱਡਾ ਦੋਸ ਹੈ ਜਿਸ ਕਾਰਨ ਆਮ ਲੋਕਾਂ ਵਿਚਲਾ ਆਮ ਵਰਗ ਨਵੇਂ ਧਰਮ ਨਵੇਂ ਬਾਬੇ ਲੱਭਦਾ ਰਾਜਸੱਤਾ ਦੇ ਗੁਪਤ ਗੁਲਾਮਾਂ ਜੋ ਪਖੰਡ ਦੇ ਸੱਚੇ ਸੁੱਚੇ ਅਖਵਾਉਂਦੇ ਡੇਰੇ ਧਾਰਮਿਕ ਸਥਾਨ ਖੋਲੀ ਬੈਠੇ ਚਲਾਕ ਲੋਕ ਹਨ ਕੋਲ ਹੀ ਜਾ ਫਸਦਾ ਹੈ।

ਜਦ ਕੋਈ ਠੱਗ ਭਰਿਸ਼ਟ ਪਖੰਡੀ ਜਿਆਦਾ ਹੀ ਅੱਤ ਚੁੱਕ ਲੈਂਦਾਂ ਹੈ ਤਦ ਉਸਨੂੰ ਪੈਦਾ ਕਰਨ ਵਾਲੀ ਰਾਜਸੱਤਾ ਉਸਨੂੰ ਖਤਮ ਕਰਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਦੀ ਹੈ। ਸਿਆਣਾਂ ਅਖਵਾਉਂਦਾ ਵਰਗ ਰਾਜਸੱਤਾ ਦੀਆਂ ਪਰਾਪਤੀਆਂ ਦੇ ਢੋਲ ਵਜਾਉਂਦਾ ਹੈ ਜਦੋਂ ਕਿ ਉਸਨੂੰ ਇਹ ਢੋਲ ਰਾਜਸੱਤਾ ਖਿਲਾਫ ਵਜਾਉਣਾ ਚਾਹੀਦਾ ਹੁੰਦਾ ਹੈ। ਆਮ ਲੋਕਾਂ ਕੋਲ ਜਾਂ ਸਥਿਤੀਆਂ ਦੇ ਹਮਸਫਰ ਹੋ ਜਾਣ ਨਾਲ ਅਮੀਰ ਬਣੇ ਆਮ ਲੋਕ ਵੀ ਗਿਆਨ ਦੀ ਘਾਟ ਕਾਰਨ ਲੁੱਟ ਪਖੰਡ ਦੀਆਂ ਦੁਕਾਨਾਂ ਦੇ ਗਾਹਕ ਬਣ ਜਾਂਦੇ ਹਨ ਕਿਉਂਕਿ ਧਰਮ ਦੇ ਅਸਲ ਸਮਾਜ ਪੱਖੀ ਫਲਸਫਿਆਂ ਉਪਰ ਵੀ ਰਾਜਸੱਤਾ ਦਾ ਕਬਜਾ ਹੋਇਆ ਹੁੰਦਾ ਹੋਣ ਕਰਕੇ ਹੀ ਵਾਪਰਦਾ ਹੈ। ਵਰਤਮਾਨ ਸਮਿਆਂ ਵਿੱਚ ਧਾਰਮਿਕ ਸੱਤਾ ਦਾ ਲੁਟੇਰਾ ਰੂਪ ਹੀ ਭਾਰੂ ਹੈ। ਤੇਜ਼ ਰਫਤਾਰੀ ਦੇ ਯੁੱਗ ਵਿੱਚ ਮਨੁੱਖੀ ਜਾਤ ਕੋਲ ਠਹਿਰ ਕੇ ਗਿਆਨ ਹਾਸਲ ਕਰਕੇ ਜਿੰਦਗੀ ਜਿਉਣ ਦਾ ਦਸਤੂਰ ਹੀ ਗੁਆਚ ਗਿਆ ਹੈ। ਇੱਕ ਦੂਸਰੇ ਤੋਂ ਬੇਮੁੱਖ ਹੁੰਦੇ ਜਾ ਰਹੇ ਸਮਾਜ ਵਿੱਚ ਸੱਚ ਦਾ ਰਾਹ ਦਿਖਾਉਣ ਵਾਲੇ ਸੀਸ ਕਟਾਉਣ ਵਾਲੇ ਗੁਰੂ ਤੇਗ ਬਹਾਦਰ, ਸੱਚ ਧਰਮ ਦੀ ਸਿੱਖਿਆ ਦੇਣ ਲਈ ਤੱਤੀਆ ਤਵੀਆ ਤੇ ਬੈਠ ਜਾਣ ਵਾਲੇ ਗੁਰੂ ਅਰਜਨ ਦੇਵ, ਸੂਲੀਆਂ ਤੇ ਚੜ ਜਾਣ ਵਾਲੇ ਈਸਾ ਮਸੀਹ, ਹਾਥੀ ਥੱਲੇ ਸੁੱਟੇ ਜਾਣਾਂ ਸਹਿ ਜਾਣੇ ਵਾਲੇ ਕਬੀਰ, ਕਰਬਲਾ ਦੀ ਜੰਗ ਲੜਨ ਵਾਲੇ ਮੁਹੰਮਦ ਸਾਹਿਬ ਨਹੀਂ ਪੈਦਾ ਹੋ ਰਹੇ। ਕੀ ਇਸਦਾ ਇਹ ਅਰਥ ਨਹੀ ਕਿ ਹੁਣ ਆਪੂੰ ਬਣਿਆ ਸਿਆਣਾ ਵਿਦਵਾਨ ਵਰਗ ਵੀ ਅਸ਼ਲ ਵਿੱਚ ਦੋਗਲਾ ਵਰਗ ਹੀ ਹੈ।

ਸੋ ਅਸਲ ਵਿੱਚ ਅਸੀਂ ਸਮਾਜ ਦੇ ਇੱਕ ਹਿੱਸੇ ਨੂੰ ਗੁੰਮਰਾਹ ਹੋਇਆ ਕਹਿਕੇ ਆਪਣੇ ਆਪ ਨੂੰ ਉੱਚਾ ਨਹੀਂ ਸਾਬਤ ਕਰ ਸਕਦੇ। ਅਸਲ ਵਿੱਚ ਆਮ ਲੋਕਾਂ ਦੀ ਲੁੱਟ ਅਖੌਤੀ ਸਿਆਣੇ ਵਰਗ ਦੀ ਮਿਹਰਬਾਨੀਆਂ ਦਾ ਹੀ ਨਤੀਜਾ ਹੈ। ਅਸਲ ਵਿੱਚ ਵਰਤਮਾਨ ਸਮਾਜ ਆਪਣੀਆਂ ਨਿਵਾਣਾਂ ਨੂੰ ਛੂਹ ਰਿਹਾ ਹੈ ਜਿਸ ਵਿੱਚ ਸਵਾਰਥਾਂ ਦੀ ਹਨੇਰੀ ਤੂਫਾਨੀ ਰੂਪ ਨਾਲ ਵਗ ਰਹੀ ਹੈ। ਅਣਜਾਣ ਲੋਕ ਇਸ ਵਹਿਣ ਵਿੱਚ ਤਿਣਕਿਆਂ ਦੀ ਤਰਾਂ ਉੱਡ ਰਹੇ ਹਨ ਜਾਣਕਾਰ ਅਖਵਾਉਂਦਾ ਵਰਗ ਤਾੜੀਆਂ ਮਾਰਦਾ ਸੈਤਾਨੀ ਹਾਸੇ ਹੱਸਦਿਆਂ ਖੁਸ਼ ਹੋ ਰਿਹਾ ਹੈ। ਸਮਾਜ ਦੇ ਵਿੱਚ ਪੈਦਾ ਹੋ ਰਹੇ ਵੱਡੇ ਵਿਗਾੜ ਕਦੇ ਵੀ ਇੱਕ ਵਰਗ ਦਾ ਨਤੀਜਾ ਨਹੀਂ ਹੁੰਦੇ। ਸਮਾਜ ਦੇ ਦੋਨੋ ਵਰਗ ਘੁੰਮਣ ਘੇਰੀਆਂ ਦੇ ਦੌਰ ਵਿੱਚ ਉਲਝੇ ਹੋਏ ਰਾਜਸੱਤਾ ਦੀ ਖੇਡ ਦੇ ਮੋਹਰੇ ਬਣੇ ਹੋਏ ਹਨ। ਬੇਈਮਾਨ ਰਾਜਸੱਤਾ ਅਤੇ ਧਰਮ ਸੱਤਾ ਸਿਆਣੇ ਅਖਵਾਉਂਦੇ ਵਰਗ ਅਤੇ ਮੂਰਖ ਗਰਦਾਨੇ ਜਾਂ ਰਹੇ ਵਰਗ ਦੋਨਾਂ ਨੂੰ ਵਾਰੋ ਵਾਰੀ ਖੁਸ਼ ਕਰਕੇ ਗੁਲਾਮੀ ਕਰਵਾਈ ਜਾ ਰਹੀ ਹੈ। ਇਹੋ ਵਰਤਮਾਨ ਸਮਾਜ ਦੀ ਹੋਣੀ ਹੈ ਜਿਸ ਵਿੱਚੋਂ ਵਿਰਲੇ ਲੋਕਾਂ ਨੂੰ ਹੀ ਨਿਕਲਣਾ ਨਸੀਬ ਹੁੰਦਾਂ ਹੈ ਅਤੇ ਜੋ ਤਰਸ਼ ਦੇ ਪਾਤਰ ਬਣੇ ਦੋਨਾਂ ਵਰਗਾਂ ਨੂੰ ਗਲ ਨਾਲ ਲਾਉਂਦੇ ਹਨ ਅਤੇ ਉਹ ਗੁਰੂ ਤੇਗ ਬਹਾਦਰ ਦੇ ਵਾਰਿਸ ਹੁੰਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>