ਹਰਿਮੰਦਰ ਸਾਹਿਬ ਰਾਜਨੀਤਕਾਂ ਦੀਆਂ ਡਰਾਮੇਬਾਜੀਆਂ ਕਰਨ ਦਾ ਅਖਾੜਾ ਨਹੀਂ

ਕੇਜਰੀਵਾਲ ਜੁੰਡਲੀ ਨੇ ਆਪਣੀ ਪਾਰਟੀ ਦੁਆਰਾ ਜਾਣ ਬੁੱਝਕੇ ਕੀਤੀ ਝੂਠ ਦੇ ਪੁਲੰਦੇ ਯੂਥ ਚੋਣ ਮੈਨੀਫੇਸਟੋ ਜਾਰੀ ਕਰਨ ਦੀ ਸੋਸ਼ੇਬਾਜੀ ਵਿੱਚੋਂ ਵੀ ਆਪਣੀ ਮਸ਼ਹੂਰੀ ਕਰਨ ਦੀ ਯੋਜਨਾ ਬਣਾਈ ਹੋਈ ਹੈ। ਬਹਿਬਲ ਕਲਾਂ ਦੇ ਦਰਦਨਾਕ ਵਰਤਾਰੇ ਵਿੱਚ , ਮਲੇਰਕੋਟਲਾ ਦੀ ਕੁਰਾਨ ਸਾੜਨ ਦੀ ਘਟਨਾ ਵਿੱਚ ਸਾਰੀਆਂ ਪਾਰਟੀਆਂ ਦੀ ਰਾਜਨੀਤੀ ਪੰਜਾਬ ਨੂੰ ਬਰਬਾਦੀ ਵੱਲ ਲਿਜਾਣ ਦਾ ਰਾਹ ਬਣ ਸਕਦੀ ਸੀ । ਪੰਜਾਬ ਦੇ ਸਮਝਦਾਰ ਲੋਕਾਂ ਨੇ ਕਦੇ ਵੀ ਇਹੋ ਜਿਹੇ ਵਰਤਾਰਿਆਂ ਵਿੱਚ ਗੁੰਮਰਾਹ ਹੋਣ ਤੋਂ ਪਾਸਾ ਵੱਟਿਆ ਹੈ। ਪੰਜਾਬ ਦੇ ਜੁਝਾਰੂ ਕਿਰਤੀ ਅਤੇ ਸਮਝਦਾਰ ਲੋਕਾਂ ਨੂੰ ਦੇਸ਼ ਦੇ ਬਹੁਤ ਸਾਰੇ ਰਾਜਨੀਤਕ ਸਮਝਣ ਤੋਂ ਅਸਮਰਥ ਹੋਣ ਕਾਰਨ ਸਮੇਂ ਸਮੇਂ ਤੇ ਖੁਦ ਹੀ ਮੂਰਖ ਬਣੇ ਹਨ। ਜਦ ਇੰਦਰਾਂ ਗਾਂਧੀ ਨੇ 1984 ਵਿੱਚ ਪੰਜਾਬ ਵਿੱਚ ਕਤਲੇਆਮ ਕੀਤਾ ਸੀ ਪੰਜਾਬ ਦੇ ਹੱਕ ਦੇਣ ਦੀ ਥਾਂ।  ਤਦ ਕਾਤਲ ਗਰਦਾਨੇ ਜਾਣ ਵਾਲੇ ਪੰਜਾਬ ਦੇ ਹਿੱਤ ਸੋਚਣ ਵਾਲੇ ਜੁਝਾਰੂ ਲੋਕ ਹੀ ਦੇਸ਼ ਦੀ ਪਾਰਲੀਮੈਂਟ ਵਿੱਚ ਵੋਟਾਂ ਰਾਹੀ ਪੰਜਾਬ ਦੇ ਸਮਝਦਾਰ ਲੋਕਾਂ ਨੇ ਧੱਕੇ ਨਾਲ ਵਾੜ ਦਿੱਤੇ ਸਨ। ਪਰ ਜਦ ਇਹੀ ਆਗੂ ਕੰਮ ਕਰਨ ਦੀ ਥਾਂ ਰਾਜਨੀਤੀ ਕਰਨ ਲੱਗ ਗਏ ਤਦ ਦੁਬਾਰਾ ਕਦੇ ਵੀ ਜਿੱਤ ਨਹੀਂ ਸਕੇ। ਇਸ ਤਰਾਂ ਦਾ ਵਰਤਾਰਾ ਵੀ 2014 ਵਿੱਚ ਪੰਜਾਬ ਦੇ ਲੋਕਾਂ ਨੇ ਦੁਬਾਰਾ ਕਰਕੇ ਦਿਖਾਇਆਂ ਸੀ ਜਦ ਆਮ ਲੋਕਾਂ ਵਿੱਚ ਆਮ ਆਦਮੀ ਬਣਕੇ ਹੀ ਕੁੱਝ ਚਿਹਰੇ ਚੋਣਾਂ ਵਿੱਚ ਖੜੇ ਹੋਏ ਤਦ ਉਹਨਾਂ ਵਿੱਚੋਂ ਸਾਫ ਅਕਸ ਵਾਲੇ ਚਾਰ ਬੰਦੇ ਕਾਮਯਾਬ ਵੀ ਹੋ ਗਏ ਅਤੇ ਮੈਂਬਰ ਪਾਰਲੀ ਮੈਂਟ ਬਣ ਗਏ ਸਨ। ਪਰ ਇਸ ਤੋਂ ਬਾਅਦ ਸਿਆਣੇ ਪੰਜਾਬੀ  ਲੋਕਾਂ ਦੇ ਫੈਸਲੇ ਨੂੰ ਦਿੱਲੀ ਦੀ ਜੁੰਡਲੀ ਆਪਣੀ ਜਿੱਤ ਅਤੇ ਸਫਲਤਾ ਹੀ ਗਰਦਾਨੀ ਜਾ ਰਹੀ ਹੈ। ਦਿੱਲੀ ਲੋਕ ਸਭਾ  ਚੋਣਾਂ ਹਾਰਨ ਤੋਂ ਬਾਅਦ ਅਣਗਿਣਤ ਝੂਠੀਆਂ ਕਲਾਬਾਜੀਆਂ ਦਿਖਾਉਣ ਤੋਂ ਬਾਅਦ ਜਿੱਤ ਮਿਲ ਜਾਣ ਤੇ ਉਹੀ ਕਲਾਬਾਜੀਆਂ ਪੰਜਾਬ ਵਿੱਚ ਕਰਨੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਲਈ ਪੰਜਾਬ ਦਾ ਪੈਸਾ ਕਮਾਊ ਨਕਲੀ ਕਲਾਕਾਰ ਟੋਲਾ ਵੀ ਅੱਗੇ ਕਰ ਲਿਆ ਗਿਆ ਹੈ ਕਿਉਂਕਿ ਅਸਲੀ ਕਲਾਕਾਰ ਵਿਕਦਾ ਨਹੀਂ ਹੁੰਦਾ। ਅਸਲੀ ਕਲਾਕਾਰ ਮੂਹਰੇ ਤਾਂ ਰਾਜਸੱਤਾ ਵੀ ਝੁਕ ਜਾਂਦੀ ਹੈ। ਦਿੱਲੀ ਦੇ ਨਕਲੀ ਕਲਾਕਾਰ ਪੰਜਾਬ ਦੇ ਨਕਲੀ ਕਲਾਕਾਰਾਂ ਨਾਲ ਰਲਕੇ ਡਰਾਮੇਬਾਜੀਆਂ ਕਰ ਰਹੇ ਹਨ ਕਿ ਜਿਸ ਤਰਾਂ ਦਿੱਲੀ ਦੀਆਂ ਭੀੜੀਆਂ ਗਲੀਆਂ ਵਿੱਚ ਕਮਰਿਆਂ ਫਲੈਟਾਂ ਅੰਦਰ ਟੈਲੀਵਿਯਨ ਦੇਖਕੇ ਮਨ ਬਨਾਉਣ ਵਾਲੇ ਵੋਟਰ ਲੋਕ ਗੁੰਮਰਾਹ ਹੋ ਗਏ ਸਨ ਸ਼ਾਇਦ ਇਸ ਤਰਾਂ ਹੀ ਪੰਜਾਬ ਦੇ ਖੁੱਲੇ ਮਹੌਲ ਵਿੱਚ ਕਿਰਤ ਮਜਦੂਰੀਆਂ ਕਰਨ ਵਾਲੇ ਜੁਝਾਰੂ ਲੋਕ ਵੀ ਗੁੰਮਰਾਹ ਹੋ ਜਾਣਗੇ। ਪੰਜਾਬ ਦੀ ਅਸਲੀਅਤ ਦਿੱਲੀ ਤੋਂ ਕੋਹਾਂ ਦੂਰ ਹੈ।

ਡਰਾਮੇਬਾਜੀ ਦੀ ਸ਼ੁਰੂਆਤ ਕਰਦਿਆਂ ਦਿੱਲੀ ਜੁੰਡਲੀ ਸਿੱਧੇ ਤੌਰ ਤੇ ਹੀ ਪੰਜਾਬ ਦੇ ਡੇਰੇਦਾਰਾਂ, ਧਰਮ ਸਮੂਹਾਂ ਮੂਹਰੇ ਨਾਚ ਕਰਨ ਲੱਗ ਪਈ ਹੈ। ਪੰਜਾਬ ਦੇ ਲੋਕ ਧਾਰਮਿਕ ਅਦਾਰਿਆਂ ਦਾ ਅਦਬ ਸਮਾਜਿਕ ਕੰਮਾਂ ਤੱਕ ਹੀ ਕਰਦੇ ਹਨ ਰਾਜਨੀਤਕ ਫੈਸਲੇ ਲੈਣ ਵੇਲੇ ਬਹੁਤੇ ਪੰਜਾਬੀ ਸੂਝ ਅਤੇ ਸਮਝ ਨਾਲ ਹੀ ਫੈਸਲੇ ਲੈਂਦੇ ਹਨ ਜਿਸ ਕਾਰਨ ਅੱਜ ਤੱਕ ਕਦੇ ਵੀ ਕੋਈ ਡੇਰੇਦਾਰਾਂ ਦਾ ਪੈਰੋਕਾਰ ਜਿੱਤ ਨਹੀਂ ਸਕਿਆ। ਦਿੱਲੀ ਜੁੰਡਲੀ ਵੱਲੋਂ ਆਪਣੇ ਝੂਠ ਦੇ ਪੁਲੰਦੇ ਚੋਣ ਮੈਨੀਫੈਸਟੋ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਕਹਿਣ ਦੀ ਜਾਣ ਬੁੱਝਕੇ ਗਲਤੀ ਕਰਨ ਤੋਂ ਬਾਅਦ ਅਗਲੀ ਸਕਰਿਪਟ ਵੀ ਅਜਮਾਉਣੀ ਸੁਰੂ ਕਰ ਦਿੱਤੀ ਹੈ। ਦਿੱਲੀ ਦੇ ਇਸ ਨਿਰੰਕਾਰੀ ਨੇਤਾ ਜੀ ਨੇ ਹੁਣ ਹਰਿਮੰਦਰ ਸਾਹਿਬ ਵਿੱਚ ਮਾਫੀ ਦਾ ਡਰਾਮਾ ਦਿਖਾਉਣ ਦਾ ਫੈਸਲਾ ਕਰਕੇ ਅਨੇਕਾਂ ਤੀਰ ਛੱਡ ਦਿੱਤੇ ਹਨ। ਜਿਹਨਾਂ ਨਿਰੰਕਾਰੀਆਂ ਨਾਲ ਸਿੱਖ ਕੌਮ ਨਾਂ ਵਰਤਣ ਦਾ ਹੁਕਮਨਾਮਾ ਜਾਰੀ ਕਰ ਚੁੱਕੀ ਹੈ ਉਸਦਾ ਇਹ ਨਿਰੰਕਾਰੀ ਚੇਲਾ ਨਿੱਤ ਦਿਨ ਡਰਾਮੇਬਾਜੀ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ ਤੇ ਆਕੇ ਕਰੇ ਜਿਸਦਾ ਮਤਲਬ ਹੈ ਕਿ ਸਿੱਖ ਕੌਮ ਦਾ ਧਾਰਮਿਕ ਹੁਕਮਨਾਮਾ ਉਸਨੇ ਤੋੜ ਦਿੱਤਾ ਹੈ। ਹਜਾਰਾਂ ਸਿੱਖਾਂ ਨੂੰ ਨਿਰੰਕਾਰੀ  ਨੇਤਾ ਆਪਣੇ ਪੈਰਾਂ ਵਿੱਚ ਬਿਠਾ ਕਿ ਕੀ ਦਰਸਾਉਣਾ ਚਾਹੁੰਦਾ ਹੈ ਕਿ ਉਹ ਕੁੱਝ ਵੀ ਕਰ ਸਕਦਾ ਹੈ। ਧਰਮ ਦੀ ਵਰਤੋਂ ਰਾਜਨੀਤੀ ਲਈ ਨਾਂ ਕਰਨ ਦੇ ਨਾਹਰੇ ਮਾਰਨ ਵਾਲਾ ਇਹ ਤਾਨਸ਼ਾਹ ਨੇਤਾ ਧਾਰਮਿਕ ਅਦਾਰਿਆਂ ਧਾਰਮਿਕ ਲੋਕਾਂ ਦੇ ਇਕੱਠਾਂ ਵਿੱਚ ਜਾਕੇ ਰਾਜਨੀਤੀ ਕਰਕੇ ਆਪਣੇ ਦੋਗਲੇ ਚਿਹਰੇ ਦੀ ਨੁਮਾਇਸ਼ ਕਰ ਰਿਹਾ ਹੈ। ਕਿਉਂਕਿ ਇਸਦੇ ਨਾਲ ਮਰੀ ਜਮੀਰ ਵਾਲੇ ਲੋਕ ਹੀ ਰਹਿ ਗਏ ਹਨ ਜੋ ਕਦੇ ਵੀ ਇਸਨੂੰ ਆਪਣੀ ਪਾਰਟੀ ਦੇ ਸਿਧਾਤਾਂ ਦੀ ਗੱਲ ਨਹੀਂ ਕਹਿ ਸਕਦੇ ਉਸਨੂੰ ਡਰਨ ਦੀ ਲੋੜ ਵੀ ਕੀ ਹੈ। ਤਹਿਲਕੇ ਦਿਖਾਉਣ ਵਾਲਾ ਅਸੀਸ ਖੇਤਾਨ ਜਿਸਨੇ ਪਤਾ ਨਹੀਂ ਕਿੰਨੇ ਕੁ ਚੰਗੇ ਮੰਦੇ ਲੋਕਾਂ ਦੀ ਰਿਪੋਰਟਿੰਗ ਕਰਕੇ ਮਸ਼ਹੂਰੀ ਅਤੇ ਘਰ ਬਾਰ ਚਲਾਇਆ ਹੈ ਹੁਣ ਬਿਨਾਂ ਕਿਸੇ ਡਿਗਰੀ ਦੇ ਦਿੱਲੀ ਵਿੱਚ ਚੇਅਰਮੈਨੀਆਂ ਹਾਸਲ ਕਰਕੇ ਪੰਜਾਬ ਦੇ ਸ਼ਾਂਤ ਮਹੌਲ ਵਿੱਚ ਅੱਗ ਦੇ ਤਹਿਲਕੇ ਮਚਾਉਣਾ ਭਾਲਦਾ ਹੈ। ਪੰਜਾਬ ਦੇ ਆਪ ਪਾਰਟੀ ਦੇ ਪੰਜਾਬੀ ਨੇਤਾਵਾਂ ਦੇ ਉੱਪਰ ਹੁਕਮ ਚਲਾਉਣ ਵਾਲੀ ਇਹ ਦਿੱਲੀ ਵਾਸੀ ਟੋਲੀ ਬਹਤ ਸਾਰੇ ਭਰਮ ਭੁਲੇਖਿਆਂਂ ਦੀ ਸ਼ਿਕਾਰ ਹੈ। ਇਹ ਟੋਲੀ ਸਮਝਦੀ ਹੈ ਕਿ ਪੰਜਾਬ ਦੇ ਨੇਤਾ ਅਤੇ ਲੋਕ ਤਾਂ ਅੰਨੇ ਬੋਲੇ ਹੀ ਹਨ ਕਿ ਜੋ ਮਰਜੀ ਬੋਲੋ ਜੋ ਮਰਜੀ ਕਰੋ ਜਦੋਂ ਕਿ ਪੰਜਾਬ ਦੇ ਲੋਕ ਕਿਰਤਾਂ ਦੇ ਸਾਹ ਸਵਾਰ ਸਮਝ ਸੂਝ ਵਲੇ ਲੋਕ ਹਨ ਜੋ ਸਹੀ ਸਮੇਂ ਤੇ ਜਰੂਰ ਹੀ ਸਹੀ ਫੈਸਲਾ ਲੈਣਗੇ।

ਕੇਜਰੀਵਾਲ ਜੀ ਨੇ ਮਲੇਰਕੋਟਲਾ, ਵਿੱਚ, ਢੱਡਰੀਆਂ ਵਾਲੇ ਰਣਜੀਤ ਸਿੰਘ, ਸੀਚੇਵਾਲ ਵਾਲੇ ਸੰਤ, ਅਤੇ ਜਲੰਧਰ ਜਿਲੇ ਦੇ ਬਲਰਾਂ ਵਾਲੇ ਡੇਰੇ ਤੇ ਸਿਆਸਤੀ ਗੇੜੇ ਲਾਉਣ ਤੋਂ ਬਾਅਦ ਅੰਮਿਰਤਸਰ ਵਿੱਚ ਨਵੀ ਸਿਆਸਤੀ ਚਾਲ ਖੇਡੀ ਹੈ ਅਤੇ ਹੁਣ ਅਗਲੀ ਕੜੀ ਤੇ ਅਮਲ ਕਰਦਿਆਂ  ਹਰਿਮੰਦਰ ਸਾਹਿਬ ਨੂੰ ਵੀ ਆਪਣੇ ਪਰਚਾਰ ਵਾਸਤੇ ਵਰਤਣ ਦਾ ਅਗਲਾ ਕਦਮ ਚੁੱਕ ਲਿਆ ਹੈ। ਹਰਿਮੰਦਰ ਸਾਹਿਬ ਅਤੇ ਇਸ ਪਵਿੱਤਰ ਜਗਾ ਤੇ  ਸੇਵਾ ਨਿਭਾਅ ਰਹੇ ਜਥੇਦਾਰਾਂ ਅਤੇ ਪਰਬੰਧਕੀ ਅਹੁਦੇਦਾਰਾਂ ਨੂੰ ਇਸ ਤਰਾਂ ਦੇ ਰਾਜਨੀਤਕਾਂ ਨੂੰ ਰਾਜਨੀਤੀ ਕਰਨ ਤੋਂ ਰੋਕ ਦੇਣ ਦਾ ਵਕਤ ਆ ਗਿਆ ਹੈ। ਇਸ ਧਾਰਮਿਕ ਸਥਾਨ ਤੋਂ ਪੰਥ ਪਰਵਾਨਿਤ ਹੁਕਮਨਾਮੇ ਦੀ ਲੁਕਵੀ ਉਲੰਘਣਾ ਕਰਨ ਵਾਲੇ ਨਿਰੰਕਾਰੀ ਕੇਜਰੀਵਾਲ ਨੂੰ ਰੋਕਣਾ ਵੀ ਅਤਿ ਜਰੂਰੀ ਹੈ। ਆਉਣ ਵਾਲੇ ਵਕਤ ਵਿੱਚ ਸਿਆਸਤਦਾਨਾਂ ਲਈ ਇਹ ਵਰਤਮਾਨ ਕੇਜਰੀਵਾਲ ਡਰਾਮੇਬਾਜੀ  ਇੱਕ ਨਵਾਂ ਰਾਹ ਖੋਲ ਦੇਵੇਗੀ। ਇਸ ਵਕਤ ਸਿੱਖ ਕੌਮ ਦੇ ਧਾਰਮਿਕ ਰਹਿਬਰਾਂ ਨੂੰ ਸਾਰੇ ਹੀ ਰਾਜਨੀਤਕਾਂ ਜੋ ਕਿਸੇ ਵੀ ਪਾਰਟੀ ਦੇ ਹੋਣ ਨੂੰ ਇਸ ਪਾਕਿ ਪਵਿੱਤਰ ਸਮੁੱਚੇ ਲੋਕਾਂ ਦੀ ਸ਼ਰਧਾ ਵਾਲੀ ਥਾਂ ਦੀ ਦੁਰਵਰਤੋਂ ਰੋਕਣ ਦਾ ਵਿਧਾਨ ਵੀ ਬਣਾ ਲੈਣ ਦਾ ਚੰਗਾ ਕੰਮ ਕਰ ਲੈਣਾ ਚਾਹੀਦਾ ਹੈ। ਜੇ ਕੋਈ ਰਾਜਨੀਤਕ ਇਸਦੀ ਉਲੰਘਣਾਂ ਕਰਨ ਦੀ ਕੋਝੀ ਚਾਲ ਤੋਂ ਬਾਝ ਨਾਂ ਆਵੇ ਤਦ ਸਖਤੀ ਵਰਤਣ ਤੋਂ ਵੀ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>