Punjab News - Quami Ekta Punjabi Newspaper (ਕੌਮੀ ਏਕਤਾ) » ਮਨਜੀਤ ਸਿੰਘ ਕਲਕੱਤਾ

ਅਕਾਲੀ ਦਲ ਦਾ ਸ਼੍ਰੋਮਣੀ ਤੋਂ ਇੱਕ ਪ੍ਰੀਵਾਰ ਤੀਕ ਦਾ ਸਫਰ
ਇਸ ਘਰ ਕੋ ਲਗੀ ਆਗ………

ਦੇਸ਼ ਦੀ ਅਜਾਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਵਜੋਂ ਸਾਹਮਣੇ ਆਏ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਕੋਈ ਵੱਖਰਾ ਅਕਾਲੀ ਦਲ ਨਹੀਂ ਸੀ ਬਣਾਇਆ ਬਲਕਿ ਇਹ ਕਾਰਜ ਦਿੱਲੀ ਦੇ ਧਨਾਢ ਠੇਕੇਦਾਰ ਸ੍ਰ. ਲਛਮਣ ਸਿੰਘ ਗਿੱਲ ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਨੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਸ਼ਹਿ ਤੇ ਬਣਾਇਆ ਸੀ ਜਿਸਦੀ ਅਗਵਾਈ ਉਸੇ ਸੰਤ ਫਤਹਿ ਸਿੰਘ ਨੇ ਕੀਤੀ ਜਿਸਨੂੰ ਮਾਸਟਰ ਤਾਰਾ ਸਿੰਘ ਗੰਗਾਨਗਰ ਤੋਂ ਲੈ ਕੇ ਆਏ ਸਨ।ਬਾਦਲ ਸਾਹਿਬ ਨੇ ਪੰਜ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਵਫਾਦਾਰੀ ਨਹੀਂ ਨਿਭਾਈ ਅਤੇ ਸੰਤ ਫਤਹਿ ਸਿੰਘ ਦੇ ਇਸ ਦੇ ਜਪਾਨੀ (ਨਕਲੀ) ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸੇ ਬਾਦਲ ਸਾਹਿਬ ਨੇ 1957 ਦੀ ਪੰਜਾਬ ਵਿਧਾਨ ਸਭਾ ਦੀ ਪਹਿਲੀ ਚੋਣ ਵੀ ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਲੜੀ ਸੀ।ਮਾਸਟਰ ਤਾਰਾ ਸਿੰਘ ਤਾਂ ਉਦੋਂ ਵੀ ਕਾਂਗਰਸ ਵਿਚ ਨਹੀਂ ਸੀ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਰੱਖਿਆ।1960 ਦੀ ਸ਼੍ਰੋਮਣੀ ਕਮੇਟੀ ਚੋਣ ( ਸ੍ਰ: ਕੈਰੋਂ ਦੇ ਸ਼੍ਰੋਮਣੀ ਖਾਲਸਾ ਦਲ, ਗਿਆਨੀ ਕਰਤਾਰ ਸਿੰਘ ਦੇ ਪੰਥਕ ਸੇਵਕ ਦਲ ਅਤੇ ਗਿਆਨ ਸਿੰਘ ਰਾੜੇ ਵਾਲਿਆਂ ਦੇ ਮਾਲਵਾ ਅਕਾਲੀ ਦਲ) ਨੇ ਸੰਤ ਮਹੰਤ ਮੰਡਲੀ ਨਾਲ ਸਮਝੌਤਾ ਕਰਕੇ ਸਾਧ ਸੰਗਤ ਬੋਰਡ ਦੇ ਨਾਂ ਤੇ ਲੜੀ।ਲੇਕਿਨ ਸਾਧ ਆਪਣੇ ਡੇਰਿਆਂ ਵਿਚ ਚਲੇ ਗਏ, ਸੰਗਤ ਪੰਥ ਨਾਲ ਆ ਰਲੀ ਅਤੇ ਸਾਧ ਸੰਗਤ ਦਾ ਬੋਰਡ,ਉਸ ਦੇ ਜਨਰਲ ਸਕੱਤਰ ਦੇ ਚੁਬਾਰੇ ਤੇ ਲੁਧਿਆਣੇ ਚਲਾ ਗਿਆ। ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਰੇ ਬੋਰਡ ਦੀਆਂ ਜਮਾਨਤਾਂ ਜਬਤ ਕਰਵਾ ,ਬੇ-ਮਿਸਾਲ ਜਿੱਤ ਹਾਸਲ ਕੀਤੀ ਤੇ ਮਾਸਟਰ ਤਾਰਾ ਸਿੰਘ ਫਿਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਚੁਣੇ ਗਏ। ਇਸ ਚੋਣ ਵੇਲੇ ਵੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਭਾਵੇਂ ਇਨੇ ਮਸ਼ਹੂਰ ਲੀਡਰ ਨਹੀਂ ਸੀ ਪਰ ਉਨ੍ਹਾਂ ਨੇ ਵਿਸ਼ੇਸ਼ ਕਰਕੇ ਗਿ: ਕਰਤਾਰ ਸਿੰਘ ਅਤੇ ਸਮੁਚੇ ਸਰਕਾਰੀ ਦਲ ਦਾ ਸਮਰਥਨ ਕੀਤਾ ਸੀ।

ਇਨ੍ਹਾਂ ਦੋ ਹਾਰਾਂ ਤੋਂ ਛਿੱਥੇ ਪੈ ਕੇ ਕੈਰੋਂ ਦੀ ਕਾਂਗਰਸ ਸਰਕਾਰ ਨੇ ਹੀ ਫਤਹਿ ਸਿੰਘ ਦਾ ਅਕਾਲੀ ਦਲ ਬਣਾਇਆ ਸੀ ਜਿਸ ਦੇ ਇੱਕ ਲੀਡਰ ਬਾਦਲ ਸਾਹਿਬ ਵੀ ਸਨ। ।ਜਿਸ ਸਿੱਖ ਕੌਮ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਚਾਲੀ ਸਾਲ ਆਪਣਾ ਸਿਰਮੌਰ ਤੇ ਸਬਰ-ਪ੍ਰਵਾਨਿਤ ਬਣਾਈ ਰਖਿਆ ਉਸੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਲਈ , ਸ਼ਹਿਰੀ- ਪੇਂਡੂ, ਜੱਟ ਭਾਪਾ, ਮਾਝੇ ਮਾਲਵੇ ਦੇ ਨਾਂ ਤੇ ਵੰਡਣ ਲਈ ਹੋਸ਼ੇ ਹਥਿਆਰਾਂ(ਸ਼ਹਿਰੀ- ਪੇਂਡੂ, ਜੱਟ-ਭਾਪਾ, ਮਾਝਾ-ਮਾਲਵਾ) ਦੀ ਵਰਤੋਂ ਕਰਨ ਵਾਲੇ ਸੰਤ ਫਤਹਿ ਸਿੰਘ ਅਕਾਲੀ ਦਲ ਦੇ ਹੀ ਆਗੂ ਸਨ ਸ੍ਰ. ਬਾਦਲ ।ਨਵੰਬਰ 1962 ਵਿਚ ਮਾਸਟਰ ਤਾਰਾ ਦੇ ਖ਼ਿਲਾਫ ਬੇ-ਪ੍ਰਤੀਤੀ ਦਾ ਮਤਾ ਲਿਆਂਦਾ ਗਿਆ। ਮੁੱਖ ਮੰਤਰੀ ਦੇ ਤੌਰ ਤੇ ਸ੍ਰ. ਕੈਰੋਂ ਨੇ ਸਰਕਾਰ ਦੇ ਖੁਫੀਆ ਵਿਭਾਗ ਨਾਲ ਸੰਪਰਕ ਕੀਤਾ ਜਿਨ੍ਹਾਂ ਵਿਚੋਂ ਇੱਕ ਡੀ.ਐਸ.ਪੀ. ਇੰਟੈਲੀਜੈਂਸ ਸ੍ਰ. ਗੁਰਬਖਸ਼ ਸਿੰਘ (ਜੋ ਕੱਟੜ ਪੰਥਕ ਪਰਿਵਾਰ ਵਿਚੋਂ ਸਨ,ਉਸਦੇ ਵੱਡੇ ਭਰਾ ਸ੍ਰ. ਸੰਤ ਸਿੰਘ ਗੁਜਰਖਾਨੀ ,ਅਕਾਲੀ ਦਲ ਲੁਧਿਆਣਾ ਇਕਾਈ ਦੇ ਪ੍ਰਧਾਨ ਅਤੇ ਦਿਲੀ ਵਾਲੇ ਸ੍ਰ: ਤਰਲੋਚਨ ਸਿੰਘ ਸਰਨਾ ਦੇ ਵੱਡੇ ਭਰਾ ਰਹੇ), ਇਹ ਗੱਲ ਮੈਨੂੰ ਸ੍ਰ. ਗੁਰਬਖਸ਼ ਸਿੰਘ ਨੇ ਆਪ ਦਸੀ ਕਿ ‘ਕੈਰੋਂ ਦੇ ਰਾਏ ਮੰਗਣ ਤੇ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਮੈਂਬਰਾਂ ਦੇ ਸਿਧੇ ਹੱਥ ਖੜੇ ਕਰਕੇ ਵੋਟਾਂ ਪਾਉਣ ਤੇ ਮਾਸਟਰ ਤਾਰਾ ਸਿੰਘ ਜਿੱਤ ਜਾਣਗੇ ,ਪਰ ਕਿਉਂਕਿ ਮੀਟਿੰਗ ਦੀ ਪ੍ਰਧਾਨਗੀ ਡੀ.ਸੀ. ਅੰਮ੍ਰਿਤਸਰ ਨੇ ਕਰਨੀ ਹੈ ਇਸ ਲਈ ਬੈਲਟ ਪੇਪਰਾਂ ਵਿਚੋਂ ਤੁਸੀਂ ਘਾਟਾ ਵਾਧਾ ਕਰਕੇ ਜਿੱਤ ਸਕੋਗੇ’। ਆਖਿਰ ਇਉਂ ਹੀ ਹੋਇਆ ਕਿ ਹਾਊਸ ਵਿਚੋਂ ਮਾਸਟਰ ਸਮਰਥਕ ਕੁਝ ਮੈਂਬਰਾਂ ਨੂੰ ਝਗੜਾ ਕਰਵਾ ਕੇ ਵੋਟ ਪਾਉਣ ਤੋਂ ਰੋਕ ਦਿੱਤਾ ਤੇ ਮਾਸਟਰ ਤਾਰਾ ਸਿੰਘ ਨੂੰ ਮਹਿਜ ਚਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਫਤਹਿ ਸਿੰਘ ਧੜੇ ਦੇ ਸੰਤ ਚੰਨਣ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਇਹ ਬੇ-ਪ੍ਰਤੀਤੀ ਦਾ ਮਤਾ ਜਿਸ ਨਿਰਭੈ ਸਿੰਘ ਢਿਲੋਂ ਸਿੰਘ ਨੇ ਲਿਆਂਦਾ ਸੀ, ਸ੍ਰ:ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਪਦਵੀ ਤੋਂ ਹਟ ਜਾਣ ਉਪ੍ਰੰਤ ਉਸੇ ਢਿਲੋਂ ਨੇ ਦੁਬਾਰਾ ਬੇ-ਪ੍ਰਤੀਤੀ ਦਾ ਮਤਾ ਸੰਤ ਚੰਨਣ ਸਿੰਘ ‘ਤੇ ਲਿਆਂਦਾ ਪਰ ਸਫਲ ਨਹੀ ਹੋਇਆ। ਇਸ ਸਾਰੀ ਖੇਡ ਵਿਚ ਬਾਦਲ ਸਾਹਿਬ ਸ਼ਾਮਲ ਸਨ। ਮਾਸਟਰ ਜੀ ਦੇ ਕਮਜੋਰ ਹੋਣ ਉਪ੍ਰੰਤ ਜਦ ਕੈਰੋਂ ਨੂੰ ਵੀ ਮੁੱਖ ਮੰਤਰੀ ਤੋਂ ਪੱਦ ਤੋਂ  ਹਟਾ ਕਾਮਰੇਡ ਰਾਮਕਿਸ਼ਨ ਨੂੰ ਮੁੱਖ ਮੰਤਰੀ ਬਣਾ ਦਿਤਾ ਗਿਆ ਤਾਂ ਕੈਰੋਂ ਅਕਸਰ ਹੀ ਕਹਿੰਦੇ ਸੁਣੇ ਗਏ ਕਿ ‘ਮਾਸਟਰ ਤਾਰਾ ਸਿੰਘ ਨੂੰ ਕਮਜੋਰ ਕਰਨ ਦਾ ਜੋ ਗੁਨਾਹ ਮੈਂ ਕੀਤਾ ਹੈ ਉਸੇ ਕਾਰਨ ਹੀ ਕਾਂਗਰਸ ਨੂੰ ਮੇਰੀ ਜਰੂਰਤ ਨਾਂ ਰਹਿਣ ਕਰਕੇ ਇਕ ਗੈਰ ਸਿੱਖ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ’।

1966 ਵਿਚ ਪੰਜਾਬੀ ਸੂਬਾ ਬਣਨ ਉਪ੍ਰੰਤ 1967 ਦੀ ਚੋਣ ਵਿਚ ਪਹਿਲੀ ਵੇਰ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਗੈਰ ਕਾਂਗਰਸੀ ਸਾਂਝੀ ਸਰਕਾਰ ਬਣੀ ਜਿਸ ਦੇ ਪਹਿਲੇ ਮੁੱਖ ਮੰਤਰੀ ਸ੍ਰ. ਗੁਰਨਾਮ ਸਿੰਘ ਸਨ। ਜਿਸ ਲਛਮਣ ਸਿੰਘ ਗਿੱਲ ਨੇ ਅਕਾਲੀ ਦਲ ਨੂੰ ਵੰਡਣ ਦਾ ਅਪਰਾਧ ਕੀਤਾ ਸੀ ਉਹ ਕੁਝ ਮਹੀਨਿਆਂ ਬਾਅਦ ਹੀ ਕਾਂਗਰਸੀ ਮਦਦ ਨਾਲ ਆਪ ਹੀ ਮੁੱਖ ਮੰਤਰੀ ਬਣ ਗਏ  ਪਰ ਕੁਝ ਚਿਰ ਬਾਅਦ ਕਾਂਗਰਸ ਵਲੋਂ ਹਮਾਇਤ ਵਾਪਸ ਲੈਣ ਕਰਕੇ ਇਹ ਵਜਾਰਤ ਟੁੱਟ  ਗਈ। ਉਸੇ ਸਾਲ ਹੀ ਮਾਸਟਰ ਤਾਰਾ ਸਿੰਘ ਜੀ ਅਕਾਲ ਚਲਾਣਾ ਕਰ ਗਏ ਪਰ ਉਸ ਤੋਂ ਪਹਿਲਾਂ ਹੀ ਅਕਾਲੀ ਦਲ ਦਾ ਪ੍ਰਧਾਨ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸ੍ਰ. ਭੁਪਿੰਦਰ ਸਿੰਘ ਨੂੰ ਬਣਾ ਦਿੱਤਾ ਗਿਆ।

1969 ਵਿਚ ਦੁਬਾਰਾ ਅਸੰਬਲੀ ਚੋਣਾਂ ਤੋਂ ਪਹਿਲਾਂ ਕੁਝ ਪੰਥ ਦਰਦੀਆਂ ਦੇ ਸੁਹਿਰਦ ਯਤਨਾਂ ਨਾਲ ਸੰਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾਂ ਹੋ ਗਿਆ,ਸੰਤ ਫਤਹਿ ਸਿੰਘ ਨੂੰ ਪ੍ਰਧਾਨ ਮੰਨ ਲਿਆ ਗਿਆ,ਸੀਨੀਅਰ ਮੀਤ ਪ੍ਰਧਾਨ ਪ੍ਰਸਿਧ ਵਿਦਵਾਨ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਅਤੇ ਗਿਆਨੀ ਭੁਪਿੰਦਰ ਸਿੰਘ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਬਣੇ। ਦੋਹਾਂ ਅਕਾਲੀ ਦਲਾਂ ਦੇ ਰਲੇਵੇਂ ਤੋਂ ਬਾਅਦ ਹੋਈ ਚੋਣ ਵਿਚ ਅਕਾਲੀ ਦਲ ਦੇ 48 ਉਮੀਦਵਾਰ ਜਿਤੇ ਤੇ ਜਸਟਿਸ ਗੁਰਨਾਮ ਸਿੰਘ ਦੁਬਾਰਾ ਮੁੱਖ ਮੰਤਰੀ ਬਣੇ। 1970 ਵਿਚ ਰਾਜ ਸਭਾ ਦੇ ਦੋ ਮੈਂਬਰ ਚੁਣਨ ਤੇ ਅਕਾਲੀ ਦਲ ਤੇ ਵਜਾਰਤ ਵਿਚ ਫੁਟ ਪੈ ਗਈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਂ ਤੇ ਆਪਸੀ ਸਹਿਮਤੀ ਸੀ ਪਰ ਦਿਲੀ ਵਾਲੇ ਜਥੇਦਾਰ ਸੰਤੋਖ ਸਿੰਘ ਨੂੰ ਜਦੋਂ ਫਤਹਿ ਸਿੰਘ ਨੇ ਰਾਜ ਸਭਾ ਵਿਚ ਭੇਜਣਾ ਚਾਹਿਆ ਤਾਂ ਜਸਟਿਸ ਗੁਰਨਾਮ ਸਿੰਘ ਨੇ ਵਿਰੋਧਤਾ ਕਰਕੇ ਸਿੰਘ ਸਾਹਿਬ ਗਿ: ਭੁਪਿੰਦਰ ਸਿੰਘ ਨੂੰ ਟੌਹੜਾ ਸਾਹਿਬ ਦੇ ਨਾਲ ਰਾਜ ਸਭਾ ਦਾ ਦੂਜਾ ਮੈਂਬਰ ਬਣਾ ਦਿੱਤਾ। ਡੀਫੈਂਸ ਮਨਿਸਟਰ ਰਹੇ ਸ੍ਰ. ਬਲਦੇਵ ਸਿੰਘ ਦੇ ਬੇਟੇ ਸ੍ਰ. ਸੁਰਜੀਤ ਸਿੰਘ ਤੇ ਭਤੀਜੇ ਸ੍ਰ. ਰਵੀਇੰਦਰ ਸਿੰਘ ਬਹੁਤ ਪ੍ਰਭਾਵ ਰਖਦੇ ਸਨ।ਇਸ ਵਜਾਰਤੀ ਸੰਕਟ ਵਿੱਚ ਇਨ੍ਹਾਂ ਨੇ ਗਵਰਨਰ ਡੀ.ਸੀ.ਪਾਵਟੇ ਕੋਲ ਜਾ ਕੇ ਦੂਜਾ ਮੁੱਖ ਮੰਤਰੀ ਚੁਣਨ ਲਈ ਹਾਊਸ ਬੁਲਾਉਣ ਦੀ ਮਨਜ਼ੂਰੀ ਲੈ ਲਈ ਜਦਕਿ ਜਸਟਿਸ ਗੁਰਨਾਮ ਸਿੰਘ ਵਜਾਰਤ ਭੰਗ ਕਰਕੇ ਦੁਬਾਰਾ ਚੋਣ ਕਰਾਉਣਾ ਚਾਹੁੰਦੇ ਸੀ। ਇਸ ਤਰ੍ਹਾਂ ਪਹਿਲੀ ਅਕਾਲੀ ਸਰਕਾਰ ਲਛਮਣ ਸਿੰਘ ਗਿੱਲ ਨੇ ਤੋੜੀ ਤੇ ਦੂਸਰੀ ਜਸਟਿਸ ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਗਵਰਨਰ ਰਾਹੀਂ ਤੁੜਵਾ ਕੇ ਪਹਿਲੀ ਵਾਰ ਬਾਦਲ ਨੂੰ ਮੁੱਖ ਮੰਤਰੀ ਬਣਵਾ ਦਿੱਤਾ ਗਿਆ। ਇਹ ਵਜਾਰਤ ਵੀ ਥੋੜੀ ਦੇਰ ਚਲੀ ਅਤੇ ਆਪਣੇ ਫਰੇਬਾਂ ਦੇ ਭਾਰ ਨਾਲ ਡਿੱਗ ਗਈ।1972 ਦੀਆਂ ਚੋਣਾਂ ਵਿਚ ਬਾਦਲ ਸਾਹਿਬ ਦੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਐਨੇ ਗੰਭੀਰ ਦੋਸ਼ ਲਗੇ ਕਿ ਕਾਂਗਰਸ ਭਾਰੀ ਬਹੁਮਤ ਨਾਲ ਗਿਆਨੀ ਜੈਲ ਸਿੰਘ ਅਗਵਾਈ ਵਿਚ ਜਿੱਤ ਗਈ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣ ਗਏ ।1972 ਦੀ ਅਸੰਬਲੀ ਚੋਣ ਹਾਰਨ ਤੋਂ ਬਾਅਦ ਮੁਲਾਂਪੁਰ ਅਕਾਲੀ ਦਲ ਦੀ ਮੀਟਿੰਗ ਬੁਲਾਈ ਗਈ ਤੇ ਬਾਦਲ ਵੱਲੋਂ ਸੋਚੀ ਸਮਝੀ ਸਕੀਮ ਅਨੁਸਾਰ ਹਾਰ ਦਾ ਠੀਕਰਾ ਸੰਤ ਫਤਹਿ ਦੇ ਸਿਰ  ਭੰਨਿਆ ਗਿਆ। ਫਤਹਿ ਸਿੰਘ ਦੀ ਪ੍ਰਧਾਨਗੀ ਦੇ ਖ਼ਿਲਾਫ ਜੋਰਦਾਰ ਅਵਾਜ ਉਠਾਈ ਗਈ ,ਮੀਟਿੰਗ ਵਿਚ ਸਮਝੌਤੇ ਦੇ ਤੌਰ ਤੇ ਜਥੇਦਾਰ ਮੋਹਣ ਸਿੰਘ ਤੁੜ ਨੂੰ ਐਕਟਿੰਗ ਪ੍ਰਧਾਨ ਬਣਾ ਦਿਤਾ ਗਿਆ ਤੇ ਕੁਝ ਮਹੀਨਿਆਂ ਬਾਅਦ ਜਨਰਲ ਹਾਊਸ ਬੁਲਾ ਕੇ ਬਾਦਲ ਸਾਹਿਬ ਨੇ ਸੰਤ ਫਤਹਿ ਸਿੰਘ ਨੂੰ ਹਟਾ ਕੇ ਜਥੇਦਾਰ ਤੁੜ ਨੂੰ ਹੀ ਪੂਰਾ ਪ੍ਰਧਾਨ ਬਣਾ ਦਿੱਤਾ । ਦੋਵੇਂ ਸੰਤ ਭਰਾ ਇਹ ਨਮੋਸ਼ੀ ਤੇ ਸਦਮਾ ਝੱਲ ਨਾ ਸਕੇ ਤਾਂ ਇਕ ਦੋ ਮਹੀਨਿਆਂ ਵਿਚ ਹੀ ਪਹਿਲਾਂ ਸੰਤ ਫਤਹਿ ਸਿੰਘ ਤੇ ਫਿਰ ਤਿੰਨ ਮਹੀਨੇ ਬਾਅਦ ਸੰਤ ਚੰਨਣ ਸਿੰਘ ਅਕਾਲ ਚਲਾਣਾ ਕਰ ਗਏ। ਉਸ ਵਕਤ ਸ੍ਰ. ਕ੍ਰਿਪਾਲ ਸਿੰਘ ਚੱਕ ਸ਼ੇਰਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੀ ਪਰ ਬਾਦਲ ਸਾਹਿਬ ਆਪਣੇ ਹੀ ਜਿਲੇ ਮੁਕਤਸਰ ਦੇ ਕਿਸੇ ਹੋਰ ਸਰਦਾਰ ਨੂੰ ਵੱਡਾ ਆਗੂ ਤਸਲੀਮ ਨਾ ਕਰ ਸਕਣ ਕਰਕੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕਮੇਟੀ ਦੇ ਹੀ ਇਕ ਮੈਂਬਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨ ਚੁਣ ਲਿਆ।

ਬਾਦਲ ਸਰਕਾਰ ਦੇ  ਵਿਆਪਕ ਭ੍ਰਿਸ਼ਟਾਚਾਰ ਦੀ ਪੜਤਾਲ ਲਈ ਗਠਿਤ ਜਸਟਿਸ  ਸ਼ੰਗਾਨੀ ਕਮਿਸ਼ਨ ਦੀ ਲਟਕਦੀ ਤਲਵਾਰ ਤੋਂ ਬਚਣ ਲਈ ਜਥੇਦਾਰ ਤੁੜ ਪਾਸੋਂ ਐਮਰਜੈਂਸੀ ਵਿਰੁਧ ਮੋਰਚਾ ਬਾਦਲ ਸਾਹਿਬ ਨੇ ਲਗਵਾਇਆ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦਰਮਿਆਨ  ਦੁਸ਼ਮਣੀ ਦਾ ਮੁੱਢ ਬੱਝ ਗਿਆ।ਇਸ ਮੋਰਚੇ ਵਿਚ ਨਾਂ ਸਿੱਖਾਂ ਦੇ ਹੱਕ ਦੀ ਜਾਂ ਮੰਗ ਦੀ ਪੂਰਤੀ ਲਈ ਕੋਈ ਮੁੱਦਾ ਨਾ ਹੋਣ ਕਰਕੇ ਸਿੱਖਾਂ ਦੀ ਕੋਈ ਦਿਲਚਸਪੀ ਨਹੀਂ ਸੀ ਪਰ ਪੰਜ ਵਲੰਟੀਅਰਾਂ ਦਾ ਜਥਾ ਰੋਜਾਨਾ ਭੇਜਿਆਂ ਜਾਂਦਾ ਸੀ।ਇਹ ਪਹਿਲਾ ਮੋਰਚਾ ਸੀ ਜਿਸ ਵਿਚ ਜਥੇ ਭੇਜਣ ਲਈ ਸਿੰਘ ਨਹੀਂ ਸੀ ਮਿਲਦੇ । ਲੰਗਰ ਛਕਣ ਆਏ ਪ੍ਰਦੇਸੀਆਂ ਨੂੰ ਵੀ ਵਲੰਟੀਅਰ ਬਣਾ ਕੇ ਭੇਜਿਆ ਜਾਂਦਾ ਰਿਹਾ। ਦਲ ਦੀ ਇਹ ਦੁਰਦਸ਼ਾ ਵੇਖ ਕੇ ਜੇਲ ਵਿਚ ਬੈਠੇ ਲੀਡਰਾਂ ਦੇ ਜੋਰ ਦੇਣ ਤੇ ਜਥੇਦਾਰ ਮੋਹਣ ਸਿੰਘ ਤੁੜ ਨੂੰ ਗ੍ਰਿਫਤਾਰੀ ਦੇਣ ਲਈ ਕਿਹਾ ਗਿਆ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਮੋਰਚੇ ਦੇ ਕਮਾਂਡ ਸੰਭਾਲ ਦਿੱਤੀ ਜਿਸ ਦੇ ਯਤਨਾਂ ਸਦਕਾ ਮੋਰਚਾ ਜਾਰੀ ਰਿਹਾ।ਐਮਰਜੈਂਸੀ ਖਤਮ ਹੋਈ ਤਾਂ ਸ਼੍ਰੋਮਣੀ  ਅਕਾਲੀ ਦਲ ਨੂੰ ਪਹਿਲੀ ਵਾਰ ਪਾਰਲੀਮੈਂਟ ਦੀਆਂ 10 ਸੀਟਾਂ ਮਿਲੀਆਂ ਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਨਤਾ ਪਾਰਟੀ ਦੀ ਮੁਰਾਰ ਜੀ ਡੇਸਾਈ ਵਾਲੀ ਕੇਂਦਰੀ ਸਰਕਾਰ ਵਿਚ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਬਣੇ ।ਉਸੇ ਸਾਲ ਹੀ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਬੈਠ ਕੇ ਜਿਨ੍ਹਾਂ ਲੀਡਰਾਂ ਨੇ ਮਿਲ ਕੇ ਜਥੇਦਾਰ ਤੁੜ ਨੂੰ ਹਟਾਉਦਿਆਂ ਹੋਇਆਂ ਜਥੇਦਾਰ ਤਲਵੰਡੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਉਨ੍ਹਾਂ ਵਿਚ ਸ੍ਰ. ਬਾਦਲ ਹੀ ਪ੍ਰਮੁੱਖ ਸੀ।

ਬੇਸ਼ੱਕ ਬਾਦਲ ਸਾਹਿਬ ਕੇਂਦਰ ਵਿੱਚ ਮੰਤਰੀ ਬਣੇ ਪਰ ਪੰਜਾਬ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੀ ਲਾਲਸਾ ਕਾਰਨ ਉਹ  ਜਥੇਦਾਰ ਤਲਵੰਡੀ ਨੂੰ ਦਿੱਲੀ ਤੋਂ ਪੰਜਾਬ ਲੈ ਜਾਣ ਲਈ ਬਾਰ ਬਾਰ ਕਹਿੰਦੇ ਰਹੇ ।ਜਥੇਦਾਰ ਟੌਹੜਾ ਦੀ ਸਹਿਮਤੀ ਲੈ ਕੇ ਪੰਜਾਬ ਵਿਧਾਨ ਸਭਾ ਚੋਣ ਲੜੀ ਅਤੇ ਇਸ ਵਾਰ ਫਿਰ ਦੇਸ਼ ਵਿੱਚ ਕਾਂਗਰਸ ਦੀ ਵਿਆਪਕ ਵਿਰੋਧਤਾ ਕਾਰਨ ਅਕਾਲੀ ਦੱਲ ਨੂੰ ਜਿੱਤ ਪ੍ਰਾਪਤ ਹੋਈ ਅਤੇ ਸ੍ਰ:ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਵਜੋਂ  ਜੋ ਬਦਸਲੂਕੀ ਤਲਵੰਡੀ ਜੀ ਨਾਲ ਕੀਤੀ ਗਈ  ਕਿ ਉਨ੍ਹਾਂ ਦਾ ਨਾਮ ਬੇਵਜਾ ਅਫੀਮ ਨਾਲ ਜੋੜ ਦਿੱਤਾ ਤੇ ਸਾਰੇ ਪੰਜਾਬ ਵਿੱਚ ‘ਤਲਵੰਡੀ ਅਫੀਮ ਦੀ ਮੰਡੀ’ ਦੇ ਨਾਹਰੇ ਤੀਕ ਲਗਵਾਏ ਗਏ ।ਅਕਾਲੀ ਦਲ ਵਿੱਚ ਧੜੇ ਬੰਦੀ ਦਾ ਆਲਮ ਸੀ ਕਿ ਮੰਜੀ ਸਾਹਿਬ ਵਿਖੇ ਇਕ ਦਿਨ ਪਹਿਲਾਂ ਤਲਵੰਡੀ ਸਾਹਿਬ ਨੂੰ ਦੁਬਾਰਾ ਪ੍ਰਧਾਨ ਬਣਾ ਕੇ ਅਗਲੇ ਦਿਨ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਨੂੰ ਪ੍ਰਧਾਨ ਬਣਾ ਕੇ ਅਕਾਲੀ ਦਲ ਨੂੰ ਦੁਬਾਰਾ ਦੋ ਧੜਿਆਂ ਵਿੱਚ ਵੰਡਣ ਦਾ ਕੰਮ ਵੀ ਬਾਦਲ ਸਾਹਿਬ ਨੇ ਹੀ ਕੀਤਾ ਸੀ।

ਜੁਲਾਈ 1982 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵਲੋਂ ਸਰਕਾਰੀ ਜਿਆਦਤੀਆਂ ਦੇ ਵਿਰੁਧ ਮੋਰਚਾ ਲਾਇਆ ਗਿਆ।ਇਸਤੋਂ ਪਹਿਲਾਂ ਸ੍ਰ:ਬਾਦਲ ਵਲੋਂ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਦੀ ਅਗਵਾਈ ਵਿੱਚ ਲਾਇਆ ਕਪੂਰੀ ਨਹਿਰ ਦਾ ਮੋਰਚਾ ਫੇਲ ਹੋ ਚੁਕਾ ਸੀ,ਆਪਣੀ ਸ਼ਾਖ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਸ਼ੁਰੂ ਕੀਤੇ ਮੋਰਚੇ ਨੂੰ ਅਪਣਾਇਆ ਤੇ ਪਹਿਲੀ ਗ੍ਰਿਫਤਾਰੀ 4 ਅਗਸਤ 1982 ਨੂੰ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ । ਬਾਦਲ ਸਾਹਿਬ ਆਪ ਤਾਂ ਪਹਿਲੇ ਦਿਨ ਹੀ ਸ਼ਰਾਰਤ ਨਾਲ ਜੇਲ ਚਲੇ ਗਏ ਅਤੇ ਮੋਰਚਾ ਚਲਾਉਣ ਲਈ ਸਾਰੀ ਜਿੰਮੇਂਵਾਰੀ ਦੋਹਾਂ ਸੰਤਾਂ ਨੂੰ ਨਿਭਾਉਣੀ ਪਈ ।ਇਸ ਧਰਮ ਯੁਧ ਮੋਰਚੇ ਸਮੇਂ ਵੀ ਬਾਦਲ ਸਾਹਿਬ ਨਾਲ ਸਬੰਧਤ ਕਈ ਜਥੇਦਾਰਾਂ ਤੇ ਵਿਧਾਇਕਾਂ  ਦੀ ਭੂਮਿਕਾ ਸ਼ੱਕੀ ਰਹੀ  ਉਹ ਇਸ ਮੋਰਚੇ ਦੇ ਦੋਹਾਂ ਸੰਚਾਲਕਾਂ ਨੂੰ ਵੰਡਣ ਦਾ ਪਾਪ ਕਰਦੇ ਰਹੇ।ਇਸ ਧਰਮ ਯੁੱਧ ਮੋਰਚੇ ਵਿਚ ਢਾਈ ਲੱਖ ਦੇ ਕਰੀਬ ਸਿੰਘ ਕੈਦ ਹੋਏ, ਸਿੰਘਾਂ ਤੇ ਅਣਮਨੁੱਖੀ ਤਸ਼ੱਦਦ ਹੋਇਆ, ਸ਼ਹੀਦ ਕੀਤੇ ਗਏ। ਫੋਜੀ ਹਮਲੇ ਤੋਂ ਇਕ ਦਿਨ ਪਹਿਲਾਂ 1ਜੂਨ 1984 ਵਾਲੇ ਦਿਨ ਸੀ ਆਰ ਪੀ ਐਫ ਵਲੋਂ ਸ੍ਰੀ ਦਰਬਾਰ ਸਾਹਿਬ ਉਪਰ ਕੀਤੀ ਗੋਲੀਬਾਰੀ ਵਿੱਚ ਸਿੰਘ ਸ਼ਹੀਦ ਹੋ ਗਏ ,ਹਾਲਾਤ ਵਿਗੜਦੇ ਵੇਖ ਅਤੇ ਫੌਜੀ ਹਮਲੇ ਦੇ ਅੰਦੇਸ਼ੇ ਕਰਕੇ ਸੰਤ ਜੀ ਨੇ ਮੰਜੀ  ਸਾਹਿਬ ਅਕਾਲੀ ਦਲ ਦੀ ਮੀਟਿੰਗ ਸੱਦੀ ।ਸਾਰਾ ਪੰਜਾਬ ਫੌਜ ਦੇ ਹਵਾਲੇ ਹੋ ਚੁਕਾ ਸੀ।ਜਥੇਦਾਰ ਟੌਹੜਾ ਬਿਮਾਰੀ ਦੀ ਹਾਲਤ ਵਿੱਚ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਪਰ ਨਾ ਹੀ ਬਾਦਲ ਸਾਹਿਬ ਅਤੇ ਨਾ ਹੀ ਉਨ੍ਹਾ ਦਾ ਕੋਈ ਸਾਥੀ ਇਥੇ  ਪਹੁੰਚਿਆਂ। ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਮੇਜਰ ਜਨਰਲ ਸ਼ੁਬੇਗ ਸਿੰਘ ਤੇ ਮੋਰਚੇ ਵਿੱਚ ਭਾਗ ਲੈਣ ਆਏ ਹੋਏ ਧਰਮ ਯੁੱਧ ਮੋਰਚੇ ਦੇ ਜਥੇ ਅਤੇ ਗੁਰਪੁਰਬ ਮਨਾਉਣ ਲਈ ਆਈਆਂ ਸੰਗਤਾਂ ਵਿਚੋਂ ਹਜਾਰਾਂ ਸਿੱੰਘ ਸ਼ਹੀਦ ਹੋ ਗਏ।ਫੌਜ  ਜਥੇਦਾਰ ਟੌਹੜਾ ਅਤੇ ਸੰਤ ਲੋਂਗੋਵਾਲ ਨੂੰ ਗ੍ਰਿਫਤਾਰ ਕਰਕੇ ਲੈ ਗਈ ਤਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਅਚਨਚੇਤ ਚੰਡੀਗੜ੍ਹ ਪ੍ਰਗਟ ਹੋਕੇ ਇੱਕ ਸਖਤ ਬਿਆਨ ਦੇ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਜਿਸ ਸੰਤ ਲੋਂਗੋਵਾਲ ਨੂੰ ਇਨ੍ਹਾਂ ਨੇ ਆਪ ਪ੍ਰਧਾਨ ਬਣਾਇਆ ਸੀ ਉਸ ਨਾਲ ਵੀ ਇਨ੍ਹਾਂ ਦੀ ਨਰਾਜਗੀ ਬਣੀ ਰਹੀ ਜਿਸ ਦਿਨ ਸਵੇਰੇ ਬਾਦਲ ਸਾਹਿਬ ਦੀ ਸੰਤ ਜੀ ਨਾਲ ਸੁਲ੍ਹਾ ਹੋਈ ਉਸੇ ਦਿਨ ਸ਼ਾਮ ਨੂੰ ਹੀ ਸੰਤ ਲੋਂਗੋਵਾਲ ਸ਼ਹੀਦ ਕਰ ਦਿੱਤੇ ਗਏ।

ਸੰਤ ਲੋਂਗੋਵਾਲ ਦੇ ਸਸਕਾਰ ਉਪ੍ਰੰਤ ਸ੍ਰ:ਬਾਦਲ ਖਿਲਾਫ  ਭਾਰੀ ਰੋਸ ਕਾਰਣ ਹੀ ਸ੍ਰ: ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। ਦੋ ਕੁ ਮਹੀਨੇ ਬਾਅਦ ਹੋਈ ਅਸੰਬਲੀ ਚੋਣ ਵਿੱਚ ਅਕਾਲੀ ਦਲ ਦੀ ਜਿੱਤ ਹੋਈ ਤੇ ਬਰਨਾਲਾ ਸਾਹਿਬ ਮੁੱਖ ਮੰਤਰੀ ਬਣ ਗਏ।ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਇਕੋ ਵਿਅੱਕਤੀ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ। ਰਜੀਵ-ਲੋਂਗੋਵਾਲ ਸਮਝੌਤੇ ਅਨੁਸਾਰ ਜਦੋਂ 26ਜਨਵਰੀ ਨੂੰ  ਚੰਡੀਗੜ ਪੰਜਾਬ ਨੂੰ ਨਹੀਂ ਦਿਤਾ ਤਾਂ ਬਰਨਾਲਾ ਸਾਹਿਬ ਚੁੱਪ ਰਹੇ ,ਉਲਟਾ ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਬੈਠੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਬਨਾਉਣ ਦਾ ਐਲਾਨ ਕਰ ਦਿੱਤਾ ਤਾਂ ਅਰੁਣ ਨਹਿਰੂ ਦੇ ਸਰਕਾਰੀ ਦਬਾਅ ‘ਤੇ ਬਰਨਾਲਾ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜ ਕੇ ਸਭ ਤੋਂ ਵੱਡੀ ਭੁੱਲ ਕੀਤੀ। ਜਜਬਾਤੀ ਹੋ ਕੇ ਮੇਰੇ ਸਮੇਤ ਪਾਰਟੀ ਦੇ ਪ੍ਰਮੁਖ ਅਹੁਦੇਦਾਰਾਂ ਅਸਤੀਫੇ ਦੇ ਦਿੱਤੇ ।ਬਾਦਲ ਸਾਹਿਬ ਤੇ ਟੌਹੜਾ ਸਾਹਿਬ ਦੇ ਕਹਿਣ ਤੇ ਮੇਰੇ ਵਲੋਂ ਸਾਬਕਾ ਜਨਰਲ ਸਕੱਤਰ ਦੇ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਏ ਜਨਰਲ ਅਜਲਾਸ ਵਿੱਚ ਸ੍ਰ: ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।

ਬਰਨਾਲਾ ਅਕਾਲੀ ਦਲ ਕਮਜੋਰ ਪੈ ਗਿਆ।1996 ਦੀ ਸ਼੍ਰੋਮਣੀ ਕਮੇਟੀ ਚੋਣ ਵਿੱਚ ਟੌਹੜਾ ਸਾਹਿਬ ਨੂੰ ਸਾਜਿਸ਼ ਅਧੀਨ ਪਹਿਲਾਂ ਹੀ ਪ੍ਰਧਾਨ ਹੋਣ ਦਾ ਐਲਾਨ ਕਰ ਦਿੱਤਾ ਗਿਆ ਪਰ ਉਨ੍ਹਾਂ ਦਾ ਹਾਊਸ ਵਿਚ ਬਹੁਮੱਤ ਨਾ ਬਣਨ ਦੇਣ ਲਈ ਕੇਵਲ 50 ਟਿਕਟਾਂ ਹੀ ਦਿੱਤੀਆਂ ।1999 ਵਿੱਚ  ਸ਼ਾਨੋ ਸ਼ੌਕਤ ਨਾਲ ਮਨਾਏ ਜਾਣ ਵਾਲੇ ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਭਾਜਪਾ ਦੇ ਮਦਨ ਲਾਲ ਖੁਰਾਨਾ ਨਾਲ ਹੋਈ ਲੜਾਈ ਕਰਕੇ ਇੱਕ ਬਿਆਨ ਦੇ ਬਹਾਨੇ ਮਾਰਚ ਮਹੀਨੇ ਦੇ ਹੋਏ ਬਜਟ ਇਜਲਾਸ ਵਿੱਚ ਟੌਹੜਾ ਸਾਹਿਬ ਨੂੰ ਅਪਮਾਨਤ ਕਰਨ ਲਈ ਬੇਭਰੋਸਗੀ ਦਾ ਮਤਾ ਲਿਆ ਕੇ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਵੀ ਬਾਦਲ ਸਾਹਿਬ ਦੇ ਹੁਕਮ ਅਨੁਸਾਰ ਹੋਇਆ  ਹਾਲਾਂਕਿ  ਜਥੇਦਾਰ ਟੌਹੜਾ ਨੇ ਪ੍ਰਧਾਨਗੀ ਤੋਂ ਅਸਤੀਫਾ ਇਕ ਹਫਤਾ ਪਹਿਲਾਂ ਦੇ ਦਿੱਤਾ ਸੀ।ਟੌਹੜਾ ਸਾਹਿਬ ਨੂੰ ਕਾਂਗਰਸ ਦੀ ਬੀ ਟੀਮ ਕਹਿ ਕੇ ਬੁਰੀ ਤਰ੍ਹਾਂ ਭੰਡਿਆ ਗਿਆ ਤੇ ਜਦੋਂ ਸ਼੍ਰੋਮਣੀ ਕਮੇਟੀ ਵੀ ਖੁਸਦੀ ਨਜਰ ਆਈ ਤਾਂ  ਉਨ੍ਹਾਂ ਨਾਲ ਹੀ ਸਮਝੌਤਾ ਕੀਤਾ।ਬਾਅਦ ਬਾਦਲ ਸਾਹਿਬ ਵਲੋਂ ਜਥੇਦਾਰ  ਟੌਹੜਾ ਸਾਹਿਬ ਨਾਲ ਬੜੀ ਮੁਸ਼ਕਿਲ ਨਾਲ ਹੋਈ ਸੁਲਾਹ ਦਾ ਸੂਤਰਧਾਰ ਮੈਂ ਹੀ ਸਾਂ । ਟੌਹੜਾ ਸਾਹਿਬ 31 ਮਾਰਚ ਤੇ ਪਹਿਲੀ ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਹੁਣ ਸ. ਬਾਦਲ ਨੇ ਇੱਕ ਇੱਕ ਕਰਕੇ ਆਪਣੇ ਬਰਾਬਰ ਦੇ ਸਾਰੇ ਲੀਡਰਾਂ ਨੂੰ ਖੂੰਜੇ ਲਾ ਦਿੱਤਾ ਅਤੇ ਖੁੱਦ ਸਰਵੋ ਸਰਵਾ ਬਣ ਗਏ।

ਅੱਜ ਇਸ ਅਕਾਲੀ ਦਲ ਪਾਸ ਨਾ ਅਕਾਲੀ ਦਲ ਦਾ ਮੂਲ ਪੰਥਕ ਵਿਧਾਨ ਹੈ ,ਨਾ ਪੰਥਕ ਸਰੂਪ ,ਨਾ ਇਸਦੀ ਸਿੱਖ ਕੌਮ ਜਾਂ ਪੰਥ ਪ੍ਰਤੀ ਪ੍ਰਤੀਬੱਧਤਾ ।ਇਹ ਤਾਂ ਹੁਣ ਇਕ ਧਰਮ ਨਿਰਪੱਖ ਸਿਆਸੀ ਪਾਰਟੀ ਹੈ ਜੋ ਗੁਰੂ ਦੀ ਗੋਲਕ ਛਕਣ ਲਈ ਪੰਥਕ ਹੋਣ ਦਾ ਢੌਂਗ ਵੀ ਕਰਦੀ ਹੈ ।ਅਕਾਲੀ ਦਲ ਦੇ 96 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪਾਰਟੀ ਆਗੂ ਤੇ ਵਰਕਰ ਹਿੱਕ ਤੇ ਬੈਚ ਲਾਕੇ ਤੁਰੇ ਫਿਰਦੇ ਹਨ ‘ਮਾਣ ਅਕਾਲੀ ਹੋਣ ਦਾ’।1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਗਠਿਤ ਹੋਏ ਅਕਾਲੀ ਦਲ ਦਾ ਸ਼੍ਰੋਮਣੀ ਸਰੂਪ ਸੀ ਇਸਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਸ਼ਠਾ ਲੇਕਿਨ ਹੁਣ ਤਾਂ ਇਸਦੀ ਹਕੂਮਤ ਦੌਰਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ,ਗੁਰਦੁਆਰੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਹਨ ਤੇ ਸਿੱਖੀ ਖੰਭ ਲਾਕੇ ਗਾਇਬ ਹੋ ਰਹੀ ਹੈ ।ਇਹ ਸਭ ਇਸੇ ਕਰਕੇ ਹੈ ਕਿਉਂਕਿ ਇਕ ਅਕਾਲ ਵਿੱਚ ਵਿਸ਼ਵਾਸ਼ ਰੱਖਣ ਵਾਲਾ ਅਕਾਲੀ ਦਲ ਹੁਣ ਇਕ ਪ੍ਰੀਵਾਰਕ ਪਾਰਟੀ ਬਣ ਚੁਕਾ ਹੈ ।

ਖਾਲਸਾ ਇਨਕਲਾਬ : ਸਰੂਪ, ਸਿਧਾਂਤ ਤੇ ਵਿਕਾਸ
ਸਰਬੰਸਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਅਕਾਲ ਪੁਰਖ ਦੇ ਪ੍ਰਾਪਤ ਹੁਕਮ “ਪੰਥ ਪ੍ਰਚੁਰ ਕੋ ਸਾਜਾ” 1699 ਦੀ ਮੁਬਾਰਕ ਵਿਸਾਖੀ ਨੂੰ ਦੋ ਧਾਰੇ ਖੰਡੇ ਦੇ ਅੰਮ੍ਰਿਤ ਦੀ ਬਖਸ਼ਿਸ਼ ਕਰ ਖਾਲਸਾ ਪੰਥ ਪ੍ਰਗਟ ਕਰਨਾ ਵਿਸ਼ਵ ਦਾ ਅਦਭੁਤ, ਅਗੰਮੀ ਅਤੇ ਅਲੌਕਿਕ ਇਨਕਲਾਬ ਹੈ। ਵਿਸ਼ਵ ਇਤਿਹਾਸ ਵਿਚ “Glorious revolution and French revolution” ਦਾ ਜ਼ਿਕਰ ਹੈ, ਜਿਨ੍ਹਾ ਦਾ ਸਬੰਧ ਰਾਜ ਪਲਟੇ ਨਾਲ ਅਤੇ ਰਾਜਨੀਤੀ ਦੇ ਬਦਲਦੇ ਨਿਯਮਾਂ ਨਾਲ ਹੈ। ਮਜ੍ਹਬਾਂ ਦੇ ਨਾਂ ‘ਤੇ ਹੋਈ ਦੇਸ਼-ਵੰਡ ਨਾਲ ਪਾਕਿਸਤਾਨ ਨਾਮ ਦਾ ਜੋ ਦੇਸ਼ ਬਣਿਆ, ਉਸ ਵਿਚ ਲੱਖਾਂ ਲੋਕ ਬੇਘਰ ਹੋਏ ਤੇ ਕਤਲ ਹੋਏ ਪਰ ਇਸ ਅਨੂਪਮ ਇਨਕਲਾਬ ਨਾਲ ਕੋਈ ਰਾਜ ਪਲਟਾ ਨਹੀਂ ਸੀ ਆਇਆ, ਕੋਈ ਯੁੱਧ ਨਹੀਂ ਸੀ ਹੋਇਆ, ਪਰਜਾ ਜਾਂ ਲੋਕਾਈ ਦੀ ਆਬਾਦੀ ਜਾਂ ਜਾੲਦਾਦ ਦਾ ਕੋਈ ਤਬਾਦਲਾ ਨਹੀਂ ਸੀ ਹੋਇਆ (ਜਿਵੇਂ ਕਿ ਪਾਕਿਸਤਾਨ ਬਣਨ ਵੇਲੇ ਅਸੀਂ ਵੇਖਿਆ) ਬਲਕਿ ਖਾਲਸਾ ਪੰਥ ਦੇ ਪ੍ਰਕਾਸ਼ ਨਾਲ ਮਨੁੱਖੀ ਸਮਾਜ ਵਿਚ ਨਵਚੇਤਨਾ ਆਈ, ਉਚੇਚੇ ਦੇਸ਼ ਅਤੇ ਆਦਰਸ਼ ਉਲੀਕੇ ਗਏ ਜੋ ਮਨੁੱਖੀ ਸਮਾਜ ਦੇ ਵਿਕਾਸ ਅਤੇ ਪ੍ਰਗਤੀ ਦੇ ਸੂਚਕ ਬਣੇ। ਇਹ ਉੇਦੇਸ਼ ਮਹਿਜ਼ ਖਿਆਲੀ ਫਲਸਫਾ ਜਾਂ ਮਨੁੱਖੀ ਅਕਲ ਦਾ ਰੋਲ-ਕਚੋਲਾ ਜਾਂ ਬਹਿਮ-ਮੁਬਾਹਸੇ ਤੀਕ ਸੀਮਤ ਨਹੀਂ ਸੀ, ਇਹ ਤਾਂ ਖਾਲਸਾਈ ਆਦਰਸ਼ ਦੀ ਪੂਰਤੀ ਲਈ ਮਨੁੱਖੀ ਮਨਾਂ ਵਿਚ ਸਵੈ-ਤਿਆਗ, ਸਵੈਸੰਜਮ, ਸਵੈਮਾਣ ਅਤੇ ਆਤਮ ਬਲਿਦਾਨ ਦਾ ਸੰਚਾਰ ਤੇ ਮਨੁੱਖ ਦੇ ਸਰਬਪੱਖੀ ਵਿਕਾਸ ਹਿਤ ਚੇਤੰਨ ਤੇ ਕਾਰਜਸ਼ੀਲ ਹੋਣਾ ਬਣ ਗਿਆ। ਭਗਤੀ ਅਤੇ ਪਰਮਾਰਥ ਦਾ ਉਦੇਸ਼ ਨਿਜਮੁਕਤੀ ਨਾ ਰਹਿ ਕੇ ਮਨੁੱਖੀ ਸਮਾਜ ਦੀ ਸੇਵ-ਕਮਾਈ ਬਣ ਗਿਆ। ਆਤਮ ਬਲ ਤੇ ਸੰਗਤੀ ਲੋਕ ਸ਼ਕਤੀ ਦਾ ਸੁਮੇਲ ਕੀਤਾ ਤਾਂ ਜੋ ਜਬਰ, ਅਨਿਆਂ ਦੇ ਖਿਲਾਫ ‘ਖੜਗ’ ਬਣ ਦੈਵੀ ਲੋਕ-ਰਾਜ ਕਾਇਮ ਕੀਤਾ ਜਾ ਸਕੇ।

ਖਾਲਸਾ ਪੰਥ ਦਾ ਪ੍ਰਕਾਸ਼ ਕੋਈ ਨਵਾਂ ਧਰਮ ਨਹੀ ਸੀ ਬਲਕਿ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਜੀ ਤੀਕ ਗੁਰੂ ਕਾਇਆ (ਸਰੀਰ) ਬਦਲਦੀ ਰਹੀ ਪਰ ਜੋਤਿ ਤੇ ਜੁਗਤ ਉਹੀ ਰਹੀ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥’ ਗੁਰੂ ਦਸ਼ਮੇਸ਼ ਨੇ ਉਪ੍ਰੋਕਤ ਵਿਚਾਰ ਇਉਂ ਬਿਆਨ ਕੀਤੇ ‘ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਮਦਾਸ ਕਹਾਇਉ, ਸਾਧਨ ਲਖਾ ਮੂੜ ਨਹੀ ਪਾਇਉ’ ਲੋਕਾਂ ਨੇ ਅਲੱਗ ਅਲੱਗ ਮੰਨਿਆ ‘ਭਿੰਨ ਭਿੰਨ ਸਬਹੂੰ ਕਰ ਜਾਨਾ, ਏਕ ਰੂਪ ਕਿਨਹੂੰ ਪਹਿਚਾਨਾ’ ਏਕ ਰੂਪ ਜਾਨਣ ਵਾਲੇ ਹੀ ਸਾਦਿਕ ਸਿੱਖਾਂ ਨੇ ਗੁਰੂ ਨਾਨਕ ਦੇ ਦੱਸ ਸਰੂਪਾਂ ਨੂੰ ਇਕ ਕਰਕੇ ਜਾਣਿਆ ਤੇ ਮੰਨਿਆ।

ਗੁਰੂ ਨਾਨਾਕ ਪਾਤਸ਼ਾਹ ਨੇ ਸਿੱਖੀ ਦੀ ਨੀਂਹ ਸੰਗਤ ਅਤੇ ਬਾਣੀ ’ਤੇ ਰੱਖੀ ‘ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ’ ਅਤੇ ਇਕ ਸਰਬਸ਼ਕਤੀਮਾਨ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਅਵਤਾਰ ਜਾਂ ਦੇਵੀ ਦੇਵਤੇ ਨੂੰ ਆਪਣਾ ਆਧਾਰ ਨਹੀ ਮੰਨਦੇ ਨਾ ਹੀ ਕਿਸੇ ਬੁੱਤਪ੍ਰਸਤੀ ਵਿਚ ਵਿਸ਼ਵਾਸ ਰੱਖਦੇ ਹਨ। ਬ੍ਰਹਮਾ, ਵਿਸ਼ਣੂ, ਮਹੇਸ਼ ਨੂੰ ਆਪਣਾ ਆਰਾਧ ਨਹੀਂ ਮੰਨਦੇ। ਵਿਸ਼ਣੂੰ ਦੇ 24 ਅਵਤਾਰ ਜਿਵੇਂ ਰਾਮ, ਕ੍ਰਿਸ਼ਨ ਆਦਿਕ ’ਤੇ ਯਕੀਨ ਨਹੀਂ ਰੱਖਦੇ। ਮਨੂੰ ਸ਼ਾਸਤਰ ਨੂੰ ਲੀਰੋ ਲੀਰ ਕਰਕੇ ਨੀਚ ਤੇ ਉੱਚੀਆਂ ਜਾਤਾਂ ਦਾ ਫਰਕ ਮਿਟਾ ਸਮਾਜਕ ਬਰਾਬਰਤਾ ਅਤੇ ਨਿਆਂ ਦਾ ਸਿਧਾਂਤ ਸਥਾਪਿਤ ਕੀਤਾ। ਧਰਮ ਵਿਚ ਰਾਜ ਦੇ ਦਖਲ ਦਾ ਵਿਰੋਧ ਕੀਤਾ। ਮਨੁੱਖੀ ਅਜ਼ਾਦੀ ਹਰ ਮਨੁੱਖ ਦਾ ਜਨਮਸਿੱਧ ਅਧਿਕਾਰ ਹੈ। ਹਰ ਦੇਸ਼ ਅਤੇ ਕੌਮ ਨੂੰ ਗੁਲਾਮੀ ਵਿਰੁੱਧ ਸੰਘਰਸ਼ ਕਰ ਅਜਾਦੀ ਦੀ ਰਾਖੀ ਕਰਨੀ ਚਾਹੀਦੀ ਹੈ। ਗੁਰਬਾਣੀ ਨੇ ਸਿੱਖ ਸਿਧਾਂਤ ਨਿਸ਼ਚਿਤ ਕੀਤੇ ਅਤੇ ਜਗ੍ਹਾ-ਜਗ੍ਹਾ ਕਾੲਮ ਹੋਈਆਂ ਸੰਗਤਾਂ ਅਥਵਾ ਲੋਕ-ਸ਼ਕਤੀ ਨਾਲ ਗੁਰੂ ਸਾਹਿਬਾਨ ਨੇ ਇਨ੍ਹਾ ਬੁਨਿਆਦੀ ਸਿੱਖੀ ਸਿਧਾਤਾਂ ਦਾ ਵਿਸਥਾਰ ਕੀਤਾ ਅਤੇ ਹਰ ਗੁਰੂ ਪਾਤਸ਼ਾਹ ਨੇ ਸੰਗਤਾਂ ਨੂੰ ਦ੍ਰਿੜ੍ਹ ਕਰਵਾਇਆ।

ਧਰਮ ਦੀ ਬੁਨਿਆਦੀ ਅਜ਼ਾਦੀ ਲਈ ਅਤੇ ਧਰਮ ਵਿਚ ਰਾਜ ਦੇ ਦਖਲ ਵਿਰੁੱਧ ਗੁਰੂ ਅਰਜਨ ਦੇਵ ਜੀ ਦੀ ਸਮੇਂ ਦੇ ਬਾਦਸ਼ਾਹ ਜਹਾਗੀਰ ਨਾਲ ਟੱਕਰ ਹੋਈ ਅਤੇ ਰਾਜ ਵਲੋਂ ਅਤਿ ਗਰਮੀ ਦੇ ਮਹੀਨੇ ਤੱਤੀ ਤਵੀ, ਤੱਤੀ ਰੇਤ ਅਤੇ ਤੱਤਾ ਪਾਣੀ ਦੇ ਅਕਹਿ ਜੁਲਮ ਤੇ ਜਬਰ ਦਾ ਟਾਕਰਾ ਸਾਂਤਮਈ ਤਰੀਕੇ ਨਾਲ ਕਰਦੇ ਹੋਏ ਸ਼ਹੀਦ ਹੋਏ। ਜਿਸ ਦੇਸ਼ ਵਿਚ ਸ਼ਹਾਦਤ ਦਾ ਕੋਈ ਜ਼ਿਕਰ ਨਹੀਂ ਉਥੇ ਸਿੱਖ ਕੋਮ ਵਿਚ ਸ਼ਕਤੀ ਦਾ ਪ੍ਰਵੇਸ਼ ਕਰਨ ਲਈ ਛੇਵੇਂ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਅਕਾਲ ਤਖ਼ਤ ਸਾਹਿਬ ਵਰਗੀ ਅਨੁਪਮ ਸੰਸਥਾ ਸਿੱਖਾਂ ਦੀ ਅਗਵਾਈ ਲਈ ਬਖਸ਼ੀ ਅਤੇ ਇਹ ਸਿਧਾਂਤ ਦ੍ਰਿੜਾਇਆ ‘ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ’ ਤੇ ‘ਸ਼ਸਤ੍ਰਨ ਕੇ ਅਧੀਨ ਹੈ ਰਾਜ’। ਰਾਜ ਵਲੋਂ ਜਬਰੀ ਧਰਮ ਤਬਦੀਲ ਕਰਨ ਵਿਰੁੱਧ ਬ੍ਰਾਹਮਣ ਧਰਮ ਦੇ ਸ਼ਕਤੀਹੀਨ ਹੋਣ ਕਾਰਨ ਜਦ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਪੁੱਜੇ ਅਤੇ ਤਿੱਲਕ ਜੰਝੂ ਦੀ ਰਾਖੀ ਕਰਨ ਦੀ ਅਰਜੋਈ ਕੀਤੀ ਤਾਂ ਔਰੰਗਜੇਬ ਦੇ ਫਿਰਕੂ ਅਤੇ ਜਾਲਮ ਰਾਜ ਵਿੁਰੱਧ ਮਜ਼ਲੂਮ ਹਿੰਦੂਆਂ ਦੇ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹਾਦਤ ਦਿੱਤੀ। ਕਿਤਨੀ ਦ੍ਰਿੜਤਾ ਭਰੀ ਸੀ ਕਿ ਗੁਰੂ ਪਾਤਸ਼ਾਹ ਤੋਂ ਪਹਿਲਾਂ ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਸਿੱਖੀ ਸਿਦਕ ਨਿਭਾਉਦਿਆਂ ਗੁਰੂ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ।

ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈਕੇ ਦਿੱਲੀ ਤੋਂ ਜਦ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪੁੱਜੇ ਅਤੇ ਦੱਸਿਆ ਕਿ ਜਦੋਂ ਔਰੰਗਜੇਬ ਦਾ ਸ਼ਾਹੀ ਫਰਮਾਨ ਜਾਰੀ ਹੋਇਆ ਕਿ ਜੇਕਰ ਕੋਈ ਗੁਰੂ ਦਾ ਸਿੱਖ ਜਾ ਵਾਰਸ ਹੈ ਤਾਂ ਆ ਕੇ ਗੁਰੂ ਸਾਹਿਬ ਦਾ ਸਰੀਰ ਅਤੇ ਸੀਸ ਲੈ ਜਾਵੇ। ਗੁਰੂ ਪਾਤਸ਼ਾਹ ਦੇ ਹਜ਼ਾਰਾਂ ਸ਼ਰਧਾਲੂ ਦਿੱਲੀ ਵਿਚ ਸਨ ਪਰ ਸ਼ਹੀਦੀ ਤੋਂ ਇਤਨੇ ਆਤੰਕਿਤ ਹੋਏ ਕਿ ਕੋਈ ਵੀ ਸਿੱਖ ਨਹੀ ਨਿਤਰਿਆ ਤਾਂ ਆਏ ਝਖੜ ਤੂਫਾਨ ਦੀ ਗਰਦ ਕਾਰਨ ਸੀਸ ਊਠਾ ਛੁਪਦੇ ਛੁਪਾਉਂਦਿਆਂ ਮੈਂ ਆਪ ਜੀ ਦੇ ਦਰਬਾਰ ਵਿਚ ਪੁੱਜਾ ਹਾਂ ਸਰਧਾਲੂ ਸਿੱਖ ਅਜੇ ਵੀ ਧਰਮ ਗੋਪਣ ਅਥਵਾ ਛੁਪਾਉਣ ਦਾ ਸ਼ਿਕਾਰ ਹਨ ਤਾਂ ਗੁਰੂ ਦਸ਼ਮੇਸ਼ ਨੇ ਐਲਾਨ ਕੀਤਾ ਕਿ

‘ਇਸ ਬਿਧ ਕੋ ਅਬ ਪੰਥ ਬਨਾਵੋ… ਸਗਲ ਜਗਤ ਕੇ ਨਰ ਇਕ ਥਾਇ ਤਿਨ ਮਹਿ ਮਿਲੇ ਏਕ ਸਿਖ ਜਾਇ ਸਭ ਤੇ ਪ੍ਰਿਥਮ ਪਛਾਨਯੋ ਪਰੇ ਕਬਹੂ ਨ ਰਲਹਿ ਕੈ ਸਿਉ ਕਰੇ’

ਪਰ ਇਸ ਮੰਤਵ ਤੇ ਅਕਾਲ ਪੁਰਖ ਤੋਂ ਪ੍ਰਾਪਤ ਹੁਕਮ ‘ਪੰਥ ਪ੍ਰਚੁਰ ਕਰਬੇ ਕੋ ਸਾਜਾ’ ‘ਧਰਮ ਚਲਾਵਨ ਸੰਤ ਉਬਾਰਨ’ ਤੇ ‘ਦੁਸਟ ਦੋਖੀਆਂ ਨੂੰ ਪਛਾੜਨ’ ਹਿਤ ਸੰਨ 1675 ਤੋਂ 1699 ਤੀਕ ਖਾਲਸਾ ਸਾਜਣ ਲਈ ਤਿਆਰੀਆਂ ਕਰਦੇ ਰਹੇ। ਆਨੰਦਪੁਰ ਸਾਹਿਬ ਤੇ ਪਾੳਂੁਟਾ ਸਾਹਿਬ ਵਿਖੇ ਵਿਦਵਾਨ ਲਿਖਾਰੀ ਤੇ 52 ਕਵੀ ਇਕੱਠੇ ਕੀਤੇ, ਜਮਨਾ ਕਨਾਰੇ ਰੋਜ਼ ਕਵੀ ਦਰਬਾਰ ਸਜਦੇ, ਸੱਚੇ ਧਰਮ ਦੀ ਵਿਆਖਿਆ ਲਈ ਸਾਹਿਤ ਰਚਿਆ ਤਾਂ ਜੋ ਗੁਲਾਮ ਮਾਨਸਿਕਤਾ ਅਤੇ ਕਾਇਰਤਾ ਦੂਰ ਕਰ ਬੀਰ ਰਸ ਭਰਿਆ ਜਾਵੇ। ਧਰਮ ਹਿਤ ਮਰਨ ਦੀ ਸਪਿਰਟ ‘ਮਰਣੁ ਮੁਣਸਾ ਸੂਰਿਆ ਹਕੁ ਹੈ’ ਭਰੀ ਜਾਵੇ। ਵਿਦਿਆ ਸਾਗਰ ਨਾਮ ਦੇ ਗ੍ਰੰਥ ਦੀ ਰਚਨਾ ਹੋਈ ਜਿਸ ਵਿਚ ਮਿਥਿਆਸਿਕ ਤੇ ਇਤਿਹਾਸਿਕ ਘਟਨਾਵਾਂ ਦਾ ਵਰਨਣ ਕੀਤਾ। ਕਵੀ ਦਰਬਾਰਾਂ ਰਾਹੀਂ ਡਰ ਭੈ ਦੂਰ ਕਰ ਜੋਸ਼ ਭਰਿਆ। ਇਸ ਵਿਸ਼ਾਲ ਰਚਨਾ ਦਾ ਮਨੋਰਥ ‘ਅਵਰ ਵਾਸ਼ਨਾ ਨਾਹਿ ਕਛੁ ਧਰਮ ਯੁੱਧ ਕੋ ਚਾਇ’ ਹੀ ਦੱਸਿਆ ਜੋ ਹੁਣ ਤੀਕ ਗਾਇਆ ਅਤੇ ਸੁਣਿਆ ਜਾਂਦਾ ਸੀ ਪਰ ਪਾਉਂਟਾ ਸਾਹਿਬ ਤੋਂ ‘ਨਾਚੁ ਰੇ ਮਨ ਗੁਰ ਕੈ ਆਗੈ ॥’ ਦੀ ਸਪਿਰਟ ਉਭਰੀ। ਸਿੱਖਾਂ ਨੂੰ ਸ਼ਸ਼ਤਰ ਵਿਦਿਆ ਤੇ ਯੁੱਧ ਅਭਿਆਸ ਲਈ ਆਪਸੀ ਮੁਕਾਬਲੇ ਕਰਵਾਉਦੇ ਰਹੇ। ਹਿੰਦੂ ਪਹਾੜੀ ਰਾਜਿਆਂ ਨੂੰ ਇਹ ਰਾਸ ਨਹੀ ਆਇਆ ਕਿ ਰਾਜਪੂਤਾਂ ਤੋਂ ਬਿਨਾਂ ਛੋਟੀਆ ਜਾਤਾਂ ਵਾਲੇ ਸ਼ਸਤਰਬੱਧ ਹੋਣ। ਪਹਿਲੀ ਟੱਕਰ ਪਹਾੜੀ ਰਾਜਿਆ ਨਾਲ ਹੀ ਹੋਈ ਜੋ ਬਿਨਾਂ ਕਾਰਨ ਹਮਲਾਵਰ ਹੋਏ ‘ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪਰਾ ਹਮਸੇ ਬਿਨ ਕਾਜਾ’ ਜਿਸ ਵਿਚ ਗੁਰੂ ਪਾਤਸ਼ਾਹ ਨੂੰ ਜਿੱਤ ਪ੍ਰਾਪਤ ਹੋਈ ਤਾਂ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਉਚਾਰਨ ਕੀਤਾ ‘ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ’ ਭਾਵ ਅਕਾਲ ਪੁਰਖ ਦੀ ਕ੍ਰਿਪਾ ਨੇ ਜਿੱਤ ਬਖਸ਼ੀ।

ਧਰਮ ਤੇ ਸ਼ਸਤਰਾਂ ਦੀ ਸਿੱਖਿਆ ਨਾਲ ਜਾਗ੍ਰਿਤੀ ਤੇ ਜਜ਼ਬਾ ਪੈਦਾ ਹੋਇਆ ਤਾਂ 33 ਸਾਲ ਦੀ ਉਮਰ ਵਿਚ ਖਾਲਸਾ ਸਾਜਣ ਲਈ ਹੁਕਮ ਨਾਮੇ ਸਾਰੇ ਦੇਸ਼ ਵਿਚ ਸ਼੍ਰੀ ਲੰਕਾ, ਬੰਗਾਲ ਤੋ ਲੈ ਕੇ ਕਾਬਲ ਕੰਧਾਰ ਅਤੇ ਗੰਜਨੀ ਤੀਕ ਭੇਜੇ ਗਏ। ਗੁਰੂ ਨਾਨਕ ਜੀ ਅਤੇ ਨੌ ਗਰੂ ਸਾਹਿਬਾਨਾਂ ਵਲੋਂ ਸਥਾਪਿਤ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਹਾਜਿਰ ਹੋਣ ਲਈ ਹੁਕਮਨਾਮੇ ਭੇਜੇ। ਔਰੰਗਜੇਬ ਦੀਆਂ ਖੁਫੀਆ ਰਿਪੋਰਟਾਂ ਅਨੁਸਾਰ 80 ਹਜਾਰ ਦਾ ਇਕੱਠ, ਜਿੱਥੇ ਅੱਜ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ ਉਸ ਖੁੱਲੇ ਮੈਦਾਨ ਵਿਚ ਕੀਤਾ। ਧਰਮ ਲਈ ਸੀਸ ਭੇਟ ਕਰਨ ਦੀ ਵੰਗਾਰ ਪਾਈ ‘ਸਤਿਗੁਰ ਆਗੈ ਸੀਸ ਭੇਟ ਦੇਉ’ ਗੁਰੂ ਦਸ਼ਮੇਸ਼ ਨੰਗੀ ਸ੍ਰੀ ਸਾਹਿਬ ਨਾਲ ਸੀਸ ਦੀ ਮੰਗ ਕੀਤੀ ਤਾਂ ਇਕ-ਇਕ ਕਰਕੇ ਪੰਜ ਸਿੱਖ ਸੀਸ ਅਰਪਨ ਕਰਨ ਲਈ ਤਿਆਰ ਹੋਏ। ਪਹਿਲਾਂ ਗੁਰੂ ਪਾਤਸ਼ਾਹ ਚਰਨਾਮਿੱ੍ਰਤ ਦੇ ਕੇ ਦੀਕਸ਼ਤ ਕਰਦੇ ਸਨ ਹੁਣ ਇਨਾਂ ਪੰਜ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ (ਸਵੱਛ ਜਲ, ਪਤਾਸੇ ਦੀ ਮਿਠਾਸ, ਖੰਡੇ ਦੀ ਦ੍ਰਿੜਤਾ ਤੇ ਬੀਰਤਾ ਅਤੇ ਪੰਜ ਬਾਣੀਆਂ ਦੇ ਪਾਠ ਅਥਵਾ ਸ਼ਬਦੀ ਦੀ ਸ਼ਕਤੀ ਨਾਲ ਤਿਆਰ ਹੋਏ ਅੰਮ੍ਰਿਤ ਦੇ ਪੰਜ ਘੁੱਟ ਛਕਾਏ, ਪੰਜ ਛਿੱਟੇ ਕੇਸਾਂ ਵਿਚ ਤੇ ਪੰਜ ਛਿੱਟੇ ਅੱਖਾਂ ਵਿਚ ਪਾਏ। ਪਹਿਲਾ ਸੀਸ ਭੇਟ ਕਰਨ ਵਾਲੇ ਪੰਜਾਂ ਨੂੰ ਪੰਜ ਪਿਆਰਿਆਂ ‘ਪੰਚ ਪਰਵਾਨ ਪੰਚ ਪਰਧਾਨ, ਪੰਚੈ ਪਾਵਹਿ ਦਰਗਹਿ ਮਾਨੁ’ ਦੀ ਪਦਵੀ ਬਖਸ਼ੀ। ਉਪਰੰਤ ਉਹਨਾਂ ਪੰਜ ਪਿਆਰਿਆਂ ਤੋਂ ਆਪ ਬੀਰ ਆਸਨ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੱਜ ਤੀਕ ਗੁਰੂ ਅਵਤਾਰ, ਪੀਰ ਪੈਗੰਬਰ ਆਪਣੇ ਚੇਲਿਆ ਨੂੰ ਦੀਕਸ਼ਤ ਕਰਦੇ ਸਨ ਹੁਣ ਗੁਰੂ ਦਸ਼ਮੇਸ਼ ਨੇ ਆਪੇ ਸਾਜੇ ਪੰਜ ਪਿਆਰਿਆਂ ਤੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸਨੂੰ ਦੇਖ ਦੁਨੀਆ ਪੁਕਾਰ ਉਠੀ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਹਰ ਇਕ ਨੂੰ ਸਿੰਘ ਦਾ ਨਾਮ ਦਿਤਾ। ‘ਗੁਰਸੰਗਤ ਕੀਨੀ ਖਾਲਸਾ…’ ਤਬ ‘ਸਹਿਜੇ ਰਚਿਉ ਖਾਲਸਾ ਸਾਬਤ ਮਰਦਾਨਾ’ ਸਾਬਤ ਸੂਰਤ ਸਿਰ ਕੇਸ ਧਰਵਾ ਕੰਘਾ, ਕੜਾ, ਕਛਿਹਰਾ ਅਤੇ ਕ੍ਰਿਪਾਨ ਦੀ ਰਹਿਤ ਬਖਸ਼ੀ। ‘ਨਿਸ਼ਾਨ-ਏ ਸਿੱਖੀ ਦੀ ਹਰਫ ਪੰਜ ਕਾਫ, ਹਰ ਗਿਜ਼ਨ ਬਾਸ਼ਿਦ ਈ ਪੰਜ ਮੁਆਫ, ਕੜਾ ਕਾਰ ਦੇ ਕਛ ਕੰਘਾ ਬਿਦਾਂ, ਬਿਨਾ ਕੇਸ ਹੇਚ ਅਸਤ ਜ਼ੁਮਲਾ ਨਿਸ਼ਾਂ’ (ਜਿਸ ਦੇ ਡੂੰਘੇ ਅਰਥ ਲੇਖ ਦੇ ਵਿਸਥਾਰ ਕਾਰਨ ਨਹੀ ਕਰ ਸਕਿਆ) ਚਾਰ ਕੁਰਹਿਤਾਂ ਤੋ ਵਰਜਿਤ ਕੀਤਾ ਹੈ।

ਕੇਸਾਂ ਦੀ ਬੇਅਦਬੀ, ਅਥਵਾ ਕੇਸ ਕਟਾਉਣੇ, ਜਗਤ ਜੂਠ ਤੰਮਾਕੂ ਤੇ ਨਸ਼ਿਆਂ ਦਾ ਸੇਵਨ, ਪਰਤਨ ਗਾਮੀ ਹੋਣਾ ਤੇ ਅਭਾਖਿਆ ਦਾ ਕੁਠਾ ਅਰਥਾਤ ਮੁਸਲਮਾਨੀ ਆਇਤ ਨਾਲ ਜਬਰੀ ਹਲਾਲ ਮਾਸ ਗੁਲਾਮੀ ਦੀ ਨਿਸ਼ਾਨੀ ਕਰਕੇ ਖਾਣ ਤੋਂ ਵਰਜਿਤ ਕੀਤਾ। ਕੇਸ ਰਹਿਤ ਦੀ ਪਹਿਲੀ ਸ਼ਰਤ ਹੈ ਅਤੇ ਕੁਰਹਿਤ ਵਿਚ ਵੀ ਸਭ ਤੋਂ ਪਹਿਲਾਂ ਕੇਸਾਂ ਦੀ ਬੇਅਦਬੀ ਹੈ। ‘ਕੇਸਾਧਾਰੀ ਗੁਰੂ ਕਾ ਪੰਥ ਕਹਾਵੇ’ ਸਾਰੇ ਹੋਰ ਕਕਾਰ ਹੇਚ ਹਨ। ਸਭ ਤੋਂ ਪਹਿਲਾਂ ਕੇਸਾਧਾਰੀ ਹਣਿ ਉਪਰੰਤ ਹੀ ਹੋਰ ਕਕਾਰ ਧਾਰਨ ਕੀਤੇ ਜਾ ਸਕਦੇ ਹਨ। ਕੇਸ ਤੋਂ ਬਿਨਾਂ ਹੋਰ ਕਕਾਰ ਸਭ ਨਿਰ-ਅਰਥ ਹਨ। ਅਰਦਾਸ ਵਿਚ ਅਸੀ ਰੋਜ ਇਬਾਦਤ ਕਰਦੇ ਹਾਂ ‘ਜਿੰਨਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ……ਪਰ ਧਰਮ ਨਹੀ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ’। ਅਰਦਾਸ ਵਿਚ ਅਸੀਂ ਸਤਿਗੁਰੂ ਤੋਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਮੰਗਦੇ ਹਾਂ। ਆਨੰਦਪੁਰ ਸਾਹਿਬ ਪੰਜ ਪਿਆਰਿਆਂ ਉਪਰੰਤ ਅੱਸੀ ਹਜਾਰ ਦੇ ਇਕੱਠ ਵਿਚ 20 ਹਜਾਰ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਣ ਵਾਲੇ ਸਾਰੇ ਸਿੱਖ ਪਹਿਲਾਂ ਤੋਂ ਹੀ ਕੇਸਾਧਾਰੀ ਸਨ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਨਾਲ ਲੈਣ ਸਮੇਂ ਇਹ ਸ਼ਰਤ ਲਾਈ ਸੀ ਕਿ ‘ਕੇਸ ਰਖੇਗਾ ਤੇ ਦਸਤਾਰ ਸਜਾਏਗਾ’। ‘ਸਾਬਤ ਸੂਰਤ ਦਸਤਾਰ ਸਿਰਾ’ ਦਾ ਪ੍ਰਚਾਰ ਹਰ ਗੁਰੂ ਸਾਹਿਬ ਨੇ ਕੀਤਾ ਇਸੇ ਲਈ ਉਸ ਇਤਿਹਾਸਕ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਕੇਸਾਧਾਰੀ ਸਨ। ਜਿਸ ਖੁਲ੍ਹੇ ਮੈਦਾਨ ਵਿਚ ਅੱਸੀ ਹਜ਼ਾਰ ਸੰਗਤਾਂ ਦਾ ਇਕੱਠ ਹੋਇਆ ਤੇ 20 ਹਜ਼ਾਰ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤਾਂ ਗੁਰੂ ਦਸ਼ਮੇਸ਼ ਵੱਲੋਂ ਪੰਜ ਕਕਾਰ ਬਖਸ਼ੇ, ਜਿਨ੍ਹਾ ਵਿਚ ਪਹਿਲੀ ਸ਼ਰਤ ਕੇਸਾਧਾਰੀ ਹੋਣਾ ਹੀ ਸੀ, ਇਸ ਲਈ ਉਸ ਸਥਾਨ ਦਾ ਨਾਮ ਵੀ ‘ਕੇਸਗੜ੍ਹ ਸਾਹਿਬ’ ਰੱਖਿਆ, ਜਿੱਥੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ।

ਅੰਮ੍ਰਿਤ ਛਕਾਉਣ ਤੋਂ ਪਹਿਲਾਂ ਸਾਰੀਆਂ ਜਾਤਾਂ ਤੇ ਵੱਖ ਵੱਖ ਧਰਮ ਸੰਸਕਾਰਾਂ ਵਾਲਿਆਂ ਨੂੰ ਸੱਦਾ ਦਿੱਤਾ ਸੀ, ਪਰ ਜਾਤ ਅਭਿਮਾਨੀ ਬ੍ਰਾਹਮਣਾਂ ਤੇ ਰਾਜਪੂਤਾਂ ਨੇ ਕਿਹਾ ਕਿ ਅਸੀਂ ਅੰਮ੍ਰਿਤ ਛਕਣ ਲਈ ਤਿਆਰ ਹਾਂ ਪਰ ਨੀਵੀਆਂ ਜਾਤਾਂ ਨਾਲ ਨਹੀਂ ਸਗੋਂ ਸਾਨੂੰ ਅੱਡ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਹੋਵੇ। ਗੁਰੂ ਦਸ਼ਮੇਸ਼ ਨੇ ਕਿਹਾ ਕਿ ਅਕਾਲ ਪੁਰਖ ਦੇ ਹੁਕਮ ਨਾਲ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਇਹ ਬਿਨਾ ਭਿੰਨ ਭੇਦ ਊਚ ਨੀਚ ਦੇ ਸਭ ਲਈ ਇਕ ਸਮਾਨ ਪ੍ਰਦਾਨ ਕੀਤਾ ਜਾਵੇਗਾ। ਰਾਜਪੂਤਾਂ ਨੇ ਇਨਕਾਰ ਕਰਦਿਆਂ ਕਿਹਾ ਕਿ ‘ਯਹ ਸਭ ਚਿੜੀ ਲਖੇ ਮਹਾਰਾਜਾ, ਹਮ ਹੈ ਰਾਜਪੂਤ ਵਡ ਰਾਜਾ’।

ਗੁਰੂ ਦਸ਼ਮੇਸ਼ ਦਾ ਜਵਾਬ ਸੀ ਕਿ ਜਿਹੜੇ ਚਿੜੀ ਦੇ ਫਰਕਨ ਤੇ ਡਰ ਜਾਦੇ ਹਨ ਤੇ ਜਿਨ੍ਹਾਂ ਵਿਚ ਨੰਗੀ ਕਰਦ ਫੜਨ ਦੀ ਵੀ ਜੁਰਅਤ ਨਹੀ ਉਨਾਂ ਨੂੰ ‘ਸ਼੍ਰੀ ਅਸ਼ਿਪਾਨਜ ਤਬੈ ਕਹਾਊ ਚਿੜੀਅਨ ਤੇ ਜਬ ਬਾਜ ਤੁੜਾਉ’ ਐਸੀ ਸਪਿਰਟ ਭਰ ਦੇਵਾਗਾਂ ‘ਸਵਾ ਲਾਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ’ ‘ਲਘੂ ਜਾਤਨ ਕੋ ਬਡਪਨ ਦੇ ਹੈ’। ਇਸ ਤੇ ਬ੍ਰਾਹਮਣਾਂ ਨੇ ਕਿਹਾ ਅਸੀਂ ਇਹਨਾਂ ਦੇ ਘਰਾਂ ਵਿਚ ਕੋਈ ਸੰਸਕਾਰ ਕਰਨ ਲਈ ਨਹੀ ਜਾਵਾਂਗੇ। ਕੋਈ ਧਾਰਮਿਕ ਰਸਮ ਨਹੀ ਨਿਭਾਵਾਂਗੇ। ਦਾਨ ਵੀ ਕਬੂਲ ਨਹੀ ਕਰਾਂਗੇ ਤਾਂ ਗੁਰੂ ਦਸ਼ਮੇਸ਼ ਨੇ ਫਰਮਾਇਆ ਕਿ ਹੁਣ ਤੋਂ ਕੋਈ ਸਿੱਖ ਤੁਹਾਨੂੰ ਦਾਨ ਨਹੀ ਦੇਵੇਗਾ ਅਤੇ ਨਾਂਹ ਹੀ ਕਿਸੇ ਧਰਮ ਕਰਮ ਲਈ ਤੁਹਾਨੂੰ ਬੁਲਾਵੇਗਾ। ਹੁਣ ਦਾਨ ਦੇਣ ਵਾਲਾ ਤੇ ਦਾਨ ਲੈਣ ਵਾਲਾ ਖਾਲਸਾ ਹੀ ਹੋਵੇਗਾ ਜੋ ਮਨੁੱਖਤਾ ਦੇ ਭਲੇ ਲਈ ਖਰਚ ਹੋਵੇਗਾ ‘ਦਾਨ ਦੀਉ ਇਨ ਹੀ ਕੋ ਭਲੋ ਔਰ ਆਨ ਕੋ ਦਾਨ ਨ ਲਾਗਤ ਨੀਕੋ’ ‘ਇਨ ਤੇ ਗਹਿ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਸਿਖਾਊ’ ‘ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ ਯੇ ਯਾਦ ਕਰੇ ਹਮਰੀ ਗੁਰਿਆਈ’ ‘ਜੀਵਤ ਰਹੇ ਤੋ ਰਾਜ ਕਰੇ ਹੈ ਮਰਹਿ ਤਾ ਗੁਰ ਪੁਰ ਜਾਈ’।

ਗੁਰੂ ਪਾਤਸ਼ਾਹ ਨੇ ਇਕ ਸਰੂਪ ਹੀ ਨਹੀ ਬਲਕਿ ਜੀਵਨ ਮੰਤਵ, ਵਿਸ਼ਵਾਸ਼, ਅਕੀਦਾ ਤੇ ਅਸੂਲਾਂ ਦੀ ਸਮਰੂਪਤਾ ਵੀ ਬਖਸ਼ੀ। ਗੁਰੂ ਨਾਨਕ ਵਲੋਂ ਬਖਸ਼ੇ ਤੇ ਨੌ ਗੁਰੂ ਸਾਹਿਬਾਨ ਵਲੋਂ ਪ੍ਰਪੱਕ ਕੀਤੇ ਧਰਮ ਦਰਸ਼ਨ, ਸਿਧਾਂਤ ਅਥਵਾ ਫਲਸਫਾ ਹੀ ਖਾਲਸੇ ਦਾ ਆਧਾਰ ਬਣਾਇਆ। ਪਹਿਲੇ ਧਰਮ ਦੇ ਸਿਧਾਂਤ ਤੇ ਰੀਤੀ ਰਿਵਾਜ, ਬ੍ਰਹਮਾ ਵਿਸ਼ਨੂੰ ਮਹੇਸ਼ ਵਿਚ ਪ੍ਰਮਾਤਮਾ ਦੀਆ ਵੰਡੀਆਂ ਪਾਉਣ, ਦੇਵੀ-ਦੇਵਤੇ, ਵਿਸ਼ਨੂੰ ਦੇ 24 ਅਵਤਾਰ ਜਿਵੇਂ ਕਿ ਰਾਮ-ਕ੍ਰਿਸ਼ਨ, ਬੁੱਤ ਪੂਜਾ, ਪੁਰਾਨ-ਕੁਰਾਨ, ਮੰਨੂੰ ਸ਼ਾਸਤਰ, ਵਰਣ, ਜਾਤਿ-ਪਾਤਿ ਆਦਿ ਤੋਂ ਖਾਲਸੇ ਨੂੰ ਅਜ਼ਾਦ ਕਰ ਦਿੱਤਾ। ਖਾਲਸਾ ਕੇਵਲ ਇਕ ਸਰਬਸ਼ਕਤੀਮਾਨ, ਸ੍ਰਿਸ਼ਟੀ ਦੇ ਸਾਜਨਹਾਰ ਪਰਮੇਸ਼ਵਰ ੴ ਤੇ ਹੀ ਵਿਸ਼ਵਾਸ ਰੱਖੇਗਾ। ਜਿਹੜਾ ਪਾਰਬ੍ਰਹਮ ਪ੍ਰਮੇਸ਼ਵਰ ਜਨਮ ਮਰਨ ਵਿਚ ਨਹੀ ਆਉਂਦਾ ਉਸ ਦਾ ਕੋਈ ਤਾਤ ਮਾਤ ਅਥਵਾ ਮਾਤਾ ਪਿਤਾ ਨਹੀ, ਕੋਈ ਵਿਸ਼ੇਸ਼ ਦੇਸ਼ ਜਾਂ ਭਾਸ਼ਾ ਨਹੀ, ਨਾ ਹੀ ਕੋਈ ਦੇਵ ਭੂਮੀ ਹੈ ਨਾ ਦੇਵ ਭਾਸ਼ਾ। ਸਾਰੇ ਰੰਗ ਜਿਵੇਂ ਕਾਲਾ, ਗੋਰਾ, ਸਾਂਵਲਾ ਆਦਿ ਉਸ ਤੋ ਹਨ ਪਰ ਉਹ ਸਰਬਰੰਗੀ ਹੈ, ਉਹ ਸਦਾ ਅੰਗ ਸੰਗੇ ਹੈ। ਸਾਰੇ ਮਜ੍ਹਬ ਉਸ ਤੋ ਹਨ, ਪਰ ਉਸ ਦਾ ਕੋਈ ਵਿਸ਼ੇਸ਼ ਮਜ੍ਹਬ ਨਹੀ। ਸਾਰੀਆਂ ਭਾਸ਼ਾਵਾਂ ਬੋਲੀਆਂ ਉਸ ਤੋ ਹਨ, ਪਰ ਉਸ ਦੀ ਭਾਸ਼ਾ ‘ਭਾਖਿਆ ਭਉ ਆਪਾਰ’ ਪ੍ਰੇਮ ਦੀ ਭਾਸ਼ਾ ਹੈ। ਉਸਦਾ ਆਪਣਾ ਕੋਈ ਵਿਸ਼ੇਸ਼ ਨਾਮ ਨਹੀ ਸਾਰੇ ਉਸ ਦੇ ਸਿਫਾਤੀ ਨਾਮ ਹਨ। ਰਾਮ, ਰਹੀਮ, ਭਗਵਾਨ, ਅਲਾਹ, ਠਾਕੁਰ, ਖੁਦਾ, ਵਾਹਿਗੁਰੂ ਸਾਰੇ ਨਾਮ ਮੰਜੂਰ ਹਨ। ਕੋਈ ਕਿਸੇ ਵੀ ਧਰਮ ਮਾਰਗ ਤੋ ਆਵੇ ਗੁਰੂ ਅਮਰਦਾਸ ਜੀ ਸਭ ਲਈ ਅਰਦਾਸ ਕਰਦੇ ਹਨ ‘ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥’ ‘ਮਜ਼੍ਹਬ ਤੁਮ ਕੋ ਤੁਮ੍ਹਾਰਾ ਖੂਬ ਹਮ ਕੋ ਹਮਾਰਾ ਖੂਬ’ ਖਾਲਸਾ ਨਾ ਕਿਸੇ ਦੇ ਧਰਮ, ਮਜ਼੍ਹਬ ਵਿਚ ਦਖਲ ਦਿੰਦਾ ਹੈ ਅਤੇ ਨਾ ਹੀ ਕਿਸੇ ਦਾ ਦਖਲ ਪ੍ਰਵਾਨ ਕਰਦਾ ਹੈ। ਖਾਲਸਾ ‘ਜਾਗਤ ਜੋਤ’ ਦਾ ਪੂਜਾਰੀ ਹੈ। ਹੁਣ ਦੂਜੇ ਧਰਮਾਂ ਨੂੰ ਦੁਬੇਲ ਬਨਾਉਣ ਲਈ ਜਿਵੇਂ ਫਿਰਕੂ ਬਹੁ-ਗਿਣਤੀ ਇਸ ਦੇਸ਼ ਨੂੰ ਭਾਰਤ ਮਾਤਾ ਦੇ ਨਾਮ ਤੇ ਨਵੀਂ ਦੇਵੀ ਬਣਾ ਕੇ ਸਾਰੀਆਂ ਘੱਟ-ਗਿਣਤੀਆਂ ਨੂੰ ਇਸ ਦੀ ਜੈ ਕਹਿਣ ਲਈ ਮਜਬੂਰ ਕਰ ਰਹੀ ਹੈ। ਸਿੱਖ ਕਿਸੇ ਵੀ ਦੇਵੀ ਨੂੰ ਨਤਮਸਤਕ ਨਹੀਂ ਸਗੋਂ ਇਕ ਅਕਾਲ ਪੁਰਖ ਦਾ ਜੈਕਾਰ ਕਰਦਾ ਹੈ।  ਖਾਲਸਾ ਵਾਹਿਗੁਰੂ ਦਾ ਹੈ ਅਤੇ ਫਤਹਿ ਵੀ ਵਾਹਿਗੁਰੂ ਦੀ ਹੈ।

ਖਾਲਸੇ ਨੇ ਇਸ ਦੇਸ਼ ਦੀ ਅਜ਼ਾਦੀ ਲਈ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਹਨ, ਪਰ ਖਾਲਸਾ ਸਾਰੇ ਵਿਸ਼ਵ ਦੇ ਦੇਸ਼ਾ ਨੂੰ ਕਿਸੇ ਦੇ ਦੁਬੇਲ ਬਨਾਉਣ ਦੇ ਹੱਕ ਵਿਚ ਨਹੀਂ, ਜਿਹੜਾ ਦੇਸ਼ ਸੈਂਕੜੇ ਸਾਲਾਂ ਤੋਂ ਤੁਰਕਾਂ, ਪਠਾਣਾਂ, ਮੁਗਲਾਂ ਅਤੇ ਅੰਗਰੇਜਾਂ ਦਾ ਗੁਲਾਮ ਰਿਹਾ, ਉਸ ਦੇਸ਼ ਦੀ ਗੁਲਾਮੀ ਦੇ ਸੰਗਲ ਨੂੰ ਤੋੜਣ ਲਈ ਖਾਲਸੇ ਨੇ ਸ਼ਹੀਦੀਆਂ ਦਾ ਇਤਿਹਾਸ ਸਿਰਜਿਆ ਹੈ। ਜਿਸ ਦੇਸ਼ ਦੇ ਹਜਾਰਾਂ ਸਾਲਾਂ ਦੇ ਇਤਿਹਾਸ ਵਿਚ ਕਿਸੇ ਸ਼ਹਾਦਤ ਦਾ ਜਿਕਰ ਨਹੀਂ, ਉਥੇ ਸਭ ਤੋ ਛੋਟੀ ਉਮਰ ਦੇ ਸ਼ਹੀਦ ਹੋਣ ਦਾ ਮਾਣ ਗੁਰੂ ਦਸ਼ਮੇਸ਼ ਦੇ ਚਾਰ ਸਾਹਿਬਜ਼ਾਦਿਆਂ ਨੂੰ ਹੈ। ਚਾਰੇ ਲਾਲ ਵਾਰਨ ਉਪਰੰਤ ਗੁਰੂ ਦਸ਼ਮੇਸ਼ ਨੇ ਫੁਰਮਾਇਆ ‘ਇਨ ਪੁਤਰਨ (ਖਾਲਸੇ) ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੂਆ ਜੀਵਤ ਲਾਖ ਹਜਾਰ’। ਸਭ ਤੋਂ ਵੱਡੀ ਉਮਰ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ। ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਲਾਹੀਆਂ ਗਈਆਂ, ਚਰਖੜੀਆਂ ਤੇ ਚਾੜ੍ਹੇ ਗਏ। ਜਾਲਮਾਂ ਨੇ 18 ਕਿਸਮ ਦੇ ਜੁਲਮ ਕਰਨ ਦੇ ਤਰੀਕੇ ਸਭ ਸਿੰਘਾਂ ’ਤੇ ਅਜਮਾਏ ਗਏ, ਪਰ ਇਹ ਗੁਰੂ ਦਸ਼ਮੇਸ਼ ਦੇ ਖੰਡੇ ਦੇ ਅੰਮ੍ਰਿਤ ਦਾ ਪ੍ਰਤਾਪ ਸੀ ਦੁਸ਼ਮਣ ਵੀ ਸਿੱਖੀ ਸਿਦਕ ਵੇਖ ਪੁਕਾਰ ਉਠੇ ‘ਗੁਰੂ ਇਨ ਕਾ ਵਲੀ ਹੂਆ ਹੈ ਇਨ ਕੋ ਆਬੇ ਹਯਾਤ ਦੀਆ ਹੈ, ਅਸਰ ਉਸਕਾ ਹਮਨੇ ਯਹ ਦੇਖਾ ਬੁਜਦਿਲ ਹੋਤਾ ਸੇਰ ਵਿਸੇਖਾ’ ਇਹ ਜੱਦੋ ਜਹਿਦ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਦਰਾ ਏ ਖੈਬਰ ਤੋਂ ਹੋਣ ਵਾਲੇ ਹਮਲੇ ਸਦਾ ਲਈ ਬੰਦ ਨਹੀ ਹੋ ਗਏ। ਸਾਰੇ ਪੰਜਾਬ, ਕਸ਼ਮੀਰ, ਅਫਗਾਨਿਸਤਾਨ ਤੇ ਜਮਰੌਦ ਦੇ ਕਿਲ੍ਹੇ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਝੂਲਿਆ।

ਖਾਲਸਾ ਰਾਜ ਕਾਇਮ ਹੋਇਆ। ਇਤਨੇ ਵੱਡੇ ਵਿਰਸੇ ਦੇ ਮਾਲਿਕ ਸਿੱਖਾਂ ਨੂੰ ਜਜ਼ਬ ਕਰਨ ਲਈ ਦੇਸ਼ ਦੀ ਫਿਰਕੂ ਬਹੁਗਿਣਤੀ ਜਮਾਤ ਪੱਬਾਂ ਭਾਰ ਹੈ। ਪੰਜਾਬ ਦੀ ਸਿੱਖ ਜਵਾਨੀ ਨੂੰ ਸਾਜਿਸ਼ ਅਧੀਨ ਨਸ਼ਿਆਂ ਦਾ ਜ਼ਹਿਰ ਫੈਲਾ ਕੇ ਪਤਿਤ ਕੀਤਾ ਜਾ ਰਿਹਾ ਹੈ। ਭਾਵੇਂ ਸਿਖਾਂ ਦੀ ਜਨਮ ਭੂਮੀ ਵਿਚ ਸਿੱਖ ਸਰੂਪ ਨੂੰ ਲਗਾਤਾਰ ਢਾਹ ਲਾਈ ਜਾ ਰਹੀ ਹੈ ਪਰ ਅੱਜ ਵਿਸ਼ਵ ਭਰ ਵਿਚ ਸਿੱਖੀ ਦੇ ਝੰਡੇ ਝੂਲ ਰਹੇ ਹਨ। ਇੰਗਲੈਂਡ, ਅਮਰੀਕਾ, ਕਨੇਡਾ, ਸਿੰਘਾਪੁਰ, ਆਸਟਰੇਲੀਆ, ਨਿਊਜੀਲੈਂਡ, ਤੇ ਅਰਬ ਮੁਲਕਾਂ ਵਿਚ ਸਿੱਖਾਂ ਵਿਚ ਪੁਨਰ ਜਾਗਰਤੀ ਆਈ ਹੈ ਅਤੇ ਦੇਸ਼ ਵਿਚ ਸਾਇੰਸਦਾਨਾਂ, ਡਾਕਟਰਾਂ, ਵਿਦਵਾਨਾਂ ਤੇ ਫੌਜ ਵਿਚ ਸਿੰਘਾਂ ਦਾ ਪ੍ਰਭਾਵ ਦਿਨ ਬ ਦਿਨ ਵੱਧ ਰਿਹਾ ਹੈ। ਇਕ ਬਹੁਤ ਵੱਡੇ ਸਿੱਖ ਲੀਡਰ ਨੇ 2003 ਦੇ ਸ਼ੁਰੂ ਵਿਚ ਆਪਣੇ ਖੁਲ੍ਹੇ ਦਾਹੜੇ ਤੇ ਹੱਥ ਫੇਰ ਕੇ ਕਿਹਾ ਕਿ ਲੱਗਦਾ ਹੈ ਕਿ ਅਗਲੇ ਦੱਸ ਸਾਲਾਂ ਵਿਚ ਸਿੱਖ ਸਰੂਪ ਅਲੋਪ ਹੀ ਨਾ ਹੋ ਜਾਏ ਤਾਂ ਗੁਰ ਕ੍ਰਿਪਾ ਸਦਕਾ ਮੈਂ ਉੱਤਰ ਦਿੱਤਾ ਕਿ ਪੰਥ ਖਾਲਸਾ ਕਿਸੇ ਲੀਡਰ ਦੇ ਸਹਾਰੇ ਨਹੀਂ, ਬਲਕਿ ਦਸਮੇਸ਼ ਗੁਰੂ ਦਾ ਸਾਜਿਆ ਹੋਇਆ ਹੈ ਗੁਰੂ ‘ਤੇ ਅਟੱਲ ਭਰੋਸਾ ਹੈ ਖਾਲਸਾ ਅਕਾਲ ਪੁਰਖ ਦੇ ਹੁਕਮ ‘ਤੇ ਉਤਪੰਨ ਹੋਇਆ ਹੈ, ਇਹ ਨਾ ਮਿਟ ਸਕਦਾ ਹੈ ਨਾ ਹੀ ਕਿਸੇ ਰਾਜ ਦਾ ਦੁਬੇਲ ਹੋ ਸਕਦਾ ਹੈ, ਪੰਥ ਅਜ਼ਾਦ ਹੈ।

ਗੁਰੂ ਦਸ਼ਮੇਸ਼ ਦਾ ਬਚਨ ਹੈ ‘ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ’ ਤੇ ਪੰਥ ਖਾਲਸੇ ਦੀ ਸੰਭਾਲ ਦਾ ਬਚਨ ਵੀ ਗੁਰੂ ਦਸ਼ਮੇਸ਼ ਦਾ ਹੈ ‘ਪੰਥ ਖਾਲਸਾ ਖੇਤੀ ਮੇਰੀ ਸਦਾ ਸੰਭਾਲ ਕਰੂੰ ਤਿਸ ਕੇਰੀ’। ਕਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ ‘ਸਿੱਖ ਦੀ ਹਸਤੀ ਪੰਥ ਦੇ ਨਾਲ ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ’।

ਹਮੂ ਗੁਰ ਨਾਨਕ ਹਮੂ ਗੁਰ ਗੋਬਿੰਦ ਅਸਤ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ,ਇਲਾਹੀ ਹਰਿ ਕੀ ਜੋਤਿ ਅਤੇ ਸਰਗੁਣ ਸੰਪਨ ਅਜ਼ੀਮ ਸ਼ਖਸ਼ੀਅਤ ਅਤੇ ‘ਧਰਮ ਚਲਾਵਣ’ਤੇ ‘ਪੰਥ ਪ੍ਰਚੁਰ’ਕਰਨ ਦੇ ਰੱਬੀ ਹੁਕਮ ਦੀ ਪੂਰਤੀ ਹਿੱਤ ਸਰਬੰਸ ਕੁਰਬਾਨ ਕਰਨ ਦੀ ਮਾਰਮਿਕ ਕਥਾ ਦਾ ਸ਼ਬਦਾਂ ਰਾਹੀਂ ਵਰਨਣ ਅਸੰਭਵ ਹੈ ।ਭਗਤੀ- ਸ਼ਕਤੀ,ਰਾਜ-ਯੋਗ ਦੀਨ ਦੁਨੀ ਅਤੇ ਮੀਰੀ ਪੀਰੀ ਦਾ ਸੁਮੇਲ ਹਨ ਗੁਰੂ ਕਲਗੀਧਰ ।ਗੁਰੂ ਪਾਤਸ਼ਾਹ ਦੀ ਦ੍ਰਿਸ਼ਟੀ ਤੇ ਸੋਚ ਵਿਸ਼ਵ ਵਿਆਪੀ ਹੈ ।ਹਰ ਧਰਮ,ਹਰ ਦੇਸ਼ ਦੀ ਲੋਕਾਈ ਨੂੰ ਆਪਣੇ ਪਿਆਰ ਭਰੇ ਕਲਾਵੇ ਵਿੱਚ ਲੈਣ ਵਾਲੀ ਹੈ।ਸਾਧੂ ਟੀ.ਐਲ ਵਾਸਵਾਨੀ ਅਨੁਸਾਰ  ਸਦੀਆਂ ਤੋਂ ਨੀਵੇਂ ਤੇ ਹੀਣੇ ਲੋਕਾਂ ਨੂੰ ਗੁਰੂ ਕਾ ਬੇਟਾ ਦੀ ਪਦਵੀ ਬਖਸ਼ ,ਉਨ੍ਹਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਨਿਵਾਜਣਾ ਤੇ ਸਰਦਾਰ ਬਨਾਉਣਾ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਹੀ ਆਇਆ ਹੈ ।ਵਾਸਵਾਨੀ ਪਹਿਲਾਂ ਹੋਏ ਸਾਰੇ ਪੈਗੰਬਰਾਂ ਦੇ ਸਮੁੱਚੇ ਗੁਣ ,ਗੁਰੂ ਨਾਨਕ ਸਾਹਿਬ ਦੀ ਮਿੱਠਤ ਨੀਵੀਂ , ਹਜ਼ਰਤ  ਈਸਾ ਦੀ ਤਰਸ ਭਰੀ ਮਾਸੂਮੀਅਤ ,ਮਹਾਤਮਾ ਬੁੱਧ ਦਾ ਆਤਮ ਗਿਆਨ,ਹਜ਼ਰਤ ਮੁਹੰਮਦ ਸਾਹਿਬ ਵਾਲਾ ਜੋਸ਼,ਕ੍ਰਿਸ਼ਨ  ਭਗਵਾਨ ਵਰਗਾ ਜਲੌ ,ਮਰਯਾਦਾ ਪਰਸ਼ੋਤਮ ਰਾਮ ਵਾਲੀ ਮਰਯਾਦਾ ਅਤੇ ਸ਼ਹਿਨਸ਼ਾਹਾਂ ਵਾਲੀ ਸ਼ਾਨ,ਗੁਰੂ ਦਸਮੇਸ਼ ਵਿੱਚ ਵੇਖਦੇ ਹਨ।ਇਤਿਹਾਸਕਾਰ ਲਤੀਫ ਤੇ ਇੰਦੂਭੂਸ਼ਨ ਬੈਨਰਜੀ ਨੂੰ ਗੁਰੂ ਜੀ ਨੂੰ ਰੁਹਾਨੀ ਰਹਿਬਰ,ਮੈਦਾਨੇ ਜੰਗ ਵਿੱਚ ਨਿਰਭੈ ਯੋਧੇ ,ਤਖਤ ਤੇ ਬੈਠੇ ਸੱਚੇ ਪਾਤਸ਼ਾਹ ਅਤੇ ਸੰਗਤ ਵਿੱਚ ਬੈਠੇ ਦਰਵੇਸ਼ ਨਜਰ ਆਉਂਦੇ ਹਨ। ਭਾਈ ਨੰਦ ਲਾਲ ਸਿੰਘ ਜੀ ਨੇ ‘ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ,ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ’ਆਦਿ ਅਨੇਕ ਸਿਫਤੀ ਨਾਵਾਂ ਦੀ ਪੂਰੀ ਗਜ਼ਲ ਲਿਖੀ ਹੈ।ਦਸਮੇਸ਼ ਪਿਤਾ ਐਸੇ ਸੰਤ-ਸਿਪਾਹੀ ਹਨ ਜੋ ਪ੍ਰਮਾਤਮਾ ਨੂੰ ਜੰਗਲਾਂ  ਵਿੱਚ ਖੋਜਣ ਨਹੀਂ ਜਾਂਦੇ  ਬਲਕਿ ‘ਗਿਆਨਹਿ ਕੀ ਬਢਨੀ (ਬਹੁਕਰ,ਹਥਿਆਰ) ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ’ ਕਾਇਰਤਾ ਨੂੰ ਕੁਤਰਾ-ਕੁਤਰਾ ਕਰਕੇ, ਦੁਨਿਆਵੀ ਤਾਕਤਾਂ ਤੋਂ ਨਿਡਰ ਸੰਤ-ਸਿਪਾਹੀ ਬਣਾ ਦੇਂਦੇ ਹਨ ।‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥’ ਦੇ ਰੱਬੀ-ਕਾਰਜ ਲਈ ਤੱਤਪਰ ਰਹਿੰਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੀ ਦੁਨਿਆਵੀ ਉਮਰ ਕੇਵਲ 42 ਸਾਲ ਹੈ ।ਖਾਲਸੇ ਦੀ ਸਿਰਜਨਾ,ਦਸਮੇਸ਼ ਪਿਤਾ ਲਿਆਂਦਾ ਇੱਕ ਐਸਾ ਇਨਕਲਾਬ ਹੈ ਜਿਸਦੇ ਆਣ ਨਾਲ ਨਾਂ ਤਾਂ ਕਿਸੇ ਜਮੀਨ ਤੇ ਕਬਜਾ ਹੋਇਆ ਨਾਂ ਕਿਤੇ ਮਨੁੱਖਤਾ ਦਾ ਕਤਲ ਲੇਕਿਨ ਜਿਸਦੇ ਆਣ ਨਾਲ ਮਨੁਖਤਾ ਨੂੰ ਇੱਕ ਹੋਣ ਦਾ ਮਾਣ ਨਸੀਬ ਹੋਇਆ ।ਲੇਕਿਨ ਐਨਾ ਕੁਝ ਸਾਡੀ(ਮਨੁਖਤਾ)ਦੀ  ਝੋਲੀ ਪਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਪਰਮ ਪੁਰਖ ਦੇ ਅਜੇਹੇ ਦਾਸ ਹਨ ਜੋ ਮਨੁੱਖੀ ਇਤਿਹਾਸ ਵਿੱਚ ਇਕੱਲੇ ਹਨ ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕਰਕੇ ਵੀ ਜਗਤ ਦਾ ਤਮਾਸ਼ਾ ਦੇਖਿਆ ਅਤੇ ਮਾਣਿਆ ਹੈ।ਜੇ ਉਹ ਖ਼ਾਲਸਾ ਸਾਜਦੇ ਹਨ ਤਾਂ ਉਸ ਨੂੰ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਅਕਾਲ ਪੁਰਖ ਦੇ ਲੜ੍ਹ ਲਾਉਂਦੇ ਹਨ ‘ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ। ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ । । ਜੇ ਉਹ ਬਾਣੀ ਉਚਾਰਦੇ ਹਨ ਤਾਂ ‘ਗੁਰ ਪ੍ਰਸਾਦਿ, ਤ੍ਵ ਪ੍ਰਸਾਦਿ, ਕਬਿਯੋ ਬਾਚ ਬੇਨਤੀ ਚੌਪਈ’ ਹੀ ਕਹਿੰਦੇ ਹਨ। ਆਪਣਾ ਆਪ ਵੀ ਸ਼ਬਦ ਵਿੱਚ ਅਭੇਦ ਕਰ ਗ੍ਰੰਥ ਜੀ ਨੂੰ ਗੁਰੂ-ਗ੍ਰੰਥ ਦੀ ਪਦਵੀ ਬਖਸ਼ ਸਦੀਵੀ ਸਤਿਗੁਰੂ ਥਾਪ ਦਿੰਦੇ ਹਨ।

ਦੁਨੀਆਂ ਵਿੱਚ ਜੰਗਾਂ ਜ਼ਰ, ਜ਼ੋਰੂ ਅਤੇ ਜ਼ਮੀਨ ਅਰਥਾਤ ਧਨ, ਜਾਇਦਾਦ, ਇਸਤਰੀ ਅਤੇ ਧਰਤੀ ਤੇ ਰਾਜ ਕਾਇਮ ਕਰਨ ਲਈ, ਕਬਜ਼ਾ ਕਰਨ ਲਈ ਹੀ ਹੋਈਆਂ ਹਨ ਲੇਕਿਨ  ਮਰਦ ਅਗੰਮੜੇ ਗੁਰੁ ਗੋਬਿੰਦ ਸਿੰਘ ਮਹਾਰਾਜ ਨੇ ਚੌਦਾਂ ਜੰਗਾਂ ਲੜੀਆਂ, ਕਿਸੇ ਤੇ ਹਮਲਾ ਨਹੀਂ ਕੀਤਾ ,ਹੱਕ ਸਚ ਇਨਸਾਫ ਖਾਤਿਰ ਸਾਰੇ ਹੀਲੇ ਵਿਅਰਥ ਚਲੇ ਜਾਣ ਤੇ ਹੀ ਸ਼ਸ਼ਤਰ ਦਾ ਸਹਾਰਾ ਲਿਆ, ਆਪਣੇ ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ ਇੱਕ ਇੰਚ ਭਰ ਵੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ।ਦੁਨਿਆਵੀ ਜੰਗਾਂ ਬਾਰੇ ਮਨੌਤ ਹੈ ਕਿ ਮੁਹੱਬਤ ਤੇ ਜੰਗ ਵਿੱਚ ਸਭ ਜਾਇਜ਼ ਹੈ ਲੇਕਿਨ  ਗੁਰੂ ਗੋਬਿੰਦ ਸਿੰਘ ਜੀ, ਮਨੁੱਖ ਦੇ ਪਿਆਰ,ਧਰਮ ਤੇ ਇਖ਼ਲਾਕ ਦੀਆਂ ਉੱਚ ਕਦਰਾਂ-ਕੀਮਤਾਂ ਬਰਕਰਾਰ ਰੱਖਦੇ ਹੋਏ ਯੁੱਧ ਕਰਦੇ ਹਨ। ਜੰਗ ਜਿੱਤਣ ਉਪ੍ਰੰਤ ਉਹ ਦੁਸ਼ਮਣ ਦੀ ਇਸਤਰੀ ਨਾਲ ਵੀ ਇਖ਼ਲਾਕ ਦੀ ਸੀਮਾਂ ਟੱਪਣ ਦੀ ਆਗਿਆ ਨਹੀਂ ਦੇਂਦੇ।ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ। ਬ੍ਰਹਮ ਗਿਆਨਤਾ ਨੂੰ ਪ੍ਰਾਪਤ ਉਨ੍ਹਾ ਦਾ ਇੱਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਇਕ ਸਮਾਨ ਜਾਣ, ਜਲ ਛਕਾਉਂਦੇ ਹਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉੱਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹੱਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹੱਮ ਪੱਟੀ ਵੀ ਕਰਨੀ ਹੈ।ਦੁਨੀਆਂ ਦੀਆਂ ਹੁਣ ਤੀਕ ਹੋਈਆਂ ਜੰਗਾਂ ਵਿੱਚ ਜਦੋਂ ਇਕ ਧਿਰ ਦੂਜੀ ਧਿਰ ਨੂੰ ਆਪਣੇ ’ਤੇ ਭਾਰੂ ਤੇ ਸ਼ਕਤੀਸ਼ਾਲੀ ਦੇਖਦੀ  ਹੈ ਤਾਂ ਹਥਿਆਰ ਸੁੱਟ ਕੇ ਅਧੀਨਗੀ ਕਬੂਲ ਕਰ ਲਂੈਦੀ ਹੈ।ਦੁਨੀਆਂ ਸਭ ਤੋਂ ਵੱਡਾ ਜੰਗਜੂ ਵਿਜੇਤਾ ਨੈਪੋਲੀਅਨ ਮੰਨਿਆ ਜਾਂਦਾ  ਹੈ ਜੋ ਹਰ ਜੰਗ ਜਿੱਤਣ ਉਪਰੰਤ ਕਹਿਣ ਲੱਗ ਪਿਆ ਸੀ : ‘ਮੈਂ ਆਇਆ, ਮੈਂ ਦੇਖਿਆ ਤੇ ਜੰਗ ਜਿੱਤ ਲਈ’ਲੇਕਿਨ ਜਦੋਂ ਉਸ ਵਿਜੇਤਾ ਅਖਵਾਉਣ ਵਾਲੇ ਨੇ ਆਖਰੀ ਲੜਾਈ ਵਿੱਚ ਹਾਰ ਮੰਨੀ ਤਾਂ ਉਸ ਕੋਲ ਬੜੀ ਵੱਡੀ ਤਾਦਾਦ ਵਿੱਚ ਹਥਿਆਰ ਬੰਦ ਫ਼ੌਜ ਵੀ ਸੀ ਅਤੇ ਉਹ ਜੰਗ ਵੀ ਪੱਕੇ ਕਿਲ੍ਹੇ ਵਿੱਚ ਲੜ ਰਿਹਾ ਸੀ । ਅਸ਼ਕੇ ਜਾਈਏ ਮਰਦ ਅਗੰਮੜੇ ਦਸਮੇਸ਼ ਪਿਤਾ ਦੇ  ਜੋ ਚਮਕੌਰ ਦੀ ਗੜ੍ਹੀ ਵਿੱਚ ਭੁੱਖੇ ਤਿਹਾਏ 40 ਸਿੱਖਾਂ ਨਾਲ ਕੱਚੀ ਗੜ੍ਹੀ ਵਿੱਚ ਹਜ਼ਾਰਾਂ-ਲੱਖਾਂ ਦੀ ਫ਼ੌਜ ਵਿੱਚ ਘਿਰੇ ਹੋਣ ਤੇ ਰਣਤਤੇ ਵਿੱਚ ਜੂਝੇ  ਅਤੇ ਸਿੰਘਾਂ ਦੇ ਨਾਲ ਨਾਲ,ਇੱਕ-ਇੱਕ ਕਰਕੇ ਆਪਣੇ ਦੋ ਪੁਤਰਾਂ ਨੂੰ ਜੰਗ ਲੜਦਿਆਂ, ਸ਼ਹੀਦ ਹੁੰਦਿਆਂ ਤੱਕਿਆ ਲੇਕਿਨ  ਹਾਰ ਨਹੀਂ ਮੰਨੀ।ਪੰਜ ਪਿਆਰਿਆਂ ਦਾ ਸਰੂਪ ਜਾਣ ਸਿੰਘਾ ਦਾ ਹੁਕਮ ਮੰਨ ਗੜ੍ਹੀ ਤਿਆਗ ਦਿੱਤੀ , ਬੇਸਰੋ ਸਮਾਨੀ ਦੇ ਹਾਲਾਤ ਵਿੱਚ ਕੰਡਿਆਂ ਭਰੇ ਪੈਂਡੇ ਵਿੱਚ ਲਹੂ-ਲੁਹਾਨ ਪੈਰਾਂ ਅਤੇ ਲੀਰੋ-ਲੀਰ ਜਾਮੇਂ ਨਾਲ ਨੀਲੇ ਅਸਮਾਨ ਥੱਲੇ ਉਜਾੜ ਜੰਗਲ ਵਿੱਚ ਵੀ ਉਸ ਦੇ ਭਾਣੇ ਨੂੰ ਭਲਾ ਕਰ ਮੰਨਿਆਂ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮਾਛੀਵਾੜੇ ਦੇ ਜੰਗਲ ਵਿੱਚ ਜਦੋਂ ਮਾਹੀ ਨੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਨ ਦੀ ਦਾਸਤਾਂ ਸੁਣਾਈ ਤਾਂ ਵੀ ਇਸ ਇਲਾਹੀ ਮਾਹੀ ਨੇ ਕਿਹਾ ‘ਸ਼ੁਕਰ ਹੈ ਆਜ ਤੇਰੀ ਅਮਾਨਤ ਅਦਾ ਹੁਈ’ । ਉਸ ਅਕਾਲ ਪੁਰਖ ਨੂੰ ਆਪਣਾ ਮਿੱਤਰ-ਪਿਆਰਾ ਮੁਖਾਤਬ ਕਰਕੇ ਆਪਣੇ ਪਿੰਡੇ ’ਤੇ ਹੰਢਾਏ ਸਾਰੇ ਜਖ਼ਮਾਂ ਦੀ ਪੀੜਾ ਸਹਿਨ ਕਰਦਿਆਂ ਹੋਇਆਂ ਆਪਣੀ ਪ੍ਰੀਤ ਪੁਗਾਉਣ ਦੀ ਗੱਲ ਕਹੀ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’ ਫਿਰ ਮਹਿਲ ਮਾੜੀਆਂ ਨਾਲੋ ‘ਯਾਰੜੇ ਦਾ ਸਾਨੂੰ ਸੱਥਰ ਚੰਗਾ’ ਕਹਿ ਕੇ ਹੁਕਮ ਰਜਾਈ ਚੱਲਣ ਦੇ ਗੁਰੂ ਨਾਨਕ ਸਾਹਿਬ ਵਲੋਂ ਨਿਸ਼ਚਤ ਕੀਤੇ ਮਾਰਗ ’ਤੇ ਚਲ ਕੇ ਹੁਕਮ ਦੀ ਰਜ਼ਾ ਵਿੱਚ ਚੱਲਣ ਦੇ ਮਾਰਗ ਨੂੰ ਆਉਂਦੀਆਂ ਪੀੜ੍ਹੀਆਂ ਲਈ ਪ੍ਰਕਾਸ਼ਮਾਨ ਕੀਤਾ।ਸਰਕਾਰ ਦੇ ਭੇਜੇ ਕਈ ਦੂਤਾਂ ਤੇ ਚੇਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫ਼ੌਜਾਂ ਕਿਲ੍ਹਿਆਂ ਤੇ ਪਰਿਵਾਰ ਤੋਂ ਬਿਨਾਂ ਦੇਖਿਆ ਤਾਂ ਹਕੂਮਤ ਦੀ ਈਨ ਮੰਨ ਕੇ ਸਮਝੌਤਾ ਕਰਨ ਦੀ ਗੱਲ ਕਹੀ ਤਾਂ ਉਸ ਇਲਾਹੀ ਪ੍ਰੀਤਮ ਨੇ ਹਰ ਐਸੀ ਪੇਸ਼ਕਸ਼ ਨੂੰ ਠੁਕਰਾਇਆ ਹੀ ਨਹੀਂ ਉਲਟਾ ਦੀਨਾ ਕਾਂਗੜ ਦੀ ਧਰਤ ਤੋਂ ਜਿੱਤ ਦਾ ਖ਼ਤ ਅਰਥਾਤ ‘ਜ਼ਫ਼ਰਨਾਮਾ’ ਲਿਖ ਭਾਈ ਦਇਆ ਸਿੰਘ ਰਾਹੀਂ ਔਰੰਗਜ਼ੇਬ ਪਾਸ ਭੇਜਿਆ।ਔਰੰਗਜ਼ੇਬ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਤਸਵੀਰ ਦਿਖਾਈ , ਉਸ ਨੂੰ ਦਿੱਲੀ ਤਖ਼ਤ ਦੇ ਅਯੋਗ ਕਰਾਰ ਦੇ ਕੇ ਚੁਨੌਤੀ ਵੀ ਦਿੱਤੀ ਕਿ ‘ਕੀ ਹੋਇਆ, ਜੇ ਤੂੰ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਅਜੇ ਤਾਂ ਫਨੀਅਰ ਨਾਗ ਦੇ ਰੂਪ ਵਿੱਚ ਮੈਂ ਤੇਰੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਅਜੇ ਵੀ ਮੋਜ਼ੂਦ ਹਾਂ’ ਚਣੌਤੀ ਦਿੱਤੀ ਕਿ ‘ਤੂੰ ਪੰਜਾਬ ਆ ਤੇਰੇ ਘੋੜਿਆਂ ਦੇ ਪੈਰਾਂ ਥੱਲੇ ਬਗਾਵਤ ਦੀ ਐਸੀ ਅੱਗ ਬਾਲ ਦਿਆਂਗਾ ਕਿ ਸਾਰੇ ਪੰਜਾਬ ਵਿੱਚ ਤੇਰੇ ਘੋੜਿਆਂ ਤੇ ਘੋੜ ਸਵਾਰਾਂ ਨੂੰ ਭੱਜਦਿਆਂ ਪਾਣੀ ਨਹੀਂ ਮਿਲੇਗਾ’।

ਦਸਮੇਸ਼ ਪਿਤਾ ਦੇ ਸਾਜੇ ਖਾਲਸੇ ਨੇ ਦੇਸ਼ ਕੌਮ ਲਈ ਜੋ ਕੁਰਬਾਨੀਆਂ  ਕੀਤੀਆਂ ਉਸਦਾ ਕੋਈ ਥਾਹ ਨਹੀ ਹੈ,7 ਅਤੇ 9 ਸਾਲ ਦੀ ਉਮਰ ਵਿੱਚ ਸ਼ਹੀਦ ਹੋਣ ਵਾਲੇ ਬਾਬਾ ਜ਼ੋਰਾਵਰ ਸਿੰਘ,ਬਾਬਾ ਫਤਿਹ ਸਿੰਘ ਵੀ ਹਨ ਤੇ ਸੀਸ ਤਲੀ ਤੇ ਧਰਕੇ ਸਿਰਧੜ ਦੀ ਬਾਜੀ ਲਾਣ ਵਾਲੇ 72 ਸਾਲਾ ਬਾਬਾ ਦੀਪ ਸਿੰਘ ਵੀ ਹਨ। ਜਿਥੇ 9 ਸਾਲ ਦੀ ਉਮਰ ਵਿੱਚ ਔਰੰਗਜੇਬ ਦੁਆਰਾ ਹਿੰਦੂਆਂ ਦੇ ਜਬਰੀ ਧਰਮ ਪ੍ਰੀਵਰਤਨ ਕੀਤੇ ਜਾਣ ਨੂੰ ਠੱਲ ਪਾਣ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਲਈ ਦਿੱਲੀ ਭੇਜਦੇ ਹਨ ਤਾਂ 7 ਅਤੇ9 ਸਾਲ ਦੇ ਉਨ੍ਹਾ ਦੇ ਸਾਹਿਬਜਾਦੇ ਮੁਗਲਾਂ ਦਾ ਧਰਮ ਕਬੂਲਣ ਦੀ ਬਜਾਏ ਸਹਾਦਤ ਦਾ ਮਾਰਗ ਚੁਣਦੇ ਹਨ।ਅੱਜ ਇੱਕ ਵਾਰ ਫਿਰ ਇਸ ਦੇਸ਼ ਵਿੱਚ ਘਰ ਵਾਪਸੀ ਦੇ ਨਾਮ ਹੇਠ ਜਬਰੀ ਧਰਮ ਪ੍ਰੀਵਰਤਨ ਦੀ ਲਹਿਰ ਚਲਾਈ ਜਾ ਰਹੀ ਹੈ ।ਅੱਜ ਲੋੜ ਹੈ ਸੰਸਾਰ ਨੂੰ ਆਪਣੇ ਪ੍ਰੇਮ ਦੇ ਕਲਾਵੇ ਵਿੱਚ ਲੈਣ ਦੀ ਨਾਕਿ ਤ੍ਰਿਸਕਾਰਕੇ ਦੂਰ ਕਰਨ ਦੀ ।ਸੱਤਾ ਦੇ ਛਤਰ ਹਮੇਸ਼ਾ ਹੀ ਕਾਇਮ ਰਹਿੰਦੇ ਹਨ ਲੇਕਿਨ ਇਨ੍ਹਾਂ ਹੇਠ ਬੈਠਣ ਵਾਲੇ ਸਿਰ ਸਥਾਈ ਨਹੀ  ਰਹਿੰਦੇ  ਇਹ ਕੁਦਰਤ ਦਾ ਅਸੂਲ ਹੈ ਇਸ ਲਈ ਉਸ ਖਾਲਕ ਦੀ ਖਲਕਤ ਦੀ ਸੇਵਾ ਕਰਦਿਆਂ ਖੁੱਦ ਨੂੰ ਦੀਨ ਦੁਨੀ ਦਾ ਖਿਦਮਤਗਾਰ ਸਮਝਣ ਵਿੱਚ ਹੀ ਵਡੱਪਣ ਹੈ ਜਿਸਦੀ ਪ੍ਰਤੱਖ ਮਿਸਾਲ ਸਾਡੇ ਸਾਹਮਣੇ ਦਸਮੇਸ਼ ਪਿਤਾ ਦੀ ਜੀਵਨ ਹਯਾਤੀ ਦਾ ਇੱਕ ਇੱਕ ਪੱਲ ਹੈ ,ਜੋ ਖੁਦ ਉਸ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਵਿੱਚ ਆਉਂਦੇ ਹਨ,ਉਸਦੇ ਇਲਾਹੀ ਹੁਕਮ ਅਨੁਸਾਰ ਸਭ ਕੁਝ ਨਿਛਾਵਰ ਕਰ ਸਰਬੰਸਦਾਨੀ ਹੋਣ ਦਾ ਮਾਣ ਤਾਂ ਸੰਸਾਰ ਵੀ ਦਿੰਦਾ ਹੈ ਲੇਕਿਨ ਉਹ ਖੁੱਦ ਨੂੰ ‘ਪਰਮ ਪੁਰਖ ਕੋ ਦਾਸਾ’ਕਹਿ ਕੇ ਸਾਰੀ ਵਡਿਆਈ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਅਤੇ ਆਪਣੇ ਜੀਵਨ ਦੀ ਹਰ ਜਿੱਤ ਨੂੰ ਆਪਣੇ ਹੀ ਸਾਜੇ ਨਿਵਾਜੇ ਖਾਲਸੇ ਦੀ ਝੋਲੀ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’  ਹਨ।

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰੂ ਰਾਮਦਾਸ ਜੀ ਦੀ ਕੀਰਤ ਵਿੱਚ ਇੱਕ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੯੬੮ ਤੇ ਇਉਂ ਦਰਜ ਹੈ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥’ ਇਹ ਵਿਚਾਰਨ ਯੋਗ ਹੈ ਕਿ ਕਿਹੜੀ ਕਰਾਮਾਤ ਚੌਥੇ ਪਾਤਸ਼ਾਹ ਨੇ ਪੂਰੀ ਕੀਤੀ। ਜਗਤ ਉਧਾਰਣ ਤੇ ਮਨੁੱਖ ਦੀ ਅਧਿਆਤਮਕ ਤਰੱਕੀ ਲਈ ਪ੍ਰਮਾਤਮਾ ਨੇ ‘ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ’ (ਪੰਨਾ ੧੪੦੮)। ਅਕਾਲ ਪੁਰਖ ਦੇ ਆਦੇਸ਼ ‘ਤੇ ਜਿਸ ਧਰਮ ਦੀ ਸਥਾਪਨਾ ਕੀਤੀ ਉਸ ਵਿੱਚ ਕੋਈ ਰੀਤੀ ਰਿਵਾਜ, ਰਸਮਾਂ ਤੇ ਹੋਰ ‘ਕਰਮ ਧਰਮ ਪਾਖੰਡ ਜੋ ਦੀਸੈ ਤਿਨਿ ਜਮੁ ਜਾਗਾਤੀ ਲੂਟੈ’ ਇਨ੍ਹਾਂ ਸਾਰੀਆ ਗੱਲਾਂ ਤੋਂ ਹਟਕੇ ‘ਨਿਰਬਾਨ ਕੀਰਤਨ ਗਾਵਹੁ ਕਰਤੇ ਕਾ ਨਿਮਖੁ ਸਿਮਰਤੁ ਜਿਤੁ ਛੂਟੈ’ ਸਿਧਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਤੁਸੀਂ ਕਿਹੜੀ ਕਰਾਮਾਤ ਕਰਨੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ ‘ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ’ ਫਿਰ ਉਨ੍ਹਾਂ ਵਿਸਥਾਰ ਸਹਿਤ ਦੱਸਿਆ ਕਿ ਅਕਾਲ ਪੁਰਖ ਦੇ ਆਦੇਸ਼ ਨਾਲ ਜਿਹੜਾ ਧਰਮ ਸਾਜਿਆ ਜਾ ਰਿਹਾ ਹੈ ਇਹ ਦੋ ਸਤੰਭਾਂ ਸ਼ਬਦ ਅਤੇ ਸੰਗਤ ਤੇ ਹੈ, ਕੇਵਲ ਫਲਸਫੇ ਤੱਕ ਹੀ ਸੀਮਿਤ ਨਹੀਂ। ਸ਼ਬਦ ਗੁਰਬਾਣੀ ‘ਤੇ ਇਸ ਧਰਮ ਦਾ ਸਿਧਾਂਤ ਨਿਸ਼ਚਿੱਤ ਹੋਵੇਗਾ ਤੇ ਸਿਧਾਂਤ ਨੂੰ ਕਾਰਜਸ਼ੀਲ ਕਰਨ ਲਈ ਉਸ ‘ਤੇ ਕੇਂਦਰੀ ਜਥੇਬੰਦੀ ਦਾ ਨਿਰਮਾਣ ਹੋਵੇਗਾ ਕਿਉਂਕਿ ‘ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ’ ਇਸ ਤਰਾਂ ਸੰਗਤਾਂ ਕੇਂਦਰ ਨਾਲ ਜੁੜੀਆਂ ਰਹਿੰਦੀਆਂ ਹਨ ਤੇ ਕੇਂਦਰ ਤੋਂ ਕੱਟਕੇ ਬਿਖਰ ਜਾਂਦੀਆਂ ਹਨ, ਪਰ ਇਹ ਗਿਆਨ ਕੇਵਲ ਕਿਤਾਬੀ ਨਾ ਰਹੇ, ਚੁੰਝ ਚਰਚਾ ਹੀ ਨਾ ਰਹੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਜਗ੍ਹਾ ਜਗ੍ਹਾ ਸੰਗਤਾਂ ਕਾਇਮ ਹੋਣਗੀਆਂ, ‘ਘਰਿ ਘਰਿ ਅੰਦਰੁ ਧਰਮੁਸਾਲਿ ਹੋਵੈ ਕੀਰਤਨੁ ਸਦਾ ਵਿਸੋਆ’ ਇਸ ਤਰਾਂ ਬਾਕੀ ਸਾਰੇ ਗੁਰੂ ਸਾਹਿਬਾਨ ਨੇ ਵੀ ਇਸ ਦਾ ਵਿਸਥਾਰ ਕੀਤਾ। ਇਹ ਸੰਗਤਾਂ ਜਗ੍ਹਾ ਜਗ੍ਹਾ ਕਾਇਮ ਸਨ ਇਸ ਲਈ ਕਿ ਇਹ ਸੰਗਤੀ ਤਾਕਤ ਖਿੰਡੀ ਨਾ ਰਹੇ ਇਸ ਨੂੰ ਕੇਂਦਰਿਤ ਕਰਨ ਲਈ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਏਸੇ ਸਮੇਂ ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਤੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਕੀਤਾ। ਫਿਰ ਸੰਗਤਾਂ ਤੇ ਗੁਰਮਤਿ ਸਿਧਾਂਤ ਦਾ ਸੁਮੇਲ ਕਰਕੇ ਪੂਰਨ ਧਰਮ ਦਾ ਨਿਰੂਪਨ ਕੀਤਾ। ਇਹੀ ਕਰਾਮਾਤਿ ਸੀ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ।

ਅਜੋਕੇ ਸਮੇਂ ਵਿੱਚ ਵੀ ਸਿੱਖ ਧਰਮ ਨੂੰ ਸਨਾਤਨ ਧਰਮ ਦੀ ਇੱਕ ਸ਼ਾਖ਼ਾ ਜਾਂ ਮੱਧਕਾਲ ਦੀ ਇੱਕ ਸੁਧਾਰਕ ਭਗਤੀ ਲਹਿਰ ਦੱਸਣ ਲਈ ਦੇਸ਼ ਦੀ ਫਿਰਕੂ ਬਹੁਗਿਣਤੀ ਵਲੋਂ ਲਗਾਤਾਰ ਕੁਛੇਸ਼ਟਾ ਜਾਰੀ ਹੈ, ਪਰ ਗੁਰੂ ਰਾਮਦਾਸ ਜੀ ਨੇ ਐਸੀ ਮਰਿਯਾਦਾ ਨਿਯਮਤ ਕਰ ਦਿੱਤੀ ਕਿ ਸਿੱਖੀ ਦੇ ਅਨੂਪਮ ਸਿਧਾਂਤਾਂ ਤੇ ਸੰਮਤੀ ਵਿੱਚ ਦਖਲ ਦੇਣ ਦੀ ਕੋਈ ਸਾਜਿਸ਼ ਸਫਲ ਨਹੀਂ ਹੋਈ। ਸਰਬ ਪ੍ਰਥਮ ਗੁਰੂ ਜੋਤਿ ਦੀ ਏਕਤਾ ਦ੍ਰਿੜ ਕਰਵਾਈ ਭਾਵੇਂ ਗੁਰੂ ਸਰੂਪ ਬਦਲਦਾ ਰਿਹਾ ਪਰ ਜੋਤਿ ਤੇ ਜੁਗਤ ਇੱਕ ਰਹੀ। ਗੁਰੂ ਰਾਮਦਾਸ ਜੀ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਆਤਮਿਕ ਤੌਰ ਤੇ ਸਮੋਏ ਹੋਏ ਹਨ, ‘ਨਾਨਕ ਤੂ ਲਹਣਾ ਤੂਹੈ ਗੁਰੂ ਅਮਰੁ ਤੂ ਵੀਚਾਰਿਆ॥ ਗੁਰ ਡਿਠਾ ਤਾ ਮਨੁ ਸਾਧਾਰਿਆ॥’

ਗੁਰ ਚੇਲਾ, ਚੇਲਾ ਗੁਰੂ ਦਾ ਅਲੌਕਿਕ ਸਿਧਾਂਤ ਤਾਂ ਗੁਰੂ ਨਾਨਕ ਨੇ ਸਥਾਪਤ ਕਰ ਦਿੱਤਾ ਸੀ ਪਰ ਇਸ ਮਾਰਗ ਦੀ ਪ੍ਰੀਤ-ਰੀਤ ਐਸੀ ਬਣੀ ਕਿ ਕੋਈ ਸਤਿਗੁਰੂ ਦੇ ਹੁਕਮ ਤੇ ‘ਜੀਵਤ ਮਰੈ ਮਰੈ ਫੁਨਿ ਜੀਵੈ’ ਦਾ ਸਬਕ ਦ੍ਰਿੜਾ ਕੇ ‘ਮਨਿ ਕੀ ਮਤਿ ਤਿਆਗਿ’, ‘ਗੁਰ ਸੇਵਾ ਤੇ ਭਗਤਿ ਕਮਾਈ’ ਕਰਨ, ‘ਪਹਿਲਾ ਮਰਣੁ ਕਬੂਲਿ’ ਤੇ ‘ਹੁਕਮਿ ਮੰਨਿਐ ਹੋਵੈ ਪਰਵਾਣੁ’ ਦੀ ਪ੍ਰੇਮ ਭਗਤੀ ਵਿੱਚ ਉਤਰੀਨ ਹੋਣ ਵਾਲਾ ਹੀ ਚੇਲੇ ਤੋਂ ਗੁਰੂ ਰੂਪ ਵਿੱਚ ਪਰਣਿਤ ਹੁੰਦਾ ਰਿਹਾ।

ਚੌਥੇ ਪਾਤਿਸ਼ਾਹ ਦਾ ਜਨਮ ਅਨੁਸਾਰ ਨਾਮ ‘ਜੇਠਾ’ ਸੀ। ਬਚਪਨ ਵਿੱਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਤੇ ਬੇ-ਸਰੋ ਸਮਾਨ ਦੀ ਹਾਲਤ ਵਿੱਚ ਅਨਾਥ ਬਾਲਕ ਦੇ ਤੌਰ ਤੇ ਪ੍ਰਵਰਿਸ਼  ਨਾਨਕੇ ਘਰ ਹੋਈ, ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਆਏ ਤਾਂ ਉਨ੍ਹਾਂ ਨੂੰ ਗੁਰ ਭਗਤੀ ਤੇ ਸਾਧ ਸੰਗਤ ਦੀ ਸੇਵਾ ਵਿੱਚ ਇਕਰਸ ਮਗਨ ਵੇਖਿਆ ਤਾਂ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਲਈ ਯੋਗ ਵਰ ਉਨਾਂ ਵਿੱਚ ਡਿੱਠਾ। ਵਿਆਹ ਸਮੇਂ ਜਦ ਪ੍ਰਚਲਿੱਤ ਮਰਯਾਦਾ ਅਨੁਸਾਰ ਬੇਟੀ ਦੇ ਪਿਤਾ ਵਜੋਂ ਗੁਰੂ ਅਮਰਦਾਸ ਜੀ ਨੇ ਵਿਆਹ ਸਮੇਂ ਭਾਈ ਜੇਠਾ ਜੀ ਨੂੰ ਉਨ੍ਹਾਂ ਦੀ ਕੋਈ ਮੰਗ ਪੁੱਛੀ ਤਾਂ ਜੋ ਉੱਤਰ ਆਪ ਜੀ ਨੇ ਗੁਰੂ ਪਿਤਾ ਨੂੰ ਦਿੱਤਾ, ਉਸ ਅਵੱਸਥਾ ਦੀ ਭਾਵਨਾਂ ਨੂੰ ਗੁਰਤਾ ਪ੍ਰਾਪਤ ਹੋਣ ਉਪ੍ਰੰਤ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ਰਾਹੀਂ ਗੁਰੂ ਰਾਮਦਾਸ ਜੀ ਨੇ ਬਖ੍ਹਾਨ ਕੀਤਾ:

ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥ (ਪੰਨਾ ੧੦)

‘ਸਾਕ ਨ ਕੋਈ ਰਾਮ ਦਾਸ ਜੇਹਾ’ ਗੁਰ ਪਾਤਿਸ਼ਾਹ ਦੇ ਬਚਨ ਹਨ। ਲੋਕ ਲਾਜ ਦਾ ਤਿਆਗ ਕਰ ਕੇ, ਰਿਸ਼ਤੇ ਦਾ ਮਾਣ ਤਜ ਕੇ ਇਕ ਨਿਰਮਾਣ ਸਿੱਖ ਦੇ ਤੌਰ ਤੇ ਜੋ ਭਗਤ ਸੇਵ ਕਮਾਈ ਭਾਈ ਜੇਠਾ ਜੀ ਕਰ ਰਹੇ ਸਨ, ਗੁਰੂ ਅਮਰਦਾਸ ਜੀ ਉਨ੍ਹਾਂ ਵਿੱਚ ਸੱਚਾ ਤੇ ਸਫ਼ਲ ਸੇਵਕ ਦੇਖ ਰਹੇ ਸੀ ਪਰ ਇਸ ਪ੍ਰੇਮ-ਖੇਡ ਦਾ ਅੰਤਿਮ ਦੌਰ ਅਜੇ ਬਾਕੀ ਸੀ। ਇਸ ਵਿੱਚ ਸੰਸਾਰਕ ਰਿਸ਼ਤੇ ਅਨੁਸਾਰ ਵੱਡੀ ਸਪੁੱਤਰੀ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਅਤੇ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦੇ ਪਤੀ ਭਾਈ ਜੇਠਾ ਜੀ ਦੋਵੇਂ ਹੀ ਪ੍ਰੇਮ ਭਗਤੀ ਵਿੱਚ ਲੱਗੇ ਹੋਏ ਸਨ। ਅੰਤਿਮ ਪ੍ਰੀਖਿਆ ਹੁਕਮ ਅਤੇ ਸਿਦਕ ਦੀ ਸੀ। ਇਸ ਅਗੰਮੀ ਖੇਡ ਵਿੱਚ ਗੁਰੂ ਅਮਰਦਾਸ ਜੀ ਨੇ ਦੋਹਾਂ ਨੂੰ ਥੜੇ ਬਨਾਉਣ ਦਾ ਹੁਕਮ ਦਿੱਤਾ। ਪਹਿਲੇ ਦਿਨ ਗੁਰੂ ਪਾਤਿਸ਼ਾਹ ਵਲੋਂ ਆਪਣੀ ਨਾ-ਪਸੰਦਗੀ ਜ਼ਾਹਰ ਕਰਨ ਤੇ ਦੋਹਾਂ ਨੇ ਥੜੇ ਢਾਹ ਦਿੱਤੇ। ਦੂਸਰੇ ਦਿਨ ਫਿਰ ਐਸਾ ਹੀ ਕਿਹਾ ਤਾਂ ਭਾਈ ਰਾਮਾਂ ਜੀ ਨੇ, ‘ਜਿਵੇਂ ਆਪ ਹੁਕਮ ਕਰਦੇ ਹੋ, ਵੈਸਾ ਹੀ ਤਾਂ ਬਣਾਉਂਦੇ ਹਾਂ’ ਕਹਿ ਕੇ ਥੜਾ ਢਾਹ ਦਿੱਤਾ ਪਰ ਭਾਈ ਭਾਈ ਜੇਠਾ ਜੀ ਨੇ ਮੁਆਫੀ ਮੰਗਦਿਆਂ ਹੋਇਆਂ ਅਤਿ ਅਧੀਨਗੀ ਵਿੱਚ ਹੁਕਮ ਦੀ ਪਾਲਣਾ ਕੀਤੀ। ਤੀਸਰੇ ਦਿਨ ਫਿਰ ਜਦ ਗੁਰੂ ਪਾਤਿਸ਼ਾਹ ਨੇ ਇੰਝ ਹੀ ਕੀਤਾ ਤਾਂ ਭਾਈ ਰਾਮਾਂ ਜੀ ਨੇ ਕਿਹਾ ‘ਤੁਹਾਡੀ ਉਮਰ ਵਧੇਰੇ ਹੋਣ ਕਾਰਣ ਤੁਸੀਂ ਆਪਣਾ ਕਿਹਾ ਭੁੱਲ ਜਾਂਦੇ ਹੋ, ਇਸ ਤੋਂ ਚੰਗਾ ਹੋਰ ਕਿਵੇਂ ਬਣ ਜਾਏਗਾ! ਗੁਰੂ ਜੀ ਚੁੱਪ ਕਰਕੇ ਭਾਈ ਜੇਠਾ ਜੀ ਪਾਸ ਗਏ, ਜਦ ਉਨ੍ਹਾਂ ਨੂੰ ਵੀ ਕਿਹਾ ਕਿ ਥੜਾ ਠੀਕ ਨਹੀਂ ਬਣਿਆ ਤਾਂ ਭਾਈ ਜੇਠਾ ਜੀ ਨੇ ਸਿਦਕ ਦੀ ਮੂਰਤ ਬਣ ਜਿਨ੍ਹਾਂ ਸ਼ਬਦਾਂ ਵਿੱਚ ਉੱਤਰ ਦਿੱਤਾ, ਉਹ ਇਤਿਹਾਸ ਨੇ ਸਾਂਭੇ ਹਨ।

“ਮੈਂ ਮਤਿ ਮੰਦ ਅਭਾਗ ਬਿਚਾਰਾ। ਜਾਨਿ ਸਕਿਯੋ ਨਹਿ ਕਹਯੋ ਤੁਮਾਰਾ”।

ਤੇ ਫਿਰ ਕਿਹਾ,  ”ਹੋ ਅਜਾਨ ਨਿੱਤ ਭੁਲਨ ਹਾਰੋ। ਤੁਮ ਕ੍ਰਿਪਾਲ ਨਿਜ ਬਿਰਦ ਸੰਭਾਰੋ।

ਬਾਰ ਬਾਰ ਬਖਸ਼ਤਿ ਹੋ ਮੋਹੀ। ਅਪਰਾਧੀ ਅਰ ਮੂਰਖ ਦੋਹੀ”।

“ਇਮ ਕਹਿ ਗੁਰਿ ਅੰਚਰ ਮਹਿ ਡਾਰਾ ਛਿਮਹੁ ਪ੍ਰਭੂ ਅਪਰਾਧ ਹਮਾਰਾ”।

ਇਸ ਤੇ ਗੁਰੂ ਅਮਰਦਾਸ ਜੀ ਨੇ ਫੁਰਮਾਇਆ:-

“ਇਸ ਕੀ ਸੇਵਾ ਮੋ ਮਨ ਭਾਵਹਿ। ਆਪਾ ਕਰਹੁ ਨ ਕਰਹਿ ਜਨਾਵਹਿ”।

ਇਹ ਥੜੇ ਨਹੀਂ ਸੀ ਬਣਾਏ ਜਾ ਰਹੇ ਤਖ਼ਤ ਤੇ ਬਿਠਾਉਣ ਦੀ ਪ੍ਰੀਖਿਆ ਹੋ ਰਹੀ ਸੀ, ਸੇਵਾ ਪ੍ਰੀਭਾਸ਼ਿਤ ਕੀਤੀ ਜਾ ਰਹੀ ਸੀ। ਸੇਵਾ ਗੁਰੂ ਘਰ ਵਿੱਚ ਉਹ ਹੀ ਪ੍ਰਵਾਨ ਹੈ ਜਿਸ ਵਿੱਚ ‘ਹਊਮੈ’ ‘ਮੈਂ’ ਦੀ ਭਾਵਨਾ ਨਾ ਹੋਵੇ ਅਤੇ ਆਪਾ ਨਾ ਜਨਾਵਹਿ। ਜੇ ਅੱਜ ਗੁਰਦੁਆਰੇ ਦੇ ਪ੍ਰਬੰਧਕਾਂ, ਰਾਗੀਆਂ, ਪ੍ਰਚਾਰਕਾਂ ਅਤੇ ਕੌਮ ਦੇ ਆਗੂਆਂ ਨੂੰ ਗੁਰੂ ਘਰ ਦਾ ਹਊਮੈ ਰਹਿਤ ਸੇਵਾ ਦਾ ਸੰਕਲਪ ਸਮਝ ਆ ਜਾਵੇ ਤਾਂ ਕੌਮ ਦੀਆਂ ਬਹੁਤ ਸਾਰੀਆਂ ਉਲਝਣਾਂ ਆਪੇ ਹੀ ਸੁਲਝ ਜਾਣ। ਇਉਂ ਇਹ ਜੋਤ ਤੇ ਜੁਗਤ ਦਾ ਮਿਲਾਪ ਹੋ ਰਿਹਾ ਸੀ। ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਵਿੱਚ ਸਮਾ ਰਹੇ ਸੀ “ਜੋਤੀ ਜੋਤਿ ਜਗਾਇ ਦੀਪ ਦੀਪਾਇਆ। ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ”॥ ਇਉਂ ਜਦ ‘ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ’ ਤਾਂ ਫਿਰ ਗੁਰਗੱਦੀ ਬਖ਼ਸ਼ ਦਿੱਤੀ ‘ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥’(ਪੰਨਾ ੧੩੯੯) ਜੋ ਜੋਤ ਨਿਰੰਜਨੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਵਿੱਚ ਪ੍ਰਵੇਸ਼ ਕੀਤੀ ਉਹੀ ਜੋਤ ਕਾਇਆ ਪਲਟ ਕੇ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਹੋਈ,

ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ। ਗੁਰੁ ਡਿਠਾ ਤਾਂ ਮਨੁ ਸਾਧਾਰਿਆ॥ (ਪੰਨਾ ੯੬੮)

ਗੁਰਗੱਦੀ ਤੇ ਬਿਰਾਜਮਾਨ ਹੋ ਆਪਣੀ ਅਰੰਭਕ ਉਮਰ ਦੀ ਲਾਚਾਰਗੀ ਤੇ ਬਿਚਾਰਗੀ ਤੇ ਗੁਰੂ ਦੀ ਅਪਾਰ ਰਹਿਮਤ ਤੇ ਬਖ਼ਸ਼ਿਸ਼ ਦਾ ਆਪ ਇਉਂ ਵਰਨਣ ਕਰਦੇ ਹਨ:-

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ (ਪੰਨਾ ੧੬੭)

ਗੁਰੂ ਸਿੱਖ  ਤੇ ਸਿੱਖ ਗੁਰੂ ਹੈ, ਦਾ ਸਿਧਾਂਤ ਇਉਂ ਫਿਰ ਦ੍ਰਿਸ਼ਟਮਾਨ ਹੋਇਆ ਜਦ ਘੁੰਗਣੀਆਂ ਦੀ ਫੇਰੀ ਲਾਉਣ ਵਾਲੇ ਦੇ ਸਿਰ ਦੀਨ ਦੁਨੀਂ ਦਾ ਛਤਰ ਝੁੱਲਿਆ:  ’ਦੀਨ ਦੁਨੀ ਦਾ ਥੰਮੁ ਹੋਇ ਭਾਰ ਅਥਰਬਣ ਥੰਮਿ ਖਲੋਤਾ’॥

ਗੁਰੂ ਰਾਮਦਾਸ ਜੀ ਦਾ ਜੀਵਨ ਕਿਤਨਾ ਰਾਗਾਤਮਕ ਸੀ ਉਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ੧੯ ਰਾਗਾਂ ਵਿੱਚ ਬਾਣੀ ਉਚਾਰੀ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਕਿਸੇ ਹੋਰ ਨਵੇਂ ਰਾਗ ਦਾ ਪ੍ਰਯੋਗ ਨਹੀਂ ਕੀਤਾ ਪਰ ਗੁਰੂ ਰਾਮਦਾਸ ਜੀ ਨੇ ੧੧ ਹੋਰ ਰਾਗਾਂ ਦਾ ਵੀ ਪ੍ਰਯੋਗ ਕੀਤਾ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ੩੦ ਰਾਗਾਂ ਵਿੱਚ ਹੈ ਅਖੀਰਲਾ ਇਕੱਤੀਵਾਂ ਰਾਗ ਜੈਜਾਵੰਤੀ ਕੇਵਲ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਹੈ।

ਬਿਚ ਰਾਗਨ ਕੇ ਸ਼ਬਦ ਬਨਾਵਹਿ। ਮਧੁਰ ਮਧੁਰ ਮੁਖ ਤੇ ਪੁਨ ਗਾਵਹਿ॥  (ਸੂਰਜ ਪ੍ਰਕਾਸ਼ ਅਨੁਸਾਰ)

ਪ੍ਰੋ: ਪੂਰਨ ਸਿੰਘ ਜੀ ਦੇ ਸ਼ਬਦਾਂ ਵਿੱਚ ਗੁਰੂ ਜੀ ਦੇ ਬਚਨ ਸਮੁੱਚੀ ਮਨੁੱਖੀ ਆਤਮਾਂ ਨੂੰ ਹਲੂਣ ਪਵਿੱਤਰ ਪੁਨੀਤ ਕਰ ਦਿੰਦੇ ਹਨ। ਗੁਰੂ ਰਾਮਦਾਸ ਜੀ ਦੀ ਸਖ਼ਸ਼ੀਅਤ ਤੇ ਬਾਣੀ ਐਸੀ ਹੈ ਜਿਸ ਦਾ ਬਖ੍ਹਾਨ ਭਾਈ ਸੱਤਾ ਜੀ ਤੇ ਬਲਵੰਡ ਜੀ ਇਉਂ ਕਰ ਰਹੇ ਹਨ : ‘ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਪੰਨਾ ੯੬੮)

ਭਾਵੇਂ ਗੁਰੂ ਨਾਨਕ ਸਾਹਿਬ ਸ਼ਬਦ ਗੁਰੂ ਦਾ ਸਿਧਾਂਤ ਅਤੇ ਭਾਈ ਗੁਰਦਾਸ ਜੀ ਸਿੱਖੀ ਦੇ ਮਹਿਲ ਦੇ ਦੋ ਥੰਮ ‘ਗੁਰਸੰਗਤ’ ਤੇ ‘ਗੁਰਬਾਣੀ’ ਨੂੰ ਦੱਸ ਚੁੱਕੇ ਸੀ ਪਰ ਗੁਰੂ ਰਾਮਦਾਸ ਜੀ ਨੇ ਕੋਈ ਭੁਲੇਖਾ ਨਾ ਰਹਿਣ ਦਿੱਤਾ, ਗੁਰੂ ਅਗਵਾਈ ਦੀ ਮਨੁੱਖਤਾ ਨੂੰ ਸਦੈਵ ਲੋੜ ਹੈ। ਗੁਰੂ ਸਰੀਰ ਕਰਕੇ ਸਮੇਂ ਤੇ ਕਾਲ ਵਿੱਚ ਹੈ ਸਦੀਵ ਨਹੀਂ ਹੋ ਸਕਦਾ ਪਰ ਸ਼ਬਦ ਗੁਰੂ, ਅਭਿਲਾਸ਼ੀ ਦੇ ਸਦਾ ਅੰਗ ਸੰਗ ਹੈ।

ਗੁਰਸਾਖੀ ਦੇ ਉਜਿਆਰੇ ਵਿੱਚ ਜੇਕਰ ਵੇਖੀਏ ਤਾਂ ਜ਼ਿਕਰ ਆਉਂਦਾ ਹੈ ਕਿ ਧੁਰ ਪੂਰਬ ਢਾਕਾ ਸ਼ਹਿਰ (ਹੁਣ ਬੰਗਲਾ ਦੇਸ਼ ਦੀ ਰਾਜਧਾਨੀ ਜਿਥੇ ਇਤਿਹਾਸਕ ਗੁਰਦੁਆਰੇ ਸਥਾਪਿਤ ਹਨ) ਤੋਂ ਚੱਲ ਕੇ ਸੰਗਤ ਸ੍ਰੀ ਅੰਮ੍ਰਿਤਸਰ ਆਈ। ਕਈ ਮਹੀਨੇ ਗੁਰ ਭਗਤ ਤੇ ਸੇਵ ਕਮਾਈ ਵਿੱਚ ਆਪਣਾ ਜਨਮ ਸਫਲ ਕਰ ਘਰਾਂ ਨੂੰ ਪਰਤਣ ਦੀ ਆਗਿਆ ਲੈਣ ਹਿੱਤ ਗੁਰੂ ਦਰਬਾਰ ਵਿੱਚ ਹਾਜਰ ਹੋਏ ਤਾਂ ਉਸ ਜਥੇ ਦੇ ਆਗੂ ਨੇ ਆਪਣੇ ਮੰਨ ਦੀ ਸ਼ੰਕਾ ਨਵਿਰਤੀ ਲਈ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਤੇਰੇ ਦਰਬਾਰ ਵਿੱਚ ਆ ਕੇ ਨਿੱਤ ਸੁਣਦੇ ਰਹੇ ਹਾਂ ਕਿ ਗੁਰੂ ਦੇ ਦਰਸ਼ਨ ਨਿਤ ਨਿਤ ਕਰੀਏ ਪਰ ਤੁਸੀਂ ਅੰਮ੍ਰਿਤਸਰ ਵਿੱਚ ਸੱਜ ਰਹੇ ਹੋ, ਅਸੀਂ ਹਜ਼ਾਰਾਂ ਮੀਲ ਦੂਰ ਢਾਕੇ ਵਿੱਚ ਰਹਿੰਦੇ ਹਾਂ ਆਪ ਦੇ ਨਿੱਤ ਦਰਸ਼ਨ ਕਿਵੇਂ ਹੋਣ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਅਟੱਲ, ਅਥਾਹ ਤੇ ਅਤੋਲ ਬਚਨ ਕਰਦਿਆਂ ਹੋਇਆਂ ਫੁਰਮਾਇਆ :

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ  ਨ ਕਰੇ ਵੀਚਾਰੁ॥ (ਪੰਨਾ ੫੯੪)

ਜੇਕਰ ਇਹੀ ਉਪਦੇਸ਼ ਅਸੀਂ ਭੁਲੜ ਲੋਕਾਈ ਨੂੰ ਬਾਰੰਬਾਰ ਸੁਣਾ ਸਕੀਏ ਤਾਂ ਨਕਲੀ ਗੁਰੂਆਂ ਕਥਿੱਤ ਬ੍ਰਹਮ-ਗਿਆਨੀਆਂ ਅਤੇ ਦੇਹਧਾਰੀਆਂ ਦੇ ਫਿਰ ਰਹੇ ਵੱਗ ਤੇ ਡੇਰਿਆਂ ਦੇ ਮੱਕੜਜਾਲ ਤੋਂ ਲੋਕਾਂ ਨੂੰ ਬਚਾ ਸਕਦੇ ਹਾਂ। ਸਤਿਗੁਰੂ ਜੀ ਨੇ ਸਦੀਵੀ ਗੁਰੂ ‘ਗੁਰਬਾਣੀ’ ਦਾ ਇਲਾਹੀ ਹੁਕਮ ਸੁਣਾਇਆ :-

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ  ਗੁਰੂ ਨਿਸਤਾਰੇ॥     (ਪੰਨਾ ੯੮੨)

ਗੁਰਬਾਣੀ ਐਸਾ ਗੁਰੂ ਹੈ ਜੋ ਸਦਾ ਅੰਗ ਸੰਗ ਹੈ, ਜੋ ਘਟਦਾ ਵੱਧਦਾ ਨਹੀਂ, ਜਨਮ ਮਰਨ ਤੇ ਜਰਾ ਰੋਗ ਦਾ ਸ਼ਿਕਾਰ ਨਹੀਂ ਹੁੰਦਾ, ਦੁੱਖ ਸੁੱਖ ਨਹੀਂ ਵਿਆਪਦਾ, ਜਲ ਨਹੀਂ ਡੋਬ ਸਕਦਾ, ਅਗਨ ਨਹੀਂ ਜਲਾ ਸਕਦੀ:

ਗੁਰ ਕਾ ਬਚਨੁ ਬਸੈ ਜੀਅ ਨਾਲੇ॥

ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥      (ਪੰਨਾ ੬੭੯)

ਸਤਿਗੁਰ ਕੀ ਬਾਣੀ ਆਦਿ ਸਚੁ ਹੈ, ਜੁਗਾਦਿ ਸਚੁ ਹੈ, ਅੱਜ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਤਿ ਹੋਵੇਗੀ :

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

ਪਰ ਸਤਿਗੁਰੂ ਦੀ ਬਾਣੀ ਅਨੁਸਾਰ ਹੀ ਸਿੱਖ ਨੇ ਜੀਵਨ ਦੀ ਘਾੜਤ ਘੜਨੀਂ ਹੈ :

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ’          (ਪੰਨਾ ੩੦੪)

ਇਸੇ ਗੁਰਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਜੀ ਨੇ ਸੰਪਾਦਨ ਕਰ ਪ੍ਰਕਾਸ਼ ਕੀਤਾ ਜਿਸ ਨੂੰ ਗੁਰੂ ਦਸਮੇਸ਼ ਜੀ ਨੇ ਸਦੀਵੀ ਗੁਰਗੱਦੀ ਬਖ਼ਸ਼ ਦਿੱਤੀ। ਗੁਰੂ ਰਾਮਦਾਸ ਜੀ ਦੀਆਂ ਬਖ਼ਸਿਸ਼ਾਂ ਦਾ ਕੋਈ ਅੰਤ ਪਾਰਾਵਾਰ ਨਹੀਂ। ਸਿੱਖ ਧਰਮ ਨੂੰ ਨਿਆਰੀ ਕੌਮ ਬਨਾਉਣ ਹਿੱਤ ਸ੍ਰੀ ਅੰਮ੍ਰਿਤਸਰ ਦੇ ਰੂਪ ਵਿੱਚ ਨਵਾਂ ਕੇਂਦਰ ਬਖ਼ਸ਼ ਦਿੱਤਾ ਮਹਿਮਾਂ ਪ੍ਰਕਾਸ਼ ਅਨੁਸਾਰ:- “ਗੁਰੂ ਨਾਨਕ ਗੁਰੂ ਅੰਗਦ ਖਾਸ ਅਮਰਦਾਸ ਸ੍ਰੀ ਗੁਰੂ ਰਾਮਦਾਸ,

ਚਾਰੋਂ ਗੁਰ ਕੀ ਮਰਜੀ ਸੰਗਾ, ਪ੍ਰਗਟਾਯੋ ਤੀਰਥ ਇਹ ਚੰਗਾ”

ਐਸੇ ਸਰੋਵਰ ਦੀ ਰਚਨਾ ਕਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਦਾ ਹੁਕਮ ਦੇ ਗੁਰੂ ਪਾਤਿਸ਼ਾਹ ਨੇ ਧਰਮ ਤੇ ਧਰਮ ਅਸਥਾਨਾਂ ਨੂੰ ਜ਼ਾਤ-ਪਾਤ, ਰੂਪ ਰੰਗ, ਮਜ਼ਹਬ ਤੇ ਮਿਲਤ ਤੋਂ ਸੁਤੰਤਰ ਕਰ ਦਿੱਤਾ:

ਸੰਤਹੁ ਰਾਮਦਾਸ ਸਰੋਵਰੁ ਨੀਕਾ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥ (ਪੰਨਾ ੧੬੨੩)

ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥

ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥            (ਪੰਨਾ ੬੨੫)

ਅਤੇ ਗੁਰੂ ਜੀ ਕੇ ਦਰਸ਼ਨ ਇਸ਼ਨਾਨ, ਪਾਠ ਅਤੇ ਕੀਰਤਨ ਸਭ ਲਈ ਸਾਂਝਾ ਕਰ ਗੁਰੂ ਨਾਨਕ ਪਾਤਿਸ਼ਾਹ ਦਾ ਹੁਕਮ ਫਲੀਭੂਤ ਕਰ ਦਿੱਤਾ:  ’ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥  (ਪੰਨਾ ੭੪੭)

ਇਸ ਨਾਲ ਸਿੱਖ ਇੱਕ ਸੁਤੰਤਰ ਕੌਮ ਦਾ ਸਿਧਾਂਤ ਪ੍ਰਗਟ ਹੋ ਗਿਆ ਡਾਕਟਰ ਰੈਣਾ ਅਨੁਸਾਰ ਦੋ ਹੀ ਤੱਥ ਕੌਮ ਬਣਾਉਂਦੇ ਹਨ। ਸਾਂਝਾ ਕੌਮੀ ਵਿਰਸਾ ਤੇ ਦੂਜਾ ਇੱਕ ਥਾਵੇਂ ਜੁੜ ਬੈਠਣ ਦਾ ਅੰਤਰੀਵ ਚਾਅ । ਸਿੱਖ ਆਪਣੀ ਇਸ ਮਨੋਕਾਮਨਾਂ ਨੂੰ ਰੋਜ ਅਰਦਾਸ ਵਿੱਚ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ’ ਦੀ ਬੇਨਤੀ ਦੁਆਰਾ ਪ੍ਰਗਟਾਉਂਦੇ ਹਨ ਅਤੇ ‘ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ’ ਕਹਿ ਕੇ ਪੰਥ ਦੀ ਸਦੀਵੀ ਏਕਤਾ ਪ੍ਰਪੱਕ ਕਰਦੇ ਹਨ। ਇਤਿਹਾਸ ਸਾਖੀ ਹੈ ਕਿ ਵਿਦੇਸ਼ੀ ਹਮਲਾਵਰ ਸ੍ਰੀ ਅੰਮ੍ਰਿਤਸਰ ਨੂੰ ਪੰਥਕ ਸੱਤਾ ਦੇ ਕੇਂਦਰ ਤੇ ਪ੍ਰੇਰਣਾ ਸਰੋਤ ਜਾਣ ਕੇ ਢਾਹੁਣ ਤੇ ਪੂਰਨ ਦਾ ਕੁਕਰਮ ਕਰਦੇ ਰਹੇ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਤੇ ਜੋਤ ਜਗਾਉਣ ਦੀ ਪਬੰਦੀ ਲਗਾ ਦਿੱਤੀ ਪਰ ਕੋਈ ਦਿਨ ਐਸਾ ਨਹੀਂ ਗਿਆ ਜਦ ਜੰਗਲ ਬੀਆਬਾਨਾ ਵਿਚੋਂ ਹਰ ਰੋਜ ਕੋਈ ਸਿੱਖ ਉਠ ਕੇ ਨਹੀਂ ਆਇਆ। ਅੰਮ੍ਰਿਤਸਰ ਵਿੱਚ ਦਰਸ਼ਨ ਇਸ਼ਨਾਨ ਦੀ ਗੁਰੂ ਰਾਮਦਾਸ ਜੀ ਵਲੋਂ ਜਗਾਈ ਜੋਤ ਨੂੰ ਪ੍ਰਜਵਲਿਤ ਰੱਖਣ ਲਈ ਗੁਰੂ ਦੇ ਸਿੱਖ ਖਿੜੇ ਮੱਥੇ ਮੌਤ ਪ੍ਰਵਾਨ ਕਰਦੇ ਰਹੇ। ਅਸੀਂ ਜਦੋਂ ਹੁਣ ਕਾਹਲੀ ਕਾਹਲੀ  ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕਰਦੇ ਹਾਂ ਸਦੈਵ ਸਾਡੀ ਸਿਮਰਤੀ ਵਿੱਚ ਰਹੇ ਕਿ ਏਥੇ ਲੱਗੀ ਹਰ ਸਿਲ ਦੇ ਥੱਲੇ ਗੁਰੂ ਕੇ ਸਿਖਾਂ ਦੇ ਕਈ ਕਈ ਸੀਸ ਲੱਗੇ ਹਨ।

ਸਿੱਖਾਂ ਦੇ ਕੌਮੀ ਪੰਥਕ ਏਕਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸ੍ਰੀ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਦੇ ੧੯੮੪ ਵਿੱਚ  ਹਮਲੇ ਉਪ੍ਰੰਤ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਵਾਸਤੇ ਸੰਗਤ ਦੀ ਗਿਣਤੀ ਘੱਟਦੀ ਵੇਖ ਇਨ੍ਹਾਂ ਸਤਰਾਂ ਦੇ ਲਿਖਾਰੀ ਤੇ ਸਤਿਗੁਰ ਨੇ ਵਿਸ਼ੇਸ਼ ਬਖ਼ਸ਼ਿਸ਼ ਕਰਕੇ ਸਿੱਖਾਂ ਦੇ ਇਸ ਜਾਨ ਤੋਂ ਪਿਆਰੇ ਪਵਿੱਤਰ ਗੁਰਧਾਂਮ ਦੇ ਦਰਸ਼ਨ ਇਸ਼ਨਾਨ ਦਾ ਪੰਦਰਵਾੜਾ ਮਨਾਉਣ ਦੀ ਸੇਵਾ ਕਰਵਾਈ ਤਾਂ ਜੋ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਸੰਗਤ ਦੀ ‘ਪ੍ਰਭ ਹਰਿਮੰਦਰੁ ਸੋਹਣਾ’ ਤੇ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਨਾਲ ਸਾਂਝ ਹੋਰ ਪਕੇਰੀ ਹੋਵੇ। ਗੁਰੂ ਰਾਮਦਾਸ ਜੀ ਨੇ ਸਿੱਖ ਦੀ ਜੀਵਨ ਕਾਰ ਨਿਯਮਬੱਧ ਕਰ ਦਿੱਤੀ, ਨੇਮ ਤੇ ਪ੍ਰੇਮ ਹੀ ਗੁਰਭਗਤੀ ਦਾ ਰੂਪ ਹੋ ਗਿਆ :

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ (ਪੰਨਾ ੩੦੫)

ਹਰ ਕਾਰਜ ਤੋਂ ਪਹਿਲਾਂ ਸਤਿਗੁਰ ਪਾਸ ਅਰਦਾਸ ਕਰਨ ਦੀ ਮਰਯਾਦਾ ਬੰਨੀ :

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ (ਪੰਨਾ ੯੧)

ਸਿੱਖ ਲਈ ਗ੍ਰਹਿਸਤ ਧਰਮ ਪ੍ਰਧਾਨ ਹੈ ਇਸ ਲਈ ਸਤਿਗੁਰੂ ਜੀ ਨੇ ਗ੍ਰਹਿਸਤ ਧਰਮ ਪ੍ਰਵੇਸ਼ ਕਰਨ ਵਿੱਚ ਬ੍ਰਾਹਮਣ ਜਾਂ ਪ੍ਰੋਹਤ ਦੀ ਮੁਹਤਾਜਗੀ ਰਹਿਣ ਨਾ ਦਿੱਤੀ। ਕਿਸੇ ਯੱਗ ਹਵਨ ਅਤੇ ਸੰਸਕ੍ਰਿਤ ਦੇ ਮੰਤਰਾਂ ਦਾ ਉਚਾਰਣ (ਜੋ ਕੋਈ ਦਲਿਤ ਜਾਤੀ ਨੂੰ, ਨਾ ਕਰਨ ਤੇ ਨਾ ਸੁਣਨ ਦੀ ਆਗਿਆ ਹੈ) ਕਰਨ ਦੀ ਸ਼ਰਤ ਹੀ ਖ਼ਤਮ ਕਰ ਦਿੱਤੀ ਹੁਣ ਸੂਹੀ ਰਾਗ ਵਿੱਚ ਚਾਰ ਲਾਞਾਂ ਦਾ ਪਾਠ ਤੇ ਕੀਰਤਨ ਕਰਕੇ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਮਰਯਾਦਾ ਬੰਨ ਦਿੱਤੀ ਅਤੇ ਇਉਂ ਹੀ ਜਨਮ ਅਤੇ ਮਰਨ ਦੀਆਂ ਰਸਮਾਂ ਨੂੰ ਵੀ ਕਰਮਕਾਂਡੀ ਪ੍ਰੋਹਿਤਾਂ ਤੋਂ ਅਜ਼ਾਦ ਕਰਕੇ ਗੁਰਬਾਣੀ ਦਾ ਪਾਠ ਤੇ ਨਿਰਬਾਨ ਕੀਰਤਨ ਕਰਨ ਦੀ ਗੁਰਸਿੱਖੀ ਰੀਤ ਚਲਾ ਦਿੱਤੀ। ਐਸਾ ਇੰਨਕਲਾਬੀ ਯੋਗਦਾਨ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਸਿਧਾਂਤ ਨੂੰ ਸੰਪੂਰਨ ਕਰਨ, ਪੰਥਕ ਮਰਯਾਦਾ ਅਤੇ ਨਿਆਰੀ ਤੇ ਅਜ਼ਾਦ ਕੌਮੀ ਹਸਤੀ ਦੇ ਨਿਰਮਾਣ ਕਰਨ ਵਿੱਚ ਪਾਇਆ।

ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ॥ (ਪੰਨਾ ੧੩੦੧)

ਮੈਂਬਰ ਤੇ ਸਾਬਕਾ ਚੀਫ ਸੈਕਟਰੀ,ਸ਼੍ਰੋ:ਗੁ:ਪ੍ਰ:ਕਮੇਟੀ, ਸਾਬਕਾ ਮੰਤਰੀ ਪੰਜਾਬ ਸਰਕਾਰ।

ਸ੍ਰੀ ਗੁਰੂ ਗ੍ਰੰਥ ਸਾਹਿਬ (ਸਤਿ ਸੰਤੋਖੁ ਵੀਚਾਰੋ)
ਗੁਰੂ ਗਰੰਥ ਸਾਹਿਬ ਗਿਆਨ ਦਾ ਵਿਸ਼ਾਲ, ਅਲੋਕਿਕ ਤੇ ਅਗੰਮ ਸਾਗਰ ਹੈ। ਇਹ ਅਨੁਭਵੀ ਗਿਆਨ ਦਾ ਰੂਹਾਨੀ ਪ੍ਰਕਾਸ਼ ਹੈ। ਪਰਮ ਪਵਿੱਤਰ ਗੁਰਬਾਣੀ ਸਤਿ ਸਰੂਪ ਹੈ, ਨਿਰੰਕਾਰ ਦਾ ਰੂਪ ਹੈ। ਸਤ-ਚਿੱਤ ਅਨੰਦ ਸਰੂਪ ਅਕਾਲ ਪੁਰਖ ਨਾਲ ਇੱਕ ਸੁਰ ਹੋ ਸਤਿਗੁਰਾਂ ਦੇ ਸ਼ੁਧ ਹਿਰਦੇ ਵਿੱਚ ਪਾਵਨ ਬਾਣੀ ਦਾ ਜੋ ਆਵੇਸ਼ ਹੋਇਆ, ਉਹ ਸਾਚੀ ਬਾਣੀ ਹੈ, ਇਸ ਵਿੱਚ ਸਿਫਤ ਸਲਾਹ ਕੇਵਲ ਸਰਬ ਸ਼ਕਤੀਮਾਨ ਦੀ ਹੈ। ਪ੍ਰਮਾਤਮਾ ਦੇ ਗੁਣ ਕੋਇਲ ਵਾਂਗ ਗਾਏ ਗਏ, ਇਹ ਪ੍ਰਮਾਤਮਾ ਦੀ ਅਕੱਥ ਕਥਾ ਹੈ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਸਰਬਗਤਾ ਹੈ, ਹੁਕਮ ਦੀ ਵਿਆਪਕਤਾ, ਭਾਣੇ ਦੀ ਅਟੱਲਤਾ ਦ੍ਰਿੜ ਕਰਵਾਈ ਹੈ।

ਸੱਤ ਸੰਤੋਖ ਤੇ ਵਿਚਾਰ, ਗਿਆਨ ਦੇ ਆਹਾਰ ਦੇ ਅੰਮ੍ਰਿਤ ਵਿੱਚ ਗੁੱਧੀ ਸਮਗਰੀ ਸਭਸ ਦੇ ਉਧਾਰ ਲਈ ਤਿਆਰ ਕੀਤੀ ਗਈ। ਮੁਕਤੀ ਲਈ ਪਹਾੜਾਂ ਤੇ ਜੰਗਲਾਂ ਵਿੱਚ ਪ੍ਰੀਵਾਰਾਂ ਨੂੰ ਤੱਜ ਕੇ ਹੱਠ ਯੋਗ ਰਾਹੀਂ ਸਰੀਰ ਨੂੰ ਕਸ਼ਟ ਦਿੱਤਾ ਜਾਂਦਾ ਪਰ ਗੁਰਬਾਣੀ ਨੇ ਪਰਿਵਾਰ ਤੇ ਸਮਾਜ ਵਿੱਚ ਰਹਿ ਕੇ ਸ਼ਬਦ ਦੀ ਘਾਲਣਾ ਅਤੇ ਮਨੁੱਖੀ ਸੇਵਾ ਕਰਦਿਆਂ, ਹਸੰਦਿਆਂ, ਖੇਲੰਦਿਆਂ, ਜੀਵਨ ਮੁਕਤ ਕਰਨ ਦਾ ਮਾਰਗ ਦਰਸਾਇਆ, ‘ਮੁਏ ਹੁਏ ਜੋ ਮੁਕਤ ਦਿਉਗੇ ਮੁਕਤਿ ਨ ਜਾਨੈ ਕੋਇਲਾ’ ਸੁੱਖ ਸਹਿਜ ਆਨੰਦ ਪ੍ਰਾਪਤੀ ਦਾ ਮਾਰਗ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅਤੇ ਬਾਣੀ ਇੱਕ ਦੂਜੇ ਦੇ ਪ੍ਰਾਇਵਾਚੀ ਸ਼ਬਦ ਹਨ। ਇਹ ਸ਼ਬਦ ਬਾਣੀ ਕੋਈ ਸਾਧਾਰਣ ਕਵਿਤਾ ਜਾਂ ਗੀਤ ਨਹੀਂ, ਮਨੁੱਖੀ ਬੌਧਿਕਤਾ ਅਤੇ ਕਾਵਿ ਕਲਾ ਨਹੀਂ ਬਲਕਿ ਇਹ ਤਾਂ ਸਤਿਗੁਰੂ ਨੂੰ ਦੈਵੀ ਆਵੇਸ਼ ਨਾਲ ਪ੍ਰਾਪਤ ਹੁੰਦੀ ਰਹੀ ਹੈ। ਪਾਰਬ੍ਰਹਮ-ਪ੍ਰਮੇਸ਼ਵਰ ਦਾ ਇਹ ਅਲਹਾਮ ਗੁਰ ਪ੍ਰਮੇਸ਼ਵਰ ਨੂੰ ਅੰਤਰ ਆਤਮੇਂ ਪ੍ਰਾਪਤ ਹੁੰਦਾ ਰਿਹਾ ਜਿਸ ਨੂੰ ਬੋਲ ਜਾਂ ਭਾਸ਼ਾ ਦੀ ਪੁਸ਼ਾਕ ਗੁਰੂ ਪਾਤਿਸ਼ਾਹ ਨੇ ਪੁਆਈ। ਇਹ ਮਨੁੱਖੀ ਰਚਨਾ ਨਹੀਂ ਇਲਾਹੀ ਜਾਂ ਦੈਵੀ ਬਾਣੀ ਹੈ। ਗੁਰਬਾਣੀ ਵਿੱਚ ਬਾਰੰਬਾਰ ਸਪੱਸ਼ਟ ਕੀਤਾ ਗਿਆ ਹੈ, ‘ਹਉ ਆਪਹੁ ਬੋਲ ਨਾ ਜਾਣਦਾ ਮੈ ਕਹਿਆ ਸਭ ਹੁਕਮਾਉ ਜੀਉ’ ਅਤੇ ‘ਜੈਸੀ ਮਹਿ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ’। ਪ੍ਰਥਮ ਸਤਿਗੁਰੂ ਨਾਨਕ ਦੇਵ ਜੀ ਨੂੰ ਜਦੋਂ ਵੀ ਇਲਾਹੀ ਬਾਣੀ ਦਾ ਅਲਹਾਮ ਜਾਂ ਆਵੇਸ਼ ਹੁੰਦਾ, ਆਪਣੇ ਸੰਗੀ ਭਾਈ ਮਰਦਾਨਾ ਜੀ ਨੂੰ ਇਹ ਬਚਨ ਕਰਦੇ ‘ਮਰਦਾਨਿਆਂ! ਵਜਾ ਰਬਾਬ, ਬਾਣੀ ਆਈ ਹੈ, ਆ ਉਸ ਪਰਮ ਪੁਰਖ ਦੀ ਕਾਈ ਸਿਫਤ ਸਲਾਹ ਕਰੀਏ’। ਬਾਣੀ ਪੋਥੀ ਸਾਹਿਬ ਵਿੱਚ ਅੰਕਿਤ ਕੀਤੀ ਜਾਂਦੀ ਅਤੇ ਇੱਕ ਪੋਥੀ ਸਦੈਵ ਗੁਰੂ ਜੀ ਪਾਸ ਰਹਿੰਦੀ। ਗੁਰੂ ਜੋਤਿ ਜਦੋਂ ਕਾਇਆ ਬਦਲਦੀ ਤਾਂ ਸ਼ਬਦ ਪੋਥੀ ਦੀ ਥਾਪਣਾ ਵੀ ਪ੍ਰਾਪਤ ਹੁੰਦੀ। ਭਾਈ ਲਹਿਣਾ ਜੀ ਤੇ ਜਦੋਂ ਗੁਰੂ ਗੱਦੀ ਦੀ ਬਖ਼ਸ਼ਿਸ਼ ਹੋਈ ਤੇ ਗੁਰੂ ਅੰਗਦ ਰੂਪ ਵਿੱਚ ਪ੍ਰਗਟ ਹੋਏ ਤਾਂ ਉਨ੍ਹਾਂ ਨੂੰ ਸ਼ਬਦਾਂ ਦੀ ਇਹ ਪੋਥੀ ਗੁਰਤਾ ਦੇ ਚਿਨ੍ਹਾਂ ਦੇ ਰੂਪ ਵਿੱਚ ਪ੍ਰਾਪਤ ਹੋਈ ‘ਪੋਥੀ ਜੁਬਾਨ ਗੁਰੂ ਅੰਗਦ ਯੋਗ ਮਿਲੀ’ ਤਾ ਹੁਕਮ ਹੋਇਆ ‘ਹਰਿ ਕਾ ਪੰਥ ਗੁਰਮੁਖਿ ਜਗ ਕਰਨਾ। ਦੇਹ ਨਾਮ ਮੰਤਰ ਤੁਮ ਜਗਤ ਉਧਰਨਾ’। ਸ਼ਬਦ ਬਾਣੀ ਦੂਸਰੇ ਤੀਸਰੇ ਅਤੇ ਚੌਥੇ ਸਰੂਪ ਵਲੋਂ ਉਚਾਰੀ ਬਾਣੀ ਦਾ ਨਾਲੋ ਨਾਲ ਵਿਕਾਸ ਹੁੰਦਾ ਰਿਹਾ ਤੇ ਬਾਣੀ ਪੋਥੀ ਸਾਹਿਬ ਵਿੱਚ ਅੰਕਿਤ ਹੁੰਦੀ ਰਹੀ ਇਉਂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਪੋਥੀ ਸਾਹਿਬ ਬਣੀ ਤੇ ਇਸੇ ਪੋਥੀ ਸਾਹਿਬ ਨੂੰ ਪ੍ਰਮੇਸ਼ਵਰ ਦਾ ਸਥਾਨ ਪ੍ਰਾਪਤ ਹੋਇਆ ‘ਪੋਥੀ ਪਰਮੇਸ਼ਵਰ ਕਾ ਥਾਨ’ ਤੱਤਸਾਰ ਇਹ ਕਿ ਅਲਹਾਮੀ ਸੱਚ ਦੀ ਸ਼ੁਧਤਾ ਤੇ ਪ੍ਰਮਾਣਿਕਤਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਾਨੀ ਨਹੀਂ। ਵਿਸ਼ਵ ਦੇ ਸਾਰੇ ਧਰਮ ਗ੍ਰੰਥ, ਵੇਦ, ਕਤੇਬ, ਅੰਜੀਲ, ਧਮਪਦ ਆਦਿ ਸਤਿਕਾਰਤ ਹਨ ਪਰ ਇਹ ਸਾਰੇ ਸਰੂਤੀ ਮੌਖਿਕ ਗਿਆਨ ਦੇ ਰੂਪ ਵਿੱਚ ਪ੍ਰਗਟ ਹੋਏ ਤੇ ਪੀੜ੍ਹੀ ਦਰ ਪੀੜ੍ਹੀ ਇਹ ਜੁਬਾਨੀ ਹੀ ਸੁਣੇ ਸੁਣਾਏ ਜਾਂਦੇ ਰਹੇ, ਸੈਂਕੜੇ ਸਾਲਾ ਬਾਅਦ ਮਨੁੱਖੀ ਯਾਦ ਵਿੱਚ ਸੰਚਿਤ ਇਹ ਗ੍ਰੰਥ ਲਿਖਤ ਰੂਪ ਵਿੱਚ ਪ੍ਰਗਟ ਹੋਏ। ਇਸੇ ਕਰਕੇ ਪ੍ਰਸਿੱਧ ਅੰਗਰੇਜ਼ ਵਿਦਵਾਨ ਮੈਕਾਲਫ ਨੇ ਲਿਖਿਆ ਹੈ ਕਿ ਦੁਨੀਆਂ ਵਿੱਚ ਜਿਤਨੇ ਪੈਗੰਬਰ ਆਏ ਉਨ੍ਹਾਂ ਵਲੋਂ ਉਚਾਰੇ ਵੇਦ, ਪੁਰਾਣ, ਕੁਰਾਨ ਉਹ ਮੌਖਿਕ ਸਨ ਜਿਨ੍ਹਾਂ ਨੂੰ ਬਹੁਤ ਦੇਰ ਬਾਅਦ ਲਿਖਤ ਰੂਪ ਦਿੱਤਾ ਗਿਆ। ਇਸ ਲਈ ਸ਼ੁਧਤਾ ਤੇ ਪ੍ਰਮਾਣਿਕਤਾ ਵਿੱਚ ਗ੍ਰੰਥ ਸਾਹਿਬ ਵਿਲੱਖਣ ਹੈ। ਜੋ ਗੁਰੂ ਪਾਤਸ਼ਾਹਾਂ ਤੋਂ ਲਿਖਤ ਰੂਪ ਵਿੱਚ ਪ੍ਰਾਪਤ ਹੁੰਦਾ ਰਿਹਾ।

ਪਾਵਨ ਗ੍ਰੰਥ ਸਾਹਿਬ ਦਾ ਪਹਿਲਾ ਸਰੂੁਪ ਤਿਆਰ ਕਰਨ ਤੋਂ ਪਹਿਲਾਂ ਹਿੰਦੂ ਭਗਤਾਂ, ਮੁਸਲਮਾਨ ਫਕੀਰਾਂ, ਆਤਮ ਦਰਸ਼ੀ ਭੱਟਾਂ ਅਤੇ ਭਾਈ ਮਰਦਾਨਾ ਜੀ ਅਤੇ ਸੱਤਾ ਤੇ ਬਲਵੰਡ ਦੀ ਬਾਣੀ ਕਲਾਮ ਸ਼ਾਮਿਲ ਕਰਨਾ ਧਰਮਾਂ ਅਤੇ ਮਜ਼੍ਹਬਾਂ ਦੀ ਦੁਨੀਆਂ ਵਿਚ ਇਕ ਕਰਾਂਤੀ ਸੀ ਕਿੳਉਂਕਿ ਜਿਤਨੇ ਵੀ ਧਰਮ ਗ੍ਰੰਥ ਹੋਏ ਉਨ੍ਹਾਂ ਵਿਚ ਉਸੇ ਧਰਮ ਦੇ ਰਿਸ਼ੀਆਂ, ਅਵਤਾਰਾਂ ਤੇ ਪੈਗੰਬਰਾਂ ਦੀ ਬਾਣੀ ਹੀ ਸੀ ਅਤੇ ਆਪੋ ਆਪਣੀਆਂ ਧਾਰਮਿਕ ਮਾਨਤਾਵਾਂ, ਕਿਰਿਆਵਾਂ ਅਤੇ ਧਰਮ ਕਰਮ ਜਾਂ ਸ਼ਰੀਅਤ ਦਾ ਹੀ ਵਰਨਣ ਸੀ ਪਰ ਪਾਵਨ ਗ੍ਰੰਥ ਦਾ ਪਹਿਲਾ ਸਰੂਪ ਸਿਰਜਣ ਸਮੇਂ ਪੰਜ ਗੁਰੂ ਸਾਹਿਬਾਨ ਤੋਂ ਇਲਾਵਾ 30 ਭਗਤਾਂ, ਫਕੀਰਾਂ, ਭੱਟਾਂ, ਸਿਦਕੀ ਸਿੱਖ ਆਦਿ ਦੀ ਬਾਣੀ ਪ੍ਰਵਾਨ ਚੜ੍ਹੀ ਤੇ ਇਉ ਧਰਮਾਂ ਦੀ ਸਹਿਹੋਂਦ ਪਹਿਲੀ ਵੇਰ ਸਥਾਪਤ ਹੋਈ। ਭਗਤ ਵੀ ਵਧੇਰੇ ਕਰਕੇ ਉਨ੍ਹਾਂ ਪਛੜੀਆਂ ਸ਼੍ਰੇਣੀਆਂ ਵਿਚੋਂ ਸਨ ਜਿਨਾਂ ਨੂੰ ਅਛੂਤ ਕਿਹਾ ਜਾਂਦਾ ਸੀ ਅਤੇ ਜਿਨ੍ਹਾਂ ਨੂੰ ਵੇਦ ਬਾਣੀ ਸੁਣਨ ਦਾ ਅਧਿਕਾਰ ਵੀ ਨਹੀਂ ਸੀ ਮਿਸਾਲ ਵਜੋਂ ਸਧਨਾ (ਕਸਾਈ), ਸੈਣ ਨਾਈ, ਕਬੀਰ (ਜੁਲਾਹਾ), ਧੰਨਾਂ ਜੱਟ, ਨਾਮਦੇਵ (ਛੀਂਬਾ), ਰਵਿਦਾਸ (ਚਮਾਰ), ਬਾਬਾ ਫਰੀਦ ਤੇ ਭੀਖਨਸ਼ਾਹ ਮੁਸਲਮਾਨ ਸਨ। ਕਲਾਮ ਦਰਜ ਕਰਨ ਸਮੇਂ ਨਾ ਕਿਸੇ ਦੀ ਜਾਤ ਪਰਖੀ ਗਈ ਨਾ ਹੀ ਕਿਸੇ ਦਾ ਮਹਜ਼ਬ। ਕਾਨ੍ਹਾ ਭਗਤ, ਸ਼ਾਹ ਹੁਸੈਨ, ਛੱਜੂ ਭਗਤ, ਪੀਲੂ ਆਦਿ ਬਹੁਤ ਸਾਰਿਆਂ ਦੇ ਕਲਾਮ ਪ੍ਰਵਾਨ ਨਹੀਂ ਹੋਏ ਕਿਉਂਕਿ ਉਹ ਆਤਮਿਕ ਮਾਰਗ ਦੀ ਗੱਲ ਕੇਵਲ ਬੁੱਧੀ ਨਾਲ ਅਤੇ ਖਿਆਲੀ ਫਲਸਫੇ ਨਾਲ ਕਰ ਰਹੇ ਸਨ, ਆਤਮਕ ਮਾਰਗ ਤੇ ਨਾ ਤੁਰੇ ਸਨ ਅਤੇ ਨਾ ਹੀ ਕਿਸੇ ਆਤਮਕ ਅਵਸਥਾ ਦਾ ਆਤਮ ਅਨੁਭਵ ਸੀ ਸਿਰਫ ਖਿਆਲਾਂ ਦੀ ਖਿਚਾ ਖਿਚੀ ਤੇ ਅਨੁਮਾਨ ਸਨ, ਕਲਪਨਾ ਹੀ ਸੀ। ਕੇਵਲ ਉਹੀ ਬਾਣੀ ਜਾਂ ਕਲਾਮ ਪ੍ਰਵਾਨ ਚੜ੍ਹਿਆ ਜੋ ਆਤਮਿਕ ਅਨੁਭਵ ਅਤੇ ਪ੍ਰਭੂ ਨਾਲ ਇਕਮਿਕਤਾ ਦੀ ਅਵਸਥਾ ਵਿਚ ਉਚਾਰੀ ਗਈ ਜੋ ਗੁਰੂ ਅਰਜਨ ਜੀ ਵਲੋਂ ਸੱਚ ਦੀ ਕਸੱਵਟੀ ਅਤੇ ਸ਼ਰਧਾ ਤੇ ਸਿਦਕ ਦੇ ਧਰਮ ਕੰਡੇ ਤੇ ਪੂਰੀ ਉਤਰੀ ‘ਮਨੁ ਸਚੁ ਕਸਵਟੀ ਲਾਈਐ ਤੁਲੀਐ ਪੂਰੇ ਤੋਲ’।

ਇਤਨੇ ਵਡ ਆਕਾਰੀ ਗ੍ਰੰਥ ਦੀ ਸਿਰਜਨਾ ਤੇ ਸੰਪਾਦਨਾ ਲਈ ਅੰਮ੍ਰਿਤਸਰ ਵਿਚ ਗੁਰਦਵਾਰਾ ਰਾਮਸਰ ਸਾਹਿਬ ਦੇ ਰਮਣੀਕ ਅਸਥਾਨ ਦੀ ਚੋਣ ਕੀਤੀ। ਬਾਣੀ ਦਾ ਸੰਕਲਨ, ਰਾਗਾਂ ਦੀ ਤਰਤੀਬ ਤੇ ਸੰਪਾਦਨਾ ਦਾ ਕਾਰਜ ਜਿਸ ਪ੍ਰਭੂ ਕ੍ਰਿਪਾ, ਅਗੰਮੀ ਚੇਤਨਾ ਤੇ ਹੰਸ ਚੋਗ ਬਿਰਤੀ, ਰੱਬੀ ਸੂਝ ਤੇ ਸਰਾਫੀ ਨਾਲ ਕੀਤਾ ਜਿਸਨੇ ਪਾਵਨ ਗ੍ਰੰਥ ਸਾਹਿਬ ਨੂੰ ਜਗਤ ਦੇ ਸਦੀਵੀ ਚਾਨਣ ਮੁਨਾਰੇ ਦੇ ਰੂਪ ਵਿਚ ਸਦੀਵੀ ਤੋਰ ਤੇ ਸਥਾਪਿਤ ਕੀਤਾ। ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਤਕਰੀਬਨ 9 ਮਹੀਨਿਆਂ ਵਿਚ ਇਸਨੂੰ ਪੰਜਵੇਂ ਪਾਤਸ਼ਾਹ ਦੀ ਹਾਜ਼ਰੀ ਵਿਚ ਸੰਨ 1604 ਈ: ਨੂੰ ਸੰਪੂਰਨ ਕੀਤਾ। ਨਗਰ ਕੀਰਤਨ ਦੇ ਰੂਪ ਵਿਚ ਬਾਬਾ ਬੁੱਢਾ ਜੀ ਦੇ ਸੀਸ ਤੇ ਪਾਵਨ ਸਰੂਪ ਸ਼ਸੋਤਿਤ ਕਰ ਗੁਰੂ ਅਰਜਨ ਦੇਵ ਜੀ ਆਪ ਚਵਰ ਕਰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ।‘ਸ਼ਬਦ ਗੁਰੂ ਪ੍ਰਕਾਸਿਓ ਹਰਿ ਰਸਨ ਬਸਾਯੋ’। ਇੳਂ ਬ੍ਰਹਮ ਗਿਆਨ ਦੇ ਸ਼ਬਦ ਬਾਣੀ ਪੜ੍ਹਨ, ਸੁਨਣ, ਗਾਉਣ ਤੇ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਜਾਤ ਪਾਤ, ਰੰਗ ਰੂਪ, ਨਸਲ, ਦੇਸ਼, ਕੌਮ ਦੇ ਮਹਜੱਬ ਦੇ ਕਿਸੇ ਵਿਤਕਰੇ ਤੋਂ ਬਿਨਾਂ, ਪ੍ਰਾਪਤ ਹੋਇਆ।‘ਖਤ੍ਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸੁ ਚਹੁ ਵਰਨਾ ਕਉ ਸਾਂਝਾ’।

ਪਾਵਨ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਵਸਤੂ ਇਕ ਪਾਰਬ੍ਰਹਮ ਪ੍ਰਮੇਸ਼ਵਰ ਹੈ, ਦੂਜੀ ਕੁਦਰਤ ਸਾਜੀ ਹੈ ਤੇ ਤੀਸਰੀ ਇਸ ਵਿੱਚ ਜੀਵਾਂ ਦੀ ਉਤਪਤੀ ਹੈ ਤੇ ਸ਼ਾਹ ਰਚਨਾ ਮਨੁੱਖ ਹੈ। (ਗੁਰੂ) ਗ੍ਰੰਥ ਸਾਹਿਬ ਦਾ ਆਰੰਭ ਗਿਣਤੀ ਦੇ ਹਿੰਦਸੇ 1 (ੴ ) ਨਾਲ ਹੈ ਜਿਸ ਵਿੱਚ ਪ੍ਰਮਾਤਮਾ ਦੀ ਅਖੰਡ ਏਕਤਾ ਦਰਸਾਈ ਹੈ ਪਰ ਸਨਾਤਨ ਧਰਮ ਵਿੱਚ ਹੀ ਪ੍ਰਮੇਸ਼ਵਰ ਦੀਆਂ ਤ੍ਰੈ ਦੇਵ ਜਾਂ ਤ੍ਰੈ ਮੂਰਤੀ ਅਤੇ ਬ੍ਰਹਮਾ, ਵਿਸ਼ਨੂੰ, ਮਹੇਸ਼ ਵਿਚ ਪਾਈਆਂ ਵੰਡੀਆਂ ਦਾ ਖੰਡਨ ਹੈ। ਕਰਤਾ, ਭਰਤਾ ਤੇ ਹਰਤਾ ਕੇਵਲ ਪ੍ਰਮਾਤਮਾ ਹੀ ਹੈ। ਉਸਦੇ ਹੁਕਮ ਵਿਚ ਹੀ ਜੀਵ ਆਤਮਾ ਆਉਂਦੀ ਹੈ ਉਹੀ ਪ੍ਰਤਿਪਾਲਣ ਕਰਨ ਵਾਲਾ ਤੇ ਉਹੀ ਵਿਨਾਸ਼ ਕਰਨ ਵਾਲਾ ਹੈ।ਕੇਵਲ ਅਕਾਲ ਪੁਰਖ ਹੀ ਸਦੀਵੀ ਹੈ, ਉਹ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ, ਸਮੇਂ, ਸਥਾਨ ਤੇ ਕਾਲ ਦੀ ਸੀਮਾਂ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ, ਹਰ ਸਥਾਨ ‘ਤੇ ਹਰ ਸਮੇਂ ਵਿਦਮਾਨ ਹੈ। ਸ੍ਰਿਸਟੀ ਸਾਜਣ ਤੋਂ ਪਹਿਲਾਂ ਵੀ ਉਹ ਸੀ ‘ਆਦਿ ਸੱਚੁ’ ਉਹ ਵਰਤਮਾਨ ਵਿੱਚ ਵੀ ਹੈ ਅਤੇ ਸਦੈਵ ਰਹੇਗਾ। ਉਹ ਅਕਾਲ ਹੈ, ਅਨਾਦਿ ਹੈ, ਅਨੰਤ ਹੈ ਤੇ ਕਣ ਕਣ ਵਿੱਚ ਰੌਸ਼ਨ ਹੈ ‘ਆਦਿ ਸਚੁ ਜੁਗਾਦਿ ਸਚੁ ਹੈ ਬੀ ਸਚੁ ਨਾਨਕ ਹੋਸੀ ਭੀ ਸਚੁ’॥

ਪ੍ਰਮਾਤਮਾ ਦੀ ਹਸਤੀ ਦੀ ਏਕਤਾ ਪਰਪੱਕ ਕੀਤੀ। ਪੰਡਿਤ, ਕਾਜ਼ੀ ਤੇ ਮੁਲਾਣੇ ਰੱਬ ਦੇ ਨਾਮ ਤੇ ਖਿਚੋਤਾਨ ਤੇ ਝਗੜੇ ਕਰਵਾਉਂਦੇ ਸੀ ਗੁਰੂ ਪਾਤਸ਼ਾਹ ਨੇ ਕਿਹਾ ਉਹ ਤਾਂ ਅਨਾਮ ਹੈ ਸਾਰੇ ਨਾਮ ਉਸਦੇ ਕਿਰਤਮ ਨਾਮ ਹਨ ‘ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ’। ਜਿਤਨੇ ਵੀ ਉਸਦੇ ਹਿੰਦੂ, ਮੁਸਲਮਾਨ ਨਾਮ ਹਨ ਪਾਵਨ ਗ੍ਰੰਥ ਵਿਚ ਸਾਰੇ ਸ਼ਾਮਿਲ ਕੀਤੇ, ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ਕੋਈ ਸੇਵੇ ਗੁਸਈਆ ਕੋਈ ਅਲਾਹਿ’। ਇਸੇ ਤਰ੍ਹਾਂ ਮੰਦਿਰ, ਮਸਜਿਦ, ਠਾਕੁਰਦੁਆਰਾ, ਆਰਤੀ ਤੇ ਬਾਂਗ, ਪੂਜਾ ਔ ਨਮਾਜ, ਵਰਤ ਤੇ ਰੋਜ਼ੇ, ਹਰ ਤਰ੍ਹਾਂ ਦੀ ਪੂਜਾ ਜਾਂ ਇਬਾਦਤ ਪਰਵਾਨ ਹੈ। ਕੋਈ ਕਿਸੇ ਵੀ ਢੰਗ ਨਾਲ ਪੂਜਾ ਜਾਂ ਇਬਾਦਤ ਕਰਦਾ ਹੈ ਗੁਰਬਾਣੀ ਉਸ ਨੂੰ ਪ੍ਰਵਾਣ ਕਰਦੀ ਹੈ ਤੇ ਸਮੁੱਚੇ ਮਨੁਖ ਸਮੂਹ ਲਈ ਅਰਦਾਸ ਕਰਦੀ ਹੈ ਕਿਉਂਕਿ ਗੁਰਬਾਣੀ ਤੱਤ ਰੂਪ ਵਿਚ ਧਰਮ ਇਕ ਹੀ ਮੰਨਦੀ ਹੈ ਮਹਜਬਾਂ ਦੇ ਰਾਹ ਵੱਖਦੇ ਹੋ ਸਕਦੇ ਹਨ। ਕੋਈ ਕਿਸੇ ਵੀ ਮਾਰਗ ਤੋਂ ਆਵੇ ਉਸਦਾ ਉਧਾਰ ਕਰਨ ਦੀ ਉਸਨੂੰ ਸੰਸਾਰ ਦੀ ਅਗ ਤੋਂ ਉਭਾਰ ਲੈਣ ਦੀ ਅਰਦਾਸ ਹੈ ‘ਜਗਤ ਜਲੰਦਾ ਰਖ ਲੈ ਅਪੁਨੀ ਕ੍ਰਿਪਾ ਧਾਰਿ’।

ਕੁਦਰਤ ਅਥਵਾ ਕਾਇਨਾਤ ਦੀ ਐਸੀ ਸਾਜਨਾ ਉਸੇ ਕਰਤਾ ਪੁਰਖ ਤੋਂ ਹੀ ਹੋਈ ਹੈ ਜਿਸਦੇ ਕਣ ਕਣ ਵਿਚ ਉਹ ਪਰਮ ਹਸਤੀ ਆਪ ਸਮੋਈ ਹੈ। ਸੰਸਾਰ ਦਾ ਇਹ ਸਾਰਾ ਆਕਾਰ ਰੱਬੀ ਹੁਕਮ (Divine Order)ਤੋਂ ਹੈ ਅਤੇ ਉਸਦੇ ਹੁਕਮ ਵਿਚ ਹੀ ਸਮਾਏਗਾ ‘ਹੁਕਮੀ ਹੋਵਨ ਆਕਾਰੁ ਹੁਕਮ ਨ ਕਹਿਆ ਜਾਈ’। ਇਸ ਹੁਕਮ ਨਾਲ ਹੀ ਸਾਰਾ ਪਸਾਰਾ ਹੋਇਆ ਹੈ। ਇਹ ਦ੍ਰਿਸ਼ਮਾਨ ਸ਼੍ਰਿਸ਼ਟੀ ਜੋ ਅਸੀਂ ਦੇਖਦੇ ਹਾਂ ਇਹ ਸਮੂਚਾ ਭੋਤਿਕ ਪਸਾਰਾ ਤੇ ਪਦਾਰਥ ਉਸ ਇਕ ਅਕਾਲ ਪੁਰਖ ਦੀ ਰਚਨਾ ਹੈ। ਇਹੀ ਨਿਰਗੁਣ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ‘ਨਿਰਗੁਣ ਆਪ ਸਰਗੁਣ ਭੀ ਓਹੀ’। ਇਹ ਸ਼੍ਰਿਸ਼ਟੀ ਅਥਵਾ ਜਗਤ ਜਾਂ ਸੰਸਾਰ ਸੱਚੇ ਦੀ ਕਿਰਤ ਹੈ, ਇਹ ਝੂਠੀ ਨਹੀਂ। ‘ਆਪਿ ਸਤਿ ਕੀਆ ਸਭੁ ਸਤਿ, ਤਿਸ ਪ੍ਰਭੁ ਤੇ ਸਗਲੀ ਉਤਪਤਿ’॥ ਸ੍ਰਿਸ਼ਟੀ ਦੀ ਰਚਨਾ ਅਕਾਲ ਪੁਰਖ ਦੇ ਹੁਕਮ ਤੇ ਉਸਦੀ ਮੌਜ ਵਿਚ ਹੋਈ ਹੈ ਪਰ ਰਚਨਾ ਸੱਚ ਤਾਂ ਹੈ ਪਰ ਕਰਤਾ ਪੁਰਖ ਵਾਂਗ ਸਦੀਵੀ ਸੱਚ ਨਹੀਂ ਇਹ ਪਸਾਰਾ ਕਈ ਵੇਰ ਹੋਇਆ ਹੈ ਤੇ ਕਈ ਵੇਰ ਕਾਦਰ ਵਿਚ ਸਮਾ ਗਿਆ। ‘ਕਈ ਵਾਰ ਪਸਰਿਓ ਪਸਾਰਾ’॥ ਜਦੋਂ ਅਜੇ ਆਧੁਨਿਕ ਵਿਗਿਆਨ ਦਾ ਪਹੁ-ਫੁਟਾਲਾ ਵੀ ਨਹੀਂ ਸੀ ਹੋਇਆ ਜਿਨ੍ਹਾਂ ਤੇ ਸਾਇੰਸ ਦੀਆਂ ਖੋਜਾਂ ਹੁਣ ਜਿਥੇ ਪਹੁੰਚੀਆਂ ਹਨ ਪਾਵਨ ਗ੍ਰੰਥ ਸਾਹਿਬ ਵਿਚ ਉਹ ਸੂਰਜ ਵਾਂਗ ਰੋਸ਼ਨ ਹਨ, ਸਦੀਵੀ ਸੱਚ ਹਨ। ਕੁਦਰਤ ਦੀ ਸਾਰੀ ਰਚਨਾ ਕਾਦਰ ਅਥਵਾ ਕਰਤਾ ਪੁਰਖ ਤੋਂ ਹੈ ‘ਆਪੀਨੇ ਆਪੁ ਸਾਜਿਓ ਆਪੀਨੇ ਰਚਿਓ ਨਾਉ। ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ’॥(ਅੰਗ 563) ਕਾਦਰ ਦੇ ਇੱਕ ਇਲਾਹੀ ਗਰਜਵੇਂ ਹੁਕਮ (Bigbang) ਨਾਲ ਹੀ ਸਾਰਾ ਪਸਾਰਾ ਹੋਇਆ ‘ਕੀਤਾ ਪਸਾਉ ਏਕੋ ਕਵਾਉ। ਤਿਸਤੈ ਹੋਇ ਲਖ ਦਰੀਆਉ’॥ ਪਵਨ, ਪਾਣੀ, ਧਰਤੀ, ਗਗਨ, ਸੂਰਜ ਤੇ ਚੰਦ ਇਤਿਆਦਿ ਇੱਕ ਦੀ ਹੀ ਸਿਰਜਣਾ ਹੈ ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ। ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤਿ ਸਮੋਇ’॥

ਅਕਾਲ ਪੁਰਖ ਇਸ ਸਿਰਜਣਾ ਤੋਂ ਪਹਿਲਾਂ ਵੀ ਸੀ ਜਦੋਂ ਇਸ ਦ੍ਰਿਸ਼ਟਮਾਨ ਸੰਸਾਰ ਦੀ ਉਤਪਤੀ ਵੀ ਨਹੀਂ ਸੀ ਹੋਈ ਪਰ ਗੁਰਬਾਣੀ ਅਨੁਸਾਰ ਸ੍ਰਿਸ਼ਟੀ ਦੇ ਆਰੰਭ ਦੀ ਕੋਈ ਗਿਣਤੀ ਮਿਣਤੀ ਨਹੀਂ ਦੱਸ ਸਕਦਾ ਕਿਉਂਕਿ ਜਦ ਸੂਰਜ ਹੀ ਨਹੀਂ ਸੀ ਤਾਂ ਦਿਨ-ਰਾਤ ਕਿਥੇ ਸਨ, ਤਾਰੀਖ ਮਹੀਨੇ ਵਾਰ ਨਹੀਂ ਸਨ ‘ਥਿਤੁ ਵਾਰ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ’॥ ‘ਜਾ ਕਰਤਾ ਸ੍ਰਿਸਟੀ ਕਉ ਸਾਜੈ ਆਪੈ ਜਾਣੈ ਸੋਈ’ ਕੋਈ ਇਕ ਧਰਤੀ ਆਕਾਸ਼ ਤੇ ਪਤਾਲ ਦੀ ਗਲ ਕਰਦਾ ਸੀ ਕੋਈ 14 ਤਬਕ ਵਖਾਣਦਾ ਸੀ ਪਰ ਗੁਰਬਾਣੀ ਨੇ ਅਣਗਿਣਤ ਸੂਰਜ ਚੰਦ ਤੇ ਧਰਤੀਆਂ ਦਾ ਜ਼ਿਕਰ ਕੀਤਾ ‘ਧਰਤੀ ਹੋਰ ਪਰੇ ਹੋਰ ਹੋਰ’ ‘ਖੰਡ ਪਾਤਾਲ ਅਸੰਖ ਮੈ ਗਣਤ ਨ ਹੋਈ’ਬੇਸ਼ੁਮਾਰ ਅਣੁ-ਪ੍ਰਮਾਣੂਆਂ ਤੋਂ ਬਣਿਆਂ ਇਹ ਭੋਤਿਕ ਪਸਾਰਾ (Glaxies) ਮਨੁੱਖੀ ਕਲਪਣਾ ਵਿੱਚ ਨਹੀਂ ਆ ਸਕਦੇ। ਸ੍ਰਿਸਟੀ ਤੇ ਉਸ ਨੂੰ ਸਾਜਣ ਵਾਲਾ ਇੱਕ ਹੈ ਰਚਨਾ ਅਤੇ ਰਚਨਕਾਰ ਕਰਤਾ ਤੇ ਉਸਦੀ ਕਿਰਤ ਇੱਕ ਰੂਪ ਹਨ ‘ਜੋ ਦੀਸੈ ਸੋ ਤੇਰਾ ਰੂਪ’‘ਜੋ ਦੀਸੈ ਸੋ ਸਗਲ ਤੂਹੈ ਪਸਰਿਆ ਪਸਾਰਾ’।ਕਿਹਾ ਜਾਂਦਾ ਸੀ ਕਿ ਧਰਤੀ ਚਪਟੀ ਹੈ। ਧਰਤੀ ਸੂਰਜ ਤੇ ਚੰਦਰਮਾਂ ਅਚੱਲ ਹੈ ਪਰ ਗੁਰਬਾਣੀ ਨੇ ਕਿਹਾ ਕਿ ਧਰਤੀ ਤਾਂ ਸੂਰਜ ਦੁਆਲੇ ਨਿਰੰਤਰ ਘੁੰਮ ਰਹੀ ਹੈ। ਇਕੱਲੀ ਧਰਤੀ ਹੀ ਨਹੀਂ ਬਲਕਿ ਸੂਰਜ ਅਤੇ ਚੰਦਰਮਾਂ ਵੀ ਉਸ ਦੇ ਭੈ ਵਿੱਚ ਕ੍ਰੋੜਾਂ ਕੋਹ ਨਿਰੰਤਰ ਚਲ ਰਹੇ ਹਨ। ‘ਭੈ ਵਿਚੁ ਸੂਰਜ ਭੈ ਵਿਚ ਚੰਦ ਕੋਹ ਕਰੋੜੀ ਚਲਤ ਨ ਅੰਤ’॥

ਮਨੁੱਖ ਕਰਤਾਰ ਦੀ ਸਭ ਤੋਂ ਸ੍ਰੇਸ਼ਟ ਕਿਰਤ ਪ੍ਰਵਾਨ ਹੈ। ਅਸ਼ਰਫੁੱਲ ਮਖਲੂਕਾਤ ਵਿਗਿਆਨ ਦਾ ਐਵੀਲਿਊਸ਼ਨ ਸਿਧਾਂਤ ਵੀ ਮਨੁੱਖ ਨੂੰ ਸਾਰੇ ਜੀਵਾਂ ਤੋਂ ਸ੍ਰੇਸ਼ਠ ਮੰਨਦਾ ਆਇਆ ਹੈ ‘ਅਵਰ ਜੋਨਿ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ’ ਮਨੁੱਖਾ ਦੇਹੀ (ਸਰੀਰ) ਰੱਬੀ ਕ੍ਰਿਪਾ ਦੁਆਰਾ ਪ੍ਰਾਪਤ ਹੁੰਦੀ ਹੈ ‘ਗੁਰ ਸੇਵਾ ਤੇ ਭਗਤਿ ਕਮਾਈ ਤਬ ਇਹ ਮਾਨਸ ਦੇਹੀ ਪਾਈ’॥ ਰੂਪ, ਰੰਗ, ਨਸਲ ਤੇ ਦੇਸ਼ਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਸਭ ਵਿੱਚ ਜੋਤਿ ਇੱਕ ਹੀ ਹੈ ਪਰ ਕਮਾਲ ਇਹ ਹੈ ਕਿ ਇਕ ਮਨੁੱਖ ਦਾ ਰੂਪ ਰੰਗ ਦੂਸਰੇ ਮਨੁੱਖ ਨਾਲ ਮਿਲਦਾ ਨਹੀਂ ਪਰ ਰੱਬੀ ਜੋਤਿ ਦੀ ਏਕਤਾ ਹੈ ‘ਜਹ ਜਹ ਦੇਖਾ ਤਹਿ ਜੋਤਿ ਤੁਮਾਰੀ ਤੇਰਾ ਰੂਪ ਕਿਨੇਹਾ। ਇਕਤੁ ਰੂਪ ਫਿਰੈ ਪਰਸਨਾ ਕੋਇ ਨ ਕਿਸਹੀ ਜੇਹਾ’॥ ਸਰੀਰ ਵਿੱਚ ਮੰਨ ਹੈ ਆਤਮਾ ਹੈ ਸਰੀਰ ਅਸਥੂਲ ਹੈ ਪਰ ਮਨ ਦਾ ਸੁਧਰਿਆ ਸਰੂਪ ਆਤਮਾ ਸੂਖਮ ਹੈ ‘ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ’॥ ‘ਮਨੁ ਤੂ ਜੋਤਿ ਸਰੂਪ ਹੈ ਅਪਣਾ ਮੂਲ ਪਛਾਣੁ’।

ਗੁਰੂ ਗ੍ਰੰਥ ਸਾਹਿਬ ਵਿੱਚ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਇੱਕ ਸਵਾਲ ਕੀਤਾ ਗਿਆ ਹੈ ਅਤੇ ਭਾਵੇਂ ਜਵਾਬ ਵੀ ਨਾਲ ਹੀ ਦਿੱਤਾ ਗਿਆ ਹੈ ਪਰ ਉਸ ਉਤਰ ਦਾ ਵਿਸਥਾਰ ਸਾਰੀ ਗੁਰਬਾਣੀ ਵਿੱਚ ਹੈ ‘ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ’॥ ਆਤਮਾਂ ਤੇ ਪ੍ਰਮਾਤਮਾ ਵਿੱਚ ਕੂੜ ਅਥਵਾ ਹਉਮੈ ਦੀ ਦੀਵਾਰ ਹੈ। ਮਨੁੱਖ ਦੀ ਨਜਰ ਦ੍ਰਿਸ਼ਟਮਾਨ ਸੰਸਾਰ ਤੱਕ ਹੀ ਸੀਮਿਤ ਹੈ ਸੰਸਾਰ ਦੇ ਨਾਸ਼ਵਾਨ ਪਦਾਰਥਾਂ ਤੇ ਮਾਇਆ ਨਾਲ ਉਸ ਨੂੰ ਮੋਹ ਹੈ, ਵੱਧ ਤੋਂ ਵੱਧ ਪਦਾਰਥ ਜਾਂ ਤਾਕਤ ਪ੍ਰਾਪਤ ਕਰਨ ਦਾ ਲਬ ਲੋਭ ਹੈ। ਜਿਤਨੀ ਤਾਕਤ ਵੱਧ ਪ੍ਰਾਪਤ ਹੁੰਦੀ ਚਲੀ ਜਾਂਦੀ ਹੈ ਵਾਸ਼ਨਾ ਉਸ ਹੋਰ ਅਗੇਰੇ ਚਲੀ ਜਾਂਦੀ ਹੈ ਜੋ ਹਉਮੈਂ ਦਾ ਕਾਰਣ ਬਣਦੀ ਹੈ ਸੁਭਾਅ ਹਿੰਸਕ ਹੋ ਜਾਂਦਾ ਹੈ ਅਤੇ ਇਹ ਪ੍ਰਾਪਤੀ ਖੁਸ ਨਾ ਜਾਵੇ ਇਸ ਦਾ ਭੈ ਬਣਿਆਂ ਰਹਿੰਦਾ ਹੈ ਇਸੇ ਆਸ਼ਾ ਤ੍ਰਿਸ਼ਨਾ ਤੇ ਨਿਰਾਸ਼ਾ ਦੇ ਆਲਮ ਵਿੱਚ ਹੀ ਮਨੁੱਖ ਦੁੱਖ ਪਾਉਂਦਾ ਹੈ ਅਤੇ ਕੀਮਤੀ ਮਨੁੱਖੀ ਜਨਮ ਅਜਾਈਂ ਗਵਾ ਲੈਂਦਾ ਹੈ। ਇਸ ਬੁਨਿਆਦੀ ਸਵਾਲ ਦਾ ਉਤਰ ਪਾਤਸ਼ਾਹ ਨੇ ਅਗਲੀ ਤੁੱਕ ਵਿੱਚ ਵਰਤਿਆ ਹੈ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਅਕਾਲ ਪੁਰਖ ਦੀ ਭੈ-ਭਾਵਨੀ ਤੇ ਉਸਦੇ ਹੁਕਮ ਵਿੱਚ ਚਲਣ ਨਾਲ ਹੀ ਜੀਵਨ ਸਫਲ ਹੁੰਦਾ ਹੈ।

ਗੁਰਬਾਣੀ ਮਨੁੱਖਾਂ ਵਿੱਚ ਕਿਸੇ ਜਾਤ, ਮਜ਼ਹਬ, ਵਰਗ, ਨਸਲ, ਰੰਗ ਕਰਕੇ ਭੇਦ ਨਹੀਂ ਕਰਦੀ ਪਰ ਇੱਕ ਭੇਦ ਗੁਰਮੁਖ ਮਨਮੁੱਖ ਜਾਂ ਸੰਤ ਤੇ ਸਾਕਤ ਵਿੱਚ ਰੱਖਿਆ ਹੈ ਸਿੱਖ ਦੇ ਰੂਪ ਵਿੱਚ ਪਾਤਸ਼ਾਹ ਆਦਰਸ਼ਕ ਮਨੁੱਖ ਦੀ ਸਿਰਜਨਾ ਕਰਦੇ ਹਨ। ਇਹ ਜਗਤ ਪਰਮਾਤਮਾ ਦੀ ਖੇਡ ਹੈ ‘ਬਾਜੀਗਰ ਡੰਕ ਬਜਾਈ ਸਭੁ ਖਲਕੁ ਤਮਾਸੇ ਆਈ’, ਤੇ ਇਸ ਖੇਡ ਦੇ ਮੈਦਾਨ ਵਿੱਚ ‘ਲਿਵਧਾਤੁ ਦੁਇ ਰਾਹੁ ਹੈ’ ਧਾਤ ਤ੍ਰਿਸ਼ਨਾ ਤੇ ਵਾਸ਼ਨਾਵਾਂ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਆਤਮਕ ਉਚਤਾ ਪ੍ਰਾਪਤ ਕਰਨ ਲਈ ਇਨ੍ਹਾਂ ਨਾਲ ਨਿਰੰਤਰ ਯੁੱਧ ਹੋ ਰਿਹਾ ਹੈ ਜਿਵੇਂ ਸਰੀਰ ਨੂੰ ਮਜਬੂਤ ਕਰਨ ਲਈ ਵਿਅੱਕਤੀ ਮਿਹਨਤ ਅਭਿਆਸ ਕਰਦਾ ਹੈ। ਆਤਮਕ ਬੱਲ ਤੇ ਸ਼ੁਧਤਾ ਪ੍ਰਾਪਤ ਕਰਨ ਲਈ ਬਦੀ ਤੇ ਵਾਸ਼ਨਾਵਾਂ ਨਾਲ ਨਿਰੰਤਰ ਟਕਰਾਅ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਜਿੱਤ ਪਾਉਣੀ ਬਹੁਤ ਬਿਖਮ ਹੈ। ਇਸ ਲਈ ਗੁਰਬਾਣੀ ਫੁਰਮਾਉਂਦੀ ਹੈ ਕਿ ਅਸਲ ਸੂਰਮਾ ਓਹੀ ਹੈ ਜੋ ਇਨ੍ਹਾਂ ਪੰਜਾਂ ਤੇ ਫਤਹਿ ਹਾਸਲ ਕਰਦਾ ਹੈ। ‘ਜਿਨ ਮਿਲਿ ਮਾਰੇ ਪੰਚ ਬੀਰ ਐਸੋ ਕੌਣ ਬਲੀ ਰੇ’ ਅੰਦਰ ਬੁਰਿਆਈ ਨਾਲ ਤੇ ਬਾਹਰ ਬੁਰਿਆਂ ਨਾਲ ਜੰਗ ਹੈ। ‘ਧੰਨ ਜੀਉ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮਹਿ ਜੁਧ ਬਿਚਾਰੈ’।

ਮਤ ਮਲੀਨ ਹੋ ਜਾਂਦੀ ਹੈ ਜਿਸਨੂੰ ਨਾਮ ਬਾਣੀ ਨਾਲ ਹੀ ਧੋਇਆ ਜਾ ਸਕਦਾ ਹੈ ‘ਭਰੀਐ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ’ ਕੋਈ ਹੋਰ ਹੱਠ ਯੋਗ ਨਹੀਂ ਦੱਸਿਆ ਸਰੀਰ ਨੂੰ ਕਸ਼ਟ ਦੇਣ ਜਾਂ ਤਪਾਉਣ ਦੀ ਗੱਲ ਨਹੀਂ ਕੀਤੀ ਪਰ ਗ੍ਰਿਸਤ ਵਿੱਚ ਰਹਿ ਕੇ, ਦੁਨੀਆਂ ਵਿੱਚ ਰਹਿ ਕੇ ਸਹਿਜ ਧਰਮ ਦਾ ਪਾਲਣ ਸਿਮਰਨ ਤੇ ਸੇਵਾ ਨਾਲ ਕੀਤਾ ਜਾਣਾ ਹੈ। ਅਦਰਸ਼ਕ ਗੁਰਸਿੱਖ ਦੀ ਪਹਿਚਾਣ ‘ਸੇਵ ਕੀਤਈ ਸੰਤੋਖਈ ਜਿਨੁ ਸੱਚੋ ਸਚੁ ਧਿਆਇਆ ਉਨੀ ਮੰਦੇ ਪੈਰ ਨ ਰਖਿਓਨ ਕਰ ਸੁਕ੍ਰਿਤ ਧਰਮ ਕਮਾਇਆ’॥ ਲਬ ਲੋਭ ਦੇ ਉਲਟ ਉਸ ਦੇ ਸੁਭਾੳੇੁ ਵਿੱਚ ਸਬਰ ਸੰਤੋਖ ਹੁੰਦਾ ਹੈ ਉਸ ਦੇ ਅੰਦਰ ਸੱਚ ਸੁਨਣ ਦੀ ਜੁੱਅਰਤ ਹੁੰਦੀ ਹੈ ਉਹ ਸੱਚ ਬੋਲਦਾ ਸੱਚ ਕਹਿੰਦਾ ਹੈ, ਸੱਚ ਬੋਲਣ ਤੋਂ ਰੋਕਣ ਤੇ ਉਹ ਕਿਸੇ ਬਾਦਸ਼ਾਹ ਦੀ ਤਲਵਾਰ ਸਾਹਮਣੇ ਵੀ ਸੱਚ ਸੁਨਾਉਣ ਤੋਂ ਨਹੀਂ ਡਰਦਾ, ਸਿੱਖ ਇਤਿਹਾਸ ਇਸਦਾ ਗਵਾਹ ਹੈ।

ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਮੁੱਖ ਤੌਰ ਤੇ ਪਰਮ ਪੁਰਖ ਦੀ ਅਕੱਥ ਕਥਾ ਹੈ, ਉਸ ਦੀ ਸਿਫਤ ਸਲਾਹ ਹੈ। ਉਹ ਸ੍ਰਿਸਟੀ ਤੇ ਕੁਦਰਤ ਦਾ ਰਚਨਹਾਰ ਹੈ, ਉਹ ਅਚਰਜ ਅਤੇ ਵਿਸਮਾਦ ਹੈ। ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦਾ ਪ੍ਰਮਾਰਥਕ ਅਥਵਾ ਹੁਕਮ ਦਾ ਮਾਰਗ ਦਰਸਾਇਆ ਹੈ। ਗੁਰੂ ਗ੍ਰੰਥ ਸਾਹਿਬ ਸਤਿ ਦਾ ਪ੍ਰਕਾਸ਼ ਹੈ, ਇਕ ਸਰਬ ਸ਼ਕਤੀਮਾਨ ਪਰਮਾਤਮਾ ਦੀ ਨਿਰੰਤਰ ਕੀਰਤੀ ਹੈ ਸੱਚ ਆਚਾਰ ਘੜਨ ਦੀ ਟਕਸਾਲ ਹੈ ਜਿਥੇ ਮਨੁਖ ਦੀ ਸੁਰਤ ਮੱਤ ਮੰਨ ਬੁੱਧ ਸਚਿਆਰ ਪੁਰਖ ਅਥਵਾ ਗੁਰਮੁਖ ਦੇ ਰੂਪ ਵਿਚ ਘੜੀ ਜਾਂਦੀ ਹੈ। ਸੱਚ, ਸਹਿਜ ਤੇ ਪ੍ਰਮਾਰਥ ਦਾ ਜੀਵਨ ਮਾਰਗ ਹੈ ਜੋ ਮਨੁੱਖ ਨੂੰ ਬੰਧਨ ਮੁਕਤ ਤੇ ਸਹਿਜ ਆਨੰਦ ਨਾਲ ਪ੍ਰਫੁੱਲਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਅਮਰ ਸੰਦੇਸ਼ ਸਰਬ ਸਾਂਝਾ ਹੈ ਸਾਰੇ ਧਰਮਾਂ ਦੇ ਸਤਿਕਾਰ ਸਹਿਹੋਂਦ ਤੇ ਮਨੁੱਖੀ ਆਜਾਦੀ ਅਲੰਬਰਦਾਰ ਹੈ। ਹਲਤ-ਪਲਤ ਸ਼ਕਤੀ-ਭਗਤੀ, ਤੇ ਰਾਜਯੋਗ ਦਾ ਸੰਪੂਰਨ ਧਰਮ ਹੈ। ਪਤਿ ਤੇ ਸਤਿ ਦੇ ਅਣਖੀਲੇ ਧਰਮੀ ਜੀਵਨ ਲਈ ਆਪਾ ਵਾਰਨ, ਕੁਰਬਾਨ ਹੋਣ ਤੇ ਸ਼ਹਾਦਤ ਦੇਣ ਦੀ ਸਫਲ ਪ੍ਰੇਰਣਾ ਹੈ। ਇਸੇ ਲਈ ਸੰਸਾਰ ਦੇ ਪ੍ਰਸਿੱਧ ਫਿਲਾਸਫਰ ਇਤਿਹਾਸਕਾਰ ਆਰਨਰ ਟੋਇਨਬੀ ਨੇ ਭਵਿਖਤ ਦੇ ਧਰਮ ਬਾਰੇ ਕਿਹਾ ਕਿ ‘ਉਹ ਦੇਹ ਪੂਜ ਨਹੀਂ ਸ਼ਬਦ ਦੀ ਅਰਾਧਨਾ ਵਾਲਾ ਹੋਵੇਗਾ’ ਇਹ ਵੀ ਅੰਕਿਤ ਕੀਤਾ ਕਿ ‘ਸੇਵਾ ਤਾਂ ਈਸਾਈਆਂ ਨੇ ਅਪਨਾ ਲਈ ਪਰ ਸ਼ਬਦ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਰਗਟ ਹੈ’। ਪ੍ਰੋ. ਜੇ.ਸੀ. ਅਰਚਰ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਧਰਮ ਨੂੰ ਸਮੁੱਚੇ ਬ੍ਰਹਿਮੰਡ ਦਾ ਅਤੇ ਜੀਵਨ ਅਮਲ ਦਾ ਧਰਮ ਦੱਸਿਆ ਅਤੇ ਕਿਹਾ ਕਿ ‘ਵਿਸ਼ਵ ਨੂੰ ਅੱਜ ਉਸਦੇ ਸ਼ਾਂਤੀ ਅਤੇ ਪ੍ਰੇਮ ਦੇ ਉਪਦੇਸ਼ ਦੀ ਲੋੜ ਹੈ ਕਿਉਂਕਿ ਇਸ ਵਿੱਚ ‘ਹਸੰਦਿਆ ਖੇਲੰਦਿਆ ਪਹਿਨੰਦਿਆ ਵਿਚੈ ਹੋਵੈ ਮੁਕਤਿ’ ਦਾ ਸੰਦੇਸ਼ ਮਿਲਦਾ ਹੈ ਪਰ ਐਸੇ ਮਹਾਨ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵ ਵਿਆਪੀ ਧਰਮ ਦਾ ਜਿਸ ਸਿੱਖ ਨੂੰ ਮਾਣ ਪ੍ਰਾਪਤ ਹੈ ਅੁਹ ਆਪ ਜੀ ਅੱਜ ਗੁਰੂ ਸ਼ਬਦ ਦੀ ਬਜਾਏ ਡੇਰਿਆਂ ਵਿੱਚ ਦੇਹਧਾਰੀਆਂ ਨੂੰ ਪੂਜਣ ਜਾ ਰਿਹਾ ਹੈ। ਸਮੇਂ ਅਨੁਸਾਰ ਅੱਜ ਸੇਵਾ ਦੇ ਰੂਪ ਬਦਲ ਗਏ ਹਨ ਸਾਨੂੰ ਗਰੀਬਾਂ ਦੀਆਂ ਕਲੋਨੀਆਂ ਵਿੱਚ ਜਾ ਕੇ ਲੋੜਵੰਦਾ ਬਜੁਰਗਾਂ ਤੇ ਹਸਪਤਾਲਾਂ ਵਿੱਚ ਬਿਮਾਰ ਰੋਗੀਆਂ ਦੀ ਸੇਵਾ ਕਰਨੀ ਚਾਹੀਦੀ ਹੈ।

ਬਲਿਓ ਚਰਾਗ ਅੰਧਿਯਾਰ ਮਹਿ………
ਗੁਰੂ ਨਾਨਕ ਦੇਵ ਜੀ ਕੇਵਲ ਇੱਕ ਇਤਿਹਾਸਕ ਨਾਇਕ ਹੀ ਨਹੀੇਂ ਬਲਕਿ ਇਲਾਹੀ ਜੋਤ, ਖੁਦਾਈ ਨੂਰ ਅਤੇ ਰੱਬੀ ਰਹਿਮਤਾਂ ਅਤੇ ਬਖਸ਼ਿਦਾ ਅਤੁੱਟ ਭੰਡਾਰ ਹਨ।ਉਨ੍ਹਾਂ ਦਾ ਸੰਸਾਰ  ਆਗਮਨ, ਮਨੁੱਖੀ ਆਤਮਾਂ ਦਾ ਜਾਗਰਤ ਹੋਣਾ ਤੇ ਮਾਨਵਵਾਦ ਦਾ ਉਦੈ ਹੈ ।ਇਹ ਵਿਸ਼ਵ ਜਿਹੜਾ ਅੰਧ ਵਿਸ਼ਵਾਸ਼ ਦੀਆਂ ਘੁੰਮਣ ਘੇਰੀਆਂ ਜਾਂ ਖੁਆਬ  ਅਵਸਥਾ ਵਿੱਚ ਸੀ ਉਸਨੂੰ ਗੁਰੂ ਪਾਤਸ਼ਾਹ ਨੇ ਹਕੀਕਤ ਦਾ ਜੀਵਨ ਮਾਰਗ ਦਰਸਾਇਆ।ਡਾ: ਇਕਬਾਲ ਅਨੁਸਾਰ

ਆਸ਼ਕਾਰ ਉਸਨੇ ਕੀਆ ਜੋ ਜਿੰਦਗੀ ਕਾ ਰਾਜ਼ ਥਾ

ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪਰ ਨਾਜ਼ ਥਾ

ਅਨੇਕਾਂ ਅਵਤਾਰਾਂ ਅਥਵਾ ਬ੍ਰਹਮਾਂ, ਵਿਸ਼ਨੂੰ, ਮਹੇਸ਼ ਅਤੇ ਫੇਰ ਵਿਸ਼ਨੂੰ ਦੇ 24 ਅਵਤਾਰ ਦੇਵੀ ਦੇਵਤੇ ਅਤੇ ਉਹਨਾਂ ਦੇ ਕਿਰਤਮ ਬੁੱਤ ਬਣਾ ਕੇ ਉਹਨਾਂ ਦੀ ਪੂਜਾ ਹੋ ਰਹੀ ਸੀ ਜਿਸਨੇ ਸਾਰੇ ਦੇਸ਼ ਸਮਾਜ ਨੂੰ ਵੰਡਿਆ ਹੋਇਆ ਸੀ।ਇਸ ਦੇਸ਼ ਸਮਾਜ ਵਿੱਚ ਰੱਬੀ ਏਕਤਾ ਦਾ ਨਾਅਰਾ ਪਹਿਲੀ ਵਾਰ ਗੁਰੂ ਨਾਨਕ ਜੀ ਨੇ ਬੁਲੰਦ ਕੀਤਾ ਜਿਸਦਾ  ਡਾ: ਇਕਬਾਲ ਨੇ ਕਥਨ ਇਉਂ ਕੀਤਾ ਹੈ:

ਫਿਰ ਉਠੀ ਆਖਿਰ ਸਦ੍ਹਾ ਤੌਹੀਦ ਕੀ ਪੰਜਾਬ ਸੇ

ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖੁਆਬ ਸੇ

ਰੱਬੀ ਏਕਤਾ ਤੋਂ ਹੀ ਮਨੁੱਖੀ ਬਰਾਬਰਤਾ, ਸਹਿਹੋਂਦ ਅਤੇ ਅਜਾਦੀ ਦੀ ਇਨਕਲਾਬੀ ਵਿਚਾਰਧਾਰਾ ਦਾ ਆਗਾਜ ਹੋਇਆ।ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਆਗਮਨ ਨੂੰ ਸੂਰਜ ਦਾ ਉਦੈ ਹੋਣਾਂ ਅਥਵਾ ਸੱਚ ਦਾ ਪ੍ਰਕਾਸ਼ ਅਤੇ ਉਹਨਾਂ ਦੇ ਰੱਬੀ ਬੋਲਾਂ ਨੂੰ ‘‘ਸਿੰਘ ਗਰਜ਼” (ਸ਼ੇਰ ਦੀ ਨਿਰਭੈ ਆਵਾਜ਼ ਦੱਸਿਆ) ਜ਼ੋ ਅੱਤ ਬਿਖਮ ਹਾਲਾਤ ਵਿੱਚ ਵੀ ਸੱਚ ਸੁਨਾਉਣ ਦੇ ਸਮਰੱਥ ਹੋਈ….

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ……

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ……..

ਗੁਰਮੁਖ ਕਲ ਵਿੱਚ ਪ੍ਰਗਟੁ ਹੋਆ

ਮਨੁੱਖੀ ਸਮਾਜ ਦੀ ਹੋ ਰਹੀ ਅਧੋਗਤੀ ਅਤੇ ਮਨੁੱਖ ਦੀ ਦਰਦ ਭਰੀ ਪੁਕਾਰ ਸੁਣ ਜਿਸਨੂੰ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਵਿਚ

‘ ਪ੍ਰਮਾਤਮਾਂ ਨੇ ਸੰਸਾਰ ਦੀ ਅੱਤ ਭੈੜੀ ਦਸ਼ਾ ਦੇਖ ਤੇ ਮਨੁੱਖ ਦੀ ਦਰਦਭਰੀ ਆਵਾਜ਼ ਸੁਣੀਂ ਤਾਂ ਪ੍ਰਮਾਤਮਾਂ ਦੀ ਅੱਖ ਵਿੱਚੋਂ ਇੱਕ ਹੰਝੂ ਵਗਿਆ ਜੋ ਗੁਰੂ ਨਾਨਕ ਦਾ ਰੂਪ ਧਾਰ ਜਗਤ ਵਿੱਚ ਪ੍ਰਗਟ ਹੋਇਆ’:

‘‘ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਇਆ”(ਭਾਈ ਗੁਰਦਾਸ)

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਲਹੋਰ ਦੇ ਨਜ਼ਦੀਕ ਰਾਇ ਭੋਇ ਦੀ ਤਲਵੰਡੀ (ਜੋ ਅੱਜ ਨਨਕਾਣਾਂ ਸਾਹਿਬ ਦੇ ਨਾਮ ਨਾਲ ਜਗਤ ਪ੍ਰਸਿੱਧ ਹੈ) ਦੀ ਸੁਭਾਗ ਧਰਤੀ ਤੇ ਸੰਨ 1469 ਈਸਵੀ ਵਿੱਚ ਪਿਤਾ ਕਲਿਆਣ ਦਾਸ ਅਥਵਾ ਮਹਿਤਾ ਕਾਲੂ ਜੀ ਦੇ ਗ੍ਰਹਿ, ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਗੰਮੀ ਨੂਰ ਦਾ ਆਗਮਨ ਹੋਇਆ:

‘‘ਆਪ ਨਰਾਇਣ ਕਲਾ ਧਾਰਿ ਜਗਿ ਮੇ ਪਰਵਰਰਿਓ”…….

ਗੁਰੂ ਨਾਨਕ ਆਮਦ ਨਾਰਾਇਣ ਸਰੂਪ

ਤਲਵੰਡੀ ਅਰਥਾਤ ਨਨਕਾਣਾਂ ਸਾਹਿਬ ਵਿੱਚ ਗੁਰੂ ਨਾਨਕ ਦੀ ਅਜ਼ਮਤ ਨੂੰ ਜਲਵਾਗਰ ਕਰਨ ਲਈ ਕਰਤਾ ਪੁਰਖ ਨੇ ਅਨੇਕਾ ਕ੍ਰਿਸ਼ਮੇ ਵਰਤਾਏ ਜਿਨ੍ਹਾਂ ਦਾ ਵਰਤਾਰਾ ਪੁਰਾਤਣ ਜਨਮ ਸਾਖੀ ਵਿੱਚ ਵਿਸਥਾਰਤ ਰੂਪ ਵਿੱਚ ਦਰਜ ਹੈ। ਇਹ ਪਾਵਨ ਧਰਤੀ ਸਤਿਗੁਰੂ ਦੇ ਕ੍ਰਿਸ਼ਮਈ ਦੀਦਾਰ ਨਾਲ ਸਰਸ਼ਾਰ ਹੈ। ਜਿਸਨੇ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਤੇ ਬੋਲ ਸੁਨਣ ਦਾ ਸੁਭਾਗ ਪ੍ਰਾਪਤ ਕੀਤਾ ਉਹ ਕਹਿ ਉਠੇ ‘‘ਦੇਖੇ ਤੋ ਜੋਤ ਸਰੂਪ ਬੋਲੇ ਤੋ ਗਿਆਨ ਸਰੂਪ।”ਪਾਠਸ਼ਾਲਾ ਗਏ ਤਾਂ ਪਾਂਧੇ ਕੋਲੋਂ ਦੇਵਨਾਗਰੀ ਤੇ ਮੁੱਲਾਂ ਕੋਲੋਂ ਫਾਰਸੀ ਤੇ ਅਰਬੀ ਪੜ੍ਹੀ, ਪਰ ਬਾਲਕ ਨਾਨਕ ਦੇ ਸੁਆਲ ਸੁਣ ਪਾਂਧਾ ਤੇ ਮੁੱਲਾਂ ਅਸਚਰਜ ਚਿੱਤ ਰਹਿ ਗਏ ਤੇ ਮਹਿਤਾ ਜੀ ਨੂੰ ਕਿਹਾਕਿ ਇਹ ਤਾਂ ਅਗਮ ਨਿਗਮ ਦੀਆਂ ਬਾਤਾਂ ਕਰਦਾ ਹੈ, ਇਲਮ ਦਾ ਖਜਾਨਾਂ ਧੁਰ ਦਰਗਾਹੋਂ ਲੈ ਕੇ ਆਇਆ ਹੈ।ਇਸ ਪਾਵਨ ਧਰਤੀ ਨੇ ਹੀ ਪਹਿਲੇ ਇਨਕਲਾਬੀ ਬਚਨ ਸਰਵਨ ਕੀਤੇ ਜਦੋਂ 9 ਸਾਲ ਦੀ ਉਮਰ ਵਿੱਚ ਪੰਡਤ ਹਰਦਿਆਲ ਜਨੇਊ ਪਾਉਣ ਦੀ ਰਸਮ ਅਦਾ ਕਰਨ ਲਈ ਆਇਆ। ਬੇਦੀ, ਖੱਤਰੀਆਂ ਦੀ ਭਰੀ ਬਰਾਦਰੀ ਵਿੱਚ ਇਨਕਾਰ ਕਰ ਸੱਚ ਸੁਣਾਇਆ ਕਿ ਇਹ ਜਨੇਊ ਮਨੁੱਖੀ ਸਮਾਜ ਵਿੱਚ ਵੰਡੀਆਂ ਪਾਉਂਦਾ ਹੈ। ਬ੍ਰਾਹਮਣ ਦਾ ਤਿੰਨ ਸੂਤਰ ਦਾ, ਖੱਤਰੀਆਂ ਦਾ ਦੋ ਸੂਤਰ, ਵੈਸ਼ ਦਾ ਇੱਕ ਸੂਤਰ ਤੇ ਦਲਿਤ ਜਾਤੀਆਂ ਤੇ ਇਸਤਰੀਆਂ ਨੂੰ ਪਾਉਣ ਦਾ ਅਧਿਕਾਰ ਨਹੀਂ। ਪਾਤਸ਼ਾਹ ਨੇ ਜੋ ਉਸ ਸਮੇਂ ਬਚਨ ਉਚਾਰੇ ਉਹ ਬਾਅਦ ਵਿੱਚ ਗੁਰਬਾਣੀਂ ਵਿੱਚ ਇਉਂ ਅੰਕਿਤ ਹੋਏ

‘‘ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤਿ ਵੱਟੁ

ਏਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤਿ”………

ਸਤਿਗੁਰੂ ਦੇ ਜੀਵਨ ਦਾ ਅਗਲਾ ਪੜਾਅ ਸੁਲਤਾਨਪੁਰ ਲੋਧੀ ਦਾ ਹੈ, ਜਿੱਥੇ ਵੱਡੀ ਭੈਣ ਤੇ ਭਾਈਆ ਜੈ ਰਾਮ ਗੁਰੂ ਜੀ ਨੂੰ ਆਪਣੇਂ ਪਾਸ ਲੈ ਆਏ। ਇੱਥੇ ਹੀ ਨਵਾਬ ਦੌਲਤ ਖਾਂ ਨੇ ਸਰਕਾਰੀ ਅੰਨ ਭੰਡਾਰ ਦਾ ਕਾਰ ਵਿਹਾਰ ਗੁਰੂ ਨਾਨਕ ਜੀ ਨੂੰ ਸੰਭਾਲ ਦਿੱਤਾ ਤੇ ਅੰਨ ਤੋਲਦਿਆਂ ਤੋਲਦਿਆਂ ਗੁਰੂ ਜੀ ਦੇ ਮੁੱਖੋਂ ਤੇਰਾ ਤੇਰਾ ਦੀ ਅਵਾਜ ਸੁਣਾਈ ਦਿੱਤੀ। ਇੱਥੇ ਹੀ ਨਾਲ ਵਗਦੀ ਵੇਈਂ ਨਦੀ ਵਿੱਚ ਰੋਜ਼ ਵਾਂਗ ਇਸ਼ਨਾਨ ਕਰਨ ਲਈ ਗੁਰੂ ਪਾਤਸ਼ਾਹ ਜਦ ਗਏ ਤਾਂ ਤਿੰਨ ਦਿਨ ਤੇ ਤਿੰਨ ਰਾਤਾਂ ਜਲ ਸਮਾਧੀ ਦੌਰਾਨ ਪਰਮ ਪਿਤਾ ਪਰਮੇਸ਼ਰ ਦਾ ‘‘ਪ੍ਰਭ ਕਾ ਧਰਮ ਪੰਥ ਪ੍ਰਗਟ ਕਰਨਾਂ” ਦਾ ਆਦੇਸ ਪ੍ਰਾਪਤ ਹੋਇਆ। ਗੁਰ ਪਰਮੇਸ਼ਰ ਦੀ ਪੱਦਵੀ ਦੀ ਬਖਸ਼ਿਸ਼ ਹੋਈ।ਪੁਰਾਤਨ ਜਨਮ ਸਾਖੀ ਅਨੁਸਾਰ ਕਿਰਤਮ ਦੀ ਪੂਜਾ ਤੋਂ ਹਟਾ ਕੇ ਕਰਤੇ ਨਾਲ ਜੋੜਨ ਲਈ ਨਾਮ ਧੰਨ ਦੀ ਪ੍ਰਾਪਤੀ ਹੋਈ, ਆਦੇਸ਼ ਸੀ ‘‘ਆਪ ਜਪਹੁ ਅਵਰਾ ਨਾਮ ਜਪਾਵਹੁ” ਅਤੇ ਨਾਲ ਹੀ ਜੀਵਨ ਮੁਕਤ ਕਰਨ ਅਤੇ ਨਦਰੀ ਨਦਰ ਨਿਹਾਲ ਕਰਨ ਦੀ ਸਕਪ੍ਰਦਾਨ ਕੀਤੀ। ਵੇਈਂ ਨਦੀ ਵਿੱਚੋਂ ਬਾਹਰ ਆ ਜਨਮ ਸਾਖੀ ਦੇ ਸ਼ਬਦਾਂ ਵਿੱਚ ਖੱਫਨੀਂ ਸਿਰ ਤੇ ਬੰਨ ਕਿਹਾ ਨਾ ਹਿੰਦੂ ਨਾ ਮੁਸਲਮਾਨ। ਇੱਥੇ ਹੀ ਮੂਲ ਮੰਤਰ ਇੱਕ ਓਅੰਕਾਰ ਤੋਂ ਗੁਰ ਪ੍ਰਸਾਦਿ ਤੀਕ ਉਚਾਰਿਆ। ਪ੍ਰਮਾਤਮਾਂ ਦੀ ਹਸਤੀ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਉਹ ਤਾਂ ਅਮਜਬੇ ਹੈ। ਸਾਰੇ ਧਰਮ ਮਜਹਬ ਪ੍ਰਮਾਤਮਾਂ ਤੋਂ ਹੀ ਉਪਜੇ ਹਨ ਪਰ ਪ੍ਰਮਾਤਮਾਂ ਦਾ ਆਪਣਾਂ ਕੋਈ ਵਿਸ਼ੇਸ਼ ਧਰਮ ਨਹੀਂ। ਇਸ ਲਈ ਆਪਣੇਂ ਮਜਹਬ ਨੂੰ ਉਚਾ ਅਤੇ ਪਾਕ ਅਤੇ ਦੂਸਰੇ ਧਰਮ ਨੂੰ ਨੀਵਾਂ ਦਿਖਾਉਣ ਦਾ ਹੰਕਾਰ ਧਰਮ ਦੇ ਪੱਤਨ ਦਾ ਕਾਰਣ ਹੈ ਅਤੇ ਲੋਕਾਈ ਨੂੰ ਵੰਡਦਾ ਹੈ।

1) ਮੂਲ ਮੰਤਰ ਵਿੱਚ ਦ੍ਰਿੜ ਕਰਵਾਇਆ ਕਿ ਪਰਮ ਸੱਤ ਕੇਵਲ ਇੱਕ ਹੈ, ਉਸਦਾ ਆਪਣਾਂ ਕੋਈ ਵਿਸੇਨਾਮ ਨਹੀਂ। ਮੂਲ ਮੰਤਰ ਵਿੱਚ ਸਾਰੇ ਸਿਫਤੀ ਗੁਣ ਅਤੇ ਨਾਮ ਹੀ ਦਰਸਾਏ ਗਏ।

2) ਗੁਰੂ ਨਾਨਕ ਨੇ ਆਪਣੇਂ ਬਾਰੇ ਦੱਸਿਆ ਹੈ ਕਿ ਮੈਂ ਨਾ ਮੁਸਲਮਾਨ ਹਸਤੀ ਤੇ ਨਾ ਹੀ ਹਿੰਦੂ ਹਸਤੀ ਹਾਂ ਬਲ ਕਿ ਸਾਰਿਆ ਨਾਲ ਚੱਲਣਾਂ ਅਤੇ ਸਭ ਨੂੰ ਨਾਲ ਲੈ ਕੇ ਚੱਲਣਾਂ ਹੀ ਮੇਰਾ ਧਰਮ ਹੈ।

‘‘ਏਕੋ ਧਰਮੁ ਦ੍ਰਿੜਉ ਸਚਿ ਕੋਇ”

ਭਾਈ ਗੁਰਦਾਸ ਜੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਇਸ ਉਚ ਉਪਦੇਸ਼ ਨੂੰ ਸੁਣਾ ਜਗਤ ਦੇ ਦੁੱਖ ਨੂੰ ਅਨੁਭਵ ਕਰ ਧਰਤ ਲੋਕਾਈ ਸੋਧਣ ਲਈ ਗੁਰੂ ਨਾਨਕ ਨੇ ਗੁਰੂ ਰੂਪ ਵਿੱਚ ਕਾਰਜ ਆਰੰਭ ਕੀਤਾ

‘‘ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ”

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ

ਚੜ੍ਹਿਆ ਸੋਧਣ ਧਰਤਿ ਲੁਕਾਈ”

ਤਲਵੰਡੀਤੋਂਹੀ ਸੰਗੀਤ ਦੀ ਡਾਢੀ ਸਮਝ ਰੱਖਣ ਵਾਲੇ ‘ਦਾਨਾ’ਨਾਮ ਦੇ ਮਿਰਾਸੀ ਦਾਸਾਥਪ੍ਰਾਪਤਕਰ ਆਪਣੀਪਹਿਲੀਸਿੱਖਵਡੀ ਭੈਣ ਬੇਬੇਨਾਨਕੀਜੀਤੋਂਨੌਂਰੁਪਈਏਲੈ,ਨਵੀਂ ਰਬਾਬ ਲੈਕੇਭਾਈ ਮਰਦਾਨਾਂ ਨੂੰ ਦਿੱਤੀਅਤੇਬਖ਼ਸ਼ਿਸ਼ਕਰਦਿਆਂਫ਼ੁਰਮਾਇਆ,‘ਦਾਨਿਆਜੇਬਾਣੀਨੂੰਰਾਗਵਿਚਮਿਲਾਕੇਗਾਵੇਂਤਾਂ‘ਮਰਦਾਨਾ’ਕਹਾਏਂ। ਭਾਈਮਰਦਾਨੇਦੀਸਾਥੀਦੇਤੌਰਤੇਚੋਣਕਰਦਿਆਂ‘ਸਾਬਤਸੂਰਤ”ਅਰਥਾਤ ਕੇਸਾਧਾਰੀ ਅਤੇ ਦਸਤਾਰਸਿਰਾਰਹਿਣ,‘ਅੰਮ੍ਰਿਤਵੇਲੇਜਾਗਣ’ਅਤੇਕਿਸੇਤੋਂਕੋਈਭੇਟਾਨਾਲੈਣ ਦੀਆਂ ਤਿੰਨ ਸ਼ਰਤਾਂ ਦਾ ਪਾਬੰਦ ਕੀਤਾ ।ਦੀ ਜਿੰਮੇਵਾਰੀ ਗੁਰੂ ਪਾਤਸ਼ਾਹ ਨੇ ਆਪ ਲਈ।

ਮਨੁਖੀ ਸਮਾਜ ਦਾ ਪਤਨ,ਧਰਮਵਿਚਆਈਗਿਲਾਨੀਤੇਗਿਰਾਵਟ,ਤੀਰਥਾਂਅਤੇਪਾਵਨਸਥਾਨਾਂਵਿਚਫੈਲੇਭ੍ਰਿਸ਼ਟਾਚਾਰ ਕਾਰਣ ਹੀ ਹੁੰਦਾ ਹੈ।ਧਰਤ ਲੋਕਾਈ ਸੋਧਣ ਲਈ ਜਰੂਰੀ ਸੀ ਕਿ ਧਰਮ ਤੇ ਇਖਲਾਕ ਦੇ ਚਸ਼ਮਿਆਂ ਅਥਵਾ ਤੀਰਥਾਂ ਅਤੇ ਧਰਮ ਕੇਂਦਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾਵੇ ਕਿਉਂ ਕਿ ਜਿੱਥੋਂ ਮਨੁੱਖ ਨੇ ਧਰਮ ਇਖਲਾਕ ਦੀ ਪ੍ਰੇਰਣਾਂ ਲੈਣੀਂ ਹੈ। ਇਸ ਲਈ ਪਹਿਲੀ ਪ੍ਰਚਾਰ ਯਾਤਰਾ ਹਿੰਦੂ ਤੀਰਥਾਂ ਵੱਲ ਕੀਤੀ

‘‘ਬਾਬਾ ਗਿਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ”

ਇੱਥੋਂ ਗੁਰੂ ਜੀ ਨੇਇਸਲਾਮੀ ਮਜਹਬੀ ਅਸਥਾਨਾਂ ਮੱਕਾ, ਮਦੀਨਾ, ਬਗਦਾਦ ਅਤੇ ਅਰਬ ਦੇਸ਼ਾਂ ਦੀ ਉਦਾਸੀ ਕੀਤੀੇ।

“ਬਾਬਾ ਫਿਰਿ ਮੱਕੇ ਗਇਆ”

ਗੁਰੁ ਨਾਨਕ ਜੀ ਦੀ ਤੀਸਰੀ ਉਦਾਸੀ ਸੁਮੇਰ ਪਰਬਤ ਅਤੇ ਤਿੱਬਤ ਆਦਿ ਅਸਥਾਨਾਂ ਵੱਲ ਹੋਈ

“ਫਿਰਿ ਜਾਏ ਚੜਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਈ”

ਗੁਰੂ ਜੀ ਦੀਆਂ ਯਾਤਰਾਂਵਾਂ ਕਮਾਲ ਦੀਆਂ ਹੱਦਾਂ ਨੂੰ ਛੋਂਹਦੀਆਂ ਹਨ। ਹਰ ਅਵਤਾਰ, ਪੈਗੰਬਰ ਦਾ ਪ੍ਰਚਾਰ ਖੇਤਰ ਕੁਝ ਕੁ ਮੀਲਾਂ ਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਵੀਹ ਸਾਲਾਂ ਵਿੱਚ ਤਕਰੀਬਨ 22000 ਮੀਲ ਸਫਰ ਤਹਿ ਕੀਤਾ। ਪੂਰਬ ਵੱਲ ਢਾਕਾ, ਅਸਾਮ ਅਤੇ ਬ੍ਰਹਮਾਂ ਤੀਕ, ਪੱਛਮ ਵੱਲ ਅਫਗਾਨਿਸਤਾਨ, ਇਰਾਨ ਅਤੇ ਇਰਾਕ ਤੀਕ, ਦੱਖਣ ਵੱਲ ਰਮੇ’ਸ਼ਵਰਮ ਅਤੇ ਲੰਕਾ ਤੇ ਉਤਰ ਵੱਲ ਸੁਮੇਰ ਪਰਬਤ, ਤਿੱਬਤ ਅਤੇ ਮਾਨਸਰੋਵਰ ਤੀਕ ਪੁੱਜਣਾਂ ਇਤਿਹਾਸਕ ਤੌਰ ਤੇ ਹੈਰਾਨਕੁੰਨ ਹੈ। ਇਸੇ ਲਈ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ: ‘‘ਬਾਬੇ ਤਾਰੇ ਚਾਰ ਚੱਕ, ਨੋ ਖੰਡ ਪ੍ਰਿਥਵੀ ਸੱਚਾ ਢੋਆ”।ਇਸ ਸਾਰੀਆਂ ਯਾਤਰਾਂਵਾਂ ਦਾ ਤੱਤ ਇਉਂ ਬਿਆਨ ਕੀਤਾ। ਪ੍ਰਥਮ ਸਮਕਾਲੀਨ ਸਮਾਜ ਦੀ ਇਖਲਾਕਹੀਣ ਅਵਸਥਾ ਦਾ ਜਿਕਰ ਇਉਂ ਕੀਤਾ:

‘‘ਨਾਨਕ ਦੁਨੀਆ ਕੈਸੀ ਹੋਈ, ਸਾਲਿਕ ਮਿਤੁ ਨ ਰਹਿਓ ਕੋਈ

ਭਾਈ ਬੰਦੀ ਹੇਤੁ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ।।

ਹਿੰਦੂ ਮੁਸਲਿਮ ਅਤੇ ਜੋਗੀਆਂ ਦੀਆਂ ਧਰਮ ਸੰਸਥਾਵਾਂ ਦੇ ਤਿੰਨਾਂ ਮੁਖੀਆਂ ਨੂੰ ਵੇਖ ਪਰਖ ਉਚਾਰਿਆ

‘‘ਕਾਦੀ ਕੂੜ ਬੋਲਿ ਮਲੁ ਖਾਵੈ, ਬ੍ਰਾਹਮਣ ਨਾਵੈ ਜ਼ੀਆ ਘਾਏ

ਜੋਗੀ ਜੁਗਤਿ ਨ ਜਾਣੈ ਅੰਧਿ, ਤੀਨੇ ਓਜਾੜੇ ਕਾ ਬੰਧੁ।।

ਮਨੁੱਖੀ ਜੀਵਨ ਨੂੰ ਗੁਰੂ ਪਾਤਸ਼ਾਹ ਨੇ ਇੱਕ ਇਕਾਈ ਦੇ ਤੌਰ ਤੇ ਦੇਖਿਆ ਤੇ ਪਰਵਾਣ ਕੀਤਾ ਜਿਸ ਵਿੱਚ ਧਰਮ, ਅਰਥ ਅਤੇ ਰਾਜਨੀਤੀ ਵਿੱਚ ਵੰਡ ਨਹੀਂ ਕੀਤੀ ਜਾ ਸਕਦੀ। ਇਸ ਲਈ ਧਰਮ ਵਿੱਚ ਫੈਲੇ ਕੂੜ ਕੁਸੱਤ, ਫੌਕੇ ਕਰਮ ਕਾਂਡ ਅਤੇ ਭ੍ਰਿਸ਼ਟਾਚਾਰ ਦੀ ਨਿਖੇਧੀ ਕੀਤੀ ਉਥੇ ਸਧਾਰਣ ਮਨੁੱਖ ਦੀ ਰਜਵਾੜਿਆਂ, ਬਿਸਵੇਦਾਰਾਂ ਅਤੇ ਧਨਾਢ ਵਪਾਰੀਆਂ ਦੀ ਲੁੱਟ ਖਸੁੱਟ ਵਿਰੁੱਧ ਵੀ ਹਰ ਜਗ੍ਹਾ ਪਹੁੰਚ ਕੇ ਅਵਾਜ ਬੁਲੰਦ ਕੀਤੀ।ਬ੍ਰਹਮ ਭੋਜ ਵਿੱਚੋਂ ਗਰੀਬਾਂ ਦਾ ਖੂਨ ਨਿਚੱੜਦਾ ਅਤੇ ਭਾਈ ਲਾਲੋ ਵਰਗੇ ਕਿਰਤੀ ਦੀ ਰੁੱਖੀ ਰੋਟੀ ਵਿੱਚੋਂ ਦੁੱਧ ਨਿਚੜਦਾ ਦਖਾਇਆ। ਧੰਂਨ ਇਕੱਠਾ ਕਰਨ ਵਾਲੇ ਹੰਕਾਰੀਆਂ ਨੂੰ ਇੱਕ ਸੂਈ ਦੇ ਕੇ ਸਮਝਾਇਆ ਕਿ ਮਰਨ ਉਪਰੰਤ ਅੱਗੇ ਤਾਂ ਨਾਂਗੇ ਹੀ ਜਾਣਾ ਪੈਣਾਂ ਹੈ:

“ਇਸੁ ਜਰ (ਦੌਲਤ) ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥”

ਜਿਹੜੇ ਐਸੀ ਪਾਪ ਭਰੀ ਕਮਾਈ ਤੇ ਭ੍ਰਿਸ਼ਟਾਚਾਰ ਨਾਲ ਪੂਜਾ ਜਾਂ ਅਰਾਧਨਾ ਕਰਦੇ ਹਨ ਉਹ ਰੱਬ ਪਾਸ ਪ੍ਰਵਾਨ ਨਹੀਂ:

‘‘ਜੇ ਰਤਿ ਲਗੇ ਕਪੜੇ ਜਾਮਾ ਹੋਇ ਪਲੀਤ, ਜੋ ਰਤਿ ਪੀਵੇ ਮਾਨਸਾ (ਜੋ ਸਧਾਰਨ ਮਨੁੱਖ ਦੀ ਕਿਰਤ ਤੇ ਡਾਕਾ ਮਾਰ ਧੰਨ ਇਕੱਠਾ ਕਰਦਾ ਹੈ) ਤਿਨਿ ਕਿਉ ਨਿਰਮਲ ਚੀਤਿ।। ਨਾਨਕ ਨਾਓ ਖੁਦਾਏ ਕਾ ਦਿਲ ਹਛੇ ਮੁਖਿ ਲੇਇ।।”

ਸੱਜਣ ਵਰਗੇ ਠੱਗਾਂ ਦੀ ਕਤਲਗਾਹ ਨੂੰ ਸਿੱਖੀ ਦੀ ਪਹਿਲੀ ਧਰਮਸਾਲ ਬਣਾ ਦਿੱਤਾ ਤੇ ਕੌਡੇ ਰਾਖਸ਼ ਵਰਗਿਆਂ ਨੂੰ ਜਦ ਪਹਿਲੀ ਵੇਰ ਗੁਰੂ ਨਾਨਕ ਦੇ ਰੂਪ ਵਿੱਚ ਇੱਕ ਸੱਚੇ ਮਨੁੱਖ ਦੇ ਖੁਦਾਈ ਦੀਦਾਰ ਹੋਏ ਤਾਂ ਚਰਨੀ ਢਹਿ ਪਿਆ ਤੇ ਇਉਂ ‘‘ਜਿਣੁ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ” ਦਾ ਸਚ ਸਾਖਿਆਤ ਹੋਇਆ।

ਇਸਲਾਮਿਕ ਕੇਂਦਰਾਂ ਦੇ ਵਿੱਚ ਵੀ ਉਸੇ ਸੱਚ ਨੂੰ ੳਜਾਗਰ ਕੀਤਾ ਜੋ ਪੈਗੰਬਰ ਨੇ ਕੁਰਾਨ ਸ਼ਰੀਫ ਵਿੱਚ ਦਰਜ ਕੀਤਾ ਸੀ। ਜੇਕਰ ਰੱਬ ਲਾ ਮੁਕਾਮ ਹੈ ਤਾਂ ਖੁਦਾ ਦਾ ਘਰ ਪੱਛਮ ਵੱਲ ਕਿਵੇਂ ਹੋ ਸਕਦਾ ਹੈ। ਜੇਕਰ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਕਿ ‘‘ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ” ਤਾਂ ਇਸਦਾ ਅਰਥ ਇਹ ਨਹੀਂ ਜਿਵੇਂ ਪਰਚਾਰਿਆ ਜਾਂ ਸਮਝਿਆ ਜਾਂਦਾ ਹੈ। ਖੁਦਾਈ ਹੱਕ ਸੱਚ ਜੋ ਪੈਗੰਬਰ ਨੇ ਪ੍ਰਗਟਾਏ ਉਸਨੂੰ ਯਾਦ ਕਰਵਾ ਉਹਨਾਂ ਪੈਗੰਬਰੀ ਬੋਲਾਂ ਅੱਗੇ ਹੀ ਸੱਜਦਾ ਕਰਨ ਨੂੰ ਕਿਹਾ। ਇਸੇ ਤਰ੍ਹਾਂ ਹਿੰਦੂਆਂ ਨੂੰ ਕਿਹਾ ਕਿ ਜੇ ਰਾਮ ਕਣ ਕਣ ਵਿੱਚ ਰਮਿਆਂ ਹੋਇਆ ਹੈ ਤਾਂ ਦੱਖਣ ਦੇਸ਼ ਹਰੀ ਕਾ ਵਾਸਾ ਕਿਵੇਂ ਕਹਿੰਦੇ ਹੋ। ਅਯੁੱਧਿਆ ਦਾ ਰਾਜਾ ਰਾਮ ਚੰਦਰ ਜੋ ਦਸਰੱਥ ਦਾ ਸਪੁੱਤਰ ਅਤੇ ਸੀਤਾ ਦਾ ਪਤੀ ਹੈ ਉਹ ਤਾਂ ਮਾਤ ਗਰਭ ਵਿੱਚ ਆਏ ਅਤੇ ਚਲੇ ਗਏ, ਜਿਵੇਂ ਰਾਵਣ ਗਿਆ। ਗੁਰਬਾਣੀਂ ਦੇ ਬੋਲ ਇਉਂ ਸਪਸ਼ਟ ਕਰਦੇ ਹਨ: ‘‘ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੇ ਲੇਟਾ।” ਗੁਰੂ ਨਾਨਕ ਜੀ ਨੇ ਰੱਬ ਦੇ ਸਾਰੇ ਨਾਂਵਾਂ ਨੂੰ ਪ੍ਰਵਾਨ ਕੀਤਾ। ਗੁਰਬਾਣੀਂ ਵਿੱਚ ਰਾਮ ਵੀ ਹੈ, ਰਹੀਮ ਵੀ, ਭਗਵਾਨ ਵੀ ਹੈ, ਖੁਦਾ ਵੀ, ਗੁਸਾਈ ਵੀ ਹੈ ਅਤੇ ਅੱਲਾਹ ਵੀ: ‘‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ, ਕੋਈ ਸੇਵਹਿ ਗੁਸਈਆਂ ਕੋਈ ਅਲਾਹਿ”।

ਸਮਾਜ ਦਾ ਸਾਰਾ ਤਾਣਾਂ ਬਾਣਾਂ ਉਲਝਿਆ ਹੋਇਆ ਅਤੇ ਵੰਡਿਆ ਹੋਇਆ ਸੀ। ਮੰਨੂ ਸ਼ਾਸ਼ਤਰ ਅਨੁਸਾਰ ਜਾਤ ਪਾਤ, ਵਰਣ ਵਿੱਚ ਸਾਰਾ ਹਿੰਦੂ ਸਮਾਜ ਵਿੱਚ ਬੁਰੀ ਤਰ੍ਹਾਂ ਪਾਟੋ ਧਾੜ ਸੀ। ਸਾਰੇ ਅਧਿਕਾਰ ਬ੍ਰਾਹਮਣ ਪਾਸ ਸੀ ਅਤੇ ਦਲਿਤ ਅਤੇ ਅਛੂਤ ਜਾਤੀਆਂ ਸਾਰੇ ਅਧਿਕਾਰਾਂ ਤੋਂ ਵੰਚਿਤ ਸਨ। ਗੁਰੂ ਨਾਨਕ ਪਾਤਸ਼ਾਹ ਨੇ ਮੰਨੂ ਦੇ ਧਰਮ ਸ਼ਾਸ਼ਤਰ ਨੂੰ ਮੁੱਢੋਂ ਹੀ ਚੈਲੰਜ ਕਰ ਰੱਦ ਕਰ ਦਿੱਤਾ। ਗੁਰਮਤ ਅਨੁਸਾਰ ਬ੍ਰਾਹਮਣ ਨੂੰ ਜਗਤ ਗੁਰੂ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਬੁਲੰਦ ਅਵਾਜ ਵਿੱਚ ਕਿਹਾ ਕਿ ਮੈਂ ਕਥਿਤ ਉਚੀਆਂ ਜਾਤਾਂ ਪ੍ਰਨਹੀਂ ਕਰਦਾ, ਦਲਿਤ ਅਤੇ ਨੀਵੇਂ ਕੁਚਲੇ ਲੋਕਾਂ ਦਾ ਸਾਥੀ ਹਾਂ ‘‘ਨੀਚਾਂ ਅੰਦਰਿ ਨੀਚ ਜਾਤ ਨੀਚੀ ਹੂੰ ਅਤਿ ਨੀਚ।। ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉ ਕਿਆ ਰੀਸ……..।।

ਪਰਮਾਤਮਾਂ ਦੀ ਦਰਗਾਹ ਵਿੱਚ ਜਾਤ ਪਾਤ ਦੇ ਅਧਾਰ ਤੇ ਫੈਸਲਾ ਨਹੀਂ ਹੁੰਦਾ, ਕਰਮਾਂ ਤੇ ਹੀ ਨਿਬੇੜਾ ਹੈ: ‘‘ਓਥੇ ਸਚਹੁ ਹੀ ਸਚੁ ਨਿਬੜੇ ਚੁਣਿ ਵਖ ਕਢੇ ਜਜਮਾਲਿਆ…..।।” ਜਿਹੜੀਆਂ ਇਹਨਾਂ ਦਲਿਤ ਜਾਤੀਆਂ ਨੂੰ ਧਰਮ ਕਰਮ,ਵੇਦ ਸ਼ਾਸ਼ਤਰ ਸੁਨਣ ਅਤੇ ਪੜਨ ਦਾ ਅਧਿਕਾਰ ਨਹੀਂ ਸੀ ਗੁਰੂ ਪਾਤਸ਼ਾਹ ਜਿੱਥੇ ਜਿੱਥੇ ਵੀ ਗਏ ਉਹਨਾਂ ਭਗਤਾਂ ਦਾ ਕਲਾਮ ਪੋਥੀ ਸਾਹਿਬ ਵਿੱਚ ਦਰਜ ਕਰਦੇ ਰਹੇ ਜਿਵੇਂ ਜੁਲਾਹੇ, ਨਾਈ, ਝਿਊਰ, ਛੀਂਬਾ, ਚਮਾਰ, ਕਸਾਈ ਆਦਿ ਜਾਤਾਂ ਵਿੱਚੋਂ ਹੋਏ ਸੱਚੇ ਭਗਤਾਂ ਦਾ ਕਲਾਮ ਦਰਜ ਕਰਦੇ ਗਏ ਜੋ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀਂ ਦਾ ਸਤਿਕਾਰਤ ਹਿੱਸਾ ਹਨ।

ਤਤਕਾਲੀਨ ਸਮਾਜ ਵਿਚ ਇਕ ਹੋਰ ਵੰਡ ਇਸਤਰੀ ਮਰਦ ਦੀ ਸੀ,ਇਸਤਰੀ ਨੂੰ ਪੈਰ ਦੀ ਜੁਤੀ ਜਾਂ ਨਿਜੀ ਮਲਕੀਅਤ ਸਮਝਿਆ ਜਾਂਦਾ ਸੀ ।ਇਸਤਰੀ ਨੂੰ ਵੈਦਿਕ ਮੰਤਰਾਂ ਦਾ ਉਚਾਰਣ ਕਰਨ ਦਾ ਹੱਕ ਨਹੀ ਸੀ ।ਹੁਣ ਤੀਕ ਵੀ ਹਾਲਾਤ ਅਜੇਹੇ ਹੀ ਹਨ ,ਕੁਝ ਸਮਾਂ ਪਹਿਲਾਂ ਹੀ ਕਲਕੱਤੇ ਵਿਖੇ ਇਕ ਵੈਦਿਕ ਕਾਨਫਰੰਸ ਮੌਕੇ ਸੰਗੀਤ ਵਿਚ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੀ ਇਕ ਮਹਿਲਾਨੂੰ ਜਦੋਂ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਵੇਦ ਮੰਤਰਾਂ ਦਾ ਗਾਇਨ ਆਰੰਭ ਕਰਨ ਸਮੇ ਉਥੇ ਮੌਜੂਦ ਸ਼ੰਕਰਾ ਚਾਰੀਆ ਨੇ ਰੋਕ ਦਿੱਤਾ ਸੀ ਕਿ ਕਿਸੇ ਇਸਤਰੀ ਨੂੰ ਵੇਦ ਮੰਤਰਪੜ੍ਹਨ ਦਾ ਹੱਕ ਨਹੀ ਹੈ। ਕੋਈ ਇਸਤਰੀ ਹੱਜ ਨਹੀ ਕਰ ਸਕਦੀ,ਮਸਜਿਦ ਵਿਚ ਨਮਾਜ ਨਹੀ ਪੜ੍ਹ ਸਕਦੀ ਰਮਾਇਣ ਦੇ ਰਚੇਤਾ ਤੁਲਸੀ ਦਾਸ ਜਦ ਮੱਧ ਭਾਰਤ ਵਿੱਚ ਕਹਿ ਰਹੇ ਸੀ ‘ਢੋਰ ਗਵਾਰ ਸੂਦਰ ਪਸ ਨਾਰੀ ਪਾਂਚਹੁੰ ਤਾੜਨ ਕੇ ਅਧਿਕਾਰੀ’।ਅਜੇਹੇ ਸਮੇਂ ਹੀ ਮੱਧ  ਪੰਜਾਬ ਵਿਚੋਂ ਆਵਾਜ ਗੂੰਜੀ, ‘ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ‘ਸਭਿ ਪ੍ਰੀਵਾਰ ਮਾਹਿ ਸ੍ਰੇਸ਼ਟ…..’।ਅੱਜ ਸਿਖ ਧਰਮ ਵਿਚ ਔਰਤ ਨੂੰ ਗੁਰਬਾਣੀ ਦਾ ਪਾਠ,ਕੀਰਤਨ ਕਰਨ ਤੇ ਸੰਗਤ ਕਰਨ ਦਾ, ਲੰਗਰ ਤਿਆਰ ਕਰਨ ਅਤੇ ਵਰਤਾਨ ਦੇ ਹੱਕ ਪ੍ਰਾਪਤ ਹਨ ।

ਦੇਸ਼ ਗੁਲਾਮ ਸੀ। ਵਿਦੇਸ਼ੀ ਹੁਕਮਰਾਨ ਸਧਾਰਨ ਮਨੁੱਖਾਂ ਦੀ ਰੱਤ ਪੀਣ ਵਾਲੇ ਸ਼ੀਂਹ ਸਨ। ‘‘ਰਾਜੇ ਸ਼ੀਂਹ ਮੁਕੱਦਮ ਕੁੱਤੇ” ‘‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ”।

ਗੁਰੂ ਨਾਨਕ ਸਾਹਿਬ ਸੈਦਪੁਰ ਸਨ ਜਦ ਬਾਬਰ ਦਾ ਹਮਲਾ ਹੋਇਆ। ਹਮਲੇ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਕੀਤਾ ਸੀ। ਬਾਬਰ ਦਾ ਹਮਲਾ ਹੁੰਦਾ ਹੈ ਪਰ ਕਿਸੇ ਭਗਤ, ਸੰਤ ਫਕੀਰ ਨੇ ਅਵਾਜ ਨਹੀਂ ਉਠਾਈ ਪਰ ਬਾਬੇ ਨੇ ਸ਼ਬਦ ਉਚਾਰਿਆ ‘‘ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ…….”।ਬਾਬਰ ਨੂੰ ਜਾਬਰ ਕਿਹਾ ਅਤੇ ਜੇਲ੍ਹ ਗਏ। ਸਾਰਾ ਹਿੰਦੁਸਤਾਨ ਮੁਗਲੀਅਤ ਸਲਤਨਤ ਦਾ ਗੁਲਾਮ ਹੋ ਗਿਆ। ਇਸ ਸਾਰੀ ਅਧੋਗਤੀ ਨੂੰ ਖਤਮ ਕਰਨ ਲਈ ਜਦ ਦੇਸ਼ ਵਾਸੀਆਂ ਚੋਂ ਕੋਈ ਨਾ ਉਠਿਆ ਤਾਂ ਗੁਰੂ ਜੀ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਦੀ ਸ਼ਰਤ ਹੀ ਇਹ ਲਾ ਦਿੱਤੀ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰੁ ਤਲੀ ਗਲੀ ਮੇਰੀ ਆੳ….”। ਸ਼ਾਅਦ ਦਾ ਸਿੱਖ ਇਤਿਹਾਸ ਸੀਸ ਭੇਟ ਕਰਨ ਦਾ ਇਤਿਹਾਸ ਹੀ ਹੈ।ਰਾਜਸੀ ਸ਼ਕਤੀ ਜਦ ਵੀ ਕਿਸੇ ਕੋਲ ਆਉਂਦੀ ਹੈ ਤਾਂ ਉਹ ਸਾਰੇ ਧਰਮਾਂ ਨੂੰ ਮੁਕਾ ਉਹ ਹੁਕਮਰਾਨਾਂ ਦਾ ਧਰਮ ਮਜਹਬ ਹੀ ਲਾਗੂ ਕਰਦਾ ਹੈ। ਭਾਵੇਂ ਦੇਸ਼ ਅੱਜ ਅਜਾਦ ਵੀ ਹੋ ਗਿਆ ਹੈ ਪਰ ਫਿਰਕੂ ਬਹੁ ਗਿਣਤੀ ਵੱਲੋਂ ਆਪਣੇਂ ਧਰਮ ਨੂੰ ਉਚਾ ਸੁਚਾ ਕਹਿਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਮ ਹੇਠ ਘੱਟ ਗਿਣਤੀਆਂ ਦੇ ਧਰਮ ਨੂੰ ਖਤਮ ਕਰਨ ਦਾ ਰੁਝਾਨ ਅਜੇ ਵੀ ਜਾਰੀ ਹੈ। ਇਸ ਲਈ ਹਿੰਦੁਸਤਾਨ ਦੇ ਵਿਧਾਨ ਦੀ ਸਿਰਜਣਾ ਵੇਲੇ ਸਿੱਖਾਂ ਦਾ ਨਿਆਰਾ ਅਤੇ ਸੁਤੰਤਰ ਧਰਮ ਕੌਮ ਪ੍ਰਵਾਨ ਨਹੀਂ ਕੀਤੇ ਗਏ ਅਤੇ ਹਿੰਦੂ ਹੀ ਤਸੱਵਰ ਕੀਤਾ ਗਿਆ।

ਐਸੇ ਮਹਾਨ ਸਤਿਗੁਰੂ ਨੇ ਆਪਾ ਕਦੇ ਨਹੀਂ ਜਤਾਇਆ, ਅਵਤਾਰੀ ਪੁਰਸ਼ ਜਾਂ ਪੈਗੰਬਰ ਹੋਣ ਦਾ ਦਾਅਵਾ ਨਹੀਂ ਕੀਤਾ ਅਤੇ ਫੁਰਮਾਇਆ ਕਿ ਸਧਾਰਨ ਮਨੁੱਖੀ ਜਾਮਾਂ ਹੈ ਤੇ ਨਾਮ ਹੈ ਨਾਨਕ ‘‘ਮਾਨਸੁ ਮੂਰਤਿ ਨਾਨਕ ਨਾਮ”।

ਗੁਰੂ ਨਾਨਕ ਨੇ ਸੱਚਖੰਡ ਤੋਂ ਗਰੀਬੀ ਹੀ ਮੰਗੀ ਤੇ ਪਾਈ, ‘‘ਬਾਬਾ ਪੈਧਾ ਸਚਿਖੰਡ ਨਉ ਨਿਧਿ ਨਾਮ ਗਰੀਬੀ ਪਾਈ”। ਕਿਸੇ ਯੰਤਰ ਮੰਤਰ ਨਾਲ ਨਹੀਂ ਬਲਕਿ ਰੱਬੀ ਬਾਣੀਂ ਨਾਲ ਹੀ ਜਗਤ ਦਾ ਉਧਾਰ ਕੀਤਾ। ਮਨੁੱਖੀ ਜੀਵਨ ਦਾ ਮਨੋਰਥ ਅਉਗਣਾ ਦਾ ਤਿਆਗ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ ਦੱਸਿਆ। ਜੀਵਨ ਮਨੋਰਥ ਸੁਰਗ ਜਾਂ ਮੁਕਤੀ ਨਹੀਂ ਸਗੋਂ ਜੀਵਨ ਮੁਕਤ ਦਾ ਆਦਰਸ਼ ਰੱਖਿਆ ਤੇ ਆਤਮ ਬੱਲ ਨਾਲ ਸਮਾਜਕ ਕਲਿਆਣ ਕਰਨ ਦਾ।

ਗੁਰੂ ਨਾਨਕ ਸਾਹਿਬ ਨੇ ਆਦਰਸ਼ ਮਨੁਖ ਦੀ ਸਿਰਜਣਾ ਲਈ ਜੋ ਸਿਧਾਂਤ ਬਖਸ਼ੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਣ ਲਈ ਸੰਗਤ ਦੀ ਕਾਇਮੀ ਕੀਤੀ ਤਾਂ ਜੋ ਕਿਧਰੇ ਇਹ ਸਿਧਾਂਤ ਮਹਿਜ ਖਿਆਲੀ  ਫਲਸਫਾ ਹੀ ਨਾ ਰਹਿ ਜਾਣ ।ਅੱਜ ਵੀ ਲੋੜ ਹੈ ਕਿ ਅਸੀਂ ਸਿੱਖੀ ਦੇ ਵਡਮਲੇ ਸਿਧਾਂਤਾਂ ਨੂੰ ਸਮਝਣ ਲਈ ਅਮਲੀ ਰੂਪ ਵਿਚ ਆਪ ਪਹਿਰਾ ਦੇਈਏ ਤੇ ਹੋਰਾਂ ਲਈ ਪ੍ਰੇਰਣਾ ਸਰੋਤ ਬਣੀਏ ।

ਬਲਿਓ ਚਰਾਗ ਅੰਧਿਯਾਰ ਮਹਿ………
ਗੁਰੂ ਨਾਨਕ ਦੇਵ ਜੀ ਕੇਵਲ ਇੱਕ ਇਤਿਹਾਸਕ ਨਾਇਕ ਹੀ ਨਹੀੇਂ ਬਲਕਿ ਇਲਾਹੀ ਜੋਤ, ਖੁਦਾਈ ਨੂਰ ਅਤੇ ਰੱਬੀ ਰਹਿਮਤਾਂ ਅਤੇ ਬਖਸ਼ਿਦਾ ਅਤੁੱਟ ਭੰਡਾਰ ਹਨ।ਉਨ੍ਹਾਂ ਦਾ ਸੰਸਾਰ  ਆਗਮਨ, ਮਨੁੱਖੀ ਆਤਮਾਂ ਦਾ ਜਾਗਰਤ ਹੋਣਾ ਤੇ ਮਾਨਵਵਾਦ ਦਾ ਉਦੈ ਹੈ ।ਇਹ ਵਿਸ਼ਵ ਜਿਹੜਾ ਅੰਧ ਵਿਸ਼ਵਾਸ਼ ਦੀਆਂ ਘੁੰਮਣ ਘੇਰੀਆਂ ਜਾਂ ਖੁਆਬ  ਅਵਸਥਾ ਵਿੱਚ ਸੀ ਉਸਨੂੰ ਗੁਰੂ ਪਾਤਸ਼ਾਹ ਨੇ ਹਕੀਕਤ ਦਾ ਜੀਵਨ ਮਾਰਗ ਦਰਸਾਇਆ।ਡਾ: ਇਕਬਾਲ ਅਨੁਸਾਰ

ਆਸ਼ਕਾਰ ਉਸਨੇ ਕੀਆ ਜੋ ਜਿੰਦਗੀ ਕਾ ਰਾਜ਼ ਥਾ

ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪਰ ਨਾਜ਼ ਥਾ

ਅਨੇਕਾਂ ਅਵਤਾਰਾਂ ਅਥਵਾ ਬ੍ਰਹਮਾਂ, ਵਿਸ਼ਨੂੰ, ਮਹੇਸ਼ ਅਤੇ ਫੇਰ ਵਿਸ਼ਨੂੰ ਦੇ 24 ਅਵਤਾਰ ਦੇਵੀ ਦੇਵਤੇ ਅਤੇ ਉਹਨਾਂ ਦੇ ਕਿਰਤਮ ਬੁੱਤ ਬਣਾ ਕੇ ਉਹਨਾਂ ਦੀ ਪੂਜਾ ਹੋ ਰਹੀ ਸੀ ਜਿਸਨੇ ਸਾਰੇ ਦੇਸ਼ ਸਮਾਜ ਨੂੰ ਵੰਡਿਆ ਹੋਇਆ ਸੀ।ਇਸ ਦੇਸ਼ ਸਮਾਜ ਵਿੱਚ ਰੱਬੀ ਏਕਤਾ ਦਾ ਨਾਅਰਾ ਪਹਿਲੀ ਵਾਰ ਗੁਰੂ ਨਾਨਕ ਜੀ ਨੇ ਬੁਲੰਦ ਕੀਤਾ ਜਿਸਦਾ  ਡਾ: ਇਕਬਾਲ ਨੇ ਕਥਨ ਇਉਂ ਕੀਤਾ ਹੈ:

ਫਿਰ ਉਠੀ ਆਖਿਰ ਸਦ੍ਹਾ ਤੌਹੀਦ ਕੀ ਪੰਜਾਬ ਸੇ

ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖੁਆਬ ਸੇ

ਰੱਬੀ ਏਕਤਾ ਤੋਂ ਹੀ ਮਨੁੱਖੀ ਬਰਾਬਰਤਾ, ਸਹਿਹੋਂਦ ਅਤੇ ਅਜਾਦੀ ਦੀ ਇਨਕਲਾਬੀ ਵਿਚਾਰਧਾਰਾ ਦਾ ਆਗਾਜ ਹੋਇਆ।ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਆਗਮਨ ਨੂੰ ਸੂਰਜ ਦਾ ਉਦੈ ਹੋਣਾਂ ਅਥਵਾ ਸੱਚ ਦਾ ਪ੍ਰਕਾਸ਼ ਅਤੇ ਉਹਨਾਂ ਦੇ ਰੱਬੀ ਬੋਲਾਂ ਨੂੰ ‘‘ਸਿੰਘ ਗਰਜ਼” (ਸ਼ੇਰ ਦੀ ਨਿਰਭੈ ਆਵਾਜ਼ ਦੱਸਿਆ) ਜ਼ੋ ਅੱਤ ਬਿਖਮ ਹਾਲਾਤ ਵਿੱਚ ਵੀ ਸੱਚ ਸੁਨਾਉਣ ਦੇ ਸਮਰੱਥ ਹੋਈ….

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ……

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ……..

ਗੁਰਮੁਖ ਕਲ ਵਿੱਚ ਪ੍ਰਗਟੁ ਹੋਆ

ਮਨੁੱਖੀ ਸਮਾਜ ਦੀ ਹੋ ਰਹੀ ਅਧੋਗਤੀ ਅਤੇ ਮਨੁੱਖ ਦੀ ਦਰਦ ਭਰੀ ਪੁਕਾਰ ਸੁਣ ਜਿਸਨੂੰ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਵਿਚ

‘ ਪ੍ਰਮਾਤਮਾਂ ਨੇ ਸੰਸਾਰ ਦੀ ਅੱਤ ਭੈੜੀ ਦਸ਼ਾ ਦੇਖ ਤੇ ਮਨੁੱਖ ਦੀ ਦਰਦਭਰੀ ਆਵਾਜ਼ ਸੁਣੀਂ ਤਾਂ ਪ੍ਰਮਾਤਮਾਂ ਦੀ ਅੱਖ ਵਿੱਚੋਂ ਇੱਕ ਹੰਝੂ ਵਗਿਆ ਜੋ ਗੁਰੂ ਨਾਨਕ ਦਾ ਰੂਪ ਧਾਰ ਜਗਤ ਵਿੱਚ ਪ੍ਰਗਟ ਹੋਇਆ’:

‘‘ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਇਆ”(ਭਾਈ ਗੁਰਦਾਸ)

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਲਹੋਰ ਦੇ ਨਜ਼ਦੀਕ ਰਾਇ ਭੋਇ ਦੀ ਤਲਵੰਡੀ (ਜੋ ਅੱਜ ਨਨਕਾਣਾਂ ਸਾਹਿਬ ਦੇ ਨਾਮ ਨਾਲ ਜਗਤ ਪ੍ਰਸਿੱਧ ਹੈ) ਦੀ ਸੁਭਾਗ ਧਰਤੀ ਤੇ ਸੰਨ 1469 ਈਸਵੀ ਵਿੱਚ ਪਿਤਾ ਕਲਿਆਣ ਦਾਸ ਅਥਵਾ ਮਹਿਤਾ ਕਾਲੂ ਜੀ ਦੇ ਗ੍ਰਹਿ, ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਗੰਮੀ ਨੂਰ ਦਾ ਆਗਮਨ ਹੋਇਆ:

‘‘ਆਪ ਨਰਾਇਣ ਕਲਾ ਧਾਰਿ ਜਗਿ ਮੇ ਪਰਵਰਰਿਓ”…….

ਗੁਰੂ ਨਾਨਕ ਆਮਦ ਨਾਰਾਇਣ ਸਰੂਪ

ਤਲਵੰਡੀ ਅਰਥਾਤ ਨਨਕਾਣਾਂ ਸਾਹਿਬ ਵਿੱਚ ਗੁਰੂ ਨਾਨਕ ਦੀ ਅਜ਼ਮਤ ਨੂੰ ਜਲਵਾਗਰ ਕਰਨ ਲਈ ਕਰਤਾ ਪੁਰਖ ਨੇ ਅਨੇਕਾ ਕ੍ਰਿਸ਼ਮੇ ਵਰਤਾਏ ਜਿਨ੍ਹਾਂ ਦਾ ਵਰਤਾਰਾ ਪੁਰਾਤਣ ਜਨਮ ਸਾਖੀ ਵਿੱਚ ਵਿਸਥਾਰਤ ਰੂਪ ਵਿੱਚ ਦਰਜ ਹੈ। ਇਹ ਪਾਵਨ ਧਰਤੀ ਸਤਿਗੁਰੂ ਦੇ ਕ੍ਰਿਸ਼ਮਈ ਦੀਦਾਰ ਨਾਲ ਸਰਸ਼ਾਰ ਹੈ। ਜਿਸਨੇ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਤੇ ਬੋਲ ਸੁਨਣ ਦਾ ਸੁਭਾਗ ਪ੍ਰਾਪਤ ਕੀਤਾ ਉਹ ਕਹਿ ਉਠੇ ‘‘ਦੇਖੇ ਤੋ ਜੋਤ ਸਰੂਪ ਬੋਲੇ ਤੋ ਗਿਆਨ ਸਰੂਪ।”ਪਾਠਸ਼ਾਲਾ ਗਏ ਤਾਂ ਪਾਂਧੇ ਕੋਲੋਂ ਦੇਵਨਾਗਰੀ ਤੇ ਮੁੱਲਾਂ ਕੋਲੋਂ ਫਾਰਸੀ ਤੇ ਅਰਬੀ ਪੜ੍ਹੀ, ਪਰ ਬਾਲਕ ਨਾਨਕ ਦੇ ਸੁਆਲ ਸੁਣ ਪਾਂਧਾ ਤੇ ਮੁੱਲਾਂ ਅਸਚਰਜ ਚਿੱਤ ਰਹਿ ਗਏ ਤੇ ਮਹਿਤਾ ਜੀ ਨੂੰ ਕਿਹਾਕਿ ਇਹ ਤਾਂ ਅਗਮ ਨਿਗਮ ਦੀਆਂ ਬਾਤਾਂ ਕਰਦਾ ਹੈ, ਇਲਮ ਦਾ ਖਜਾਨਾਂ ਧੁਰ ਦਰਗਾਹੋਂ ਲੈ ਕੇ ਆਇਆ ਹੈ।ਇਸ ਪਾਵਨ ਧਰਤੀ ਨੇ ਹੀ ਪਹਿਲੇ ਇਨਕਲਾਬੀ ਬਚਨ ਸਰਵਨ ਕੀਤੇ ਜਦੋਂ 9 ਸਾਲ ਦੀ ਉਮਰ ਵਿੱਚ ਪੰਡਤ ਹਰਦਿਆਲ ਜਨੇਊ ਪਾਉਣ ਦੀ ਰਸਮ ਅਦਾ ਕਰਨ ਲਈ ਆਇਆ। ਬੇਦੀ, ਖੱਤਰੀਆਂ ਦੀ ਭਰੀ ਬਰਾਦਰੀ ਵਿੱਚ ਇਨਕਾਰ ਕਰ ਸੱਚ ਸੁਣਾਇਆ ਕਿ ਇਹ ਜਨੇਊ ਮਨੁੱਖੀ ਸਮਾਜ ਵਿੱਚ ਵੰਡੀਆਂ ਪਾਉਂਦਾ ਹੈ। ਬ੍ਰਾਹਮਣ ਦਾ ਤਿੰਨ ਸੂਤਰ ਦਾ, ਖੱਤਰੀਆਂ ਦਾ ਦੋ ਸੂਤਰ, ਵੈਸ਼ ਦਾ ਇੱਕ ਸੂਤਰ ਤੇ ਦਲਿਤ ਜਾਤੀਆਂ ਤੇ ਇਸਤਰੀਆਂ ਨੂੰ ਪਾਉਣ ਦਾ ਅਧਿਕਾਰ ਨਹੀਂ। ਪਾਤਸ਼ਾਹ ਨੇ ਜੋ ਉਸ ਸਮੇਂ ਬਚਨ ਉਚਾਰੇ ਉਹ ਬਾਅਦ ਵਿੱਚ ਗੁਰਬਾਣੀਂ ਵਿੱਚ ਇਉਂ ਅੰਕਿਤ ਹੋਏ

‘‘ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤਿ ਵੱਟੁ

ਏਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤਿ”………

ਸਤਿਗੁਰੂ ਦੇ ਜੀਵਨ ਦਾ ਅਗਲਾ ਪੜਾਅ ਸੁਲਤਾਨਪੁਰ ਲੋਧੀ ਦਾ ਹੈ, ਜਿੱਥੇ ਵੱਡੀ ਭੈਣ ਤੇ ਭਾਈਆ ਜੈ ਰਾਮ ਗੁਰੂ ਜੀ ਨੂੰ ਆਪਣੇਂ ਪਾਸ ਲੈ ਆਏ। ਇੱਥੇ ਹੀ ਨਵਾਬ ਦੌਲਤ ਖਾਂ ਨੇ ਸਰਕਾਰੀ ਅੰਨ ਭੰਡਾਰ ਦਾ ਕਾਰ ਵਿਹਾਰ ਗੁਰੂ ਨਾਨਕ ਜੀ ਨੂੰ ਸੰਭਾਲ ਦਿੱਤਾ ਤੇ ਅੰਨ ਤੋਲਦਿਆਂ ਤੋਲਦਿਆਂ ਗੁਰੂ ਜੀ ਦੇ ਮੁੱਖੋਂ ਤੇਰਾ ਤੇਰਾ ਦੀ ਅਵਾਜ ਸੁਣਾਈ ਦਿੱਤੀ। ਇੱਥੇ ਹੀ ਨਾਲ ਵਗਦੀ ਵੇਈਂ ਨਦੀ ਵਿੱਚ ਰੋਜ਼ ਵਾਂਗ ਇਸ਼ਨਾਨ ਕਰਨ ਲਈ ਗੁਰੂ ਪਾਤਸ਼ਾਹ ਜਦ ਗਏ ਤਾਂ ਤਿੰਨ ਦਿਨ ਤੇ ਤਿੰਨ ਰਾਤਾਂ ਜਲ ਸਮਾਧੀ ਦੌਰਾਨ ਪਰਮ ਪਿਤਾ ਪਰਮੇਸ਼ਰ ਦਾ ‘‘ਪ੍ਰਭ ਕਾ ਧਰਮ ਪੰਥ ਪ੍ਰਗਟ ਕਰਨਾਂ” ਦਾ ਆਦੇਸ ਪ੍ਰਾਪਤ ਹੋਇਆ। ਗੁਰ ਪਰਮੇਸ਼ਰ ਦੀ ਪੱਦਵੀ ਦੀ ਬਖਸ਼ਿਸ਼ ਹੋਈ।ਪੁਰਾਤਨ ਜਨਮ ਸਾਖੀ ਅਨੁਸਾਰ ਕਿਰਤਮ ਦੀ ਪੂਜਾ ਤੋਂ ਹਟਾ ਕੇ ਕਰਤੇ ਨਾਲ ਜੋੜਨ ਲਈ ਨਾਮ ਧੰਨ ਦੀ ਪ੍ਰਾਪਤੀ ਹੋਈ, ਆਦੇਸ਼ ਸੀ ‘‘ਆਪ ਜਪਹੁ ਅਵਰਾ ਨਾਮ ਜਪਾਵਹੁ” ਅਤੇ ਨਾਲ ਹੀ ਜੀਵਨ ਮੁਕਤ ਕਰਨ ਅਤੇ ਨਦਰੀ ਨਦਰ ਨਿਹਾਲ ਕਰਨ ਦੀ ਸਕਪ੍ਰਦਾਨ ਕੀਤੀ। ਵੇਈਂ ਨਦੀ ਵਿੱਚੋਂ ਬਾਹਰ ਆ ਜਨਮ ਸਾਖੀ ਦੇ ਸ਼ਬਦਾਂ ਵਿੱਚ ਖੱਫਨੀਂ ਸਿਰ ਤੇ ਬੰਨ ਕਿਹਾ ਨਾ ਹਿੰਦੂ ਨਾ ਮੁਸਲਮਾਨ। ਇੱਥੇ ਹੀ ਮੂਲ ਮੰਤਰ ਇੱਕ ਓਅੰਕਾਰ ਤੋਂ ਗੁਰ ਪ੍ਰਸਾਦਿ ਤੀਕ ਉਚਾਰਿਆ। ਪ੍ਰਮਾਤਮਾਂ ਦੀ ਹਸਤੀ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਉਹ ਤਾਂ ਅਮਜਬੇ ਹੈ। ਸਾਰੇ ਧਰਮ ਮਜਹਬ ਪ੍ਰਮਾਤਮਾਂ ਤੋਂ ਹੀ ਉਪਜੇ ਹਨ ਪਰ ਪ੍ਰਮਾਤਮਾਂ ਦਾ ਆਪਣਾਂ ਕੋਈ ਵਿਸ਼ੇਸ਼ ਧਰਮ ਨਹੀਂ। ਇਸ ਲਈ ਆਪਣੇਂ ਮਜਹਬ ਨੂੰ ਉਚਾ ਅਤੇ ਪਾਕ ਅਤੇ ਦੂਸਰੇ ਧਰਮ ਨੂੰ ਨੀਵਾਂ ਦਿਖਾਉਣ ਦਾ ਹੰਕਾਰ ਧਰਮ ਦੇ ਪੱਤਨ ਦਾ ਕਾਰਣ ਹੈ ਅਤੇ ਲੋਕਾਈ ਨੂੰ ਵੰਡਦਾ ਹੈ।

1) ਮੂਲ ਮੰਤਰ ਵਿੱਚ ਦ੍ਰਿੜ ਕਰਵਾਇਆ ਕਿ ਪਰਮ ਸੱਤ ਕੇਵਲ ਇੱਕ ਹੈ, ਉਸਦਾ ਆਪਣਾਂ ਕੋਈ ਵਿਸੇਨਾਮ ਨਹੀਂ। ਮੂਲ ਮੰਤਰ ਵਿੱਚ ਸਾਰੇ ਸਿਫਤੀ ਗੁਣ ਅਤੇ ਨਾਮ ਹੀ ਦਰਸਾਏ ਗਏ।

2) ਗੁਰੂ ਨਾਨਕ ਨੇ ਆਪਣੇਂ ਬਾਰੇ ਦੱਸਿਆ ਹੈ ਕਿ ਮੈਂ ਨਾ ਮੁਸਲਮਾਨ ਹਸਤੀ ਤੇ ਨਾ ਹੀ ਹਿੰਦੂ ਹਸਤੀ ਹਾਂ ਬਲ ਕਿ ਸਾਰਿਆ ਨਾਲ ਚੱਲਣਾਂ ਅਤੇ ਸਭ ਨੂੰ ਨਾਲ ਲੈ ਕੇ ਚੱਲਣਾਂ ਹੀ ਮੇਰਾ ਧਰਮ ਹੈ।

‘‘ਏਕੋ ਧਰਮੁ ਦ੍ਰਿੜਉ ਸਚਿ ਕੋਇ”

ਭਾਈ ਗੁਰਦਾਸ ਜੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਇਸ ਉਚ ਉਪਦੇਸ਼ ਨੂੰ ਸੁਣਾ ਜਗਤ ਦੇ ਦੁੱਖ ਨੂੰ ਅਨੁਭਵ ਕਰ ਧਰਤ ਲੋਕਾਈ ਸੋਧਣ ਲਈ ਗੁਰੂ ਨਾਨਕ ਨੇ ਗੁਰੂ ਰੂਪ ਵਿੱਚ ਕਾਰਜ ਆਰੰਭ ਕੀਤਾ

‘‘ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ”

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ

ਚੜ੍ਹਿਆ ਸੋਧਣ ਧਰਤਿ ਲੁਕਾਈ”

ਤਲਵੰਡੀ ਤੋਂ ਹੀ ਸੰਗੀਤ ਦੀ ਡਾਢੀ ਸਮਝ ਰੱਖਣ ਵਾਲੇ ‘ਦਾਨਾ’ਨਾਮ ਦੇ ਮਿਰਾਸੀ ਦਾਸਾਥਪ੍ਰਾਪਤਕਰ ਆਪਣੀ ਪਹਿਲੀ ਸਿੱਖ ਵਡੀ ਭੈਣ ਬੇਬੇ ਨਾਨਕੀ ਜੀ ਤੋਂ ਨੌਂ ਰੁਪਈਏ ਲੈ,ਨਵੀਂ ਰਬਾਬ ਲੈ ਕੇ ਭਾਈ ਮਰਦਾਨਾਂ ਨੂੰ ਦਿੱਤੀਅ ਤੇ ਬਖ਼ਸ਼ਿਸ਼ ਕਰਦਿਆਂ ਫ਼ੁਰਮਾਇਆ,‘ਦਾਨਿਆਜੇਬਾਣੀਨੂੰਰਾਗਵਿਚਮਿਲਾਕੇਗਾਵੇਂਤਾਂ‘ਮਰਦਾਨਾ’ਕਹਾਏਂ।

ਭਾਈ ਮਰਦਾਨੇ ਦੀ ਸਾਥੀ ਦੇ ਤੌਰ ਤੇ ਚੋਣ ਕਰਦਿਆਂ ‘ਸਾਬਤਸੂਰਤ” ਅਰਥਾਤ ਕੇਸਾਧਾਰੀ ਅਤੇ ਦਸਤਾਰ ਸਿਰਾ ਰਹਿਣ,‘ਅੰਮ੍ਰਿਤ ਵੇਲੇ ਜਾਗਣ’ ਅਤੇ ਕਿਸੇ ਤੋਂ ਕੋਈ ਭੇਟਾ ਨਾ ਲੈਣ ਦੀਆਂ ਤਿੰਨ ਸ਼ਰਤਾਂ ਦਾ ਪਾਬੰਦ ਕੀਤਾ ।ਦੀ ਜਿੰਮੇਵਾਰੀ ਗੁਰੂ ਪਾਤਸ਼ਾਹ ਨੇ ਆਪ ਲਈ।

ਮਨੁਖੀ ਸਮਾਜ ਦਾ ਪਤਨ,ਧਰਮਵਿਚਆਈਗਿਲਾਨੀਤੇਗਿਰਾਵਟ,ਤੀਰਥਾਂਅਤੇਪਾਵਨਸਥਾਨਾਂਵਿਚਫੈਲੇਭ੍ਰਿਸ਼ਟਾਚਾਰ ਕਾਰਣ ਹੀ ਹੁੰਦਾ ਹੈ।ਧਰਤ ਲੋਕਾਈ ਸੋਧਣ ਲਈ ਜਰੂਰੀ ਸੀ ਕਿ ਧਰਮ ਤੇ ਇਖਲਾਕ ਦੇ ਚਸ਼ਮਿਆਂ ਅਥਵਾ ਤੀਰਥਾਂ ਅਤੇ ਧਰਮ ਕੇਂਦਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾਵੇ ਕਿਉਂ ਕਿ ਜਿੱਥੋਂ ਮਨੁੱਖ ਨੇ ਧਰਮ ਇਖਲਾਕ ਦੀ ਪ੍ਰੇਰਣਾਂ ਲੈਣੀਂ ਹੈ। ਇਸ ਲਈ ਪਹਿਲੀ ਪ੍ਰਚਾਰ ਯਾਤਰਾ ਹਿੰਦੂ ਤੀਰਥਾਂ ਵੱਲ ਕੀਤੀ

‘‘ਬਾਬਾ ਗਿਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ”

ਇੱਥੋਂ ਗੁਰੂ ਜੀ ਨੇਇਸਲਾਮੀ ਮਜਹਬੀ ਅਸਥਾਨਾਂ ਮੱਕਾ, ਮਦੀਨਾ, ਬਗਦਾਦ ਅਤੇ ਅਰਬ ਦੇਸ਼ਾਂ ਦੀ ਉਦਾਸੀ ਕੀਤੀੇ।

“ਬਾਬਾ ਫਿਰਿ ਮੱਕੇ ਗਇਆ”

ਗੁਰੁ ਨਾਨਕ ਜੀ ਦੀ ਤੀਸਰੀ ਉਦਾਸੀ ਸੁਮੇਰ ਪਰਬਤ ਅਤੇ ਤਿੱਬਤ ਆਦਿ ਅਸਥਾਨਾਂ ਵੱਲ ਹੋਈ

“ਫਿਰਿ ਜਾਏ ਚੜਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਈ”

ਗੁਰੂ ਜੀ ਦੀਆਂ ਯਾਤਰਾਂਵਾਂ ਕਮਾਲ ਦੀਆਂ ਹੱਦਾਂ ਨੂੰ ਛੋਂਹਦੀਆਂ ਹਨ। ਹਰ ਅਵਤਾਰ, ਪੈਗੰਬਰ ਦਾ ਪ੍ਰਚਾਰ ਖੇਤਰ ਕੁਝ ਕੁ ਮੀਲਾਂ ਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਵੀਹ ਸਾਲਾਂ ਵਿੱਚ ਤਕਰੀਬਨ 22000 ਮੀਲ ਸਫਰ ਤਹਿ ਕੀਤਾ। ਪੂਰਬ ਵੱਲ ਢਾਕਾ, ਅਸਾਮ ਅਤੇ ਬ੍ਰਹਮਾਂ ਤੀਕ, ਪੱਛਮ ਵੱਲ ਅਫਗਾਨਿਸਤਾਨ, ਇਰਾਨ ਅਤੇ ਇਰਾਕ ਤੀਕ, ਦੱਖਣ ਵੱਲ ਰਮੇ’ਸ਼ਵਰਮ ਅਤੇ ਲੰਕਾ ਤੇ ਉਤਰ ਵੱਲ ਸੁਮੇਰ ਪਰਬਤ, ਤਿੱਬਤ ਅਤੇ ਮਾਨਸਰੋਵਰ ਤੀਕ ਪੁੱਜਣਾਂ ਇਤਿਹਾਸਕ ਤੌਰ ਤੇ ਹੈਰਾਨਕੁੰਨ ਹੈ। ਇਸੇ ਲਈ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ: ‘‘ਬਾਬੇ ਤਾਰੇ ਚਾਰ ਚੱਕ, ਨੋ ਖੰਡ ਪ੍ਰਿਥਵੀ ਸੱਚਾ ਢੋਆ”।ਇਸ ਸਾਰੀਆਂ ਯਾਤਰਾਂਵਾਂ ਦਾ ਤੱਤ ਇਉਂ ਬਿਆਨ ਕੀਤਾ। ਪ੍ਰਥਮ ਸਮਕਾਲੀਨ ਸਮਾਜ ਦੀ ਇਖਲਾਕਹੀਣ ਅਵਸਥਾ ਦਾ ਜਿਕਰ ਇਉਂ ਕੀਤਾ:

‘‘ਨਾਨਕ ਦੁਨੀਆ ਕੈਸੀ ਹੋਈ, ਸਾਲਿਕ ਮਿਤੁ ਨ ਰਹਿਓ ਕੋਈ

ਭਾਈ ਬੰਦੀ ਹੇਤੁ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ।।

ਹਿੰਦੂ ਮੁਸਲਿਮ ਅਤੇ ਜੋਗੀਆਂ ਦੀਆਂ ਧਰਮ ਸੰਸਥਾਵਾਂ ਦੇ ਤਿੰਨਾਂ ਮੁਖੀਆਂ ਨੂੰ ਵੇਖ ਪਰਖ ਉਚਾਰਿਆ

‘‘ਕਾਦੀ ਕੂੜ ਬੋਲਿ ਮਲੁ ਖਾਵੈ, ਬ੍ਰਾਹਮਣ ਨਾਵੈ ਜ਼ੀਆ ਘਾਏ

ਜੋਗੀ ਜੁਗਤਿ ਨ ਜਾਣੈ ਅੰਧਿ, ਤੀਨੇ ਓਜਾੜੇ ਕਾ ਬੰਧੁ।।

ਮਨੁੱਖੀ ਜੀਵਨ ਨੂੰ ਗੁਰੂ ਪਾਤਸ਼ਾਹ ਨੇ ਇੱਕ ਇਕਾਈ ਦੇ ਤੌਰ ਤੇ ਦੇਖਿਆ ਤੇ ਪਰਵਾਣ ਕੀਤਾ ਜਿਸ ਵਿੱਚ ਧਰਮ, ਅਰਥ ਅਤੇ ਰਾਜਨੀਤੀ ਵਿੱਚ ਵੰਡ ਨਹੀਂ ਕੀਤੀ ਜਾ ਸਕਦੀ। ਇਸ ਲਈ ਧਰਮ ਵਿੱਚ ਫੈਲੇ ਕੂੜ ਕੁਸੱਤ, ਫੌਕੇ ਕਰਮ ਕਾਂਡ ਅਤੇ ਭ੍ਰਿਸ਼ਟਾਚਾਰ ਦੀ ਨਿਖੇਧੀ ਕੀਤੀ ਉਥੇ ਸਧਾਰਣ ਮਨੁੱਖ ਦੀ ਰਜਵਾੜਿਆਂ, ਬਿਸਵੇਦਾਰਾਂ ਅਤੇ ਧਨਾਢ ਵਪਾਰੀਆਂ ਦੀ ਲੁੱਟ ਖਸੁੱਟ ਵਿਰੁੱਧ ਵੀ ਹਰ ਜਗ੍ਹਾ ਪਹੁੰਚ ਕੇ ਅਵਾਜ ਬੁਲੰਦ ਕੀਤੀ।ਬ੍ਰਹਮ ਭੋਜ ਵਿੱਚੋਂ ਗਰੀਬਾਂ ਦਾ ਖੂਨ ਨਿਚੱੜਦਾ ਅਤੇ ਭਾਈ ਲਾਲੋ ਵਰਗੇ ਕਿਰਤੀ ਦੀ ਰੁੱਖੀ ਰੋਟੀ ਵਿੱਚੋਂ ਦੁੱਧ ਨਿਚੜਦਾ ਦਖਾਇਆ। ਧੰਂਨ ਇਕੱਠਾ ਕਰਨ ਵਾਲੇ ਹੰਕਾਰੀਆਂ ਨੂੰ ਇੱਕ ਸੂਈ ਦੇ ਕੇ ਸਮਝਾਇਆ ਕਿ ਮਰਨ ਉਪਰੰਤ ਅੱਗੇ ਤਾਂ ਨਾਂਗੇ ਹੀ ਜਾਣਾ ਪੈਣਾਂ ਹੈ:

“ਇਸੁ ਜਰ (ਦੌਲਤ) ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥”

ਜਿਹੜੇ ਐਸੀ ਪਾਪ ਭਰੀ ਕਮਾਈ ਤੇ ਭ੍ਰਿਸ਼ਟਾਚਾਰ ਨਾਲ ਪੂਜਾ ਜਾਂ ਅਰਾਧਨਾ ਕਰਦੇ ਹਨ ਉਹ ਰੱਬ ਪਾਸ ਪ੍ਰਵਾਨ ਨਹੀਂ:

‘‘ਜੇ ਰਤਿ ਲਗੇ ਕਪੜੇ ਜਾਮਾ ਹੋਇ ਪਲੀਤ, ਜੋ ਰਤਿ ਪੀਵੇ ਮਾਨਸਾ (ਜੋ ਸਧਾਰਨ ਮਨੁੱਖ ਦੀ ਕਿਰਤ ਤੇ ਡਾਕਾ ਮਾਰ ਧੰਨ ਇਕੱਠਾ ਕਰਦਾ ਹੈ) ਤਿਨਿ ਕਿਉ ਨਿਰਮਲ ਚੀਤਿ।। ਨਾਨਕ ਨਾਓ ਖੁਦਾਏ ਕਾ ਦਿਲ ਹਛੇ ਮੁਖਿ ਲੇਇ।।”

ਸੱਜਣ ਵਰਗੇ ਠੱਗਾਂ ਦੀ ਕਤਲਗਾਹ ਨੂੰ ਸਿੱਖੀ ਦੀ ਪਹਿਲੀ ਧਰਮਸਾਲ ਬਣਾ ਦਿੱਤਾ ਤੇ ਕੌਡੇ ਰਾਖਸ਼ ਵਰਗਿਆਂ ਨੂੰ ਜਦ ਪਹਿਲੀ ਵੇਰ ਗੁਰੂ ਨਾਨਕ ਦੇ ਰੂਪ ਵਿੱਚ ਇੱਕ ਸੱਚੇ ਮਨੁੱਖ ਦੇ ਖੁਦਾਈ ਦੀਦਾਰ ਹੋਏ ਤਾਂ ਚਰਨੀ ਢਹਿ ਪਿਆ ਤੇ ਇਉਂ ‘‘ਜਿਣੁ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ” ਦਾ ਸਚ ਸਾਖਿਆਤ ਹੋਇਆ।

ਇਸਲਾਮਿਕ ਕੇਂਦਰਾਂ ਦੇ ਵਿੱਚ ਵੀ ਉਸੇ ਸੱਚ ਨੂੰ ੳਜਾਗਰ ਕੀਤਾ ਜੋ ਪੈਗੰਬਰ ਨੇ ਕੁਰਾਨ ਸ਼ਰੀਫ ਵਿੱਚ ਦਰਜ ਕੀਤਾ ਸੀ। ਜੇਕਰ ਰੱਬ ਲਾ ਮੁਕਾਮ ਹੈ ਤਾਂ ਖੁਦਾ ਦਾ ਘਰ ਪੱਛਮ ਵੱਲ ਕਿਵੇਂ ਹੋ ਸਕਦਾ ਹੈ। ਜੇਕਰ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਕਿ ‘‘ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ” ਤਾਂ ਇਸਦਾ ਅਰਥ ਇਹ ਨਹੀਂ ਜਿਵੇਂ ਪਰਚਾਰਿਆ ਜਾਂ ਸਮਝਿਆ ਜਾਂਦਾ ਹੈ। ਖੁਦਾਈ ਹੱਕ ਸੱਚ ਜੋ ਪੈਗੰਬਰ ਨੇ ਪ੍ਰਗਟਾਏ ਉਸਨੂੰ ਯਾਦ ਕਰਵਾ ਉਹਨਾਂ ਪੈਗੰਬਰੀ ਬੋਲਾਂ ਅੱਗੇ ਹੀ ਸੱਜਦਾ ਕਰਨ ਨੂੰ ਕਿਹਾ। ਇਸੇ ਤਰ੍ਹਾਂ ਹਿੰਦੂਆਂ ਨੂੰ ਕਿਹਾ ਕਿ ਜੇ ਰਾਮ ਕਣ ਕਣ ਵਿੱਚ ਰਮਿਆਂ ਹੋਇਆ ਹੈ ਤਾਂ ਦੱਖਣ ਦੇਸ਼ ਹਰੀ ਕਾ ਵਾਸਾ ਕਿਵੇਂ ਕਹਿੰਦੇ ਹੋ। ਅਯੁੱਧਿਆ ਦਾ ਰਾਜਾ ਰਾਮ ਚੰਦਰ ਜੋ ਦਸਰੱਥ ਦਾ ਸਪੁੱਤਰ ਅਤੇ ਸੀਤਾ ਦਾ ਪਤੀ ਹੈ ਉਹ ਤਾਂ ਮਾਤ ਗਰਭ ਵਿੱਚ ਆਏ ਅਤੇ ਚਲੇ ਗਏ, ਜਿਵੇਂ ਰਾਵਣ ਗਿਆ। ਗੁਰਬਾਣੀਂ ਦੇ ਬੋਲ ਇਉਂ ਸਪਸ਼ਟ ਕਰਦੇ ਹਨ: ‘‘ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੇ ਲੇਟਾ।” ਗੁਰੂ ਨਾਨਕ ਜੀ ਨੇ ਰੱਬ ਦੇ ਸਾਰੇ ਨਾਂਵਾਂ ਨੂੰ ਪ੍ਰਵਾਨ ਕੀਤਾ। ਗੁਰਬਾਣੀਂ ਵਿੱਚ ਰਾਮ ਵੀ ਹੈ, ਰਹੀਮ ਵੀ, ਭਗਵਾਨ ਵੀ ਹੈ, ਖੁਦਾ ਵੀ, ਗੁਸਾਈ ਵੀ ਹੈ ਅਤੇ ਅੱਲਾਹ ਵੀ: ‘‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ, ਕੋਈ ਸੇਵਹਿ ਗੁਸਈਆਂ ਕੋਈ ਅਲਾਹਿ”।

ਸਮਾਜ ਦਾ ਸਾਰਾ ਤਾਣਾਂ ਬਾਣਾਂ ਉਲਝਿਆ ਹੋਇਆ ਅਤੇ ਵੰਡਿਆ ਹੋਇਆ ਸੀ। ਮੰਨੂ ਸ਼ਾਸ਼ਤਰ ਅਨੁਸਾਰ ਜਾਤ ਪਾਤ, ਵਰਣ ਵਿੱਚ ਸਾਰਾ ਹਿੰਦੂ ਸਮਾਜ ਵਿੱਚ ਬੁਰੀ ਤਰ੍ਹਾਂ ਪਾਟੋ ਧਾੜ ਸੀ। ਸਾਰੇ ਅਧਿਕਾਰ ਬ੍ਰਾਹਮਣ ਪਾਸ ਸੀ ਅਤੇ ਦਲਿਤ ਅਤੇ ਅਛੂਤ ਜਾਤੀਆਂ ਸਾਰੇ ਅਧਿਕਾਰਾਂ ਤੋਂ ਵੰਚਿਤ ਸਨ। ਗੁਰੂ ਨਾਨਕ ਪਾਤਸ਼ਾਹ ਨੇ ਮੰਨੂ ਦੇ ਧਰਮ ਸ਼ਾਸ਼ਤਰ ਨੂੰ ਮੁੱਢੋਂ ਹੀ ਚੈਲੰਜ ਕਰ ਰੱਦ ਕਰ ਦਿੱਤਾ। ਗੁਰਮਤ ਅਨੁਸਾਰ ਬ੍ਰਾਹਮਣ ਨੂੰ ਜਗਤ ਗੁਰੂ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਬੁਲੰਦ ਅਵਾਜ ਵਿੱਚ ਕਿਹਾ ਕਿ ਮੈਂ ਕਥਿਤ ਉਚੀਆਂ ਜਾਤਾਂ ਪ੍ਰਨਹੀਂ ਕਰਦਾ, ਦਲਿਤ ਅਤੇ ਨੀਵੇਂ ਕੁਚਲੇ ਲੋਕਾਂ ਦਾ ਸਾਥੀ ਹਾਂ ‘‘ਨੀਚਾਂ ਅੰਦਰਿ ਨੀਚ ਜਾਤ ਨੀਚੀ ਹੂੰ ਅਤਿ ਨੀਚ।। ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉ ਕਿਆ ਰੀਸ……..।।

ਪਰਮਾਤਮਾਂ ਦੀ ਦਰਗਾਹ ਵਿੱਚ ਜਾਤ ਪਾਤ ਦੇ ਅਧਾਰ ਤੇ ਫੈਸਲਾ ਨਹੀਂ ਹੁੰਦਾ, ਕਰਮਾਂ ਤੇ ਹੀ ਨਿਬੇੜਾ ਹੈ: ‘‘ਓਥੇ ਸਚਹੁ ਹੀ ਸਚੁ ਨਿਬੜੇ ਚੁਣਿ ਵਖ ਕਢੇ ਜਜਮਾਲਿਆ…..।।” ਜਿਹੜੀਆਂ ਇਹਨਾਂ ਦਲਿਤ ਜਾਤੀਆਂ ਨੂੰ ਧਰਮ ਕਰਮ,ਵੇਦ ਸ਼ਾਸ਼ਤਰ ਸੁਨਣ ਅਤੇ ਪੜਨ ਦਾ ਅਧਿਕਾਰ ਨਹੀਂ ਸੀ ਗੁਰੂ ਪਾਤਸ਼ਾਹ ਜਿੱਥੇ ਜਿੱਥੇ ਵੀ ਗਏ ਉਹਨਾਂ ਭਗਤਾਂ ਦਾ ਕਲਾਮ ਪੋਥੀ ਸਾਹਿਬ ਵਿੱਚ ਦਰਜ ਕਰਦੇ ਰਹੇ ਜਿਵੇਂ ਜੁਲਾਹੇ, ਨਾਈ, ਝਿਊਰ, ਛੀਂਬਾ, ਚਮਾਰ, ਕਸਾਈ ਆਦਿ ਜਾਤਾਂ ਵਿੱਚੋਂ ਹੋਏ ਸੱਚੇ ਭਗਤਾਂ ਦਾ ਕਲਾਮ ਦਰਜ ਕਰਦੇ ਗਏ ਜੋ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀਂ ਦਾ ਸਤਿਕਾਰਤ ਹਿੱਸਾ ਹਨ।

ਤਤਕਾਲੀਨ ਸਮਾਜ ਵਿਚ ਇਕ ਹੋਰ ਵੰਡ ਇਸਤਰੀ ਮਰਦ ਦੀ ਸੀ,ਇਸਤਰੀ ਨੂੰ ਪੈਰ ਦੀ ਜੁਤੀ ਜਾਂ ਨਿਜੀ ਮਲਕੀਅਤ ਸਮਝਿਆ ਜਾਂਦਾ ਸੀ ।ਇਸਤਰੀ ਨੂੰ ਵੈਦਿਕ ਮੰਤਰਾਂ ਦਾ ਉਚਾਰਣ ਕਰਨ ਦਾ ਹੱਕ ਨਹੀ ਸੀ ।ਹੁਣ ਤੀਕ ਵੀ ਹਾਲਾਤ ਅਜੇਹੇ ਹੀ ਹਨ ,ਕੁਝ ਸਮਾਂ ਪਹਿਲਾਂ ਹੀ ਕਲਕੱਤੇ ਵਿਖੇ ਇਕ ਵੈਦਿਕ ਕਾਨਫਰੰਸ ਮੌਕੇ ਸੰਗੀਤ ਵਿਚ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੀ ਇਕ ਮਹਿਲਾਨੂੰ ਜਦੋਂ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਵੇਦ ਮੰਤਰਾਂ ਦਾ ਗਾਇਨ ਆਰੰਭ ਕਰਨ ਸਮੇ ਉਥੇ ਮੌਜੂਦ ਸ਼ੰਕਰਾ ਚਾਰੀਆ ਨੇ ਰੋਕ ਦਿੱਤਾ ਸੀ ਕਿ ਕਿਸੇ ਇਸਤਰੀ ਨੂੰ ਵੇਦ ਮੰਤਰਪੜ੍ਹਨ ਦਾ ਹੱਕ ਨਹੀ ਹੈ। ਕੋਈ ਇਸਤਰੀ ਹੱਜ ਨਹੀ ਕਰ ਸਕਦੀ,ਮਸਜਿਦ ਵਿਚ ਨਮਾਜ ਨਹੀ ਪੜ੍ਹ ਸਕਦੀ ਰਮਾਇਣ ਦੇ ਰਚੇਤਾ ਤੁਲਸੀ ਦਾਸ ਜਦ ਮੱਧ ਭਾਰਤ ਵਿੱਚ ਕਹਿ ਰਹੇ ਸੀ ‘ਢੋਰ ਗਵਾਰ ਸੂਦਰ ਪਸ ਨਾਰੀ ਪਾਂਚਹੁੰ ਤਾੜਨ ਕੇ ਅਧਿਕਾਰੀ’।ਅਜੇਹੇ ਸਮੇਂ ਹੀ ਮੱਧ  ਪੰਜਾਬ ਵਿਚੋਂ ਆਵਾਜ ਗੂੰਜੀ, ‘ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ‘ਸਭਿ ਪ੍ਰੀਵਾਰ ਮਾਹਿ ਸ੍ਰੇਸ਼ਟ…..’।ਅੱਜ ਸਿਖ ਧਰਮ ਵਿਚ ਔਰਤ ਨੂੰ ਗੁਰਬਾਣੀ ਦਾ ਪਾਠ,ਕੀਰਤਨ ਕਰਨ ਤੇ ਸੰਗਤ ਕਰਨ ਦਾ, ਲੰਗਰ ਤਿਆਰ ਕਰਨ ਅਤੇ ਵਰਤਾਨ ਦੇ ਹੱਕ ਪ੍ਰਾਪਤ ਹਨ ।

ਦੇਸ਼ ਗੁਲਾਮ ਸੀ। ਵਿਦੇਸ਼ੀ ਹੁਕਮਰਾਨ ਸਧਾਰਨ ਮਨੁੱਖਾਂ ਦੀ ਰੱਤ ਪੀਣ ਵਾਲੇ ਸ਼ੀਂਹ ਸਨ। ‘‘ਰਾਜੇ ਸ਼ੀਂਹ ਮੁਕੱਦਮ ਕੁੱਤੇ” ‘‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ”।

ਗੁਰੂ ਨਾਨਕ ਸਾਹਿਬ ਸੈਦਪੁਰ ਸਨ ਜਦ ਬਾਬਰ ਦਾ ਹਮਲਾ ਹੋਇਆ। ਹਮਲੇ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਕੀਤਾ ਸੀ। ਬਾਬਰ ਦਾ ਹਮਲਾ ਹੁੰਦਾ ਹੈ ਪਰ ਕਿਸੇ ਭਗਤ, ਸੰਤ ਫਕੀਰ ਨੇ ਅਵਾਜ ਨਹੀਂ ਉਠਾਈ ਪਰ ਬਾਬੇ ਨੇ ਸ਼ਬਦ ਉਚਾਰਿਆ ‘‘ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ…….”।ਬਾਬਰ ਨੂੰ ਜਾਬਰ ਕਿਹਾ ਅਤੇ ਜੇਲ੍ਹ ਗਏ। ਸਾਰਾ ਹਿੰਦੁਸਤਾਨ ਮੁਗਲੀਅਤ ਸਲਤਨਤ ਦਾ ਗੁਲਾਮ ਹੋ ਗਿਆ। ਇਸ ਸਾਰੀ ਅਧੋਗਤੀ ਨੂੰ ਖਤਮ ਕਰਨ ਲਈ ਜਦ ਦੇਸ਼ ਵਾਸੀਆਂ ਚੋਂ ਕੋਈ ਨਾ ਉਠਿਆ ਤਾਂ ਗੁਰੂ ਜੀ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਦੀ ਸ਼ਰਤ ਹੀ ਇਹ ਲਾ ਦਿੱਤੀ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰੁ ਤਲੀ ਗਲੀ ਮੇਰੀ ਆੳ….”। ਸ਼ਾਅਦ ਦਾ ਸਿੱਖ ਇਤਿਹਾਸ ਸੀਸ ਭੇਟ ਕਰਨ ਦਾ ਇਤਿਹਾਸ ਹੀ ਹੈ।ਰਾਜਸੀ ਸ਼ਕਤੀ ਜਦ ਵੀ ਕਿਸੇ ਕੋਲ ਆਉਂਦੀ ਹੈ ਤਾਂ ਉਹ ਸਾਰੇ ਧਰਮਾਂ ਨੂੰ ਮੁਕਾ ਉਹ ਹੁਕਮਰਾਨਾਂ ਦਾ ਧਰਮ ਮਜਹਬ ਹੀ ਲਾਗੂ ਕਰਦਾ ਹੈ। ਭਾਵੇਂ ਦੇਸ਼ ਅੱਜ ਅਜਾਦ ਵੀ ਹੋ ਗਿਆ ਹੈ ਪਰ ਫਿਰਕੂ ਬਹੁ ਗਿਣਤੀ ਵੱਲੋਂ ਆਪਣੇਂ ਧਰਮ ਨੂੰ ਉਚਾ ਸੁਚਾ ਕਹਿਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਮ ਹੇਠ ਘੱਟ ਗਿਣਤੀਆਂ ਦੇ ਧਰਮ ਨੂੰ ਖਤਮ ਕਰਨ ਦਾ ਰੁਝਾਨ ਅਜੇ ਵੀ ਜਾਰੀ ਹੈ। ਇਸ ਲਈ ਹਿੰਦੁਸਤਾਨ ਦੇ ਵਿਧਾਨ ਦੀ ਸਿਰਜਣਾ ਵੇਲੇ ਸਿੱਖਾਂ ਦਾ ਨਿਆਰਾ ਅਤੇ ਸੁਤੰਤਰ ਧਰਮ ਕੌਮ ਪ੍ਰਵਾਨ ਨਹੀਂ ਕੀਤੇ ਗਏ ਅਤੇ ਹਿੰਦੂ ਹੀ ਤਸੱਵਰ ਕੀਤਾ ਗਿਆ।

ਐਸੇ ਮਹਾਨ ਸਤਿਗੁਰੂ ਨੇ ਆਪਾ ਕਦੇ ਨਹੀਂ ਜਤਾਇਆ, ਅਵਤਾਰੀ ਪੁਰਸ਼ ਜਾਂ ਪੈਗੰਬਰ ਹੋਣ ਦਾ ਦਾਅਵਾ ਨਹੀਂ ਕੀਤਾ ਅਤੇ ਫੁਰਮਾਇਆ ਕਿ ਸਧਾਰਨ ਮਨੁੱਖੀ ਜਾਮਾਂ ਹੈ ਤੇ ਨਾਮ ਹੈ ਨਾਨਕ ‘‘ਮਾਨਸੁ ਮੂਰਤਿ ਨਾਨਕ ਨਾਮ”।

ਗੁਰੂ ਨਾਨਕ ਨੇ ਸੱਚਖੰਡ ਤੋਂ ਗਰੀਬੀ ਹੀ ਮੰਗੀ ਤੇ ਪਾਈ, ‘‘ਬਾਬਾ ਪੈਧਾ ਸਚਿਖੰਡ ਨਉ ਨਿਧਿ ਨਾਮ ਗਰੀਬੀ ਪਾਈ”। ਕਿਸੇ ਯੰਤਰ ਮੰਤਰ ਨਾਲ ਨਹੀਂ ਬਲਕਿ ਰੱਬੀ ਬਾਣੀਂ ਨਾਲ ਹੀ ਜਗਤ ਦਾ ਉਧਾਰ ਕੀਤਾ। ਮਨੁੱਖੀ ਜੀਵਨ ਦਾ ਮਨੋਰਥ ਅਉਗਣਾ ਦਾ ਤਿਆਗ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ ਦੱਸਿਆ। ਜੀਵਨ ਮਨੋਰਥ ਸੁਰਗ ਜਾਂ ਮੁਕਤੀ ਨਹੀਂ ਸਗੋਂ ਜੀਵਨ ਮੁਕਤ ਦਾ ਆਦਰਸ਼ ਰੱਖਿਆ ਤੇ ਆਤਮ ਬੱਲ ਨਾਲ ਸਮਾਜਕ ਕਲਿਆਣ ਕਰਨ ਦਾ।

ਗੁਰੂ ਨਾਨਕ ਸਾਹਿਬ ਨੇ ਆਦਰਸ਼ ਮਨੁਖ ਦੀ ਸਿਰਜਣਾ ਲਈ ਜੋ ਸਿਧਾਂਤ ਬਖਸ਼ੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਣ ਲਈ ਸੰਗਤ ਦੀ ਕਾਇਮੀ ਕੀਤੀ ਤਾਂ ਜੋ ਕਿਧਰੇ ਇਹ ਸਿਧਾਂਤ ਮਹਿਜ ਖਿਆਲੀ  ਫਲਸਫਾ ਹੀ ਨਾ ਰਹਿ ਜਾਣ ।ਅੱਜ ਵੀ ਲੋੜ ਹੈ ਕਿ ਅਸੀਂ ਸਿੱਖੀ ਦੇ ਵਡਮਲੇ ਸਿਧਾਂਤਾਂ ਨੂੰ ਸਮਝਣ ਲਈ ਅਮਲੀ ਰੂਪ ਵਿਚ ਆਪ ਪਹਿਰਾ ਦੇਈਏ ਤੇ ਹੋਰਾਂ ਲਈ ਪ੍ਰੇਰਣਾ ਸਰੋਤ ਬਣੀਏ ।

ਗੁਰਬਾਣੀ ਦੇ ਬੋਹਿਥ-ਸ਼ਹੀਦਾਂ ਦੇ ਸਿਰਤਾਜ
ਗੁਰੂ ਅਰਜਨ ਸਚੁ ਸਿਰਜਨਹਾਰ ਹਨ, ਸ਼ਬਦ ਦੀ ਸੱਚੀ ਟਕਸਾਲ ਹਨ। ਕੇਵਲ ਇੱਕ ਸਤਿ ਪੁਰਖ ਹੀ ਉਹਨਾਂ ਦਾ ਅਧਾਰ ਤੇ ਅਰਾਧ ਹੈ। ਸਤਿ ਦੀ ਬਾਣੀ-ਪ੍ਰਭ ਕੀ ਬਾਣੀ ਉਚਾਰਦੇ ਹਨ, ਜੋ ਕਰਤਾ ਪੁਰਖ ਨੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਕਢਵਾਈ। ਗੁਰਬਾਣੀ ਉਚਾਰਦੇ ਵੀ ਹਨ, ਚਾਰ ਪਤਾਸ਼ਾਹੀਆਂ ਦੀ ਪ੍ਰਾਪਤ ਬਾਣੀ ਦਾ ਸੰਕਲਨ ਕਰਦੇ ਹਨ, 30 ਭਗਤਾਂ, ਫਕੀਰਾਂ, ਆਤਮਦਰਸ਼ੀ ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਦੇ ਪਰਖਣਹਾਰ ਹਨ। ਗੁਰਬਾਣੀ ਦੀ ਸ਼ੁੱਧਤਾ ਤੇ ਪ੍ਰਮਾਣਿਕਤਾ ਬਰਕਰਾਰ ਰੱਖਣ ਲਈ ਸੰਪਾਦਨਾ ਕਰ (ਗੁਰੂ) ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦੀ ਸਿਰਜਨਾ ਕਰਦੇ ਹਨ ਅਤੇ ਪ੍ਰਕਾਸ਼ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਅਦਭੁੱਤ ਤੇ ਅਲੋਕਿਕ ਰਚਨਾ ਕਰਦੇ ਹਨ। ਸਤਿ ਧਰਮ ਦੀ ਅਜ਼ਾਦੀ ਦੀ ਰਾਖੀ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕਰ ਸਿੱਖ ਧਰਮ ਦੇ ਪਹਿਲੇ ਸ਼ਹੀਦ ਸ਼ਿਰੋਮਣੀ ਦੀ ਉੱਚ ਤੇ ਨਿਵੇਕਲੀ ਪਦਵੀ ਤੇ ਬਿਰਾਜਮਾਨ ਹਨ।

ਬਹੁਤ ਉਪਮਾ ਥੋਰਿ ਕਹੀ

ਮਾਤਾ ਭਾਨੀ ਜੀ ਦੀ ਪਾਵਨ ਕੁੱਖ ਅਤੇ ਪਿਤਾ (ਗੁਰੂ) ਰਾਮਦਾਸ ਜੀ ਦੇ ਗ੍ਰਹਿ ਵਿਖੇ 15 ਅਪ੍ਰੈਲ ਸੰਨ 1563 ਵਿੱਚ ਗੋਬਿੰਦਪੁਰੀਸਮ ਗੋਇੰਦਵਾਲ ਵਿੱਚ ਪ੍ਰਕਾਸ਼ ਹੋਇਆ।

“ਗੁਰੂ ਅਰਜਨ ਘਰਿ ਗੁਰੂ ਰਾਮਦਾਸ ਭਗਤਿ ਉਤਰਿ ਆਇਉ॥”

ਨਾਨਾ ਗੁਰੂ ਅਮਰਦਾਸ ਜੀ ਦੀਆਂ ਸ਼ੁਭ ਅਸੀਸਾਂ ਅਤੇ ਪਿਤਾ (ਗੁਰੂ) ਰਾਮਦਾਸ ਜੀ ਦੀ ਅਗਵਾਈ ਵਿੱਚ ਸੇਵਾ ਤੇ ਸਿਮਰਨ ਦੇ ਮਾਹੌਲ ਵਿੱਚ ਪਰਵ੍ਰਿਸ਼ ਹੋਈ। ਤੀਸਰੇ ਪਾਤਿਸ਼ਾਹ ਦੇ ਦਰਬਾਰ ਵਿੱਚ ਦੂਰੋਂ ਨੇੜਿਓ ਆਉਣ ਵਾਲੀਆਂ ਹਜ਼ਾਰਾਂ ਆਤਮ ਅਭਿਲਾਸ਼ੀ ਸੰਗਤਾਂ ਨੂੰ ਸੇਵਾ ਸਿਮਰਨ ਦੀ ਘਾਲ-ਕਮਾਈ ਕਰਦੇ ਗੁਰੂ ਰਹਿਮਤ ਸਦਕਾ ਜਨਮ ਜਨਮ ਦੀ ਲੱਗੀ ਮੈਲ ਕਟ ਨਦਰੀ ਨਦਰਿ ਨਿਹਾਲ ਹੁੰਦੇ (ਗੁਰੂ) ਅਰਜਨ ਦੇਵ ਜੀ ਨੂੰ ਬਚਪਨ ਵਿੱਚ ਵੇਖਣ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਇਸੇ ਲਈ ਭੱਟ ਕਲਸਹਾਰ ਜੀ ਨੇ ਅੰਕਿਤ ਕੀਤਾ “ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ” ਮਾਤ ਭਾਨੀ ਜੀ ਜਿਵੇਂ ਸਿੱਖੀ ਦ੍ਰਿੜ ਕਰਵਾ ਰਹੇ ਸੀ ਗੁਰੂ ਪਦਵੀ ਪ੍ਰਾਪਤ ਹੋਣ ਉਪ੍ਰੰਤ ਉਚਾਰੇ ਇਸ ਸ਼ਬਦ ਤੋਂ ਦ੍ਰਿਸ਼ਟਮਾਨ ਹੁੰਦਾ ਹੈ। “ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸੁ” ਜੇ ਅੱਜ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਇਹ ਸ਼ਬਦ ਆਪਣੇ ਬੱਚੇ ਨੂੰ ਦ੍ਰਿੜ ਕਰਵਾ ਦੇਣ ਤਾਂ ਉਹਨਾਂ ਦੀ ਸੰਤਾਨ ਮਾਤਾ ਪਿਤਾ ਦੀ ਸਦਾ ਅਗਿਆਕਾਰ ਰਹੇ ਤੇ ਅਜੋਕੇ ਸਮਾਜ ਵਿੱਚ ਫੈਲ ਰਿਹਾ ਵਿਭਚਾਰ, ਭ੍ਰਿਸ਼ਟਾਚਾਰ, ਨਸ਼ੇ, ਹੜਦੁੰਗ ਤੇ ਅਪਰਾਧਕ ਬਿਰਤੀ ਵਿੱਚ ਸਮਾਜ ਗ੍ਰਸਿਆ ਨਾ ਜਾਵੇ।

(ਗੁਰੂ) ਅਰਜਨ ਦੇਵ ਜੀ ਨੂੰ ਗੁਰਤਾ ਪਦਵੀ ਦੀ ਬਖਸ਼ਿਸ਼ ਵੀ ਗੁਰੂ ਸੰਤਾਨ ਹੋਣ ਕਾਰਣ ਨਹੀਂ ਬਲਕਿ ਸੇਵਕ ਹੋਨ ਕਰਕੇ ਹੀ ਪ੍ਰਾਪਤ ਹੋਈ ਜਿਵੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋ ਮਰਿਯਾਦਾ ਸੀ। ਚੌਥੇ ਪਾਤਸ਼ਾਹ ਦੇ ਤਿੰਨ ਸੱਪੁਤਰ ਸਨ ਸਭ ਤੋਂ ਵੱਡੇ ਪ੍ਰਿਥੀ ਚੰਦ, ਦੂਸਰੇ ਮਹਾਂਦੇਵ ਅਤੇ ਸਭ ਤੋਂ ਛੋਟੇ ਗੁਰੂ ਅਰਜਨ।

ਪਹਿਲਾਂ ਵਾਂਗ ਹੀ ਗੁਰਤਾ ਦੀ ਪਦਵੀ ਹੁਕਮ, ਸਿਦਕ ਤੇ ਪ੍ਰੇਮਾਂ ਭਗਤੀ ਦੁਆਰਾ ਹੋਈ। ਗੁਰੂ ਰਾਮਦਾਸ ਜੀ ਦੀ ਆਗਿਆ ਅਨੁਸਾਰ ਲਾਹੌਰ ਵਿੱਚ ਇੱਕ ਪ੍ਰਵਾਰਿਕ ਸਮਾਗਮ ਵਿੱਚ ਜਾਨ ਦੀ ਆਗਿਆ ਹੋਈ, ਪਰ ਅੰਮ੍ਰਿਤਸਰ ਵਾਪਸੀ ਵੀ ਹੁਕਮ ਮਿਲਨ ਉਪਰੰਤ ਹੀ ਹੋਵੇਗੀ। ਗੁਰਤਾ ਗੱਦੀ ਦੀ ਲਾਲਸਾ, ਜਿੰਨ੍ਹਾਂ ਨੂੰ ਸੀ, ਉਹ ਅੱਖੋਂ ਉਹਲੇ ਨਾ ਜਾਕੇ ਗੁਰਤਾ ਗੱਦੀ ਤੇ ਆਪਣਾ ਦਾਵਾ ਰਖਨਾ  ਚਾਹੁੰਦੇ ਸੀ।( ਗੁਰੂ) ਅਰਜਨ ਜੀ ਦੀ ਅਵਸਥਾ ਮਾਨ ਮੋਹ ਅਰੁ ਲੋਭ ਵਿਕਾਰਾਂ ਤੋਂ ੳੇੁਚੇਰੀ ਸੀ। ਗੁਰੂ ਆਗਿਆ ਵਿੱਚ ਹੀ ਕਾਰ ਕਰਦੇ ਸਨ ਇਸ ਲਈ ਖੁਸ਼ੀ-ਖੁਸ਼ੀ ਲਾਹੌਰ ਚਲੇ ਗਏ। ਲਾਹੌਰ ਕਈ ਮਹੀਨੇ ਰਹਿਣਾ ਪਿਆ, ਗੁਰੂ ਚਰਣਾਂ, ਸੰਗਤਾਂ ਅਤੇ ਗੁਰ ਦਰਬਾਰ ਤੋਂ ਵਿਛੋੜਾ ਅਸਹਿ ਸੀ। ਉਨ੍ਹਾਂ ਦੀ ਬਿਹਬੱਲਤਾ, ਮਨ ਦੀ ਵੇਦਨਾ, ਪ੍ਰੇਮਾ ਭਗਤੀ ਦੀ ਕਸਕ ਉਹਨਾਂ ਸ਼ਬਦਾ ਦੁਆਰਾ ਸਪਸ਼ਟ ਹੁੰਦੀ ਹੈ ਜੋ ਗੁਰੂ ਪਾਤਸ਼ਾਹ ਨੂੰ ਭੇਜੇ ਗਏ ਇਸ ਅਵਸਥਾ ਦਾ ਜਿਕਰ ਸ਼ਬਦ ਹਜਾਰੇ ਦੇ ਆਰੰਭਕ ਚਾਰ ਸ਼ਬਦਾਂ ਵਿੱਚ ਹੈ

‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪੁ ਕਰੇ ਚਾਤ੍ਰਿਕ ਕੀ ਨਿਆਈ॥

ਤੇਰਾ ਮੁਖੁ ਸੁਹਾਵਾ ਜੀਉ ਸਹਿਜ ਧੁਨਿ ਬਾਣੀ॥ ਚਿਰੁ ਹੋਆ ਦੇਖੇ ਸਾਰਿੰਗ ਪਾਣੀ

ਇਕ ਘੜੀ ਨਾ ਮਿਲਤੇ ਤਾ ਕਲਜੁਗੁ ਹੋਤਾ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ

ਜਦ ਭਾਈ ਗੁਰਦਾਸ ਜੀ ਨੂੰ ਭੇਜ ਕੇ ਆਦਰ ਸਹਿਤ ਬੁਲਵਾ ਲੈਂਦੇ ਹਨ ਤਾਂ ਮਿਲਣ ਦੇ ਚਾਅ ਵਿੱਚ ਖੀਵੇ ਹੋ ਉਚਾਰਦੇ ਹਨ,

ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥

ਕਿਤੇ ਵੀ ਪਿਤਾ ਕਰ ਕੇ ਸੰਬੋਧਨ ਨਹੀਂ ਕੀਤਾ, ਨਾ ਹੀ ਪੁੱਤਰ ਦਾ ਰਿਸ਼ਤਾ ਜਤਾਇਆ ਸਤਿਗੁਰੁ ਦਾ ਅਟੱਲ ਵਿਸ਼ਵਾਸ ਪੁੱਤਰ ਦਾ ਨਹੀਂ, ਸੇਵਕੀ ਦਾ ਹੈ।‘ਸੇਵਕ ਕਉ ਸੇਵਾ ਬਨਿ ਆਈ, ਹੁਕਮਿ ਬੂਝ ਪਰਮੁ ਪਦ ਪਾਈ ਅਨੁਸਾਰ ਗੁਰੂ ਪਦਵੀ ਦੀ ਬਖਸਿਸ਼ ਪ੍ਰਾਪਤ ਹੋਈ।

‘ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ’

ਅਨੂਪ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਤੇ ਰਾਮਦਾਸ ਸਰੋਵਰ ਦਾ ਕਾਰਜ ਜਿਹੜਾ ਚੌਥੇ ਪਤਾਸ਼ਾਹ ਨੇ ਆਰੰਭ ਕੀਤਾ ਸੀ ਸਭ ਤੋਂ ਪਹਿਲਾਂ ਸਰੋਵਰ ਪੱਕਾ ਕੀਤਾ, ਪ੍ਰਕਰਮਾ ਦਾ ਕਾਰਜ ਕਰਵਾਇਆ। ਸਰੋਵਰ ਵਿਚਕਾਰ ਹਰਿਮੰਦਰ ਸਾਹਿਬ ਦੀ ਸਿਰਜਨਾ ਕੀਤੀ ਜਿਸ ਦੀ ਨੀਂਹ ਮੁਸਲਿਮ ਫਕੀਰ ਸਾਂਈ ਮੀਆਂ ਮੀਰ ਜੀ ਤੋਂ ਰੱਖਵਾਈ। ਭਾਈ ਗੁਰਦਾਸ ਜੀ ਅਨੁਸਾਰ ‘ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ॥

ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਪੂਰਨ ਹੋਣ ਤੇ ਬੇਨਤੀ ਕੀਤੀ ਗਈ ਕਿ ਕਾਜ ਸਪੂੰਰਨਤਾ ਤੇ ਪਹਿਲਾ ਭੋਜ ਦਾ ਥਾਲ  ਕਿਸੇ ਬ੍ਰਾਹਮਣ ਨੂੰ ਭੇਜਿਆ ਜਾਵੇ? ਪ੍ਰੋਹਿਤਵਾਦ ਤੇ ਚੋਟ ਕਰਦਿਆਂ ਫਰਮਾਇਆ ਸਾਡਾ ਸਿਦਕੀ ਸਿੱਖ ਭਾਈ ਬੰਨੋ ਹੀ ਸਾਡਾ ਪ੍ਰੋਹਤ ਹੈ ਕੋਈ ਬ੍ਰਾਹਮਣ ਨਹੀਂ। ‘ਹਮਰਾ ਪ੍ਰੋਹਿਤ ਭਾਈ ਬੰਨੋ ਸਾਧ ਸੰਗਤ ਤੁਮ ਸਤਿ ਕਰ ਮੰਨੋ॥ ਐਸਾ ਹਰਿਮੰਦਰ ਸਾਜਿਆ ਜਿਥੇ ਹਰ ਕੋਈ ਬਿਨ੍ਹਾ ਕਿਸੇ ਮਜਹਬ, ਜਾਤ, ਰੂਪ ਰੰਗ ਤੇ ਨਸਲ ਦੇ ਵਿਤਕਰੇ, ਦਰਸ਼ਨ ਦੀਦਾਰ ਤੇ ਸਜਦਾ ਕਰ ਸਕਦਾ ਹੈ। ਸਰੋਵਰ ਵਿੱਚ ਇਸ਼ਨਾਨ ਦੀ ਖੁੱਲ, ਲੰਗਰ ਦੀ ਪੰਗਤ ਵਿੱਚ ਪਰਸ਼ਾਦਿ ਛਕਣ ਦੀ ਸਾਂਝ ਅਤੇ ਹਰਿਮੰਦਰ ਵਿੱਚ ਅਰਦਾਸ ਬੇਨਤੀ ਦੀ ਅਜਾਦੀ, ਮਜਹਬਾਂ ਤੇ ਧਰਮ ਮਾਰਗਾਂ ਦੀ ਸਹਿਹੋਂਦ ਇਤਿਹਾਸ ਵਿੱਚ ਪਹਿਲੀ ਵੇਰ ਦ੍ਰਿਸ਼ਟੀ ਗੋਚਰ ਹੋਈ। ਇਸ ਦੇਸ਼ ਵਿੱਚ ਤਾਂ ਰਸੋਈ ਹਰ ਇੱਕ ਦੀ ਅਲੱਗ ਸੀ, ਖੂਹ ਦਾ ਪਾਣੀ ਵੀ ਸਾਂਝਾ ਨਹੀਂ ਸੀ, ਗੰਗਾ ਇਸ਼ਨਾਨ ਵੀ ਕੋਈ ਗੈਰ ਹਿੰਦੂ ਜਾਂ ਦਲਿਤ ਨਹੀਂ ਕਰ ਸਕਦਾ ਸੀ। ਮੰਦਰਾਂ ਵਿੱਚ ਕੋਈ ਮੁਸਲਮਾਨ ਨਹੀਂ ਸੀ ਜਾਂਦਾ ਸ਼ੂਦਰਾਂ ਦਾ ਦਾਖਲਾ ਬੰਦ ਸੀ, ਮਸਜਿਦਾਂ ਵਿੱਚ ਕੋਈ ਹਿੰਦੂ ਨਹੀਂ ਸੀ ਜਾ ਸਕਦਾ। ਐਸੇ ਸਮੇਂ ਲੰਗਰ, ਪੰਗਤ, ਸਰੋਵਰ ਤੇ ਦਰਸ਼ਨ ਇਸ਼ਨਾਨ ਦੀ ਏਕਤਾ ਧਰਮ ਦੀ ਦੁਨੀਆਂ ਵਿੱਚ ਇਨਕਲਾਬ ਹੀ ਕਿਹਾ ਜਾ ਸਕਦਾ ਹੈ।

‘ਸੰਤਹੁ ਰਾਮਦਾਸ ਸਰੋਵਰੁ ਨੀਕਾ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀਅ ਕਾ॥ ਐਸਾ ਪਰਮਾਤਮਾਂ ਦਾ ਘਰ ਬਣਿਆਂ ਜਿਸ ਵਿੱਚ ਹਰ ਕਿਸੇ ਨੂੰ ਆਉਣ ਜਾਣ ਦੀ ਪੂਰੀ ਖੁੱਲ੍ਹ ਸੀ।

‘ਜਿਸ ਦਰ ਆਵਤ ਜਾਤ ਤੇ ਹਟਕੇ ਨਾਹੀਂ ਕੋਇ॥

ਸੋ ਦਰ ਕੈਸਾ ਛੋਡੀਈਏ ਜੋ ਦਰ ਐਸਾ ਹੋਇ॥

‘ਹਰਿ ਮੰਦਰ ਹਰਿ ਜੂ ਸਾਜਿਆ ਸੰਤ ਭਗਤ ਗੁਣਿ ਗਾਵਹਿ ਰਾਮ॥’

ਸਿੱਖ ਧਰਮ ਦੇ ਕੌਮੀ ਸੰਗਠਨ ਲਈ ਸ੍ਰੀ ਦਰਬਾਰ ਸਾਹਿਬ ਦੀ ਸਿਰਜਣਾ ਨਾਲ ਅਜਿਹੇ ਕੇਂਦਰ (ਮਰਕਜ਼) ਦੀ ਬਖ਼ਸ਼ਿਸ਼ ਹੋਈ ਕਿ ‘ਅਹਿਲੇ ਮਰਕਜ਼’ ਬਣ ਕੌਮੀ ਸਰੂਪ ਪ੍ਰਾਪਤ ਹੋਇਆ। ਡਾ: ਇਕਬਾਲ ਨੇ ਇਸ ਖਿਆਲ ਨੂੰ ਇਉਂ ਬਿਆਨ ਕੀਤਾ ਹੈ ‘ਕੋਮੋ ਕੇ ਲੀਏ ਮਰਕਜ਼ ਹੈ ਆਬੋ ਹਯਾਤ’ ਤੇ ਫਿਰ ਕਿਹਾ ਕੋਮੋ ਕੇ ਲਿਏ  ਮੌਤ ਹੈ ਮਰਕਜ ਸੇ ਜੁਦਾਈ।

ਗੁਰੂ ਰਾਮਦਾਸ ਜੀ ਦਾ ਵੀ ਬਚਨ ਹੈ, ‘ਪੇਡ ਮੁਡਾਊ ਕਟੀਐ ਸਭ ਡਾਲ ਸੁਕੰਦੇ’ ਅਥਵਾ ਜੇ ਦਰੱਖਤ ਨੂੰ ਮੁਢੋਂ ਵੱਡ ਦਿੱਤਾ ਜਾਵੇ ਤਾਂ ਕੋਈ ਡਾਲੀ ਹਰੀ ਨਹੀਂ ਰਹਿੰਦੀ ਸਭ ਸੁੱਕ ਜਾਣਗੀਆਂ।

ਹਰ ਧਰਮ ਅਸਥਾਨ ਮੰਦਰ ਮਸਜਦ ਵਿੱਚ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ ਪਰ ਸ੍ਰੀ ਦਰਬਾਰ ਸਾਹਿਬ ਦੀ ਵਿਸ਼ੇਸ਼ਤਾ ਹੈ ਕਿ  ਪੌੜੀਆਂ ਉਤਰ ਕੇ ਦਰਸ਼ਨ ਸੰਭਵ ਹਨ। ਇਹ ਪ੍ਰਤੀਕ ਹੈ ਹਊਮੈ ਤਿਆਗ, ਹਲੀਮੀ ਤੇ ਨਿਮਰਤਾ ਨਾਲ ਮਨ ਨੀਵਾਂ ਰੱਖ ਕੇ ਹੀ ਰੱਬ ਦੀ ਦਰਗਾਹ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਸ੍ਰੀ ਦਰਬਾਰ ਸਾਹਿਬ ਵਿੱਚ ਚਾਰ ਦਿਸ਼ਾਵਾਂ ਦਾ ਝਗੜਾ ਮੁਕਾਉਂਦੇ ਹਰਿਮੰਦਰ ਦੇ ਚਾਰੇ ਦਰਵਾਜੇ ਚਾਰੇ ਦਿਸ਼ਾਵਾਂ ਦੇ ਵਿਚਕਾਰ ਹਨ ਕੋਈ ਵੀ ਇੱਕ ਦਿਸ਼ਾ ਵਿੱਚ ਨਹੀਂ। ਹਿੰਦੂ ਹਰੀ ਕਾ ਵਾਸ ਦੱਖਣ ਦਿਸ਼ਾ ਵਿੱਚ ਮੰਨਦਾ ਹੈ ਅਤੇ ਮੁਸਲਮਾਨ ਅਲਾਹ ਦਾ ਘਰ ਮਗਰਬ (ਪੱਛਮ) ਵਿੱਚ ਮੰਨਦਾ ਹੈ ਪਰ ਗੁਰੂ ਸਾਹਿਬ ਕਣ-ਕਣ ਅਤੇ ਹਰ ਦਿਸ਼ਾ ਵਿੱਚ ਪ੍ਰਭੂ ਦਾ ਨਿਵਾਸ ਮੰਨਦੇ ਹਨ। ਸ੍ਰੀ ਦਰਬਾਰ ਸਾਹਿਬ ਵਿੱਚ ਜੀਵਨ ਹੈ, ਏਸੇ ਲਈ ਇਥੇ ਮੌਤ ਦੀ ਅਰਦਾਸ ਨਹੀਂ ਹੁੰਦੀ ਅਤੇ ਨਾ ਹੀ ਸਰੀਰ ਦਰਬਾਰ ਸਾਹਿਬ ਲਿਜਾਇਆ ਜਾਂਦਾ। ਚਿਤਰ ਵੀ ਜੀਵੰਤ ਹਨ ਪੰਛੀਆਂ ਦੀਆਂ ਅਜਾਦ ਉਡਾਰੀਆਂ ਚਿੱਤਰਤ ਹਨ ਸ਼ਿਕਾਰ ਨਹੀਂ।

(ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਸਿਰਜਣਾ ਵਿਸ਼ਵ ਵਿੱਚ ਹਰ ਪ੍ਰਚਲਿਤ ਧਰਮ ਦਾ ਆਪੋ ਆਪਣਾ ਧਰਮ ਗ੍ਰੰਥ ਹੈ। ਸਨਾਤਨ ਧਰਮ, ਬੁੱਧ, ਜੈਨ, ਇਸਲਾਮ ਅਤੇ ਈਸਾਈਆਂ ਦੇ ਧਰਮ ਗ੍ਰੰਥ ਹਨ ਪਰ ਉਹਨਾਂ ਵਿੱਚ ਕਿਸੇ ਹੋਰ ਧਰਮ ਦੇ ਪੈਰੋਕਾਰਾਂ ਦਾ ਕੋਈ ਕਲਾਮ ਨਹੀਂ। ਪੰਚਮ ਪਾਤਸ਼ਾਹ ਨੇ ਜਦੋਂ ਗੁਰਬਾਣੀ ਦਾ ਸੰਕਲਨ ਕਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦਾ ਕਾਰਜ ਆਰੰਭ ਕੀਤਾ ਤਾਂ ਉਹਨਾਂ ਪਾਸ ਚਾਰ ਗੁਰੂ ਸਾਹਿਬਾਨ ਦੀ ਬਾਣੀ ਮੌਜੂਦ ਸੀ। ਪੰਚਮ ਪਾਤਸ਼ਾਹ ਦੀ ਆਪਣੀ ਰਚਨਾ ਤੋਂ ਇਲਾਵਾ ਦੇਸ਼ ਭਰ ਵਿੱਚੋਂ ਭਗਤਾਂ ਅਤੇ ਮੁਸਲਮਾਨ ਫਕੀਰਾਂ ਦੇ ਕਲਾਮ ਵੀ ਆਪ ਪਾਸ ਪੁੱਜੇ। ਬਹੁਤ ਸਾਰੇ ਭਗਤ ਤੇ ਫਕੀਰ ਆਏ ਪਰ ਪਾਤਸ਼ਾਹ ਨੇ ਅਨੇਕਾਂ ਦੀ ਰਚਨਾ ਨੂੰ ਪ੍ਰਵਾਨ ਨਹੀਂ ਕੀਤਾ। ਜਿਨ੍ਹਾਂ ਨੇ ਬ੍ਰਹਮ ਨੂੰ ਬੁੱਧੀ ਅਥਵਾ ਅਕਲ ਦਾ ਜਾਂ ਮੰਤਕ ਦਾ ਫਲਸਫਾ ਸਮਝ ਕਾਵਿ ਰਚਨਾ ਕੀਤੀ ਪਰ ਨਾ ਬ੍ਰਹਮ ਨੂੰ ਅੰਤਰ ਆਤਮੇਂ ਮਹਿਸੂਸ ਕੀਤਾ ਅਤੇ ਨਾ ਹੀ ਬ੍ਰਹਮ ਵਿੱਚ ਲਿਵਲੀਨਤਾ ਦੀ ਅਵਸਥਾ ਪ੍ਰਾਪਤ ਸਨ। ਪੰਚਮ ਪਾਤਸ਼ਾਹ ਨੇ ਸੱਚ ਦੀ ਕਸਵਟੀ ਤੇ ਇੰਨ੍ਹਾਂ ਨੂੰ ਪਰਖਿਆ ‘ਮਨ ਸੱਚ ਕਸਵਟੀ ਲਾਈਐ ਤੁਲੀਏ ਪੂਰੇ ਤੋਲ’। ਕੇਵਲ ਉਹਨਾਂ ਦਾ ਕਲਾਮ ਹੀ ਪ੍ਰਵਾਨ ਚੜ੍ਹਿਆ ਜੋ ਅੰਤਰ ਆਤਮਾ ਦੀ ਇਕਮਿਕਤਾ ਦੀ ਰਸਲੀਨ ਅਵਸਥਾ ਵਿੱਚ ਵਿਚਰ ਆਨੰਦ ਰੂਪ ਹੋ ਗਏ ਪਰ ਸਮਾਜਿਕ ਜੀਵਨ ਨਹੀਂ ਤਿਆਗਿਆ। ਰਿਸ਼ਤੇ ਨਾਤੇ ਤੇ ਮਨੁੱਖੀ ਸਮਾਜ ‘ਹਰਿ ਕੇ ਕੀਏ’ ਹਨ। ‘ਇਹ ਬਿਖ ਸੰਸਾਰ ਜੋ ਤੁਮ ਦੇਖਤੇ ਇਹ ਹਰ ਕਾ ਰੂਪ ਹੈ ਹਰਿ ਰੂਪ ਨਦਰਿ ਆਇਆ’॥ ‘ਆਪ ਸਤ ਕੀਆ ਸਭ ਸਤ’ ਪਰਮਾਤਮਾ ਨੇ ਹੀ ਇਸ ਸੰਸਾਰ ਦੀ ਰਚਨਾ ਕੀਤੀ ਹੈ ਇਸ ਲਈ ਸਿੱਖੀ ਦਾ ਮਾਰਗ ¡ਇਕ ਪਰਮ ਸਤ ਦੀ ਅਰਾਧਨਾ, ਕੂੜ ਦੀ ਪਾਲ ਨੂੰ ਤੋੜ ਪ੍ਰਭੂ ਦੇ ਹੁਕਮ ਰਜ਼ਾ ਵਿੱਚ ਚਲਣਾ ਹੀ ਸਚ ਦਾ ਮਾਰਗ ਦਰਸਾਇਆ। ਸੱਚੇ ਮਾਰਗ ਤੇ ਆਪ ਚਲੇ ਤੇ ਮਨੁੱਖੀ ਸਮਾਜ ਦੀ ਅਗਵਾਈ ਕੀਤੀ।

‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥’

ਜਿਨ੍ਹਾਂ ਭਗਤਾਂ ਫਕੀਰਾਂ ਦੀ ਬਾਣੀ ਜਾਂ ਕਲਾਮ ਸਿਰੇ ਚੜ੍ਹਿਆ ਲਗਭਗ ਇਹ ਸਾਰੇ ਹੀ ਮੰਨੂ ਦੇ ਜਾਤ ਪਾਤ ਅਨੁਸਾਰ ਨਿਮਨ ਜਾਤਾਂ ਵਿੱਚੋਂ ਸਨ ਜਿੰਨ੍ਹਾਂ ਨੂੰ ਵੇਦ ਬਾਣੀ ਸੁਨਣ ਦੀ ਇਜ਼ਾਜਤ ਨਹੀਂ ਸੀ ਅਤੇ ਪੜ੍ਹਨ ਸੁਨਣ ਲਈ ਸਖਤ ਸਜਾਵਾਂ ਦਾ ਵਿਧਾਨ ਸੀ। ਬਾਬਾ ਫਰੀਦ (ਮੁਸਲਮਾਨ), ਕਬੀਰ (ਜੁਲਾਹਾ) ਸੈਣ (ਨਾਈ) ਨਾਮਦੇਵ (ਛੀਂਬਾ) ਰਵਿਦਾਸ (ਚਮਾਰ) ਸਧਨਾ (ਕਸਾਈ) ਧੰਨਾ (ਜੱਟ)  ਪਰ ਗੁਰੂ ਸਾਹਿਬ ਨੇ ਇਨ੍ਹਾਂ ਸਾਰੇ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ ਕਰ ਮੰਨੂ ਦੀ ਜਾਤ ਪਾਤ ਨੂੰ ਮੂਲੋਂ ਹੀ ਖਾਰਿਜ ਕਰ ਦਿਤਾ।

ਅੰਮ੍ਰਿਤਸਰ ਵਿੱਚ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਰਮਣੀਕ ਅਤੇ ਇਕਾਂਤ ਵਾਲੇ ਸਥਾਨ ਦੀ ਚੋਣ ਕੀਤੀ ਜਿਥੇ ਬੈਠ ਕੇ ਪੰਚਮ ਪਾਤਸ਼ਾਹ ਦੀ ਅਗਵਾਈ ਵਿੱਚ (ਗੁਰੂ) ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਕੀਤਾ। ਆਦਿ ਗ੍ਰੰਥ ਨੂੰ ਮੁੱਖ ਤੌਰ ਤੇ ਚਾਰ ਹਿੱਸਿਆ ਵਿੱਚ ਵੰਡਿਆ ਗਿਆ। ਪਹਿਲਾਂ ਪ੍ਰਸਤਾਵਨਾ, ਫਿਰ ਬਾਣੀ ਰਾਗਾਂ ਵਿੱਚ, ਰਾਗਾਂ ਤੋਂ ਬਾਹਰ, ਸਲੋਕ ਸਹਿਸਕ੍ਰਿਤੀ, ਗਾਥਾ, ਚਉਬਲੇ, ਸਵੱਈਏ ਅਤੇ ਸਲੋਕ ਵਾਰਾਂ ਤੋਂ ਵਧੀਕ।ਅਖੀਰ ਵਿਚ ਅਤੇ ਮੁੰਦਾਵਨੀ ਅੰਕਿਤ ਕੀਤੀ ਗਈ। ਮੁੰਦਾਵਨੀ ਦਾ ਅਰਥ ਹੁੰਦਾ ਹੈ ਮੁੰਦ ਦੇਣਾ ਅਥਵਾ ਸੰਪੂਰਨ ਕਰਨਾ। ਅੰਗਰੇਜੀ ਵਿੱਚ ਇਸ ਨੂੰ EPILOGUE(ਐਪੀਲਾਗ) ਕਹਿੰਦੇ ਹਨ। ਕਿਸੇ ਮਸ਼ਹੂਰ ਵਿਦਵਾਨ, ਬਾਦਸ਼ਾਹ ਜਾਂ ਜਰਨੈਲ ਆਦਿ ਬਾਰੇ ਉਸਦੇ ਪੂਰੇ ਹੋਣ ਉਪਰੰਤ ਉਸਦੇ ਜੀਵਨ ਦਾ ਮੰਤਵ, ਕਾਰਜ ਅਤੇ ਪ੍ਰਾਪਤੀ ਦਾ ਜਿਕਰ EPILOGUE ਅੰਗਰੇਜੀ ਕਾਵਿ ਦੀਆਂ ਕੁਝ ਪੰਕਤੀਆਂ ਵਿੱਚ ਜ਼ਿਕਰ ਹੁੰਦਾ ਹੈ। (ਗੁਰੂ) ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਵੀ ਪੰਚਮ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਮੁੰਦਾਵਨੀ ਵਿੱਚ ਉਲੇਖ ਕੀਤਾ ਕਿ ਇਸ ਰਾਹੀਂ ਆਤਮਕ ਭੋਜਨ ਦਾ ਇੱਕ ਥਾਲ ਪਰੋਸਿਆ ਹੈ ਜਿਸ ਵਿੱਚ ਸਤਿ, ਸੰਤੋਖ ਅਤੇ ਗਿਆਨ ਦਾ ਭੋਜਨ ਹੈ ਜੋ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਅੰਮ੍ਰਿਤ ਵਿੱਚ ਤਿਆਰ ਕੀਤਾ ਗਿਆ ਹੈ। ਇਹ ਐਲਾਨ ਕੀਤਾ ਕਿ ਗੁਰਬਾਣੀ ਦਾ ਇਹ ਭੋਜਨ ਜੋ ਖਾਵੇ ਅਤੇ ਭੁੰਚੇਗਾ (ਹਜ਼ਮ) ਉਸ ਪ੍ਰਾਣੀ ਦਾ ਉਧਾਰ ਨਿਸਚੇ ਹੀ ਹੋਵੇਗਾ। ਇਸ ਭੋਜਨ ਨੂੰ ਨਿੱਤ ਨਿੱਤ ਭੁੰਚਨ ਦਾ ਆਦੇਸ਼ ਵੀ ਦਿੱਤਾ।

ਮੁੰਦਾਵਨੀ ਮਹੱਲਾ 5 ਦੇ ਸ਼ਬਦ ਹਨ :-

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥

ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥

ਇਸ ਉਪਰੰਤ ਪ੍ਰਭੂ ਦੇ ਸ਼ੁਕਰਾਨੇ ਦਾ ਸ਼ਬਦ ਅੰਕਿਤ ਕੀਤਾ ਕਿ ਜਿਹੜੀ ਪ੍ਰਭ ਕੀ ਬਾਣੀ ਦਾ (ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋਇਆ ਹੈ ਇਹ ਸਭ ਤੇਰੀ ਕਿਰਪਾ ਹੈ।

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ

ਆਦਿ ਗ੍ਰੰਥ ਸਾਹਿਬ ਦਾ ਸਰੂਪ ਸੰਨ 1604 ਈ. ਵਿੱਚ ਤਿਆਰ ਹੋਇਆ। ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੀਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661, 30 ਅਗਸਤ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ, ਜਿੰਨ੍ਹਾ ਦਾ ਇਹ ਸੁਭਾਗ ਸੀ ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ ਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਸਨ, ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗਰੰਥੀ ਨਿਯੁਕਤ ਹੋਏ।

ਮਨੁੱਖ ਨੂੰ ਜੀਵਨ ਦੀ ਸੱਚੀ ਸੁਚੀ ਅਗਵਾਈ ਵਾਸਤੇ ਗੁਰੂ ਦੀ ਲੋੜ ਹਰ ਸਮੇਂ ਅਤੇ ਹਰ ਸਥਾਨ ਤੇ ਹੈ ਪਰ ਸਰੀਰ ਕਰ ਕੇ ਗੁਰੂ ਹਰ ਸਮੇਂ ਹਰ ਸਥਾਨ ਤੇ ਉਪਲਬਧ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਹਰ ਸਮੇਂ ਹਰ ਸਥਾਨ ਤੇ ਜਾਹਿਰਾ ਜਹੂਰ ਤੇ ਹਾਜ਼ਰ ਨਾਜ਼ਰ ਹੈ ਤੇ ਸਦੈਵ ਅਗਵਾਈ  ਪ੍ਰਾਪਤ ਕੀਤੀ ਜਾ ਸਕਦੀ ਹੈ। ਐਸਾ ਮਹਾਨ ਪਰਉਪਕਾਰ ਪੰਚਮ ਪਾਤਸ਼ਾਹ ਨੇ ਕੀਤਾ ਅਤੇ ਸੰਸਾਰ ਦਾ ਭਵਸਾਗਰ ਪਾਰ ਕਰਨ ਲਈ ਗੁਰਬਾਣੀ ਦਾ ਜਹਾਜ ਤਿਆਰ ਕੀਤਾ।

ਗੁਰੂ ਜੀਵਨ ਦਾ ਸਿਖਰ-ਸ਼ਹਾਦਤ

ਪੰਚਮ ਪਾਤਸ਼ਾਹ ਦੇ ਜੀਵਨ ਦਾ ਸਿਖਰ ਸ਼ਹਾਦਤ ਹੈ ਜਿਸ ਦਾ ਵਰਨਣ ਭਾਈ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ਵਿੱਚ ਤਿੰਨ ਸਿਰਲੇਖਾਂ ਹੇਠ ਕਰਦੇ ਹਨ। ‘ਤਪਤ ਲੋਹ, ਤਪਤ ਬਾਰੂ ਅਤੇ ਤਪਤ ਨੀਰ’। ਕਈ ਵੇਰ ਮਨ ਵਿੱਚ ਸੁਆਲ ਉਠਦਾ ਹੈ ਕਿ ਐਸੀ ਸੁਖ ਸਹਿਜ ਦੀ ਮਿੱਠੀ ਅਤੇ ਆਨੰਦਮਈ ਬਾਣੀ ਉਚਾਰਣ ਵਾਲੇ ਸ਼ਾਤੀ ਦੇ ਪੁੰਜ ਤੇ ਮਿੱਠ ਬੋਲੜੇ ਸਤਿਗੁਰੂ ਨੂੰ

ਸਖ਼ਤ ਤਪਸ਼ ਦਾ ਟਾਕਰਾ ਕਿਉਂ ਕਰਨਾ ਪਿਆ। ਗੁਰੂ ਪਾਤਿਸ਼ਾਹ ਸੰਸਾਰ ਨੂੰ ਅੱਗ ਦਾ ਸਾਗਰ ਦੱਸਦੇ ਹਨ ਆਪ ਤਾਂ ਸ਼ਾਂਤੀ ਦੇ ਪੁੰਜ ਹਨ, ਠੰਡ ਦਾ ਘਰ ਹਨ (ਗੁਰ ਦਾਤਾ ਗੁਰ ਹਿਵੈ ਘਰੁ……), ਮਿਠਬੋਲੜੇ ਹਨ ਪਰ ਉਹਨਾਂ ਨੇ ਇਸ ਜਗਤ ਜਲੰਦੇ ਦੀ ਸਮੂਚੀ ਤਪਸ਼

“ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ

ਆਪ ਸਹਿਣ ਕੀਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਚਿਆ ਹੈ ਜਿਸ ਵਿੱਚ ਸਭ ਤੋਂ ਵੱਧ ਬਾਣੀ (2216 ਸ਼ਬਦ) ਪੰਚਮ ਪਾਤਸ਼ਾਹ ਦੇ ਉਚਾਰੇ ਹਨ ਅਤੇ ਅਗਨ ਸਾਗਰ ਸੰਸਾਰ ਤੋਂ ਪਾਰ ਉਤਰਨ ਦਾ ਮਾਰਗ ਇਸ ਵਿਚ ਨਿਸ਼ਚਿਤ ਕੀਤਾ ਹੈ। ਗੁਰਬਾਣੀ ਕੇਵਲ ਖਿਆਲੀ ਫਲਸਫਾ ਨਹੀਂ ਉਨਤੀਆਂ ਯੁਕਤੀਆਂ ਜਾਂ ਸਿੱਧੀ ਪ੍ਰਾਪਤ ਕਰਨ ਲਈ ਕੋਈ ਜੰਤਰ, ਮੰਤਰ, ਤੰਤਰ ਨਹੀਂ। ਇਹ ਹੁਕਮ ਨੂੰ ਸਮਝਣਾ, ਬੂਝਣਾ ਤੇ ਹੁਕਮ ਰਜਾ ਅਨੁਸਾਰ ਜੀਵਨ ਢਾਲਣਾ ਹੈ। ਪਰਮ ਪਦ ਦੀ ਪ੍ਰਾਪਤੀ ਹੁਕਮ ਪ੍ਰਵਾਨ ਕਰਨ ਨਾਲ ਹੋ ਸਕਦੀ ਹੈ। ਗੁਰਬਾਣੀ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਸ਼ਬਦ ਪਹਿਲਾਂ ਗੁਰੂ ਸਾਹਿਬ ਤੇ ਫਿਰ ਸਿੱਖਾਂ ਨੇ ਕਮਾ ਕੇ ਇਤਿਹਾਸ ਸਿਰਜਿਆ ਹੈ। ਗੁਰਬਾਣੀ ਦੇ ਅੱਖਰ ਅੱਖਰ ਦੀ ਘਾਲ ਕਮਾਈ ਸਰਬ ਵਿਆਪਕਤਾ, ਸਾਰਥਿਕਤਾ ਤੇ ਗੁਰਬਾਣੀ ਦੇ ਸੱਚ ਨੂੰ ਉਜਾਗਰ ਕਰਨ ਹਿੱਤ ਪੰਚਮ ਪਾਤਸ਼ਾਹ ਸ਼ਹੀਦੀ ਮਾਰਗ ਤੇ ਆਪ ਚੱਲੇ।

ਇਤਿਹਾਸ ਗਵਾਹ ਹੈ ਕਿ ਹਕੂਮਤ ਕਿਸੇ ਵੀ ਧਰਮ ਦੀ ਜਥੇਬੰਦਕ ਸ਼ਕਤੀ ਨੂੰ ਵਿਸ਼ੇਸ਼ ਕਰ ਕੇ ਜਿਹੜਾ ਧਰਮ ਹਾਕਮਾਂ ਦੇ ਆਕੀਦੇ ਤੋਂ ਅੱਡ ਹੋਵੇ ਉਸਨੂੰ ਰਾਜ ਲਈ ਖਤਰਨਾਕ ਸਮਝਦੀ ਹੈ। ਜਰਮਨੀ ਦੇ ਸਰ ਕੈਸਰ ਵਿਲਿਅਮ ਨੇ ਇਸ ਸੱਚ ਨੂੰ ਸਵੀਕਾਰਦਿਆਂ ਹੋਇਆ ਲਿਖਿਆ “Everyreligiousmovementisinfactpolitical;” (ਹਰ ਧਾਰਮਿਕ ਲਹਿਰ ਅਸਲ ਵਿੱਚ ਰਾਜਸੀ ਹੁੰਦੀ ਹੈ)। ਕਿਉਂਕਿ ਇੱਕ ਆਦਰਸ਼ ਹੇਠ ਜੁੜੀ ਲੋਕ ਸ਼ਕਤੀ ਹੀ ਇਨਕਲਾਬ ਜਾਂ ਰਾਜ ਪਲਟਾ ਲਿਆਉਣ ਦੇ ਸਮਰਥ ਹੋ ਜਾਂਦੀ ਹੈ।

ਇਤਿਹਾਸ ਵਿੱਚ ਜਦੋਂ ਵੀ ਮਨੁੱਖੀ ਸਮਾਜ ਦਾ ਕੋਈ ਹਿੱਸਾ ਆਪਣਾ ਗੌਰਵ ਅਤੇ ਅਜਾਦੀ ਗੁਆ ਲੈਂਦਾ ਹੈ ਤਾਂ ਰੱਬੀ ਗਿਆਨ ਦੇ ਵਿਸਮਾਦ ਵਿੱਚ ਖੀਵੀ ਹੋਈ ਕੋਈ ਹਸਤੀ ਸ਼ਹਾਦਤ ਦੇ ਕੇ ਇਤਿਹਾਸ ਦਾ ਰੁਖ ਮੋੜਦੀ ਹੈ ਤੇ ਅਜਿਹੀ ਸ਼ਹਾਦਤ ਦੇ ਫਲਸਰੂਪ ਹੀ ਇਨਕਾਬੀ ਲਹਿਰ ਉਭਰਦੀ ਹੈ। ਪੰਚਮ ਪਾਤਸ਼ਾਹ ਦੀ ਸ਼ਹਾਦਤ ਕੇਵਲ ਪ੍ਰਿਥੀ ਚੰਦ ਜਾਂ ਚੰਦੂ ਦੀ ਈਰਖਾ ਨਾਲ ਅਤੇ ਤੁਅੱਸਬੀ ਸ਼ੇਖ਼ ਅਹਿਮਦ ਸਰਹੰਦੀ ਦੀਆਂ ਸਾਜਸ਼ਾਂ ਨਾਲ ਹੀ ਨਹੀਂ ਹੋਈ ਬਲਕਿ ਇਹ ਸਾਰੇ ਛੋਟੇ ਕਾਰਨ ਤਾਂ ਹੋ ਸਕਦੇ ਹਨ ਪਰ ਅਸਲ ਕਾਰਨ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਤੁਅੱਸਬੀ ਮਜ਼ਹਬੀ ਪਾਲਸੀ ਸੀ ਜਿਸ ਨਾਲ ਗੁਰੂ ਪਾਤਸ਼ਾਹ ਦਾ ਮੁਢੋਂ ਹੀ ਵਿਰੋਧ ਸੀ। ਗੁਰੂ ਜੀ ਰਾਜ ਦੇ ਧਰਮ ਵਿੱਚ ਦਖਲ ਵਿਰੁੱਧ ਅਤੇ ਪਰਜਾ ਦੇ ਧਰਮ ਦਾ ਦਮਨ ਨੂੰ ਰੱਬੀ ਸਿਧਾਤ ਤੇ ਇਨਸਾਫ ਦਾ ਘੋਰ ਉਲੰਘਣ ਸਮਝਦੇ ਹਨ ਇਸੇ ਲਈ ਪੰਚਮ ਪਾਤਸ਼ਾਹ ਅਪਣੀ ਸ਼ਹਾਦਤ ਰਾਹੀਂ ਇਸ ਵਿੱਚ ਦਖਲ ਦੇ ਕੇ ਜਾਲਮ ਤੇ ਜੁਲਮ ਨੂੰ ਰੋਕਦੇ ਰੱਬੀ ਜੋਤ ਦਾ ਪ੍ਰਕਾਸ਼ ਕਰਦੇ ਹਨ।

ਸਮੇਂ ਦੇ ਬਾਦਸ਼ਾਹ ਨੇ ਆਪਣੀ ਸਵੈਜੀਵਨੀ “ਤੁਜਕਿ ਜਹਾਂਗੀਰੀ,” ਵਿੱਚ ਇਹ ਇਕਬਾਲ ਕੀਤਾ ਕਿ ਬਿਆਸ ਦਰਿਆ ਦੇ ਕੰਢੇ ਤੇ ਗੋਇੰਦਵਾਲ ਅਰਜਨ ਨਾਮ ਦਾ ਇੱਕ ਹਿੰਦੂ ਰਹਿੰਦਾ ਹੈ ਜੋ ਧਾਰਮਿਕ ਗੁਰੂ ਅਥਵਾ ਮੁਰਸ਼ਦ ਕਹਾਉਂਦਾ ਹੈ। ਉਸਦੀ ਖਿਆਤੀ (ਮਸ਼ਹੂਰੀ) ਵੱਧ ਰਹੀ ਹੈ ਅਤੇ ਹਰ ਦਿਸ਼ਾਵਾਂ ਤੋਂ ਲੋਕਾਂ ਦੀ ਭੀੜ ਉਹਨਾਂ ਪਾਸ ਜੁੜ ਰਹੀ ਸੀ। ਬਹੁਤ ਗਿਣਤੀ ਵਿੱਚ ਸਧਾਰਨ ਹਿੰਦੂ ਤੇ ਕੁਝ ਮੂਰਖ ਮੁਸਲਮਾਨ ਵੀ ਉਸਨੂੰ ਸੱਚਾ ਮੁਰਸ਼ਦ ਤਸਲੀਮ ਕਰ ਰਹੇ ਹਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਕੰਮ ਚੱਲ ਰਿਹਾ ਸੀ। ਮੈਂ ਕਾਫੀ ਲੰਬੇ ਸਮੇਂ ਤੋਂ ‘ਦੁਕਾਨੇ ਬਾਤਿਲ’ (ਝੂਠ ਦੀ ਇਸ ਦੁਕਾਨ) ਨੂੰ ਬੰਦ ਕਰਵਾ ਜਾਂ ਉਸਨੂੰ ਇਸਲਾਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਇਓ ਸਿੱਖ ਧਰਮ ਦੇ ਜਥੇਬੰਦਕ ਪਰਚਾਰ ਨਾਲ ਲੋਕਾਂ ਵਿੱਚ ਆ ਰਹੀ ਜਾਗਰਤੀ, ਜੁਰਅਤ ਤੇ ਸਾਹਸ ਨੂੰ ਮੁਗਲ ਰਾਜ ਲਈ ਖਤਰਾ ਸਮਝਦਿਆਂ ਹੋਇਆਂ ਬਾਦਸ਼ਾਹ ਜਹਾਂਗੀਰ ਨੇ ਮੁਰਤਜਾ ਖਾਨ ਨੂੰ ਸ਼ਾਹੀ ਹੁਕਮ ਜਾਰੀ ਕੀਤਾ ਕਿ ਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਮਾਲ ਅਸਬਾਬ ਜਬਤ ਕੀਤਾ ਜਾਵੇ। ਮੁਰਤਜਾ ਖਾਨ ਨੇ ਗੁਰੂ ਪਾਤਸ਼ਾਹ ਨੂੰ ਚੰਦੂ ਲਾਲ ਦੇ ਸਪੁਰਦ ਕੀਤਾ ਜਿਸ ਚੰਦੂ ਦੇ ਹੰਕਾਰ ਅਤੇ ਗੁਰੂ ਘਰ ਦੀ ਨਿੰਦਾ ਕਾਰਨ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਉਸਦੀ ਦੀ ਧੀ ਦਾ ਰਿਸ਼ਤਾ ਸਾਹਿਬਜਾਦੇ ਨਾਲ ਪ੍ਰਵਾਨ ਨਹੀਂ ਸੀ ਕੀਤਾ ਜਿਸ ਕਰ ਕੇ ਚੰਦੂ ਨੇ ਆਪਣੀ ਦੁਸ਼ਮਣੀ ਕੱਢਣ ਲਈ ਇਸ ਮੌਕੇ ਨੂੰ ਵਰਤਿਆ। ਹਕੂਮਤ ਦੀਆਂ ਸ਼ਰਤਾਂ ਸਨ ਕਿ ਗੁਰੂ ਜੀ ਇਸਲਾਮ ਮਜਹਬ ਕਬੂਲ ਕਰ ਲੈਣ ਜਾਂ ਗੁਰਬਾਣੀ ਵਿੱਚ ਹਜਰਤ ਮੁਹੰਮਦ ਸਾਹਿਬ ਦੀ ਤਾਰੀਫ ਵਿੱਚ ਸ਼ਬਦ ਸ਼ਾਮਲ ਕਰਨ।

ਗੁਰੂ ਪਾਤਸ਼ਾਹ ਦਾ ਸਪੱਸ਼ਟ ਜਵਾਬ ਸੀ ਕਿ ਧਰਮ ਅਖਿਤਿਆਰ ਕਰਨਾ ਤੇ ਪਾਲਣਾ ਨਿੱਜੀ ਮਾਨਤਾ ਅਤੇ ਆਸਥਾ ਹੈ ਰਾਜ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਦੂਸਰਾ ਕਿ ਗੁਰਬਾਣੀ ਪ੍ਰਭ ਕੀ ਬਾਣੀ ਹੈ, ਮੇਰੇ ਆਪਣੇ ਬੋਲ ਨਹੀਂ ਹਨ ਇਸ ਅੰਮ੍ਰਿਤ ਵਿੱਚ ਖੁਸ਼ਾਮਦ ਦੀ ਕਾਂਜੀ (ਜਹਿਰ) ਨਹੀਂ ਰਲਾਈ ਜਾ ਸਕਦੀ।     ਮੰਗੋਲ ਕਨੂੰਨ (ਯਾਸਾ ਤੇ ਸਿਆਸਤ ਅਨੁਸਾਰ) ਸ਼ਾਤੀ ਦੇ ਪੁੰਜ ਗੁਰੂ ਅਰਜਨ ਜੀ ਦੀ ਸ਼ਹੀਦੀ ਤੱਤੀ ਤਵੀ ਤੇ ਬਿਠਾ, ਤੱਤੀ ਰੇਤ ਪਾ, ਤੱਤੇ ਪਾਣੀ ਵਿੱਚ ਉਬਾਲ ਦਾਨਵੀ ਕਸ਼ਟ ਦਿੱਤੇ ਗਏ ਪਰ ਗੁਰੂ ਅਰਜਨ ਜੀ

‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥…… ਹੀ ਅਲਾਪਦੇ ਰਹੇ।

ਹੁਕਮ ਮੰਨਣ ਦੀ ਜਾਚ ਇਉਂ ਦੱਸੀ

‘ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ॥

ਗੁਰੂ ਪਾਤਸ਼ਾਹ ਦੀ ਅਵਸਥਾ ਵੈਰ ਵਿਰੋਧ ਮਾਨ ਮੋਹ ਤੋਂ ਉਚੇਰੀ ਸੀ ਜਿਸ ਦਾ ਵਰਨਣ ਇਨ੍ਹਾਂ ਸ਼ਬਦਾਂ ਦੁਆਰਾ ਕੀਤਾ

‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥

ਪ੍ਰਮਾਤਮਾ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਉਲਾਹਮਾ ਨਹੀਂ ਦਿੱਤਾ

‘ਉਲਾਹਣੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀੳ॥

ਅੱਗ ਨਾਲ ਛਾਲੇ ਛਾਲੇ ਹੋਏ ਸਰੀਰ ਨੂੰ ਹੋਰ ਦੁੱਖ ਪਹੁੰਚਾਉਣ ਲਈ ਰਾਵੀ ਦੇ ਠੰਡੇ ਜਲ ਵਿੱਚ ਪਾ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਸ਼ਹੀਦੀ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਹੈ।

ਲਗਭਗ ਵੀਹ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦੀ ਗੁਰਪੁਰਬ ਸਮੇਂ ਭੇਜੇ ਜਾਣ ਵਾਲੇ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਬਾਉਲੀ ਸਾਹਿਬ ਦੇ ਵੀ ਦਰਸ਼ਨ ਹੋਏ। ਦਰਿਆ ਆਪਣੀ ਚਾਲ ਵਟਾ ਲੈਂਦੇ ਹਨ ਇਸ ਤਰਾਂ ਰਾਵੀ ਵੀ ਹੁਣ ਕੁਝ ਦੂਰੀ ਤੇ ਵਗਦੀ ਹੈ ਪਰ ਬਾਉਲੀ ਸਾਹਿਬ ਦੇ ਪਉੜ ਉਤਰਨ ਸਮੇਂ ਮੈਂ ਇੱਕ ਦੀਵਾਰ ਤੇ ਆਤਮ ਪ੍ਰਕਾਸ਼ ਵਾਲੇ ਕਿਸੇ ਗੁਰਸਿੱਖ ਨੇ ਇਸ ਅਦੁਤੀ ਸ਼ਹੀਦੀ ਦੀ ਮਹਾਨਤਾ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਅੰਕਿਤ ਕੀਤੀ ‘ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥’

ਸ਼ਹੀਦ ਦਾ ਖੂਨ ਧਰਮ ਦਾ ਬੀਜ ਹੁੰਦਾ ਹੈ (THEBLOODOFMARTYRSISTHESEEDOFTHECHURCH) ਕੁਰਕੁਸ਼ੇਤਰ ਦੇ ਮੈਦਾਨ ਵਿੱਚ ਹਥਿਆਰ ਸੁੱਟ ਨਿਰਾਸ਼ ਹੋਏ ਅਰਜਨ ਨੂੰ ਆਪਣੇ ਹੱਕਾਂ ਲਈ ਹਥਿਆਰ ਚੁੱਕਣ ਅਤੇ ਯੁੱਧ ਕਰਨ ਲਈ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦੇ ਤਿਆਰ ਕੀਤਾ ਗੁਰੂ ਅਰਜਨ ਦੇਵ ਜੀ ਦੀ ਪਵਿਤਰ ਸ਼ਹੀਦੀ ਨੇ ਹਜਾਰਾਂ ਤੇ ਲੱਖਾਂ ਸ਼ਹੀਦ ਪੈਦਾ ਕਰ ਦਿੱਤੇ। ਨੋਵੈਂ ਪਾਤਸ਼ਾਹ ਦਾ ਸ਼ਹੀਦੀ ਸਾਕਾ, ਚਮਕੌਰ ਦੀ ਗੜੀ, ਸਰਹੰਦ ਦੀ ਦੀਵਾਰ, ਬੰਦ ਬੰਦ ਕਟਵਾਉਣਾ ਰੰਬੀਆਂ ਨਾਲ ਖੋਪਰ ਲੁਹਾਉਣਾ ਚਰਖੜੀਆਂ ਤੇ ਚਾੜ੍ਹ ਦੇਣਾ ਇਤਿਆਦੀ ਜੁਲਮ ਦੀ ਇੰਤਹਾ ਕਰ ਦਿਤੀ ਗਈ ਪਰ ਕਿਸੇ ਸਿੱਖ ਦਾ ਗੁਰੂ ਤੇ ਨਿਸ਼ਚਾ ਅਤੇ ਸਿੱਖੀ ਸਿਦਕ ਡੁਲਾ ਨਹੀਂ ਸਕੀ। ਅਰਦਾਸ ਵਿੱਚ ਅਸੀਂ ਰੋਜ ਜੁੜ ਕੇ ਇਨ੍ਹਾਂ ਸਿਦਕਵਾਨ ਸ਼ਹੀਦਾਂ ਨੂੰ ਸਜਦਾ ਕਰਦੇ ਵਾਹਿਗੁਰੂ ਵਹਿਗੁਰੂ ਉਚਾਰਦੇ ਹਾਂ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ…… ਧਰਮ ਨਹੀਂ ਹਾਰਿਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਵਾਹਿਗੁਰੂ’।

ਗੁਰੂ ਅਰਜਨ ਦੇਵ ਜੀ ਨੇ ਧਰਮ ਦੀ ਅਜਾਦੀ, ਗੁਰਬਾਣੀ ਦੀ ਸ਼ੁਧਤਾ ਤੇ ਪ੍ਰਮਾਣਿਕਤਾ ਤੇ ਸੰਗਤ ਦੀ ਸ੍ਰੇਸ਼ਟਤਾ ਕਾਇਮ ਕਰਨ ਲਈ ਲਾਸਾਨੀ ਸ਼ਹਾਦਤ ਦਿੱਤੀ ਇਸੇ ਲਈ ਸਿੱਖ ਬੜੇ ਅਦਬ ਤੇ ਮਾਣ ਨਾਲ ਸ਼ਹੀਦਾਂ ਦੇ ਸਿਰਤਾਜ ਆਖਦੇ ਹਨ ‘ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥

ਸਾਬਕਾ ਚੀਫ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ ਪੰਜਾਬ,

ਅੰਮ੍ਰਿਤ ਰਹਿਤ- ਰਹੱਸ ਤੇ ਰਮਜ
ਹਰੇਕ ਧਰਮ ਵਿਚ ਪ੍ਰਵੇਸ਼ ਕਰਨ ਲਈ ਦੀਕਸ਼ਾ ਦਾ ਆਪਣਾ ਵਿਧੀ ਵਿਧਾਨ ਹੈ।ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਧਰਮ ਵਿਚ ਚਰਨਾਮ੍ਰਿਤ ਰਾਹੀਂ ਦੀਕਸ਼ਾ ਦੇਣ ਦੀ ਮਰਿਆਦਾ ਸੀ ,ਭਾਵ ਜਲ ਨੂੰ ਗੁਰੂ ਪਾਤਸ਼ਾਹ ਦੇ ਚਰਨਾ ਨਾਲ ਛੁਹਾਕੇ ਪ੍ਰਦਾਨ ਕੀਤਾ ਜਾਂਦਾ ਸੀ : ‘ਚਰਨ ਧੋਇ ਰਹਿਰਾਸ ਕਰਿ ਚਰਨਾਮ੍ਰਿਤ ਸਿੱਖਾਂ ਪਿਲਾਇਆ’। ਸਰਬੰਸ ਦਾਨੀ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਮੁਬਾਰਕ ਵਿਸਾਖੀ ਨੂੰ ਦੀਕਸ਼ਾ ਦੇ ਚਰਨਾਮ੍ਰਿਤ ਦੇ ਇਸੇ ਵਿਧੀ ਵਿਧਾਨ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦਾ ਰੂਪ ਬਖਸ਼ ਦਿੱਤਾ ।ਪੰਜ ਕਕਾਰੀ ਰਹਿਤ ਅਤੇ ਚਾਰ ਕੁਰਹਿਤਾਂ ਰਾਹੀਂ ਆਦਰਸ਼ਕ ਅਥਵਾ ਗੁਰਮੁਖ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਗੁਰੂ ਨਾਨਕ ਸਾਹਿਬ ਵਲੋਂ ਰੱਬੀ ਆਦੇਸ਼ ਅਨੁਸਾਰ ਆਰੰਭੇ ਸਿਖ ਧਰਮ ਨੂੰ ਸੰਪੂਰਣਤਾ ਬਖਸ਼ੀ ।ਤਤਕਾਲੀਨ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰੀ ਗੁਪਤਚਰਾਂ ਦੀਆਂ ਰਿਪੋਰਟਾਂ ਅਨੁਸਾਰ 1699 ਦੀ ਇਸ ਇਤਿਹਾਸਕ ਵੈਸਾਖੀ ਮੌਕੇ ਕੋਈ 80 ਹਜਾਰ ਸਿੱਖ ਆਨੰਦਪੁਰ ਸਾਹਿਬ ਪੁਜੇ ਸਨ ।ਦਸਮੇਸ਼ ਪਿਤਾ ਵਲੋਂ ਸੀਸ ਭੇਟ ਕੀਤੇ ਜਾਣ ਦੀ ਮੰਗ ਕਰਨ ਤੇ ਇਕ ਇਕ ਕਰਕੇ ਪੰਜ ਸਿੱਖ ਸਾਹਮਣੇ ਆਏ :ਸਤਿਗੁਰੂ ਆਗੈ ਸੀਸ ਭੇਟ ਦੇਓ  ਜੇ ਸਤਿਗੁਰ ਸਾਚੇ ਭਾਵੈ’।

ਸੀਸ ਭੇਟ ਦੇਓ ਦੀ ਇਸ ਰਮਜ ਅਤੇ ਰਹੱਸ ਨੂੰ  ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਰਾਹੀਂ ਹੀ ਖੋਲਿਆ ਜਾ ਸਕਦਾ ਹੈ ।ਸੀਸ ਭੇਟ ਕਰਨ ਦਾ ਮਤਲਬ ਮਨੁੱਖੀ ‘ਮੈਂ ਮੇਰੀ ਤੇ ਅਹੰਕਾਰ’ ਨੂੰ ਤੱਜ ਦੇਣਾ ਹੈ ।ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਸਨਮੁਖ ਸੀਸ ਝੁਕਾ ਮੱਥਾ ਟੇਕਦੇ ਹਾਂ ਤਾਂ ਉਸਦਾ ਗੁਹਜ ਅਰਥ ਇਹੀ ਹੈ ਕਿ ,ਪਾਤਸ਼ਾਹ ਸਾਡੀ ਮਨਮਤਿ ਲੈਕੇ ਸਾਡੇ ਮੱਥੇ ਵਿਚ ਗੁਰਮਤਿ ਦੀ ਬਖਸ਼ਿਸ਼ ਕਰਨ ।ਗੁਰੂ ਨੂੰ ਕੋਈ ਦੁਨਿਆਵੀ ਪਦਾਰਥ ਨਹੀ, ਸੀਸ ਹੀ ਭੇਟ ਕੀਤਾ ਜਾ ਸਕਦਾ।

ਦੂਸਰਾ ਮਨੁਖੀ ਸਮਾਜ ਵਿਚ ਆ ਰਹੀਆਂ ਕੁਰੀਤੀਆਂ ,ਮਜਹਬੀ ਵਖਰੇਵੇ ,ਰਾਜਸੀ ਤੇ ਆਰਥਿਕ ਬੇਇਨਸਾਫੀ ਤੇ ਹੁਕਮਰਾਨਾ ਦੇ ਜ਼ਬਰ ਜੁਲਮ ਨੂੰ ਰੋਕਣ ਲਈ  ਗੁਰੂ ਨਾਨਕ ਦੇਵ ਜੀ ਨੇ ਹੀ ਤਲੀ ਤੇ ਸਿਰ ਰੱਖ ਕੇ ਸਿੱਖੀ ਮਾਰਗ ਵਿਚ ਪ੍ਰਵੇਸ਼ ਕਰਨ ਦੀ ਗਲ ਕਹੀ ਸੀ ।ਭਾਵੇਂ ਮਨੁਖੀ ਹੱਕਾਂ ਦੀ ਰਾਖੀ ਲਈ ਅਗਵਾਈ ਗੁਰੂ ਨਾਨਕ ਦੇਵ ਜੀ ਨੇ   ਬਾਬਰ ਨੂੰ ਜਾਬਰ ਅਤੇ ਪਾਪ ਕੀ ਜੰਝ ਕਹਿ ਕੇ ਕਰ ਦਿੱਤੀ ਸੀ ਲੇਕਿਨ ਸੀਸ ਭੇਟ ਕਰਨ ਦੀ ਪ੍ਰਤੱਖ ਉਦਾਹਰਣ ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਤੱਤੀ ਤਵੀ ਤੇ ਬੈਠਕੇ ਅਤੇ ਨੌਂਵੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਕੇ ਸੀਸ ਕਟਵਾ ਕੇ ਪ੍ਰਸਤੁਤ ਕੀਤੀ । ਵੈਸਾਖੀ ਵਾਲੇ ਦਿਨ ਦਸਮੇਸ਼ ਪਿਤਾ ਵਲੋਂ ਸੀਸ ਭੇਟ ਦੀ ਮੰਗ ਕੀਤੇ ਜਾਣਾ ਇਹੀ ਦ੍ਰਿੜ ਕਰਾਂਉਂਦੀ ਹੈ ਕਿ ਹੰਕਾਰ ਤੱਜ ਕੇ ਹੀ ਗੁਰੂ ਪ੍ਰਤੀ ਸਮਰਪਣ ਪੂਰਾ ਹੁੰਦਾ ਹੈ।ਅੰਮ੍ਰਿਤ ਦਾ ਪ੍ਰਾਰਥੀ ਹੋਣ ਸਮੇਂ ਸਿੱਖ ਆਪਣੇ ਆਪ ਨੂੰ ਗੁਰੂ ਹੁਕਮਾਂ ਪ੍ਰਤੀ ਪੂਰੀ ਤਰ੍ਹਾ ਸਮਰਪਿਤ ਕਰਦਾ ਹੈ । ਇਹ ਮਨੁਖੀ ਸਮਾਜ ਦੇ ਉਚੇਰੀਆਂ ਕੀਮਤਾਂ ਲਈ  ਸੀਸ ਭੇਟ ਕਰ ਦੇਣ ਦਾ ਐਲਾਨ ਹੈ ।

ਖੰਡੇ ਬਾਟੇ ਦੇ ਅੰਮ੍ਰਿਤ ਨੂੰ ਤਿਆਰ ਕਰਨ ਦਾ ਵਿਧੀ ਵਿਧਾਨ, ਪੰਜ ਕਕਾਰੀ ਰਹਿਤ ਤੇ ਚਾਰ ਕੁਰਹਿਤਾਂ ਡੂੰਘੇ ਅਰਥਾਂ ਦਾ ਲਖਾਇਕ ਹੈ, ਜਿਸ ਰਾਹੀਂ ਰੱਬੀ ਹੁਕਮ ਅਨੁਸਾਰ ਪੰਥ ਪ੍ਰਗਟ ਕੀਤਾ ।

ਸਰਬ ਲੋਹ ਦੇ ਬਾਟੇ ਵਿੱਚ ਦੋ ਧਾਰਾ, ਖੰਡਾ ਅਕਾਲ ਪੁਰਖ ਦੀ ਦੈਵੀ ਸ਼ਕਤੀ ਦ੍ਰਿੜ ਕਰਵਾਉਂਦਾ ਹੈ ਜਿਸ ਰਾਹੀਂ ਇਸ ਸੰਸਾਰ ਦੀ ਸਾਜਨਾ ਹੋਈ ਤੇ ਪ੍ਰਤੀਪਾਲਨਾ ਹੋ ਰਹੀ ਹੈ ਪ੍ਰਥਮੈ ਖੰਡਾ ਸਾਜਿ ਕੈ ਸਭ ਸੰਸਾਰ ਉਪਾਇਆ।ਸਿੱਖ ਅਰਦਾਸ ਦਾ ਆਰੰਭ ਜਿਸ ਭਗਉਤੀ ਤੋਂ ਹੁੰਦਾ ਹੈ ‘ਪ੍ਰਿਥਮ ਭਗਉਤੀ ਸਿਮਰਕੈ’ ਉਹ ਖੰਡੇ ਦਾ ਹੀ ਨਾਮ ਹੈ।ਗੁਰੂ ਹਰਗੋਬਿੰਦ ਸਾਹਿਬ ਵਲੋਂ ਪਹਿਨੀਆਂ ਮੀਰੀ ਪੀਰੀ ਅਥਵਾ, ਨਿਰੰਕਾਰ- ਸੰਸਾਰ, ਪ੍ਰਮਾਰਥ-ਪਦਾਰਥ, ਭਗਤੀ ਤੇ ਸ਼ਕਤੀ ਦੀਆਂ ਲਖਾਇਕ ਦੋ ਤਲਵਾਰਾਂ ਨੂੰ ਦਸਮ ਪਾਤਸ਼ਾਹ ਨੇ ਦੋਧਾਰੇ ਖੰਡੇ ਦੇ ਰੂਪ ਵਿਚ  ਏਕਾਕਾਰ ਸਰੂਪ ਬਖਸ਼ਿਆ ਜਿਸ ਵਿਚ ਮੀਰੀ ਅਤੇ ਪੀਰੀ ਦੀ ਇਕਸਾਰਤਾ, ਇਕਸੁਰਤਾ ਅਤੇ ਇਕਰੂਪਤਾ ਹੈ।ਇਸ ਤਰ੍ਹਾ ਖਾਲਸੇ ਨੂੰ ਆਤਮਿਕ ਬਲ ਪ੍ਰਾਪਤ ਕਰਨ ਦੇ ਨਾਲ ਨਾਲ ਸੰਸਾਰ ਪ੍ਰਤੀ ਜਿੰਮੇਵਾਰ ਵੀ ਬਣਾਇਆ।

ਅੰਮ੍ਰਿਤ ਤਿਆਰ ਕਰਨ ਲਈ ਸਰਬ ਲੋਹ ਦੇ ਬਾਟੇ ਵਿਚ ਸ਼ੁਧ ਜਲ ਪਾਇਆ ਜਾਂਦਾ ਹੈ ,ਜਿਸ ਜਲ ਬਾਰੇ ਗੁਰੂ ਪਾਤਿਸ਼ਾਹ ਦਾ ਫੁਰਮਾਨ ਹੈ,ਪਹਿਲਾ ਪਾਣੀ ਜੀਉ ਹੈ ਜਿਤਿ ਹਰਿਆ ਸਭਿ ਕੋਇ ……ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ..। ਜਲ ਜੀਵਨ ਦੀ ਸ਼ੁਧਤਾ, ਪਵਿੱਤਰਤਾ ਅਤੇ ਨਿਰੰਤਰਤਾ ਦਾ ਸੂਚਕ ਹੈ।ਅੱਜ ਵੀ ਭਾਰਤ ਦਾ ਹਰ ਵੱਡਾ ਤੀਰਥ ਅਸਥਾਨ ਦਰਿਆ, ਨਦੀ, ਸਰੋਵਰ ਜਾਂ ਸਮੁੰਦਰ ਕੰਢੇ ਹੈ ।

ਜਲ ਵਿੱਚ ਪਾਏ ਗਏ ਪਤਾਸੇ ਹਰ ਅਭਿਲਾਖੀ ਨੂੰ ਜੀਵਨ ਵਿਚ ਮਿਠਤ ਨੀਵੀਂ ਦਾ ਅਨੁਸਾਰੀ ਬਣਾਉਂਦੇ ਹਨ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ’। ਇਹ ਪਤਾਸੇ ਦੂਸਰੇ ਮਿਠਿਆਂ ਨਾਲੋਂ ਵੱਖਰੀ ਅਹਿਮੀਅਤ ਇਸ ਲਈ ਵੀ ਰੱਖਦੇ ਹਨ ਕਿ ਇਹ ਵੱਡੇ ਛੋਟੇ ਦੇ ਅਕਾਰ ਨੂੰ ਕੋਈ ਮਹੱਤਵ ਨਹੀ ਦਿੰਦੇ। ਸਰਬ ਲੋਹ ਦੇ ਬਾਟੇ ਵਿਚ ਦੋਧਾਰੇ  ਖੰਡੇ ਨਾਲ  ਜਲ ਅੰਦਰ ਮਿਸ਼ਰਤ ਹੋਏ ਪਤਾਸੇ ਇਕ ਸਮ ਅਤੇ ਇਕ ਸਾਰ ਹੋ ਜਾਦੇ ਹਨ ਜੋ ਮਨੁਖੀ ਜੀਵਨ ਵਿਚ ਰਾਜਾ ਰੰਕ ਅਤੇ  ਉਚ ਜਾਤੀਆਂ ਤੇ ਲਘੂ ਜਾਤੀਆਂ ਦਾ ਫਰਕ ਮਿਟਾਉਣ ਦਾ ਪ੍ਰਤੀਕ ਹਨ ।

ਅੰਮ੍ਰਿਤ ਤਿਆਰ ਕਰਨ ਲਈ ਸਭ ਤੋਂ ਅਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਹਜੂਰੀ ਤੇ ਪ੍ਰਕਾਸ਼ ਹੈ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸ਼ਬਦ ਰੂਪੀ ਅੰਮ੍ਰਿਤ  ਹੈ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ….ਵਾਹੁ ਵਾਹੁ ਬਾਣੀ ਨਿਰੰਕਾਰ ਹੈ ਗੁਰਬਾਣੀ ਬਣੀਐ

ਇੱਕ ਉਜਵਲ ਮੁੱਖੀ ਗੁਰਸਿੱਖ ਸਤਿਗੁਰ ਦੀ ਤਾਬਿਆ ਬੈਠਦਾ ਹੈ ਅਤੇ ਪੰਜ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਜੋ 1699 ਦੀ ਵੈਸਾਖੀ ਮੌਕੇ ਪਰ  ਪਹਿਲੀ ਵਾਰੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੂੰ ਛਕਾਇਆ। ਅੰਮ੍ਰਿਤ ਦੀ ਇਹ ਇਲਾਹੀ ਦਾਤ ਪ੍ਰਾਪਤ ਕਰਨ ਵਾਲਾ ਪਾਤਰ ਕਿਸੇ ਵੀ ਜਾਤ, ਦੇਸ਼, ਰੰਗ-ਰੂਪ, ਨਸਲ ਅਤੇ ਇਸਤਰੀ ਪੁਰਖ ਹੋ ਸਕਦਾ ਹੈ। ਹਰ ਯੋਗ ਪਾਤਰ ਦੀ ਪੰਥ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਪ੍ਰਵਾਨ ਕੀਤੀ ਜਾˆਦੀ ਹੈ ।ਅੰਮ੍ਰਿਤ ਤਿਆਰ ਕਰਦੇ ਸਮੇਂ ਕਰਮਵਾਰ ਜਪੁ ਜੀ ਸਾਹਿਬ, ਜਾਪੁ ਸਾਹਿਬ, ਸੁਧਾ ਸਵੈਯਾ, ਕਬਯੋ ਬਾਚ ਬੇਨਤੀ ਚੋਪਈ ਅਤੇ ਅਨੰਦ ਸਾਹਿਬ ਦਾ ਪਾਠ ਵਾਰੋ ਵਾਰੀ ਕਰਮਵਾਰ ਇਕ ਇਕ ਪਿਆਰਾ ਕਰਦਾ ਹੈ ।ਸਰਬ-ਲੋਹ ਦੇ ਬਾਟੇ  ਦੇ ਪਦਾਰਥਾਂ ਵਿਚ ਖੰਡੇ ਰਾਹੀਂ  ਗੁਰਬਾਣੀ ਦੇ ਅੰਮ੍ਰਿਤ ਨਾਲ ਸਮਿਸ਼ਰਣ ਹੁੰਦਾ ਹੈ ।

ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਹਰ ਸਿਖ ਦਾ ਜਨਮ ਸਤਿਗੁਰੂ ਦੇ ਗ੍ਰਹਿ ਵਿਚ ਹੁੰਦਾ ਹੈ ਸਤਿਗੁਰ ਕੇ ਜਨਮੇ ਗਵਣ ਮਿਟਾਇਆ ਪਿਛਲੇ ਜਨਮ, ਜਾਤ, ਕਰਮ, ਧਰਮ, ਕੁਲ ਦਾ ਨਾਸ਼ ਕਰ ਸਿੰਘ ਜਾਂ ਕੌਰ ਦਾ ਲਕਬ ਬਖਸ਼ਿਆ ਜਾਂਦਾ ਹੈ।

ਧਰਮ ਦੀ ਦੁਨੀਆਂ ਵਿਚ ਅੱਜ ਵੀ ਗੁਰੂ ਤੇ ਚੇਲੇ ਦਰਮਿਆਨ ਵਿਤਕਰਾ ਬਾਦਸਤੂਰ ਜਾਰੀ ਹੈ ਲੇਕਿਨ ਸਿਖੀ ਨੇ ਆਰੰਭ ਤੋਂ ਹੀ ਗੁਰੂ ਚੇਲੇ ਦਾ ਵਿਤਕਰਾ ਮੁਕਾ ਦਿੱਤਾ ਸੀ-ਗੁਰੂ ਸਿਖ ਸਿਖ ਗੁਰੂ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਬਖਸ਼ ਤੇ ਫਿਰ ਉਨ੍ਹਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਤੇ ਚੇਲੇ ਦੇ ਫਾਸਲੇ ਨੂੰ ਸਦਾ ਲਈ ਖਤਮ ਕਰ ਦਿੱਤਾ ;

ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।

ਵਾਹ ਵਾਹ ਗੁਰੂ  ਗੋਬਿੰਦ ਸਿੰਘ ਆਪੇ ਗੁਰ ਚੇਲਾ।

ਖੰਡੇ ਬਾਟੇ ਦੇ ਅੰਮ੍ਰਿਤ ਦੇ ਸਿਧਾਂਤ ਦਾ ਰਹੱਸ ਤੇ ਰਮਜ ਦੀ ਜਿਨ੍ਹਾਂ ਨੂੰ ਸਮਝ ਨਹੀ ਆਈ ਅਤੇ ਜੋ ਇਸੇ ਅਗੰਮੀ  ਰਸ ਦਾ ਅਨੁਭਵ ਕਰਨ ਤੋਂ ਵਾਂਝੇ ਕਈ ਅਖੌਤੀ ਦੇਹ ਧਾਰੀ ਗੁਰੂ ਕਹਿੰਦੇ ਹਨ ਕਿ ਅੰਮ੍ਰਿਤ ਤਾਂ ਇਕ ਹੈ ਤੇ ਉਹ ਧੁਰ ਅੰਦਰ ਵੱਸਦਾ ਹੈ ਇਸ ਲਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਕੀ ਜਰੂਰਤ ਹੈ।    ਹਰ  ਮਨੁਖ ਦੇ ਹਿਰਦੇ ਵਿਚ ਰੱਬੀ ਗੁਣਾ ਦੇ ਅੰਮ੍ਰਿਤ ਮਈ ਜਲ ਦਾ ਕੁੰਡ ਮੌਜੂਦ ਹੈ, “ਅੰਤਰ ਕੂਹਟਾ ਅੰਮ੍ਰਿਤ ਭਰਿਆ”। ਲੇਕਿਨ ਇਸ ਅੰਮ੍ਰਿਤ ਰੂਪੀ ਗੁਣ ਚੰਗਿਅਈਆਂ ਦੇ ਤਤ ਨੂੰ ਮਨੁਖੀ ਸਰੀਰ ਵਿਚ  ਕਿਸੇ ਵਸੀਲੇ ਰਾਹੀ ਹੀ ਪ੍ਰਗਟ ਕੀਤਾ ਜਾ ਸਕਦਾ ਹੈ ।ਇਕ ਦੁਨਿਆਵੀ ੳਦਾਹਰਣ ਦੇਣੀ ਉਚਿਤ ਹੋਵੇਗੀ- ਜਿਵੇਂ ਹੱਥ ਨਲਕੇ ਜਾਂ  ਖੂਹ ਦਾ ਪਾਣੀ ਜਦੋ ਗਤੀ ਹੀਨ ਹੋ ਜਾਵੇ ਤਾਂ ਉਸ ਵਿਚ ਬਾਹਰੋ ਜਲ ਪਾਇਆ ਜਾਂਦਾ ਹੈ ਤੇ ਫਿਰ ਉਸ ਨਲਕੇ ਦਾ ਪਾਣੀ ਆਪੇ ਹੀ ਚਲ ਪੈਂਦਾ ਹੈ। ਇਸੇ ਤਰਾ ਅੰਤਰ ਆਤਮੇ ਵਿਚ ਸਮਾਏ ਅੰਮ੍ਰਿਤ ਜਲ ਨੂੰ ਸ਼ਬਦ ਬਾਣੀ ਦੀ ਲੱਜ ਨਾਲ ਹੀ ਕੱਢਿਆ ਜਾ ਸਕਦਾ। ‘ਸ਼ਬਦ ਕਾਢਿ ਪੀਏ ਪਨਿਹਾਰੀ’।ਖੰਡੇ ਬਾਟੇ ਦਾ ਅੰਮ੍ਰਿਤ ਧੁਰ ਅੰਦਰ ਦੇ ਅੰਮ੍ਰਿਤ ਨੂੰ ਹਰਕਤ ਵਿਚ ਲਿਆ ਸਰੀਰ ਵਿਚ ਪ੍ਰਗਟ ਕਰਦਾ ਹੈ ।

ਜਿਸ ਸਰੀਰ ਰੂਪੀ ਭਾˆਡੇ ਦੇ ਵਿੱਚ ਇਸ ਅੰਮ੍ਰਿਤ ਨੇ ਪ੍ਰਵੇਸ਼ ਕਰਨਾ ਹੈ ਉਹ ਭਾਂਡਾ ਸਵੱਛ ਤੇ ਸਾਫ ਜਰੂਰ ਹੋਣਾ ਚਾਹੀਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਦੁਧ ਕਿਸੇ ਸਾਫ ਬਰਤਨ ਵਿਚ ਹੀ ਚੋਇਆ ਤੇ ਰੱਖਿਆ ਜਾ ਸਕਦਾ ਹੈ ਬਰਤਨ ਦੀ ਅਸ਼ੁਧਤਾ ਨਾਲ ਦੁਧ ਫਿੱਟ ਜਾਦਾ ਹੈ ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ। ਖੰਡੇ ਬਾਟੇ ਦੇ ਅੰਮ੍ਰਿਤ ਦੀ ਰਹਤਿ ਮਨੁਖ ਦੇ ਸਰੀਰੀ ਜਾਮੇ ਨੂੰ ਸ਼ੁਧ ਤੇ ਪਵਿੱਤਰ ਕਰਦੀ ਹੈ ।

ਅੰਮ੍ਰਿਤ ਤਾਂ ਜੀਵਨ ਦਾ ਬੰਧਨ ਹੈ ਲੇਕਿਨ ਬੰਧਨ ਮੁਕਤ ਤਾਂ ਮਨੁਖੀ ਜੀਵਨ ਹੋ ਹੀ ਨਹੀ ਸਕਦਾ, ਹਾਂ ਪਸ਼ੂਤਾ ਲਈ ਕਿਸੇ ਬੰਧਨ ਦੀ ਲੋੜ ਨਹੀ ਹੈ।ਕਿਉਂਕਿ ਪਸ਼ੂਆਂ ਲਈ ਬੰਧਨ ਦਾ ਕੋਈ ਨਿਯਮ ਨਹੀ ਇਸ ਲਈ ਉਨ੍ਹਾ ਨੂੰ ਬਾਹਰੋਂ ਸੰਗਲਾਂ,ਰੱਸੀਆਂ ਨਾਲ ਜਕੜਿਆ ਜਾਂਦਾ ਹੈ ।ਬੰਧਨ ਤੋਂ ਬਿਨਾਂ ਸਮਾਜਿਕ ਤੇ ਸਭਿਅਕ ਜੀਵਨ ਨਹੀ ਹੋ ਸਕਦਾ ਫਿਰ ਤਾਂ ਜੰਗਲ ਦਾ ਰਾਜ ਅਤੇ ਜਿਸਕੀ ਲਾਠੀ ਉਸਕੀ ਬੈਂਸ ਵਾਲਾ ਹਿਸਾਬ ਹੋ ਸਕਦਾ ਹੈ ।

ਹਰ ਦੇਸ਼ ਦੇ ਵਿਧਾਨ ਵਿਚ ਅਜੋਕੇ ਸਮੇ ਵਿਚ ਮਨੁੱਖ ਦੇ ਮੁਢਲੇ ਅਧਿਕਾਰ ਹਨ ਤਾਂ ਨਾਲ ਹੀ ਕਾਨੂੰਨ ਦਾ ਬੰਧਨ ਹੈ। ਸਮਾਜ ਦੇ ਕਾਨੂੰਨ ਬੰਧਨ ਹਨ। ਮਨੁੱਖ ਨੂੰ ਜਿਥੇ ਮੁਢਲੇ ਅਧਿਕਾਰ ਦਿੱਤੇ ਹਨ ਉਥੇ ਨਾਲ ਹੀ ਉਨ੍ਹਾ ਦੀ ਪਾਲਣਾ ਲਈ ਕਾਨੂੰਨ ਦਾ ਬੰਧਨ ਹਰ ਸ਼ਹਿਰੀ ਦਾ ਫਰਜ ਹੈ । ਜੇ ਮਨੁਖੀ ਜੀਵਨ ਦੀ ਗਾਰੰਟੀ ਤੇ ਜੀਉਣ ਦਾ ਅਧਿਕਾਰ ਹੈ ਤਾਂ ਇਹ ਬੰਧਨ ਵੀ ਹੈ ਕਿ ਉਹ ਕਿਸੇ ਹੋਰ  ਦਾ ਜੀਵਨ ਖਤਮ ਨਹੀ ਕਰ ਸਕਦਾ ,ਉਲੰਘਣਾ ਕਰਨ ਵਾਲੇ ਲਈ ਮੋਤ ਦੀ ਸਜਾ ਵੀ ਹੈ ।ਇਕ ਸਭਿਅਕ  ਸਮਾਜੀ ਮਨੁਖੀ ਜੀਵਨ ਲਈ ਅਨੁਸ਼ਾਸ਼ਨ ਦੀ ਪਾਬੰਦੀ ਹੀ ਆਜਾਦੀ ਦੀ ਗਾਰੰਟੀ ਹੈ ।ਕਿਸੇ ਸ਼ਾਇਰ ਨੇ ਠੀਕ ਲਿਖਿਆ ਹੈ ;

“ਤੂ ਰਾਜ ਏ ਮੁਹੱਬਤ ਕੋ ਸਮਝਾ ਹੀ ਨਹੀˆ ਗਾਫਿਲ,ਪਾਬੰਦੀ ਏ ਇਨਸਾਨ ਹੀ ਆਜਾਦੀਏ ਇਨਸਾ ਹੈ”

ਮਨੁਖੀ ਸਮਾਜ ਤਾ ਕੀ ਇਹ ਸਾਰਾ ਦ੍ਰਿਸਟਮਾਨ ਸੰਸਾਰ ਅਥਵਾ ਕਾਇਨਾਤ ਰੱਬੀ ਹੁਕਮ ਦੇ  ਬੰਧਨ ਵਿਚ ਹੈ, “ਭੈਅ ਵਿਚ ਸੂਰਜ ਭੈਅ ਵਿਚ ਚੰਦ ਕੋਹ ਕਰੋੜੀ ਚਲਤ ਨਾ ਅੰਤ”। ਜਲ ਮਨੁਖੀ ਜੀਵਨ ਦਾ ਆਧਾਰ ਹੈ ਅਤੇ ਜਦ ਕਦੇ ਵੀ ਇਸ ਜਲ ਦੇ ਸਰੋਤ ਨਦੀ ਨਾਲੇ ਜਾਂ ਸਮੁੰਦਰ ਅਨੁਸ਼ਸ਼ਾਨ ਦੀ ਉਲੰਘਣਾ ਕਰ ਆਪਣੀਆਂ ਹੱਦਾਂ/ਕੰਢੇ ਪਾਰ ਕਰਦੇ ਹਨ ਤਾਂ ਧਰਤੀ ਤੇ ਹੜ੍ਹ, ਸੁਨਾਮੀ ਤੀਕ ਆ ਜਾਂਦੇ ਹਨ ਜੋ ਮਨੁਖੀ ਤਬਾਹੀ ਦਾ ਕਾਰਣ ਬਣਦੇ ਹਨ ।ਹਵਾ ਮਨੁਖੀ ਜੀਵਨ ਲਈ ਅਹਿਮ ਹੈ, ਇਸ ਤੋਂ ਬਿਨ੍ਹਾਂ ਵੀ ਮਨੁਖ ਜੀਅ ਨਹੀ ਸਕਦਾ ਲੇਕਿਨ ਇਹੀ ਹਵਾ ਜਦੋਂ ਹਨੇਰੀ ਤੁਫਾਨ ਦਾ ਰੂਪ ਧਾਰਨ ਕਰਦੀ ਹੈ ਤਾਂ ਮਨੁਖੀ ਜੀਵਨ ਦਾ ਘਾਤ ਕਰਦੀ ਹੈ।ਭੈ ਵਿਚਿ ਪਵਣੁ ਵਹੈ ਸਦਿ ਵਾਉ॥ਭੈ ਵਿਚਿ ਚਲਹਿ ਲਖ ਦਰਿਆਉ॥ਧਰਤੀ ਆਪਣੇ ਧੁਰੇ ਤੋਂ ਥੋੜਾ ਜਿਹਾ ਵੀ ਹਿਲਦੀ ਹੈ ਤਾਂ ਭੁਚਾਲ ਆਉਂਦੇ ਹਨ ,ਜਵਾਲਾ ਮੁਖੀ ਫੱਟਦੇ ਹਨ ।ਗੁਰੂ ਸਾਹਿਬ ਨੇ ਸਪਸ਼ਟ ਕਿਹਾ ਕਿ ਇਹ ਧਰਤੀ, ਧਰਮ (ਜੋ ਦਇਆ ਦਾ ਪੁਤਰ ਹੈ ਅਤੇ ਸੰਤੋਖ )ਦੇ ਅਨੁਸ਼ਾਸ਼ਨ ਵਿਚ ਹੈ,ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥

ਸਿਖ ਨੇ ਆਪਣਾ ਜੀਵਨ ਉਸ ਰੱਬੀ ਹੁਕਮ ਦੇ ਬੰਧਨ ਵਿਚ ਹੀ ਬਿਤਾਉਣਾ ਹੈ  ‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰਿ’… ‘ਹੁਕਮਿ ਰਜਾਈ ਚਲਣਾ’, ਹੀ ਗੁਰੂ ਪਾਤਸ਼ਾਹਿ ਦਾ ਮੁਢਲਾ ਆਦੇਸ਼ ਹੈ। ਮਨੁਖ ਨੂੰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੰਧਨ ਪਏ ਹਨ ਗੁਰੂ ਦਸ਼ਮੇਸ਼ ਦੇ ਖੰਡੇ ਬਾਟੇ ਦਾ  ਅੰਮ੍ਰਿਤ ਤਾਂ ਉਨ੍ਹਾਂ ਤੋਂ ਆਜਾਦੀ ਦਿਵਾਉਂਦਾ ਹੈ।ਸਿੱਖ ਇਤਿਹਾਸ ਦਾ ਤਰਜਮਾ ਕਰਨ ਵਾਲਾ ਮਹਾਨ ਇਤਿਹਾਸਕਾਰ ਮੈਕਾਲਿਫ ਖਾਲਸੇ ਦੀ ਸਿਰਜਨਾ ਬਾਰੇ ਆਪਣੀ  ਕਿਤਾਬ ਦੇ ਸ਼ੁਰੂ ਵਿਚ ਹੀ ਗੁਰਬਾਣੀ ਦਾ ਫੁਰਮਾਨ ਦਰਜ ਕਰਦਾ ਹੈ :

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ

ਅੰਮ੍ਰਿਤ ਦੀਆਂ ਸ਼ਰਤਾਂ, ਰਹਿਤ, ਕਕਾਰ, ਕੁਦਰਤੀ ਨਿਯਮ ਹਨ ਅਤੇ ਹੁਕਮ ਦੀ ਸਚੀ ਕਾਰ ਵਿਚ ਸਹਾਇਕ ਹਨ।ਅੰਮ੍ਰਿਤ ਪ੍ਰਤੀਕ ਹੈ ਗੁਰ ਪ੍ਰਸਾਦਿ, ਗੁਰ ਬਖਸ਼ਿਸ ਹੈ ਦਾ ਜੋ ਅੰਮ੍ਰਿਤ ਧਾਰੀ ਦੀਆਂ ਅੱਖਾਂ, ਦਿਮਾਗ ਤੇ ਮਨ ਵਿਚੋਂ ਡਰ ਭੈਅ, ਗੁਲਾਮੀ, ਜਾਤ ਵਰਣ ,ਊਚ ਨੀਚ, ਇਸਤਰੀ ਪੁਰਖ, ਕਾਲੇ ਗੋਰੇ ਦਾ ਵਿਤਕਰਾ ਖਤਮ ਕਰ ਦਿੰਦਾ ਹੈ ।

ਕੇਸ ਰੱਖਣੇ ਜਿਥੇ ਪਹਿਲੀ ਰਹਿਤ ਹੈ ਉਥੇ ਕੇਸ ਕੱਟਣੇ ਪਹਿਲੀ ਕੁਰਹਿਤ ਵੀ ਹੈ ।ਇਹ ਕੇਸ ਰੱਖਣੇ ਭਾਵੇ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਹੀ ਲਾਜਮੀ ਸ਼ਰਤ ਸੀ ,ਗੁਰੂ ਸਾਹਿਬ ਨੇ ਜਗਤ ਉਧਾਰ ਲਈ ਉਦਾਸੀਆਂ  ਆਰੰਭ ਕਰਨ ਤੋ ਪਹਿਲਾਂ ਜਦੌਂ ਭਾਈ ਮਰਦਾਨੇ ਨੂੰ ਨਾਲ ਲਿਆ ਤਾਂ ਮੁਢਲੀ ਸ਼ਰਤ ਹੀ ਇਹ ਸੀ ਕਿ ਉਹ ਕੇਸਾ ਧਾਰੀ ਹੋਏਗਾ।ਕੇਸਾਂ ਤੇ ਦਸਤਾਰ  ਤੋਂ ਬਿਨ੍ਹਾ ਸਿੱਖ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ।ਗੁਰੂ ਪਾਤਸ਼ਾਹ ਦੇ  ਸ਼ਰਧਾਲੂ ਤਾਂ ਕੇਸਾਂ ਬਿਨ੍ਹਾ ਵੀ ਸਨ ਲੇਕਿਨ ਜਿਨ੍ਹਾ ਇਸ ਸਿਖੀ ਵਿਚ ਪ੍ਰਵੇਸ਼ ਕੀਤਾ ਉਹ ਸਾਬਤ ਸੂਰਤ ਸਨ  ।ਜੇਕਰ ਉਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਵਿਖੇ 80 ਹਜਾਰ ਲੋਕ ਮੌਜੂਦ ਸਨ ਤਾਂ 20 ਹਜਾਰ ਪ੍ਰਾਣੀਆਂ ਨੇ ਅੰਮ੍ਰਿਤ ਦੀ ਪਾਹੁਲ ਵੀ ਲਈ, ਉਨ੍ਹਾਂ ਉਸੇ ਦਿਨ ਕੇਸ ਨਹੀ ਸਨ ਰੱਖੇ, ਉਹ ਸਾਰੇ ਪਹਿਲਾਂ ਹੀ ਕੇਸਾਂ ਵਾਲੇ ਸਨ ।

ਮਨੁੱਖੀ ਜੀਵਨ ਦੇ ਦੋ ਕਰਮ  ਹਨ ਪ੍ਰਵਿਰਤੀ ਤੇ ਨਿਵਿਰਤੀ। ਸੰਸਾਰੀ ਜੀਵਨ ਤਿਆਗ, ਜੰਗਲ ਵਿਚ ਜਾਣਾ ਨਵਿਰਤੀ ਕਰਮ ਹੈ ਜਿਸਦੀ ਗੁਰੂ ਇਜਾਜਤ ਨਹੀ ਦਿੰਦੇ ।ਕੇਸ ਭੱਦਨ ਜਾਂ ਸਿਰ ਮੰਡਾਉਣਾ, ਮੌਤ ਸੋਗ ਅਤੇ ਗਿਆਨ ਹੀਣਤਾ ਦੀ ਨਿਸ਼ਾਨੀ ਹਨ ।ਮਹਾਤਮਾ ਗੌਤਮ ਜਿਨ੍ਹਾ ਦਾ ਪਹਿਲਾ ਨਾਮ ਸਿਧਾਰਥ ਸੀ, ਜਦੋਂ ਮੌਤ ਬੁਢਾਪਾ ਤੇ ਬੀਮਾਰੀ ਦੇਖ   ਜੰਗਲ ਵਿਚ ਗਏ ਤਾਂ ਸਿਰ ਮੁਨਾ ਘੋਨ ਮੋਨ ਹੋਏ, ਬਾਰਾਂ ਸਾਲ ਬਾਅਦ ਜਦ ਗਿਆਨ ਦੀ ਪ੍ਰਾਪਤੀ ਹੋਈ ਤਾਂ ਜੋ ਪਹਿਲੇ ਸ਼ਬਦ ਆਪਣੇ ਚਚੇਰੇ ਭਰਾ  ਆਨੰਦ ਨੂੰ ਕਹੇ  ‘ਮੇਰੇ ਕੇਸਾਂ ਦਾ ਜੂੜਾ  ਕਰੋ’।ਕੇਸ ਗਿਆਨ ਨਿਰਵਾਣ ਦੀ ਪ੍ਰਾਪਤੀ ਅਤੇ ਜੀਵਨ ਦਾ ਚਿਂੰਨ ਹਨੈ ।ਹਰ ਸਿੱਖ ਦੇ ਕੇਸਾਂ ਦਾ ਜੂੜਾ ਗੁਰੂ ਦਸਮੇਸ਼ ਦਾ ‘ਕੇਸਗੜ’ ਹੈ।ਸਿਖ  ਕਾਲ ਨੂੰ ਸਦਾ ਯਾਦ ਰੱਖਦਾ ਹੈ ਲੇਕਿਨ ਮੌਤ ਦਾ ਭੈਅ ਸਤਿਗੁਰੂ ਦੂਰ ਕਰ ਦਿੰਦੇ ਹਨ ।

ਸਿੱਖ ਦੇ ਕੇਸ ਸੰਨਿਆਸੀ/ਬਨਵਾਸੀ ਦੀਆਂ ਜਟਾਵਾਂ ਵੀ ਨਹੀ ਹਨ, ਇਸ ਲਈ ‘ਕੰਘਾ ਕੇਸਾਂ  ਮੈਂ ਧਰਾ’।ਸਿੱਖ ਨੂੰ ਹੁਕਮ ਹੈ ਕਿ ਉਹ ਕੇਸਾਂ ਨੂੰ ਜਟਾਵਾਂ ਨਾ ਬਨਣ ਦੇਵੇ, ਸਾਫ ਸੁਥਰੇ ਰੱਖੇ, ਕੰਘਾ ਸਫਾਈ ਦਾ ਪ੍ਰਤੀਕ ਹੈ । ਕੋਈ ਗੁਰੂ ਦਾ ਸਿਦਕਵਾਨ ਸਿੱਖ ਹੀ ਕੇਸ, ਦਾਹੜੇ ਤੇ ਦਸਤਾਰ ਦੀ ਸੰਭਾਲ ਕਰ ਸਕਦਾ ਹੈ। ਕੇਸ ਭਗਤੀ ਗੁਰੂ ਭਗਤੀ ਦੀ ਨਿਸ਼ਾਨੀ ਹੈ।ਸਿੱਖ ਦੇ ਹੱਥ ਵਿਚ ਕੜਾ ਉਸ ਨੂੰ ਹਰ ਪਾਪ ਕਰਨ ਤੋ ਵਰਜਤ ਕਰਦਾ  ਹੈ ਅਤੇ ਗੁਰੂ ਦੇ ਭੈਅ ਵਿਚ ਰਹਿਣ ਨੂੰ ਯਾਦ ਰੱਖਣ ਦੀ ਨਿਸ਼ਾਨੀ ਹੈ ।

ਅੱਜ ਦੁਨੀਆ ਵਿਚ ਨਗਨ ਅਤੇ ਅਰਧ ਨਗਨ ਹੋਣ ਦਾ ਰਿਵਾਜ ਹੋ ਗਿਆ ਹੈ ਜੋ ਕਿ ਮਨੁਖੀ ਸਭਿਆਚਾਰ ਦੇ ਪ੍ਰਤੀਕੂਲ ਹੈ, ਨਿਊਡ ਕਲੋਨੀਆਂ ਬਣ ਰਹੀਆਂ ਹਨ ਤਾਂ ਕਛਿਹਰਾ ਨਗਨਤਾ ਦਾ ਨਿਸ਼ੇਧ ਹੈ।ਕਛਿਹਰਾ ਹਮੇਸ਼ਾ ਸੀਤਾ ਹੁੰਦਾ ਹੈ,ਸਿਖ ਦੀ ਹਸਤੀ ਨੂੰ ਹਿੰਦੂ ਤੇ ਮੁਸਲਮਾਨ ਨਾਲੋ ਅੱਡਰੀ ਤੇ ਸੁਤੰਤਰ ਹੋਂਦ ਦਰਸਉਂਦਾ ਹੈ। ਹਿੰਦੂ ਰੀਤੀ ਦੇ ਕਿਸੇ ਹਵਨ ਯੱਗ ਜਾਂ ਵੇਦ ਮੰਤਰਾਂ ਦੇ ਪਾਠ ਸਮੇ ਸੀਤਾ ਕਪੜਾ ਨਹੀ ਪਾਇਆ ਜਾ ਸਕਦਾ,ਅਣਸੀਤੀ ਧੋਤੀ ਧਾਰਣ ਕਰਨੀ ਪੈਂਦੀ ਹੈ । ਇਸੇ ਤਰ੍ਹਾ ਹੱਜ ਕਰਨ ਵਾਲਾ ਹਰ ਮੁਸਲਮਾਨ ਅਣਸੀਤਾ ਤੰਬਾ ਪਹਿਨਦਾ ਹੈ। ਕਛਿਹਰਾ ਸਿਖ ਦੇ ਆਚਰਣ ਦਾ ਜਾਮਨ ਹੈ ।

ਹੁਜਤਾਂ ਕਰਨ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਅੱਜ ਯੁਗ ਬੰਦੂਕ ਤੇ ਬਾਰੂਦ ਦਾ ਹੈ ,ਕ੍ਰਿਪਾਨ ਦੀ ਕੀ ਲੋੜ ਹੈ।  ਲੇਕਿਨ ਕ੍ਰਿਪਾਨ ਸਿਰਫ ਹਥਿਆਰ ਹੀ ਨਹੀ ਇਸ ਵਿਚ ਗੁਰੂ ਦੀ ਕ੍ਰਿਪਾ ਹੈ, ਇਹ ਮਨੁਖੀ ਸਨਮਾਨ, ਮਜਲੂਮ ਦੀ ਰੱਖਿਆ ਤੇ ਜਾਲਮ ਦੀ ਭੱਖਿਆ ਲਈ ਹੈ ,ਇਹ ਸਿਖ ਦੀ  ਰਾਜਸੀ ਆਜਾਦੀ ਦਾ ਪ੍ਰਤੀਕ  ਮੀਰੀ ਦਾ ਚਿੰਨ ਹੈ। ਸਿਖ ਕਿਸੇ ਦਾ ਗੁਲਾਮ ਨਹੀ ਬਣ ਸਕਦਾ ।ਅੱਜ ਭਾਵੇਂ ਰਾਜੇ ਮਹਾਰਾਜੇ ਖਤਮ ਹੋ ਗਏ ਹਨ ਲੇਕਿਨ ਜਿਥੇ ਵੀ ਦੁਨੀਆਂ ਵਿਚ ਰਾਜੇ ਹਨ ਉਥੇ ਕਿਸੇ ਰਾਜੇ ਦੀ ਤਾਜਪੋਸ਼ੀ ਦਾ ਚਿਂਨ ਕ੍ਰਿਪਾਨ ਹੀ ਹੁੰਦੀ ਹੈ ।ਇੰਗਲਂੈਡ ਦੇ ਇਤਿਹਾਸ ਵਿਚ ਰਾਜੇ ਦੀ ਹਰ ਤਾਜਪੋਸ਼ੀੇ ਕ੍ਰਿਪਾਨ ਧਾਰਣ ਨਾਲ ਹੀ ਮੁਕੰਮਲ ਹੰਦੀ ਹੈ, ਤੋਪ ਜਾਂ ਬੰਦੂਕ ਨਹੀ ਵਰਤੀ ਜਾਂਦੀ ।

ਕੁਠਾ ਕੁਰਾਨ ਦੀ ਆਇਤ ਪੜ੍ਹ ਕੇ ਜਬਰਦਸਤੀ ਰਾਜਸੀ ਹੁਕਮ ਨਾਲ ਖਵਾਇਆ ਜਾਂਦਾ ਹੈ ।ਗੁਰੂ ਪਾਤਸ਼ਾਹ ਨੇ ਭੋਜਨ ਦੀ ਗੁਲਾਮੀ ਵੀ ਉਤਾਰ ਦਿੱਤੀ ਤੇ ਕੁਠਾ ਮਾਸ ਖਾਣਾ ਕੁਰਹਿਤ ਦੱਸਿਆ ।।ਗੁਰੂ ਹਰਿ ਰਾਏ ਸਾਹਿਬ ਦੇ ਵੇਲੇ ਪੁਰਤਗਾਲ ਤੋਂ ਤਬਾਕੂ ਹਿੰਦੁਸਤਾਨ ਪੁਜਾ ਸੀ ਤਾਂ ਗੁਰਦੇਵ ਨੇ ਹਕੀਕਤ ਰਾਏ ਜੀ ਦੇ ਦਾਦਾ ਭਾਈ ਨੰਦ ਲਾਲ ਪੁਰੀ ਜੀ ਨੂੰ ਹਦਾਇਤ ਕੀਤੀ ਸੀ ਕਿ ਸਿੱਖ ਤਬਾਕੂਨੋਸ਼ੀ ਨਹੀ ਕਰੇਗਾ ।ਅੱਜ ਦੁਨੀਆਂ ਭਰ ਦੇ ਵਿਕਾਸ ਸ਼ੀਲ ਦੇਸ਼ ਕੈਂਸਰ ਅਤੇ ਮਾਨਸਿਕ ਪਾਗਲਪਨ ਲਈ ਤਬਾਕੂ ਨੂੰ ਜਿੰਮੇਵਾਰ ਠਹਿਰਾ ਚੁਕੇ ਹਨ ।ਜਨਤਕ ਥਾਵਾਂ ਤੇ ਤਬਾਕੂ ਦੇ ਸੇਵਨ ਅਤੇ ਇਸ਼ਿਤਿਹਾਰ ਬਾਜੀ ਪਾਬੰਦੀ ਤਾਂ ਲਗਾ ਹੀ ਦਿੱਤੀ ਗਈ ਹੈ ,ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਅਰਬਾਂ ਖਰਬਾਂ ਰੁਪਏ ਦੀ ਇਸ਼ਤਿਹਾਰ ਬਾਜੀ ਵੀ ਕੀਤੀ ਜਾ ਰਹੀ ਹੈ ।ਲੇਕਿਨ ਗੁਰੂ ਪਾਤਸ਼ਾਹ ਨੇ  ਆਪਣੇ ਹੁਕਮ ਨਾਲ ਸਿਖਾਂ ਨੂੰ ਇਸ ਕੋਹੜ ਤੋ ਬਚਾ ਲਿਆ ।

ਕਕਾਰ ਸਿੱਖ ਦੀ ਗੁਰੂ ਭਗਤੀ ਪ੍ਰਤੀ ਦ੍ਰਿੜ ਆਸਥਾ ਦੇ ਪ੍ਰਤੀਕ ਹਨ।  ਧਰਮ ਦੀ ਗਲ ਯੁੱਗਾਂ ਯੁੱਗਾਂ ਤੀਕ  ਪ੍ਰਤੀਕਾਂ ਰਾਹੀ ਕੀਤੀ ਜਾਂਦੀ ਰਹੀ ਹੈ, ਰਚਿਆ ਗਿਆ ਸਾਹਿਤ, ਲਿਪੀ, ਭਾਸ਼ਾ, ਅੱਖਰ, ਹਿੰਦਸੇ, ਵੱਖ ਵੱਖ ਅਦਾਰਿਆਂ , ਕਿੱਤਿਆਂ, ਦੇਸ਼ਾ ਦੇ ਝੰਡੇ, ਖਤਰੇ, ਸ਼ਾਂਤੀ ਦੇ ਰੰਗ, ਇਥੋਂ ਤੀਕ ਕਿ ਸੜਕ ਤੇ ਰੇਲ ਰਾਸਤਿਆਂ ਲਈ ਵੀ ਚਿੰਨ, ਪ੍ਰਤੀਕ ਵਰਤੇ ਜਾਂਦੇ ਹਨ।ਠੀਕ ਉਸੇ ਤਰ੍ਹਾ ਕਕਾਰ ਵੀ ਚਿੰਨ, ਪ੍ਰਤੀਕ ਹਨ। ਅੰਮ੍ਰਿਤ ਦੀ ਰਹਿਤ ਮਰਿਆਦਾ ਤੇ ਕਕਾਰ ਸਿਖ ਧਰਮ ਸਿਧਾਂਤਾਂ ਨੂੰ ਦ੍ਰਿਸ਼ਟਮਾਨ ਕਰਦੇ ਹਨ। ਰਹਿਤਵਾਨ ਸਿੱਖ ਹਰੇਕ ਪ੍ਰਾਣੀ ਨੂੰ ਉਸ ਪਰਮਪਿਤਾ ਦੀ ਅੰਸ਼ ਮੰਨਦਾ ਹੈ ।ਗੁਰੂ ਦਾ ਸਿੱਖ ਕਿਸੇ ਬੁਤ, ਮੂਰਤੀ, ਸਮਾਧ, ਮੜੀ ਮਸਾਣ ਦਾ ਪੂਜਕ ਨਾ ਹੋਕੇ ਇਕ ਅਕਾਲ ਦਾ ਪੁਜਾਰੀ ਹੈ ।

ਜਾਗਤਿ ਜੋਤਿ ਜਪੈ ਨਿਸਿ ਬਾਸਰਿ ……..ਤਬਿ ਖਾਲਸ ਤਾਹਿ ਨਖਾਲਸ ਜਾਨੈ।

ਖੰਡੇ ਬਾਟੇ ਦੇ ਅੰਮ੍ਰਿਤ ਦੀ ਰਹਿਤ ਤੇ ਗੁਰੂ ਸਾਹਿਬਾਨ ਵਲੋਂ ਦ੍ਰਿੜਾਏ ਮਾਰਗ ਤੇ ਚਲਣ ਵਾਲਿਆਂ ਦੇ ਕਾਰਨਾਮਿਆਂ ਦਾ  ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੇ  ਸਿਰ ਕਿਸੇ ਜਰਵਾਣੇ ਤੇ ਜ਼ਾਲਮ ਅੱਗੇ ਝੁੱਕੇ ਨਹੀਂ। ਜਿਨ੍ਹਾਂ ਅੱਖਾਂ ਵਿਚ ਖੰਡੇ ਬਾਟੇ ਦੇ ਅੰਮ੍ਰਿਤ ਦੇ ਛਿੱਟੇ ਪਾਏ ਗਏ, ਉਨ੍ਹਾਂ ਅੱਖਾਂ ਦੇ ਵਿੱਚ ਸ਼ਰਮ, ਹਯਾ ਅਤੇ ਬੀਰਤਾ ਰਹੀ।16-16 ਹਜਾਰ ਬੰਦੀ ਬਣਾਕੇ ਜ਼ਰਵਾਣਿਆਂ ਵਲੋਂ ਲਿਜਾਈਆਂ ਜਾ ਰਹੀਆਂ  ਧੀਆਂ ਭੈਣਾਂ, ਜਿਨ੍ਹਾਂ ਦੀ ਇੱਜਤ ਟਕੇ ਟਕੇ ਨਿਲਾਮ ਹੋਣੀ ਸੀ ,ਜਰਵਾਣਿਆ ਪਾਸੋਂ ਛੁਡਾਕੇ ਭਾਰਤ ਦਾ ਸਵੈਮਾਣ ਵਾਪਸ ਲਿਆਂਦਾ ।ਜਿਸ ਮਨੁਖ ਨੇ ਇਹ ਪੰਜ ਘੁੱਟ ਅੰਮ੍ਰਿਤ ਦੇ ਪੀ ਲਏ ਉਸ ਦਾ ਸਰੀਰ ਸ਼ੁਧ ਤੇ ਆਤਮਾ ਬਲਵਾਨ ਹੋ ਗਈ ਜਿਨ੍ਹਾ ਦੇ ਕਿਰਦਾਰ ਬਾਰੇ ਕਾਜ਼ੀ ਨੂਰ ਮੁਹੰਮਦ ਜੋ ਆਪਣੀ ਲਿਖਤ ਵਿਚ ਸਿੱਖ ਨੂੰ ਸਗ (ਕੁਤਾ) ਲਿਖਦਾ ਹੈ, ਕਹਿੰਦਾ ਹੈ ਕਿ ਇਨ੍ਹਾ ਵਿਚ ਵਿਭਚਾਰ ਜਾਂ ਚੋਰੀ ਅਥਵਾ ਲਾਲਚ ਨਹੀ, ਪੂਰਾ ਜੀਵਨ ਗੁਰੂ ਪੰਥ ਨੂੰ ਸਮਰਪਿਤ ਹੈ ।

ਗੁਰਮਤਿ ਦੇ ਆਦਰਸ਼ਾਂ ਅਨੁਸਾਰ ਜੀਵਨ ਜਿਉਣ ਵਾਲੇ ਰਹਿਤਵਾਨ ਸਿੱਖ ਲਈ ਹੀ ਸਰਬੰਸਦਾਨੀ ਨੇ ਆਪਣਾ ਸਭ ਕੁਝ ਖਾਲਸੇ ’ਤੇ ਵਾਰ ਕੇ ਫੁਰਮਾਇਆ ’’ਰਹਿਤ ਪਿਆਰੀ ਮੁਝ ਕਉ ਸਿਖ ਪਿਆਰਾ ਨਾਹਿ’..’ਰਹਿਣੀ ਰਹੈ ਸੋਈ ਸਿਖ ਮੇਰਾ ਓਹ ਸਾਹਿਬ ਮੈˆ ਉਸਕਾ ਚੇਰਾ’।

ਇਕ ਅੰਗਰੇਜ ਮਿਸਟਰ ਪੈਲਗਰੀ ਦਸਮ ਪਿਤਾ ਦੇ ਸਾਬਤਿ ਸੂਰਤ ਸਿੱਖ ਦੀ ਤਾਰੀਫ ਵਰਨਣ ਕਰਦਿਆਂ ਲਿਖਦਾ ਹੈ ਕਿ ‘ਸੰਪੂਰਨ, ਸੋਹਣੀ ਦਿੱਖ, ੳਦਾਰਚਿਤ, ਸਹਿਜ, ਆਤਮ ਵਿਸ਼ਵਾਸ਼ੀ, ਖੁਲ ਦਿਲਾ, ਮਿਹਨਤੀ ਵਿਅਕਤੀ ਹੈ ਗੁਰੂ ਦਸਮੇਸ਼ ਦਾ ਖਾਲਸਾ’।

ਅੱਜ ਲੋੜ ਹੈ ਕਿ ਹਰ ਸਿੱਖ ਜਥੇਬੰਦੀ, ਧਰਮ ਪ੍ਰਚਾਰਕ, ਕਥਾ ਵਾਚਕ, ਵਿਦਵਾਨ, ਟਕਸਾਲਾਂ ਤੇ ਸਿਖ ਸੰਤ ਜਿਥੇ ਵੀ ਪ੍ਰਚਾਰ ਕਰਨ ਉਥੇ ਖੰਡੇ ਬਾਟੇ ਦੇ ਅੰਮ੍ਰਿਤ, ਪੰਜ ਕਕਾਰੀ ਰਹਿਤ, ਚਾਰ ਕੁਰਹਿਤਾ ਦਾ ਜਿਕਰ ਕਰਨ ਤੋਂ ਗੁਰੇਜ ਨਾ ਕਰਨ। ਧਰਮ ਪਰਚਾਰ ਅਤੇ ਪਰਸਾਰ ਦੇ ਨਵੀਨਤਮ ਸਾਧਨ ਅਪਨਾਏ ਜਾਣ, ਸਿੱਖੀ ਮਾਰਗ ਤੋਂ ਭਟਕ ਕੇ, ਨਸ਼ਿਆਂ ਦੀ ਦਲਦਲ ਵਿਚ ਗਲਤਾਨ ਅਤੇ ਪਤਿਤਪੁਣੇ ਦੇ ਰਾਹ ਪੈ ਚੁਕੇ ਨੌਜੁਆਨਾਂ ਨੂੰ ਮੋੜ ਲਿਆਉਣ ਲਈ ਯਤਨਸ਼ੀਲ ਹੋਈਏ ।

ਖਾਲਸਾ ਇੰਨਕਲਾਬ
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਪ੍ਰਗਟ ਕਰ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਰੱਬੀ ਮਿਸ਼ਨ ਨੂੰ ਸੰਪੂਰਨਤਾ ਬਖਸ਼ੀ। ਜਿਸ ‘ਸਚਿਆਰ’ ਅਥਵਾ ਗੁਰਮੁਖ ਦੀ ਘਾੜਤ, ਸ਼ਬਦ ਦੀ ਸੱਚੀ ਟਕਸਾਲ ਵਿੱਚ ਬਾਬੇ ਨੇ ਘੜੀ ਜਿਸ ਨੂੰ ਨੌਂ ਗੁਰੂ ਸਾਹਿਬਾਨ ਨੇ ਸਜਾਇਆ ਸਵਾਰਿਆ ਤੇ ਸ਼ਿੰਗਾਰਿਆ ਦਸ਼ਮ ਪਾਤਸ਼ਾਹ ਨੇ ਉਸੇ ਆਦਰਸ਼ਕ ਮਨੁੱਖ ਦੀ ਅਗੰਮੀ ਪ੍ਰੀਖਿਆ ਲੈਣ ਉਪਰੰਤ ਉਸ ਨੂੰ ਖਾਲਸਾ ਦੇ ਨਾਮ ਤੇ ਪਦਵੀ ਨਾਲ ਸੁਸ਼ੋਭਿਤ ਕੀਤਾ। ਸੰਤ ਸਿਪਾਹੀ ਬਣਾ ਕੇ ਪਰਮਾਰਥਕ ਅਤੇ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਸੁਚੇਤ ਕਰ ਸਰਬਪੱਖੀ ਮਨੁੱਖੀ ਭਲਾਈ ਲਈ ਕਾਰਜਸ਼ੀਲ ਕੀਤਾ।

ਖਾਲਸਾ ਪੰਥ ਦੇ ਪ੍ਰਕਾਸ਼ ਤੇ ਵਿਕਾਸ ਦਾ ਸ਼ੁੱਧ ਸਰੂਪ, ਰੂਹਾਨੀ ਰਹੱਸ, ਇਸ ਦੀ ਸਮਰੱਥਾ, ਪ੍ਰਤਿਭਾ ਅਤੇ ਇੰਨਕਲਾਬੀ ਸੰਭਵਨਾਵਾਂ ਦਾ ਇਤਿਹਾਸ ਵਿੱਚ ਸਹੀ ਪਹਿਚਾਣ ਤੇ ਮੁਲਾਂਕਣ ਨਹੀ ਹੋ ਸਕਿਆ ਕਿਉਂਕਿ ਇਤਿਹਾਸ ਮੂਲ ਰੂਪ ਵਿੱਚ ਨਕਾਰਤਮਕ ਅਥਵਾ ਨਾਂਹ ਪੱਖੀ ਹੈ ਸਕਾਰਾਤਮਕ ਨਹੀ। ਸਮਾਜ ਨੂੰ ਤੋੜਨ, ਲੁੱਟਣ ਤੇ ਕੁੱਟਣ, ਇਸ ਦਾ ਦਮਨ ਕਰਨ ਅਤੇ ਇਸ ਨੂੰ ਸੰਤਾਪ ਪਹੁੰਚਾਉਣ ਵਾਲੇ ਜਾਲਮ ਅਤੇ ਜਾਬਰ ਰਾਜਿਆਂ ਦੇ ਭੇੜਾਂ ਜੰਗਾਂ ਅਤੇ–ਯੁੱਧਾਂ ਦਾ ਬਖ੍ਹਾਨ ਅਤੇ ਰਾਜ ਪਲਟਿਆਂ ਨੂੰ ਹੀ ਇਤਿਹਾਸ ਵਿੱਚ ਸਥਾਨ ਪ੍ਰਾਪਤ ਹੋਇਆ। ਮਨੁੱਖੀ ਸਮਾਜ ਵਿੱਚ ਉਸਾਰੂ ਅਤੇ ਉਚੇਰਾ ਉਠਾਉਣ ਦੇ ਇੰਨਕਲਾਬੀ ਯਤਨਾਂ ਦਾ ਜਿਕਰ ਤਾਂ ਨਾਮਾਤਰ ਹੀ ਹੈ। ਇਸ ਇਤਿਹਾਸਕ ਵਿਸਾਖੀ ਨੂੰ ਕੋਈ ਰਾਜ ਪਲਟਾ ਨਹੀ ਆਇਆ। ਕੋਈ ਰਾਜ ਸਥਾਪਤ ਨਹੀ ਹੋਇਆ ਬਲਕਿ ਪਰਜਾ ਬਦਲੀ ਲੋਕਾਂ ਦੀ ਮਾਨਸਿਕਤਾ ਤੇ ਸੋਚ ਬਦਲੀ, ਮਨੁੱਖ ਨੂੰ ਉਸ ਦੇ ਆਪਣੇ ਮਜ਼੍ਹਬੀ, ਸਮਾਜੀ ਅਤੇ ਰਾਜਸੀ ਬੰਧਨਾਂ ਦਾ ਅਹਿਸਾਸ ਹੋਇਆ। ਖਾਲਸੇ ਦੇ ਪ੍ਰਕਾਸ਼ ਨਾਲ ਨਵਚੇਤਨਾ ਆਈ, ਨਵੇਂ ਉਦੇਸ਼ ਸਥਾਪਿਤ ਹੋਏ, ਨਵੀਆਂ ਉਮੰਗਾ ਆਸ਼ਾਵਾਂ ਆਤਮਿਕ ਬੱਲ ਸਵੈ-ਵਿਸ਼ਵਾਸ ਜਾਗ੍ਰਿਤ ਹੋਇਆ। ਅਧਿਅਤਮਕਤਾ ਤੇ ਪਰਮਾਰਥ ਦਾ ਉਦੇਸ਼ ਨਿੱਜ ਮੁਕਤੀ ਨਾ ਰਹਿ ਸੇਵ ਕਮਾਈ ਬਣ ਗਿਆ। ਧਰਮ-ਮਜ਼੍ਹਬੀ ਬਹਿਸ ਮੁਬਾਹਿਸੇ, ਤਲਖ਼ੀ ਖਿਚੋਤਾਨ ਮਜ਼੍ਹਬੀ ਲੜਾਈਆਂ ਅਤੇ ‘ਖੁਦੀ ਬਖੀਲੀ ਤਕਬਰੀ ਖਿਚੋਤਾਣ’ ਤੋਂ ਮਨੁੱਖੀ ਸਮਾਜ ਨੂੰ ਵੰਡਣ ਲਈ ਨਹੀਂ ਬਲਕਿ ਏਕਤਾ, ਪਿਆਰ ਤੇ ਕੁਰਬਾਨੀ ਦਾ ਜਜ਼ਬਾ ਪੈਦਾ ਕਰਨਾ ਹੀ ਸੱਚਾ ਮਨੁੱਖੀ ਧਰਮ ਹੈ।

“ਮਜਹਬ ਤੁਮ ਕੋ ਤੁਮ੍ਹਾਰਾ ਖੂਬ, ਹਮ ਕੋ ਹਮਾਰਾ ਖੂਬ” ਦੱਸ ਧਾਰਮਿਕ ਸਹਿਹੋਂਦ ਅਤੇ ਸਰਬੱਤ ਦੇ ਭਲੇ ਦਾ ਸਿਧਾਂਤ ਦ੍ਰਿੜਾਇਆ। ਧਰਮ ਵਿਹੂਣਾ ਨਿਰੰਕੁਸ਼ ਰਾਜ ਡਾ: ਸਰ ਮੁਹੰਮਦ ਇਕਬਾਲ ਦੇ ਸ਼ਬਦਾਂ ਵਿੱਚ ‘ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜੀ’ ਚੰਗੇਜ਼ ਖਾਂ ਤੇ ਹਲਾਕੂ ਵਰਗੇ ਕਸਾਈ ਤੇ ਹਿਟਲਰ ਵਰਗੇ ਜਾਲਮ ਰਾਜਿਆਂ ਨੂੰ ਧ੍ਰਿਤਰਾਸ਼ਟਰ ਵਰਗਾ ਪੁੱਤਰ–ਮੋਹ, ਅਨਿਆਈ ਤੇ ਅੰਨ੍ਹਾ ਬਣਾ ਦਿੰਦਾ ਹੈ ਤਾਂ ਹੀ ਮਹਾਂਭਾਰਤ ਵਰਗੇ ਯੁੱਧ ਹੁੰਦੇ ਹਨ, ਪਰਜਾ ਚਾਪਲੂਸ ਅਤੇ ਸੁਆਰਥੀ ਬਣ ਜਾਂਦੀ ਹੈ ਤੇ ਇੰਜ ਹੀ ਕਿਸੇ ਦੇਸ਼ ਤੇ ਸਮਾਜ ਦਾ ਪੱਤਨ ਹੁੰਦਾ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਧਰਮ ਵਿਹੁਣੇ ਰਾਜ ਨੂੰ ਚਣੌਤੀ ਦਿਤੀ, ਲੋਕ ਸ਼ਕਤੀ ਨੂੰ ਜਾਗ੍ਰਿਤ ਕਰ ਜਮਾਤੀ ਰੂਪ ਦਿੱਤਾ। ਗਿਆਨ ਵਿਹੁਣੀ, ਕਮਜੋਰ, ਸਾਹਸਹੀਣ, ਲਤਾੜੀ ਤੇ ਨਪੀੜੀ ਲੋਕਾਈ ਨੂੰ ਭਰਮ-ਭੁਲੇਖੇ ਅਤੇ ਪਾਖੰਡ ਵਿਚੋਂ ਕੱਢ ਸ਼ੁੱਧ ਧਰਮ ਦਾ ਗਿਆਨ, ਮਨੁੱਖੀ ਸਨਮਾਨ ਤੇ ਅਜ਼ਾਦੀ ਦਾ ਅਹਿਸਾਸ, ਚਾਹਤ ਤੇ ਲਗਨ ਪੈਦਾ ਕੀਤੀ, ਖੰਡੇ ਬਾਟੇ ਦੇ ਅੰਮ੍ਰਿਤ ਦਾ ਪਾਤਰ ਬਣਾਇਆ। ਨਿਆਰਾ ਰੂਪ ਤੇ ਰਹਿਤ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਰੂਹਾਨੀ ਓਜ ਤੇ ਸ਼ਕਤੀ ਬਖਸ਼ ਦਿੱਤੀ ‘ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ’ ਦਾ ਦੈਵੀ ਵਰਦਾਨ ਬਖਸ਼ ਇਕੱਲੇ ਇਕੱਲੇ ਨੂੰ ਜਾਲਿਮ ਰਾਜ ਦੀ ਸਵਾ-ਸਵਾ ਲੱਖ ਫੌਜ ਨਾਲ ਟਕਰਾਉਣ ਦੀ ਸਾਹਸ ਭਰ ‘ਸਵਾ ਲਖੀ’ ਸਪਿਰਟ ਪੈਦਾ ਕੀਤੀ। ਧਰਮ ਅਤੇ ਨਿਆਂ ਦਾ ਹਲੇਮੀ ‘ਖਾਲਸਾ’ ਰਾਜ ਕਾਇਮ ਕਰਨ ਦਾ ਜੀਵੰਤ ਉਦੇਸ਼ ਪ੍ਰਦਾਨ ਕੀਤਾ ਗੁਰੂ ਦਸ਼ਮੇਸ਼ ਵਲੋਂ ਖਾਲਸੇ ਦੀ ਸਾਜਨਾ ਧਰਮ, ਸਮਾਜ ਅਤੇ ਰਾਜਨੀਤੀ ਵਿੱਚ ਇਤਿਹਾਸਕ ਪਰਿਵਰਤਨ ਦੀ ਸੂਚਕ ਹੈ।

“ਤਬ ਸਹਿਜੇ ਰਚਿਉ ਖਾਲਸਾ ਸਾਬਤ ਮਰਦਾਨਾ”

ਖਾਲਸਾ ਪੰਥ ਦੀ ਸਾਜਨਾ ਕੋਈ ਆਕਸਮਿਕ ਜਾਂ ਅਚਨਚੇਤ ਵਾਪਰਨ ਵਾਲੀ ਘਟਨਾਂ ਜਾਂ ਕਿਸੇ ਘਟਨਾ ਦਾ ਪ੍ਰਤੀਕਰਮ ਨਹੀਂ। ਇਹ ਕਿਸੇ ਪ੍ਰਚਲਿਤ ਧਰਮ ਦਾ ਸੁਧਰਿਆ ਰੂਪ ਵੀ ਨਹੀ ਅਤੇ ਨਾ ਹੀ ਕਿਸੇ ਹੋਰ ਧਰਮ ਦੀ ਸ਼ਾਖਾ ਜਾਂ ਸੰਪਰਦਾ ਹੈ। ਇਸਦੀ ਸਾਜਨਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਕ ਨਵੇਂ, ਨਿਵੇਕਲੇ, ਨਿਰਾਲੇ ਤੇ ਨਿਆਰੇਂ ਧਰਮ ਵਜੋਂ ਹੋਈ। ਵੇਈਂ ਨਦੀ ਵਿੱਚ ਰੱਬੀ ਸਾਖਸ਼ਾਤਕਾਰ ਉਪਰੰਤ ਪ੍ਰਾਪਤ ਰੱਬੀ ਆਦੇਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਇੱਕ ਅਧੁਨਿਕ, ਸਰਬਦੇਸੀ, ਸਰਬਕਾਲੀ ਸਿੱਖ ਧਰਮ ਅਥਵਾ ਨਿਰਮਲ ਪੰਥ ਪ੍ਰਚਲਿਤ ਕੀਤਾ ‘ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ’। ਇਹ ਨਿਰਮਲ ਧਰਮ ਪੰਥ ਕ੍ਰਿਤਮ ਦੀ ਪੂਜਾ ਨਹੀ, ਇੱਕ ਕਰਤੇ ਦੀ ਇਬਾਦਤ ਕਰਦਾ ਹੈ। ਇਹ ਰੱਬ ਦੀਆਂ ਵੰਡੀਆਂ ਬ੍ਰਹਮਾਂ, ਵਿਸ਼ਨੂੰ ਮਹੇਸ਼ ਵਿੱਚ ਨਹੀ ਪਾਉਂਦਾ। ਇੱਕ ਈਸ਼ਵਰਵਾਦ ¡ ਹੀ ਇਸ ਦਾ ਅਧਾਰ ਹੈ, ਸਤਿਨਾਮੁ ਹੀ ਇਸਦਾ ਮੂਲ ਅਧਾਰ ਹੈ। ‘ਮਨ ਨੀਵਾਂ ਮਤ ਉਚੀ’ ਹੀ ਸਿੱਖੀ ਦਾ ਬੱਲ ਹੈ। ਮੂਰਤੀ ਪੂਜਾ ਅਵਤਾਰਵਾਦ ਦਾ ਖੰਡਨ ਹੈ। ਮਾਤਾ ਦੇ ਗਰਭ ਵਿੱਚ ਆਉਣ ਵਾਲੇ ਹਰ ਅਵਤਾਰ ਪੀਰ ਪੈਗੰਬਰ ਨੇ ਇਕ ਦਿਨ ਜਾਣਾ ਹੈ। ਪੁਰਾਨ, ਕੁਰਾਨ, ਵੇਦ ਕਤੇਬ, ਰਾਮ ਰਹੀਮ ਦੇਵੀ ਦੇਵਤੇ, ਸਿੱਖ ਦੇ ਆਰਾਧ ਨਹੀਂ, ਇਕ ਅਕਾਲ ਦਾ ਆਸਰਾ ਅਤੇ ਉਸਦੀ ਰਹਿਮਤ ਤੇ ਟੇਕ ਹੈ। ਰੱਬੀ ਏਕਤਾ ਤੇ ਮਨੁੱਖੀ ਬਰਾਬਰੀ ਸਿੱਖੀ ਦਾ ਅਮਰ ਸੰਦੇਸ਼ ਹੈ। ਇਸੇ ਬੁਨਿਆਦੀ ਸਿਖ ਧਰਮ ਸਿਧਾਂਤ ਦਾ ਸਜੀਵ ਪਹਿਰੇਦਾਰ ਖਾਲਸਾ ਹੈ ਜਿਸ ਨੇ ਇਸਨੂੰ ਆਪਣੇ ਜੀਵਨ ਰਾਹੀਂ ਪ੍ਰਭਾਸ਼ਿਤ ਕਰਨਾ ਹੈ ਅਤੇ ਚਹੁੰ ਕੁੰਟੀ ਇਸਦਾ ਪ੍ਰਕਾਸ਼ ਕਰਨਾ ਹੈ। ਇਉਂ ਗੁਰੂ ਨਾਨਕ ਜੀ ਵਲੋਂ ਅਰੰਭਿਆ ਧਰਮ ਹੀ ਸਹਿਜੇ ਸਹਿਜੇ ਪ੍ਰਪੱਕਤਾ ਪ੍ਰਾਪਤ ਕਰ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਇਆ।

‘ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥’

ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਦਾ ਇਹ ਸ਼ਬਦ ਛੂਆ-ਛੂਤ ਤੇ ਊਚ-ਨੀਚ ਦੇ ਸੰਤਾਪ ਨੂੰ ਬਿਆਨ ਕਰਦਾ ਹੈ ਕਿ ਕੇਵਲ ਸਰਬ ਸ਼ਕਤੀਮਾਨ ਪ੍ਰਮਾਤਮਾ ਗਰੀਬ ਨਿਵਾਜ ਹੈ ‘ਨੀਚੈ ਊਚ’ ਕਰ ਉਹਨਾਂ ਦੇ ਸਿਰ ਤੇ ਰਾਜ ਦਾ ਛਤਰ ਝੁਲਾ ਸਕਦਾ ਹੈ। ਧਰਤੀ ਤੇ ਇਹ ਕ੍ਰਿਸ਼ਮਾ ਗੁਰੂ ਦਸ਼ਮੇਸ਼ ਨੇ ਸੰਨ੍ਹ 1699 ਦੀ ਇਤਿਹਾਸਿਕ ਵਿਸਾਖੀ ਨੂੰ ਕਰ ਵਿਖਾਇਆ ਪਰ ਇਸ ਅਲੌਕਿਕ ਪਰਿਵਰਤਨ ਪਿੱਛੇ ਗੁਰੂ ਸਾਹਿਬਾਨ ਦੀ ਸੈਂਕੜੇ ਸਾਲਾਂ ਦੀ ਘਾਲ ਕਮਾਈ ਹੈ।

ਮਨੂੰਵਾਦੀ ਬ੍ਰਾਹਮਣ ਨੇ ਸਵਰਨ ਜਾਤੀਆਂ ਨਾਲ ਰਲਕੇ ਸਦੀਆਂ ਤੋਂ ਦਲਿਤ ਜਾਤੀਆਂ ਨੂੰ ਤ੍ਰਿਸਕਾਰ ਤੇ ਅਤਿਆਚਾਰ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਸੀ। ਹਰ ਪ੍ਰਕਾਰ ਦੇ ਧਾਰਮਿਕ ਸਮਾਜਿਕ ਤੇ ਰਾਜਸੀ ਹੱਕਾਂ ਤੋਂ ਮਹਿਰੂਮ ਸੀ। ਦਲਿਤਾਂ ਤੇ ਹੋਏ ਜੁਲਮਾਂ ਦੀ ਦਾਸਤਾਂ ਅੱਜ ਵੀ ਦਿੱਲ ਦਹਿਲਾ ਦਿੰਦੀ ਹੈ।

ਦਲਿਤ ਧਰਮ ਗ੍ਰੰਥ ਪੜ੍ਹ ਸੁਣ ਨਹੀਂ ਸਕਦਾ ਸੀ, ਪੂਜਾ ਅਰਚਾ ਬੰਦਨਾ ਕਰਨ ਦਾ, ਮੋਕਸ਼ (ਭੇਟਾ) ਦਾਨ ਦਾ ਅਧਿਕਾਰੀ ਨਹੀਂ ਸੀ ਪਰ ਗੁਰੁ ਪਾਤਸ਼ਾਹ ਨੇ ਗੁਰਮਤਿ ਦਾ ਗਿਆਨ ਸਰਬ ਸਾਂਝਾ ਕਰ, ਬ੍ਰ੍ਹਹਮ-ਗਿਆਨ ਤੇ ਬ੍ਰਹਮ–ਵਿਦਿਆ ਦਾ ਅਧਿਕਾਰ ਪ੍ਰਦਾਨ ਕਰ ਦਿੱਤਾ :

‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥’

ਸੰਗਤ, ਪੰਗਤ, ਪ੍ਰਚਾਰ ਦਾ ਅਧਿਕਾਰੀ ਵੀ ਬਣਾ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਨੇ ਵੈਸਾਖੀ ਦਿਵਸ ਤੇ ਖੰਡੇ ਬਾਟੇ ਦਾ ਅੰਮ੍ਰਿਤ ਤੇ ਖਾਲਸਾ ਸਾਜਨਾ ਦਾ ਪ੍ਰੋਗਰਾਮ ਰਚਿਆ। ਸਵਰਨ ਜਾਤੀਆਂ ਨੇ ਆਪਣੇ ਲਈ ਅੱਲਗ ਅੰਮ੍ਰਿਤ ਸੰਚਾਰ ਦੀ ਮੰਗ ਕੀਤੀ। ਗੁਰੂ ਪਾਤਸ਼ਾਹ ਵੱਲੋਂ ਹਰ ਪ੍ਰਾਣੀ ਮਾਤਰ ਲਈ ਸਰਬ ਸਾਂਝਾ ਅੰਮ੍ਰਿਤ ਵਰਤਣ ਦੀ ਗੱਲ ਕਹਿ ਅਡਰੇ ਅੰਮ੍ਰਿਤ ਸੰਚਾਰ ਦੀ ਮੰਗ ਤੋਂ ਇਨਕਾਰ ਕਰਨ ਤੇ ਬ੍ਰਾਹਮਣਾਂ ਨੇ ਸਿੱਖਾਂ ਦੇ ਸਮਾਜਿਕ ਨਾਮਿਲਵਰਤਣ (ਬਹਿਸ਼ਕਾਰ) ਧਾਰਮਿਕ ਰਸਮਾਂ ਨਾ ਨਿਭਾਉਣ ਅਤੇ ਦਾਨ ਕਬੂਲ ਨਾ ਕਰਨ ਦਾ ਹਥਿਆਰ ਵਰਤਣ ਦਾ ਡਰਾਵਾ ਦਿੱਤਾ ਤਾਂ ਗੁਰੂ ਦਸਮੇਸ਼ ਨੇ ਬਚਨ ਕੀਤਾ ਖਾਲਸਾ ਬ੍ਰਹਮ ਵਿਦਿਆ ਅਤੇ ਧਾਰਮਿਕ ਰਸਮਾਂ ਲਈ ਕਿਸੇ ਬ੍ਰਾਹਮਣ, ਪੰਡਤ ਦਾ ਮੁਹਤਾਜ ਨਹੀ ਹੋਵੇਗਾ। ਪਾਠ ਕਥਾ-ਕੀਰਤਨ ਕਰਨ ਦਾ ਖਾਲਸੇ ਨੂੰ ਅਧਿਕਾਰ ਪ੍ਰਾਪਤ ਹੋਵੇਗਾ। ਦਾਨ ਦੇਣ ਤੇ ਲੈਣ ਵਾਲਾ ਖਾਲਸਾ ਹੀ ਹੋਵੇਗਾ। ਇਤਿਹਾਸਕ ਸ਼ਬਦ ਹਨ :

ਇਨ ਤੇ ਗਹਿ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਸਿਖਾਊ॥

ਦਾਨ ਦੀਉ ਇਨਹੀ ਕੋ ਭਲੋ ਔਰ ਆਨ ਕੇ ਦਾਨ ਨ ਲਾਗਤ ਨੀਕੋ॥

ਬ੍ਰਾਹਮਣਾਂ ਨੂੰ ਦੀਕਸ਼ਾ ਦੇਣ ਅਤੇ ਦੀਕਸ਼ਾ ਲੈਣ ਦਾ ਏਕਾਧਿਕਾਰ ਹੀ ਸਦੈਵ ਲਈ ਖਤਮ ਕਰ ਦਿੱਤਾ।

ਖਤ੍ਰੀਆ ਤ ਧਰਮ ਛੋਡਿਆ ਮਲੇਛ ਭਾਖਿਆ ਗਹੀ॥

ਸ਼ਸਤਰਧਾਰੀ ਹੋਣਾ ਤੇ ਬਹਾਦਰੀ ਖਤਰੀਆਂ ਤੇ ਰਾਜਪੂਤਾਂ ਲਈ ਰਾਖਵੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਅਜੋਕੇ ਸਮਾਜ ਵਿੱਚ ਸਮੇਂ ਦੇ ਰਾਜ ਦੇ ਪਾਪ ਤੇ ਅਤਿਆਚਾਰ ਅਤੇ ਮੁਗ਼ਲ ਪਠਾਣਾ ਦੇ ਹਮਲੇ ਸਮੇਂ ਇਹ ਬਹਾਦਰ ਕਹਾਉਣ ਵਾਲੇ ਦੇਸ਼ ਕੌਮ ਤੇ ਮਜ਼ਲੂਮ ਦੀ ਰਾਖੀ ਦਾ ਧਰਮ ਨਹੀ ਨਿਭਾ ਸਕੇ ਅਤੇ ਰਾਜ ਦੀ ਗੁਲਾਮੀ ਸਿਰ ਝੁਕਾ ਕੇ ਸਵੀਕਾਰੀ। ਸੰਨ੍ਹ 1699 ਦੀ ਵਿਸਾਖੀ ਨੂੰ ਗੁਰੂ ਕਲਗੀਧਰ ਨੇ ਸੂਰਬੀਰ ਖਾਲਸੇ ਦੀ ਸਿਰਜਨਾ ਕੀਤੀ। ਕਥਿਤ ਨੀਵੀਆਂ ਤੇ ਦਲਿਤ ਜਾਤੀਆਂ ਤੋਂ ਸਿਰਜੇ ਖਾਲਸੇ ਬਾਰੇਅਖੌਤੀ ਬਹਾਦਰ ਰਾਜਪੁਤਾਂ ਨੇ ਹਿਮਾਕਤ ਭਰੇ ਲਫਜਾਂ ਵਿੱਚ ਕਿਹਾ

ਯੇ ਸਭ ਚਿੜੀ ਲਖੇ ਮਹਾਰਾਜਾ ਹਮ ਹੈ ਰਾਜਪੂਤ ਬਡਰਾਜਾ॥

ਇਹ ਚਿੜ੍ਹੀਆਂ ਦੀ ਫੜਫੜਾਹਟ ਤੋਂ ਡਰਨ ਵਾਲੇ, ਕਾਇਰ ਤੇ ਬੁਜਦਿਲ ਹਨ। ਗੁਰੂ ਦਸ਼ਮੇਸ਼ ਨੇ ਇਹਨਾਂ ਚੰਦਰ ਬੰਸੀ, ਸੂਰਜ ਬੰਸੀ ਤੇ ਮਚਦੀਆਂ ਅੱਗਾਂ ਵਿਚੋਂ ਜਨਮ ਲੈਣ ਵਾਲੇ, ਸ਼ਕਤੀ ਦੇ ਦੇਵੀ ਦੇਵਤਿਆ, ਬਜਰਧਾਰੀ ਇੰਦਰ, ਮਾਂ ਦੁਰਗਾ ਤੇ ਕਾਲੀ ਦੀ ਅਰਾਧਨਾਂ ਕਰਨ ਵਾਲੇ, ਜਿਹੜੇ ਬਹਾਦਰੀ ਤੇ ਕੇਵਲ ਰਾਜਪੂਤ ਤੇ ਕਸ਼ੱਤਰੀ ਜਾਤਾਂ ਦਾ ਅਧਿਕਾਰ ਸਮਝਦੇ ਸਨ ਦੇ ਹੰਕਾਰ ਨੂੰ ਇਉਂ ਕਹਿ ਕੇ ਤੋੜਿਆਂ ਕਿ ‘ਮੈਂ ਸਰਬਲੋਹ ਸ਼ਕਤੀਦਾਤਾ ਅਕਾਲ ਪੁਰਖ ਦਾ ਪੁੱਤਰ ਤਾਂ ਕਹਾਵਾਂਗਾ ਜੇ ਇਹਨਾਂ ਕਮਜੋਰ ਵਰਗਾਂ ਜਿਨ੍ਹਾਂ ਦੀ ਤਸ਼ਬੀਹ ਚਿੜੀਆਂ ਨਾਲ ਕੀਤੀ ਜਾਂਦੀ ਹੈ ਤੋਂ ਬਾਜ ਤੇ ਸ਼ਿਕਰੇ ਤੁੜਵਾ ਦੇਵਾਂਗਾ’।

‘ਸ੍ਰੀ ਅਸ਼ਿਪਾਨਜ ਤਦਪ ਕਹਾਊ ਚਿੜੀਅਨ ਤੇ ਜਬ ਬਾਜ ਤੁੜਾਊ’

ਰਾਜ ਕਰਨਾ ਜਿਹੜੇ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ। ਉਹਨਾਂ ਦੇ ਰਾਜ ਦਾ ਭਰਮ ਤੇ ਹੰਕਾਰ ਤੋੜ ਕੇ ਗਰੀਬ ਸਿੰਘਾਂ ਨੂੰ ਰਾਜ ਦਾ ਦੈਵੀ ਅਧਿਕਾਰ ਬਖਸ਼ ਦਿੱਤਾ :

‘ਜਿਨਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨਹਿ ਭਈ ਕਿਦਾਂਹੀ।

ਤਿੰਨ ਹੀ ਕੌ ਸਰਦਾਰ ਬਨਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ।

‘ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ’ ਦਾ ਵਰਦਾਨ ਬਖਸ਼ ਦਿਤਾ :

ਨਾਊ ਗਰੀਬ ਨਿਵਾਜ ਹਮਾਰਾ ਹੈ ਜਗ ਮੇ ਪ੍ਰਸਿਧ ਅਪਾਰਾ

……………………. ਲਘੂ ਜਾਤਨ ਕੋ ਬਡਪਨ ਦੇਹਿੰ।

ਗੁਰੂ ਦਸ਼ਮੇਸ਼ ਨੇ ਅੰਮ੍ਰਿਤ ਦੀ ਦਾਤ ਬਖਸ਼, ਖਾਲਸਾ ਸਾਜ, ਐਸਾ ਧਰਮੀ ਯੋਧਾ ਪੈਦਾ ਕੀਤਾ ਜਿਸਨੇ ਗੁਲਾਮੀ ਤੋਂ ਦੇਸ਼ ਕੌਮ ਨੂੰ ਨਿਜਾਤ ਦਿਵਾਉਣ ਲਈ, ਫਤਿਹ ਤੇ ਆਜਾਦੀ ਦੇ ਨਿਸ਼ਾਨ ਸਾਹਿਬ ਬੁਲੰਦ ਕਰਨ ਲਈ ਜੁਲਮੋ ਸਿਤਮ ਦੀ ਅੱਗ ਦੇ ਦਰਿਆ, ਅਸਹਿ ਤੇ ਅਕਹਿ ਕਸ਼ਟ ਸਹਾਰਕੇ ਪਾਰ ਕੀਤੇ, ਸ਼ਹੀਦੀਆਂ ਤੇ ਕੁਰਬਾਨੀਆਂ ਦਾ ਲਾਮਿਸਾਲ ਇਤਿਹਾਸ ਰਚਿਆ। ਮੀਰ ਮੰਨੂੰ, ਨਾਦਰ ਸ਼ਾਹ ਤੇ ਅਬਦਾਲੀ ਵਰਗੇ ਜਾਲਿਮਾਂ ਨਾਲ ਸੰਘਰਸ਼ ਵਿੱਚ ਸੀਸ ਦਿਤੇ, ਖੂਨ ਦਿੱਤਾ, ਕੁਰਬਾਨ ਹੋ ਗਏ ਪਰ ਈਨ ਨਹੀ ਮੰਨੀ। ਦੁਨੀਆਂ ਨੇ ਵੇਖਿਆ ਗੁਰੂ ਕਾ ਖਾਲਸਾ ਅਜਿੱਤ ਹੈ, ਅਡਿੱਗ ਹੈ :

‘ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜਹਿਰ ਪਿਆਲੇ ਪੀਤੇ’

ਅਰਦਾਸ ਵਿੱਚ ਸਿੱਖ ਹਰ ਰੋਜ਼ ਇਨ੍ਹਾਂ ਸ਼ਹਾਦਤਾਂ ਨੂੰ ਸਿਜਦੇ ਕਰਦੇ ਹਨ :

ਜਿੰਨਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ …………

ਧਰਮ ਨਹੀ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ………।

ਜਿਸ ਪੰਜਾਬ ਦੇ ਨਾਮ ਤੇ ਸਦੀਆਂ ਤੋਂ ਹਮਲਾਵਰ ਜਾਲਿਮਾਂ ਦਾ ਪ੍ਰਵੇਸ਼ ਦੁਆਰ ਹੋਣ ਦਾ ਕਲੰਕ ਸੀ, ਜਿਥੋਂ ਲੰਘ ਕੇ ਸਾਰੇ ਦੇਸ਼ ਨੂੰ ਲੁੱਟਿਆ ਕੁੱਟਿਆ ਤੇ ਗੁਲਾਮ ਬਣਾਇਆ ਜਾਂਦਾ, ਜਿਸ ਪੰਜਾਬ ਵਿੱਚੋਂ ਹਮਲਾਵਰਾਂ ਦੇ ਆਉਣ ਸਮੇਂ ਘੋੜੇ ਦੇ ਟਾਪਾਂ ਦੀਆਂ ਅਤੇ ਜਾਣ ਸਮੇਂ ਲੌਕਾਂ ਦੇ ਰੋਣ ਕੁਰਲਾਉਣ ਦੀਆਂ ਦੋ ਹੀ ਅਵਾਜਾਂ ਸੁਣਾਈ ਦਿੰਦੀਆਂ ਸਨ ਉਹੀ ਪੰਜਾਬ ਜਦੋਂ ਗੁਰੂ ਸਾਹਿਬਾਨ ਦੀ ਧਰਤ ਬਣਿਆ, ਖਾਲਸੇ ਦੀ ਜਨਮ ਤੇ ਕਰਮਭੂਮੀ ਬਣਿਆਂ ਤਾਂ ਇਥੋ ਰਣਜੀਤ ਨਗਾਰਿਆਂ ਤੇ ਜੈਕਾਰਿਆ ਦੀ ਗੂਜਾਂ ਪਈਆਂ, ਫਤਹਿ ਦੇ ਡੰਕੇ ਵੱਜੇ ਅਤੇ ਜਮਰੌਦ ਦੇ ਕਿਲੇ ਤੇ ਖਾਲਸਾਈ ਫਤਹਿ ਦੇ ਨਿਸ਼ਾਨ ਸਾਹਿਬ ਝੁੱਲੇ। ਉਸ ਉਪ੍ਰੰਤ ਦਰਾ ਖੈਬਰ ਵੱਲੋਂ ਮੁੜ ਹਿੰਦੁਸਤਾਨ ਤੇ ਕੋਈ ਹਮਲਾ ਨਹੀ ਹੋ ਸਕਿਆ। ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਪੰਜਾਬ ਨੂੰ ਅਜ਼ਾਦੀ ਮਿਲੀ। ਸਰਬ ਸਾਂਝਾ ਖਾਲਸਾ ਰਾਜ ਕਾਇਮ ਹੋਇਆ ਧਰਮ ਅਤੇ ਅਧਰਮ, ਸੱਚ ਅਤੇ ਝੂਠ, ਮਨੁੱਖੀ ਸਨਮਾਨ ਤੇ ਇਖਲਾਕ ਅਤੇ ਪਾਪ ਤੇ ਅਤਿਆਚਾਰ, ਦੁਨਿਆਵੀ ਰਾਜੇ ਤੇ ਵਜੀਰਾਂ ਦੇ ਚਾਪਲੂਸ ਸਭਿਆਚਾਰ ਵਿਰੁੱਧ ਹੋਣ ਵਾਲੇ ਕਿਸੇ ਵੀ ਸੰਘਰਸ਼ ਵਿੱਚ ਗੁਰੂ ਦਸਮੇਸ਼ ਦਾ ਸਾਜਿਆ ਖਾਲਸਾ ਮੋਨ, ਖਾਮੋਸ਼ ਅਤੇ ਨਿਰਪੱਖ ਨਹੀਂ ਰਹਿ ਸਕਦਾ। ਸੱਚ, ਹੱਕ ਧਰਮ ਤੇ ਇਖਲਾਕ ਦੇ ਸੰਘਰਸ਼ ਵਿੱਚ ਜਿਹੜਾ ਕਮਜੋਰੀ ਤੇ ਬੁਜ਼ਦਿਲੀ ਕਾਰਨ ਨਿਰਪੱਖ ਹੋਣ ਦਾ ਭਰਮ ਪਾਲਦਾ ਹੈ ਇਤਿਹਾਸ ਉਸ ਨੂੰ ਮੁਆਫ ਨਹੀਂ ਕਰਦਾ।

ਅੱਜ ਸਿੱਖ ਪ੍ਰੋਹਤਵਾਦ ਤੇ ਬਿਪਰਨ ਦੀ ਰੀਤ ਵਿੱਚ ਫਸ ਕੇ ਜਾਤ-ਪਾਤ ਦੇ ਬੰਧਨਾਂ ਵਿੱਚ ਫਸ ਰਿਹਾ ਹੈ। ਜਿਸ ਖੰਡੇ ਬਾਟੇ ਦੇ ਅੰਮ੍ਰਿਤ, ਬਾਣੀ ਤੇ ਬਾਣੇ ਦੇ ਸੁਮੇਲ ਨੇ ਖਾਲਸੇ ਦਾ ਇਤਿਹਾਸ ਕਿਰਦਾਰ ਰਚਿਆ ਅੱਜ ਗੁਰੁ ਦਸ਼ਮੇਸ਼ ਵਲੋਂ ਬਖਸ਼ੀ ਰਹਿਤ ਨੂੰ ਪਿੱਠ ਦੇ ਕੇ ਦੇਹਧਾਰੀਆਂ ਦੇ ਜਾਲ ਵਿੱਚ ਫਸ ਪਤਿਤ ਹੋ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ। ਜਾਗਦੀ ਜਮੀਰ ਵਾਲੇ ਪੰਥ ਪ੍ਰਸਤ, ਚੇਤੰਨ ਤੇ ਸੂਝਵਾਨ ਸਿੱਖ ਇਸ ਅਧੋਗਤੀ ਤੇ ਨਿਰਾਸ਼ਤਾ ਵਿਚੋਂ ਖਾਲਸੇ ਦਾ ਰੂਪ ਰਹਿਤ, ਸਿਧਾਂਤ ਤੇ ਇਖਲਾਕ ਨੂੰ ਮੁੜ ਉਜਾਗਰ ਕਰਨ ਲਈ ਦ੍ਰਿੜ ਪ੍ਰਤਿੱਗ ਹੋਣ ਤਾਂ ਜੋ ਖਾਲਸਾ ਇਕ ਵੇਰ ਫਿਰ ਆਪਣੇ ਇਤਿਹਾਸਕ ਸਨਮਾਨ ਤੇ ਪ੍ਰਤਿਸ਼ਠਤਾ ਨੂੰ  ਸੁਰਜੀਤ ਕਰ ਸਕੇ।

ToReviveTheGloryofTheKhalsa

ਯਕੀਨਨ ਸਰਬੰਸਦਾਨੀ ਸਤਿਗੁਰ ਆਪ ਸਹਾਈ ਹੋਣਗੇ ਕਿਉਂਕਿ ਉਨ੍ਹਾ ਦਾ ਹੀ ਬਚਨ ਹੈ

‘ਪੰਥ ਖਾਲਸਾ ਖੇਤੀ ਮੇਰੀ ਸਦਾ ਸੰਭਾਲ ਕਰੂੰ ਤਿਸ ਕੇਰੀ’

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹ॥