Punjab News - Quami Ekta Punjabi Newspaper (ਕੌਮੀ ਏਕਤਾ) » ਮਹਿੰਦਰ ਸਿੰਘ ਵਾਲੀਆ, ਬਰੈਂਮਪਟਨ (ਕੈਨੇਡਾ)

ਪਰਿਵਾਰ ਵਿੱਚ ਰਹਿ ਰਹੇ ਬਜ਼ੁਰਗਾਂ ਲਈ ਸੁਝਾਵ
ਹਰ ਦੇਸ਼ ਵਿਚ ਔਸਤ ਉਮਰ ਦਾ ਲੇਖਾ-ਜੋਗਾ ਰੱਖਿਆ ਜਾਂਦਾ ਹੈ। ਡਾਕਟਰੀ ਸਹੂਲਤਾਂ ਕਾਰਨ

ਅਤੇ ਲੋਕਾਂ ਦੀ ਜੀਵਨ ਸ਼ੈਲੀ ਵਧੀਆ ਹੋਣ ਨਾਲ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ

ਹੈ। ਭਾਰਤੀਆਂ ਦੀ 1901 ਵਿਚ ਔਸਤ ਉਮਰ 23 ਸਾਲ ਸੀ, ਜੋ ਹੁਣ ਵੱਧ ਕੇ 66 ਸਾਲ ਦੇ

ਕਰੀਬ ਹੋ ਗਈ ਹੈ। ਇਸ ਸਰਵੇ ਅਨੁਸਾਰ ਸਾਰੀਆਂ ਇਕੋ ਜਿਹੀਆਂ ਹਾਲਤਾਂ ਵਿੱਚ ਇਸਤਰੀ ਮਰਦ

ਨਾਲੋਂ 5 ਸਾਲ ਜ਼ਿਆਦਾ ਉਮਰ ਭੋਗਦੀ ਹੈ। ਸਾਡੇ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਵਿੱਚ

ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਸਮਾਜਿਕ, ਆਰਥਿਕ ਅਤੇ ਪਰਿਵਾਰਿਕ ਮੁਸ਼ਕਿਲਾਂ ਵੀ

ਪੈਦਾ ਹੋ ਰਹੀਆਂ ਹਨ। ਬਹੁਤੇ ਬਜ਼ੁਰਗਾਂ ਨੂੰ ਪਰਿਵਾਰ ਵਿਚ ਰਹਿਣਾ ਪੈਂਦਾ ਹੈ, ਜਿੱਥੇ

ਹੇਠ ਲਿਖੇ ਸੁਝਾਵ ਪ੍ਰੇਮ-ਪਿਆਰ ਨਾਲ ਰਹਿਣ ਵਿਚ ਸਹਾਈ ਹੋ ਸਕਦੇ ਹਨ-

1.      ਪਰਿਵਾਰ ਦੇ ਮਾਮਲਿਆਂ ਵਿੱਚ ਦਾਖ਼ਲ ਨਾ ਦੇਵੋ।

2.      ਪਰਿਵਾਰ ਦੇ ਮੈਂਬਰਾਂ ਦੀ ਨੁਕਤਾਚੀਨੀ ਨਾ ਕਰੋ।

3.      ਪਰਿਵਾਰ ਦੇ ਕਿਸੇ ਮਾਮਲੇ ਵਿਚ ਕਿਸੇ ਇੱਕ ਦੀ ਧਿਰ ਨਾ ਬਣੋ।

4.      ਬੱਚਿਆਂ ਦਾ ਪਾਲਣ-ਪੋਸ਼ਣ ਉਨਾਂ ਦੇ ਮਾਪਿਆਂ ਉੱਤੇ ਛੱਡੋ।

5.      ਬੱਚੇ ਦੇ ਘਰ ਨੂੰ ਬੱਚੇ ਦਾ ਘਰ ਸਮਝੋ ਆਪਣਾ ਘਰ ਨਾ ਸਮਝੋ।

6.      ਜਿੱਥੇ ਤੱਕ ਹੋ ਸਕੇ ਆਪਣੇ ਕੰਮ ਦੀ ਜ਼ਿੰਮੇਵਾਰੀ ਆਪ ਲਵੋ, ਨਿਰਭਰ ਨਾ ਬਣੋ।

7.      ਪਰਿਵਾਰ ਦੇ ਮੈਂਬਰਾਂ ਦੇ ਇਕਾਂਤ ਦਾ ਧਿਆਨ ਰੱਖੋ।

8.      ਪਰਿਵਾਰ ਦੇ ਮਸਲੇ ਵਿੱਚ ਸਿੱਧੇ ਕੋਈ ਸਲਾਹ ਨਾ ਦਿਓ, ਕੇਵਲ ਮੰਗਣ ’ਤੇ ਹੀ ਸਲਾਹ

ਦੇਵੋ।

9.      ਜੇ ਸਿਹਤ ਮੰਨੇ ਤਾਂ ਪਰਿਵਾਰ ਦੇ ਕੰਮ ਵਿੱਚ ਹੱਥ ਵਟਾਓ।

10.     ਆਪਣੀ ਬਿਮਾਰੀ/ਲੋੜ ਦੀਆਂ ਗੱਲਾਂ ਹਰ ਸਮੇਂ ਨਾ ਕਰਦੇ ਰਹੋ।

11.     ਜੇ ਆਪ ਆਰਥਿਕ ਪੱਖੋਂ ਠੀਕ ਹੋ, ਤਦ ਪਰਿਵਾਰ ਦੀ ਜ਼ਰੂਰ ਮੱਦਦ ਕਰੋ।

12.     ਜੇ ਤੁਹਾਡੇ ਕੋਲ ਘਰ ਵਿਚ ਅਲੱਗ ਕਮਰਾ ਹੈ, ਤਦ ਉਸ ਦੀ ਦੇਖਭਾਲ ਆਪ ਕਰੋ।

13.     ਪਰਿਵਾਰ ਦੇ ਮੈਂਬਰਾਂ/ਬੱਚਿਆਂ ਦੇ ਜਨਮ ਦਿਨ ਉੱਤੇ ਤੋਹਫ਼ੇ ਦੇਵੋ।

14.     ਪਰਿਵਾਰ ਦੇ ਕਿਸੇ ਮੈਂਬਰ ਦੀ ਖ਼ੁਸ਼ੀ ਸਮੇਂ ਖ਼ੁਸ਼ੀ ਮਨਾਓ ਅਤੇ ਤੋਹਫ਼ੇ ਦੇਵੋ।

15.     ਪਰਿਵਾਰ ਦੇ ਮੈਂਬਰਾਂ ਦੇ ਮਹਿਮਾਨਾਂ ਨੂੰ ਬਿਨਾਂ ਲੋੜ ਤੋਂ ਨਾ ਮਿਲੋ।

16.     ਬੱਚਿਆਂ/ਪਰਿਵਾਰ ਦੇ ਮੈਂਬਰਾਂ ਵੱਲੋਂ ਜੇ ਤੋਹਫ਼ੇ ਦਿੱਤੇ ਜਾਣ ਤਦ ਖਿੜੇ ਮੱਥੇ ਪ੍ਰਵਾਨ ਕਰੋ।

17.     ਜੇ ਤੁਹਾਨੂੰ ਪਰਿਵਾਰ ਦੇ ਕਿਸੇ ਮੈਂਬਰ ਦੀ ਕਿਸੇ ਕੰਮ ਲਈ ਮੱਦਦ ਦੀ ਲੋੜ ਹੈ, ਤਦ

ਉਤਾਵਲੇ ਨਾ ਹੋਵੇ, ਸਗੋਂ ਉਸਦੀ ਸੁਵਿਧਾ ਵੇਖੋ।

18.     ਜੇ ਘਰ ਵਿਚ ਬਾਥਰੂਮ/ਟਾਇਲਟ ਕਾਫ਼ੀ ਨਹੀਂ ਹਨ ਤਦ ਆਪ ਬਾਕੀ ਮੈਂਬਰਾਂ ਦੀ ਸੁਵਿਧਾ

ਅਨੁਸਾਰ ਵਰਤੋ।

19.     ਜੇ ਕਦੇ ਕੋਈ ਗ਼ਲਤੀ ਹੋ ਗਈ ਹੈ ਤਦ ਆਪਣੀ ਗ਼ਲਤੀ ਖਿੜੇ ਮੱਥੇ ਪ੍ਰਵਾਨ ਕਰੋ।

20.     ਪਰਿਵਾਰ ਦੇ ਮੈਂਬਰ ਜਦੋਂ ਕੰਮਕਾਜਾਂ ਤੋਂ ਘਰ ਪਰਤਦੇ ਹਨ, ਤਾਂ ਤੁਰੰਤ ਕੋਈ ਵੀ

ਅਣਸੁਖਾਵੀਂ ਗੱਲ ਨਾ ਕਰੋ।

21.     ਸਮੇਂ-ਸਮੇਂ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਵਧੀਆ ਕੰਮਾਂ ਦੀ ਬਣਦੀ

ਪ੍ਰਸ਼ੰਸਾ ਵੀ      ਜ਼ਰੂਰ ਕਰਦੇ ਰਹੋ।

22.     ਮਾਪਿਆਂ ਨੂੰ ਆਪਣੇ ਜਿਉਂਦੇ ਜੀਅ ਵਸੀਅਤ ਲਿਖਣੀ ਚਾਹੀਦੀ ਹੈ ਤਾਂ ਜੋ ਬਾਅਦ ਵਿਚ

ਲੜਾਈ-ਝਗੜੇ ਤੋਂ ਬਚਿਆ ਜਾ ਸਕੇ।

ਪਤੀ-ਪਤਨੀ
ਪਤੀ-ਪਤਨੀ ਦਾ ਰਿਸ਼ਤਾ ਸਾਰੇ ਸਮਾਜਿਕ ਰਿਸ਼ਤਿਆਂ ਦੀ ਚੂਲ ਹੈ, ਜਿਸ ਵਿੱਚੋਂ ਬਾਕੀ ਦੇ ਰਿਸ਼ਤੇ ਉਪਜਦੇ ਹਨ, ਇਸ ਰਿਸ਼ਤੇ ਨੂੰ ਵੀ ਨਿਯਮਾਂ ਦੀ ਮਰਿਯਾਦਾ ਵਿੱਚ ਰਹਿ ਕੇ ਨਿਭਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੀ ਪਰਿਵਾਰਿਕ ਸੁੱਖ ਸ਼ਾਂਤੀ ਬਣੀ ਰਹੇ।

1.    ਆਪਸੀ ਵਿਸ਼ਵਾਸ਼ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਇਸ ਰਿਸ਼ਤੇ ਦਾ ਆਧਾਰ ਹੀ

ਵਿਸ਼ਵਾਸ਼ ਹੈ।

2.    ਇਕ ਦੂਜੇ ਤੋਂ ਕੁਝ ਵੀ ਛੁਪਾਉਣਾ ਨਹੀਂ ਚਾਹੀਦਾ, ਇਸ ਨਾਲ ਵਿਸ਼ਵਾਸ਼ ਨੂੰ ਠੇਸ ਲੱਗਦੀ    ਹੈ।

3.    ਦੋਵਾਂ ਨੂੰ ਚਾਹੀਦਾ ਹੈ ਕਿ ਇਕ ਦੂਜੇ ਦੇ ਰਿਸ਼ਤੇਦਾਰਾਂ ਨੂੰ ਲੋੜੀਂਦਾ ਸਤਿਕਾਰ ਦੇਣ। ਪੁਰਸ਼ਾਂ

ਵਿਚ ਅਕਸਰ ਇਹ ਪ੍ਰਵਿਰਤੀ ਹੁੰਦੀ ਹੈ ਕਿ ਉਹ ਆਪਣਿਆਂ ਨੂੰ ਪਹਿਲ ਦਿੰਦੇ ਹਨ। ਘਰ

ਆਏ ਹਰ ਮਹਿਮਾਨ ਨੂੰ ਪਿਆਰ ਅਤੇ ਸਤਿਕਾਰ ਦੇਵੋ।

4.    ਆਪਸੀ ਸਹਿਯੋਗ ਦੀ ਭਾਵਨਾ ਜ਼ਰੂਰੀ ਹੈ।

5.    ਚਤੁਰਾਈ, ਰਾਜਨੀਤੀ ਆਦਿ ਤੋਂ ਰਿਸ਼ਤਾ ਉਪਰ ਹੋਵੇ।

6.    ਆਪਣੇ ਸਾਥੀ ਦੇ ਔਗੁਣ ਦੂਜਿਆਂ ਸਾਹਮਣੇ ਨਾ ਰੱਖੋ, ਸਗੋਂ ਸਤਿਕਾਰ ਭਰਿਆ ਵਿਵਹਾਰ

ਰੱਖੋ, ਆਪਸੀ ਖਹਿਬਾਜੀ ਦਾ ਕਈ ਵਾਰ ਰਿਸ਼ਤੇਦਾਰ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ,ਜਿਸ ਦੇ ਸਿੱਟੇ ਬਾਅਦ ਵਿਚ ਦੋਵੇਂ ਭੁਗਤਦੇ ਹਨ।

7.    ਤੁਹਾਡੀ ਸ਼ਾਨ ਅਤੇ ਮਰਿਯਾਦਾ ਇਸੇ ਵਿਚ ਹੈ ਕਿ ਤੁਸੀਂ ਕਿੰਨਾ ਕੁ ਆਪਣੇ ਸਾਥੀ ਨੂੰ

ਸਤਿਕਾਰ ਦਿੰਦੇ ਹੋ।

8.    ਆਪਸੀ ਲੜਾਈ ਦਾ ਬੱਚਿਆਂ ’ਤੇ ਬਹੁਤ ਅਸਰ ਪੈਂਦਾ ਹੈ, ਕਿਉਂਕਿ ਘਰ ਦਾ ਮਾਹੌਲ

ਤੁਹਾਡੇ ਬੱਚੇ ਦੇ ਵਿਅਕਤੀਤਵ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

9.    ਕਈ ਵਾਰ ਆਮ ਦੇਖਣ ਵਿਚ ਆਉਂਦਾ ਹੈ ਕਿ ਅਸੀਂ ਕੁਝ ਕੁ ਆਪਣਿਆਂ ਦੀ ਖ਼ਾਤਰ,

ਆਪਣਾ ਪਰਿਵਾਰਿਕ ਜੀਵਨ ਦਾਅ ’ਤੇ ਲਾ ਦਿੰਦੇ ਹਾਂ, ਇਸ ਤੋਂ ਬਚੋ ਕਿਉਂਕਿ ਮੁਸੀਬਤ

ਸਮੇਂ ਕੰਮ ਤੁਹਾਡੇ ਜੀਵਨ-ਸਾਥੀ ਨੇ ਹੀ ਆਉਣਾ ਹੈ ਬਾਕੀ ਤਾਂ ਸਭ ਲੋੜਾਂ-ਗਰਜਾਂ ਦੇ

ਰਿਸ਼ਤੇ ਹਨ, ਜੋ ਕਿ ਮਤਲਬ ਸਿੱਧੀ ਤੋਂ ਵੱਧ ਕੁਝ ਨਹੀਂ।

10.    ਜਨਮ ਦਿਨ ਅਤੇ ਵਿਆਹ ਦੀ ਵਰ੍ਹੇ-ਗੰਢ ਸਮੇਂ ਇਕ-ਦੂਜੇ ਨੂੰ ਤੋਹਫ਼ਾ ਦੇਣਾ ਚਾਹੀਦਾ ਹੈ।

11.    ਪਤੀ ਨੂੰ ਪਤਨੀ ਨੂੰ ਕੁਝ ਪੈਸੇ ਦੇਣੇ ਚਾਹੀਦੇਹਨ, ਜਿਸ ਨੂੰ ਉਹ ਜਿੱਥੇ ਮਰਜ਼ੀ ਚਾਹੇ ਖਰਚ

ਸਕੇ।

12.    ਇੱਕ ਦੂਜੇ ਨੂੰ ਥਕਾਵਟ, ਘਬਰਾਹਟ ਅਤੇ ਅਸ਼ਾਂਤ ਜਾਂ ਬਿਮਾਰ ਵੇਲੇ ਪੂਰੀ ਸਹਾਇਤਾ

ਕਰਨੀ ਚਾਹੀਦਾ ਹੈ।

13.    ਖਾਲੀ ਸਮੇਂ ਦਾ ਘੱਟ ਤੋਂ ਘੱਟ ਅੱਧਾ ਸਮਾਂ ਇਕੱਠਾ ਗੁਜਾਰਨਾ ਚਾਹੀਦਾ ਹੈ।

14.    ਇਕ ਦੂਜੇ ਦੇ ਬੌਧਿਕ ਜੀਵਨ, ਨਾਗਰਿਕ ਸਮੱਸਿਆ ਅਤੇ ਵਿਚਾਰਾਂ ਵਿੱਚ ਦਿਲਚਸਪੀ

ਲੈਣੀ ਚਾਹੀਦਾ ਹੈ।

15.    ਇਕ ਦੂਜੇ ਨੂੰ ਘਰ ਦਾ ਮਾਹੌਲ ਮਨੋਰੰਜਕ ਅਤੇ ਵਧੀਆ ਬਣਾਉਣ ਦਾ ਹਰ ਸੰਭਵ ਯਤਨ

ਕਰਨਾ ਚਾਹੀਦਾ ਹੈ।

16.    ਇਕ ਦੂਜੇ ਨੂੰ ਘਰ ਵਿਚ ਸ਼ਾਂਤੀ ਰੱਖਣ ਦੇ ਵਿਚਾਰ ਨਾਲ ਛੋਟੇ-ਛੋਟੇ ਮਤਭੇਦਾਂ ਨੂੰ ਸੌਣ ਤੋਂ

ਪਹਿਲਾਂ ਨਿਪਟਾ ਲੈਣਾ ਚਾਹੀਦਾ ਹੈ।

17.    ਇਕ ਦੂਜੇ ਦੀ ਰੰਗ, ਰੀਤੀ-ਰਿਵਾਜ ਅਤੇ ਪਸੰਦ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ।

18.    ਇਕ ਦੂਜੇ ਦੀਆਂ ਖਾਸ ਪ੍ਰਾਪਤੀਆਂ ਸਮੇਂ ਪ੍ਰਸੰਸਾ ਕਰਨੀ ਚਾਹੀਦੀ ਹੈ।

19.    ਪਤੀ ਨੂੰ ਜੇਕਰ ਪਤਨੀ ਕੋਈ ਨੌਕਰੀ/ਕਾਰੋਬਾਰ ਕਰਦੀ ਹੈ ਤਾਂ ਘਰ ਦੇ ਕੰਮਾਂ ਵਿਚ ਸਹਾਇਤਾ ਕਰਨੀ ਚਾਹੀਦੀ ਹੈ।

20.    ਘਰ ਦੇ ਵੱਡੇ ਫ਼ੈਸਲੇ ਇਕ-ਦੂਜੇ ਦੀ ਸਲਾਹ ਨਾਲ ਕੀਤੇ ਜਾਣੇ ਚਾਹੀਦੇ ਹਨ।

ਉਪਰੋਕਤ ਕੁਝ ਕੁ ਸੁਝਾਵਾਂ ਤੇ ਅਮਲ ਕਰਦੇ ਹੋਏ ਅਸੀਂ ਆਪਣੇ ਪਰਿਵਾਰਿਕ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ।

ਪਤੀ-ਪਤਨੀ ਜੇ ਨੌਕਰੀ ਕਰਦੇ ਹਨ :-

ਅੱਜ ਦੇ ਮਸ਼ੀਨੀ ਯੁੱਗ ਦੀ ਕਾਹਲ ਨੇ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਨੂੰ ਬਦਲ ਦਿੱਤਾ ਹੈ। ਪਤੀ-ਪਤਨੀ ਜੇ ਨੌਕਰੀ ਕਰਦੇ ਹਨ ਤਾਂ ਇੱਕ ਦੂਜੇ ਦੇ ਮੱਦਦਗਾਰ ਬਣਨ।

1.    ਪਤੀ ਨੂੰ ਚਾਹੀਦਾ ਹੈ ਕਿ ਘਰ ਦਾ ਕੰਮ ਇਕੱਲਾ ਪਤਨੀ ’ਤੇ ਹੀ ਨਾ ਛੱਡੇ, ਉਸ ਦੀ ਮੱਦਦ ਕਰੇ।

2.    ਬੱਚਿਆਂ ਦੀ ਜ਼ਿੰਮੇਵਾਰੀ ਦੋਵਾਂ ਧਿਰਾਂ ਕਬੂਲਣ।

3.    ਜੇ ਪਤਨੀ ਰਸੋਈ ਵਿਚ ਹੈ ਤਾਂ ਬੱਚੇ ਨੂੰ ਆਪਣੇ ਦੇ-ਰੇਖ ਵਿਚ ਸਕੂਲ ਦਾ ਕੰਮ ਕਰਵਾਓ।

ਬੱਚੇ ਦੀ ਵਰਦੀ ਬਗੈਰਾ ਰਾਤ ਨੂੰ ਚੈਕ ਕਰੋ।

4.    ਸਵੇਰੇ ਉੱਠ ਕੇ ਅਖਬਾਰ ਪੜ੍ਹਨ ਦੀ ਥਾਂ ਪਹਿਲਾਂ ਪਤਨੀ ਦੀ ਮੱਦਦ ਕਰੋ, ਫਿਰ ਅਖਬਾਰ ਪੜ੍ਹੋ।

5.    ਪਤਨੀ ਨੂੰ ਆਪਣੀ ਕਮਾਈ ’ਤੇ ਮਾਣ ਕਰਨ ਦਿਓ, ਨਾ ਕਿ ਉਸ ਦੇ ਹੱਥੋਂ ਪੈਸੇ ਝਪਟ ਲਓ।

6.    ਹਰ ਔਕੜ ਵਿਚ ਇੱਕ ਦੂਜੇ ਦਾ ਸਹਾਰਾ ਬਣੋ।

7.    ਦਫਤਰੀ ਕੰਮਕਾਜ ਦਾ ਤਣਾਓ, ਰਿਸ਼ਤਿਹਾਂ ’ਤੇ ਨਾ ਪੈਣ ਦਿਓ।

8.    ਪਤਨੀ ਤੇ ਬਹੁਤ ਜ਼ਿਆਦਾ ਆਸ ਨਾ ਰੱਖੋ, ਛੁੱਟੀ ਵਾਲੇ ਦਿਨ ਅਰਾਮ ਲੈਣ ਦਿਓ, ਨਾ ਕਿ

ਉਸ ਦਿਨ ਰਿਸ਼ਤੇਦਾਰਾਂ ਨੂੰ ਸੱਦਕੇ ਉਨ੍ਹਾਂ ਦੀ ਸੇਵਾ ’ਚ ਰੁੱਝੇ ਰਹੋ।

9.    ਕਿਤੇ-ਕਿਤੇ ਥਕਾਵਟ ਸਮੇਂ ਹਲਕਾ ਘੁੰਮਾ ਫਿਰਾ ਕੇ ਲਿਆਓ ਤੇ ਬਾਹਰਲੇ ਖਾਣੇ ਦਾ ਲੁਤਫ਼ ਲਓ।

10.    ਸਾਂਝੇਦਾਰੀ ਵਿਚ ਹੀ ਭਲਾਈ ਹੈ, ਇਕ ਦੂਜੇ ਨੂੰ ਸਮਝ ਕੇ ਚੱਲਿਆ ਜਾਣਾ ਚਾਹੀਦਾ ਹੈ।

11.    ਸੰਵਾਦ ਜ਼ਰੂਰ ਬਣਾਈ ਰੱਖੋ। ਮਨ ਮੁਟਾਵ ਨੂੰ ਵੀ ਸੰਵਾਦ ਰਾਹੀਂ ਹੀ ਨਜਿੱਠਿਆ ਜਾ ਸਕਦਾ ਹੈ।

12.    ਸੋਚ ਨੂੰ ਹਾਂ-ਪੱਖੀ ਰੱਖੋ, ਨਾਂਹ-ਪੱਖੀ ਸੋਚ ਤੁਹਾਡੀ ਊਰਜਾ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਜੰਕ ਭੋਜਨ ਖਾਣ ਤੋਂ ਸੰਕੋਚ ਕਰੋ
ਤੰਦਰੁਸਤ ਅਤੇ ਅਕਰਸ਼ਿਤ ਸਰੀਰ ਹੋਣਾ ਸਭ ਦੀ ਕਲਪਨਾ ਅਤੇ ਇੱਛਾ ਹੁੰਦੀ ਹੈ, ਪ੍ਰਭੂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਹਿੰਮਤ, ਸਵੈ-ਕਾਬੂ ਅਤੇ ਆਤਮ ਵਿਸ਼ਵਾਸ਼ ਦੀ ਲੋੜ ਹੁੰਦੀ ਹੈ । ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਰੀਰ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਢਿੱਡ ਦੇ ਸਕੇ ਬਣੇੇ ਰਹਿੰਦੇ ਹਨ। 6 ਇੰਚ ਦੀ ਜੀਭ ਉੱਤੇ ਟੇਸਟ ਬਡਸ ਹੁੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ 5/6 ਫੁਟ ਦੇ ਸਰੀਰ ਵਿਚ ਵਿਗੜ ਪੈਦਾ ਕਰ ਲੈਂਦੇ ਹਨ।

ਸਾਡੇ ਸਰੀਰ ਨੂੰ ਵਧਣ-ਫੁੱਲਣ ਲਈ ਸੈਲਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ ਰੋਗਾਂ ਦਾ ਮੁਕਾਬਲਾ ਕਰਨ ਲਈ ਅਤੇ ਸਰੀਰ ਦੀ ਅੰਦਰਲੀਆਂ/ਬਾਹਰਲੀਆਂ ਗਤੀਵਿਧੀਆਂ ਲਈ ਊਰਜਾ ਦੀ ਲੋੜ ਹੁੰਦੀਹੈ। ਊਰਜਾ ਚਰਬੀ, ਪ੍ਰੋਟੀਨ ਅਤੇ ਕਾਰਬੋ ਤੋਂ ਮਿਲਦੀ ਹੈ। ਇਸ ਦੇ ਨਾਲ-ਨਾਲ ਸਰੀਰ ਨੂੰ 13 ਵਿਟਾਮਿਨਸ, 20 ਮਿਨਰਲਸ 8 ਅਮੀਨੋ ਐਸਿਡ, 2 ਜ਼ਰੂਰੀ ਫੈਟੀ ਐਸਿਡ, ਪਾਣੀ, ਰੋਸ਼ਨੀ, ਆਕਸੀਜਨ ਅਤੇ ਰੇਸ਼ੇ ਵੀ ਜ਼ਰੂਰੀ ਹਨ।

ਪ੍ਰੰਤੂ ਅਗਿਆਨਤਾ ਅਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਸੰਤੁਲਤ ਭੋਜਨ ਖਾਣ ਦੀ ਥਾਂ ਜੰਕ ਭੋਜਨ ਖਾਂਦੇ ਹਨ।

ਜੰਕ ਭੋਜਨ :- ਉਹ ਭੋਜਨ ਹੈ ਜੋ ਨਮਕ, ਖੰਡ ਜਾਂ ਫੈਟ ਜ਼ਿਆਦਾ ਹੋਣ ਅਤੇ ਭੋਜਨ ਦੀ ਥੋੜ੍ਹੀ ਮਾਤਰਾ ਵਧ ਫੈਟੀ ਕੈਲੋਰੀਜ਼ ਦੇਵੇ। ਜੰਕ ਭੋਜਨ ਵਿਚ ਰੇਸ਼ੇ ਨਹੀਂ ਹੁੰਦੇ ਅਤੇ ਮਾਰੂ ਟਰਾਂਸ ਫੈਟੀ ਐਸਿਡ ਵੀ ਜ਼ਿਆਦਾ ਹੁੰਦਾ ਹੈ।

ਕੁਝ ਜੰਕ ਭੋਜਨ ਦੇ 100 ਗ੍ਰਾਮ ਵਿਚ ਕੈਲੋਰੀਜ਼ ਦੀ ਮਾਤਰਾ ਲਗਭਗ ਇਸ ਪ੍ਰਕਾਰ ਹੁੰਦੀ ਹੈ।

1. ਪੀਜ਼ਾ (266)

2. ਬਰਗਰ (295)

3. ਚਿਪਸ (312)

4. ਕੇਕ (149)

5. ਫੈਚ ਫਰਾਈਜ (372)

6. ਸਮੋਸਾ (ਮੀਡੀਅਮ) (368)

7. ਪਰੌਂਠਾ (ਮੀਡੀਅਮ) (290)

ਜੰਕ ਭੋਜਨ ਖਾਣ ਦੇ ਕਾਰਨ

1. ਇਹ ਸਵਾਦੀ ਹੁੰਦੇ ਹਨ।

2. ਇਹ ਅਸਾਨੀ ਨਾਲ ਮਿਲ ਜਾਂਦੇ ਹਨ।

3. ਇਹ ਸਸਤੇ ਹੁੰਦੇ ਹਨ।

4. ਟੇਸਟ ਬਡਸ ਨੂੰ ਅੱਛੇ ਲਗਦੇ ਹਨ।

5. ਇਹ 24/7 ਮਿਲ ਸਕਦੇ ਹਨ।

ਜੰਕ ਭੋਜਨ ਬਨਾਮ ਪੋਸ਼ਟਿਕ ਭੋਜਨ

ਇਨ੍ਹਾਂ ਦੋਵਾਂ ਭੋਜਨਾਂ ਵਿਚ ਵਰਤੇ ਜਾਂਦੇ ਅੰਸ਼ ਵੱਖੋ-ਵੱਖ ਹੁੰਦਾ ਹੈ। ਭੋਜਨ ਵਿਚ ਆਮ ਤੌਰ ’ਤੇ ਸਸਤੇ, ਹਲਕੇ ਅਤੇ ਕੇਵਲ ਸਵਾਦ/ਖੁਸ਼ਬੂ ਦੇਣ ਵਾਲੇ ਅੰਸ਼ ਜ਼ਿਆਦਾ ਹੁੰਦੇ ਹਨ ਜਿਵੇਂ :-

1.ਫੈਟਸ ਵਿਚ ਅੰਤਰ :- ਆਮ ਤੌਰ ’ਤੇ ਸਥਾਪਿਤ ਫੈਟ (ਦੇਸੀ ਘੀ ਅਤੇ ਬਨਸਪਤੀ ਘੀ) ਪੌਸ਼ਟਿਕ ਨਹੀਂ ਮੰਨੇ ਜਾਂਦੇ, ਪ੍ਰੰਤੂ ਆਸ਼ਤਿਪਤ ਘੀ ਆਲੀਵ ਆਇਲ ਕਰੋਲਾ ਆਦਿ) ਪੋਸ਼ਟਿਕ ਮੰਨੇ ਜਾਂਦੇ ਹਨ। ਜੰਕ ਭੋਜਨ ਪੋਸ਼ਟਿਕ ਸਮੇਂ ਬਨਸਪਤੀ ਪਾਮ ਘੀ, ਪਾਮ ਆਇਲ ਅਤੇ ਫੈਟ ਆਇਲ ਵਰਤੇ ਜਾਂਦੇ ਹਨ। ਇਸ ਫੈਟਸ ਨਾਲ ਬਣਾਇਆ ਭੋਜਨ ਕਾਫੀ ਦੇਰ ਤਕ ਸੰਭਾਲਿਆ ਜਾ ਸਕਦਾ ਹੈ। ਆਲਿਵ ਆਇਲ ਮਹਿੰਗਾ ਹੋਣ ਕਰਕੇ ਜੰਕ ਭੋਜਨ ਵਿਚ ਵਰਤਿਆ ਨਹੀਂ ਜਾ ਸਕਦਾ।

2. ਸੁਧੀਕਰਨ :- ਕਈ ਭੋਜਨ ਜਿਵੇਂ ਕਣਕ, ਚਾਵਲ, ਬਨਸਪਤੀ ਘੀ, ਖੰਡ ਆਦਿ ਦਾ ਸੁਧਕਰਨ ਕੀਤਾ ਜਾਂਦਾ ਹੈ। ਇਸ ਨਾਲ ਭੋਜਨ ਸਵਾਦ ਅਤੇ ਦੇਰ ਤਕ ਸੰਭਾਲਿਆ ਜਾ ਸਕਦਾ ਹੈ। ਬੇਕਾਰ ਅੰਸ਼ ਮੈਦਾ, ਚਿੱਟੇ ਚਾਵਲ, ਖੰਡ ਦੀ ਵਰਤੋਂ ਬਿਨਾ ਸੰਕੋਚ ’ਤੇ ਕੀਤੀ ਜਾਂਦੀ ਹੈ।

3. ਪੋਸ਼ਟਿਕ ਭੋਜਨ ਵਿਚ ਸਬਜ਼ੀ ਅਤੇ ਫਲ, ਨਟਸ, ਸਾਬਤ ਦਾਣੇ, ਦਾਲਾਂ ਆਦਿ ਮੰਨੇ ਜਾਂਦੇ ਹਨ। ਇਨ੍ਹਾਂ ਵਿਚ ਲੋੜੀਂਦੇ ਵਿਟਾਮਿਨਸ, ਮਿਨਰਲਸ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ ਜਦੋਂ ਕਿ ਜੰਕ ਭੋਜਨ ਇਨ੍ਹਾਂ ਤੋਂ ਬਿਨਾਂ ਕੋਰੇ ਹੁੰਦੇ ਹਨ।

4. ਪੋਸ਼ਟਿਕ ਭੋਜਨ ਵਿਚ ਮਾਰੂ ਫਰੀ ਰੈਡੀਕਲਸ ਨੂੰ ਮਾਰਨ ਲਈ ਕਾਫੀ ਮਾਤਰਾ ਵਿਚ ਐਂਟੀਆਕਸੀਡੈਂਟਸ ਹੁੰਦੇ ਹਨ, ਜਦੋਂ ਕਿ ਜੰਕ ਭੋਜਨ ਵਿਚ ਨਹੀਂ।

5. ਰੇਸ਼ਾ :- ਜੰਕ ਭੋਜਨ ਨੂੰ ਬਨਾਉਣ ਲਈ ਆਮ ਤੌਰ ’ਤੇ ਸੁਦਾਈ ਕੀਤਾ ਭੋਜਨ ਵਰਤਿਆ ਜਾਂਦਾ ਹੈ, ਜਿਸ ਵਿਚ ਅਤਿ ਜ਼ਰੂਰੀ ਰੇਸ਼ੇ (ਫਾਈਬਰ) ਕੱਢੇ ਹੋਏ ਹੁੰਦੇ ਹਨ।

6. ਸਫ਼ਾਈ :- ਜੰਕ ਭੋਜਨ ਦਾ ਵੱਡਾ ਹਿੱਸਾ ਫਾਸਟ ਫੂਡ ਵਜੋਂ ਖਾਧਾ ਜਾਂਦਾ ਹੈ ਜਿਵੇਂ ਭਟੂਰੇ, ਪੂਰੀ, ਕੁਲਚੇ, ਸਮੋਸੇ, ਕਚੌਰੀ ਆਦਿ। ਇਹ ਭੋਜਨ ਆਮ ਤੌਰ ਉੱਤੇ ਰੇਹੜੀਆਂ, ਖੋਖੇ, ਛੋਟੀ ਦੁਕਾਨਾਂ ਉੱਤੇ ਮਿਲਦਾ ਹੈ। ਇਨ੍ਹਾਂ ਥਾਵਾਂ ਉੱਤੇ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ। ਭਾਂਡੇ, ਵਾਤਾਵਰਣ, ਪਾਣੀ ਆਦਿ ਸਭ ਕੁਝ ਸਾਫ਼ ਨਹੀਂ ਹੁੰਦਾ।

7. ਜੰਕ ਭੋਜਨ ਵਿਚ ਖੰਡ, ਨਮਕ, ਫੈਟਸ ਦੀ ਖੁਲ ਕੇ ਵਰਤੋਂ ਕੀਤੀ ਜਾਂਦੀ ਹੈ।

ਜੰਕ ਫੂਡ ਦੇ ਨੁਕਸਾਨ

ਜੰਕ ਫੂਡ ਦੇ ਨੁਕਸਾਨ ਹੀ ਨੁਕਸਾਨ ਹਨ। ਕਦੇ ਕਦਾਈ ਤਾਂ ਖਾਧੇ ਜਾ ਸਕਦੇ ਹਨ, ਪ੍ਰੰਤੂ ਇਹ ਭਾਰ ਵਧਾਉਂਦੇ ਹਨ। ਇਨ੍ਹਾਂ ਭੋਜਨਾਂ ਵਿਚ ਪੋਸ਼ਟਿਕ ਅੰਸ਼ ਨਾ ਹੋਣ ਕਰਕੇ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਹੁੰਦੇ ਹਨ। ਸ਼ੂਗਰ ਰੋਗ, ਦਿਲ ਦੇ ਰੋਗ, ਪਾਚਨ ਪ੍ਰਣਾਲੀ ਵਿਚ ਵਿਗਾੜ, ਬੀ.ਐਮ.ਆਈ. ਵਿਚ ਵਾਧਾ, ਗੁਰਦਿਆਂ ਵਿਚ ਵਿਗਾੜ, ਜੋੜਾਂ ਦੇ ਦਰਦ, ਇਮਯੂਨਿਟੀ ਵਿਗਾੜ ਆਦਿ।

ਪੋਸ਼ਟਿਕ ਭੋਜਨ (ਸੰਤੁਲਤ) ਖਾਣ ਦੇ ਲਾਭ

ਜਿਹੜੇ ਭੋਜਨ ਦੀਆਂ ਲੋੜਾਂ ਨੂੰ ਇਸ ਦੇ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਭਾਰ ਵਾਧੂ ਨਹੀਂ ਹੁੰਦਾ, ਦਿਲ ਰੋਗ, ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ ਵਿਚ ਵਾਧਾ, ਕੈਂਸਰ ਤੋਂ ਬਚਾਵ, ਪਾਚਣ ਪ੍ਰਣਾਲੀ, ਜੋੜਾਂ ਦਾ ਦਰਦ, ਮਜ਼ਬੂਤ ਹੱਡੀਆਂ, ਤਨਾਵ ਤੋਂ ਬਚਾਵ ਆਦਿ।

ਜੰਕ ਭੋਜਨ ਬਾਰੇ ਕੁਝ ਰੋਚਕ ਤੱਥ

1. ਇਕ ਸਰਵੇ ਅਨੁਸਾਰ ਘਟ ਆਮਦਨ ਵਾਲੇ ਲੋਕ ਜ਼ਿਆਦਾ ਜੰਕ ਫੂਡ ਖਾਂਦੇ ਹਨ।

2. ਜੰਕ ਫੂਡ ਦਿਮਾਗ਼ ਵਿਚ ਕੋਕੇਨ ਅਤੇ ਰੋਇਨ ਵਾਂਗ ਮਹਿਸੂਸ ਹੁੰਦਾ ਹੈ।

3. ਗੋਰਿਆਂ ਦੇ ਮੁਲਕਾਂ ਵਿਚ 3 ਸਾਲ ਦੇ 5 ਬੱਚਿਆਂ ਵਿਚ 4 ਮੈਡਕੋਨਿਲ ਦੇ ਲੋਗੋ ਦੀ ਪਹਿਚਾਣ ਕਰਦੇ ਹਨ।

4. ਜੰਕ ਭੋਜਨ ਖਾਣ ਸਮੇਂ ਦਿਮਾਗ਼ ਹੋਰ ਜੰਕ ਭੋਜਨ ਖਾਣ ਦਾ ਸੰਦੇਸ਼ ਦਿੰਦਾ ਹੈ।

5. ਜਿਹੜੀਆਂ ਗਰਭਵਤੀ ਔਰਤਾਂ ਜ਼ਿਆਦਾ ਜੰਕ ਫੂਡ ਖਾਂਦੀਆਂ ਹਨ, ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਜ਼ਿਆਦਾ ਜੰਕ ਖਾਂਦੇ ਹਨ।

6. ਆਈਸ¬ਕ੍ਰੀਮ ਵਿਚ ਵਰਤਿਆ ਜਾਂਦਾ ਲਾਲ ਰੰਗ ਬਗੱਸ ਤੋਂ ਪ੍ਰਾਪਤ ਹੁੰਦਾ ਹੈ।

7. ਜੰਕ ਫੂਡ ਵਿਚ ਵਰਤਣ ਵਾਲਾ ਜੈਲੋਟਿਨ ਜਾਨਵਰਾਂ ਦੀ ਚਮੜੀ ਤੋਂ ਪ੍ਰਾਪਤ ਹੁੰਦਾ ਹੈ।

8. 10000 ਪੌਂਡ ਆਲੂਆਂ ਵਿਚ 500 ਪੌਂਡ ਚਿਪਸ ਬਣਦੇ ਹਨ।

9. ਇਕ ਕੋਕਾ ਕੋਲੇ ਦੇ ਇਕ ਦੇਸ਼ ਵਿਚ ਖੰਡ ਦੇ 10 ਟੀਸਪੂਨ ਹੁੰਦੇ ਹਨ।

10. ਕੋਕਾ ਕੋਲੇ ਵਿਚ ਸਿਟਰਿਕ ਐਸਿਡ ਹੋਣ ਕਰਕੇ ਸਫਾਈ ਦੇ ਕੰਮ ਵੀ ਆ ਸਕਦਾ ਹੈ।

ਅਸੀਂ ਮਾਨਵ ਜਾਤੀ ਦੇ ਇਤਿਹਾਸ ਦੇ ਖ਼ੁਸ਼ਹਾਲ ਯੁੱਗ ਵਿਚ ਰਹਿ ਰਹੇ ਹਾਂ
ਮਾਨਵ ਜਾਤੀ ਨੂੰ ਹੋਂਦ ਵਿਚ ਆਇਆਂ ਲਗਭਗ 7000 ਸਾਲ ਹੋ ਗਏ ਹਨ। ਸਾਡੇ ਪੁਰਵਜ ਸਿਫਰ ਤੋਂ ਸ਼ੁਰੂ ਕਰਕੇ ਵਿਕਾਸ ਦੀ ਚੋਟੀ ਉੱਤੇ ਪਹੁੰਚ ਗਏ। ਇਹ ਸਾਡੇ ਪੁਰਵਜ ਦੇ ਘੋਲ ਦਾ ਸਿੱਟਾ ਹੈ।

ਅੱਜ ਦਾ ਯੁਗ ਇਹ ਸਾਰੇ ਸਫ਼ਰ ਦਾ ਖ਼ੁਸ਼ਹਾਲ ਯੁਗ ਹੈ। ਚਾਹੇ ਅਜੇ ਵੀ ਵਾਧੂ ਵਸੋਂ, ਪਰਦੂਸ਼ਣ, ਰਿਸ਼ਵਤਖੋਰੀ, ਧਾਰਮਿਕ ਕੱਟੜਤਾ ਆਦਿ ਕਈ ਘਾਟਾ ਹਨ ਪਰ ਕੁਝ ਮਿਲਾ ਕੇ ਇਹ ਸੁਨਿਹਰੀ ਸਮਾਂ ਹੈ।

ਇਸ ਧਾਰਨਾ ਦੇ ਪੱਖ ਵਿਚ ਹੇਠ ਲਿਖੇ ਕਾਰਨ ਹਨ ਜਿਵੇਂ :-

1.ਨਵੀਂ ਪੀੜੀ ਜ਼ਿਆਦਾ ਬੁੱਧੀਮਾਨ ਹੁੰਦੀ ਹੈ :- ਇਸ ਯੁੱਗ ਵਿਚ ਪਹੁੰਚਣ ਲਈ ਸੈਂਕੜੇ ਪੀੜੀਆਂ ਲੰਘ ਚੁੱਕੀਆਂ ਹਨ। ਹਰ ਨਵੀਂ ਪੀੜੀ ਪਿਛਲੀ ਪੀੜੀ ਤੋਂ ਜ਼ਿਆਦਾ ਸਿਆਣੀ ਹੁੰਦੀ ਹੈ। ਮਨੋਵਿਗਿਆਨੀਆਂ ਨੇ ਇਸ ਖੇਤਰ ਵਿਚ ਕਈ ਖੋਜਾਂ ਕੀਤੀਆਂ। ਸਿਆਣਪ ਮਾਪਣ ਲਈ ਆਈ-ਕਿਓ ਮਾਪਿਆ ਜਾਂਦਾ ਹੈ। ਰਿਹਾਜ ਕਾਲਜ ਲੰਡਨ ਨੇ ਲੱਖ ਵਿਅਕਤੀ 48 ਮੁਲਕਾਂ, 64 ਸਾਲ ਦੇ ਸਮੇਂ ਵਿਚ ਪਾਇਆ ਕਿ 1954 ਤੋਂ ਹੁਣ ਤੱਕ ਆਈ-ਕਿਓ 20 ਵਧ ਚੁੱਕਾ ਹੈ। ਇਸੇ ਲਈ 2020 ਵਿਚ ਸੀ.ਬੀ.ਐਸ.ਸੀ ਦੇ ਮੈਟ੍ਰਿਕ ਦੇ ਇਮਤਿਹਾਨ ਵਿਚ 4 ਵਿਦਿਆਰਥੀਆਂ ਨੇ 500 ਅੰਕਾਂ ਵਿੱਚੋਂ 499 ਅੰਕ ਪ੍ਰਾਪਤ ਕੀਤੇ ਜੋ ਕਿ ਪਹਿਲਾਂ ਅਸੰਭਵ ਸਨ।

2. ਵਧਦੀ ਉਮਰ :- ਵਿਸ਼ਵ ਦੀ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।  1900 ਵਿਚ ਭਾਰਤ ਵਿਚ ਔਸਤ ਉਮਰ 23 ਸਾਲ ਸੀ।  1950 ਵਿਚ ਇਹ 32 ਹੋ ਗਈ ਅਤੇ 2000 ਵਿਚ 69 ਸਾਲ ਹੋ ਗਈ। ਵਿਸ਼ਵ ਵਿਚ 100 ਸਾਲਾਂ ਤੋਂ ਵਧ ਉਮਰ ਦੇ ਵਿਅਕਤੀਆਂ ਦਾ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

3. ਗਰੀਬੀ ਵਿਚ ਕਮੀ :- ਵਿਸ਼ਵ ਵਿਚ ਗਰੀਬਬਾਦ ਗਿਣਤੀ ਲਗਾਤਾਰ ਘਟ ਰਹੀ ਹੈ।  1800 ਵਿਚ ਯੂ.ਕੇ., ਯੂ.ਐਸ.ਏ ਅਤੇ ਕੈਨੇਡਾ ਆਦਿ ਮੁਲਕ ਵਿਚ 60 ਪ੍ਰਤੀਸ਼ਤ ਵਸੋਂ ਗਰੀਬ ਸੀ, ਜੋ ਹੁਣ 0 ਤੋਂ 5 ਪ੍ਰਤੀਸ਼ਤ ਰਹਿ ਗਈ ਹੈ।

4. ਸ਼ਾਂਤੀ :- ਪੁਰਾਣੇ ਸਮਿਆਂ ਵਿਚ ਤਾਨਾਸ਼ਾਹ ਜਿਵੇਂ ਹਿਟਲਰ, ਸਿਕੰਦਰ, ਚੰਗੇਜ ਖਾਂ, ਨਾਦਰ ਸ਼ਾਹ ਆਦਿ ਲੁੱਟ ਘਸੁੱਟ ਅਤੇ ਦੂਜੇ ਮੁਲਕਾਂ ਉੱਤੇ ਹਮਲੇ ਕਰਦੇ ਰਹਿੰਦੇ ਸਨ, ਜੋ ਹੁਣ ਨਹੀਂ ਹੈ।

5. ਜੁਰਮਾਂ ਵਿਚ ਕਮੀ :- ਯੂ.ਐਸ.ਏ. ਵਿਚ 1990 ਵਿਚ ਲਗਭਗ 20000 ਖੂਨ ਹੋਣੇ ਜੋ ਕਿ 2000 ਵਿਚ 16 ਹਜ਼ਾਰ ਅਤੇ 2012 ਵਿਚ 13000 ਰਹਿ ਗਏ।

6. ਸਿਹਤ ਸਹੂਲਤਾਂ :- ਸਿਹਤ ਸਹੂਲਤਾਂ ਵਿਚ ਬਹੁਤ ਵੱਡੀ ਤਰੱਕੀ ਹੋਈ ਹੈ। ਡਾਕਟਰ, ਹਸਪਤਾਲਾਂ ਦੀ ਗਿਣਤੀ ਵਧ ਰਹੀ ਹੈ। ਕਈ ਬਿਮਾਰੀਆਂ ਜਿਵੇਂ ਚਿਕਨ ਪਾਕਸ, ਪੋਲੀਓ,ਚੇਚਕ ਖਤਮ ਹੋ ਰਹੀਆਂ ਹਨ।

7. ਅੰਗਦਾਨ :- ਸਰੀਰ ਦੇ ਅੱਧੇ ਅੰਗਾਂ ਨੂੰ ਕੱਢ ਕੇ ਨਵਾਂ ਅੰਗ ਲਾਇਆ ਜਾ ਸਕਦਾ ਹੈ। ਇਕ ਮ੍ਰਿਤਕ ਸਰੀਰ 8 ਲੋਕਾਂ ਦੀ ਜਾਨ ਬਚਾ ਸਕਦਾ ਹੈ ਅਤੇ 70 ਦੇ ਲਗਭਗ ਰੋਗੀਆਂ ਦੇ ਲਈ ਲਾਹੇਵੰਦ ਹੋ ਸਕਦਾ ਹੈ।

8. ਭੇਦ ਭਾਵ :- ਹੁਣ ਰੰਗ, ਲਿੰਗ, ਬੋਲੀ, ਪਹਿਰਾਵਾ, ਉਮਰ, ਜਾਤੀ ਆਦਿ ਉੱਤੇ ਅਧਾਰਿਤ ਭੇਦ-ਭਾਵ ਖ਼ਤਮ ਹੋ ਰਿਹਾ ਹੈ, ਹੁਣ ਭਿੰਨਤਾ ਨੂੰ ਤਾਕਤ ਸਮਝਿਆ ਜਾਂਦਾ ਹੈ।

9. ਖੇਡਾਂ :- ਖੇਡਾਂ ਦੇ ਖੇਤਰ ਵਿਚ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਦੌੜਾਂ ਵਿਚ ਕੁਝ ਰਿਕਾਰਡ 2020 ਵਿਚ ਬਣੇ ਹਨ। ਵੱਡੇ-ਵੱਡੇ ਟੂਰਨਾਮੈਂਟ ਜਿਵੇਂ ਓਲੰਪੀਕਸ, ਏਸ਼ੀਅਨ ਖੇਡਾਂ, ਕਾਮਨ ਵੈਲਥ ਖੇਡਾਂ ਲਗਾਤਾਰ ਹੋ ਰਹੇ ਹਨ।

10. ਅਸਲ ਖ੍ਰੀਦਦਾਰੀ :- ਖ਼੍ਰੀਦਦਾਰੀ ਆਨਲਾਈਨ ਕੀਤੀ ਜਾ ਸਕਦੀ ਹੈ। ਘਰ ਬੈਠੇ ਹੀ ਹੁਕਮ ਦਿੱਤਾ ਜਾ ਸਕਦਾ ਹੈ।

11. ਟੈਕਨੋਲਾਜੀ :- ਟੀ.ਵੀ., ਸਮਾਰਟ ਫੋਨ, ਰੋਬੋਟਸ, ਡਰੋਨ, ਵੀਡੀਓ ਕਾਨਫਰੰਸਿੰਗ, ਸਮਾਰਟ ਵਾਚਸ ਆਦਿ    ¬ਕ੍ਰਾਂਤੀਕਾਰੀ ਖੋਜਾਂ ਹਨ।

12. ਲੇਟ ਵਰਕ :- ਫੇਸ ਬੁੱਕ, ਆਨਲਾਈਨ ਦੀਆਂ ਕਾਢਾਂ ਤੁਸੀਂ ਕਿਸੇ ਥਾਂ ਤੋਂ ਦੂਜੀ ਥਾਂ ਉੱਤੇ ਗੱਲਬਾਤ ਕਰ ਸਕਦੇ ਹੋ।

13. ਸਸਤੀਆਂ ਚੀਜ਼ਾਂ :- ਪਿਛਲੇ ਸਮੇਂ ਦੇ ਮੁਕਾਬਲੇ ਵਿਚ ਚੀਜਾਂ ਦੀਆਂ ਕੀਮਤਾਂ ਘਟ ਰਹੀਆਂ ਹਨ। ਕਾਰਾਂ, ਟੀ.ਵੀ., ਕੰਪਿਊਟਰ, ਕੱਪੜੇ, ਬਿਜਲੀ ਦੇ ਸਮਾਨ ਦੀਆਂ ਕੀਮਤਾਂ ਵਿਚ ਕਾਫ਼ੀ ਕਮੀ ਹੋਈ ਹੈ।

14. ਚੋਣ ਕਰਨੀ ਆਸਾਨ  :- ਕਿਸੇ ਵੀ ਚੀਜ਼ ਦੀ ਖ੍ਰੀਦਦਾਰੀ ਕਰਨੀ ਹੋਵੇ ਤਾਂ ਚੀਜ਼ ਦੇ ਕਈ ਬਦਲ ਮਾਰਕੀਟ ਵਿਚ ਹੁੰਦੇ ਹਨ ਜਿਵੇਂ ਭੋਜਨ, ਕੱਪੜੇ, ਜੁੱਤੇ, ਕਰਾਕਰੀ ਆਦਿ।

15. ਵਿਸ਼ਵ ਵਿਚ ਸਫ਼ਰ :- ਇਕ ਦੇਸ ਤੋਂ ਦੂਜੇ ਦੇਸ਼ ਜਾਣਾ ਬਹੁਤ ਅਸਾਨ ਬਣ ਗਿਆ ਹੈ।

16. ਨਵਾਂ ਕੰਮ ਸ਼ੁਰੂ ਕਰਨਾ :- ਕੋਈ ਨਵੇਂ ਕੰਮ ਸ਼ੁਰੂ ਕਰਨ ਲਈ ਕਈ ਤਰ੍ਹਾਂ ਦੇ ਲੋਨ, ਸੁਵਿਧਾਵਾਂ ਮੌਜੂਦ ਹਨ। ਕੰਮ ਅਸਾਨੀ ਨਾਲ ਹੋ ਜਾਂਦੇ ਹਨ। ਇਕ ਲੱਖ ਰੁਪੈ ਨਾਲ ਵੀ ਵੱਡਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

17. ਲੋਕਤੰਤਰ :- ਪੁਰਾਣੇ ਸਮਿਆਂ ਵਿਸ਼ਵ ਦੇ ਬਹੁਤ ਮੁਲਕਾਂ ਵਿਚ ਤਾਨਾਸ਼ਾਹ ਰਾਜ ਕਰਦੇ ਸਨ ਪਰੰਤੂ ਹੁਣ ਲੋਕਤੰਤਰ ਸਿਸਟਮ ਭਾਰੂ ਹੋ ਰਿਹਾ ਹੈ। ਲੋਕ ਆਪਣੇ ਹੁਕਮਰਾਨ ਆਪ ਚੁਣਦੇ ਹਨ। ਵਿਸ਼ਵ ਵਿਚ 1900 ਵਿਚ 11, 1920 ਵਿਚ 20, 1974 ਵਿਚ 30 ਅਤੇ 1992 ਵਿਚ 123 ਮੁਲਕ ਅੰਦਰ ਲੋਕਤੰਦਰ ਰਾਜ ਹੈ।

18. ਅਨਾਜ ਦਾ ਭੰਡਾਰ :- ਪੁਰਾਣਿਆਂ ਸਮਿਆਂ ਵਿਚ ਸੋਕਾ ਪੈ ਜਾਂਦਾ ਸੀ। ਸਿੰਜਾਈ ਦਾ ਬਹੁਤਾ ਪ੍ਰਬੰਧ ਨਹੀਂ, ਖੇਤੀਬਾੜੀ ਕਰਨੀ ਔਖੀ ਆਦਿ ਅੰਨ ਦੀ ਪੈਦਾਵਾਰ ਘਟ ਹੀ ਹੁੰਦੀ ਸੀ। ਅਨਾਜ ਦੀ ਕਮੀ ਹੀ ਰਹਿੰਦੀ ਸੀ। 2017 ਵਿਚ 811 ਮਿਲੀਅਨ ਭੁੱਖੇ ਪੇਟ ਸੌਂਦੇ ਸਨ, ਜਦੋਂ ਉਹ ਘਟ ਕੇ 690 ਮਿਲੀਅਨ 2020 ਰਹਿ ਗਏ। ਕੁਲ ਅਨਾਜ ਦੀ ਪੈਦਾਵਰ 1965 ਤੋਂ 2003 ਤਕ 47 ਪ੍ਰਤੀਸ਼ਤ ਵਾਧਾ ਹੋਇਆ ਹੈ।

19. ਪਿਛਲੇ ਸਮੇਂ ਉੱਤੇ ਝਾਤ :- ਪੁਰਾਣੇ ਜਮਾਨੇ ਦੀ ਫ਼ਿਲਮ, ਗਾਣੇ, ਪੁਰਾਤਨ ਗ੍ਰੰਥ ਆਦਿ ਗੁੱਗਲ ਅਤੇ ਯੂ-ਟਿਯੂਬ ਉੱਤੇ ਵੇਖੇ ਜਾ ਸਕਦੇ ਹਨ।

20. ਇਨ੍ਹਾਂ ਤੋਂ ਬਿਨਾਂ ਜੀਵਨ ਪੱਧਰ ਵਿਚ ਸੁਧਾਰ, ਨਵਜੰਮੇ ਬੱਚਿਆਂ ਦੀ ਮੌਤ ਦਰ ਘਟ, ਛੋਟੀ ਉਮਰ ਦੇ ਵਿਆਹ ਘੱਟ ਆਦਿ ਵਿਚ ਕਾਫ਼ੀ ਪ੍ਰਗਤੀ ਹੋਈ ਹੈ।

ਅਸੀਂ ਮਾਨਵ ਜਾਤੀ ਦੇ ਇਤਿਹਾਸ ਦੇ ਖ਼ੁਸ਼ਹਾਲ ਯੁੱਗ ਵਿਚ ਰਹਿ ਰਹੇ ਹਾਂ
ਮਾਨਵ ਜਾਤੀ ਨੂੰ ਹੋਂਦ ਵਿਚ ਆਇਆਂ ਲਗਭਗ 7000 ਸਾਲ ਹੋ ਗਏ ਹਨ। ਸਾਡੇ ਪੁਰਵਜ ਸਿਫਰ ਤੋਂ ਸ਼ੁਰੂ ਕਰਕੇ ਵਿਕਾਸ ਦੀ ਚੋਟੀ ਉੱਤੇ ਪਹੁੰਚ ਗਏ। ਇਹ ਸਾਡੇ ਪੁਰਵਜ ਦੇ ਘੋਲ ਦਾ ਸਿੱਟਾ ਹੈ।

ਅੱਜ ਦਾ ਯੁਗ ਇਹ ਸਾਰੇ ਸਫ਼ਰ ਦਾ ਖ਼ੁਸ਼ਹਾਲ ਯੁਗ ਹੈ। ਚਾਹੇ ਅਜੇ ਵੀ ਵਾਧੂ ਵਸੋਂ, ਪਰਦੂਸ਼ਣ, ਰਿਸ਼ਵਤਖੋਰੀ, ਧਾਰਮਿਕ ਕੱਟੜਤਾ ਆਦਿ ਕਈ ਘਾਟਾ ਹਨ ਪਰ ਕੁਝ ਮਿਲਾ ਕੇ ਇਹ ਸੁਨਿਹਰੀ ਸਮਾਂ ਹੈ।

ਇਸ ਧਾਰਨਾ ਦੇ ਪੱਖ ਵਿਚ ਹੇਠ ਲਿਖੇ ਕਾਰਨ ਹਨ ਜਿਵੇਂ :-

1.ਨਵੀਂ ਪੀੜੀ ਜ਼ਿਆਦਾ ਬੁੱਧੀਮਾਨ ਹੁੰਦੀ ਹੈ :- ਇਸ ਯੁੱਗ ਵਿਚ ਪਹੁੰਚਣ ਲਈ ਸੈਂਕੜੇ ਪੀੜੀਆਂ ਲੰਘ ਚੁੱਕੀਆਂ ਹਨ। ਹਰ ਨਵੀਂ ਪੀੜੀ ਪਿਛਲੀ ਪੀੜੀ ਤੋਂ ਜ਼ਿਆਦਾ ਸਿਆਣੀ ਹੁੰਦੀ ਹੈ। ਮਨੋਵਿਗਿਆਨੀਆਂ ਨੇ ਇਸ ਖੇਤਰ ਵਿਚ ਕਈ ਖੋਜਾਂ ਕੀਤੀਆਂ। ਸਿਆਣਪ ਮਾਪਣ ਲਈ ਆਈ-ਕਿਓ ਮਾਪਿਆ ਜਾਂਦਾ ਹੈ। ਰਿਹਾਜ ਕਾਲਜ ਲੰਡਨ ਨੇ ਲੱਖ ਵਿਅਕਤੀ 48 ਮੁਲਕਾਂ, 64 ਸਾਲ ਦੇ ਸਮੇਂ ਵਿਚ ਪਾਇਆ ਕਿ 1954 ਤੋਂ ਹੁਣ ਤੱਕ ਆਈ-ਕਿਓ 20 ਵਧ ਚੁੱਕਾ ਹੈ। ਇਸੇ ਲਈ 2020 ਵਿਚ ਸੀ.ਬੀ.ਐਸ.ਸੀ ਦੇ ਮੈਟ੍ਰਿਕ ਦੇ ਇਮਤਿਹਾਨ ਵਿਚ 4 ਵਿਦਿਆਰਥੀਆਂ ਨੇ 500 ਅੰਕਾਂ ਵਿੱਚੋਂ 499 ਅੰਕ ਪ੍ਰਾਪਤ ਕੀਤੇ ਜੋ ਕਿ ਪਹਿਲਾਂ ਅਸੰਭਵ ਸਨ।

2. ਵਧਦੀ ਉਮਰ :- ਵਿਸ਼ਵ ਦੀ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।  1900 ਵਿਚ ਭਾਰਤ ਵਿਚ ਔਸਤ ਉਮਰ 23 ਸਾਲ ਸੀ।  1950 ਵਿਚ ਇਹ 32 ਹੋ ਗਈ ਅਤੇ 2000 ਵਿਚ 69 ਸਾਲ ਹੋ ਗਈ। ਵਿਸ਼ਵ ਵਿਚ 100 ਸਾਲਾਂ ਤੋਂ ਵਧ ਉਮਰ ਦੇ ਵਿਅਕਤੀਆਂ ਦਾ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

3. ਗਰੀਬੀ ਵਿਚ ਕਮੀ :- ਵਿਸ਼ਵ ਵਿਚ ਗਰੀਬਬਾਦ ਗਿਣਤੀ ਲਗਾਤਾਰ ਘਟ ਰਹੀ ਹੈ।  1800 ਵਿਚ ਯੂ.ਕੇ., ਯੂ.ਐਸ.ਏ ਅਤੇ ਕੈਨੇਡਾ ਆਦਿ ਮੁਲਕ ਵਿਚ 60 ਪ੍ਰਤੀਸ਼ਤ ਵਸੋਂ ਗਰੀਬ ਸੀ, ਜੋ ਹੁਣ 0 ਤੋਂ 5 ਪ੍ਰਤੀਸ਼ਤ ਰਹਿ ਗਈ ਹੈ।

4. ਸ਼ਾਂਤੀ :- ਪੁਰਾਣੇ ਸਮਿਆਂ ਵਿਚ ਤਾਨਾਸ਼ਾਹ ਜਿਵੇਂ ਹਿਟਲਰ, ਸਿਕੰਦਰ, ਚੰਗੇਜ ਖਾਂ, ਨਾਦਰ ਸ਼ਾਹ ਆਦਿ ਲੁੱਟ ਘਸੁੱਟ ਅਤੇ ਦੂਜੇ ਮੁਲਕਾਂ ਉੱਤੇ ਹਮਲੇ ਕਰਦੇ ਰਹਿੰਦੇ ਸਨ, ਜੋ ਹੁਣ ਨਹੀਂ ਹੈ।

5. ਜੁਰਮਾਂ ਵਿਚ ਕਮੀ :- ਯੂ.ਐਸ.ਏ. ਵਿਚ 1990 ਵਿਚ ਲਗਭਗ 20000 ਖੂਨ ਹੋਣੇ ਜੋ ਕਿ 2000 ਵਿਚ 16 ਹਜ਼ਾਰ ਅਤੇ 2012 ਵਿਚ 13000 ਰਹਿ ਗਏ।

6. ਸਿਹਤ ਸਹੂਲਤਾਂ :- ਸਿਹਤ ਸਹੂਲਤਾਂ ਵਿਚ ਬਹੁਤ ਵੱਡੀ ਤਰੱਕੀ ਹੋਈ ਹੈ। ਡਾਕਟਰ, ਹਸਪਤਾਲਾਂ ਦੀ ਗਿਣਤੀ ਵਧ ਰਹੀ ਹੈ। ਕਈ ਬਿਮਾਰੀਆਂ ਜਿਵੇਂ ਚਿਕਨ ਪਾਕਸ, ਪੋਲੀਓ,ਚੇਚਕ ਖਤਮ ਹੋ ਰਹੀਆਂ ਹਨ।

7.  ਅੰਗਦਾਨ :- ਸਰੀਰ ਦੇ ਅੱਧੇ ਅੰਗਾਂ ਨੂੰ ਕੱਢ ਕੇ ਨਵਾਂ ਅੰਗ ਲਾਇਆ ਜਾ ਸਕਦਾ ਹੈ। ਇਕ ਮ੍ਰਿਤਕ ਸਰੀਰ 8 ਲੋਕਾਂ ਦੀ ਜਾਨ ਬਚਾ ਸਕਦਾ ਹੈ ਅਤੇ 70 ਦੇ ਲਗਭਗ ਰੋਗੀਆਂ ਦੇ ਲਈ ਲਾਹੇਵੰਦ ਹੋ ਸਕਦਾ ਹੈ।

8. ਭੇਦ ਭਾਵ :-  ਹੁਣ ਰੰਗ, ਲਿੰਗ, ਬੋਲੀ, ਪਹਿਰਾਵਾ, ਉਮਰ, ਜਾਤੀ ਆਦਿ ਉੱਤੇ ਅਧਾਰਿਤ ਭੇਦ-ਭਾਵ ਖ਼ਤਮ ਹੋ ਰਿਹਾ ਹੈ, ਹੁਣ ਭਿੰਨਤਾ ਨੂੰ ਤਾਕਤ ਸਮਝਿਆ ਜਾਂਦਾ ਹੈ।

9. ਖੇਡਾਂ :- ਖੇਡਾਂ ਦੇ ਖੇਤਰ ਵਿਚ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਦੌੜਾਂ ਵਿਚ ਕੁਝ ਰਿਕਾਰਡ 2020 ਵਿਚ ਬਣੇ ਹਨ। ਵੱਡੇ-ਵੱਡੇ ਟੂਰਨਾਮੈਂਟ ਜਿਵੇਂ ਓਲੰਪੀਕਸ, ਏਸ਼ੀਅਨ ਖੇਡਾਂ, ਕਾਮਨ ਵੈਲਥ ਖੇਡਾਂ ਲਗਾਤਾਰ ਹੋ ਰਹੇ ਹਨ।

10. ਅਸਲ ਖ੍ਰੀਦਦਾਰੀ :- ਖ਼੍ਰੀਦਦਾਰੀ ਆਨਲਾਈਨ ਕੀਤੀ ਜਾ ਸਕਦੀ ਹੈ। ਘਰ ਬੈਠੇ ਹੀ ਹੁਕਮ ਦਿੱਤਾ ਜਾ ਸਕਦਾ ਹੈ।

11. ਟੈਕਨੋਲਾਜੀ :- ਟੀ.ਵੀ., ਸਮਾਰਟ ਫੋਨ, ਰੋਬੋਟਸ, ਡਰੋਨ, ਵੀਡੀਓ ਕਾਨਫਰੰਸਿੰਗ, ਸਮਾਰਟ ਵਾਚਸ ਆਦਿ ¬ਕ੍ਰਾਂਤੀਕਾਰੀ ਖੋਜਾਂ ਹਨ।

12. ਲੇਟ ਵਰਕ :- ਫੇਸ ਬੁੱਕ, ਆਨਲਾਈਨ ਦੀਆਂ ਕਾਢਾਂ ਤੁਸੀਂ ਕਿਸੇ ਥਾਂ ਤੋਂ ਦੂਜੀ ਥਾਂ ਉੱਤੇ ਗੱਲਬਾਤ ਕਰ ਸਕਦੇ ਹੋ।

13. ਸਸਤੀਆਂ ਚੀਜ਼ਾਂ :- ਪਿਛਲੇ ਸਮੇਂ ਦੇ ਮੁਕਾਬਲੇ ਵਿਚ ਚੀਜਾਂ ਦੀਆਂ ਕੀਮਤਾਂ ਘਟ ਰਹੀਆਂ ਹਨ। ਕਾਰਾਂ, ਟੀ.ਵੀ., ਕੰਪਿਊਟਰ, ਕੱਪੜੇ, ਬਿਜਲੀ ਦੇ ਸਮਾਨ ਦੀਆਂ ਕੀਮਤਾਂ ਵਿਚ ਕਾਫ਼ੀ ਕਮੀ ਹੋਈ ਹੈ।

14. ਚੋਣ ਕਰਨੀ ਆਸਾਨ :- ਕਿਸੇ ਵੀ ਚੀਜ਼ ਦੀ ਖ੍ਰੀਦਦਾਰੀ ਕਰਨੀ ਹੋਵੇ ਤਾਂ ਚੀਜ਼ ਦੇ ਕਈ ਬਦਲ ਮਾਰਕੀਟ ਵਿਚ ਹੁੰਦੇ ਹਨ, ਜਿਵੇਂ ਭੋਜਨ, ਕੱਪੜੇ, ਜੁੱਤੇ, ਕਰਾਕਰੀ ਆਦਿ।

15. ਵਿਸ਼ਵ ਵਿਚ ਸਫ਼ਰ :- ਇਕ ਦੇਸ ਤੋਂ ਦੂਜੇ ਦੇਸ਼ ਜਾਣਾ ਬਹੁਤ ਅਸਾਨ ਬਣ ਗਿਆ ਹੈ।

16. ਨਵਾਂ ਕੰਮ ਸ਼ੁਰੂ ਕਰਨਾ :- ਕੋਈ ਨਵੇਂ ਕੰਮ ਸ਼ੁਰੂ ਕਰਨ ਲਈ ਕਈ ਤਰ੍ਹਾਂ ਦੇ ਲੋਨ, ਸੁਵਿਧਾਵਾਂ ਮੌਜੂਦ ਹਨ। ਕੰਮ ਅਸਾਨੀ ਨਾਲ ਹੋ ਜਾਂਦੇ ਹਨ। ਇਕ ਲੱਖ ਰੁਪੈ ਨਾਲ ਵੀ ਵੱਡਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

17. ਲੋਕਤੰਤਰ :- ਪੁਰਾਣੇ ਸਮਿਆਂ ਵਿਸ਼ਵ ਦੇ ਬਹੁਤ ਮੁਲਕਾਂ ਵਿਚ ਤਾਨਾਸ਼ਾਹ ਰਾਜ ਕਰਦੇ ਸਨ ਪਰੰਤੂ ਹੁਣ ਲੋਕਤੰਤਰ ਸਿਸਟਮ ਭਾਰੂ ਹੋ ਰਿਹਾ ਹੈ। ਲੋਕ ਆਪਣੇ ਹੁਕਮਰਾਨ ਆਪ ਚੁਣਦੇ ਹਨ। ਵਿਸ਼ਵ ਵਿਚ 1900 ਵਿਚ 11, 1920 ਵਿਚ 20, 1974 ਵਿਚ 30 ਅਤੇ 1992 ਵਿਚ 123 ਮੁਲਕ ਅੰਦਰ ਲੋਕਤੰਦਰ ਰਾਜ ਹੈ।

18. ਅਨਾਜ ਦਾ ਭੰਡਾਰ :- ਪੁਰਾਣਿਆਂ ਸਮਿਆਂ ਵਿਚ ਸੋਕਾ ਪੈ ਜਾਂਦਾ ਸੀ। ਸਿੰਜਾਈ ਦਾ ਬਹੁਤਾ ਪ੍ਰਬੰਧ ਨਹੀਂ, ਖੇਤੀਬਾੜੀ ਕਰਨੀ ਔਖੀ ਆਦਿ ਅੰਨ ਦੀ ਪੈਦਾਵਾਰ ਘਟ ਹੀ ਹੁੰਦੀ ਸੀ। ਅਨਾਜ ਦੀ ਕਮੀ ਹੀ ਰਹਿੰਦੀ ਸੀ। 2017 ਵਿਚ 811 ਮਿਲੀਅਨ ਭੁੱਖੇ ਪੇਟ ਸੌਂਦੇ ਸਨ, ਜਦੋਂ ਉਹ ਘਟ ਕੇ 690 ਮਿਲੀਅਨ 2020 ਰਹਿ ਗਏ। ਕੁਲ ਅਨਾਜ ਦੀ ਪੈਦਾਵਰ 1965 ਤੋਂ 2003 ਤਕ 47 ਪ੍ਰਤੀਸ਼ਤ ਵਾਧਾ ਹੋਇਆ ਹੈ।

19. ਪਿਛਲੇ ਸਮੇਂ ਉੱਤੇ ਝਾਤ :- ਪੁਰਾਣੇ ਜਮਾਨੇ ਦੀ ਫ਼ਿਲਮ, ਗਾਣੇ, ਪੁਰਾਤਨ ਗ੍ਰੰਥ ਆਦਿ ਗੁੱਗਲ ਅਤੇ ਯੂ-ਟਿਯੂਬ ਉੱਤੇ ਵੇਖੇ ਜਾ ਸਕਦੇ ਹਨ।

20. ਇਨ੍ਹਾਂ ਤੋਂ ਬਿਨਾਂ ਜੀਵਨ ਪੱਧਰ ਵਿਚ ਸੁਧਾਰ, ਨਵਜੰਮੇ ਬੱਚਿਆਂ ਦੀ ਮੌਤ ਦਰ ਘਟ, ਛੋਟੀ ਉਮਰ ਦੇ ਵਿਆਹ ਘੱਟ ਆਦਿ ਵਿਚ ਕਾਫ਼ੀ ਪ੍ਰਗਤੀ ਹੋਈ ਹੈ।

ਅਗਰਬੱਤੀਆਂ, ਸਿਗਰਟ ਤੋਂ ਵਧ ਮਾਰੂ ਹਨ
ਵਿਸ਼ਵ ਦੇ ਬਹੁਤ ਦੇਸ਼ਾਂ ਵਿਚ ਸਦੀਆਂ ਤੋਂ ਧਾਰਮਿਕ ਸਮਾਗਮਾਂ ਵਿਚ ਅਗਰਬੱਤੀਆਂ ਬਾਲੀਆਂ ਜਾਂਦੀਆਂ ਹਨ। ਹਿੰਦੂ, ਈਸਾਈ ਅਤੇ ਬੁੱਧ ਧਰਮ ਦੇ ਪੈਰੋਕਾਰ ਇਸ ਵਿਚ ਮੋਹਰੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਗਰਬੱਤੀਆਂ ਜਲਾਉਣ ਨਾਲ ਦੇਵੀ/ਦੇਵਤੇ ਖ਼ੁਸ਼ ਹੁੰਦੇਹਨ। ਅਗਰਬੱਤੀ ਦੇ ਧੂੰਏਂ ਕਾਰਨ ਵਿਅਕਤੀ ਖ਼ੁਸ਼, ਤਨਾਵਮੁਕਤ ਅਤੇ ਮਨੋਬਲ ਉੱਚਾ ਰਹਿੰਦਾ ਹੈ। ਰਾਤ ਨੂੰ ਨੀਂਦ ਵੀ ਅੱਛੀ ਆਉਂਦੀ ਹੈ। ਇਸੇ ਕਾਰਨ ਵਿਸ਼ਵ ਵਿਚ ਹਜ਼ਾਰਾਂ ਟਨ ਅਗਰਬੱਤੀਆਂ ਹਰ ਰੋਜ਼ ਜਲਾਈਆਂ ਜਾਂਦੀਆਂ ਹਨ।

ਅਗਰਬੱਤੀ ਵਿਚ ਆਮਤੌਰ ’ਤੇ 21 ਪ੍ਰਤੀਸ਼ਤ ਖ਼ੁਸ਼ਬੂ ਦੇਣ ਵਾਲੀਆਂ ਜੜੀਆਂ-ਬੂਟੀਆਂ ਅਤੇ ਲੱਕੜ ਦਾ ਚੂਰਾ, 35 ਪ੍ਰਤੀਸ਼ਤ ਖ਼ੁਸ਼ਬੂਦਾਰ ਰਸਾਇਨ, 11 ਪ੍ਰਤੀਸ਼ਤ ਗੂੰਦ ਅਤੇ 33 ਪ੍ਰਤੀਸ਼ਤ ਬਾਂਸ ਦੀਆਂ ਤੀਲੀਆਂ ਹੁੰਦੀਆਂ ਹਨ। ਪੁਰਾਣੇ ਸਮਿਆਂ ਵਿਚ ਖ਼ੁਸ਼ਬੂਦਾਰ ਪਦਾਰਥ, ਅਸੈਂਸਲ ਆਇਲ ਜਿਵੇਂ ਲੈਵੈਡਰ, ਜਾਸਮੀਨ ਆਦਿ ਮਿਲਾਏ ਜਾਂਦੇ ਸੀ, ਪਰ ਹੁਣ ਮੁਕਾਬਲੇਬਾਜ਼ੀ ਦੇ ਦੌਰ ਵਿਚ ਸਸਤੇ ਰਸਾਇਣ ਮਿਲਾਏ ਜਾਂਦੇ ਹਨ।

ਅਗਰਬੱਤੀ ਦੇ ਨੁਕਸਾਨ :-

1.    ਸਾਹ ਨਾਲੀ ਵਿਚ ਕੈਂਸਰ ਲਈ ਜ਼ਿੰੇਮਵਾਰ ਹੈ

2.    ਐਲਰਜ਼ੀ ਕਰ ਸਕਦੀ ਹੈ

3.    ਦਮੇ ਦੇ ਮਰੀਜ਼ਾਂ ਲਈ ਮਾਰੂ ਹੈ

4.    ਫੇਫੜਿਆਂ ਲਈ ਮਾਰੂ ਹੈ

5.    ਪ੍ਰਦੂਸ਼ਣ ਕਰਦੀ ਹੈ

6.    ਸਰੀਰ ਵਿਚ ਇਨਫਲੇਮੇਸ਼ਨ ਕਰਦੀ ਹੈ

7.    ਦਿਲ ਦੀ ਦੁਸ਼ਮਨ ਹੈ

8.    ਭਾਰ ਘਟ ਕਰਦੀ ਹੈ

9.    ਮੈਟਾਬੋਲਿਜ਼ਮ ਵਿਚ ਵਿਗਾੜ ਕਰਦੀ ਹੈ

ਅਗਰਬੱਤੀ ਦੇ ਬਲਣ ਸਮੇਂ ਧੂੰਏਂ ਵਿਚ ਕਾਰਬਨ ਮੋਨੋ ਅਸਾਈਡ, ਕਾਰਬਨਡਾਇਆਕਸਾਈਡ, ਨਾਈਟਰੋਜਨ ਦੇ ਆਕਸਾਈਡ, ਬੈਨਜੀਨ, ਟੋਲੀਨ, ਸਲਫਰ ਡਾਇਆਕਸਾਈਡ, ਐਲਡੀਹਾਈਡਸ ਆਦਿ ਮਾਰੂ ਰਸਾਇਣ ਹੁੰਦੇ ਹਨ। ਇਹ ਰਸਾਇਣ ਕਿਸੀ ਤਰ੍ਹਾਂ ਵੀ ਸਿਹਤਮੰਦ ਨਹੀਂ ਹੁੰਦੇ।

ਮਾਹਿਰਾਂ ਅਨੁੁਸਾਰ ਅਗਰਬੱਤੀਆਂ ਸਿਗਰਟ ਤੋਂ ਚਾਰ ਗੁਣਾਂ ਜ਼ਿਆਦਾ ਮਾਰੂ ਹੁੰਦੀਆਂ ਹਨ। ਅਗਰਬੱਤੀ ਦੇ ਇਕ ਗ੍ਰਾਮ ਵਿਚ 45 ਮਿਲੀਗ੍ਰਾਮ ਅਤੇ ਸਿਗਰਟ ਵਿਚ 10 ਮਿਲੀਗ੍ਰਾਮ ਪੀ.ਐਮ. (ਮਹੀਨ) ਕਣ ਨਿਕਲਦੇ ਹਨ।

ਕਈ ਜੀਵ ਬਿਮਾਰ ਹੋਣ ਉੱਤੇ ਸਮਾਜਿਕ ਦੂਰੀਆਂ ਬਣਾਉਂਦੇ ਹਨ
ਹਰ ਵਿਅਕਤੀ ਬਿਮਾਰੀ ਤੋਂ ਬਚਣ ਲਈ ਹਰ ਉਪਰਾਲੇ ਕਰਦਾ ਹੈ। ਬਿਮਾਰੀ ਲੱਗਣ ਦੇ ਕਈ ਕਾਰਨ

ਹੁੰਦੇ ਹਨ। ਉਨਾਂ ਵਿੱਚੋਂ ਇਕ ਵੱਡਾ ਕਾਰਨ ਰੋਗੀ ਵਿਅਕਤੀ ਦੇ ਸੰਪਰਕ ਵਿਚ ਆਉਣਾ ਹੈ,

ਜਦੋਂ ਕੋਈ ਰੋਗੀ ਵਿਅਕਤੀ ਖੰਘ ਜਾਂ ਨਿੱਛ ਮਾਰਦਾ ਹੈ ਤਦ ਉਹ ਹਜ਼ਾਰਾਂ ਦੀ ਗਿਣਤੀ ਵਿਚ

ਬਹੁਤ ਮਹੀਨਕਣ, ਜਰਮ ਆਦਿ ਆਲੇ-ਦੁਆਲੇ ਦੀ ਹਵਾ ਵਿਚ ਛੱਡਦਾ ਹੈ।

ਮਾਹਰਾਂ ਅਨੁਸਾਰ ਇਨਾਂ ਦੀ ਮਾਰ 6 ਫੁੱਟ (2 ਮੀਟਰ) ਤਕ ਹੋ ਸਕਦੀ ਹੈ ਜੇ ਕੋਈ ਵਿਅਕਤੀ

ਇਸ ਦੇ ਨੇੜੇ ਆਉਂਦਾ ਹੈ ਤਦ ਇਹ ਮਹੀਨ ਕਣ ਮੂੰਹ, ਨੱਕ ਅਤੇ ਅੱਖਾਂ ਰਾਹੀਂ ਸਰੀਰ ਵਿਚ

ਦਾਖਲ ਹੋ ਸਕਦੇ ਹਨ ਅਤੇ ਬਿਮਾਰ ਕਰ ਸਕਦੇ ਹਨ। ਇਸ ਤੋਂ ਬਚਾਵ ਲਈ ਡਾਕਟਰਾਂ ਵੱਲੋਂ

ਰੋਗੀ ਵਿਅਕਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਰਥਾਤ ਰੋਗੀ ਵਿਅਕਤੀ ਤੋਂ

ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਸਮਾਜਿਕ ਦੂਰੀ ਤੋਂ ਭਾਵ :-

1.      ਕਿਸੇ ਵੀ ਵਿਅਕਤੀ ਨਾਲ ਹੱਥ ਨਾ ਮਿਲਾਓ, ਚੁੰਮੀ/ਰੋਗੀ ਨਾ ਕਰੋ ਅਤੇ ਜੱਫੀ ਨਾ ਪਾਓ।

2.      ਵੱਡੇ ਇਕੱਠ ਵਿਚ ਨਾ ਜਾਵੋ ਅਤੇ ਆਪ ਵੀ ਵੱਡੇ ਇਕੱਠ ਨਾ ਕਰੋ।

3.      ਭੀੜ ਵਾਲੀ ਥਾਂ ਜਿਵੇਂ ਸਬਜ਼ੀ ਮੰਡੀ, ਜਿਸ ਥਾਂ ਸੇਲ ਲੱਗੀ ਹੋਵੇ ਆਦਿ ਨਾ ਜਾਵੋ।

4.      ਹੋਰਨਾਂ ਨਾਲੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।

5.      ਵੱਧ ਤੋਂ ਵੱਧ ਆਪਣੇ ਘਰ ਵਿਚ ਰਹੋ।

6.      ਹੋਰਨਾਂ ਨੂੰ ਕੇਵਲ ਅਤਿ ਲੋੜ ਸਮੇਂ ਹੀ ਮਿਲੋ।

ਜੀਵਾਂ ਵਿਚ ਸਮਾਜਿਕ ਦੂਰੀ :-  ਅਸਲ ਵਿਚ ਰੋਗ ਵਿਅਕਤੀ ਤੋਂ ਸਮਾਜਿਕ ਦੂਰ ਬਣਾ ਕੇ ਰੱਖਣਾ, ਕੋਈ ਨਵਾਂ ਸੰਕਲਪ ਨਹੀਂ

ਹੈ। ਕਈ ਜੀਵ ਬਿਮਾਰ ਹੋਣ ਸਮੇਂ ਆਪਣੀ ਸ੍ਰੇਣੀ ਦੇ ਜੀਵਾਂ ਦੇ ਬਚਾਵ ਲਈ ਹੋਰਨਾਂ ਤੋਂ ਸਮਾਜਿਕ ਦੂਰੀ ਬਣਾ ਲੈਂਦੇ ਹਨ ਜਾਂ ਇਕਾਂਤ-ਵਾਸ ਵਿਚ ਚਲੇ ਜਾਂਦੇ ਹਨ। ਜੀਵਾਂ ਨੂੰ ਕੋਈ ਅਕਲ ਨਹੀਂ ਹੁੰਦੀ, ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉਹ ਆਪਣੀ ਸ੍ਰੇਣੀ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਹਨ।

ਮਾਹਿਰਾਂ ਅਨੁਸਾਰ ਇਸ ਦੀਆਂ ਹੇਠ ਲਿਖੀਆਂ ਉਦਾਹਰਣਾਂ ਹਨ :-

1.  ਕੀੜੀਆਂ :-  ਕੀੜੀਆਂ ਵਿਚ ਵੇਖਿਆ ਗਿਆ ਹੈ ਕਿ ਜੇਕਰ ਕੋਈ ਕੀੜੀ ਰੋਗੀ ਹੋ ਜਾਵੇ ਤਦ

ਉਹ ਆਪਣੇ ਹੋਰਨਾਂ ਸਾਥੀਆਂ ਤੋਂ ਵੱਖ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਰੋਗੀ ਨਹੀਂ

ਬਣਾਉਣਾ ਚਾਹੁੰਦੀ।

2. ਸ਼ਹਿਦ ਦੀਆਂ ਮੱਖੀਆਂ : – ਜਦੋਂ ਕੋਈ ਸਹਿਦ ਦੀ ਮੱਖੀ ਬਿਮਾਰ ਹੋ ਜਾਵੇ ਤਦ ਉਸ

ਵਿੱਚੋਂ ਖਾਸ ਕਿਸਮ ਦੀ ਗੰਧ ਨਿਕਲਦੀ ਹੈ। ਬਾਕੀ ਮੱਖੀਆਂ ਨੂੰ ਉਸ ਦੇ ਰੋਗੀ ਹੋਣ ਦਾ

ਪਤਾ ਲੱਗ ਜਾਂਦਾ ਹੈ ਅਤੇ ਸਮਾਜਿਕ ਦੂਰੀ ਬਣਾ ਲੈਂਦੀਆਂ ਹਨ।

3. ਛੰਪੈਂਜੀ :- ਇਹ ਸਮਾਜਿਕ ਦੂਰੀ ਰੱਖਣ ਵਿਚ ਬਹੁਤ ਦਿ੍ਰੜ ਹਨ। ਜਦੋਂ ਕੋਈ ਛੰਪੈਂਜੀ

ਨੂੰ ਪੋਲੀਓ ਜਾਂ ਕੋਈ ਹੋਰ ਬਿਮਾਰੀ ਹੋ ਜਾਵੇ ਤਦ ਤੰਦਰੁਸਤ ਛੰਪੈਂਜੀ ਉਸ ਨੂੰ ਝੂੰਡ

ਤੋਂ ਵਖ ਕਰ ਦਿੰਦੇ ਹਨ।

4. ਕੁਦਰਤ ਵਿਚ ਮਾਦਾ ਹਾਊਸ ਮਾਈਸ ਦਾ ਵਿਲੱਖਣ ਅਕੀਦਾ ਹੈ ਉਹ ਮੈਟਿੰਗ ਕਰਨ ਤੋਂ

ਪਹਿਲਾਂ ਨਰ ਮਾਈਸ ਦੀ ਸਿਹਤ ਬਾਰੇ ਸੁੰਘ ਕੇ ਜਾਣਕਾਰੀ ਲੈਂਦੀ ਹੈ ਕਿ ਕਿਤੇ ਨਰ

ਕਮਜ਼ੋਰੀ/ਰੋਗੀ ਤਾਂ ਨਹੀਂ ਹੈ।

ਇਨਾਂ ਤੋਂ ਬਿਨਾਂ ਕਈ ਕੀੜੇ, ਪੰਛੀ, ਟੋਡਪੋਲ, ਕੁਝ ਕਿਸਮ ਦੀਆਂ ਮੱਛੀਆਂ, ਲੈਬਸਟਰ

ਆਦਿ ਵੀ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹਨ।

ਕੁਝ ਮਹੀਨਿਆਂ ਤੋਂ ਵਿਸ਼ਵ ਵਿਚ ਭਿਆਨਕ ਬਿਮਾਰੀ ਕੋਰੋਨਾ ਦੀ ਮਾਰ ਹੇਠਾਂ ਆਏ ਹੋਏ ਹਨ,

ਕਰੋੜਾਂ ਲੋਕ ਪ੍ਰਭਾਵਿਤ ਹਨ ਅਤੇ ਲੱਖਾਂ ਮੌਤਾਂ ਹੋ ਚੁੱਕੀਆਂ ਹਨ।

ਡਾਕਟਰਾਂ ਅਤੇ ਸਰਕਾਰਾਂ ਵੱਲੋਂ ਇਸ ਤੋਂ ਬਚਾਵ ਲਈ ਕਈ ਸੁਝਾਵ ਦਿੱਤੇ ਗਏ ਹਨ। ਉਨਾਂ

ਵਿੱਚੋਂ ਸਮਾਜਿਕ ਦੂਰੀਆਂ ਬਣਾ ਕੇ ਰੱਖਣਾ ਵੀ ਸ਼ਾਮਲ ਹੈ, ਪਰ ਤਰਾਸ਼ਦੀ ਇਹ ਹੈ ਕਿ ਵਿਸ਼ਵ

ਵਿਚ ਕੁਝ ਵਰਗ ਇਸ ਸੁਝਾਵ ਉੱਤੇ ਅਮਲ ਨਹੀਂ ਕਰਦਾ ਜੋ ਕਿ ਸਾਰਿਆਂ ਲਈ ਘਾਤਕ ਹੈ।

ਕਈ ਜੀਵ ਬਿਮਾਰ ਹੋਣ ਉੱਤੇ ਸਮਾਜਿਕ ਦੂਰੀਆਂ ਬਣਾਉਂਦੇ ਹਨ
ਹਰ ਵਿਅਕਤੀ ਬਿਮਾਰੀ ਤੋਂ ਬਚਣ ਲਈ ਹਰ ਉਪਰਾਲੇ ਕਰਦਾ ਹੈ। ਬਿਮਾਰੀ ਲੱਗਣ ਦੇ ਕਈ ਕਾਰਨ ਹੁੰਦੇ ਹਨ। ਉਨ੍ਹਾਂ ਵਿੱਚੋਂ ਇਕ ਵੱਡਾ ਕਾਰਨ ਰੋਗੀ ਵਿਅਕਤੀ ਦੇ ਸੰਪਰਕ ਵਿਚ ਆਉਣਾ ਹੈ, ਜਦੋਂ ਕੋਈ ਰੋਗੀ ਵਿਅਕਤੀ ਖੰਘ ਜਾਂ ਨਿੱਛ ਮਾਰਦਾ ਹੈ ਤਦ ਉਹ ਹਜ਼ਾਰਾਂ ਦੀ ਗਿਣਤੀ ਵਿਚ ਬਹੁਤ ਮਹੀਨਕਣ, ਜਰਮ ਆਦਿ ਆਲੇ-ਦੁਆਲੇ ਦੀ ਹਵਾ ਵਿਚ ਛੱਡਦਾ ਹੈ।

ਮਾਹਰਾਂ ਅਨੁਸਾਰ ਇਨ੍ਹਾਂ ਦੀ ਮਾਰ 6 ਫੁੱਟ (2 ਮੀਟਰ) ਤਕ ਹੋ ਸਕਦੀ ਹੈ ਜੇ ਕੋਈ ਵਿਅਕਤੀ ਇਸ ਦੇ ਨੇੜੇ ਆਉਂਦਾ ਹੈ ਤਦ ਇਹ ਮਹੀਨ ਕਣ ਮੂੰਹ, ਨੱਕ ਅਤੇ ਅੱਖਾਂ ਰਾਹੀਂ ਸਰੀਰ ਵਿਚ ਦਾਖਲ ਹੋ ਸਕਦੇ ਹਨ ਅਤੇ ਬਿਮਾਰ ਕਰ ਸਕਦੇ ਹਨ। ਇਸ ਤੋਂ ਬਚਾਵ ਲਈ ਡਾਕਟਰਾਂ ਵੱਲੋਂ ਰੋਗੀ ਵਿਅਕਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਰਥਾਤ ਰੋਗੀ ਵਿਅਕਤੀ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਸਮਾਜਿਕ ਦੂਰੀ ਤੋਂ ਭਾਵ :-

1.    ਕਿਸੇ ਵੀ ਵਿਅਕਤੀ ਨਾਲ ਹੱਥ ਨਾ ਮਿਲਾਓ, ਚੁੰਮੀ/ਰੋਗੀ ਨਾ ਕਰੋ ਅਤੇ ਜੱਫੀ ਨਾ ਪਾਓ।

2.    ਵੱਡੇ ਇਕੱਠ ਵਿਚ ਨਾ ਜਾਵੋ ਅਤੇ ਆਪ ਵੀ ਵੱਡੇ ਇਕੱਠ ਨਾ ਕਰੋ।

3.    ਭੀੜ ਵਾਲੀ ਥਾਂ ਜਿਵੇਂ ਸਬਜ਼ੀ ਮੰਡੀ, ਜਿਸ ਥਾਂ ਸੇਲ ਲੱਗੀ ਹੋਵੇ ਆਦਿ ਨਾ ਜਾਵੋ।

4.    ਹੋਰਨਾਂ ਨਾਲੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।

5.    ਵੱਧ ਤੋਂ ਵੱਧ ਆਪਣੇ ਘਰ ਵਿਚ ਰਹੋ।

6.    ਹੋਰਨਾਂ ਨੂੰ ਕੇਵਲ ਅਤਿ ਲੋੜ ਸਮੇਂ ਹੀ ਮਿਲੋ।

ਜੀਵਾਂ ਵਿਚ ਸਮਾਜਿਕ ਦੂਰੀ :- ਅਸਲ ਵਿਚ ਰੋਗ ਵਿਅਕਤੀ ਤੋਂ ਸਮਾਜਿਕ ਦੂਰ ਬਣਾ ਕੇ ਰੱਖਣਾ, ਕੋਈ ਨਵਾਂ ਸੰਕਲਪ ਨਹੀਂ ਹੈ। ਕਈ ਜੀਵ ਬਿਮਾਰ ਹੋਣ ਸਮੇਂ ਆਪਣੀ ਸ੍ਰੇਣੀ ਦੇ ਜੀਵਾਂ ਦੇ ਬਚਾਵ ਲਈ ਹੋਰਨਾਂ ਤੋਂ ਸਮਾਜਿਕ ਦੂਰੀ ਬਣਾ ਲੈਂਦੇ ਹਨ ਜਾਂ ਇਕਾਂਤ-ਵਾਸ ਵਿਚ ਚਲੇ ਜਾਂਦੇ ਹਨ। ਜੀਵਾਂ ਨੂੰ ਕੋਈ ਅਕਲ ਨਹੀਂ ਹੁੰਦੀ, ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉਹ ਆਪਣੀ ਸ੍ਰੇਣੀ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਹਨ।

ਮਾਹਿਰਾਂ ਅਨੁਸਾਰ ਇਸ ਦੀਆਂ ਹੇਠ ਲਿਖੀਆਂ ਉਦਾਹਰਣਾਂ ਹਨ :-

1.    ਕੀੜੀਆਂ :- ਕੀੜੀਆਂ ਵਿਚ ਵੇਖਿਆ ਗਿਆ ਹੈ ਕਿ ਜੇਕਰ ਕੋਈ ਕੀੜੀ ਰੋਗੀ ਹੋ ਜਾਵੇ ਤਦ ਉਹ ਆਪਣੇ ਹੋਰਨਾਂ ਸਾਥੀਆਂ ਤੋਂ ਵੱਖ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਰੋਗੀ ਨਹੀਂ ਬਣਾਉਣਾ ਚਾਹੁੰਦੀ।

2.    ਸਹਿਦ ਦੀਆਂ ਮੱਖੀਆਂ : – ਜਦੋਂ ਕੋਈ ਸਹਿਦ ਦੀ ਮੱਖੀ ਬਿਮਾਰ ਹੋ ਜਾਵੇ ਤਦ ਉਸ ਵਿੱਚੋਂ ਖਾਸ ਕਿਸਮ ਦੀ ਗੰਧ ਨਿਕਲਦੀ ਹੈ। ਬਾਕੀ ਮੱਖੀਆਂ ਨੂੰ ਉਸ ਦੇ ਰੋਗੀ ਹੋਣ ਦਾ ਪਤਾ ਲੱਗ ਜਾਂਦਾ ਹੈ ਅਤੇ ਸਮਾਜਿਕ ਦੂਰੀ ਬਣਾ ਲੈਂਦੀਆਂ ਹਨ।

3.    ਛੰਪੈਂਜੀ :- ਇਹ ਸਮਾਜਿਕ ਦੂਰੀ ਰੱਖਣ ਵਿਚ ਬਹੁਤ ਦ੍ਰਿੜ ਹਨ। ਜਦੋਂ ਕੋਈ ਛੰਪੈਂਜੀ ਨੂੰ ਪੋਲੀਓ ਜਾਂ ਕੋਈ ਹੋਰ ਬਿਮਾਰੀ ਹੋ ਜਾਵੇ ਤਦ ਤੰਦਰੁਸਤ ਛੰਪੈਂਜੀ ਉਸ ਨੂੰ ਝੂੰਡ ਤੋਂ ਵਖ ਕਰ ਦਿੰਦੇ ਹਨ।

4.    ਕੁਦਰਤ ਵਿਚ ਮਾਦਾ ਹਾਊਸ ਮਾਈਸ ਦਾ ਵਿਲੱਖਣ ਅਕੀਦਾ ਹੈ ਉਹ ਮੈਟਿੰਗ ਕਰਨ ਤੋਂ ਪਹਿਲਾਂ ਨਰ ਮਾਈਸ ਦੀ ਸਿਹਤ ਬਾਰੇ ਸੁੰਘ ਕੇ ਜਾਣਕਾਰੀ ਲੈਂਦੀ ਹੈ ਕਿ ਕਿਤੇ ਨਰ ਕਮਜ਼ੋਰੀ/ਰੋਗੀ ਤਾਂ ਨਹੀਂ ਹੈ।

ਇਨ੍ਹਾਂ ਤੋਂ ਬਿਨਾਂ ਕਈ ਕੀੜੇ, ਪੰਛੀ, ਟੋਡਪੋਲ, ਕੁਝ ਕਿਸਮ ਦੀਆਂ ਮੱਛੀਆਂ, ਲੈਬਸਟਰ ਆਦਿ ਵੀ ਸਮਾਜਿਕ ਦੂਰੀ ਦਾ       ਧਿਆਨ ਰੱਖਦੇ ਹਨ। ਕੁਝ ਮਹੀਨਿਆਂ ਤੋਂ ਵਿਸ਼ਵ ਵਿਚ ਭਿਆਨਕ ਬਿਮਾਰੀ ਕੋਰੋਨਾ ਦੀ ਮਾਰ ਹੇਠਾਂ ਆਏ ਹੋਏ ਹਨ, ਕਰੋੜਾਂ ਲੋਕ ਪ੍ਰਭਾਵਿਤ ਹਨ ਅਤੇ ਲੱਖਾਂ ਮੌਤਾਂ ਹੋ ਚੁੱਕੀਆਂ ਹਨ।

ਡਾਕਟਰਾਂ ਅਤੇ ਸਰਕਾਰਾਂ ਵੱਲੋਂ ਇਸ ਤੋਂ ਬਚਾਵ ਲਈ ਕਈ ਸੁਝਾਵ ਦਿੱਤੇ ਗਏ ਹਨ। ਉਨ੍ਹਾਂ ਵਿੱਚੋਂ ਸਮਾਜਿਕ ਦੂਰੀਆਂ ਬਣਾ ਕੇ ਰੱਖਣਾ ਵੀ ਸ਼ਾਮਲ ਹੈ, ਪਰ ਤਰਾਸ਼ਦੀ ਇਹ ਹੈ ਕਿ ਵਿਸ਼ਵ ਵਿਚ ਕੁਝ ਵਰਗ ਇਸ ਸੁਝਾਵ ਉੱਤੇ ਅਮਲ ਨਹੀਂ ਕਰਦਾ ਜੋ ਕਿ ਸਾਰਿਆਂ ਲਈ ਘਾਤਕ ਹੈ।

ਪੰਜਾਬ ਵਿਚ ਅਣਜਾਣਿਆਂ ਖਿਤਾ ‘ਪੁਆਦ’
ਮੌਜੂਦਾ ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਵਗਦੇ ਹਨ। ਇਨ੍ਹਾ ਦਰਿਆਵਾਂ ਉੱਤੇ ਅਧਾਰਿਤ ਪੰਜਬ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਹੋਇਆ ਹੈ। ਰਾਵੀ ਅਤੇ ਬਿਆਸ ਦੇ ਵਿਚਕਾਰਲਾ ਭਾਗ ਨੂੰ ਮਾਝਾ ਆਖਦੇ ਹਨ। ਇਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਆਦਿ ਹਨ। ਦੂਜੇ ਹਿੱਸੇ ਨੂੰ ਦੋਆਬਾ ਕਿਹਾ ਜਾਂਦਾ ਹੈ। ਇਹ ਹਿੱਸਾ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਹੈ। ਇਸ ਵਿਚ ਜਲੰਧਰ, ਹੁਸ਼ਿਆਰਪੁਰ ਆਦਿ ਆਉਂਦੇ ਹਨ। ਤੀਜਾ ਭਾਗ ਮਾਲਵਾ ਹੈ ਇਹ ਸਤਲੁਜ ਦਰਿਆ ਤੋਂ ਅਗਲੇ ਹਿੱਸੇ ਨੂੰ ਕਹਿੰਦੇ ਹਨ। ਇਸ ਵਿਚ ਲੁਧਿਆਣਾ, ਪਟਿਆਲਾ ਆਦਿ ਆਉਂਦੇ ਹਨ।

ਪ੍ਰੰਤੂ ਕੁਝ ਮਾਹਿਰ ਮਾਲਵੇ ਖਿੱਤੇ ਬਾਰੇ ਕਿੰਤੂ/ਪਰੰਤੂ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਤਲੁਜ ਤੋਂ ਅੱਗੇ ਕੁਝ ਖਿੱਤੇ ਵਿਚ ਸ਼ੁੱਧ ਪੰਜਾਬੀ ਨਹੀਂ ਬੋਲੀ ਜਾਂਦੀ। ਸਗੋਂ ਪੰਜਾਬੀ, ਹਰਿਆਣਵੀ ਅਤੇ ਹਿਮਾਚਲੀ ਬੋਲੀ ਦਾ ਮਿਲਗੋਭਾ ਹੈ। ਇਸ ਬੋਲੀ ਨੂੰ ਪੁਆਦੀ ਉਪ ਬੋਲੀ ਦਾ ਨਾਂ ਦਿੱਤਾ ਹੈ ਅਤੇ ਇਸ ਖਿੱਤੇ ਨੂੰ ਪੁਆਦ ਕਿਹਾ ਜਾਂਦਾ ਹੈ। ਇਹ ਖਿੱਤਾ ਸਤਲੁਜ ਦਰਿਆ ਅਤੇ ਘੱਗਰ ਦਰਿਆ ਦੇ ਵਿਚਕਾਰ ਹੈ ਪੁਆਦ ਦੇ ਅਖਰੀ ਸਬਦ ਤੋਂ ਭਾਵ ਹੈ ਕਿ ਪੰਜਾਬ ਦੇ ਪੂਰਬੀ ਭਾਗ ਦਾ ਅੱਧਾ ਹਿੱਸਾ ਇਸ ਖਿੱਤੇ ਵਿਚ ਚੰਡੀਗੜ੍ਹ, ਪਟਿਆਲਾ, ਰੋਪੜ ਆਦਿ ਸ਼ਹਿਰ ਆਉਂਦੇ ਹਨ।

ਪੁਆਦ ਵਿਚ ਆਉਂਦੇ ਖੇਤਰ

1.    ਪੰਜਾਬ

ੳ.    ਮੋਹਾਲੀ ਜ਼ਿਲ੍ਹਾ :- ਕੁਰਾਲੀ, ਖਰੜ ਅਤੇ ਮੋਹਾਲੀ ਦੇ ਨਾਲ ਲਗਦੇ ਭਾਗ

ਅ.    ਰੋਪੜ :-     ਰੋਪੜ ਅਤੇ ਚਮਕੌਰ ਸਾਹਿਬ

ੲ.    ਫਤਿਹਗੜ੍ਹ ਸਾਹਿਬ : ਅਮਲੋਹ, ਮੋਰਿੰਡਾ ਅਤੇ ਸਰਹੰਦ

ਸ.     ਲੁਧਿਆਣਾ : ਦੋਰਾਹਾ ਅਤੇ ਸਮਰਾਲਾ

ਹ.    ਪਟਿਆਲਾ : ਰਾਜਪੁਰਾ, ਪਟਿਆਲਾ ਅਤੇ ਜ਼ਿਲ੍ਹੇ ਦਾ ਪੱਛਮੀ ਭਾਗ

ਕ.    ਸੰਗਰੂਰ : ਮਲੇਰਕੋਟਲਾ

2.    ਹਰਿਆਣਾ

1.    ਪਿੰਜੋਰ, ਨਰੈਣਗੜ੍ਹ, ਅੰਬਾਲਾ, ਯਮੁਨਾਨਗਰ, ਜਗਾਧਰੀ, ਪਹੇਵਾ, ਗੂਹਲਾ ਅਤੇ ਫਤਿਹਾਬਾਦ

2.    ਹਿਮਾਚਲ ਪ੍ਰਦੇਸ

ਨਾਲਾਗੜ੍ਹ ਅਤੇ ਅੰਬ

3.    ਚੰਡੀਗੜ੍ਹ : ਚੰਡੀਗੜ੍ਹ

ਪੰਜਾਬ ਬੋਲੀ ਦੇ ਪਵਾਦੀ ਸ਼ਬਦਾਂ ਦੇ ਬਦਲ

ਸੀ. ਨੰ:     ਪ੍ਰਚਲਤ ਪੰਜਾਬੀ        ਪੁਆਦੀ

1.    ਹੁਣ                              ਈਬ

2.    ਸਾਡਾ                            ਮਾਰਾ

3.    ਤੁਹਾਡਾ                          ਥਾਰਾ

4.    ਮੁੰਡਾ                             ਛੋਕਰਾ

5.    ਨਾਲ                             ਗੈਲ

6.    ਇਹ                               ਯੋ

7.    ਅਸੀਂ                             ਹਮੇ

8.    ਤੁਸੀਂ                              ਥਮੇ

9.    ਨੇੜੇ                               ਲਾਗੇ

10.  ਠੰਡ                               ਪਾਲਾ

ਪੰਜਾਬ ਵਿਚ ਪੰਜਾਬੀਆਂ ਦੀ ਹੋਂਦ ਖਤਰੇ ’ਚ
ਸਦੀਆਂ ਤੋਂ ਲੋਕ ਅੱਛੇ ਭਵਿੱਖ ਲਈ ਪ੍ਰਵਾਸ ਕਰਦੇ ਆ ਰਹੇ ਹਨ। ਇਕ ਔਖਾ ਸਮਾਂ ਸੀ ਜਦੋਂ ਪੰਜਾਬ ਵਿਚ ਗਰੀਬ ਅਤੇ ਘੱਟ ਪੜੇ ਲਿਖੇ ਕਿਰਤੀ ਯੂ.ਕੇ., ਯੂ.ਐਸ.ਏ, ਅਤੇ ਕੈਨੇਡਾ ਪ੍ਰਵਾਸ ਕਰਦੇ ਸਨ। ਉਹ ਸਖਤ ਮਿਹਨਤ ਕਰਦੇ ਸਨ ਅਤੇ ਕਮਾਈ ਦਾ ਕੁੱਝ ਹਿੱਸਾ ਮਾਪਿਆਂ ਨੂੰ ਭੇਜਦੇ ਸਨ।

ਪ੍ਰੰਤੂ ਹੁਣ ਪ੍ਰਵਾਸ ਦਾ ਚਿਹਰਾ ਮੋਹਰਾ ਬਦਲ ਗਿਆ ਹੈ। ਪੜਿਆ ਲਿਖਿਆ ਨੌਜਵਾਨ, ਰੱਜਦੇ ਪੁੱਜਦੇ ਪਰਿਵਾਰ ਪ੍ਰਵਾਸ ਕਰ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਅਗੇਰੀ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਘੱਟ ਪੜ੍ਹੇ ਲਿਖੇ ਗੁਲਫ ਮੁਲਕਾਂ ਵਿਚ ਜਾ ਰਹੇ ਹਨ। ਹੁਣ ਪਵਾਸ ਇਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ।

ਪ੍ਰਵਾਸ ਸਬੰਧੀ ਵਿਦੇਸ਼ਾਂ ਦੇ ਅਖਬਾਰਾਂ ਦੀਆਂ ਸੁਰਖੀਆਂ :-

*    ਮੈਂ ਦੋਆਬੇ ਤੋਂ ਬਾਅਦ ਮਾਝੇ ’ਚ ਵੀ ਵਿਦੇਸ਼ ਜਾਣਾ ਬਣਿਆ ਸਟੇਟਸ ਸਿੰਬਲ

*    ਪੰਜਾਬੀਆਂ ਦਾ ਪੰਜਾਬ ਨੂੰ ਬੇਦਾਵਾ

*    ਕੈਨੇਡਾ ਵਿਚ ਵਰਕ ਪਰਮਿਟ ਲਈ ਸਮਾਂ 20 ਦਿਨਾਂ ਤੋਂ ਵਧਾ ਕੇ 80 ਦਿਨ ਕੀਤਾ

*    2019 ਦੇ ਪਹਿਲੇ 2 ਮਹੀਨਿਆਂ ’ਚੋਂ ਕੈਨੇਡਾ ਨੇ 145000 ਪ੍ਰਵਾਸੀਆਂ ਨੂੰ ਦਿੱਤੀ ਪਰਮਾਨੈਟ ਰੈਸੀਡੈਂਟ

*    ਪੰਜਾਬ ਵਿਚ ਨਹੀਂ ਲਗਦਾ ਹੁਣ ਪੰਜਾਬੀਆਂ ਦਾ ਦਿਲ

*    ਆਈਲੈਟਸ ਨੇ ਵਜਾਇਆ ਪੰਜਾਬ ਦਾ ਬੈਂਡ

*    ਹੁਣ ਪੰਜਾਬ ਵਿਚ ਲੱਗਣੋਂ ਹਟਿਆ ਨੌਜਵਾਨਾ ਦਾ ਜੀਅ

*    ਪਰਵਾਸ : ਮਨੁੱਖੀ ਹੁਨਰ ਅਤੇ ਆਰਥਿਕ ਸੰਕਟ ਦੀ ਚਿਤਾਵਨੀ

*    ਫਰਾਂਸ ਵਿਚ ਪੰਜਾਬੀਆਂ ਦਾ ਗ਼ੈਰਕਾਨੂੰਨੀ ਪ੍ਰਵਾਸ ਵਧਿਆ

*    ਪੰਜਾਬੀਆਂ ਨੇ ਅਸਟਰੇਲੀਆ ਵਿਚ ਵੀ ਆਪਣੀ ਮਿਹਨਤ ਦਾ ਮਨਵਾਇਆ ਲੋਹਾ

*    ਵਿਦੇਸ਼ ਜਾਣ ਦੇ ਕਾਹਲੇ ਪੰਜਾਬੀਆਂ ਨੇ ਵੀਜ਼ਾ ਅਰਜ਼ੀਆਂ ਦੀ ਲਿਆਂਦੀ ਹਨ੍ਹੇਰੀ

*    ਗ਼ੈਰਕਾਨੂਨੀ ਪਰਵਾਸ ਦਾ ਪੰਜਾਬ ’ਤੇ ਡੂੰਘਾ ਅਸਰ

*    ਨੌਜਵਾਨ ਕਿਉਂ ਨਹੀਂ ਰਹਿਣਾ ਚਾਹੁੰਦੇ ਪੰਜਾਬ ਵਿਚ

*    ਗ਼ੈਰ-ਕਾਨੂੰਨੀ ਪ੍ਰਵਾਸ ਦਲਾਲ ਦੇ ਜਾਲ ਵਿਚ

*    ਵਿਦੇਸ਼ ’ਚ ਪੜਨ ਜਾਣ ਵਾਲੇ ਪੰਜਾਬੀ ਨੌਜਵਾਨ ਪੰਜਾਬ ਨੂੰ ਹੋਇਆ 20 ਹਜ਼ਾਰ ਕਰੋੜ ਦਾ ਨੁਕਸਾਨ

*    ਪੰਜਾਬੀ ਨੌਜਵਾਨ ਦੀ ਵਿਦੇਸ਼ ਉਡਾਰੀ ਨੇ ਵਿਦਿਅਕ ਅਦਾਰੇ ਕੀਤੇ ਕੱਖੋਂ ਹੌਲੇ

*    ਪੰਜਾਬ ਤੋਂ ਕੈਨੇਡਾ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਸਵਾ ਲੱਖ ਸਾਲਾਨਾ ਤੋਂ ਵਧੀ

*    ਖੁਸ਼ਗਵਾਰ ਰੁਝਾਨ ਨਹੀਂ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਉਡਾਰੀ ਮਾਰਨ

ਵਿਦਵਾਨਾਂ ਦਾ ਵਿਚਾਰ ਹੈ ਕਿ ਪਹਿਲਾਂ ਪੰਜਾਬ ਦਾ ਹੁਨਰ ਜਾਣ ਲੱਗਾ ਪਰ ਹੁਣ ਨਾਲ ਪੈਸਾ ਜਵਾਨੀ, ਪੰਜਾਬ ਦਾ ਭਵਿੱਖ ਹੱਥੋਂ ਨਿਕਲ ਰਿਹਾ ਹੈ।  19ਵੀਂ ਸਦੀ ਦੇ ਅਖੀਰਲੇ ਦਹਾਕੇ ਚਲੇ ਪ੍ਰਵਾਸ ਸਮੇਂ ਲੋਕ ਪੈਸਾ ਕਮਾ ਕੇ ਪੰਜਾਬ ਮਾਪਿਆਂ ਕੋਲ ਭੇਜਦੇ ਸਨ ਜਾਂ ਪੰਜਾਬ ਵਿਚ ਘਰ/ਜ਼ਮੀਨ ਖਰੀਦਦੇ ਸਨ ਪ੍ਰੰਤੂ ਹੁਣ ਤਾਂ ਪੰਜਾਬ ਦੇ ਬੇਹਿਸਾਬ ਪੈਸਾ ਬਾਹਰ ਜਾ ਰਿਹਾ ਹੈ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਹੀ ਪੱਕੇ ਰਹਿਣ ਲਗ ਜਾਣਾ ਹੈ।

ਸੈਂਟਰ ਫਾਰ ਇਨਡਸਟਰੀਅਲ ਡਿਵੈਲਪਮੈਂਟ ਅਨੁਸਾਰ ਪੰਜਾਬ ਦੇ 55 ਲੱਖ ਪਰਿਵਾਰਾਂ ਵਿਚੋਂ 11 ਪ੍ਰਤੀਸ਼ਤ ਪਰਿਵਾਰ ਦਾ ਇਕ ਜਾਂ ਵੱਧ ਜੀਅ ਵਿਦੇਸ਼ ਵਿਚ ਹੈ। ਇਕ ਹੋਰ ਸਰਵੇ ਅਨੁਸਾਰ ਦੁਆਬੇ ਵਿਚ 25.7 ਪ੍ਰਤੀਸ਼ਤ, ਮਾਝੇ ਵਿਚ 12 ਪ੍ਰਤੀਸ਼ਤ ਅਤੇ 3.5 ਪ੍ਰਤੀਸ਼ਤ ਮਾਲਵੇ ਵਿੱਚੋਂ ਵਿਦੇਸ਼ਾਂ ਵਿਚ ਹਨ।

ਇਸੇ ਤਰ੍ਹਾਂ ਪਿੰਡਾਂ ਵਿਚ 13 ਪ੍ਰਤੀਸ਼ਤ ਅਤੇ ਸ਼ਹਿਰਾਂ ਵਿਚ 6 ਪ੍ਰਤੀਸ਼ਤ ਲੋਕ ਪ੍ਰਵਾਸ ਕਰ ਚੁੱਕੇ ਹਨ।

ਬਾਹਰ ਜਾਣਾ ਸਟੇਟਸ ਸਿੰਬਲ ਬਣ ਗਿਆ ਹੈ। ਚੰਗੀ ਜਾਇਦਾਦ ਅੱਛੀ ਨੌਕਰੀ ਵਾਲੇ ਵੀ ਪੰਜਾਬ ਨੂੰ ਵਿਦਾਵਾ ਦੇ ਰਹੇ ਹਨ। ਇਕ ਜਾਣਕਾਰੀ ਅਨੁਸਾਰ ਬਾਹਰ ਜਾਣ ਵਾਲਿਆਂ ਵਿਚੋਂ 93 ਪ੍ਰਤੀਸ਼ਤ ਲੋਕ ਗ਼ਰੀਬ ਨਹੀਂ ਹਨ।

2018 ਵਿਚ ਪੰਜਾਬ ਦੇ 5.36 ਲੱਖ ਵਿਦਿਆਰਥੀਆਂ ਨੇ ਆਈਲੈਟਸ ਦਾ ਇਮਤਿਹਾਨ ਪਾਸ ਕੀਤਾ। ਇਸ ਨਾਲ ਪੰਜਾਬ ਦਾ 1.50 ਲੱਖ ਵਿਦਿਆਰਥੀ ਵਿਦੇਸਾਂ ਵਿਚ ਪੜਨ ਜਾ ਚੁੱਕਾ ਹੈ। ਪੰਜਾਬ ਨੂੰ ਹਰ ਸਾਲ 20 ਹਜ਼ਾਰ ਕਰੋੜ ਰੁਪੈ ਦਾ ਨੁਕਸਾਨ ਹੁੰਦਾ ਹੈ।

ਵਿਸ਼ਵ ਦੇ ਕਈ ਦੇਸ਼ ਪੰਜਾਬੀ ਵਿਦਿਆਰਥੀਆਂ  ਸੋਨੇ ਦੀ ਮੁਰਗੀ ਸਮਝਦੇ ਹਨ ਅਤੇ ਨਵੀਆਂ-ਨਵੀਆਂ ਸਹੂਲਤਾਂ ਦਿੰਦੇ ਹਨ ਕਿਉਂਕਿ ਵਿਦੇਸ਼ਾਂ ਵਿਚ ਪੰਜਾਬ ਦੇ ਮੁਕਾਬਲੇ ਮਾਹੌਲ ਸਹੂਲਤਾਂ, ਕਮਾਈ ਆਦਿ ਜ਼ਿਆਦਾ ਵਧੀਆ ਹਨ। ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ।

ਪੰਜਾਬ ਤੋਂ ਹਰ ਰੋਜ਼ ਜਹਾਜ ਦੇ ਜਹਾਜ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਲਿਜਾ ਰਹੇ ਹਨ। ਪੰਜਾਬ ਵਿਚ ਸੰਤੁਲਨ ਵਿਗੜ ਰਿਹਾ ਹੈ। ਪੰਜਾਬੀਆਂ ਦੇ ਪ੍ਰਵਾਸ ਕਾਰਨ ਖਲਾਵ ਪੈਦਾ ਹੋ ਰਿਹਾ ਹੈ ਕਿਉਂਕਿ ਕੁਦਰਤ ਦੇ ਨਿਯਮ ਅਨੁਸਾਰ ਖਲਾਵ ਰਹਿ ਨਹੀਂ ਸਕਦਾ। ਭਾਰਤ ਦੇ ਹੋਰ ਪ੍ਰਾਂਤਾਂ ਤੇ ਗ਼ੈਰ ਪੰਜਾਬੀ ਆ ਰਹੇ ਹਨ। ਹੁਣ ਵੀ ਕਈ ਕਾਰੋਬਾਰਾਂ ਤੇ ਗ਼ੈਰ-ਪੰਜਾਬੀਆਂ ਦਾ ਕਬਜਾ ਹੈ।

ਇਕ ਅਨੁਮਾਨ ਅਨੁਸਾਰ ਸਦੀ ਦੇ ਅਖੀਰ ਤਕ ਬਹੁਤ ਪੰਜਾਬੀ ਵਿਦੇਸ਼ਾਂ ਵਿਚ ਹੋਣਗੇ। ਕਦੇ ਕਦਾਈਂ ਗੁਰਦਵਾਰਿਆਂ ਦੇ ਦਰਸ਼ਨ ਕਰਨ ਲਈ ਜਾਂ ਆਪਣੇ ਪਿੱਛੇ ਛੱਡੀ ਜਾਇਦਾਦ ਦੀ ਝਾਤੀ ਮਾਰਨ ਪੰਜਾਬ ਜਾਇਆ ਕਰਨਗੇ।