ਪਤੀ-ਪਤਨੀ

ਪਤੀ-ਪਤਨੀ ਦਾ ਰਿਸ਼ਤਾ ਸਾਰੇ ਸਮਾਜਿਕ ਰਿਸ਼ਤਿਆਂ ਦੀ ਚੂਲ ਹੈ, ਜਿਸ ਵਿੱਚੋਂ ਬਾਕੀ ਦੇ ਰਿਸ਼ਤੇ ਉਪਜਦੇ ਹਨ, ਇਸ ਰਿਸ਼ਤੇ ਨੂੰ ਵੀ ਨਿਯਮਾਂ ਦੀ ਮਰਿਯਾਦਾ ਵਿੱਚ ਰਹਿ ਕੇ ਨਿਭਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੀ ਪਰਿਵਾਰਿਕ ਸੁੱਖ ਸ਼ਾਂਤੀ ਬਣੀ ਰਹੇ।

1.    ਆਪਸੀ ਵਿਸ਼ਵਾਸ਼ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਇਸ ਰਿਸ਼ਤੇ ਦਾ ਆਧਾਰ ਹੀ
ਵਿਸ਼ਵਾਸ਼ ਹੈ।

2.    ਇਕ ਦੂਜੇ ਤੋਂ ਕੁਝ ਵੀ ਛੁਪਾਉਣਾ ਨਹੀਂ ਚਾਹੀਦਾ, ਇਸ ਨਾਲ ਵਿਸ਼ਵਾਸ਼ ਨੂੰ ਠੇਸ ਲੱਗਦੀ    ਹੈ।

3.    ਦੋਵਾਂ ਨੂੰ ਚਾਹੀਦਾ ਹੈ ਕਿ ਇਕ ਦੂਜੇ ਦੇ ਰਿਸ਼ਤੇਦਾਰਾਂ ਨੂੰ ਲੋੜੀਂਦਾ ਸਤਿਕਾਰ ਦੇਣ। ਪੁਰਸ਼ਾਂ
ਵਿਚ ਅਕਸਰ ਇਹ ਪ੍ਰਵਿਰਤੀ ਹੁੰਦੀ ਹੈ ਕਿ ਉਹ ਆਪਣਿਆਂ ਨੂੰ ਪਹਿਲ ਦਿੰਦੇ ਹਨ। ਘਰ
ਆਏ ਹਰ ਮਹਿਮਾਨ ਨੂੰ ਪਿਆਰ ਅਤੇ ਸਤਿਕਾਰ ਦੇਵੋ।

4.    ਆਪਸੀ ਸਹਿਯੋਗ ਦੀ ਭਾਵਨਾ ਜ਼ਰੂਰੀ ਹੈ।

5.    ਚਤੁਰਾਈ, ਰਾਜਨੀਤੀ ਆਦਿ ਤੋਂ ਰਿਸ਼ਤਾ ਉਪਰ ਹੋਵੇ।

6.    ਆਪਣੇ ਸਾਥੀ ਦੇ ਔਗੁਣ ਦੂਜਿਆਂ ਸਾਹਮਣੇ ਨਾ ਰੱਖੋ, ਸਗੋਂ ਸਤਿਕਾਰ ਭਰਿਆ ਵਿਵਹਾਰ
ਰੱਖੋ, ਆਪਸੀ ਖਹਿਬਾਜੀ ਦਾ ਕਈ ਵਾਰ ਰਿਸ਼ਤੇਦਾਰ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ,ਜਿਸ ਦੇ ਸਿੱਟੇ ਬਾਅਦ ਵਿਚ ਦੋਵੇਂ ਭੁਗਤਦੇ ਹਨ।

7.    ਤੁਹਾਡੀ ਸ਼ਾਨ ਅਤੇ ਮਰਿਯਾਦਾ ਇਸੇ ਵਿਚ ਹੈ ਕਿ ਤੁਸੀਂ ਕਿੰਨਾ ਕੁ ਆਪਣੇ ਸਾਥੀ ਨੂੰ
ਸਤਿਕਾਰ ਦਿੰਦੇ ਹੋ।

8.    ਆਪਸੀ ਲੜਾਈ ਦਾ ਬੱਚਿਆਂ ’ਤੇ ਬਹੁਤ ਅਸਰ ਪੈਂਦਾ ਹੈ, ਕਿਉਂਕਿ ਘਰ ਦਾ ਮਾਹੌਲ
ਤੁਹਾਡੇ ਬੱਚੇ ਦੇ ਵਿਅਕਤੀਤਵ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

9.    ਕਈ ਵਾਰ ਆਮ ਦੇਖਣ ਵਿਚ ਆਉਂਦਾ ਹੈ ਕਿ ਅਸੀਂ ਕੁਝ ਕੁ ਆਪਣਿਆਂ ਦੀ ਖ਼ਾਤਰ,
ਆਪਣਾ ਪਰਿਵਾਰਿਕ ਜੀਵਨ ਦਾਅ ’ਤੇ ਲਾ ਦਿੰਦੇ ਹਾਂ, ਇਸ ਤੋਂ ਬਚੋ ਕਿਉਂਕਿ ਮੁਸੀਬਤ
ਸਮੇਂ ਕੰਮ ਤੁਹਾਡੇ ਜੀਵਨ-ਸਾਥੀ ਨੇ ਹੀ ਆਉਣਾ ਹੈ ਬਾਕੀ ਤਾਂ ਸਭ ਲੋੜਾਂ-ਗਰਜਾਂ ਦੇ
ਰਿਸ਼ਤੇ ਹਨ, ਜੋ ਕਿ ਮਤਲਬ ਸਿੱਧੀ ਤੋਂ ਵੱਧ ਕੁਝ ਨਹੀਂ।

10.    ਜਨਮ ਦਿਨ ਅਤੇ ਵਿਆਹ ਦੀ ਵਰ੍ਹੇ-ਗੰਢ ਸਮੇਂ ਇਕ-ਦੂਜੇ ਨੂੰ ਤੋਹਫ਼ਾ ਦੇਣਾ ਚਾਹੀਦਾ ਹੈ।

11.    ਪਤੀ ਨੂੰ ਪਤਨੀ ਨੂੰ ਕੁਝ ਪੈਸੇ ਦੇਣੇ ਚਾਹੀਦੇਹਨ, ਜਿਸ ਨੂੰ ਉਹ ਜਿੱਥੇ ਮਰਜ਼ੀ ਚਾਹੇ ਖਰਚ
ਸਕੇ।

12.    ਇੱਕ ਦੂਜੇ ਨੂੰ ਥਕਾਵਟ, ਘਬਰਾਹਟ ਅਤੇ ਅਸ਼ਾਂਤ ਜਾਂ ਬਿਮਾਰ ਵੇਲੇ ਪੂਰੀ ਸਹਾਇਤਾ
ਕਰਨੀ ਚਾਹੀਦਾ ਹੈ।

13.    ਖਾਲੀ ਸਮੇਂ ਦਾ ਘੱਟ ਤੋਂ ਘੱਟ ਅੱਧਾ ਸਮਾਂ ਇਕੱਠਾ ਗੁਜਾਰਨਾ ਚਾਹੀਦਾ ਹੈ।

14.    ਇਕ ਦੂਜੇ ਦੇ ਬੌਧਿਕ ਜੀਵਨ, ਨਾਗਰਿਕ ਸਮੱਸਿਆ ਅਤੇ ਵਿਚਾਰਾਂ ਵਿੱਚ ਦਿਲਚਸਪੀ
ਲੈਣੀ ਚਾਹੀਦਾ ਹੈ।

15.    ਇਕ ਦੂਜੇ ਨੂੰ ਘਰ ਦਾ ਮਾਹੌਲ ਮਨੋਰੰਜਕ ਅਤੇ ਵਧੀਆ ਬਣਾਉਣ ਦਾ ਹਰ ਸੰਭਵ ਯਤਨ
ਕਰਨਾ ਚਾਹੀਦਾ ਹੈ।

16.    ਇਕ ਦੂਜੇ ਨੂੰ ਘਰ ਵਿਚ ਸ਼ਾਂਤੀ ਰੱਖਣ ਦੇ ਵਿਚਾਰ ਨਾਲ ਛੋਟੇ-ਛੋਟੇ ਮਤਭੇਦਾਂ ਨੂੰ ਸੌਣ ਤੋਂ
ਪਹਿਲਾਂ ਨਿਪਟਾ ਲੈਣਾ ਚਾਹੀਦਾ ਹੈ।

17.    ਇਕ ਦੂਜੇ ਦੀ ਰੰਗ, ਰੀਤੀ-ਰਿਵਾਜ ਅਤੇ ਪਸੰਦ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ।

18.    ਇਕ ਦੂਜੇ ਦੀਆਂ ਖਾਸ ਪ੍ਰਾਪਤੀਆਂ ਸਮੇਂ ਪ੍ਰਸੰਸਾ ਕਰਨੀ ਚਾਹੀਦੀ ਹੈ।

19.    ਪਤੀ ਨੂੰ ਜੇਕਰ ਪਤਨੀ ਕੋਈ ਨੌਕਰੀ/ਕਾਰੋਬਾਰ ਕਰਦੀ ਹੈ ਤਾਂ ਘਰ ਦੇ ਕੰਮਾਂ ਵਿਚ ਸਹਾਇਤਾ ਕਰਨੀ ਚਾਹੀਦੀ ਹੈ।

20.    ਘਰ ਦੇ ਵੱਡੇ ਫ਼ੈਸਲੇ ਇਕ-ਦੂਜੇ ਦੀ ਸਲਾਹ ਨਾਲ ਕੀਤੇ ਜਾਣੇ ਚਾਹੀਦੇ ਹਨ।

ਉਪਰੋਕਤ ਕੁਝ ਕੁ ਸੁਝਾਵਾਂ ਤੇ ਅਮਲ ਕਰਦੇ ਹੋਏ ਅਸੀਂ ਆਪਣੇ ਪਰਿਵਾਰਿਕ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ।
ਪਤੀ-ਪਤਨੀ ਜੇ ਨੌਕਰੀ ਕਰਦੇ ਹਨ :-

ਅੱਜ ਦੇ ਮਸ਼ੀਨੀ ਯੁੱਗ ਦੀ ਕਾਹਲ ਨੇ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਨੂੰ ਬਦਲ ਦਿੱਤਾ ਹੈ। ਪਤੀ-ਪਤਨੀ ਜੇ ਨੌਕਰੀ ਕਰਦੇ ਹਨ ਤਾਂ ਇੱਕ ਦੂਜੇ ਦੇ ਮੱਦਦਗਾਰ ਬਣਨ।

1.    ਪਤੀ ਨੂੰ ਚਾਹੀਦਾ ਹੈ ਕਿ ਘਰ ਦਾ ਕੰਮ ਇਕੱਲਾ ਪਤਨੀ ’ਤੇ ਹੀ ਨਾ ਛੱਡੇ, ਉਸ ਦੀ ਮੱਦਦ ਕਰੇ।

2.    ਬੱਚਿਆਂ ਦੀ ਜ਼ਿੰਮੇਵਾਰੀ ਦੋਵਾਂ ਧਿਰਾਂ ਕਬੂਲਣ।

3.    ਜੇ ਪਤਨੀ ਰਸੋਈ ਵਿਚ ਹੈ ਤਾਂ ਬੱਚੇ ਨੂੰ ਆਪਣੇ ਦੇ-ਰੇਖ ਵਿਚ ਸਕੂਲ ਦਾ ਕੰਮ ਕਰਵਾਓ।
ਬੱਚੇ ਦੀ ਵਰਦੀ ਬਗੈਰਾ ਰਾਤ ਨੂੰ ਚੈਕ ਕਰੋ।

4.    ਸਵੇਰੇ ਉੱਠ ਕੇ ਅਖਬਾਰ ਪੜ੍ਹਨ ਦੀ ਥਾਂ ਪਹਿਲਾਂ ਪਤਨੀ ਦੀ ਮੱਦਦ ਕਰੋ, ਫਿਰ ਅਖਬਾਰ ਪੜ੍ਹੋ।

5.    ਪਤਨੀ ਨੂੰ ਆਪਣੀ ਕਮਾਈ ’ਤੇ ਮਾਣ ਕਰਨ ਦਿਓ, ਨਾ ਕਿ ਉਸ ਦੇ ਹੱਥੋਂ ਪੈਸੇ ਝਪਟ ਲਓ।

6.    ਹਰ ਔਕੜ ਵਿਚ ਇੱਕ ਦੂਜੇ ਦਾ ਸਹਾਰਾ ਬਣੋ।

7.    ਦਫਤਰੀ ਕੰਮਕਾਜ ਦਾ ਤਣਾਓ, ਰਿਸ਼ਤਿਹਾਂ ’ਤੇ ਨਾ ਪੈਣ ਦਿਓ।

8.    ਪਤਨੀ ਤੇ ਬਹੁਤ ਜ਼ਿਆਦਾ ਆਸ ਨਾ ਰੱਖੋ, ਛੁੱਟੀ ਵਾਲੇ ਦਿਨ ਅਰਾਮ ਲੈਣ ਦਿਓ, ਨਾ ਕਿ
ਉਸ ਦਿਨ ਰਿਸ਼ਤੇਦਾਰਾਂ ਨੂੰ ਸੱਦਕੇ ਉਨ੍ਹਾਂ ਦੀ ਸੇਵਾ ’ਚ ਰੁੱਝੇ ਰਹੋ।

9.    ਕਿਤੇ-ਕਿਤੇ ਥਕਾਵਟ ਸਮੇਂ ਹਲਕਾ ਘੁੰਮਾ ਫਿਰਾ ਕੇ ਲਿਆਓ ਤੇ ਬਾਹਰਲੇ ਖਾਣੇ ਦਾ ਲੁਤਫ਼ ਲਓ।

10.    ਸਾਂਝੇਦਾਰੀ ਵਿਚ ਹੀ ਭਲਾਈ ਹੈ, ਇਕ ਦੂਜੇ ਨੂੰ ਸਮਝ ਕੇ ਚੱਲਿਆ ਜਾਣਾ ਚਾਹੀਦਾ ਹੈ।

11.    ਸੰਵਾਦ ਜ਼ਰੂਰ ਬਣਾਈ ਰੱਖੋ। ਮਨ ਮੁਟਾਵ ਨੂੰ ਵੀ ਸੰਵਾਦ ਰਾਹੀਂ ਹੀ ਨਜਿੱਠਿਆ ਜਾ ਸਕਦਾ ਹੈ।

12.    ਸੋਚ ਨੂੰ ਹਾਂ-ਪੱਖੀ ਰੱਖੋ, ਨਾਂਹ-ਪੱਖੀ ਸੋਚ ਤੁਹਾਡੀ ਊਰਜਾ ਨੂੰ ਨੁਕਸਾਨ ਪਹੁੰਚਾਉਂਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>