ਜੰਕ ਭੋਜਨ ਖਾਣ ਤੋਂ ਸੰਕੋਚ ਕਰੋ

ਤੰਦਰੁਸਤ ਅਤੇ ਅਕਰਸ਼ਿਤ ਸਰੀਰ ਹੋਣਾ ਸਭ ਦੀ ਕਲਪਨਾ ਅਤੇ ਇੱਛਾ ਹੁੰਦੀ ਹੈ, ਪ੍ਰਭੂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਹਿੰਮਤ, ਸਵੈ-ਕਾਬੂ ਅਤੇ ਆਤਮ ਵਿਸ਼ਵਾਸ਼ ਦੀ ਲੋੜ ਹੁੰਦੀ ਹੈ । ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਰੀਰ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਢਿੱਡ ਦੇ ਸਕੇ ਬਣੇੇ ਰਹਿੰਦੇ ਹਨ। 6 ਇੰਚ ਦੀ ਜੀਭ ਉੱਤੇ ਟੇਸਟ ਬਡਸ ਹੁੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ 5/6 ਫੁਟ ਦੇ ਸਰੀਰ ਵਿਚ ਵਿਗੜ ਪੈਦਾ ਕਰ ਲੈਂਦੇ ਹਨ।

ਸਾਡੇ ਸਰੀਰ ਨੂੰ ਵਧਣ-ਫੁੱਲਣ ਲਈ ਸੈਲਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ ਰੋਗਾਂ ਦਾ ਮੁਕਾਬਲਾ ਕਰਨ ਲਈ ਅਤੇ ਸਰੀਰ ਦੀ ਅੰਦਰਲੀਆਂ/ਬਾਹਰਲੀਆਂ ਗਤੀਵਿਧੀਆਂ ਲਈ ਊਰਜਾ ਦੀ ਲੋੜ ਹੁੰਦੀਹੈ। ਊਰਜਾ ਚਰਬੀ, ਪ੍ਰੋਟੀਨ ਅਤੇ ਕਾਰਬੋ ਤੋਂ ਮਿਲਦੀ ਹੈ। ਇਸ ਦੇ ਨਾਲ-ਨਾਲ ਸਰੀਰ ਨੂੰ 13 ਵਿਟਾਮਿਨਸ, 20 ਮਿਨਰਲਸ 8 ਅਮੀਨੋ ਐਸਿਡ, 2 ਜ਼ਰੂਰੀ ਫੈਟੀ ਐਸਿਡ, ਪਾਣੀ, ਰੋਸ਼ਨੀ, ਆਕਸੀਜਨ ਅਤੇ ਰੇਸ਼ੇ ਵੀ ਜ਼ਰੂਰੀ ਹਨ।

ਪ੍ਰੰਤੂ ਅਗਿਆਨਤਾ ਅਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਸੰਤੁਲਤ ਭੋਜਨ ਖਾਣ ਦੀ ਥਾਂ ਜੰਕ ਭੋਜਨ ਖਾਂਦੇ ਹਨ।

ਜੰਕ ਭੋਜਨ :- ਉਹ ਭੋਜਨ ਹੈ ਜੋ ਨਮਕ, ਖੰਡ ਜਾਂ ਫੈਟ ਜ਼ਿਆਦਾ ਹੋਣ ਅਤੇ ਭੋਜਨ ਦੀ ਥੋੜ੍ਹੀ ਮਾਤਰਾ ਵਧ ਫੈਟੀ ਕੈਲੋਰੀਜ਼ ਦੇਵੇ। ਜੰਕ ਭੋਜਨ ਵਿਚ ਰੇਸ਼ੇ ਨਹੀਂ ਹੁੰਦੇ ਅਤੇ ਮਾਰੂ ਟਰਾਂਸ ਫੈਟੀ ਐਸਿਡ ਵੀ ਜ਼ਿਆਦਾ ਹੁੰਦਾ ਹੈ।

ਕੁਝ ਜੰਕ ਭੋਜਨ ਦੇ 100 ਗ੍ਰਾਮ ਵਿਚ ਕੈਲੋਰੀਜ਼ ਦੀ ਮਾਤਰਾ ਲਗਭਗ ਇਸ ਪ੍ਰਕਾਰ ਹੁੰਦੀ ਹੈ।

1. ਪੀਜ਼ਾ (266)
2. ਬਰਗਰ (295)
3. ਚਿਪਸ (312)
4. ਕੇਕ (149)
5. ਫੈਚ ਫਰਾਈਜ (372)
6. ਸਮੋਸਾ (ਮੀਡੀਅਮ) (368)
7. ਪਰੌਂਠਾ (ਮੀਡੀਅਮ) (290)

ਜੰਕ ਭੋਜਨ ਖਾਣ ਦੇ ਕਾਰਨ    

1. ਇਹ ਸਵਾਦੀ ਹੁੰਦੇ ਹਨ।
2. ਇਹ ਅਸਾਨੀ ਨਾਲ ਮਿਲ ਜਾਂਦੇ ਹਨ।
3. ਇਹ ਸਸਤੇ ਹੁੰਦੇ ਹਨ।
4. ਟੇਸਟ ਬਡਸ ਨੂੰ ਅੱਛੇ ਲਗਦੇ ਹਨ।
5. ਇਹ 24/7 ਮਿਲ ਸਕਦੇ ਹਨ।

ਜੰਕ ਭੋਜਨ ਬਨਾਮ ਪੋਸ਼ਟਿਕ ਭੋਜਨ

ਇਨ੍ਹਾਂ ਦੋਵਾਂ ਭੋਜਨਾਂ ਵਿਚ ਵਰਤੇ ਜਾਂਦੇ ਅੰਸ਼ ਵੱਖੋ-ਵੱਖ ਹੁੰਦਾ ਹੈ। ਭੋਜਨ ਵਿਚ ਆਮ ਤੌਰ ’ਤੇ ਸਸਤੇ, ਹਲਕੇ ਅਤੇ ਕੇਵਲ ਸਵਾਦ/ਖੁਸ਼ਬੂ ਦੇਣ ਵਾਲੇ ਅੰਸ਼ ਜ਼ਿਆਦਾ ਹੁੰਦੇ ਹਨ ਜਿਵੇਂ :-

1.ਫੈਟਸ ਵਿਚ ਅੰਤਰ :- ਆਮ ਤੌਰ ’ਤੇ ਸਥਾਪਿਤ ਫੈਟ (ਦੇਸੀ ਘੀ ਅਤੇ ਬਨਸਪਤੀ ਘੀ) ਪੌਸ਼ਟਿਕ ਨਹੀਂ ਮੰਨੇ ਜਾਂਦੇ, ਪ੍ਰੰਤੂ ਆਸ਼ਤਿਪਤ ਘੀ ਆਲੀਵ ਆਇਲ ਕਰੋਲਾ ਆਦਿ) ਪੋਸ਼ਟਿਕ ਮੰਨੇ ਜਾਂਦੇ ਹਨ। ਜੰਕ ਭੋਜਨ ਪੋਸ਼ਟਿਕ ਸਮੇਂ ਬਨਸਪਤੀ ਪਾਮ ਘੀ, ਪਾਮ ਆਇਲ ਅਤੇ ਫੈਟ ਆਇਲ ਵਰਤੇ ਜਾਂਦੇ ਹਨ। ਇਸ ਫੈਟਸ ਨਾਲ ਬਣਾਇਆ ਭੋਜਨ ਕਾਫੀ ਦੇਰ ਤਕ ਸੰਭਾਲਿਆ ਜਾ ਸਕਦਾ ਹੈ। ਆਲਿਵ ਆਇਲ ਮਹਿੰਗਾ ਹੋਣ ਕਰਕੇ ਜੰਕ ਭੋਜਨ ਵਿਚ ਵਰਤਿਆ ਨਹੀਂ ਜਾ ਸਕਦਾ।

2. ਸੁਧੀਕਰਨ :- ਕਈ ਭੋਜਨ ਜਿਵੇਂ ਕਣਕ, ਚਾਵਲ, ਬਨਸਪਤੀ ਘੀ, ਖੰਡ ਆਦਿ ਦਾ ਸੁਧਕਰਨ ਕੀਤਾ ਜਾਂਦਾ ਹੈ। ਇਸ ਨਾਲ ਭੋਜਨ ਸਵਾਦ ਅਤੇ ਦੇਰ ਤਕ ਸੰਭਾਲਿਆ ਜਾ ਸਕਦਾ ਹੈ। ਬੇਕਾਰ ਅੰਸ਼ ਮੈਦਾ, ਚਿੱਟੇ ਚਾਵਲ, ਖੰਡ ਦੀ ਵਰਤੋਂ ਬਿਨਾ ਸੰਕੋਚ ’ਤੇ ਕੀਤੀ ਜਾਂਦੀ ਹੈ।

3. ਪੋਸ਼ਟਿਕ ਭੋਜਨ ਵਿਚ ਸਬਜ਼ੀ ਅਤੇ ਫਲ, ਨਟਸ, ਸਾਬਤ ਦਾਣੇ, ਦਾਲਾਂ ਆਦਿ ਮੰਨੇ ਜਾਂਦੇ ਹਨ। ਇਨ੍ਹਾਂ ਵਿਚ ਲੋੜੀਂਦੇ ਵਿਟਾਮਿਨਸ, ਮਿਨਰਲਸ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ ਜਦੋਂ ਕਿ ਜੰਕ ਭੋਜਨ ਇਨ੍ਹਾਂ ਤੋਂ ਬਿਨਾਂ ਕੋਰੇ ਹੁੰਦੇ ਹਨ।

4. ਪੋਸ਼ਟਿਕ ਭੋਜਨ ਵਿਚ ਮਾਰੂ ਫਰੀ ਰੈਡੀਕਲਸ ਨੂੰ ਮਾਰਨ ਲਈ ਕਾਫੀ ਮਾਤਰਾ ਵਿਚ ਐਂਟੀਆਕਸੀਡੈਂਟਸ ਹੁੰਦੇ ਹਨ, ਜਦੋਂ ਕਿ ਜੰਕ ਭੋਜਨ ਵਿਚ ਨਹੀਂ।

5. ਰੇਸ਼ਾ :- ਜੰਕ ਭੋਜਨ ਨੂੰ ਬਨਾਉਣ ਲਈ ਆਮ ਤੌਰ ’ਤੇ ਸੁਦਾਈ ਕੀਤਾ ਭੋਜਨ ਵਰਤਿਆ ਜਾਂਦਾ ਹੈ, ਜਿਸ ਵਿਚ ਅਤਿ ਜ਼ਰੂਰੀ ਰੇਸ਼ੇ (ਫਾਈਬਰ) ਕੱਢੇ ਹੋਏ ਹੁੰਦੇ ਹਨ।

6. ਸਫ਼ਾਈ :- ਜੰਕ ਭੋਜਨ ਦਾ ਵੱਡਾ ਹਿੱਸਾ ਫਾਸਟ ਫੂਡ ਵਜੋਂ ਖਾਧਾ ਜਾਂਦਾ ਹੈ ਜਿਵੇਂ ਭਟੂਰੇ, ਪੂਰੀ, ਕੁਲਚੇ, ਸਮੋਸੇ, ਕਚੌਰੀ ਆਦਿ। ਇਹ ਭੋਜਨ ਆਮ ਤੌਰ ਉੱਤੇ ਰੇਹੜੀਆਂ, ਖੋਖੇ, ਛੋਟੀ ਦੁਕਾਨਾਂ ਉੱਤੇ ਮਿਲਦਾ ਹੈ। ਇਨ੍ਹਾਂ ਥਾਵਾਂ ਉੱਤੇ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ। ਭਾਂਡੇ, ਵਾਤਾਵਰਣ, ਪਾਣੀ ਆਦਿ ਸਭ ਕੁਝ ਸਾਫ਼ ਨਹੀਂ ਹੁੰਦਾ।

7. ਜੰਕ ਭੋਜਨ ਵਿਚ ਖੰਡ, ਨਮਕ, ਫੈਟਸ ਦੀ ਖੁਲ ਕੇ ਵਰਤੋਂ ਕੀਤੀ ਜਾਂਦੀ ਹੈ।

ਜੰਕ ਫੂਡ ਦੇ ਨੁਕਸਾਨ

ਜੰਕ ਫੂਡ ਦੇ ਨੁਕਸਾਨ ਹੀ ਨੁਕਸਾਨ ਹਨ। ਕਦੇ ਕਦਾਈ ਤਾਂ ਖਾਧੇ ਜਾ ਸਕਦੇ ਹਨ, ਪ੍ਰੰਤੂ ਇਹ ਭਾਰ ਵਧਾਉਂਦੇ ਹਨ। ਇਨ੍ਹਾਂ ਭੋਜਨਾਂ ਵਿਚ ਪੋਸ਼ਟਿਕ ਅੰਸ਼ ਨਾ ਹੋਣ ਕਰਕੇ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਹੁੰਦੇ ਹਨ। ਸ਼ੂਗਰ ਰੋਗ, ਦਿਲ ਦੇ ਰੋਗ, ਪਾਚਨ ਪ੍ਰਣਾਲੀ ਵਿਚ ਵਿਗਾੜ, ਬੀ.ਐਮ.ਆਈ. ਵਿਚ ਵਾਧਾ, ਗੁਰਦਿਆਂ ਵਿਚ ਵਿਗਾੜ, ਜੋੜਾਂ ਦੇ ਦਰਦ, ਇਮਯੂਨਿਟੀ ਵਿਗਾੜ ਆਦਿ।

ਪੋਸ਼ਟਿਕ ਭੋਜਨ (ਸੰਤੁਲਤ) ਖਾਣ ਦੇ ਲਾਭ

ਜਿਹੜੇ ਭੋਜਨ ਦੀਆਂ ਲੋੜਾਂ ਨੂੰ ਇਸ ਦੇ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਭਾਰ ਵਾਧੂ ਨਹੀਂ ਹੁੰਦਾ, ਦਿਲ ਰੋਗ, ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ ਵਿਚ ਵਾਧਾ, ਕੈਂਸਰ ਤੋਂ ਬਚਾਵ, ਪਾਚਣ ਪ੍ਰਣਾਲੀ, ਜੋੜਾਂ ਦਾ ਦਰਦ, ਮਜ਼ਬੂਤ ਹੱਡੀਆਂ, ਤਨਾਵ ਤੋਂ ਬਚਾਵ ਆਦਿ।

ਜੰਕ ਭੋਜਨ ਬਾਰੇ ਕੁਝ ਰੋਚਕ ਤੱਥ

1. ਇਕ ਸਰਵੇ ਅਨੁਸਾਰ ਘਟ ਆਮਦਨ ਵਾਲੇ ਲੋਕ ਜ਼ਿਆਦਾ ਜੰਕ ਫੂਡ ਖਾਂਦੇ ਹਨ।

2. ਜੰਕ ਫੂਡ ਦਿਮਾਗ਼ ਵਿਚ ਕੋਕੇਨ ਅਤੇ ਰੋਇਨ ਵਾਂਗ ਮਹਿਸੂਸ ਹੁੰਦਾ ਹੈ।

3. ਗੋਰਿਆਂ ਦੇ ਮੁਲਕਾਂ ਵਿਚ 3 ਸਾਲ ਦੇ 5 ਬੱਚਿਆਂ ਵਿਚ 4 ਮੈਡਕੋਨਿਲ ਦੇ ਲੋਗੋ ਦੀ ਪਹਿਚਾਣ ਕਰਦੇ ਹਨ।

4. ਜੰਕ ਭੋਜਨ ਖਾਣ ਸਮੇਂ ਦਿਮਾਗ਼ ਹੋਰ ਜੰਕ ਭੋਜਨ ਖਾਣ ਦਾ ਸੰਦੇਸ਼ ਦਿੰਦਾ ਹੈ।

5. ਜਿਹੜੀਆਂ ਗਰਭਵਤੀ ਔਰਤਾਂ ਜ਼ਿਆਦਾ ਜੰਕ ਫੂਡ ਖਾਂਦੀਆਂ ਹਨ, ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਜ਼ਿਆਦਾ ਜੰਕ ਖਾਂਦੇ ਹਨ।

6. ਆਈਸ¬ਕ੍ਰੀਮ ਵਿਚ ਵਰਤਿਆ ਜਾਂਦਾ ਲਾਲ ਰੰਗ ਬਗੱਸ ਤੋਂ ਪ੍ਰਾਪਤ ਹੁੰਦਾ ਹੈ।

7. ਜੰਕ ਫੂਡ ਵਿਚ ਵਰਤਣ ਵਾਲਾ ਜੈਲੋਟਿਨ ਜਾਨਵਰਾਂ ਦੀ ਚਮੜੀ ਤੋਂ ਪ੍ਰਾਪਤ ਹੁੰਦਾ ਹੈ।

8. 10000 ਪੌਂਡ ਆਲੂਆਂ ਵਿਚ 500 ਪੌਂਡ ਚਿਪਸ ਬਣਦੇ ਹਨ।

9. ਇਕ ਕੋਕਾ ਕੋਲੇ ਦੇ ਇਕ ਦੇਸ਼ ਵਿਚ ਖੰਡ ਦੇ 10 ਟੀਸਪੂਨ ਹੁੰਦੇ ਹਨ।

10. ਕੋਕਾ ਕੋਲੇ ਵਿਚ ਸਿਟਰਿਕ ਐਸਿਡ ਹੋਣ ਕਰਕੇ ਸਫਾਈ ਦੇ ਕੰਮ ਵੀ ਆ ਸਕਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>