ਪੰਜਾਬ ਵਿਚ ਪੰਜਾਬੀਆਂ ਦੀ ਹੋਂਦ ਖਤਰੇ ’ਚ

ਸਦੀਆਂ ਤੋਂ ਲੋਕ ਅੱਛੇ ਭਵਿੱਖ ਲਈ ਪ੍ਰਵਾਸ ਕਰਦੇ ਆ ਰਹੇ ਹਨ। ਇਕ ਔਖਾ ਸਮਾਂ ਸੀ ਜਦੋਂ ਪੰਜਾਬ ਵਿਚ ਗਰੀਬ ਅਤੇ ਘੱਟ ਪੜੇ ਲਿਖੇ ਕਿਰਤੀ ਯੂ.ਕੇ., ਯੂ.ਐਸ.ਏ, ਅਤੇ ਕੈਨੇਡਾ ਪ੍ਰਵਾਸ ਕਰਦੇ ਸਨ। ਉਹ ਸਖਤ ਮਿਹਨਤ ਕਰਦੇ ਸਨ ਅਤੇ ਕਮਾਈ ਦਾ ਕੁੱਝ ਹਿੱਸਾ ਮਾਪਿਆਂ ਨੂੰ ਭੇਜਦੇ ਸਨ।

ਪ੍ਰੰਤੂ ਹੁਣ ਪ੍ਰਵਾਸ ਦਾ ਚਿਹਰਾ ਮੋਹਰਾ ਬਦਲ ਗਿਆ ਹੈ। ਪੜਿਆ ਲਿਖਿਆ ਨੌਜਵਾਨ, ਰੱਜਦੇ ਪੁੱਜਦੇ ਪਰਿਵਾਰ ਪ੍ਰਵਾਸ ਕਰ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਅਗੇਰੀ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਘੱਟ ਪੜ੍ਹੇ ਲਿਖੇ ਗੁਲਫ ਮੁਲਕਾਂ ਵਿਚ ਜਾ ਰਹੇ ਹਨ। ਹੁਣ ਪਵਾਸ ਇਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ।

ਪ੍ਰਵਾਸ ਸਬੰਧੀ ਵਿਦੇਸ਼ਾਂ ਦੇ ਅਖਬਾਰਾਂ ਦੀਆਂ ਸੁਰਖੀਆਂ :-

*    ਮੈਂ ਦੋਆਬੇ ਤੋਂ ਬਾਅਦ ਮਾਝੇ ’ਚ ਵੀ ਵਿਦੇਸ਼ ਜਾਣਾ ਬਣਿਆ ਸਟੇਟਸ ਸਿੰਬਲ
*    ਪੰਜਾਬੀਆਂ ਦਾ ਪੰਜਾਬ ਨੂੰ ਬੇਦਾਵਾ
*    ਕੈਨੇਡਾ ਵਿਚ ਵਰਕ ਪਰਮਿਟ ਲਈ ਸਮਾਂ 20 ਦਿਨਾਂ ਤੋਂ ਵਧਾ ਕੇ 80 ਦਿਨ ਕੀਤਾ
*    2019 ਦੇ ਪਹਿਲੇ 2 ਮਹੀਨਿਆਂ ’ਚੋਂ ਕੈਨੇਡਾ ਨੇ 145000 ਪ੍ਰਵਾਸੀਆਂ ਨੂੰ ਦਿੱਤੀ ਪਰਮਾਨੈਟ ਰੈਸੀਡੈਂਟ
*    ਪੰਜਾਬ ਵਿਚ ਨਹੀਂ ਲਗਦਾ ਹੁਣ ਪੰਜਾਬੀਆਂ ਦਾ ਦਿਲ
*    ਆਈਲੈਟਸ ਨੇ ਵਜਾਇਆ ਪੰਜਾਬ ਦਾ ਬੈਂਡ
*    ਹੁਣ ਪੰਜਾਬ ਵਿਚ ਲੱਗਣੋਂ ਹਟਿਆ ਨੌਜਵਾਨਾ ਦਾ ਜੀਅ
*    ਪਰਵਾਸ : ਮਨੁੱਖੀ ਹੁਨਰ ਅਤੇ ਆਰਥਿਕ ਸੰਕਟ ਦੀ ਚਿਤਾਵਨੀ
*    ਫਰਾਂਸ ਵਿਚ ਪੰਜਾਬੀਆਂ ਦਾ ਗ਼ੈਰਕਾਨੂੰਨੀ ਪ੍ਰਵਾਸ ਵਧਿਆ
*    ਪੰਜਾਬੀਆਂ ਨੇ ਅਸਟਰੇਲੀਆ ਵਿਚ ਵੀ ਆਪਣੀ ਮਿਹਨਤ ਦਾ ਮਨਵਾਇਆ ਲੋਹਾ
*    ਵਿਦੇਸ਼ ਜਾਣ ਦੇ ਕਾਹਲੇ ਪੰਜਾਬੀਆਂ ਨੇ ਵੀਜ਼ਾ ਅਰਜ਼ੀਆਂ ਦੀ ਲਿਆਂਦੀ ਹਨ੍ਹੇਰੀ
*    ਗ਼ੈਰਕਾਨੂਨੀ ਪਰਵਾਸ ਦਾ ਪੰਜਾਬ ’ਤੇ ਡੂੰਘਾ ਅਸਰ
*    ਨੌਜਵਾਨ ਕਿਉਂ ਨਹੀਂ ਰਹਿਣਾ ਚਾਹੁੰਦੇ ਪੰਜਾਬ ਵਿਚ
*    ਗ਼ੈਰ-ਕਾਨੂੰਨੀ ਪ੍ਰਵਾਸ ਦਲਾਲ ਦੇ ਜਾਲ ਵਿਚ
*    ਵਿਦੇਸ਼ ’ਚ ਪੜਨ ਜਾਣ ਵਾਲੇ ਪੰਜਾਬੀ ਨੌਜਵਾਨ ਪੰਜਾਬ ਨੂੰ ਹੋਇਆ 20 ਹਜ਼ਾਰ ਕਰੋੜ ਦਾ ਨੁਕਸਾਨ
*    ਪੰਜਾਬੀ ਨੌਜਵਾਨ ਦੀ ਵਿਦੇਸ਼ ਉਡਾਰੀ ਨੇ ਵਿਦਿਅਕ ਅਦਾਰੇ ਕੀਤੇ ਕੱਖੋਂ ਹੌਲੇ
*    ਪੰਜਾਬ ਤੋਂ ਕੈਨੇਡਾ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਸਵਾ ਲੱਖ ਸਾਲਾਨਾ ਤੋਂ ਵਧੀ
*    ਖੁਸ਼ਗਵਾਰ ਰੁਝਾਨ ਨਹੀਂ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਉਡਾਰੀ ਮਾਰਨ

ਵਿਦਵਾਨਾਂ ਦਾ ਵਿਚਾਰ ਹੈ ਕਿ ਪਹਿਲਾਂ ਪੰਜਾਬ ਦਾ ਹੁਨਰ ਜਾਣ ਲੱਗਾ ਪਰ ਹੁਣ ਨਾਲ ਪੈਸਾ ਜਵਾਨੀ, ਪੰਜਾਬ ਦਾ ਭਵਿੱਖ ਹੱਥੋਂ ਨਿਕਲ ਰਿਹਾ ਹੈ।  19ਵੀਂ ਸਦੀ ਦੇ ਅਖੀਰਲੇ ਦਹਾਕੇ ਚਲੇ ਪ੍ਰਵਾਸ ਸਮੇਂ ਲੋਕ ਪੈਸਾ ਕਮਾ ਕੇ ਪੰਜਾਬ ਮਾਪਿਆਂ ਕੋਲ ਭੇਜਦੇ ਸਨ ਜਾਂ ਪੰਜਾਬ ਵਿਚ ਘਰ/ਜ਼ਮੀਨ ਖਰੀਦਦੇ ਸਨ ਪ੍ਰੰਤੂ ਹੁਣ ਤਾਂ ਪੰਜਾਬ ਦੇ ਬੇਹਿਸਾਬ ਪੈਸਾ ਬਾਹਰ ਜਾ ਰਿਹਾ ਹੈ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਹੀ ਪੱਕੇ ਰਹਿਣ ਲਗ ਜਾਣਾ ਹੈ।

ਸੈਂਟਰ ਫਾਰ ਇਨਡਸਟਰੀਅਲ ਡਿਵੈਲਪਮੈਂਟ ਅਨੁਸਾਰ ਪੰਜਾਬ ਦੇ 55 ਲੱਖ ਪਰਿਵਾਰਾਂ ਵਿਚੋਂ 11 ਪ੍ਰਤੀਸ਼ਤ ਪਰਿਵਾਰ ਦਾ ਇਕ ਜਾਂ ਵੱਧ ਜੀਅ ਵਿਦੇਸ਼ ਵਿਚ ਹੈ। ਇਕ ਹੋਰ ਸਰਵੇ ਅਨੁਸਾਰ ਦੁਆਬੇ ਵਿਚ 25.7 ਪ੍ਰਤੀਸ਼ਤ, ਮਾਝੇ ਵਿਚ 12 ਪ੍ਰਤੀਸ਼ਤ ਅਤੇ 3.5 ਪ੍ਰਤੀਸ਼ਤ ਮਾਲਵੇ ਵਿੱਚੋਂ ਵਿਦੇਸ਼ਾਂ ਵਿਚ ਹਨ।

ਇਸੇ ਤਰ੍ਹਾਂ ਪਿੰਡਾਂ ਵਿਚ 13 ਪ੍ਰਤੀਸ਼ਤ ਅਤੇ ਸ਼ਹਿਰਾਂ ਵਿਚ 6 ਪ੍ਰਤੀਸ਼ਤ ਲੋਕ ਪ੍ਰਵਾਸ ਕਰ ਚੁੱਕੇ ਹਨ।

ਬਾਹਰ ਜਾਣਾ ਸਟੇਟਸ ਸਿੰਬਲ ਬਣ ਗਿਆ ਹੈ। ਚੰਗੀ ਜਾਇਦਾਦ ਅੱਛੀ ਨੌਕਰੀ ਵਾਲੇ ਵੀ ਪੰਜਾਬ ਨੂੰ ਵਿਦਾਵਾ ਦੇ ਰਹੇ ਹਨ। ਇਕ ਜਾਣਕਾਰੀ ਅਨੁਸਾਰ ਬਾਹਰ ਜਾਣ ਵਾਲਿਆਂ ਵਿਚੋਂ 93 ਪ੍ਰਤੀਸ਼ਤ ਲੋਕ ਗ਼ਰੀਬ ਨਹੀਂ ਹਨ।

2018 ਵਿਚ ਪੰਜਾਬ ਦੇ 5.36 ਲੱਖ ਵਿਦਿਆਰਥੀਆਂ ਨੇ ਆਈਲੈਟਸ ਦਾ ਇਮਤਿਹਾਨ ਪਾਸ ਕੀਤਾ। ਇਸ ਨਾਲ ਪੰਜਾਬ ਦਾ 1.50 ਲੱਖ ਵਿਦਿਆਰਥੀ ਵਿਦੇਸਾਂ ਵਿਚ ਪੜਨ ਜਾ ਚੁੱਕਾ ਹੈ। ਪੰਜਾਬ ਨੂੰ ਹਰ ਸਾਲ 20 ਹਜ਼ਾਰ ਕਰੋੜ ਰੁਪੈ ਦਾ ਨੁਕਸਾਨ ਹੁੰਦਾ ਹੈ।

ਵਿਸ਼ਵ ਦੇ ਕਈ ਦੇਸ਼ ਪੰਜਾਬੀ ਵਿਦਿਆਰਥੀਆਂ  ਸੋਨੇ ਦੀ ਮੁਰਗੀ ਸਮਝਦੇ ਹਨ ਅਤੇ ਨਵੀਆਂ-ਨਵੀਆਂ ਸਹੂਲਤਾਂ ਦਿੰਦੇ ਹਨ ਕਿਉਂਕਿ ਵਿਦੇਸ਼ਾਂ ਵਿਚ ਪੰਜਾਬ ਦੇ ਮੁਕਾਬਲੇ ਮਾਹੌਲ ਸਹੂਲਤਾਂ, ਕਮਾਈ ਆਦਿ ਜ਼ਿਆਦਾ ਵਧੀਆ ਹਨ। ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ।

ਪੰਜਾਬ ਤੋਂ ਹਰ ਰੋਜ਼ ਜਹਾਜ ਦੇ ਜਹਾਜ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਲਿਜਾ ਰਹੇ ਹਨ। ਪੰਜਾਬ ਵਿਚ ਸੰਤੁਲਨ ਵਿਗੜ ਰਿਹਾ ਹੈ। ਪੰਜਾਬੀਆਂ ਦੇ ਪ੍ਰਵਾਸ ਕਾਰਨ ਖਲਾਵ ਪੈਦਾ ਹੋ ਰਿਹਾ ਹੈ ਕਿਉਂਕਿ ਕੁਦਰਤ ਦੇ ਨਿਯਮ ਅਨੁਸਾਰ ਖਲਾਵ ਰਹਿ ਨਹੀਂ ਸਕਦਾ। ਭਾਰਤ ਦੇ ਹੋਰ ਪ੍ਰਾਂਤਾਂ ਤੇ ਗ਼ੈਰ ਪੰਜਾਬੀ ਆ ਰਹੇ ਹਨ। ਹੁਣ ਵੀ ਕਈ ਕਾਰੋਬਾਰਾਂ ਤੇ ਗ਼ੈਰ-ਪੰਜਾਬੀਆਂ ਦਾ ਕਬਜਾ ਹੈ।

ਇਕ ਅਨੁਮਾਨ ਅਨੁਸਾਰ ਸਦੀ ਦੇ ਅਖੀਰ ਤਕ ਬਹੁਤ ਪੰਜਾਬੀ ਵਿਦੇਸ਼ਾਂ ਵਿਚ ਹੋਣਗੇ। ਕਦੇ ਕਦਾਈਂ ਗੁਰਦਵਾਰਿਆਂ ਦੇ ਦਰਸ਼ਨ ਕਰਨ ਲਈ ਜਾਂ ਆਪਣੇ ਪਿੱਛੇ ਛੱਡੀ ਜਾਇਦਾਦ ਦੀ ਝਾਤੀ ਮਾਰਨ ਪੰਜਾਬ ਜਾਇਆ ਕਰਨਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>