Punjab News - Quami Ekta Punjabi Newspaper (ਕੌਮੀ ਏਕਤਾ) » ਕਵਿਤਾਵਾਂ

ਚੌਂਹੁ ਕੂਟੀ
ਅਕਾਸ਼ ਤੇ ਪਤਾਲ ਵਿੱਚ,ਰਿਹਾ ਭਾਲਦਾ।

ਅੱਗ ਦਾ ਬਰੋਲਾ ਹੋਇਆ, ਸਮਾਂ ਗਾਲਦਾ।

ਪੈਂਦੀਂ ਬੇਈਮਾਨੀ ਤੇ,ਹੰਕਾਰ ਛੱਡਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਸੁੱਖ ਦੁੱਖ ਜਿੰਦਗੀ ਦੇ, ਨਾਲ ਚਲਦਾ।

ਦੋਸ਼ ਨਹੀ ਲਾਈਦਾ ਉਹ ਤੇ,ਹਰ ਗੱਲਦਾ।

ਕਰਮਾ ਨੂੰ ਮਾੜੇ ਨਾ ਤੂੰ,ਕਹਿ ਸੱਜ਼ਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ

ਬਰਫਾਂ ਚ ਬਹਿਦੇਂ,ਧੁੱਪੀਂ ਧੂਈਆਂ ਸੇਕਦੇ।

ਹੱਥੀਂ ਜੋ ਬਣਾਏ,  ਬੰਦੇ  ਰੱਬ   ਵੇਚਦੇ।

ਸੋਚਾਂ ਵਾਲੇ ਗੋਤਿਆਂ ਚ, ਪਾ ਛੱਡਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਕਰਜ਼ੇ ਦੇ ਭਾਰ ਥੱਲੇ,ਸਿਰ ਦੱਬ ਕੇ।

ਆਪ ਤੂੰ ਸਹੇੜੇ, ਦੱਸੇ ਕੰਮ ਰੱਬ ਦੇ ।

ਸੁੱਕਾ ਲੰਘ ਜਾਦਾਂ,ਬਦਲਾਂ ਦਾ ਗੱਜ਼ਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਹੱਕ ਦੀ ਕਮਾਈ ਹੁੰਦੀ, ਦੂਣੀ ਓਸ ਦੀ।

ਪਤਝੜ  ਵਾਂਗੂ  ਝੜੇ,   ਖੱਟੀ ਖੋਟ ਦੀ।

ਕਰ ਤੂੰ ਪਿਆਰ “ਸੰਧੂ”,ਸਾਰੇ ਜੱਗਨਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

*ਮੈਂ ਸਤਲੁਜ ਕੰਢਿਉਂ ਬੋਲਦਾਂ..!*
*ਸ਼ਹੀਦੀ ਦਿਹਾੜੇ ਤੇ ਵਿਸ਼ੇਸ਼

ਮੈਂ ਸੱਤਲੁਜ ਕੰਢਿਓਂ ਬੋਲਦਾਂ, ਅੱਜ ਭਗਤ ਸਿੰਘ ਸਰਦਾਰ।

ਓਏ ਸੁਣਿਓਂ ਵਾਰਸ ਮੇਰਿਓ, ਮੇਰੀ ਰੂਹ ਦੀ ਕੂਕ ਪੁਕਾਰ।

ਮੈਂ ਏਸ ਅਜ਼ਾਦੀ ਦੇ ਲਈ, ਨਾ ਵਾਰੀ ਆਪਣੀ ਜਾਨ,

ਜਿੱਥੇ ਸੱਚ ਬੋਲਣ ਦੇ ਲਈ, ਕਰਨੀ ਪਏ ਜਿੰਦ ਕੁਰਬਾਨ।

ਮੇਰਾ ਸੁਪਨਾ ਸੁਹਣੇ ਵਤਨ ਦਾ, ਕਰ ਦਿੱਤਾ ਚਕਨਾਚੂਰ,

ਅੱਜ ਕਿਰਤੀ ਵੀਰਾ ਹੋ ਗਿਆ, ਖੁਦਕਸ਼ੀਆਂ ਲਈ ਮਜਬੂਰ।

ਅੱਜ ਧੀਆਂ ਭੈਣਾਂ ਰੋਂਦੀਆਂ, ਕੋਈ ਪੁੱਛਦਾ ਨਹੀਂਉਂ ਬਾਤ,

ਅੱਜ ਵਤਨ ਮੇਰੇ ਵਿੱਚ ਹੋ ਰਹੀ, ਹੈ ਨਸ਼ਿਆਂ ਦੀ ਬਰਸਾਤ।

ਮੇਰੇ ਰੰਗਲੇ ਦੇਸ ਪੰਜਾਬ ਤੇ, ਅੱਜ ਵਰਸ ਗਿਆ ਕੋਈ ਕਹਿਰ,

ਇਹਦੇ ਪੰਜ ਆਬਾਂ ਵਿੱਚ ਘੋਲ਼ਿਆ, ਹੈ ਕਿਸ ਸ਼ਾਤਰ ਨੇ ਜ਼ਹਿਰ?

ਅੱਜ ਹੱਥੀਂ ਫੜ ਕੇ ਡਿਗਰੀਆਂ, ਜੇ ਮਿਲਦਾ ਨਹੀਂ ਰੁਜ਼ਗਾਰ,

ਤਾਂ ਹੀ ਤਾਂ ਗੱਭਰੂ ਏਸ ਦੇ, ਸਭ ਗਏ ਉਡਾਰੀ ਮਾਰ।

ਅੱਜ ਮਜ੍ਹਬਾਂ ਪਾਈਆਂ ਵੰਡੀਆਂ, ਦਿੱਤਾ ਫਿਰਕੂ ਰੰਗ ਖਿਲਾਰ।

ਤੱਕ ਰੂਹ ਮੇਰੀ ਹੈ ਤੜਫਦੀ, ਇਹ ਕਾਹਦਾ ਦੇਸ਼ ਪਿਆਰ?

ਹੁਣ ਸੋਨੇ ਦੀ ਇਸ ਚਿੜੀ ਦੇ, ਲਏ ਖੰਭ ਨੇ ਸਾਰੇ ਨੋਚ,

ਮੇਰੀ ਟੋਪੀ, ਪਿਸਟਲ ਸਾਂਭਿਆ, ਮੇਰੀ ਭੁੱਲ ਗਈ ਹੈ ਸੋਚ।

ਮੇਰੀ ਨਾਲ ਕਿਤਾਬਾਂ ਦੋਸਤੀ, ਹੈ ਦਿੱਤੀ ਤੁਸਾਂ ਵਿਸਾਰ।

ਉਂਜ ਬੁੱਤ ਮੇਰੇ ਤੇ ਪਾਂਵਦੇ, ਹੋ ਨਿੱਤ ਫੁੱਲਾਂ ਦੇ ਹਾਰ।

ਹੁਣ ਜਾਗੋ ਬਾਂਕੇ ਦੂਲ੍ਹਿਓ, ਤੇ ਪਗੜੀ ਲਓ ਸੰਭਾਲ।

ਰਲ਼ ਬੈਠੋ ‘ਦੀਸ਼’ ਅਜੇ ਵੀ, ਤਾਂ ਹੋਏ ਨਾ ਵਿੰਗਾ ਵਾਲ।

ਕਰ ਲੈ ਤੂੰ ਸੇਵਾ
ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਦਿਲ ‘ਚ ਵਸਾ ਕੇ ਰਖੀਂ,ਇਨ੍ਹਾਂ ਦੇ ਪਿਆਰ ਨੂੰ।

ਤੂੰ ਠੋਕਰਾਂ ਨਾ ਮਾਰੀਂ ਕਿਤੇ,ਮਾਣ ਸਤਿਕਾਰ ਨੂੰ।

ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ;

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਮਾਂ ਦੀਆਂ ਲੋਰੀਆਂ ਤੂੰ, ਚੰਨਾ  ਭੁੱਲ ਜਾਵੀਂ ਨਾ।

ਬਾਪ ਦੀ ਕਮਾਈ ਨੂੰ, ਮਿੱਟੀ ‘ਚ ਮਿਲਾਵੀਂ ਨਾ।

ਤੂੰ ਸ਼ਗਨ ਮਨਾਵੀਂ ਸਾਰੇ, ਕਰੀਂ ਨਾ ਬੇ-ਸ਼ਗਨੀਂ;

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਸੁੱਖਾਂ ਦੀਆਂ ਲੜੀਆਂ ਜੋ,ਮਾਪਿਆਂ ਨੇਂ ਗੁੰਦੀਆਂ।

ਕਈ ਆਸਾਂ ਬੱਚਿਆਂ ਤੇ, ਰਖੀਆਂ ਨੇਂ ਹੁੰਦੀਆਂ।

ਮਾੱਪਿਆਂ ਦੀ ਰੀਝ ਨਾ ਤੂੰ, ਮਿੱਟੀ ਵਿਚ ਦੱਬਣੀ;

ਕਰ ਲੈ ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਤੇਰੇ ਘਰ  ਰੱਬ ਤੋਂ , ਪਿਆਰੇ  ਮਾਂ – ਬਾਪ ਨੇ।

ਕਿਉਂ ਹੁਣ  ਬੁਢ੍ਹੇ ਮਾਪੇ, ਤੇਰੇ ਲਈ  ਸਰਾਪ ਨੇ।

ਕਰੋ ਮਾਪਿਆ ਦੀ ਸੇਵਾ,ਤੱਤੀ ਵਾ ਨਹੀ ਲਗਣੀਂ,

ਬਾਪੂ ਦੀ ਵੀ  ਸਿਰ ਉਤੇ, ਛਾਂ ਨਹੀਉਂ  ਲੱਭਣੀ।

ਕਰ ਲੈ  ਤੂੰ  ਸੇਵਾ  ਫਿਰ, ਮਾਂ ਨਹੀਉਂ  ਲੱਭਣੀ।

ਮਾਤਾ-ਪਿਤਾ ਨੂੰ ਕਦੇ, ਦਿਲ ਚੋਂ ਭੁੱਲਾਇਉ ਨਾ।

ਬਜ਼ੁਰਗਾਂ ਤੇ ਭੁੱਲ ਕੇ ਵੀ,ਕਹਿਰ ਕਮਾਇਉ ਨਾ।

ਮਾਪਿਆਂ ਤੋਂ ਠੰਡੀ “ਸੁਹਲ” ਵਾ ਨਹੀ ਵਗਣੀ,

ਵਿਹੜੇ ਵਿਚ  ਬੈਠੀ ਤੈਨੂੰ, ਮਾਂ  ਨਹੀਉਂ ਲੱਭਣੀ।

ਬਾਪੂ ਦੀ ਵੀ  ਸਿਰ ਉਤੇ, ਛਾਂ  ਨਹੀਉਂ ਲੱਭਣੀ।

*ਮੇਰੀ ਕਵਿਤਾ*
ਸਾਦ ਮੁਰਾਦੇ ਕੱਪੜੇ ਪਾ ਕੇ ਆਉਂਦੀ ਏ।

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਇਹਦੇ ਕੋਲ ਨੇ ਬਾਤਾਂ ਸੱਭਿਆਚਾਰ ਦੀਆਂ

ਮਾਂ ਬੋਲੀ ਦੇ ਸੱਚੇ ਬਰਖ਼ੁਰਦਾਰ ਦੀਆਂ

ਲੱਚਰਤਾ ਨੂੰ ਕੋਹਾਂ ਦੂਰ ਭਜਾਉਂਦੀ ਏ

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਇਸ ਨੂੰ ਚਿੰਤਾ ਰਹਿੰਦੀ ਕਿਰਤੀ ਵੀਰਾਂ ਦੀ

ਲੋਟੂਆਂ ਹੱਥੋਂ ਲੁੱਟਦੇ ਹੋਏ ਸਰੀਰਾਂ ਦੀ

ਜੋਕਾਂ ਨੂੰ ਛੱਡ ਲੋਕਾਂ ਨਾਲ ਖਲੋਂਦੀ ਏ

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਇਹ ਗੱਲ ਕਰਦੀ ਰਹਿੰਦੀ ਕੁਦਰਤ ਰਾਣੀ ਦੀ

ਧਰਤੀ, ਹਵਾ ਤੇ ਗੰਧਲੇ ਹੋਏ ਪਾਣੀ ਦੀ

ਬੱਚਿਆਂ ਅਤੇ ਬਜ਼ੁਰਗਾਂ ਨੂੰ ਸਮਝਾਉਂਦੀ ਏ

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਇਹ ਰੋਂਦੀ ਹੈ ਦੁੱਖੜੇ ਵੀਰ ਕਿਸਾਨਾਂ ਦੇ

ਮੁਟਿਆਰਾਂ ਦੇ ਟੁੱਟੇ ਹੋਏ ਅਰਮਾਨਾਂ ਦੇ

ਧੀਆਂ ਨੂੰ ਵੀ ਚੜ੍ਹਦੀ ਕਲਾ ਸਿਖਾਉਂਦੀ ਐ

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਇਹ ਚਾਹੁੰਦੀ ਏ, ਧੋ ਮੈਂ ਗਰਦ ਗੁਬਾਰ ਦਿਆਂ

ਹਰ ਇੱਕ ਦੇ ਦਿਲ ਅੰਦਰ ਬੀਜ ਪਿਆਰ ਦਿਆਂ

ਖੁਸ਼ਹਾਲੀ ਦੀ ਜੋਤ ਜਗਾਉਣਾ ਚਾਹੁੰਦੀ ਏ

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਨਜ਼ਮ, ਗਜ਼ਲ, ਦੋਹੇ ਤੇ ਗੀਤ ਬਣਾ ਦੇਵੇ

‘ਦੀਸ਼’ ਕਦੇ ਬੋਲੀ ਟੱਪੇ ਵੀ ਗਾ ਦੇਵੇ

ਸਿੱਖ ਇਤਿਹਾਸ ਦੀਆਂ ਵੀ ਬਾਤਾਂ ਪਾਉਂਦੀ ਏ

ਤਾਂ ਹੀ ਮੇਰੀ ਕਵਿਤਾ ਸਭ ਨੂੰ ਭਾਉਂਦੀ ਏ।

ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ

ਜੋ ਮੇਰੇ ਸਾਹਮਣੇ ਰਹਿੰਦਾ ਹੈ

ਮੇਰੇ ਕੋਲ ਹੋਕੇ ਵੀ

ਜੋ ਕੋਹਾਂ ਦੂਰ ਰਹਿੰਦਾ ਹੈ।

ਕਿਊਂ ੳਹੋ ਆਪਣਪਨ

ਉਹ ਅਹਿਸਾਸ ਨਹੀਂ ਦਿਖਾਉਂਦਾ ਹੈ

ਜਿਸ ਨੂੰ ਵੇਖਣ ਦਾ ਸਪੁਨਾ

ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਸੁਕੂਨ ਨੂੰ

ਜਹੋ ਮੇਰੇ ਦਿਲ ਵਿੱਚ ਰਹਿੰਦਾ ਹੈ

ਇੱਕ ਨਜਰ ਉਸਨੂੰ ਅੱਜ ਦੇਖਿਆ

ਪਰ ਉਹ ਪਰਾਇਆ ਜਿਹਾ ਲੱਗਦਾ ਹੈ।

ਕਿਊਂ ਉਹ ਪਹਿਲਾਂ ਜਿਹਾ

ਮੋਹ ਨਹੀਂ ਦਿੱਸਦਾ ਹੈ

ਜਿਸਨੂੰ ਵੇਖਣ ਦਾ ਖੁਆਬ

ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਖੁਆਬ ਨੂੰ

ਜੋ ਮੇਰੀ ਸੋਚ *ਚ ਰਹਿੰਦਾ ਹੈ

ਜਿਸ ਦੇ ਨਾਲ ਕਦਮ ਮਿਲਾ ਕੇ

ਮੈਨੂੰ ਇਕ ਲਗਾਅ ਜਿਹਾ ਲੱਗਦਾ ਹੈ।

ਸਿਪਾਹੀ
ਚੌਕ ਦੇ ਵਿੱਚ ਖੜ੍ਹਾ ਹੋ ਸਿਪਾਹੀ,

ਤੋਰੀ ਜਾਏ ਲੋਕਾਂ ਨੂੰ ਸਿੱਧੇ ਰਾਹੀ।

ਹੱਥਾਂ ਨਾਲ ਕਰਕੇ ਓਹ ਇਸ਼ਾਰੇ,

ਇੱਕਦਮ ਰੋਕਦੇ ਵਹੀਕਲ ਸਾਰੇ।

ਨਿਯਮਾਂ ਨੂੰ ਜੋ ਛਿੱਕੇ ਹੈ ਟੰਗਦਾ,

ਸਿਪਾਹੀ ਉਸਦਾ ਚਲਾਨ ਕੱਟਦਾ।

ਬੜ੍ਹੀ ਸਖ਼ਤ ਡਿਊਟੀ ਨਿਭਾਉ਼਼ਂਦਾ,

ਧੁੱਪ, ਮੀਂਹ ਤੋਂ ਨਾ ਘਬਰਾਉ਼ਂਦਾ।

ਦੱਸਦਾ ਲੋਕਾਂ ਨੂੰ ਮਾਰ ਕੇ ਸੀਟੀ,

ਕਰਦਾ ਰਹੇ ਸਾਰਾ ਦਿਨ ਪੀਟੀ।

ਵਰਦੀ ‘ਚ ਮੈਨੂੰ ਸੋਹਣਾ ਲੱਗਦਾ,

ਡਿਊਟੀ ਉੱਤੇ ਭੋਰਾ ਨਹੀਂ ਥੱਕਦਾ।

ਅਫਸਰਾਂ ਨੂੰ ਵੇਖ ਮਾਰਦਾ ਸਲੂਟ,

ਸਾਰਿਆਂ ਨਾਲ ਕਰੇ ਚੰਗਾ ਸਲੂਕ।

ਸਿਪਾਹੀ ਨੂੰ ਜੇ ਕਰੀਏ ਸਹਿਯੋਗ,

ਦੁਰਘਟਨਾਵਾਂ ਦਾ ਪੈ ਜਾਣਾ ਭੋਗ।

* ਮੈਂ ਔਰਤ ਹਾਂ *
ਮੈਂ ਔਰਤ ਹਾਂ ਅਤੇ

ਔਰਤ ਹੀ ਰਹਾਂਗੀ

ਪਰ ਮੈਂ ਤੇਰੇ ਪਿੱਛੇ ਨਹੀਂ

ਕਦਮਾਂ ਦੇ ਬਰਾਬਰ

ਕਦਮ ਧਰਾਂਗੀ।

ਮੈਂ ਸੀਤਾ ਨਹੀਂ-

ਜੋ ਆਪਣੇ ਸਤ  ਲਈ

ਤੈਂਨੂੰ ਅਗਨ ਪ੍ਰੀਖਿਆ ਦਿਆਂਗੀ।

ਮੈਂ ਦਰੋਪਤੀ ਵੀ ਨਹੀਂ-

ਜੋ ਇਕ ਵਸਤੂ ਦੀ ਤਰ੍ਹਾਂ

ਤੇਰੇ ਹੱਥੋਂ, ਜੂਏ ‘ਚ ਜਾ ਹਰਾਂਗੀ।

ਮੈਂ ਸੱਸੀ ਵੀ ਨਹੀਂ-

ਜੋ ਤੇਰੀ ਡਾਚੀ ਦੀ

ਪੈੜ ਭਾਲਦੀ ਭਾਲਦੀ

ਤਪਦੇ ਰੇਗਿਸਤਾਨ ‘ਚ ਸੜ ਮਰਾਂਗੀ।

ਮੈਂ ਸੋਹਣੀ ਵੀ ਨਹੀਂ-

ਜੋ ਕੱਚਿਆਂ ਤੇ ਤਰਦੀ ਤਰਦੀ

ਝਨਾਂ ਦੇ ਡੂੰਘੇ ਪਾਣੀਆਂ ‘ਚ

ਜਾ ਖਰਾਂਗੀ।

ਮੈਂ ਅਬਲਾ ਨਹੀਂ

ਸਬਲਾ ਬਣਾਂਗੀ।

ਮੈਂ ਤਾਂ ਮਾਈ ਭਾਗੋ ਬਣ,

ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ

ਮੈਂ ਤਾਂ ਮਲਾਲਾ ਬਣ, ਔਰਤ ਦੇ ਹੱਕ ਚ ਖਲੋਣਾ ਹੈ

ਮੈਂ ਤਾਂ ਸ਼ਬਦਾਂ ਦਾ ਦੀਪ ਜਗਾ, ਹਨ੍ਹੇਰੇ ਰਾਹਾਂ ਨੂੰ ਰੁਸ਼ਨਾਉਣਾ ਹੈ

ਮੈਂ ਤਾਂ ਗੋਬਿੰਦ ਦੀ ਸ਼ਮਸ਼ੀਰ ਬਣ

ਜ਼ਾਲਿਮ ਨੂੰ ਸਬਕ ਸਿਖਾਉਣਾ ਹੈ

ਮੈਂ ਤਾਂ ਕਲਪਨਾ ਚਾਵਲਾ ਬਣ,

ਧਰਤੀ ਹੀ ਨਹੀਂ, ਅੰਬਰ ਵੀ ਗਾਹੁਣਾ ਹੈ।

ਮੈਂ ਅਜੇ ਕਈ ਸਾਗਰ ਤਰਨੇ ਨੇ

ਮੈਂ ਅਜੇ ਪਰਬਤ ਸਰ ਕਰਨੇ ਨੇ

ਬਹੁਤ ਕੁਝ ਹੈ ਅਜੇ

ਮੇਰੇ ਕਰਨ ਲਈ

‘ਦੀਸ਼’ ਕੋਲ ਵਿਹਲ ਨਹੀਂ

ਅਜੇ ਮਰਨ ਲਈ।

ਮੈਂ ਔਰਤ ਹਾਂ ਅਤੇ

ਔਰਤ ਹੀ ਰਹਾਂਗੀ

ਪਰ ਮੈਂ ਤੇਰੇ ਪਿੱਛੇ ਨਹੀਂ

ਕਦਮਾਂ ਦੇ ਬਰਾਬਰ

ਕਦਮ ਧਰਾਂਗੀ।

ਗ਼ਜ਼ਲ “ਲਾਈ ਲੱਗ ਨਾ ਬਣ ਜਾਇਆ ਕਰ”
ਲਾਈ ਲੱਗ ਨਾ ਬਣ ਜਾਇਆ ਕਰ।

ਦਿਲ ਨੂੰ ਕੁਝ ਤਾਂ ਸਮਝਾਇਆ ਕਰ।

ਤੇਰਾ ਰੋਣਾ ਕਿਸ ਨੇ ਸੁਣਨਾ

ਗੀਤ ਖੁਸ਼ੀ ਦੇ ਤੂੰ ਗਾਇਆ ਕਰ।

ਜੇਕਰ ਤੈਥੋਂ ਮਿਲ ਨਹੀਂ ਹੁੰਦਾ

ਸੁਫ਼ਨੇ ਵਿੱਚ ਤਾਂ ਆ ਜਾਇਆ ਕਰ।

ਹੋਰਾਂ ਨੂੰ ਤੱਕ ਸੜਨਾ ਛੱਡ ਦੇ

ਤੂੰ ਵੀ ਚੋਪੜ ਕੇ ਖਾਇਆ ਕਰ।

ਦੁਨੀਆ ਦੇ ਇਸ ਜੰਗਲ ਵਿਚ ਤੂੰ

ਨਾ ਅਪਣਾ ਮਨ ਭਟਕਾਇਆ ਕਰ।

ਮੇਰੀ ਤਾਂ ਕੁੜਮਾਈ ਹੋ ਗਈ

ਮੈਨੂੰ ਤੂੰ ਨਾ ਭਰਮਾਇਆ ਕਰ।

ਕਮਲੇ ਏਸ ਜ਼ਮਾਨੇ ਨੂੰ ਤੂੰ

ਐਂਵੇਂ ਨਾ ਅਕਲ ਦਿਖਾਇਆ ਕਰ।

*ਧੀਆਂ ਦੀ ਲੋਹੜੀ*
ਜੰਮ ਜੰਮ ਲੋਹੜੀਆਂ ਮਨਾਓ ਮੇਰੇ ਸਾਥੀਓ।

ਬਦੀਆਂ ਨੂੰ ਚੁਲ੍ਹੇ ਵਿੱਚ ਪਾਓ ਮੇਰੇ ਸਾਥੀਓ।

ਘਰ ਵਿੱਚ ਹੋਣ ਚਾਹੇ ਪੁੱਤਰ ਜਾਂ ਧੀ ਨੇ।

ਰੱਬ ਦੀਆਂ ਦਾਤਾਂ ਦੋਵੇਂ ਰੱਬ ਦੇ ਹੀ ਜੀਅ ਨੇ।

ਖੁਸ਼ੀਆਂ ਨੂੰ ਵੰਡੋ ਵਰਤਾਓ ਮੇਰੇ ਸਾਥੀਓ

ਬਦੀਆਂ…

ਪਾਸ ਪੋਸ ਜਿਨ੍ਹਾਂ ਨੇ ਬਿਗਾਨੇ ਘਰੀਂ ਤੋਰੀਆਂ।

ਰੱਖਦੇ ਨੇ ਮਾਪੇ ਫਿਰ ਰੱਬ ਉੱਤੇ ਡੋਰੀਆਂ।

ਨੂੰਹ- ਧੀ ਦਾ ਫ਼ਰਕ ਮਿਟਾਓ ਮੇਰੇ ਸਾਥੀਓ

ਬਦੀਆਂ…

‘ਮਿੱਠੇ ਮੇਵੇ’ ਆਖ ਲੋਕੀਂ ਪੁੱਤ ਸਿਰ ਚਾੜ੍ਹਦੇ।

ਲਾਡ ਤੇ ਪਿਆਰ ਨਾਲ ਉਹਨਾਂ ਨੂੰ ਵਿਗਾੜਦੇ।

ਧੀਆਂ ਨੂੰ ਵੀ ਕਦੇ ਵਡਿਆਓ ਮੇਰੇ ਸਾਥੀਓ

ਬਦੀਆਂ…

ਪੁੱਤਾਂ ਨੇ ਤਾਂ ਹੱਕ ਜਾਇਦਾਦ ਤੇ ਜਤਾਉਣਾ ਹੈ।

ਧੀਆਂ ਨੇ ਤਾਂ ਮਾਪਿਆਂ ਦਾ ਦੁੱਖ ਹੀ ਵੰਡਾਉਣਾ ਹੈ।

ਧੀਆਂ ਦੀਆਂ ਲੋਹੜੀਆਂ ਮਨਾਓ ਮੇਰੇ ਸਾਥੀਓ

ਬਦੀਆਂ…

ਛੱਡ ਦੇ ਬੁਰਾਈਆਂ ‘ਦੀਸ਼’, ਕੋਸ ਨਾ ਜ਼ਮਾਨੇ ਨੂੰ।

ਦੇਈਏ ਧੀਆਂ ਪੁੱਤਾਂ ਤਾਈਂ ਗੁਣਾਂ ਦੇ ਖਜ਼ਾਨੇ ਨੂੰ।

ਚੰਗੇ ਸੰਸਕਾਰ ਝੋਲੀ ਪਾਓ ਮੇਰੇ ਸਾਥੀਓ

ਬਦੀਆਂ …

ਸਿਫਰ
ਸਿਫਰ ਦੀ ਹੈ ਅਜਬ ਕਹਾਣੀ

ਕਦੀ ਅੱਗੇ ਕਦੀ ਪਿਛੇ ਲੱਗ ਜਾਂਦੀ ।

ਹਿੰਦਸੇ ਪਿਛੇ ਕੋਈ ਲਾ ਦੇਵੇ

ਸੱਜੇ ਵਲ ਜਾ ਬਹਿੰਦੀ

ਕੀਮਤ ਉਸਦੀ ਕਈ ਗੁਣਾ ਹੋ ਜਾਂਦੀ ।

ਜਦੋਂ ਕਿਸੇ ਹਿੰਦਸੇ ਤੋ ਅੱਗੇ

ਖੱਬੇ ਜਾ ਉਹ ਬਹਿੰਦੀ,

ਤਾਂ ਉਸਦੀ ਕੀਮਤ ਸਿਫਰ ਹੀ ਰਹਿ ਜਾਂਦੀ ।

ਆਪਣੇ ਨੂੰ ਜੋ ਸਮਝ ਨਾ ਪਾਏ

ਉਹ  ਅੱਗੇ ਹੋ ਹੋ  ਬਹਿੰਦੇ

ਪਰ ਕੀਮਤ ਕੋਈ ਨਾ ਪੈਂਦੀ

ਹਾਸੋ-ਹੀਣਾ ਹਾਲ ਉਨ੍ਹਾਂ ਦਾ

ਸੱਖਣੇ ਹੀ ਤੁਰ ਜਾਂਦੇ

ਤੇ ਸਿਫਰੇ ਹੀ ਰਹਿੰਦੇ ।

ਮੂੰਹ ਤੋਂ ਉਚੀ ਬੋਲੀ ਬੋਲਣ

ਕੌਡੀ ਮੁੱਲ ਨਾ ਪੈਂਦਾ

ਜੋ ਖੁਦ ਨੂੰ ਦੀਰਘ ਜਾਣਨ

ਹੋਰਾਂ ਨੂੰ ਲਗ-ਮਾਤਰ

ਆਪਣੇ ਅੰਦਰ ਕਦੇ ਨਾ ਝਾਕਣ

ਉਹ ਸਿਫਰੇ ਹੀ ਰਹਿ ਜਾਂਦੇ।

ਕੋਈ ਸ਼ਿਕਾਇਤ ਨਹੀਂ ਜੋ ਕਰਦੇ

ਸ਼ੁਕਰ ਸਬਰ ਸੰਤੋਖ ’ਚ ਰਹਿੰਦੇ

ਨਾ ਝੋਰੇ ਤੇ ਨਾ ਸ਼ਿਕਵੇ ਕੋਈ ਪਾਲਣ

ਕੋਈ ਗਮ ਨਾ ਦਿਲ ਤੇ ਲਾਵਣ

ਤੇ ਚੁੱਪ ਚਾਪ ਹੀ…..

ਹਿੰਦਸੇ ਦੇ ਪਿਛਵਾੜੇ ਜੁੜ ਕੇ

ਸਿਫਰੇ ਬੰਦੇ ਗੁਣਾਂ ਵਾਲੇ ਹੋ ਜਾਵਣ।

ਆਪਣਾ ਮੁੱਲ ਵਧਾਵਣ।