Punjab News - Quami Ekta Punjabi Newspaper (ਕੌਮੀ ਏਕਤਾ) » ਕਵਿਤਾਵਾਂ

ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ……..
ਇੱਕ ਕਰਮ ਕਰੀਂ ਮੇਰੇ ਤੇ

ਕਿ ਨਾ ਰਹਿਮ ਕਰੀਂ,

ਭੁੱਲਾ ਦੇਵਾਂਗੇ ਤੈਨੂੰ ਐਵੇਂ

ਕੋਈ ਨਾ ਵਹਿਮ ਕਰੀਂ,

ਠੰਢੀਆਂ ਤੱਤੀਆਂ ਹਵਾਵਾਂ

ਦੌਰ ਗੁਜ਼ਰ ਜਾਏਗਾ

ਮਹਿਫ਼ੂਜ਼ ਤੇਰਾ ਆਸ਼ਿਆਂ

ਕੋਈ ਨਾ ਸਹਿਮ ਕਰੀਂ,

ਮੰਜ਼ਿਲਾਂ ਤੋਂ ਭਟਕਿਆ

ਹੋਇਆ ਇੱਕ ਰਾਹੀ ਆ

ਮੇਰੀਆਂ ਪੈੜਾਂ ਤੇ ਕਦਮਾਂ

ਨਾਲ ਨਾ ਕਦਮ ਕਰੀਂ,

ਉਮਰ ਕੈਦ ਹੋਈ ਮੁਹੱਬਤ

ਇਹ ਸਜਾ ਬੰਦਗੀ ਦੀ

ਕਦੇ ਮੁੜ ਕੇ ਨਾ ਆਵਾਂਗੇ

ਦੁੱਖ ਹਰ ਨਾ ਦਮ ਕਰੀਂ,

”ਭੱਟ” ਸਕੂਨ ਦੇ ਰਿਹਾ ਏ

ਫੱਟ ਏ ਬੇਵਫ਼ਾਈ ਦਾ

ਕਹਿ ਦਈਂ ਅਜ਼ੀਜ਼ਾਂ ਨੂੰ

ਜ਼ਖ਼ਮਾਂ ਤੇ ਨਾ ਮਰਹਮ ਕਰੀਂ,

ਇੱਕ ਕਰਮ ਕਰੀਂ ਮੇਰੇ ਤੇ

ਕਿ ਨਾ ਰਹਿਮ ਕਰੀਂ,

ਭੁੱਲਾ ਦੇਵਾਂਗੇ ਤੈਨੂੰ ਐਵੇਂ

ਕੋਈ ਨਾ ਵਹਿਮ ਕਰੀਂ,

ਖ਼ਾਹਿਸ਼
ਹਰ ਸ਼ਖ਼ਸ ਮੈਨੂੰ ਇੱਥੇ ਬਿਮਾਰ ਲੱਗਦਾ,

ਧਰਤੀ ਦੀ ਹਿੱਕ ਤੇ ਉੱਤੇ ਭਾਰ ਲੱਗਦਾ।

ਕਦ ਰੁਕੇ ਤਲਖ਼ ਹਵਾ ਸੋਚਦਾ ਰਹਿੰਦਾ,

ਸੋਚਾਂ ਦੇ ਜਾਲ ਅੰਦਰ ਉਦਾਸ ਲੱਗਦਾ।

ਪਰਵਾਸ ਦੇ ਨ੍ਹੇਰ ਵਾਵਰੋਲਿਆਂ ਵਿੱਚ,

ਇਕੱਲੇਪਣ ਵਿੱਚ ਬੜਾ ਖੁਆਰ ਲੱਗਦਾ।

ਖ਼ਾਹਿਸੀ ਝੱਖੜਾਂ ਵਿਚ ਝੰਬਿਆ ਮਨ ਵੀ,

ਭੁੱਬਲ ਉਤੇ ਪਾਣੀ ਦੀ ਬੁਝਾਰ ਲੱਗਦਾ।

ਪੜ੍ਹ ਪੜ੍ਹ ਫ਼ਾਜ਼ਿਲ ਬਣੇ ਬੇਰੁਜ਼ਗਾਰ ਵਾਂਗ,

ਰੋਟੀ ਟੁੱਕਰ ਖਾਤਰ ਮੁਹਤਾਜ਼ ਲੱਗਦਾ।

ਸੀਨੇ ਵਿਚ ਅਰਮਾਨਾਂ ਦੇ ਭਾਂਬੜ ਪਾਲ ,

ਫਰਜ਼ਾਂ ਦੱਬੀ ਲਵਾਰਿਸ਼ ਲਾਸ਼ ਲੱਗਦਾ।

ਸੋਹਲ ਕਰੂੰਬਲਾਂ ਪੁੰਗਰਨਗੀਆਂ ਫੇਰ,

“ਅਮਰ” ਸਮਾਂ ਦੀ ਆਸ ਅਰਦਾਸ ਲੱਗਦਾ।

ਕਰ ਲੈ ਤੂੰ ਸੇਵਾ
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।

ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਦਿਲ ‘ਚ ਵਸਾ ਕੇ ਰਖੀਂ,ਇਨ੍ਹਾਂ ਦੇ ਪਿਆਰ ਨੂੰ।

ਤੂੰ ਠੋਕਰਾਂ ਨਾ ਮਾਰੀਂ ਕਿਤੇ,ਮਾਣ ਸਤਿਕਾਰ ਨੂੰ।

ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ;

ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।

ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਮਾਂ ਦੀਆਂ ਲੋਰੀਆਂ ਤੂੰ, ਚੰਨਾ ਭੁੱਲ ਜਾਵੀਂ ਨਾ।

ਬਾਪ ਦੀ ਕਮਾਈ ਨੂੰ, ਮਿੱਟੀ ‘ਚ ਮਿਲਾਵੀਂ ਨਾ।

ਤੂੰ ਸ਼ਗਨ ਮਨਾਵੀਂ ਸਾਰੇ, ਕਰੀਂ ਨਾ ਬੇ-ਸ਼ਗਨੀਂ;

ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।

ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਸੁੱਖਾਂ ਦੀਆਂ ਲੜੀਆਂ ਜੋ,ਮਾਪਿਆਂ ਨੇਂ ਗੁੰਦੀਆਂ।

ਕਈ ਆਸਾਂ ਬੱਚਿਆਂ ਤੇ, ਰਖੀਆਂ ਨੇਂ ਹੁੰਦੀਆਂ।

ਮਾੱਪਿਆਂ ਦੀ ਰੀਝ ਨਾ ਤੂੰ, ਮਿੱਟੀ ਵਿਚ ਦੱਬਣੀ;

ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।

ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਤੇਰੇ ਘਰ ਰੱਬ ਤੋਂ , ਪਿਆਰੇ ਮਾਂ – ਬਾਪ ਨੇ।

ਕਿਉਂ ਹੁਣ ਬੁਢ੍ਹੇ ਮਾਪੇ, ਤੇਰੇ ਲਈ ਸਰਾਪ ਨੇ।

ਕਰੋ ਮਾਪਿਆ ਦੀ ਸੇਵਾ,ਤੱਤੀ ਵਾ ਨਹੀ ਲਗਣੀਂ,

ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ।

ਮਾਤਾ-ਪਿਤਾ ਨੂੰ ਕਦੇ, ਦਿਲ ਚੋਂ ਭੁੱਲਾਇਉ ਨਾ।

ਬਜ਼ੁਰਗਾਂ ਤੇ ਭੁੱਲ ਕੇ ਵੀ,ਕਹਿਰ ਕਮਾਇਉ ਨਾ।

ਮਾਪਿਆਂ ਤੋਂ ਠੰਡੀ “ਸੁਹਲ” ਵਾ ਨਹੀ ਵਗਣੀ,

ਵਿਹੜੇ ਵਿਚ ਬੈਠੀ ਤੈਨੂੰ, ਮਾਂ ਨਹੀਉਂ ਲੱਭਣੀ।

ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

*ਵੀਰਾ ਅੱਜ ਦੇ ਸ਼ੁੱਭ ਦਿਹਾੜੇ*
ਵੀਰਾ ਅੱਜ ਦੇ ਸ਼ੁੱਭ ਦਿਹਾੜੇ, ਦਿਲ ਤੋਂ ਦਿਆਂ ਦੁਆਵਾਂ।

ਰੱਖੜੀ ਦੇ ਤਿਉਹਾਰ ਤੇ ਬੀਬਾ, ਦਿਲ ਦਾ ਹਾਲ ਸੁਣਾਵਾਂ।

ਜੁੜੀਆਂ ਰਹਿਣ ਹਮੇਸ਼ਾ ਸਾਡੇ, ਪਿਆਰ ਦੀਆਂ ਇਹ ਤੰਦਾਂ।

ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ।

ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ ਸਿਰਨਾਵਾਂ

ਵੀਰਾ …

ਬਹਿੰਦੀ ਉਠਦੀ ਹਰ ਵੇਲੇ ਮੈ, ਸੁੱਖਾਂ ਤੇਰੀਆਂ ਮੰਗਾਂ।

ਦੁੱਖ ਸੁੱਖ ਆਪਣੇ ਸਿਰ ਤੇ ਝੱਲਾਂ, ਤੈਨੂੰ ਦੱਸਦੀ ਸੰਗਾਂ।

ਤੇਰੇ ਉੱਤੇ ਦੁੱਖ ਮੇਰੇ ਦਾ, ਪੈ ਨਾ ਜਾਏ ਪਰਛਾਵਾਂ

ਵੀਰਾ …

ਮਾਪੇ ਸਦਾ ਨਾ ਬੈਠੇ ਰਹਿਣੇ, ਵੀਰ ਭੈਣ ਦੀਆਂ ਬਾਹਵਾਂ।

ਭੁੱਲੀ ਵਿਸਰੀ ਭੈਣ ਜੋ ਤੈਨੂੰ, ਤੱਕਦੀ ਤੇਰੀਆਂ ਰਾਹਵਾਂ।

ਵੀਰ ਮੇਰੇ ਨੂੰ ਲੱਗ ਨਾ ਜਾਵਣ, ਤੱਤੀਆਂ ਕਦੇ ਹਵਾਵਾਂ

ਵੀਰਾ …

ਹਰ ਔਰਤ ਦੀ ਇੱਜ਼ਤ ਕਰਨਾ, ਸੁੱਚਾ ਕਰਮ ਹੈ ਤੇਰਾ।

ਦੇਖ ਪਰਾਈ ਭੈਣ ਸਮਝਣਾ, ਏਹੋ ਧਰਮ ਹੈ ਤੇਰਾ।

ਬਾਲੜੀਆਂ ਨੂੰ ਧੀਆਂ ਸਮਝੇਂ, ਵੱਡੀਆਂ ਜਾਣੇ ਮਾਵਾਂ

ਵੀਰਾ ..

ਕਿਸੇ ਭੈਣ ਤੇ ਵੀ ਜੇ ਤੱਕਿਆ, ਭੀੜਾਂ ਨੇ ਬਣ ਆਈਆਂ।

ਬਿਨ ਰੱਖੜੀ ਤੋਂ ‘ਦੀਸ਼’ ਦੇ ਵੀਰਾਂ, ਇੱਜ਼ਤਾਂ ਲੱਖ ਬਚਾਈਆਂ।

ਤੂੰ ਮਾਲਕ ਹੈਂ ਉਸ ਵਿਰਸੇ ਦਾ, ਤੈਨੂੰ ਯਾਦ ਕਰਾਵਾਂ

ਵੀਰਾ …

ਰੁੱਖ ਤਾਂ ਲਗਾਈਏ
ਚਲੋ ਧਰਤੀ ਦਾ ਕਰਜ਼ ਚੁਕਾਈਏ, ਰੁੱਖ ਤਾਂ ਲਗਾਈਏ,

ਹਰ ਇੱਕ ਸੁੰਨਾ ਵਿਹੜਾ ਮਹਿਕਾਈਏ, ਰੁੱਖ ਤਾਂ ਲਗਾਈਏ।

ਤਪਸ਼ਾਂ ਨਾਲ ਝੁਲਸੇ ਖੇਤ, ਨਦੀਆਂ ਤੇ ਜੰਗਲ-ਬੇਲੇ,

ਘਟਾਵਾਂ ਪਿਆਰ ਦੀਆਂ ਫਿਰ ਬੁਲਾਈਏ, ਰੁੱਖ ਤਾਂ ਲਗਾਈਏ।

ਪਰਿੰਦੇ ਲੱਭਦੇ ਫਿਰਦੇ ਨੇ ਛਾਵਾਂ ਤੇ ਟਿਕਾਣੇ,

ਉਹਨਾਂ ਵਾਸਤੇ ਵੀ ਘਰ ਬਣਾਈਏ, ਰੁੱਖ ਤਾਂ ਲਗਾਈਏ।

ਉਦਾਸੀ ਓੜ੍ਹ ਬੈਠੇ ਨੇ ਪਹਾੜ, ਖੇਤ ਤੇ ਜੰਗਲ ਸਾਰੇ,

ਹਰ ਇੱਕ ਚਿਹਰੇ ਉੱਤੇ ਹਰਖ ਲਿਆਈਏ, ਰੁੱਖ ਤਾਂ ਲਗਾਈਏ।

ਇਹ ਕੁਦਰਤ ਦੀ ਅਮਾਨਤ, ਇਹ ਰੱਬ ਦੀਆਂ ਨੇ ਨੇਮਤਾਂ,

ਇਹਨਾਂ ਦਾ ਮਾਣ ਦਿਲਾਂ ਵਿੱਚ ਵਸਾਈਏ, ਰੁੱਖ ਤਾਂ ਲਗਾਈਏ।

ਇਹੀ ਦੇਂਦੇ ਨੇ ਠੰਢੀ ਛਾਂ, ਇਹੀ ਸਾਹਾਂ ਦੇ ਨੇ ਰਾਖੇ,

ਮੁਹੱਬਤ ਦਾ ਇਨ੍ਹਾਂ ਨਾਲ ਫ਼ਰਜ਼ ਨਿਭਾਈਏ, ਰੁੱਖ ਤਾਂ ਲਗਾਈਏ।

ਧੂੰਏ ਨਾਲ ਘੁੱਟਦੇ ਮੌਸਮ ਨੂੰ ਕੁਝ ਰਾਹਤ ਮਿਲ ਜਾਵੇ,

ਹਵਾਵਾਂ ਵਿੱਚ ਨਵੀਂ ਖ਼ੁਸ਼ਬੂ ਰਚਾਈਏ, ਰੁੱਖ ਤਾਂ ਲਗਾਈਏ।

ਜੇ ਚਾਹੁੰਦੇ ਹਾਂ ਆਉਣ ਵਾਲੀਆਂ ਨਸਲਾਂ ਰਹਿਣ ਖ਼ੁਸ਼ਹਾਲ,

ਹਰਾ-ਭਰਾ ਜਹਾਨ ਉਹਨਾਂ ਨੂੰ ਦੇ ਜਾਈਏ, ਰੁੱਖ ਤਾਂ ਲਗਾਈਏ।

‘ਅਮਰ’ ਨੇਕੀ ਦਾ ਰਾਹ ਇਹ, ਇਬਾਦਤ ਤੋਂ ਨਹੀਂ ਘੱਟ,

ਦੁਆਵਾਂ ਕਾਦਰੋਂ ਖ਼ੂਬ ਕਮਾਈਏ, ਰੁੱਖ ਤਾਂ ਲਗਾਈਏ।

ਨਸ਼ਿਆਂ ਦਾ ਦਰਿਆ
ਨਸ਼ਿਆਂ ਦਾ ਵਗਦਾ ਦਰਿਆ,

ਇਹਦੇ ਵਿਚ  ਨਾ  ਗੋਤੇ  ਖਾ।

ਕੈਪਸੂਲ, ਡੋਡੇ, ਭੁੱਕੀ  ਮਾੜੀ,

ਤੂੰ ਇਨ੍ਹਾਂ  ਤੋਂ  ਜਾਨ  ਛੁਡਾ।

ਮਾਂ  ਤੇਰੀ   ਤੈਨੂੰ  ਸਮਝਾਵੇ,

ਵਰਜਣ   ਤੇਰੇ  ਭੈਣ  ਭਰਾ।

ਧੀ ਤੇਰੇ ਤੋਂ  ਉੱਚੀ ਹੋ ਗਈ,

ਨਾ ਤੂੰ  ਹੱਥੋਂ ਵਕਤ  ਗੁਆ।

ਫੁੱਲਾਂ ਵਰਗੀ  ਘਰ ਵਾਲੀ ਨੂੰ,

ਐਵੇਂ  ਨਾ  ਤੂੰ  ਹੋਰ  ਸਤਾ।

ਰਹਿ ਜਾਣ ਨਾ ਬੱਚੇ ਅਨਪੜ੍ਹ,

ਉਨ੍ਹਾਂ  ਨੂੰ  ਵੀ   ਰੱਜ ਪੜ੍ਹਾ।

ਜਿੰਨੇਂ  ਦਾ  ਤੂੰ  ਪੀਨੈਂ  ਦਾਰੂ,

ਓਨੇਂ  ਦਾ  ਘਰ  ਸੌਦਾ  ਪਾ।

ਪੜ੍ਹਾ ਕੇ ਆਪਣੇਂ ਬੱਚਿਆਂ ਨੂੰ

ਉੱਚੀ  ਮੰਜ਼ਿਲ   ਚੜ੍ਹਦਾ ਜਾ।

ਹੁਣ ਤੂੰ  ਜਾਗ  ਪੰਜਾਬੀ ਸ਼ੇਰਾ,

ਨਸ਼ਿਆਂ ਦੀ ਨਾ  ਅੱਤ ਮਚਾ।

ਘਰ ‘ਚ ਤੇਰਾ  ਮਾਣ ਵਧੇਗਾ,

ਪੈ  ਜਾਵੇਂ   ਜੇ  ਸਿੱਧੇ  ਰਾਹ।

ਇਕੋ ਗੱਲ  ਮੈਂ  ਕਹਿਣੀ ਤੈਨੂੰ,

ਨਸ਼ਿਆਂ ਦਾ ਨਾ  ਦਾਗ਼ ਲਗਾ।

ਹਰ ਥਾਂ ਹੋਏ  ਤੇਰੀ ਸਰਦਾਰੀ,

“ਸੁਹਲ”  ਐਸਾ  ਚੰਨ  ਚੜ੍ਹਾ।

ਨਫ਼ਰਤ ਤੋਂ ਪਰੇ
ਜੀਭ ਵਿੱਚ ਹੱਡੀ ਨਹੀਂ ,ਪਰ ਹੱਡੀਆਂ ਤੁੜਵਾ ਸਕਦੀ ਹੈ।

ਚਾਹੇ ਤਾਂ ਜੰਗਾਂ ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਵਰਸਾ ਸਕਦੀ ਹੈ।

ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਵੇਗਾ ।

ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗਮੇ ਗਾ ਸਕਦੀ ਹੈ।

ਤੇਰੇ ਯੁੱਗ ਦੇ ਸੁਪਨੇ ਵੀ ਖੁਦਗਰਜ਼ੀ ਵਿੱਚ ਰੰਗੇ ਪਏ ਨੇ।

ਸਾਡੀ ਪਿਆਜ਼ੀ ਪੌਣ ਤੈਨੂੰ ਗੋਂਦੀ ਵਿੱਚ ਸੁਲਾ ਸਕਦੀ ਹੈ।

ਲੋਕ ਪਰਿੰਦਿਆਂ ਵਾਂਗ ਅੰਬਰ ਛੂਹਣ ਲੱਗ ਪਏ ਨੇ,

ਲਾਲਸਾਵਾਂ ਦੀ ਤ੍ਰਿਸ਼ਨਾ ਰਾਹਾਂ ਵਿਚ ਭਟਕਾ ਸਕਦੀ ਹੈ।

ਝੂਠਾਂ ਦੇ ਹਨੇਰਿਆਂ ਅੱਗੇ ਸੱਚ ਕਦੇ ਲੁਕਦਾ ਨਹੀਂ ਹੁੰਦਾ,

ਰੂਹਾਨੀ ਰੌਸ਼ਨੀ ਵੀ ਪੱਥਰ ਅੰਦਰ ਦੀਪ ਜਗਾ ਸਕਦੀ ਹੈ।

ਨਫ਼ਰਤ ਅੱਗ ਦੇ ਸੇਕ ਵਾਂਗ ਅੰਦਰੋਂ ਸਭ ਸਾੜ ਦਿੰਦੀ ਹੈ।

ਮੁਹੱਬਤ ਦੀ ਠੰਢੀ ਛਾਂ ਰੇਤ ਵਿੱਚ ਚਸ਼ਮੇ ਫੁੱਟਾ ਸਕਦੀ ਹੈ।

ਭੁੱਖ, ਗਰੀਬੀ ਜੰਗਾਂ ਵਾਲੇ ਜ਼ਖਮੀ ਵੇਲੇ ਵੇਖੇ ਨੇ ਅਸੀਂ।

ਦੀਵੇ ਬੁਝਣ ਦੀ ਕਲਪਨਾ ਵੀ ਦਿਲ ਨੂੰ ਕੰਬਾ ਸਕਦੀ ਹੈ।

“ਅਮਰ” ਡਲਕਦੇ ਤਾਰੇ, ਖਿੜਦੇ ਫੁੱਲ, ਤਿੱਤਰ-ਖੰਭੀ ਬੱਦਲ।

ਕੁਦਰਤ ਮੁਹੱਬਤਾਂ ਤੇ ਜਿੱਤਾਂ ਦੇ ਵੀ ਗੀਤ ਸੁਣਾ ਸਕਦੀ ਹੈ।

ਮਾਂ (ਗ਼ਜ਼ਲ)
ਮਾਂ ਦੀ ਦੁਆ ਤੋਂ ਵੱਡੀ ਨਾ ਕੋਈ ਦਵਾ ਹੁੰਦੀ ਹੈ

ਹਰ ਰੋਗ, ਹਰ ਇੱਕ ਜ਼ਖ਼ਮ ਦੀ ਉਹ ਹੀ ਸ਼ਿਫ਼ਾ ਹੁੰਦੀ ਹੈ

ਜਦ ਧੁੱਪ ਸਿਰ ਤੋਂ ਲੰਘ ਕੇ ਰੂਹਾਂ ਤਕ ਪਹੁੰਚ ਜਾਵੇ

ਮਾਂ ਦੀ ਹੀ ਯਾਦ ਤਪਦੀਆਂ ਰਾਹਾਂ ‘ਚ ਛਾਂ ਹੁੰਦੀ ਹੈ

ਬੱਚਾ ਕਿਸੇ ਵੀ ਉਮਰ ਦਾ ਹੋਵੇ, ਕਿਸੇ ਵੀ ਸ਼ਹਿਰ

ਮਾਂ ਲਈ ਤਾਂ ਉਸ ਦੀ ਤਕਲੀਫ਼ ਸਜ਼ਾ ਹੁੰਦੀ ਹੈ

ਸੱਜਣ, ਵਫ਼ਾਵਾਂ, ਰਿਸ਼ਤੇ, ਦੁਨੀਆ ਦੇ ਸਭ ਕਾਇਦੇ

ਮਾਂ ਦੀ ਮੁਹੱਬਤ ਸਭ ਤੋਂ ਹੀ ਜੁਦਾ ਹੁੰਦੀ ਹੈ

ਮਸਜਿਦ ਅਜ਼ਾਨ, ਮੰਦਰਾਂ ਵਿੱਚ ਘੰਟੀਆਂ ਦੀ ਧੁਨ

ਮਾਂ ਦੀ ਸਦਾ ਵਿੱਚ ਸ਼ਾਮਿਲ ਹਰ ਇੱਕ ਦੁਆ ਹੁੰਦੀ ਹੈ

ਪੈਰਾਂ ਦੇ ਹੇਠ ਜੰਨਤਾਂ ਦਾ ਜ਼ਿਕਰ ਇਉਂ ਹੀ ਨਹੀਂ

ਧਰਤੀ ‘ਤੇ ਮਾਂ ਹੀ ਰੱਬ ਦੀ ਮਰਜ਼ੀ, ਰਜ਼ਾ ਹੁੰਦੀ ਹੈ

ਦੁਨੀਆ ਦੀਆਂ ਸਭ ਜੰਗਾਂ, ਸਭ ਜਿੱਤਾਂ ਅਧੂਰੀਆਂ

ਜਦ ਘਰ ‘ਚ ਬੈਠੀ ਮਾਂ ਦੀ ਅੱਖ ਖ਼ਫ਼ਾ ਹੁੰਦੀ ਹੈ

ਮਾਂ ਮਰ ਕੇ ਵੀ ਨਹੀਂ ਮਰਦੀ ਹੈ ਅਸਲ ਦੇ ਵਿੱਚ

ਔਲਾਦ ਦੇ ਸਾਹਾਂ ਵਿੱਚ ਉਹ ਬਣ ਕੇ ਹਵਾ ਹੁੰਦੀ ਹੈ

ਗ਼ਜ਼ਲਗੋ: ਗੁਰਪ੍ਰੀਤ ਸਿੰਘ ਬਿਲਿੰਗ

**ਮਾਂ ਮੇਰੀ ਦਾ ਏਡਾ ਜੇਰਾ…(ਗੀਤ)**
ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ।

ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ।

ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ।

ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ।

ਕੋਈ ਨਾ ਸਾਡੇ ਅੱਥਰੂ ਪੂੰਝੇ, ਕੋਈ ਨਾ ਹੋਰ ਵਰਾਉਂਦਾ ਨੀ

ਮਾਂ ਮੇਰੀ………..

ਉਹਦੇ ਬੋਲਾਂ ਦੇ ਵਿੱਚ ਮਿਸ਼ਰੀ, ਕਦੇ ਨਾ ਕੌੜਾ ਬੋਲੇ ਨੀ।

ਜਣੇ ਖਣੇ ਦੇ ਕੋਲ ਕਦੇ ਨਾ, ਦਿੱਲ ਦੀ ਘੂੰਡੀ ਖੋਲ੍ਹੇ ਨੀ।

ਜ਼ਿੰਦਗੀ ਦਾ ਹਰ ਪਲ ਹੀ ਉਹਦਾ, ਸਤਿ ਸੰਤੋਖ ਸਿਖਾਉਂਦਾ ਨੀ।

ਮਾਂ ਮੇਰੀ……….

ਦੁੱਖਾਂ ਵਾਲੇ ਸਮੇਂ ਬਥੇਰੇ, ਸਿਰ ਉਹਦੇ ਤੋਂ ਲੰਘੇ ਨੀ।

ਭਲਾ ਬੁਰਾ ਨਾ ਕਿਸੇ ਨੂੰ ਆਖੇ, ਖ਼ੈਰਾਂ ਸਭ ਦੀਆਂ ਮੰਗੇ ਨੀ।

‘ਨਾ ਕੋ ਵੈਰੀ ਨਾਹੀ ਬੇਗਾਨਾ’, ਏਹੀ ਪਾਠ ਪੜ੍ਹਾਉਂਦਾ ਨੀ

ਮਾਂ ਮੇਰੀ………

ਮਾਂ ਤਾਂ ਸੰਘਣੀ ਛਾਂ ਦਾ ਰੁੱਖੜਾ, ਦੇਵੇ ਠੰਢੀਆਂ ਛਾਵਾਂ ਨੀ।

ਬਿਨ ਮੰਗੇ ਹੀ ਸਭ ਨੂੰ ਦੇਵੇ, ਸੱਚੇ ਦਿਲੋਂ ਦੁਆਵਾਂ ਨੀ।

ਦਰੀਆਂ, ਖੇਸ ਤੇ ਸਾਲੂ ਦਾ ਫੁੱਲ, ਉਹਦੀ ਯਾਦ ਕਰਾਉਂਦਾ ਨੀ।

ਮਾਂ ਮੇਰੀ………

ਪਿੰਡ ਆਪਣੇ ਦੇ ਵਿੱਚ ਉਸ ਤਾਂ, ਇੱਜ਼ਤ ਬੜੀ ਕਮਾਈ ਨੀ।

ਅੱਜ ਉਹਦੀ ਫੁਲਵਾੜੀ ਉੱਤੇ, ਮਿਹਨਤ ਰੰਗ ਲਿਆਈ ਨੀ।

ਸ਼ੀਸ਼ੇ ਵਰਗੇ ਨਿਰਮਲ ਮਨ ਦਾ, ‘ਦੀਸ਼’ ਨੂੰ ਮੋਹ ਸਤਾਉਂਦਾ ਨੀ।

ਮਾਂ ਮੇਰੀ……..

ਚੀਖ
ਦਰਦਾਂ ਦੇ ਛਾਲੇ ਉੱਧੜੇ ਪਏ ਨੇ,

ਸਾਹ ਪੀੜਾਂ ਨਾਲ ਉੱਖੜੇ ਪਏ ਨੇ,

ਜਿੰਦਗੀ ਦੇ ਸਵਾਲ ਉਲਝੇ ਪਏ ਨੇ,

ਜਵਾਬ  ਲੇਖਾਂ ਨਾਲ ਰੁੱਸੇ ਪਏ ਨੇ,

ਧਰਤੀ ਦੇ ਪਾਣੀ ਸੁੱਕਦੇ ਪਏ ਨੇ,

ਬਿਰਖ ਵੀ ਜੰਗਲ ‘ਚ ਮੁੱਕਦੇ ਪਏ ਨੇ,

ਕੁੱਖ ‘ਚ ਧੀ ਦੇ ਕਤਲ ਹੁੰਦੇ ਪਏ ਨੇ,

ਕੁਦਰਤ ਅਤੇ ਕਾਦਰ ਗੁੱਸੇ ਪਏ ਨੇ,

ਨੰਗੇ ਤਨ ਪੋਹ ਵਿਚ ਠਕਦੇ ਪਏ ਨੇ,

ਹਾੜ ਦੀ ਧੁੱਪ ਵਿੱਚ ਸੜਦੇ ਪਏ ਨੇ,

ਕਫ਼ਨ ਕਿਰਤੀਆਂ ਸਿਰ ਬੰਨੇ ਪਏ ਨੇ,

ਹੱਥ ਤਕਦੀਰ ਨਾਲ ਲੜਦੇ ਪਏ ਨੇ ,

ਧਨਾਢ ਢਿੱਡ ‘ਚ ਹੋਰ ਭਰਦੇ ਪਏ ਨੇ,

ਮਜ਼ਲੂਮਾਂ ਦੇ ਦੀਵੇ ਬੁਝੇ ਪਏ ਨੇ,

ਔਤਰੀ ਭੁੱਖ ਨਾਲ ਤਪੇ ਪਏ ਨੇ,

ਪਾਣੀ ਵੀ ਚਿੱਥ ਕੇ ਪੀਂਦੇ ਪਏ ਨੇ,

ਝੱਖੜ ਧੰਮ ਚਾਨਣ ਹੁੰਦੇ ਪਏ ਨੇ,

ਕਲਮ ਅਤੇ ਦਾਤੀ ਸਲਾਹੀ ਪਏ ਨੇ ,

ਸਾਂਝ ਦੇ ਸਿਰਨਾਵੇਂ ਲਿਖਦੇ ਪਏ ਨੇ,

ਅਮਰ ਹੁਣ ਸ਼ਬਦ ਸਹੀ ਰਸਤੇ ਪਏ ਨੇ,