Punjab News - Quami Ekta Punjabi Newspaper (ਕੌਮੀ ਏਕਤਾ) » ਹਰਬੀਰ ਸਿੰਘ ਭੰਵਰ

ਪ੍ਰੋ.ਪ੍ਰਿਥੀਪਾਲ ਸਿੰਘ ਕਪੂਰ ਇਕ ਨਾਮਵਰ ਇਤਿਹਾਸਕਾਰ ਹਨ : ਹਰਬੀਰ ਸਿੰਘ ਭੰਵਰ
ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਇਕ ਨਾਮਵਰ ਇਤਿਹਾਸਕਾਰ ਹਨ। ਉਨ੍ਹਾਂ ਸਿਖ ਇਤਿਹਾਸ ਅਨੇਕ ਪੁਸਤਕਾ ਲਿਖੀਆਂ ਹਨ। ਹਥਲੀ ਖੋਜ  ਭਰਪੂਰ ਪੁਸਤਕ “ਕਰਤਾਰਪੁਰ ਦਾ ਵਿਰਸਾ’ ਬਾਰੇ ਹੈ॥

ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਜਦੋਂ ਪੰਦਰ੍ਹਵੀਂ ਸਦੀ ਦੇ ਦੂਜੇ ਅੱਧੇ ਵਿਚ ਅਵਤਾਰ ਧਾਰਿਆ ਤਾ ਉਸ ਸਮੇਂ ਭਾਰਤੀ ਸਮਾਜ, ਧਰਮ ਤੇ ਰਾਜਨੀਤੀ ਕਦਰਾਂ ਕੀਮਤਾਂ ਵਿਚ ਬਹੁਤ ਨਿਘਾਰ ਆ ਚੁੱਕਾ ਸੀ। ਧਰਮ ਦੇ ਸੰਕਲਪ ਵਿਚ ਪ੍ਰੋਹਤਾਈ ਅਤੇ ਰੀਤੀ ਰਿਵਾਜ ਪ੍ਰਧਾਨ ਸਨ।

ਗੁਰੂ ਜੀ ਨੇ ‘ਕਲਿ ਤਾਰਨ’ ਲਈ  ਹਿੰਦੂ ਤੇ ਮੁਸਲਮਾਨ ਦੋਹਾਂ ਧਰਮਾਂ ਦੇ ਤੀਰਥ ਅਸਥਾਨਾ ਤੇ ਦੂਰ  ਦੁਰੇਡੇ ਵੀ ਗਏ;ਉਥੇ ਉਨ੍ਹਾਂ ਨੇ ਦੋਨਾਂ ਧਰਮਾਂ ਦੇ ਵਿਦਵਾਨਾਂ ਤੇ ਅਮ ਲੋਕਾਂ ਨਾਲ ਸੰਵਾਦ ਵੀ ਛੇੜੇ। ਇਸ ਅਮਲ ਵਿਚ ਗੁਰੂ ਜੀ ਨਾਥਾਂ, ਯੋਗੀਆਂ,ਸਿੱਧਾ, ਉਦਾਸੀਆਂ ਦੇ ਆਸ਼ਰਮਾਂ ਅਤੇ ਸਾਧਕਾਂ ਦੀਆਂ ਗੁਫ਼ਾਵਾਂ, ਜੈਨੀ/ਬੋਧੀ ਮੱਠਾ ਤਕ ਵੀ ਪਹੁੰਚ ਕੀਤੀ। ਉਹ ਇਸਲਾਮੀ ਕੇਂਦਰਾਂ ਮੱਕੇ,ਮਦੀਨੇ ਅਤੇ ਬਗਦਾਦ ਤਕ ਵੀ ਪੁਜੇ। ਉਥੇ ਉਨ੍ਹਾਂ ਦਾ ਮੇਲ ਪੀਰ ਦਸਤਗੀਰ ਨਾਲ ਹੋਇਆ। ਗੁਰੁ ਜੀ ਨਾਮੀ ਸੂਫ਼ੀ ਫ਼ਕੀਰਾਂ ਦੀਆਂ ਦਰਗਾਹਾ ਤੇ ਵੀ ਗਏ। ਪਾਕਪਟਨ ਵਿਖੇ ਸ਼ੇਖ ਫ਼ਰੀਦ ਦੀ ਦਰਗਾਹ ਤੇ ਉਹ ਦੋ ਵਾਰ ਗਏ,ਜਿਥੇ ਉਨ੍ਹਾਂ ਫ਼ਰੀਦ ਜੀ ਦੇ ਪੰਜਾਬੀ ਵਿਚ ਲਿਖੇ ਸ਼ਲੋਕ,ਉਸ ਸਮੇ ਗੱਦੀ ਨਸ਼ੀਨ ਸ਼ੇਖ ਇਬਰਾਹੀਸ ਪਾਸੋਂ ਪ੍ਰਾਪਤ ਕੀਤੇ ਜੋ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿਚ ਸ਼ਾਮਿਲ ਕੀਤੇ। ਉਨ੍ਹਾਂ ਦੀ ਲੋਕਾਈ ਨਾਲ ਸਿਧਾ ਰਾਬਤਾ ਕਾਇਮ ਕਰਨ ਦੀ ਵਿਧੀ ਕਾਫ਼ੀ ਸਫ਼ਲ ਰਹੀ। ਫਲਸਰੂਪ ਗੁਰੁ ਜੀ ਜਿਥੇ ਵੀ ਗਏ ਉਥੇ ਉਨ੍ਹਾਂ ‘ਸੰਗਤ’ ਸੰਗਠਿਤ ਕੀਤੀ। ਅਨੁਮਾਨ ਹੈ ਕਿ ਗੁਰੁ ਸਾਹਿਬ ਨੇ ਭਾਰਤ ਵਿਚ ਘਟੋ ਘਟ 39 ‘ਸੰਗਤਾਂ’ ਸੰਗਠਿਤ ਕਰਨ ਦੇ ਕੇਂਦਰ ਸਥਾਪਤ ਕੀਤੇ ਜੋ ਉਨ੍ਹਾਂ ਦੇ ਉਤਰਾ-ਅਧਿਕਾਰੀਆਂ ਸਮੇ ਵੀ ਸਕ੍ਰਿਅ ਰਹੇ, ਜਿਸ ਕਾਰਨ ਸਿਖ ਧਰਮ ਦਾ ਪ੍ਰਚਾਰ/ਵਿਕਾਸ ਹੋਇਆ।

ਗੁਰੂ ਜੀ ਨੇ ਆਪਣੇ ਇਸ ਕਾਰਜ ਵਿਚ ਚਾਰ ਲੰਬੀਆਂ ਉਦਾਸੀਆਂ ਵਿਚ ਆਪਣੀ ਜ਼ਿੰਦਗੀ ਦੇ 27 ਸਾਲ ਲਗਾਏ। ਉਹ ਹਰ ਉਦਾਸੀ ਪਿਛੋਂ ਪੰਜਾਬ ਜ਼ਰੂਰ ਆਉਂਦੇ, ਸੁਲਤਾਨਪੁਰ ਵਿਖੇ ਆਪਣੀ  ਭੈਣ ਬੀਬੀ ਨਾਨਕੀ ਨੂੰ ਮਿਲਦੇ, ਸ਼ਰਧਾਲੂਆਂ ਤੇ ਮਿੱਤਰਾਂ ਨੂੰ ਮਿਲਦੇ ਅਤੇ ਤਲੰਵਡੀ (ਨਨਕਾਣਾ ਸਾਹਿਬ) ਵੀ ਜਾਂਦੇ ਆਪਣੇ ਮਾਤਾ-ਪਿਤਾਪਰਿਵਾਰ ਨੁੰਦੇ।ਉਥੇ ਦੇ ਮੁਖੀ ਰਾਏ ਬੁਲਾਰ,ਜੋ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ, ਨੂੰ ਵੀ ਮਿਲਕੇ ਜਾਂਦੇ। ਆਪਣੇ ਸਹੁਰੇ ਪਿੰਡ ਪਖੋਕੇ (ਰੰਧਾਵਿਆਂ) ਵਿਖੇ ਉਹਨਾਂ ਦਾ ਮੇਲ ਇੱਕ ਅਧਿਆਤਮਿਕ ਬਿਰਤੀ ਵਾਲੇ ਵਿਅਕਤੀ ਭਾਈ ਅਜਿਤੇ ਨਾਲ ਹੋਇਆ ਜੋ ਗੁਰੂ ਜੀ ਦਾ ਤਤਕਾਲ ਹੀ ਸ਼ਰਧਾਲੂ ਬਣ ਗਿਆ। ਜਨਮ ਸਾਖੀਆਂ ਅਨੁਸਾਰ ਜਦੋਂ ਗੁਰੂ ਜੀ ਪਹਿਲੀ ਉਦਾਸੀ ਮਗਰੋਂ ਪਖੋਕੇ ਆਏ ਸਨ,ਉਨ੍ਹਾਂ ਨੇ ਇਕ ਨਵੀਂ ਬਸਤੀ ਵਸਾਉਣ ਦਾ ਮਨ ਬਣਾ ਲਿਆ ਸੀ, ਜਿਸ ਦਾ ਮੰਤਵ “ਮਾਨਵਤਾ ਦਾ ਕਲਿਆਣ” ਕਰਨਾ ਸੀ।  ਕਰਤਾਰਪੁਰ ਪਖੋਕੇ (ਰੰਧਾਵਿਆਂ) ਦੇ ਬਹੁਤ ਨੇੜੇ ਸੀ,ਰਾਵੀ ਦਰਿਆ ਦਾ ਇਹ ਸੱਜਾ  ਕਿਨਾਰਾ, ਜਿਸ ਦੇ ਸਾਹਮਣੇ ਵਿਸ਼ਾਲ ਪੱਧਰਾ ਮੈਦਾਨ ਸੀ ਜੋ ਦਰੱਖਤਾਂ ਨਾਲ ਘਿਰਿਆ ਸੀ, ਉਨ੍ਹਾਂ ਨੁੰ ਬਹੁਤ ਚੰਗਾ ਲਗਾ ਸੀ।

ਕਰਤਾਰਪੁਰ ਵਸਾਉਣ ਲਈ ਗੁਰੂ ਜੀ ਦੇ ਸ਼ਰਧਾਲੂਆਂ ਦੀ ਭੂਮਿਕਾ ਵੀ ਮਹੱਤਵ ਰੱਖਦੀ ਹੈ। ਲਾਹੌਰ ਦੇ ਸਰਦੇ ਪੁਜਦੇ ਵਪਾਰੀ ਭਾਈ ਦੁਨੀ ਚੰਦ ਨੇ ਜ਼ਮੀਨ ਖਰੀਦ ਕੇ ਦਿੱਤੀ। ਭਾਈ ਦੁਨੀ ਚੰਦ ਕਰੋੜੀ ਜੋ ਸਲਤਾਨਪੁਰ ਦੇ ਲਾਗੇ ਕਸਬੇ ਮਲਸੀਹਾਂ ਦਾ ਵਸਨੀਕ ਸੀ। ਦੂਜੇ ਵਡੇ ਸ਼ਰਧਾਲੂ ਭਾਈ ਸਨਮੁਖ ਤੇ ਭਾਈ ਭਾਗੀਰਥ ਸੀ ਜੋ ਸੁਲਤਾਨਪੁਰ ਦੇ ਮੋਢੀ ਸ਼ਰਧਾਲੂਆਂ ਵਿਚੋਂ ਸਨ।ਇਸ ਤੋਂ ਬਿਨਾ ਖਰੀਦੀ ਗਈ ਜ਼ਮੀਨ ਵਾਲੇ ਪਿੰਡ ਦੋਧਾ (ਜ਼ਿਲਾ ਨਾਰੋਵਾਲ) ਵਾਲੇ ਭਾਈ ਦੋਦੋ ਦਾ ਹੈ। ਇਸੇ ਹੀ ਭਾਈ ਅਜਿਤੇ ਵਲੋਂ ਮਿਲੀ ਸਹਾਇਤਾ ਵੀ ਬੜੀ ਕਾਰਗਰ ਰਹੀ। ਕਰਤਾਰਪੁਰ ਵਿਖੇ ਮੁਢਲੇ ਕਾਰਜ ਸੰਪਨ ਕਰਕੇ ਗੁਰੁ ਜੀ ਆਪਣੀ ਸੁਪਤਨੀ ਬੀਬੀ ਸੁਲੱਖਣੀ ਤੇ ਦੋਨੋ ਪੁਤਰਾਂ ਨੂੰ ਲੈ ਕੇ ਆਏ ਜਿਥੇ ਉਨ੍ਹਾਂ ਲਈ ਇਕ ਛੋਟਾ ਜਿਹਾ ਨਿਵਾਸ ਤਿਆਰ  ਕਰ ਲਿਆ ਗਿਆ ਸੀ। ਕੁਝ ਹੀ ਦਿਨਾਂ ਪਿਛੋਂ ਗੁਰੂ ਜੀ ਦੇ ਮਾਤਾ ਪਿਤਾ ਵੀ ਬਿਨਾਂ ਕਿਸੇ ਉਜਰ ਦੇ ਪਰਿਵਾਰ ਦੇ ਨਾਲ ਆ ਮਿਲੇ। ਜਦੋਂ ਗੁਰੂ ਜੀ ਦੁਆਰਾ ਸਥਾਪਤ ਨਗਰੀ ਬਾਰੇ ਦੂਰ ਦੁਰੇਡੇ ਦੀਆਂ ਸੰਗਤਾਂ ਨੂੰ ਕਰਤਾਰਪੁਰ ਵਸਾਉਣ ਦੀ ਖੁਸ਼ਖ਼ਬਰੀ ਮਿਲੀ,ਸ਼ਰਧਾਲੂ ਸੰਗਤਾਂ ਵਿਚ ਵੀ ਇਥੇ ਆਬਾਦ ਹੋਣ ਲਈ ਉਤਸ਼ਾਹ ਪੈਦਾ ਹੋ ਗਿਆ। ਗੁਰੁ ਜੀ ਦੇ ਅਨੇਕ ਪੈਰੋਕਾਰਾਂ/ਸ਼ਰਧਾਲੂਆਂ ਨੇ ਆਪਣੀ ਰਿਹਾਇਸ਼ ਲਈ ਛੋਟੇ ਵਡੇ ਘਰ ਬਣਾ ਲਏੇ। ਗੁਰੂ ਜੀ ਨੇ ਇਹ ਪਾਵਨ ਨਗਰੀ ਬਣਾ ਕੇ ਇੱਕ ਮਾਨਵੀ ਜੀਵਨ ਵਿਚ ਤਿਆਗ ਨਹੀ,ਸੰਯੁਕਤ ਜੀਵਨ ਦਾ ਸੰਕਲਪ ਹੀ ਮਨੁੱਖਤਾ ਲਈ ਕਲਿਆਣਕਾਰੀ ਦਾ ਸੰਦੇਸ਼ ਦਿਤਾ। ਇਹ  ਨਗਰੀ ਵਸਾਉਣ ਬਾਰੇ ਸਾਲ ਦਾ ਪਕਾ ਪਤਾ ਨਹੀ,ਪਰ ਵਿਦਵਾਨਾਂ ਅਤੇ 1520-21 ਤੋਂ ਜਾਪਦਾ ਹੈ,ਜਦੋਂ ਗੁਰੂ ਜੀ ਆਪਣੀ ਚੌਥੀ ਤੇ ਆਖਰੀ ਉਦਾਸੀ ਪਿਛੋਂ ਵਾਪਸ ਆਏ। ਗੁਰੁ ਸਾਹਿਬ ਨੇ ਇੱਥੇ 18 ਸਾਲ ਬਿਤਾਏ।

ਸ੍ਰੀ ਗੁਰੁ ਨਾਨਕ ਦੇਵ ਜੀ ਨੇ 70 ਸਾਲ ਰੁਝੇਵਿਆਂ ਭਰਪੂਰ ਜੀਵਨ ਜੀਵਿਆ। ਜਿਸ ਦੁਆਰਾ  ਮਨੁਖੀ ਜੀਵਨ ਦੇ ਹਰੇਕ ਆਤਮਿਕ, ਅਧਿਆਤਮਿਕ, ਗ੍ਰਹਿਸਤ-ਵਿਰਤਕ,ਕਿਰਤ ਅਤੇ ਸਮੁੱਚੀ ਕਾਇਨਾਤ  ਨਾਲ ਆਪਣਾ ਗਿਆਨ ਅਤੇ ਅਨੁਭਵ ਸਾਂਝਾ ਕਰਕੇ ਭਾਈਵਾਲੀ ਬਣਾਈ।

ਗੁਰੁ ਜੀ ਦੀਆਂ ਮੁਢਲੀਆਂ ਸੰਗਤਾਂ ਦਾ ਮੁਖੀ ਸ਼ੇਖ ਸਜਨ (ਦਖਣ-ਪਛਮੀ ਪੰਜਾਬ) ਅਤੇ ਭਾਈ ਲਾਲੋ (ਏਮਨਾਬਾਦ ਜ਼ਿਲਾ ਗੁਜਰਾਂਵਾਲ।

ਲੰਗਰ ਤੋਂ ਬਿਨਾਂ ਕਾਰ ਸੇਵਾ ਦਾ ਸੰਕਲਪ ਵੀ ਕਰਤਾਰਪੁਰ ਦੇ ਵਿਰਸੇ ਦਾ ਵਡਮੁੱਲਾ ਭਾਗ ਹੈ। ਕਰਤਾਰਪੁਰ ਵਿਖੇ ਧਰਮਸ਼ਾਲਾ, ਤੇ ਹੋਰ ਮੁਢਲੀਆਂ ਇਮਾਰਤਾਂ ਕਾਰ ਸੇਵਾ ਰਾਹੀਂ ਉਸਾਰੀਆਂ ਸਨ। ਗੁਰੁ ਸਾਹਿਬ ਖੁਦ ਵੀ ਕਾਰ ਸੇਵਾ ਵਿੱਚ ਸ਼ਾਮਿਲ ਹੁੰਦੇ ਸਨ।

ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ. ਸੰਗਤ, ਸੇਵਾ, ਲੰਗਰ ਅਤੇ ਪੰਗਤ ਸਿਖ ਧਰਮ ਦੀਆਂ ਅਜੇਹੀਆਂ ਕਿਰਿਆਵਾਂ ਹਨ, ਜਿਨਾਂ ਦੀ ਆਪਸੀ ਸਿਧਾਂਤਕ ਸਾਂਝ ਹੈ। ਇਹਨਾਂ ਦੀ ਪਰੰਪਰਾ ਕਰਤਾਰਪੁਰ ਤੋਂ ਸ਼ੁਰੂ ਹੋਈ। ਸਿੱਖ ਧਰਮ ਵਿਚ ਮਨੁੱਖੀ ਏਕਤਾ ਤੇ ਬਰਾਬਰੀ ਤੇ ਜ਼ੋਰ ਦਿਤਾ ਗਿਆ ਹੈ॥ ਸਰਬਤ ਦੇ ਭਲੇ ਲਈ ਅਰਦਾਸ ਹੁੰਦੀ ਹੈ।

ਕਰਤਾਰਪੁਰ ਵਿਖੇ ਗੁਰੁ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ। ਆਪਣੀਆਂ ਚਾਰ ਉਦਾਸੀਆਂ ਦੌਰਾਨ ਉਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਧਾਰਮਿਕ ਸ਼ਖਸ਼ੀਅਤਾਂ ਤੇ ਆਮ ਲੋਕਾਂ ਨਾਲ ਸੰਵਾਦ ਕੀਤਾ ਸੀ ਤੇ ਜਗਤ ਜਲੰਦੇ ਨੂੰ ਤਾਰਨ ਦਾ ਯਤਨ ਕੀਤਾ ਸੀ। ਕਰਤਾਰਪੁਰ ਦੀ ਪਵਿੱਤਰ ਨਗਰੀ ਬਣਾ ਕੇ ਉਨ੍ਹਾਂ ਇਕ ਰੂਹਾਨੀ ਕੇਂਦਰ  ਦੀ ਸਥਾਪਨਾ ਕੀਤੀ ਸੀ। ਇਥੇ ਰਹਿ ਕੇ ਉਨਹਾਂ ਕਈ ਵੱਡੇ ਕਾਰਜ ਕੀਤੇ। ਭਾਈ ਲਹਿਣਾ ਨੂੰ ਆਪਣਾ ਉਤਰਾਧਿਕਾਰੀ ਬਣਾਕੇ ਗੁਰੂ ਅੰਗਦ ਬਣਾ ਕੇ ਖਡੂਰ ਸਾਹਿਬ ਭੇਜਿਆ,ਬਾਣੀ ਵਾਲੀ ਪੋਥੀ ਸਾਹਿਬ ਵੀ ਸੌਂਪ ਦਿਤੀ।

ਕਰਾਤਰ ਪੁਰ ਵਿਖੇ ਹੀ ਗੁਰੁ ਜੀ ਦੇ ਪਿਤਾ ਮਹਿਤਾ ਕਾਲੂ ਦਾ 82 ਸਾਲ ਦੀ ਉਮਰ ਭੋਗ ਕੇ ਸਾਲ 1522 ਦੌਰਾਨ ਦਿਹਾਂਤ ਹੋ ਗਿਆ।

ਗੁਰੁ ਜੀ ਦੇ ਮਾਤਾ ਜੀ ਵੀ ਕੁਝ ਸਮਾਂ ਪਿੱਛੋਂ ਤੁਰ ਗਏ।

ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਭਾਈ ਮਰਦਾਨੇ ਦਾ ਦਿਹਾਂਤ ਅਫ਼ਗਾਨਿਸਾਨ ਵਿਚ ਹੋਇਆ ਦਸਿਆ ਹੈ,ਇਸ ਪੁਸਤਕ ਅਨਸਾਰ ਭਾਈ ਮਰਦਾਨ ਕਰਤਾਰਪੁਰ ਵਿਖੇ ਹੀ ਸਾਲ ,,,,  ਵਿਚ ਸਵਰਗਵਾਸ ਹੋਏ। ਗੁਰੁ ਜੀ ਨੇ ਉਸ ਦੀ ਮ੍ਰਿਤਕ ਦੇਹ ਨੂੰ ਨਦੀ ਵਿਚ ਜਲ ਪ੍ਰਵਹਾ ਕਰ ਦਿੱਤਾ ਤੇ ਉਸਦੇ ਪੁੱਤਰ ਸੀਹਜ਼ਾਦ ਨੂੰ ਉਸ ਦੀ ਥਾਂ ਕੀਰਤਨ ਦੀ  ਸੇਵਾ ਲਈ ਥਾਪਿਆ।

ਗੁਰੁ ਜੀ ਆਪ ਵੀ ਸਾਲ 1539 ਦੌਰਾਨ ਇੱਥੇ ਜੋਤੀ ਜੋਤ ਸਮਾ ਗਏ।

ਇਹ ਇਕ ਛੋਟੀ ਜਿਹੀ ਪਰ ਖੋਜ ਭਰਪੂਰ ਪੁਸਤਕ ਹੈ। ਸਾਨੂੰ ਪੜ੍ਹਣੀ ਚਾਹੀਦੀ ਹੈ॥

ਪੁਸਤਕ ਦਾ ਨਾਂਅ-ਕਰਤਾਰਪੁਰ ਦਾ ਵਿਰਸਾ

ਲੇਖਕ….ਪ੍ਰੋ. ਪ੍ਰਿਥਪਿਾਲ ਸਿੰਘ ਕਪੂਰ

ਸਫ਼ੇ- 134, ਮੁਲ –125 ਰੁਪਏ

ਪ੍ਰਕਾਸ਼ਕ—ਸਿੰਘ ਬ੍ਰਦਰਜ਼, ਅੰਮ੍ਰਿ੍ਰਤਸਰ

ਸੰਪਰਕ:0183-2543965

ਪ੍ਰਧਾਨ ਮੰਤਰੀ ਤੇ ਰਾਸ਼ਟ੍ਰਪਤੀ ਅਹਿਮ ਸਿੱਖ ਸ਼ਤਾਬਦੀਆਂ ਦੇ ਸਮਾਗਮਾਂ ‘ਚ ਸ਼ਾਮਿਲ ਹੁੰਦੇ ਰਹੇ
ਸਿੱਖ ਆਪਣੇ ਗੁਰੂ ਸਾਹਿਬਾਨ ਨਾਲ ਸਬੰਧਤ ਦਿਨ ਦਿਹਾੜੇ ਬੜੇ ਹੀ ਸਤਿਕਾਰ,ਸ਼ਰਧਾ ਤੇ ਉਤਸ਼ਾਹ ਨਾਲ ਮਨਾਉੰਦੇ ਰਹੇ ਹਨ,ਖਾਸ ਕਰ ਸਤਾਬਦੀਆਂਗੁਰਦੁਆਰਾ ਪ੍ਰਬੰਧਕ ਕਮੇਟੀ ਉਲੀਕਦੀ ਰਹੀ ਹੈ। ਜੇਕਰ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਦੇ ਤਤਕਾਲੀ ਰਾਸ਼ਟ੍ਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਬੁਲਾਇਆ ਗਿਆ, ਤਾ ਉਹ ਵੀ ਇਨਹਾਂ ਸਮਾਗਮਾਂ ਵਿਚ ਸ਼ਿਰਕਤ ਕਰਦੇ ਰਹੇ ਹਨ।  ਅਨੇਕਾਂ ਸ਼ਤਾਬਦੀ ਸਮਾਗਮਾਂ ਬਾਰੇ  ਸੰਬਧਤ ਸਮੇਂ ਦੋਰਾਨ ਪੰਥ ਵਿਚ ਚਰਚਾ  ਹੁੰਦੀ ਰਹੀ ਹੈ।ਰਿਹ ਪੱਤਰਕਾਰ 1967 ਤੋਂ 2006 ਤਕ ਹਰ ਸਤਾਬਦੀ ਦੇ ਸਮਾਗਮਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਰਿਹਾ ਹੈ।

ਅੰਗਰੇਜੀ ਹਕੂਮਤ ਸਮੇਂ ਤਾ ਕੋਈ ਸ਼ਤਾਬਦੀ ਨਹੀਂ ਮਨਾਈ ਗਈ।ਆਜ਼ਾਦ ਭਾਰਤ ਵਿਚ ਪੰਥ ਵਲੋਂ ਇਹ ਦਿਨ ਦਿਹਾੜੇ ਮਨਾਏ ਜਾਣ ਲਗੇ।

ਸਭ ਤੋਂ ਪਹਿਲੀ ਸ਼ਤਾਬਦੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300-ਸਾਲਾ ਪ੍ਰਕਾਸ਼ ਪੁਰਬ 17-18 ਜਨਵਰੀ 1967 ਨੂੰ ਮਨਾਇਆ ਜਾਣਾ ਸੀ। ਇਸ ਦੇ ਪ੍ਰੋਗਰਾਮ ਉਲੀਕਣ ਲਈ ਪੰਜਾਬ ਦੇ ਮੁਖ ਮੰਤਰੀ ਕਾਮਰੇਡ ਰਾਮ ਕਿਸ਼ਨ ਨੇ ਜੁਲਾਈ 1965 ਦੌਰਾਨ ਸਟੇਟ ਲਾਇਬ੍ਰੇਰੀ ਪਟਿਆਲਾ ਵਿਖ ਇਕ ਸਰਬ ਪਾਰਟੀ ਕਨਵਨਸ਼ਨ ਬੁਲਾਈ ਜਿਸ ਵਿਚ ਅਖ਼ਬਾਰਾਂ ਦੇ ਸੰਪਾਦਕ, ਵਿਦਵਾਨ ਤੇ ਕਲਾਕਾਰ ਭੀ ਬੁਲਾਏ ਗਏ। ਇਸ ਕਨਵੈਨਸ਼ਨ ਵਿਚ ਦਸਮਸ਼ ਪਿਤਾ ਦੀ ਜੀਵਨੀ ਲਿਖਣ ਲਈ ਰੋਜ਼ਾਨਾ ਮਿਲਾਪ ਦਿਲੀ ਦੇ ਸੰਪਾਦਕ ਰਨਬੀਰ ਤੇ ਗੁਰੂ ਜੀ ਦਾ ਚਿਤਰ ਬਨਾਉਣ ਦੀ ਸੇਵਾ ਚਿਤ੍ਰਕਾਰ ਸੋਭਾ ਸਿੰਘ ਨੁ ਸੌਂਪੀ ਗਈ। ਸਿਆਸੀ ਘਟਨਾਕ੍ਰਮ ਅਜੇਹਾ ਵਾਪਰਿਆ ਕਿ ਪਹਿਲੀ ਨਵਬੰਰ 1966 ਨੂੰ ਭਾਸ਼ਾ ਦੇ ਆਧਾਰ ਪੰਜਾਬ ਦਾ ਪੁਨਰਗਠਨ ਹੋ ਗਿਆ।ਪੰਜਾਬੀ ਸੂਬਾ ਬਣ ਗਿਆ, ਹਰਿਆਣਾ ਨਾਂਅ ਦਾ ਇਕ ਨਵਾ ਸੂਬਾ ਹੋਂਦ ਵਿਚ ਆ ਗਿਆ ਤੇ ਪਹਾੜੀ ਇਲਾਕੇ ਹਿਮਾਚਲ ਵਿਚ ਚਲੇ ਗਏ। ਚੰਡੀਗੜ੍ਹ ਇਕ ਕੇਂਦਰੀ ਪ੍ਰਬੰਧਕ ਇਲਾਕਾ ਬਣ ਗਿਆ,ਡਾ. ਐਮ. ਐਸ.ਰੰਧਾਵਾ ਇਸ ਦੇ ਚੀਫ਼ ਕਮਿਸ਼ਨਰ ਵਣੇ।ਜਨਵਰੀ 1967 ਵਿਚ ਡਾ. ਰੰਧਾਵਾ ਦੇ ਯਤਨਾਂ ਸਦਕਾ ਇਹ ਸ਼ਤਾਬਦੀ ਪੰਜਾਬ ਤੇ ਗਰਿਆਣਾ ਵਲੋਂ ਸਾਂਝੇ ਤੌਰ ਤੇ ਚੰਡੀਗੜ੍ਹ ਵਿਖੇ ਮਨਾਈ ਗਈ।ਦੋਨਾਂ ਸੂਬਿਆਂ ਦੇ ਮੁਖ ਮੰਤਰੀ  ਵੀ ਇਸ ਵਿਚ ਸ਼ਾਮਿਲ ਨਾ ਹੋ ਸਕੇ,ਪ੍ਰਧਾਨ ਮੰਤਰੀ ਨੇ ਤਾ ਕੀ ਆਉਣਾ ਸੀ।

ਨਵੰਬਰ 1969 ਵਿਚ ਗੁਰੂ ਨਾਨਕ ਦੇਵ ਜੀ ਦਾ 500-ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪੰਜਾਬ ਵਿਚ ਪਹਿਲੀ ਵਾਰੀ  ਅਕਾਲੀ ਸਰਕਾਰ ਬੰਣੀ ਸੀ, ਇਸ ਸਮੇਂ ਅੰiੰਮ੍ਰਤਸਰ ਵਿਖੇ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਹ ਪੱਥਰ ਤਤਕਾਲੀ ਰਾਸ਼ਟ੍ਰਪਤੀ ਵੀ.ਵੀ, ਗਿਰੀ ਤੋਂ ਰਖਵਾਇਆ ਗਿਆ।

ਸਾਲ 1975 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਤੀਜੀ ਸਤਾਬਦੀ ਸਮੇਂ ਦੇਸ਼ ਵਿਚ ਐਮਰਜੈਂਸੀ ਲਗੀ ਹੋਈ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਜੇਲ੍ਹ ਵਿਚ ਸਨ।ਪੰਜਾਬ ਵਿਚ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸੀ,ਉਸ ਨੇ ਇਹ ਸ਼ਤਾਬਦੀ ਮਨਾਈ।

ਸਾਲ 1977 ਵਿਚ ਗੁਰੂ ਕੀ ਨਗਰੀ ਅੰਮ੍ਰਿਤਰਸਰ ਦਾ 400- ਸਾਲਾ ਸਥਾਪਨਾ ਦਿਵਸ ਮਨਾਇਆ ਗਿਆ,ਇਸ ਦੇ ਸਮਾਗਮਾ ਦੀ ਸੁ੍ਰਰੂਆਤ ਰਾਸ਼ਟ੍ਰਪਤੀ ਨੀਲਮ ਸੰਜੀਵਾ ਰੈਡੀ ਨੇ ਕੀਤੀ ਤੇ ਉਨਹਾਂ ਖੁਦ ਸਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਅਖੰਡ ਪਾਠ ਰਖਵਾਇਆ।ਉਨ੍ਹਾਂ ਇਸ ਸਮੇਂ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਦਾਂ ਨੀਹ ਪੱਥਰ ਰਖਿਆ,ਜੋ ਅੱਜ ਇਕ ਮੈਡੀਕਲ ਕਾਲਜ ਵਿਚ ਵਿਕਾਸ ਕਰ ਚੁੱਕਾ ਹੈ।

ਸਮਾਗਮਾਂ  ਵਿਚ ਪ੍ਰਧਾਨ ਮੰਤਰੀ ਮੁਰਾਰ ਜੀ ਡਿਸਾਈ ਸ਼ਾਮਿਲ ਹੋਏ ਸਨ।

ਮਈ 1979 ਵਿਚ ਗੋੋੲੰਦਵਾਲ ਵਿਖੇ ਸ੍ਰੀ ਗੁਰੂ ਅਮਰ ਦਾਸ ਜੀ ਦੀ 500-ਸਾਲਾ ਸ਼ਤਾਬਦੀ ਸ਼੍ਰੋਮਣੀ ਕਮੇਟੀ ਤੇ ਬਾਦਲ ਸਰਕਾਰ ਨੇ ਮਿਲ ਕੇ ਮਨਾਈ।

ਸਾਲ 1999 ਦੀ ਵਿਸਾਖੀ ਨੂੂੰ ਖਾਲਸਾ ਪੰਥ ਸਾਜਨਾ ਦੀ ਤੀਜੀ ਸ਼ਤਾਬਦੀ ਤੋਂ ਪਹਿਲਾਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਟੌਹੜਾ ਦੇ ਮਤਭੇਦ ਪੈਦਾ ਹੋ ਗਏ।ਜੱਥੇਦਾਰ ਸ੍ਰੀ ਅਕਾਲ ਤਖ਼ਤ ਨੇ ਦੋਨਾਂ ਨੂੰ 15 ਅਪਰੈਲ ਤਕ ਬਿਆਨਬਾਜ਼ੀ ਬੰਦ ਕਰਨ ਤੇ ਮਿਲ ਕੇ ਸ਼ਤਾਬਦੀ ਮਨਾਉਣ ਲਈ ਹੁਕਮਨਾਮਾ ਜਾਰੀ ਕੀਤਾ, ਪਰ ਸ੍ਰੀ ਬਾਦਲ ਨੇ ਆਪਣੀ ਸਰਕਾਰ ਤੇ ਪਾਰਟੀ ਦਾ ਸਾਰਾ ਜ਼ੋਰ ਲਗਾ ਕੇ ਜਥੇਦਾਰ ਟੌਹੜਾ ਨੂੰ ਉਤਾਰ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦਿਤਾ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹ ਸ਼ਤਾਬਦੀ ਮਨਾਈ, ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਵਿਚ ਸ਼ਾਮਿਲ ਹੋਏ।

ਸਾਲ 2004 ਵਿਚ ਖਡੂਰ ਸਾਹਿਬ ਵਿਖੇ ਸ੍ਰੀ ਹੁਰੂ ਅੰਗਦ ਦੇਵ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਪੰਜਾਬ ਵਿਚ ਕੈਪਟਨ ਅਮਰਿੰਦਰ ਸਿਂਘ ਦਾ ਰਾਜ ਸੀ, ਇਨਹਾਂ ਸਮਾਗਮਾ ਵਿਚ ਉਹ ਸ਼ਾਮਿਲ ਹੋਏ।ਇਸੇ ਸਾਲ ਦਸੰਬਰ ਮਹੀਨੇ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆ ਦੀ ਸਹੀਦੀ ਦੀ ਤੀਜੀ ਸਤਾਬਦੀ ਮਨਾਈ ਗਈ। ਇਹ ਸਾਰੇ ਸਮਾਗਮ ਸ਼੍ਰੋਮਣੀ ਕਮੇਟੀ ਤੇ ਕੈਪਟਨ ਸਰਕਾਰ ਨੇ ਵੱਖ ਵੱਖ ਤੌਰ ਤੇ ਮਨਾਏ। ਅਗਲੇ ਵਰ੍ਹੇ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿiਆ ਦੀ ਸ਼ਹੀਦੀ ਦੀ ਤੀਜੀ ਸਤਾਬਦੀ ਅਤੇ 2006 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ 400-ਸਾਕਾ ਸ਼ਹੀਦੀ ਸ਼ਤਾਬਦੀ ਵੀ ਸ਼੍ਰੋਮਣੀ ਕਮੇਟੀ ਤੇ ਕੈਪਟਨ ਸਰਕਾਰ ਨੇ ਵੱਖ ਵੱਖ ਤੌਰ ਤੇ ਮਨਾਈ।ਕਿਸੇ ਸਮਾਗਮ ਵਿਚ ਪ੍ਰਧਾਨ ਮੰਤਰੀ ਨੂੰ ਨਾ ਬੁਲਾਇਆ ਗਿਆ।

ਪਹਿਲੀ ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400-ਸਾਲਾ ਪ੍ਰਕਾਸ਼ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੱਦੇ ਤ ਰਾਸ਼ਰਪਤੀ ਏ.ਪੀ.ਜੇ.ਕਲਾਮ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਾਮਿਲ ਹੋਏ।

ਅਕਤੂਬਰ 2008 ਵਿਚ ਹਜ਼ੂਰ ਸਾਹਿਬ (ਨਾਂਦੇੜ) ਵਿਖ ਸ੍ਰੀ ਹਜ਼ੂਰ ਸਾਹਿਬ ਸੀ ਪ੍ਰਬੰਧਕ ਕਮੇਟੀ ਦੇ

ਸਹਿਯੋਗ ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਦੀ ਤੀਜੀ ਸ਼ਤਾਬਦੀ ਮਨਾਈ ਗਈ,ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ।

ਜਨਵਰੀ 2017 ਦੌਰਾਨ ਬਿਹਾਰ ਦੀ ਨਤੀਸ਼ ਕੁਮਾਰ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਂਘ ਜੀ ਦਾ 350–ਵਾਂ ਪ੍ਰਕਾਸ ਪੁਰਬ ਤਖ਼ਤ ਪਟਨਾ ਸਾਹਿਬ ਦੇ ਸਹਿਯੋਗ ਨਾਲ ਵੱੱਡੇ ਪੱਧਰ ਤੇ ਮਨਾਇਆ,ਪ੍ਰਧਨ ਮੰਤਰੀ ਨਰਿੰਦਰ ਮੋਦੀ ਮੁਖ ਸਮਾਗਮ ਵਿਚ ਸ਼ਾਮਿਲ ਹੋਏ।

ਹੁਣ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦਾ 550-ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ, ਰਾਸ਼ਟ੍ਰਪਤੀ ਤੇ ਪ੍ਰਧਾਨ ਮੰਤਰੀ ਦੋਨੋ ਸ਼ਾਮਿਲ ਹੋਏ ਹਨ।

550-ਪ੍ਰਕਾਸ਼ਿ ਸਮਾਗਮਾਂ ਦੌਰਾਨ ਸਿਆਸਤ ਨਾ ਖੇਡੀ ਜਾਏ
ਇਹ ਗੱਲ ਬੇਹੱਦ ਸੰਤੁਸ਼ਟੀ ਤੇ ਖੁਸ਼ੀ ਵਾਲੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪਾਰਟੀ ਪੱਧਰ ਤੋਂ ਉਪਰ ਉਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਮਿਲ ਕੇ ਸਾਂਝੇ ਤੌਰ ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀਆਂ ਹਨ। ਇਸ ਪਵਿੱਤਰ ਕਾਰਜ ਲਈ ਪਹਿਲ ਕਦਮੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਾਂਝੇ ਤੌਰ ਤੇ ਕੀਤੀ,ਉਨ੍ਹਾਂ ਨੂੰ  ਵਧਾਈ, ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਨੇ ਇਕ ਦਮ ਹਾਂ–ਪੱਖੀ ਹੁੰਗਾਰਾ ਦਿੱਤਾ, ਉਨ੍ਹਾਂ ਦੀ ਵੀ ਸ਼ਲਾਘਾ ਕਰਦੇ ਹਾਂ। ਦੋਨਾਂ ਧਿਰਾਂ ਵਲੋਂ ਤਾਲਮਾਲ ਲਈ ਸਬ-ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ । ਹੁਣ ਪੂਰੀ ਸੁਹਿਰਦਿਗੀ ਤੇ ਇਮਾਨਦਾਰੀ ਨਾਲ ਸਾਰੇ ਸਮਾਗਮ ਸਾਂਝੇ ਤੌਰ ਤੇ ਮਨਾਏ ਜਾਣ।

ਪਰ ਅੱਜਕਲ ਦੇਖਣ ਵਿਚ ਆ ਰਿਹਾ ਹੈ ਕਿ ਹਰ ਗੱਲ ਜਾਂ ਮੁਦੇ ‘ਤੇ ਸਿਆਸਤ ਹੋ ਰਹੀ ਹੈ। ਇਸ ਪਵਿੱਤਰ ਕਾਰਜ ਸਮੇਂ ਕਰਤਾਰਪੁਰ ਸਾਹਿਬ ਲਾਂਘੇ ਤੇ ਹੁਣ ਤਕ ਸਿਆਸਤ ਹੋ ਰਹੀ ਹੈ। ਅਕਾਲੀ ਤੇ ਕਾਂਗਰਸੀ ਲੀਡਰ ਇਸ ਦਾ ਸਿਹਰਾ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ, ਦੂਜੇ ਦੀ ਨੁਕਤਾਚੀਨੀ ਕਰ ਰਹੇ ਹਨ। ਇਹ ਲਾਂਘਾ ਗੁਰੂ ਸਾਹਿਬ ਨੇ ਆਪਣੀਆਂ ਲੱਖਾਂ- ਕਰੋੜਾਂ ਸ਼ਰਧਾਲੂ ਸੰਗਤਾਂ ਦੀਆਂ ਅਰਦਾਸਾਂ ਸੁਣ ਕੇ ਆਪ ਸ਼ੁਰੂ ਕਰਵਾਇਆ ਹੈ। ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਨੂੰ ਨਾਲ ਲੈ ਕੇ ਅਰਦਾਸ ਦੀ ਸ਼ੁਰੂਆਤ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤੀ ਸੀ। ਵੈਸੇ ਇਸ ਲਾਂਘੇ ਲਈ ਕਾਰਵਾਈ ਪਾਕਿਸਤਾਨ ਸਰਕਾਰ ਨੇ ਪਹਿਲ ਕੀਤੀ ਹੈ, ਉਹ ਇਨਕਾਰ ਕਰ ਦਿੰਦੇ ਤਾਂ ਕੁਝ ਨਹੀਂ ਹੋਣਾ ਸੀ।

ਇਸ ਪੱਤਰਕਾਰ ਨੂੰ ਸਾਲ 2004 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400-ਸਾਲਾ ਪ੍ਰਕਾਸ਼ ਸਮਾਗਮਾਂ ਦੀ ਯਾਦ ਹੈ ਕਿ ਜਦੋਂ ਦੋਵਾਂ ਪਾਸਿਆਂ ਤੋਂ ਸਿਆਸਤ ਖੇਡੀ ਗਈ। ਦਾਸ ਉਨ੍ਹਾਂ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਵਜੋੰ ਸੇਵਾ ਕਰ ਰਿਹਾ ਸੀ ਤੇ  ਸਾਰਾ ਡਰਾਮਾ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ 31 ਮਾਰਚ ਰਾਤ ਨੂੰ ਚੜ੍ਹਾਈ ਕਰ ਗਏ ਸਨ। ਸਰਦਾਰ ਪੱਖੋਕੇ ਕਾਰਜਕਾਰੀ ਪ੍ਰਧਾਨ ਸਨ, ਪਰ ਸਮਾਗਮਾਂ  ਲਈ ਸਾਰੀ ਜ਼ਿਮੇਵਾਰੀ ਸ.ਪ੍ਰਕਾਸ ਸਿੰਘ ਬਾਦਲ ਦੀ ਸੀ। ਮੁੱਖ ਸਮਾਗਮ ਤੋਂ ਇੱਕ ਦਿਨ ਪਹਿਲਾਂ 31 ਅਗੱਸਤ ਨੂਂ ਤਤਕਾਲੀ ਰਾਸ਼ਟ੍ਰਪਤੀ ਡਾ. ਏ.ਪੀ.ਜੇ. ਕਲਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ। ਸਮਾਗਮ ਦਾ ਪਰਬੰਧ ਘੰਟਾ ਘਰ ਵਾਲੇ ਪਾਸੇ ਸੂਚਨਾ ਦਫ਼ਤਰ ਦੇ ਸਾਹਮਣੇ ਰੱਖਿਆ ਗਿਆ। ਪ੍ਰੋਟੋਕੋਲ ਨਾਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਸ਼ਟ੍ਰਪਤੀ ਦੇ ਨਾਲ ਆਏ ਸਨ। ਸ.ਬਾਦਲ ਨੇ ਰਸ਼ਟ੍ਰਪਤੀ ਜੀ ਦਾ ਸਵਾਗਤ ਕੀਤਾ,ਪਰ ਮੁੱਖ ਮੰਤਰੀ ਵਲ ਵੇਖਿਆ ਵੀ ਨਹੀਂ। ਰਾਸ਼ਟ੍ਰਪਤੀ ਜੀ ਨੇ ਖੁਦ ਸ. ਬਾਦਲ ਤੇ ਕੈਪਟਨ ਸਾਹਿਬ ਦਾ ਹੱਥ ਫ਼ੜ ਕੇ ਜ਼ਬਰਦਸਤੀ ਹੱਥ ਮਿਲਾਇਆ। ਮੁੱਖ ਮੰੰਤਰੀ ਨੂੰ ਕੁਰਸੀ ਵੀ ਮੰਚ ਦੇ ਇਕ ਪਾਸੇ ਜਿਹੇ ਦਿਤੀ ਗਈ, ਸਮਾਗਮ ਦੌਰਾਨ ਬੋਲਣ ਲਈ ਸਮਾਂ ਵੀ ਨਾ ਦਿਤਾ ਗਿਆ। ਮੀਡੀਆਂ ਵਿਚ ਇਸ ਦਾ ਬੜੀ ਚਰਚਾ ਹੋਈ।

ਇਨਹਾਂ ਸਮਾਗਮਾਂ ਲਈ ਬਾਦਲ ਸਾਹਿਬ ਨਿਜੀ ਤੌਰ ਤੇ ਰਾਸ਼ਟ੍ਰਪਤੀ ਨੂੰ ਸਦਾ ਪੱਤਰ ਇਕ ਮਹੀਨੇ ਤੋਂ ਵੀ ਵਧ ਸਮਾਂ ਪਹਿਲਾਂ ਦੇ ਕੇ ਆਏ ਪਰ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਦਾ ਪੱਤਰ ਬਹੁਤ ਦੇਰ ਪਿਛੋਂ ਦਿਤਾ। ਜਦੋਂ ਡਾ. ਮਨਮੋਹਨ ਸਿੰਘ ਨੂੰ ਸਦਾ ਪੱਤਰ ਦੇਣ ਗਏ ਤਾ ਉਨ੍ਹਾਂ ਸ.ਬਾਦਲ ਨੂੰ ਬਹੁਤ ਜ਼ੋਰਦਾਰ ਉਲਾਭਾ ਦਿਤਾ ਕਿ ਕੇ ਜਦੋਂ ਮੈਂ ਰਾਸ਼ਟ੍ਰਪਤੀ ਭਵਨ ਗਿਆਂ ਤਾ ਰਾਸ਼ਟ੍ਰਪਤੀ ਨੇ ਦੱਸਿਆ ਕਿ ਬਾਦਲ ਸਾਹਿਬ ਸੱਦਾ ਪਤਰ ਦੇ ਕੇ ਗਏ ਹਨ, ਤੁਹਾਨੂੰ ਵੀ ਦਿੱਤਾ ਹੋਵੇਗਾ,ਕਿਸ ਦਿਨ ਜਾਣਾ ਹੈ। ਡਾ.ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਬਹੁਤ ਸ਼ਰਮਿੰਦਾ ਹੋਇਆ ਕਿ ਸਿੱਖ ਹੋਣ ਨਾਤੇ ਸਿੱਖਾਂ ਦੇ ਇਕ ਪਵਿੱਤਰ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ  ਮੈਨੂੰ ਨਹੀਂ ਬੁਲਾਇਆ ਗਿਆ।

ਰਾਸ਼ਟ੍ਰਪਤੀ ਜੀ ਦੇ ਜਾਣ ਤੋਂ ਬਾਅਦ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏੇ ਮੁੱਖ ਮੰਤਰੀ ਨੇ ਕਿਹਾ ਕਿ ਮੈ ਕਲ ਨੂੰ ਮੁੱਖ ਸਮਾਗਮ ਵਿਚ ਵੀ ਜਾਵਾਂਗਾ ਤੇ ਸੰਗਤ ਵਿਚ ਬੈਠਾਂਗਾ। ਪਰ ਮੀਡੀਆ ਵਿਚ ਚਰਚਾ ਹੋਣ ਕਾਰਨ ਮੁੱਖ ਸਮਾਗਮ ਦੌਰਾਨ ਮੁੱਖ ਮੰਤਰੀ ਨੂੰ ਮੰਚ ‘ਤੇ ਢੁਕਵੀਂ ਥਾ ਬਿਠਾਇਆ ਗਿਆ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਮਾਂ ਵੀ ਦਿਤਾ ਗਿਆ।

ਸ੍ਰੀ ਹੁਰੂ ਨਾਨਕ ਦੇਵ ਜੀ ਨੇ ਅਪਣੇ ਬਾਕੀ ਉਪਦੇਸ਼ਾਂ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦਿਤਾ ਸੀ। ਸਾਰੇ ਲੋਕ ਉਨ੍ਹਾਂ ਦਾ ਸ਼ਰਧਾ ਨਾਲ ਨਾਮ ਜਪਦੇ ਤੇ ਸਤਿਕਾਰ ਕਰਦੇ ਹਨ। ਹੁਣ ਇਨ੍ਹਾਂ ਸਮਾਗਮਾਂ ਦੌਰਾਨ  ਅਕਾਲੀ ਭਾਜਪਾ ਤੇ ਕਾਂਗਰਸ ਦਾ ਕੋਈ ਵੀ ਲੀਡਰ ਆਪਣੀ ਸੌੜੀ ਸਿਅਸਤ ਨਾ ਖੇਡੇ। ਸੱਭ ਨੂੰ ਯੋਗ ਸਤਿਕਾਰ ਦਿਤਾ ਜਾਵੇ। ਹੁਣ ਵੀ ਕਿਸੇ ਵਿੰਗੇ ਟੇਢੇ ਢੰਗ ਨਾਲ  ਸਿਆਸਤ ਖੇਡੀ ਜਾ ਰਹੀ ਹੈ। ਚੰਗਾ ਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਸੱਦਾ ਦੇਣ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦਲ ਦੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਾਲ ਲੈ ਜਾਂਦੇ। ਇਸੇ ਤਰ੍ਹਾਂ ਰਾਸ਼ਟ੍ਰਪਤੀ ਨੂਂ ਸੱਦਾ ਪੱਤਰ ਦੇਣ ਸਮੇਂ ਕੀਤਾ ਗਿਆ,ਜਿਸ ਦੀ ਕਾਂਗਰਸੀ ਲੀਡਰਾਂ ਵਲੋਂ ਨੁਕਤਾਚੀਨੀ ਕੀਤੀ ਗਈ।

ਇਹ ਸਮਾਗਮ ਨਿਰੋਲ  ਧਾਰਮਿਕ ਹਨ, ਧਾਰਮਿਕ ਸ਼ਰਧਾ ਨਾਲ ਹੀ ਨੇਪਰੇ ਚਾੜ੍ਹੇ ਜਾਣ। ਮੈਨੂੰ ਉਮੀਦ ਨਹੀਂ ਕਿ ਲੀਡਰ ਆਪਣੀਆਂ ਆਦਤਾਂ ਤੋਂ ਬਾਜ਼ ਆਉਣਗੇ। ਦੇਸ਼ ਵਿਦੇਸ਼ ਵਿਚ ਸਾਰਾ ਪੰਜਾਬੀ ਭਾਈਚਾਰਾ ਇਧਰ ਦੇਖ ਰਿਹਾ ਹੈ। ਕਿਸੇ ਨੇ ਵੀ ਸੌੜੀ ਸਿਅਸਤ ਖੇਡੀ ਤਾਂ ਸੰਗਤਾਂ ਮੁਆਫ਼ ਨਹੀਂ ਕਰਨ ਗੀਆਂ।

ਸਾਲ 2018 ਦੀ ਮੁੱਖ ਧਾਰਮਿਕ ਘਟਨਾ ਕਰਤਾਰਪੁਰ ਸਾਹਿਬ ਲਾਂਘਾ
ਅਲਵਿਦਾ ਕਹਿ ਰਹੇ ਸਾਲ 2018 ਦੌਰਾਨ ਸਿੱਖ ਧਰਮ ਨਾਲ ਸਬੰਧਤ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਸੱਭ ਤੋਂ ਪ੍ਰਮੁਖ ਕਰਤਾਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਆਪਸੀ ਸਹਿਮਤੀ ਉਪਰੰਤ ਨੀਂਹ-ਪੱਥਰ ਰਖੇ ਗਏ ਹਨ। ਦੇਸ਼-ਵੰਡ ਪਿਛੋਂ ਸਿੱਖਾਂ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਇਹ ਸੱਭ ਤੋਂ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ। ਭਾਰਤ ਦੇ ਉਪ-ਰਾਸ਼ਟ੍ਰਪਤੀ ਵੈਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਲਗੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁ. ਕਰਤਾਰਪੁਰ ਸਾਹਿਬ ਦੇ ਲਾਗੇ ਹੀ ਨੀਂਹ ਪੱਥਰ ਰੱਖਿਆ। ਪਾਕਿਸਤਾਨ ਨੇ ਆਪਣੇ ਪਾਸੇ ਇਮੀਗਰੇਸ਼ਨ ਦਫਤਰ ਵੀ ਖੋਲ੍ਹ ਦਿੱਤਾ ਹੈ ਅਤੇ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਧਰ ਪੰਜਾਬ ਸਰਕਾਰ ਨੇ ਸਬੰਧਤ ਇਲਾਕੇ ਦੇ ਵਿਕਾਸ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾੳੇਣ ਦਾ ਫੈਸਲਾ ਕੀਤਾ ਹੈ।

- ਇਸ ਨਾਲ ਜੁੜੀ  ਦੂਜੀ ਵੱਡੀ ਧਾਰਮਿਕ ਸਰਗਰਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਸ਼ੁਰੂਅਤ 549 ਵੈ. ਪ੍ਰਕਾਸ਼ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ 22 ਤੇ 23 ਨਵੰਬਰ ਨੂੰ ਸਾਲ ਭਰ ਜਾਰੀ ਰਹਿਣਗੇ।

-ਭਾਈ ਗੋਵਿੰਦ ਸਿੰਘ ਲੌਂਗੋਵਾਲ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ।

- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਅਸਤੀਫਾ ਦੇ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਥਾਪੇ ਗਏ।

-ਸ਼੍ਰੋਮਣੀ ਕਮੇਟੀ ਵਲੋਂ “ਇਕ ਪਿੰਡ ਇਕ ਗੁਰਦੁਆਰਾ” ਦੀ ਸ਼ੁਰੂਆਤ ਪਿੰਡ ਚਕਰ ਤੋਂ ਸ਼ੁਰੂ ਕੀਤੀ ਗਈ,ਜਿਸ ਨੂੰ ਚੰਗਾ ਹੁੰਗਾਰਾ ਮਿਲਣ ਲਗਾ।

-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ  ਹੇਠ 21-ਮੈਂਬਰੀ ਸਿੱਖ ਸੈਂਸਰ ਬੋਰਡ ਗਠਿਤ ਕੀਤਾ ਗਿਆ।

- ਦਿਲੀ ਦੇ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ।

- ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਸਮੁਚੀ ਲੀਡਰਸ਼ਿਪ ਨੇ ਜਾਣੇ ਅਣਜਾਣੇ ਹੋਈਆਂ ਭੁਲਾ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਹਾਜ਼ਿਰ ਹੋ ਕੇ ਅਰਦਾਸ ਕੀਤੀ

-ਬਰਹਾੜੀ ਤੇ ਹੋਰ ਬੇਅਦਬੀ ਦੀਆਂ ਗੋਲੀ ਕਾਂਢ ਨਾਲ ਸਬੰਧਤ ਘਟਨਾਵਾ ਦੀ ਜਾਂਚ ਲਈ ਜਸਟਿਸ ਰਣਜੀ ਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ। ਵਧੇਰੇ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਇਸ ਜਾਂਚ ਟੀਮ ਅਗੇ ਪੇਸ਼ ਹੋਏ।

-ਬਰਗਾੜੀ ਤੇ ਕਈ ਹੋਰ ਬੇਅਦਬੀ ਦੀਆਂ ਯਟਨਾਵਾਂ ਲਈ  ਕਈ ਡੇਰਾ ਸਿਰਸਾ ਪ੍ਰੇਸੀ ਗ੍ਰਿਫਤਾਰ ਕੀਤੇ ਗਏ।

-ਵਬਰਤਾਨੀਆ ਦੀ ਇਕ ਅਦਾਲਤਾ ਨੇ ਸਰਕਾਰ ਨੂੰ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰਨ ਕਈ ਕਿਹਾ।

-ਨਿਊਜ਼ੀਲੈਦ ਦੇ ਇਕ ਸਿੱਖ ਹਰਨੇਕ ਸਿੰਘ ਨੂੰ ਧਾਰਮਿਕ ਅਵੱਗਿਆ ਕਾਰਨ ਪੰਥ ਚੋਂ ਛੇਕਿਆ।

- ਅਮਰੀਕਾ ਫੇਰੀ ਦੌਰਾਨ ਦਿੱਲੀ ਗੁ. ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਪਰ ਇਕ ਗੁਰਦੁਆਰੇ ਵਿਚ ਹਮਲਾ।

–ਦਿਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵੰਬਰ 84 ਦੇ ਸਿੱਖ ਕਤਲੇਆਮ ਦੇ  ਦੋਸ਼ੀ ਨੂੰ ਫਾਂਸੀ ਤੇ ਦੂਜੇ ਨੂੰ ੳੁਮਰ ਕੈਦ ਦੀ ਸਜ਼ਾ ਸੁਣਾਰੀ।

- ਵਿਸਾਖੀ  ਸਮੇਂ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਯਾਤਰੀ ਜੱਥੇ ਚੋ ਕਿਰਨ ਬਾਲਾ ਨਾਮ ਦੀ ਯਾਤਰੀ ਨੇ ਬਾਹਰ ਜਾ ਕੇ ਲਾਹੌਰ ਵਿਖੇ  ਇਕ ਇਕ ਮੁਸਲਮਾਨ ਨਾਲ ਨਿਕਾਹ ਕਰ ਲਿਆ। ਯਾਤਰੀ ਜੱਥੇ ਵਿਚ ਜਾਣ ਲਈ ਇਸ ਦੀ ਸਿਫਾਰਸ਼ ਇਕ ਸਾਬਕਾ ਅਕਾਲੀ ਮੰਤਰੀ ਦੇ ਪੀ.ਏ. ਨੇ ਕੀਤੀ ਸੀ।

-ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੇ ਪਿਸ਼ਾਵਰੀ ਸਿੱਖ ਸੇਵਾ ਸੁਸਾਇਟੀ ਦੇ ਸ਼ਰਧਕ ਸਿੰਘ ਦੀ ਗੋਲੀ ਮਾਰ ਕੇ ਹੱਤਿਆ।

- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਸ਼੍ਰੋਮਣੀ ਕਮੇਟੀ ਨੇ ਜੱਥਾ ਨਾ ਭੇਜਿਆ।

-ਜਗਜੀਤ ਕੌਰ  ਪਾਕਿ ਵਿਚ ਪਹਿਲੀ ਸਿੱਖ ਡਾਟਾ ਐਂਟਰੀ ਅਫ਼ਸਰ ਬਣੀ, ਸਤਵੰਤ ਕੌਰ ਪਹਿਲੀ ਐਮ, ਫਿਲ. ਕਰਨ ਵਾਲੀ ਸਿੱਖ ਕੁੜੀ ਬਣੀ। ਮਨਮੀਤ ਕੌਰ ਪਹਿਲੀ ਸਿੱਖ ਟੀ.ਵੀ.ਪੱਤਰਕਾਰ ਬਣੀ। ਕਰਾਚੀ ਵਿਖੇ ਹਰਮੀਤ ਸਿੰਘ ਪਹਿਲਾ ਸਿਖ ਟੀ.ਵੀ/ਨਿਊਜ਼ ਐਂਕਰ ਬਣਿਆ।

-ਅਫ਼ਗਾਨਿਸਤਾਨ ਵਿਚ ਅਤਿਵਾਦੀਆ ਨੇ ਸਿੱਖ ਨੂੰ ਨਿਸ਼ਾਨਾ ਬਣਾਇਆ,13 ਸਿੱਖ ਆਪਣੇ ਲੀਡਰ ਅਵਤਾਰ ਸਿੰਘ ਖਾਲਸਾ ਸਮੇਤ ਹਲਾਕ ਹੋ ਗਏ।

-ਨਿਊਯਾਰਕ ਦੇ ਸਕੂਲਾਂ ਵਿਚ ਸਿੱਖ ਧਰਮ ਪੜ੍ਹਾਇਆਂ ਜਾਏਗਾ।

-ਸ਼੍ਰੋਮਣੀ ਕਮੇਟ ਵਲੋਂ -523 ਮੁਲਾਜ਼ਮ ਨੌਕਰੀ ਤੋਂ ਕੱਢੇ ਗਏ।

- ਭਾਰਾਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸੇ ਲੰਗਰ ਤੋਂ.ਐਸ.ਟੀ. ਰੀਫੰਡ ਕਰਨ ਦਾ ਫੈਸਲਾ ਕੀਤਾ।

-ਤਾਰਾ ਸਿੰਘ (ਹਜ਼ੁੂਰ ਸਾਹਿਬ ਦੇ ਪ੍ਰਧਾਨ ਤਾਰਾ ਸਿੰਘ ਵਲੋਂੰ ਅਸਤੀਫਾ ਦਿਤਾ ਗਿਆ।

-ਪਾਕਿਸਤਾਨ ਵਿਚ ਮਾਨਸਿਕ ਤੌਰ ਤੇ ਬੀਮਾਰ ਬੱਚੀ ਨਾਲ ਜਬਰ ਜਨਾਹ,ਦੇਵੇ ਦੋਸ਼ ਗ੍ਰਿਫਤਾਰ।

-ਯੂ.ਕੇ. ਵਿਚ ਸਿੱਖ ਸਿਪਾਹੀਆਂ  ਦੀ ਯਾਦ ਵਿੱਚ ਬਣੀ “ਵਿਸ਼ਵ ਜੰਗ ਦੇ ਸ਼ੇਰ” ਨਾਮਕ ਯਾਦਗਾਰ ਸਥਾਪਤ।

10 ਫੁਟ ਉਚਾ ਕਾਂਸੀ ਦਾ ਬੁਤ ਸਥਾਪਤ ਕੀਤਾ।

-ਦਿਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ 1996 ਵਿਚ 88 ਦੋਸ਼ੀਆਂ ਦੀ 5-5 ਸਾਲ ਦੀ ਸਜ਼ਾ ਬਰਕਰਾਰ|

ਦੇਸ਼-ਵੰਡ : ਪੰਜਾਬੀਅਤ ਦਾ ਕਤਲ
ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਦੁਖਾਂਤ ਹੈ।

ਭਾਰਤੀ ਲੀਡਰ ਦੇਸ਼ ਦੀ ਵੰਡ ਲਈ ਮੁਹੰਮਦ ਅਲੀ ਜਿਨਾਹ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਪਾਕਿਸਤਾਨੀ ਲੀਡਰ ਪੰਡਤ ਨਹਿਰੂ, ਸਰਦਾਰ ਪਟੇਲ ਵਰਗੇ ਕਾਂਗਰਸੀ ਲੀਡਰਾਂ ਨੂੰ ਦੋਸ਼ ਦੇ ਰਹੇ ਹਨ। ਮਹਾਤਮਾ ਗਾਂਧੀ ਕਿਹਾ ਕਰਦੇ ਸਨ,“ਪਾਕਿਸਤਾਨ ਮੇਰੀ ਲਾਸ਼ ਤੇ ਬਣੇ ਗਾ।” ਪਰ ਉਨ੍ਹਾਂ ਦੀ ਗੱਲ ਅਣਸੁਣੀ ਕੀਤੀ ਗਈ ਜਾਪਦੀ ਹੈ। ਹਿਮਾਲੀਆ ਪਰਬਤ ਤੋਂ ਵੀ ਵੱਡੀ ਇਸ ਗ਼ਲਤੀ ਲਈ ਪੂਰੀ ਤਰ੍ਹਾਂ ਕੌਣ ਜ਼ਿੰਮੇਵਾਰ ਹੈ, ਇਸ ਦਾ ਫੈਸਲਾ ਤਾਂ ਇਤਿਹਾਸ ਹੀ ਕਰੇ ਗਾ।

ਇਸ ਚੰਦਰੀ ਵੰਡ ਨੇ ਪੰਜ ਦਰਿਆਵਾਂ ਦੀ ਸਰਸਬਜ਼ ਧਰਤੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਬੁਰੀ ਤਰ੍ਹਾਂ ਕਤਲ ਕਕੇ ਰਖ ਦਿਤਾ, ਜੋ ਕੁਝ ਬਚ ਗਿਆ, ਉਸ  ਨੂੰ ਲਹੂ ਲੁਹਾਣ ਕਰਕੇ ਰਖ ਦਿਤਾ।ਇਸ ਦੇਸ਼-ਵੰਡ ਤੋਂ ਪਹਿਲਾਂ ਪੰਜਾਬ ਜੋ ਪਿਸ਼ਾਵਰ ਤੋਂ ਲੈ ਕੇ ਪਲਵਲ ਤਕ ਸੀ। ਸਾਰੇ ਪੰਜਾਬੀ- ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਰਿਲ ਮਿਲ ਕੇ ਇਕ ਸਾਂਝੇ ਭਾਈਚਾਰੇ ਵਾਗ ਰਹਿ ਰਹੇ ਸਨ, ਖਾਸ ਕਰ ਪਿੰਡਾਂ ਵਿਚ। ਕੋਈ ਫਿਰਕੂ ਤਣਾਓ ਨਹੀਂ ਸੀ। ਲੋਹੜੀ, ਹੋਲੀ, ਵਿਸਾਖੀ, ਦੁਸਹਿਰਾ, ਦੀਵਾਲੀ, ਗੁਰਪੁਰਬ, ਈਦ ਵਰਗੇ ਸਾਰੇ ਤਿਓਹਾਰ ਰਲ ਮਿਲ ਕੇ ਮਨਾਉਂਦੇ ਸਨ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਸਨ।

ਚਿਤ੍ਰਕਾਰ ਸੋਭਾ ਸਿੰਘ, ਐਸ.ਜੀ.ਠਾਕਰ ਸਿੰਘ, ਕ੍ਰਿਪਾਲ ਸਿੰਘ ਤੇ ਹੋਰ ਸਿੱਖ ਚਿਤ੍ਰਕਾਰਾਂ ਬਹੁਤ ਦੇਰ ਪਹਿਲਾਂ ਚਿਤ੍ਰਕਾਰ ਅਲ੍ਹਾ ਬਖ਼ਸ਼ ਸਿੱਖ ਗੁਰੂਆਂ ਦੇ ਚਿੱਤਰ ਬਣਾਇਆ ਕਰਦੇ ਸਨ। ਅਲ੍ਹਾ ਬਖ਼ਸ਼ ਨੇ ਰਾਮਾਇਣ ਤੇ ਮਹਾਂਭਾਰਤ ਬਾਰੇ ਵੀ ਅਨੇਕਾਂ ਚਿੱਤਰ ਬਣਾਏ। ਨਾਮਵਰ ਚਿੱਤਰਕਾਰ ਅਬਦੁਲ ਰਹਿਮਾਨ ਚੁਗਤਾਰੀ, ਸਿਸ ਨੂੰ ਪਿਛੋਂ  ਪਾਕਿਸਤਾਨ ਸਰਕਾਰਟੇਟ ਅਰਟਿਸਟ” ਦੀ ਪਦਵੀ ਨਾਲ ਸਨਮਨਿਤਨ ਕੀਤਾ, ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਬੜੀ ਸ਼ਰਧਾ ਨਾਲ ਬਣਾਇਆ ਕਰਦੇ ਸਨ। ਇਸਲਾਮੀਆ ਕਾਲਜ ਲਾਹੌਰ ਦੇ ਪ੍ਰੋਫੈਸਰ ਖਵਾਜਾ ਦਿਲ ਮੁਹੰਮਦ ਨੇ ਜਪੁ ਜੀ ਸਾਹਿਬ ਤੇ ਸੁਖਮਣੀ ਸਾਹਿਬ ਦਾ ਉਰਦੂ ਨਜ਼ਮ (ਕਵਿਤਾ) ਵਿਚ ਅਨੁਵਾਦ ਕੀਤਾ ਸੀ, ਉਨ੍ਹਾਂ ਨੇ ਪਵਿੱਤਰ ਗੀਤਾ ਦਾ ਵੀ ਉਰਦੂ ਨਜ਼ਮ ਵਿਚ ਅਨੁਵਾਦ ਕੀਤਾ। ਪ੍ਰਸਿੱਧ ਉਰਦੂ ਸ਼ਾਇਰ ਅਲ੍ਹਾ ਯਾਰ ਖਾਨ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਉਰਦੂ ਨਜ਼ਮ ਵਿਚ ਜੋ ਸਾਕੇ ਲਿਖੇ ਹਨ, ਉਤਨੀ ਸ਼ਰਧਾ ਤੇ ਖੁਬਸੂਰਤੀ ਨਾਲ ਸ਼ਾਇਦ ਕੋਈ ਸਿੱਖ ਸ਼ਾਇਰ ਵੀ ਨਾ ਲਿਖ ਸਕੇ, ਦਸੰਬਰ ਮਹੀਨੇ ਸ਼ਹੀਦੀ ਜੋੜ ਮੇਲਿਆ ਸਮੇਂ ਇਹ ਸਾਕੇ ਅਕਸਰ ਅਖ਼ਬਾਰਾਂ ਵਿਚ ਛੱਪਦੇ ਹਨ। ਬਾਬੂ ਰਜਬ ਅਲੀ ਕਵੀਸ਼ਰੀ ਕਰਦੇ ਰਹੇ ਹਨ।

ਇਸ ਤੋਂ ਪਹਿਲਾਂ ਵੀ ਆਪਣੇ ਧਰਮ ਤੋਂ ਉਪਰ ਉਠ ਕੇ ਕਈ ਲੇਖਕ ਰਚਨਾਵਾਂ ਲਿਖਦੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ਾਹ ਮੁਹੰਮਦ ਨੇ ਸਿੱਖਾਂ ਤੇ ਅੰਗਰੇਜ਼ ਦੀ ਲੜਾਈ ਵੇਲੇ ਜੋ ਜੰਗਨਾਮਾ ਲਿਖਿਆ,ਉਹ ਉਸ ਸਮੇਂ ਦੀ ਤਸਵੀਰ ਹੈ ਜਿਸ ਵਿਚ ਅੰਗਰੇਜ਼ੀ ਦੀ ਮਕਾਰੀ, ਡੋਗਰਿਆ ਦੀ ਗੱਦਾਰੀ ਤੇ ਕੁਝ ਸਿੱਖ ਸੈਨਿਕਾਂ ਦੀ ਨਮਕ ਹਰਾਮੀ ਨੂ ਦਰਸਾਇਆ ਗਿਆ ਹੈ। ਇਹ ਤਾਂ ਕੁਝ ਉਦਾਹਰਣਾਂ ਹਨ।

ਇਸ ਕਲਮੂੰਹੀ ਵੰਡ ਨੇ ਪੰਜ ਦਰਿਆਵਾਂ ਦੇ ਪਾਣੀਆਂ ਵਿਚ ਜ਼ਹਿਰ ਘੋਲ ਦਿਤਾ, ਗਰਮ ਹਵਾ ਵਗਣ ਲਗੀ। ਆਮ ਪੰਜਾਬੀ ਹਿੰਦੂ, ਸਿੱਖ ਜਾਂ ਮੁਸਲਮਾਨ ਬਣ ਗਏ ਤੇ ਇੱਕ ਦੂਜੇ ਦੇ ਬੇਗਾਨੇ ਬਣ ਗਏ। ਇਕ ਭਰਾ ਦੂਜੇ ਭਰਾ ਦਾ ਵੈਰੀ ਹੋ ਗਿਆ’। ਹਿੰਦੂ ਤੇ ਸਿੱਖ ਮੁਸਮਾਨਾਂ ਦਾ ਅਤੇ ਮੁਸਲਮਾਨ ਹਿੰਦੂਆਂ ਤੇ ਸਿੱਖਾਂ ਦੀ ਲੁਟ ਮਾਰ ਕਰਨ ਲਗੇ, ਕੋਹ ਕੋਹ ਕੇ ਮਾਰਨ ਲਗੇ, ਘਰਾਂ, ਮੰਦਰਾਂ ਤੇ ਗੁਰਦੁਆਰਿਆਂ  ਤੇ ਮਸਜਿਦਾਂ ਦੀ ਤੋੜ ਫੋੜ ਕਰਨ ਤੇ ਅੱਗਾਂ ਲਗਾਉਣ ਲਗੇ। ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ  ਉਜੜ ਕੇ  ਦੋ ਟੋਟੇ ਕਰਨ ਵਾਲੀ ਲਕੀਰ ਦੇ ਇਸ ਪਾਰ ਆਉਣਾ ਪਿਆ ਜਾਂ ਉਸ ਪਾਰ ਜਾਣਾ ਪਿਆ। ਲੱਖਾਂ ਹੀ ਨਿਰਦੋਸ਼ ਪੰਜਾਬੀ ਇਸ ਚੰਦਰੀ ਲਕੀਰ ਦੇ ਦੋਨੋ ਪਾਸੇ ਫਿਰਕੂ ਅੰਸਰਾਂ ਦੇ ਹੱਥੋਂ ਕੋਹ ਕੋਹ ਕੇ ਮਾਰੇ ਗਏ, ਮਾਵਾਂ, ਭੈਣਾਂ, ਧੀਆਂ ਦੀ ਬੇਪਤੀ ਕੀਤੀ ਗਈ, ਅਪਣੀ ਇਜ਼ਤ ਬਚਾਉਂਦੀਆਂ ਹਜ਼ਾਰਾਂ ਹੀ ਬੀਬੀਆਂ ਨੇ ਖੂਹਾਂ ਜਾਂ ਨਹਿਰਾਂ ਵਿਚ ਛਾਲਾਂ ਮਾਰ  ਕੇ ਅਪਣੀਆਂ ਜਾਨਾਂ ਦੇ ਦਿੱਤੀਆਂ। ਹਜ਼ਾਰਾਂ ਹੀ ਬੱਚੇ ਯਤੀਮ ਹੋ ਗਏ, ਸੱਜ-ਵਿਆਹੀਆਂ ਦੇ ਸੁਹਾਗ ਲੁਟੇ ਗਏ, ਬੁੱਢੇ ਮਾਪਿਆਂ ਦੀ ਡੰਗੋਰੀ ਟੁੱਟ ਗਈ। ਹਜ਼ਾਰਾਂ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਏ। ਮੈਂ ਕਿਸੇ ਥਾ ਪੜ੍ਹਿਆਂ ਸੀ ਕਿ ਆਬਾਦੀ ਦੇ ਤਬਾਦਲੇ ਕਾਰਨ ਲਗਭਗ ਇਕ ਕਰੋੜ ਪੰਜਾਬੀ ਉਖੜੇ, ਦਸ ਲੱਖ ਦੇ ਕਰੀਬ ਪੰਜਾਬੀ ਮਾਰੇ ਗਏ।ਇਸ ਦੇਸ਼-ਵੰਡ ਦੇ 70 ਸਾਲ ਬੀਤ ਜਾਣ ‘ਤੇ ਵੀ ਬਹੁਤਿਆਂ ਦੇ ਜ਼ਖ਼ਮ ਹਾਲੇ ਵੀ ਹਰੇ ਹਨ।ਇਹ ਇਕ ਹਕੀਕਤ ਹੈ ਕਿ ਉਜੜ ਪੁਜੜ ਕੇ ਕਿਸੇ ਪੰਜਾਬੀ ਨੇ ਭੀਖ ਨਹੀਂ ਮੰਗੀ, ਸਗੋਂ ਆਪਣੀ ਮਿਹਨਤ ਨਾਲ ਜੋ ਵੀ ਕੰਮ ਮਿਲਿਆ, ਕਰਕੇ ਆਪਣੇ ਪੈਰਾਂ ਤੇ ਮੁੜ ਖੜੇ ਹੋਏ।

ਪੰਜਾਬ ਤੇ ਪੰਜਾਬੀਅਤ ਦੇ ਨਾਲ ਪੰਜਾਬੀ ਭਾਸ਼ਾ ਵੀ ਲਹੂ ਲੁਹਾਣ ਹੋਈ। ਪਾਕਿਸਤਾਨੀ ਪੰਜਾਬ ਵਿਚ ਬਹੁ-ਵਸੋਂ ਮੁਸਲਾਨ ਸੀ,ਉਨ੍ਹਾਂ ਦੀ ਬੁਹ-ਗਿਣਤੀ ਨੇ ਉਰਦੂ ਨੂੰ ਆਪਣੀ ਭਾਸ਼ਾ ਮੰਨਿਅਾ, ਭਾਰੀ ਪੰਜਾਬ ਵਿਚ ਹਿੰਦੂਆਂ ਦਾ ਇਕ ਵਰਗ ਮਾ-ਬੋਲੀ ਪੰਜਾਬੀ ਤੋਂ ਮੁਨੱਕਰ ਹੋ ਕੇ ਹਿੰਦੀ ਨੂੰ , ਤੇ ਪੰਜਾਬੀ ਭਾਸ਼ਾ ਕੇਵਲ ਸਿੱਖਾਂ ਦੀ ਭਾਸ਼ਾ ਬਣ ਕੇ ਰਹਿ ਗਈ, ਜਿਸ ਨਾਲ ਇਧਰ ਤਣਾਓ ਵੀ ਪੈਦਾ ਹੋਣ ਲਗਾ।

ਸਿੱਖਾਂ ਦੇ ਸੈਂਕੜੇ ਹੀ ਇਤਿਹਾਸਿਕ ਗੁਰਦੁਆਰੇ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ, ਪਾਕਿਸਤਾਨ (ਅਤੇ ਬੰਗਲਾ ਦੇਸ਼) ਰਹਿ ਗਏ,ਜਿੰਨ੍ਹਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਲਈ ਉਹ ਹਰਰੋਜ਼ ਅਰਦਾਸ ਕਰਦੇ ਹਨ। ਸਮਾਂ ਬੀਤਣ ਨਾਲ ਇਨ੍ਹਾਂ ਚੋਂ ਬਹੁਤੇ ਗੁਰਦੁਆਰੇ ਅਤੇ ਮੰਦਰ ਢਹਿ ਢੇਰੀ ਹੋ ਰਹੇ ਹਨ, ਅਤੇ ਕਿਸੇ ਦਿਨ ਇਨ੍ਹਾਂ ਦਾ ਨਾਂ-ਨਿਸ਼ਾਨ ਮਿਟ ਜਾਏ ਗਾ। ਇਸੇ ਤਰ੍ਹਾਂ ਹਿੰਦੂਆਂ ਦੇ ਸੈਂਕੜੇ ਪਾਵਨ ਮੰਦਰ ਉਧਰ ਰਹਿ ਗਏ, ਮੁਸਲਮਾਨਾਂ ਦੇ ਕਈ ਧਾਰਮਿਕ ਅਸਥਾਨ ਇਧਰ ਭਾਰਤ ਰਹਿ ਗਏ ਹਨ।

ਉਪਰੋਕਤ ਦੁਖਦਾਈ ਪਹਿਲੂਆਂ ਤੋਂ ਬਿਨਾਂ, ਇਸ ਵੰਡ ਕਾਰਨ ਪੈਦਾ ਹੋਈਆਂ ਸਮਸਿਆਵਾਂ ਦਾ ਹਲ ਸ਼ਾਇਦ ਕਦੀ ਵੀ ਨਾ ਨਿਕਲ ਸਕੇ। ਵੰਡ ਵਾਲੇ ਕਾਲੇ ਸਮੇਂ ਦੀ ਸਜ਼ਾ ਇਸ ਉਪ-ਮਹਾਂਦੀਪ ਦੇ ਲੋਕਾਂ ਨੂੰ ਪਤਾ ਨਹੀਂ ਕਿਤਨੀਆਂ ਕੁ ਸਦੀਆਂ ਤੱਕ ਭੁਗਤਣੀ ਪਏਗੀ । ਉਰਦੂ ਦਾ ਇਕ ਸ਼ੇਅਰ ਇਸ ਤਰ੍ਹਾਂ ਦਾ ਹੈ, ਜਿਸ ਦਾ ਭਾਵ ਹੈ ਕਿ ਇਤਿਹਾਸ ਗਵਾਹ ਹੈ ਕਿ ਕੁਝ ਪਲਾਂ ਦੀ ਗ਼ਲਤੀ ਦਾ ਖਮਿਆਜ਼ਾ ਕਈ ਸਦੀਆਂ ਤਕ ਭੁਗਤਣਾ ਪਿਆ:-

ਦੇਖੇ ਹੈਂ ਵੋਹ ਮਨਜ਼ਰ  ਭੀ ਤਾਰੀਖ ਕੀ ਨਜ਼ਰੋਂ ਨੇ,

ਲਮਹੋਂ ਨੇ ਖ਼ਤਾ ਕੀ ਥੀ, ਸਦਿਓਂ ਨੇ  ਸਜ਼ਾ ਪਾਈ।

ਕੀ ਸੰਕੇਤ ਦਿੰਦੀਆਂ ਹਨ, ਅਜੋਕੀਆਂ ਵਾਪਰੀਆਂ ਘਟਨਾਵਾਂ
ਭਾਰਤ ਵਿਚ ਪਿੱਛਲੇ ਦਿਨੀਂ ਵਾਪਰੀਆਂ ਕੁਝ ਘਟਨਾਵਾਂ ਨੇ ਆਮ ਲੋਕਾਂ ਖਾਸ ਕਰਕੇ ਜਿੱਥੇ ਧਰਮ ਨਿਰਪੇਖ ਲੋਕਾਂ ਨੂੰ ਹੈਰਾਨ ਕੀਤਾ ਹੈ, ਉਥੇ ਇਸ ਸੋਚ ਵਿੱਚ ਪਾ ਦਿੱਤਾ ਹੈ ਕਿ ਦੇਸ਼ ਕਿਧਰ ਨੂੰ ਜਾ ਰਿਹਾ ਹੈ।

ਵੈਸੇ ਤਾਂ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਦੇਸ਼ ਵਿਚ ਆਰ.ਅੈਸ.ਐਸ. ਦਾ  ਹਿੰਦੂਤਵ ਲਾਗੂ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਸੂਬਿਆਂ ਦੇ ਕੰਮ ਕਰ ਰਹੇ ਰਾਜਪਾਲਾਂ ਨੂੰ ਸਿੱਧੇ ਜਾਂ ਅਸਿਧੇ ਢੰਗ ਨਾਲ ਹਟਾ ਕੇ ਨਵੇ ਆਰ. ਆਰ.ਐਸ. ਨਾਲ ਜੁੜੇ ਰਾਜਪਾਲ ਨਿਯੁਕਤ ਕੀਤੇ ਗਏ ਜਿਨ੍ਹਾਂ ਚੋਂ ਬੁਹਿਤਆਂ ਨੇ ਰਾਜ ਭਵਨਾਂ ਨੂੰ ਭਾਜਪਾ ਦਾ ਦਫਤਰ ਬਣਾ ਕੇ ਰੱਖ ਦਿੱਤਾ ਹੈ। ਸੂਬਿਆਂ ਵਿਚ ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਕੇ ਗੈਰ-ਜਮਹੂਰੀ ਢੰਗ ਨਾਲ ਭਾਪਜਾ ਸਰਕਾਰਾਂ ਸਥਾਪਤ ਕਰਨ ਦਾ ਯਤਨ ਕੀਤਾ, ਅਰੁਨਾਚਲ ਪ੍ਰਦੇਸ਼ ਤੇ ਉਤਰਾਖੰਡ ਦੀ ਮਿਸਾਲ ਸਾਡੇ ਸਾਹਮਣੇ ਹੈ, ਦੋਨੋ ਵਾਰ ਮਾਮਲਾ ਅਦਾਲਤ ਵਿਚ ਗਿਆ। ਫਰਵਰੀ- ਮਾਰਚ ਮਹੀਨੇ ਹੋਈਆ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੇ ਚੋਣ ਨਤੀਜਿਆਂ ਉਪਰੰਤ ਜਿਸ ਢੰਗ ਨਾਲ ਕਾਂਗਰਸ ਪਾਰਟੀ ਦੇ ਵੱਧ ਮੈਬਰਾਂ ਦੇ ਜਿੱਤਣ ਦੇ ਬਾਵਜੂਦ ਭਾਜਪਾ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ,ਉਹ ਵੀ ਕਈ ਸਵਾਲ ਖੜੇ ਕਰਦੀਆਂ ਹਨ।

ਹੁਣ ਜਿਸ ਡੂੰਘੀ ਸਿਆਸੀ ਸਾਜ਼ਿਸ਼ ਨਾਲ ਬਿਹਾਰ ਵਿਚ ਨਤੀਸ਼ ਕੁਮਾਰ ਨੇ ਮਹਾਂਗਠਬੰਧਨ ਤੋੜ ਕੇ ਭਾਜਪਾ ,ਜਿਸ ਵਿਰੁੱਧ ਬਿਹਾਰ ਦੇ ਲੋਕਾਂ ਨੇ ਦੋ ਸਾਲ ਪਹਿਲਾਂ ਫਤਵਾ ਦਿੱਤਾ ਸੀ, ਨਾਲ ਮਿਲ ਕੇ ਸਰਕਾਰ ਬਣਾਈ,ਉਸ ਸਿਆਸੀ ਮੌਕਾ ਪ੍ਰਸਤੀ ਤੇ ਨੀਵੇਂ ਪੱਧਰ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਇਹ ਸੱਭ ਕੁਝ ਅੰਦਰ ਬੈਠ ਕੇ ਖਿਚੜੀ ਪੱਕਦੀ ਰਹੀ, ਤੇਜਸਵੀ ਯਾਦਵ ਦਾ ਤਾਂ ਕੇਵਲ ਬਹਾਨਾ ਹੈ, ਉਸ ਨੇ ਅਸਤੀਫਾ ਨਹੀਂ ਦਿੱਤਾ ਤਾਂ ਬਤੋਰ ਮੁੱਖ ਮੰਤਰੀ ਨਤੀਸ਼ ਉਸ ਨੂੰ ਬਰਖਾਸਤ ਕਰ ਸਕਦੇ ਸਨ। ਭਾਜਪਾ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਲਏ, ਨਤੀਸ਼ ਵਿਰੋਧੀ ਪਾਰਟੀਆਂ ਵਲੋਂ 2019 ਦੀਆ ਚੋਣਾਂ ਸਮੇਂ ਵਿਰੋਧੀ ਪਾਰਟੀਆਂ ਦੇ ਸੱਭ ਤੋਂ ਮਜ਼ਬੂਤ ਉਮੀਦਵਾਰ ਬਣ ਸਕਦੇ ਸਨ, ਬਿਹਾਰ ਦਾ ਮਹਾਂਗਠਬੰਧਨ ਤੋੜ ਕੇ ਭਾਜਪਾ ਨੇ ਦੇਸ਼ ਵਿਆਪੀ ਗਠਬੰਧਨ ਨੂੰ ਸੱਟ ਮਾਰੀ ਹੈ,ਤੀਜੇ ਬਿਹਾਰ ਵਿਚ ਵੀ ਆਪਣੀ ਸਰਕਾਰ ਬਣਾ ਕੇ ਇਕ ਵੱਡੇ ਸੂਬੇ ਤੇ ਕਬਜ਼ਾ ਕਰ ਲਿਆ ਹੈ।

ਹੁਣ 8 ਅਗੱਸਤ ਨੂੰ ਰਾਜ ਸਭਾ ਲਈ ਕੁਝ ਸੁਬਆਿਂ ਵਿਚ ਚੋਣਾਂ ਹੋ ਗਹੀਆਂ ਹਨ। ਗੁਜਰਾਤ ਵਿਚ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਚੋਣ ਲੜ ਰਹੇ ਹਨ, ਕੁਲ ਤਿੰਨ ਸੀਟਾਂ ਹਨ, ਭਾਜਪਾ ਵਲੋਂ ਅੀਮਤ ਸ਼ਾਹ ਤੇ ਸਿਮ੍ਰਤੀ ਇਰਾਨੀ ਵੀ ਮੈਦਾਨ ਵਿਚ ਹਨ ਤੇ ਜਿਤ ਯਕੀਨੀ ਹੈ। ਭਾਜਪਾ ਕਾਂਗਰਸ ਦੇ ਵਿਧਾਇਕਾਂ ਨੂੰ ਲਾਲਚ ਦੇ ਕੇ ਜਾਂ ਡਰਾ ਧਮਕਾ ਕੇ   ਤੋੜਨ ਦਾ ਯਤਨ ਕਰ ਰਹੀ ਹੈ, 6 ਵਿਧਾਇਕ ਤੋੜ ਵੀ ਲਏ ਹਨ ਤਾਂ ਜੋ ਸ੍ਰੀ ਪਟੇਲ ਜਿੱਤ ਨਾ ਸਕਣ। ਕਾਂਗਰਸ ਦਾ ਇੱਕ ਵਫਦ ਕਲ ਚੋਣ ਕਮਿਸ਼ਨ ਨੂੰ ਮਿਲਿਆ ਕਿ ਪ੍ਰਧਾਨ ਮੰਤਰੀ ਦੇ ਸੂਬੇ ਵਿਚ ਇਹ ਸਿਆਸੀ ਉਥਲ ਪੁੱਥਲ ਕੀਤੀ ਜਾ ਰਹੀ ਹੈ, ਚੋਣ ਆਜ਼ਾਦ ਤੇ ਨਿਰਪਖ ਯਕੀਨੀ ਬਣਾਈ ਜਾਏ। ਜੇ ਸ੍ਰੀ ਪਟੇਲ ਮੁੜ ਜਿੱਤ ਕੇ ਰਾਜ ਸਭਾ ਵਿਚ ਆ ਜਾਂਦੇ ਹਨ, ਇਸ ਨਾਲ ਕੀ ਤੂਫਾਨ ਆ ਜਾਏਗਾ? ਉਧਰ ਯੂ.ਪੀ ਵਿਚ ਵੀ ਭਾਜਪਾ ਤੇ ਇਸੇ ਢੰਗ ਨਾਲ ਦੋ ਸਮਾਜਵਾਦੀ ਤੇ ਇਕ ਬਸਪਾ ਮੈਂਬਰ ਤੋਂ ਅਸਤੀਫਾ ਲੇ ਲਿਆ ਹੈ।ਇਹ ਭਾਜਪਾ ਦੀ ਜਮਹੂਰੀਅਤ ਪ੍ਰਤੀ ਸੋਚ ਹੈ।

ਗੱਲ ਉਚ ਆਹੁਦੇ ਦੀ ਚੋਣ ਦੀ ਵੀ ਕਰੀਏ। 20 ਜੁਲਾਈ ਨੂੰ ਜਦੋਂ ਰਾਸ਼ਟਰਪਤੀ ਦੀ ਚੋਣ ਨਤੀਜੇ ਦੀ ਖਬਰ ਆਈ, ਤਾਂ ਸ੍ਰੀ ਰਾਮ ਨਾਥ ਕੋਵਿੰਦਮ ਜੋ ਜਿੱਤ ਗਏ ਹਨ ਤੇ 14ਵੇਂ ਮਾਨਯੋਗ ਰਾਸ਼ਟਰਪਤੀ ਵੀ ਬਣ ਗਏ ਹਨ, ਨੇ ਕਿਹਾ ਕਿ ਹੁਣ ਉਹ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ, ਸਾਰੇ ਦੇਸ਼ ਦੇ ਬਣ ਗਏ ਗਨ। ਉਨਹਾਂ ਕਿਹਾ ਕਿ ਰਾਜਿੰਦਰ ਪ੍ਰਸ਼ਾਦ, ਡਾ, ਰਾਧਾ ਕ੍ਰਿਸ਼ਨਨ,ਡਾ. ਕਲਾਮ ਆਜ਼ਾਦ ਤੇ ਪ੍ਰਣਬ ਮੁਕਰਜੀ ਵਰਗੇ ਮਹਾਨ ਨੇਤਾ ਰਾਸ਼ਟ੍ਰਪਤੀ ਰਹੇ ਹਨ, ਉਹ ਸਾਇਦ ਡਾ. ਜ਼ਾਕਿਰ ਹੁਸੈਨ ਨੂਂ ਭੁੱਲ ਗਏ ਉਹ ਵੀ ਇਸ ਅਹੁਦੇ ਉਤੇ ਰਹੇ ਹਨ, ਸਾਇਦ ਇਸ ਲਈ ਕਿ ਭਾਜਪਾ ਵਲੋਂ ਇੱਕ ਫਿਰਕੇ ਵਿਰੁਧ ਨਫਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਨਵੇਂ ਮਾਨਯੋਗ ਰਾਸ਼ਟ੍ਰਪਤੀ ਜੀ ਨੇ ਹਲਫ ਲੈ ਕੇ ਜੋ ਭਾਸ਼ਣ ਦਿੱਤਾ, ਉਸ ਵਿਚ ਮਹਾਤਮਾ ਗਾਂਧੀ ਤੇ ਦੀਨ ਦਿਆਲ ਉਪਾਧਿਆਏ ਨੂੰ ਬਰਾਬਰ ਖੜਾ ਕੀਤਾ। ਮਹਾਤਹਾ ਗਾਂਧੀ ਨੇ ਚਾਰ ਦਹਾਕੇ ਸੰਗਰਸ਼ ਕਰਕੇ ਦੇਸ਼ ਨੂੰ  ਆਜ਼ਾਦ ਕਰਵਾਇਆ,ਤੇ ਉਨਹਾਂ ਨੂੰ ਰਾਸ਼ਟਰ ਪਿਤਾ ਕਿਹਾ ਜਾਂਦਾ ਹੈ। ਭਾਜਪਾ ਵਾਲੇ ਕੀ ਦੀਨ ਦਿਆਲ ਜੀ ਨੂੰ ਰਾਸ਼ਟਰ ਪਿਤਾ ਬਣਾਉਣ ਦਾ ਯਤਨ ਕਰ ਰਹੇ ਹਨ? ਮਾਣਯੋਗ ਰਾਸ਼ਟਰਪਤੀ ਜੀ ਪਹਿਲੇ ਪ੍ਰਧਾਨ ਮੰਤਰੀ ਪੰ. ਨਹਿਰੂ ਦਾ ਨਾਂਅ ਵੀ ਭੁਲ ਗਏ, ਪਰ ਸਰਦਾਰ ਪਟੇਲ ਯਾਦ ਰਿਹਾ। ਉਸ ਦੌਰਾਨ ਰਾਸ਼ਟਰਪਤੀ ਭਵਨ ਦੇ ਕੇਂਦਰੀ ਹਾਲ ਵਿਚ ਜੈ ਸ੍ਰੀ ਰਾਮ ਆਇ ਦਾ ਨਾਅਰੇ ਲਗ ਗਏ। ਜੇ ਸਿੱਖ ” ਰਾਜ ਕਰੇਗਾ ਖਾਲਸਾ….” ਤੇ ਮੁਸਲਾਨ “ਅਲ੍ਹਾ ਹੂੰ ਅਕਬਰ ਦਾ ਨਾਅਰਾ ਲਗਾ ਦਿੰਦੇ, ਤਾ ਤੂਫ਼ਾਨ ਮੱਚ ਜਾਣਾ ਸੀ।

ਇਸੇ ਤਰ੍ਹਾਂ ਵੈਕਈਆ ਨਾਇਡੂ ਨੂੰ ਜਦੋਂ ਉਪ-ਰਾਸ਼ਟਰਪਤੀ ਦਾ ਉਮੀਦਵਾਰ ਬਣਾਇਸ਼ਾ ਗਿਆ, ਉਨ੍ਹਾਂ ਕਿਹਾ ਕਿ ਕਿ ਡਾ. ਕਿਸ਼ਨਨ, ਸ਼ੰਕਰ ਦਿਆਲ ਸ਼ਰਮਾ, ਵੈਂਕਟ ਰਮਨ ਵਰਗੇ ਨੇਤਾ ਉਪ ਰਾਸ਼ਟਰਪਤੀ ਰਹੇ ਹਨ, ਉਹ ਵੀ ਸਾਇਦ ਡਾ. ਜਾਕਿਰ  ਹੁਸੈਨ ਤੇ ਮੌਜੂਦਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦਾ ਨਾਂ ਭੁੇਲ ਗਏ, ਜਾ ਜਾਣਬੁੱਝ ਕੇ ਛੱਡ ਗਏ, ਕਿਉਂਕਿ ਉਹ ਇੱਕ ਖਾਸ ਫਿਰਕੇ ਨਾਲ ਸਬੰਧ ਰੱਖਦੇ ਹਨ ਜੋ ਭਾਜਪਾ ਨੂੰ ਪਸੰਦ ਨਹੀਂ ਹੈ।

ਉਪਰੋਕਤ ਸੱਭ ਘਟਨਾਵਾਂ ਇਹ ਸੋਚਣ ਤੇ ਮਜਬੂਰ ਕਰ ਰਹੀਆਂ ਹਨ ਕਿ ਭਾਜਪਾ ਦੇਸ਼ ਨੂ ਕਿਧਰ ਲੈ ਕੇ ਜਾ ਰਹੀ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਵਾਂ ਪ੍ਰਕਾਸ ਪੁਰਬ ਕਿਵੇਂ ਮਨਾਈਏ?
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਵਾਂ ਪ੍ਰਕਾਸ਼ ਪੁਰਬ ਨਵੰਬਰ 2019 ਵਿਚ ਆ ਰਿਹਾ ਹੈ। ਇਹ ਪਾਵਨ ਦਿਵਸ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸਿੱਖ ਸੰਸਥਾਂਵਾਂ ਤੇ ਪੰਜਾਬ ਸਰਕਾਰ ਨੂੰ ਹੁਣੇ ਤੋਂ ਵਿਸ਼ੇਸ਼ ਯੋਜਨਾਵਾਂ ਤੇ ਪ੍ਰੋਗਰਾਮ ਬਣਾ ਕੇ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਵਿਦੇਸ਼ ਵਿਚ ਰਹਿੰਦੇ ਸਿੱਖਾਂ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਆਪਣੇ ਤੌਰ ਤੇ ਪ੍ਰੋਗਰਾਮ ਮਨਾਉਣੇ ਚਾਹੀਦੇ ਹਨ।

ਗੁਰੂ ਸਾਹਿਬ ਦਾ ਪਾਵਨ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਜੋਤੀ ਜੋਤਿ ਸਮਾਉਣ ਦਾ ਸਥਾਨ ਕਰਤਾਰਪੁਰ ਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਪ੍ਰਮੁੱਖ ਗੁਰਦੁਆਰੇ ਜਿਵੇਂ ਕਿ ਸੱਚਾ ਸੌਦਾ, ਪੰਜਾ ਸਾਹਿਬ, ਚੱਕੀ ਸਾਹਿਬ ਤੇ ਕਈ ਹੋਰ ਗੁਰਧਾਮ ਪਾਕਿਸਤਾਨ ਵਿੱਚ ਹਨ, ਇਸ ਲਈ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾ ਸਭਨਾਂ ਗੁਰਧਾਮਾਂ ਦਾ ਵਿਸਥਾਰ ਤੇ ਸੁੰਦਰੀਕਰਨ ਲਈ ਸਲਾਹ ਦੇਣੀ ਚਾਹੀਦੀ ਹੈ। ਪਿੱਛਲੇ ਕਈ ਸਾਲਾਂ ਤੋ ਪਾਕਿਸਤਾਨ ਸਰਕਾਰ ਨਨਕਾਣਾ ਸਹਿਬ ਵਿਖੇ ਗੁਰੂ ਨਾਨਕ ਇੰਟਨੈਸ਼ਨਲ ਯੂਨੀਵਰਸਿਟੀ ਤੇ ਏਮਜ਼ ਵਰਗਾ ਸੁਪਰ ਸਪੈਸ਼ਲਟੀ ਇਕ ਬਹੁਤ ਵਡਾ ਹਸਪਤਾਲ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ, ਇਸ ਨੂੰ ਹੁਣ ਉਸ ਦਿਹਾੜੇ ਤੋਂ ਪਹਿਲਾਂ ਪਹਿਲਾਂ ਸਥਾਪਤ ਕਰ ਦੇਣਾ ਚਾਹੀਦਾ ਹੈ।

ਭਾਰਤ ਵਿਚ ਦੇਸ਼ ਪੱਧਰ ਤੇ ਇਹ ਇਤਿਹਾਸਿਕ ਦਿਹਾੜਾ ਧੂਮ ਧਾਮ ਨਾਲ ਮਨਾੲਿਆ ਜਾਵੇ। ਇਸ ਸਾਲ ਜਨਵਰੀ ਮਹੀਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ 350-ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਦੇਸ਼ ਭਰ ਵਿਚ ਮਨਾੲਆ ਗਿਆ, ਮੁੱਖ ਸਮਾਗਮ ਪਟਨਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਮਿਲ ਹੋਏ ਸਨ, ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਸਾਰੇ ਪ੍ਰਬੰਧ ਬਹੁਤ ਹੀ ਸੁੱਚਜੇ ਢੰਗ ਨਾਲ ਕੀਤੇ ਸਨ, ਜਿਸ ਦੀ ਸਭ ਪਾਸਿਓ  ਸ਼ਲਾਘਾ ਕੀਤੀ ਗਈ। ਹੁਣ ਵੀ ਕੇਂਦਰੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550-ਵੇਂ ਪ੍ਰਕਾਸ਼ ਪੁਰਬ ਲਈ ਸਬ-ਕਮੇਟੀ ਗਠਿਤ ਕਰਨ ਅਤੇ 2019 ਦੇ ਕੇਂਦਰੀ ਬਜਟ ਵਿਚ ਮਾਇਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸੇ ਸਾਲ ਮਈ ਵਿਚ ਲੋਕ ਸਭਾ ਦੀਆ ਚੋਣਾਂ ਵੀ ਹੋਣੀਆਂ ਹਨ, ਇਸ ਲਈ ਸਬ-ਕਮੇਟੀ  ਆਦਿ ਦੇ ਕਾਰਜ ਚੋਣਾਂ ਤੋਂ ਪਹਿਲਾਂ ਕਰਨੇ ਪੈਣਗੇ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ  500-ਵਾ ਪ੍ਰਕਾਸ਼ ਦਿਵਸ ਬਹੁਤ ਸੁਹਣੇ ਢੰਗ ਨਾਲ ਮਨਾਇਅ ਗਿਆ ਸੀ। ਉਸ ਸਮੇਂ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਸੀ, ਸੁਰਜੀਤ ਸਿੰਘ ਬਰਨਾਲਾ ਸਿੱਖਿਆ ਮੰਤਰੀ ਸਨ। ਇਸ ਸਮੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕੀਤੀ ਗਈ ਸੀ, ਜੋ ਅੱਜ ਇਕ ਆਪਣੀ ਪਛਾਣ ਬਣਾ ਚੁੱਕੀ ਹੈ। ਉਸ ਸਮੇਂ ਸ੍ਰੋਮਣੀ ਕਮੇਟੀ ਨੇ ਨਾਮਵਰ ਚਿਤ੍ਰਕਾਰ ਸੋਭਾ ਸਿੰਘ ਤੋਂ ਗਰੂ ਜੀ ਦਾ ਚਿਤਰ ਬਣਵਾ ਕੇ ਅਤੇ ਪ੍ਰਕਾਸਿਤ ਕਰਵਾ ਕੇ ਲਾਗਤ ਕੀਮਤ ਤੇ ਸੰਗਤਾਂ ਨੂੰ ਦਿੱਤਾ ਸੀ, ਜੋ ਬਹੁਤ ਹੀ ਹਰਮਨ ਪਿਆਰਾ ਹੋਇਆ। ਪਹਿਲੀ ਵਾਰ ਇਕ ਪੰਜਾਬੀ ਧਾਰਮਿਕ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਬਣੀ, ਜੋ ਬਹੁਤ ਹੀ ਮਕਬੂਲ ਹੋਈ ਤੇ ਇਸ ਪਿੱਛੋਂ ਲਗਾਤਾਰ ਕਈ ਧਾਰਮਿਕ ਫਿਲਮਾਂ ਬਣੀਆਂ।

ਪੰਜਾਬ ਵਿਚ ਗੁਰੂ ਨਨਕ ਸਾਹਿਬ ਨਾਲ ਸਬੰਧਤ ਸਭ ਤੋਂ ਪ੍ਰਮੁੱਖ ਸਥਾਨ ਸੁਲਤਾਨਪੁਰ ਲੋਧੀ ਹੈ। ਇਸ ਸ਼ਹਿਰ ਦਾ ਨਾਂਦੇੜ ਸ਼ਹਿਰ ਵਾਂਗ ਬਹੁਤ ਸੁਚੱਜੇ ਢੰਗ ਨਾਲ ਵਿਕਾਸ ਹੋਣਾ ਚਾਹੀਦਾ ਹੈ। ਸਾਲ 2019 ਵਿਚ ਵੀ ਕੈਪਟਨ ਸਰਕਾਰ ਹੀ ਸੱਤਾ ਵਿਚ ਹੋਵੇਗੀ, ਇਸ ਦੇ ਵਿਕਾਸ ਦੇ ਲਈ ਕੋਈ ਪ੍ਰਤਿਸ਼ਟ ਸੰਸਥਾ ਸਥਾਪਤ ਕਰਨ ਲਈ ਮਾਹਿਰਾਂ ਦੀ ਕੋਈ ਸਬ-ਕਮੇਟੀ ਗਠਿਤ ਕਰ ਦੇਣੀ ਚਾਹੀਦੀ ਹੈ।

ਗੁਰੂ ਜੀ ਦੀ ਬਾਣੀ ਘਟੋ ਘੱਟ  ਜਪੁ ਜੀ ਸਾਹਿਬ ਦੇਸ਼ ਦੀਆਂ ਸਭ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ  ਵਿਦਵਾਨਾਂ ਪਾਸ ਪਹੁੰਚਣਾ ਚਾਹੀਦਾ ਹੈ।

ਇਸ ਸਮੇਂ ਸ਼੍ਰੋਮਣੀ ਕਮੇਟੀ, ਦਿੱਲੀ ਗੁ. ਕਮੇਟੀ ਤੇ ਬਾਕੀ ਸਿੱਖ ਸੰਸਥਾਵਾਂ ਨੂੰ ਮੱਧ ਭਾਰਤ ( ਮੱਧ ਪ੍ਰਦੇਸ਼, ਛਤੀਸਗੜ੍ਹ,ਆਂਧਰਾ ਪ੍ਰਦੇਸ਼ ਤੇ ਮਹਾਂਰਾਸ਼ਟਰ) ਵਿਚ ਆਪਣੇ ਭੁਲੇ ਵਿਸਰੇ ਸਿਕਲੀਗਰ ਵਣਜਾਰੇ ਭਰਾਵਾਂ ਨੂੰ ਆਪਣੇ ਨਾਲ ਜੋੜ ਕੇ ਸਿੱਖ ਪੰਥ ਦੀ ਮੁੱਖ ਧਾਰਾ ਵਿਚ ਲਿਆਉਣ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

ਵਿਦਵਾਨ ਤੇ ਚਿੰਤਕ ਇਸ ਸਮਾਗਮ ਲਈ ਆਪਣੇ ਆਪਣੇ ਵੱਡਮੁਲੇ ਸੁਝਾਓ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਦੇ ਸਕਦੇ ਹਨ। ਸਮਾਂ ਬਹੁਤ ਥੋੜਾ ਰਹਿ ਗਿਆ ਹੈ, ਆਪਣੇ ਤੌਰ ਤੇ ਤਿਆਰੀਆ ਆਰੰਭ ਕਰ ਦੇਣੀਆਂ ਚਾਹੀਦੀਆਂ ਹਨ।

ਬੜੇ ਹੀ ਵਿਵਾਦਗ੍ਰਸਤ ਸਨ ਸਾਬਕਾ ਪੰਜਾਬ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ
ਗੈਰ-ਅਕਾਲੀ ਸਿਆਸੀ ਲੀਡਰਾਂ ਵਿਚ “ਸੁਪਰ ਕੌਪ” ਵਜੋਂ ਜਾਣੇ ਜਾਂਦੇ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਕੇ.ਪੀ.ਐਸ. ਗਿੱਲ ਬੜ ਹੀ ਵਿਵਾਦਗ੍ਰਸਤ ਪੁਲਿਸ ਅਫਸਰ ਸਨ, ਕਈ ਉਨ੍ਹਾਂ ਨੂੰ ਪੰਜਾਬ ਵਿਚ ਦਹਿਸ਼ਤਗਰਦੀ ਖਤਮ ਕਰਨ ਲਈ ਬੜੀ ਹੀ ਪ੍ਰਸੰਸਾ ਕਰਦੇ ਹਨ ਤੇ ਕਈ  ਮਨੁੱਖੀ ਅਧਿਕਾਰਾਂ ਦਾ ਘਾਣ  ਤੇ  ਮੁੰਡਿਆਂ ਨੂੰ “ਝੂਠੇ” ਪੁਲਿਸ ਮੁਕਾਬਲਿਆਂ ਵਿਚ ਹਲਾਕ ਕਰਨ ਲਈ ਅਤਿ ਦੀ ਨਫਰਤ ਕਰਦੇ ਹਨ। ਇਸ ਪੱਤਰਕਾਰ ਨੂੰ ਦਹਿਸ਼ਤਗਰਦੀ ਦੇ ਉਸ ਕਾਲੇ ਦਿਨਾਂ ਵਿਚ ਪਂਜਾਬ ਵਿਸ਼ੇਸ਼ ਕਰ  ਅੰਮ੍ਰਿਤਸਰ ਵਿਚ ਇਕ ਅੰਗਰੇਜ਼ੀ ਅਖ਼ਬਾਰ ਲਈ ਕੰਮ ਕਰਨ ਦਾ ਮੌਕਾ ਲਗਾ, ਮੇਰੀ ਜ਼ਿਮੇਵਾਰੀ ਜ਼ਿਲਾ ਗੁਰਦਾਸਪੁਰ ਦੀ ਕਵਰੇਜ ਕਰਨਾ ਵੀ ਸੀ। ਉਸ ਸਮੇਂ  ਸ੍ਰੀ ਗਿੱਲ ਨੂੰ ਬਹੁਤ ਨੇੜਿੳੁ ਦੇਖਣ ਦਾ ਅਵਸਰ ਮਿਲਿਆ। ਸ੍ਰੀ ਗਿੱਲ ਵਿਚ ਕਈ ਸਿਫਤਾਂ ਵੀ ਸਨ, ਅਤਿਵਾਦ ਦੇ ਅਸਾਧਾਰਨ ਹਾਲਾਤ ਸਮੇਂ ਪੁਲਿਸ ਮੁੱਖੀ ਰਹੇ ਸਨ। ਉਹ ਅਮਨ ਕਾਨੂੰਨ ਸਬੰਧੀ ਕਿਸੇ ਮਸਲੇ ਬਾਰੇ ਉਹ ਖੁਦ ਝੱਟ ਫੈਂਸਲਾ ਰੱਖਦੇ ਸਨ, ਉਹ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਦੀ ਬੜੀ ਕਦਰ ਕਰਦੇ ਸਨ ਤੇ ਪਦ-ਉਨਤੀ ਲਈ ਸਿਫਾਰਿਸ਼ ਵੀ ਕਰਦੇ। ਉਹ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਜਾਂ ਕਰਵਾਉਂਦੇ ਸਨ। ਉਨ੍ਹਾਂ ਨੂੰ ਪੜ੍ਹਣ ਦਾ ਬੜਾ ਸ਼ੌਂਕ ਸੀ ਵਧੇਰੇ ਕਰਕੇ ਅੰਗਰੇਜ਼ੀ ਸਾਹਿਤ ਦੀਆਂ ਪੁਸਤਕਾਂ ਹੀ ਪੜ੍ਹਦੇ ਸਨ।

“ਅਤਿਵਾਦ ਖਤਮ ਕਰਨ ” ਦੇ ਨਾਂਅ ਹੈ ਪੁਲਿਸ ਨੂੰ ਖੁਲੀਆਂ ਸ਼ਕਤੀਆਂ ਮਿਲੀਆਂ ਹੋਈਆਂ ਸਨ, ਜ਼ਿਲਾ ਪ੍ਰਸਾਸ਼ਨ ਵਿਚ ਕੋਈ ਵੀ ਡਿਪਟੀ ਕਮਿਸ਼ਨਰ ਦੀ ਪਰਵਾਹ ਨਹੀਂ ਕਰਦਾ ਸੀ, ਐਸ.ਐਸ.ਪੀ,ਹੀ ਸੱਭ ਤੋਂ ਮਹੱਤਵਪੁਰਨ ਸਨ। ਸ੍ਰੀ  ਬੇਅੰਤ ਸਿੰਘ ਦੀ ਸਰਕਾਰ ਸਮੇਂ ਪੁਲਿਸ ਬਹੁਤ ਹੀ ਸ਼ਕਤੀਸ਼ਾਲੀ ਹੋ ਗਈ ਸੀ। ਖੁਦ ਸ਼੍ਰੀ ਗਿੱਲ ਮੁੱਖ ਮੰਤਰੀ ਦੀ ਬਹੁਤੀ ਪਰਵਾਹ ਨਹੀਂ ਕਰਦੇ ਸਨ  ਤੇ ਸ੍ਰੀ ਬੇਅੰਤ ਸਿੰਘ ਬਾਰੇ ” ਸੀ.ਐਮ ਟੂ ਡੀ.ਜੀ.ਪੀ” ਕਿਹਾ ਜਾਣ ਲਗਾ ਸੀ। ਉਨ੍ਹਾਂ ਦੀ ਸੇਵਾ ਦੇ ਆਖਰੀ ਸਾਲਾਂ ਵਿੱਚ ਮੁਖ ਮੰਤਰੀ ਸ਼੍ਰੀ ਗਿੱਲ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਸਨ; ਮੁੱਖ ਮੰਤਰੀ ਨੇ ਤਤਕਾਲੀ ਪ੍ਰਧਾਨ ਮੰਤਰੀ  ਪੀ.ਵੀ. ਨਰਸਿੰਮ੍ਹਾ ਰਾੳ ਨੂੰ ਕਾਇਲ ਕਰ ਲਿਆ ਸੀ ਕਿ ਸ੍ਰੀ ਗਿੱਲ ਦੀ ਸੇਵਾ ਵਿਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ, ਪਰ ਤਤਕਾਲੀ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜੇਸ਼ ਪਾਈਲਟ, ਜਿਹਨਾਂ ਪਾਸ ਅੰਦਰੂਨੀ ਸੁਰੱਖਿਆ ਦਾ ਮਾਮਲਾ ਵੀ ਆਉਂਦਾ ਸੀ, ਨੇ ਸੇਵਾਕਾਲ ਵਿਚ ਵਾਧਾ ਕਰ ਦਿੱਤਾ। ਇਸੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਗ ਦੀ ਹੱਤਿਆਂ ਹੋ ਗਈ, ਉਸ ਰਾਤ ਜਦੋਂ ਪ੍ਰਧਾਨ ਮੰਤਰੀ ਦੁੱਖੀ ਪਵਿਾਰ ਦਾ ਦੁਖ ਵੰਡਾਉਣ ਆਏ, ਤਾਂ ਪਰਿਵਾਰ ਨੇ ਗੁਸੇ ਵਿਚ ਇਸ ਹੱਤਿਆ ਲਈ ਸ੍ਰੀ ਗਿੱਲ ਨੂੰ ਜ਼ਿਮੇਵਾਰ ਠਹਿਰਾਇਆ।

ਪ੍ਰੈਸ ਦੀ ਮਹੱਤਤਾ ਬਾਰੇ ਸ੍ਰੀ ਗਿੱਲ ਨੂੰ ਪਤਾ ਸੀ, ਪਰ ਅਕਸਰ ਪੱਤਰਕਾਰਾਂ ਨੂੰ ਉਹ “ਟੈਰਿਰਸਟ” ਦੇ ਹਮਦਰਦ ਸਮਝਦੇ ਸਨ ਤੇ ਪੱਤਰਕਾਰਾਂ ਨੂੰ  ਅਤਿਵਾਦੀਆਂ ਦੇ ਬਿਆਨਾਂ ਉਤੇ ਆਧਾਰਿਤ ਖ਼ਬਰਾਂ ਨਾ ਭੇਜਣ ਦੀ ਨਸੀਹਤ ਦਿੰਦੇ ਰਹਿੰਦੇ ਸਨ, ਇਸ ਬਾਰੇ ਕਈ ਵਾਰੀ ਅੰਮ੍ਰਿਤਸਰ ਤੇ ਪੱਤਰਕਾਰਾਂ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ। ਪੱਤਰਕਾਰਾਂ ਦਾ ਕਹਿਣਾ ਸੀ ਕਿ ਆਪਣੇ ਖੇਤਰ ਬਾਰੇ ਹਰ ਖ਼ਬਰ ਭੇਜਣਾ ਉਨ੍ਹਾਂ ਦੀ ਡਿਊਟੀ ਹੈ, ਅਸੀਂ ਪੁਲਿਸ ਵੱਲੋਂ ਦਿੱਤੇ ਬਿਆਨਾਂ ਤੇ ਅਧਾਰਿਤ ਖ਼ਬਰਾਂ ਵੀ ਭੇਜਦੇ ਹਾਂ, ਹਾਲਾਂਕਿ ਸੱਭ ਨੂੰ ਪਤਾ ਹੈ ਕਿ  ਬਹੁਤੇ  ਪੁਲਿਸ ਮੁਕਾਬਲੇ ਝੂਠੇ ਹੁੰਦੇ ਸਨ। ਇਹ ਸਿਲਸਿਲਾ ਚੱਲਦਾ ਰਹਿੰਦਾ। ਵੈਸੈ ਸ੍ਰੀ ਗਿੱਲ ਪ੍ਰੈਸ ਕਾਨਫਰੰਸ ਸਮੇਂ ਪੱਤਰਕਾਰਾਂ ਨਾਲ ਘੁਲ ਮਿਲ ਕੇ ਹਸੀ ਠਠਾ ਕਰਦੇ ਤੇ ਉਨ੍ਹਾਂ ਦੀ ਖੂਬ ਸੇਵਾ ਕਰਦੇ।

ਜਦੋਂ ਅਗਸਤ 1992 ਦੌਰਾਨ ਰਾਤ ਸਮੇਂ ਪੁਲਿਸ ਨੇ ਅਪਰੇਸ਼ਨ “ਨਾਈਟ ਡਾਮੀਨੈਂਸ” ( ਰਾਤਰੀ ਗਲਬਾ) ਸ਼ੁਰੂ ਕੀਤਾ, ਤਾਂ ਸ੍ਰੀ ਗਿੱਲ ਚੰਡੀਗੜ੍ਹ ਤੋਂ ਵੀ 3-4 ਪੱਤਰਕਾਰਾਂ ਨੂੰ ਨਾਲ ਲਿਆਏ। ਪੁਲਿਸ ਦੇ ਕੰਟਰੋਲ ਰੂਮ ( ਨਹਿਰੀ ਗੈਸਟ ਹਾਊਸ) ਵਿੱਚ ਪ੍ਰੈਸ ਕਾਨਫਰੰਸ ਸਮੇਂ ਸ਼ਰਾਬ ਦਾ ਦੌਰ ਸੂਰੂ ਹੋ ਰਿਆ। ਉਨ੍ਹਾਂ ਦਿਨਾਂ ਵਿਚ ਮੈਂ ਵੀ ਸ਼ਰਾਬ ਪੀਂਦਾ ਸੀ, ਮੈਂ ਸ੍ਰੀ ਗਿੱਲ ਤੋਂ ਕੋਈ ਸਵਾਲ ਪੁੱਛਿਆਂ, ਉਨ੍ਹਾਂ ਮੈਨੁੰ ਮੋੜਵਾਂ ਸਵਾਲ ਕੀਤਾ ” ਵੱਟ ਇਜ਼ ਯੂੳਰ ਏਜ਼” ( ਤੇਰੀ ਉਮਰ ਕਿਤਨੀ ਹੈ। ਮੈਂ  ਅੰਗਰੇਜ਼ੀ ਵਿਚ ਹੀ ਕਿਹਾ  ਕਿ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਮੈਂ ਉਨ੍ਹਾਂ ਤੇ ਫਿਰ ਸਵਾਲ ਦਾਗ਼ਿਆ ,” ਵਾਈ ਯੂ ਡਾਈ ਯੂਅਰ ਬੀਅਰਡ?” ( ਤੁੰ ਆਪਣੀ ਦਾੜ੍ਹੀ ਕਾਲੀ ਕਿਉਂ ਕਰਦਾ ਹੈਂ)। ਮੈਂ ਲਾਜਵਾਬ ਹੋ ਗਿਆ। ਉਸ ਸਮੇਂ ਮੇਰੀ ਉਮਰ 53-54 ਸਾਲ ਦੀ ਸੀ  ਤੇ ਮੈਂ ਆਪਣੀ ਦਾੜ੍ਹੀ ਦੇ ਚਿੱਟੇ ਵਾਲ ਛੁਪਾਉਣ ਲਈ ਕਾਲੀ ਕਰਦਾ ਸੀ, ਮੈਂ ਬੇਜਵਾਬ ਹੋ ਹਿਆ ਪਰ ਚੰਡੀਗੜ੍ਹ ਤੋਂ ਆਏ ਇੱਕ ਪੱਤਰਕਾਰ ਨੇ ਗੱਲ ਸੰਭਾਲ ਲਈ, ਪੰਜਾਬੀ ਵਿਚ ਕਹਿਣ ਲਗਾ,” ਗਿੱਲ ਸਾਹਿਬ , ਸਵਾਲ ਪੁੱਛਣਾ ਸਾਡਾ ਹੱਕ ਹੈ, ਤੁਸੀ ਮਰਜ਼ੀ ਹੈ ਜਵਾਬ ਦਿਓ ਜਾਂ ਨਾਂ ਦਿਓ।” ਸਾਡੇ ਅੰਮ੍ਰਿਤਸਰ ਦੇ ਕਈ ਸਾਥੀ ਪੱਤਰਕਾਰਾਂ ਨੇ ਨਾਲ ਹੋਏ ਇਸ ਸਲੂਕ ਦਾ ਬਹੁਤ ਬੁੁਰਾ ਮਨਾਇਆ। ਕੁਦਰਤੀ  ਮੈਂ ਦਾੜ੍ਹੀ ਕਾਲੀ ਕਰਨੀ ਬੰਦ ਕਰ ਦਿੱਤੀ ਦੋ ਕੁ ਮਹੀਨੇ ਬਾਅਦ ਸ੍ਰੀ ਗਿੱਲ ਅੰਮਿ੍ਤਸਰ ਆਏ, ਤਾਂ ਦੂਰੋਂ ਹੀ ਮੇਰੇ ਵੱਲ ਇਸ਼ਾਰਾ ਕਰਕੇ ਮੇਰੇ ਇਕ ਸਾਥੀ ਪੱਤਰਕਾਰ ਗੁਰਦੀਪ ਸਿੰਘ  ਨੂੰ ਕਹਿਣ ਲਗੇ, “ਭੰਵਰ ਐਂਵੇਂ ਮੇਰੇ ਨਾਲ ਲੜਦਾ ਸੀ, ਦੇਖੋ ਸਫੈਦ ਦਾੜ੍ਹੀ ਨਾਲ ਕਿਤਨਾ ਸੁਹਣਾ ਲਗਦਾ ਹੈ।” ਗੁਰਦੀਪ ਨੇ ਪਿੱਛੋਂ ਮੈਨੂੰ ਇਹ ਗੱਲ ਦੱਸੀ।

ਪੰਜਾਬ ਦੇ ਹਾਲਾਤ ਸੁਧਰਣ ਲਗੇ, ਤਾਂ ਸ੍ਰੀ ਗਿੱਲ ਨੇ ਮੁੰਬਈ ਤੋਂ ਫਿਲਮੀ ਸਿਤਾਰੇ ਬੁਲਾ ਕੇ ਨਾਚ ਗਾਣੇ ਸਮੇਂ ਸਭਿਆਚਾਰਕ ਪ੍ਰੋਗਰਾਮ ਵੀ ਸੁਰ੍ਰੁੂ ਕਰ ਦਿੱਤੇ। ਸ੍ਰੀ ਗਿੱਲ ਨੇ ਇਕ ਵਾਰ ਲੁਧਿਆਣਾ ਦੇ ਕਾਨਵੈਂਟ ਸਕੂਲਾਂ ਦੇ ਬੱਚੇ ਗੱਲਬਾਤ ਲਈ ਬੁਲਾਏ। ਉਸ ਤੋਂ ਪਹਿਲੀ ਰਾਤ ਇੱਕ ਡੀ.ਐਸ.ਪੀ. ਨੇ ਆਪਣੇ ਘਰ (ਸ਼ਾਇਦ ਰਨਦਾਸ ਵਿਖੇ) ਵਿਆਹ ਤੇ ਨਾਚ ਗਾਣੇ ਦਾ ਪ੍ਰੋਗਰਾਮ ਰੱਖਿਆ, ਗਾਇਕ ਨੂੰ ਕੋਈ ਅਸ਼ਲੀਲ ਟਾਈਪ ਦਾ ਗੀਤ ਗਾਉਣ ਲਈ ਕਿਹਾ, ਪਰ ਉਸ ਨੇ ਨਾਂਹ  ਕਰ ਦਿੱਤੀ, ਗੁਸੇ ਵਿਚ ਆਏ ਡੀ.ਐਸ.ਪੀ. ਨੇ ਉਸਦੇ ਉਤੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ (ਮੈਨੂੰ  ਨਾਂੳੁ ਭੁੱਲ ਗਿਆ ਉਹ ਉਸ ਸਮੇਂ ਦੇ ਪ੍ਰਸਿੱਧ ਗਾਇਕ ਸਨ ਤੇ ਮੁਸਲਾਮਾਨ ਭਾਈਚਾਰੇ ਨਾਲ ਸਬੰਧ ਰੱਖਦੇ ਸਨ)। ਮੈਂ ਆਪਣੇ ਅਖ਼ਬਾਰ ਨੂੰ ਖਬਰ ਭੇਜ ਦਿੱਤੀ ਅਗਲੀ ਸਵੇਰੇ ਤੇ ਪਹਿਲੇ ਸਫੇ ਤੇ ਬੜੀ ਪ੍ਰਮੁੱਖਤਾ ਨਾਲ ਛਪ ਗਈ । ਜਦੋਂ ਸ੍ਰੀ ਗਿੱਲ ਬੱਚਿਆਂ ਨਾਲ ਗੱਲਬਾਤ ਕਰਨ ਗਏ, ਤਾਂ ਬੱਚਿਆਂ ਨੇ ਇਹ ਅਖ਼ਬਾਰ ਅੱਗੇ ਰੱਖ ਦਿੱਤੀ, ਸ੍ਰੀ ਗਿੱਲ ਕੋਈ ਤਸੱਲੀਬਖ਼ਸ ਜਵਾਬ ਨਾ ਦੇ ਸਕੇ। ਇਸੇ ਤਰਾਂ ਇਕ ਵਾਰ ਮੇਰੀ ਇੱਕ ਹੋਰ ਖ਼ਬਰ ਕਾਰਨ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ।

ਮੇਰਾ ਇਹ ਦਾਅਵਾ ਹੈ ਕਿ ਕਿਸੇ ਅੰਗਰੇਜ਼ੀ ਅਖਬਾਰ ਲਈ ਪੁਲਿਸ ਜ਼ਿਆਦਤੀਆਂ ਤੇ ਜ਼ੁਲਮ ਤਸ਼ੱਦਦ ਬਾਰੇ ਸਭ ਤੋਂ ਵੱਧ ਖਬਰਾਂ ਮੈਂ ਭੇਜੀਆਂ, ਇਸ ਲਈ ਸੀ.ਪੀ.ਆਈ ਨੇਤਾ ਕਾਮਰੇਡ ਸਤ ਪਾਲ ਡਾਂਗ ਮੇਰੀ ਬੜੀ ਕਦਰ ਕਰਦੇ ਸਨ। ਕੁਝ ਇੱਕ ਖ਼ਬਰਾਂ ਦਾ ਦੇਸ਼ ਦੀ ਸੁਪਰੀਮ ਕੋਰਟ ਤੇ ਫਿਰ ਹਾਈ ਕੋਰਟ ਨੇ ਵੀ ਨੋਟਿਸ ਲਿਆ, ਪਰ ਮੈਨੂੰ ਸ੍ਰੀ ਗਿੱਲ ਜਾਂ ਕਿਸੇ ਪੁਲਿਸ ਅਫਸਰ ਨੇ ਕਦੀ  ਕੋਈ ਧਮਕੀ ਨਹੀਂ ਦਿੱਤੀ ਹਾਲਾਂਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਕੀਲਾਂ ਤੇ ਜਸਵੰਤ ਸਿੰਘ ਖਾਲੜਾ ਵਰਗੇ ਵਿਅਕਤੀਆਂ ਬਾਰੇ ਬੜੀਆਂ ਦਰਦਨਾਕ ਖ਼ਬਰਾਂ ਮਿਲਦੀਆਂ ਰਹਿੰਦੀਆਂ ਸਨ।

ਸਮੁੱਚੇ ਤੌਰ ਤੇ ਸ੍ਰੀ ਗਿੱਲ ਬੜੇ ਹੀ ਕਾਮਯਾਬ ਪੁਲਿਸ ਅਫਸਰ ਸਨ, ਪੰਜਾਬ ਵਿਚ  ਅਮਨ ਸ਼ਾਂਤੀ ਬਹਾਲ ਕਰਨ ਵਿੱਚ ਉਨ੍ਹਾਂ ਦਾ ਰੋਲ ਭੁਲਾਇਆ ਨਹੀਂ ਜਾ ਸਕਦਾ,ਭਾਵੈਂ ਇਹ ਸਾਰਾ ਵਿਵਾਦਗ੍ਰਸਤ ਹੈ।

ਜਦੋਂ ਜਨਰਲ ਸ਼ਬੇਗ ਸਿੰਘ ਨੇ ਪਾਕਿਸਤਾਨ ਯਾਤਰਾ ਤੇ ਜਾਣ ਦੀ ਜ਼ਿਦ ਕੀਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਿਆ ਦੇ ਦਰਸ਼ਨਾਂ ਲਈ ਸਿੱਖ  ਯਾਤਰੀਆਂ ਦੇ ਜੱਥੇ ਭੇਜਦੀ ਹੈ। ਸਬੰਧਤ ਗੁਰਪੁਰਬ ਜਾਂ ਦਿਹਾੜੇ ਮਨਾਉਣ ਤੋ ਲਗਭਗ ਢੇਡ ਦੋ ਮਹੀਨੇ ਪਹਿਲਾਂ ਸੰਭਾਵਿਤ ਯਾਤਰੀਆਂ ਦੀਆ ਲਿਸਟਾਂ ਪੰਜਾਬ ਸਰਕਾਰ ਨੂੰ ਭੇਜ  ਦਿਤੀਆਂ ਜਾਦੀਆਂ ਹਨ। ਇਨ੍ਹਾ ਲਿਸਟਾਂ ਵਿਚ ਹਰ ਯਾਤਰੀ ਦਾ ਨਾਂ ਤੇ ਐਡਰੈਸ,ਪਿਤਾ ਦਾ ਨਾਂ, ਜਨਮ ਤਾਰੀਖ ਤੇ ਪਾਸਪੋਰਟ ਨੰਬਰ ਅਦਿ ਬਾਰੇ ਪਰੂੀ ਪਰੂੀ ਜਾਣਕਾਰੀ ਦਿਤੀ ਹੁੰਦੀ ਹੈ। ਪੰਜਾਬ ਸਰਕਾਰ ਵਲੋਂ ਇਹ ਸੂਚੀਆਂ ਪੁਲਿਸ ਤੋਂ ਜਾਂਚ ਪੜਤਾਲ ਕਰਵਾਕੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਭੇਜੀਆਂ ਜਾਂਦੀਆਂ ਹਨ, ਤੇ ਅਗੋਂ ਇਹ ਮੰਤਰਾਲਾ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖਾਨੇ ਨੂੰ ਵੀਜ਼ੇ ਦੇਣ ਲਈ ਭੇਜਦਾ ਹੈ। ਇਨ੍ਹਾਂ ਸੂਚੀਆਂ ਦੀ ਕੇਂਦਰ ਤੇ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਵਲੋਂ ਵੀ ਬੜੀ ਬਾਰੀਕੀ ਨਾਲ ਛਾਣ ਬੀਣ ਕੀਤੀ ਜਾਂਦੀ ਹੈ ਕਿ ਯਾਤਰੀਆਂ ਵਿਚ ਜਾਣ ਵਾਲਾ ਕੋਈ ਵਿਅਕਤੀ ਸਮੱਗਲਰ ਜਾਂ ਜਾਸੂਸ ਨਾ ਹੋਵੇ। ਪਾਕਿਸਾਨੀ ਅਧਿਕਰੀ ਇਹ ਵੀ ਵੇਖਦੇ ਹਨ ਕਿ ਜੱਥੇ ਵਿਚ ਕੋਈ  ਸਾਬਕਾ ਜਾ ਮੌਜੂਦਾ ਫੌਜੀ ਅਧਿਕਾਰੀ ਨਾ ਹੋਵੇ । ਅਕਸਰ ਯਾਤਰੀਆਂ ਦੀ ਸੂਚੀ ਵਿਚੋਂ ਕਿਸੇ ਵੀ ਸ਼ਕੀ ਯਾਤਰੀ ਦੇ ਨਾਅ ਪੰਜਾਬ ਸਰਕਾਰ, ਕੇਂਦਰੀ ਸਰਕਾਰ ਤੇ ਪਾਕਿਸਤਾਨ ਸਰਕਾਰ ਵਲੋਂ ਕੱਟ ਦਿਤੇ ਜਾਂਦੇ ਹਨ, ਜੱਥਾ ਜਾਣ ਵੇਲੇ ਖ਼ਬਰਾਂ ਛੱਪਦੀਆਂ ਹਨ ਕਿ ਇਤਨੇ ਯਾਤਰੀਆਂ ਨੂੰ ਵੀਜ਼ੇ ਨਹੀ ਮਿਲੇ।

ਭਾਰਤੀ ਫੌਜ ਦੇ ਸਾਬਕਾ  ਅਧਿਕਾਰੀ ਤੇ ਬੰਗਲਾ ਦੇਸ਼ ਵਿਚ ਮੁਕਤੀ ਵਾਹਨੀ ਲਈ ਕੰਮ ਕਰਨ ਵਾਲੇ ਜਨਰਲ ਸ਼ਬੇਗ ਸਿੰਘ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ  ਦੇ ਸਿੰਘਾਂ ਨੂ਼ੰ ਫੌਜੀ ਦਾਅ ਪੇਚ ਸਿਖਾਏ, ਨੇ ਇਕ ਵਾਰੀ ਸ਼੍ਰੋਮਣੀ ਕਮੇਟੀ ਦੇ ਦਫਤਰ ਬੈਠਿਆਂ ( ਸ਼ਾਇਦ 1984 ਦੀ ਵਿਸਾਖੀ ਸਮੇਂ) ਯਾਤਰਾ ਤੇ ਜਾਣ ਵਾਲੇ ਜੱਥੇ ਦੀ ਲਿਸਟ ਦੇਖੀ ਤਾ ਇੱਕ ਯਾਤਰੀ ਦਾ ਨਾਂ ਵੀ ਸ਼ਬੇਗ ਸਿੰਘ ਸੀ (ਸ਼ਾਇਦ ਇਹ ਸ਼੍ਰੋਮਣੀ ਕਮੇਟੀ ਦਾ ਹੀ ਮੁਲਾਜ਼ਮ )। ਜਨਰਲ ਸ਼ਬੇਗ ਸਿੰਘ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਉਤੇ ਜ਼ੋਰ ਦੇਣ ਲਗੇ ਕਿ ਇਸ ਸ਼ਬੇਗ ਸਿੰਘ ਦੀ ਥਾਂ ਉਹਨਾਂ ਨੂੰ ਜੱਥੇ ਵਿਚ ਭੇਜਿਆ ਜਾਏ। ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿਉਂਜੋ ਹਰ ਯਾਤਰੀ ਬਾਰੇ ਪੂਰੀ ਜਾਣਕਾਰੀ ਜਿਵੇਂ ਕਿ ਨਾਂ, ਪਿਤਾ ਦਾ ਨਾ, ਐਡਰੈਸ, ਜਨਮ ਤਾਰੀਖ, ਪਾਸਪੋਰਟ ਨੰਬਰ ਭਾਰਤ ਤੇ ਪਾਕਿਸਤਾਨ ਨੂਂ ਭੇਜੀ ਜਾ ਚੁੱਕੀ ਹੈ, ਪਰ ਉਹ ਆਪਣੀ ਜ਼ਿਦ ਤੇ ਅੜੇ ਰਹੇ ਅਤੇ ਆਖਰ ਸੰਤ ਭਿੰਡਰਾਂਵਾਲੇ ਤੋਂ ਵੀ ਸ਼੍ਰੋਮਣੀ ਕਮੇਟੀ ਨੁੰ ਸਿਫਾਰਿਸ਼ ਕਰਵਾਈ, ਪਰ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਨਾ ਸਕੇ, ਅਜਿਹਾ ਸੰਭਵ ਹੀ ਨਹੀਂ ਸੀ।

ਜਨਰਲ ਸ਼ਬੇਗ ਸਿੰਘ, ਸੰਤ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਹੋਰ ਅਨੇਕਾਂ ਸਿੰਘ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।

ਪੰਜਾਬੀ ਲੇਖਕਾਂ ਦਾ ਮੱਕਾ : ਪੰਜਾਬੀ ਭਵਨ, ਲੁਧਿਆਣਾ
ਦੇਸ਼-ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਕੇਵਲ ਪੰਜ ਦਰਿਆਵਾਂ ਵਾਲੇ ਇਸ ਵਿਸ਼ਾਲ ਸੂਬੇ ਦੀ ਪ੍ਰਸ਼ਾਸਨਿਕ ਰਾਜਧਾਨੀ ਹੀ ਨਹੀਂ ਸੀ, ਸਗੋਂ ਸਿਆਸੀ, ਸਮਾਜਿਕ, ਧਾਰਮਿਕ, ਵਿਦਿਅਕ ਕੇਂਦਰ ਵੀ ਸੀ। ਇਸ ਦੇ ਨਾਲ ਹੀ ਸਾਹਿਤੱਕ,ਕਲਾਤਮਿਕ,ਰੰਗ-ਮੰਚ ਅਤੇ ਸਭਿਆਚਾਰਕ ਸਰਗਰਮੀਆਂ ਅਤੇ ਫਿਲਮਾਂ ਬਣਾੳੇੁਣ ਦਾ ਕੇਂਦਰ ਵੀ ਸੀ।ਲਾਹੌਰ ਕੇਵਲ ਇਕ ਸ਼ਹਿਰ ਹੀ ਨਹੀਂ, ਪੰਜਾਬੀਆਂ ਦੀ ਸਖਸ਼ੀਅਤ ਦਾ ਇਕ ਅਨਿਖੜਵਾਂ ਹਿੱਸਾ ਸੀ। ਕਿਹਾ ਜਾਂਦਾ ਹੈ ਕਿ “ਜਿਸ ਨੇ ਲਾਹਰ ਨਹੀਂ ਦੇਖਿਆ,ਉਹ ਹਾਲੇ ਜੰਮਿਆ ਹੀ ਨਹੀ ਨਹੀਂ।” ਇਸ ਚੰਦਰੀ ਦੇਸ਼-ਵੰਡ ਕਾਰਨ ਲਾਹੌਰ ਨਵੇਂ ਬਣੇ ਇਸਲਾਮੀ ਦੇਸ਼ ਪਾਕਿਸਤਾਨ ਵਿਚ ਚਲਾ ਗਿਆ, ਜਿਸ ਕਾਰਨ ਇਨ੍ਹਾ ਸਰਗਰਮੀਆਂ ਨੂੰ ਡੂੰਘੀ ਸੱਟ ਵੱਜੀ। ਪਾਕਿਸਤਾਨ ਤੋਂ ਜਿੱਥੇ ਲੱਖਾਂ ਹੀ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ-ਬਾਰ, ਕੰਮ-ਕਾਜ, ਕਾਰੋਬਾਰ, ਜ਼ਮੀਨਾਂ ਜਾਇਦਾਦਾਂ ਆਦਿ ਛੱਡ ਕੇ, ਉਜੜ ਕੇ ਮਜਬੂਰਨ ਰਫ਼ਿਊਜੀ ਬਣ ਕੇ ਇੱਧਰ ਹਿੰਦੁਸਤਾਨ,ਜਿਸ ਨੂੰ ਹੁਣ ਭਾਰਤ ਕਿਹਾ ਜਾਣ ਲਗਾ ਹੈ, ਆਉਣਾ ਪਿਆ,ਉਹ ਸ਼ਰਨਾਰਥੀ ਕੈਂਪਾਂ ਵਿਚ ਰੁਲਦੇ ਰਹੇ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਪੰਜਾਬੀ ਸ਼ਰਨਾਰਥੀ ਨੇ ਕਿਸੇ ਅੱਗੇ ਹੱਥ ਨਹੀਂ ਅੱਡਿਆ, ਸਗੋਂ ਅਪਣੀ ਕਰੜੀ ਮੇਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰ ਕੇ ਨਵੇਂ ਸਿਰੇ ਤੋਂ ਅਪਣੇ ਪੈਰਾਂ ਤੇ ਖੜੇ ਹੋਏ।

ਲਾਹੌਰ ਵਿਖੇ ਫਿਲਮੀ ਜਗਤ ਵਿਚ ਕੰਮ ਕਰਨ ਵਾਲੇ ਲਗਪਗ ਸਾਰੇ ਹਿੰਦੂ ਤੇ ਸਿੱਖ ਅਦਾਕਾਰ, ਗੀਤਕਾਰ, ਸੰਗੀਤਕਾਰ, ਡਾਇਰੈਕਟਰ ਆਦਿ ਬੰਬਈ ਜਾ ਕਲਕਤਾ ਚਲੇ ਗਏ, ਪੰਜਾਬੀ ਲੇਖਕ ਵਧੇਰੇ ਕਰਕੇ ਸ਼ਿਮਲਾ, (ਉਸ ਸਮੇ ਪੰਜਾਬ ਦੀ ਗਰਮੀਆਂ ਦੀ ਰਾਜਧਾਨੀ), ਲੁਧਿਆਣਾ, ਜਾਲੰਧਰ, ਅੰਮ੍ਰਿਤਸਰ, ਦਿੱਲੀ, ਬੰਬਈ ਤੇ ਹੋਰ ਸ਼ਹਿਰਾਂ ਵਿੱਚ, ਜਿੱਥੇ ਪੈਰ ਟਿੱਕ ਸਕੇ, ਜਾ ਕੇ ਵਸ ਗਏ। ਪੰਜਾਬੀ ਨਾਟਕ ਦੀ ਨੱਕੜਦਾਦੀ ਮਿਸਿਜ਼ ਨੋਰਾ ਰਿਚਰਡਜ਼ 1935 ਵਿਚ ਲਾਹੌਰ ਤੋਂ ਅੰਦਰੇਟਾ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ, ਵਿਖੇ ਚੱਲੇ ਗਏ ਤੇ ਇਸ ਥਾ ਨੂੰ ਰੰਗ ਮੰਚ ਦੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ ਸੀ। ਅਗਸਤ 1947 ਵਿਚ ਨਾਮਵਰ ਚਿਤਰਕਾਰ ਸੋਭਾ ਸਿੰਘ ਵੀ ਲਾਹੌਰ ਤੋਂ ਸਿੱਧੇ ਹੀ ਅੰਦਰੇਟਾ ਗਏ ਤੇ ਉਥੇ ਪੱਕੇ ਤੌਰ ਤੇ ਟਿੱਕ ਗਏ। ਪਿੱਛੋਂ ਚਿਤਰਕਾਰ ਬੀ.ਸੀ. ਸਾਨਿਆਲ ਤੇ ਨੀਲੀ ਕੁੰਭਕਾਰੀ ਵਾਲੇ ਕੁੰਭਕਾਰ ਗੁਰਚਰਨ ਸਿੰਘ ਵੀ ਅੰਦਰੇਟਾ ਆ ਗਏ। ਪੰਜਾਬੀ ਸਾਹਿਤ,ਕਲਾ ਤੇ ਸਭਿਆਚਾਰਕ ਸਰਗਰਮੀਆਂ ਦਾ ਕੋਈ ਇਕ ਮਜ਼ਬੂਤ ਕੇਂਦਰ ਨਾ ਬਣ ਸਕਿਆ।

ਆਜ਼ਾਦੀ ਮਿਲਣ ਦੇ ਅਗਲੇ ਵਰੇ ਤੋਂ ਚੜ੍ਹਦੇ  ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦਾ ਮਾਧਿਆਮ ਉਰਦੂ ਦੀ ਥਾਂ ਪੰਜਾਬੀ ਤੇ ਹਿੰਦੀ ਕਰ ਦਿੱਤਾ ਗਿਆ। ਕਈ ਕਾਲਜਾਂ ਵਿੱਚ ਪੰਜਾਬੀ ਦੀ ਐਮ.ਏ. ਦੀ ਪੜ੍ਹਾਈ ਹੋਣ ਲਗੀ। ਵਧੇਰੇ ਕਰਕੇ ਪੰਜਾਬੀ ਪੜ੍ਹਾਉਣ ਵਾਲੇ ਪ੍ਰੋਫੈਸਰ ਅੰਗਰੇਜ਼ੀ, ਉਰਦੂ, ਫਾਰਸੀ, ਅਰਬੀ ਤੇ ਕਿਸੇ ਹੋਰ ਵਿਸ਼ੇ ਦੀ ਐਮ.ਏ. ਪਾਸ ਸਨ, ਪਰ ਮਾਂ-ਬੋਲੀ ਪੰਜਾਬੀ ਨਾਲ  ਧੁਰ ਅੰਦਰੋਂ ਪਿਆਰ ਸੀ।ਇਨ੍ਹਾਂ ਪਰੌਫੈਸਰਾਂ ਵਿਚ ਪ੍ਰੋ. ਸ਼ੇਰ ਸਿੰਘ, ਪ੍ਰੋ. ਉਜਾਗਰ ਸਿੰਘ, ਪ੍ਰੋ. ਬਲਵੰਤ ਸਿੰਘ, ਪ੍ਰੋ. ਪ੍ਰੀਤਮ ਸਿੰਘ,, ਪ੍ਰੋ.ਵਿਦਿਆ ਪ੍ਰਭਾਕਰ, ਪ੍ਰੋ. ਕ੍ਰਿਪਾਲ ਸਿੰਘ ਕਸੇਲ  ਦੇ ਨਾਂ ਵਰਨਣਯੋਗ ਹਨ। ਪਿੋਛੋਂ ਪ੍ਰੋ. ਪਿਆਰ ਸਿੰਘ, ਅਤੇ ਡਾ. ਪਰਮਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਭਾਈ ਜੋਧ ਸਿੰਘ ਵੀ ਲੁਧਿਆਣਾ ਆ ਮਿਲੇ।ਵਿਦਿਆਰਥੀਆ ਲਈ ਪੁਸਤਕਾਂ ਦਾ ਵੀ ਮਸਲ਼ਾਂ ਸੀ। ਇਹ ਸਾਰੇ ਪੰਜਾਬੀ ਦੁਲਾਰੇ ਆਪਸ ਵਿਚ ਮਿਲ ਕੇ ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਯੋਜਨਾਵਾਂ ਤੇ ਵਿਚਾਰ ਵਿਟਾਂਦਰਾਂ ਕਰਦੇ ਰਹੇ। ਇਸ ਸੋਚ ਵਿਚਾਰ ਤੇ ਮੰਥਨ ਵਿਚੋਂ ਹੀ 1954 ਵਿਚਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਮ ਹੋਇਆ। ਭਾਈ (ਡ) ਜੋਧ ਸਿੰਘ ਨੂੰ  ਇਸ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਮਿਲਆੇ। ਇਸ ਸਾਹਿਤ ਅਕਾਡਮੀ ਦੇ ਹੀ ਇੱਕ ਮੱਤੇ ਉਤੇ ਫੁੱਲ ਚੜ੍ਹਾਉਦੇ ਹੋਏ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਉਸੇ ਪਹਿਲ ਉਪ-ਕੁਲਪਤੀ ਵੀ ਭਾਈ ਜੋਧ ਸਿੰਘ ਨੂੰ ਮਾਣ ਬਖ਼ਸ਼ਿਆ ਗਿਆ। ਸਾਲ 1956 ਵਿਚ  ਕੈਰੋਂ ਵਜ਼ਾਰਤ ਵਿਚ ਮਾਲ ਮੰਤਰੀ ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਆਪਣਾ ਦਫਤਰ ਤੇ ਪੰਜਾਬੀ ਭਵਨ ਸਥਾਪਤ ਕਰਨ ਲਈ ਭਾਰਤ ਨਗਰ ਚੌਕ ਲਾਗੇ  ਇਕ ਵੱਡਾ ਪਲਾਟ ਅਲਾਟ ਕੀਤਾ।(ਇਹ ਜ਼ਮੀਨ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦਾ ਇਕ ਫਾਰਮ ਸੀ) ਅਕਾਡਮੀ ਨੇ ਇੱਥੇ  ਦੋ ਜੁਲਾਈ 1956 ਨੂੰ ਪੰਜਾਬੀ ਭਵਨ ਦੀ ਉਸਾਰੀ ਲਈ ਤਤਕਾਲੀ ਰਾਸ਼ਟ੍ਰਪਤੀ ਡਾ. ਐਸ. ਰਾਧਾਕ੍ਰਿਸ਼ਨਨ ਤੋਂ ਨੀਂਹ – ਪੱਥਰ ਰੱਖਵਾਇਆ। ਅੰਗਰੇਜ਼ੀ ਦੀ ਇਕ ਕਹਾਵਤ ਹੈ, “ਰੋਮ ਇੱਕ ਦਿਨ ਵਿਚ ਨਹੀਂ ਬਣਿਆ।” ਪਿੱਛਲੇ ਸਾਲਾਂ ਵਿਚ ਅਕਾਦਮੀ ਨੇ ਬੜਾ ਹੀ ਮਹੱਤਵਪੂਰਨ ਸਫ਼ਰ ਕੀਤਾ ਹੈ ਅਤੇ ਪੰਜਾਬੀ ਸਾਹਿਤਕ ਤੇ ਸਭਿਆਚਾਰਕ ਖੇਤਰ ਵਿਚ ਅਪਣਾ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਇਸ ਵੱਲੋਂ ਨਿਸਚੇ ਹੀ ਲਾਹੌਰ ਦੀ ਘਾਟ ਪੂਰੀ ਕਰਨ ਦੀ ਪੂਰੀ ਸੰਭਾਵਨਾ ਹੈ। ਵਿਸ਼ਵ ਭਰ ਵਿਚੋਂ ਪੰਜਾਬੀ ਦਾ ਲਗਪਗ ਹਰ ਨਾਮਵਰ ਸਹਿਤਕਾਰ ਇਸ ਦਾ ਜੀਵਨ ਮੈਂਬਰ ਹੈ।ਕਿਸੇ ਵੀ ਹੋਰ ਦੇਸ਼ ਤੋਂ ਕੋਈ ਪ੍ਰਵਾਸੀ ਪੰਜਾਬੀ ਲੇਖਕ ਪੰਜਾਬ ਆਉਂਦਾ ਹੈ, ਇਕ ਵਾਰ ਅਕਾਡਮੀ ਚੱਕਰ ਜ਼ਰੂਰ ਮਾਰਦਾ ਹੈ।

ਅਕਾਡਮੀ ਦੇ ਇਸ ਸਮੇਂ ਦੇਸ ਵਿਦੇਸ਼ ਚੋਂ ਦੋ ਹਜ਼ਾਰ ਦੇ ਕਰੀਬ ਪੰਜਾਬੀ ਲੇਖਕ ਜੀਵਨ ਮੈਂਬਰ ਹਨ। ਇਸ ਦੀ ਮੈਂਬਰਸ਼ਿਪ ਣ ਲਈ ਲੇਖਕ ਦੀ ਪੰਜਾਬੀ ਵਿਚ ਘਟੋ ਘੱਟ ਇਕ ਪੁੱਸਤਕ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ। ਅੰਤ੍ਰਿੰਗ ਕਮੇਟੀ ਇਸ ਦਾ ਮੁਲਾਕਨ ਕਰਵਾਉਂਦੀ ਹੈ।

ਮਾਂ-ਬੋਲੀ ਪੰਜਾਬੀ ਜਿਨ੍ਹਾ ਸੁਹਰਦ ਦੁਲਾਰਿਆਂ ਨੇ ਪੰਜਾਬੀ ਸਾਹਿਤ ਅਕਾਡਮੀ ਦੀ ਸਥਾਪਨਾ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣਾ ਯੋਗਦਾਨ  ਪਾਇਆ, ਸੰਮੂਹ ਪੰਜਾਬੀ ਪਿਆਰੇ ਉਨ੍ਹਾਂ ਦੇ ਬਹੁਤ ਹੀ ਰਿਣੀ ਹਨ ਤੇ ਉਹ ਪੂਜਣਯੋਗ ਹਨ। ਅਕਾਡਮੀ ਨੂੰ ਉਸ ਬਾਰੇ ਇਤਿਹਾਸ ਲਿਖਣਾ ਚਾਹੀਦਾ ਹੈ (ਪ੍ਰ. ਗੁਰਭਜਨ ਸਿੰਘ ਗਿਲ ਅਨੁਸਾਰ ਅਕਾਡਮੀ ਵਲੋਂ ਇਸ ਪ੍ਰੋਜੈਕੇਟ ਉਤੇ ਕੰਮ ਕਰਵਾਇਆ ਜਾ ਰਿਹਾ ਹੈ) ਅਤੇ ਅਕਾਡਮੀ ਨੂੰ ਹਰ ਵਰ੍ਹੇ ਆਪਣਾ ਸਥਾਪਣਾ ਦਿਵਸ ਮਨਾਉਣਾ ਚਾਹੀਦਾ ਹੈ ਅਤੇ ਇਸ ਖਿਤੇ ਵਿਚ ਰਹਿਣ ਵਾਲੇ ਪੰਜਾਬੀ ਸਾਹਿਤਕਾਰਾਂ ਨੂੰ ਇਸ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।

ਅਕਾਡਮੀ ਕੇਵਲ ਲੇਖਕਾ ਵਲੋਂ ਜੀਵਨ ਮੈਂਬਰ ਬਣਨ ਵੇਲੇ ਦਿੱਤੀ ਗਈ ਦਾਖਿਲਾ ਫੀਸ ਦੇ ਸਿਰ ਤੇ ਹੀ ਚਲ ਰਹੀ ਹੈ। ਕੋਈ ਸਰਕਾਰੀ ਸਹਇਤਾ ਨਹੀਂ ਮਿਲਦੀ, ਡਾ. ਉਪਿੰਦਰਜੀਤ ਕੌਰ ਜਦੋਂ ਸੂਬੇ ਦੇ ਖਜ਼ਾਨਾ ਮੰਤਰੀ ਸਨ, ਉਹਨਾਂ ਬਜਟ ਵਿਚ ਅਕਾਡਮੀ ਨੂੰ ਗ੍ਰਾਂਟ ਦੇਣ ਲਈ ਇਕ ਕਰੋੜ ਰੁਪਏ ਰੱਖੇ ਸਨ, ਪਰ  ਉਹ ਵੀ ਨਹੀਂ ਮਿਲੇ। ਪੰਜਾਬ ਤੋਂ ਪਾਰਲੀਮੈਂਟ ਦੇ ਮੈਂਬਰਾਂ ਵਲੋਂ ਕਈ ਵਾਰੀ ਉਹਨਾਂ ਦੇ  ਵਿਕਾਸ ਫੰਡ ਵਿਚ ਗ੍ਰਾਂਟ ਮਿਲ ਜਾਂਦੀ ਹੈ ਪਿਛਲ਼ੇ ਦਿਨੀ ਸਾਬਕਾ ਕੇਂਦਰੀ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ 25 ਲੱਖ ਰੁਪਏ ਦਿੱਤੇ ਸਨ, ਜਾਂ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਕਦੀ ਕਦੀ ਗਰਾਂਟ ਦੇ ਦਿੰਦੀ ਹੈ। ਪੰਜਾਬ ਸਰਕਾਰ ਨੁੰ ਇਸ ਲਈ ਹਰ ਸਾਲ ਸਹਾਇਤਾ ਕਰਨੀ ਚਾਹੀਦੀ ਹੈ।

ਅਕਾਡਮੀ ਦੇ ਹੁਣ ਤੱਕ ਕ੍ਰਮਵਾਰ ਰਹੇ ਪ੍ਰਧਾਨ : ਡਾ. ਭਾਈ ਜੋਧ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ , ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾ. ਸਰਦਾਰਾ ਸਿੰਘ ਜੌਹਲ , ਸ. ਅਮਰੀਕ ਸਿੰਘ ਪੁਨੀ, ਡਾ. ਸੁਰਜੀਤ ਪਾਤਰ. ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ,। ਅੱਜਕਲ ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ ਤੇ ਡਾ. ਸੁਰਜੀਤ ਸਿੰਘ ਜਨਰਲ ਸਕਤਰ ਵਜੋਂ ਸੇਵਾ ਨਿਭਾ ਰਹੇ ਹਨ। ਪਹਿਲੇ ਚਾਰ ਪੰਜ ਪ੍ਰਧਾਨਾਂ ਨੇ ਅਕਾਡਮੀ ਦੇ ਵਿਕਾਸ ਲਈ ਬੜਾ ਅਹਿਮ  ਯੋਗਦਾਨ ਪਾਇਆ ਹੈ, ਡਾ, ਜੌਹਲ ਤਾ ਹੁਣ ਤਕ ਅਕਾਡਮੀ ਦੀਆਂ ਸਰਗਰਮੀਆਂ ਵਿਚ ਸ਼ਿਰਕਤ ਕਰ ਰਹੇ ਹਨ ਤੇ ਅਗਵਾਈ ਦੇ ਰਹੇ ਹਨ।

ਅਕਾਡਮੀ ਵਲੋਂ ਕੇਂਦਰੀ ਲੇਖਕ ਸਭਾ, ਪੰਜਾਬ ਜਾਗ੍ਰਤੀ ਮੰਚ ਤੇ ਅਜੇਹੀਆਂ ਹੋਰ ਸੰਸਥਾਵਾ ਦੇ ਸਹਿਯੋਗ ਨਾਲ ਸੂਬੇ ਦੇ ਰਾਜ ਪ੍ਰਸਾਸ਼ਨ, ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਮਾਂ-ਬੋਲੀ ਪੰਜਾਬੀ ਵਿਚ  ਦੇਣ ਅਤੇ ਹੇਠਲੀਆਂ ਅਦਾਲਤਾਂ ਵਿਚ ਰਾਜ ਭਾਸ਼ਾ ਪੰਜਾਬੀ ਪੂਰੀ ਤਰਾਂ ਲਾਗੂ ਕਰਨ ਲਈ ਸਮੇਂ ਸਮੇਂ ਸੈਮੀਨਾਰ, ਧਰਨੇ , ਰੋਸ ਮਾਰਚ ਆਦਿ ਦਾ ਆਯੋਜਨ ਕਰਕੇ ਯਤਨ ਕੀਤੇ ਜਾਂਦੇ ਹਨ।

ਅਕਾਦਮਿਕਤਾ ਨੂੰ ਹੁਲਾਰਾ ਦੇਣ ਲਈ ਅਕਾਡਮੀ ਨੇ 1955 ਵਿਚ ਡਾ. ਪਿਆਰ ਸਿੰਘ ਦੀ ਸੁਯੋਗ ਅਗਵਾਈ ਹੇਠ ਇਕ ਰੈਫ਼ਰੇਂਸ ਲਾਇਬਰੇਰੀ ਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ, ਜੋ ਹੁਣ ਪੰਜਾਬ ਦੀ ਇਕ ਮਹੱਤਵਪੂਰਨ ਲਾਇਬਰੇਰੀ ਬਣ ਚੁਕੀ ਹੈ। ਡਾ.ਪਿਆਰ ਸਿੰਘ ਦੇ ਲੁਧਿਆਣਾ ਤੋਂ ਚਲੇ ਜਾਣ ਕਾਰਨ ਇਸ ਲਾਇਬਰੇਰੀ ਦੇ ਵਿਕਾਸ ਵਿਚ ਕੁਝ ਖੜੋਤ ਆ ਗਈ ਸੀ। ਪਹਿਲੀ ਅਕਤੂਬਰ 1994 ਤੋਂ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਬਤੌਰ ਆਨਰੇਰੀ ਡਾਇਰੈਕਟਰ ਇਸ ਲਾਇਬਰੇਰੀ ਦਾ ਕਾਰ-ਭਾਰ ਸੰਭਾਲਿਆ ਤੇ ਇਸ ਨੁੰ ਵਿਕਾਸ-ਮਾਰਗ ਤੇ ਤੋਰਨ ਲਈ ਅਣਥਕ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਦੇ ਫ਼ਲ ਸਰੂਪ ਡਾ.ਪਰਮਿੰਦਰ ਸਿੰਘ , ਡਾ.ਸੁਰਿੰਦਰ ਸਿੰਘ ਨਰੂਲਾ,ਡਾ.ਹਰਚਰਨ ਸਿੰਘ ਤੇ ਹੋਰ ਦਰਜਨਾਂ ਵਿਦਵਾਨਾਂ ਨੇ ਪੁਸਤਕਾਂ ਤੇ ਥੀਸਿਸਾਂ ਦੇ ਰੂਪ ਵਿਚ ਬਹੁਮੁੱਲਾ ਯੋਗਦਾਨ ਪਾਇਆ ਹੈ।ਇਸ ਸਮੇਂ ਇਸ ਰੈਫ਼ਰੈਂਸ ਲਾਇਬਰੇਰੀ ਵਿਚ ਤਕੀਬਨ 57 ਹਜ਼ਾਰ ਪੁਸਤਕਾਂ ਹਨ।

ਅਕਾਡਮੀ ਵਲੋਂ ਪੰਜਾਬੀ ਭਵਨ ਕੰਪਲੈਕਸ ਦੇ ਅੰਦਰ ਹੀ ਇਕ ਬੁਕ ਮਾਰਕਿਟ ਬਣਾਈ ਗਈ ਹੈ, ਜਿਥੇ ਕਈ ਪ੍ਰਕਾਸ਼ਕ ਤੇ ਪੁਸਤਕ ਵਿਕਰੇਤਾ ਨੇ ਆਪਣਾ ਆਪਣਾ ਕਾਰਜ ਕਰਨਾ ਸੁਰੂ ਕਰ ਦਿੱਤਾ ਹੋਇਆ ਹੈ। ਅਕਾਡਮੀ ਦੀ ਆਪਣੀ ਇਕ ਦੁਕਾਨ ਹੈ, ਜਿਥੇ ਲੇਖਕ ਆਪਣੀਆਂ ਕਿਤਾਬਾਂ ਅੱਧੇ ਮੁੱਲ਼ ਤੇ ਵੇਚਣ ਲਈ ਰੱਖ ਜਾਂਦੇ ਹਨ। ਆਪਣੀਆਂ ਪਰਕਾਸ਼ਨਾਵਾਂ ਦੇ ਨਾਲ ਅਕਾਡਮੀ 40 ਫ਼ੀਸਦੀ ਮੁੱਲ ਤੇ ਇਹ ਕਿਤਾਬਾਂ ਵੇਚਦੀ ਹੈ ਤੇ ਲੇਖਕਾ ਨੂੰ ਪੈਸੇ ਦੇ ਦਿੰਦਾ ਹੈ।

ਰੰਗ ਮੰਚ ਦੀਆਂ ਸਰਗਰਮੀਆਂ ਲਈ ਇਸ ਕੰਪਲੇਕਸ ਅੰਦਰ ਇਕ ਖੁਲ੍ਹਾ ਰੰਗ ਮੰਚ ਬਣਿਆ ਹੋਇਆ ਹੈ, ਜਿੱਥੇ ਅਕਸਰ ਮਹੀਨੇ ਵਿਚ ਇਕ ਦੋ ਵਾਰੀ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈੇ, ਜਿਸ ਨੂੰ ਵੇਖਣ ਲਈ ਦਰਸ਼ਕਾਂ ਦੀ ਗਿਣਤੀ ਉਤਸ਼ਾਹਜਨਕ ਹੁੰਦੀ ਹੈ।