ਪ੍ਰਧਾਨ ਮੰਤਰੀ ਤੇ ਰਾਸ਼ਟ੍ਰਪਤੀ ਅਹਿਮ ਸਿੱਖ ਸ਼ਤਾਬਦੀਆਂ ਦੇ ਸਮਾਗਮਾਂ ‘ਚ ਸ਼ਾਮਿਲ ਹੁੰਦੇ ਰਹੇ

ਸਿੱਖ ਆਪਣੇ ਗੁਰੂ ਸਾਹਿਬਾਨ ਨਾਲ ਸਬੰਧਤ ਦਿਨ ਦਿਹਾੜੇ ਬੜੇ ਹੀ ਸਤਿਕਾਰ,ਸ਼ਰਧਾ ਤੇ ਉਤਸ਼ਾਹ ਨਾਲ ਮਨਾਉੰਦੇ ਰਹੇ ਹਨ,ਖਾਸ ਕਰ ਸਤਾਬਦੀਆਂਗੁਰਦੁਆਰਾ ਪ੍ਰਬੰਧਕ ਕਮੇਟੀ ਉਲੀਕਦੀ ਰਹੀ ਹੈ। ਜੇਕਰ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਦੇ ਤਤਕਾਲੀ ਰਾਸ਼ਟ੍ਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਬੁਲਾਇਆ ਗਿਆ, ਤਾ ਉਹ ਵੀ ਇਨਹਾਂ ਸਮਾਗਮਾਂ ਵਿਚ ਸ਼ਿਰਕਤ ਕਰਦੇ ਰਹੇ ਹਨ।  ਅਨੇਕਾਂ ਸ਼ਤਾਬਦੀ ਸਮਾਗਮਾਂ ਬਾਰੇ  ਸੰਬਧਤ ਸਮੇਂ ਦੋਰਾਨ ਪੰਥ ਵਿਚ ਚਰਚਾ  ਹੁੰਦੀ ਰਹੀ ਹੈ।ਰਿਹ ਪੱਤਰਕਾਰ 1967 ਤੋਂ 2006 ਤਕ ਹਰ ਸਤਾਬਦੀ ਦੇ ਸਮਾਗਮਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਰਿਹਾ ਹੈ।

ਅੰਗਰੇਜੀ ਹਕੂਮਤ ਸਮੇਂ ਤਾ ਕੋਈ ਸ਼ਤਾਬਦੀ ਨਹੀਂ ਮਨਾਈ ਗਈ।ਆਜ਼ਾਦ ਭਾਰਤ ਵਿਚ ਪੰਥ ਵਲੋਂ ਇਹ ਦਿਨ ਦਿਹਾੜੇ ਮਨਾਏ ਜਾਣ ਲਗੇ।

ਸਭ ਤੋਂ ਪਹਿਲੀ ਸ਼ਤਾਬਦੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300-ਸਾਲਾ ਪ੍ਰਕਾਸ਼ ਪੁਰਬ 17-18 ਜਨਵਰੀ 1967 ਨੂੰ ਮਨਾਇਆ ਜਾਣਾ ਸੀ। ਇਸ ਦੇ ਪ੍ਰੋਗਰਾਮ ਉਲੀਕਣ ਲਈ ਪੰਜਾਬ ਦੇ ਮੁਖ ਮੰਤਰੀ ਕਾਮਰੇਡ ਰਾਮ ਕਿਸ਼ਨ ਨੇ ਜੁਲਾਈ 1965 ਦੌਰਾਨ ਸਟੇਟ ਲਾਇਬ੍ਰੇਰੀ ਪਟਿਆਲਾ ਵਿਖ ਇਕ ਸਰਬ ਪਾਰਟੀ ਕਨਵਨਸ਼ਨ ਬੁਲਾਈ ਜਿਸ ਵਿਚ ਅਖ਼ਬਾਰਾਂ ਦੇ ਸੰਪਾਦਕ, ਵਿਦਵਾਨ ਤੇ ਕਲਾਕਾਰ ਭੀ ਬੁਲਾਏ ਗਏ। ਇਸ ਕਨਵੈਨਸ਼ਨ ਵਿਚ ਦਸਮਸ਼ ਪਿਤਾ ਦੀ ਜੀਵਨੀ ਲਿਖਣ ਲਈ ਰੋਜ਼ਾਨਾ ਮਿਲਾਪ ਦਿਲੀ ਦੇ ਸੰਪਾਦਕ ਰਨਬੀਰ ਤੇ ਗੁਰੂ ਜੀ ਦਾ ਚਿਤਰ ਬਨਾਉਣ ਦੀ ਸੇਵਾ ਚਿਤ੍ਰਕਾਰ ਸੋਭਾ ਸਿੰਘ ਨੁ ਸੌਂਪੀ ਗਈ। ਸਿਆਸੀ ਘਟਨਾਕ੍ਰਮ ਅਜੇਹਾ ਵਾਪਰਿਆ ਕਿ ਪਹਿਲੀ ਨਵਬੰਰ 1966 ਨੂੰ ਭਾਸ਼ਾ ਦੇ ਆਧਾਰ ਪੰਜਾਬ ਦਾ ਪੁਨਰਗਠਨ ਹੋ ਗਿਆ।ਪੰਜਾਬੀ ਸੂਬਾ ਬਣ ਗਿਆ, ਹਰਿਆਣਾ ਨਾਂਅ ਦਾ ਇਕ ਨਵਾ ਸੂਬਾ ਹੋਂਦ ਵਿਚ ਆ ਗਿਆ ਤੇ ਪਹਾੜੀ ਇਲਾਕੇ ਹਿਮਾਚਲ ਵਿਚ ਚਲੇ ਗਏ। ਚੰਡੀਗੜ੍ਹ ਇਕ ਕੇਂਦਰੀ ਪ੍ਰਬੰਧਕ ਇਲਾਕਾ ਬਣ ਗਿਆ,ਡਾ. ਐਮ. ਐਸ.ਰੰਧਾਵਾ ਇਸ ਦੇ ਚੀਫ਼ ਕਮਿਸ਼ਨਰ ਵਣੇ।ਜਨਵਰੀ 1967 ਵਿਚ ਡਾ. ਰੰਧਾਵਾ ਦੇ ਯਤਨਾਂ ਸਦਕਾ ਇਹ ਸ਼ਤਾਬਦੀ ਪੰਜਾਬ ਤੇ ਗਰਿਆਣਾ ਵਲੋਂ ਸਾਂਝੇ ਤੌਰ ਤੇ ਚੰਡੀਗੜ੍ਹ ਵਿਖੇ ਮਨਾਈ ਗਈ।ਦੋਨਾਂ ਸੂਬਿਆਂ ਦੇ ਮੁਖ ਮੰਤਰੀ  ਵੀ ਇਸ ਵਿਚ ਸ਼ਾਮਿਲ ਨਾ ਹੋ ਸਕੇ,ਪ੍ਰਧਾਨ ਮੰਤਰੀ ਨੇ ਤਾ ਕੀ ਆਉਣਾ ਸੀ।

ਨਵੰਬਰ 1969 ਵਿਚ ਗੁਰੂ ਨਾਨਕ ਦੇਵ ਜੀ ਦਾ 500-ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪੰਜਾਬ ਵਿਚ ਪਹਿਲੀ ਵਾਰੀ  ਅਕਾਲੀ ਸਰਕਾਰ ਬੰਣੀ ਸੀ, ਇਸ ਸਮੇਂ ਅੰiੰਮ੍ਰਤਸਰ ਵਿਖੇ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਹ ਪੱਥਰ ਤਤਕਾਲੀ ਰਾਸ਼ਟ੍ਰਪਤੀ ਵੀ.ਵੀ, ਗਿਰੀ ਤੋਂ ਰਖਵਾਇਆ ਗਿਆ।

ਸਾਲ 1975 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਤੀਜੀ ਸਤਾਬਦੀ ਸਮੇਂ ਦੇਸ਼ ਵਿਚ ਐਮਰਜੈਂਸੀ ਲਗੀ ਹੋਈ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਜੇਲ੍ਹ ਵਿਚ ਸਨ।ਪੰਜਾਬ ਵਿਚ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸੀ,ਉਸ ਨੇ ਇਹ ਸ਼ਤਾਬਦੀ ਮਨਾਈ।

ਸਾਲ 1977 ਵਿਚ ਗੁਰੂ ਕੀ ਨਗਰੀ ਅੰਮ੍ਰਿਤਰਸਰ ਦਾ 400- ਸਾਲਾ ਸਥਾਪਨਾ ਦਿਵਸ ਮਨਾਇਆ ਗਿਆ,ਇਸ ਦੇ ਸਮਾਗਮਾ ਦੀ ਸੁ੍ਰਰੂਆਤ ਰਾਸ਼ਟ੍ਰਪਤੀ ਨੀਲਮ ਸੰਜੀਵਾ ਰੈਡੀ ਨੇ ਕੀਤੀ ਤੇ ਉਨਹਾਂ ਖੁਦ ਸਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਅਖੰਡ ਪਾਠ ਰਖਵਾਇਆ।ਉਨ੍ਹਾਂ ਇਸ ਸਮੇਂ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਦਾਂ ਨੀਹ ਪੱਥਰ ਰਖਿਆ,ਜੋ ਅੱਜ ਇਕ ਮੈਡੀਕਲ ਕਾਲਜ ਵਿਚ ਵਿਕਾਸ ਕਰ ਚੁੱਕਾ ਹੈ।

ਸਮਾਗਮਾਂ  ਵਿਚ ਪ੍ਰਧਾਨ ਮੰਤਰੀ ਮੁਰਾਰ ਜੀ ਡਿਸਾਈ ਸ਼ਾਮਿਲ ਹੋਏ ਸਨ।

ਮਈ 1979 ਵਿਚ ਗੋੋੲੰਦਵਾਲ ਵਿਖੇ ਸ੍ਰੀ ਗੁਰੂ ਅਮਰ ਦਾਸ ਜੀ ਦੀ 500-ਸਾਲਾ ਸ਼ਤਾਬਦੀ ਸ਼੍ਰੋਮਣੀ ਕਮੇਟੀ ਤੇ ਬਾਦਲ ਸਰਕਾਰ ਨੇ ਮਿਲ ਕੇ ਮਨਾਈ।

ਸਾਲ 1999 ਦੀ ਵਿਸਾਖੀ ਨੂੂੰ ਖਾਲਸਾ ਪੰਥ ਸਾਜਨਾ ਦੀ ਤੀਜੀ ਸ਼ਤਾਬਦੀ ਤੋਂ ਪਹਿਲਾਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਟੌਹੜਾ ਦੇ ਮਤਭੇਦ ਪੈਦਾ ਹੋ ਗਏ।ਜੱਥੇਦਾਰ ਸ੍ਰੀ ਅਕਾਲ ਤਖ਼ਤ ਨੇ ਦੋਨਾਂ ਨੂੰ 15 ਅਪਰੈਲ ਤਕ ਬਿਆਨਬਾਜ਼ੀ ਬੰਦ ਕਰਨ ਤੇ ਮਿਲ ਕੇ ਸ਼ਤਾਬਦੀ ਮਨਾਉਣ ਲਈ ਹੁਕਮਨਾਮਾ ਜਾਰੀ ਕੀਤਾ, ਪਰ ਸ੍ਰੀ ਬਾਦਲ ਨੇ ਆਪਣੀ ਸਰਕਾਰ ਤੇ ਪਾਰਟੀ ਦਾ ਸਾਰਾ ਜ਼ੋਰ ਲਗਾ ਕੇ ਜਥੇਦਾਰ ਟੌਹੜਾ ਨੂੰ ਉਤਾਰ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦਿਤਾ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹ ਸ਼ਤਾਬਦੀ ਮਨਾਈ, ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਵਿਚ ਸ਼ਾਮਿਲ ਹੋਏ।

ਸਾਲ 2004 ਵਿਚ ਖਡੂਰ ਸਾਹਿਬ ਵਿਖੇ ਸ੍ਰੀ ਹੁਰੂ ਅੰਗਦ ਦੇਵ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਪੰਜਾਬ ਵਿਚ ਕੈਪਟਨ ਅਮਰਿੰਦਰ ਸਿਂਘ ਦਾ ਰਾਜ ਸੀ, ਇਨਹਾਂ ਸਮਾਗਮਾ ਵਿਚ ਉਹ ਸ਼ਾਮਿਲ ਹੋਏ।ਇਸੇ ਸਾਲ ਦਸੰਬਰ ਮਹੀਨੇ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆ ਦੀ ਸਹੀਦੀ ਦੀ ਤੀਜੀ ਸਤਾਬਦੀ ਮਨਾਈ ਗਈ। ਇਹ ਸਾਰੇ ਸਮਾਗਮ ਸ਼੍ਰੋਮਣੀ ਕਮੇਟੀ ਤੇ ਕੈਪਟਨ ਸਰਕਾਰ ਨੇ ਵੱਖ ਵੱਖ ਤੌਰ ਤੇ ਮਨਾਏ। ਅਗਲੇ ਵਰ੍ਹੇ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿiਆ ਦੀ ਸ਼ਹੀਦੀ ਦੀ ਤੀਜੀ ਸਤਾਬਦੀ ਅਤੇ 2006 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ 400-ਸਾਕਾ ਸ਼ਹੀਦੀ ਸ਼ਤਾਬਦੀ ਵੀ ਸ਼੍ਰੋਮਣੀ ਕਮੇਟੀ ਤੇ ਕੈਪਟਨ ਸਰਕਾਰ ਨੇ ਵੱਖ ਵੱਖ ਤੌਰ ਤੇ ਮਨਾਈ।ਕਿਸੇ ਸਮਾਗਮ ਵਿਚ ਪ੍ਰਧਾਨ ਮੰਤਰੀ ਨੂੰ ਨਾ ਬੁਲਾਇਆ ਗਿਆ।

ਪਹਿਲੀ ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400-ਸਾਲਾ ਪ੍ਰਕਾਸ਼ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੱਦੇ ਤ ਰਾਸ਼ਰਪਤੀ ਏ.ਪੀ.ਜੇ.ਕਲਾਮ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਾਮਿਲ ਹੋਏ।

ਅਕਤੂਬਰ 2008 ਵਿਚ ਹਜ਼ੂਰ ਸਾਹਿਬ (ਨਾਂਦੇੜ) ਵਿਖ ਸ੍ਰੀ ਹਜ਼ੂਰ ਸਾਹਿਬ ਸੀ ਪ੍ਰਬੰਧਕ ਕਮੇਟੀ ਦੇ
ਸਹਿਯੋਗ ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਦੀ ਤੀਜੀ ਸ਼ਤਾਬਦੀ ਮਨਾਈ ਗਈ,ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ।

ਜਨਵਰੀ 2017 ਦੌਰਾਨ ਬਿਹਾਰ ਦੀ ਨਤੀਸ਼ ਕੁਮਾਰ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਂਘ ਜੀ ਦਾ 350–ਵਾਂ ਪ੍ਰਕਾਸ ਪੁਰਬ ਤਖ਼ਤ ਪਟਨਾ ਸਾਹਿਬ ਦੇ ਸਹਿਯੋਗ ਨਾਲ ਵੱੱਡੇ ਪੱਧਰ ਤੇ ਮਨਾਇਆ,ਪ੍ਰਧਨ ਮੰਤਰੀ ਨਰਿੰਦਰ ਮੋਦੀ ਮੁਖ ਸਮਾਗਮ ਵਿਚ ਸ਼ਾਮਿਲ ਹੋਏ।

ਹੁਣ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦਾ 550-ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ, ਰਾਸ਼ਟ੍ਰਪਤੀ ਤੇ ਪ੍ਰਧਾਨ ਮੰਤਰੀ ਦੋਨੋ ਸ਼ਾਮਿਲ ਹੋਏ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>