ਪ੍ਰੋ.ਪ੍ਰਿਥੀਪਾਲ ਸਿੰਘ ਕਪੂਰ ਇਕ ਨਾਮਵਰ ਇਤਿਹਾਸਕਾਰ ਹਨ : ਹਰਬੀਰ ਸਿੰਘ ਭੰਵਰ

Screenshot_2021-06-18_00-14-38.resizedਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਇਕ ਨਾਮਵਰ ਇਤਿਹਾਸਕਾਰ ਹਨ। ਉਨ੍ਹਾਂ ਸਿਖ ਇਤਿਹਾਸ ਅਨੇਕ ਪੁਸਤਕਾ ਲਿਖੀਆਂ ਹਨ। ਹਥਲੀ ਖੋਜ  ਭਰਪੂਰ ਪੁਸਤਕ “ਕਰਤਾਰਪੁਰ ਦਾ ਵਿਰਸਾ’ ਬਾਰੇ ਹੈ॥

ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਜਦੋਂ ਪੰਦਰ੍ਹਵੀਂ ਸਦੀ ਦੇ ਦੂਜੇ ਅੱਧੇ ਵਿਚ ਅਵਤਾਰ ਧਾਰਿਆ ਤਾ ਉਸ ਸਮੇਂ ਭਾਰਤੀ ਸਮਾਜ, ਧਰਮ ਤੇ ਰਾਜਨੀਤੀ ਕਦਰਾਂ ਕੀਮਤਾਂ ਵਿਚ ਬਹੁਤ ਨਿਘਾਰ ਆ ਚੁੱਕਾ ਸੀ। ਧਰਮ ਦੇ ਸੰਕਲਪ ਵਿਚ ਪ੍ਰੋਹਤਾਈ ਅਤੇ ਰੀਤੀ ਰਿਵਾਜ ਪ੍ਰਧਾਨ ਸਨ।

ਗੁਰੂ ਜੀ ਨੇ ‘ਕਲਿ ਤਾਰਨ’ ਲਈ  ਹਿੰਦੂ ਤੇ ਮੁਸਲਮਾਨ ਦੋਹਾਂ ਧਰਮਾਂ ਦੇ ਤੀਰਥ ਅਸਥਾਨਾ ਤੇ ਦੂਰ  ਦੁਰੇਡੇ ਵੀ ਗਏ;ਉਥੇ ਉਨ੍ਹਾਂ ਨੇ ਦੋਨਾਂ ਧਰਮਾਂ ਦੇ ਵਿਦਵਾਨਾਂ ਤੇ ਅਮ ਲੋਕਾਂ ਨਾਲ ਸੰਵਾਦ ਵੀ ਛੇੜੇ। ਇਸ ਅਮਲ ਵਿਚ ਗੁਰੂ ਜੀ ਨਾਥਾਂ, ਯੋਗੀਆਂ,ਸਿੱਧਾ, ਉਦਾਸੀਆਂ ਦੇ ਆਸ਼ਰਮਾਂ ਅਤੇ ਸਾਧਕਾਂ ਦੀਆਂ ਗੁਫ਼ਾਵਾਂ, ਜੈਨੀ/ਬੋਧੀ ਮੱਠਾ ਤਕ ਵੀ ਪਹੁੰਚ ਕੀਤੀ। ਉਹ ਇਸਲਾਮੀ ਕੇਂਦਰਾਂ ਮੱਕੇ,ਮਦੀਨੇ ਅਤੇ ਬਗਦਾਦ ਤਕ ਵੀ ਪੁਜੇ। ਉਥੇ ਉਨ੍ਹਾਂ ਦਾ ਮੇਲ ਪੀਰ ਦਸਤਗੀਰ ਨਾਲ ਹੋਇਆ। ਗੁਰੁ ਜੀ ਨਾਮੀ ਸੂਫ਼ੀ ਫ਼ਕੀਰਾਂ ਦੀਆਂ ਦਰਗਾਹਾ ਤੇ ਵੀ ਗਏ। ਪਾਕਪਟਨ ਵਿਖੇ ਸ਼ੇਖ ਫ਼ਰੀਦ ਦੀ ਦਰਗਾਹ ਤੇ ਉਹ ਦੋ ਵਾਰ ਗਏ,ਜਿਥੇ ਉਨ੍ਹਾਂ ਫ਼ਰੀਦ ਜੀ ਦੇ ਪੰਜਾਬੀ ਵਿਚ ਲਿਖੇ ਸ਼ਲੋਕ,ਉਸ ਸਮੇ ਗੱਦੀ ਨਸ਼ੀਨ ਸ਼ੇਖ ਇਬਰਾਹੀਸ ਪਾਸੋਂ ਪ੍ਰਾਪਤ ਕੀਤੇ ਜੋ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿਚ ਸ਼ਾਮਿਲ ਕੀਤੇ। ਉਨ੍ਹਾਂ ਦੀ ਲੋਕਾਈ ਨਾਲ ਸਿਧਾ ਰਾਬਤਾ ਕਾਇਮ ਕਰਨ ਦੀ ਵਿਧੀ ਕਾਫ਼ੀ ਸਫ਼ਲ ਰਹੀ। ਫਲਸਰੂਪ ਗੁਰੁ ਜੀ ਜਿਥੇ ਵੀ ਗਏ ਉਥੇ ਉਨ੍ਹਾਂ ‘ਸੰਗਤ’ ਸੰਗਠਿਤ ਕੀਤੀ। ਅਨੁਮਾਨ ਹੈ ਕਿ ਗੁਰੁ ਸਾਹਿਬ ਨੇ ਭਾਰਤ ਵਿਚ ਘਟੋ ਘਟ 39 ‘ਸੰਗਤਾਂ’ ਸੰਗਠਿਤ ਕਰਨ ਦੇ ਕੇਂਦਰ ਸਥਾਪਤ ਕੀਤੇ ਜੋ ਉਨ੍ਹਾਂ ਦੇ ਉਤਰਾ-ਅਧਿਕਾਰੀਆਂ ਸਮੇ ਵੀ ਸਕ੍ਰਿਅ ਰਹੇ, ਜਿਸ ਕਾਰਨ ਸਿਖ ਧਰਮ ਦਾ ਪ੍ਰਚਾਰ/ਵਿਕਾਸ ਹੋਇਆ।

ਗੁਰੂ ਜੀ ਨੇ ਆਪਣੇ ਇਸ ਕਾਰਜ ਵਿਚ ਚਾਰ ਲੰਬੀਆਂ ਉਦਾਸੀਆਂ ਵਿਚ ਆਪਣੀ ਜ਼ਿੰਦਗੀ ਦੇ 27 ਸਾਲ ਲਗਾਏ। ਉਹ ਹਰ ਉਦਾਸੀ ਪਿਛੋਂ ਪੰਜਾਬ ਜ਼ਰੂਰ ਆਉਂਦੇ, ਸੁਲਤਾਨਪੁਰ ਵਿਖੇ ਆਪਣੀ  ਭੈਣ ਬੀਬੀ ਨਾਨਕੀ ਨੂੰ ਮਿਲਦੇ, ਸ਼ਰਧਾਲੂਆਂ ਤੇ ਮਿੱਤਰਾਂ ਨੂੰ ਮਿਲਦੇ ਅਤੇ ਤਲੰਵਡੀ (ਨਨਕਾਣਾ ਸਾਹਿਬ) ਵੀ ਜਾਂਦੇ ਆਪਣੇ ਮਾਤਾ-ਪਿਤਾਪਰਿਵਾਰ ਨੁੰਦੇ।ਉਥੇ ਦੇ ਮੁਖੀ ਰਾਏ ਬੁਲਾਰ,ਜੋ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ, ਨੂੰ ਵੀ ਮਿਲਕੇ ਜਾਂਦੇ। ਆਪਣੇ ਸਹੁਰੇ ਪਿੰਡ ਪਖੋਕੇ (ਰੰਧਾਵਿਆਂ) ਵਿਖੇ ਉਹਨਾਂ ਦਾ ਮੇਲ ਇੱਕ ਅਧਿਆਤਮਿਕ ਬਿਰਤੀ ਵਾਲੇ ਵਿਅਕਤੀ ਭਾਈ ਅਜਿਤੇ ਨਾਲ ਹੋਇਆ ਜੋ ਗੁਰੂ ਜੀ ਦਾ ਤਤਕਾਲ ਹੀ ਸ਼ਰਧਾਲੂ ਬਣ ਗਿਆ। ਜਨਮ ਸਾਖੀਆਂ ਅਨੁਸਾਰ ਜਦੋਂ ਗੁਰੂ ਜੀ ਪਹਿਲੀ ਉਦਾਸੀ ਮਗਰੋਂ ਪਖੋਕੇ ਆਏ ਸਨ,ਉਨ੍ਹਾਂ ਨੇ ਇਕ ਨਵੀਂ ਬਸਤੀ ਵਸਾਉਣ ਦਾ ਮਨ ਬਣਾ ਲਿਆ ਸੀ, ਜਿਸ ਦਾ ਮੰਤਵ “ਮਾਨਵਤਾ ਦਾ ਕਲਿਆਣ” ਕਰਨਾ ਸੀ।  ਕਰਤਾਰਪੁਰ ਪਖੋਕੇ (ਰੰਧਾਵਿਆਂ) ਦੇ ਬਹੁਤ ਨੇੜੇ ਸੀ,ਰਾਵੀ ਦਰਿਆ ਦਾ ਇਹ ਸੱਜਾ  ਕਿਨਾਰਾ, ਜਿਸ ਦੇ ਸਾਹਮਣੇ ਵਿਸ਼ਾਲ ਪੱਧਰਾ ਮੈਦਾਨ ਸੀ ਜੋ ਦਰੱਖਤਾਂ ਨਾਲ ਘਿਰਿਆ ਸੀ, ਉਨ੍ਹਾਂ ਨੁੰ ਬਹੁਤ ਚੰਗਾ ਲਗਾ ਸੀ।

ਕਰਤਾਰਪੁਰ ਵਸਾਉਣ ਲਈ ਗੁਰੂ ਜੀ ਦੇ ਸ਼ਰਧਾਲੂਆਂ ਦੀ ਭੂਮਿਕਾ ਵੀ ਮਹੱਤਵ ਰੱਖਦੀ ਹੈ। ਲਾਹੌਰ ਦੇ ਸਰਦੇ ਪੁਜਦੇ ਵਪਾਰੀ ਭਾਈ ਦੁਨੀ ਚੰਦ ਨੇ ਜ਼ਮੀਨ ਖਰੀਦ ਕੇ ਦਿੱਤੀ। ਭਾਈ ਦੁਨੀ ਚੰਦ ਕਰੋੜੀ ਜੋ ਸਲਤਾਨਪੁਰ ਦੇ ਲਾਗੇ ਕਸਬੇ ਮਲਸੀਹਾਂ ਦਾ ਵਸਨੀਕ ਸੀ। ਦੂਜੇ ਵਡੇ ਸ਼ਰਧਾਲੂ ਭਾਈ ਸਨਮੁਖ ਤੇ ਭਾਈ ਭਾਗੀਰਥ ਸੀ ਜੋ ਸੁਲਤਾਨਪੁਰ ਦੇ ਮੋਢੀ ਸ਼ਰਧਾਲੂਆਂ ਵਿਚੋਂ ਸਨ।ਇਸ ਤੋਂ ਬਿਨਾ ਖਰੀਦੀ ਗਈ ਜ਼ਮੀਨ ਵਾਲੇ ਪਿੰਡ ਦੋਧਾ (ਜ਼ਿਲਾ ਨਾਰੋਵਾਲ) ਵਾਲੇ ਭਾਈ ਦੋਦੋ ਦਾ ਹੈ। ਇਸੇ ਹੀ ਭਾਈ ਅਜਿਤੇ ਵਲੋਂ ਮਿਲੀ ਸਹਾਇਤਾ ਵੀ ਬੜੀ ਕਾਰਗਰ ਰਹੀ। ਕਰਤਾਰਪੁਰ ਵਿਖੇ ਮੁਢਲੇ ਕਾਰਜ ਸੰਪਨ ਕਰਕੇ ਗੁਰੁ ਜੀ ਆਪਣੀ ਸੁਪਤਨੀ ਬੀਬੀ ਸੁਲੱਖਣੀ ਤੇ ਦੋਨੋ ਪੁਤਰਾਂ ਨੂੰ ਲੈ ਕੇ ਆਏ ਜਿਥੇ ਉਨ੍ਹਾਂ ਲਈ ਇਕ ਛੋਟਾ ਜਿਹਾ ਨਿਵਾਸ ਤਿਆਰ  ਕਰ ਲਿਆ ਗਿਆ ਸੀ। ਕੁਝ ਹੀ ਦਿਨਾਂ ਪਿਛੋਂ ਗੁਰੂ ਜੀ ਦੇ ਮਾਤਾ ਪਿਤਾ ਵੀ ਬਿਨਾਂ ਕਿਸੇ ਉਜਰ ਦੇ ਪਰਿਵਾਰ ਦੇ ਨਾਲ ਆ ਮਿਲੇ। ਜਦੋਂ ਗੁਰੂ ਜੀ ਦੁਆਰਾ ਸਥਾਪਤ ਨਗਰੀ ਬਾਰੇ ਦੂਰ ਦੁਰੇਡੇ ਦੀਆਂ ਸੰਗਤਾਂ ਨੂੰ ਕਰਤਾਰਪੁਰ ਵਸਾਉਣ ਦੀ ਖੁਸ਼ਖ਼ਬਰੀ ਮਿਲੀ,ਸ਼ਰਧਾਲੂ ਸੰਗਤਾਂ ਵਿਚ ਵੀ ਇਥੇ ਆਬਾਦ ਹੋਣ ਲਈ ਉਤਸ਼ਾਹ ਪੈਦਾ ਹੋ ਗਿਆ। ਗੁਰੁ ਜੀ ਦੇ ਅਨੇਕ ਪੈਰੋਕਾਰਾਂ/ਸ਼ਰਧਾਲੂਆਂ ਨੇ ਆਪਣੀ ਰਿਹਾਇਸ਼ ਲਈ ਛੋਟੇ ਵਡੇ ਘਰ ਬਣਾ ਲਏੇ। ਗੁਰੂ ਜੀ ਨੇ ਇਹ ਪਾਵਨ ਨਗਰੀ ਬਣਾ ਕੇ ਇੱਕ ਮਾਨਵੀ ਜੀਵਨ ਵਿਚ ਤਿਆਗ ਨਹੀ,ਸੰਯੁਕਤ ਜੀਵਨ ਦਾ ਸੰਕਲਪ ਹੀ ਮਨੁੱਖਤਾ ਲਈ ਕਲਿਆਣਕਾਰੀ ਦਾ ਸੰਦੇਸ਼ ਦਿਤਾ। ਇਹ  ਨਗਰੀ ਵਸਾਉਣ ਬਾਰੇ ਸਾਲ ਦਾ ਪਕਾ ਪਤਾ ਨਹੀ,ਪਰ ਵਿਦਵਾਨਾਂ ਅਤੇ 1520-21 ਤੋਂ ਜਾਪਦਾ ਹੈ,ਜਦੋਂ ਗੁਰੂ ਜੀ ਆਪਣੀ ਚੌਥੀ ਤੇ ਆਖਰੀ ਉਦਾਸੀ ਪਿਛੋਂ ਵਾਪਸ ਆਏ। ਗੁਰੁ ਸਾਹਿਬ ਨੇ ਇੱਥੇ 18 ਸਾਲ ਬਿਤਾਏ।

ਸ੍ਰੀ ਗੁਰੁ ਨਾਨਕ ਦੇਵ ਜੀ ਨੇ 70 ਸਾਲ ਰੁਝੇਵਿਆਂ ਭਰਪੂਰ ਜੀਵਨ ਜੀਵਿਆ। ਜਿਸ ਦੁਆਰਾ  ਮਨੁਖੀ ਜੀਵਨ ਦੇ ਹਰੇਕ ਆਤਮਿਕ, ਅਧਿਆਤਮਿਕ, ਗ੍ਰਹਿਸਤ-ਵਿਰਤਕ,ਕਿਰਤ ਅਤੇ ਸਮੁੱਚੀ ਕਾਇਨਾਤ  ਨਾਲ ਆਪਣਾ ਗਿਆਨ ਅਤੇ ਅਨੁਭਵ ਸਾਂਝਾ ਕਰਕੇ ਭਾਈਵਾਲੀ ਬਣਾਈ।

ਗੁਰੁ ਜੀ ਦੀਆਂ ਮੁਢਲੀਆਂ ਸੰਗਤਾਂ ਦਾ ਮੁਖੀ ਸ਼ੇਖ ਸਜਨ (ਦਖਣ-ਪਛਮੀ ਪੰਜਾਬ) ਅਤੇ ਭਾਈ ਲਾਲੋ (ਏਮਨਾਬਾਦ ਜ਼ਿਲਾ ਗੁਜਰਾਂਵਾਲ।

ਲੰਗਰ ਤੋਂ ਬਿਨਾਂ ਕਾਰ ਸੇਵਾ ਦਾ ਸੰਕਲਪ ਵੀ ਕਰਤਾਰਪੁਰ ਦੇ ਵਿਰਸੇ ਦਾ ਵਡਮੁੱਲਾ ਭਾਗ ਹੈ। ਕਰਤਾਰਪੁਰ ਵਿਖੇ ਧਰਮਸ਼ਾਲਾ, ਤੇ ਹੋਰ ਮੁਢਲੀਆਂ ਇਮਾਰਤਾਂ ਕਾਰ ਸੇਵਾ ਰਾਹੀਂ ਉਸਾਰੀਆਂ ਸਨ। ਗੁਰੁ ਸਾਹਿਬ ਖੁਦ ਵੀ ਕਾਰ ਸੇਵਾ ਵਿੱਚ ਸ਼ਾਮਿਲ ਹੁੰਦੇ ਸਨ।

ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ. ਸੰਗਤ, ਸੇਵਾ, ਲੰਗਰ ਅਤੇ ਪੰਗਤ ਸਿਖ ਧਰਮ ਦੀਆਂ ਅਜੇਹੀਆਂ ਕਿਰਿਆਵਾਂ ਹਨ, ਜਿਨਾਂ ਦੀ ਆਪਸੀ ਸਿਧਾਂਤਕ ਸਾਂਝ ਹੈ। ਇਹਨਾਂ ਦੀ ਪਰੰਪਰਾ ਕਰਤਾਰਪੁਰ ਤੋਂ ਸ਼ੁਰੂ ਹੋਈ। ਸਿੱਖ ਧਰਮ ਵਿਚ ਮਨੁੱਖੀ ਏਕਤਾ ਤੇ ਬਰਾਬਰੀ ਤੇ ਜ਼ੋਰ ਦਿਤਾ ਗਿਆ ਹੈ॥ ਸਰਬਤ ਦੇ ਭਲੇ ਲਈ ਅਰਦਾਸ ਹੁੰਦੀ ਹੈ।

ਕਰਤਾਰਪੁਰ ਵਿਖੇ ਗੁਰੁ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ। ਆਪਣੀਆਂ ਚਾਰ ਉਦਾਸੀਆਂ ਦੌਰਾਨ ਉਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਧਾਰਮਿਕ ਸ਼ਖਸ਼ੀਅਤਾਂ ਤੇ ਆਮ ਲੋਕਾਂ ਨਾਲ ਸੰਵਾਦ ਕੀਤਾ ਸੀ ਤੇ ਜਗਤ ਜਲੰਦੇ ਨੂੰ ਤਾਰਨ ਦਾ ਯਤਨ ਕੀਤਾ ਸੀ। ਕਰਤਾਰਪੁਰ ਦੀ ਪਵਿੱਤਰ ਨਗਰੀ ਬਣਾ ਕੇ ਉਨ੍ਹਾਂ ਇਕ ਰੂਹਾਨੀ ਕੇਂਦਰ  ਦੀ ਸਥਾਪਨਾ ਕੀਤੀ ਸੀ। ਇਥੇ ਰਹਿ ਕੇ ਉਨਹਾਂ ਕਈ ਵੱਡੇ ਕਾਰਜ ਕੀਤੇ। ਭਾਈ ਲਹਿਣਾ ਨੂੰ ਆਪਣਾ ਉਤਰਾਧਿਕਾਰੀ ਬਣਾਕੇ ਗੁਰੂ ਅੰਗਦ ਬਣਾ ਕੇ ਖਡੂਰ ਸਾਹਿਬ ਭੇਜਿਆ,ਬਾਣੀ ਵਾਲੀ ਪੋਥੀ ਸਾਹਿਬ ਵੀ ਸੌਂਪ ਦਿਤੀ।

ਕਰਾਤਰ ਪੁਰ ਵਿਖੇ ਹੀ ਗੁਰੁ ਜੀ ਦੇ ਪਿਤਾ ਮਹਿਤਾ ਕਾਲੂ ਦਾ 82 ਸਾਲ ਦੀ ਉਮਰ ਭੋਗ ਕੇ ਸਾਲ 1522 ਦੌਰਾਨ ਦਿਹਾਂਤ ਹੋ ਗਿਆ।

ਗੁਰੁ ਜੀ ਦੇ ਮਾਤਾ ਜੀ ਵੀ ਕੁਝ ਸਮਾਂ ਪਿੱਛੋਂ ਤੁਰ ਗਏ।

ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਭਾਈ ਮਰਦਾਨੇ ਦਾ ਦਿਹਾਂਤ ਅਫ਼ਗਾਨਿਸਾਨ ਵਿਚ ਹੋਇਆ ਦਸਿਆ ਹੈ,ਇਸ ਪੁਸਤਕ ਅਨਸਾਰ ਭਾਈ ਮਰਦਾਨ ਕਰਤਾਰਪੁਰ ਵਿਖੇ ਹੀ ਸਾਲ ,,,,  ਵਿਚ ਸਵਰਗਵਾਸ ਹੋਏ। ਗੁਰੁ ਜੀ ਨੇ ਉਸ ਦੀ ਮ੍ਰਿਤਕ ਦੇਹ ਨੂੰ ਨਦੀ ਵਿਚ ਜਲ ਪ੍ਰਵਹਾ ਕਰ ਦਿੱਤਾ ਤੇ ਉਸਦੇ ਪੁੱਤਰ ਸੀਹਜ਼ਾਦ ਨੂੰ ਉਸ ਦੀ ਥਾਂ ਕੀਰਤਨ ਦੀ  ਸੇਵਾ ਲਈ ਥਾਪਿਆ।

ਗੁਰੁ ਜੀ ਆਪ ਵੀ ਸਾਲ 1539 ਦੌਰਾਨ ਇੱਥੇ ਜੋਤੀ ਜੋਤ ਸਮਾ ਗਏ।
ਇਹ ਇਕ ਛੋਟੀ ਜਿਹੀ ਪਰ ਖੋਜ ਭਰਪੂਰ ਪੁਸਤਕ ਹੈ। ਸਾਨੂੰ ਪੜ੍ਹਣੀ ਚਾਹੀਦੀ ਹੈ॥

ਪੁਸਤਕ ਦਾ ਨਾਂਅ-ਕਰਤਾਰਪੁਰ ਦਾ ਵਿਰਸਾ
ਲੇਖਕ….ਪ੍ਰੋ. ਪ੍ਰਿਥਪਿਾਲ ਸਿੰਘ ਕਪੂਰ
ਸਫ਼ੇ- 134, ਮੁਲ –125 ਰੁਪਏ
ਪ੍ਰਕਾਸ਼ਕ—ਸਿੰਘ ਬ੍ਰਦਰਜ਼, ਅੰਮ੍ਰਿ੍ਰਤਸਰ
ਸੰਪਰਕ:0183-2543965

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>