ਭਾਰਤ ਵਿਚ ਪਿੱਛਲੇ ਦਿਨੀਂ ਵਾਪਰੀਆਂ ਕੁਝ ਘਟਨਾਵਾਂ ਨੇ ਆਮ ਲੋਕਾਂ ਖਾਸ ਕਰਕੇ ਜਿੱਥੇ ਧਰਮ ਨਿਰਪੇਖ ਲੋਕਾਂ ਨੂੰ ਹੈਰਾਨ ਕੀਤਾ ਹੈ, ਉਥੇ ਇਸ ਸੋਚ ਵਿੱਚ ਪਾ ਦਿੱਤਾ ਹੈ ਕਿ ਦੇਸ਼ ਕਿਧਰ ਨੂੰ ਜਾ ਰਿਹਾ ਹੈ।
ਵੈਸੇ ਤਾਂ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਦੇਸ਼ ਵਿਚ ਆਰ.ਅੈਸ.ਐਸ. ਦਾ ਹਿੰਦੂਤਵ ਲਾਗੂ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਸੂਬਿਆਂ ਦੇ ਕੰਮ ਕਰ ਰਹੇ ਰਾਜਪਾਲਾਂ ਨੂੰ ਸਿੱਧੇ ਜਾਂ ਅਸਿਧੇ ਢੰਗ ਨਾਲ ਹਟਾ ਕੇ ਨਵੇ ਆਰ. ਆਰ.ਐਸ. ਨਾਲ ਜੁੜੇ ਰਾਜਪਾਲ ਨਿਯੁਕਤ ਕੀਤੇ ਗਏ ਜਿਨ੍ਹਾਂ ਚੋਂ ਬੁਹਿਤਆਂ ਨੇ ਰਾਜ ਭਵਨਾਂ ਨੂੰ ਭਾਜਪਾ ਦਾ ਦਫਤਰ ਬਣਾ ਕੇ ਰੱਖ ਦਿੱਤਾ ਹੈ। ਸੂਬਿਆਂ ਵਿਚ ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਕੇ ਗੈਰ-ਜਮਹੂਰੀ ਢੰਗ ਨਾਲ ਭਾਪਜਾ ਸਰਕਾਰਾਂ ਸਥਾਪਤ ਕਰਨ ਦਾ ਯਤਨ ਕੀਤਾ, ਅਰੁਨਾਚਲ ਪ੍ਰਦੇਸ਼ ਤੇ ਉਤਰਾਖੰਡ ਦੀ ਮਿਸਾਲ ਸਾਡੇ ਸਾਹਮਣੇ ਹੈ, ਦੋਨੋ ਵਾਰ ਮਾਮਲਾ ਅਦਾਲਤ ਵਿਚ ਗਿਆ। ਫਰਵਰੀ- ਮਾਰਚ ਮਹੀਨੇ ਹੋਈਆ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੇ ਚੋਣ ਨਤੀਜਿਆਂ ਉਪਰੰਤ ਜਿਸ ਢੰਗ ਨਾਲ ਕਾਂਗਰਸ ਪਾਰਟੀ ਦੇ ਵੱਧ ਮੈਬਰਾਂ ਦੇ ਜਿੱਤਣ ਦੇ ਬਾਵਜੂਦ ਭਾਜਪਾ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ,ਉਹ ਵੀ ਕਈ ਸਵਾਲ ਖੜੇ ਕਰਦੀਆਂ ਹਨ।
ਹੁਣ ਜਿਸ ਡੂੰਘੀ ਸਿਆਸੀ ਸਾਜ਼ਿਸ਼ ਨਾਲ ਬਿਹਾਰ ਵਿਚ ਨਤੀਸ਼ ਕੁਮਾਰ ਨੇ ਮਹਾਂਗਠਬੰਧਨ ਤੋੜ ਕੇ ਭਾਜਪਾ ,ਜਿਸ ਵਿਰੁੱਧ ਬਿਹਾਰ ਦੇ ਲੋਕਾਂ ਨੇ ਦੋ ਸਾਲ ਪਹਿਲਾਂ ਫਤਵਾ ਦਿੱਤਾ ਸੀ, ਨਾਲ ਮਿਲ ਕੇ ਸਰਕਾਰ ਬਣਾਈ,ਉਸ ਸਿਆਸੀ ਮੌਕਾ ਪ੍ਰਸਤੀ ਤੇ ਨੀਵੇਂ ਪੱਧਰ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਇਹ ਸੱਭ ਕੁਝ ਅੰਦਰ ਬੈਠ ਕੇ ਖਿਚੜੀ ਪੱਕਦੀ ਰਹੀ, ਤੇਜਸਵੀ ਯਾਦਵ ਦਾ ਤਾਂ ਕੇਵਲ ਬਹਾਨਾ ਹੈ, ਉਸ ਨੇ ਅਸਤੀਫਾ ਨਹੀਂ ਦਿੱਤਾ ਤਾਂ ਬਤੋਰ ਮੁੱਖ ਮੰਤਰੀ ਨਤੀਸ਼ ਉਸ ਨੂੰ ਬਰਖਾਸਤ ਕਰ ਸਕਦੇ ਸਨ। ਭਾਜਪਾ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਲਏ, ਨਤੀਸ਼ ਵਿਰੋਧੀ ਪਾਰਟੀਆਂ ਵਲੋਂ 2019 ਦੀਆ ਚੋਣਾਂ ਸਮੇਂ ਵਿਰੋਧੀ ਪਾਰਟੀਆਂ ਦੇ ਸੱਭ ਤੋਂ ਮਜ਼ਬੂਤ ਉਮੀਦਵਾਰ ਬਣ ਸਕਦੇ ਸਨ, ਬਿਹਾਰ ਦਾ ਮਹਾਂਗਠਬੰਧਨ ਤੋੜ ਕੇ ਭਾਜਪਾ ਨੇ ਦੇਸ਼ ਵਿਆਪੀ ਗਠਬੰਧਨ ਨੂੰ ਸੱਟ ਮਾਰੀ ਹੈ,ਤੀਜੇ ਬਿਹਾਰ ਵਿਚ ਵੀ ਆਪਣੀ ਸਰਕਾਰ ਬਣਾ ਕੇ ਇਕ ਵੱਡੇ ਸੂਬੇ ਤੇ ਕਬਜ਼ਾ ਕਰ ਲਿਆ ਹੈ।
ਹੁਣ 8 ਅਗੱਸਤ ਨੂੰ ਰਾਜ ਸਭਾ ਲਈ ਕੁਝ ਸੁਬਆਿਂ ਵਿਚ ਚੋਣਾਂ ਹੋ ਗਹੀਆਂ ਹਨ। ਗੁਜਰਾਤ ਵਿਚ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਚੋਣ ਲੜ ਰਹੇ ਹਨ, ਕੁਲ ਤਿੰਨ ਸੀਟਾਂ ਹਨ, ਭਾਜਪਾ ਵਲੋਂ ਅੀਮਤ ਸ਼ਾਹ ਤੇ ਸਿਮ੍ਰਤੀ ਇਰਾਨੀ ਵੀ ਮੈਦਾਨ ਵਿਚ ਹਨ ਤੇ ਜਿਤ ਯਕੀਨੀ ਹੈ। ਭਾਜਪਾ ਕਾਂਗਰਸ ਦੇ ਵਿਧਾਇਕਾਂ ਨੂੰ ਲਾਲਚ ਦੇ ਕੇ ਜਾਂ ਡਰਾ ਧਮਕਾ ਕੇ ਤੋੜਨ ਦਾ ਯਤਨ ਕਰ ਰਹੀ ਹੈ, 6 ਵਿਧਾਇਕ ਤੋੜ ਵੀ ਲਏ ਹਨ ਤਾਂ ਜੋ ਸ੍ਰੀ ਪਟੇਲ ਜਿੱਤ ਨਾ ਸਕਣ। ਕਾਂਗਰਸ ਦਾ ਇੱਕ ਵਫਦ ਕਲ ਚੋਣ ਕਮਿਸ਼ਨ ਨੂੰ ਮਿਲਿਆ ਕਿ ਪ੍ਰਧਾਨ ਮੰਤਰੀ ਦੇ ਸੂਬੇ ਵਿਚ ਇਹ ਸਿਆਸੀ ਉਥਲ ਪੁੱਥਲ ਕੀਤੀ ਜਾ ਰਹੀ ਹੈ, ਚੋਣ ਆਜ਼ਾਦ ਤੇ ਨਿਰਪਖ ਯਕੀਨੀ ਬਣਾਈ ਜਾਏ। ਜੇ ਸ੍ਰੀ ਪਟੇਲ ਮੁੜ ਜਿੱਤ ਕੇ ਰਾਜ ਸਭਾ ਵਿਚ ਆ ਜਾਂਦੇ ਹਨ, ਇਸ ਨਾਲ ਕੀ ਤੂਫਾਨ ਆ ਜਾਏਗਾ? ਉਧਰ ਯੂ.ਪੀ ਵਿਚ ਵੀ ਭਾਜਪਾ ਤੇ ਇਸੇ ਢੰਗ ਨਾਲ ਦੋ ਸਮਾਜਵਾਦੀ ਤੇ ਇਕ ਬਸਪਾ ਮੈਂਬਰ ਤੋਂ ਅਸਤੀਫਾ ਲੇ ਲਿਆ ਹੈ।ਇਹ ਭਾਜਪਾ ਦੀ ਜਮਹੂਰੀਅਤ ਪ੍ਰਤੀ ਸੋਚ ਹੈ।
ਗੱਲ ਉਚ ਆਹੁਦੇ ਦੀ ਚੋਣ ਦੀ ਵੀ ਕਰੀਏ। 20 ਜੁਲਾਈ ਨੂੰ ਜਦੋਂ ਰਾਸ਼ਟਰਪਤੀ ਦੀ ਚੋਣ ਨਤੀਜੇ ਦੀ ਖਬਰ ਆਈ, ਤਾਂ ਸ੍ਰੀ ਰਾਮ ਨਾਥ ਕੋਵਿੰਦਮ ਜੋ ਜਿੱਤ ਗਏ ਹਨ ਤੇ 14ਵੇਂ ਮਾਨਯੋਗ ਰਾਸ਼ਟਰਪਤੀ ਵੀ ਬਣ ਗਏ ਹਨ, ਨੇ ਕਿਹਾ ਕਿ ਹੁਣ ਉਹ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ, ਸਾਰੇ ਦੇਸ਼ ਦੇ ਬਣ ਗਏ ਗਨ। ਉਨਹਾਂ ਕਿਹਾ ਕਿ ਰਾਜਿੰਦਰ ਪ੍ਰਸ਼ਾਦ, ਡਾ, ਰਾਧਾ ਕ੍ਰਿਸ਼ਨਨ,ਡਾ. ਕਲਾਮ ਆਜ਼ਾਦ ਤੇ ਪ੍ਰਣਬ ਮੁਕਰਜੀ ਵਰਗੇ ਮਹਾਨ ਨੇਤਾ ਰਾਸ਼ਟ੍ਰਪਤੀ ਰਹੇ ਹਨ, ਉਹ ਸਾਇਦ ਡਾ. ਜ਼ਾਕਿਰ ਹੁਸੈਨ ਨੂਂ ਭੁੱਲ ਗਏ ਉਹ ਵੀ ਇਸ ਅਹੁਦੇ ਉਤੇ ਰਹੇ ਹਨ, ਸਾਇਦ ਇਸ ਲਈ ਕਿ ਭਾਜਪਾ ਵਲੋਂ ਇੱਕ ਫਿਰਕੇ ਵਿਰੁਧ ਨਫਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਨਵੇਂ ਮਾਨਯੋਗ ਰਾਸ਼ਟ੍ਰਪਤੀ ਜੀ ਨੇ ਹਲਫ ਲੈ ਕੇ ਜੋ ਭਾਸ਼ਣ ਦਿੱਤਾ, ਉਸ ਵਿਚ ਮਹਾਤਮਾ ਗਾਂਧੀ ਤੇ ਦੀਨ ਦਿਆਲ ਉਪਾਧਿਆਏ ਨੂੰ ਬਰਾਬਰ ਖੜਾ ਕੀਤਾ। ਮਹਾਤਹਾ ਗਾਂਧੀ ਨੇ ਚਾਰ ਦਹਾਕੇ ਸੰਗਰਸ਼ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ,ਤੇ ਉਨਹਾਂ ਨੂੰ ਰਾਸ਼ਟਰ ਪਿਤਾ ਕਿਹਾ ਜਾਂਦਾ ਹੈ। ਭਾਜਪਾ ਵਾਲੇ ਕੀ ਦੀਨ ਦਿਆਲ ਜੀ ਨੂੰ ਰਾਸ਼ਟਰ ਪਿਤਾ ਬਣਾਉਣ ਦਾ ਯਤਨ ਕਰ ਰਹੇ ਹਨ? ਮਾਣਯੋਗ ਰਾਸ਼ਟਰਪਤੀ ਜੀ ਪਹਿਲੇ ਪ੍ਰਧਾਨ ਮੰਤਰੀ ਪੰ. ਨਹਿਰੂ ਦਾ ਨਾਂਅ ਵੀ ਭੁਲ ਗਏ, ਪਰ ਸਰਦਾਰ ਪਟੇਲ ਯਾਦ ਰਿਹਾ। ਉਸ ਦੌਰਾਨ ਰਾਸ਼ਟਰਪਤੀ ਭਵਨ ਦੇ ਕੇਂਦਰੀ ਹਾਲ ਵਿਚ ਜੈ ਸ੍ਰੀ ਰਾਮ ਆਇ ਦਾ ਨਾਅਰੇ ਲਗ ਗਏ। ਜੇ ਸਿੱਖ ” ਰਾਜ ਕਰੇਗਾ ਖਾਲਸਾ….” ਤੇ ਮੁਸਲਾਨ “ਅਲ੍ਹਾ ਹੂੰ ਅਕਬਰ ਦਾ ਨਾਅਰਾ ਲਗਾ ਦਿੰਦੇ, ਤਾ ਤੂਫ਼ਾਨ ਮੱਚ ਜਾਣਾ ਸੀ।
ਇਸੇ ਤਰ੍ਹਾਂ ਵੈਕਈਆ ਨਾਇਡੂ ਨੂੰ ਜਦੋਂ ਉਪ-ਰਾਸ਼ਟਰਪਤੀ ਦਾ ਉਮੀਦਵਾਰ ਬਣਾਇਸ਼ਾ ਗਿਆ, ਉਨ੍ਹਾਂ ਕਿਹਾ ਕਿ ਕਿ ਡਾ. ਕਿਸ਼ਨਨ, ਸ਼ੰਕਰ ਦਿਆਲ ਸ਼ਰਮਾ, ਵੈਂਕਟ ਰਮਨ ਵਰਗੇ ਨੇਤਾ ਉਪ ਰਾਸ਼ਟਰਪਤੀ ਰਹੇ ਹਨ, ਉਹ ਵੀ ਸਾਇਦ ਡਾ. ਜਾਕਿਰ ਹੁਸੈਨ ਤੇ ਮੌਜੂਦਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦਾ ਨਾਂ ਭੁੇਲ ਗਏ, ਜਾ ਜਾਣਬੁੱਝ ਕੇ ਛੱਡ ਗਏ, ਕਿਉਂਕਿ ਉਹ ਇੱਕ ਖਾਸ ਫਿਰਕੇ ਨਾਲ ਸਬੰਧ ਰੱਖਦੇ ਹਨ ਜੋ ਭਾਜਪਾ ਨੂੰ ਪਸੰਦ ਨਹੀਂ ਹੈ।
ਉਪਰੋਕਤ ਸੱਭ ਘਟਨਾਵਾਂ ਇਹ ਸੋਚਣ ਤੇ ਮਜਬੂਰ ਕਰ ਰਹੀਆਂ ਹਨ ਕਿ ਭਾਜਪਾ ਦੇਸ਼ ਨੂ ਕਿਧਰ ਲੈ ਕੇ ਜਾ ਰਹੀ ਹੈ