Punjab News - Quami Ekta Punjabi Newspaper (ਕੌਮੀ ਏਕਤਾ) » ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮਾਂ ਬੋਲੀ ਦੀ ਸੇਵਾ ਦੇ ਨਾਂਅ ‘ਤੇ “ਸਾਹਿਤਕ ਠਿੱਬੀਆਂ” ਕੀ ਸੁਨੇਹਾ ਦਿੰਦੀਆਂ ਹਨ?
ਮਾਂ ਬੋਲੀ ਦੀ ‘ਸੇਵਾ’ ਦੇ ਨਾਮ ‘ਤੇ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਸਾਹਿਤ ਸਭਾਵਾਂ, ਸੰਸਥਾਵਾਂ ਬਣੀਆਂ ਮਿਲ ਜਾਣਗੀਆਂ। ਉਹਨਾਂ ਵਿੱਚੋਂ ਉਂਗਲਾਂ ਦੇ ਪੋਟਿਆਂ ‘ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਜਾਂ ਲੋਕ ਹੀ ਹੋਣਗੇ ਜੋ ਅਸਲ ਮਾਅਨਿਆਂ ਵਿੱਚ ਸੇਵਾ ਕਰਦੇ ਮਿਲਣਗੇ। ਨਹੀਂ ਤਾਂ ਵੱਡੀਆਂ ਬੰਨਾਂ ਵਾਲੇ ਸਾਹਿਤਕ ਢੱਠਿਆਂ ਦੀ ਭਰਮਾਰ ਹੀ ਮਿਲੇਗੀ। ਇਹ ਸਭਾਵਾਂ/ ਸੰਸਥਾਵਾਂ ਆਪਣੀ ਹੈਂਕੜ ਨੂੰ ਪੱਠੇ ਪਾਉਣ ਜਾਂ ਹੋਰਾਂ ਨੂੰ ਠਿੱਬੀਆਂ ਲਾਉਣ ਵਾਲੇ ਟੂਰਨਾਮੈਂਟਾਂ ਦਾ ਮੈਦਾਨ ਵਧੇਰੇ ਬਣਦੀਆਂ ਹਨ। ਸੱਤਵੀਂ ਜਮਾਤ ‘ਚ ਪੜ੍ਹਦਾ ਸੀ ਜਦੋਂ ਤਰਕਸ਼ੀਲ ਸੁਸਾਇਟੀ ਦੇ ਮੇਲੇ ਕਰਵਾਉਣ ਦੀਆਂ ਵੱਡੀਆਂ ਜਿੰਮੇਵਾਰੀਆਂ ਨਿਭਾਉਣ ਦੇ ਵੱਲ ਸਿੱਖ ਲਏ। ਫਿਰ ਸਰਵ ਭਾਰਤ ਨੌਜਵਾਨ ਸਭਾ ‘ਚ ਲੰਮਾ ਸਮਾਂ ਵਿਚਰਨ ਦਾ ਮੌਕਾ ਮਿਲਿਆ। ਅਸਲੋਂ ਵਿਦਵਾਨ ਸਖਸ਼ੀਅਤਾਂ ‘ਚ ਵਿਚਰ ਕੇ ਚੰਗੇ ਮਾੜੇ ਦੀ ਪਰਖ ਆ ਗਈ। ਛੋਟੀ ਉਮਰ ਵਿੱਚ ਹੀ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਲੈਣ ਕਰਕੇ ਹੀ ਸ਼ਾਇਦ ਜਵਾਨੀ ਤੱਕ ਪ੍ਰਧਾਨਗੀਆਂ, ਸਕੱਤਰੀਆਂ ਦਾ ਝੱਸ ਮਨੋਂ ਲਹਿ ਜਿਹਾ ਗਿਆ। ਕੰਮ ਕਰਨ ਲਈ ਹਰ ਵੇਲੇ ਤਿਆਰ ਪਰ ਅਹੁਦਿਆਂ ਦੀ ਭੁੱਖ ਤੋਂ ਦੂਰ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਮੈਂ ਹੁਣ ਤੱਕ ਕਿਸੇ ਵੀ ਸਭਾ ਜਾਂ ਸੰਸਥਾ ਦਾ ਮੈਂਬਰ ਵੀ ਨਹੀਂ ਬਣਿਆ।

ਬਰਤਾਨੀਆ ਦੀ ਧਰਤੀ ‘ਤੇ 2009 ‘ਚ ਪਹਿਲੀ ਵਾਰ ਕਿਸੇ ਸਾਹਿਤਕ ਲੋਕਾਂ ਦੀ ਮੀਟਿੰਗ ਵਿੱਚ ਬੈਠਣ ਦਾ ਮੌਕਾ ਮਿਲਿਆ ਸੀ। ਉਸ ਮੀਟਿੰਗ ਦਾ ‘ਕੱਲਾ ‘ਕੱਲਾ ਪਲ ਅੱਜ ਵੀ ਓਵੇਂ ਈ ਯਾਦ ਐ। ਓਸ ਸਮੇਂ ਮੇਰੀ ਉਮਰ 29 ਸਾਲ ਸੀ ਪਰ ਉਮਰ ਦੇ ਬੀਤੇ 29 ਸਾਲਾਂ ‘ਚ ਸਾਹਿਤ ਦੇ ਨਾਂ ‘ਤੇ ਹੁੰਦੀਆਂ ਹਰਾਮਜ਼ਾਦਗੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ।

ਜਨਰਲ ਸਕੱਤਰ ਸ਼ਬਦ ਦੀ ਆਪਣੇ ਨਾਂ ਪੱਕੀ ਰਜਿਸਟਰੀ ਕਰਵਾਉਣ ਵਾਲੇ ਇੱਕ ਵੀਰ ਦੇ ਘਰ ਮੈਂ ਤੇ ਬਾਈ ਜੱਗੀ ਕੁੱਸਾ ਬੈਠੇ ਸਾਂ। ਨਵੀਂ ਸਭਾ ਦਾ ਕੋਠਾ ਛੱਤਣ ਤੇ ਪ੍ਰਧਾਨ, ਸਕੱਤਰ ਤੇ ਬਾਕੀ ਲੁੰਗਲਾਣਾ ਚੁਣਨ ਲਈ ਦੁਪਹਿਰੇ ਕਿਸੇ ਹੋਰ ਥਾਂ ਇਕੱਠੇ ਹੋਣਾ ਸੀ। ਪ੍ਰਧਾਨਗੀ ਤੇ ਸਕੱਤਰੀ ਦੇ ਦੋਵੇਂ ਅਹੁਦਿਆਂ ਲਈ ਤਿੰਨ ਧਿਰਾਂ ਮੁੱਠੀਆਂ ‘ਚ ਥੁੱਕੀ ਫਿਰਦੀਆਂ ਸਨ। ਇਉਂ ਲਗਦਾ ਸੀ ਜਿਵੇਂ ਮਾਂ ਬੋਲੀ ਦੀ ‘ਸੇਵਾ’ ਲਈ ‘ਸ਼ਹੀਦ’ ਹੋਣ ਲਈ ਵੀ ਤਿਆਰ ਹੋਣ। ਸਕੱਤਰੀ ਦੇ ਰਜਿਸਟਰੀ ਹੋਲਡਰ ਵੀਰ ਜੀ ਇੱਕ ਉਮੀਦਵਾਰ ਦਾ ਫੋਨ ਰੱਖਣ ਤਾਂ ਦੂਜੇ ਦਾ ਆ ਜਾਵੇ, ਦੂਜੇ ਦਾ ਰੱਖਣ ਤਾਂ ਤੀਜੇ ਦਾ ਆ ਜਾਵੇ। ਇੱਕ ਡਾਕਟਰ ਬੀਬੀ ਵੀ ਪ੍ਰਧਾਨ ਬਣਨ ਦੀ ਦਾਅਵੇਦਾਰ ਸੀ ਤੇ ਭਾਈ ਸਾਹਿਬ ਓਸ ਬੀਬੀ ਨੂੰ ਗੱਲਾਂ ਗੱਲਾਂ ‘ਚ ਪ੍ਰਧਾਨ ਬਣਾਈ ਹੀ ਬੈਠੇ ਸਨ।

“ਭੈਣ ਜੀ, ਕੋਈ ਜੰਮਿਆ ਈ ਨੀ, ਜਿਹੜਾ ਆਪਣੀ ਗੱਲ ਉਲੱਦ ਜਾਵੇ। ਤੁਸੀਂ ਪ੍ਰਧਾਨ ਤੇ ਮੈਂ ਜਨਰਲ ਸਕੱਤਰ। ਤੁਸੀਂ ਮੀਟਿੰਗ ‘ਚ ਆਓ ਜਲਦੀ ਜਲਦੀ। ਆਪਣੇ ਮੂਹਰੇ ਬੋਲੂ ਕੌਣ? ਹੈ ਕਿਸੇ ‘ਚ ਹਿੰਮਤ?”

ਇਹ ਸੁਣ ਕੇ ਇਉਂ ਲੱਗੇ ਜਿਵੇਂ ਸਭਾ ਤਾਂ ਬਣੀ ਹੋਈ ਐ, ਐਲਾਨ ਬਾਕੀ ਐ। ਨਾਲ ਈ ਓਹ ਭਾਈ ਸਾਬ੍ਹ ਆਵਦੇ ਹੁਣ ਤੱਕ ਦੇ ਇੱਕ ਜੋਟੀਦਾਰ ਨੂੰ ਪ੍ਰਧਾਨਗੀ ਵਾਲਾ ਲੱਕੜ ਦਾ ਮੁੰਡਾ ਦੇ ਰਹੇ ਸਨ ਕਿ “ਦਵਿੰਦਰਪਰੀਤ, ਚਿੰਤਾ ਨਾ ਕਰ। ਤੂੰ ਪ੍ਰਧਾਨ ਤੇ ਮੈਂ ਜਨਰਲ ਸਕੱਤਰ। ਆਪਣੇ ਮੂਹਰੇ ਕੌਣ ਖੰਘਜੂ?”

ਤੀਜੀ ਧਿਰ ਸੀ ਪੁਰਾਣੇ ਸਥਾਪਿਤ ਲੇਖਕਾਂ ਦੀ, ਜਿਹਨਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਸੀ। ਲੱਕੜ ਦਾ ਮੁੰਡਾ, ਉਹਨਾਂ ਨੂੰ ਵੀ ਉਹੋ ਜਿਹਾ ਈ ਦਿੱਤਾ ਜਾ ਰਿਹਾ ਸੀ। “ਅੰਕਲ ਜੀ, ਤੁਸੀਂ ਤਾਂ ਸਾਨੂੰ ਰਾਹ ਦਿਖਾਉਣੇ ਆ। ਤੁਸੀਂ ਪ੍ਰਧਾਨ ਬਣਿਓ, ਆਪਾਂ ਸਕੱਤਰ ਹੀ ਠੀਕ ਆਂ।”

ਚਲੋ ਜੀ ਜਿਉਂ ਹੀ ਮੀਟਿੰਗ ਸ਼ੁਰੂ ਹੋਈ, ਸਭ ਤਿਕੜਮਬਾਜ਼ੀਆਂ ਪੁੱਠੀਆਂ ਹੋ ਗਈਆਂ ਪਰ ਭਾਈ ਸਾਬ੍ਹ ਦੀ ਸਕੱਤਰੀ ਬਚੀ ਰਹਿ ਗਈ। ਪਰ ਪ੍ਰਧਾਨਗੀ ਤਿੰਨੇ ਦਾਅਵੇਦਾਰਾਂ ਦੇ ਹੱਥ ‘ਚੋਂ ਚਲਾਕ ਚਿੜੀ ਵਾਂਙ ਨਿੱਕਲ ਕੇ ਘਰ ਬਿਮਾਰ ਪਏ ਇੱਕ ਲੇਖਕ ਬਾਬੇ ਦੇ ਸਿਰ ਦਾ ਤਾਜ਼ ਬਣ ਗਈ। ਓਸ ਰਜਿਸਟਰੀ ਹੋਲਡਰ ਸਕੱਤਰ ਭਾਈ ਸਾਬ੍ਹ ਨੇ 16 ਸਾਲ ਬੀਤਣ ‘ਤੇ ਵੀ ਆਵਦੀ ਸਕੱਤਰੀ ਨੂੰ ਆਂਚ ਨਹੀਂ ਆਉਣ ਦਿੱਤੀ। ਪ੍ਰਧਾਨਗੀ ਲਈ ਰਬੜ ਦੀਆਂ ਮੋਹਰਾਂ ਸ਼ਿੰਗਾਰ ਕੇ ਰੱਖਦੇ ਆਏ। ਜਦੋਂ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਬਣਨ ਦਾ ਲਾਰਾ ਲੈ ਕੇ ਬੇਆਬਰੂ ਹੋ ਕੇ ਨਿਰਾਸ਼ ਮੁੜੀ ਬੀਬੀ ਨੂੰ ਅਜੇ ਵੀ ਪ੍ਰਧਾਨਗੀ ਰਹਿਤ ਮਾਂ ਬੋਲੀ ਦੀ ‘ਸੇਵਾ’ ਕਰਦਿਆਂ ਦੇਖਦਾਂ ਤਾਂ ਹੈਰਾਨੀ ਹੁੰਦੀ ਐ ਕਿ ਉਸ ਡਾਕਟਰ ਬੀਬੀ ਦੇ ਸਾਹਿਤਕ ਤਿਕੜਮਬਾਜ਼ਾਂ ਨੇ ਪੈਰ ਹੀ ਨਾ ਲੱਗਣ ਦਿੱਤੇ।

ਓਸ ਭਾਈ ਸਾਬ੍ਹ ਨੇ ਸਭਾ ਨੂੰ ਵੀ 16-17 ਸਾਲ ‘ਵਰਤ’ ਕੇ ਆਵਦੇ ਪੁਰਾਣੇ ਬੇਲੀ ਨਾਲ ਰਲ ਕੇ ਬਰਾਬਰ ਇੱਕ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਹੁਣ ਅਗਲੇ ਪਿਛਲੇ ਸਭ ‘ਸੇਵਾਦਾਰ’ ਠਿੱਠ ਜਿਹੇ ਹੋਏ ਇਉਂ ਤੁਰੇ ਫਿਰਦੇ ਹੁੰਦੇ ਹਨ ਜਿਵੇਂ ਮੇਲੇ ‘ਚ ਬਿਨ ਕਸੂਰੋਂ ਈ ਕੋਈ ਪੁਲਸ ਵਾਲਾ ਜੂਤ-ਪਤਾਣ ਕਰ ਗਿਆ ਹੋਵੇ। ਮਾਂ ਬੋਲੀ ਦੀ ‘ਸੇਵਾ’ ਲਈ ਖੁੱਲ੍ਹੀ ਨਵੀਂ ਦੁਕਾਨ ‘ਚ ਸੌਦਾ ਪੱਤਾ ਤਾਂ ਪੁਰਾਣੇ ‘ਸੇਵਾਦਾਰ’ ਵੀ ਸੇਵਾ ਵਜੋਂ ਵੇਚ ਜਾਂਦੇ ਹਨ ਪਰ ਜਦੋਂ ਇਹ ਗੱਲ ਯਾਦ ਆਉਂਦੀ ਐ ਕਿ ਮਲਾਈ ਤਾਂ ਦੋਵੇਂ ਜੋਟੀਦਾਰ ਖਾਣਗੇ… ਫੇਰ ਮੂੰਹ ਮਜੌਰਾਂ ਦੀ ਮਾਂ ਵਾਂਙੂੰ ਕਰ ਲੈਂਦੇ ਹਨ।

ਓਸੇ ਮੀਟਿੰਗ ਦੀ ਇੱਕ ਹੋਰ ਯਾਦ ਵੀ ਐ ਕਿ ਜਦੋਂ ਸਾਰੇ ‘ਵਿੱਦਵਾਨ’ ਆਪੋ ਆਪਣੇ ਵਿਚਾਰ ਪੇਸ਼ ਕਰ ਚੁੱਕੇ ਤਾਂ ਦਾਸ ਨੇ ਵੀ ਬੋਲਣ ਲਈ ਸਮਾਂ ਮੰਗਿਆ। ਮੈਂ ਜਿਹੜੇ ਦੋ ਕੁ ਸ਼ਬਦ ਆਖੇ, ਸ਼ਾਇਦ ਓਹ ਹੀ “ਸਾਹਿਤ ਸਵਾਹ” ਵਾਲਿਆਂ ਦੇ ਹਜ਼ਮ ਨਾ ਆਏ ਹੋਣ। ਮੈਂ ਕਿਹਾ ਕਿ ਸਾਲ ਬਾਅਦ ਤੁਸੀਂ ਇੱਕ ਦਿਨ ਕਵੀ ਦਰਬਾਰ ਕਰਦੇ ਹੋ ਪਰ ਓਸ ਦਿਨ ਜਿਆਦਾਤਰ ਕਵੀ ਬੀਅਰ ਜਾਂ ਸ਼ਰਾਬ ਨੂੰ ਦੇਖ ਕੇ ਇਉਂ ਲਾਚੜ ਜਾਂਦੇ ਹਨ ਜਿਵੇਂ ਖਿੱਲਾਂ ਦੇਖ ਕੇ ਬਾਂਦਰ ਲਾਚੜਦੈ। ਆਪਾਂ ਸਾਰੇ ਸਮਾਜ ਬਦਲਣ ਲਈ ਲਿਖਣ ਦਾ ਦਾਅਵਾ ਕਰਦੇ ਹਾਂ ਪਰ ਸਮਾਜ ਸਵਾਹ ਬਦਲਣੈ? ਇੱਕ ਦਿਨ ਲਈ ਜੀਭ ਦਾ ਸੁਆਦ ਤਾਂ ਬਦਲ ਨਹੀਂ ਸਕਦੇ? ਓਥੇ ਹਾਜ਼ਰ ਬੀਬੀਆਂ ਨੇ ਤਾਂ ਮੇਰੇ ਹੱਕ ‘ਚ ਵੋਟ ਪਾਈ ਪਰ ‘ਬੀਅਰ ਮਾਰਕਾ ਸਾਹਿਤਕਾਰ’ ਮੇਰੇ ਵੱਲ ਇਉਂ ਝਾਕੇ ਜਿਵੇਂ ਮੈਂ ਡਾਂਗ ਮਾਰ ਦਿੱਤੀ ਹੋਵੇ। ਸ਼ਾਇਦ ਉਹਨਾਂ ਨੂੰ ਸੋਫੀ ਕਵੀ ਦਰਬਾਰ ਦੀ ਥਾਂ “ਉਰਲ੍ਹ ਉਰਲ੍ਹ ਕਵੀ ਦਰਬਾਰ” ਵਧੇਰੇ ਚੰਗਾ ਲਗਦਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਓਸ ਸਭਾ ਵਾਲਿਆਂ ਨੇ ਸਮਾਗਮ ‘ਚ ਸੱਦਣਾ ਵੀ ਮੁਨਾਸਿਬ ਨਾ ਸਮਝਿਆ। ਹੁਣ ਜਦੋਂ ਓਸ ਸਭਾ ਤੋਂ ਪਾਸੇ ਹੋ ਕੇ ਮਲਾਈ ਛਕਣ ਦੇ ਚਾਹਵਾਨ ਜੋੜੇ ਨੇ ਆਪਣੀ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਸਾਹਿਤਕਾਰਾਂ ਦੇ ਮੇਲੇ ਦੇ ਨਾਂ ‘ਤੇ ਬੀਅਰਾਂ ਦਾ ਦੌਰ ਓਵੇਂ ਹੀ ਚੱਲਿਆ। ਦੋ ਦੋ ਕਵਿਤਾਵਾਂ ਸੁਣਾ ਕੇ ਕਵੀਜਨ ਆਥਣ ਨੂੰ ਬੀਅਰਾਂ ਵਿਸਕੀ ਨੂੰ ਇਉਂ ਲਪਕੇ ਜਿਵੇਂ ਮੱਝ ਸੁਆ ਕੇ ਆਏ ਹੋਣ। 16 ਸਾਲ ਪਹਿਲਾਂ ਵਾਲੀ ਮੀਟਿੰਗ ‘ਚ ਬੈਠੀਆਂ ਬੀਬੀਆਂ ਅੱਜ ਸੀਲ ਮੁਰਗੀਆਂ ਵਾਂਗ ਬੈਠੀਆਂ ਅੱਖਾਂ ਸਾਹਮਣੇ ਬੀਅਰ ਵਿਸਕੀ ਦੇ ਜਾਮ ਖੜਕਦੇ ਦੇਖ ਰਹੀਆਂ ਸਨ।

ਸੋ ਮਹਾਂਪੁਰਸ਼ੋ! ਇਸ ਲਿਖਤ ਦਾ ਤੱਤ ਸਾਰ ਇਹ ਐ ਕਿ ਅੱਜ ਕੱਲ੍ਹ ਮਾਂ ਬੋਲੀ ਦੀ ਸੇਵਾ ਦੇ ਨਾਂ ‘ਤੇ ਜੁਗਾੜ ਸ਼ਬਦ ਵਧੇਰੇ ਵਧ ਫੁੱਲ ਰਿਹਾ ਹੈ। ਧਾਰਮਿਕ ਅਦਾਰਿਆਂ ਤੋਂ ਲੋਕਾਂ ਦਾ ਦਸਵੰਧ ਫੰਡ ਦੇ ਰੂਪ ‘ਚ ਲੈ ਕੇ ਜਦੋਂ ਲੇਖਕ ਭਾਈਚਾਰਾ ਮੁਫਤ ਦਾ ਲਾਹਣ ‘ਡੱਫ’ ਕੇ ਗੱਡੀਆਂ ‘ਚ ਉਲਟੀਆਂ ਕਰਦਾ ਦਿਸਦੈ ਤਾਂ ਇਹੀ ਸ਼ਬਦ ਮੂੰਹੋਂ ਨਿੱਕਲਦੇ ਹਨ ਕਿ “ਮਾਂ ਬੋਲੀਏ! ਤੇਰਾ ਦ੍ਰੋਪਦੀ ਵਾਂਙ ਚੀਰਹਰਨ ਕਰਨ ਵਾਲੇ ਕੋਈ ਹੋਰ ਨਹੀਂ, ਸਗੋਂ ਤੇਰੇ ਆਵਦੇ ਸਕੇ ਪੁੱਤ ਹੀ ਹਨ। ਇਹ ਐਨੇ ਕੁ ਅੰਨ੍ਹੇ ਹੋ ਗਏ ਹਨ ਕਿ ਆਵਦੀ ਪ੍ਰਧਾਨਗੀ ਜਾਂ ਸਕੱਤਰੀ ਦੀ ਸਲਾਮਤੀ ਲਈ ਤੈਨੂੰ ਕਿਸੇ ਦਾ ਵੀ ਬਿਸਤਰਾ ਗਰਮ ਕਰਨ ਲਈ ਮਜਬੂਰ ਕਰ ਸਕਦੇ ਹਨ।”

ਕੋਠੀ ਦੱਬ
ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ।  ਕਿਸੇ ਨੂੰ ਨਹੀਂ ਪਤਾ ਕਿ “ਮੇਲੇ ‘ਚ ਧੰਨਾ ਸਿਉਂ ਕੀਹਦਾ ਫੁੱਫੜ ਐ?”

ਪਰਲੋਕ ਕੁਮਾਰ ਦੀ ਬੰਦ ਪਈ ਦੁਕਾਨ ਅੰਦਰੋਂ ਤਾਂ ਖੰਡਰ ਬਣੀ ਹੀ ਹੋਵੇਗੀ, ਬੰਦ ਸ਼ਟਰ ਦੇਖ ਕੇ ਵੀ ਪਤਾ ਲਗਦਾ ਸੀ ਕਿ ਕਈ ਵਰ੍ਹੇ ਹੋ ਗਏ ਹੋਣਗੇ ਇਹਦਾ ਜਿੰਦਰਾ ਖੋਲ੍ਹਿਆਂ ਨੂੰ। ਸ਼ਟਰ ਮੂਹਰੇ ਟੁੱਟਿਆ ਜਿਹਾ ਲੋਹੇ ਦੇ ਫਰੇਮ ਵਾਲਾ ਮੋਟੀ ਲੱਕੜ ਦਾ ਤਖਤਪੋਸ਼ ਤੇ ਦੁਕਾਨ ਮੂਹਰੇ ਬਣਿਆ ਛੱਜਾ, ਇੱਕ ਪਾਗਲ ਜਿਹਾ ਦਿਸਦਾ ਬਜ਼ੁਰਗ ਇਸ ਤਖਤਪੋਸ਼ ਨੂੰ ਸੌਣ ਪੈਣ ਲਈ ਵਰਤਦਾ ਸੀ। ਲੰਮਾ ਪਰ ਸਿਲਤ ਵਰਗਾ ਸਰੀਰ ਸੀ ਉਸਦਾ। ਮੈਲ ਨਾਲ ਲੱਥਪੱਥ ਲੀੜੇ। ਸਿਰ ਨਾਭੀ ਰੰਗ ਦੀ ਪੱਗ, ਧੋਤੀ ਨਾ ਹੋਣ ਕਰਕੇ ਕਾਲੀ ਤਾਂ ਹੋਈ ਹੀ ਸੀ ਸਗੋਂ ਇਉਂ ਲਗਦੀ ਸੀ ਜਿਵੇਂ ਮਾਵਾ ਦੇ ਕੇ ਵਟ ਬਣਾਏ ਹੋਣ। ਬਜ਼ੁਰਗ ਸਾਰਾ ਦਿਨ ਜਗਰਾਉਂ ਦੀਆਂ ਗਲੀਆਂ ‘ਚ ਆਲੀਸ਼ਾਨ ਕੋਠੀਆਂ ਨੂੰ ਰੀਝ ਲਾ ਕੇ ਤੱਕਦਾ ਰਹਿੰਦਾ। ਉਸ ਬਜ਼ੁਰਗ ਨਾਂ ਦਾ ਹੀ ‘ਧਰਮ ਸਿੰਘ’ ਸੀ ਪਰ ਧਰਮ ਸ਼ਬਦ ਤੋਂ ਹਜਾਰਾਂ ਕੋਹਾਂ ਦੂਰ। ਇਲਤੀ ਜੁਆਕ ਲੰਘੇ ਜਾਂਦੇ ਧਰਮ ਸਿਉਂ ਨੂੰ “ਕੋਠੀ ਦੱਬ” ਕਹਿ ਕੇ ਛੇੜਦੇ ਤਾਂ ਧਰਮ ਸਿਉਂ ਇੱਕ ਵਾਰ ਤਾਂ ਕੁਨੱਖਾ ਜਿਹਾ ਝਾਕਦਾ ਪਰ ਫਿਰ ਕੰਨ ਜਿਹੇ ਵਲੇਟ ਕੇ ਤੁਰ ਜਾਂਦਾ। ਜਾਨਣ ਵਾਲੇ ਜਾਣਦੇ ਸਨ ਪਰ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਜਿਆਦਾਤਰ ਉਹਦਾ ਪੱਕਾ ਨਾਂ “ਕੋਠੀ ਦੱਬ” ਹੀ ਮੰਨੀ ਬੈਠੇ ਸਨ।

ਹੁਣ ਸੰਨ 2050 ਦਾ ਸਮਾਂ ਚੱਲ ਰਿਹੈ। ਤੇਜ ਤੇਜ ਜ਼ਿੰਦਗੀ, ਕਿਸੇ ਕੋਲ ਕੋਈ ਵਿਹਲ ਨਹੀਂ।

ਲੋਪੋ ਵਾਲੇ ਨਰਮਜੀਤ ਸਿਉਂ ਦਾ ਗੱਭਰੂ ਹੋਇਆ ਮੁੰਡਾ ਕੈਨੇਡਾ ਦਾ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਆਉਣ ਦੀ ਜ਼ਿਦ ਕਰਕੇ ਜਗਰਾਉਂ ਆਇਆ ਹੋਇਆ ਸੀ। ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਈ ਆ ਗਿਆ ਸੀ। ਪੰਜਾਬ ‘ਚ ਦਾਦੀ ਪੋਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਡਾਇਮੰਡ ਬਾਗ ‘ਚ ਆਵਦੇ ਪਿਓ ਦਾਦੇ ਦੀ ਰੀਝਾਂ ਨਾਲ ਬਣਾਈ ਤਿੰਨ ਮੰਜਲੀ ਕੋਠੀ ਦੀ ਦੂਜੀ ਛੱਤ ‘ਤੇ ਕਮਰੇ ‘ਚੋਂ ਨਿਕਲ ਕੇ ਵਿਕਰਮ ਨੇ ਦੋਹੇਂ ਬਾਹਾਂ ਅਸਮਾਨ ਵੱਲ ਕਰਕੇ ਅੰਗੜਾਈ ਭੰਨ੍ਹੀ। ਜੰਗਲੇ ‘ਤੇ ਹੱਥ ਰੱਖ ਕੇ ਖੜ੍ਹਿਆ ਤਾਂ ਉਹਨੂੰ ਅੱਜ ਫੇਰ ਓਹੀ ਮੈਲੇ ਜਿਹੇ ਲੀੜਿਆਂ ਵਾਲਾ ਬਜ਼ੁਰਗ ਦੂਰੋਂ ਕੋਠੀ ਵੱਲ ਟਿਕਟਿਕੀ ਲਾਈ ਖੜ੍ਹਾ ਦਿਸਿਆ। ਵਿਕਰਮ ਕਈ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਸੀ ਕਿ ਓਹ ਸੱਜਣ ਨੇਮ ਵਾਂਗ ਹੀ ਹਰ ਰੋਜ ਬਾਹਵਾ ਟੈਮ ਗਲੀ ਦੀ ਨੁੱਕਰ ‘ਚ ਖੜ੍ਹ ਕੇ ਕੋਠੀ ਨੂੰ ਨਿਹਾਰ ਕੇ ਆਖਰ ਮੁੜ ਜਾਂਦਾ। ਅਚਾਨਕ ਵਿਕਰਮ ਦੇ ਪੈਰਾਂ ਨੇ ਕਾਹਲ ਫੜੀ ਤੇ ਓਹ ਨੁੱਕਰੇ ਘੋੜੇ ਵਾਂਗ ਪੌੜੀਆਂ ਉੱਤਰ ਕੇ ਹੇਠਾਂ ਪਾਠ ਕਰਕੇ ਵਿਹਲੀ ਹੋ ਚੁੱਕੀ ਦਾਦੀ ਸੁਰਜੀਤ ਕੌਰ ਦੇ ਪੈਰਾਂ ਵਾਲੇ ਪਾਸੇ ਬੈਠ ਗਿਆ।

-”ਦਾਦੀ ਮਾਂ, ਮੈਂ ਰੋਜ ਸਵੇਰੇ ਉੱਠਦਾਂ ਤਾਂ ਇੱਕ “ਓਲਡ ਮੈਨ” ਆਪਣੇ ਘਰ ਵੱਲ ਜਿੱਦਾਂ “ਸਟਿੱਲ” ਹੋ ਕੇ ਦੇਖਦਾ ਹੁੰਦਾ। ਦਾਦੀ ਕੌਣ ਆ ਓਹ ਬਾਬਾ ਜੀ?” ਵਿਕਰਮ ਨੇ ਆਪਣੀ ਬਜ਼ੁਰਗ ਦਾਦੀ ਨੂੰ ਪੁੱਛਿਆ।

-”ਵਿਕਰਮ ਪੁੱਤ, ਓਹ ਭਟਕਦੀਆਂ ਰੂਹਾਂ ‘ਚੋਂ ਇੱਕ ਆ। ਸਾਲ 2023 ਦੀ ਗੱਲ ਐ, ਜਦੋਂ ਇਸ ਬਜ਼ੁਰਗ ਸਣੇ ਦੋ ਤਿੰਨ ਹੋਰ ਰੂਹਾਂ ਨੇ ਇਸ ਕੋਠੀ ‘ਤੇ ਲ਼ਾਲ਼ਾਂ ਸੁੱਟੀਆਂ ਸਨ। ਇਸ ਕੋਠੀ ਨੂੰ ਸਰਕਾਰੇ ਦਰਬਾਰੇ ਪਹੁੰਚ ਵਰਤ ਕੇ ਜਾਅਲੀ ਕਾਗਜ ਤਿਆਰ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ।”

-”ਇਹ ਮੈਲੇ ਜਿਹੇ ਕੱਪੜਿਆਂ ਵਾਲਾ ਭਾਈ ਜਾਅਲੀ ਡਿਗਰੀ ਲੈ ਕੇ ਆਵਦੇ ਆਪ ਨੂੰ ਕਾਨੂੰਨ ਦਾ ਰਖਵਾਲਾ ਦੱਸਦਾ ਹੁੰਦਾ ਸੀ। ਕਾਨੂੰਨ ਦੀ ਖੁਦ ਹੀ ਸੰਘੀ ਘੁੱਟਣ ਵਾਲਾ ਰਖਵਾਲਾ।” ਮਾਤਾ ਇੱਕੋ ਸਾਹ ਹੀ ਬੋਲ ਗਈ ਤਾਂ ਦਮ ਪੱਟਿਆ ਗਿਆ।

ਵਿਕਰਮ ਨੇ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ।

-”ਇਹਦੇ ਨਾਲ ਇੱਕ ਪਰਲੋਕ ਕੁਮਾਰ ਤੇ ਇੱਕ ਸਿਆਸੀ ਬੀਬੀ ਅੜਬਜੀਤ ਕੌਰ ਨੇ ਰਲ ਕੇ ਸਾਨੂੰ ਆਵਦੇ ਇਸ ਘਰੋਂ ਹੀ ਬੇਘਰ ਕਰ ਦਿੱਤਾ ਸੀ। ਮੈਂ ਤੇ ਤੇਰੀ ਮਾਂ ਕਈ ਮਹੀਨੇ ਕਾਨੂੰਨੀ ਲੜਾਈ ਲੜਦੀਆਂ ਅਫਸਰਾਂ ਦੇ ਦਫਤਰਾਂ ‘ਚ ਧੱਕੇ ਖਾਂਦੀਆਂ ਰਹੀਆਂ। ਏਸ ਤਿੱਕੜੀ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਜਾਅਲੀ ਇਨਕਲਾਬ ਉਲਟਾ ਸਾਡਾ ਹੀ ਘਰ ਦੱਬਣ ਨੂੰ ਤਾਹੂ ਸੀ। ਭਲਾ ਹੋਵੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ, ਜੋ ਬਿਨਾਂ ਕਿਸੇ ਲੋਭ ਲਾਲਚ ਦੇ ਸਾਡੇ ਨਾਲ ਆ ਡਟੇ।”

-”ਦਾਦੀ ਮਾਂ, ਜੇ ਓਹ ਬਾਬਾ ਕੱਲ੍ਹ ਨੂੰ ਆਇਆ, ਮੈਂ ਓਹਨੂੰ ਭਜਾ ਕੇ ਆਊਂ।” ਵਿਕਰਮ ਪਤਾ ਨਹੀਂ ਕਿਹੜੇ ਵੇਗ ‘ਚ ਕਹਿ ਗਿਆ।

-”ਨਾ ਸ਼ੇਰਾ, ਓਹਨਾਂ ਨੂੰ ਸਮੇਂ ਦੀ ਬਹੁਤ ਭੈੜੀ ਮਾਰ ਪੈ ਚੁੱਕੀ ਐ। ਆਪਾਂ ਕੀ ਭਜਾਉਣੈ, ਓਹਨਾਂ ਨੂੰ ਤਾਂ ਉਹਨਾਂ ਦੀ ਤਮਾਂ ਨੇ ਈ ਐਨਾ ਭਜਾਇਆ ਹੋਇਐ ਕਿ ਸਾਰਾ ਦਿਨ ਤਿੱਖੜ ਦੁਪਹਿਰੇ ਵੀ ਪਾਗਲ ਹਾਲਤ ‘ਚ ਭੱਜਦੇ ਫਿਰਦੇ ਰਹਿੰਦੇ ਆ।” ਮਾਤਾ ਨੇ ਵਿਕਰਮ ਨੂੰ ਰੋਕਦਿਆਂ ਕਿਹਾ।

-”ਦਾਦੀ ਮਾਂ, ਪਰਲੋਕ ਕੁਮਾਰ ਤੇ ਅੜਬਜੀਤ ਕੌਰ ਦਾ ਕੀ ਬਣਿਆ? ਓਹ ਕਿੱਥੇ ਰਹਿੰਦੇ ਆ?” ਵਿਕਰਮ ਨੇ ਭੋਲਾ ਜਿਹਾ ਸਵਾਲ ਕੀਤਾ।

-”ਲੋਕ ਦੱਸਦੇ ਆ ਕਿ ਪਰਲੋਕ ਕੁਮਾਰ ਤਾਂ ਓਦੋਂ ਤੋਂ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਦੋਂ ਇਹਨਾਂ ਨੇ ਰਲ ਕੇ ਰਾਤੇ ਰਾਤ ਆਪਣੀ ਏਸ ਕੋਠੀ ਦਾ ਜਾਅਲੀ ਇੰਤਕਾਲ ਕਰਵਾਉਣ ਦਾ ਕੇਸ ਚੱਲਿਆ ਸੀ। ਧਰਮ ਸਿਉਂ ਤੇ ਅੜਬਜੀਤ ਕੌਰ ਨੇ ਆਵਦਾ ਮਾਸ ਬਚਾਉਣ ਲਈ ਪਰਲੋਕ ਕੁਮਾਰ ਦੀ ਬਲੀ ਦੇ ਦਿੱਤੀ। ਕਾਗਜਾਂ ‘ਚ ਭਗੌੜਾ ਕਰਾਰ ਦੇਣ ਤੋਂ ਬਾਅਦ ਪਰਲੋਕ ਕੁਮਾਰ ਪਰਲੋਕ ਤਾਂ ਸਿਧਾਰ ਗਿਆ ਪਰ ਉਹਦੇ ਮੱਥੇ ਤੋਂ ਭਗੌੜੇ ਦਾ ਕਲੰਕ ਨਾ ਲੱਥਾ। ਸੁਣਿਐ ਕਿ ਉਹਦੀ ਕਿਸੇ ਬਿਰਧ ਆਸ਼ਰਮ ‘ਚ ਮੌਤ ਹੋ ਗਈ ਸੀ। ਕੋਈ ਜੁਆਕ ਵੀ ਸਸਕਾਰ ‘ਤੇ ਨਹੀਂ ਸੀ ਗਿਆ।” ਮਾਤਾ ਸੁਰਜੀਤ ਕੌਰ ਨੇ ਗੱਲ ਖਤਮ ਕਰਕੇ ਹੱਥ ਜੋੜ ਕੇ “ਵਾਹਿਗੁਰੂ” ਕਿਹਾ।

-”ਅੜਬਜੀਤ ਕੌਰ ਨੇ ਜਾਇਦਾਦ ਤਾਂ ਬਹੁਤ ਬਣਾ ਲਈ ਸੀ। ਘਰਵਾਲਾ ਤੇ ਓਹ ਪੈਸਾ ਜੋੜਨ ‘ਚ ਹੀ ਲੱਗੇ ਰਹੇ ਤੇ ਔਲਾਦ ਨੂੰ ਨੋਟਾਂ ਨਾਲ ਲੱਦ ਦਿੱਤਾ। ਓਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਮਾਂ ਪਿਉ ਨੇ ਕਿੰਨੇ ਲੋਕਾਂ ਨਾਲ ਜਿਆਦਤੀਆਂ ਕਰ ਕਰ ਕੇ ਮਾਇਆ ਕੱਠੀ ਕੀਤੀ ਐ ਤਾਂ ਦੋਵੇਂ ਜੀਅ ਜੁਆਕਾਂ ਦੇ ਮੂੰਹੋਂ ਲਹਿ ਗਏ। ਜੁਆਕ ਵਿਦੇਸ਼ਾਂ ‘ਚ ਜਾ ਵਸੇ ਤੇ ਇਹਨਾਂ ਦੋਵੇਂ ਮੀਆਂ ਬੀਵੀ ਨੂੰ ਬਿਮਾਰੀਆਂ ਨੇ ਘੇਰ ਲਿਆ। ਸਰੀਰ ਮਾੜੇ ਹੋਏ ਤਾਂ ਨਾਲ ਰਹਿੰਦਿਆਂ ਗੁਰਗਿਆਂ ਨੇ ਈ ਇੱਕ ਇੱਕ ਕਰਕੇ ਕੋਠੀਆਂ ਪਲਾਟਾਂ ‘ਤੇ ਕਬਜ਼ੇ ਕਰ ਲਏ।” ਸੁਰਜੀਤ ਕੌਰ ਕਥਾ ਕਰਨ ਵਾਂਗ ਆਵਦੇ ਪੋਤੇ ਨੂੰ ਗੱਲ ਸੁਣਾ ਰਹੀ ਸੀ।

-”ਦਾਦੀ, ਇਹਨੂੰ ਈ “ਟਿੱਟ ਫੌਰ ਟੈਟ” ਕਹਿੰਦੇ ਆ। ਪਹਿਲਾਂ ਲੋਕਾਂ ਨੂੰ “ਰੌਬ” ਕਰੀ ਗਏ, ਫੇਰ ਨਾਲ ਰਹਿੰਦੇ ਲੋਕ ਈ ਉਹਨਾਂ ਨੂੰ “ਰੌਬ” ਕਰਗੇ।…..ਵੈਰੀ ਸਟਰੇਂਜ….।” ਵਿਕਰਮ ਗੱਲ ਦਾ ਤੱਤਸਾਰ ਜਲਦੀ ਹੀ ਸਮਝ ਗਿਆ ਸੀ।

-”ਹੁਣ ਅੜਬਜੀਤ ਕੌਰ ਤੇ ਉਹਦਾ ਘਰਵਾਲਾ ਵੀ ਆਹ ਮੁੱਲਾਂਪੁਰ ਕੋਲ ਕਿਸੇ ਬਿਰਧ ਆਸ਼ਰਮ ‘ਚ ਰਹਿੰਦੇ ਆ। ਬਾਘੜਬਿੱਲੇ ਵਰਗੇ ਹੁੰਦੇ ਸੀ, ਕਿਸੇ ਨੂੰ ਮੂੰਹ ਨੀ ਸੀ ਬੋਲਦੇ ਹੁੰਦੇ। ਹੁਣ ਬੋਲ ਨੀ ਨਿੱਕਲਦਾ ਮੂੰਹ ‘ਚੋ। ਪੁੱਤ, ਸਮਾਂ ਬਹੁਤ ਬਲਵਾਨ ਆ। ਜਦੋਂ ਸਮੇਂ ਦੇ ਚਪੇੜੇ ਪੈਂਦੇ ਆ, ਓਦੋਂ ਮੂੰਹ ‘ਤੇ ਨੀ ਸਗੋਂ ਰੂਹ ‘ਤੇ ਨੀਲ ਪੈਂਦੇ ਆ। ਆਹ ਜਿਹੜਾ ਧਰਮ ਸਿਉਂ ਨਿੱਤ ਸਵੇਰੇ ਆਪਣੀ ਕੋਠੀ ਵੱਲ ਮੂੰਹ ਕਰਕੇ ਖੜ੍ਹਾ ਹੁੰਦੈ, ਕੀ ਪਤਾ ਵਿਚਾਰੇ ਦੇ ਚਿੱਤ ‘ਚ ਕੀ ਕੀ ਖੌਰੂ ਪਾਉਂਦਾ ਫਿਰਦਾ ਹੋਊ?”

-”ਦਾਦੀ, ਆਪਾਂ ਕੱਲ੍ਹ ਨੂੰ ਓਸ ਬਾਬੇ ਨੂੰ ਬੁਲਾ ਕੇ ਦੇਖੀਏ?” ਵਿਕਰਮ ਨੇ ਸੁਰਜੀਤ ਕੌਰ ਦੇ ਮੂੰਹ ਵੱਲ ਦੇਖਿਆ। ਉਹਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਸੀ ਕਿ ਦਾਦੀ ਜਵਾਬ ਨਹੀਂ ਦਿੰਦੀ।

-”ਪੁੱਤ, ਆਪਣੀ ਕਿਹੜਾ ਓਹਨਾਂ ਨਾਲ ਡਾਂਗ ਚੱਲੀ ਸੀ। ਓਹਨਾਂ ਨੂੰ ਸੱਤਾ ਦਾ, ਪੈਸੇ ਦਾ ਨਸ਼ਾ ਈ ਐਨਾ ਚੜ੍ਹਿਆ ਹੋਇਆ ਸੀ ਕਿ ਸਾਰੀ ਦੁਨੀਆ ਨੂੰ ਆਵਦੀ ਮੁੱਠੀ ‘ਚ ਸਮਝਦੇ ਸੀ। ਕੋਈ ਨਾ….. ਤੂੰ ਕੋਈ ਖਾਣ ਪੀਣ ਵਾਲੀ ਚੀਜ ਫੜਾ ਆਵੀਂ ਕੋਲ ਜਾ ਕੇ। ਪੁੰਨ ਈ ਹੁੰਦੈ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਉਣ ਦਾ।” ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਕ ਕਿਹਾ।

ਵਿਕਰਮ ਨੂੰ ਅੱਚਵੀ ਲੱਗ ਗਈ ਕਿ ਉਹਨਾਂ ਦੇ ਇਸ ਘਰ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਲਗਭਗ ਨੱਪ ਚੁੱਕੇ “ਕੋਠੀ ਦੱਬਾਂ” ਵਿੱਚੋਂ ਇੱਕ ਧਰਮ ਸਿੰਘ ਨੂੰ ਨੇੜਿਉਂ ਕਿਹੜੇ ਵੇਲੇ ਦੇਖਾਂ। ਉਹਦੀ ਸਾਰੀ ਰਾਤ ਪਾਸੇ ਮਾਰਦੇ ਤੇ ਫੋਨ ‘ਤੇ ਟਾਈਮ ਦੇਖਦੇ ਦੀ ਲੰਘ ਗਈ।

ਸਵੇਰ ਹੋਈ ਤਾਂ ਵਿਕਰਮ ਨੇ ਕਮਰੇ ਦੇ ਅੰਦਰੋਂ ਹੀ ਸ਼ੀਸ਼ੇ ਥਾਈਂ ਗਲੀ ਦਾ ਮੋੜ ਦੇਖਿਆ ਪਰ ਅੱਜ ਧਰਮ ਸਿਉਂ ਨਹੀਂ ਆਇਆ ਸੀ। ਉਹਦੇ ਚਿੱਤ ਨੂੰ ਕਾਹਲ ਬਣੀ ਹੋਈ ਸੀ। ਪਰ ਅੱਧਾ ਘੰਟਾ ਬੀਤਣ ‘ਤੇ ਵੀ ਓਹ ਜਗ੍ਹਾ ਕਿਸੇ ਔਤ ਦੀ ਮਟੀ ਵਾਂਗ ਸੁੰਨੀ ਜਿਹੀ ਹੀ ਸੀ। ਵਿਕਰਮ ਨਿਰਾਸ਼ ਜਿਹਾ ਹੇਠਾਂ ਉੱਤਰ ਆਇਆ। ਦਾਦੀ ਪਾਠ ਕਰ ਰਹੀ ਸੀ। ਵਿਕਰਮ ਨੇ ਗੇਟ ਦੀ ਅਰਲ ਨੂੰ ਹੱਥ ਪਾਇਆ ਤਾਂ ਚੀਂਅਅਅ….. ਦੀ ਆਵਾਜ ਆਈ। ਉਹ ਘੱਟ ਖੜਕਾ ਕਰਨਾ ਚਾਹੁੰਦਾ ਸੀ ਤਾਂ ਕਿ ਦਾਦੀ ਦੇ ਪਾਠ ਕਰਨ ਵਿੱਚ ਵਿਘਨ ਨਾ ਪਵੇ। ਵਿਕਰਮ ਦਰਵਾਜ਼ਾ ਖੋਲ੍ਹਦੈ ਤਾਂ ਉਹਦਾ ਇਕਦਮ ਤ੍ਰਾਹ ਨਿਕਲ ਜਾਂਦੈ। ਉਹ ਓਹਨੀਂ ਪੈਰੀਂ ਪਿਛਾਂਹ ਮੁੜ ਕੇ ਦਾਦੀ ਸੁਰਜੀਤ ਕੌਰ ਕੋਲ ਜਾਂਦੈ ਤਾਂ ਦਾਦੀ ਸੁਰਜੀਤ ਕੌਰ ਵੀ ਪਾਠ ਕਰਕੇ ਅੱਖਾਂ ਮੁੰਦੀ ਬੈਠੀ ਸੀ।

-”ਦਾਦੀ ਮਾਂ ਦਾਦੀ ਮਾਂ …..।” ਵਿਕਰਮ ਹਫਿਆ ਤੇ ਡਰਿਆ ਪਿਆ ਸੀ। ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਵਿਕਰਮ ਦੀ ਘਬਰਾਹਟ ਦੇਖ ਕੇ ਸੁਰਜੀਤ ਕੌਰ “ਵਾਹਿਗੁਰੂ ਵਾਹਿਗੁਰੂ” ਕਰਦੀ ਬਾਹਰ ਦਰਵਾਜ਼ੇ ਵੱਲ ਹੋ ਤੁਰੀ। ਕੀ ਦੇਖਦੀ ਐ ਕਿ ਦਰਵਾਜ਼ੇ ਮੂਹਰੇ ਧਰਮ ਸਿਉਂ ਨੀਵੀਂ ਪਾਈ ਖੜ੍ਹਾ ਸੀ, ਇਉਂ ਲਗਦਾ ਸੀ ਜਿਵੇਂ ਹੁਣੇ ਹੁਣੇ ਅੱਥਰੂ ਵਗੇ ਹੋਣ। ਮੂੰਹ ਦੇਖ ਕੇ ਇਉਂ ਲਗਦਾ ਸੀ ਜਿਵੇਂ ਸਦੀਆਂ ਦੇ ਦੁੱਖਾਂ ਨੇ ਸੁੱਕੇ ਦਰੱਖ਼ਤ ‘ਤੇ ਆਲ੍ਹਣਾ ਪਾਇਆ ਹੋਇਆ ਹੋਵੇ। ਧਰਮ ਸਿਉਂ ਨੇ ਪੁਰਾਣੇ ਜਿਹੇ ਅਖਬਾਰ ਵਾਲਾ ਹੱਥ ਅੱਗੇ ਵਧਾਇਆ ਤਾਂ ਵਿਕਰਮ ਨੇ ਦਾਦੀ ਤੋਂ ਪਹਿਲਾਂ ਹੀ ਖੁਦ ਅੱਗੇ ਹੋ ਕੇ ਫੜ ਲਿਆ। ਧਰਮ ਸਿਉਂ ਓਹਨੀਂ ਪੈਰੀਂ ਪਿਛਾਂਹ ਨੂੰ ਮੁੜ ਗਿਆ।

ਵਿਕਰਮ ਨੇ ਅਖਬਾਰ ਦੀ ਤਰੀਕ ਦੇਖੀ ਤਾਂ ਲਗਭਗ 27 ਵਰ੍ਹੇ ਪੁਰਾਣੀ ਸੀ। ਖਬਰ ਤੇ ਤਸਵੀਰ ‘ਚ ਧਰਮ ਸਿਉਂ, ਅੜਬਜੀਤ ਕੌਰ ਤੇ ਉਹਦਾ ਘਰਵਾਲਾ, ਓਸ ਵੇਲੇ ਦੇ ਰਾਜ ਦੇ ਮੁਖੀ ਦੀ ਘਰਵਾਲੀ ਤੇ ਭੈਣ ਨਾਲ ਖੜ੍ਹੇ ਸਨ। ਖਬਰ ਦਾ ਸਿਰਲੇਖ ਸੀ “ਐੱਨ ਆਰ ਆਈ ਬੀਬੀ ਝੂਠ ਬੋਲ ਕੇ ਸਾਡਾ ਸਿਆਸੀ ਅਕਸ ਖਰਾਬ ਕਰ ਰਹੀ ਹੈ।”

ਜਿਉਂ ਹੀ ਵਿਕਰਮ ਨੇ ਰੱਦੀ ਤੇ ਰੇਤੇ ਵਾਂਗ ਭੁਰ ਰਹੇ ਅਖਬਾਰ ਨੂੰ ਖੋਲ੍ਹਣਾ ਚਾਹਿਆ ਤਾਂ ਇੱਕ ਮੈਲੀ ਜਿਹੀ ਪਰਚੀ ਨਿੱਕਲੀ, ਜਿਸ ‘ਤੇ ਲਿਖਿਆ ਸੀ,

“ਦੁਖਾਏ ਦਿਲ ਲਈ ਮੁਆਫੀ ਦੇ ਦੇਣੀ।”

ਮਾਤਾ ਸੁਰਜੀਤ ਕੌਰ ਨੇ ਮੁਆਫੀਨਾਮੇ ਵਰਗੀ ਸਤਰ ਪੜ੍ਹੀ ਤਾਂ ਅੱਖਾਂ ਦੇ ਕੋਏ ਸਿੱਲ੍ਹੇ ਹੋ ਗਏ। ਇਉਂ ਲਗਦਾ ਸੀ ਜਿਵੇਂ ਧਰਮ ਸਿਉਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਨ ਹੀ ਹਰ ਰੋਜ ਆਉਂਦਾ ਸੀ।

ਲਗਭਗ ਮਹੀਨਾ ਛੁੱਟੀਆਂ ਗੁਜਾਰ ਕੇ ਦਾਦੀ ਪੋਤਾ ਵਾਪਸ ਕੈਨੇਡਾ ਜਾਣ ਲਈ ਤਿਆਰ ਸਨ। ਹੈਰਾਨ ਵੀ ਸਨ ਕਿ ਉਸ ਦਿਨ ਤੋਂ ਬਾਅਦ ਧਰਮ ਸਿਉਂ ਮੁੜ ਉਸ ਗਲੀ ‘ਚ ਕਦੇ ਨਾ ਆਇਆ। ਕੋਠੀ ਨੂੰ ਜਿੰਦਰਾ ਮਾਰ ਕੇ ਗੱਡੀ ਬਜ਼ਾਰ ਵਿੱਚ ਦੀ ਦਿੱਲੀ ਵੱਲ ਨੂੰ ਹੋ ਤੁਰੀ। ਅਚਾਨਕ ਅੱਗੇ ਲੋਕਾਂ ਦਾ ਝੁਰਮਟ ਜਿਹਾ ਬਣਿਆ ਤਾਂ ਗੱਡੀ ਰੁਕ ਗਈ। ਗੱਡੀ ਦੁਖਭੰਜਨ ਸਿਉਂ ਦਾ ਵੱਡਾ ਮੁੰਡਾ ਭੋਲਾ ਚਲਾ ਰਿਹਾ ਸੀ। ਬਰੇਕਾਂ ਮਾਰ ਕੇ ਭੋਲਾ ਓਸ ਇਕੱਠ ‘ਚ ਧੁੱਸ ਦੇ ਕੇ ਵੜ ਗਿਆ ਤੇ ਪਿੱਛਲਪੈਰੀਂ ਵਾਪਸ ਵੀ ਮੁੜ ਆਇਆ।

-”ਕੀ ਹੋਇਆ ਭੋਲੇ ਪੁੱਤ? ਐਨੇ ਲੋਕ ਕਿਉਂ ਇਕੱਠੇ ਹੋਏ ਆ?” ਮਾਤਾ ਨੇ ਪੁੱਛਿਆ।

-”ਬੇਬੇ, ਪਰਲੋਕ ਦੀ ਦੁਕਾਨ ਮੂਹਰੇ ਕੋਠੀ ਦੱਬ ਪਿਆ ਹੁੰਦਾ ਸੀ ਨਾ? ਓਹ ਚਲਾਣਾ ਕਰ ਗਿਆ ਰਾਤ। ਓਹਦਾ ਆਵਦਾ ਧੀ ਪੁੱਤ ਤਾਂ ਕੋਈ ਬਹੁੜਿਆ ਨੀ, ਹੁਣ ਕਲੱਬ ਆਲੇ ਮੁੰਡੇ ਸਸਕਾਰ ਕਰਨ ਨੂੰ ਲੈ ਕੇ ਚੱਲੇ ਆ।”, ਭੋਲੇ ਨੇ ਸੁਤੇ ਸਿੱਧ ਕਿਹਾ।

-”ਓ ਮੇਰਿਆ ਮਾਲਕਾ! ਬਖਸ਼ ਲਵੀਂ ਇਹਨਾਂ ਨੂੰ।”, ਇੰਨਾ ਕਹਿ ਕੇ ਮਾਤਾ ਸੁਰਜੀਤ ਕੌਰ ਨੇ ਸਿੜੀ ‘ਤੇ ਪਾ ਕੇ ਸਸਕਾਰ ਵਾਸਤੇ ਲਈ ਜਾ ਰਹੇ ਧਰਮ ਸਿਉਂ ਵੱਲ ਦੇਖ ਕੇ ‘ਆਖਰੀ ਸਲਾਮ’ ਵਾਂਗ ਮੱਥਾ ਟੇਕਿਆ।

ਹੁਣ ਗੱਡੀ ਦਿੱਲੀ ਵੱਲ ਨੂੰ ਵਾਟਾਂ ਵੱਢਦੀ ਜਾ ਰਹੀ ਸੀ ਤੇ ਗੀਤ ਚੱਲ ਰਿਹਾ ਸੀ

“ਸਾਢੇ ਤਿੰਨ ਹੱਥ ਧਰਤੀ ਤੇਰੀ

ਬਹੁਤੀਆਂ ਜਾਗੀਰਾਂ ਵਾਲਿਆ।”

ਵਿਰੋਧੀਆਂ ਦਾ ਚੀਰਹਰਨ ਕਰਨ ਦੀ ਬਜਾਏ ਭਗਵੰਤ ਮਾਨ ਖੁਦ ਕੰਮ ਕਰਕੇ ਵਿਖਾਵੇ
ਸਿਆਸਤਦਾਨਾਂ ਦੀਆਂ ਕੁਚਾਲਾਂ ਦਾ ਝੰਬਿਆ, ਝੰਜੋੜਿਆ, ਬੇਉਮੀਦਾ ਪੰਜਾਬ ਹਰ ਪੰਜ ਸਾਲ ਬਾਅਦ ਇਸ ਉਮੀਦ ਨਾਲ ‘ਬਦਲਾਅ’ ਲਈ ਹੱਥ ਕਰੋਲੇ ਮਾਰਦੈ ਕਿ ਸ਼ਾਇਦ ਮੁੜ ਪੈਰਾਂ ਸਿਰ ਹੋ ਜਾਵੇ। ਪਰ ਹਰ ਵਾਰ ਸੱਤਾਧਾਰੀ ਧਿਰ ਕੋਲੋਂ ਨਾਮੋਸ਼ ਹੋ ਜਾਂਦੈ। ਕਾਂਗਰਸ ਤੇ ਅਕਾਲੀਆਂ ਦੀ ਬੰਨ੍ਹੀ ਹੋਈ ਵਾਰੀ ਅਤੇ ਆਪਹੁਦਰੇ ਫੈਸਲਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਆਪ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ। ਉਹ ਗੱਲ ਵੱਖਰੀ ਹੈ ਕਿ ਕੁਝ ਲੋਕ ਇਸ ਪਾਰਟੀ ਨੂੰ “ਬੀ ਟੀਮ” ਦੱਸਦੇ ਆ ਰਹੇ ਹਨ। ਈਵੀਐੱਮ ਦੀ ਕਰਾਮਾਤ ਨੂੰ ਮੰਨਣ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਬਦਲਾਅ ਬਦਲਾਅ ਬਦਲਾਅ ਦਾ ਰਾਗ ਅਲਾਪ ਕੇ ਲੋਕਾਂ ਨੂੰ ਇਹ ਪੱਕਾ ਅਹਿਸਾਸ ਕਰਵਾਇਆ ਗਿਆ ਕਿ ਇਹ ਕਰਾਮਾਤੀ ਬਦਲਾਅ ਸੀ ਤਾਂ ਕਿ ਜਦੋਂ ਦੇਸ਼ ਦੀ ਸਰਕਾਰ ਚੁਣਨ ਦਾ ਵੇਲਾ ਆਵੇ ਤਾਂ ਲੋਕ ਈਵੀਐੱਮ ਰਾਹੀਂ ਘਪਲੇਬਾਜ਼ੀ ਦਾ ਦੋਸ਼ ਲਾਉਣ ਜੋਕਰੇ ਨਾ ਰਹਿਣ। ਉਦੋਂ ਜੇਤੂ ਰਥ ਵਾਲੇ ਇਹ ਕਹਿਣ ਲਈ ਪਾਬੰਦ ਹੋਣਗੇ ਕਿ ਜਦੋਂ ਪੰਜਾਬ ‘ਚ 92 ਸੀਟਾਂ ਆਈਆਂ ਤਾਂ ਉਹ ਬਦਲਾਅ ਸੀ ਤੇ ਹੁਣ ਸਾਡੇ ਵਾਰੀ ਈਵੀਐੱਮ ਦਾ ਰੌਲਾ ਕਿਉਂ?

ਇਸ ਸਭ ਕੁਝ ਤੋਂ ਪਾਸੇ ਹੋ ਕੇ ਸੋਚੀਏ ਤਾਂ ਕਾਂਗਰਸ ਤੇ ਅਕਾਲੀਆਂ ਨੂੰ ਨਕਾਰਨ ਪਿੱਛੇ ਲੋਕਾਂ ਵਿੱਚ ਬੇਅਦਬੀਆਂ ਦਾ ਇਨਸਾਫ ਨਾ ਮਿਲਣਾ, ਬੇਰੁਜ਼ਗਾਰੀ ਦੀ ਇੰਤਹਾ, ਨਸ਼ੇ ਦੇ ਆਏ ਹੜ੍ਹ, ਸਰਕਾਰੀ ਅਦਾਰਿਆਂ ਦੇ ਸਮਾਨਾਂਤਰ ਸਿਆਸਤਦਾਨਾਂ ਦੇ ਆਪਣੇ ਕਾਰੋਬਾਰ, ਸਿੱਖਿਆ ਖੇਤਰ ਦਾ ਬੇੜਾ ਗਰਕ ਕਰਨ ਵਰਗੀਆਂ ਦਲੀਲਾਂ ਸਮੇਤ ਹੋਰ ਵੀ ਬਹੁਤ ਸਾਰੇ ਮੁੱਦੇ ਸਨ, ਜਿਹਨਾਂ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਤੋਂ ਬਾਅਦ ਇੱਕਦਮ ਵੱਡੀ ਛਾਲ ਮਾਰ ਕੇ ਸੱਤਾ ਦੇ ਤਖਤ ‘ਤੇ ਬਿਰਾਜਮਾਨ ਹੋ ਗਈ। ਹਾਲਾਂਕਿ 2017 ਵੇਲੇ ਆਮ ਆਦਮੀ ਪਾਰਟੀ ਦਾ ਬੁਖਾਰ ਲੋਕਾਂ ਦੇ ਸਿਰ ਨੂੰ ਧਤੂਰੇ ਦੇ ਨਸ਼ੇ ਵਾਂਗ ਚੜ੍ਹਿਆ ਹੋਇਆ ਸੀ। ਲੋਕ ਆਪ ਮੁਹਾਰੇ ਧੜਾਧੜ ਪਾਰਟੀ ਫੰਡ ਦੇ ਰਹੇ ਸਨ। “ਜਿੱਤ ਪੱਕੀ, ਐਲਾਨ ਹੋਣਾ ਬਾਕੀ” ਦੇ ਨਾਅਰੇ ਮਾਰਦੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਪੰਜਾਬ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਸਨ। ਏਅਰਪੋਰਟ ‘ਤੇ ਢੋਲ ਵੱਜਦੇ ਸੁਣਾਈ ਦਿੰਦੇ ਸਨ, ਪ੍ਰਵਾਸੀ ਪੰਜਾਬੀ ਆਪੋ ਆਪਣੇ ਪਿੰਡਾਂ ਰਿਸ਼ਤੇਦਾਰੀਆਂ ‘ਚ ਪ੍ਰਚਾਰ ਕਰ ਰਹੇ ਸਨ। ਉਸ ਅੰਧਾਧੁੰਦ ਪ੍ਰਚਾਰ ਦੀ ਲਹਿਰ ਦੌਰਾਨ ਇਹ ਭਾਸਦਾ ਸੀ ਕਿ ਸ਼ਾਇਦ ਇਹ ਕਰਾਮਾਤ ਹੀ ਨਾ ਹੋ ਜਾਵੇ ਕਿ ਵਿਰੋਧੀ ਪਾਰਟੀਆਂ ਖਾਤਾ ਵੀ ਨਾ ਖੋਲ੍ਹ ਸਕਣ।

ਪਰ ਹੋਇਆ ਇਹ ਕਿ ਆਮ ਆਦਮੀ ਪਾਰਟੀ 20 ਸੀਟਾਂ ਹੀ ਲੈ ਸਕੀ। ਵਿਰੋਧੀ ਧਿਰ ‘ਚ ਹੁੰਦਿਆਂ ਪਾਰਟੀ ਵੱਲੋਂ ਆਪਣੇ ਹੀ ਨੇਤਾਵਾਂ ਖਿਲਾਫ ਬੇਸਿਰ ਪੈਰ ਦੇ ਇਲਜ਼ਾਮ (ਸੁੱਚਾ ਸਿੰਘ ਛੋਟੇਪੁਰ, ਡਾ: ਧਰਮਵੀਰਾ ਗਾਂਧੀ, ਗੁਰਪ੍ਰੀਤ ਘੁੱਗੀ ਤੇ ਹੋਰ ਉਦਾਹਰਣ ਹਨ), ਆਪਹੁਦਰੇਪਣ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹ ਪਾਰਟੀ ‘ਚ ਸਭ ਕੁਝ ਠੀਕ ਨਹੀਂ ਹੈ। ਸਿਰਫ ਪੁਰਾਣੇ ਵਰਕਰ ਹੀ ਪਿਛਾਂਹ ਨਹੀਂ ਹਟੇ ਸਗੋਂ 2022 ਦੀਆਂ ਚੋਣਾਂ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਭਰੇ ਜਹਾਜ ਤਾਂ ਛੱਡੋ, ਕੋਈ ਤਿੰਨ ਪਹੀਆ ਟੈਂਪੂ ਵੀ ਨਜ਼ਰ ਨਾ ਆਇਆ। ਢੋਲਾਂ ਦੇ ਡੱਗੇ ਤਾਂ ਦੂਰ, ਡਫਲੀ ਦੀ ਡੱਫ ਡੱਫ ਵੀ ਨਾ ਸੁਣੀ ਪਰ ਕ੍ਰਿਸ਼ਮਾ ਇਹ ਹੋਇਆ ਕਿ ਪੰਜਾਬ ਦੀ ਸਿਆਸਤ ਦੇ ਧਨੰਤਰਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਹਰਾ ਕੇ ਘਰੀਂ ਬਿਠਾ ਦਿੱਤਾ।

ਸਰਕਾਰ ਦਾ ਮਹਿਜ ਇੱਕ ਸਾਲ ਪੂਰਾ ਹੋਣ ‘ਤੇ ਹੀ ਲੋਕ ਸਵਾਲ ਕਰ ਰਹੇ ਹਨ ਕਿ ਜਿਹੜੇ ਮੁੱਦਿਆਂ ਦੇ ਸਿਰ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ, ਉਹਨਾਂ ਨੂੰ ਹੱਲ ਕਰਨ ਲਈ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ? ਹਾਂ, ਇਸ਼ਤਿਹਾਰਾਂ ਫਲੈਕਸਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੀਦਾਰੇ ਹਰ ਗਲੀ ਮੁਹੱਲੇ, ਸੜਕਾਂ ‘ਤੇ ਜ਼ਰੂਰ ਹੋ ਰਹੇ ਹਨ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਐਂਬੂਲੈਂਸਾਂ, ਸਾਈਕਲਾਂ ‘ਤੇ ਲੱਗੀਆਂ ਤਸਵੀਰਾਂ ਦਾ ਮਜ਼ਾਕ ਉਡਾਉਣ ਵਾਲੇ ਭਗਵੰਤ ਮਾਨ ਨੂੰ ਹਰ ਜਗ੍ਹਾ ਆਪਣੀਆਂ ਤਸਵੀਰਾਂ ਲਗਵਾਉਣ ਦਾ ਅਜਿਹਾ ਝੱਲ ਚੜ੍ਹਿਆ ਹੋਇਆ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਗਏ ਹਨ।

1 ਨਵੰਬਰ 2023 ਪੰਜਾਬ ਦਿਹਾੜੇ ‘ਤੇ “ਮੈਂ ਪੰਜਾਬ ਬੋਲਦਾ ਹਾਂ” ਦੇ ਨਾਮ ਹੇਠ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਨਾਲ ਖੁਦ ਦੀ ਬਹਿਸ ਕਰਕੇ ਜੋ ਹੋਛੇਪਣ ਦਾ ਮੁਜਾਹਰਾ ਕੀਤਾ ਗਿਆ, ਉਹ ਬਹਿਸ ਦਾ ਮੁੱਢ ਬੱਝਣ ਦੀ ਬਜਾਏ ਰਾਹ ਬੰਦ ਕਰਨ ਵਾਲਾ ਜ਼ਰੂਰ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਕਿ ਖੇਤੀਬਾੜੀ ਯੂਨੀਵਰਸਿਟੀ ਬਹਿਸ ਦਾ ਸਥਾਨ ਨਹੀਂ, ਅਸਲ ਬਹਿਸ ਦਾ ਸਥਾਨ ਤਾਂ ਵਿਧਾਨ ਸਭਾ ਹੈ। ਦੂਜੀ ਗੱਲ ਜੇਕਰ ਤੁਸੀਂ ਪਿਛਲੀਆਂ ਸਰਕਾਰਾਂ ਦੇ ਜ਼ਿੰਮੇਵਾਰ ਸਿਆਸਤਦਾਨਾਂ ਨੂੰ ਉਹਨਾਂ ਦੇ ਕੀਤੇ ਕਾਰਨਾਮਿਆਂ ਬਾਰੇ ਸਵਾਲ ਕਰਨ ਲਈ ਮੰਚ ਤਿਆਰ ਕੀਤਾ ਸੀ ਤਾਂ ਪੰਜਾਬ ਦੇ ਉਹਨਾਂ ਆਮ ਲੋਕਾਂ ਨੂੰ ਘਰਾਂ ‘ਚ ਨਜ਼ਰਬੰਦ ਕਰਨ, ਗ੍ਰਿਫ਼ਤਾਰ ਕਰਨ ਜਾਂ ਚੱਪੇ ਚੱਪੇ ‘ਤੇ ਪੁਲਸ ਤਾਇਨਾਤ ਕਰਨ ਦੀ ਕੀ ਲੋੜ ਸੀ, ਜਿਹੜੇ ਮੌਜੂਦਾ ਮੁੱਖ ਮੰਤਰੀ ਨੂੰ ਉਹਨਾਂ ਦੇ ਮਹਿਜ ਇੱਕ ਸਾਲ ਦੇ ਕਾਰਜਕਾਲ ਬਾਰੇ ਹੀ ਸਵਾਲ ਜਵਾਬ ਕਰਨ ਆ ਰਹੇ ਸਨ?

ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਹ ਮੰਨਦੇ ਹਨ ਕਿ ਬਹਿਸ ਮੰਚ ‘ਤੇ ਖਾਲੀ ਪਈਆਂ ਕੁਰਸੀਆਂ ‘ਤੇ ਲਿਖੇ ਨਾਵਾਂ ਵਾਲੇ ਸਿਆਸਤਦਾਨ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ ਤਾਂ ਯਾਦ ਰੱਖੋ ਕਿ ਤੁਸੀਂ ਹੁਣ ਸਰਕਾਰ ਦੇ ਮੁਖੀ ਹੋ। ਜੇ ਹਿੰਮਤ ਹੈ ਤਾਂ ਹਨੇਰੇ ‘ਚ ਘਸੁੰਨ ਮਾਰ ਮਾਰ ਮਹਾਨ ਮੁੱਕੇਬਾਜ਼ ਦਾ ਭਰਮ ਪਾਲਣ ਨਾਲੋਂ ਉਹਨਾਂ ‘ਤੇ ਕਾਰਵਾਈ ਕਰਕੇ ਜੇਲ੍ਹੀਂ ਡੱਕਣ ਵਰਗਾ ਪਰਉਪਕਾਰ ਕਰੋ। ਪਰ ਨਹੀਂ, ਤੁਸੀਂ ਅਜਿਹਾ ਨਹੀਂ ਕਰੋਗੇ, ਕਿਉਂਕਿ ਬਾਦਸ਼ਾਹ ਏ ਸਤੌਜ ਕੋਲੋਂ ਤਾਂ ਆਪਣੇ ਦਾਗੀ ਵਿਧਾਇਕਾਂ ਮੰਤਰੀਆਂ ਖਿਲਾਫ ਇਕ ਸ਼ਬਦ ਮੂੰਹੋਂ ਨਹੀਂ ਨਿੱਕਲਿਆ, ਕਾਰਵਾਈ ਤਾਂ ਦੂਰ ਦੀ ਗੱਲ ਐ? ਆਪਣੇ ਆਪ ਨੂੰ ਸਵਾ ਤਿੰਨ ਕਰੋੜ ਪੰਜਾਬੀਆਂ ਦਾ ਨੁਮਾਇੰਦਾ ਕਹਿਣ ਵਾਲਾ ਆਮ ਮੁੱਖ ਮੰਤਰੀ ਜਦੋਂ ਬਹਿਸ ਦੇਖਣ ਆਏ “ਖਾਸ ਦਰਸ਼ਕਾਂ” ਮੂਹਰੇ ਇਕੱਲਾ ਬੈਠਾ ਆਪਣਾ ਹੀ ਮੋਢਾ ਖੁਦ ਪਲੋਸ ਕੇ ਅਸ਼ੀਰਵਾਦ ਲੈ ਰਿਹਾ ਸੀ ਤਾਂ ਯੂਨੀਵਰਸਿਟੀ ਦੇ ਬਾਹਰ ਖੜ੍ਹੇ ਤੇ ਘਰੀਂ ਨਜ਼ਰਬੰਦ ਕੀਤੇ ਸਵਾਲੀ ਇਹ ਪੁੱਛ ਰਹੇ ਸਨ ਕਿ ਜੇਕਰ ਤੁਹਾਨੂੰ ਐੱਸ ਵਾਈ ਐੱਲ ਨਹਿਰ ਦਾ ਐਨਾ ਹੀ ਹੇਜ ਹੈ ਤਾਂ ‘ਆਪ’ ਹਰਿਆਣਾ ਯੂਨਿਟ ਨੂੰ ਪੰਜਾਬ ਦੀਆਂ ਮੰਤਰੀ ਕੋਠੀਆਂ ਵਿੱਚ ਬੈਠ ਕੇ ਪੰਜਾਬ ਦੇ ਹੀ ਪਾਣੀਆਂ ‘ਤੇ ਹੱਕ ਜਤਾਉਣ ਦੀ ਇਜਾਜ਼ਤ ਦੇਣ ਲਈ ਮੁੱਖ ਮੰਤਰੀ ਚੁੱਪ ਕਿਉਂ ਸੀ? ਪੰਜਾਬ ਦੇ ਪਾਣੀਆਂ ਦੇ ਕੇਸ ਸੁਪਰੀਮ ਕੋਰਟ ਵਿੱਚ ਲੜਨ ਲਈ ਪੰਜਾਬ ਸਰਕਾਰ ਢਿੱਲ ਕਿਉਂ ਵਰਤ ਰਹੀ ਹੈ? ਜਦੋਂ ਤੁਹਾਡੇ ਸੁਪਰੀਮੋ ਕੇਜਰੀਵਾਲ, ਪੰਜਾਬ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ਸੁਸ਼ੀਲ ਗੁਪਤਾ ਹਰਿਆਣੇ ਨੂੰ ਪਾਣੀ ਦੇਣ ਲਈ ਥਾਪੀਆਂ ਮਾਰ ਰਹੇ ਸਨ ਤਾਂ ਉਦੋਂ ਤੁਹਾਡੀ ਜੀਭ ਸੁੰਨ ਕਿਉਂ ਰਹੀ?

ਲੋਕ ਇਹ ਪੁੱਛਣ ਆਏ ਸਨ ਕਿ ਐੱਮ ਐੱਸ ਪੀ ਅਤੇ ਹੜ੍ਹ/ਗੜੇਮਾਰੀ ਦੇ ਨੁਕਸਾਨ ਦੇ ਮੁਆਵਜੇ ਕੀ ਪਾਕਿਸਤਾਨ ਦੀ ਸਰਕਾਰ ਦੇਵੇਗੀ? ਮੁਰਗੀਆਂ, ਚੂਚਿਆਂ ਦਾ ਮੁਆਵਜਾ ਤਾਂ ਦੂਰ, ਕਿਸਾਨ ਫਸਲਾਂ ਦਾ ਮੁਆਵਜਾ ਵੀ ਉਡੀਕ ਰਹੇ ਹਨ ਪਰ ਤੁਸੀਂ ਅਖਬਾਰਾਂ ‘ਚ ਇਸ਼ਤਿਹਾਰ ਛਪਵਾ ਕੇ ਖਾਨਾਪੂਰਤੀ ਜ਼ਰੂਰ ਕਰ ਦਿੱਤੀ ਸੀ। ਲੋਕ ਮੁੱਖ ਮੰਤਰੀ ਵੱਲੋਂ ਬੋਲੇ ਝੂਠਾਂ ਦਾ ਸੱਚ ਜਾਨਣ ਲਈ ਆਏ ਸਨ ਕਿ ਬੀ ਐੱਮ ਡਬਲਿਊ ਦਾ ਰੁਜ਼ਗਾਰ ਦੇਣ ਵਾਲਾ ਪਲਾਂਟ ਕਿੱਥੇ ਹੈ? ਤੁਸੀਂ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਬਾਰੇ ਵੀ ਝੂਠ ਬੋਲਿਆ ਸੀ, ਉਹ ਕਿਹੜੀ ਜੇਲ੍ਹ ‘ਚ ਹੈ? ਚਾਰ ਸਾਲ ਪਹਿਲਾਂ ਤੋਂ ਲੱਗੀ ਹੋਈ ਪਰਾਲੀ ਵਾਲੀ ਫੈਕਟਰੀ ਨੂੰ ਆਪਣੇ ਵੱਲੋਂ ਲਾਈ ਦੱਸਣਾ, ਕੀ ਮਜ਼ਬੂਰੀ ਸੀ? ਕੁਝ ਸਮਾਜਸੇਵੀ ਕਾਰਕੁੰਨਾਂ ਵੱਲੋਂ ਅਮਰੂਦ ਘੁਟਾਲਾ ਉਜਾਗਰ ਕੀਤਾ ਗਿਆ ਸੀ, ਉਸ ਵੱਡੇ ਘੁਟਾਲੇ ‘ਚ ਸ਼ਾਮਲ ਵੱਡੇ ਅਹੁਦਿਆਂ ‘ਤੇ ਬੈਠੇ ਅਫਸਰਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਕੋਲੋਂ ਪੈਸੇ ਜਮ੍ਹਾਂ ਕਰਵਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਤੁਹਾਡੇ ਨੱਕ ਹੇਠ ਹੋ ਰਹੀ ਹੈ, ਕੀ ਘਪਲੇਬਾਜ਼ਾਂ ਨੂੰ ਬਖਸ਼ਣ ਦੀ ਇਹ ਕੋਈ ਨਵੀਂ ਸਕੀਮ ਐ?

ਲੋਕਾਂ ਨੂੰ ਯਾਦ ਐ ਕਿ ਤੁਸੀਂ 16 ਮੈਡੀਕਲ ਕਾਲਜ ਬਣਾਉਣ ਦਾ ਲਾਰਾ ਵੀ ਲਾਇਆ ਹੋਇਆ ਹੈ।

ਮੁੱਖ ਮੰਤਰੀ ਜੀਓ, ਜਿਹੜੇ ਘਪਲੇਬਾਜ਼ ਨੇੜੇ ਤੇੜੇ ਘੁੰਮ ਰਹੇ ਹਨ, ਉਹਨਾਂ ‘ਤੇ ਕਿਰਪਾ ਦ੍ਰਿਸ਼ਟੀ ਕਰਕੇ ਪਹਿਲਾਂ ਉਹਨਾਂ ਨੂੰ ਤਾਂ ਸਬਕ ਸਿਖਾਓ। ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ 1158 ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਇੱਕ ਪ੍ਰੋ: ਬਲਵਿੰਦਰ ਕੌਰ ਆਪਣੇ ਖੁਦਕੁਸ਼ੀ ਨੋਟ ਵਿੱਚ ਤੁਹਾਡੇ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਇਲਜ਼ਾਮ ਲਾ ਕੇ ਜਹਾਨੋਂ ਰੁਖ਼ਸਤ ਹੋ ਗਈ। ਤੁਸੀਂ ਆਪਣੇ ਮੰਤਰੀ ਨੂੰ ਬਚਾਉਣ ਲਈ ਚੁੱਪ ਕਿਉਂ ਵੱਟ ਲਈ? ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਵਾਪਰੀਆਂ ਘਟਨਾਵਾਂ ਵੇਲੇ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਦੱਸਦੇ ਹੁੰਦੇ ਸੀ ਪਰ ਹੁਣ ਖੁਦਕੁਸ਼ੀ ਨੋਟ ‘ਚ ਲਿਖਿਆ ਮੰਤਰੀ ਦਾ ਨਾਮ ਵੀ ਨਜ਼ਰ ਨਹੀਂ ਆ ਰਿਹਾ?

ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਸੱਤਾ ਵਿੱਚ ਆਉਣ ਲਈ ਲੋਕਾਂ ਅੱਗੇ ਤਰਲੇ ਕੀਤੇ ਗਏ ਸਨ ਕਿ ਸਾਡੇ ਉੱਪਰ “ਵਿਸ਼ਵਾਸ ਕਰੋ” ਪਰ ਹੁਣ ਗਲੀ ਗਲੀ ਵਿਕਦੇ ਨਸ਼ੇ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਕਹਿ ਰਹੇ ਹੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ “ਅਰਦਾਸ ਕਰੋ”। ਕੀ ਲੋਕ ਇਹ ਮੰਨ ਲੈਣ ਕਿ ਸਰਕਾਰ ਕਾਨੂੰਨ ਦੀ ਬਜਾਏ “ਰੱਬ ਆਸਰੇ” ਚੱਲ ਰਹੀ ਹੈ?

ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਕੇਜਰੀਵਾਲ ਨੂੰ ਵੱਖ ਵੱਖ ਸੂਬਿਆਂ ‘ਚ ਪੰਜਾਬ ਦੇ ਜਹਾਜ ‘ਚ ਝੂਟੇ ਦਿਵਾ ਕੇ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਮਾਇਆ ਨੂੰ ਕਿਉਂ ਲੁਟਾਇਆ ਜਾ ਰਿਹੈ? ਆਰਟੀਆਈ ਕਾਰਕੁੰਨਾਂ ਨੂੰ ਇਹਨਾਂ ਖਰਚਿਆਂ ਦਾ ਹਿਸਾਬ ਕਿਤਾਬ ਦੇਣ ਦੀ ਬਜਾਏ ਧਮਕਾਇਆ ਕਿਉਂ ਜਾ ਰਿਹਾ ਹੈ? ਦੁਸ਼ਿਅੰਤ ਚੌਟਾਲਾ ਨੂੰ ਪੰਜਾਬ ਦੇ ਜਹਾਜ ਨੂੰ ਵਰਤਣ ਦੀ ਖੁੱਲ੍ਹ ਕਿਸ ਗੱਲੋਂ ਦਿੱਤੀ ਗਈ? ਸ਼ਾਇਦ ਇਸ ਗੱਲ ਦਾ ਜਵਾਬ ਵੀ ਲੈਣ ਆਏ ਸਨ ਕਿ ਤੁਸੀਂ ਕਹਿੰਦੇ ਹੁੰਦੇ ਸੀ ਕਿ ਨੇਤਾ ਸੁਰੱਖਿਆ ਕਰਮੀਆਂ ਦੀਆਂ ਧਾੜਾਂ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਜਿਸ ਨੇਤਾ ਨੂੰ ਸਿਆਸਤ ‘ਚ ਆ ਕੇ ਲੋਕਾਂ ਕੋਲੋਂ ਖਤਰਾ ਮਹਿਸੂਸ ਹੁੰਦੈ, ਉਹ ਸਿਆਸਤ ਛੱਡ ਕੇ ਮੁਰਗੀਖਾਨਾ ਖੋਲ੍ਹ ਲੈਣ। ਹੁਣ ਤੁਹਾਡੇ ਵਿਧਾਇਕਾਂ, ਮੰਤਰੀਆਂ ਦੇ ਨਾਲ-ਨਾਲ ਪਰਿਵਾਰਾਂ ਦੇ ਜੀਆਂ (ਸਮੇਤ ਤੁਹਾਡੇ) ਨਾਲ ਵੀ ਓਹੀ ਧਾੜਾਂ ਤੁਰ ਰਹੀਆਂ ਹਨ। ਤੁਸੀਂ ਕਿੱਥੇ ਕਿੱਥੇ ਮੁਰਗੀਖਾਨੇ ਖੋਲ੍ਹਣ ਜਾ ਰਹੇ ਹੋ?

ਵਿਸ਼ਵ ਭਰ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਚਰਚਾ ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਲੋਕ ਇਸ ਝਾਕ ‘ਚ ਹਨ ਕਿ ਨੌਜਵਾਨ ਗਾਇਕ ਦੀ ਸੁਰੱਖਿਆ ਘਟਾਉਣ ਸੰਬੰਧੀ ਖੁਫੀਆ ਜਾਣਕਾਰੀ “ਲੀਕ” ਕਰਨ ਵਾਲਿਆਂ ‘ਤੇ ਕੀ ਕਾਰਵਾਈ ਕੀਤੀ? ਉਸ ਕਤਲ ਨਾਲ ਸਿੱਧੇ ਤੌਰ ‘ਤੇ ਜੁੜੇ ਗੈਂਗਸਟਰ ਵੱਲੋਂ ਜੇਲ੍ਹ ਅੰਦਰੋਂ ਲਾਈਵ ਇੰਟਰਵਿਊ ਦੇ ਕੇ ਤੁਹਾਡੇ ਸੁਰੱਖਿਆ ਪ੍ਰਬੰਧਾਂ ਦਾ ਰੱਜ ਕੇ ਜਲੂਸ ਕੱਢਿਆ ਗਿਆ, ਕਿਸ ‘ਤੇ ਕਾਰਵਾਈ ਹੋਈ?

ਜਗਰਾਉਂ ‘ਚ ਇੱਕ ਆਮ ਆਦਮੀ ਪਾਰਟੀ ਦੇ ਹੀ ਹਿਮਾਇਤੀ ਰਹੇ ਪ੍ਰਵਾਸੀ ਪੰਜਾਬੀ ਲੋਪੋ ਪਰਿਵਾਰ ਦੀ ਕੀਮਤੀ ਕੋਠੀ ਨੂੰ ਦੱਬਣ ਦੇ ਮਾਮਲੇ ‘ਚ ਤੁਹਾਡੀ ਵਿਧਾਇਕਾ ਬੀਬੀ ‘ਤੇ ਸ਼ਰੇਆਮ ਇਲਜ਼ਾਮ ਲੱਗਦੇ ਰਹੇ ਪਰ ਕਾਰਵਾਈ ਤਾਂ ਦੂਰਰਰਰਰ, ਤੁਸੀਂ ਕਬੂਤਰ ਵਾਂਗੂੰ ਅੱਖਾਂ ਈ ਮੀਚ ਗਏ। ਤੁਹਾਡੇ ਮੀਡੀਆ ਸਲਾਹਕਾਰ ਸਾਹਿਬ ਉਸ ਪੀੜਤ ਪਰਿਵਾਰ ਨੂੰ ਭੁਚਲਾ ਕੇ ਆਵਦਾ ਧੰਨਵਾਦ ਕਰਵਾ ਗਏ ਪਰ ਪੀੜਤ ਪਰਿਵਾਰ ਸਿਰਫ ਚਾਬੀਆਂ ਹਾਸਲ ਕਰਕੇ ਹੀ ਸਰਕਾਰੇ ਦਰਬਾਰੇ ਹਾੜੇ ਕੱਢ ਰਿਹੈ, ਜਦਕਿ ਕੋਠੀ ਅਜੇ ਵੀ ਦੱਬਣ ਵਾਲਿਆਂ ਦੇ ਨਾਮ ਬੋਲ ਰਹੀ ਐ। 75 ਸਾਲ ਦੀ ਬਜ਼ੁਰਗ ਮਾਤਾ ਦਰ ਦਰ ਠੋਕਰਾਂ ਖਾ ਰਹੀ ਐ, ਤੁਹਾਡੇ ਪਰਸਨਲ ਅਸਿਸਟੈਂਟਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਗੱਲ ਤਣ ਪੱਤਣ ਨਹੀਂ ਲੱਗੀ ਤਾਂ ਸਿੱਧਾ ਮਤਲਬ ਐ ਕਿ ਕੱਠੀ ਦੱਬਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ।

ਭਗਵੰਤ ਮਾਨ ਜੀ, ਹਰ ਮੰਚ ਤੋਂ “ਸਵਾ ਤਿੰਨ ਕਰੋੜ- ਸਵਾ ਤਿੰਨ ਕਰੋੜ” ਪੰਜਾਬੀਆਂ ਦਾ ਸੇਵਾਦਾਰ ਹੋਣ ਦਾ ਤੋਤਾ ਰਟਨ ਕਰਕੇ ਪੰਜਾਬੀਆਂ ਨੂੰ ਭਾਵਨਾਤਮਕ ਤੌਰ ‘ਤੇ ਗੁੰਮਰਾਹ ਕਰਨ ਦਾ ਰਾਹ ਤਿਆਗ ਕੇ ਆਪਣੇ ਅਹੁਦੇ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਵੋ। ਤੁਹਾਨੂੰ ਮੁੱਖ ਮੰਤਰੀ, ਪੰਜਾਬ ਦੇ ਖਰਚੇ ‘ਤੇ ਕੇਜਰੀਵਾਲ ਨੂੰ ਜਹਾਜ ਦੇ ਝੂਟੇ ਦਿਵਾਉਣ ਲਈ ਨਹੀਂ ਬਣਾਇਆ, ਸਗੋਂ ਪੰਜਾਬ ਦੇ ਭਲੇ ਦਿਨ ਵਾਪਸ ਲਿਆਉਣ ਦੀ ਉਮੀਦ ਨਾਲ ਬਣਾਇਆ ਹੈ। ਜੇਕਰ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂੰ ਪੰਜਾਬ ਨੂੰ ਉਜਾੜੇ ਵੱਲ ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਵੱਲ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਪੱਲੇ ਮੁੱਖ ਮੰਤਰੀ, ਸਾਂਸਦ ਵਾਲੀਆਂ ਪੈਨਸ਼ਨਾਂ ਹੀ ਰਹਿ ਜਾਣਗੀਆਂ। ਜਿਹੜੇ ਲੋਕ ਆਪਣੇ ਚਹੇਤੇ ਕਲਾਕਾਰ ਤੇ ਨੇਤਾ ਭਗਵੰਤ ਮਾਨ ਨੂੰ ਪਲਕਾਂ ਦੀ ਝੱਲ ਮਾਰਦੇ ਹਨ, ਆਉਣ ਵਾਲੇ ਸਮੇਂ ਵਿੱਚ ਚਿਮਟੇ ਨਾਲ ਚੁੱਕਣ ਲਈ ਵੀ ਤਿਆਰ ਨਹੀਂ ਹੋਣਗੇ।

ਟਿੱਬਿਆਂ ‘ਚ ਵਸੇ ਇੱਕ ਪਿੰਡ ਦੇ ਪਿਓ ਸੁਪਨੇ ਦਾ ਸਮੁੰਦਰੋਂ ਪਾਰ ਦਾ ਸਫ਼ਰ ਹੈ ‘ਹਿੰਮਤ ਖੁਰਮੀ’ ਦਾ ਬਾਲ ਗੀਤ “ਮੇਰੀ ਮਾਂ ਬੋਲੀ”
ਮੇਰੇ ਡੈਡੀ ਸ੍ਰ: ਗੁਰਬਚਨ ਸਿੰਘ ਖੁਰਮੀ ਜੀ ਨੂੰ ਸਕੂਲ ਪੜ੍ਹਦਿਆਂ ਤੋਂ ਹੀ ਗੀਤ ਲਿਖਣ ਦੀ ਚੇਟਕ ਲੱਗੀ ਹੋਈ ਸੀ। ਜਦੋਂ ਉਹ ਬਚਪਨ ਤੋਂ ਲੈ ਕੇ ਕਬੀਲਦਾਰ ਬਣਨ ਤੱਕ ਦੀ ਗਾਥਾ ਸੁਣਾਉਂਦੇ ਤਾਂ ਸਾਡਾ ਆਵਦਾ ਕਲੇਜਾ ਮੁੱਠੀ ‘ਚ ਆ ਜਾਂਦਾ। ਤਿੰਨ ਭਰਾ ਤੇ ਇੱਕ ਭੈਣ। ਬਚਪਨ ‘ਚ ਹੀ ਪਿਓ ਦੀ ਮੌਤ। ਪੜ੍ਹਨ ਦੇ ਨਾਲ-ਨਾਲ ਦੁੱਧ ਦੀ ਡੇਅਰੀ ਚਲਾਉਣ ਦਾ ਕੰਮ। ਪਿੰਡ ਹਿੰਮਤਪੁਰੇ ਤੋਂ ਡਰੇਨ ਦੇ ਪੁਲ ‘ਤੇ ਸਾਈਕਲ ‘ਤੇ ਲੱਦੇ ਦੁੱਧ ਦੇ ਡਰੰਮ, ਕੱਕੇ ਰੇਤੇ ਵਾਲਾ ਰਾਹ, ਗਿੱਦੜਾਂ ਦੀਆਂ ਹੁਆਂਕਾਂ…… ਇਉਂ ਲਗਦਾ ਜਿਵੇਂ ਅਸੀਂ ਵੀ ਓਹਨਾਂ ਸਮਿਆਂ ‘ਚ ਡੈਡੀ ਦੇ ਨਾਲ ਦੁੱਖ ਹੰਢਾ ਰਹੇ ਹੋਈਏ। ਤਿੰਨਾਂ ਭਰਾਵਾਂ ‘ਚੋਂ ਵੱਡਾ ਸਾਡਾ ਡੈਡੀ। ਹਰ ਰਿਸ਼ਤੇ ਨੂੰ ਬਰਾਬਰ ਅਹਿਮੀਅਤ ਦੇਣ ਵਾਲਾ। ਪਿਓ ਦੀ ਮੌਤ ਤੋਂ ਬਾਅਦ ਮਾਂ ਤੇ ਦਾਦੀ (ਜਾਣੀਕਿ ਸਾਡੀ ਦਾਦੀ ਤੇ ਪੜਦਾਦੀ) ਘਰ ਰਹਿ ਗਈਆਂ। ਮਾਂ ਵੱਲੋਂ ਕੱਪੜੇ ਸਿਉਂ ਕੇ ਘਰ ਦਾ ਖਰਚਾ ਤੋਰਨਾ। ਜਦੋਂ ਡੈਡੀ ਉਡਾਰ ਹੋਇਆ ਤਾਂ ਮਾਂ ਅਕਾਲ ਚਲਾਣਾ ਕਰ ਗਈ। ਫਿਰ ਦਾਦੀ ਵੀ ਪੰਧ ਮੁਕਾ ਗਈ। ਭੈਣ ਦੇ ਵਿਆਹ ਤੋਂ ਬਾਅਦ ਤਿੰਨੇ ਭਰਾ ਹੀ ਘਰ ‘ਚ ਰਹਿ ਗਏ। ਆਪਣਾ ਵਿਆਹ ਆਵਦੀਆਂ ਮੀਢੀਆਂ ਆਪ ਗੁੰਦਣ ਵਾਂਗ ਹੋਇਆ। ਤੰਗੀਆਂ ਤੁਰਸ਼ੀਆਂ ‘ਚ ਹੋਈ ਦਸਵੀਂ ਦੀ ਪੜ੍ਹਾਈ ਕਰਕੇ ਪੰਜਾਬ ਰੋਡਵੇਜ ‘ਚ ਨੌਕਰੀ ਮਿਲ ਗਈ। ਆਪ ਤੋਂ ਛੋਟਾ ਭਰਾ ਸਾਡਾ ਚਾਚਾ ਚੜ੍ਹਤ ਸਿੰਘ (ਭੋਲਾ) ਵੀ ਪੱਕਾ ਕੰਡਕਟਰ ਲੱਗ ਗਿਆ। ਘਰ ‘ਚ ਦੋ ਤਨਖਾਹਾਂ ‘ਡਿੱਗਣ’ ਦਾ ਚਾਅ ਬਾਹਲੀ ਦੇਰ ਨਾ ਟਿਕ ਸਕਿਆ। ਚਾਚਾ ਭੋਲਾ ਆਵਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਾ ਨਹੀਂ ਕਿੱਧਰ ਆਲੋਪ ਹੋ ਗਿਆ, ਜੋ ਅੱਜ ਤੱਕ ਘਰ ਵਾਪਸ ਨਾ ਆਇਆ। ਚਾਚੀ ਮੁੜ ਪੇਕੇ ਘਰ ਵਾਪਸ ਚਲੀ ਗਈ। ਡੈਡੀ ਨੇ ਚਾਚੇ ਦੀ ਭਾਲ ‘ਚ ਘਰ ਮੂਧਾ ਮਾਰ ਲਿਆ। ਚਾਚੇ ਦਾ ਸਹੁਰਾ ਪਰਿਵਾਰ ਕਲਕੱਤੇ ਰਹਿੰਦਾ ਸੀ। ਕਲਕੱਤੇ ਤੱਕ ਬੱਸਾਂ, ਰੇਲਾਂ ‘ਚ “ਗੁੰਮਸ਼ੁਦਾ ਦੀ ਤਲਾਸ਼” ਵਾਲੇ ਪੋਸਟਰ ਹੱਥੀਂ ਲਾਏ। ਕਰਜ਼ਈ ਹੋ ਗਿਆ। ਭੋਲੇ ਚਾਚੇ ਦਾ ਵਿਛੋੜਾ ਹੱਡੀਆਂ ਨੂੰ ਆਖਰੀ ਸਾਹ ਤੱਕ ਘੁਣ ਵਾਂਗ ਲੱਗਿਆ ਰਿਹਾ। ਕੱਚਾ ਘਰ ਮੀਂਹ ਕਾਰਨ ਢਹਿ ਗਿਆ ਤਾਂ ਪਿੰਡ ਦੀ ਫਿਰਨੀ ‘ਤੇ 30 ਮਰਲੇ ਜਗ੍ਹਾ ਖਰੀਦ ਲਈ। ਤਿੰਨ ਹਿੱਸਿਆਂ ਦੀ ਗੱਲ ਕਰਦਾ ਡੈਡੀ ਅਕਸਰ ਹੀ ਫੋੜੇ ਵਾਂਗ ਫਿੱਸ ਪੈਂਦਾ ਕਿ “ਭੋਲਾ ਭਾਵੇਂ ਅੱਜ ਆ ਜਾਵੇ ਦਸ-ਦਸ ਮਰਲੇ ਮੇਰੇ ਤੇ ਕਮਲਜੀਤ ਦੇ, ਦਸ ਭੋਲੇ ਦੇ।”

ਘਰ ਰੰਗੀਂ ਵਸਣ ਲੱਗਾ ਪਰ ਇਸ ਤੋਂ ਪਹਿਲਾਂ ਹੰਢਾਏ ਸੰਤਾਪ ਨੇ ਗੁਰਬਚਨ ਸਿੰਘ ਖੁਰਮੀ ਦੀ “ਹਿੰਮਤਪੁਰੀਆ ਖੁਰਮੀ” ਦੇ ਰੂਪ ਵਿੱਚ ਗੀਤਕਾਰ ਬਣਨ ਦੀ ਸੱਧਰ ਦਾ ਗਲਾ ਘੁੱਟਿਆ ਗਿਆ। ਡੈਡੀ ਜੀ ਅਜੇ ਨੌਵੀਂ ‘ਚ ਪੜ੍ਹਦੇ ਸਨ ਕਿ ਪਿੰਡ ਨਰਿੰਦਰ ਬੀਬਾ ਜੀ ਦਾ ਅਖਾੜਾ ਲੱਗਿਆ। ਤੂੰਬੀ ਦੀ ਤਾਰ ਟੁੱਟ ਗਈ, ਸਟੇਜ ਤੋਂ ਹੋਕਾ ਦਿੱਤਾ ਕਿ “ਜੇ ਕਿਸੇ ਕੋਲ ਤੂੰਬੀ ਜਾਂ ਤਾਰ ਹੈ ਤਾਂ ਤੁਰੰਤ ਪਹੁੰਚਦੀ ਕਰੇ।”

ਡੈਡੀ ਦੇ ਦੱਸਣ ਅਨੁਸਾਰ ਉਹ ਭੱਜ ਕੇ ਘਰ ਆਏ ਤੇ ਤੂੰਬੀ ਫੜਾ ਦਿੱਤੀ। ਅਖਾੜਾ ਖਤਮ ਹੋਣ ‘ਤੇ ਤੂੰਬੀ ਫੜਨ ਵੇਲੇ ਬੀਬਾ ਜੀ ਨੇ ਪੁੱਛਿਆ, “ਤੂੰ ਤਾਂ ਅਜੇ ਬਹੁਤ ਛੋਟੈਂ, ਤੂੰਬੀ ਕਿਵੇਂ ਰੱਖੀ ਬੈਠੈਂ?”

ਡੈਡੀ ਨੇ ਦੱਸਿਆ ਕਿ “ਮੈਨੂੰ ਗਾਣੇ ਲਿਖਣ ਦਾ ਸ਼ੌਕ ਐ ਤੇ ਸ਼ੌਕੀਆ ਤੌਰ ‘ਤੇ ਤੂੰਬੀ ਵੀ ਟੁਣਕਾ ਲੈਨਾਂ।”

ਓਹ ਜਾਂਦੇ ਹੋਏ ਗੀਤ ਭੇਜਣ ਲਈ ਪਤਾ ਟਿਕਾਣਾ ਲਿਖਾ ਗਏ। “ਹਿੰਮਤਪੁਰੀਆ ਖੁਰਮੀ” ਗਾਇਆ ਸੁਣਨ ਦੇ ਚਾਅ ‘ਚ ਡੈਡੀ ਨੇ ਗਾਣੇ- ਦੋਗਾਣੇ ਭੇਜ ਦਿੱਤੇ। ਇਹ ਓਹਨਾਂ ਦਿਨਾਂ ਦੀ ਗੱਲ ਐ ਜਦੋਂ ਟਿੱਬਿਆਂ ਦੇ ਵਿਚਕਾਰ ਵਸੇ ਹਿੰਮਤਪੁਰੇ ਦੇ ਲੋਕਾਂ ਲਈ ਲੁਧਿਆਣਾ ਵੀ ਦਿੱਲੀ ਦੱਖਣ ਹੀ ਸੀ। ਨਰਿੰਦਰ ਬੀਬਾ ਜੀ ਦੇ ਦਫਤਰੋਂ ਚਿੱਠੀ ਆਈ ਕਿ ਗੀਤ ਰਿਕਾਰਡ ਹੋਣ ਜਾ ਰਿਹਾ ਜਾਂ ਰਹੇ ਹਨ, ਲਿਖਤੀ ਇਕਰਾਰ ਕਰ ਜਾਓ। ਇਹ ਇੱਕ ਅਜਿਹਾ ਮੋੜ ਸੀ ਜੋ ਜਿੰਦਗੀ ਦਾ ਪਾਸਾ ਪਲਟ ਸਕਦਾ ਸੀ ਪਰ ਕੁਦਰਤ ਨੇ ਐਸਾ ਮੋੜ ਕੱਟਿਆ ਕਿ ਮਾਂ (ਸਾਡੀ ਦਾਦੀ) ਦੀ ਮੌਤ ਹੋ ਗਈ। ਗੀਤ ਸੰਗੀਤ ਸਭ ਰੋਟੀਆਂ ਲਾਹੁਣ ਦੇ ਆਹਰ ‘ਚ ਰੁਲ ਕੇ ਰਹਿ ਗਏ।

ਹੁਣ ਪਿੰਡ ਦੀ ਫਿਰਨੀ ‘ਤੇ ਘਰ ਉੱਸਰ ਚੁੱਕਿਆ ਸੀ ਤੇ “ਹਿੰਮਤਪੁਰੀਆ ਖੁਰਮੀ” ਬਣਦਾ ਬਣਦਾ ਗੁਰਬਚਨ ਸਿਉਂ ਹੁਣ ਪੱਕੇ ਤੌਰ ‘ਤੇ ਕੰਡਕਟਰ ਗੁਰਬਚਨ ਸਿੰਘ ਖੁਰਮੀ ਬਣ ਗਿਆ ਸੀ। ਹੁਣ ਗੀਤਾਂ ਦੀ ਦੁਨੀਆਂ ‘ਚ ਫੇਰ ਮੁੜ ਆਇਆ। ਬੱਸਾਂ, ਸਫਰ, ਡਰਾਈਵਰਾਂ, ਇੰਸਪੈਕਟਰਾਂ, ਢਾਬਿਆਂ, ਹੋਟਲਾਂ ਵਾਲਿਆਂ ਦੀਆਂ ਸਖਸ਼ੀਅਤਾਂ ਗੀਤਾਂ ‘ਚ ਮੜ੍ਹਨ ਲੱਗਿਆ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੌਥੀ ਜਮਾਤ ‘ਚ ਸੀ ਕਿ ਡੈਡੀ ਦਾ ਹੁਕਮ ਆਇਆ ਕਿ ਫਲਾਣੇ ਡਰਾਈਵਰ ਕੰਡਕਟਰ ਨਾਲ ਬੱਸ ਚੜ੍ਹ ਕੇ ਬੱਧਨੀ ਆ ਜਾਵੀਂ। ਕੰਡਕਟਰ ਨੂੰ ਡੈਡੀ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਨਾਨਕਸਰ ਗੁਰਦੁਆਰੇ ਦੇ ਮੂਹਰੇ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ ਵਾਲੇ ਸ. ਜਰਨੈਲ ਸਿੰਘ ਕੋਲ ਉਤਾਰ ਦੇਣਾ। ਉਸ ਦਿਨ ਮੈਂ ਡੈਡੀ ਦਾ ਲਿਖਿਆ ਹੋਇਆ ਬਾਲ ਗੀਤ “ਮੰਮੀ ਜੀ ਮੇਰੀ ਕਰੋ ਤਿਆਰੀ, ਪੜ੍ਹਨ ਸਕੂਲੇ ਜਾਣਾ ਏ। ਫੱਟੀ ਕੈਦਾ ਕਲਮ ਦਵਾਤਾਂ, ਬਸਤਾ ਨਾਲ ਲਿਜਾਣਾ ਏ” ਕਵੀ ਦਰਬਾਰ ਵਿੱਚ ਗਾਉਣਾ ਸੀ। ਲੋਪੋ ਰੋਡ ‘ਤੇ ਹਾਈ ਸਕੂਲ ‘ਚ ਮੈਂ ਲੈਕਚਰ ਸਟੈਂਡ ਤੋਂ ਪਾਸੇ ਰੱਖੇ ਮਾਈਕ ਮੂਹਰੇ ਖੜ੍ਹਾ ਸੀ ਤੇ ਡੈਡੀ ਮੇਰੇ ਪਿੱਛੇ ਖੜ੍ਹੇ ਸਨ।

ਇਸ ਤਰ੍ਹਾਂ ਦਾ ਸਮਾਂ ਹੂਬਹੂ ਓਵੇਂ ਹੀ ਮੁੜ ਆਇਆ ਜਦੋਂ 2015 ‘ਚ ਮੈਨੂੰ ਬਰੈਡਫੋਰਡ ਦੀ ਬੀਕਾਸ ਸੰਸਥਾ ਦੇ ਕਵੀ ਦਰਬਾਰ ‘ਚ ਜਾਣ ਦਾ ਮੌਕਾ ਮਿਲਿਆ। ਹੁਣ ਮੈਂ ਪਿਓ ਸੀ ਤੇ ਪੰਜ ਸਾਲ ਦਾ ਹਿੰਮਤ ਲੈਕਚਰ ਸਟੈਂਡ ਤੋਂ ਪਾਸੇ ਹੋ ਕੇ ਖੜ੍ਹਨ ਦੀ ਬਜਾਏ ਕੁਰਸੀ ‘ਤੇ ਖੜ੍ਹ ਕੇ ਮਾਈਕ ਤੱਕ ਅੱਪੜਿਆ ਹੋਇਆ ਸੀ। ਹਿੰਮਤ ਨੇ ਮੇਰਾ ਲਿਖਿਆ ਗੀਤ “ਓ ਪੰਜਾਬ ਸਿਆਂ, ਹੁਣ ਤੇਰਾ ਅੱਲ੍ਹਾ ਵੀ ਨਹੀਂ ਬੇਲੀ” ਗਾ ਕੇ ਮੈਨੂੰ ਪੁਰਾਣੇ ਸਮੇਂ ‘ਚ ਲਿਜਾ ਖੜ੍ਹਾ ਕੀਤਾ। ਮੈਂ ਹਿੰਮਤ ਦੇ ਮਗਰ ਖੜ੍ਹਾ ਵੀ ਓਹਨਾਂ ਸਮਿਆਂ ਬਾਰੇ ਹੀ ਸੋਚ ਰਿਹਾ ਸੀ ਕਿ ਕਿਵੇਂ ਐਸੇ ਤਰ੍ਹਾਂ ਹੀ ਕਦੇ ਡੈਡੀ ਵੀ ਮੇਰੇ ਮਗਰ ਖੜ੍ਹੇ ਸਨ।

ਡੈਡੀ ਦੇ ਲਿਖੇ ਗੀਤਾਂ ਨੂੰ ਅਸੀਂ ਦੋਵੇਂ ਭਰਾ ਘਰੇ ਮਹਿਫਲ ਲਾ ਕੇ ਗਾਉਂਦੇ ਰਹਿੰਦੇ। ਮੈਂ ਸਕੂਲ ਦੀਆਂ ਬਾਲ ਸਭਾਵਾਂ, ਨਗਰ ਕੀਰਤਨਾਂ, ਨਾਟਕ ਮੇਲਿਆਂ ਆਦਿ ‘ਤੇ ਗਾਉਂਦਾ ਰਹਿੰਦਾ। ਪਰ ਡੈਡੀ ਦੇ ਜਿਉਂਦੇ ਜੀਅ ਇਹ ਸੋਝੀ ਹੀ ਨਾ ਆਈ ਕਿ ਕੋਈ ਗੀਤ ਰਿਕਾਰਡ ਹੋ ਜਾਂਦਾ।

ਮੈਂ ਡੈਡੀ ਦੇ ਗੀਤਾਂ ਨੂੰ ਗਾਉਂਦਿਆਂ, ਗੁਣਗੁਣਾਉਂਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਗੀਤ ਲਿਖਣ ਲੱਗ ਪਿਆ? ਡੈਡੀ ਦੇ ਚਲਾਣੇ ਤੋਂ ਬਾਅਦ ਮੁੜ ਸਭ ਸੁੱਖ ਪੁੱਠੀ ਪਲਟੀ ਮਾਰ ਗਏ। ਇੰਗਲੈਂਡ ਆ ਵਸਿਆ ਤਾਂ ਖੁਦ ਦੋ ਤਿੰਨ ਗੀਤ ਆਪਣੀ ਆਵਾਜ ‘ਚ ਰਿਕਾਰਡ ਕਰਵਾ ਕੇ ਅਧੂਰੀ ਖਾਹਿਸ਼ ਪੂਰੀ ਕਰਨ ਵੱਲ ਪਹਿਲਾ ਕਦਮ ਪੁੱਟਿਆ। ਹੁਣ ਪੁੱਤ ਹਿੰਮਤ ਵੀ ਛੇ ਕੁ ਸਾਲ ਦਾ ਹੋ ਚੁੱਕਿਆ ਸੀ ਤਾਂ ਫਰਾਟੇਦਾਰ ਪੰਜਾਬੀ ਬੋਲਣ ਲੱਗ ਪਿਆ। 2017 ‘ਚ ਪਿੰਡ ਗੇੜਾ ਵੱਜਿਆ ਤਾਂ ਮੋਗੇ ਗਾਇਕ ਤੇ ਸੰਗੀਤਕਾਰ ਬਲਜਿੰਦਰ ਬਿੱਟੂ (ਗੁਰਸ਼ੇਰ ਸਿੰਘ) ਕੋਲ ਹਿੰਮਤ ਦੇ ਮੂੰਹੋਂ ਬਾਲ ਗੀਤ ਦੀ ਰਿਕਾਰਡਿੰਗ ਕਰਵਾ ਲਈ। ਸੰਗੀਤ ਤਿਆਰ ਕਰਨ ਵਿੱਚ ਗੁਰਸ਼ੇਰ ਸਿੰਘ ਤੇ ਨਿੰਮਾ ਵਿਰਕ ਜੀ ਦੀਆਂ ਸੇਵਾਵਾਂ ਲਈਆਂ ਗਈਆਂ। ਪ੍ਰਸਿੱਧ ਸ਼ਾਇਰ ਜਨਾਬ ਅਮਰ ਸੂਫ਼ੀ ਜੀ, ਸ਼ਾਇਰ ਧਾਮੀ ਗਿੱਲ ਜੀ ਦੀਆਂ ਮੱਤਾਂ, ਸਲਾਹਾਂ, ਮਸ਼ਵਰਿਆਂ ਤੋਂ ਬਾਅਦ ਗੀਤਕਾਰ ਪ੍ਰੀਤ ਭਾਗੀਕੇ ਵੱਲੋਂ ਤਿਆਰ ਬਾਲ ਗੀਤ ਹਿੰਮਤ ਦੇ ਬੋਲਾਂ ਵਿੱਚ ਸ਼ਿੰਗਾਰਿਆ ਗਿਆ। 2017 ਤੋਂ ਲੈ ਕੇ 2022 ਤੱਕ ਪਤਾ ਹੀ ਨਾ ਲੱਗਾ ਕਿ ਸਮਾਂ ਕਿੱਧਰ ਗੁਆਚ ਗਿਆ? ਆਖਿਰ ਹੁਣ ਗੀਤ ਦੀ ਵੀਡੀਓ ਮੁਕੰਮਲ ਹੋ ਸਕੀ ਹੈ ਤੇ ਡੈਡੀ ਗੁਰਬਚਨ ਸਿੰਘ ਖੁਰਮੀ ਦਾ ਸਫ਼ਰ ‘ਤੇ ਨਿੱਕਲਿਆ ਹੋਇਆ ਸੁਪਨਾ ਉਹਨਾਂ ਦਾ ਪੋਤਰਾ “ਹਿੰਮਤ ਖੁਰਮੀ” ਪੂਰਾ ਕਰਨ ਜਾ ਰਿਹਾ ਹੈ। ਬੇਸ਼ੱਕ ਡੈਡੀ ਦੇ ਜਿਉਂਦਿਆਂ ਕਿਸੇ ਰਿਕਾਰਡ ਗੀਤ ਵਿੱਚ ਉਹਨਾਂ ਦਾ ਨਾਮ ਨਾ ਆ ਸਕਿਆ ਪਰ ਹਿੰਮਤ ਦੇ ਗੀਤ ਦੀ ਸ਼ੁਰੂਆਤ ਹੀ ਉਸਦੇ ਦਾਦਾ ਜੀ “ਹਿੰਮਤਪੁਰੇ ਵਾਲੇ ਗੁਰਬਚਨ ਸਿੰਘ ਖੁਰਮੀ” ਦੇ ਜ਼ਿਕਰ ਨਾਲ ਹੋਈ ਹੈ। 1 ਅਕਤੂਬਰ 2022 ਨੂੰ ਲੋਕ ਅਰਪਣ ਹੋਣ ਜਾ ਰਿਹਾ ਗੀਤ “ਮੇਰੀ ਮਾਂ ਬੋਲੀ” ਸਚਮੁੱਚ ਹੀ ਟਿੱਬਿਆਂ ‘ਚ ਵਸੇ ਪਿੰਡ ਦੇ ਇੱਕ ਪਿਓ ਦਾ ਸੁਪਨਾ ਸੀ, ਜੋ ਸਾਕਾਰ ਸੱਤ ਸਮੁੰਦਰ ਪਾਰ ਆ ਕੇ ਹੋਇਆ ਹੈ।

ਭਗਵੰਤ ਮਾਨ ਆਪਣਾ ਸਿਰ ਖੁਦ ਪਲੋਸ ਕੇ ਅਸੀਸਾਂ ਲੈਣ ਦੇ ਚੱਕਰ ‘ਚ ਕਿਉਂ ਪੈ ਰਿਹੈ?
ਲੋਕ ਭੋਲੇ ਜ਼ਰੂਰ ਹੋ ਸਕਦੇ ਹਨ ਪਰ ਪਾਗਲ ਨਹੀਂ। ਲੋਕ ਮਜ਼ਬੂਰ ਹੋ ਸਕਦੇ ਹਨ ਪਰ ਬੂਝੜ ਨਹੀਂ। ਲੋਕ ਗਰਜਾਂ ਦੇ ਕਿੱਲਿਆਂ ਨਾਲ ਬੱਝੇ ਜ਼ਰੂਰ ਹੋ ਸਕਦੇ ਹਨ ਪਰ ਹਰ ਕਿਸੇ ਮੂਹਰੇ ਪੂਛ ਹਿਲਾਉਣ ਵਾਲੇ ‘ਪਾਲਤੂ’ ਵੀ ਨਹੀਂ ਸਮਝ ਲਏ ਜਾ ਸਕਦੇ।

ਪੰਜਾਬ ਦੀ ਸਿਆਸਤ ਨੇ ਕਰਵਟ ‘ਲਈ’ ਜਾਂ ਕਰਵਟ ‘ਦਿਵਾ ਲਈ’ ਗਈ?, ਇਹ ਮਸਲਾ ਇਸ ਲਿਖਤ ਦਾ ਵਿਸ਼ਾ ਨਹੀਂ। ਵਿਸ਼ਾ ਹੈ ਉਹਨਾਂ ਵਿਚਾਰਾਂ, ਦਾਅਵਿਆਂ, ਵਾਅਦਿਆਂ ਤੋਂ ਥਿੜਕਣ ਦਾ। ਕੀ ਵਜ੍ਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਹੀ ਗੱਲਾਂ ਦਾ ਫਹੁੜੀਆਂ ਵਾਂਗ ਸਹਾਰਾ ਲੈਣਾ ਪੈ ਰਿਹਾ ਹੈ, ਜਿਹਨਾਂ ਨੂੰ ਉਹ ਸੱਥਾਂ, ਸਟੇਜਾਂ ਤੋਂ ਭੰਡਿਆ ਕਰਦੇ ਸਨ। ਉਹਨਾਂ ਵੱਲੋਂ “ਡਲਾ ਤੋ ਡਲਾ ਹੋਤਾ ਹੈ” ਦੀ ਵਕਾਲਤ ਕਰਦਿਆਂ ਖੁਦ ਡਲੇ ਖਾਣ ਤੱਕ ਪਹੁੰਚ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਖੁਦ ਬੀਜੇ ਕੰਡੇ ਚੁਗਣੇ ਵੀ ਖੁਦ ਨੂੰ ਪੈ ਸਕਦੇ ਹਨ। ਇਸਦੀ ਉਦਾਹਰਣ ਵੀ ਚੋਣ ਪ੍ਰਚਾਰ ਦੇ ਦਿਨਾਂ ‘ਚ ਮਿਲੀ ਸੀ, ਜਦੋਂ ਮਾਨ ਸਾਹਿਬ ਦੇ ਖੁਦ ਵੀ ਡਲਾ ਵੱਜ ਗਿਆ ਸੀ। ਵਿਰੋਧੀ ਉਮੀਦਵਾਰ ਦਲਵੀਰ ਗੋਲਡੀ ਦੀ ਪਤਨੀ ਬਾਰੇ ਊਲ-ਜਲੂਲ ਬੋਲਣ ਵਾਲੇ “ਚੌਰ ਦਾਸ” ਨੂੰ ਸਨਮਾਨਿਤ ਕਰਨ ਜਾਣਾ ਭਗਵੰਤ ਮਾਨ ਦੀਆਂ ਪਹਿਲਾਂ ਕੀਤੀਆਂ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ‘ਚੋਂ ‘ਸਰਵੋਤਮ’ ਆਖੀ ਜਾ ਸਕਦੀ ਹੈ।

ਜਿਸ ਦਿਨ ਤੋਂ ਭਗਵੰਤ ਮਾਨ ਮੁੱਖ ਮੰਤਰੀ ‘ਬਣੇ’ (ਬਣਾਏ) ਹਨ, ਲੋਕਾਂ ਦੇ ਜ਼ਿਹਨ ਵਿੱਚੋਂ ਉਹਨਾਂ ਦਾ ਆਪਣਾ ਭਗਵੰਤ ਮਾਨ ਮਨਫੀ ਹੁੰਦਾ ਜਾ ਰਿਹਾ ਹੈ। ਕਹਿਣੀ ਤੇ ਕਰਨੀ ਦਾ ਸੈਂਕੜੇ ਕੋਹਾਂ ਦਾ ਪਾੜਾ ਦਿਨ ਰਾਤ ਵਧਦਾ ਹੀ ਜਾ ਰਿਹਾ ਹੈ। ਬਾਦਲਾਂ ਕੈਪਟਨਾਂ ਨੂੰ ਪਾਣੀ ਵਾਲੀਆਂ ਟੈਂਕੀਆਂ, ਕੁੜੀਆਂ ਨੂੰ ਦਿੱਤੇ ਸਾਈਕਲਾਂ, ਐਂਬੂਲੈਂਸ ਗੱਡੀਆਂ ਆਦਿ ‘ਤੇ ਤਸਵੀਰਾਂ ਲਾਉਣ ਦੇ ਮਾਮਲੇ ‘ਤੇ ਘੇਰਨ ਵਾਲਾ ਭਗਵੰਤ ਮਾਨ ਖੁਦ ਉਹਨਾਂ ਦੀ ਹੀ ਪੈੜ ‘ਚ ਪੈਰ ਪਾ ਕੇ ਤੁਰ ਰਿਹੈ। ਨੌਕਰੀਆਂ ਦੇ ਨਿਯੁਕਤੀ ਪੱਤਰਾਂ ‘ਤੇ ਫੋਟੋ, ਪਲਾਸਟਿਕ ਲਿਫਾਫਿਆਂ ਦੀ ਬੰਦੀ ਦੇ ਬਦਲ ਵਜੋਂ ਕੱਪੜੇ ਦੇ ਝੋਲਿਆਂ ‘ਤੇ ਭਗਵੰਤ ਮਾਨ ਤੇ ਮੀਤ ਹੇਅਰ ਦੀ ਫੋਟੋ, ਸੇਵਾ ਕੇਂਦਰਾਂ ਤੋਂ ਬਣੇ ਆਮ ਆਦਮੀ ਕਲੀਨਿਕਾਂ ਦੇ ਬਾਹਰ ਭਗਵੰਤ ਮਾਨ ਦੀ ਫੋਟੋ ਇਹ ਦਰਸਾਉਣ ਲਈ ਕਾਫੀ ਹਨ ਕਿ ਸਿਰਫ ਇਨਸਾਨ ਹੀ ਬਦਲੇ ਹਨ, ਕੱਪੜਾ-ਲੱਤਾ ਓਹੀ ਹੈ।

ਜਦੋਂ ਸੱਤਾ ਤੋਂ ਬਾਹਰ ਸਨ ਤਾਂ ਖਜਾਨੇ ਦੇ ਖਾਲੀ ਹੋਣ ਦੀ ਦੁਹਾਈ ਪਾਈ ਜਾ ਰਹੀ ਸੀ। ਸੱਤਾ ‘ਚ ਆਏ ਤਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਬਾਹਰੀ ਸੂਬਿਆਂ ਦੇ ਅਖਬਾਰਾਂ ਨੂੰ ਵੀ ਪਰੋਸ ਦਿੱਤੇ। ਹੋਰਾਂ ਲੀਡਰਾਂ ਨੂੰ ਮੁਰਗੀਖਾਨੇ ਖੋਲ੍ਹਣ ਦੀਆਂ ਸਲਾਹਾਂ ਦਿੰਦੇ ਸਨ ਪਰ ਹੁਣ ਦਿੱਲੀ ਤੱਕ ਪੰਜਾਬ ਦੇ ਖਰਚੇ ‘ਤੇ ਸੁਰੱਖਿਆ ਰਿਉੜੀਆਂ ਵਾਂਗ ਵੰਡ ਦਿੱਤੀ ਗਈ।

ਜੇਕਰ ਕੰਮ ਕੀਤੇ ਹਨ ਤਾਂ ਉਹਨਾਂ ਦੀ ਚਰਚਾ ਨਿਰਸੰਦੇਹ ਹੋਵੇਗੀ ਪਰ ਜੇ ਛੋਟੇ ਕੰਮਾਂ ਨੂੰ ਵੱਡੇ ਬਣਾ ਕੇ ਦਿਖਾਉਣ ਲਈ ਹੀ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨੀ ਪੈ ਰਹੀ ਹੈ ਤਾਂ ਰੂੜੀਆਂ ਨੂੰ ਫੁੱਲਾਂ ਵਾਲੀਆਂ ਚਾਦਰਾਂ ਨਾਲ ਢਕਣ ਵਰਗੀ ਕਾਰਵਾਈ ਹੀ ਲੱਗ ਰਹੀ ਹੈ।

ਇੱਕ ਹੋਰ ਨਵੇਂ ਚਲਣ ਦੀ ਸੂਤਰਧਾਰ ਬਣੀ ਹੈ ਨਵੀਂ ਸਰਕਾਰ। ਉਹ ਹੈ ਖਬਰਾਂ ਨੂੰ ਇਸ਼ਤਿਹਾਰ ਬਣਾ ਕੇ ਅਖਬਾਰਾਂ ਵਿੱਚ ਛਪਵਾਉਣ ਦੀ ਚਲਾਕੀ। ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਅਖਬਾਰਾਂ ਵਿੱਚ ਵਾਰੀ ਸਿਰ ਪੂਰੇ ਪੰਨੇ ਦਾ ਇਸ਼ਤਿਹਾਰ ਐਨੀ ਚਲਾਕੀ ਨਾਲ ਛਪਵਾਇਆ ਜਾਂਦਾ ਹੈ ਕਿ ਪਾਠਕ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਸਾਧਾਰਨ ਖਬਰਾਂ ਹਨ ਜਾਂ ਫਿਰ ਪਾਠਕ ਨੂੰ ਮੂਰਖ ਬਣਾਉਣ ਲਈ ਸਰਕਾਰ ਦੇ ਸੋਹਲਿਆਂ ਨਾਲ ਭਰਪੂਰ ਇਸ਼ਤਿਹਾਰ?? ਭੇਤ ਉਦੋਂ ਨਸ਼ਰ ਹੁੰਦਾ ਹੈ ਜਦੋਂ ਨਾ ਤਾਂ ਖਬਰ ਦੇ ਸਟੇਸ਼ਨ ਦਾ ਨਾਮ ਹੁੰਦਾ ਹੈ, ਨਾ ਪੱਤਰਕਾਰ ਦਾ ਨਾਮ ਹੁੰਦਾ ਹੈ। ਇਸ਼ਤਿਹਾਰ ਦੀ ਅਸਲ ਪਛਾਣ ਦਾ ਪਤਾ ਉਦੋਂ ਲਗਦਾ ਹੈ ਜਦੋਂ ਤੁਸੀਂ ਪੰਨੇ ਦੇ ਬਿਲਕੁਲ ਹੇਠਾਂ ਕੋਨੇ ‘ਚ “ਇਸ਼ਤਿਹਾਰ” ਲਿਖਿਆ ਪੜ੍ਹਦੇ ਹੋ।

ਇਹ ਸਾਰਾ ਕੁਝ ਉਸ ਭਗਵੰਤ ਮਾਨ ਦੇ ਮੁੱਖ ਮੰਤਰੀ ਹੁੰਦਿਆਂ ਹੋ ਰਿਹਾ ਹੈ, ਜੋ ਵਿਰੋਧੀਆਂ ਨੂੰ ਇਹਨਾਂ ਗੱਲਾਂ ਕਰਕੇ ਹੀ ਬੇਹੇ ਕੜਾਹ ਵਾਂਗੂੰ ਲੈਂਦਾ ਰਿਹਾ ਹੈ। ਮੀਡੀਆ ਦੀ ਕਾਰਗੁਜਾਰੀ ‘ਤੇ ਸਵਾਲ ਉਠਾਉਣ ਵਾਲੇ ਭਗਵੰਤ ਮਾਨ ਦੇ ਵਿਆਹ ਦੇ ਟੈਂਟ ਵਾਲੇ ਚਮਚੇ ਤੱਕ ਮੀਡੀਆ ਗਿਣਦਾ ਰਿਹਾ, ਹੁਣ ਤੱਕ ਨਵੀਂ ਵਿਆਹੀ ਜੋੜੀ ਦਾ ਗੁਲਦਸਤੇ ਫੜਦਿਆਂ ਦਾ ਫੋਟੋਸ਼ੂਟ ਅਖਬਾਰਾਂ ਚੈਨਲਾਂ ਵਿੱਚ ਲਗਾਤਾਰ ਚੱਲ ਰਿਹਾ ਹੈ। ਪਰਿਵਾਰਵਾਦ ਖਿਲਾਫ ਸਿੰਗਾਂ ਨਾਲ ਮਿੱਟੀ ਚੁੱਕਣ  ਆਲੇ ਮਾਨ ਸਾਹਿਬ ਦੇ ਪਰਿਵਾਰਕ ਮੈਂਬਰ ਖੁਦ ਪਹਿਲੇ ਮੁੱਖ ਮੰਤਰੀਆਂ ਦੇ ਪਰਿਵਾਰਾਂ ਵਾਲੇ ਰਾਹਾਂ ‘ਤੇ ਸ਼ਾਨ ਨਾਲ ਚੱਲ ਰਹੇ ਹਨ।

ਇਹ ਤਾਂ ਮਹਿਜ ਕੁਝ ਕੁ ਮਹੀਨਿਆਂ ਦਾ ਲੇਖਾ ਹੈ ਜੋ ਭਗਵੰਤ ਮਾਨ ਦੇ ਸੁਭਾਅ ਤੇ ਸੋਚ ਵਿੱਚ ਆਈ ਤਬਦੀਲੀ ਦਾ ਸੰਕੇਤ ਹੈ। ਲੋਕ ਭਗਵੰਤ ਮਾਨ ਵਿੱਚੋਂ ਇੱਕ ਧੜੱਲੇਦਾਰ ਨੇਤਾ ਦੀ ਉਮੀਦ ਲਾਈ ਬੈਠੇ ਹਨ ਪਰ ਭਗਵੰਤ ਮਾਨ ਸਾਹਿਬ ਨੇ ਅੰਤਾਂ ਦੀ ਗਰਮੀ ਦੇ ਮਹੀਨਿਆਂ ਵਿੱਚ ਵੀ ਜੈਕੇਟ ਨਹੀਂ ਲਾਹੀ। ਉਹਨਾਂ ਦੀ ਜੈਕੇਟ ਨਾਲ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੋ ਸਕਦਾ ਪਰ ਸਵਾਲ ਤਾਂ ਇਹ ਹੈ ਕਿ ਦੂਜਿਆਂ ਨੂੰ ਮਹਿਲਾਂ ‘ਚ ਵੜੇ ਰਹਿਣ, ਏਸੀਆਂ ‘ਚ ਨਜਾਰੇ ਲੈਣ ਦੇ ਮਿਹਣੇ ਮਾਰਨ ਵਾਲੇ ਭਗਵੰਤ ਮਾਨ ਦੀ ਜੈਕੇਟ ਵੀ ਏਸੀਆਂ ਦੀ ਠੰਡਕ ਵਿੱਚੋਂ ਨਿੱਕਲੀ ਹੋਈ ਹੈ।

ਸਰਕਾਰ ਦੀ ਹਰ ਕਾਰਗੁਜਾਰੀ ਨੂੰ ਪਾਰਦਰਸ਼ੀ ਕਰਨ ਦੇ ਦਮਗਜ਼ ਮਾਰਦਿਆਂ ਹੁਣ ਸਰਕਾਰੀ ਹਵਾਈ ਸਫਰ ਦੀ ਜਾਣਕਾਰੀ ਆਰਟੀਆਈ ਰਾਹੀਂ ਮੁਹੱਈਆ ਕਰਵਾਉਣ ਤੋਂ ਟਾਲਾ ਵੱਟਣਾ ਆਪਣੇ ਹੀ ਬੋਲਾਂ ਤੋਂ ਭੱਜਣਾ ਹੈ।

ਮੁੱਕਦੀ ਗੱਲ ਇਹ ਹੈ ਕਿ ਅਜੇ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ, ਜੇ ਇਹੀ ਹਾਲ ਰਿਹਾ ਤਾਂ ਆਮ ਆਦਮੀ ਪਾਰਟੀ ਦਾ “ਆਪ” ਤੋਂ “ਤੂੰ” ਤੱਕ ਦਾ ਸਫ਼ਰ ਬਾਹਲੀ ਦੂਰ ਨਹੀਂ। ਭਗਵੰਤ ਮਾਨ ਵੱਲੋਂ ਆਪਣੀ ਸਾਖ ਨੂੰ ਖੋਰਾ ਲਾਉਣ ਦੀ ਕਸਰ ਖੁਦ ਹੀ ਨਹੀਂ ਛੱਡੀ ਜਾ ਰਹੀ ਤਾਂ ਕਿਸੇ ਹੋਰ ਨਾਲ ਕੀ ਗਿਲਾ?? ਪੰਜਾਬ ਦਾ ਭਲਾ ਚਾਹੁਣ ਵਾਲਾ ਹਰ ਸੁਹਿਰਦ ਪੰਜਾਬੀ ਹਾਲ ਦੀ ਘੜੀ ਇਹੀ ਸੋਚ ਰਿਹਾ ਹੈ ਕਿ ਭਗਵੰਤ ਮਾਨ ਆਪਣਾ ਸਿਰ ਖੁਦ ਪਲੋਸ ਕੇ ਅਸੀਸਾਂ ਲੈਣ ਦੇ ਚੱਕਰ ‘ਚ ਕਿਉਂ ਪੈ ਰਿਹੈ?

ਸਕਾਟਿਸ਼ ਪਾਰਲੀਮੈਂਟ ਚੋਣਾਂ 2021
6 ਮਈ ਨੂੰ ਹੋਣ ਜਾ ਰਹੀਆਂ ਸਕਾਟਿਸ਼ ਪਾਰਲੀਮੈਂਟ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ ‘ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਹੌਲੀਰੁਡ ਚੋਣਾਂ ਦੇ ਨਤੀਜੇ ਬਰਤਾਨੀਆ ਦੀ ਸਿਆਸੀ ਧਰਾਤਲ ਲਈ ਵੀ ਅਹਿਮ ਮੋੜ ਪੈਦਾ ਕਰਨਗੇ। ਇੱਥੋਂ ਜਿੱਤਣ ਵਾਲੀ ਪਾਰਟੀ ਬਰਤਾਨਵੀ ਸਿਆਸਤ ਦੇ ਸੈਂਚੇ ਵਿੱਚ ਫਿੱਟ ਬੈਠਦੀ ਹੈ ਜਾਂ ਨਹੀਂ? ਇਹੀ ਚਿੰਤਾ ਪ੍ਰਧਾਨ ਮੰਤਰੀ ਤੱਕ ਦੇ ਅਹੁਦੇ ਲਈ ਸਵਾਲ ਰਹੇਗਾ। 25 ਮਾਰਚ ਤੋਂ ਰਸਮੀ ਤੌਰ ‘ਤੇ ਚੋਣ ਪ੍ਰਚਾਰ ਦਾ ਆਗਾਜ਼ ਹੋ ਚੁੱਕਾ ਹੈ। ਸਭ ਤੋਂ ਵਧੇਰੇ ਫਸਵੀਂ ਟੱਕਰ ਮੌਜੂਦਾ ਸਕਾਟਿਸ਼ ਨੈਸ਼ਨਲ ਪਾਰਟੀ ਪ੍ਰਮੁੱਖ ਫਸਟ ਮਨਿਸਟਰ ਨਿਕੋਲਾ ਸਟਰਜਨ  ਤੇ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵਾਲੀ ਸੀਟ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਗਲਾਸਗੋ ਸਾਊਥਸਾਈਡ ਹਲਕੇ ਤੋਂ ਜੇਤੂ ਰਹਿ ਚੁੱਕੀ ਫਸਟ ਮਨਿਸਟਰ ਨਿਕੋਲਾ ਸਟਰਜਨ ਮੁੜ ਉੱਥੋਂ ਹੀ ਚੋਣ ਮੈਦਾਨ ਵਿੱਚ ਹੋਵੇਗੀ ਤੇ ਉਸੇ ਸੀਟ ਤੋਂ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵੀ ਮੈਦਾਨ ਵਿੱਚ ਡਟਿਆ ਹੋਇਆ ਹੈ। ਅਨਸ ਸਰਵਰ ਵੱਲੋਂ ਪ੍ਰਚਾਰ ਦੇ ਪਹਿਲੇ ਦਿਨ ਹੀ ਇਹ ਬਿਆਨ ਦਿੱਤਾ ਗਿਆ ਸੀ ਕਿ “ਉਕਤ ਹਲਕਾ ਨਿਕੋਲਾ ਸਟਰਜਨ ਲਈ ਤਾਂ ਸਿਆਸੀ ਬਿਸਾਤ ਹੋ ਸਕਦਾ ਹੈ ਪਰ ਇਹ ਹਲਕਾ ਮੇਰਾ ਤਾਂ ਘਰ ਹੈ।” ਨਿਕੋਲਾ ਸਟਰਜਨ ਦੇ ਸਿਆਸੀ ਸਫਰ ਦੇ ਮੁਕਾਬਲੇ ਬਹੁਤ ਘੱਟ ਸਫਰ ਵਾਲੇ ਨੌਜਵਾਨ ਲੇਬਰ ਲੀਡਰ ਅਨਸ ਸਰਵਰ ਦੇ ਇਸ ਜੁਰਅੱਤ ਭਰੇ ਬਿਆਨ ਤੇ ਕਦਮ ਦੀ ਸਿਆਸੀ ਹਲਕਿਆਂ ‘ਚ ਭਰਵੀਂ ਚਰਚਾ ਹੋਈ। ਅਨਸ ਸਰਵਰ ਦੀ ਲਲਕਾਰ ਤੇ ਫੈਸਲੇ ਨੂੰ ਸਿਆਸਤ ਪ੍ਰਤੀ ਡੂੰਘੀ ਸਮਝ ਰੱਖਣ ਵਾਲੇ ਲੋਕ ਬਹੁਤ ਹੀ ਫੈਸਲਾਕੁੰਨ ਐਲਾਨ ਦੱਸ ਰਹੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਨਿਕੋਲਾ ਸਟਰਜਨ ਜਿੱਥੇ ਸਾਬਕਾ ਫਸਟ ਮਨਿਸਟਰ ਅਲੈਕਸ ਸਲਮੰਡ ਦੇ ਮਾਮਲੇ ਵਿੱਚ ਘਿਰੀ ਰਹੀ, ਉੱਥੇ ਹੁਣ ਅਨਸ ਸਰਵਰ ਵੱਲੋਂ ਆਪਣੇ ਸਿਆਸੀ ਭਵਿੱਖ ਵੱਲੋਂ ਬੇਪ੍ਰਵਾਹ ਹੁੰਦਿਆਂ ਸਾਹਮਣੇ ਡਟ ਜਾਣਾ ਵੀ ਨਿਕੋਲਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗਾ। ਇਸ ਨਾਜ਼ੁਕ ਦੌਰ ਵਿੱਚ ਜੇਕਰ ਅਜੇ ਅਨਸ ਸਰਵਰ ਕੋਲ ਗੁਆਉਣ ਲਈ ਕੁਝ ਵੀ ਨਹੀਂ ਤਾਂ ਨਿਕੋਲਾ ਸਟਰਜਨ ਦਾ ਇਸ ਸੀਟ ਤੋਂ ਹਾਰ ਜਾਣ ਨਾਲ ਬਹੁਤ ਕੁਝ ਗੁਆਚ ਜਾਵੇਗਾ।

ਸਕਾਟਿਸ਼ ਲੇਬਰ ਪਾਰਟੀ ਅਨਸ ਸਰਵਰ ਦੇ ਲੀਡਰ ਬਣਨ ਤੋਂ ਪਹਿਲਾਂ ਸਿਆਸੀ ਧਰਾਤਲ ‘ਤੇ ਹੋਂਦ ਬਚਾਉਣ ਦੀ ਹਾਲਤ ਵਿੱਚ ਸੀ ਪਰ ਅਨਸ ਸਰਵਰ ਦੇ ਲੀਡਰ ਵਜੋਂ ਕਮਾਨ ਸੰਭਾਲਣ ਤੋਂ ਬਾਅਦ ਲੇਬਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸਕਾਟਿਸ਼ ਨੈਸ਼ਨਲ ਪਾਰਟੀ ਸਕਾਟਲੈਂਡ ਵਿੱਚ ਯੂਕੇ ਨਾਲੋਂ ਵੱਖ ਹੋਣ ਲਈ ਦੂਜੀ ਰਾਇਸ਼ੁਮਾਰੀ ਕਰਵਾਉਣ ਲਈ ਬਜ਼ਿਦ ਹੋਣ ਕਰਕੇ ਬਰਤਾਨਵੀ ਸਿਆਸਤ ਦਾ ਅੱਖ-ਤਿਣ ਹੈ ਉੱਥੇ ਲੇਬਰ ਪਾਰਟੀ ਵੱਲੋਂ ਏਕਤਾ ਬਣਾਈ ਰੱਖਣ ਦਾ ਹਾਮੀ ਹੋਣਾ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਹਜ਼ਮ ਆ ਰਿਹਾ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੰਸਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੇ ਹਨ, ਪਰ ਰੈਫਰੰਡਮ ਦੇ ਮੁੱਦੇ ‘ਤੇ ਉਹਨਾਂ ਨੂੰ ਸਕਾਟਿਸ਼ ਲੇਬਰ ਪਾਰਟੀ ਦਾ ਸਟੈਂਡ ਪਸੰਦ ਆਉਣਾ ਵੀ ਸੁਭਾਵਿਕ ਹੈ। ਇਹਨਾਂ 6 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਨਤੀਜ਼ੇ ਜੋ ਮਰਜ਼ੀ ਆਉਣ ਪਰ ਇਹ ਗੱਲ ਸਪੱਸ਼ਟ ਹੈ ਕਿ ਥਾਲੀ ‘ਚ ਪਰੋਸ ਕੇ ਸੌਖੀ ਜਿੱਤ ਕਿਸੇ ਨੂੰ ਵੀ ਮਿਲਣੀ ਮੁਸ਼ਕਿਲ ਜਾਪ ਰਹੀ ਹੈ। ਸਿਆਸੀ ਧਿਰਾਂ ਵਿੱਚੋਂ ਆਪਣਾ ਅਕਸ, ਭਵਿੱਖੀ ਰਾਹ ਤੇ ਪੈਰ ਜਮਾਉਣ ਵਿੱਚ ਲੇਬਰ ਪਾਰਟੀ ਅਨਸ ਸਰਵਰ ਦੀ ਅਗਵਾਈ ਵਿੱਚ ਲਾਹਾ ਜ਼ਰੂਰ ਲੈ ਜਾਵੇਗੀ। ਜ਼ਿਕਰਯੋਗ ਹੈ ਕਿ ਲੇਬਰ ਲੀਡਰ ਅਨਸ ਸਰਵਰ, ਗਲਾਸਗੋ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਚੌਧਰੀ ਮੁਹੰਮਦ ਸਰਵਰ ਦੇ ਫਰਜੰਦ ਹਨ। ਚੌਧਰੀ ਮੁਹੰਮਦ ਸਰਵਰ ਪਾਕਿਸਤਾਨ ਪੰਜਾਬ ਦੇ ਗਵਰਨਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਸਕਾਟਲੈਂਡ ਵਿੱਚ ਮੁਹੰਮਦ ਸਰਵਰ ਦੇ ਸਿਆਸੀ ਪ੍ਰਭਾਵ ਤੇ ਲੋਕਾਂ ਵਿੱਚ ਹਰਮਨ ਪਿਆਰਤਾ ਦਾ ਫਾਇਦਾ ਅਨਸ ਸਰਵਰ ਦੇ ਜ਼ਰੀਏ ਲੇਬਰ ਪਾਰਟੀ ਨੂੰ ਹੀ ਮਿਲੇਗਾ। ਬਰਤਾਨਵੀ ਸਿਆਸਤ ਵਿੱਚ ਕਿਸੇ ਸਿਆਸੀ ਪਾਰਟੀ ਦਾ ਲੀਡਰ ਬਣਨ ਵਾਲਾ ਵੀ ਅਨਸ ਸਰਵਰ ਪਹਿਲਾ ਸਿਆਸਤਦਾਨ ਹੈ ਜੋ ਗੈਰ ਗੋਰਾ ਹੋਣ ਦੇ ਬਾਵਜੂਦ ਪਾਰਟੀ ਦੀ ਅਗਵਾਈ ਕਰ ਰਿਹਾ ਹੈ। ਏਸ਼ੀਅਨ, ਖਾਸ ਕਰਕੇ ਮੁਸਲਿਮ ਪਿਛੋਕੜ ਵਾਲੀ ਵੋਟ ਅਨਸ ਸਰਵਰ ਦੀ ਝੋਲੀ ਵੱਡੀ ਗਿਣਤੀ ਵਿੱਚ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੀ ਵੋਟ ਵੀ ਅਨਸ ਸਰਵਰ ਰਾਹੀਂ ਲੇਬਰ ਪਾਰਟੀ ਦੇ ਖਾਤੇ ਪੈ ਸਕਦੀ ਹੈ, ਕਿਉਂਕਿ ਚੌਧਰੀ ਮੁਹੰਮਦ ਸਰਵਰ ਦੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਚ ਕੀਤੀਆਂ ਕੋਸ਼ਿਸ਼ਾਂ ਤੇ ਨਿਭਾਇਆ ਹਾਂ-ਪੱਖੀ ਰੋਲ ਵੀ ਸਿੱਖ ਭਾਈਚਾਰੇ ਨੂੰ ਵਾਇਆ ਅਨਸ ਸਰਵਰ ਹੋ ਕੇ ਲੇਬਰ ਪਾਰਟੀ ਦਾ ਸਾਥ ਦੇਣ ਲਈ ਮਜਬੂਰ ਕਰੇਗਾ। ਕਿਉਂਕਿ ਅਨਸ ਸਰਵਰ ਵੱਲੋਂ ਆਪਣੇ ਭਾਸ਼ਣ ਦੌਰਾਨ ਆਪਣੇ ਪਿਤਾ ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਨਾ ਇਹੀ ਯਾਦ ਦਿਵਾਉਣਾ ਹੈ। ਇਸ ਤਰ੍ਹਾਂ ਦਾ ਜ਼ਿਕਰ ਉਹ ਗਲਾਸਗੋ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਵੀ ਕਰ ਚੁੱਕੇ ਹਨ। 129 ਸੀਟਾਂ ‘ਤੇ ਹੋਣ ਜਾ ਰਹੇ ਸਿਆਸੀ ਦੰਗਲ ‘ਚ ਸਪੱਸ਼ਟ ਬਹੁਮਤ ਲਈ 65 ਸੀਟਾਂ ਦੀ ਲੋੜ ਰਹੇਗੀ। ਇਸ ਸਮੇਂ ਨਿਕੋਲਾ ਸਟਰਜਨ ਦੀ ਅਗਵਾਈ ‘ਚ ਸਕਾਟਿਸ਼ ਨੈਸ਼ਨਲ ਪਾਰਟੀ, ਸਕਾਟਿਸ਼ ਕੰਜਰਵੇਟਿਵ (ਡਗਲਸ ਰੌਸ), ਸਕਾਟਿਸ਼ ਲੇਬਰ (ਅਨਸ ਸਰਵਰ), ਸਕਾਟਿਸ਼ ਲਿਬਰਲ ਡੇਮੋਕ੍ਰੇਟਸ (ਵਿਲੀ ਰੈਨੀ), ਸਕਾਟਿਸ਼ ਗ੍ਰੀਨ (ਪੈਟ੍ਰਿਕ ਹਾਰਵੀ, ਲੌਰਨਾ ਸਲੇਟਰ) ਅਤੇ 3 ਨਵੀਆਂ ਪਾਰਟੀਆਂ ਵੀ ਆਪਣੀ ਜ਼ੋਰ ਅਜਮਾਈ ਕਰਨਗੀਆਂ, ਜਿਹਨਾਂ ਵਿੱਚ ਮਾਈਕਲ ਬੈਲਨਟਾਈਨ ਦੀ “ਰਿਫਾਰਮ ਯੂਕੇ”, ਸਾਬਕਾ ਫਸਟ ਮਨਿਸਟਰ ਤੇ ਸਕਾਟਿਸ਼ ਨੈਸ਼ਨਲ ਪਾਰਟੀ ਲੀਡਰ ਅਲੈਕਸ ਸਲਮੰਡ ਦੀ “ਅਲਬਾ ਪਾਰਟੀ” ਤੇ ਜਾਰਜ ਗੈਲੋਵੇਅ ਦੀ “ਆਲ ਫੌਰ ਯੂਨਿਟੀ” ਪ੍ਰਮੁੱਖ ਹਨ।

ਇਸ ਚੋਣ ਵਿੱਚ ਹਿੱਸਾ ਲੈਣ ਲਈ ਵੋਟਰਾਂ ਨੂੰ ਆਪਣੇ ਹੱਥੀਂ ਵੋਟ ਬਕਸੇ ‘ਚ ਵੋਟ ਪਾਉਣ, ਚਿੱਠੀ ਰਾਂਹੀ ਵੋਟ ਪਾਉਣ ਦੇ ਸੁਨੇਹੇ ਲੱਗ ਰਹੇ ਹਨ। ਸਭ ਤੋਂ ਵੱਡੀ ਗੱਲ ਕਿ ਇਹਨਾਂ ਚੋਣਾਂ ਵਿੱਚ ਕਿਸੇ “ਮਸ਼ੀਨ” ਦੀ ਵਰਤੋਂ ਦੀ ਬਜਾਏ ਬੈਲਟ ਪੇਪਰ ਦੀ ਵਰਤੋਂ ਹੀ ਹੋਵੇਗੀ।

ਅਪ੍ਰੈਲ ਮਹੀਨਾ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾਉਣ ਦਾ ਕੰਮ ਕਰੇਗਾ। ਟੀਵੀ ਚੈਨਲਾਂ ਦੇ ਸਟੂਡੀਓਜ਼ ਰਾਹੀਂ ਪਾਰਟੀਆਂ ਦੇ ਆਗੂ ਬਹਿਸਾਂ ਦਾ ਹਿੱਸਾ ਬਣਨਗੇ। ਜਿਸਦੀ ਗੱਲ ਵਜ਼ਨਦਾਰ ਹੋਵੇਗੀ, ਜੋ ਲੋਕਾਂ ਦੇ ਦਿਲਾਂ ਦੀ ਤਾਰ ਛੂਹ ਜਾਵੇਗਾ, ਉਹੀ ਉਹਨਾਂ ਦੇ “ਮਤ ਦਾ ਦਾਨ” ਹਾਸਲ ਕਰ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ 6 ਮਈ ਨੂੰ “ਇੱਕ ਦਿਨ ਦਾ ਰਾਜਾ- ਵੋਟਰ” ਕਿਸ ਕਿਸ ਦੀ ਕਿਸਮਤ ਬਦਲੇਗਾ।

ਕੋਰਾ ਸੱਚ-ਆਨਲਾਈਨ ਵੱਜਦੀਆਂ ਠੱਗੀਆਂ ਤੋਂ ਸੁਚੇਤ ਹੋਣ ਦੀ ਲੋੜ
ਮਨੁੱਖੀ ਫਿਤਰਤ ਹੈ ਕਿ ਕਈ ਵਾਰ ਓਹਨਾਂ ਚੀਜ਼ਾਂ ਦੇ ਗੱਫ਼ੇ ਵੀ ਲੋੜਦਾ ਹੈ, ਜਿਹਨਾਂ ‘ਤੇ ਉਸਦਾ ਉੱਕਾ ਹੀ ਹੱਕ ਨਹੀਂ ਹੁੰਦਾ। ਪਰ ਅਜਿਹੀ ਲਾਲਸਾ ਕਈ ਵਾਰ ਖੁਦ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦੀ ਹੈ। ਮਨੁੱਖੀ ਲਾਲਚੀ ਮਨ ਦੀ ਇਸ ਫਿਤਰਤ ਦਾ ਲਾਹਾ ਲੈਂਦਿਆਂ ਕਈ ਵਾਰ ਠੱਗ ਕਿਸਮ ਦੇ ਲੋਕ ਆਪਣੇ ਹੱਥ ਰੰਗ ਜਾਂਦੇ ਹਨ। ਲਾਲਚ ਹਿਤ ਅਸੀਂ ਕਈ ਵਾਰ ਆਪਣੀਆਂ ਜੇਬਾਂ ਵੀ ਖਾਲੀ ਕਰਵਾ ਬਹਿੰਦੇ ਹਾਂ। ਲੋਕਾਂ ਨੂੰ ਅਜਿਹੇ ਹੀ ਜਾਲ ‘ਚ ਫਸਾ ਕੇ ਲੁੱਟਣ ਵਾਲੇ ਗਰੋਹ ਹਰ ਜਗ੍ਹਾ ਮਿਲ ਜਾਣਗੇ। ਸਕਾਟਲੈਂਡ ਵਸਦੇ ਲੋਕਾਂ ਨੂੰ ਅਚਾਨਕ ਹੀ ਆਉਂਦੀਆਂ ਫੋਨ ਕਾਲਾਂ ਤੋਂ ਸਾਵਧਾਨ ਰਹਿਣ ਲਈ ਪੁਲਿਸ ਵੱਲੋਂ ਚਿਤਾਵਨੀ ਦਿੱਤੀ ਗਈ ਹੈ। ਕੰਪਿਊਟਰ ਜ਼ਰੀਏ ਹੁੰਦੀ ਆਟੋਮੇਟਡ ਕਾਲ ਰਾਹੀਂ ਸੁਣਨ ਵਾਲੇ ਨੂੰ ਆਪਣੇ ਫੋਨ ਤੋਂ 1 ਨੰਬਰ ਡਾਇਲ ਕਰਨ ਲਈ ਕਿਹਾ ਜਾਂਦਾ ਹੈ। ਇਸ ਉਪਰੰਤ ਗਾਹਕ ਸੇਵਾ ਕੇਂਦਰ ਵੱਲੋਂ ਕੋਈ ਸਖ਼ਸ਼ ਗੱਲ ਕਰਨ ਲਗਦਾ ਹੈ ਅਤੇ ਮੁਕੰਮਲ ਤੌਰ ‘ਤੇ ਭਰੋਸੇ ਵਿੱਚ ਲੈਣ ਉਪਰੰਤ ਬੈਂਕ ਦੇ ਖਾਤੇ ਆਦਿ ਬਾਰੇ ਪੁੱਛਗਿੱਛ ਕਰਦਾ ਹੈ। ਇਸ ਆਨਲਾਈਨ ਠੱਗੀ ਦੀ ਸ਼ਿਕਾਰ ਸਕਾਟਲੈਂਡ ਦੀ ਹੀ ਇੱਕ ਔਰਤ ਹੋਈ ਹੈ ਜਿਸ ਕੋਲੋਂ 80000 ਪੌਂਡ ਇਹ ਕਹਿ ਕੇ ਠੱਗ ਲਏ ਗਏ ਕਿ “ਉਸਦਾ ਐਮਾਜ਼ੋਨ ਪ੍ਰਾਈਮ ਖਾਤਾ ਹੈਕ ਹੋ ਗਿਆ ਹੈ ਅਤੇ ਉਸਦੇ ਬੈਂਕ ਖਾਤੇ ਵਿੱਚ ਪਏ ਪੌਂਡ ਕਿਸੇ ਸੁਰੱਖਿਅਤ ਖਾਤੇ ਵਿੱਚ ਤਬਦੀਲ ਕਰਨੇ ਜ਼ਰੂਰੀ ਹਨ।“ ਇਸਤੋਂ ਬਾਅਦ ਠੱਗਾਂ ਨੇ ਆਪਣਾ ਕੋਈ ਖਾਤਾ ਨੰਬਰ ਦੇ ਕੇ ਸਾਰੇ ਪੌਂਡ ਉਸ ਵਿੱਚ ਢੇਰੀ ਕਰਵਾ ਲਏ। ਬੇਸ਼ੱਕ ਇਸ ਤਰ੍ਹਾਂ ਦੀਆਂ ਠੱਗੀਆਂ ਦੀ ਸਕੀਮ ਇੰਗਲੈਂਡ ਵਿੱਚ ਜਾਣੀ ਪਛਾਣੀ ਹੈ ਪਰ ਠੱਗ ਕਿਸਮ ਦੇ ਲੋਕ ਗੱਲਬਾਤ ਰਾਹੀਂ ਠੱਗਣ ਵਿੱਚ ਮਾਹਿਰ ਹੁੰਦੇ ਹਨ।

ਸਕਾਟਲੈਂਡ ਪੁਲਿਸ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਰਾਹੀਂ ਕਿਹਾ ਗਿਆ ਹੈ ਕਿ ਬੇਸ਼ੱਕ ਤੁਸੀਂ ਖੁਦ ਵੀ ਕਾਲ ਕਰ ਰਹੇ ਹੋਵੋਂ, ਬਿਨਾਂ ਮਤਲਬ ਤੋਂ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਫੋਨ ‘ਤੇ ਗੱਲ ਕਰਦੇ ਵਕਤ ਕਿਸੇ ਨੂੰ ਵੀ ਆਪਣੇ ਬੈਂਕ ਦੇ ਕਾਰਡ ਜਾਂ ਕਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਕਰਨੋਂ ਸੰਕੋਚ ਕਰੋ। ਅਜਿਹੀ ਕਿਸੇ ਵੀ ਫੋਨ ਕਾਲ ‘ਤੇ ਗੱਲ ਅੱਗੇ ਨਾ ਵਧਾਓ ਜਿਸ ਰਾਹੀਂ ਤੁਹਾਨੂੰ ਲਾਟਰੀ ਜਾਂ ਕੋਈ ਹੋਰ ਇਨਾਮ ਜਿੱਤਣ ਦਾ ਚੋਗਾ ਪਾਇਆ ਜਾ ਰਿਹਾ ਹੋਵੇ। ਪੁਲਿਸ ਵੱਲੋਂ ਸਪਸ਼ਟ ਕਿਹਾ ਗਿਆ ਹੈ ਕਿ “ਅਜਿਹੀ ਲਾਟਰੀ ਤੁਹਾਨੂੰ ਕਦੇ ਵੀ ਨਹੀਂ ਨਿੱਕਲੇਗੀ, ਜਿਹੜੀ ਤੁਸੀਂ ਪਾਈ ਹੀ ਨਹੀਂ ਹੈ।“ ਇਨਾਮ ਜਾਂ ਲਾਟਰੀ ਦੀ ਰਾਸ਼ੀ ਦੇਣ ਤੋਂ ਪਹਿਲਾਂ ਟੈਕਸ ਰਾਸ਼ੀ ਜਮ੍ਹਾਂ ਕਰਵਾਉਣ ਦੇ ਨਾਂਅ ‘ਤੇ ਮੰਗੀ ਜਾਂਦੀ ਰਾਸ਼ੀ ਕਦੇ ਵੀ ਨਾ ਦਿਓ। ਸਕਾਟਲੈਂਡ ਪੁਲਿਸ ਵੱਲੋਂ ਮਦਰਵੈੱਲ ਇਲਾਕੇ ਦੇ ਵਸਨੀਕ ਮੁਹੰਮਦ ਰਫੀਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਮਹਿਜ 8 ਮਹੀਨੇ ਵਿੱਚ 33 ਬਜ਼ੁਰਗਾਂ ਕੋਲੋਂ 630000 ਪੌਂਡ ਠੱਗ ਲਏ ਸਨ। ਮੁਹੰਮਦ ਰਫੀਕ ਆਪਣੇ ਆਪ ਨੂੰ ਲੋਕਾਂ ਨਾਲ ਫਰਾਡ ਕਰਨ ਵਾਲਿਆਂ ਦੀ ਛਾਣਬੀਣ ਕਰਨ ਵਾਲਾ ਅਫ਼ਸਰ ਦੱਸ ਕੇ ਭਰੋਸੇ ਵਿੱਚ ਲੈਂਦਾ ਸੀ। ਅੰਤ 34 ਸਾਲਾ ਮੁਹੰਮਦ ਰਫੀਕ ਉਦੋਂ ਪੁਲਿਸ ਅੜਿੱਕੇ ਆ ਗਿਆ ਜਦੋਂ ਉਸਨੇ ਕੈਂਟ ਇਲਾਕੇ ਦੀ ਇੱਕ ਬਜ਼ੁਰਗ ਔਰਤ ਨੂੰ 12000 ਪੌਂਡ ਟਰਾਂਸਫਰ ਕਰਨ ਲਈ ਕਿਹਾ। ਉਸ ਔਰਤ ਨੇ ਪੁਲਿਸ ਨਾਲ ਸੰਪਰਕ ਕਰਕੇ ਦੱਸਿਆ ਕਿ ਇੱਕ ਆਦਮੀ ਆਪਣੇ ਆਪ ਨੂੰ ਫਰਾਡ ਇਨਵੈਸਟੀਗੇਸ਼ਨ ਅਫਸਰ ਦੱਸ ਕੇ ਉਸਨੂੰ ਇੱਕ ਸੁਰੱਖਿਅਤ ਖਾਤੇ ਵਿੱਚ ਪੌਂਡ ਟਰਾਂਸਫਰ ਕਰਨ ਨੂੰ ਕਹਿ ਰਿਹਾ ਹੈ, ਜਦੋਂ ਕਿ ਉਸਦਾ ਕਹਿਣਾ ਹੈ ਕਿ ਉਸਦਾ (ਔਰਤ ਦਾ) ਖਾਤਾ ਠੱਗਾਂ ਵੱਲੋਂ ਹੈਕ ਕਰ ਲਿਆ ਗਿਆ ਹੈ। ਗਲਾਸਗੋ ਪੁਲਿਸ ਵੱਲੋਂ ਇਸੇ ਸਾਲ ਹੀ ਇੱਕ ਆਦਮੀ ਵੱਲੋਂ 65000 ਪੌਂਡ ਦੀ ਠੱਗੀ ਦਾ ਸ਼ਿਕਾਰ ਹੋਣ ਬਾਰੇ ਦੱਸਿਆ ਹੈ। ਇਸ ਸੰਬੰਧੀ ਲੋਕਾਂ ਨੂੰ ਐਮਾਜ਼ੋਨ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਐਮਾਜ਼ੋਨ ਦਾ ਨਾਂਅ ਵਰਤ ਕੇ ਜੇਕਰ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਦੀ ਮੰਗ ਕਰਦਾ ਹੈ ਤਾਂ ਕਦੇ ਵੀ ਵਿਸ਼ਵਾਸ਼ ਨਾ ਕਰੋ। ਲੰਡਨ ‘ਚ ਇਹ ਧੋਖਾਧੜੀ ਇਸ ਕਦਰ ਪੈਰ ਪਸਾਰ ਚੁੱਕੀ ਹੈ ਕਿ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ ਲੰਡਨ ਪੁਲਿਸ ਦੇ ਨੈਸ਼ਨਲ ਫਰਾਡ ਇੰਟੈਲੀਜੈਂਸ ਬਿਊਰੋ ਕੋਲ 23500 ਸ਼ਿਕਾਇਤਾਂ ਆਈਆਂ ਸਨ। ਇੰਗਲੈਂਡ ਦੇ ਲੋਕਾਂ ਨੂੰ ਇੱਕ ਸੈਕਿੰਡ ਵਿੱਚ ਔਸਤਨ 8 ਫਰਾਡ ਕਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਇੱਕ ਮਹੀਨੇ ਵਿੱਚ ਇਹਨਾਂ ਕਾਲਾਂ ਦੀ ਗਿਣਤੀ 21 ਮਿਲੀਅਨ ਤੱਕ ਪਹੁੰਚ ਜਾਂਦੀ ਹੈ।

ਜਦੋਂ ਅੱਜ ਤੋਂ 10 ਵਰ੍ਹੇ ਪਿਛਾਂਹ ਝਾਤ ਮਾਰਦਾ ਹਾਂ ਤਾਂ ਇੱਕ ਦੋਸਤ ਵੱਲੋਂ ਪੰਜਾਬ ਤੋਂ ਕੀਤੀ ਫੋਨ ਕਾਲ ਯਾਦ ਆਉਂਦੀ ਹੈ। ਉਸ ਦੋਸਤ ਨੇ ਮੈਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਸਦਾ ਫੋਨ ਨੰਬਰ ਇੰਗਲੈਂਡ ਦੀ ਕਿਸੇ ਲਾਟਰੀ ਵੱਲੋਂ ਚੁਣਿਆ ਗਿਆ ਹੈ ਤੇ ਉਸਨੂੰ ਲਗਭਗ 50 ਹਜ਼ਾਰ ਦੀ ਰਾਸ਼ੀ ਮਿਲਣ ਵਾਲੀ ਹੈ। ਅਸਲ ਗੱਲ ਇਹ ਸੀ ਕਿ ਉਸ ਵੀਰ ਨੂੰ ਫੋਨ ‘ਤੇ ਮੈਸੇਜ ਹੀ ਇਹ ਮਿਲਿਆ ਸੀ ਤੇ ਉਸ “ਅਚਾਨਕ“ ਬਿਨਾਂ ਟਿਕਟ ਖਰੀਦਿਆਂ ਜਿੱਤੀ ਲਾਟਰੀ ਦੀ ਰਾਸ਼ੀ ਦਾ ਬਣਦਾ ਟੈਕਸ ਪਹਿਲਾਂ ਭਰਨ ਦੀ ਬੇਨਤੀ ਵੀ ਕੀਤੀ ਗਈ ਸੀ। ਮੈਂ ਬਹੁਤ ਹੀ ਇਮਾਨਦਾਰੀ ਨਾਲ ਉਸ ਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਦੀਆਂ ਫੋਨ ਕਾਲਾਂ, ਈਮੇਲਾਂ ਠੱਗੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦੀਆਂ। ਪਰ ਮੁਫ਼ਤ ‘ਚ ਮਿਲੀ ਸਲਾਹ ਨੂੰ ਅਣਸੁਣਿਆਂ ਕਰਕੇ ਉਸ ਵੀਰ ਨੇ ਟੈਕਸ ਰਾਸ਼ੀ ਠੱਗਾਂ ਵੱਲੋਂ ਦੱਸੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਸਿਤਮ ਦੀ ਗੱਲ ਇਹ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਉਸਨੂੰ ਠੱਗ ਕੌਣ ਗਿਆ? ਲਾਟਰੀ ਵਾਲੀ ਰਾਸ਼ੀ ਮਿਲਣੀ ਤਾਂ ਦੂਰ ਦੀ ਗੱਲ ਸੀ। ਅੱਜ ਬੇਸ਼ੱਕ ਤਕਨੀਕ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਠੱਗ ਵੀ ਇਸੇ ਯੁਗ ‘ਚ ਹੀ ਵਿਚਰਦੇ ਹੋਣ ਕਰਕੇ ਨਾਲੋ ਨਾਲ ਤਰੱਕੀ ਕਰ ਰਹੇ ਹਨ। ਸਿਰਫ ਲੋੜ ਹੈ ਤਾਂ ਫੂਕ ਫੂਕ ਕੇ ਕਦਮ ਪੁੱਟਣ ਦੀ, ਨਹੀਂ ਤਾਂ ਕੋਈ ਪਤਾ ਨਹੀਂ ਕਿ ਕੌਣ ਕਦੋਂ ਤੇ ਕਿੱਥੇ ਤੁਹਾਡੀ ਜੇਬ ਵਿੱਚ ਮੋਰੀਆਂ ਕਰ ਜਾਵੇ।

ਨਵਾਂ ਸਾਲ-ਨਵਾਂ ਖ਼ਿਆਲ
ਸਿਆਸਤ, ਦੇਖਣ ਸੁਣਨ ਨੂੰ ਮਹਿਜ਼ ਇੱਕ ਸ਼ਬਦ ਹੈ। ਪਰ ਇਸ ਸ਼ਬਦ ਦੇ ਦਿਮਾਗ ਅੱਗੇ ਆਮ ਲੋਕ ਸਿਰਫ਼ ਇੱਕ ਵੋਟ ਹਨ। ਇਸ ਸ਼ਬਦ ਦੇ ਬੇਸ਼ੱਕ ਪੇਟ ਨਹੀਂ ਲੱਗਾ ਹੋਇਆ ਪਰ ਇਹ ਅਦਿੱਖ ਪੇਟ ਸਭ ਕੁਝ ਹਜ਼ਮ ਕਰਨ ਦੀ ਸਮਰੱਥਾ ਰੱਖਦੈ। ਇਹ ਸ਼ਬਦ ਜੇ ਧੁੱਪ ਕਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਧੁੱਪ ਦਾ ਮਤਲਬ ਛਾਂ ਹੋਵੇ। ਕਹਿਣ ਦਾ ਭਾਵ ਕਿ ਸਿਆਸਤ ‘ਚ ਜੋ ਕੁਝ ਦਿਸਦਾ ਹੈ, ਅਕਸਰ ਓਹ ਹੁੰਦਾ ਨਹੀਂ ਤੇ ਜੋ ਹੁੰਦਾ ਹੈ, ਅਕਸਰ ਓਹ ਦਿਸਦਾ ਨਹੀਂ। ਰੋਜ਼ਾਨਾ ਮੀਡੀਆ ਸਾਧਨਾਂ ਰਾਂਹੀਂ ਅਸੀਂ ਵੱਖ ਵੱਖ ਰਾਜਨੀਤਕ ਧੜਿਆਂ ਦੇ ਆਗੂਆਂ ਦੀ ਤੂੰ-ਤੂੰ ਮੈਂ-ਮੈਂ ਸੁਣਦੇ ਦੇਖਦੇ ਰਹਿੰਦੇ ਹਾਂ। ਖ਼ਬਰਾਂ ਪੜ੍ਹਦੇ ਸੁਣਦੇ ਆਮ ਨਾਗਰਿਕ ਦਾ ਦਿਲ ਡਰ ਨਾਲ ਦਿੱਲੀਉਂ ਹੋ ਹੋ ਮੁੜਦਾ ਹੈ ਕਿ ‘ਕਿਧਰੇ ਸਾਡੇ ਨੇਤਾ ਜੀ ਆਪਸ ‘ਚ ਲੜ ਕੇ ਸ਼ਹੀਦ ਨਾ ਹੋ ਜਾਣ, ਫਿਰ ਦੇਸ਼ ਨੂੰ ਕੌਣ ਚਲਾਵੇਗਾ?’ ਪਰ ਅਜਿਹਾ ਹੁੰਦਾ ਨਹੀਂ, ਸਗੋਂ ਅਜਿਹੀ ਕੁੱਕੜ-ਖੇਹ ਤਾਂ ਸਿਆਸਤ ਦੀ ਲਗਾਤਾਰਤਾ ਬਣਾਈ ਰੱਖਣ, ਲੋਕਾਂ ਦਾ ਹੋਰ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਲਈ ਹੁੰਦੀ ਹੈ। ਅਜਿਹੀ ਬਿਆਨਬਾਜ਼ੀ ਦਾ ਆਮ ਲੋਕਾਂ ਦੇ ਜੀਵਨ ਪੱਧਰ ਸੁਧਾਰ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਵਿਧਾਨ ਸਭਾ ਜਾਂ ਲੋਕ ਸਭਾ ਸਾਡੇ ਨੇਤਾਵਾਂ ਲਈ ਓਸ ਕੁੱਕੜਾਂ ਦੇ ਖੁੱਡੇ ਵਾਂਗ ਹਨ, ਜਿਸ ਵਿੱਚੋਂ ਬਾਹਰ ਹਨ ਤਾਂ ਹਮੇਸ਼ਾ ਲੜਦੇ ਦਿਖਾਈ ਦੇਣਗੇ ਪਰ ਅੰਦਰ ਹਨ ਤਾਂ ਆਪਣੇ ਫਾਇਦੇ ਲਈ ਇੱਕਮੁੱਠ ਹੋ ਜਾਂਦੇ ਹਨ। ਇਸਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਵਿਧਾਇਕਾਂ ਦੇ ਤਨਖਾਹ ਵਾਧੇ ਦੇ ਮਾਮਲੇ ‘ਚ ਸੱਤਾ ਧਿਰ ਤੇ ਵਿਰੋਧੀ ਧਿਰ ਘਿਓ ਖਿਚੜੀ ਨਜ਼ਰ ਆਏ। ਇੱਕ ਦੋ ਵਿਧਾਇਕਾਂ ਨੂੰ ਛੱਡ ਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਵੱਧ ਤਨਖਾਹ ਨਹੀਂ ਚਾਹੀਦੀ। ਸਗੋਂ ਹਾਸੋਹੀਣਾ ਬਿਆਨ ਇਹ ਵੀ ਸੁਣਨ ਨੂੰ ਮਿਲਿਆ ਕਿ ਵਿਧਾਇਕਾਂ ਨੂੰ ਲੋਕਾਂ ਦੇ ਖੁਸ਼ੀ ਗ਼ਮੀ ਦੇ ਸਮਾਗਮਾਂ ‘ਚ ਵੀ ਜਾਣਾ ਪੈਂਦਾ ਹੈ, ਸੋ ਤਨਖਾਹ ਵਾਧਾ ਜ਼ਰੂਰੀ ਹੈ। ਇਸਤੋਂ ਪਹਿਲਾਂ ਇਸ ਨਾਲ ਰਲਵਾਂ ਮਿਲਵਾਂ ਬਿਆਨ ਵਿਰੋਧੀ ਧਿਰ ਦਾ ਨੌਜਵਾਨ ਵਿਧਾਇਕ ਵੀ ਦੇ ਚੁੱਕਾ ਹੈ।

ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਚੋਣਾਂ ਵੇਲੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਤਾਂ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਫਿਰ ਅਜਿਹੀ ਕਿਹੜੀ ਸੇਵਾ ਹੈ, ਜਿਹੜੀ ਲੋਕਾਂ ਦੇ ਸਿਰੋਂ ਪਲ ਕੇ ਹੀ ਹੁੰਦੀ ਹੈ? ਇੱਕ ਆਮ ਬੇਰੁਜ਼ਗਾਰ ਇਨਸਾਨ ਆਪਣੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਬੁਰਕੀ ਤੱਕ ਅਤੇ ਪੂਰੇ ਦਿਨ ‘ਚ ਕੀਤੀ ਹਰ ਗਤੀਵਿਧੀ ਲਈ ਟੈਕਸ ਅਦਾ ਕਰਦਾ ਹੈ। ਆਪਣੇ ਭਲੇ ਦਿਨਾਂ ਦੀ ਉਮੀਦ ਅਤੇ ਯੋਗ ਸਰਕਾਰੀ ਨੀਤੀਆਂ ਦੀ ਘਾੜ੍ਹਤ ਦੀ ਚਾਹਨਾ ਵਿੱਚ ਆਪਣਾ ਨੁਮਾਇੰਦਾ ਚੁਣਦਾ ਹੈ। ਉਸ ਨੁਮਾਇੰਦੇ ਕੋਲੋਂ ਇਹ ਤਵੱਕੋਂ ਕੀਤੀ ਜਾਂਦੀ ਹੈ ਕਿ ਉਹ ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਬੁਨਿਆਦੀ ਹੱਕ ਦੀ ਪ੍ਰਾਪਤੀ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰੇਗਾ ਪਰ ਹੁੰਦਾ ਇਸਤੋਂ ਉਲਟ ਹੈ। ਵਿਧਾਨ ਸਭਾ ਜਾਂ ਲੋਕ ਸਭਾ ਤੋਂ ਬਾਹਰ ਲੋਕ ਹਿਤਾਂ ਦੇ ਰਾਖੇ ਹੋਣ ਦੇ ਬਿਆਨ ਛਾਲਾਂ ਮਾਰ ਮਾਰ ਦਿੱਤੇ ਜਾਂਦੇ ਹਨ, ਪਰ ਨੀਤੀਆਂ ਘੜ੍ਹਨ ਵਾਲੀ ਜਗ੍ਹਾ ‘ਤੇ ਜਾ ਕੇ ਆਪਣੀਆਂ ਤਨਖਾਹਾਂ ਵਧਾਉਣ ਲਈ ਕਲਿੰਗੜੀ ਪਾ ਲਈ ਜਾਂਦੀ ਹੈ। ਅਧਿਆਪਕ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪਣੀ ਯੋਗਤਾ ਨਾਲੋਂ ਲੱਖ ਗੁਣਾ ਵੱਡਾ ਅਹੁਦਾ ਮੱਲੀ ਬੈਠਾ ਮੰਤਰੀ ਤੇ ਉਸਦੀ ਮੰਡਲੀ ਅਧਿਆਪਕਾਂ ਦੀ ਤਨਖਾਹ ‘ਤੇ ਸੱਤਰ ਫੀਸਦੀ ਦਾ ਕੱਟ ਇਹ ਕਹਿ ਕੇ ਮਾਰ ਦਿੰਦੀ ਹੈ ਕਿ ਸਰਕਾਰੀ ਖ਼ਜ਼ਾਨਾ ਖਾਲੀ ਹੈ। ਫਿਰ ਅਚਾਨਕ ਹੀ ਖ਼ਜਾਨੇ ਵਿੱਚ ਅਜਿਹੀ ਕਿਹੜੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬੈਠ ਗਈ ਕਿ ਵਿਧਾਇਕਾਂ ਦੀ ਮੌਜੂਦਾ ਤਨਖਾਹ ਨੂੰ ਢਾਈ ਗੁਣਾ ਤੋਂ ਵਧੇਰੇ ਵਧਾ ਦੇਣ ਲਈ ਕਮੇਟੀ ਦਾ ਗਠਨ ਕਰਨਾ ਪਿਆ? ਉਹਨਾਂ ਅਧਿਆਪਕਾਂ ਨੂੰ ਤਾਂ ਜ਼ਲੀਲ ਕੀਤਾ ਜਾ ਰਿਹਾ ਹੈ, ਜਿਹੜੇ ਵਰ੍ਹਿਆਂਬੱਧੀ ਘਾਲਣਾ ਕਰਕੇ ਆਪਣੀ ਵਿੱਦਿਅਕ ਯੋਗਤਾ ਕਰਕੇ ਨੌਕਰੀ ਹਾਸਲ ਕਰਨ ਦੇ ਲਾਇਕ ਹੋਏ ਹਨ। ਕਿਸੇ ਦੇਸ਼ ਜਾਂ ਸੂਬੇ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ ਕਿ ਜਿਸ ਇਨਸਾਨ ਨੇ ਕਦੇ ਕਾਲਜ਼ ਹੀ ਨਾ ਦੇਖਿਆ ਹੋਵੇ ਤੇ ਉਸਨੂੰ ਉੱਚ-ਸਿੱਖਿਆ ਮੰਤਰੀ ਦੀ ਕੁਰਸੀ, ਬਾਰ੍ਹਵੀਂ ਪਾਸ ਵਿਅਕਤੀ ਨੂੰ ਸੂਬੇ ਦਾ ਸਿੱਖਿਆ ਮੰਤਰੀ? ਉੱਪਰੋਂ ਓਹਨਾਂ ਹੀ ਲੋਕਾਂ ਸਿਰ ਅਹਿਸਾਨ ਕਤਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਵਿਆਹਾਂ, ਮਰਨਿਆਂ ‘ਤੇ ਹਾਜ਼ਰੀ ਭਰਨ ਆਉਂਦੇ ਹਾਂ ਤਾਂ ਕਰਕੇ ਸਾਡੀ ਤਨਖਾਹ ਦਾ ‘ਉਜਾੜਾ’ ਹੁੰਦਾ ਹੈ। ਪਰ ਮੰਤਰੀ ਵਿਧਾਇਕ ਇਹ ਨਹੀਂ ਸਮਝਦੇ ਕਿ ਤੁਸੀਂ ਵਿਆਹ ‘ਚ 200 ਜਾਂ 500 ਦਾ ਸ਼ਗਨ ਪਾ ਕੇ ਜਾਂ ਗ਼ਮੀ ਮੌਕੇ 50-100 ਰੁਪਏ ਦਾ ਮੱਥਾ ਟੇਕ ਕੇ ਸੁਰਖਰੂ ਹੋ ਜਾਂਦੇ ਹੋ ਪਰ ਤੁਹਾਡੇ ਨਾਲ ਆਈ 50-50 ਬੰਦਿਆਂ ਦੀ ਧਾੜ ਮਠਿਆਈ ਦਾ ਜੋ ਚਾਰਾ ਕਰਦੀ ਹੈ, ਕਦੇ ਉਸ ਦਾ ਹਿਸਾਬ ਵੀ ਲਾਇਆ ਹੈ?

ਆਮ ਇਨਸਾਨ ਆਪਣੇ ਜੁਆਕ ਦੇ ਜਨਮ ਸਰਟੀਫਿਕੇਟ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਤੱਕ ਨੂੰ ਹਾਸਲ ਕਰਨ ਲਈ ਵੀ ਫੀਸ ਅਦਾ ਕਰਦਾ ਹੈ। ਹਰ ਟੈਕਸ ਨੂੰ ਵਿੱਤ ਅਨੁਸਾਰ ਅਦਾ ਕਰਕੇ ਖ਼ਜ਼ਾਨੇ ਨੂੰ ਭਰਨ ‘ਚ ਸਾਥ ਦਿੰਦਾ ਹੈ। ਫਿਰ ਖਾਲੀ ਦੱਸੇ ਜਾਂਦੇ ਖ਼ਜ਼ਾਨੇ ਨੂੰ ਖ਼ਾਲੀ ਕਰ ਕੌਣ ਜਾਂਦਾ ਹੈ? ਪਿਛਲੀਆਂ ਦੋ ਵਾਰੀਆਂ ਦੀ ਸੱਤਾ ਕੁਰਸੀ ਅਕਾਲੀ ਦਲ ਕੋਲ ਸੀ। ਦਸ ਸਾਲ ਹੀ ਅਕਾਲੀ ਇਹ ਕਹਿੰਦੇ ਰਹੇ ਕਿ ਪਿਛਲੀ ਕਾਂਗਰਸ ਸਰਕਾਰ ਖ਼ਜ਼ਾਨਾ ਖਾਲੀ ਕਰਕੇ ਤੁਰਦੀ ਬਣੀ। ਹੁਣ ਇਹੀ ਬੰਸਰੀ ਕਾਂਗਰਸ ਸਰਕਾਰ ਵਜਾ ਰਹੀ ਹੈ ਕਿ ਪਿਛਲੇ ਦਸ ਸਾਲਾਂ ‘ਚ ਅਕਾਲੀਆਂ ਨੇ ਖਜ਼ਾਨੇ ਵਿੱਚ ਮੋਰੀਆਂ ਕਰ ਦਿੱਤੀਆਂ ਹਨ। ਲੋਕਾਂ ਨੇ ਆਪਣੀ ਵੋਟ ਰਾਂਹੀਂ ਸਰਕਾਰਾਂ ਚੁਣ ਕੇ ਨੀਤੀਆਂ ਘੜ੍ਹਨ ਲਈ ਤੁਹਾਨੂੰ ਸੱਤਾ ਬਖ਼ਸ਼ੀ ਹੈ, ਫਿਰ ਇਹ ਤਾਂ ਸੱਤਾਧਾਰੀ ਧਿਰ ਦਾ ਫ਼ਰਜ਼ ਬਣ ਜਾਂਦਾ ਹੈ ਕਿ ਉਹ “ਯੋਗ” ਨੀਤੀਆਂ ਘੜ੍ਹ ਕੇ ਖ਼ਜ਼ਾਨੇ ਨੂੰ ਭਰਨ ਦੇ ਰਾਹ ਤੁਰੇ ਤਾਂ ਕਿ ਲੋਕਾਂ ਦੀ ਜੂਨ ਸੁਖਾਲੀ ਕੀਤੀ ਜਾ ਸਕੇ। ਨਾ ਕਿ ਲੋਕਾਂ ਸਿਰੋਂ ਵਿਧਾਇਕਾਂ ਮੰਤਰੀਆਂ ਦੀਆਂ ਪੁਸ਼ਤਾਂ ਦੇ ਖ਼ਜ਼ਾਨੇ ਨੱਕੋ ਨੱਕ ਭਰਨ ਦਾ ਬੰਦੋਬਸਤ ਕਰ ਦਿੱਤਾ ਜਾਵੇ। ਮਾਣਯੋਗ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ “ਨਿਪੁੰਨ” ਖ਼ਜ਼ਾਨਾ ਮੰਤਰੀ ਵਜੋਂ ਆਂਕਿਆ ਜਾ ਰਿਹਾ ਸੀ। ਪਰ ਹੁਣ ਜਦੋਂ ਓਹ ਜਾਂ ਤਾਂ ਉਰਦੂ ਹੀ ਬੋਲਦੇ ਨਜ਼ਰ ਆਉਂਦੇ ਹਨ ਜਾਂ ਚੁੱਪ ਹੀ ਦਿਸਦੇ ਹਨ। ਉਹਨਾਂ ਕੋਲੋਂ ਸਵਾਲ ਇਹ ਪੁੱਛਣਾ ਬਣਦੈ ਕਿ ਕੀ ਵਿਧਾਇਕਾਂ ਦੀਆਂ ਤਨਖਾਹਾਂ ਦੇ ਢਾਈ ਗੁਣਾ ਤੋਂ ਵਧੇਰੇ ਵਾਧੇ ਨਾਲ ਖ਼ਜ਼ਾਨਾ ਭਰ ਜਾਵੇਗਾ? ਵਧੀ ਤਨਖਾਹ ਤੋਂ ਬਾਅਦ ਕੀ ਵਿਧਾਇਕ ਲੋਕਾਂ ਦੇ ਵਿਆਹਾਂ ਸ਼ਾਦੀਆਂ, ਭੋਗਾਂ ‘ਤੇ ਖੁੱਲਦਿਲੀ ਨਾਲ ਹਾਜ਼ਰੀ ਭਰ ਕੇ ਸਿਹਤ ਵਿੱਦਿਆ ਤੇ ਰੁਜਗਾਰ ਦੇ ਮਸਲੇ ਹੱਲ ਕਰ ਦੇਣਗੇ?

ਉੱਡ ਰਹੇ ਮਜ਼ਾਕ ਵੱਲ ਧਿਆਨ ਦੇਣ ਦੀ ਲੋੜ

ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਵਿਧਾਇਕ ਹੋਰਨਾਂ ਭੱਤਿਆਂ ਦੇ ਨਾਲ ਨਾਲ 15000 ਰੁਪਏ ਟੈਲੀਫੋਨ ਭੱਤਾ ਖੁਸ਼ੀ ਖੁਸ਼ੀ ਹਾਸਿਲ ਕਰ ਅਤੇ ਕਰਦੇ ਆ ਰਹੇ ਹਨ। ਅੱਜ ਜਦੋਂ ਲੈਂਡਲਾਈਨ ਟੈਲੀਫੋਨ ਡਾਇਨਾਸੋਰ ਵਾਂਗ ਅਲੋਪ ਹੋ ਗਏ ਹਨ ਤਾਂ 117 ਵਿਧਾਇਕਾਂ ਵਿੱਚੋਂ ਕਿੰਨੇ ਕੁ ਵਿਧਾਇਕ ਹਨ, ਜਿਹਨਾਂ ਦੇ ਘਰ ਜਾਂ ਦਫ਼ਤਰ ਟੈਲੀਫੋਨ ਅਜੇ ਵੀ ਲੱਗਾ ਹੋਇਆ ਹੈ? ਤਕਨੀਕੀ ਯੁਗ ‘ਚ ਵਿਚਰਦਿਆਂ ਕਿਉਂ ਨਹੀਂ ਕਿਸੇ ਮੋਬਾਈਲ ਫੋਨ ਰਾਹੀਂ 500-700 ਰੁਪਏ ਪ੍ਰਤੀ ਮਹੀਨਾ ਅਦਾ ਕਰਕੇ ਅਮੁੱਕ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ? ਬਿਨਾਂ ਗੱਲੋਂ ਹਰ ਮਹੀਨੇ 17 ਲੱਖ 55 ਹਜ਼ਾਰ ਰੁਪਏ ਲੋਕਾਂ ਦਾ ਟੈਕਸ ਦਾ ਪੈਸਾ ਟੈਲੀਫੋਨ ਭੱਤੇ ਦੇ ਨਾਂ ‘ਤੇ ਉਡਾਇਆ ਜਾ ਰਿਹਾ ਹੈ। ਸਾਰੇ ਵਿਧਾਇਕ ਆਪਣੇ 60 ਮਹੀਨੇ ਦੇ ਕਾਰਜਕਾਲ ‘ਚ 10 ਕਰੋੜ 53 ਲੱਖ ਰੁਪਏ ਸਿਰਫ ਟੈਲੀਫੋਨ ਭੱਤੇ ਰਾਹੀਂ ਹੀ ਲੋਕਾਂ ਦੀਆਂ ਜੇਬਾਂ ‘ਚੋਂ ਕਢਵਾ ਕੇ ਆਪਣੀਆਂ ਜੇਬਾਂ ‘ਚ ਪਾ ਲੈਂਦੇ ਹਨ। ਇਸ ਤਨਖਾਹ ਵਾਧੇ ਦੀ ਤਜਵੀਜ਼ ਨੂੰ ਬੇਸ਼ੱਕ ਹਰੀ ਝੰਡੀ ਨਹੀਂ ਮਿਲੀ ਪਰ ਲੋਕਾਂ ਵਿੱਚ ਇਹ ਖਿਆਲ ਹੋਰ ਪਕੇਰਾ ਹੋ ਗਿਆ ਹੈ ਕਿ ਸਿਆਸੀ ਲੋਕ ਆਮ ਲੋਕਾਂ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ। ਕਾਂਗਰਸ ਸਰਕਾਰ ਦਾ ਹਰ ਜਗ੍ਹਾ ਮਜ਼ਾਕ ਉੱਡਦਾ ਦਿਖਾਈ ਦੇ ਰਿਹਾ ਹੈ। ਨਵਾਂਸ਼ਹਿਰ ਦੇ ਨੌਜਵਾਨ ਪਰਵਿੰਦਰ ਸਿੰਘ ਕਿੱਤਣਾ ਨੇ ਵਿਅੰਗ ਰੂਪ ‘ਚ 500 ਰੁਪਏ ਦਾ ਮਨੀਆਰਡਰ “ਵਿਧਾਇਕਾਂ ਦੀ ਆਰਥਿਕ ਸਹਾਇਤਾ” ਵਜੋਂ ਭੇਜਿਆ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਚਿੱਠੀ ‘ਚ ਜ਼ਿਕਰ ਕੀਤਾ ਹੈ ਕਿ ਵਿਧਾਇਕਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਇਕੱਠੀ ਕੀਤੀ ਇਸ ਰਾਸ਼ੀ ਵਿੱਚ ਉਸਨੇ ਪੜ੍ਹਾਈ ਦੌਰਾਨ ਛੁੱਟੀ ਵਾਲੇ ਦਿਨ ਦਿਹਾੜੀ ਕਰਨ ਲਈ ਮਜ਼ਬੂਰ ਬੀ. ਟੈੱਕ. ਦੇ ਵਿਦਿਆਰਥੀ,ਚਾਹ ਦੀ ਰੇਹੜੀ ਲਾਉਂਦੇ ਅਸ਼ੋਕ, ਗੰਨੇ ਦਾ ਰਸ ਵੇਚਦੀ ਗੈਰ ਪੰਜਾਬਣ ਬੀਬੀ, ਇੱਕ ਰਿਕਸ਼ਾ ਚਾਲਕ ਅਤੇ ਪੈਂਚਰਾਂ ਦੀ ਦੁਕਾਨ ਵਾਲੇ ਇੱਕ ਕਿਰਤੀ ਦਾ ਵੀ ਯੋਗਦਾਨ ਪੁਆਇਆ ਹੈ। ਉਹਨਾਂ ਟਕੋਰ ਕੀਤੀ ਹੈ ਕਿ ਲੋਕਾਂ ਦਾ ਕੀ ਐ? ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ, ਉਹਨਾਂ ਦੀ ਆਰਥਿਕ ਸਹਾਇਤਾ ਲਈ ਅਸੀਂ ਖੁਦਕੁਸ਼ੀਆਂ ਦਾ ਸੰਤਾਪ ਭੋਗ ਰਹੇ ਲੋਕਾਂ ਦੇ ਪਰਿਵਾਰਾਂ ਕੋਲੋਂ ਵੀ ਰਾਸੀਂ ਇਕੱਠੀ ਕਰਕੇ ਵਿਧਾਇਕਾਂ ਲਈ ਜਲਦੀ ਭੇਜਾਂਗੇ।

ਮੁੱਕਦੀ ਗੱਲ ਇਹ ਕਿ ਲੋਕਾਂ ਨੂੰ ਹੁਣੇ ਤੋਂ ਅਗਲੀ ਸਰਕਾਰ ਦੇ ਬਿਆਨ ਸੁਣਨੇ ਸ਼ੁਰੂ ਹੋ ਗਏ ਹਨ, ਜਿਸ ਵਿੱਚ (ਉਸ ਵੇਲੇ ਦੇ) ਵਿਧਾਇਕ ਅਜੋਕੀ ਕਾਂਗਰਸ ਸਰਕਾਰ ਨੂੰ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ੀ ਗਰਦਾਨ ਰਹੇ ਹੋਣਗੇ। ਲੋਕ ਤਾਂ ਵਿਚਾਰੇ ਸਿਰਫ ਵੋਟਾਂ ਹਨ, ਲੋਕਾਂ ਦਾ ਕੀ ਐ? ਇਹ ਤਾਂ ਰੋਂਦੇ, ਕੁਰਲਾਉਂਦੇ, ਫਾਹੇ ਲੈਂਦੇ, ਬੀਮਾਰੀਆਂ ਨਾਲ ਜੂਝਦੇ ਜੂਨ ਭੋਗ ਲੈਂਦੇ ਹਨ। ਸਿਰਫ ਇਹਨਾਂ ਲੋਕਾਂ ਦੇ ਚੁਣੇ ਨੁਮਾਇੰਦੇ ਹਰ ਹਾਲ ਖੁਸ਼ ਰਹਿਣੇ ਚਾਹੀਦੇ ਹਨ, ਲੋਕਾਂ ਦਾ ਕੀ ਐ?

ਸਿੱਖਿਆ ਖੇਤਰ ‘ਚ ਸੁਧਾਰ ਲਈ ਸਿਆਸਤਦਾਨ ਵੀ ਅੱਗੇ ਆਉਣ
ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਸਾਧਨਾਂ ਦਾ ਲੋੜ ਅਨੁਸਾਰ ਮੁਹੱਈਆ ਹੋਣਾ ਕਿਸੇ ਵੀ ਸਮਾਜ ਦੇ ਨਰੋਏਪਨ ਦੀ ਨਿਸ਼ਾਨੀ ਹੁੰਦੀ ਹੈ। ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਵੀ ਖੇਤਰ ਦਾ ਅਸਾਂਵਾਂਪਨ ਸਮਾਜ ਦੀਆਂ ਜੜ੍ਹਾਂ ‘ਚ ਸਿਉਂਕ ਦਾ ਕੰਮ ਕਰਦੈ। ਜਿਵੇਂ ਸਰੀਰ ਦੀ ਤੰਦਰੁਸਤੀ ਲਈ ਵੱਖ ਵੱਖ ਖਾਧ ਪਦਾਰਥ, ਪੀਣ ਵਾਲੇ ਪਦਾਰਥ, ਆਕਸੀਜਨ, ਵਿਟਾਮਿਨ ਆਦਿ ਬੇਹੱਦ ਜਰੂਰੀ ਹੁੰਦੇ ਹਨ, ਉਸੇ ਤਰ੍ਹਾਂ ਹੀ ਸਿਹਤ, ਵਿੱਦਿਆ ਤੇ ਰੁਜ਼ਗਾਰ ਵਰਗੀਆਂ ਸਹੂਲਤਾਂ ਦੀ ਘਾਟ ਸਮਾਜ ਨੂੰ ਰੋਗੀ ਬਣਾ ਧਰਦੀਆਂ ਹਨ। ਸਮਾਜ ਵਿੱਚ ਆਪਹੁਦਰਾਪਨ, ਗੈਰ ਸਮਾਜਿਕ ਕਾਰਵਾਈਆਂ ਦੀ ਬਹੁਤਾਤ ਲਈ ਕਿਸੇ ਨਾ ਕਿਸੇ ਨਜ਼ਰੀਏ ਤੋਂ ਇਹਨਾਂ ਤਿੰਨਾਂ ਦੇ ਸਮਤੋਲ ਦੀ ਗੜਬੜ ਜਿੰਮੇਵਾਰ ਹੋ ਨਿੱਬੜਦੀ ਹੈ।

ਵਿਸ਼ੇਸ਼ ਤੌਰ ‘ਤੇ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਅਗਾਂਹਵਧੂ ਮੁਲਕਾਂ ਦੀ ਸੋਚ ਇਸ ਵਿਚਾਰ ‘ਤੇ ਟਿਕੀ ਹੁੰਦੀ ਹੈ ਕਿ ਇਸ ਬੇਹੱਦ ਸੂਖਮਤਾ ਵਾਲੇ ਖੇਤਰ ਦੀ ਪ੍ਰਤੀਨਿਧਤਾ ਕਰਨ ਲਈ ਮੰਤਰੀ ਪਦ ਲਈ ਉਸੇ ਖੇਤਰ ਪ੍ਰਤੀ ਗੂੜ੍ਹ-ਤਜ਼ਰਬਾ ਰੱਖਦੇ ਕਿਸੇ ਵਿਅਕਤੀ ਨੂੰ ਚੁਣਿਆ ਜਾਵੇ ਪਰ ਭਾਰਤੀ ਸਿਆਸਤ ਦਾ ਗੰਧਲਾਪਣ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਅਹੁਦੇ ਲਈ ਚੋਣ ਹੀ ਉਸ ਵਿਅਕਤੀ ਦੀ ਕੀਤੀ ਜਾਂਦੀ ਹੈ, ਜਿਹੜਾ ਕਿਸੇ ਪਾਸਿਉਂ ਵੀ ਉਸ ਸੈਂਚੇ ਵਿੱਚ ਫਿੱਟ ਨਾ ਬੈਠਦਾ ਹੋਵੇ। ਕਿਸੇ ਅੱਠ ਦਸ ਜਮਾਤਾਂ ਪੜ੍ਹੇ ਵਿਅਕਤੀ ਨੂੰ ਉਚ ਸਿੱਖਿਆ ਖੇਤਰ ਨਾਲ ਸੰਬੰਧਤ ਅਹੁਦਾ ਦੇ ਕੇ ਨਿਵਾਜ ਦਿੱਤਾ ਜਾਂਦੈ ਜਾਂ ਉਸ ਵਿਅਕਤੀ ਨੂੰ ਸਿੱਖਿਆ ਖੇਤਰ ਦਾ ‘ਲੰਬੜਦਾਰ‘ ਥਾਪ ਦਿੱਤਾ ਜਾਂਦੈ, ਜਿਸਨੂੰ ਕਿਸੇ ਵਿਸ਼ੇਸ਼ ਖਿੱਤੇ ਦੀ ਭਾਸ਼ਾ ਦਾ ਹੀ ਗਿਆਨ ਨਾ ਹੋਵੇ। ਸਾਡੀ ਸਿਆਸਤ ਵਿੱਚ ਅੰਨ੍ਹੇ ਨੂੰ ਬੋਲਾ ਘੜੀਸੀ ਫਿਰਦੈ। ਇਹੀ ਖਾਸ ਵਜ੍ਹਾ ਹੈ ਕਿ ਸਿੱਖਿਆ ਖੇਤਰ ਵਿੱਚ ਕੋਈ ਵੀ ਠੋਸ ਨੀਤੀ ਨਾ ਤਾਂ ਉਲੀਕੀ ਜਾ ਸਕੀ ਹੈ ਤੇ ਨਾ ਹੀ ਲਾਗੂ ਹੋ ਸਕੀ। ਪੰਜਾਬ ਦੇ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਦਾ ਸਿੱਖਿਆ ਖੇਤਰ ਨਵੇਂ ਨਵੇਂ ਤਜ਼ਰਬਿਆਂ ਦੀ ਧਰਾਤਲ ਬਣਿਆ ਨਜ਼ਰ ਆਉਂਦਾ ਹੈ। ਅਕਾਲੀ-ਕਾਂਗਰਸੀਆਂ ਦੀ ਵਾਰੀ-ਵੱਟੇ ਦੀ ਰਾਨਜੀਤੀ ਵਿੱਚ ਇਹੀ ਅਮਲ ਰਿਹਾ ਹੈ ਕਿ ਇੱਕ ਪਾਰਟੀ ਤੋਂ ਬਾਅਦ ਦੂਜੀ ਪਾਰਟੀ ਸੱਤਾ ਵਿੱਚ ਆ ਕੇ ਪਹਿਲੀ ਦੀਆਂ ਨੀਤੀਆਂ ਨੂੰ ਨਕਾਰ ਕੇ ਆਪਣੀਆਂ ਲਾਗੂ ਕਰਨ ‘ਚ ਵਧੇਰੇ ਵਿਸ਼ਵਾਸ਼ ਰੱਖਦੀ ਰਹੀ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਸਿੱਖਿਆ ਖੇਤਰ ਨੇ ਅਜੇ ਵੀ ਸੇਰ ਵਿੱਚੋਂ ਪੂਣੀ ਨਹੀਂ ਕੱਤੀ। ਪੰਜਾਬ ਦੀ ਨਵੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਦੀ ਮਨਸ਼ਾ ਨਾਲ ਨਵੀਂ ਨੀਤੀ ਉਲੀਕਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੁਣਨ ‘ਚ ਆਇਆ ਹੈ ਕਿ ਮੁੱਖ ਮੰਤਰੀ ਵੱਲੋਂ ਅਜਿਹੀ ਨੀਤੀ ਤਿਆਰ ਕਰਵਾਈ ਜਾ ਰਹੀ ਹੈ, ਜਿਸ ਤਹਿਤ ਇਹ ਪ੍ਰਬੰਧ ਹੋਵੇਗਾ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ‘ਸ਼ਰਤ‘ ਰੱਖੀ ਜਾਵੇਗੀ। ਨਾ ਮੰਨਣ ਵਾਲੇ ਕਰਮਚਾਰੀਆਂ ਨੂੰ ਸਰਕਾਰੀ ਨੌਕਰੀ ਵਿੱਚ ਤਰੱਕੀ ਜਾਂ ਤਨਖਾਹ ‘ਚ ਵਾਧਾ ਹੋਣ ਵਰਗੀਆਂ ਸਹੂਲਤਾਂ ਮਿਲਣ ਵਿੱਚ ਅੜਿੱਕੇ ਪੈਣਗੇ। ਚਪੜਾਸੀ ਤੋਂ ਲੈ ਕੇ ਉਚ ਅਹੁਦੇ ‘ਤੇ ਬਿਰਾਜਮਾਨ ਸਰਕਾਰੀ ਅਫ਼ਸਰਾਂ ਦੇ ਜੁਆਕਾਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਦੀ ਨੀਤੀ ਦੀ ਕਨਸੋਅ ਨੇ ਵਿਸ਼ਵ ਭਰ ਵਿੱਚ ਬੈਠੇ ਪੰਜਾਬੀਆਂ ਦਾ ਧਿਆਨ ਖਿੱਚਿਆ ਹੈ। ਜੇਕਰ ਅਜਿਹਾ ਫੈਸਲਾ ਹਕੀਕਤ ਬਣ ਜਾਂਦਾ ਹੈ ਤਾਂ ਸਿੱਖਿਆ ਖੇਤਰ ਵਿੱਚ ਸੁਧਾਰ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਦਾਹਰਣ ਵਜੋਂ ਜੇਕਰ ਕਿਸੇ ਡਿਪਟੀ ਕਮਿਸ਼ਨਰ, ਜਿਲ੍ਹਾ ਸਿੱਖਿਆ ਅਫ਼ਸਰ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਬੱਚਿਆਂ ਵਿੱਚ ਵਿਚਰ ਕੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ‘ਲੁਤਫ਼‘ ਲੈਣਗੇ ਤਾਂ ਉਹਨਾਂ ਬੱਚਿਆਂ ਦੇ ਸਰਕਾਰੀ ਅਫ਼ਸਰ ਮਾਪਿਆਂ ਨੂੰ ਸਹਿਜੇ ਹੀ ਗਿਆਨ ਹੋ ਜਾਵੇਗਾ ਕਿ ਗੈਰ-ਵਿੱਦਿਅਕ ਕੰਮਾਂ ਵਿੱਚ ਨੱਕ ਨੱਕ ਡੋਬੇ ਅਧਿਆਪਕਾਂ ਕੋਲ ਪੜ੍ਹਾਉਣ ਲਈ ਕਿਹੜਾ ਸਮਾਂ ਬਚਦਾ ਹੋਵੇਗਾ? ਉਹ ਅੰਦਾਜ਼ਾ ਲਗਾ ਸਕਣਗੇ ਕਿ ਠੇਕੇ ‘ਤੇ ਭਰਤੀ ਕੀਤੇ ਸਿੱਖਿਆ-ਕਰਮੀ ਤਨਖਾਹਾਂ ਖੁਣੋਂ ਕਿਵੇਂ ਵਿਰ ਵਿਰ ਕਰਦੇ ਰਹਿੰਦੇ ਹਨ? ਉਹਨਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਅਧਿਆਪਕਾਂ ਨੂੰ ਅਧਿਆਪਨ ਨਾਲੋਂ ਜਿਆਦਾ ਰਸੋਈਏ ਦੀ ਜਿੰਮੇਵਾਰੀ ਨਿਭਾਉਣੀ ਪੈਂਦੀ ਹੈ।

ਇਹਨਾਂ ਸਤਰਾਂ ਦਾ ਲੇਖਕ ਸਰਕਾਰ ਦੀ ਸੰਭਾਵੀ ਨੀਤੀ ਨਾਲ ਬਹੁਤ ਹੱਦ ਤੱਕ ਸਹਿਮਤ ਵੀ ਹੈ, ਪਰ ਕੁਝ ਹੱਦ ਤੱਕ ਸਹਿਮਤ ਇਸ ਕਰਕੇ ਵੀ ਨਹੀਂ ਕਿ ਇਸ ਤਰ੍ਹਾਂ ਦੀ ਨੀਤੀ ਦੇ ਲਪੇਟੇ ‘ਚ ਸਿਰਫ ਸਰਕਾਰੀ ਕਰਮਚਾਰੀ ਹੀ ਕਿਉਂ? ਕੀ ਕਿਸੇ ਵੀ ਖੇਤਰ ਨਾਲ ਸੰਬੰਧਤ ਨੀਤੀਆਂ ਦਾ ਨਿਰਮਾਣ ਸਰਕਾਰੀ ਕਰਮਚਾਰੀ ਕਰਦੇ ਹਨ? ਬਿਲਕੁਲ ਨਹੀ, ਉਹਨਾਂ ਕੋਲੋਂ ਰਾਇ ਤਾਂ ਲਈ ਜਾ ਸਕਦੀ ਹੈ, ਜਦਕਿ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੀ ਮੋਹਰ ਤਾਂ ਲੋਕਾਂ ਦੁਆਰਾ ਵੋਟਾਂ ਪਾ ਕੇ ਚੁਣੇ ਨੁਮਾਇੰਦੇ ਹੀ ਲਾਉਂਦੇ ਹਨ। ਅਜਿਹੇ ਮਾਹੌਲ ਵਿੱਚ ਇਸ ਨੀਤੀ ਵਿੱਚੋਂ ਉਹਨਾਂ ਸਿਆਸਤਦਾਨਾਂ ਨੂੰ ਬਾਹਰ ਰੱਖਣਾ ਵੀ ਸਿਆਸਤੀ ਵਲ-ਫੇਰ ਹੀ ਕਿਹਾ ਜਾਵੇਗਾ, ਜਿਹੜੇ ਸਰਕਾਰੀ ਖਜ਼ਾਨੇ ਨੂੰ ਸਰਕਾਰੀ ਕਰਮਚਾਰੀਆਂ ਨਾਲੋਂ ਕਿਤੇ ਵੱਡਾ ਧੱਫੜ ਪਾਉਂਦੇ ਹਨ। ਸਰਕਾਰੀ ਕਰਮਚਾਰੀ ਤਾਂ ਫਿਰ ਵੀ ਆਪਣੀ ਵਿੱਦਿਅਕ ਯੋਗਤਾ ਦੀਆਂ ਪੌੜੀਆਂ ਚੜ੍ਹ ਕੇ ਕਿਸੇ ਅਹੁਦੇ ‘ਤੇ ਬੈਠਦੇ ਹਨ ਪਰ ਸਿਆਸਤ ਵਿੱਚ ਕਈ ਵਾਰ ਯੋਗਤਾ ਵਿਹੂਣੇ ਲੋਕ ਵੀ ਪੜ੍ਹੇ-ਲਿਖੇ ਅਫ਼ਸਰਾਂ ਨੂੰ ਰੋਹਬ ਮਾਰਨ ਵਾਲੀਆਂ ਕੁਰਸੀਆਂ ‘ਤੇ ਬਿਰਾਜ਼ਮਾਨ ਹੋਏ ਦੇਖੇ ਹਨ। ਜੇ ਸਰਕਾਰ ਨੇ ਸਚਮੁੱਚ ਹੀ ਇਮਾਨਦਾਰੀ ਨਾਲ ਸਿੱਖਿਆ ਖੇਤਰ ਵਿੱਚ ਸੁਧਾਰ ਕਰਨ ਦੀ ਪਾਕ-ਪਵਿੱਤਰ ਸੋਚ ਧਾਰੀ ਹੈ ਤਾਂ ਪਿੰਡ ਦੇ ਪੰਚਾਂ, ਸਰਪੰਚ, ਬਲਾਕ ਸੰਮਤੀ ਮੈਂਬਰ, ਜਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ, ਵਿਧਾਇਕ, ਮੈਂਬਰ ਪਾਰਲੀਮੈਂਟ ਸਮੇਤ ਉਹਨਾਂ ਸਭ ਨੂੰ ਇਸ ਨੀਤੀ ਦੇ ਘੇਰੇ ‘ਚ ਲਿਆਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਫਿਰ ਉਹਨਾਂ ਸਿਆਸਤਦਾਨਾਂ ਦੇ ਮਨਾਂ ਅੰਦਰਲਾ ਸੱਚ ਵੀ ਸਾਹਮਣੇ ਆ ਜਾਵੇਗਾ, ਜੋ ਆਪਣੇ ਆਪ ਨੂੰ ਜਨਤਾ ਦੇ ਸੇਵਕ ਕਹਿ ਕੇ ਜਨਤਾ ਦੀਆਂ ਵੋਟਾਂ ਨਾਲ ਉੱਚੀਆਂ ਕੁਰਸੀਆਂ ਦਾ ਆਨੰਦ ਅਤੇ ਸਾਰੀ ਜ਼ਿੰਦਗੀ ਸ਼ਾਹੀ ਸਹੂਲਤਾਂ ਦਾ ਲੁਤਫ਼ ਲੈਣ ਜੋਕਰੇ ਹੋ ਜਾਂਦੇ ਹਨ। ਜੇਕਰ ਸਰਕਾਰ ਵੱਲੋਂ ਇਸ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਕ ਧਿਰਾਂ ਦੇ ਜੇਤੂ ਸਿਆਸਤਦਾਨਾਂ ਕੋਲੋਂ ਉਮੀਦ ਕਰਨੀ ਬਣਦੀ ਹੈ, ਜੋ ਬਾਂਹ ਕੱਢ ਕੇ ਖੁਦ ਇਹ ਆਖੇ ਕਿ ਸਾਨੂੰ ਲੋਕਾਂ ਨੇ ਨੁਮਾਇੰਦਗੀ ਕਰਨ ਦੀ ਸ਼ਕਤੀ ਬਖ਼ਸ਼ੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਮ ਲੋਕਾਂ ਦੇ ਬੱਚਿਆਂ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਸਵੈ-ਇੱਛਾ ਨਾਲ ਰਜ਼ਾਮੰਦ ਹਾਂ।

ਬੇਸ਼ੱਕ ਇਹ ਗੱਲ ਦਿਨੇ ਦੇਖੇ ਸੁਪਨੇ ਜਾਂ ਊਠ ਦਾ ਬੁੱਲ੍ਹ ਡਿੱਗਣ ਦੀ ਉਮੀਦ ਵਾਂਗ ਦੇਖੀ ਜਾਵੇ ਪਰ ਸੋਚਣ ਲਈ ਮਜ਼ਬੂਰ ਜਰੂਰ ਕਰਦੀ ਹੈ ਕਿ ਜੇਕਰ ਪੰਜਾਬ ਦੇ ਸਿਆਸਤਦਾਨ (ਬੇਸ਼ੱਕ ਉਹ ਖੁਦ ਮੁੱਖ ਮੰਤਰੀ ਹੀ ਕਿਉਂ ਨਾ ਹੋਣ) ਇਸ ਨੀਤੀ ਨੂੰ ਸਮਰਥਨ ਦੇ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਦੀ ਹਾਮੀ ਭਰਦੇ ਹਨ ਤਾਂ ਪੰਜਾਬ ਦੇ ਪਿੰਡੇ ‘ਤੇ ਲੱਗੇ ਵਿੱਦਿਆ ਮਹਿੰਗੇ ਭਾਅ ਵੇਚਣ ਵਾਲੇ ਚਿੱਚੜ ਆਪਣੇ ਆਪ ਝੜ੍ਹ ਜਾਣਗੇ। ਸਿੱਖਿਆ ਖੇਤਰ ਵਿੱਚ ਹੋਣ ਵਾਲਾ ਭਵਿੱਖੀ ਸੁਧਾਰ ਪੂਰੇ ਦੇਸ਼ ਵਿੱਚ ਪੰਜਾਬ ਨੂੰ ਸਾਬਾਸ਼ੀ ਦਿਵਾਏਗਾ। ਪਰ ਜੇਕਰ ਇਸ ਨੀਤੀ ਦਾ ਮੁੱਖ ਮਕਸਦ ਸਰਕਾਰੀ ਕਰਮਚਾਰੀਆਂ ‘ਤੇ ਨਜ਼ਲਾ ਝਾੜਨਾ ਹੀ ਹੈ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਜਾ ਰਹੀ ਸੁਧਾਰ ਦੀ ਉਮੀਦ ਗਧੇ ਦੇ ਸਿੰਗਾਂ ਵਾਂਗ ਕਿਸੇ ਨੂੰ ਨਹੀਂ ਦਿਸਣੀ। ਹਾਲ ਦੀ ਘੜੀ ਜੇ ਕਿਸੇ ਵੀ ਖੇਤਰ ਵਿੱਚ ਅੱਗੇ ਵਧਣਾ ਹੈ ਤਾਂ ਸਭ ਤੋਂ ਪਹਿਲਾਂ ਸਿਆਸਤਦਾਨਾਂ ਨੂੰ ਉਦਾਹਰਣ ਪੇਸ਼ ਕਰਨੀ ਪਵੇਗੀ ਤਾਂ ਜੋ ਸਰਕਾਰ ਦੀ ਠੋਸੀ ਗਈ ਨੀਤੀ ਸਰਕਾਰੀ ਕਰਮਚਾਰੀਆਂ ਨੂੰ ਤਾਨਸ਼ਾਹੀ ਰਵੱਈਆ ਨਾ ਲੱਗੇ।

ਜੇ ਸਿਰਫ਼ ‘ਜੈ’ ਕਹਿਣ ਨਾਲ ਦੇਸ਼ ਦੀ ਉਲਝੀ ਤਾਣੀ ਸੁਲਝ ਜਾਵੇਗੀ ਤਾਂ………
ਸਮੁੱਚਾ ਭਾਰਤ ਅੱਜ ਵਿਸ਼ਵ ਭਰ ‘ਚ ਵੱਸਦੇ ਭਾਰਤੀਆਂ ਲਈ ਇਸ ਸੋਚ ਦਾ ਕੇਂਦਰ ਬਣਿਆ ਹੋਇਆ ਹੈ ਕਿ ਅਜਿਹਾ ਕੀ ਕਾਰਨ ਹੈ ਕਿ ਭਾਰਤ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ? ਅਜਿਹੀ ਕੀ ਵਜ੍ਹਾ ਹੈ ਕਿ ਸਿਹਤ, ਵਿੱਦਿਆ ਤੇ ਰੁਜ਼ਗਾਰ ਵਰਗੀਆਂ ਬੁਨਿਆਦਾਂ ਲੋੜਾਂ ਦੀ ਪੂਰਤੀ ਦੇ ਮੁੱਦੇ ‘ਤੇ ਬਹਿਸ ਕਰਨ/ਕਰਵਾਉਣ ਦੀ ਬਜਾਏ ਪਹਿਲਾਂ ਅਜਿਹੇ ਮੁੱਦਿਆਂ ‘ਤੇ ਨਾਸਾਂ ਰਾਹੀਂ ਭਾਫ ਕੱਢੀ ਜਾ ਰਹੀ ਹੈ ਜਿਹਨਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਵਸਦਿਆਂ ਰਸਦਿਆਂ ਦੀ ਕਤਾਰ ‘ਚ ਖੜ੍ਹਾ ਕਰਨਾ ਮੁੱਖ ਲੋੜ ਹੈ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਉੱਠਿਆ ‘ਦੇਸ਼ਭਗਤੀ’ ਬਨਾਮ ‘ਦੇਸ਼ਧ੍ਰੋਹੀ’ ਦਾ ਮਸਲਾ ਅਖ਼ਬਾਰਾਂ, ਟੈਲੀਵਿਜਨ ਚੈਨਲਾਂ ਨੇ ਖ਼ੂਬ ਮਸਾਲੇ ਲਗਾ ਲਗਾ ਕੇ ਪ੍ਰੋਸਿਆ ਪਰ ਮਾਣਯੋਗ ਸੁਪਰੀਮ ਕੋਰਟ ਨੇ ਕਨ੍ਹਈਆ ਕੁਮਾਰ ਨੂੰ ਜਮਾਨਤ ਦੇ ਕੇ ਦਰਸਾ ਦਿੱਤਾ ਕਿ ਕਾਨੂੰਨ ਤੋਂ ਉੱਪਰ ਅਜੇ ਵੀ ਕੁੱਝ ਨਹੀਂ ਹੈ। ਬੇਸ਼ੱਕ ਕਾਨੂੰਨ ਦੇ ਰਖਵਾਲੇ ਹੋਣ ਦਾ ਭਰਮ ਫੈਲਾਉਣ ਵਾਲੇ ਦੋ ਤਿੰਨ ਵਕੀਲਾਂ ਵੱਲੋਂ ਕਾਨੂੰਨ ਦੀਆਂ ਖੁਦ ਹੀ ਧੱਜੀਆਂ ਉਡਾਉਣ ਦੇ ਸ਼ਟਿੰਗ ਆਪਰੇਸ਼ਨ ਇੱਕ ਚੈਨਲ ਵੱਲੋਂ ਪੇਸ਼ ਕੀਤਾ ਗਿਆ ਪਰ ਉਹਨਾਂ ਵਕੀਲਾਂ ਖਿਲਾਫ ਕੀ ਹੋਇਆ? ਜਿਹਨਾਂ ਨੇ ਅਦਾਲਤ ਦੇ ਵਿਹੜੇ ਵਿੱਚ ਅਦਾਲਤ ਦਾ ਅਪਮਾਨ ਕੀਤਾ। ਕੀ ਉਹ ਦੇਸ਼ਭਗਤੀ ਦਾ ਪ੍ਰਗਟਾਵਾ ਸੀ? ਬਿਲਕੁਲ ਨਹੀਂ, ਉਹ ਤਾਂ ਕਿੱਲੇ ਦੇ ਜ਼ੋਰ ‘ਤੇ ਤੀਂਘ ਰਹੇ ਸੀ। ਸਿਆਸੀ ਆਕਾਵਾਂ ਦੀ ਛਤਰ ਛਾਇਆ ਹੋਵੇ ਤਾਂ ਧੁੱਪ, ਛਾਂ ਬਣ ਜਾਂਦੀ ਐ ਤੇ ਛਾਂ, ਧੁੱਪ। ‘ਤਕੜੇ ਦੀ ਵਹੁਟੀ ਸਭ ਦੀ ਚਾਚੀ ਤੇ ਮਾੜੇ ਦੀ ਵਹੁਟੀ ਸਭ ਦੀ ਭਾਬੀ’ ਦੇ ਕਥਨ ਮੁਤਾਬਿਕ ਇਸ ਸਭ ਕੁੱਝ ਦਾ ਬੋਝ ਕਨ੍ਹਈਆ ਵਰਗੇ ਆਮ ਪਰਿਵਾਰ ਦੇ ਨੌਜਵਾਨ ਦੇ ਮੋਢਿਆਂ ‘ਤੇ ਹੀ ਆਉਣਾ ਸੀ। ਜੇਕਰ ਕਨ੍ਹਈਆ ਨੂੰ ਦੇਸ਼ਧ੍ਰੋਹੀ ਸਾਬਤ ਕਰਨ ਦਾ ਪਹਿਲਾ ਹੱਲਾ ਕਾਮਯਾਬ ਹੋ ਜਾਂਦਾ ਤਾਂ ਪੂਰੇ ਦੇਸ਼ ਵਿੱਚ ਇਹ ਸਬਕ ਜਾਣਾ ਸੀ ਕਿ ‘ਜੋ ਬੋਲੇਗਾ, ਉਸ ਨਾਲ ਕਨ੍ਹਈਆ ਵਾਲੀ ਹੋਵੇਗੀ।’ ਪਰ ਅਦਾਲਤ ਨੇ ਜਮਾਨਤ ਦੇ ਕੇ ਦਰਸਾ ਦਿੱਤਾ ਕਿ ਭਾਰਤ ਵਿੱਚ ਅਜੇ ਵੀ ਬੋਲਣ ਦੀ ਆਜਾਦੀ ਹੈ।

ਸਾਡੇ ਸਭ ਅੱਗੇ ਇਹ ਸਵਾਲ ਆਣ ਖੜ੍ਹਾ ਹੁੰਦਾ ਹੈ ਕਿ ਕੀ ਦੇਸ਼ਭਗਤੀ/ਦੇਸ਼ਧ੍ਰੋਹ ਦੀ ਪਰਿਭਾਸ਼ਾ ਸਥਾਪਿਤ ਕਰਨ ਜਾਂ ਉਸਨੂੰ ਧੱਕੇ ਨਾਲ ਲਾਗੂ ਕਰਨ ਤੋਂ ਪਹਿਲਾਂ ਅਸੀਂ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਪੈਰ ਪੈਰ ‘ਤੇ ਝੱਲਣੀਆਂ ਪੈ ਰਹੀਆਂ ਦੁਸ਼ਵਾਰੀਆਂ ਦੂਰ ਕਰ ਦਿੱਤੀਆਂ ਹਨ? ਜੇ ਅੱਜ ‘ਭਾਰਤ ਮਾਤਾ ਕੀ ਜੈ’ ਬੋਲਣ/ਬੁਲਵਾਉਣ ਨੂੰ ਹੀ ਦੇਸ਼ ਦੀ ‘ਅਖੰਡਤਾ’ ਨੂੰ ਖ਼ਤਰਾ ਬਣਾ ਕੇ ਦਰਸਾਇਆ ਜਾ ਰਿਹਾ ਹੋਵੇ ਤਾਂ ਇਸ ਕਾਰਵਾਈ ਤੋਂ ਅਨੇਕਾਂ ਸਵਾਲ ਸਾਡੇ ਅੱਗੇ ਆਣ ਖਲੋਂਦੇ ਹਨ ਕਿ ਕੀ ਲੋਕਾਂ ਦੀ ਜੂਨ ਸੁਧਾਰਨ ਤੋਂ ਪਹਿਲਾਂ ‘ਭਾਰਤ ਮਾਤਾ ਕੀ ਜੈ’ ਅਖਵਾਉਣਾ ਹੀ ਸਿਰਫ ਤੇ ਸਿਰਫ ਮੁੱਖ ਮੁੱਦਾ ਰਹਿ ਗਿਆ ਹੋਵੇ। ਇਹ ਵੀ ਸੋਚਣਾ ਬਣਦੈ ਕਿ ਨਾ ਤਾਂ ਭੁੱਖੇ ਢਿੱਡ ਭਗਤੀ ਹੁੰਦੀ ਐ ਤੇ ਨਾ ਹੀ ਭੁੱਖੇ ਢਿੱਡ ਭੰਗੜਾ ਪੈਂਦੈ। ‘ਪੇਟ ਨਾ ਪਈਆਂ ਰੋਟੀਆਂ, ਤਾਂ ਸੱਭੇ ਗੱਲਾਂ ਖੋਟੀਆਂ’ ਕਹਾਵਤ ਅਨੁਸਾਰ ਰੋਟੀ ਰੋਟੀ ਬੋਲਿਆਂ ਭੁੱਖ ਨਹੀਂ ਮਿਟਦੀ ਤੇ ਸਿਰਫ ‘ਜੈ ਜੈ’ ਬੋਲਿਆਂ ਜਾਂ ਬੁਲਵਾਇਆਂ ਵੀ ‘ਜੈ ਨਹੀਂ ਹੁੰਦੀ’। ਇੱਕ ਪਾਸੇ ਤਾਂ ਅਸੀਂ ਭਾਰਤ ਦੇ ਇੱਕ ਵੱਡੀ ਸ਼ਕਤੀ ਬਣਨ ਵੱਲ ਵਧਣ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ, ਦੂਸਰੇ ਪਾਸੇ ਅਸੀਂ ‘ਭਾਰਤ ਦੀ ਜੈ’ ਬੁਲਵਾਉਣ ਵਾਲੇ ਮੁੱਦੇ ‘ਤੇ ਹੀ ਬਰੇਕਾਂ ਮਾਰੀ ਬੈਠੇ ਹਾਂ। ਜੇ ਭਾਰਤ ਦੀ ਅਮੀਰੀ ਦਾ ਮੁਲੰਕਣ ਹੀ ਕਰਨਾ ਹੈ ਤਾਂ ਕਿਸੇ ਬੇਘਰੇ ਇਨਸਾਨ ਨੂੰ ਪੁੱਛੋ, ਜਿਸ ਲਈ ਸਾਰਾ ਖੁੱਲ੍ਹਾ ਅਸਮਾਨ ਹੀ ਘਰ ਹੈ। ਉਸ ਸਖ਼ਸ਼ ਨੂੰ ਪੁੱਛੋ, ਜਿਹੜਾ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ। ਸੜਕਾਂ ਕਿਨਾਰੇ ਮੰਗਦੇ ਬਾਲਾਂ ਨੂੰ ਪੁੱਛੋ, ਜਿਹਨਾਂ ਲਈ ਆਪਣੇ ਹੀ ਦੇਸ਼ ‘ਚ ਸਕੂਲ ਜਾਣਾ ਵੀ ਕੋਹਿਨੂਰ ਹੀਰਾ ਲੱਭ ਜਾਣ ਵਾਂਗ ਹੈ। ਉਹਨਾਂ ਲੋਕਾਂ ਨੂੰ ਪੁੱਛੋ, ਜਿਹੜੇ ਅਜੇ ਵੀ ਛੂਤ-ਛਾਤ ਦਾ ਦਰਦ ਹੰਢਾ ਰਹੇ ਹਨ। ਉਹਨਾਂ ਲੋਕਾਂ ਨੂੰ ਪੁੱਛੋ, ਜਿਹਨਾਂ ਨੂੰ ਧਰਮ ਨਿਰਪੱਖ ਦੇਸ਼ ਭਾਰਤ ਦੇ ਅੰਦਰ ਵੀ ਵੱਖਰੇ ਧਰਮ ਦੇ ਹੋਣ ਕਰਕੇ ਟੀਰੀ ਅੱਖ ਨਾਲ ਦੇਖਿਆ ਜਾਂਦੈ। ਉਹਨਾਂ ਮਿਹਨਤੀ ਕਿਸਾਨ ਮਜ਼ਦੂਰਾਂ ਨੂੰ ਪੁੱਛੋ, ਜਿਹਨਾਂ ਨੂੰ ਚੂੰਡਣ ਵਾਲੇ ਸਿਆਸਤਦਾਨਾਂ ਨਾਲ ਕਲਿੰਘੜੀਆਂ ਪਾ ਪਾ ਤੁਰਦੇ ਹਨ। ਉਹਨਾਂ ਮਿਹਨਤਕਸ਼ਾਂ ਨੂੰ ਪੁੱਛੋ, ਜਿਹਨਾਂ ਨੂੰ ਧਰਤੀ ਮੁੜ੍ਹਕੇ ਨਾਲ ਸਿੰਜਣ ਤੋਂ ਬਾਦ ਵੀ ਯਕੀਨ ਨਹੀਂ ਹੁੰਦਾ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਪਵੇਗਾ ਵੀ ਕਿ ਨਹੀਂ? ਉਹਨਾਂ ਅਭਾਗੀਆਂ ਮਾਵਾਂ ਨੂੰ ਪੁੱਛੋ, ਜਿਹੜੀਆਂ ਆਪਣੇ ਗੁੰਮ ਹੋਏ/ਕੀਤੇ ਪੁੱਤਰਾਂ ਦੀ ਭਾਲ ਵਿੱਚ ਅਦਾਲਤੀ ਕਾਰਵਾਈਆਂ ਪੂਰੀਆਂ ਕਰਦੀਆਂ ਹੀ ‘ਪੂਰੀਆਂ’ ਹੋ ਗਈਆਂ। ਜਾਂ ਉਹਨਾਂ ਲੋਕਾਂ ਨੂੰ ਪੁੱਛੋ, ਜਿਹੜੇ ਸੰਵਿਧਾਨ ਦੀ ਕਸਮ ਖਾ ਕੇ ਸਰਕਾਰੀ ਨੌਕਰੀਆਂ ਹਾਸਲ ਬਾਬੂਆਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਜਾਇਜ ਕੰਮ ਕਰਵਾਉਣ ਲਈ ਵੀ ਛਿੱਲ ਲੁਹਾ ਕੇ ਮੁੜਦੇ ਹਨ।

ਭਾਰਤ ਦੇਸ਼ ਕਿਸੇ ਇੱਕ ਧਿਰ ਦੀ ਜਾਗੀਰ ਨਹੀਂ। ਜੇ ਡਾਕਟਰ ਨੇ ਕਿਸੇ ਮਰੀਜ਼ ਦਾ ਦਵਾ-ਦਾਰੂ ਵੀ ਸ਼ੁਰੂ ਕਰਨਾ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਬਿਨਾਂ ਕੁੱਝ ਜਾਣੇ ਹੀ ਅਪਰੇਸ਼ਨ ਕਰਨ ਲਈ ਹੱਥਾਂ ‘ਤੇ ਦਸਤਾਨੇ ਨਹੀਂ ਚੜ੍ਹਾ ਲੈਂਦਾ, ਸਗੋਂ ਮਰੀਜ਼ ਦੀ ਬਿਮਾਰੀ ਦੀ ਤਹਿ ਤੱਕ ਜਾਣ ਲਈ ਮੁੱਢਲੇ ਅਮਲ ਵਿੱਚੋਂ ਗੁਜ਼ਰਦਾ ਹੈ। ਪਰ ਸਾਡੇ ਕੋਲ ਅਜਿਹਾ ਕਿਹੜਾ ਥਰਮਾਮੀਟਰ ਹੈ ਕਿ ਅਸੀਂ ਜਿਸ ਨੂੰ ਦਿਲ ਕੀਤਾ ਦੇਸ਼ਭਗਤ ਬਣਾ ਦਿੱਤਾ? ਜਿਸਨੂੰ ਦਿਲ ਕੀਤਾ ਦੇਸ਼ਧ੍ਰੋਹੀ? ਲੋੜ ਹੈ ਕਿ ਸਿੱਧਾ ਦੇਸ਼ਧ੍ਰੋਹੀ ਵਾਲਾ ਅਪਰੇਸ਼ਨ ਕਰਨ ਨਾਲੋਂ ਮਾਮਲੇ ਦੀ ਖੁਦ ਹੀ ਤਹਿ ਤੱਕ ਜਾਇਆ ਜਾਵੇ ਤਾਂ ਜੋ ਸਾਡੀ ਖੁਦ ਹੀ ਖਿੱਲੀ ਨਾ ਉੱਡੇ। ਕੱਲ੍ਹ ਤੱਕ ਜਿਸ ਕਨ੍ਹੱਈਆ ਦੀ ਜਾਣ ਪਹਿਚਾਣ ਸਿਰਫ ਯੁਨੀਵਰਸਿਟੀ ਵਿਦਿਆਰਥੀਆਂ ਦੇ ਮਸਲੇ ਉਠਾਉਣ ਤੱਕ ਹੀ ਮਹਿਦੂਦ ਸੀ, ਉਸਨੂੰ ਦੇਸ਼ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੇ ਕਨ੍ਹੱਈਆ ਨੂੰ ਦੇਸ਼ ਭਰ ਦੇ ਬੱਚੇ ਬੱਚੇ ਦੇ ਹੀ ਰੂਬਰੂ ਨਹੀਂ ਕਰਵਾਇਆ ਸਗੋਂ ਆਪਣੇ ਬੇਬਾਕ ਭਾਸ਼ਣਾਂ ਕਰਕੇ ਕਨ੍ਹੱਈਆ ਦੇਸ਼ ਵਿਦੇਸ਼ ਦੇ ਲੋਕਾਂ ਤੱਕ ਵੀ ਪਹੁੰਚ ਚੁੱਕਾ ਹੈ। ‘ਦੇਸ਼ਧ੍ਰੋਹੀ’ ਹੋਣ ਦਾ ਦੋਸ਼ ਛੋਟੀ ਗੱਲ ਨਹੀਂ ਹੁੰਦੀ, ਕਨ੍ਹੱਈਆ ਦੇ ਮਾਮਲੇ ਨੇ ਜਿਉਂ ਹੀ ਅੰਗੜਾਈ ਲਈ ਤਾਂ ਗੈਰ ਭਾਰਤੀ ਲੋਕਾਂ ਨੇ ਵੀ ਇਸ ਮਾਮਲੇ ਨੂੰ ਦਿਲਚਸਪੀ ਨਾਲ ਦੇਖਿਆ/ਪੜ੍ਹਿਆ। ਹੁਣ ਤੱਕ ਦੇ ਸਮੁੱਚੇ ਘਟਨਾਕ੍ਰਮ ਨੂੰ ਬਾਰੀਕੀ ਨਾਲ ਘੋਖਦੇ ਲੋਕ ਵੀ ਸੋਚਣ ਲਈ ਮਜ਼ਬੂਰ ਹੋਣਗੇ ਕਿ ਸਿਰਫ ‘ਭਾਰਤ ਮਾਤਾ ਕੀ ਜੈ’ ਹੀ ਕਿਉਂ? ਅਸੀਂ ਅੱਜ ਤੱਕ ‘ਆਸਟਰੇਲੀਆ ਮਾਤਾ’, ‘ਇੰਗਲੈਂਡ ਮਾਤਾ’ ਜਾਂ ‘ਕੈਨੇਡਾ ਮਾਤਾ’ ਕਿਉਂ ਨਹੀਂ ਸੁਣਿਆ? ਉਹ ਵੀ ਸ਼ਾਇਦ ਇਸੇ ਸਿੱਟੇ ‘ਤੇ ਪਹੁੰਚਣਗੇ ਕਿ ਲੋਕਾਂ ਦੇ ਜੀਵਨ ਨਾਲ ਜੁੜੇ ਮੁੱਦਿਆਂ ਦੀ ਪੂਰਤੀ ਦੇ ਹੱਕ ਵਿੱਚ ਉੱਠਦੀਆਂ ਆਵਾਜਾਂ ਨੂੰ ਦੱਬਣ ਦਾ ਇੱਕੋ ਇੱਕ ਸਾਧਨ ਹੀ ਤਾਂ ਹੋ ਸਕਦੈ ਇਹ ਮੁੱਦਾ।

ਭਾਰਤ ਵਿੱਚ ਕਿਰਤ ਕਰਨ ਵਾਲੇ ਹੱਥਾਂ ਦੀ ਥੋੜ੍ਹ ਨਹੀਂ। ਜੇ ਥੋੜ੍ਹ ਹੈ ਤਾਂ ਉਹਨਾਂ ਹੱਥਾਂ ਤੋਂ ਕੰਮ ਲੈਣ ਦੀ ਨੀਤੀ ਦੀ ਹੈ। ਭਾਰਤ ਅਸਲ ਮਾਅਨਿਆਂ ਵਿੱਚ ਹਮੇਸ਼ਾ ਹਮੇਸ਼ਾ ਲਈ ‘ਜੈ’ ਉਸ ਦਿਨ ਹੋਵੇਗੀ, ਜਦੋਂ ਦੇਸ਼ ਦੇ ਬੱਚੇ ਬੱਚੇ ਨੂੰ ਲਾਜ਼ਮੀ ਸਿੱਖਿਆ ਦਾ ਅਧਿਕਾਰ ਮਿਲੇਗਾ। ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਅਧਿਕਾਰ ਵਜੋਂ ਪ੍ਰਾਪਤ ਹੋਣਗੀਆਂ। ਕੰਮ ਚਾਹੁੰਦੇ ਹਰ ਪੜ੍ਹੇ ਲਿਖੇ, ਅਨਪੜ੍ਹ ਨੂੰ ਬਾਲਗ ਹੋਣ ਸਾਰ ਹੀ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਲਈ ਲਾਜ਼ਮੀ ਤੌਰ ‘ਤੇ ਰੁਜ਼ਗਾਰ ਮਿਲੇਗਾ। ਕੀ ਅਸੀਂ ਇਹਨਾਂ ਤਿੰਨ ਮੁੱਖ ਲੋੜਾਂ ਦੀ ਹੀ ਆਜਾਦੀ ਤੋਂ ਬਾਅਦ ਮੁਕੰਮਲ ਪੂਰਤੀ ਕਰ ਸਕੇ ਹਾਂ?? ਜੇ ਹਾਂ ਤਾਂ ਦੇਸ਼ ਦਾ ਕੋਈ ਨਾਗਰਿਕ ‘ਭਾਰਤ ਮਾਤਾ ਕੀ ਜੈ’ ਕਹਿਣ ਤੋਂ ਝਿਜਕੇਗਾ ਨਹੀਂ। ਜੇ ਫਿਰ ਵੀ ਝਿਜਕੇਗਾ ਤਾਂ ਨਿਰਸੰਦੇਹ ਉਹ ਜਰੂਰ ‘ਦੇਸ਼ਧ੍ਰੋਹੀ’ ਹੋਵੇਗਾ।