Punjab News - Quami Ekta Punjabi Newspaper (ਕੌਮੀ ਏਕਤਾ) » ਹੱਕ ਲਈ ਲੜਿਆ ਸੱਚ

ਹੱਕ ਲਈ ਲੜਿਆ ਸੱਚ – (ਭਾਗ-84)
ਦਿਨ ਹਫਤਿਆਂ ਵਿਚ ਬਦਲਦੇ ਹੋਏ ਮਹੀਨਿਆਂ ਰਾਂਹੀ ਲੰਘਦੇ ਸਾਲ ਤੱਕ ਜਾ ਅੱਪੜੇ। ਦਿਲਪ੍ਰੀਤ ਦੀ ਸਲਾਮਤੀ ਦਾ ਪਤਾ ਦੋਹਾਂ ਪਰਿਵਾਰਾਂ ਨੂੰ ਹੋਣ ਕਾਰਨ ਇਹ ਸਾਲ ਉਹਨਾ ਨੂੰ ਪਹਿਲੇ ਸਾਲਾਂ ਨਾਲੋ ਛੋਟਾ ਲੱਗਾ। ਇਕ ਤਰ੍ਹਾਂ ਸਾਰਾ ਸਾਲ ਦੀਪੀ ਨੂੰ ਬਾਹਰ ਭੇਜਣ ਦੀ ਤਿਆਰੀ ਵਿਚ ਹੀ ਲੰਘ ਗਿਆ। ਮੁਖਤਿਆਰ ਪਹਿਲਾਂ ਹੀ ਹਰਨਾਮ ਕੌਰ ਅਤੇ ਗਿਆਨ ਕੌਰ ਨੂੰ ਦੀਪੀ ਦੇ ਸਹੁਰੇ ਪਿੰਡ ਜਾ ਕੇ ਮਿਲਵਾ ਲਿਆਇਆ ਸੀ। ਉੱਥੇ ਹੀ ਉਹਨਾਂ ਸਲਾਹ ਕੀਤੀ ਸੀ ਕਿ ਦੀਪੀ ਨੂੰ ਦਿੱਲੀ ਚੜਾਉਣ ਲਈ ਦੀਪੀ ਦਾ ਭਰਾ ਵਿਕਰਮ, ਹਰਜਿੰਦਰ ਸਿੰਘ ਅਤੇ ਤੌਸ਼ੀ, ਮੁਖਤਿਆਰ ਤੇ ਸੁਰਜੀਤ ਹੀ ਜਾਣਗੇ। ਦੀਪੀ ਤੋਂ ਛੋਟੀ ਨਾਲ ਜਾਣਾ ਚਾਹੁੰਦੀ ਸੀ, ਪਰ ਮੁਖਤਿਆਰ ਨੇ ਕਹਿ ਦਿੱਤਾ, “ਪੁੱਤ ਤੈਂਨੂੰ ਘਰ ਹੀ ਰਹਿਣਾ ਪੈਣਾ ਹੈ, ਬੀਬੀ ਅਤੇ ਤਾਈ ਜੀ ਨਾਲ ਹੀ, ਦੋਨਾਂ ਵਿਚੋਂ ਕੋਈ ਨਾ ਕੋਈ ਝੱਟ ਢਿੱਲੀ ਹੋ ਜਾਂਦੀ ਹੈ।”

“ਮੈ ਭਾਵੇ ਚਲੀ ਜਾਵਾਂ।” ਹਰਨਾਮ ਕੌਰ ਨੇ ਤਰਲੇ ਜਿਹੇ ਨਾਲ ਕਿਹਾ।

“ਬੀਬੀ ਗੋਡੇ ਤੁਹਾਡੇ ਦੁਖਦੇ ਰਹਿੰਦੇ ਨੇ, ਤੁਰ ਹੁੰਦਾ ਨਹੀ ਦਿੱਲੀ ਨੂੰ ਜਾਣਾ ਕਿਤੇ ਸੌਖਾ ਆ।” ਮੁਖਤਿਆਰ ਨੇ ਕਿਹਾ।

“ਜਦੋਂ ਦੀਪੀ ਕਿਤੇ ਬਾਹਰੋ ਮੁੜ ਕੇ ਆਈ, ੳਦੌਂ ਖੋਰੇ ਮੈਂ ਹੋਣਾ ਵੀ ਜਾਂ ਨਹੀ।” ਹਰਨਾਮ ਕੌਰ ਨੇ ਅੱਖਾ ਭਰ ਕੇ ਕਿਹਾ, “ਮੈ ਤਾਂ ਸਹੁਰੇ ਤੁਰਦੀ ਵੀ ਨਹੀ ਵੇਖੀ ਸੀ।”

ਹਰਨਾਮ ਕੌਰ ਦੀ ਇਸ ਗੱਲ ਨੇ ਸੁਰਜੀਤ ਅਤੇ ਗਿਆਨ ਕੌਰ ਦੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ, ਪਰ ਮੁਖਤਿਆਰ ਠੀਕ ਰਿਹਾ, ਜਿਵੇ ਉਹ ਹੁਣ ਦੀਪੀ ਦੇ ਵਿਛੋੜੇ ਦਾ ਆਦੀ ਹੋ ਗਿਆ ਹੋਵੇ, ਜਾਂ ਮਰਦ ਕਰਕੇ ਉਸ ਨੇ ਵਿਖਾਵਾ ਕੀਤਾ, “ਬੁੜ੍ਹੀਆਂ ਆਲੀਆਂ ਗੱਲਾਂ ਤੁਸੀ ਛੱਡਦੀਆਂ ਹੀ ਨਹੀ, ਬੀਬੀ ਤੁਸੀ ਵੀ ਉਹੋ ਗੱਲਾਂ ਕਰਨ ਲੱਗ ਜਾਂਦੇ ਹੋ ਜਿਹਨਾ ਦਾ ਕੋਈ ਅਰਥ ਨਹੀਂ ਹੁੰਦਾ।”

“ਮੁਖਤਿਆਰ, ਦਾਦੀ ਆ, ਜੇ ਉਸ ਨੇ ਕਹਿ ਵੀ ਦਿੱਤਾ ਕੇ ਉਹ ਜਾਣਾ ਚਾਹੁੰਦੀ ਹੈ, ਤਾਂ ਵੀ ਕੋਈ ਹਰਜ਼ ਤਾਂ ਨਹੀ।” ਗਿਆਨ ਕੌਰ ਨੇ ਕਿਹਾ, “ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਦੀਪੀ ਨੂੰ ਆਪਣੀ ਹੱਥੀ ਜਹਾਜ਼ ਚੜ੍ਹਾ ਕੇ ਆਵਾਂ।”

“ਤਾਈ ਜੀ, ਤੁਸੀ ਸਮਝਦੇ ਕਿਉਂ ਨਹੀਂ।” ਮੁਖਤਿਆਰ ਨੇ ਪਹਿਲਾਂ ਵਾਲੀ ਅਵਾਜ਼ ਵਿਚ ਕਿਹਾ, “ਅਸੀਂ ਤਾਂ ਆਪ ਸਿੱਧੇ ਸ਼ਹਿਰ ਹੀ ਉਹਨਾਂ ਨਾਲ ਰਲਣਾ ਹੈ, ਅਜੇ ਵੀ ਵਿਸਾਹ ਥੌੜੀ ਆ ਕਿ ਕਿਸੇ ਨੂੰ ਦੀਪੀ ਦੇ ਜਾਣ ਦੀ ਸੂਹ ਲਗ ਜਾਵੇ ਤਾਂ ਪੁਲੀਸ ਮੁੜ ਕਮਰ ਕੱਸ ਲਵੇ।”

“ਤੇਰੀ ਗੱਲ ਤਾਂ ਠੀਕ ਆ।” ਗਿਆਨ ਕੌਰ ਨੇ ਕਿਹਾ, “ਰੱਜੀ ਵੀ ਵਿਚਾਰੀ ਕਹਿੰਦੀ ਸੀ ਤਾਈ ਜੀ, ਮੇਰਾ ਬਹੁਤ ਜੀਅ ਕਰਦਾ ਹੈ ਭੈਣ ਜੀ ਨੂੰ ਹਵਾਈ ਅੱਡੇ ਤੇ ਛੱਡਣ ਦਾ, ਪਰ ਉਹਨੂੰ ਪਤਾ ਹੈ ਕਿ ਉਹ ਜਾ ਨਹੀਂ ਸਕਦੀ, ਇਸ ਲਈ ਉਸ ਨੇ ਕੁਝ ਕਿਹਾ ਹੀ ਨਹੀ।”

“ਉਹ ਹੀ ਤਾਂ ਮੈਂ ਕਹਿੰਦਾਂ ਹਾਂ ਕਿ ਰੱਜੀ ਨਿਆਣੀ ਹੁੰਦੀ ਹੋਈ ਨੇ ਵੀ ਆਪਣੇ ਮਨ ਨੂੰ ਸਮਝਾ ਲਿਆ।” ਮੁਖਤਿਆਰ ਨੇ ਕਿਹਾ, “ਤੁਸੀਂ ਤਾਂ ਫਿਰ ਵੀ ਸਾਰੇ ਸਿਆਣੇ ਹੋ।”

“ਕਾਕਾ, ਤੂੰ ਸਾਡਾ ਫਿਕਰ ਨਾ ਕਰ।” ਹਰਨਾਮ ਕੌਰ ਨੇ ਹਾਉਕਾ ਭਰ ਕੇ ਕਿਹਾ, “ਮੈਂ ਤਾਂ ਅੱਗੇ ਵੀ ਬਥੇਰੀ ਵਾਰ ਆਪਣਾ ਮਨ ਮਾਰਿਆ, ਹੁਣ ਵੀ ਮਾਰ ਲੈਂਦੀ ਹਾਂ।”

ਹਰਨਾਮ ਕੌਰ ਆਪਣੇ ਅੱਖਾਂ ਦੇ ਹੁੰਝੂ ਪੂੰਝਦੀ ਹੋਈ ਅੰਦਰ ਨੂੰ ਚਲੀ ਗਈ। ਬਾਕੀ ਸਾਰਾ ਟੱਬਰ ਮੂਕ ਹੋਇਆ ਉਸ ਨੂੰ ਜਾਂਦੇ ਹੋਏ ਦੇਖਦਾ ਰਿਹਾ। ਵਿਕਰਮ ਨੇ ਚੁੱਪ ਤੌੜਦਿਆ ਕਿਹਾ, “ਡੈਡੀ ਜੀ, ਆਉ ਤੁਰੀਏ।”

ਦਿੱਲੀ ਨੂੰ ਜਾਂਦਿਆ ਰਸਤੇ ਵਿਚ ਵੀ ਕੋਈ ਬਹੁਤੀ ਗੱਲ-ਬਾਤ ਨਹੀ ਸੀ ਕਰ ਰਿਹਾ। ਇਕ ਤਾਂ ਦੀਪੀ ਦੇ ਵਿਛੋੜੇ ਕਰਕੇ ਉਦਾਸ ਸਨ। ਦੂਜਾ ਪੁਲੀਸ ਦਾ ਡਰ ਵੀ ਪਿਛੋਂ ਨਹੀ ਸੀ ਲੈਂਹਦਾ। ਪੁਲੀਸ ਦੇ ਡਰ ਕਰਕੇ ਹੀ ਉਹ ਵੈਨ ਜਾਂ ਜੀਪ ਦੀ ਥਾਂ ਪ੍ਰਾਈਵੇਟ ਬਸ ਵਿਚ ਹੀ ਦਿੱਲੀ ਨੂੰ ਰਵਾਨਾ ਹੋਏ ਸਨ। ਸੁਰਜੀਤ ਧੀ ਦੇ ਨਾਲ ਬੈਠੀ ਕਦੇ ਉਸ ਦੀ ਚੁੰਨੀ ਠੀਕ ਕਰਨ ਲੱਗ ਜਾਂਦੀ, ਕਦੇ ਉਸ ਦੀ ਕਮਰ ਤੇ ਹੱਥ ਫੇਰਦੀ। ਜਿਵੇ ਬਹਾਨੇ ਨਾਲ ਉਸ ਧੀ ਦੀ ਛੂਹ ਪ੍ਰਾਪਤ ਕਰ ਰਹੀ ਸੀ, ਜੋ ਛੇਤੀ ਪਰਦੇਸਨ ਹੋ ਰਹੀ ਸੀ। ਰਸਤੇ ਵਿਚ ਬਸ ਇਕ-ਦੋ ਥਾਂ ਤੇ ਰੁਕੀ ਸੀ ਤਾਂ ਜੋ ਯਾਤਰੀ ਕੁਝ ਖਾ- ਪੀ ਲੈਣ। ਜਦੋਂ ਦੂਜੀ ਥਾਂ ਤੇ ਵੀ ਸੁਰਜੀਤ ਨੇ ਕੁਝ ਨਾ ਖਾਧਾ ਤਾਂ ਹਰਜਿੰਦਰ ਸਿੰਘ ਨੇ ਕਿਹਾ, “ਭੈਣ ਜੀ, ਤੁਸੀ ਕੁਝ ਤਾਂ ਖਾ ਲਉ, ਦੀਪੀ ਦਾ ਫਿਕਰ ਨਾ ਕਰੋ, ਸਗੋਂ ਖੁਸ਼ ਹੋਵੋ ਕਿ ਆਪਾਂ ਕਿੰਨੀਆਂ ਮੁਸੀਬਤਾਂ ਵਿਚੋਂ ਨਿਕਲ ਕੇ ਅੱਜ ਇੱਥੇ ਹਾਂ।”

“ਤੁਸੀ ਠੀਕ ਕਹਿ ਰਹੇ ਹੋ।” ਸੁਰਜੀਤ ਦੀ ਥਾਂ ਮੁਖਤਿਆਰ ਨੇ ਕਿਹਾ, “ਕਿੱਥੇ ਆਪਾਂ ਦਿਨ -ਰਾਤ ਦਿਲਪ੍ਰੀਤ ਲਈ ਫਿਰਕ-ਮੰਦ ਰਹਿੰਦੇ ਸਾਂ, ਰੱਬ ਅੱਗੇ ਝੋਲੀਆਂ ਅੱਡਦੇ ਸਾ, ਦਿਲਪ੍ਰੀਤ ਨੂੰ ਬਚਾਉਣ ਲਈ।”

“ਇਸ ਵੇਲੇ ਤਾਂ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਆਪਣੇ ਬੱਚੇ ਚੰਡਾਲ ਪੁਲੀਸ ਤੋਂ ਬੱਚ ਕੇ ਇਕ ਚੰਗੇ ਦੇਸ਼ ਜਾ ਰਹੇ ਨੇ।” ਤੌਸ਼ੀ ਨੇ ਕਿਹਾ, “ਮੇਰਾ ਤਾਂ ਖੁਸ਼ੀ ਵਿਚ ਪੈਗ ਲਾਉਣ ਨੂੰ ਜੀਅ ਕਰਨ ਲੱਗ ਪਿਆ।”

“ਤੂੰ ਮਿਹਰ ਹੀ ਰੱਖ ਪੈਗ ਦੀ।” ਹਰਜਿੰਦਰ ਸਿੰਘ ਨੇ ਹੱਸਦੇ ਕਿਹਾ, “ਦਿਲਪ੍ਰੀਤ ਨੂੰ ਜੇ ਪਤਾ ਲੱਗ ਗਿਆ ਕਿ ਚਾਚਾ ਮੁੜ ਪੀਣ ਲੱਗ ਪਿਆ ਤਾਂ ਉਹਨੇ ਬਾਹਰੋਂ ਤੇਰਾ ਪੈਗ ਛਡਾਉਣ ਲਈ ਆ ਜਾਣਾਂ ਹੈ।”

ਹਰਜਿੰਦਰ ਸਿੰਘ ਦੀ ਗੱਲ ਸੁਣ ਬਾਕੀ ਤਾਂ ਹੱਸੇ, ਸੁਰਜੀਤ ਵੀ ਹੱਸ ਪਈ।

“ਹਵਾਈ ਅੱਡੇ ਤੇ ਵੀ ਇਸੇ ਤਰ੍ਹਾਂ ਹੀ ਹੱਸਣਾ ਬਣਿਆ ਰਿਹਾ।” ਮੁਖਤਿਆਰ ਨੇ ਆਪਣੀਆਂ ਭਰੀਆਂ ਅੱਖਾਂ ਨਾਲ ਕਿਹਾ, “ਉੱਥੇ ਨਾ ਰੋਣ ਲੱਗ ਜਾਇਉ।”

ਫਿਰ ਉਸ ਨੇ ਦੂਸਰੇ ਪਾਸੇ ਮੂੰਹ ਕਰਕੇ ਆਪਣੀਆਂ ਅੱਖਾਂ ਰੁਮਾਲ ਨਾਲ ਪੂੰਝੀਆਂ। ਸਾਰਿਆਂ ਨੂੰ ਮੁਖਤਿਆਰ ਦੀ ਅੰਦਰਲੀ ਹਾਲਤ ਦਾ ਪਤਾ ਲੱਗ ਗਿਆ ਸੀ, ਪਰ ਉੱਪਰੋ ਸਾਰੇ ਹੱਸਦੇ ਹਸਾਉਂਦੇ ਰਹੇ।

ਹਵਾਈ ਅੱਡੇ ਤੇ’ ਵੀ ਜਿਵੇ ਸਾਰਿਆਂ ਨੇ ਆਪਣੇ ਦਿਲਾਂ ਨੂੰ ਘੁੱਟ ਕੇ ਗੱਠਾਂ ਮਾਰ ਲਈਆਂ ਸਨ, ਕਿੳਂੁਕਿ ਸਭ ਦਾ ਆਪਣੇ ਆਪ ਤੇ ਕੰਟਰੋਲ ਸੀ। ਦੀਪੀ ਨੂੰ ਪਤਾ ਸੀ ਕਿ ਇਹ ਕੰਟਰੋਲ ਉਹਨਾਂ ਉਸੇ ਕਰਕੇ ਕੀਤਾ ਸੀ ਤਾਂ ਜੋ ਉਹਨਾਂ ਨੂੰ ਦੇਖ ਕੇ ਦੀਪੀ ਨਾ ਆਪਣਾ ਦਿਲ ਖਰਾਬ ਕਰੇ। ਉਹ ਵੀ ਪੱਕੀ ਰਹੀ ਇਕ ਵਾਰੀ ਫਤਹਿ ਬਲਾਉਣ ਤੋਂ ਬਾਅਦ ਉਹ ਉਸ ਲਾਈਨ ਵਿਚ ਜਾ ਲੱਗੀ ਜਿੱਥੇ ਲੋਕੀ ਆਪਣੇ ਹੱਥਾਂ ਵਿਚ ਪਾਸਪੋਰਟ ਚੁੱਕੀ ਖੱੜੇ ਸਨ। ਉਸ ਨੇ ਪਿੱਛੇ ਨੂੰ ਇਕ ਵਾਰੀ ਵੀ ਨਾ ਦੇਖਿਆ ਤਾਂ ਜੋ ਪਿੱਛੇ ਖੱੜੇ ਪਰਿਵਾਰਕ ਮੈਂਬਰ ਉਸ ਦੇ ਹੁੰਝੂ ਨਾ ਦੇਖ ਲੈਣ।

ਦੀਪੀ ਸੂਟਕੇਸ ਨੂੰ ਰੇਹੜੀ ਤੇ ਲੱਦੀ ਗੱਲ ਵਿਚ ਬੈਗ ਪਾਈ ਬਾਹਰਲੇ ਦੇਸ਼ ਦੇ ਏਅਰ-ਪੋਰਟ ਤੇ ਖਲੋਤੀ ਆਲਾ-ਦੁਆਲਾ ਦੇਖ ਰਹੀ ਸੀ। ਉਸ ਦੀ ਨਿਗਾਹ ਸਾਹਮਣੇ ਖੱੜੇ੍ਹ ਮਾਤਾ ਜੀ ਦੇ ਪੁੱਤਰ ਅਤ ਨੂੰਹ ਉੱਪਰ ਪਈ। ਉਹ ਦਿਲਪ੍ਰੀਤ ਨੂੰ ਲੱਭਦੀ ਹੋਈ ਉਹਨਾਂ ਵੱਲ ਤੁਰ ਪਈ। ਸਤਿ ਸ੍ਰੀ ਅਕਾਲ ਬਲਾਉਣ ਤੋਂ ਬਾਅਦ ਉਸ ਨੇ ਪਹਿਲਾਂ ਇਹ ਹੀ ਕਿਹਾ, “ਦਿਲਪ੍ਰੀਤ ਨਹੀਂ ਆਏ।”

ਉਦੋਂ ਹੀ ਖਿੜੇ ਹੋਏ ਫੁੱਲਾਂ ਦਾ ਗੁਲਦਸਤਾ ਲਈ ਦਿਲਪ੍ਰੀਤ ਦੀਪੀ ਦੇ ਸਾਹਮਣੇ ਆ ਕੇ ਖਲੋ ਗਿਆ, “ਦਿਲਪ੍ਰੀਤ ਤਾ ਹਮੇਸ਼ਾਂ ਹੀ ਤੇਰੇ ਨਾਲ ਰਿਹਾ, ਹੁਣ ਕਿਉਂ ਨਹੀਂ ਆਵੇਗਾ।”

ਦਿਲਪ੍ਰੀਤ ਦੀ ਗੱਲ ਸੁਣ ਕੇ ਦੀਪੀ ਸ਼ਰਮ ਨਾਲ ਇਕੱਠੀ ਹੁੰਦੀ ਹੋਈ ਨੇ ਫੁੱਲ ਫੜ੍ਹ ਲਏ। ਦਿਲਪ੍ਰੀਤ ਨੇ ਉਸ ਨੂੰ ਆਪਣੀਆ ਬਾਂਹਾਂ ਵਿਚ ਲੈ ਕੇ ਫਤਹਿ ਬੁਲਾਈ।

ਮਾਤਾ ਜੀ ਦਾ ਨੂੰਹ ਪੁੱਤਰ ਰੇੜੀ ਫੜ੍ਹੀ, ਜਾਣ ਕੇ ਅੱਗੇ ਅੱਗੇ ਜਾ ਰਹੇ ਸੀ, ਤਾਂ ਜੋ ਦਿਲਪ੍ਰੀਤ ਅਤੇ ਦੀਪੀ ਵਿਛੌੜੇ ਦੀ ਦੂਰੀ ਨੂੰ ਨੇੜੇ ਲਿਆ ਸਕਣ।

ਦੀਪੀ ਨੇ ਕਿੰਨੇ ਸਬਰ ਨਾਲ ਦਿਲਪ੍ਰੀਤ ਨਾਲ ਜੁਦਾਈ ਦਾ ਸਮਾਂ ਕੱਢਿਆ ਸੀ। ਉਸ ਨੇ ਕਦੇ ਵੀ ਇਸ ਬਾਰੇ ਦਿਲਪ੍ਰੀਤ ਕੋਲ ਜਾਂ ਕਿਸੇ ਹੋਰ ਕੋਲ ਵੀ ਸ਼ਕਾਇਤ ਨਹੀ ਸੀ ਕੀਤੀ। ਕਿਉਂਕਿ ਉਹ ਜਾਣਦੀ ਸੀ ਕਿ ਦਿਲਪ੍ਰੀਤ ਨੇ ਆਪਣੀ ਖਾਤਰ ਨਹੀ ਸਗੋਂ ਲੋਕਾਂ ਦੀ ਖਾਤਰ ਆਪਣਾ ਸਾਰਾ ਸੁੱਖ-ਚੈਨ ਗਵਾ ਛੱਡਿਆ। ਇਹੋ ਜਿਹੀਆਂ ਗੱਲਾਂ ਦਿਲਪ੍ਰੀਤ ਦੇ ਮਨ ਵਿਚ ਚਲ ਰਹੀਆਂ ਸਨ। ਹੁਣ ਵੀ ਉਹ ਆਪਣਾ ਸਭ ਕੁਝ ਛੱਡ ਕੇ ਇਕ ਉਪਰੇ ਦੇਸ਼ ਵਿਚ ਉਸ ਕੋਲ ਆ ਗਈ ਸੀ। ਦਿਲਪ੍ਰੀਤ ਨੇ ਦੀਪੀ ਤੋਂ ਪੁੱਛ ਵੀ ਲਿਆ, “ਦੀਪੀ, ਤੈਨੂੰ ਤਾਂ ਸਭ ਕੁਝ ਉਪਰਾ ਉਪਰਾ ਲੱਗਦਾ ਹੋਵੇਗਾ।”

“ਤੁਹਾਡਾ ਸਾਥ ਉੋਪਰੇ ਨੂੰ ਵੀ ਆਪਣਾ ਬਣਾ ਰਿਹਾ ਹੈ।” ਦੀਪੀ ਨੇ ਹੱਸਦੇ ਹੋਏ ਫੁੱਲਾਂ ਵੱਲ ਇਸ਼ਾਰਾ ਕਰਦੇ ਕਿਹਾ, “ਆਹ ਫੁੱਲਾਂ ਦਾ ਗੁਲਦਸਤਾ ਸਾਰੇ ਵਾਤਾਵਰਣ ਨੂੰ ਮਹਿਕਾ ਰਿਹਾ ਹੈ।”

“ਤੇਰਾ ਮਿਲਾਪ ਵੀ ਇਸ ਪਲ ਨੂੰ ਸੋਹਣਾ ਬਣਾ ਰਿਹਾ ਏ।” ਦਿਲਪ੍ਰੀਤ ਨੇ ਹੱਸਦੇ ਹੋਏ ਨਾਲ ਹੀ ਕਹਿ ਦਿੱਤਾ, “ਤੂੰ ਕਵਿਤਰੀ ਕਦੋਂ ਦੀ ਬਣ ਗਈ।”

“ਉਦੋਂ ਤੋਂ ਹੀ ਜਦੋਂ ਤੁਹਾਡੀ ਬਣੀ ਸੀ।”

ਫਿਰ ਦਿਲਪ੍ਰੀਤ ਇਕ ਦਮ ਹੀ ਗੰਭੀਰ ਹੋ ਗਿਆ ਅਤੇ ਪੁੱਛਣ ਲੱਗਾ, “ਤੇਰੇ ਨਾਲ ਨਾਲ ਪੁਲੀਸ ਨੇ ਘਰਦਿਆਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ।”

“ਜਦੋਂ ਕੋਈ ਵੀ ਆਮ ਲੋਕਾਂ ਨਾਲੋ ਲੋਕਾਂ ਲਈ ਹੀ ਵੱਖਰਾ ਮਕਸਦ ਲੈ ਕੇ ਤੁਰਦਾ ਹੈ ਤਾਂ ਉਸ ਦੇ ਸਕੇ-ਸਬੰਧੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।”

“ਮਕਸਦ ਦਾ ਸੁਪਨਾ ਤਾਂ ਪੇਰਸ਼ਾਨੀਆਂ ਝੱਲ ਕੇ ਵੀ ਅਜੇ ਪੂਰਾ ਨਹੀ ਹੋਇਆ।”

“ਜਿੱਡਾ ਵੱਡਾ ਸੁਪਨਾ ਹੋਵੇ ਉਸ ਨੂੰ ਪੂਰਾ ਕਰਨ ਲਈ ਵਕਤ ਵੀ ਉਹਨਾਂ ਹੀ ਚਾਹੀਦਾ ਹੈ।”

“ਪਤਾ ਨਹੀ ਕਿੰਨਾ ਕੁ ਵਕਤ ਲੱਗੇਗਾ?”

“ਕੀ ਗੱਲ ਘਬਰਾ ਗਏ ਹੋ?”

“ਹੱਕ ਲਈ ਲੜਨ ਵਾਸਤੇ ਸੱਚ ਕਦੇ ਵੀ ਘਬਰਾਉਂਦਾ ਨਹੀ।” ਦਿਲਪ੍ਰੀਤ ਨੇ ਦਲੇਰੀ ਨਾਲ ਕਿਹਾ, “ਪਹਿਲਾਂ ਵੀ ਸਿੰਘ ਜੰਗਲਾਂ ਵਿਚ ਰਹਿ ਰਹਿ ਕੇ, ਘੌੜਿਆਂ ਦੀਆ ਕਾਠੀਆਂ ਤੇ ਸੌਂ ਸੌਂ ਕੇ ਹੱਕ ਲਈ ਲੜਦੇ ਰਹੇ ਅਤੇ ਇਕ ਦਿਨ ਉਹਨਾਂ ਆਪਣਾ ਹੱਕ ਪ੍ਰਾਪਤ ਕਰ ਲਿਆ। ਉਹ ਵੀ ਦਿਨ ਦੂਰ ਨਹੀ ਜਦੋਂ ਪ੍ਰਮਾਤਮਾ ਦੀ ਕ੍ਰਿਪਾ ਨਾਲ ‘ਹੱਕ ਲਈ ਲੜਿਆ ਸੱਚ’ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਆਪਣਾ ਹੱਕ ਪ੍ਰਾਪਤ ਕਰੇਗਾ।”

“ਵੈਸੇ ਤਹਾਨੂੰ ਰਹਿਣਾ ਵੀ ਚੜ੍ਹਦੀ ਕਲਾ ਵਿਚ ਚਾਹੀਦਾ ਹੈ।” ਦੀਪੀ ਨੇ ਕਿਹਾ, “ਹੁਣ ਤਾਂ ਆਪਣੇ ਦੋਨੋ ਪ੍ਰੀਵਾਰ ਵੀ ਤੁਹਾਡੇ ਨਾਲ ਸਹਿਮਤ ਹੋ ਗਏ ਨੇ ਅਤੇ ਤੁਹਾਡੇ ਨਾਲ ਹੀ ਨੇ।”

“ਜਿਹੜੇ ਸਾਡੇ ਨਾਲ ਸਹਿਮਤ ਨਹੀ ਹਨ, ਇਕ ਦਿਨ ਉਹ ਵੀ ਹੋ ਜਾਣਗੇ।” ਦਿਲਪ੍ਰੀਤ ਨੇ ਆਸ ਨਾਲ ਕਿਹਾ, “ਫਿਰ ਉਸ ਦਿਨ ਉਹ ਵੀ ਸੱਚ ਵੱਲ ਖਲੋ ਜਾਣਗੇ, ਹਾਂ ਸੱਚ ਮੰਮੀ, ਡੈਡੀ ਅਤੇ ਕਾਕਾ ਸਭ ਠੀਕ ਸਨ, ਮੰਮੀ ਉਦਾਸ ਤਾਂ ਨਹੀਂ ਰਹਿੰਦੇ।”

“ਹੁਣ ਉਹਨਾਂ ਨੇ ਉਦਾਸੀ ਨੂੰ ਖੁਸ਼ੀ ਵਿਚ ਬਦਲਨਾ ਸਿੱਖ ਲਿਆ ਹੈ।”

ਦੀਪੀ ਨੇ ਕਿਹਾ, “ਮੰਮੀ ਕਹਿੰਦੇ ਸਨ ਸਾਨੂੰ ਤਾਂ ਇਹ ਹੀ ਬਹੁਤ ਖੁਸ਼ੀ ਹੈ ਕਿ ਸਾਡਾ ਪੁੱਤ ਕਿਸ ਦੌਰ ਵਿਚੋਂ ਲੰਘ ਕੇ ਠੀਕ-ਠਾਕ ਹੈ, ਨਹੀਂ ਤਾਂ ਬੀਤੇ ਸਮੇਂ ਨੇ ਕਈਆਂ ਮਾਵਾਂ ਨੂੰ ਪੁੱਤਾਂ ਤੋਂ ਵਾਂਝਿਆਂ ਕਰ ਦਿੱਤਾ ਸੀ।”

“ਮੈਨੂੰ ਵੀ ਲੱਗਦਾ ਹੁੰਦਾ ਹੈ ਕਿ ਗੁਰੂ ਦੀ ਕ੍ਰਿਪਾ ਅਤੇ ਮਾਂ ਦੀ ਅਸੀਸ ਨਾਲ ਹੀ ਮੈਂ ਚੰਡਾਲ ਪੁਲੀਸ ਤੋਂ ਬਚ ਗਿਆ ਹਾਂ।”

“ਆ ਜਾਉ, ਆ ਜਾਉ ਸ਼ੇਰੋ।” ਮਾਤਾ ਜੀ ਦੇ ਪੁੱਤਰ ਨੇ ਅਵਾਜ਼ ਲਗਾਈ, “ਚੱਲੀਏ ਘਰ ਨੂੰ।”

ਦੀਪੀ ਪ੍ਰਮਾਤਮਾ ਦਾ ਸ਼ੁਕਰ ਕਰਦੀ ਹੋਈ ਕਾਰ ਦੀ ਪਿਛਲੀ ਸੀਟ ਤੇ ਦਿਲਪ੍ਰੀਤ ਦੇ ਨਾਲ ਲੱਗ ਕੇ ਬੈਠ ਗਈ।

“ਬੋਲੋ ਬਈ ਵਾਹਿਗੁਰ੍ਰੂ।” ਇਹ ਕਹਿ ਕੇ ਮਾਤਾ ਜੀ ਦੇ ਪੁੱਤਰ ਨੇ ਕਾਰ ਤੋਰ ਲਈ

ਹੱਕ ਲਈ ਲੜਿਆ ਸੱਚ – (ਭਾਗ-83)
ਦੀਪੀ ਦੇ ਪਿੰਡ ਵਾਲਾ ਚੜ੍ਹਦੇ ਪਾਸੇ ਦਾ ਸਵਰਨ ਸਿੰਘ ਜੋ ਕਾਫੀ ਪੜਿ੍ਹਆ ਲਿਖਿਆ ਅਤੇ ਸਕੂਲ ਬੋਰਡ ਵਿਚ ਨੌਕਰੀ ਕਰਨ ਕਰਕੇ ਚੰਡੀਗੜ੍ਹ ਹੀ ਰਹਿੰਦਾ ਸੀ। ਉਸ ਦਾ ਮੁਖਤਿਆਰ ਦੇ ਟੱਬਰ ਨਾਲ ਕਾਫੀ ਸਨੇਹ ਹੋਣ ਕਾਰਨ ਉਹ ਜਦੋਂ ਵੀ ਪਿੰਡ ਆਉਂਦਾ, ਮੁਖਤਿਆਰ ਦੇ ਪਰਿਵਾਰ ਨੂੰ ਜ਼ਰੂਰ ਮਿਲਦਾ, ਕਿੳਂਕਿ ਉਹ ਮੁਖਤਿਆਰ ਨਾਲ ਹੀ ਪੜ੍ਹਦਾ ਹੁੰਦਾ ਸੀ। ਘਰੋਂ ਗਰੀਬ ਹੋਣ ਕਾਰਨ ਕਈ ਵਾਰ ਮੁਖਤਿਆਰ ਉਸ ਦੀ ਸਕੂਲ ਦੀ ਫੀਸ ਵੀ ਦੇ ਦਿੰਦਾ ਸੀ। ਅੱਜ ਵੀ ਆਪਣੀ ਪਤਨੀ ਨਾਲ ਆਇਆ ਤਾਂ ਸਹੁਰੇ ਤੋਂ ਪੇਕੇ ਘਰ ਆਈ ਦੀਪੀ ਨੂੰ ਦੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ, “, ਪੁੱਤ, ਕੀ ਹਾਲ ਹੈ ਤੁਹਾਡਾ?”

“ਠੀਕ ਹੈ, ਚਾਚਾ ਜੀ।”

ਦੀਪੀ ਨੂੰ ਦੇਖ ਕੇ ਉਸ ਦੀ ਪਤਨੀ ਦਾ ਪਤਾ ਨਹੀ ਕਿਉਂ ਦਿਲ ਭਰ ਆਇਆ। ਉਹ ਬੋਲੀ ਤਾਂ ਕੁਝ ਨਹੀ, ਚੁੱਪ-ਚਾਪ ਦੀਪੀ ਨੂੰ ਆਪਣੇ ਨਾਲ ਲਾ ਲਿਆ। ਉਸ ਨੇ ਹਰਨਾਮ ਕੌਰ ਨੂੰ ਜ਼ਰੂਰ ਪੁੱਛਿਆ, “ਤਾਈ ਜੀ, ਆਪ ਦੇ ਗੋਡੇ ਹੁਣ ਕਿਵੇਂ ਨੇ?”

“ਸੋਜ ਤਾਂ ਪਹਿਲੇ ਨਾਲੋ ਘੱਟ ਹੈ, ਪਰ ਦੁਖਣੋ ਨਹੀ ਹੱਟਦੇ।”

“ਧੀਏ, ਮੈਂ ਤਾਂ ਇਹਨੂੰ ਰੋਜ਼ ਕਹਿੰਦੀ ਹਾਂ ਕਿ ਕਾਲੀ ਦਵਾਈ ਸੌਣ ਲੱਗੀ ਮਲਿ੍ਹਆ ਕਰ।” ਗਿਆਨ ਕੌਰ ਕੋਲ ਹੀ ਮੰਜੇ ਤੇ ਬੈਠੀ ਬੋਲੀ, “ਫਿਰ ਉੱਪਰ ਦੀ ਸੇਕ ਦਿਆ ਕਰ, ਪਰ ਕਈ ਵਾਰੀ ਇਹ ਘੌਲ ਕਰ ਜਾਂਦੀ ਹੈ।”

“ਤੁਸੀ ਵੀ ਮੈਨੂੰ ਅੱਗੇ ਨਾਲੋ ਕਮਜ਼ੋਰ ਹੀ ਲੱਗਦੇ ਹੋ।” ਸਵਰਨ ਸਿੰਘ ਨੇ ਕਿਹਾ, “ਹਰੀਆਂ ਸਬਜ਼ੀਆਂ, ਸਾਗ ਬਗੈਰਾ ਜ਼ਿਆਦਾ ਖਾਇਆ ਕਰੋ।”

“ਅਗਾਂਹ ਅਗਾਂਹ ਮਾੜੇ ਹੀ ਹੋਣਾ ਆ। ਹੋਰ ਕਿਤੇ ਤਕੜੇ ਹੋਣਾ ਆ।” ਗਿਆਨ ਕੌਰ ਨੇ ਕਿਹਾ, “ਸਾਗ ਤਾਂ ਸਾਡੇ ਅੱਜ ਵੀ ਬਣਿਆ ਆ।”

ਉਦੋਂ ਹੀ ਸੁਰਜੀਤ ਚਾਹ ਧਰਨ ਲਈ ਰਸੌਈ ਵੱਲ ਚਲੀ ਸੀ ਤਾਂ ਸਵਰਨ ਸਿੰਘ ਨੇ ਸਾਫ ਹੀ ਕਹਿ ਦਿੱਤਾ, “ਭਾਬੀ ਜੀ, ਜੇ ਸਾਗ ਬਣਿਆ ਹੈ ਤਾਂ ਚਾਹ ਰਹਿਣ ਦਿਉ, ਸਾਗ ਨਾਲ ਮੱਕੀ ਦੀ ਰੋਟੀ ਖਾਵਾਂਗੇ।

“ਰੋਟੀ ਤਾਂ ਹੁਣੇ ਹੀ ਬਣਾ ਦਿੰਦੇ ਹਾਂ।”

ਮੁਖਤਿਆਰ ਵੀ ਖੂਹ ਤੋਂ ਮੁੜ ਆਇਆ। ਸਵਰਨ ਸਿੰਘ ਨੂੰ ਦੇਖ ਕੇ ਕਿਸੇ ਚਾਅ ਵਿਚ ਆ ਗਿਆ। ਰੋਟੀ ਖਾਣ ਤੋਂ ਬਾਅਦ ਸਵਰਨ ਸਿੰਘ ਨੇ ਹੀ ਗੱਲ ਛੇੜੀ, “ਜਦੋਂ ਦੀਪੀ ਦੀ ਐਮ’ਏ ਪੂਰੀ ਹੋ ਜਾਵੇ ਤਾਂ ਦੱਸਣਾ, ਕੋਸ਼ਿਸ਼ ਕਰਾਂਗਾ ਇਸ ਨੂੰ ਬੋਰਡ ਵਿਚ ਹੀ ਨੌਕਰੀ ਮਿਲ ਜਾਵੇ।”

ਅੱਜ ਤੱਕ ਮੁਖਤਿਆਰ ਨੇ ਕਿਸੇ ਕੋਲ ਵੀ ਜਿਕਰ ਨਹੀ ਸੀ ਕੀਤਾ ਕਿ ਦੀਪੀ ਦਾ ਬਾਹਰਲਾ ਕੰੰਮ ਬਣ ਰਿਹਾ ਹੈ, ਅੱਜ ਪਹਿਲੀ ਵਾਰ ਉਸ ਨੇ ਸਵਰਨ ਸਿੰਘ ਦੇ ਕੰਨ ਕੋਲ ਜਾ ਕੇ ਕਿਹਾ, “ਦੀਪੀ ਦੇ ਬਾਹਰ ਜਾਣ ਦਾ ਕੰਮ ਬਣ ਰਿਹਾ ਹੈ, ਲੱਗਦਾ ਹੈ ਛੇਤੀ ਹੀ ਗੱਲ ਬਣ ਜਾਵੇਗੀ।”

“ਪਰਾਹੁਣੇ ਬਾਰੇ ਕੁਝ ਪਤਾ ਲੱਗਾ।” ਸਵਰਨ ਸਿੰਘ ਦੀ ਜ਼ਨਾਨੀ ਵਿਚੋਂ ਹੀ ਬੋਲ ਪਈ, “ਸਾਨੂ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਪਰਾਹੁਣਾ ਖਾੜਕੂ ਨਿਕਲਿਆ।”

“ਖਾੜਕੂ ਹੋਣ ਦਾ ਦੁੱਖ ਲੱਗਾ ਜਾਂ।” ਗਿਆਨ ਕੌਰ ਵਿਚੋਂ ਹੀ ਬੋਲੀ, “ਜੋ ਦੁੱਖ ਸਿੰਘਾਂ ਦੇ ਪ੍ਰੀਵਾਰ ਸਹਾਰ ਰਹੇ ਨੇ ਉਹਨਾ ਨਾਲ ਹਮਦਰਦੀ ਆਈ।”

“ਮੁੰਡੇ ਤਾਂ ਆਪਣੇ ਵਲੋਂ ਤੁਰੇ ਸਨ ਕਿ ਪੰਜਾਬ ਨਾਲ ਜੋ ਪੱਖ-ਪਾਤ ਪਹਿਲਾਂ ਹੋਇਆ ਜਾਂ ਹੁਣ ਹੋ ਰਿਹਾ ਹੈ।” ਮੁਖਤਿਆਰ ਵਿਚੋਂ ਹੀ ਬੋਲਿਆ, “ਉਹ ਨਾ ਹੋਵੇ।”

“ਪੱਖ-ਪਾਤ ਛੇਤੀ ਕਿਤੇ ਹੱਟ ਜਾਵੇਗਾ। ਇਹ ਦਿਮਾਗ ਵਿਚੋਂ ਕੱਢ ਦਿਉ।” ਸਵਰਨ ਸਿੰਘ ਨੇ ਦੱਸਿਆ, “1947 ਤੋਂ ਲੈ ਕੇ ਹੁਣ ਤੱਕ ਜਿਸ ਸਾਜਿਸ਼ ਵਿਚ ਪੰਜਾਬ ਨੂੰ ਲੇਪੇਟਿਆ ਗਿਆ ਹੈ, ਉਸ ਵਿਚੋਂ ਪੰਜਾਬੀ ਸਹਿਜੇ ਕੀਤੇ ਬਾਹਰ ਨਹੀ ਨਿਕਲ ਸਕਦੇ।”

“ਧੰਨ ਹਨ ਇਹ ਖਾੜਕੂ ਅਤੇ ਧੰਨ ਨੇ ਇਹਨਾਂ ਦੇ ਮਾਪੇ।” ਸਵਰਨ ਸਿੰਘ ਦੀ ਪਤਨੀ ਫਿਰ ਬੋਲੀ, “ਸਾਡੇ ਪਿੰਡ ਦੇ ਮੀਕੇ ਦਾ ਅੰਗ ਅੰਗ ਪੁਲੀਸ ਨੇ ਵੱਢ ਦਿੱਤਾ, ਕਹਿੰਦੇ ਨੇ ਉਹ ਟੱਸ ਤੋਂ ਮਸ ਨਹੀਂ ਹੋਇਆ। ਜੋ ਪੁਲੀਸ ਉਸ ਕੋਲੋ ਭੇਦ ਪੁੱਛਦੀ ਸੀ, ਉਹ ਭੇਦ ਆਪਣੇ ਨਾਲ ਹੀ ਲੈ ਗਿਆ। ਉਸ ਦਾ ਘਰ-ਬਾਰ ਉਜਾੜ ਦਿੱਤਾ, ਮਾਪੇ ਫਿਰ ਵੀ ਕਹਿੰਦੇ ਨੇ ਵਾਹਿਗੁਰੂ ਦਾ ਧੰਨਵਾਦ ਸਾਡੇ ਪੁੱਤ ਦੀ ਜਿੰਦ ਕੌਮ ਦੇ ਲੇਖੇ ਲੱਗੀ।”

“ਮੁੰਡੇ ਤਾਂ ਭੋਲੇ ਆ।” ਸਵਰਨ ਸਿੰਘ ਨੇ ਕਿਹਾ, “ਰਾਏਸ਼ੁਮਾਰੀ ਵੇਲੇ ਜੋ ਕੁਝ ਹੋਇਆ, ਉਹ ਸਾਨੂੰ ਹੀ ਪਤਾ ਹੈ।”

“ਪੰਜਾਬੀ ਹਿੰਦੂ ਭਰਾਵਾ ਨੇ ਆਪਣੀ ਬੋਲੀ ਹਿੰਦੀ ਹੀ ਲਖਵਾਈ।” ਮੁਖਤਿਆਰ ਨੇ ਕਿਹਾ, “ਸਾਨੂੰ ਤਾਂ ਇਹ ਹੀ ਪਤਾ ਹੈ, ਇਸੇ ਕਰਕੇ ਪੰਜਾਬ ਦੀ ਪੰਜਾਬੀ ਸੂਬੀ ਬਣਾ ਕੇ ਰੱਖ ਦਿੱਤੀ।।”

“ਚਲੋ ਉਹ ਤਾਂ ਗੱਲ ਹੋਈ ਹੀ ਸੀ, ਜੋ ਕੁਝ ਹੋਰ ਹੋਇਆ ਉਹ ਵੀ ਸੁਣੋ।” ਸਵਰਨ ਸਿੰਘ ਨੇ ਦੱਸਿਆ, “ਰਾਏਸ਼ੁਮਾਰੀ ਕਰਨ ਵਾਲੇ ਸਾਰੇ ਦੇ ਸਾਰੇ ਬਾਰਾਂ ਸੋ ਹਿੰਦੂ ਸਨ। ਬਹੁਤੇ ਪਿੰਡਾਂ ਵਿਚ ਘਰਾਂ ਦੇ ਮੁਖੀਆਂ ਦੇ ਦਸਖੱਤ ਵੀ ਨਹੀ ਕਰਵਾਏ ਗਏ, ਪੰਜਾਬੀ ਦੀ ਆਮ ਕਟਿੰਗ ਫਾਰਮਾਂ ਵਿਚ ਦੇਖੀ ਗਈ, ਭਜਨ ਲਾਲ ਨੇ ਹਰਿਆਣੇ ਦੇ ਰਾਏ ਸਿੱਖਾ ਨੂੰ ਵੀ ਪੰਜ ਪੰਜ ਕਿਲੇ ਹਿੰਦੀ ਜ਼ਬਾਨ ਲਿਖਾਵਾਉਣ ਲਈ ਦਿੱਤੇ।”

“ਅੱਛਾ ਜੀ।” ਮੁਖਤਿਆਰ ਨੇ ਕਿਹਾ, “ਭਜਨ ਲਾਲ ਦੇ ਮੂੰਹ ਵਿਚ ਰਾਮ ਰਾਮ ਹੈ ਤੇ ਬਗਲ ਵਿਚ ਛੁਰੀ।”

“ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਗੁਵਾਂਢੀ ਸੂਬਿਆਂ ਵਿਚ ਜਾ ਕੇ ਜ਼ਮੀਨ ਨਹੀ ਖ੍ਰੀਦ ਸਕਦਾ।” ਸਵਰਨ ਸਿੰਘ ਨੇ ਕਿਹਾ, “ਪਰ ਉਹ ਪੰਜਾਬ ਵਿਚ ਜ਼ਮੀਨ ਖ੍ਰੀਦ ਸਕਦੇ ਹਨ, ਪਰ ਅਸੀ ਕਰ ਵੀ ਕੀ ਸਕਦੇ ਹਾਂ।”

“ਜਿਹੜੇ ਕਰਨ ਲਈ ਤੁਰੇ ਸਨ, ਉਹਨਾਂ ਨੂੰ ਰਾਹ ਵਿਚ ਹੀ ਰੋਕ ਦਿੱਤਾ ਗਿਆ ” ਗਿਆਨ ਕੌਰ ਨੇ ਮੁੰਡਿਆ ਦਾ ਪੱਖ ਲੈਂਦੇ ਕਿਹਾ, “ਅੱਜਕਲ ਤਾਂ ਆਪਣੇ ਵੀ ਮੁੰਡਿਆਂ ਦੇ ਮਗਰ ਪਏ ਹੋਏ ਨੇ।”

“ਸਾਡੇ ਪਰਾਹੁਣੇ ਦੇ ਮਗਰ ਸੜ ਜਾਣੇ ਪਤਾ ਨਹੀ ਕਿਉਂ ਪਏ ਹੋਏ ਆ।” ਚਿਰ ਤੋਂ ਖਾਮੌਸ਼ ਬੈਠੀ ਹਰਨਾਮ ਕੌਰ ਬੋਲੀ, “

ਕੁੜੀ ਸਾਡੀ ਨੇ ਤਾਂ ਇਕ ਦਿਨ ਵੀ ਚੰਗਾ ਉਹਦੇ ਨਾਲ ਵਸ ਕੇ ਨਹੀ ਦੇਖਿਆ।”

ਚਾਹ ਦੇ ਕੱਪ ਟਰੇ ਵਿਚ ਰੱਖੀ ਆਉਂਦੀ ਦੀਪੀ ਨੇ ਇਹ ਗੱਲ ਸੁਣ ਲਈ ਸੀ, ਪਰ ਉਸ ਨੇ ਜ਼ਾਹਰ ਨਹੀ ਹੋਣ ਦਿੱਤਾ। ਉਸ ਦੇ ਪਿੱਛੇ ਹੀ ਚਾਹ ਦੀ ਕੇਟਲੀ ਚੁੱਕੀ ਆਉਂਦੀ ਸੁਰਜੀਤ ਨੇ ਜ਼ਰੂਰ ਕਹਿ ਦਿੱਤਾ, “ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ, ਇਹ ਸਭ ਆਪਣੇ ਆਪਣੇ ਭਾਗਾਂ ਦੀਆਂ ਗੱਲਾਂ ਹੁੰਦੀਆਂ ਨੇ।”

“ਉਸ ਤਰ੍ਹਾਂ ਤਾਂ ਜੇ ਜ਼ਵਾਨ ਕੁੜੀ ਬੂਹੇ ਤੇ ਇਸ ਤਰ੍ਹਾਂ ਬੈਠੀ ਹੋਵੇ ਤਾਂ ਹਰ ਇਕ ਨੂੰ ਫਿਕਰ ਹੋਈ ਜਾਂਦਾ ਹੈ।” ਸਵਰਨ ਸਿੰਘ ਦੀ ਪਤਨੀ ਨੇ ਕਿਹਾ, “ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਪਰਾਹੁਣੇ ਦਾ ਪਤਾ ਹੀ ਨਹੀ ਲੱਗ ਰਿਹਾ ਕਿ ਉਹ ਹੈ ਜਾਂ….।”

“ਪਰ ਮੇਰੇ ਦਿਲ ਨੂੰ ਪਤਾ।” ਦੀਪੀ ਨੇ ਉਸ ਦੀ ਗੱਲ ਪੂਰੀ ਨਹੀ ਹੋਣ ਦਿੱਤੀ ਅਤੇ ਵਿਚ ਹੀ ਬੋਲ ਪਈ, “ਉਹਨਾਂ ਦਾ ਵਾਲ ਵੀ ਵਿੰਗਾ ਨਹੀ ਹੋਇਆ ਅਤੇ ਉਹ ਠੀਕ ਨੇ।”

“ਜੇ ਪੁੱਤ ਤੇਰਾ ਇਹ ਵਿਸ਼ਵਾਸ ਹੈ ਤੇ ਉਹ ਠੀਕ ਹੀ ਹੋਵੇਗਾ।” ਸਵਰਨ ਸਿੰਘ ਨੇ ਕਿਹਾ, ” ਇਸ ਵਿਸ਼ਵਾਸ ਨੂੰ ਇਸ ਤਰ੍ਹਾਂ ਹੀ ਪੱਕਾ ਰੱਖੀ।”

ਲੱਗ-ਪੱਗ ਘਰ ਦੇ ਸਾਰੇ ਜੀਆਂ ਨੂੰ ਪਤਾ ਸੀ ਕਿ ਦਿਲਪ੍ਰੀਤ ਹੁਣ ਕਿੱਥੇ ਹੈ, ਪਰ ਕਿਸੇ ਨੇ ਵੀ ਉਹਨਾਂ ਨੂੰ ਕੁਝ ਨਾ ਕਿਹਾ। ਸਵਰਨ ਸਿੰਘ ਨੇ ਵੀ ਪਿੰਡ ਦੀਆਂ ਗੱਲਾਂ ਛੇੜ ਲਈਆਂ। ਸਾਰੇ ਚਾਹ ਦਾ ਘੁੱਟ ਭਰਦੇ ਉਸੇ ਤਰ੍ਹਾਂ ਦੀਆਂ ਗੱਲਾਂ ਵਿਚ ਹੁੰਗਾਰਾ ਭਰਨ ਲੱਗੇ।

ਹੱਕ ਲਈ ਲੜਿਆ ਸੱਚ – (ਭਾਗ-82)
ਦਿਲਪ੍ਰੀਤ ਦੇ ਨਾਲ ਮਿਲਾਪ ਹੋਣ ਦੀ ਇਕ ਵੱਡੀ ਚਿਣਗ ਦੀਪੀ ਦੇ ਮਨ ਵਿਚ ਜਾਗ ਪਈ। ਉਸ ਨੇ ਕਾਲਜ ਵਾਲੇ ਦਿਨਾਂ ਵਾਂਗ ਹੀ ਚੁਸਤ ਹੋ ਕੇ ਦਿਲ ਲਗਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦਿਲਪ੍ਰੀਤ ਦੀ ਚਿੱਠੀ ਦਾ ਜ਼ਵਾਬ ਮਾਤਾ ਜੀ ਦੇ ਪੁੱਤਰ ਹੱਥ ਹੀ ਭੇਜ ਦਿੱਤਾ ਸੀ। ਪੁਲੀਸ ਨੇ ਤਾਂ ਆਪਣੇ ਵਲੋ ਦਿਲਪ੍ਰੀਤ ਨੂੰ ਖਤਮ ਕਰ ਦਿੱਤਾ ਸੀ। ਦਿਲਪ੍ਰੀਤ ਅਤੇ ਦੀਪੀ ਦੇ ਪਿੰਡ ਦੇ ਲੋਕੀ ਸ਼ੰਕਾ ਵਿਚ ਸਨ। ਅਸਲੀਅਤ ਸਿਰਫ ਘਰਦਿਆਂ ਨੂੰ ਹੀ ਪਤਾ ਸੀ। ਦੋਨਾਂ ਪ੍ਰੀਵਾਰਾਂ ਨੇ ਇਸ ਭੇਦ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ, ਕੰਧਾਂ ਨੂੰ ਕੱਨ ਤੱਕ ਨਾ ਹੋਣ ਦਿੱਤੇ। ਉਹਨਾਂ ਨੂੰ ਡਰ ਸੀ ਕਿ ਜੇ ਸਰਕਾਰ ਨੂੰ ਦਿਲਪ੍ਰੀਤ ਦੇ ਜਿਊਂਦੇ ਹੋਣ ਦਾ ਪਤਾ ਲੱਗ ਗਿਆ, ਉਹ ਮੁੜ ਪ੍ਰੀਵਾਰਾਂ ਤੇ’ ਜ਼ੁਲਮ ਕਰਨ ਲਈ ਸਰਗਰਮ ਹੋ ਜਾਵੇਗੀ।

ਸਵੇਰ ਦੇ ਦਸ ਵਜੇ ਕੁ ਦਾ ਹੀ ਸਮਾਂ ਹੋਵੇਗਾ। ਮਿੰਦੀ ਚੁਬਾਰੇ ਦੇ ਮੂਹਰਲੇ ਵਿਹੜੇ ਵਿਚ ਲੱਗੀ ਰੱਸੀ ਉੁੱਤੇ ਕੱਪੜੇ ਸੁੱਕਣੇ ਪਾ ਰਹੀ ਸੀ। ਉਸ ਨੇ ਦੇਖਿਆ ਇਕ ਸਿਪਾਹੀ ਜੋ ਸਾਈਕਲ ਉੱਪਰ ਸੀ ਉਹਨਾਂ ਦੇ ਘਰ ਵੱਲ ਨੂੰ ਹੀ ਆ ਰਿਹਾ ਸੀ। ਉਸ ਨੇ ਉੱਪਰੋਂ ਹੀ ਹਰਜਿੰਦਰ ਸਿੰਘ ਨੂੰ ਅਵਾਜ਼ ਲਗਾਈ, “ਭਾਅ ਜੀ, ਪੁਲੀਸ ਦਾ ਸਿਪਾਹੀ ਆਪਣੇ ਘਰ ਵੱਲ ਨੂੰ ਆ ਰਿਹਾ ਹੈ।”

“ਕੋਈ ਨਹੀ ਆ ਲੈਣ ਦੇ।” ਹਰਜਿੰਦਰ ਸਿੰਘ ਨੇ ਮੰਜੇ ਤੋਂ ਉੱਠ ਕੇ ਆਪਣੇ ਸਿਰ ਤੇ ਪਰਨਾ ਲਪੇਟਦੇ ਕਿਹਾ, “ਅੱਗੇ ਏਨੀ ਪੁਲੀਸ ਨਾਲ ਨਿਪਟਦੇ ਸੀ, ਹੁਣ ਤਾਂ ਇਕ ਹੀ ਹੈ।”

ਇਹ ਕਹਿੰਦਾ ਹੋਇਆ ਹਰਜਿੰਦਰ ਸਿੰਘ ਦਰਵਾਜ਼ੇ ਵੱਲ ਨੂੰ ਚਲਾ ਗਿਆ। ਸਿਪਾਹੀ ਦੇ ਪਹੁੰਚਣ ਤੋਂ ਪਹਿਲਾਂ ਹੀ ਦਰਵਾਜ਼ਾ ਖੋਹਲ ਕੇ ਖੜ੍ਹ ਗਿਆ।”

“ਸਤਿ ਸ੍ਰੀ ਅਕਾਲ। ਸਰਦਾਰ ਜੀ।” ਸਿਪਾਹੀ ਨੇ ਆਉਂਦੇ ਹੀ ਆਖਿਆ, “ਦੀਪੀ ਦੇ ਪਾਸਪੋਰਟ ਦੀ ਤਫਤੀਸ਼ ਕਰਨ ਆਇਆ ਹਾਂ, ਲੰਬੜਦਾਰ ਜਾਂ ਸਰਪੰਚ ਤੋਂ ਤਸਦੀਕ ਕਰਾਉਣਾ ਹੈ।”

“ਆ ਜਾਉ, ਲੰਘ ਆਉ ਅੰਦਰ।” ਹਰਜਿੰਦਰ ਸਿੰਘ ਨੇ ਕਿਹਾ, “ਲਿਆਉ ਪੇਪਰ ਮੈਨੂੰ ਫੜਾਉ, ਮਂੈ ਸਰਪੰਚ ਦੇ ਦੱਸਤਖੱਤ ਕਰਾ ਲਿਆਉਂਦਾ ਹਾਂ।”

ਹਰਜਿੰਦਰ ਸਿੰਘ ਨੇ ਸਿਪਾਹੀ ਤੋਂ ਪੇਪਰ ਫੜ੍ਹਦਿਆਂ ਅਤੇ ਨਸੀਬ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ, “ਨਸੀਬ ਕੌਰ, ਇਹਨਾਂ ਨੂੰ ਚਾਹ-ਪਾਣੀ ਛਕਾਉ।”

ਦੀਪੀ ਦੇ ਪਾਸਪਰੋਟ ਦੇ ਪੇਪਰਾਂ ਉੱਤੇ ਦੱਸਤੱਖਤ ਕਰਨ ਵੇਲੇ ਸਰਪੰਚ ਨੇ ਹਰਜਿੰਦਰ ਸਿੰਘ ਨੂੰ ਪੁੱਛਿਆ, “ਬਹੂ, ਬਾਹਰ ਕਿਹਦੇ ਕੋਲ ਜਾ ਰਹੀ ਏ?”

“ਕੋਈ ਰਿਸ਼ਤੇਦਾਰ ਹੈ।”

“ਕੀ ਕਰੇਗੀ ਇਹ ਉੱਥੇ ਜਾ ਕੇ?”

“ਪੜ੍ਹਾਈ ਕਰੇਗੀ।”

“ਇਧਰ ਨਾਲੋਂ ਬਾਹਰਲੀ ਸੰਗਤ ਪੀੜਤ ਲੋਕਾਂ ਦੀ ਬਹੁਤ ਸਹਾਇਤਾ ਕਰ ਰਹੀ ਏ।” ਸਰਪੰਚ ਨੇ ਇਨਕੂਆਰੀ ਦੇ ਪੇਪਰ ਤੇ ਦੱਸਤੱਖਤ ਕਰਦੇ ਕਿਹਾ, “ਇਧਰ ਤਾਂ ਲੋਕੀ ਖਾੜਕੂਆਂ ਦੇ ਪ੍ਰੀਵਾਰਾਂ ਨਾਲ ਮਿਲਵਰਤਨ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ।”

“ਹੁਣ ਤਾਂ ਜੀ ਸਰਕਾਰ ਦੀ ਮਾਰ ਤੋਂ ਡਰਦੇ ਬਹੁਤ ਝੱੂਠ ਨੂੰ ਹੀ ਸੱਚ ਕਹਿਣ ਲੱਗ ਪਏ ਨੇਂ।” ਹਰਜਿੰਦਰ ਸਿੰਘ ਨੇ ਕਿਹਾ, “ਸਰਕਾਰੀ ਰਾਜਨੀਤਕ ਪਾਰਟੀਆਂ ਦੀ ਮਿਲੀ ਭੁਗਤ ਨੇ ਲਹਿਰ ਵਿਚ ਬਦਨਾਮ ਬੰਦੇ ਘਸੋੜ ਦਿੱਤੇ ਨੇਂ, ਜਿਸ ਕਾਰਨ ਲਹਿਰ ਦੀ ਬਦਨਾਮੀ ਵੀ ਕਰਵਾ ਦਿੱਤੀ।”

“ਚੌਧਰ ਅਤੇ ਪੈਸੇ ਦੀ ਭੁੱਖ ਵੀ ਖਾੜਕੂਆਂ ਵਿਚ ਵੱਧ ਗਈ ਸੀ।” ਸਰਪੰਚ ਨੇ ਸਿੱਧਾ ਹੀ ਕਹਿ ਦਿੱਤਾ, “ਜਿਸ ਕਾਰਨ ਜੱਥੇਬੰਦੀਆਂ ਵਿਚ ਫੁੱਟ ਪਈ।”

“ਜੋ ਲੋਕ ਚੌਧਰ ਪੈਸੇ ਜਾਂ ਕੱਟੜਪੁੱਣੇ ਕਰਕੇ ਲੜਦੇ ਆ।” ਮਂੈ ਤਾਂ ਉਹਨਾਂ ਨੂੰ ਬੰਦੇ ਹੀ ਨਹੀ ਸਮਝਦਾ, ਉਹ ਸੱਚ ਹੱਕ ਲਈ ਲੜ ਹੀ ਨਹੀਂ ਸਕਦੇ।”     “ਸਿਰਫ ਸੂਰਮੇ ਅਤੇ ਅਣਖੀਲੇ ਯੋਧੇ ਹੀ ਹੱਕ ਲਈ ਲੜਨ ਵਾਸਤੇ ਸੱਚ ਨੂੰ ਨਾਲ ਲੈ ਕੇ ਚਲਦੇ ਨੇ।” ਸਰਪੰਚ ਨੇ ਕਿਹਾ, “ਬਾਕੀਆਂ ਨੂੰ ਸੱਚ ਦੀ ਸਮਝ ਹੀ ਨਹੀ ਆਉਂਦੀ।”

“ਸਰਪੰਚ ਸਾਹਿਬ ਜਿਹਨਾਂ ਨੂੰ ਸਮਝ ਆਉਂਦੀ ਵੀ ਹੈ, ਉਹ ਵੀ ਕਈ ਸੱਚ ਦਾ ਸਾਥ ਦੇਣ ਤੋਂ ਡਰਦੇ ਨੇ। ਬੁੱਲ੍ਹਾ ਸ਼ਾਹ ਤਾਈਉਂ ਤਾਂ ਕਹਿੰਦਾ ਹੈ,

ਸੱਚ ਸੁਣਕੇ ਲੋਕ ਨਾ ਸਹਿੰਦੇ ਨੀ,

ਸੱਚ ਆਖੀਏ ਤਾਂ ਗਲ ਪੈਂਦੇ ਨੀ,

ਫਿਰ ਸੱਚੇ ਪਾਸ ਨਾ ਬਹਿੰਦੇ ਨੀ,

ਸੱਚ ਮਿੱਠਾ ਆਸ਼ਕ ਪਿਆਰੇ ਨੂੰ।

“ਵਾਹ ਪਈ ਵਾਹ, ਇਹ ਹੀ ਤਾਂ ਮੈਂ ਕਹਿੰਦਾ ਹਾਂ।” ਸਰਪੰਚ ਨੇ ਕਿਹਾ, “ਜਿਹੜੇ ਕੌਮ ਦੇ ਆਸ਼ਕ ਨੇ ਉਹਨਾਂ ਲਈ ਸੱਚ ਹਮੇਸ਼ਾ ਹੀ ਮਿੱਠਾ ਰਹਿਣਾ ਹੈ। ਦਿਲਪ੍ਰੀਤ ਵੀ ਉਹਨਾਂ ਵਿਚੋਂ ਇਕ ਸੀ।”

‘ਇਕ ਸੀ’ ਨੇ ਹਰਜਿੰਦਰ ਸਿੰਘ ਦੇ ਦਿਲ ਨੂੰ ਧੁੂਹ ਜਿਹੀ ਪਾਈ। ਉਸ ਨੇ ਇਕ ਦਮ ਕਿਹਾ, “ਉਹ ਹੁਣ ਵੀ ਹੈ, ਕਿਉਂਕਿ ਆਸ਼ਕ ਅਮਰ ਜਿੳਂਦੇੁਂ ਹੁੰਦੇ ਨੇ।”

ਹਰਜਿੰਦਰ ਸਿੰਘ ਨੇ ਇਹ ਗੱਲ ਅਨੌਖੇ ਢੰਗ ਨਾਲ ਕਹੀ ਸੀ। ਸਰਪੰਚ ਨੇ ਧਿਆਨ ਨਾਲ ਹਰਜਿੰਦਰ ਸਿੰਘ ਦੇ ਮੂੰਹ ਵੱਲ ਦੇਖਿਆ। ਥੋੜ੍ਹੀ ਦੇਰ ਲਈ ਇਕ ਮਿੰਟ ਦੀ ਚੁੱਪ ਦੋਹਾਂ ਵਿਚ ਪਸਰ ਗਈ। ਹਰਜਿੰਦਰ ਸਿੰਘ ਨੇ ਚੁੱਪ ਤੌੜਦਿਆਂ ਕਿਹਾ, “ਦੀਪੀ ਦੇ ਪਾਸਪੋਰਟ ਦੇ ਪੇਪਰਾਂ ਦੀ ਗੱਲ ਕਿਸੇ ਕੋਲ ਨਾ ਕਰਿਉ।”

“ਇਸ ਗੱਲ ਦੀ ਚਿੰਤਾ ਨਾ ਕਰਿਉ।” ਸਰਪੰਚ ਨੇ ਭਰੋਸਾ ਦਿੰਦੇ ਕਿਹਾ, “ਤੁਸੀ ਪਿੰਡ ਲਈ ਬਹੁਤ ਕੁਝ ਕੀਤਾ, ਪਿੰਡ ਕਦੇ ਵੀ ਤੁਹਾਡੇ ਬਣਦੇ ਕੰੰਮਾਂ ਵਿਚ ਬਿਘਨ ਨਹੀ ਪਾਵੇਗਾ।”

“ਉਹ ਤਾਂ ਗੱਲ ਠੀਕ ਹੈ।” ਹਰਜਿੰਦਰ ਸਿੰਘ ਨੇ ਮਸਕ੍ਰਾਉਂਦੇ ਹੋਏ ਪਿੰਡ ਦੇ ਟਾਊਟ ਲੰਬੜਦਾਰ ਵੱਲ ਇਸ਼ਾਰਾ ਕਰਦੇ ਕਿਹਾ, “ਕਣਕ ਦੇ ਵਿਚ ਹੀ ਕਾਂਗਹਾਰੀਆਂ ਹੁੰਦੀਆਂ ਨੇ।”

“ਕਾਂਗਹਾਰੀਆਂ ਤਾਂ ਸਪਰੇ ਦੇ ਇਕ ਛੜਕਾ ਨਾਲ ਮਰ ਜਾਂਦੀਆਂ ਨੇ।” ਸਰਪੰਚ ਨੇ ਹੱਸਦਿਆਂ ਕਿਹਾ, “ਅਖੀਰ ਪੁੱਛ ਕਣਕ ਦੀ ਹੀ ਹੁੰਦੀ ਹੈ।”

ਹਰਜਿੰਦਰ ਸਿੰਘ ਨੇ ਹੱਸਦੇ ਹੋਇਆਂ ਪਾਸਪਰੋਟ ਦੇ ਪੇਪਰ ਸਰਪੰਚ ਕੋਲੋ ਫੜ੍ਹ ਲਏ ਅਤੇ ਉਸ ਦਾ ਧੰਨਵਾਦ ਕਰਦਾ ਹੋਇਆਂ ਘਰ ਨੂੰ ਮੁੜ ਪਿਆ।

ਹੱਕ ਲਈ ਲੜਿਆ ਸੱਚ – (ਭਾਗ-81)
ਪੰਜਾਬ ਵਿਚ ਖਾੜਕੂਆਂ ਦੀਆਂ ਸਰਗਰਮੀਆਂ ਇਕ ਤਰ੍ਹਾਂ ਅਲੋਪ ਹੀ ਹੋ ਚੁੱਕੀਆਂ ਸਨ। ਕਾਲੇ ਕੱਛਿਆਂ ਵਾਲੇ ਅਜੇ ਲੁੱਟਾਂ-ਖੋਹਾਂ ਕਰ ਰਹੇ ਸਨ। ਪੁਲੀਸ ਵਲੋਂ ਸਿੱਖਾਂ ਦੀ ਫੜੋ ਫੜੀ ਹੁਣ ਵੀ ਜਾਰੀ ਸੀ। ਦੀਪੀ ਕਦੇ ਪੇਕੇ ਹੁੰਦੀ ਕਦੇ ਸਹੁਰੇ।

ਦਿਲਪ੍ਰੀਤ ਜਿਊਂਦਾ ਹੈ ਜਾਂ ਚਲ ਵਸਿਆ ਹੈ ਪ੍ਰੀਵਾਰ ਦੇ ਕਿਸੇ ਮੈਂਬਰ ਨੂੰ ਵੀ ਨਹੀ ਸੀ ਪਤਾ। ਇਕ ਵਾਰੀ ਅਖਬਾਰ ਵਿਚ ਦਿਲਪ੍ਰੀਤ ਦੇ ਪੁਲੀਸ ਵਲੋਂ ਮੁਕਾਬਲਾ ਬਣਾਏ ਜਾਣ ਦੀ ਵੀ ਖ਼ਬਰ ਆਈ ਸੀ, ਫਿਰ ਜਿਊਂਦੇ ਹੋਣ ਦੀਆਂ ਵੀ ਪੁਸ਼ਟੀਆਂ ਹੁੰਦੀਆਂ ਰਹੀਆਂ। ਇਹਨਾ ਖਬਰਾਂ ਨਾਲ ਪੁਲੀਸ ਤੇ ਜ਼ਰੂਰ ਫ਼ਰਕ ਪਿਆ। ਉਸ ਨੇ ਪ੍ਰੀਵਾਰ ਨੂੰ ਤੰਗ ਕਰਨਾ ਘੱਟ ਕਰ ਦਿੱਤਾ। ਦੀਪੀ ਦੇ ਸਹੁਰੇ ਪ੍ਰੀਵਾਰ ਨੇ ਦੀਪੀ ਨੂੰ ਅਗਾਂਹ ਪੜ੍ਹਨ ਲਾ ਦਿੱਤਾ ਸੀ। ਦੀਪੀ ਦਾ ਦਿਲ ਪੜ੍ਹਾਈ ਵਿਚ ਲੱਗ ਤਾ ਨਹੀ ਰਿਹਾ ਸੀ, ਇਕ ਆਸ ਦੇ ਅਧਾਰ ਤੇ’ ਉਹ ਕੋਸ਼ਿਸ਼ ਕਰਦੀ ਹੋਈ ਪਰਿਵਾਰ ਦਾ ਹੁਕਮ ਪਾਲ ਰਹੀ ਸੀ।

ਅੱਜ ਰਸੌਈ ਦੀ ਛੱਤ ਦੇ ਸੱਜੇ ਕੋਨੇ ਉੱਤੇ ਸਵੇਰ ਦਾ ਇਕ ਕਾਂ ਬੈਠਾ ਕਾਂ ਕਾਂ ਕਰ ਰਿਹਾ ਸੀ। ਆਦਧਰਮੀਆਂ ਦੀ ਕੁੜੀ ਸ਼ੀਲਾ ਰਸੌਈ ਦੇ ਅੱਗੇ ਭਾਡੇ ਮਾਜ਼ ਰਹੀ ਸੀ। ਨਸੀਬ ਕੌਰ ਚਾਦਰ ਲੈ ਕੇ ਕੰਧ ਨਾਲ ਡਿੱਠੇ ਮੰਜੇ ਤੇ ਲੰਮੀ ਪਈ ਹੋਈ ਅਤੇ ਕੋਲ ਹੀ ਬੈਠੀ ਮਿੰਦੀ ਸਵੈਟਰ ਬੁਣ ਰਹੀ ਸੀ। ਮੰਜੇ ਦੇ ਕੋਲ ਪਈ ਕੁਰਸੀ ਤੇ ਦੀਪੀ ਕਿਤਾਬ ਪੜ੍ਹਦੀ ਹੋਈ ਨੇ ਦੇਖਿਆ ਕਿ ਬਾਹਰੋਂ ਭਈਆਂ ਆਲੂਆਂ ਦਾ ਟੋਕਰਾ ਚੁੱਕੀ ਵਿਹੜੇ ਵਿਚ ਦਾਖਲ ਹੋਇਆ ਅਤੇ ਨਾਲ ਹੀ ਮਾਤਾ ਜੀ ਹੱਥ ਵਿਚ ਮਠਿਆਈ ਦਾ ਡੱਬਾ ਫੜੀ ਆਉਂਦੇ ਹਨ। ਉਹਨਾ ਦਾ ਪੁੱਤਰ ਹਰਦੇਵ ਸਿੰਘ ਅਤੇ ਜੀਪ ਦਾ ਡਰਾਈਵਰ ਵੀ ਨਾਲ ਹੀ ਸਨ। ਮਾਤਾ ਜੀ ਤਾਂ ਪਹਿਲਾਂ ਵੀ ਇਸ ਘਰ ਆਉਂਦੇ-ਜਾਂਦੇ ਰਹਿੰਦੇ ਸਨ, ਪਰ ਉਹਨਾਂ ਦਾ ਪੁੱਤਰ ਪਹਿਲੀ ਵਾਰੀ ਆਇਆ ਸੀ।   “ਸਤਿ ਸ੍ਰੀ ਅਕਾਲ ਮਾਤਾ ਜੀ।” ਦੀਪੀ ਨੇ ਮਾਤਾ ਜੀ ਨੂੰ ਘੁੱਟ ਕੇ ਜੱਫੀ ਪਾਉਂਦੇ ਕਿਹਾ, “ਕਈ ਦਿਨਾਂ ਤੋਂ ਆਪ ਜੀ ਦਾ ਚੇਤਾ ਆ ਰਿਹਾ ਸੀ।”

“ਧੀਏ, ਸੱਚੇ ਦਿਲ ਨਾਲ ਚੇਤੇ ਕਰੀਏ ਤਾਂ ਰੱਬ ਵੀ ਮਿਲ ਜਾਂਦਾ ਆ।” ਮਾਤਾ ਜੀ ਨੇ ਸਿਰ ਤੇ ਪਿਆਰ ਦੇਂਦੇ ਅਖਿਆ, “ਤੁਹਾਡੀਆਂ ਆਸਾਂ ਨੂੰ ਰੱਬ ਨੇ ਭਾਗ ਲਾ ਦਿੱਤੇ ਨੇ।”

ਨਸੀਬ ਕੌਰ ਨੇ ਉੱਠ ਕੇ ਮਾਤਾ ਜੀ ਦੇ ਗੋਡਿਆਂ ਨੂੰ ਹੱਥ ਲਾਏ ਤੇ ਸ਼ੀਲਾ ਵੱਲ ਦੇਖਦੇ ਉਹਨਾ ਕਿਹਾ, “ਹਰਜਿੰਦਰ ਸਿੰਘ ਹੋਰੀਂ ਨਹੀ ਦਿਸ ਰਹੇ।”

“ਸ਼ੀਲਾ, ਭਾਡੇ ਬਾਅਦ ਵਿਚ ਮਾਂਜ ਲਈਂ।” ਨਸੀਬ ਕੌਰ ਨੇ ਕਿਹਾ, “ਮੁੱਰਬੇ ਤੋਂ ਆਪਣੇ ਚਾਚੇ ਹੁਣਾ ਨੂੰ ਬੁਲਾ ਲਿਆ, ਦੱਸੀਂ ਪਈ ਘਰੇ ਪਰਾਹੁਣੇ ਆਏ ਨੇ।”

ਮਾਤਾ ਜੀ ਦੇ ਚਿਹਰੇ ਦੀ ਚਮਕ ਨੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਉਹ ਕੋਈ ਖੁਸ਼ੀ ਦੀ ਹੀ ਖ਼ਬਰ ਲੈ ਕੇ ਆਏ ਹਨ। ਸ਼ੀਲਾ ਦੇ ਜਾਣ ਤੋਂ ਬਾਅਦ ਮਾਤਾ ਜੀ ਨੇ ਪੂਰਾ ਖਿੜ ਕੇ ਕਿਹਾ, “ਤਹਾਨੂੰ ਵਧਾਈਆਂ ਹੋਣ, ਦਿਲਪ੍ਰੀਤ ਬਾਹਰ ਮੇਰੇ ਇਸ ਕਾਕੇ ਦੇ ਲਾਗੇ ਹੀ ਰਹਿੰਦਾ ਆ, ਇਹ ਆਪਸ ਵਿਚ ਭਰਾਵਾਂ ਵਾਂਗ ਹੀ ਮਿਲਦੇ- ਗਿਲਦੇ ਆ।”

ਮਾਤਾ ਜੀ ਦੀ ਇਸ ਖ਼ਬਰ ਨਾਲ ਘਰ ਦੇ ਖੂੰਜੇ ਖੂੰਜੇ ਵਿਚ ਖੁਸ਼ੀ ਦੀ ਲਹਿਰ ਦੌੜ ਪਈ। ਘਰ ਵਿਚਲੀ ਅਗੂੰਰਾਂ ਦੀ ਵੇਲ ਤੇ ਬੈਠੀਆਂ ਚਿੜੀਆਂ ਨੇ ਚਹਿਕਣਾ ਸ਼ੁਰੂ ਕਰ ਦਿੱਤਾ। ਵੇਹੜੇ ਵਿਚ ਲੱਗੇ ਤੂਤ ਦੇ ਪੱਤੇ ਝੂਮਣ ਲੱਗੇ। ਦੀਪੀ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਉਸ ਦੀਆਂ ਗੋਰੀਆਂ ਗੱਲਾਂ ਤੇ ਨੱਚਣ ਲੱਗੇ। ਨਸੀਬ ਕੌਰ ਅਤੇ ਮਿੰਦੀ ਦੀ ਜੱਫੀ ਨੇ ਇਸ ਖੁਸ਼ੀ ਨੂੰ ਆਪਣੇ ਅੰਗ ਅੰਗ ਵਿਚ ਘੁੱਟ ਲਿਆ।

“ਹੁਣ ਕਿਹੋ ਜਿਹਾ ਲੱਗਦਾ ਹੈ, ਮੇਰਾ ਪੁੱਤ?” ਨਸੀਬ ਕੌਰ ਨੇ ਆਉਣ ਵਾਲੇ ਮਹਿਮਾਨ ਤੋਂ ਅੱਖਾਂ ਭਰ ਕੇ ਪੁੱਛਿਆ, “ਉਸ ਦੀ ਢੂਹੀ ਹੁਣ ਠੀਕ ਆ, ਪਤਾ ਲੱਗਾ ਸੀ ਪੁਲੀਸ ਦੀ ਮਾਰ ਨੇ ਉਸ ਦੀ ਕਮਰ ਭੰਨ ਦਿੱਤੀ ਸੀ।”

“ਉਹ ਤਾਂ ਜੀ ਨੌਂ ਬਰ ਨੌਂ ਹੈ।” ਆਉਣ ਵਾਲੇ ਮਹਿਮਾਨ ਨੇ ਦੱਸਿਆ, “ਮੈ ਉਸ ਦੀਆਂ ਫੋਟੋ ਵੀ ਲੈ ਕੇ ਆਇਆ ਹਾਂ।”

ਮਹਿਮਾਨ ਨੇ ਬੈਗ ਵਿਚੋਂ ਫੋਟੋ ਕੱਢ ਕੇ ਨਸੀਬ ਨੂੰ ਫੜਾ ਦਿੱਤੀਆਂ ਅਤੇ ਨਾਲ ਹੀ ਇਕ ਚਿੱਟੇ ਰੰਗ ਦਾ ਲਫਾਫਾ ਦੀਪੀ ਨੂੰ। ਦੀਪੀ ਨੇ ਮਹਿਮਾਨ ਦਾ ਧੰਨਵਾਦ ਕਰਦਿਆਂ ਚਿੱਠੀ ਵਾਲਾ ਲਫਾਫਾ ਫੜ੍ਹ ਦਿਆਂ ਨਸੀਬ ਕੌਰ ਨੂੰ ਕਿਹਾ, “ਮੰਮੀ ਜੀ ਮੈਂ ਹੁਣੇ ਆਉਂਦੀ ਹਾਂ, ਗੁਰਦੁਆਰੇ ਜਾ ਰਹੀ ਹਾਂ।”

“ਪੁੱਤ, ਠਹਿਰ ਕੇ ਚਲੀ ਜਾਂਈ।” ਨਸੀਬ ਕੌਰ ਨੇ ਸਲਾਹ ਦਿੱਤੀ, “ਹੁਣੇ ਕਿਉਂ ਜਾਣਾ ਹੈ।”

“ਨਹੀ, ਮੰਮੀ ਜੀ ਮੈਨੂੰ ਹੁਣੇ ਹੀ ਜਾਣਾ ਪੈਣਾ ਹੈ।” ਦੀਪੀ ਨੇ ਕਿਹਾ, “ਮੈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਜਿਸ ਦਿਨ ਵੀ ਦਿਲਪ੍ਰੀਤ ਦੀ ਸਹੀ ਸਲਾਮਤ ਹੋਣ ਦੀ ਖ਼ਬਰ ਮਿਲੀ, ਮੈਂ ਉਸੇ ਵੇਲੇ ਹੀ ਗੁਰੂ ਜੀ ਦੇ ਚਰਨਾ ਵਿਚ ਹਾਜ਼ਰ ਹੋਵਾਂਗੀ।”

“ਮਿੰਦੀ ਨੂੰ ਨਾਲ ਲੈ ਜਾ।” ਨਸੀਬ ਕੌਰ ਨੇ ਕਿਹਾ, “ਖੁਸ਼ੀ ਦੀ ਇਹ ਖ਼ਬਰ ਮਿਲੀ ਤਾਂ ਗੁਰੂ ਜੀ ਦੀ ਮਿਹਰ ਸਦਕਾ ਹੀ ਹੈ।”

“ਆਪਾਂ ਸਾਰੇ ਹੀ ਚਲਦੇ ਹਾਂ।” ਮਾਤਾ ਜੀ ਨੇ ਕਿਹਾ, “ਅਸੀਂ ਤਾਂ ਅਜੇ ਇਕ ਹੋਰ ਸਲਾਹ ਤੁਹਾਡੇ ਨਾਲ ਸਾਂਝੀ ਕਰਨੀ ਆਂ। ਚਲੋ, ਪਹਿਲਾਂ ਗੁਰੂ ਜੀ ਦੇ ਦਰਸ਼ਨਾ ਨੂੰ ਚੱਲਦੇ ਹਾਂ, ਬਾਕੀ ਗੱਲਾਂ ਫਿਰ।”

ਗੁਰ-ਦੁਆਰੇ ਤੋਂ ਮੁੜ ਕੇ ਆਉਂਦਿਆਂ ਨੂੰ ਹਰਜਿੰਦਰ ਸਿੰਘ ਅਤੇ ਤੋਸ਼ੀ ਵੀ ਘਰ ਵਿਚ ਹਾਜ਼ਿਰ ਸਨ। ਦਿਲਪ੍ਰੀਤ ਦੀ ਜਿਊਂਦੇ ਆਉਣ ਦੀ ਖੁਸ਼ੀ ਸਾਰਿਆਂ ਕੋਲ ਸਾਂਭੀ ਨਹੀ ਜਾ ਰਹੀ ਸੀ। ☬ੰੰਮੰਦੀ ਗਰਮ ਗਰਮ ਪਕੌੜੇ ਬਣਾ ਕੇ ਸਾਰਿਆ ਨੂੰ ਖਵਾ ਰਹੀ ਸੀ। ਚਾਹ ਪੀਂਦਿਆਂ ਮਾਤਾ ਜੀ ਦਾ ਪੁੱਤਰ ਗੱਲ ਕਰ ਰਿਹਾ ਸੀ, “ਦੀਪੀ ਨੂੰ ਤੁਸੀ ਪੜ੍ਹਨ ਲਾ ਦਿੱਤਾ, ਇਹ ਬਹੁਤ ਚੰਗਾ ਕੀਤਾ, ਇਸ ਦੇ ਸਰਟੀਫਿਕੇਟਾਂ ਦੀਆਂ ਕਾਪੀਆਂ ਮੈਨੂੰ ਛੇਤੀ ਬਣਵਾ ਦੇਣੀਆ, ਪੜਾਈ ਦੇ ਬੇਸ ਤੇ ਹੀ ਇਸ ਦਾ ਅਪਲਾਈ ਕਰਾਂਗਾਂ।”

“ਇਸ ਦਾ ਜ਼ਿਕਰ ਅਜੇ ਬਾਹਰ ਕਿਸੇ ਕੋਲ ਨਾ ਕਰਿਉ।” ਮਾਤਾ ਜੀ ਨੇ ਦੱਸਿਆ, “ਦਿਲਪ੍ਰੀਤ ਬਾਰੇ ਵੀ ਕੁਝ ਨਾ ਕਿਸੇ ਨੂੰ ਦੱ☬ੱਸਉ।”

“ਇਹ ਸਭ ਕੁਝ ਕਰਨਾ ਤਾਂ ਅਸੀ ਸਿਖ ਲਿਆ।” ਹਰਜਿੰਦਰ ਸਿੰਘ ਨੇ ਦੱਸਿਆ, “ਪੁਲੀਸ ਦੇ ਕਹਿਰ ਨੇ ਸਭ ਕੁਝ ਸਿਖਾ ਦਿੱਤਾ।”

“ਇਹ ਦੋਵੇ ਇਕੱਠੇ ਹੋ ਜਾਣ।” ਮਾਤਾ ਜੀ ਨੇ ਕਿਹਾ, “ਸਾਰਾ ਦੁੱਖ ਭੁੱਲ ਜਾਣਾ ਹੈ।”

ਵਿਹੜੇ ਵਿਚ ਇਹ ਗੱਲਾਂ ਹੋ ਰਹੀਆਂ ਸਨ। ਦੀਪੀ ਦਿਲਪ੍ਰੀਤ ਦੀ ਚਿੱਠੀ ਦੁਬਾਰਾ ਫਿਰ ਪੜ੍ਹ ਰਹੀ ਸੀ। ਜਿਸ ਵਿਚ ਉਸ ਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਸਨ। ਬਾਹਰ ਦੀਆਂ ਸਰਕਾਰਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਸੀ ਕਿ ਕੋਈ ਵੀ ਆਪਣੇ ਖਿਆਲ ਖੁੱਲ੍ਹੇਆਮ ਪੇਸ਼ ਕਰ ਸਕਦਾ ਹੈ। ਆਪਣੇ ਖੋਹੇ ਹੋਏ ਹੱਕਾਂ ਨੂੰ ਵਾਪਸ ਲੈਣ ਦੀ ਗੱਲ ਬਾਹਰਲੇ ਗੁਰਦੁਅਰਿਆਂ ਵਿਚ ਆਮ ਚਲਦੀ ਹੈ। ਪੜ੍ਹੇ ਲਿਖੇ ਪੰਜਾਬੀ ਲੋਕ ਇਸ ਗੱਲ ਦੀ ਤਰਫਦਾਰੀ ਕਰਦੇ ਨੇ। ਬਹੁਤ ਸਾਰੇ ਸਿੰਘ ਹਨ ਜੋ ਹਿੰਦ ਸਰਕਾਰ ਦੀਆਂ ਵਧੀਕੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਜਾਣੂ ਕਰਵਾ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਵੇਰਵਾ ਸੀ। ਅਖੀਰ ਵਿਚ ਦੀਪੀ ਨੂੰ ਬਾਹਰ ਲੰਘਾਉਣ ਵਾਲੀ ਸਕੀਮ ਦਾ ਵੀ ਜ਼ਿਕਰ ਸੀ। ਜੋ ਦੀਪੀ ਨੂੰ ਸਭ ਤੋਂ ਜ਼ਿਆਦਾ ਪਸੰਦ ਆਈ। ਦੀਪੀ ਉੱਥੇ ਬੈਠੀ ਹੀ ਦਿਲਪ੍ਰੀਤ ਨਾਲ ਮੇਲ ਹੋਣ ਦੇ ਸੁਫਨਿਆ ਵਿਚ ਗੁਵਾਚ ਗਈ।

ਬਾਹਰ ਵੇਹੜੇ ਵਿਚੋਂ ਭਈਏ ਦੀ ਘਬਰਾਈ ਹੋਈ ਅਵਾਜ਼ ਆਈ, “ਸਰਦਾਰ ਜੀ, ਹਵੇਲੀ ਮੇ ਠਾਣੇਦਾਰ ਨੇ ਆਪ ਕੋ ਬੁਲਾਇਆ ਹੈ।

“ਹੁਣੀ ਕੀ ਆ ਪਿਆ ਉਹਨਾਂ ਨੂੰ।” ਤੋਸ਼ੀ ਨੇ ਕਿਹਾ, ਭੈਣ ਦਾ ਜਾਰ ਪੈਸੇ ਲੈਣ ਹੀ ਆਇਆ ਹੋਵੇਗਾ।”

“ਚੱਲ, ਮੈਂ ਆਇਆ।” ਇਹ ਕਹਿ ਕੇ ਹਰਜਿੰਦਰ ਸਿੰਘ ਹਵੇਲੀ ਨੂੰ ਤੁਰ ਪਿਆ, ਅੱਜ ਠਾਣੇਦਾਰ ਦਾ ਨਾਮ ਸੁੱਣ ਕੇ ਕੋਈ ਵੀ ਨਹੀ ਸੀ ਡਰਿਆ। ਹਰਜਿੰਦਰ ਸਿੰਘ ਵੀ ਤਕੜੇ ਦਿਲ ਨਾਲ ਠਾਣੇਦਾਰ ਨੂੰ ਮਿਲਿਆ, “ਸਣਾਉ, ਠਾਣੇਦਾਰ ਸਾਹਿਬ ਕੀ ਖ਼ਬਰ ਲਿਆਏ ਹੋ।”

“ਖ਼ਬਰ ਤਾਂ ਬਹੁਤ ਮਾੜੀ ਹੈ।” ਠਾਣੇਦਾਰ ਨੇ ਸਰਕਾਰੀ ਪੇਪਰ ਉਸ ਨੰੁ ਦਿੰਦੇ ਕਿਹਾ, “ਪੁਲੀਸ ਅਤੇ ਸਰਕਾਰ ਨੇ ਇਹ ਪੁਸ਼ਟੀ ਕਰ ਦਿੱਤੀ ਹੈ, ਕਿ ਦਿਲਪ੍ਰੀਤ ਫਿਲੌਰ ਦੇ ਲਾਗੇ ਪੁਲੀਸ ਦੀ ਜੀਪ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ, ਪਰ ਉਹ ਪੁਲੀਸ ਦੀ ਗ੍ਰਿਫਤ ਤੋਂ ਛੁੱਟ ਕੇ ਮੁਕਾਬਲਾ ਕਰ ਦਿਆਂ ਭੱਜ ਪਿਆ।”

“ਪੁਲੀਸ ਨੇ ਉਸ ਦਾ ਮੁਕਾਬਲਾ ਬਣਾ ਦਿੱਤਾ।” ਹਰਜਿੰਦਰ ਸਿੰਘ ਵਿਚੋਂ ਹੀ ਬੋਲ ਪਿਆ, “ਤੁਸੀ ਇਹ ਹੀ ਖ਼ਬਰ ਦੇਣ ਆਏ ਹੋ, ਚਲੋ ਤੁਹਾਡਾ ਤੇ ਸਾਡਾ ਵੀ ਹਿਸਾਬ ਖਤਮ ਹੋਇਆ।”

ਠਾਣੇਦਾਰ ਹੈਰਾਨ ਸੀ ਕਿ ਹਰਜਿੰਦਰ ਸਿੰਘ ਇਹ ਖ਼ਬਰ ਸੁਣ ਕੇ ਘਬਰਾਇਆ ਕਿਉਂ ਨਹੀ? ਸ਼ਰਮਿੰਦਾ ਹੋਇਆ ਠਾਣੇਦਾਰ ਬੋਲਿਆ, “ਤਹਾਨੂੰ ਆਪਣੇ ਪੁੱਤ ਦਾ ਦੁੱਖ ਨਹੀ ਹੋਇਆ?”

“ਤੁਹਾਡੇ ਵਰਗੇ ਤਾਂ ਆਏ ਦਿਨ ਪੰਜਾਬ ਦੇ ਪੁੱਤਰਾਂ ਨੂੰ ਗੋਲੀਆਂ ਮਾਰ ਕੇ ਮੁਕਾ ਰਹੇ ਨੇ।” ਹਰਜਿੰਦਰ ਸਿੰਘ ਨੇ ਕਿਹਾ, “ਤੇ ਸਾਡੇ ਵਰਗੇ ਦੁੱਖ ਝੱਲਣ ਦੇ ਆਦੀ ਹੋ ਗਏ ਆ।” ਠਾਣੇਦਾਰ ਨੂੰ ਅੱਗੇ ਕੋਈ ਗੱਲ ਨਹੀਂ ਆਈ ਤੇ ਉਹ ਚੁੱਪ ਕਰਕੇ ਆਪਣੇ ਸਿਪਾਹੀਆਂ ਨਾਲ ਵਾਪਿਸ ਚਲਾ ਗਿਆ।

ਘਰ ਪਹੰੁਚ ਕੇ ਹਰਜਿੰਦਰ ਸਿੰਘ ਨੇ ਇਹ ਖ਼ਬਰ ਸੁਣਾਈ ਤਾਂ ਨਸੀਬ ਕੌਰ ਦੇ ਕਾਲਜੇ ਦਾ ਰੁੱਗ ਜਿਹਾ ਭਰਿਆ ਗਿਆ। ਆਪਣੇ ਧੜਕਦੇ ਕਾਲਜ਼ੇ ਨੂੰ ਗੱਠ ਮਾਰਦੀ ਕਹਿਣ ਲੱਗੀ, “ਖਬਰੇ ਕਿਹਦਾ ਪੁੱਤ ਮਾਰ ਦਿੱਤਾ ਹੋਣਾ ਏ।”

“ਜਿੰਂਨਾ ਇਹ ਜ਼ੁਲਮ ਕਰ ਰਹੇ ਨੇ, ਬਚਣਾ ਇਹਨਾ ਦਾ ਵੀ ਕੱਖ ਨਹੀ।” ਮਾਤਾ ਜੀ ਨੇ ਕਿਸੇ ਭਰੋਸੇ ਵਿਚ ਕਿਹਾ, “ਸਾਡੇ ਪਿੰਡ ਵਾਲੇ ਸਰਪੰਚਾ ਦੇ ਮੁੰਡੇ ਨੂੰ ਇਹਨਾ ਨੇ ਇੰਨੇ ਜ਼ਿਆਦਾ ਤਸੀਹੇ ਦਿੱਤੇ ਕਿ ਜ਼ਿਕਰ ਕਰਨਾ ਵੀ ਔਖਾ ਹੈ, ਉਸ ਦੇ ਪੱਟ ਚੀਰ ਕੇ ਵਿਚ ਮਿਰਚਾਂ ਪਾਈਆਂ।”

“ਇੰਨੇ ਵੱਡੇ ਮੁਗਲ ਰਾਜ ਦੀ ਨੀਂਹ ਸਿੰਘਾਂ ਨੇ ਪੱਟ ਕੇ ਰੱਖ ਦਿੱਤੀ ਸੀ।” ਤੋਸ਼ੀ ਨੇ ਕਿਹਾ, “ਇਹ ਕਿਹੜੇ ਖੇਤ ਦੀ ਮੂਲੀ ਆ।”

“ਮੁਗਲ ਘਰਾਣੇ ਦੀ ਇਕ ਜ਼ਨਾਨੀ ਬੰਬਈ ਵਿਚ ਰੇੜੀ ਲਾ ਕੇ ਗੁਜ਼ਾਰਾ ਕਰ ਰਹੀ ਏ।” ਮਾਤਾ ਜੀ ਦੇ ਪੁੱਤਰ ਨੇ ਦੱਸਿਆ, “ਪਿੱਛੇ ਜਿਹੇ ਇਹ ਖ਼ਬਰ ਸਾਰੀਆਂ ਅਖਬਾਰਾਂ ਵਿਚ ਆਈ ਸੀ।”

“ਸੱਚਿਆਂ ਦੇ ਬੋਲ-ਬਾਲੇ ਹਮੇਸ਼ਾ ਰਹਿੰਦੇ ਨੇ।” ਮਾਤਾ ਜੀ ਨੇ ਕਿਹਾ, “ਜ਼ਾਲਮਾ ਅਤੇ ਝੂਠਿਆਂ ਦੇ ਝਟਕੇ ਨਾਲ ਹੀ ਨਾਮੋ-ਨਿਸ਼ਾਨ ਮਿਟ ਜਾਂਦੇ ਨੇ।”

“ਉਹ ਤਾਂ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਸਾਰੀ ਦੁਨੀਆਂ ਵਿਚ ਆਪਣੀ ਚੰਗੀ ਥਾਂ ਬਣਾਈ ਬੈਠੇ ਹਨ ਜਦੋਂ ਕਿ ਔਰੰਗਜੇਬ ਦਾ ਕੋਈ ਨਾਮ ਲੈਣ ਵਾਲਾ ਵੀ ਨਹੀ ਰਿਹਾ।”

“ਸਮਾਂ ਜ਼ਰੂਰ ਇਕ ਦਿਨ ਇਹਨਾਂ ਕੋਲੋ ਹਿਸਾਬ ਮੰਗੇਗਾ।” ਮਾਤਾ ਜੀ ਦੇ ਪੁੱਤਰ ਨੇ ਕਿਹਾ, “ਇਹ ਕੁਦਰਤ ਦਾ ਨੇਮ ਹੈ ਲੇਖਾ ਹਮੇਸ਼ਾ ਬਰਾਬਰ ਰਹਿੰਦਾ ਹੈ।”

ਇਸ ਤਰ੍ਹਾਂ ਦੀਆਂ ਗੱਲਾਂ ਲੰਮੀਆਂ ਹੁੰਦੀਆਂ ਗਈਆ। ਸ਼ਾਮ ਢਲਣ ਦੇ ਨਾਲ ਹੀ ਮਾਤਾ ਜੀ ਨੇ ਵਾਪਸ ਆਪਣੇ ਪਿੰਡ ਜਾਣ ਦੀ ਤਿਆਰੀ ਕਰ ਲਈ। ਦੀਪੀ ਦੇ ਸਰਟੀਫਕੇਟਾਂ ਦੀਆਂ ਫੋਟੋ ਕਾਪੀਆਂ ਛੇਤੀ ਭੇਜ ਦੇਣ ਦੀ ਤਾਕੀਦ ਕਰ ਕੇ ਮਾਤਾ ਜੀ ਅਤੇ ਉਹਨਾ ਦਾ ਪੁੱਤਰ ਆਪਣੇ ਪਿੰਡ ਨੂੰ ਰਵਾਨਾ ਹੋ ਗਏ।

ਹੱਕ ਲਈ ਲੜਿਆ ਸੱਚ – (ਭਾਗ-80)
ਦਿਲਪ੍ਰੀਤ ਨੂੰ ਬਾਹਰ ਕੱਢਣ ਦਾ ਮਸ਼ਵਰਾ ਭਾਵੇਂ ਪੱਕਾ ਹੋ ਗਿਆ ਸੀ, ਪਰ ਇਹ ਕੰੰਮ ਇਨਾਂ ਸੁਖਾਲਾ ਨਹੀਂ ਸੀ। ਕਿਉਂਕਿ ਸਭ ਤੋ ਪਹਿਲਾ ਕੰੰਮ ਦਿਲਪ੍ਰੀਤ ਦਾ ਪਾਸਪੋਰਟ ਬਣਾਉਣਾ ਹੀ ਔਖਾ ਸੀ। ਫਿਰ ਯੋਗੀ ਦੇ ਜੱਥੇ ਵਿਚ ਰਲਾਉਣਾ ਵੀ ਔਖਾ ਹੀ ਕੰਮ ਸੀ।

ਸ਼ਰਮੇ ਦੇ ਮਾਂ-ਬਾਪ ਤਾਂ ਯੋਗੀ ਦੇ ਚੰਗੇ ਸ਼ਰਧਾਲੂ ਸਨ। ਇਸ ਕਰਕੇ ਯੋਗੀ ਸ਼ਰਮੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਿਸ ਦਿਨ ਸ਼ਰਮਾ ਦਿਲਪ੍ਰੀਤ ਨੂੰ ਯੋਗੀ ਦੀ ਧਰਮਸ਼ਾਲਾ ਲੈ ਕੇ ਗਿਆ ਤਾਂ ਯੋਗੀ ਨੇ ਉਸ ਨੂੰ ਪਹਿਚਾਨਦੇ ਹੋਏ ਕਿਹਾ, “ਜੋਸ਼ੀ ਕੇ ਬੇਟੇ ਯੇ ਆਪ ਕੇ ਸਾਥ ਕੌਣ ਹੈ?”

“ਮੇਰੇ ਬਚਪਨ ਕਾ ਦੋਸਤ ਹੈ।” ਸ਼ਰਮੇ ਨੇ ਦਿਲਪ੍ਰੀਤ ਨੂੰ ਚੁੱਪ ਰਹਿਣ ਦੇ ਇਸ਼ਾਰੇ ਨਾਲ ਕਿਹਾ, “ਇਸ ਕੀ ਕੋਈ ਤਮੰਨਾ ਹੈ, ਜੋ ਇਸ ਕੋ ਬੇਚੈਨ ਕੀਯੇ ਰੱਖਤੀ ਹੈ।”

“ਕੋਣ ਸੀ ਤਮੰਨਾ?”

“ਆਪ ਇਸ ਕੋ ਆਪਣਾ ਸ਼ਿਸ਼ ਬਣਾ ਲੀਜੀਏ।” ਸ਼ਰਮੇ ਨੇ ਕਿਹਾ, “ਯੇ ਬਹੁਤ ਹੀ ਸੱਚਾ ਤੇ ਇਮਾਨਦਾਰ ਇਨਸਾਨ ਹੈ।”

“ਵੋਹ ਤੋ ਇਸ ਕੀ ਵੇਸ-ਬੂਸ਼ਾ ਹੀ ਬਤਾ ਰਹੀ ਹੈ।” ਯੋਗੀ ਨੇ ਦਿਲਪ੍ਰੀਤ ਦੇ ਖੁੱਲ਼੍ਹੇ ਕੇਸਾਂ ਅਤੇ ਦਾਹੜੀ ਵੱਲ ਦੇਖ ਕੇ ਕਿਹਾ, “ਇਸ ਕੋ ਦਿਨ-ਰਾਤ ਹਮਾਰੀ ਧਰਮਸ਼ਾਲਾ ਮੇ ਰਹਿਣਾ ਪੜੇਗਾ।”

“ਆਪ ਜੋ ਵੀ ਕਹੇਗੇ, ਯੇ ਮਾਨੇਗਾ।” ਸ਼ਰਮੇ ਨੇ ਦਿਲਪ੍ਰੀਤ ਵੱਲ ਦੇਖ ਕੇ ਪੁੱਛਿਆ, “ਮਾਨੇਗਾ ਨਾ।”

“ਮਾਨੂੰਗਾ।” ਦਿਲਪ੍ਰੀਤ ਨੇ ਕਿਹਾ, “ਮੈ ਆਪਣੀ ਜ਼ਿੰਦਗੀ ਭਗਵਾਨ ਕੇ ਨਾਮ ਕਾ ਅਧਾਰ ਲੈ ਕਰ ਗੁਜ਼ਾਰਨਾ ਚਾਹਤਾਾ ਹੂੰ।”

“ਯੇ ਯੋਗਾ ਵੀ ਸਿਖਨਾ ਚਾਹਤਾ ਹੈ।” ਸ਼ਰਮੇ ਨੇ ਕਿਹਾ, “ਯੇ ਕਭੀ ਵੀ ਆਪ ਕੋ ਸ਼ਕਾਇਤ ਕਾ ਮੌਕਾ ਨਹੀ ਦੇਗਾ।”

“ਅਗਰ ਯੇ ਹਮਾਰੀ ਉਮੀਦੋਂ ਮੇ ਪੂਰਾ ੳੇੁਤਰਾ ਤੋ ਇਸੇ ਕੇਵਲ ਯੋਗਾ ਹੀ ਨਹੀ, ਬਲਕਿ ਦੇਸ਼-ਬਦੇਸ਼ੋਂ ਕੀ ਯਾਤਰਾ ਵੀ ਕਰਵਾ ਦੇਂ ਗੇ।”

ਯੋਗੀ ਦੀ ਗੱਲ ਨਾਲ ਦਿਲਪ੍ਰੀਤ ਦੀ ਤਾਂ ਤਸੱਲੀ ਹੋਈ ਸਗੋਂ ਸ਼ਰਮੇ ਦੀਆਂ ਅੱਖਾ ਵਿਚ ਚਮਕ ਆ ਗਈ, ਪਰ ਯੋਗੀ ਨੇ ਜੋ ਸ਼ਰਤਾ ਉਹਨਾਂ ਅੱਗੇ ਰੱਖੀਆਂ ਸਨ, ਉਹ ਕਠਨ ਹੋਣ ਦੇ ਨਾਲ ਨਾਲ ਪੂਰੀਆਂ ਕਰਨੀਆਂ ਵੀ ਔਖੀਆਂ ਸਨ। ਇਕ ਤਰ੍ਹਾਂ ਯੋਗਾ ਦੇ ਆਸ਼ਰਮ ਨੂੰ ਆਪਣਾ ਆਪ ਅਰਪਣ ਕਰਨਾ ਸੀ। ਯੋਗੀ ਨੇ ਦੱਸਿਆ ਕਿ ਦਿਨ ਵਿਚ ਇਕ ਵਾਰ ਆਸ਼ਰਮ ਵਿਚ ਲੱਗੇ ਚਿਪਸ ਦੇ ਫਰਸ਼ ਨੂੰ ਹੱਥਾਂ ਨਾਲ ਪੋਚਾ ਫੜ੍ਹ ਕੇ ਰਗੜਨਾ ਵੀ ਪੈਣਾ ਸੀ, ਤਾਂ ਜੋ ਤੁਹਾਡੇ ਮਨ ਅਤੇ ਤਨ ਵਿਚ ਨਿੱਮਰਤਾ ਸਮਾ ਜਾਵੇ। ਹੋਰ ਵੀ ਕਈ ਤਰ੍ਹਾਂ ਦੀਆ ਕਈ ਅਜਿਹੀਆਂ ਗੱਲਾਂ ਸਨ ਜੋ ਇਨਸਾਨ ਨੂੰ ਕਈ ਗੁਣਾ ਵਿਚ ਪਰਪੱਕ ਵੀ ਕਰਦੀਆਂ ਸਨ। ਇਕ ਗੱਲ ਜੋ ਦਿਲਪ੍ਰੀਤ ਨੂੰ ਆਸ਼ਰਮ ਦੀ ਪਸੰਦ ਆਈ ਸੀ, ਉਹ ਸੀ ਕਿ ਇਸ ਵਿਚ ਸਿਰਫ ਪ੍ਰਮਾਤਮਾ ਦੀ ਅਰਾਧਨਾ ਨੂੰ ਹੀ ਸਭ ਤੋਂ ਉੱਪਰ ਮੰਨਿਆ ਜਾਂਦਾ ਸੀ। ਯੋਗੀ ਵੀ ਕਥਾ-ਬਚਨ ਕਰਦਾ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਜ਼ਰੂਰ ਕਰਦਾ ਕਦੇ ਕਦੇ ਜਪੁਜੀ ਸਾਹਿਬ ਦੀਆਂ ਤੁਕਾਂ ਵੀ ਬੋਲਦਾ।

ਯੋਗੀ ਨੂੰ ਵੀ ਸ਼ਰਮੇ ਉੱਪਰ ਭੋਰਸਾ ਸੀ ਜਿਸ ਕਰਕੇ ਉਸ ਨੇ ਕੋਈ ਸ਼ੱਕ ਕੀਤੇ ਬਗੈਰ ਦਿਲਪ੍ਰੀਤ ਨੂੰ ਆਪਣਾ ਸ਼ਿਸ਼ ਬਣਾ ਲਿਆ। ਸ਼ਰਮੇ ਨੇ ਕਈ ਗੱਲਾਂ ਜੋ ਉਸ ਨੇ ਯੋਗੀ ਨੂੰ ਦੱਸੀਆਂ ਸਨ ਝੂਠ ਵੀ ਸੀ। ਜਿਵੇ ੳੇੁਸ ਦਾ ਨਾਮ ਬਦਲ ਕੇ ਦੱਸਿਆ। ਦਿਲਪ੍ਰੀਤ ਅੰਦਰੋਂ ਇਹਨਾ ਗੱਲਾਂ ਨਾਲ ਸਹਿਮਤ ਨਹੀ ਸੀ। ਯੋਗੀ ਨਾਲ ਮਿਲਣ ਤੋਂ ਬਾਅਦ, ਉਸ ਨੇ ਸ਼ਰਮੇ ਨੂੰ ਕਿਹਾ ਵੀ, “ਜੋ ਕੁਝ ਆਪਾਂ ਕਰ ਰਹੇ ਹਾਂ, ਮੇਰੀ ਜ਼ਮੀਰ ਇਸ ਨਾਲ ਸਹਿਮਤ ਨਹੀ।”

“ਤੂੰ ਸਹਿਮਤ ਹੋ ਜਾ ਨਾ ਹੋ, ਪਰ ਤੈਨੂੰ ਏਰੀਆ ਕਮਾਡਰ ਦਾ ਹੁਕਮ ਤਾਂ ਮੰਨਣਾ ਹੀ ਪੈਣਾ।”

“ਇਹਦੇ ਨਾਲੋ ਮੈਂ ਸ਼ਹੀਦ ਹੋ ਜਾਦਾਂ ਤਾਂ ਚੰਗਾ ਸੀ।”

“ਅੱਗੇ ਥੋੜੇ ਸ਼ਹੀਦ ਹੋਏ ਨੇ, ਕਿੰਨਾ ਕੁ ਮੁੱਲ ਪਿਆ ਸ਼ਹੀਦੀਆਂ ਦਾ।”

“ਮੁੱਲ ਤਾਂ 1947 ਦੇ ਵੇਲੇ ਹੋਈਆਂ ਸ਼ਹੀਦੀਆਂ ਦਾ ਵੀ ਨਹੀ ਪਿਆ।”

“ਨਾਲੇ ਤੇਰਾ ਕੀ ਮਤਲਬ ਹੈ, ਸ਼ਹੀਦ ਹੋਣ ਨਾਲ ਕੌਮ ਦਾ ਮਕਸਦ ਪੂਰਾ ਹੋ ਜਾਦਾਂ ਹੈ, “ਸ਼ਰਮੇ ਨੇ ਸਿੱਧਾ ਹੀ ਕਿਹਾ, “ਤੂੰ ਸੱਚ ਪੁੱਛੇ ਤਾਂ ਇਸ ਵੇਲੇ ਸ਼ਹੀਦੀਆਂ ਨਾਲੋ ਸਿੱਖਾਂ ਦੇ ਮੁੰਡਿਆਂ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ।”

“ਸ਼ਹੀਦੀਆਂ ਨਾ ਵੀ ਹੋਣ ਤਾਂ ਤੇਰਾ ਕੀ ਖਿਆਲ ਹੈ ਕਿ ਕੌਮ ਦਾ ਮਕਸਦ ਪੂਰਾ ਹੋ ਜਾਂਦਾ ਹੈ।”

“ਜਾਨ ਬਚੀ ਸੌ ਉਪਾਅ’ ਸਾਰੇ ਹੀ ਸ਼ਹੀਦੀ ਵੱਲ ਨੂੰ ਤੁਰ ਪਏ ਤਾਂ ਮਕਸਦ ਪੂਰਾ ਕਰਨ ਲਈ ਕੌਣ ਤੁਰੇਗਾ?”

ਦਿਲਪ੍ਰੀਤ ਕੁਝ ਨਾ ਬੋਲਿਆ, ਕੁਝ ਕਹਿਣ ਲਈ ਸੋਚ ਹੀ ਰਿਹਾ ਸੀ ਕਿ ਸ਼ਰਮੇ ਨੇ ਫਿਰ ਕਿਹਾ, “ਸਾਡੇ ਪਿੰਡ ਵਾਲੇ ਚੰਨਣ ਸਿੰਘ ਦੇ ਦੋਨੋ ਮੁੰਡੇ ਹੀ ਪੁਲੀਸ ਨੇ ਸ਼ਹੀਦ ਕਰ ਦਿੱਤੇ, ਤੂੰ ਕੀ ਸੋਚਦਾ ਹੈ ਕਿ ਹੁਣ ਬਜ਼ੁਰਗ ਚੰਨਣ ਸਿੰਘ ਕੌਮ ਦਾ ਮਕਸਦ ਲੈ ਕੇ ਅੱਗੇ ਤੁਰੇਗਾ?”

ਦਿਲਪ੍ਰੀਤ ਫਿਰ ਵੀ ਕੁਝ ਨਹੀਂ ਬੋਲਿਆ। ਕਿਸੇ ਡੂੰਘੀ ਸੋਚ ਵਿਚ ਡੁੱਬਿਆ ਰਿਹਾ। ਸ਼ਰਮੇ ਨੇ ਫਿਰ ਕਿਹਾ, “ਤੂੰ ਯੋਗੀ ਰਾਮਾ-ਨੰਦ ਦੇ ਬਚਨਾਂ ਤੇ ਫੁੱਲ ਚੜ੍ਹਾਈ ਜਾਂਈ, ਅਸੀ ਵੀ ਯੋਗੀ ਜੀ ਤੇ ਪੂਰਾ ਦਬਾਅ ਪਾਵਾਂਗੇ, ਜਦੋਂ ਬਾਹਰ ਦੇ ਟੂਰ ਤੇ ਜਾਣ ਤੈਨੂੰ ਆਪਣੇ ਚੇਲਿਆ ਵਿਚ ਲੈ ਕੇ ਜਾਣ।”

“ਬਾਹਰ ਜਾ ਕੇ ਯੋਗੀ ਜੀ ਨੂੰ ਧੋਖਾ ਦੇ ਜਾਵਾਂ।” ਦਿਲਪ੍ਰੀਤ ਨੇ ਕਿਹਾ, “ਤਾਂ ਜੋ ਤੁਹਾਡੇ ਪਰਿਵਾਰ ਤੋਂ ਵੀ ਯੋਗੀ ਜੀ ਦਾ ਵਿਸ਼ਵਾਸ ਉੱਠ ਜਾਵੇ।”

“ਇਹਨਾ ਗੱਲਾਂ ਦੀ ਚਿੰਤਾ ਨਾ ਕਰ, ਇਹ ਗੱਲਾਂ ਸਾਡੇ ਅਤੇ ਯੋਗੀ ਵਿਚਕਾਰ ਹੀ ਰਹਿਣ ਦੇ।” ਸ਼ਰਮੇ ਨੇ ਦੱਸਿਆ, “ਇਹ ਸਾਰੀਆਂ ਗੱਲਾਂ ਮੈਂ ਪਹਿਲਾਂ ਹੀ ਸੋਚ ਕੇ ਤੈਨੂੰ ਯੋਗੀ ਦਾ ਚੇਲਾ ਬਣਾ ਕੇ ਬਾਹਰ ਕੱਢਣ ਦੀ ਗੱਲ ਕੀਤੀ ਆ।”

“ਪਹਿਲਾਂ ਤਾਂ ਪਾਸਪੋਰਟ ਬਣਾਉਣਾ ਹੀ ਕੋਈ ਖਾਲਾ ਜੀ ਦਾ ਵਾੜਾ ਨਹੀ।” ਦਿਲਪ੍ਰੀਤ ਨੇ ਕਿਹਾ, “ਇਸ ਤਰ੍ਹਾਂ ਬਾਹਰ ਨਿਕਲਣਾ ਕਿਤੇ ਖੇਲ ਆ।”

“ਮੈ ਤੈਨੂੰ ਕਿਹਾ ਨਾ ਕਿ ਤੂੰ ਇਹ ਗੱਲਾਂ ਛੱਡ ਦੇ।” ਸ਼ਰਮੇ ਨੇ ਉਸ ਦੇ ਮੋਢੇ ਤੇ ਹੱਥ ਰੱਖਦੇ ਕਿਹਾ, “ਪਾਸਪੋਰਟ ਕਿਸੇ ਹੋਰ ਦਾ ਹੁੰਦਾ ਹੈ ਬੰਦਾ ਅਸੀ ਕੋਈ ਹੋਰ ਚੜ੍ਹਾ ਦਈਦਾ ਹੈ।”

“ਚੱਲ ਮਿਤਰਾ ਕਰ ਲੈਂਦੇ ਹਾਂ ਤੇਰੇ ਤੇ ਯਕੀਨ।” ਦਿਲਪ੍ਰੀਤ ਨੇ ਥੋੜ੍ਹਾ ਜਿਹੇ ਉਦਾਸ ਹੁੰਦੇ ਕਿਹਾ, “ਜਾਣ ਤੋਂ ਪਹਿਲਾਂ ਘਰਦਿਆਂ ਨੂੰ ਮਿਲਣਾ ਚਾਹੁੰਦਾ ਸੀ।”

“ਜਿੱਥੇ ਘਰਦਿਆਂ ਨੂੰ ਪਹਿਲਾਂ ਭੁੱਲਿਆ ਰਿਹਾ, ਹੁਣ ਵੀ ਰਹਿ, “ਸ਼ਰਮੇ ਨੇ ਜ਼ਵਾਬ ਦਿੱਤਾ, “ਈਸ਼ਵਰ ਕਰੇ ਤੂੰ ਬਾਹਰ ਲੰਘ ਜਾਏ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ।”

“ਦੀਪੀ, ਪਤਾ ਨਹੀ ਕਿਸ ਤਰ੍ਹਾਂ ਹੋਵੇਗੀ?”

“ਕਿਹੜਿਆ ਭਾਵਾਂ ਵੱਲ ਹੋ ਗਿਆ।” ਸ਼ਰਮੇ ਨੇ ਦੱਸਿਆ, “ਦੀਪੀ ਭਾਬੀ ਨੂੰ ਜਾਂ ਆਪਣੇ ਘਰਦਿਆਂ ਨੂੰ ਮਿਲਣ ਦਾ ਕੋਈ ਵੀ ਉਪਰਾਲਾ ਨਾ ਕਰੀਂ, ਬਣਿਆ ਬਣਾਇਆ ਕੰਮ ਵਿਗਾੜ ਕੇ ਨਾ ਬਹਿ ਜਾਈਂ।”

“ਪਤਾ ਨਹੀ ਕਿਸ ਤਰ੍ਹਾਂ ਦਿਨ ਕੱਢਦੇ ਹੋਣਗੇ।”

“ਜਿਸ ਤਰ੍ਹਾਂ ਵੀ ਕੱਢਦੇ ਹਨ, ਕੱਢ ਲੈਣ ਦੇ।” ਸ਼ਰਮੇ ਨੇ ਪਿਆਰ ਭਰੀ ਝਿੱੜਕ ਵਿਚ ਕਿਹਾ, “ਤੁਹਾਡੇ ਘਰ ਵਿਚ ਕਿਸ ਨੇ ਨਿੱਛ ਮਾਰੀ ਹੈ, ਪੁਲੀਸ ਵਾਲੇ ਇਹ ਵੀ ਪਤਾ ਰੱਖਦੇ ਨੇ।”

ਅਖੀਰ ਵਿਚ ਦਿਲਪ੍ਰੀਤ ਨੇ ਬਾਹਰ ਨਿਕਲਣ ਦੀ ਆਸ ਵਿਚ ਯੋਗੀ ਦੇ ਆਸ਼ਰਮ ਵਿਚ ਰਹਿਣਾ ਮਨਜ਼ੂਰ ਕਰ ਲਿਆ। ਸ਼ਰਮਾ ਵੀ ਆਸ਼ਰਮ ਵਿਚ ਛੇਤੀ ਗੇੜਾ ਮਾਰ ਲੈਂਦਾ ਅਤੇ ਉਦੋਂ ਤੱਕ ਉਸ ਨੇ ਆਪਣੇ ਗੇੜੇ ਜਾਰੀ ਰੱਖੇ ਜਦੋਂ ਤਕ ਦਿਲਪ੍ਰੀਤ ਦਾ ਬਾਹਰ ਜਾਣ ਦਾ ਕੰੰਮ ਪੱਕਾ ਹੋ ਗਿਆ।

ਹੱਕ ਲਈ ਲੜਿਆ ਸੱਚ – (ਭਾਗ-79)
ਦਿਲਪ੍ਰੀਤ ਦੇ ਸਾਥੀ ਉਸ ਨੂੰ ਪੁਲੀਸ ਕੋਲੋ ਛੁਡਵਾ ਕੇ ਸ਼ਿਮਲੇ ਦੀਆਂ ਪਹਾੜੀਆਂ ਵੱਲ ਲੈ ਗਏ ਸਨ। ਪਹਾੜੀ ਵਿਚਲੀ ਪੁਰਾਣੀ ਸਰਾਂ ਦੇ ਇਕ ਕਮਰੇ ਵਿਚ ਮੀਟੰਗ ਰੱਖੀ ਗਈ। ਦਿਲਪ੍ਰੀਤ ਦੇ ਬਹੁਤੇ ਸਾਥੀਆਂ ਦਾ ਤਾਂ ਪੁਲੀਸ ਮੁਕਬਾਲਾ ਬਣਾ ਦਿੱਤਾ ਗਿਆ ਸੀ। ਕੁਝ ਕੁ ਸਰਕਾਰ ਕੋਲ ਵਿਕ ਚੁੱਕੇ ਸਨ। ਲਹਿਰ ਨੂੰ ਜਾਰੀ ਰੱਖਣ ਦਾ ਜੋ ਯਤਨ ਕਰ ਰਹੇ ਸਨ, ਉਹ ਬਹੁਤ ਹੀ ਥੌੜੇ੍ਹ ਸਨ। ਆਮ ਲੋਕਾਂ ਦੀ ਹਮਦਰਦੀ ਵੀ ਖਾੜਕੂਆਂ ਨਾਲ ਪਹਿਲਾਂ ਨਾਲੋ ਘੱਟ ਗਈ ਸੀ। ਪੁਲੀਸ ਅਤੇ ਸਰਕਾਰ ਨੇ ਰੱਲ ਕੇ ਉਹਨਾਂ ਦਾ ਅਕਸ ਵਿਗਾੜਨ ਵਿਚ ਕੋਈ ਕਸਰ ਨਹੀ ਸੀ ਛੱਡੀ। ਆਮ ਚੋਰ- ਡਾਕੂ ਖਾੜਕੂਆਂ ਦੇ ਨਾਵਾਂ ਤੇ ਠੱਗੀਆਂ ਮਾਰਨ ਲੱਗ ਪਏ ਸਨ। ਕਈ ਲੋਕ ਤਾਂ ਆਪਣੀਆਂ ਪੁਰਾਣੀਆਂ ਦੁਸ਼ਮਣੀਆਂ ਕੱਢਣ ਲਈ ਬੰਦੇ ਮਾਰ ਕੇ ਖਾੜਕੂਆਂ ਦਾ ਨਾਮ ਲਗਾ ਦਿੰਦੇ ਸਨ। ਇਹ ਸਾਰੀਆਂ ਗੱਲਾਂ ਅੱਜ ਦੀ ਮੀਟੰਗ ਦਾ ਮੁੱਦਾ ਸਨ। ਇਸ ਮੀਟੰਗ ਵਿਚ ਚੰਡੀਗੜ੍ਹ ਵਾਲਾ ਸ਼ਰਮਾ ਵੀ ਪੁੰਹਚ ਰਿਹਾ ਸੀ। ਸ਼ਰਮਾ ਭਾਵੇਂ ਖਾੜਕੂ ਤਾਂ ਨਹੀ ਸੀ, ਪਰ ਆਪਣੇ ਖਾੜਕੂ ਦੌਸਤਾਂ ਦੀ ਪੂਰੀ ਸਹਾਇਤਾ ਕਰਦਾ ਸੀ। ਵੈਸੇ ਵੀ ਉਸ ਦੇ ਦਿਲ ਵਿਚ ਪੰਜਾਬ ਲਈ ਬਹੁਤ ਮੋਹ ਸੀ।

ਦਰਅਸਲ ਇਹ ਮੀਟੰਗ ਸਿਰਫ ਚਾਰ ਬੰਦਿਆ ਦੀ ਸੀ। ਦਿਲਪ੍ਰੀਤ ਦਾ ਸਾਥੀ ਕਾਕਾ ਦਾਰਾਪੁਰੀਆ ਤੇ ਸ਼ਰਮਾ ਪੁੰਹਚ ਚੁੱਕੇ ਸਨ। ਜੱਥੇਬੰਦੀ ਦਾ ਕਮਾਂਡਰ ਮਨਜੰਟ ਸਿੰਘ ਦੀ ਉਡੀਕ ਹੋ ਰਹੀ ਸੀ। ਕਾਕੇ ਨੇ ਕਮਰੇ ਦੀ ਖਿੜਕੀ ਵਿਚੋਂ ਦੇਖਿਆ ਤਾਂ ਪਹਾੜੀ ਦੀ ਪੂਰੀ ਢਲਾਣ ਬਰਫ ਨਾਲ ਢੱਕੀ ਪਈ ਸੀ।

“ਭਾਅ ਜੀ ਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ।” ਕਾਕੇ ਨੇ ਸੜਕ ਵੱਲ ਨਜ਼ਰ ਮਾਰਦੇ ਆਖਿਆ, “ਕੋਈ ਹੋਰ ਹੀ ਨਾ ਪੰਗਾ ਪੈ ਗਿਆ ਹੋਵੇ।”

“ਸਰਾਂ ਨੂੰ ਸਿਧਾ ਆਉਂਦਾ ਰਸਤਾ ਤਾਂ ਬਰਫ ਕਰਕੇ ਰਾਤ ਦਾ ਬੰਦ ਕਰ ਦਿੱਤਾ ਗਿਆ ਹੈ।” ਦਿਲਪ੍ਰੀਤ ਨੇ ਕਿਹਾ, “ਸਰਾਂ ਦੇ ਚੌਕੀਦਾਰ ਨੇ ਸਵੇਰੇ ਮੈਨੂੰ ਦੱਸਿਆ।”

“ਆਪਾਂ ਰਾਤ ਹੀ ਆ ਗਏ ਕਰਕੇ ਬਚ ਗਏ।” ਸ਼ਰਮੇ ਨੇ ਕਿਹਾ, “ਨਹੀ ਅੱਜ ਆਉਣਾ ਤਾਂ ਬਹੁਤ ਮੁਸ਼ਕਲ ਸੀ।

“ਤੁਸੀਂ ਰਾਤ ਹੀ ਆ ਗਏ ਸੀ।” ਦਿਲਪ੍ਰੀਤ ਨੇ ਪੁੱਛਿਆ, “ਰਾਤੀਂ ਠਹਿਰੇ ਕਿੱਥੇ ਸੀ”?

“ਇਸ ਸ਼ਹਿਰ ਦੇ ਨਵੇ ਬਣੇ ਹੋਟਲ ਵਿਚ।” ਸ਼ਰਮੇ ਨੇ ਦੱਸਆ, “ਉਹ ਹੋਟਲ ਇਸ ਜਗਹ ਦੇ ਲਾਗੇ ਹੀ ਹੈ।”

“ਤਹਾਨੂੰ ਮੇਰੇ ਕਮਰੇ ਵਿਚ ਆਉਣ ਤੋਂ ਕਿਸੇ ਨੇ ਰੋਕਿਆ ਤਾਂ ਨਹੀ।” ਦਿਲਪ੍ਰੀਤ ਨੇ ਪੁੱਛਿਆ, “ਵੈਸੇ ਚੌਕੀਦਾਰ ਨੂੰ ਮੈਂ ਦਸਿਆ ਸੀ ਕਿ ਸ਼ਾਇਦ ਅੱਜ ਕੋਈ ਮੈਨੂੰ ਮਿਲਣ ਆਵੇ।”

“ਬਰਫਵਾਰੀ ਕਰਕੇ ਬਾਹਰ ਤਾਂ ਬਹੁਤ ਸੁੰਨ ਆ।” ਕਾਕੇ ਨੇ ਦੱਸਿਆ, “ਰਸਤੇ ਵਿਚ ਵੀ ਸਾਨੂੰ ਕੋਈ ਨਹੀ ਮਿਲਿਆ।”

“ਚੌਕੀਦਾਰ ਨੂੰ ਅਸੀ ਤੇਰਾ ਨਵਾਂ ਬਦਲਿਆ ਨਾਮ ਹੀ ਦੱਸਿਆ।” ਸ਼ਰਮੇ ਨੇ ਕਿਹਾ, “ਉਹ ਤਾਂ ਠੰਡ ਨਾਲ ਉਦਾਂ ਹੀ ਇਕੱਠਾ ਹੋਇਆ ਪ☬ਆ ਸੀ, ਉਸਨੇ ਹੱਥ ਨਾਲ ਇਸ਼ਾਰਾ ਕਰਕੇ ਤੇਰਾ ਕਮਰਾ ਦੱਸ ਦਿੱਤਾ।”

ਉਦੋਂ ਹੀ ਮਨਜੰਟ ਸਿੰਘ ਮੂੰਹ ਅਤੇ ਗੱਲ ਦੁਆਲੇ ਮਫਲਰ ਲਪੇਟੀ ਕਮਰੇ ਅੰਦਰ ਦਾਖਲ ਹੋਇਆ। ਉਸ ਦੇ ਹੱਥਾ ਤੇ ਮੋਟੇ ਊਨੀ ਦਸਤਾਨੇ ਸਨ। ਉਸ ਦੇ ਸੁਆਗਤ ਵਿਚ ਸ਼ਰਮਾ ਅਤੇ ਦਿਲਪ੍ਰੀਤ ਉੱਠ ਕੇ ਖੜੇ ਹੋ ਗਏ। ਸਾਂਝੀ ਫਤਹਿ ਦੀ ਅਵਾਜ਼ ਸਾਰੇ ਕਮਰੇ ਵਿਚ ਗੂੰਜੀ।

“ਪਹਿਲਾਂ ਚਾਹ ਦਾ ਇਕ ਇਕ ਕੱਪ ਹੋ ਜਾਏ।” ਮਨਜੰਟ ਸਿੰਘ ਨੇ ਸਿੱਧਾ ਹੀ ਕਿਹਾ, “ਫਿਰ ਵਿਚਾਰ-ਵਟਾਂਦਰਾਂ ਸ਼ੁਰੂ ਕਰਦੇ ਹਾਂ।”

ਦਿਲਪ੍ਰੀਤ ਆਪਣੇ ਆਲੇ-ਦਆਲੇ ਕਾਲੀ ਲੋਈ ਲਪੇਟੀ ਸਰਾਂ ਦੀ ਰਸੋਈ ਵੱਲ ਚਲਾ ਗਿਆ।

“ਇਸ ਇਲਾਕੇ ਵਿਚ ਤਾਂ ਬੜੀ ਸੁੰਨ-ਸਾਨ ਹੈ।” ਮਨਜੰਟ ਸਿੰਘ ਨੇ ਕਿਹਾ, “ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਪਹੁੰਚ ਹੀ ਨਹੀ ਸਕਣਾ, ਪਰ ਕਲਗੀਆਂ ਵਾਲੇ ਨੇ ਢੋਅ ਬਣਾ ਹੀ ਦਿੱਤੀ।”

“ਬਰਫਬਾਰੀ ਵਿਚ ਇਹ ਇਲਾਕਾ ਇਸ ਤਰ੍ਹਾਂ ਹੀ ਰਹਿੰਦਾ ਆ।” ਸ਼ਰਮੇ ਨੇ ਦੱਸਿਆ, “ਇਸ ਕਰਕੇ ਹੀ ਇਹ ਥਾਂ ਮੀਟੰਗ ਲਈ ਚੁਣੀ ਸੀ।”

“ਭਾਅ ਜੀ, ਤਹਾਨੂੰ ਨਹੀ ਲੱਗਦਾ, ਇਸ ਟਾਈਮ ਲਹਿਰ ਬਹੁਤ ਹੀ ਕਠਨਾਈਆਂ ਵਿਚੋਂ ਗੁਜ਼ਰ ਰਹੀ ਹੈ।” ਕਾਕੇ ਨੇ ਕਿਹਾ, “ਲਹਿਰ ਦੇ ਕਈ ਮੋਹਰੀਆਂ ਨੇ ਵੀ ਆਪਣੀਆਂ ਨੀਤਾਂ ਬਦਲ ਲਈਆਂ ਨੇ।”

“ਬਦਲ ਤਾਂ ਬਹੁਤ ਕੁਝ ਗਿਆ।” ਮਨਜੰਟ ਸਿੰਘ ਨੇ ਕਿਹਾ, “ਪਰ ਜਿਹਨਾਂ ਨੇ ਦਿਲੋਂ ਹੱਕਾਂ ਲਈ ਲੜਨਾ ਸ਼ੁਰੂ ਕੀਤਾ ਸੀ ਉਹ ਤੇ ਅਜੇ ਵੀ ਆਪਣੇ ਸਟੈਂਡ ਤੇ ਹਨ।”

“ਭਾਅ ਜੀ, ਬਹੁਤ ਥੌੜੇ ਰਹਿ ਗਏ ਨੇ ਉਹ।” ਕਾਕੇ ਨੇ ਕਿਹਾ, “ਮੇਰਾ ਤਾਂ ਇਹ ਹੀ ਸੁਝਾਅ ਕਿ ਆਪਣੀਆਂ ਸਰਗਰਮੀਆਂ ਨੂੰ ਥੌੜ੍ਹੀ ਦੇਰ ਲਈ ਬੰਦ ਕਰ ਦਈਏ।”

“ਸਲਾਹ ਮੇਰੀ ਵੀ ਇਹੋ ਹੀ ਹੈ।” ਸ਼ਰਮੇ ਨੇ ਕਿਹਾ, “ਇਸ ਵੇਲੇ ਤਹਾਨੂੰ ਸਾਰਿਆਂ ਨੂੰ ਅੰਡਰਗਰਾਂਊਡ ਹੋ ਜਾਣਾ ਚਾਹੀਦਾ ਹੈ।”

“ਸਰਗਰਮੀਆਂ ਜਾਰੀ ਰੱਖੀਏ ਜਾਂ ਬੰਦ ਕਰ ਦਈਏ ਪੁਲੀਸ ਨੇ ਮੁੰਡੇ ਮਾਰਨੇ ਬੰਦ ਨਹੀ ਕਰਨੇ, ਅੱਜ-ਕੱਲ ਤਾਂ ਨਾਮ ਨਾਲ ਸਿੰਘ ਲੱਗਾ ਦੇਖ ਕੇ ਹੀ ਉਸ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ।” ਮਨਜੰਟ ਸਿੰਘ ਨੇ ਕਿਹਾ, “ਰੂਪੋਸ਼ ਹੋਣ ਦਾ ਵਿਚਾਰ ਵੀ ਠੀਕ ਹੈ।”

“ਦਿਲਪ੍ਰੀਤ ਦੇ ਮਗਰ ਤਾਂ ਸਰਕਾਰ ਅਤੇ ਪੁਲੀਸ ਬਹੁਤ ਹੀ ਪਈ ਹੋਈ ਹੈ।” ਕਾਕੇ ਨੇ ਕਿਹਾ, “ਸਭ ਤੋਂ ਪਹਿਲਾਂ ਇਸ ਨੂੰ ਅੰਡਰਗਰਾਂਊਂਡ ਕੀਤਾ ਜਾਵੇ।”

“ਮੇਰੇ ਕੋਲ ਇਸ ਦਾ ਹੱਲ ਹੈ।” ਸ਼ਰਮੇ ਨੇ ਦਿਲਪ੍ਰੀਤ ਦੇ ਬਿਸਤਰੇ ਦਾ ਕੰਬਲ ਆਪਣੀਆਂ ਲੱਤਾਂ ਉੱਪਰ ਖਿੱਚਦੇ ਕਿਹਾ, “ਮੇਰੇ ਭਰਾ ਕੋਲ ਵੱਡੀ ਪੱਧਰ ਤੇ ਕੱਪੜੇ ਦਾ ਬਿਜ਼ਨਸ ਹੈ ਬਾਹਰਲੇ ਮੁਲਕ ਵਿਚ ਮੈਂ ਇਸ ਨੂੰ ਉਸ ਕੋਲ ਭਿਜਵਾ ਸਕਦਾਂ ਹਾਂ।”

“ਜੇ ਤੂੰ ਇਸ ਤਰ੍ਹਾਂ ਕਰ ਸਕਦਾ ਹੈ ਤੇ ਅੱਜ ਤੋਂ ਹੀ ਇਸ ਸਕੀਮ ਤੇ ਕੰੰਮ ਸ਼ੁਰੂ ਕਰ ਦੇ।” ਮਨਜੰਟ ਸਿੰਘ ਨੇ ਕਿਹਾ, “ਵੈਸੇ ਵੀ ਇਹ ਗ੍ਰਹਿਸਥੀ ਦੇ ਜੀਵਨ ਵਿਚ ਪੈ ਚੁੱਕਾ ਹੈ, ਇਸ ਨੂੰ ਬਾਹਰ ਕੱਢ ਹੀ ਦੇਣਾ ਚਾਹੀਦਾ ਹੈ।”

“ਇਸ ਗਲੋਂ ਆਪਾਂ ਠੀਕ- ਠਾਕ ਹਾਂ।” ਕਾਕੇ ਨੇ ਮੁਸਕ੍ਰਾ ਕੇ ਕਿਹਾ, “ਅੱਗੇ ਨਾ ਪਿੱਛੇ ਨਾ ਕੋਈ ਰੋਣਵਾਲਾ ਨਾ ਰੋਣੇਵਾਲੀ।”

“ਪਰ ਦਿਲਪ੍ਰੀਤ ਇਸ ਗੱਲ ਲਈ ਮੰਨ ਜਾਵੇਗਾ।” ਸ਼ਰਮੇ ਨੇ ਆਪਣੀ ਸ਼ੰਕਾ ਦੱਸੀ, “ਉਹ ਤਾਂ ਲਹਿਰ ਲਈ ਸ਼ਹੀਦ ਹੋਣ ਲਈ ਮੰਨ ਬਣਾਈ ਬੈਠਾ ਹੈ।”

“ਆਪਾਂ ਨੂੰ ਹੀ ਦਿਲਪ੍ਰੀਤ ਨੂੰ ਮਨਾਉਣਾ ਪੈਣਾ ਹੈ।” ਮਨਜੰਟ ਸਿੰਘ ਨੇ ਕਿਹਾ, “ਸਿਆਣੇ ਕਹਿੰਦੇ ਨਹੀ ਹੁੰਦੇ ਕਿ ਪੂਰਾ ਜਾਂਦਾ ਦੇਖੀਏ ਤੇ ਅੱਧਾ ਦਈਏ ਲੁਟਾ।”

ਕਾਕੇ ਨੇ ਕਿਹਾ, “ਦਿਲਪ੍ਰੀਤ ਨੂੰ ਤਾਂ ਮੈਂ ਮਨਾ ਲਊਗਾ।”

“ਕਿਸ ਗੱਲ ਲਈ ਦਿਲਪ੍ਰੀਤ ਨੂੰ ਮਨਾ ਰਹੇ ਹੋ”? ਚਾਹ ਵਾਲੀ ਸਿਲਵਰ ਦੀ ਕੇਤਲੀ ਤੇ ਚਾਰ ਕੱਪ ਚੁੱਕੇ ਆਉਂਦੇ ਦਿਲਪ੍ਰੀਤ ਨੇ ਕਿਹਾ, “ਲੱਗਦਾ ਹੈ ਮੇਰੇ ਤੋਂ ਬਗ਼ੈਰ ਮੀਟੰਗ ਵਿਚ ਮਤਾ ਪਾਸ ਵੀ ਹੋ ਗਿਆ।”

ਸਾਰਿਆਂ ਨੇ ਦਿਲਪ੍ਰੀਤ ਨੂੰ ਆਪਣਾ ਮਸ਼ਵਰਾ ਦੱਸਿਆ ਅਤੇ ਨਾਲ ਸਮਝਾਇਆ ਵੀ। ਬਾਕੀ ਗੱਲਾਂ ਨਾਲ ਤਾਂ ਦਿਲਪ੍ਰੀਤ ਸਹਿਮਤ ਹੋ ਗਿਆ ਸੀ, ਪਰ ਇਕ ਗੱਲ ਲਈ ਅੜੀ ਬੈਠਾ ਸੀ।

“ਮੈ ਕਲੀਨਸ਼ੇਵ ਨਹੀ ਹੋਣਾ।” ਉਸ ਨੇ ਮਿੰਨਤ ਕਰਨ ਦੇ ਅੰਦਾਜ਼ ਵਿਚ ਆਖਿਆ, “ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਮਨਜ਼ੂਰ ਨੇ।”

“ਤੇਰੀਆਂ ਭਾਵਨਾਵਾਂ ਦੀ ਸਾਨੂੰ ਪੂਰੀ ਕਦਰ ਹੈ।” ਮਨਜੰਟ ਸਿੰਘ ਨੇ ਆਪਣੀ ਬਾਂਹ ਉਸ ਦੇ ਖੱਬੇ ਮੋਢੇ ਤੇ ਰੱਖ ਦਿਆਂ ਕਿਹਾ, “ਪਰ ਇਸ ਸਮੇਂ ਸਾਨੂੰ ਵਕਤ ਨਾਲ ਸਮਝੌਤਾ ਕਰਨਾ ਹੀ ਪੈਣਾ ਹੈ।”

“ਬਾਹਰ ਜਾ ਕੇ, ਤੂੰ ਮੁੜ ਸਿੰਘ ਸਜ ਸਕਦਾ ਹੈਂ।” ਸ਼ਰਮੇ ਨੇ ਕਿਹਾ, “ਬਾਹਰਲੇ ਦੇਸ਼ਾ ਵਿਚ ਤਾਂ ਸਿੰਘਾ ਦਾ ਪੰਜਾਬ ਨਾਲੋ ਵੀ ਜ਼ਿਆਦਾ ਬੋਲ-ਬਾਲਾ ਹੈ।”

“ਬਾਹਰਲੀਆਂ ਸਰਕਾਰਾਂ ਵੀ ਪੰਜਾਬੀਆਂ ਦੀ ਮਿਹਨਤ ਦਾ ਪੂਰਾ ਮੁੱਲ ਪਾਉਂਦੀਆਂ ਨੇ।” ਕਾਕੇ ਨੇ ਦੱਸਿਆ, “ਪਰ ਭਾਰਤੀ ਸਰਕਾਰੀ ਏਜੰਟ ਉਹਨਾਂ ਦੀ ਸ਼ਾਤੀ ਨੂੰ ਲਾਬੂੰ ਲਾਉਣੋ ਉੱਥੇ ਵੀ ਨਹੀ ਹੱਟਦੇ।”

“ਗੱਲ ਤੇਰੀ ਠੀਕ ਹੈ।” ਸ਼ਰਮੇ ਨੇ ਦੱਸਿਆ, “ਮੇਰੇ ਭਰਾ ਕੋਲ ਇਕ ਸਰਦਾਰ ਮੁੰਡਾ ਕੰੰਮ ਕਰਦਾ ਹੈ, ਇਕ ਦਿਨ ਇਕ ਕਾਮਰੇਡ ਦੁਕਾਨ ਵਿਚ ਆਇਆ ਤੇ ਕਹਿਣ ਲੱਗਾ, “ਕੀ ਤੁਸੀ ਪੰਜਾਬ ਵਿਚ ਰੌਲਾ ਪਾਇਆ ਹੋਇਆ ਕਿ ਖਾਲਸਤਾਨ ਬਣਾਉਣਾ ਹੈ, ਉੱਥੇ ਤਾਂ ਬਨਣਾ ਨਹੀ, ਇੱਥੇ ਬਣਾ ਲਉ।” ਮੁੰਡੇ ਨੇ ਇਕਦਮ ਜਵਾਬ ਦਿੱਤਾ, “ਇੱਥੇ ਸਾਨੂੰ ਬਣਾਉਣ ਦੀ ਲੋੜ ਨਹੀ, ਇੱਥੇ ਸਾਰੇ ਸ਼ਹਿਰੀਆਂ ਨੂੰ ਇਕੋ ਜਿਹਾ ਜੀਵਨ ਮਿਲ ਰਿਹਾ, ਕਿਸੇ ਦਾ ਕੋਈ ਹੱਕ ਜਾਂ ਪੱਖ ਨਹੀ ਮਾਰਿਆ ਜਾ ਰਿਹਾ, ਸਰਕਾਰਾਂ ਕਿਸੇ ਨਾਲ ਵੀ ਭੇਦਭਾਵ ਨਹੀ ਕਰਦੀਆਂ ਕੋਈ ਵੀ ਕੌਮ ਜਾਂ ਨਸਲ ਹੋਵੇ।” ਕਾਮਰੇਡ ਸ਼ਰਮਿੰਦਾ ਜਿਹਾ ਹੁੰਦਾ ਉਥੋਂ ਖਿਸਕ ਗਿਆ।”

“ਦਿਲਪ੍ਰੀਤ ਤੈਨੂੰ ਬਾਹਰ ਕੱਢਣ ਲਈ ਸ਼ਰਮਾ ਜੋ ਵੀ ਸਕੀਮ ਬਣਾਏ ਤੈਨੂੰ ਸਹਿਮਤ ਹੋਣਾ ਪੈਣਾ ਹੈ।” ਮਨਜੰਟ ਸਿੰਘ ਨੇ ਦੱਸਿਆ, ਪੁਰਾਤਨ ਸਮੇਂ ਵਿਚ ਸਿੰਘਾਂ ਨੇ ਜੰਗਲਾਂ ਵਿਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ, ਭੁੱਜੇ ਹੋਏ ਛੋਲਿਆਂ ਤੇ ਗੁਜਾਰਾ ਕਰਦਿਆਂ ਆਪਣੇ ਸੰਘਰਸ਼ ਨੂੰ ਅੱਗੇ ਤੋਰਦੇ ਰਹੇ, ਹੁਣ ਦੇ ਸਮੇਂ ਵਿਚ ਵੀ ਇਹ ਸੰਸਾਰ ਸਾਡੇ ਲਈ ਜੰਗਲ ਦੀ ਤਰ੍ਹਾਂ ਹੈ, ਜਿਸ ਵਿਚ ਵੇਲੇ ਦੀ ਲੋੜ ਮੁਤਾਬਿਕ ਲੁਕ-ਛਿਪ ਕੇ ਸੰਘਰਸ਼ ਨੂੰ ਅੱਗੇ ਤੋਰਨਾ ਹੈ, ਚਾਹੇ ਸਦੀਆਂ ਲਗ ਜਾਣ। ਇਹ ਮੇਰਾ ਹੁਕਮ ਹੈ।”

“ਭਾਅ ਜੀ, ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਸਿਰ ਮੱਥੇ ਤੇ, ਪਰ ਕੇਸ ਕਤਲ ਕਰਾਉਣ ਨਾਲੋ ਮੈਨੂੰ ਸ਼ਹੀਦ ਹੋਣਾ ਮਨਜ਼ੂਰ ਹੈ।”

“ਚਲੋ ਭਾਅ ਜੀ, ਕੋਈ ਨਹੀ।” ਸ਼ਰਮੇ ਨੇ ਦੱਸਿਆ, “ਇਸ ਗੱਲ ਦਾ ਵੀ ਹੱਲ ਹੈ। ਇਕ ਯੋਗੀ ਨੂੰ ਮੈਂ ਜਾਣਦਾ ਹਾਂ, ਉਹ ਯੋਗੇ ਦਾ ਕੈਂਪ ਲਗਾਉਣ ਬਾਹਰਲੇ ਮੁਲਕਾਂ ਵਿਚ ਜਾਂਦਾ ਹੈ। ਉਸ ਦਾ ਚੇਲਾ ਬਣਾ ਕੇ ਇਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ।”

“ਚੱਲ ਫਿਰ ਦਿਲਪ੍ਰੀਤ ਛੱਡ ਲੈ ਪਿੱਛੇ ਨੂੰ ਵਾਲ।” ਕਾਕਾ ਦਾਰਾਪੁਰੀਆ ਨੇ ਮੁਸਕ੍ਰਾ ਕੇ ਬੋਲਿਆ, “ਪਾ ਲੈ ਭਗਵੇਂ ਕੱਪੜੇ।”

ਮਨਜੰਟ ਸਿੰਘ ਨੇ ਕਿਹਾ, “ਮੈਨੂੰ ਹੁਣ ਇਥੋਂ ਛੇਤੀ ਨਿਕਲਣਾ ਪੈਣਾ ਹੈ, ਹਾਂ ਹੋ ਸਕਦਾ ਹੈ ਇਹ ਆਪਣੀ ਆਖਰੀ ਮੁਲਕਾਤ ਹੋਵੇ, ਜਿੱਥੇ ਵੀ ਰਹਿਉ, ਆਪਣੇ ਮਿੱਥੇ ਟੀਚਆਂ ਨੂੰ ਨਾਲ ਹੀ ਰੱਖਿਉ, ਜਿਸ ਸੋਚ ਨੂੰ ਲੈ ਕੇ ਤੁਰੇ ਸਾਂ, ਉਹ ਹਰ ਹਾਲਾਤ ਵਿਚ ਬਰਕਰਾਰ ਰੱਖਣੀ ਹੈ।” ਨਾਲ ਹੀ ਮਨਜੰਟ ਸਿੰਘ ਨੇ ਦਿਲਪ੍ਰੀਤ ਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ। ਉਹਨਾਂ ਦੀ ਗੱਲਵੱਕੜੀ ਨੇ ਸਰਿਆਂ ਨੰੁ ਭਾਵੁਕ ਕਰ ਦਿੱਤਾ ਸੀ ਜਿਸ ਕਰਕੇ ਕੋਈ ਵੀ ਬੋਲ ਨਾ ਸਕਿਆ। ਸਿਰਫ ਮਨਜੰਟ ਸਿੰਘ ਨੇ ਹੀ ਫਤਹਿ ਗੂੰਜਾਈ ਅਤੇ ਬਾਹਰ ਨਿਕਲ ਗਿਆ।

ਹੱਕ ਲਈ ਲੜਿਆ ਸੱਚ – (ਭਾਗ-78)
ਪਿੰਡ ਦਾ ਪਹਿਲਾ ਮੋੜ ਹੀ ਜੀਪ ਮੁੜੀ ਤਾਂ ਕਈ ਦਿਨਾਂ ਦੇ ਬਾਅਦ ਦੀਪੀ ਦੇ ਅੰਦਰੋਂ ਆਪਣਿਆ ਨਾਲ ਮਿਲਾਪ ਦਾ ਇਕ ਚਾਅ ਜਿਹਾ ਉੱਠਿਆ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਸੜਕ ਦੇ ਆਲੇ-ਦੁਆਲੇ ਲੱਗੇ ਸਫੈਦੇ, ਪਿੰਡ ਦੇ ਖੇਤ ਅਤੇ ਖੇਤਾਂ ਵਿਚਲੀਆਂ ਡੰਡੀਆਂ, ਪਿੰਡ ਦਾ ਜੰਞ ਘਰ ਅਤੇ ਸਕੂਲ ਸਾਰੇ ਹੀ ਉਸ ਨੂੰ ਜੀ ਆਇਆ ਕਹਿ ਰਹੇ ਹੋਣ, ਪਰ ਦਾਦੇ ਇੰਦਰ ਸਿੰਘ ਦੇ ਪੂਰੇ ਹੋਣ ਦੇ ਖਿਆਲ ਨੇ ਉਸ ਦੇ ਇਸ ਚਾਅ ਨੂੰ ਮੱਠਾ ਪਾ ਦਿੱਤਾ।

ਜੀਪ ਦੀ ਅਵਾਜ਼ ਸੁਣ ਕੇ ਸੁਰਜੀਤ ਨੇ ਛੋਟੀ ਕੰਧ ਦੇ ਉੱਪਰੋਂ ਦੇਖਿਆ। ਜੀਪ ਬਾਹਰਲੇ ਵਿਹੜੇ ਦੇ ਕੋਲ ਰੁਕ ਗਈ। ਮੱਝਾਂ ਲਈ ਵੜੇਵੇ ਭਿਉਂਦੀ ਵਿਚੋਂ ਹੀ ਹਟ ਗਈ ਤੇ ਮੰਜੇ ਤੇ ਬੈਠੀਆਂ ਗਿਆਨ ਕੌਰ ਅਤੇ ਹਰਨਾਮ ਕੌਰ ਨੂੰ ਕਹਿਣ ਲੱਗੀ, “ਦੀਪੀ ਦੇ ਸੁਹਰਿਆਂ ਦੀ ਜੀਪ ਆ।”

“ਅੱਛਾ।” ਹਰਨਾਮ ਕੌਰ ਨੇ ਆਪਣੀ ਚੁੰਨੀ ਚੰਗੀ ਤਰ੍ਹਾਂ ਸਿਰ ਉੱਪਰ ਲੈਂਦੇ ਦੀਪੀ ਦੀ ਭੈਣ ਰੱਜ਼ੀ ਨੂੰ ਅਵਾਜ਼ ਮਾਰੀ, “ਰੱਜੀ, ਬੈਠਕ ਵਿਚ ਕੁਰਸੀਆਂ ਚੁੱਕ ਲਿਆ, ਪਰਾਹੁਣੇ ਆਏ ਆ।”

ਸੁਰੀਜਤ ਨੇ ਜਦੋਂ ਦੀਪੀ ਨੂੰ ਦੇਖਿਆ ਤਾਂ ਉਸ ਦਾ ਕਾਲਜਾ ਇੰਝ ਹਿਲਿਆ ਉਸ ਨੂੰ ਲੱਗਾ ਕਿ ਉਸ ਦਾ ਦਿਲ ਉਛਲ ਕੇ ਬਾਹਰ ਆ ਜਾਵੇਗਾ। ਦੋਨੋ ਮਾਂਵਾ-ਧੀਆਂ ਗੱਲਵੱਕੜੀ ਵਿਚ ਹੱਥਕੜੀ ਵਾਂਗ ਬੱਝ ਗਈਆਂ। ਅੱਗੇ ਹੋ ਕੇ ਜੇ ਮਿੰਦੀ ਉਹਨਾਂ ਦੀ ਗੱਲਵੱਕੜੀ ਨਾ ਛਡਾਉਂਦੀ ਤਾਂ ਪਤਾ ਨਹੀ ਕਿੰਨਾ ਚਿਰ ਬੱਝੀਆਂ ਰਹਿੰਦੀਆਂ। ਦੀਪੀ ਵਾਰੋ-ਵਾਰੀ ਘਰ ਦੇ ਹਰ ਜੀਅ ਨੂੰ ਮਿਲ ਰਹੀ ਸੀ। ਇਹ ਇਕ ਸਬੱਬ ਸੀ ਇਸ ਵਕਤ ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਹੀ ਮਜੂਦ ਸਨ। ਹਰ ਇਕ ਦੀਆਂ ਅੱਖਾਂ ਵਿਚੋਂ ਖੁਸ਼ੀ ਅਤੇ ਉਦਾਸੀ ਦੇ ਰਲ੍ਹੇ-ਮਿਲੇ੍ਹ ਹੰਝੂ ਝਲਕ ਰਹੇ ਸਨ। ਸਾਰਾ ਟੱਬਰ ਇੰਝ ਖਲੋਤਾ ਸੀ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਲੱਗ ਰਿਹਾ ਹੋਵੇ ਕਿ ਉਹ ਕੀ ਕਰਨ। ਗਿਆਨ ਕੌਰ ਨੇ ਰੱਜੀ ਨੂੰ ਕਿਹਾ, “ਪੁੱਤ, ਚਾਹ-ਪਾਣੀ ਦਾ ਇੰਤਜ਼ਾਮ ਕਰੋ, ਦੀਪੀ ਹੁਣ ਆਪਣੇ ਕੋਲ ਹੀ ਠਹਿਰੇਗੀ।”

ਦੀਪੀ ਨੂੰ ਇਸੇ ਕਰਕੇ ਗਿਆਨ ਕੌਰ ਬਹੁਤ ਜ਼ਿਆਦਾ ਪਸੰਦ ਹੈ ਕਿ ਉਸ ਨੂੰ ਗੱਲ ਕਰਨ ਦਾ ਵੱਲ ਆਉਂਦਾ ਹੈ। ਗਿਆਨ ਕੌਰ ਸਿਆਣਪ ਨਾਲ ਇਸ ਢੰਗ ਨਾਲ ਗੱਲ ਕਰ ਜਾਂਦੀ ਸੀ ਕਿ ਸਾਰਿਆਂ ਦੇ ਮਨ ਦੀ ਗੱਲ ਪੂਰੀ ਹੋ ਜਾਂਦੀ।

“ਹਾਂ ਜੀ, ਭੂਆ ਜੀ, ਦੀਪੀ ਤੁਹਾਡੇ ਕੋਲ ਕੁਝ ਦਿਨ ਜ਼ਰੂਰ ਠਹਿਰੇਗੀ, “ਹਰਜਿੰਦਰ ਸਿੰਘ ਨੇ ਕੁਰਸੀ ਮੰਜੇ ਦੇ ਲਾਗੇ ਖਿਚਦੇ ਕਿਹਾ, “ਬਾਕੀ ਤੁਸੀ ਦੀਪੀ ਕੋਲੋਂ ਵੀ ਪੁੱਛ ਲਵੋ।”

“ਦੀਪੀ ਕੋਲੋ ਕੀ ਪੁੱਛਣਾ?” ਨਸੀਬ ਕੌਰ ਨੇ ਸਿਆਣੀ ਗੱਲ ਕੀਤੀ, “ਇੰਨੇ ਚਿਰ ਬਾਅਦ ਆਪਣੇ ਪੇਕੀ ਆਈ ਹੈ, ਇਸ ਨੂੰ ਅਸੀ ਛੱਡ ਹੀ ਜਾਣਾ ਹੈ।”

ਆਪਣੀ ਧੀ ਨੂੰ ਦੇਖ ਕੇ ਬਾਗੋ-ਬਾਗ ਹੋਇਆ ਮੁਖਤਿਆਰ ਸਿੰਘ ਬੋਲਿਆ, “ਹੋਰ ਸੁਣਾਉ, ਭੈਣ ਜੀ, ਤੁਹਾਡੀ ਲੱਤ ਹੁਣ ਠੀਕ ਹੈ।

“ਹੁਣ ਇਹ ਠੀਕ-ਠੂੁਕ ਤਾਂ ਕੀ ਹੋਣੀ ਆ।” ਨਸੀਬ ਕੌਰ ਦੀ ਥਾਂ ਹਰਜਿੰਦਰ ਸਿੰਘ ਪਹਿਲਾਂ ਹੀ ਬੋਲ ਪਿਆ, “ਕੰਮ-ਬੁੱਤਾ ਸਾਰੀ ਜਾਂਦੀ ਏ।”

ਹੁਣ ਸਾਰੇ ਹੀ ਗੱਲਾਂ ਵਿਚ ਜੁਟ ਪਏ ਸਨ। ਦੀਪੀ ਆਪਣੇ ਭੈਣ-ਭਰਾਵਾਂ ਨਾਲ ਹੇਲ-ਮੇਲ ਹੋਈ ਰਸੋਈ ਵਿਚ ਹੀ ਚਲੀ ਗਈ ਸੀ। ਸਾਰੇ ਹੋਰ ਹੀ ਗੱਲਾਂ ਕਰ ਰਹੇ ਸਨ। ਦਿਲਪ੍ਰੀਤ ਬਾਰੇ ਕਿਸ ਨੇ ਵੀ ਨਾ ਪੁੱਛਿਆ ਤਾਂ ਗਿਆਨ ਕੌਰ ਨੇ ਫਿਰ ਗੱਲ ਚਲਾਈ, “ਦਿਲਪ੍ਰੀਤ ਬਾਰੇ ਕੁਛ ਪਤਾ ਲੱਗਾ।”

ਹਰਜਿੰਦਰ ਸਿੰਘ ਨੇ ਲੰਮਾ ਹਾਉਕਾ ਖਿਚਿਆ ਅਤੇ ਕਿਹਾ, “ਭੂਆ ਜੀ, ਦਿਲਪ੍ਰੀਤ ਬਾਰੇ ਤਾਂ ਸਾਨੂੰ ਪਹਿਲਾਂ ਵੀ ਕੁਝ ਪਤਾ ਨਹੀ ਲੱਗਾ ਹੁਣ ਕੀ ਲੱਗਣਾ।”

“ਮੁੰਡੇ ਐਵੇ ਹੀ ਗਲਤ ਜਿਹੀ ਦਿਸ਼ਾ ਵੱਲ ਚੱਲ ਪਏ।” ਮੁਖਤਿਆਰ ਨੇ ਕਿਹਾ, “ਕਹਿੰਦੇ ਅਸੀਂ ਹੁਣ ਆਪਣਾ ਵੱਖਰਾ ਦੇਸ਼ ਲੈਣਾ ਹੈ।”

“ਦਿਸ਼ਾ ਤਾਂ ਉਹਨਾ ਦੀ ਠੀਕ ਸੀ।” ਤੌਸ਼ੀ ਜੋ ਬਹੁਤ ਚਿਰ ਤੋਂ ਚੁੱਪ ਸੀ ਬੋਲਿਆ, “ਦਿਸ਼ਾ ਨੂੰ ਜਾਂਦੇ ਰਾਹਾਂ ਵਿਚ ਕੌਮ ਦੇ ਲੀਡਰਾਂ ਨੇ ਸਰਕਾਰ ਨਾਲ ਰੱਲ ਕੇ ਕੰਢੇ ਬੀਜ ਦਿੱਤੇ ਹਨ।”

“ਇਸ ਬਾਰੇ ਮੈਂ ਵੀ ਇਕ ਵਾਰੀ ਦਿਲਪ੍ਰੀਤ ਨਾਲ ਗੱਲ ਕੀਤੀ ਸੀ।” ਹਰਜਿੰਦਰ ਸਿੰਘ ਨੇ ਦੱਸਿਆ, “ਆਪਾਂ ਅਜ਼ਾਦੀ ਤੋਂ ਬਾਅਦ ਭਾਰਤ ਨਾਲ ਹੀ ਰਹਿੰਦੇ ਹਾਂ, ਵੱਖ ਹੋਣ ਦਾ ਕੀ ਫਾਈਦਾ? ਉਹ ਕਹਿਣ ਲੱਗਾਂ, ਇਹ ਹੀ ਸਾਨੂੰ ਵੱਖਵਾਦੀ ਜਾਂ ਅੱਤਵਾਦੀ ਕਹਿਣ ਲੱਗ ਪਏ ਅਸੀ ਪਹਿਲਾਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀ ਕੀਤੀ, ਨਾਲੇ ਕਈ ਵਾਰੀ ਕੋਈ ਪੁੱਤ ਆਪਣੇ ਪਿਉ ਨਾਲ ਨਹੀ ਰਹਿਣਾ ਚਾਹੁੰਦਾ ਤਾਂ ਪਿਉ ਨੂੰ ਸੋਚ-ਸਮਝ ਕੇ ਇਸ ਦਾ ਹੱਲ ਕੱਢਣਾ ਚਾਹੀਦਾ, ਪਿਆਰ ਨਾਲ ਬਾਕੀ ਬੱਚਿਆ ਵਾਂਗ ਇਕੋ ਜਿਹਾ ਸਲੂਕ ਕਰਕੇ ਸਮਝਾਉਣਾ ਚਾਹੀਦਾ ਹੈ, ਇਹ ਨਹੀ ਪਈ ਵੱਖਰੇਵਾਂ ਕਰਕੇ ਉਸ ਨੂੰ ਤੰਗ ਕਰੇ ਅਤੇ ਉਸ ਦੇ ਬੱਚਿਆਂ ਅਤੇ ਤੀਵੀਂ ਨਾਲ ਬਦਸੂਲਕੀ ਕਰੇ, ਤੁਹਾਡਾ ਕੀ ਮਤਲਬ ਫਿਰ ਪੁੱਤ ਚੁੱਪ ਕਰਕੇ ਬੈਠਾ ਰਹੇਗਾ, ਨਾਲੇ ਜੇ ਪਿਉ ਸਿਆਣਾ ਹੋਵੇ ਤਾਂ ਉਸ ਦਾ ਬਣਦਾ ਹਿੱਸਾ ਉਸ ਨੂੰ ਦੇ ਕੇ ਪਰੇ ਕਰ ਦੇਵੇ।”

“ਜੇ ਪਿਉ ਘਰ ਵਿਚ ਸਾਰੇ ਬੱਚਿਆ ਨੂੰ ਇਕੋ ਜਿਹਾ ਸਮਝੇ ਤਾਂ ਜੁਦੇ ਹੋਣ ਦੀ ਲੋੜ ਹੀ ਨਹੀ।” ਤੌਸ਼ੀ ਬੋਲਿਆ, “ਪਰ ਜੇ ਇਕ ਪੁੱਤ ਨਾਲ ਧੋਖਾ ਕਰ ਕਰ ਕਰਕੇ ਉਸ ਦੀਆਂ ਚੀਜ਼ਾ ਖੋਹ ਖੋਹ ਕੇ ਦੂਜਿਆਂ ਨੂੰ ਦੇਈ ਜਾਵੇ ਤਾਂ, ਫਿਰ ਤਾਂ ਪੁੱਤ ਨੇ ਵੀ ਆਪਣੇ ਬਾਰੇ ਤਾਂ ਕੁਝ ਸੋਚਣਾ ਹੀ ਹੋਇਆ।”

“ਤੁਹਾਡੀਆਂ ਗੱਲਾਂ ਦੀ ਸਾਨੂੰ ਤਾਂ ਕੋਈ ਸਮਝ ਨਹੀ ਲੱਗਦੀ।” ਗਿਆਨ ਕੌਰ ਨੇ ਹਰਨਾਮ ਕੌਰ ਵੱਲ ਦੇਖ ਕੇ ਕਿਹਾ, “ਤਹਾਨੂੰ ਤਾਂ ਕਿਤਾਬਾਂ ਵਿਚੋਂ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ, ਸਾਡੇ ਲਈ ਤਾਂ ਕਾਲਾ ਅੱਖਰ ਮੱਝ ਬਰਾਬਰ ਆ।”

“ਮੇਰਾ ਤਾਂ ਖਿਆਲ ਹੈ ਕਿ ਮੁੰਡਿਆ ਨੂੰ ਇਹ ਰਾਹ ਛੱਡ ਦੇਣਾ ਚਾਹੀਦਾ ਹੈ।” ਮੁਖਤਿਆਰ ਨੇ ਆਪਣਾ ਵਿਚਾਰ ਦੱਸਿਆ, “ਇਸ ਸਮੇਂ ਕੌਮ ਵਿਚ ਕੋਈ ਵੀ ਯੋਗ ਲੀਡਰ ਨਹੀ ਹੈ। ਜੱਥੇਬੰਦੀਆਂ ਵਿਚ ਵੀ ਆਪਸੀ ਫੁੱਟ ਦਿਨੋ-ਦਿਨ ਵੱਧ ਰਹੀ ਹੈ, ਪੁਲੀਸ ਨੇ ਗੁੰਡੇ ਬਦਮਾਸ਼ ਲਹਿਰ ਵਿਚ ਧੱਸ ਦਿੱਤੇ ਹਨ ਜੋ ਆਪਣੇ ਹਿੰਦੂ ਭਰਾਵਾਂ ਨੂੰ ਨੁਕਸਾਨ ਪਹੁੰਚਾ ਕੇ ਨਾਮ ਮੁੰਡਿਆ ਦੇ ਲਾਈ ਜਾ ਰਹੇ ਨੇ।”     “ਕਾਕਾ, ਤੁਸੀਂ ਇਦਾਂ ਦੀਆਂ ਗੱਲਾਂ ਕਰਨੀਆਂ ਆ ਤਾਂ ਬੈਠਕ ਵਿਚ ਚਲੇ ਜਾਉ।” ਐਤਕੀ ਹਰਨਾਮ ਕੌਰ ਬੋਲੀ, “ਅਸੀ ਚਾਰੇ ਜਣੀਆਂ ਤੁਹਾਡੇ ਮੂੰਹ ਬੰਨੀ ਦੇਖੀ ਜਾਂਨੀਆਂ ਆਂ।”

“ਚਲੋ ਭਾਅ, ਬੈਠਕ ਵੱਲ ਹੀ ਚੱਲਦੇ ਹਾਂ।” ਤੌਸ਼ੀ ਨੇ ਕਿਹਾ, “ਇਹ ਜ਼ਨਾਨੀਆਂ ਆਪਣੀਆਂ ਗੱਲਾਂ ਕਰ ਲੈਣ।”

ਅਜੇ ਗੱਲਾਂ ਕਰਦਿਆਂ ਨੂੰ ਥੌੜ੍ਹੀ ਹੀ ਦੇਰ ਹੋਈ ਸੀ ਕਿ ਬਾਹਰਲੇ ਲੋਹੇ ਦੇ ਗੇਟ ਦੀ ਖੁੱਲ੍ਹਣ ਦੀ ਅਵਾਜ਼ ਉੱਚੀ ਦੇਣੀ ਆਈ। ਛੇਤੀ ਹੀ ਦੜਾਦੜ ਕਰਦੀ ਪੁਲੀਸ ਅੰਦਰ ਦਾਖਲ ਹੋਈ। ਪੁਲੀਸ ਨਾਲ ਇਕ ਬੰਦਾ ਅਜਿਹਾ ਵੀ ਆਇਆ ਸੀ, ਜੋ ਅਕਾਲੀ ਪਾਰਟੀ ਦਾ ਕਰਿੰਦਾ ਸੀ ਅਤੇ ਇੰਦਰ ਸਿੰਘ ਦੇ ਭੋਗ ਤੇ ਸਿੱਖ ਕੌਂਮ ਦੇ ਘਰ-ਘਾਟ ਦੀ ਗੱਲ ਕਰ ਰਿਹਾ ਸੀ। ਪੁਲੀਸ ਇੰਨਸਪੈਕਟਰ ਨੇ ਆਪਣੀਆਂ ਨਜ਼ਰਾਂ ਘਰ ਦੇ ਚਾਰ-ਚੁਫੇਰੇ ਦੜੌਂਦੇ ਹਰਜਿੰਦਰ ਸਿੰਘ ਨੂੰ ਕਿਹਾ, “ਤੁਹਾਡਾ ਸਾਰਾ ਟੱਬਰ ਇੱਥੇ ਕਿਉਂ ਲੁਕਿਆ ਬੈਠਾ ਹੈ।”

“ਅਸੀ ਤਾਂ ਕੋਈ ਲੁਕੇ ਨਹੀ ਬੈਠੇ।” ਤੌਸ਼ੀ ਨੇ ਇੰਨਸਪੈਟਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ, “ਜਿਸ ਨੂੰ ਤੁਸੀਂ ਲੱਭਣ ਆਏ ਹੋ ਉਹ ਤਹਾਨੂੰ ਇੱਥੇ ਨਹੀ ਮਿਲਣਾ।”

“ਜਿੱਥੇ ਮਿਲਣਾ ਹੈ, ਉਹ ਥਾਂ ਦੱਸ ਦਿਉ।” ਇੰਸਪੈਕਟਰ ਨੇ ਕਿਹਾ ਤੇ ਨਾਲ੍ਹ ਹੀ ਸਿਪਾਹੀਆਂ ਨੂੰ ਹੁਕਮ ਦਿੱਤਾ, “ਲਉ ਤਲਾਸ਼ੀ ਸਾਰੇ ਘਰ ਦੀ।”

ਪੁਲੀਸ ਘਰ ਦਾ ਕੋਨਾ ਕੋਨਾ ਛਾਨਣ ਲੱਗੀ। ਪਿੰਡ ਦੇ ਲੋਕੀ ਕੰਧਾਂ ਤੇ ਬੈਠ ਕੇ ਇਹ ਸਭ ਕੁਝ ਦੇਖ ਰਹੇ ਸੀ। ਘਰ ਵਿਚਲੇ ਸਾਰੇ ਮੈਬਰਾਂ ਦੇ ਦਿਲ ਇਕ ਡਰ ਕਾਰਨ ਸਹਿਮੇ ਹੋਏ ਸਨ ਕਿ ਪੁਲੀਸ ਦੀਪੀ ਨੂੰ ਨਾ ਲੈ ਜਾਵੇ, ਪਰ ਗਿਆਨ ਕੌਰ ਨੇ ਦੀਪੀ ਨੂੰ ਕੰਧ ਟਪਾ ਕੇ ਆਪਣੇ ਘਰ ਵਿਚ ਲੁਕਾ ਦਿੱਤਾ ਸੀ। ਮੁਖਤਿਆਰ ਤਾਂ ਨਾਲ ਆਏ ਲੀਡਰ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ। ਉਸ ਨੇ ਲੀਡਰ ਨੂੰ ਕਹਿ ਵੀ ਦਿੱਤਾ, “ਤੁਸੀਂ ਤਾਂ ਹਮੇਸ਼ਾ ਖਾੜਕੂਆਂ ਦੇ ਹੱਕ ਵਿਚ ਨਾਹਰਾ ਮਾਰਦੇ ਹੋ, ਪਰ ਅੱਜ…?”

“ਮੁਖਤਿਆਰ ਸਿੰਹਾ, ਅੱਜ-ਕੱਲ ਤਾਂ ਹਵਾ ਦਾ ਰੁਖ ਵੀ ਖਾੜਕੂਆਂ ਦੇ ਉਲਟ ਹੋ ਗਿਆ ਹੈ।” ਲੀਡਰ ਨੇ ਮੁੱਛਾ ਤੇ ਹੱਥ ਫੇਰਦੇ ਕਿਹਾ, “ਇਸ ਲਈ ਤਹਾਨੂੰ ਪਤਾ ਹੀ ਹੈ, ਰਾਜਨਿਤਕ ਲੀਡਰ ਹਵਾ ਦੇ ਰੁਖ ਨਾਲ ਹੀ ਚਲਦੇ ਆ।”

ਸਾਰੇ ਲੀਡਰ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਏ। ਲੀਡਰ ਬੇਸ਼ਰਮਾਂ ਵਾਂਗੂ ਫਿਰ ਬੋਲਿਆ, “ਅਸੀਂ ਤਾਂ ਕਈ ਕਹਿੰਦੇ- ਕਹਾਉਂਦੇ ਖਾੜਕੂ ਵੀ ਪੈਸੇ ਨਾਲ ਖ੍ਰੀਦ ਲਏ ਨੇ, ਦਿਲਪ੍ਰੀਤ ਤਾਂ ਅਜੇ…।”

“ਦਿਲਪ੍ਰੀਤ ਨਹੀ ਖ੍ਰੀਦਿਆ ਜਾ ਸਕਣਾ।” ਤੌਸ਼ੀ ਫਿਰ ਬੋਲਿਆ, “ਇਹਦਾ ਮਤਲਬ ਤੁਸੀਂ ਗੋਰਮਿੰਟ ਜਾ ਪੁਲੀਸ ਦੇ ਨਾਲ ਰਲ੍ਹ ਗਏ ਹੋ।”

“ਅਸੀਂ ਤਾਂ ਕਾਨੂੰਨ ਤੋਂ ਕਦੀ ਵੱਖ ਹੋਏ ਹੀ ਨਹੀ।” ਲੀਡਰ ਨੇ ਇੰਨਸਪੈਕਟਰ ਵੱਲ ਦੇਖ ਕੇ ਸਾਫ ਕਹਿ ਦਿੱਤਾ, “ਕੁਝ ਵੀ ਸਮਝੋ, ਪਰ ਦਿਲਪ੍ਰੀਤ ਨੂੰ ਇਹਨਾਂ ਦੇ ਹਵਾਲੇ ਜ਼ਰੂਰ ਕਰ ਦਿਉ।” ਮੁਖਤਿਆਰ ਦਾ ਦਿਲ ਕੀਤਾ ਕਿ ਉਸ ਲੀਡਰ ਨੂੰ ਗੋਲੀ ਮਾਰ ਦੇਵੇ ਜੋ ਆਪ ਹੀ ਮੂਹਰੇ ਹੋ ਕੇ ਪੰਜਾਬੀਆਂ ਦੇ ਹੱਕਾਂ ਲਈ ਨਾਅਰੇ ਲਾਉਂਦਾ ਫਿਰਦਾ ਸੀ, ਕਈ ਗੱਲਾਂ ਇਸ ਤਰ੍ਹਾਂ ਕਰ ਦਿੰਦਾ ਸੀ ਮੁੰਡੇ ਭੜਕਾਹਟ ਵਿਚ ਵੀ ਆ ਜਾਂਦੇ ਸੀ, ਤੇ ਅੱਜ ਉਹਨਾਂ ਦੇ ਹੀ ਉਲਟ ਹੋ ਗਿਆ। ਮੁਖਤਿਆਰ ਨੂੰ ਸਮਝ ਨਹੀ ਆ ਰਹੀ ਸੀ ਇਸ ਤਰ੍ਹਾਂ ਦੇ ਲੋਕਾਂ ਨੇ ਮੁੰਡਿਆਂ ਦੇ ਘਰ ਫੂਕ ਕੇ ਤਮਾਸ਼ਾ ਕਿਉਂ ਦੇਖਿਆ?” ਬਹੁਤ ਚਿਰ ਪਹਿਲਾਂ ਸੁਣਿਆ ਸ਼ੇਅਰ ਮੁਖਤਿਆਰ ਦੇ ਦਿਲ ਵਿਚ ਘੁੰਮਣ ਲੱਗਾ, “ਹਵਸ ਕੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ, ਖ਼ੁਦਾ ਕੇ ਘਰ ਕੀ ਕਿਆ ਕਹੀਏ, ਖ਼ੁਦਾ ਕੋ ਬੇਚ ਦੇਤੇ ਹੈਂ।”

“ਬਹੁਤ ਹੈਰਾਨੀ ਹੋਈ, ਤਹਾਨੂੰ ਇਸ ਤਰ੍ਹਾਂ ਬਦਲਦਿਆਂ ਹੋਇਆਂ ਦੇਖ ਕੇ।” ਮੁਖੀਤਆਰ ਨੇ ਕੋਲ ਖੜੇ ਪਿੰਡ ਦੇ ਸਰਪੰਚ ਨੂੰ ਦੇਖ ਕੇ ਕਿਹਾ, “ਸਾਨੂੰ ਕਿਸੇ ਨੂੰ ਵੀ ਦਿਲਪ੍ਰੀਤ ਬਾਰੇ ਕੁਝ ਨਹੀ ਪਤਾ।”

“ਹੁਣ ਤਾਂ ਦਿਲਪ੍ਰੀਤ ਨੂੰ ਲੱਭ ਕੇ ਤੁਹਾਡੇ ਹਵਾਲੇ ਕਰਨਾ ਹੀ ਪੈਣਾ ਹੈ।” ਬੈਠਕ ਵੱਲ ਆਉਂਦੀ ਗਿਆਨ ਕੌਰ ਲੀਡਰ ਵੱਲ ਦੇਖ ਕੇ ਬੋਲੀ, “ਜਦੋਂ ਘਰ ਦੇ ਕੁੱਤੇ ਹੀ ਚੋਰਾਂ ਨਾਲ ਰੱਲ ਜਾਣ, ਫਿਰ ਉਸ ਘਰ ਨੂੰ ਕਦੋਂ ਤਕ ਬਚਾਇਆ ਜਾ ਸਕਦਾ ਹੈ?”

“ਬੀਬੀ, ਤੂੰ ਵਿਚ ਨਾ ਬੋਲ।” ਲੀਡਰ ਨੇ ਢੀਠਾਂ ਵਾਂਗ ਕਿਹਾ, “ਮਰਦਾਂ ਦੀਆਂ ਗੱਲਾਂ ਵਿਚ ਜ਼ਨਾਨੀਆਂ ਨੂੰ ਬੋਲਣਾ ਨਹੀ ਚਾਹੀਦਾ।”

“ਵੇ ਤੇਰੇ ਵਰਗੇ ਕਾਹਦੇ ਮਰਦ, ਜਿਨ੍ਹਾਂ ਨੂੰ ਆਪਣੀ ਕੌਂਮ ਜਾਂ ਧਰਮ ਨਾਲ ਮੋਹ ਹੈ ਨਹੀ।” ਗਿਆਨ ਕੌਰ ਨੇ ਉੱਚੀ ਅਵਾਜ਼ ਵਿਚ ਕਿਹਾ, “ਬਲਬੀਰੋ ਦਾ ਭਾਪਾ ਕਹਿੰਦਾ ਹੁੰਦਾ ਸੀ ਕਿ ਅਜ਼ਾਦੀ ਮਿਲਣ ਵੇਲੇ ਪੰਜਾਬ ਨੂੰ ਸਿੱਖ ਕੌਂਮ ਦੇ ਲੀਡਰਾਂ ਨੇ ਹੀ ਬਾਹਮਣਾ ਕੋਲ ਗਹਿਣੇ ਪਾ ਦਿੱਤਾ, ਮੈਨੂੰ ਲੱਗਦਾ ਤੂੰ ਵੀ ਉਹਨਾਂ ਦੀ ਹੀ ਨਸਲ ਵਿਚੋਂ ਹੀ ਹੈ।”

ਲੀਡਰ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਹੁਣ ਕੀ ਕਰੇ। ਉਸ ਨੇ ਇੰਸਪੈਕਟਰ ਨੂੰ ਚੱਲਣ ਦਾ ਇਸ਼ਾਰਾ ਕੀਤਾ ਤਾ ਇੰਸਪੈਕਟਰ ਨੇ ਪੁਲੀਸ ਨੂੰ ਹੁਕਮ ਚਾੜਿਆ, “ਘਰ ਵਿਚਲੇ ਸਾਰੇ ਮਰਦਾਂ ਨੂੰ ਹੱਥਕੜੀ ਲਾ ਲਉ।”

ਇਹ ਸੁਣ ਕੇ ਘਰ ਵਿਚਲੀਆਂ ਅੋਰਤਾਂ ਨੇ ਚੀਖ-ਚਿਹਾੜਾ ਪਾ ਦਿੱਤਾ। ਹਰਨਾਮ ਕੌਰ ਨੇ ਗੁੱਸੇ ਵਿਚ ਗਾਲ੍ਹਾਂ ਵਰਾਂਉਂਦਿਆਂ ਪੁਲੀਸ ਅਤੇ ਲੀਡਰ ਦੀ ਐਸੀ ਦੀ ਤੈਸੀ ਕਰ ਦਿੱਤੀ। ਪੁਲੀਸ ਸਾਰੀਆਂ ਗੱਲਾਂ ਨੂੰ ਅਣਗੋਲਿਆਂ ਕਰਦੀ ਘਰ ਵਿਚ ਮੌਜੂਦ ਸਾਰੇ ਬੰਦਿਆਂ ਨੂੰ ਹੱਥਕੜੀਆਂ ਲਾ ਲੈ ਤੁਰੀ।

ਪਿੰਡ ਦੇ ਮੋਹਤਬਰ ਬੰਦਿਆਂ ਨੇ ਜ਼ਨਾਨੀਆਂ ਨੂੰ ਹੌਂਸਲਾ ਦਿੱਤਾ, ਤੇ ਬੰਦਿਆਂ ਦੀ ਜਮਾਨਤ ਕਰਾਉਣ ਲਈ ਲਾਮਬੰਦ ਹੁੰਦੇ ਦੌੜ-ਭੱਜ ਕਰਨ ਲੱਗੇ।

ਹੱਕ ਲਈ ਲੜਿਆ ਸੱਚ – (ਭਾਗ-77)
ਸਵੇਰੇ ਹੀ ਹਰਜਿੰਦਰ ਸਿੰਘ ਜਦੋਂ ਖੂਹ ਤੋਂ ਮੁੜਿਆ ਆ ਰਿਹਾ ਸੀ ਤਾਂ ਰਸਤੇ ਵਿਚ ਸਕੂਲ ਦੇ ਕੋਲ ਹੈਡਮਾਸਟਰ ਗੁਰਮੀਤ ਸਿੰਘ ਮਿਲ ਪਿਆ ਜੋ ਆਪਣੇ ਪਿਡੋਂ ਸਾਈਕਲ ਤੇ ਸਕੂਲ ਨੂੰ ਆ ਰਿਹਾ ਸੀ। ਉਹ ਫਤਹਿ ਬੁਲਾ ਕੇ ਹਰਜਿੰਦਰ ਸਿੰਘ ਕੋਲ ਖਲੋ ਗਿਆ ਅਤੇ ਕਹਿਣ ਲੱਗਾ, “ਤਹਾਨੂੰ ਕੁਝ ਪਤਾ ਲੱਗਾ?”

“ਕਿਹਦੇ ਬਾਰੇ?”

“ਦਿਲਪ੍ਰੀਤ ਬਾਰੇ।”

“ਉਹ ਹੁਣ ਪੁਲੀਸ ਦੀ ਹਿਰਾਸਤ ਵਿਚ ਹੈ।” ਹਰਜਿੰਦਰ ਸਿੰਘ ਨੇ ਉਦਾਸ ਮਨ ਨਾਲ ਕਿਹਾ, “ਤੋਸ਼ੀ ਤੜਕੇ ਦਾ ਵੱਡੇ ਪਿੰਡ ਦੇ ਠਾਣੇਦਾਰ ਵੱਲ ਗਿਆ ਹੈ, ਆਪਣੇ ਪਿੰਡ ਦੇ ਸਰਪੰਚ ਦਾ ਰਿਸ਼ਤੇਦਾਰ ਐਮ.ਐਲ .ਏ ਹੈ, ਅੱਜ ਅਸੀ ਉਸ ਨੂੰ ਵੀ ਮਿਲਣਾ ਹੈ, ਦਿਲਪ੍ਰੀਤ ਦੀ ਜਮਾਨਤ ਹੋ ਸਕ, ੇ ਕੋਸ਼ਿਸ਼ ਕਰ ਰਹੇ ਹਾਂ।”

“ਇਹਦਾ ਮਤਲਬ ਤਹਾਨੂੰ ਪਤਾ ਨਹੀ ਲੱਗਾ।” ਹੈਡਮਾਸਟਰ ਨੇ ਕਿਹਾ, “ਰਾਤੀਂ ਜਦੋਂ ਦਿਲਪ੍ਰੀਤ ਨੂੰ ਪਟਿਆਲਾ ਜੇਲ ਵਿਚ ਲਿਜਾਇਆ ਜਾ ਰਿਹਾ ਸੀ, ਉਸ ਦੇ ਸਾਥੀ ਦਿਲਪ੍ਰੀਤ ਨੂੰ ਛੁਡਵਾ ਕੇ ਲੈ ਗਏ, ਦੋ ਪੁਲੀਸ ਵਾਲੇ ਝੜਪ ਵਿਚ ਮਾਰੇ ਵੀ ਗਏ।”

ਹਰਜਿੰਦਰ ਸਿੰਘ ਹੈਡਮਾਸਟਰ ਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ। ਆਪਣੀ ਦਿਲ ਦੀ ਧੜਕਨ ਨੂੰ ਕਾਬੂ ਕਰਦਾ ਹੋਇਆ ਕਹਿਣ ਲੱਗਾ, “ਤਹਾਨੂੰ ਕਿਵੇਂ ਪਤਾ ਲੱਗਾ।”

“ਰੇਡੀਉ ਤੋਂ ਸੁੱਣ ਕੇ ਆਇਆ ਹਾਂ।”

“ਫਿਰ ਤਾਂ ਤੁਹਾਡੀ ਗੱਲ ਠੀਕ ਹੀ ਹੋਵੇਗੀ।” ਹਰਜਿੰਦਰ ਸਿੰਘ ਨੇ ਕਿਹਾ, “ਅਸੀਂ ਤਾਂ ਸੋਚਿਆ ਸੀ ਕਿ ਸ਼ਾਇਦ ਪੁਲੀਸ ਦੇ ਤਸੀਹੇ ਝੱਲ ਕੇ ਦਿਲਪ੍ਰੀਤ ਘਰ ਨੂੰ ਮੁੜ ਆਵੇਗਾ।”

“ਸਰਦਾਰ ਜੀ ਕੀ ਗੱਲਾਂ ਕਰਦੇ ਹੋ।” ਹੈਡਮਾਸਟਰ ਨੇ ਕਿਹਾ, “ਜਿਹੜੇ ਮੁੰਡੇ ਇਸ ਲਾਈਨ ਵਿਚ ਚੱਲ ਰਹੇ ਨੇ, ਤੁਹਾਡਾ ਕੀ ਮਤਲਬ ਉਹ ਤਸੀਹਿਆਂ ਤੋਂ ਡਰ ਕੇ ਆਪਣੇ ਇਰਾਦੇ ਬਦਲ ਲੈਣਗੇ।”

ਹਰਜਿੰਦਰ ਸਿੰਘ ਨੂੰ ਪਤਾ ਨਾ ਲੱਗੇ ਕਿ ਉਹ ਮਾਸਟਰ ਜੀ ਨੂੰ ਕੀ ਜ਼ਵਾਬ ਦੇਵੇ। ਫਿਰ ਹੌਲੀ ਜਿਹੀ ਕਹਿਣ ਲੱਗਾ, “ਕੀ ਕਰੀਏ ਮਾਸਟਰ ਜੀ, ਸਾਨੂੰ ਤਾਂ ਕੁਝ ਪਤਾ ਨਹੀਂ ਲੱਗਦਾ। ਦਿਨ-ਰਾਤ ਉਸ ਦੀ ਚਿੰਤਾ ਵਿਚ ਹੀ ਗੁਜ਼ਰਦਾ ਹੈ।”

“ਆਪਾਂ ਇਸ ਵਿਚ ਕੁਝ ਵੀ ਨਹੀਂ ਕਰ ਸਕਦੇ, ਪ੍ਰਮਾਤਮਾ ਦੀ ਰਜ਼ਾ ਵਿਚ ਸਭ ਕੁਝ ਹੋ ਰਿਹਾ ਹੈ।” ਗੁਰਬਾਣੀ ਦੇ ਪ੍ਰੇਮੀ ਹੈਡਮਾਸਟਰ ਨੇ ਕਿਹਾ, “ਚਿੰਤਾ ਕੀਤੇ ਕਿਹੜਾ ਕੁਝ ਬਦਲ ਜਾਣਾ ਹੈ, ਨਾਲੇ ਗੁਰੂ ਜੀ ਕਹਿੰਦੇ ਨੇ ‘ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ।। ’ ਸਾਰੀ ਗੱਲ ਉਸ ਮਾਲਕ ਤੇ ਹੀ ਛੱਡ ਦਿਉ।”

“ਤੁਸੀਂ ਜੋ ਕੁਝ ਕਹਿ ਰਹੇ ਹੋ ਭਾਵੇਂ ਉਹ ਠੀਕ ਹੈ, ਫਿਰ ਵੀ ਇਹ ਮਨ ਬਹੁਤ ਵਾਰੀ ਉਖੜ ਜਾਂਦਾ ਹੈ।”

“ਕੋਈ ਨਹੀ ਉਖੜ ਕੇ ਸੰਭਲ ਜਾਵੇਗਾ, ਪਰ ਜਤਨ ਕਰਿਉ ਇਸ ਮਨ ਨੂੰ ਉਖੜ ਕੇ ਡਿਗਨ ਨਾ ਦਿਉ।” ਹੈਡਮਾਸਟਰ ਜੀ ਨੇ ਫਿਰ ਬਾਣੀ ਦੀ ਤੁਕ ਪੜ੍ਹੀ, “ਨਾ ਕਰ ਚਿੰਤ ਚਿੰਤਾ ਹੈ ਕਰਤੇ।।”

“ਲਉ ਜੀ, ਮਾਸਰਟ ਜੀ, ਤੁਹਾਡੀਆਂ ਗੱਲਾਂ ਨੇ ਤਾਂ ਮੈਨੂੰ ਕਾਇਮ ਕਰ ਦਿੱਤਾ।” ਹਰਜਿੰਦਰ ਸਿੰਘ ਨੇ ਉਤਸ਼ਾਹ ਨਾਲ ਕਿਹਾ, “ਟਾਈਮ ਕੱਢਿਉ, ਕਿਤੇ ਘਰ ਵੱਲ ਗੇੜਾ ਮਾਰਿਉ, ਦਿਲਪ੍ਰੀਤ ਦੀ ਮੰਮੀ ਕਿਤੇ ਕਿਤੇ ਜ਼ਿਆਦਾ ਹੀ ਓਦਰ ਜਾਂਦੀ ਹੈ।”

“ਕੋਈ ਨਹੀਂ, ਕਿਸੇ ਦਿਨ ਛੁੱਟੀ ਤੋਂ ਬਾਅਦ ਮੈਂ ਆਵਾਂਗਾ।”

ਘਰ ਜਾ ਕੇ ਹਰਜਿੰਦਰ ਸਿੰਘ ਨੇ ਦੇਖਿਆ ਜੋ ਖ਼ਬਰ ਉਸ ਨੇ ਪਰਿਵਾਰ ਨੂੰ ਦੱਸਣੀ ਸੀ, ਉਹ ਤੌਸ਼ੀ ਕੋਲੋ ਸੁੱਣ ਚੁੱਕੇ ਸਨ। ਹੁਣ ਸਾਰਿਆਂ ਦੀ ਇਹ ਹੀ ਸਲਾਹ ਸੀ ਕਿ ਦੀਪੀ ਨੂੰ ਉਸ ਦੇ ਮਾਪਿਆਂ ਨਾਲ ਮਿਲਾ ਲਿਆਈਏ। ਦੀਪੀ ਦੇ ਦਾਦੇ ਇੰਦਰ ਸਿੰਘ ਦੇ ਪੂਰੇ ਹੋਣ ਦਾ ਜਿਕਰ ਕਿਵੇਂ ਕੀਤਾ ਜਾਵੇ, ਇਹ ਉਹਨਾਂ ਨੂੰ ਪਤਾ ਨਹੀ ਸੀ ਲੱਗ ਰਿਹਾ। ਫਿਰ ਤੌਸ਼ੀ ਨੇ ਸਲਾਹ ਦਿੱਤੀ, “ਭਾਅ ਜੀ, ਮੈਂ ਤਾਂ ਕਹਿੰਦਾਂ ਹਾਂ ਦੀਪੀ ਨੂੰ ਇੰਦਰ ਸਿੰਘ ਫੁੱਫੜ ਜੀ ਦੇ ਗੁਜ਼ਰ ਜਾਣ ਦਾ ਹੁਣੇ ਹੀ ਦੱਸ ਦੇਣਾ ਚਾਹੀਦਾ ਹੈ।”

“ਹਾਂ ਦੱਸ ਹੀ ਦੇਣਾ ਚਾਹੀਦਾ ਹੈ।” ਹਰਜਿੰਦਰ ਸਿੰਘ ਨੇ ਹਾਂ ਮਿਲਾਦਿੰਆਂ ਕਿਹਾ, “ਦੀਪੀ ਹੈ ਕਿੱਥੇ? ਨਸੀਬ ਕੌਰ, ਮਾਰ ਤਾਂ ਅਵਾਜ਼ ਜਰਾ ਦੀਪੀ ਨੂੰ।”

“ਮੈ ਲੈ ਕੇ ਆਉਂਦੀ ਹਾਂ।” ਮਿੰਦੀ ਨੇ ਚੁਬਾਰੇ ਵੱਲ ਨੂੰ ਜਾਂਦਿਆਂ ਨਸੀਬ ਕੌਰ ਨੂੰ ਕਿਹਾ, “ਭੈਣ ਜੀ ਸਾਰੇ ਬੈਠਕ ਵਿਚ ਆ ਜਾਉ, ਉੱਥੇ ਬੈਠ ਕੇ ਦੀਪੀ ਨਾਲ ਗੱਲ ਕਰਦੇ ਹਾਂ।”

ਸਾਰਾ ਪਰਿਵਾਰ ਬੈਠਕ ਵਿਚ ਇਕੱਠਾ ਹੋ ਗਿਆ। ਜਿਉਂ ਹੀ ਦੀਪੀ ਬੈਠਕ ਵਿਚ ਦਾਖਲ ਹੋਈ ਨਸੀਬ ਕੌਰ ਨੇ ਉਸ ਨੂੰ ਅਵਾਜ਼ ਮਾਰ ਕੇ ਆਪਣੇ ਕੋਲ ਬੈਠਾ ਲਿਆ। ਫਿਰ ਬਹੁਤ ਹੀ ਪਿਆਰ ਭਿਜੇ ਬੋਲਾਂ ਵਿਚ ਕਹਿਣ ਲੱਗੀ, “ਬੇਟਾ ਤੇਰੇ ਨਾਲ ਅਸੀ ਇਕ ਗੱਲ ਕਰਨੀ ਹੈ।” ਦੀਪੀ ਹੱਕੀ-ਬੱਕੀ ਹੋਈ ਉਹਨਾਂ ਦੇ ਉਦਾਸ ਚਿਹਰੇ ਦੇਖਣ ਲੱਗੀ। ਉਸ ਨੇ ਭਾਵੇਂ ਅਜੇ ਗੱਲ ਨਹੀ ਸੀ ਸੁਣੀ, ਪਰ ਉਸ ਨੂੰ ਇਹ ਜ਼ਰੂਰ ਸਮਝ ਲੱਗ ਗਈ ਸੀ ਕਿ ਗੱਲ ਕੋਈ ਉਦਾਸੀ ਵਾਲੀ ਹੀ ਹੈ। ਬਾਕੀ ਤਾਂ ਅਜੇ ਗੱਲ ਸ਼ੁਰੂ ਕਰਨ ਬਾਰੇ ਸੋਚ ਹੀ ਰਹੇ ਸਨ ਮਿੰਦੀ ਨੇ ਕਹਿ ਵੀ ਦਿੱਤਾ, “ਦੀਪੀ, ਫੁੱਫੜ ਇੰਦਰ ਸਿੰਘ ਵੀ ਚਲ ਵਸੇ ਨੇ।”

ਦੀਪੀ ਨੇ ਪਥਰਾਈਆਂ ਜਿਹੀਆਂ ਅੱਖਾਂ ਨਾਲ ਮਿੰਦੀ ਵੱਲ ਦੇਖਿਆ। ਫਿਰ ਦੋ ਮੋਟੇ ਮੋਟੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਕਰਕੇ ਉਸ ਦੀਆਂ ਗੱਲਾਂ ਤੇ ਡਿਗ ਪਏ। ਨਸੀਬ ਕੌਰ ਨੇ ਉਸ ਨੂੰ ਆਪਣੇ ਮੋਢੇ ਨਾਲ ਲਾ ਲਿਆ। ਦੀਪੀ ਹੌਲੀ ਹੌਲੀ ਰੋਣ ਲਗ ਪਈ। ਦੀਪੀ ਆਪਣੇ ਆਪ ਤੇ ਹੈਰਾਨ ਵੀ ਸੀ ਕਿ ਮਾਤਾ ਜੀ ਨਾਲ ਉਹ ਕਿੰਨੇ ਹੌਸਲੇ ਵਿਚ ਰਹੀ ਸੀ, ਹੁਣ ਆਪਣਿਆਂ ਨੂੰ ਦੇਖ ਕੇ ਵਾਰ ਵਾਰ ਰੋਣਾਂ ਕਿਉਂ ਨਿਕਲ ਰਿਹਾ ਹੈ? ਇਸ ਗੱਲ ਦੀ ਉਸ ਨੂੰ ਕੋਈ ਸਮਝ ਨਾ ਲੱਗੀ ਤੇ ਉਹ ਨਸੀਬ ਕੌਰ ਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਦਿਲ ਹਲਕਾ ਕਰਨ ਲੱਗੀ ਰਹੀ।

“ਉੱਠੋ ਬਈ, ਹੋਵੋ ਤਿਆਰ।” ਤੌਸ਼ੀ ਨੇ ਕਿਹਾ, “ਦੀਪੀ ਨੂੰ ਇਹਦੇ ਪੇਕੇ ਮਿਲਾ ਲਿਆਈਏ।”

ਹੱਕ ਲਈ ਲੜਿਆ ਸੱਚ – (ਭਾਗ-76)
ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵਿਸ਼ਨੂੰ ਕਪੂਰ ਨੇ ਸਵੇਰ ਦਾ ਪੰਜਾਬੀ ਅਖਬਾਰ ਸੰਤਰੀ ਦੇ ਹੱਥ ਦੀਪੀ ਨੂੰ ਭਿਜਵਾ ਦਿੱਤਾ। ਵਿਸ਼ਨੂੰ ਕਪੂਰ ਮਾਤਾ ਜੀ ਅਤੇ ਦੀਪੀ ਨਾਲ ਪਹਿਲਾਂ ਵਾਂਗ ਹੀ ਹਮਦਰਦੀ ਰੱਖਦਾ ਸੀ। ਉਹ ਆਪ ਅਖ਼ਬਾਰ ਬਾਅਦ ਵਿਚ ਪੜ੍ਹਦਾ ਪਹਿਲਾਂ ਮਾਤਾ ਜੀ ਅਤੇ ਦੀਪੀ ਨੂੰ ਭੇਜ ਦਿੰਦਾਂ। ਦੀਪੀ ਖ਼ਬਰਾਂ ਪੜ੍ਹ ਕੇ ਮਾਤਾ ਜੀ ਨੂੰ ਸਣਾਉਣ ਲੱਗੀ। ਖ਼ਬਰ ਪੜ੍ਹਦੀ ਪੜ੍ਹਦੀ ਚੁੱਪ ਹੋ ਗਈ ਕਿਉਂ ਕਿ ਅਖ਼ਬਾਰ ਦੇ ਦੂਸਰੇ ਪੇਜ ਉੱਪਰ ਖ਼ਬਰ ਛੱਪੀ ਸੀ ਕਿ ਦਿਲਪ੍ਰੀਤ ਅੱਤਿਵਾਦੀ ਅਤੇ ਉਸ ਦੇ ਇਕ ਸਾਥੀ ਨੂੰ ਹਰਿਆਣੇ ਦੀ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਉਸ ਦੇ ਦੋ ਸਾਥੀ ਮੁਕਾਬਲੇ ਵਿਚ ਗੋਲੀ ਲੱਗਣ ਕਰਕੇ ਮੌਤ ਦਾ ਸ਼ਿਕਾਰ ਹੋ ਗਏ। ਚੱਪ ਹੋਈ ਦੀਪੀ ਨੂੰ ਦੇਖ ਕੇ ਮਾਤਾ ਜੀ ਬੋਲੇ, “ਬੇਟਾ, ਖ਼ਬਰਾਂ ਪੜ੍ਹਦੀ ਪੜ੍ਹਦੀ ਰੁਕ ਕਿਉਂ ਗਈ, ਹੋਰ ਸੁਣਾ।”

“ਮਾਤਾ ਜੀ, ਦਿਲਪ੍ਰੀਤ ਨੂੰ ਪੁਲੀਸ ਨੇ ਫੜ ਲਿਆ ਹੈ।” ਦੀਪੀ ਨੇ ਹੌਲੀ ਜਿਹੀ ਆਖਿਆ, “ਉਹਨਾਂ ਦੇ ਦੋ ਸਾਥੀ ਪੁਲੀਸ ਦੀ ਗੋਲੀ ਲਗਣ ਕਾਰਨ…।”

“ਸ਼ਹੀਦ ਹੋ ਗਏ।” ਮਾਤਾ ਜੀ ਨੇ ਆਪਣਾ ਹੱਥ ਕਾਲਜੇ ਤੇ ਰੱਖ ਕੇ ਕਿਹਾ, “ਕੌਣ ਸਨ ਨਾਮ ਨਹੀ ਲਿਖੇ।”

“ਨਹੀ”। ਦੀਪੀ ਨੇ ਚੁੰਨੀ ਦਾ ਲੜ ਅੱਖਾਂ ਉੱਤੇ ਫੇਰਦੇ ਹੌਂਸਲੇ ਨਾਲ ਕਿਹਾ, “ਕੱਲ੍ਹ ਸਿਪਾਹੀ ਉਹਨਾਂ ਦੇ ਫੜੇ ਜਾਣ ਦੀਆ ਗੱਲਾਂ ਕਰ ਰਹੇ ਸਨ, ਮੈਂ ਤਾਂ ਸੋਚਿਆ ਉਹ ਮੈਨੂੰ ਡਰਾ ਰਹੇ ਨੇ।”

“ਦਸ਼ਮੇਸ਼ ਪਿਤਾ ਆਪਣੇ ਸਿੰਘਾਂ ਦੀ ਆਪ ਹੀ ਰੱਖਿਆ ਕਰੀਂ।” ਮਾਤਾ ਜੀ ਨੇ ਦਿਲ ਭਰਦਿਆਂ ਆਖਿਆ, “ਫੜੇ ਗਏ ਸਿੰਘਾਂ ਨੂੰ ਛੁਡਾਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਹੋਰ ਨਾ ਉਹਨਾਂ ਦਾ ਵੀ ਮੁਕਾਬਲਾ ਬਣਾ ਦਿੱਤਾ ਜਾਵੇ।” ਉਦੋਂ ਹੀ ਵਿਸ਼ਨੂੰ ਕਪੂਰ ਆ ਗਿਆ ਅਤੇ ਕਹਿਣ ਲੱਗਾ, “ਮਾਤਾ ਜੀ ਤੁਹਾਡੀ ਰਿਹਾਈ ਦੇ ਹੁਕਮ ਆ ਗਏ ਹਨ, ਤਹਾਨੂੰ ਰਿਹਾ ਕੀਤਾ ਜਾ ਰਿਹਾ ਹੈ।”

“ਪੁੱਤਰਾ, ਹੁਣ ਤਾਂ ਰਿਹਾ ਆਪ ਨੇ ਕਰਨਾ ਹੀ ਸੀ।” ਮਾਤਾ ਜੀ ਨੇ ਕਿਹਾ, “ਜਿਹਨਾਂ ਕਰਕੇ ਸਾਨੂੰ ਫੜਿਆ ਸੀ, ਉਹ ਜਿਉਂ ਤੁਹਾਡੇ ਕਾਬੂ ਆ ਗਏ।”

ਵਿਸ਼ਨੂੰ ਕਪੂਰ ਕੁਝ ਨਹੀ ਬੋਲਿਆ। ਉਸ ਨੇ ਦੀਪੀ ਵੱਲ ਦੇਖਿਆ ਜੋ ਬਿਨਾ ਕੁਝ ਕਹੇ ਅਡੋਲ ਖੜ੍ਹੀ ਸੀ।

“ਮਾਤਾ ਜੀ, ਤੁਹਾਨੂੰ ਕੋਈ ਮਿਲਣ ਵਾਲੇ ਅੱਜ ਵੀ ਆਏ ਹੋਏ ਹਨ।” ਵਿਸ਼ਨੂੰ ਕਪੂਰ ਨੇ ਦੱਸਿਆ, “ਉਹ ਬਾਹਰ ਤੁਹਾਡੀ ਉਡੀਕ ਕਰ ਰਹੇ ਨੇ।”

ਬਾਹਰ ਪਿੰਡ ਦਾ ਸਰਪੰਚ ਅਤੇ ਕੁਝ ਹੋਰ ਪੰਤਵੰਤੇ ਲੋਕੀ ਬੈਠੇ ਸਨ। ਉਹਨਾਂ ਵਿਚ ਅਕਾਲੀ ਇਸਤਰੀ ਦਲ ਦੀ ਮੈਂਬਰ ਰਣਜੀਤ ਕੌਰ ਵੀ ਸੀ। ਉਹ ਮਾਤਾ ਜੀ ਦੇ ਗਲੇ ਲਗ ਮਿਲੀ। ਜਿਹੜੀ ਗੱਡੀ ਉਹ ਲੈ ਕੇ ਆਏ ਸਨ ਮਾਤਾ ਜੀ ਨੂੰ ਅਤੇ ਦੀਪੀ ਨੂੰ ਉਸ ਵਿਚ ਹੀ ਬਿਠਾ ਲਿਆ ਗਿਆ। ਰਸਤੇ ਵਿਚ ਦੀਪੀ ਨੇ ਉਹਨਾਂ ਨੂੰ ਸਿਪਾਹੀਆਂ ਦੇ ਵਰਤਾਰੇ ਬਾਰੇ ਗੱਲ ਕੀਤੀ ਤਾਂ ਸਰਪੰਚ ਨੇ ਕਿਹਾ, “ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੀਆਂ ਬੱਚੀਆਂ ਨੂੰ ਇਹ ਗੱਲਾਂ ਵੀ ਸਹਿਣ ਕਰਨੀਆਂ ਪੈਣਗੀਆਂ।”

“ਸਰਪੰਚ ਸਾਹਿਬ, ਇਹ ਤਾਂ ਕੁੱਛ ਵੀ ਨਹੀਂ।” ਨਾਲ੍ਹਦੇ ਪਿੰਡ ਦੇ ਅਵਤਾਰ ਸਿੰਘ ਨੇ ਕਿਹਾ, “ਜੋ ਕੁਝ ਮੈਨੂੰ ਪਤਾ ਲੱਗਾ ਹੈ, ਉਹ ਤਾਂ ਮੈਂ ਬਿਆਨ ਨਹੀਂ ਕਰ ਸਕਦਾ।”

“ਪੰਜਾਬੀ ਸੂਬੇ ਲਈ ਵੀ ਆਪਣੀ ਕੌਮ ਨੇ ਬਹੁਤ ਕੁਝ ਸਹਿਆ।” ਰਣਜੀਤ ਕੌਰ ਨੇ ਕਿਹਾ, “ੳਦੋਂ ਇਕ ਮੌਕੇ 56000 ਤੋਂ ਵੱਧ ਸਿੱਖ ਜੇਲ੍ਹਾਂ ਵਿਚ ਸਨ।”

“ਦਰਸ਼ਨ ਸਿੰਘ ਫੇਰੂਮਾਨ ਨੇ 14 ਅਗਸਤ ਤੋਂ 74 ਦਿਨ ਲੰੰਮੀ ਭੁੱਖ ਹੜਤਾਲ ਰੱਖੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ।” ਅਵਤਾਰ ਸਿੰਘ ਨੇ ਦੱਸਿਆ, “27 ਅਕਤੂਬਰ ਨੂੰ ਜਦੋਂ ਉਹ ਸ਼ਹੀਦ ਹੋ ਗਏ ਤਾਂ ਸਰਕਾਰ ਨੇ ਕਿਹਾ ਸੀ ਕਿ ਚੰਢੀਗੜ੍ਹ ਬਾਰੇ ਫ਼ੈਸਲਾ ਬੱਜਟ ਤੋਂ ਪਹਿਲਾਂ ਲੈ ਲਿਆ ਜਾਵੇਗਾ, ਪਰ ਅੱਜ ਤਕ ਨਹੀਂ ਕੁਝ ਕੀਤਾ।”

“ਵੱਡਾ ਫਰੇਬ ਤਾਂ ਇਹਨਾਂ 1948 ਵਿਚ ਹੀ ਸਾਡੇ ਨਾਲ ਕਰ ਲਿਆ ਸੀ।” ਰਣਜੀਤ ਕੌਰ ਕਹਿਣ ਲੱਗੀ, “ਉਦੋਂ ਅਕਾਲੀ ਦਲ ਭੰਗ ਕਰਕੇ ਸਾਰਿਆਂ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਸੀ।”

“1948 ਵਿਚ ਹੀ ਸਿੱਖਾਂ ਕੋਲੋਂ ਵੱਖਰੀ ਚੋਣ ਪ੍ਰਣਾਲੀ ਦਾ ਹੱਕ 30 ਦਸਬੰਰ ਨੂੰ ਖੋਹ ਲਿਆ ਸੀ।” ਅਵਤਾਰ ਸਿੰਘ ਨੇ ਕਿਹਾ, “ਇਹਨਾਂ ਵਲੋਂ ਕੀਤੇ ਗਏ ਧੋਖਿਆਂ ਦਾ ਜਿਕਰ 1947 ਤੋਂ ਹੁਣ ਤਕ ਕਰੀਏ ਤਾਂ ਸ਼ਾਇਦ ਅੰਤ ਹੀ ਨਾ ਹੋਵੇ।”

“ਇਕ ਧੋਖੇ ਦਾ ਮੈਨੂੰ ਵੀ ਪਤਾ।” ਸਰਪੰਚ ਨੇ ਕਿਹਾ, “ਦਿੱਲੀ ਵਿਖੇ ਸੀਸ ਗੰਜ ਗੁਰਦੁਆਰਾ ਸਾਹਿਬ ਵਿਚ 1931 ਨੂੰ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਲਾਹੌਰ ਸੈਸ਼ਨ ਵਿਚ ਮਤਾ ਪਾਸ ਕੀਤਾ ਹੈ ਕਿ ਉਹ ਘੱਟ ਗਿਣਤੀਆ ਦੇ ਮਾਮਲੇ ਬਾਰੇ ਕੋਈ ਅਜਿਹਾ ਸਮਝੌਤਾ ਨਹੀ ਕਰਨਗੇ ਜਿਹੜਾ ਘੱਟ ਗਿਣਤੀਆਂ ਨੂੰ ਪ੍ਰਵਾਨ ਨਹੀ ਹੋਵੇਗਾ, ਬਾਅਦ ਵਿਚ ਸੰਵਿਧਾਨ ਦੀ 25 ਧਾਰਾ ਵਿਚ ਸਿਖਾਂ ਨੂੰ ਹਿੰਦੂ ਹੀ ਲਿਖ ਦਿੱਤਾ ਗਿਆ।”

ਮਾਤਾ ਜੀ ਜੋ ਬਹੁਤ ਦੇਰ ਤੋਂ ਇਹ ਗੱਲਾਂ ਸੁਣ ਰਹੇ ਸਨ, ਬੋਲੇ, “ਭਰਾਵੋ, ਛੱਡੋ ਆਹ ਗੱਲਾਂ, ਇਹਨਾਂ ਪਿਛਲੀਆਂ ਤਾਂ ਕੀ ਸੁਧਾਰਨੀਆਂ, ਇਹ ਹੁਣ ਤਾਂ ਸਿਧਾਂ ਹੀ ਸਿੱਖਾਂ ਦੀ ਹੋਂਦ ਮਿਟਾਉਣ ਉੱਪਰ ਆ ਗਏ ਨੇ, ਪਰਮਾਤਾਮਾ ਇਹਨਾਂ ਨੂੰ ਸੁਮੱਤ ਬਖਸ਼ੇ।”

“ਐਨੇ ਸਾਲ ਹੋ ਗਏ ਅਜੇ ਤੱਕ ਤਾਂ ਸੁਮੱਤ ਬਖਸ਼ੀ ਨਹੀ।” ਅਵਤਾਰ ਸਿੰਘ ਨੇ ਕਿਹਾ, “ਮੈਨੂੰ ਤਾਂ ਲੱਗਦਾ ਹੈ ਕਿ ਇਹਨਾਂ ਫਿਰਕੂਪੁਣੇ ਵਿਚ ਸੁਦਾਈ ਹੀ ਹੋ ਜਾਣਾ ਹੈ।”

ਗੱਲ ਨੂੰ ਹੋਰ ਪਾਸੇ ਪਾਉਣ ਲਈ ਮਾਤਾ ਜੀ ਫਿਰ ਬੋਲੇ, “ਮੇਰੀ ਤਾਂ ਹੁਣ ਇਹ ਸਲਾਹ ਹੈ ਕਿ ਦੀਪੀ ਨੂੰ ਮੈਂ ਆਪਣੇ ਨਾਲ ਲਿਜਾਣ ਦੀ ਵਜਾਏ ਇਸਨੂੰ ਇਹਦੇ ਮਾਪਿਆਂ ਜਾਂ ਸਹੁਰਿਆਂ ਕੋਲ ਛੱਡ ਦਿਆਂ।”

“ਗੱਲ ਤਾਂ ਤੁਹਾਡੀ ਠੀਕ ਹੈ।” ਰਣਜੀਤ ਕੌਰ ਨੇ ਕਿਹਾ, “ਬੇਟਾ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ?”

“ਮੈ ਤਾਂ ਮਾਤਾ ਜੀ ਦੇ ਨਾਲ ਹੀ ਰਹਿਣਾ ਚਾਹੁੰਦੀ ਸਾਂ।” ਦੀਪੀ ਨੇ ਕਿਹਾ, “ਦਿਲਪ੍ਰੀਤ ਮੈਨੂੰ ਮਾਤਾ ਜੀ ਕੋਲ ਹੀ ਛੱਡ ਕੇ ਗਏ ਸਨ।”

“ਉਹ ਤਾਂ ਪੁੱਤਰਾ ਠੀਕ ਹੈ।” ਮਾਤਾ ਜੀ ਨੇ ਕਿਹਾ, “ਇਹ ਕਮੀਨਿਆ ਦਾ ਕੀ ਭਰੋਸਾ ਕਿਹੜੇ ਵੇਲੇ ਆ ਕੇ ਫਿਰ ਆਪਣੇ ਤੇ ਧਾਵਾ ਬੋਲ ਦੇਣ।”

“ਧੀ ਰਾਣੀਏ, ਮਾਤਾ ਜੀ ਠੀਕ ਕਹਿੰਦੇ ਨੇ।” ਸਰਪੰਚ ਨੇ ਕਿਹਾ, “ਅਸੀਂ ਵੀ ਹੁਣ ਮਾਤਾ ਜੀ ਨੂੰ ਵੀ ਇਕੱਲਿਆਂ ਨਹੀ ਰਹਿਣ ਦੇਣਾ।”

“ਫਿਰ ਮੈਨੂੰ ਸੁਹਰਿਆਂ ਦੇ ਪਿੰਡ ਹੀ ਛੱਡ ਦਿਉ।” ਦੀਪੀ ਨੇ ਦੱਸਿਆ, “ਉਹ ਇਥੋਂ ਲਾਗੇ ਪੈਂਦਾ ਹੈ।”

ਹਵੇਲੀ ਵਿਚ ਹਰਜਿੰਦਰ ਸਿੰਘ ਜੋ ਚਾਰੇ ਦੀ ਮਸ਼ੀਨ ਕੋਲ ਖੜ੍ਹਾ ਬਈਏ ਨਾਲ ਗੱਲਾਂ ਕਰ ਰਿਹਾ ਸੀ ਗੱਡੀ ਦੀ ਅਵਾਜ਼ ਸੁਣ ਕੇ ਉਧਰ ਦੇਖਿਆ ਤਾਂ ਹੈਰਾਨ ਹੋਇਆ ਅਤੇ ਦੀਪੀ ਅਤੇ ਨਾਲ ਆਏ ਬੰਦਿਆਂ ਨੂੰ ਦੇਖ ਕੇ ਘਬਰਾ ਵੀ ਗਿਆ। ਅੰਦਰੋ ਅੰਦਰ ਹੀ ਉਸ ਨੇ ਦਿਲਪ੍ਰੀਤ ਦੀ ਸੁੱਖ ਮੰਗੀ। ਫਿਰ ਆਏ ਸਜਨਾ ਨਾਲ ਫਤਹਿ ਸਾਂਝੀ ਕੀਤੀ। ਦੀਪੀ ਨੇ ਉਹਨਾਂ ਨਾਲ ਹਰਜਿੰਦਰ ਸਿੰਘ ਦੀ ਜਾਣ-ਪਹਿਚਾਣ ਕਰਵਾ ਦਿੱਤੀ। ਦੀਪੀ ਨੂੰ ਹਰਜਿੰਦਰ ਸਿੰਘ ਦੇ ਸੁਪਰਦ ਕਰਕੇ ਜਾਣ ਲੱਗੇ ਤਾਂ ਹਰਜਿੰਦਰ ਸਿੰਘ ਨੇ ਬੇਨਤੀ ਕੀਤੀ, “ਘਰ ਨੂੰ ਚਲੋ, ਜਲ-ਪਾਣੀ ਛੱਕ ਕੇ ਫਿਰ ਮੁੜ ਜਾਇਉ।”

“ਸਰਦਾਰ ਸਾਹਿਬ, ਹੁਣ ਸਾਨੂੰ ਮੁੜਨ ਦਿਉ।” ਅਵਤਾਰ ਸਿੰਘ ਨੇ ਕਿਹਾ, “ਨਹੀ ਤਾਂ ਪਿੰਡ ਪਹੁੰਚਣ ਨੂੰ ਬਹੁਤ ਕੁਵੇਲਾ ਹੋ ਜਾਵੇਗਾ।”

“ਇਹ ਵੀ ਤੁਹਾਡਾ ਆਪਣਾ ਪਿੰਡ ਹੀ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਕੱਲ੍ਹ ਨੂੰ ਚਲੇ ਜਾਣਾ।”

“ਉਹ ਤਾਂ ਗੱਲ ਤੁਹਾਡੀ ਠੀਕ ਹੈ।” ਸਰਪੰਚ ਨੇ ਕਿਹਾ, “ਤੁਸੀਂ ਹੁਣ ਸਾਨੂੰ ਜਾਣ ਹੀ ਦਿਉ।”

“ਅਸੀ ਫਿਰ ਕਿਤੇ ਆਵਾਂਗੇ।” ਮਾਤਾ ਜੀ ਨੇ ਕਿਹਾ, “ਮੈਨੂੰ ਤਾਂ ਆਉਣਾ ਹੀ ਪੈਣਾ ਹੈ, ਦੀਪੀ ਦੀ ਅਮਾਨਤ ਜੋ ਮੈਂ ਬੈਂਕ ਵਿਚ ਰੱਖੀ ਹੋਈ ਹੈ, ਉੁਹ ਦੇਣ ਆਵਾਂਗੀ।”

“ਮਾਤਾ ਜੀ, ਤੁਸੀਂ ਉਹਦਾ ਫਿਕਰ ਨਾ ਕਰਿਉ, ਜਦੋਂ ਸਾਨੂੰ ਲੋੜ ਹੋਈ ਅਸੀਂ ਆਪੇ ਹੀ ਜਾ ਕੇ ਲੈ ਆਵਾਂਗੇ।” ਦੀਪੀ ਨੇ ਅੱਖਾਂ ਵਿਚ ਅਥਰੂ ਲਿਆ ਕੇ ਕਿਹਾ, “ਵੈਸੇ ਤੁਸੀ ਮੈਨੂੰ ਮਿਲਣ ਜ਼ਰੂਰ ਆ ਜਾਇਆ ਕਰਿਉ।”

ਮਾਤਾ ਜੀ ਨੇ ਦੀਪੀ ਨੂੰ ਕਲ੍ਹਾਵੇ ਵਿਚ ਲੈ ਲਿਆ। ਉਹਨਾਂ ਦਾ ਮਨ ਭਰ ਗਿਆ ਪਰ ਬੋਲੇ ਕੁਝ ਨਹੀਂ ਅਤੇ ਚੁੱਪ ਚਾਪ ਗੱਡੀ ਵਿਚ ਬੈਠ ਗਏ।

ਦੀਪੀ ਨੂੰ ਦੇਖ ਕੇ ਮਿੰਦੀ ਅਤੇ ਨਸੀਬ ਕੌਰ ਖੁਸ਼ ਵੀ ਹੋਈਆਂ, ਪਰ ਦਿਲਪ੍ਰੀਤ ਬਾਰੇ ਸੋਚ ਕੇ ਮੁੜ ਉਦਾਸ ਹੋ ਗਈਆਂ। ਦੀਪੀ ਦਲਾਨ ਵੱਲ ਨੂੰ ਜਾਣ ਲੱਗੀ ਤਾਂ ਜੋ ਬੇਬੇ ਜੀ ਨੂੰ ਮਿਲ ਸਕੇ ਤਾਂ ਨਸੀਬ ਕੌਰ ਨੇ ਉਸ ਨੂੰ ਪਿਛੋਂ ਅਵਾਜ਼ ਮਾਰੀ, “ਦੀਪੀ, ਜਿਸ ਨੂੰ ਤੂੰ ਮਿਲਣ ਜਾ ਰਹੀ ਏ, ਉਹ ਰੱਬ ਕੋਲ ਚਲੀ ਗਈ ਹੈ।”

ਦੀਪੀ ਇਹ ਸੁਣ ਕੇ ਸੁੰਨ ਹੋ ਗਈ ਅਤੇ ਉੱਥੇ ਹੀ ਖੜ੍ਹ ਗਈ। ਮਿੰਦੀ ਨੇ ਉਸ ਨੂੰ ਜਾ ਕੇ ਜੱਫੀ ਵਿਚ ਲੈ ਲਿਆ, ਫਿਰ ਧਾਹ ਮਾਰ ਕੇ ਰੋ ਪਈ। ਦੀਪੀ ਦਾ ਵੀ ਰੋਣ ਨਿਕਲ ਗਿਆ। ਨਸੀਬ ਕੌਰ ਲੰਗੜਾਉਂਦੀ ਹੋਈ ਉਹਨਾਂ ਕੋਲ ਪੁੰਹਚੀ ਤਾਂ ਦੀਪੀ ਰੋਂਦੀ ਹੋਈ ਉਸ ਦੇ ਗਲ ਨੂੰ ਜਾ ਲੱਗੀ। ਤਿੰਨੇ ਜਣੀਆਂ ਰੋ ਕੇ ਆਪਣੇ ਦਿਲ ਹਲਕੇ ਕਰ ਰਹੀਆਂ ਸਨ। ਇਹ ਨਹੀਂ ਪਤਾ ਕਿ ਉਹ ਮਾਤਾ ਜੀ ਤੁਰ ਜਾਣ ਦੇ ਗਮ ਵਿਚ ਰੋ ਰਹੀਆਂ ਸਨ ਜਾਂ ਉਹਨਾ ਨੂੰ ਉਹ ਹਾਲਾਤ ਰੁਆ ਰਹੇ ਸਨ ਜਿਹਨਾਂ ਵਿਚੋਂ ਇਹਨਾ ਦਾ ਪ੍ਰੀਵਾਰ ਗੁਜ਼ਰ ਰਿਹਾ ਸੀ। ਕੋਲ ਖੜੇ੍ਹ ਹਰਜਿੰਦਰ ਸਿੰਘ ਨੇ ਆਪਣੇ ਹੁੰਝੂ ਪਰਨੇ ਦੇ ਲੜ ਨਾਲ ਸਾਫ ਕਰ ਦਿਆਂ ਕਿਹਾ, “ਨਸੀਬ ਕੌਰ, ਬਸ ਕਰੋ ਹੁਣ, ਕੁੜੀ ਨੂੰ ਕੁਝ ਖਾਣ-ਪੀਣ ਲਈ ਦੇਵੋ।”

ਨਸੀਬ ਕੌਰ ਰਸੋਈ ਵੱਲ ਨੂੰ ਮੁੜ ਪਈ। ਦੀਪੀ ਨੇ ਉਸ ਨੂੰ ਲੰਗੜਾਉਂਦਿਆ ਦੇਖ ਕੇ ਪੁੱਛਿਆ, “ਮੰਮੀ ਜੀ, ਤੁਹਾਡੀ ਲੱਤ ਨੂੰ ਕੀ ਹੋਇਆ।”

“ਪੁੱਤ, ਤੂੰ ਇਹ ਨਾਂ ਹੀ ਪੁੱਛ ਤਾਂ ਚੰਗਾ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਦਿਲਪ੍ਰੀਤ ਦੇ ਨਾਲ ਨਾਲ ਸਾਨੂੰ ਵੀ ਸਭ ਕੁਝ ਭੁਗਤਨਾ ਪੈ ਰਿਹਾ ਹੈ।”     “ਡੈਡੀ ਜੀ, ਇਹ ਸਭ ਭਾਗਾਂ ਦੀਆਂ ਗੱਲਾਂ ਹਨ।” ਦੀਪੀ ਨੇ ਕਿਹਾ, “ਫਿਰ ਵੀ ਦੱਸੋ ਤਾਂ ਸਹੀ ਕਿ ਮੰਮੀ ਦੀ ਲੱਤ ਨੂੰ ਕੀ ਹੋਇਆ।”

“ਤੇਰੀ ਮੰਮੀ ਦੀ ਲੱਤ ਦਾ ਇਹ ਹਾਲ ਪੁਲੀਸ ਨੇ ਕੀਤਾ ਹੈ।” ਹਰਜਿੰਦਰ ਸਿੰਘ ਨੇ ਹਾਉਕਾ ਲੈਂਦੇ ਕਿਹਾ, “ਜਦੋਂ ਦਿਲ ਕਰਦਾ ਹੈ ਪੁਲੀਸ ਸਾਨੂੰ ਲੈ ਜਾਂਦੀ ਹੈ, ਦਿਲ ਆਈਆਂ ਸਾਡੇ ਨਾਲ ਕਰਦੀ ਰਹਿੰਦੀ ਹੈ।”

“ਪੁਲੀਸ ਨੇ ਮੰਮੀ ਜੀ ਦੀ ਲੱਤ ਤੋੜੀ।” ਦੀਪੀ ਨੇ ਹੈਰਾਨ ਹੋ ਕੇ ਕਿਹਾ, “ਸਾਡੇ ਜਾਣ ਮਗਰੋਂ ਕੀ ਕੀ ਤੁਹਾਡੇ ਨਾਲ ਹੋਇਆ, ਸਾਨੂੰ ਕੁਝ ਵੀ ਨਹੀਂ ਪਤਾ।”

“ਆ ਜਾ ਪੁੱਤ, ਤੂੰ ਹੁਣ ਰੋਟੀ ਖਾ ਲੈ।” ਨਸੀਬ ਕੌਰ ਨੇ ਕਿਹਾ, “ਹੌਲੀ ਹੌਲੀ ਆਪਾਂ ਸਭ ਗੱਲਾਂ ਕਰਾਂਗੇ।”

ਉਦੋਂ ਹੀ ਤੋਸ਼ੀ ਅਤੇ ਕਾਕਾ ਵੀ ਆ ਗਏ। ਦੀਪੀ ਕਾਕੇ ਨੂੰ ਦੇਖ ਵੀ ਹੈਰਾਨ ਹੋਈ ਕਿਉਂਕਿ ਉਸ ਨੂੰ ਕਾਕਾ ਬਹੁਤ ਵੱਡਾ ਸਾਰਾ ਲਗ ਰਿਹਾ ਸੀ। ਤੋਸ਼ੀ ਵੀ ਦੀਪੀ ਨੂੰ ਚਾਣ ਚੱਕ ਦੇਖ ਕੇ ਹੈਰਾਨ ਰਹਿ ਗਿਆ।

ਰਾਤ ਦੇਰ ਤਕ ਬੈਠ ਕੇ ਸਾਰਾ ਪ੍ਰੀਵਾਰ ਗੱਲਾਂ ਕਰਦਾ ਰਿਹਾ। ਸਾਰਿਆ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਸੀ ਕਿ ਦਿਲਪ੍ਰੀਤ ਨੂੰ ਪੁਲੀਸ ਨੇ ਫੜ੍ਹ ਲਿਆ। ਸਾਰੇ ਉਸ ਦੀ ਸਲਾਮਤੀ ਦੀ ਅਰਦਾਸ ਆਪਣੇ ਮਨਾਂ ਵਿਚ ਕਰ ਰਹੇ ਸਨ। ਹਰਜਿੰਦਰ ਸਿੰਘ ਅਤੇ ਤੋਸ਼ੀ ਨੇ ਸਲਾਹ ਕੀਤੀ ਸਵੇਰੇ ਹੀ ਉਹ ਆਲੇ-ਦੁਆਲੇ ਦੀਆਂ ਪੰਚਾਇਤਾ ਇਕੱਠੀਆਂ ਕਰਕੇ ਦਿਲਪ੍ਰੀਤ ਨੂੰ ਛਡਵਾਉਣ ਦੀ ਕੋਸ਼ਿਸ਼ ਕਰਨਗੇ।

ਜਦੋਂ ਸਾਰੇ ਥਾਉਂ-ਥਾਈ ਸੌਣ ਲਈ ਚਲੇ ਗਏ ਤਾਂ ਹਰਜਿੰਦਰ ਸਿੰਘ ਨੇ ਨਸੀਬ ਕੌਰ ਨੂੰ ਕਿਹਾ, “ਤੂੰ ਭਾਵੇਂ ਦੀਪੀ ਕੋਲ ਹੀ ਪੈ ਜਾਂਦੀ।”

“ਮੈ ਤਾਂ ਕਿਹਾ ਸੀ, ਪਰ ਉਹ ਮੰਨੀ ਨਹੀ। ਕਹਿੰਦੀ ਕੋਈ ਨਹੀ ਮੈਂ ਚੁਬਾਰੇ ਵਿਚ ਕਿਤਾਬ ਪੜ੍ਹ ਕੇ ਸੌਂ ਜਾਣਾਂ ਹੈ।”

“ਉਸ ਵਿਚਾਰੀ ਨੂੰ ਇਹ ਵੀ ਪਤਾ ਨਹੀਂ ਕਿ ਉਸ ਦਾ ਦਾਦਾ ਜੀ ਵੀ ਪੂਰਾ ਹੋ ਚੁੱਕਾ ਹੈ।”

“ਮੈ ਤਾਂ ਮਿੰਦੀ ਨੇ ਇਹ ਸਲਾਹ ਕੀਤੀ ਹੈ ਕੱਲ ਨੂੰ ਹੀ ਇਸ ਨੂੰ ਮਾਪਿਆਂ ਦੇ ਲੈ ਚਲੀਏ ਤੇ ਰਾਹ ਵਿਚ ਹੀ ਇਸ ਨੂੰ ਦੱਸਾਂਗੇ ਇਸ ਬਾਰੇ।”

“ਇਸ ਤਰ੍ਹਾਂ ਵੀ ਠੀਕ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਮੈਨੂੰ ਮਾਸੀ ਹਰਨਾਮ ਕੌਰ ਕੋਲੋਂ ਡਰ ਲੱਗਦਾ ਹੈ, ਕੱਲ ਨੂੰ ਉਹ ਜ਼ਰੂਰ ਕੁਝ ਨਾ ਕੱਝ ਬੋਲੇਗੀ।”

“ਬੰਦੇ ਦੀ ਆਪਣੀ ਆਪਣੀ ਆਦਤ ਹੁੰਦੀ ਹੈ।” ਨਸੀਬ ਕੌਰ ਨੇ ਕਿਹਾ, “ਮਾਸੀ ਤਾਂ ਐਵੇ ਹੀ ਸਭ ਨੂੰ ਕੁਝ ਨਾ ਕੁਝ ਕਹਿੰਦੀ ਹੀ ਰਹਿੰਦੀ ਹੈ, ਸਾਨੂੰ ਉਸ ਦੀਆਂ ਗੱਲਾਂ ਦਾ ਬੁਰਾ ਨਹੀ ਮਨਾਉਣਾ ਚਾਹੀਦਾ।”

“ਮੈਨੂੰ ਤਾਂ ਕੋਈ ਫ਼ਰਕ ਨਹੀ ਪੈਂਦਾ, ਪਰ ਦੀਪੀ ਦੇ ਮੱਮੀ- ਡੈਡੀ ਸ਼ਰਮਿੰਦਗੀ ਜਿਹੀ ਮਹਿਸੂਸ ਕਰਨ ਲਗ ਪੈਂਦੇ ਨੇ।”

“ਦਿਲਪ੍ਰੀਤ ਨੂੰ ਪੁਲੀਸ ਤੰਗ ਨਾ ਕਰਦੀ ਹੋਵੇ।” ਨਸੀਬ ਕੌਰ ਨੇ ਆਪਣਾ ਧਿਆਨ ਇਕ ਦਮ ਦਿਲਪ੍ਰੀਤ ਵੱਲ ਲਿਜਾਂਦੇ ਹੋਏ ਉਦਾਸ ਅਵਾਜ਼ ਵਿਚ ਕਿਹਾ, “ਹੇ ਗੁਰੂ ਨਾਨਕ ਆਪਣੇ ਬੱਚੇ ਦੀ ਰਾਖੀ ਕਰੀਂ, ਉਸ ਨੂੰ ਤੱਤੀ ਵਾ ਨਾ ਲੱਗਣ ਦੇਈਂ।”

“ਜੇ ਤੈਨੂੰ ਗੁਰੂ ਤੇ ਪੂਰਾ ਭਰੋਸਾ ਹੈ, ਫਿਰ ਡੋਲਿਆ ਨਾ ਕਰ।”

“ਭਰੋਸਾ ਤਾਂ ਉਸ ਨੇ ਆਪਣੇ-ਆਪ ਹੀ ਦੇ ਦਿੱਤਾ।” ਨਸੀਬ ਕੌਰ ਨੇ ਡੂੰਘਾ ਸਾਹ ਖਿਚੱਦੇ ਕਿਹਾ, “ਕਿੱਥੇ ਪੁੱਤ ਇਕ ਦਿਨ ਬਾਹਰ ਗਿਆ ਨਹੀਂ ਸੀ ਸਹਾਰ ਹੁੰਦਾ ਕਿੱਥੇ ਉਹ ਹੁਣ ਜ਼ਾਲਮਾ ਦੇ ਹੱਥਾਂ ਵਿਚ ਹੈ।”

“ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਹੀ ਦੇਸ਼ ਕੌਮ ਦੇ ਲੇਖੇ ਲਾ ਦਿੱਤੇ, ਸਾਡਾ ਪੁੱਤਰ ਪਹਿਲੀ ਵਾਰੀ ਪੁਲੀਸ ਦੇ ਹੱਥ ਆਇਆ ਹੈ ਤਾਂ ਸਾਡਾ ਦਿਲ ਉਛਲ੍ਹਨ ਲੱਗ ਪਿਆ।”

ਹਰਜਿੰਦਰ ਸਿੰਘ ਦੀ ਇਹ ਗੱਲ ਸੁਣ ਕੇ ਨਸੀਬ ਕੌਰ ਰੋਂਦੀ ਹੋਈ ਕਹਿਣ ਲੱਗੀ, “ਉਹ ਤਾਂ ਗੁਰੂ ਸਨ, ਪੀਰ ਪੈਗੰਬਰ ਸਨ, ਅਸੀਂ ਥੌੜ੍ਹੀ ਉਹਨਾ ਦੀ ਰੀਸ ਕਰ ਸਕਦੇ ਹਾਂ, ਅਸੀ ਤਾਂ ਆਮ ਜਿਹੇ ਇਨਸਾਨ ਹਾਂ।”

“ਪਰ ਉਹਨਾਂ ਸਾਨੂੰ ਦੱਸਿਆ ਹੈ ਔਖੀ ਘੜੀ ਵਿਚ ਪ੍ਰਮਾਤਾਮਾ ਤੇ ਪੂਰਾ ਯਕੀਨ ਰੱਖਣਾ, ਔਖੀ ਘੜੀ ਛੇਤੀ ਹੀ ਟਲ੍ਹ ਜਾਵੇਗੀ।”

“ਹੇ ਵਹਿਗੁਰੂ ਜੀ ਸਾਨੂੰ ਆਪਣੀ ਤਾਂ ਕੋਈ ਪਰਵਾਹ ਨਹੀ।” ਨਸੀਬ ਨੇ ਦੋਨੋ ਹੱਥ ਜੋੜਦਿਆਂ ਕਿਹਾ, “ਸਾਡੇ ਪੁੱਤ ਨੂੰ ਕੁਝ ਨਾ ਹੋਵੇ।”

“ਨਸੀਬ ਕੌਰੇ ਚੜ੍ਹਦੀ ਕਲਾ ਵਿਚ ਰਹਿ, ਕਿਸੇ ਨੂੰ ਕੁਝ ਨਹੀ ਹੋਵੇਗਾ।”

ਹੱਕ ਲਈ ਲੜਿਆ ਸੱਚ – (ਭਾਗ-75)
ਦੀਪੀ ਅਤੇ ਮਾਤਾ ਜੀ ਅਜੇ ਜੇਹਲ ਵਿਚ ਹੀ ਸਨ। ਦੀਪੀ ਦੇ ਗਰੈਜ਼ੂਏਟ ਹੋਣ ਕਰਕੇ ਉਸ ਨੂੰ ਜੇਹਲ ਵਿਚ ਸੈਂਕਡ ਕਲਾਸ ਦਾ ਕਮਰਾ ਮਿਲ ਗਿਆ ਸੀ, ਪਰ ਉਸ ਨੇ ਮਾਤਾ ਜੀ ਨਾਲ ਹੀ ਰਹਿਣਾ ਮਨਜ਼ੂਰ ਕੀਤਾ। ਜਦੋਂ ਵੀ ਉਹਨਾਂ ਕੋਲੋ ਦਿਲਪ੍ਰੀਤ ਬਾਰੇ ਪੁੱਛ-ਗਿੱਛ ਹੁੰਦੀ ਤਾਂ ਦੋਨਾਂ ਦੇ ਬਿਆਨ ਇਕੋ ਜਿਹੇ ਹੀ ਹੁੰਦੇ। ਜਿਹਨਾਂ ਵਿਚ ਕੋਈ ਵੀ ਝੂੱਠੀ ਗੱਲ ਨਹੀ ਸੀ ਹੁੰਦੀ। ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਵੀ ਉਹਨਾਂ ਨੂੰ ਜੇਹਲ ਵਿਚ ਹੀ ਮਿਲੀ। ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਜੋ ਵਾਪਰਿਆ ਉਹਨਾਂ ਨੂੰ ਪੰਜਾਬੀ ਅਖ਼ਬਾਰ ਤੋਂ ਪਤਾ ਲਗ ਜਾਂਦਾ। ਮਾਤਾ ਜੀ ਪੰਜਾਬੀ ਪੜ੍ਹ ਲਂੈਦੇ ਸਨ ਫਿਰ ਵੀ ਦੀਪੀ ਉਹਨਾਂ ਨੂੰ ਖਾਸ ਖਬਰਾਂ ਪੜ੍ਹ ਕੇ ਸੁਣਾ ਦਿੰਦੀ। ਮਾਤਾ ਜੀ ਦੇ ਪਿੰਡ ਵਾਲੇ ਲੋਕ ਮਾਤਾ ਜੀ ਨੂੰ ਛਡਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ।

ਬੇਸ਼ੱਕ ਦੀਪੀ ਅਤੇ ਮਾਤਾ ਜੀ ਵਿਸ਼ਨੂੰ ਕਪੂਰ ਦੀ ਮਿਹਰਬਾਨੀ ਕਰਕੇ ਜੇਹਲ ਵਿਚ ਦੋਨੋ ਸੁਰੱਅਖਿਅਤ ਸਨ। ਫਿਰ ਵੀ ਕਈ ਸਿਪਾਹੀ ਭੈੜੀ ਨਜ਼ਰ ਨਾਲ ਦੀਪੀ ਵੱਲ ਝਾਕਦੇ ਰਹਿੰਦੇ। ਅੱਜ ਸਵੇਰੇ ਹੀ ਜੇਹਲ ਦੇ ਅੰਦਰ ਪੁਲੀਸ ਆਈ ਜਿਹਨਾਂ ਵਿਚ ਦੋ ਲੇਡੀਜ਼ ਸਨ। ਮਾਤਾ ਜੀ ਨੂੰ ਇਹ ਕਹਿ ਕੇ ਮੁਲਾਕਾਤ ਵਾਲੇ ਕਮਰੇ ਵਿਚ ਲੈ ਗਈਆਂ ਕਿ ਕੋਈ ਮਿਲਣ ਵਾਲਾ ਆਇਆ ਹੈ। ਦੋ ਸਿਪਾਹੀ ਫਿਰ ਮੁੜ ਆਏ ਤੇ ਦੀਪੀ ਨੂੰ ਕਹਿਣ ਲੱਗੇ, “ਤੂੰ ਵੀ ਸਾਡੇ ਨਾਲ ਚੱਲ ਤੈਨੂੰ ਵੀ ਕੋਈ ਮਿਲਣ ਆਇਆ ਹੈ।”

ਦੀਪੀ ਨੂੰ ਉਹਨਾਂ ਦੀ ਨੀਅਤ ਤੇ ਸ਼ੱਕ ਹੋਣ ਲੱਗਾ ਅਤੇ ਉਸ ਨੇ ਕਿਹਾ, “ਜਦੋਂ ਮਾਤਾ ਜੀ ਵਾਪਸ ਆਉਣਗੇ ੳਦੋਂ ਮੈਂ ਚਲੀ ਜਾਵਾਂਗੀ।”

“ਇਸ ਨੇ ਇਸ ਤਰ੍ਹਾਂ ਨਹੀ ਜਾਣਾ।” ਇਕ ਸਿਪਾਹੀ ਨੇ ਦੂਜੇ ਨੂੰ ਕਿਹਾ, “ਇਸ ਨੂੰ ਚੁੱਕ ਕੇ ਲੈ ਚੱਲਦੇ ਹਾਂ। ਇਹ ਸਿੱਖ ਲੋਕ ਪਤਾ ਨਹੀ ਆਪਣੇ-ਆਪ ਨੂੰ ਕੀ ਸਮਝਦੇ ਨੇ।”

“ਅਸੀ ਤਾਂ ਆਪਣੇ-ਆਪ ਨੂੰ ਇਕ ਹੀ ਰੱਬ ਦੀ ਸੰਤਾਨ ਸਮਝਦੇ ਹੋਇਆਂ ਤਹਾਡੇ ਨਾਲ ਭਾਈਵਾਲੀ ਪਾ ਕੇ ਤਹਾਨੂੰ ਅਜ਼ਾਦੀ ਲੈ ਕੇ ਦਿੱਤੀ।” ਦੀਪੀ ਨੇ ਕਿਹਾ, “ਤੁਹਾਡੇ ਵਰਗੇ ਲੋਕਾਂ ਨੇ ਸਾਡੇ ਨਾਲ ਦਵੈਤ ਕਰਕੇ ਫਿਰ ਸਾਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਦਿੱਤਾ।”

“ਤੇਰਾ ਕੀ ਮਤਲਬ ਜੋ ਤੇਰਾ ਖਸਮ ਕਰਦਾ ਫਿਰਦਾ ਏ ਉਸ ਨਾਲ ਤੁਸੀ ਅਜ਼ਾਦ ਹੋ ਜਾਵੋਂਗੇ।” ਪਹਿਲੇ ਸਿਪਾਹੀ ਨੇ ਅੱਖਾਂ ਕੱਢਦੇ ਕਿਹਾ, “ਸਾਡੀ ਗਿਣਤੀ ਤਾਂ ਤੁਹਾਡੇ ਨਾਲੋ ਕਿਤੇ ਜ਼ਿਆਦਾ ਹੈ, ਤੁਹਾਡੀ ਤਾਂ ਬੁਰਕੀ ਬੁਰਕੀ ਵੀ ਸਾਡੇ ਹੱਥ ਨਹੀ ਆਉਣੀ।”

“ਤੁਹਾਡੇ ਵਰਗੇ ਲੋਕ ਹੀ ਅਜਿਹੀਆਂ ਗੱਲਾਂ ਕਰਕੇ ਆਪਣੀਆਂ ਕੌਮਾਂ ਦਾ ਨਾਸ ਕਰਵਾਉਂਦੇ ਨੇ।” ਦੀਪੀ ਨੇ ਮੋੜਵਾ ਜ਼ਵਾਬ ਦਿੱਤਾ, “ਮੈਨੂੰ ਪਤਾ ਹੈ ਵੱਡੀ ਗਿਣਤੀ ਅੱਗੇ ਜਦੋਂ ਵੀ ਛੋਟੀ ਗਿਣਤੀ ਆਪਣੇ ਨਾਲ ਹੋ ਰਹੇ ਪਰਾਏਪਣ ਵਿਚ ਦੁਰਵਿਵਹਾਰ ਦੀ ਗੱਲ ਕਰਦੀ ਹੈ ਤਾਂ ਉਸ ਨਾਲ ਉਹ ਹੀ ਕੁਝ ਹੁੰਦਾ ਹੈ ਜੋ ਤੁਸੀਂ ਹੁਣ ਕਰ ਰਹੇ ਹੋ।”

“ਤੁਸੀ ਵੀ ਤਾਂ ਸਾਡੇ ਵਿਚੋਂ ਹੀ ਸੀ।” ਦੂਜੇ ਨੇ ਕਿਹਾ, “ਪੰਜਾਹ ਸਾਲ ਰਣਜੀਤ ਸਿੰਘ ਨੇ ਰਾਜ ਤਾਂ ਕੀ ਕਰ ਲਿਆ ਤੁਹਾਡੀ ਤਾਂ ਸਾਰੀ ਕੌਮ ਹੀ ਅਜ਼ਾਦੀ ਦੀ ਆਦੀ ਹੋ ਗਈ।”

“ਜਦੋਂ ਸਾਡੇ ਗੁਰੂ ਨੇ ਤਹਾਡੇ ਵਿਚੋਂ ਕੱਢ ਕੇ ਸਾਨੂੰ ਵੱਖ ਕੀਤਾ ਸੀ।” ਦੀਪੀ ਨੇ ਦੱਸਿਆ, “ਗੁੜ੍ਹਤੀ ਤਾਂ ੳਦੋਂ ਹੀ ਗੁਰੂ ਜੀ ਨੇ ਦੇ ਦਿੱਤੀ ਸੀ ਕਿ ਆਪ ਅਜ਼ਾਦ ਰਹਿਣਾ ਅਤੇ ਹੋਰਾਂ ਨੂੰ ਅਜ਼ਾਦੀ ਨਾਲ ਰਹਿਣ ਦੇਣਾ। ਤੁਸੀਂ ਹੋ ਜਿਹਨਾਂ ਧੋਖੇ ਨਾਲ ਸਾਨੂੰ ਗ਼ੁਲਾਮ ਬਣਾ ਲਿਆ।”

ਦੀਪੀ ਦੀ ਗੱਲ ਸਾਹਮਣੇ ਜਦੋਂ ਉਹਨਾਂ ਦੋਨਾਂ ਨੂੰ ਕੋਈ ਉੱਤਰ ਨਾ ਸੁੱਝਿਆ ਤਾਂ ਪਹਿਲੇ ਸਿਪਾਹੀ ਨੇ ਗੁੱਸੇ ਵਿਚ ਕਿਹਾ, “ਅਸੀਂ ਵੀ ਕਿੰਨੇ ਮੂਰਖ ਆਂ ਜੋ ਇਸ ਦੀ ਬਕਵਾਸ ਸੁਣੀ ਜਾਂਦੇ ਹਾਂ, ਆ ਤੈਨੂੰ ਅੱਜ ਹੀ ਅਜ਼ਾਦੀ ਦੇ ਦਿੰਦੇ ਹਾਂ।”

ਸਿਪਾਹੀ ਨੇ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਦੀਪੀ ਨੇ ਇੱਕਦਮ ਆਪਣੀ ਕਿਰਪਾਨ ਨੂੰ ਮਿਆਨ ਵਿਚੋਂ ਬਾਹਰ ਕੱਢਦੀ ਬੋਲੀ, “ਜੇ ਮੈਨੂੰ ਹੱਥ ਲਾਇਆ ਤਾਂ ਤੁਹਾਡੇ ਟੋਟੇ ਕਰ ਦੇਵਾਂਗੀ।”

ਦੀਪੀ ਨੇ ਇਹ ਗੱਲ ਏਨੀ ਲਲਕਾਰ ਕੇ ਕਹੀ ਕਿ ਸਿਪਾਹੀ ਸੁੰਨ ਹੋ ਗਏ, ਕਿਉਂਕਿ ਉਹਨਾਂ ਨੂੰ ਦੀਪੀ ਤੋਂ ਇਹ ਉਮੀਦ ਨਹੀ ਸੀ। ਉਹ ਤਾਂ ਦੀਪੀ ਨੂੰ ਇਕ ਸਿੱਧੀ-ਸਾਦੀ ਡਰਪੋਕ ਅਤੇ ਸ਼ਰਮਾਕਲ ਕੁੜੀ ਹੀ ਸਮਝਦੇ ਸਨ। ਅੰਦਰੋਂ ਡਰ ਗਏ ਸਨ, ਪਰ ਉੱਪਰੋ ਆਪਣੀਆਂ ਚਾਲਾਂ ਚਲ ਰਹੇ ਸਨ।   “ਤੈਨੂੰ ਪਤਾ ਹੈ ਜਿਸ ਦੇ ਸਿਰ ਤੇ ਤੂੰ ਲਲਕਾਰੇ ਮਾਰ ਰਹੀ ਹੈਂ।” ਦੂਜੇ ਸਿਪਾਹੀ ਨੇ ਕਿਹਾ, “ਉਹ ਪੁਲੀਸ ਦੇ ਕਾਬੂ ਆ ਗਿਆ ਹੈ।”

ਪਹਿਲੇ ਨੇ ਪੈਂਤੜਾ ਬਦਲਦੇ ਕਿਹਾ, “ਜੇ ਤੂੰ ਵੀ ਸਾਡੇ ਨਾਲ ਜਾਣ ਨੂੰ ਮੰਨ ਜਾਵੇਂ ਤਾਂ ਅਸੀਂ ਉਸ ਨੂੰ ਵੀ ਛੁਡਾ ਸਕਦੇ ਹਾਂ।”

“ਤੁਸੀਂ ਉਸ ਨੂੰ ਕੀ ਛੁਡਾਉਣਾ।” ਦੀਪੀ ਨੇ ਉਸੇ ਅਵਾਜ਼ ਵਿਚ ਕਿਹਾ, “ਤੁਸੀਂ ਤਾਂ ਆਪ ਭ੍ਰਿਸ਼ਟ ਗੋਰਮਿੰਟ ਦੇ ਵਫਾਦਾਰ ਅਤੇ ਲਾਲਚੀ ਕੁੱਤੇ ਹੋ।”

“ਤੂੰ ਸਾਨੂੰ ਕੁੱਤੇ ਕਿਹਾ।” ਪਹਿਲੇ ਸਿਪਾਹੀ ਨੇ ਕਿਹਾ, “ਹੁਣ ਦੇਖੀਂ ਅਸੀਂ ਤੇਰਾ ਤੇ ਤੇਰੇ ਖਸਮ ਦਾ ਕੀ ਹਾਲ ਕਰਦੇ ਹਾਂ?”

“ਸੋਚਿਆ ਸੀ ਕਿ ਤੂੰ ਸਾਡੇ ਨਾਲ ਚੱਲ ਪਵੇਂਗੀ ਤਾਂ ਉਸ ਨੂੰ ਛੁਡਵਾ ਦੇਵਾਂਗੇ।” ਦੂਜੇ ਨੇ ਕਿਹਾ, “ਹੁਣ ਤਾਂ ਉਹ ਦੁਨੀਆਂ ਛੱਡ ਕੇ ਹੀ ਚਲਾ ਜਾਵੇਗਾ।”

“ਉਹ ਛੁੱਟ ਜਾਵੇਗਾ।” ਦੀਪੀ ਨੇ ਪ੍ਰਮਾਤਮਾ ਵਿਚ ਭਰੋਸਾ ਰੱਖਦੇ ਕਿਹਾ, “ਉਸ ਨੂੰ ਰਿਹਾ ਕਰਵਾਏਗਾ, ਮੇਰਾ ਕਲਗੀਆਂ ਵਾਲਾ ਦਸ਼ਮੇਸ਼ ਪਿਤਾ।”

“ਇਸ ਹਫਤੇ ਅਸੀਂ ਹੀ ਉਸ ਨੂੰ ਪਟਿਆਲੇ ਦੀ ਜੇਹਲ ਵਿਚ ਲੈ ਕੇ ਜਾਣਾ ਹੈ, ਰਸਤੇ ਵਿਚ ਹੀ ਉਸ ਦਾ ਘੋਗਾ ਚਿੱਤ ਨਾਂ ਕੀਤਾ ਤਾਂ ਸਾਨੂੰ ਬੰਦੇ ਨਾ ਕਹੀਂ।”

“ਫਿਰ ਨਿਪਟਦੇ ਆਂ ਤੇਰੇ ਨਾਲ।”

“ਦਫਾ ਹੋਵੋ ਇਥੋਂ।” ਦੀਪੀ ਨੇ ਗੜ੍ਹਕ ਕੇ ਕਿਹਾ, “ਆਪਣੇ ਆਪ ਨੂੰ ਸੰਭਾਲੋ ਹੋਰ ਨਾ ਪ੍ਰਮਾਤਮਾ ਤੁਹਾਡਾ ਹੀ ਘੋਗਾ ਚਿੱਤ ਕਰ ਦੇਵੇ।”

“ਤੇਰੀ ਤਾਂ…।”

ੳਦੋਂ ਹੀ ਵਿਸ਼ਨੂੰ ਕਪੂਰ ਅੰਦਰ ਆਇਆ ਅਤੇ ਉਸ ਨੇ ਆਲੇ-ਦੁਆਲੇ ਤੋਂ ਭਾਂਪ ਲਿਆ ਕਿ ਕੀ ਹੋ ਰਿਹਾ ਸੀ। ਉਸ ਨੇ ਸਿਪਾਹੀਆਂ ਨੂੰ ਝਿੜਕਾਂ ਦਿੰਦੇ ਹੋਏ ਉੱਥੋਂ ਜਾਣ ਲਈ ਆਖਿਆ ਅਤੇ ਦੀਪੀ ਨੂੰ ਕਿਹਾ, “ਤੁਸੀ ਕਿਸੇ ਗੱਲ ਦਾ ਫਿਕਰ ਨਾ ਕਰਨਾ, ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਕਰਨ ਦੀ ਆਦਤ ਪੈ ਗਈ ਹੈ।”

“ਆਦਤ ਪਾਈ ਵੀ ਤਾਂ ਤੁਹਾਡੇ ਵਰਗਿਆਂ ਨੇ ਆ।” ਦੀਪੀ ਨੇ ਗੁੱਸੇ ਵਿਚ ਕਿਹਾ, “ਤੁੁਹਾਡੇ ਵਿਚ ਜੁਰਅਤ ਹੋਵੇ ਤਾਂ ਇਹ ਇਸ ਤਰ੍ਹਾਂ ਨਾ ਕਰਨ।”

ਦੀਪੀ ਦੀਆਂ ਗੱਲਾਂ ਸੁਣ ਕੇ ਕਪੂਰ ਵੀ ਹੈਰਾਨ ਹੋ ਗਿਆ। ਆਪਣੀ ਹੈਰਾਨੀ ਨੂੰ ਲੁਕਾਉਂਦਾ ਹੋਇਆ ਕਹਿਣ ਲੱਗਾ, “ਤਹਾਨੂੰ ਭੁਲੇਖਾ ਹੈ, ਮੈਂ ਤਾਂ ਕਦੋਂ ਦਾ ਇਹਨਾ ਨੂੰ ਸਸਪੈਂਡ ਕਰ ਦਿੰਦਾਂ, ਇਹਨਾ ਨੂੰ ਸ਼ਹਿ ਤਾਂ ਉੱਪਰੋ ਮਿਲ ਰਹੀ ਹੈ।”

“ਤੁਸੀ ਵੀ ਤਾਂ ਉੱਪਰ ਵਾਲਿਆਂ ਦੀ ਸ਼ਹਿ ਤੇ ਸਾਨੂੰ ਬੰਦੀ ਬਣਾ ਕੇ ਲਿਆਏ ਹੋ।”

ਕਪੂਰ ਨੂੰ ਪਤਾ ਨਾ ਲੱਗੇ ਕਿ ਉਹ ਹੁਣ ਕੀ ਜ਼ਵਾਬ ਦੇਵੇ। ਉਸ ਨੇ ਬਸ ਇੰਨਾ ਹੀ ਕਿਹਾ, “ਮੈ ਤਾਂ ਤਹਾਨੂੰ ਲੈਣ ਹੀ ਅਇਆ ਹਾਂ, ਮਾਤਾ ਜੀ ਦੇ ਪਿੰਡ ਦੇ ਲੋਕ ਆਏ ਹਨ, ਉਹ ਤਹਾਨੂੰ ਵੀ ਮਿਲਣਾ ਚਾਹੁੰਦੇ ਹਨ।”

ਦੀਪੀ ਉਸ ਤਰ੍ਹਾਂ ਹੀ ਹੱਥ ਫੜ੍ਹੀ ਕਿਰਪਾਨ ਨਾਲ ਬਾਹਰ ਵੱਲ ਨੂੰ ਜਾਣ ਲੱਗੀ ਤਾਂ ਕਪੂਰ ਨੇ ਕਿਹਾ, “ਪਲੀਜ਼ ਇਸ ਨੂੰ ਵਾਪਸ ਰੱਖ ਲਉ, ਹੁਣ ਤਹਾਨੂੰ ਕੋਈ ਖਤਰਾ ਨਹੀਂ।” ਦੀਪੀ ਬੋਲੀ ਤਾਂ ਕੁਝ ਨਹੀ, ਪਰ ਉਸ ਨੇ ਕਿਰਪਾਨ ਨੂੰ ਵਾਪਸ ਮਿਆਨ ਵਿਚ ਰੱਖ ਲਿਆ