Punjab News - Quami Ekta Punjabi Newspaper (ਕੌਮੀ ਏਕਤਾ) » ਮੇਘ ਰਾਜ ਮਿੱਤਰ

ਕੀ ਹਾਦਸੇ ਪ੍ਰਮਾਤਮਾ ਦੀ ਮਰਜੀ ਕਰਕੇ ਹੁੰਦੇ ਹਨ?
ਮੈਂ ਪੁਲ ਟੁੱਟਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਰੋਂਦੇ ਕੁਰਲਾਉਂਦੇ ਵੇਖਿਆ ਹੈ। ਕੋਈ ਕਹਿ ਰਿਹਾ ਸੀ ਕਿ ਮੇਰੀ 19 ਸਾਲਾਂ ਦੀ ਪਾਲ-ਪੋਸ਼ ਕੇ ਜੁਆਨ ਕੀਤੀ ਧੀ ਪਾਣੀ ਵਿੱਚ ਰੁੜ ਗਈ ਹੈ। ਇੱਕ ਇਸਤਰੀ ਕਹਿ ਰਹੀ ਸੀ ਮੇਰਾ ਭਾਣਜਾ 3 ਦੋਸਤਾਂ ਸਮੇਤ ਪੁਲ ’ਤੇ ਗਿਆ ਵਾਪਸ ਨਹੀਂ ਆਇਆ। ਇੱਕ ਹੋਰ ਇਸਤਰੀ ਕਹਿ ਰਹੀ ਸੀ ਕਿ ਮੇਰੇ ਪਰਿਵਾਰ ਦੇ ਪੰਜ ਬੱਚਿਆਂ ਦੀ ਮੌਤ ਇਸ ਹਾਦਸੇ ਵਿੱਚ ਹੋ ਗਈ ਹੈ। ਕੁੱਝ ਰੱਬ ਨੂੰ ਪਿੱਟ ਰਹੇ ਸਨ। ਬਹੁਤੇ ਪ੍ਰਬੰਧਕਾਂ ਨੂੰ ਫਾਂਸੀ ਵਰਗੀਆਂ ਸਖਤ ਸਜ਼ਾਵਾਂ ਦੀ ਮੰਗ ਕਰ ਰਹੇ ਸਨ। ਮੋਦੀ ਜੀ ਦੇ ਬਿਆਨ ਨੇ ਤਾਂ ਪੁਲ ਦੇ ਕਸੁੂਰਵਾਰਾਂ ਨੂੰ ਬਾਇੱਜ਼ਤ ਬਰੀ ਕਰਵਾ ਦਿੱਤਾ ਹੈ। ਇਸ ਦੁਰਘਟਨਾ ਵਿੱਚ 50 ਦੇ ਕਰੀਬ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਇੱਕ ਸਾਈਡ ਦੀਆਂ ਤਾਰਾਂ ਨਾ ਟੁੱਟਣ ਕਾਰਨ ਫੜ੍ਹ ਕੇ ਉਤਾਰਿਆ ਗਿਆ ਤੇ ਮੌਤ ਨੂੰ ਪਿਆਰੇ ਹੋਣ ਤੋਂ ਬਚਾ ਲਿਆ ਗਿਆ।

ਦੀਵਾਲੀ ਤੋਂ ਕੁੱਝ ਦਿਨ ਬਾਅਦ ਦੀ ਘਟਨਾ ਹੈ ਕਿ ਪੁਲ ਖੁੱਲ੍ਹੇ ਨੂੰ ਅਜੇ ਸੱਤ ਦਿਨ ਵੀ ਨਹੀਂ ਸਨ ਹੋਏ ਕਿ ਇਹ ਦੁਰਘਟਨਾ ਵਾਪਰ ਗਈ। ਭਾਰਤ ਦੇ ਸੂਬੇ ਗੁਜਰਾਤ ਦੇ ਕੱਛ ਇਲਾਕੇ ਦੇ ਸ਼ਹਿਰਾਂ ਜਾਮ ਨਗਰ, ਰਾਜਕੋਟ ਦੇ ਰਾਜੇ ਨੇ 143 ਸਾਲ ਪਹਿਲਾਂ 765 ਫੁੱਟ ਲੰਬਾ ਇੱਕ ਝੂਲਦਾ ਪੁਲ ਮੌਰਵੀ ਕਸਬੇ ਦੇ ਨੇੜੇ ਮੱਛੂ ਦਰਿਆ ਦੇ ਉਪਰ ਬਣਵਾਇਆ ਸੀ। ਭਾਰਤ ਦੀਆਂ 70 ਪ੍ਰਤੀਸ਼ਤ ਸਾਇਰਾਮਿਕ ਟਾਈਲਾਂ ਜੋ ਫਰਸ਼ ਲਾਉਣ ਲਈ ਕੰਮ ਆਉਂਦੀਆਂ ਹਨ ਇਸੇ ਇਲਾਕੇ ਵਿੱਚ ਬਣਦੀਆਂ ਹਨ।

ਇਸ ਪੁਲ ਉੱਪਰ ਜਾ ਕੇ ਵੇਖਣ ਲਈ ਪ੍ਰਬੰਧਕਾਂ ਨੇ ਇੱਕੋ ਸਮੇਂ 150 ਵਿਅਕਤੀਆਂ ਨੂੰ ਲਿਜਾਣ ਦੀ ਇਜ਼ਾਜਤ ਦੇ ਦਿੱਤੀ ਸੀ। ਪਰ ਠੇਕੇਦਾਰ ਨੇ 600 ਵਿਅਕਤੀਆਂ ਨੂੰ ਟਿਕਟ ਕੱਟ ਦਿੱਤੇ। ਇਸ ਤਰ੍ਹਾਂ ਉਹ ਹਰ ਵਾਰੀ ਏਨੇ ਹੀ ਵਿਅਕਤੀਆਂ ਨੂੰ ਪੁਲ ਉੱਪਰ ਜਾਣ ਦਿੰਦਾ ਤੇ ਇਸ ਤਰ੍ਹਾਂ ਇਹ ਸਿਲਸਿਲਾ ਸਵੇਰੇ 8 ਵਜੇ ਸ਼ੁਰੂ ਕਰ ਦਿੰਦਾ। ਟਿਕਟਾਂ ਦਾ ਰੇਟ ਵੀ ਵਧਾ ਦਿੱਤਾ ਗਿਆ। ਮੁਨਾਫਾ ਖੱਟਣ ਲਈ ਹੋਰ ਜੋ ਵੀ ਵਸੀਲੇ ਜੋ ਹੋ ਸਕਦੇ ਸਨ ਠੇਕੇਦਾਰਾਂ ਨੇ ਕੀਤੇ। ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਸੀ।

ਪੁਲ ਬਣਾਉਣ ਦਾ ਠੇਕਾ 15 ਸਾਲ ਪਹਿਲਾਂ ਮੋਦੀ ਜੀ ਦੇ ਰਾਜ ਵਿੱਚ ਅਜਿਹੀ ਕੰਪਨੀ ਨੂੰ ਦਿੱਤਾ ਗਿਆ ਜਿਸ ਨੂੰ ਪੁਲ ਬਣਾਉਣ ਦਾ ਕੋਈ ਤਜ਼ਰਬਾ ਨਹੀਂ ਸੀ। ਇਹ ਕੰਪਨੀ ਤਾਂ ਅਜੰਤਾ ਵਾਲ ਕਲਾਕ ਬਣਾਉਣ ਲਈ ਪ੍ਰਸਿੱਧ ਸੀ। ਇਸ ਵਿੱਚ ਇੱਕੋ ਹੀ ਗੁਣ ਸੀ ਕਿ ਇਹ ਮੋਦੀ ਜੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਮਰਥਕ ਸੀ। ਹੁਣ ਜਦੋਂ ਮਾਰਚ 2022 ਵਿੱਚ ਇਹ ਲੋੜ ਮਹਿਸੂਸ ਕੀਤੀ ਗਈ ਕਿ ਪੁਲ ਦੀ ਮੁਰੰਮਤ ਕਰਵਾਈ ਜਾਵੇ ਕਿਉਂਕਿ ਫਰਸ਼ ਤੇ ਐਲੂਮੀਨੀਅਮ ਦੀਆਂ ਪਲੇਟਾਂ ਗਲ-ਸੜ ਗਈਆਂ ਸਨ ਤੇ ਫਰਸ਼ ਲਈ ਵਰਤਿਆ ਗਿਆ ਲੋਹਾ ਵੀ ਜੰਗਾਲਿਆਂ ਗਿਆ। ਕਿਉਂਕਿ ਇਹ ਤਾਰਾਂ ’ਤੇ ਝੂਲਣ ਵਾਲਾ ਪੁਲ ਸੀ। ਤਾਰਾਂ ਵੀ ਥਾਂ-ਥਾਂ ਤੋਂ ਵੈਲਡਿੰਗ  ਕੀਤੀਆਂ ਹੋਈਆਂ ਸਨ ਤੇ ਉਨ੍ਹਾਂ ਉੱਪਰ ਲੋਹੇ ਦੀਆਂ ਪੱਤੀਆਂ ਨੂੰ ਵੀ ਜੰਗਾਲ ਨੇ ਖਾ ਲਿਆ ਸੀ। ਤਾਰਾਂ ਸਰੀਏ ਰੱਖ ਕੇ ਵੈਲਡਿੰਗ ਕੀਤੀਆਂ ਗਈਆਂ ਸਨ।

ਮਾਰਚ 2022 ਦੇ ਵਿੱਚ ਵੀ ਓਰੇਬਾ ਕੰਪਨੀ ਨੂੰ ਹੀ ਮੁੜ ਠੇਕਾ ਦੇ ਦਿੱਤਾ ਗਿਆ। ਠੇਕਾ ਦੇਣ ਤੋਂ ਪਹਿਲਾਂ ਨਾ ਤਾਂ ਕੰਪਨੀ ਤੋਂ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਅਤੇ ਨਾ ਹੀ ਦਿੱਤੀਆਂ ਗਈਆਂ। ਦਿਵਾਲੀ ਦਾ ਸੀਜ਼ਨ ਲਾਉਣ ਦੀ ਪ੍ਰਬੰਧਕਾਂ ਨੂੰ ਕਾਹਲ ਸੀ ਇਸ ਲਈ ਉਨ੍ਹਾਂ ਨੇ ਨਾ ਤਾਂ ਪੁਲ ਦੀ ਟੈਸਟਿੰਗ ਕਰਵਾਉਣ ਦੀ ਲੋੜ ਹੀ ਨਾ ਸਮਝੀ ਤੁਰੰਤ ਪੁਲ ਚਾਲੂ ਕਰ ਦਿੱਤਾ ਗਿਆ।

ਹੁਣ ਕਿਸੇ ਵੀ ਪ੍ਰਬੰਧਕ ਨੇ ਫਰਸ਼ ਦੇ ਵੱਧ ਭਾਰ ਅਤੇ ਜੰਗਾਲ ਖਾਧੀਆਂ ਤਾਰਾਂ ਨੂੰ ਧਿਆਨ ਵਿੱਚ ਨਾ ਰੱਖਿਆ ਕਿਉਂਕਿ ਉਨ੍ਹਾਂ ਨੇ ਇਸ ਠੇਕੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੀ। ਪੁਲ ਝੂਲਣ ਵਾਲਾ ਸੀ­ ਯਾਤਰੀ ਝੂਲਦੇ ਪੁਲ ਦਾ ਆਨੰਦ ਲੈਣ ਲਈ ਤਾਰਾਂ ਤੇ ਫਰਸ਼ ਨੂੰ ਹਿਲੋਰੇ ਦਿੰਦੇ। ਆਖਰਕਾਰ ਝੂਲਦੇ ਪੁਲ ਦੀਆਂ ਤਾਰਾਂ ਨੇ ਟੁੱਟਣਾ ਹੀ ਸੀ ਤੇ ਟੁੱਟ ਗਈਆਂ। ਸੋ ਪੁਲ ਬਹਿ ਗਿਆ। ਨਦੀ ਵਿੱਚ ਨੁਕੀਲੇ ਪੱਥਰ ਸਨ ਅਤੇ ਪੁਲ ਦੀ ਉਚਾਈ ਬਹੁਤ ਜ਼ਿਆਦਾ ਸੀ। ਇਸ ਲਈ ਬਹੁਤ ਸਾਰੇ ਵਿਅਕਤੀ ਜਾਂ ਤਾਂ ਡੁੱਬਣ ਕਰਕੇ ਮਰ ਗਏ ਜਾਂ ਇੱਕ ਦੂਜੇ ਦੇ ਉਪਰ ਡਿੱਗਣ ਕਰਕੇ ਅਤੇ ਕੁੱਝ ਨੁਕੀਲੇ ਪੱਥਰਾਂ ਨਾਲ ਟਕਰਾਉਣ ਕਰਕੇ 135 ਯਾਤਰੀ ਮਰ ਗਏ। 100 ਦੇ ਲਗਭਗ ਜਖਮੀ ਵੀ ਹੋ ਗਏ। ਕਈ ਦਰਜਨ ਨਦੀ ਦੇ ਪਾਣੀ ਦੇ ਵਿੱਚ ਵੀ ਰੁੜ ਗਏ। ਇਹ ਬਹੁਤ ਭਿਆਨਕ ਹਾਦਸਾ ਸੀ।

ਮੋਦੀ ਜੀ ਦਾ ਇਹ ਕਹਿਣਾ ਕਿ ਇਹ ਹਾਦਸਾ ਪ੍ਰਮਾਤਮਾ ਦੀ ਇੱਛਾ ਕਰਕੇ  ਹੋਇਆ ਹੈ। ਵਧੀਆ ਗੱਲ ਹੁੰਦੀ ਜੇ ਪ੍ਰਧਾਨ ਮੰਤਰੀ ਲੋਕਾਂ ਨੂੰ ਇਹ ਦੱਸ ਦਿੰਦੇ ਕਿ ਇਹ ਵਿਚਾਰ ਉਹਨਾਂ ਨੂੰ ਸੁਪਨੇ ਵਿੱਚ ਆਇਆ ਜਾਂ ਪ੍ਰਮਾਤਮਾ ਨੇ ਪ੍ਰਤੱਖ ਰੂਪ ਵਿੱਚ ਦਰਸ਼ਨ  ਦੇ ਕੇ ਕਿਹਾ ਸੀ? ਕੀ ਜੰਗਾਲ ਖਾਧੀਆਂ ਤਾਰਾਂ ਤੇ ਫਰਸ਼ ਪ੍ਰਮਾਤਮਾ ਨੇ ਲਾਏ ਸੀ? ਜਾਂ ਪੁਲ ’ਤੇ ਸਮਰੱਥਾ ਤੋਂ 4 ਗੁਣਾਂ ਵੱਧ ਵਿਅਕਤੀ ਪ੍ਰਮਾਤਮਾ ਨੇ ਭੇਜੇ ਸਨ? ਕੀ ਪ੍ਰਮਾਤਮਾ ਨੇ ਹੀ ਕਿਹਾ ਸੀ ਕਿ ਵਿਅਕਤੀਆਂ ਦੇ ਜਾਣ ਤੋਂ ਪਹਿਲਾਂ ਪੁਲ ਦੀ ਟੈਸਟਿੰਗ ਨਾ ਕਰਾਈ ਜਾਵੇ? ਆਪਣਾ ਬਿਆਨ ਦੇਣ ਤੋਂ ਪਹਿਲਾਂ ਜੇ ਮੋਦੀ ਜੀ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਤਾਂ ਉਹ ਅਜਿਹਾ ਨਾ ਕਹਿੰਦੇ। ਮੋਦੀ ਜੀ ਦੇ ਇਸ ਬਿਆਨ ਨੇ ਭਾਰਤ ਦੀਆਂ ਕੋਰਟਾਂ ਨੂੰ ਖੁੱਲ੍ਹੀ ਇਜ਼ਾਜਤ ਦੇ ਦਿੱਤੀ ਹੈ ਕਿ ਉਹ ਕਿਸੇ ਵੀ ਕੇਸ ਵਿੱਚ ਕਹਿ ਸਕਦੇ ਹਨ ਕਿ ਪ੍ਰਮਾਤਮਾ ਦੀ ਮਰਜ਼ੀ ਹੈ। ਅਤੇ ਇਸ ਤਰ੍ਹਾਂ ਗੈਰ-ਵਿਗਿਆਨਕ ਸੋਚ ਵਾਲੇ ਤੇ ਮੰਦਰਾਂ ਦੇ ਲਾਈਲੱਗ ਪ੍ਰਬੰਧਕ ਗੈਰ-ਤਜ਼ਰਬੇਕਾਰ ਵਿਅਕਤੀ ਵੱਡੇ-ਵੱਡੇ ਇੰਜੀਨੀਅਰ ਪ੍ਰੋਜੈਕਟਾਂ ਦੇ ਠੇਕੇ ਲੈ ਲਿਆ ਕਰਨਗੇ ਤੇ ਸਾਡੀ ਭਾਰਤ ਸਰਕਾਰ ਉਨ੍ਹਾਂ ਦੀ ਯੋਗਤਾ ਤੇ ਸਮਰੱਥਾ ਵੇਖਣ ਤੋਂ ਬਗੈਰ ਕੁਟੇਸ਼ਨਾਂ ਦੇ ਕੰਮ ਦੇ ਦਿਆ ਕਰੇਗੀ। ਇਸ ’ਤੇ ਕੋਈ ਟੀਕਾ ਟਿੱਪਣੀ ਨਹੀਂ ਹੋਵੇਗੀ। ਨਾ ਹੀ ਕਿਸੇ ਹਾਦਸੇ ਦੀ ਸੂਰਤ ਵਿੱਚ ਕਿਸੇ ਠੇਕੇਦਾਰ ਜਾਂ ਇੰਜੀਨੀਅਰ ਨੂੰ ਕਸੁੂਰਵਾਰ ਠਹਿਰਾਇਆ ਜਾਵੇਗਾ।

ਇੰਜਨੀਅਰਿੰਗ ਅਤੇ ਆਰਕੀਟੈਕ ਦੇ ਵਧੀਆ ਅਦਾਰਿਆਂ ਦੀ ਜ਼ਰੂਰਤ ਵੀ ਨਹੀਂ ਰਹੇਗੀ। ਇਸ ਤਰ੍ਹਾਂ ਦੇ ਬਿਆਨ ਦੇ ਕੇ ਮੋਦੀ ਜੀ ਨੇ ਭਾਰਤ ਦੀ ਮੁਹਾਰਤਾਂ ਦਾ ਗਲ਼ਾ ਘੁੱਟ ਦਿੱਤਾ ਹੈ। ਗਲਤ ਢੰਗ ਨਾਲ ਪੁਲ ਤੇ ਨਿਰਮਾਣ ਕਰਨ ਵਾਲਿਆਂ ਨੂੰ ਵੀ ਖੁੱਲ੍ਹੀ ਛੂਟ ਵੀ ਦੇ ਦਿੱਤੀ ਹੈ।

ਤਰਕਸ਼ੀਲ ਪ੍ਰਮਾਤਮਾ ਦੀ ਹੋਂਦ ਨੂੰ ਸਵਿਕਾਰ ਨਹੀਂ ਕਰਦੇ। ਉਹ ਭਾਵੇਂ ਕਰੋੜਾਂ ਰੁਪਏ ਦੇ ਇਨਾਮ ਚੁੱਕੀ ਫਿਰਦੇ ਹਨ ਪਰ ਇੱਕ ਵੀ ਪ੍ਰਮਾਤਮਾ ਨੂੰ ਮਿਲਣ ਵਾਲਾ ਜਾਂ ਪ੍ਰਮਾਤਮਾ ਨੂੰ ਵਿਖਾਉਣ ਵਾਲਾ ਆਦਮੀ ਅੱਜ ਤੱਕ ਸਾਹਮਣੇ ਨਹੀਂ ਆਇਆ ਹੈ।

ਇਹ ਸੱਚਾਈ ਹੈ ਕਿ ਬ੍ਰਹਿਮੰਡ ਵਿੱਚ ਵਾਪਰਨ ਵਾਲੀ ਹਰੇਕ ਘਟਨਾਂ ਦੇ ਪਿੱਛੇ ਪ੍ਰਕਿ੍ਰਤੀ ਦਾ ਕੋਈ ਨਾ ਕੋਈ ਨਿਯਮ ਕੰਮ ਕਰ ਰਿਹਾ ਹੁੰਦਾ ਹੈ। ਵਿਗਿਆਨਕਾਂ ਨੇ ਅੱਜ ਤੱਕ ਜਿੰਨੀਆਂ ਵੀ ਖੋਜ਼ਾਂ ਕੀਤੀਆਂ ਹਨ­ ਉਹ ਪ੍ਰਕਿਤੀ ਦੇ ਨਿਯਮਾਂ ਦੀ ਵਰਤੋਂ ਕਰਕੇ ਹੀ ਕੀਤੀਆਂ ਹਨ। ਪ੍ਰਕਿ੍ਰਤੀ ਦੇ ਨਿਯਮਾਂ ਨੂੰ ਜਾਨਣਾ ਤੇ ਇਸ ਦੀ ਵਰਤੋਂ ਤਕਨੀਕ ਅਖਵਾਉਂਦੀ ਹੈ।

ਮਨੁੱਖੀ ਤਕਦੀਰ ਮਨੁੱਖੀ ਹੱਥਾਂ ’ਤੇ ਜਾਂ ਉਨ੍ਹਾਂ ਦੀਆਂ ਜਨਮ ਕੁੰਡਲੀਆਂ ਵਿੱਚ ਨਹੀਂ ਲਿਖੀ ਹੁੰਦੀ। ਇਹ ਤਾਂ ਦਿਮਾਗ ਦੀ ਵਰਤੋਂ ਅਤੇ ਕੀਤੀ ਮਿਹਨਤ ਦਾ ਨਤੀਜਾ  ਹੁੰਦੀ ਹੈ। ਸਰਕਾਰਾਂ ਵੀ ਮਨੁੱਖੀ ਤਕਦੀਰ ਬਣਾਉਣ ਵਿੱਚ ਜਾਂ ਨਸ਼ਟ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਉਦਾਹਰਣਾਂ ਸਪੱਸ਼ਟ ਹਨ – 1940 ਤੋਂ ਪਹਿਲਾਂ ਜਰਮਨ ਨਿਵਾਸੀ ਦੁਨੀਆਂ ਦੇ ਖੁਸ਼ਹਾਲ ਵਿਅਕਤੀਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਦੇਸ਼ ਦਾ ਰਾਜ ਪ੍ਰਬੰਧ ਹਿਟਲਰ ਦੇ ਹੱਥ ਵਿੱਚ ਆ ਗਿਆ ਤੇ ਉਸ ਨੇ ਆਪਣੇ ਦੇਸ਼ ਦੇ ਖੁਸ਼ਹਾਲ ਵਸਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ।

ਹੁਣ ਜੇ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੀ ਪਾਕਿਸਤਾਨ ਜਾਂ ਚੀਨ ਨਾਲ ਜੰਗ ਲੱਗ  ਜਾਂਦੀ ਹੈ ਤਾਂ ਏਥੇ ਐਟਮੀ ਤਬਾਹੀ ਹੋ ਸਕਦੀ ਹੈ। ਸਾਡੀਆਂ ਲਾਸ਼ਾਂ ਰੁਲੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੋਵੇਗਾ।

1984-85 ਵਿੱਚ ਪਟਿਆਲਾ ਦੇ ਸ਼ਹਿਰ ਰਾਜਪੁਰੇ ਤੋਂ ਭੂਤਾਂ-ਪ੍ਰੇਤਾਂ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਿਆ ਕਰਦੀਆਂ ਸਨ। ਅਸੀਂ ਉਨ੍ਹਾਂ ਸ਼ਹਿਰਾਂ ਵਿੱਚ ਅਜਿਹੀਆਂ ਖਬਰਾਂ ਦੀ ਪੜਤਾਲ ਕਰਨ ਲਈ ਤਰਕਸ਼ੀਲਾਂ ਦੀਆਂ ਟੀਮਾਂ ਭੇਜ ਦਿਆ ਕਰਦੇ ਸੀ। ਉਸ ਟੀਮ ਨੂੰ ਹਦਾਇਤਾ ਦਿੱਤੀਆਂ ਜਾਂਦੀਆਂ ਸਨ ਕਿ ਤੁਸੀਂ ਘਟਨਾ ਦੀ ਪੜਤਾਲ ਕਰਕੇ ਸੱਚਾਈ ਤਾਂ ਲੱਭਣੀ ਹੀ ਹੈ ਤੇ ਤੁਸੀਂ ਨਾਲ  ਇਹ ਖਬਰਾਂ ਭੇਜਣ ਵਾਲੇ ਪੱਤਰਕਾਰਾਂ ਨਾਲ ਵੀ ਗੱਲ ਕਰਨੀ ਹੈ। ਜਦੋਂ ਉਨ੍ਹਾਂ ਨਾਲ ਗੱਲ ਕਰਦੇ ਕਿ ਸਾਨੂੰ ਇਹ ਖਬਰ ਦਿਲਚਸਪ ਲੱਗੀ ਇਸ ਲਈ ਅਸੀਂ ਅਖਬਾਰਾਂ ਨੂੰ ਛਪਣ ਲਈ ਭੇਜ ਦਿੱਤੀ। ਸਾਡੀ ਟੀਮ ਫਿਰ ਉਨ੍ਹਾਂ ਨੂੰ ਆਖਦੀ ਕਿ ਪੱਤਰਕਾਰਾਂ ਦਾ ਕਾਰਜ ਲੋਕਾਂ ਨੂੰ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਧੱਕਣਾ ਨਹੀਂ ਹੁੰਦਾ ਸਗੋਂ ਕੱਢਣਾ ਹੁੰਦਾ ਹੈ।

ਅਸੀਂ ਲੋਕਾਂ ਨੂੰ ਜਾਗਰਿਤ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੇ ਹਾਂ। ਇਸ ਲਈ ਜਦੋਂ ਕੋਈ  ਇਲੈਕਟ੍ਰੌਨਿਕ ਮੀਡੀਆ ਦਾ ਕੋਈ ਐਂਕਰ ਇਹ ਕਹਿੰਦਾ ਹੈ ਕਿ ਲੋਕਾਂ ਨੂੰ ਪੁਲਾਂ ’ਤੇ ਚੜ੍ਹਨਾ ਵੀ ਨਹੀਂ ਆਉਂਦਾ ਤਾਂ ਉਹ ਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਤੇ ਉਸਦੀ ਪਾਰਟੀ ਨੂੰ ਬਚਾਉਂਦਾ ਹੀ ਨਜ਼ਰ ਆਉਂਦਾ ਹੈ। ਉਸਨੂੰ ਗੁਜਰਾਤ ਦੇ ਹਸਪਤਾਲ ਦੀ ਅਤੇ ਹਸਪਤਾਲ ਨੂੰ ਜਾਂਦੀ ਟੋਇਆਂ ਵਾਲੀ ਸੜਕ ਤਾਂ ਨਜ਼ਰ ਆਉਂਦੀ ਹੀ ਨਹੀਂ ਪਰ ਉਸਨੂੰ ਰੰਗ ਰੋਗਨ ਕੀਤਾ ਹਸਪਤਾਲ ਤੇ ਮੁਰੰਮਤ ਹੋਈ ਸੜਕ ਜ਼ਰੂਰ ਵਿਖਾਈ ਦਿੰਦੀ ਹੈ। ਸੋ ਭਾਰਤੀ ਲੋਕਾਂ ਨੂੰ ਹੁਕਮਰਾਨਾਂ ਦੀ ਚੋਣ ਵੇਲੇ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਟੂਣੇ-ਟੋਟਕਿਆਂ ਦੇ ਯੁੱਗ ਦਾ ਵਸਨੀਕ ਉਨ੍ਹਾਂ ਨੂੰ 21ਵੀਂ ਸਦੀ ਵਿੱਚ ਕਦੇ ਵੀ ਨਹੀਂ ਲਿਜਾ ਸਕਦਾ। ਅੰਧਵਿਸ਼ਵਾਸੀ ਦੇ ਮਾਲਕ ਹੁਕਮਰਾਨ ਤਾਂ ਭਾਰਤੀ ਵਿਕਾਸ ਦਾ ਧੁਰਾ  ਪਿਛਾਂਹ ਨੂੰ ਹੀ ਲੈ ਕੇ ਜਾਣਗੇ।

ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਗੱਲ ਉਸ ਦੌਰ ਦੀ ਹੈ, ਜਦੋਂ ਦਿਨ ਵੇਲੇ ਹੀ ਹਨੇਰਾ ਛਾਅ ਜਾਂਦਾ ਸੀ। ਲੋਕ ਗੱਲਾਂ ਵੀ ਇਕ-ਦੂਜੇ ਨਾਲ ਘੁਸਰ-ਮੁਸਰ ਵਿਚ ਹੀ ਕਰਦੇ। ਕੁੱਤਿਆਂ ਨੇ ਵੀ ਭੌਂਕਣਾ ਛੱਡ ਦਿੱਤਾ ਸੀ। ਪਿੰਡਾਂ ਦੇ ਨਾਈ ਸ਼ਹਿਰਾਂ ਵੱਲ ਕੂਚ ਕਰ ਗਏ ਸਨ। ਹਰ ਰੋਜ਼ ਪੰਜ-ਚਾਰ ਲਾਸ਼ਾਂ ਸ਼ਹਿਰਾਂ ਵਿਚ ਪੋਸਟਮਾਰਟਮ ਲਈ ਆ ਰਹੀਆਂ ਸਨ। ਇਨ੍ਹਾਂ ਦਿਨਾਂ ਦੌਰਾਨ ਹੀ ਸਾਡੇ ਸਕੂਲ ਵਿਚ ਇਕ ਨਵਾਂ ਅਧਿਆਪਕ ਬਦਲ ਕੇ ਆ ਗਿਆ। ਇਕ ਗੁਆਂਢੀ ਸਕੂਲ ਦਾ ਅਧਿਆਪਕ ਉਨ੍ਹਾਂ ਬਾਰੇ ਦੱਸਣ ਲੱਗਿਆ ਕਿ ਬਰਾੜ ਸਾਹਿਬ ਵਾਲ ਦੀ ਖੱਲ ਲਾਹੁਣ ਵਾਲਾ ਬੰਦਾ ਹੈ। ਜਦੋਂ ਉਸ ਨੇ ਵਿਆਹ ਕਰਵਾਉਣਾ ਸੀ ਤਾਂ ਉਸ ਨੇ ਆਪਣੇ ਲਈ ਘਰਵਾਲੀ ਲੱਭਣ ਵਾਸਤੇ ਗੁਣਾਂ ਦੀ ਪੂਰੀ ਸੂਚੀ ਬਣਾਈ ਹੋਈ ਸੀ, ਜਿਸ ਵਿਚ ਹੋਣ ਵਾਲੀ ਘਰਵਾਲੀ ਦੀ ਯੋਗਤਾ, ਰੰਗ-ਰੂਪ, ਕੱਦ-ਕਾਠ, ਭਾਰ, ਉਮਰ ਆਦਿ ਸਭ ਕੁੱਝ ਦਰਜ ਕੀਤਾ ਹੋਇਆ ਸੀ। ਜੇ ਕੋਈ ਵੀ ਗੁਣ ਇੱਧਰ-ਉਧਰ ਹੁੰਦਾ ਤਾਂ ਉਹ ਝੱਟ ਕੋਰਾ ਜਵਾਬ ਦੇ ਦਿੰਦਾ ਸੀ। ਠੀਕ ਪੂਰੇ ਗੁਣਾਂ ਵਾਲੀ ਲੜਕੀ ਹੀ ਉਸ ਨੇ ਆਪਣੇ ਲਈ ਚੁਣੀ।

ਇਹ ਗੱਲ ਆਈ-ਗਈ ਹੋ ਗਈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਿਸ ਦਿਨ ਉਨ੍ਹਾਂ ਨੇ ਵੱਖ-ਵੱਖ ਭੱਠਿਆਂ ਤੋਂ ਅਠਾਰਾਂ ਇੱਟਾਂ ਲਿਆ ਕੇ ਮੇਰੇ ਸਾਇੰਸ ਰੂਮ ਦੀ ਮੇਜ ’ਤੇ ਰੱਖ ਦਿੱਤੀਆਂ। ਕਹਿਣ ਲੱਗਿਆ, ‘‘ਮੇਘ ਰਾਜ ਜੀ! ਤੁਸੀਂ ਇਨ੍ਹਾਂ ਦਾ ਆਕਾਰ ਅਤੇ ਭਾਰ ਮਾਪ ਕੇ ਇਹ ਦੱਸੋ ਕਿ ਇਨ੍ਹਾਂ ਇੱਟਾਂ ਵਿਚੋਂ ਸਭ ਤੋਂ ਭਾਰੀ ਤੇ ਪੱਕੀ ਇੱਟ ਕਿਹੜੀ ਹੈ?’’ ਮੈਂ ਉਨ੍ਹਾਂ ਨੂੰ ਪੁੱਛ ਲਿਆ, ‘‘ਬਰਾੜ ਸਾਬ੍ਹ! ਇਹ ਦੱਸੋ ਕਿ ਤੁਸੀਂ ਇਸ ਤੋਂ ਕੀ ਕਰਵਾਉਣਾ ਚਾਹੁੰਦੇ ਹੋ?’’ ਉਹ ਕਹਿਣ ਲੱਗੇ, ‘‘ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣਾ ਘਰ ਬਣਾਉਣਾ ਹੈ ਅਤੇ ਸੱਠ ਸਾਲ ਉਸ ਵਿਚ ਰਹਿਣਾ ਵੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਸਭ ਤੋਂ ਵਧੀਆ ਇੱਟ ਹੀ ਘਰ ’ਤੇ ਲਾਵਾਂ। ਪਹਿਲਾਂ ਮੈਂ ਪਲਾਟ ਖ਼ਰੀਦਣ ਸਮੇਂ ਵੀ ਪੂਰੀ ਜਾਂਚ-ਪੜਤਾਲ ਕੀਤੀ ਹੈ। ਇਹ ਪਲਾਟ ਮੇਰੀ ਘਰਵਾਲੀ ਨੂੰ ਆਪਣੇ ਸਕੂਲ ਤੋਂ ਕਿੰਨੀ ਦੂਰ ਪਵੇਗਾ? ਮੇਰੀ ਬੇਟੀ ਦੇ ਕਾਲਜ ਦੀ ਦੂਰੀ ਕਿੰਨੀ ਹੋਵੇਗੀ? ਰਿਕਸ਼ੇ ਦਾ ਕਿਰਾਇਆ ਕੀ ਹੋਵੇਗਾ? ਇਨ੍ਹਾਂ ਸਾਰੇ ਖ਼ਰਚਿਆਂ ਦਾ ਹਿਸਾਬ ਲਾ ਕੇ ਹੀ ਮੈਂ ਥਾਂ ਦੀ ਚੋਣ ਕੀਤੀ ਹੈ।’’ ਸਾਥੀ ਅਧਿਆਪਕ ਉਸ ਦੀਆਂ ਗੱਲਾਂ ਦਾ ਮਜ਼ਾਕ ਉਡਾਉਂਦੇ। ਮੈਨੂੰ ਤੇ ਮੇਰੇ ਇਕ-ਦੋ ਸਾਥੀਆਂ ਨੂੰ ਉਹ ਅਧਿਆਪਕ ਬਹੁਤ ਪਸੰਦ ਆਇਆ। ਉਨ੍ਹਾਂ ਦਿਨਾਂ ਵਿਚ ਮੇਰੇ ਕੋਲ ਸਕੂਟਰ ਨਹੀਂ ਸੀ। ਇਕ ਦਿਨ ਕਿਸੇ ਦੇ ਭੋਗ ’ਤੇ ਜਾਣ ਲਈ ਮੈਂ ਸਕੂਟਰ ਮੰਗ ਲਿਆ। ਉਨ੍ਹਾਂ ਕਿਹਾ, ‘‘ਕਿੰਨੇ ਵਜੇ ਅਤੇ ਕਿੰਨੀ ਦੂਰ ਜਾਣਾ ਹੈ?’’ ਮੈਂ ਸਮਾਂ ਤੇ ਦੂਰੀ ਦੱਸ ਦਿੱਤੀ। ਠੀਕ ਉਸੇ ਸਮੇਂ ਉਨ੍ਹਾਂ ਨੇ ਸਕੂਟਰ ਦੀ ਕਿੱਕ ’ਤੇ ਪੈਰ ਰੱਖਿਆ ਹੋਇਆ ਸੀ। ਮੈਨੂੰ ਕਹਿਣ ਲੱਗੇ, ‘‘ਸਕੂਟਰ ’ਤੇ ਬੈਠ। ਮੈਨੂੰ ਦੱਸੀ ਜਾਈਂ ਕਿੱਧਰ ਨੂੰ ਜਾਣਾ ਹੈ? ਦਫ਼ਤਰ ਵਿਚ ਛੁੱਟੀ ਮੈਂ ਰੱਖ ਆਇਆ ਹਾਂ।’’ ਘੰਟੇ ਕੁ ਬਾਅਦ ਅਸੀਂ ਵਾਪਸ ਆ ਗਏ। ਸਕੂਟਰ ਨੂੰ ਸਟੈਂਡ ਲਾਉਂਦਿਆਂ ਉਹ ਕਹਿਣ ਲੱਗਿਆ, ‘‘ਮੇਘ ਰਾਜ ਜੀ! ਜਦੋਂ ਤੁਸੀਂ ਸਕੂਟਰ ਖ਼ਰੀਦ ਲਵੋਂਗੇ, ਮੈਂ ਤੁਹਾਡੇ ਤੋਂ ਮੰਗਾਂਗਾ ਨਹੀਂ।’’ ਮੈਂ ਉਨ੍ਹਾਂ ਦੀ ਗੱਲ ਦਾ ਮਤਲਬ ਸਮਝ ਗਿਆ। ਉਹ ਕਹਿਣਾ ਚਾਹੁੰਦਾ ਸੀ ਕਿ ‘ਤੂੰ ਦੁਬਾਰਾ ਸਕੂਟਰ ਨਾ ਮੰਗੀ’। ਗੱਲਾਂ ਚੱਲਦੀਆਂ ਰਹੀਆਂ। ਅਸੀਂ ਉਸ ਦੇ ਸੁਭਾਅ ਦੇ ਏਨੇ ਕਾਇਲ ਹੋ ਗਏ ਕਿ ਉਸ ਦੀ ਹਰ ਮਸਲੇ ’ਤੇ ਸਲਾਹ ਲੈਣ ਲੱਗ ਪਏ। ਜੇ ਉਹ ਕਿਤੋਂ ਟਾਈਮਪਾਈਸ ਵੀ ਖ਼ਰੀਦ ਕੇ ਲਿਆਉਂਦਾ ਤਾਂ ਉਸ ਨੂੰ ਪੁੱਛ ਲੈਂਦੇ, ‘‘ਬਰਾੜ ਸਾਬ੍ਹ! ਤੁਸੀਂ ਇਹ ਟਾਈਮਪੀਸ ਕਿਥੋਂ ਅਤੇ ਕਿੰਨੇ ਦਾ ਖ਼ਰੀਦਿਆ ਹੈ?’’ ਅਸੀਂ ਲੋੜ ਅਨੁਸਾਰ ਉਥੋਂ ਅਤੇ ਉਸੇ ਕੰਪਨੀ ਦਾ ਓਨੀ ਹੀ ਕੀਮਤ ਦੇ ਕੇ ਖ਼ਰੀਦ ਲਿਆਉਂਦੇ। ਸਾਨੂੰ ਪਤਾ ਸੀ ਕਿ ਇਨ੍ਹਾਂ ਨੇ ਪਹਿਲਾਂ ਹੀ ਦਸ ਦੁਕਾਨਾਂ ਤੋਂ ਉਸ ਦਾ ਮੁੱਲ ਪਤਾ ਕੀਤਾ ਹੋਵੇਗਾ। ਸਾਨੂੰ ਬਹੁਤੀ ਮਗਜ਼-ਖਪਾਈ ਨਾ ਕਰਨੀ ਪੈਂਦੀ।

ਇਨ੍ਹਾਂ ਹੀ ਦਿਨਾਂ ਦੌਰਾਨ ਮੈਨੂੰ ਸ੍ਰੀਲੰਕਾ ਦੇ ਡਾ. ਅਬਰਾਹਮ ਟੀ. ਕੋਵੂਰ ਦੀ ਅੰਗਰੇਜ਼ੀ ਵਿਚ ਲਿਖੀ ਹੋਈ ਕਿਤਾਬ ‘ਬੀਗਾਨ ਗਾਡਮੈੱਨ’ ਮਿਲ ਗਈ। ਮੈਨੂੰ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ। ਮੈਂ ਉਹ ਕਿਤਾਬ ਪੜ੍ਹੀ ਤੇ ਪਸੰਦ ਕੀਤੀ। ਜਿਵੇਂ ਹੁੰਦਾ ਹੈ; ਅਸੀਂ ਚੰਗੀਆਂ ਕਿਤਾਬਾਂ ਦੀ ਸਿਫ਼ਾਰਿਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਕਰਦੇ ਹਾਂ। ਬਰਾੜ ਸਾਹਿਬ ਨੇ ਵੀ ਉਹ ਕਿਤਾਬ ਪੜ੍ਹ ਲਈ। ਪੜ੍ਹਨ ਤੋਂ ਬਾਅਦ ਉਹ ਕਹਿਣ ਲੱਗੇ, ‘‘ਮੈਨੂੰ ਇਹ ਕਿਤਾਬ ਪੰਜਾਬੀ ਵਿਚ ਚਾਹੀਦੀ ਹੈ। ਮੈਂ 500 ਰੁਪਈਆ ਇਸ ਕਿਤਾਬ ’ਤੇ ਖ਼ਰਚ ਕਰ ਸਕਦਾ ਹਾਂ।’’ ਮੈਂ ਉਨ੍ਹਾਂ ਨੂੰ ਪੁੱਛਿਆ, ‘‘ਬਰਾੜ ਸਾਬ੍ਹ! ਤੁਸੀਂ ਅੰਗਰੇਜ਼ੀ ਵਿਚ ਇਸ ਕਿਤਾਬ ਨੂੰ ਪੜ੍ਹ ਹੀ ਲਿਆ ਹੈ। ਤੁਸੀਂ ਤਾਂ ਕਿਸੇ ਚੀਜ਼ ’ਤੇ ਦੁਆਨੀ ਫ਼ਾਲਤੂ ਨਹੀਂ ਖ਼ਰਚਦੇ। ਇਸ ਕਿਤਾਬ ’ਤੇ ਇਨ੍ਹੇ ਪੈਸੇ ਖ਼ਰਚਣ ਲਈ ਕਿਉਂ ਤਿਆਰ ਹੋ?’’ ਉਹ ਕਹਿਣ ਲੱਗੇ, ‘‘ਮੈਂ ਇਸ ਕਿਤਾਬ ਤੋਂ ਪੰਦਰਾ ਸੌ ਰੁਪਏ ਕਮਾਉਣੇ ਹਨ।’’ ਇਹ ਪੁੱਛਣ ’ਤੇ ਕਿ ਉਹ ਪੰਦਰਾਂ ਸੌ ਰੁਪਈਆ ਕਿਵੇਂ ਕਮਾਉਣਗੇ। ਉਹ ਕਹਿਣ ਲੱਗੇ, ‘‘ਮੇਰੀ ਘਰਵਾਲੀ ਇਕ ਜੋਤਸ਼ੀ ਦੇ ਚੱਕਰ ਵਿਚ ਫਸੀ ਹੋਈ ਹੈ, ਜਿਹੜਾ ਪਿਛਲੇ ਤਿੰਨ ਸਾਲਾਂ ਵਿਚ ਮੇਰੇ ਘਰ ਤੋਂ ਦਾਨ ਵਜੋਂ ਅਨਾਜ ਤੇ ਖੇਸ ਆਦਿ ਦੇ ਰੂਪ ਵਿਚ ਤਿੰਨ ਹਜ਼ਾਰ ਰੁਪਈਆ ਲਿਜਾ ਚੁੱਕਿਆ ਹੈ। ਅਜੇ ਦੋ ਸਾਲ ਦੇ ਉਪਾਅ ਹੋਰ ਦੱਸੇ ਹੋਏ ਹਨ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੋ ਹਜ਼ਾਰ ਰੁਪਈਆ ਮੇਰੇ ਘਰ ਵਿਚੋਂ ਲੈ ਕੇ ਹੀ ਜਾਵੇਗਾ। ਜੇ ਮੇਰੀ ਘਰਵਾਲੀ ਇਹ ਕਿਤਾਬ ਪੜ੍ਹ ਲੈਂਦੀ ਹੈ ਤਾਂ ਉਹ ਜੋਤਸ਼ੀ ਨੂੰ ਮੇਰੇ ਘਰ ਵਿਚੋਂ ਦਫ਼ਾ ਕਰ ਦੇਵੇਗੀ। ਇਸ ਤਰ੍ਹਾਂ ਪੰਦਰਾਂ ਸੌ ਰੁਪਏ ਮੇਰੀ ਕਮਾਈ ਹੋ ਜਾਵੇਗੀ।’’ ਉਨ੍ਹਾਂ ਦੇ ਇਸ ਨਿੱਕੇ ਜਿਹੇ ਸੁਝਾਅ ਨਾਲ ਅਸੀਂ ਇਹ ਕਿਤਾਬ ਪੰਜਾਬੀ ਵਿਚ ਉਲਥਾ ਲਈ ਅਤੇ ਸੱਤ ਰੁਪਏ ਦੀ ਮਾਮੂਲੀ ਕੀਮਤ ’ਤੇ ਲੋਕਾਂ ਵਿਚ ਵੇਚਣੀ ਸ਼ੁਰੂ ਕਰ ਦਿੱਤੀ। ਅੱਜ ਇਸ ਪੰਜਾਬੀ ਕਿਤਾਬ ਦੀਆਂ ਲੱਖਾਂ ਕਾਪੀਆਂ ਪੰਜਾਬੀ ਘਰਾਂ ਵਿਚ ਚਾਨਣ ਦੀਆਂ ਚਿਣਗਾਂ ਵੰਡ ਰਹੀਆਂ ਹਨ

ਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮਨੁੱਖੀ ਸਾਧਨ ਤੇ ਵਿਕਾਸ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸੱਤਿਆਪਾਲ ਸਿੰਘ ਨੇ ਕਿਹਾ ਹੈ ਕਿ ਚਾਰਲਿਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਗਲਤ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਲੋੜ ਹੈ। ਸਾਡੇ ਪੂਰਵਜਾਂ ਨੇ ਕਦੇ ਨਹੀਂ ਕਿਹਾ ਕਿ ਬੰਦੇ ਬਾਂਦਰ ਤੋਂ ਬਣਦੇ ਦੇਖੇ ਗਏ ਹਨ। ਇਹ ਕੇਂਦਰੀ ਰਾਜ ਮੰਤਰੀ ਪੁਲਿਸ ਦਾ ਵੱਡਾ ਅਧਿਕਾਰੀ ਸੀ ਅਤੇ ਉਸ ਤੋਂ ਵੱਡਾ ਸਿਆਸਤਦਾਨ ਬਣਿਆ ਹੈ। ਉਸਦੀ ਆਖੀ ਹੋਈ ਇਹ ਗੱਲ ਇਹ ਦਰਸਾਉਂਦੀ ਹੈ ਕਿ ਹਿੰਦੂਤਵ ਪਾਰਟੀਆਂ ਦੇਸ਼ ਦੇ ਵਿਕਾਸ ਦਾ ਪਹੀਆ ਪਿੱਛੇ ਮੋੜਨ ਦੀ ਤਾਕ ਵਿਚ ਹਨ। ਪਹਿਲਾਂ ਵੀ ਇੱਕ ਵਾਰ ਸਾਡੇ ਮਰਹੂਮ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਵਿਗਿਆਨਕ ਕਹਿ ਰਹੇ ਹਨ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਤੋਂ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ‘‘ਸਾਡੇ ਪੂਰਵਜ ਤਾਂ ਬਾਂਦਰ ਨਹੀਂ ਸਨ।’’ ਸੋ ਇਸ ਲਈ ਆਓ ਵੇਖਦੇ ਹਾਂ ਕਿ ਮਨੁੱਖ ਦਾ ਵਿਕਾਸ ਬਾਂਦਰ ਤੋਂ ਕਿਵੇਂ ਹੋਇਆ ਹੈ?

ਐਤਵਾਰ ਦਾ ਦਿਨ ਸੀ। ਸਵੇਰੇ ਹੀ ਮੇਰਾ ਮਿੱਤਰ ਰਾਮ ਲਾਲ ਆ ਗਿਆ। ਕਹਿਣ ਲੱਗਿਆ, ‘‘ਤੂੰ ਰੋਜ਼ ਇਹ ਕਹਿੰਦਾ ਰਹਿੰਦਾ ਹੈਂ ਕਿ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਮੈਨੂੰ ਦੱਸ ਕਿ ਅੱਜ ਦੇ ਬਾਂਦਰ ਬੰਦੇ ਕਿਉਂ ਨਹੀਂ ਬਣ ਰਹੇ? ਮੈਂ ਉਸ ਨੂੰ ਪੁੱਛਿਆ ਕਿ ‘‘ਆਹ ਮੇਰੇ ਪੋਤੇ ਪਾਵੇਲ ਦੇ ਹੱਥ ਵਿੱਚ ਕੀ ਹੈ?’’ ਉਹ ਕਹਿਣ ਲੱਗਿਆ ਕਿ ਟੀ.ਵੀ. ਦਾ ਰਿਮੋਟ। ‘‘ਤੇਰੇ ਬਾਬੇ ਦੇ ਹੱਥ ਇਸ ਉਮਰ ਵਿੱਚ ਕੀ ਹੁੰਦਾ ਸੀ?’’ ਕਹਿਣ ਲੱਗਿਆ ‘‘ਪਸ਼ੂਆਂ ਨੂੰ ਹੱਕਣ ਵਾਲੀ ਸੋਟੀ। ਉਸ ਵੇਲੇ ਤਾਂ ਸਕੂਲ ਹੁੰਦੇ ਹੀ ਨਹੀਂ ਸਨ। ਕਿਤੇ-ਕਿਤੇ ਕੋਈ ਮੌਲਵੀ ਮਸਜਿਦ ਵਿੱਚ ਜ਼ਰੂਰ ਕੁਝ ਇਲਮ ਦਾ ਗਿਆਨ ਦਿੰਦਾ ਹੁੰਦਾ ਸੀ। ਇਸ ਲਈ ਮੇਰਾ ਬਾਬਾ ਤਾਂ ਅਨਪੜ੍ਹ ਸੀ।’’

ਮੇਰਾ ਉਸਨੂੰ ਇਹ ਦੱਸਣ ਦਾ ਇੱਕ ਢੰਗ ਸੀ ਕਿ ਕਿਵੇਂ ਪੀੜ੍ਹੀ ਦਰ ਪੀੜ੍ਹੀ ਨਸਲਾਂ ਵਿੱਚ ਕੁੱਝ ਨਾ ਕੁੱਝ ਸੁਧਾਰ ਹੁੰਦਾ ਜਾਂਦਾ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦਿਆਂ ਇਹ ਫ਼ਰਕ ਭਾਵੇਂ ਅੱਧ ਫੀਸਦੀ ਹੀ ਹੁੰਦਾ ਹੈ ਪਰ ਹਜ਼ਾਰ ਦੋ ਹਜ਼ਾਰ ਪੀੜ੍ਹੀਆਂ ਦਾ ਸਫ਼ਰ ਵੱਡੇ ਫ਼ਰਕ ਪਾ ਦਿੰਦਾ ਹੈ।

ਬਾਂਦਰ ਤੋਂ ਬੰਦੇ ਬਣਨ ਦਾ ਸਫ਼ਰ ਕੋਈ ਦਸ ਵੀਹ ਸਾਲਾਂ ਦਾ ਨਹੀਂ ਹੈ, ਸਗੋਂ ਇਹ ਤਾਂ ਲੱਖਾਂ ਵਰਿ੍ਹਆਂ ਦਾ ਹੈ। ਇਸ ਦੌਰਾਨ ਜੇ ਪੀੜ੍ਹੀਆਂ ਦੀ ਗਿਣਤੀ ਕਰਨੀ ਵੀ ਹੋਵੇ ਤਾਂ ਇਹ ਲੱਖਾਂ ਵਿੱਚ ਹੋ ਜਾਂਦੀ ਹੈ। ਸੋ ਲੱਖਾਂ ਪੀੜ੍ਹੀਆਂ ਵਿੱਚ ਤਬਦੀਲੀਆਂ ਵੀ ਹਜ਼ਾਰਾਂ ਗੁਣਾਂ ਹੋ ਸਕਦੀਆਂ ਹਨ।

ਮੇਰੇ ਬਾਪ ਨੇ ਜਦੋਂ ਸਾਈਕਲ ਚਲਾਉਣਾ ਸਿੱਖਿਆ ਸੀ ਤਾਂ ਤਿੰਨ ਜਣੇ ਸਾਈਕਲ ਨੂੰ ਪਿੱਛੋਂ ਫੜਦੇ ਸਨ, ਫਿਰ ਉਹ ਬੈਠਦਾ ਸੀ ਤੇ ਤਾਂ ਵੀ ਉਸਦੇ ਗੋਡਿਆਂ ਤੇ ਟਾਕੀਆਂ ਲਹਿ ਜਾਂਦੀਆਂ ਸਨ ਪਰ ਜਦੋਂ ਮੇਰੇ ਪੋਤੇ ਨੇ ਸਾਈਕਲ ਸਿੱਖਿਆ ਤਾਂ ਸਾਨੂੰ ਪਤਾ ਵੀ ਨਾ ਲੱਗਿਆ ਕਿ ਕਦੋਂ ਉਹ ਸਿੱਖ ਗਿਆ? ਸੋ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਂਦੇ, ਤਬਦੀਲੀਆਂ ਆਉਂਦੀਆਂ ਜ਼ਰੂਰ ਨੇ ਪਰ ਇਹ ਵਿਖਾਈ ਨਹੀਂ ਦਿੰਦੀਆਂ। ਲੱਖਾਂ ਸਾਲਾਂ ਵਿੱਚ ਵਾਪਰਨ ਵਾਲਾ ਵਰਤਾਰਾ ਸੱਤਰ ਅੱਸੀ ਸਾਲਾਂ ਵਿੱਚ ਤਾਂ ਵੇਖਿਆ ਹੀ ਨਹੀਂ ਜਾ ਸਕਦਾ।

ਧਰਤੀ ਉੱਪਰ ਬਾਂਦਰਾਂ ਦੀਆਂ ਸੈਂਕੜੇ ਨਸਲਾਂ ਉਪਲਬਧ ਹਨ। ਇਨ੍ਹਾਂ ਵਿੱਚੋਂ ਚਿਪੈਂਜੀ, ਅੋਰਿੰਜੋਟੇਨ, ਗੁਰੀਲਾ ਆਦਿ ਨਸਲਾਂ ਮਨੁੱਖ ਜਾਤੀ ਦੇ ਜ਼ਿਆਦਾ ਨੇੜੇ ਹਨ। ਟੀ.ਵੀ. ਉੱਤੇ ਅਤੇ ਦੁਨੀਆਂ ਦੇ ਵੱਖ ਵੱਖ ਚਿੜੀਆ ਘਰਾਂ ਵਿੱਚ ਮੈਂ ਅੋਰਿੰਜੋਟੇਨਾਂ ਨੂੰ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਵੇਖਿਆ ਹੈ। ਉਹ ਬਲਾਕਾਂ ਨੂੰ ਇੱਕ ਦੂਜੇ ਉੱਪਰ ਤਰਤੀਬ ਨਾਲ ਚਿਣ ਕੇ ਛੱਤ ਤੇ ਟੰਗੇ ਫਲ਼ ਉਤਾਰ ਕੇ ਖਾਂਦੇ ਵੇਖੇ ਹਨ। ਉਹ ਤੰਗ ਮੂੰਹ ਵਾਲੇ ਬਰਤਨਾਂ ਵਿੱਚ ਮੂੰਗਫਲੀ ਚੁੱਕਣ ਲਈ ਉਨ੍ਹਾਂ ਵਿੱਚ ਪਾਣੀ ਪਾੳਂਦੇ ਜਾਂ ਪਿਸ਼ਾਬ ਕਰਦੇ ਮੈਂ ਖ਼ੁਦ ਵੇਖੇ ਹਨ। ਉਹ ਦਰੱਖਤਾਂ ਦੇ ਤਣੇ ਤੋੜ ਕੇ ਆਪਣੇ ਬਿਸਤਰੇ ਬਣਾਉਂਦੇ ਵੀ ਤੁਹਾਨੂੰ ਨਜ਼ਰੀਂ ਆਏ ਹੋਣਗੇ। ਹੱਥਾਂ ਨਾਲ ਪੱਥਰ ਚੁੱਕ ਕੇ ਫਲ਼ ਤੋੜਦੇ ਸਾਡੇ ਵਿੱਚੋਂ ਬਹੁਤਿਆਂ ਨੇ ਤੱਕੇ ਹੋਣਗੇ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਪਹਿਲਾਂ ਪਹਿਲ ਕੁੱਝ ਲੋਕ ਆਸਟ੍ਰੇਲੀਆ ਗਏ ਸਨ ਤਾਂ ਉਨ੍ਹਾਂ ਨੇ ਉੱਥੇ ਇੱਕ ਅਜਿਹੀ ਮਨੁੱਖੀ ਨਸਲ ਐਵੋਓਰੀਜ਼ਨ ਵੀ ਵੇਖੀ ਸੀ, ਜੋ ਨਾ ਤਾਂ ਰਹਿਣ ਲਈ ਆਪਣਾ ਘਰ ਬਣਾੳਂਦੀ ਸੀ ਅਤੇੇ ਨਾ ਹੀ ਖਾਣਾ ਬਣਾਉਣ ਲਈ ਬਰਤਨਾਂ ਦਾ ਇਸਤੇਮਾਲ ਕਰਨਾ ਜਾਣਦੀ ਸੀ। ਸਗੋਂ ਉਸਦੇ ਮੈਂਬਰ ਸਮੁੰਦਰੀ ਕਿਨਾਰਿਆਂ ਨੇੜੇ ਉੱਚੀਆਂ ਥਾਵਾਂ ’ਤੇ ਆਪਣੀਆਂ ਖੁੱਡਾਂ ਪੁੱਟ ਲੈਂਦੇ ਸਨ ਤੇ ਜਦੋਂ ਵੀ ਕੋਈ ਡੱਡੂ ਜਾਂ ਮੱਛੀ ਨਜ਼ਰ ਆਉਂਦੀ ਤਾਂ ਉਸਨੂੰ ਫੜ੍ਹ ਕੇ ਖਾ ਜਾਂਦੇ ਸਨ।

ਇਹ ਘਟਨਾ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਮਨੁੱਖੀ ਵਿਕਾਸ ਇੱਕ ਪਾਸੜ ਹੀ ਨਹੀਂ ਹੁੰਦਾ। ਕਈ ਵਾਰੀ ਇਹ ਵਿਕਾਸ ਉਲਟਾ ਵੀ ਸ਼ੁਰੂ ਹੋ ਜਾਂਦਾ ਹੈ। ਲੱਖ ਕੁ ਸਾਲ ਪਹਿਲਾਂ ਆਸਟਰੇਲੀਆ ਦੀ ਧਰਤੀ ਏਸ਼ੀਆ ਦੀ ਧਰਤੀ ਨਾਲ ਜ਼ਮੀਨੀ ਰਸਤੇ ਤੋਂ ਜੁੜੀ ਹੋਈ ਸੀ। ਮਨੁੱਖਾਂ ਦੀ ਕੋਈ ਜਾਤੀ ਕਿਸ਼ਤੀਆਂ ਰਾਹੀਂ ਹੀ ਆਸਟਰੇਲੀਆ ਜਾ ਪੁੱਜੀ ਸੀ। ਉੱਥੇ ਉਨ੍ਹਾਂ ਦਾ ਵਿਕਾਸ ਉਲਟਾ ਹੋਣਾ ਸ਼ੁਰੂ ਹੋ ਗਿਆ। ਜੋ ਕੁੱਝ ਉਸ ਸਮੇਂ ਸਿੱਖਿਆ ਸੀ ੳਹ ਪੀੜ੍ਹੀਆਂ ਦਰ ਪੀੜ੍ਹੀਆਂ ਭੁੱਲਦਾ ਗਿਆ। ਸੋ ਐਵੋਓਰਜਿਨ ਦੀ ਪੈਦਾਇਸ਼ ਦੀ ਵਿਆਖਿਆ ਇਹ ਹੀ ਹੈ।

ਸੋ ਮਨੁੱਖ ਵਿੱਚ ਨਜ਼ਰ ਆਉਂਦਾ ਵਿਕਾਸ ਕੋਈ ਜ਼ਿਆਦਾ ਪੁਰਾਣਾ ਨਹੀਂ। ਦਸ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਕਬੀਲਿਆਂ ਵਿੱਚ ਹੀ ਰਹਿੰਦਾ ਸੀ। ਹੌਲੀ ਹੌਲੀ ਇੱਥੇ ਰਿਆਸਤਾਂ ਦੀ ਹੋਂਦ ਆਉਣੀ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਹੀ ਇੱਥੇ ਬਾਦਸ਼ਾਹੀਆਂ ਬਣਨ ਲੱਗ ਪਈਆਂ। ਅੱਜ ਦੀਆਂ ਜਮਹੂਰੀ ਸਰਕਾਰਾਂ ਤਾਂ ਦੋ ਤਿੰਨ ਸੌ ਸਾਲ ਹੀ ਪੁਰਾਣੀਆਂ ਹਨ। ਅਜੇ ਵੀ ਕੁੱਝ ਦੇਸ਼ ਧਰਤੀ ਤੇ ਅਜਿਹੇ ਹਨ, ਜਿੱਥੇ ਇਸਤਰੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਵੀ ਨਹੀਂ।

ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਤੋਂ ਮਨੁੱਖ ਤੱਕ ਦੇ ਸਫ਼ਰ ਦਾ ਇਤਿਹਾਸ ਬਹੁਤ ਹੀ ਲੰਬਾ ਹੈ। ਜੇ ਬ੍ਰਹਿਮੰਡ ਦੀ ਸ਼ੁਰੂਆਤ ਪਹਿਲੀ ਜਨਵਰੀ ਨੂੰ ਹੋਈ ਮੰਨ ਲਈ ਜਾਵੇ ਤਾਂ ਇੱਥੇ ਮਨੁੱਖ ਦੀ ਆਮਦ ਤਾਂ ਇਕੱਤੀ ਦਸੰਬਰ ਰਾਤੀਂ ਸੱਤ ਵੱਜ ਕੇ ਪੰਦਰਾਂ ਮਿੰਟ ’ਤੇ ਹੀ ਹੁੰਦੀ ਹੈ। ਜੇ ਸਭਿਅਕ ਮਨੁੱਖ ਦੀ ਆਮਦ ਨੂੰ ਗਿਣਨਾ ਹੋਵੇ ਤਾਂ ਇਹ ਕੁੱਲ ਪੱਚੀ ਸੈਕਿੰਡ ਤੋਂਂ ਵੱਧ ਦੀ ਨਹੀਂ

ਸੋ ਮਨੁੱਖੀ ਨਸਲ ਦੇ ਵਿਕਾਸ ਦੀ ਰਫ਼ਤਾਰ ਪਿਛਲੀਆਂ ਦੋ ਤਿੰਨ ਸਦੀਆਂ ਤੋਂਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਵਿਗਿਆਨ ਦੀ ਹਰ ਲੱਭਤ ਇਸ ਵਿਕਾਸ ਨੂੰ ਵੀ ਪਰ ਲਾ ਦਿੰਦੀ ਹੈ। ਭਵਿੱਖ ਵਿੱਚ ਮਨੁੱਖ ਕਿਹੋ ਜਿਹਾ ਹੋਵੇਗਾ, ਇਸ ਦਾ ਅੱਜ ਅੰਦਾਜ਼ਾ ਲਗਾਉਣਾ ਅਸੰਭਵ ਹੈ।

ਪਰ ਚੇਤਨ ਮਨੁੱਖ ਪਿਛਲੇ ਇੱਕ ਦਹਾਕੇ ਵਿੱਚ ਹੀ ਹੋਈਆਂ ਤਬਦੀਲੀਆਂ ਨੂੰ ਮੁੱਖ ਰੱਖ ਕੇ ਆਉਣ ਵਾਲੇ ਕੁੱਝ ਦਹਾਕਿਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਦਾ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਨ। ਮੋਬਾਈਲ ਤੇ ਇੰਟਰਨੈੱਟ ਨੇ ਸਮੁੱਚੀ ਦੁਨੀਆਂ ਨੂੰ ਇੱਕ ਪਿੰਡ ਵਿੱਚ ਬਦਲ ਦਿੱਤਾ ਹੈ। ਅੱਜ ਤੁਸੀਂ ਦੁਨੀਆਂ ਦੀ ਕਿਸੇ ਵੀ ਲਾਇਬਰੇਰੀ ਦੀ ਕੋਈ ਵੀ ਕਿਤਾਬ ਜਾਂ ਅਖ਼ਬਾਰ ਆਪਣੇ ਘਰ ਬੈਠਿਆਂ ਹੀ ਪੜ੍ਹ ਜਾਂ ਖਰੀਦ ਸਕਦੇ ਹੋ। ਲੱਖਾਂ ਕੁੜੀਆਂ ਮੁੰਡਿਆਂ ਲਈ ਵਰ ਕੰਪਿਊਟਰ ਹੀ ਉਪਲਬਧ ਕਰਵਾ ਦਿੰਦਾ ਹੈ। ਹਵਾਈ ਜਹਾਜ਼ ਦੀ ਟਿਕਟ ਹੋਵੇ ਜਾਂ ਰੇਲਵੇ ਦੀ, ਘਰ ਬੈਠਿਆਂ ਹੀ ਉਪਲਬਧ ਹੋ ਜਾਂਦੀ ਹੈ। ਕੰਪਿਊਟਰੀਕਰਨ ਤੇ ਸਟੈਮ ਸੈੱਲ ਟੈਕਨੀਕ ਨੇ ਇਲਾਜ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਤੱਕ ਤੁਹਾਡੀ ਪਹੁੰਚ ਕਰ ਦਿੱਤੀ ਹੈ।

ਅੱਜ ਤੱਕ ਅਸੀਂ ਤਰਕਸ਼ੀਲ ਲੋਕਾਂ ਨੂੰ ਇਹ ਕਹਿੰਦੇ ਰਹੇ ਹਾਂ ਕਿ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਇਸ ਲਈ ਅਸੀਂ ਧਰਤੀ ਦੀਆਂ ਤਹਿਆਂ ਵਿੱਚੋਂ ਮਿਲਣ ਵਾਲੀਆਂ ਹੱਡੀਆਂ ਦਾ ਪ੍ਰਮਾਣ ਦਿੰਦੇ ਰਹੇ ਹਾਂ। ਅਸੀਂ ਦੱਸਦੇ ਰਹੇ ਹਾਂ ਕਿ ਬਾਂਦਰ ਤੇ ਮਨੁੱਖ ਦੇ ਡੀ.ਐਨ.ਏ. 98 ਪ੍ਰਤੀਸ਼ਤ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਲੋਕ ਇਹ ਵੀ ਪੁੱਛਦੇ ਰਹੇ ਨੇ ਕਿ ਕਿਵੇਂ ਕੁੱਝ ਵਿਅਕਤੀਆਂ ਦੇ ਪਿਛਲੇ ਪਾਸੇ ਪੂਛ ਵੀ ਹੁੰਦੀ ਹੈ।

ਲੋਕ ਅਖ਼ਬਾਰਾਂ ਵਿੱਚ ਛਪੀਆਂ ਪੂਛਾਂ ਦੇ ਅਪਰੇਸ਼ਨਾਂ ਦੀਆਂ ਖ਼ਬਰਾਂ ਦੀਆਂ ਕਟਿੰਗਾਂ ਵੀ ਸਾਨੂੰ ਭੇਜਦੇ ਰਹੇ ਨੇ। ਅਸੀਂ ਉਨ੍ਹਾਂ ਦੀ ਇਹ ਕਹਿ ਕੇ ਹੀ ਤਸੱਲੀ ਕਰਵਾੳਂਦੇ ਰਹੇ ਹਾਂ ਕਿ ਇਹ ਸਾਰੀਆਂ ਗੱਲਾਂ ਬੰਦੇ ਦੇ ਬਾਂਦਰ ਤੋਂ ਹੋਏ ਵਿਕਾਸ ਦੀ ਪੁਸ਼ਟੀ ਕਰਦੀਆਂ ਹਨ।

ਕਿਸੇ ਘਰ ਵਿੱਚ ਪੈਦਾ ਹੋਏ ਬਾਂਦਰ ਵਰਗੇ ਬੱਚੇ ਨੂੰ ਹਨੂੰਮਾਨ ਜੀ ਦੇ ਅਵਤਾਰ ਧਾਰਨਾ ਕਹਿਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

ਅਜਿਹੀਆਂ ਖ਼ਬਰਾਂ ਵੀ ਸਾਨੂੰ ਸਹਾਈ ਹੁੰਦੀਆਂ ਸਨ ਕਿਉਂਕਿ ਅਸੀਂ ਕਹਿ ਸਕਦੇ ਸਾਂ ਕਿ ਮਨੁੱਖ ਤੇ ਬਾਂਦਰ ਦੇ ਬੱਚਿਆਂ ਦੇ ਭਰੂਣ ਵੀ ਲੱਗਭਗ ਇੱਕੋ ਜਿਹੇ ਹੀ ਹੁੰਦੇ ਹਨ।

ਅਸੀਂ ਲੱਗਭਗ ਹਰ ਲਿਖਤ ਵਿੱਚ ਇਹ ਹੀ ਕਹਿੰਦੇ ਰਹੇ ਹਾਂ ਕਿ ਵਿਗਿਆਨਕ ਜਾਣਕਾਰੀ ਹਮੇਸ਼ਾਂ ਤਬਦੀਲ ਹੁੰਦੀ ਰਹਿੰਦੀ ਹੈ। ਇਹ ਧਾਰਮਿਕ ਗ੍ਰੰਥਾਂ ਦੀ ਤਰ੍ਹਾਂ ਨਹੀਂ ਹੁੰਦੀ, ਜਿਸਨੂੰ ਬਦਲਣਾ ਅਸੰਭਵ ਹੁੰਦਾ ਹੈ। ਕਿਸੇ ਸਮੇਂ ਸਕੂਲਾਂ ਵਿੱਚ ਇਹ ਪੜ੍ਹਾਇਆ ਜਾਂਦਾ ਸੀ ਕਿ ਪ੍ਰਕਾਸ਼ ਇੱਕ ਸਿੱਧੀ ਰੇਖਾ ਵਿੱਚ ਚਲਦਾ ਹੈ ਪਰ ਅੱਜ ਇਸਨੂੰ ਮੋੜ ਕੇ ਟਿਊਬਾਂ ਵਿੱਚੋ ਦੀ ਵੀ ਲੰਘਾ ਦਿੰਦੇ ਹਨ। ਦੁਕਾਨਾਂ ਵਿੱਚ ਜਗਮਗਾਉਂਦੇ ਸਾਈਨ ਬੋਰਡ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਬਾਂਦਰ ਤੋਂ ਬੰਦਾ ਬਣਨ ਦੀ ਵਿਗਿਆਨਕ ਜਾਣਕਾਰੀ ਨੂੰ ਵੀ ਅੱਜ ਡੀ.ਐਨ.ਏ. ਟੈਸਟਾਂ ਤੋਂ ਮਿਲੇ ਹੱਡੀਆਂ ਦੇ ਪ੍ਰਮਾਣਾਂ ਨੇ ਝੁਠਲਾ ਦਿੱਤਾ ਹੈ। ਵਿਗਿਆਨੀ ਹੁਣ ਇਹ ਗੱਲ ਕਹਿ ਰਹੇ ਹਨ ਕਿ ਮਨੁੱਖ ਦਾ ਵਿਕਾਸ ਬਾਂਦਰ ਤੋਂ ਨਹੀਂ ਹੋਇਆ ਹੈ, ਸਗੋਂਂ ਬਾਂਦਰਾਂ ਤੇ ਬੰਦੇ ਦਾ ਵਿਕਾਸ ਇੱਕੋ ਪੂਰਵਜ ਤੋਂ ਹੋਇਆ ਹੈ। ਲੈਮੁੂਰ ਵਰਗਾ ਇਹ ਲੰਬੀ ਪੂਛ ਵਾਲਾ ਜਾਨਵਰ ਦਰੱਖਤਾਂ ਤੇ ਰਹਿਣ ਦਾ ਆਦੀ ਸੀ। ਸੱਤਰ ਕੁ ਲੱਖ ਸਾਲ ਪਹਿਲਾਂ ਇਹ ਜਾਨਵਰ ਅਫ਼ਰੀਕਾ ਦੇ ਜੰਗਲਾਂ ਵਿੱਚ ਵੱਡਾ ਮਾਤਰਾ ਵਿੱਚ ਉਪਲਬਧ ਸੀ। ਇਸ ਜਾਨਵਰ ਦਾ ਵਿਕਾਸ ਕਈ ਜਾਤੀਆਂ ਵਿੱਚੋਂ ਇੱਕੋ ਸਮੇਂ ਹੋਣਾ ਸ਼ੁਰੂ ਹੋ ਗਿਆ। ਇੱਕ ਜਾਤੀ ਅਰਿੰਜੋਟੈਨ, ਦੂਜੀ ਚਿਪੈਂਜੀ, ਤੀਜੀ ਗੁਰੀਲੇ ਅਤੇ ਚੌਥੀ ਮਾਨਵ ਦੇ ਰੂਪ ਵਿੱਚ ਵਿਕਸਤ ਹੋਈ। ਅਗਾਂਹ ਮਨੁੱਖ ਦੇੇ ਵਿਕਾਸ ਵਿੱਚੋਂ ਵੀ ਨੀ ਐਂਡਰਥਲ, ਜਾਵਾ, ਪੀਕਿੰਗ ਆਸਟ੍ਰੇਲੀਅਨ, ਕਰੋ ਮੈਗਨਾਨ ਆਦਿ ਦਰਜਨ ਦੇ ਲੱਗਭਗ ਜਾਤੀਆਂ ਸਮੇਂ-ਸਮੇਂ ਵਿਕਸਤ ਹੁੰਦੀਆਂ ਰਹੀਆਂ। ਸਮੇਂ-ਸਮੇਂ ਅੱਡ-ਅੱਡ ਨਸਲਾਂ ਵਿੱਚ ਹੁੰਦੀਆਂ ਲੜਾਈਆਂ ਵਿੱਚ ਬਾਕੀ ਸਾਰੀਆਂ ਜਾਤਾਂ ਅਲੋਪ ਹੋ ਗਈਆਂ। ਸਿਰਫ਼ ਤੇ ਸਿਰਫ਼ ਇੱਕ ਜਾਤੀ ਹੀ ਬਚ ਸਕੀ।

ਸੰਦ ਫੜਨ ਦੀ ਤੇ ਬਰਤਨ ਦੀ ਯੋਗਤਾ ਨੇ ਮਨੁੱਖ ਦੇ ਹੱਥਾਂ ਨੂੰ ਮਜ਼ਬੂਤ ਕਰ ਦਿੱਤਾ। ਆਪਣੇ ਬੱਚਿਆਂ ਨੂੰ ਚੁੱਕਣਾ, ਜਾਨਵਰਾਂ ਦਾ ਸ਼ਿਕਾਰ ਕਰਨਾ ਤੇ ਸ਼ਿਕਾਰ ਹੋਣ ਦੇ ਡਰੋਂ ਭੱਜਣਾ, ਬਾਂਦਰ ਨੇ ਇਨ੍ਹਾਂ ਦੀਆਂ ਲੱਤਾਂ ਤੇ ਬਾਹਾਂ ਨੂੰ ਸਿੱਧੀਆਂ ਤੇ ਮਜ਼ਬੂਤ  ਕਰ ਦਿੱਤਾ। ਅੱਜ ਤੋਂ ਪੰਜਾਹ ਸੱਠ ਹਜ਼ਾਰ ਵਰ੍ਹੇ ਪਹਿਲਾਂ ਤੱਕ ਮਨੁੱਖ ਕੂਕਾਂ ਮਾਰਨਾ ਹੀ ਜਾਣਦਾ ਸੀ। ਅੱਜ ਉਹ ਇੱਕ ਵਧੀਆ ਭਾਸ਼ਾ ਤੇ ਸ਼ਬਦਾਵਲੀ ਦਾ ਮਾਲਕ ਹੈ। ਉਸਨੇ ਇਹ ਸਭ ਕੁੱਝ ਪ੍ਰਕਿਰਤੀ ਨਾਲ ਕੀਤੇ ਸੰਘਰਸ਼ ਵਿੱਚੋਂ ਪ੍ਰਾਪਤ ਕੀਤਾ ਹੈ।

ਹਨੂੰਮਾਨ ਜੀ ਦੀ ਬਾਂਦਰ ਸੈਨਾ ਵੱਲੋਂ ਸ੍ਰੀ ਲੰਕਾ ਅਤੇ ਭਾਰਤ ਨੂੰ ਜੋੜਨ ਵਾਲੇ ਪੁਲ ਦੀ ਮਿਥਿਹਾਸਕ ਕਹਾਣੀ ਨੂੰ ਭਾਵੇਂ ਨਾਸਾ ਦੇ ਵਿਗਿਆਨੀਆਂ ਨੇ ਝੁਠਲਾ ਦਿੱਤਾ ਹੈ ਪਰ ਮੈਂ ਸਮਝਦਾ ਹਾਂ ਕਿ ਉਂਝ ਬਾਂਦਰ ਸੈਨਾ ਅਜਿਹੇ ਕਬਾਇਲੀ ਮਨੁੱਖਾਂ ਦੀ ਸੀ ਜੋ ਕਿਰਤ ਨੂੰ ਪਿਆਰ ਕਰਦੀ ਸੀ ਅਤੇ ਕਿਰਤ ਲਈ ਜੁੜੇ ਹੱਥ ਪ੍ਰਾਰਥਨਾ ਲਈ ਜੁੜੇ ਹੱਥਾਂ ਤੋਂ ਹਜ਼ਾਰਾਂ ਗੁਣਾਂ ਬਿਹਤਰ ਹੀ ਹੁੰਦੇ ਹਨ।

ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ
ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ,  ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ ’ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਏਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸਨੂੰ ਕੱਟ ਨਹੀਂ ਸਕਦੀ।  ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ।  ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਪ੍ਰਤੀਸ਼ਤ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ- ਪੰਜ ਸਾਲਾਂ ਵਿੱਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ।  ਆਓ ਵੇਖੀਏ ਕਿ ਕੀ ਸਰੀਰ ਵਿੱਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਬਹੁਤ ਸਾਰੇ ਵਿਅਕਤੀ ਕਹਿੰਦੇ ਹਨ ਕਿ ਇਹ ਪੂਰੇ ਸਰੀਰ ਵਿੱਚ ਹੁੰਦੀ ਹੈ। ਜਿੰਨ੍ਹਾਂ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਪੂਰੀ ਤਰ੍ਹਾਂ ਕਟ ਜਾਂਦੀਆਂ ਹਨ, ਕੀ ਉਹਨਾਂ ਦੀ ਆਤਮਾ ਅੱਧੀ ਰਹਿ ਜਾਂਦੀ ਹੈ। ਸਟੀਫਨ ਹਾਕਿੰਗ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਰ੍ਹੇ  ਅਪੰਗ ਰਿਹਾ। ਕੀ ਉਸ ਵਿੱਚ ਵਿਚਾਰ ਨਹੀਂ ਸਨ? ਕੀ ਉਹ ਸਰੀਰ ਵਿੱਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਸੀ ਕਰਦਾ? ਪਰ ਫਿਰ ਵੀ ਉਸਨੇ ਦੁਨੀਆਂ ਨੂੰ ਸਾਇੰਸ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਕੀਤਾ। ਹੁਣ ਜੇ ਇਹ ਸਾਰੇ ਸਰੀਰ ਵਿੱਚ ਨਹੀਂ ਰਹਿੰਦੀ ਤਾਂ ਕਈਆਂ ਦਾ ਵਿਚਾਰ ਹੈ ਕਿ ਇਹ ਦਿਲ ਵਿੱਚ ਰਹਿੰਦੀ ਹੈ। ਹਰ ਰੋਜ਼ ਹਜ਼ਾਰਾਂ ਵਿਅਕਤੀਆਂ ਦੇ ਦਿਲਾਂ ਦੇ ਓਪਰੇਸ਼ਨ ਧਰਤੀ ਉੱਪਰ ਹੁੰਦੇ ਹਨ। ਜਿਉਂਦੇ ਵਿਅਕਤੀਆਂ ਦੇ ਖਰਾਬ ਹੋਏ ਦਿਲ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਮਰੇ ਹੋਏ ਵਿਅਕਤੀਆਂ ਦੇ ਦਿਲ ਰੱਖ ਦਿੱਤੇ ਜਾਂਦੇ ਹਨ। ਤਾਂ ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਂਦੀ ਹੈ। ਕੁੱਝ ਵਿਅਕਤੀਆਂ ਦਾ ਵਿਚਾਰ ਹੈ ਕਿ ਇਹ ਦਿਮਾਗ ਵਿੱਚ ਰਹਿੰਦੀ ਹੈ।  ਪਰ ਦਿਮਾਗਾਂ ਦੇ ਵੀ ਹਜ਼ਾਰਾਂ ਓਪਰੇਸ਼ਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹਰ ਰੋਜ਼ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਅੱਜ ਤਾਂ ਪੂਰੇ ਸਿਰ ਨੂੰ ਹੀ ਟਰਾਂਸਪਲਾਂਟ ਕਰਨ ਦੇ ਯਤਨ ਸਫ਼ਲਤਾ ਦੇ ਨੇੜੇ ਹਨ। ਕੀ ਅਜਿਹੇ ਵਿਅਕਤੀਆਂ ਦੀ ਆਤਮਾ ਬਦਲ ਜਾਵੇਗੀ? ਕਦੇ ਕਿਸੇ ਡਾਕਟਰ ਨੇ ਕਿਸੇ ਆਤਮਾ ਦਾ ਭਾਰ, ਰੰਗ ਰੂਪ ਅਤੇ ਆਕਾਰ ਨਹੀਂ ਦੱਸਿਆ। ਵਿਗਿਆਨ ਵਿੱਚ ਮਾਦੇ ਦੀ ਪਰਿਭਾਸ਼ਾ ਹੈ, ਜੋ ਰੰਗ ਰੂਪ ਰਖਦਾ ਹੋਵੇ, ਆਕਾਰ ਹੋਵੇ, ਭਾਰ ਰੱਖਦਾ ਹੋਵੇ, ਉਹ ਹੀ ਪਦਾਰਥ ਹੋ ਸਕਦਾ ਹੈ। ਇਸ ਲਈ ਆਤਮਾ ਪਦਾਰਥਕ ਵਸਤੂ ਨਹੀਂ ਹੋ ਸਕਦੀ। ਜੇ ਇਹ ਪਦਾਰਥ ਹੁੰਦਾ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਨਿਕਲਣ ਸਮੇਂ ਇਸ (ਆਤਮਾ) ਨੂੰ ਫੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਰੱਖ ਕੇ ਵਿਅਕਤੀਆਂ ਨੂੰ ਜੀਵਿਤ ਕਰ ਲਿਆ ਹੁੰਦਾ। ਪਰ ਅਜਿਹਾ ਨਹੀਂ ਹੈ। ਆਤਮਾ ਨੂੰ ਰੂਹ ਵੀ ਕਿਹਾ ਜਾਂਦਾ ਹੈ। ਕਦੇ ਕਿਸੇ ਨੇ ਦੱਸਿਆ ਕਿ ਇਹ ਰੂਹ ਬੱਚੇ ਵਿੱਚ ਕਦੋਂ ਦਾਖ਼ਲ ਹੁੰਦੀ ਹੈ ਅਤੇ ਇਨ੍ਹਾਂ ਆਤਮਾਵਾਂ ਦਾ ਟਿਕਾਣਾ ਕਿੱਥੇ ਹੁੰਦਾ ਹੈ? ਅੱਜ ਵਿਗਿਆਨਕਾਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰਾਂ ਤੱਕ ਝਾਤੀ ਮਾਰ ਆਈਆਂ ਹਨ ਅਤੇ ਮਾਰ ਰਹੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਟਿਕਾਣਾ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਦੇ ਗਤੀ ਕਰਨ ਦੀ ਸਪੀਡ ਕਿਸੇ ਮਹਾਤਮਾ ਵਰਗ ਨੇ ਦੱਸੀ ਹੈ।  ਸਿਰਫ਼ ਇਹ ਹੀ ਕਿਹਾ ਜਾਂਦਾ ਹੈ ਕਿ ਸਰੀਰ ਵਿੱਚ ਆਤਮਾ ਦਾ ਵਾਸਾ ਹੁੰਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਬੱਚੇ ਵਿੱਚ ਦਾਖਲ ਹੁੰਦੀ ਹੈ ਤਾਂ ਇਸਦਾ ਦਾਖਲਾ ਕਦੋਂ ਹੁੰਦਾ ਹੈ? ਗਰਭ ਦੇ ਪਹਿਲੇ ਦਿਨ ਸੈੱਲਾਂ ਦੇ  ਜੁੜਨ ਸਮੇਂ ਇਹ ਸੈੱਲ ਦੋ ਭਾਗਾਂ ਵਿੱਚ ਟੁੱਟ ਜਾਂਦੇ ਹਨ। ਕੀ ਉਨ੍ਹਾਂ ਬੱਚਿਆਂ ਦੀ ਆਤਮਾ ਵੀ ਦੋ ਭਾਗਾਂ ਵਿੱਚ ਟੁੱਟ ਜਾਂਦੀ ਹੈ? 1998 ਵਿੱਚ ਅਮਰੀਕਾ ਦੇ ਸ਼ਹਿਰ ਟੈਕਸਾ ਵਿੱਚ ਇੱਕ ਔਰਤ ਨੇ ਇਕੱਠੇ ਅੱਠ ਬੱਚਿਆਂ ਨੂੰ ਜਨਮ ਦਿੱਤਾ। ਇਸਤਰੀ-ਪੁਰਸ਼ ਦੇ ਜੁੜਨ ਵਾਲੇ ਸੈੱਲ ਜੁੜਨ ਤੋਂ ਬਾਅਦ ਅੱਠ ਭਾਗਾਂ ਵਿੱਚ ਟੁੱਟ ਗਏ। ਉਨ੍ਹਾਂ ਅੱਠਾਂ ਵਿੱਚ ਮਾਂ ਪਿਓ ਦੇ ਗੁਣ ਤਾਂ ਡੀ ਐਨ ਏ ਰਾਹੀਂ ਪ੍ਰਵੇਸ਼ ਕਰ ਗਏ ਪਰ ਕੀ ਉਨ੍ਹਾਂ ਦੀ ਆਤਮਾ ਅੱਠ ਭਾਗਾਂ ਵਿੱਚ ਟੁੱਟ ਗਈ ਸੀ ਜਾਂ ਅੱਠ ਆਤਮਾਵਾਂ ਉਨ੍ਹਾਂ ਵਿੱਚ ਇੱਕੋ ਸਮੇਂ ਦਾਖਲ ਹੋ ਗਈਆਂ? ਕਹਿੰਦੇ ਹਨ ਕਿ ਆਤਮਾ ਬੱਚੇ ਦੇ ਸਰੀਰ ਵਿੱਚ ਦਿਲ ਦੀ ਧੜਕਨ ਨਾਲ ਦਾਖਲ ਹੋ ਜਾਂਦੀ ਹੈ ਦਿਲ ਤਾਂ ਭਰੂਣ ਦੇ 23ਵੇ ਦਿਨ ਹੀ ਧੜਕਣਾ ਸ਼ੁਰੂ ਕਰ ਦਿੰਦਾ ਹੈ। ਛੇ ਮਹੀਨੇ ਬਾਅਦ ਡਾਕਟਰ ਅਕਸਰ ਹੀ ਬੱਚੇ ਨੂੰ ਬਚਾ ਲੈਂਦੇ ਹਨ। ਦੋ ਚਾਰ ਕੇਸਾਂ ਵਿੱਚ  ਡਾਕਟਰਾਂ ਨੇ ਓਪਰੇਸ਼ਨ ਰਾਹੀਂ ਪੇਟ ਵਿੱਚੋਂ ਬੱਚਾ ਚੁੱਕ ਕੇ ਬਾਹਰ ਕੱਢ ਲਿਆ ਅਤੇ ਉਸ ਦੇ ਦਿਲ ਦਾ ਓਪਰੇਸ਼ਨ ਕਰ ਕੇ ਉਸ ਨੂੰ ਮੁੜ ਪੇਟ ਵਿੱਚ ਰੱਖ ਦਿੱਤਾ। ਕੀ ਇਨ੍ਹਾਂ ਦੀ ਆਤਮਾ ਪੇਟ ‘ਚੋਂ ਬੱਚਾ ਬਾਹਰ ਕੱਢਣ ਸਮੇਂ ਬਾਹਰ ਨਿਕਲ ਗਈ ਸੀ?  ਪੇਟ ਵਿੱਚ ਦੁਬਾਰਾ ਰੱਖਣ ਤੇ ਦੁਬਾਰਾ ਚਲ ਗਈ ਸੀ ਅਤੇ ਜਨਮ ਲੈਣ ਸਮੇਂ ਫਿਰ ਵਾਪਸ ਆ ਗਈ ਸੀ? ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ – ਜਨਮ ਸਮੇਂ ਪੇਟ ਵਿੱਚੋਂ ਦੋ ਜੁੜਵੇਂ ਬੱਚੇ ਨਿਕਲ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਨੂੰ ਸ਼ਿਆਮੀ ਬੱਚੇ ਕਿਹਾ ਜਾਂਦਾ ਹੈ। ਕੀ ਇਨ੍ਹਾਂ ਵਿੱਚ ਇੱਕੋ ਆਤਮਾ ਹੁੰਦੀ ਹੈ, ਜੋ ਜੁੜੀ ਹੁੰਦੀ ਹੈ? ਜਾਂ ਦੋ ਆਤਮਾਵਾਂ ਹੁੰਦੀਆਂ ਹਨ? ਜਿਸ ਸਰੀਰ ਵਿੱਚ ਆਤਮਾ ਹੁੰਦੀ ਹੈ, ਕੀ ਇਹ ਮੌਤ ਸਮੇਂ ਬਾਹਰ ਨਿਕਲ ਜਾਂਦੀ ਹੈ?  ਪਰ ਅਸੀਂ ਵੇਖਿਆ ਹੈ ਕਿ ਡਾਕਟਰ ਮੌਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਬੰਦਿਆਂ ਨੂੰ ਬਚਾ ਲੈਂਦੇ ਹਨ। ਉਨ੍ਹਾਂ ਦੇ ਸਰੀਰਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਜਾਂਦਾ ਹੈ। ਬਣਾਵਟੀ ਸਾਹ ਪ੍ਰਣਾਲੀ ਅਤੇ ਖੂਨ ਗੇੜ ਪ੍ਰਣਾਲੀ ਰਾਹੀਂ ਜੀਵਿਤ ਰੱਖਿਆ ਜਾਂਦਾ ਹੀ ਨਹੀਂ ਜਾਂਦਾ, ਜੀਵਿਤ ਕਰਨ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਮੌਜੂਦ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿੰਨ੍ਹਾਂ ਵਿਅਕਤੀਆਂ ਨੂੰ ਬੇਹੋਸ ਕਰਕੇ ਅਪਰੇਸ਼ਨ ਕੀਤੇ ਜਾਂਦੇ ਹਨ, ਕੀ ਉਨ੍ਹਾਂ ਵਿੱਚ ਉਸ ਸਮੇਂ ਉਨ੍ਹਾਂ ਦੀ ਆਤਮਾ ਨੂੰ ਛੁੱਟੀ ’ਤੇ ਭੇਜ ਦਿੱਤਾ ਜਾਂਦਾ ਹੈ? 27 ਨਵੰਬਰ 1973 ਨੂੰ (24 ਸਾਲ ਦੀ ਉਮਰ ਵਿੱਚ) ਇੱਕ ਹਸਪਤਾਲ ਵਿੱਚ ਹਸਪਤਾਲ ਦੇ ਹੀ ਇੱਕ ਲੜਕੇ ਨੇ ਅਰੁਣਾ ਸ਼ਾਨਬਾਗ ਨਾਲ ਬਲਾਤਕਾਰ ਕੀਤਾ। ਅਜਿਹੀ ਸੱਟ ਮਾਰੀ ਕਿ ਉਹ ਉਸੇ ਦਿਨ ਕੌਮਾ ਵਿੱਚ ਚਲੀ ਗਈ ਤੇ 42 ਸਾਲ ਕੌਮਾਂ ਵਿੱਚ ਰਹਿ 18 ਮਈ 2015 ਨੂੰ ਉਸ ਦੀ ਮੌਤ ਹੋ ਗਈ। ਕੀ ਇਸ ਔਰਤ ਦੀ ਆਤਮਾ ਉਸ ਸਮੇਂ ਦੌਰਾਨ ਉਸ ਦੇ ਸਰੀਰ ਵਿੱਚ ਰਹੀ? ਕੀ ਆਤਮਾ ਕਿਸੇ ਦੂਸਰੇ ਦੀ ਮਰਜ਼ੀ ਨਾਲ ਸਰੀਰ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ? ਜੇ ਕੋਈ ਵਿਅਕਤੀ ਇਸ ਸਬੰਧੀ ਨਾਂਹ ਕਹਿੰਦਾ ਹੈ ਤਾਂ ਉਹ ਇੱਕ ਤਜ਼ਰਬਾ ਕਰਕੇ ਦੇਖ ਸਕਦਾ ਹੈ।

ਸਾਇਆਨਾਈਡ ਦੀ ਇੱਕ ਗੋਲੀ ਉਸ ਦੀ ਆਤਮਾ ਨੂੰ ਉਸ ਤੋਂ ਸਦਾ ਲਈ ਮੁਕਤ ਕਰ ਦੇਵੇਗੀ। ਦੋ ਵਾਰ ਮੇਰੀ ਮੁਲਾਕਾਤ ਕੁੱਝ ਅਜਿਹੇ ਵਿਅਕਤੀਆਂ ਨਾਲ ਵੀ ਹੋ ਚੁੱਕੀ ਹੈ, ਜਿਹੜੇ ਕਹਿੰਦੇ ਹਨ ਕਿ ਆਤਮਾਵਾਂ ਧਰਤੀ ਰਾਹੀਂ ਆਪਣੀ ਹੋਂਦ ਦੇ ਸਿਗਨਲ ਦਿੰਦੀਆਂ ਹਨ ਅਤੇ ਭੂਤਵਾੜਿਆਂ ਵਿੱਚੋਂ ਭੂਤਾਂ ਦੁਆਰਾ ਛੱਡੇ ਗਏ ਸਿਗਨਲ ਫੜਦੇ ਹਨ। ਅਸਲ ਵਿੱਚ ਉਹ ਬੜੀ ਚਲਾਕ ਕਿਸਮ ਦੇ ਲੋਕ ਹਨ। ਉਹ ਨਵੀਂ ਕਿਸਮ ਦੇ ਬਾਬੇ ਪੈਦਾ ਹੋ ਰਹੇ ਹਨ। ਉਹ ਲੋਕਾਂ ਦੀ ਨਵੇਂ ਢੰਗ ਨਾਲ ਲੁੱਟ ਕਰ ਰਹੇ ਹਨ। ਉਨ੍ਹਾਂ ਕੋਲ ਕੁੱਝ ਅਜਿਹੇ ਯੰਤਰ ਰੱਖੇ ਹੁੰਦੇ, ਜਿਹੜੇ ਆਵਾਜ਼ ਜਾਂ ਪ੍ਰਕਾਸ਼ ਦੀਆਂ ਤਰੰਗਾਂ ਨੂੰ ਜਾਂ ਸੂਰਜ ਤੋਂ ਉੱਠਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਦੇ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਦੇ ਯੰਤਰਾਂ ਵਿੱਚ ਅਜਿਹੇ ਸਿਗਨਲ ਆ ਵੀ ਜਾਂਦੇ ਹਨ।

ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੇ ਗਰਭ ਵਿੱਚ ਬੇਸ਼ੁਮਾਰ ਤਰਲ ਪਦਾਰਥ ਭਰੇ ਹੋਏ ਹਨ। ਧਰਤੀ ਦੀਆਂ ਗਤੀਆਂ ਕਾਰਨ ਹਰ ਰੋਜ਼ ਸੈਂਕੜੇ ਛੋਟੇ ਵੱਡੇ ਭੂਚਾਲ ਧਰਤੀ ’ਤੇ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦੁਆਰਾ ਛੱਡੀਆਂ ਗਈਆਂ ਕਿਰਨਾਂ ਅਜਿਹੇ ਯੰਤਰਾਂ ਦੇ ਸਿਗਨਲ ਵਿੱਚ ਆ ਜਾਂਦੀਆਂ ਹਨ। ਸੂਰਜ ਤੋਂ ਵੀ ਸੂਰਜੀ ਤੂਫਾਨ ਉੱਠਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਹੀ ਧਰਤੀ ਦੇ ਚੁੰਬਕੀ ਧਰੁਵ ਅਜਿਹੇ ਵਿਕਿਰਨ ਪੈਦਾ ਕਰਦੇ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਸਰੀਰ ਦਾਨ ਜਾਂ ਅੰਗ ਦਾਨ ਕਰ ਦਿੰਦੇ ਹਨ ਤਾਂ ਕੀ ਉਹਨਾਂ ਦੀ ਆਤਮਾ ਮੁਕਤ ਨਹੀਂ  ਹੁੰਦੀ? Îਮੇਰੇ ਪਿਤਾ ਜੀ ਮੁਕਤੀ ਦੇ ਸੰਕਲਪ ਦੇ ਵਿਰੋਧ ਸਨ। 2006 ਵਿੱਚ ਉਨਾਂ ਨੇ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਖੋਜ਼ ਕਰਨ ਲਈ ਆਪਣਾ ਮ੍ਰਿਤਕ ਸਰੀਰ ਦਾਨ ਵਿੱਚ ਦੇ ਦਿੱਤਾ। ਉਸ ਤੋਂ ਬਾਅਦ ਤਾਂ ਸੈਂਕੜੇ ਵਿਅਕਤੀਆਂ ਨੇ ਹਸਪਤਾਲਾਂ ਨੂੰ ਆਪਣੇ ਸਰੀਰ ਦਾਨ ਵਿੱਚ ਦੇ ਦਿੱਤੇ। ਇਨ੍ਹਾਂ ਵਿਚਾਰਿਆਂ ਦੀਆਂ ਆਤਮਾਵਾਂ ਦਾ ਕੀ ਬਣਿਆਂ? ਕੀ ਇਨ੍ਹਾਂ ਦੀ ਮੁਕਤੀ ਹੋਊ ਜਾਂ ਨਹੀਂ?

ਮੈਨੂੰ ਬਹੁਤ ਸਾਰੇ ਵਿਅਕਤੀਆਂ ਨੇ ਪੱਛਿਆ ਹੈ ਕਿ ਜੇ ਸਰੀਰ ਵਿੱਚ ਆਤਮਾ ਨਹੀਂ ਹੁੰਦੀ ਤਾਂ ਸਰੀਰ ਵਿੱਚ ਬੋਲਦਾ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛ ਲੈਂਦਾ ਹਾਂ ਕਿ ਰੇਡੀਓ  ਅਤੇ ਟੈਲੀਵਿਜ਼ਨ ਵਿੱਚ ਬੋਲਣ ਵਾਲੀ ਕਿਹੜੀ ਚੀਜ਼ ਹੁੰਦੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਮਸ਼ੀਨੀ ਯੰਤਰ ਹਨ। ਜੇ ਬੋਲਣੋ ਹਟ ਜਾਣ ਤਾਂ ਅਸੀਂ ਇਸ ਨੂੰ ਰਿਪੇਅਰ ਕਰਵਾ ਲੈਂਦੇ ਹਾਂ। ਪਰ ਮਕੈਨਿਕ ਇਨ੍ਹਾਂ ਵਿੱਚ ਆਤਮਾਵਾਂ ਤਾਂ ਮੁੜ ਦਾਖਲ ਨਹੀਂ ਕਰਦੇ। ਉਹ ਤਾਂ ਇਨ੍ਹਾਂ ਦੀਆਂ ਬਿਜਲੀ, ਚੁੰਬਕੀ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਠੀਕ ਕਰਦੇ ਹਨ। ਸਾਡਾ ਸਰੀਰ ਵੀ ਠੀਕ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਬਣਿਆ ਹੋਇਆ ਹੁੰਦਾ ਹੈ। ਸਰੀਰ ਵਿੱਚ ਸੈੱਲ ਹੁੰਦੇ ਹਨ। ਸੈੱਲਾਂ ਦੇ ਸਮੂਹ ਨੂੰ ਅਸੀਂ ਅੰਗ ਆਖਦੇ ਹਾਂ। ਕੁੱਝ ਅੰਗ ਜੁੜਨ ਨਾਲ ਅੰਗ ਪ੍ਰਣਾਲੀ ਬਣ ਜਾਂਦੀ ਹੈ ਅਤੇ ਕਈ ਅੰਗ ਪ੍ਰਣਾਲੀਆਂ ਦਾ ਸਮੂਹ ਸਰੀਰ ਦੀ ਰਚਨਾ ਕਰਦਾ ਹੈ। ਜਿਵੇਂ ਮਨੁੱਖੀ ਸਰੀਰ ਵਿੱਚ ਪਿੰਜਰ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚ ਵਿਚਾਰ ਪ੍ਰਣਾਲੀ, ਸਾਹ ਪ੍ਰਣਾਲੀ ਆਦਿ ਹੁੰਦੀਆਂ ਹਨ। ਇਨ੍ਹਾਂ ਵਿੱਚ ਆਪਸੀ ਤਾਲੇਮਲ ਵੀ ਹੁੰਦਾ ਹੈ। ਜਿੰਨਾਂ ਚਿਰ ਸਾਡੀਆਂ ਅੰਗ ਪ੍ਰਣਾਲੀਆਂ ਠੀਕ ਰਹਿੰਦੀਆਂ  ਹਨ, ਓਨਾ ਚਿਰ ਸਾਡਾ ਸਰੀਰ ਸਮੂਹ ਕਿਰਿਆਵਾਂ ਕਰਦਾ ਰਹਿੰਦਾ ਹੈ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਫੇਲ੍ਹ ਹੋ ਜਾਣ ਕਾਰਨ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮੌਤ ਹੋ ਜਾਂਦੀ ਹੈ। ਜਿਵੇਂ ਦਿਲ ਸਾਡੇ ਸਰੀਰ ਦੀ ਮਹੱਤਵਪੂਰਨ ਪ੍ਰਣਾਲੀ ਹੈ। ਦਿਲ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਕਈ ਵਾਰ ਡਾਕਟਰ ਦਿਲ ਨੂੰ ਮੁੜ ਚਾਲੂ ਕਰ ਲੈਂਦੇ ਹਨ ਤੇ ਸਰੀਰ ਮੁੜ ਕਾਰਜਸ਼ੀਲ ਹੋ ਜਾਂਦਾ ਹੈ।

ਸਰੀਰ ਨੇ ਚੱਲਣ ਫਿਰਨ, ਬੋਲਣ ਅਤੇ ਗਰਮੀ ਸਰਦੀ ਮਹਿਸੂਸ ਕਰਨ ਦਾ ਇਹ ਹੁਨਰ ਕਿੱਥੋਂ ਸਿੱਖਿਆ ਹੈ? ਮਨੁੱਖ ਦਾ ਇਤਿਹਾਸ ਅਰਬਾਂ ਵਰਿ੍ਹਆਂ ਦਾ ਹੈ।  ਲਗਭਗ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਅਮੀਬਾ ਹੋਂਦ ਵਿੱਚ ਆ ਗਿਆ ਸੀ। ਅਮੀਬੇ ਤੋਂ ਮਨੁੱਖੀ ਵਿਕਾਸ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹ ਮੱਛੀਆਂ, ਚੂਹਿਆਂ ਅਤੇ ਬਾਂਦਰਾਂ ਵਿੱਚੋਂ ਦੀ  ਹੁੰਦੀ ਹੋਈ ਮਨੁੱਖ ਤੱਕ ਪਹੁੰਚੀ ਹੈ। ਡਾਰਵਿਨ ਅਨੁਸਾਰ ਹਰੇਕ ਜੀਵ ਨੂੰ ਜਿਉਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੌਰਾਨ ਵਰਤੋਂ ਵਿੱਚ ਆੳਣ ਵਾਲੇ ਲੋੜੀਂਦੇ ਅੰਗ ਵਿਕਸਿਤ ਹੁੰਦੇ ਜਾਂਦੇ ਹਨ ਅਤੇ ਬੇਲੋੜੇ ਅੰਗ ਕਮਜ਼ੋਰ ਹੁੰਦੇ ਹੁੰਦੇ ਖ਼ਤਮ ਹੋ ਜਾਂਦੇ ਹਨ। ਅਸੀਂ ਅੱਜ ਵੀ ਜਾਣਦੇ ਹਾਂ ਕਿ ਜੇ ਚੂਨੇ ਵਿੱਚ ਪਾਣੀ ਪਾ ਦੇਈਏ ਤਾਂ ਉਹ ਕੁੱਝ ਸਮੇਂ ਬਾਅਦ ਗਰਮ ਹੋਣਾ, ਹਰਕਤ ਕਰਨੀ ਅਤੇ ਸੂੂੰ-ਸੂੰ ਦੀ ਆਵਾਜ਼ ਪੈਦਾ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਵੱਖ-ਵੱਖ ਰਸਾਇਣਕ ਪਦਾਰਥਾਂ ਵਿੱਚ ਹੁੰਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਬਿਜਲੀ, ਚੁੰਬਕੀ ਤਰੰਗਾਂ ਅਤੇ ਰਸਾਇਣਿਕ ਗੁਣ ਪ੍ਰਾਪਤ ਕਰ ਗਿਆ। ਅੱਜ ਸਾਡੇ ਦਿਮਾਗ ਵਿੱਚ ਸੋਚ-ਵਿਚਾਰ ਦਾ ਕੰਮ ਕਰਦੀਆਂ ਇਹ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੀ ਹਨ, ਜਿਹੜੀਆਂ ਸਾਡੀ ਯਾਦਾਸ਼ਤ ਨੂੰ ਕਾਇਮ ਰੱਖਦੀਆਂ ਹਨ। ਮਰਨ ਤੋਂ ਬਾਅਦ ਜਦੋਂ ਸਾਡੇ ਸਰੀਰ ਦੇ ਸਾਰੇ ਪਦਾਰਥ ਹੀ ਨਸ਼ਟ ਹੋ ਜਾਂਦੇ ਹਨ ਤਾਂ ਸਾਡੀਆਂ ਰਸਾਇਣੀ, ਬਿਜਲਈ ਅਤੇ ਚੁੰਬਕੀ ਕਿਰਿਆਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਵਿਚਾਰ ਵੀ ਖਤਮ ਹੋ ਜਾਂਦੇ ਹਨ। ਸੋ ਆਤਮਾ ਇੱਕ ਲੁੱਟ-ਖਸੁੱਟ ਦਾ ਸਾਧਨ ਹੀ ਹੈ, ਹੋਰ ਕੁੱਝ ਵੀ ਨਹੀਂ।

ਮਾਮਲਾ ਮਨਜੀਤ ਧਨੇਰ ਦੀ ਸਜ਼ਾ ਦਾ….
ਇਹ ਅਗਸਤ 1997 ਦੀ ਗੱਲ ਹੈ ਮੇਰੇ ਸ਼ਹਿਰ ਦੇ ਨਜ਼ਦੀਕੀ ਕਸਬਾ ਮਹਿਲਾਂ ਕਲਾਂ ਦੀ +2 ਵਿੱਚ ਪੜ੍ਹਦੀ ਕਿਰਨਜੀਤ ਸਕੂਲੋਂ ਘਰ ਨਹੀਂ ਪਰਤੀ ਸੀ। ਮਾਪਿਆਂ ਨੂੰ ਫ਼ਿਕਰ ਪਿਆ ਤਾਂ ਉਨ੍ਹਾਂ ਪੁਲਿਸ ਥਾਨੇ ਵਿੱਚ ਸੂਚਨਾ ਦਿੱਤੀ। ਜਿਵੇਂ ਆਮ ਹੁੰਦਾ ਹੈ ਪੁਲਿਸ ਦਾ ਰਵਈਇਆ ਬਹੁਤਾ ਵਧੀਆ ਨਹੀਂ ਸੀ। ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਆਪ ਮੁਹਾਰੇ ਇਕੱਠੇ ਹੋ ਕਿ ਥਾਣੇ ਦਾ ਘਰਾਓ ਕਰ ਦਿੱਤਾ। ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁਝ ਦਿਨਾਂ ਬਾਅਦ ਕੁੜੀ ਦੀ ਲਾਸ਼ ਇੱਕ ਬਦਮਾਸ਼ ਗੁੰਡਾ ਗਰੋਹ ਦੇ ਖੇਤਾਂ ਵਿੱਚੋਂ ਮਿਲੀ। ਕਿਰਨਜੀਤ ਦਾ ਬਲਤਾਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਸੀ, ਮੌਤ ਸਮੇਂ ਵੀ ਉਸਦੇ ਹੱਥਾਂ ਵਿੱਚ ਬਲਾਤਕਾਰੀਆਂ ਦੇ ਵਾਲ ਸਨ ਜੋ ਇਸ ਗੱਲ ਦਾ ਸੰਕੇਤ ਸੀ ਕਿ ਉਹ ਬਹਾਦਰੀ ਨਾਲ ਲੜਦੀ ਹੋਈ ਮਾਰੀ ਗਈ ਸੀ। ਲੱਖਾਂ ਲੋਕਾਂ ਦਾ ਇਕੱਠ ਹੋਇਆ ਜਿਸ ਨੇ ਮੌਕੇ ਦੇ ਹਾਕਮਾਂ ਨੂੰ ਗੋਡੀ ਪਰਨੀਂ ਕਰ ਦਿੱਤਾ ਅਤੇ ਕਿਰਨਜੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਅੱਜ ਵੀ 12 ਅਗਸਤ ਨੂੰ ਹਰ ਸਾਲ ਉਸਦੀ ਬਰਸੀ ਮਨਾਈ ਜਾਂਦੀ ਹੈ।

ਇਹਨਾਂ ਲੋਕਾਂ ਦੀ ਅਗਵਾਈ ਮਨਜੀਤ ਧਨੇਰ ਜਿਹੇ ਕਈ ਆਗੂ ਕਰ ਰਹੇ ਸਨ। ਮਨਜੀਤ ਲਈ ਅੱਜ ਭਾਰਤ ਦੀ ਸਰਵਉੱਚ ਅਦਾਲਤ ਨੇ ਆਪਣੀ ਨਿਚਲੀ ਅਦਾਲਤ ਦੀ ਸੁਣਾਈ ਉਮਰ ਕੈਦ ਦੀ ਸਜਾ ਬਰਕਰਾਰ ਰੱਖੀ ਹੈ। ਇਸ ਸਜ਼ਾ ਨੇ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਜੋ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਲਈ ਜੂਝਦੇ ਰਹੇ ਹਨ।

ਲੋਕਾਂ ਦੀ ਭਾਰਤੀ ਇਨਸਾਫ਼ ਪ੍ਰਣਾਲੀ ਨਾਲ ਪਿਛਲੇੇ 22ਵਰਿ੍ਹਆਂ ਤੋਂ ਚੱਲੀ ਲੜਾਈ ਕਈ ਮੋੜਾਂ ਵਿੱਚੋਂ ਦੀ ਲੰਘੀ ਹੈ। ਮੈਨੂੰ ਚੇਤੇ ਹੈ ਕਿ ਅਜੇ ਕਿਰਨਜੀਤ ਦੇ ਕਾਤਲਾਂ ਦੀ ਸਜਾ ਨਹੀਂ ਸੀ ਹੋਈ ਕਿ ਬਲਾਤਕਾਰੀਆਂ ਨੇ ਇੱਕ ਸਾਜਿਸ਼ ਤਹਿਤ ਉਸ ਲਈ ਇਨਸਾਫ਼ ਮੰਗਦੇ 8-9 ਮੋਹਰੀ ਵਿਅਕਤੀਆਂ ਜਿੰਨ੍ਹਾਂ ਵਿੱਚ ਮਨਜੀਤ ਧਨੇਰ, ਨਰੈਣ ਦੱਤ ਅਤੇ ਮਾਸਟਰ ਪ੍ਰੇਮ  ਕੁਮਾਰ ਸ਼ਾਮਲ ਸਨ ’ਤੇ ਝੂਠਾ ਇੱਜਤ ਹੱਤਕ ਦਾ ਇੱਕ ਕੇਸ ਕਰਵਾ ਦਿੱਤਾ। ਮੈਨੂੰ ਵੀ ਨਾਲ ਹੀ ਇਸ ਕੇਸ ਵਿੱਚ ਇੰਨ੍ਹਾਂ ਵਿਅਕਤੀਆਂ ਦੀ ਮੱਦਦ ਕਰਨ ਦੇ ਦੋਸ਼ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮੇਰੇ ਤੇ ਪਹਿਲਾ ਇੱਜਤ ਹੱਤਕ ਦਾ ਕੇਸ ਸੀ।

ਇੱਕ ਦਿਨ ਅਦਾਲਤ ਵਿੱਚ ਸਾਡੇ ਕੇਸ ਦੀ ਪੇਸ਼ੀ ਸੀ ਅਤੇ ਅਸੀਂ ਅਰੋਪੀ ਵਜੋਂ ਹਾਜ਼ਰ ਵੀ ਸਾਂ, ਉਸੇ ਦਿਨ ਬਲਾਤਕਾਰੀਆਂ ਦੇ ਮੁੱਖ ਕੇਸ ਦੀ ਪੇਸ਼ੀ ਵੀ ਸੀ। ਜਿਸ ਕਾਰਨ ਅਚਨਚੇਤ ਹੀ ਇਹ ਦੋਹੇਂ ਕੇਸ ਇੱਕੋ ਦਿਨ ਇਕੱਠੇ ਸਨ। ਬਲਾਤਕਾਰ ਕਰਨ ਵਾਲੇ ਨੋਜਵਾਨਾਂ ਦਾ ਪਰਿਵਾਰ ਇਲਾਕੇ ਵਿੱਚ ਕਾਫ਼ੀ ਬਦਨਾਮ ਰਿਹਾ ਸੀ ਜਿਸ ਕਾਰਨ ਉਨ੍ਹਾਂ ਦੇ ਸੈਂਕੜੇ ਦੁਸ਼ਮਣ ਸਨ। ਇੰਨ੍ਹਾਂ ਦੁਸ਼ਮਣੀਆਂ ਦੇ ਚੱਲਦੇ ਹੀ ਕੁਝ ਲੋਕਾਂ ਨੇ ਯੋਜਨਾਬੱਧ ਢੰਗ ਨਾਲ ਬਲਾਤਕਾਰੀ ਮੁੰਡਿਆਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ, ਇਸ ਹਮਲੇ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਜਿੰਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਨ ਵਿੱਚ ਮੌਤ ਹੋ ਗਈ। ਪੁਲਿਸ ਨੇ ਹਮਲਾਵਰਾਂ ਤੇ ਪਰਚਾ ਦਰਜ ਗ੍ਰਿਫਤਾਰ ਵੀ ਕਰ ਲਿਆ। ਪਰ ਬਾਅਦ ਵਿੱਚ ਸਾਜਿਸ਼ ਤਹਿਤ ਮਨਜੀਤ ਧਨੇਰ, ਨਰੈਣ ਦੱਤ ਅਤੇ ਮਾਸਟਰ ਪ੍ਰੇਮ  ਕੁਮਾਰ ਨੂੰ ਮਾਮਲੇ ਨਾਮਜ਼ਦ ਕਰ ਦਿੱਤਾ ਗਿਆ, ਜਦੋਂ ਹਜਾਰਾਂ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਇਹਨਾਂ ਨੂੰ ਖਾਨਾ ਨੰਬਰ 2 ਵਿੱਚ ਨਿਰਦੋਸ਼ ਕਰਾਰ ਦੇ ਕੇ ਕੇਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

ਭਾਰਤੀ ਨਿਆਂਪ੍ਰਣਾਲੀ ਨੇ ਪੁਲਿਸ ਜਾਂਚ ਦੇ ਉਲਟ ਫੈਸਲਾ ਦਿੰਦਿਆਂ ਬਾਕੀ ਅਰੋਪੀਆਂ ਨਾਲ ਤਿੰਨੋਂ ਜੁਝਾਰੂ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜਾ ਸਣਾ ਦਿੱਤੀ। ਅਦਾਲਤ ਵਿੱਚ ਹਜ਼ਾਰ ਮੇਰੇ ਸਮੇਤ ਹੋਰ ਬਹੁਤ ਸਾਰੇ ਲੋਕੀਂ ਜੋ ਉਪਰੋਕਤ ਘਟਨਾ ਦੇ ਚਸ਼ਮਦੀਦ ਗਵਾਹ ਸਨ ਨੂੰ ਲੱਗਦਾ ਸੀ ਕਿ ਇਹ ਸਜ਼ਾ ਗਲਤ ਹੋਈ ਹੈ।

ਹਜ਼ਾਰਾਂ ਹੀ ਲੋਕਾਂ ਨੇ ਇਸ ਸਜ਼ਾ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਰਾਜਪਾਲ ਨੇ ਸੰਵਿਧਾਨ ਵਿੱਚ ਰਾਸ਼ਟਰਪਤੀ ਦੀਆਂ ਮਿਲਿਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਸਜ਼ਾ ਇਹ ਕਿ ਮਾਫ਼ ਕਰ ਦਿੱਤੀ ਕਿ ਲੋਕਾਂ ਦੇ ਤਿੰਨੋਂ ਆਗੂ ਬੇਕਸੂਰ ਹਨ, ਇਸ ਲਈ ਇੰਨ੍ਹਾਂ ਲਈ ਉਮਰ ਕੈਦ ਦੀ ਸਜਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੋਵੇਗੀ।

ਆਮ ਹੀ ਇਹ ਚਰਚਾ ਚੱਲਦੀ ਹੈ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਜ਼ਿਆਦਾ ਹਨ ਜਾਂ ਭਾਰਤੀ ਨਿਆਂ ਪ੍ਰਣਾਲੀ ਦੀਆਂ। ਇਸ ਮਾਮਲੇ ਵਿੱਚ ਹਾਈਕੋਰਟ ਨੇ ਰਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਦਰਕਿਨਾਰ ਕਰਿਦਆਂ ਸਜ਼ਾ ਮਾਫ਼ੀ ਰੱਦ ਕਰ ਦਿੱਤੀ, ਅਦਾਲਤ ਦਾ ਮੰਨਨਾ ਸੀ ਕਿ ਕੋਈ ਵਿਅਕਤੀ ਬੇਕਸੂਰ ਹੈ ਜਾਂ ਕਸੂਰਵਾਰ ਇਹ ਤੈਅ ਕਰਨ ਅਦਾਲਤ ਦਾ ਕੰਮ ਹੈ ਨਾ ਕਿ ਸਰਕਾਰ ਦਾ। ਪਰ ਨਾਲ ਹੀ ਹਾਈਕੋਰਟ ਦੇ ਜੱਜਾਂ ਨੇ ਮਨਜੀਤ ਨੂੰ ਛੱਡ ਕੇ ਬਾਕੀ ਦੋਹਾਂ ਆਗੂਆਂ ਦੀ ਸਜ਼ਾ ਬੇਕਸੂਰ ਮੰਨਦਿਆਂ ਮਾਫ਼ ਕਰ ਦਿੱਤੀ। ਅੰਤ ਮਾਮਲਾ ਸੁਪਰੀਮ ਕੋਰਟ ਚਲਿਆ ਗਿਆ ਜਿਸ ਵਿੱਚ ਅਦਾਲਤ ਨੇ ਮਨਜੀਤ ਧਨੇਰ ਦੀ ਸਜ਼ਾ ਅੱਜ ਫਿਰ ਬਰਕਾਰ ਰੱਖੀ ਹੈ।

ਲੋਕਾਂ ਦੀ ਗੁੰਡਾਗਰਦੀ ਖਿਲਾਫ਼ ਪਿਛਲੇ 22 ਵਰਿ੍ਹਆਂ ਤੋਂ ਚੱਲੀ ਰਹੀ ਇਸ ਲਾਮਿਸਾਲ ਲੜਾਈ ਦਾ ਘੋਲ ਕਈ ਪੜਾਵਾਂ ਵਿੱਚੋਂ ਦੀ ਲੰਘਦਾ ਹੋਇਆ ਅੱਜ ਮਨਜੀਤ ਦੀ ਉਮਰ ਕੈਦ ਦੀ ਸਜ਼ਾ ਤੱਕ ਆਣ ਪੁੱਜਾ ਹੈ। ਇਸ ਸਜਾ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕਿਤੇ ਨੇ ਕਿਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਸੈਂਕੜੇ ਊਣਤਾਈਆਂ ਹਨ ਜਿੰਨ੍ਹਾਂ ਨੂੰ ਵਰਤਕੇ ਬਹੁਤ ਸਾਰੇ ਸਮਾਜ ਵਿਰੋਧੀ ਅਨਸਰ ਬੇਕਸੂਰਾਂ ਨੂੰ ਸਜ਼ਾ ਵੀ ਕਰਵਾ ਦਿੰਦੇ ਹਨ।

ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ
ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ,  ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ ’ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਏਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸਨੂੰ ਕੱਟ ਨਹੀਂ ਸਕਦੀ।  ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ।  ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਪ੍ਰਤੀਸ਼ਤ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ- ਪੰਜ ਸਾਲਾਂ ਵਿੱਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ।  ਆਓ ਵੇਖੀਏ ਕਿ ਕੀ ਸਰੀਰ ਵਿੱਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਬਹੁਤ ਸਾਰੇ ਵਿਅਕਤੀ ਕਹਿੰਦੇ ਹਨ ਕਿ ਇਹ ਪੂਰੇ ਸਰੀਰ ਵਿੱਚ ਹੁੰਦੀ ਹੈ। ਜਿੰਨ੍ਹਾਂ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਪੂਰੀ ਤਰ੍ਹਾਂ ਕਟ ਜਾਂਦੀਆਂ ਹਨ, ਕੀ ਉਹਨਾਂ ਦੀ ਆਤਮਾ ਅੱਧੀ ਰਹਿ ਜਾਂਦੀ ਹੈ। ਸਟੀਫਨ ਹਾਕਿੰਗ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਰ੍ਹੇ  ਅਪੰਗ ਰਿਹਾ। ਕੀ ਉਸ ਵਿੱਚ ਵਿਚਾਰ ਨਹੀਂ ਸਨ? ਕੀ ਉਹ ਸਰੀਰ ਵਿੱਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਸੀ ਕਰਦਾ? ਪਰ ਫਿਰ ਵੀ ਉਸਨੇ ਦੁਨੀਆਂ ਨੂੰ ਸਾਇੰਸ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਕੀਤਾ। ਹੁਣ ਜੇ ਇਹ ਸਾਰੇ ਸਰੀਰ ਵਿੱਚ ਨਹੀਂ ਰਹਿੰਦੀ ਤਾਂ ਕਈਆਂ ਦਾ ਵਿਚਾਰ ਹੈ ਕਿ ਇਹ ਦਿਲ ਵਿੱਚ ਰਹਿੰਦੀ ਹੈ। ਹਰ ਰੋਜ਼ ਹਜ਼ਾਰਾਂ ਵਿਅਕਤੀਆਂ ਦੇ ਦਿਲਾਂ ਦੇ ਓਪਰੇਸ਼ਨ ਧਰਤੀ ਉੱਪਰ ਹੁੰਦੇ ਹਨ। ਜਿਉਂਦੇ ਵਿਅਕਤੀਆਂ ਦੇ ਖਰਾਬ ਹੋਏ ਦਿਲ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਮਰੇ ਹੋਏ ਵਿਅਕਤੀਆਂ ਦੇ ਦਿਲ ਰੱਖ ਦਿੱਤੇ ਜਾਂਦੇ ਹਨ। ਤਾਂ ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਂਦੀ ਹੈ। ਕੁੱਝ ਵਿਅਕਤੀਆਂ ਦਾ ਵਿਚਾਰ ਹੈ ਕਿ ਇਹ ਦਿਮਾਗ ਵਿੱਚ ਰਹਿੰਦੀ ਹੈ।  ਪਰ ਦਿਮਾਗਾਂ ਦੇ ਵੀ ਹਜ਼ਾਰਾਂ ਓਪਰੇਸ਼ਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹਰ ਰੋਜ਼ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਅੱਜ ਤਾਂ ਪੂਰੇ ਸਿਰ ਨੂੰ ਹੀ ਟਰਾਂਸਪਲਾਂਟ ਕਰਨ ਦੇ ਯਤਨ ਸਫ਼ਲਤਾ ਦੇ ਨੇੜੇ ਹਨ। ਕੀ ਅਜਿਹੇ ਵਿਅਕਤੀਆਂ ਦੀ ਆਤਮਾ ਬਦਲ ਜਾਵੇਗੀ? ਕਦੇ ਕਿਸੇ ਡਾਕਟਰ ਨੇ ਕਿਸੇ ਆਤਮਾ ਦਾ ਭਾਰ, ਰੰਗ ਰੂਪ ਅਤੇ ਆਕਾਰ ਨਹੀਂ ਦੱਸਿਆ। ਵਿਗਿਆਨ ਵਿੱਚ ਮਾਦੇ ਦੀ ਪਰਿਭਾਸ਼ਾ ਹੈ, ਜੋ ਰੰਗ ਰੂਪ ਰਖਦਾ ਹੋਵੇ, ਆਕਾਰ ਹੋਵੇ, ਭਾਰ ਰੱਖਦਾ ਹੋਵੇ, ਉਹ ਹੀ ਪਦਾਰਥ ਹੋ ਸਕਦਾ ਹੈ। ਇਸ ਲਈ ਆਤਮਾ ਪਦਾਰਥਕ ਵਸਤੂ ਨਹੀਂ ਹੋ ਸਕਦੀ। ਜੇ ਇਹ ਪਦਾਰਥ ਹੁੰਦਾ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਨਿਕਲਣ ਸਮੇਂ ਇਸ (ਆਤਮਾ) ਨੂੰ ਫੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਰੱਖ ਕੇ ਵਿਅਕਤੀਆਂ ਨੂੰ ਜੀਵਿਤ ਕਰ ਲਿਆ ਹੁੰਦਾ। ਪਰ ਅਜਿਹਾ ਨਹੀਂ ਹੈ। ਆਤਮਾ ਨੂੰ ਰੂਹ ਵੀ ਕਿਹਾ ਜਾਂਦਾ ਹੈ। ਕਦੇ ਕਿਸੇ ਨੇ ਦੱਸਿਆ ਕਿ ਇਹ ਰੂਹ ਬੱਚੇ ਵਿੱਚ ਕਦੋਂ ਦਾਖ਼ਲ ਹੁੰਦੀ ਹੈ ਅਤੇ ਇਨ੍ਹਾਂ ਆਤਮਾਵਾਂ ਦਾ ਟਿਕਾਣਾ ਕਿੱਥੇ ਹੁੰਦਾ ਹੈ? ਅੱਜ ਵਿਗਿਆਨਕਾਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰਾਂ ਤੱਕ ਝਾਤੀ ਮਾਰ ਆਈਆਂ ਹਨ ਅਤੇ ਮਾਰ ਰਹੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਟਿਕਾਣਾ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਦੇ ਗਤੀ ਕਰਨ ਦੀ ਸਪੀਡ ਕਿਸੇ ਮਹਾਤਮਾ ਵਰਗ ਨੇ ਦੱਸੀ ਹੈ।  ਸਿਰਫ਼ ਇਹ ਹੀ ਕਿਹਾ ਜਾਂਦਾ ਹੈ ਕਿ ਸਰੀਰ ਵਿੱਚ ਆਤਮਾ ਦਾ ਵਾਸਾ ਹੁੰਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਬੱਚੇ ਵਿੱਚ ਦਾਖਲ ਹੁੰਦੀ ਹੈ ਤਾਂ ਇਸਦਾ ਦਾਖਲਾ ਕਦੋਂ ਹੁੰਦਾ ਹੈ? ਗਰਭ ਦੇ ਪਹਿਲੇ ਦਿਨ ਸੈੱਲਾਂ ਦੇ  ਜੁੜਨ ਸਮੇਂ ਇਹ ਸੈੱਲ ਦੋ ਭਾਗਾਂ ਵਿੱਚ ਟੁੱਟ ਜਾਂਦੇ ਹਨ। ਕੀ ਉਨ੍ਹਾਂ ਬੱਚਿਆਂ ਦੀ ਆਤਮਾ ਵੀ ਦੋ ਭਾਗਾਂ ਵਿੱਚ ਟੁੱਟ ਜਾਂਦੀ ਹੈ? 1998 ਵਿੱਚ ਅਮਰੀਕਾ ਦੇ ਸ਼ਹਿਰ ਟੈਕਸਾ ਵਿੱਚ ਇੱਕ ਔਰਤ ਨੇ ਇਕੱਠੇ ਅੱਠ ਬੱਚਿਆਂ ਨੂੰ ਜਨਮ ਦਿੱਤਾ। ਇਸਤਰੀ-ਪੁਰਸ਼ ਦੇ ਜੁੜਨ ਵਾਲੇ ਸੈੱਲ ਜੁੜਨ ਤੋਂ ਬਾਅਦ ਅੱਠ ਭਾਗਾਂ ਵਿੱਚ ਟੁੱਟ ਗਏ। ਉਨ੍ਹਾਂ ਅੱਠਾਂ ਵਿੱਚ ਮਾਂ ਪਿਓ ਦੇ ਗੁਣ ਤਾਂ ਡੀ ਐਨ ਏ ਰਾਹੀਂ ਪ੍ਰਵੇਸ਼ ਕਰ ਗਏ ਪਰ ਕੀ ਉਨ੍ਹਾਂ ਦੀ ਆਤਮਾ ਅੱਠ ਭਾਗਾਂ ਵਿੱਚ ਟੁੱਟ ਗਈ ਸੀ ਜਾਂ ਅੱਠ ਆਤਮਾਵਾਂ ਉਨ੍ਹਾਂ ਵਿੱਚ ਇੱਕੋ ਸਮੇਂ ਦਾਖਲ ਹੋ ਗਈਆਂ? ਕਹਿੰਦੇ ਹਨ ਕਿ ਆਤਮਾ ਬੱਚੇ ਦੇ ਸਰੀਰ ਵਿੱਚ ਦਿਲ ਦੀ ਧੜਕਨ ਨਾਲ ਦਾਖਲ ਹੋ ਜਾਂਦੀ ਹੈ ਦਿਲ ਤਾਂ ਭਰੂਣ ਦੇ 23ਵੇ ਦਿਨ ਹੀ ਧੜਕਣਾ ਸ਼ੁਰੂ ਕਰ ਦਿੰਦਾ ਹੈ। ਛੇ ਮਹੀਨੇ ਬਾਅਦ ਡਾਕਟਰ ਅਕਸਰ ਹੀ ਬੱਚੇ ਨੂੰ ਬਚਾ ਲੈਂਦੇ ਹਨ। ਦੋ ਚਾਰ ਕੇਸਾਂ ਵਿੱਚ  ਡਾਕਟਰਾਂ ਨੇ ਓਪਰੇਸ਼ਨ ਰਾਹੀਂ ਪੇਟ ਵਿੱਚੋਂ ਬੱਚਾ ਚੁੱਕ ਕੇ ਬਾਹਰ ਕੱਢ ਲਿਆ ਅਤੇ ਉਸ ਦੇ ਦਿਲ ਦਾ ਓਪਰੇਸ਼ਨ ਕਰ ਕੇ ਉਸ ਨੂੰ ਮੁੜ ਪੇਟ ਵਿੱਚ ਰੱਖ ਦਿੱਤਾ। ਕੀ ਇਨ੍ਹਾਂ ਦੀ ਆਤਮਾ ਪੇਟ ‘ਚੋਂ ਬੱਚਾ ਬਾਹਰ ਕੱਢਣ ਸਮੇਂ ਬਾਹਰ ਨਿਕਲ ਗਈ ਸੀ?  ਪੇਟ ਵਿੱਚ ਦੁਬਾਰਾ ਰੱਖਣ ਤੇ ਦੁਬਾਰਾ ਚਲ ਗਈ ਸੀ ਅਤੇ ਜਨਮ ਲੈਣ ਸਮੇਂ ਫਿਰ ਵਾਪਸ ਆ ਗਈ ਸੀ? ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ – ਜਨਮ ਸਮੇਂ ਪੇਟ ਵਿੱਚੋਂ ਦੋ ਜੁੜਵੇਂ ਬੱਚੇ ਨਿਕਲ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਨੂੰ ਸ਼ਿਆਮੀ ਬੱਚੇ ਕਿਹਾ ਜਾਂਦਾ ਹੈ। ਕੀ ਇਨ੍ਹਾਂ ਵਿੱਚ ਇੱਕੋ ਆਤਮਾ ਹੁੰਦੀ ਹੈ, ਜੋ ਜੁੜੀ ਹੁੰਦੀ ਹੈ? ਜਾਂ ਦੋ ਆਤਮਾਵਾਂ ਹੁੰਦੀਆਂ ਹਨ? ਜਿਸ ਸਰੀਰ ਵਿੱਚ ਆਤਮਾ ਹੁੰਦੀ ਹੈ, ਕੀ ਇਹ ਮੌਤ ਸਮੇਂ ਬਾਹਰ ਨਿਕਲ ਜਾਂਦੀ ਹੈ?  ਪਰ ਅਸੀਂ ਵੇਖਿਆ ਹੈ ਕਿ ਡਾਕਟਰ ਮੌਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਬੰਦਿਆਂ ਨੂੰ ਬਚਾ ਲੈਂਦੇ ਹਨ। ਉਨ੍ਹਾਂ ਦੇ ਸਰੀਰਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਜਾਂਦਾ ਹੈ। ਬਣਾਵਟੀ ਸਾਹ ਪ੍ਰਣਾਲੀ ਅਤੇ ਖੂਨ ਗੇੜ ਪ੍ਰਣਾਲੀ ਰਾਹੀਂ ਜੀਵਿਤ ਰੱਖਿਆ ਜਾਂਦਾ ਹੀ ਨਹੀਂ ਜਾਂਦਾ, ਜੀਵਿਤ ਕਰਨ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਮੌਜੂਦ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿੰਨ੍ਹਾਂ ਵਿਅਕਤੀਆਂ ਨੂੰ ਬੇਹੋਸ ਕਰਕੇ ਅਪਰੇਸ਼ਨ ਕੀਤੇ ਜਾਂਦੇ ਹਨ, ਕੀ ਉਨ੍ਹਾਂ ਵਿੱਚ ਉਸ ਸਮੇਂ ਉਨ੍ਹਾਂ ਦੀ ਆਤਮਾ ਨੂੰ ਛੁੱਟੀ ’ਤੇ ਭੇਜ ਦਿੱਤਾ ਜਾਂਦਾ ਹੈ? 27 ਨਵੰਬਰ 1973 ਨੂੰ (24 ਸਾਲ ਦੀ ਉਮਰ ਵਿੱਚ) ਇੱਕ ਹਸਪਤਾਲ ਵਿੱਚ ਹਸਪਤਾਲ ਦੇ ਹੀ ਇੱਕ ਲੜਕੇ ਨੇ ਅਰੁਣਾ ਸ਼ਾਨਬਾਗ ਨਾਲ ਬਲਾਤਕਾਰ ਕੀਤਾ। ਅਜਿਹੀ ਸੱਟ ਮਾਰੀ ਕਿ ਉਹ ਉਸੇ ਦਿਨ ਕੌਮਾ ਵਿੱਚ ਚਲੀ ਗਈ ਤੇ 42 ਸਾਲ ਕੌਮਾਂ ਵਿੱਚ ਰਹਿ 18 ਮਈ 2015 ਨੂੰ ਉਸ ਦੀ ਮੌਤ ਹੋ ਗਈ। ਕੀ ਇਸ ਔਰਤ ਦੀ ਆਤਮਾ ਉਸ ਸਮੇਂ ਦੌਰਾਨ ਉਸ ਦੇ ਸਰੀਰ ਵਿੱਚ ਰਹੀ? ਕੀ ਆਤਮਾ ਕਿਸੇ ਦੂਸਰੇ ਦੀ ਮਰਜ਼ੀ ਨਾਲ ਸਰੀਰ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ? ਜੇ ਕੋਈ ਵਿਅਕਤੀ ਇਸ ਸਬੰਧੀ ਨਾਂਹ ਕਹਿੰਦਾ ਹੈ ਤਾਂ ਉਹ ਇੱਕ ਤਜ਼ਰਬਾ ਕਰਕੇ ਦੇਖ ਸਕਦਾ ਹੈ।

ਸਾਇਆਨਾਈਡ ਦੀ ਇੱਕ ਗੋਲੀ ਉਸ ਦੀ ਆਤਮਾ ਨੂੰ ਉਸ ਤੋਂ ਸਦਾ ਲਈ ਮੁਕਤ ਕਰ ਦੇਵੇਗੀ। ਦੋ ਵਾਰ ਮੇਰੀ ਮੁਲਾਕਾਤ ਕੁੱਝ ਅਜਿਹੇ ਵਿਅਕਤੀਆਂ ਨਾਲ ਵੀ ਹੋ ਚੁੱਕੀ ਹੈ, ਜਿਹੜੇ ਕਹਿੰਦੇ ਹਨ ਕਿ ਆਤਮਾਵਾਂ ਧਰਤੀ ਰਾਹੀਂ ਆਪਣੀ ਹੋਂਦ ਦੇ ਸਿਗਨਲ ਦਿੰਦੀਆਂ ਹਨ ਅਤੇ ਭੂਤਵਾੜਿਆਂ ਵਿੱਚੋਂ ਭੂਤਾਂ ਦੁਆਰਾ ਛੱਡੇ ਗਏ ਸਿਗਨਲ ਫੜਦੇ ਹਨ। ਅਸਲ ਵਿੱਚ ਉਹ ਬੜੀ ਚਲਾਕ ਕਿਸਮ ਦੇ ਲੋਕ ਹਨ। ਉਹ ਨਵੀਂ ਕਿਸਮ ਦੇ ਬਾਬੇ ਪੈਦਾ ਹੋ ਰਹੇ ਹਨ। ਉਹ ਲੋਕਾਂ ਦੀ ਨਵੇਂ ਢੰਗ ਨਾਲ ਲੁੱਟ ਕਰ ਰਹੇ ਹਨ। ਉਨ੍ਹਾਂ ਕੋਲ ਕੁੱਝ ਅਜਿਹੇ ਯੰਤਰ ਰੱਖੇ ਹੁੰਦੇ, ਜਿਹੜੇ ਆਵਾਜ਼ ਜਾਂ ਪ੍ਰਕਾਸ਼ ਦੀਆਂ ਤਰੰਗਾਂ ਨੂੰ ਜਾਂ ਸੂਰਜ ਤੋਂ ਉੱਠਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਦੇ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਦੇ ਯੰਤਰਾਂ ਵਿੱਚ ਅਜਿਹੇ ਸਿਗਨਲ ਆ ਵੀ ਜਾਂਦੇ ਹਨ।

ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੇ ਗਰਭ ਵਿੱਚ ਬੇਸ਼ੁਮਾਰ ਤਰਲ ਪਦਾਰਥ ਭਰੇ ਹੋਏ ਹਨ। ਧਰਤੀ ਦੀਆਂ ਗਤੀਆਂ ਕਾਰਨ ਹਰ ਰੋਜ਼ ਸੈਂਕੜੇ ਛੋਟੇ ਵੱਡੇ ਭੂਚਾਲ ਧਰਤੀ ’ਤੇ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦੁਆਰਾ ਛੱਡੀਆਂ ਗਈਆਂ ਕਿਰਨਾਂ ਅਜਿਹੇ ਯੰਤਰਾਂ ਦੇ ਸਿਗਨਲ ਵਿੱਚ ਆ ਜਾਂਦੀਆਂ ਹਨ। ਸੂਰਜ ਤੋਂ ਵੀ ਸੂਰਜੀ ਤੂਫਾਨ ਉੱਠਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਹੀ ਧਰਤੀ ਦੇ ਚੁੰਬਕੀ ਧਰੁਵ ਅਜਿਹੇ ਵਿਕਿਰਨ ਪੈਦਾ ਕਰਦੇ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਸਰੀਰ ਦਾਨ ਜਾਂ ਅੰਗ ਦਾਨ ਕਰ ਦਿੰਦੇ ਹਨ ਤਾਂ ਕੀ ਉਹਨਾਂ ਦੀ ਆਤਮਾ ਮੁਕਤ ਨਹੀਂ  ਹੁੰਦੀ? Îਮੇਰੇ ਪਿਤਾ ਜੀ ਮੁਕਤੀ ਦੇ ਸੰਕਲਪ ਦੇ ਵਿਰੋਧ ਸਨ। 2006 ਵਿੱਚ ਉਨਾਂ ਨੇ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਖੋਜ਼ ਕਰਨ ਲਈ ਆਪਣਾ ਮ੍ਰਿਤਕ ਸਰੀਰ ਦਾਨ ਵਿੱਚ ਦੇ ਦਿੱਤਾ। ਉਸ ਤੋਂ ਬਾਅਦ ਤਾਂ ਸੈਂਕੜੇ ਵਿਅਕਤੀਆਂ ਨੇ ਹਸਪਤਾਲਾਂ ਨੂੰ ਆਪਣੇ ਸਰੀਰ ਦਾਨ ਵਿੱਚ ਦੇ ਦਿੱਤੇ। ਇਨ੍ਹਾਂ ਵਿਚਾਰਿਆਂ ਦੀਆਂ ਆਤਮਾਵਾਂ ਦਾ ਕੀ ਬਣਿਆਂ? ਕੀ ਇਨ੍ਹਾਂ ਦੀ ਮੁਕਤੀ ਹੋਊ ਜਾਂ ਨਹੀਂ?

ਮੈਨੂੰ ਬਹੁਤ ਸਾਰੇ ਵਿਅਕਤੀਆਂ ਨੇ ਪੱਛਿਆ ਹੈ ਕਿ ਜੇ ਸਰੀਰ ਵਿੱਚ ਆਤਮਾ ਨਹੀਂ ਹੁੰਦੀ ਤਾਂ ਸਰੀਰ ਵਿੱਚ ਬੋਲਦਾ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛ ਲੈਂਦਾ ਹਾਂ ਕਿ ਰੇਡੀਓ  ਅਤੇ ਟੈਲੀਵਿਜ਼ਨ ਵਿੱਚ ਬੋਲਣ ਵਾਲੀ ਕਿਹੜੀ ਚੀਜ਼ ਹੁੰਦੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਮਸ਼ੀਨੀ ਯੰਤਰ ਹਨ। ਜੇ ਬੋਲਣੋ ਹਟ ਜਾਣ ਤਾਂ ਅਸੀਂ ਇਸ ਨੂੰ ਰਿਪੇਅਰ ਕਰਵਾ ਲੈਂਦੇ ਹਾਂ। ਪਰ ਮਕੈਨਿਕ ਇਨ੍ਹਾਂ ਵਿੱਚ ਆਤਮਾਵਾਂ ਤਾਂ ਮੁੜ ਦਾਖਲ ਨਹੀਂ ਕਰਦੇ। ਉਹ ਤਾਂ ਇਨ੍ਹਾਂ ਦੀਆਂ ਬਿਜਲੀ, ਚੁੰਬਕੀ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਠੀਕ ਕਰਦੇ ਹਨ। ਸਾਡਾ ਸਰੀਰ ਵੀ ਠੀਕ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਬਣਿਆ ਹੋਇਆ ਹੁੰਦਾ ਹੈ। ਸਰੀਰ ਵਿੱਚ ਸੈੱਲ ਹੁੰਦੇ ਹਨ। ਸੈੱਲਾਂ ਦੇ ਸਮੂਹ ਨੂੰ ਅਸੀਂ ਅੰਗ ਆਖਦੇ ਹਾਂ। ਕੁੱਝ ਅੰਗ ਜੁੜਨ ਨਾਲ ਅੰਗ ਪ੍ਰਣਾਲੀ ਬਣ ਜਾਂਦੀ ਹੈ ਅਤੇ ਕਈ ਅੰਗ ਪ੍ਰਣਾਲੀਆਂ ਦਾ ਸਮੂਹ ਸਰੀਰ ਦੀ ਰਚਨਾ ਕਰਦਾ ਹੈ। ਜਿਵੇਂ ਮਨੁੱਖੀ ਸਰੀਰ ਵਿੱਚ ਪਿੰਜਰ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚ ਵਿਚਾਰ ਪ੍ਰਣਾਲੀ, ਸਾਹ ਪ੍ਰਣਾਲੀ ਆਦਿ ਹੁੰਦੀਆਂ ਹਨ। ਇਨ੍ਹਾਂ ਵਿੱਚ ਆਪਸੀ ਤਾਲੇਮਲ ਵੀ ਹੁੰਦਾ ਹੈ। ਜਿੰਨਾਂ ਚਿਰ ਸਾਡੀਆਂ ਅੰਗ ਪ੍ਰਣਾਲੀਆਂ ਠੀਕ ਰਹਿੰਦੀਆਂ  ਹਨ, ਓਨਾ ਚਿਰ ਸਾਡਾ ਸਰੀਰ ਸਮੂਹ ਕਿਰਿਆਵਾਂ ਕਰਦਾ ਰਹਿੰਦਾ ਹੈ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਫੇਲ੍ਹ ਹੋ ਜਾਣ ਕਾਰਨ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮੌਤ ਹੋ ਜਾਂਦੀ ਹੈ। ਜਿਵੇਂ ਦਿਲ ਸਾਡੇ ਸਰੀਰ ਦੀ ਮਹੱਤਵਪੂਰਨ ਪ੍ਰਣਾਲੀ ਹੈ। ਦਿਲ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਕਈ ਵਾਰ ਡਾਕਟਰ ਦਿਲ ਨੂੰ ਮੁੜ ਚਾਲੂ ਕਰ ਲੈਂਦੇ ਹਨ ਤੇ ਸਰੀਰ ਮੁੜ ਕਾਰਜਸ਼ੀਲ ਹੋ ਜਾਂਦਾ ਹੈ।

ਸਰੀਰ ਨੇ ਚੱਲਣ ਫਿਰਨ, ਬੋਲਣ ਅਤੇ ਗਰਮੀ ਸਰਦੀ ਮਹਿਸੂਸ ਕਰਨ ਦਾ ਇਹ ਹੁਨਰ ਕਿੱਥੋਂ ਸਿੱਖਿਆ ਹੈ? ਮਨੁੱਖ ਦਾ ਇਤਿਹਾਸ ਅਰਬਾਂ ਵਰਿ੍ਹਆਂ ਦਾ ਹੈ।  ਲਗਭਗ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਅਮੀਬਾ ਹੋਂਦ ਵਿੱਚ ਆ ਗਿਆ ਸੀ। ਅਮੀਬੇ ਤੋਂ ਮਨੁੱਖੀ ਵਿਕਾਸ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹ ਮੱਛੀਆਂ, ਚੂਹਿਆਂ ਅਤੇ ਬਾਂਦਰਾਂ ਵਿੱਚੋਂ ਦੀ  ਹੁੰਦੀ ਹੋਈ ਮਨੁੱਖ ਤੱਕ ਪਹੁੰਚੀ ਹੈ। ਡਾਰਵਿਨ ਅਨੁਸਾਰ ਹਰੇਕ ਜੀਵ ਨੂੰ ਜਿਉਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੌਰਾਨ ਵਰਤੋਂ ਵਿੱਚ ਆੳਣ ਵਾਲੇ ਲੋੜੀਂਦੇ ਅੰਗ ਵਿਕਸਿਤ ਹੁੰਦੇ ਜਾਂਦੇ ਹਨ ਅਤੇ ਬੇਲੋੜੇ ਅੰਗ ਕਮਜ਼ੋਰ ਹੁੰਦੇ ਹੁੰਦੇ ਖ਼ਤਮ ਹੋ ਜਾਂਦੇ ਹਨ। ਅਸੀਂ ਅੱਜ ਵੀ ਜਾਣਦੇ ਹਾਂ ਕਿ ਜੇ ਚੂਨੇ ਵਿੱਚ ਪਾਣੀ ਪਾ ਦੇਈਏ ਤਾਂ ਉਹ ਕੁੱਝ ਸਮੇਂ ਬਾਅਦ ਗਰਮ ਹੋਣਾ, ਹਰਕਤ ਕਰਨੀ ਅਤੇ ਸੂੂੰ-ਸੂੰ ਦੀ ਆਵਾਜ਼ ਪੈਦਾ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਵੱਖ-ਵੱਖ ਰਸਾਇਣਕ ਪਦਾਰਥਾਂ ਵਿੱਚ ਹੁੰਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਬਿਜਲੀ, ਚੁੰਬਕੀ ਤਰੰਗਾਂ ਅਤੇ ਰਸਾਇਣਿਕ ਗੁਣ ਪ੍ਰਾਪਤ ਕਰ ਗਿਆ। ਅੱਜ ਸਾਡੇ ਦਿਮਾਗ ਵਿੱਚ ਸੋਚ-ਵਿਚਾਰ ਦਾ ਕੰਮ ਕਰਦੀਆਂ ਇਹ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੀ ਹਨ, ਜਿਹੜੀਆਂ ਸਾਡੀ ਯਾਦਾਸ਼ਤ ਨੂੰ ਕਾਇਮ ਰੱਖਦੀਆਂ ਹਨ। ਮਰਨ ਤੋਂ ਬਾਅਦ ਜਦੋਂ ਸਾਡੇ ਸਰੀਰ ਦੇ ਸਾਰੇ ਪਦਾਰਥ ਹੀ ਨਸ਼ਟ ਹੋ ਜਾਂਦੇ ਹਨ ਤਾਂ ਸਾਡੀਆਂ ਰਸਾਇਣੀ, ਬਿਜਲਈ ਅਤੇ ਚੁੰਬਕੀ ਕਿਰਿਆਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਵਿਚਾਰ ਵੀ ਖਤਮ ਹੋ ਜਾਂਦੇ ਹਨ। ਸੋ ਆਤਮਾ ਇੱਕ ਲੁੱਟ-ਖਸੁੱਟ ਦਾ ਸਾਧਨ ਹੀ ਹੈ, ਹੋਰ ਕੁੱਝ ਵੀ ਨਹੀਂ।

ਮੋਦੀ ਦੇਸ਼ ਭਗਤ ਜਾਂ ਗ਼ਦਾਰ?
ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ ਹੈ। ਤੁਸੀਂ ਦੱਸੋਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਗੱਲ-ਗੱਲ ਤੇ ਝੂਠ ਬੋਲਦਾ ਹੋਵੇ ਕੀ ਉਸ ਦੇਸ਼ ਦੇ ਲੋਕਾਂ ਦੀ ਦੂਸਰੇ ਦੇਸ਼ਾਂ ਦੇ ਵਸਨੀਕਾਂ ਵਿੱਚ ਕੋਈ ਭੱਲ ਬਣ ਸਕਦੀ ਹੈ? ਇਹ ਗੱਲ ਸਾਰੇ ਭਾਰਤ ਵਾਸੀ ਜਾਣਦੇ ਹਨ ਕਿ ਮੋਦੀ ਨੇ ਕਿਹਾ ਸੀ ਕਿ ਸਾਡਾ ਰਾਜ ਆਉਣ ਤੇ ਹਰੇਕ ਵਿਅਕਤੀ ਦੇ ਖਾਤੇ ਵਿੱਚ 15-15 ਲੱਖ ਰੁਪਿਆ ਆਵੇਗਾ। ਉਸ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਹਿਸਾਬ ਨਾਲ ਹੁਣ ਤੱਕ 10 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲ ਜਾਣਾ ਚਾਹੀਦਾ ਸੀ, ਕੀ ਮਿਲਿਆ?

100 ਸਮਾਰਟ ਸਿਟੀਆਂ ਵਿੱਚੋਂ ਕਿੰਨੇ ਹੋਂਦ ਵਿੱਚ ਆਏ ਨੋਟਬੰਦੀ ਸਮੇਂ ਉਸ ਨੇ ਕਿਹਾ ਕਿ ਕਾਲਾ ਧੰਨ ਦੇਸ ਵਿੱਚੋਂ ਖ਼ਤਮ ਹੋ ਜਾਵੇਗਾ। ਕਸ਼ਮੀਰੀ ਅੱਤਵਾਦੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਜੇ ਨੋਟਬੰਦੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਤਾਂ ਮੈਨੂੰ ਚੋਰਸਤੇ ’ਚ ਖੜਾ ਕੇ ਫ਼ਾਸੀ ਚਾੜ ਦਿਓ ਪਰ ਇਨ੍ਹਾਂ ਵਿੱਚੋਂ ਇੱਕ ਵੀ ਗੱਲ ਕੋਈ ਸਫ਼ਲ ਹੋਈ। ਪਰ ਕੀ ਉਸਨੇ ਕੋਈ ਸਜ਼ਾ ਕਬੂਲੀ?

ਨੇਪਾਲ ਦੀ ਨਵੀਂ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਕੁੱਝ ਸਮਾਂ ਬਾਅਦ ਹੀ ਆਪਣੇ ਦੇਸ਼ ਵਿੱਚ ਭਾਰਤੀ ਟੈਲੀਵੀਜ਼ਨ ਚੈਨਲਾਂ ਨੂੰ ਚਲਾਉਣ ਤੇ ਬੰਦਸ਼ ਲਾ ਦਿੱਤੀ। ਇਸਦਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਇਹ ਚੈਨਲ ਅੰਧਵਿਸ਼ਵਾਸ ਫੈਲਾਉਣ ਤੋਂ ਵਗੈਰ ਹੋਰ ਕੁਝ ਵੀ ਨਹੀਂ ਕਰਦੇ। ਇਨ੍ਹਾਂ ਚੈਨਲਾਂ ਉ¤ਪਰ ਸਿਰਫ਼ ਮੋਦੀ ਤੇ ਉਸਦੇ ਨਾਲ ਦੇ ਸਾਧ-ਸੰਤ ਨਜ਼ਰ ਆਉਂਦੇ ਹਨ। ਕਦੇ ਰਾਮਦੇਵ ਆਪਣੀਆਂ ਸਦੀਆਂ ਪੁਰਾਣੀਆਂ ਦਵਾਈਆਂ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਕਦੇ ਰਵੀਸ਼ੰਕਰ ਆਪਣੀਆਂ ਅੰਧਵਿਸ਼ਵਾਸੀ ਗੱਲਾਂ ਮੇਰੇ ਦੇਸ ਦੇ ਲੋਕਾਂ ਨੂੰ ਸਿਖਾ ਰਿਹਾ ਹੁੰਦਾ ਹੈ ਤੇ ਕਦੇ ਊਮਾ ਭਾਰਤੀ ਗੰਗਾ ਦੀ ਸਫ਼ਾਈ ਦੀਆਂ ਗੱਲਾਂ ਕਰ ਰਹੀ ਹੁੰਦੀ ਹੈ। ਕਦੇ ਮੋਦੀ ਸਾਹਿਬ ਕਹਿ ਰਹੇ ਹੁੰਦੇ ਹਨ ਕਿ ਗੰਦੇ ਨਾਲੇ ਦੀ ਗੈਸ ਇਕੱਠੀ ਕਰਕੇ ਚਾਹ ਬਣਾਉਣਾ ਸਿੱਖ ਲਵੋ। ਇੱਥੇ ਹੀ ਬੱਸ ਨਹੀਂ ਕੁੰਭ ਦੇ ਗੰਦੇ ਪਾਣੀ ਵਿੱਚ ਮੇਰੇ ਦੇਸ ਦੇ 20ਕਰੋੜ ਲੋਕਾਂ ਨੂੰ ਇਸਨਾਨ ਕਰਵਾ ਦਿੱਤਾ ਗਿਆ। ਕਦੇ ਮੋਦੀ ਸਾਹਿਬ ਟਿੱਕਾ ਲਗਾ ਕੇ ਤੇ ਵਰਤ ਰੱਖ ਕੇ ਭਾਰਤੀ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਉਣ ਦਾ ਯਤਨ ਕਰਦੇ ਨਜ਼ਰ ਆਉਂਦੇ ਹਨ। ਕਦੇ ਗਊ ਦਾ ਗੋਬਰ ਜਾਂ ਪਿਸ਼ਾਬ ਪੀਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ ਇਹ ਪਿਸ਼ਾਬ ਆਉਂਦਾ ਕਿੱਥੋਂ ਹੈ? ਤਾਂ ਇਹ ਕਿਹਾ ਜਾਂਦਾ ਹੈ ਕਿ ਗਊ ਤਾਂ ਮਾਤਾ ਹੈ ਇਹ ਡੰਗਰ ਨਹੀਂ ਹੈ। ਪਰ ਇਹ ਦੱਸਣ ਦਾ ਯਤਨ ਨਹੀਂ ਕੀਤਾ ਗਿਆ ਕਿ ਗਊ ਦੇ ਪਿਸ਼ਾਬ ਵਿੱਚ ਮਿਲਣ ਵਾਲੇ ਫਾਸਫੇਟ ਦੂਜੇ ਡੰਗਰਾਂ ਤੇ ਮਨੁੱਖੀ ਮਲ ਵਿੱਚ ਮਿਲਣ ਵਾਲੇ ਫਾਸਫੇਟਾਂ ਨਾਲੋਂ ਕਿਵੇਂ ਵੱਖਰੇ ਹਨ। ਪਰ ਪੜ੍ਹੇ ਲਿਖੇ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਦੇ ਹਨ?

ਹੋਰ ਤਾਂ ਹੋਰ ਆਪਣੇ ਘਰਾਂ ਦੀਆਂ ਸਮੱਸਿਆਵਾਂ ਤੋਂ ਡਰ ਕੇ ਭੱਜੇ ਹੋਏ ਸਾਧ ਸੰਤ ਕੇਂਦਰੀ ਤੇ ਰਾਜ ਸਰਕਾਰਾਂ ’ਚ ਵਜ਼ੀਰ ਜਾਂ ਮੁੱਖ ਮੰਤਰੀ ਹੀ ਬਣਾ ਦਿੱਤੇ ਹਨ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਟੂਣੇ ਟੋਟਕਿਆਂ ਦੇ ਯੁੱਗ ਦਾ ਵਸਨੀਕ ਹੋਵੇ ਕੀ ਉਸ ਦੇਸ ਦੇ ਲੋਕ 21ਵੀਂ ਸਦੀ ਵਿੱਚ ਜਾ ਸਕਦੇ ਹਨ? ਕਿਸਾਨਾਂ ਨੂੰ ਬਰਬਾਦ ਕਰਨ ਲਈ ਉਨ੍ਹਾਂ ਨੇ ਅਵਾਰਾਂ ਪਸ਼ੂਆਂ ਨੂੰ ਖੁੱਲ੍ਹਾਂ ਦੇ ਦਿੱਤੀਆਂ ਹਨ। ਪਹਿਲਾਂ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਇੱਕ-ਦੋ ਗਊਆਂ ਮੱਝਾਂ ਪਾਲ਼ ਲੈਂਦੇ ਸਨ, ਕੁਝ ਸਮਾਂ ਦੁੱਧ ਪੀਂਦੇ ਸਨ। ਜਦੋਂ ਉਹ ਦੁੱਧ ਦੇਣੋਂ ਹਟ ਜਾਂਦੀਆਂ ਸਨ ਤਾਂ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਕੁੱਝ ਪੈਸੇ ਬਚ ਜਾਂਦੇ ਪਰ ਇਹ ਵਪਾਰ ਮੋਦੀ ਦੀ ਹਿੰਦੂ ਸੋਚ ਨੇ ਬਿਲਕੁੱਲ ਬਰਬਾਦ ਕਰ ਦਿੱਤਾ ਹੈ। ਇਕੱਲਾਂ ਏਹੀ ਨਹੀਂ ਅਵਾਰਾ ਬਾਂਦਰਾਂ, ਕੁੱਤਿਆਂ ਅਤੇ ਸੂਰਾਂ ਨੂੰ ਵੀ ਅੱਜ ਕੋਈ ਮਾਰ ਨਹੀਂ ਸਕਦਾ। ਉਨ੍ਹਾਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਅਤੇ ਆਮ ਵਸਨੀਕਾਂ ਦੇ ਕੱਪੜਿਆਂ ਦੀ ਬਰਬਾਦੀ ਤੇ ਹਲ਼ੱਕਪਨ ਦੀਆਂ ਬਿਮਾਰੀਆਂ ਹੀ ਦਿੱਤੀਆਂ ਹਨ। ਅੱਜ ਕੋਈ ਵੀ ਸੈਰ ਕਰਨ ਜਾ ਰਿਹਾ ਵਿਅਕਤੀ ਕੀ ਅਵਾਰਾਂ ਕੁੱਤਿਆਂ ਦੇ ਵੱਢਣ ਤੋਂ ਡਰੇਗਾ ਨਹੀਂ। ਇਸ ਤਰ੍ਹਾਂ ਚਾਰੇ ਪਾਸੇ ਭੈਅ ਦਾ ਵਾਤਾਵਰਨ ਮੇਰੇ ਦੇਸ਼ ਵਿੱਚ ਪੈਦਾ ਕਰ ਦਿੱਤਾ ਗਿਆ ਹੈ।

ਅੱਜ ਮੇਰਾ ਭਾਰਤ ਮਹਾਨ ਦੁਨੀਆਂ ਦੇ ਭੁੱਖ ਮਰੀ ਦੇ ਸ਼ਿਕਾਰ 118 ਮੁਲਕਾਂ ਵਿੱਚੋਂ 97 ਨੰਬਰ ਤੇ ਆ ਗਿਆ ਹੈ। ਮੋਦੀ ਜੀ ਦੇ ਬਾਗਡੋਰ ਸੰਭਾਲਣ ਤੋਂ ਪਹਿਲਾਂ 2014 ਵਿੱਚ ਇਹ 55ਵੇਂ ਨੰਬਰ ਤੇ ਸੀ। ਜੇ ਭਾਰਤ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਜਾਂ ਲੱਗ ਜਾਵੇ  ਠੀਕ ਹੈ ਮੇਰੇ ਦੇਸ ਦੇ ਲੋਕਾਂ ਦੀਆਂ ਵੋਟਾਂ ਇਸ ਤਰ੍ਹਾਂ ਪ੍ਰਾਪਤ ਕਰਨ ਦਾ ਇਹ ਹੱਦ ਦਰਜੇ ਦਾ ਕਮੀਨਾ ਢੰਗ ਹੈ। ਤੁਸੀਂ ਕਰੋੜਾਂ ਲੋਕਾਂ ਦੀਆਂ ਲੋਥਾਂ ਵਿਛਾ ਕੇ ਵੋਟਾਂ ਪ੍ਰਾਪਤ ਕਰੋ ਕੀ ਇਹ ਜਾਇਜ ਹੈ। ਮੈਂ ਜੰਗਾਂ ਬਾਰੇ ਪੜ੍ਹਿਆ ਹੈ ਇੱਥੇ ਲਾਸ਼ਾਂ ਰੁਲ਼ੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੋਵੇਗਾ। ਫਰਵਰੀ 2019 ਦੇ ਅਖੀਰ ਵਿੱਚ ਇੱਕ ਦਿਨ ਤਾਂ ਇਸ ਤਰ੍ਹਾਂ ਦਾ ਖ਼ਤਰਾ ਬਹੁਤ ਵਧ ਗਿਆ ਸੀ। ਸ਼ਾਇਦ ਭਾਰਤ ਦਾ ਇੱਕ ਮਿੱਗ ਜਹਾਜ ਪਾਕਿਸਤਾਨ ਨੇ ਮਿਜਾਈਲ ਮਾਰ ਕੇ ਸੁੱਟ ਲਿਆ ਸੀ। ਉਸ ਦਿਨ ਉ¤ਤਰੀ ਭਾਰਤ ਦੇ ਸਾਰੇ ਏਅਰਪੋਰਟ ਬੰਦ ਵੀ ਕਰ ਦਿੱਤੇ ਸਨ। ਤੁਸੀਂ ਅੰਦਾਜ਼ਾ ਲਗਾਓ ਕਿ ਸਰਹੱਦਾਂ ਤੇ ਰਹਿੰਦੇ ਲੋਕ ਅਜਿਹੀਆਂ ਹਾਲਤਾਂ ’ਚ ਖੁਸ਼ ਰਹਿ ਸਕਦੇ ਹਨ। ਕੀ ਮਿਲਟਰੀ ਵਾਲੇ ਜਾਂ ਉਹਨਾਂ ਦੇ ਪਰਿਵਾਰਾਂ ਵਿੱਚ ਜੰਗ ਦੇ ਦਿਨਾਂ ਦੋਰਾਨ ਮਾਤਮ ਨਹੀਂ ਪਸਰਦਾ? ਕਸ਼ਮੀਰ ਸਮੱਸਿਆਵਾਂ ਨੂੰ ਹੀ ਲੈ ਲਈਏ ਤਾਂ ਮਨਮੋਹਨ ਸਰਕਾਰ ਦੇ ਅਖੀਰਲੇ ਤਿੰਨ ਵਰ੍ਹਿਆਂ ਵਿੱਚ 105 ਫੌਜੀ ਸ਼ਹੀਦ ਹੋਏ ਸਨ। ਪਰ ਮੋਦੀ ਦੇ ਕੁਸ਼ਾਸਨ ਦੌਰਾਨ 2018 ਵਿੱਚ 457 ਫੌਜੀ ਸ਼ਹੀਦ ਹੋ ਗਏ। ਇਸ ਤਰ੍ਹਾਂ ਹੀ ਮੁਸਲਮਾਨ ਤਬਕੇ ਨਾਲ ਸਬੰਧਿਤ ਕਰੋੜਾਂ ਲੋਕ ਹਿੰਦੂ ਮੁਸਲਿਮ ਦੇ ਦੰਗਿਆਂ ਦੇ ਭੈਅ ਵਿੱਚ ਦਿਨ ਕਟੀ ਕਰ ਰਹੇ ਹਨ। ਮੁਸਲਿਮ ਬਹੁ ਗਿਣਤੀ ਇਲਾਕਿਆਂ ਵਿੱਚ ਹਿੰਦੂਆਂ ਦਾ ਹਾਲ ਵੀ ਅਜਿਹਾ ਹੀ ਹੈ। ਜੇ ਵੇਖਿਆ ਜਾਵੇ ਤਾਂ ਕੀ ਦੱਲਿਤਾਂ ਨੂੰ ਘੋੜੀ ਚੜ੍ਹਣ ਦੀ ਇਜ਼ਾਜਤ ਵੀ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਜਿੰਨ੍ਹਾਂ ਦੇ ਹੱਥ ਵਿੱਚ ਹੈ ਉਹ ਜਾਂ ਤਾਂ ਉ¤ਚ ਸ਼੍ਰੇਣੀ ਵਾਲੇ ਖ਼ੁਦ ਹੁੰਦੇ ਹਨ ਜਾਂ ਪ੍ਰਸ਼ਾਸਨ ਉਨ੍ਹਾਂ ਦਾ ਮਦਦਗਾਰ  ਹੁੰਦਾ ਹੈ। ਅਜਿਹਾ ਹਾਲ ਹੀ ਆਪਸੀ ਸਮਝ ਵਾਲੇ ਪ੍ਰੇਮੀ ਕੁੜੀਆਂ-ਮੁੰਡਿਆਂ ਦਾ ਵੀ ਹੈ। ਉਹ ਸਾਂਝੀਆਂ ਥਾਵਾਂ ਤੇ ਡਰ ਕੇ ਬੈਠਦੇ ਹਨ ਹਾਲ ਇੱਥੋਂ ਤੱਕ ਹੈ ਕਿ ਮੇਰੀ ਜਾਣ-ਪਹਿਚਾਣ ਵਾਲੇ ਇੱਕ ਡਾਕਟਰ ਮੁੰਡੇ ਨੂੰ ਜਦੋਂ ਮੈਂ ਵਿਆਹ ਦੇ ਸੰਬੰਧ ਵਿੱਚ ਮਿਲਿਆ ਤਾਂ ਉਸਨੇ ਮੈਨੂੰ ਬ੍ਰਾਹਮਣਾਂ ਦਾ ਮੁੰਡਾ ਹੋਣਾ ਦੱਸਿਆ ਪਰ ਬਾਅਦ ਵਿੱਚ ਜਦੋਂ ਸਾਡੀ ਗੱਲ ਤਹਿ ਹੋ ਗਈ ਤਾਂ ਪਤਾ ਲੱਗਿਆ ਕਿ ਮੁੰਡਾ ਮੁਸਲਮਾਨ ਹੈ। ਮੈਂ ਖੁਸ਼ ਸਾ ਜਦੋਂ ਉਸ ਮੁੰਡੇ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਜੇ ਮੈਂ ਪਹਿਲਾਂ ਇਹ ਗੱਲ ਦੱਸ ਦਿੰਦਾ ਤਾਂ ਜ਼ਰੂਰ ਕਿਸੇ ਹਿੰਦੂ ਜਥੇਬੰਦੀ ਦੇ ਲੋਕਾਂ ਨੇ ਇਸ ਵਿਆਹ ਵਿੱਚ ਆ ਧਮਕਣਾ ਸੀ ਤੇ ਮੇਰੀ ਕੁੱਟਮਾਰ ਕਰ ਦੇਣੀ ਸੀ। ਸੋ ਲੱਖਾਂ ਹੀ ਜੋੜੇ ਅਜਿਹੇ ਹਨ ਜਿਨ੍ਹਾਂ ਨੂੰ ਇਹਨਾਂ ਗੱਲਾਂ ਕਰਕੇ ਹੀ ਸੰਤਾਪ ਭੋਗਣਾ ਪੈ ਰਿਹਾ ਹੈ।

ਜੇ ਆਪਾਂ ਇਸ ਗੱਲ ਦੀ ਚਰਚਾ ਕਰੀਏ ਕਿ ਮੋਦੀ ਨੇ ਇਸ ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਹਰਜਾ ਪਹੁੰਚਾਇਆ ਹੈ। ਰਾਫੇਲ ਡੀਲ ਬਾਰੇ ਸੱਭ ਨੂੰ ਪਤਾ ਹੀ ਹੈ ਕਿ ਮੋਦੀ ਨੇ 40 ਹਜ਼ਾਰ ਕਰੋੜ ਰੁਪਿਆ 36 ਜਹਾਜਾਂ ਵਿੱਚ ਵੱਧ ਦਿੱਤਾ ਹੈ ਇਹ ਸਾਰੇ ਪੈਸੇ ਉਸਦੇ ਮਿੱਤਰ ਅਨਿਲ ਅੰਬਾਨੀ ਦੀ ਜੇਬ ਵਿੱਚ ਚਲੇ ਗਏ ਸੀ ਕਿਉਂਕਿ ਉਹ ਘਾਟੇ ਵਿੱਚ ਜਾਣ ਹੀ ਵਾਲਾ ਸੀ ਉਸਦਾ ਭਰਾ ਮੁਕੇਸ਼ ਅੰਬਾਨੀ ਪਹਿਲਾਂ ਹੀ ਦਿਵਾਲੀਆਂ ਹੋ ਚੁੱਕਿਆ ਹੈ। ਦੇਸ਼ ਦੇ 10 ਲੱਖ ਆਦੀਵਾਸੀਆਂ ਦੀਆਂ ਜ਼ਮੀਨਾਂ ਇਸ ਤਰ੍ਹਾਂ ਹੜ੍ਹਪ ਲਈਆਂ ਹਨ। ਮੋਦੀ ਨੇ ਦੇਸ਼ ਦੇ ਮਾਲ ਖਜਾਨਿਆਂ ਨੂੰ ਲੁਟਾ ਕੇ ਇਕੱਲੇ ਇਸਦੀ ਹੀ ਮਦਦ ਨਹੀਂ ਕੀਤੀ ਇਸਦਾ ਇੱਕ ਹੋਰ ਗੁਜਰਾਤੀ ਮਿੱਤਰ ਅਦਾਨੀ ਆਸਟ੍ਰੇਲੀਆਂ ਦੀਆਂ ਖਾਨਾਂ ਵਿੱਚ ਘਾਟਾ ਪਾ ਬੈਠਾ। ਉਸਨੂੰ ਭਾਰਤ ਦੇ ਚੋਟੀ ਦੇ 5 ਏਅਰਪੋਰਟ 50ਸਾਲਾਂ ਦੇ ਠੇਕੇ ਤੇ ਸੰਭਾਲ ਦਿੱਤੇ ਹਨ। ਲਾਲ ਕਿਲਾ ਵੀ ਇਸੇ ਤਰ੍ਹਾਂ ਕਿਸੇ ਅਮੀਰ ਦੇ ਹੱਥ ਫੜਾ ਦਿੱਤਾ ਹੈ। ਅੰਬਾਨੀ ਦਾ ਭਨੋਈਆ ਨੀਰਬ ਮੋਦੀ ਵੀ ਇਸ ਦੇਸ਼ ਦੀਆਂ ਬੈਂਕਾਂ ਦਾ 23ਹਜ਼ਾਰ ਕਰੋੜ ਰੁਪਿਆ ਲੈ ਕੇ ਇੰਗਲੈਡ ਜਾ ਬੈਠਿਆ ਹੈ। ਮੋਦੀ ਜੀ ਉ¤ਥੇ ਪਹੁੰਚ ਕੇ ਉਸ ਨਾਲ ਮੀਟੀਗਾਂ ਵਿੱਚ ਹਾਜਰ ਹੁੰਦਾ ਹੈ।

ਭਾਜਪਾ ਦਾ ਐਮ.ਪੀ. ਵਿਜੈ ਮਾਲਿਆ ਵੀ ਇਸੇ ਤਰ੍ਹਾਂ ਹਜਾਰਾਂ ਕਰੋੜ ਰੁਪਿਆਂ ਦੀ ਚਪਤ ਲਗਾ ਕੇ ਵਿਦੇਸ਼ ਜਾ ਵੜਿਆ ਹੈ। ਅਜਿਹੇ ਵਿਅਕਤੀਆਂ ਦੀ ਲਿਸਟ ¦ਬੀ ਹੈ ਪਰ ਇਨ੍ਹਾਂ ਵਿੱਚੋਂ ਬਹੁਤੇ ਗੁਜ਼ਰਾਤੀ ਭਾਈ ਹਨ। ਹੁਣ ਕੁੰਭ ਮੇਲੇ ਤੇ 4500 ਕਰੋੜ ਰੁਪੈ ਅਤੇ  ਗੁਜਰਾਤੀ ਪਟੇਲ ਦੀ ਮੂਰਤੀ ਤੇ ਤਿੰਨ ਹਜਾਰ ਕਰੋੜ ਰੁਪਿਆ ਅਤੇ ਗੰਗਾ ਦੇ ਸਫਾਈ ਅਭਿਆਨ ਤੇ 18000 ਕਰੋੜ ਰੁਪਏ ਬਰਬਾਦ ਕਰ ਦਿੱਤੇ ਗਏ ਹਨ। ਹੁਣ ਤੁਸੀਂ ਹੀ ਹਿਸਾਬ ਲਗਾਓ ਕਿ ਇਨ੍ਹਾਂ ਸਾਰਿਆਂ ਪੈਸਿਆਂ ਨਾਲ ਭਾਰਤ ਦੇ ਲੱਖਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ ਤੇ ਇਸ ਨਾਲ ਘੱਟੋ ਘੱਟ 2-3 ਕਰੋੜ ਲੋਕਾਂ ਨੂੰ ਰੁਜ਼ਗਾਰ  ਮਿਲ ਸਕਦਾ ਸੀ। ਮੋਦੀ ਸਾਹਿਬ ਆਪਣੇ ਵਿਦੇਸ਼ੀ ਦੌਰਿਆਂ ਤੇ ਦੋ ਹਜਾਰ ਕਰੋੜ ਰੁਪਏ ਤੇ ਆਪਣੀ ਬੱਲੇ ਬੱਲੇ ਕਰਾਉਣ ਲਈ ਇਸ਼ਤਿਹਾਰਬਾਜ਼ੀ ਤੇ 4600 ਕਰੋੜ ਰੁਪੈ ਖਰਚ ਕੀਤੇ ਹਨ। ਇਸ ਨਾਲ ਮੋਦੀ-ਮੋਦੀ ਜ਼ਰੂਰ ਹੋਈ ਹੈ ਪਰ ਦੇਸ ਨੂੰ ਕੀ ਪ੍ਰਾਪਤੀ ਹੋਈ। 2014 ਵਿੱਚ ਭਾਰਤ ਸਿਰ 296 ਅਰਬ ਡਾਲਰ ਵਿਦੇਸ਼ੀ ਕਰਜ਼ਾ ਸੀ ਜੋ ਅੱਜ ਵੱਧ ਕੇ 486 ਅਰਬ ਡਾਲਰ ਹੋ ਗਿਆ ਹੈ।

ਕਿਉਂਕਿ ਗੁਜਰਾਤ ਦੰਗਿਆਂ ਦੇ ਕੁੱਝ ਮੁਜਰਿਮ ਅੱਜ ਸਤ੍ਹਾ ਵਿੱਚ ਹਨ। ਇਸ ਲਈ ਪਿਛਲੇ ਸਮੇਂ ਵਿੱਚ ਹੋਏ ਜੁਰਮਾਂ ਤੇ ਪਰਦੇ ਪਾਉਣ ਲਈ ਬਹੁਤ ਸਾਰੀਆਂ ਵੱਧੀਕੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ। ਹੁਣ ਤੁਸੀਂ ਹੀ ਦੱਸੋ ਕੀ ਇਹ ਦੇਸ਼ ਭਗਤਾਂ ਦੇ ਕੰਮ ਨੇ ਜਾਂ ਦੇਸ਼ ਦੇ ਗਦਾਰਾਂ ਦੇ?

ਵਿਗਿਆਨ ਕਾਂਗਰਸ ਜਾਂ ਸਰਕਸ
3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਹੈ ਜਾਂ ਨਹੀਂ?

ਵਿਗਿਆਨ ਕਾਂਗਰਸ ਨਾਂ ਦਾ ਇਹ ਅਦਾਰਾ 1914 ਤੋਂ ਕਲਕੱਤਾ ਵਿਖੇ ਸ਼ੁਰੂ ਕੀਤਾ ਗਿਆ। ਅਸਲੀਅਤ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿੱਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਫਰਜ਼ ਹੈ ਕਿ ਉਹ ਵਿਗਿਆਨ ਅਤੇ ਗਿਆਨ ਦਾ ਪ੍ਰਚਾਰ ਅਤੇ ਪਾਸਾਰ ਕਰਨ। ਇਸ ਲਈ ਆਮ ਤੌਰ ’ਤੇ ਇਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਹਨ। ਤਾਂ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਵਿਖਾ ਸਕਣ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ ‘‘ਡੈਮਾਂ ਦੇ ਪਾਣੀ ਵਿੱਚੋਂ ਬਿਜਲੀ ਨਾਂ ਦਾ ਅੰਮ੍ਰਿਤ  ਕੱਢ ਲਿਆ ਗਿਆ ਹੈ। ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ।’’ ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ ‘‘ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ।’’ ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਵਾਰਿਸ਼ਾਂ ਨੇ ਮਿੱਟੀ ਵਿੱਚ ਰੋਲ ਦਿੱਤਾ।

ਫਗਵਾੜੇ ਵਿਖੇ ਹੋਈ ਇਸ ਸਰਕਸ ਦੇ ਮੈਦਾਨ ਵਿੱਚ ਵਿਗਿਆਨਕਾਂ ਨੇ ਕੀ ਕਿਹਾ ਹੈ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘‘ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।’’ ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿੱਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ। ਪਰ ਵਿਗਿਆਨਕਾਂ ਵੱਲੋਂ ਦਿੱਤੀ ਅਜਿਹੀ ਸਲਾਹ ਸਧਾਰਨ ਲੋਕਾਂ ਦੇ ਮਨਾਂ ’ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ ’ਤੇ ਊ¦ਪਿਕ ਖੇਡਾਂ ਵਿੱਚ ਸੋਨ ਤਗਮੇ ਜਿੱਤ ਸਕਾਂਗੇ? ਵਿਗਿਆਨ ਵਿੱਚ ਹਰੇਕ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ, ਪਰ ਇੱਥੇ ਤਾਂ ਵਿਗਿਆਨਕ ਇਹ ਗੱਲ ਇਸ ਆਧਾਰ ’ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿੱਚ ਭਗਵਾਨ ਕ੍ਰਿਸ਼ਨ ਜੀ ਮਿੱਟੀ ਖਾਇਆ ਕਰਦੇ ਸਨ। ਭਾਵੇਂ ਉਸ ਸਮੇਂ ਮਿੱਟੀ ਵਿੱਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ। ਆਧੁਨਿਕ ਗਿਆਨ ਇਹ ਦੱਸਦਾ ਹੈ ਕਿ ਧਰਤੀ ਉ¤ਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ, ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ ’ਤੇ ਕਿਸੇ ਵਿਅਕਤੀ ਨੂੰ ਉਸ ਸਮੇਂ ਭਾਸ਼ਾ ਦੀ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ, ਜਿਸ ਵਿੱਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ  ਦੇ ਲੋਕ ਸਨ।

ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨਕ ਦਾ ਕਹਿਣਾ ਸੀ ਕਿ  ਡਾਇਨਾਸੋਰਾਂ ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇ ਕੀਤੀ ਅਤੇ ਉਸ ਨੇ ਵੇਦਾਂ ਵਿੱਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ ਧਰਤੀ ਉਪਰ ਸਾਢੇ ਬਾਰਾਂ ਕਰੋੜ ਵਰ੍ਹੇ ਰਾਜ ਕਰਕੇ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿੱਚ ਇਸ ਦਾ ਜ਼ਿਕਰ ਹੋ ਸਕਦਾ ਸੀ, ਪਰ ਹੋਇਆ ਨਹੀਂ। ਕਿਉਂਕਿ ਡਾਇਨਾਸੋਰਾਂ ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ, ਜੋ ਕਿ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿੱਚ ਆਈ ਹੈ, ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨਕ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ‘‘ਮੈਂ ਤਾਂ ਨਿਊਟਨ, ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਹਨਾਂ ਦੀ ਚੜ੍ਹਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।’’ ਭਾਵੇਂ ਇਸ ਵਿਗਿਆਨਕ ਦਾ ਇੱਕ ਵੀ ਪੇਪਰ ਛਪਿਆ ਹੋਇਆ ਨਾ ਹੋਵੇ। ਪਰ ਫਿਰ ਵੀ  ਇਹ 2019 ਦੀ ਕਾਂਗਰਸ ਵਿੱਚ ਆਪਣੇ ਨੰਬਰ ਬਣਾ ਗਿਆ।

ਤਾਮਿਲਨਾਡੂ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘ਰਾਵਣ ਕੋਲ  24 ਤਰ੍ਹਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100  ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੀ ਪੈਦਾ ਹੋਏ ਸਨ।

ਹੁਣ ਜੇ ਵੇਖਿਆ ਜਾਵੇ ਕਿ ਕੀ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿੱਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿੱਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ  ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿੱਚ ਵਰਤੇ ਗਏ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਹੀ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿੱਚ ਪੈਦਾ ਨਹੀਂ ਹੋਇਆ। ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਇਹ ਮਿਹਨਤ ਹਨ।

ਜਿੰਨੇ ਵੀ ਊਲ-ਜਲੂਲ ਬਿਆਨ ਉਥੇ ਦਿੱਤੇ ਗਏ ਹਨ, ਉਹਨਾਂ ਦਾ ਸਿਹਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਹਨਾਂ ਨੇ ਜਨਵਰੀ 2014 ਵਿੱਚ ਸਾਇੰਸ ਕਾਂਗਰਸ ਦਾ ਉਦਘਾਟਨ ਕਰਨ ਵੇਲੇ ਕਿਹਾ ਸੀ ਕਿ ‘‘ਵੇਦਾਂ ਵਿੱਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ ’ਤੇ ਟਰਾਂਸਪਲਾਂਟ ਕੀਤਾ ਗਿਆ ਸੀ।’’ ਇਹ ਇੱਕ ਇਸ਼ਾਰਾ ਸੀ, ਜਿਸ ਤੋਂ ਅਗਵਾਈ ਲੈ ਕੇ  ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨਕ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਮਹਾਨ ਵਿਗਿਆਨਕ ਹੋਣ ਦਾ ਸਬੂਤ ਦੇ ਰਹੇ ਹਨ, ਤਾਂ ਜੋ ਭਵਿੱਖ ਵਿੱਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿੱਚ ਆ ਜਾਣ ਅਤੇ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।

ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੀ ਸਾਰੀ ਗੰਦੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਵਿਗਿਆਨਕ ਸਾਇੰਸ ਕਾਂਗਰਸ ਵਿੱਚ ਵੀ ਅਜਿਹਾ ਹੋ ਰਿਹਾ ਹੈ। ਇੱਕ ਵਿਸ਼ੇਸ਼ ਸਿਆਸਤ, ਸਤ੍ਹਾ ਉ¤ਪਰ ਕਬਜ਼ਾ ਕਾਇਮ ਰੱਖਣ ਲਈ ਯਤਨਸ਼ੀਲ ਹੈ।

ਇਸ ਲਈ ਹੀ ਰਾਕਟਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ। ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਭਾਵੇਂ ਇਹ ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਕਿਸੇ ਰਾਕਟ ਦੀ  ਸਫ਼ਲਤਾ ਜਾਂ ਅਸਫਲਤਾ ਹਵਨਾਂ ਕਰਕੇ ਹੋਈ ਹੈ ਜਾਂ ਵਿਗਿਆਨਕਾਂ ਦੀ ਮਿਹਨਤ ਨਾਲ? ਦੋਵੇਂ ਹੀ ਇਹ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਦੁਨੀਆਂ ਭਰ ਦੇ ਅਤੇ ਭਾਰਤੀ ਡਾਕਟਰ ਵੀ ਅਜਿਹਾ ਹੀ ਕਰਦੇ ਹਨ। ਉਹ ੍ਰਯ ਲਿਖ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਂਦਾ ਹੈ ਤਾਂ ਪ੍ਰਮਾਤਮਾ ਵੱਲ ਉਂਗਲੀ ਕਰ ਦਿੱਤੀ ਜਾਂਦੀ ਹੈ, ਜੇ ਬਚ ਜਾਂਦਾ ਹੈ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਅਸਲ ਵਿੱਚ ਇਹ ਗੱਲਾਂ ਵਿਅਕਤੀ ਨੂੰ ਆਪਣਾ ਮੁੱਲਾਂਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿੱਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।

ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ 32 ਕੁ ਸੌ ਵਰ੍ਹੇ ਪਹਿਲਾਂ ਉ¤ਤਰੀ ਭਾਰਤ ਦੀ ਧਰਤੀ ਉ¤ਪਰ ਵੇਦਾਂ ਦੀ ਰਚਨਾ ਕੀਤੀ। ਇਹਨਾਂ ਵਿੱਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ। ਪਰ ਅੱਜ ਦੀ ਇੱਕੀਵੀਂ ਸਦੀ ਵਿੱਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਮੈਂ ਇਹ ਵੀ ਵੇਖਿਆ ਹੈ ਕਿ ਹਰੇਕ ਧਰਮ ਇਹ ਕਹਿੰਦਾ ਹੈ ਕਿ ਸਾਰੀ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਤੁਹਾਨੂੰਂ ਪਾਣੀ ਦਾ ਫਾਰਮੂਲਾ ਵੀ ਨਹੀਂ ਲਿਖਿਆ ਮਿਲੇਗਾ। ਪਰ ਪ੍ਰਾਚੀਨ ਗ੍ਰੰਥਾਂ ਵਿੱਚ ਤੁਹਾਨੂੰ ਪਰੀ ਕਹਾਣੀਆਂ ਜ਼ਰੂਰ ਮਿਲਣਗੀਆਂ। ਇਹਨਾਂ ਪਰੀ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਹਨਾਂ ਵਿੱਚ ਦਰਜ ਕੀਤੀਆਂ ਕਾਲਪਨਿਕ ਗੱਲਾਂ ਸਾਡੇ ਵਿਗਿਆਨਕਾਂ ਨੂੰ ਕੀ, ਕਿਉਂ, ਕਿਵੇਂ ਸਿਖਾਉਂਦੀਆਂ ਹਨ।

ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੇਵਤਿਆਂ ਨੂੰ ਇਹ ਗੱਲਾਂ ਉ¤ਪਰੋਂ ਉ¤ਤਰੀਆਂ ਸਨ। ਪਰ ਸਾਇੰਸ ਤਾਂ ਹਮੇਸ਼ਾਂ ਹੀ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ੍ਹ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ। ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ, ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ  ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ੍ਹ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ। ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਸਾਡੇ ਲੋਕਾਂ ਨੂੰ ਵੀ ਸੱਚਾਈ ਹੀ ਦੱਸਣੀ ਚਾਹੀਦੀ ਹੈ। ਨਹੀਂ ਸਾਡੇ ਦੇਸ਼ ਦੇ ਲੋਕ ਵੀ ਮੌਕਾਪ੍ਰਸਤ ਬਣ ਜਾਣਗੇ।

ਉਹਨਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿਨ੍ਹਾਂ ਨੇ ਵਿਗਿਆਨਕ ਤਕਨੀਕ ਨੂੰ ਅਪਣਾਇਆ ਹੈ। ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਕਰ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜ਼ਟ ਘਟਾ ਰਹੀ ਹੈ। ਇਸ ਬਜ਼ਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ ’ਤੇ ਕੀਤਾ ਜਾ ਰਿਹਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਉਦਾਹਰਣਾ ਹਨ। ਬਜ਼ਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।

ਇਹ ਵੀ ਅਸਲੀਅਤ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ। ਪਰ ਮੋਦੀ ਰਾਜ ਵਿੱਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ।  ਮਨਮੋਹਨ ਦੀ ਵਜ਼ਾਰਤ ਸਮੇਂ ਇੱਕ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿੱਚ ਦਿਖਾਈ ਦਿੱਤੇ ਗਏ 10 ਹਜ਼ਾਰ ਟਨ ਸੋਨੇ ਨੂੰ ਲੱਭਣ ਲਈ ਅਕਤੂਬਰ 2013 ਵਿੱਚ ਉ¤ਤਰ ਪ੍ਰਦੇਸ਼ ਦੇ ‘ਡਾਂਡੀਆ ਖੇੜਾ’ ਇਲਾਕੇ ਵਿੱਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।

ਅਸੀਂ ਜਾਣਦੇ ਹਾਂ ਕਿ ਵਿਗਿਆਨ ਅਜਿਹਾ ਤਰਤੀਬਵੱਧ ਗਿਆਨ ਹੁੰਦਾ ਹੈ, ਜਿਸਦਾ ਆਧਾਰ ਪ੍ਰਯੋਗ, ਪਰਖ ਅਤੇ ਨਿਰੀਖਣ ਹੁੰਦੇ ਹਨ। ਜੇ ਇਸ ਨੂੰ ਪਰਖਣਾ ਹੋਵੇ ਤਾਂ ਸਾਨੂੰ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਜੇ ਇਹ ਅਸਲੀਅਤ ਹੋਵੇਗੀ ਤਾਂ ਹਰ ਵਾਰ ਉਹੀ ਨਤੀਜੇ ਹੋਣਗੇ। ਉਦਾਹਰਣ ਦੇ ਤੌਰ ’ਤੇ  ਜੇ ਮੇਰੇ ਖੂਨ ਵਿੱਚ ਕੋਈ ਨੁਕਸ ਪੈ ਜਾਵੇ ਤੇ ਮੈਂ ਇਸ ਨੂੰ 10 ਪ੍ਰਯੋਗਸ਼ਾਲਾਵਾਂ ਵਿੱਚ ਪਰਖ ਕਰਨ ਲਈ ਭੇਜ ਦੇਵਾਂ। ਜੇ ਇਸ ਦੇ ਨਤੀਜੇ ਹਰ ਵਾਰ ਲਗਭਗ ਇੱਕ ਜਿਹੇ ਹੋਣਗੇ, ਤਾਂ ਇਹ ਗੱਲ ਵਿਗਿਆਨਕ ਹੋਵੇਗੀ, ਨਹੀਂ ਤਾਂ ਗੈਰ ਵਿਗਿਆਨਕ। ਸੋ, ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਹ ਕਸੌਟੀ ਵਰਤਣੀ ਚਾਹੀਦੀ ਹੈ।

ਸਾਡੇ ਪੰਜਾਬ ਵਿੱਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼-ਭਗਤ ਵਿਗਿਆਨਕ ਸੀ, ਜੋ ਥਾਲੀ ਵਿੱਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਹ ਕਾਰਨਾਮੇ ਕਰ ਕੇ ਵਿਖਾਏ ਸਨ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਹਨਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।

1916 ਵਿੱਚ ਨੋਬਲ ਇਨਾਮ ਜੇਤੂ ਵਿਗਿਆਨਕ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਵਿਗਿਆਨਕ ਕਾਂਗਰਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ‘‘ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿੱਚ ਨਹੀਂ ਜਾਵੇਗਾ।’’ ਉਸਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ‘‘ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ ਐਂਵੇਂ ਹੀ ਖਾਣ-ਪੀਣ ’ਤੇ ਬੰਦਸ਼ਾਂ ਲਾਈਆਂ ਜਾਣ।’’

ਰਾਜਵੰਤ ਵੀ ਆਪਣੀ ਨੌਜਵਾਨ ਪਤਨੀ ਅਤੇ ਪੁੱਤਰਾਂ ਨੂੰ ਵਿਲਕਦੇ ਛੱਡ ਧਰਤੀ ਵਿੱਚ ਸਮਾ ਗਿਆ। ਉਸ ਦੀ ਸੋਚ ਭਾਵੇਂ ਪਦਾਰਥਵਾਦੀ ਸੀ, ਪਰ ਉਸ ਨੇ ਆਪਣੀ ਸਿਹਤ ਪ੍ਰਤੀ ਲੋੜੀਂਦੀ ਚੌਕਸੀ ਨਹੀਂ ਵਰਤੀ। ਨਿੱਕੀ ਜਿਹੀ ਬਿਮਾਰੀ ਨੂੰ ਅਣਗੌਲਿਆ ਕਰ ਦਿੱਤਾ, ਜੋ ਉਸ ਲਈ ਜਾਨਲੇਵਾ ਸਿੱਧ ਹੋਈ। ਮੇਰੇ ਇਸ ਲੇਖ ਦਾ ਉਦੇਸ਼ ਲੰਮੀ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਨਾ ਹੈ।

ਜ਼ਿੰਦਗੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਮਨੁੱਖੀ ਸਰੀਰ ਬਾਰੇ ਇੱਕ ਸਮਝ ਬਣਾ ਲੈਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਠੰਢੀ ਕਲੀ ਨੂੰ ਠੰਢੇ ਪਾਣੀ ਵਿੱਚ ਪਾਉਣ ਨਾਲ ਇਸ ਵਿਚ ਹਰਕਤ, ਆਵਾਜ਼ ਅਤੇ ਗਰਮਾਇਸ਼ ਆਦਿ ਪੈਦਾ ਹੋ ਜਾਂਦੇ ਹਨ। ਸਵਾਲ ਇਹ ਹੈ ਕਿ ਊਰਜਾ ਦੇ ਇਹ ਵੱਖ-ਵੱਖ ਰੂਪ ਕਿਵੇਂ ਪੈਦਾ ਹੋ ਗਏ? ਜੇ ਅਸੀਂ ਇਸ ਗੱਲ ਨੂੰ ਆਪਣੀ ਸਕੂਲੀ ਪੜ੍ਹਾਈ ਨਾਲ ਜੋੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਪਦਾਰਥਾਂ ਨੂੰ ਮਿਲਾਉਣ ਨਾਲ ਕਈ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿੱਚ ਊਰਜਾ ਦੀਆਂ ਵੱਖ-ਵੱਖ ਕਿਸਮਾਂ ਪੈਦਾ ਹੁੰਦੀਆਂ ਹਨ। ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦਾ ਸਫ਼ਰ ਇਹਨਾਂ ਰਸਾਇਣਾਂ ਨਾਲ ਸੰਘਰਸ਼ ਦੀ ਵੱਡੀ ਗਾਥਾ ਹੈ। ਮਨੁੱਖ ਨੇ ਆਪਣੇ 250 ਕਰੋੜ ਵਰ੍ਹੇ ਦੇ ਸਫ਼ਰ ਦੌਰਾਨ ਵੱਡੇ ਤਜ਼ਰਬੇ ਕੀਤੇ ਹਨ। ਇਹਨਾਂ ਨਾਲ ਸੰਘਰਸ਼ ਕਰਦਿਆਂ ਉਸ ਨੇ ਆਪਣੇ ਸਰੀਰ ਨੂੰ ਬਹੁਤ ਸਾਰੇ ਰਸਾਇਣਾਂ ਅਨੁਸਾਰ ਢਾਲਿਆ ਹੈ। ਇਹਨਾਂ ਦੇ ਬਹੁਤ ਸਾਰੇ ਹਾਂ ਪੱਖੀ ਗੁਣਾਂ ਨੂੰ ਆਪਣੇ ਅੰਦਰ ਸਮੋਇਆ ਵੀ ਹੈ। ਜੇ ਅੱਜ ਮਨੁੱਖੀ ਸਰੀਰ ਵਿਚ ਗਰਮੀ, ਹਰਕਤ, ਆਵਾਜ਼, ਬਿਜਲੀ ਆਦਿ ਹਨ ਤਾਂ ਇਹ ਸਾਰਾ ਕੁੱਝ ਇਹਨਾਂ ਰਸਾਇਣਿਕ ਪਦਾਰਥਾਂ ਦੀ ਹੀ ਦੇਣ ਹਨ। ਕੀ ਇਸ ਸੰਘਰਸ਼ ਦੌਰਾਨ ਉਸ ਨੂੰ ਸਭ ਕੁੱਝ ਹਾਂ ਪੱਖੀ ਹੀ ਪ੍ਰਾਪਤ ਹੁੰਦਾ ਹੈ? ਨਹੀਂ, ਇਹ ਗੱਲ ਨਹੀਂ, ਬਹੁਤ ਸਾਰੇ ਅਜਿਹੇ ਪਦਾਰਥ ਵੀ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ, ਜਿਹੜੇ ਸਰੀਰ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਅਧਿਆਇ ਦਾ ਮੁੱਖ ਮਕਸਦ ਲੋਕਾਂ ਵਿੱਚ ਅਜਿਹੀ ਸੋਚ ਨੂੰ ਪੈਦਾ ਕਰਨਾ ਹੈ, ਜਿਹੜੀ ਸਰੀਰਕ ਬਿਮਾਰੀਆਂ ਨੂੰ ਕੀ, ਕਿਉਂ, ਕਿਵੇਂ ਦੀ ਵਿਗਿਆਨਕ ਕਸੌਟੀ ’ਤੇ ਪਰਖ ਕੇ ਸਰੀਰ ਲਈ ਢੁੱਕਵੀਂਆਂ ਇਲਾਜ ਪ੍ਰਣਾਲੀਆਂ ਨੂੰ ਹੀ ਤਰਜੀਹ ਦੇਵੇ। ਜ਼ਿੰਦਗੀ ਜਿਉਣ ਦੇ ਦੋ ਢੰਗ ਹਨ। ਇੱਕ ਢੰਗ ਹੈ, ਜ਼ਿੰਦਗੀ ਨੂੰ ਵਿਗਿਆਨਕ ਢੰਗ ਨਾਲ ਸਵੈ-ਵਿਸ਼ਵਾਸ ਰਾਹੀਂ ਸੰਘਰਸ਼ ਕਰਦੇ ਹੋਏ ਹੱਸਦੇ-ਹੱਸਦੇ ਜਿਉਣਾ। ਦੂਜਾ ਢੰਗ ਹੈ, ਗ਼ੈਰ-ਵਿਗਿਆਨਕ ਢੰਗ ਨਾਲ ਰੋਂਦੇ ਹੋਏ ਡਰਪੋਕਪੁਣੇ ਵਿੱਚ ਦਿਨ ਕਟੀ ਕਰਨਾ। ਤੁਸੀਂ ਕਿਸ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹੋ। ਇਹ ਤੁਹਾਡੇ ਉਪਰ ਨਿਰਭਰ ਕਰਦਾ ਹੈ।

ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਦੋ ਢੰਗਾਂ ਨਾਲ ਬਣੀਆਂ ਵਸਤੂਆਂ ਵੇਖਦੇ ਹਾਂ। ਮੌਜੂਦਾ ਸਮੇਂ ਦੀ ਮਾਰੂਤੀ ਕਾਰ ਨੂੰ ਹੀ ਲੈ ਲਓ। ਵਿਗਿਆਨੀਆਂ ਦੀ ਸੈਂਕੜੇ ਸਾਲਾਂ ਦੀ ਮਿਹਨਤ ਨਾਲ ਇਸ ਦਾ ਹਰ ਮਾਡਲ ਪਹਿਲਾਂ ਨਾਲੋਂ ਵਧੀਆ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜੇ ਇਸ ਕਾਰ ਦੇ ਨਿਰਮਾਤਾ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਕਾਰ ਇੱਕ ਲੀਟਰ ਪੈਟਰੋਲ ਵਿੱਚ 22 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਤਾਂ ਇਸ ਕੰਪਨੀ ਦੀ ਬਣੀ ਹਰ ਇਸ ਕਿਸਮ ਦੀ ਕਾਰ ਲਗਭਗ ਐਨੀ ਹੀ ਦੂਰੀ ਤੈਅ ਕਰਦੀ ਹੈ। ਜੇ ਇਸ ਦੇ ਨਿਰਮਾਤਾ ਕਹਿੰਦੇ ਹਨ ਕਿ ਇਸ ਦਾ ਇੰਜਣ ਬਗ਼ੈਰ ਖੁੱਲ੍ਹੇ ਤੋਂ ਇੱਕ ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰੇਗਾ ਤਾਂ ਇਹ ਵੀ ਲਗਭਗ ਇੰਝ ਹੀ ਹੁੰਦਾ ਹੈ ਕਿਉਂਕਿ ਇਸ ਨੂੰ ਵਿਗਿਆਨਕ ਢੰਗ ਨਾਲ ਬਣਾਇਆ ਗਿਆ ਹੈ।

ਇਸ ਤਰ੍ਹਾਂ ਛੱਤ ਉਪਰ ਲਟਕ ਰਹੇ ਬਿਜਲੀ ਦੇ ਪੱਖਿਆਂ ਨੂੰ ਹੀ ਲੈ ਲਵੋ। ਮੇਰੇ ਘਰ ਵਿਚ ਚਾਲੀ ਸਾਲ ਪੁਰਾਣੇ ਪੱਖੇ ਅੱਜ ਤੱਕ ਕੰਮ ਦੇ ਰਹੇ ਹਨ। ਇਸ ਦਾ ਕਾਰਨ ਵੀ ਏਹੀ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਤਿਆਰ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਅਸੀਂ ਅੱਜ-ਕੱਲ੍ਹ ਦੀ ਅੰਗਰੇਜ਼ੀ ਦਵਾਈ ਪ੍ਰਣਾਲੀ ’ਤੇ ਨਜ਼ਰ ਮਾਰ ਸਕਦੇ ਹਾਂ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ, ਜਿਹੜੇ ਟੀ.ਬੀ. ਦੇ ਵਿਸ਼ਾਣੂ ਦੀ ਜਕੜ ਵਿੱਚ ਆ ਕੇ ਬਿਮਾਰ ਹੋ ਗਏ ਸਨ। ਪਰ ਮੌਜੂਦਾ ਐਲੋਪੈਥਿਕ ਪ੍ਰਣਾਲੀ ਨੇ ਉਹਨਾਂ ਵਿੱਚੋਂ ਇਸ ਬਿਮਾਰੀ ਨੂੰ ਸਦਾ ਲਈ ਅਲੋਪ ਕਰ ਦਿੱਤਾ ਹੈ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਦੇ ਬਹੁਤ ਸਾਰੇ ਵਿਅਕਤੀ ਤੁਹਾਨੂੰ ਅਜਿਹੇ ਮਿਲ ਜਾਣਗੇ, ਜਿਨ੍ਹਾਂ ਦੇ ਚਿਹਰਿਆਂ ਉ¤ਪਰ ਮਾਤਾ (ਚੇਚਕ) ਦੇ ਦਾਗ ਹੋਣਗੇ, ਪਰ ਉਸ ਤੋਂ ਬਾਅਦ ਦੀ ਉਮਰ ਦਾ ਕੋਈ ਵੀ ਵਿਅਕਤੀ ਤੁਹਾਨੂੰ ਇਸ ਕਿਸਮ ਦੇ ਦਾਗ਼ਾਂ ਵਾਲਾ ਨਹੀਂ ਮਿਲੇਗਾ ਕਿਉਂਕਿ ਭਾਰਤ ਵਿੱਚ ਇਸ ਬਿਮਾਰੀ ਦਾ ਇਲਾਜ ਇਸ ਦੀ ਖੋਜ ਤੋਂ ਲਗਭਗ 75 ਕੁ ਸਾਲ ਬਾਅਦ ਹੀ ਆਮ ਲੋਕਾਂ ਤੱਕ ਪਹੁੰਚ ਸਕਿਆ ਹੈ। ਕਹਿੰਦੇ ਹਨ ਕਿ ਚੇਚਕ ਦੇ ਟੀਕੇ ਦੇ ਖੋਜੀ ਐਡਵਰਡ ਜੈਨਰ ਨੇ ਗਵਾਲਿਨਾ ਨੂੰ ਇਹ ਕਹਿੰਦੇ ਸੁਣਿਆ ਸੀ, ‘‘ਤੈਨੂੰ ਚੇਚਕ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਤੈਨੂੰ ਤਾਂ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਹੈ।’’ ਬੱਸ, ਇਹ ਸੁਣਦੇ ਹੀ ਜੈਨਰ ਕਿਸੇ ਅਜਿਹੇ ਟੀਕੇ ਦੀ ਖੋਜ ਵਿਚ ਜੁਟ ਗਿਆ, ਜੋ ਸਭ ਨੂੰ ਪਹਿਲਾਂ ਹੀ ਛੋਟੀ ਮਾਤਾ ਨਾਲ ਬਿਮਾਰ ਕਰ ਦੇਵੇ। ਅਖ਼ੀਰ ਉਸ ਨੇ ਇਕ ਮਰੀਜ਼ ਦੇ ਦਾਣਿਆਂ ਵਿਚੋਂ ਪਾਣੀ ਲਿਆ, ਜਿਸ ਦੇ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਸੀ ਅਤੇ ਇਸ ਨੂੰ ਇੱਕ ਅੱਠ ਸਾਲਾ ਬਾਲਕ ਜੇਮਜ਼ ਫ਼ਿਲਿਪਸ ਦੇ ਸਰੀਰ ’ਤੇ ਜ਼ਖ਼ਮ ਕਰਕੇ ਛਿੜਕ ਦਿੱਤਾ। ਬੱਸ ਫਿਰ ਕੀ ਸੀ, ਉਸ ਬਾਲਕ ਦੇ ਵੀ ਛੋਟੀ ਮਾਤਾ ਨਿਕਲ ਆਈ ਤੇ ਉਹ ਵੱਡੀ ਮਾਤਾ ਦੇ ਪ੍ਰਕੋਪ ਤੋਂ ਬਚ ਗਿਆ। ਇਸ ਤਰ੍ਹਾਂ 1876 ਵਿਚ ਇਸ ਚੇਚਕ ਵਿਰੋਧੀ ਟੀਕੇ ਦੀ ਖੋਜ ਹੋ ਗਈ। ਅੱਜ ਇਸ ਟੀਕੇ ਨੇ ਧਰਤੀ ਤੋਂ ਵੱਡੀ ਮਾਤਾ ਜਾਣੀ ਚੇਚਕ ਦਾ ਨਾਮ-ਨਿਸ਼ਾਨ ਹੀ ਮਿਟਾ ਦਿੱਤਾ ਹੈ।

ਅਜਿਹੀਆਂ ਸੈਂਕੜੇ ਹੀ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹੜੀਆਂ ਐਲੋਪੈਥਿਕ ਪ੍ਰਣਾਲੀ ਦੇ ਪ੍ਰਯੋਗ ਨਾਲ ਧਰਤੀ ਤੋਂ ਅਲੋਪ ਹੋ ਗਈਆਂ ਹਨ। ਇਸ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਹਨ ਕਿਉਂਕਿ ਕੋਈ ਵੀ ਦਵਾਈ ਪ੍ਰਮਾਣਿਤ ਕਰਨ ਤੋਂ ਪਹਿਲਾਂ ਇਸ ਦੀ ਪਰਖ ਜਾਨਵਰਾਂ ’ਤੇ ਕੀਤੀ ਜਾਂਦੀ ਹੈ।

ਪਹਿਲਾਂ ਬੀਮਾਰੀ ਦੀ ਰਸਾਇਣਕ ਪ੍ਰਕਿਰਿਆ ਦੀ ਜਾਂਚ ਹੁੰਦੀ ਹੈ, ਮਤਲਬ ਕਿਸੇ ਵੀ ਰੋਗ ਨੂੰ ਪੈਦਾ ਕਰਨ ਲਈ ਕਿਸ ਕਿਸਮ ਦਾ ਵਾਇਰਸ ਜ਼ੁੰਮੇਵਾਰ ਹੈ, ਇਸ ਵਾਇਰਸ ਨੂੰ ਨਸ਼ਟ ਕਰਨ ਲਈ ਕਿਹੜਾ ਰਸਾਇਣਕ ਪਦਾਰਥ ਜਾਂ ਵਾਇਰਸ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਸਫਲਤਾ ਤੋਂ ਬਾਅਦ ਹੀ ਦਵਾਈ ਦੀ ਪਰਖ ਪਹਿਲਾਂ ਚੂਹੇ ਵਰਗੇ ਜੀਵਾਂ ’ਤੇ, ਫਿਰ ਬਾਂਦਰਾਂ ’ਤੇ ਕੀਤੀ ਜਾਂਦੀ ਹੈ। ਸਿੱਟੇ ਤੇ ਚਿੰਨ੍ਹ ਨੋਟ ਕੀਤੇ ਜਾਂਦੇ ਹਨ। ਜੇ ਸਿੱਟੇ ਉਤਸ਼ਾਹਜਨਕ ਹੋਣ ਤਾਂ ਉਸ ਤੋਂ ਬਾਅਦ ਮਨੁੱਖ ਅਤੇ ਮਨੁੱਖ ਦੇ ਗਰੁੱਪਾਂ ’ਤੇ ਪਰਖ ਹੁੰਦੀ ਹੈ। ਇਸ ਤੋਂ ਬਾਅਦ ਹੀ ਦਵਾਈ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।

ਕਿਸੇ ਮਰੀਜ਼ ਨੂੰ ਬਾਕਾਇਦਾ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਬਿਮਾਰੀ ਦੀ ਲੈਬਾਰਟਰੀ ਜਾਂਚ ਕੀਤੀ ਜਾਂਦੀ ਹੈ। ਇਹ ਢੰਗ ਪੂਰੀ ਤਰ੍ਹਾਂ ਵਿਗਿਆਨਕ ਹੁੰਦਾ ਹੈ। ਮੰਨ ਲਉ ਮੈਨੂੰ ਸ਼ੂਗਰ ਦੀ ਬਿਮਾਰੀ ਹੈ। ਜੇ ਮੇਰਾ ਖ਼ੂਨ ਸੱਤ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜਿਆ ਜਾਵੇਗਾ ਤਾਂ ਉਹਨਾਂ ਸੱਤ ਲੈਬਾਰਟਰੀਆਂ ਦੀ ਰਿਪੋਰਟ ਲਗਭਗ ਇੱਕੋ ਹੀ ਹੋਵੇਗੀ। ਇਸ ਤਰ੍ਹਾਂ ਹੀ ਵੱਖ-ਵੱਖ ਬਿਮਾਰੀਆਂ ਵਿਚ ਹੁੰਦਾ ਹੈ। ਸੋ, ਬਿਮਾਰੀ ਦੀ ਹਾਲਤ ਵਿੱਚ ਸਭ ਤੋਂ ਵਿਗਿਆਨਕ ਢੰਗ ਇਹ ਹੀ ਹੈ ਕਿ ਬਿਮਾਰੀ ਦਾ ਪੱਕਾ ਪਤਾ ਲਾਉਣ ਲਈ ਲੋੜੀਂਦੇ ਟੈਸਟ ਜ਼ਰੂਰ ਕਰਵਾਏ ਜਾਣ। ਅੱਜ-ਕੱਲ੍ਹ ਬਹੁਤ ਸਾਰੇ ਐਲੋਪੈਥੀ ਦੇ ਡਾਕਟਰ ਮਰੀਜ਼ਾਂ ਦੀ ਟੈਸਟਾਂ ਰਾਹੀਂ ਹੀ ਲੁੱਟ-ਖਸੁੱਟ ਕਰਨ ਲੱਗ ਪਏ ਹਨ। ਜੇ ਅੱਖਾਂ ਖੋਲ੍ਹ ਕੇ ਟੈਸਟ ਕਰਵਾਏ ਜਾਣ ਤਾਂ ਇਸ ਲੁੱਟ-ਖਸੁੱਟ ਤੋਂ ਵੀ ਬਚਿਆ ਜਾ ਸਕਦਾ ਹੈ। ਅਜਿਹੇ ਡਾਕਟਰਾਂ ਕੋਲ ਕਦੇ ਨਹੀਂ ਜਾਣਾ ਚਾਹੀਦਾ, ਜਿਹੜੇ ਬਿਮਾਰੀ ਨੂੰ ਬੁੱਝਣ ਲਈ ਟੈਸਟਾਂ ਦੀ ਵਰਤੋਂ ਹੀ ਨਹੀਂ ਕਰਦੇ।

ਆਓ ਵੇਖੀਏ ਕਿ ਬਿਮਾਰੀ ਦੀ ਹਾਲਤ ਵਿਚ ਬਹੁਤ ਸਾਰੇ ਲੋਕ ਗ਼ੈਰ-ਵਿਗਿਆਨਕ ਢੰਗ ਅਪਣਾ ਕੇ ਕਿਵੇਂ ਆਪਣੀ ਬਿਮਾਰੀ ਨੂੰ ਲਾਇਲਾਜ ਬਣਾ ਲੈਂਦੇ ਹਨ।

ਬਹੁਤ ਸਾਰੇ ਵਿਅਕਤੀ ਇਹ ਜਾਣਦੇ ਹਨ ਕਿ ਸ਼ੂਗਰ ਦੀ ਬਿਮਾਰੀ ਇਸ ਲਈ ਪੈਦਾ ਹੋ ਜਾਂਦੀ ਹੈ ਕਿ ਸਾਡੇ ਸਰੀਰ ਦਾ ਇਕ ਅੰਗ ਪੈਂਕਰੀਆ ਇੰਸੂਲੀਨ ਪੈਦਾ ਕਰਨੀ ਘਟਾ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਜੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਸੰਸਾਰ ਵਿੱਚ ਅਜਿਹੀ ਕੋਈ ਖੋਜ ਨਹੀਂ ਹੋਈ, ਜੋ ਪੈਂਕਰੀਆ ਦੇ ਕੰਮ ਢੰਗ ਨੂੰ ਸੁਧਾਰ ਸਕੇ ਤਾਂ ਅਜਿਹੇ ਲੋਕ ਬਾਹਰੋਂ ਇੰਸੂਲੀਨ ਲੈਣ ਦੀ ਆਦਤ ਸਹਿਜੇ ਹੀ ਅਪਣਾ ਲੈਣਗੇ, ਪਰ ਇਸ ਜਾਣਕਾਰੀ ਦੇ ਹੀਣੇ ਲੋਕੀਂ ਸ਼ੂਗਰ ਦੇ ਇਲਾਜ ਲਈ ਸਾਧਾਂ-ਸੰਤਾਂ ਤੇ ਨੀਮਾਂ-ਹਕੀਮਾਂ ਦੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦੇਣਗੇ। ਸਿੱਟੇ ਵਜੋਂ ਇੰਸੂਲੀਨ ਦੀ ਘਾਟ ਸਰੀਰ ਵਿੱਚ ਬਿਮਾਰੀ ਦੀ ਦਸ਼ਾ ਹੋਰ ਵਿਗਾੜ ਦੇਵੇਗੀ।

ਬੁੱਧੀਮਾਨ ਵਿਅਕਤੀ ਜਾਣਦੇ ਹਨ ਕਿ ਮਾਂ ਦੇ ਪੇਟ ਵਿਚਲੇ ਬੱਚੇ ਦੇ ਸੈਕਸ ਦਾ ਫ਼ੈਸਲਾ ਗਰਭਧਾਰਨ ਕਰਨ ਦੇ ਪਹਿਲੇ ਦਿਨ ਹੀ ਹੋ ਜਾਂਦਾ ਹੈ। ਇਸਤਰੀ ਵਿੱਚ ਤਾਂ ਕਰੋਮੋਸੋਮ 23 ਜੋੜੇ ਹੁੰਦੇ ਹਨ। ਸਾਰੇ ਹੀ ਣਣ  ਕਰੋਮੋਸੋਮ ਹੁੰਦੇ ਹਨ, ਪਰ ਮਰਦਾਂ ਵਿੱਚ 23ਵਾਂ ਜੋੜਾ ਣੇ ਕਰੋਮੋਸੋਮ ਹੁੰਦਾ ਹੈ। ਜੇਕਰ ਮਰਦ ਦੇ 23ਵੇਂ ਜੋੜੇ ਦਾ ਣ ਭਾਗ ਇਸਤਰੀ ਦੇ ਕਰੋਮੋਸੋਮ ਨਾਲ ਜੁੜਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਮਰਦ ਦੇ 23ਵੇਂ ਜੋੜੇ ਦਾ ੇ ਭਾਗ ਇਸਤਰੀ ਦੇ 23ਵੇਂ ਜੋੜੇ ਣ ਨਾਲ ਜੁੜਦਾ ਹੈ ਤਾਂ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ। ਮਰਦ-ਇਸਤਰੀ ਕਰੋਮੋਸੋਮ ਦਾ ਮੇਲ ਤਾਂ ਸੰਭੋਗ ਦੇ 48 ਘੰਟੇ ਦੇ ਅੰਦਰ-ਅੰਦਰ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਾਧਾਂ-ਸੰਤਾਂ ਦੀ ਰਾਖ ਜਾਂ ਪਾਣੀ ਅਤੇ ਵੈਦ-ਹਕੀਮਾਂ ਦੀਆਂ ਲਈਆਂ ਪੁੜੀਆਂ ਕੀ ਕੋਈ ਅਸਰ ਕਰ ਸਕਣਗੀਆਂ?

ਮੈਂ ਬਹੁਤ ਸਾਰੇ ਵਿਅਕਤੀਆਂ ਨੂੰ, ਜਿਨ੍ਹਾਂ ਵਿੱਚ ਬਰਨਾਲਾ ਦਾ ਇਕ ਅਖੌਤੀ ਤਰਕਸ਼ੀਲਵੀ ਹੈ ਇਹ ਕਹਿੰਦੇ ਸੁਣਿਆ ਹੈ ਕਿ ਉਹਨਾਂ ਦੇ ਘਰ ਜੋ ਇਕੋ-ਇਕ ਬੇਟੀ ਪੈਦਾ ਹੋਈ ਹੈ, ਉਹ ਕਾਲੇਕੇ ਵਾਲੇ ਸਾਧ ਦੀ ਕਿਰਪਾ ਨਾਲ ਹੋਈ ਹੈ। ਹੁਣ ਇਸ ਭੜੂਏ ਨੂੰ ਕੋਈ ਪੁੱਛੇ ਕਿ ਸਾਧ ਨੇ ਉਸ ਦੇ ਕਰੋਮੋਸੋਮ ਨੂੰ ਉਸ ਦੀ ਪਤਨੀ ਦੇ ਬੱਚੇਦਾਨੀ ਅੰਦਰ ਅੰਡੇ ਤੱਕ ਪੁੱਜਦਾ ਕਰਨ ਲਈ ਰਾਹ ਕਿਵੇਂ ਪੱਧਰਾ ਕੀਤਾ? ਮੈਂ ਹਜ਼ਾਰਾਂ ਅਜਿਹੇ ਵਿਅਕਤੀ ਵੇਖੇ ਹਨ, ਜਿਹੜੇ ਬਿਮਾਰੀਆਂ ਤੋਂ ਬਚਣ ਲਈ ਧਾਗੇ, ਤਵੀਤ ਕਰਵਾਉਂਦੇ ਰਹਿੰਦੇ ਹਨ, ਪਰ ਉਹਨਾਂ ਨੂੰ ਹੋਣ ਵਾਲੀ ਬਿਮਾਰੀ ਨੂੰ ਇਹ ਧਾਗੇ-ਤਵੀਤ ਕਿਵੇਂ ਰੋਕਦੇ ਹਨ। ਇਸ ਦਾ ਕਦੇ ਵੀ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

ਲੋਕਾਂ ਦੀ ਇਸ ਪਿੱਛਲੱਗੂ ਸੋਚ ਦਾ ਫ਼ਾਇਦਾ ਹੀ ਸਾਧ-ਸੰਤ ਤੇ ਨੀਮ-ਹਕੀਮ ਉਠਾਉਂਦੇ ਹਨ। ਜਦੋਂ ਕੋਈ ਵਿਅਕਤੀ ਇਹਨਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ ਤਾਂ ਇਹ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੰਦੇ ਹਨ। ਡਰੇ ਹੋਏ ਵਿਅਕਤੀ ਨੂੰ ਦੋਵੇਂ ਹੱਥੀਂ ਲੁੱਟਣਾ ਸੁਖਾਲਾ ਹੁੰਦਾ ਹੈ।

ਕੁੱਝ ਦਿਨ ਪਹਿਲਾਂ ਪੰਜਾਬੀ ਅਖ਼ਬਾਰਾਂ ਵਿੱਚ ਇਹ ਖ਼ਬਰ ਵੀ ਪ੍ਰਕਾਸ਼ਤ ਹੋਈ ਕਿ ਗੁਜਰਾਤੀ ਵਿਗਿਆਨੀ ਹੱਡੀਆਂ ਦੇ ਕੈਂਸਰ ਦਾ ਮਰੀਜ਼ ਸੀ। ਉਸ ਨੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਸੁਣੀ ਤਾਂ ਉਸ ਦਾ ਹੱਡੀਆਂ ਦਾ ਕੈਂਸਰ ਸਦਾ ਲਈ ਠੀਕ ਹੋ ਗਿਆ। ਭਾਵੇਂ ਸਾਡੀ ਪੜਤਾਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਪੱਤਰਕਾਰ ਦੀ ਇਸੇ ਕੈਂਸਰ ਨਾਲ 2006 ਮੌਤ ਵਿੱਚ ਹੋ ਗਈ ਸੀ। ਜੇ ਇਸ ਕਿਸਮ ਦੇ ਗੰਭੀਰ ਰੋਗ ਇਸ ਤਰ੍ਹਾਂ ਹੀ ਠੀਕ ਹੋ ਜਾਂਦੇ ਹਨ ਤਾਂ ਸਿੱਖਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਰਨਤਾਰਨ ਵਿਖੇ ਕੋਹੜ ਦੇ ਇਲਾਜ ਦਾ ਦਵਾਖਾਨਾ ਖੋਲ੍ਹਣ ਦੀ ਕੀ ਲੋੜ ਸੀ? ਬਿਮਾਰੀਆਂ ਤਾਂ ਪਸ਼ੂਆਂ ਅਤੇ ਫ਼ਸਲਾਂ ਨੂੰ ਵੀ ਲੱਗ ਜਾਂਦੀਆਂ ਹਨ, ਫਿਰ ਤਾਂ ਇਹ ਵੀ ਇਸ ਢੰਗ ਨਾਲ ਠੀਕ ਕੀਤੀਆਂ ਜਾ ਸਕਦੀਆਂ ਹੋਣਗੀਆਂ? ਅਸਲ ਵਿੱਚ ਇਹ ਵਿਅਕਤੀ ਇਸ ਢੰਗ ਨਾਲ ਠੀਕ ਨਹੀਂ ਹੋਇਆ ਹੋਣਾ, ਭਰਪੂਰ ਅੰਗਰੇਜ਼ੀ ਦਵਾਈਆਂ ਦਾ ਪੂਰਾ ਇਲਾਜ ਕਰਵਾ ਕੇ ਠੀਕ ਹੋਇਆ ਹੋਵੇਗਾ। ਪਰ ਉਪਰੋਕਤ ਕਿਸਮ ਦੇ ਝੂਠੇ ਪ੍ਰਚਾਰ ਨੇ ਕੁੱਝ ਹੋਰ ਲੋਕਾਂ ਦੀਆਂ ਇਲਾਜ ਵਿਧੀਆਂ ਵਿਚਕਾਰੋਂ ਛੁਡਵਾ ਕੇ ਉਹਨਾਂ ਨੂੰ ਮੌਤ ਦੇ ਨੇੜੇ ਜ਼ਰੂਰ ਕਰ ਦਿੱਤਾ ਹੋਵੇਗਾ। ਭਾਵੇਂ ਅਜਿਹੇ ਵਿਅਕਤੀ ਨੈਤਿਕ ਪੱਖੋਂ ਸਜ਼ਾ ਦੇ ਹੱਕਦਾਰ ਹੁੰਦੇ ਹਨ, ਪਰ ਇੱਥੋਂ ਦੀਆਂ ਸਰਕਾਰਾਂ ਤਾਂ ਅੰਧਵਿਸ਼ਵਾਸਾਂ ਨੂੰ ਵਧਾਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦੀਆਂ ਹਨ।

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਸ੍ਰੀ ਪ੍ਰਮੋਦ ਮਹਾਜਨ ਨੂੰ ਉਸ ਦੇ ਛੋਟੇ ਭਰਾ ਪ੍ਰਦੀਪ ਮਹਾਜਨ ਨੇ ਜਾਇਦਾਦ ਦੇ ਝਗੜੇ ਕਾਰਨ ਗੋਲੀਆਂ ਮਾਰ ਦਿੱਤੀਆਂ ਸਨ। ਇਕ ਪਾਸੇ ਤਾਂ ਸਭ ਤੋਂ ਵਧੀਆ ਡਾਕਟਰ ਜ਼ੋਰ ਲਾ ਰਹੇ ਸਨ, ਦੂਜੇ ਪਾਸੇ ਸਭ ਤੋਂ ਯੋਗ ਮੰਨੇ ਜਾਂਦੇ ਪੁਜਾਰੀ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਯੱਗਾਂ, ਹਵਨਾਂ ਰਾਹੀਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ। ਡਾਕਟਰਾਂ ਦੀ ਮਿਹਰਬਾਨੀ ਸਦਕਾ ਜੇ ਮਹਾਜਨ ਬਚ ਜਾਂਦਾ ਤਾਂ ਇਸ ਦਾ ਸਾਰਾ ਸਿਹਰਾ ਇਥੋਂ ਦੇ ਅਧਿਆਤਮਵਾਦੀਆਂ ਨੂੰ ਦੇ ਦਿੱਤਾ ਜਾਣਾ ਸੀ। ਸੁਆਦ ਤਾਂ ਫਿਰ ਆਉਂਦਾ ਜੇ ਅਜਿਹੇ ਮੌਕੇ ਯੱਗਾਂ-ਹਵਨਾਂ ਦੀ ਸੱਚੀ ਸ਼ਕਤੀ ਦੀ ਪਰਖ ਹੀ ਕਰ ਲਈ ਜਾਂਦੀ।

ਬਹੁਤ ਸਾਰੇ ਵਿਗਿਆਨੀ ਅਜਿਹੇ ਵੀ ਹੁੰਦੇ ਹਨ, ਜਿਹੜੇ ਦਾਅਵਾ ਤਾਂ ਵਿਗਿਆਨਕ, ਤਰਕਸ਼ੀਲ ਜਾਂ ਨਾਸਤਿਕ ਹੋਣ ਦਾ ਕਰਦੇ ਹਨ, ਪਰ ਅਸਲ ਵਿਚ ਸਮੱਸਿਆ ਆਉਣ ’ਤੇ ਆਪਣੇ ਰਸਤੇ ਤੋਂ ਥਿੜ੍ਹਕ ਜਾਂਦੇ ਹਨ। ਮੈਂ ਕਈ ਅਜਿਹੇ ਵਿਗਿਆਨੀਆਂ ਬਾਰੇ ਵੀ ਜਾਣਕਾਰੀ ਰੱਖਦਾ ਹਾਂ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਪਰ ਉਹ ਹੁਡਨੀ ਦੀਆਂ ਜਾਦੂ ਦੀਆਂ ਸ਼ਕਤੀਆਂ ਤੋਂ ਪ੍ਰਭਾਵਤ ਹੋ ਕੇ ਉਸ ਦੇ ਜਾਦੂ ਨੂੰ ਹਕੀਕੀ ਸਮਝਦੇ ਰਹੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਵਿਅਕਤੀ ਹਰ ਕਿਸਮ ਦੀ ਜਾਣਕਾਰੀ ਦਾ ਮਾਹਰ ਨਹੀਂ ਬਣ ਸਕਦਾ। ਕਿਸੇ ਨਾ ਕਿਸੇ ਖੇਤਰ ਵਿਚ ਉਹ ਊਣਾ ਰਹਿ ਹੀ ਜਾਂਦਾ ਹੈ। ਜੇ ਉਸ ਦੀ ਸੋਚ ਵਿਗਿਆਨਕ ਨਹੀਂ ਤਾਂ ਉਸ ਖੇਤਰ ਵਿੱਚ ਉਸ ਦਾ ਵਤੀਰਾ ਪਿੱਛਲੱਗੂਆਂ ਵਾਲਾ ਹੋ ਨਿਬੜਦਾ ਹੈ। ਉਂਝ ਤਾਂ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ, ਪਰ ਬਿਮਾਰੀ ਦੀ ਹਾਲਤ ਵਿਚ ਤਾਂ ਇਹ ਹੋਰ ਵੀ ਵੱਧ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਇੱਥੇ ਤਾਂ ਸਵਾਲ ਹੀ ਜਾਨ ਦਾ ਹੁੰਦਾ ਹੈ। ਸੋ ਜ਼ਿੰਦਗੀ ਦੀ ਹਰ ਘਟਨਾ ਨੂੰ ਕੀ, ਕਿਉਂ ਤੇ ਕਿਵੇਂ ਦੀ ਕਸੌਟੀ ’ਤੇ ਪਰਖਣ ਦੀ ਆਦਤ ਜ਼ਰੂਰ ਪਾ ਹੀ ਲੈਣੀ ਚਾਹੀਦੀ ਹੈ। ਸੋ, ਜਿਵੇਂ ਅਸੀਂ ਲੀਰਾਂ ਦੀ ਖਿੱਦੋ ਨੂੰ ਉਧੇੜਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਵਿੱਚੋਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜ਼ਿੰਦਗੀ ਵਿਚ ਵਾਪਰਣ ਵਾਲੀ ਹਰ ਘਟਨਾ ਦੀ ਜਾਂਚ-ਪੜਤਾਲ ਕਰਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਦਾ ਸੰਸਾਰ ਪੂਰੀ ਤਰ੍ਹਾਂ ਜਾਣਨਯੋਗ ਹੈ। ਕਰੋੜਾਂ ਵਿਅਕਤੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਇਹ ਜਾਣਨਯੋਗ ਹੋਇਆ ਹੈ।

ਅਜਿਹੇ ਮੌਕੇ ਪਿੱਛੇ ਲੱਗ ਕੇ ਜ਼ਿੰਦਗੀ ਨੂੰ ਨਰਕ ਬਣਾ ਲੈਣਾ ਸਿਆਣਪ ਨਹੀਂ। ਆਓ। ਵਿਗਿਆਨਕ ਸੋਚ ਦੀ ਇੱਕ ਚਿਣਗ ਨਾਲ ਦੁਨਿਆਵੀ ਸਮੁੰਦਰ ਵਿੱਚੋਂ ਚਾਨਣ ਦੀਆਂ ਕੁੱਝ ਬੂੰਦਾਂ ਲੱਭੀਏ ਤੇ ਧਰਤੀ ਦੇ ਵਿਸ਼ਾਲ ਜਨਸਮੂਹਾਂ ਵਿੱਚ ਇਹਨਾਂ ਦੀਆਂ ਰਿਸ਼ਮਾਂ ਵਿਖੇਰੀਏ ਅਤੇ ਆਪਣੇ ਉਪਰ ਪਿਛਲੀਆਂ ਪੀੜ੍ਹੀਆਂ ਦੇ ਚੜ੍ਹੇ ਕਰਜ਼ ਨੂੰ ਉਤਾਰੀਏ।

ਅੰਧਵਿਸ਼ਵਾਸ਼ੀਆਂ ਦੇ ਕਿੱਸੇ
ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ। ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ। ਦੂਸਰਾ, ਇਸ ਦੀ ਆਬਾਦੀ ਬਹੁਤ ਜ਼ਿਆਦਾ ਹੈ। ਇੱਥੇ ਸਮੇਂ-ਸਮੇਂ ਰਹੀਆਂ ਸਰਕਾਰਾਂ ਇਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀਆਂ। ਜੇ ਉਹ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ ਤਾਂ ਲੋਕਾਂ ਨੇ ਜਾਗ ਪੈਣਾ ਹੈ। ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ। ਜੇ ਆਬਾਦੀ ਵੱਧ ਹੋਵੇਗੀ, ਅਨਪੜ੍ਹਤਾ ਤੇ ਅੰਧਵਿਸ਼ਵਾਸ ਤਾਂ ਰਹਿਣਗੇ ਹੀ। ਸੋ ਮੌਕਾਪ੍ਰਸਤ ਸਰਕਾਰਾਂ ਨੇ ਤਾਂ ਹਰ ਕੰਮ ਲੋਕ ਵਿਰੋਧੀ ਹੀ ਕਰਨਾ ਹੁੰਦਾ ਹੈ। ਲੋਕਾਂ ਦੀ ਅੰਧਵਿਸ਼ਵਾਸੀ ਦਾ ਅੰਦਾਜ਼ਾ ਤੁਹਾਨੂੰ ਹੇਠ ਲਿਖੀਆਂ ਘਟਨਾਵਾਂ ਤੋਂ ਹੀ ਲੱਗ ਜਾਂਦਾ ਹੈ।

ਕਲਕੱਤੇ ਦੇ ਨਜ਼ਦੀਕੀ ਸ਼ਹਿਰ ਦੇ ਜੈ ਪ੍ਰਕਾਸ਼ ਤਿਵਾੜੀ ਨੂੰ ਸੁਪਨੇ ਵਿੱਚ ‘ਮਾਂ ਸ਼ੇਰਾਂਵਾਲੀ’ ਦੇ ਦਰਸ਼ਨ ਹੋ ਗਏ। ਤਿਵਾੜੀ ਨੇ ਕਿਹਾ ਹੈ, ‘‘ਜੇ ਮੈਂ ਸ਼ੇਰ ਦੇ ਗਲ਼ ਵਿੱਚ ਹਾਰ ਪਾ ਕੇ ਤੇ ਉਸਦੀ ਪਿੱਠ ’ਤੇ ਸਵਾਰੀ ਕਰਕੇ ਬੰਸਰੀ ਵਜਾਵਾਂ ਤਾਂ ਮੈਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ।’’ ਉਸਦੇ ਬਾਪ ਨੇ ਉਸਨੂੰ ਰੋਕਣ ਲਈ ਖ਼ੁਦਕੁਸ਼ੀ ਕਰਨ ਦੀ ਧਮਕੀ ਤੱਕ ਦਿੱਤੀ। ਉਹ ਕਹਿਣ ਲੱਗਿਆ ‘‘ਤੇਰਾ ਸਸਕਾਰ ਮੈਂ ਆ ਕੇ ਹੀ ਕਰਾਂਗਾ’’ ਇਸ ਤਰ੍ਹਾਂ  ਆਪਣੀ ਪਤਨੀ ਤੇ ਬੱਚਿਆਂ ਨੂੰ ਠੋਕਰ ਮਾਰ ਕੇ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਅਲੀਗੜ੍ਹ ਚਿੜੀਆ ਘਰ ਵਿੱਚ ਪਹੁੰਚ ਗਿਆ। ਚਿੜੀਆ ਘਰ ਦੇ ਪ੍ਰਬੰਧਕਾਂ ਨੇ ਸ਼ੇਰ ਦੇ ਪਿੰਜਰੇ ਦੇ ਆਲੇ-ਦੁਆਲੇ ਪਾਣੀ ਦੀ ਇੱਕ ਡੂੰਘੀ ਖਾਈ ਤੇ ਲੋਹੇ ਦਾ  ਉਚਾ ਜੰਗਲਾ ਬਣਾਇਆ ਹੋਇਆ ਸੀ। ਇੱਕ ਬੋਹੜ ਦੇ ਦਰੱਖਤ ਦੀਆਂ ਟਾਹਣੀਆਂ ਫੜ ਕੇ ਦੋਵੇਂ ਜਣੇ ਸ਼ੇਰ ਦੇ ਪਿੰਜਰੇ ਦੇ ਕੋਲ ਪੁੱਜ ਗਏ। ਸ਼ੇਰ ਆਦਮ ਖੋਰ ਨਹੀਂ ਸੀ। ਉਥੇ ਹਾਜ਼ਰ ਲੋਕਾਂ ਅਨੁਸਾਰ ਸ਼ੇਰ ਨੇ ਉਹਨਾਂ ਨੂੰ ਵਾਪਸ ਜਾਣ ਦੇ ਕਈ ਮੌਕੇ ਦਿੱਤੇ। ਪਰ ਜਦੋਂ ਉਹ ਨਾ ਹਟੇ ਤਾਂ ਸ਼ੇਰ ਨੇ ਅਜਿਹਾ ਝਪਟਾ ਮਾਰਿਆ ਕਿ ਤਿਵਾੜੀ ਜੀ ਤਾਂ ਉਥੇ ਹੀ ਦਮ ਤੋੜ ਗਏ ਤੇ ਉਸਦਾ ਮਿੱਤਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜਾ ਪੁੱਜਾ।

ਪੰਜਾਬ ਦੇ ਲੋਕ ਕਿਹੜਾ ਘੱਟ ਅੰਧਵਿਸ਼ਵਾਸੀ ਨੇ? ਇੱਥੋਂ ਦੇ ਪਸ਼ੂ ਵਿਕਸਿਤ ਦੇਸ਼ਾਂ ਦੇ ਪਸ਼ੂਆਂ ਦੇ ਮੁਕਾਬਲੇ ਤੀਸਰਾ ਹਿੱਸਾ ਦੁੱਧ ਹੀ ਦਿੰਦੇ ਹਨ ਕਿਉਂਕਿ ਦੇਸ਼ ਦੇ ਨਾਗਰਿਕਾਂ ਦਾ ਧਿਆਨ ਪਸ਼ੂਆਂ ਦੇ ਦੁੱਧ ਵਧਾਉਣ ਵਾਲੀਆਂ ਖ਼ੁਰਾਕਾਂ, ਨਸਲਾਂ ਜਾਂ ਵਾਤਾਵਰਣ ਦੀਆਂ ਹਾਲਤਾਂ ਵੱਲ ਨਹੀਂ, ਸਗੋਂ ਧਿਆਨ ਇਸ ਗੱਲ ਵੱਲ ਹੈ ਕਿ ਉਹਨਾਂ ਨੇ ਆਪਣੇ ਗਾਹਕਾਂ ਦੀਆਂ ਜੇਬ੍ਹਾਂ ਅਤੇ ਸਿਹਤਾਂ ਨੂੰ ਨੁਕਸਾਨ ਕਿਵੇਂ ਪਹੁੰਚਾਉਣਾ ਹੈ। ਦੁੱਧ ਉਤਾਰਨ ਲਈ ਪਸ਼ੂਆਂ ਦੇ ਟੀਕਿਆਂ ਦੀ ਬੇਥਾਹ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈਆਂ ਮਨੁੱਖਾਂ ਦੇ ਸਰੀਰਾਂ ਵਿੱਚ ਦੁੱਧ ਰਾਹੀਂ ਪੁੱਜ ਜਾਂਦੀਆਂ ਹਨ।

ਦੁਰਾਹੇ ਦੇ ਨਜ਼ਦੀਕ ਪਿੰਡ ਘੁਡਾਣੀ ਖੁਰਦ ਦੇ ਭਿੰਦਰ ਨੇ ਪੰਦਰਾਂ ਹਜ਼ਾਰ ਖ਼ਰਚ ਕੇ ਨਵੀਂ ਮੱਝ ਖਰੀਦ ਲਈ। ਅੰਧਵਿਸ਼ਵਾਸੀ ਲੋਕ ਸੋਚਦੇ ਨੇ ਕਿ ਜੇ ਮੱਝ ਦੇ ਅੱਗੇ ਸ਼ਗਨ ਵਜੋਂ ਸੋਨਾ ਰੱਖਿਆ ਜਾਵੇ ਤਾਂ ਮੱਝ ਘਰ ਨੂੰ ਰੰਗ ਭਾਗ ਲਾ ਦਿੰਦੀ ਹੈ। ਇਹ ਸੋਚ ਕੇ ਉਸਨੇ ਆਪਣਾ ਢਾਈ ਤੋਲੇ ਦਾ ਸੋਨੇ ਦਾ ਕੜਾ ਗੁੜ ਦੇ ਨਾਲ ਹੀ ਮੱਝ ਅੱਗੇ ਰੱਖ ਦਿੱਤਾ। ਮੱਝ ਨੇ ਗੁੜ ਤਾਂ ਖਾਣਾ ਹੀ ਸੀ ਤੇ ਕੜਾ ਵੀ ਅੰਦਰ ਲੰਘਾ ਗਈ। ਪਰਿਵਾਰ ਦੇ ਮੈਂਬਰ ਕਾਫ਼ੀ ਦਿਨ ਮੱਝ ਦੇ ਦੁੱਧ ਦੀ ਬਜਾਏ ਗੋਹੇ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ। ਮੱਝ ਨੂੰ ਲਿਜਾ ਕੇ ਐਕਸਰੇ ਕਰਵਾਉਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਸੀ।

ਮੇਰੇ ਦੇਸ਼ ਦੇ ਲੋਕ ਇਹ ਨਹੀਂ ਜਾਣਦੇ ਕਿ ਮਕਾਨ ਇੱਟਾਂ ਪੱਥਰਾਂ ਨਾਲ ਨਹੀਂ ਬਣਦਾ, ਸਗੋਂ ਘਰ ਵਿੱਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਘਰ ਵਿੱਚ ਰਹਿਣ ਵਾਲੇ ਜੀਆਂ ਵਿੱਚ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਕੁੱਲੀ ਵੀ ਮਹਿਲ ਬਣ ਜਾਂਦੀ ਹੈ, ਨਹੀਂ ਤਾਂ ਸ਼ਾਹੀ ਮਹਿਲ ਵੀ ਸੂਰਾਂ ਦੇ ਵਾੜੇ ਹੀ ਹੋ ਨਿਬੜਦੇ ਹਨ। ਜਿਵੇਂ ਨੇਪਾਲ ਦੇ ਸ਼ਾਹੀ ਮਹਿਲ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ। 1 ਜੂਨ 2001 ਨੂੰ ਮਹਿਲ ਵਿੱਚ ਰਾਜ ਕੁਮਾਰ ਨੇ ਪਰਿਵਾਰ ਦੇ ਦਸ ਮੈਂਬਰਾਂ ਨੂੰ ਗੋਲੀ ਮਾਰਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਲੁਧਿਆਣੇ ਦੀ ਇੱਕ ਅਮੀਰ ਬਸਤੀ ਵਿੱਚ ਇੱਕ ਅਮੀਰਜ਼ਾਦੇ ਨੇ ਕਰੋੜਾਂ ਰੁਪਏ ਖ਼ਰਚ ਕੇ ਨਵੀਂ ਕੋਠੀ ਪੁਆਈ। ਲਾਈਲੱਗ ਵਿਅਕਤੀ ਕਿਸੇ ਪੰਡਤ ਜੀ ਕੋਲ ਮਹੂਰਤ ਕਢਵਾਉਣ ਚਲਿਆ ਗਿਆ। ਪੰਡਤ ਜੀ ਕਹਿਣ ਲੱਗੇ, ‘‘ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਗਊ ਮਾਤਾ ਦਾ ਪ੍ਰਵੇਸ਼ ਕਰਵਾਉ ਤੇ ਘਰ ਨੂੰ ਨਜ਼ਰ ਤੋਂ ਬਚਾਉਣ ਲਈ ਉਸਦਾ ਗੋਹਾ ਤੇ ਮੂਤਰ ਕੋਠੀ ਵਿੱਚ ਕਰਵਾਉ।’’ ਗਊ ਨੇ ਪੇਸ਼ਾਬ ਤਾਂ ਸਹਿਜੇ ਹੀ ਕਰ ਦਿੱਤਾ, ਪਰ ਗੋਹਾ ਨਾ ਕੀਤਾ। ਤਾਂ ਗਊ ਮਾਲਕ ਨੇ ਸੋਚਿਆ ਪੂਰੇ ਪੈਸੇ ਤਾਂ ਤਦ ਹੀ ਮਿਲਣਗੇ ਜੇ ਗਾਂ ਗੋਹਾ ਕਰੇਗੀ। ਸਿੱਟੇ ਵਜੋਂ ਉਸਨੇ ਗਾਂ ਦੀ ਕੁੱਟ ਮਾਰ ਸ਼ੁਰੂ ਕਰ ਦਿੱਤੀ। ਅਜੀਬ ਮਾਹੌਲ ਵਿੱਚ ਗਾਂ ਅਜਿਹਾ ਤ੍ਰਬਕੀ ਕਿ ਉਸਨੇ ਡਰਾਇੰਗ ਰੂਮ ਦੇ ਦਰਵਾਜ਼ੇ ਤੇ ਖਿੜਕੀਆਂ ਚਕਨਾ ਚੂਰ ਕਰ ਦਿੱਤੀਆਂ। ਲੋਕ ਪਰਿਵਾਰ ਵਾਲਿਆਂ ਨੂੰ ਤਸੱਲੀ ਦੇ ਰਹੇ ਸਨ ਕਿ ਇਹ ਸ਼ਗਨ ਵੀ ਚੰਗਾ ਹੀ ਹੋਇਆ ਹੈ।

ਠੱਗਾਂ ਦੀ ਵੀ ਇਸ ਦੇਸ਼ ਵਿੱਚ ਕਮੀ ਨਹੀਂ। ਅਰਬਾਂ ਰੁਪਏ ਦੇ ਮਾਲਕ ਵੀ ਵੱਡੀਆਂ-ਵੱਡੀਆਂ ਠੱਗੀਆਂ ਮਾਰ ਰਹੇ ਹਨ। ਦੂਜੇ ਪਾਸੇ, ਤੁਹਾਨੂੰ ਕੁਝ ਗ਼ਰੀਬ ਵਿਅਕਤੀ ਵੀ ਆਪਣੇ ਪੇਟ ਦੀ ਖ਼ਾਤਰ ਲੋਕਾਂ ਦੀਆਂ ਜੇਬਾਂ ਕੁਤਰਦੇ ਨਜ਼ਰ ਪੈਣਗੇ। ਸਾਈ ਬਾਬੇ ਦੀ ਉਦਾਹਰਣ ਹੀ ਲੈ ਲਵੋ। ਜੇ ਉਸਦੇ ਟਰੱਸਟ ਦੀ ਸੰਪਤੀ ਵੇਚਣੀ ਹੋਵੇ ਤਾਂ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਨੂੰ ਚਾਰ-ਚਾਰ ਕਰੋੜ ਰੁਪਏ ਦੀ ਰਾਸ਼ੀ ਆ ਜਾਵੇਗੀ। ਜਿਸ ਨਾਲ ਹਰ ਪਿੰਡ ਵਿੱਚ ਹਸਪਤਾਲ, ਸਕੂਲ ਤੇ ਕਮਿਊਨਿਟੀ ਸੈਂਟਰ ਬਣ ਸਕਦੇ ਹਨ ਤੇ ਹਰ ਪਿੰਡ ਵਧੀਆ ਸੜਕਾਂ ਨਾਲ ਜੁੜਿਆ ਹੋਵੇਗਾ।

ਸਾਈ ਬਾਬੇ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਚਾਚੇ ਰਾਜੂ ਤੋਂ ਕੁਝ ਅਜਿਹੇ ਟਰਿੱਕ ਸਿੱਖ ਲਏ, ਜਿੰਨ੍ਹਾਂ ਦੀ ਵਰਤੋਂ ਕਰਕੇ ਉਹ ਕਰੋੜਾਂ ਚੇਲਿਆਂ ਤੇ ਅਰਬਾਂ ਦੀ ਸੰਪਤੀ ਦਾ ਮਾਲਕ ਬਣ ਗਿਆ। ਉਸਦੇ ਰਹਿ ਚੁੱਕੇ ਵਿਦੇਸ਼ੀ ਚੇਲਿਆਂ ਨੇ ਉਸਦੀਆਂ ਸਮ¦ਿਗਕ ਰੁਚੀਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਉਜਾਗਰ ਕੀਤਾ ਹੈ। ਉਸਦੀਆਂ ਕਈ ਚਲਾਕੀਆਂ ਤਰਕਸ਼ੀਲਾਂ ਨੇ ਅਨੇਕਾਂ ਵਾਰ ਫੜੀਆਂ ਹਨ। ਆਪਣੀਆਂ ਚਲਾਕੀਆਂ ਦੇ ਉਜਾਗਰ ਹੋਣ ਕਰਕੇ ਹੀ ਉਸਨੇ ਬੈ¤ਡ ਰੂਮ ਵਿੱਚ ਪੰਜ ਵਿਅਕਤੀਆਂ ਨੂੰ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ ਸੀ। ਪਰ ਭਾਰਤ ਸਰਕਾਰ ਰਾਹੀਂ ਅਦਾਲਤੀ ਕਾਰਵਾਈਆਂ ਵਿੱਚ ਆਪਣਾ ਜ਼ੋਰ ਹੋਣ ਕਰਕੇ ਕੋਈ ਵੀ ਉਸਦਾ ਕੱਖ ਨਾ ਵਿਗਾੜ ਸਕਿਆ।

ਉਸਦੇ ਬਹੁਤ ਸਾਰੇ ਚੇਲੇ ਅੱਜ ਦੇ ਵਿਗਿਆਨਕ ਯੁੱਗ ’ਚ ਵੀ ਉਸ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਤੇ ਸਮਝਦੇ ਹਨ ਕਿ ਉਸਦੀ ਫੋਟੋ ਵਿੱਚੋਂ ਰਾਖ ਪ੍ਰਗਟ ਹੁੰਦੀ ਹੈ। ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਉਸਦੇ ਇੱਕ ਭਗਤ ਨੂੰ ਇਹ ਰਾਖ ਪ੍ਰਗਟ ਕਰਕੇ ਵੀ ਵਿਖਾਈ ਸੀ। ਅਸਲ ਵਿੱਚ ਮਰਕਿਊਰਿਕ ਕਲੋਰਾਈਡ ਇੱਕ ਅਜਿਹਾ ਪਦਾਰਥ ਹੈ, ਜਿਸਨੂੰ ਕਿਸੇ ਐਲੂਮੀਨੀਅਮ ਦੇ ਫੋਟੋ ਫਰੇਮ ’ਤੇ ਲਾ ਦਿੱਤਾ ਜਾਵੇ ਤਾਂ ਇਸ ਵਿੱਚੋਂ ਰਾਖ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਅੰਧਵਿਸ਼ਵਾਸੀ ਇਸਨੂੰ ਬਾਬੇ ਦੀ ਕਰਾਮਾਤ ਹੀ ਸਮਝਦੇ ਹਨ।

ਆਪਣੀ ਸਕੂਲੀ ਪੜ੍ਹਾਈ ਵਿੱਚ ਬਹੁਤਿਆਂ ਨੇ ਪੜ੍ਹਿਆ ਹੋਵੇਗਾ ਕਿ ਜੇ ਆਬਨੂਸ ਦੇ ਡੰਡੇ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਵੇ ਜਾਂ ਕੰਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਰਗੜਿਆ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਰਗੜ ਬਿਜਲੀ ਪੈਦਾ ਹੋ ਜਾਂਦੀ ਹੈ। ਤੁਸੀਂ ਇਹ ਘਰੇ ਵੀ ਕਰਕੇ ਦੇਖ ਸਕਦੇ ਹੋ। ਪੈ¤ਨ ਲੈ ਕੇ ਇਸਨੂੰ ਆਪਣੇ ਸਿਰ ਦੇ ਵਾਲਾਂ ਨਾਲ ਰਗੜਨ ਤੇ ਵੇਖੋਗੇ ਕਿ ਪੈ¤ਨ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣ ਲੱਗ ਜਾਵੇਗਾ। ਇਹ ਹੋਰ ਕੁਝ ਨਹੀਂ ਤੁਹਾਡੇ ਹੱਥਾਂ ਦੀ ਊਰਜਾ ਨੇ ਪੈਨ ਵਿੱਚ ਰਗੜ ਬਿਜਲੀ ਪੈਦਾ ਕਰ ਦਿੱਤੀ ਹੈ। ਮੇਰੇ ਦੇਸ਼ ਦੇ ਲੋਕ ਅਜਿਹੀਆਂ ਗੱਲਾਂ ਤੋਂ ਡਰ ਰਹੇ ਸਨ। ਪੰਜਾਬ ਵਿੱਚ ਕਈ ਥਾਈਂ ਸਾਨੂੰ ਸਾਧਾਂ-ਸੰਤਾਂ ਦੁਆਰਾ ਅਜਿਹੇ ਲੋਕਾਂ ਤੋਂ ਲੁੱਟੇ ਹੋਏ ਪੈਸੇ ਵੀ ਵਾਪਸ ਕਰਵਾਉਣੇ ਪਏ ਹਨ।

ਬਰਨਾਲੇ ਦੀ ਦਾਣਾ ਮੰਡੀ ਤੋਂ ਥੋੜ੍ਹਾ ਜਿਹਾ ਅਗਾਂਹ ਇੱਕ ਗਰੀਬ ਕਿਸਾਨ ਨੇ ਖੇਤਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ। ਉਸਦੀ ਪਤਨੀ ਜਾਂ ਬੇਟੀ ਜਦੋਂ ਵੀ ਆਟਾ ਛਾਣਦੀਆਂ ਤਾਂ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਬਰਨਾਲੇ ਦੇ ਇੱਕ ਫੂਡ ਕਾਰਪੋਰੇਸ਼ਨ ਦੇ ਮੁਲਾਜ਼ਮ ਰਾਹੀਂ ਉਸ ਪਰਿਵਾਰ ਨੂੰ ਮੇਰੇ ਨਾਲ ਮਿਲਾਇਆ ਗਿਆ। ਉਸ ਪਰਿਵਾਰ ਨੇ ਹਜ਼ਾਰਾਂ ਰੁਪਏ ਪਰਾਂਤ ਵਿੱਚੋਂ ਭੂਤ ਕੱਢਣ ਦੇ ਕਾਰਨ ਸਾਧਾਂ ਸੰਤਾਂ ਨੂੰ ਖੁਆ ਦਿੱਤੇ ਸਨ। ਜਦੋਂ ਮੈਂ ਜਾ ਕੇ ਉਸ ਪਰਿਵਾਰ ਦੀ ਵਿਥਿਆ ਸੁਣੀ ਤਾਂ ਮੈਂ ਪਰਾਂਤ ਹੇਠਾਂ ਰੱਖੀ ਹੋਈ ਪਲਾਸਟਿਕ ਦੀ ਪੀਪੀ ਨੂੰ ਚੁਕਵਾ ਕੇ ਪਰਾਂਤ ਨੂੰ ਹੇਠਾਂ ਜ਼ਮੀਨ ਤੇ ਰਖਵਾ ਦਿੱਤਾ ਤੇ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਤੁਰੰਤ ਹੀ ਬੰਦ ਹੋ ਗਈਆਂ। ਗੱਲ ਕੀ ਸੀ? ਛਾਨਣੀ ਨਾਲ ਆਟਾ ਛਾਣਦਿਆਂ ਆਟਾ ਰਗੜ ਖਾਂਦਾ- ਖਾਂਦਾ ਚਾਰਿਜਤ ਹੋ ਜਾਂਦਾ, ਹੇਠਾਂ ਪਲਾਸਟਿਕ ਦੀ ਪੀਪੀ ਰੱਖੀ ਹੋਣ ਕਾਰਨ ਉਹ ਕਰੰਟ ਜ਼ਮੀਨ ਵਿੱਚ ਨਾ ਜਾਂਦਾ। ਹੁਣ ਸਾਡੇ ਪੀਪੀ ਚੁਕਵਾ ਦੇਣ ਕਾਰਨ ਪਰਾਂਤ ਵਿੱਚੋਂ ਇਕੱਠੀ ਹੋਈ ਰਗੜ ਬਿਜਲੀ ਜ਼ਮੀਨ ਵਿੱਚ ਜਾਣ ਲੱਗ ਪਈ।

ਇਸ ਤਰ੍ਹਾਂ ਹੀ ਇੱਕ ਦਿਨ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਇੱਕ ਵਿਅਕਤੀ ਦੰਦਾਂ ਦਾ ਘਰੇ ਬਣਾਇਆ ਹੋਇਆ ਮੰਜਣ ਹੀ ਲੋਕਾਂ ਨੂੰ ਵੇਚਣ ਦੀ ਖ਼ਾਤਰ ਦੰਦਾਂ ਵਿੱਚੋਂ ਕੀੜੇ ਕੱਢ ਕੇ ਵਿਖਾ ਰਿਹਾ ਸੀ। ਉਹ ਜਦੋਂ ਵੀ ਕਿਸੇ ਵਿਅਕਤੀ ਦੇ ਮੂੰਹ ਵਿੱਚ ਇੱਕ ਸਿਲਾਈ ਪਾਉਂਦਾ ਤਾਂ ਉਸ ਨਾਲ ਦੋ ਕੀੜੇ ਚਿੰਬੜੇ ਹੁੰਦੇ। ਇਹਨਾਂ ਕੀੜਿਆਂ ਦੇ ਕਈ ਟੰਗਾਂ ਵੀ ਖੜ੍ਹੀਆਂ ਨਜ਼ਰ ਆਉਂਦੀਆਂ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਦੰਦਾਂ ਵਿੱਚ ਟੰਗਾਂ ਵਾਲੇ ਕੀੜੇ ਨਹੀਂ ਹੁੰਦੇ, ਸਗੋਂ ਇਹ ਤਾਂ ਬੈਕਟੀਰੀਆਂ ਹੁੰਦਾ ਹੈ ਜੋ ਨੰਗੀ ਅੱਖ ਨਾਲ ਨਜ਼ਰ ਆ ਹੀ ਨਹੀਂ ਸਕਦਾ। ਮੈਂ ਉਸ ਬੱਸ ਵਿੱਚ ਸਫ਼ਰ ਕਰਦੇ ਲੋਕਾਂ ਨੂੰ ਦੱਸਿਆ ਤੇ ਦਿਖਾਇਆ ਕਿ ਉਹ ਸਿਲਾਈਆਂ ਨਾਲ ਉਟਾਕਨ ਦੇ ਬੀਜ ਚੰਬੇੜ ਲੈਂਦਾ ਹੈ ਤੇ ਇਹਨਾਂ ਬੀਜਾਂ ਦੀ ਇਹ ਸਿਫ਼ਤ ਹੁੰਦੀ ਹੈ ਕਿ ਗਿੱਲਾ ਹੋਣ ਨਾਲ ਇਹਨਾਂ ਬੀਜਾਂ ਦਾ ਮੂੰਹ ਖੁੱਲ੍ਹ ਜਾਂਦਾ ਹੈ ਇਸ ਵਿੱਚ ਨਿੱਕੇ-ਨਿੱਕੇ ਵਾਲ ਖੜ੍ਹੇ ਹੋ ਜਾਂਦੇ ਹਨ, ਜੋ ਟੰਗਾਂ ਵਾਲੇ ਕੀੜੇ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਉਟਾਕਨ ਦੇ ਬੀਜ ਪਨਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੇ ਹਨ।  ਕੁੱਝ ਸਮਾਂ ਪਹਿਲਾਂ ਸਾਡੀ ਸੁਸਾਇਟੀ ਦੇ ਬਜ਼ੁਰਗ ਆਗੂ ਆਰ.ਪੀ. ਗਾਂਧੀ ਨੂੰ ਅਜਿਹੇ ਹੀ ਇੱਕ ਸੰਤ ਦਾ ਸਾਹਮਣਾ ਕਰਨਾ ਪਿਆ, ਜਿਹੜਾ ਉਪਰੋਕਤ ਬੀਜਾਂ ਨਾਲ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਿਹਾ ਸੀ।

ਤਰਕਸ਼ੀਲ ਲਹਿਰ ਦੇ ਤੇਤੀ ਵਰ੍ਹਿਆਂ ਦੌਰਾਨ ਮੈਂ ਅਜਿਹੇ ਅਨਪੜ੍ਹ ਲੋਕਾਂ ਨੂੰ ਵੀ ਵੇਖਿਆ ਹੈ, ਜਿਨ੍ਹਾਂ ਨੇ ਵਿਗਿਆਨਕ ਸੋਚ ਅਪਣਾ ਕੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਮੈਂ ਪੜ੍ਹੇ-ਲਿਖੇ ਲੋਕਾਂ ਨੂੰ ਵੀ ਬੇਵਕੂਫ਼ ਬਣਦਿਆਂ ਤੱਕਿਆ ਹੈ। ਇਸ ਦੀ ਤਾਜ਼ਾ ਉਦਾਹਰਣ ਹਰਿਆਣਾ ਦੀ ਤਹਿਸੀਲ ਗੂਹਲਾ ਦੇ ਐਸ. ਡੀ. ਐਮ. ਹਨ। ਇਹ ਵਿਅਕਤੀ ਬਾਰਾਂ ਅਗਸਤ ਦੀ ਰਾਤ ਨੂੰ 9 ਵਜੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਲ ਲੈ ਕੇ ਪਿੰਡ ਧੀਡਲ ਵਿਖੇ ਨੰਗੇ ਪੈਰੀਂ ਪਹੁੰਚਿਆ ਅਤੇ ਮੰਤਰ ਪੜ੍ਹਨ ਲੱਗਿਆ। ਇਸ ਤੋਂ ਬਾਅਦ ਉਸ ਨੇ ਕੱਪੜੇ ਵਿੱਚ ਲਪੇਟੀਆਂ ਸੱਤ ਪੱਤਰੀਆਂ, 400 ਗ੍ਰਾਮ ਨਿੰਬੂ ਅਤੇ ਖੰਮਣੀ ਵਿੱਚ ਲਪੇਟਿਆ ਹੋਇਆ ਇੱਕ ਨਾਰੀਅਲ ਖੂਹ ਵਿੱਚ ਸੁੱਟ ਦਿੱਤਾ। ਉਸ ਨੂੰ ਇਹ ਕਾਰਾ ਕਰਦੇ ਹੋਏ ਕੁਝ ਪੇਂਡੂ ਲੋਕਾਂ ਨੇ ਵੇਖ ਲਿਆ। ਦੇਖਦੇ ਹੀ ਦੇਖਦੇ ਸੈਂਕੜੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਸ ਅਧਿਕਾਰੀ ਨੂੰ ਘੇਰ ਲਿਆ ਅਤੇ ਪੁਲਿਸ ਵੀ ਬੁਲਾ ਲਈ ਗਈ। ਪੇਂਡੂ ਲੋਕਾਂ ਦਾ ਕਹਿਣਾ ਸੀ ਕਿ ਇਸ ਅਧਿਕਾਰੀ ਨੇ ਖੂਹ ਦਾ ਪਾਣੀ ਅਸ਼ੁੱਧ ਕਰ ਦਿੱਤਾ ਹੈ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਹ ਐਸ. ਡੀ. ਐਮ. ਹਰਿਆਣਾ ਸਿਵਲ ਸਰਵਿਸ ਤੋਂ ਤਰੱਕੀ ਪਾ ਕੇ ਇੰਡੀਅਨ ਐਡਮਿਨਸਟ੍ਰੇਸ਼ਨ ਸਰਵਿਸਿਜ਼ ਦੀ ਤਰੱਕੀ ਪਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇੱਕ ਤਾਂਤਰਿਕ ਦੇ ਕਹਿਣ ’ਤੇ ਅਜਿਹਾ ਕੀਤਾ। ਹੁਣ ਪਿੰਡ ਵਾਲੇ ਚਾਹੁੰਦੇ ਸਨ ਕਿ ਇਸ ਖੂਹ ਦਾ ਪਾਣੀ ਬਦਲਿਆ ਜਾਵੇ ਤੇ ਸਭ ਤੋਂ ਪਹਿਲਾਂ ਇਸੇ ਅਧਿਕਾਰੀ ਨੂੰ ਪਿਲਾਇਆ ਜਾਵੇ। ਟੂਣੇ ਦੀ ਨਾ ਤਾਂ ਇਹ ਪਹਿਲੀ ਘਟਨਾ ਹੈ ਤੇ ਨਾ ਹੀ ਆਖ਼ਰੀ। ਸੁਆਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਪੜ੍ਹੇ-ਲਿਖੇ ਇਨਸਾਨ ਨੂੰ ਕੁਝ ਤਾਂਤਰਿਕ ਬੇਵਕੂਫ਼ ਕਿਵੇਂ ਬਣਾ ਜਾਂਦੇ ਹਨ? ਇਸ ਅਧਿਕਾਰੀ ਨੇ ਇਹ ਬਿਲਕੁਲ ਵੀ ਨਾ ਸੋਚਿਆ ਕਿ ਖੂਹ ਵਿੱਚ ਸੁੱਟੀਆਂ ਹੋਈਆਂ ਕੁਝ ਚੀਜ਼ਾਂ ਉਸ ਦੀ ਤਰੱਕੀ ਕਿਵੇਂ ਕਰਵਾਉਣਗੀਆਂ?

ਤਰਕਸ਼ੀਲ ਸੁਸਾਇਟੀ ਦੇ ਕੁਝ ਮੈਂਬਰਾਂ ਨੂੰ ਰਾਜਸਥਾਨ ਵਿੱਚ ਇੱਕ ਅਜੀਬ ਕੇਸ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਦੂਸਰੇ ਪਿੰਡ ਦੇ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ। ਛੋਟੇ ਭਰਾ ਨੇ ਸ਼ਰਾਬ ਪੀਣ ਲਈ ਕੁਝ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗਿਆ, ‘‘ਮੇਰੇ ਵਿੱਚ ‘ਕਾਕੋ ਜੀ’ (ਪਿਤਾ ਜੀ) ਦੀ ਰੂਹ ਆਉਂਦੀ ਹੈ। ਜੋ ਮੈਨੂੰ ਦਾਰੂ ਪੀਣ ਲਈ ਮਜ਼ਬੂਰ ਕਰਦੀ ਹੈ।’’ ਉਸਦਾ ਵੱਡਾ ਭਰਾ ਉਸ ਤੋਂ ਜ਼ਿਆਦਾ ਅੰਧਵਿਸ਼ਵਾਸੀ ਸੀ। ਉਸ ਵਿੱਚ ਵੀ ਵੇਖਾ-ਵੇਖੀ ‘ਕਾਕੋ ਜੀ’ ਦੀ ਰੂਹ ਆਉਣ ਲੱਗ ਪਈ। ਉਸਦੀ ਘਰਵਾਲੀ ਨੇ ਆਪਣੇ ਪਤੀ ਤੋਂ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸਤੋਂ ਦੂਰ ਰਹਿਣ ਲੱਗੀ। ਘਰਵਾਲਾ ਜਦੋਂ ਉਸਨੂੰ ਆਪਣੇ ਕਮਰੇ ਵਿੱਚ ਸੌਣ ਲਈ ਆਖੇ ਤਾਂ ਉਹ ਕਹਿ ਦਿੰਦੀ, ‘‘ਥਾਰੇ ਮੇਂ ਕਾਕੋ ਜੀ ਆਵੈ, ਹਮੇ ਸ਼ਰਮ ਆਵੈ। ਹਮ ਕਿਆ ਕਰੇਂ।’’ ਇਸ ਤਰ੍ਹਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ। ਸੁਸਾਇਟੀ ਦੇ ਮੈਂਬਰਾਂ ਨੇ ਕਾਫੀ ਯਤਨ ਕਰਕੇ ਉਸ ਪਰਿਵਾਰ ਨੂੰ ਠੀਕ ਰਾਹ ’ਤੇ ਲਿਆਂਦਾ।

ਕਈ ਵਾਰ ਰੀਤੀ ਰਿਵਾਜਾਂ, ਧਾਰਮਿਕ ਮਾਨਤਾਵਾਂ ਅਤੇ ਵਿਆਹ ਸ਼ਾਦੀਆਂ ਦੇ ਮੌਕੇ ’ਤੇ ਲੜਕਾ-ਲੜਕੀ ਦੇ ਪਰਿਵਾਰ ਲਈ ਦੁਬਿਧਾ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਇੱਕ ਦੁਵਿਧਾਪੂਰਨ ਸਥਿਤੀ ਦੇ ਹੂ-ਬ-ਹੂ ਮੁੰਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਪਰਤੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਮੁੰਬਈ ਦੇ ਇੱਕ ਉਪ ਨਗਰ ਵਿੱਚ ਲਗਨ ਮੰਡਪ ਵਿੱਚ ਬੈਠੇ ਲੜਕਾ-ਲੜਕੀ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੇ ਉਦੋਂ ਹੋਸ਼ ਉਡ ਗਏ ਜਦੋਂ ਪੰਡਤ ਜੀ ਨੇ ਇਨ੍ਹਾਂ ਨੂੰ ਫੇਰਿਆਂ ਤੋਂ ਪਹਿਲਾਂ ਲੜਕੀ ਦੇ ਹੱਥੋਂ ਗਊ ਦਾਨ ਦੀ ਰਸਮ ਅਦਾ ਕਰਨ ਨੂੰ ਕਿਹਾ। ਲੜਕਾ-ਲੜਕੀ ਪਰਿਵਾਰ ਨੇ ਗਊ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਲਗਨ ਮੰਡਪ ਤੱਕ ਗਊ ਲਿਆਉਣਾ ਸੰਭਵ ਨਹੀਂ ਸੀ ਕਿਉਂਕਿ ਬਿਲਡਿੰਗ ਦੀ ਲਿਫ਼ਟ ਦਾ ਆਕਾਰ ਉਸ ਦੇ ਮਾਪ ਦਾ ਨਹੀਂ ਸੀ। ਵਿਆਹ ਵਿੱਚ ਸ਼ਾਮਿਲ ਸਾਰੇ ਰਿਸ਼ਤੇਦਾਰਾਂ ਲਈ ਅਸੁਵਿਧਾ ਦੀ ਸਥਿਤੀ ਬਣ ਗਈ ਕਿਉਂਕਿ ਹਿੰਦੂ ਮਾਨਵਤਾ ਅਨੁਸਾਰ ਇੱਕ ਵਾਰ ਲੜਕਾ-ਲੜਕੀ ਦੇ ਮੰਡਪ ਵਿੱਚ ਬੈਠਣ ਦੇ ਬਾਅਦ ਉਨ੍ਹਾਂ ਨੂੰ ਉਦੋਂ ਤੱਕ ਨਹੀਂ ਉਠਾਇਆ ਜਾ ਸਕਦਾ ਜਦੋਂ ਤੱਕ ਫੇਰਿਆਂ ਦੀ ਰਸਮ ਪੂਰੀ ਨਾ ਹੋ ਜਾਵੇ। ਇਸ ਦੁਵਿਧਾ ਵਿੱਚ ਇੱਕ ਰਿਸ਼ਤੇਦਾਰ ਨੇ ਸਮੱਸਿਆ ਦੇ ਹੱਲ ਲਈ ਰਾਹ ਕੱਢਦੇ ਹੋਏ ਤੁਰੰਤ ਗਊ ਦੀ ਹੇਠਾਂ ਜਾ ਕੇ ਮੋਬਾਈਲ ਨਾਲ ਫੋਟੋ ਖਿੱਚੀ ਅਤੇ ਪੰਡਤ ਦੇ ਸਾਹਮਣੇ ਰੱਖ ਦਿੱਤੀ। ਪੰਡਤ ਨੇ ਵੀ ਗਊ ਦਾਨ ਲੈ ਕੇ ਅਤੇ ਤਥਾਅਸਤੂ ਕਹਿੰਦੇ ਹੋਏ ਮੋਬਾਈਲ ਜ਼ੇਬ ਵਿੱਚ ਪਾ ਲਿਆ ਅਤੇ ਫੇਰੇ ਸੰਪੰਨ ਕਰਵਾਏ। ਇਸ ਦੇ ਬਾਅਦ ਪੰਡਤ ਜੀ ਮੋਬਾਈਲ ਵਿੱਚ ਫੋਟੋ ਅਤੇ ਗਊ ਲੈ ਕੇ ਚੱਲ ਪਏ। ਮੋਬਾਈਲ ਫੋਨ ਲੜਕੀ ਦੇ ਪੱਖ ਦੇ ਇੱਕ ਰਿਸ਼ਤੇਦਾਰ ਦਾ ਸੀ, ਜੋ ਕਿ ਕਾਫ਼ੀ ਮਹਿੰਗਾ ਸੀ। ਇਸ ਦੇ ਬਾਅਦ ਡੋਲੀ ਦੀ ਵਿਦਾਈ ਤੱਕ ਪੰਡਤ ਜੀ ਨੂੰ ਲੱਭਿਆ ਗਿਆ। ਪਰ ਉਹ ਦੂਸਰੇ ਉਪ ਨਗਰ ਤੋਂ ਆਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲੱਭ ਸਕਣਾ ਮੁਸ਼ਕਿਲ ਸੀ। ਇਸ ਲਈ ਲੜਕੀ ਪੱਖ ਨੂੰ ਮੋਬਾਈਲ ਦੀ ਕੀਮਤ ਵੀ ਅਦਾ ਕਰਨੀ ਪੈਣੀ ਸੀ।

ਭਾਰਤ ਦੇ ਲੋਕਾਂ ਨੂੰ ਅੰਧਵਿਸ਼ਵਾਸ਼ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਭਾਰਤ ਤੇ ਪੰਜਾਬ ਸਰਕਾਰ ਦੀ ਹੈ। ਪਰ ਇਹ ਦੋਵੇਂ ਸਰਕਾਰਾਂ ਹੀ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ਼ ਦੀਆਂ ਖੁੱਡਾਂ ਵਿੱਚ ਧੱਕ ਰਹੇ ਹਨ। ਜਿਸ ਦੇਸ਼ ਵਿੱਚ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਉਸ ਦੇਸ਼ ਦੇ ਵਿਕਾਸ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?