Punjab News - Quami Ekta Punjabi Newspaper (ਕੌਮੀ ਏਕਤਾ) » ਡਾ: ਹਰਜਿੰਦਰ ਸਿੰਘ ਦਿਲਗੀਰ

‘ਚੱਕ ਨਾਨਕੀ’ ਤੇ ‘ਅਨੰਦਪੁਰ’ ਦੋ ਵੱਖ ਵੱਖ ਪਿੰਡ ਹਨ
19 ਜੂਨ 2015 ਦੇ ਦਿਨ ਜੋ ਅਨੰਦਪੁਰ ਸਾਹਿਬ ਦੇ ਨਾਂ ‘ਤੇ 350 ਸਾਲਾ ਦਿਨ ਮਨਾਇਆ ਜਾ ਰਿਹਾ ਹੈ ਉਹ ‘ਅਨੰਦਪੁਰ’ ਦਾ ਨਹੀਂ ‘ਚੱਕ ਨਾਨਕੀ’ ਦਾ ਹੈ। ‘ਅਨੰਦਪੁਰ’ ਦੀ ਨੀਂਹ 30 ਮਾਰਚ 1689 ਦੇ ਦਿਨ (ਅਜ ਤੋਂ 326 ਸਾਲ ਪਹਿਲਾਂ) ਰੱਖੀ ਗਈ ਸੀ। 19 ਜੂਨ 1665 ਦੇ ਦਿਨ ਜਿਸ ਪਿੰਡ ਦੀ ਮੋੜ੍ਹੀ ਗੱਡੀ ਗਈ ਸੀ ਉਹ ‘ਚੱਕ ਨਾਨਕੀ’ ਸੀ।

ਚੱਕ ਨਾਨਕੀ ਅਜ ਕਲ੍ਹ ‘ਗਰੇਟਰ ਅਨੰਦਪੁਰ’ ਦਾ ਇਕ ਹਿੱਸਾ ਹੈ। ਸਰਕਾਰੀ ਕਾਗ਼ਜ਼ਾਂ ਵਿਚ ‘ਚੱਕ ਨਾਨਕੀ’ ਅਜ ਵੀ ‘ਚੱਕ’ ਦੇ ਨਾਂ ‘ਤੇ ਇਕ ਵਖਰਾ ਪਿੰਡ ਹੈ। ਇਹ ਪਿੰਡ ਸਹੋਟਾ, ਮੀਆਂਪੁਰ ਤੇ ਲੌਦੀਪੁਰ ਦੀ ਜ਼ਮੀਨ ’ਤੇ ਵਸਾਇਆ ਗਿਆ ਸੀ। ਇਹ ਜ਼ਮੀਨ ਗੁਰੂ ਸਾਹਿਬ ਨੇ ਬਿਲਾਸਪੁਰ ਦੀ ਰਾਣੀ ਚੰਪਾ ਕੋਲੋਂ ਰਕਮ ਦੇ ਕੇ ਖ਼ਰੀਦੀ ਸੀ। ਗੁਰੂ ਸਾਹਿਬ ਨੇ ਇਸ ਦਾ ਨਾਂ ਆਪਣੀ ਮਾਤਾ ‘ਨਾਨਕੀ’ ਦੇ ਨਾਂ ’ਤੇ ਰਖਿਆ ਸੀ। ਇਸ ਪਿੰਡ ਦੀ ਨੀਂਹ ਭਾਈ ਗੁਰਦਿੱਤਾ (ਬਾਬਾ ਬੁੱਢਾ ਦੀ ਪੀੜ੍ਹੀ ਵਿਚੋਂ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਆਖਣ ’ਤੇ 19 ਜੂਨ 1665 ਦੇ ਦਿਨ, ਮੌਜੂਦਾ ‘ਗੁਰੂ ਦੇ ਮਹਲ’ ਗੁਰਦੁਆਰਾ ਵਾਲੀ ਜਗਹ ‘ਤੇ, ਮੋੜ੍ਹੀ ਗੱਡ ਕੇ ਰੱਖੀ ਸੀ।

ਪਿਛੋਕੜ

1656 ਵਿਚ ਕੀਰਤਪੁਰ ਵਿਚ ਗੁਰੂ ਹਰਿਰਾਇ ਗੁਰਗੱਦੀ ਦੀ ਸੇਵਾ ਨੂੰ ਨਿਭਾ ਰਹੇ ਸਨ ਅਤੇ ਮਾਝੇ ਵਿਚ (ਗੁਰੂ) ਤੇਗ਼ ਬਹਾਦਰ ਧਰਮ ਪਰਚਾਰ ਵਿਚ ਆਪਣਾ ਰੋਲ ਅਦਾ ਕਰ ਰਹੇ ਸਨ। ਵਿਚ-ਵਿਚ (ਗੁਰੂ) ਤੇਗ਼ ਬਹਾਦਰ ਕੀਰਤਪੁਰ ਵੀ ਹੋ ਆਇਆ ਕਰਦੇ ਸਨ। ਜੂਨ 1656 ਵਿਚ ਆਪ ਗੁਰੂ ਹਰਿਰਾਇ ਜੀ ਨੂੰ ਮਿਲਣ ਵਾਸਤੇ ਕੀਰਤਪੁਰ ਗਏੇ ਹੋਏ ਸਨ। ਉਨ੍ਹੀਂ ਦਿਨੀਂ ਆਗਰਾ, ਕਾਸ਼ੀ (ਬਨਾਰਸ/ਵਾਰਾਨਸੀ), ਮਿਰਜ਼ਾਪੁਰ, ਪ੍ਰਯਾਗ (ਅਲਾਹਾਬਾਦ) ਤੋਂ ਇਲਾਵਾ ਗਯਾ, ਪਟਨਾ, ਢਾਕਾ ਅਤੇ ਅਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਇਨ੍ਹਾਂ ਸੰਗਤਾਂ ਨੇ ਉਨ੍ਹਾਂ ਨੂੰ ਅਰਜ਼ ਕੀਤੀ ਕਿ ਉਹ ਧਰਮ ਪਰਚਾਰ ਵਾਸਤੇ ਉਨ੍ਹਾਂ ਦੇ ਇਲਾਕਿਆਂ ਵਿਚ ਦਰਸ਼ਨ ਦੇਣ। ਪਰ ਗੁਰੂ ਹਰਿਰਾਇ ਸਾਹਿਬ ਨੇ ਉਨ੍ਹਾਂ ਨੂੰ ਦਸਿਆ ਕਿ ਕੀਰਤਪੁਰ ਸਾਹਿਬ ਵਿਚ ਸੰਗਤਾਂ ਲਗਾਤਾਰ ਆਉਂਦੀਆਂ  ਰਹਿੰਦੀਆਂ ਹਨ। ਇਸ ਕਰ ਕੇ ਉਥੋਂ ਚਲੇ ਜਾਣ ਨਾਲ ਦੂਰ-ਦੁਰਾਡੀਆਂ ਸੰਗਤਾਂ ਨੂੰ ਬੜੀ ਮੁਸ਼ਕਿਲ ਹੋਵੇਗੀ। ਪਰ ਜਦ ਪੂਰਬ ਦੀਆਂ ਸੰਗਤਾਂ ਨੇ ਬਹੁਤ ਜ਼ੋਰ ਦਿਤਾ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਚਾਚਾ (ਗੁਰੂ) ਤੇਗ਼ ਬਹਾਦਰ ਨੂੰ ਆਖਿਆ ਕਿ ਉਹ ਪੂਰਬ ਵਿਚ ਜਾ ਕੇ ਸੰਗਤਾਂ ਵਿਚ ਧਰਮ ਪਰਚਾਰ ਦੀ ਸੇਵਾ ਨਿਭਾਉਣ। ਪਹਿਲਾਂ ਤਾਂ (ਗੁਰੂ) ਤੇਗ਼ ਬਹਾਦਰ ਨੇ ਮਾਝੇ ਤੋਂ ਦੂਰ ਜਾਣਾ ਮਨਜ਼ੂਰ ਨਾ ਕੀਤਾ, ਪਰ ਸੰਗਤਾਂ ਵਲੋਂ ਵਾਰ-ਵਾਰ ਅਰਜ਼ ਕੀਤੇ ਜਾਣ ਤੇ ਉਨ੍ਹਾਂ ਨੇ ਪੂਰਬ ਦਾ ਦੌਰਾ ਕਰਨਾ ਮੰਨ ਲਿਆ। ਗੁਰੂ ਤੇਗ਼ ਬਹਾਦਰ ਸਾਹਿਬ 9 ਜੂਨ 1656 ਦੇ ਦਿਨ ਕੀਰਤਪੁਰ ਸਾਹਿਬ ਤੋਂ ਪੂਰਬ ਵੱਲ ਦੇ ਲੰਬੇ ਦੌਰੇ ’ਤੇ ਚਲ ਪਏ।

ਕੀਰਤਪੁਰ ਤੋਂ ਚਲ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਥਾ ਮਲਕਪੁਰ ਰੰਘੜਾਂ, ਕੋਟਲਾ ਨਿਹੰਗ ਖ਼ਾਨ, ਲਖਨੌਰ, ਪੰਜੋਖੜਾ ਤੇ ਕੁਰੂਕਸ਼ੇਤਰ ਦੇ ਇਲਾਕੇ ਵਿਚ ਧਰਮ ਪਰਚਾਰ ਕਰਦਾ ਹੋਇਆ 29 ਮਾਰਚ 1657 ਨੂੰ, ਵਿਸਾਖ ਦੀ ਪਹਿਲੀ ਦੇ ਦਿਨ, ਹਰਦੁਆਰ ਪੁੱਜਾ। ਹਰਦੁਆਰ ਵਿਚ ਆਪ ਡੇਢ ਮਹੀਨੇ ਤੋਂ ਵਧ ਰਹੇ ਤੇ ਇਸ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਜਾਂਦੇ ਰਹੇ। ਹਰਦੁਆਰ ਵਿਚ ਪ੍ਰਚਾਰ ਕਰਦਿਆਂ ਮਥਰਾ, ਗੜ੍ਹ ਮੁਕਤੇਸ਼ਵਰ, ਆਗਰਾ, ਮਿਰਜ਼ਾਪੁਰ ਅਤੇ ਕਾਸ਼ੀ ਦੀਆਂ ਸੰਗਤਾਂ ਆਪ ਨੂੰ ਮਿਲਣ ਵਾਸਤੇ ਆਈਆਂ। ਸੰਗਤਾਂ ਦੀ ਖਾਹਿਸ਼ ਨੂੰ ਸਾਹਵੇਂ ਰਖਦਿਆਂ ਆਪ ਇਨ੍ਹਾਂ ਇਲਾਕਿਆਂ ਵਿਚ ਵੀ ਗਏ। ਆਪ ਨੇ ਆਗਰੇ ਵਿਚ ਕਈ ਮਹੀਨੇ ਬਿਤਾਏ ਅਤੇ ਸੈਂਕੜੇ ਪਰਵਾਰਾਂ ਨੂੰ ਸਿੱਖੀ ਵਿਚ ਸ਼ਾਮਿਲ ਕੀਤਾ। ਹਰਦੁਆਰ ਅਤੇ ਪ੍ਰਯਾਗ ਦੇ ਵਿਚਕਾਰਲੇ ਇਲਾਕੇ ਵਿਚ ਕਈ ਮਹੀਨੇ ਬਿਤਾਉਣ ਮਗਰੋਂ ਆਪ ਪ੍ਰਯਾਗ ਪੁੱਜੇ। ਆਪ ਨੇ ਪ੍ਰਯਾਗ ਵਿਚ ਕਈ ਮਹੀਨੇ ਬਿਤਾਏ। ਇਸ ਵੇਲੇ ਮਾਤਾ ਗੁਜਰੀ ਵੀ ਆਪ ਦੇ ਨਾਲ ਸਨ।

ਇਸ ਮਗਰੋਂ ਆਪ ਮਿਰਜ਼ਾਪੁਰ ਵੀ ਗਏ ਤੇ ਇੱਥੋਂ ਚਲ ਕੇ 21 ਜੂਨ 1661 (ਹਾੜ ਸੁਦੀ 5, ਸੰਮਤ 1718) ਦੇ ਦਿਨ ਕਾਸ਼ੀ ਪੁੱਜੇ। ਜੂਨ 1661 ਦੇ ਅਖੀਰ ਵਿਚ ਗੁਰੂ ਸਾਹਿਬ ਗਯਾ ਅਤੇ ਪਟਨਾ ਵਲ ਚਲ ਪਏ। ਰਸਤੇ ਵਿਚ ਪਰਚਾਰ ਕਰਦੇ ਹੋਏ ਆਪ ਜੁਲਾਈ ਦੇ ਸ਼ੁਰੂ ਵਿਚ ਪਟਨਾ ਪਹੁੰਚ ਗਏ। ਇਸ ਮਗਰੋਂ ਆਪ ਅਲਾਹਾਬਦ ਵੀ ਗਏ। ਆਪ 19 ਦਸੰਬਰ 1662 (ਮਾਘ ਸ਼ੁਕਲਾ ਪੱਖੇ 5, ਸੰਮਤ 1719) ਦੇ ਦਿਨ ਅਲਾਹਾਬਾਦ ਵਿਚ ਸਨ। ਆਪ ਨੇ ਅਗਲੇ ਕਈ ਮਹੀਨੇ ਬਿਹਾਰ, ਬੰਗਾਲ ਤੇ ਅਸਾਮ ਵਿਚ ਬਿਤਾਏ। ਜਦੋਂ ਗੁਰੂ ਸਾਹਿਬ ਪੂਰਬ ਵਿਚ ਪਰਚਾਰ ਦੌਰੇ ’ਤੇ ਗਏ ਤਾਂ ਮਾਤਾ ਗੁਜਰੀ ਤੇ ਗੁਰੂ-ਪਰਵਾਰ ਦੇ ਬਾਕੀ ਮੈਂਬਰ ਪਟਨਾ ਵਿਚ ਹੀ ਰਹੇ। ਮਾਤਾ ਗੁਜਰੀ ਵਧੇਰਾ ਸਮਾਂ ਪਟਨਾ ਵਿਚ ਹੀ ਠਹਿਰੇ। ਇਸ ਦੌਰਾਨ 18 ਦਸੰਬਰ 1661 ਦੇ ਦਿਨ ਮਾਤਾ ਗੁਜਰੀ ਨੇ ਗੋਬਿੰਦ ਦਾਸ (ਗੁਰੂ ਗੋਬਿੰਦ ਸਿੰਘ) ਨੂੰ ਜਨਮ ਦਿਤਾ। ਬੇਟੇ ਦੇ ਜਨਮ ਦੀ ਖ਼ਬਰ ਕਾਫ਼ੀ ਦੇਰ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਪੁੱਜੀ।

ਉਧਰ ਕੀਰਤਪੁਰ ਵਿਚ 6 ਅਕਤੂਬਰ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ।ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਪਹਿਲਾਂ ਹੀ ਗੁਰਗੱਦੀ ਦੇ ਹੱਕ ਤੋਂ ਬੇਦਖ਼ਲ ਕਰ ਦਿਤਾ ਸੀ। ਇਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਧਰਮ ਪਰਚਾਰ ਵਾਸਤੇ ਪੂਰਬ ਦੇ ਦੌਰੇ ’ਤੇ ਗਏ ਹੋਏ ਸਨ। ਇਸ ਹਾਲਤ ਵਿਚ ਗੁਰੂ ਹਰਿ ਰਾਇ ਸਾਹਿਬ ਨੇ ਗੁਰਗੱਦੀ ਗੁਰੂ ਹਰਕਿਸ਼ਨ ਸਾਹਿਬ ਨੂੰ ਸੌਂਪ ਦਿਤੀ। ਗੁਰੂ ਹਰਿ ਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਈ 1662 ਦੇ ਅਖੀਰ ਵਿਚ ਮਿਲੀ। ਹੁਣ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕਰ ਲਈ।

ਦਿੱਲੀ ਵਿਚ ਗੁਰੂ ਹਰਕਿਸ਼ਨ ਸਾਹਿਬ ਨਾਲ ਮੇਲ

ਗੁਰੂ ਸਾਹਿਬ ਨੇ ਚੁਮਾਸਾ (ਜੂਨ ਤੋਂ ਸਤੰਬਰ) ਲੰਘਣ ਮਗਰੋਂ ਅਕਤੂਬਰ 1662 ਵਿਚ ਪਟਨਾ ਤੋਂ ਪੰਜਾਬ ਵਲ ਸਫ਼ਰ ਸ਼ੁਰੂ ਕੀਤਾ। ਇਸ ਵੇਲੇ ਗੋਬਿੰਦ ਦਾਸ ਦੀ ਉਮਰ ਸਿਰਫ਼ 10 ਮਹੀਨੇ ਦੀ ਸੀ। ਇਸ ਕਰ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਤੇ ਬੇਟੇ ਨੂੰ ਆਪਣੇ ਸਾਲੇ ਕਿਰਪਾਲ ਚੰਦ ਸੁਭਿੱਖੀ ਅਤੇ ਭਾਈ ਚਉਪਤ ਰਾਇ (ਚੌਪਾ ਸਿੰਘ) ਦੀ ਦੇਖ-ਰੇਖ ਵਿਚ ਪਟਨਾ ਵਿਚ ਹੀ ਛੱਡ ਦਿਤਾ ਅਤੇ ਬਾਕੀ ਪਰਵਾਰ ਤੇ ਸਿੰਘਾਂ ਨੂੰ ਨਾਲ ਲੈ ਕੇ ਦਿਲੀ ਵਲ ਨੂੰ ਰਵਾਨਾ ਹੋਏ। ਆਪ ਦੇ ਨਾਲ ਮਾਤਾ ਨਾਨਕੀ, ਮਾਤਾ ਹਰੀ, ਮਾਤਾ ਅਨੰਤੀ, ਸਾਧੂ ਰਾਮ ਖੋਸਲਾ, ਦੀਵਾਨ ਦਰਗਹ ਮਲ, ਭਾਈ ਦਿਆਲ ਦਾਸ ਤੇ ਹੋਰ ਬਹੁਤ ਸਾਰੇ ਸਾਥੀ ਵੀ ਸਨ। ਤਿੰਨ ਮਹੀਨੇ ਦਾ ਸਫ਼ਰ ਕਰਨ ਮਗਰੋਂ ਇਹ ਜੱਥਾ 3 ਜਨਵਰੀ 1663 ਦੇ ਦਿਨ ਪ੍ਰਯਾਗ ਪੁੱਜਾ। ਪ੍ਰਯਾਗ ਵਿਚ ਸਿੱਖ ਸੰਗਤਾਂ ਨੇ ਆਪ ਨੂੰ ਕਈ ਹਫ਼ਤੇ ਰੋਕੀ ਰੱਖਿਆ। ਇਸ ਮਗਰੋਂ ਆਪ ਆਗਰਾ ਵਲ ਚਲ ਪਏ। ਪਿਛਲੇ ਦੌਰੇ ਵਾਂਗ ਇਸ ਵਾਰ ਵੀ ਆਪ ਨੂੰ ਕਈ ਮਹੀਨੇ ਆਗਰਾ ਵਿਚ ਰੁਕਣਾ ਪਿਆ। ਆਗਰਾ ਵਿਚ ਰਹਿੰਦਿਆਂ ਆਪ ਨੇ ਆਲੇ-ਦੁਆਲੇ ਦੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਆਪ ਮਥਰਾ ਵੀ ਗਏ ਤੇ ਕਈ ਦਿਨ ਦੀਵਾਨ ਸਜਾਉਂਦੇ ਰਹੇ।

ਵੱਖ-ਵੱਖ ਥਾਂਵਾਂ ਦਾ ਦੌਰਾ ਕਰਦੇ ਆਪ 21 ਮਾਰਚ 1664 ਦੇ ਦਿਨ ਦਿੱਲੀ ਵਿਚ ਪੁੱਜੇ ਜਿਥੇ ਆਪ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸਾਲਾ ਵਿਚ ਠਹਿਰੇ। ਭਾਈ ਕਲਿਆਣਾ ਦੇ ਪੋਤੇ ਭਾਈ ਬਾਘਾ ਤੇ ਪੜਪੋਤੇ ਨਾਨੂੰ ਰਾਮ ਨੇ ਆਪ ਨੂੰ ਤਹਿ-ਦਿਲੋਂ ਜੀ ਆਇਆਂ ਆਖਿਆ। (ਗੁਰੂ) ਤੇਗ਼ ਬਹਾਦਰ ਸਾਹਿਬ ਦੇ ਦਿੱਲੀ ਪੁੱਜਣ ਤੇ ਰਾਮਰਾਇ (ਜੋ ਔਰੰਗਜ਼ੇਬ ਨਾਲ ਨੇੜਤਾ ਬਣਾ ਕੇ ਉਥੇ ਰਹਿ ਰਿਹਾ ਸੀ) ਵੀ ਆਪ ਨੂੰ ਮਿਲਣ ਆਇਆ। ਰਾਮਰਾਇ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਵੀ ਚੁੱਕ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਗੁਰਗੱਦੀ ’ਤੇ ਹੱਕ ਤਾਂ ਤੁਹਾਡਾ ਬਣਦਾ ਸੀ। ਉਸ ਦੇ ਇਹ ਆਖਣ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਿਹਾ ਕਿ ਗੁਰੂ ਹਰਿ ਰਾਇ ਸਾਹਿਬ ਨੇ ਜਿਸ ਨੂੰ ਠੀਕ ਸਮਝਿਆ ਉਸ ਨੂੰ ਹੀ ਗੱਦੀ ਸੌਂਪੀ ਸੀ। ਉਨ੍ਹਾਂ ਦੇ ਫ਼ੈਸਲੇ ’ਤੇ ਕਿੰਤੂ ਨਹੀਂ ਕੀਤੀ ਜਾ ਸਕਦੀ। ਰਾਮ ਰਾਏ ਨੇ ਆਪਣੀ ਦਾਲ ਗਲਦੀ ਨਾ ਵੇਖੀ ਤਾਂ ਵਾਪਿਸ ਚਲਾ ਗਿਆ।

ਇਸ ਦੌਰਾਨ ਭਾਈ ਬਾਘਾ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਦੱਸਿਆ ਕਿ ਗੁਰੂ ਹਰਕਿਸ਼ਨ ਸਾਹਿਬ ਵੀ ਦਿੱਲੀ ਵਿਚ ਆਏ ਹੋਏ ਹਨ। ਉਨ੍ਹਾਂ ਨੂੰ ਰਾਮਰਾਇ ਨੇ ਗੁਰਗੱਦੀ ਦਾ ਝਗੜਾ ਖੜ੍ਹਾ ਕਰ ਕੇ ਔਰੰਗਜ਼ੇਬ ਵਲੋਂ ਦਿੱਲੀ ਆਉਣ ਵਾਸਤੇ ਸੰਮਨ ਭਿਜਵਾਏ ਸਨ। ਉਨ੍ਹਾਂ ਇਹ ਵੀ ਦਸਿਆ ਕਿ ਗੁਰੂ ਹਰਕਿਸ਼ਨ ਸਾਹਿਬ ਤੇ ਔਰੰਗਜ਼ੇਬ ਦਾ ਮੇਲ ਅਜੇ ਤੱਕ ਨਹੀਂ ਹੋ ਸਕਿਆ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕਿਸ਼ਨ ਸਾਹਿਬ ਨੂੰ ਮਿਲਣ ਦਾ ਫੈਸਲਾ ਕਰ ਲਿਆ।

ਅਗਲੇ ਦਿਨ 22 ਮਾਰਚ ਨੂੰ (ਗੁਰੂ) ਤੇਗ਼ ਬਹਾਦਰ ਸਾਹਿਬ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਤੇ ਗਏ। ਗੁਰੂ ਹਰਕਿਸ਼ਨ ਸਾਹਿਬ ਬੜੇ ਪਿਆਰ ਨਾਲ ਆਪ ਨੂੰ ਮਿਲੇ। ਆਪ ਨੇ ਪੰਥ ਦੀ ਵਕਤੀ ਹਾਲਾਤ ਤੇ ਹੋਰ ਨੁਕਤਿਆਂ ਬਾਰੇ ਗੁਰੂ ਹਰਕਿਸ਼ਨ ਸਾਹਿਬ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਗੋਬਿੰਦ ਦਾਸ ਦੇ ਜਨਮ ਬਾਰੇ ਦਸਿਆ।(ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕਿਸ਼ਨ ਸਾਹਿਬ ਨਾਲ ਰਾਮ ਰਾਇ ਦੀ ਸਾਜ਼ਿਸ਼ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਗੁਰੂ ਹਰਕਿਸ਼ਨ ਸਾਹਿਬ ਨੂੰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਹੁਤ ਚਾਲਾਕ ਬੰਦਾ ਹੈ ਤੇ ਉਸ ਨਾਲ ਗਲਬਾਤ ਵਿਚ ਵਧ ਤੋਂ ਵਧ ਚੌਕਸ ਰਹਿਣਾ ਜ਼ਰੂਰੀ ਹੈ। ਇਸ ਮੌਕੇ ’ਤੇ ਗੁਰੂ ਹਰਕਿਸ਼ਨ ਸਾਹਿਬ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਸੰਭਾਲਣ ਦੀ ਸੇਵਾ ਤੁਹਾਨੂੰ ਹੀ ਕਰਨੀ ਪਵੇਗੀ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਚੁੱਪ ਤੇ ਗੰਭੀਰ ਹੋ ਗਏ।

(ਗੁਰੂ) ਤੇਗ਼ ਬਹਾਦਰ ਸਾਹਿਬ 22 ਤੇ 23 ਮਾਰਚ ਦਾ ਦਿਨ ਗੁਰੂ ਹਰਕਿਸ਼ਨ ਸਾਹਿਬ ਦੇ ਨਾਲ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿਚ ਰਹੇ ਤੇ ਵਿਚਾਰਾਂ ਕਰਦੇ ਰਹੇ। ਆਪ 24 ਮਾਰਚ 1664 ਦੇ ਦਿਨ ਆਪਣੇ ਪਰਵਾਰ ਤੇ ਜਥੇ ਦੇ ਬਾਕੀ ਸਿੱਖਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ ਤੇ ਬਕਾਲਾ ਚਲੇ ਗਏ।

ਗੁਰੂ ਹਰਕਿਸ਼ਨ ਸਾਹਿਬ ਦਾ ਜੋਤੀ-ਜੋਤਿ ਸਮਾਉਣਾ

24 ਮਾਰਚ 1664 ਦੇ ਦਿਨ (ਗੁਰੂ) ਤੇਗ਼ ਬਹਾਦਰ ਸਾਹਿਬ ਦਿੱਲੀ ਤੋਂ ਪੰਜਾਬ ਵਲ ਚਲੇ ਗਏ ਸਨ। ਅਗਲੇ ਦਿਨ 25 ਮਾਰਚ ਨੂੰ ਗੁਰੂ ਹਰਕਿਸ਼ਨ ਸਾਹਿਬ ਤੇ ਔਰੰਗਜ਼ੇਬ ਵਿਚਕਾਰ ਪਹਿਲੀ ਮੁਲਾਕਾਤ ਹੋਈ। ਔਰੰਗਜ਼ੇਬ ਨੇ ਉਨ੍ਹਾਂ ਨੂੰ ਦੋ ਦਿਨ ਬਾਅਦ ਫੇਰ ਮਿਲਣ ਵਾਸਤੇ ਕਿਹਾ।

ਉਸ ਰਾਤ ਨੂੰ ਗੁਰੂ ਸਾਹਿਬ ’ਤੇ ਚੀਚਕ ਦੀ ਬੀਮਾਰੀ ਨੇ ਹਮਲਾ ਕੀਤਾ। ਅਗਲੇ ਚਾਰ ਦਿਨ ਬੁਖਾਰ ਵਧਦਾ ਗਿਆ। ਅਖ਼ੀਰ ਸਮਾਂ ਆਇਆ ਜਾਣ ਕੇ ਆਪ ਨੇ 30 ਮਾਰਚ 1664 ਦੇ ਦਿਨ ਸਾਰਿਆਂ ਨੂੰ ਕੋਲ ਬੁਲਾ ਕੇ ਆਖਿਆ ਕਿ ਮੇਰੇ ਮਗਰੋਂ ਗੁਰਗੱਦੀ “ਬਕਾਲੇ ਵਾਲੇ ਬਾਬੇ” (ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਸੌਂਪਣੀ ਹੈ। ਇਹ ਕਹਿਣ ਤੋਂ ਥੋੜ੍ਹਾ ਚਿਰ ਮਗਰੋਂ ਹੀ ਉਹ ਜੋਤੀ-ਜੋਤਿ ਸਮਾ ਗਏ। ਸਸਕਾਰ ਕਰਨ ਤੋਂ ਕੁਝ ਦਿਨ ਮਗਰੋਂ ਮਾਤਾ ਸੁਲਖਣੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਬਕਾਲੇ ਪੈਗਾਮ ਭੇਜਿਆ।

ਗੁਰਗੱਦੀ ਸੰਭਾਲਣ ਦੀ ਅਰਦਾਸ

ਅਪਰੈਲ ਤੋਂ ਜੁਲਾਈ ਤਕ ਚਾਰ ਮਹੀਨੇ ਸੰਗਤਾਂ ਕੀਰਤਪੁਰ ਆਉਂਦੀਆਂ ਰਹੀਆਂ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਗੁਰਗੱਦੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸੌਂਪ ਦਿਤੀ ਗਈ ਹੈ ਅਤੇ ਉਹ ਬਕਾਲਾ ਵਿਚ ਹਨ ਤਾਂ ਕੁਝ ਸਿੱਖ ਆਪ ਨੂੰ ਲੱਭਣ ਵਾਸਤੇ ਬਕਾਲਾ ਵਲ ਵੀ ਗਏ। ਗੁਰੂ ਸਾਹਿਬ ਨੇ ਬਕਾਲਾ ਵਿਚ ਰਹਿਣਾ ਹੀ ਮਨਜ਼ੂਰ ਕੀਤਾ। ਏਥੇ ਆਪ ਅਜੇ ਦੀਵਾਨ ਨਹੀਂ ਸਨ ਸਜਾਇਆ ਕਰਦੇ। ਅਖੀਰ ਚਾਰ ਮਹੀਨੇ ਉਡੀਕਣ ਮਗਰੋਂ ਗੁਰੂ ਹਰਕਿਸ਼ਨ ਸਾਹਿਬ ਦੇ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਅਤੇ ਬਹੁਤ ਸਾਰੇ ਸਿੱਖਾਂ ਨੇ ਬਕਾਲਾ ਜਾ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਅਰਜ਼ ਕਰਨ ਅਤੇ ਇਸ ਰਸਮ ਦੀ ਅਰਦਾਸ ਕਰਨ ਦਾ ਫ਼ੈਸਲਾ ਕਰ ਲਿਆ। ਇਹ ਸਾਰੇ ਜਣੇ 11 ਅਗਸਤ 1664 ਦੇ ਦਿਨ ਬਕਾਲਾ ਪੁੱਜੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲੇ। ਗੁਰੂ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਬੇਟਾ ਬਾਬਾ ਅਰਜਾਨੀ, ਪੋਤਾ ਬਾਬਾ ਮੋਹਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ) ਨੇ ਨਿਭਾਈ। ਇਸ ਮੌਕੇ ’ਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਿਰ ਸਨ। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

“ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ। ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ…।”(ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਗੁਰਗੱਦੀ ਸੰਭਾਲਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਸਾਹਿਬ ਦਾ ਸੀ। ਜੂਨ 1656 ਵਿਚ ਪੂਰਬ ਦੇ ਦੌਰੇ ਮਗਰੋਂ ਆਪ ਪਿਛਲੇ ਅੱਠ ਸਾਲ ਵਿਚ ਇਕ ਵਾਰ ਵੀ ਸਿੱਖ ਕੌਮ ਦੇ ਹੈਡ-ਕੁਆਰਟਰਜ਼ ਕੀਰਤਪੁਰ ਨਹੀਂ ਸਨ ਜਾ ਸਕੇ। ਇਸ ਦੌਰਾਨ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਕਿਸ਼ਨ ਸਾਹਿਬ ਜੋਤੀ-ਜੋਤਿ ਸਮਾ ਚੁਕੇ ਸਨ। ਇਸ ਤੋਂ ਇਲਾਵਾ ਗੁਰੂ ਹਰਿ ਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦਾ ਵਿਆਹ ਹੋ ਚੁਕਾ ਸੀ ਤੇ ਉਹ ਆਪਣੇ ਪਤੀ ਨਾਲ ਕੀਰਤਪੁਰ ਦੇ ਨਾਲ ਲਗਵੇਂ ਪਿੰਡ ਕਲਿਆਣਪੁਰ ਵਿਚ ਰਹਿ ਰਹੀ ਸੀ। ਇਸ ਕਰ ਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਤਾਂ ਜੋ ਉਸ ਦੇ ਪਿਤਾ ਤੇ ਭਰਾ ਦੇ ਜੋਤੀ-ਜੋਤਿ ਸਮਾਉਣ ਸਬੰਧੀ ‘ਪਰਚਾਵਨੀ’ ਕਰ ਸਕਣ। 21 ਅਗਸਤ 1664 ਦੇ ਦਿਨ ਆਪ ਬੀਬੀ ਰੂਪ ਕੌਰ ਦੇ ਘਰ ਪੁਜੇ। ਇਸ ਮੌਕੇ ਤੇ ਆਪ ਨਾਲ ਬਹੁਤ ਸਾਰੇ ਦਰਬਾਰੀ ਸਿੱਖ ਵੀ ਸਨ। ਇਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇੰਵ ਜ਼ਿਕਰ ਆਉਂਦਾ ਹੈ:

“ਗੁਰੂ ਤੇਗ ਬਹਾਦਰ ਜੀ ਮਹਲ ਨਾਂਵੇਂ, ਬਕਾਲਾ ਸੇ ਕੀਰਤਪੁਰ ਆਏ, ਪਰਗਨਾ ਕਹਿਲੂਰ, ਸਾਲ ਸਤਰਾਂ ਸੈ ਇਕੀਸ ਭਾਦਵਾ ਸੁਦੀ ਦਸਮੀਂ, ਖੇਮ ਕਰਨ ਧੁੱਸੇ ਖਤਰੀ ਕੇ ਘਰ ਬੀਬੀ ਰੂਪ ਕਉਰ ਕੇ ਬਲਾਉਨਾ। ਸਾਥ ਦਵਾਰਕਾ ਦਾਸ ਆਇਆ ਬੇਟਾ ਅਰਜਾਨੀ ਸਾਹਿਬ ਭੱਲੇ ਕਾ, ਸਾਥ ਦੀਵਾਨ ਦਰਘਾ ਮਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਕਾ, ਸਾਥ  ਜੱਗੂ ਬੇਟਾ ਪਦਮਾ ਕਾ ਆਇਆ, ਹਜਾਵਤ ਆਂਬਿਆਨਾ।…”(ਭੱਟ ਵਹੀ ਮੁਲਤਾਨੀ ਸਿੰਧੀ, ਪਰਗਣਾ ਜੀਂਦ, ਖਾਤਾ ਹਜਾਵਤੋਂ ਕਾ)

ਮੱਖਣ ਸ਼ਾਹ ਲੁਬਾਣਾ ਦਾ ਬਕਾਲੇ ਆਉਣਾ

9 ਅਕਤੂਬਰ 1664 ਦੇ ਦਿਨ ਹਿੰਦੂਆਂ ਦਾ ਦੀਵਾਲੀ ਦਾ ਤਿਉਹਾਰ ਸੀ। ਇਸ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਬਕਾਲਾ ਵਿਚ ਸਨ। ਹਰ ਸਾਲ ਇਸ ਮੌਕੇ ’ਤੇ ਸਿੱਖ ਆਪਣਾ ਦਸਵੰਧ ਭੇਟ ਕਰਨ ਵਾਸਤੇ ਗੁਰੂ ਸਾਹਿਬਾਨ ਕੋਲ ਆਇਆ ਕਰਦੇ ਸਨ। ਗੁਰੂ ਹਰਕਿਸ਼ਨ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਅਜੇ ਕਾਫ਼ੀ ਸੰਗਤਾਂ ਨੂੰ ਪਤਾ ਨਹੀਂ ਸੀ ਕਿ ਨੌਵੇਂ ਗੁਰੂ ਤੇਗ਼ ਬਹਾਦਰ ਕਿੱਥੇ ਹਨ। ਇਨ੍ਹਾਂ ਸਿੱਖਾਂ ਵਿਚ ਭਾਈ ਮੱਖਣ ਸ਼ਾਹ ਲੁਬਾਣਾ ਵੀ ਸੀ। ਜਦੋਂ ਉਸ ਨੂੰ ਪਤਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਵਿਚ ਨਹੀਂ ਬਲਕਿ ਬਕਾਲਾ ਵਿਚ ਹਨ ਤਾਂ ਉਹ ਲਭਦਾ-ਲਭਦਾ ਬਕਾਲੇ ਪੁੱਜਾ। ਬਕਾਲੇ ਪੁੱਜਣ ’ਤੇ ਉਸ ਨੂੰ ਅੱਗੋਂ ਧੀਰ ਮੱਲ ਦਾ ਇਕ ਦਲਾਲ ਮਿਲ ਪਿਆ। ਉਹ ਉਸ ਨੂੰ ਗੁਰੂ ਸਾਹਿਬ ਨੂੰ ਮਿਲਾਉਣ ਦਾ ਝੂਠ ਬੋਲ ਕੇ ਧੀਰ ਮਲ ਦੇ ਡੇਰੇ ਤੇ ਲੈ ਗਿਆ। ਮੱਖਣ ਸ਼ਾਹ ਹਰ ਸਾਲ ਇਕ ਸੌ ਮੁਹਰਾਂ ਗੁਰੂ ਦਰਬਾਰ ਵਿਚ ਭੇਟ ਕਰਿਆ ਕਰਦਾ ਸੀ। ਧੀਰ ਮੱਲ ਨੂੰ ਵੇਖਦਿਆਂ ਹੀ ਮੱਖਣ ਸਾਹ ਨੂੰ ਸ਼ੱਕ ਪੈ ਗਿਆ ਕਿ ਇਹ ਗੁਰੂ ਤੇਗ਼ ਬਹਾਦਰ ਸਾਹਿਬ ਨਹੀਂ ਹੋ ਸਕਦਾ। ਇਸ ਕਰ ਕੇ ਉਸ ਨੇ ਧੀਰ ਮੱਲ ਨੂੰ ਸਿਰਫ਼ ਪੰਜ ਮੁਹਰਾਂ ਭੇਟ ਕੀਤੀਆਂ। ਪਰ ਜਦ ਧੀਰ ਮੱਲ ਨੇ ਉਹ ਪੰਜ ਮੁਹਰਾਂ ਚੁਪ ਕਰ ਕੇ ਬੋਝੇ ਵਿਚ ਪਾ ਲਈਆਂ ਤਾਂ ਭਾਈ ਮੱਖਣ ਸ਼ਾਹ ਨੇ ਪੁੱਛਿਆ ਕਿ ਕੀ ਤੁਸੀਂ ਹੀ ਗੁਰੂ ਤੇਗ਼ ਬਹਾਦਰ ਹੋ? ਇਹ ਸੁਣ ਕੇ ਧੀਰ ਮੱਲ ਦਾ ਇਕ ਚੇਲਾ ਬੋਲਿਆ ਕਿ “ਇਹ ਗੁਰੂ ਧੀਰ ਮੱਲ ਜੀ ਹਨ।” ਇਹ ਸੁਣ ਕੇ ਮੱਖਣ ਸ਼ਾਹ ਇਕ ਦਮ ਉੱਥੋਂ ਆ ਗਿਆ। ਇਸ ਮਗਰੋਂ ਉਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਲੱਭ ਲਿਆ ਤੇ ਆਪਣੇ ਸਾਥੀਆਂ ਨੂੰ ਸੱਦਣ ਵਾਸਤੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿਤਾ ‘ਗੁਰੂ ਲਾਧੋ ਰੇ’। ਹੁਣ ਸਾਰੇ ਲੋਕ ਧੀਰ ਮੱਲ ਅਤੇ ਹੋਰਨਾਂ ਦੰਭੀਆਂ ਨੂੰ ਛੱਡ ਕੇ ਗੁਰੂ ਸਾਹਿਬ ਵਲ ਆਉਣੇ ਸ਼ੁਰੂ ਹੋ ਗਏ। ਉਸ ਦਿਨ ਤੋਂ ਕੁਝ ਸਿੱਖ ਨੌਂ ਅਕਤੂਬਰ ਦਾ ਦਿਨ ਹਰ ਸਾਲ ‘ਗੁਰੂ ਲਾਧੋ ਰੇ’ ਦਿਨ ਵਜੋਂ ਮਨਾਉਂਦੇ ਹਨ। ਹਾਲਾਂ ਕਿ ਗੁਰੂ ਸਾਹਿਬ ਗੁਆਚੇ ਜਾਂ ਲੁਕੇ ਹੋਏ ਨਹੀਂ ਸਨ, ਪਰ ਮੱਖਣ ਸ਼ਾਹ ਨੂੰ ਉਨ੍ਹਾਂ ਦਾ ਪਤਾ ਨਹੀਂ ਸੀ ਤੇ ਧੀਰ ਮੱਲ ਦੇ ਚੇਲੇ ਸਾਰੇ ਸਿੱਖਾਂ ਨੂੰ ਗ਼ਲਤ ਦਸ ਕੇ ਉਸ ਕੋਲ ਲੈ ਆਉਂਦੇ ਸਨ। ਦੂਜਾ ਭਾਈ ਮੱਖਣ ਸ਼ਾਹ ਨੇ ਗੁਰੂ ਜੀ ਨੂੰ ਪਰਗਟ ਨਹੀਂ ਕੀਤਾ ਸੀ ਬਲਕਿ ਉਸ ਨੇ ਉਨ੍ਹਾਂ ਦਾ ਨਿਵਾਸ ਲੱਭਿਆ ਸੀ।

ਕੁਝ ਲੇਖਕਾਂ ਨੇ ਇਸ ਘਟਨਾ ਵਿਚੋਂ ਮੱਖਣ ਸ਼ਾਹ ਦਾ ਬੇੜਾ ਡੁੱਬਣ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਵਲੇਂ ਆਪਣਾ ਮੋਢਾ ਲਾ ਕੇ ਜਹਾਜ਼ ਡੁੱਬਣੋਂ ਬਚਾਉਣ ਦੀ ਕਰਾਮਾਤ ਦੀ ਕਹਾਣੀ ਘੜ ਲਈ ਸੀ। ਸਿੱਖ ਧਰਮ ਅਖੌਤੀ ਕਰਾਮਾਤ ਦੇ ਫ਼ਲਸਫ਼ੇ ਨੂੰ ਮੂਲੋਂ ਹੀ ਰੱਦ ਕਰਦਾ ਹੈ। ਇੰਞ ਹੀ ਇਕ ਸੌ ਮੁਹਰ ਜਾਂ ਘਟ-ਵਧ ਗੁਰੂ ਦੀ ਭੇਂਟ ਕਰਨਾ ਸਿਰਫ਼ ਮੱਖਣ ਸ਼ਾਹ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਸਿਖ ਪਰਵਾਰ ਕਰਿਆ ਕਰਦੇ ਸਨ। ਮੱਖਣ ਸ਼ਾਹ ਲੁਬਾਣਾ ਵਲੋਂ ਇਕ ਸੌ ਮੁਹਰਾਂ ਭੇਟ ਕਰਨ ਸਬੰਧੀ ‘ਭੱਟ ਵਹੀ ਤੂੰਮਰ ਬਿੰਜਲਉਂਤੋ ਕੀ’ ਵਿਚ ਇੰਵ ਜ਼ਿਕਰ ਮਿਲਦਾ ਹੈ (ਏਥੇ ਵੀ ਭਾਈ ਮੱਖਣ ਸ਼ਾਹ ਦਾ ਬੇੜਾ ਡੁੱਬਣ, ਅਖੌਤੀ ‘ਸੁਖਨਾ ਸੁਖਣ’ ਜਾਂ ਗੁਰੂ ਜੀ ਨੂੰ ‘ਲੱਭਣ’ ਦਾ ਕੋਈ ਜ਼ਿਕਰ ਨਹੀਂ ਹੈ):

“ਮੱਖਣ ਸ਼ਾਹ ਬੇਟਾ ਦਾਸੇ ਕਾ ਪੋਤਾ ਅਰਥੇ ਕਾ ਪੜਪੋਤਾ ਬਿੰਨੇ ਕਾ ਬੰਸ ਬਹੋੜੂ ਕੀ। ਲਾਲ ਚੰਦ ਮੱਖਣ ਸ਼ਾਹ ਕਾ, ਚੰਦੂ ਲਾਲ ਮੱਖਣ ਸ਼ਾਹ ਕਾ, ਕੁਸ਼ਾਲ ਚੰਦ ਮੱਖਣ ਸ਼ਾਹ ਕਾ, ਸੋਲਜ਼ਈ ਇਸਤਰੀ ਮੱਖਣ ਸ਼ਾਹ ਕੀ, ਗੋਤਰ ਪੇਲੀਆ ਬਨਜਾਰਾ, ਬਾਸੀ ਮੋਟਾ ਟਾਂਡਾ, ਪਰਗਣਾ ਮੁਜ਼ਫ਼ਰਾਬਾਦ, ਕਸ਼ਮੀਰ, ਸਾਲ ਸਤਰਾਂ ਸੈ ਇਕੀਸ ਦੀਵਾਲੀ ‘ਤੇ ਸ਼ਨੀਵਾਰ ਦੇ ਦਿੰਹ ਬਕਾਲੇ ਨਗਰ ਆਇਆ। ਗੁਰੁ ਤੇਗ਼ ਬਹਾਦਰ ਮਹਲ ਨਾਮੇਂ ਕੇ ਦਰਬਾਰ ਮੇਂ ਇਕ ਸੌ ਮੋਹਰੇਂ ਭੇਂਟ ਕੀ। ਗੈਲ ਧੂੰਮਾ ਬੇਟਾ ਨਾਇਕ ਕਾਨ੍ਹੇ ਬਿੰਜਲਉਂਤ ਕਾ ਆਇਆ।”

ਗੁਰੂ ਤੇਗ਼ ਬਹਾਦਰ ਸਾਹਿਬ ਮੁੜ ਕੀਰਤਪੁਰ ਗਏ

ਬਾਬਾ ਗੁਰਦਿੱਤਾ ਦੀ ਪਤਨੀ, ਗੁਰੂ ਹਰਿ ਰਾਇ ਸਾਹਿਬ ਜੀ ਦੀ ਮਾਤਾ, ਗੁਰੂ ਹਰਕਿਸ਼ਨ ਜੀ ਦੀ ਦਾਦੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਭਰਜਾਈ, ਮਾਤਾ ਬਸੀ 29 ਸਤੰਬਰ 1664 ਦੇ ਦਿਨ ਕੀਰਤਪੁਰ ਵਿਚ ਚੜ੍ਹਾਈ ਕਰ ਗਈ ਸੀ। ਉਸ ਸਬੰਧ ਵਿਚ ਰੱਖੇ ਪਾਠ ਦੀ ਅਰਦਾਸ ਚੌਦਾਂ ਅਕਤੂਬਰ ਨੂੰ ਹੋਣੀ ਸੀ। ਇਤਲਾਹ ਮਿਲਦਿਆਂ ਹੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ  ਅਤੇ ਕੁਝ ਹੋਰ ਦਰਬਾਰੀ ਸਿੱਖ ਦੀਵਾਲੀ ਤੋਂ ਅਗਲੇ ਦਿਨ ਚੱਲ ਕੇ ਇਸ ਅਰਦਾਸ ਵਿਚ ਸ਼ਾਮਿਲ ਹੋਣ ਵਾਸਤੇ ਬਾਰ੍ਹਾਂ ਅਕਤੂਬਰ 1664 ਦੇ ਦਿਨ ਕੀਰਤਪੁਰ ਪੁੱਜੇ ਤੇ ਤਿੰਨ ਦਿਨ ਉੱਥੇ ਰਹੇ।

ਮਾਝੇ ਵਿਚ ਧਰਮ ਪ੍ਰਚਾਰ ਦਾ ਦੌਰਾ

ਕੀਰਤਪੁਰ ਦੀ ਫੇਰੀ ਮਗਰੋਂ ਗੁਰੂ ਸਾਹਿਬ ਵਾਪਿਸ ਬਕਾਲਾ ਆ ਗਏ। ਕੁਝ ਦਿਨ ਇੱਥੇ ਰਹਿਣ ਮਗਰੋਂ ਆਪ ਮਾਝਾ ਤੇ ਮਾਲਵਾ ਵਿਚ ਧਰਮ ਪਰਚਾਰ ਦੇ ਦੌਰੇ ’ਤੇ ਚਲ ਪਏ। ਆਪ ਸਭ ਤੋਂ ਪਹਿਲਾਂ 22 ਨਵੰਬਰ 1664 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਗਏ। ਗੁਰੂ ਦਾ ਚੱਕ ਵਿਚ ਹਰਿ ਜੀ (ਪੁਤਰ ਮਿਹਰਬਾਨ) ਅਤੇ ਉਸ ਦੇ ਪੁੱਤਰਾਂ ਨੇ ਆਪ ਜੀ ਨੂੰ ‘ਜੀ ਆਇਆਂ’ ਆਖਿਆ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਮੁੱਖ ਗੇਟ ’ਤੇ, ਅਕਾਲ ਤਖਤ ਸਾਹਿਬ ਦੇ ਨੇੜੇ, ਇਕ ਟਿੱਬੇ ’ਤੇ ਦੀਵਾਨ ਸਜਾਇਆ (ਇਸ ਥਾਂ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ)। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ, ਸਾਲ ਸਤਰਾਂ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਕੇ ਚੱਕ ਮਲਹਾਨ ਪਰਗਨਾ ਅਜਨਾਲਾ ਆਏ। ਸਾਥ ਦਵਾਰਕਾ ਦਾਸ ਬੇਟਾ ਅਰਜਾਨੀ ਸਾਹਿਬ ਭੱਲਾ ਕਾ, ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ, ਮਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫਕੀਰ ਆਏ। ਗੁਰੂ ਜੀ ਨੇ ਦਰਬਾਰ ਕੇ ਆਗੇ ਇਕ ਉਚੇ ਚਬੂਤਰੇ ਤੇ ਆਸਨ ਲਾਇਆ। ਸਤਿਗੁਰੂ ਕਾ ਨਗਰੀ ਆਨਾ ਸੁਣ ਹਰਿ ਜੀ ਬੇਟਾ ਮਨੋਹਰ ਜੀ ਕਾ ਪੋਤਾ ਪ੍ਰਿਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ। (ਭੱਟ ਵਹੀ ਤੂਮਰ ਬਿੰਜਲਉਂਤੋਂ ਕੀ)।

ਆਪ ਇਕ ਰਾਤ ਇਥੇ ਰਹਿਣ ਮਗਰੋਂ ਵੱਲਾ ਪਿੰਡ ਵਲ ਚਲੇ ਗਏ। ਮਗਰੋਂ ਕਿਸੇ ਲੇਖਕ ਨੇ ਇਹ ਕਹਾਣੀ ਘੜ ਲਈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਗੁਰੂ ਦਾ ਚੱਕ ਆਏ ਤਾਂ ਧੀਰਮਲੀਆਂ ਨੇ ਦਰਵਾਜ਼ੇ ਬੰਦ ਕਰ ਲਏ। ਇਹ ਗੱਲ ਸਹੀ ਨਹੀਂ ਹੈ ਕਿਉਂਕਿ ਉਸ ਵੇਲੇ ਗੁਰੂ ਦਾ ਚੱਕ ਦੀ ਸੇਵਾ ਸੰਭਾਲ ਧੀਰ ਮੱਲ ਕੋਲ ਨਹੀਂ ਸੀ ਬਲਕਿ ਪ੍ਰਿਥੀ ਚੰਦ (ਮੀਣਾ) ਦੇ ਪੋਤੇ ਹਰਿ ਜੀ ਕੋਲ ਸੀ। ਇਹ ਲੇਖਕ ਧੀਰ ਮੱਲ ਦੀ ਬਕਾਲਾ ਵਿਚ ਕੀਤੀ ਸਾਜ਼ਿਸ਼ ਨੂੰ ਗੁਰੂ ਦਾ ਚੱਕ (ਅੰਮ੍ਰਿਤਸਰ) ਵਿਚ ਵੀ ਸ਼ਾਮਿਲ ਕਰ ਦੇਂਦੇ ਹਨ। ਦੂਜਾ, ਦਰਵਾਜ਼ੇ ਬੰਦ ਕਰਨਾ ਵੀ ਸਹੀ ਨਹੀਂ ਹੈ। ਉਦੋਂ ਦਰਬਾਰ ਸਾਹਿਬ ਵਿਚ ਕਿਤੇ ਕੋਈ ਦਰਵਾਜ਼ਾ ਨਹੀਂ ਸੀ। ਹੋਰ ਤਾਂ ਹੋਰ ਦਰਬਾਰ ਸਾਹਿਬ ਦੀ ਪਰਕਰਮਾ ਵੀ ਬਹੁਤ ਬਾਅਦ ਵਿਚ (1830 ਤੋਂ ਮਗਰੋਂ) ਬਣੀ ਸੀ। ਤੀਜਾ, ਇਹ ਲੇਖਕ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਗੁਰੂ ਦਾ ਚੱਕ ਦੇ ਲੋਕਾਂ ਨੂੰ ‘ਅੰਬਰਸਰੀਏ ਅੰਦਰਸੜੀਏ’ ਦਾ ਸਰਾਪ ਦੇਣ ਦਾ ਜ਼ਿਕਰ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਵੇਲੇ ਤਾਂ ਕੀ ਇਸ ਤੋਂ ਇਕ ਸੌ ਸਾਲ ਮਗਰੋਂ ਵੀ ਗੁਰੂ ਦਾ ਚੱਕ ਦਾ ਨਾਂ ਅੰਮ੍ਰਿਤਸਰ ਨਹੀਂ ਸੀ ਬਣਿਆ। ਚੌਥਾ,  ਗੁਰੂ ਸਾਹਿਬ ਸਰਾਪ ਵੀ ਨਹੀਂ ਸਨ ਦੇ ਸਕਦੇ।

ਇਹ ਵੀ ਦਿਲਚਸਪ ਹੈ ਕਿ ਇਹੋ ਜਿਹਾ ਪਰਚਾਰ ਕਰਨ ਵਾਲੇ ਲੇਖਕਾਂ ਮੁਤਾਬਿਕ ਕਿ “ਜਦ ਵੱਲੇ ਦੀਆਂ ਬੀਬੀਆਂ ਨੂੰ ਪਤਾ ਲਗਾ ਕਿ ਗੁਰੁ ਤੇਗ਼ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਵੜਨ ਨਹੀਂ ਦਿਤਾ ਗਿਆ ਤਾਂ ਇਹ ਬੀਬੀਆਂ ਗੁਰੂ ਦਾ ਚੱਕ ਆਈਆਂ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਕਾਬਜ਼ ਟੋਲੇ ਨੂੰ ਲਾਅਨਤਾਂ ਪਾਈਆਂ। ਇਸ ਮਗਰੋਂ ਉਨ੍ਹਾਂ ਨੇ ਗੁਰੁ ਸਾਹਿਬ ਨੂੰ ਦਰਬਾਰ ਵਿਚ ਦਾਖ਼ਲ ਹੋਣ ਦਿਤਾ ਗਿਆ।” ਵਾਰੇ ਵਾਰੇ ਜਾਈਏ ਅਜਿਹੇ ਤਵਾਰੀਖ਼ ਲੇਖਕਾਂ ਅਤੇ ਜਿਓਗਰਾਫ਼ੀਏ ਦੇ ਮਾਹਿਰਾਂ ਤੋਂ। ਵੱਲਾ ਪਿੰਡ ਗੁਰੁ ਦਾ ਚੱਕ (ਅੰਮ੍ਰਿਤਸਰ) ਤੋਂ ਨੌਂ ਕਿਲੋਮੀਟਰ ਦੂਰ ਹੈ ਤੇ 1664 ਵਿਚ ਗੁਰੂ ਜੀ ਦਾ ਉੱਥੇ ਜਾਣਾ, ਮਾਈਆਂ ਨੂੰ ਹਾਲ ਦਸਣਾ (ਜਾਂ ਪਤਾ ਲਗਣਾ), ਮਾਈਆਂ ਦਾ ਗੁਰੂ ਦਾ ਚੱਕ ਜਾਣਾ ਤੇ ਫਿਰ ਗੁਰੂ ਸਾਹਿਬ ਦਾ ਮੁੜ ਉੱਥੇ ਜਾਣਾ ਤੇ ਹਰਿਮੰਦਰ ਵਿਚ ਮੱਥਾ ਟੇਕਣਾ; ਇਹ ਸਾਰਾ ਕੁਝ ਅਜੀਬ ਤਵਾਰੀਖ਼ ਲੇਖਕ ਇਕੋ ਦਿਨ ਵਿਚ ਕਰਵਾ ਦੇਂਦੇ ਹਨ। ਸ਼ਾਇਦ ਬੀਬੀਆਂ ਨੂੰ ਮੋਬਾਈਲ ’ਤੇ ਖ਼ਬਰ ਮਿਲੀ ਹੋਵੇ ਤੇ ਉਨ੍ਹਾਂ ਕੋਲ ਹੈਲੀਕਾਪਟਰ ਵੀ ਹੋਵੇ? ਇਹੋ ਜਿਹੇ ਗਪੌੜੇ-ਹੈਲੀਕਾਪਟਰ ਮਹਾਂਭਾਰਤ ਤੇ ਰਾਮਾਇਣ ਨਾਵਲਾਂ ਵਿਚ ਵੀ ਦੱਸੇ ਹੋਏ ਹਨ। ਅਜਿਹਾ ਜਾਪਦਾ ਹੈ ਕਿ ਇਹ ਕਹਾਣੀ ਕਿਸੇ ਅਜਿਹੇ ਲੇਖਕ ਨੇ ਘੜੀ ਹੋਵੇਗੀ ਜਿਸ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਇਜ਼ਤ ਨਹੀਂ ਸੀ ਬਖ਼ਸ਼ੀ।

ਗੁਰੂ ਦਾ ਚੱਕ ਤੋਂ ਮਗਰੋਂ ਆਪ ਪਿੰਡ ਵੱਲਾ, ਘੁੱਕੇਵਾਲੀ (ਗੁਰੂ ਦਾ ਬਾਗ), ਪਿੰਡ ਨਿੱਝਰਵਾਲਾ (ਨਿੱਝਰਾਂ ਵਾਲਾ), ਤਰਨ ਤਾਰਨ ਤੇ ਖਡੂਰ ਸਾਹਿਬ ਹੁੰਦੇ ਹੋਏ ਸੱਤ ਦਸੰਬਰ ਦੇ ਦਿਨ ਗੋਇੰਦਵਾਲ ਪੁੱਜੇ। ਆਪ ਨੇ ਗੋਇੰਦਵਾਲ ਵਿਚ ਕਈ ਦਿਨ ਦੀਵਾਨ ਸਜਾਏ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ। ਇਸ ਮੌਕੇ ਤੇ ਪਿੰਡ ਖੇਮਕਰਨ ਤੋਂ ਭਾਈ ਰਘੂਪਤਿ ਰਾਇ ਨਿਝਰ-ਕੰਬੋਜ ਵੀ ਪੁੱਜਾ ਹੋਇਆ ਸੀ। ਉਸ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਗੁਰੂ ਸਾਹਿਬ ਉਸ ਦੀ ਚਾਹ ਪੂਰੀ ਕਰਨ ਵਾਸਤੇ ਖੇਮਕਰਨ ਜਾਣਾ ਮੰਨ ਗਏ। ਆਪ ਜਨਵਰੀ 1665 ਦੇ ਪਹਿਲੇ ਪੰਦਰਾਂ ਦਿਨ ਖੇਮਕਰਨ ਵਿਚ ਰਹੇ ਅਤੇ ਹਰ ਰੋਜ਼ ਸੈਂਕੜੇ ਸੰਗਤਾਂ ਆਪ ਦੇ ਦਰਸ਼ਨ ਵਾਸਤੇ ਆਉਂਦੀਆਂ ਰਹੀਆਂ। ਤਕਰੀਬਨ ਦੋ ਮਹੀਨੇ ਮਾਝੇ ਵਿਚ ਧਰਮ ਪਰਚਾਰ ਕਰਨ ਮਗਰੋਂ ਗੁਰੂ ਸਾਹਿਬ ਪਿੰਡ ਚੋਹਲਾ, ਮਖੂ ਅਤੇ ਹਰੀਕੇ ਪੱਤਣ ਹੁੰਦੇ ਹੋਏ ਜ਼ੀਰਾ ਪੁਜੇ। ਜ਼ੀਰਾ ਤੇ ਮੋਗਾ ਵਿਚ ਸੰਗਤਾਂ ਨੂੰ ਦਰਸ਼ਨ ਦੇਣ ਮਗਰੋਂ, ਆਪ ਫਰਵਰੀ 1665 ਵਿਚ ਜੰਗਲ ਦੇਸ ਦੇ ਪਿੰਡ, ਡਰੋਲੀ (ਹੁਣ ਡਰੋਲੀ ਭਾਈ) ਗਏ। ਆਪ ਇਸ ਪਿੰਡ ਵਿਚ ਵੀ ਕਈ ਦਿਨ ਰਹੇ ਅਤੇ ਮਾਰਚ ਦੇ ਅੱਧ ਤੱਕ ਤਕਰੀਬਨ  ਦੋ ਮਹੀਨੇ ਗੁਰੂ ਸਾਹਿਬ ਨੇ ਇਸ ਇਲਾਕੇ ਵਿਚ ਧਰਮ ਪਰਚਾਰ ਕੀਤਾ।

ਤਲਵੰਡੀ ਸਾਬੋ ਵਿਚ ਸਰੋਵਰ ਤਿਆਰ ਕਰਵਾਉਣਾ

ਕੁਝ ਦਿਨ ਡਰੋਲੀ ਵਿਚ ਰਹਿਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਤਲਵੰਡੀ ਸਾਬੋ ਗਏ। ਏਥੇ ਭਾਈ ਡੱਲਾ ਦੇ ਪਿਤਾ ਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ। ਇਸ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਬੜੀ ਕਮੀ ਸੀ। ਗੁਰੂ ਸਾਹਿਬ ਨੇ ਸੰਗਤਾਂ ਦੇ ਮਿਲਵਰਤਣ ਨਾਲ 28 ਮਾਰਚ 1665 ਨੂੰ ਟੱਕ ਲਾ ਕੇ ਇਥੇ ਇਕ ਸਰੋਵਰ ਬਣਾਉਣਾ ਸ਼ੁਰੂ ਕੀਤਾ। ਇਹ ਸਰੋਵਰ 7 ਅਪਰੈਲ 1665 ਦੇ ਦਿਨ ਬਣ ਕੇ ਤਿਆਰ ਹੋ ਗਿਆ। ਵਾਹਿਗੁਰੂ ਦੀ ਮਿਹਰ ਨਾਲ ਕੁਝ ਦਿਨ  ਮਗਰੋਂ ਬੇਹਿਸਾਬ ਬਾਰਿਸ਼ ਹੋਈ, ਜਿਸ ਨਾਲ ਇਹ ਸਰੋਵਰ ਪਾਣੀ ਨਾਲ ਵੀ ਭਰ ਗਿਆ। ਇਸ ਮਗਰੋਂ ਗੁਰੂ ਸਾਹਿਬ ਮਾਲਵੇ ਦੇ ਕੁਝ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ ਧਮਤਾਨ (ਜ਼ਿਲ੍ਹਾ ਜੀਂਦ) ਵਲ ਚਲੇ ਗਏ।

ਧਮਤਾਨ ਵਿਚ ਹੈੱਡ-ਕੁਆਰਟਰਜ਼ ਬਣਾਉਣ ਦਾ ਫੈਸਲਾ

ਤਲਵੰਡੀ ਸਾਬੋਂ ਤੋਂ ਚਲ ਕੇ ਮਾਲਵੇ ਦੇ ਵਖ-ਵਖ ਇਲਾਕਿਆਂ ਵਿਚ ਧਰਮ ਪਰਚਾਰ ਕਰਦੇ ਗੁਰੂ ਤੇਗ਼ ਬਹਾਦਰ ਸਾਹਿਬ ਅਪਰੈਲ 1665 ਦੇ ਅਖੀਰ ਵਿਚ ਧਮਤਾਨ (ਹੁਣ ਜ਼ਿਲਾ ਜੀਂਦ, ਹਰਿਆਣਾ) ਪੁਜੇ। ਧਮਤਾਨ ਵਿਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿਚ ਸ਼ਾਮਿਲ ਕਰਵਾਇਆ ਸੀ। 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉੱਥੇ ਪੁਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ। ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਹੋਰ ਰੁਕਣ ਵਾਸਤੇ ਅਰਜ਼ ਕੀਤੀ। ਭਾਈ ਦੱਗੋ ਨੇ ਸੰਗਤਾਂ ਵਲੋਂ ਗੁਰੂ ਸਾਹਿਬ ਨੂੰ ਇਹ ਵੀ ਅਰਜ਼ ਕੀਤੀ ਕਿ ਉਹ ਆਪਣਾ ਦਰਬਾਰ (ਹੈੱਡ-ਕੁਆਟਰਜ਼) ਬਕਾਲਾ ਤੋਂ ਧਮਤਾਨ ਬਦਲ ਲੈਣ। ਸੰਗਤਾਂ ਨੇ ਯਕੀਨ ਦਿਵਾਇਆ ਕਿ ਉਹ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਦੇ ਖਰਚ ਦਾ ਬੀੜਾ ਚੁਕ ਲੈਣਗੀਆਂ। ਸੰਗਤਾਂ ਵੱਲੋਂ ਵਾਰ-ਵਾਰ ਜ਼ੋਰ ਦੇਣ ’ਤੇ ਗੁਰੂ ਸਾਹਿਬ ਮੰਨ ਗਏ। ਗੁਰੂ ਸਾਹਿਬ ਦੀ ਹਦਾਇਤ ’ਤੇ ਭਾਈ ਦੱਗੋ ਨੇ ਆਪਣੀ ਕੁਝ ਜ਼ਮੀਨ ਗੁਰੂ ਦੇ ਮਹਲ, ਸੰਗਤਾਂ ਦੀ ਧਰਮਸਾਲਾ ਅਤੇ ਇਕ ਨਵਾਂ ਖੂਹ ਲੁਆਉਣ ਵਾਸਤੇ ਭੇਟ ਕਰ ਦਿਤੀ। (ਭਾਈ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਵਿਚ ਭਾਈ ਦੱਗੋ ਵਰਗੇ ਭਲੇ ਸਿੱਖ ਦੇ ਖ਼ਿਲਾਫ਼ ਗ਼ਲਤ ਬਿਆਨੀ ਕਰ ਕੇ ਉਸ ਨਾਲ ਬੇਹੱਦ ਧੱਕਾ ਕੀਤਾ)।

ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਮੌਤ

ਮਈ 1665 ਦੇ ਪਹਿਲੇ ਹਫ਼ਤੇ ਗੁਰੂ ਦੇ ਮਹਲ, ਧਰਮਸਾਲਾ ਅਤੇ ਖੂਹ ਦਾ ਟੱਕ ਲਾਉਣ ਮਗਰੋਂ ਗੁਰੂ ਸਾਹਿਬ ਕੀਰਤਪੁਰ ਵਲ ਚਲ ਪਏ। ਕੀਰਤਪੁਰ ਪੁਜਦਿਆਂ ਹੀ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਬਿਲਾਸਪੁਰ ਦਾ ਰਾਜਾ ਦੀਪ ਚੰਦ, ਜੋ 26 ਅਪਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ ਸੀ, ਦੀ ਅੰਤਮ ਰਸਮ 12 ਮਈ ਦੇ ਦਿਨ ਰਖੀ ਗਈ ਹੈ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਨੇ ਆਪਣਾ ਵਜ਼ੀਰ ਕੀਰਤਪੁਰ ਭੇਜਿਆ ਤੇ ਗੁਰੂ ਸਾਹਿਬ ਨੂੰ ਰਾਜਾ ਦੀਪ ਚੰਦ ਦੀ ਅਰਦਾਸ ਕਰਨ ਵਾਸਤੇ ਬਿਲਾਸਪੁਰ ਪਹੁੰਚਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ ਨੌਂ ਮਈ ਦੀ ਸਵੇਰ ਨੂੰ ਬਿਲਾਸਪੁਰ ਚਲੇ ਗਏ। ਕੀਰਤਪੁਰ ਤੋਂ ਆਪ ਦੀ ਮਾਤਾ ਨਾਨਕੀ, ਮਾਤਾ ਸੁਲੱਖਣੀ, ਮਾਤਾ ਹਰੀ, ਦੀਵਾਨ ਦਰਗਹ ਮੱਲ, ਭਾਈ ਦਿਆਲ ਦਾਸ ਅਤੇ ਕਈ ਹੋਰ ਸਿੱਖ ਆਪ ਦੇ ਨਾਲ ਬਿਲਾਸਪੁਰ ਗਏ। ਇਸ ਸਬੰਧੀ ਭੱਟ ਵਹੀਆਂ ਵਿਚ ਇੰਞ ਲਿਖਿਆ ਮਿਲਦਾ ਹੈ:

ਗੁਰੁ ਤੇਗ ਬਹਾਦਰ ਸਾਹਿਬ ਮਹਲ ਨਾਵੇਂ, ਕੀਰਤਪੁਰ ਸੇ ਬਿਲਾਸਪੁਰ ਆਏ, ਰਾਜਾ ਦੀਪ ਚੰਦ ਕੀ ਸਤਾਰਮੀਂ ਤੇ, ਸਾਲ ਸਤਰਾਂ ਸੈ ਬਾਈਸ, ਜੇਠ ਪਰਵਿਸ਼ਟੇ ਪੰਦਰਾਂ ਕੋ। ਸਾਥ ਦੀਪ ਚੰਦ, ਨੰਦ ਚੰਦ ਆਏ ਬੇਟੇ ਸੂਰਜ ਮੱਲ ਕੇ, ਮਾਤਾ ਹਰੀ ਜੀ ਇਸਤਰੀ ਸੂਰਜ ਮੱਲ ਕੀ, ਮਾਤਾ ਸੁਲਖਣੀ ਜੀ ਇਸਤਰੀ ਗੁਰੁ ਹਰਿ ਰਾਇ ਮਹਲ ਸਤਵੇਂ ਜੀ ਕੀ, ਦੀਵਾਨ ਦਰਗਹ ਮੱਲ ਛਿਬਰ, ਜੇਠਾ, ਦਿਆਲ ਦਾਸ ਬੇਟੇ ਮਾਈ ਦਾਸ ਕੇ, ਦਰੀਆ ਬੇਟਾ ਮੂਲੇ ਕਾ, ਜਲਹਾਨਾ, ਸਾਥ ਆਏ। (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲਹਾਨਿਓਂ ਕਾ।

‘ਚੱਕ ਨਾਨਕੀ’ ਦੀ ਨੀਂਹ ਰਖਣਾ

ਰਾਜਾ ਦੀਪ ਚੰਦ ਦੀ ਅਰਦਾਸ ਮਗਰੋਂ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਾਪਿਸ ਜਾਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਦੀ ਮਾਤਾ ਨਾਨਕੀ ਨਾਲ ਗੱਲ ਕੀਤੀ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰੂ ਸਾਹਿਬ ਬਕਾਲਾ ਦੀ ਥਾਂ ਨਵਾਂ ਦਰਬਾਰ (ਹੈੱਡ-ਕੁਆਰਟਰਜ਼) ਬਾਂਗਰ ਦੇਸ ਦੇ ਨਗਰ ਧਮਤਾਨ ਵਿਚ ਕਾਇਮ ਕਰਨਾ ਚਾਹੁੰਦੇ ਹਨ। ਇਹ ਥਾਂ ਬਿਲਾਸਪੁਰ ਅਤੇ ਕੀਰਤਪੁਰ ਤੋਂ ਬਹੁਤ ਦੂਰ ਹੈ। ਮੇਰੀ ਅਰਜ਼ ਹੈ ਕਿ ਗੁਰੂ ਸਾਹਿਬ ਸਾਡੀ ਰਿਆਸਤ ਤੋਂ ਦੂਰ ਨਾ ਜਾਣ। ਜੇ ਉਨ੍ਹਾਂ ਨੂੰ ਕੀਰਤਪੁਰ ਵਿਚ ਥਾਂ ਥੋੜ੍ਹੀ ਜਾਪਦੀ ਹੈ ਤਾਂ ਮੈਂ ਨਵਾਂ ਨਗਰ ਵਸਾਉਣ ਵਾਸਤੇ ਹੋਰ ਥਾਂ ਭੇਟਾ ਕਰ ਦੇਵਾਂਗੀ। ਮਾਤਾ ਨਾਨਕੀ ਨੇ ਰਾਣੀ ਚੰਪਾ ਦੀ ਅਰਜ਼ੋਈ ਬਾਰੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦਸਿਆ। ਗੁਰੂ ਸਾਹਿਬ ਨੇ ਮਾਤਾ ਜੀ ਨੂੰ ਦੱਸਿਆ ਕਿ ਧਮਤਾਨ ਦੀਆਂ ਸੰਗਤਾਂ ਨੇ ਤਾਂ ਹੁਣ ਤਕ ਮਹਿਲ, ਧਰਮਸਾਲਾ ਤੇ ਖੂਹ ਵੀ ਤਿਆਰ ਕਰ ਦਿਤੇ ਹੋਣਗੇ। ਮਾਤਾ ਜੀ ਨੇ ਜਦ ਰਾਣੀ ਚੰਪਾ ਦੀ ਨਿੰਮੋਝੂਣਤਾ ਅਤੇ ਵੈਰਾਗ ਬਾਰੇ ਗੁਰੂ ਜੀ ਨੂੰ ਦਸਿਆ ਤਾਂ ਗੁਰੂ ਜੀ ਦੇ ਦਿਲ ਵਿਚ ਕਿਰਪਾ ਆਈ ਤੇ ਉਨ੍ਹਾਂ ਨੇ ਬਿਲਾਸਪੁਰ ਰਿਆਸਤ ਵਿਚ ਨਵਾਂ ਪਿੰਡ ਵਸਾਉਣਾ ਮਨਜ਼ੂਰ ਕਰ ਲਿਆ ਪਰ ਸ਼ਰਤ ਰੱਖੀ ਕਿ ਉਹ ਇਸ ਪਿੰਡ ਵਾਸਤੇ ਜਗਹ ਦਾਨ ਵਿਚ ਨਹੀਂ ਬਲਕਿ ਰਕਮ ਤਾਰ ਕੇ ਮੁੱਲ ਲੈਣਗੇ।

ਗੁਰੂ ਤੇਗ਼ ਬਹਾਦਰ ਸਾਹਿਬ ਨੇ ਹਥੌਤ (ਜਿੱਥੇ ਕਦੇ ਹਾਥੀਆਂ ਦੇ ਝੁੰਡ ਫਿਰਦੇ ਹੁੰਦੇ ਸਨ) ਦੇ ਇਲਾਕੇ ਵਿਚ, ਮਾਖੋਵਾਲ ਪਿੰਡ ਦੀ ਥੇਹ ਦੇ ਨੇੜੇ, ਮੀਆਂਪੁਰ, ਲੌਦੀਪੁਰ ਤੇ ਸਹੋਟਾ ਪਿੰਡਾਂ ਦੇ ਵਿਚਕਾਰਲੀ ਥਾਂ ਚੁਣੀ ਅਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਤਾਰ ਦਿਤੀ। ਅਜੋਕੇ ‘ਗੁਰਦੁਆਰਾ ਗੁਰੂ ਦੇ ਮਹਲ’ ਵਾਲੀ ਥਾਂ ’ਤੇ ਗੁਰੂ ਸਾਹਿਬ ਨੇ 19 ਜੂਨ 1665 ਦੇ ਦਿਨ ਇਕ ਦਰਖ਼ਤ ਦਾ ਤਣਾ (ਮੋਹੜੀ) ਭਾਈ ਗੁਰਦਿਤਾ (ਪੋਤਾ ਬਾਬਾ ਬੁੱਢਾ ਜੀ) ਤੋਂ ਗਡਵਾ ਕੇ ਇਕ ਨਵੇਂ ਪਿੰਡ ਦੀ ਨੀਂਹ ਰੱਖੀ। ਉਨ੍ਹਾਂ ਇਸ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ‘ਚੱਕ ਨਾਨਕੀ’ ਰੱਖਿਆ (ਹੁਣ ਸਰਕਾਰੀ ਕਾਗ਼ਜ਼ਾਂ ਵਿਚ ਇਸ ਦਾ ਨਾਂ ਸਿਰਫ਼ ‘ਚੱਕ’ ਵਜੋਂ ਹੀ ਮਿਲਦਾ ਹੈ)। ਇਸ ਸਬੰਧੀ ਭੱਟ ਵਹੀਆਂ ਵਿਚ ਇੰਵ ਜ਼ਿਕਰ ਮਿਲਦਾ ਹੈ :

“ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ, ਸਾਲ ਸਤਰਾਂ ਸੈ ਬਾਈਸ, ਅਸਾਢ ਪਰਵਿਸ਼ਟੇ ਇੱਕੀਸ, ਸੋਮਵਾਰ ਕੋ ਮਾਖੋਵਾਲ ਕੇ ਥੇਹ ਤੇ ਗਾਮ ਬਨਾਇਆ। ਨਾਮ ਚੱਕ ਨਾਨਕੀ ਰਾਖਾ।“ (ਭੱਟ ਵਹੀ ਮੁਲਤਾਨੀ ਸਿੰਧੀ)

ਚੱਕ ਨਾਨਕੀ ਵਿਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਘਰ (ਮੌਜੂਦਾ ਗੁਰਦੁਆਰਾ ‘ਗੁਰੁ ਦੇ ਮਹਿਲ’ ਵਾਲੀ ਜਗਹ) ਅਤੇ ਸਞੰਗਤ ਵਾਸਤੇ ਧਰਮਸਾਲਾ ਬਣਵਾਏ। ਕੁਝ ਚਿਰ ਏਥੇ ਰਹਿ ਕੇ ਸਿੱਖ ਸੰਗਤਾਂ ਨੂੰ ਨਵੇਂ ਪਿੰਡ ਦੀ ਸੇਵਾ ਸੰਭਾਲਣ ਮਗਰੋਂ ਆਪ ਫਿਰ ਮਾਲਵਾ ਦੇ ਦੋਰੇ’ਤੇ ਚਲ ਪਏ। ਕੀਰਤਪੁਰ ਤੋਂ ਰੋਪੜ, ਬਨੂੜ, ਰਾਜਪੁਰਾ, ਸੈਫ਼ਾਬਾਦ, ਢੋਡਾ, ਸੁਨਾਮ, ਛਾਜਲੀ, ਲਹਿਰਾਗਾਗਾ ਵਗ਼ੈਰਾ ਵਿਚੋਂ ਹੁੰਦੇ ਹੋਏ ਆਪ ਧਮਤਾਨ ਪੁੱਜੇ। ਆਪ ਇੱਥੇ ਕਾਫ਼ੀ ਦਿਨ ਬਿਤਾਉਣਾ ਚਾਹੁੰਦੇ ਸੀ ਤਾਂ ਜੋ ਭਾਈ ਦੱਗੋ ਅਤੇ ਬਾਂਗਰ ਦੇਸ ਦੀਆਂ ਸੰਗਤਾਂ ਨੂੰ ਚੱਕ ਨਾਨਕੀ ਪਿੰਡ ਵਸਾਉਣ ਅਤੇ ਰਾਣੀ ਚੰਪਾ ਦੀ ਮਜਬੂਰੀ ਬਾਰੇ ਅਤੇ ਹਿਫ਼ਾਜ਼ਤ ਪੱਖੋਂ ਇਕ ਪਹਾੜੀ ਡਿਫ਼ੈਂਸ ਸੈਂਟਰ ਦੀ ਲੋੜ ਬਾਰੇ ਜਾਣਕਾਰੀ ਦੇ ਕੇ, ਧਮਤਾਨ ਵਾਸਾ ਨਾ ਕਰ ਸਕਣ ਦੀ ਮਜਬੂਰੀ ਦਸ ਸਕਣ। ਸੰਗਤਾਂ ਇਸ ਨਵੀਂ ਖ਼ਬਰ ’ਤੇ ਬਹੁਤ ਉਦਾਸ ਹੋ ਗਈਆਂ। ਪਰ ਉਨ੍ਹਾਂ ਨੂੰ ਤਸੱਲੀ ਦੇਣ ਵਾਸਤੇ ਗੁਰੂ ਸਾਹਿਬ ਨੇ ਕਈ ਦਿਨ ਧਮਤਾਨ ਗੁਜ਼ਾਰੇ। 28 ਅਕਤੂਬਰ 1665 (ਹਿੰਦੂਆਂ ਦੇ ਦੀਵਾਲੀ ਦੇ ਤਿਉਹਾਰ) ਤਕ ਆਪ ਏਥੇ ਰਹੇ। ਹੁਣ ਜਦ ਗੁਰੂ ਸਾਹਿਬ ਨੇ ਚੱਕ ਨਾਨਕੀ ਜਾਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਸੰਗਤਾਂ ਨੇ ਜ਼ੋਰ ਪਾ ਕੇ ਆਪ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ, ਗੁਰੂ ਨਾਨਕ ਸਾਹਿਬ ਦੇ ਜਨਮ ਦਿਨ (ਜੋ ਉਸ ਸਾਲ 12 ਨਵੰਬਰ 1665 ਨੂੰ ਸੀ), ੳੁੱਥੇ ਮਨਾਉਣ ਵਾਸਤੇ ਰੋਕ ਲਿਆ।

ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ ਵੇਲੇ ਤਕ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ, ਕੱਤਕ ਦੀ ਪੂਰਨਮਾਸ਼ੀ, ਬਾਰੇ ਕੋਈ ਭੁਲੇਖਾ ਨਹੀਂ ਸੀ ਤੇ ਇਸ ਭੁਲੇਖੇ ਦੀ ਸ਼ੁਰੂਆਤ ‘ਜਨਮਸਾਖੀ ਮਿਹਰਬਾਨ ਦੇ ਲਿਖਾਰੀ ਪ੍ਰਿਥੀਚੰਦ ਮੀਣੇ ਦੇ ਪੁੱਤਰ ਮਿਹਰਬਾਨ ਨੇ ਹੀ ਕੀਤੀ ਸੀ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ

ਧਮਤਾਨ ਰਹਿੰਦਿਆਂ ਇਕ ਦਿਨ ਗੁਰੂ ਸਾਹਿਬ ਨੇੜੇ ਦੇ ਜੰਗਲ ਵਿਚ ਸ਼ਿਕਾਰ ਖੇਡਣ ਗਏ। ਇਸ ਸਮੇਂ ਆਪ ਦੇ ਨਾਲ ਭਾਈ ਦੱਗੋ ਅਤੇ ਹੋਰ ਬਹੁਤ ਸਾਰੇ ਸਿੱਖ ਵੀ ਸਨ। ਜੰਗਲ ਵਿਚ ਆਪ ਜੀ ਨੂੰ ਇਸ ਇਲਾਕੇ ਦੇ ਫ਼ੌਜਦਾਰ ਆਲਮ ਖਾਨ ਰੁਹੇਲਾ ਨੇ ਸ਼ਾਹੀ ਹੁਕਮ ਹੇਠ ਗ੍ਰਿਫ਼ਤਾਰ ਕਰ ਲਿਆ। ਔਰੰਗਜ਼ੇਬ ਦਾ ਹੁਕਮ ਸੀ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਵੀ ਨਾ ਤਾਂ ਹਥਿਆਰ ਰਖ ਸਕਦਾ ਸੀ ਤੇ ਨਾ ਸ਼ਿਕਾਰ ਕਰ ਸਕਦਾ ਸੀ। ਆਲਮ ਖ਼ਾਨ ਆਪ ਨੂੰ ਗ੍ਰਿਫ਼ਤਾਰ ਕਰ ਕੇ ਦਿਲੀ ਲੈ ਗਿਆ ਅਤੇ 8 ਨਵੰਬਰ 1665 ਦੇ ਦਿਨ ਔਰੰਗਜ਼ੇਬ ਕੋਲ ਪੇਸ਼ ਕੀਤਾ। ਇਸ ਸਬੰਧੀ ਭੱਟ ਵਹੀਆਂ ਵਿਚ ਵੀ ਜ਼ਿਕਰ ਮਿਲਦਾ ਹੈ:

“ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਲ ਨਾਮਾਂ ਕੋ ਗਾਮ ਧਮਤਾਨ ਪਰਗਨਾ ਬਾਂਗਰ ਸੇ ਆਲਮ ਖਾਨ ਰੁਹੇਲਾ ਸ਼ਾਹੀ ਹੁਕਮ ਗੈਲ ਦਿਹਲੀ ਕੋ ਲੈ ਕੇ ਆਇਆ। ਸਾਲ ਸਤਰਾਂ ਸੈ ਬਾਈਸ ਕਾਰਤਕ ਮਾਸੇ ਸ਼ੁਕਲ ਪਖੇ ਗਿਆਰਸ ਕੋ। ਸਾਥ ਦੀਵਾਨ ਮਤੀ ਦਾਸ ਸਤੀ ਦਾਸ ਆਏ ਬੇਏ ਹੀਰਾ ਨੰਦ ਛਿਬਰ ਕੇ ਗੁਆਲ ਦਾਸ ਆਇਆ ਬੇਟਾ ਛੁਟੇ ਮੱਲ ਛਿੱਬਰ ਕਾ ਗੁਰਦਾਸ ਆਇਆ ਬੇਟਾ ਕੀਰਤ ਬੜ੍ਹਤੀਏ ਕਾ ਸੰਗਤਾ ਆਇਆ ਬੇਟਾ ਬਿੰਨੇ ਉੱਪਲ ਕਾ। ਜੇਠਾ ਦਿਆਲ ਦਾਸ ਆਏ ਬੇਟੇ ਮਾਈ ਦਾਸ ਜਲਹਾਨੇ ਬਲਉਂਤ ਕੇ। ਹੋਰ ਸਿੱਖ ਫਕੀਰ ਫੜੇ ਆਏ।”

“ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾ ਕੋ ਬਾਦਸ਼ਾਹ ਔਰੰਗਜ਼ੇਬ ਨੇ ਕੰਵਰ ਰਾਮ ਸਿੰਹ ਕਛਵਾਹਾ ਬੇਟਾ ਰਾਜਾ ਜੈ ਸਿੰਹ ਮਿਰਜ਼ਾ ਕੀ ਮਿਸਲ ਮੇਂ ਨਜ਼ਰਬੰਦ ਕੀਯਾ ਜਾਨੇ ਕਾ ਹੁਕਮ ਦੀਯਾ। ਦੋ ਮਾਸ ਤੀਨ ਦਿਨ ਗੁਰੂ ਜੀ ਬੰਦ ਰਹੇ। ਸੰਮਤ ਸਤਰਾਂ ਸੈ ਬਾਈਸ ਕ੍ਰਿਸਨਾ ਪਖੇ ਪੋਸ ਮਾਖ ਕੀ ਏਕਮ ਕੋ ਮੁਕਤ ਹੁਏ।” (ਉਪਰਲੀਆਂ ਦੋਵੇਂ ਐਂਟਰੀਆਂ ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਓਂ ਕਾ ਵਿਚੋਂ ਹਨ)।

ਔਰੰਗਜ਼ੇਬ ਨੇ ਗਰੁੂ ਸਾਹਿਬ ਤੋਂ ਹਥਿਆਰ ਰੱਖਣ ਅਤੇ ਸ਼ਿਕਾਰ ਖੇਡਣ ਦੀ ਜਵਾਬ-ਤਲਬੀ ਕਰਨ ਦੇ ਨਾਲ-ਨਾਲ ਇਸਲਾਮ ਅਤੇ ਸਿੱਖ ਧਰਮ ਬਾਰੇ ਵੀ ਚਰਚਾ ਕੀਤਾ। ਉਸ ਨੇ ਗੁਰੂ ਸਾਹਿਬ ਨੂੂੰ ਕਿਹਾ ਕਿ ਜੇ ਉਹ ਹਥਿਆਰਬੰਦ ਰਹਿਣਾ ਚਾਹੁੰਦੇ ਹਨ ਤਾਂ ਉਹ ਮੁਸਲਮਾਨ ਹੋ ਜਾਣ। ਗੁਰੂ ਸਾਹਿਬ ਵਲੋਂ ਮੁਸਲਮਾਨ ਬਣਨੋਂ ਨਾਂਹ ਕਰਨ ’ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿਤਾ। ਇਸ ਸਮੇਂ ਰਾਜਾ ਜੈ ਸਿੰਹ ਮਿਰਜ਼ਾ ਦਾ ਪੁਤਰ ਕੰਵਰ ਰਾਮ ਸਿੰਹ ਮਿਰਜ਼ਾ ਵੀ ਦਰਬਾਰ ਵਿਚ ਹਾਜ਼ਿਰ ਸੀ। ਉਸ ਨੇ ਔਰੰਗਜ਼ੇਬ ਨੂੰ ਅਜਿਹਾ ਕਰਨੋਂ ਵਰਜਿਆ। ਕੁਝ ਚਿਰ ਸੋਚ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਰਾਮ ਸਿੰਹ ਮਿਰਜ਼ਾ ਦੀ ਮਿਸਲ (ਹਿਰਾਸਤ) ਵਿਚ ਭੇਜ ਦਿਤਾ। ਮਗਰੋਂ ਕੰਵਰ ਰਾਮ ਸਿੰਹ ਨੇ ਆਪਣੀ ਮਰਜ਼ੀ ਨਾਲ ਗੁਰੂ ਸਾਹਿਬ ਨੂੰ 31 ਦਸੰਬਰ 1665 ਦੇ ਦਿਨ ਰਿਹਾ ਕਰ ਦਿੱਤਾ।

ਪੂਰਬ ਦੇਸ ਦਾ ਦੂਜਾ ਦੌਰਾ

31 ਦਸੰਬਰ ਦੇ ਦਿਨ ਰਿਹਾਈ ਮਗਰੋਂ ਗੁਰੂ ਸਾਹਿਬ ਤਿੰਨ ਦਿਨ ਰਾਜਾ ਰਾਮ ਸਿੰਹ ਮਿਰਜ਼ਾ ਦੇ ਘਰ ਵਿਚ ਰਹੇ। 3 ਜਨਵਰੀ 1666 ਦੇ ਦਿਨ ਗੁਰੂ ਸਾਹਿਬ ਆਗਰਾ ਵਲ ਚਲ ਪਏੇ। ਆਗਰਾ, ਪ੍ਰਯਾਗ (ਹੁਣ ਅਲਾਹਾਬਾਦ) ਅਤੇ ਕਾਸ਼ੀ (ਵਾਰਾਨਸੀ) ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਗੁਰੂ ਸਾਹਿਬ ਗਯਾ ਵਲ ਗਏ ਤੇ ਧਰਮ ਪਰਚਾਰ ਕਰਦੇ-ਕਰਦੇ ਅਖੀਰ ਪਟਨਾ ਪੁਜ ਗਏ, ਜਿੱਥੇ ਉਨ੍ਹਾਂ ਕਈ ਮਹੀਨੇ ਨਿਵਾਸ ਰਖਿਆ।ਦਿੱਲੀ ਤੋਂ ਚਲ ਕੇ ਆਪ ਪਹਿਲਾਂ ਹਰਦੁਆਰ ਵਿਚ ਰੁਕੇ। ਇਸ ਸਮੇਂ ਦੌਰਾਨ, 21 ਅਪ੍ਰੈਲ 1666 ਦੇ ਦਿਨ ਆਪ ਹਰਦੁਆਰ ਵਿਚ ਸਨ। (1665-66 ਵਿਚ, ਇਸ ਸਾਰੇ ਸਮੇਂ ਦੌਰਾਨ, ਮਾਤਾ ਗੁਜਰੀ ਪਟਨਾ ਵਿਚ ਸਨ ਇਸ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਸੰਬਰ 1666 ਵਿਚ ਹਰਗਿਜ਼ ਨਹੀਂ ਹੋ ਸਕਦਾ)। ਇੱਥੋਂ ਆਪ ਆਸਾਮ, ਬੰਗਾਲ ਅਤੇ ਬਿਹਾਰ ਦੇ ਕਈ ਹਿੱਸਿਆਂ ਵਿਚ ਜਾ ਕੇ ਧਰਮ ਪਰਚਾਰ ਕਰਦੇ ਰਹੇ।

ਉਧਰ ਔਰੰਗਜ਼ੇਬ ਨੇ 27 ਦਸੰਬਰ 1667 ਦੇ ਦਿਨ ਮਿਰਜ਼ਾ ਰਾਮ ਸਿੰਹ ਨੂੰ ਫ਼ੌਜ ਦੇ ਕੇ ਅਸਾਮ ਦੇ ਰਾਜੇ ਦੀ ਬਗਾਵਤ ਨੂੰ ਦਬਾਉਣ ਵਾਸਤੇ ਤੋਰਿਆ। ਔਰੰਗਜ਼ੇਬ ਕਈ ਕਾਰਨਾਂ ਕਰ ਕੇ ਕੰਵਰ ਰਾਮ ਸਿੰਹ ਨਾਲ ਖ਼ਫ਼ਾ ਸੀ ਤੇ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ।  ਇਨ੍ਹਾਂ ਕਾਰਨਾਂ ਵਿਚ ਸ਼ਿਵਜੀ ਮਰਹੱਟਾ ਦੀ ਰਾਮ ਸਿੰਹ ਦੀ ਸਪੁਰਦਗੀ ਵਿਚੋਂ ਫ਼ਰਾਰੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਿਹਾਈ ਵੀ ਸ਼ਾਮਿਲ ਸੀ। ਰਾਮ ਸਿੰਹ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵੇਲੇ ਔਰੰਗਜ਼ੇਬ ਦੀ ਮਨਜ਼ੂਰੀ ਨਹੀਂ ਸੀ ਲਈ। ਇਸ ਕਰ ਕੇ ਔਰੰਗਜ਼ੇਬ ਨੇ ਰਾਮ ਸਿੰਹ ਨੂੰ ਇਹ ਸੋਚ ਕੇ ਅਸਾਮ ਦੀ ਖ਼ਤਰਨਾਕ ਮੁਹਿੰਮ ਤੇ ਭੇਜਿਆ ਕਿ ਜੇ ਉਹ ਉੱਥੇ ਮਾਰਿਆ ਗਿਆ ਤਾਂ ਉਸ ਨੂੰ ਸਜ਼ਾ ਮਿਲ ਜਾਵੇਗੀ ਤੇ ਜੇ ਉਹ ਅਸਾਮ ਦੇ ਰਾਜੇ ਨੂੰ ਜਿਤ ਆਇਆ ਤਾਂ ਰਾਮ ਸਿੰਹ ਦੀ ਸਜ਼ਾ ਦੀ ਮੁਆਫ਼ੀ ਵੀ ਹੋ ਜਾਵੇਗੀ ਅਤੇ ਮੁਗਲ ਸਲਤਨਤ ਦੀ ਹਕੂਮਤ ਦਾ ਅਸਾਮ ਵਿਚ ਵੀ ਬੋਲਬਾਲਾ ਕਾਇਮ ਹੋ ਜਾਵੇਗਾ। ਰਾਮ ਸਿੰਹ ਅੰਦਰੋਂ-ਅੰਦਰੀਂ ਅਸਾਮ ਜਾਣੋਂ ਡਰ ਰਿਹਾ ਸੀ ਪਰ ਉਸ ਦੀ ਮਾਂ ਪੁਸ਼ਪਾ ਰਾਣੀ ਨੇ ਉਸ ਨੂੰ ਤਸੱਲੀ ਦਿਤੀ ਤੇ ਕਿਹਾ ਕਿ ‘ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਵਿਚ ਹਨ, ਤੂੰ ਉਨ੍ਹਾਂ ਦੀ ਮਦਦ ਲੈ ਲਈਂ, ਤੇਰਾ ਕੁਝ ਨਹੀਂ ਵਿਗੜੇਗਾ।’

ਅਸਾਮ ਦੇ ਰਾਜੇ ਅਤੇ ਰਾਮ ਸਿੰਹ ਵਿਚ ਸਮਝੌਤਾ

ਅਸਾਮ ਦਾ ਰਾਜਾ ਚਕਰਧਵਜ ਸਿੰਹ ਬੜਾ ਨਿਡਰ ਤੇ ਜੰਗਜੂ ਸੀ। ਉਸ ਨੇ ਕਦੇ ਵੀ ਔਰੰਗਜ਼ੇਬ ਦੀ ਈਨ ਨਹੀਂ ਮੰਨੀ ਸੀ। ਉਸ ਦੇ ਵਡੇ-ਵਡੇਰੇ ਵੀ ਮੁਗਲਾਂ ਨਾਲ ਟੱਕਰ ਲੈਣ ਤੋਂ ਨਹੀਂ ਡਰਦੇ ਸਨ। ਇਹ ਜਾਣਦੇ ਹੋਏ ਔਰੰਗਜ਼ੇਬ ਨੇ ਇਸ ਵਾਰ ਇਸ ਹਿੰਦੂ-ਰਾਜਪੂਤ ਜਰਨੈਲ ਨੂੰ ਅਸਾਮ ਭੇਜਿਆ ਸੀ। ਰਾਮ ਸਿੰਹ ਤੇ ਚਕਰਧਵਜ ਸਿੰਹ ਵਿਚਕਾਰ ਕਈ ਲੜਾਈਆਂ ਹੋਈਆਂ ਜਿਸ ਵਿਚ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਇਆ। ਅਖ਼ੀਰ ਕੋਈ ਨਤੀਜਾ ਨਾ ਨਿਕਲਦਾ ਵੇਖ ਕੇ ਰਾਮ ਸਿੰਹ ਪਟਨਾ ਗਿਆ ਅਤੇ ਜਨਵਰੀ 1668 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲਿਆ। ਗੁਰੂ ਤੇਗ਼ ਬਹਾਦਰ ਸਾਹਿਬ ਉਸ ਵਕਤ ਤਕ ਪੂਰਬ ਵਿਚ ਦੂਜਾ ਦੌਰਾ ਕਰ ਚੁਕੇ ਸਨ। ਰਾਜਾ ਚਕਰਧਵਜ ਸਿੰਹ ਵੀ ਗੁਰੂ ਸਾਹਿਬ ਦਾ ਕਦਰਦਾਨ ਸੀ। ਗੁਰੂ ਸਾਹਿਬ ਨੇ ਰਾਜਾ ਚਕਰਧਵਜ ਸਿੰਹ ਅਤੇ ਰਾਮ ਸਿੰਹ ਨੂੰ ਬਿਠਾ ਕੇ ਸਮਝੌਤਾ ਕਰਵਾ ਦਿਤਾ। ਇਸ ਸਮਝੌਤੇ ਨਾਲ ਦੋਹਾਂ ਧਿਰਾਂ ਦੀ ਇਜ਼ਤ ਵੀ ਬਚ ਗਈ ਅਤੇ ਹਜ਼ਾਰਾਂ ਜਾਨਾਂ ਵੀ ਬਚ ਗਈਆਂ। ਇਸ ਤੋਂ ਖੁਸ਼ ਹੋ ਕੇ ਰਾਮ ਸਿੰਹ ਦੇ ਰਾਜਪੂਤ ਅਤੇ ਮੁਗ਼ਲ ਫ਼ੌਜੀਆਂ ਨੇ, ਧੁਬੜੀ ਵਿਚ, ਗੁਰੂ ਨਾਨਕ ਸਾਹਿਬ ਦੀ ਫੇਰੀ ਦੀ ਯਾਦ ਵਿਚ ਇਕ ਮੰਜੀ ਸਾਹਿਬ (ਯਾਦਗਾਰ) ਉਸਾਰਿਆ। ਇਸ ਯਾਦਗਾਰ ਵਾਸਤੇ ਇਨ੍ਹਾਂ ਫ਼ੌਜੀਆਂ ਨੇ ਆਪਣੀਆਂ ਢਾਲਾਂ ਵਿਚ ਮਿੱਟੀ ਭਰ-ਭਰ ਕੇ ਇਕ ਵੱਡਾ ਥੜ੍ਹਾ ਬਣਾਇਆ। ਇਹ ਘਟਨਾ ਫ਼ਰਵਰੀ 1669 ਦੀ ਹੈ। ਹੁਣ ਉਸ ਥੜ੍ਹੇ ਵਾਲੇ ਮੰਜੀ ਸਾਹਿਬ ਵਾਲੀ ਥਾਂ ’ਤੇ ਧੁਬੜੀ ਸਾਹਿਬ ਗੁਰਦੁਆਰਾ ਉਸਾਰਿਆ ਹੋਇਆ ਹੈ।ਇਸੇ ਦੌਰੇ ਦੌਰਾਨ ਆਪ ਨੇ ਤਿਰਪੁਰਾ ਤੇ ਜੈਂਤੀਆ ਦੇ ਰਾਜੇ ਨੂੰ ਵੀ ਸਿੱਖੀ ਵਿਚ ਸ਼ਾਮਿਲ ਕੀਤਾ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਦੂਜੀ ਗ੍ਰਿਫ਼ਤਾਰੀ

1670 ਦੀ ਮਾਰਚ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਤੋਂ ਵਾਪਿਸ ਪੰਜਾਬ ਵਲ ਚਲ ਪਏ। ਉਨ੍ਹਾਂ ਨੇ ਮਾਤਾ ਗੁਜਰੀ ਅਤੇ ਸਾਢੇ ਅੱਠ ਸਾਲ ਦੇ ਸਾਹਿਬਜ਼ਾਦਾ ਗੋਬਿੰਦ ਦਾਸ, ਕਿਰਪਾਲ (ਉਨ੍ਹਾਂ ਦਾ ਸਾਲਾ) ਅਤੇ ਚਉਪਤਿ ਰਾਇ ਨੂੰ ਕੁਝ ਸਿੱਖਾਂ ਨਾਲ ਵਖਰਿਆਂ ਸਿੱਧਾ (ਅੰਬਾਲਾ ਦੇ ਨੇੜੇ) ਲਖਨੌਰ (ਮਾਤਾ ਗੁਜਰੀ ਦੇ ਪੇਕੇ ਪਿੰਡ) ਵਲ ਭੇਜ ਦਿਤਾ ਅਤੇ ਆਪ ਜੈਂਤੀਆ ਪਹਾੜੀਆਂ ਚੋਂ ਹੁੰਦੇ ਹੋਏ ਸਿਲਹਟ ਪੁੱਜੇ। ਉਨ੍ਹੀਂ ਦਿਨੀਂ ਹੀ ਬਰਸਾਤਾਂ ਸ਼ੁਰੂ ਹੋ ਗਈਆਂ। ਅਗਲੇ ਕਈ ਹਫ਼ਤੇ ਗਰੂ ਸਾਹਿਬ ਸਿਲਹਟ ਵਿਚ ਰਹੇ। ਬਰਸਾਤਾਂ ਘਟ ਹੋ ਜਾਣ ਮਗਰੋਂ ਆਪ ਚਿਟਾਗਾਂਗ ਤੇ ਸ਼ੈਰਤਾਗੰਜ ਗਏ। ਇੱਥੋਂ ਆਪ ਨੂੰ ਜੈਂਤੀਆਂ ਤੇ ਤ੍ਰਿਪੁਰਾ ਦਾ ਰਾਜਾ ਰਾਮ ਸਿੰਹ ਆਪਣੀ ਰਾਜਧਾਨੀ ਅਗਰਤਲਾ ਲੈ ਗਿਆ। ਕੁਝ ਚਿਰ ਉੱਥੇ ਰਹਿਣ ਮਹਰੋਂ ਆਪ ਫਿਰ ਚਿਟਾਗਾਂਗ ਆ ਗਏ ਤੇ ਏਥੋਂ ਨੋਆਖਲੀ, ਚਾਂਦਪੁਰ, ਨਰੈਣਗੰਜ ਤੇ ਢਾਕਾ ਗਏ। ਇਸ ਮਗਰੋਂ ਆਪ ਕੂਚ ਬਿਹਾਰ, ਚੰਦਰ ਭਾਗਾ, ਕਿਸ਼ਨ ਗੰਜ, ਪੂਰਨੀਆ, ਬੋਂਗੇ ਗਾਓਂ, ਸਿਲੀਗੁੜੀ, ਕਟਿਹਾਰ ਤੇ ਸਾਸਾਰਾਮ ਹੁੰਦੇ ਕਾਸ਼ੀ ਪੁੱਜੇ।

ਕੁਝ ਦਿਨ ਕਾਸ਼ੀ ਰਹਿਣ ਮਗਰੋਂ ਆਪ ਪ੍ਰਯਾਗ, ਮਿਰਜ਼ਾਪੁਰ ਤੇ ਆਗਰਾ ਹੋ ਕੇ ਦਿੱਲੀ ਵਾਸਤੇ ਚਲ ਪਏ। ਗੁਰੂ ਸਾਹਿਬ ਜਦੋਂ ਆਗਰੇ ਪੁੱਜੇ ਤਾਂ ਇੱਥੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਿਜਾਇਆ ਗਿਆ। ਦਿਲੀ ਵਿਚ ਜਦ ਪੁਸ਼ਪਾ ਰਾਣੀ ਨੂੰ ਪਤਾ ਲਗਾ ਤਾਂ ਉਸ ਨੇ ਮੁਗ਼ਲ ਫ਼ੌਜਦਾਰ ਨੂੰ ਗੁਰੂ ਸਾਹਿਬ ਰਿਹਾ ਕਰਨ ਵਾਸਤੇ ਕਿਹਾ। ਜਦੋਂ ਫ਼ੌਜਦਾਰ ਨੂੰ ਪਤਾ ਲਗਾ ਕਿ ਅਸਾਮ ਦਾ ਮਸਲਾ ਹੱਲ ਕਰਵਾਉਣ ਵਾਲੇ ਗੁਰੂ ਸਾਹਿਬ ਹੀ ਸਨ ਤਾਂ ਉਸ ਨੇ ਮੁਆਫ਼ੀ ਮੰਗੀ ਅਤੇ ਗੁਰੂ ਸਾਹਿਬ ਨੂੰ ਰਿਹਾ ਕਰ ਦਿਤਾ।  ਇਹ ਗੱਲ ਸਤੰਬਰ 1670 ਦੀ ਹੈ। ਇਸ ਮਗਰੋਂ ਗੁਰੂ ਸਾਹਿਬ ਪੰਜਾਬ ਵੱਲ ਚਲ ਪਏ। ਗੁਰੂ ਸਾਹਿਬ ਤਰਾਵੜੀ, ਕੁਰੂਕਸ਼ੇਤਰ, ਪਿਹੋਵਾ, ਧਮਤਾਨ, ਸੈਫ਼ਾਬਾਦ, ਲਹਿਲ, ਲੰਗ, ਮੂਲੋਵਾਲ, ਸੇਖਾ, ਠੀਕਰੀਵਾਲਾ, ਮੱਲ੍ਹਾ, ਕਰਤਾਰਪੁਰ (ਜਲੰਧਰ) ਹੁੰਦੇ ਹੋਏ ਬਕਾਲਾ ਪੁੱਜੇ। ਉਧਰ ਮਾਤਾ ਗੁਜਰੀ ਅਤੇ ਸਾਹਿਬਜ਼ਾਦਾ ਗੋਬਿੰਦ ਦਾਸ ਵੀ ਕੁਝ ਦਿਨ ਲਖਨੌਰ ਰਹਿਣ ਮਗਰੋਂ ਬਕਾਲਾ ਪੁਜ ਗਏ। ਗੁਰੂ ਤੇਗ਼ ਬਹਾਦਰ ਸਾਹਿਬ 1670 ਦੇ ਅਖ਼ੀਰ ਤੋਂ ਮਾਰਚ 1672 ਤਕ ਬਕਾਲਾ ਵਿਚ ਰਹੇ।

ਚੱਕ ਨਾਨਕੀ ਵਿਚ

ਤਕਰੀਬਨ ਡੇਢ ਸਾਲ ਬਕਾਲਾ ਰਹਿਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਨਵੇਂ ਨਗਰ ‘ਚਕ ਨਾਨਕੀ’ ਜਾਣ ਦਾ ਫੈਸਲਾ ਕਰ ਲਿਆ। ਬਿਲਾਸਪੁਰ ਦੀ ਮਹਾਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਕਈ ਵਾਰ ਪੈਗ਼ਾਮ ਭੇਜਿਆ ਸੀ। ਗੁਰੂ ਸਾਹਿਬ ਆਪ ਵੀ ਬਿਲਾਸਪੁਰ ਜਾਣਾ ਚਾਹੁੰਦੇ ਸਨ। ਉਧਰ ਸਾਹਿਬਜ਼ਾਦਾ ਗੋਬਿੰਦ ਦਾਸ ਵੀ ਆਪਣੀ ਦਾਦੀ ਦੇ ਨਾਂ ’ਤੇ ਵਸਿਆ ਪਿੰਡ ਵੇਖਣ ਦਾ ਚਾਹਵਾਨ ਸੀ। ਅਖ਼ੀਰ ਮਾਰਚ 1672 ਦੇ ਆਖ਼ਰੀ ਹਫ਼ਤੇ ਗੁਰੂ ਸਾਹਿਬ ਨੇ ‘ਚੱਕ ਨਾਨਕੀ’ ਜਾਣ ਦੀ ਤਿਆਰੀ ਕਰ ਲਈ। ਆਪ ਮਾਰਚ 1673 ਦੇ ਅਖੀਰ ਵਿਚ ‘ਚੱਕ ਨਾਨਕੀ’ ਪੁਜੇ। 28 ਮਾਰਚ 1673 ਦੇ ਦਿਨ ਬਿਕਰਮੀ ਸੰਮਤ ਦੇ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਸੀ। ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ‘ਚੱਕ ਨਾਨਕੀ’ ਆਈਆਂ। ਹੁਣ ਚੱਕ ਨਾਨਕੀ ਸਿੱਖ ਪੰਥ ਦਾ ਨਵਾਂ ਸੈਂਟਰ ਬਣ ਗਿਆ ਸੀ।

ਗਰੂ ਤੇਗ਼ ਬਹਾਦਰ ਸਾਹਿਬ ਨੇ ਸਾਹਿਬਜਾਦਾ ਗੋਬਿੰਦ ਦਾਸ ਨੂੰ ਹਥਿਆਰਬੰਦ ਟਰੇਨਿੰਗ ਦੇਣ ਵਾਸਤੇ ਭਾਈ ਬਜਰ ਸਿੰਘ ਦੀ ਡਿਊੂਟੀ ਲਾਈ। ਦੀਵਾਨ ਦਰਗਹ ਮੱਲ ਤੇ ਭਾਈ ਮਨੀ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਹੀ ਵਿਦਿਆ ਦਾ ਚੋਖਾ ਭੰਡਾਰ ਦੇ ਦਿਤਾ ਹੋਇਆ ਸੀ। ਗੁਰੂ ਸਾਹਿਬ ਨੇ 12 ਮਈ 1673 ਦੇ ਦਿਨ ਗੋਬਿੰਦ ਦਾਸ ਦੀ ਮੰਗਣੀ ਲਾਹੌਰ ਦੇ ਭਾਈ ਹਰਜਸ ਸੁਭਿੱਖੀ ਦੀ ਬੇਟੀ ਬੀਬੀ ਜੀਤਾਂ ਨਾਲ ਕਰ ਦਿਤੀ। ਇਨੀਂ ਦਿਨੀ ਹੀ ਭਾਈ ਆਲਮ ਚੰਦ (ਨੱਚਣਾ) ਵੀ ਗੁਰੂ ਦਰਬਾਰ ਵਿਚ ਸ਼ਾਮਿਲ ਹੋ ਗਿਆ। ਅਗਲੇ ਤਿੰਨ ਸਾਲਾਂ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਉਥੇ ਹੀ ਰਹੇ।

ਕਸ਼ਮੀਰੀ ਬ੍ਰਾਹਮਣਾਂ ਦਾ ਚੱਕ ਨਾਨਕੀ ਆਉਣਾ

ਹਰ ਰੋਜ਼ ਕਿਸੇ ਨਾ ਕਿਸੇ ਇਲਾਕੇ ਵਿੱਚੋਂ ਸੰਗਤਾਂ ‘ਚੱਕ ਨਾਨਕੀ’ ਆਉਂਦੀਆਂ ਰਹਿੰਦੀਆਂ ਸਨ। ਇਨ੍ਹਾਂ ਜੱਥਿਆਂ ਵਿਚ 25 ਮਈ 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ ਕਸ਼ਮੀਰ ਵਿਚ ਸਿੱਖ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ  ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ (ਹੁਣ ਦਮਦਮਾ ਸਾਹਿਬ, ਥੜ੍ਹਾ ਸਾਹਿਬ ਤੇ ਭੋਰਾ ਸਾਹਿਬ ਗੁਰਦੁਆਰਾ ‘ਗੁਰੂ ਦੇ ਮਹਲ’ ਵਾਲੇ ਕੰਪਲੈਕਸ ਦਾ ਹਿੱਸਾ ਹਨ) ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਸੈਂਟਰਾਂ ਤੋਂ ਹੋ ਆਏ ਹਾਂ। ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਆਪਣੀ ਬੇਵਸੀ ਜ਼ਾਹਿਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ: “ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ (ਗੁਰੂ) ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।”

ਗੁਰੂ ਸਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਹ ਬੇਬਸ, ਬੇਆਸ, ਬੇਦਿਲ, ਬੇਜਾਨ ਆਏ ਸਨ, ਪਰ ਬੜੇ ਸਕੂਨ, ਉਂਮੀਦ, ਹੌਸਲੇ ਤੇ ਚੜ੍ਹਦੀ ਕਲਾ ਵਿਚ ਚੱਕ ਨਾਨਕੀ ਤੋਂ ਕਸ਼ਮੀਰ ਨੂੰ ਮੁੜੇ। ਉਨ੍ਹਾਂ ਦੇ ਜਾਣ ਮਗਰੋਂ ਗੋਬਿੰਦ ਦਾਸ ਨੇ ਗੁਰੂ ਸਾਹਿਬ ਨੂੰ ਸੰਜੀਦਾ ਵੇਖ ਦੇ ਪੁਛਿਆ ਕਿ ਇਸ ਮਸਲੇ ਵਾਸਤੇ ਤੁਸੀਂ ਕੀ ਕਰੋਗੇ? ਗੁਰੂ ਸਾਹਿਬ ਨੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਮਿਲਾਂਗਾ। ਪਰ ਮੈਨੂੰ ਪਤਾ ਹੈ ਕਿ ਉਹ ਕੱਟੜ ਸੁੰਨੀ ਮੁਸਲਮਾਨ ਹੈ। ਮੈਨੂੰ ਇਸ ਮਕਸਦ ਵਾਸਤੇ ਸ਼ਹੀਦੀ ਦੇਣੀ ਹੀ ਪੈਣੀ ਹੈ। ਇਸ ਵੇਲੇ ਗੋਬਿੰਦ ਦਾਸ ਦੀ ਉਮਰ ਸਿਰਫ਼ 13 ਸਾਲ 4 ਮਹੀਨੇ 8 ਦਿਨ ਸੀ। ਕਸ਼ਮੀਰੀ ਬ੍ਰਾਹਮਣਾਂ ਦੇ ਚੱਕ ਨਾਨਕੀ ਆਉਣ ਦਾ ਜ਼ਿਕਰ ਭੱਟ ਵਹੀਆਂ ਵਿਚ ਇੰਞ ਮਿਲਦਾ ਹੈ:

“ਭਾਈ ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਰੈਣ ਦਾਸ ਕਾ, ਪੜਪੋਤਾ ਬ੍ਰਹਮ ਦਾਸ ਕਾ, ਬੰਸ ਠਾਕਰ ਦਾਸ ਕੀ, ਗਤ ਗੋਤ੍ਰ ਮੁਝਾਲ, ਬ੍ਰਾਹਮਣ, ਵਾਸੀ ਮਟਨ, ਦੇਸ ਕਸ਼ਮੀਰ, ਸੰਬਤ ਸਤਰਾਂ ਸੈ ਬਤੀਸ, ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦਿੰਹ, ਖੋੜਸ ਬ੍ਰਾਹਮਣੋਂ ਕੋ ਗੈਲ ਲੈ, ਚੱਕ ਨਾਨਕੀ, ਪਰਗਣਾ ਕਹਿਲੂਰ, ਗੁਰੂ ਤੇਗ਼ ਬਹਾਦਰ ਜੀ, ਮਹਲ ਨਾਂਵਾਂ ਕੇ ਦਰਬਾਰ ਆਇ ਫਰਿਆਦੀ ਹੂਆ। ਗੁਰੂ ਜੀ ਨੇ ਇਨ੍ਹੇਂ ਧੀਰਜ ਦਈ, ਬਚਨ ਹੋਆ:‘ਤੁਸਾਂ ਦੀ ਰਖਿਆ ਬਾਬਾ ਨਾਨਕ ਕਰੇਗਾ’।” (ਭੱਟ ਵਹੀ ਮੁਲਤਾਨੀ ਸਿੰਧੀ)

ਕਵੀ ਕੇਸ਼ਵ ਭੱਟ ਇਸ ਮੌਕੇ ਨੂੰ ਇੰਵ ਬਿਆਨ ਕਰਦਾ ਹੈ:

ਬਾਂਹਿ ਜਿਨਾਂ  ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ।

ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋੜੀਏ।

(ਗੁਰੁ) ਗੋਬਿੰਦ ਦਾਸ ਨੂੰ ਗੁਰਗੱਦੀ ਸੌਂਪਣਾ

ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਾਰੇ ਪ੍ਰਮੁਖ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੱਕ ਨਾਨਕੀ ਬੁਲਾ ਲਿਆ। ਗੁਰੂ ਜੀ ਨੇ ਉਨ੍ਹਾਂ ਨੂੰ ਸਾਰੇ ਮਸਲੇ ਬਾਰੇ ਦਸਿਆ ਤੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਜਾ ਕੇ ਮਿਲਾਂਗਾ। ਮੈਨੂੰ ਪਤਾ ਹੈ ਕਿ ਮੈਨੂੰ ਸ਼ਹੀਦੀ ਦੇਣੀ ਪੈਣੀ ਹੈ। ਮੇਰੇ ਮਗਰੋਂ ਗੁਰਗੱਦੀ ਦੀ ਸੇਵਾ ਗੁਰੂ ਗੋਬਿੰਦ ਦਾਸ ਸੰਭਾਲਣਗੇ। ਤੁਸੀਂ ਸਾਰਿਆਂ ਨੇ ਇਨ੍ਹਾਂ ਦਾ ਸਾਥ ਦੇਣਾ ਹੈ। ਇਹ ਯਕੀਨੀ ਹੈ ਕਿ ਇਸ ਮਗਰੋਂ ਜ਼ੁਲਮ ਨੂੰ ਰੋਕਣ ਵਾਸਤੇ ਹਥਿਆਰ ਵੀ ਚੁਕਣੇ ਪੈਣੇ ਹਨ। ਬਿਨਾ ਲਗਾਤਾਰ ਤਿਆਰੀ ਦੇ ਹਥਿਆਰਬੰਦ ਕਾਰਵਾਈ ਨਹੀਂ ਕਰਨੀ ਹੈ। ਇਸ ਮਗਰੋਂ ਆਪ ਨੇ 8 ਜੁਲਾਈ 1675 ਦੇ ਦਿਨ ਗੋਬਿੰਦ ਦਾਸ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕੀਤੀ। 11 ਜੁਲਾਈ ਨੂੰ ਗੁਰੂ ਸਾਹਿਬ ਦਿੱਲੀ ਜਾਣ ਵਾਸਤੇ ਚੱਕ ਨਾਨਕੀ ਤੋਂ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਵੀ ਸਨ। ਭੱਟ ਵਹੀ ਮੁਤਾਬਿਕ:

ਸਾਵਨ ਪ੍ਰਵਿਸ਼ਟੇ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਦੇ ਕੇ ਦਿਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ। ਸਾਥ ਦੀਵਾਨ ਮਤੀ ਦਾਸ ਸਤੀ ਦਾਸ ਰਸੋਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਉਂਤ ਆਇਆ। (ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ)।

ਇਨ੍ਹਾਂ ਦਿਨਾਂ ਵਿਚ ਔਰੰਗਜ਼ੇਬ ਦਿੱਲੀ ਵਿਚ ਨਹੀਂ ਸੀ ਤੇ ਹਸਨ ਅਬਦਾਲ ਗਿਆ ਹੋਇਆ ਸੀ। (ਔਰੰਗਜ਼ੇਬ 7 ਅਪਰੈਲ 1674 ਨੂੰ ਦਿੱਲੀ ਤੋਂ ਹਸਨ ਅਬਦਾਲ ਰਵਾਨਾ ਹੋਇਆ ਸੀ ਤੇ 27 ਮਾਰਚ 1676 ਨੂੰ ਤਕਰੀਬਨ ਦੋ ਸਾਲ ਮਗਰੋਂ ਵਾਪਿਸ ਆਇਆ ਸੀ)। ਉਸ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਦੱਸ ਦਿਤਾ ਸੀ ਕਿ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲ ਆਏ ਸਨ ਤੇ ਉਸ (ਗੁਰੂ ਸਾਹਿਬ) ਨੇ ਐਲਾਨ ਕੀਤਾ ਸੀ ਕਿ “ਜੇ ਮੁਗਲ ਸਰਕਾਰ ਮੈਨੂੰ (ਗੁਰੂ ਜੀ ਨੂੰ) ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਆਪਣੇ ਆਪ ਮੁਸਲਮਾਨ ਬਣ ਜਾਣਗੇ।” ਇਹ ਸੁਣਦਿਆਂ ਔਰੰਗਜ਼ੇਬ ਨੇ ਸਰਹੰਦ ਦੇ ਸੂਬੇਦਾਰ ਅਬਦਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਹਦਾਇਤ ਦਿਤੀ ਸੀ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲ ਪੇਸ਼ ਕੀਤਾ ਜਾਵੇ। ਔਰੰਗਜ਼ੇਬ ਦਾ ਹੁਕਮ ਮਿਲਦਿਆਂ ਹੀ ਸਰਹੰਦ ਦੇ ਸੂਬੇਦਾਰ ਨੇ ਇਕ ਫ਼ੌਜੀ ਦਸਤਾ ਰੂਪੜ (ਹੁਣ ਰੋਪੜ) ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਕਮਾਨ ਹੇਠ ਚੱਕ ਨਾਨਕੀ ਨੂੰ ਰਵਾਨਾ ਕਰ ਦਿਤਾ ਸੀ। ਇਹ ਦਸਤਾ 11 ਨਵੰਬਰ ਨੂੰ ਚੱਕ ਨਾਨਕੀ ਪੁਜਾ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਗੁਰੂ ਸਾਹਿਬ ਤਾਂ ਦਿੱਲੀ ਵਾਸਤੇ ਰਵਾਨਾ ਹੋ ਚੁਕੇ ਹਨ। ਮਿਰਜ਼ਾ ਨੂਰ ਮੁਹੰਮਦ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਈਨਾਮ ਉਸ ਦੇ ਹੱਥੋਂ ਚਲਾ ਜਾਵੇ ਇਸ ਕਰ ਕੇ ਉਹ ਗੁਰੂ ਜੀ ਦੀ ਭਾਲ ਵਿਚ ਪੁੱਠੇ ਪੈਰੀਂ ਉੱਥੋਂ ਵਾਪਿਸ ਮੁੜ ਪਿਆ। ਉਸ ਨੇ ਕੀਰਤਪੁਰ ਆ ਕੇ ਗੁਰੂ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤਾ ਲਗਾ ਕਿ ਗੁਰੂ ਜੀ ਉੱਥੋਂ ਵੀ ਨਿਕਲ ਚੁਕੇ ਸਨ। ਹੁਣ ਉਹ ਮਜਬੂਰ ਹੋ ਕੇ ਰੋਪੜ ਨੂੰ ਪਰਤ ਗਿਆ।

11 ਜੁਲਾਈ ਦੀ ਰਾਤ ਗੁਰੂ ਸਾਹਿਬ ਪਿੰਡ ਮਲਿਕਪੁਰ ਰੰਘੜਾਂ ਵਿਚ ਭਾਈ ਨਗਾਹੀਆ ਦੇ ਘਰ ਠਹਿਰੇ ਸਨ। ਅਗਲੇ ਦਿਨ ਤੜਕੇ ਭਾਈ ਮਤੀ ਦਾਸ ਨਹਾਉਣ ਵਾਸਤੇ ਖੂਹ ਤੋਂ ਪਾਣੀ ਭਰਨ ਗਿਆ ਤਾਂ ਖੂਹ ਵਿਚ ਡਿਗ ਪਿਆ। ਸ਼ੋਰ ਪੈਣ ’ਤੇ ਲੋਕ ਇਕੱਠੇ ਹੋ ਗਏ। ਹੁਣ ਪਿੰਡ ਦੇ ਰੰਘੜਾਂ ਨੂੰ ਇਹ ਵੀ ਪਤਾ ਲਗ ਗਿਆ ਕਿ ਗੁਰੁੂ ਤੇਗ਼ ਬਹਾਦਰ ਸਾਹਿਬ ਵੀ ਮਲਿਕਪੁਰ ਵਿਚ ਹਨ। ਉਨ੍ਹਾਂ ਨੇ ਰੋਪੜ ਚੌਂਕੀ ਵਿਚ ਖ਼ਬਰ ਭੇਜ ਕੇ ਫ਼ੌਜ ਮੰਗਵਾ ਲਈ। ਜਦ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੂੰ ਇਹ ਖ਼ਬਰ ਮਿਲੀ ਤਾਂ ਉਹ ਖ਼ੁਸ਼ੀ ਵਿਚ ਨੱਚ ਉਠਿਆ। ਜਿਸ ਨੂੰ ਉਹ ਗ੍ਰਿਫ਼ਤਾਰ ਕਰਨ ਨਿਕਲਿਆ ਸੀ, ਉਹ ਉਸ ਨੂੰ ਅਖੀਰ ਲੱਭ ਹੀ ਪਿਆ ਸੀ। ਨੂਰ ਮੁਹੰਮਦ ਖ਼ਾਨ ਨੇ ਗੁਰੂ ਜੀ, ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਰੋਪੜ ਲੈ ਗਿਆ।ਰੋਪੜ ਤੋਂ ਉਸ ਨੇ ਤੇ ਸਰਹੰਦ ਖ਼ਬਰ ਭੇਜ ਦਿੱਤੀ। ਸਰਹੰਦ ਦੇ ਸੂਬੇਦਾਰ ਨੇ ਗੁਰੂ ਸਾਹਿਬ ਨੂੰ ਸਰਹੰਦ ਮੰਗਵਾ ਲਿਆ। ਉਸ ਨੇ ਗੁਰੂ ਜੀ ਨੂੰ ਬੱਸੀ ਪਠਾਣਾਂ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ਅਤੇ ਔਰੰਗਜ਼ੇਬ ਨੂੰ ਇਸ ਦੀ ਇਤਲਾਹ ਹਸਨ ਅਬਦਾਲ ਨੂੰ ਭੇਜ ਦਿਤੀ।

ਇਸ ਗ੍ਰਿਫ਼ਤਾਰੀ ਅਤੇ ਬੱਸੀ ਪਠਾਣਾਂ ਵਿਚ ਕੈਦ ਦਾ ਜ਼ਿਕਰ ਸੁਜਾਨ ਰਾਏ ਭੰਡਾਰੀ ‘ਖੁਲਾਸਤੁਤ ਤਵਾਰੀਖ਼’ ਵਿਚ ਵੀ ਕਰਦਾ ਹੈ। ਇਸ ਸਬੰਧੀ ਇਕ ਇੰਦਰਾਜ ‘ਭੱਟ ਵਹੀ ਮੁਲਤਾਨੀ ਸਿੰਧੀ ਖਾਤਾ ਜਲ੍ਹਾਨੇ ਬਲਉਂਤੋਂ ਕਾ’ ਵਿਚ ਵੀ ਮਿਲਦਾ ਹੈ:

ਗੁਰੂ ਤੇਗ਼ ਬਹਾਦਰ ਮਹਲ ਨਾਮਾਂ ਕੋ ਨੂਰ ਮੁਹੰਮਦ ਖ਼ਾਨ ਮਿਰਜ਼ਾ ਚਉਕੀ ਰੂਪੜ ਵਾਲੀ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਬਾਰਾਂ ਕੇ ਦਿਹੁੰ ਗਾਮ ਮਲਕਪੁਰ ਰੰਘੜਾਂ ਪਰਗਣਾ ਘਣੌਲਾ ਸੇ ਪਕੜ ਕਰ ਸਰਹੰਦ ਮੇਂ ਪਹੁੰਚਾਇਆ। ਗੈਲੋਂ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰ ਮੱਲ ਛਿਬਰ ਬਲਉਂਤ ਕੇ ਪਕੜੇ ਆਏ। ਚਾਰ ਮਾਸ ਬਸੀ ਪਠਾਣਾਂ ਬੰਦੀਖਾਨੇ ਮੇਂ ਰਹੇ। ਦੁਸ਼ਟਾਂ ਗੁਰੂ ਜੀ ਕੋ ਘਣਾ ਕਸ਼ਟ ਦੀਆ। ਗੁਰੂ ਜੀ ਨੇ ਭਾਣੇ ਕੋ ਮਾਨਾ…

ਕੇਸਰ ਸਿੰਘ ਛਿਬਰ ‘ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ’ (ਚਰਣ ਨੌਵਾਂ, ਬੰਦ 75-77), ਵਿਚ ਵੀ ਇਸ ਦਾ ਜ਼ਿਕਰ ਕਰਦਾ ਹੈ:

ਪਿੰਡ ਤੇ ਰੰਘੜ ਆਏ ਧਾਇ। ਗਹਿ ਲੀਤੇ ਸਾਹਿਬ ਤੇ ਸਤੀ ਦਾਸ।

ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ।…

ਭੇਜ ਆਦਮੀ ਫ਼ੌਜ ਰੂਪੜੋਂ ਮੰਗਾਈ।…

ਸੋ ਪਿੰਜਰਾ ਲੋਹੇ ਕਾ ਕਰ ਲਿਆਇ।

ਸਾਹਿਬ ਤਿਸ ਵਿਚ ਲੀਤੇ ਪਾਇ।

ਚਉਥੇ ਮਹੀਨੇ ਸਾਹਿਬ ਦਿੱਲੀ ਵਿਚ ਪਹੁਤੇ।

ਵਿਚ ਮਾਰਗ ਦੁਖ ਪਾਇ ਬਹੁਤੇ।

ਗੁਰੂ ਸਾਹਿਬ ਨੂੰ ਭਰਮਾਉਣ ਦੀ ਕੋਸ਼ਿਸ਼

ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਬੱਸੀ ਪਠਾਣਾਂ ਕਿਲ੍ਹੇ ਵਿਚ ਕੈਦ ਸਨ ਤਾਂ ਔਰੰਗਜ਼ੇਬ ਨੇ ਸਰਹੰਦ ਦੇ ਮੁਸਲਮਾਨ, ਨਕਸ਼ਬੰਦੀ ਫਿਰਕੇ ਦੇ (ਸ਼ੈਖ ਅਹਿਮਦ ਦੇ ਗੱਦੀ-ਨਸ਼ੀਨ) ਸ਼ੈਖ਼ ਸੈਫ਼-ਉਦ-ਦੀਨ ਦੀ ਡਿਊਟੀ ਲਾਈ ਕਿ ਉਹ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਲਿਆਉਣ ਵਾਸਤੇ ਕੋਸ਼ਿਸ਼ ਕਰੇ। ਸੈਫ਼-ਉਦ-ਦੀਨ ਨੇ ਬੱਸੀ ਪਠਾਣਾਂ ਕਿਲ੍ਹੇ ਵਿਚ ਕਈ ਵਾਰ ਫੇਰਾ ਪਾਇਆ ਅਤੇ ਗੁਰੂ ਜੀ ਨਾਲ ਚਰਚਾ ਕੀਤੀ। ਪਰ ਉਹ ਗੁਰੂ ਜੀ ਨੂੰ ਇਸਲਾਮ ਦੀ ਉੱਚਤਾ ਦੱਸਣ ਵਿਚ ਕਾਮਯਾਬ ਨਾ ਹੋ ਸਕਿਆ। ਅਖੀਰ ਉਸ ਨੇ ਹਥਿਆਰ ਸੁੱਟ ਦਿਤੇ ਤੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਤਾ ਕਿ ਗੁਰੂ ਜੀ ਨੂੰ ਦਲੀਲ ਨਾਲ ਬਦਲਿਆ ਨਹੀਂ ਜਾ ਸਕਦਾ ਤੇ ਸ਼ਾਇਦ ਤਲਵਾਰ ਦੇ ਡਰ ਨਾਲ ਹੀ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ ਹੈ।

(ਇਨ੍ਹਾਂ ਦਿਨਾਂ ਵਿਚ, ਜੁਲਾਈ 1675 ਵਿਚ, ਸ਼ਿਵਾਜੀ ਮਰਹੱਟਾ ਦਾ ਪੁੱਤਰ ਸੰਭਾਜੀ ਵੀ ਫੜਿਆ ਗਿਆ ਸੀ ਤੇ ਉਸ ਨੇ ਕੁਝ ਦਿਨ ਮਗਰੋਂ ਹੀ  ਈਨ ਮੰਨ ਲਈ ਸੀ। ਔਰੰਗਜ਼ੇਬ ਨੇ ਉਸ ਨੂੰ ਛੇ ਹਜ਼ਾਰੀ-ਛੇ ਹਜ਼ਾਰ ਦਾ ਮਨਸਬ, ਝੰਡਾ ਤੇ ਨਗਾਰਾ ਬਖ਼ਸ਼ਿਆ ਸੀ)। ‘ਮਆਸਿਰਿ-ਇ-ਆਲਮਗੀਰੀ’, ਸਫ਼ਾ 124। ਪਰ ਫ਼ਰਵਰੀ 1676 ਵਿਚ ਸ਼ਿਵਾਜੀ ਦੇ ਜੁਆਈ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ। ਉਹ ਮੁਸਲਮਾਨ ਬਣ ਗਿਆ ਤੇ ਉਸ ਦਾ ਨਾਂ ਮੁਹੰਮਦ ਕੁਲੀ ਖ਼ਾਨ ਰੱਖਿਆ ਗਿਆ ਸੀ। ‘ਮਆਸਿਰਿ-ਇ-ਆਲਮਗੀਰੀ’, ਸਫ਼ਾ 51)।

ਸ਼ੈਖ ਦਾ ਖ਼ਤ ਮਿਲਣ ਮਗਰੋਂ ਔਰੰਗਜ਼ੇਬ ਨੇ ਸਰਹੰਦ ਦੇ ਸੂਬੇਦਾਰ ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਲਿਜਾਇਆ ਜਾਏ। ਔਰੰਗਜ਼ੇਬ ਉਨ੍ਹੀਂ ਦਿਨੀਂ ਦਿੱਲੀ ਮੁੜਨ ਦੀ ਤਿਆਰੀ ਕਰ ਰਿਹਾ ਸੀ। ਪਰ ਕਿਸੇ ਕਾਰਨ ਉਸ ਨੂੰ ਹਸਨ ਅਬਦਾਲ ਵਧੇਰਾ ਸਮਾਂ ਰੁਕਣਾ ਪਿਆ। ਇਸ ਕਰ ਕੇ ਉਸ ਨੇ ਦਿੱਲੀ ਦੇ ਸੂਬੇਦਾਰ ਸਾਫ਼ੀ ਖ਼ਾਨ ਨੂੰ ਵੀ ਹਦਾਇਤ ਲਿਖ ਭੇਜੀ ਕਿ ਜੇ ਗੁਰੂ ਤੇਗ਼ ਬਹਾਦਰ ਇਸਲਾਮ ਕਬੂਲ ਕਰ ਲਵੇ ਤਾਂ ਠੀਕ ਹੈ ਨਹੀਂ ਤਾਂ ਉਸ ਨੂੰ ਸ਼ਾਹੀ ਕਾਜ਼ੀ ਤੋਂ ਫ਼ਤਵਾ ਦਿਵਾ ਕੇ ਕਤਲ ਕਰ ਦਿਤਾ ਜਾਵੇ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ

ਔਰੰਗਜ਼ੇਬ ਦੇ ਹੁਕਮ ਤੇ ਫੁਲ ਚੜ੍ਹਾਉਂਦਿਆਂ ਗੁਰੂ ਜੀ ਵਾਸਤੇ ਦਿੱਲੀ ਤੋਂ ਲੋਹੇ ਦਾ ਇਕ ਪਿੰਜਰਾ ਮੰਗਵਾਇਆ ਗਿਆ।(ਇਹ ਓਹੀ ਪਿੰਜਰਾ ਸੀ ਜਿਸ ‘ਚ 1716 ਵਿਚ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਜਾਇਆ ਗਿਆ ਸੀ)। ਉਨ੍ਹਾਂ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਲਿਜਾਇਆ ਗਿਆ। ਗੁਰੂ ਜੀ ਦਿੱਲੀ ਵਿਚ 3 ਨਵੰਬਰ 1675 ਦੇ ਦਿਨ ਪੁਜੇ ਅਤੇ (ਮੌਜੂਦਾ ਸੀਸ ਗੰਜ ਵਾਲੀ ਜਗਹ) ਕੋਤਵਾਲੀ ਵਿਚ ਕੈਦ ਕਰ ਦਿਤੇ ਗਏ। ਦਿਲੀ ਵਿਚ ਆਪ ਨੂੰ ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ ਅਗੇ ਪੇਸ਼ ਕੀਤਾ ਗਿਆ। ਕਾਜ਼ੀ ਨੇ ਗੁਰੂ ਜੀ ਨੂੰ ਫ਼ਤਵਾ ਜਾਰੀ ਕਰਦਿਆਂ ਕਿਹਾ ਕਿ ਜਾਂ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਕਾਜ਼ੀ ਨੂੰ ਜਵਾਬ ਦਿਤਾ ਕਿ ‘ਕਰਾਮਾਤ ਕਹਿਰ ਦਾ ਨਾਂ ਹੈ। ਕਰਾਮਾਤ ਤਾਂ ਰੱਬ ਆਪ ਹੀ ਹੈ। ਦੂਜਾ, ਹਰ ਇਨਸਾਨ ਨੂੰ ਆਪਣਾ ਅਕੀਦਾ, ਆਪਣਾ ਧਰਮ, ਅਖ਼ਤਿਆਰ ਕਰਨ ਦਾ ਹਕ ਹੈ, ਅਤੇ ਤੀਜਾ ਮੌਤ ਦੀ ਗੱਲ ਕਰਦਾ ਏਂ;  ਕੀ ਮੁਸਲਮਾਨ ਬਣਿਆਂ ਮੈਨੂੰ ਮੌਤ ਨਹੀਂ ਆਵੇਗੀ? ਮੌਤ ਤਾਂ ਵਾਹਿਗੁਰੂ ਦਾ ਹੁਕਮ ਹੈ। ਹਰ ਇਕ ਨੇ ਇਕ ਨਾ ਇਕ ਦਿਨ ਮਰਨਾ ਹੀ ਹੈ। ਵਾਹਿਗੁਰੂ ਨੇ ਜਿੰਨੇ ਸਾਹ ਦਿਤੇ ਹਨ ਉਨ੍ਹਾਂ ਨੂੰ ਕੋਈ ਘਟਾ ਜਾਂ ਵਧਾ ਨਹੀਂ ਸਕਦਾ।‘ ਕਾਜ਼ੀ ਅਤੇ ਸੂਬੇਦਾਰ ਇਸ ਜਵਾਬ ’ਤੇ ਖਿਝੇ ਤਾਂ ਜ਼ਰੂਰ ਪਰ ਉਨ੍ਹਾਂ ਨੇ ਇਕ ਦਿਨ ਹੋਰ ਗੁਰੂ ਜੀ ਦੇ ਜਵਾਬ ਦੀ ਉਡੀਕ ਕੀਤੀ। ਗੁਰੂ ਜੀ ਵੱਲੋਂ ਨਾਂਹ ਮਿਲਣ ਮਗਰੋਂ ਗੁਰੂ ਸਾਹਿਬ ਨੂੰ ਤਸੀਹੇ ਦੇਣ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਸਾਹਿਬ ਨੂੰ ਤਪਦੇ ਹੋਏ ਥੰਮ ਨਾਲ ਲਾਇਆ ਗਿਆ। ਉਨ੍ਹਾਂ ਦੇ ਜਿਸਮ ’ਤੇ ਬਲਦੀ ਰੇਤ ਪਾਈ ਗਈ। ਅਗਲੇ ਛੇ ਦਿਨ ਉਨ੍ਹਾਂ ਦਾ ਜਿਸਮ ਬਰੀ ਤਰਾਂ ਨਿਢਾਲ ਹੋ ਗਿਆ। ਪਰ ਇਹ ਜ਼ੁਲਮ ਵੀ ਗੁਰੂ ਸਾਹਿਬ ਨੂੰ ਬਦਲ ਨਾ ਸਕਿਆ।

11 ਨਵੰਬਰ 1675 ਦੇ ਦਿਨ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲ ਦਾਸ ਨੂੰ ਇਕ ਵੱਡੀ ਦੇਗ਼ ਵਿਚ ਪਾਣੀ ਵਿਚ ਬਿਠਾ ਕੇ ਦੇਗ਼ ਦਾ ਮੂੰਹ ਬੰਨ੍ਹ ਕੇ ਭੱਠੀ ਤੇ ਰੱਖ ਦਿੱਤਾ ਗਿਆ। ਭਾਈ ਦਿਆਲ ਦਾਸ ਦੀ ਦੇਹ ਉਬਲਦੇ ਪਾਣੀ ਵਿਚ ਫ਼ਨਾਹ ਹੋ ਗਈ। ਇਸ ਮਗਰੋਂ ਭਾਈ ਮਤੀ ਦਾਸ ਨੂੰ ਦੋ ਲਕੜਾਂ ਦੇ ਸ਼ਿਕੰਜੇ ਵਿਚ ਬੰਨ੍ਹ ਕੇ ਚੀਰ ਦਿਤਾ ਗਿਆ ਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਬੰਨ ਕੇ ਜਿਊਂਦੇ ਸਾੜ ਦਿਤਾ ਗਿਆ। ਦਹਿਲਾ ਦੇਣ ਵਾਲੇ ਇਸ ਜ਼ੁਲਮ ਦੇ ਬਾਵਜੂਦ ਗੁਰੂ ਸਾਹਿਬ ਅਡੋਲ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਅਖ਼ੀਰ ਸ਼ਾਮ ਵੇਲੇ ਕਾਜ਼ੀ ਦੇ ਆਖ਼ਰੀ ਫਤਵੇ ਮਗਰੋਂ, ਜੱਲਾਦ ਜਲਾਲ-ਉਦ-ਦੀਨ (ਸਮਾਣੇ ਵਾਲੇ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਤਲਵਾਰ ਦੇ ਇੱਕੋ ਵਾਰ ਨਾਲ ਸ਼ਹੀਦ ਕਰ ਦਿਤਾ।

ਇਸ ਸਮੇਂ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿਤੇ ਜਾਣ ਪਰ ਹਨੇਰਾ ਪੈ ਚੁਕਾ ਹੋਣ ਕਰ ਕੇ ਉਸ ਦੇ ਇਸ ਹੁਕਮ ’ਤੇ ਅਮਲ ਨਾ ਹੋ ਸਕਿਆ। ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਬਣਾਈ। ਭਾਈ ਜੈਤਾ ਆਪਣੀ ਟੋਕਰੀ ਸਿਰ ’ਤੇ ਚੁਕ ਕੇ ਲੈ ਗਿਆ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਸਾਹਿਬ ਦਾ ਸੀਸ ਚੁਕ ਲਿਆਇਆ ਜਿਸ ਨੂੰ ਮਗਰੋਂ ਭਾਈ ਜੈਤਾ, ਊਦਾ ਤੇ ਨਾਨੂ ਰਾਮ ਚੱਕ ਨਾਨਕੀ ਲੈ ਗਏ। ਉਹ ਦਿੱਲੀ ਤੋਂ ਚਲ ਕੇ ਬਾਘਪਤ ਪੁੱਜੇ ਤੇ ਇੱਥੋਂ ਜਮਨਾ ਦਰਿਆ ਪਾਰ ਕਰ ਕੇ ਕਰਨਾਲ, ਅੰਬਾਲਾ ਤੇ ਨਾਭਾ (ਹੁਣ ਨਾਭਾ ਸਾਹਿਬ, ਚੰਡੀਗੜ੍ਹ-ਪਟਿਆਲਾ ਰੋਡ ’ਤੇ) ਵਿਚ ਪੜਾਅ ਕਰਦੇ ਹੋਏ 16 ਨਵਬੰਰ ਨੂੰ ਕੀਰਤਪੁਰ ਤੇ ਫਿਰ ਅਨੰਦਪੁਰ ਪੁੱਜੇ ਤੇ ਅਗਲੇ ਦਿਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ ’ਤੇ ਕਰ ਦਿਤਾ।

ਦੂਜੇ ਪਾਸੇ (ਭਾਈ ਮਨੀ ਸਿੰਘ ਦੇ ਸਹੁਰਾ) ਭਾਈ ਲੱਖੀ ਰਾਏ ਵਣਜਾਰਾ ਨੇ, ਆਪਣੇ ਪੁਤਰਾਂ ਭਾਈ ਨਿਗਾਹੀਆ, ਹੇਮਾ ਤੇ ਹਾੜੀ ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਆਪਣੇ ਘਰ ਦੇ ਅੰਦਰ, ਆਪਣੇ ਘਰ ਦੇ ਇਕ ਹਿੱਸੇ ਨੂੰ ਅੱਗ ਲਾ ਕੇ (ਗੁਰਦੁਆਰਾ ਰਕਾਬ ਗੰਜ ਵਾਲੀ ਥਾਂ ’ਤੇ) ਹੀ ਧੜ ਦਾ ਸਸਕਾਰ ਕਰ ਦਿਤਾ। ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ਭੱਟ ਵਹੀਆਂ ‘ਚ ਇਹ ਦੋ ਇੰਦਰਾਜ ਮਿਲਦੇ ਹਨ:

“ਜੈਤਾ ਬੇਟਾ ਆਗਿਆ ਕਾ, ਨਾਨੂ ਬੇਟਾ ਬਾਘੇ ਕਾ, ਊਦਾ ਬੇਟਾ ਖੇਮੇ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾ ਕਹਿਲੂਰ ਆਏ। ਸਾਲ ਸਤਾਰਾਂ ਸੈ ਬੱਤੀਸ, ਮੰਗਹਰ ਸੁਦੀ ਦਸਮੀ ਕੇ ਦਿਹੁੰ। ਗਿਆਰਸ ਕੋ ਦਾਗ ਕੀਆ ਮਾਖੋਆਲ ਮੇਂ। ਆਗੇ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਆਪ ਭਾਣੇ ਕਾ ਖਾਬਿੰਦ ਹੈ”।  (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਉਦਾਨਿਓਂ ਕਾ)

“ਲਖੀਆ ਬੇਟਾ ਗੋਧੂ ਕਾ, ਨਗਾਹੀਆ-ਹੇਮਾ-ਹਾੜੀ ਬੇਟੇ ਲਖੀਏ ਕੇ, ਜਾਦੋ ਬੰਸੀਏ, ਬੜਤੀਏ ਕਨਾਉਂਤ, ਨਾਇਕ ਧੂੰਮਾ ਬੇਟਾ ਕਾਨ੍ਹੇ ਕਾ, ਤੂੰਮਰ ਬਿੰਜਲਉਂਤ, ਗੁਰੂ ਤੇਗ਼ ਬਹਾਦਰ ਜੀ ਮਹਲ ਨਾਂਵਾਂ ਕੀ ਲਾਸ਼ ਉਠਾਏ ਲਾਏ, ਸਾਲ ਸਤਰਾਂ ਸੈ ਬੱਤੀਸ, ਮੰਗਹਰ ਸੁਦੀ ਛੱਟ, ਗੁਰੂਵਾਰ ਕੇ ਦਿਹੁੰ। ਦਾਗ਼ ਕੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ”। (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਂਤੋਂ ਕਾ)

ਗੁਰੂ ਸਾਹਿਬ ਵੇਲੇ ਅਸਲ ਦਿੱਲੀ ਦਾ ਨਾਂ ਸ਼ਾਹਜਹਾਨਾਬਾਦ ਸੀ ਜਿਸ ਵਿਚ ਲਾਲ ਕਿਲ੍ਹਾ, ਸਲੀਮਗੜ੍ਹ ਕਿਲਾ, ਚਾਂਦਨੀ ਚੌਕ, ਫ਼ਤਹਿਪੁਰੀ, ਜਾਮਾ ਮਸਜਿਦ, ਦਰੀਬਾ ਕਲਾਂ, ਦਰਿਆ ਗੰਜ, ਕਸ਼ਮੀਰੀ ਗੇਟ ਵਗ਼ੈਰਾ ਦਾ ਇਲਾਕਾ ਸ਼ਾਮਿਲ ਸੀ। ਦਿੱਲੀ ਦੇ ਚਾਂਦਨੀ ਚੌਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ ਗੁਰੂ ਹਰਕਿਸ਼ਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੈਰਾਂ ਦੀ ਧੂੜ ਨਾਲ ਤਵਾਰੀਖ਼ੀ ਬਣੇ ਹੋਏ ਹਨ। ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿੰਹ ਮਿਰਜ਼ਾ ਦੀ ਜਾਇਦਾਦ ਸੀ ਅਤੇ ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ (ਯਾਨਿ ਰਾਏਸੀਨਾ ਪਿੰਡ) ਭਾਈ ਲੱਖੀ ਰਾਏ ਵਣਜਾਰਾ ਦੀ ਜਾਇਦਾਦ ਸੀ। ‘ਰਾਏਸੀਨਾ’ ਪਿੰਡ ਭਾਈ ਲੱਖੀ ਰਾਏ ਦੇ ਇਕ ਵੱਡੇ-ਵਡੇਰੇ ਭਾਈ ਰਾਏ ਸੀਨਾ ਨੇ ਬੰਨ੍ਹਿਆ ਸੀ। ਦਿੱਲੀ ਦੇ ਅਹਿਸਾਨ ਫ਼ਰਾਮੋਸ਼ ਹਾਕਮਾਂ ਨੇ ‘ਲੱਖੀ ਰਾਏ’ ਦੀ ਯਾਦ ਵਿਚ ਇਕ ਚੌਕ ਦਾ ਨਾਂ ਵੀ ਨਹੀਂ ਰੱਖਿਆ। (ਭਾਈ ਲੱਖੀ ਰਾਏ ਨੂੰ ਮਾਣ ਦੇਣ ਵਾਸਤੇ ਸਿੱਖ ਆਗੂਆਂ ਨੇ ਗੁਰਦੁਆਰਾ ਰਕਾਬ ਗੰਜ ਦੇ ਦੀਵਾਨ ਹਾਲ ਦਾ ਨਾਂ ਭਾਈ ਲੱਖੀ ਰਾਏ ਦੇ ਨਾਂ ’ਤੇ ਰੱਖਿਆ ਹੈ)।

ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਅਨੰਦਪੁਰ ਨਗਰੀ ਵਸਾਉਣਾ

ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਪੰਥ ਦੀ ਵਾਗ-ਡੋਰ ਸੰਭਾਲੀ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਸਿੱਖਾਂ ਵਿਚ ਬੜਾ ਰੋਹ ਭਰਿਆ ਪਰ ਗੁਰੂ ਗੋਬਿੰਦ ਸਾਹਿਬ ਨੇ ਉਨ੍ਹਾਂ ਨੂੰ ਇਕ-ਦਮ ਜਵਾਬ ਦੇਣ ਤੋਂ ਰੋਕਿਆ। ਇਸ ਸਾਰੇ ਕਾਰਜ ਤੋਂ ਪਹਿਲਾਂ ਗੁਰੂ ਜੀ ਸਿੱਖ ਫ਼ੌਜ ਨੂੰ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਵੱਖ-ਵੱਖ ਇਲਾਕਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਜਥੇਬੰਦ ਕੀਤਾ। ਇਸ ਦੌਰਾਨ ਲਾਹੌਰ ਤੋਂ ਭਾਈ ਹਰਿਜਸ ਸੁਭਿੱਖੀ ਨੇ ਗੁਰੂ ਸਾਹਿਬ ਦੀ ਸ਼ਾਦੀ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਚਾਹ ਸੀ ਕਿ ਗੁਰੂ ਸਾਹਿਬ ਬਰਾਤ ਲੈ ਕੇ ਲਾਹੌਰ ਆਉਣ। ਪਰ ਗੁਰੂ ਸਾਹਿਬ ਨੇ ਲਾਹੌਰ, ਹਿਫ਼ਾਜ਼ਤ ਪੱਖੋਂ, ਜਾਣਾ ਸਹੀ ਨਾ ਸਮਝਿਆ। ਪਰ, ਹੋਣ ਵਾਲੇ ਸਹੁਰੇ ਦੀ ਖ਼ਾਹਿਸ਼ ਪੂਰੀ ਕਰਨ ਵਾਸਤੇ, ਗੁਰੂ ਸਾਹਿਬ ਨੇ ‘ਚੱਕ ਨਾਨਕੀ’ ਤੋਂ ਯਾਰ੍ਹਾਂ ਕੁ ਕਿਲੋਮੀਟਰ ਦੂਰ ‘ਗੁਰੂ ਦਾ ਲਾਹੌਰ’ ਦੀ ਨੀਂਹ ਰੱਖੀ। ਭਾਈ ਹਰਜਸ ਸੁਭਿੱਖੀ ਤੇ ਉਨ੍ਹਾਂ ਦਾ ਪਰਵਾਰ ਇਥੇ ਆ ਗਿਆ ਅਤੇ 21 ਜੂਨ 1677 ਦੇ ਦਿਨ ਗੁਰੂ ਗੋਬਿਦ ਸਿੰਘ ਸਾਹਿਬ ਦਾ ਵਿਆਹ ਇਸ ਜਗ੍ਹਾ ’ਤੇ ਹੋਇਆ। (ਉਸ ਵਿਆਹ ਦੀ ਯਾਦ ਸਬੰਧੀ ਗੁਰੂ ਦਾ ਲਾਹੌਰ ਵਿਚ ਗੁਰਦੁਆਰੇ ਬਣੇ ਹੋਏ ਹਨ)।

ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਕੰਮਲ ਕਰਨਾ

1678 ਵਿਚ ਗੁਰੂ ਗੋਬਿੰਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ। ਜਿਸ ਵਕਤ ਗੁਰੂ ਗ੍ਰੰਥ ਦਾ ਸਰੂਪ ਤਿਆਰ ਕਰਵਾਉਣਾ ਸ਼ੁਰੂ ਕੀਤਾ, ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ “ਆਦਿ ਬੀੜ” ਧੀਰਮੱਲੀਆਂ ਕੋਲ ਸੀ। ਧੀਰ ਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ਵਿਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ ਦਿੱਲੀ ਵਿਚ ਕਤਲ ਕਰਵਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ, ਭਾਰ ਮੱਲ, ਧੀਰ ਮੱਲ ਦਾ ਵਾਰਿਸ ਬਣਿਆ। 9 ਅਗਸਤ 1678 ਵਿਚ ਰਾਮ ਚੰਦ ਦੀ ਅੰਤਿਮ ਰਸਮ ’ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬਕਾਲਾ ਭੇਜਿਆ। ਰਸਮ ਪੂਰੀ ਹੋਣ ਮਗਰੋਂ ਭਾਈ ਮਨੀ ਸਿੰਘ ਨੇ ਭਾਰ ਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ, ਇਸ ਕਰ ਕੇ ਉਹ ਕੁਝ ਦਿਨਾਂ ਵਾਸਤੇ “ਆਦਿ ਬੀੜ” ਦੇ ਦੇਵੇ। ਭਾਰ ਮੱਲ ਨੇ ਬੀੜ ਚੱਕ ਨਾਨਕੀ ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕੇ ਕਰਤਾਰਪੁਰ (ਜਲੰਧਰ) ਰਹਿਣ ਲੱਗ ਪੈਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭੇਜ ਕੇ “ਆਦਿ ਬੀੜ” ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਭਾਈ ਮਨੀ ਰਾਮ (ਭਾਈ ਮਨੀ ਸਿੰਘ) ਨੇ ਗੁਰੂ ਸਾਹਿਬ ਦੀ ਹਦਾਇਤ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ  ਬਾਣੀ ਸ਼ਾਮਿਲ ਕਰਵਾ ਕੇ ਦਮਦਮੀ ਸਰੂਪ ਤਿਆਰ ਕੀਤਾ। ਕਿਉਂਕਿ ਇਹ ਸਰੂਪ ਦਮਦਮਾ ਸਾਹਿਬ (ਚੱਕ ਨਾਨਕੀ) ਵਿਚ ਮੁਕੰਮਲ ਕੀਤਾ ਗਿਆ ਸੀ ਇਸ ਕਰ ਕੇ ਇਸ ਨੂੰ ‘ਦਮਦਮੀ ਬੀੜ’ ਨਾਂ ਦਿੱਤਾ ਗਿਆ ਸੀ।

ਫ਼ੌਜ ਦੀ ਤਿਆਰੀ ਤੇ ‘ਰਣਜੀਤ ਨਗਾਰਾ’

ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਫ਼ੌਜੀ ਪੱਖੋਂ ਵੀ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਆਉਂਦੇ ਦਿਨਾਂ ਵਿਚ ਪੇਸ਼ ਹੋਣ ਵਾਲੇ ਮਸਲਿਆਂ ਨੂੰ ਸਾਹਵੇਂ ਰਖਦਿਆਂ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਖਾਲਸਾ ਫ਼ੌਜ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਨੌਜਵਾਨ ਗੁਰੂ ਸਾਹਿਬ ਦੀ ਸੇਵਾ ਵਿਚ ਹਾਜ਼ਿਰ ਹੋ ਗਏ। ਉਨ੍ਹਾਂ ਨੂੰ ਹਰ ਤਰ੍ਹਾਂ ਦੀ ਫ਼ੌਜੀ ਸਿਖਲਾਈ ਦਿੱਤੀ ਗਈ। ਫ਼ਰਵਰੀ ਵਿਚ ਗੁਰੂ ਸਾਹਿਬ ਨੇ ਇਕ ਨਗਾਰਾ ਵੀ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਮਾਰਚ 1680 ਦੇ ਸ਼ਰੂ ਵਿਚ ਇਹ ‘ਰਣਜੀਤ ਨਗਾਰਾ’ ਤਿਆਰ ਹੋ ਗਿਆ। 5 ਮਾਰਚ 1680 ਤੋਂ ਹਰ ਦੀਵਾਨ ਦੇ ਮੌਕੇ ’ਤੇ ਇਹ ਨਗਾਰਾ ਵਜਾਇਆ ਜਾਣ ਲਗ ਪਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਤੇ ਆਖਿਆ ਕਿ ਜਿਹੜਾ ਵੀ ਸਿੱਖ ਚੱਕ ਨਾਨਕੀ ਆਵੇ, ਉਹ ਆਪਣੇ ਨਾਲ ਚੰਗੇ ਘੋੜੇ, ਚੰਗੇ ਹਥਿਆਰਾਂ ਅਤੇ ਚੰਗੇ ਗ੍ਰੰਥਾਂ ਦੀ ਭੇਟਾ ਲੈ ਕੇ ਆਵੇ। ਆਉਣ ਵਾਲੇ ਸਾਲਾਂ ਵਿਚ ਚੱਕ ਨਾਨਕੀ  ਵਿਚ ਵਧੀਆ ਤੋਂ ਵਧੀਆ ਗ੍ਰੰਥ, ਵਧੀਆ ਨਸਲ ਦੇ ਘੋੜੇ ਤੇ ਹਰ ਤਰ੍ਹਾਂ ਦੇ ਹਥਿਆਰ ਪਹੁੰਚ ਚੁੱਕੇ ਸਨ।

ਤ੍ਰਿਪੁਰਾ ਦੇ ਰਾਜੇ ਦਾ ਚੱਕ ਨਾਨਕੀ ਆਉਣਾ

ਜਦੋਂ 1668 ਦੇ ਸ਼ੁਰੂ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਰਾਜਾ ਰਾਮ ਸਿੰਹ ਦੇ ਨਾਲ ਅਸਾਮ ਗਏ ਸਨ ਤਾਂ ਉੱਥੇ ਤ੍ਰਿਪੁਰਾ ਤੇ ਜੈਂਤੀਆ ਦਾ ਰਾਜਾ ਰਾਮ ਸਿੰਹ ਵੀ ਗੁਰੂ ਸਾਹਿਬ ਨੂੰ ਮਿਲਿਆ। ਉਸ ਦੀ ਦੂਜੀ ਸ਼ਾਦੀ ਨੂੰ ਵੀ ਕਾਫ਼ੀ ਸਾਲ ਹੋ ਗਏ ਸਨ ਪਰ ਉਸ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ। ਉਸ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਕਿਸੇ ਦੀ ਅਸ਼ੀਰਵਾਦ ਨਾਲ ਮੁਰਾਦਾਂ ਪੂਰੀਆਂ ਨਹੀਂ ਹੁੰਦੀਆਂ। ਇਹ ਸਭ ਕੁਝ ਵਾਹਿਗੁਰੂ ਦੇ ਭਾਣੇ ਵਿਚ ਹੈ, ਇਸ ਕਰ ਕੇ ਉਸ ਅੱਗੇ ਅਰਦਾਸਿ ਕਰ, ਅਤੇ ਜੇ ਉਨ੍ਹਾਂ ਦੀ ਮਿਹਰ ਹੋਈ ਤਾਂ ਤੇਰੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਸਾਲ ਦੇ ਆਖ਼ੀਰ ’ਚ ਰਾਜਾ ਰਾਮ ਸਿੰਹ ਦੇ ਘਰ ਬੇਟਾ ਪੈਦਾ ਹੋਇਆ। ਉਸ ਨੇ ਉਸ ਬੱਚੇ ਦਾ ਨਾਂ ਰਤਨ ਰਾਏ ਰੱਖਿਆ। 1680 ਵਿਚ ਰਾਜਾ ਰਾਮ ਸਿੰਹ ਦੀ ਮੌਤ ਹੋ ਗਈ। ਹੁਣ ਤ੍ਰਿਪੁਰਾ ਦੀ ਗੱਦੀ ’ਤੇ ਰਤਨ ਰਾਏ ਬੈਠਾ (ਉਸ ਦਾ ਨਾਂ ਰਤਨ ਮਨਕੀਯਾ ਲਿਖਿਆ ਵੀ ਮਿਲਦਾ ਹੈ)। ਰਾਜਾ ਰਤਨ ਰਾਏ ਦੀ ਮਾਂ ਨੇ ਉਸ ਨੂੰ ਸਿੱਖ ਧਰਮ ਦੀ ਸਿੱਖਿਆ ਦਿੱਤੀ। ਉਹ ਰਤਨ ਰਾਏ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਗੱਲਾਂ ਸੁਣਾਉਂਦੀ ਰਹਿੰਦੀ ਸੀ। ਇਕ ਦਿਨ ਰਤਨ ਰਾਏ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਉਹ ਗੁਰੂ ਸਾਹਿਬ ਤਾਂ 1675 ਵਿਚ ਸ਼ਹੀਦ ਕਰ ਦਿੱਤੇ ਗਏ ਸਨ। ਜਦੋਂ ਰਤਨ ਰਾਏ ਨੂੰ ਗੁਰੂ ਸਾਹਿਬ ਦੀ ਸ਼ਹੀਦੀ  ਦਾ ਪਤਾ ਲੱਗਾ ਤਾਂ ਉਹ ਫੁਟ-ਫੁਟ ਕੇ ਰੋ ਪਿਆ। ਉਸ ਦੀ ਮਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਦੱਸਿਆ ਕਿ ਭਾਵੇਂ ਨੌਂਵੇਂ ਗੁਰੂ ਜਿਮਮਾਨੀ ਤੌਰ ’ਤੇ ਹਾਜ਼ਿਰ ਨਹੀਂ ਹਨ ਪਰ ਉਨ੍ਹਾਂ ਦੀ ਰੂਹ ਉਨ੍ਹਾਂ ਦੇ ਬੇਟੇ ਦਸਵੇਂ ਗੁਰੂ ਵਿਚ ਪ੍ਰਕਾਸ਼ ਕਰਦੀ ਹੈ। ਇਸ ’ਤੇ ਰਾਜਾ ਰਤਨ ਰਾਏ ਨੇ ਆਪਣੀ ਮਾਂ ਨੂੰ ਆਖਿਆ ਕਿ ਮੈਨੂੰ ਦਸਵੇਂ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਦਿਓ।

ਰਾਜਾ ਰਤਨ ਰਾਏ ਨੇ ਚੱਕ ਨਾਨਕੀ ਆਉਣ ਵਾਸਤੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਬਾਰ੍ਹਾਂ ਸਾਲ ਦੇ ਬਾਲਕ ਨੇ ਕੁਝ ਤੋਹਫ਼ੇ ਲਿਜਾਣ ਬਾਰੇ ਸੋਚਿਆ। ਇਨ੍ਹਾਂ ਤੋਹਫ਼ਿਆਂ ਵਿਚ ਇਕ ਹਾਥੀ ਵੀ ਸੀ। ਇਹ ਹਾਥੀ ਕੋਲੇ ਵਰਗਾ ਕਾਲੇ ਰੰਗ ਦਾ ਸੀ ਤੇ ਇਸ ਦੀ ਸੁੰਡ ਤੋਂ ਪੂਛ ਤਕ ਇਕ ਸਫ਼ੈਦ ਧਾਰੀ ਸੀ। ਰਤਨ ਰਾਏ ਨੇ ਇਕ ਪੰਚ ਕਲਾ ਹਥਿਆਰ ਵੀ ਤਿਆਰ ਕਰਵਾਇਆ। ਇਸ ਦੀਆਂ ਕਲਾਂ ਮਰੋੜਨ ਨਾਲ ਇਹ ਪਸਤੌਲ, ਗੁਰਜ, ਬਰਛੀ, ਤਲਵਾਰ ਤੇ ਨੇਜ਼ਾ ਬਣ ਜਾਂਦਾ ਸੀ। ਰਤਨ ਰਾਏ ਨੇ ਇਕ ਚੰਨਣ ਦੀ ਚਾਰ ਪੁਤਲੀਆਂ ਵਾਲੀ ਚੌਕੀ, ਸੋਨੇ ਦਾ ਚਿਤਰਦਾਰ ਕਟੋਰਾ, ਜਿਗਹ, ਕਲਗ਼ੀ, ਮੋਤੀਆਂ ਦੀ ਖ਼ੂਬਸੂਰਤ ਮਾਲਾ ਵੀ ਤਿਆਰ ਕਰਵਾਈ। ਇਹ ਸਾਰੀਆਂ ਚੀਜ਼ਾ ਇਕੱਠੀਆਂ ਕਰਨ ਦੇ ਨਾਲ-ਨਾਲ ਰਤਨ ਰਾਏ ਨੇ ਪਰਸਾਦੀ ਹਾਥੀ ਨੂੰ ਕਈ ਤਰ੍ਹਾਂ ਵੀ ਸਿਖਲਾਈ ਵੀ ਦਿੱਤੀ।

ਰਾਜਾ ਰਤਨ ਰਾਏ ਆਪਣੀ ਮਾਂ ਤੇ ਕੁਝ ਦਰਬਾਰੀਆਂ ਨੂੰ ਲੈ ਕੇ 12 ਅਕਤੂਬਰ 1680 ਦੇ ਦਿਨ ਚੱਕ ਨਾਨਕੀ ਪੁੱਜਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰ ਕੇ ਬਹੁਤ ਖ਼ੁਸ਼ ਹੋਇਆ। ਉਸ ਵੇਲੇ ਰਤਨ ਰਾਏ ਸਿਰਫ਼ 12 ਸਾਲ ਦਾ ਸੀ। ਰਤਨ ਰਾਏ ਨੇ ਆਪਣੇ ਤੋਹਫ਼ੇ ਗੁਰੂ ਸਾਹਿਬ ਨੂੰ ਭੇਟ ਕੀਤੇ। ਜਦੋਂ ਉਸ ਨੇ ਹਾਥੀ ਨੂੰ ਨੇੜੇ ਲਿਆਂਦਾ ਤਾਂ ਹਾਥੀ ਨੇ ਆਪਣੀ ਸੁੰਡ ਨਾਲ ਲੋਟਾ (ਜੱਗ) ਚੁੱਕ ਕੇ ਗੁਰੂ ਸਾਹਿਬ ਦੇ ਪੈਰ ਧੋਤੇ। ਫਿਰ ਤੌਲੀਏ ਨਾਲ ਗੁਰੂ ਸਾਹਿਬ ਦੇ ਪੈਰ ਪੂੰਝੇ ਤੇ ਉਨ੍ਹਾਂ ਦੇ ਮੌਜੇ ਸਿੱਧੇ ਕਰ ਕੇ ਰੱਖੇ। ਇਸ ਮਗਰੋਂ ਹਾਥੀ ਨੇ ਆਪਣੀ ਸੁੰਡ ਨਾਲ ਗੁਰੂ ਸਾਹਿਬ ਦੇ ਸਿਰ ’ਤੇ ਚੌਰ ਤੇ ਪੱਖਾ ਝੁਲਾਏ। ਜਦੋਂ ਗੁਰੂ ਸਾਹਿਬ ਨੇ ਇਕ ਤੀਰ ਚਲਾਇਆ ਤਾਂ ਹਾਥੀ ਉਸ ਤੀਰ ਨੂੰ ਚੁੱਕ ਲਿਆਇਆ। ਸ਼ਾਮਾਂ ਵੇਲੇ ਹਾਥੀ ਨੇ ਆਪਣੀ ਸੁੰਡ ਨਾਲ ਬਲਦੀ ਮਿਸ਼ਾਲ ਚੁੱਕ ਕੇ ਗੁਰੂ ਸਾਹਿਬ ਨੂੰ ਰਾਹ ਦਿਖਾਇਆ ਅਤੇ ਹੋਰ ਅਨੇਕਾਂ ਕਰਤਬ ਦਿਖਾਏ। ਰਤਨ ਰਾਏ ਨੇ ਪੰਚ ਕਲਾ ਸ਼ਸਤਰ ਵੀ ਗੁਰੂ ਸਾਹਿਬ ਨੂੰ ਚਲਾ ਕੇ ਦਿਖਾਇਆ।

ਗੁਰੂ ਸਾਹਿਬ ਰਤਨ ਰਾਏ ਦੇ ਪਿਆਰ’ਤੇ ਬੜੇ ਵਿਗਸੇ। ਉਨ੍ਹਾਂ ਉਸ ਨੂੰ ਪੁੱਛਿਆ ਕਿ ਮੈਂ ਤੇਰੇ ਵਾਸਤੇ ਕੀ ਕਰ ਸਕਦਾ ਹਾਂ? ਰਾਜਾ ਰਤਨ ਰਾਏ ਨੇ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਮੰਗੀ। ਰਤਨ ਰਾਏ ਚੱਕ ਨਾਨਕੀ ਵਿਚ ਏਨਾ ਖ਼ੁਸ਼ ਸੀ ਕਿ ਉਸ ਦਾ ਵਾਪਿਸ ਤ੍ਰਿਪੁਰਾ ਜਾਣ ਨੂੰ ਦਿਲ ਨਹੀਂ ਕਰਦਾ ਸੀ। ਅਖ਼ੀਰ ਪੰਜ ਮਹੀਨੇ ਬੀਤ ਜਾਣ ਮਗਰੋਂ ਗੁਰੂ ਸਾਹਿਬ ਨੇ ਉਸ ਨੂੰ ਆਖਿਆ ਕਿ ਉਹ ਵਾਪਿਸ ਤ੍ਰਿਪੁਰਾ ਜਾ ਕੇ ਆਪਣੀ ਰਿਆਸਤ ਦੀ ਵਾਗ-ਡੋਰ ਸੰਭਾਲੇ। ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਸ ਨੂੰ ਕਈ ਕੀਮਤੀ ਤੋਹਫ਼ੇ ਦਿੱਤੇ। ਉਸ ਦੀ ਅਰਜ਼ ’ਤੇ ਗੁਰੂ ਸਾਹਿਬ ਨੇ ਇਕ ਸੌ ਦੇ ਕਰੀਬ ਸਿੱਖ ਫ਼ੌਜੀ ਵੀ ਉਸ ਦੇ ਨਾਲ ਭੇਜੇ। (ਇਨ੍ਹਾਂ ਸਿੱਖਾਂ ਦੀਆਂ ਨਸਲਾਂ ਅੱਜ ਵੀ ਉੱਥੇ ਹੀ ਰਹਿ ਰਹੀਆਂ ਹਨ)।

ਚੱਕ ਨਾਨਕੀ ’ਚ ਕਵੀ ਤੇ ਵਿਦਵਾਨ

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਚੰਗੀ ਫ਼ੌਜ ਬਣਾ ਲਈ ਸੀ ਅਤੇ ਚੰਗੇ ਘੋੜੇ ਤੇ ਚੰਗੇ ਹਥਿਆਰ ਇਕੱਠੇ ਕਰ ਲਏ ਸਨ ਅਤੇ ‘ਰਣਜੀਤ ਨਗਾਰਾ’ ਵਜਾਉਣਾ ਸ਼ੁਰੂ ਕਰ ਦਿੱਤਾ ਸੀ, ਉੱਥੇ ਚੱਕ ਨਾਨਕੀ ਨੂੰ ਵਿਦਵਾਨਾਂ, ਸ਼ਾਇਰਾਂ ਅਤੇ ਫ਼ਨਕਾਰਾਂ ਦਾ ਸੈਂਟਰ ਵੀ ਬਣਾ ਲਿਆ ਸੀ। ਗੁਰੂ ਸਾਹਿਬ ਦੇ ਦਰਬਾਰ ਵਿਚ ਅੰਮ੍ਰਿਤ ਰਾਏ ਅਤੇ ਭਾਈ ਨੰਦ ਲਾਲ ਵਰਗੇ ਕਮਾਲ ਦੇ ਸ਼ਾਇਰ ਵੀ ਆ ਚੁੱਕੇ ਸਨ। ਭਾਈ ਨੰਦ ਲਾਲ ਚੱਕ ਨਾਨਕੀ ਵਿਚ ਮਾਰਚ 1682 ਵਿਚ ਆਇਆ ਸੀ। ਇਸ ਮਗਰੋਂ ਹੋਰ ਵੀ ਦਰਜਨਾਂ ਸ਼ਾਇਰ ਤੇ ਕਲਾਕਾਰ ਗੁਰੂ ਸਾਹਿਬ ਦੇ ਦਰਬਾਰ ’ਚ ਸ਼ਾਮਿਲ ਹੋਏ ਸਨ। ਅਗਲੇ ਤਿੰਨ ਸਾਲ ਚੱਕ ਨਾਨਕੀ ਵਿਚ ਫ਼ੌਜੀ ਮਸ਼ਕਾਂ ਅਤੇ ਕਵੀ ਦਰਬਾਰਾਂ ਦੀ ਰੌਣਕ ਬਣੀ ਰਹੀ। ਕਵੀ ਦਰਬਾਰਾਂ ਵਿਚ ਬਹੁਤ ਸਾਰੇ ਕਵੀ (ਇਕ ਰਿਵਾਇਤ ਮੁਤਾਬਿਕ 52 ਕਵੀ) ਤੇ ਬਹੁਤ ਸਾਰੇ ਹੋਰ ਫ਼ਨਕਾਰ ਹਾਜ਼ਿਰ ਹੋਇਆ ਕਰਦੇ ਸਨ। ਇਸ ਦੌਰਾਨ 3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ। ਇਸ ਮੌਕੇ ’ਤੇ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰਸਮ ਨੂੰ ਹਿੰਦੂ ਤਿਉਹਾਰ ਹੋਲੀ ਦੇ ਦਿਨਾਂ ਵਿਚ ਸ਼ੁਰੂ ਕਰਨ ਦਾ ਮਕਸਦ ਇਕ ਪਾਸੇ ਤਾਂ ਲੋਕਾਂ ਨੂੰ ਹੋਲੀ ਵਿਚ ਰੰਗ ਪਾਉਣ ਦੀ ਬੇਹੂਦਾ ਤੇ ਬੇਮਾਅਨਾ ਰਸਮ ਤੋਂ ਹਟਾਉਣਾ ਸੀ ਤੇ ਦੂਜੇ ਪਾਸੇ ਸਿੱਖਾਂ ਨੂੰ ਜਿਸਮਾਨੀ ਤੇ ਫ਼ੌਜੀ ਪੱਖੋਂ ਤਕੜੇ ਕਰਨਾ ਵੀ ਸੀ।

ਪਾਉਂਟਾ ਨਗਰ ਦੀ ਨੀਂਹ ਰੱਖਣਾ

ਇਨ੍ਹਾਂ ਦਿਨਾਂ ਵਿਚ ‘ਚੱਕ ਨਾਨਕੀ’ ਇਕ ਅਹਿਮ ਨਗਰ ਬਣ ਚੁਕਾ ਸੀ। ਇਸ ਨੂੰ ਵੇਖ ਕੇ ਕੁਝ ਪਹਾੜੀ ਰਾਜੇ ਈਰਖਾ ਕਰਨ ਲੱਗ ਪਏ ਸਨ। ਬਿਲਾਸਪੁਰ ਦਾ ਰਾਜਾ ਭੀਮ ਚੰਦ ਵੀ ਗੁਰੂ ਸਾਹਿਬ ਨਾਲ ਵਿੱਟਰ ਗਿਆ ਸੀ। ਉਹ ਇਸ ਕਰ ਕੇ ਨਾਰਾਜ਼ ਹੋ ਗਿਆ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੇ ਮੰਗਣ ’ਤੇ ਪਰਸਾਦੀ ਹਾਥੀ ਨਹੀਂ ਸੀ ਦਿੱਤਾ। ਉਸ ਨੇ ‘ਚੱਕ ਨਾਨਕੀ’ ਵੱਲ ਵੀ ਕੈਰੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਸ ਹਾਲਤ ਵਿਚ, ਇੱਤਫ਼ਾਕਨ, 1685 ਦੇ ਸ਼ੁਰੂ ਵਿਚ, ਨਾਹਨ  ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿਚ ਦਰਸ਼ਨ ਦੇਣ ਦੀ ਅਰਜ਼ ਕੀਤੀ। 14 ਅਪ੍ਰੈਲ 1685 ਦੇ ਦਿਨ ਗੁਰੂ ਸਾਹਿਬ ਨਾਹਨ ਪੁੱਜੇ। ਨਾਹਨ ਦੇ ਰਾਜੇ ਨੇ ਗੁਰੂ ਸਾਹਿਬ ਨੂੰ ਤਹਿ-ਦਿਲੋਂ ‘ਜੀ ਆਇਆ’ ਆਖਿਆ। ਗੁਰੂ ਸਾਹਿਬ ਕੁਝ ਦਿਨ ਨਾਹਨ ਦੇ ਰਾਜੇ ਦੇ ਮਹਲ ਵਿਚ ਠਹਿਰੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਰਾਜੇ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਉਸ ਦੀ ਰਿਆਸਤ ਵਿਚ ਨਿਵਾਸ ਰੱਖਣ। ਗੁਰੂ ਸਾਹਿਬ ਨੇ ਉਸ ਦੇ ਜਜ਼ਬਾਤ ਵੇਖਦੇ ਹੋਏ ਰਿਆਸਤ ਦਾ ਦੌਰਾ ਕੀਤਾ ਅਤੇ ਦਰਿਆ ਜਮਨਾ ਦੇ ਕੰਢੇ ਮੌਜੂਦਾ ਪਾਉਂਟਾ ਵਾਲੀ ਜਗ੍ਹਾ ’ਤੇ ਇਕ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਕੀਤਾ। ਪਾਉਂਟਾ ਦੀ ਨੀਂਹ ਗੁਰੂ ਸਾਹਿਬ ਨੇ 29 ਅਪਰੈਲ 1685 ਦੇ ਦਿਨ, ਦੀਵਾਨ ਨੰਦ ਚੰਦ ਸੰਘਾ ਕੋਲੋਂ ਅਰਦਾਸ ਕਰਵਾ ਕੇ, ਭਾਈ ਰਾਮ ਕੁੰਵਰ (ਖੰਡੇ ਦੀ ਪਾਹੁਲ ਮਗਰੋਂ ਭਾਈ ਗੁਰਬਖਸ਼ ਸਿੰਘ) ਦੇ ਹੱਥੋਂ ਮੋੜ੍ਹੀ ਗਡਵਾ ਕੇ ਰਖਵਾਈ। ਗੁਰੂ ਸਾਹਿਬ ਅਗਲੇ ਤਿੰਨ ਸਾਲ ਪੰਜ ਮਹੀਨੇ ਪਾਉਂਟਾ ਸਾਹਿਬ ਵਿਚ ਠਹਿਰੇ।

ਇੱਥੇ 11 ਮਈ 1685 ਦੇ ਦਿਨ ਰਾਮ ਰਾਇ (ਜਿਸ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰਗੱਦੀ ਤੋਂ ਬੇਦਖ਼ਲ ਕਰ ਦਿਤਾ ਸੀ; ਉਸ ਨੂੰ ਸਿੱਖੀ ਤੋੰ ਖਾਰਿਜ ਨਹੀਂ ਕੀਤਾ ਸੀ) ਗੁਰੂ ਸਾਹਿਬ ਨੂੰ ਮਿਲਣ ਆਇਆ। ਉਸ ਨੇ ਗੁਰੂ ਜੀ ਤੋਂ ਆਪਣੀ ਭੁੱਲ ਬਖ਼ਸ਼ਵਾਈ ਅਤੇ ਮੁੜ ਪਰਵਾਰ ਵਿਚ ਸ਼ਾਮਿਲ ਹੋ ਗਿਆ (1687 ਵਿਚ ਰਾਮ ਰਾਏ ਦੀ ਮੌਤ ਹੋ ਗਈ)।

ਭੰਗਾਣੀ ਦੀ ਲੜਾਈ

ਇੱਥੇ ਰਹਿੰਦਿਆਂ, 18 ਸਿਤੰਬਰ 1688 ਦੇ ਦਿਨ, ਗੜ੍ਹਵਾਲ ਦੇ ਰਾਜੇ ਫ਼ਤੇ ਸ਼ਾਹ ਨੇ ਰਾਮਰਾਏ ਦੇ ਮਸੰਦ ਗੁਰਬਖ਼ਸ਼ ਦੇ ਭੜਕਾਉਣ ’ਤੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ’ਤੇ ਪਿੰਡ ਭੰਗਾਣੀ ਵਿਚ ਬੜੀ ਜ਼ਬਰਦਸਤ ਜੰਗ ਹੋਈ। ਇਸ ਲੜਾਈ ਵਿਚ ਗੁਰੂ ਸਾਹਿਬ ਨੇ ਫ਼ਤਹਿ ਸ਼ਾਹ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ। ਇਸ ਲੜਾਈ ਵਿਚ ਕੁਝ ਸਿੱਖ ਵੀ ਸ਼ਹੀਦ ਹੋਏ।

ਇਸ ਬਾਰੇ ਭੱਟ ਵਹੀਆਂ ਵਿਚ ਇਸ ਦਾ ਜ਼ਿਕਰ ਇੰਞ ਮਿਲਦਾ ਹੈ :

“ਊਦੀਆ ਬੇਟਾ ਖੇਮੇ ਚੰਦਨੀਏ ਕਾ, ਰਮਾਨਾਂ, ਗੁਰੂ ਕੀ ਬੂਆ ਕੇ ਬੇਟੇ ਸੰਗੋ ਸ਼ਾਹ, ਜੀਤ ਮੱਲ ਬੇਟੇ ਸਾਧੂ ਕੇ ਪੋਤੇ ਧਰਮੇ ਖੋਸਲੇ ਖਤਰੀ ਕੇ ਗੈਲ ਰਨ ਭੂਮੀ ਮੇਂ ਆਏ। ਸਾਲ ਸਤਰਾਂ ਸੈ ਪੈਂਤਾਲੀਸ ਅਸੁਜ ਪ੍ਰਵਿਸ਼ਟੇ ਅਠਾਰਾਂ, ਭੰਗਾਣੀ ਕੇ ਮਲ੍ਹਾਨ ਜਮਨਾ ਗਿਰੀ ਕੇ ਮਧਿਆਨ, ਰਾਜ ਨਾਹਨ, ਏਕ ਘਰੀ ਦਿਹੁੰ ਖਲੇ ਜੂਝੰਤੇ ਸੂਰਿਓਂ ਗੈਲ ਸਾਮੇਂ੍ਹ ਮਾਥੇ ਜੂਝ ਕਰ ਮਰਾ, ਗੈਲੋਂ ਹਠੀ ਚੰਦ ਬੇਟਾ ਮਾਈ ਦਾਸ ਕਾ….ਜਲ੍ਹਾਨਾ ਬਲਉਂਤ ਮਾਰਾ ਗਿਆ।” (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਰਮਾਨਿਓਂ ਕਾ)

ਚੱਕ ਨਾਨਕੀ ਵੱਲ ਵਾਪਸੀ

ਭੰਗਾਣੀ ਦੀ ਲੜਾਈ ਵਿਚ ਗੁਰੂ ਸਹਿਬ ਦੀ ਸ਼ਾਨਦਾਰ ਜਿੱਤ ਮਗਰੋਂ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੂੰ ਅਹਿਸਾਸ ਹੋ ਗਿਆ ਕਿ ਜੇ ਕਰ ਗੁਰੂ ਸਾਹਿਬ ਫ਼ਤਹਿ ਸ਼ਾਹ ਵਰਗੇ ਰਾਜੇ ਨੂੰ ਹਰਾ ਸਕਦੇ ਹਨ ਤਾਂ ਉਨ੍ਹਾਂ ਦੀ ਫ਼ੌਜੀ ਤਾਕਤ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਜੇ ਗੁਰੂ ਜੀ ਮੇਰੀ ਰਿਆਸਤ ਦੇ ਨੇੜੇ ਰਹੇ ਤਾਂ ਮੇਰੀ ਵੀ ਹਿਫ਼ਾਜ਼ਤ ਰਹੇਗੀ। ਇਸ ਖਿਆਲ ਨਾਲ ਉਹ ਹੁਣ ਮੁੜ ਗੁਰੂ ਸਾਹਿਬ ਦੇ ਨੇੜੇ ਆਉਣਾ ਚਾਹੁੰਦਾ ਸੀ। ਇਹ ਸੋਚ ਕੇ ਉਸ ਨੇ ਆਪਣੀ ਮਾਤਾ ਨੂੰ ਅਰਜ਼ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਖ਼ਤ ਲਿਖ ਕੇ ‘ਚੱਕ ਨਾਨਕੀ’ ਵਾਪਿਸ ਬੁਲਾ ਲਵੇ। ਇਸ ’ਤੇ ਬਿਲਾਸਪੁਰ ਦੀ ਰਾਣੀ ਚੰਪਾ ਨੇ ਕਈ ਖ਼ਤ ਲਿਖ ਕੇ ਗੁਰੂ ਸਾਹਿਬ ਨੇ ਅਰਜ਼ ਕੀਤੀ ਸੀ ਕਿ ਉਹ ਉਸ ਦੀ ਰਿਆਸਤ ਵਿਚ ਵਾਪਿਸ ਆ ਕੇ ਮੁੜ ਰੌਣਕਾਂ ਕਾਇਮ ਕਰਨ। ਪਾਉਂਟਾ ਸਾਹਿਬ ਵਿਚ ਹਾਜ਼ਰ ਸਿੰਘਾਂ ਨਾਲ ਵਿਚਾਰ ਕਰ ਕੇ ਗੁਰੂ ਸਾਹਿਬ ਨੇ ਚੱਕ ਨਾਨਕੀ ਜਾਣ ਦਾ ਫ਼ੈਸਲਾ ਕਰ ਲਿਆ। ਨਾਹਨ ਦੇ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨਾਹਨ ਰਿਆਸਤ ’ਚੋਂ ਨਾ ਜਾਣ ਪਰ ਆਪ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਤਿਆਰੀ ਸ਼ੁਰੂ ਕਰ ਦਿੱਤੀ।

ਆਪ 28 ਅਕਤੂਬਰ 1688 ਦੇ ਦਿਨ ਪਾਉਂਟਾ ਸਾਹਿਬ ਤੋਂ ਚੱਲੇ ਅਤੇ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਣੀ ਦਾ ਰਾਇਪੁਰ, ਢਕੌਲੀ, ਨਾਢਾ, ਮਨੀਮਾਜਰਾ, ਕੋਟਲਾ ਨਿਹੰਗ, ਘਨੌਲਾ, ਬੁੰਗਾ, ਅਟਾਰੀ, ਕੀਰਤਪੁਰ ਹੁੰਦੇ ਹੋਏ ਚੱਕ ਨਾਨਕੀ ਪਹੁੰਚ ਗਏ।

ਆਪ ਦੇ ਆਉਣ ਨਾਲ ਚੱਕ ਨਾਨਕੀ ਵਿਚ ਫੇਰ ਰੌਣਕਾਂ ਸ਼ੁਰੂ ਹੋ ਗਈਆਂ। ਰਾਣੀ ਚੰਪਾ ਨੂੰ ਜਦੋਂ ਗੁਰੂ ਸਾਹਿਬ ਦਾ ਨਾਹਨ ਰਿਆਸਤ ਤੋਂ ਚੱਕ ਨਾਨਕੀ ਆਉਣ ਦਾ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਈ। ਉਹ ਕਈ ਸਾਲਾਂ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਤਾਂਘ ਰਹੀ ਸੀ। ਉਮਰ ਵੱਲੋਂ ਵੀ ਉਹ ਬਹੁਤ ਵਡੇਰੀ ਹੋ ਚੁੱਕੀ ਸੀ। ਜਿਉਂ ਹੀ ਉਸ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ, ਉਸ ਨੇ ਆਪਣੇ ਵਜ਼ੀਰ ਭੇਜ ਕੇ ਗੁਰੂ ਸਾਹਿਬ ਨੂੰ ਬਿਲਾਸਪੁਰ ਆਉਣ ਦੀ ਅਰਜ਼ ਕੀਤੀ। ਖ਼ਤ ਮਿਲਦਿਆਂ ਹੀ ਗੁਰੂ ਸਾਹਿਬ ਨੇ ਬਿਲਾਸਪੁਰ ਜਾਣ ਦਾ ਫ਼ੈਸਲਾ ਕੀਤਾ। ਜਦੋਂ ਰਾਣੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਰਾਜਾ ਭੀਮ ਚੰਦ ਨੂੰ ਲੈ ਕੇ ਗੁਰੂ ਸਾਹਿਬ ਨੂੰ ਜੀ ਆਇਆਂ ਆਖਣ ਵਾਸਤੇ ਨਗਰ ਦੇ ਦਰਵਾਜ਼ੇ ਤਕ ਪਹੁੰਚੀ। ਪੰਜ ਦਿਨ ਗੁਰੂ ਜੀ ਬਿਲਾਸਪੁਰ ਰਹੇ ਤੇ ਫੇਰ ਚੱਕ ਨਾਨਕੀ ਪਰਤ ਆਏੇ।

ਅਨੰਦਪੁਰ ਦੀ ਨੀਂਹ ਰਖਣਾ

ਚੱਕ ਨਾਨਕੀ ਪਰਤਣ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਪਿੰਡ ਦੇ ਨਾਲ ਹੀ ਇਕ ਨਵੇਂ ਨਗਰ ਦਾ ਮੁੱਢ ਬੰਨ੍ਹਿਆ। ਇਸ ਸਬੰਧੀ “ਬਚਿਤ੍ਰ ਨਾਟਕ” ਦਾ ਲੇਖਕ (ਇਹ ਲੇਖਕ ਗੁਰੂ ਗੋਬਿੰਦ ਸਿੰਘ ਨਹੀਂ ਹਨ) ਇੰਞ ਜ਼ਿਕਰ ਕਰਦਾ ਹੈ :

ਜੁਧ ਜੀਤ ਆਏ ਜਬੈ, ਟਿਕੈ ਨਾ ਤਿਨ ਪੁਰ ਪਾਂਵ॥

ਕਾਹਲੂਰ ਮੈਂ ਬਾਂਧਿਯੋ ਆਨ ਅਨੰਦਪੁਰ ਗਾਂਵ॥

ਇਸ ਬੰਦ ਦਾ ਸਾਫ਼ ਮਤਲਬ ਨਿਕਲਦਾ ਹੈ ਕਿ ਅਨੰਦਪੁਰ ਸਾਹਿਬ ਨੂੰ ਭੰਗਾਣੀ ਦੀ ਲੜਾਈ (18 ਸਿਤੰਬਰ 1688) ਦੇ ਖ਼ਤਮ ਹੋਣ ਮਗਰੋਂ, ਨਵੰਬਰ 1689 ਵਿਚ ਚੱਕ ਨਾਨਕੀ ਪੁੱਜਣ ਤੋਂ ਕੁਝ ਸਮਾਂ ਬਾਅਦ ਵਸਾਇਆ ਗਿਆ ਸੀ। ਚੱਕ ਨਾਨਕੀ ਅਨੰਦਪੁਰ ਨਹੀਂ ਹੈ। ਕੁਝ ਲਿਖਾਰੀ ਲਿਖ ਦੇਂਦੇ ਹਨ ਕਿ ਚੱਕ ਨਾਨਕੀ ਦਾ ਨਾਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਹੀ ‘ਅਨੰਦਪੁਰ’ ਰੱਖਿਆ ਸੀ, ਪਰ ਇਹ ਠੀਕ ਨਹੀਂ ਕਿਉਂਕਿ ਮਾਲ ਮਹਿਕਮੇ, ਪਟਵਾਰੀਆਂ ਤੇ ਪੰਚਾਇਤੀ ਰਿਕਾਰਡ ਵਿਚ ਅਨੰਦਪੁਰ ਸਾਹਿਬ ਅਤੇ ‘ਚੱਕ’ ਦੋ ਵੱਖ-ਵੱਖ ਪਿੰਡ (ਅੱਜ ਤਕ ਵੀ) ਚਲੇ ਆ ਰਹੇ ਹਨ (ਹੁਣ ਇਸ ਨੂੰ ‘ਚੱਕ ਨਾਨਕੀ ‘ਨਹੀਂ ਸਿਰਫ਼ ‘ਚੱਕ’ ਲਿਖਿਆ ਜਾਂਦਾ ਹੈ)।

ਭੱਟ ਵਹੀਆਂ ਮੁਤਾਬਿਕ 29 ਮਾਰਚ 1689 ਦੇ ਦਿਨ ਬਿਲਾਸਪੁਰ ਦੀ ਰਾਣੀ ਚੰਪਾ ਆਪਣੇ ਪੁੱਤਰ ਭੀਮ ਚੰਦ ਨੂੰ ਲੈ ਕੇ ਚੱਕ ਨਾਨਕੀ ਵਿਚ ਆਈ। ਚੱਕ ਨਾਨਕੀ ਵਿਚ  ਕਈ ਦਿਨ ਭਰਪੂਰ ਰੌਣਕਾਂ ਰਹੀਆਂ। ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਹ ਮੁੜ ਕੇ ਕਦੇ ਵੀ ਉਸ ਤੋਂ ਦੂਰ ਨਾ ਜਾਣ ਅਤੇ ਜੇ ਗੁਰੂ ਸਾਹਿਬ ਮਹਿਸੂਸ ਕਰਦੇ ਹਨ ਕਿ ਚੱਕ ਨਾਨਕੀ ਦੀ ਜਗ੍ਹਾ ਥੋੜੀ ਹੈ ਤਾਂ ਗੁਰੂ ਸਾਹਿਬ ਇਕ ਨਵਾਂ ਪਿੰਡ ਵਸਾ ਲੈਣ। ਰਾਣੀ ਚੰਪਾ ਨੇ ਨਵੇਂ ਨਗਰ ਵਾਸਤੇ ਜ਼ਮੀਨ ਅਰਦਾਸ ਕਰਵਾਉਣ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਤੇ ਕਿਹਾ ਕਿ ਗੁਰੂ ਸਾਹਿਬ ਚਾਹੁਣ ਤਾਂ ਆਪਣੀ ਰਿਆਸਤ ਦੀ ਹਿਫ਼ਾਜ਼ਤ ਵਾਸਤੇ ਕਿਲ੍ਹੇ ਵੀ ਤਿਆਰ ਕਰਵਾ ਲੈਣ।

ਉਸ ਵੇਲੇ (1689 ਵਿਚ) ਚੱਕ ਨਾਨਕੀ ਦੀ ਹੱਦ ਇਕ ਪਾਸੇ ਚਰਨ ਗੰਗਾ ਨਦੀ ਅਤੇ ਦੂਜੇ ਪਾਸੇ ਮੌਜੂਦਾ ਕੇਸਗੜ੍ਹ ਸਾਹਿਬ ਦੇ ਹੇਠਾਂ ਵਾਲੇ ਚੌਕ ਤਕ ਸੀ। ਇਸ ਦੇ ਨੇੜੇ ਹੀ ਗੁਰੂ ਸਾਹਿਬ ਨੇ ਨਵਾਂ ਪਿੰਡ ਬਨ੍ਹਣਾ ਸ਼ੁਰੂ ਕੀਤਾ। ਗੁਰੂ ਸਾਹਿਬ ਨੇ ਰਾਣੀ ਕੋਲੋਂ ਸਹੋਟਾ, ਮੀਆਂਪੁਰ, ਲੌਦੀਪੁਰ, ਮਾਖੋਆਲ, ਅਗੰਮਪੁਰਾ ਅਤੇ ਤਾਰਾਗੜ੍ਹ ਦੀ ਜ਼ਮੀਨ ਖ਼ਰੀਦ ਲਈ। ਪਹਿਲੋਂ ਤਾਂ ਰਾਣੀ ਨੇ ਆਖਿਆ ਕਿ ਉਹ ਜ਼ਮੀਨ ਅਰਦਾਸ ਕਰਾਉਣਾ ਚਾਹੁੰਦੀ ਹੈ ਤੇ ਇਸ ਦੀ ਕੀਮਤ ਨਹੀਂ ਲਵੇਗੀ। ਪਰ ਜਦੋਂ ਗੁਰੂ ਸਾਹਿਬ ਨੇ ਆਖਿਆ ਕਿ ਉਹ ਸਿੱਖ-ਨਗਰ ਵਸਾਉਣ ਵਾਸਤੇ ਜ਼ਮੀਨ ਮੁਫ਼ਤ ਨਹੀਂ ਲੈਣਗੇ ਤਾਂ ਰਾਣੀ ਨੂੰ ਕਬੂਲ ਕਰਨਾ ਪਿਆ।

ਅਨੰਦਪੁਰ ਸਾਹਿਬ ਦੀ ਮੋੜ੍ਹੀ ਗੱਡਣਾ

30 ਮਾਰਚ 1689 ਦੇ ਦਿਨ ਗੁਰੂ ਗੋਬਿੰਦ ਜੀ ਨੇ ਚੱਕ ਨਾਨਕੀ ਦੇ ਨੇੜੇ, ‘ਮਾਖੋਆਲ ਦੀ ਥੇਹ’ ‘ਤੇ ਗੁਰਦੁਆਰਾ ਕੇਸਗੜ੍ਹ ਵਾਲੀ ਜਗ੍ਹਾ, ਨਵੇਂ ਪਿੰਡ ਦੀ ਮੋੜ੍ਹੀ ਗੱਡੀ। ਭਾਈ ਚਉਪਤਿ ਰਾਏ (ਮਗਰੋਂ ਚੌਪਾ ਸਿੰਘ) ਨੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹ ਕੇ ਅਰਦਾਸ ਕੀਤੀ। ਨਵੇਂ ਨਗਰ ਦਾ ਨਾਂ ਗੁਰੂ ਸਾਹਿਬ ਨੇ ‘ਅਨੰਦਪੁਰ’ ਰੱਖਿਆ। (ਅੱਜ-ਕੱਲ੍ਹ ਚੱਕ ਨਾਨਕੀ, ਅਨੰਦਪੁਰ ਤੇ ਆਲੇ-ਦੁਆਲੇ ਦੇ ਕਈ ਪਿੰਡਾਂ, ਸਾਰੇ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ)।

ਅਨੰਦਪੁਰ ਸਾਹਿਬ ਦੇ ਕਿਲ੍ਹੇ

31 ਮਾਰਚ 1689 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ-ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਪੰਜ ਕਿਲ੍ਹੇ ਬਣਾਉਣੇ ਸ਼ੁਰੂ ਕੀਤੇ। ਗੁਰੂ ਸਾਹਿਬ ਨੇ ਇਨ੍ਹਾਂ ਕਿਲ੍ਹਿਆਂ ਦੇ ਨਾਂ ਅਨੰਦਗੜ੍ਹ (ਮੌਜੂਦਾ ਅਨੰਦਗੜ੍ਹ ਕਿਲ੍ਹਾ ਵਾਲੀ ਜਗ੍ਹਾ), ਲੋਹਗੜ੍ਹ (ਮੌਜੂਦਾ ਲੋਹਗੜ੍ਹ ਗੁਰਦੁਆਰੇ ਵਾਲੀ ਜਗ੍ਹਾ), ਤਾਰਾਗੜ੍ਹ (ਪੁਰਾਣੇ ਕੋਟ ਕਹਿਲੂਰ ਦੇ ਨੇੜੇ ਪਿੰਡ ਤਾਰਾਪੁਰ ਵਿਚ ਮੌਜੂਦਾ ਗੁਰਦੁਆਰਾ ਤਾਰਾਗੜ੍ਹ ਦੀ ਜਗ੍ਹਾ), ਅਗੰਮਗੜ੍ਹ (ਪਿੰਡ ਅਗੰਮਗੜ੍ਹ, ਮਾਤਾ ਜੀਤ ਕੌਰ ਜੀ ਦੇ ਗੁਰਦੁਆਰੇ ਦੇ ਨੇੜੇ ਗੁਰਦੁਆਰਾ ਹੋਲਗੜ੍ਹ ਦੀ ਜਗ੍ਹਾ) ਅਤੇ ਫ਼ਤਹਿਗੜ੍ਹ (ਚਰਨ ਗੰਗਾ ਦੇ ਨੇੜੇ ਪਿੰਡ ਸਹੋਟਾ ਦੀ ਹਦੂਦ ਵਿਚ, ਗੁਰਦੁਆਰਾ ਫ਼ਤਹਿਗੜ੍ਹ ਵਾਲੀ ਜਗ੍ਹਾ) ਰੱਖੇ। ਸਭ ਤੋਂ ਪਹਿਲਾਂ ਕਿਲ੍ਹਾ ਅਨੰਦਗੜ੍ਹ ਤਿਆਰ ਹੋਇਆ ਤੇ ਬਾਕੀ ਚਾਰ ਮਗਰੋਂ ਤਿਆਰ ਹੋਏ । ਇਨ੍ਹਾਂ ਵਿੱਚੋਂ ਫ਼ਤਹਿਗੜ੍ਹ ਤੇ ਤਾਰਾਗੜ੍ਹ ਕਿਲ੍ਹੇ ਪਹਾੜੀ ਰਜਵਾੜਿਆਂ ਦੇ ਹਮਲਿਆਂ ਨੂੰ ਰੋਕਣ ਵਾਸਤੇ ਅਤੇ ਲੋਹਗੜ੍ਹ (ਜਿਸ ਦਾ ਗੇਟ ਬੜਾ ਮਜ਼ਬੂਤ ਸੀ) ਤੇ ਅਗੰਮਗੜ੍ਹ ਮੌਜੂਦਾ ਹੁਸ਼ਿਆਰਪੁਰ ਤੇ ਊਨਾ ਵੱਲੋਂ ਮੁਗ਼ਲ ਫ਼ੌਜਾਂ ਨੂੰ ਰੋਕਣ ਵਾਸਤੇ ਬਣਾਏ ਗਏ ਸਨ। ਕਿਲ੍ਹਾ ਅਨੰਦਗੜ੍ਹ, ਜੋ ਸਭ ਤੋਂ ਵਧ ਮਹਿਫ਼ੂਜ਼ ਸੀ, ਦੋਹਾਂ ਪਾਸਿਆਂ ਦੀਆਂ ਫ਼ੌਜਾਂ ਨੂੰ ਰੋਕਣ ਵਾਸਤੇ ਸੀ। ਪਹਾੜ, ਦਰਿਆ ਸਤਲੁਜ ਅਤੇ ਨਦੀ ਚਰਨ ਗੰਗਾ ਦੀ ਕੁਦਰਤੀ ਢਾਲ ਹੋਣ ਦੇ ਬਾਵਜੂਦ, ਗੁਰੂ ਸਾਹਿਬ ਨੇ ਚੌਹਾਂ ਪਾਸਿਆਂ ਤੋਂ ਫ਼ੌਜੀ ਰੱਖਿਆ ਵਾਸਤੇ ਪੂਰੇ ਇੰਤਜ਼ਾਮ ਕਰ ਲਏ ਸਨ। ਇਨ੍ਹਾਂ ਪੰਜ ਕਿਲ੍ਹਿਆਂ ਤੋਂ ਇਲਾਵਾ ਗੁਰੂ ਸਾਹਿਬ ਨੇ ਕੇਸਗੜ੍ਹ ਸਾਹਿਬ ਨੂੰ ਵੀ ਇਕ ਕਿਲ੍ਹੇ ਵਾਂਗ ਬਣਾ ਦਿੱਤਾ ਸੀ। ਕਿਲ੍ਹਾ ਤਾਰਾਗੜ੍ਹ, ਅਗੰਮਗੜ੍ਹ ਤੇ ਲੋਹਗੜ੍ਹ ਦਾ ਮੋਰਚਾ ਟੁੱਟ ਜਾਣ ਦੀ ਸੂਰਤ ਵਿਚ ਵੀ ਕਿਲ੍ਹਾ ਕੇਸਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਤੇ ਕਿਲ੍ਹਾ ਅਨੰਦਗੜ੍ਹ, ਚੱਕ ਨਾਨਕੀ-ਅਨੰਦਪੁਰ ਸਾਹਿਬ ਵਾਸਤੇ ਪੂਰੀ ਹਿਫ਼ਾਜ਼ਤ ਦੇਂਦੇ ਸਨ। ਇੰਞ ਗੁਰੂ ਸਾਹਿਬ ਨੇ ਚੱਕ ਨਾਨਕੀ-ਅਨੰਦਪੁਰ ਸਾਹਿਬ ਨੂੰ ਦੁਸ਼ਮਣ ਦੇ ਹਮਲਿਆਂ ਤੋਂ ਪੂਰੀ ਤਰ੍ਹਾਂ ਮਹਿਫ਼ੂਜ਼ ਕਰ ਲਿਆ ਸੀ। ਦੁਸ਼ਮਣ ਭਾਵੇਂ ਮਹੀਨਿਆਂ ਬੱਧੀ ਕੋਸ਼ਿਸ਼ ਕਰਦੇ ਰਹਿੰਦੇ ਪਰ ਉਹ ਗੁਰੂ ਦੀ ਨਗਰੀ ’ਚ ਦਾਖਿਲ  ਨਹੀਂ ਹੋ ਸਕਦੇ ਸਨ। ਸਿਰਫ਼ ਇਕ ਮਸਲਾ ਸੀ ਜਿਸ ਨਾਲ ਮੁਸ਼ਕਿਲ ਖੜ੍ਹੀ ਹੋ ਸਕਦੀ ਸੀ, ਉਸ ਸੀ ਮਹੀਨਿਆਂ ਬੱਧੀ ਘੇਰਾ ਪਏ ਰਹਿਣ ਨਾਲ ਅਨਾਜ ਦਾ ਮਸਲਾ। ਇਸ ਮਸਲੇ ਤੋਂ ਸਿਵਾ ਗੁਰੂ ਦੀ ਨਗਰੀ ਇਕ ਪੂਰੀ ਮੁਕੰਮਲ, ਮਹਿਫ਼ੂਜ਼, ਰਾਜਧਾਨੀ ਸੀ।

ਗੁਰੁ ਸਾਹਿਬ ਤੋਂ ਮਗਰੋਂ ਅਨੰਦਪੁਰ ਸਾਹਿਬ

ਗੁਰੁ ਤੇਗ਼ ਬਹਾਦਰ ਕਿੰਨਾ ਚਿਰ ਰਹੇ??

ਅਨੰਦਪੁਰ ਸਾਹਿਬ ’ਤੇ ਕਈ ਵਾਰੀ ਹਮਲੇ ਹੋਏ ਸਨ। ਸਭ ਤੋਂ ਪਹਿਲਾ ਹਮਲਾ 19 ਅਗਸਤ 1695 ਦੇ ਦਿਨ ਦਿਲਾਵਰ ਖ਼ਾਨ (ਡਿਪਟੀ ਗਵਰਨਰ ਲਾਹੌਰ) ਦੇ ਪੁੱਤਰ ਰੁਸਤਮ ਖ਼ਾਨ ਨੇ ਕੀਤਾ ਸੀ। ਇਸ ਮਗਰੋਂ ਵੱਡਾ ਹਮਲਾ 29 ਅਗਸਤ 1700 ਦੇ ਦਿਨ ਅਜਮੇਰ ਚੰਦ ਬਿਲਾਸਪੁਰੀ ਰਾਜੇ ਨੇ ਆਪ ਕੀਤਾ ਸੀ। ਇਹ ਲੜਾਈ ਚਾਰ ਦਿਨ, ਪਹਿਲੀ ਸਤੰਬਰ 1700 ਤਕ, ਹੁੰਦੀ ਰਹੀ ਸੀ। ਪਹਾੜੀ ਜਰਨੈਲ ਕੇਸਰੀ ਚੰਦ ਦੇ ਮਰਨ ਮਗਰੋਂ ਪਹਾੜੀਏ ਭੱਜ ਗਏ। ਅਕਤੂਬਰ ਦੇ ਸ਼ੁਰੂ ਵਿਚ, ਅਜਮੇਰ ਚੰਦ ਦੇ ਅਰਜ਼ ਕਰਨ ਉੱਤੇ ਗੁਰੂ ਸਾਹਿਬ 3 ਅਕਤੂਬਰ ਨੂੰ ਅਨੰਦਪੁਰ ਸਾਹਿਬ ਤੋਂ ਨਿਰਮੋਹਗੜ੍ਹ ਚਲੇ ਗਏ ਸਨ। ਅਜਮੇਰ ਚੰਦ ਨੇ ਇਥੇ ਵੀ ਹਮਲਾ ਕਰ ਦਿੱਤਾ। ਇੱਥੋਂ  ਗੁਰੂ ਸਾਹਿਬ 14 ਅਕਤੂਬਰ ਨੂੰ ਬਸਾਲੀ ਚਲੇ ਗਏ। 29 ਅਕਤੂਬਰ 1700 ਨੂੰ ਗੁਰੂ ਸਾਹਿਬ ਬਸਾਲੀ ਤੋਂ ਵਾਪਿਸ ਅਨੰਦਪੁਰ ਮੁੜ ਪਏ। 25 ਅਕਤੂਬਰ 1702 ਨੂੰ ਰਾਜਾ ਸਾਲਹੀ ਚੰਦ ਮਰ ਗਿਆ। ਇਸ ਮਗਰੋਂ 16 ਜਨਵਰੀ 1704 ਦੇ ਦਿਨ ਅਜਮੇਰ ਚੰਦ ਨੇ ਅਨੰਦਪੁਰ ਸਾਹਿਬ ’ਤੇ ਫੇਰ ਹਮਲਾ ਕਰ ਦਿੱਤਾ। ਇਸ ਦਿਨ ਹੀ ਗੁਰੂ ਸਾਹਿਬ ਨੇ ਫੱਰਰਾ (ਦਸਤਾਰ ਵਿਚ ਝੂਲਦੇ ਨਿਸ਼ਾਨ ਸਾਹਿਬ) ਦੀ ਪਿਰਤ ਸ਼ੁਰੂ ਕੀਤੀ। ਇਸ ਹਮਲੇ ਵਿਚ ਹਾਰਨ ਮਗਰੋਂ ਅਜਮੇਰ ਚੰਦ ਡੇਢ ਸਾਲ ਤਕ ਠੰਡਾ ਪਿਆ ਰਿਹਾ, ਪਰ 1705 ਦੀਆਂ ਗਰਮੀਆਂ ਵਿਚ ਉਸ ਨੇ ਫੇਰ ਸ਼ਰਾਰਤ ਸ਼ੁਰੂ ਕਰ ਦਿੱਤੀ। ਇਸ ਵਾਰ ਉਸ ਨੇ ਮੁਗ਼ਲ ਗਵਰਨਰ ਵਜ਼ੀਰ ਖ਼ਾਨ (ਸਰਹਿੰਦ), ਮਲੇਰਕੋਟਲਾ ਤੇ ਰੋਪੜ ਦੇ ਨਵਾਬਾਂ ਨੂੰ ਵੀ ਨਾਲ ਰਲਾ ਲਿਆ। ਇਨ੍ਹਾਂ ਸਾਰਿਆਂ ਨੇ 3 ਮਈ 1705 ਦੇ ਦਿਨ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਛੋਟੀਆਂ-ਮੋਟੀਆਂ ਝੜਪਾਂ ਚਲਦੀਆਂ ਰਹੀਆਂ। 4 ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਔਰੰਗਜ਼ੇਬ ਦੀ ਚਿੱਠੀ ਮਿਲੀ। ਅਗਲੇ ਦਿਨ ਹੀ ਰਾਤ ਵੇਲੇ ਗੁਰੂ ਸਾਹਿਬ ਨੇ ਅਨੰਦਪੁਰ ਛੱਡਣ ਦਾ ਫ਼ੈਸਲਾ ਕਰ ਲਿਆ। ਪਰ, ਪਹਾੜੀ ਫ਼ੌਜਾਂ ਨੇ ਗੁਰੂ ਸਾਹਿਬ ਅਤੇ ਸਿੱਖਾਂ ’ਤੇ ਹਮਲਾ ਬੋਲ ਦਿੱਤਾ। ਗੁਰੂ ਸਾਹਿਬ ਅਤੇ ਕੁਝ ਸਿੱਖ ਸਹੀ ਸਲਾਮਤ ਉਥੋਂ ਨਿਕਲ ਗਏ ਪਰ ਬਾਕੀ ਰਾਹ ਵਿਚ ਲੜ ਕੇ ਸ਼ਹੀਦ ਹੋ ਗਏ।

ਦਸੰਬਰ 1711 ਵਿਚ ਬੰਦਾ ਸਿੰਘ ਬਹਾਦਰ ਨੇ ਅਨੰਦਪੁਰ ਸਾਹਿਬ ਆ ਕੇ ਕਰਤਾਰਪੁਰ ਵੱਲੋਂ ਬਿਲਾਸਪੁਰ ਵੱਲ ਕੂਚ ਕੀਤਾ। ਅਜਮੇਰ ਚੰਦ ਨੇ ਪਹਿਲੋਂ ਤਾਂ ਲੜਾਈ ਕੀਤੀ ਪਰ ਛੇਤੀ ਹੀ ਈਨ ਮੰਨ ਲਈ। ਇਸ ਮਗਰੋਂ ਸਿੱਖਾਂ ’ਤੇ ਮੁਗ਼ਲਾਂ ਦੇ ਜ਼ੁਲਮ ਦਾ ਦੌਰ ਚੱਲ ਪਿਆ। ਸਿੱਖ ਪਹਾੜਾਂ ਅਤੇ ਜੰਗਲਾਂ ਵਿਚ ਰਹਿੰਦੇ ਰਹੇ। ਇਸ ਕਾਲ ਵਿਚ 5 ਮਾਰਚ 1748 ਦੇ ਦਿਨ ਸਰਬਤ ਖਾਲਸਾ ਦਾ ਇਕ ਇਕੱਠ ਇਥੇ ਹੋਇਆ। ਫਿਰ ਮਾਰਚ 1753 ਵਿਚ ਇਥੇ ਸਿੱਖਾਂ ਦੇ ਇਕੱਠ ’ਤੇ ਅਦੀਨਾ ਬੇਗ਼ ਨੇ ਹਮਲਾ ਕਰ ਕੇ ਕਈ ਸਿੱਖ ਸ਼ਹੀਦ ਕਰ ਦਿੱਤੇ। ਇਸ ਮਗਰੋਂ ਫਿਰ ਕਈ ਸਾਲ ਚੁੱਪ ਛਾਈ ਰਹੀ। 1812 ਵਿਚ ਬਿਲਾਸਪੁਰੀ ਰਾਜੇ ਮਹਾਂਚੰਦ ਨੇ ਹਮਲਾ ਕੀਤਾ ਪਰ ਬੁਰੀ ਤਰ੍ਹਾਂ ਹਾਰ ਖਾ ਕੇ ਭੱਜ ਗਿਆ। ਇਸ ਮਗਰੋਂ ਅਨੰਦਪੁਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਕੰਟਰੋਲ ਹੇਠ ਆ ਗਿਆ। ਫੇਰ ਕਿਸੇ ਨੇ ਵੀ ਇਸ ਪਾਸੇ ਵੱਲ ਨਾ ਤੱਕਿਆ।

ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਮਗਰੋਂ ਸਾਰੇ ਗੁਰਦੁਆਰੇ ਹੌਲੀ-ਹੌਲੀ ਮਹੰਤਾਂ ਦੇ ਹੱਥ ਆਉਂਦੇ ਗਏ, ਸਿਰਫ਼ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਉਨ੍ਹਾਂ ਤੋਂ ਬਚੇ ਰਹੇ ਤੋਂ ਇਨ੍ਹਾਂ ਦਾ ਇੰਤਜ਼ਾਮ ਬਾਬਾ ਸੂਰਜ ਮੱਲ ਦੇ ਪਰਿਵਾਰ ਕੋਲ ਰਿਹਾ। 1920 ਵਿਚ ਅਕਾਲੀ ਲਹਿਰ ਚੱਲ ਪਈ। 1923 ਵਿਚ ਸੋਢੀ ਪਰਿਵਾਰ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਆਪਣੇ ਆਪ ਸ਼ਿਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੇ। ਸ਼ਿਰੋਮਣੀ ਕਮੇਟੀ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਲੋਕਲ ਕਮੇਟੀ ਦਾ ਪ੍ਰਬੰਧ ਸੋਢੀ ਰਾਮ ਨਾਰਾਇਣ ਸਿੰਘ ਨੂੰ ਸੌਂਪ ਦਿੱਤਾ। ਇਸ ਮਗਰੋਂ 1966 ਵਿਚ ਪੰਜਾਬੀ ਸੂਬਾ ਤੇ ਸਿੱਖ ਹੋਮਲੈਂਡ ਦੇ ਨਾਂ ’ਤੇ ਜੱਦੋ-ਜਹਿਦ ਦੌਰਾਨ ਡਾਇਰੈਕਟ ਐਕਸ਼ਨ ਇਥੋਂ ਹੀ ਸ਼ੁਰੂ ਕੀਤਾ ਗਿਆ ਸੀ। 16-17 ਅਕਤੂਬਰ 1973 ਨੂੰ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਇਥੇ ਹੀ ਪਾਸ ਹੋਇਆ ਸੀ। 4 ਜੂਨ 1984 ਨੂੰ ਜਦੋਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਭਾਰਤੀ ਫ਼ੌਜ ਨੇ ਇਥੇ ਵੀ ਹਮਲਾ ਕੀਤਾ ਤੇ ਕਾਫ਼ੀ ਚਿਰ ਆਪਣੇ ਕਬਜ਼ੇ ਵਿਚ ਰਖਿਆ। 26 ਮਾਰਚ 1986 ਦੇ ਦਿਨ ਸੁਰਜੀਤ ਬਰਨਾਲੇ ਦੇ ਹੁਕਮ ’ਤੇ ਪੁਲਿਸ ਨੇ ਗੋਲੀ ਚਲਾ ਕੇ ਬਹੁਤ ਸਾਰੇ ਸਿੱਖ ਮਾਰ ਦਿੱਤੇ। 1998-99 ਵਿਚ ਇਥੇ ਖਾਲਸਾ ਪਰਗਟ ਕਰਨ ਦੇ ਤਿੰਨ ਸੌ ਸਾਲਾ ਦਿਨ ਦੇ ਨਾਂ ’ਤੇ ‘ਖਾਲਸਾ ਹਰੀਟੇਜ਼ ਕੰਪਲੈਕਸ’ ਤੇ ਕਈ ਹੋਰ ਨਵੀਆਂ ਇਮਾਰਤਾਂ ਬਣੀਆਂ।

ਅਨੰਦਪੁਰ ਸਾਹਿਬ ਦੇ ਗੁਰਦੁਆਰੇ

ਅਨੰਦਪੁਰ ਸਾਹਿਬ ਵਿਚ ਕਈ ਗੁਰਦੁਆਰੇ ਹਨ। ਪਹਿਲੋਂ ਇੱਥੇ ਛੇ ਕਿਲ੍ਹੇ ਵੀ ਸਨ। ਇਨ੍ਹਾਂ ਕਿਲ੍ਹਿਆਂ ਵਿਚੋਂ ਅਨੰਦਗੜ੍ਹ, ਲੋਹਗੜ੍ਹ ਤਾਰਾਗੜ੍ਹ, ਅਗੰਮਗੜ੍ਹ ਤੇ ਫ਼ਤਹਿਗੜ੍ਹ ਅਪ੍ਰੈਲ 1689 ਵਿਚ ਬਣਨੇ ਸ਼ੁਰੂ ਹੋਏ ਸਨ ਅਤੇ ਕੇਸਗੜ੍ਹ ਮਗਰੋਂ ਤਿਆਰ ਹੋਇਆ ਸੀ। 29 ਮਾਰਚ 1698 (ਕੁਝ ਸੋਮੇ 1699 ਮੰਨਦੇ ਹਨ) ਦੇ ਦਿਨ ਗੁਰੂ ਸਾਹਿਬ ਨੇ ਖੰਡੇ ਦੀ ਪਾਹੁਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਪਾਹੁਲ ਲਈ ਤੇ ਫੇਰ ਬਾਕੀ ਪੰਥ ਨੇ।

ਅਨੰਦਪੁਰ ਸਾਹਿਬ ਦੇ ਗੁਰਦੁਆਰੇ: (1) ਤਖ਼ਤ ਕੇਸਗੜ੍ਹ ਸਾਹਿਬ: ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਤੋਂ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਇਆ ਕਰਦੇ ਸਨ। ਉਹ ਖੰਡਾ ਜਿਸ ਨਾਲ ਗੁਰੂ ਸਾਹਿਬ ਨੇ 29 ਮਾਰਚ 1698/1699 ਨੂੰ ਪਾਹੁਲ ਤਿਆਰ ਕਰ ਕੇ ਛਕਾਈ ਸੀ ਤੇ ਕੁਝ ਹੋਰ ਸ਼ਸਤਰ ਇੱਥੇ ਪਏ ਹੋਏ ਹਨ (2) ਅਕਾਲ ਬੁੰਗਾ: ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਗੱਦੀ ਮਿਲੀ ਸੀ (3) ਸੀਸ ਗੰਜ: ਇਥੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਸੀ (4) ਗੁਰੂ ਦੇ ਮਹਲ: ਇਹ ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘਰ ਸੀ । ਦਸਵੇਂ ਪਾਤਿਸ਼ਾਹ ਦੇ ਛੋਟੇ ਤਿੰਨੇ ਸਾਹਿਬਜ਼ਾਦੇ ਇਥੇ ਪੈਦਾ ਹੋਏ ਸਨ (5) ਮੰਜੀ ਸਾਹਿਬ ਪਹਿਲਾ: ਇਥੇ ਗੁਰੂ ਤੇਗ਼ ਬਹਾਦਰ ਸਾਹਿਬ ਦੀਵਾਨ ਲਾਇਆ ਕਰਦੇ ਸਨ (6) ਮੰਜੀ ਸਾਹਿਬ ਦੂਜਾ: ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਵਾਨ ਲਾਇਆ ਕਰਦੇ ਸਨ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇਥੇ ਤਲਵਾਰ ਚਲਾਉਣਾ ਅਤੇ ਗਤਕਾ ਸਿਖਿਆ ਕਰਦੇ ਸਨ। ਇਸ ਨੂੰ ਦੁਮਾਲਗੜ੍ਹ ਵੀ ਆਖਦੇ ਹਨ ਕਿਉਂਕਿ ਦਸਤਾਰ ਵਿਚ ਦੁਮਾਲਾ (ਫ਼ੱਰਰਾ) ਦੀ ਰਿਵਾਇਤ 16 ਜਨਵਰੀ 1704 ਦੇ ਦਿਨ ਇੱਥੋਂ ਹੀ ਸ਼ੁਰੂ ਹੋਈ ਸੀ (7) ਦਮਦਮਾ ਸਾਹਿਬ: ਇਥੇ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਇਥੇ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਸੀ। ਇਸ ਕਰ ਕੇ ਉਸ ਨੂੰ ‘ਦਮਦਮੇ ਵਾਲੀ ਬੀੜ’ ਕਿਹਾ ਜਾਂਦਾ ਹੈ (8) ਥੜ੍ਹਾ ਸਾਹਿਬ: ਇਥੇ 25 ਮਈ 1675 ਦੇ ਦਿਨ ਭਾਈ ਕਿਰਪਾ ਰਾਮ ਦੱਤ ਤੇ ਉਨ੍ਹਾਂ ਦੇ ਸਾਥੀ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਫ਼ਰਿਆਦੀ ਹੋਏ ਸਨ (9) ਭੋਰਾ ਸਾਹਿਬ: ਗੁਰੂ ਤੇਗ਼ ਬਹਾਦਰ ਸਾਹਿਬ ਇਥੇ ਪਾਠ ਕਰਿਆ ਕਰਦੇ ਸਨ {ਮੰਜੀ ਸਾਹਿਬ ਪਹਿਲਾ, ਦਮਦਮਾ ਸਾਹਿਬ, ਭੋਰਾ ਸਾਹਿਬ ਤੇ ਥੜ੍ਹਾ ਸਾਹਿਬ ਸਾਰੇ ਇੱਕੋ ਕੰਪਲੈਕਸ ‘ਗੁਰੂ ਦੇ ਮਹਿਲ’ ਵਿਚ ਹਨ} (10) ਕਿਲ੍ਹਾ ਅਨੰਦਗੜ੍ਹ ਸਾਹਿਬ: 1689 ਵਿਚ ਇਥੇ ਅਨੰਦਪੁਰ ਸਾਹਿਬ ਦਾ ਪਹਿਲਾ ਕਿਲ੍ਹਾ ਬਣਾਇਆ ਗਿਆ ਸੀ। ਇਥੇ ਇਕ ਬਾਉਲੀ ਵੀ ਹੈ, ਜਿਸ ਦੀਆਂ 135 ਪੌੜੀਆਂ ਹਨ। ਇਹ ਬਾਉਲੀ ਸ. ਜੱਸਾ ਸਿੰਘ ਆਹਲੂਵਾਲੀਆ ਨੇ ਬਣਵਾਈ ਸੀ (11) ਕਿਲ੍ਹਾ ਫ਼ਤਹਿਗੜ੍ਹ ਸਾਹਿਬ: ਇਥੇ ਕਿਲ੍ਹਾ ਫ਼ਤਹਿਗੜ੍ਹ ਸੀ (12) ਹੋਲਗੜ੍ਹ ਸਾਹਿਬ: ਇਥੇ ਕਿਲ੍ਹਾ ਹੋਲਗੜ੍ਹ ਸੀ। ਇਹ ਕੇਸਗੜ੍ਹ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ‘ਹੋਲਾ ਮਹੱਲਾ’ ਗੁਰੂ ਸਾਹਿਬ ਨੇ ਇੱਥੇ ਹੀ, ਇਸ ਦੇ ਬਾਹਰ ‘ਚਰਨ ਗੰਗਾ’ ਦੇ ਮੈਦਾਨ ਵਿਚ, ਮਨਾਉਣਾ ਸ਼ੁਰੂ ਕੀਤਾ ਸੀ (13) ਲੋਹਗੜ੍ਹ ਸਾਹਿਬ: ਇਥੇ ਕਿਲ੍ਹਾ ਲੋਹਗੜ ਸੀ। ਇਹ ਕੇਸਗੜ੍ਹ ਸਾਹਿਬ ਤੋਂ 800 ਮੀਟਰ ਦੂਰ ਹੈ। ਭਾਈ ਬਚਿੱਤਰ ਸਿੰਘ ਨੇ ਪਹਿਲੀ ਸਤੰਬਰ 1700 ਦੇ ਦਿਨ ਬਰਛਾ ਮਾਰ ਕੇ ਸ਼ਰਾਬੀ ਹਾਥੀ ਇਥੋਂ ਹੀ ਭਜਾਇਆ ਸੀ। {ਸਾਰੇ ਕਿਲ੍ਹੇ ਇਸ ਦੂਜੇ ਤੋਂ ਤਕਰੀਬਨ ਇਕ ਮੀਲ ਦੇ ਫ਼ਾਸਲੇ ‘ਤੇ ਸਨ} (14) ਮਾਤਾ ਜੀਤੋ ਜੀ ਦਾ ਗੁਰਦੁਆਰਾ: ਕੇਸਗੜ੍ਹ ਸਾਹਿਬ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ, ਗੁਰਦੁਆਰਾ ਹੋਲਗੜ੍ਹ ਦੇ ਨੇੜੇ ਹੈ। ਮਾਤਾ ਜੀਤੋ ਜੀ ਦਾ ਸਸਕਾਰ ਇੱਥੇ ਹੀ ਹੋਇਆ ਸੀ। ਬਾਕੀ ਸਿੱਖਾਂ ਦੇ ਸਸਕਾਰ ਵੀ ਏਥੇ ਹੀ ਹੋਇਆ ਕਰਦੇ ਸੀ। ਅਨੰਦਪੁਰ ਸਾਹਿਬ ਰੋਪੜ ਤੋਂ 45 ਕਿਲੋਮੀਟਰ ਦੂਰ ਅਤੇ ਕੀਰਤਪੁਰ ਤੋਂ 9 ਕਿਲੋਮੀਟਰ ਦੂਰ ਹੈ।

ਮਾਤਾ ਗੁਜਰੀ ਜੀ ਤੇ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ
5-6 ਦਿਸੰਬਰ ਦੀ ਰਾਤ ਨੂੰ, ਦੋ ਘੜੀਆਂ ਰਾਤ ਗਈ, ਗੁਰੂ ਸਾਹਿਬ ਚੱਕ ਨਾਨਕੀ ਤੇ ਸਿਰੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਸਕਾਰ ਵਾਲੀ ਜਗ੍ਹਾ (ਗੁਰਦੁਆਰਾ ਸੀਸ ਗੰਜ) ਪਹੁੰਚੇ ਅਤੇ ਉਨ੍ਹਾਂ ਨੇ ਭਾਈ ਗੁਰਬਖ਼ਸ਼ ਦਾਸ ਉਦਾਸੀ ਨੂੰ ਇਸ ਜਗ੍ਹਾ ਦੀ ਸੇਵਾ ਸੰਭਾਲ ਦਿੱਤੀ ਅਤੇ ਆਪ ਸਿੰਘਾਂ ਨੂੰ ਨਾਲ ਲੈ ਕੇ ਕਿਲ੍ਹਾ ਅਨੰਦਗੜ੍ਹ ਆ ਗਏ। ਅਨੰਦਗੜ੍ਹ ਆ ਕੇ ਆਪ ਨੇ ਸਭ ਤੋਂ ਪਹਿਲਾਂ 90 ਸਿੰਘਾਂ ਦੇ ਇਕ ਜੱਥੇ ਦੀ ਹਿਫ਼ਾਜ਼ਤ ਵਿਚ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦੇ ਅਤੇ ਇਕ ਦੁੰਨਾ ਸਿੰਘ ਨਾਂ ਦੇ ਸਿੱਖ ਤੇ ਸੁਭਿੱਖੀ ਨਾਂ ਦੀ ਇਕ ਸਿੰਘਣੀ ਨੂੰ ਕੀਰਤਪੁਰ ਵੱਲ ਟੋਰਿਆ। ਇਸ ਮਗਰੋਂ ਔਰੰਗਜ਼ੇਬ ਦੀ ਚਿੱਠੀ ਨੂੰ ਸੰਭਾਲਿਆ, ਫਿਰ ਭਾਈ ਉਦੈ ਸਿੰਘ ਦੀ ਅਗਵਾਈ ’ਚ 50 ਸਿੰਘਾਂ ਦਾ ਜਥਾ ਰਵਾਨਾ ਕੀਤਾ ਆਪ ਵੀ ਪਿੱਛੇ ਟੁਰ ਪਏ। ਇਨ੍ਹਾਂ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਦਾ ਜਥਾ ਆ ਰਿਹਾ ਸੀ। ਇਨ੍ਹਾਂ ਪਿੱਛੇ ਭਾਈ ਜੀਵਨ ਸਿੰਘ ਤੇ ਸਭ ਤੋਂ ਪਿੱਛੇ ਭਾਈ ਬਚਿਤਰ ਸਿੰਘ ਦਾ ਜਥਾ ਸੀ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਹੁੰਦੇ ਹੋਏ, ਪਿੰਡ ਝੱਖੀਆਂ ਦੀ ਜੂਹ ’ਚੋਂ ਲੰਘ ਕੇ ਸਰਸਾ ਨਦੀ ਦੇ ਕੰਢੇ ਵੱਲ ਜਾਣਾ ਸੀ ਅਤੇ ਏਥੋਂ ਨਦੀ ਪਾਰ ਕਰਨੀ ਸੀ। ਗੁਰੂ ਸਾਹਿਬ ਨੇ ਪਰਿਵਾਰ ਨੂੰ ਚਮਕੌਰ ਵੱਲ ਭੇਜਣਾ ਸੀ ਅਤੇ ਆਪ ਕੋਟਲਾ ਨਿਹੰਗ (ਰੋਪੜ) ਵੱਲ ਜਾਣਾ ਸੀ।

ਅਜੇ ਗੁਰੂ ਸਾਹਿਬ ਕੀਰਤਪੁਰ ਲੰਘੇ ਹੀ ਸਨ ਕਿ ਪਿੱਛੋਂ ਪਹਾੜੀ ਤੇ ਮੁਗ਼ਲ ਫ਼ੌਜਾਂ ਨੇ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ ਤੇ ਤਾਇਨਾਤ ਕੀਤਾ ਤੇ ਉਸ ਨਾਲ ਪੰਜਾਹ ਸਿੰਘ ਲੜਨ ਵਾਸਤੇ ਦਿੱਤੇ। ਉਨ੍ਹਾਂ ਭਾਈ ਉਦੈ ਸਿੰਘ ਨੂੰ ਆਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਖਣਾ ਕਿ ਉਹ ਉੱਥੇ ਨਾ ਰੁਕਣ ਅਤੇ ਕੋਟਲਾ ਨਿਹੰਗ ਚਲੇ ਜਾਣ। ਇਸ ਮਗਰੋਂ ਆਪ ਨੇ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦਿਆਂ, ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਨਾਲ ਸਰਸਾ ਨਦੀ ਨੂੰ ਪਾਰ ਕੀਤਾ। ਇਨ੍ਹਾਂ ਪਿੱਛੇ ਆ ਰਿਹਾ ਵਹੀਰ ਵੀ ਸਰਸਾ ਪਾਰ ਕਰ ਗਿਆ।

ਮਾਤਾ ਗੁਜਰੀ ਤੇ ਦੋ ਨਿੱਕੇ ਸਾਹਿਬਜ਼ਾਦੇ, ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਸਰਸਾ ਨਦੀ ਤੋਂ ਚਲ ਕੇ ਸਿੱਧੇ ਚਮਕੌਰ ਪਹੁੰਚ ਗਏ। ਅਜਿਹਾ ਜਾਪਦਾ ਹੈ ਕਿ ਸਾਰਿਆਂ ਨੇ ਚਮਕੌਰ ਵਿਚ ਇਕੱਠੇ ਹੋਣ ਦਾ ਫ਼ੈਸਲਾ ਕੀਤਾ ਹੋਣਾ ਹੈ। ਚਮਕੌਰ ਵਿਚ ਮਾਤਾ ਜੀ ਤੇ ਦੋ ਸਾਹਿਬਜ਼ਾਦਿਆਂ ਨੂੰ ਸਹੇੜੀ ਪਿੰਡ ਦੇ ਧੁੰਮਾ ਤੇ ਦਰਬਾਰੀ, ਜੋ ਕਦੇ ਇਸ ਇਲਾਕੇ ਦੇ ਮਸੰਦ ਹੁੰਦੇ ਹਨ, ਆਪਣੇ ਨਾਲ ਆਪਣੇ ਪਿੰਡ ਲੈ ਗਏ ਤੇ ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਆਪਣੇ ਘਰੀਂ ਚਲੇ ਗਏ (ਚਮਕੌਰ ਤੋਂ ਸਹੇੜੀ ਤਕਰੀਬਨ 15-16 ਕਿਲੋਮੀਟਰ ਹੈ)।

ਰਾਤ ਵੇਲੇ ਮਸੰਦਾਂ ਨੇ ਮਾਤਾ ਜੀ ਦੀ ਸੋਨੇ ਦੀਆਂ ਮੁਹਰਾਂ ਵਾਲੀ ਥੈਲੀ ਚੋਰੀ ਕਰ ਲਈ। ਅਗਲੀ ਸਵੇਰ 7 ਦਸੰਬਰ ਦੇ ਦਿਨ ਜਦ ਮਾਤਾ ਜੀ ਨੇ ਸਵੇਰੇ ਉਠ ਕੇ ਥੈਲੀ ਚੋਰੀ ਹੋਣ ਦੀ ਗੱਲ ਕੀਤੀ ਤਾਂ ਮਸੰਦ ਉਲਟਾ ਔਖੇ ਹੋ ਪਏ ਤੇ ਉਨ੍ਹਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਉ¤ਥੇ ਹੋਣ ਬਾਰੇ ਇਤਲਾਹ ਮੋਰਿੰਡਾ ਥਾਣੇ (ਜੋ ਉਥੋਂ ਸਾਢੇ ਤਿੰਨ ਕਿਲੋਮੀਟਰ ਹੈ) ਭੇਜ ਦਿੱਤੀ। ਕਿਉਂਕਿ ਸਿੱਖ ਰਿਵਾਇਤ ਮੁਤਾਬਿਕ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਫੜਵਾਇਆ ਕਿਹਾ ਜਾਂਦਾ ਹੈ, ਹੋ ਸਕਦਾ ਹੈ ਕਿ ਗੰਗੂ  ਬ੍ਰਾਹਮਣ ਮਸੰਦਾਂ ਦਾ ਰਸੋਈਆ ਹੋਵੇ। ਉਸੇ ਦਿਨ ਮੋਰਿੰਡਾ ਤੋਂ ਦੋ ਸਿਪਾਹੀ ਸਹੇੜੀ ਪੁੱਜ ਗਏ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ। ਇਕ ਰਿਵਾਇਤ ਮੁਤਾਬਿਕ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿਚ ਪਾ ਕੇ ਘੋੜਿਆਂ ‘ਤੇ ਲੱਦਿਆ ਗਿਆ ਸੀ। 7 ਦਸੰਬਰ ਦੀ ਰਾਤ ਉਨ੍ਹਾਂ ਨੇ ਮੋਰਿੰਡਾ ਥਾਣੇ ਵਿਚਲੇ ਕੈਦਖਾਨੇ ਵਿਚ ਕੱਟੀ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਲਿਜਾਇਆ ਗਿਆ ਤੇ ਇਥੋਂ ਦੇ ਸੂਬੇਦਾਰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਸਰਹੰਦ ਦੇ ਕਿਲ੍ਹੇ ਦੇ ਬੁਰਜ ਵਿਚ ਕੈਦ ਕਰ ਦਿੱਤਾ। ਇਹ ਬੁਰਜ ਚੌਹਾਂ ਪਾਸਿਆਂ ਤੋਂ ਖੁਲ੍ਹਾ ਸੀ ਅਤੇ ਦਸੰਬਰ ਦੀਆ ਠੰਡੀਆਂ ਹਵਾਵਾਂ ਨਾਲ ਬੰਦੇ ਨੂੰ ਉਂਞ ਹੀ ਅੱਧਾ ਕੂ ਮੁਰਦਾ ਕਰ ਦੇਂਦਾ ਹੈ। (ਮਗਰੋਂ ਗੁਰਦੁਆਰੇ ਦੀ ਇਕਾਰਤ ਬਣਾਉਣ ਵਾਲਿਆਂ ਨੇ ਇਸ ਨੂੰ ਢੁਆ ਕੇ ਇਸ ਦੀ ਤਵਾਰੀਖ਼ ਦੀ ਨਿਸ਼ਾਨੀ ਵੀ ਖ਼ਤਮ ਕਰ ਦਿੱਤੀ।

ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ

9 ਦਸੰਬਰ ਨੂੰ ਜਦ ਬੱਚਿਆਂ ਨੂੰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਬੱਚਿਆਂ ਨੂੰ ਮੁਸਲਮਾਨ ਬਣਾਉਨ ਵਾਸਤੇ ਲਾਲਚ ਦਿੱਤੇ, ਅਤੇ, ਧਰਮ ਨਾ ਛੱਡਣ ਦੀ ਸੂਰਤ ਵਿਚ ਸ਼ਹੀਦ ਕਰਨ ਦੀ ਧਮਕੀ ਵੀ ਦਿੱਤੀ। ਮਾਤਾ ਗੁਜਰੀ ਦੀ ਗੋਦ ਵਿਚ ਪਲੇ, ਸ਼ਹੀਦ ਦਾਦੇ ਗੁਰੂ ਤੇਗ਼ ਬਹਾਦਰ ਦੇ ਪੋਤੇ, ਧਰਮ ਛੱਡਣਾ ਕਿਵੇਂ ਕਬੂਲ ਕਰ ਸਕਦੇ ਸਨ! ਉਸ ਨੇ ਉਨ੍ਹਾਂ ਨੂੰ ਦੋ ਦਿਨ ਸੋਚਣ ਦਾ ਸਮਾਂ ਵੀ ਦਿੱਤਾ। ਅਖ਼ੀਰ 12 ਦਸੰਬਰ ਦੇ ਦਿਨ ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਕਾਜ਼ੀ ਕੋਲੋਂ ਮੁਸਲਮਾਨ ਬਣ ਜਾਣ ਦੀ ਸੂਰਤ ਵਿਚ ਰਿਹਾ ਕਰਨ ਦੀ ਪੇਸ਼ਕਸ਼ ਕਰਵਾਈ। ਪਰ ਉਨ੍ਹਾਂ ਵੱਲੋਂ ਨਾਂਹ ਕਰਨ ‘ਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੁਕਮ ਜਾਰੀ ਕਰ ਦਿੱਤਾ।

ਆਮ ਤੌਰ ’ਤੇ ਇਹ ਪਰਚਾਰ ਕੀਤਾ ਜਾਂਦਾ ਰਿਹਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਕਤਲ ਕਰਨ ਵਾਸਤੇ ਹੁਕਮ ਦਿੱਤਾ ਤਾਂ ਮਲੇਰਕੋਟਲੇ ਦੇ ਪਠਾਨ ਹਾਕਮ ਸ਼ੇਰ ਮੁਹੰਮਦ ਖ਼ਾਨ ਨੇ ਅਖੌਤੀ “ਹਾਅ” ਦਾ ਨਾਅਰਾ ਮਾਰਿਆ ਸੀ। ਦਰਅਸਲ ਉਸ ਨੇ ਕੋਈ “ਹਾਅ” ਦਾ ਨਾਅਰਾ ਨਹੀਂ ਸੀ ਮਾਰਿਆ ਸੀ। ਘਟਨਾ ਇੰਞ ਸੀ: ਜਦ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਤਾਂ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ “ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਲੜਾਈ ਵਿਚ ਮਾਰਿਆ ਸੀ; ਹੁਣ ਇਹ ਤੇਰੇ ਹਵਾਲੇ ਕਰ ਦੇਂਦਾ ਹਾਂ ਤੂੰ ਇਨ੍ਹਾਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ।” ਇਸ ‘ਤੇ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ: “ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚਿਆਂ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ।” ਚੇਤੇ ਰਹੇ ਕਿ ਸਾਹਿਬਜ਼ਾਦਿਆਂ ਦੇ ਕਤਲ ਦੇ ਹੁਕਮ ਦੀ ਉਸ ਨੇ ਕੋਈ ਮੁਖ਼ਾਲਫ਼ਤ ਨਹੀਂ ਕੀਤੀ ਸੀ; ਉਸ ਨੇ ਤਾਂ ਆਪਣੇ ਭਰਾ ਦੇ ਗੁਰੂ ਜੀ ਦੇ ਹੱਥੋਂ ਮਾਰੇ ਜਾਣ ਬਦਲਾ ਬੱਚਿਆਂ ਤੋਂ ਲੈਣਾ ਮਨਜ਼ੂਰ ਨਹੀਂ ਕੀਤਾ ਸੀ।

ਸ਼ੇਰ ਮੁਹੰਮਦ ਖ਼ਾਨ ਦੀ ਇਹ ਗੱਲ ਸੁਣ ਕੇ ਵਜ਼ੀਰ ਖ਼ਾਨ ਨੂੰ ਵੀ ਸ਼ਰਮ ਆਈ। ਉਸ ਨੂੰ ਵੀ ਅਹਿਸਾਸ ਹੋਇਆ ਕਿ ਗੁਰੂ ਦੇ ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੇ ਉਨ੍ਹਾਂ ਨੂੰ ਛੱਡ ਦੇਣ ਦਾ ਹੁਕਮ ਦੇ ਦਿੱਤਾ। ਇਸ ਸਮੇਂ ਵਜ਼ੀਰ ਖ਼ਾਨ ਦਾ ਦੀਵਾਨ ਸੁੱਚਾ ਨੰਦ ਵੀ ਹਾਜ਼ਿਰ ਸੀ। ਉਸ ਨੇ ਵਜ਼ੀਰ ਖ਼ਾਨ ਨੂੰ ਬੱਚਿਆਂ ਨੂੰ ਛਡ ਦੇਣ ਤੋਂ ਵਰਜਿਆ ਤੇ ਕਿਹਾ ਕਿ ‘ਇਹ ਸੱਪ ਦੇ ਬੱਚੇ ਹਨ ਤੇ ਸੱਪ ਦੇ ਬੱਚੇ ਵੱਡੇ ਹੋ ਕੇ ਵੀ ਸੱਪ ਹੀ ਬਣਨਗੇ; ਇਨ੍ਹਾਂ ਨੂੰ ਖ਼ਤਮ ਕਰਨਾ ਹੀ ਬੇਹਤਰ ਹੈ।’ ਇਸ ‘ਤੇ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਦੇਣ ਦਾ ਹੁਕਮ  ਦੇ ਦਿੱਤਾ।

12 ਦਸੰਬਰ 19705 ਦੇ ਦਿਨ ਦੋਹਾਂ ਬੱਚਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ। ਪਰ ਛੇਤੀ ਹੀ ਦੀਵਾਰ ਢੱਠ ਗਈ ਤੇ ਬੱਚੇ ਡਿੱਗ ਪਏ। ਉਹ ਅਜੇ ਜਿਊਂਦੇ ਸਨ। ਉਸ ਵੇਲੇ ਤਕ ਵਜ਼ੀਰ ਖ਼ਾਨ ਉਥੋਂ ਜਾ ਚੁਕਾ ਸੀ। ਜਦ ਉਸ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਉਸ ਨੇ ਇਨ੍ਹਾਂ ਦੋਹਾਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦੇ ਦਿੱਤਾ।

ਇਸੇ ਦਿਨ ਹੀ ਮਾਤਾ ਗੁਜਰੀ ਵੀ ਚੜ੍ਹਾਈ ਕਰ ਗਏ। ਇਹ ਪਰਚਾਰ ਕੀਤਾ ਜਾਂਦਾ ਹੈ ਕਿ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਮਾਤਾ ਜੀ ਨੇ ਹੀਰਾ ਚੱਟ ਲਿਆ ਤੇ ਤੇ ਇਕ ਹੋਰ ਚਰਚਾ ਮੁਤਾਬਿਕ ਮਾਤਾ ਜੀ ਨੇ ਬੁਰਜ ਤੋਂ ਛਲਾਂਗ ਮਾਰ ਦਿੱਤੀ ਸੀ (ਯਾਨਿ ਕਿ ਖ਼ੁਦਕੁਸ਼ੀ ਕਰ ਲਈ ਸੀ)। ਇਹ ਦੋਵੇਂ ਗੱਲਾਂ ਗ਼ਲਤ ਜਾਪਦੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਉਨ੍ਹਾਂ ਕੋਲ ਹੀਰਾ ਕਿੱਥੋ ਆ ਗਿਆ। ਦੂਜਾ ਮਾਤਾ ਜੀ ਖ਼ੁਦਕੁਸ਼ੀ ਕਰਨ ਵਾਲਿਆਂ ਵਿਚੋਂ ਨਹੀਂ ਸਨ। ਜੇ ਮਾਤਾ ਜੀ ਏਨੇ ਕਮਜ਼ੋਰ ਦਿਲ ਵਾਲੇ ਤੇ ਰੱਬ ਦਾ ਭਾਣਾ ਨਾ ਮੰਨਣ ਵਾਲੇ ਹੁੰਦੇ ਤਾਂ ਆਪਣੇ ਪਤੀ ਦੀ ਸ਼ਹੀਦੀ ਮਗਰੋਂ ਹੀ ਹੀਰਾ ਚੱਟ ਲੈਂਦੇ ਜਾਂ ਸਾਹ ਛੱਡ ਜਾਂਦੇ।  ਮਾਤਾ ਗੁਜਰੀ ਤਾਂ ਅਕਾਲ ਪੁਰਖ ਦਾ ਭਾਣਾ ਮੰਨਣ ਵਾਲੀ ਮਹਾਨ ਔਰਤ ਸਨ। ਅਜਿਹਾ ਜਾਪਦਾ ਹੈ ਕਿ ਮਾਤਾ ਗੁਜਰੀ ਜੋ ਪਿਛਲੇ ਚਾਰ ਦਿਨ ਤੋਂ ਠੰਡੇ ਬੁਰਜ ਵਿਚ ਕੈਦ ਸਨ ਤੇ ਸਰਦੀਆਂ ਦੀ ਯਖ ਠੰਡੀ ਹਵਾ ਵਿਚ ਬਿਨਾ ਕਿਸੇ ਕਪੜੇ ਤੋਂ ਰਹਿ ਰਹੇ ਹੋਣ ਅਤੇ ਭੁੱਖਣ ਭਾਣੇ ਹੋਣ ਕਰ ਕੇ ਬੁਰੀ ਤਰ੍ਹਾਂ ਨਿਢਾਲ ਤੇ ਤਕਰੀਬਨ ਬੇਹੋਸ਼ ਜਿਹੇ ਹੋ ਚੁਕੇ ਹੋਣਗੇ। ਜਿਹੜੇ ਜ਼ਾਲਮ ਮਾਸੂਮ ਬੱਚਿਆਂ ਨੂੰ ਨੀਹਾਂ ਵਿਚ ਚਿਣ ਸਕਦੇ ਹਨ ਤੇ ਉਨ੍ਹਾਂ ਦੀਆਂ ਗਰਦਨਾਂ ਵੱਢ ਸਕਦੇ ਹਨ, ਯਕੀਨਨ ਉਨ੍ਹਾਂ ਮਾਤਾ ਜੀ ਨੂੰ ਵੀ ਤਸ਼ੱਦਦ ਕਰ ਕੇ ਬੁਰਜ ਤੋਂ ਹੇਠਾਂ ਸੁਟ ਕੇ ਸ਼ਹੀਦ ਕਰ ਦਿੱਤਾ ਹੋਵੇਗਾ।

ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਅਸਲ ਕਹਾਣੀ: ਜਦ ਵਜ਼ੀਰ ਖ਼ਾਨ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ ਕਿ ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ। ਪਰ, ਜਦ ਸਰਹੰਦ ਦੇ ਨਵਾਬ ਨੇ ਬੱਚਿਆਂ ਨੂੰ ਦੀਵਾਰ ਵਿਚ ਚਿਣਨ ਦਾ ਹੁਕਮ ਦਿੱਤਾ ਅਤੇ ਦੀਵਾਰ ਡਿੱਗਣ ਮਗਰੋਂ ਜੱਲਾਦ ਹੱਥੋਂ ਕਤਲ ਕਰਵਾਇਆ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਕੋਈ ਵਿਰੋਧ ਨਹੀਂ ਕੀਤਾ ਸੀ। ਦਰਅਸਲ, ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ’ਤੇ ਹਮਲੇ ਕੀਤੇ ਸਨ। 12 ਅਕੂਤਬਰ 1700 ਨੂੰ  ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ, 9-10 ਮਈ 1710 ਦੇ ਦਿਨ ਮਝੈਲ ਸਿੰਘਾਂ ’ਤੇ ਬਹਿਲੋਲਪੁਰ ਵਿਚ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਉਸ ਨੇ ਜ਼ਬਰਦਸਤ ਟੱਕਰ ਲਈ ਸੀ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮ ’ਤੇ ਫੁਲ ਚੜ੍ਹਾਉਂਦਿਆਂ ਸਿੱਖਾਂ ’ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ  ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ। ਇਸ ਕਰ ਕੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ। ਸਰਹੰਦ ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ)।

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸਸਕਾਰ ਤੇ ਟੋਡਰ ਮੱਲ

13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਦਾ ਸਸਕਾਰ ਸਰਹੰਦ ਕਿਲ੍ਹੇ ਦੇ ਪਿਛਲੇ ਪਾਸੇ ਅਤੇ ਆਮ-ਖ਼ਾਸ ਬਾਗ਼ ਤੋਂ ਪਹਿਲਾਂ (ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਹੈ) ਕੀਤਾ ਗਿਆ ਸੀ। ਇਹ ਸਸਕਾਰ ਸਰਹੰਦ ਵਿਚ ਰਹਿ ਰਹੇ ਸਾਬਕਾ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਕੀਤਾ ਸੀ। ਇਹ ਆਮ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਸਕਾਰ ਦੀਵਾਨ ਟੋਡਰ ਮੱਲ ਨੇ ਕੀਤਾ ਸੀ ਤੇ ਸਸਕਾਰ ਕਰਨ ਵਾਸਤੇ ਉਸ ਨੇ ਸੋਨੇ ਦੀਆਂ ਮੁਹਰਾਂ ਖੜ੍ਹੀਆਂ ਕਰ ਕੇ ਜਗਹ ਲਈ ਸੀ। ਇਹ ਕਹਾਣੀ ਟੋਡਰ ਮੱਲ ਪਰਵਾਰ ਗੁਰੂ ਜੀ ਦਾ ਸ਼ਰਧਾਲੂ ਜਾਂ ਸਿੱਖਾਂ ਦਾ ਹਮਦਰਦ ਸਾਬਿਤ ਕਰਨ ਵਾਸਤੇ ਜਾਂ ਦੀਵਾਨ ਟੋਡਰ ਮੱਲ ਦੀ ਸ਼ਾਨ ਬਣਾਉਣ ਵਾਸਤੇ ਬਣਾਈ ਗਈ ਜਾਪਦੀ ਹੈ। ਦੀਵਾਨ ਟੋਡਰ ਮੱਲ 1665-66 ਵਿਚ, ਇਸ ਘਟਨਾ ਤੋਂ 40 ਸਾਲ ਪਹਿਲਾਂ, ਮਰ ਚੁਕਾ ਸੀ। ਸੋ ਇਹ ਸਸਕਾਰ ਉਸ ਦੇ ਪੁੱਤਰ ਜਾਂ ਪੋਤੇ ਨੇ ਕੀਤਾ ਹੋਵੇਗਾ। (ਦੀਵਾਨ ਟੋਡਰ ਮੱਲ ਪਰਵਾਰ ਦੀ ਯਾਦਗਾਰ, ਜਹਾਜ਼ੀ ਹਵੇਲੀ, ਅੱਜ ਵੀ ਪੁਰਾਣੇ ਸਰਹੰਦ, ਹੁਣ ਫ਼ਤਹਿਗੜ੍ਹ ਸਾਹਿਬ ਵਿਚ, ਟੁੱਟੀ ਹਾਲਤ ਵਿਚ, ਮੌਜੂਦ ਹੈ)। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਸਸਕਾਰ ਕਰਨ ਵਾਸਤੇ ਟੋਡਰ ਮੱਲ ਪਰਵਾਰ ਤੋਂ ਸਿਵਾ ਕੋਈ ਹੋਰ ਜਣਾ ਅੱਗੇ ਨਹੀਂ ਆਇਆ ਹੋਵੇਗਾ, ਹਾਲਾਂ ਕਿ ਸਰਹੰਦ ਵਿਚ ਸੂਦ ਬਿਰਾਦਰੀ ਦੇ ਹਜ਼ਾਰਾਂ ਹਿੰਦੂ ਰਹਿੰਦੇ ਸਨ। ਸੋਨੇ ਦੀਆਂ ਮੁਹਰਾਂ ਵਾਲੀ ਗੱਲ ਵੀ ਸਹੀ ਨਹੀਂ ਹੋ ਸਕਦੀ ਕਿਉਂਕਿ ਟੋਡਰ ਮੱਲ ਪਰਵਾਰ ਬਹੁਤ ਅਮੀਰ ਸੀ ਤੇ ਉਨ੍ਹਾਂ ਕੋਲ ਬੇਹਿਸਾਬ ਦੌਲਤ ਅਤੇ ਜ਼ਮੀਨ ਸੀ, ਜਿੱਥੇ ਉਹ ਸਸਕਾਰ ਕਰ ਸਕਦੇ ਸਨ। ਪਰ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਸਕਾਰ ਕਰਨ ਦੀ ਸੇਵਾ ਅਕਾਲ ਪੁਰਖ ਨੇ ਉਨ੍ਹਾਂ ਦੇ ਹੱਥੋਂ ਲਈ ਸੀ।

ਟੋਡਰ ਮੱਲ ਕੌਣ ਸੀ?: ਮੁਗ਼ਲੀਆ ਤਵਾਰੀਖ਼ ਵਿਚ ਦੋ ਟੋਡਰ ਮੱਲ ਹੋਏ ਹਨ।ਇਕ ਟੋਡਰ ਮੱਲ ਬਾਦਸ਼ਾਹ ਅਕਬਰ ਦਾ ਕਾਬਲ ਵਜ਼ੀਰ ਸੀ; ਜਿਸ ਦੀ ਮੌਤ 8 ਨਵੰਬਰ 1589 ਦੇ ਦਿਨ ਹੋਈ ਸੀ। ਦੂਜਾ ਇਹ ਸਰਹੰਦ ਵਾਲਾ ਟੋਡਰ ਮੱਲ ਸੀ, ਜੋ ਬਾਦਸ਼ਾਹ ਸ਼ਾਹਜਹਾਨ ਦੇ ਜ਼ਮਾਨੇ ਵਿਚ ਹੋਇਆ ਸੀ; ਇਸ ਨੂੰ ‘ਟੋਡਰ ਮੱਲ ਸ਼ਾਹਜਹਾਨੀ’ ਵੀ ਕਿਹਾ ਜਾਂਦਾ ਹੈ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। ਇਸੇ ਸਾਲ ਉਸ ਨੂੰ ‘ਰਾਜਾ’ ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿਚ ਸਿਰਫ਼ ਕੁਝ ਹੀ ਗ਼ੈਰ-ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। 1650 ਵਿਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਲ ਵਿਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਇਸ ਦੀ ਮੌਤ 1665-66 ਵਿਚ ਹੋਈ ਸੀ। (ਮਆਸਰ-ਉਲ-ਉਮਰਾ, ਜਿਲਦ ਦੂਜੀ, ਸਫ਼ੇ 286-87)।

ਮੋਤੀ ਰਾਮ ਮਹਿਰਾ ਦੀ ਕਹਾਣੀ

ਕੁਝ ਕਵੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿਚ ਇਕ ਮੋਤੀ ਰਾਮ ਮਹਿਰਾ ਦਾ ਜ਼ਿਕਰ ਵੀ ਕੀਤਾ ਹੈ। ਇਸ ਪ੍ਰਸੰਗ ਮੁਤਾਬਿਕ ਮੋਤੀ ਰਾਮ ਚੋਰੀ-ਚੋਰੀ ਬੁਰਜ ‘ਤੇ ਚੜ੍ਹ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਆਇਆ ਕਰਦਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਐਨੇ ਸਖ਼ਤ ਪਹਿਰੇ ਵਿਚ ਕਿਸੇ ਦਾ ਦੁਧ ਦੀ ਬਾਲਟੀ ਜਾਂ ਲੋਟਾ ਲੈ ਕੇ ਚੋਰੀ ਕਿਲ੍ਹੇ ਦੀ ਛੱਤ ‘ਤੇ ਚੜ੍ਹ ਜਾਣਾ ਨਾਮੁਮਕਿਨ ਹੈ; ਖ਼ਾਸ ਕਰ ਕੇ ਸਾਹਿਬਜ਼ਾਦਿਆਂ ਤਕ ਪਹੁੰਚ ਸਕਣਾ, ਜਿਨ੍ਹਾਂ ਵਾਸਤੇ ਯਕੀਨਨ ਖ਼ਾਸ ਪਹਿਰਾ ਹੋਵੇਗਾ। ਕਿਲ੍ਹੇ ਦੇ ਤਿੰਨ ਪਾਸੇ ਖਾਈ ਸੀ ਤੇ ਸਿਰਫ਼ ਇਕ  ਰਸਤੇ, ਮੁਖ ਗੇਟ, ਵੱਲੋਂ ਹੀ ਅੰਦਰ ਜਾਇਆ ਜਾ ਸਕਦਾ ਸੀ। ਕਿਸੇ ਚੌਕੀਦਾਰ ਦੇ ਰਹਿਮ ਸਦਕਾ ਇਹ ਗੱਲ ਮੁਮਕਿਨ ਤਾਂ ਹੋ ਸਕਦੀ ਹੈ। ਜੇ ਅਜਿਹਾ ਹੋਇਆ ਹੁੰਦਾ ਤਾਂ ਚੌਕੀਦਾਰ ਦਾ ਜ਼ਿਕਰ ਵੀ ਹੋਣਾ ਸੀ। ਦਰਅਸਲ ਇਹ ਕਿਸੇ ਕਵੀ ਦੀ ਕਲਪਨਾ ਸੀ ਜਿਸ ਨੂੰ ਤਵਾਰੀਖ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਵੀ ਪੁਰਾਣੇ ਤਵਾਰੀਖ਼ੀ ਸੋਮੇ ਵਿਚ ਇਸ ਸ਼ਖ਼ਸ ਦਾ ਜ਼ਰਾ-ਮਾਸਾ ਵੀ ਜ਼ਿਕਰ ਨਹੀਂ ਹੈ।

ਵੱਡੇ ਸਾਹਿਬਜ਼ਾਦੇ ਅਤੇ ਉਨ੍ਹਾਂ ਦੀ ਸ਼ਹੀਦੀ

ਸਾਹਿਬਜ਼ਾਦਾ ਅਜੀਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਪੋਤਾ ਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਪੜਪੋਤਾ ਸੀ। ਉਸ ਦਾ ਜਨਮ 26 ਜਨਵਰੀ 1687 ਦੇ ਦਿਨ ਪਾਉਂਟਾ ਸਾਹਿਬ ਵਿਖੇ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣਾ ਨੌਜਵਾਨ ਸੀ। ਛੋਟੇ ਹੁੰਦਿਆਂ ਹੀ ਉਸ ਨੇ ਗੁਰਬਾਣੀ ਦਾ ਬਹੁਤ ਮੁਤਾਲਆ ਕੀਤਾ ਹੋਇਆ ਸੀ। ਜਿਉਂ ਹੀ ਉਸ ਨੇ ਜਵਾਨੀ ਦੀ ਦਹਿਲੀਜ ਵਿਚ ਪੈਰ ਰੱਖਿਆ, ਉਸ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਕਰ ਕੇ ਛੋਟੀ ਉਮਰ ਵਿਚ ਹੀ ਉਹ ਸ਼ਸਤਰ ਚਲਾਉਣ ਵਿਚ ਬੜਾ ਨਿਪੁੰਨ ਹੋ ਗਿਆ ਸੀ।

12 ਸਾਲ ਦੀ ਉਮਰ ਵਿਚ ਉਹ, 23 ਮਈ 1699 ਦੇ ਦਿਨ, ਇਕ ਸੌ ਸਿੰਘਾਂ ਦਾ ਜਥਾ ਲੈ ਕੇ ਨੂਹ ਪਿੰਡ ਗਿਆ ਸੀ ਜਿੱਥੇ ਉਸ ਨੇ ਉਥੋਂ ਦੇ ਰੰਘੜਾਂ ਨੂੰ (ਜਿਨ੍ਹਾਂ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ ਸੀ) ਨੂੰ ਸਜ਼ਾ ਦਿੱਤੀ। 29 ਅਗਸਤ 1700 ਦੇ ਦਿਨ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ’ਤੇ ਹਮਲਾ ਕੀਤਾ ਤਾਂ ਉਸ ਨੇ ਉਨ੍ਹਾਂ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ। ਅਕਤੂਬਰ ਦੇ ਪਹਿਲੇ ਹਫ਼ਤੇ ਜਦੋਂ ਪਹਾੜੀ ਫ਼ੌਜਾਂ ਨੇ ਨਿਰਮੋਹਗੜ੍ਹ ’ਤੇ ਹਮਲਾ ਕੀਤਾ ਤਾਂ ਉਸ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ ਅਤੇ ਬਹੁਤ ਸਾਰੇ ਪਹਾੜੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸੇ ਤਰ੍ਹਾਂ 15 ਮਾਰਚ 1700 ਦੇ ਦਿਨ ਉਹ ਸਿੱਖਾਂ ਦਾ ਇਕ ਜਥਾ ਲੈ ਕੇ ਬਜਰੌੜ ਪਿੰਡ ਗਿਆ। ਬਜਰੌੜ ਪਿੰਡ ਦੇ ਗੁਜਰਾਂ ਅਤੇ ਰੰਘੜਾਂ ਨੇ ਦੜਪ ਇਲਾਕੇ ਦੀ ਸੰਗਤ ਨੂੰ ਇਕ ਵਾਰ ਲੁੱਟ ਲਿਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਉਨ੍ਹਾਂ ਲੁਟੇਰਿਆਂ ਨੂੰ ਸਖ਼ਤ ਸਜ਼ਾ ਦਿੱਤੀ। ਫਿਰ 7 ਮਾਰਚ 1703 ਦੇ ਦਿਨ ਉਹ ਭਾਈ ਉਦੈ ਸਿੰਘ ਦੇ ਨਾਲ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਪਿੰਡ ਬੱਸੀ ਕਲਾਂ ਗਿਆ ਅਤੇ ਉਥੋਂ ਦੇ ਹਾਕਮ ਕੋਲੋਂ ਦਵਾਰਕਾ ਦਾਸ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਂਦਾ।

ਭੱਟ ਵਹੀ ਪੂਰਬੀ ਦੱਖਣੀ ਮੁਤਾਬਿਕ ਉਨ੍ਹਾਂ ਦਿਨਾਂ (1704 ਦਸੰਬਰ ਦੇ ਅਖ਼ੀਰ) ਵਿਚ ਬੁਰਹਾਨਪੁਰ ਦਾ ਭਾਈ ਜੇਠਾ ਸਿੰਘ, ਉਨ੍ਹਾਂ ਦੀ ਸਿੰਘਣੀ ਬੀਬੀ ਲਛਮੀ ਕੌਰ ਤੇ ਬੇਟੀ ਤਾਰਾ ਕੌਰ ਅਨੰਦਪੁਰ ਸਾਹਿਬ ਵਿਚ ਆਏ ਹੋਏ ਸਨ। ਤਾਰਾ ਕੌਰ ਨੇ ਇਕ ਦਿਨ ਦਰਿਆ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੇਖਿਆ ਅਤੇ ਉਸ ਨੂੰ ਦਿਲੋਂ ਚਾਹੁਣ ਲਗ ਪਈ। ਉਸ ਦੇ ਮਾਪਿਆਂ ਨੇ ਉਸ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਨਾਲ ਗੱਲ ਕੀਤੀ। ਗੁਰੂ ਸਾਹਿਬ ਨੇ ਸਾਹਿਬਜ਼ਾਦੇ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਵਿਆਹ ਕਰਨਾ ਮਨਜ਼ੂਰ ਕਰ ਲਿਆ। ਇਹ ਵਿਆਹ 15 ਜਨਵਰੀ 1705 ਨੂੰ ਹੋਇਆ।

ਇਸ ਸਬੰਧੀ ਇਹ ਭੱਟ ਵਹੀ ਇੰਞ ਬਿਆਨ ਕਰਦੀ ਹੈ :

“ਅਜੀਤ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਮਹਲ ਦਸਮੇਂ ਕਾ, ਪੋਤਾ ਗੁਰੂ ਤੇਗ਼ ਬਹਾਦਰ ਜੀ ਕਾ, ਪੜਪੋਤਾ ਗੁਰੂ ਹਰਿਗੋਬਿੰਦ ਜੀ ਕਾ…ਬੰਸ ਗੁਰੂ ਅਰਜਨ ਜੀ ਕੀ, ਸੂਰਜਬੰਸੀ ਗੋਸਲ ਗੋਤਰਾ, ਸੋਢੀ ਖਤਰੀ, ਬਾਸੀ ਅਨੰਦਪੁਰ ਪਰਗਨਾ ਕਹਿਲੂਰ, ਕਾ ਵਿਵਾਹ, ਤਾਰਾ ਬਾਈ ਬੇਟੀ ਜੇਠਾ ਸਿੰਘ ਸੇ, ਸਾਲ ਸਤਰਾਂ ਸੈ ਇਕਾਹਟ ਮਾਘ ਸੁਦੀ ਏਕਮ ਕੇ ਦਿਵਸ, ਕਿਲਾ ਅਨੰਦਗਢ ਮੇਂ ਹੂਆ। ਗੁਰੂ ਕੀ ਕੜਾਹੀ ਕੀ…।” (ਭੱਟ ਵਹੀ ਪੂਰਬੀ ਦੱਖਣੀ)

ਇਸੇ ਭੱਟ ਵਹੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਦੇ ਘਰ, 9 ਦਿਸੰਬਰ 1705 ਦੇ ਦਿਨ, ਆਗਰਾ ਸ਼ਹਿਰ ਵਿਚ, ਇਕ ਬੇਟਾ ਹੋਣ ਦਾ ਜ਼ਿਕਰ ਵੀ ਮਿਲਦਾ ਹੈ। ਇਸ ਬੇਟੇ ਦਾ ਨਾਂ ਹਠੀ ਸਿੰਘ ਰੱਖਿਆ ਗਿਆ ਸੀ। ਭੱਟ ਵਹੀ ਮੁਤਾਬਿਕ :

“ਹਠੀ ਸਿੰਘ ਬੇਟਾ ਅਜੀਤ ਕਾ, ਪੋਤਾ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮੇਂ ਕਾ, ਪੜਪੋਤਾ ਗੁਰੂ ਤੇਗ਼ ਬਹਾਦਰ ਜੀ ਕਾ, ਬੰਸ ਗੁਰੂ ਹਰਿਗੋਬਿੰਦ ਜੀ ਕੀ, ਸੂਰਜਬੰਸੀ ਗੋਸਲ ਗੋਤਰ ਸੋਢੀ ਖਤਰੀ, ਬਾਸੀ ਅਨੰਦਪੁਰ, ਪਰਗਨਾ ਕਹਿਲੂਰ, ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਪੰਚਮੀਂ ਕੇ ਦਿਹੁੰ ਆਗਰਾ ਨਗਰੀ, ਪਰਗਨਾ ਮਥੁਰਾ ਭਾਈ ਸਰਧਾ ਸਿੰਘ ਬੇਟਾ ਮੋਹਕਮ ਦਾਸ ਗੁਲਾਟੀ ਅਰੋੜਾ ਕੇ ਗ੍ਰਹਿ ਮੇਂ ਹੂਆ । ਗੁਰੂ ਕੀ ਕੜਾਹੀ ਕੀ, ਅਥਿਤ ਗਰੀਬ ਗੁਰਬੇ ਕੋ ਮਾਨਾ ।” (ਭੱਟ ਵਹੀ ਪੂਰਬੀ ਦੱਖਣੀ, ਖਾਤਾ ਹਜਾਵਤ ਆਂਬਿਆਨੋਂ ਕਾ)।

ਹਠੀ ਸਿੰਘ ਦੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਪੁੱਤਰ ਹੋਣ ਬਾਰੇ ਕੁਰਖੇਤਰ ਵਿਚ “ਪੰਡਤ ਮਹੇਸ਼ ਦੱਤ ਪੁੱਤਰ ਪੰਡਤ ਸ਼ੰਕਰ ਦਾਸ” ਦੀ “ਵਹੀ ਸੋਢੀਆਂ” ਦੇ ਸਫ਼ਾ 605 ਤੇ ਇਹ ਇੰਦਰਾਜ ਮਿਲਦਾ ਹੈ:

“ਗੁਰੂ ਹਰਿਗੋਬਿੰਦ ਗੁਰੂ ਅਰਜਨ ਜੀ ਕਾ, ਬਾਬਾ ਗੁਰਦਿੱਤਾ ਜੀ ਬਾਬਾ ਸਾਹਿਬ ਰਾਇ ਗੁਰੂ ਹਰਿਗੋਬਿੰਦ ਜੀ ਕੇ। ਸੂਰਤ ਸਿੰਘ (ਸੂਰਜ ਮੱਲ) ਗੁਰੂ ਹਰਿਗੋਬਿੰਦ ਜੀ ਕਾ, ਗੁਰੂ ਗੋਬਿੰਦ ਸਿੰਘ ਗੁਰੂ ਤੇਗ਼ ਬਹਾਦਰ ਜੀ ਕਾ। ਹਠੀ ਸਿੰਘ ਅਜੀਤ ਸਿੰਘ ਜੀ ਕਾ। ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤੇ ਸਿੰਘ ਬੇਟੇ ਗੁਰੂ ਗੋਬਿੰਦ ਸਿੰਘ ਜੀ ਕੇ, ਮਾਤਾ ਗੁਜਰੀ ਮਾਈ ਗੁਰੂ ਗੋਬਿੰਦ ਸਿੰਘ ਜੀ ਕੀ। ਮਾਤਾ ਸੁੰਦਰੀ ਅਜੀਤ ਸਿੰਘ ਕੀ ਮਾਈ। ਮਾਈ ਕੁਸ਼ਾਲ ਕੌਰ ਵਡਭਾਗ ਸਿੰਘ ਜੀ ਬਹਨ ਆਈ। ਸੂਰਜ ਗ੍ਰਹਿਣ ਕੋ।”

ਕੁਇਰ ਸਿੰਘ ਦੇ ਗੁਰਬਿਲਾਸ ਪਾਤਸਾਹੀ ਦਸਵੀਂ, ਕਾਂਡ 16, ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਭੱਟ ਵਹੀਆਂ ਸਿੱਖ ਤਵਾਰੀਖ਼ ਦਾ ਸਭ ਤੋਂ ਕੀਮਤੀ ਸੋਮਾ ਹਨ। ਕੁਝ ਲੇਖਕ ਇਸ ਸ਼ਾਦੀ ਨੂੰ ਨਹੀਂ ਮੰਨਦੇ ਤੇ ਉਹ ਹਠੀ ਸਿੰਘ ਨੂੰ ਅਜੀਤ ਸਿੰਘ ਪਾਲਿਤ ਦਾ ਪੁੱਤਰ ਬਣਾ ਦੇਂਦੇ ਹਨ। {ਹਠੀ ਸਿੰਘ ਦੀ ਮੌਤ ਉਸ ਦੇ ਨਾਨਕੇ ਨਗਰ ਬੁਰਹਾਨਪੁਰ (ਮੱਧ ਪ੍ਰਦੇਸ਼) ਵਿਚ ਹੋਈ ਸੀ। ਗੁਰਦੁਆਰਾ ਬੜੀ ਸੰਗਤ ਦੇ ਪਿੱਛਲੇ ਹਿਸੇ ਵਿਚ ਤਾਰਾ ਕੌਰ ਤੇ ਹਠੀ ਸਿੰਘ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ}।

ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਅਨੰਦਪੁਰ ਸਾਹਿਬ ਵਿਚ ਹੀ ਗੁਜ਼ਾਰਿਆ। ਉਹ ਹਮੇਸ਼ਾ ਆਪਣੇ ਪਿਤਾ ਗੁਰੂ ਜੀ ਦੇ ਨਾਲ ਰਹੇ। ਮਈ 1705 ਵਿਚ ਜਦ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤਾਂ ਆਪ ਵੀ ਉੱਥੇ ਹੀ ਸਨ। ਆਪ ਦੀ ਮਾਤਾ ਤੇ ਪਤਨੀ ਇਸ ਘੇਰੇ ਤੋਂ ਕਰੀਬ ਇਕ ਮਹੀਨਾ ਪਹਿਲਾਂ ਉਥੋਂ ਜਾ ਚੁੱਕੀਆਂ ਸਨ। 5 ਅਤੇ 6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕੀਤਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਉਨ੍ਹਾਂ ਦੇ ਨਾਲ ਹੀ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਕ ਵੱਖਰੇ ਜਥੇ ਦਾ ਮੁਖੀ ਬਣਾ ਕੇ ਅਨੰਦਗੜ੍ਹ ਕਿਲ੍ਹੇ ਤੋਂ ਤੋਰਿਆ ਸੀ। ਇਹ ਜਥਾ ਸਭ ਤੋਂ ਪਿੱਛੇ ਆ ਰਿਹਾ ਸੀ। ਇਸ ਜਥੇ ਨੇ ਸਰਸਾ ਨਦੀ ਪਾਰ ਕਰ ਕੇ ਰੋਪੜ ਵੱਲ ਜਾਣਾ ਸੀ। ਰੋਪੜ ਜਾਂਦਿਆਂ ਰਾਹ ਵਿਚ ਮਲਕਪੁਰ ਪਿੰਡ ਕੋਲ ਉਨ੍ਹਾਂ ਨੂੰ ਭਾਈ ਬਚਿਤਰ ਸਿੰਘ, ਜੋ ਬਹੁਤ ਜ਼ਖ਼ਮੀ ਹੋਇਆ ਪਿਆ ਸੀ, ਮਿਲਿਆ। ਉਨ੍ਹਾਂ ਨੇ ਉਸ ਨੂੰ ਸਾਥੀਆਂ ਦੀ ਮਦਦ ਨਾਲ ਚੁੱਕਿਆ ਅਤੇ ਉਥੋਂ 6 ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਲੈ ਗਏ। ਜਦੋਂ ਗੁਰੂ ਸਾਹਿਬ ਕੋਟਲਾ ਨਿਹੰਗ ਤੋਂ ਚੱਲ ਕੇ 7 ਦਸੰਬਰ ਸਵੇਰ ਵੇਲੇ ਚਮਕੌਰ ਪੁੱਜੇ ਤਾਂ ਆਪ ਵੀ ਉਨ੍ਹਾਂ ਦੇ ਨਾਲ ਹੀ ਸਨ। ਉਸ ਦਿਨ ਦੁਪਹਿਰ ਤੋਂ ਮਗਰੋਂ ਮੁਗ਼ਲ ਫ਼ੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਉਸ ਸਮੇਂ ਸਿੱਖ ਭਾਵੇਂ ਗਿਣਤੀ ਵਿਚ ਬਹੁਤ ਥੋੜ੍ਹੇ ਸਨ ਪਰ ਉਨ੍ਹਾਂ 47 ਸਿੰਘਾਂ ਨੇ ਮੁਗ਼ਲ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੜ੍ਹੀ ਵਿਚੋਂ ਨਿਕਲ ਕੇ ਦੁਸ਼ਮਣਾਂ ਨਾਲ ਆਹਮੋ-ਸਾਹਮਣੀ ਲੜਾਈ ਵਿਚ ਬਹੁਤ ਸਾਰੇ ਮੁਗ਼ਲ ਸਿਪਾਹੀ ਮਾਰ ਦਿੱਤੇ ਅਤੇ ਅਖ਼ੀਰ ਆਪ ਵੀ ਸ਼ਹੀਦ ਹੋ ਗਏ

ਸਾਹਿਬਜ਼ਾਦਾ ਜੁਝਾਰ ਸਿੰਘ

ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੜਪੋਤੇ ਸਨ। ਆਪ ਦਾ ਜਨਮ 14 ਮਾਰਚ 1691 ਦੇ ਦਿਨ ਮਾਤਾ ਜੀਤ ਕੌਰ ਦੀ ਕੁੱਖੋਂ ਅਨੰਦਪੁਰ ਸਾਹਿਬ ਵਿਚ ਹੋਇਆ। ਸਾਹਿਬਜ਼ਾਦਾ ਜੁਝਾਰ ਸਿੰਘ ਇਕ ਬਹੁਤ ਦਿਮਾਗ਼ੀ ਬੱਚਾ ਸਨ ਅਤੇ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਬਹੁਤ ਸਾਰੀ ਬਾਣੀ ਯਾਦ ਕਰ ਲਈ ਹੋਈ ਸੀ। ਇਸ ਤੋਂ ਇਲਾਵਾ ਉਹ ਘੋੜ ਸਵਾਰੀ, ਤਲਵਾਰਬਾਜ਼ੀ ਵਿਚ ਵੀ ਬੜੇ ਮਾਹਿਰ ਸਨ।

5-6 ਦਸੰਬਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕੀਤਾ ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਉਨ੍ਹਾਂ ਦੇ ਨਾਲ ਹੀ ਸਨ। ਜਦੋਂ ਗੁਰੂ ਸਾਹਿਬ 7 ਦਸੰਬਰ ਸਵੇਰ ਵੇਲੇ ਜਦ ਚਮਕੌਰ ਪੁੱਜੇ ਤਾਂ ਆਪ ਵੀ ਉਨ੍ਹਾਂ ਦੇ ਨਾਲ ਹੀ ਸਨ। ਉਸ ਦਿਨ ਦੁਪਹਿਰ ਵੇਲੇ ਮੁਗ਼ਲ ਫ਼ੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਇਸ ਮੌਕੇ ’ਤੇ ਸਿੱਖ ਭਾਵੇਂ ਗਿਣਤੀ ਵਿਚ ਬਹੁਤ ਥੋੜ੍ਹੇ ਸਨ ਪਰ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਗੜ੍ਹੀ ਵਿਚੋਂ ਨਿਕਲ ਕੇ ਦੁਸ਼ਮਣਾਂ ਨਾਲ ਆਹਮੋ-ਸਾਹਮਣੀ ਲੜਾਈ ਵਿਚ ਬਹੁਤ ਸਾਰੇ ਸਿਪਾਹੀ ਮਾਰ ਦਿੱਤੇ ਅਤੇ ਅਖ਼ੀਰ ਆਪ ਵੀ ਸ਼ਹੀਦ ਹੋ ਗਏ। ਆਪ ਸਬੰਧੀ ਭੱਟ ਵਹੀਆਂ ਵਿਚ ਇਕ ਇੰਦਰਾਜ ਇੰਞ ਮਿਲਦਾ ਹੈ:

“ਜੁਝਾਰ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਜੀ, ਮਹਲ ਦਸਮੇਂ ਕਾ… ਸੰਮਤ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਤੀਜ, ਵੀਰਵਾਰ ਦਿਹੁੰ….ਭਾਈ ਅਨਕ ਸਿੰਘ… ਭਾਈ ਕਿਰਪਾ ਸਿੰਘ ਬੇਟਾ ਅੜੂ ਰਾਮ ਕਾ, ਭਾਈ ਸਨਮੁਖ ਸਿੰਘ ਬੇਟਾ ਅੜੂ ਰਾਮ ਕਾ, ਪੋਤੇ ਨਰੈਣ ਦਾਸ ਕੇ, ਮੁੰਝਾਲ ਦੱਤ ਬ੍ਰਾਹਮਣ, ਮੁਕਾਮ ਚਮਕੌਰ, ਪਰਗਣਾ ਰੋਪੜ, ਤੁਰਕ ਫ਼ੌਜ ਗੈਲ, ਸਾਮ੍ਹੇ ਮਾਥੇ ਜੂਝ ਕੇ ਸ਼ਹਾਦਤਾਂ ਪਾਇ ਗਏ। ਆਗੇ ਗੁਰੂ ਕੀ ਗਤਿ ਗੁਰੂ ਜਾਣੇ।” (ਭੱਟ ਵਹੀ ਮੁਲਤਾਨੀ ਸਿੰਧੀ)

ਖੂਨੀ ਨਵੰਬਰ 1984 ਦੀ ਯਾਦ ਵਿਚ ਮੁਲਕ ਵਿਚ “ਕੌਮੀ ਪਛਤਾਵਾ ਦਿਨ” ਮਨਾਇਆ ਜਾਣਾ ਚਾਹੀਦਾ ਹੈ
ਪਹਿਲੀ ਨਵੰਬਰ ਤੋਂ 3 ਨਵੰਬਰ ਤਕ, ਦਿੱਲੀ, ਹਰਿਆਣਾ, ਕਾਨਪੁਰ, ਬੋਕਾਰੋ, ਭੂਪਾਲ ਅਤੇ ਸੈਂਕੜੇ ਹੋਰ ਥਾਂਵਾਂ ‘ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਜ਼ਾਰਾਂ ਸਿੱਖਾਂ ਦਾ ਵਹਸ਼ੀਆਣਾ ਕਤਲੇਆਮ ਕੀਤਾ। ਭਾਰਤ ਦੀ ਤਵਾਰੀਖ਼ ਵਿਚ ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਦੁੱਰਾਨੀ (ਅਬਦਾਲੀ) ਨੇ (1757 ਵਿਚ ਦਿੱਲੀ  ਤੇ 1762 ਪੰਜਾਬ ਵਿਚ) ਵੀ ਅਜਿਹਾ ਜ਼ਾਲਮਾਨਾ ਕਤਲੇਆਮ ਨਹੀਂ ਕੀਤਾ ਸੀ। ਹਿਟਲਰ ਨੇ ਜੋ ਯਹੂਦੀਆਂ ਨਾਲ ਕੀਤਾ ਇਹ ਉਸ ਤੋਂ ਵੀ ਵਧ ਵਹਿਸ਼ੀ ਅਤੇ ਘਿਰਣਾ ਭਰਿਆ ਸੀ। ਜੇ ਕਿਸੇ ਨੂੰ ਇਹ ਭਰਮ ਹੈ ਕਿ ਸਿੱਖ ਕਦੇ ਇਸ ਨੂੰ ਭੁੱਲ ਜਾਣਗੇ ਤਾਂ ਉਹ ਪਾਗ਼ਲਾਂ ਦੀ ਦੁਨੀਆਂ ਵਿਚ ਵਸਦਾ ਹੈ। ਹਾਂ, ਬੁਜ਼ਦਿਲ, ਗੀਦੀ, ਬੇਈਮਾਨ, ਨਕਲੀ ਸਿੱਖ, ਚਾਰ ਕੂ ਛਿੱਲੜਾਂ ਅਤੇ ਲੱਲੂ-ਪੰਜੂ ਜਿਹੇ ਅਹੁਦਿਆਂ ਵਾਸਤੇ ਵਿਕ ਜਾਣ ਵਾਲੇ ਨੀਚ, ਤਾਂ ਸ਼ਾਇਦ ਇਸ ਡਰਾਉਣੇ ਜ਼ੁਲਮ ਨੂੰ ਭੁੱਲਣ ਦੀ ਗੱਲ ਕਹਿ ਦੇਣ; ਪਰ ਜਿਸ ਸਿੱਖ ਦੇ ਸੀਨੇ ਵਿਚ ਦਿਲ ਧੜਕਦਾ ਹੈ ਤੇ ਜਿਸ ਦੀ ਜ਼ਮੀਰ ਮਰੀ ਨਹੀਂ, ਉਹ ਇਸ ਕਤਲੇਆਮ ਨੂੰ ਕਦੇ ਵੀ, ਜ਼ਰਾ ਮਾਸਾ ਵੀ ਭੁਲਾ ਨਹੀਂ ਸਕਦਾ।

ਇਹ ਗੱਲ ਤਵਾਰੀਖ਼ ਵਿਚ ਲਿਖੀ ਜਾ ਚੁਕੀ ਹੈ ਕਿ ਰਾਜੀਵ ਗਾਂਧੀ ਨੂੰ ਖ਼ੁਸ਼ ਕਰਨ ਵਾਸਤੇ ਜਗਦੀਸ਼ ਟਾਈਟਲਰ, ਸਜਣ ਕੁਮਾਰ, ਐਚ.ਕੇ,ਐਲ. ਭਗਤ, ਭਜਨ ਲਾਲ, ਧਰਮ ਦਾਸ ਸ਼ਾਸਤਰੀ, ਲਲਿਤ ਮਾਕਨ, ਅਰਜਨ ਦਾਸ (ਆਖ਼ਰੀ ਤਿੰਨਾਂ ਨੂੰ ਤਾਂ ਖਾੜਕੂਆਂ ਨੇ ਸਜ਼ਾ ਦੇ ਦਿੱਤੀ ਸੀ) ਅਤੇ ਹੋਰ ਬਹੁਤ ਸਾਰੇ ਕਾਂਗਰਸੀ ਆਗੂਆਂ ਵਿਚ (ਖ਼ਾਸ ਕਰ ਕੇ ਜਗਦੀਸ਼ ਟਾਈਲਟਰ, ਸੱਜਣ ਕੁਮਾੲ, ਭਜਨ ਲਾਲ ਅਤੇ ਐਚ.ਕੇ.ਐਲ. ਭਗਤ ਵਿਚ) ਦੌੜ ਲੱਗੀ ਹੋਈ ਸੀ ਕਿ ਕੋਣ ਵਧ ਕਤਲ ਕਰਵਾਉਂਦਾ ਹੈ (‘ਹੂ ਆਰ ਗਿਲਟੀ’ ਰਿਪੋਰਟ ਵਿਚ 200 ਦੇ ਕਰੀਬ ਕਾਤਲਾਂ ਦਾ ਜ਼ਿਕਰ ਹੈ)। ਇਹ ਗੱਲ ਅਮਰੀਕਾ ਦੇ ਸਫ਼ੀਰ ਨੇ ਵੀ ਆਪਣੀ ਸਰਕਾਰ ਨੂੰ ਲਿਖੀ ਸੀ, ਜਿਹੜੀ ਕਿ ‘ਵਿਕੀਲੀਕਸ’ ਦੇ ਖ਼ੁਲਾਸਿਆਂ ਵਿਚ ਜ਼ਾਹਿਰ ਹੋ ਚੁਕੀ ਹੈ। ਕਾਂਗਰਸੀਆਂ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਆਗੂ ਵੀ ਇਸ ਘਿਣਾਉਣੇ ਕਤਲੇਆਮ ਵਿਚ ਸ਼ਾਮਿਲ ਸਨ। ਹੋਰ ਤਾਂ ਹੋਰ ਆਰ.ਐਸ.ਐਸ. ਦੇ ਆਗੂ ਨਾਨਾਜੀ ਦੇਸ਼ਮੁਖ ਨੇ 8 ਨਵੰਬਰ 1984 ਦੇ ਦਿਨ ਇਸ ਕਤਲੇਆਮ ਦੀ ਸ਼ਰੇਆਮ ਹਿਮਾਇਤ ਕੀਤੀ ਸੀ (ਵੇਖੋ: ਪ੍ਰਤੀਪਕਸ਼, 25 ਨਵੰਬਰ 1984)। ਭਾਰਤੀ ਜਨਤਾ ਪਾਰਟੀ ਦੇ ਦਰਜਨਾਂ ਕਾਰਕੁੰਨਾਂ ‘ਤੇ ਅਜ ਵੀ ਮੁਕੱਦਮੇ ਚਲ ਰਹੇ ਹਨ।

ਇਸ ਕਤਲੇਆਮ ਬਾਰੇ ਦੁਨੀਆਂ ਭਰ ਦੇ ਇਨਸਾਨੀ ਹਕੂਕ ਦਾ ਡਰਾਮਾ ਕਰਨ ਵਾਲੇ ਮੁਲਕਾਂ ਦੀ ਚੁਪ ਸ਼ਰਮਨਾਕ ਹੈ। ਅਮਰੀਕਾ, ਜਿਹੜਾ ਕਿਸੇ ਜਗਹ ‘ਤੇ ਚਾਰ ਬੰਦਿਆਂ ਦੇ ਕਤਲ ‘ਤੇ ਕੁਰਲਾ ਉਠਦਾ ਹੈ ਉਸ ਨੂੰ ਇਸ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦਾ ਨੋਟਿਸ ਲੈਣ ਤਕ ਦਾ ਜੀਅ ਨਹੀਂ ਕੀਤਾ। ਇੰਗਲੈਂਡ ਦੀ ਮਾਰਗਰੇਟ ਥੈਚਰ ਤਾਂ ਸਿੱਖਾਂ ‘ਤੇ ਜ਼ੁਲਮ ਵਿਚ ਖ਼ੁਦ ਵੀ ਭਾਈਵਾਲ ਸੀ। ਯੂ.ਐਨ.ਓ.ਵੀ ਇਕ ਵੱਡਾ ‘ਤਮਾਸ਼ਾ ਹਾਊਸ’ ਹੈ; ਉਥੇ ਇਨਸਾਨੀਅਤ ਨਹੀਂ ਬਲਕਿ ਤਾਕਤਵਰ ਮੁਲਕਾਂ ਦੀ ਮਰਜ਼ੀ ਚਲਦੀ ਹੈ; ਇਹ ਬੇਮਾਅਨਾ ‘ਕਿੱਟੀ ਪਾਰਟੀ’ ਤੋਂ ਵਧ ਕੁਝ ਨਹੀਂ ਹੈ।

1985 ਵਿਚ ਰਾਜੀਵ ਗਾਂਧੀ ਨੇ ‘ਰਾਜੀਵ-ਲੌਂਗੋਵਾਲ ਸਮਝੌਤਾ’ ਕਰਨ ਦਾ ਡਰਾਮਾ ਕਰ ਕੇ ਖ਼ੂਨੀ ਨਵੰਬਰ 1984 ਦੇ ਮਸਲੇ ‘ਤੇ ਪੋਚਾ-ਪਾਚੀ ਕਰਨ ਵਾਸਤੇ ਕਮਿਸ਼ਨ ਬਣਾਏ; ਪਰ ਉਹ ਸਿਰਫ਼ ਫੋਕਾ ਦਿਖਾਵਾ ਹੀ ਸਨ। ਹੋਰ ਤਾਂ ਹੋਰ ਬਹੁਤੇ ਜੱਜ ਵੀ ਬੇਈਮਾਨ ਸਨ। ਦਿੱਲੀ ਹਾਈ ਕੋਰਟ, ਸੁਪਰੀਮ ਕੋਰਟ ਨੂੰ ਆਪਣੇ ਸ਼ਹਿਰ ਵਿਚ ਹੋਏ ਤਵਾਰੀਖ਼ ਦੇ ਸਭ ਤੋਂ ਭਿਆਨਕ ਕਤਲੇਆਮ ਦਾ ਨੋਟਿਸ ਲੈਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਕਿਉਂ ਕਿ ਇਹ ਸਿੱਖਾਂ ਦਾ ਕਤਲੇਆਮ ਸੀ। ਮੀਡੀਆ ਨੂੰ ਇਸ ਭਿਆਨਕ ਕਤਲੇਆਮ ਦਾ ਜ਼ਿਕਰ ਵੀ ਵਾਧੂ ਦੀ ਕਾਰਵਾਈ ਜਾਪਿਆ। ਕਾਹਦੀਆਂ ਅਦਾਲਤਾਂ, ਤੇ ਕਾਹਦੇ ਇਨਸਾਫ਼, ਤੇ ਕਾਹਦਾ ਮੀਡੀਆ ਤੇ ਕਾਹਦੀ ਇਨਸਾਨੀਅਤ? ਇਹ ਸਭ ਮਜ਼ਾਕ ਹੀ ਹੈ।

1984 ਤੋਂ ਮਗਰੋਂ ਦੀਆਂ ਚੋਣਾਂ ਮਗਰੋਂ, ਦਿੱਲੀ ਦੇ ਸਿੱਖਾਂ ਨੇ ਕਾਂਗਰਸ ਪਾਰਟੀ ਨੂੰ ਸਜ਼ਾ ਦੇਣ ਵਾਸਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਅਪਾਣੀ ਜ਼ਬਰਦਸਤ ਹਾਰ ਮਗਰੋਂ, ਕਾਂਗਰਸ ਨੇ ਸਿੱਖਾਂ ਨੂੰ ਭਰਮਾਉਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਪਰਮਜੀਤ ਸਿੰਘ ਸਰਨਾ ਧੜੇ ਨੂੰ ਅੱਗੇ ਲਾ ਕੇ ਸਿੱਖਾਂ ਦੇ ਜ਼ਖ਼ਮਾਂ ‘ਤੇ ਮਰਹਮ ਲਾਉਣ ਦਾ ਦਿਖਾਵਾ ਸ਼ੁਰੂ ਕੀਤਾ। ਪਰ ਕਾਂਗਰਸ ਦੇ ਲੀਡਰਾਂ ਵਿਚ ਨਵੰਬਰ 1984 ਵਾਲੀ ਬਦਨੀਅਤੀ ਅਜੇ ਵੀ ਕਾਇਮ ਸੀ। ਜੇ ਕਾਂਗਰਸ ਜ਼ਰਾ-ਮਾਸਾ ਦਿਖਾਵਾ ਵੀ ਕਰਨਾ ਚਾਹੁੰਦੀ ਤਾਂ ਦੋ ਕੂ ਨਿੱਕੇ ਨਿੱਕੇ ਕਦਮ ਚੁਕ ਕੇ ਸਿੱਖਾਂ ਦਾ ਅੱਧਾ ਕੂ ਗੁੱਸਾ ਖ਼ਤਮ ਕਰ ਸਕਦੀ ਸੀ। ਸ਼ਾਇਦ ਬਹੁਤ ਸਾਰੇ ਸਿੱਖਾਂ ਵਿਚ ਇਸ ਨਾਲ ਖ਼ੂਨੀ ਚੌਰਾਸੀ ਦਾ ਦਰਦ ਘਟ ਜਾਂਦਾ। ਇਹ ਵਾਸਤੇ ਜਗਦੀਸ਼ ਟਾਈਟਲਰ, ਸਜਣ ਕੁਮਾਰ, ਐਚ.ਕੇ,ਐਲ. ਭਗਤ, ਭਜਨ ਲਾਲ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾ ਸਕਦਾ ਸੀ; ਉਨ੍ਹਾਂ ਨੂੰ ਹੋਰ ਫ਼ਾਇਦੇ ਦਿੱਤੇ ਜਾ ਸਕਦੇ ਸੀ। ਕਾਂਗਰਸ ਨੂੰ ਇਨ੍ਹਾਂ ਤੋਂ ਵਜ਼ੀਰੀਆਂ ਖੋਹਣ ਨਾਲ ਕੋਈ ਫ਼ਰਕ ਵੀ ਨਹੀਂ ਸੀ ਪੈਣਾ। ਇਨ੍ਹਾਂ ਨੂੰ ਅੰਦਰੋ-ਅੰਦਰੀ ਮਿੰਨਤਾਂ ਕਰ ਕੇ ਚੁਪ ਵੀ ਕਰਵਾ ਸਕਦੇ ਸੀ। ਪਰ ਜੇ ਇਹ ਨਾ ਮੰਨਦ,ਅਤੇ ਬਹੁਤੀ ਗੜਬੜ ਕਰਦੇ, ਤਾਂ ਇਨ੍ਹਾਂ ਦੀ ਸਕਿਊਰਿਟੀ ਘਟਾ ਕੇ ਇਨ੍ਹਾਂ ਨੂੰ ਇਕ-ਇਕ ਕਰ ਕੇ, ਜਾਂ ਇਕੱਠਿਆਂ ਨੂੰ ਵੀ, ਖਾੜਕੂਆਂ ਦਾ ਨਾਂ ਲਾ ਕੇ ਮਰਵਾਇਆ ਵੀ ਜਾ ਸਕਦਾ ਸੀ ਜਿਵੇਂ ਭਾਰਤ ਵਿਚ ਸਿਆਸੀ ਵਿਰੋਧੀਆਂ ਨਾਲ ਕੀਤਾ ਜਾਂਦਾ ਤੇ ਅੱਜ ਵੀ ਕੀਤਾ ਜਾ ਰਿਹਾ ਹੈ।

ਪਰ, ਰਾਜੀਵ ਅਤੇ ਸੋਨੀਆ ਨੇ ਅਜਿਹਾ ਨਹੀਂ ਕੀਤਾ। ਰਾਜੀਵ ਦੇ ਦਿਲ ਵਿਚ 1991 ਤਕ, ਅਤੇ ਸੋਨੀਆ ਦੇ ਦਿਲ ਵਿਚ 2014 ਤਕ, ਸਿੱਖਾਂ ਵਾਸਤੇ ਸਦਾ ਓਨੀ ਹੀ ਨਫ਼ਰਤ ਰਹੀ ਜਿੰਨੀ ਕਿ 31 ਅਕਤੂਬਰ 1984 ਦੇ ਦਿਨ ਸੀ। ਸਿੱਖਾਂ ਵੱਲੋਂ ਵਾਰ ਵਾਰ ਇਨ੍ਹਾਂ ਕਾਤਲਾਂ ਦੀ ਮੁਖ਼ਾਲਫ਼ਤ ਹੋਣ ਦੇ ਬਾਵਜੂਦ, ਪਹਿਲਾਂ ਰਾਜੀਵ, ਫਿਰ ਨਰਸਿੰਮ੍ਹਾ ਰਾਓ ਤੇ ਮਗਰੋਂ ਸੋਨੀਆ ਨੇ ਇਨ੍ਹਾਂ ਨੂੰ ਬਚਾਉਣ ਵਾਸਤੇ ਪੁਲਸ, ਜੱਜਾਂ, ਵਕੀਲਾਂ, ਸੀ.ਬੀ.ਆਈ. ਰਾਹੀਂ ਪੂਰੀ ਮਦਦ ਕੀਤੀ। ਫਿਰ, ਏਨਾ ਹੀ ਬਸ ਨਹੀਂ, ਇਨ੍ਹਾਂ ਨੂੰ ਵਧੀਆ ਤੋਂ ਵਧੀਆ ਵਜ਼ੀਰੀਆਂ ਵੀ ਦਿੱਤੀਆਂ। ਜਦ ਸਿੱਖ ਰੌਲਾ ਪਾਉਂਦੇ ਸੀ ਤਾਂ ਇਨ੍ਹਾਂ ਤੋਂ ਵਜ਼ੀਰੀ ਖੋਹ ਕੇ ਇਨ੍ਹਾਂ ਦੇ ਟੱਬਰ ਨੂੰ ਉਸ ਦੀ ਥਾਂ ‘ਤੇ ਲੈ ਆਉਂਦੇ ਸਨ ਤੇ ਇਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਉਚੀ ਥਾਂ ਦੇ ਦੇਂਦੇ ਸਨ। ਇਸ ਦਾ ਮਤਲਬ ਸਾਫ਼ ਸੀ ਕਿ ਕਾਂਗਰਸ ਸਿੱਖਾਂ ਦੇ ਖ਼ੂਨੀ ਚੌਰਾਸੀ ਦੇ ਕਤਲੇਆਮ ਦੇ ਜ਼ਿਮੰੇਵਾਰਾਂ ਨੂੰ ਆਪਣਾ ਹੀਰੋ ਸਮਝਦੀ ਸੀ ਅਤੇ ਇਸ ਕਤਲੇਆਮ ਨੂੰ ਸਹੀ ਸਮਝਦੀ ਸੀ। ਜੇ ਕਿਤੇ-ਕਿਤੇ ਕੋਈ ਕਾਂਗਰਸੀ ਦਿਖਾਵੇ ਦਾ ਅਫ਼ਸੋਸ ਕਰਦਾ ਸੀ ਤਾਂ ਸਾਫ਼ ਦਿਸਦਾ ਸੀ ਕਿ ਇਹ ਇਕ ਮਹਿਜ਼ ਡਰਾਮਾ ਹੈ।

20 ਸਾਲ ਤੋਂ ਵੀ ਵਧ, ਭਾਰਤ ਦੀ ਪਾਰਲੀਮੈਂਟ ਵਿਚ, ਮੁਲਕ ਦੇ ਸਭ ਤੋਂ ਵਹਸ਼ੀਆਣਾ, ‘ਖ਼ੂਨੀ ਨਵੰਬਰ ਚੌਰਾਸੀ’ ਦੇ ਕਤਲੇਆਮ ‘ਤੇ ਅਫ਼ਸੋਸ ਦਾ ਮਤਾ ਵੀ ਪਾਸ ਨਾ ਕੀਤਾ (ਉਂਞ ਭਾਜਪਾ ਤੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੇ ਵੀ ਅਜਿਹਾ ਨਹੀਂ ਸੀ ਕੀਤਾ)। ਅਖ਼ਰਿ ਕਾਂਗਰਸ ਨੇ ਸਿੱਖ ਸਰੂਪ ਵਾਲੇ, ਪਰ ਜਿਸ ਦੇ ਅੰਦਰ ਸਿੱਖੀ ਮਰੀ ਹੋਈ ਸੀ, ਕੋਲੋਂ ਰਸਮੀ ਜਿਹੀ ਤੇ ਓਪਰੀ ਜਿਹੀ ਮੁਆਫ਼ੀ ਮੰਗਵਾਈ ਤੇ ਉਸ ਵਿਚ ਵੀ ਸਿੱਖਾਂ ‘ਤੇ ਅੱਧਾ ਕੂ ਦੋਸ਼ ਲਾਉਣ ਦੀ ਸ਼ਰਮਨਾਕ ਹਰਕਤ ਕੀਤੀ। ਪਰ, ਇਸ ਮੁਆਫ਼ੀ ਦੇ ਬਾਵਜੂਦ ਸਿੱਖਾਂ ਦੇ ਕਾਤਲਾਂ ਨੂੰ, ਪਹਿਲਾਂ ਵਾਂਙ, ਵਜ਼ੀਰੀਆਂ ਅਤੇ ਅਹੁਦੇ ਦੇਣਾ ਜਾਰੀ ਰੱਖਿਆ। ਹੋਰ ਤਾਂ ਹੋਰ ਜਦ ਕਿਸ਼ੋਰੀ ਲਾਲ ਵਰਗੇ ਕਿਸੇ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਸ਼ੀਲਾ ਦੀਕਸ਼ਤ ਦੀ ਸਰਕਾਰ ਉਸ ਨੂੰ ਰਿਹਾ ਕਰਨ ਵਾਸਤੇ ਬਹਾਨੇ ਲੱਭਦੀ ਰਹੀ।

ਚਾਹੀਦਾ ਤਾਂ ਇਹ ਸੀ ਕਿ ਮੁਲਕ ਦੇ ਇਸ ਸਭ ਤੋਂ ਵੱਡੇ ਤੇ ਘਿਣਾਉਣੇ ਕਤਲੇਆਮ ਦੀ ਯਾਦ ਵਿਚ ਇਕ “ਕੌਮੀ ਪਛਤਾਵਾ ਦਿਨ”, ਯਾਨਿ ਕੌਮੀ ਸੋਗ ਦਾ ਦਿਨ ਐਲਾਨਿਆ ਜਾਂਦਾ। ਹਰ ਸਾਲ ਪਹਿਲੀ ਨਵੰਬਰ ਨੂੰ ਸਾਰੇ ਮੁਲਕ ਵਿਚ ਛੁੱਟੀ ਕਰ ਕੇ ਇਸ ਕਤਲੇਆਮ ਦਾ ਅਫ਼ਸੋਸ ਮਨਾਇਆ ਜਾਂਦਾ ਅਤੇ ਇਸ ਘਟਨਾ ਦੇ ਦਰਦ ਨੂੰ ਯਾਦ ਕੀਤਾ ਜਾਂਦਾ। ਚਾਹੀਦਾ ਤਾਂ ਇਹ ਸੀ ਕਿ ਸਕੂਲਾਂ ਦੇ ਸਿਲੇਬਸ ਵਿਚ ਇਸ ਘਟਨਾ ਨੂੰ ਪੜ੍ਹਾਇਆ ਜਾਂਦਾ।

ਲਾਲ ਕਿਲ੍ਹਾ, ਪਾਰਲੀਮੈਂਟ ਜਾਂ ਕਨਾਟ ਪਲੇਸ ਵਿਚ, “ਟਾੱਵਰ ਆਫ਼ ਨੈਸ਼ਨਲ ਰੀਪੈਂਟੈਂਸ” (ਕੌਮੀ ਦੁਖਾਂਤ ਦਾ ਮੀਨਾਰ) ਦੇ ਨਾਂ ‘ਤੇ ਇਕ ਵੱਡਾ ਮੀਨਾਰ ਉਸਾਰਿਆ ਜਾਂਦਾ। ਇਸ ਤੋਂ ਇਲਾਵਾ, ਜਿਸ-ਜਿਸ ਜਗਹ ਕਲਤੇਆਮ ਹੋਇਆ ਸੀ, ਉਥੇ-ਉਥੇ ਪਾਰਕ ਬਣਾ ਕੇ ਇਸ ਕੌਮੀ ਦੁਖਾਂਤ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਜਾਂਦੀਆਂ।

ਪਰ ਕਾਂਗਰਸ ਨੇ ਕੁਝ ਵੀ ਨਹੀਂ ਕੀਤਾ। ਕਾਂਗਰਸ ਨੇ ਸਿੱਖਾਂ ਦੇ ਕਾਤਲਾਂ ਦੀ ਆਪਣੇ ਪੁੱਤਰਾਂ ਵਾਂਙ ਪੁਸ਼ਤ-ਪਨਾਹੀ ਕਰਨੀ ਜਾਰੀ ਰੱਖੀ। ਕਾਂਗਰਸ ਦਾ ਵਤੀਰਾ ਦੇਖ ਕੇ ਮੈਨੂੰ ਤਾਂ ਸਦਾ ਅਜਿਹਾ ਮਹਿਸੂਸ ਹੁੰਦਾ ਹੈ ਕਿ “ਖ਼ੂਨੀ ਨਵੰਬਰ 1984” ਅਜੇ ਤਕ ਜਾਰੀ ਹੈ। ਇਸ ਦੇ ਜ਼ਿੰਮੇਦਾਰਾਂ ਨੂੰ ਅਹੁਦੇ ਦੇਣਾ, ਇਸ ਜ਼ੁਲਮ ਦਾ ਈਨਾਮ ਦੇਣਾ ਹੈ। ਸਿਰਫ਼ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਯੌਗਿੰਦਰ ਯਾਦਵ ਤੇ ਉਨ੍ਹਾਂ ਦੇ ਸਾਥੀਆਂ ਨੇ ਇਨਸਾਨੀਅਤ ਦਿਖਾਈ ਹੈ ਅਤੇ ਸਿੱਖਾਂ ਨਾਲ ਸੱਚੀ ਹਮਦਰਦੀ ਦਿਖਾਈ ਹੈ।

ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ; ਇਹ ਕਾਂਗਰਸ ਵੱਲੋਂ ਕੀਤੇ ਇਸ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਹਿੰਦੇ ਰਹੇ ਹਨ। ਹੁਣ ਇਨ੍ਹਾਂ ਹੱਥ ਤਾਕਤ ਹੈ; ਜੇ ਇਹ ਸੰਜੀਦਾ ਹਨ ਤਾਂ ਇਹ ਇਸ ਨੂੰ ਘਟੋ-ਘਟ ਕੌਮੀ ਦੁਖਾਂਤ ਤਾਂ ਐਲਾਨ ਦੇਣ ਅਤੇ ਇਸ ਜ਼ੁਲਮ ਨੂੰ ਭਾਰਤ ਦੇ ਸਕੂਲਾਂ ਦੀਆਂ ਕਿਤਾਬਾਂ ਵਿਚ ਤਵਾਰੀਖ਼ ਦਾ ਹਿੱਸਾ ਬਣਾ ਦੇਣ। ਆਸ ਹੈ ਕਿ ਭਾਜਪਾ ਆਪਣੀਆਂ ਗੱਲਾਂ ਨੂੰ ਅਮਲ ਵਿਚ ਲਿਆਉੰਦੀ ਹੋਈ “ਟਾੱਵਰ ਆਫ਼ ਨੈਸ਼ਨਲ ਰੀਪੈਂਟੈਂਸ” (ਕੌਮੀ ਦੁਖਾਂਤ ਦਾ ਮੀਨਾਰ) ਦੇ ਨਾਂ ‘ਤੇ ਇਕ ਵੱਡਾ ਮੀਨਾਰ ਜ਼ਰੂਰ ਉਸਾਰੇਗੀ ਅਤੇ ਇਸ ਦਿਨ ਨੂੰ “ਕੌਮੀ ਪਛਤਾਵਾ ਦਿਨ” ਦੇ ਤੌਰ ‘ਤੇ ਮਨਾਇਆ ਕਰੇਗੀ ਅਤੇ ਇਸ ਦਿਨ ਸਾਰੇ ਮੁਲਕ ਵਿਚ ਦੋ ਮਿੰਟ ਦੀ ਚੁੱਪ ਰੱਖ ਕੇ ਲੋਕਾਂ ਵਿਚ ਇਹ ਅਹਿਸਾਸ ਭਰਿਆ ਕਰੇਗੀ ਕਿ ਮੁੜ ਕੇ ਕਦੇ ਵੀ, ਕਿਸੇ ਨਾਲ ਵੀ, “ਖ਼ੂਨੀ 1984” ਨਾ ਦੁਹਰਾਈ ਜਾਏ। ਕੌਮੀ ਦੁਖਾਂਤ ਦਾ ਇਹ ਮੀਨਾਰ ਵੱਲਭ ਭਾਈ ਪਟੇਲ ਦੇ ਬੁੱਤ ਤੋਂ ਵਧ ਅਹਮੀਅਤ ਰਖਦਾ ਹੈ।

ਗੰਗਾ ਸਿੰਘ ਢਿੱਲੋਂ ਦਾ ਸਿੱਖ ਤਵਾਰੀਖ ਵਿਚ ਰੋਲ
ਗੰਗਾ ਸਿੰਘ ਢਿੱਲੋਂ ਦਾ ਜਨਮ ਸ਼ੇਖੂਪੁਰਾ ਦੇ ਪਿੰਡ ਚਕ ਨੰਬਰ 18 (ਨਾਨਕਾਣਾ ਸਾਹਿਬ ਦੇ ਨੇੜੇ) ਵਿਚ 5 ਜੁਲਾਈ 1928 ਦੇ ਦਿਨ ਸ ਕਾਹਨ ਸਿੰਘ ਢਿੱਲੋਂ ਦੇ ਘਰ ਹੋਇਆ ਸੀ। ਉਸ ਨੇ ਨਾਨਕਣਾ ਸਾਹਿਬ ਖਾਲਸਾ ਹਾਈ ਸਕੂਲ ਵਿਚ ਪੜ੍ਹਾਈ ਕੀਤੀ ਸੀ ਤੇ ਫਿਰ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਦਾਖ਼ਿਲਾ ਹੋਇਆ ਸੀ। ਉਸ ਦੀ ਪਹਿਲੀ ਗ੍ਰਿਫ਼ਤਾਰੀ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਦੀ ਜੱਦੋਜਹਿਦ ਵਿਚ 6 ਜੂਨ 1947 ਦੇ ਦਿਨ ਹੋਈ ਸੀ; ਉਹ 19 ਜੁਲਾਈ 1947 ਦੇ ਦਿਨ ਜ਼ਮਾਨਤ ‘ਤੇ ਰਿਹਾ ਹੋਇਆ। ਪੰਜਾਬ ਦੀ ਵੰਡ ਵੇਲੇ ਹੋਏ ਫ਼ਸਾਦਾਂ ਵਿਚ ਉਸ ਦਾ ਪਿਤਾ 31 ਅਗਸਤ 1947 ਦੁੇ ਦਿਨ ਮਾਰਿਆ ਗਿਆ ਸੀ। ਉਸ ਨੂੰ ਪਾਕਿਸਤਾਨ ਵਿਚਲੀ ਜ਼ਮੀਨ ਦੇ ਬਦਲੇ ਬਸੀ ਪਠਾਣਾਂ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਵਿਚ ਜ਼ਮੀਨ ਮਿਲੀ। ਇਸ ਸਮੇਂ ਭਾਵੇਂ ਉਹ 19 ਸਾਲ ਦਾ ਨੌਜਵਾਨ ਸੀ, ਪਰ ਉਹ ਇਕੱਲਾ ਸੀ ਤੇ ਸ. ਜੋਗਿੰਦਰ ਸਿੰਘ ਮਾਨ (ਪਿਤਾ ਸਿਮਰਨਜੀਤ ਸਿੰਘ ਮਾਨ) ਨੇ ਉਸ ਨੂੰ ਪਿਤਾ ਵਰਗਾ ਪਿਆਰ ਦਿੱਤਾ।

1955 ਵਿਚ, ਜਦ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੇ ਨਾਨਕਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ‘ਇਵੈਕੁਈ ਪ੍ਰਾਪਰਟੀ ਐਕਟ’ (ਜਿਸ ਹੇਠ ਉਹ ਜਾਇਦਾਦਾਂ ਆਉਂਦੀਆਂ ਹਨ ਜਿਸ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ) ਹੇਠ ਲੈ ਆਂਦਾ। ਹੋਮ ਮਨਿਸਟਰ ਪੰਡਤ ਵੱਲਭ ਪੰਤ ਤੇ ਪਾਕਿਸਤਾਨ ਦੇ ਸਰਕਾਰ ਨੇ ਇਸ ਮੁਆਹਿਦੇ ‘ਤੇ ਦਸਤਖ਼ਤ ਕੀਤੇ। ਇਸ ਦੇ ਖ਼ਿਲਾਫ਼ ਗੰਗਾ ਸਿੰਘ ਢਿੱਲੋਂ ਨੇ (27 ਸਾਲ ਦੀ ਉਮਰ ਵਿਚ) ਸਰਹੰਦ ਵਿਚ ਇਕ ਸਖ਼ਤ ਤਕਰੀਰ ਕੀਤੀ ਜਿਸ ਵਿਚ ਉਸ ਨੇ ‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ…’ ਦਾ ਨਾਅਰਾ ਦਿੱਤਾ ਅਤੇ ਇਸ ਦੀ ਬਿਨਾ ‘ਤੇ ਉਸ ਨੂੰ ‘ਸਕਿਊਰਿਟੀ ਐਕਟ’ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਡੇਢ ਸਾਲ ਜੇਲ੍ਹ ਵਿਚ ਰਿਹਾ।

ਸ. ਜੋਗਿੰਦਰ ਸਿੰਘ ਮਾਨ ਦੀ ਪ੍ਰੇਰਣਾ ‘ਤੇ ਉਹ 1958 ਵਿਚ ਅਮਰੀਕਾ ਚਲਾ ਗਿਆ। ਉਥੇ ਉਸ ਦਾ ਇਕ ਪੁਰਾਣਾ ਸਾਥੀ ਸ਼ਮਸ਼ੇਰ ਸਿੰਘ ਵਰਲਡ ਬੈਂਕ ਵਿਚ ਨੌਕਰੀ ਕਰਦਾ ਸੀ। ਉਸ ਦੀ ਮਦਦ ਨਾਲ ਉਹ ਉਥੇ ਵਰਜੀਨੀਆ ਵਿਚ ਸੈਟਲ ਹੋ ਗਿਆ। ਉਥੇ ਜਾ ਕੇ ਉਸ ਨੇ ਕੁਝ ਚਿਰ ਪੜ੍ਹਾਈ ਵੀ ਕੀਤੀ ਤੇ ਫਿਰ ਬਿਜ਼ਨਸ ਦਾ ਕਿੱਤਾ ਅਪਣਾ ਲਿਆ। ਉਥੇ ਹੀ ਉਸ ਨੇ 1963 ਵਿਚ ਇਕ ਹਾਕੀ ਟੀਮ ਬਣਾਈ ਤੇ ਅਮਰੀਕਾ ਦੇ ਮਰਹੂਮ ਪ੍ਰੈਜ਼ੀਡੈਂਟ ਜਾੱਨ ਕਨੇਡੀ ਦੀ ਯਾਦ ਵਿਚ ਮੈਚ ਕਰਵਾਇਆ, ਜਿਸ ਵਿਚ ਕਨੇਡੀ ਦਾ ਭਰਾ ਨੂੰ ਈਨਾਮਾਂ ਦੀ ਵੰਡ ਵਾਸਤੇ ਸੱਦਿਆ। ਇਸ ਮੈਚ ਵਿਚ ਪਾਕਿਸਤਾਨੀ ਟੀਮ ਵੀ ਖੇਡੀ। ਇਸ ਨਾਲ ਉਸ ਦੇ ਸਬੰਧ ਪਾਕਿਸਤਾਨੀਆਂ ਨਾਲ ਵੀ ਬਣ ਗਏ। ਇਸ ਮਗਰੋਂ ਉਹ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਫ਼ੀਲਡ ਮਾਰਸ਼ਲ ਅਯੂਬ ਨੂੰ ਵੀ ਮਿਲਿਆ ਤੇ ਉਸ ਨੂੰ ਪ੍ਰੇਰਣਾ ਦੇ ਕੇ ਭਾਰਤ ਪਾਕਿ ਹਾਕੀ ਮੈਚ ਵਾਸਤੇ ਤਿਆਰ ਕੀਤਾ। 1975 ਵਿਚ ਉਹ ਪਾਕਿਸਤਾਨ ਗਿਆ। ਉਥੇ 1976 ਵਿਚ ਉਸ ਦੀ ਮੁਲਾਕਾਤ ਜ਼ੁਲਫ਼ਕਾਰ ਅਲੀ ਭੁੱਟੋ ਨਾਲ ਹੋਈ। ਉਸ ਵੇਲੇ ਨਾਨਕਾਣਾ ਬੇਅਬਾਦ ਨਗਰ ਸੀ। 1971 ਦੀ ਬੰਗਲਾ ਦੇਸ਼ ਵਾਲੀ ਜੰਗ ਮਗਰੋਂ ਸਿੱਖਾਂ ਦੇ ਜੱਥਿਆਂ ਦਾ ਨਾਨਕਣਾ ਸਾਹਿਬ ਆਉਣਾ ਬੰਦ ਹੋ ਚੁਕਾ ਸੀ। ਇਸ ਮਾਹੌਲ ਵਿਚ ਉਸ ਨੇ ‘ਨਾਨਕਾਣਾ ਸਾਹਿਬ ਫ਼ਾਊਂਡੇਸ਼ਨ’ ਬਣਾਈ ਤੇ ਨਗਰ ਦੀ ਸੇਵਾ ਸੰਭਾਲ ਵਾਸਤੇ ਪ੍ਰਾਜੈਕਟ ਸ਼ੁਰੂ ਕਰਵਾਏ। ਉਸੇ ਸਾਲ ਉਸ ਦੀ ਵਜ਼ੀਰ ਜ਼ਹੂਰ ਇਲਾਹੀ ਨਾਲ ਵੀ ਗੱਲਬਾਤ ਹੋਈ ਜੋ ਦੋਸਤੀ ਵਿਚ ਬਦਲ ਗਈ। ਇਸ ਨਾਲ ਵਿਦੇਸ਼ੀ ਸਿੱਖਾਂ ਵਾਸਤੇ ਪਾਕਿਸਤਾਨ ਦੇ ਦਰਵਾਜ਼ੇ ਖੁਲ੍ਹ ਗਏ ਤੇ ਫਿਰ ਭਾਰਤ ਤੋਂ ਸਿੱਖਾਂ ਦਾ ਆਉਣਾ ਜਾਣਾ ਵੀ ਆਮ ਹੋ ਗਿਆ। ਜ਼ਹੂਰ ਇਲਾਹੀ ਨੇ ਗੁਰੁ ਨਾਨਕ ਪੁਰਬ ‘ਤੇ ਹਰ ਸਾਲ 3000 ਸਿੱਖਾਂ ਨੂੰ ਵੀਜ਼ਾ ਦੇਣ ਦੀ ਸ਼ੁਰੂਆਤ ਕੀਤੀ। ਉਸ ਨੇ ਆਪਣੇ ਅਹਿਦ ਵਿਚ ਆਉਣ ਵਾਲੇ ਜੱਥਿਆਂ ਵਾਸਤੇ ਆਪਣੇ ਫ਼ਾਰਮ ‘ਤੇ ਦਾਅਵਤਾਂ ਦਾ ਇੰਤਜ਼ਾਮ ਵੀ ਕੀਤਾ। ਇਸ ਮਗਰੋਂ ਜਦ ਉਹ ਭਾਰਤ ਆਇਆ ਤਾਂ ਚੀਫ਼ ਖਾਲਸਾ ਦੀਵਾਨ ਨੇ ਉਸ ਦਾ ਸਨਮਾਨ ਕੀਤਾ।

ਮਾਰਚ 1981 ਵਿਚ ਚੀਫ਼ ਖਾਲਸਾ ਦੀਵਾਨ ਨੇ ਸਾਲਾਨਾ ‘ਸਿੱਖ ਐਜੂਕੇਸ਼ਨਲ ਕਾਨਫ਼ਰੰਸ’ ਚੰਡੀਗੜ੍ਹ ਵਿਚ ਕਰਵਾਈ। ਇਸ ਕਾਨਫ਼ਰੰਸ ਦੀ ਪ੍ਰਧਾਨਗੀ  ਗੰਗਾ ਸਿੰਘ ਢਿੱਲੋਂ ਕੋਲੋਂ ਕਰਵਾਈ ਗਈ। ਇਸ ਦੇ 15 ਮਾਰਚ 1981 ਦੇ ਸੈਸ਼ਨ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਅਤੇ ਵਿਦਵਾਨ ਹਾਜ਼ਿਰ ਸਨ। ਇਸ ਕਾਨਫ਼ਰੰਸ ਵਿਚ ਅਚਾਨਕ ਹੀ ਅਜਿਹਾ ਮਾਹੌਲ ਬਣ ਗਿਆ ਕਿ ਇਸ ਮੌਕੇ ’ਤੇ ਹਾਜ਼ਿਰ ਵਿਦਵਾਨਾਂ ਅਤੇ ਨੌਜਵਾਨਾਂ ਨੇ ‘ਸਿੱਖ ਇਕ ਵੱਖਰੀ ਕੌਮ ਹਨ’ ਅਤੇ ‘ਸਿੱਖਾਂ ਨੂੰ ਯੂ.ਐਨ.ਓ. ਵਿਚ ਐਸੋਸਿਏਟ ਮੈਂਬਰਸ਼ਿਪ ਦਿੱਤੀ ਜਾਵੇ’ ਦਾ ਮਤਾ ਜ਼ੋਰ ਪਾ ਕੇ ਪਾਸ ਕਰਵਾ ਲਿਆ।

ਇਸ ਮਤੇ ਨੂੰ ਪੇਸ਼ ਕਰਨ ਜਾਂ ਪਾਸ ਕਰਵਾਉਣ ਦਾ ਸਿਹਰਾ ਅਮਰੀਕੀ ਸਿੱਖ ਗੰਗਾ ਸਿੰਘ ਢਿੱਲੋਂ ਨੂੰ ਦਿੱਤਾ ਜਾਂਦਾ ਹੈ। ਪਰ ਅਸਲ ਵਿਚ ਇਹ ਸਿਹਰਾ ਉਨ੍ਹਾਂ  ਨੌਜਵਾਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਉਸ ਵੇਲੇ ਸਮਾਗਮ ਵਿਚ ਰੌਲਾ ਪਾ ਕੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ‘ਸਿੱਖਾਂ ਦੀ ਕੌਮੀਅਤ ਅਤੇ ਐਸੋਸੀਏਟ ਮੈਂਬਰਸ਼ਿਪ’ ਵਾਲਾ ਮਤਾ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਕਾਨਫ਼ਰੰਸ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਸ਼ੋਰ ਪਾਉਣ ਵਾਲੇ ਨੌਜਵਾਨ ਸਨ: ਦਲ ਖਾਲਸਾ ਦੇ ਵਰਕਰ ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਕਰਨ ਸਿੰਘ ਜੰਮੂ, ਸਤਨਾਮ ਸਿੰਘ ਪਾਉਂਟਾ ਸਾਹਿਬ, ਗਜਿੰਦਰ ਸਿੰਘ, ਉੱਤਮ ਸਿੰਘ, ਗੁਰਪ੍ਰੀਤ ਸਿੰਘ, ਰੂਪਿੰਦਰ ਸਿੰਘ ਨਗਾਰੀ ਵਗ਼ੈਰਾ।

ਆਰੀਆ ਸਮਾਜ ਅਤੇ ਹੋਰ ਫ਼ਿਰਕੂ ਹਿੰਦੂ ਜਮਾਤਾਂ ਤਾਂ ਪਹਿਲਾਂ ਹੀ ਸਿੱਖਾਂ ਦੀ ਅੱਡਰੀ ਪਛਾਣ ਅਤੇ ਆਜ਼ਾਦ ਹਸਤੀ ਦੇ ਖ਼ਿਲਾਫ਼ ਪ੍ਰਚਾਰ ਕਰਦੀਆਂ ਰਹਿੰਦੀਆਂ ਸਨ; ਹੁਣ ਇਸ ਮਤੇ ਦੇ ਪਾਸ ਹੋਣ ’ਤੇ ਉਨ੍ਹਾਂ ਨੇ ਹੋਰ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਪ੍ਰਚਾਰ ਦਾ ਨਤੀਜਾ ਇਹ ਹੋਇਆ ਕਿ ਸਿਰਫ਼ ਸਿੱਖ ਵਿਦਵਾਨ ਤੇ ਨੌਜਵਾਨ ਹੀ ਨਹੀਂ ਬਲਕਿ ਸਾਰੇ ਸਿਰਕਰਦਾ ਸਿੱਖ ਇਸ ਮੁਹਾਜ਼ ਵਿਚ ਇਕ ਪਲੇਟਫ਼ਾਰਮ ’ਤੇ ਇਕੱਠੇ ਹੋ ਗਏ। ਤਕਰੀਬਨ ਹਰ ਸਰਗਰਮ ਵਰਕਰ ਅਤੇ ਆਗੂ, ਹਰ ਪੰਥਕ ਜਥੇਬੰਦੀ ਤੇ ਹਰ ਇਕ ਸਿੱਖ ਵਿਦਵਾਨ ਨੇ ‘ਸਿੱਖ ਇਕ ਕੌਮ ਹਨ’ ਅਤੇ ‘ਯੂ.ਐਨ.ਓ. ਵਿਚ ਸਿੱਖਾਂ ਦੀ ਨੁਮਾਇੰਦਗੀ’ ਦੇ ਹੱਕ ਵਿਚ ਡਟ ਕੇ ਸਟੈਂਡ ਲਿਆ।

ਦੂਜੇ ਪਾਸੇ ਚੀਫ਼ ਖਾਲਸਾ ਦੀਵਾਨ ਨੇ, ਆਪਣੇ ਇਕ ਰਜਵਾੜਾ ਕਿਸਮ ਦੇ ਮੈਂਬਰ ਅਤੇ ਸਰਕਾਰ ਦੇ ਟੋਡੀ, ਉੱਜਲ ਸਿੰਘ ਵੱਲੋਂ ਇਸ ਨੁਕਤੇ ’ਤੇ ਪ੍ਰੋਟੈਸਟ ਕਰਨ ਅਤੇ ਅਸਤੀਫ਼ਾ ਦੇਣ ਤੋਂ ਡਰ ਕੇ, 15 ਮਾਰਚ 1981 ਨੂੰ ਪਾਸ ਕੀਤਾ ਮਤਾ ਵਾਪਿਸ ਲੈ ਲਿਆ। (ਇਸ ਉੱਜਲ ਸਿੰਘ ਦੀ ਤਵਾਰੀਖ਼ ਪਹਿਲੋਂ ਵੀ ਸਿੱਖ ਮਸਲੇ ਬਾਰੇ ‘ਦੁਸ਼ਮਣਾਂ-ਵਰਗੀ’ ਸੀ। ਹੋਰ ਤਾਂ ਹੋਰ ਜਦੋਂ 4 ਜੁਲਾਈ 1955 ਦੇ ਦਿਨ ਪੁਲੀਸ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖ਼ਿਲ ਹੋਈ ਸੀ ਤੇ ਚੀਫ਼ ਖਾਲਸਾ ਦੀਵਾਨ ਨੇ ਇਸ ’ਤੇ ਰੋਸ ਜ਼ਾਹਿਰ ਕੀਤਾ ਸੀ ਤਾਂ ਉਦੋਂ ਵੀ ਇਸ ਰੋਸ ਦੇ ਖ਼ਿਲਾਫ਼ ਉੱਜਲ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ (ਯਾਨਿ ਉਹ ਦਰਬਾਰ ਸਾਹਿਬ ’ਤੇ ਹੋਏ ਹਮਲੇ ਨੂੰ ਜਾਇਜ਼ ਮੰਨਦਾ ਸੀ)। ਉਹ ਹਰ ਸਿੱਖ-ਮੁਫ਼ਾਦ ਦੇ ਨੁਕਤੇ ’ਤੇ ਪੰਥ ਦੇ ਮੁਖਾਲਿਫ਼ਾਂ ਦਾ ਸਾਥ ਦੇ ਕੇ ਪੰਥ-ਦੁਸ਼ਮਣਾਂ ਤੋਂ ਜ਼ਾਤੀ ਫ਼ਾਇਦਾ ਲੈਂਦਾ ਰਹਿੰਦਾ ਸੀ)।

‘ਸਿੱਖ ਇਕ ਕੌਮ ਹਨ’ ਦਾ ਮਤਾ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਨੇ ਪਾਸ ਕੀਤਾ ਸੀ ਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਇਸ ਨੂੰ ਵਾਪਿਸ ਨਹੀਂ ਸੀ ਲਿਆ ਜਾ ਸਕਦਾ। ਇਸ ਕਰ ਕੇ ਮਤੇ ਤੋਂ ਅਲਹਿਦਗੀ ਚੀਫ਼ ਖਾਲਸਾ ਦੀਵਾਨ ਦੀ ਹੋ ਸਕਦੀ ਹੈ ਨਾ ਕਿ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦੀ। ਸਿੱਖ ਐਜੂਕੈਸ਼ਨਲ ਕਾਨਫ਼ਰੰਸ ਇਸ ਨੂੰ ਵਾਪਿਸ ਲੈ ਸਕਦੀ ਸੀ ਪਰ ਉਸ ਨੂੰ ਇਸ ਵਾਸਤੇ ਸਪੈਸ਼ਲ ਇਲਾਸ ਬੁਲਾਉਣਾ ਪੈਣਾ ਸੀ ਜਾਂ ਅਗਲੇ ਸਾਲ ਦੀ ਕਾਨਫ਼ਰੰਸ ਤਕ ਉਡੀਕਣਾ ਪੈਣਾ ਸੀ।

ਉਂਞ ਵੀ ਇਸ ਜਥੇਬੰਦੀ ਵਲੋਂ ਇਹ ਮਤਾ ‘ਵਾਪਿਸ’ ਲੈਣ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ, ਕਿਉਂਕਿ ਇਸ ਜਥੇਬੰਦੀ ਦੀ ਲੋਕਾਂ ਵਿਚ ਕੋਈ ਹਸਤੀ ਨਹੀਂ ਸੀ। ਉਲਟਾ, ਇਸ ਕਾਰਵਾਈ ਮਗਰੋਂ ਹਰ ਪਾਸੇ ਸਿੱਖ ਦੀਵਾਨਾਂ, ਜਲਸਿਆਂ, ਮੀਟਿੰਗਾਂ, ਸੈਮੀਨਾਰਾਂ ਤੇ ਹੋਰ ਇਕੱਠਾਂ ਵਿਚ ‘ਸਿੱਖ ਇਕ ਕੌਮ ਹਨ’ ਅਤੇ ‘ਯੂ.ਐਨ.ਓ. ਵਿਚ ਸਿੱਖ ਨੁਮਾਇੰਦਗੀ’ ਦੀ ਹਿਮਾਇਤ ਵਿਚ ਸੈਂਕੜੇ ਮਤੇ ਪਾਸ ਕਰ ਕੇ ਸਿੱਖਾਂ ਨੇ ਆਪਣੇ ਇੱਤਹਾਦ ਦਾ ਇਜ਼ਹਾਰ ਕੀਤਾ।

1984 ਦੇ ਸਾਕੇ  ਤੋਂ ਬਾਅਦ ਉਸ ਦੇ ਭਾਰਤ ਆਉਣ ’ਤੇ ਪਾਬੰਦੀ ਲਾ ਦਿੱਤੀ। ਇਸ ਦੌਰਾਨ ਉਸ ਦੀ ਮੁਲਾਕਾਤ ਨਰਸਿੰਮ੍ਹਾ ਰਾਓ ਨਾਲ ਵੀ ਹੋਈ ਸੀ। ਪਰ ਉਸ ਨੇ ਉਸ ਦਾ ਨਾਂ ਬਲੈਕ ਲਿਸਟ ਵਿਚੋਂ ਨਹੀਂ ਕੱਢਿਆ। 1991 ਵਿਚ ਉਸ ਨੇ ਭਾਰਤ ਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਦਿੱਲੀ ਤੋਂ ਡਿਪੋਰਟ ਕਰ ਦਿੱਤਾ ਗਿਆ। ਕਈ ਸਾਲ ਮਗਰੋਂ ਜੁਲਾਈ 2010 ਵਿਚ ਜਦ 169 ਨਾਂਵਾਂ ਨੂੰ ਕਾਲੀ ਸੂਚੀ ਵਿਚੋਂ ਕੱਢਿਆ ਤੇ ਉਸ ਦਾ ਵੀ ਨਾਂ, ਜੋ ਕਿ 32 ਨੰਬਰ ‘ਤੇ ਸੀ, ਕੱਢ ਦਿੱਤਾ ਗਿਆ।

ਇਸ ਮਗਰੋਂ ਗੰਗਾ ਸਿੰਘ ਢਿੱਲੋਂ ਨੇ 1999 ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਵਾਈ।  ਪਾਕਿਸਤਾਨ ਦੇ ਪ੍ਰਾਈਮ ਮਨਿਸਟਰ ਨਵਾਜ਼ ਸ਼ਰੀਫ਼ ਨੇ, ਡੇਹਰਾ ਸਾਹਿਬ ਗੁਰਦੁਆਰਾ ਲਾਹੌਰ ਵਿਚ ਹਾਜ਼ਰ ਹੋ ਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ। ਫਿਰ ਕੁਝ ਮਹੀਨੇ ਮਗਰੋਂ ਭਾਰਤ ਦੇ ਪ੍ਰਾੲਮਿ ਮਨਿਸਟਰ ਅਟਲ ਬਿਹਾਰੀ ਵਾਜਪਾਈ ਤੇ ਪੰਜਾਬ ਦੇ ਚੀਫ਼ ਮਨਿਸਟਰ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਦੇ ਦੌਰੇ ‘ਤੇ ਲਾਹੌਰ ਗਏ ਤੇ ਪਾਕਿਸਤਾਨ ਸਰਕਾਰ ‘ਤੇ ਜ਼ੋਰ ਪਾਇਆ ਕਿ ਪਾਕਿਸਤਾਨ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਕੋਲ ਰਹਿਣ ਦਿੱਤੇ ਜਾਣ ਤੇ ਨਵੀਂ ਕਮੇਟੀ ਨਾ ਬਣਾਈ ਜਾਵੇ। ਪਰ ਪਾਕਿਸਤਾਨ ਸਰਕਾਰ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਚਰਚਾ ਵੀ ਰਿਹਾ ਕਿ ਉਹ ਜ਼ਿਆ ਉਲ ਹੱਕ ਦਾ ਜਮਾਤੀ ਸੀ, ਪਰ ਇਹ ਸਹੀ ਨਹੀਂ ਹੈ; ਉਸ ਦਾ ਜ਼ਿਆ ਉਲ ਹੱਕ ਨਾਲ ਸਬੰਧ ਉਸ ਦੇ ਪਾਕਿਸਤਾਨ ਦੌਰੇ ਮਗਰੋਂ ਹੀ ਬਣਿਆ ਸੀ। ਉਂਞ ਇਕ ਵਾਰ ਭਾਰਤ ਨੂੰ ਖ਼ੁਸ਼ ਕਰਨ ਵਾਸਤੇ ਉਸ ਦੇ ਪਾਕਿਸਤਾਨ ਵਿਚ ਆਉਣ ਤੇ ਵੀ ਪਾਬੰਦੀ ਲਈ ਗਈ ਸੀ। 82 ਸਾਲ ਦੀ ਉਮਰ ਭੋਗ ਕੇ ਉਹ 24 ਸਤੰਬਰ 2014 ਦੇ ਦਿਨ ਚੜ੍ਹਾਈ ਕਰ ਗਿਆ।

ਸਿੱਖਾਂ ਦੇ ਤਖਤ ਕਿੰਨੇ ਹਨ?
ਆਮ ਤੌਰ ‘ਤੇ ਕਿਹਾ ਜਾਦਾ ਹੈ ਕਿ ਸਿੱਖਾਂ ਦੇ ਪੰਜ ਤਖ਼ਤ ਹਨ। ਪਰ ਕੀ ਇਹ ਸਹੀ ਨਹੀਂ ਹੈ । ਫਿਰ ਸਿੱਖਾਂ ਦੇ ਤਖ਼ਤ ਕਿੰਨੇ ਹਨ? ਜੇ ਅਸੀਂ ਅਕਾਲ ਤਖ਼ਤ ਸਾਹਿਬ ਦਾ ਲਫ਼ਜ਼ੀ ਮਾਅਨਾ ਹੀ ਜਾਣ ਲਈਏ ਤਾਂ ਵੀ ਗੱਲ ਵਧੇਰੇ ਸਮਝ ਆ ਸਕਦੀ ਹੈ। ਅਕਾਲ ਤਖ਼ਤ ਸਾਹਿਬ ਵਿਚ ਦੋ ਖ਼ਾਸ ਨੁਕਤੇ ਹਨ: ਅਕਾਲ ਯਾਨਿ ਵਾਹਿਗੁਰੂ ਅਤੇ ਤਖ਼ਤ ਯਾਨਿ ਗੱਦੀ, ਤਾਕਤ, ਮਰਕਜ਼ । ਦੂਜੇ ਲਫ਼ਜ਼ਾਂ ਵਿਚ ਇਸ ਦਾ ਮਾਅਨਾ ਹੈ ‘ਵਾਹਿਗੁਰੂ ਦਾ ਤਖ਼ਤ’, ਵਾਹਿਗੁਰੂ ਦੀ ਗੱਦੀ, ਰੱਬ ਦੀ ਤਾਕਤ ਦਾ ਮਰਕਜ਼ । ਕੁਝ ਲੋਕ ਇਸ ਦਾ ਮਾਅਨਾ ਇੰਞ ਵੀ ਕਰਦੇ ਹਨ: ਉਹ ਤਖ਼ਤ ਜੋ ‘ਅਕਾਲ’ ਹੈ ਯਾਨਿ ਜਿਸ ’ਤੇ ਕਾਲ ਦਾ ਅਸਰ ਨਹੀਂ । ਇਸ ਦਾ ਮਤਲਬ ਵੀ ਇਹੀ ਹੈ ਕਿ ‘ਸਦਾ ਕਾਇਮ ਰਹਿਣ ਵਾਲਾ ਤਖ਼ਤ।’ ਪਰ ‘ਅਕਾਲ ਪੁਰਖ ਦਾ ਤਖ਼ਤ’ ਜਾਂ ‘ਸਦੀਵੀ ਤਖ਼ਤ’ ਲਫ਼ਜ਼ ਦੋ ਵੱਖ-ਵੱਖ ਫ਼ਲਸਫ਼ੇ ਨਹੀਂ ਹਨ ਕਿਉਂਕਿ ਸਿਰਫ਼ ‘ਅਕਾਲ ਪੁਰਖ ਦਾ ਤਖ਼ਤ’ ਹੀ ‘ਸਦਾ ਕਾਇਮ ਰਹਿਣ ਵਾਲਾ ਤਖ਼ਤ’ ਹੋ ਸਕਦਾ ਹੈ ਅਤੇ ‘ਸਦੀਵੀ ਤਖ਼ਤ’ ਸਿਰਫ਼ ਅਕਾਲ ਪੁਰਖ ਦਾ ਹੀ ਹੋ ਸਕਦਾ ਹੈ। ਇੰਞ ਅਕਾਲ ਤਖ਼ਤ ਸਾਹਿਬ ਨੂੰ ਸਿਰਫ਼ ਸਿੱਖਾਂ ਦਾ ਤਖ਼ਤ ਆਖਣਾ ਇਕ ਵੱਖਰੀ ਕਿਸਮ ਦੀ ਗ਼ਲਤੀ ਹੈ। ਇੰਞ ਆਖਣ ਵਾਲੇ ਲੋਕ ਅਕਾਲ ਪੁਰਖ ਨੂੰ ਸਿਰਫ਼ ਸਿੱਖਾਂ ਤਕ ਮਹਿਦੂਦ ਕਰ ਦੇਂਦੇ ਹਨ। ਯਾਨਿ ਅਕਾਲ ਪੁਰਖ ਸਿਰਫ਼ ਸਿੱਖਾਂ ਦਾ ਹੀ ਹੈ ਅਤੇ ਸਿਰਫ਼ ਸਿੱਖ ਹੀ ਅਕਾਲ ਪੁਰਖ ਦੀ ਰਿਆਇਆ ਹਨ। ਚਾਹੀਦਾ ਤਾਂ ਇਹ ਹੈ ਕਿ ਰੱਬ ’ਤੇ ਯਕੀਨ ਰੱਖਣ ਵਾਲਾ ਹਰ ਸ਼ਖ਼ਸ ਅਕਾਲ ਪੁਰਖ ਦੇ ਤਖ਼ਤ ਸਾਹਿਬ ਦੀ ਵਫ਼ਾਦਾਰੀ ਕਬੂਲ ਕਰ ਕੇ ਇਸ ਤਖ਼ਤ ਸਾਹਿਬ ਦੀ ਪਨਾਹ ਵਿਚ ਆ ਜਾਵੇ। ਉਂਞ ਸਿੱਖਾਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣੀ ਕੌਮ ਦਾ ਤਖ਼ਤ, ਅਕਾਲ ਪੁਰਖ ਨੂੰ ਸਮਰਪਣ ਕਰਦੇ ਹਨ ਤੇ ਆਪਣੀ ਕੌਮੀਅਤ ਅਕਾਲ ਪੁਰਖ ਨਾਲ ਜੋੜਦੇ ਹਨ। ਦੁਨੀਆਂ ਵਿਚ ਕੋਈ ਹੋਰ ਧਰਮ ਜਾਂ ਕੌਮ ਐਸੀ ਨਹੀਂ ਜੋ ਆਪਣੀ ਖ਼ੁਦਦਾਰੀ ਨੂੰ ਨਾ ਵੱਖਰਿਆਉਂਦੀ  ਹੋਵੇ। ਸਿਰਫ਼ ਸਿੱਖ ਹੀ ਅਜਿਹੀ ਕੌਮ ਹਨ, ਜੋ ਆਪਣੇ ਆਪ ਨੂੰ ਅਕਾਲ ਪੁਰਖ ਦੀ ਹਸਤੀ ਤੋਂ ਵੱਖਰਿਆਉਂਦੇ ਨਹੀਂ । ਇਸੇ ਕਰ ਕੇ ਸਿੱਖਾਂ ਦਾ ਤਖ਼ਤ ਉਨ੍ਹਾਂ ਦਾ ਆਪਣਾ ਨਹੀਂ ਬਲਕਿ ਅਕਾਲ ਪੁਰਖ ਦਾ ਤਖ਼ਤ ਹੈ। ਸਿੱਖ ਆਪਣੇ ਆਪ ਨੂੰ ਸਿਰਫ਼ ਇਕ ਅਕਾਲ ਪੁਰਖ ਦੀ ਹੀ ਰਿਆਇਆ ਮੰਨਦੇ ਹਨ। ਸਿੱਖ ਦੀ ਵਫਾਦਾਰੀ ਸਿਰਫ਼ ਵਾਹਿਗੁਰੂ ਨਾਲ ਹੀ ਹੈ ਨਾ ਕਿ ਕਿਸੇ ਹੋਰ ਨਾਲ। ਦੁਨੀਆਂ ਦੇ ਹਰ ਸ਼ਖ਼ਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੇ ਤੇ ਉਸ ਵਾਹਿਗੁਰੂ ਦੀ ਰਿਆਇਆ ਬਣੇ। ਹਰ ਇਨਸਾਨ ਦੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ‘ਖਾਲਸਾ’ ਬਣਨਾ ਹੈ। ਇਹੀ ਹਰ ਇਨਸਾਨ ਦੀ ‘ਪੂਰਨਤਾ’ ਹੈ।

ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਤਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ‘ਸਚਿਆਰ’ ਅਤੇ ਛੇਵੇਂ ਪਾਤਿਸ਼ਾਹ ਦੇ ‘ਅਕਾਲ ਤਖ਼ਤ ਸਾਹਿਬ’ ਦੇ ਨੁਕਤੇ ਨੂੰ ਹੀ ਬਿਆਨ ਕੀਤਾ ਸੀ । ਖਾਲਸਾ ਦਾ ਮਾਅਨਾ ਹੈ ‘ਅਕਾਲ ਪੁਰਖ ਦੀ ਸਿੱਧੀ ਰਿਆਇਆ।’ ਯਾਨਿ ਅਕਾਲ ਪੁਰਖ ਅਤੇ ਸਿੱਖ ਦੇ ਵਿਚਕਾਰ ਵਿਚੋਲਾ ਨਹੀਂ ਹੋ ਸਕਦਾ। ‘ਖਾਲਸਾ ਅਕਾਲ ਪੁਰਖ ਕੀ ਫ਼ੌਜ’ ਹੈ। ਗੁਰੂ ਸਾਹਿਬ ਨੇ ਤਾਂ ਇਸ ਨੂੰ “ਆਪਣੀ” ਫ਼ੌਜ ਵੀ ਨਹੀਂ ਕਿਹਾ! ਉਹ ਆਖਦੇ ਹਨ ਕਿ ਮੈਂ ਖਾਲਸੇ ਨੂੰ ਅਕਾਲ ਪੁਰਖ ਦੇ ਹੁਕਮ ਵਿਚ ਪ੍ਰਗਟ ਕੀਤਾ ਹੈ (ਪਰਗਟਿਓ ਖਾਲਸਾ ਪਰਮਾਤਮ ਕੀ ਮੌਜ)। ਪਰ, ਅਣਜਾਣ ਸਿੱਖਾਂ ਨੇ, ਗ਼ੈਰ-ਸਿੱਖ ਲੇਖਕਾਂ ਦੇ ਲਫ਼ਜ਼ ਵਰਤ ਕੇ, ਇਸ ‘ਖਾਲਸਾ ਪ੍ਰਗਟ ਕਰਨ’ ਨੂੰ “ਖਾਲਸੇ ਦੀ ਸਿਰਜਣਾ” ਬਣਾ ਦਿੱਤਾ। ਖ਼ੈਰ, ਗੱਲ ਤਾਂ ਅਕਾਲ ਤਖ਼ਤ ਸਾਹਿਬ ਤੇ ਖਾਲਸਾ ਦੀ ਸੀ। ਦੋਹਾਂ ਦਾ ਫ਼ਲਸਫ਼ਾ ਇਕੋ ਹੀ ਹੈ। ਖਾਲਸਾ ਅਕਾਲ ਪੁਰਖ ਦੀ ਸਿੱਧੀ ਰਿਆਇਆ (ਪਰਜਾ) ਹੈ ਅਤੇ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਆਪਣਾ ਤਖ਼ਤ ਹੈ। ਯਾਨਿ, ਜੋ ਅਕਾਲ ਪੁਰਖ ਦਾ ਵਫ਼ਾਦਾਰ ਹੈ ਅਕਾਲ ਤਖ਼ਤ ਉਸ ਦਾ ਹੀ ਤਖ਼ਤ ਹੈ ਤੇ ਜੋ ਅਕਾਲ ਪੁਰਖ ਦੀ ਥਾਂ ਕਿਤੇ ਹੋਰ ਵਫ਼ਾਦਾਰੀ ਰੱਖਦਾ ਹੈ ਜਾਂ ਸਿਰ ਝੁਕਾਉਂਦਾ ਉਹ ਅਕਾਲ ਤਖ਼ਤ ਸਾਹਿਬ ਤੋਂ ਦੂਰ ਹੈ। ਜੋ ਸ਼ਖ਼ਸ ਜਾਂ ਜੋ ਕੌਮ ਅਕਾਲ ਪੁਰਖ ਦੇ ਨੇੜੇ ਆਉਣਾ ਚਾਹੁੰਦੀ ਹੈ ਉਸ ਨੂੰ ਦੁਨਿਆਵੀ ਤਖ਼ਤ ਦੀ ਥਾ ਆਪਣੀ ਵਫ਼ਾਦਾਰੀ ਵਾਹਿਗੁਰੂ ਨਾਲ ਰੱਖਣੀ ਪਵੇਗੀ । ਅਕਾਲ ਤਖ਼ਤ ਸਾਹਿਬ ਨੂੰ ਸਿਰਫ਼ ਸਿੱਖਾਂ ਨਾਲ ਹੀ ਸਬੰਧਿਤ ਕਰਨ ਵਾਲੇ ਲੋਕ ਅਜਿਹਾ ਆਖ ਕੇ ਸਿੱਖਾਂ ਨੂੰ ਅਕਾਲ ਪੁਰਖ ਦੇ ਵਧੇਰੇ ਨੇੜੇ ਮੰਨਦੇ ਹਨ ਤੇ ਆਪਣੇ ਆਪ ਨੂੰ ਉਸ ਤੋਂ ਦੂਰ। ਹਾਲਾਂਕਿ ਧਰਮ ਨੂੰ ਮੰਨਣ ਵਾਲੇ ਹਰ ਇਨਸਾਨ ਨੂੰ ਅਕਾਲ ਪੁਰਖ ਦੇ ਨੇੜੇ ਹੋਣਾ ਚਾਹੀਦਾ ਹੈ ਤੇ ਅਕਾਲ ਪੁਰਖ ਦੇ ਤਖ਼ਤ ਅੱਗੇ ਹੀ ਸਿਰ ਝੁਕਾਉਣਾ ਚਾਹੀਦਾ ਹੈ।

ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ। ਇਸ ਤਖ਼ਤ ਦਾ ਮਾਲਕ, ਵਾਹਿਗੁਰੂ, ਦੁਨੀਆਂ ਭਰ ਦੇ ‘ਬਾਦਸ਼ਾਹਾਂ ਦਾ ਬਾਦਸ਼ਾਹ’ ਹੈ। ਉਹ ‘ਸ਼ਾਹੇ-ਸ਼ਹਿਨਸ਼ਾਹਾਂ’ ਹੈ। ਫਿਰ, ਦੁਨੀਆਂ ਦੇ ਵੱਖ ਵੱਖ ਇਲਾਕਿਆਂ ਦੇ ਬਾਦਸ਼ਾਹ, ਇਕ ਮਹਿਦੂਦ ਇਲਾਕੇ ਦੇ ਅਤੇ ਥੋੜ੍ਹੇ ਚਿਰ ਦੇ, ਬਾਦਸ਼ਾਹ ਹਨ। ਉਨ੍ਹਾਂ ਦਾ ਹੁਕਮ ਕੁਝ ਗਿਣਤੀ ਦੇ ਲੋਕਾਂ ’ਤੇ ਹੀ ਲਾਗੂ ਹੁੰਦਾ ਹੈ ਅਤੇ ਆਮ ਤੌਰ ’ਤੇ ਉਨ੍ਹਾਂ ਦੇ ਹੁਕਮ ’ਤੇ ਕਿਸੇ ਮਜਬੂਰੀ, ਡਰ ਜਾਂ ਦਹਿਸ਼ਤ ਕਰ ਕੇ ਹੀ ਅਮਲ ਹੋਇਆ ਕਰਦਾ ਹੈ ਅਤੇ ਜੋ ਇਸ ਦੇ ਨਾਲ ਪੁਲੀਸ, ਫ਼ੌਜ ਅਸਲਾ ਵਗ਼ੈਰਾ ਨਾ ਹੋਵੇ ਤਾਂ ਇਹ ਹੁਕਮ ਸ਼ਾਇਦ ਚੰਦ ਇਕ ਲੋਕਾਂ ’ਤੇ ਵੀ ਲਾਗੂ ਨਾ ਹੋ ਸਕਦਾ ਹੋਵੇ। ਦੁਨੀਆਂ ਭਰ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਦਾ ਦਬਦਬਾ ਉਨ੍ਹਾਂ ਦੇ ਅਸਲੇ ਦੀ ਤਾਕਤ ਕਰ ਕੇ ਹੈ ਨਾ ਕਿ ਉਨ੍ਹਾਂ ਦੇ ਰਕਬੇ, ਆਬਾਦੀ, ਉੱਲਮਾਂ ਜਾਂ ਕਿਸੇ ਹੋਰ ਵਜਹ ਕਰ ਕੇ ਹੈ। ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਮਾਲਕ ਵਾਹਿਗੁਰੂ ਦੀ ਹਕੂਮਤ ‘ਹਲਤ’ ਤੇ ‘ਪਲਤ’, ਦੋਹਾਂ ਜਹਾਨਾਂ ਵਿਚ, ਮੀਰੀ ਤੇ ਪੀਰੀ-ਦੋਹਾਂ ਦੀ ਦੁਨੀਆਂ ਵਿਚ, ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਫਿਰ ਇਹ ਤਾਕਤ ਕਿਸੇ ਫ਼ੌਜ ਦੀ ਦਹਿਸ਼ਤ ਕਰ ਕੇ ਨਹੀਂ ਬਲਕਿ ਸਿਰਫ਼ ਇਸ ਕਰ ਕੇ ਹੈ ਕਿ ਉਸ ਵਾਹਿਗੁਰੂ ਦੇ ਪਿਆਰੇ, ਉਸ ਦੀ ਰਿਆਇਆ, ਉਸ ਨੂੰ ਦਿਲੋਂ ਪਿਆਰ ਕਰਦੀ ਹੈ ਅਤੇ ਰੂਹ ਦੀ ਤਹਿ ਤੋਂ ਉਸ ਦੇ ਹਰ ਹੁਕਮ ਅੱਗੇ ਸਿਰ ਝੁਕਾਉਣ ਨੂੰ ਹਰਦਮ ਤਿਆਰ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਇਸ ਹਸਤੀ ਦਾ ਅਤੇ ਇਸ ਹਸਤੀ ਵਾਲੇ ਸ਼ਾਹੇ-ਸ਼ਹਿਨਸ਼ਾਹਾਂ ਦੇ ਤਖ਼ਤ ਦਾ ਜ਼ਿਕਰ ਆਪਣੀ ਬਾਣੀ ਵਿਚ ਸਿੱਧੇ ਤੇ ਅਸਿੱਧੇ ਲਫ਼ਜ਼ਾਂ ਵਿਚ ਕੀਤਾ ਹੈ: ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥(ਸਫ਼ਾ 1279)। ਤਖਤ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੈ॥(ਸਫ਼ਾ 1022)। ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥(ਸਫ਼ਾ 1087) ਗੁਰੂ ਨਾਨਕ ਸਾਹਿਬ ਦੇ ਦੱਸੇ ਇਸੇ ਫ਼ਲਸਫ਼ੇ ਨੂੰ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ‘ਚੱਕ ਰਾਮਦਾਸ’ (ਹੁਣ ਅੰਮ੍ਰਿਤਸਰ) ਦੀ ਸਰਜ਼ਮੀ ਵਿਚ ਵਾਹਿਗੁਰੂ ਦੇ ਦੁਆਰ (ਹਰਿਮੰਦਰ) ਦੇ ਕਦਮਾਂ ਵਿਚ ਤਖ਼ਤ ਸਾਹਿਬ ਦੀ ਇਮਾਰਤ ਵਜੋਂ ਪ੍ਰਗਟ ਕਰਨ ਦਾ ਐਲਾਨ ਕੀਤਾ।

ਗੁਰੂ ਸਾਹਿਬ ਵੱਲੋਂ ਅਕਾਲ ਤਖ਼ਤ ਸਾਹਿਬ ਪ੍ਰਗਟ ਕਰਨ ਦਾ ਮਤਲਬ ਸਿੱਖਾਂ ਨੂੰ ਉਨ੍ਹਾਂ ਦੇ ਅਸਲੇ, ਪਰਮ-ਆਤਮਾ ਨਾਲ, ਵਾਹਿਗੁਰੂ ਨਾਲ, ਸਿੱਧਾ ਜੋੜਨਾ ਸੀ। ਜਿਵੇਂ ਪਹਿਲੋਂ ਬਿਆਨ ਕੀਤਾ ਗਿਆ ਹੈ ਕਿ ਦਸਮ ਪਾਤਸ਼ਾਹ ਨੇ ਖਾਲਸਾ ਪ੍ਰਗਟ ਕਰ ਕੇ ਇਸ ਫ਼ਲਸਫ਼ੇ ਨੂੰ ਮੁਕੰਮਲ ਤਸਵੀਰ ਦੀ ਸ਼ਕਲ ਮੁਹੱਈਆ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਅਕਾਲ ਤਖ਼ਤ ਸਾਹਿਬ ਪ੍ਰਗਟ ਕਰਨ ਮਗਰੋਂ ਇਸ ਤਖ਼ਤ ’ਤੇ ਅਕਾਲ ਪੁਰਖ ਦੇ ਨੁਮਾਇੰਦੇ ਵਜੋਂ ਸਜਦੇ ਰਹੇ। 1608 ਤੋਂ 1635 ਤੱਕ ਆਪ ਅਕਾਲ ਪੁਰਖ ਦੇ ਤਖ਼ਤ ਦੀ ਕਾਰਵਾਈ ਨੂੰ ਅੰਮ੍ਰਿਤਸਰ ਬੈਠ ਕੇ ਚਲਾਉਂਦੇ ਰਹੇ। ਇਸ ਦੌਰਾਨ ਜਦੋਂ ਆਪ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹੇ ਜਾਂ ਕਸ਼ਮੀਰ, ਜੰਗਲ ਦੇਸ਼, ਦੁਆਬਾ, ਨਾਨਕ ਮੱਤਾ, ਗੜਵਾਲ ਜਾਂ ਕਿਸੇ ਹੋਰ ਪਾਸੇ ਮਿਸ਼ਨਰੀ ਦੌਰੇ ’ਤੇ ਜਾਂਦੇ ਸਨ ਤਾਂ ਤਖ਼ਤ ਦੀ ਕਾਰਵਾਈ ਆਪਣੇ ਪੜਾਅ ਵਾਲੇ ਮੁਕਾਮ ਤੋਂ ਚਲਾਇਆ ਕਰਦੇ ਸਨ। ਗੁਰੂ ਸਾਹਿਬ ਨੇ ਆਪਣੀ ਇਹ ਸੇਵਾ ਕਿਸੇ ਹੋਰ ਨੂੰ ਨਹੀਂ ਸੌਂਪੀ। 1835-40 ਵਿਚ ਲਿਖੀ ਕਿਤਾਬ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਵਿਚ ਗੁਰੂ ਸਾਹਿਬ ਵਲੋਂ ਦਿੱਲੀ (ਜਿਥੋਂ ਆਪ ਕੈਦ ਕਰ ਕੇ ਗਵਾਲੀਅਰ ਭੇਜੇ ਗਏ ਸਨ) ਜਾਣ ਵੇਲੇ ਬਾਬਾ ਬੁੱਢਾ ਨੂੰ ਹਰਿਮੰਦਰ ਸਾਹਿਬ ਤੇ ਭਾਈ ਗੁਰਦਾਸ ਨੂੰ ਅਕਾਲ ਤਖ਼ਤ ਸਾਹਿਬ ‘ਦੀਵਾ-ਬੱਤੀ ਦੀ ਸੇਵਾ’ ਸੌਂਪੇ ਜਾਣ ਦਾ ਜ਼ਿਕਰ ਆਉਂਦਾ ਹੈ; ਯਾਨਿ ਉਨ੍ਹਾਂ ਨੇ ਇਮਾਰਤ ਅਤੇ ਥੜ੍ਹੇ ਦੀ ਸੇਵਾ ਸੰਭਾਲ ਕਰਨੀ ਸੀ। (ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਗੁਰੂ ਸਾਹਿਬ ਭਾਈ ਗੁਰਦਾਸ ਨੂੰ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਜਾਂ ਉੱਥੋਂ ਦੀ ਸੇਵਾ-ਸੰਭਾਲ ਦੇ ਜਥੇ ਦਾ ਮੁਖੀ ਜਾਂ ਅਖੌਤੀ ‘ਜਥੇਦਾਰ’ ਥਾਪ ਗਏ ਸਨ)। ਇਸ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ 1631 ਵਿਚ  ਕਈ ਮਹੀਨੇ ਡਰੋਲੀ ਭਾਈ (ਮੋਗਾ ਨੇੜੇ) ਤੇ 1635 ਵਿਚ ਕਰਤਾਰਪੁਰ (ਜਲੰਧਰ) ਵਿਚ ਵੀ ਰਹੇ ਸਨ। ਆਪ ਕੁਝ ਚਿਰ ਗੋਇੰਦਵਾਲ ਸਾਹਿਬ ਵਿਚ ਵੀ ਰਹੇ ਸਨ । ਇਨ੍ਹਾਂ ਵੇਲਿਆਂ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ, ਤਰਤੀਬਵਾਰ, ਡਰੋਲੀ ਭਾਈ, ਕਰਤਾਰਪੁਰ ਅਤੇ ਗੋਇੰਦਵਾਲ ਤੋਂ ਚਲਦੀ ਰਹੀ ਸੀ।

ਮਈ 1635 ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਚਲੇ ਗਏ ਤੇ ਉਹ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਉਸੇ ਨਗਰ ਤੋਂ ਚਲਾਉਂਦੇ ਰਹੇ  ਅੱਜ ਵੀ ਕਰਤਾਰਪੁਰ ਸਾਹਿਬ ਵਿਚ ਗੁਰਦੁਆਰਾ ਤਖ਼ਤ ਕੋਟ ਸਾਹਿਬ ਕਾਇਮ ਹੈ। ਇਹ ਉਹੀ ਤਖ਼ਤ ਹੈ ਜਿਥੋਂ ਗੁਰੂ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਈ ਸੀ। ਮਗਰੋਂ ਗੁਰੂ ਹਰਿਰਾਇ ਸਾਹਿਬ ਵੇਲੇ ਵੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਥੋਂ ਹੀ ਚਲਦੀ ਰਹੀ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਥੋਂ ਹੀ ਚਲਾਉਂਦੇ ਰਹੇ ਸਨ। ਸਤਵੇਂ ਤੇ ਅਠਵੇਂ ਪਾਤਿਸ਼ਾਹੀ ਦੀ ‘ਤਾਜਪੋਸ਼ੀ’ ਵੀ ਇਸੇ ‘ਤਖ਼ਤ ਕੋਟ ਸਾਹਿਬ’ ਗੁਰਦੁਆਰਾ ਵਾਲੇ ਮੁਕਾਮ ’ਤੇ ਹੀ ਕੀਤੀ ਗਈ ਸੀ।

30 ਮਾਰਚ 1664 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਗੱਦੀ ਸੰਭਾਲੀ  ਸੀ। ਉਨ੍ਹਾਂ ਦੀ ਤਖ਼ਤ ਨਸ਼ੀਨੀ ਦੀ ਰਸਮ 11 ਅਗਸਤ 1664 ਦੇ ਦਿਨ ਬਕਾਲਾ ਵਿਚ ਕੀਤੀ ਗਈ ਸੀ । ਉਦੋਂ ਉਹ ਬਕਾਲਾ (ਹੁਣ ਬਾਬਾ ਬਕਾਲਾ) ਵਿਚ ਰਹਿੰਦੇ ਸਨ। ਇਸ ਦੌਰਾਨ ਬਕਾਲਾ ਅਕਾਲ ਤਖ਼ਤ ਸਾਹਿਬ ਦੀ ਸੀਟ ਸੀ (ਯਾਨਿ ਤਖ਼ਤ ਸੀ)। ਉਨ੍ਹਾਂ ਨੇ 19 ਜੂਨ 1665 ਦੇ ਦਿਨ ਚੱਕ ਨਾਨਕੀ (ਹੁਣ ‘ਗਰੇਟਰ’ ਅਨੰਦਪੁਰ ਸਾਹਿਬ ਦਾ ਹਿੱਸਾ) ਦੀ ਨੀਂਹ ਰੱਖੀ। ਦਿਸੰਬਰ ਵਿਚ ਆਪ ਦਿੱਲੀ ਤੋਂ ਅਸਾਮ ਵੱਲ ਚੱਲ ਪਏ ਤੇ ਅਗਲੇ ਪੰਜ ਸਾਲ ਬਿਹਾਰ, ਬੰਗਾਲ ਤੇ ਆਸਾਮ ਵਿਚ ਧਰਮ ਪ੍ਰਚਾਰ ਕਰਦੇ ਰਹੇ। ਇਸ ਸਾਰੇ ਦੌਰਾਨ ਉਹ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਪਟਨਾ ਸਾਹਿਬ ਤੋਂ ਚਲਾਉਂਦੇ ਰਹੇ । 1670 ਦੇ ਅਖ਼ੀਰ ਵਿਚ ਆਪ ਫਿਰ ਬਕਾਲਾ ਵਿਚ ਰਹਿਣ ਲੱਗ ਪਏ। ਅਗਲਾ ਸਵਾ ਕੁ ਸਾਲ ਆਪ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਨੂੰ ਬਕਾਲਾ ਤੋਂ ਚਲਾਉਂਦੇ ਰਹੇ।

ਆਪ ਮਾਰਚ 1672 ਵਿਚ ਚੱਕ ਨਾਨਕੀ ਆ ਗਏ ਤੇ ਇਸ ਨੂੰ ਆਪਣਾ ਪੱਕਾ ਸੈਂਟਰ ਬਣਾ ਲਿਆ। ਇਸ ਕਰ ਕੇ ਆਪ ਨੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਉਣ ਵਾਸਤੇ ਤਖ਼ਤ ਦਮਦਮਾ ਸਾਹਿਬ ਪ੍ਰਗਟ ਕੀਤਾ। ਇਸੇ ਜਗਹ ਤੋਂ ਗੁਰੂ ਸਾਹਿਬ ਤਖ਼ਤ ਦੀ ਕਾਰਵਾਈ ਚਲਾਉਂਦੇ ਰਹੇ ਸਨ। ਦਸਵੇਂ ਪਾਤਸ਼ਾਹ ਦੀ ‘ਤਾਜਪੋਸ਼ੀ’ ਵੀ ਇਸੇ ਜਗਹ ਹੋਈ ਸੀ। ਉਹ ਵੀ 1675 ਤੋਂ 1684 ਤਕ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਥੋਂ ਹੀ ਚਲਾਉਂਦੇ ਰਹੇ। ਇਸ ਵਕਤ ਤਖ਼ਤ ਸਾਹਿਬ ਦੀ ਸੀਟ ਇੱਥੇ ਸੀ। ਮਗਰੋਂ ਅਪਰੈਲ 1685 ਤੋਂ ਅਕਤੂਬਰ 1688 ਤਕ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਪਾਉਂਟਾ ਸਾਹਿਬ ਤੋਂ ਚਲਾਈ ਜਾਂਦੀ ਰਹੀ। ਉਦੋਂ ਤਖ਼ਤ ਸਾਹਿਬ ਪਾਉਂਟਾ ਸਾਹਿਬ ਸੀ। ਪਾਉਂਟਾ ਸਾਹਿਬ ਤੋਂ ਮੁੜਨ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਨਗਰ ਦੀ ਨੀਂਹ (30 ਮਾਰਚ 1689 ਦੇ ਦਿਨ) ਰੱਖੀ। ਉਹ ਕੁਝ ਚਿਰ ਮਗਰੋਂ ਆਪਣਾ ਦਰਬਾਰ ਮੌਜੂਦਾ ਕੇਸਗੜ੍ਹ ਸਾਹਿਬ ਵਾਲੀ ਜਗਹ ’ਤੇ ਲਾਉਣ ਲੱਗ ਪਏ। ਯਾਨਿ ਤਖ਼ਤ ਦੀ ਕਾਰਵਾਈ ਇਥੋਂ ਚਲਾਏ ਜਾਣ ਕਰ ਕੇ ਇਹ ਜਗਹ ‘ਤਖ਼ਤ ਸਾਹਿਬ’ ਅਖਵਾਉਣ ਲੱਗ ਪਈ। 5-6 ਦਿਸੰਬਰ 1705 ਦੇ ਵਿਚਕਾਰਲੀ ਰਾਤ ਨੂੰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਕੇ ਚਲੇ ਗਏ ਅਤੇ ਵੱਖ-ਵੱਖ ਪੜਾਵਾਂ ’ਤੇ ਰੁਕਦੇ ਹੋਏ, 16 ਜਨਵਰੀ 1706 ਦੇ ਦਿਨ, ਤਲਵੰਡੀ ਸਾਬੋ ਪੁੱਜੇ। ਆਪ ਇੱਥੇ ਅਕਤੂਬਰ 1706  ਦੇ ਅਖ਼ੀਰ ਤਕ, ਨੌਂ ਮਹੀਨੇ ਤੋਂ ਵੀ ਵੱਧ ਸਮਾਂ ਰਹੇ। ਆਪ ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਤਲਵੰਡੀ ਸਾਬੋ ਤੋਂ ਚਲਾਉਂਦੇ ਰਹੇ। ਇਸ ਵੇਲੇ ਤਖ਼ਤ ਇੱਥੇ ਹੀ ਸੀ। 30 ਅਕਤੂਬਰ 1706 ਦੇ ਦਿਨ ਆਪ ਦੱਖਣ ਵੱਲ ਰਵਾਨਾ ਹੋ ਗਏ ਅਤੇ ਲੰਬੇ ਸਫ਼ਰ ਅਤੇ ਵੱਖ ਵੱਖ ਪੜਾਵਾਂ ਨੂੰ ਤੈਅ ਕਰਦੇ ਹੋਏ ਜੁਲਾਈ 1708 ਵਿਚ ਨੰਦੇੜ ਪੁੱਜੇ। ਉੱਥੇ ਆਪ ਨੇ ਬੰਦਾ ਸਿੰਘ ਬਹਾਦਰ ਨੂੰ ਪਾਹੁਲ ਦਿੱਤੀ ਅਤੇ ਉਸ ਨੂੰ ਪੰਜਾਬ ਟੋਰਿਆ। ਆਪ ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਨੂੰ ਨੰਦੇੜ (ਹਜ਼ੂਰ ਸਾਹਿਬ) ਤੋਂ ਚਲਾਉਂਦੇ ਰਹੇ। 7 ਅਕਤੂਬਰ 1708 ਨੂੰ ਆਪ ਜੋਤੀ ਜੋਤਿ ਸਮਾ ਗਏ ਤੇ ਅਕਾਲ ਤਖ਼ਤ ਸਾਹਿਬਾ ਦੀ ਸੇਵਾ-ਸੰਭਾਲ ਸਰਬੱਤ ਖਾਲਸਾ ਨੂੰ ਸੌਂਪ ਗਏ। ਇਸ ਮਗਰੋਂ ਪੰਥ ਦੀ ਕਮਾਂਡ ਸਰਬੱਤ ਖਾਲਸਾ ਨੇ ਸੰਭਾਲ ਲਈ। ਵੀਹਵੀਂ ਸਦੀ ਵਿਚ ਨਿਹੰਗ ਆਪਣੇ ਆਪਣ ਨੂੰ “ਪੰਜਵਾਂ ਤਖ਼ਤ ਚਲਦਾ ਵਹੀਰ” ਕਹਿਣ ਲਗ ਪਏ। 1968 ਵਿਚ ਤਲਵੰਡੀ ਸਾਬੋ ਨੂੰ ਤਖ਼ਤ ਕਰਾਰ ਦਿੱਤੇ ਜਾਨ ਵਾਲ ਨਿਹੰਗ ਆਪਣੇ ਆਪ ਨੂੰ ਪੰਜਵੇਂ ਦੀ ਜਗਹ ਸ਼ਾਇਦ ਛੇਵਾਂ ਤਖ਼ਤ ਕਹਿਣ ਲਗ ਪਏ ਹਨ ਜਾਂ ਫਿਰ ਪੰਜਵੇਂ ਤਖ਼ਤ ਦੋ ਹੋ ਗਏ ਹਨ। ਕਿਸੇ ਵੇਲੇ ਯੋਗੀ ਭਜਨ (ਹਰਭਜਨ ਸਿੰਘ) ਆਪਣੇ ਅਦਾਰੇ ਨੂੰ ‘ਅਮਰੀਕਨ ਸਿੱਖਾਂ’ ਦਾ ਤਖ਼ਤ ਕਹਿਣ ਲਗ ਪਿਆ ਸੀ।

ਇੱਥੇ ਮੁੱਖ ਮੁੱਦਾ ਇਹ ਦੱਸਣਾ ਸੀ ਕਿ ਸਿੱਖ ਪੰਥ ਸਿਰਫ਼ ਅਕਾਲ ਪੁਰਖ ਦੇ ਤਖ਼ਤ ਨੂੰ ਹੀ ਕਬੂਲ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਵੱਲੋਂ ਪੇਸ਼ ਫ਼ਲਸਫ਼ੇ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ ਰੂਪ ਵਿਚ ਤੇ ਦਸਵੇਂ ਪਾਤਿਸ਼ਾਹ ਨੇ ਖਾਲਸਾ ਦੇ ਰੂਪ ਵਿਚ ਪ੍ਰਗਟ ਕੀਤਾ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਚਲੇ ਗਏ ਤਾਂ ਉਹ ਇਸ ਦੀ ਕਾਰਵਾਈ ਨੂੰ ਉੱਥੋਂ ਚਲਾਉਂਦੇ ਰਹੇ ਜਿੱਥੇ ਕਿ ਉਹ ਆਪ ਰਹੇ। ਇਸ ਮਗਰੋਂ ਜਿੱਥੇ ਵੀ ਗੁਰੂ ਸਾਹਿਬ ਰਹੇ ਉਹ ਉੱਥੋਂ ਹੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਉਂਦੇ ਰਹੇ। ਇਹ ਗ਼ਲਤ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਤਲਵੰਡੀ ਸਾਬੋ ਅਤੇ ਨੰਦੇੜ ਸਾਹਿਬ ਵਿਚ ਕੋਈ ਵੱਖਰੇ ਤਖ਼ਤ ਕਾਇਮ ਕੀਤੇ। ਤਵਾਰੀਖ਼ ਵਿਚ ਤਾਂ ਸਿਰਫ਼ ਏਨਾ ਜ਼ਿਕਰ ਹੈ ਕਿ ਛੇਵੇਂ ਪਾਤਿਸ਼ਾਹ ਅੰਮ੍ਰਿਤਸਰ, ਡਰੋਲੀ ਭਾਈ, ਕਰਤਾਰਪੁਰ, ਗੋਇੰਦਵਾਲ ਅਤੇ ਕੀਰਤਪੁਰ ਸਾਹਿਬ, ਸਤਵੇਂ ਤੇ ਅਠਵੇਂ ਪਾਤਿਸ਼ਾਹ ਕੀਰਤਪੁਰ ਸਾਹਿਬ, ਨੌਵੇਂ ਪਾਤਿਸ਼ਾਹ ਬਕਾਲਾ, ਪਟਨਾ ਸਾਹਿਬ ਤੇ ਚੱਕ ਨਾਨਕੀ, ਦਸਵੇਂ ਪਾਤਿਸ਼ਾਹ ਚੱਕ ਨਾਨਕੀ, ਪਾਉਂਟਾ, ਅਨੰਦਪੁਰ, ਤਲਵੰਡੀ ਸਾਬੋ ਅਤੇ ਨੰਦੇੜ ਤੋਂ ‘(ਅਕਾਲ) ਤਖ਼ਤ’ ਦੀ ਕਾਰਵਾਈ ਚਲਾਉਂਦੇ ਰਹੇ। ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਬਣ ਜਾਂਦਾ ਕਿ ਗੁਰੂ ਸਾਹਿਬ ਨੇ ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਦਮਦਮਾ ਸਾਹਿਬ (ਤਲਵੰਡੀ ਸਾਬੋ) ਤੇ ਨੰਦੇੜ ਸਾਹਿਬ ਵਿਚ ‘ਨਵੇਂ’ ਤਖ਼ਤ ਕਾਇਮ ਕੀਤੇ ਸਨ। ਜੋ ਇਹ ਗੱਲ ਮੰਨ ਲਈ ਜਾਏ ਤਾਂ ਇਸ ਮੁਤਾਬਿਕ ਡਰੋਲੀ ਭਾਈ, ਕਰਤਾਰਪੁਰ, ਗੋਇੰਦਵਾਲ, ਕੀਰਤਪੁਰ, ਬਕਾਲਾ, ਚੱਕ ਨਾਨਕੀ ਤੇ ਪਾਉਂਟਾ ਸਾਹਿਬ ਵਿਚ ਵੀ ਖਾਲਸਾ ਪੰਥ ਦੇ ਤਖ਼ਤ ਮੰਨੇ ਜਾਣਗੇ।ਅਸੂਲੀ ਤੌਰ ’ਤੇ ਵੀ ਵੇਖਿਆ ਜਾਵੇ ਤਾਂ ਅਕਾਲ ਤਖ਼ਤ ਦੇ ਬਰਾਬਰ ਕੋਈ ਤਖ਼ਤ ਹੋ ਹੀ ਨਹੀਂ ਸਕਦਾ। ਉਸ ਤਖ਼ਤ ਦੇ ਬਰਾਬਰ ਤਾਂ ਕੀ ਉਸ ਤੋਂ ਘੱਟ ਤਾਕਤ ਜਾਂ ਨਾਮ-ਨਿਹਾਦ ਤਾਕਤ ਵਾਲਾ ਤਖ਼ਤ ਵੀ ਨਹੀਂ ਹੋ ਸਕਦਾ ਕਿਉਂਕਿ ਅਕਾਲ ਪੁਰਖ ਦੇ ਬਰਾਬਰ ਦੀ ਜਾਂ ਉਸ ਦੇ ਮੁਕਾਬਲੇ ਵਿਚ ਕੋਈ ਵੀ ਹਸਤੀ ਨਹੀਂ ਹੋ ਸਕਦੀ। ਇਸ ਕਰ ਕੇ, ਦਰਅਸਲ, ਸਿੱਖਾਂ ਦਾ ਇਕੋ-ਇਕ ਤਖ਼ਤ ਹੈ ਤੇ ਉਹ ਹੈ ਅਕਾਲ ਤਖ਼ਤ ਸਾਹਿਬ; ਅਤੇ ਅਕਾਲ ਤਖ਼ਤ ਸਾਹਿਬ ਇਕ ਈਮਾਰਤ ਨਹੀਂ ਫ਼ਲਸਫ਼ਾ ਹੈ।ਜੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਤਖ਼ਤ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ 1635 ਤੋਂ 1920 ਤਕ, ਸਾਰਾ ਸਮਾਂ ਵਿਚ ਤਖ਼ਤ ਖ਼ਾਲੀ ਸੀ ? ਜਿੱਥੇ ਗੁਰੁ ਉਥੇ ਤਖ਼ਤ; ਹੁਣ ਦੇਹਧਾਰੀ ਗੁਰੂ ਨਹੀਂ ਤੇ ਹੁਣ ਦੁਨਆਿਵੀ ਕਿਸਮ ਦਾ ਤਖ਼ਤ ਵੀ ਕੋਈ ਨਹੀਂ। ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ ਉਹੀ ਤਖ਼ਤ ਹੈ।

ਤਖ਼ਤਾਂ ਦੇ ਅਖੌਤੀ ਜਥੇਦਾਰ ਤਾਂ ਪੁਜਾਰੀ ਹਨ ਅਤੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨੌਕਰ ਹਨ। ਇਨ੍ਹਾਂ ਨੌਕਰਾਂ ਦੀ ਆਪਣੀ ਔਕਾਤ ਕੋਈ ਨਹੀਂ। ਪ੍ਰਧਾਨ ਦੀ ਮਰਜ਼ੀ ਹੈ ਜਦ ਮਰਜ਼ੀ ਇਨ੍ਹਾਂ ਨੂੰ ਮੁਅੱਤਲ ਕਰ ਦੇਵੇ ਜਾਂ ਕੱਢ ਦੇਵੇ। ਕਿਰਪਾਲ ਸਿੰਘ, ਜਸਬੀਰ ਸਿੰਘ ਰੋਡੇ, ਭਾਈ ਰਣਜੀਤ ਸਿੰਘ, ਪੂਰਨ ਸਿੰਘ, ਮਨਜੀਤ ਸਿੰਘ ਕੇਸਗੜ੍ਹ ਵਾਲਾ, ਵਗ਼ੈਰਾ ਸਾਰਿਆਂ ਨੂੰ ਕੱਢਿਆ ਸੀ।ਵੇਦਾਂਤੀ ਨੂੰ ਤਾਂ ਚੂਪੇ ਅੰਬ ਦੀ ਗਿਟਕ ਵਾਂਙ ਵਰਤ ਕੇ ਸੁੱਟ ਦਿਤਾ ਸੀ। ਕੀ ਇਹ ਪੰਥ ਤੋਂ ਪੁੱਛ ਕੇ ਕੱਢਿਆ ਸੀ। ਸਿੱਖ ਰਹਿਤ ਮਰਿਆਦਾ, ਗੁਰਦੁਆਰਾ ਐਕਟ, ਸਿੱਖ ਤਵਾਰੀਖ਼, ਸਿੱਖ ਫ਼ਸਲਫ਼ਾ ਵਿਚ ਕਿਸੇ ਅਖੌਤੀ ‘ਜਥੇਦਾਰ’ ਦਾ ਕੋਈ ਵਜੂਦ ਨਹੀਂ। ਇਸ ਸਾਰਾ ਫ਼ਰਾਡ 1979 ਵਿਚ ਸ਼ੁਰੂ ਹੋਇਆ ਸੀ ਤੋਂ ਮਗਰੋਂ 1986 ਵਿਚ ਬੁਰਛਾਗਰਦੀ ਦੇ ਦੌਰ ਵਿਚ ਇਸ ਹਊਆ ਕਿਸਮ ਦੇ ਨਕਲੀ ਅਹੁਦੇ ਨੇ ਤਾਕਤ ਫੜੀ ਤੇ 1999 ਵਿਚ ਬਾਦਲ ਦੇ ਹੱਥ ਆਉਣ ਮਗਰੋਂ ਇਹ ਧਾਰਮਿਕ ਮਾਫ਼ੀਆ ਸੈਂਟਰ ਬਣ ਗਿਆ। ਸਿੱਖਾਂ ਦੇ ਅੱਧੇ ਮਸਲੇ ਇਹ ਜਾਅਲੀ ਤੇ ਨਕਲੀ ਅਹੁਦੇ ਨੇ ਪੈਦਾ ਕੀਤੇ ਹਨ।

ਹਰਿਆਣਾ ਦੇ ਗੁਰਦੁਆਰਿਆਂ ਦਾ ਐਕਟ ਬਣਨ ਮਗਰੋਂ ਸੂਬੇ ਦੇ ਸਿੱਖਾਂ ਵਾਸਤੇ ਅਗਲਾ ਅਜੰਡਾ
11 ਜੁਲਾਈ 2014 ਦੇ ਦਿਨ ਹਰਿਆਣਾ ਅਸੈਂਬਲੀ ਵੱਲੋਂ ਪਾਸ ਕੀਤਾ ਗੁਰਦੁਆਰਾ ਬਿਲ, 14 ਜੁਲਾਈ 2014 ਦੇ ਦਿਨ ਗਵਰਨਰ ਦੇ ਦਸਤਖ਼ਤਾਂ ਮਗਰੋਂ ਹੁਣ “ਹਰਿਆਣਾ ਸਿੱਖ ਗੁਰਦੁਆਰਾਜ਼ (ਮੈਨੇਜਮੈਂਟ) ਐਕਟ 2014” ਬਣ ਗਿਆ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦਾ ਇਸ ਸੂਬੇ ਦੇ ਗੁਰਦੁਆਰਿਆਂ ‘ਤੇ ਕੋਈ ਕੰਟਰੋਲ ਨਹੀਂ ਹੋਵੇਗਾ।

ਹਰਿਆਣਾ ਦੇ ਗੁਰਦੁਆਰਿਆਂ ਵਾਸਤੇ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨੀ ਮਸਲਾ ਹੁਣ ਖ਼ਤਮ ਹੋ ਚੁਕਾ ਹੈ। ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਵਿਚ ਦਖ਼ਲ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਅਦਾਲਤਾਂ ਵਿਚ ਜਾਣ ਦੀਆਂ ਜ਼ਬਾਨੀ ਧਮਕੀਆਂ ਹਰਿਆਣਾ ਦੇ ਸਿੱਖਾਂ ਜਾਂ ਸੂਬੇ ਦੀ ਸਰਕਾਰ ਨੂੰ ਜ਼ਰਾ ਮਾਸਾ ਵੀ ਯਰਕਾ ਨਾ ਸਕੀਆਂ। 6 ਜੁਲਾਈ ਦੇ ਦਿਨ ਕੈਥਲ ਵਿਚ ਇਕ ਲੱਖ ਤੋਂ ਵਧ ਸਿੱਖਾਂ ਦੇ ਇਕੱਠ ਨੇ ਹਰਿਆਣਾ ਦੇ ਸਿੱਖਾਂ ਦੀ ਇਸ ਐਕਟ ਵਾਸਤੇ ਹਿਮਾਇਤ ਕਰ ਕੇ ਇਸ ‘ਤੇ ਕੌਮੀ ਮੁਹਰ ਲਾ ਦਿੱਤੀ ਸੀ। ਹੁਣ ਕਾਨੂੰਨੀ ਲੜਾਈ, ਲੋਕ ਜੱਦੋਜਹਿਦ ਤੇ ਕਸ਼ਮਕਸ਼ ਖ਼ਤਮ ਹੋ ਚੁਕੀ ਹੈ।

ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ 49 ਮੈਂਬਰ ਹੋਣਗੇ ਜਿਨ੍ਹਾਂ ਵਿਚੋਂ 40 ਮੈਂਬਰ 40 ਵਾਰਡਾਂ (ਹਲਕਿਆਂ) ਵਿਚੋਂ ਚੁਣੇ ਜਾਣਗੇ ਤੇ 9 ਨਾਮਜ਼ਦ ਹੋਣਗੇ (2 ਬੀਬੀਆਂ ਅਤੇ 3 ਪਛੜੀਆਂ ਬਿਰਾਦਰੀਆਂ ਵਿਚੋਂ, 2 ਸਿੰਘ ਸਭਾਵਾਂ ਦੇ ਪ੍ਰਧਾਨਾਂ ਵਿਚੋਂ ਤੇ 2 ਜਨਰਲ ਸ਼੍ਰੇਣੀ ਵਿਚੋਂ)। ਇਸ ਵਿਚ ਅਖੌਤੀ ਸਹਿਜਧਾਰੀਆਂ ਅਤੇ ਪਤਿਤਾਂ ਨੂੰ ਵੋਟ ਦਾ ਕੋਈ ਹੱਕ ਨਹੀਂ ਹੋਵੇਗਾ। ਇਹ ਐਕਟ  ਵਧੇਰੇ ਕਰ ਕੇ ‘ਦਿੱਲੀ ਗੁਰਦੁਆਰਾ ਐਕਟ 1971’ ਦੇ ਆਧਾਰ ‘ਤੇ ਬਣਾਇਆ ਗਿਆ ਹੈ।

ਪਰ, ਕੀ ਇਸ ਨਾਲ ਸਾਰਾ ਮਸਲਾ ਖ਼ਤਮ ਹੋ ਗਿਆ ਹੈ? ਹਾਲਾਂ ਕਿ ਮੈਂਬਰਾਂ ਦੀ ਐਡਹਾਕ ਚੋਣ ਅਤੇ ਡੇਢ ਸਾਲ ਦੇ ਅੰਦਰ-ਅੰਦਰ ਆਮ ਬਾਕਾਇਦਾ ਚੋਣ ਦਾ ਫ਼ੈਸਲਾ ਹੋਇਆ ਹੈ। ਪਰ, ਇਹ ਮਸਲਾ ਵੱਡੀ ਗੱਲ ਨਹੀਂ ਹੈ। ਕੋਈ ਨਾ ਕੋਈ ਚੁਣਿਆ ਜਾਵੇਗਾ। ਇਸ ਲੜਾਈ ਵਿਚ ਮੁਖ ਨੁਕਤਾ ਹਰਿਆਣਾ ਵਿਚਲੇ ਗੁਰਦੁਆਰਿਆਂ ਦੀ ਆਮਦਨ (ਗੋਲਕ) ਦੀ ਦੁਰਵਰਤੋਂ ਸੀ। ਮੰਨ ਲਓ ਕਿ ਜੇ ਕਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੜ੍ਹਾਵੇ ਨੂੰ ਈਮਾਨਦਾਰੀ ਨਾਲ ਖ਼ਰਚ ਕਰਦੀ ਹੈ ਅਤੇ ਕੁਰਪਸ਼ਨ ਨੂੰ ਤਕਰੀਬ ਨੱਥ ਪਾ ਲੈਂਦੀ ਹੈ ਤਾਂ ਕੀ ਇਹ ਕਾਫ਼ੀ ਹੋਵੇਗਾ? ਨਹੀਂ! ਹਾਂ ਇਕ ਮਸ਼ਵਰਾ ਦੇਣਾ ਚਾਹਵਾਂਗਾ ਕਿ ਸਾਰੀਆਂ ਪਾਰਟੀਆਂ, ਧਿਰਾਂ ਤੇ ਜਥੇਬੰਦੀਆਂ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵਧ ਤੋਂ ਵਧ ਸਾਬਕਾ ਫ਼ੌਜੀਆਂ, ਜੱਜਾਂ ਅਤੇ ਵਿਦਵਾਨਾਂ ਨੂੰ ਉਮੀਦਵਾਰ ਬਣਾਉਣ ਜਾਂ ਨਾਮਜ਼ਦ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਕੁਰਪਸ਼ਨ ਨੂੰ ਰੋਕ ਲਗ ਸਕੇ। ਖ਼ੈਰ ਹਰਿਆਣੇ ਵਿਚ ਦੋ ਹੋਰ ਵੱਡੇ ਮਸਲੇ ਹਨ।

1.ਸਿਆਸੀ ਮਸਲਾ: ਹਰਿਆਣੇ ਦੇ ਸਿੱਖਾਂ ਦਾ ਸਿਆਸੀ ਮਸਲਾ ਇਹ ਹੈ ਕਿ ਕੀ ਉਹ ਕਾਂਗਰਸ ਨਾਲ ਮਿਲਵਰਤਣ ਦੇਣਗੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਜਾਂ ਬਾਦਲ ਦੇ ਕਹਿਣ ‘ਤੇ ਹਰਿਆਣਾ ਲੋਕ ਦਲ (ਚੌਟਾਲਾ) ਦੀ ਜੇਬ੍ਹ ਵਿਚ ਪੈ ਜਾਣਗੇ? ਇਸ ਬਾਰੇ ਬਹੁਤ ਸੰਜੀਦਗੀ ਨਾਲ ਸੋਚਣ ਦੀ ਜ਼ਰੂਰਤ ਹੈ। ਇਸ ਮਸਲੇ ਵਿਚ ਸਭ ਤੋਂ ਪਹਿਲਾ ਅਧਾਰ ਇਹ ਹੋਣੀ ਚਾਹੀਦਾ ਹੈ ਕਿ ਇਨ੍ਹਾਂ ਵਿਚੋਂ ਕਿਹੜੀ ਪਾਰਟੀ ਸਿੱਖਾਂ ਨੂੰ ਉਨ੍ਹਾਂ ਦੀ ਗਿਣਤੀ ਮੁਤਾਬਿਕ ਨੌਕਰੀਆਂ, ਸਰਕਾਰੀ ਨਿਜ਼ਾਮ ਅਤੇ ਬਾਕੀ ਜਗਹ ‘ਤੇ ਬਣਦੇ ਹਕੂਕ ਦੇਣ ਦਾ ਪੱਕਾ ਯਕੀਨ ਦਿਵਾਂਦੀ ਹੈ। ਬਿਨਾਂ ਸ਼ਰਤ ਤੋਂ ਹਰਿਆਣਾ ਦੇ ਸਿੱਖਾਂ ਨੂੰ ਕਿਸੇ ਪਾਰਟੀ ਦਾ ਸਾਥ ਨਹੀਂ ਦੇਣਾ ਚਾਹੀਦਾ। ਜੇ ਕਰ ਕੋਈ ਵੀ ਪਾਰਟੀ ਲਿਖਤੀ ਤੌਰ ‘ਤੇ, ਮੈਨੀਫ਼ੈਸਟੋ ਵਿਚ ਤੇ ਐਲਾਨੀਆ ਤੌਰ ‘ਤੇ ਇਹ ਵਾਅਦਾ ਨਹੀਂ ਕਰਦੀ ਤਾਂ ਸਿੱਖਾਂ ਨੂੰ ਉਮੀਦਵਾਰਾਂ ਵਿਚੋਂ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਜਿਹੜੇ ਉਨ੍ਹਾਂ ਦੇ ਨਾਲ ਡੱਟ ਕੇ ਸਾਥ ਦੇਂਦੇ ਹਨ।

2. ਧਾਰਮਿਕ ਮਸਲਾ : ਹਰਿਆਣੇ ਦੇ ਸਿੱਖਾਂ ਨੂੰ ਧਰਮ ਨਾਲ ਜੋੜਨਾ ਤੇ ਜੋੜੀ ਰੱਖਣਾ। ਹਰਿਆਣਾ ਵਿਚ, ਭਾਵੇਂ ਪੰਜਾਬ ਵਾਂਙ ਸਿੱਖੀ ਦਾ ਘਾਣ ਕਰ ਰਹੇ ਸਾਧਾਂ ਦੇ ਡੇਰਿਆਂ (ਯਾਨਿ ਚਿੱਟੀ ਸਿਊਂਕ ਤੇ ਵਿਹਲੜਾਂ ਦੀ ਫ਼ੌਜ) ਦਾ ਮਸਲਾ ਨਹੀਂ ਪਰ ਫਿਰ ਵੀ ਦੋ-ਚਰ ਵੱਡੇ ਅਤੇ ਦਰਜਨ ਕੂ ਛੋਟੇ ਡੇਰੇ ਉਥੇ ਵੀ ਕਾਇਮ ਹਨ। ਸਿੱਖਾਂ ਦਾ ਸਭ ਤੋਂ ਵਧ ਨੁਕਸਾਨ ਕਰਨ ਵਾਲੇ ਸਰਸਾ  ਦਾ ਸੌਦਾ ਸਾਧ ਤੇ ਰਾਧਾਸੁਆਮੀ ਬਿਆਸ ਵਗ਼ੈਰਾ ਦੇ ਡੇਰੇ ਵੀ ਹਰਿਆਣੇ ਵਿਚ ਇਕ ਮਸਲਾ ਹਨ। ਪਰ, ਇਨ੍ਹਾਂ ਦਾ ਅਸਰ ਪੰਜਾਬ ਵਿਚ ਵਧੇਰੇ ਹੈ ਤੇ ਹਰਿਆਣਾ ਵਿਚ ਬਹੁਤ ਮਾਮੂਲੀ ਹੈ। ਫਿਰ ਵੀ ਇਸ ਪੱਖੋਂ ਵੀ ਧਿਆਨ ਰੱਖਣਾ ਪਵੇਗਾ ਕਿ ਇਹ ਡੇਰੇਦਾਰ ਸਿੱਖੀ ਵਿਚ ਦਾਖ਼ਲਾ ਨਾ ਕਰ ਸਕਣ। ਪਤਿਤਪੁਣੇ ਦਾ ਮਸਲਾ ਜਿੰਨਾ ਪੰਜਾਬ ਵਿਚ ਹੈ, ਉਸ ਦਾ ਦਸਵਾਂ ਹਿੱਸਾ ਵੀ ਹਰਿਆਣਾ ਵਿਚ ਨਹੀਂ। ਪਰ ਫਿਰ ਵੀ ਇਸ ਪੱਖੋਂ ਪ੍ਰਚਾਰ ਕਰਨਾ ਲਾਜ਼ਮੀ ਹੈ।

ਇੰਞ ਹੀ, ਖਾਲਸਾ ਸਕੂਲਾਂ ਦੀ ਕਾਇਮੀ ਇਕ ਬਹੁਤ ਵੱਡੀ ਲੋੜ ਹੈ; ਪਰ ਇਨ੍ਹਾਂ ਸਕੂਲਾਂ ਦਾ ਵਿਦਿਅਕ ਸਟੈਂਡਰਡ ਕਾਇਮ ਰੱਖਣ ਵਾਸਤੇ ਬਹੁਤ ਧਿਆਨ ਦੇਣਾ ਪਵੇਗਾ ਵਰਨਾ ਜੇ ਸ਼੍ਰੋਮਣੀ ਕਮੇਟੀ ਵਾਂਙ ਸਿਫ਼ਰਸ਼ੀ ਟੀਚਰ ਰੱਖਣ ਦਾ ਮਾਹੌਲ ਬਣਾਇਆ ਗਿਆ ਤਾਂ ਪੰਜਾਬ ਦੇ ਸਿੱਖ ਸਕੂਲਾਂ ਵਾਂਙ ਹਰਿਆਣਾ ਦੇ ਸਿੱਖ ਸਕੂਲ ਵੀ ‘ਫਾਡੀ’ ਸਕੂਲਾਂ ਵਿਚ ਸ਼ਾਮਿਲ ਹੋ ਜਾਣਗੇ। ਹਰਿਆਣਾ ਵਿਚ ਇੰਜਨੀਅਰਿੰਗ, ਨਰਸਿੰਗ, ਕੰਪਿਉਟਰ ਟੈਕਨਾਲੋਜੀ, ਮੈਨਜਮੈਂਟ ਤੇ ਹੋਰ ਅਦਾਰਿਆਂ ਦੀ ਵੀ ਜ਼ਰੂਰਤ ਹੈ। ਬੇਹਤਰ ਹੈ ਕਿ ਸਾਬਕਾ ਪਿੰਸੀਪਲਾਂ, ਫ਼ੌਜੀ ਅਫ਼ਸਰਾਂ, ਵਿਦਵਾਨਾਂ, ਰੀਟਾਇਰਡ ਜੱਜਾਂ ਅਤੇ ਆਈ.ਏ. ਅਫ਼ਸਰਾਂ ‘ਤੇ ਅਧਾਰਤ ਇਕ ਐਜੂਕੇਸ਼ਨ ਡਾਇਰੈਕਟੋਰੇਟ ਬਣਾ ਦਿੱਤਾ ਜਾਵੇ ਤਾਂ ਜੋ ਉਹੀ ਵਿਦਿਅਕ ਅਦਾਰਿਆਂ ਦਾ ਮਿਆਰ ਉਚਾ ਰਖ ਸਕਣਗੇ।

ਧਰਮ ਪਰਚਾਰ ਵਾਸਤੇ ਦੋ ਜਮਾਤਾਂ/ਕਮੇਟੀਆਂ ਕਾਇਮ ਕਰਨਾ ਜ਼ਰੂਰੀ ਹੈ: ਧਰਮ ਪਰਚਾਰ ਕਮੇਟੀ ਅਤੇ ਧਾਰਮਿਕ ਸਲਾਹਕਾਰ ਬੋਰਡ। ਧਰਮ ਪਰਚਾਰ ਕਮੇਟੀ ਵਿਚ ਮੁਖ ਤੌਰ ‘ਤੇ ਸਿੱਖ ਵਿਦਵਾਨ ਤੇ ਲੇਖਕ ਅਤੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲ/ ਪ੍ਰੋਫ਼ੈਸਰ ਹੀ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ।ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਐਕਸ ਆਫ਼ੀਸ਼ੀਓ ਮੈਂਬਰ ਹੋਣ।ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਦਾ 20 ਤੋਂ 25% ਹਿੱਸਾ ਧਰਮ ਪਰਚਾਰ ‘ਤੇ ਖ਼ਰਚ ਹੋਣਾ ਚਾਹੀਦਾ ਹੈ। ਧਾਰਮਿਕ ਸਲਾਹਕਾਰ ਬੋਰਡ ਵਿਚ 5 ਤੋਂ 10 ਤਕ ਮੈਂਬਰ  ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਇਹ ਸਿਰਫ਼ ਉਹੀ ਸ਼ਖ਼ਸੀਅਤਾਂ ਹੋਣ ਜਿਹੜੇ ਸਿੱਖ ਫ਼ਲਸਫ਼ੇ ਅਤੇ ਤਵਾਰੀਖ਼ ਦੇ ਮਾਹਰ ਹੋਣ।

ਹੋਰ ਨਿੱਕੇ ਮਸਲਿਆਂ ਵਿਚ ਇਹ ਨੁਕਤੇ ਵੀ ਖਿਆਲ ਵਿਚ ਰੱਖਣੇ  ਜ਼ਰੂਰੀ ਹਨ: ਪਾਕਿਸਤਾਨ ਜਾਣ ਵਾਸਤੇ 500 ਸਿੱਖਾਂ ਦਾ ਕੋਟਾ ਵੀ ਹਰਿਆਣਾ ਕੋਲ ਲਾਜ਼ਮੀ ਹੋਣਾ ਚਾਹੀਦਾ ਹੈ। ਹਰਿਆਣਾ ਦੇ ਸਪੋਰਟਸ ਬੋਰਡ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ ਹੋਣਾ ਚਾਹੀਦਾ ਹੈ। ਹਰਿਆਣਾ ਸਰਵਿਸ ਸਿਲੈਕਸ਼ਨ ਬੋਰਡ ਵਚ ਇਕ ਸਿੱਖ ਮੈਂਬਰ ਜ਼ਰੂਰ ਹੋਣਾ ਚਾਹੀਦਾ ਹੈ, ਵਗ਼ੈਰਾ।

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘਟੋ-ਘਟ ਇਹ ਦੋ ਕਮੇਟੀਆਂ ਲਾਜ਼ਮੀ ਬਣਾਉਣੀਆਂ ਚਾਹੀਦੀਆਂ ਹਨ : ‘ਸਰਬ ਹਰਿਆਣਾ ਵਿੱਮਨ ਅਸੈਂਬਲੀ’ ਤੇ ‘ਸਰਬ ਹਰਿਆਣਾ ਸਿੱਖ ਅਸੈਂਬਲੀ’।‘ਸਰਬ ਹਰਿਆਣਾ ਵਿੱਮਨ ਅਸੈਂਬਲੀ’ ਵਿਚ ਸੂਬੇ ਦੀਆਂ ਸਾਰੀਆਂ ਵਕੀਲ, ਸਕੂਲਾਂ ਕਾਲਜਾਂ ਦੀਆਂ ਸਿੱਖ ਪ੍ਰਿੰਸੀਪਲ, ਪ੍ਰੋਫ਼ੈਸਰ, ਟੀਚਰਾਂ ਦੇ ਨੁਮਾਇੰਦੇ, ਲੇਖਕ ਵਗ਼ੈਰਾ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੇ ਹਨ। ਇਸ ਹਾਊਸ ਦੀ ਗਿਣਤੀ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਤਾਂ ਜੋ ਵਧ ਤੋਂ ਵਧ ਬੀਬੀਆਂ ਰੋਲ ਅਦਾ ਕਰ ਸਕਣ।‘ਸਰਬ ਹਰਿਆਣਾ ਸਿੱਖ ਅਸੈਂਬਲੀ’ ਵਿਚ ਸਾਰੇ 49 ਮੈਂਬਰ ਤੇ ਦੂਜੇ ਨੰਬਰ ‘ਤੇ ਆਉਣ ਵਾਲੇ (ਹਾਰੇ ਹੋਏ) 40 ਉਮੀਦਵਾਰ ਸ਼ਾਮਿਲ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਰੇ ਸੀਨੀਅਰ ਸਿੱਖ ਵਿਦਵਾਨ, ਲੇਖਕ ਤੇ ਜਰਨਲਿਸਟ ਵੀ ਇਸ ਦੇ ਮੈਂਬਰ ਹੋਣੇ ਚਾਹੀਦੇ ਹਨ। ਜੇ ਨੌਜਵਾਨਾਂ ਤੇ ਬੀਬੀਆਂ ਵਿਚੋਂ ਘਟੋ ਘਟ 10 ਲੋਕ ਇਸ ਵਿਚ ਸ਼ਾਮਿਲ ਨਹੀ ਤਾਂ ਉਨ੍ਹਾਂ ਦੀ ਨਾਮਜ਼ਦਗੀ ਵੀ ਹੋਣੀ ਚਾਹੀਦੀ ਹੈ। ਇਸ ਵਿਚ ਪੰਜਾਬ ਤੇ ਹੋਰ ਸੂਬਿਆਂ ਤੋਂ ਅਤੇ ਵਿਦੇਸ਼ਾਂ ਦੇ ਸਿੱਖਾਂ ਵਿਚੋਂ 5 ਤੋਂ 10 ਤਕ ਅਤੇ ਹਰਿਆਣਾ ਤੋਂ ਬਾਹਰ ਦੇ ਸਿੱਖ ਵਿਦਵਾਨਾਂ ਵਿਚੋਂ ਵੀ 5 ਵਿਦਵਾਨ ਇਸ ਵਿਚ ਸਪੈਸ਼ਲ ਇਨਵਾਇਟੀ ਹੋਣੇ ਚਾਹੀਦੇ ਹਨ। ਇੰਞ ਇਸ ਹਾਊਸ ਵਿਚ 150 ਦੇ ਕਰੀਬ ਸਿੱਖ ਹੋ ਜਾਣਗੇ। ਇਸ ਦੀਆਂ ਬੈਠਕਾਂ ਸਾਲ ਵਿਚ ਦੋ ਵਾਰ ਹੋਣ ਜਿਸ ਵਿਚ ਹਰਿਆਣਾ ਦੇ ਸਿੱਖਾਂ ਦੇ ਮਸਲੇ ਵਿਚਾਰੇ ਜਾਇਆ ਕਰਨ। ਹਰਿਆਣਾ ਦੇ ਗੁਰਦੁਆਰਾ ਇੰਤਜ਼ਾਮ ਬਾਰੇ ਵੀ ਇਹ ਕਮੇਟੀਆਂ ਆਪਣੀ ਸਲਾਹ ਦਿਆ ਕਰਨ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੇ ਸੁਝਾਵਾਂ ਨੂੰ ਆਪਣੇ ਅਜੰਡੇ ਵਿਚ ਸ਼ਾਮਿਲ ਕਰਿਆ ਕਰੇ। ਇਨ੍ਹਾਂ ਕਮੇਟੀਆਂ ਦਾ ਸਟੇਟਸ ਕਾਨੂੰਨੀ ਨਹੀਂ ਬਲਕਿ ਕੌਮੀ ਹੋਣਾ ਚਾਹੀਦਾ ਹੈ। ਇਨ੍ਹਾਂ ਦਾ ਰੋਲ ਐਡਵਾਇਜ਼ਰੀ (ਸਲਾਹ ਦੇਣ ਵਾਲਾ) ਹੋਣਾ ਹੈ ਇਸ ਕਰ ਕੇ ਇਸ ‘ਤੇ ਕੋਈ ਇਤਰਾਜ਼ ਨਹੀਂ ਕਰ ਸਕੇਗਾ।

ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਜਿਹੀਆਂ ਸਲਾਹਕਾਰ ਅਸੈਂਬਲੀਆਂ ਕਾਇਮ ਕਰਨੀਆਂ ਚਾਹੀਦੀਆਂ ਸਨ ਤਾਂ ਜੋ ਬਾਕੀ ਸੂਬਿਆਂ ਅਤੇ ਵਿਦੇਸ਼ਾਂ ਦੇ ਸਿੱਖ ਵੀ ਗੁਰਦੁਆਰਾ ਇੰਤਜ਼ਾਮ ਵਿਚ ਆਪਣਾ ਰੋਲ ਅਦਾ ਕਰ ਸਕਦੇ। ਪਰ, ਜਦੋਂ ਦਾ ਬਾਦਲ ਨੇ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕੀਤਾ ਹੈ ਉਸ ਨੇ ਇਸ ਨੂੰ ਇਕ ਨਿਜੀ ਅਦਾਰਾ ਬਣਾ ਲਿਆ ਹੈ ਅਤੇ ਉਸ ਨੂੰ ਗੁਰਦੁਆਰਾ ਇੰਤਜ਼ਾਮ ਜਾਂ ਸਿੱਖ ਮਸਲਿਆਂ ਵਿਚ ਕੋਈ ਦਿਲਚਸਪੀ ਹੀ ਨਹੀਂ ਹੈ। ਪੰਥ ਵਿਚ ਆਏ ਮੌਜੂਦਾ ਨਿਘਾਰ ਅਤੇ ਤਬਾਹੀ ਦਾ ਮੁਖ, ਵੱਡਾ ਕਾਰਨ ਬਾਦਲ ਹੀ ਹੈ।

ਆਖ਼ਰੀ, ਪਰ, ਜ਼ਰੂਰੀ ਗੱਲ: ਬਾਦਲ ਦਲ ਵੱਲੋਂ ਇਹ ਪਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦੀ ਤਾਕਤ ਵੱਡੀ ਗਈ ਹੈ ਜਾਂ ਪੰਥ ਵਿਚ ਫੁੱਟ ਪਈ ਹੈ। ਇਹ ਕੋਰਾ ਝੂਠ ਹੈ। ਮੈਂ ਸਮਝਦਾ ਹਾਂ ਕਿ ਇਸ ਨਾਲ ਸਿੱਖਾਂ ਦੀ ਤਾਕਤ ਘਟੀ ਨਹੀਂ ਬਲ ਕਿ ਵਧੀ ਹੈ। ਪਹਿਲਾਂ ਸਿੱਖ ਪੰਜਾਬ ਵਿਚ ਅਤੇ ਦਿੱਲੀ ਵਿਚ ਇਕ ‘ਫ਼ੋਰਸ’ (ਤਾਕਤ) ਸਨ; ਹੁਣ ਉਹ ਹਰਿਆਣਾ ਵਿਚ ਵੀ ਇਕ ਤਾਕਤ, ਸੂਬੇ ਦੀ ਇਕ ਧਿਰ, ਬਣ ਗਏ ਹਨ। ਹੁਣ ਉਨ੍ਹਾਂ ਦਾ ਵਖਰਾ ਤੇ ਲਾਸਾਨੀ ਵਜੂਦ ਕਾਇਮ ਹੋ ਗਿਆ ਹੈ। ਹੁਣ ਉਹ ਸੂਬੇ ਦੇ ਸਿੱਖਾਂ ਵਾਸਤੇ ਵਧੇਰੇ ਅਹਿਮ ਰੋਲ ਅਦਾ ਕਰ ਸਕਣਗੇ। ਜੇ ਬਾਦਲ ਦਲ ਨੂੰ ਸਚਮੁਚ ਤਾਕਤ ਵੰਡਣ ਦਾ ਫਿਕਰ ਹੈ ਤਾਂ ਉਹ ਜਿਸ ਆਲ ਇੰਡੀਆ ਗੁਰਦੁਆਰਾ ਐਕਟ ਦਾ ਕਈ ਸਾਲਾਂ ਤੋਂ ਰੌਲਾ ਪਾ ਰਹੇ ਸਨ, ਉਸ ਨੂੰ ‘ਆਪਣੀ’ ਸਰਕਾਰ ਤੋਂ ਪਾਸ ਕਰਵਾ ਲੈਣ। ਇਸ ਨਾਲ ਤਾਂ ਸਾਰੇ ਸਿੱਖਾਂ ਦੀ ਤਾਕਤ ਇਕ ਹੋ ਜਾਵੇਗੀ।

2014 ਦੀਆਂ ਦੀਆਂ ਲੋਕ ਸਭਾ ਦੀਆਂ ਚੋਣਾਂ ਕੌਣ ਜਿੱਤਿਆ?
2014 ਦੀਆਂ ਲੋਕ ਸਭਾ ਚੋਣਾਂ ਕੌਣ ਜਿੱਤਿਆ ਹੈ? ਕੀ ਭਾਜਪਾ ਜਾਂ ਮੋਦੀ ਜਿੱਤੇ ਹਨ? ਨਹੀਂ! ਇਹ ਚੋਣ ਤਾਂ ਇਲੈਕਟਰੌਨਿਕ ਮੀਡੀਆ ਅਤੇ 350 ਰੈਲੀਆਂ ਕਰ ਕੇ ਅਤੇ 20000 ਕਰੋੜ ਰੁਪੈ ਖ਼ਰਚ ਕਰ ਕੇ ਜਿੱਤੀ ਗਈ ਹੈ। ਇਸ ਝੂਠੇ ਪ੍ਰਚਾਰ ਨਾਲ ਲੋਕ ਏਨੇ ਬੌਂਦਲ ਗਏ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਲਗ ਰਿਹਾ ਕਿ ਉਹ ਕੀ ਕਰ ਰਹੇ ਹਨ।

ਕਾਂਗਰਸ ਪਾਰਟੀ ਕੁਰਪਸ਼ਨ, ਕੁਨਬਾਪਰਵਰੀ, ਬੂਝੜ ਸਿਆਸਤ ਕਾਰਨ ਹਾਰੀ ਹੈ। ਕਾਂਗਰਸ ਨੂੰ ਸ਼ਾਇਦ ਪਤਾ ਹੀ ਨਹੀਂ ਲਗ ਰਿਹਾ ਸੀ ਕਿ ਕੀ ਕਰਨਾ ਹੈ। ਜਦ ਅਰਵਿੰਦ ਕੇਜਰੀਵਾਲ ਮੋਦੀ ਅਤੇ ਭਾਜਪਾ ਦੇ ਨਕਾਬ ਲਾਹ ਰਿਹਾ ਸੀ ਤਾਂ ਕਾਂਗਰਸ ਦੇ ਆਗੂ ਜਾਂ ਤਾਂ ਚੁਪ ਸਨ ਤੇ ਜਾਂ ਉਲਟਾ ਕੇਜਰੀਵਾਲ ਦੇ ਖ਼ਿਲਾਫ਼ ਹੀ ਮੁਹਿੰਮ ਚਲਾ ਰਹੇ ਸਨ। ਕਾਂਗਰਸੀਆਂ ਨੇ ਕੇਜਰੀਵਾਲ ਦੀਆਂ ਕਹੀਆਂ ਗੱਲਾਂ ਨੂੰ ਅੱਧੀਆਂ ਚੋਣਾਂ ਲੰਘ ਜਾਣ ਤੋਂ ਬਾਅਦ ਉਦੋਂ ਵਰਤਣਾ ਸ਼ੁਰੂ ਕੀਤਾ, ਜਦੋਂ ਕਿ ਪਾਣੀ ਸਿਰੇ ਤੋਂ ਲੰਘ ਚੁਕਾ ਸੀ। ਕਾਂਗਰਸ ਨੇ ਤੇ ਇਸ ਦੇ ਸਾਥੀਆਂ ਨੇ ਲੱਖਾਂ ਕਰੋੜ ਰੁਪੈ ਦੇ ਗ਼ਬਨ ਕੀਤੇ ਸਨ। ਇਸ ਦੀ ਲੀਡਰਸ਼ਿਪ ਮੋਦੀ, ਅਡਾਨੀ, ਅੰਬਾਨੀ ਅਤੇ ਹੋਰ ਅਮੀਰ ਘਰਾਨਿਆਂ ਤੋਂ ਵਧ ਖ਼ਰਚ ਕਰ ਕੇ ਮੋਦੀ ਦਾ ਝੂਠਾ ਤੇ ਜਾਅਲੀ ਪਰਚਾਰ ਕੱਟ ਸਕਦੀ ਸੀ। ਪਰ ਕਾਂਗਰਸੀ ਠੱਗਾਂ ਨੇ ਦੌਲਤ ਆਪਣੇ ਖ਼ਜ਼ਾਨਿਆਂ ਅਤੇ ਤਿਜੌਰੀਆਂ ਵਿਚੋਂ ਕੱਢਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਦਾ ਨਤੀਜਾ ਭੁਗਤ ਰਹੇ ਹਨ। ਕਾਂਗਰਸ ਪਾਰਟੀ ਵਿਚ ਕੁਨਬਾਪਰਵਰੀ ਅਤੇ ਚਾਪਲੂਸੀ ਕਲਚਰ ਵੀ ਨੁਕਸਾਨਦੇਹ ਸਾਬਿਤ ਹੋਇਆ। ਕੋਈ ਸੋਨੀਆ ਨੂੰ ਸਹੀ ਸਲਾਹ ਦੇਣ ਨੂੰ ਤਿਆਰ ਨਹੀਂ ਸੀ; ਅਤੇ ਜੇ ਕੋਈ ਸਹੀ ਸਲਾਹ ਦੇਂਦਾ ਸੀ ਤਾਂ ਸੋਨੀਆ ਨੂੰ ਘੇਰੀ ਬੈਠਾ ਟੋਲਾ ਉਸ ਬੰਦੇ ਨੂੰ ਹੀ ਬੰਨੇ ਕਰ ਦੇਂਦਾ ਸੀ।

ਆਮ ਆਦਮੀ ਪਾਰਟੀ ਸਿਰਫ਼ 15 ਮਹੀਨੇ ਪਹਿਲਾਂ ਬਣੀ ਸੀ ਅਤੇ ਸਿਰਫ਼ 6-7 ਮਹੀਨੇ ਤੋਂ ਚੋਣ ਸਿਆਸਤ ਵਿਚ ਦਾਖ਼ਿਲ ਹੋਈ ਸੀ ਤੇ ਇਸ ਕੋਲ ਖ਼ਾਲੀ ਜੇਬਾਂ ਸਨ। ਇਸ ਦੇ ਖ਼ਿਲਾਫ਼ ਵੀਹ ਹਜ਼ਾਰ ਕਰੋੜ ਖ਼ਰਚ ਕਰਨ ਵਾਲੀ ਭਾਜਪਾ ਅਤੇ 5 ਹਜ਼ਾਰ ਕਰੋੜ ਖ਼ਰਚ ਕਰਨ ਵਾਲੀ ਕਾਂਗਰਸ ਨੇ ਆਪਣਾ ਸਾਰ ਜ਼ੋਰ ਲਾਇਆ। ਭਾਜਪਾ ਕਾਂਗਰਸ ਦੇ ਖ਼ਿਲਾਫ਼ ਘਟ ਪਰਾਪੇਗੰਡਾ ਕਰ ਰਹੀ ਸੀ ਪਰ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜ਼ਿਆਦਾ। ਕਾਂਗਰਸ ਦੀ ਬੇਵਕੂਫ਼ੀ ਇਹ ਸੀ ਕਿ ਉਹ ਵੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜ਼ਿਆਦਾ ਪਰਚਾਰ ਕਰ ਰਹੀ ਸੀ ਤੇ ਭਾਜਪਾ ਦੇ ਖ਼ਿਲਾਫ਼ ਘਟ; ਹਾਲਾਂ ਕਿ ਆਮ ਆਦਮੀ ਪਾਰਟੀ ਭਾਜਪਾ ਵਾਸਤੇ ਵਧੇਰੇ ਨੁਕਸਾਨਦੇਹ ਸੀ ਤੇ ਕਾਂਗਰਸ ਵਾਸਤੇ ਬਹੁਤ ਘਟ।

ਇਸ ਸਾਰਾ ਕੁਝ ਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਨੇ ਕਰੋੜਾਂ ਵੋਟਾਂ ਹਾਸਿਲ ਕੀਤੀਆਂ ਹਨ ਤਾਂ ਇਹ ਅਰਵਿੰਦ ਕੇਜਰੀਵਾਲ, ਯੋਗਿੰਦਰ ਯਾਦਵ, ਸ਼ਾਜ਼ੀਆ ਇਲਮੀ, ਆਸ਼ੂਤੋਸ਼ ਵਰਗਿਆਂ ਦਾ ਕਮਾਲ ਹੈ; ਇਹ 21ਵੀਂ ਸਦੀ ਦਾ ਹੁਣ ਤਕ ਦਾ ਸਭ ਤੋਂ ਵੱਡਾ ਕਮਾਲ ਹੈ। ਖਾਲੀ ਬੋਝੇ ਨਾਲ 15 ਮਹੀਨੇ ਵਿਚ ਹੀ ਇਹ ਕਮਾਲ ਹਾਸਿਲ ਕਰ ਲੈਣ ਵਾਲਾ ਅਰਵਿੰਦ ਕੇਜਰੀਵਾਲ ਸਚਮੁਚ ਇਨ੍ਹਾਂ ਚੋਣਾਂ ਦਾ “ਮੈਨ ਆਫ਼ ਇਲੈਕਸ਼ਨ” ਹੈ।

ਕੀ ਦਿੱਲੀ ਵਿਚ ਆਮ ਆਦਮੀ ਪਾਰਟੀ ਹਾਰੀ ਹੈ? ਨਹੀਂ! ਦਿੱਲੀ ਵਿਚ ਆਮ ਆਦਮੀ ਪਾਰਟੀ ਆਪਣੀ 2013 ਵਾਲੀ ਪੋਜ਼ੀਸ਼ਨ ਤੋਂ ਅੱਗੇ ਨਿਕਲੀ ਹੈ। 2013 ਦੀਆਂ ਚੋਣਾਂ ਵਿਚ ਇਸ ਨੇ 28 ਸੀਟਾਂ ਜਿੱਤੀਆਂ ਸਨ ਤੇ ਭਾਜਪਾ 32 ਸੀਟਾਂ ਜਿੱਤ ਕੇ ਪਹਿਲੇ ਨੰਬਰ ‘ਤੇ ਰਹੀ ਸੀ। ਲੋਕ ਸਭਾ ਦੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਸਾਰੀਆਂ ਦੀਆਂ ਸਾਰੀਆਂ ਸੱਤਾਂ ਸੀਟਾਂ ‘ਤੇ ਹੀ ਉਹ ਦੋ ਨੰਬਰ ‘ਤੇ ਰਹੀ ਹੈ ਤੇ ਕਾਂਗਰਸ ਤੋਂ ਕਿਤੇ ਵਧ ਵੋਟਾਂ ਹਾਸਿਲ ਕੀਤੀਆਂ ਹਨ।ਆਮ ਆਦਮੀ ਪਾਰਟੀ ਨੇ ਸਗੋਂ ਤਾਕਤ ਵਧਾਈ ਹੈ; ਇਸ ਨੇ 2013 ਦੀਆਂ 30% ਦੇ ਮੁਕਾਬਲੇ 33% ਵੋਟਾਂ ਹਾਸਿਲ ਕੀਤੀਆਂ ਹਨ।

ਕਾਂਗਰਸ ਤੇ ਭਾਜਪਾ ਦਾ ਦੋ ਸੀਟਾਂ ਵਾਸਤੇ ਖ਼ੁਫ਼ੀਆ ਸਮਝੌਤਾ

ਕਾਂਗਰਸ ਤੇ ਭਾਜਪਾ ਨੇ ਅਮੇਠੀ ਅਤੇ ਵਾਰਾਨਸੀ, ਦੋ ਸੀਟਾਂ ਵਾਸਤੇ ਆਪਣ ਵਿਚ ਖ਼ੁਫ਼ੀਆ ਸਮਝੌਤਾ ਕੀਤਾ। ਇਸ ਵਿਚ ਕਾਂਗਰਸ ਦੇ ਅਹਿਮਦ ਪਟੇਲ ਦਾ ਵੱਡਾ ਰੋਲ ਸੀ। ਰਾਹੁਲ ਨੂੰ ਹਾਰ ਤੋਂ ਬਚਾਉਣ ਵਾਸਤੇ ਭਾਜਪਾ ਤੇ ਕਾਂਗਰਸ ਨੇ ਖ਼ੁਫ਼ੀਆ ਸਮਝੌਤਾ ਕੀਤਾ। ਮੈਂ ਇਹ ਗੱਲ ਚੋਣਾਂ ਤੋਂ 15 ਦਿਨ ਪਹਿਲਾਂ ਵੀ ਕਹੀ ਸੀ। ਸਿਮ੍ਰਤੀ ਇਰਾਨੀ ਜੋ 2013 ਵਿਚ ਰਾਜ ਸਭਾ ਵਾਸਤੇ ਚੁਣੀ ਗਈ ਸੀ ਅਤੇ ਉਸ ਦੇ ਅਜੇ 5 ਸਾਲ ਬਾਕੀ ਸਨ। (ਜੇ ਉਹ ਅਮੇਠੀ ਤੋਂ ਜਿੱਤ ਜਾਂਦੀ, ਜਿਹੜਾ ਕਿ ਨਾਮੁਮਕਿਨ ਸੀ, ਤਾਂ ਰਾਜ ਸਭਾ ਵਿਚ ਉਸ ਦੀ ਸੀਟ ਖ਼ਾਲੀ ਹੋ ਜਾਣੀ ਸੀ। ਹਾਲਾਂ ਕਿ ਰਾਜ ਸਭਾ ਵਿਚ ਭਾਜਪਾ ਦੀ ਪਹਿਲਾਂ ਹੀ ਕੋਈ ਤਾਕਤ ਨਹੀਂ ਹੈ)। ਉਸ ਨੂੰ ਰਾਹੁਲ ਦੇ ਖ਼ਿਲਾਫ਼ ਇਸ ਕਰ ਕੇ ਖੜ੍ਹਾ ਕੀਤਾ ਗਿਆ ਕਿਉਂਕਿ ਰਾਹੁਲ ਨੂੰ ਆਮ ਆਦਮੀ ਪਾਰਟੀ ਦੇ ਕੁਮਾਰ ਬਿਸਵਾਸ ਦੇ ਹੱਥੋਂ ਹਾਰ ਮਿਲ ਰਹੀ ਦਿਸ ਰਹੀ ਸੀ। ਇਸ ਦੇ ਮੁਕਾਬਲੇ ਵਿਚ ਬਨਾਰਸ ਵਿਚ ਕਾਂਗਰਸ  ਨੇ ਆਪਣੇ ਉਮੀਦਵਾਰ ਅਜੈ ਰਾਜ (ਜਿਸ ਨੇ 2009 ਵਿਚ ਸਿਰਫ਼ 66386 ਵੋਟਾਂ ਲਈਆਂ ਸਨ) ਵਾਸਤੇ ਸਾਰਾ ਜ਼ੋਰ ਲਾ ਦਿੱਤਾ ਤਾਂ ਜੋ ਉਹ ਕੇਜਰੀਵਾਲ ਦੀਆਂ ਵੋਟਾਂ ਤੋੜ ਕੇ ਮੋਦੀ ਨੂੰ ਫ਼ਾਇਦਾ ਪਹੁੰਚਾ ਸਕੇ। ਹੋਰ ਤਾਂ ਹੋਰ ਰਾਹੁਲ ਵੀ ਵਾਰਾਨਸੀ ਗਿਆ ਜਦ ਕਿ ਉਹ ਆਪਣੀ ਮਾਂ ਸੋਨੀਆ ਦੀ ਸੀਟ ‘ਤੇ ਵੀ ਨਹੀਂ ਗਿਆ।

ਬਨਾਰਸ ਵਿਚ ਅਰਵਿੰਦ ਕੇਜਰੀਵਾਲ ਨੇ ਬਨਾਰਸ ਵਿਚ ੲਕ ਗ਼ਲਤੀ ਕੀਤੀ ਸੀ। ਉਸ ਨੂੰ ਮੁਖ਼ਤਾਰ ਅੰਸਾਰੀ ਦੀ ਮਦਦ ਲੈਣ ਤੋਂ ਨਾਂਹ ਕਰਨ ਸਬੰਧੀ ਬਾਰੇ ਬਿਆਨ ਦੇਣ ਦੀ ਬਜਾਇ ਚੁੱਪ ਰਹਿਣਾ ਚਾਹੀਦਾ ਸੀ। ਉਥੇ ਨਿਸ਼ਾਨਾ ਮੋਦੀ ਨੂੰ ਹਰਾਉਣਾ ਸੀ। ਜੇ ਮੁਖ਼ਤਾਰ ਅੰਸਾਰੀ ਦੀ ਮਦਦ ਬਿਨਾ ਮੰਗਿਓਂ ਮਿਲਦੀ ਸੀ ਤਾਂ ਇਸ ਦੀ ਮੁਖ਼ਾਲਫ਼ਤ ਕਰਨਾ ਵੱਡੀ ਗ਼ਲਤੀ ਸੀ। ਚਲੋ, ਉਸ ਨੇ ਅੰਸਾਰੀ ਦੀਆਂ ਇਕ ਲੱਖ 85 ਹਜ਼ਾਰ 911 ਵੋਟਾਂ ਠੁਕਰਾ ਦਿੱਤੀਆਂ ਤਾਂ ਜੋ ਭਲਕ ਨੂੰ ਉਹ ਇਹ ਨਾ ਕਹਿ ਸਕੇ ਕਿ ਅਰਵਿੰਦ ਨੂੰ ਮੈਂ ਜਿਤਾਇਆ ਹੈ। ਅੰਸਾਰੀ ਨੇ ਆਪਣੇ ਪੱਕੇ ਦੁਸ਼ਮਣ ਕਾਂਗਰਸ ਦੇ ਅਜੈ ਰਾਜ ਦੀ ਹਿਮਾਇਤ ਕੀਤੀ। ਕਾਂਗਰਸ ਨੇ ਤਾਂ 2009 ਵਿਚ ਸਿਰਫ਼ 66386 ਵੋਟਾਂ ਲਈਆਂ ਸਨ।ਪਰ ਇਸ ਦਾ ਇਕ ਫ਼ਾਇਦਾ ਜ਼ਰੂਰ ਹੋਇਆ ਕਿ ਅਰਵਿੰਦ ਨੇ ਬਨਾਰਸ ਵਿਚ ਸਾਰੀਆਂ ਵੋਟਾਂ ਆਪਣੀ ਹਿੱਕ ਦੇ ਜ਼ੋਰ ਨਾਲ ਵੋਟਾਂ ਲਈਆਂ। ਯਾਨਿ ਉਸ ਨੇ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ।

ਬੰਗਾਲ ਤੇ ਪੰਜਾਬ ਦਾ ਇਨਕਲਾਬੀ ਰੋਲ

ਇਨ੍ਹਾਂ ਚੋਣਾਂ ਨੇ ਇਕ ਹੋਰ ਕਮਾਲ ਦੀ ਗੱਲ ਦੁਹਰਾਈ ਹੈ ਕਿ ਇਨਕਲਾਬ ਹਮੇਸ਼ਾ ਪੰਜਾਬ ਅਤੇ ਬੰਗਾਲ ਵਿਚੋਂ ਹੀ ਜਨਮ ਲੈਂਦਾ ਹੈ। ਪੋਲਿੰਗ ਵਿਚ ਵੀ ਪੰਜਾਬ ਅਤੇ ਬੰਗਾਲ ਨੇ ਕਮਾਲ ਕੀਤੀ ਹੈ; 70% ਤੇ 80% ਪੋਲਿੰਗ ਕਮਾਲ ਹੈ। ਫਿਰ ਇਨ੍ਹਾਂ ਦੋਹਾਂ ਕੌਮਾਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਉਹ ਫ਼ਿਰਕੂ ਤਾਕਤਾਂ ਨੂੰ ਰੱਦ ਕਰਦੇ ਹਨ। ਰਾਜਿਸਥਾਨ ਦੇ ਰਾਜਪੂਤਾਂ ਨੇ ਅਕਬਰ ਦੇ ਵੇਲੇ ਦੀ ਛੱਡੀ ਬਹਾਦਰੀ ਤੇ ਅਣਖ ਨੂੰ ਫਿਰ ਤਕੜੇ ਹਾਕਮ ਦੇ ਅੱਗੇ ਸਿਰ ਝੁਕਾ ਕੇ ਤੇ ਮੂਰਖਾਨਾ ਜਜ਼ਬਾਤਾਂ ਦੇ ਇਜ਼ਹਾਰ ਨਾਲ ਕਬੂਲ ਕੀਤਾ ਹੈ।

ਇਹ ਤਾਂ ਸਾਬਿਤ ਹੋ ਗਿਆ ਹੈ ਕਿ 20 ਹਜ਼ਾਰ ਕਰੋੜ ਰੁਪੈ ਖ਼ਰਚ ਕੇ, 90% ਇਲੈਕਟਰੌਨਿਕ ਮੀਡੀਆ ਨੂੰ ਖ਼ਰੀਦ ਕੇ, ਹਿੰਦੂਤਵ ਦੇ ਨਾਅਰੇ ਹੇਠ, ਵਿਕਾਸ ਦੇ ਝੂਠ ਦੇ ਨਾਂ ‘ਤੇ, ਕੁਝ ਸ਼ੋਅ ਬੁਆਏ ਮੁਸਲਮਾਨਾਂ ਵਿਚੋਂ ਨਾਲ ਲੈ  ਕੇ, ਅਤੇ ਸਿੱਖ ਪੰਥ ਅਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਬਾਦਲ ਨੂੰ ਨਾਲ ਰਲਾ ਕੇ, ਭੋਲੀ ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ ਹੈ। ਪਰ, ਭਾਰਤੀਆਂ ਨੂੰ ਦੀਵਾਰ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਮੁਸਲਮਾਨ, ਸਿੱਖ, ਇਸਾਈ ਇਸਾਈ ਦੀ ਮੋਦੀ ਦੀ ਹਕੂਮਤ ਵਿਚ ਕੋਈ ਥਾਂ ਨਹੀਂ ਹੋਵੇਗੀ। ਵਿਕਾਸ ਦਾ ਛੁਣਛੁਣਾ ਤੁਹਾਨੂੰ ਖਿਡੌਣੇ ਵਜੋਂ ਹੀ ਮਿਲੇਗਾ, ਸਚੁਮੱਚ ਨਹੀਂ; ਮੁਲਕ ਦਾ ਕੋਈ ਮਸਲਾ ਹੱਲ ਨਹੀਨ ਹੋਵੇਗਾ। ਭਾਰਤੀਓ, ਤੁਸੀਂ ਛੇਤੀ ਹੀ ਪਛਤਾਉਣ ਲਗ ਪਓਗੇ ਕਿ ਤੁਸੀਂ ਕੀ ਕਰ ਬੈਠੇ! ਪਰ ਇਹ ਪਛਤਾਵਾ ਤੁਹਾਡੀ ਜ਼ਿੰਦਗੀ ਦੇ ਘਟੋ-ਘਟ 5 ਸਾਲ ਤਾਂ ਵਿਅਰਥ ਗੁਆ ਦੇਵੇਗਾ।

ਇਸ ਵਿਚੋਂ ਇਕ ਹੋਰ ਗੱਲ ਵੀ ਉਭਰਦੀ ਹੈ ਕਿ ਕੀ ਭਵਿੱਖ ਹੈ ਅਜਿਹੇ ਮੁਲਕ ਦਾ? ਇਸ ਤੋਂ ਇਕ ਗੱਲ ਸਾਬਿਤ ਹੁੰਦੀ ਹੈ ਕਿ ਭਲਕ ਨੂੰ ਕੋਈ ਵਿਦੇਸ਼ੀ ਤਾਕਤ ਇਸ ਤੋਂ ਵਧ ਖ਼ਰਚ ਕਰ ਕੇ ਮੁਲਕ ਨੂੰ ਚੀਨ, ਪਾਕਿਸਤਾਨ, ਅਮਰੀਕਾ, ਜਪਾਨ ਕਿਸੇ ਦਾ ਵੀ ਗ਼ੁਲਾਮ ਬਣਾ ਸਕਦੀ ਹੈ।

ਪੰਜਾਬ ਦੇ ਚੋਣ ਨਤੀਜਿਆਂ ਦਾ ਲੇਖਾ ਜੋਖਾ

ਪੰਜਾਬ ਦੀਆਂ 13 ਸੀਟਾਂ ਵਿਚੋਂ 4 ਬਾਦਲ (ਫ਼ੀਰੋਜ਼ਪੁਰ, ਬਠਿੰਡਾ,ਖਡੂਰ ਸਾਹਿਬ, ਅਨੰਦਪੁਰ) ਨੇ, 2 ਭਾਜਪਾ ਨੇ (ਗੁਰਦਾਸਪੁਰ ਤੇ ਹੁਸ਼ਿਆਰਪੁਰ), 3 ਕਾਂਗਰਸ ਨੇ (ਜਲੰਧਰ, ਅੰਮ੍ਰਿਤਸਰ, ਲੁਧਿਆਣਾ), 4 ਆਮ ਆਦਮੀ ਪਾਰਟੀ ਨੇ (ਸੰਗਰੂਰ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ)  ਜਿੱਤੀਆ ਹਨ। ਆਮ ਆਦਮੀ ਪਾਰਟੀ ਲੁਧਿਆਣਾ ਵਿਚ ਦੂਜੇ ਨੰਬਰ ‘ਤੇ ਅਤੇ 8 ਸੀਟਾਂ ‘ਤੇ ਤੀਜੇ ਨੰਬਰ ‘ਤੇ ਰਹੀ ਹੈ। ਮਾਨ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਕਮਿਊਨਿਸਟਾਂ ਨੇ ਸਾਰੀਆਂ ਸੀਟਾਂ ‘ਤੇ ਜ਼ਮਾਨਤਾਂ ਜ਼ਬਤ ਕਰਵਾਈਆਂ ਹਨ।

ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਦਾ ਮਸਲਾ:  ਜਦੋਂ ਦੋ ਦੁਸ਼ਮਣ ਹੋਣ ਤਾਂ ਵਧ ਖ਼ਤਰਨਾਕ ਦੁਸ਼ਮਣ ਨੂੰ ਖ਼ਤਮ ਕਰਨਾ ਪਹਿਲੀ ਜ਼ਰੂਰਤ ਹੁੰਦੀ ਹੈ। ਇਸ ਕਰ ਕੇ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਵਾਸਤੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਸੀ। ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਮੁਹੱਬਤ ਦਿੱਤੀ ਹੈ ਤੇ ਬਹੁਤ ਸਾਰੇ ਵੋਟਰ ਇਸ ਮੁਹੱਬਤ ਨੂੰ ਐਕਸ਼ਨ ਵਿਚ ਬਦਲਣਗੇ। ਪਰ ਹਕੀਕਤ ਨੂੰ ਕਬੂਲ ਕਰਨਾ ਸਿਆਣਪ ਹੁੰਦੀ ਹੈ।

ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਹਾਲਤ ਵਿਚ ਵੀ ਬਠਿੰਡਾ ਸੀਟ ਨਹੀਂ ਜਿੱਤ ਸਕਦੀ ਸੀ।ਇਨ੍ਹਾਂ ਸੀਟਾਂ ‘ਤੇ ਆਮ ਆਦਮੀ ਪਾਰਟੀ  ਦੇ ਜੱਸੀ ਜਸਰਾਜ ਨੂੰ 87901 ਵੋਟਾਂ ਮਿਲੀਆਂ ਹਨ ਅਤੇ ਹਰਸਿਮਰਤ ਕੌਰ ਸਿਰਫ਼ 19385 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਮੈਂ ਨਹੀਂ ਕਹਿੰਦਾ ਕਿ ਮਨਪ੍ਰੀਤ ਬਾਦਲ ਦੀ ਹਿਮਾਇਤ ਕੀਤੀ ਜਾਣੀ ਚਾਹੀਦੀ ਸੀ, ਪਰ ਬਾਦਲ-ਭਾਜਪਾ ਨੂੰ ਜਿੱਤਣ ਤੋਂ ਰੋਕਣਾ ਲਾਜ਼ਮੀ ਸੀ। ਪਰ ਹਰਸਿਮਰਤ ਬਾਦਲ ਨੂੰ ਜਿੱਤਣ ਤੋਂ ਰੋਕਣਾ ਸਾਡੀ ਜ਼ਰੂਰਤ ਸੀ। ਜੇ ਇੱਥੇ ਜੱਸੀ ਜਸਰਾਜ ਖੜ੍ਹਾ ਨਾ ਹੁੰਦਾ ਤਾਂ ਇਹ ਪੰਜਾਬ ਦੀ ਧਰਤੀ ਦੀ 2014 ਦੀ ਸਭ ਤੋਂ ਵੱਡੀ ਕਮਾਲ ਹੋਣੀ ਸੀ। ਪਰ, ਜੱਸੀ ਜਸਰਾਜ ਨੇ ਬਹੁਤ ਨੁਕਸਾਨ ਕੀਤਾ ਹੈ; ਉਸ ਨੇ ਜ਼ਮਾਨਤ ਵੀ ਜ਼ਬਤ ਕਰਵਾਈ ਅਤੇ ਇਕ ਵੱਡੇ ਦੁਸ਼ਮਣ ਉਮੀਦਵਾਰ ਨੂੰ ਜਿਤਾਉਣ ਦਾ ਕਾਰਨ ਵੀ ਬਣਿਆ।

ਅੰਮ੍ਰਿਤਸਰ ਵਿਚੋਂ ਜੇਤਲੀ (ਭਾਜਪਾ) ਦੇ (1 ਲੱਖ 4 ਹਜ਼ਾਰ 140 ਵੋਟਾਂ ਨਾਲ) ਹਾਰਨ ਨਾਲ ਪੰਜਾਬ ਅਤੇ ਸਿੱਖਾਂ ਦੀ ਇੱਜ਼ਤ ਬਚ ਗਈ ਹੈ। ਜੇ ਇੱਥੇ ਡਾ: ਦਲਜੀਤ ਸਿੰਘ ਨਾ ਖੜ੍ਹਦੇ ਤਾਂ ਉਨ੍ਹਾਂ ਦੀਆਂ 82633 ਵੋਟਾਂ ਵੀ ਕੈਪਟਨ ਨੂੰ ਮਿਲਣੀਆਂ ਸਨ। ਇੱਥੇ ਪੰਜਾਬ ਦੇ ਹਿਤਾਂ ਦੀ ਕੁਰਬਾਨੀ ਕਰਨ ਵਾਸਤੇ ਤਿਆਰ ਜੇਤਲੀ ਦੀ ਹਾਰ ਜ਼ਰੂਰੀ ਸੀ।ਅੰਮ੍ਰਿਤਸਰ ਸਿੱਖਾਂ ਦਾ ਸਭ  ਤੋਂ ਅਹਿਮ ਧਾਰਮਿਕ ਨਗਰ ਹੈ; ਇਸ ਦਾ ਐਮ.ਪੀ., ਮੇਅਰ, ਡੀ.ਸੀ., ਐਸ.ਐਸ.ਪੀ. ਸਿੱਖ ਹੀ ਹੋਣਾ ਚਾਹੀਦਾ ਹੈ। ਐਮ.ਪੀ. ਕਿਰਪਾਲ ਸਿੰਘ ਤੋਂ ਮਗਰੋਂ ਇਸ ਸੀਟ ‘ਤੇ ਕਦੇ ਵੀ ਕੋਈ ਸਿੱਖ ਨਹੀਂ ਜਿੱਤ ਸਕਿਆ। ਕਾਂਗਰਸ ਅਤੇ ਭਾਜਪਾ ਨੇ ਸਦਾ ਇੱਥੋਂ ਹਿੰਦੂ ਨੂੰ ਹੀ ਸੀਟ ਦਿੱਤੀ। ਦਯਾ ਸਿੰਘ ਸੋਢੀ ਆਰ.ਐਸ.ਐਸ. ਦਾ ਸੰਜੀਦਾ ਵਰਕਰ ਹੈ। ਨਵਜੋਤ ਸਿੱਧੂ ਨੇ ਆਪਣੇ ਸਿਰ ‘ਤੇ ਤਾਂ ਪੱਗ ਤਾਂ ਸਿੱਖਾਂ ਨੂੰ ਧੋਖਾ ਦੇਣ ਅਤੇ ਮੂਰਖ ਬਣਾਉਣ ਵਾਸਤੇ ਰੱਖੀ ਹੋਈ ਹੈ। ਜਿਸ ਦੇ ਘਰ ਵਿਚ ਮੰਦਰ ਹੈ ਅਤੇ ਢਾਈ ਕਰੋੜ ਰੁਪੈ ਦਾ ਸ਼ਿਵਲਿੰਗ ਹੈ ਉਸ ਨੂੰ ਸਿੱਖ ਕਹਿਣਾ ਸਿੱਖੀ ਦੀ ਤੌਹੀਨ ਹੈ। ਅਮਰਿੰਦਰ ਸਿੰਘ ਬੇਸ਼ਕ ਕਾਂਗਰਸੀ ਹੈ ਅਤੇ ਸਿੱਖ ਕਾਂਗਰਸ ਨੂੰ ਕਦੇ ਮੁਆਫ਼ ਨਹੀਂ ਕਰ ਸਕਦਾ; ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੇ ਦਰਬਾਰ ਸਾਹਿਬ ‘ਤੇ ਇੰਦਰਾ ਗਾਂਧੀ ਦੇ ਹਮਲੇ ਦੇ ਖ਼ਿਲਾਫ਼ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਕਾਨੂੰਨ ਪਾਸ ਕੀਤਾ ਸੀ। ਸੋ, ਉਸ ਨੂੰ ਜਿਤਾ ਕੇ ਅੰਮ੍ਰਿਤਸਰ ਵਾਸੀਆਂ ਨੇ ਉਸ ਦਾ ਕਰਜ਼ਾ ਵੀ ਉਤਾਰਿਆ ਹੈ ਅਤੇ ਗੁਰੁ ਦੀ ਨਗਰੀ ਦੀ ਇਜ਼ਤ ਵੀ ਬਚਾਅ ਲਈ ਹੈ।

ਆਮ ਆਦਮੀ ਪਾਰਟੀ: ਪੰਜਾਬ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਕਮਾਲ ਕੀਤੀ ਹੈ। ਕਾਂਗਰਸ ਅਤੇ ਬਾਦਲ ਅਕਾਲੀ ਦਲ ਨੂੰ ਲੋਕਾਂ ਨੇ, ਖ਼ਾਸ ਕਰ ਕੇ ਨੌਜਵਾਨਾਂ ਨੇ ਬੁਰੀ ਤਰ੍ਹਾਂ ਰੱਦ ਕੀਤਾ ਹੈ। ਭਾਜਪਾ ਨੂੰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਹਿੰਦੂ ਬੈਲਟ ਦੀ ਵੋਟ, ਸਿਰਫ਼ ਫ਼ਿਰਕਾਪ੍ਰਾਸਤੀ ਦੀ ਸੋਚ ਕਰ ਕੇ ਮਿਲੀ ਹੈ। ਬਠਿੰਡਾ, ਫ਼ੀਰੋਜ਼ਪੁਰ, ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ਦੀਆਂ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਬਾਦਲ। ਭਾਜਪਾ  ਦੀ ਹਰਸਿਮਰਤ ਕੌਰ, ਸ਼ੇਰ ਸਿੰਘ ਘੁਬਾਇਆ, ਵਿਜੈ ਸਾਂਪਲਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ (23697 ਵੋਟਾਂ ਦੇ ਫ਼ਰਕ ਨਾਲ) ਦੀ ਜਿੱਤ ਦੇ ਕਾਰਨ ਬਣੇ ਹਨ। ਜੇ ਇਨ੍ਹਾਂ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾ ਹੁੰਦੇ ਤਾਂ ਬਾਦਲ ਤੇ ਭਾਜਪਾ ਪੰਜਾਬ ਵਿਚੋਂ ਗੁਰਦਾਸਪੁਰ ਤੋਂ ਇਲਾਵਾ ਸਾਇਦ ਇਕ ਵੀ ਸੀਟ ਨਾ ਜਿੱਤ ਸਕਦੇ।

ਜਿੱਤੀਆਂ ਸੀਟਾਂ

ਭਗਵੰਤ ਮਾਨ ਨੇ 5,33,237 ਵੋਟਾਂ ਲੈ ਕੇ  (2,11,721 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ) ਜੋ ਕਮਾਲ ਕੀਤਾ ਹੈ ਉਹ ਵੀ ਤਵਾਰੀਖ਼ ਵਿਚ ਮਿਸਾਲ ਵਾਂਙ ਕਾਇਮ ਹੋ ਗਿਆ ਹੈ (ਇਸ ਸੀਟ ‘ਤੇ ਬਾਦਲ ਦਲ ਦੇ ਢੀਂਡਸਾ ਦੀਆਂ 3,21,516 ਅਤੇ ਕਾਂਗਰਸ ਦੇ ਵਿਜੈਇੰਦਰ ਸਿੰਗਲਾਂ ਦੀਆਂ 1,81,410 ਦੋਹਾਂ ਨੂੰ ਮਿਲਾ ਕੇ ਵੀ ਭਗਵੰਤ ਮਾਨ ਦੀਆਂ ਵੋਟਾਂ ਤੋਂ ਘਟ ਬਣਦੀਆਂ ਹਨ)। ਆਮ ਆਦਮੀ ਪਾਰਟੀ ਦੇ ਪ੍ਰੋ ਸਾਧੂ ਸਿੰਘ ਨੇ ਫ਼ਰੀਦਕੋਟ ਤੋਂ  4,50,751 ਵੋਟਾਂ ਲੈ ਕੇ, 1,72,516 ਦੇ ਫ਼ਰਕ ਨਾਲ, ਫ਼ਤਹਿਗੜ੍ਹ ਸਾਹਿਬ ਵਿਚ ਸ. ਹਰਿੰਦਰ ਸਿੰਘ ਨੇ 3,67,293 ਵੋਟਾਂ ਲੈ ਕੇ, 54144 ਦੇ ਫ਼ਰਕ ਨਾਲ,, ਪਟਿਆਲਾ ਵਿਚ ਡਾ: ਧਰਮ ਵੀਰ ਗਾਂਧੀ ਨੇ 3,65,671 ਵੋਟਾਂ ਲੈ ਕੇ, 20942 ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਹੈ।

ਹਾਰੀਆਂ ਸੀਟਾਂ

ਇੰਞ ਹੀ ਲੁਧਿਆਣਾ ਸੀਟ ਸਿਰਫ਼ ਮਾਮੂਲੀ ਫ਼ਰਕ ਨਾਲ (3,00,459 ਦੇ ਮੁਕਾਬਲੇ 2,80,750 ਵੋਟਾਂ; ਮਨਪ੍ਰੀਤ ਇਆਲੀ ਦੀਆਂ 2,56,590, ਯਾਨਿ ਸਿਰਫ਼ 19709 ਦੇ ਫ਼ਰਕ ਨਾਲ) ਹੀ ਹਾਰੀ ਹੈ। ਹੁਸ਼ਿਆਰਪੁਰ ਵਿਚ ਭਾਜਪਾ ਦੇ ਵਿਜੈ ਸਾਂਪਲਾ (3 ਲੱਖ 46 ਹਜ਼ਾਰ 643) ਨੇ ਮਹਿੰਦਰ ਸਿੰਘ ਕੇ.ਪੀ. (3 ਲੱਖ 33 ਹਜ਼ਾਰ 61) ਨੂੰ ਸਿਰਫ਼ 13582 ਵੋਟਾਂ ‘ਤੇ ਹਰਾਇਆ ਹੈ, ਜਦ ਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਯਾਮਿਨੀ ਗੋਮਰ ਨੇ 2 ਲੱਖ 13 ਹਜ਼ਾਰ 338 ਵੋਟਾਂ ਹਾਸਿਲ ਕੀਤੀਆਂ। ਅਨੰਦਪੁਰ ਸਾਹਿਬ ਵਿਚ ਵੀ ਆਮ ਆਦਮੀ ਪਾਰਟੀ ਨੇ ਕਮਾਲ ਕੀਤੀ ਹੈ। ਭਾਵੇਂ ਉਥੇ ਪ੍ਰੇਮ ਸਿੰਘ ਚੰਦੂਮਾਜਰਾ (3,47,394 ਵੋਟਾਂ ਲੈ ਕੇ) 23697 ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ ਤੇ ਅੰਬੀਕਾ ਸੋਨੀ ਨੇ 3,23,697 ਵੋਟਾਂ ਲਈਆਂ ਹਨ, ਪਰ ਹਿੰਮਤ ਸਿੰਘ ਸ਼ੇਰਗਿੱਲ ਨੇ ਵੀ 3,06,008 ਵੋਟਾਂ ਹਾਸਿਲ ਕੀਤੀਆਂ ਹਨ।

ਖਡੂਰ ਸਾਹਿਬ ਵਿਚ ਵੀ ਬਾਦਲ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ (4 ਲੱਖ 67 ਹਜ਼ਾਰ 332) ਨੇ ਹਰਮਿੰਦਰ ਸਿੰਘ ਗਿੱਲ (3 ਲੱਖ 66 ਹਜ਼ਾਰ 763) ਨੂੰ 1 ਲੱਖ 569 ਵੋਟਾਂ ‘ਤੇ ਹਰਾਇਆ। ਇਸ ਦਾ ਕਾਰਨ ਬਲਦੀਪ ਸਿੰਘ ਵੱਲੋਂ 1 ਲੱਖ 44 ਹਜ਼ਾਰ 521 ਵੋਟਾਂ ਹਾਸਿਲ ਕਰਨਾ ਸੀ।

ਫ਼ੀਰੋਜ਼ਪੁਰ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਸਿਰਫ਼ 31420 ਵੋਟਾਂ ਦੇ ਫ਼ਰਕ ਨਾਲ ਜਿੱਤਿਆ। ਇੱਥੇ ਆਮ ਆਦਮੀ ਪਾਰਟੀ ਦੇ ਸਤਨਾਮ ਪਾਲ ਨੇ 1,13,412 ਵੋਟਾਂ ਹਾਸਿਲ ਕੀਤੀਆਂ ਹਨ। ਗੁਰਦਾਸਪੁਰ ਸੀਟ ਤੋਂ ਸੁੱਚਾ ਸਿੰਘ ਛੋਟੇਪੁਰ ਨੇ 1,73,376 ਵੋਟਾਂ ਹਾਸਿਲ ਕੀਤੀਆਂ ਹਨ। ਜਲੰਧਰ ਤੋਂ ਜਯੋਤੀ ਮਾਨ ਨੇ 2,54,121 ਵੋਟਾਂ ਹਾਸਿਲ ਕੀਤੀਆਂ ਹਨ।

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕੁਲ 33 ਲੱਖ 73 ਹਜ਼ਾਰ 12 ਵੋਟਾਂ ਹਾਸਿਲ ਕੀਤੀਆਂ ਹਨ।

ਸਿਮਰਨਜੀਤ ਸਿੰਘ ਮਾਨ:

ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨੂੰ ਪਈਆਂ ਵੋਟਾਂ ਖਾਲਿਸਤਾਨ ਦੇ ਨਾਂ ‘ਤੇ ਪਈਆਂ ਵੋਟਾਂ ਹਨ। ਇਸ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਘਟੋ-ਘਟ ਏਨੇ ਬੰਦੇ ਤਾਂ ਖਾਲਿਸਤਾਨ ਵਾਸਤੇ ਜੀਅ ਜਾਨ ਨਾਲ ਖੜ੍ਹੇ ਹਨ ਤੇ ਦੂਜਾ ਪੱਖ ਇਹ ਵੀ ਹੈ ਕਿ ਸਿਰਫ਼ ਏਨੇ ਸਿੱਖ ਹੀ ਖਾਲਿਸਤਾਨ ਦੇ ਹਿਮਾਇਤੀ ਹਨ। ਮੇਰਾ ਵੱਡਾ ਵੀਰ ਸ. ਸਿਮਰਨਜੀਤ ਸਿੰਘ ਮਾਨ ਮੇਰੇ ਨਾਲ ਨਾਰਾਜ਼ ਜ਼ਰੂਰ ਹੋਵੇਗਾ। ਪਰ ਮੈਂ ਸਮਝਦਾ ਹਾਂ ਕਿ ਉਸ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ ਸਨ। ਕੀ ਹਰ ਵਾਰ, ਹਰ ਇਕ ਦੀ ਜ਼ਮਾਨਤ ਜ਼ਬਤ ਕਰਵਾਉਣਾ ਕੁਝ ‘ਹਾਸਿਲ’ ਕਰਨਾ ਹੈ (ਉਨ੍ਹਾਂ ਆਪ ਸਿਰਫ਼ 13 ਹਜ਼ਾਰ 990 ਵੋਟਾਂ ਹਾਸਿਲ ਕਤਿੀਆਂ)? ਜੇ ਉਹ ਇੰਞ ਸੋਚਦੇ ਹਨ ਤਾਂ ਫਿਰ ਉਹ ਜ਼ਰੂਰ ਠੀਕ ਹਨ। ਹਾਂ, ਜੇ ਉਹ ਸਚਮੁਚ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿਰਫ਼ ਚੋਣਾਂ ਦੇ ਦਿਨਾਂ ਵਿਚ 15-20 ਜਲਸੇ ਕਰਨ ਦੀ ਬਜਾਇ ਪਿੰਡ ਪਿੰਡ ਵਿਚ ਜਾ ਕੇ ਜਨਤਾ ਨੂੰ ਜਾਗਰੂਕ ਕਰਨ। ਦੂਜਾ, ਸ. ਸਿਮਰਨਜੀਤ ਸਿੰਘ ਮਾਨ ਜੀਓ, ਸਿਰਫ਼ ਖਾਲਿਸਤਾਨ ਹੀ ਸਿੱਖਾਂ ਅਤੇ ਪੰਜਾਬ ਦਾ ਇਕੋ ਇਕ ਮਸਲਾ ਨਹੀਂ ਹੈ। ਨਸ਼ਿਆਂ ਵਿਚ ਗ਼ਰਕ ਹੋ ਰਹੀ ਜਵਾਨੀ, ਬੇਰੋਜ਼ਗਾਰੀ, ਕੁਨਬਾਪਰਵਰੀ, ਇਖ਼ਲਾਕ ਦੀ ਜਲਾਵਤਨੀ ਹੋਰ ਵੀ ਵੱਡੇ ਮਸਲੇ ਹਨ। ਇੰਞ ਹੀ, ਧਾਰਮਿਕ ਪੱਖੋਂ, ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ‘ਤੇ ਬਾਦਲ ਦਲ ਰਾਹੀਂ, ਆਰ.ਐਸ.ਐਸ. ਦੇ ਰਿਮੋਟ ਕੰਟਰੋਲ ਦਾ ਕਬਜ਼ਾ ਹੈ। ਪੰਥ ਵਿਚ ਸਿੱਖ ਵਿਰੋਧੀ ਅਖੌਤੀ ਜਥੇਦਾਰ ਦਾ ਅਹੁਦਾ ਕਾਇਮ ਹੋਣਾ, ਸਾਧ ਮਾਫ਼ੀਆ ਦਾ ਪੰਜਾਬ ਵਿਚ ਫੈਲਾਅ ਹੋਣਾ, ਗੁਰੁ ਸਾਹਿਬ ਜੀ ਦਾ ਨਾਂ ਵਰਤ ਕੇ ਦਮਦਮੀ ਟਕਸਾਲ ਦੇ ਨਾਂ ਝੂਠ ਹੇਠ ਜਾਅਲੀ ਬ੍ਰਾਹਮਣੀ-ਨਿਰਮਲਾ ਟਕਸਾਲ ਪੰਥ ਵਾਸਤੇ ਸਬ ਤੋਂ ਵੱਡੀਆਂ ਅਲਾਮਤਾਂ ਹਨ। ਇਸ ਦੇ ਨਾਲ-ਨਾਲ ਸਿੱਖਾਂ ਵਿਚ ਮਲਿਕ ਭਾਗੋ ਦਾ ਕਬਜ਼ਾ, ਭਾਈ ਲਾਲੋ ਦੀ ਬੇਕਦਰੀ, ਉਚ-ਨੀਚ, ਜ਼ਾਤ ਪਾਤ ਤੇ ਇਲਾਕਾਵਾਦ ਅਤੇ ਹੋਰ ਵੀ ਬਹੁਤ ਵੱਡੇ ਮਸਲੇ ਹਨ।

ਬਾਦਲ ਦਲ ਨਾਲ ਜੁੜੇ ਅਸਲ ਅਕਾਲੀ

ਇਸ ਦੇ ਨਾਲ ਹੀ ਮੈਂ ਸੱਚੇ ਟਕਸਾਲੀ ਅਕਾਲੀਆਂ ਨੂੰ ਮੁਖ਼ਾਤਿਬ ਹੁੰਦਾ ਹਾਂ। ਓਏ, ਤੁਸੀਂ ਪਿਛਲੇ 15-16 ਸਾਲ ਤੋਂ ਬਾਦਲ ਦਾ ਰੋਲ ਦੇਖ ਰਹੇ ਹੋ; ਪਰ ਤੁਹਾਡੇ ਵਿਚੋਂ ਜੋ ਉਸ ਦਾ ਰਾਜ਼ ਜਾਣ ਚੁਕੇ ਹਨ ਅਤੇ ਉਸ ਨੂੰ ਛੱਡ ਚੁਕੇ ਹਨ, ਉਨ੍ਹਾਂ ਨੂੰ ਮੈਂ ਸੂਝ ਵਾਲੀ ਸੋਚ ਰੱਖਣ ਕਰ ਕੇ ਮੁਬਾਰਕ ਕਹਿੰਦਾ ਹਾਂ ਅਤੇ ਜੋ ਅਜੇ ਵੀ ਉਸ ਦੇ ਨਾਲ ਹਨ ਉਨ੍ਹਾਂ ਨੂੰ ਪੁੱਛਦਾ ਹਾਂ ਓਏ! ਬਾਦਲ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਵਾਸਤੇ ਕੀ ਕੀਤਾ ਹੈ? ਕੋਈ ਜਣਾ ਬਾਦਲ ਦਾ ਕੋਈ ਇਕ ਨਿਗੂਣਾ ਜਿਹਾ ਪੰਥਕ ਕੰਮ ਵੀ ਦੱਸ ਦੇਵੋ ਜਾਂ ਕੋਈ ਇਕ ਮਿਸਾਲ ਦਿਓ ਕਿ ਜੇ ਉਸ ਨੇ ਪੰਜਾਬ ਦੀ ਜਵਾਨੀ ਜਾਂ ਇੱਥੋਂ ਦੇ ਕਲਚਰ, ਜ਼ਬਾਨ ਜਾਂ ਲੋਕਾਈ ਵਾਸਤੇ ਹੀ ਕੁਝ ਕੀਤਾ ਹੋਵੇ? ਹਾਂ, ਉਸ ਨੇ ਆਪਣਾ ਘਰ ਭਰਿਆ ਹੈ (ਮੈਨੂੰ ਤਾਂ ਸਮਝ ਨਹੀਂ ਲੱਗੀ ਕਿ  ਉਸ ਨੇ ਇਸ ਦੌਲਤ ਨੂੰ ਕਿੱਥੇ ਲੈ ਜਾਣਾ ਹੈ?)। ਹਾਂ, ਉਸ ਨੇ ਪੰਜਾਬ ਵਿਚ ਕੁਝ ਧਨਾਡ, ਠੱਗ, ਸਮਗਲਰ, ਮਾਫ਼ੀਆ ਪੈਦਾ ਕੀਤੇ ਹਨ। ਉਸ ਨੇ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗਾ ਦਿੱਤਾ ਹੈ; ਤੇ ਤੁਹਾਡੇ ਵਿਚੋਂ ਸ਼ਾਇਕ ਇਕ ਵੀ ਅਜਿਹਾ ਸ਼ਖ਼ਸ ਨਹੀਂ ਹੋਣਾ ਜਿਸ ਦਾ ਕੋਈ ਨਾ ਕੋਈ ਰਿਸ਼ਤੇਦਾਰ ਇਨ੍ਹਾਂ ਨਸ਼ਿਆਂ ਕਰ ਕੇ ਮਰਿਆ ਨਾ ਹੋਵੇ ਤੇ ਕਿਦੇ ਦਾ ਘਰ ਉਜੜਿਆ ਨਾ ਹੋਵੇ। ਕੀ ਤੁਹਾਨੂੰ ਆਪਣੇ ਖ਼ੂਨ ਦੇ ਸਾਕ ਵਾਲਿਆਂ ਦੇ ਕੀਰਨੇ ਸੁਚਾਈ ਨਹੀਂ ਦੇਂਦੇ?

ਬਾਦਲ ਨੇ ਪੰਜਾਬ ਵਿਚੋਂ ਧਰਮ ਤੇ ਇਖ਼ਲਾਕ ਖ਼ਤਮ ਕਰ ਦਿੱਤਾ ਹੈ; ਉਸ ਨੇ ਧਰਮ ਨੂੰ ਕਰਮ ਕਾਂਡ ਜ਼ਰੂਰ ਬਣਾ ਦਿੱਤਾ ਹੈ। ਉਸ ਨੇ ਸੂਬੇ ਵਿਚ ਸਰਸਾ, ਬਿਆਸ, ਭੈਣੀ, ਨੂਰਮਹਿਲ ਦਾ ਮਾਫ਼ੀਆ ਕਾਇਮ ਕੀਤਾ ਹੈ ਅਤੇ ਇਹ ਸਭ ਕੁਝ ਉਸ ਨੇ ਵੋਟਾਂ ਵਾਸਤੇ ਕੀਤਾ ਹੈ। ਧਰਮ ਦੇ ਨਾਂ ‘ਤੇ ਇਸ ਮਾਫ਼ੀਆ ਨੇ ਆਪਣੀ ਕਿਸਮਤ ਆਪ ਬਣਾਉਣ ਵਾਲੇ ਬਹਾਦਰ ਪੰਜਾਬੀਆਂ ਨੂੰ ਸਾਧਾਂ ਦੇ ਚੇਲੇ ਬਣਾ ਕੇ ਜਾਦੂ ਦੇ ਵਹਿਮ ਦੇ ਗ਼ੁਲਾਮ ਬਣਾ ਦਿੱਤਾ ਹੈ ਤੇ ਲੋਕਾਂ ਦੀ ਮਾਨਸਿਕਤਾ ਨੂੰ ਨਪੁੰਸਕ ਕਰ ਦਿੱਤਾ ਹੈ।

ਕੀ ਇਸ ਦੇ ਬਾਵਜੂਦ ਤੁਸੀਂ ਉਸ ਦੇ ਨਾਲ ਹੋ?  ਜੇ ਇਹ ਗੱਲ ਹੈ ਤਾਂ ਮੈਂ ਤੁਹਾਥੋਂ ਪੁੱਛਾਂਗਾ ਕਿ ਕੀ ਤੁਹਾਡੇ ਅੰਦਰ ਦਾ ਸਿੱਖ ਤੇ ਇਨਸਾਨ ਮਰ ਚੁਕਾ ਹੈ? ਤੁਸੀਂ ਕਿਸੇ ਖ਼ੁਦਗਰਜ਼ੀ ਕਰ ਕੇ ਜਾਂ ਡਰ ਕਰ ਕੇ ਜਾਂ ਰਿਸ਼ਤੇਦਾਰੀਆਂ ਜਾਂ ਹੋਰ ਲਿਹਾਜ ਕਰ ਕੇ ਬਾਦਲ ਦੇ ਨਾਲ ਖੜ੍ਹੇ ਹੋ ਜਾਂ ਉਸ ਨੂੰ ਵੋਟ ਪਾਉਂਦੇ ਰਹੇ ਹੋ ਤੇ ਪਾ ਰਹੇ ਹੋ – ਕੀ ਤੁਸੀਂ ਕਦੇ ਨਹੀਂ ਸੋਚਿਆ ਕਿ ਤੁਸੀਂ ਕੀ ਕਰ ਰਹੇ ਹੋ? ਖ਼ੁਦਕੁਸ਼ੀ ਕਰਨ ਵਾਲਾ ਜੇ ਕਿਸੇ ਪਛਤਾਵੇ ਜਾਂ ਨਮੋਸ਼ੀ ਕਰ ਕੇ ਆਪਣੀ ਜਾਨ ਲੈਂਦਾ ਹੈ ਤਾਂ ਉਹ ਗੱਲ ਉਸ ਦੀ ਨਿੰਮੋਝੂਣਤਾ ਦਾ ਨਤੀਜਾ ਸਮਝੀ ਜਾ ਸਕਦੀ ਹੈ; ਪਰ ਜੋ ਨਿੱਕੇ ਤੇ ਵਕਤੀ ਲਾਲਚ ਜਾਂ ਮਜਬੂਰੀ ਕਰ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਉਹ ਮਹਾਂਮੂਰਖਾਂ ਦਾ ਵੀ ਮਹਾਂਮੁਰਖ ਹੈ। ਉਹ (ਜੇ ਉਹ ਰੱਬ ਨੂੰ ਮੰਨਦਾ ਹੈ) ਤਾਂ ਰੱਬ ਦੀ ਦਰਗਹ ਵਿਚ ਕਬੂਲ ਨਹੀਂ ਪਵੇਗਾ ਤੇ ਜੇ ਉਹ ਰੱਬ ਨੂੰ ਨਹੀਂ ਮੰਨਦਾ ਤਾਂ ਉਹ ਆਪਣੀ ਜ਼ਿੰਦਗੀ ਅਤੇ ਆਪਣੇ ਟੱਬਰ ਤੇ ਦੋਸਤਾਂ ਨਾਲ ਦੁਸ਼ਮਣੀ ਨਿਭਾ ਰਿਹਾ ਸਮਝਿਆ ਜਾਵੇਗਾ।

ਆਮ ਆਦਮੀ ਪਾਰਟੀ

ਸਿੱਖਾਂ ਨੇ ਦੇਖਿਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਯੋਗਿੰਦਰ ਯਾਦਵ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਸਲ ‘ਕੌੜਾ ਮੱਲ’ ਬਣ ਕੇ ਦਿਖਾਇਆ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ ਹੈ ਕਿ ਇਹ ਦੋਸਤੀ ਦੇ ਇਜ਼ਹਾਰ ਦਾ ਜਵਾਬ ਦਿਲੀ ਇਸ਼ਕ ਨਾਲ ਦੇਂਦੀ ਹੈ। ਵੀਰ ਅਰਵਿੰਦ ਕੇਜਰੀਵਾਲ ਨੇ ਖ਼ੂਨੀ ਚੌਰਾਸੀ ਦੇ 1984 ਦੇ ਕਤਲੇਆਮ ਤੇ ਦਵਿੰਦਰ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੀ ਮੁਆਫ਼ੀ ਵਾਸਤੇ ਜੋ ਪਹਿਲ ਕੀਤੀ, ਉਹ ਸਚਮੁਚ ਕਾਬਲੇ-ਤਾਰੀਫ਼ ਹੈ। ਉਸ ਦਾ ਇਹ ਕਦਮ ਸਿੱਖਾਂ ਦੇ ਸੀਨੇ ਵਿਚ ਘਰ ਕਰ ਗਿਆ ਤੇ ਸਿੱਖਾਂ ਨੇ ਦਿਲੋਂ ਉਸ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ।

ਆਮ ਆਦਮੀ ਪਾਰਟੀ ਦਾ ਬਾਕੀ ਅਜੰਡਾ ਕੁਝ ਵੀ ਹੋਵੇ, ਉਸ ਵਿਚੋਂ ਕੁਝ ਵੀ ਸਿੱਖਾਂ ਵਾਸਤੇ ਨੁਕਸਾਨਦੇਹ ਨਹੀਂ ਹੈ। ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਸਿੱਖਾਂ ਪੰਜਾਬ ਵਾਸਤੇ ਇਕ ‘ਵਰਦਾਨ’ ਹੈ। ਸ. ਹਰਵਿੰਦਰ ਸਿੰਘ ਫੂਲਕਾ ਵਰਗੇ ਸਾਥੀਆਂ ਦੇ ਹੁੰਦਿਆਂ ਆਮ ਆਦਮੀ ਪਾਰਟੀ ਤੋਂ ਸਿੱਖਾਂ ਅਤੇ ਪੰਜਾਬ ਦੇ ਵੱਡੇ ਮਸਲਿਆਂ (ਖਾਲਿਸਤਾਨ ਨੂੰ ਛੱਡ ਕੇ) ਵਿਚ ਵੱਡੀ ਮਦਦ ਦੀ ਆਸ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਮੈਂ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਿੱਖ ਜਾਂ ਪੰਜਾਬ ਕਿਸੇ  ਹੋਰ ਪਾਰਟੀ ਤੋਂ ਕਿਸੇ ਭਲੇ ਦੀ ਜ਼ਰਾ ਮਾਸਾ ਵੀ ਆਸ ਰਖ ਸਕਦਾ ਹੈ? ਜਵਾਬ ਹੈ ਨਹੀਂ।

ਆਮ ਆਦਮੀ ਪਾਰਟੀ ਭਾਰਤ ਵਿਚ ਤੇ ਪੰਜਾਬ ਵਿਚ ਤੀਜੀ ਧਿਰ ਬਣ ਕੇ ਉਭਰੀ ਹੈ। ਜਦ ਸਾਰੇ ਪਾਸੇ ਹਨੇਰਾ ਹੋਵੇ ਤਾਂ ਕਈ ਵਾਰ ਚਾਣਨ ਦੀ ਇਕ ਕਿਰਨ ਹੀ ਰਸਤਾ ਦਿਖਾ ਦੇਂਦੀ ਹੈ। ਅਰਵਿੰਦ ਕੇਜਰੀਵਾਲ ਹਨੇਰੀ ਕੋਠੜੀ ਵਿਚ ਇਕ ਰੋਸ਼ਨਦਾਨ ਬਣ ਕੇ ਪਰਗਟ ਹੋਇਆ ਹੈ। ਮੈਂ ਦੇਖ ਸਕਦਾ ਹਾਂ ਕਿ ਸੱਚੇ ਸਿੱਖ ਤੇ ਸਚੇ ਪੰਜਾਬੀ ਆਮ ਆਦਮੀ ਪਾਰਟੀ ਨਾਲ ਜੁੜਨਗੇ ਅਤੇ 2017 ਵਿਚ ਬਾਦਲ ਦਲ, ਭਾਜਪਾ ਤੇ ਕਾਂਗਰਸ ਦਾ ਭੋਗ ਪਾ ਕੇ ਪੰਜਾਬ ਦਾ ਨਕਸ਼ਾ ਬਦਲ ਦੇਣਗੇ; ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ  ਦੀ ਹੀ ਹੋਵੇਗੀ।

ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਸਬੰਧੀ ਦੂਰਅੰਦੇਸ਼ੀ ਵਰਤਣ ਦੀ ਵੀ ਜ਼ਰੂਰਤ ਹੈ
ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ 11 ਤੋਂ 13 ਅਪਰੈਲ ਤਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਪੰਜਾਬ ਨੇ ਉਸ ਨੂੰ ਸ਼ਾਨਦਾਰ ਜੀ ਆਇਆ ਕਿਹਾ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ ਹੈ ਕਿ ਇਹ ਦੋਸਤੀ ਦੇ ਇਜ਼ਹਾਰ ਦਾ ਜਵਾਬ ਦਿਲੀ ਇਸ਼ਕ ਨਾਲ ਦੇਂਦੀ ਹੈ। ਵੀਰ ਅਰਵਿੰਦ ਕੇਜਰੀਵਾਲ ਨੇ ਖ਼ੂਨੀ ਚੌਰਾਸੀ ਦੇ 1984 ਦੇ ਕਤਲੇਆਮ ਤੇ ਦਵਿੰਦਰ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੀ ਮੁਆਫ਼ੀ ਵਾਸਤੇ ਜੋ ਪਹਿਲ ਕੀਤੀ, ਉਹ ਸਚਮੁਚ ਕਾਬਲੇ-ਤਾਰੀਫ਼ ਹੈ। ਉਸ ਦਾ ਇਹ ਕਦਮ ਸਿੱਖਾਂ ਦੇ ਸੀਨੇ ਵਿਚ ਘਰ ਕਰ ਗਿਆ ਤੇ ਸਿੱਖਾਂ ਨੇ ਦਿਲੋਂ ਉਸ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਇਸ ਤਿੰਨ ਦਿਨਾ ਦੌਰੇ ਵਿਚ ਪੰਜਾਬੀਆਂ ਅਤੇ ਖ਼ਾਸ ਕਰ ਕੇ ਸੂਝਵਾਨ ਸਿੱਖਾਂ ਨੇ ਉਸ ਦੇ ਰਾਹਾਂ ਵਿਚ ਅੱਖਾਂ ਵਿਛਾ ਦਿੱਤੀਆਂ। ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਦੀਨਾਨਗਰ, ਖਟਕੜ, ਲੁਧਿਆਣਾ, ਅਹਿਮਦਗੜ੍ਹ, ਮਲੇਰਕੋਟਲਾ, ਸ਼ੇਰਪੁਰ, ਸੁਨਾਮ, ਬਰਨਾਲਾ, ਸੰਗਰੂਰ ਨੇ ਜੋ ਨਿੱਘ ਵੀਰ ਅਰਵਿੰਦ ਕੇਜਰੀਵਾਲ ਨੂੰ ਦਿਖਾਈ ਹੈ ਸ਼ਾਇਦ ਉਸ ਨੇ ਉਹ ਕਿਤੇ ਹੋਰ ਏਨੀ ਸ਼ਿਅਦਤ ਨਾਲ ਮਹਿਸੂਸ ਨਹੀਂ ਕੀਤੀ ਹੋਣੀ। ਮੁਬਾਰਕ ਹੈ ਵੀਰ ਅਰਵਿੰਦ ਕੇਜਰੀਵਾਲ ਨੂੰ ਅਤੇ ਪੰਜਾਬ ਦੀ ਮੋਹ ਭਰੀ ਜਨਤਾ ਨੂੰ। ਪਰ, ਇਕ ਖ਼ਿਆਲ ਰਹੇ ਕਿ ਇਹ ਸਭ ਕੁਝ ਅਖ਼ੀਰ ਨਹੀਂ ਹੈ। 30 ਅਪ੍ਰੈਲ ਦੇ ਦਿਨ ਚੌਕਸੀ ਨਾਲ ਤੇ ਬੇਈਮਾਨ ਤੋਂ ਖ਼ਬਰਦਾਰ ਰਹਿ ਕੇ ਇਸ ਦਾ ਫਲ ਹਾਸਿਲ ਕਰਨਾ ਲਾਜ਼ਮੀ ਹੈ ਵਰਨਾ ਇਹ ਸਾਰਾ ਜ਼ਾਇਆ ਜਾ ਸਕਦਾ ਹੈ। ਦੁਸ਼ਮਣ ਚਾਲਾਕ ਹੈ, ਬੇਈਮਾਨ, ਹੈ, ਛਾਤਰ ਹੈ; ਉਸ ਨੇ ਪੈਰ ਪੈਰ ‘ਤੇ ਦਗ਼ਾ ਕਰਨਾ ਹੈ; ਉਸ ਨੇ ਪੋਲਿੰਗ ਏਜੰਟ ਖ਼ਰੀਦਣੇ ਹਨ; ਉਸ ਨੇ ਜਾਅਲੀ ਵੋਟਾਂ ਪੁਆਉਣੀਆਂ ਹਨ; ਉਸ ਨੇ ਬੂਥਾਂ ‘ਤੇ ਕਬਜ਼ਾ ਕਰਨਾ ਹੈ। ਇਸ ਬਾਰੇ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।

ਪਰ, ਇਸ ਤੋਂ ਵੀ ਵੱਡੀ ਲੋੜ ਹੈ, ਦੀਵਾਰ ‘ਤੇ ਲਿਖਿਆ ਪੜ੍ਹਨ ਦੀ। ਇਸ ਚੋਣ ਦਾ ਪਹਿਲਾ ਨਿਸ਼ਾਨਾ ਏਜੰਟਾਂ ਕੁਰਪਸ਼ਨ, ਠੱਗੀ ਤੇ ਬੇਈਮਾਨੀ ਨੂੰ ਹਰਾਉਣ ਦਾ ਹੈ। ਕਾਂਗਰਸ ਬੇਈਮਾਨ ਹੈ ਤੇ ਭਾਰਤੀ ਜਨਤਾ ਪਾਰਟੀ (ਤੇ ਪੰਜਾਬ ਵਿਚ ਬਾਦਲ ਪਾਰਟੀ) ਬੇਈਮਾਨ ਵੀ ਹੈ ਤੇ ਫ਼ਿਰਕਾਪ੍ਰਸਤ ਵੀ; ਉਨ੍ਹਾਂ ਵਿਚ ਹਿਟਲਰ ਦੀ ਨਾਜ਼ੀ ਸੋਚ ਕੁਰਬਲ ਕੁਰਬਲ ਕਰ ਰਹੀ ਹੈ। ਜਿਹੜੇ ਚੋਣਾਂ ਵਿਚ ਹਜ਼ਾਰਾਂ ਕਰੋੜ ਰੁਪੈ ਖ਼ਰਚ ਕਰ ਰਹੇ ਹਨ ਉਹ ਇਹ ਖ਼ਰਚਾ ਦਸ ਗੁਣਾ ਵਧ ਕੱਢਣ ਵਾਸਤੇ ਕਿੰਨੀ ਕੁਰਪਸ਼ਨ ਕਰਨਗੇ ਇਹ ਵੀ ਸਮਝਣ ਦੀ ਜ਼ਰੂਰਤ ਹੈ।

ਆਮ ਆਦਮੀ ਪਾਰਟੀ ਭਾਰਤ ਵਿਚ ਤੇ ਪੰਜਾਬ ਵਿਚ ਤੀਜੀ ਧਿਰ ਬਣ ਕੇ ਉਭਰੀ ਹੈ। ਜਦ ਸਾਰੇ ਪਾਸੇ ਹਨੇਰਾ ਹੋਵੇ ਤਾਂ ਕਈ ਵਾਰ ਚਾਣਨ ਦੀ ਇਕ ਕਿਰਨ ਹੀ ਰਸਤਾ ਦਿਖਾ ਦੇਂਦੀ ਹੈ। ਵੀਰ ਅਰਵਿੰਦ ਕੇਜਰੀਵਾਲ ਹਨੇਰੀ ਕੋਠੜੀ ਵਿਚ ਇਕ ਰੋਸ਼ਨਦਾਨ ਬਣ ਕੇ ਪਰਗਟ ਹੋਇਆ ਹੈ। 1974 ਦੀ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਮੁੜ ਜ਼ਿੰਦਾ ਹੋ ਗਈ ਹੈ। ਉਦੋਂ ਭਾਂਤ ਭਾਂਤ ਦੀਆਂ ਲਕੜੀਆਂ ਮੁੜ ਬਿਖਰ ਗਈਆਂ ਸਨ; ਹੁਣ ਇਕ ਦਰਖ਼ਤ ਹੈ ਜਿਸ ਨੂੰ ਤੋੜਿਆ  ਨਹੀਂ ਜਾ ਸਕੇਗਾ।

ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣ ਸੀਟਾਂ ਦਾ ਮਸਲਾ

ਇਸ ਵਕਤ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਜ਼ਬਰਦਸਤ ਰੋਹ ਹੈ; ਉਂਞ ਲੋਕ ਕਾਂਗਰਸ ਨੂੰ ਵੀ ਨਹੀਂ ਚਾਹੁੰਦੇ। ਪੰਜਾਬ ਵਿਚ ਤਿਕੋਣੀ ਟੱਕਰ ਹੈ; ਕੁਝ ਜਗਹ ਚਾਰ ਕੋਣੀ ਟੱਕਰ ਵੀ ਹੈ। ਇਸ ਟਕਰਾਅ ਵਿਚ ਸੂਝ ਦਾ ਪੱਲਾ ਫੜਨਾ ਜ਼ਰੂਰੀ ਹੈ ਵਰਨਾ ਬਹੁਤ ਨੁਕਸਾਨ ਹੋ ਜਾਵੇਗਾ। ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਖ਼ਾਸ ਵਿਚਾਰ ਦੀ ਮੰਗ ਕਰਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀ ਕਿ ਕਾਂਗਰਸ ਕੁਰਪਸ਼ਨ ਅਤੇ ਇਕ ਪਰਵਾਰ ਦੀ ਮਨਾਪਲੀ ਬਣੀ ਹੋਈ ਹੈ; ਪੰਜਾਬ ਨਾਲ ਇਸ ਨੇ ਬਹੁਤ ਧੱਕਾ ਕੀਤਾ ਹੈ; ਸਿੱਖਾਂ ‘ਤੇ ਇਸ ਨੇ ਰੱਜ ਕੇ ਜ਼ੁਲਮ ਕੀਤਾ ਹੈ। ਸਿੱਖ ਇਸ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ (ਇਸ ਨੇ ਕਦੇ ਸਿੱਖਾਂ ਤੋਂ ਦਿਲੋਂ ਮੁਆਫ਼ੀ ਵੀ ਨਹੀਂ ਮੰਗੀ)। ਪਰ, ਮੌਜੂਦਾ ਸੂਰਤ ਵਿਚ ਸਭ ਤੋਂ ਵੱਡਾ ਖ਼ਤਰਾ ਭਾਰਤੀ ਜਨਤਾ ਪਾਰਟੀ ਤੋਂ ਹੈ; ਜੇ ਇਹ ਪਾਰਟੀ ਜਿੱਤ ਜਾਂਦੀ ਹੈ ਤਾਂ ਫ਼ਾਸ਼ੀਵਾਦ ਤੇ ਜ਼ੁਲਮ ਦਾ ਉਹ ਦੌਰ ਚੱਲੇਗਾ ਕਿ ਲੋਕ ਤਰਾਹ ਤਰਾਹ ਕਰ ਉਠਣਗੇ।

ਪਰ, ਜਦ ਦੋ ਦੁਸ਼ਮਣ ਹੋਣ ਤਾਂ ਵਧ ਖ਼ਤਰਨਾਕ ਦੁਸ਼ਮਣ ਨੂੰ ਖ਼ਤਮ ਕਰਨਾ ਪਹਿਲੀ ਜ਼ਰੂਰਤ ਹੁੰਦੀ ਹੈ। ਇਸ ਕਰ ਕੇ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਵਾਸਤੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਮੁਹੱਬਤ ਦਿੱਤੀ ਹੈ ਤੇ ਬਹੁਤ ਸਾਰੇ ਵੋਟਰ ਇਸ ਮੁਹੱਬਤ ਨੂੰ ਐਕਸ਼ਨ ਵਿਚ ਬਦਲਣਗੇ। ਪਰ ਹਕੀਕਤ ਨੂੰ ਕਬੂਲ ਕਰਨਾ ਸਿਆਣਪ ਹੁੰਦੀ ਹੈ। ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਹਾਲਤ ਵਿਚ ਵੀ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਨਹੀਂ ਜਿੱਤ ਸਕਦੀ। ਇਨ੍ਹਾਂ ਦੋਹਾਂ ਸੀਟਾਂ ‘ਤੇ ਹੀ ਜਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ ਉਹ ਭਾਜਪਾ ਦਾ ਭਲਾ ਕਰਨਗੀਆਂ। ਮੈਂ ਨਹੀਂ ਕਹਿੰਦਾ ਕਿ ਕਾਂਗਰਸ ਦੀ ਹਿਮਾਇਤ ਕੀਤੀ ਜਾਵੇ; ਪਰ ਭਾਜਪਾ ਨੂੰ ਜਿੱਤਣ ਤੋਂ ਰੋਕਣਾ ਲਾਜ਼ਮੀ ਹੈ। ਇਸ ਕਰ ਕੇ ਡਾ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਅਤੇ ਜੱਸੀ ਜਸਰਾਜ ਨੂੰ ਬਠਿੰਡਾ ਤੋਂ ਆਪਣੇ ਨਾਂ ਵਾਪਿਸ ਲੈ ਲੇਣੇ ਚਾਹੀਦੇ ਹਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਫ਼ਿਰਕੂ ਪਾਰਟੀ ਦੇ ਅਰੁਣ ਜੇਤਲੀ ਅਤੇ ਕੁਰਪਟ ਬਾਦਲ ਦਲ ਦੀ ਹਰਸਿਮਰਤ ਬਾਦਲ ਨੂੰ ਜਿਤਾਉਣ ਦੇ ਗੁਨਹਗਾਰ ਹੋਵਾਂਗੇ।ਭਾਜਪਾ ਜੇ ਇਹ ਸੀਟ ਆਪਣੀ ਪਾਰਟੀ ਵਾਸਤੇ ਹੀ ਰਖਣਾ ਚਾਹੁੰਦੀ ਤਾਂ ਕਿਸੇ ਸਿੱਖ ਭਾਜਪਾਈ ਨੂੰ ਖੜ੍ਹਾ ਕਰ ਸਕਦੀ ਸੀ। ਪਰ, ਅਰੁਣ ਜੇਤਲੀ ਨੂੰ ਇਸ ਸੀਟ ਤੋਂ ਇਸ ਕਰ ਕੇ ਖੜ੍ਹਾ ਕੀਤਾ ਗਿਆ ਤਾਂ ਜੋ ਅੰਮ੍ਰਿਤਸਰ ਨੂੰ ਹਿੰਦੂ ਸ਼ਹਿਰ ਗਰਦਾਨਿਆ ਜਾ ਸਕੇ। ਅਰੁਣ ਜੇਤਲੀ ਪੰਜਾਬੀ ਨਹੀਂ ਹੈ; ਉਹ ਪੰਜਾਬੀ ਲਿਖਣੀ ਪੜ੍ਹਨੀ ਤਾਂ ਕੀ ਬੋਲ ਵੀ ਨਹੀਂ ਸਕਦਾ; ਉਸ ਨੂੰ ਪੰਜਾਬੀਅਤ ਦਾ ੳ ਅ ਵੀ ਨਹੀਂ ਪਤਾ। ਅੰਮ੍ਰਿਤਸਰ ਦੇ ਗਰੀਨ ਐਵਨਿਊ ਵਿਚ ਕੋਠੀ ਖ਼ਰੀਦ ਲੈਣ ਨਾਲ ਉਹ ਪੰਜਾਬੀ ਨਹੀਂ ਬਣ ਜਾਂਦਾ।

ਇਸ ਨੇ ਨਾਲ ਹੀ ਇਹ ਵੀ ਖਿਆਲ ਰਹੇ ਕਿ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ‘ਤੇ ਇੰਦਰਾ ਗਾਂਧੀ ਦੇ ਹਮਲੇ ਦੇ ਖ਼ਿਲਾਫ਼ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ; ਪਰ ਭਾਜਪਾ ਨੇ ਇਸ ਹਮਲੇ ਵਾਸਤੇ ਗਰਾਊਂਡ ਤਿਆਰ ਕੀਤੀ ਤੇ ਲੱਡੂ ਵੀ ਵੰਡੇ ਸਨ। ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀ ਬਚਾਉਣ ਵਾਸਤੇ ਕਾਨੂੰਨ ਪਾਸ ਕੀਤਾ ਸੀ, ਜਦ ਕਿ ਭਾਜਪਾ ਨੇ ਪਾਰਲੀਮੈਂਟ ਵਿਚ ਇਸ ਦੀ ਰੱਜਵੀਂ ਮੁਖ਼ਾਲਫ਼ਤ ਕੀਤਾ ਸੀ ਅਤੇ ਹੁਣ ਵੀ ਭਾਜਪਾ ਦਰਿਆਵਾਂ ਨੂੰ ਜੋੜ ਕੇ ਪੰਜਾਬ ਦੇ ਪਾਣੀ ਖੋਹਣ ਦਾ ਐਲਾਨ ਕਰ ਚੁਕੀ ਹੈ। ਸਾਡੀ ਹਮਦਰਦੀ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਕੋਈ ਨਹੀਂ ਪਰ ਹਰਸਿਰਮਤ ਬਾਦਲ ਨੂੰ ਜਿੱਤਣ ਤੋਂ ਰੋਕਣਾ ਸਾਡੀ ਪਹਿਲ ਹੈ।

ਜੇ ਭਾਜਪਾ ਤੇ ਕਾਂਗਰਸ ਅੰਦਰੋਂ ਅੰਦਰੀ ਸਮਝੌਤਾ ਕਰ ਸਕਦੇ ਹਨ ਤਾਂ ਅਸੀਂ ਸੂਝ ਕਿਉਂ ਨਹੀਂ ਵਰਤ ਸਕਦੇ?:

ਜੇ ਦਸੰਬਰ 2013 ਵਿਚ ਭਾਜਪਾ ਤੇ ਕਾਂਗਰਸ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕਪਾਲ ਬਿੱਲ ਨੂੰ ਹਰਾਉਣ ਵਾਸਤੇ ਇਕੱਠੇ ਹੋ ਗਏ ਸਨ ਤਾਂ ਪੰਜਾਬ ਵਿਚ ਸੂਝ ਕਿਉਂ ਨਹੀਂ ਵਰਤੀ ਜਾ ਸਕਦੀ? ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਜਪਾ ਤੇ ਕਾਂਗਰਸ ਨੇ ਮੌਜੂਦਾ ਚੋਣ ਵਿਚ ਵੀ ਕੁਝ ਸੀਟਾਂ ‘ਤੇ ਸਮਝੌਤਾ ਕੀਤਾ ਹੋਇਆ ਹੈ। ਅਮੇਠੀ ਵਿਚ ਆਮ ਆਦਮੀ ਪਾਰਟੀ ਰਾਹੁਲ ਗਾਂਧੀ ਨੂੰ ਹਰਾਉਂਦੀ ਨਜ਼ਰ ਆ ਰਹੀ ਸੀ; ਪਰ ਭਾਜਪਾ ਨੇ ਉਥੋਂ ਸਿਮਰਤੀ ਈਰਾਨੀ ਨੂੰ ਖੜ੍ਹਾ ਕਰ ਦਿੱਤਾ ਤਾਂ ਜੋ ਰਾਹੁਲ ਗਾਂਧੀ ਦੇ ਵਿਰੋਧ ਵਿਚ ਪੈਣ ਵਾਲੀਆਂ ਵੋਟਾਂ ਨੂੰ ਵੰਡਿਆ ਜਾ ਸਕੇ। ਇਸ ਦੇ ਬਦਲੇ ਵਿਚ ਵਾਰਾਨਸੀ ਤੋਂ ਨਰੇਂਦਰ ਮੋਦੀ ਨੂੰ ਅਰਵਿੰਦ ਕੇਜਰੀਵਾਲ ਤੋਂ ਹਰਦਾ ਦੇਖ ਕੇ ਕਾਂਗਰਸ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ ਹੈ ਤਾਂ ਜੋ ਮੋਦੀ ਦੇ ਖ਼ਿਲਾਫ਼ ਪੈਣ ਵਾਲੀਆਂ ਵੋਟਾਂ ਵੰਡੀਆਂ ਜਾ ਸਕਣ। ਇਸ ਅੰਦਰੂਨੀ ਸਮਝੌਤੇ ਹੇਠ ਅਮੇਠੀ ਵਿਚ ਭਾਜਪਾ ਕਾਂਗਰਸ ਦੀ ਤੇ ਵਾਰਾਨਸੀ ਵਿਚ ਕਾਂਗਰਸ ਭਾਜਪਾ ਦੀ ਮਦਦ ਕਰ ਰਹੀ ਹੈ। ਜੇ ਅਮੇਠੀ ਵਿਚੋਂ ਭਾਜਪਾ ਕਾਂਗਰਸ ਤੇ ਵਾਰਾਨਸੀ ਵਿਚੋਂ ਕਾਂਗਰਸ ਆਪਣੇ-ਆਪਣੇ ਉਮੀਦਵਾਰ ਖੜ੍ਹੇ ਹਟਾ ਲੈਣ ਤਾਂ ਰਾਹੁਲ ਅਤੇ ਮੋਦੀ ਦੋਹਾਂ ਦੇ ਹਾਰਨ ਦੇ ਪੂਰੇ ਆਸਾਰ ਹਨ।

ਲੁਧਿਆਣਾ ਸੀਟ ਤੋਂ ਸਿਮਰਜੀਤ ਸਿੰਘ ਬੈਂਸ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਦਾ ਹੈ। ਇਹੀ ਨਿਸ਼ਾਨਾ ਆਮ ਆਦਮੀ ਪਾਰਟੀ ਦਾ ਹੈ। ਅੱਜ ਹਾਲਾਤ ਇਹ ਹਨ ਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ ਫੂਲਕਾ ਦੇ ਜਿੱਤਣ ਦੀ ਪੂਰੀ ਉਮੀਦ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਮਰਜੀਤ ਸਿੰਘ ਬੈਂਸ ਦੇ ਹੱਥ ਵਿਚ ਲੁਧਿਆਣਾ ਸ਼ਹਿਰ ਦੀ ਤਕਰੀਬਨ ਡੇਢ ਦੋ ਲੱਖ ਵੋਟ ਹੈ। ਬਾਦਲ ਦਲ ਦੇ ਮਨਪ੍ਰੀਤ ਇਆਲੀ ਨੇ ਆਪਣੇ ਅਰਬਾਂ ਰੁਪੈ ਦੇ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਗ਼ਰੀਬ ਜਨਤਾ, ਮਜਬੂਰੀ ਵਿਚ, ਅਕਸਰ ਆਪਣੇ ਈਮਾਨ ਦਾ ਸੌਦਾ ਕਰਿਆ ਕਰਦੀ ਹੈ। ਇਹ ਸਾਰਾ ਕੁਝ ਇਸ ਸੀਟ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਇਸ ਕਰ ਕੇ ਸਾਡੀ ਸਿਮਰਜੀਤ ਸਿੰਘ ਬੈਂਸ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੀ ਉਮੀਦਵਾਰੀ ਛੱਡ ਕੇ ਹਰਵਿੰਦਰ ਸਿੰਘ ਫੂਲਕਾ ਦਾ ਸਾਥ ਦੇਣ। ਇਸ ਨਾਲ ਬੈਂਸ ਵੀਰ ਦਾ ਨਿਸ਼ਾਨਾ ਹਰ ਹਾਲਤ ਵਿਚ ਪੂਰਾ ਹੋ ਜਾਵੇਗਾ; ਬਾਦਲ ਦਲ ਨੂੰ ਇਸ ਸੀਟ ਤੋਂ ਜ਼ਬਰਦਸਤ ਤੇ ਬੇਮਿਸਾਲ ਹਾਰ ਮਿਲੇਗੀ। ਫੂਲਕਾ ਦੀ ਜਿੱਤ ਨਾਲ ਸਿਮਰਜੀਤ ਸਿੰਘ ਬੈਂਸ ਦੀ ਓਨੀ ਹੀ ਸ਼ਾਨ ਹੋਵੇਗੀ ਜਿੰਨੀ ਆਮ ਆਦਮੀ ਪਾਰਟੀ ਦੀ। ਉਹ ਖ਼ੁਦ ਤਾਂ ਪਹਿਲਾਂ ਹੀ ਐਮ.ਐਲ.ਏ. ਹਨ। ਵਖ ਵੱਖ ਪਾਰਟੀਆਂ, ਜਥੇਬੰਦੀਆਂ, ਜਮਾਤਾਂ, ਅਦਾਰਿਆਂ ਦੇ ਮੋਹਿਤਬਰ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਮਰਜੀਤ ਸਿੰਘ ਬੈਂਸ ਨੂੰ ਮਿਲ ਕੇ ਅਪੀਲ ਕਰਨ; ਮੇਰੀ ਅਪੀਲ ਵਾਂਗ ਖੁਲ੍ਹੀ ਅਪੀਲ ਵੀ ਕੀਤੀ ਜਾਵੇ ਕਿ ਉਹ ਹਰਵਿੰਦਰ ਸਿੰਘ ਫੂਲਕਾ ਨਾਲ ਇਕੱਠੇ ਹੋ ਕੇ ਸਾਂਝੇ ਦੁਸ਼ਮਣ ਨੂੰ ਹਰਾਉਣ ਵਾਸਤੇ ਮੈਦਾਨੇ ਜੰਗ ਦੀ ਸੂਝ ਵਾਲਾ ਪੈਂਤੜਾ ਅਪਣਾਉਣ।

ਪੰਜਾਬ ਅਤੇ ਪੰਜਾਬੀਅਤ ਦੇ ਗ਼ਦਾਰ
3-4 ਮਾਰਚ 2014 ਦੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਕਾਲਿਆਂ ਵਾਲੇ ਦੇ ਖੂਹ ਵਿਚੋਂ 1857 ਵਿਚ ਮਾਰੇ ਗਏ ਬ੍ਰਿਟਿਸ਼ ਫ਼ੌਜ ਦੀ “26ਵੀਂ ਨੇਟਿਵ ਇਨਫ਼ੈਂਟਰੀ” ਦੇ 282 ਸਿਪਾਹੀਆਂ ਦੀਆਂ ਅਸਥੀਆਂ (90 ਖੋਪੜੀਆਂ, 170 ਜਬਾੜੇ ਤੇ ਬਹੁਤ ਸਾਰੀਆਂ ਹੋਰ ਹੱਡੀਆਂ ਤੇ ਦੰਦ) ਕੱਢੀਆਂ ਗਈਆਂ ਸਨ।ਕਦੇ ਇਹ ਫ਼ੌਜੀ ਬ੍ਰਿਟਿਸ਼ ਫ਼ੌਜ ਦੇ ‘ਵਫ਼ਾਦਾਰ ਸਿਪਾਹੀ’ ਰਹੇ ਸਨ। ਇਨ੍ਹਾਂ ਨੇ ਮੁਦਕੀ (18 ਦਸੰਬਰ 1845), ਫ਼ੀਰੋਜ਼ਸ਼ਾਹ (21 ਦਸੰਬਰ 1845) ਅਤੇ ਸਭਰਾਵਾਂ (10 ਫ਼ਰਵਰੀ 1846) ਦੀਆਂ ਲੜਾਈਆਂ ਵਿਚ, ਅੰਗਰੇਜ਼ਾਂ ਵੱਲੋਂ ਪੰਜਾਬ ‘ਤੇ ਕਬਜ਼ਾ ਕਰਨ ਦੀ ਜੰਗ ਵਿਚ ਹਿੱਸਾ ਲਿਆ ਸੀ। ਭਾਵੇਂ ਪੂਰਬੀ ਸਿਪਾਹੀ ਬਹੁਤ ਬਹਾਦਰ ਨਹੀਂ ਮੰਨੇ ਜਾਂਦੇ ਪਰ ਇਸ ਰਜਮੰਟ ਦੇ ਕੁਝ ਸਿਪਾਹੀਆਂ ਨੇ ਬਹਾਦਰੀ ਦੇ ਜੌਹਰ ਦਿਖਾਏ ਸਨ। ਇਸ ਬਹਾਦਰੀ ਦੇ ਬਦਲੇ ਵਿਚ ਇਨ੍ਹਾਂ ਵਿਚੋਂ ਕਈਆਂ ਨੂੰ ਅੰਗਰੇਜ਼ੀ ਸਰਕਾਰ ਨੇ ਬਹਾਦਰੀ ਦੇ ਤਗ਼ਮੇ ਵੀ ਦਿੱਤੇ ਸਨ (ਇਨ੍ਹਾਂ ਵਿਚੋਂ ਘਟੋ ਘਟ 2 ‘ਵਿਕਟੋਰੀਆ ਆਰਮੀ ਮੈਡਲ’ ਉਨ੍ਹਾਂ ਦੀਆਂ ਅਸਥੀਆਂ ਵਿਚੋਂ ਮਿਲੇ ਵੀ ਹਨ।

1857 ਤਕ ‘ਬ੍ਰਿਟਿਸ਼ ਇੰਡੀਅਨ ਆਰਮੀ’ ਵਿਚ ਤਕਰੀਬਨ 79 ਹਜ਼ਾਰ ਦੇ ਕਰੀਬ ਹਿੰਦੂ ਤੇ ਮੁਸਲਮਾਨ ਸ਼ਾਮਿਲ ਸਨ; ਇਨ੍ਹਾਂ ਵਿਚੋਂ 27993 ਰਾਜਪੂਤ, 24480 ਬ੍ਰਾਹਮਣ, 13920 ਦਲਿਤ, 12411 ਮੁਸਲਮਾਨ ਸਨ। ਮਈ 1857 ਵਿਚ, ਮੌਜੂਦਾ ਯੂ.ਪੀ. ਵਿਚ, ਅੰਗਰੇਜ਼ੀ ਫ਼ੌਜ ਦੇ ਇਨ੍ਹਾਂ 79 ਹਜ਼ਾਰ ਸਿਪਾਹੀਆਂ ਵਿਚੋਂ ਕੁਝ ਸੌ ਸਿਪਾਹੀਆਂ ਨੇ ਜੋਸ਼ ਵਿਚ ਆ ਕੇ ਆਪਣੇ ਹਾਕਮਾਂ ਦੇ ਖ਼ਿਲਾਫ਼ ਇਕ ਨਾਕਾਮਯਾਗ ਗ਼ਦਰ ਸ਼ੁਰੂ ਕਰ ਦਿੱਤਾ (ਗ਼ਦਰ ਦਾ ਮਾਅਨਾ ਗ਼ੱਦਾਰੀ ਹੁੰਦਾ ਹੈ ਤੇ ਇਸ ਲਫ਼ਜ਼ ਨੂੰ ਸਰਕਾਰ, ਇਤਿਹਾਸਕਾਰ, ਲੇਖਕ, ਸਿਆਸੀ ਆਗੂ, ਯਾਨਿ ਸਾਰੇ ਹੀ, ਸਹੀ ਮੰਨਦੇ ਹੋਏ ਕਬੂਲ ਕਰਦੇ ਹਨ)। ਮਗਰੋਂ ਇਸ ਵਿਚ ਕੁਝ ਰਜਵਾੜੇ ਅਤੇ ਨਾਮ-ਨਿਹਾਦ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਵੀ ਸ਼ਾਮਿਲ ਹੋ ਗਏ। ਪਰ ਇਸ ਗ਼ਦਰ ਦਾ ਖੇਤਰ ਵਧੇਰੇ ਕਰ ਕੇ ਦਿੱਲੀ ਅਤੇ ਮੌਜੂਦਾ ਯੂ.ਪੀ. ਹੀ ਸੀ। ਪੰਜਾਬ ਵਿਚ ਇਸ ਦਾ ਨਾਂ-ਨਿਸ਼ਾਨ ਤਕ ਵੀ ਨਹੀਂ ਸੀ। ਇਸ ਦੇ ਬਾਵਜੂਦ, ਹਿਫ਼ਾਜ਼ਤ ਵਜੋਂ, 13 ਮਈ 1857 ਦੇ ਦਿਨ ਲਾਹੌਰ ਦੀ ਮੀਆਂ ਮੀਰ ਛਾਵਣੀ ਵਿਚ ਇਸ 26ਵੀਂ ਨੇਟਿਵ ਇਨਫ਼ੈਂਟਰੀ ਦੇ 400 ਦੇ ਕਰੀਬ ਸਿਪਾਹੀਆਂ ਤੋਂ ਹਥਿਆਰ ਸੁਟਵਾ ਲਏ ਗਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਛਾਵਣੀ ਵਿਚ ਹੀ ਰੱਖਿਆ ਗਿਆ। ਇਸ ਤਰ੍ਹਾਂ ਹੋਰ 17 ਦਿਨ ਲੰਘ ਗਏ। 30 ਮਈ ਦੇ ਦਿਨ ਇਨ੍ਹਾਂ ਫ਼ੌਜੀਆਂ ਵਿਚੋਂ ਕੁਝ ਨੂੰ ਵਿਚ ਉਬਾਲ ਆ ਗਿਆ ਅਤੇ ਉਨ੍ਹਾਂ ਨੇ ਤਲਵਾਰਾਂ ਨਾਲ ਹੀ ਦੋ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰ ਦਿੱਤਾ। ਹੁਣ ਉਨ੍ਹਾਂ ਨੂੰ ਪਤਾ ਸੀ ਕਿ ਅੰਗਰੇਜ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ; ਇਸ ਕਰ ਕੇ ਉਹ ਉਥੋਂ ਭੱਜ ਪਏ ਅਤੇ ਪੰਜਾਬ ਦੇਸ ਤੋਂ ਆਪਣੇ ਵਤਨ ਹਿੰਦੂਸਤਾਨ ਵੱਲ ਮੂੰਹ ਕਰ ਲਿਆ। ਪਰ ਅਜਨਾਲਾ ਕੋਲ ਆ ਕੇ ਇਹ ਫੜੇ ਗਏ। ਇਨ੍ਹਾਂ ਕੋਲ ਹਥਿਆਰ ਨਹੀਂ ਸਨ ਇਸ ਕਰ ਕੇ ਇਨ੍ਹਾਂ ਨੇ ਆਪਣੇ ਆਪ ਨੂੰ ਬਰਤਾਨਵੀ ਫ਼ੌਜ ਦੇ ਹਵਾਲੇ ਕਰ ਦਿੱਤਾ; ਜਿਨ੍ਹਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ਼ਦਾਰੀ ਕਰਨ ਵਾਲਿਆਂ ਵਾਸਤੇ ਅੰਗਰੇਜ਼ੀ ਫ਼ੌਜ ਦੇ ਚੀਫ਼ ਕਮਾਂਡਰ ਦਾ ਹੁਕਮ ਸੀ ਕਿ ਇਨ੍ਹਾਂ ਵਾਸਤੇ ਸਿਰਫ਼ ਇਕ ਸਜ਼ਾ ਮੌਤ ਹੈ ਤੇ ਉਸ ‘ਤੇ ਅਮਲ ਕਰਦਿਆਂ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਵਿਚੋਂ ਕੁਝ ਬੁਰਜ ਵਿਚ ਸਾਹ ਘੁੱਟ ਕੇ ਵੀ ਮਰ ਗਏ ਤੇ ਬਾਕੀ ਦਿਆਂ ਨੂੰ ਜੱਲਾਦਾਂ ਦੀਆਂ ਤਲਵਾਰਾਂ ਜਾਂ ਬੰਦੂਕਾਂ ਤੇ ਤੋਪਾਂ ਦੇ ਗੋਲਿਆਂ ਨੇ ਖ਼ਤਮ ਕਰ ਦਿੱਤਾ। ਮਗਰੋਂ ਇਨ੍ਹਾਂ ਦੀਆਂ ਲਾਸ਼ਾਂ ਨੂੰ ਇਕ ਸੁੱਕੇ / ਬੰਜਰ ਖ਼ੂਹ ਵਿਚ ਸੁਟਵਾ ਕੇ ਉਸ ਨੂੰ ਪੂਰ ਦਿੱਤਾ ਗਿਆ।

ਕੀ ਉਹ ‘ਸ਼ਹੀਦ’ ਸਨ?

ਹੁਣ 157 ਸਾਲ ਮਗਰੋਂ ਅੰਗਰੇਜ਼ੀ ਫ਼ੌਜ ਦੇ ਬਾਗ਼ੀ ਸਿਪਾਹੀਆਂ ਦੀਆਂ ਅਸਥੀਆਂ ਨੂੰ ਉਸ ਖੂਹ ਵਾਲੀ ਜਗਹ ਵਿਚੋਂ ਕੱਢਿਆ ਗਿਆ ਹੈ। ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਯਾਦਗਾਰ ਬਣਾਈ ਜਾਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਲੋਕਾਂ ਨੇ ਤਾਂ ਇਨ੍ਹਾਂ ਨੂੰ ‘ਸ਼ਹੀਦ’ ਵੀ ਕਿਹਾ ਹੈ। ‘ਸ਼ਹੀਦ’ ਉਹ ਹੁੰਦਾ ਹੈ ਜੋ ਕਿਸੇ ਨਿਸ਼ਾਨੇ ਵਾਸਤੇ ਆਪਣੀ ਜਾਨ ‘ਤੇ ਖੇਡ ਜਾਏ; ਉਹ ਨਿਸ਼ਾਨ ਭਾਵੇਂ ਸਿਆਸੀ ਆਜ਼ਾਦੀ ਹੋਵੇ ਜਾਂ ਧਾਰਮਿਕ ਜਾਂ ਕਿਸੇ ਲਹਿਰ ਵਿਚ ਜਾਂ ਕਿਸੇ ਅਸੂਲ ਵਾਸਤੇ। ਜੇ 1857 ਵਿਚ ਮਾਰੇ ਗਏ ਅੰਗਰੇਜ਼ੀ ਫ਼ੌਜ ਦੇ ਇਨ੍ਹਾਂ ਬਾਗ਼ੀ ਸਿਪਾਹੀਆਂ ਦੀ ਗੱਲ ਕੀਤੀ ਜਾਏ ਤਾਂ ਇਹ ਸ਼ਹੀਦ ਅਖਵਾਉਣ ਦੇ ਹੱਕਦਾਰ ਨਹੀਂ ਹਨ ਕਿਉਂ ਕਿ ਉਹ ਕਿਸੇ ਨਿਸ਼ਾਨੇ ਵਾਸਤੇ ਨਹੀਂ ਸਨ ਮਾਰੇ ਗਏ। ਉਹ ਤਾਂ ਗੁੱਸੇ ਵਿਚ ਆ ਕੇ ਦੋ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰਨ ਮਗਰੋਂ ਭੱਜੇ ਹੋਏ ਸਨ। ਹਾਂ ਇਹ ਮੰਨਿਆ ਜਾ ਸਕਦਾ ਹੈ ਕਿ ਫ਼ਰੈਡਰਿਕ ਕਰੀ (3 ਫ਼ਰਵਰੀ 1799 – 11 ਸਤੰਬਰ 1875), ਜੋ ਪਹਿਲਾਂ ਲਾਹੌਰ ਵਿਚ ਬ੍ਰਿਟਿਸ਼ ਰੈਜ਼ੀਡੈਂਟ ਵੀ ਰਿਹਾ ਸੀ ਅਤੇ 1857 ਵਿਚ ਉਹ ‘ਈਸਟ ਇੰਡੀਆ ਕੰਪਨੀ’ ਦਾ ਡਾਇਰੈਕਟਰ ਬਣਿਆ ਸੀ (ਅਤੇ ਇਸੇ ਸਾਲ ਹੀ ਇਸ ਦਾ ਚੇਅਰਮੈਨ ਵੀ ਚਣਿਆ ਗਿਆ ਸੀ), ਨੇ ਉਨ੍ਹਾਂ ਪੂਰਬੀ ਸਿਪਾਹੀਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਸੀ, ਜੋ ਜ਼ਿਆਦਤੀ ਸੀ। ਖ਼ੈਰ, ਕੁਝ ਵੀ ਹੋਵੇ ਉਹ ਕਿਸੇ ਤਰੀਕੇ ਨਾਲ ਵੀ ਸ਼ਹੀਦ ਨਹੀਂ ਅਖਵਾ ਸਕੇ ਹਾਂ ਬੇਰਹਿਮੀ ਨਾਲ ਮਾਰੇ ਗਏ ਹੋਣ ਕਰ ਕੇ ਉਨ੍ਹਾਂ ‘ਤੇ ਤਰਸ ਆਉਣਾ ਲਾਜ਼ਮੀ ਹੈ ਅਤੇ ਹਰ ਇਕ ਨੂੰ ਉਨ੍ਹਾਂ ਨਾਲ ਹਮਦਰਦੀ ਕਰਨੀ ਜ਼ਰੂਰ ਬਣਦੀ ਹੈ।

ਕੀ ਉਨ੍ਹਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ?

ਅੰਗਰੇਜ਼ ਸਰਕਾਰ ਦੇ ਸਾਰੇ ਦਸਤਵੇਜ਼ ਸਾਫ਼ ਦਸਦੇ ਹਨ ਕਿ ਅੰਗਰੇਜ਼ੀ ਫ਼ੌਜ ਦੇ ਇਹ ਸਿਪਾਹੀ ਉਸ ਫ਼ੌਜੀ ਕੰਪਨੀ ਵਿਚੋਂ ਹਨ ਜਿਸ ਨੇ 1845-46 ਵਿਚ ਪੰਜਾਬ ਨੂੰ ਗ਼ੁਲਾਮ ਬਣਾਉਣ ਵਾਸਤੇ ਜੰਗ ਵਿਚ ਹਿੱਸਾ ਪਾਇਆ ਸੀ। ਯਾਨਿ ਕਿ ਇਹ ਸਿਪਾਹੀ ਮੁਲਕ ਦੇ ਦੁਸ਼ਮਣ ਦੀ ਫ਼ੌਜ ਦਾ ਹਿੱਸਾ ਸਨ। ਸ਼ਰਮਨਾਕ ਸੀ 3 ਮਾਰਚ 2014 ਦੇ ਦਿਨ ਪੰਜ ਝੰਡੇ ਚੁੱਕ ਕੇ ਪੰਜ ਪਿਆਰਿਆਂ ਦੀ ਸ਼ਕਲ ਵਿਚ, ਅਰਦਾਸ ਕਰ ਕੇ ਇਨ੍ਹਾਂ ਲਾਸ਼ਾਂ ਨੂੰ ਕੱਢਣ ਵਾਸਤੇ ਅਰਦਾਸ ਕਰਨਾ। ਇਹ ਹਰਕਤ ਨਿਸ਼ਾਨ ਸਾਹਿਬ, ਗੁਰਦੁਆਰਾ, ਅਰਦਾਸ ਦੀ ਬੇਅਦਬੀ ਸੀ। ਤਵਾਰੀਖ਼ ਸਬੰਧੀ ਕਿਸੇ ਵੀ ਕਾਰਵਾਈ ਨੂੰ ਕਰਨ ਤੋਂ ਪਹਿਲਾਂ ਇਸ ਸਬੰਧੀ ਕਿਸੇ ਇਤਿਹਾਸਕਾਰ ਕੋਲੋਂ ਤਵਾਰੀਖ਼ ਦਾ ਪਤਾ ਕੀਤਾ ਜਾਣਾ ਚਾਹੀਦਾ ਸੀ। ਇਕ ਸੱਜਣ ਸੁਰਿੰਦਰ ਕੋਛਰ ਨੂੰ ਆਰਕਾਈਵਜ਼ ਵਿਚੋਂ ਪੰਜਾਬ ਵਿਚ ਮਾਰੇ ਗਏ ਲੋਕਾਂ ਦਾ ਇਸ਼ਾਰਾ ਕੀ ਮਿਲਿਆ, ਉਨ੍ਹਾਂ ਨੇ ਇਸ ਨੂੰ ਪੰਜਾਬ ਦੀ ਤਵਾਰੀਖ਼ ਬਣਾਉਣ ਵੱਲ ਟੁਰ ਪਏ। ਇਹ ਸਸਤੀ ਸ਼ੁਹਰਤ ਵਾਲੀ ਹਰਕਤ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੇ ਦੁਸ਼ਮਣ ਦੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਪੰਜਾਬ ਵਿਚ ਬਣਨੀ ਚਾਹੀਦੀ ਹੈ? ਜੇ ਜਵਾਬ ਹਾਂ ਵਿਚ ਹੈ ਤਾਂ ਬਿਆਸ ਦੇ ਕੰਡੇ ਮਾਰੇ ਗਏ ਸਿਕੰਦਰ ਦੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ; ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਦੁੱਰਾਨੀ ਦੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਬੰਦਾ ਸਿੰਘ ਬਹਾਦਰ ਦੀ ਫ਼ੌਜ ਨਾਲ ਲੜਨ ਵਾਲੇ ਹਿੰਦੂ ਸਿਪਾਹੀਆਂ (ਜੇ ਮੁਸਲਮਾਨਾਂ ਨੂੰ ਵਿਦੇਸ਼ੀ ਮੰਨਣਾ ਹੈ ਤਾਂ ਸੈਂਕੜੇ ਹਿੰਦੂ ਵੀ ਤਾਂ ਬੰਦਾ ਸਿੰਘ ਦੇ ਖ਼ਿਲਾਫ਼ ਲੜਦਿਆਂ ਮਰੇ ਸਨ) ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਗ਼ਦਾਰ ਡੋਗਰਿਆਂ ਧਿਆਨ ਸਿੰਹ, ਸੁਚੇਤ ਸਿੰਹ, ਹੀਰਾ ਸਿੰਹ ਤੇ ਪੰਡਤ ਜੱਲ੍ਹਾ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਉਂਞ ਤਾਂ ਜੇ ਗ਼ਦਾਰਾਂ ਦੀਆਂ ਯਾਦਗਾਰਾਂ ਬਣਾਉਣ ਅਤੇ ਉਨ੍ਹਾਂ ਦੇ ਬੁੱਤ ਲਾਉਣ ਦੀ ਗੱਲ ਚੱਲੀ ਹੈਟ ਥਾ ਲਾਲਾ ਹਰਦਿਆਲ (ਜੋ 1918 ਮਗਰੋਂ, ਛੇਤੀ ਹੀ, ਗ਼ਦਰ ਪਾਰਟੀ ਦਾ ਗ਼ਦਾਰ ਬਣ ਗਿਆ ਸੀ ਤੇ ਸ਼ੱਕੀ ਮੌਤ ਮਾਰਿਆ ਗਿਆ ਸੀ) ਦੀ ਯਾਦਗਾਰ ਵੀ ਬਣਾ ਦਿੱਤੀ ਜਾਣੀ ਚਾਹੀਦੀ ਹੈ। ਇਕ ਫ਼ਰਾਡ ਲਾਲਾ ਲਾਜਪਤ ਰਾਏ ਦਾ ਬੁਤ ਤਾਂ ਪਹਿਲਾਂ ਹੀ ਪਾਰਲੀਮੈਂਟ ਵਿਚ ਲਗ ਚੁਕਾ ਹੈ। ਬਬਰਾਂ ਅਤੇ ਗ਼ਦਰੀਆਂ ਹੱਥੋਂ ਮਾਰੇ ਗਏ ਟਾਊਟ ਵੀ ਤਾਂ ਭਾਰਤੀ ਹੀ ਸਨ; ਉਨ੍ਹਾਂ ਦੀ ਯਾਦਗਾਰ ਵੀ ਬਣ ਹੀ ਜਾਣੀ ਚਾਹੀਦੀ ਹੈ। ਇੰਞ ਹੀ ਇੰਞ ਹੀ ਗ਼ਦਰ ਲਹਿਰ ਨੂੰ ਖ਼ਤਮ ਕਰਨ ਵਾਲਾ ਕਿਰਪਾਲ ਸਿੰਘ, ਜਿਸ ਨੂੰ ਬਬਰਾਂ ਨੇ ਮਾਰ ਦਿੱਤਾ ਸੀ (ਉਹ ਵੀ ਭਾਰਤੀ ਸੀ) ਉਸ ਦੀ ਯਾਦਗਾਰ ਵੀ ਬਣ ਹੀ ਜਾਣੀ ਚਾਹੀਦੀ ਹੈ।

ਪਰ, ਦੂਜੇ ਪਾਸੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਨੌਰੰਗਾਬਾਦ ਵਿਚ ਬਾਬਾ ਬੀਰ ਸਿੰਘ, ਅਟਾਰੀ ਵਿਚ ਸ਼ਾਮ ਸਿੰਘ, ਆਦਮਪੁਰ ਵਿਚ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣਾਈ ਜਾਏ; ਹਾਲਾਂ ਕਿ ਉਹ ਤਾਂ ‘ਪੰਜਾਬ ਮੁਲਕ’ ਵਾਸਤੇ ਸ਼ਹੀਦ ਹੋਏ ਸਨ।

4 ਮਾਰਚ 2014 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਸੈਂਬਲੀ ਵਿਚ ਅੰਗਰੇਜ਼ੀ ਫ਼ੌਜ ਦੇ ਇਨ੍ਹਾਂ ਸਿਪਾਹੀਆਂ ਨੂੰ ਅਖੌਤੀ ਸ਼ਰਧਾਂਜਲੀ ਭੇਟ ਕਰਨ ਦੀ ਕਾਰਵਾਈ ਤਵਾਰੀਖ਼ ਨਾਲ ਇਕ ਮਜ਼ਾਕ ਸੀ। ਜੇ ਬਾਦਲ ਪੰਜਾਬ ਅਸੈਂਬਲੀ ਦਾ ਉਚੇਚਾ ਸੈਸ਼ਨ ਬੁਲਾ ਕੇ ਪਾਕਿਸਤਾਨੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਨੂੰ “ਕੌਮੀ ਸ਼ਹੀਦ” ਦਾ ਰੁਤਬਾ ਦੇ ਕੇ ਸ਼ਰਧਾਂਜਲੀ ਭੇਟ ਕਰਨ ਸਕਦਾ ਹੈ ਤਾਂ ਉਸ ਵਾਸਤੇ ਅਜਿਹੀ ਹਰਕਤ ਕੋਈ ਹੈਰਾਨੀ ਪੈਦਾ ਕਰਨ ਵਾਲੀ ਨਹੀਂ ਹੈ।

ਇਸ ਨੁਕਤੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਯਾਦਗਾਰ ਇਕ ਮੰਦਰ ਦੇ ਰੂਪ ਵਿਚ ਹੋਵੇ; ਇਹ ਵੀ ਸਹੀ ਨਹੀਂ ਹੈ; ਉਹ ਹਿੰਦੂ ਧਰਮ ਵਾਸਤੇ ਸ਼ਹੀਦ ਨਹੀਂ ਹੋਏ ਸਨ। ਦੂਜੇ ਪਾਸੇ ਅਜੇ ਤਕ ਮਾਰੇ ਗਏ ਇਨ੍ਹਾਂ ਸਿਪਾਹੀਆਂ ਦਾ ਇਹ ਪਤਾ ਨਹੀਂ ਲਗ ਸਕਿਆ ਕਿ ਕੀ ਉਹ ਬੰਗਾਲ ਦੇ ਸਨ ਜਾਂ ਯੂ.ਪੀ. ਦੇ ਜਾਂ ਕਿਸੇ ਹੋਰ ਸੂਬੇ ਦੇ; ਪਰ, ਜੇ ਕਰ ਇਨ੍ਹਾਂ ਨੂੰ ਭਾਰਤ ਸਰਕਾਰ ਨੇ ‘ਸ਼ਹੀਦ’ ਮੰਨਣਾ ਹੈ ਤਾਂ ਇਨ੍ਹਾਂ ਦੀ ਯਾਦਗਾਰ ਉਨ੍ਹਾਂ ਦੇ ਆਪਣੇ ਸੂਬੇ ਵਿਚ ਬਣਾਈ ਜਾ ਸਕਦੀ ਹੈ। ਭਾਰਤ ਸਰਕਾਰ ਦਾ ਫ਼ੈਸਲਾ ਕੁਝ ਵੀ ਹੋਵੇ, ਪਰ, ਪੰਜਾਬ ਵਿਚ ਪੰਜਾਬ ਨੂੰ ਗ਼ੁਲਾਮ ਕਰਨ ਵਾਲੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਬਣਾਉਣਾ ਪੰਜਾਬ ਨਾਲ ਜ਼ੁਲਮ ਤੇ ਪੰਜਾਬ ਦੀ ਤਵਾਰੀਖ਼ ਦਾ ਰੇਪ ਹੋਵੇਗਾ।

ਸਾਰਾਗੜ੍ਹੀ (1897) ਅਤੇ ਅਜਨਾਲਾ (1857) ਦੀਆਂ ਮੌਤਾਂ ਦਾ ਫ਼ਰਕ

ਇੱਥੇ ਇਹ ਸਵਾਲ ਉਠਾਇਆ ਜਾ ਸਕਦਾ ਹੈ ਕਿ ਜੇ 12 ਸਤੰਬਰ 1897 ਦੇ ਦਿਨ ਕੋਹਾਟ ਜ਼ਿਲ੍ਹੇ ਦੇ ਪਿੰਡ ਸਾਰਾਗੜ੍ਹੀ ਵਿਚ ਮਾਰੇ ਗਏ “36ਵੀ ਸਿੱਖ” ਰਜਮੰਟ ਦੇ 21 ਸਿੱਖਾਂ ਦੀ ਯਾਦ ਵਿਚ ਗੁਰਦੁਆਰੇ ਬਣਾਏ ਜਾ ਸਕਦੇ ਹਨ ਤਾਂ ਇਨ੍ਹਾਂ ਦੀ ਯਾਦਗਾਰ ਕਿਉਂ ਨਹੀਂ ਬਣ ਸਕਦੀ? ਕਿਉਂਕਿ ਸਾਰਾਗੜ੍ਹੀ ਦੇ ਸਿੱਖ ਫ਼ੌਜੀ ਵੀ ਤਾਂ ਬਰਤਾਨਵੀ ਸਰਕਾਰ ਦੇ ਤਨਖ਼ਾਹਦਾਰ ਨੌਕਰ ਸਨ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰਾਗੜ੍ਹੀ ਵਾਲੇ ਸਿੱਖਾਂ ਦੀ ਯਾਦਗਾਰ ਅੰਗਰੇਜ਼ਾਂ ਨੇ ਬਣਾਈ ਸੀ ਕਿਉਂਕਿ ਉਹ ਉਨ੍ਹਾਂ (ਅੰਗਰੇਜ਼ਾਂ) ਵਾਸਤੇ ਲੜੇ ਸਨ ਤੇ ਉਨ੍ਹਾਂ ਨੇ ਆਪਣੇ ਵਫ਼ਾਦਾਰ ਸਿਪਾਹੀਆਂ ਦੀ ਯਾਦਗਾਰ ਬਣਾਈ ਸੀ। ਦੂਜਾ, ਸਾਰਾਗੜ੍ਹੀ ਵਾਲੇ ਸਿੱਖ ਫ਼ੌਜੀ ਆਪਣੇ ਲੋਕਾਂ ਜਾਂ ਪੰਜਾਬ ਜਾਂ ਸਿੱਖਾਂ ਜਾਂ ਭਾਰਤ ਦੇ ਖ਼ਿਲਾਫ਼ ਨਹੀਂ ਲੜੇ ਸਨ। ਉਹ ਤਾਂ 10 ਹਜ਼ਾਰ ਧਾੜਵੀ ਓਰਕਜ਼ਈ ਪਖ਼ਤੂਨ ਅਫ਼ਗ਼ਾਨਾਂ ਤੋਂ ਆਪਣੇ ਆਪ ਨੂੰ ਤੇ ਆਪਣੀ ਚੌਕੀ ਨੂੰ ਬਚਾਉਣ ਵਾਸਤੇ ਲੜਦਿਆਂ, 450 ਅਫ਼ਗ਼ਾਨੀਆਂ ਨੂੰ ਮਾਰਨ ਮਗਰੋਂ, ਮਾਰੇ ਗਏ ਸਨ। ਉਹ ‘ਸਿੱਖ ਤਵਾਰੀਖ਼ ਦੇ ਸ਼ਹੀਦ’ ਨਹੀਂ ਸਨ ਬਲਕਿ ਉਹ ‘ਅੰਗਰੇਜ਼ ਹਕੂਮਤ ਦੇ ਸ਼ਹੀਦ’ ਸਨ। ਜੇ ਸਿੱਖ ਉਨ੍ਹਾਂ ਦਾ ਕੋਈ ਜ਼ਿਕਰ ਕਰਦੇ ਹਨ ਹਨ ਤਾਂ ਉਨ੍ਹਾਂ ਦੀ ਬਹਾਦਰੀ ਦੀ ਮਿਸਾਲ ਦੇਣ ਵਾਸਤੇ ਕਰਦੇ ਹਨ ਨਾ ਕਿ ਉਨ੍ਹਾਂ ਦੀ ਅੰਗਰੇਜ਼ਾਂ ਵਾਸਤੇ ਵਫ਼ਾਦਾਰੀ ਕਰ ਕੇ; ਫਿਰ ਸਿੱਖ ਕੌਮ ਉਨ੍ਹਾਂ ਦੀਆਂ ਮੌਤਾਂ ਨੂੰ ‘ਸ਼ਹੀਦੀ ਦਿਨ’ ਵਜੋਂ ਨਹੀਂ ਮਨਾਉਂਦੀ ਤੇ ਨਾ ਹੀ ਉਨ੍ਹਾਂ ਦੀ ਯਾਦ ਵਿਚ ਅੰਗਰੇਜ਼ਾਂ ਵੱਲੋਂ ਉਸਾਰੇ ਗੁਰਦੁਆਰੇ ਨੂੰ ‘ਸ਼ਹੀਦ ਗੰਜ’ ਕਿਹਾ ਜਾਂਦਾ ਹੈ। ਦੂਜੇ ਪਾਸੇ “26ਵੀਂ ਨੇਟਿਵ ਇਨਫ਼ੈਂਟਰੀ” ਦੇ ਪੂਰਬੀ ਸਿਪਾਹੀ ਨਾ ਤਾਂ ਲੜ ਕੇ ਮਰੇ ਸਨ, ਨਾ ਉਹ ਬਹਾਦਰੀ ਦੀ ਮਿਸਾਲ ਸਨ ਤੇ ਨਾ ਕਿਸੇ ਨਿਸ਼ਾਨੇ ਵਾਸਤੇ ਮਰੇ ਸਨ। ਇਸ ਕਰ ਕੇ ਇਨ੍ਹਾਂ ਦੋਹਾਂ ਮਿਸਾਲਾਂ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ।

ਪੰਜਾਬ ਦੇ ਕੌਮੀ ਗ਼ਦਾਰਾਂ ਦਾ ਰੋਲ

ਲਕਸ਼ਮੀ ਕਾਂਤਾ ਚਾਵਲਾ, ਕੁਝ ਜਾਅਲੀ ਜਿਹੇ ਕਮਿਊਨਿਟ (ਸੱਚੇ ਕਮਿਊਨਿਸਟ ਨਹੀਂ) ਤੇ ਕੁਝ ਬੇਸਮਝ ਲੋਕਾਂ ਨੇ ਹਰ ਉਹ ਗੱਲ ਜਿਸ ਵਿਚ ਪੰਜਾਬ ਦਾ ਹਿਤ ਜਾਂ ਸਿੱਖਾਂ ਦਾ ਹਿਤ ਸ਼ਾਮਿਲ ਹੈ ਜਾਂ ਜਿਸ ਦਾ ਪੰਜਾਬ ਦੀ ਕੌਮੀਅਤ ਨਾਲ ਸਬੰਧ ਹੈ, ਦੀ ਮੁਖ਼ਾਲਫ਼ਤ ਕਰਨੀ ਹੁੰਦੀ ਹੈ। ਇਨ੍ਹਾਂ ਵਾਸਤੇ ਅਸੂਲ, ਦਲੀਲ, ਕਾਰਨ ਸੋਚਣ ਦੀ ਕੋਈ ਲੋੜ ਨਹੀਂ; ਇਨ੍ਹਾਂ ਦਾ ਤਾਂ ਇਹੀ ਕੰਮ ਹੈ ਕਿ ਜਿਸ ਗੱਲ ਦਾ ਸਿੱਖ ਵਿਰੋਧ ਕਰਦੇ ਹਨ ਉਸ ਦੀ ਹਿਮਾਇਤ ਕਰੋ ਅਤੇ ਜਿਸ ਦੀ ਸਿੱਖ ਮੰਗ ਕਰਦੇ ਹਨ ਉਸ ਦਾ ਵਿਰੋਧ ਕਰੋ।ਇਹ ਇਨ੍ਹਾਂ ਦੀ ਬੇਅਸੂਲ਼ੀ ਫ਼ਿਤਰਤ ਦਾ ਹਿੱਸਾ ਹੈ। ਉਨ੍ਹਾਂ ਦੀ ਇਹ ਸੋਚ ‘ਪੰਜਾਬੀ ਕੌਮੀਅਤ ਨਾਲ ਗ਼ਦਾਰੀ’ ਵਿਚੋਂ ਪੈਦਾ ਹੋਈ ਹੈ। ਇੰਞ ਹੀ ਜੇ ਕਰ ਕੋਈ ਸ਼ਖ਼ਸ ਪੰਜਾਬੀ ਕੌਮੀਅਤ ਦੀ ਗੱਲ ਕਰੇ ਤਾਂ ਇਨ੍ਹਾਂ ਨੂੰ ਸੱਤੀਂ ਕਪੜੀਂ ਅੱਗ ਲਗ ਜਾਂਦੀ ਹੈ ਤੇ ਇਹ ਇਸ ਨੂੰ ਫ਼ਿਰਕਾਪ੍ਰਸਤੀ, ਵੱਖਵਾਦ, ਦਹਿਸ਼ਤਵਾਦ ਵਗ਼ੈਰਾ ਦਾ ਨਾਂ ਦੇ ਦੇਂਦੇ ਹਨ ਪਰ ਜਦ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ ਜਾਂ ਰਾਜ ਠਾਕਰੇ ਗ਼ੈਰ ਮਰਹੱਟਿਆਂ (ਮਹਾਂਰਾਸ਼ਟਰੀਆਂ) ਜਾਂ ਗ਼ੈਰ ਹਿੰਦੂਆਂ ਦੇ ਖ਼ਿਲਾਫ਼ ਬੋਲਦੇ ਹਨ ਤਾਂ ਇਨ੍ਹਾਂ ਦੀ ਜ਼ਬਾਨ ਨੂੰ ਲਕਵਾ ਮਾਰ ਜਾਂਦਾ ਹੈ; ਜਦ ਨਰੇਂਦਰ ਮੋਦੀ ਸਿੱਖਾਂ ਜਾਂ ਗ਼ੈਰ ਗੁਜਰਾਤੀਆਂ ਨੂੰ ਸੂਬੇ ਵਿਚੋਂ ਬੇਦਖ਼ਲ ਕਰਨ ਦੀ ਗੱਲ ਕਰਦਾ ਹੈ ਤਾਂ ਇਨ੍ਹਾਂ ਦੀ ਜ਼ਬਾਨ ਨੂੰ ਤਾਲਾ ਵੱਜ ਜਾਂਦਾ ਹੈ; ਉਦੋਂ ਇਨ੍ਹਾਂ ਨੂੰ ਅਖੌਤੀ ‘ਨੈਸ਼ਨਲਿਜ਼ਮ’ ਯਾਦ ਨਹੀਂ ਆਉਂਦਾ। ਇਸ ਦਾ ਮਤਲਬ ਸਾਫ਼ ਹੈ ਕਿ ਇਨ੍ਹਾਂ ਦੀ ਮਾਨਸਿਕਤਾ ਵਿਚ ਤੇ ਇਨ੍ਹਾਂ ਦੇ ਖ਼ੂਨ ਵਿਚ ‘ਨੈਸ਼ਨਲਿਜ਼ਮ’ ਨਹੀਂ ਬਲਕਿ ‘ਪੰਜਾਬੀ ਕੌਮ ਨਾਲ ਗ਼ਦਾਰੀ’ ਦਾ ਬੋਲ ਬਾਲਾ ਹੈ।

ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ
ਪਾਲ ਸਿੰਘ ਪੁਰੇਵਾਲ ਦੇ (ਅਖੌਤੀ) ਨਾਨਕਸ਼ਾਹੀ ਕੈਲੰਡਰ ਬਾਰੇ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਮੈਂ ਹੈਰਾਨ ਹਾਂ ਕਿ ਇਸ ਦੇ ਹਿਮਾਇਤੀਆਂ ਵਿਚੋਂ 99% ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕੀ ਹੈ। ਉਨ੍ਹਾਂ ਨੂੰ ਦੋ ਹੀ ਵੱਡੇ ਭਰਮ ਪਾਏ ਹੋਏ ਹਨ ਕਿ: 1. ਇਹ ਸਿੱਖਾਂ ਦੀ ਅਡਰੀ ਪਛਾਣ ਦਾ ਚਿੰਨ੍ਹ (ਪ੍ਰਤੀਕ) ਹੈ ਅਤੇ 2. ਇਹ ਗੁਰਪੁਰਬਾਂ ਨੂੰ ਇਕਸਾਰ ਕਰਦਾ ਹੈ (ਦਰਅਸਲ ਸਿਰਫ਼ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁਰਬ ਸਾਲ ਵਿਚ ਦੋ ਵਾਰ ਜਾਂ ਬਿਲਕੁਲ ਨਾ ਆਉਣ ਦਾ ਰੌਲਾ)। ਪਰ ਇਹ ਸਾਰਾ ਡਰਾਮਾ ਹੀ ਹੈ। ਇਸ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਮੇਰਾ ਚੈਲੰਜ ਹੈ ਕਿ ਕੋਈ ਇਹ ਸਾਬਿਤ ਕਰ ਕੇ ਦਿਖਾਵੇ ਕਿ ਇਸ ਕੈਲੰਡਰ ਦਾ ਸਿੱਖੀ ਨਾਲ ਜ਼ਰਾ ਮਾਸਾ ਵੀ ਸਬੰਧ ਹੈ। ਮੈਂ ਇਸ ਕੈਲੰਡਰ ਬਾਰੇ ਹੇਠ ਲਿਖੇ ਸਵਾਲ ਪੁੱਛੇ ਹਨ ਪਰ ਕਿਸੇ ਕੈਲੰਡਰ ਹਿਮਾਇਤੀ ਕੋਲ ਇਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਮੈਂ ਹੁਣ ਫਿਰ ਚੈਲੰਜ ਕਰਦਾ ਹਾਂ ਕਿ ਇਹ ਸਾਰੇ ਰਲ ਕੇ ਹੀ ਇਨ੍ਹਾਂ ਦਾ ਜਵਾਬ ਦੇ ਲੈਣ; ਪਰ ਜਵਾਬ ਸਿੱਧਾ ਪਧਰਾ ਦੇਣ ਨਾ ਕਿ ਇਧਰ ਉਧਰ ਦੀਆਂ ਮਾਰਨ।

1. ਇਸ ਕੈਲੰਡਰ ਵਿਚ ਵੀ ਬਿਕਰਮੀ ਅਤੇ (ਭਾਰਤ ਸਰਕਾਰ ਦੇ) ਸਾਕਾ/ਸ਼ਕ ਸੰਮਤ ਦੇ ਬਾਰਾਂ ਮਹੀਨੇ ਚੇਤਰ ਤੋਂ ਫੱਗਣ ਤਕ ਹਨ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ?

2. ਬਿਕਰਮੀ ਅਤੇ ਸਾਕਾ ਸੰਮਤ ਵਾਂਙ ਇਸ ਦਾ ਨਵਾਂ ਸਾਲ ਵੀ ਚੇਤ ਵਦੀ ਪਹਿਲੀ ਜਾਂ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ; ਪਹਿਲੀ ਵਿਸਾਖ (ਜਾਂ ਕਿਸੇ ਹੋਰ ਮਹੀਨੇ) ਤੋਂ ਨਹੀਂ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ? ਜੇ ਇਹ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੈ ਤਾਂ ਇਹ ਕਤਕ ਤੋਂ ਸ਼ੁਰੂ ਹੋਣਾ ਚਾਹੀਦਾ ਹੈ (ਚਲੋ ਜੇ ਪੁਰੇਵਾਲ ਜੀ ਵਿਸਾਖ ਦਾ ਜਨਮ ਮੰਨਦੇ ਹਨ ਤਾਂ ਫਿਰ ਵਿਸਾਖ ਤੋਂ ਸ਼ੁਰੂ ਹੋਣਾ ਚਾਹੀਦਾ ਹੈ)।

3. ਪਾਲ ਸਿੰਘ ਦੇ ਬਣਾਏ ਕੈਲੰਡਰ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ ਵੀ ਬਿਕਰਮੀ ਤੇ ਸ਼ੱਕ ਸੰਮਤ ਦੇ ਕੈਲੰਡਰ ਵਾਂਗ ਦਿਤੀਆਂ ਹੋਈਆਂ ਹਨ (ਪੁਰੇਵਾਲ ਦਾ ਕੈਲੰਡਰ ਸੱਕ ਸੰਮਤ ਦੀ ਨਕਲ ਵਰਗਾ ਹੀ ਹੈ; ਉਸ ਨੇ ਉਸ ਦੀਆਂ ਸੰਗਰਾਂਦਾਂ ਵਿਚ 13-15 ਦਿਨ ਦਾ ਫ਼ਰਕ ਪਾ ਕੇ ਆਪਣੀਆਂ ਸੰਗਰਾਂਦਾਂ ਘੜ ਲਈਆਂ ਹਨ)। ਦੂਜਾ, ਕੀ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ ਸਿੱਖਾਂ ਦੇ ਤਿਉਹਾਰ ਹਨ? ਦਰਅਸਲ, ਇਹ ਕਰ ਕੇ ਪੁਰੇਵਾਲ ਦੇ ਕੈਲੰਡਰ ਨੇ ਬ੍ਰਾਹਮਣਵਾਦੀ ਦਿਹਾੜਿਆਂ (ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ) ‘ਤੇ ਪੱਕੀ ਮੋਹਰ ਲਾ ਕੇ ਇਸ ਪੰਥ ਨੂੰ ਪੱਗਾਂ ਵਾਲੇ ਬ੍ਰਾਹਮਣਵਾਦੀਆਂ ਦਾ ਧਰਮ ਬਣਾ ਦਿਤਾ। ਮੈਂ ਇਸੇ ਕਰ ਕੇ ਇਸ ਨੂੰ ਬ੍ਰਾਹਮਣਵਾਦੀ ਕੈਲੰਡਰ ਕਹਿੰਦਾ ਹਾਂ। 28 ਮਾਰਚ 2003 ਵਾਲੀ ਮੀਟਿੰਗ ਵਿਚ ਇਸ ਨੂੰ ਸਰਬਸੰਤੀ ਨਾਲ ਪਾਸ ਕੀਤੇ ਜਾਣ ਦਾ ਗ਼ਲਤ ਦਾਅਵਾ ਕੀਤਾ ਗਿਆ ਹੈ; ਇਸ ਵਿਚ ਪਾਸ ਨਹੀਂ ਕੀਤਾ ਗਿਆ ਸੀ, ਵਿਚਾਰਿਆ ਗਿਆ ਸੀ। ਇਸ ਮੀਟਿੰਗ ਵਿਚ ਇਸ ਦਾ ਵਿਰੋਧ ਸਿਰਫ਼ ਮੈਂ ਹੀ ਨਹੀਂ ਕੀਤਾ ਸੀ ਬਲਕਿ ਕੇਵਲ ਸਿੰਘ ਗੰਥੀ, ਜਸਵਿੰਦਰ ਸਿੰਘ ਐਡਵੋਕੇਟ, ਤਰਸੇਮ ਸਿੰਘ ਦਿੱਲੀ ਤੇ ਕਈ ਮਿਸ਼ਨਰੀਆਂ ਨੇ ਵੀ ਵਿਰੋਧ ਕੀਤਾ ਸੀ ਤੇ ਉਸ ਮੀਟਿੰਗ ਵਿਚ ਹੀ ਮੈਂ ਇਸ ਕੈਲੰਡਰ ਨੂੰ ਬ੍ਰਾਹਮਣੀ ਸਾਜ਼ਿਸ਼ ਕਿਹਾ ਸੀ। ਉਸ ਵੇਲੇ ਦੀ ਵੀਡੀਓ ਬਣੀ ਸੀ ਜੋ ਦੇਖੀ ਜਾ ਸਕਦੀ ਹੈ।

4. ਇਸ ਕੈਲੰਡਰ ਦਾ ਆਧਾਰ 1999 ਹੈ ਤੇ 1469 (ਗੁਰੂ ਨਾਨਕ ਸਾਹਿਬ ਦਾ ਜਨਮ ਵਰ੍ਹਾ) ਨਹੀਂ, 1699 (ਖਾਲਸਾ ਪਰਗਟ ਵਰ੍ਹਾ) ਵੀ ਨਹੀਂ ਸੋ ਇਸ ਦਾ ਨਾਂ ‘ਨਾਨਕਸ਼ਾਹੀ ਕੈਲੰਡਰ’ ਗ਼ਲਤ ਹੈ; ਇਸ ਨੂੰ ‘1999-ਸ਼ਾਹੀ’ ਜਾਂ ‘ਪੁਰੇਵਾਲ-ਸ਼ਾਹੀ’ ਕੈਲੰਡਰ ਜ਼ਰੂਰ ਕਿਹਾ ਜਾ ਸਕਦਾ ਹੈ। 1469 ਦੀ ਜਗਹ 1999 ਨੂੰ ਅਧਾਰ ਮੰਨਣ ਦਾ ਮਤਲਬ 330 ਸਾਲ ਦੀ ਤਵਾਰੀਖ਼ ਨੂੰ ਨਜ਼ਰ-ਅੰਦਾਜ਼, ਬਲਕਿ ਰੱਦ ਕਰਨਾ ਹੈ।

5. ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਕੈਲੰਡਰ ਕੈਲੰਡਰ ਗੁਰੂ ਗ੍ਰੰਥ ਸਾਹਿਬ ਵਿਚਲੇ ਕੈਲੰਡਰ ‘ਤੇ ਅਧਾਰਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲਾ ‘ਬਾਰਹ ਮਾਹ’ ਕੈਲੰਡਰ ਨਹੀਂ ਬਲਕਿ ਬਿਕਰਮੀ ਕੈਲੰਡਰ ਦੇ ਆਧਾਰ ਵਾਲਾ ਕਾਵਿ ਰੂਪ ਹੈ। ਦੂਜਾ ਜੇ ਉਸ ਨੂੰ ਅਧਾਰ ਮੰਨਣਾ ਹੈ ਤਾਂ ਵੀ ਪੁਰੇਵਾਲ ਦੇ ਕੈਲੰਡਰ ਦੇ ਮਹੀਨਿਆਂ ਦੇ 12 ਵਿਚੋਂ 6 ਨਾਂ ਗੁਰੂ ਗ੍ਰੰਥ ਸਾਹਿਬ ਵਿਚਲੇ ਕੈਲੰਡਰ ਵਾਲੇ ਨਹੀਂ ਹਨ। ਇਹ ਵੀ ਖਿਆਲ ਰਹੇ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ‘ਬਾਰਹ ਮਾਹ’ ਵਿਚ ਜਿਨ੍ਹਾਂ ਰੁਤਾਂ ਦਾ ਜ਼ਿਕਰ ਕੀਤਾ ਗਿਆ ਹੈ (ੳ) ਉਹ ਸਾਰੀ ਦੁਨੀਆਂ ਵਿਚ ਇਕ ਸਾਰ ਨਹੀਂ ਹਨ। ‘ਅਸਾੜ ਤਪੰਦਾ…’ ਅਤੇ ‘ਪੋਖੁ ਤੁਖਾਰ…’ ਪੰਜਾਬ ਦਾ ਮੌਸਮ ਹਨ। ਇਹ ਰੁੱਤਾਂ ਯੂਰਪ, ਅਫ਼ਰੀਕਾ, ਅਮਰੀਕਾ ਤੇ ਅਸਟਰੇਲੀਆ ਵਿਚ ਇੰਞ ਨਹੀਂ ਹਨ ਅਤੇ (ਅ) ਉਂਞ ਗਲੋਬਲ ਵਾਰਮਿੰਗ ਕਾਰਨ ਪੰਜਾਬ ਵਿਚ ਵੀ ਮੌਸਮ ‘ਬਾਰਹ ਮਾਹ’ ਵਾਲਾ ਨਹੀਂ ਰਿਹਾ ਤੇ ਅੱਗੋਂ ਹੋਰ ਵੀ ਬਦਲ ਜਾਣਾ ਹੈ। ਪੰਜਾਬ ਵਿਚ ਵੀ ਸ਼ਾਇਦ ਹਰ ਸਾਲ ਸਨੋਅ (ਬਰਫ਼) ਵੀ ਪਿਆ ਕਰੇਗੀ।

6. ਇਹ ਗੱਲ ਗ਼ਲਤ ਹੈ ਕਿ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਹੈ। ਕੁਝ ਲੋਕ ਇਸ ਨੂੰ ਹਿੰਦੂ ਕੈਲੰਡਰ ਕਹਿਣ ਦੀ ਗ਼ਲਤੀ ਕਰਦੇ ਹਨ। ਇਹ ਕੈਲੰਡਰ ਰਾਜਾ ਬਿਕਰਮ ਤੋਂ ਚੱਲਿਆ ਸੀ ਜੋ ਹਿੰਦੂ ਨਹੀਂ ਸੀ। ਹਿੰਦੂ ਧਰਮ ਦਾ ਅਸਲ ਮੁਢ ਤਾਂ ਬਹੁਤ ਬਾਅਦ ਵਿਚ ਬੱਝਾ ਸੀ। ਇਹ ਤਾਂ ਬ੍ਰਾਹਮਣਾਂ ਨੇ ਉਸ ਕਾਲ ਦੇ ਵੈਸ਼ਨੋ ਮੱਤ ਤੇ ਸ਼ੈਵ ਮੱਤ (ਅਤੇ ਹੋਰ ਕਈ ਮੱਤਾਂ ਨੂੰ ਇਕੱਠਾ ਕਰਕੇ) ਹਿੰਦੂ ਧਰਮ ਬਣਾ ਦਿੱਤਾ ਹੈ।

7.  ਫਿਰ ਇਹ ਵੀ ਗ਼ਲਤ ਹੈ ਕਿ ਇਸ ਨੂੰ ਬ੍ਰਾਹਮਣ ਬਣਾਉਂਦੇ ਹਨ। ਇਹ ਤਾਂ ਚੰਨ ‘ਤੇ ਅਧਾਰਤ ਕੈਲੰਡਰ ਹੈ। ਇਸ ਦੀਆਂ ਅਗਲੇ 300 ਸਾਲ ਤਕ (2300 ਸਮੇਂ ਤਕ) ਦੀਆਂ ਤਾਰੀਖ਼ਾਂ ਕੈਂਬਰਿਜ ਯੂਨੀਵਰਸਿਟੀ ਨੇ ਕਈ ਚਿਰ ਪਹਿਲਾਂ ਹੀ ਛਾਪ ਦਿੱਤੀਆਂ ਸਨ (ਉਹ ਤਾਰੀਖ਼ਾਂ ਕੱਢਣ ਵਾਲੇ ਬ੍ਰਾਹਮਣ ਨਹੀਂ ਹਨ)। ਇਹ ਕਿਤਾਬ 2002 ਵਿਚ ਛਪੀ ਸੀ।

8. ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਰੇਵਾਲ ਦੇ ਕੈਲੰਡਰ ਹੇਠ ਗੁਰਪੁਰਬਾਂ ਦੇ ‘ਪੱਕੇ’ ਦਿਨ ਨੀਅਤ ਹੋ ਜਾਣਗੇ। ਮੇਰਾ ਇਤਰਾਜ਼ ਸੀ (ਤੇ ਹੈ) ਕਿ ਇਸ ਨਾਲ ਕੀ ਫ਼ਰਕ ਪੈਂਦਾ ਹੈ? ਬਾਕੀ ਧਰਮਾਂ ਵਿਚ ਧਾਰਮਿਕ ਦਿਹਾੜੇ ਚੰਨ ਦੇ ਕੈਲੰਡਰ ‘ਤੇ ਅਧਾਰਤ ਹਨ; ਅਤੇ ਜੇ ਈਦ, ਗੁਡ ਫ਼ਰਾਈ ਡੇਅ ਤੇ ਕਈ ਹੋਰ ਦਿਨ ਹਰ ਸਾਲ ਵੱਖ-ਵੱਖ ਦਿਨ ‘ਤੇ ਆਉਂਦੇ ਹਨ ਤਾਂ ਸਿੱਖਾਂ ਨੂੰ ਚੰਨ ਦੇ ਅਧਾਰ ਵਾਲੇ ਬਿਕਰਮੀ ਕੇਲੰਡਰ ਹੇਠ ਮਨਾਉਣ ਨਾਲ ਕੀ ਫ਼ਰਕ ਪੈਂਦਾ ਹੈ? ਦੂਜਾ ਸਾਨੂੰ ਹਰ ਸਾਲ ਅਗਲਾ ਪੁਰਬ ਕਦੋਂ ਹੈ ਉਡੀਕਣ ਦਾ ਕੋਈ ਮਸਲਾ ਨਹੀਂ ਕਿਉਂਕਿ ਕੇਂਬਰਿਜ ਯੂਨੀਵਰਸਿਟੀ ਦੀ ਕਿਤਾਬ ਵਿਚ ਸੰਨ 2300 ਸਾਲ ਤਕ ਦੇ ਦਿਨ ਤਾਂ ਪਹਿਲਾਂ ਹੀ ਦੱਸੇ ਹੋਏ ਹਨ।

9. ਇਹ ਕਿਹਾ ਜਾ ਰਿਹਾ ਹੈ ਕਿ “ਕੈਲੰਡਰ ਦਾ ਮੁੱਦਾਅ ਇਤਿਹਾਸ ਨਹੀਂ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਹੈ” (ਉਨ੍ਹਾਂ ਦਾ ਅਸਲ ਮਤਲਬ ਤ ਇਹ ਹੈ ਕਿ ਮੈਂ ਇਤਿਹਾਸਕਾਰ ਹਾਂ ਤੇ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਮਾਹਿਰ ਨਹੀਂ ਤੇ ਮੈਂ ਕੈਲੰਡਰ ਦੇ ਮਸਲੇ ‘ਤੇ ਚੁਪ ਰਹਾਂ। ਪਰ ਕੀ ਇਹ ਦੱਸਣ ਦੀ ਖੇਚਲ ਕਰਨਗੇ ਕਿ ਇਸ ਕੈਲੰਡਰ ਵਾਸਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਕਮੇਟੀ ਡਾ: ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਬਣਾਈ ਸੀ ਕੀ ਉਸ ਵਿਚ ਇਕ ਵੀ ਬੰਦਾ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਜਾਣੂ ਸੀ?)। ਖ਼ੈਰ ਕੋਈ ਨਹੀਂ ਇਸ ਢੁੱਚਰ ਦਾ ਜਵਾਬ ਉਲਟਾ ਇਸ ਸਵਾਲ ਵਿਚ ਹੈ ਕਿ ਹੈ ਕਿ “ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਸਿੱਖ ਫ਼ਲਸਫ਼ੇ ਨਾਲ ਕੀ ਸਬੰਧ ਹੈ?” ਗੱਲ ਤਾਂ ਕੈਲੰਡਰ ਦੇ ਸਿੱਖੀ ਨਾਲ ਸਬੰਧ ਦੀ ਚਲ ਰਹੀ ਹੈ।

10. ਇਕ ਹੋਰ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਉਨ੍ਹਾਂ ਦੀ ਦਲੀਲ ਦਾ ਆਧਾਰ ਹੈ ਕਿ ਦਿਨ 24 ਘੰਟੇ ਨਹੀਂ ਬਲ ਕਿ 23 ਘੰਟੇ 56 ਮਿੰਟ ਅਤੇ 4.1 ਸਕਿੰਟ ਦਾ ਹੁੰਦਾ ਹੈ। ਪੁਰੇਵਾਲ ਜੀ ਤਾਂ ਸ਼ਾਇਦ ਜਾਣਦੇ ਹੀ ਹੋਣਗੇ (ਪਰ, ਉਨ੍ਹਾਂ ਦੇ ਹਿਮਾਇਤੀਆਂ ਵਿਚੋਂ ਸ਼ਾਇਦ ਇਕ ਜਾਂ ਦੋ ਜਣਿਆਂ ਨੂੰ ਵੀ ਪਤਾ ਨਹੀਂ ਹੋਣਾ) ਕਿ ਕਦੇ ਦਿਨ 24 ਘੰਟੇ ਨਹੀਂ ਬਲਕਿ 21 ਘੰਟੇ ਦਾ, ਅਤੇ ਸਾਲ 365 ਨਹੀਂ ਬਲ ਕਿ 410 ਦਿਨ ਦਾ, ਹੁੰਦਾ ਸੀ। ਇਸ ਦਾ ਕਾਰਨ ਇਹ ਹੈ ਕਿ ਗਲੋਬ (ਧਰਤੀ) ਦੀ ਚਾਲ ਘਟਦੀ ਜਾ ਰਹੀ ਹੈ ਅਤੇ ਕੁਝ ਸੌ/ਹਜ਼ਾਰ ਸਾਲ ਮਗਰੋਂ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਹੋ ਜਾਵੇਗਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਰਹਿ ਜਾਵੇਗਾ। ਫ਼ਿਰ, ਉਦੋਂ ਸਾਰੇ ਕੈਲੰਡਰ ਫੇਲ੍ਹ ਹੋ ਜਾਣਗੇ; ਪੁਰੇਵਾਲ ਦਾ ਕੈਲੰਡਰ ਵੀ ਫੇਲ੍ਹ ਹੋ ਜਾਵੇਗਾ। ਧਰਤੀ ਦੀ ਹਾਲਤ, ਗਤੀ, ਚਾਲ, ਭਵਿੱਖ ਬਾਰੇ ਕੋਈ ਸ਼ਖ਼ਸ ਪੇਸ਼ੀਨਗੋਈ (ਭਵਿੱਖਬਾਣੀ) ਨਹੀਂ ਕਰ ਸਕਦਾ। {ਹਾਂ ਭਾਰਤ ਦੇ ਸਾਧੂ, ਜੋਤਸ਼ੀ, ਬ੍ਰਹਮਗਿਆਨੀ, ਬਾਬੇ ਜ਼ਰੂਰ ਕਰ ਸਕਦੇ ਹਨ (ਹਾ ਹਾ ਹਾ)।}

11. ਇਸ ਦੇ ਨਾਲ ਪੁਰੇਵਾਲ ਜੀ ਦੇ ਹਿਮਾਇਤੀਆਂ ‘ਤੇ ਸਵਾਲ ਇਹ ਵੀ ਹੈ ਕਿ ਮਿੰਟਾਂ, ਸਕਿੰਟਾਂ, ਮਹੂਰਤ, ਸਮਾਂ, ਘੜੀ, ਪਲ ਦੀ ਸਿੱਖੀ ਵਿਚ ਕੋਈ ਅਹਮੀਅਤ ਨਹੀਂ। ਫਿਰ ਜੇ ਵਿਸਾਖ ਦਸੰਬਰ ਵਿਚ ਆਵੇਗੀ ਤਾਂ ਇਸ ਨਾਲ ਸਿੱਖੀ ਫ਼ਿਲਾਸਫ਼ੀ ਨੂੰ ਕੀ ਫ਼ਰਕ ਪਵੇਗਾ?ਫਿਰ, ਕੀ ਪੁਰੇਵਾਲ ਜੀ ਦੱਸਣਗੇ ਕਿ ਜੇ ਵਿਸਾਖ ਗਰਮੀਆਂ ਵਿਚ ਨਾ ਆਵੇ ਤੇ ਸਰਦੀਆਂ ਵਿਚ ਆਵੇ ਤਾਂ ਕੀ ਇਸ ਨਾਲ ਸਿੱਖ ਫ਼ਿਲਾਸਫ਼ੀ ਨੂੰ ਕੋਈ ਫ਼ਰਕ ਪੈਂਦਾ ਹੈ ਜਾਂ ਗੁਰਬਾਣੀ ਦੀ ਕੋਈ ਤੁਕ ਝੂਠੀ ਪੈ ਜਾਂਦੀ ਹੈ? ਉਂਞ ਸੱਜਣੋ, ਅਸਟਰੇਲੀਆ ਵਿਚ ਵਿਸਾਖੀ ਦੇ ਮੌਕੇ ‘ਤੇ ਬਰਫ਼ ਪੈਂਦੀ ਹੈ। ਯੂਰਪ ਵਿਚ ਵੀ ਬਹੁਤ ਜਗਹ ‘ਤੇ ਵਿਸਾਖੀ ਗੁਰੂ ਗ੍ਰੰਥ ਸਾਹਿਬ ਨਾਲੋਂ ਵਖਰੀ ਹੈ।

12. ਇਹ “ਵੱਡੀ ਗੱਪ” ਮਾਰੀ ਜਾ ਰਹੀ ਹੈ ਕਿ ਇਹ ਕੈਲੰਡਰ “ਸਿੱਖਾਂ ਦੀ ਵਖਰੀ ਪਛਾਣ” ਦਾ ਚਿੰਨ੍ਹ ਹੈ। ਵਾਹ ਬਈ ਵਾਹ! ਮੈਨੂੰ ਇਹ ਗੱਲ ਹੁਣ ਪਤਾ ਲੱਗੀ ਹੈ ਕਿ ਸਿੱਖੀ ਦੀ ਅਡਰੀ ਪਛਾਣ ਤਾਂ ਪੁਰੇਵਾਲ ਜੀ ਨੇ ਹੀ ਕਾਇਮ ਕੀਤੀ ਹੈ ਅਤੇ ਇਹ ਉਨ੍ਹਾਂ ਦੇ ਕੈਲਲ਼ਡਰ ਕਰ ਕੇ ਹੈ। ਯਾਨਿ, ਜੇ ਇਹ ਕੈਲੰਡਰ ਨਹੀਂ ਰਹਿੰਦਾ ਤਾਂ ਸਿੱਖਾਂ ਦੀ ਅਡਰੀ ਹਸਤੀ ਖ਼ਤਮ ਹੋ ਜਾਂਦੀ ਹੈ। ਫਿਰ ਤਾਂ, ਭਾਈ, ਪੁਰੇਵਾਲ ਹੀ ‘ਅਸਲ ਗੁਰੂ’ ਹੋਇਆ ਜਿਸ ਨੇ ਸਿੱਖੀ ਦੀ ਅਡਰੀ ਪਛਾਣ ਕਾਇਮ ਕੀਤੀ ਹੈ। ਚਲੋ ਉਨ੍ਹਾਂ ਨੂੰ ਘਟੋ-ਘਟ ਯਾਰ੍ਹਵਾਂ ਗੁਰੂ ਹੀ ਮੰਨ ਲਓ! ਕਿਉਂ ਕਿ ਪੁਰੇਵਾਲ ਦੇ ਕੈਲੰਡਰ ਤੋਂ ਪਹਿਲਾਂ ਸਿੱਖਾਂ ਤੇ ਸਿੱਖੀ ਦੀ ਅਡਰੀ ਪਛਾਣ ਹੀ ਕੋਈ ਨਹੀਂ ਸੀ!! ਦਸ ਗੁਰੂ ਸਾਹਿਬ ਵੀ ਸਿੱਖੀ ਦੀ ਲਾਸਾਨੀ, ਅਡਰੀ, ਵਿੱਲਖਣ ਪਛਾਣ ਕਾਇਮ ਨਹੀਂ ਸਨ ਕਰ ਸਕੇ। ਮੈਂ ਤਾਂ ਸਮਝਦਾ ਸੀ ਕਿ ਸਿੱਖਾਂ ਦੀ ਅਡਰੀ ਪਛਾਣ ਉਨ੍ਹਾਂ ਦੇ ਕੇਸ-ਦਾੜ੍ਹੀ-ਮੁੱਛਾਂ, ਦਸਤਾਰ, ਗੁਰਦੁਆਰਿਆਂ, ਗੁਰੂ ਗ੍ਰੰਥ ਸਾਹਿਬ, ਸਿੱਖ ਤਵਾਰੀਖ਼ ਕਰ ਕੇ ਹੈ; ਹੁਣ ਪਤਾ ਲੱਗਾ ਕਿ ਮੈਂ ਗ਼ਲਤ ਸੀ; ਸਿੱਖੀ ਦੀ ਪਛਾਣ ਤਾਂ ਸਿਰਫ਼ ਪੁਰੇਵਾਲ ਜੀ ਦੇ ਕੈਲੰਡਰ ਕਰ ਕੇ ਹੀ ਹੈ! ਇਸ ਕੈਲੰਡਰ ਦਾ ਹੀ ਕਮਾਲ ਹੈ ਕਿ ਜੇ ਕਿਸੇ ਗ਼ੈਰ ਸਿੱਖ ਨੂੰ ਸਿੱਖਾਂ ਬਾਰੇ ਪੁੱਛੋ ਤਾਂ ਉਹ ਕਹਿੰਦਾ ਹੈ “ਸਿੱਖ ਉਸ ਨੂੰ ਕਹਿਮਦੇ ਹਨ ਜਿਨ੍ਹਾਂ ਦਾ ਅਖੌਤੀ ਨਾਨਕਸ਼ਾਹੀ ਕੈਲੰਡਰ ਹੈ”। ਯਾਨਿਹਰ ਗ਼ੈਰ ਸਿੱਖ ਪੁਰੇਵਾਲ ਦੇ ਕੈਲੰਡਰ ਕਰ ਕੇ ਹੀ ਸਿੱਖਾਂ ਦਾ ਵਜੂਦ, ਸਿੱਖਾਂ ਦੀ ਪਛਾਣ ਦਾ ਜਾਣੂੰ ਹੈ (ਹਾ ਹਾ ਹਾ)। ਜਦ ਕਿ ਹਕੀਕਤ ਇਹ ਹੈ ਕਿ ਇਕ ਵੀ ਗ਼ੈਰ ਸਿੱਖ ਇਸ ਕੈਲੰਡਰ ਦਾ ਨਾਂ ਤਕ ਨਹੀਂ ਜਾਣਦਾ।

13. ਇਹ ਕਿਹਾ ਜਾ ਰਿਹਾ ਹੈ ਕਿ ਹਰ ਧਰਮ, ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ। ਵਾਹ! ਦੁਨੀਆਂ ਵਿਚ ਮੁਖ ਕੈਲੰਡਰ ਹਨ: (ੳ). ਗਰੈਗੋਰੀਅਨ (ਤੇ ਜੂਲੀਅਨ ਵੀ) – ਜੋ ਅਜ ਸਾਰੀ ਦੁਨੀਆਂ ਦਾ ਸਾਂਝਾ ਕੈਲੰਡਰ ਹੈ (ਭਾਵੇਂ ਇਸ ਨੂੰ ਬਣਾਉਣ ਵਾਲਾ ਇਕ ਇਸਾਈ ਪਾਦਰੀ ਸੀ, ਪਰ, ਇਹ ਈਸਾਈ ਕੈਲੰਡਰ ਨਹੀਂ ਹੈ). (ਅ). ਹਿਜਰੀ (ਮੁਸਲਮਾਨਾਂ ਦਾ, ਜੋ ਉਹ ਸਿਰਫ਼ ਰੋਜ਼ਿਆਂ ਅਤੇ ਈਦ ਦੇ ਦਿਨ ਕੱਢਣ ਵਾਸਤੇ ਵਰਤਦੇ ਹਨ) (ੲ). ਬਿਕਰਮੀ (ਜੋ ਸਾਊਥ ਏਸ਼ੀਆ ਵਿਚ ਸਾਂਝਾ ਚੰਨ ਕੈਲੰਡਰ ਹੈ; ਇਹ ਹਿੰਦੂਆਂ ਦਾ ਕੈਲੰਡਰ ਨਹੀਂ ਹੈ ਤੇ ਹਿੰਦੂ ਧਰਮ ਤੋਂ ਕਈ ਸਦੀਆਂ ਪਹਿਲਾਂ ਦਾ ਚਲ ਰਿਹਾ ਹੈ). (ਸ). ਸਾਕਾ/ਸ਼ਕ ਕੈਲੰਡਰ (ਜੋ ਭਾਰਤ ਸਰਕਾਰ ਨੇ 1957 ਵਿਚ ਤਿਆਰ ਕਰਵਾਇਆ ਸੀ ਪਰ ਅਮਲੀ ਤੌਰ ‘ਤੇ ਇਹ ਵੀ ਕਿਤੇ ਵੀ ਲਾਗੂ ਨਹੀਂ ਹੁੰਦਾ) (ਹ). ਚੀਨੀਆਂ ਦਾ ਵੀ ਇਕ ਕੈਲੰਡਰ ਹੈ (ਪਰ ਉਹ ਧਾਰਮਿਕ ਕੈਲੰਡਰ ਨਹੀਂ ਹੈ; ਉਂਞ ਉਹ ਵਰਤਦੇ ਸਿਰਫ਼ ਗਰੈਗੋਰੀਅਨ ਕੈਲੰਡਰ ਹੀ ਹਨ)। ਦੁਨੀਆਂ ਦੇ 200 ਮੁਲਕ ਅਜਿਹੇ ਹਨ ਜਿਨ੍ਹਾਂ ਦਾ ਆਪਣਾ ਕਦੇ ਵੀ ਕੋਈ ਕੇੈਲੰਡਰ ਹੀ ਨਹੀਂ ਸੀ।ਬੁਧ ਧਰਮ (ਜੋ ਦੁਨੀਆਂ ਦਾ ਚੌਥਾ ਵੱਡਾ ਧਰਮ ਹੈ), ਜੈਨ ਧਰਮ, ਯਹੂਦੀ (ਜੋ ਸਾਰੀ ਦੁਨੀਆਂ ‘ਤੇ ਅਸਿੱਧੀ ਹਕੂਮਤ ਕਰ ਰਹੇ ਹਨ ਅਤੇ ਦੁਨੀਆਂ ਦੀਆਂ ਸਾਰੀਆਂ ਮਹਾਨ ਕਾਢਾਂ ਉਨ੍ਹਾਂ ਨੇ ਕੱਢੀਆਂ ਹਨ), ਪਾਰਸੀ, ਕਨਫ਼ਿਊਸ਼ੂਅਸ ਧਰਮ ਵਾਲੇ ਅਤੇ ਹੋਰ ਦਰਜਨਾਂ ਧਰਮ ਹਨ ਜਿਨ੍ਹਾਂ ਦਾ ਆਪਣਾ ਕੋਈ ਕੈਲੰਡਰ ਨਹੀਂ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਕੋਈ ਪਛਾਣ ਹੀ ਨਹੀਂ ਹੈ?

14. ਪੁਰੇਵਾਲ ਦੇ ਕੈਲੰਡਰ ਬਾਰੇ ਤਾਂ ਕਿਸੇ ਗ਼ੈਰ-ਸਿੱਖ ਨੂੰ ਸ਼ਾਇਦ ਹੀ ਪਤਾ ਹੋਵੇਥ ਬਹੁਤੇ ਸਿੱਖਾਂ ਨੇ ਇਸ ਦਾ ਨਾਂ ਤਾਂ ਸਣਿਆ ਹੋਵੇਗਾ, ਪਰ, ਮੇਰਾ ਖ਼ਿਆਲ ਹੈ ਕਿ ਢਾਈ ਕਰੋੜ ਸਿੱਖਾਂ ਵਿਚੋਂ ਢਾਈ ਸੌ ਸਿੱਖ ਵੀ ਅਜਿਹੇ ਨਹੀਂ ਹੋਣਗੇ ਜੋ ਇਸ ਬਾਰੇ ਕੋਈ ਗੱਲ ਕਰ ਸਕਦੇ ਹੋਣ ਜਾਂ ਇਸ ਸਬੰਧੀ ਕਿਸੇ ਸਵਾਲ ਦਾ ਜ਼ਰਾ-ਮਾਸਾ ਵੀ ਜਵਾਬ ਦੱਸ ਸਕਦੇ ਹੋਣ।

15. ਫਿਰ, ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸ਼ਾਇਦ ਇਕ ਵੀ ਸਿੱਖ ਇਸ ਕੈਲੰਡਰ ਮੁਤਾਬਿਕ ਆਪਣੇ ਘਰ ਦੇ ਸਮਾਗਮ ਨਹੀਂ ਮਨਾਉਂਦਾ ਹੋਵੇਗਾ। ਕੋਈ ਸਿੱਖ ਪਰਵਾਰ ਵੀ ਆਪਣੇ ਘਰ ਵਿਚ ਸ਼ਾਦੀ, ਮੰਗਣੀ, ਜਨਮ ਦਿਨ, ‘ਅਖੰਡ’ ਪਾਠ, ਕੀਰਤਨ, ਚੱਠ ਵਗ਼ੈਰਾ (ਇਹ ਸਾਰੀਆਂ ਦੀਆਂ ਸਾਰੀਆਂ ਰਸਮਾਂ ਮੈਂ ਗੁਰਮਤਿ ਦੀਆਂ ਰਸਮਾਂ ਨਹੀਂ ਮੰਨੀਆਂ) ਮਨਾਉਣ ਸਮੇਂ ਕਾਰਡ ਜਾਂ ਸੁਨੇਹੇ ਵਿਚ ਇਹ ਨਹੀਂ ਲਿਖਦਾ ਕਿ ਅਸੀਂ ਸ਼ਾਦੀ/ਜਨਮ ਦਿਨ ‘ਫਲਾਣੀ ਵਿਸਾਖ’ ਜਾਂ ‘ਫਲਾਣੀ ਮਾਘ’ ਨੂੰ ਮਨਾ ਰਹੇ ਹਾਂ; ਬਲਕਿ ਉਹ ਇਹ ਲਿਖਦੇ ਹੋਣਗੇ ਕਿ ਅਸੀ ‘ਫਲਾਣੀ ਅਪ੍ਰੈਲ ਨੂੰ’, ਜਾਂ ‘ਫਲਾਣੀ ਸਤੰਬਰ ਨੂੰ’ ਮਨਾ ਰਹੇ ਹਾਂ। ਯਾਨਿ ਇਸ ਕੈਲੰਡਰ ਨੂੰ ਆਪਣੇ ਘਰ ਵਿਚ ਸ਼ਾਇਦ ਇਕ ਵੀ ਸਿੱਖ ਨਹੀਂ ਵਰਤਦਾ ਹੋਵੇਗਾ। ਹੈਂ! ਫਿਰ ਵੀ ਇਹ ਸਿੱਖਾਂ ਦਾ ‘ਆਪਣਾ’ ਕੈਲੰਡਰ ਹੈ? ਕੌਮੀ ਕੈਲੰਡਰ ਤਾਂ ਉਹ ਹੁੰਦਾ ਹੈ ਜਿਸ ਨੂੰ ਲੋਕ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਵਰਤਦੇ ਹਨ।

16. ਹਾਂ, ਪੁਰੇਵਾਲ ਜੀ ਦੇ ਕੈਲੰਡਰ ਨਾਲ ਲੋਕ ਕੁਝ ਸਮਾਂ ਸੰਗਰਾਂਦਾਂ ਜ਼ਰੂਰ ਮਨਾਉਂਦੇ ਰਹੇ ਸਨ। ਪਰ ‘ਸਿੱਖ ਰਹਿਤ ਮਇਆਦਾ’ ਮੁਤਾਬਿਕ ਸੰਗਰਾਂਦ ਮਨਾਉਣਾ ਤਾਂ ਗੁਰਮਤਿ ਨਹੀਂ ਬਲਕਿ ਮਨਮਤਿ ਹੈ; ਇਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਚਲੋ, ਇਕ ਗੱਲ ਤਾਂ ਸਾਫ਼ ਹੋ ਗਈ ਕਿ ਇਸ ਕੈਲੰਡਰ ਦਾ ਮਕਸਦ ‘ਸੰਗਰਾਂਦਾ ਦੇ ਦਿਨ ਨੀਅਤ ਕਰਨਾ’ ਹੈ। ਇਸ ਹਿਸਾਬ ਨਾਲ ਵੀ ਇਹ ਸਿੱਖ ਕੈਲੰਡਰ ਤਾਂ ਨਾ ਹੋਇਆ ਬਲਕਿ ‘ਸੰਗਰਾਂਦਾ ਵਾਲਿਆਂ ਦਾ ਕੈਲੰਡਰ’ ਹੋਇਆ! ਇਕ ਵਾਰ ਮੇਰੇ ਸੁਝਾਅ ‘ਤੇ ਇਕ ਮਿਸ਼ਨਰੀ ਨੇ ਪੁਰੇਵਾਲ ਜੀ ਨੂੰ ਕਿਹਾ ਕਿ “ਤੁਸੀਂ ਆਪਣੇ ਕੈਲੰਡਰ ਵਿਚੋਂ ਸੰਗਰਾਂਦਾ, ਪੂਰਮਾਸੀਆਂ ਤੇ ਮੱਸਿਆ ਕੱਢ ਦਿਓ”; ਤਾਂ ਪੁਰੇਵਾਲ ਜੀ ਦਾ ਜਵਾਬ ਸੀ: “ਫਿਰ ਇਸ ਕੈਲੰਡਰ ਦਾ ਮਕਸਦ ਹੀ ਕੀ ਰਹਿ ਗਿਆ?” ਯਾਨਿ ਪੁਰੇਵਾਲ ਜੀ ਦਾ ਕੈਲੰਡਰ ਸਿੱਖਾਂ ਵਿਚ ਸੰਗਰਾਂਦ ਨੂੰ ਪੱਕਿਆਂ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਤਾਂ ਫਿਰ ਇਹ ਬ੍ਰਾਹਮਣਾਂ ਤੇ ਆਰ.ਐਸ.ਐਸ. ਦੀ ਸੇਵਾ ਨਹੀਂ ਤਾਂ ਹੋਰ ਕੀ ਹੈ?

17. ਫਿਰ ਸਵਾਲ ਉਠੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਮਸਲਾ ਕਿਵੇਂ ਹੱਲ ਕੀਤਾ ਜਾਵੇ ਕਿਉਂ ਕਿ ਬਿਕਰਮੀ ਮੁਤਾਬਿਕ ਤਾਂ ਇਹ ਕਦੇ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਬਿਲਕੁਲ ਨਹੀਂ ਆਉਂਦਾ। ਉਂਞ ਇਹ ਝੂਠ ਹੈ। ਇਹ ਮਸਲਾ ਸੂਰਜੀ ਕੈਲੰਡਰ ਦਾ ਹੈ; ਪਰ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਚੰਨ ਦੇ ਕੈਲੰਡਰ ਮੁਤਾਬਿਕ ਸਾਲ ਵਿਚ ਇਕ ਵਾਰ ਹੀ ਆਉਂਦਾ ਹੈ।

(ੳ) ਕੀ ਇੰਞ ਦਿਨ ਮਨਾਉਣਾ ਕੌਮ ਵਾਸਤੇ ਬੜੀ ਵੱਡੀ ਮੁਸੀਬਤ ਹੈ? ਕੀ ਇਸ ਨਾਲ ਸਿੱਖ ਫ਼ਿਲਾਸਫ਼ੀ ਤਬਾਹ ਹੋ ਰਹੀ ਹੈ? ਕੀ ਇਹ ਗੁਰੂ ਜੀ ਦੀ ਬੇਅਦਬੀ ਹੈ? ਕੀ ਇਸ ਨਾਲ ਸਿੱਖੀ ਦਾ ਪ੍ਰਚਾਰ ਘਟ ਜਾਂਦਾ ਹੈ? ਕੀ ਇਸ ਤਰ੍ਹਾਂ ਮਨਾਏ ਪੁਰਬ ਦੀ ਰੂਹਾਨੀ, ਸਮਾਜਿਕ ਜਾਂ ਧਾਰਮਿਕ ਕੀਮਤ ਘਟ ਜਾਂਦੀ ਹੈ? ਕੀ ਇਸ ਨਾਲ ਸ਼ੁਭ ਤੇ ਅਸ਼ੁਭ ਦਾ ਚੱਕਰ ਪੈ ਜਾਂਦਾ ਹੈ? ਕੀ ਇਸ ਨਾਲ ਸ਼ਾਸਤਰ, ਜੋਤਿਸ਼, ਤਿਥ ਸ਼ਾਸਤਰ ਨੂੰ ਕੋਈ ਫ਼ਰਕ ਪੈਂਦਾ ਹੈ? ਕਿਸੇ ਖ਼ਾਸ ਦਿਨ ‘ਤੇ ਗੁਰਪੁਰਬ ਮਨਾਉਣ ਦਾ ਭਰਮ ਸਿੱਖੀ ਅਸੂਲ਼ਾਂ ਦੇ ਉਲਟ ਹੈ। ਗੱਲ ਤਾਂ ਪੁਰਬ ਮਨਾ ਕੇ ਗੁਰੁ ਜੀ ਦਾ ਪੈਗ਼ਾਮ ਲੋਕਾਂ ਨੂੰ ਦੇਣ ਦੀ ਹੈ; ਜੋ 5 ਜਨਵਰੀ ਹੋਵੇ ਜਾਂ 18 ਦਸੰਬਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਚਲੋ ਜੇ  ਜੀ ਦਾ ਜਨਮ ਦਿਨ ਹਰ ਸਾਲ ਇਕ ਦਿਨ ‘ਤੇ ਹੀ ਮਨਾਉਣਾ ਹੈ ਤਾਂ ਇਹ ਹਰ ਸਾਲ ਉਸ ਦਿਨ ‘ਤੇ ਹੀ ਮਨਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਉਨ੍ਹਾਂ ਦਾ ਜਨਮ ਹੋਇਆ ਸੀ (ਯਾਨਿ 18 ਦਸੰਬਰ 1661 ਜਾਂ 22 ਦਸੰਬਰ 1666 ਤੇ ਸਹੀ ਤਾਰੀਖ਼ ਦਾ ਫ਼ੈਸਲਾ ਇਤਿਹਾਸਕਾਰ ਬੈਠ ਕੇ ਕਰ ਸਕਦੇ ਹਨ। ਫਿਰ ਕੋਈ ਇਹ ਢੁੱਚਰ ਡਾਹ ਸਕਦਾ ਹੈ ਕਿ 1661 ਜਾਂ 1666 ਵਿਚ ਤਾਂ ਜੂਲੀਅਨ ਕੈਲੰਡਰ ਚਲਦਾ ਸੀ ਤੇ ਗਰੈਗੋਰੀਅਨ ਵਿਚ 13-14 ਦਿਨ ਦਾ ਫ਼ਰਕ ਪੈਂਦਾ ਹੈ ਸੋ ਇਹ ਜਨਵਰੀ ਹੋਣੀ ਚਾਹੀਦੀ ਹੈ।ਪਰ ਇਹ ਗ਼ਲਤ ਹੈ। ਮੰਨ ਲਓ ਅਸੀਂ 1 ਜਾਂ 5 ਜਨਵਰੀ ਮਿੱਥ ਲੈਂਦੇ ਹਾਂ ਪਰ ਤਵਾਰੀਖ਼ ਦੀਆਂ  ਕਿਤਾਬਾਂ ਵਿਚ ਤਾਂ 18 (ਜਾਂ 22) ਦਸੰਬਰ ਹੀ ਲਿਖੀ ਜਾਂਦੀ ਰਹੇਗੀ; ਉਥੇ ਕਿਉਂ ਨਹੀਂ ਠੀਕ ਕੀਤੀ ਜਾਂਦੀ ਕਿਉਂ ਕਿ ਹੁਣ ਤਾਂ ਗ੍ਰੈਗੋਰੀਅਨ ਕੈਲੰਡਰ ਲਾਗੂ ਹੈ। ਇਸ ਦਾ ਜਵਾਬ ਇਸਾਈਆਂ ਤੋਂ ਮਿਲਦਾ ਹੈ: ਉਹ ਕ੍ਰਿਸਮਸ ਦਾ ਦਿਨ ਹਰ ਸਾਲ 25 ਦਸੰਬਰ ਨੂੰ ਹੀ ਮਨਾਉਂਦੇ ਹਨ। 1752 ਵਿਚ ਗਰੈਗੋਰੀਅਨ ਕੈਲੰਡਰ ਲਾਗੂ ਕਰਨ ਤੋਂ ਪਹਿਲਾਂ ਵੀ ਉਹ ਜੂਲੀਅਨ ਕੈਲੰਡਰ ਮੁਤਾਬਿਕ 25 ਦਸੰਬਰ ਨੂੰ ਹੀ ਮਨਾਉਂਦੇ ਸਨ। ਉਨ੍ਹਾਂ ਨੇ 1752 ਵਿਚ ਇਸ ਵਿਚ 10-11 ਦਿਨ ਦਾ ਵਾਧਾ ਕਰ ਕੇ ਕ੍ਰਿਸਮਸ 6-7 ਜਨਵਰੀ ਨੂੰ ਨਹੀਂ ਸੀ ਕਰ ਦਿੱਤੀ। ਜੋ ਤਾਰੀਖ਼ ਤਵਾਰੀਖ਼ ਵਿਚ ਕਾਇਮ ਹੋ ਗਈ ਉਨ੍ਹਾਂ ਨੇ ਉਸ ਤਾਰੀਖ਼ ਨੂੰ ਹੀ ਮੰਨਿਆ ਸੀ ਤੇ ਮੰਨਦੇ ਆ ਰਹੇ ਹਨ।

(ਅ) ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੂ ਸਮਝਦਾ ਹਾਂ ਕਿ ਮੁਸਲਮਾਨ ਵੀ ਆਪਣੇ ਸਾਰੇ ਧਾਰਮਿਕ ਦਿਨ ਚੰਨ ਦੇ ਕੈਲੰਡਰ ਡੇ ਹਿਸਾਬ ਨਾ ਮਨਾਉਂਦੇ ਹਨ। ਉਨ੍ਹਾਂ ਦੀ ਈਦ ਕਈ ਵਾਰ ਸਾਲ ਵਿਚ ਦੋ ਵਾਰ ਆਉਂਦੀ ਹੈ; ਫਿਰ ਇਹ ਕਦੀ ਦਸੰਬਰ ਦੀਆਂ ਠੰਡਾਂ ਵਿਚ ਆ ਜਾਂਦੀ ਹੈ ਤੇ ਕਦੇ ਜੂਨ ਦੀ ਤਪਦੀ ਧੁੱਪ ਵਿਚ। ਇਸਾਈਆਂ ਦਾ ਗੁੱਡ ਫ਼ਰਾਈ-ਡੇਅ ਹਰ ਸਾਲ ਵੱਖ ਵੱਖ ਤਾਰੀਖ਼ ‘ਤੇ ਆਉਂਦਾ ਹੈ; ਯਹੂਦੀਆਂ, ਬੋਧੀਆਂ, ਜੈਨੀਆਂ, ਪਾਰਸੀਆਂਥ, ਸਭ ਦੇ ਧਾਰਮਿਕ ਦਿਨ ਹਰ ਸਾਲ ਵਖ-ਵੱਖ ਤਾਰੀਖ਼ਾਂ ‘ਤੇ ਆਉਂਦੇ ਹਨ।ਉਨ੍ਹਾਂ ਵਿਚਾਰਿਆਂ ਨੂੰ ਤਾਂ ਕਦੇ ਕੋਈ ਮੁਸੀਬਤ ਨਹੀਂ ਪਈ।

(ੲ) ਫਿਰ ਇਹ ਸਵਾਲ ਕਿ ਸਿੱਖ ਚੰਨ ਦਾ ਕੈਲੰਡਰ ਮੰਨਣ ਕਿ ਸੂਰਜ ਦਾ। ਓ! ਭਾਈ ਇਸ ਦਾ ਧਰਮ ਜਾਂ ਫ਼ਿਲਾਸਫ਼ੀ ਨਾਲ ਕੀ ਸਬੰਧ ਹੈ? ਕੀ ਸੂਰਜ ਦੇ ਹਿਸਾਬ ਨਾਲ ਮੰਤਰ ਪੜ੍ਹਨੇ ਹਨ? ਕੀ ਕੈਲੰਡਰ ਦਾ ਮਸਲਾ ਇਕ ਨਵੇਂ ਕਰਮ ਕਾਂਡ ਨੂੰ ਉਤਸਾਹਤ ਕਰਨਾ ਨਹੀਂ ਹੈ?

13. ਇਸ ਸੂਰਜੀ ਕੈਲੰਡਰ ਦੀ ਵਰਤੋਂ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕੱਢਣ ਵਾਸਤੇ ਹੀ ਕੀਤੀ ਗਈ ਹੈ;  ਗੁਰੁ ਨਾਨਕ ਸਾਹਿਬ ਦਾ ਜਨਮ ਦਿਨ, ਦੀਵਾਲੀ (ਅਖੌਤੀ ਬੰਦੀ ਛੋੜ ਦਿਨ), ਹੋਲਾ ਮਹੱਲਾ, ਇਹ ਸਾਰੇ ਤਾਂ ਪੁਰੇਵਾਲ ਦੇ ਕੈਲੰਡਰ ਵਿਚ ਵੀ ਚੰਨ ਦੇ ਕੈਲੰਡਰ ਦੇ ਹਿਸਾਬ ਨਾਲ ਹੀ ਰਹੇ ਹਨ!

14. ਆਖ਼ਰੀ ਨੁਕਤਾ ਇਹ ਹੈ ਕਿ ਪੁਰੇਵਾਲ ਜੀ ਦੇ ਕੈਲੰਡਰ ਨੂੰ ਲਾਗੂ ਕਰਨ ਵਾਸਤੇ ਜ਼ਿਦ ਕੌਣ ਕਰਦਾ ਹੈ?:

(ੳ) ਉਹ ਜਿਨ੍ਹਾਂ ਨੂੰ ਭੁਲੇਖਾ ਪਾ ਦਿੱਤਾ ਗਿਆ ਹੈ ਕਿ ਬਿਕਰਮੀ ਕੈਲੰਡਰ ਹਿੰਦੂਆਂ/ਬ੍ਰਾਹਮਣਾਂ ਦਾ ਹੈ। ਇਹ ਕੋਰਾ ਝੂਠ ਹੈ। ਮੈਂ ਉਪਰ ਇਹ ਦਸ ਆਇਆ ਹਾਂ ਕਿ ਇਸ ਦੀਆਂ ਤਾਰੀਖ਼ਾਂ ਪੰਡਤ ਨਹੀਂ ਕੱਢਦੇ; ਕੋਈ ਵੀ ਕੱਢ ਸਕਦਾ ਹੈ। ਕੇਂਬਰਿਜ ਯੂਨੀਵਰਸਿਟੀ ਨੇ ਤਾਂ 2300 ਸੰਨ ਤਕ ਦੀਆਂ ਤਾਰੀਖ਼ਾਂ ਦੀ ਤਿਕਾਬ ਵੀ ਛਾਪੀ ਹੋਈ ਹੈ। ਇੰਟਰਨੈਟ ‘ਤੇ ‘ਕੈਲੰਡਰੀਕਾ ਡਾਟ ਕਮ’ ਅਤੇ ਕਈ ਹੋਰ ਸਾਈਟਾਂ ਤੋਂ ਅਗਲੇ ਲੱਖਾਂ ਸਾਲਾਂ ਤਕ ਦੀਆਂ ਤਾਰੀਖ਼ਾਂ ਕੱਢੀਆਂ ਜਾ ਸਕਦੀਆਂ ਹਨ।

(ਅ) ਇਸ ਕੈਲੰਡਰ ਦੇ ਹਿਮਾਇਤੀ ਉਹ ਵੀ ਹਨ ਜੋ ਸ਼੍ਰੋਮਣੀ ਕਮੇਟੀ ਦਾ ਹਰ ਗੱਲ ਵਿਚ ਵਿਰੋਧ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚ ਦਿੱਲ਼ੀ ਗੁਰਦੁਆਰਾ ਕਮੇਟੀ ‘ਤੇ ਕਾਬਜ਼ ਸਾਬਕਾ ਕਮੇਟੀ ਵਾਲੇ (ਸਰਨਾ ਗਰੁੱਪ) ਵੀ ਸਨ ਤੇ ਵਿਦੇਸ਼ਾਂ ਵਿਚਲੇ ਕੁਝ ਖਾੜਕੂ ਗਰੁਪ ਵੀ। ਇਸ ਪੱਖ ਦੇ ਲੋਕਾਂ ਦਾ ਨਿਸ਼ਾਨਾ ਸਿਰਫ਼ ਵਿਰੋਧ  ਕਰਨਾ ਹੈ; ਇਸ ਦਾ ਦਲੀਲ ਜਾਂ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ।

(ੲ) ਇਸ ਕੈਲੰਡਰ ਵਾਸਤੇ ਸਭ ਤੋਂ ਵਧ ਜ਼ਿਦ ਉਹ ਵੀ ਕਰ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਇਸ ਦੀ ਹਿਮਾਇਤ ਵਾਸਤੇ ਜ਼ੋਰ ਲਾਇਆ ਸੀ ਤੇ ਹੁਣ ਉਹ ਇਸ ਨੂੰ ‘ਅੜੀ’ ਦਾ ਸਵਾਲ ਬਣਾਈ ਬੈਠੇ ਹਨ। ਮੇਰਾ ਮਜ਼ਮੂਨ ਪੜ੍ਹ ਕੇ ਉਹ ਲਾਜਵਾਬ ਹੋ ਚੁਕੇ ਹੋਣਗੇ; ਪਰ, ਉਨ੍ਹਾਂ ਨੇ “ਮੈਂ ਨਾ ਮਾਨੂੰ” ਵਾਲੀ ਅੜੀ ਤੋਂ ਹਟਣਾ ਨਹੀਂ ਤੇ ਮਨਹਠ ਕਰੀ ਜਾਣਾ ਹੈ। ਗੁਰਬਾਣੀ ਮਨਹਠ ਕਰਨ ਵਾਲੇ ਨੂੰ ਮਨਮੁਖ ਤੇ ਮੂਰਖ ਕਹਿੰਦੀ ਹੈ।

ਮੈਂ ਸਮਝਦਾ ਹਾਂ ਕਿ ਬੇਹਤਰ ਤਾਂ ਇਹ ਸੀ ਕਿ ਵਧ ਤੋਂ ਵਧ ਇਹ ਹੋ ਸਕਦਾ ਸੀ ਕਿ ਗੁਰਪਰਬਾਂ ਦੇ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਿਕ ਪੱਕੇ ਨੀਅਤ ਕਰ ਦਿੱਤੇ ਜਾਂਦੇ ਤੇ ਫਿਰ ਕੈਲੰਡਰ ਦੀ ਕੋਈ ਲੋੜ ਹੀ ਨਹੀਂ ਸੀ। ਮੈਂ ਮੱਕੜ ਤੇ ਧੁੰਮਾ ਵੱਲੋਂ ਬਣਾਏ ਕੈਲੰਡਰ ਨੂੰ ਵੀ ਗ਼ਲਤ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਬਿਕਰਮੀ ਕੈਲ਼ੰਡਰ ਹੀ ਸਹੀ ਕੈਲੰਡਰ ਹੈ; ਹਾਂ ਜੇ ਹੋ ਕੇ ਤਾਂ ਇਤਿਹਾਸਕਾਰਾਂ ਦੀ ਮਦਦ ਨਾਲ ਗੁਰਪੁਰਬਾਂ ਦੀਆਂ ਤਾਰੀਖ਼ਾਂ ਨੀਅਤ ਕਰ ਲਈਆਂ ਜਾਣ।