ਪੈਰਿਸ ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਸੇਨ ਏ ਮਾਰੀਨ ਇਲਾਕੇ ਵਿੱਚ ਡਿਜ਼ਨੀ ਲੈਂਡ ਪੈਰਿਸ 12 ਅਪ੍ਰੈਲ 2012 ਨੂੰ ਆਪਣੀ ਵੀਹਵੀ ਸਾਲ ਗ੍ਰਹਿ ਮਨ੍ਹਾ ਰਿਹਾ ਹੈ।ਇਸ ਨੂੰ ਫਰਵਰੀ ਮਹੀਨੇ ਵਿੱਚ ਐਰੋ ਡਿਸਨੀ ਨਾਂ ਦੀ ਕੰਪਨੀ ਨੇ 12 ਅਪ੍ਰੈਲ 1992 ਵਿੱਚ ਖੋਲਿਆ ਸੀ।ਇਸ ਪਾਰਕ ਵਿੱਚ 55000 ਹਜ਼ਾਰ ਵਰਕਰ ਕੰਮ ਰਹੇ ਹਨ।ਇਹ ਯੌਰਪ ਵਿੱਚ ਸਭ ਤੋਂ ਵੱਧ ਟੂਰਿਸਟ ਲੋਕਾਂ ਦੀ ਖਿੱਚ ਦਾ ਕੇਂਦਰ ਹੈ।ਹਰ ਸਾਲ ਇਸ ਨੂੰ ਇੱਕ ਕਰੋੜ 50 ਲੱਖ ਲੋਕੀ ਵੇਖਣ ਲਈ ਆਉਦੇ ਹਨ।ਪਿਛਲੇ 20 ਸਾਲਾਂ ਵਿੱਚ ਇਸ ਪਾਰਕ ਨੂੰ 25 ਕਰੋੜ ਲੋਕੀ ਵੇਖਣ ਲਈ ਆਏ।ਇਥੇ ਇਹ ਵੀ ਯਿਕਰ ਯੋਗ ਹੈ ਕਿ ਇਸ ਨੂੰ ਆਈਫਲ ਟਾਵਰ ਅਤੇ ਮਸ਼ਹੂਰ ਮਿਉਜ਼ਮ ਲੁਵਰ ਤੋਂ ਦੁਗਣੇ ਲੋਕੀ ਹਰ ਸਾਲ ਵੇਖਣ ਲਈ ਆਉਦੇ ਹਨ।
ਫਰਾਂਸ ਦਾ ਡਿਜ਼ਨੀ ਲੈਂਡ ਅਗਲੇ ਮਹੀਨੇ 20 ਸਾਲਾਂ ਦਾ ਹੋ ਜਾਵੇਗਾ
This entry was posted in ਅੰਤਰਰਾਸ਼ਟਰੀ.
