ਕਵਿਤਾਵਾਂ
ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ……..
ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ, ਭੁੱਲਾ ਦੇਵਾਂਗੇ ਤੈਨੂੰ ਐਵੇਂ ਕੋਈ ਨਾ ਵਹਿਮ ਕਰੀਂ, ਠੰਢੀਆਂ ਤੱਤੀਆਂ ਹਵਾਵਾਂ ਦੌਰ ਗੁਜ਼ਰ ਜਾਏਗਾ ਮਹਿਫ਼ੂਜ਼ ਤੇਰਾ ਆਸ਼ਿਆਂ ਕੋਈ ਨਾ ਸਹਿਮ ਕਰੀਂ, ਮੰਜ਼ਿਲਾਂ ਤੋਂ ਭਟਕਿਆ ਹੋਇਆ ਇੱਕ ਰਾਹੀ ਆ ਮੇਰੀਆਂ ਪੈੜਾਂ ਤੇ … More
ਕਰ ਲੈ ਤੂੰ ਸੇਵਾ
ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ। ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ। ਦਿਲ ‘ਚ ਵਸਾ ਕੇ ਰਖੀਂ,ਇਨ੍ਹਾਂ ਦੇ ਪਿਆਰ ਨੂੰ। ਤੂੰ ਠੋਕਰਾਂ ਨਾ ਮਾਰੀਂ ਕਿਤੇ,ਮਾਣ ਸਤਿਕਾਰ ਨੂੰ। ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ; ਕਰ … More
*ਵੀਰਾ ਅੱਜ ਦੇ ਸ਼ੁੱਭ ਦਿਹਾੜੇ*
ਵੀਰਾ ਅੱਜ ਦੇ ਸ਼ੁੱਭ ਦਿਹਾੜੇ, ਦਿਲ ਤੋਂ ਦਿਆਂ ਦੁਆਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਦਿਲ ਦਾ ਹਾਲ ਸੁਣਾਵਾਂ। ਜੁੜੀਆਂ ਰਹਿਣ ਹਮੇਸ਼ਾ ਸਾਡੇ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, … More
ਰੁੱਖ ਤਾਂ ਲਗਾਈਏ
ਚਲੋ ਧਰਤੀ ਦਾ ਕਰਜ਼ ਚੁਕਾਈਏ, ਰੁੱਖ ਤਾਂ ਲਗਾਈਏ, ਹਰ ਇੱਕ ਸੁੰਨਾ ਵਿਹੜਾ ਮਹਿਕਾਈਏ, ਰੁੱਖ ਤਾਂ ਲਗਾਈਏ। ਤਪਸ਼ਾਂ ਨਾਲ ਝੁਲਸੇ ਖੇਤ, ਨਦੀਆਂ ਤੇ ਜੰਗਲ-ਬੇਲੇ, ਘਟਾਵਾਂ ਪਿਆਰ ਦੀਆਂ ਫਿਰ ਬੁਲਾਈਏ, ਰੁੱਖ ਤਾਂ ਲਗਾਈਏ। ਪਰਿੰਦੇ ਲੱਭਦੇ ਫਿਰਦੇ ਨੇ ਛਾਵਾਂ ਤੇ ਟਿਕਾਣੇ, ਉਹਨਾਂ ਵਾਸਤੇ … More
ਨਸ਼ਿਆਂ ਦਾ ਦਰਿਆ
ਨਸ਼ਿਆਂ ਦਾ ਵਗਦਾ ਦਰਿਆ, ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ … More
ਨਫ਼ਰਤ ਤੋਂ ਪਰੇ
ਜੀਭ ਵਿੱਚ ਹੱਡੀ ਨਹੀਂ ,ਪਰ ਹੱਡੀਆਂ ਤੁੜਵਾ ਸਕਦੀ ਹੈ। ਚਾਹੇ ਤਾਂ ਜੰਗਾਂ ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਵਰਸਾ ਸਕਦੀ ਹੈ। ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਵੇਗਾ । ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗਮੇ ਗਾ ਸਕਦੀ ਹੈ। ਤੇਰੇ … More
ਮਾਂ (ਗ਼ਜ਼ਲ)
ਮਾਂ ਦੀ ਦੁਆ ਤੋਂ ਵੱਡੀ ਨਾ ਕੋਈ ਦਵਾ ਹੁੰਦੀ ਹੈ ਹਰ ਰੋਗ, ਹਰ ਇੱਕ ਜ਼ਖ਼ਮ ਦੀ ਉਹ ਹੀ ਸ਼ਿਫ਼ਾ ਹੁੰਦੀ ਹੈ ਜਦ ਧੁੱਪ ਸਿਰ ਤੋਂ ਲੰਘ ਕੇ ਰੂਹਾਂ ਤਕ ਪਹੁੰਚ ਜਾਵੇ ਮਾਂ ਦੀ ਹੀ ਯਾਦ ਤਪਦੀਆਂ ਰਾਹਾਂ ‘ਚ ਛਾਂ ਹੁੰਦੀ … More
**ਮਾਂ ਮੇਰੀ ਦਾ ਏਡਾ ਜੇਰਾ…(ਗੀਤ)**
ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More
