ਵਾਸ਼ਿੰਗਟਨ – ਐਲਨ ਮਸਕ ਨੇ ਅਮੈਰਿਕਨ ਪਾਰਟੀ ਨਾ ਦੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਅਮਰੀਕਾ ਨਿਵਾਸੀਆਂ ਨੂੰ ਉਨ੍ਹਾਂ ਦੀ ਖੋਈ ਹੋਈ ਆਜ਼ਾਦੀ ਵਾਪਿਸ ਦਿਵਾਏਗੀ। ਅਮਰੀਕਾ ਦੀ ਰਾਜਨੀਤੀ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਟੈਸਲਾ ਦੇ ਮਾਲਿਕ ਮਸਕ ਨੇ ਕੁਝ ਦਿਨ ਪਹਿਲਾਂ ਹੀ ਇਹ ਕਿਹਾ ਸੀ ਕਿ ਜੇ ‘ਬਿਗ ਬਿਊਟੀਫੁਲ ਬਿਲ’ ਪਾਸ ਕੀਤਾ ਜਾਵੇਗਾ ਤਾਂ ਉਹ ਖੁਦ ਦੀ ਨਵੀਂ ਰਾਜਨੀਤਕ ਪਾਰਟੀ ਬਣਾਉਣਗੇ। ਪਿੱਛਲੇ ਕੁਝ ਅਰਸੇ ਤੋਂ ਰਾਸ਼ਟਰਪਤੀ ਟਰੰਪ ਅਤੇ ਐਲੋਨ ਮਸਕ ਦਰਮਿਆਨ ਕੁਝ ਮੱਤਭੇਦ ਚੱਲ ਰਹੇ ਸਨ।
ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਜਦੋਂ ਦੇਸ਼ ਨੂੰ ਬਰਬਾਦ ਕਰਨ ਵਾਲੀ ਬਿਨਾਂ ਵਜ੍ਹਾ ਦੇ ਖਰਚੀਲੀ ਨੀਤੀਆਂ ਬਣਾਈਆਂ ਜਾਂਦੀਆਂ ਹਨ ਤਾਂ ਅਸਲ ਵਿੱਚ ਅਸੀਂ ਇੱਕ ਪਾਰਟੀ ਸਿਸਟਮ ਵਿੱਚ ਜੀਅ ਰਹੇ ਹੁੰਦੇ ਹਾਂ, ਨਾ ਕਿ ਲੋਕਤੰਤਰ ਵਿੱਚ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਲੋਕਾਂ ਦੇ ਕੋਲ ਅਸਲੀ ਰਾਜਨੀਤਿਕ ਵਕਲਪ ਨਹੀਂ ਬਚੇ ਹਨ। ਇਸੇ ਲਈ ਉਹ ‘ਅਮੈਰਿਕਨ ਪਾਰਟੀ’ ਨਾਮ ਦੀ ਨਵੀਂ ਸਿਆਸੀ ਪਾਰਟੀ ਲੈ ਕੇ ਆਏ ਹਨ।
ਐਲੋਨ ਮਸਕ ਨੇ ਕੁਝ ਸਮਾਂ ਪਹਿਲਾਂ ਨਵੀਂ ਪਾਰਟੀ ਬਣਾਉਣ ਸਬੰਧੀ ਐਕਸ ()Xਤੇ ਇੱਕ ਪੋਲ ਕਰਵਾਇਆ ਸੀ। ਇਸ ਪੋਲ ਵਿੱਚ 65 ਫੀਸਦੀ ਲੋਕਾਂ ਨੇ ਸਮੱਰਥਨ ਦਿੱਤਾ ਸੀ। ਮਸਕ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਤਾਂ ਕਰ ਦਿੱਤਾ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੀ ਇਹ ਪਾਰਟੀ ਅੱਗੇ ਚੱਲ ਕੇ ਕਿਹੋ ਜਿਹੀ ਰਣਨੀਤੀ ਅਪਨਾਵੇਗੀ। ਇਸ ਬਾਰੇ ਅਜੇ ਕੋਈ ਠੋਸ ਯੋਜਨਾ ਸਾਹਮਣੇ ਨਹੀਂ ਆਈ।
