ਬਲਾਚੌਰ,(ਉਮੇਸ਼ ਜੋਸ਼ੀ) – ਦੇਸ਼ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ, ਮੁਲਾਜਮ ਫੈਡਰੇਸ਼ਨਾਂ, ਜਨਤਕ ਜਥੇਬੰਧੀਆ, ਕਿਸਾਨਾਂ ਮਜਦੂਰਾਂ ਵੱਲੋਂ 9 ਜੁਲਾਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਪੰਜਾਬ ਅੰਦਰ ਸਨਅਤੀ ਕਾਮਿਆਂ, ਸਕੀਮ ਵਰਕਰਾਂ, ਕਿਸਾਨਾਂ, ਮਜਦੂਰਾਂ ਅਤੇ ਵੱਖ ਵੱਖ ਮੁਲਾਜਮ ਜਥੇਬੰਦੀਆਂ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈਙਇਹ ਸ਼ਬਦ ਸੀਟੂ ਦੇ ਪੰਜਾਬ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਸੀਟੂ ਵੱਲੋਂ ਸੂਬੇ ਅੰਦਰ ਹੜਤਾਲ ਨੂੰ ਕਾਮਯਾਬ ਕਰਨ ਲਈ ਵੱਖ ਵੱਖ ਜਿਲਿਆਂ ਚ ਸੀਟੂ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਹੇਙ ਬਿਆਨ ਜਾਰੀ ਰੱਖਦਿਆਂ ਸੀਟੂ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕਿਹਾ ਕਿ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਜਿਥੇ ਪਿਛਲੇ ਸਾਰੇ ਰਿਕਾਰਡ ਤੋੜੇਗੀ ਉਥੇ ਕੇਂਦਰ ਦੀ ਭਾਜਪਾ ਦੀ ਅਗੁਵਾਈ ਵਾਲੀ ਮੋਦੀ ਸਰਕਾਰ ਵੱਲੋਂ ਮਜਦੂਰ ਜਮਾਤ ਦੇ ਵਿਰੋਧ ਚ 44 ਕਿਰਤ ਕਾਨੂੰਨ ਤੋੜ ਕੇ ਪੂੰਜੀਪਤੀ ਕਾਰਖਾਨੇ ਦਾਰਾ ਨੂੰ ਲਾਭ ਦੇਣ ਦੇ ਮਕਸਦ ਲਈ ਬਣਾਏ 4 ਕੋਡਾ ਨੂੰ ਵਾਪਿਸ ਲੈਣ ਲਈ ਮਜਬੂਰ ਕਰ ਦੇਵੇਗੀਙ ਉਹਨਾਂ ਕਿਹਾ ਕਿ ਸੀਟੂ ਪੰਜਾਬ ਸਰਕਾਰ ਵੱਲੋਂ ਬਣਾਈ ਲੈਂਡ ਪੂਲਿੰਗ ਨੀਤੀ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਸਰੋ ਵਿਖ਼ੇ ਸਵਰਾਜ ਮਾਜ਼ਦਾ ਮੰਨੇਜਮੈਂਟ ਵੱਲੋਂ ਬਿਨਾ ਕਿਸੇ ਕਾਰਨ ਠੇਕੇ ਉੱਤੇ ਕੰਮ ਕਰਦੇ ਵਰਕਰਾਂ ਨੂੰ ਕੱਢੇ ਜਾਣ ਦਾ ਵਿਰੋਧ ਕਰਦੀ ਹੋਈ ਕਿਸਾਨਾਂ ਅਤੇ ਮਜਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਡੱਟ ਕੇ ਸਾਥ ਦੇਵੇਗੀਙ ਅੰਤ ਚ ਸੀਟੂ ਦੇ ਸੁਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਨੇ 9 ਜੁਲਾਈ ਨੂੰ ਹੜਤਾਲ ਵਾਲੇ ਦਿਨੁ ਸਮੁੱਚੀ ਮਜਦੂਰ ਜਮਾਤ, ਕਿਸਾਨਾਂ, ਮੁਲਜਾਮ ਜਥੇਬੰਦੀਆਂ,ਛੋਟੇ ਦੁਕਾਨਦਾਰਾਂ, ਸਕੀਮ ਵਰਕਰਾਂ, ਠੇਕਾ ਅਧਾਰਿਤ ਵਰਕਰਾਂ ਸਮੇਤ ਆਮ ਲੋਕਾਂ ਨੂੰ ਪੰਜਾਬ ਚ ਤਹਿਸੀਲ, ਜ਼ਿਲ੍ਹਾ ਪੱਧਰ ਉੱਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮਹੂਲੀਅਤ ਕਰਨ ਦੀ ਅਪੀਲ ਕੀਤੀ ਙ
9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਮੋਦੀ ਸਰਕਾਰ ਨੂੰ 4 ਲੇਬਰ ਕੋਡ ਵਾਪਿਸ ਲੈਣ ਲਈ ਮਜਬੂਰ ਕਰ ਦੇਵੇਗੀ : ਰੌੜੀ
This entry was posted in ਪੰਜਾਬ.
