ਸ਼ਹੀਦ ਭਾਈ ਜਿੰਦਾ ਦੀ ਭੈਣ ਸਮੇਤ ਸਿੱਖ ਬੀਬੀਆਂ ਨੇ ‘ਕੌਰਨਾਮਾ-2’ ਕੀਤੀ ਲੋਕ ਅਰਪਣ

IMG-20250713-WA0046.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਦੇ ਨਾਮੀ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬੀਬੀ ਬਲਵਿੰਦਰ ਕੌਰ ਸਮੇਤ ਸ਼ਹੀਦ ਸਿੰਘਾਂ ਦੀਆਂ ਪਰਿਵਾਰਕ ਬੀਬੀਆਂ ਨੇ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ‘ਕੌਰਨਾਮਾ-2’ ਨੂੰ ਲੋਕ ਅਰਪਣ ਕੀਤਾ। ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਰਚਿਤ ਇਸ ਰਚਨਾ ਨੂੰ ਜਾਰੀ ਕਰਨ ਮੌਕੇ ਬੀਬੀ ਦਵਿੰਦਰ ਕੌਰ ਪੰਜਵੜ੍ਹ ਸਿੰਘਣੀ ਸ਼ਹੀਦ ਭਾਈ ਜਨਰਲ ਲਾਭ ਸਿੰਘ ਪੰਜਵੜ੍ਹ, ਬੀਬੀ ਸਰਬਜੀਤ ਕੌਰ ਪੰਜਵੜ੍ਹ ਨੂੰਹ ਸ਼ਹੀਦ ਮਾਤਾ ਮਹਿੰਦਰ ਕੌਰ ਪੰਜਵੜ੍ਹ, ਭੈਣ ਮਨਜੀਤ ਕੌਰ ਸਿੰਘਣੀ ਸ਼ਹੀਦ ਭਾਈ ਗੁਰਮੇਜ ਸਿੰਘ ਬੱਬਰ, ਭੈਣ ਸੁਰਿੰਦਰ ਕੌਰ ਸਿੰਘਣੀ ਸ਼ਹੀਦ ਭਾਈ ਮੁਖਤਿਆਰ ਸਿੰਘ, ਭੈਣ ਅੰਮ੍ਰਿਤ ਕੌਰ ਵੀ ਹਾਜ਼ਰ ਸਨ। ਸ਼ਹੀਦ ਬੱਚੀ ਜਗਵਿੰਦਰ ਕੌਰ ਡਾਲਾ ਦੀ ਭੂਆ ਤੇ ਸ਼ਹੀਦ ਭਾਈ ਚਮਕੌਰ ਸਿੰਘ ਡਾਲਾ ਦੀ ਭੈਣ ਬੀਬੀ ਦਲਵਿੰਦਰ ਕੌਰ ਨੇ ਅਮਰੀਕਾ ਤੋਂ ਜਾਰੀ ਆਪਣੇ ਇੱਕ ਸੰਦੇਸ਼ ਵਿਚ ਕਿਹਾ ਕਿ ਸ਼ਹੀਦ ਸਿੰਘਣੀਆਂ, ਸਿੰਘਾਂ ਦੇ ਇਤਿਹਾਸ ਨੂੰ ਸਾਭਣਾ ਇੱਕ ਵੱਡਾ ਕਦਮ ਦੇ ਸਮੇਂ ਦੀ ਜਰੂਰਤ ਹੈ। ਉਹਨਾਂ ਇਸ ਕਾਰਜ ਲਈ ਭਾਈ ਦਲਜੀਤ ਸਿੰਘ ਖਾਲਸਾ ਜੀ, ਭਾਈ ਪਰਮਜੀਤ ਸਿੰਘ ਗਾਜੀ, ਬਲਜਿੰਦਰ ਸਿੰਘ ਕੋਟਭਾਰਾ ਤੇ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ‘ਕੌਰਨਾਮਾ-2’ ਵਿਚ ਦਰਜ਼ ਕਥਾਵਾਂ ’ਚੋਂ ਸ਼ਹੀਦ ਸਿੰਘਣੀਆਂ ਦੇ ਵਾਰਸਾਂ ਸ਼ਹੀਦ ਬੀਬੀ ਨਰਿੰਦਰ ਕੌਰ ਮੱਤੇਵਾਲ ਦੇ ਪੁੱਤਰ ਭਾਈ ਹਰਪਿੰਦਰ ਸਿੰਘ ਮੱਤੇਵਾਲ, ਸ਼ਹੀਦ ਬੀਬੀ ਨੰਦ ਕੌਰ ਕਰਮੂਵਾਲਾ ਦੇ ਵਾਰਸ ਭਾਈ ਜੁਗਿੰਦਰ ਸਿੰਘ ਕੰਮੋਓ, ਸ਼ਹੀਦ ਭਾਈ ਹਰਭਜਨ ਸਿੰਘ ਮੰਡ ਦਾ ਭਾਂਵਿਆ ਭਾਈ ਪਰਗਟ ਸਿੰਘ  ਕੰਮਓ, ਸ਼ਹੀਦ ਬੀਬੀ ਹਰਭਜਨ ਕੌਰ ਤੇ ਸ਼ਹੀਦ ਬੀਬੀ ਸਰਬਜੀਤ ਕੌਰ ਬਾਸਰਕੇ ਗਿੱਲਾਂ ਦੇ ਵਾਰਸ ਸਰਪੰਚ ਕਾਬਲ ਸਿੰਘ, ਸ਼ਹੀਦ ਬੀਬੀ ਸੁਖਵੀਰ ਕੌਰ ਸੁੱਖ ਦੇ ਪੁੱਤਰ ਭਾਈ ਰੇਸ਼ਮ ਸਿੰਘ, ਸ਼ਹੀਦ ਮਾਤਾ ਜਗਦੀਸ ਕੌਰ ਥਾਂਦੇ ਦੇ ਪਰਿਵਾਰ ’ਚੋਂ ਭਾਈ ਬਲਦੇਵ ਸਿੰਘ ਨੌਸਹਿਰਾ ਢਾਲਾ ਤੇ ਮਾਤਾ ਦੀ ਧੀਂਅ ਇਹਨਾਂ ਪਰਿਵਾਰਾਂ ਨੂੰ ਜਾਰੀ ਕਰਤਾ ਬੀਬੀਆਂ ਵੱਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>