ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਇਲ ਮੈਕਰੋ ਨੇ ਇੱਕ ਬਹੁਤ ਵੱਡਾ ਐਲਾਨ ਕਰਦੇ ਹੋਏ ਕਿਹਾ ਹੇ ਕਿ ਉਹ ਫਲਸਤੀਨ ਨੂੰ ਰਾਸ਼ਟਰ ਦੇ ਤੌਰ ਤੇ ਮਾਨਤਾ ਦੇਵੇਗਾ। ਅਜਿਹਾ ਕਰਕੇ ਫਰਾਂਸ ਪਹਿਲਾ ਜੀ-7 ਰਾਸ਼ਟਰ ਬਣ ਜਾਵੇਗਾ। ਫਲਸਤੀਨ ਨੇ ਰਾਸ਼ਟਰਪਤੀ ਮੈਕਰੋ ਦੇ ਇਸ ਫੈਂਸਲੇ ਦਾ ਸਵਾਗਤ ਕੀਤਾ ਹੈ। ਇਸਰਾਈਲ ਦੇ ਪ੍ਰਧਾਨਮੰਤਰੀ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ।
ਰਾਸ਼ਟਰਪਤੀ ਮੈਕਰੋ ਨੇ ਕਿਹਾ ਕਿ ਸਿਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਇਸ ਨੂੰ ਅਸਲ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਸੋਸ਼ ਮੀਡੀਆ ਐਕਸ ਤੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਿਖਆ, “ਅੱਜ ਦੀ ਸੱਭ ਤੋਂ ਵੱਡੀ ਜਰੂਰਤ ਇਹ ਹੈ ਕਿ ਗ਼ਜ਼ਾ ਵਿੱਚ ਯੁੱਧ ਸਮਾਪਤ ਕਰਕੇ ਨਾਗਰਿਕਾਂ ਨੂੰ ਬਚਾਇਆ ਜਾਵੇ। ਅਮਨ ਸੰਭਵ ਹੈ। ਸਾਨੂੰ ਜਲਦ ਯੁੱਧਵਿਰਾਮ, ਸਾਰੇ ਬੰਧਕਾਂ ਦੀ ਰਿਹਾਈ ਅਤੇ ਗ਼ਜ਼ਾ ਦੇ ਲੋਕਾਂ ਨੂੰ ਵੱਡੇ ਪੈਮਾਨੇ ਤੇ ਮਨੁੱਖੀ ਸਹਾਇਤਾ ਦੀ ਜਰੂਰਤ ਹੈ।”
ਫਲਸਤੀਨ ਪ੍ਰਸ਼ਾਸਨ ਵੱਲੋਂ ਮੈਕਰੋ ਦੇ ਇਸ ਕਦਮ ਦੀ ਸਲਾਘਾ ਕੀਤੀ ਗਈ ਹੈ, ਪਰ ਇਸਰਾਈਲੀ ਪ੍ਰਧਾਨਮੰਤਰੀ ਬਿਨਆਮਿਨ ਨੇਤਨਿਯਾਹੂ ਨੇ ਇਸ ਫੈਂਸਲੇ ਤੇ ਇਤਰਾਜ਼ ਜਤਾਂਉਂਦੇ ਹੋਏ ਕਿਹਾ ਹੈ ਕਿ “ਅੱਤਵਾਦ ਨੂੰ ਇਨਾਮ ਦੇਣ ਵਰਗਾ ਹੈ।”
ਮੈਕਰੋ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਿਖਆ ਹੈ, ” ਮੱਧਪੂਰਬ ਵਿੱਚ ਨਿਆਂਪੂਰਣ ਅਤੇ ਸਥਾਈ ਅਮਨ ਦੇ ਪ੍ਰਤੀ ਆਪਣੀ ਇਤਿਹਾਸਿਕ ਵੱਚਨਬੱਧਤਾ ਦੈ ਤਹਿਤ, ਇਹ ਫੈਂਸਲਾ ਲਿਆ ਹੈ ਕਿ ਫਰਾਂਸ ਫਲਸਤੀਨ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇਵੇਗਾ।”
ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਵਿੱਚੋਂ 140 ਤੋਂ ਵੱਧ ਦੇਸ਼ ਫ਼ਲਸਤੀਨ ਨੂੰ ਮਾਨਤਾ ਦੇ ਚੁੱਕੇ ਹਨ। ਸਪੇਨ ਅਤੇ ਆਇਰਲੈਂਡ ਸਮੇਤ ਕੁਝ ਯੂਰਪੀ ਸੰਘ ਦੇ ਦੇਸ਼ ਵੀ ਇਸ ਵਿੱਚ ਸ਼ਾਮਿਲ ਹਨ। ਪਰ ਅਮਰੀਕਾ ਅਤੇ ਬ੍ਰਿਟੇਨ ਨੇ ਫ਼ਲਸਤੀਨ ਨੂੰ ਮਾਨਤਾ ਨਹੀਂ ਦਿੱਤੀ।
