ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਥਕ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਇਸ ਦਿਨ ਨੂੰ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਗੋਰੇ ਅੰਗਰੇਜ਼ ਦੀ ਗੁਲਾਮੀ ਵਿੱਚੋਂ ਨਿਕਲ ਕੇ ਕਾਲੇ ਅੰਗਰੇਜ ਦੇ ਗੁਲਾਮ ਹੋ ਜਾਣਾ ਅਲਾਨਿਆ। ਸਿੱਖ ਫੈਡਰੇਸ਼ਨ ਜਰਮਨੀ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਉਦਿਆਂ ਪੰਥਕ ਬੁਲਾਰਿਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ, ਬੱਬਰ ਖਾਲਸਾ ਮੁਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਗੁਰਚਰਨ ਸਿੰਘ ਗੁਰਾਇਆ, ਦਲ ਖਾਲਸਾ ਜਰਮਨੀ ਆਗੂ ਭਾਈ ਹਰਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਅਕਾਲੀ ਦਲ ਵਾਰਿਸ ਪੰਜਾਬ ਜਰਮਨੀ ਯੂਰਪ ਆਗੂ ਭਾਈ ਜਗਤਾਰ ਸਿੰਘ ਮਾਹਲ ਅਤੇ ਭਾਈ ਜੁਗਰਾਜ ਸਿੰਘ, ਭਾਈ ਅਵਤਾਰ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ ਅਤੇ ਭਾਈ ਜਸਵੰਤ ਸਿੰਘ ਬੱਬਰ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਇੰਨ੍ਹਾਂ ਤੋਂ ਇਲਾਵਾ ਭਾਈ ਅੰਗਰੇਜ਼ ਸਿੰਘ, ਭਾਈ ਰਾਮਪਾਲ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਰਾਜਵਿੰਦਰ ਸਿੰਘ ਰਾਜੂ, ਭਾਈ ਤਜਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ। ਪੰਥਕ ਬੁਲਾਰਿਆਂ ਨੇ 1947 ਤੋਂ ਬਾਅਦ ਹੁਣ ਤੱਕ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਵੱਖ ਵੱਖ ਸੂਬਿਆਂ ਅੰਦਰ ਹੋ ਰਹੇ ਅੱਤਿਆਚਾਰਾਂ ਦੀ ਦਾਸਤਾਨ ਨੂੰ ਹਰ ਪੱਖ ਤੋਂ ਬਿਆਨ ਕੀਤਾ। ਭਾਰਤੀ ਅਕ੍ਰਿਤਘਣਤਾ ਕਿਥੋਂ ਤੱਕ ਨਿੱਘਰ ਚੁੱਕੀ ਹੈ ਕਿ ਸਿੱਖ ਨੌਜਵਾਨ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਹਨ। ਦੂਜੇ ਪਾਸੇ ਸਾਧਵੀ ਪ੍ਰਤਿਗਿਆ ਅਤੇ ਕਰਨਲ ਪ੍ਰਹੋਇਤ ਵਰਗੇ ਬੰਬ ਧਮਾਕਿਆਂ ਦੇ ਦੋਸ਼ੀ ਰਾਜਸੀ ਸੱਤਾ ਦਾ ਅਨੰਦ ਮਾਣ ਰਹੇ ਹਨ। ਕਿਸ਼ੋਰੀ ਵਰਗੇ ਸਿੱਖਾਂ ਦੇ ਕਾਤਲ ਪੰਜ ਵਾਰ ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ ਬਾਹਰ ਘੁੰਮ ਰਹੇ ਹਨ।ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਕੇ ਹਿੰਦੂਤਵ ਵਿੱਚ ਜ਼ਜ਼ਬ ਕਰਨ ਦੇ ਭਾਰਤੀ ਨਿਜ਼ਾਮ ਦੇ ਮਨਸੂਬੇ ਹੁਣ ਪੂਰੀ ਦੁਨੀਆਂ ਵਿੱਚ ਜਾਹਰ ਹੋ ਚੁੱਕੇ ਹਨ। ਭਾਰਤੀ ਨਿਜ਼ਾਮ ਤੋਂ ਛੁਟਕਾਰਾ ਪਾਉਣ ਲਈ ਕਈ ਸੂਬੇ ਆਪਣੇ ਝੰਡੇ ਬੁਲੰਦ ਕਰ ਚੁੱਕੇ ਹਨ। ਪੰਥਕ ਆਗੂਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸਨ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਭਾਰਤੀ ਫੋਰਸਾਂ ਦੇ ਪੈਰ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹ ਬਚਨ ਅਟੱਲ ਹੋ ਕੇ ਰਹਿਣਗੇ। ਬਹੁਤ ਜਲਦੀ ਖਾਲਿਸਤਾਨ ਦੁਨੀਆਂ ਦੇ ਨਕਸ਼ੇ ਤੇ ਆਵੇਗਾ। ਸਿੱਖ ਕਦੇ ਵੀ 1947 ਵਾਲੀ ਗਲਤੀ ਨਹੀ ਦੁਹਰਾਉਣਗੇ।17 ਅਗਸਤ ਨੂੰ ਐਸ ਐਫ ਜੇ ਵਲੋਂ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਵਿਖੇ ਕਰਵਾਈਆਂ ਜਾ ਰਹੀਆਂ ਰਿੰਫਰੈਡਮ ਦੀਆਂ ਵੋਟਾਂ ਵਿੱਚ ਉਥੋਂ ਦੇ ਵੱਧ ਤੋਂ ਵੱਧ ਸਿੱਖਾਂ ਅਤੇ ਪੰਜਾਬੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਕਿ ਭਾਰਤੀ ਸਰਕਾਰ ਦੀਆਂ ਅੱਖਾਂ ਖੁੱਲ ਸਕਣ ਅਤੇ ਬਾਹਰਲੀਆਂ ਸਰਕਾਰਾਂ ਨੂੰ ਵੀ ਇਹ ਸਪਸਟਾ ਹੋ ਜਾਵੇ ਕਿ ਸਿੱਖ ਹੁਣ ਭਾਰਤ ਦੀ ਗਲਾਮੀ ਤੋਂ ਮੁਕਤ ਹੋ ਅਪਣਾ ਵੱਖਰਾ ਦੇਸ ਜਿਸ ਦੇ ਕਦੀ ਉਹ ਮਾਲਕ ਹੁੰਦੇ ਸੀ (ਖਾਲਿਸਤਾਨ) ਚਾਹੁੰਦੇ ਹਨ।
ਜਰਮਨੀ ਦੀਆਂ ਪੰਥਕ ਜਥੇਬੰਦੀਆਂ ਅਤੇ ਅਜ਼ਾਦੀ ਪ੍ਸਤ ਸਿੱਖਾਂ ਵੱਲੋਂ ਫਰੈਂਕਫਰਟ ਭਾਰਤੀ ਸਫਾਰਤਖਾਨੇ ਸਾਹਮਣੇ ਭਾਰੀ ਰੋਹ ਪ੍ਰਦਰਸ਼ਨ
This entry was posted in ਅੰਤਰਰਾਸ਼ਟਰੀ.
