ਨਵੀਂ ਦਿੱਲੀ – ਸ. ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਿਆ ਹੈ ਕਿ ਪਤੰਜਲੀ ਆਯੁਰਵੇਦ ਦੇ ਸਤਿਕਾਰਯੋਗ ਸਰਵਉੱਚ, ਆਚਾਰੀਆ ਸ਼੍ਰੀ ਆਚਾਰੀਆ ਬਾਲ ਕ੍ਰਿਸ਼ਨ ਕਲ ਇਥੇ ਦਿੱਲੀ ਦੇ ਰਕਾਬਗੰਜ ਗੁਰੂਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ, ਅਰਦਾਸ ਕੀਤੀ ਅਤੇ ਗੁਰਬਾਣੀ ਦੀਆਂ ਪਵਿੱਤਰ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਉਨ੍ਹਾਂ ਦੀ ਪਵਿੱਤਰ ਹਾਜ਼ਰੀ ਅਤੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਅਤੇ ਯੋਗ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਵਿਚਾਰਾਂ ਨੇ ਹਰੇਕ ਨੂੰ ਗਿਆਨ ਤੇ ਪ੍ਰੇਰਣਾ ਨਾਲ ਭਰਪੂਰ ਕਰ ਦਿੱਤਾ।
ਇਸ ਮੌਕੇ ਆਚਾਰੀਆ ਸ਼੍ਰੀ ਆਚਾਰੀਆ ਬਾਲ ਕ੍ਰਿਸ਼ਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਨੂੰ ਪਤੰਜਲੀ ਯੋਗਪੀਠ, ਹਰਿਦੁਆਰ ਆਉਣ ਲਈ ਸਦਭਾਵਨਾ ਭਰਿਆ ਸੱਦਾ ਵੀ ਦਿੱਤਾ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਚਾਰਿਆ ਬਾਲਕ੍ਰਿਸ਼ਣ ਜੀ ਦੀ ਇਸ ਪਵਿੱਤਰ ਯਾਤਰਾ ਨੂੰ ਧਰਮ ਤੇ ਸਿਹਤ ਸੰਸਕਾਰਾਂ ਦੇ ਮਿਲਾਪ ਦਾ ਸੁੰਦਰ ਉਦਾਹਰਨ ਕਰਾਰ ਦਿੰਦਿਆਂ ਕਿਹਾ ਕਿ ਇਹ ਸੰਦੇਸ਼ ਮਨੁੱਖੀ ਜੀਵਨ ਨੂੰ ਸੁਚੱਜਾ ਅਤੇ ਆਦਰਸ਼ ਬਣਾਉਣ ਵੱਲ ਇੱਕ ਮਹੱਤਵਪੂਰਨ ਮਾਰਗ ਹੈ
