ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵਿਖੇ ‘ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ* (ਲਾਇਬ੍ਰੇਰੀ) ਦਾ ਹੋਇਆ ਉਦਘਾਟਨ

 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਜਗਦੀਪ ਸਿੰਘ  ਅਤੇ ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਉਘੇ ਵਿਦਵਾਨ ਡਾ. ਤਰਸੇਮ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ। ਨਾਲ ਖੜ੍ਹੇ ਹਨ ਹੋਰ ਵਿਦਵਾਨ ਅਧਿਆਪਕ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਜਗਦੀਪ ਸਿੰਘ ਅਤੇ ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਉਘੇ ਵਿਦਵਾਨ ਡਾ. ਤਰਸੇਮ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ। ਨਾਲ ਖੜ੍ਹੇ ਹਨ ਹੋਰ ਵਿਦਵਾਨ ਅਧਿਆਪਕ।

ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਸੁਚੱਜੀ ਰਹਿਨੁਮਾਈ ਹੇਠ, ਪੰਜਾਬੀ ਯੂਨੀਵਰਸਿਟੀ ਵਿਖੇ ਪਦਮਸ੍ਰੀ ਤੇ ਗਿਆਨਪੀਠ ਐਵਾਰਡੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਦੇ ਨਾਂ ’ਤੇ ਸਥਾਪਿਤ ਚੇਅਰ ਵਿਚ, ‘ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ’ (ਲਾਇਬ੍ਰੇਰੀ) ਦਾ ਉਦਘਾਟਨ ਕੀਤਾ ਗਿਆ।   ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ—ਚਾਂਸਲਰ ਡਾ. ਜਗਦੀਪ ਸਿੰਘ ਨੇ ਕੀਤੀ। ਉਦਘਾਟਨ ਸਮਾਰੋਹ ਵਿਚ ਬੋਲਦਿਆਂ ਉਹਨਾਂ ਨੇ ਪ੍ਰੋ. ਗੁਰਦਿਆਲ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸਾਹਿਤਕਾਰ ਮਾਤ ਭਾਸ਼ਾ ਦਾ ਬੇਸ਼ਕੀਮਤੀ ਸਰਮਾਇਆ ਹੁੰਦੇ ਹਨ ਜੋ ਆਪਣੀਆਂ ਲਿਖਤਾਂ ਦੁਆਰਾ ਸਮੇਂ ਸਮੇਂ ਤੇ ਮਾਨਵੀ ਸਮਾਜ ਦੀ ਸੁਚੱਜੀ ਅਗਵਾਈ ਕਰਦੇ ਹਨ। ਉਹਨਾਂ ਕਿਹਾ ਕਿ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵਿਖੇ ‘ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ* (ਲਾਇਬ੍ਰੇਰੀ) ਦੀ ਸਥਾਪਨਾ ਨਾਲ ਖੋਜਾਰਥੀ ਅਤੇ ਵਿਦਿਆਰਥੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਅਤੇ ਖੋਜ ਖੇਤਰ ਵਿੱਚ ਭਰਪੂਰ ਲਾਭ ਉਠਾਉਣਗੇ। ਉਹਨਾਂ ਇਹ ਵੀ ਕਿਹਾ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਵਰਗੇ ਮਹਾਨ ਸਾਹਿਤਕਾਰਾਂ ਦੇ ਕੰਮਾਂ ਨੂੰ ਯਾਦ ਕਰਨਾ ਸਾਡੇ ਲਈ ਸੁਭਾਗ ਵਾਲੀ ਗੱਲ ਹੈ।

IMG-20250828-WA0443.resizedਸਮਾਗਮ ਦੇ ਆਰੰਭ ਵਿਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਿਦਵਾਨਾਂ, ਅਧਿਆਪਕਾਂ, ਲੇਖਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦੇ ਹੋਏ ਚੇਅਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਦੇ ਕੋਆਰਡੀਨੇਟਰ,ਪੰਜਾਬੀ ਵਿਭਾਗ ਦੇ ਮੁਖੀ,ਪੰਜਾਬੀਪੀਡੀਆ ਕੇਂਦਰ ਦੇ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ  ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਕਾਰਜਕਾਲ ਵਿਚ ਮੌਲਿਕ ਉਪਕੁਲਪਤੀ ਡਾ. ਜਗਦੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਖੁਲ੍ਹਿਆ ਹੈ। ‘ਪੰਜਾਬੀ’ ਨੇ    ਨੇ ਇਸ ਨਵੀਂ ਸੰਸਥਾ ਦੀ ਸਥਾਪਨਾ ਦੇ ਮਕਸਦ ਬਾਰੇ ਵੀ ਦੱਸਿਆ।ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪ੍ਰੋ. ਗੁਰਦਿਆਲ ਸਿੰਘ ਵਰਗੇ ਮਹਾਨ ਲੇਖਕ ਦੀਆਂ ਸਾਹਿਤਕ ਲਿਖਤਾਂ ਨੂੰ  ਆਰਥਿਕ ਅਤੇ ਸਭਿਆਚਾਰਕ ਪੱਖਾਂ ਨਾਲ ਸਬੰਧ ਜੋੜਨਾ ਹੋਰ ਵੀ ਮਹੱਤਵਪੂਰਨ ਗੱਲ ਹੁੰਦੀ ਹੈ।

ਇਸ ਸਮਾਗਮ ਦੇ ਮੁੱਖ ਵਕਤਾ ਡੀ.ਏ.ਵੀ. ਕਾਲਜ ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਤਰਸੇਮ ਸ਼ਰਮਾ ਨੇ ਪ੍ਰੋਫੈਸਰ ਗੁਰਦਿਆਲ ਸਿੰਘ ਨਾਲ ਜੁੜੀਆਂ ਹੋਈਆਂ ਆਪਣੀਆਂ ਯਾਦਾਂ ਅਤੇ ਉਦਾਹਰਨਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਉਦਮ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਧਾਈ ਦੀ ਹੱਕਦਾਰ ਹੈ ਕਿ ਪ੍ਰੋ. ਗੁਰਦਿਆਲ ਸਿੰਘ ਦੀ ਸਾਹਿਤਕ ਸੰਪੱਤੀ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਦਵਿੰਦਰ ਪਾਲ ਸਿੰਘ ਸਿੱਧੂ,ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ,ਵਿੱਤ ਅਫਸਰ ਡਾ. ਪ੍ਰਮੋਦ ਅਗਰਵਾਲ ਤੋਂ ਇਲਾਵਾ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀਅਨ ਦੇ ਮੁਖੀ ਡਾ. ਅਮਿਤ ਮਿੱਤਲ ਨੇ ਵੀ ਵਿਭਾਗ ਨੂੰ ਇਸ ਉਸਾਰੂ ਕਦਮ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਅੰਤ ਵਿੱਚ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ ਚੇਅਰ ਵੱਲੋਂ ਉਲੀਕੇ ਗਏ ਇਸ ਮਿਆਰੀ ਸਮਾਗਮ ਲਈ ਵਧਾਈ ਦਿੱਤੀ।

ਇਸ ਸਮਾਗਮ ਵਿੱਚ ਉਘੇ ਨਾਟਕ ਚਿੰਤਕ ਅਤੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਰਾਜਿੰਦਰ ਲਹਿਰੀ, (ਕੋਆਰਡੀਨੇਟਰ).ਉਰਦੂ ਵਿਭਾਗ ਦੇ ਮੁਖੀ  ਡਾ. ਰਹਿਮਾਨ ਅਖਤਰ, ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾਕਟਰ ਪਰਮਿੰਦਰਜੀਤ ਕੌਰ,ਡਾ. ਰਾਜਵਿੰਦਰ ਸਿੰਘ, ਡਾ. ਰਾਜ ਮਹਿੰਦਰ ਕੌਰ , ਡਾ ਦਰਸ਼ਨ ਸਿੰਘ ਆਸ਼ਟ, ਡਾ. ਪਰਮਜੀਤ ਕੌਰ ਗਿੱਲ, ਡਾ. ਜਸਵੀਰ ਕੌਰ,ਡਾ. ਗੁਰਪ੍ਰੀਤ ਕੌਰ,ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ, ਡਾ. ਹਰਪ੍ਰੀਤ ਸਿੰਘ ਰਾਣਾ, ਸੁਰੇਸ਼ ਸ਼ਰਮਾ,ਦਵਿੰਦਰ ਪਟਿਆਲਵੀ ਅਮਰਜੀਤ ਸਿੰਘ ਕਸਕ, ਤ੍ਰਲੋਕ ਸਿੰਘ ਢਿੱਲੋਂ, ਡਾ. ਕਰਮ ਸਿੰਘ, ਰਾਜੇਸ਼ ਕੋਟੀਆ, ਸੁਖਵਿੰਦਰ ਸਿੰਘ, ਜਗਮਿੰਦਰ ਪਾਲ ਬਰਾਸ, ਵਰਿੰਦਰ ਘੰਗਰੋਲੀ,ਜਗਤਾਰ ਨਿਮਾਣਾ,ਸੁਖਵਿੰਦਰ ਸੁੱਖ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਖੋਜਾਰਥੀ, ਵਿਦਿਆਰਥੀ, ਸਾਹਿਤਕਾਰ ਅਤੇ ਚੇਅਰ ਸਮੇਤ ਪੰਜਾਬੀ ਵਿਭਾਗ ਦਾ ਗੈਰ ਅਧਿਆਪਨ ਅਮਲਾ ਵੀ ਸ਼ਾਮਿਲ ਸੀ। ਇਸ ਸਮਾਗਮ ਦਾ ਮੰਚ ਸੰਚਾਲਨ

ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰਡਾ. ਗੁਰਸੇਵਕ ਸਿੰਘ ਲੰਬੀ ਨੇ ਬਖੂਬੀ ਨਿਭਾਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>