ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ ਵਿਚ ਕਾਂਗਰਸ ਅਤੇ ਬੀਜੇਪੀ ਦੀ ਸੋਚ ‘ਚ ਅੰਤਰ ਕਿਉਂ ? ਸਿੱਖਾਂ ਲਈ ਸੁਰੱਖਿਆ ਨਾਲੋਂ ਧਰਮ ਉਪਰ ਹੈ : ਮਾਨ

Half size(33).resizedਫ਼ਤਹਿਗੜ੍ਹ ਸਾਹਿਬ – “ਕਾਂਗਰਸ ਜਮਾਤ ਕਹਿ ਰਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣਾ ਚਾਹੀਦਾ ਹੈ, ਜਦੋਕਿ ਬੀਜੇਪੀ ਕਹਿੰਦੀ ਹੈ ਕਿ ਸੁਰੱਖਿਆ ਦਾ ਗੰਭੀਰ ਮੁੱਦਾ ਹੈ ਇਸ ਲਈ ਨਹੀ ਖੁੱਲ੍ਹਣਾ ਚਾਹੀਦਾ। ਦੋਵੇ ਇੰਡੀਆ ਦੀਆਂ ਹਿੰਦੂਤਵ ਜਮਾਤਾਂ ਦੀ ਸਿੱਖਾਂ ਦੇ ਇਸ ਮੁੱਦੇ ਉਤੇ ਸੋਚ ਵਿਚ ਫਰਕ ਕਿਉਂ ਹੈ? ਸਿੱਖਾਂ ਦੇ ਗੁਰਧਾਮਾਂ, ਦਰਸ਼ਨ ਦੀਦਾਰੇ ਕਰਨ ਵਿਚ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਕਿਉਂ ਕੀਤੇ ਜਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀਆਂ ਦੋਵੇ ਸਿਆਸੀ ਜਮਾਤਾਂ ਕਾਂਗਰਸ ਅਤੇ ਬੀਜੇਪੀ ਵੱਲੋ ਸਿੱਖ ਕੌਮ ਦੇ ਪਾਕਿਸਤਾਨ ਵਿਚ ਰਹਿ ਚੁੱਕੇ ਗੁਰਧਾਮਾਂ ਦੇ ਦਰਸ਼ਨ ਦੀਦਾਰਾਂ ਦੇ ਲਈ ਪਾਕਿਸਤਾਨ ਹਕੂਮਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਦਰਸ਼ਨਾਂ ਲਈ ਖੋਲ੍ਹਣ ਦੇ ਮੁੱਦੇ ਉਤੇ ਉਪਰੋਕਤ ਦੋਵੇ ਜਮਾਤਾਂ ਦੀ ਵੱਖੋ ਵੱਖਰੀ ਸੋਚ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰਿਆ ਦਾ ਮੁੱਦਾ ਧਰਮ ਨਾਲ ਸੰਬੰਧਤ ਹੈ । ਜਦੋਕਿ ਸੁਰੱਖਿਆ ਦਾ ਮੁੱਦਾ ਧਰਮ ਤੋ ਉਪਰ ਕਿਵੇ ਹੋ ਸਕਦਾ ਹੈ ? ਸਾਨੂੰ ਤਾਂ ਦਰਸ਼ਨਾਂ ਲਈ ਪਾਕਿਸਤਾਨ ਹਕੂਮਤ ਹਰ ਤਰ੍ਹਾਂ ਦੀ ਖੁੱਲ੍ਹ ਹੀ ਨਹੀ ਦਿੰਦੀ ਬਲਕਿ ਸਮੁੱਚੇ ਪਾਕਿਸਤਾਨ ਨਿਵਾਸੀਆ ਵੱਲੋ ਅਜਿਹੇ ਸਮਿਆ ਤੇ ਸਿੱਖਾਂ ਦਾ ਉਥੇ ਪਹੁੰਚਣ ਤੇ ਗਰਮਜੋਸੀ ਨਾਲ ਸਵਾਗਤ ਤੇ ਸਤਿਕਾਰ ਕੀਤਾ ਜਾਂਦਾ ਹੈ । ਇਸ ਸਿੱਖਾਂ ਦੀ ਸੁਰੱਖਿਆ ਦੀ ਗੱਲ ਸਾਡੀ ਯਾਤਰਾ ਨਾਲ ਕਿਵੇ ਜੋੜੀ ਜਾ ਰਹੀ ਹੈ ? ਸਾਡੀ ਪਾਕਿਸਤਾਨ ਯਾਤਰਾ ਦੇ ਵੀ ਪਾਬੰਦੀ ਲਗਾ ਦਿੱਤੀ ਹੈ । ਜਿਥੋ ਤੱਕ ਸਿੱਖਾਂ ਦੀ ਇੰਡੀਅਨ ਹੁਕਮਰਾਨਾਂ ਵੱਲੋ ਸੁਰੱਖਿਆ ਦਾ ਪ੍ਰਸਨ ਹੈ, ਸਿੱਖਾਂ ਨੂੰ ਤਾਂ ਸ੍ਰੀ ਮੋਦੀ ਤੇ ਉਨ੍ਹਾਂ ਦੀ ਜਾਲਮ ਚੰਡਾਲ ਚੌਕੜੀ ਜਿਨ੍ਹਾਂ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕਰਨ ਤੋ ਇਲਾਵਾ ਬੀਤੇ 30-30, 35-35 ਸਾਲਾਂ ਤੋਂ ਸਿੱਖਾਂ ਨੂੰ ਜ਼ਬਰੀ ਹੁਕਮਰਾਨਾਂ ਨੇ ਬੰਦੀ ਬਣਾਕੇ ਰੱਖਿਆ ਹੋਇਆ ਹੈ । ਜੋ ਛੱਤੀਸਗੜ੍ਹ, ਝਾਰਖੰਡ, ਬਿਹਾਰ, ਆਸਾਮ, ਮਨੀਪੁਰ ਆਦਿ ਵਿਚ ਆਦਿਵਾਸੀ ਵੱਸਦੇ ਹਨ ਅਤੇ ਜੋ ਇਥੋ ਦੇ ਮੂਲ ਨਿਵਾਸੀ ਹਨ, ਉਨ੍ਹਾਂ ਨੂੰ ਨਕਸਲਾਈਟ ਕਹਿਕੇ ਮਾਰਿਆ ਜਾ ਰਿਹਾ ਹੈ । ਫਿਰ ਗੁਜਰਾਤ ਵਿਚ 2002 ਵਿਚ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, 2013 ਵਿਚ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਉਨ੍ਹਾਂ ਦੀਆਂ ਜਮੀਨਾਂ-ਜਾਇਦਾਦਾਂ ਜ਼ਬਰੀ ਖੋਹਕੇ ਬੇਜਮੀਨੇ ਤੇ ਬੇਘਰ ਕੀਤਾ । ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀ ਕੀਤਾ ਗਿਆ। ਫਿਰ 2000 ਵਿਚ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਦਾ ਫ਼ੌਜ ਵੱਲੋ ਕਤਲੇਆਮ ਕੀਤਾ ਗਿਆ, ਕੋਈ ਇਨਸਾਫ਼ ਨਹੀ ਮਿਲਿਆ । 1984 ਵਿਚ ਰਾਜੀਵ ਗਾਂਧੀ ਨੇ ਸਿੱਖ ਕੌਮ ਦਾ ਸਾਜਸੀ ਢੰਗ ਨਾਲ ਕਤਲੇਆਮ ਕਰਵਾਇਆ, ਫ਼ੌਜ ਜਿਸਦੀ ਜਿੰਮੇਵਾਰੀ ਇਸ ਕਤਲੇਆਮ ਨੂੰ ਰੋਕਣ ਦੀ ਸੀ, ਉਹ ਬੈਰਕਾਂ ਵਿਚੋ ਬਾਹਰ ਹੀ ਨਾ ਨਿਕਲੀ । ਹੁਣ ਜਦੋਂ ਪੰਜਾਬ ਵਿਚ ਹੜ੍ਹਾਂ ਨੇ ਹਰ ਪਾਸੇ ਵੱਡਾ ਨੁਕਸਾਨ ਕੀਤਾ ਹੈ, ਤਦ ਵੀ ਫ਼ੌਜ ਬੈਰਕਾਂ ਵਿਚੋ ਬਾਹਰ ਨਹੀ ਆਈ । ਇਥੋ ਤੱਕ ਕਿ ਜਸਟਿਸ ਗੰਗੋਈ ਨੂੰ ਹੁਕਮਰਾਨਾਂ ਨੇ ‘ਚਾਂਦੀ ਦੀ ਜੁੱਤੀ’ ਮਾਰਕੇ ਉਸ ਤੋ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕਰਵਾ ਲਿਆ । ਅੱਜ ਸ੍ਰੀ ਮੋਦੀ ਦਾ 75ਵਾਂ ਜਨਮ ਦਿਹਾੜਾ ਹੈ । ਲੇਕਿਨ ਇਸ ਸਮੇ ਵੀ ਸਿੱਖ ਕੌਮ ਨਾਲ ਪੰਜਾਬੀਆਂ ਨਾਲ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋ ਘੋਰ ਜ਼ਬਰ ਜੁਲਮ ਵਿਤਕਰੇ ਜਾਰੀ ਹਨ । ਜਦੋਕਿ ਅਜਿਹੇ ਸਮਿਆ ਤੇ ਤਾਂ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਖੁੱਲ੍ਹਦਿਲੀ ਨਾਲ ਅਮਲ ਕਰਦੇ ਹੋਏ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਮਸਲਿਆ ਨੂੰ ਸੁਹਿਰਦਤਾ ਨਾਲ ਹੱਲ ਕਰਕੇ ਆਪਣੇ ਜਨਮ ਦਿਨ ਦੇ ਅਸਲੀ ਮਕਸਦ ਨੂੰ ਉਜਾਗਰ ਕਰਨ ਅਤੇ ਜੋ ਸਿੰਧੂਰ ਦਾ ਅਸਲੀ ਮਕਸਦ ਤੇ ਅਰਥ ਹੈ, ਆਪਣੀ ਪਤਨੀ ਬੀਬੀ ਯਜੋਸਦਾਬੇਨ ਮੋਦੀ ਨੂੰ ਆਪਣੇ 7 ਰੇਸ ਕੋਰਸ ਦਿੱਲੀ ਵਿਖੇ ਲੈਕੇ ਆਉਣ । ਲੇਕਿਨ ਕੌਮੀ ਸਿੱਖ ਕੌਮ ਪ੍ਰਤੀ ਨਫਰਤ ਦੀ ਭਾਵਨਾ ਅਧੀਨ ਅੱਜ ਵੀ ਇਹ ਬੇਇਨਸਾਫ਼ੀਆਂ ਤੇ ਜ਼ਬਰ ਜੁਲਮ ਜਾਰੀ ਹਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>