ਮੋਦੀ ਵੱਲੋਂ ਜੋ ਆਪਣੀਆਂ ਫੋਟੋਆਂ ਲਗਾਕੇ ਹੜ੍ਹ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ, ਉਸ ਨੂੰ ਪੰਜਾਬੀ ਕਿਵੇ ਪ੍ਰਵਾਨ ਕਰਨਗੇ ? : ਮਾਨ

Simranjit-Singh-Mann.resizedਫ਼ਤਹਿਗੜ੍ਹ ਸਾਹਿਬ – “ਬੀਜੇਪੀ-ਆਰ.ਐਸ.ਐਸ ਸੈਟਰ ਦੀ ਮੋਦੀ ਹਕੂਮਤ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ, ਵਧੀਕੀਆਂ ਤੇ ਜ਼ਬਰ ਕਰਦੇ ਆ ਰਹੇ ਹਨ । ਜਿਸ ਤੋ ਸਮੁੱਚੇ ਪੰਜਾਬੀ ਬਹੁਤ ਖਫਾ ਹਨ । ਇਕ ਤਾਂ ਮੋਦੀ ਹਕੂਮਤ ਵੱਲੋ ਸਾਜਸੀ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਜਮਹੂਰੀਅਤ ਢੰਗ ਨਾਲ ਆਜਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਗਸਟਰਾਂ ਵੱਲੋ ਮਾਰਿਆ ਜਾ ਰਿਹਾ ਹੈ । ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਅਤੇ ਗੈਗਸਟਰਾਂ ਰਾਹੀ ਸਿੱਖਾਂ ਦੇ ਕਤਲ ਕਰਵਾਏ ਜਾਂਦੇ ਆ ਰਹੇ ਹਨ । ਦੂਸਰਾ ਜਦੋਂ ਵਰਲਡ ਟਰੇਡ ਆਰਗੇਨਾਈਜੇਸਨ ਲੰਮੇ ਸਮੇ ਤੋ ਖੁੱਲ੍ਹੇ ਕੌਮਾਂਤਰੀ ਵਪਾਰ ਦੀ ਪੈਰਵੀ ਕਰ ਰਹੀ ਹੈ, ਉਸਦੇ ਆਧਾਰ ਤੇ ਪੰਜਾਬੀ ਤੇ ਸਿੱਖ ਕੌਮ ਲੰਮੇ ਸਮੇ ਤੋ ਪੰਜਾਬ ਦੀਆਂ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਹਨ ਜਿਸ ਨੂੰ ਮੰਦਭਾਵਨਾ ਅਧੀਨ ਨਹੀ ਖੋਲਿਆ ਜਾ ਰਿਹਾ । ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀ ਖੋਲਿਆ ਜਾ ਰਿਹਾ । ਫਿਰ ਹੁਣੇ ਹੀ ਪੰਜਾਬ ਵਿਚ ਆਏ ਹੜ੍ਹਾਂ ਦੀ ਬਦੌਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਸੈਟਰ ਦੀ ਮੋਦੀ ਹਕੂਮਤ ਅਤੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਚੇਅਰਮੈਨ ਸ੍ਰੀ ਤ੍ਰਿਪਾਠੀ ਨੂੰ ਆਤਮਿਕ ਤੌਰ ਤੇ ਦੋਸੀ ਮੰਨ ਰਹੇ ਹਨ । ਹੁਣ ਜਦੋ ਸੈਟਰ ਦੇ ਰਾਹਤ ਫੰਡ ਵਿਚੋ ਪੰਜਾਬੀਆਂ ਨੂੰ ਲੋੜੀਦੀਆਂ ਵਸਤਾਂ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਤਾਂ ਉਨ੍ਹਾਂ ਪੈਕਟਾਂ ਤੇ ਮੋਦੀ ਤੇ ਬੀਜੇਪੀ ਦੀ ਇਸਤਿਹਾਰਬਾਜੀ ਕੀਤੀ ਜਾ ਰਹੀ ਹੈ । ਅਜਿਹੀਆ ਵਸਤਾਂ ਨੂੰ ਪੰਜਾਬੀ ਕਤਈ ਪ੍ਰਵਾਨ ਨਹੀ ਕਰ ਸਕਦੇ । ਇਸ ਲਈ ਜੇਕਰ ਸੈਟਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿਚੋ ਮਦਦ ਭੇਜਣੀ ਹੈ ਉਹ ਬਿਨ੍ਹਾਂ ਇਸਤਿਹਾਰਬਾਜੀ ਤੋ ਭੇਜੀ ਜਾਵੇ ਨਾ ਕਿ ਬੀਜੇਪੀ ਪਾਰਟੀ ਤੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਵੱਲੋ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਤੇ ਉਨ੍ਹਾਂ ਲਈ ਭੇਜੀਆ ਜਾਣ ਵਾਲੀਆ ਵਸਤਾਂ ਦੇ ਪੈਕਟ ਉਤੇ ਬੀਜੇਪੀ ਅਤੇ ਮੋਦੀ ਦੀ ਇਸਤਿਹਾਰਬਾਜੀ ਕਰਨ ਉਤੇ ਪੰਜਾਬੀਆਂ ਵੱਲੋ ਕਦੀ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਸੈਟਰ ਦੀ ਮੋਦੀ ਹਕੂਮਤ ਵੱਲੋ ਪੰਜਾਬੀਆਂ ਤੇ ਸਿੱਖ ਕੌਮ ਨਾਲ ਗੈਰ ਇਨਸਾਨੀ ਅਤੇ ਗੈਰ ਇਖਲਾਕੀ ਢੰਗ ਨਾਲ ਨਿਰੰਤਰ ਕੀਤੀਆ ਜਾਂਦੀਆ ਆ ਰਹੀਆ ਹਨ, ਇਸ ਪੈ ਰਹੇ ਸ੍ਰੀ ਮੋਦੀ ਦੀ ਆਤਮਾ ਤੇ ਬੋਝ ਤੋ ਉਹ ਕਦੀ ਵੀ ਸਰੂਖਰ ਨਹੀ ਹੋ ਸਕਣਗੇ । ਉਨ੍ਹਾਂ ਦੀ ਆਤਮਾ ਆਖਿਰ ਉਨ੍ਹਾਂ ਤੋ ਇਸ ਹੋ ਰਹੇ ਦੁੱਖਦਾਇਕ ਅਮਲਾਂ ਦਾ ਜੁਆਬ ਜਰੂਰ ਮੰਗੇਗੀ । ਜਿਸ ਤੋ ਉਹ ਕਤਈ ਵੀ ਬਚ ਨਹੀ ਸਕਣਗੇ । ਇਸ ਲਈ ਜੋ ਵੀ ਅਮਲ ਪੰਜਾਬੀਆਂ ਦੀ ਬਿਹਤਰੀ ਲਈ ਕਰਨੇ ਹਨ, ਉਹ ਚੁਪ ਚਪੀਤੇ ਇਸਤਿਹਾਬਾਜੀ ਤੋ ਬਗੈਰ ਕੀਤੇ ਜਾਣ । ਤਦ ਹੀ ਉਹ ਆਪਣੇ ਕੀਤੇ ਗਏ ਪਾਪਾ ਦੇ ਬੋਝ ਤੋ ਕੁੱਝ ਸਰੂਖਰ ਹੋ ਸਕਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>