ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸੰਪਨ

Photo- 25-11-2025 (sahit utsav).resizedਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਨਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਅਖ਼ੀਰਲਾ ਦਿਨ ਨਾਰੀ ਆਵਾਜ਼ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ ਡਾ. ਅਰਤਿੰਦਰ ਕੌਰ ਸੰਧੂ ਨੇ ਕੀਤੀ। ਮੁਖ ਮਹਿਮਾਨ ਵਜੋਂ ਸ. ਹਰਪਾਲ ਸਿੰਘ ਸੇਵਕ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਕੰਵਲਜੀਤ ਢਿੱਲੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਹੋਏ।

ਸਭ ਤੋਂ ਪਹਿਲਾਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਉਨ੍ਹਾਂ ਕਿਹਾ ਅੱਜ ਨਾਰੀਵਾਦ ਦੇ ਸਿਰਲੇਖ ਹੇਠ ਹੋ ਵਿਸ਼ੇਸ਼ ਲੈਕਚਰ ਅਤੇ ਕਵੀ ਦਰਬਾਰ ਹੋ ਰਿਹਾ ਹੈ ਇਸ ਵਿਚ ਅਕਾਡਮੀ ਨੇ ਉੱਘੇ ਚਿੰਤਕ ਅਤੇ ਕਵਿੱਤਰੀਆਂ ਨੂੰ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਹੈ। ਪੁਸਤਕ ਮੇਲੇ ਮੌਕੇ ਅਜਿਹੇ ਸਮਾਗਮ ਸੋਨੇ ’ਤੇ ਸੁਹਾਗਾ ਹੁੰਦੇ ਹਨ।
ਸਭ ਤੋਂ ਪਹਿਲਾਂ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਹਾਸ਼ੀਏ ਦਾ ਸਮਾਜ’ ਵਿਸ਼ੇ ’ਤੇ ਵਿਸਥਾਰਪੂਰਵਕ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਦੇ ਸਾਹਿਤਕਾਰ ਹਾਸ਼ੀਏ ਦੇ ਸਮਾਜ ਬਾਰੇ ਹਮਦਰਦੀ ਤਾਂ ਰੱਖਦੇ ਹਾਂ, ਪਰ ਉਨ੍ਹਾਂ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਦੀ ਆਵਾਜ਼ ਨਹੀਂ ਬਣਦੇ। ਉਨ੍ਹਾਂ ਇਸ ਦ੍ਰਿਸ਼ਟੀਕੋਨ ਤੋਂ ਸਮੁੱਚੀਆਂ ਇਤਿਹਾਸਕ ਪਰੰਪਰਾਵਾਂ ਨੂੰ ਵਿਚਾਰਦਿਆਂ ਲੰਮੀਆਂ ਗੱਲਾਂ ਕੀਤੀਆਂ।

ਮੁੱਖ ਮਹਿਮਾਨ ਸ. ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਪਰਿਵਾਰਾਂ ਵਿਚ ਅਜਿਹਾ ਮਾਹੌਲ ਉਸਾਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਔਰਤ ਨਾਲ ਜ਼ਿਆਦਤੀ ਹੁੰਦੀ ਹੈ, ਉਹ ਦੂਸਰੀਆਂ ਔਰਤਾਂ ਨਾਲ ਨਾ ਕਰੇ। ਵਿਸ਼ੇਸ਼ ਮਹਿਮਾਨ ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਭਾਵੇਂ ਇਸ ਮੇਲੇ ਵਿਚ ਔਰਤ ਆਵਾਜ਼ ਨੂੰ ਚੌਥਾ ਦਿਨ ਦਿਨ ਦਿੱਤਾ ਗਿਆ ਹੈ, ਪਰ ਫਿਰ ਵੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਦੁਨੀਆਂ ਭਰ ਵਿਚ ਔਰਤਾਂ ਦੇ ਔਰਤ ਹੋਣ ਕਰਕੇ ਹੋ ਰਹੀਆਂ ਜ਼ਿਆਦਤੀਆਂ ਇਥੋਂ ਤੱਕ ਅਦਾਲਤਾਂ ਵਿਚ ਕਤਲ ਹੋ ਰਹੇ ਹਨ।

ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਅਰਤਿੰਦਰ ਕੌਰ ਸੰਧੂ ਨੇ ਕਿਹਾ ਕਿ ਮੈਂ ਆਪਣਾ ਮੈਗਜ਼ੀਨ ‘ਏਕਮ’ ਆਪਣੇ ਪਰਿਵਾਰ ਦੇੇ ਸਹਿਯੋਗ ਨਾਲ ਪ੍ਰਕਾਸ਼ਿਤ ਕਰ ਰਹੀ ਹਾਂ। ਔਰਤਾਂ ਜਦੋਂ ਕੋਮਲ ਕਲਾਵਾਂ ਵਿਚ ਸਰਗਰਮੀ ਦਿਖਾਉਂਦੀਆਂ ਹਨ ਤਾਂ ਪਰਿਵਾਰਾਂ ਨੂੰ ਉਨ੍ਹਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਚਰਨ ਕੌਰ ਨੇ ਆਪਣੀ ਕਵਿਤਾ ਸਰੋਤਿਆਂ ਨਾਲ ਸਾਂਝੀ ਕੀਤੀ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਪਹੁੰਚੇ ਪਬਲਿਸ਼ਰਜ਼ ਅਤੇ ਪਾਠਕਾਂ, ਲੇਖਕਾਂ, ਸਰੋਤਿਆਂ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ।
ਕਵੀ ਦਰਬਾਰ ਵਿਚ ਅਮਨ ਸੀ. ਸਿੰਘ, ਮੀਨਾ ਮਹਿਰੋਕ, ਅੰਮ੍ਰਿਤਪਾਲ ਕਲੇਰ, ਡਾ. ਤਰਸਪਾਲ ਕੌਰ, ਛਿੰਦਰ ਕੌਰ, ਜਗਜੀਤ ਕੌਰ ਢਿੱਲਵਾਂ, ਜਸਪ੍ਰੀਤ ਕੌਰ, ਸੁਰਿੰਦਰ ਗਿੱਲ, ਰਜਿੰਦਰ ਕੌਰ, ਹਰਸਿਮਰਤ ਸ਼ਾਮਲ ਹੋਏ।

ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਅਤੇ ਟਰੱਸਟੀ ਸ. ਅਮਰਜੀਤ ਸਿੰਘ ਟਿੱਕਾ ਦਾ ਸਾਹਿਤ ਉਤਸਵ ਦੇ ਚਾਰੇ ਦਿਨ ਲੰਗਰ ਭੇਜਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਲੰਗਰ ਦੀ ਸੇਵਾ ਨਿਭਾਉਣ ਵਾਲੇ ਸ. ਹਰਭਜਨ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਸਿੰਘ, ਜੋਗਿੰਦਰ ਸਿੰਘ, ਲਖਵੀਰ ਸਿੰਘ ਹੋਰਾਂ ਨੂੰ ਦੋਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ।

ਪ੍ਰੋਗਰਾਮ ਦੇ ਕਨਵੀਨਰ ਡਾ. ਅਰਵਿੰਦਰ ਕੌਰ ਕਾਕੜਾ ਨੇ ਸਮਾਗਮ ਦਾ ਬੜੀ ਸੰਜੀਦਗੀ ਨਾਲ ਮੰਚ ਸੰਚਾਲਨ ਕੀਤਾ।
ਇਸ ਮੌਕੇ ਸ੍ਰੀਮਤੀ ਮਨਜੀਤ ਕੌਰ ਅੰਬਾਲਵੀ ਨੂੰ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ 2024-2025 ਭੇਟਾ ਕੀਤਾ ਗਿਆ। ਉਨ੍ਹਾਂ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ, ਸ਼ੋਭਾ ਪੱਤਰ ਅਤੇ ਪੁਸਤਕਾਂ ਦਾ ਸੈੱਟ ਭੇਟਾ ਕੀਤਾ ਗਿਆ। ਉਨ੍ਹਾਂ ਬਾਰੇ ਸ਼ੋਭਾ ਪੱਤਰ ਨਰਿੰਦਰਪਾਲ ਕੌਰ ਨੇ ਪੜਿ੍ਹਆ।

ਉੱਘੇ ਨਾਟਕਕਾਰ ਸ੍ਰੀ ਭੁਪਿੰਦਰ ਉਤਰੇਜਾ ਦਾ ਨਾਟਕ ਹਨੀ ਉਤਰੇਜਾ ਦੀ ਨਿਰਦੇਸ਼ਨਾ ਹੇਠ ਨਟਰੰਗ (ਰਜਿ.) ਅਬੋਹਰ ਵਲੋਂ ਖੇਡਿਆ ਗਿਆ। ਮੁੱਖ ਮਹਿਮਾਨ ਸ. ਗੁਰਮੀਤ ਸਿੰਘ ਨੇ ਨਾਟਕ ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਅਕਾਡਮੀ ਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾ. ਪਰਮਜੀਤ ਸਿੰਘ ਸੋਹਲ ਅਤੇ ਰਵੀ ਰਵਿੰਦਰ ਵਲੋਂ ਫ਼ੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਬਚਿੰਤ ਕੌਰ, ਪ੍ਰੋ. ਸੁਰਜੀਤ ਜੱਜ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਗੁਰਮੇਜ ਭੱਟੀ, ਡਾ. ਬਲਵਿੰਦਰ ਸਿੰਘ ਗਲੈਕਸੀ, ਦੀਪ ਦਿਲਬਰ, ਅਮਰਿੰਦਰ ਸੋਹਲ, ਮਨਦੀਪ ਕੌਰ ਭੰਮਰਾ, ਪ੍ਰਕਾਸ਼ ਕੌਰ, ਮਨਪ੍ਰੀਤ ਕੌਰ, ਹਰਭਜਨ ਸਿੰਘ, ਮੀਨਾ ਖੁਰਾਣਾ, ਬਲਜਿੰਦਰ ਕੌਰ, ਪਰਗਟ ਸਿੰਘ ਸਤੌਜ, ਹਰਵਿੰਦਰ ਸਿੰਘ ਚਹਿਲ, ਮਨਿੰਦਰ ਕੌਰ ਮਨ, ਬਲਵਿੰਦਰ ਸਿੰਘ ਭੱਟੀ ਆਦਿ ਸ਼ਾਮਲ ਸਨ। ਇਸ ਸਾਹਿਤਕ ਉਤਸਵ ਮੌਕੇ ਚਾਰ ਦਿਨਾਂ ਵਿਚ ਚਾਰ ਲੱਖ ਰੁਪਏ ਦੇ ਕਰੀਬ ਪੁਸਤਕਾਂ ਦੀ ਵਿਕਰੀ ਹੋਈ। ਪੁਸਤਕ ਮੇਲੇ ਵਿਚ ਲਗਪਗ 40 ਦੇ ਕਰੀਬ ਪੁਸਤਕਾਂ ਦੇ ਸਟਾਲ ਲੱਗੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੂਹ ਪੁਸਤਕ ਅਤੇ ਪੰਜਾਬੀ ਪ੍ਰੇਮੀਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>