ਵਾਸ਼ਿੰਗਟਨ – ਵਾਈਟ ਹਾਊਸ ਦੇ ਕੋਲ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਦੋ ਨੈਸ਼ਨਲ ਗਾਰਡਾਂ ਦੀ ਮੌਤ ਹੋ ਗਈ ਹੈ ਅਤੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਹਨ। ਇਹ ਘਟਨਾ 17ਵੀਂ ਸਟਰੀਟ ਅਤੇ ਐਚ ਸਟਰੀਟ ਦੇ ਨਜ਼ਦੀਕ ਹੋਈ ਜੋ ਕਿ ਵਾਈਟ ਹਾਊਸ ਤੋਂ ਸਿਰਫ਼ ਦੋ ਬਲਾਕ ਦੂਰ ਹੈ। ਘਟਨਾ ਵਾਲੇ ਸਥਾਨ ਤੇ ਭਾਰੀ ਪੁਲਿਸ ਬਲ, ਫਾਇਰ ਵਿਭਾਗ ਅਤੇ ਐਮਰਜੈਂਸੀ ਟੀਮਾਂ ਪਹੁੰਚ ਗਈਆਂ ਹਨ। ਯੂਐਸ ਸੀਕਰਟ ਸਰਵਿਸਜ਼, ਏਟੀਐਫ਼ ਏਜੰਸੀ ਅਤੇ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ। ਪੁਲਿਸ ਦੁਆਰਾ ਇਸ ਹਮਲੇ ਦੇ ਇੱਕ ਸ਼ਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਕਿ ਜਿਸ ਨੇ ਵੀ ਦੋ ਨੈਸ਼ਨਲ ਗਾਰਡਾਂ ਨੂੰ ਗੋਲੀ ਮਾਰੀ ਹੈ, ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਲਿਿਖਆ ਹੈ ਕਿ ਪ੍ਰਮਾਤਮਾ ਸਾਡੇ ਮਹਾਨ ਨੈਸ਼ਨਲ ਗਾਰਡ, ਪੂਰੀ ਸੈਨਾ ਅਤੇ ਕਾਨੂੰਨ-ਵਿਵਸਥਾ ਦੇ ਨਾਲ ਜੁੜੇ ਸਾਰੇ ਲੋਕਾਂ ਦਾ ਭਲਾ ਕਰੇ। ਉਹ ਅਸਲ ਵਿੱਚ ਮਹਾਨ ਲੋਕ ਹਨ। ਮੈਂ, ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਹੋਣ ਕਰਕੇ ਅਤੇ ਰਾਸ਼ਟਰਪਤੀ ਦੇ ਅਹੁਦੇ ਦੇ ਨਾਲ ਜੁੜੇ ਸਾਰੇ ਲੋਕ ਆਪ ਦੇ ਨਾਲ ਖੜ੍ਹੇ ਹਾਂ। ਗੰਭੀਰ ਰੂਪ ਵਿੱਚ ਜਖਮੀ ਸੈਨਿਕਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਹਮਲਾਵਰ ਵੀ ਬੁਰੀ ਤਰ੍ਹਾਂ ਨਾਲ ਜਖਮੀ ਹੈ।
ਜਿਸ ਸਮੇਂ ਇਹ ਘਟਨਾ ਵਾਪਰੀ, ਰਾਸ਼ਟਰਪਤੀ ਟਰੰਪ ਉਸ ਸਮੇਂ ਵਾਈਟ ਹਾਊਸ ਵਿੱਚ ਨਹੀਂ ਸਨ। ਉਹ ਵੈਸਟ ਪਾਮ ਬੀਚ ਤੇ ਸਥਿਤ ਆਪਣੇ ਗੋਲਫ ਕੋਰਸ ਤੇ ਸਨ।
