ਨਵੀਂ ਦਿੱਲੀ – ਭਾਰਤ ਸਰਕਾਰ ਵੱਲੋਂ ਦੇਸ਼ ਦੀ ਆਰਥਿਕ ਸਥਿਤੀ ਅਤੇ ਗਰੋਥ ਨੂੰ ਬਹੁਤ ਮਜ਼ਬੂਤ ਦਸਿਆ ਜਾ ਰਿਹਾ ਹੈ। ਜਦੋਂਕਿ ਇੱਕ ਪਾਸੇ ਭਾਰਤ ਨੇ ਆਪਣੀ ਜੀਡੀਪੀ 7.3 ਟਰਿਲੀਅਨ ਅਮਰੀਕੀ ਡਾਲਰ ਦੱਸੀ ਹੈ ਅਤੇ ਦੂਸਰੇ ਪਾਸੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ਼) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਭਾਰਤ ਦੀ ਜੀਡੀਪੀ ਅਤੇ ਨੈਸ਼ਨਲ ਅਕਾਊਂਟਸ ਮਤਲੱਬ ਅੰਕੜਿਆਂ ਦੀ ਗੁਣਵਤਾ ਨੂੰ ‘ਸੀ’ ਰੇਟਿੰਗ ਦਿੱਤੀ ਹੈ। ਹੁਣ ਇਹ ਚਰਚਾ ਚੱਲ ਰਹੀ ਹੈ ਕਿ ਜਦੋਂ ਜੀਡੀਪੀ ਦੇ ਅੰਕੜੇ ਵਿਕਾਸ ਵਿਖਾ ਰਹੇ ਹਨ ਤਾਂ ਫਿਰ ਆਈਐਮਐਫ਼ ਨੇ ‘ਸੀ’ ਕਿਉਂ ਦਿੱਤੀ।
ਬੀਜੇਪੀ ਇਸ ਨੂੰ ਨਕਾਰ ਰਹੀ ਹੈ। ਸਾਬਕਾ ਵਿੱਤਮੰਤਰੀ ਪੀ ਚਿੰਦਬਰਮ ਦੀ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੇ ਜਵਾਬ ਵਿੱਚ ਬੀਜੇਪੀ ਦੇ ਅਮਿੱਤ ਮਾਲਵੀਆ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਡਰ ਫੈਲਾ ਰਹੇ ਹਨ। ਭਾਰਤ ਸਰਕਾਰ ਨੇ ਪਿੱਛਲੇ ਦਿਨੀ ਕਿਹਾ ਸੀ ਕਿ ਵਿੱਤੀ ਸਾਲ 2025-2026 ਦੀ ਦੂਸਰੀ ਤਿਮਾਹੀ ਵਿੱਚ ਵਾਸਤਵਿਕ ਜੀਡੀਪੀ 8.2 ਫੀਸਦੀ ਵੱਧੀ, ਜੋ ਪਿੱਛਲੇ ਸਾਲ ਦੇ ਇਸ ਸਮੇਂ ਦੌਰਾਨ ਰਹੀ 5.6 ਫ਼ੀਸਦੀ ਤੋਂ ਬਹੁਤ ਵੱਧ ਹੈ।
