ਫ਼ਤਹਿਗੜ੍ਹ ਸਾਹਿਬ – “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਬੀਤੇ ਸਮੇ ਵਿਚ ਹੋਈ ਸਾਜਸੀ ਗੁੰਮਸੁਦਗੀ ਸੰਬੰਧੀ ਖ਼ਾਲਸਾ ਪੰਥ ਤੇ ਸਮੁੱਚੀਆਂ ਪਾਰਟੀਆਂ ਨੂੰ ਡੂੰਘਾਂ ਦੁੱਖ ਪਹੁੰਚਿਆ ਸੀ ਉਸ ਸਮੇ ਸਮੁੱਚੀਆ ਪਾਰਟੀਆ ਦੀ ਇਸ ਵਿਸੇ ਉਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਈ ਸੀ ਅਤੇ ਇਸਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੀ ਗੱਲ ਉੱਠੀ ਸੀ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਬਲਦੇਵ ਸਿੰਘ ਵਡਾਲਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਜਿੱਥੇ ਤਹਿ ਦਿਲੋ ਸੁਕਰ ਗੁਜਾਰ ਹੈ ਕਿ ਉਨ੍ਹਾਂ ਦੇ ਅਣਥੱਕ ਸੰਜੀਦਾ ਯਤਨਾ ਦੀ ਬਦੌਲਤ ਐਸ.ਜੀ.ਪੀ.ਸੀ ਦੇ ਦੋਸੀ ਅਧਿਕਾਰੀਆ ਵਿਰੁੱਧ ਐਫ.ਆਈ.ਆਰ ਦਰਜ ਹੋ ਚੁੱਕੀ ਹੈ । ਹੁਣ ਸਾਨੂੰ ਸਮੁੱਚੇ ਪੰਥਕ ਆਗੂਆਂ ਨੂੰ ਚਾਹੀਦਾ ਹੈ ਕਿ ਇਸ ਸਾਜਿਸ ਦੇ ਦੋਸ਼ੀ ਸਾਬਤ ਹੋਣ ਵਾਲਿਆ ਵਿਰੁੱਧ ਇਕੱਤਰ ਹੋ ਕੇ ਇਸ ਅਮਲ ਨੂੰ ਕਾਨੂੰਨੀ ਅਮਲ ਹੋਣ ਤੱਕ ਸਮੂਹਿਕ ਰੂਪ ਵਿਚ ਜਿੰਮੇਵਾਰੀਆ ਨਿਭਾਈਆ ਜਾਣ ਕਿਉਂਕਿ ਇਹ ਕੋਈ ਪ੍ਰਸਾਸਨਿਕ ਗਲਤੀ ਨਹੀ ਸੀ ਬਲਕਿ ਕਾਨੂੰਨੀ ਤੇ ਅਪਰਾਧਿਕ ਲਾਪ੍ਰਵਾਹੀ ਸੀ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਸੰਬੰਧੀ ਸ. ਵਡਾਲਾ ਦੇ ਉਦਮਾਂ ਸਦਕਾ ਦਰਜ ਹੋਈ ਐਫਆਈਆਰ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾਂ ਦਿਵਾਉਣ ਵੱਲ ਹੋਣ ਜਾ ਰਹੇ ਅਮਲ ਲਈ ਧੰਨਵਾਦ ਕਰਦੇ ਹੋਏ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ, ਉਥੇ ਉਨ੍ਹਾਂ ਨੇ ਇਸ ਲੜਾਈ ਨੂੰ ਆਖਰੀ ਫੈਸਲੇ ਤੱਕ ਪਹੁੰਚਾਉਣ ਲਈ ਸਮੂਹਿਕ ਰੂਪ ਵਿਚ ਜੰਗ ਨੂੰ ਜਾਰੀ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਰੂਪਾਂ ਦੀ ਜਿੰਮੇਵਾਰੀ ਤਹਿ ਕਰਨ ਹਿੱਤ ਕਿੰਨੇ ਸਰੂਪ ਗੁੰਮ ਹੋਏ, ਇਸ ਵਿਚ ਕੌਣ-ਕੌਣ ਜਿੰਮੇਵਾਰ ਹੈ, ਇਸਦੀ ਸ. ਈਸਰ ਸਿੰਘ ਐਡਵੋਕੇਟ ਜਾਂਚ ਕਮੇਟੀ ਦੀ ਰਿਪੋਰਟ ਸਾਡੇ ਵੱਲੋ 2 ਵਾਰੀ ਅੰਮ੍ਰਿਤਸਰ ਜ਼ਿਲ੍ਹਾ ਪੁਲਿਸ ਕਮਿਸਨਰ ਦੇ ਸਪੁਰਦ ਕਾਰਵਾਈ ਕਰਨ ਲਈ ਦਿੱਤੀ ਗਈ, ਪਰ ਉਸ ਉਤੇ ਲੰਮੇ ਸਮੇ ਤੋ ਕੋਈ ਅਮਲ ਨਾ ਹੋਇਆ । ਇਸ ਉਪਰੰਤ ਅਸੀ ਉਸ ਸਮੇ ਦੇ ਵੱਖ-ਵੱਖ ਸਮਿਆ ਤੇ ਰਹਿ ਚੁੱਕੇ ਐਸ.ਜੀ.ਪੀ.ਸੀ ਦੇ 2 ਪ੍ਰਧਾਨਾਂ ਸ. ਗੋਬਿੰਦ ਸਿੰਘ ਲੌਗੋਵਾਲ ਦੇ ਸੰਗਰੂਰ ਗ੍ਰਹਿ ਵਿਖੇ ਆਵਾਜ ਉਠਾਉਦੇ ਹੋਏ ਧਰਨਾ ਵੀ ਦਿੱਤਾ ਅਤੇ ਬੀਬੀ ਜਗੀਰ ਕੌਰ ਦੇ ਘਰ ਵੀ ਇਹੋ ਅਮਲ ਕੀਤਾ ਗਿਆ। ਪਰ ਇਨ੍ਹਾਂ ਦੋਵਾਂ ਵੱਲੋ ਵੀ ਆਪਣੀ ਇਸ ਅਤਿ ਗੰਭੀਰ ਕੌਮੀ ਜਿੰਮੇਵਾਰੀ ਨੂੰ ਬਿਲਕੁਲ ਨਾ ਨਿਭਾਇਆ ਗਿਆ । ਉਪਰੋਕਤ ਸ. ਈਸਰ ਸਿੰਘ ਜਾਂਚ ਰਿਪੋਰਟ ਵਿਚ ਐਸ.ਜੀ.ਪੀ.ਸੀ ਦੇ ਸਟਾਕ ਅਤੇ ਹੋਰ ਹਿਸਾਬ ਦਾ ਆਡਿਟ ਕਰਨ ਵਾਲੇ ਸ. ਸਤਿੰਦਰਪਾਲ ਸਿੰਘ ਕੋਹਲੀ ਨੂੰ ਜੋ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋ 10 ਕਰੋੜ ਦਾ ਭੁਗਤਾਨ ਕੀਤਾ ਗਿਆ, ਉਸ ਨੂੰ ਵਾਪਸ ਕਰਵਾਉਣ, ਗੁੰਮਸੁਦਗੀ ਪਾਵਨ ਸਰੂਪਾਂ ਦਾ ਰਿਕਾਰਡ ਪੇਸ ਕਰਨ ਦਾ ਫੈਸਲਾ ਹੋਇਆ ਸੀ । ਉਸ ਉਤੇ ਵੀ ਕੋਈ ਅਮਲ ਨਾ ਹੋਇਆ । ਜਦੋਕਿ ਆਡਿਟ ਵਿਚ ਵੱਡੀ ਗੜਬੜ ਅਤੇ ਲਾਪ੍ਰਵਾਹੀ ਪ੍ਰਤੱਖ ਹੋਈ ਸੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਕਮੇਟੀ ਜਾਂਚ ਅੱਗੇ ਸ. ਕੋਹਲੀ ਨੇ ਇਹ ਪ੍ਰਵਾਨ ਕੀਤਾ ਸੀ ਕਿ ਉਸਨੇ ਸਟਾਕ ਦਾ ਆਡਿਟ ਨਹੀ ਕੀਤਾ । ਜੇਕਰ ਸਹੀ ਢੰਗ ਨਾਲ ਉਪਰੋਕਤ ਸਭ ਵੇਰਵੇ ਦਾ ਆਡਿਟ ਹੋ ਜਾਂਦਾ ਤਾਂ ਇਸ ਉਪਰੋਕਤ ਘਟਨਾ ਦਾ ਸਭ ਸੱਚ ਬਹੁਤ ਪਹਿਲੇ ਸਾਹਮਣੇ ਆ ਜਾਣਾ ਸੀ ।
ਇਸ ਉਪਰੰਤ ਅਸੀ ਇਸ ਵੱਡੀ ਦੁੱਖਦਾਇਕ ਘਟਨਾ ਦੀ ਜਾਂਚ ਕਰਨ ਲਈ ਸਿੱਖ ਜੂਡੀਸੀਅਲ ਕਮਿਸਨ ਕੋਲ ਗੁਹਾਰ ਲਗਾਈ ਜਿਥੇ ਸਬੂਤ ਪੇਸ ਹੋ ਰਹੇ ਹਨ ਅਤੇ ਜਿਥੇ ਉਪਰੋਕਤ ਸ. ਕੋਹਲੀ ਅਤੇ ਉਸ ਸਮੇ ਦੇ ਐਸ.ਜੀ.ਪੀ.ਸੀ ਦੇ ਮੁੱਖ ਸਕੱਤਰ ਅਤੇ ਹੋਰ ਸਟਾਫ ਦੇ ਕਈ ਮੈਬਰ ਸਿੱਧੇ ਤੌਰ ਤੇ ਜੁਆਬਦੇਹ ਹਨ । ਜੋ ਹਾਈਕੋਰਟ ਦੀ ਕਾਰਵਾਈ ਉਪਰੰਤ ਸ. ਬਲਦੇਵ ਸਿੰਘ ਵਡਾਲਾ ਸਦਕਾ 7-12-2025 ਨੂੰ ਥਾਣਾ ਡਿਵੀਜਨ ਸੀ ਅੰਮ੍ਰਿਤਸਰ ਵਿਖੇ ਦਰਜ ਹੋਈ ਹੈ । ਰਿਪੋਰਟ ਵਿਚ 406, 409, 120ਬੀ, 465ਸੀ ਧਰਾਵਾ ਲੱਗੀਆ ਹਨ । ਜਿਸ ਅਨੁਸਾਰ ਐਸ.ਜੀ.ਪੀ.ਸੀ ਦੇ ਸਟਾਕ ਰਜਿਸਟਰ ਵਿਚ ਗੜਬੜ, ਜਿੰਮੇਵਾਰ ਅਧਿਕਾਰੀਆ ਦੀ ਅਪਰਾਧਿਕ ਜਾਂਚ ਸਾਮਿਲ ਹੈ । ਇਸ ਨਾਲ ਸਮੁੱਚੇ ਪੰਥਦਰਦੀ ਤੇ ਖਾਲਸਾ ਪੰਥ ਲਈ ਵੱਡੀ ਸਫਲਤਾ ਵਾਲੀ ਗੱਲ ਹੈ ਕਿ ਅਸਲ ਦੋਸ਼ੀਆਂ ਵਿਰੁੱਧ ਕਾਨੂੰਨੀ ਅਮਲ ਹੋਣ ਜਾ ਰਿਹਾ ਹੈ । ਜਦੋਕਿ ਇਸ ਵਿਸੇ ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ । ਜਿਸ ਨੇ ਕੋਈ ਵੀ ਬਣਦੀ ਜਿੰਮੇਵਾਰੀ ਪੂਰਨ ਨਹੀ ਕੀਤੀ ਨਾ ਹੀ ਐਫਆਈਆਰ ਦਰਜ ਕਰਵਾਈ, ਨਾ ਹੀ ਦੋਸ਼ੀਆਂ ਦੀ ਜੁਆਬਦੇਹੀ ਤਹਿ ਕੀਤੀ, ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ 1925 ਦੇ ਐਕਟ ਅਧੀਨ ਸਹੀ ਸਮੇ ਤੇ ਨਹੀ ਕਰਵਾਈਆ, ਜਸਟਿਸ ਐਸ.ਐਸ. ਸਾਰੋ ਦੇ ਹੁਕਮ ਨਹੀ ਮੰਨੇ । ਕੇਵਲ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੀ ਇਹ ਅਮਲ ਹੋਇਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਖਾਲਸਾ ਪੰਥ ਨਾਲ ਇਹ ਬਚਨ ਮੁੜ ਦੁਹਰਾਉਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸੁਦਗੀ ਦੇ ਸਬੂਤ ਰਿਕਾਰਡ ਸਾਹਮਣੇ ਆਉਣ, ਉਨ੍ਹਾਂ ਨੂੰ ਜਨਤਕ ਕਰਵਾਉਣ, ਉਨ੍ਹਾਂ ਦੀ ਅਪਰਾਧਿਕ ਕਾਰਵਾਈ ਤਹਿ ਕਰਵਾਉਣ, ਐਸ.ਜੀ.ਪੀ.ਸੀ ਚੋਣਾਂ ਕਰਵਾਉਣ ਲਈ ਦ੍ਰਿੜਤਾ ਨਾਲ ਸਮੂਹਿਕ ਰੂਪ ਵਿਚ ਇਹ ਆਪਣੀ ਸਿਆਸੀ ਤੇ ਧਾਰਮਿਕ ਜੰਗ ਜਾਰੀ ਰੱਖੇਗਾ । ਅਸੀ ਫਿਰ ਸ. ਬਲਦੇਵ ਸਿੰਘ ਵਡਾਲਾ ਤੇ ਉਨ੍ਹਾਂ ਦੀ ਟੀਮ ਦਾ ਇਸ ਉਦਮ ਲਈ ਧੰਨਵਾਦ ਕਰਦੇ ਹਾਂ ।
